੨੩ ਚੇਤ ਸ਼ਹਿਨਸ਼ਾਹੀ ਸੰਮਤ ੧੨ ਚੰਡੀਗੜ ਸ਼ਹਿਰ ਸਵਰਗ ਵਾਸੀ ਕਰਮ ਸਿੰਘ ਦੇ ਨਵਿਤ
ਆਤਮਾ ਕਹੇ ਮੇਰੇ ਪੁਰਖ ਨਿਰੰਜਣ ਸੋ, ਸਵੈਮ ਤੇਰਾ ਰੂਪ ਅਨੂਪ ਨਜ਼ਰੀ ਆਈਆ। ਹਰਿ ਪੁਰਖ ਨਿੰਰਜਣ ਤੇਰੀ ਧਾਰ ਨਹੀਂ ਕੋਈ ਦੋ, ਨਿਰਗੁਣ ਨਿਰਵੈਰ ਨਿਰਾਕਾਰ ਨਿਰੰਕਾਰ ਤੇਰੀ ਵਡ ਵਡਿਆਈਆ। ਏਕੰਕਾਰ ਸਚ ਪਿਆਰ ਤੇਰਾ ਮੈਨੂੰ ਲਏ ਮੋਹ, ਮੁਹੱਬਤ ਮਿਹਰਵਾਨ ਇਕੋ ਤੇਰੇ ਨਾਲ ਰਖਾਈਆ। ਆਦਿ ਨਿਰੰਜਨ ਬਿਨਾ ਤੇਲ ਬਾਤੀ ਬਖਸ਼ੀਂ ਅਗੰਮੀ ਲੋ, ਬਿਨ ਲੋਇਣ ਲੋਚਨ ਨੈਣ ਵੇਖਾਂ ਚਾਈਂ ਚਾਈਂਆ। ਅਬਿਨਾਸ਼ੀ ਕਰਤੇ ਤੁਧ ਬਿਨ ਦਿਸੇ ਨਾ ਕੋ, ਕੁਦਰਤ ਦੇ ਕਾਦਰ ਤੇਰੀ ਬੇਪਰਵਾਹੀਆ। ਸ੍ਰੀ ਭਗਵਾਨ ਮੈਂ ਤੇਰਾ ਸਤਿ ਸਰੂਪ ਤੇਰੇ ਨਾਲ ਜਾਵਾਂ ਛੋਹ, ਛੌਹਰ ਬਾਂਕੇ ਤੇਰਾ ਤੇਰੇ ਵਿਚ ਸਮਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਤੂੰ ਮੇਰਾ ਮੈਂ ਤੇਰਾ ਇਕੋ ਨੂਰ ਜਾਵਾਂ ਹੋ, ਹੋਕਾ ਹੱਕ ਹੱਕ ਸੁਣਾਈਆ। ਸਤਿ ਵਸਤ ਨਿਰਗੁਣ ਰਸ ਆਪਣਾ ਅਗੰਮਾ ਚੋ, ਜਿਸ ਨੂੰ ਰਸਨਾ ਜੇਹਵਾ ਸਮਝ ਸਕੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਪਰਦਾ ਆਪ ਚੁਕਾਈਆ। ਆਤਮਾ ਕਹੇ ਪ੍ਰਭੂ ਮੈਂ ਤੇਰਾ ਆਦਿ ਜੁਗਾਦੀ ਸੁਤ, ਬਿਨ ਜਨਣੀ ਲੋਕਮਾਤ ਖੇਲ ਖਿਲਾਈਆ। ਤੂੰ ਮਾਲਕ ਖ਼ਾਲਕ ਪਾਰਬ੍ਰਹਮ ਅਬਿਨਾਸ਼ੀ ਅਚੁਤ, ਅਗੰਮ ਅਥਾਹ ਬੇਪਰਵਾਹ ਤੇਰੇ ਹੱਥ ਵਡਿਆਈਆ। ਨਿਤ ਨਵਿਤ ਮੇਰੀ ਸੁਹੰਝਣੀ ਤੇਰੇ ਨਾਲ ਹੋਵੇ ਰੁੱਤ, ਰੁਤੜੀ ਦੋ ਜਹਾਨ ਨੌਜਵਾਨ ਸ੍ਰੀ ਭਗਵਾਨ ਤੇਰੇ ਨਾਲ ਮਹਿਕਾਈਆ। ਬੇਸ਼ਕ ਮੇਰਾ ਲਹਿਣਾ ਦੇਣਾ ਤਨ ਵਜੂਦ ਮਾਟੀ ਖਾਕ ਪੰਜਾਂ ਤਤਾਂ ਵਾਲੇ ਬੁੱਤ, ਅਪ ਤੇਜ਼ ਵਾਏ ਪ੍ਰਿਥਮੀ ਅਕਾਸ਼ ਮਿਲਕੇ ਖ਼ੁਸ਼ੀ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਪਰਦਾ ਆਪ ਚੁਕਾਈਆ। ਆਤਮਾ ਕਹੇ ਪ੍ਰਭੂ ਮੈਂ ਤੇਰਾ ਆਦਿ ਜੁਗਾਦੀ ਨੂਰ, ਨੂਰ ਨੁਰਾਨਾ ਨਜ਼ਰੀ ਆਈਆ। ਤੂੰ ਸਾਹਿਬ ਸਵਾਮੀ ਮੇਰਾ ਸਰਬ ਕਲਾ ਭਰਪੂਰ, ਪਾਰਬ੍ਰਹਮ ਪਤਿਪਰਮੇਸ਼ਵਰ ਧੁਰਦਰਗਾਹੀਆ। ਨਿਰਗੁਣ ਨਿਰਗੁਣ ਸਦ ਦੇਂਦਾ ਰਹੇਂ ਸਰੂਰ, ਮਸਤੀ ਆਪਣੀ ਆਪ ਚੜ੍ਹਾਈਆ। ਚੁਰਾਸੀ ਵਿਚ ਖੇਲ ਖਿਲਾਇਆ ਇਹ ਤੇਰਾ ਹੁਕਮ ਜ਼ਰੂਰ, ਜ਼ਰੂਰਤ ਤੇਰੀ ਨਾਲ ਵਡਿਆਈਆ। ਮੈਂ ਕਦੇ ਨਹੀਂ ਹੋਇਆ ਮਜਬੂਰ, ਮੁਸ਼ਕਲ ਅੱਗੇ ਨਾ ਕੋਇ ਰਖਾਈਆ। ਤੂੰ ਸ਼ਹਿਨਸ਼ਾਹ ਸੁਲਤਾਨਾ ਸ੍ਰੀ ਭਗਵਾਨਾ ਜੁਗ ਚੌਕੜੀ ਤੇਰਾ ਦਸਤੂਰ, ਮਰਯਾਦਾ ਤੇਰੀ ਤੇਰੇ ਵਿਚੋਂ ਨਜ਼ਰੀ ਆਈਆ। ਮੈਂ ਅੰਡਜ ਜੇਰਜ ਉਤਭੁਜ ਸੇਤਜ ਚਾਰੇ ਖਾਣੀਆਂ ਵਿਚ ਤੇਰਾ ਬਣਾਂ ਮਜ਼ਦੂਰ, ਸੇਵਕ ਹੋ ਕੇ ਸੇਵ ਕਮਾਈਆ। ਤੂੰ ਆਦਿ ਜੁਗਾਦੀ ਸਦਾ ਸਦ ਹਾਜ਼ਰ ਹਜ਼ੂਰ, ਹਰਿਜੂ ਆਪਣਾ ਆਪ ਲਏ ਪਰਗਟਾਈਆ। ਮੈਂ ਤੇਰਾ ਠਾਕਰ ਸਵਾਮੀ ਹੋਵਾਂ ਮਸ਼ਕੂਰ, ਸ਼ੁਕਰਾਨੇ ਵਿਚ ਸੀਸ ਨਿਵਾਈਆ। ਤੇਰੇ ਸ਼ਬਦ ਅਨਾਦੀ ਧੁਨ ਦੀ ਸੁਣਾਂ ਤੂਰ, ਤੁਰੀਆ ਤੋਂ ਬਾਹਰ ਤੇਰੀ ਸ਼ਨਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ,
ਦਰ ਸਾਚੇ ਅਲਖ ਜਗਾਈਆ। ਆਤਮਾ ਕਹੇ ਪ੍ਰਭੂ ਮੈਂ ਆਦਿ ਜੁਗਾਦੀ ਤੇਰਾ ਸਨਬੰਧੀ, ਰਿਸ਼ਤਾ ਫਰਿਸ਼ਤਿਆਂ ਬਾਹਰ ਰਖਾਈਆ। ਤੇਰੇ ਹੁਕਮ ਦੀ ਮੇਰੇ ਉਤੇ ਪਾਬੰਦੀ, ਜੁਗ ਜੁਗ ਤੇਰੀ ਬੇਪਰਵਾਹੀਆ। ਲੱਖ ਚੁਰਾਸੀ ਚਾਰੇ ਖਾਣੀ ਨਾਲ ਸਾਚੀ ਸੰਧੀ, ਸ਼ਰਤ ਧਰਤ ਉਤੇ ਲਗਾਈਆ। ਮੇਰੀ ਖਾਹਿਸ਼ ਤਮੰਨਾ ਕਦੇ ਨਾ ਹੋਈ ਮੰਦੀ, ਵਾਸਨਾ ਕੂੜ ਨਾ ਕੋਇ ਹਲਕਾਈਆ। ਨਿਰਗੁਣ ਧਾਰ ਤੇਰਾ ਸਦਾ ਸਦਾ ਅਨੰਦੀ, ਅਨੰਦ ਅਨੰਦ ਵਿਚੋਂ ਪਰਗਟਾਈਆ। ਤੇਰੇ ਜ਼ਹੂਰ ਦਾ ਅਗੰਮਾ ਚੰਦੀ, ਜਿਸ ਨੂੰ ਜਗਤ ਨੇਤਰ ਵੇਖਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਠਾਂਡੇ ਮੰਗ ਮੰਗਾਈਆ। ਆਤਮਾ ਕਹੇ ਪ੍ਰਭੂ ਮੈਂ ਚਾਰੇ ਖਾਣੀਆਂ ਵੇਖੀਆਂ ਨਾਲ ਪਿਆਰ, ਪ੍ਰੀਤਮ ਬਿਨ ਨੈਣਾਂ ਨੈਣ ਉਠਾਈਆ। ਅੰਡਜ ਜੇਰਜ ਪਾਉਣੀ ਸਾਰ, ਉਤਭੁਜ ਸੇਤਜ ਵੇਖ ਵਖਾਈਆ। ਮੇਰਾ ਖੇਲ ਸਦਾ ਜੁਗ ਚਾਰ, ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਦਏ ਗਵਾਹੀਆ। ਮੇਰਾ ਲਹਿਣਾ ਦੇਣਾ ਨਾਲ ਪੈਗ਼ੰਬਰ ਗੁਰ ਅਵਤਾਰ, ਸਰਗੁਣ ਨਿਰਗੁਣ ਨਿਰਗੁਣ ਸਰਗੁਣ ਤੇਰੇ ਰੰਗ ਰੰਗਾਈਆ। ਮੈਂ ਸਦਾ ਸਦਾ ਵਸਾਂ ਕਾਇਆ ਮੰਦਰ ਅੰਦਰ ਤੱਤਾਂ ਵਾਲੀ ਦੀਵਾਰ, ਛੱਪਰ ਛੰਨ ਜਗਤ ਨਾ ਕੋਇ ਜਣਾਈਆ। ਤੇਰੇ ਹੁਕਮ ਦਾ ਸਦਾ ਕਰਾਂ ਇੰਤਜ਼ਾਰ, ਵੇਖਾਂ ਬਿਨ ਨੈਣਾਂ ਨੈਣ ਉਠਾਈਆ। ਕਵਣ ਵੇਲਾ ਕਿਰਪਾ ਕਰੇ ਆਪ ਕਰਤਾਰ, ਕੁਦਰਤ ਦਾ ਕਾਦਰ ਧੁਰਦਰਗਾਹੀਆ। ਮੇਰਾ ਲਹਿਣਾ ਦੇਣਾ ਪੂਰਾ ਕਰੇ ਵਿਚ ਸੰਸਾਰ, ਸੰਸਾਰੀ ਭੰਡਾਰੀ ਸੰਘਾਰੀ ਵਿਸ਼ਨ ਬ੍ਰਹਮਾ ਸ਼ਿਵ ਸੰਗ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਸੁਣਾਈਆ। ਆਤਮਾ ਕਹੇ ਮੈਂ ਤੇਰਾ ਸੁੱਤ ਦੁਲਾਰਾ ਲਾਲ, ਦੂਲ੍ਹੋ ਦੂਲ੍ਹ ਇਕ ਅਖਵਾਈਆ। ਮੇਰੀ ਸਦਾ ਸਦਾ ਕਰੀਂ ਪ੍ਰਿਤਪਾਲਕ, ਪ੍ਰਿਤਪਾਲਕ ਹੋ ਕੇ ਵੇਖ ਵਖਾਈਆ। ਚਾਰੇ ਖਾਣੀ ਮੇਰੀ ਤੱਕਣੀ ਘਾਲ, ਅੰਡਜ ਜੇਰਜ ਉਤਭੁਜ ਸੇਤਜ ਫੋਲ ਫੁਲਾਈਆ। ਮੇਰੀ ਬੇਨੰਤੀ ਇਕੋ ਸਵਾਲ, ਚਰਨ ਕਵਲ ਦਿਆਂ ਜਣਾਈਆ। ਆਤਮਾ ਕਹੇ ਪ੍ਰਭੂ ਜੇ ਮੈਂ ਨਾ ਹੁੰਦਾ ਕਿਥੋਂ ਲੱਖ ਚੁਰਾਸੀ ਤਨ ਵਜੂਦ ਸ਼ਰੀਰ ਕਰਦਾ ਕੋਈ ਸੰਭਾਲ, ਸਾਥੀ ਸੰਗੀ ਨਜ਼ਰ ਕੋਇ ਨਾ ਆਈਆ। ਤੂੰ ਕਿਸ ਨੂੰ ਪ੍ਰੇਮ ਨਾਲ ਕਹਿਨੋ ਆਪਣਾ ਬਾਲ, ਨਨ੍ਹਾਂ ਕਹਿ ਕੇ ਖ਼ੁਸ਼ੀ ਬਣਾਈਆ। ਜੁਗ ਚੌਕੜੀ ਲੱਖ ਚੁਰਾਸੀ ਅੰਦਰ ਵੜ ਕੇ ਤੇਰਾ ਖੇਲ ਖਿਲਾਉਦਾ ਰਿਹਾ ਕਮਾਲ, ਕਾਮਲ ਮੁਰਸ਼ਦ ਇਹ ਤੇਰੀ ਦਿਤੀ ਵਡਿਆਈਆ। ਅੰਤ ਮੇਰੀ ਬੇਨੰਤੀ ਸੁਣ ਲੈ ਹਾਲ, ਹਾਲਤ ਦਿਆਂ ਜਣਾਈਆ। ਪਤਾ ਨਹੀਂ ਕੋਟਾਂ ਵਾਰ ਮੇਰੇ ਜਿਸਮ ਨੂੰ ਖਾ ਗਿਆ ਕਾਲ, ਲਾੜੀ ਮੌਤ ਤਨ ਵਜੂਦ ਪਰਨਾਈਆ। ਚਿਤਰ ਗੁਪਤ ਲੇਖੇ ਗਿਆ ਵਖਾਲ, ਰਾਏ ਧਰਮ ਦੇਵੇ ਜਗਤ ਸਜ਼ਾਈਆ। ਮੇਰਾ ਖੇਲ ਤੇਰੇ ਹੁਕਮ ਵਿਚ ਜਿਸ ਨੂੰ ਸਕੇ ਨਾ ਕੋਇ ਸੰਭਾਲ, ਸੰਬਲ ਦੇ ਮਾਲਕ ਤੇਰੀ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਸਾਚੇ ਆਸ ਰਖਾਈਆ। ਆਤਮਾ ਕਹੇ ਪ੍ਰਭੂ ਮੈਂ ਸਦਾ ਸਦਾ ਨਿਰਲੇਪ, ਨਿਰਗੁਣ ਤੇਰਾ ਤੇਰਾ ਰੂਪ ਦਰਸਾਈਆ। ਬਿਨ ਤੇਰੇ ਅਵਰ ਨਾ ਕੋਈ ਮੇਰਾ ਹੇਤ, ਹਿਤਕਾਰੀ ਨਜ਼ਰ ਕੋਇ ਨਾ ਆਈਆ। ਤੂੰ ਮਾਲਕ ਸਵਾਮੀ ਨੇਤਨ ਨੇਤ, ਨੇਰਨ ਨੇਰਾ ਧੁਰਦਰਗਾਹੀਆ। ਮੇਰੀ ਬੇਨੰਤੀ ਸੁਣ ਲੈ ਪਰਵਿਸ਼ਟਾ ਵੇਖ ਲੈ ਤੇਈ ਮਹੀਨਾ ਚੇਤ, ਚੇਤਨ ਹੋ ਕੇ ਦਿਆਂ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਸਾਚੇ ਆਸ ਰਖਾਈਆ। ਆਤਮਾ ਕਹੇ ਪ੍ਰਭੂ ਮੇਰੀ ਇਕੋ ਆਸਾ ਜਗਤ, ਦੀਨ ਦੁਨੀ ਦੇ ਮਾਲਕ ਦਿਆਂ ਜਣਾਈਆ। ਜਦੋਂ ਕਿਰਪਾ ਕਰੇਂ ਮੈਨੂੰ ਬਣਾਵੀਂ ਆਪਣਾ ਭਗਤ, ਬਿਨਾ ਭਗਤੀ ਤੋਂ ਦੂਸਰ ਲੋੜ ਰਹੇ
ਨਾ ਰਾਈਆ। ਆਦਿ ਜੁਗਾਦੀ ਮੇਰੀ ਤੇਰੇ ਨਾਲ ਨਾਮ ਸ਼ਰਅ ਵਾਲੀ ਸ਼ਰਤ, ਸ਼ਰੀਅਤ ਵੰਡ ਨਾ ਕੋਇ ਵੰਡਾਈਆ। ਨਿਰਗੁਣ ਸਰਗੁਣ ਹੋ ਕੇ ਜਦੋਂ ਆਵੇਂ ਉਤੇ ਧਰਤ, ਧਰਨੀ ਧਵਲ ਧੌਲ ਫੇਰਾ ਪਾਈਆ। ਜੋਧਾ ਸੂਰਬੀਰ ਬਣੇ ਮਰਦਾਨਾ ਮਰਦ, ਮਦਦ ਮੇਰੀ ਕਰਨੀ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦੇਵਣਹਾਰ ਤੇਰੀ ਵਡਿਆਈਆ। ਆਤਮਾ ਕਹੇ ਜੇ ਭਗਤ ਬਣਾਵੇਂ ਲੋਕਮਾਤ, ਮਿਹਰਵਾਨ ਦਇਆ ਕਮਾਈਆ। ਚਰਨ ਪ੍ਰੀਤੀ ਜੋੜੇਂ ਨਾਤ, ਰਿਸ਼ਤਾ ਇਕੋ ਇਕ ਸਮਝਾਈਆ। ਨਿਰਗੁਣ ਹੋ ਕੇ ਮੇਰੀ ਪੁਛੇਂ ਵਾਤ, ਵਾਰਸ ਹੋ ਕੇ ਵੇਖ ਵਖਾਈਆ। ਮੇਰਾ ਨਾ ਕੋਈ ਦੀਨ ਨਾ ਕੋਈ ਮਜ਼੍ਹਬ ਨਾ ਕੋਈ ਜ਼ਾਤ, ਅਜ਼ਾਤੀ ਰੂਪ ਨਾ ਕੋਇ ਵਖਾਈਆ। ਨਾ ਸੜਾਂ ਨਾ ਪਾਵਾਂ ਵਫ਼ਾਤ, ਮਕਬਰਿਆਂ ਵਿਚ ਨਾ ਕੋਇ ਦਬਾਈਆ। ਮੇਰਾ ਲੇਖਾ ਲਿਖ ਨਾ ਸਕੇ ਕੋਈ ਕਲਮ ਦਵਾਤ, ਕਾਗਜ਼ ਸ਼ਾਹੀ ਨਾ ਕੋਇ ਚਤੁਰਾਈਆ। ਤੂੰ ਪਰਮ ਪੁਰਖ ਮੇਰਾ ਪਿਤਾ ਮਾਤ, ਪਤਿਪਰਮੇਸ਼ਵਰ ਤੇਰੀ ਓਟ ਤਕਾਈਆ। ਮੇਰਾ ਲਹਿਣਾ ਦੇਣਾ ਤੇਰੇ ਅੰਤਰ ਡੂੰਘਾ ਖਾਤ, ਜਗਤ ਖਾਤਾ ਵੇਖਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਮਾਲਕ ਹੋਣਾ ਸਹਾਈਆ। ਆਤਮਾ ਕਹੇ ਭਗਤਨ ਬਣਾ ਦੇਵੀਂ ਜਨਮ, ਆਪ ਬਣੀਂ ਜਣੇਂਦੀ ਮਾਈਆ। ਸਚ ਪ੍ਰੀਤੀ ਬਖਸ਼ਣਾ ਧਰਮ, ਧਰਮ ਦੀ ਧਾਰ ਇਕ ਦ੍ਰਿੜਾਈਆ। ਇਕੋ ਪਰਸਾਂ ਤੇਰੇ ਚਰਨ, ਦੂਸਰ ਓਟ ਨਾ ਕੋਇ ਰਖਾਈਆ। ਇਕੋ ਤੇਰੀ ਹੋਵੇ ਸਰਨ, ਸਰਨਗਤ ਇਕ ਜਣਾਈਆ। ਇਕੋ ਨੇਤਰ ਖੋਲ੍ਹਣਾ ਹਰਨ ਫਰਨ, ਨਿਜ ਲੋਚਨ ਕਰ ਰੁਸ਼ਨਾਈਆ। ਭੈ ਚੁਕਾਉਂਣਾ ਮਰਨ ਡਰਨ, ਭਾਉ ਆਪਣਾ ਇਕ ਦ੍ਰਿੜਾਈਆ। ਤੇਰੀ ਵਿਦਿਆ ਤੇਰੇ ਪਿਆਰ ਵਿਚ ਲੱਗਾਂ ਪੜ੍ਹਨ, ਤੂੰ ਮੇਰਾ ਮੈਂ ਤੇਰਾ ਢੋਲਾ ਗਾਈਆ। ਸਾਚੀ ਮੰਜ਼ਲ ਬਿਨ ਕਦਮਾਂ ਲੱਗਾਂ ਚੜ੍ਹਨ, ਪੌੜੀ ਡੰਡਾ ਇਕੋ ਵੇਖ ਵਖਾਈਆ। ਨਿਰਵੈਰ ਤੇਰਾ ਫੜਨਾ ਲੜਨ, ਪੱਲੂ ਆਪਣੀ ਗੰਢ ਬੰਧਾਈਆ। ਜਿਸ ਵੇਲੇ ਲੇਖਾ ਚੁੱਕੇ ਸਰੀਰ ਧੜਨ, ਪੰਜਾਂ ਤਤਾਂ ਹੋਏ ਜੁਦਾਈਆ। ਤੂੰ ਕਿਰਪਾ ਕਰਨੀ ਕਰਨੀ ਦੇ ਕਰਤੇ ਆਪਣੀ ਬਖਸ਼ਣੀ ਸਰਨ, ਦਰ ਦੇਣੀ ਮਾਣ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਮਾਲਕ ਇਕ ਅਖਵਾਈਆ। ਆਤਮਾ ਕਹੇ ਪ੍ਰਭੂ ਮੇਰਾ ਲੇਖਾ ਤਨ ਵਜੂਦਾਂ ਨਾਲ ਜਗਤ ਸਰੀਰ, ਮਾਟੀ ਖ਼ਾਕ ਮਿਲਕੇ ਵਜੇ ਵਧਾਈਆ। ਤੂੰ ਮਾਲਕ ਖ਼ਾਲਕ ਮੇਰਾ ਪੀਰਾਂ ਦਾ ਪੀਰ, ਹਜ਼ਰਤਾਂ ਦਾ ਹਜ਼ਰਤ ਨੂਰ ਅਲਾਹੀਆ। ਆਦਿ ਜੁਗਾਦੀ ਦਸਤਗੀਰ, ਸਾਜਣ ਮੀਤ ਨੂਰ ਅਲਾਹੀਆ। ਸਦਾ ਸਦਾ ਕਰਨਾ ਆਪਣੇ ਬਗਲਗੀਰ, ਵਿਛੋੜੇ ਵਿਚ ਵਿਛੋੜਾ ਨਾ ਕੋਇ ਰਖਾਈਆ। ਜਨ ਭਗਤ ਬਣਾ ਕੇ ਆਪਣਾ ਨਾਮ ਪਿਆਈਂ ਸੀਰ, ਬਿਨ ਰਸਨਾ ਰਸ ਚਖਾਈਆ। ਮਿਹਰ ਨਾਲ ਮਿਹਰਵਾਨ ਬਦਲਣੀ ਤਕਦੀਰ, ਤਦਬੀਰ ਆਪਣੀ ਇਕ ਦ੍ਰਿੜਾਈਆ। ਮੈਂ ਤੇਰਾ ਨੂਰ ਨਾ ਸ਼ਾਹ ਨਾ ਹਕੀਰ, ਪਾਤਸ਼ਾਹ ਰੂਪ ਨਾ ਕੋਇ ਦਰਸਾਈਆ। ਤੂੰ ਮਾਲਕ ਖ਼ਾਲਕ ਬੇਨਜ਼ੀਰ, ਨਜ਼ਰਾਂ ਤੋਂ ਉਹਲੇ ਤੇਰੀ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਸਾਚੇ ਅਲਖ ਜਗਾਈਆ। ਆਤਮਾ ਕਹੇ ਪ੍ਰਭੂ ਮੇਰਾ ਵੇਖੀਂ ਨਾ ਜਗਤ ਧਾਰ ਦਾ ਕਰਮ, ਕਰਮ ਕਾਂਡ ਦਾ ਡੇਰਾ ਢਾਈਆ। ਇਕੋ ਪ੍ਰੇਮ ਫੜਾਉਣਾ ਲੜਨ, ਦੂਸਰ ਨਜ਼ਰ ਕੋਇ ਨਾ ਆਈਆ। ਤੂੰ ਮਾਲਕ ਖ਼ਾਲਕ ਤਰਨੀ ਤਰਨ, ਤਾਰਨਹਾਰ ਤੇਰੀ ਵਡਿਆਈਆ। ਮੇਰਾ ਲਹਿਣਾ ਮੁਕਾਉਂਣਾ ਚੋਟੀ ਜੜ੍ਹਨ, ਚੇਤਨ ਆਪਣੇ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਮਾਲਕ
ਹੋਣਾ ਸਹਾਈਆ। ਆਤਮਾ ਕਹੇ ਮੈਂ ਕਰਮ ਸਿੰਘ ਦੀ ਧਾਰ, ਕੁਦਰਤ ਦੇ ਕਾਦਰ ਤੇਰੀ ਵਡਿਆਈਆ। ਮੈਥੋਂ ਛੁੱਟ ਗਿਆ ਸੰਸਾਰ, ਜਗਤ ਨਾਤਾ ਕੂੜ ਰਿਹਾ ਨਾ ਰਾਈਆ। ਮੈਂ ਬਿਨਾ ਪੌੜੀ ਡੰਡੇ ਮੰਜ਼ਲ ਪੰਧ ਮੁਕਾਇਆ ਦੁਸ਼ਵਾਰ, ਦੂਤੀ ਦੁਸ਼ਮਣ ਨਜ਼ਰ ਕੋਇ ਨਾ ਆਈਆ। ਸਤਿਗੁਰ ਸ਼ਬਦ ਮੈਨੂੰ ਕੀਤਾ ਆਪ ਪਿਆਰ, ਪ੍ਰੇਮੀ ਹੋ ਕੇ ਆਪਣੀ ਗੋਦ ਉਠਾਈਆ। ਲੈ ਕੇ ਗਿਆ ਸਚਖੰਡ ਸਚੇ ਦਰਬਾਰ, ਥਿਰ ਘਰ ਤੇਰੇ ਚਰਨ ਕਵਲ ਦਿਤਾ ਟਿਕਾਈਆ। ਮੈਂ ਬਿਨ ਰਸਨਾ ਜੇਹਵਾ ਤੋਂ ਗਿਆ ਬਲਿਹਾਰ, ਬੋਲਣ ਦੀ ਲੋੜ ਰਹੀ ਨਾਂ ਰਾਈਆ। ਅੱਗੇ ਭਗਤ ਸੁਹੇਲੇ ਮਿਲੇ ਮੀਤ ਮੁਰਾਰ, ਮਿਤਰ ਪਿਆਰੇ ਸੋਹਣੇ ਨਜ਼ਰੀ ਆਈਆ। ਜੇਹੜੇ ਇਕੋ ਨੂਰ ਜੋਤ ਉਜਿਆਰ, ਜੋਤੀ ਜਾਤੇ ਵਿਚ ਸਮਾਈਆ। ਮੈਂ ਖ਼ੁਸ਼ੀਆਂ ਵਿਚ ਇਕੋ ਬੋਲਿਆ ਬਿਨਾ ਰਸਨ ਜੈਕਾਰ, ਤੂੰ ਮੇਰਾ ਮੈਂ ਤੇਰਾ ਦੂਜਾ ਨਜ਼ਰ ਕੋਇ ਨਾ ਆਈਆ। ਸਤਿਗੁਰ ਦੂਲ੍ਹੇ ਸ਼ਬਦ ਅਗੰਮੇ ਬਿਨ ਹੱਥਾਂ ਮੈਨੂੰ ਦਿਤਾ ਪਿਆਰ, ਬਿਨ ਸੀਸ ਦਿਤੀ ਵਡਿਆਈਆ। ਬਿਨਾ ਵਜੂਦ ਕੀਤੀ ਨਿਮਸਕਾਰ, ਬਿਨ ਡੰਡਾਵਤ ਸੀਸ ਨਿਵਾਈਆ। ਮੈਨੂੰ ਸੋਹਣਾ ਮਿਲਿਆ ਘਰ ਬਾਹਰ, ਸਚਖੰਡ ਵਜੀ ਵਧਾਈਆ। ਮੇਰਾ ਸੰਦੇਸ਼ਾ ਇਕੋ ਇਕ ਜਗਤ ਪਰਿਵਾਰ, ਪਰਾ ਪਸੰਤੀ ਮਧਮ ਬੈਖਰੀ ਬਾਹਰ ਦਿਆਂ ਜਣਾਈਆ। ਬਿਨਾ ਪ੍ਰਭੂ ਤੋਂ ਚੁਰਾਸੀ ਵਿਚੋਂ ਕਰੇ ਕੋਈ ਨਾ ਪਾਰ, ਬਿਨਾ ਸਤਿਗੁਰ ਸ਼ਬਦ ਨਾ ਕੋਇ ਸਹਾਈਆ। ਜਨ ਭਗਤੋ ਦੀਨ ਦੁਨੀ ਵਿਚ ਰਹਿਣਾ ਖਬਰਦਾਰ, ਬੇਖਬਰਾਂ ਖਬਰ ਸੁਣਾਈਆ। ਗਫ਼ਲਤ ਨਿੰਦਰਾ ਦਿਉ ਉਤਾਰ, ਉਤਰ ਪੂਰਬ ਪੱਛਮ ਦੱਖਣ ਵੇਖੋ ਨੈਣ ਉਠਾਈਆ। ਪੁਰਖ ਅਕਾਲਾ ਦੀਨ ਦਿਆਲਾ ਸਭ ਦਾ ਸਾਂਝਾ ਯਾਰ, ਪਰਵਰਦਿਗਾਰ ਨੂਰ ਅਲਾਹੀਆ। ਜੋ ਕਲਜੁਗ ਅੰਤ ਸ੍ਰੀ ਭਗਵੰਤ ਸਭ ਦੇ ਲਹਿਣੇ ਦੇਵੇ ਕਰਜ਼ ਉਤਾਰ, ਲੇਖਾ ਪੂਰਬ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਦਾ ਖੇਲ ਸਦਾ ਜੁਗ ਚਾਰ, ਸਤਿਜੁਗ ਤਰੇਤਾ ਦਵਾਪਰ ਕਲਜੁਗ ਆਪਣੀ ਕਲ ਵਰਤਾਈਆ।
੨੩ ਚੇਤ ਸ਼ਹਿਨਸ਼ਾਹੀ ਸੰਮਤ ੧੨ ਚੰਡੀਗੜ੍ਹ ਸ਼ਹਿਰ ਅਮਰ ਚੰਦ ਦੇ ਗ੍ਰਹਿ
ਜਨ ਭਗਤਾਂ ਪ੍ਰਭ ਬਖਸ਼ ਦੇ ਜੋਗ, ਜੁਗਤੀ ਇਕੋ ਇਕ ਜਣਾਈਆ। ਚਿੰਤਾ ਗ਼ਮ ਮਿਟਾ ਦੇ ਸੋਗ, ਹਰਖ ਨਜ਼ਰ ਕੋਇ ਨਾ ਆਈਆ। ਤਨ ਵਜੂਦ ਰਹੇ ਨਾ ਰੋਗ, ਸਿਰ ਆਪਣਾ ਹੱਥ ਟਿਕਾਈਆ। ਨਿਰਗੁਣ ਧਾਰ ਦਰਸ ਦੇ ਅਮੋਘ, ਜੋਤੀ ਜਾਤਾ ਹੋ ਕੇ ਨਜ਼ਰੀ ਆਈਆ। ਅੰਤਰ ਆਤਮ ਪਰਮਾਤਮ ਬਖਸ਼ ਭੋਗ, ਬਿਨ ਰਸਨਾ ਰਸ ਚਖਾਈਆ। ਜਗਤ ਵਿਛੋੜਾ ਰਹੇ ਨਾ ਕੋਇ ਵਿਜੋਗ, ਸੰਜੋਗੀ ਹੋ ਕੇ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਰਿ ਸਚ ਤੇਰੀ ਵਡਿਆਈਆ। ਜਨ ਭਗਤਾਂ ਪ੍ਰਭ ਦੇ ਦੇ ਦਰਸ ਨਿਰਾਲਾ, ਜਗ ਨੇਤਰ ਬਾਹਰ ਜਣਾਈਆ। ਕਿਰਪਾ ਕਰ ਦੀਨ ਦਿਆਲਾ, ਦਇਆ ਨਿਧ ਤੇਰੀ ਸਰਨਾਈਆ। ਭਗਤ ਵਛਲ ਬਣ ਰਖਵਾਲਾ, ਰੱਖਕ ਹੋ ਕੇ ਵੇਖ ਵਖਾਈਆ। ਜਨਮ ਜਨਮ ਦੀ ਲੇਖੇ ਲਾ ਲੈ ਘਾਲਾ, ਸਤਿਗੁਰ ਆਪਣਾ ਸੰਗ ਬਣਾਈਆ। ਸਚ ਪਿਆਰ ਦੀ ਬਿਨਾ ਮਣਕਿਆਂ ਬਖਸ਼ ਦੇ ਮਾਲਾ, ਮਨ ਕਾ ਮਣਕਾ ਆਪ ਭਵਾਈਆ। ਆਪਣੇ ਮਿਲਣ ਦਾ ਮਾਰਗ ਦੱਸ ਸੁਖਾਲਾ, ਜਗਤ ਓਝੜ ਰਾਹ ਨਜ਼ਰ ਕੋਇ ਨਾ ਆਈਆ। ਫਲ
ਲਗਾ ਦੇ ਕਾਇਆ ਮਾਟੀ ਡਾਲਾ, ਤਨ ਵਜੂਦ ਆਪਣੇ ਰੰਗ ਨਾ ਕੋਇ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਸਾਚੇ ਅਲਖ ਜਗਾਈਆ। ਜਨ ਭਗਤਾਂ ਪ੍ਰਭ ਹੋਣਾ ਸਦਾ ਸਹਾ, ਸਹਾਇਕ ਨਾਇਕ ਇਕੋ ਨਜ਼ਰੀ ਆਈਆ। ਦੀਨ ਦਿਆਲ ਦਇਆ ਦੇਣੀ ਕਮਾ, ਕਿਰਪਾਨਿਧ ਕਿਰਪਨ ਹੋਣਾ ਸਹਾਈਆ। ਰਖਿਆ ਕਰਨੀ ਥਾਉਂਂ ਥਾਂ, ਥਨੰਤਰਾਂ ਦੇਣੀ ਮਾਣ ਵਡਿਆਈਆ। ਬਿਨ ਹੱਥਾਂ ਪਕੜਨੀ ਬਾਂਹ, ਫੜ ਬਾਂਹੋਂ ਗਲੇ ਲਗਾਈਆ। ਆਪੇ ਬਣਨਾ ਪਿਤਾ ਮਾਂ, ਆਤਮ ਪਰਮਾਤਮ ਹੋਣਾ ਜਣੇਂਦੀ ਮਾਈਆ। ਨਾਮ ਨਿਧਾਨਾ ਇਕੋ ਦੇਣਾ ਦ੍ਰਿੜਾ, ਦ੍ਰਿੜ ਵਿਸ਼ਵਾਸ ਆਪਣਾ ਦੇਣਾ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਿਹਰਵਾਨ ਮਿਹਰ ਨਜ਼ਰ ਇਕ ਟਿਕਾ, ਟਿੱਕੇ ਧੂੜੀ ਮਸਤਕ ਖਾਕ ਵਿਚ ਰਮਾਈਆ।
੨੩ ਚੇਤ ਸ਼ਹਿਨਸ਼ਾਹੀ ਸੰਮਤ ੧੨ ਪਿੰਡ ਬੜਹੇੜੀ ਨੇੜੇ ਚੰਡੀਗੜ੍ਹ ਨੱਥਾ ਸਿੰਘ ਜਗੀਰ ਸਿੰਘ
ਬੰਨਾ ਸਿੰਘ ਕਰਨੈਲ ਸਿੰਘ ਨਸੀਬ ਕੌਰ
ਧਰਨੀ ਕਹੇ ਜਨ ਭਗਤੋ ਇਕੋ ਪੁਰਖ ਅਕਾਲ ਬਣਾਓ ਸਖ਼ਾ, ਸਾਜਣ ਮੀਤ ਤ੍ਰੈਗੁਣ ਅਤੀਤ ਤ੍ਰੈਭਵਣ ਧਨੀ ਅਗੰਮ ਅਥਾਹੀਆ। ਜੋ ਲਹਿਣਾ ਦੇਣਾ ਨਿਰਗੁਣ ਸਰਗੁਣ ਪੂਰਾ ਕਰੇ ਵਿਚੋਂ ਲੱਖਾਂ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਆਪਣੀ ਦਇਆ ਕਮਾਈਆ। ਜੋ ਲਹਿਣਾ ਦੇਣਾ ਤਨ ਵਜੂਦ ਮਾਟੀ ਖਾਕ ਜਾਣੇ ਕੱਖਾਂ, ਏਥੇ ਓਥੇ ਦੋ ਜਹਾਨਾਂ ਵੇਖੇ ਥਾਉਂ ਥਾਈਂਆ। ਸੋ ਪੁਰਖ ਅਕਾਲਾ ਦੀਨ ਦਿਆਲਾ ਪਰਵਰਦਿਗਾਰ ਸਾਂਝਾ ਯਾਰ ਜੋ ਹਿਰਦੇ ਅੰਦਰ ਵਸਾ, ਵਾਸਤਵ ਵਸਲ ਯਾਰ ਇਕ ਜਣਾਈਆ। ਜੋ ਬਿਨ ਰਸਨਾ ਜੇਹਵਾ ਬੱਤੀ ਦੰਦ ਅੰਤਰ ਨਿਰੰਤਰ ਦੇਵਣਹਾਰਾ ਰਸਾ, ਬਿਨ ਰਸਨਾ ਰਸ ਚਖਾਈਆ। ਜਿਸ ਦਾ ਜੋਤ ਨੂਰ ਪ੍ਰਕਾਸ਼ ਬਿਨ ਰਵ ਸਸਾ, ਦੀਆ ਬਾਤੀ ਕਮਲਾਪਾਤੀ ਗ੍ਰਹਿ ਮੰਦਰ ਕਰੇ ਰੁਸ਼ਨਾਈਆ। ਜੋ ਆਦਿ ਜੁਗਾਦਿ ਬ੍ਰਹਮ ਬ੍ਰਹਿਮਾਦ ਨਿਰਗੁਣ ਧਾਰ ਫਿਰੇ ਨੱਸਾ, ਸਰਗੁਣ ਲੇਖਾ ਜਾਣੇ ਥਾਉਂ ਥਾਈਂਆ। ਉਸ ਦੀ ਸਿਫਤ ਸਲਾਹ ਬਿਨ ਅੱਖਰਾਂ ਵਾਲਾ ਜੱਸਾ, ਢੋਲਾ ਸੋਹਲਾ ਆਪਣਾ ਦਏ ਸਮਝਾਈਆ। ਜੋ ਅੰਤਰ ਨਿਰੰਤਰ ਕਲਜੁਗ ਮੇਟੇ ਰੈਣ ਅੰਧੇਰੀ ਮਸਾ, ਮਸਤੀ ਨਾਮ ਖੁਮਾਰੀ ਏਕੰਕਾਰੀ ਦਏ ਚੜ੍ਹਾਈਆ। ਜਿਸ ਦੇ ਹੁਕਮ ਵਿਚ ਮਾਣ ਮਿਲਣ ਵਾਲਾ ਇਕੋ ਸੱਸਾ, ਹੋੜਾ ਆਪਣਾ ਅੰਗ ਬਣਾਈਆ। ਹਾਹਾ ਟਿਪੀ ਨਾਲ ਫਿਰੇ ਨੱਸਾ, ਦੋ ਜਹਾਨ ਭੱਜੇ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਧਰਨੀ ਕਹੇ ਜਨ ਭਗਤੋ ਪ੍ਰਭ ਦੇ ਬਣੋ ਸੰਗੀ, ਸਗਲਾ ਸੰਗ ਬਣਾਈਆ। ਦੇਵੇ ਵਸਤ ਅਨਮੰਗੀ, ਅਤੋਟ ਅਤੁਟ ਵਰਤਾਈਆ। ਕਿਰਪਾ ਕਰੇ ਸੂਰਾ ਸਰਬੰਗੀ, ਹਰਿ ਕਰਤਾ ਧੁਰ ਦਰਗਾਹੀਆ। ਜੋਤੀ ਜਾਤਾ ਹੋ ਕੇ ਲਾਵੇ ਅੰਗੀ, ਅੰਗੀਕਾਰ ਆਪ ਅਖਵਾਈਆ। ਤੁਹਾਡੀ ਪੁਸ਼ਤ ਪਨਾਹ ਹੋਣ ਨਾ ਦੇਵੇ ਨੰਗੀ, ਸਿਰ ਸਿਰ ਆਪਣਾ ਹੱਥ ਟਿਕਾਈਆ। ਜਿਸ ਦੀ ਖੇਲ ਸਦਾ ਚੰਗੀ, ਚੰਗੀ ਤਰਾ ਸਮਝਾਈਆ। ਜਿਸ ਦੇ ਹੁਕਮ ਵਿਚ ਨੌ ਸੌ ਚੁਰਾਨਮੇ ਚੌਕੜੀ ਜੁਗ ਲੰਘੀ, ਭੱਜੀ ਵਾਹੋ ਦਾਹੀਆ। ਉਹ ਜਨ ਭਗਤਾਂ ਨੇਤਰ ਲੋਚਨ ਨੈਣ ਅੱਖ ਹੋਣ ਨਾ ਦੇਵੇ ਅੰਧੀ, ਨੂਰ ਨੂਰ ਨੂਰ ਕਰੇ ਰੁਸ਼ਨਾਈਆ। ਸਚ ਪਿਆਰ ਮੁਹੱਬਤ
ਵਿਚ ਸਾਰੇ ਉਸ ਦੇ ਨਾਲ ਕਰ ਲਓ ਸੰਧੀ, ਵਿਚੋਲਾ ਸਤਿਗੁਰ ਸ਼ਬਦ ਸ਼ਬਦ ਬਣਾਈਆ। ਜੋ ਲਹਿਣਾ ਦੇਣਾ ਪੂਰਾ ਕਰੇ ਪਰਕਿਰਤੀ ਪੰਝੀ, ਪੰਜਾਂ ਤੱਤਾਂ ਆਪਣਾ ਸੰਗ ਬਣਾਈਆ। ਉਸ ਦੇ ਪਿਆਰ ਵਿਚ ਬਿਨਾ ਵਿਛੋੜਿਉਂ ਵਹਾਓ ਅੰਝੀ, ਬਿਨ ਨੈਣਾਂ ਨੀਰ ਵਹਾਈਆ। ਜੋ ਸੁਰਤੀ ਤੁਹਾਡੀ ਆਪਣੇ ਨਾਲ ਲਏ ਗੰਢੀ, ਗੰਢਣਹਾਰ ਗੋਪਾਲ ਸਵਾਮੀ ਆਪਣੀ ਦਇਆ ਕਮਾਈਆ। ਨਿਜ ਆਤਮ ਪਰਮਾਤਮ ਧਾਰ ਦੇਵੇ ਠੰਡੀ, ਅਗਨੀ ਤਤ ਤਤ ਬੁਝਾਈਆ। ਧਰਨੀ ਕਹੇ ਜਨ ਭਗਤੋ ਅੰਦਰੋਂ ਵਾਸਨਾ ਕਢਿਓ ਗੰਦੀ, ਕਿਰਿਆ ਕੂੜ ਨਾ ਕੋਇ ਹਲਕਾਈਆ। ਘਰ ਪ੍ਰਕਾਸ਼ ਤਕਣਾ ਚੰਦ ਨੌ ਚੰਦੀ, ਨੂਰ ਨੁਰਾਨਾ ਦਏ ਚਮਕਾਈਆ। ਨਾਮ ਗਾਉਣਾ ਬਿਨ ਬੱਤੀ ਦੰਦੀਂ, ਅਨਹਦ ਨਾਦੀ ਨਾਦ ਕਰੇ ਸ਼ਨਵਾਈਆ। ਮਜ਼੍ਹਬ ਦੀ ਰਹੇ ਨਾ ਕੋਇ ਪਾਬੰਦੀ, ਸ਼ਰਅ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਪਰਦਾ ਆਪ ਉਠਾਈਆ। ਧਰਨੀ ਕਹੇ ਜਨ ਭਗਤੋ ਪ੍ਰਭ ਦੇ ਬਣ ਜਾਓ ਅਗੰਮੇ ਬਾਲੇ, ਇਕੋ ਸਮਝੋ ਪਿਤਾ ਮਾਈਆ। ਜੋ ਮਿਹਰਵਾਨ ਮਿਹਰ ਕਰੇ ਪੁਰਖ ਅਕਾਲੇ, ਅਕਲ ਕਲਧਾਰੀ ਪਰਵਰਦਿਗਾਰੀ ਆਪਣੀ ਦਇਆ ਕਮਾਈਆ। ਝਗੜਾ ਛੱਡੋ ਸ਼ਾਹ ਕੰਗਾਲੇ, ਦੀਨ ਮਜ਼੍ਹਬ ਜਾਤ ਪਾਤ ਵੰਡ ਨਾ ਕੋਇ ਵੰਡਾਈਆ। ਫਲ ਲਗਾਓ ਆਪਣੇ ਕਾਇਆ ਵਾਲੇ ਡਾਲੇ, ਪਤ ਟਹਿਣੀ ਲਓ ਮਹਿਕਾਈਆ। ਫੇਰ ਪਰਮ ਪੁਰਖ ਪਰਮਾਤਮ ਜਨ ਭਗਤੋ ਆਪ ਸੰਭਾਲੇ, ਸੰਬਲ ਦਾ ਮਾਲਕ ਹੋ ਕੇ ਦਇਆ ਕਮਾਈਆ। ਤ੍ਰੈਗੁਣ ਮੇਟੇ ਕੂੜ ਜ਼ੰਜਾਲੇ, ਜਾਗਰਤ ਜੋਤ ਕਰੇ ਰੁਸ਼ਨਾਈਆ। ਜਿਸ ਦਾ ਖੇਲ ਅਗੰਮਾ ਹੋਣਾ ਹਾਲੇ, ਹਾਲਤ ਵੇਖੇ ਖਲਕ ਖੁਦਾਈਆ। ਉਹ ਤ੍ਰੈਗੁਣ ਮੇਟੇ ਕੂੜ ਜੰਜਾਲੇ, ਜਾਗਰਤ ਜੋਤ ਬਿਨ ਵਰਨ ਗੋਤ ਕਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਪਰਦਾ ਆਪ ਖੁਲ੍ਹਾਈਆ। ਧਰਨੀ ਕਹੇ ਜਨ ਭਗਤੋ ਗੁਣ ਗਾਓ ਇਕ ਗੋਬਿੰਦ, ਗੋਬਿੰਦ ਗੋਬਿੰਦ ਧਾਰ ਸਮਾਈਆ। ਅੰਤਸ਼ਕਰਨ ਮਿਟਾਓ ਚਿੰਦ, ਚਿੰਤਾ ਚਿਖਾ ਨਾ ਕੋਇ ਤਪਾਈਆ। ਦਰਸ਼ਨ ਪਾਓ ਹਰਿ ਗਹਿਰ ਗੰਭੀਰ ਗੁਣੀ ਗਹਿੰਦ, ਗਵਰ ਵੇਖ ਵਖਾਈਆ। ਜਿਸ ਦੀ ਆਤਮ ਧਾਰ ਸਾਰੇ ਬਿੰਦ, ਬਚਿਆ ਰਹਿਣ ਕੋਇ ਨਾ ਪਾਈਆ। ਉਹਦਾ ਲਹਿਣਾ ਦੇਣਾ ਵੇਖੋ ਨਾਲ ਭਾਰਤ ਹਿੰਦ, ਹਿੰਦਵਾਇਣ ਨਰਾਇਣ ਕੀ ਦ੍ਰਿੜਾਈਆ। ਜਿਸ ਦਾ ਅੰਮ੍ਰਿਤ ਰਸ ਸਾਗਰ ਸਿੰਧ, ਸਿੰਧੂ ਬਿੰਦੂ ਹੋ ਕੇ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਦਾ ਸਦਾ ਸਦ ਮੇਟਣਹਾਰਾ ਚਿੰਦ, ਚਿੰਤਾ ਚਿਖਾ ਜਗਤ ਨਾ ਕੋਇ ਜਲਾਈਆ।
੨੪ ਚੇਤ ਸ਼ਹਿਨਸ਼ਾਹੀ ਸੰਮਤ ੧੨ ਪਿੰਡ ਬੜਹੇੜੀ ਨੇੜੇ ਚੰਡੀਗੜ੍ਹ ਮਹਿੰਦਰ ਸਿੰਘ ਦੇ ਗ੍ਰਹਿ
ਧਰਨੀ ਕਹੇ ਕਿਰਪਾ ਕਰ ਪੁਰਖ ਅਕਾਲ, ਅਕਲ ਕਲਧਾਰੀ ਏਕੰਕਾਰੀ ਆਪਣੀ ਦਇਆ ਕਮਾਈਆ। ਨੌ ਖੰਡ ਪ੍ਰਿਥਮੀ ਸੱਤ ਦੀਪ ਮੇਰੀ ਬਣਾ ਸੱਚੀ ਧਰਮਸਾਲ, ਗੁਰੂਦਵਾਰਾ ਗੁਰਦੇਵ ਇਕੋ ਇਕ ਜਣਾਈਆ। ਅੰਮ੍ਰਿਤ ਰਸ ਸਰ ਸਰੋਵਰ ਇਕੋ ਦੇ ਵਖਾਲ, ਜਲ ਥਲ ਮਹੀਅਲ ਆਪਣਾ ਰੰਗ ਰੰਗਾਈਆ। ਨਾਮ ਨਿਧਾਨਾ ਸ੍ਰੀ ਭਗਵਾਨਾ ਦੇ ਵਸਤ ਸਚਾ ਧਨ ਮਾਲ, ਅਤੋਟ ਅਤੁਟ ਦੀਨ ਦੁਨੀ ਵਰਤਾਈਆ। ਫਲ ਲਗਾ ਦੇ ਮੇਰੇ ਚੁਰਾਸੀ
ਵਾਲੇ ਡਾਲ, ਪਤ ਟਹਿਣੀ ਆਪ ਮਹਿਕਾਈਆ। ਭਗਤ ਸੁਹੇਲੇ ਮੇਰੇ ਉਤੇ ਭਾਲ, ਸੰਤ ਸਾਜਣ ਵੇਖ ਵਖਾਈਆ। ਗੁਰਮੁਖ ਤਕ ਆਪਣੇ ਲਾਲ, ਗੁਰਸਿਖ ਆਪਣੀ ਗੋਦ ਟਿਕਾਈਆ। ਮੇਰਾ ਲੇਖਾ ਪੂਰਾ ਕਰਦੇ ਪਿਛਲੀ ਘਾਲੀ ਘਾਲ, ਘਾਇਲ ਹੋ ਕੇ ਸੇਵ ਕਮਾਈਆ। ਸਤਿ ਸਤਿਵਾਦੀ ਸਤਿਗੁਰ ਸ਼ਬਦ ਮੇਰਾ ਵਿਚੋਲਾ ਬਣਾ ਦਲਾਲ, ਜਗਤ ਜਹਾਨ ਖ਼ੁਸ਼ੀ ਬਣਾਈਆ। ਜੋ ਵੇਖਣਹਾਰਾ ਹਕ ਹਲਾਲ, ਹਕੀਕਤ ਖੋਜੇ ਥਾਉਂ ਥਾਈਂਆ। ਤੇਰਾ ਸੰਦੇਸ਼ਾ ਦੇਵੇ ਬੇਮਿਸਾਲ, ਮਿਸਲ ਆਪਣੀ ਇਕ ਜਣਾਈਆ। ਕਲਜੁਗ ਕਿਰਿਆ ਕੂੜ ਕਰੇ ਜਵਾਲ, ਸਤਿਜੁਗ ਸਚ ਚੰਦ ਚਮਕਾਈਆ। ਜੋਤੀ ਜਲਵਾ ਦਏ ਜਮਾਲ, ਜਾਗਰਤ ਜੋਤ ਕਰ ਰੁਸ਼ਨਾਈਆ। ਭਾਗ ਲਗਾਏ ਕਾਇਆ ਮਾਟੀ ਖਾਲ, ਪੰਜਾਂ ਤੱਤਾਂ ਮਾਨਸ ਮਾਨਵ ਮਾਨੁਖ ਦਏ ਵਡਿਆਈਆ। ਝਗੜਾ ਮੁਕਾਏ ਸ਼ਾਹ ਕੰਗਾਲ, ਅਮੀਰ ਗਰੀਬ ਰਹਿਣ ਕੋਇ ਨਾ ਪਾਈਆ। ਤੇਰੇ ਨਾਮ ਦਾ ਦੀਨ ਦੁਨੀ ਵਜਾਏ ਇਕੋ ਤਾਲ, ਤਾਲ ਤਲਵਾੜਾ ਇਕ ਦਰਸਾਈਆ। ਧਰਨੀ ਕਹੇ ਮੈਂ ਖ਼ੁਸ਼ੀਆਂ ਵਿਚ ਹੋਵਾਂ ਖ਼ੁਸ਼ਹਾਲ, ਖ਼ੁਸ਼ਖਬਰੀ ਮੈਨੂੰ ਦੇ ਸੁਣਾਈਆ। ਉਹ ਲਹਿਣਾ ਦੇਣਾ ਪੂਰਾ ਕੀਤਾ ਜੋ ਗੋਬਿੰਦ ਕੀਤਾ ਨਾਲ ਰਵਾਲ, ਰਵਾਲਸਰ ਦਾ ਲੇਖਾ ਦੇ ਸਮਝਾਈਆ। ਮੈਂ ਨਵ ਸੱਤ ਖ਼ੁਸ਼ੀਆਂ ਵਿਚ ਪਾਵਾਂ ਧਮਾਲ, ਨੱਚਾਂ ਟੱਪਾਂ ਕੁੱਦਾਂ ਚਾਈਂ ਚਾਈਂਆ। ਮੇਰੇ ਉਤੋਂ ਤ੍ਰੈਗੁਣ ਮਾਇਆ ਮੇਟ ਜਗਤ ਜ਼ੰਜਾਲ, ਜਾਗਰਤ ਜੋਤ ਕਰ ਰੁਸ਼ਨਾਈਆ। ਕਲਜੁਗ ਅੰਤ ਸ੍ਰੀ ਭਗਵੰਤ ਮੇਰੀ ਕਰ ਸੰਭਾਲ, ਸੰਬਲ ਦਾ ਮਾਲਕ ਹੋ ਕੇ ਵੇਖ ਵਖਾਈਆ। ਮੇਰਾ ਲਹਿਣਾ ਦੇਣਾ ਤੱਕ ਲੈ ਹਾਲ, ਹਾਲਤ ਤਕ ਖਲਕ ਖੁਦਾਈਆ। ਸਭ ਦੇ ਸਿਰ ਤੇ ਕੂਕੇ ਕਾਲ, ਕਲਜੁਗ ਕੂੜ ਨਗਾਰਾ ਡੰਕ ਰਿਹਾ ਵਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੁਧ ਬਿਨ ਬਣੇ ਨਾ ਕੋਇ ਪ੍ਰਿਤਪਾਲ, ਪ੍ਰਿਤਪਾਲਕ ਖ਼ਾਲਕ ਬਾਲਕ ਹੋ ਕੇ ਤੇਰੇ ਚਰਨ ਕਵਲ ਧਵਲ ਨਿਮਾਣੀ ਸੀਸ ਨਿਵਾਈਆ।
੨੪ ਚੇਤ ਸ਼ਸ਼ਹਨਸ਼ਾਹੀ ਸੰਮਤ ੧੨ ਪਿੰਡ ਘੜੂਆ ਜ਼ਿਲਾ ਰੋਪੜ ਸੁਰਜੀਤ ਸਿੰਘ ਦੇ ਗ੍ਰਹਿ
ਧਰਨੀ ਕਹੇ ਜਨ ਭਗਤੋ ਇਕੋ ਇਸ਼ਟ ਮੰਨੋ ਸ੍ਰੀ ਭਗਵਾਨੇ, ਸ੍ਰੀ ਭਗਵਾਨ ਨੌਜਵਾਨ ਨਜ਼ਰੀ ਆਈਆ। ਜਿਸ ਦੇ ਆਦਿ ਜੁਗਾਦਿ ਜੁਗ ਚੌਕੜੀ ਖੇਲ ਮਹਾਨੇ, ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਹੋ ਕੇ ਹੁਕਮ ਜਣਾਈਆ। ਜਿਸ ਦੇ ਸਤਿਗੁਰ ਸ਼ਬਦ ਨਾਲ ਲਹਿਣੇ ਦੇਣੇ ਦੋ ਜਹਾਨੇ, ਨਿਰਗੁਣ ਨਿਰਗੁਣ ਹੋ ਕੇ ਆਪਣਾ ਹੁਕਮ ਵਰਤਾਈਆ। ਜੋ ਵਿਸ਼ਨ ਬ੍ਰਹਮਾ ਸ਼ਿਵ ਦੱਸੇ ਖੇਲ ਮਹਾਨੇ, ਪਰਦਾ ਪਰਦਿਆਂ ਵਿਚੋਂ ਉਠਾਈਆ। ਜਿਸ ਅਵਤਾਰ ਪੈਗ਼ੰਬਰ ਗੁਰ ਖੇਲ ਵਖਾਇਆ ਜ਼ਿਮੀਂ ਅਸਮਾਨੇ, ਬਿਨ ਅੱਖਾਂ ਅੱਖ ਉਠਾਈਆ। ਉਸ ਦੇ ਹੁਕਮ ਸੰਦੇਸ਼ੇ ਪੁਰਾਣੇ, ਪੁਰਾਣ ਅਠਾਰਾਂ ਦੇਣ ਗਵਾਹੀਆ। ਜਿਸ ਦੇ ਹੁਕਮ ਵਿਚ ਬਦਲ ਜਾਣੇ ਜ਼ਮਾਨੇ, ਜ਼ਾਹਰ ਜ਼ਹੂਰ ਆਪਣਾ ਹੁਕਮ ਵਰਤਾਈਆ। ਜਿਸ ਦਾ ਭੇਵ ਪਾ ਸਕਣ ਨਾ ਇਲਮ ਇਲਮਾਨੇ, ਆਲਮਾਂ ਚਲੇ ਨਾ ਕੋਇ ਚਤੁਰਾਈਆ। ਉਹ ਸ਼ਹਿਨਸ਼ਾਹ ਸ਼ਾਹੋ ਭੂਪ ਸੁਲਤਾਨੇ, ਹਰਿ ਕਰਤਾ ਧੁਰਦਰਗਾਹੀਆ। ਕਲਜੁਗ ਅੰਤ ਸ੍ਰੀ ਭਗਵੰਤ ਪਰਗਟ ਹੋਏ ਦੋ ਜਹਾਨੇ, ਦੋਹਰੀ ਆਪਣੀ ਕਲ ਵਰਤਾਈਆ। ਜੋ ਭਗਤ ਸੁਹੇਲੇ ਲੱਖ ਚੁਰਾਸੀ ਵਿਚੋਂ ਪਹਿਚਾਨੇ, ਪੇਸ਼ਤਰ ਆਪਣਾ ਰੰਗ ਰੰਗਾਈਆ। ਜਿਨ੍ਹਾ ਦਾ ਇਕੋ ਹੋਏ ਗਾਨੇ, ਤੂੰ ਮੇਰਾ ਮੈਂ ਤੇਰਾ ਰਾਗ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ,
ਸਚ ਦਾ ਕਰਮ ਆਪ ਕਮਾਈਆ। ਧਰਨੀ ਕਹੇ ਜਨ ਭਗਤੋ ਪ੍ਰਭ ਦਾ ਤੱਕੋ ਦਰਸ, ਅੰਤਰ ਨਿਰੰਤਰ ਧਿਆਨ ਲਗਾਈਆ। ਤੁਹਾਡੀ ਜਨਮ ਜਨਮ ਦੀ ਮਿਟੇ ਹਰਸ, ਹਵਸ ਅਗਲੀ ਦਏ ਚੁਕਾਈਆ। ਮਿਹਰਵਾਨ ਹੋ ਕੇ ਕਰੇ ਤਰਸ, ਰਹਿਮਤ ਆਪਣੀ ਹਕ ਕਮਾਈਆ। ਮੇਰੇ ਉਤੇ ਸੰਮਤ ਸ਼ਹਿਨਸ਼ਾਹੀ ਬਾਰਾਂ ਖ਼ੁਸ਼ੀਆਂ ਵਾਲਾ ਬਰਸ, ਜਿਸ ਦੀ ਬਰਸੀ ਚਾਰ ਜੁਗ ਦੇ ਸ਼ਾਸਤਰ ਲੈਣ ਮਨਾਈਆ। ਆਪਣੀ ਜਨਮ ਕਰਮ ਦੀ ਮੇਟੋ ਹਰਸ, ਹਵਸ ਕੂੜ ਨਾ ਕੋਇ ਰਖਾਈਆ। ਨਿਗਾਹ ਮਾਰੋ ਉਤੇ ਫ਼ਰਸ਼, ਬਿਨ ਨੇਤਰ ਨੈਣ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਗੁਸਾਈਂਆ। ਧਰਨੀ ਕਹੇ ਜਨ ਭਗਤੋ ਅੰਦਰੋ ਅੰਦਰ ਬਦਲੋ ਨੀਤਾ, ਨਿਰਤ ਸੁਰਤ ਇਕੋ ਰੰਗ ਰੰਗਾਈਆ। ਪਿਛਲਾ ਜੀਵਣ ਛੱਡੋ ਬੀਤਾ, ਅੱਗੇ ਪ੍ਰਭ ਦੇ ਰੰਗ ਸਮਾਈਆ। ਇਕੋ ਸਵਾਮੀ ਜਾਣੋ ਮੀਤਾ, ਮਿਤਰ ਪਿਆਰਾ ਇਕ ਅਖਵਾਈਆ। ਜੋ ਤਨ ਵਜੂਦ ਕਰੇ ਠਾਂਢਾ ਸੀਤਾ, ਅਗਨੀ ਤਤ ਬੁਝਾਈਆ। ਜਿਹੜਾ ਨਿਰਗੁਣ ਧਾਰ ਸਦਾ ਜਗਜੀਤਾ, ਜਗ ਜੀਵਣ ਦਾਤਾ ਇਕ ਅਖਵਾਈਆ। ਜਿਸ ਦੇ ਸਭ ਤੋਂ ਵੱਖਰੀ ਨਿਰਾਲੀ ਰੀਤਾ, ਨਿਰਵੈਰ ਹੋ ਕੇ ਰਿਹਾ ਚਲਾਈਆ। ਸੋ ਝਗੜਾ ਮਟਾਏ ਮੰਦਰ ਮਸੀਤਾ, ਕਾਇਆ ਕਾਅਬਾ ਇਕ ਵਖਾਈਆ। ਸਤਿ ਧਰਮ ਦੀ ਸਤਿ ਸਤਿਵਾਦੀ ਹੋ ਕੇ ਕਰੇ ਤਾਕੀਦਾ, ਧੁਰ ਦਾ ਹੁਕਮ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਦੀਆਂ ਆਸਾਂ ਮਨਸਾਂ ਪੂਰੀਆਂ ਕਰੇ ਉਮੀਦਾਂ, ਤ੍ਰਿਸਨਾ ਤ੍ਰਿਖਾ ਜਗਤ ਜੁਗਤ ਬੁਝਾਈਆ।
੨੪ ਚੇਤ ਸ਼ਹਿਨਸ਼ਾਹੀ ਸੰਮਤ ੧੨ ਪਿੰਡ ਘੜੂਆ ਜ਼ਿਲਾ ਰੋਪੜ ਗੁਰਦੇਵ ਸਿੰਘ ਦੇ ਗ੍ਰਹਿ
ਸਤਿਗੁਰ ਸ਼ਬਦ ਸੱਚਾ ਗੁਰਦੇਵਾ, ਦੇਵ ਆਤਮਾ ਆਪਣਾ ਰੰਗ ਰੰਗਾਈਆ। ਜਨ ਭਗਤਾਂ ਜੁਗ ਜੁਗ ਲੇਖੇ ਲਾਏ ਸੇਵਾ, ਸੇਵਕ ਸੇਵਾ ਆਪਣਾ ਅੰਗ ਬਣਾਈਆ। ਨਾਮ ਨਿਧਾਨਾ ਸ੍ਰੀ ਭਗਵਾਨਾ ਬਖਸ਼ੇ ਅਗੰਮੀ ਮੇਵਾ, ਅੰਮ੍ਰਿਤ ਰਸ ਆਪਣਾ ਆਪ ਚਖਾਈਆ। ਜਿਸ ਦੀ ਸਿਫਤ ਕਰ ਨਾ ਸਕੇ ਜੇਹਵਾ, ਰਸਨਾ ਗੁਣ ਨਾ ਕੋਇ ਵਡਿਆਈਆ। ਸੋ ਸਵਾਮੀ ਅਲਖ ਅਭੇਵਾ, ਅਲੱਖਣਾ ਆਪਣੀ ਕਾਰ ਭੁਗਤਾਈਆ। ਜੋ ਵਸਣਹਾਰਾ ਨੇਹਚਲ ਧਾਮ ਨੇਹਕੇਵਾ, ਸਚਖੰਡ ਆਸਣ ਲਾਈਆ। ਜਨ ਭਗਤਾਂ ਆਦਿ ਜੁਗਾਦਿ ਦੂਸਰਾ ਕਰਨ ਦੇਵੇ ਨਾ ਕਦੇ ਕਰੇਵਾ, ਕਰਨੀ ਦਾ ਕਰਤਾ ਮਾਲਕ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਵਾਰ ਆਪ ਸੁਹਾਈਆ। ਸਤਿਗੁਰ ਸ਼ਬਦ ਜਨ ਭਗਤਾਂ ਪੂਰੀ ਕਰੇ ਮਨਸਾ, ਆਸਾ ਤ੍ਰਿਸ਼ਨਾ ਆਪਣੇ ਨਾਲ ਮਿਲਾਈਆ। ਸਤਿ ਸਤਿਵਾਦੀ ਹੋ ਕੇ ਬਖਸ਼ੇ ਭਰਵਾਸਾ, ਚਰਨ ਕਵਲ ਦਏ ਵਡਿਆਈਆ। ਦੀਆ ਬਾਤੀ ਕਮਲਾਪਾਤੀ ਕਰ ਪ੍ਰਕਾਸ਼ਾ, ਅੰਧ ਅਗਿਆਨ ਦਏ ਬੁਝਾਈਆ। ਲੇਖੇ ਲਾਏ ਪਵਨ ਸਵਾਸਾ, ਜੋ ਸਾਹ ਸਾਹ ਧਿਆਈਆ। ਜਨਮ ਕਰਮ ਦਾ ਲਹਿਣਾ ਦੇਣਾ ਪੂਰਾ ਕਰੇ ਲੇਖਾ ਰਹੇ ਰਤੀ ਨਾ ਮਾਸਾ, ਅਤੋਲ ਅਤੁਲ ਆਪਣੀ ਵਸਤ ਵਰਤਾਈਆ। ਅੰਤਰ ਆਤਮ ਨਿਰੰਤਰ ਮਿਲ ਮਿਲ ਕਰੇ ਹਾਸਾ, ਹਸਤੀ ਆਪਣੀ ਇਕ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ
ਇਕ ਅਖਵਾਈਆ। ਸਤਿਗੁਰ ਸ਼ਬਦ ਜਨ ਭਗਤਾਂ ਹਿਰਦਾ ਕਰੇ ਸ਼ੁਧ, ਸੁਦੀ ਵਦੀ ਵੰਡ ਨਾ ਕੋਇ ਵੰਡਾਈਆ। ਨਿਰਮਲ ਪਵਿਤਰ ਕਰੇ ਬੁੱਧ, ਚਿੱਤਰ ਚਲਿਤਰ ਆਪਣਾ ਦਏ ਸਮਾਈਆ। ਨਾਮ ਖੁਮਾਰੀ ਮਸਤੀ ਵਿਚ ਕਰੇ ਬੇਸੁਧ, ਬਸੁਧਾ ਉਤੇ ਦਏ ਵਡਿਆਈਆ। ਪੰਚ ਵਿਕਾਰ ਅੰਤਰ ਕਰੇ ਨਾ ਯੁੱਧ, ਜਿਸ ਨੂੰ ਮਿਲਿਆ ਧੁਰ ਦਾ ਮਾਹੀਆ। ਸੋ ਲਹਿਣਾ ਦੇਣਾ ਪੂਰਾ ਕਰੇ ਕਲਜੁਗ, ਜੁਗਤੀ ਆਪਣੇ ਹੱਥ ਰਖਾਈਆ। ਹਰਿਜਨ ਭਾਗ ਆਪੇ ਕਰੇ ਉਘ, ਉਗਣ ਆਥਣ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਸਤਿਗੁਰ ਸ਼ਬਦ ਕਹੇ ਜਨ ਭਗਤੋਂ ਪ੍ਰਭ ਪ੍ਰੀਤੀ ਜਗਤ ਨਿਰਾਲੀ, ਨਿਰਾਕਾਰ ਦਏ ਜਣਾਈਆ। ਬਿਨਾ ਸਤਿਗੁਰ ਕਿਰਪਾ ਕਿਸੇ ਕੋਲੋਂ ਜਾਏ ਨਾ ਸੰਭਾਲੀ, ਸੰਭਲ ਕੇ ਕਦਮ ਨਾ ਕੋਇ ਉਠਾਈਆ। ਜਿਸ ਦੀ ਕਿਰਪਾ ਨਾਲ ਤੁੱਟੇ ਜਗਤ ਜ਼ੰਜਾਲੀ, ਜਾਗਰਤ ਜੋਤ ਕਰੇ ਰੁਸ਼ਨਾਈਆ। ਉਹ ਭਗਤਾਂ ਪਿਛੇ ਆਪਣੀ ਘਾਲ ਰਿਹਾ ਘਾਲੀ, ਸੇਵਕ ਹੋ ਕੇ ਸੇਵ ਕਮਾਈਆ। ਬਿਨਾ ਜਾਣ ਪਛਾਣ ਕਰੇ ਦਲਾਲੀ, ਵਿਚੋਲਾ ਹੋ ਕੇ ਮੇਲ ਮਿਲਾਈਆ। ਭਾਗ ਲਗਾ ਕੇ ਕਾਇਆ ਧਰਮਸਾਲੀ, ਧਰਮ ਦਵਾਰਾ ਇਕ ਦ੍ਰਿੜਾਈਆ। ਫਲ ਲਗਾ ਕੇ ਜਨਮ ਕਰਮ ਦੀ ਡਾਲੀ, ਪਤ ਟਹਿਣੀ ਆਪ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨੇਹਕੰਲਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰਿ ਭਗਤ ਸੁਹੇਲੇ ਨਵ ਸੱਤ ਨਿਰਗੁਣ ਹੋ ਕੇ ਰਿਹਾ ਭਾਲੀ, ਭੇਵ ਆਪਣਾ ਆਪਣੇ ਵਿਚੋਂ ਪਰਗਟਾਈਆ।
੨੪ ਚੇਤ ਸ਼ਹਿਨਸ਼ਾਹੀ ਸੰਮਤ ੧੨ ਪਿੰਡ ਰੁੜਕੀ ਜ਼ਿਲਾ ਰੋਪੜ ਸੇਵਾ ਸਿੰਘ ਦੇ ਗ੍ਰਹਿ
ਧਰਨੀ ਕਹੇ ਪ੍ਰਭੂ ਮੇਰਾ ਤੇਰੇ ਅਗੇ ਹਾੜਾ, ਨਿਰਗੁਣ ਨਿਰਵੈਰ ਨਿਰਾਕਾਰ ਨਿਰੰਕਾਰ ਵਾਸਤਾ ਪਾਈਆ। ਮੈਨੂੰ ਤਨ ਵਜੂਦ ਅੱਗ ਲਗੀ ਬਿਨਾ ਨਾੜਾਂ, ਸ਼ਰੀਰ ਬੇਨਜ਼ੀਰ ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਨੌ ਖੰਡ ਪ੍ਰਿਥਮੀ ਸੱਤ ਦੀਪ ਕਲਜੁਗ ਕਿਰਿਆ ਕੂੜ ਲਾਇਆ ਅਖਾੜਾ, ਪੰਚ ਵਿਕਾਰਾ ਨੱਚੇ ਚਾਈਂ ਚਾਈਂਆ। ਫਿਰੀ ਦਰੋਹੀ ਟਿਲੇ ਜੂਹ ਉਜਾੜ ਪਹਾੜਾ, ਸਮੁੰਦ ਸਾਗਰ ਰੋਵਣ ਮਾਰਨ ਧਾਈਆ। ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਤੇਰੇ ਨਾਮ ਦਾ ਮੰਗਣ ਆਏ ਕੋਈ ਨਾ ਵਾੜਾ, ਸਚ ਦਵਾਰ ਏਕੰਕਾਰ ਅਲਖ ਨਾ ਕੋਇ ਜਗਾਈਆ। ਨਵ ਸੱਤ ਬ੍ਰਹਮ ਮਤ ਕਲਜੁਗ ਚਬਾ ਗਿਆ ਆਪਣੀਆਂ ਥੱਲੇ ਦਾੜ੍ਹਾਂ, ਭੈ ਭੀਤ ਕੀਤੀ ਖਲਕ ਖ਼ੁਦਾਈਆ। ਮੇਰੀ ਬੇਨੰਤੀ ਤੇਰੇ ਅੱਗੇ ਮੇਰਾ ਲੇਖੇ ਲਾਉਣਾ ਅੱਜ ਦਾ ਦਿਹਾੜਾ, ਦਿਉਹਾੜੀ ਤੇਰੀ ਓਟ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਮਾਲਕ ਹੋਣਾ ਸਹਾਈਆ। ਧਰਨੀ ਕਹੇ ਪ੍ਰਭੂ ਕਿਰਪਾ ਕਰ ਸੂਰੇ ਸਰਬਗ, ਪੁਰਖ ਅਕਾਲ ਤੇਰੀ ਸਰਨਾਈਆ। ਕਲਜੁਗ ਜੀਵ ਹੰਸ ਬਣਾ ਕਗ, ਕਾਗੋਂ ਹੰਸ ਰੂਪ ਵਟਾਈਆ। ਤ੍ਰੈਗੁਣ ਮੇਰੇ ਉਤੋਂ ਬੁਝਾ ਦੇ ਅੱਗ, ਤਤਵ ਤਤ ਨਾ ਕੋਇ ਜਲਾਈਆ। ਜਨ ਭਗਤਾਂ ਦਰਸ਼ਨ ਦੇ ਉਪਰ ਸ਼ਾਹਰਗ, ਸ਼ਹਿਨਸ਼ਾਹ ਪਰਦਾ ਆਪ ਉਠਾਈਆ। ਸਾਚੇ ਨਾਮ ਦਾ ਵਜਾ ਅਗੰਮੀ ਨਦ, ਅਨਹਦ ਨਾਦੀ ਨਾਦ ਕਰ ਸ਼ਨਵਾਈਆ। ਜਗਤ ਕਿਰਿਆ ਕੂੜ ਮੇਟ ਦੇ ਹਦ, ਹਦੂਦ ਮਹਿਬੂਬ ਆਪਣੀ ਇਕ ਸਮਝਾਈਆ। ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਤੂੰ ਮੇਰਾ ਮੈਂ ਤੇਰਾ ਗਾਵੇ ਛੰਦ, ਆਤਮ ਪਰਮਾਤਮ ਮੇਲਾ ਮੇਲਣਾ ਸਹਿਜ ਸੁਭਾਈਆ। ਬਿਨ ਰਸਨਾ
