੨੧ ਚੇਤ ਸ਼ਹਿਨਸ਼ਾਹੀ ਸੰਮਤ ੧੨ ਗੁੜਗਾਂਉ ਸ਼ਹਿਰ ਸੇਵਾ ਸਿੰਘ ਦੇ ਗ੍ਰਹਿ
ਪ੍ਰਾਇਮਰੀ ਕਹੇ ਮੇਰੀਆਂ ਜਮਾਤਾਂ ਚਾਰ, ਚਾਰ ਜੁਗ ਦੇ ਸ਼ਾਸਤਰ ਦੇਣ ਗਵਾਹੀਆ। ਮੇਰਾ ਲਹਿਣਾ ਦੇਣਾ ਚਾਰ ਕੁੰਟ ਦੀ ਧਾਰ, ਚਾਰ ਵਰਨਾਂ ਵੇਖ ਵਖਾਈਆ। ਚੌਥੇ ਜੁਗ ਵੇਖਾਂ ਨੈਣ ਉਘਾੜ, ਬਿਨ ਨੇਤਰ ਅੱਖ ਅੱਖ ਉਠਾਈਆ। ਮੇਰਾ ਮਾਲਕ ਖ਼ਾਲਕ ਇਕੋ ਪਰਵਰਦਿਗਾਰ, ਸਾਂਝਾ ਯਾਰ ਇਕੋ ਨੂਰ ਅਲਾਹੀਆ। ਸਤਿਗੁਰ ਸ਼ਬਦ ਜੋ ਸੰਦੇਸ਼ਾ ਦੇਵੇ ਵਾਰੋ ਵਾਰ, ਭੇਵ ਅਭੇਦਾ ਅਗੰਮ ਖੁਲ੍ਹਾਈਆ। ਮੇਰੀ ਸਿਖਿਆ ਜਗਤ ਅੱਖਰਾਂ ਬਾਹਰ, ਵਿਦਿਆ ਵਿਚ ਵਿੱਦਅਤ ਨਾ ਕੋਇ ਕਰਾਈਆ। ਕੋਟਾਂ ਵਿਚੋ ਕੋਈ ਗੁਰਮੁਖ ਵਿਰਲਾ ਪੜ੍ਹੇ ਵਿਚ ਸੰਸਾਰ, ਜਿਸ ਸਿਰ ਸਤਿਗੁਰ ਆਪਣਾ ਹੱਥ ਟਿਕਾਈਆ। ਮੇਰੀ ਪਹਿਲੀ ਜਮਾਤ ਬੜੀ ਦੁਸ਼ਵਾਰ, ਦੁਸ਼ਮਣ ਚਾਰੋਂ ਕੁੰਟ ਅੰਤਰ ਨਿਰੰਤਰ ਨਜ਼ਰੀ ਆਈਆ। ਮੇਰਾ ਲਹਿਣਾ ਦੇਣਾ ਨਾਲ ਨੌ ਦਵਾਰ, ਜਗਤ ਵਾਸ਼ਨਾ ਸੰਗ ਬਣਾਈਆ। ਦਹਿ ਦਿਸ਼ਾ ਕਰਾਂ ਵਿਚਾਰ, ਬਿਨਾ ਸੋਚ ਸਮਝ ਆਪਣੀ ਲਵਾਂ ਅੰਗੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਪ੍ਰਾਇਮਰੀ ਕਹੇ ਮੇਰੀ ਜਮਾਤ ਪਹਿਲੀ, ਏਕਾ ਏਕਾ ਵੇਖ ਵਖਾਈਆ। ਜਿਸ ਵਿਚ ਹੋਏ ਨਾ ਕੋਇ ਅਨਗਹਿਲੀ, ਗਫ਼ਲਤ ਰੂਪ ਨਾ ਕੋਇ ਦਰਸਾਈਆ। ਜਿਹੜੀ ਵਿਦਿਆ ਬਿਨਾ ਜ਼ਬਾਨ ਤੋਂ ਕਹਿ ਲਈ, ਬਿਨਾ ਸਰਵਣਾਂ ਸੁਣਨੀ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਪ੍ਰਾਇਮਰੀ
ਕਹੇ ਗੁਰਮੁਖ ਵਿਰਲਾ ਮੇਰੀ ਪਹਿਲੀ ਕਰੇ ਪਾਸ, ਪਾਸਾ ਦੀਨ ਦੁਨੀ ਬਦਲਾਈਆ। ਸਤਿਗੁਰ ਸ਼ਬਦ ਉਤੇ ਕਰੇ ਵਿਸ਼ਵਾਸ਼, ਜਗਤ ਵਿਸ਼ਿਆਂ ਡੇਰਾ ਢਾਈਆ। ਤਨ ਵਜੂਦ ਲੇਖਾ ਤੱਕੇ ਅਪ ਤੇਜ਼ ਵਾਏ ਪ੍ਰਿਥਮੀ ਅਕਾਸ਼, ਮਨ ਮਤ ਬੁੱਧ ਨਾਲ ਰਲਾਈਆ। ਨੌ ਦਵਾਰਿਆਂ ਨਿਗਾਹ ਮਾਰੇ ਖਾਸ, ਪਰਦਾ ਪਰਦਿਆਂ ਵਿਚੋਂ ਚੁਕਾਈਆ। ਜਿਸ ਉਤੇ ਕਿਰਪਾ ਕਰੇ ਪੁਰਖ ਅਬਿਨਾਸ਼, ਹਰਿ ਕਰਤਾ ਧੁਰਦਰਗਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਗੁਸਾਈਂਆ। ਪ੍ਰਾਇਮਰੀ ਕਹੇ ਜਿਹੜਾ ਹਰਿਜਨ ਪਹਿਲੀ ਪੜ੍ਹਦਾ, ਜਗਤ ਲੇਖ ਸ਼ਰਅ ਨਾ ਕੋਇ ਰਖਾਈਆ। ਧਰਮ ਦੀ ਧਾਰ ਵਿਚ ਦੂਜੀ ਚੜ੍ਹਦਾ, ਚੜ੍ਹਦਾ ਲਹਿਦਾ ਦੱਖਣ ਪਹਾੜ ਇਕੋ ਤੱਕੇ ਧੁਰ ਦਾ ਮਾਹੀਆ। ਅੰਦਰੋਂ ਕਿਲ੍ਹਾ ਤੋੜੇ ਹੰਕਾਰੀ ਗੜ੍ਹ ਦਾ, ਹਉਮੇ ਹੰਗਤਾ ਦੂਰ ਕਰਾਈਆ। ਲੇਖਾ ਜਾਣੇ ਚੋਟੀ ਜੜ੍ਹ ਦਾ, ਚੇਤਨ ਹੋ ਕੇ ਵੇਖ ਵਖਾਈਆ। ਲਹਿਣਾ ਤੱਕੇ ਬਹੱਤਰ ਨੜ ਦਾ, ਹੱਡ ਮਾਸ ਖੋਜ ਖੁਜਾਈਆ। ਖੇਲ ਤੱਕੇ ਸਰੀਰ ਧੜ ਦਾ, ਤਨ ਵਜੂਦ ਫੋਲ ਫੁਲਾਈਆ। ਜਗਤ ਦਵਾਰੇ ਪਾਰ ਕਰਦਾ, ਨਵ ਦਵਾਰ ਦਾ ਡੇਰਾ ਢਾਈਆ। ਰਾਹ ਵੇਖੇ ਆਪਣੇ ਘਰ ਦਾ, ਬਿਨ ਅੱਖਾਂ ਅੱਖ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਪ੍ਰਾਇਮਰੀ ਕਹੇ ਮੇਰੀ ਦੂਜੀ ਜਮਾਤ ਚੰਗੀ, ਪਹਿਲੀ ਨਾਲੋਂ ਮਿਲੇ ਵਡਿਆਈਆ। ਸਤਿਗੁਰ ਪਿਆਰ ਵਿਚ ਲਾਵੇ ਅੰਗੀ, ਅੰਗੀਕਾਰ ਆਪ ਹੋ ਜਾਈਆ। ਆਸਾ ਪੂਰੀ ਕਰੇ ਮੰਗੀ, ਮਨਸਾ ਜਗਤ ਟਿਕਾਈਆ। ਅੰਮ੍ਰਿਤ ਧਾਰ ਪਿਆਏ ਗੰਗੀ, ਬੂੰਦ ਸਵਾਂਤੀ ਕਵਲ ਨਾਭ ਟਪਕਾਈਆ। ਮਨੂਆ ਦਹਿ ਦਿਸ਼ ਨਾ ਧਾਏ ਫਰੰਗੀ, ਚਾਰ ਕੁੰਟ ਨਾ ਉਠ ਉਠ ਧਾਈਆ। ਸਾਚੇ ਪਿਆਰ ਦੀ ਦੱਸੇ ਪਾਬੰਦੀ, ਨਾਮ ਬੰਧਨ ਵਿਚ ਬੰਧਾਈਆ। ਸਚ ਪ੍ਰੇਮ ਬਣਾ ਕੇ ਸਨਬੰਧੀ, ਸਗਲਾ ਸੰਗ ਜਣਾਈਆ। ਅੰਦਰੋਂ ਦਵੈਤ ਦੀ ਢਾਏ ਕੰਧੀ, ਪਰਦਾ ਪਰਦਿਆਂ ਵਿਚੋਂ ਉਠਾਈਆ। ਲੇਖਾ ਮੁੱਕੇ ਪ੍ਰਕਿਰਤੀ ਪੰਝੀ, ਪੰਜਾਂ ਤਤਾਂ ਸੰਗ ਬਣਾਈਆ। ਲਹਿਣਾ ਮੇਟੇ ਵਿਕਾਰ ਜੰਗੀ, ਕਾਮ ਕਰੋਧ ਲੋਭ ਮੋਹ ਹੰਕਾਰ ਨਾ ਰੰਗ ਰੰਗਾਈਆ। ਜਗਤ ਵਾਸਨਾ ਕਰੇ ਕੋਇ ਨਾ ਤੰਗੀ, ਤੰਗਦਸਤੀ ਦੂਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਦੂਜੀ ਆਪਣੇ ਰੰਗ ਰੰਗਾਈਆ। ਪ੍ਰਾਇਮਰੀ ਕਹੇ ਜਿਸ ਮੇਰੀ ਦੂਜੀ ਕਰ ਲਈ ਪੂਰ, ਪੂਰਾ ਸਤਿਗੁਰ ਦਇਆ ਕਮਾਈਆ। ਤੀਜੀ ਜਮਾਤ ਦਾ ਇਕ ਦਸਤੂਰ, ਅਸੂਲ ਨਿਯਮ ਇਕ ਜਣਾਈਆ। ਅੰਤਰ ਨਿਰੰਤਰ ਰਹੇ ਨਾ ਕੋਇ ਗਰੂਰ, ਗੁਰਬਤ ਅੰਦਰੋਂ ਬਾਹਰ ਕਢਾਈਆ। ਸਾਚੇ ਨਾਮ ਦਾ ਦਏ ਸਰੂਰ, ਸੁਰਤੀ ਸ਼ਬਦ ਨਾਲ ਮਿਲਾਈਆ। ਜਗਤ ਵਿਕਾਰਾ ਕਰੇ ਚੂਰ, ਕਿਰਿਆ ਕੂੜ ਬਾਹਰ ਕਢਾਈਆ। ਅੰਮ੍ਰਿਤ ਰਸ ਨਾਲ ਕਰੇ ਭਰਪੂਰ, ਤ੍ਰਿਸ਼ਨਾ ਜਗਤ ਗਵਾਈਆ। ਪੰਧ ਮੁਕਾ ਕੇ ਨੇੜਾ ਦੂਰ, ਘਰ ਘਰ ਵਿਚ ਦਏ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸੰਗ ਆਪ ਰਖਾਈਆ। ਤੀਜੀ ਜਮਾਤ ਕਹੇ ਮੈਨੂੰ ਗੁਰਮੁਖ ਵੇਖੇ ਚੰਗੀ ਤਰ੍ਹਾਂ, ਤਰੀਕਾ ਸਤਿਗੁਰ ਦਏ ਜਣਾਈਆ। ਜਿਸ ਵਿਚ ਪਾਬੰਦੀ ਨਹੀਂ ਕੋਈ ਸ਼ਰਅ, ਸ਼ਰੀਅਤ ਵੰਡ ਨਾ ਕੋਇ ਵੰਡਾਈਆ। ਜਗਤ ਵਿਦਿਆ ਅੱਖਰ ਨਾ ਕੋਈ ਪੜ੍ਹਾ, ਕਾਗਜ਼ ਕਲਮ ਨਾ ਕੋਇ ਚਤੁਰਾਈਆ। ਜਗਤ ਸਰੋਵਰ ਲੋੜ ਰਹੇ ਨਾ ਸਰਾ, ਤੀਰਥ ਤਟ ਨਾ ਕੋਇ ਚਤੁਰਾਈਆ। ਤੀਜੀ ਜਮਾਤ ਵਿਚ ਮਿਲੇ ਅਗੰਮਾ ਵਰਾ, ਵਰਦਾਤਾ ਹੋ ਕੇ ਦਏ ਵਡਿਆਈਆ। ਇਕੋ ਹੁਕਮ ਸੁਣਾਏ ਖਰਾ, ਖਾਲਸ ਇਕੋ ਰੰਗ ਰੰਗਾਈਆ। ਅੰਮ੍ਰਿਤ ਜਾਮ ਪਿਆ ਕੇ ਜ਼ਰਾ, ਜ਼ਰੇ
ਜ਼ਰੇ ਵਿਚੋਂ ਆਪਣਾ ਨੂਰ ਦਰਸਾਈਆ। ਅੰਤਰ ਨਿਰੰਤਰ ਜਿਸ ਦੇ ਨਾਲ ਠਰਾ, ਅਗਨੀ ਤਤ ਨਾ ਕੋਇ ਤਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਅਖਵਾਈਆ। ਤੀਜੀ ਜਮਾਤ ਕਹੇ ਮੇਰੇ ਸ਼ਬਦ ਦੀ ਅਗੰਮੀ ਧੁਨ, ਧੁਨ ਆਤਮਕ ਰਾਗ ਦ੍ਰਿੜਾਈਆ। ਭਗਤ ਸੁਹੇਲਾ ਲਏ ਸੁਣ, ਅਣਸੁਣਤ ਦਏ ਜਣਾਈਆ। ਹਰਿਜਨ ਆਪਣੇ ਲਏ ਚੁਣ, ਖੋਜਣਹਾਰਾ ਥਾਉਂ ਥਾਈਂਆ। ਜਿਸ ਦੀ ਸਿਖਿਆ ਵਿਚ ਵੱਡਾ ਗੁਣ, ਅਵਗੁਣ ਕੂੜੇ ਬਾਹਰ ਕਢਾਈਆ। ਭਗਤ ਸੁਹੇਲੇ ਸੰਤ ਮੀਤ ਆਪੇ ਚੁਣ, ਆਪੇ ਵੇਖੇ ਥਾਉਂ ਥਾਈਂਆ। ਜਿਸ ਦਾ ਲੇਖਾ ਕੋਈ ਨਾ ਜਾਣੇ ਰਿਖ ਮੁਨ, ਭੇਵ ਅਭੇਦਾ ਆਪਣੇ ਵਿਚ ਛੁਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਤੀਜੀ ਜਮਾਤ ਕਹੇ ਮੇਰੀ ਬੜੀ ਸੋਹਣੀ ਪੜ੍ਹਾਈ, ਅਲਫ਼ ਬੇ ਵੰਡ ਨਾ ਕੋਇ ਵੰਡਾਈਆ। ਮੇਰਾ ਸੋਹਣਾ ਹਿੰਦਸਾ ਇਕਾਈ, ਏਕਾ ਏਕ ਸੋਭਾ ਪਾਈਆ। ਜਿਸ ਦੀ ਖ਼ੁਸ਼ੀ ਮੇਰੇ ਅੰਤਰ ਨਾ ਸਕੇ ਸਮਾਈ, ਗਿਣਤੀ ਗਣਤ ਨਾ ਕੋਇ ਜਣਾਈਆ। ਮੇਰੀ ਬੁੱਧੀ ਨਾਲੋਂ ਹੋਏ ਜੁਦਾਈ, ਮਤ ਚਲੇ ਨਾ ਕੋਇ ਚਤੁਰਾਈਆ। ਮਨੂਆ ਦਹਿ ਦਿਸ਼ ਨਾ ਉਠ ਉਠ ਧਾਈ, ਨਵ ਭੱਜੇ ਨਾ ਵਾਹੋ ਦਾਹੀਆ। ਇਕੋ ਮੀਤਾ ਸਤਿਗੁਰ ਮਿਲੇ ਗੁਸਾਈਂ, ਗਹਿਰ ਗਵਰ ਇਕ ਅਖਵਾਈਆ। ਜੋ ਆਪਣਾ ਪਰਦਾ ਦਏ ਉਠਾਈ, ਬਜਰ ਕਪਾਟੀ ਰਹਿਣ ਨਾ ਪਾਈਆ। ਅੰਮ੍ਰਿਤ ਜਾਮ ਬੂੰਦ ਸਵਾਂਤੀ ਨਿਝਰ ਝਿਰਨਿਉ ਦਏ ਪਿਆਈ, ਨਾਭੀ ਕਵਲ ਕਵਲ ਉਲਟਾਈਆ। ਸਹੰਸ ਦਲ ਨੱਚੇ ਟੱਪੇ ਚਾਈਂ ਚਾਈਂ, ਖ਼ੁਸ਼ੀਆਂ ਢੋਲੇ ਗਾਈਆ। ਸ਼ਬਦ ਧੁਨ ਨਾਦ ਕਰੇ ਸ਼ਨਵਾਈ, ਬਿਨ ਸਰਵਣਾਂ ਦਏ ਸੁਣਾਈਆ। ਸਤਿਗੁਰ ਪੂਰਾ ਮੇਰੀ ਪ੍ਰੀਖਿਆ ਲਏ ਚਾਈਂ ਚਾਈਂ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਤੀਜੀ ਜਮਾਤ ਕਹੇ ਮੈਂ ਵੀ ਜਾਵਾਂ ਮੁਕ, ਮੁਕੰਮਲ ਦਿਆਂ ਦ੍ਰਿੜਾਈਆ। ਇਸ ਤੋਂ ਅੱਗੇ ਇਕੋ ਹੋਵੇ ਤੁਕ, ਤੂੰ ਮੇਰਾ ਮੈਂ ਤੇਰਾ ਢੋਲਾ ਗਾਈਆ। ਆਤਮ ਪਰਮਾਤਮ ਰਹੇ ਕੋਈ ਨਾ ਲੁਕ, ਪਰਦਾ ਪਰਦਿਆਂ ਵਿਚੋਂ ਉਠਾਈਆ। ਚੌਥੀ ਜਮਾਤ ਵਿਚ ਹਰਿਜਨ ਚੜ੍ਹ ਕੇ ਹੋਏ ਖ਼ੁਸ਼, ਖ਼ੁਸ਼ੀ ਖ਼ੁਸ਼ੀ ਵਿਚੋਂ ਪਰਗਟਾਈਆ। ਇਕੋ ਸਤਿਗੁਰ ਸ਼ਬਦ ਸਾਚੀ ਸੰਥਾ ਲਏ ਪੁਛ, ਭੇਵ ਅਭੇਦਾ ਆਪ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਪ੍ਰਾਇਮਰੀ ਕਹੇ ਮੇਰੀ ਜੋ ਚੜ੍ਹ ਜਾਏ ਚੌਥੀ ਜਮਾਤ, ਜੁਮਲਾ ਅੱਖਰ ਨਾ ਕੋਇ ਪੜ੍ਹਾਈਆ। ਸਤਿਗੁਰ ਆਪਣੀ ਕਿਰਪਾ ਕਰੇ ਅਨਾਇਤ, ਮੁਫ਼ਤ ਮੁਫ਼ਤ ਮੁਫ਼ਤ ਵਰਤਾਈਆ। ਧੁਰ ਦਾ ਸ਼ਬਦ ਕਰੇ ਹਦਾਇਤ, ਬਿਨ ਅੱਖਰਾਂ ਦਏ ਸਮਝਾਈਆ। ਮਿਹਰਵਾਨ ਹੋ ਕੇ ਸਾਚੀ ਕਰੇ ਹਮਾਇਤ, ਹਮਸਾਜਣ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਚੌਥੀ ਜਮਾਤ ਕਹੇ ਮੇਰੇ ਉਤੇ ਮੇਰਾ ਸਾਹਿਬ ਕਰੇ ਮਿਹਰਵਾਨੀ, ਮਿਹਰ ਨਜ਼ਰ ਉਠਾਈਆ। ਮੈਨੂੰ ਕੋਟਾਂ ਵਿਚੋਂ ਪੜ੍ਹੇ ਕੋਈ ਜੀਵ ਪੁਰਾਨੀ, ਜਿਸ ਉਪਰ ਸਤਿਗੁਰ ਆਪਣਾ ਹੱਥ ਟਿਕਾਈਆ। ਉਹਦਾ ਲਹਿਣਾ ਦੇਣਾ ਮੁੱਕ ਜਾਏ ਨਾਲੋਂ ਚਾਰੇ ਖਾਣੀ, ਅੰਡਜ ਜੇਰਜ ਉਤਭੁਜ ਸੇਤਜ ਵੰਡ ਨਾ ਕੋਇ ਵੰਡਾਈਆ। ਚਾਰ ਵਰਨ ਨਾ ਕਰਨ ਪਰੇਸ਼ਾਨੀ, ਬਰਨਾਂ ਡੇਰਾ ਢਾਈਆ। ਸਾਚੀ ਮੰਜ਼ਲ ਇਕੋ ਮਿਲੇ ਰੁਹਾਨੀ, ਰੂਹ ਬੁੱਤ ਤੋਂ ਬਾਹਰ ਵਜਦੀ ਰਹੇ ਵਧਾਈਆ। ਜਿਥੇ ਝਗੜਾ ਨਹੀਂ ਜਿਸਮ ਜਿਸਮਾਨੀ, ਜਿਸਮ ਜਮੀਰ ਦਏ ਬਦਲਾਈਆ। ਜਿਥੇ ਲੇਖਾ ਨਹੀਂ ਕਲਮ ਕਾਨੀ,
ਕਾਗਜ਼ ਸ਼ਾਹੀ ਵੰਡ ਨਾ ਕੋਇ ਵੰਡਾਈਆ। ਚੌਥੀ ਜਮਾਤ ਨੂੰ ਪੜ੍ਹ ਸਕੇ ਨਾ ਕੋਈ ਅਕਲ ਵਾਲਾ ਵਿਦਵਾਨੀ, ਬੁਧੀ ਦੀ ਚਲੇ ਨਾ ਕੋਇ ਚਤੁਰਾਈਆ। ਜਿਸ ਉਤੇ ਸਤਿਗੁਰ ਕਿਰਪਾ ਕਰੇ ਉਹ ਮੇਰੀ ਵਿਦਿਆ ਕਰੇ ਪਹਿਚਾਨੀ, ਬਿਨ ਅੱਖਰਾਂ ਅੱਖਰ ਵੇਖ ਵਖਾਈਆ। ਜਿਥੇ ਲਹਿਣਾ ਦੇਣਾ ਨਹੀਂ ਜ਼ਿਮੀਂ ਅਸਮਾਨੀ, ਮੰਡਲਾਂ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਅਖਵਾਈਆ। ਚੌਥੀ ਕਹੇ ਮੇਰਾ ਲੇਖਾ ਨਹੀਂ ਕੋਈ ਪੰਡਤੀ, ਜਗਤ ਵਿਦਿਆ ਨਾ ਕੋਇ ਚਤੁਰਾਈਆ। ਮੇਰਾ ਲਹਿਣਾ ਦੇਣਾ ਨਹੀਂ ਕੋਈ ਹੰਗਤੀ, ਹੰਕਾਰ ਗੜ੍ਹ ਨਾ ਕੋਇ ਰਖਾਈਆ। ਮੇਰੀ ਤ੍ਰਿਸ਼ਨਾ ਨਹੀਂ ਕੋਈ ਮਨ ਦੀ, ਮਮਤਾ ਮੋਹ ਨਾ ਕੋਇ ਜਣਾਈਆ। ਮੈਂ ਵਣਜਾਰੀ ਨਹੀਂ ਕਦੇ ਕੰਨ ਦੀ, ਸਰਵਣਾਂ ਰੰਗ ਨਾ ਕੋਇ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਗੁਸਾਈਂਆ। ਚੌਥੀ ਜਮਾਤ ਕਹੇ ਜਨ ਭਗਤੋ ਮੇਰੀ ਇਕੋ ਅਗੰਮੀ ਬਾਤ, ਬਾਤਨ ਦਿਆਂ ਜਣਾਈਆ। ਮੇਰੀ ਮੰਜ਼ਲ ਦਾ ਲੇਖਾ ਨਾਲ ਕਮਲਾਪਾਤ, ਪਤਿਪਰਮੇਸ਼ਵਰ ਮਿਲ ਕੇ ਵੱਜੇ ਵਧਾਈਆ। ਇਕੋ ਗ੍ਰਹਿ ਇਕੋ ਦਵਾਰਾ ਜਿਥੇ ਨਾ ਕੋਈ ਦਿਵਸ ਨਾ ਕੋਈ ਰਾਤ, ਸੂਰੀਆ ਚੰਦ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਪ੍ਰਾਇਮਰੀ ਕਹੇ ਮੇਰੀ ਪੜ੍ਹਾਈ ਜਗਤ ਜਮਾਤਾਂ ਚਾਰ, ਚਾਰੇ ਖਾਣੀ ਚਾਰੇ ਬਾਣੀ ਪਰਾ ਪਸੰਤੀ ਮਧਮ ਬੈਖਰੀ ਢੋਲਿਆਂ ਵਿਚ ਸਿਫ਼ਤ ਸਲਾਹੀਆ। ਆਦਿ ਜੁਗਾਦੀ ਬ੍ਰਹਮ ਬ੍ਰਹਿਮਾਦੀ ਸ਼ਬਦ ਅਨਾਦੀ ਮੇਰਾ ਯਾਰ, ਮਿਤਰ ਪਿਆਰਾ ਇਕ ਅਖਵਾਈਆ। ਜਿਸ ਦੇ ਹੁਕਮ ਵਿਚ ਮੇਰੀ ਖ਼ੁਸ਼ੀਆਂ ਵਾਲੀ ਬਹਾਰ, ਰੁੱਤ ਮੌਲੇ ਅਗੰਮ ਅਥਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਗੁਸਾਈਂਆ। ਪ੍ਰਾਇਮਰੀ ਕਹੇ ਮੇਰੀ ਪੜ੍ਹਾਈ ਦੀ ਅਗੰਮੀ ਧਰਮਸਾਲ, ਮਕਤਬ ਸਚ ਹਕ ਜਣਾਈਆ। ਜਿਸ ਦੀ ਵਿਦਿਆ ਬੇਮਿਸਾਲ, ਮਿਸਲ ਸਕੇ ਨਾ ਕੋਇ ਜਣਾਈਆ। ਜਿਥੇ ਮੁਰਸ਼ਦ ਮੁਰੀਦਾਂ ਪੁੱਛੇ ਹਾਲ, ਮਾਲਕ ਬੇਪਰਵਾਹੀਆ। ਓਥੇ ਇਕੋ ਇਕ ਸਵਾਲ, ਬਿਨ ਅੱਖਰਾਂ ਜਣਾਈਆ। ਜਿਸ ਉਪਰ ਕਿਰਪਾ ਕਰੇ ਦੀਨ ਦਿਆਲ, ਦਇਆਨਿਧ ਹੋਏ ਸਹਾਈਆ। ਉਸ ਦੀ ਸਿਖਿਆ ਬੜੀ ਕਮਾਲ, ਕਾਮਲ ਮੁਰਸ਼ਦ ਹੋ ਕੇ ਦਏ ਜਣਾਈਆ। ਜਿਸ ਵਿਦਿਆ ਨੂੰ ਪੜ੍ਹ ਕੇ ਕਦੇ ਨਾ ਹੋਵੇ ਜ਼ਵਾਲ, ਜਨਮ ਮਰਨ ਵਿਚ ਕਦੇ ਨਾ ਆਈਆ। ਚੌਥੀ ਜਮਾਤ ਵਿਚੋਂ ਚੌਥੀ ਮੰਜ਼ਲ ਹੋਏ ਬਹਾਲ, ਚੌਥੇ ਪਦ ਦਾ ਮਾਲਕ ਮਿਲੇ ਧੁਰ ਦਾ ਮਾਹੀਆ। ਜੋ ਮਾਸਟਰ ਟੀਚਰ ਉਸਤਾਦ ਹੋ ਕੇ ਆਪੇ ਲਏ ਸੰਭਾਲ, ਸਿਰ ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਚੌਥੀ ਜਮਾਤ ਕਹੇ ਮੇਰੇ ਤੋਂ ਅੱਗੇ ਕੋਈ ਨਾ ਜਾਂਦਾ, ਮੰਜ਼ਲ ਮੰਜ਼ਲ ਪੰਧ ਮੁਕਾਈਆ। ਚੌਥੇ ਘਰ ਦੇ ਢੋਲੇ ਹਰਿਜਨ ਗਾਂਦਾ, ਬਿਨ ਰਸਨਾ ਰਾਗ ਦ੍ਰਿੜਾਈਆ। ਇਕੋ ਸੰਦੇਸ਼ਾ ਵਾਹ ਵਾਹ ਦਾ, ਵਾਹਵਾ ਤੇਰੀ ਬੇਪਰਵਾਹੀਆ। ਤੇਰਾ ਲੇਖਾ ਲਹਿਣਾ ਦੇਣਾ ਬਿਨਾ ਅੱਖਰਾਂ ਵਾਲੇ ਨਾਂ ਦਾ, ਨਰ ਨਿਰੰਕਾਰ ਤੇਰੀ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਸੁਣਾਈਆ। ਚੌਥੀ ਜਮਾਤ ਕਹੇ ਜਰਾ ਤੱਕਣਾ ਨਾਲ ਗੌਰ, ਗਹਿਰ ਗਵਰ ਜਣਾਈਆ। ਮੈਨੂੰ ਖ਼ੁਸ਼ੀਆਂ ਨਾਲ ਪੜ੍ਹ ਕੇ ਵਿਦਿਆ ਪੂਰੀ ਕੀਤੀ ਬਲਵੰਤ ਕੌਰ, ਲੇਖਾ ਦੀਨ ਦੁਨੀ ਮੁਕਾਈਆ। ਜਿਸ ਦਾ ਮਾਨਸ ਜਨਮ ਗਿਆ ਸੌਰ, ਸੌਹਰੇ ਪਈਏ ਇਕੋ ਘਰ ਮਿਲੀ
ਵਡਿਆਈਆ। ਧੁਰ ਦਾ ਮਾਲਕ ਮਿਲਿਆ ਬਾਂਕਾ ਸ਼ੌਹਰ, ਸ਼ਹਿਨਸ਼ਾਹ ਨੂਰ ਅਲਾਹੀਆ। ਜੋ ਆਦਿ ਜੁਗਾਦੀ ਭਗਤਾਂ ਜਾਏ ਬਹੁੜ, ਜਗਤ ਜਹਾਨ ਵੇਖਣਹਾਰਾ ਥਾਉਂ ਥਾਈਂਆ। ਜੋ ਮਿੱਠੇ ਰਸ ਕਰੇ ਕੌੜ, ਕੁੜੱਤਣ ਅੰਦਰੋਂ ਬਾਹਰ ਕਢਾਈਆ। ਜਿਸ ਦਾ ਲੇਖਾ ਨਾਲ ਬ੍ਰਾਹਮਣ ਗੌੜ, ਗੋਬਿੰਦ ਮੇਲਾ ਸਹਿਜ ਸੁਭਾਈਆ। ਉਹ ਪਹਿਲੀ ਦੂਜੀ ਤੀਜੀ ਭੱਜ ਕੇ ਚੌਥੀ ਮੰਜ਼ਲ ਚੜ੍ਹ ਗਈ ਪੌੜ, ਬਿਨ ਕਦਮਾਂ ਕਦਮ ਟਿਕਾਈਆ। ਜਿਸ ਦਾ ਮਾਰਗ ਰਿਹਾ ਨਾ ਸੌੜ, ਭੀੜੀ ਗਲੀ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਬਲਵੰਤ ਕੌਰ ਕਹੇ ਜਨ ਭਗਤੋ ਮੈਂ ਜਮਾਤ ਚੌਥੀ ਬਿਨ ਅੱਖਰਾਂ ਤੋਂ ਪੜ੍ਹੀ, ਪੜ੍ਹਨ ਵਾਲਿਉ ਦਿਆਂ ਜਣਾਈਆ। ਮੇਰੀ ਵਿਦਿਆ ਦੋ ਜਹਾਨਾਂ ਬੜੀ, ਬਿਨ ਅੱਖਰਾਂ ਮਿਲੀ ਵਡਿਆਈਆ। ਜਿਸ ਨੇ ਮੇਰੀ ਸੁਲਖਣੀ ਕੀਤੀ ਘੜੀ, ਵਕਤ ਪਲ ਨਾਲ ਵਡਿਆਈਆ। ਬਿਸ਼ਨ ਸਿੰਘ ਦੇ ਮਾਸਟਰ ਸਤਿਗੁਰ ਸ਼ਬਦ ਨੇ ਮੇਰੀ ਬਾਂਹ ਫੜੀ, ਬਿਨ ਹੱਥਾਂ ਹੱਥ ਉਠਾਈਆ। ਪ੍ਰਾਇਮਰੀ ਪੜ੍ਹ ਕੇ ਭਗਤੋ ਮੈਂ ਸਚਖੰਡ ਦਵਾਰੇ ਖੜੀ, ਖੜ੍ਹੀ ਖੜੋਤੀ ਸਭ ਨੂੰ ਦਿਆਂ ਸਮਝਾਈਆ। ਜਗਤ ਵਿਦਿਆ ਵਾਲੇ ਤਨ ਸੜ ਗਏ ਵਿਚ ਤਨ ਦੀ ਮੜੀ, ਮਸਾਣਾਂ ਵਿਚ ਆਸਣ ਲਾਈਆ। ਮੇਰੀ ਆਤਮਾ ਪਰਮਾਤਮਾ ਨਾਲ ਮਿਲ ਕੇ ਖਰੀ ਦੀ ਖਰੀ, ਖਾਲਸ ਆਪਣਾ ਰੰਗ ਰੰਗਾਈਆ। ਕਿਉਂ ਸਤਿਗੁਰ ਸ਼ਬਦ ਨੇ ਕਿਰਪਾ ਕਰੀ, ਕਰਨੀ ਦੇ ਕਰਤੇ ਦਿਤੀ ਵਡਿਆਈਆ। ਮੈਂ ਪੁੱਜ ਗਈ ਆਪਣੇ ਅਗੰਮੇ ਘਰੀ, ਜਿਸ ਘਰਾਨੇ ਵਿਚੋਂ ਬਾਹਰ ਨਾ ਕੋਇ ਕਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਗੁਸਾਈਂਆ। ਬਲਵੰਤ ਆਤਮਾ ਕਹੇ ਮੈਂ ਚੌਥੀ ਜਮਾਤ ਪੜ੍ਹ ਕੇ ਹੋ ਗਈ ਪਾਸ, ਪਾਸਾ ਦੀਨ ਦੁਨੀ ਬਦਲਾਈਆ। ਢੋਲਾ ਗਾਵਾਂ ਬਿਨਾ ਪਵਣ ਸਵਾਸ, ਸਾਹ ਸਾਹ ਨਾ ਕੋਇ ਚਤੁਰਾਈਆ। ਪੰਧ ਮੁਕਾ ਕੇ ਪ੍ਰਿਥਮੀ ਅਕਾਸ਼, ਗਗਨ ਗਗਨੰਤਰਾਂ ਡੇਰਾ ਢਾਈਆ। ਸਤਿ ਸਚ ਦੀ ਵੇਖਾਂ ਰਾਸ, ਬਿਨ ਗੋਪੀ ਕਾਹਨ ਸੋਭਾ ਪਾਈਆ। ਜਿਥੇ ਇਕੋ ਨੂਰ ਜੋਤ ਪ੍ਰਕਾਸ਼, ਬਿਨ ਤੇਲ ਬਾਤੀ ਡਗਮਗਾਈਆ। ਹਰਿਜਨ ਆਤਮ ਧਾਰ ਬੈਠੇ ਬਿਨ ਚਰਨਾਂ ਚਰਨਾਂ ਪਾਸ, ਸੋਹਣਾ ਸੰਗ ਬਣਾਈਆ। ਮੇਰਾ ਖ਼ੁਸ਼ੀਆਂ ਵਿਚ ਨਿਕਲੇ ਹਾਸ, ਹੱਸ ਹੱਸ ਕੇ ਦਿਆਂ ਜਣਾਈਆ। ਜਨ ਭਗਤੋ ਪ੍ਰਭੂ ਦੀ ਚਰਨ ਪ੍ਰੀਤੀ ਚੌਥੀ ਮੰਜ਼ਲ ਦੀ ਕਲਾਸ, ਚੌਥੇ ਪਦ ਦਾ ਲਹਿਣਾ ਜਗਤ ਦੀ ਹਦ ਹਦੂਦ ਦਏ ਮੁਕਾਈਆ। ਜਿਥੇ ਸਤਿਗੁਰ ਸ਼ਬਦ ਦੇਵੇ ਸ਼ਾਬਾਸ਼, ਸਿਰ ਸਿਰ ਆਪਣਾ ਹੱਥ ਟਿਕਾਈਆ। ਗੁਰਮੁਖੋ ਚੌਥੀ ਜਮਾਤ ਪੜ੍ਹਨ ਵਾਲਿਓ ਸਭ ਦਾ ਅੰਤਮ ਸਚਖੰਡ ਵਿਚ ਹੋਣਾ ਨਿਵਾਸ, ਜਗਤ ਜਮਾਤਾਂ ਦੀ ਲੋੜ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਦਰ ਇਕ ਸੁਹਾਈਆ। ਆਤਮਾ ਕਹੇ ਮੈਂ ਚੌਥੀ ਜਮਾਤ ਪੜ੍ਹੀ ਨਿਰਾਲੀ, ਨਿਰਗੁਣ ਨਿਰਵੈਰ ਦਿਤੀ ਪੜ੍ਹਾਈਆ। ਬਿਨ ਅੱਖਰਾਂ ਵਿਦਿਆ ਦੱਸ ਸੁਖਾਲੀ, ਸੋਹਣੀ ਸੱਚੀ ਦਿਤੀ ਵਡਿਆਈਆ। ਮੇਰਾ ਲੇਖਾ ਲਹਿਣਾ ਤੱਕ ਲਓ ਹਾਲੀ, ਹਰ ਹਿਰਦੇ ਦਿਆਂ ਜਣਾਈਆ। ਜਿਥੇ ਨਾ ਕੋਈ ਜਵਾਬ ਨਾ ਸਵਾਲੀ, ਤਾਲਬਇਲਮ ਬਿਨਾ ਇਲਮ ਤੋਂ ਕਰੇ ਸ਼ਨਵਾਈਆ। ਕਿਰਪਾ ਕਰੇ ਪੁਰਖ ਅਕਾਲਾ ਜੋਤ ਅਕਾਲੀ, ਅਕਲ ਕਲ ਧਾਰੀ ਆਪਣੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਪ੍ਰਾਇਮਰੀ ਕਹੇ ਜਨ ਭਗਤੋ ਮੇਰੇ ਤੋਂ ਅੱਗੇ ਨਹੀਂ ਕੋਈ ਪ੍ਰੇਮ, ਪਰਾ ਪਸੰਤੀ ਮਧਮ ਬੈਖਰੀ ਮੇਰੇ ਢੋਲੇ ਗਾਈਆ। ਪੁਰਖ ਅਕਾਲ ਦੀਨ ਦਿਆਲ ਦਾ
ਆਦਿ ਜੁਗਾਦੀ ਨੇਮ, ਹੁਕਮ ਹੁਕਮ ਵਿਚੋਂ ਸਮਝਾਈਆ। ਜੋ ਨਿਰਗੁਣ ਸਰਗੁਣ ਸਰਗੁਣ ਨਿਰਗੁਣ ਦੇਵਣਹਾਰਾ ਦੇਣ, ਜੋਤੀ ਜਾਤਾ ਪੁਰਖ ਬਿਧਾਤਾ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਚੌਥੀ ਜਮਾਤ ਕਹੇ ਮੇਰਾ ਇਕੋ ਚੌਥਾ ਪਦ, ਸੋਹਣੀ ਵੰਡ ਵੰਡਾਈਆ। ਸੰਤੋ ਭਗਤੋ ਸੂਫੀਓ, ਤੁਹਾਡੀ ਮੰਜ਼ਲ ਦੀ ਅਗੰਮੀ ਹੱਦ, ਹਦੂਦ ਇਕੋ ਇਕ ਜਣਾਈਆ। ਜਿਥੇ ਬਿਨਾ ਜਗਤ ਸਾਜ਼ ਤੋਂ ਵੱਜੇ ਨਦ, ਅਨਹਦ ਨਾਦੀ ਨਾਦ ਸੁਣਾਈਆ। ਬਿਨਾ ਤੇਲ ਬਾਤੀ ਦੀਪਕ ਤੋਂ ਜੋਤ ਜਾਏ ਜਗ, ਜੋਤੀ ਜਾਤਾ ਡਗਮਗਾਈਆ। ਜਗਤ ਵਿਦਿਆ ਨਾਲੋਂ ਹੋ ਜਾਣ ਅਲੱਗ, ਹਰਿਜਨ ਹਰਿਜਨ ਹਰਿਜਨ ਮਿਲੇ ਮਾਣ ਵਡਿਆਈਆ। ਇਹ ਵਿਦਿਆ ਸਤਿਗੁਰ ਪੂਰਾ ਦੇਵੇ ਸਰਬੱਗ, ਹਰਿ ਕਰਤਾ ਧੁਰਦਰਗਾਹੀਆ। ਜਿਸ ਦੇ ਪੜ੍ਹਨ ਨਾਲ ਜਗਤ ਵਿਦਿਆ ਬੁਝ ਜਾਏ ਅੱਗ, ਸਾਂਤਕ ਸਤਿ ਸਤਿ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਆਪਣਾ ਹੁਕਮ ਵਰਤਾਈਆ। ਪ੍ਰਾਇਮਰੀ ਕਹੇ ਜਿਸ ਨੂੰ ਮੇਰੀ ਵਿਦਿਆ ਪੜ੍ਹਨ ਦਾ ਚਾਓ, ਚਾਓ ਘਨੇਰਾ ਇਕ ਰਖਾਈਆ। ਸਤਿਗੁਰ ਸ਼ਬਦ ਸ਼ਬਦ ਮਨਾਓ, ਮਨਸਾ ਅਵਰ ਨਾ ਕੋਇ ਦ੍ਰਿੜਾਈਆ। ਪਰਮ ਪੁਰਖ ਪਰਮਾਤਮ ਮੰਨੋ ਧੁਰ ਦਾ ਪਿਤਾ ਮਾਉਂ, ਦੂਸਰ ਅਵਰ ਨਾ ਕੋਇ ਜਣੇਂਦੀ ਮਾਈਆ। ਆਤਮ ਪਰਮਾਤਮ ਪਰਮਾਤਮ ਆਤਮ ਇਕੋ ਰੰਗ ਸਮਾਓ, ਜਗਤ ਰੰਗਤ ਰਹਿਣ ਕੋਇ ਨਾ ਪਾਈਆ। ਸਚ ਸਵਾਮੀ ਅੰਤਰਜਾਮੀ ਪੁਰਖ ਅਬਿਨਾਸ਼ੀ ਆਪਾ ਭੇਟ ਕਰਾਓ, ਸਰਗੁਣ ਨਿਰਗੁਣ ਨਿਰਗੁਣ ਸਰਗੁਣ ਇਕੋ ਰੰਗ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋ ਆਦਿ ਜੁਗਾਦੀ ਬ੍ਰਹਮ ਬ੍ਰਹਿਮਾਦੀ ਸ਼ਬਦ ਅਨਾਦੀ ਏਥੇ ਓਥੇ ਦੋ ਜਹਾਨ ਪਕੜੇ ਬਾਹੋਂ, ਮਾਲਕ ਖ਼ਾਲਕ ਪ੍ਰਿਤਪਾਲਕ ਹੋ ਕੇ ਆਪਣੀ ਦਇਆ ਕਮਾਈਆ।
੨੨ ਚੇਤ ਸ਼ਹਿਨਸ਼ਾਹੀ ਸੰਮਤ ੧੨ ਹਰਬੰਸ ਸਿੰਘ ਦੇ ਗ੍ਰਹਿ ਗੁੜਗਾਂਉ ਸ਼ਹਿਰ
ਹਰੀ ਦਾ ਬੰਸ ਭਗਵਾਨ ਦਾ ਪਰੀਵਾਰ, ਭਗਤ ਸੁਹੇਲੇ ਸੋਭਾ ਪਾਈਆ। ਜਿਨ੍ਹਾਂ ਦਾ ਲਹਿਣਾ ਦੇਣਾ ਸਦਾ ਜੁਗ ਚਾਰ, ਜਗਤ ਜੁਗਤ ਜੁਗ ਚੌਕੜੀ ਆਪਣਾ ਰੰਗ ਰੰਗਾਈਆ। ਪਿਆਰ ਮੁਹੱਬਤ ਵਾਲੀ ਸਦਾ ਮਹਿਕਦੀ ਰਹੇ ਬਹਾਰ, ਪਤ ਟਹਿਣੀ ਫਲ ਫੁਲ ਆਪਣੇ ਰੰਗ ਰੰਗਾਈਆ। ਵੇਖੇ ਵਿਗਸੇ ਪਾਵਣਹਾਰਾ ਸਾਰ, ਮਿਹਰਵਾਨ ਆਪਣੀ ਦਇਆ ਕਮਾਈਆ। ਲੋਕਮਾਤੀ ਗੁਲਸ਼ਨ ਹੱਕ ਵੇਖੇ ਗੁਲਜ਼ਾਰ, ਹਰਿਜਨ ਨਵ ਸੱਤ ਧਿਆਨ ਲਗਾਈਆ। ਜਿਨ੍ਹਾਂ ਦੇ ਅੰਤਰ ਨਿਰੰਤਰ ਇਕ ਜੈਕਾਰ, ਤੂੰ ਮੇਰਾ ਮੈਂ ਤੇਰਾ ਢੋਲਾ ਗਾਈਆ। ਤਿਨ੍ਹਾਂ ਦਾ ਮਾਲਕ ਮੀਤ ਮੁਰਾਰ, ਹਰਿ ਕਰਤਾ ਇਕ ਅਖਵਾਈਆ। ਜਿਸ ਦਾ ਖੇਲ ਸਦਾ ਅਪਾਰ, ਅਪਰੰਪਰ ਹੋ ਕੇ ਵੇਖ ਵਖਾਈਆ। ਭਗਤ ਵਛਲ ਬਣ ਗਿਰਧਾਰ, ਗਹਿਰ ਗੰਭੀਰ ਆਪਣਾ ਰੰਗ ਰੰਗਾਈਆ। ਜਨ ਭਗਤਾਂ ਪੈਜ ਦੇਵੇ ਸਵਾਰ, ਸਾਹਿਬ ਸਵਾਮੀ ਸਿਰ ਆਪਣਾ ਹੱਥ ਟਿਕਾਈਆ। ਜਨਮ ਜਨਮ ਦਾ ਲਹਿਣਾ ਦਏ ਨਿਵਾਰ, ਕਰਮ ਕਰਮ ਦਾ ਲੇਖਾ ਦਏ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਦਰ ਇਕ ਵਡਿਆਈਆ।
ਹਰੀ ਕਹੇ ਮੇਰਾ ਬੰਸ ਸੁਹਾਵਾ, ਹਰਿਜਨ ਸਾਚੇ ਸੋਭਾ ਪਾਈਆ। ਜਿਨ੍ਹਾਂ ਦੇ ਉਪਰ ਪ੍ਰੇਮ ਪਿਆਰ ਦਾ ਦਾਅਵਾ, ਦਾਅਵੇਦਾਰ ਇਕ ਅਖਵਾਈਆ। ਓਨ੍ਹਾਂ ਦਾ ਵਜ਼ਨ ਸਚ ਦਵਾਰ ਸਾਂਵਾ, ਕੰਡਾ ਤੋਲ ਤਰਾਜ਼ੂ ਇਕੋ ਇਕ ਵਖਾਈਆ। ਬਿਨਾ ਅੱਖਰਾਂ ਤੋਂ ਚਰਨ ਕਵਲ ਲਗਾਏ ਨਾਂਵਾਂ, ਬਿਨ ਹਰਫ ਹਰੂਫ਼ ਪੜ੍ਹਿਆਂ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਅਖਵਾਈਆ। ਹਰੀ ਬੰਸ ਕਹੇ ਮੇਰਾ ਧਰਮ ਧਾਰ ਦਾ ਨਾਵਾਂ, ਨਾਉਂ ਨਿਰੰਕਾਰ ਦਿਤੀ ਵਡਿਆਈਆ। ਮੇਰੀਆਂ ਪ੍ਰੇਮ ਪਿਆਰ ਦੀਆਂ ਬਾਹਵਾਂ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਬਲਵੰਤ ਕਹੇ ਮੈਂ ਹਰਬੰਸ ਪੁੱਤ ਪਾਲਿਆ ਵਧ ਕੇ ਨਾਲੋਂ ਮਾਵਾਂ, ਆਪ ਆਪਣੀ ਗੋਦ ਟਿਕਾਈਆ। ਮੇਰਾ ਸਤਿਗੁਰ ਸਵਾਮੀ ਸਿਰ ਰੱਖੇ ਜਿਸ ਦੇ ਛਾਵਾਂ, ਮਿਹਰਵਾਨ ਹੋ ਕੇ ਦਇਆ ਕਮਾਈਆ। ਮੈਂ ਉਸੇ ਦੇ ਬਲ ਬਲ ਜਾਵਾਂ, ਜਿਸ ਸਚਖੰਡ ਦਵਾਰ ਮੈਨੂੰ ਦਿਤੀ ਵਡਿਆਈਆ। ਜਿਸ ਦੇ ਪਿਆਰ ਵਿਚ ਹਰਿਭਗਤ ਰਹੇ ਨਾ ਕੋਇ ਨਿਥਾਵਾਂ, ਥਾਨ ਥਨੰਤਰ ਆਪਣਾ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਝਟ ਸੰਤ ਮਨੀ ਸਿੰਘ ਧਾਰ ਰਹੀ ਪੁਕਾਰ, ਖ਼ੁਸ਼ੀਆਂ ਢੋਲੇ ਗਾਈਆ। ਮੇਰਾ ਪੂਰਬ ਲਹਿਣਾ ਚੁੱਕਿਆ ਉਧਾਰ, ਦਰ ਸਚ ਮਿਲੀ ਵਡਿਆਈਆ। ਕਿਰਪਾ ਕਰੀ ਆਪ ਨਿਰੰਕਾਰ, ਮਿਹਰਵਾਨ ਹੋ ਕੇ ਵੇਖ ਵਖਾਈਆ। ਬਿਸ਼ਨ ਸਿੰਘ ਬਿਨ ਵਿਸ਼ਨ ਬ੍ਰਹਮਾ ਸ਼ਿਵ ਦਿਤਾ ਤਾਰ, ਬਿਨ ਸ਼ੰਕਰ ਲੇਖਾ ਦਿਤਾ ਮੁਕਾਈਆ। ਖ਼ੁਸ਼ੀਆਂ ਵਿਚ ਰੱਖ ਪਰਵਾਰ, ਪਰਮ ਪੁਰਖ ਦਏ ਵਡਿਆਈਆ। ਜੋ ਆਦਿ ਜੁਗਾਦੀ ਲਹਿਣਾ ਦੇਣਾ ਦੇਵੇ ਵਿਚ ਸੰਸਾਰ, ਸਿਰ ਸਿਰ ਆਪਣਾ ਹੱਥ ਟਿਕਾਈਆ। ਮੇਰਾ ਇਕ ਓਢਣ ਜੋ
ਬਖ਼ਸ਼ੇ ਬਖ਼ਸ਼ਿਸ਼ ਵਾਲੀ ਕਾਰ, ਰਹਿਮਤ ਰਹਿਮਤ ਵਿਚੋਂ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਸਭ ਦਾ ਮੀਤ ਮੁਰਾਰ, ਮਿਤਰ ਪਿਆਰਾ ਇਕ ਅਖਵਾਈਆ।
੨੨ ਚੇਤ ਸ਼ਹਿਨਸ਼ਾਹੀ ਸੰਮਤ ੧੨ ਗੁਰਦੇਵ ਸਿੰਘ, ਜੇਠਾ ਸਿੰਘ, ਬੀਰ ਸਿੰਘ, ਬਠਲਾਣਾ
ਪਿੰਡ ਮਾਣਕ ਪੁਰ ਕਲਰ ਜ਼ਿਲਾ ਅੰਬਾਲਾ
ਧਰਨੀ ਕਹੇ ਮੇਰੇ ਉਤੇ ਜੁਗ ਚੌਕੜੀ ਜਾਂਦੀ ਲੰਘੀ, ਪਾਂਧੀ ਬਣ ਕੇ ਬਿਨ ਕਦਮਾਂ ਕਦਮ ਉਠਾਈਆ। ਸਤਿਜੁਗ ਤ੍ਰੇਤਾ ਦੁਆਪਰ ਮੈਂ ਮੰਗ ਕਦੇ ਨਾ ਮੰਗੀ, ਕਲਜੁਗ ਅੰਤਮ ਮਾਂਗਤ ਹੋ ਕੇ ਝੋਲੀ ਡਾਹੀਆ। ਪੁਰਖ ਅਕਾਲੇ ਦੀਨ ਦਿਆਲੇ ਮੇਰੀ ਪਿਠ ਹੋ ਗਈ ਨੰਗੀ, ਪੁਸ਼ਤ ਪਨਾਹ ਬੇਪਰਵਾਹ ਹੱਥ ਨਾ ਕੋਇ ਟਿਕਾਈਆ। ਮਿਹਰਵਾਨ ਸ੍ਰੀ ਭਗਵਾਨ ਜਗਤ ਵਸਤ ਰਹੀ ਕੋਇ ਨਾ ਚੰਗੀ, ਚਾਰ ਕੁੰਟ ਕੁੰਟ ਕੁਰਲਾਈਆ। ਝਗੜਾ ਮਿਟੇ ਨਾ ਪ੍ਰਕਿਰਤੀ ਪੰਝੀ, ਪੰਚਮ ਤਤ ਨਾ ਕੋਇ ਵਡਿਆਈਆ। ਮੇਰੇ ਅੰਤਸ਼ਕਰਨ ਆਉਂਦੀ ਰੰਜੀ, ਰੰਜ਼ਸ਼ ਵਿਚ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਸਾਚਾ ਇਕ ਸੁਹਾਈਆ। ਧਰਨੀ ਕਹੇ ਪ੍ਰਭੂ ਮੇਰੀ ਹਾਲਤ ਵੇਖ ਲੈ ਜਗਤ, ਦੀਨ ਦੁਨੀ
ਦੇ ਮਾਲਕ ਧਿਆਨ ਲਗਾਈਆ। ਸਤਿ ਸੁਹੇਲੇ ਆਪਣਾ ਤੱਕ ਲੈ ਵਕਤ, ਘੜੀ ਪਲ ਪਲ ਨਾਲ ਮਿਲਾਈਆ। ਤੂੰ ਸਾਜਣ ਮੀਤਾ ਠਾਂਡਾ ਸੀਤਾ ਏਕੰਕਾਰਾ ਇਕੋ ਫ਼ਕਤ, ਫਿਕਰਾ ਸੋਹਲਾ ਢੋਲਾ ਦੇ ਜਣਾਈਆ। ਤੇਰਾ ਲਹਿਣਾ ਦੇਣਾ ਲੇਖਾ ਅਵਤਾਰ ਪੈਗ਼ੰਬਰਾਂ ਗੁਰੂਆਂ ਨਾਲ ਸ਼ਰਤ, ਸ਼ਹਿਨਸ਼ਾਹ ਹੋ ਕੇ ਵੇਖਣਾ ਚਾਈਂ ਚਾਈਂਆ। ਮੈਂ ਤੇਰੇ ਪਿਆਰ ਵਿਚ ਏਕੰਕਾਰ ਹੋਵਾਂ ਮਸਤ, ਮਸਤ ਮਸਤਾਨੀ ਮੰਜ਼ਲ ਰੁਹਾਨੀ ਵਿਚ ਲੈਣਾ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਗੁਸਾਈਂਆ। ਧਰਨੀ ਕਹੇ ਪ੍ਰਭੂ ਮੇਰਾ ਵੇਖ ਲੈ ਅੰਤਸ਼ਕਰਨ ਦਾ ਦੁੱਖ, ਬਿਨ ਨੇਤਰ ਲੋਚਨ ਧਿਆਨ ਲਗਾਈਆ। ਮਾਨਵ ਜਾਤੀ ਧਾਰ ਤੱਕ ਮਾਨੁਖ, ਮਾਨਸ ਮਾਨਸ ਵਿਚੋਂ ਪਕੜ ਉਠਾਈਆ। ਨਵ ਸੱਤ ਸਚ ਪਿਆਰ ਦੀ ਮੇਰੇ ਉਤੇ ਪਈ ਅਗੰਮੜੀ ਭੁੱਖ, ਤ੍ਰਿਸ਼ਨਾ ਤ੍ਰਿਪਤ ਨਾ ਕੋਇ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਸਚ ਅਲਖ ਜਗਾਈਆ। ਸਤਿਗੁਰ ਸ਼ਬਦ ਕਹੇ ਸੁਣ ਧਰਨੀ ਧੌਲ ਜਗਤ ਧਾਰ ਦੀ ਧਰਤ, ਸਤਿ ਸਚ ਦਿਆਂ ਦ੍ਰਿੜਾਈਆ। ਤੇਰਾ ਮਾਲਕ ਖ਼ਾਲਕ ਠਾਕਰ ਸਵਾਮੀ ਆਵੇ ਪਰਤ, ਪਤਿਪਰਮੇਸ਼ਵਰ ਧੁਰਦਰਗਾਹੀਆ। ਜਿਸ ਦੀ ਜੁਗ ਚੌਕੜੀ ਸ਼ਬਦੀ ਧਾਰ ਅਗੰਮੀ ਸ਼ਰਤ, ਸ਼ਰਅ ਦੇ ਲੇਖੇ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਹੁਕਮ ਇਕ ਦ੍ਰਿੜਾਈਆ। ਸਤਿਗੁਰ ਸ਼ਬਦ ਕਹੇ ਧਰਨੀ ਦੀਨ ਦਿਆਲ ਦਇਆ ਕਮਾਵੇਗਾ। ਪੁਰਖ ਅਕਾਲਾ ਵੇਸ ਵਟਾਵੇਗਾ। ਧੁਰ ਦਾ ਦੇ ਅਗੰਮ ਸੰਦੇਸ਼, ਸੰਧਿਆ ਸਰਘੀ ਇਕੋ ਰੰਗ ਰੰਗਾਵੇਗਾ। ਕਲਜੁਗ ਮੇਟੇ ਅੰਤ ਕਲੇਸ਼, ਕਲ ਕਾਤੀਆਂ ਡੇਰਾ ਢਾਵੇਗਾ। ਭੇਵ ਖੁਲ੍ਹਾਏ ਜੋ ਵਸੇ ਆਦਿ ਜੁਗਾਦਿ ਹਮੇਸ਼, ਹਮਸਾਜਣ ਇਕ ਜਣਾਵੇਗਾ। ਜੋ ਸੰਦੇਸ਼ਾ ਦੇ ਕੇ ਗਿਆ ਗੋਬਿੰਦ ਦਸ ਦਸਮੇਸ਼, ਦਹਿ ਦਿਸ਼ਾ ਹੁਕਮ ਆਪ ਵਰਤਾਵੇਗਾ। ਕਲਜੁਗ ਕਿਰਿਆ ਕੂੜ ਮੇਟੇ ਕਲੇਸ਼, ਕਲ ਕਾਤੀਆਂ ਡੇਰਾ ਢਾਹਵੇਗਾ। ਅੰਤਰ ਆਤਮ ਦੇਵੇ ਧੁਰ ਸੰਦੇਸ਼, ਸਾਚੀ ਸਿਖਿਆ ਸਿਖ ਸਮਝਾਵੇਗਾ। ਜੋ ਆਦਿ ਜੁਗਾਦਿ ਰਹੇ ਹਮੇਸ਼, ਹਮ ਸਾਜਣ ਇਕ ਅਖਵਾਵੇਗਾ। ਜਿਸ ਦੇ ਹੁਕਮ ਅੰਦਰ ਸਾਰੇ ਹੋਏ ਪੇਸ਼, ਪੇਸ਼ੀਨਗੋਈ ਆਪ ਦ੍ਰਿੜਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਮਾਲਕ ਹੋ ਕੇ ਦਇਆ ਕਮਾਵੇਗਾ। ਸਤਿਗੁਰ ਸ਼ਬਦ ਕਹੇ ਧਰਨੀ ਤੇਰਾ ਪੂਰਾ ਹੋਵੇ ਹਕ, ਹਕੀਕਤ ਦਾ ਮਾਲਕ ਦਏ ਵਡਿਆਈਆ। ਤੇਰਾ ਸਹਿੰਸਾ ਮੇਟੇ ਸ਼ਕ, ਸ਼ਿਕਵਾ ਅੰਦਰੋਂ ਦਏ ਕਢਾਈਆ। ਤੂੰ ਬਿਨ ਨੇਤਰ ਲੋਚਨ ਨੈਣਾਂ ਲੈਣਾ ਤੱਕ, ਬਿਨ ਅੱਖੀਆਂ ਅੱਖ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਸੁਣਾਈਆ। ਸਤਿਗੁਰ ਸ਼ਬਦ ਕਹੇ ਧਰਨੀ ਸੁਣ ਹੁਕਮ ਸ੍ਰੀ ਭਗਵੰਤ, ਹਰਿ ਕਰਤਾ ਕੀ ਦ੍ਰਿੜਾਈਆ। ਜੋ ਆਦਿ ਜੁਗਾਦੀ ਮੇਰਾ ਕੰਤ, ਕੰਤ ਕੰਤੂਹਲ ਨੂਰ ਅਲਾਹੀਆ। ਜੋ ਕਾਇਆ ਚੋਲੀ ਰੰਗ ਚਾੜ੍ਹੇ ਅਗੰਮੀ ਰੰਗਤ, ਦੋ ਜਹਾਨ ਉਤਰ ਕਦੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਪਰਦਾ ਆਪ ਉਠਾਈਆ। ਧਰਨੀ ਕਹੇ ਸਤਿਗੁਰ ਸ਼ਬਦ ਮੇਰੀ ਬਿਨ ਰਸਨਾ ਜੇਹਵਾ ਪੁਕਾਰ, ਪੁਨਹ ਪੁਨਹ ਸੀਸ ਨਿਵਾਈਆ। ਮੇਰਾ ਲਹਿਣਾ ਦੇਣਾ ਤੱਕ ਲਓ ਵਿਚ ਸੰਸਾਰ, ਸੰਸਾਰੀ ਭੰਡਾਰੀ ਸੰਘਾਰੀ ਕੀ ਆਪਣਾ ਹੁਕਮ ਵਰਤਾਈਆ। ਧੁਰ ਦੇ ਹੁਕਮ ਵਿਚ ਨੌ ਖੰਡ ਪ੍ਰਿਥਮੀ ਹੋਣੀ ਜੈ ਜੈਕਾਰ, ਸੱਤਾਂ ਦੀਪਾਂ ਢੋਲਾ ਇਕੋ ਲੈਣਾ ਗਾਈਆ। ਸਤਿਗੁਰ ਸ਼ਬਦ ਪਰਮ ਪੁਰਖ ਦਾ ਇਕੋ ਹੋਣਾ ਬਰਖੁਰਦਾਰ, ਅਜ਼ੀਜ਼ ਤਮੀਜ਼ ਆਪ
ਦਏ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਜੋਤੀ ਜਾਤਾ ਦੇਵਣਹਾਰਾ ਦਾਨ, ਵਸਤ ਅਮੋਲਕ ਅਨਮੁਲ ਅਤੁਲ ਦਾਤਾ ਦਾਨੀ ਹੋ ਕੇ ਜਨ ਭਗਤਾਂ ਧੌਲੇ ਧਵਲੇ ਧਰਨੀ ਧਰਤ ਤੇਰੀ ਝੋਲੀ ਨਾਲ ਭਰਾਈਆ।
੨੩ ਚੇਤ ਸ਼ਹਿਨਸ਼ਾਹੀ ਸੰਮਤ ੧੨ ਸੰਤ ਸਿੰਘ ਦੇ ਗ੍ਰਹਿ ਪਿੰਡ ਮਾਣਕ ਪੁਰ ਕਲਰ ਜ਼ਿਲਾ ਰੋਪੜ
ਧਰਨੀ ਕਹੇ ਪ੍ਰਭੂ ਜਨ ਭਗਤਾਂ ਨਾਤਾ ਜੋੜ, ਦੋ ਜਹਾਨਾਂ ਮਾਲਕ ਖ਼ਾਲਕ ਤੇਰੀ ਆਸ ਰਖਾਈਆ। ਅੰਮ੍ਰਿਤ ਰਸ ਮਿੱਠੇ ਬਣਾ ਦੇ ਕੌੜ, ਕੂੜੀ ਕਿਰਿਆ ਤਨ ਵਜੂਦ ਬਾਹਰ ਕਢਾਈਆ। ਮਨੂਆ ਦਹਿ ਦਿਸ਼ ਨਾ ਉਠ ਉਠ ਜਾਵੇ ਦੌੜ, ਚਾਰ ਕੁੰਟ ਨਾ ਕੋਇ ਹਲਕਾਈਆ। ਘਰ ਸਵਾਮੀ ਵਖਾ ਦੇ ਆਪਣਾ ਅਗੰਮਾ ਪੌੜ, ਬਿਨ ਪੌੜੀ ਡੰਡੇ ਮੰਜ਼ਲ ਦੇਣੀ ਚੜ੍ਹਾਈਆ। ਤੈਨੂੰ ਅਵਤਾਰਾਂ ਨਿਰਗੁਣ ਧਾਰ ਮੰਨਿਆ ਬ੍ਰਾਹਮਣ ਗੌੜ, ਗੋਬਿੰਦ ਧਾਰ ਤੇਰਾ ਰੂਪ ਅਗੰਮ ਅਥਾਹੀਆ। ਕਲਜੁਗ ਅੰਤ ਅਖੀਰ ਬੇਨਜ਼ੀਰ ਸਚ ਦਵਾਰੇ ਆਪੇ ਬਹੁੜ, ਗੁਰਮੁਖ ਗੁਰਸਿਖ ਆਪਣੇ ਰੰਗ ਰੰਗਾਈਆ। ਮੇਰੀ ਬੇਨੰਤੀ, ਬਿਨ ਹੱਥਾਂ ਹੱਥ ਰਹੀ ਜੋੜ, ਨਮੋਂ ਨਮੋਂ ਕਹਿ ਕੇ ਸੀਸ ਨਿਵਾਈਆ। ਦੋ ਜਹਾਨਾਂ ਠਾਕਰ ਦਰਸ਼ਨ ਦੇ ਚੜ੍ਹ ਅਗੰਮੇ ਘੋੜ, ਪੈਂਡਾ ਦੋ ਜਹਾਨ ਮੁਕਾਈਆ। ਕਲਜੁਗ ਕਿਰਿਆ ਕੂੜ ਮੇਰੇ ਉਤੋਂ ਦੇ ਹੋੜ, ਹੋੜਾ ਸੱਸੇ ਵਾਲਾ ਦਏ ਗਵਾਹੀਆ। ਕਲਜੁਗ ਅੰਤਰ ਸਤਿ ਧਰਮ ਦਾ ਪਾ ਦੇ ਮੋੜ, ਧੁਰ ਦਾ ਹੁਕਮ ਹੁਕਮ ਜਣਾਈਆ। ਪੁਰਖ ਅਕਾਲੇ ਦੀਨ ਦਿਆਲੇ ਜਨ ਭਗਤਾਂ ਕਦੀ ਨਾ ਜਾਵੀਂ ਛੋੜ, ਛੁਟਕੀ ਲਿਵ ਲੈਣੀ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਪਰਦਾ ਆਪ ਉਠਾਈਆ। ਧਰਨੀ ਕਹੇ ਪ੍ਰਭੂ ਜਨ ਭਗਤ ਬਣਾ ਲੈ ਧੁਰ ਦੇ ਚੇਲੇ, ਚੇਲਾ ਗੁਰ ਆਪਣਾ ਖੇਲ ਖਿਲਾਈਆ। ਆਤਮ ਪਰਮਾਤਮ ਕਰ ਮੇਲੇ, ਮਿਲਣੀ ਹਰਿ ਜਗਦੀਸ਼ ਕਰਾਈਆ। ਨਿਰਗੁਣ ਸਰਗੁਣ ਸਰਗੁਣ ਨਿਰਗੁਣ ਸਾਚੇ ਸੁਹੇਲੇ, ਸਾਜਣ ਤੇਰੇ ਹੱਥ ਵਡਿਆਈਆ। ਕਿਰਪਾ ਕਰਦੇ ਆਦਿ ਜੁਗਾਦੀ ਇਕ ਅਕੇਲੇ, ਅਕਲ ਕਲਧਾਰੀ ਆਪਣੀ ਦਇਆ ਕਮਾਈਆ। ਭੇਵ ਖੁਲ੍ਹਾ ਦੇ ਆਪਣੇ ਧਾਮ ਨਵੇਲੇ, ਸਚਖੰਡ ਪਰਦਾ ਦੇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਰੰਗ ਆਪ ਰੰਗਾਈਆ। ਧਰਨੀ ਕਹੇ ਕਿਰਪਾ ਕਰ ਮੇਰੇ ਜਗਦੀਸ਼, ਜਗਦੀਸ਼ਰ ਤੇਰੀ ਓਟ ਤਕਾਈਆ। ਜੁਗ ਚੌਕੜੀ ਨਿਰਗੁਣ ਤੇਰਾ ਪੀਸਣ ਰਹੀ ਪੀਸ, ਜੁਗ ਜੁਗ ਸਾਚੀ ਸੇਵ ਕਮਾਈਆ। ਤੇਰੇ ਨਾਮ ਕਲਮੇ ਸੁਣਦੀ ਰਹੀ ਹਦੀਸ, ਹਜ਼ਰਤ ਰਸੂਲ ਪੈਗ਼ੰਬਰ ਗਏ ਜਣਾਈਆ। ਤੂੰ ਮਾਲਕ ਖ਼ਾਲਕ ਪ੍ਰਿਤਪਾਲਕ ਏਕੰਕਾਰਾ ਇਕ ਇਕੀਸ, ਇਕ ਇਕੱਲੇ ਤੇਰੇ ਹੱਥ ਵਡਿਆਈਆ। ਮੇਰਾ ਲਹਿਣਾ ਦੇਣਾ ਪੂਰਾ ਕਰਦੇ ਬੀਸ ਬੀਸ, ਆਦਿ ਜੁਗਾਦੀ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਧੁਰ ਦਾ ਪਰਦਾ ਆਪ ਚੁਕਾਈਆ। ਧਰਨੀ ਕਹੇ ਪ੍ਰਭੂ ਹਰਿਜਨ ਆਪਣੇ ਬਣਾ ਲੈ ਸੰਤ, ਸਤਿ ਸਤਿਵਾਦੀ ਹੋ ਕੇ ਦਇਆ ਕਮਾਈਆ। ਆਤਮ ਪਰਮਾਤਮ ਧਾਰ ਬਣ ਜਾ ਕੰਤ, ਕੰਤੂਹਲ ਤੇਰੇ ਹੱਥ ਵਡਿਆਈਆ। ਜੀਵਣ ਵਿਚੋਂ ਜੀਵਣ ਜਿੰਦਗੀ ਜਿੰਦਗੀ ਵਾਲੀ ਬਣਾ ਦੇ ਬਣਤ, ਘੜਨ ਭੰਨਣਹਾਰ ਆਪਣਾ ਰੰਗ
ਰੰਗਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਗਾਵਣ ਮੰਤ, ਮੰਤਵ ਸਭ ਦਾ ਹਲ ਕਰਾਈਆ। ਗੜ੍ਹ ਤੋੜ ਦੇ ਹਉਮੇ ਹੰਗਤ, ਹੰ ਬ੍ਰਹਮ ਦੇ ਸਮਝਾਈਆ। ਤੂੰ ਬੋਧ ਅਗਾਧਾ ਅਗੰਮਾ ਪੰਡਤ, ਬਿਨ ਅੱਖਰਾਂ ਕਰ ਪੜ੍ਹਾਈਆ। ਨੌਂ ਖੰਡ ਪ੍ਰਿਥਮੀ ਸੱਤ ਦੀਪ ਬਣਾ ਲੈ ਇਕੋ ਸੰਗਤ, ਸਗਲੇ ਸੰਗੀ ਬਹੁਰੰਗੀ ਆਪਣੀ ਦਇਆ ਕਮਾਈਆ। ਧਰਨੀ ਕਹੇ ਮੈਂ ਦਰ ਤੇਰੇ ਬਣੀ ਮੰਗਤ, ਮਾਂਗਤ ਹੋ ਕੇ ਝੋਲੀ ਡਾਹੀਆ। ਮੇਰੀ ਕਬੂਲ ਕਰਨੀ ਬੇਨੰਤੀ ਮਿੰਨਤ, ਮਿਹਰਵਾਨ ਹੋਣਾ ਸਹਾਈਆ। ਜਨ ਭਗਤਾਂ ਅੰਤਸ਼ਕਰਨ ਕੱਢਣੀ ਚਿੰਨਤ, ਚਿੰਤਾ ਚਿਖਾ ਨਾ ਕੋਇ ਜਲਾਈਆ। ਆਪਣੇ ਮਿਲਣ ਦੀ ਬਖ਼ਸ਼ਣੀ ਹਿੰਮਤ, ਸਿਰ ਆਪਣਾ ਹੱਥ ਟਿਕਾਈਆ। ਮੇਰੇ ਉਤੇ ਮਿਹਰਵਾਨਾ ਸ੍ਰੀ ਭਗਵਾਨਾ ਨੌਜਵਾਨਾ ਰਹੇ ਕੋਈ ਨਾ ਨਿੰਦਕ, ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਸ਼ਬਦ ਅਨਾਦੀ ਦੀਨ ਦੁਨੀ ਤੇਰੇ ਨਾਮ ਦੇ ਢੋਲੇ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੇਰਾ ਲਹਿਣਾ ਦੇਣਾ ਪੂਰਾ ਕਰ ਦੇ ਚਾਰੇ ਸਿੰਮਤ, ਚਾਰ ਕੁੰਟ ਦੇ ਮਾਲਕ ਆਪਣੀ ਦਇਆ ਕਮਾਈਆ।
