੧੮ ਚੇਤ ਸ਼ਹਿਨਸ਼ਾਹੀ ਸੰਮਤ ੧੨ ਪਿੰਡ ਬਲੋਚਪੁਰ ਜ਼ਿਲਾ ਕੁਰਕੂਸ਼ੇਤਰ ਅਰਜਨ ਸਿੰਘ ਦੇ ਗ੍ਰਹਿ
ਧਰਨੀ ਕਹੇ ਪ੍ਰਭੂ ਮੈਂ ਤੇਰੀ ਯਾਦ ਵਿਚ ਬੈਠੀ ਇਕਾਂਤ, ਅਕਲ ਕਲਧਾਰੀ ਏਕੰਕਾਰੀ ਆਪਣਾ ਆਸਣ ਲਾਈਆ। ਪੁਰਖ ਅਕਾਲੇ ਦੀਨ ਦਿਆਲੇ ਪਾਰਬ੍ਰਹਮ ਪਤਿਪਰਮੇਸ਼ਵਰ ਮੈਨੂੰ ਆਪਣਾ ਦੱਸ ਸਿਧਾਂਤ, ਸਤਿ ਸਤਿਵਾਦੀ ਹੋ ਕੇ ਭੇਵ ਅਭੇਦ ਖੁਲ੍ਹਾਈਆ। ਨਵ ਸੱਤ ਬ੍ਰਹਮ ਮਤ ਕਿਸ ਬਿਧ ਬਦਲੇ ਵਿਧਾਂਤ, ਤਰੀਕਾ ਢੰਗ ਸਾਧਨ ਦੀਨ ਦੁਨੀ ਦੁਨੀ ਜਣਾਈਆ। ਬਿਨ ਨੇਤਰ ਲੋਚਨ ਲੈਣਾ ਨਵ ਸੱਤ ਬ੍ਰਹਮ ਮਤ ਮਾਰ ਝਾਤ, ਬਿਨ ਅੱਖੀਆਂ ਵੇਖਣਾ ਚਾਈਂ ਚਾਈਂਆ। ਮੇਰੀ ਦਰੋਹੀ ਵਿਚ ਲੋਕਮਾਤ, ਹਾਏ ਉਫ ਮੇਰੀ ਦੁਹਾਈਆ। ਮਾਨਵ ਜ਼ਾਤੀ ਅੰਤਸ਼ਕਰਨ ਰਿਹਾ ਨਾ ਕਿਸੇ ਇਕਾਂਤ, ਬੁੱਧ ਬਿਬੇਕ ਨਾ ਕੋਇ ਕਰਾਈਆ। ਤੇਰਾ ਸ਼ਬਦ ਅਨਾਦੀ ਅਵਾਜ਼ ਸੁਣੇ ਨਾ ਕੋਈ ਬਾਤਨ ਬਾਤ, ਬੇਵਤਨ ਤੱਕ ਲੈ ਖਲਕ ਖ਼ੁਦਾਈਆ। ਸਤਿ ਸਤਿਵਾਦੀ ਮੇਰੀ ਅੰਤਮ ਪੁੱਛ ਵਾਤ, ਵਾਰਸ ਹੋ ਕੇ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਮੇਲਾ ਆਪ ਮਿਲਾਈਆ। ਧਰਨੀ ਕਹੇ ਪ੍ਰਭੂ ਮੇਰਾ ਬਣ ਜਾ ਅਗੰਮੀ ਸਖਾ, ਸੁਖ਼ਨ ਪਿਛਲੇ ਪੂਰ ਕਰਾਈਆ। ਤੇਰਾ ਭੇਵ ਸਮਝੇ ਨਾ ਕੋਇ ਕਰੋੜੀ ਲੱਖਾ, ਗਣਤੀ ਗਣਤ ਨਾ ਕੋਇ ਗਿਣਾਈਆ। ਮੈਨੂੰ ਦਰਸ਼ਨ ਦੇ ਦੇ ਬਿਨਾ ਅੱਖਾਂ, ਅੱਖੀਆਂ ਦੀ ਲੋੜ ਰਹੇ ਨਾ ਰਾਈਆ। ਮੇਰਾ ਵਕਤ ਸੁਹੰਝਣਾ ਹੋਏ ਸੁਲੱਖਾ, ਸੋਹਣੀ ਮਿਲੇ ਵਡਿਆਈਆ। ਤੂੰ ਸਾਹਿਬ ਸਵਾਮੀ ਪੁਰਖ ਅਕਾਲ ਸਮਰਥਾ, ਸਮਰਥ ਤੇਰੀ ਸਰਨਾਈਆ। ਆਤਮ ਪਰਮਾਤਮ ਇਕੋ ਦਸ ਦੇ ਕਥਾ, ਜਗਤ ਕਹਾਣੀ ਲੋੜ ਰਹੇ ਨਾ ਰਾਈਆ। ਸੀਸ ਜਗਦੀਸ ਤੇਰੇ ਚਰਨ ਝੁਕੇ ਮੱਥਾ, ਮਸਤਕ ਲਹਿਣੇ ਸਭ ਦੇ ਪੂਰ ਕਰਾਈਆ। ਸਤਿਜੁਗ ਸਤਿ ਧਰਮ ਸਚ ਚਲਾ ਦੇ ਰਥਾ, ਰਥ ਰਥਵਾਹੀ ਹੋ ਕੇ ਵੇਖ ਵਖਾਈਆ। ਜਿਸ ਕਾਰਨ ਗੋਬਿੰਦ ਤੇਰੇ ਸੱਥਰ ਲੱਥਾ, ਯਾਰੜਾ ਸੇਜ ਗਿਆ ਹੰਢਾਈਆ। ਤੇਰੇ ਚਰਨ ਕਵਲ ਆਪਣਾ ਰੱਖ ਕੇ ਭੱਥਾ, ਸੀਸ ਜਗਦੀਸ ਦਿਆਂ ਨਿਵਾਈਆ। ਨਾਲੇ ਹੱਸ ਕੇ ਕਿਹਾ ਫੇਰ ਸ਼ਸਤਰ ਫੜਨਾ ਨਹੀਂ ਕੋਈ ਵਿਚ ਹੱਥਾ, ਛੱਤਰੂ ਰੂਪ ਨਾ ਕੋਇ ਦਰਸਾਈਆ। ਇਕੋ ਸਚ ਨਾਮ ਦੀ ਦੇਣੀ ਵੱਥਾ, ਵਸਤ ਅਗੰਮ ਅਥਾਹ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਭੇਵ ਆਪ ਖੁਲ੍ਹਾਈਆ। ਧਰਨੀ ਕਹੇ ਪ੍ਰਭੂ ਮੇਰਾ ਵਸਾ ਦੇ ਅਗੰਮਾ ਝੁੱਗਾ,
ਜਗਤ ਝੌਂਪੜੀਆਂ ਲੋੜ ਰਹੇ ਨਾ ਰਾਈਆ। ਆਪਣਾ ਨਾਮ ਕਰਦੇ ਉਘਾ, ਦੋ ਜਹਾਨਾਂ ਵਜੇ ਵਧਾਈਆ। ਮੈਂ ਪਿਆਰ ਦੀ ਧਾਰ ਹੋਈ ਤੇਰੀ ਬਸੁਧਾ, ਬੇਸੁਧ ਹੋ ਕੇ ਦਿਆਂ ਦੁਹਾਈਆ। ਉਹ ਆਸ਼ਾ ਤਕ ਲੈ ਜੋ ਇਸ਼ਾਰਾ ਕਰਦਾ ਬੁੱਧਾ, ਬੁੱਧੀ ਤੋਂ ਪਰ੍ਹੇ ਦ੍ਰਿੜਾਈਆ। ਅਵਤਾਰ ਪੈਗ਼ੰਬਰ ਗੁਰੂਆਂ ਦੀ ਆਸ਼ਾ ਵੇਖ ਲੈ ਮੁੱਦਾ, ਜੋ ਮੁਦਤਾਂ ਤੋਂ ਗਏ ਸਮਝਾਈਆ। ਮੇਰੇ ਮਾਲਕ ਖ਼ਾਲਕ ਮੇਰੇ ਉਤੇ ਹੋਣ ਨਾ ਦੇਵੀਂ ਯੁੱਧਾ, ਯੁਧਿਸ਼ਟਰ ਦੀ ਆਸ਼ਾ ਧੁਰ ਦੇ ਸੰਗ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਧਰਨੀ ਕਹੇ ਪ੍ਰਭੂ ਮੇਰੀ ਜਿੰਦਗੀ ਬਦਲ ਦੇ ਜੀਣੀ, ਜੀਵਤ ਜੀਵਤ ਜੀਵਤ ਤੇਰੀ ਓਟ ਤਕਾਈਆ। ਮੇਰੀ ਆਸ਼ਾ ਕਲਜੁਗ ਹੋਣ ਨਾ ਦੇਵੀਂ ਕਮੀਨੀ, ਕਮਲਾਪਾਤੀ ਬਹੁਭਾਂਤੀ ਆਪਣਾ ਰੰਗ ਦੇਣਾ ਰੰਗਾਈਆ। ਮੇਰੀ ਆਸ਼ਾ ਜਗਤ ਰਹੇ ਨਾ ਹੀਣੀ, ਸਚ ਸਵਾਮੀ ਅੰਤਰਜਾਮੀ ਸਿਰ ਮੇਰੇ ਹੱਥ ਟਿਕਾਈਆ। ਮੈਂ ਕਿਸੇ ਅੱਗੇ ਕਲਜੁਗ ਅੰਤ ਨਾ ਹੋਵਾਂ ਅਧੀਨੀ, ਬਿਨ ਤੇਰੇ ਸੀਸ ਜਗਦੀਸ ਨਾ ਕਿਸੇ ਨਿਵਾਈਆ। ਮੇਰੀ ਲਜ ਪਤ ਕਲਜੁਗ ਅੰਤ ਜਾਏ ਨਾ ਛੀਨੀ, ਸ਼ਹਿਨਸ਼ਾਹ ਸਿਰ ਆਪਣਾ ਹੱਥ ਟਿਕਾਈਆ। ਧਰਨੀ ਕਹੇ ਪ੍ਰਭੂ ਨਾ ਮੈਂ ਨਰ ਨਾ ਮਦੀਨੀ, ਇਸਤਰੀ ਮਰਦ ਵੰਡ ਨਾ ਕੋਇ ਵੰਡਾਈਆ। ਨਾ ਮੇਰਾ ਨੇਤਰ ਲੋਚਨ ਨਾ ਮੈਂ ਨੈਣਹੀਣ ਨਾਬੀਨੀ, ਅੰਧ ਅੰਧੇਰ ਵਿਚ ਨਾ ਕੋਇ ਰਖਾਈਆ। ਨਾ ਮੈਂ ਵਿਦਿਆ ਪੜ੍ਹੀ ਨਾ ਮੈਂ ਵੇਖੀ ਤਾਅਲੀਮੀ, ਸਿਫਤਾਂ ਵਾਲੇ ਢੋਲੇ ਕੋਇ ਨਾ ਗਾਈਆ। ਨਾ ਮੇਰੇ ਵਿਚ ਗੜ੍ਹ ਹੰਕਾਰ ਨਾ ਦਿਸੇ ਕੋਇ ਹਲੀਮੀ, ਨਿਮਰਤਾ ਨਜ਼ਰ ਕੋਇ ਨਾ ਆਈਆ। ਤੂੰ ਮੇਰਾ ਮਾਲਕ ਖ਼ਾਲਕ ਇਕ ਅਮੀਨੀ, ਯਾਮਬੀਨ ਕਹਿ ਕੇ ਸੀਸ ਨਿਵਾਈਆ। ਤੂੰ ਮਿਹਰਵਾਨ ਮਹਿਬੂਬ ਹਕ ਕਰੀਮੀ, ਕੁਦਰਤ ਦਾ ਕਾਦਰ ਇਕ ਅਖਵਾਈਆ। ਮੇਰੇ ਭਗਵੰਤ ਧੁਰ ਦੇ ਕੰਤ ਮੇਰੀ ਆਸਾ ਪੂਰੀ ਕਰਦੇ ਯਕੀਨੀ, ਯਕ ਵਾਹਿਦ ਤੇਰੀ ਓਟ ਤਕਾਈਆ। ਜੋ ਮਾਨਵ ਜਾਤੀ ਸਤਿਜੁਗ ਤਰੇਤਾ ਦਵਾਪਰ ਕਲਜੁਗ ਦੀਨਾਂ ਮਜ਼੍ਹਬਾਂ ਵਿਚ ਕੀਤੀ ਤਕਸੀਮੀ, ਹਿੱਸੇ ਕਲਮੇ ਨਾਮ ਨਾਲ ਪਵਾਈਆ। ਸਤਿਜੁਗ ਵਾਸਤੇ ਨਵੀਂ ਕਰਦੇ ਤਨਜ਼ੀਮੀ, ਤਾਅਮੀਰ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਦਾ ਸੰਗ ਆਪ ਬਣਾਈਆ। ਧਰਨੀ ਕਹੇ ਮੇਰੇ ਪ੍ਰਭੂ ਪ੍ਰਭੂ ਪ੍ਰਭ ਮੀਤੇ, ਸਾਜਣ ਸਜਣੂਆ ਤੇਰੀ ਸਰਨਾਈਆ। ਸਦਾ ਸਦਾ ਤ੍ਰੈਗੁਣ ਅਤੀਤੇ, ਤ੍ਰੈਭਵਣ ਧਨੀ ਤੇਰੀ ਵਡਿਆਈਆ। ਮੇਰੇ ਪੂਰਬਲੇ ਜੁਗ ਵੇਖ ਲੈ ਬੀਲੇ, ਸਤਿਜੁਗ ਤਰੇਤਾ ਦੁਆਪਰ ਆਪਣਾ ਪੰਧ ਮੁਕਾਈਆ। ਗ੍ਰੰਥ ਸ਼ਾਸਤਰਾਂ ਨਾਮ ਅੱਖਰਾਂ ਵਿਦਿਆ ਤਕ ਲੈ ਰੀਤੇ, ਨਿਤ ਨਿਤ ਤੇਰੀ ਸਿਫਤ ਸਲਾਹੀਆ। ਅਵਤਾਰ ਪੈਗ਼ੰਬਰਾਂ ਗੁਰੂਆਂ ਨਾਮ ਕਲਮੇ ਤਕ ਲੈ ਠਾਂਢੇ ਸੀਤੇ, ਜਗਤ ਜਗਤ ਗਏ ਦ੍ਰਿੜਾਈਆ। ਜਿਸ ਵਿਚ ਤੇਰੇ ਮਿਲਣ ਦੇ ਤਰੀਕੇ, ਰਸਤੇ ਰਹਿਬਰ ਹੋ ਕੇ ਗਏ ਵਖਾਈਆ। ਦੋਹਰੀ ਧਾਰ ਖੇਲ ਖੇਲੇ ਮਾਨਸ ਮਾਨਵ ਬਣਾਏ ਸ਼ਰੀਕੇ, ਸ਼ਰਕਤ ਸਕੇ ਨਾ ਕੋਇ ਮਿਟਾਈਆ। ਤੂੰ ਲਹਿਣੇ ਦੇਣੇ ਜਾਣੇ ਜੀਵ ਜੀਅ ਕੇ, ਲੱਖ ਚੁਰਾਸੀ ਫੋਲ ਫੁਲਾਈਆ। ਮੈਨੂੰ ਯਾਦ ਆਉਂਦੇ ਤੇਰੇ ਪੂਰਬ ਕੌਲ ਇਕਰਾਰ ਕੀਤੇ, ਕਰਨੀ ਦੇ ਕਰਤੇ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਬੰਕ ਇਕ ਸੁਹਾਈਆ। ਧਰਨੀ ਕਹੇ ਪ੍ਰਭੂ ਨਿਗਾਹ ਮਾਰ ਲੈ ਮੇਰੇ ਨਵ ਸੱਤ ਬੰਕ ਦਵਾਰੇ, ਚਾਰ ਦੀਵਾਰੀ ਨਜ਼ਰ ਕੋਇ ਨਾ ਆਈਆ। ਛੱਪਰ ਛੰਨ ਦਿਸੇ ਨਾ ਕੋਇ ਵਿਚ ਸੰਸਾਰੇ, ਜਗਤ ਜਹਾਨਾਂ ਸ੍ਰੀ ਭਗਵਾਨਾ ਵੇਖਣ ਕੋਇ ਨਾ ਪਾਈਆ। ਨੌ ਸੌ ਚੁਰਾਨਵੇ ਚੌਕੜੀ ਜੁਗ ਸਤਿਗੁਰ ਸ਼ਬਦ ਦੇਂਦਾ ਰਿਹਾ ਇਸ਼ਾਰੇ, ਬਿਨ ਨੇਤਰ ਲੋਚਨ ਨੈਣ ਸੈਨਤ
ਨਾਮ ਲਗਾਈਆ। ਕੂਕ ਕੂਕ ਦੱਸਦੇ ਰਹੇ ਪੈਗ਼ੰਬਰ ਗੁਰ ਅਵਤਾਰੇ, ਢੋਲੇ ਸੋਹਲੇ ਰਾਗਾਂ ਵਿਚ ਦ੍ਰਿੜਾਈਆ। ਕਲਜੁਗ ਕਿਰਿਆ ਕੂੜ ਧਰਨੀਏ ਤੇਰੇ ਉਤੇ ਕਰੇ ਪਸਾਰੇ, ਪਸ਼ੂ ਪੰਛੀ ਪੰਖੀ ਮਾਨਵ ਸਾਰੇ ਰੋਵਣ ਮਾਰਨ ਧਾਈਆ। ਕਿਸੇ ਦਾ ਮੇਲ ਹੋਵੇ ਨਾ ਨਾਲ ਮਿਤਰ ਪਿਆਰੇ, ਪਰਮ ਪੁਰਖ ਪਰਮਾਤਮ ਆਤਮ ਮਿਲਣ ਕੋਇ ਨਾ ਪਾਈਆ। ਸ੍ਰਿਸ਼ਟੀ ਦ੍ਰਿਸ਼ਟੀ ਮੰਜ਼ਲ ਹਕ ਪਾਰ ਨਾ ਕੋਇ ਉਤਾਰੇ, ਉਤਰ ਪੂਰਬ ਪੱਛਮ ਦੱਖਣ ਨਈਆ ਪਾਰ ਕਿਨਾਰੇ ਘਾਟ ਨਾ ਕੋਇ ਲਗਾਈਆ। ਨੌ ਖੰਡ ਪ੍ਰਿਥਮੀ ਸੱਤ ਦੀਪ ਕਲਜੁਗ ਫਿਰੇ ਕੂੜ ਕੁੜਿਆਰੇ ਬਿਨ ਕਦਮਾਂ ਵਾਹੋ ਦਾਹੀਆ। ਸੋ ਵਕਤ ਸੁਹੇਲਾ ਇਕ ਇਕੇਲਾ ਪੁਰਖ ਅਕਾਲਾ ਦੀਨ ਦਿਆਲਾ ਤੇਰੀ ਪਾਵੇ ਸਾਰੇ, ਪਰਵਰਦਿਗਾਰ ਸਾਂਝਾ ਯਾਰ ਏਕੰਕਾਰ ਆਪਣੀ ਦਇਆ ਕਮਾਈਆ। ਮਿਹਰਵਾਨ ਮਹਿਬੂਬ ਜੋਤੀ ਜਾਤਾ ਪੁਰਖ ਬਿਧਾਤਾ ਤੇਰੀ ਆ ਕੇ ਪੈਜ ਸਵਾਰੇ ਮਹਾਂਸਾਰਥੀ ਹੋ ਕੇ ਆਪਣਾ ਖੇਲ ਖਿਲਾਈਆ। ਕੋਝੀਏ ਕਮਲੀਏ ਤੇਰੇ ਬੰਕ ਦਵਾਰੇ ਭਗਤ ਗ੍ਰਹਿ ਸਦ ਵਸਦੇ ਰਹਿਣ ਵਿਚ ਸੰਸਾਰੇ, ਸੰਸਾਰੀ ਭੰਡਾਰੀ ਸੰਘਾਰੀ ਵਿਸ਼ਨ ਬ੍ਰਹਮਾ ਸ਼ਿਵ ਜਿਸ ਨੂੰ ਸੀਸ ਨਿਵਾਈਆ। ਤੇਰਾ ਲਹਿਣਾ ਦੇਣਾ ਜੁਗ ਚੌਕੜੀ ਕਰਨੀ ਦਾ ਕਰਤਾ ਕੁਦਰਤ ਦਾ ਕਾਦਰ ਕਰਜ਼ ਉਤਾਰੇ, ਮਕਰੂਜ਼ ਹੋ ਕੇ ਲੇਖਾ ਝੋਲੀ ਦੇਵੇ ਪਾਈਆ। ਤੂੰ ਉਸ ਦੇ ਚਰਨ ਕਵਲ ਧਵਲ ਹੋ ਕੇ ਕਰੀਂ ਨਿਮਸਕਾਰੇ, ਡੰਡਾਵਤ ਬੰਦਨਾ ਸੱਯਦਿਆਂ ਵਿਚ ਸੀਸ ਨਿਵਾਈਆ। ਜਿਸ ਕਲਜੁਗ ਕਿਰਿਆ ਕੂੜ ਕੋਲੋਂ ਤੇਰੇ ਕਰਾਉਂਣੇ ਛੁਟਕਾਰੇ, ਬੰਧਨ ਦੀਨ ਦੁਨੀ ਤੁੜਾਈਆ। ਇਕੋ ਨਾਮ ਢੋਲਾ ਕਲਮਾ ਆਤਮ ਪਰਮਾਤਮ ਦੱਸੇ ਜੈਕਾਰੇ, ਦੂਸਰ ਅਵਰ ਨਾ ਕੋਇ ਪੜ੍ਹਾਈਆ। ਇਕੋ ਭਗਤ ਸੁਹੇਲਾ ਗੁਰੂ ਗੁਰ ਚੇਲਾ ਜਣਾਏ ਦਰ ਦਰਬਾਰੇ, ਦਰ ਦਰਵਾਜ਼ਾ ਗਰੀਬ ਨਿਵਾਜ਼ਾ ਇਕ ਖੁਲ੍ਹਾਈਆ। ਇਕੋ ਇਸ਼ਟ ਦ੍ਰਿਸ਼ਟ ਅੰਤਰ ਨਿਰੰਤਰ ਮਾਨਸ ਮਾਨੁਖ ਮੰਨਣ ਸਾਰੇ, ਦੂਸਰ ਓਟ ਨਜ਼ਰ ਕੋਇ ਨਾ ਆਈਆ। ਕਿਰਪਾ ਕਰੇ ਭਗਤ ਵਛਲ ਪ੍ਰਭੂ ਗਿਰਵਰ ਗਿਰਧਾਰੇ, ਗਹਿਰ ਗੰਭੀਰ ਬੇਨਜ਼ੀਰ ਮਿਹਰ ਨਜ਼ਰ ਉਠਾਈਆ। ਧਰਨੀ ਧਰਤ ਧਵਲ ਧੌਲ ਤੂੰ ਨਿਵ ਨਿਵ ਮਸਤਕ ਧੂੜੀ ਲਾਉਂਣੀ ਛਾਰੇ, ਟਿੱਕੇ ਮਸਤਕ ਖਾਕ ਖਾਕ ਖਾਕ ਰਮਾਈਆ। ਉਹ ਨਿਰਗੁਣ ਨਿਰਵੈਰ ਨਿਰਾਕਾਰ ਨਿਰੰਕਾਰ ਆਦਿ ਜੁਗਾਦੀ ਪਰਵਰਦਿਗਾਰੇ, ਸਾਂਝਾ ਯਾਰ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋ ਆਦਿ ਜੁਗਾਦਿ ਜੁਗ ਚੌਕੜੀ ਸਭ ਨੂੰ ਦੇਵਣਹਾਰ ਸਹਾਰੇ, ਸਹਾਇਕ ਨਾਇਕ ਇਕੋ ਨਜ਼ਰੀ ਆਈਆ।
੧੮ ਚੇਤ ਸ਼ਹਿਨਸ਼ਾਹੀ ਸੰਮਤ ੧੨ ਪਿੰਡ ਨਾਨਕ ਪੁਰ ਜ਼ਿਲਾ ਕਰਨਾਲ ਭਾਨ ਸਿੰਘ ਠਾਕਰ ਸਿੰਘ ਸੋਹਣ ਸਿੰਘ ਪ੍ਰੀਤਮ ਸਿੰਘ
ਜਗਤਾਰ ਸਿੰਘ ਨਾਨਕ ਪੁਰ ਨਿਰੰਜਣ ਸਿੰਘ ਗੁਰਮੇਜ਼ ਸਿੰਘ ਥਨੇਸਰ
ਕਚਾ ਤੰਦ ਕਹੇ ਮੈਂ ਨਾਨਕ ਦੀ ਧਾਰ ਪ੍ਰੇਮ ਦੀ ਖੇਸੀ, ਖਾਲਸ ਸਾਲਸ ਇਕੋ ਵੇਖ ਵਖਾਈਆ। ਜਿਸ ਦੇ ਹੁਕਮ ਨੇ ਫੇਰਿਆ ਦੇਸ ਪਰਦੇਸੀ, ਧਰਨੀ ਧਰਤ ਧਵਲ ਧੌਲ ਰੰਗ ਰੰਗਾਈਆ। ਉਹ ਮਾਲਕ ਖ਼ਾਲਕ ਧੁਰ ਦਾ ਨਰ ਨਰੇਸ਼ੀ, ਨਿਰਗੁਣ ਨਿਰਵੈਰ ਨਿਰੰਕਾਰ ਅਗੰਮ ਅਥਾਹੀਆ। ਜੋ ਆਦਿ ਜੁਗਾਦਿ ਜੁਗ ਚੌਕੜੀ ਕਰੇ ਅਗੰਮਾ ਵੇਸੀ, ਵੇਸ ਅਨੇਕਾ ਆਪਣਾ ਰੂਪ ਬਦਲਾਈਆ। ਜਿਸ ਦੇ ਹੁਕਮ ਵਿਚ ਫਿਰਦੇ ਵਿਸ਼ਨ ਬ੍ਰਹਮਾ ਸ਼ਿਵ
ਮਹੇਸ਼ੀ, ਆਦਿ ਜੁਗਾਦਿ ਭੱਜਣ ਵਾਹੋ ਦਾਹੀਆ। ਉਹ ਮਾਲਕ ਖ਼ਾਲਕ ਨੂਰ ਨੁਰਾਨਾ ਨਰ ਨਰੇਸ਼ੀ, ਨਰ ਨਰਾਇਣ ਇਕ ਅਖਵਾਈਆ। ਜਿਸ ਦਾ ਲਹਿਣਾ ਦੇਣਾ ਨਾਲ ਗੋਬਿੰਦ ਦਸ ਦਸਮੇਸ਼ੀ, ਦਹਿ ਦਿਸ਼ਾ ਤੋਂ ਬਾਹਰ ਵੇਖ ਵਖਾਈਆ। ਉਹ ਕਲਜੁਗ ਕਿਰਿਆ ਕੂੜ ਮੇਟੇ ਕਲੇਸ਼ੀ, ਕਲਮਾ ਕਾਏਨਾਤ ਸਮਝਾਈਆ। ਜਿਸ ਦੀ ਸਿਫਤ ਸਲਾਹ ਕਰਦਾ ਬਾਸ਼ਕ ਤਸ਼ਕਾ ਸ਼ੇਸ਼ੀ, ਮੁਖ ਸਹੰਸਰ ਢੋਲੇ ਗਾਈਆ। ਮੇਰੀ ਉਸ ਦੇ ਚਰਨ ਕਵਲ ਆਦੇਸੀ, ਨਿਵ ਨਿਵ ਲਾਗਾਂ ਪਾਈਆ। ਜਿਸ ਦੇ ਅੱਗੇ ਕਲਜੁਗ ਅੰਤ ਸਭ ਦੀ ਹੋਣੀ ਪੇਸ਼ੀ, ਪੇਸ਼ੀਨਗੋਈਆਂ ਆਪਣਾ ਹਾਲ ਸੁਣਾਈਆ। ਉਹ ਸਵਾਮੀ ਠਾਕਰ ਨੂਰ ਨੁਰਾਨਾ ਨਰ ਨਰੇਸ਼ੀ, ਨਰਾਇਣ ਸਾਕ ਸੈਣ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਧਰਨੀ ਕਹੇ ਮੇਰਾ ਮਾਲਕ ਅਨਕ ਕਲਧਾਰੀ, ਕਲਮਾ ਕਾਏਨਾਤ ਜਣਾਈਆ। ਦੋ ਜਹਾਨਾਂ ਸ਼ਾਹੋ ਭੂਪ ਸਿਕਦਾਰੀ, ਸ਼ਹਿਨਸ਼ਾਹ ਅਗੰਮ ਅਥਾਹੀਆ। ਜੋਤੀ ਜਾਤਾ ਹੋ ਕੇ ਨਿਰਗੁਣ ਜੋਤ ਕਰੇ ਉਜਿਆਰੀ, ਉਜਾਲਾ ਦੀਨ ਦੁਨੀ ਆਪ ਕਰਾਈਆ। ਜੋ ਭਗਤਾਂ ਪੈਜ ਰਿਹਾ ਸਵਾਰੀ, ਸਿਰ ਸਿਰ ਆਪਣਾ ਹੱਥ ਟਿਕਾਈਆ। ਮੈਂ ਉਸ ਦੇ ਚਰਨ ਕਵਲ ਧਵਲ ਹੋ ਕੇ ਕਰਾਂ ਨਿਮਸਕਾਰੀ, ਡੰਡਾਵਤ ਬੰਦਨਾ ਸਯਦਿਆਂ ਵਿਚ ਸੀਸ ਨਿਵਾਈਆ। ਸਤਿ ਸਤਿਵਾਦੀ ਹੋ ਕੇ ਜਾਵਾਂ ਚਰਨ ਕਵਲ ਬਲਿਹਾਰੀ, ਬਲ ਬਲ ਆਪਣਾ ਆਪ ਕਰਾਈਆ। ਜੋ ਅੰਤ ਕੰਤ ਭਗਵੰਤ ਭਗਤਾਂ ਪੈਜ ਰਿਹਾ ਸਵਾਰੀ, ਸਿਰ ਸਿਰ ਆਪਣਾ ਹੱਥ ਟਿਕਾਈਆ। ਮੈਂ ਉਸ ਦੀ ਆਦਿ ਜੁਗਾਦਿ ਪਨਿਹਾਰੀ, ਪਟਘਟ ਬੈਠੀ ਧਿਆਨ ਲਗਾਈਆ। ਜੋ ਨਿਰਗੁਣ ਨਿਰਵੈਰ ਹੋ ਕੇ ਪਾਵੇ ਸਾਰੀ, ਮਹਾਂਸਾਰਥੀ ਆਪਣੀ ਦਇਆ ਕਮਾਈਆ। ਜਿਸ ਦੀ ਜੁਗ ਚੌਕੜੀ ਪਿਛੋਂ ਆਈ ਵਾਰੀ, ਨਵ ਨੌਂ ਚਾਰ ਦੇਣ ਗਵਾਹੀਆ। ਉਹ ਕਲਜੁਗ ਅੰਤ ਕਲ ਕਲਕੀ ਅਵਤਾਰੀ, ਅਵਤਰ ਹੋ ਕੇ ਖੇਲ ਖਿਲਾਈਆ। ਮੈਂ ਉਸ ਦੀ ਬਿਨ ਆਸਾ ਤੋਂ ਹੋਵਾਂ ਪੁਜਾਰੀ, ਪੂਜਨੀਕ ਕਹਿ ਕੇ ਸੀਸ ਨਿਵਾਈਆ। ਜੇਹੜਾ ਮੇਰੀ ਕਲਜੁਗ ਅੰਤ ਕੱਟੇ ਦੁਸ਼ਵਾਰੀ, ਦੂਈ ਦਵੈਤੀ ਮੇਟੇ ਥਾਉਂ ਥਾਈਂਆ। ਜੀਵਾਂ ਜੰਤਾਂ ਸਾਧਾਂ ਸੰਤਾਂ ਆਤਮ ਪਰਮਾਤਮ ਦਸੇ ਯਾਰੀ, ਯਾਰੜਾ ਸੇਜ ਆਪਣੀ ਦਏ ਵਖਾਈਆ। ਆਦਿ ਜੁਗਾਦਿ ਜਿਸ ਦਾ ਨੂਰ ਨੂਰ ਉਜਿਆਰੀ, ਜੋਤੀ ਜਾਤਾ ਡਗਮਗਾਈਆ। ਜੋ ਭਗਤਾਂ ਦੇਵਣਹਾਰਾ ਨਾਮ ਖੁਮਾਰੀ, ਮਸਤੀ ਆਪਣੀ ਹਸਤੀ ਵਿਚੋਂ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਧਰਨੀ ਕਹੇ ਮੇਰਾ ਠਾਕਰ ਸਵਾਮੀ ਸਰਬ ਗੁਣਵੰਤ, ਗਹਿਰ ਗੰਭੀਰ ਬੇਨਜ਼ੀਰ ਨਜ਼ਰ ਕਿਸੇ ਨਾ ਆਈਆ। ਜੋ ਆਦਿ ਜੁਗਾਦਿ ਜੁਗ ਚੌਕੜੀ ਬਣਾਵਣਹਾਰਾ ਬਣਤ, ਘੜਨ ਭੰਨਣਹਾਰ ਏਕੰਕਾਰ ਇਕ ਅਖਵਾਈਆ। ਜਿਸ ਦਾ ਨਾਮ ਨਿਧਾਨਾ ਦੋ ਜਹਾਨਾਂ ਅਗੰਮਾ ਮੰਤ, ਮੰਤਵ ਸਭ ਦੇ ਹਲ ਕਰਾਈਆ। ਜਿਸ ਨੂੰ ਆਦਿ ਜੁਗਾਦਿ ਗਾਉਦੇ ਹਰਿਜਨ ਸਾਚੇ ਸੰਤ, ਸਤਿ ਸਤਿਵਾਦੀ ਕਹਿ ਕੇ ਸੀਸ ਨਿਵਾਈਆ। ਮੇਰੇ ਉਤੇ ਜਨ ਭਗਤਾਂ ਬਣਾਵਣਹਾਰਾ ਬਣਤ, ਸਿਰ ਸਿਰ ਆਪਣਾ ਹੱਥ ਟਿਕਾਈਆ। ਗੜ੍ਹ ਤੋੜੇ ਹਉਮੇ ਹੰਗਤ, ਹੰ ਬ੍ਰਹਮ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿਜਨ ਸਾਚੇ ਵੇਖ ਵਖਾਈਆ। ਧਰਨੀ ਕਹੇ ਮੇਰਾ ਪੁਰਖ ਅਕਾਲਾ ਅਲਖ, ਅਲੱਖ ਅਲੱਖਣਾ ਇਕ ਅਖਵਾਈਆ। ਜੋ ਨਿਰਗੁਣ ਧਾਰ ਹੋ ਪ੍ਰਤਖ, ਪਾਰ੍ਰਬਹਮ ਪਤਿਪਰਮੇਸ਼ਵਰ ਆਪਣਾ ਦਰਸ ਦਿਖਾਈਆ। ਹਰਿਜਨ ਭਗਤ ਸੁਹੇਲੇ ਕਰੇ ਵੱਖ, ਕਲਜੁਗ ਕੂੜੀ ਕਿਰਿਆ ਵਿਚੋਂ ਬਾਹਰ ਕਢਾਈਆ। ਸਿਰ ਸਵਾਮੀ ਠਾਕਰ ਹੱਥ ਦੇ ਕੇ ਲਏ ਰੱਖ,