ਜੇਹਵਾ ਜੀਵ ਜੰਤ ਆਤਮ ਧਾਰ ਬਖਸ਼ ਅਨੰਦ, ਪਰਮਾਨੰਦ ਵਿਚ ਸਮਾਈਆ। ਦੂਈ ਦਵੈਤੀ ਸ਼ਰਅ ਸ਼ਰਾਇਤੀ ਮੇਟ ਦੇ ਕੰਧ, ਪਰਦਾ ਪਰਦਿਆਂ ਵਿਚੋਂ ਉਠਾਈਆ। ਮਾਨਵ ਜ਼ਾਤੀ ਖ਼ੁਸ਼ੀ ਕਰਦੇ ਬੰਦ ਬੰਦ, ਬੰਦਗੀ ਆਪਣੀ ਇਕ ਦ੍ਰਿੜਾਈਆ। ਬਿਨਾ ਸੂਰੀਆ ਚੰਦ ਤੋਂ ਚਾੜ੍ਹ ਦੇ ਚੰਦ, ਨੂਰ ਨੁਰਾਨੇ ਆਪਣਾ ਨੂਰ ਦੇ ਚਮਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਸਾਚੇ ਅਲਖ ਜਗਾਈਆ। ਧਰਨੀ ਕਹੇ ਪ੍ਰਭੂ ਮੇਰੀ ਧਾਰ ਤਕ ਲੈ ਆਪ, ਧਵਲ ਹੋ ਕੇ ਦਿਆਂ ਜਣਾਈਆ। ਬਿਨ ਤੇਰੀ ਕਿਰਪਾ ਮਿਟੇ ਮੂਲ ਨਾ ਪਾਪ, ਪਤਤ ਪੁਨੀਤ ਨਾ ਕੋਇ ਕਰਾਈਆ। ਮੇਰੇ ਅੰਤਸ਼ਕਰਨ ਅੰਤਰ ਨਿਰੰਤਰ ਮੇਟ ਰੋਗ ਸੰਤਾਪ, ਸੰਸਾ ਕਿਰਿਆ ਕੂੜ ਦੇ ਮਿਟਾਈਆ। ਤੂੰ ਮਾਲਕ ਖ਼ਾਲਕ ਮੇਰਾ ਧੁਰ ਦਾ ਕਮਲਾਪਾਤ, ਪਤਿਪਰਮੇਸ਼ਵਰ ਇਕ ਅਖਵਾਈਆ। ਸਚ ਪ੍ਰੀਤੀ ਜਗਤ ਰੀਤੀ ਬਖਸ਼ ਆਪਣਾ ਨਾਤ, ਪ੍ਰੀਤਮ ਹੋ ਕੇ ਮੇਲ ਮਿਲਾਈਆ। ਕਲਜੁਗ ਅੰਤ ਸ੍ਰੀ ਭਗਵੰਤ ਪੁਛ ਵਾਤ, ਵਾਸਤਾ ਤੇਰੇ ਚਰਨ ਰਖਾਈਆ। ਤੂੰ ਆਦਿ ਜੁਗਾਦੀ ਬ੍ਰਹਮ ਬ੍ਰਹਿਮਾਦੀ ਦੇਵਣਹਾਰਾ ਦਾਤ, ਦਾਤਾ ਦਾਨੀ ਇਕ ਅਖਵਾਈਆ। ਗਰੀਬ ਨਿਮਾਣਿਆਂ ਕੋਝਿਆਂ ਕਮਲਿਆਂ ਪੁੱਛ ਵਾਤ, ਵਾਰਸ ਹੋ ਕੇ ਵੇਖ ਵਖਾਈਆ। ਨਵ ਸੱਤ ਮੇਰੇ ਉਤੋਂ ਮੇਟ ਅੰਧੇਰੀ ਰਾਤ, ਰੁਤੜੀ ਆਪਣੇ ਨਾਲ ਮਹਿਕਾਈਆ। ਪਰਦਾ ਖੋਲ੍ਹ ਦੇ ਬਾਤਨ ਬਾਤ, ਓਹਲਾ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਆਸਾ ਪੂਰ ਕਰਾਈਆ। ਧਰਨੀ ਕਹੇ ਪ੍ਰਭੂ ਮੇਰੇ ਉਤੇ ਆਪਣੀ ਕਰ ਮਿਹਰਵਾਨੀ, ਮਹਿਬੂਬ ਤੇਰੀ ਸਰਨਾਈਆ। ਦੀਨ ਦਿਆਲੇ ਸਾਚੀ ਵਸਤ ਦੇਣੀ ਅਗੰਮ ਨਿਸ਼ਾਨੀ, ਨਿਸ਼ਾਨਾ ਦੀਨ ਦੁਨੀ ਬਦਲਾਈਆ। ਇਕੋ ਮੰਜ਼ਲ ਦੇ ਰੁਹਾਨੀ, ਰੂਹ ਬੁੱਤ ਵਜਦੀ ਰਹੇ ਵਧਾਈਆ। ਝਗੜਾ ਮੇਟ ਜਿਸਮ ਜਿਸਮਾਨੀ, ਤਤਵ ਤਤ ਦੇ ਸਮਝਾਈਆ। ਧੁਰ ਦਾ ਕਲਮਾ ਨਾਮ ਦੱਸ ਪੈਗ਼ਾਮੀ, ਪਰਾ ਪਸੰਤੀ ਮਧਮ ਬੈਖਰੀ ਇਕੋ ਰੰਗ ਰੰਗਾਈਆ। ਜੀਵਾਂ ਜੰਤਾਂ ਸਾਧਾਂ ਸੰਤਾਂ ਆਪਣੀ ਮੰਜ਼ਲ ਦੱਸ ਆਸਾਨੀ, ਅਸਲ ਵਸਲ ਯਾਰ ਦੇ ਕਰਾਈਆ। ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਤੇਰੇ ਪਿਆਰ ਦੀ ਹੋਵੇ ਹਕ ਕੁਰਬਾਨੀ, ਕਰਬਲਿਆਂ ਦੀ ਲੋੜ ਰਹੇ ਨਾ ਰਾਈਆ। ਆਬੇ ਹਯਾਤ ਅੰਮ੍ਰਿਤ ਰਸ ਪਿਆ ਦੇ ਠੰਡਾ ਪਾਣੀ, ਨਿਝਰ ਝਿਰਨਿਉਂ ਬੂੰਦ ਸਵਾਂਤ ਆਪ ਟਪਕਾਈਆ। ਚਾਰ ਵਰਨਾਂ ਅਠਾਰਾਂ ਬਰਨਾਂ ਦੀਨਾਂ ਮਜ਼੍ਹਬਾਂ ਬਣ ਜਾ ਬਾਨੀ, ਵਾਰਸ ਹੋ ਕੇ ਵੇਖ ਵਖਾਈਆ। ਤੇਰੀ ਸਿਫ਼ਤ ਸਲਾਹ ਬੇਪਰਵਾਹ ਅਗੰਮ ਅਥਾਹ ਕੋਈ ਲਿਖ ਨਾ ਸਕੇ ਕਲਮ ਕਾਨੀ, ਕਾਏਨਾਤ ਵਿਚ ਭੇਵ ਕੋਇ ਨਾ ਪਾਈਆ। ਮੇਰੀ ਬੇਨੰਤੀ ਪਰਵਰਦਿਗਾਰ ਸਾਂਝੇ ਯਾਰ ਇਕੋ ਮਾਨੀਂ, ਮਨਸਾ ਤੇਰੇ ਚਰਨ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦੇਵਣਹਾਰ ਤੇਰੀ ਵਡਿਆਈਆ। ਧਰਨੀ ਕਹੇ ਪ੍ਰਭੂ ਮੇਰਾ ਲਹਿਣਾ ਕਰ ਦੇ ਪੂਰਾ, ਪੂਰਨ ਬ੍ਰਹਮ ਦੇ ਜਣਾਈਆ। ਮਾਲਕ ਖ਼ਾਲਕ ਬਣ ਹਾਜ਼ਰ ਹਜ਼ੂਰਾ, ਹਜ਼ਰਤਾਂ ਤੋਂ ਬਾਹਰ ਲਹਿਣਾ ਦੇ ਸਮਝਾਈਆ। ਜੁਗ ਬਦਲਣਾਂ ਤੇਰਾ ਦਸਤੂਰਾ, ਆਦਿ ਜੁਗਾਦੀ ਰੀਤੀ ਚਲੀ ਆਈਆ। ਕਲਜੁਗ ਅੰਤ ਸ੍ਰੀ ਭਗਵੰਤ ਮੈਂ ਧਰਨੀ ਹੋਈ ਮਜ਼ਬੂਰਾ, ਮੁਸ਼ਕਲ ਵਿਚ ਆਪਣਾ ਝਟ ਲੰਘਾਈਆ। ਉਹ ਆਸਾ ਪੂਰੀ ਕਰ ਦੇ ਜੋ ਸੰਦੇਸ਼ਾ ਦੇ ਕੇ ਗਿਆ ਮੂਸਾ ਉਤੇ ਕੋਹਤੂਰਾ, ਤੁਰੀਆ ਤੋਂ ਬਾਹਰ ਗਿਆ ਦ੍ਰਿੜਾਈਆ। ਜਿਸ ਨੂੰ ਈਸਾ ਕਿਹਾ ਮੇਰਾ ਬਾਪ ਅਸਮਾਨੀ ਨੂਰਾ, ਨੂਰ ਨੁਰਾਨਾ ਇਕ ਅਖਵਾਈਆ। ਮੁਹੰਮਦ ਦੀ ਆਸ਼ਾ ਧੁਰ ਅਮਾਮ ਕਲਮਾ ਕਾਏਨਾਤ ਦਾ ਲੇਖਾ ਨਾ ਰਹੇ ਅਧੂਰਾ, ਹਦੂਦ ਮਹਿਦੂਦ ਇਕ ਜਣਾਈਆ। ਮੈਂ ਤੇਰੀ ਪਰਵਰਦਿਗਾਰ ਹੋਵਾਂ ਮਸ਼ਕੂਰਾ, ਸ਼ੁਕਰਾਨੇ ਵਿਚ ਸੀਸ ਨਿਵਾਈਆ।
ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਸਰਬ ਕਲਾ ਭਰਪੂਰਾ, ਸਮਰਥ ਅਕਥ ਤੇਰੀ ਤੇਰੇ ਹੱਥ ਵਡਿਆਈਆ।
੨੫ ਚੇਤ ਸ਼ਹਿਨਸ਼ਾਹੀ ਸੰਮਤ ੧੨ ਪਿੰਡ ਸ਼ੇਖ ਪੁਰ ਜ਼ਿਲਾ ਰੋਪੜ ਹਰਭਜਨ ਸਿੰਘ ਦੇ ਗ੍ਰਹਿ
ਸ਼ਰਅ ਕਹੇ ਸੁਣ ਮੇਰੇ ਅੰਤਰਜਾਮੀ, ਅੰਤਰ ਨਿਰੰਤਰ ਜਗਤ ਜਹਾਨ ਧਿਆਨ ਲਗਾਈਆ। ਮੇਰੀ ਧਾਰ ਵਿਚ ਨਵ ਸੱਤ ਹੋਈ ਅੰਧੇਰੀ ਸ਼ਾਮੀ, ਸ਼ਮਅ ਨੂਰ ਜੋਤ ਨਾ ਕੋਇ ਰੁਸ਼ਨਾਈਆ। ਦੀਨ ਦੁਨੀ ਦਾ ਨਾਤਾ ਜੁੜੇ ਮੂਲ ਨਾ ਬਾਹਮੀ, ਏਕਾ ਰੰਗ ਨਾ ਕੋਇ ਸਮਾਈਆ। ਦੀਨਾਂ ਮਜ਼੍ਹਬਾਂ ਵਿਚ ਮੈਂ ਹੋਈ ਨੇਹਕਾਮੀ, ਆਪਣਾ ਬਲ ਨਾ ਕੋਇ ਧਰਾਈਆ। ਸ਼ਰਅ ਜਗਤ ਬੱਧੀ ਗੁਲਾਮੀ, ਬੰਧਨ ਦੀਨ ਦੁਨੀ ਵਖਾਈਆ। ਝਗੜਾ ਪਾਇਆ ਤੇਰੇ ਕਲਮੇ ਨਾਲ ਕਲਾਮੀ, ਕਾਇਨਾਤ ਦਿਤੀ ਲੜਾਈਆ। ਮੇਰੇ ਅੰਤਰ ਕਲਜੁਗ ਆਈ ਖਾਮੀ, ਖ਼ਾਮੋਸ਼ ਬੈਠੀ ਦਿਆਂ ਦੁਹਾਈਆ। ਮੇਰਾ ਸੰਦੇਸ਼ ਤੇਰੇ ਚਰਨ ਕਵਲ ਪੈਗ਼ਾਮੀ, ਪੈਗ਼ੰਬਰਾਂ ਦੇ ਮਾਲਕ ਦਿਆਂ ਦ੍ਰਿੜਾਈਆ। ਧਰਨੀ ਧਵਲ ਉਤੋਂ ਝਗੜਾ ਮੇਟ ਅਸਮਾਨੀ, ਇਸਮ ਆਜ਼ਮ ਇਕ ਸਮਝਾਈਆ। ਮੇਰੇ ਉਤੇ ਕਰਨੀ ਮਿਹਰਵਾਨੀ, ਮਿਹਰ ਨਜ਼ਰ ਉਠਾਈਆ। ਦੀਨ ਮਜ਼੍ਹਬ ਜ਼ਾਤ ਪਾਤ ਝਗੜਾ ਰਹੇ ਨਾ ਕੋਈ ਇਨਸਾਨੀ, ਮਾਨਸ ਮਾਨਵ ਮਾਨੁਸ ਤੇਰੇ ਰੰਗ ਰੰਗਾਈਆ। ਮੇਰੀ ਸ਼ਰਅ ਸ਼ਰੀਅਤ ਕਰ ਬੇਗਾਨੀ, ਲੋਕਮਾਤ ਰਹਿਣ ਨਾ ਪਾਈਆ। ਤੂੰ ਸ਼ਹਿਨਸ਼ਾਹ ਪਾਤਸ਼ਾਹ ਸੁਲਤਾਨੀ, ਹਰਿ ਕਰਤਾ ਇਕ ਅਖਵਾਈਆ। ਮੈਂ ਜਗਤ ਕੋਝੀ ਹੋਈ ਨਿਮਾਣੀ, ਨਿਵ ਨਿਵ ਲਾਗਾਂ ਪਾਈਆ। ਮੇਰਾ ਲਹਿਣਾ ਦੇਣਾ ਲੋਕਮਾਤ ਚੁਕਾ ਆਸਾਨੀ, ਅਸਲ ਆਪਣਾ ਹੁਕਮ ਵਰਤਾਈਆ। ਮੇਰੇ ਪਿਆਰ ਵਿਚ ਅਵਤਾਰ ਪੈਗ਼ੰਬਰਾਂ ਗੁਰੂਆਂ ਦੇਣੀ ਪਈ ਕੁਰਬਾਨੀ, ਕਰਬਲਾ ਸ਼ਹਾਦਤ ਰਿਹਾ ਭੁਗਤਾਈਆ। ਮੈਂ ਝਗੜਾ ਪਾਇਆ ਜਿਸਮਾਨੀ, ਜਮੀਰ ਸਭ ਦੀ ਅੰਦਰੋਂ ਦਿਤੀ ਬਦਲਾਈਆ। ਤੂੰ ਮੇਰਾ ਮਾਲਕ ਏਕਾ ਏਕ ਅਸਲਾਮੀ, ਇਸਮ ਆਜ਼ਮ ਨੂਰ ਅਲਾਹੀਆ। ਮੇਰੀ ਬੇਨੰਤੀ ਕਰੀਂ ਪਰਵਾਨੀ, ਪਰਮ ਪੁਰਖ ਪੁਰਖ ਦ੍ਰਿੜਾਈਆ। ਮੇਰੀ ਅੱਖਰਾਂ ਵਾਲੀ ਨਹੀਂ ਕਹਾਨੀ, ਸ਼ਬਦੀ ਧਾਰ ਮੰਗ ਮੰਗਾਈਆ। ਮੇਰਾ ਝਗੜਾ ਮੁਕਾ ਦੇ ਨਾਲੋਂ ਜੇਰਜ ਖਾਣੀ, ਤਨ ਵਜੂਦ ਲੇਖਾ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਰ ਮਿਲੇ ਵਡਿਆਈਆ। ਸ਼ਰਅ ਕਹੇ ਪ੍ਰਭੂ ਮੇਰਾ ਝਗੜਾ ਤੱਕ ਲੈ ਲੋਕਮਾਤ, ਮਤ ਮਤਾਂਰਤਾ ਡੇਰਾ ਢਾਹੀਆ। ਮੇਰਾ ਲੇਖਾ ਤੱਕ ਲੈ ਜ਼ਾਤ ਪਾਤ, ਦੀਨ ਮਜ਼੍ਹਬ ਫੋਲ ਫੁਲਾਈਆ। ਮੇਰੀ ਇਕੋ ਬੇਨੰਤੀ ਇਕੋ ਬਾਤ, ਬਾਤਨ ਭੇਵ ਦੇਣਾ ਚੁਕਾਈਆ। ਕਿਰਪਾ ਕਰ ਦੇ ਮੇਰੇ ਕਮਲਾਪਾਤ, ਪਤਿਪਰਮੇਸ਼ਵਰ ਤੇਰੀ ਓਟ ਤਕਾਈਆ। ਸਚ ਪ੍ਰੀਤੀ ਮਾਨਵ ਜ਼ਾਤੀ ਆਪਣਾ ਜੋੜ ਲੈ ਨਾਤ, ਦੀਨ ਦੁਨੀ ਦਾ ਲੇਖਾ ਆਪ ਨਾ ਕੋਇ ਲਿਖਾਈਆ। ਚਾਰ ਕੁੰਟ ਦਾ ਝਗੜਾ ਮੇਟ ਦੇ ਕਾਗਜ਼ਾਤ, ਨਿਰਅੱਖਰ ਕਰ ਪੜ੍ਹਾਈਆ। ਤੂੰ ਆਦਿ ਜੁਗਾਦੀ ਸਭ ਦਾ ਪਿਤ ਮਾਤ, ਪਤਿਪਰਮੇਸ਼ਵਰ ਇਕ ਅਖਵਾਈਆ। ਲੇਖਾ ਰਹਿਣ ਨਾ ਦੇਣਾ ਕਾਗਜ਼ਾਤ, ਆਤਮ ਪਰਮਾਤਮ ਦੇਣਾ ਸਮਝਾਈਆ। ਅੰਤ ਕੰਤ ਭਗਵੰਤ ਮੇਰੀ ਪੁੱਛਣੀ ਵਾਤ, ਵਾਰਸ ਹੋ ਕੇ ਵੇਖ ਵਖਾਈਆ। ਮੈਂ ਪੈਗ਼ੰਬਰਾਂ ਵਲ ਰਹੀ ਝਾਕ, ਬਿਨ ਅੱਖੀਆਂ ਅੱਖ ਉਠਾਈਆ। ਕਵਣ ਵੇਲਾ ਮੇਰਾ ਲਹਿਣਾ ਦੇਣਾ ਮੁੱਕੇ ਲੋਕਮਾਤ, ਧਰਨੀ ਧਰਤ ਧਵਲ ਧੌਲ
ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਹੁਕਮ ਇਕ ਮਨਾਈਆ। ਸ਼ਰਅ ਕਹੇ ਪ੍ਰਭੂ ਮੇਰੀ ਸ਼ਰੀਅਤ ਮੁਕਾ ਦੇ ਜਲਦੀ, ਬਹੁਤੀ ਦੇਰ ਨਾ ਕੋਇ ਲਗਾਈਆ। ਕਲਜੁਗ ਕਲਾ ਮੇਟ ਦੇ ਕਲ ਦੀ, ਕਲ ਕਾਤੀਆਂ ਕਰ ਸਫ਼ਾਈਆ। ਕਪਟ ਖੇਲ ਰਹੇ ਨਾ ਛਲ ਦੀ, ਅਛਲ ਛਲ ਧਾਰੀ ਹੋ ਸਹਾਈਆ। ਵੰਡ ਰਹੇ ਨਾ ਪਾਣੀ ਜਲ ਦੀ, ਤੀਰਥਾਂ ਰੰਗ ਰੰਗਾਈਆ। ਖੇਲ ਵੇਖ ਲੈ ਮਾਰੂਥਲ ਦੀ, ਕਾਅਬੇ ਰਹੇ ਕੁਰਲਾਈਆ। ਸ਼ਰਅ ਕਹੇ ਮੈਂ ਤੇਰਾ ਹੁਕਮ ਸੰਦੇਸ਼ਾ ਰਹੀ ਝਲਦੀ, ਸਿਰ ਸਰ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਰ ਮਿਲੇ ਵਡਿਆਈਆ। ਸ਼ਰਅ ਕਹੇ ਪ੍ਰਭੂ ਮੇਰਾ ਲਹਿਣਾ ਦੇਣਾ ਮੁਕਾ ਜਹਾਨਾ, ਦੀਨ ਦੁਨੀ ਵੰਡ ਨਾ ਕੋਇ ਵੰਡਾਈਆ। ਕਿਰਪਾ ਕਰ ਮੇਰੇ ਭਗਵਾਨਾ, ਭਗਵਨ ਤੇਰੀ ਓਟ ਤਕਾਈਆ। ਤੂੰ ਸਚ ਧਰਮ ਦੱਸ ਇਕ ਨਿਸ਼ਾਨਾ, ਨਿਸ਼ਾਨੇ ਦੀਨ ਦੁਨੀ ਬਦਲਾਈਆ। ਧਰਮ ਦੀ ਧਾਰ ਇਕੋ ਵਖਾ ਧਰਮ ਨਿਸ਼ਾਨਾ, ਜਗਤ ਜਹਾਨ ਕਰ ਸ਼ਨਵਾਈਆ। ਤੂੰ ਮਹਾਂਬਲੀ ਸੁਲਤਾਨਾ, ਹਰਿ ਕਰਤਾ ਧੁਰਦਰਗਾਹੀਆ। ਸ਼ਰਅ ਕਹੇ ਮੇਰੀ ਬੇਨੰਤੀ ਕਰ ਪਰਵਾਨਾ, ਪਰਮ ਪੁਰਖ ਤੇਰੇ ਚਰਨ ਟਿਕਾਈਆ। ਮੇਰਾ ਲੇਖਾ ਲਹਿਣਾ ਤਕ ਜ਼ਿਮੀਂ ਅਸਮਾਨਾਂ, ਜ਼ਿਮੀਂ ਅਸਮਾਨ ਦੇ ਮਾਲਕ ਹੋਣਾ ਸਹਾਈਆ। ਮੈਂ ਚਾਹੁੰਦੀ ਤੇਰਾ ਇਕੋ ਇਸ਼ਟ ਹੋਵੇ ਸ੍ਰੀ ਭਗਵਾਨਾ, ਦੂਸਰ ਸੀਸ ਨਾ ਕੋਇ ਨਿਵਾਈਆ। ਤੇਰੇ ਨਾਮ ਕਲਮੇ ਦਾ ਇਕੋ ਹੋਵੇ ਗਾਣਾ, ਨਵ ਸੱਤ ਮਿਲਕੇ ਢੋਲਾ ਗਾਈਆ। ਮੇਰਾ ਵਕਤ ਸੁਹੰਜਣਾ ਸ਼ਹਿਨਸ਼ਾਹ ਕਰ ਸ਼ਹਾਨਾ, ਸ਼ਾਹੋ ਭੂਪ ਆਪਣੀ ਦਇਆ ਕਮਾਈਆ। ਸ੍ਰਿਸ਼ਟੀ ਦ੍ਰਿਸ਼ਟੀ ਇਕੋ ਬਖਸ਼ ਧਿਆਨਾ, ਚਰਨ ਕਵਲ ਇਕ ਸਰਨਾਈਆ। ਸ਼ਰਅ ਹਦੂਦ ਰਹੇ ਨਾ ਕੋਇ ਵਿਚ ਇਨਸਾਨਾ, ਇਨਸਾਨੀਅਤ ਸਭ ਨੂੰ ਦੇਣੀ ਦ੍ਰਿੜਾਈਆ। ਮੇਰੀ ਧਾਰ ਸਤਿਜੁਗ ਵਿਚ ਬਦਲੇ ਨਾਲ ਬਦਲ ਦਈਂ ਜ਼ਮਾਨਾ, ਜ਼ਿਮੀਂ ਜ਼ਮਾਂ ਆਪਣੇ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿ ਸਚ ਦਾ ਬਖਸ਼ ਦੇ ਦਾਨਾ, ਦਾਤੇ ਦਾਨੀ ਦਇਆਵਾਨ ਆਪਣਾ ਰੰਗ ਰੰਗਾਈਆ।
੨੫ ਚੇਤ ਸ਼ਹਿਨਸ਼ਾਹੀ ਸੰਮਤ ੧੨ ਸ਼ੇਖਪੁਰ ਜ਼ਿਲਾ ਰੋਪੜ ਮੇਹਰ ਸਿੰਘ ਦੇ ਗ੍ਰਹਿ
ਧਰਮ ਕਹੇ ਪ੍ਰਭੂ ਮੇਰਾ ਉਘਾ ਕਰਦੇ ਧਰਮ, ਧਰਮ ਦੀ ਧਾਰ ਏਕੰਕਾਰ ਦੇਣੀ ਪਰਗਟਾਈਆ। ਜਨ ਭਗਤਾਂ ਧਰਨੀ ਧਵਲ ਧੌਲ ਉਤੇ ਦੇ ਦੇ ਜਰਮ, ਜਨਮ ਜਨਮ ਦੇ ਮਾਲਕ ਦਇਆ ਕਮਾਈਆ। ਸਾਚੇ ਸੰਤਾਂ ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਬਦਲ ਦੇ ਕਰਮ, ਕਰਮ ਕਾਂਡ ਦਾ ਡੇਰਾ ਢਾਈਆ। ਦੀਨ ਦੁਨੀ ਦਾ ਅੰਦਰੋਂ ਮੇਟ ਦੇ ਭਰਮ, ਭਾਂਡਾ ਭਰਮ ਭੌ ਭੰਨਾਈਆ। ਨੌਂ ਖੰਡ ਸੱਤ ਦੀਪ ਇਕੋ ਟੇਕ ਬਖਸ਼ ਦੇ ਚਰਨ, ਚਰਨੋਦਕ ਧੁਰ ਦਾ ਜਾਮ ਪਿਆਈਆ। ਸਤਿ ਸਤਿਵਾਦੀ ਪੁਰਖ ਅਕਾਲੇ ਤੇਰੀ ਹੋਵੇ ਸਰਨ, ਸਰਨਗਤ ਇਕ ਰਖਾਈਆ। ਤੂੰ ਮੇਰਾ ਮੈਂ ਤੇਰਾ ਢੋਲਾ ਸਾਰੇ ਪੜ੍ਹਨ, ਇਕੋ ਰਾਗ ਸਿਫ਼ਤ ਸਲਾਹੀਆ। ਇਕੋ ਮੰਜ਼ਲ ਮਹਿਬੂਬ ਤੇਰੀ ਚੜ੍ਹਨ, ਭੱਜਣ ਬਣ ਕੇ ਪਾਂਧੀ ਰਾਹੀਆ। ਇਕੋ ਸਚਖੰਡ ਦਵਾਰੇ ਵੜਨ, ਦਰਗਾਹ ਸਾਚੀ ਸੋਭਾ ਪਾਈਆ। ਤੂੰ ਨਿਰਗੁਣ ਨਿਰਵੈਰ ਲਾਉਣਾ ਆਪਣੇ ਲੜਨ, ਪੱਲੂ ਸਕੇ ਨਾ ਕੋਇ ਛੁਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ
ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ। ਧਰਮ ਕਹੇ ਪ੍ਰਭੂ ਮੇਰਾ ਧਰਮ ਧਾਰ ਦਾ ਬਣਾ ਦੇ ਜੁਗ, ਜੁਗਤੀ ਆਪਣੀ ਨਾਲ ਬਣਾਈਆ। ਭਗਤ ਸੁਹੇਲੇ ਲੋਕਮਾਤ ਚੁਗ, ਚੁਗਲੀ ਨਿੰਦਿਆ ਵਿਚੋਂ ਬਾਹਰ ਕਢਾਈਆ। ਸਾਚਾ ਨਾਮ ਬਖਸ਼ ਦੇ ਆਥਣ ਉਗ, ਉਦੈ ਅਸਤ ਤੇਰੀ ਵਜਦੀ ਰਹੇ ਵਧਾਈਆ। ਹਰਿਜਨ ਪਵਿਤਰ ਕਰ ਬੁੱਧ, ਬਿਬੇਕੀ ਆਪਣਾ ਰੰਗ ਚੜ੍ਹਾਈਆ। ਨਿਰਮਲ ਸਾਫ਼ ਕਰਦੇ ਸ਼ੁੱਧ, ਬਸੁਧਾ ਉਤੇ ਦੇ ਵਡਿਆਈਆ। ਲੇਖੇ ਲਾ ਲੈ ਜਨਣੀ ਵਾਲਾ ਦੁੱਧ, ਬੱਤੀ ਧਾਰ ਸੀਸ ਬਖਸ਼ਾਈਆ। ਤੂੰ ਦੇਵਣਹਾਰਾ ਸਭ ਕੁਝ, ਕੁਦਰਤ ਦਾ ਕਾਦਰ ਇਕ ਅਖਵਾਈਆ। ਜਨ ਭਗਤਾਂ ਦੀਪਕ ਲੋਕਮਾਤ ਜਾਏ ਨਾ ਬੁਝ, ਜੋਤੀ ਜੋਤ ਕਰਨੀ ਰੁਸ਼ਨਾਈਆ। ਸਗਲਾ ਸੰਗੀ ਨਾ ਦਿਸੇ ਬਿਨ ਤੁਧ, ਸਾਚਾ ਮਾਣ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਰ ਆਪ ਸੁਹਾਈਆ। ਧਰਮ ਕਹੇ ਪ੍ਰਭੂ ਮੇਰਾ ਖੋਲ੍ਹ ਦੇ ਧਰਮ ਦਵਾਰਾ, ਧਰਮ ਦੀ ਧਾਰ ਨਾਲ ਜਣਾਈਆ। ਸਚ ਵਸਤ ਨਾਲ ਅਗੰਮੀ ਦੇ ਦੇ ਥਾਰਾ, ਥਿਰ ਘਰ ਵਾਸੀ ਆਪਣੀ ਦਇਆ ਕਮਾਈਆ। ਨੌਂ ਖੰਡ ਪ੍ਰਿਥਮੀ ਸੱਤ ਦੀਪ ਤੇਰਾ ਇਕੋ ਹੋਵੇ ਦਵਾਰਾ, ਦੀਨ ਮਜ਼੍ਹਬ ਜ਼ਾਤ ਪਾਤ ਵੰਡ ਨਾ ਕੋਇ ਵੰਡਾਈਆ। ਸ੍ਰਿਸ਼ਟੀ ਦ੍ਰਿਸ਼ਟੀ ਅੰਤਰ ਨਿਰੰਤਰ ਨਿਰਗੁਣ ਧਾਰ ਬਣ ਸਹਾਰਾ, ਸਹਾਇਕ ਨਾਇਕ ਇਕੋ ਇਕ ਅਖਵਾਈਆ। ਤੂੰ ਕੁਦਰਤ ਕਾਦਰ ਬੇਐਬ ਪਰਵਰਦਿਗਾਰਾ, ਨੂਰ ਨੁਰਾਨਾ ਨੂਰ ਅਲਾਹੀਆ। ਆਦਿ ਜੁਗਾਦੀ ਸਾਂਝਾ ਮੀਤ ਮੁਰਾਰਾ, ਮਿੱਤਰ ਪਿਆਰਾ ਇਕ ਅਖਵਾਈਆ। ਧਰਤੀ ਉਤੋਂ ਦੀਨ ਮਜ਼੍ਹਬ ਝਗੜਾ ਮੇਟ ਜਗਤ ਸੰਸਾਰਾ, ਸ਼ਰਅ ਸ਼ਰੀਅਤ ਕਰੇ ਨਾ ਕੋਇ ਲੜਾਈਆ। ਮਾਨਵ ਜ਼ਾਤੀ ਤੇਰੇ ਚਰਨ ਕਵਲ ਕਰੇ ਨਿਮਸਕਾਰਾ, ਨਿਵ ਨਿਵ ਲਾਗੇ ਪਾਈਆ। ਤੂੰ ਸਭ ਨੂੰ ਦੇਵਣਹਾਰ ਦਾਤਾਰਾ, ਦਇਆਨਿਧ ਅਖਵਾਈਆ। ਭਗਤ ਵਛਲ ਬਣ ਗਿਰਧਾਰਾ, ਗਹਿਰ ਗੰਭੀਰ ਆਪਣਾ ਰੰਗ ਰੰਗਾਈਆ। ਭਗਤ ਸੁਹੇਲਾ ਨਜ਼ਰੀ ਆਏ ਮੀਤ ਮੁਰਾਰਾ, ਮਿਤਰ ਪਿਆਰੇ ਤੇਰੀ ਬੇਪਰਵਾਹੀਆ। ਹਰਿਜਨ ਸਾਚੇ ਗੰਢ ਪਾ ਵਿਚ ਸੰਸਾਰਾ, ਪਿਤਾ ਪੂਤ ਗੋਦ ਸੁਹਾਈਆ। ਧਰਨੀ ਕਹੇ ਮੈਂ ਨਮੋ ਨਮੋ ਕਰਾਂ ਨਿਮਸਕਾਰਾ, ਡੰਡਾਵਤ ਬੰਦਨਾ ਵਿਚ ਸੀਸ ਝੁਕਾਈਆ। ਤੂੰ ਸ਼ਾਹੋ ਭੂਪ ਇਕ ਸਿਕਦਾਰਾ, ਸ਼ਹਿਨਸ਼ਾਹ ਇਕ ਅਖਵਾਈਆ। ਤੇਰਾ ਚਰਨ ਕਵਲ ਸਭ ਦਾ ਸਾਂਝਾ ਹੋਏ ਦਵਾਰਾ, ਦੋ ਜਹਾਨਾਂ ਮਾਲਕ ਦੇਣੀ ਵਡਿਆਈਆ। ਤੇਰਾ ਨੂਰ ਜ਼ਹੂਰ ਪ੍ਰਕਾਸ਼ ਹੋਵੇ ਚਵੀਆਂ ਅਵਤਾਰਾ, ਚੌਬੀਸੇ ਜਗਦੀਸ਼ੇ ਦੇਣੀ ਮਾਣ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੁਧ ਬਿਨ ਅੰਤ ਨਾ ਕੋਇ ਸਹਾਰਾ, ਸਹਾਇਕ ਜਗਤ ਜੁਗਤ ਨਜ਼ਰ ਕੋਇ ਨਾ ਆਈਆ।
੨੫ ਚੇਤ ਸ਼ਹਿਨਸ਼ਾਹੀ ਸੰਮਤ ੧੨ ਪਿੰਡ ਧਿਆਨ ਪੁਰ ਜ਼ਿਲਾ ਰੋਪੜ
ਬਚਨ ਸਿੰਘ ਦੇ ਗ੍ਰਹਿ
ਧਰਮ ਕਹੇ ਪ੍ਰਭ ਸਤਿ ਸਚ ਦੱਸ ਦੇ ਰਾਹ, ਮਾਨਵ ਜਾਤੀ ਇਕੋ ਮਾਰਗ ਲਾਈਆ। ਦੋ ਜਹਾਨਾਂ ਸ੍ਰੀ ਭਗਵਾਨਾ ਬਣ ਮਲਾਹ, ਖੇਵਟ ਖੇਟਾ ਹੋ ਕੇ ਬੋਝ ਆਪਣੇ ਕੰਧ ਉਠਾਈਆ। ਨੌਂ ਖੰਡ ਪ੍ਰਿਥਮੀ ਸੱਤ ਦੀਪ ਤੇਰਾ ਇਕੋ ਨਾਮ ਲੈਣ ਗਾ, ਗੋਬਿੰਦ ਸੋਹਲਾ ਢੋਲਾ ਇਕ ਸਮਝਾਈਆ। ਸ੍ਰਿਸ਼ਟੀ
ਦ੍ਰਿਸ਼ਟੀ ਅੰਦਰੋਂ ਪਕੜ ਲੈ ਬਾਂਹ, ਆਤਮ ਪਰਮਾਤਮ ਮੇਲਾ ਮਿਲਾਉਣਾ ਚਾਈਂ ਚਾਈਂਆ। ਧਰਨੀ ਧਰਤ ਧਵਲ ਧੌਲ ਤੇਰਾ ਪੂਜਣ ਹੋਵੇ ਇਕ ਥਾਂ, ਇਕੋ ਦਵਾਰ ਦੇ ਵਡਿਆਈਆ। ਖੇਲ ਤੱਕ ਲਾ ਜੋਤੀ ਜਾਤੇ ਹੋ ਕੇ ਥਲ ਅਸਗਾਹ, ਪਰਦਾ ਪਰਦਿਆਂ ਵਿਚੋਂ ਉਠਾਈਆ। ਕਲਜੁਗ ਕਿਰਿਆ ਕੂੜ ਦੇ ਮਿਟਾ, ਮਾਇਆ ਮਮਤਾ ਮੋਹ ਨਾ ਹੋਏ ਹਲਕਾਈਆ। ਸਾਚਾ ਮਾਰਗ ਇਕੋ ਇਕ ਦਰਸਾ, ਦਹਿ ਦਿਸ਼ਾ ਪਰਦਾ ਲਾਹੀਆ। ਤੂੰ ਸ਼ਹਿਨਸ਼ਾਹ ਪਾਤਸ਼ਾਹ, ਪਾਰਬ੍ਰਹਮ ਪਤਿਪਰਮੇਸ਼ਵਰ ਨੂਰ ਅਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਦਰ ਆਪ ਸੁਹਾਈਆ। ਧਰਮ ਕਹੇ ਪ੍ਰਭ ਮੇਰਾ ਦੀਨ ਦੁਨੀ ਨਾਲ ਕਰ ਪਿਆਰ, ਮੁਹੱਬਤ ਸਤਿਗੁਰ ਸ਼ਬਦ ਬਣਾਈਆ। ਦੀਨ ਮਜ਼੍ਹਬ ਰਹੇ ਕੋਈ ਨਾ ਖਾਰ, ਦੂਈ ਦਵੈਤੀ ਵੰਡ ਨਾ ਕੋਇ ਵੰਡਾਈਆ। ਜ਼ਾਤ ਪਾਤ ਦਾ ਕਰੇ ਨਾ ਕੋਈ ਵਿਚਾਰ, ਊਚ ਨੀਚ ਨਜ਼ਰ ਕੋਇ ਨਾ ਆਈਆ। ਤੇਰਾ ਇਕੋ ਇਸ਼ਟ ਸ੍ਰਿਸ਼ਟ ਹੋਵੇ ਸਰਬ ਸੰਸਾਰ, ਦੋ ਜਹਾਨਾਂ ਇਕੋ ਰੰਗ ਵਖਾਈਆ। ਨੌਂ ਖੰਡ ਪ੍ਰਿਥਮੀ ਤੇਰਾ ਨਾਮ ਹੋਏ ਜੈ ਜੈ ਕਾਰ, ਸੋਹਲਾ ਢੋਲਾ ਇਕੋ ਗਾਈਆ। ਇਕੋ ਚਰਨ ਕਵਲ ਹੋਵੇ ਨਿਮਸਕਾਰ, ਦੂਸਰ ਨਜ਼ਰ ਕੋਇ ਨਾ ਆਈਆ। ਧਰਮ ਕਹੇ ਮੇਰਾ ਧਰਮ ਦਵਾਰਾ ਧਵਲ ਉਤੇ ਸਭ ਨੂੰ ਦਏ ਅਧਾਰ, ਬਚਿਆ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਾਚੀ ਵਸਤ ਅਗੰਮ ਵਰਤਾਈਆ। ਧਰਮ ਕਹੇ ਮੇਰਾ ਧਰਮ ਦਵਾਰਾ ਅਗੰਮਾ ਖੋਲ੍ਹ, ਖ਼ਾਲਕ ਖਲਕ ਦੇ ਵਡਿਆਈਆ। ਨਾਮ ਨਿਧਾਨਾ ਸ੍ਰੀ ਭਗਵਾਨਾ ਸ਼ਬਦੀ ਧਾਰ ਬੋਲ, ਦੋ ਜਹਾਨਾਂ ਕਰ ਪੜ੍ਹਾਈਆ। ਧਰਮ ਦਾ ਧਰਮ ਤਰਾਜ਼ੂ ਕੰਡੇ ਜਗਤ ਤੋਲਣਾ ਤੋਲ, ਲੱਖ ਚੁਰਾਸੀ ਆਪਣੇ ਹੱਥ ਉਠਾਈਆ। ਸਚ ਦਵਾਰਾ ਏਕੰਕਾਰਾ ਪਰਵਰਦਿਗਾਰਾ ਸਾਂਝੇ ਯਾਰਾ ਇਕੋ ਖੋਲ੍ਹ, ਤੁਧ ਬਿਨ ਦੂਜਾ ਨਜ਼ਰ ਕੋਇ ਨਾ ਆਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਸਾਰੇ ਤੇਰਾ ਢੋਲਾ ਲੈਣ ਬੋਲ, ਅਨਬੋਲਤ ਦੇਣਾ ਸੁਣਾਈਆ। ਨਿਰਗੁਣ ਸਰਗੁਣ ਵਸਣਾ ਸਦਾ ਕੋਲ, ਪਰਦਾ ਪਰਦਿਆਂ ਵਿਚੋਂ ਚੁਕਾਈਆ। ਜਗਤ ਜਗਿਆਸੂ, ਮੇਰੇ ਸਚ ਸਵਾਮੀ ਰਹੇ ਨਾ ਮੇਰੇ ਕੋਲ, ਭੁਲਿਆਂ ਮਾਰਗ ਦੇਣਾ ਲਾਈਆ। ਆਪਣਾ ਵਾਅਦਾ ਤੱਕ ਲੈ ਅਵਤਾਰ ਪੈਗ਼ੰਬਰਾਂ ਗੁਰੂਆਂ ਵਾਲਾ ਕੌਲ, ਇਕਰਾਰਨਾਮਾ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਮਾਲਕ ਹੋਣਾ ਸਹਾਈਆ। ਧਰਮ ਕਹੇ ਪ੍ਰਭੂ ਧਰਮ ਦੀ ਧਾਰ ਬਣਾ ਦੇ ਮਾਨੁਖ, ਮਾਨਸ ਆਪਣੇ ਰੰਗ ਰੰਗਾਈਆ। ਸ਼ਰਅ ਦਾ ਰਹੇ ਨਾ ਕਿਸੇ ਦੁੱਖ, ਸ਼ਰੀਅਤ ਵੰਡ ਨਾ ਕੋਇ ਵੰਡਾਈਆ। ਮਮਤਾ ਮੋਹ ਨਾ ਕਲਪੇ ਭੁੱਖ, ਤ੍ਰਿਸ਼ਨਾ ਕੂੜ ਦੇਣੀ ਮਿਟਾਈਆ। ਸੁਫਲ ਕਰਾਉਂਣੀ ਜਗਤ ਜਨਣੀ ਕੁੱਖ, ਹਰਿਜਨ ਆਪਣੇ ਰੰਗ ਰੰਗਾਈਆ। ਉਜਲ ਕਰਨਾ ਲੋਕਮਾਤ ਮੁੱਖ, ਸਿਰ ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਸਾਹਿਬ ਮੇਰੇ ਗੁਸਾਈਂਆ। ਧਰਮ ਕਹੇ ਪ੍ਰਭੂ ਮੇਰਾ ਧਰਮ ਦਵਾਰਾ ਹੋਵੇ ਏਕ, ਏਕੰਕਾਰ ਤੇਰੀ ਸਰਨਾਈਆ। ਮਾਨਵ ਜ਼ਾਤੀ ਇਕੋ ਹੋਵੇ ਟੇਕ, ਟਿੱਕੇ ਧੂੜੀ ਮਸਤਕ ਖਾਕ ਰਮਾਈਆ। ਹਰ ਹਿਰਦੇ ਅੰਦਰ ਕਰ ਬੁੱਧ ਬਿਬੇਕ, ਪਤਤ ਪੁਨੀਤ ਆਪ ਕਰਾਈਆ। ਤ੍ਰੈਗੁਣ ਮਾਇਆ ਨਾ ਲਾਏ ਸੇਕ, ਅਗਨੀ ਤਤ ਦੇਣਾ ਬੁਝਾਈਆ। ਤ੍ਰੈਗੁਣ ਮਾਇਆ ਲਾ ਸਕੇ ਨਾ ਸੇਕ, ਅੰਮ੍ਰਿਤ ਮੇਘ ਦੇਣਾ ਬਰਸਾਈਆ। ਤੇਰਾ ਖੇਲ ਸਦਾ ਸਦ ਨੇਕ, ਅਕਲ ਕਲਧਾਰੀ ਤੇਰੇ ਹੱਥ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ
ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਧਰਮ ਧਰਮ ਦੀ ਧਾਰ ਏਕੰਕਾਰ ਆਪਣੀ ਬਖਸ਼ਣੀ ਧੁਰ ਦੀ ਟੇਕ, ਟਿੱਕੇ ਮਸਤਕ ਧੂੜੀ ਖਾਕ ਖਾਕ ਰਮਾਈਆ।