੨੩ ਚੇਤ ਸ਼ਹਿਨਸ਼ਾਹੀ ਸੰਮਤ ੧੨ ਹਜ਼ਾਰਾ ਸਿੰਘ ਦੇ ਗ੍ਰਹਿ ਪਿੰਡ ਚੂਨੀ ਕਲਾਂ ਜ਼ਿਲਾ ਰੋਪੜ
ਧਰਨੀ ਕਹੇ ਪ੍ਰਭ ਜਨ ਭਗਤਾਂ ਬਖ਼ਸ਼ ਦੇ ਚਰਨ ਟੇਕਾ, ਟਿੱਕੇ ਧੂੜੀ ਖਾਕ ਪਾਕੀ ਪਾਕ ਤੇਰੇ ਲੈਣ ਲਗਾਈਆ। ਆਤਮ ਪਰਮਾਤਮ ਆਪਣਾ ਪਿਆਰ ਬਖ਼ਸ਼ ਦੇ ਏਕਾ, ਏਕੰਕਾਰ ਪਰਵਰਦਿਗਾਰ ਸਾਂਝੇ ਯਾਰ ਤੇਰੀ ਸਰਨਾਈਆ। ਤ੍ਰੈਗੁਣ ਮਾਇਆ ਤਨ ਵਜੂਦ ਲਾ ਸਕੇ ਨਾ ਸੇਕਾ, ਅਗਨੀ ਤਤ ਨਾ ਕੋਇ ਤਪਾਈਆ। ਅੰਤਰ ਨਿਰੰਤਰ ਬੁਧੀ ਮਨ ਕਰ ਬਿਬੇਕਾ, ਪਤਤ ਪੁਨੀਤ ਕਰਾਈਆ। ਹਰਿਜਨ ਸੰਤ ਸੁਹੇਲੇ ਗੁਰ ਚੇਲੇ ਬਣਾ ਲੈ ਨੇਕਾ, ਨਿੱਕੇ ਵੱਡੇ ਵੰਡ ਨਾ ਕੋਇ ਵੰਡਾਈਆ। ਇਕੋ ਘਰ ਵਖਾ ਦੇ ਸੌਹਰਾ ਪੇਕਾ, ਸਾਵਰੀਆ ਹੋ ਕੇ ਆਪਣਾ ਸੰਗ ਬਣਾਈਆ। ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਤੇਰਾ ਖੇਲ ਤੱਕਿਆ ਵਾਰ ਅਨੇਕਾ, ਅਕਲ ਕਲਧਾਰੀ ਤੇਰੀ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ। ਧਰਨੀ ਕਹੇ ਪ੍ਰਭੂ ਜਨ ਭਗਤਾਂ ਬਖ਼ਸ਼ ਨਾਮ ਅਨਮੁੱਲਾ, ਜਗਤ ਕੀਮਤ ਨਾ ਕੋਇ ਲਗਾਈਆ। ਸਚ ਦਵਾਰ ਏਕੰਕਾਰ ਵਖਾ ਦੇ ਖੁਲ੍ਹਾ, ਖਲਕ ਦੇ ਮਾਲਕ ਦੇਣੀ ਵਡਿਆਈਆ। ਧੁਰ ਦਾ ਨਾਮ ਜਪਾ ਦੇ ਬਿਨ ਰਸਨਾ ਜੇਹਵਾ ਬੁਲ੍ਹਾਂ, ਬੱਤੀ ਦੰਦ ਕਹਿਣ ਦੀ ਲੋੜ ਰਹੇ ਨਾ ਰਾਈਆ। ਭਾਗ ਲਗਾ ਦੇ ਕਾਇਆ ਮਾਟੀ ਸਾਢੇ ਤਿੰਨ ਹੱਥ ਕੁਲਾ, ਕਾਇਨਾਤ ਦੇ ਮਾਲਕ ਹੋਣਾ ਆਪ ਸਹਾਈਆ। ਨਵ ਸੱਤ ਤੇਰਾ ਭਗਤ ਸੁਹੇਲਾ ਮੇਰੇ ਉਤੇ ਹੋਵੇ ਫਲਿਆ ਫੁੱਲਾ, ਪਤ ਟਹਿਣੀ ਸਚ ਪ੍ਰੀਤ ਵਾਲੀ ਮਹਿਕਾਈਆ। ਚਰਨ ਪ੍ਰੀਤੀ ਸਾਚੀ ਨੀਤੀ ਦੱਸਣੀ ਸੁਲਹਕੁਲਾ, ਕੁਲ ਮਾਲਕ ਆਪਣਾ ਭੇਵ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਸੰਗ ਆਪ ਨਿਭਾਈਆ। ਧਰਨੀ ਕਹੇ ਪ੍ਰਭੂ ਜਨ ਭਗਤਾਂ ਕਰਨਾ ਆਪ ਪਿਆਰ, ਪ੍ਰੀਤਮ ਹੋ ਕੇ ਵੇਖ ਵਖਾਈਆ। ਜੋਤੀ ਜਾਤਾ ਹੋ ਕੇ ਦੇਣਾ ਦਰਸ ਦੀਦਾਰ, ਬਿਨ ਨੇਤਰ ਲੋਚਨ ਨੈਣ ਆਪਣਾ ਨੂਰ ਨੂਰ ਚਮਕਾਈਆ। ਸਚ ਦਵਾਰ ਏਕੰਕਾਰ ਅੰਮ੍ਰਿਤ ਬਖ਼ਸ਼ਣਾ ਠੰਢਾ ਠਾਰ, ਬੂੰਦ ਸਵਾਂਤੀ ਨਾਭੀ
ਕਵਲ ਕਵਲ ਕਵਲ ਉਲਟਾਈਆ। ਸ਼ਬਦ ਅਨਾਦੀ ਬਿਨ ਰਸਨਾ ਜਿਹਵਾ ਸੁਣਾਉਂਣੀ ਧੁਨਕਾਰ, ਧੁਨ ਆਤਮਕ ਰਾਗ ਦ੍ਰਿੜਾਈਆ। ਬਿਨ ਤੇਲ ਦੀਆ ਬਾਤੀ ਕਮਲਾਪਾਤੀ ਕਰ ਉਜਿਆਰ, ਜੋਤੀ ਜਾਤੇ ਹੋ ਕੇ ਆਪਣਾ ਨੂਰ ਦੇਣਾ ਚਮਕਾਈਆ। ਧਰਨੀ ਕਹੇ ਮੇਰੀ ਬੇਨੰਤੀ ਤੇਰੇ ਸਚਖੰਡ ਸੱਚੇ ਦਰਬਾਰ, ਦਰਗਾਹ ਸਾਚੀ ਮੰਗ ਮੰਗਾਈਆ। ਤੂੰ ਦੇਵਣਹਾਰਾ ਸਰਬ ਸੰਸਾਰ, ਸੰਸਾਰੀ ਭੰਡਾਰੀ ਸੰਘਾਰੀ ਵਿਸ਼ਨ ਬ੍ਰਹਮਾ ਸ਼ਿਵ ਦਰ ਬੈਠੇ ਸੀਸ ਨਿਵਾਈਆ। ਤੇਰਾ ਲਹਿਣਾ ਦੇਣਾ ਮੇਰੇ ਉਤੇ ਸਦਾ ਜੁਗ ਚਾਰ, ਸਤਿਜੁਗ ਤਰੇਤਾ ਦਵਾਪਰ ਕਲਜੁਗ ਦਏ ਗਵਾਹੀਆ। ਤੇਰਾ ਹੁਕਮ ਸੰਦੇਸ਼ਾ ਦੇ ਕੇ ਗਏ ਪੈਗ਼ੰਬਰ ਗੁਰ ਅਵਤਾਰ, ਅਵਤਰੀ ਇਕੋ ਤੇਰੀ ਓਟ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਜਨ ਭਗਤ ਸੁਹੇਲੇ ਦੀਨ ਦੁਨੀ ਵਿਚੋਂ ਲਾਉਂਣੇ ਪਾਰ, ਪਾਰਬ੍ਰਹਮ ਪ੍ਰਭ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੁਧ, ਬਿਨ ਕੋਇ ਨਾ ਪਾਏ ਸਾਰ, ਮਹਾਂਸਾਰਥੀ ਨਜ਼ਰ ਕੋਇ ਨਾ ਆਈਆ।
੨੩ ਚੇਤ ਸ਼ਹਿਨਸ਼ਾਹੀ ਸੰਮਤ ੧੨ ਸ਼ਹਿਰ ਚੰਡੀਗੜ੍ਹ ਗੁਰਦੇਵ ਸਿੰਘ ਨਿਰਮਲ ਸਿੰਘ ਦੇ ਗ੍ਰਹਿ
ਧਰਨੀ ਕਹੇ ਪਰਮ ਪੁਰਖ ਪਰਮਾਤਮ ਮੇਰੀ ਪਾਉਣੀ ਸਾਰ, ਮਹਾਂਸਾਰਥੀ ਹੋ ਕੇ ਵੇਖਣਾ ਚਾਈਂ ਚਾਈਂਆ। ਸੋ ਪੁਰਖ ਨਿਰੰਜਣ ਤੁਧ ਬਿਨ ਦਏ ਨਾ ਕੋਇ ਅਧਾਰ, ਹਰਿ ਪੁਰਖ ਨਿਰੰਜਣ ਸੀਸ ਹੱਥ ਨਾ ਕੋਇ ਟਿਕਾਈਆ। ਏਕੰਕਾਰ ਲਹਿਣਾ ਦੇਣਾ ਮੇਰਾ ਲੈਣਾ ਵਿਚਾਰ, ਆਦਿ ਨਿਰੰਜਣ ਬਿਨ ਨੇਤਰ ਲੋਚਣ ਨੈਣਾਂ ਨੈਣ ਉਠਾਈਆ। ਅਬਿਨਾਸ਼ੀ ਕਰਤੇ ਧੁਰ ਦਾ ਬਣਨਾ ਮੀਤ ਮੁਰਾਰ, ਸ੍ਰੀ ਭਗਵਾਨ ਸਗਲੇ ਸੰਗੀ ਬਹੁਰੰਗੀ ਆਪਣੀ ਖੇਲ ਦੇਣੀ ਵਖਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਬਿਨ ਨੇਤਰ ਨੈਣਾਂ ਮੈਂ ਕਰਾਂ ਗਿਰਿਆਜ਼ਾਰ, ਉਫ ਹਾਏ ਮੇਰੀ ਦੁਹਾਈਆ। ਜੋਤੀ ਜਾਤੇ ਪੁਰਖ ਬਿਧਾਤੇ ਨਿਰਗੁਣ ਮੇਰੀ ਪਾਉਂਣੀ ਸਾਰ, ਸਾਜਣ ਮੀਤ ਹੋ ਕੇ ਵੇਖ ਵਖਾਈਆ। ਸਤਿਗੁਰ ਸ਼ਬਦ ਅਗੰਮਾ ਮੇਰਾ ਸੰਗੀ ਬਣਾ ਦੇ ਤੇਰਾ ਸੁਤ ਦੁਲਾਰ, ਦੂਲਾ ਇਕੋ ਨਜ਼ਰੀ ਆਈਆ। ਜਿਸ ਨੂੰ ਜਨਣੀ ਜਨੇ ਨਾ ਕੋਇ ਵਿਚ ਸੰਸਾਰ, ਸੰਸਾਰੀ ਭੰਡਾਰੀ ਸੰਘਾਰੀ ਵਿਸ਼ਨ ਬ੍ਰਹਮਾ ਸ਼ਿਵ ਜਿਸ ਨੂੰ ਸੀਸ ਨਿਵਾਈਆ। ਤੂੰ ਬੀਸ ਬੀਸਾ ਹਰਿ ਜਗਦੀਸਾ ਕਲ ਕਲਕੀ ਅਵਤਾਰ, ਨਿਹਕਲੰਕ ਅਮਾਮ ਅਮਾਮਾ ਇਕ ਅਖਵਾਈਆ। ਨਵ ਸੱਤ ਮੇਰਾ ਲਹਿਣਾ ਦੇਣਾ ਪੂਰਬ ਕਰਜ਼ਾ ਦੇ ਉਤਾਰ, ਮਕਰੂਜ਼ ਹੋ ਕੇ ਲੇਖਾ ਦੇ ਮੁਕਾਈਆ। ਚਾਰ ਕੁੰਟ ਦਹਿ ਦਿਸ਼ਾ ਮੇਰੇ ਉਤੇ ਹੋਇਆ ਅੰਧਿਆਰ, ਅੰਧ ਅਗਿਆਨ ਨਾ ਕੋਇ ਮਿਟਾਈਆ। ਪੁਰਖ ਅਕਾਲੇ ਦੀਨ ਦਿਆਲੇ ਤੇਰਾ ਦਿਸੇ ਨਾ ਕੋਇ ਮੀਤ ਮੁਰਾਰ, ਸਾਂਝੇ ਯਾਰ ਤੇਰਾ ਸੰਗ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਹੁਕਮ ਅਗੰਮ ਸੁਣਾਈਆ। ਧਰਨੀ ਕਹੇ ਅਵਤਾਰ ਪੈਗ਼ੰਬਰ ਮੇਰੇ ਬਣੋ ਸੰਗੀ, ਸਗਲੇ ਸੰਗੀ ਇਕ ਅਖਵਾਈਆ। ਮੇਰੀ ਧਰਮ ਦੀ ਧਾਰ ਵੇਖੋ ਹੋਈ ਨੰਗੀ, ਸਤਿ ਸਚ ਰਹਿਣ ਕੋਇ ਨਾ ਪਾਈਆ। ਮੇਰੀ ਪੁਸ਼ਤ ਪਨਾਹ ਜਗਤ ਜਹਾਨ ਹੋਈ ਨੰਗੀ, ਪੀਠ ਹੱਥ ਨਾ ਕੋਇ ਟਿਕਾਈਆ। ਮੇਰੇ ਵੇਂਦਿਆ ਸਤਿਜੁਗ ਤ੍ਰੇਤਾ ਦਵਾਪਰ ਧਾਰ ਲੰਘੀ, ਆਪਣਾ ਪੰਧ ਮੁਕਾਈਆ। ਕਲਜੁਗ ਅੰਤ
ਸਚ ਪ੍ਰਕਾਸ਼ ਕਿਸੇ ਰਿਹਾ ਨਾ ਮੂਲ ਨੌ ਚੰਦੀ, ਚੰਦ ਚਾਂਦਨਾ ਨਜ਼ਰ ਕੋਇ ਨਾ ਆਈਆ। ਮੇਰੀ ਆਸ਼ਾ ਤ੍ਰਿਸ਼ਨਾ ਜਗਤ ਵਾਸਨਾ ਵਿਚ ਲੱਗੀ ਪਾਬੰਦੀ, ਸ਼ਰਅ ਜੰਜੀਰ ਨਾ ਕੋਇ ਕਟਾਈਆ। ਸਭ ਦੀ ਨੇਤਰ ਅੱਖ ਹੋ ਗਈ ਅੰਧੀ, ਅੰਧ ਅੰਧੇਰਾ ਸਕੇ ਨਾ ਕੋਇ ਮਿਟਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਗਾਏ ਕੋਇ ਨਾ ਛੰਦੀ, ਸ਼ਹਿਨਸ਼ਾਹ ਤੇਰੀ ਮੰਜ਼ਲ ਹਕ ਚੜ੍ਹਨ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਹੁਕਮ ਇਕ ਦ੍ਰਿੜਾਈਆ। ਧਰਨੀ ਕਹੇ ਅਵਤਾਰ ਪੈਗ਼ੰਬਰ ਗੁਰੂ ਮੇਰਾ ਚੁੱਕ ਕੇ ਵੇਖੋ ਪਰਦਾ, ਬਿਨ ਹੱਥਾਂ ਹੱਥ ਲਗਾਈਆ। ਦੀਨ ਮਜ਼੍ਹਬ ਜਗਤ ਜਹਾਨ ਵੇਖੋ ਸੜਦਾ, ਅਗਨੀ ਤਤ ਤਤ ਤਪਾਈਆ। ਕਲਜੁਗ ਕਿਰਿਆ ਕੂੜ ਵਿਚ ਜਾਵੇ ਹੜ੍ਹਦਾ, ਅਗੇ ਹੋ ਨਾ ਕੋਇ ਅਟਕਾਈਆ। ਨਵ ਸੱਤ ਗ੍ਰਹਿ ਬਣਿਆ ਹੰਕਾਰ ਗੜ੍ਹ ਦਾ, ਹਉਮੇ ਹੰਗਤਾ ਨਾ ਕੋਇ ਮਿਟਾਈਆ। ਮੇਰਾ ਲਹਿਣਾ ਦੇਣਾ ਤੱਕੋ ਚੋਟੀ ਜੜ੍ਹ ਦਾ, ਜੜ੍ਹ ਚੇਤਨ ਆਪਣਾ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਸਾਚੇ ਆਸ ਰਖਾਈਆ। ਧਰਨੀ ਕਹੇ ਅਵਤਾਰ ਪੈਗ਼ੰਬਰ ਗੁਰ ਆਪਣਾ ਆਪਣਾ ਵੇਖੋ ਇਸ਼ਟ, ਇਸ਼ਟ ਦੇਵ ਕੀ ਜਣਾਈਆ। ਨਿਗਾਹ ਮਾਰੋ ਵਿਚ ਸ੍ਰਿਸ਼ਟ, ਸ੍ਰੇਸ਼ਟ ਆਪਣੀ ਸੇਵ ਕਮਾਈਆ। ਕੂੜ ਵਾਸ਼ਨਾ ਸਭ ਨੂੰ ਕੀਤਾ ਭ੍ਰਿਸ਼ਟ, ਭਾਂਡਾ ਭਰਮ ਨਾ ਕੋਇ ਭੰਨਾਈਆ। ਲੇਖਾ ਲਹਿਣਾ ਤਕੋ ਜੋ ਰਾਮ ਇਸ਼ਾਰਾ ਕੀਤਾ ਵਸ਼ਿਸ਼ਟ, ਵਸ਼ਿਸ਼ਟ ਗੁਰਦੇਵ ਕੀ ਵਡਿਆਈਆ। ਜੋ ਪੈਗ਼ੰਬਰਾਂ ਲੇਖਾ ਲਿਖਿਆ ਨਾਲ ਅੰਗਮੀ ਲਿਖਤ, ਕਾਗਜ਼ ਕਲਮ ਰੰਗ ਨਾ ਕੋਇ ਰੰਗਾਈਆ। ਆਪਣਾ ਆਪਣਾ ਵੇਖੋ ਭਵਿਖਤ, ਪੇਸ਼ੀਨਗੋਈਆਂ ਹੱਥ ਉਠਾਈਆ। ਦੀਨ ਦੁਨੀ ਜਗਤ ਧਾਰ ਅੰਤਮ ਹੁੰਦੀ ਜਾਂਦੀ ਨਿਸ਼ਟ, ਚਾਰੋਂ ਕੁੰਟ ਕੁੰਟ ਕੁਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੁਧ ਬਿਨ ਧੀਰਜ ਧੀਰ ਧਰਮ ਦੀ ਧਾਰ ਦੇਵੇ ਕੋਈ ਨਾ ਸਿਦਕ, ਸਬੂਰੀ ਨਜ਼ਰ ਕੋਇ ਨਾ ਆਈਆ।
੨੩ ਚੇਤ ਸ਼ਹਿਨਸ਼ਹੀ ਸੰਮਤ ੧੨ ਚੰਡੀਗੜ ਸ਼ਹਿਰ ਹਰਚਰਨ ਸਿੰਘ ਦੇ ਗ੍ਰਹਿ
ਸਤਿਗੁਰ ਬਖਸ਼ੇ ਸਾਚਾ ਨਾਉਂ, ਨਰ ਨਿਰੰਕਾਰਾ ਆਪ ਦ੍ਰਿੜਾਈਆ। ਜਨ ਭਗਤ ਉਠਾਏ ਫੜ ਕੇ ਬਾਹੋਂ, ਆਪ ਆਪਣੀ ਦਇਆ ਕਮਾਈਆ। ਨਿਮਾਣਿਆਂ ਦੇਵੇ ਸਾਚਾ ਥਾਉਂ, ਸਿਰ ਸਿਰ ਆਪਣਾ ਹੱਥ ਟਿਕਾਈਆ। ਫੜ ਫੜ ਹੰਸ ਬਣਾਏ ਕਾਉਂ, ਸੋਹੰ ਮਾਣਕ ਮੋਤੀ ਚੋਗ ਚੁਗਾਈਆ। ਭਾਗ ਲਗਾਏ ਕਾਇਆ ਖੇੜਾ ਨਗਰ ਗਰਾਉਂ, ਸਾਢੇ ਤਿੰਨ ਹੱਥ ਵੱਜੇ ਵਧਾਈਆ। ਸਦਾ ਸੁਹੇਲਾ ਬਖਸ਼ੇ ਠੰਡੀ ਛਾਉਂ, ਸਿਰ ਸਿਰ ਆਪਣਾ ਹੱਥ ਟਿਕਾਈਆ। ਦੋ ਜਹਾਨਾਂ ਜਨ ਭਗਤਾਂ ਬਣੇ ਪਿਤਾ ਮਾਉਂ, ਗੁਰਮੁਖ ਆਪਣੀ ਗੋਦ ਉਠਾਈਆ। ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਲੇਖਾ ਜਾਣੇ ਬੇਪਰਵਾਹੋ, ਬੇਪਰਵਾਹੀ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਅਖਵਾਈਆ। ਸਤਿਗੁਰ ਸੱਚਾ ਸਾਹਿਬ ਬਖਸ਼ਿੰਦ, ਕੁਦਰਤ ਕਾਦਰ ਇਕ ਅਖਵਾਈਆ। ਹਰਿਜਨ ਬਣਾਏ ਆਪਣੀ ਬਿੰਦ, ਪਿਤਾ ਪੂਤ ਗੋਦ ਟਿਕਾਈਆ। ਜਨਮ ਜਨਮ ਦੀ ਮੇਟੇ ਚਿੰਦ, ਕਰਮ ਕਰਮ ਦੀ ਰੇਖ ਮਿਟਾਈਆ। ਦਾਤਾ ਬਣ ਕੇ ਗਹਿਰ ਗੰਭੀਰ ਗੁਣੀ ਗਹਿੰਦ, ਗਵਰ ਹੋ ਕੇ ਆਪਣਾ ਰੰਗ ਰੰਗਾਈਆ। ਨਾਮ
ਨਿਧਾਨਾ ਦੇਵੇ ਸਾਗਰ ਸਿੰਧ, ਅੰਮ੍ਰਿਤ ਅੰਮਿਉਂ ਰਸ ਜਾਮ ਪਿਆਈਆ। ਜਨ ਭਗਤਾਂ ਸਦਾ ਸਦਾ ਸਗਲੀ ਮੇਟੇ ਚਿੰਦ, ਚਿੰਤਾ ਚਿਖਾ ਵਿਚੋਂ ਬਾਹਰ ਕਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਗੁਣੀ ਗਹਿੰਦ, ਗੁਣਵੰਤਾ ਧੁਰ ਦਾ ਕੰਤਾ ਇਕ ਅਖਵਾਈਆ।