ਰੱਖਿਆ ਕਰੇ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿਜਨ ਸਾਚੇ ਮੇਲ ਮਿਲਾਈਆ। ਧਰਨੀ ਕਹੇ ਮੇਰਾ ਪਰਮ ਪੁਰਖ ਪ੍ਰਭ ਪਿਆਰਾ, ਪ੍ਰੀਤਮ ਇਕ ਅਖਵਾਈਆ। ਜੋ ਭਗਤਾਂ ਦਏ ਸਹਾਰਾ, ਸਤਿ ਸਤਿਵਾਦੀ ਹੋ ਕੇ ਵੇਖ ਵਖਾਈਆ। ਗ੍ਰਹਿ ਮੰਦਰ ਸੁਹਾਏ ਇਕ ਦਵਾਰਾ, ਠਾਕਰ ਹੋ ਕੇ ਪਰਦਾ ਲਾਹੀਆ। ਬਿਨ ਰਸਨਾ ਜੇਹਵਾ ਬੋਲ ਜੈਕਾਰਾ, ਸ਼ਬਦ ਅਨਾਦੀ ਧੁਨ ਦਏ ਸੁਣਾਈਆ। ਦੀਆ ਬਾਤੀ ਕਮਲਾਪਾਤੀ ਕਰ ਉਜਿਆਰਾ, ਜੋਤੀ ਜਾਤਾ ਹੋ ਕੇ ਡਗਮਗਾਈਆ। ਅੰਮ੍ਰਿਤ ਰਸ ਨਿਝਰ ਝਿਰਨਾ ਬੂੰਦ ਸਵਾਂਤੀ ਦੇਵੇ ਠੰਡੀ ਠਾਰਾ, ਅਗਨੀ ਤਤ ਤਤ ਬੁਝਾਈਆ। ਭਗਤ ਸੁਹੇਲਾ ਬਣ ਕੇ ਏਕੰਕਾਰਾ, ਅਕਲ ਕਲਧਾਰੀ ਹੋ ਕੇ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਦਰ ਠਾਂਢਾ ਇਕ ਪਰਗਟਾਈਆ। ਧਰਨੀ ਕਹੇ ਪ੍ਰਭੂ ਜਨ ਭਗਤਾਂ ਚਾੜ੍ਹ ਦੇ ਰੰਗ, ਰੰਗੀਲੇ ਮਾਧਵ ਦਇਆ ਕਮਾਈਆ। ਨਿਰਗੁਣ ਧਾਰ ਸਰਗੁਣ ਲਾ ਲੈ ਅੰਗ, ਅੰਗੀਕਾਰ ਇਕ ਅਖਵਾਈਆ। ਸ਼ਬਦ ਨਾਦ ਸੁਣਾ ਮਰਦੰਗ, ਅਨਹਦ ਨਾਦੀ ਨਾਦ ਵਜਾਈਆ। ਆਤਮ ਸੇਜ ਸੁਹਾ ਪਲੰਘ, ਬਿਨ ਪਾਵਾ ਚੂਲ ਵਡਿਆਈਆ। ਮੇਰੀ ਆਸਾ ਪੂਰੀ ਕਰਦੇ ਮੰਗ, ਮਾਂਗਤ ਹੋ ਕੇ ਝੋਲੀ ਡਾਹੀਆ। ਜਨ ਭਗਤਾਂ ਭੇਵ ਚੁਕਾ ਦੇ ਬ੍ਰਹਮ ਹੰ, ਆਤਮ ਪਰਮਾਤਮ ਮਿਲ ਕੇ ਵੱਜੇ ਵਧਾਈਆ। ਘਰ ਠਾਕਰ ਸਵਾਮੀ ਖ਼ੁਸ਼ੀਆਂ ਨਾਲ ਆਉਂਣਾ ਲੰਘ, ਤਨ ਵਜੂਦ ਹਕ ਮਹਿਬੂਬ ਆਪਣਾ ਫੇਰਾ ਪਾਈਆ। ਨਿਰਗੁਣ ਦਾਤੇ ਪੁਰਖ ਬਿਧਾਤੇ ਤੂੰ ਮੇਰਾ ਮੈਂ ਤੇਰਾ ਗਾਉਂਣਾ ਛੰਦ, ਸੋਹਲਾ ਢੋਲਾ ਇਕ ਸੁਣਾਈਆ। ਜਨ ਭਗਤਾਂ ਖ਼ੁਸ਼ੀ ਕਰਨਾ ਬੰਦ ਬੰਦ, ਬੰਦਗੀ ਆਪਣੇ ਵਿਚ ਰਖਾਈਆ। ਬਿਨ ਰਸਨਾ ਜੇਹਵਾ ਦੇਣਾ ਅਨੰਦ, ਅਨੰਦ ਦੇ ਮਾਲਕ ਆਪਣੀ ਦਇਆ ਕਮਾਈਆ। ਸੁਰਤੀ ਸ਼ਬਦ ਸਮਾਉਂਣੀ ਪਰਮਾਨੰਦ, ਪਰਮ ਪੁਰਖ ਆਪਣੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੀਨ ਦਿਆਲ ਸਦਾ ਬਖਸ਼ੰਦ, ਬਖਸ਼ਿਸ਼ ਰਹਿਮਤ ਰਹੀਮ ਰਹਿਮਾਨ ਦੇਣੀ ਕਮਾਈਆ।
੧੯ ਚੇਤ ਸ਼ਹਿਨਸ਼ਾਹੀ ਸੰਮਤ ੧੨ ਦਿੱਲੀ ਸ਼ਹਿਰ ਹਰਿ ਭਗਤ ਦਵਾਰ ਧੀਰਪੁਰ ਤਰਲੋਕ ਸਿੰਘ , ਗੁਰਚਰਨ ਸਿੰਘ, ਚੰਦਾ ਸਿੰਘ,
ਹਰਭਜਨ ਸਿੰਘ, ਰੁਲਦਾ ਸਿੰਘ, ਮਹਿੰਦਰ ਸਿੰਘ, ਅਵਤਾਰ ਸਿੰਘ, ਗੁਰਬਲਵਿੰਦਰ ਸਿੰਘ, ਮਹਿੰਗਾ ਸਿੰਘ,
ਭਜਨ ਸਿੰਘ, ਗੁਰਦਰਸ਼ਨ ਸਿੰਘ ਸਰਹੰਦ, ਮਲ ਸਿੰਘ ਫਰੀਦਾਬਾਦ
ਧਰਨੀ ਕਹੇ ਜਨ ਭਗਤੋ ਆਪਣੇ ਚਰਨ ਛੁਹਾਉ ਮੇਰੇ ਸੀਸ, ਸਦਕੇ ਵਾਰੀ ਘੋਲ ਘੁਮਾਈਆ। ਤੁਹਾਡੇ ਅੰਤਰ ਨਿਰੰਤਰ ਮੈਨੂੰ ਦਿਸੇ ਹਕ ਜਗਦੀਸ, ਜਗਦੀਸ਼ਰ ਧੁਰ ਦਾ ਮਾਹੀਆ। ਜਿਸ ਦਾ ਆਦਿ ਜੁਗਾਦਿ ਪੀਸਣ ਰਹੀ ਪੀਸ, ਜੁਗ ਚੌਕੜੀ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਧਰਨੀ ਕਹੇ ਮੇਰੀ ਆਦਿ ਜੁਗਾਦੀ ਬੇਨੰਤੀ, ਸੀਸ ਜਗਦੀਸ ਨਿਵਾਈਆ। ਮੇਰਾ ਲਹਿਣਾ ਦੇਣਾ ਨਾਲ ਸੰਗਤੀ, ਸਗਲੇ ਸੰਗੀ ਆਪਣਾ ਰੰਗ ਵਖਾਈਆ। ਮੈਨੂੰ ਦੂਜੇ ਦਰ ਹੋਣ ਨਾ ਦੇਵੀਂ ਮੰਗਤੀ, ਭਿੱਖਕ
ਹੋ ਨਾ ਝੋਲੀ, ਡਾਹੀਆ। ਸਾਚਾ ਮਾਣ ਰਖਾਉਂਣਾ ਵਿਚ ਸੰਗਤੀ, ਸਗਲੇ ਸੰਗੀ ਆਪਣਾ ਸੰਗ ਨਿਭਾਈਆ। ਮੈਂ ਬਗੈਰ ਆਸ਼ਾ ਇਕੋ ਆਸ਼ਾ ਮੰਗਦੀ, ਇਕੋ ਆਸ ਰਖਾਈਆ। ਦਰ ਤੇਰੇ ਅਲਖ ਜਗਾਉਂਦੀ ਮੂਲ ਨਾ ਸੰਗਦੀ, ਸਗਲੇ ਸੰਗੀ ਤੇਰੀ ਓਟ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਹੁਕਮ ਅਗੰਮ ਵਰਤਾਈਆ। ਧਰਨੀ ਕਹੇ ਪ੍ਰਭੂ ਜਨ ਭਗਤ ਬਣਾ ਦੇ ਸੁਹੇਲੇ, ਸਾਜਣ ਧੁਰ ਦੇ ਨਜ਼ਰੀ ਆਈਆ। ਦੀਨ ਦੁਨੀ ਨਾਲੋਂ ਕਰਦੇ ਵੇਹਲੇ, ਪਰੇਮ ਪ੍ਰੀਤੀ ਤੇਰੀ ਵਿਚ ਸਮਾਈਆ। ਇਕੋ ਰੰਗ ਰੰਗਾਂ ਦੇ ਗੁਰੂ ਗੁਰ ਚੇਲੇ, ਚੇਲਾ ਗੁਰ ਵਡ ਵਡਿਆਈਆ। ਲਹਿਣੇ ਦੇਣੇ ਮੇਰੇ ਤੱਕ ਲੈ ਮੇਰੇ ਜੰਗਲ ਜੂਹ ਬੇਲੇ, ਉਜਾੜ ਪਹਾੜ ਟਿਲੇ ਪਰਬਤ ਸਾਗਰਾਂ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਸਾਚੇ ਅਲਖ ਜਗਾਈਆ। ਧਰਨੀ ਕਹੇ ਜਨ ਭਗਤੋ ਬਿਨਾ ਜ਼ਬਾਂ ਕਰੋ ਬੇਨੰਤੀ, ਮੁੱਖ ਦੰਦ ਦੀ ਲੋੜ ਰਹੇ ਨਾ ਰਾਈਆ। ਤੁਹਾਡੀ ਮਨਜੂਰ ਹੋਵੇ ਪੰਗਤੀ, ਬਿਨ ਅੱਖਰਾਂ ਅੱਖਰ ਸਿਫਤ ਸਲਾਹੀਆ। ਬੁੱਧੀ ਤੋਂ ਪਰੇ ਬਣੋ ਪੰਡਤੀ, ਜਗਤ ਵਿਦਿਆ ਲੋੜ ਰਹੇ ਨਾ ਰਾਈਆ। ਆਪਣੀ ਧਾਰ ਤਕੋ ਸੰਗਤੀ, ਸਗਲਾ ਸੰਗ ਜਣਾਈਆ। ਜਗਤ ਤ੍ਰਿਸ਼ਨਾ ਮੇਟੋ ਮਨ ਦੀ, ਮਮਤਾ ਮੋਹ ਨਾ ਕੋਇ ਹਲਕਾਈਆ। ਮੁਹੱਬਤ ਤੱਕੋ ਗੋਬਿੰਦ ਸੂਰੇ ਚੰਨ ਦੀ, ਜੋ ਚੰਦ ਸਿਤਾਰ ਨਿਸ਼ਾਨਾ ਦਏ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਵਣਜ ਆਪ ਕਰਾਈਆ। ਧਰਨੀ ਕਹੇ ਪ੍ਰਭੂ, ਮੇਰਾ ਬਣ ਜਾ ਦੁੱਖ ਭੰਜਨ, ਭਵ ਸਾਗਰ ਪਾਰ ਕਰਾਈਆ। ਜਨ ਭਗਤਾਂ ਨੇਤਰ ਪਾ ਦੇ ਅੰਜਨ, ਨਿਰਾਕਾਰ ਡਗਮਗਾਈਆ। ਬਿਨਾ ਜਗਤ ਪ੍ਰੀਤ ਬਣ ਜਾ ਸੱਜਣ, ਸਿਰ ਸਰ ਤੇਰੇ ਭੇਟ ਕਰਾਈਆ। ਤੇਰੇ ਦੀਪਕ ਜੋਤੀ ਮੇਰੇ ਗ੍ਰਹਿ ਜਗਣ, ਘਟ ਘਟ ਹੋਏ ਰੁਸ਼ਨਾਈਆ। ਮੈਂ ਸਦਾ ਸੁਹੇਲੇ ਤੇਰੇ ਵਿਚ ਹੋਵਾਂ ਮਗਨ, ਤੇਰੇ ਰੰਗ ਸਮਾਈਆ। ਤੂੰ ਮੇਰੀ ਮੇਟਣੀ ਅਗਨ, ਚਿੰਤਾ ਚਿਖਾ ਦੇਣੀ ਜਲਾਈਆ। ਮਿਹਰਵਾਨ ਲਾਉਂਣਾ ਅੰਗਣ, ਅੰਗੀਕਾਰ ਆਪ ਹੋ ਜਾਈਆ। ਤੇਰੇ ਦਰ ਤੇ ਆਈ ਮੰਗਣ, ਮਾਂਗਤ ਹੋ ਕੇ ਝੋਲੀ ਡਾਹੀਆ। ਮੇਰੇ ਲੇਖੇ ਲਾ ਲੈ ਤਤ ਪੰਜਣ, ਪੰਚਮ ਮੀਤੇ ਆਪਣੇ ਚਰਨ ਕਵਲ ਰਖਾਈਆ। ਆਤਮ ਧਾਰ ਪਰਮਾਤਮ ਬਖਸ਼ ਦੇ ਮਜਨ, ਦੁਰਮਤ ਮੈਲ ਰਹੇ ਨਾ ਰਾਈਆ। ਨਵ ਸੱਤ ਬ੍ਰਹਮ ਮਤ ਤੇਰੇ ਨਾਮ ਨਗਾਰੇ ਵੱਜਣ, ਦੋ ਜਹਾਨ ਸ੍ਰੀ ਭਗਵਾਨ ਸੁਣਨ ਚਾਈਂ ਚਾਈਂਆ। ਕੂੜ ਕੁੜਿਆਰ ਮੇਰੇ ਉਤੋਂ ਕਲਜੁਗ ਕਲਪਣਾ ਮੇਟ ਦੇ ਹੰ ਬ੍ਰਹਮਣ, ਪਾਰਬ੍ਰਹਮ ਪ੍ਰਭ ਆਪ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਹੁਕਮ ਇਕ ਸੁਣਾਈਆ। ਧਰਨੀ ਕਹੇ ਪ੍ਰਭੂ ਜਨ ਭਗਤਾਂ ਅੰਦਰੋਂ ਚੁੱਕ ਦੇ ਪਰਦਾ, ਦਵੈਤ ਜਗਤ ਰਹੇ ਨਾ ਰਾਈਆ। ਅੰਤਸ਼ਕਰਨ ਕਿਸੇ ਰਹੇ ਨਾ ਸੜਦਾ, ਅਗਨੀ ਤਤ ਤਤ ਬੁਝਾਈਆ। ਸਹਾਰਾ ਬਖਸ਼ਣਾ ਆਪਣੇ ਪੱਲੂ ਲੜ ਦਾ, ਦੀਨ ਦੁਨੀ ਦੀ ਗੰਢ ਛੁਡਾਈਆ। ਪਰੇਮ ਪਿਆਰ ਮੁਹੱਬਤ ਵਿਚ ਸਚਖੰਡ ਚੋਟੀ ਵੇਖਣਾ ਚੜ੍ਹਦਾ, ਬਿਨ ਕਦਮਾਂ ਕਦਮ ਟਿਕਾਈਆ। ਮੈਨੂੰ ਇਉਂ ਜਾਪਦਾ ਨੌਂ ਖੰਡ ਤੇਰੇ ਕੋਲੋਂ ਮੂਲ ਨਾ ਡਰਦਾ, ਭੈ ਸਿਰ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ। ਧਰਨੀ ਕਹੇ ਪ੍ਰਭੂ ਤੇਰੇ ਭਗਤ ਤੇਰੀ ਕਰਦੇ ਹੋਵਣ ਯਾਦ, ਯਾਦਦਾਸ਼ਤ ਭੁੱਲ ਕਦੇ ਨਾ ਜਾਈਆ। ਭਾਗ ਲਗਾਵਣ ਇਕੋ ਤੈਨੂੰ ਲੈਣ ਅਰਾਧ, ਦੂਜਾ ਇਸ਼ਟ ਨਾ ਕੋਇ ਮਨਾਈਆ। ਨਿਰਗੁਣ ਦਾਤੇ ਪੁਰਖ ਬਿਧਾਤੇ ਮੋਹਣ ਮਾਧਵ ਮਾਧ,
ਮਧੁਰ ਧੁਨ ਦੇਣੀ ਸੁਣਾਈਆ। ਕਲਜੁਗ ਅੰਤ ਸ੍ਰੀ ਭਗਵੰਤ ਹਰਿਜਨ ਹੋਣ ਨਾ ਦੇਵੀਂ ਬਰਬਾਦ, ਸਿਰ ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਧਰਨੀ ਕਹੇ ਜਨ ਭਗਤੋ ਮੇਰੇ ਨਾਲ ਕਰੋ ਮਿਲਾਪ, ਮਿਲਣੀ ਹਰਿ ਜਗਦੀਸ਼ ਕਰਾਈਆ। ਦੋਹਾਂ ਦਾ ਸਾਂਝਾ ਹੋਵੇ ਜਾਪ, ਤੂੰ ਮੇਰਾ ਮੈਂ ਤੇਰਾ ਦੂਜਾ ਨਜ਼ਰ ਕੋਇ ਨਾ ਆਈਆ। ਤਨ ਵਜੂਦਾਂ ਆਪਣਾ ਦੂਰ ਕਰਾਓ ਪਾਪ, ਪਤਤ ਪੁਨੀਤ ਕਰੇ ਧੁਰਦਰਗਾਹੀਆ। ਤੁਹਾਡਾ ਲਹਿਣਾਂ ਦੇਣਾ ਲੇਖਾ ਲੱਗੇ ਆਪ, ਆਪ ਆਪਣਾ ਰੰਗ ਰੰਗਾਈਆ। ਤੂੰ ਮੇਰਾ ਮੈਂ ਤੇਰਾ ਸੋਹੰ ਸਭ ਨੇ ਜਪਣਾ ਜਾਪ, ਅਜਪਾ ਜਾਪ ਆਪ ਦ੍ਰਿੜਾਈਆ। ਸਚ ਪ੍ਰੀਤੀ ਧਰਨੀ ਧਰਤ ਧਵਲ ਧੌਲ ਖੇਲ ਵੇਖਣਾ ਇਕ ਇਕਾਂਤ, ਕਲਾਧਾਰੀ ਕੀ ਆਪਣੀ ਕਲ ਵਰਤਾਈਆ। ਅੰਦਰ ਵੜ ਕੇ ਮੰਦਰ ਚੜ੍ਹ ਕੇ ਆਪਣਾ ਆਪ ਕਰੋ ਸ਼ਾਂਤ, ਬਾਹਰੋਂ ਅਗਨ ਨਾ ਲਾਗੇ ਰਾਈਆ। ਆਦਿ ਜੁਗਾਦਿ ਜੁਗ ਚੌਕੜੀ ਨਿਰਗੁਣ ਸਭ ਦਾ ਮਾਈ ਬਾਪ, ਪਿਤਾ ਪੁਰਖ ਅਕਾਲ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ। ਧਰਨੀ ਕਹੇ ਜਨ ਭਗਤੋ ਪਰਮ ਪੁਰਖ ਦੇ ਵਸੋ ਨੇੜੇ, ਦੂਰ ਦੁਹਾਡੇ ਪੰਧ ਮੁਕਾਈਆ। ਸ਼ਰਅ ਸ਼ਰੀਅਤ ਦੇ ਮੇਟੋ ਝੇੜੇ, ਝਗੜਾ ਦਿਸੇ ਨਾ ਖਲਕ ਖੁਦਾਈਆ। ਨੌਂ ਖੰਡ ਪ੍ਰਿਥਮੀ ਮੇਰੇ ਖਾਲੀ ਦਿਸਣ ਵੇਹੜੇ, ਵਸਤ ਨਜ਼ਰ ਕੋਇ ਨਾ ਆਈਆ। ਦਿਵਸ ਰੈਣ ਤੱਕੋ ਝੇੜੇ, ਝਗੜੇ ਵਿਚ ਖਲਕ ਖ਼ੁਦਾਈਆ। ਪੁਰਖ ਅਕਾਲੇ ਦੀਨ ਦਿਆਲੇ ਬਿਨ ਤੇਰੀ ਕਿਰਪਾ ਸਾਨੂੰ ਕੋਈ ਨਾ ਚਾੜ੍ਹੇ ਧੁਰ ਦੇ ਬੇੜੇ, ਬੇੜੀ ਨੌਕਾ ਕੰਮ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਧਰਨੀ ਕਹੇ ਜਨ ਭਗਤੋ ਪ੍ਰਭ ਦਾ ਇਕੋ ਲਓ ਸਹਾਰਾ, ਸਮਾਜਕ ਰਾਜਕ ਆਪਣੇ ਰੰਗ ਰੰਗਾਈਆ। ਕਲਜੁਗ ਕਿਰਿਆ ਕੂੜ ਛੱਡੋ ਪਸਾਰਾ, ਜਗ ਨੇਤਰ ਲੋਚਨ ਨੈਣ ਵੇਖਣ ਕੋਇ ਨਾ ਪਾਈਆ। ਆਪਣਾ ਆਪਣਾ ਬਲ ਲਓ ਧਾਰਾ, ਧਰਨੀ ਕਹਿ ਕੇ ਰਹੀ ਸੁਣਾਈਆ। ਪਿਛੇ ਜਗਤ ਵਾਸ਼ਨਾ ਲਾਉਂਦੀ ਨਾਅਰਾ, ਜਗਤ ਹਿਸਾ ਵੰਡ ਨਾ ਕੋਇ ਵੰਡਾਈਆ। ਉਹ ਪੁਰਖ ਅਕਾਲਾ ਦੀਨ ਦਿਆਲਾ ਪਾਵਣਹਾਰਾ ਸਾਰਾ, ਮਹਾਂਸਾਰਥੀ ਵੇਖੇ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਦੇਵਣਹਾਰਾ ਦਾਨ, ਦਾਤਾ ਦਾਨੀ ਸ਼ਾਹ ਸੁਲਤਾਨੀ ਏਕੰਕਾਰਾ ਪਰਵਰਦਿਗਾਰਾ ਸਾਂਝਾ ਯਾਰਾ, ਮਿਹਰਵਾਨ ਮਹਿਬੂਬ ਇਕ ਅਖਵਾਈਆ।
੨੦ ਚੇਤ ਸ਼ਹਿਨਸ਼ਾਹੀ ਸੰਮਤ ੧੨ ਦਿਲੀ ਸ਼ਹਿਰ ਹਰਿ ਭਗਤ ਦਵਾਰ ਧੀਰਪੁਰ ਪੂਰਨ ਸਿੰਘ, ਦਰਸ਼ਨ ਸਿੰਘ, ਸਰੂਪ ਸਿੰਘ, ਸੁਰਿੰਦਰ ਕੌਰ, ਮਹਿੰਦਰ ਕੌਰ, ਰਤਨ ਸਿੰਘ, ਕਰਤਾਰ ਸਿੰਘ, ਸ੍ਰੀ ਨਾਥ ਦਾਸ ਦਿੱਲੀ
ਧਰਨੀ ਕਹੇ ਕਿਰਪਾ ਕਰ ਅਲਫ਼ ਬੇ ਦੇ ਮਾਲਕ ਅਬ, ਅਭੀ ਯਦੀ ਯੱਦਪ ਆਪਣੀ ਦਇਆ ਕਮਾਈਆ। ਮੇਰੇ ਪਰਵਰਦਿਗਾਰ ਸਾਂਝੇ ਯਾਰ ਨੂਰ ਅਲਾਹੀ ਰੱਬ, ਯਾਮਬੀਨ ਕਹਿ ਕੇ ਸੀਸ ਨਿਵਾਈਆ। ਮਿਹਰਵਾਨਾ ਨੌਜਵਾਨਾ ਸ੍ਰੀ ਭਗਵਾਨਾ ਹਰਿਜਨ ਸੰਤ ਸੁਹੇਲੇ ਲੱਭ, ਬਿਨ ਨੇਤਰ ਲੋਚਨ
ਨੈਣਾਂ ਵੇਖ ਵਖਾਈਆ। ਦੀਨ ਦੁਨੀ ਦੀ ਮੇਰੇ ਉਤੋਂ ਮੇਟ ਦੇ ਹੱਦ, ਹਦੂਦ ਮਹਿਦੂਦ ਆਪਣੀ ਇਕ ਸਮਝਾਈਆ। ਆਤਮ ਧਾਰ ਪਰਵਰਦਿਗਾਰ ਏਕੰਕਾਰ ਆਪਣੀ ਬਣਾ ਲੈ ਯਦ, ਯਾਦਵ ਦਾ ਲੇਖਾ ਪੂਰ ਕਰਾਈਆ। ਗੁਰਮੁਖ ਗੁਰਸਿਖ ਹਰਿਜਨ ਸੰਤ ਸੁਹੇਲੇ ਰਹਿਣ ਨਾ ਤੈਥੋਂ ਅਲੱਗ, ਵੱਖਰੀ ਧਾਰ ਨਜ਼ਰ ਕੋਇ ਨਾ ਆਈਆ। ਤੂੰ ਸ਼ਹਿਨਸ਼ਾਹ ਪਾਤਸ਼ਾਹ ਸੂਰਾ ਸਰਬੱਗ, ਹਰਿ, ਕਰਤਾ ਅਗੰਮ ਅਥਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਸਾਚੇ ਅਲਖ ਜਗਾਈਆ। ਧਰਨੀ ਕਹੇ ਪ੍ਰਭੂ ਤੇਰੀ ਜਗਦੀ ਵੇਖਾਂ ਅਗੰਮੀ ਜੋਤੀ, ਜੋਤੀ ਜਾਤੇ ਪੁਰਖ ਬਿਧਾਤੇ ਦੇਣੀ ਵਡਿਆਈਆ। ਆਤਮ ਧਾਰ ਭਗਤ ਸੁਹੇਲੇ ਬਣਾ ਲੈ ਆਪਣੇ ਗੋਤੀ, ਪਾਰਬ੍ਰਹਮ ਬ੍ਰਹਮ ਮੇਲਾ ਮੇਲਣਾ ਸਹਿਜ ਸੁਭਾਈਆ। ਹਰਿਜਨ ਸੁਰਤੀ ਅੰਤਰ ਨਿਰੰਤਰ ਰਹੇ ਨਾ ਸੋਤੀ, ਆਲਸ ਨਿੰਦਰਾ ਕਿਰਿਆ ਕੂੜ ਬਾਹਰ ਕਢਾਈਆ। ਹਰਿਜਨ ਸੰਤ ਸੁਹੇਲੇ ਆਪਣੇ ਉਠਾ ਲੈ ਮਾਣਕ ਮੋਤੀ, ਸੋਹੰ ਹੰਸਾ ਇਕੋ ਚੋਗ ਚੁਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਮਾਲਕ ਹੋਣਾ ਸਹਾਈਆ। ਧਰਨੀ ਕਹੇ ਪ੍ਰਭੂ ਮੇਰਾ ਲੇਖਾ ਤੱਕ ਬਦਹਾਲੀ, ਹਾਲਤ ਵੇਖ ਖਲਕ ਖੁਦਾਈਆ। ਫਲ ਰਿਹਾ ਨਾ ਧੁਰ ਦੀ ਡਾਲੀ, ਪਤ ਟਹਿਣੀ ਨਾ ਕੋਇ ਮਹਿਕਾਈਆ। ਮੇਰੀ ਲੇਖੇ ਲਾ ਲੈ ਘਾਲ ਘਾਲੀ, ਘਾਇਲ ਹੋ ਕੇ ਸੀਸ ਨਿਵਾਈਆ। ਤੁਧ ਬਿਨ ਅੰਤਰ ਨਿਰੰਤਰ ਕਰੇ ਨਾ ਕੋਇ ਦਲਾਲੀ, ਵਿਚੋਲਾ ਰਹਿਣ ਕੋਇ ਨਾ ਪਾਈਆ। ਆਪਣਾ ਜਲਵਾ ਦੇ ਦੇ ਨੂਰ ਜਲਾਲੀ, ਜ਼ਾਹਰ ਜ਼ਹੂਰ ਕਰ ਰੁਸ਼ਨਾਈਆ। ਮੇਰਾ ਭੰਡਾਰਾ ਏਕੰਕਾਰਾ ਪਰਵਰਦਿਗਾਰਾ ਸਾਂਝਾ ਯਾਰਾ ਭਰ ਦੇ ਖਾਲੀ, ਖ਼ਾਲਕ ਮਖ਼ਲੂਕ ਦੇਣੀ ਮਾਣ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਰਿਜਨ ਸਾਚੇ ਮੇਲ ਮਿਲਾਈਆ। ਧਰਨੀ ਕਹੇ ਪ੍ਰਭੂ ਜਨ ਭਗਤ ਸੁਹੇਲੇ ਮੇਰੇ ਬਣਾ ਦੇ ਮਿਤ, ਮਿਤਰ ਪਿਆਰੇ ਦਇਆ ਕਮਾਈਆ। ਨਿਰਗੁਣ ਸਰਗੁਣ ਸਰਗੁਣ ਨਿਰਗੁਣ ਕਰ ਹਿਤ, ਹਿਤਕਾਰੀ ਹੋ ਕੇ ਏਕੰਕਾਰੀ ਧਿਆਨ ਲਗਾਈਆ। ਜਗਤ ਠਗੌਰੀਉਂ ਕੱਢ ਬਾਹਰ ਜਨ ਭਗਤਾਂ ਵੜ ਜਾ ਵਿਚ, ਤਨ ਵਜੂਦ ਹਕ ਮਹਿਬੂਬ ਆਪਣਾ ਰੰਗ ਰੰਗਾਈਆ। ਮੇਰੀ ਸੁਹੰਜਣੀ ਨਰ ਨਰੈਣ ਕਰ ਦੇ ਥਿਤ, ਘੜੀ ਪਲ ਦਏ ਗਵਾਹੀਆ। ਤੂੰ ਆਦਿ ਜੁਗਾਦੀ ਬ੍ਰਹਮ ਬ੍ਰਹਿਮਾਦੀ ਠਾਕਰ ਸਵਾਮੀ ਮੇਰਾ ਮਿਤ, ਮਿਤਰ ਪਿਆਰਾ ਅਗੰਮ ਅਥਾਹੀਆ। ਬਿਨ ਨੇਤਰ ਲੋਚਨ ਨੈਣਾਂ ਤੇਰਾ ਦਰਸ਼ਨ ਕਰਾਂ ਨਿਤ, ਨਿਜ ਨੇਤਰ ਦੇਣਾ ਖੁਲ੍ਹਾਈਆ। ਕਾਇਆ ਮਾਟੀ ਬਜ਼ਰ ਕਪਾਟੀ ਪਰਦਾ ਪਾੜ ਖੋਲ੍ਹਣਾ ਭਿਤ, ਭੀਤਰ ਆਪਣਾ ਭੇਵ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਆਸਾ ਪੂਰ ਕਰਾਈਆ। ਧਰਨੀ ਕਹੇ ਪ੍ਰਭੂ ਮੈਨੂੰ ਕਲਜੁਗ ਕੀਤਾ ਕਮਲੀ ਕੋਝੀ, ਕੁਦਰਤ ਦੇ ਕਾਦਰ ਦਿਆਂ ਜਣਾਈਆ। ਮੇਰੇ ਅੰਤਰ ਨਿਰੰਤਰ ਸਤਿ ਧਰਮ ਦੀ ਰਹੀ ਕੋਈ ਨਾ ਸੋਝੀ, ਸਤਿ ਸਚ ਵਿਚ ਨਾ ਕੋਇ ਮਿਲਾਈਆ। ਬੁੱਧੀ ਤੋਂ ਪਰੇ ਦਾ ਮਿਲੇ ਕੋਇ ਨਾ ਬੋਧੀ, ਅਨੁਭਵ ਦ੍ਰਿਸ਼ਟ ਨਾ ਕੋਇ ਖੁਲ੍ਹਾਈਆ। ਪੁਰਖ ਅਕਾਲੇ ਦੀਨ ਦਿਆਲੇ ਤੁਧ ਬਿਨ ਚੁੱਕੇ ਕੋਇ ਨਾ ਗੋਦੀ, ਗੋਦਾਵਰੀ ਦਾ ਕੰਢਾ ਗੋਬਿੰਦ ਗਿਆ ਸਮਝਾਈਆ। ਪਰਮ ਪੁਰਖ ਦਾ ਖੇਲ ਹੋਣਾ ਕਲਜੁਗ ਅੰਤਮ ਧਾਰ ਵਿਚ ਸੰਸਾਰ ਜਿਸ ਦਾ ਲਹਿਣਾ ਦੇਣਾ ਵੇਦੀ ਸੋਢੀ, ਸੋ ਪੁਰਖ ਨਿਰੰਜਣ ਆਪਣੀ ਕਲ ਵਰਤਾਈਆ। ਜਿਸ ਦੇ ਪਿਆਰ ਵਿਚ ਜਨ ਭਗਤ ਸੁਹੇਲੇ ਬਣਨੇ ਜੋਗੀ, ਜੁਗੀਸ਼ਰਾਂ ਆਪਣਾ ਰੰਗ ਰੰਗਾਈਆ। ਜਨਮ ਕਰਮ ਦੇ ਦੁੱਖ ਮੇਟ ਕੇ ਰਹਿਣ ਦੇਣਾ ਕੋਈ ਨਹੀਂ ਰੋਗੀ, ਜਗਤ ਦਲਿੱਦਰਾਂ ਡੇਰਾ ਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ
ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਮੇਲਾ ਆਪ ਮਿਲਾਈਆ। ਧਰਨੀ ਕਹੇ ਪ੍ਰਭੂ ਜਨ ਭਗਤਾਂ ਆਪਣੀ ਬਖਸ਼ ਦੇ ਧਾਰ, ਧਵਲ ਹੋ ਕੇ ਵਾਸਤਾ ਪਾਈਆ। ਸੋ ਪੁਰਖ ਨਿਰੰਜਣ ਕਰ ਪਿਆਰ, ਹਰਿ ਪੁਰਖ ਨਿਰੰਜਣ ਜੋੜ ਜੋੜਨਾ ਚਾਈਂ ਚਾਈਂਆ। ਏਕੰਕਾਰੇ ਦੇ ਅਧਾਰ, ਆਦਿ ਨਿਰੰਜਣ ਕਰ ਰੁਸ਼ਨਾਈਆ। ਅਬਿਨਾਸ਼ੀ ਕਰਤੇ ਪਾ ਸਾਰ, ਸ੍ਰੀ ਭਗਵਾਨ ਆਪਣਾ ਰੰਗ ਰੰਗਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਦੇ ਅਧਾਰ, ਸਿਰ ਸਿਰ ਆਪਣਾ ਹੱਥ ਟਿਕਾਈਆ। ਮੇਰਾ ਲਹਿਣਾ ਦੇਣਾ ਰਹੇ ਨਾ ਵਿਚ ਸੰਸਾਰ, ਦੀਨ ਦੁਨੀ ਵੰਡ ਨਾ ਕੋਇ ਵੰਡਾਈਆ। ਤੇਰੇ ਚਰਨ ਕਵਲ ਉਪਰ ਧਵਲ ਜਾਵਾਂ ਬਲਹਾਰ, ਬਲ ਬਲ ਆਪਣਾ ਆਪ ਕਰਾਈਆ। ਤੇਰਾ ਖੇਲ ਸਦਾ ਜੁਗ ਚਾਰ, ਸਤਿਜੁਗ ਤਰੇਤਾ ਦਵਾਪਰ ਕਲਜੁਗ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੁਧ ਬਿਨ ਬਣੇ ਨਾ ਕੋਇ ਸਹਾਰ, ਸਹਾਇਕ ਨਾਇਕ ਲੋਕਮਾਤੀ ਪੁਰਖ ਬਿਧਾਤੀ ਨਜ਼ਰ ਕੋਇ ਨਾ ਆਈਆ।
੨੧ ਚੇਤ ਸ਼ਹਿਨਸ਼ਾਹੀ ਸੰਮਤ ੧੨ ਦਿਲੀ ਸ਼ਹਿਰ ਯੂ-੧੫ ਗਰੀਨ ਪਾਰਕ ਐਕਸਟੈਨਸ਼ਨ
ਮਹਿੰਦਰ ਸਿੰਘ ਸਵਰਨਜੀਤ ਕੌਰ ਦੇ ਗ੍ਰਹਿ
ਸਤਿਗੁਰ ਸ਼ਬਦ ਕਹੇ ਮੇਰੀ ਆਦਿ ਜੁਗਾਦੀ ਧਾਰਾ, ਧਰਨੀ ਧਰਤ ਧਵਲ ਧੌਲ ਉਤੇ ਪਰਗਟਾਈਆ। ਮੇਰਾ ਖੇਲ ਸਦਾ ਜੁਗ ਚਾਰਾ, ਸਤਿਜੁਗ ਤਰੇਤਾ ਦਵਾਪਰ ਕਲਜੁਗ ਵੇਖਾਂ ਚਾਈਂ ਚਾਈਂਆ। ਕਲਜੁਗ ਅੰਤ ਨਵ ਸੱਤ ਪਾਵਾਂ ਸਾਰਾ, ਦਹਿ ਦਿਸ਼ਾ ਵੇਖ ਵਖਾਈਆ। ਲਹਿਣਾ ਦੇਣਾ ਤੱਕਾਂ ਗੁਰ ਅਵਤਾਰਾ, ਪੈਗ਼ੰਬਰਾਂ ਭੇਵ ਚੁਕਾਈਆ। ਹਰਿਜਨ ਵੇਖਾਂ ਮੀਤ ਮੁਰਾਰਾ, ਮਿਤਰ ਪਿਆਰਾ ਹੋ ਕੇ ਖੋਜ ਖੁਜਾਈਆ। ਲਹਿਣਾ ਦੇਣਾ ਪੂਰਾ ਕਰਾਂ ਵਿਚ ਸੰਸਾਰਾ, ਸੰਸਾਰੀ ਭੰਡਾਰੀ ਸੰਘਾਰੀ ਨਾਲ ਮਿਲਾਈਆ। ਮੇਰਾ ਮਾਲਕ ਖ਼ਾਲਕ ਚਵੀਆਂ ਅਵਤਾਰਾ, ਚੌਬੀਆ ਜਗਦੀਸਾ ਇਕ ਅਖਵਾਈਆ। ਜਿਸ ਦਾ ਸੰਤ ਮਨੀ ਸਿੰਘ ਦੁਲਾਰਾ, ਦੂਲ੍ਹਾ ਸ਼ਬਦ ਧਾਰ ਵਡਿਆਈਆ। ਜਿਸ ਦਾ ਮੇਲ ਗੁਪਤ ਜ਼ਾਹਰਾ, ਅੰਤਰ ਨਿਰੰਤਰ ਵੇਖ ਵਖਾਈਆ। ਬਿਨ ਰਸਨਾ ਜੇਹਵਾ ਬੋਲ ਜੈਕਾਰਾ, ਅਨਬੋਲਤ ਰਾਗ ਦ੍ਰਿੜਾਈਆ। ਬਿਨ ਰਸਨਾ ਅੰਮ੍ਰਿਤ ਰਸ ਪੀਵੇ ਠੰਡਾ ਠਾਰਾ, ਅਗਨੀ ਤਤ ਤਤ ਬੁਝਾਈਆ। ਸਤਿ ਸਚ ਬਣ ਅਧਾਰਾ, ਉਦਰ ਦਾ ਲੇਖਾ ਗਿਆ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਸਤਿਗੁਰ ਸ਼ਬਦ ਕਹੇ ਮੈਂ ਆਦਿ ਜੁਗਾਦੀ ਏਕ, ਏਕੰਕਾਰ ਦਿਤੀ ਵਡਿਆਈਆ। ਜੁਗ ਚੌਕੜੀ ਸਭ ਦੀ ਟੇਕ, ਦੋ ਜਹਾਨਾਂ ਹੁਕਮ ਵਰਤਾਈਆ। ਨਾਮ ਸੰਦੇਸ਼ਾ ਕਲਮਾ ਕਾਏਨਾਤ ਦੇਵਾਂ ਨੇਕ, ਨੀਕਨ ਨੀਕਾ ਹੋ ਕੇ ਦੀਨ ਦੁਨੀ ਵਰਤਾਈਆ। ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਹੋ ਕੇ ਲਵਾਂ ਵੇਖ, ਵੇਖਣਹਾਰਾ ਇਕ ਅਖਵਾਈਆ। ਮੇਰਾ ਜੁਗ ਚੌਕੜੀ ਅਵੱਲੜਾ ਭੇਖ, ਵੇਸ ਅਵੇਸਾ ਆਪ ਦਰਸਾਈਆ। ਮੇਰਾ ਲਹਿਣਾ ਦੇਣਾ ਗੋਬਿੰਦ ਨਾਲ ਦਸ ਦਸਮੇਸ, ਦਹਿ ਦਿਸ਼ਾ ਸੰਗ ਬਣਾਈਆ। ਜੋ ਸਦਾ ਸਦਾ ਰਹੇ ਹਮੇਸ਼, ਸੋ ਮੇਰਾ ਰੂਪ ਅਲਾਹੀਆ। ਜਿਸ ਦਾ ਸੰਤ ਮਨੀ ਸਿੰਘ ਦੇ ਕੇ ਗਿਆ ਸੰਦੇਸ਼, ਸੋਹਲਾ ਢੋਲਾ ਧੁਰਦਰਗਾਹੀਆ। ਜਿਸ ਨੂੰ ਝੁਕਦੇ ਸ਼ਾਹ ਪਾਤਸ਼ਾਹ ਰਾਜ ਰਾਜਾਨ ਨਰੇਸ਼, ਸਿਰ ਸਕੇ ਨਾ ਕੋਇ ਉਠਾਈਆ।
ਜਿਸ ਕਲਜੁਗ ਅੰਤ ਮੇਟਣਾ ਕਲੇਸ਼, ਕਲ ਕਾਤੀਆਂ ਕਰੇ ਸਫਾਈਆ। ਉਸ ਨੂੰ ਸੱਯਦਾ ਇਕੋ ਸੰਦੇਸ਼, ਧੁਰ ਫੁਰਮਾਣਾ ਜੋ ਫ਼ਰਮਾਣਿਆਂ ਵਿਚੋਂ ਜਣਾਈਆ। ਜਿਸ ਦੀ ਸਿਫਤ ਸਲਾਹ ਵਡਿਆਈ ਕਰੇ ਸ਼ੇਸ਼, ਸ਼ਾਹ ਪਾਤਸ਼ਾਹ ਹੋ ਕੇ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਗੁਸਾਈਂਆ। ਸਤਿਗੁਰ ਸ਼ਬਦ ਕਹੇ ਮੈਂ ਆਦਿ ਜੁਗਾਦੀ ਆਪ, ਆਪ ਆਪਣਾ ਭੇਵ ਜਣਾਈਆ। ਨਾਮ ਕਲਮੇ ਸਿਫਤ ਸਲਾਹ ਮੇਰਾ ਜਾਪ, ਅੱਖਰਾਂ ਢੋਲੇ ਰਾਗ ਦਿਆਂ ਦ੍ਰਿੜਾਈਆ। ਨਿਰਗੁਣ ਧਾਰ ਸਰਗੁਣ ਸਭ ਦਾ ਮਾਈ ਬਾਪ, ਪਿਤਾ ਪੂਤ ਗੋਦ ਟਿਕਾਈਆ। ਸਚ ਸੰਦੇਸ਼ਾ ਸੁਨੇਹੜਾ ਦੇਵਾਂ ਪਾਤ, ਪਤਰਕਾ ਇਕ ਸਮਝਾਈਆ। ਜਿਸ ਦਾ ਲਹਿਣਾ ਦੇਣਾ ਲੇਖਾ ਨਾਲ ਕਮਲਾਪਾਤ, ਪਤਿਪਰਮੇਸ਼ਵਰ ਕੀ ਸਮਝਾਈਆ। ਜੋ ਹਰਿਜਨ ਭਗਤ ਸੁਹੇਲਾ ਜੋੜੇ ਆਪਣਾ ਨਾਤ, ਬਿਧਾਤਾ ਹੋ ਕੇ ਵੇਖ ਵੇਖਾਈਆ। ਜੋ ਝਗੜਾ ਮੇਟੇ ਜ਼ਾਤ, ਪਾਤ, ਦੀਨ ਦੁਨੀ ਦਾ ਲਹਿਣਾ ਦੇਣਾ ਦੇਵੇ ਥਾਉਂ ਥਾਈਂਆ। ਸੋ ਪੁਰਖ ਅਕਾਲਾ ਦੀਨ ਦਿਆਲਾ ਕਲਜੁਗ ਅੰਤ ਮੇਟਣਹਾਰਾ ਅੰਧੇਰੀ ਰਾਤ, ਰੁਤੜੀ ਆਪਣੇ ਨਾਲ ਮਹਿਕਾਈਆ। ਵਸਣਹਾਰਾ ਸਚਖੰਡ ਦਵਾਰ ਏਕੰਕਾਰ ਇਕ ਇਕਾਂਤ, ਅਕਲ ਕਲਧਾਰੀ ਏਕੰਕਾਰੀ ਆਪਣਾ ਖੇਲ ਖਿਲਾਈਆ। ਸੋ ਭਗਤ ਜਨਾਂ ਦੇਵਣਹਾਰਾ ਧੁਰ ਦੀ ਦਾਤ, ਨਾਮ ਨਿਧਾਨਾ ਝੋਲੀ ਪਾਈਆ। ਲਹਿਣਾ ਦੇਣਾ ਲੇਖਾ ਪੂਰਾ ਕਰੇ ਲੋਕਮਾਤ, ਧਰਨੀ ਧਰਤ ਧਵਲ ਧੌਲ ਉਤੇ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿਜਨ ਪੁਛਣਹਾਰਾ ਵਾਤ, ਵਾਰਸ ਹੋ ਕੇ ਵੇਖ ਵਖਾਈਆ। ਸਤਿਗੁਰ ਸ਼ਬਦ ਕਹੇ ਮੈਂ ਆਦਿ ਜੁਗਾਦੀ ਗਹਿਰ ਗੰਭੀਰਾ, ਗਵਰ ਇਕ ਅਖਵਾਈਆ। ਤਨ ਵਜੂਦ ਨਾ ਕੋਇ ਸਰੀਰਾ, ਮਾਟੀ ਚੰਮ ਨਾ ਕੋਇ ਵਡਿਆਈਆ। ਸੀਸ ਬੱਧਾ ਨਾ ਕੋਇ ਚੀਰਾ, ਮੂੰਡ ਮੁੰਡਾਇਆ ਰੂਪ ਨਾ ਕੋਇ ਦਰਸਾਈਆ। ਜਿਸ ਦੀ ਵੇਖ ਸਕੇ ਨਾ ਕੋਇ ਤਸਵੀਰਾ, ਮੁਸੱਵਰ ਤਸੱਵਰ ਕਰ ਨਾ ਕੋਇ ਜਣਾਈਆ। ਮੇਰਾ ਖੇਲ ਕਲਜੁਗ ਅੰਤ ਅਖੀਰਾ, ਆਖਰ ਦਿਆਂ ਸੁਣਾਈਆ। ਜੋ ਸੰਦੇਸ਼ੇ ਦੇ ਕੇ ਗਿਆ ਕਬੀਰਾ, ਕੁਦਰਤ ਦਾ ਕਾਦਰ ਕੀ ਆਪਣਾ ਹੁਕਮ ਵਰਤਾਈਆ। ਜਿਸ ਨੇ ਲੇਖੇ ਲਾਇਆ ਰਵੀਦਾਸ ਕਸੀਰਾ, ਕੌਡੀ ਕੀਮਤ ਆਪਣੇ ਘਰ ਪਾਈਆ। ਉਹ ਜਨ ਭਗਤਾਂ ਜਿੰਦਗੀ ਵਿਚੋਂ ਜਿੰਦਗੀ ਕਰੇ ਤਾਅਮੀਰਾ, ਜੀਵਣ ਵਿਚੋਂ ਜੀਵਣ ਦਏ ਬਦਲਾਈਆ। ਨਾਮ ਨਿਧਾਨਾ ਸ੍ਰੀ ਭਗਵਾਨਾ ਅੰਮ੍ਰਿਤ ਰਸ ਦੇਵੇ ਸੀਰਾ, ਸੁਰਤੀ ਸ਼ਬਦ ਨਾਲ ਮਿਲਾਈਆ। ਸਤਿ ਸੰਤੋਖ ਬਖਸ਼ੇ ਧੀਰਾ, ਧੀਰਜ ਧਰਮ ਧਾਰ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਗੁਸਾਈਂਆ। ਸਤਿਗੁਰ ਸ਼ਬਦ ਕਹੇ ਮੇਰਾ ਸੰਦੇਸ਼ਾ ਸਿੰਘ ਮਨੀ, ਮੁਨੀਸ਼ਰਾਂ ਬਾਹਰ ਜਣਾਈਆ। ਜੋ ਧੁਰ ਧਾਰ ਦਾ ਬਣਾਇਆ ਧਨੀ, ਧਰਤ ਧਵਲ ਧੌਲ ਵਡਿਆਈਆ। ਨਾਮ ਸੁਣਾਇਆ ਬਿਨਾ ਕੰਨੀ, ਕਾਏਨਾਤ ਕੀਤੀ ਪੜ੍ਹਾਈਆ। ਵਸੇਰਾ ਕਰਾਇਆ ਬਿਨਾ ਛੱਪਰ ਛੱਨੀਂ, ਮਹੱਲ ਅਟੱਲ ਇਕ ਦ੍ਰਿੜਾਈਆ। ਨੂਰ ਜੋਤ ਪ੍ਰਕਾਸ਼ ਕਰਕੇ ਚੰਨੀ, ਚੰਦ ਚਾਂਦਨਿਆਂ ਬਾਹਰ ਡਗਮਗਾਈਆ। ਸਚ ਪ੍ਰੀਤੀ ਇਕੋ ਬੰਨੀ, ਬੰਦਨਾ ਇਕੋ ਇਕ ਸਮਝਾਈਆ। ਆਤਮ ਪਰਮਾਤਮ ਪਿਆਰ ਬਣਿਆ ਤਨੀ, ਤਨ ਵਜੂਦਾਂ ਲੇਖਾ ਰਿਹਾ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਅਖਵਾਈਆ। ਸਤਿਗੁਰ ਸ਼ਬਦ ਕਹੇ ਸੰਤ ਮਨੀ ਸਿੰਘ ਖ਼ੁਸ਼ੀਆਂ ਵਿਚ ਬੋਲ ਜੈਕਾਰਾ, ਸਹਿਜ ਨਾਲ ਦਿਤਾ ਸਮਝਾਈਆ। ਜੋਤੀ ਜਾਤੇ ਪੁਰਖ ਬਿਧਾਤੇ ਤੇਰਾ ਖੇਲ ਹੋਵੇ ਨਿਆਰਾ, ਨਿਰਾਕਾਰ ਨਿਰੰਕਾਰ ਤੇਰੇ
ਹੱਥ ਵਡਿਆਈਆ। ਧਰਨੀ ਧਰਤ ਧਵਲ ਧੌਲ ਉਤੇ ਹੋਵੇ ਜ਼ਾਹਰਾ, ਜ਼ਾਹਰ ਜ਼ਹੂਰ ਕਰੇ ਰੁਸ਼ਨਾਈਆ। ਤੇਰਾ ਨਾਉਂ ਨਰੈਣ ਹੋਵੇ ਚਵੀਆਂ ਅਵਤਾਰਾ, ਅਵਤਰੀ ਤੇਰੀ ਬੇਪਰਵਾਹੀਆ। ਮੈਂ ਖ਼ੁਸ਼ੀਆਂ ਵਿਚ ਲਾਵਾਂ ਤੇਰਾ ਨਾਅਰਾ, ਨਰ ਨਰੈਣ ਤੇਰਾ ਢੋਲਾ ਗਾਈਆ। ਮੇਰਾ ਲਹਿਣਾ ਦੇਣਾ ਯਾਦ ਰੱਖਣਾ ਇਕਰਾਰਾ, ਕੌਲ ਤੇਰੇ ਚਰਨ ਟਿਕਾਈਆ। ਜਿਸ ਵੇਲੇ ਕਲਜੁਗ ਹੋਵੇ ਅੰਧ ਅੰਧਿਆਰਾ, ਨੂਰੀ ਚੰਦ ਨਾ ਕੋਇ ਚਮਕਾਈਆ। ਮੇਰਾ ਸੰਗੀ ਪਿਆਰਾ ਸਿੱਖ ਹੋਵੇ ਤੇਰਾ ਦੁਲਾਰਾ, ਦੋ ਜਹਾਨਾਂ ਮਾਲਕ ਆਪਣੀ ਗੋਦ ਉਠਾਈਆ। ਸਤਿਗੁਰ ਸ਼ਬਦ ਖ਼ੁਸ਼ੀਆਂ ਨਾਲ ਕੀਤਾ ਇਜ਼ਹਾਰਾ, ਸਹਿਜ ਸਹਿਜ ਨਾਲ ਜਣਾਈਆ। ਤੇਰਾ ਕਰਜ਼ਾ ਮਕਰੂਜ਼ ਹੋ ਕੇ ਲਾਹਵਾਂ ਸਾਰਾ, ਲਹਿਣਾ ਤੇਰੇ ਹੱਥ ਫੜਾਈਆ। ਜਿਸ ਵੇਲੇ ਭਗਤ ਭਗਵਾਨ ਦਾ ਇਕੋ ਹੋਇਆ ਜੈਕਾਰਾ, ਤੂੰ ਮੇਰਾ ਮੈਂ ਤੇਰਾ ਦੂਜਾ ਨਜ਼ਰ ਕੋਇ ਨਾ ਆਈਆ। ਝੱਟ ਸੰਤ ਮਨੀ ਸਿੰਘ ਲਾਇਆ ਨਾਅਰਾ, ਮੈਂ ਤੇਰਾ ਬਿਨਾ ਤਤਾਂ ਤੋਂ ਦੁਲਾਰਾ ਦੋ ਜਹਾਨਾਂ ਦੇ ਮਾਲਕ ਸਚ ਸਰਨਾਈਆ। ਝਟ ਸਤਿਗੁਰ ਗੋਬਿੰਦ ਦਿਤਾ ਇਸ਼ਾਰਾ, ਜਿਸ ਵੇਲੇ ਸੰਮਤ ਸ਼ਹਿਨਸ਼ਾਹੀ ਆਵੇ ਬਾਰਾਂ, ਬਾਰਾਂ ਮਾਸ ਦਾ ਲੇਖਾ ਰਹੇ ਨਾ ਰਾਈਆ। ਤੇਰਾ ਪੂਰਾ ਕੌਲ ਹੋਵੇ ਵਿਚ ਸੰਸਾਰਾ, ਸਤਿ ਸਤਿਵਾਦੀ ਹੋ ਕੇ ਪੂਰ ਕਰਾਈਆ। ਝਟ ਮਨੀ ਸਿੰਘ ਬਿਨਾ ਧੂੜ ਤੋਂ ਮਸਤਕ ਲਾਈ ਛਾਰਾ, ਟਿੱਕੇ ਸਾਚੇ ਨਾਮ ਰਮਾਈਆ। ਓਸੇ ਦਾ ਲਹਿਣਾ ਓਸੇ ਦੇ ਲੇਖੇ ਪਾਉਣ ਆਏ ਆਪ ਕਰਤਾਰਾ, ਕੁਦਰਤ ਦਾ ਕਾਦਰ ਧੁਰਦਰਗਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤ ਪਵਿਤਰ ਪਵਿਤ ਪੁਨੀਤ ਕਰੇ ਘਰ ਬਾਰਾ, ਗ੍ਰਹਿ ਮੰਦਰ ਅੰਦਰ ਆਪ ਆਪਣਾ ਨਾਮ ਰੰਗ ਚੜ੍ਹਾਈਆ।