੨੫ ਚੇਤ ਸ਼ਹਿਨਸ਼ਾਹੀ ਸੰਤਤ ੧੨ ਪਿੰਡ ਧਨੌਰੀ ਜ਼ਿਲਾ ਰੋਪੜ ਲਛਮਣ ਸਿੰਘ ਦੇ ਗ੍ਰਹਿ
ਧਰਨੀ ਕਹੇ ਪ੍ਰਭੂ ਸਤਿ ਧਰਮ ਪਰਗਟਾ ਦੇ ਮਾਤ, ਜਗਤ ਜੁਗਤ ਆਪਣੀ ਦਇਆ ਕਮਾਈਆ। ਗਰੀਬ ਨਿਮਾਣਿਆਂ ਦੀਨ ਦੁਨੀ ਪੁੱਛ ਵਾਤ, ਕੋਝਿਆਂ ਕਮਲਿਆਂ ਹੋ ਸਹਾਈਆ। ਨੌਂ ਖੰਡ ਪ੍ਰਿਥਮੀ ਮੇਟ ਅੰਧੇਰੀ ਰਾਤ, ਸਤਿਜੁਗ ਸਤਿ ਚੰਦ ਕਰ ਰੁਸ਼ਨਾਈਆ। ਵਰਨਾਂ ਬਰਨਾਂ ਸਚ ਪ੍ਰੀਤੀ ਬਖਸ਼ ਆਪਣੀ ਦਾਤ, ਵਸਤ ਅਮੁਲ ਅਤੁਲ ਆਪ ਵਰਤਾਈਆ। ਤੂੰ ਸਭ ਦਾ ਸਵਾਮੀ ਠਾਕਰ ਕਮਲਾਪਾਤ, ਪਤਿਪਰਮੇਸ਼ਵਰ ਅਗੰਮ ਅਥਾਹੀਆ। ਕਲਜੁਗ ਅੰਤ ਅਖੀਰ ਬੇਨਜ਼ੀਰ ਪੁੱਛ ਵਾਤ, ਵਾਰਸ ਹੋ ਕੇ ਵੇਖ ਵਖਾਈਆ। ਮਾਨਸ ਜ਼ਾਤੀ ਅੰਦਰ ਮਾਰ ਝਾਤ, ਪਰਦਾ ਪਰਦਿਆਂ ਵਿਚੋਂ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਸਾਚੇ ਮੰਗ ਮੰਗਾਈਆ। ਧਰਨੀ ਕਹੇ ਪ੍ਰਭੂ ਮੇਰੇ ਉਤੇ ਧਰਮ ਦੀ ਧਾਰ ਕਰ ਉਘੀ, ਨਿਰਗੁਣ ਨਿਰਵੈਰ ਦਇਆ ਕਮਾਈਆ। ਕਲਜੁਗ ਔਧ ਵੇਖ ਲੈ ਪੁੱਗੀ, ਆਪਣਾ ਬੈਠੀ ਪੰਧ ਮੁਕਾਈਆ। ਮੈਂ ਰੋ ਪੁਕਾਰਾਂ ਧਰਤ ਨਿਮਾਣੀ ਬਸੁਧੀ, ਬੇਸੁਧ ਹੋ ਕੇ ਰਹੀ ਜਣਾਈਆ। ਸ੍ਰਿਸ਼ਟੀ ਦ੍ਰਿਸ਼ਟੀ ਅੰਦਰੋਂ ਪਵਿਤਰ ਕਰ ਦੇ ਬੁੱਧੀ, ਮਨ ਕਲਪਣਾ ਕੂੜ ਮਿਟਾਈਆ। ਨਾਮ ਅਣਿਆਲੇ ਤੀਰ ਨਾਲ ਸਭ ਦੀ ਸੁਰਤੀ ਜਾਏ ਵਿਧੀ, ਅੰਤਰ ਨਿਰੰਤਰ ਲੇਖਾ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਸਾਚੇ ਅਲਖ ਜਗਾਈਆ। ਧਰਨੀ ਕਹੇ ਪ੍ਰਭੂ ਸਤਿਜੁਗ ਧਰਮ ਦਵਾਰਾ ਖੋਲ੍ਹ, ਮਿਟੀ ਖਾਕ ਦੇ ਵਡਿਆਈਆ। ਸ਼ਬਦ ਅਨਾਦੀ ਅਗੰਮਾ ਬੋਲ, ਅਨਬੋਲਤ ਰਾਗ ਦ੍ਰਿੜਾਈਆ। ਮਾਨਵ ਜ਼ਾਤੀ ਦੀਨ ਦੁਨੀ ਧਰਮ ਤਰਾਜ਼ੂ ਤੋਲ, ਕੰਡਾ ਇਕੋ ਹੱਥ ਉਠਾਈਆ। ਬਜਰ ਕਪਾਟੀ ਜੀਵਾਂ ਜੰਤਾਂ ਸਾਧਾਂ ਸੰਤਾਂ ਪਰਦੇ ਖੋਲ੍ਹ, ਭਗਤ ਭਗਵਾਨ ਆਪਣੇ ਰੰਗ ਰੰਗਾਈਆ। ਹਰ ਘਟ ਅੰਤਰ ਸਵਾਮੀ ਹੋ ਕੇ ਜਾ ਮੌਲ, ਮੌਲਾ ਆਪਣਾ ਭੇਵ ਖੁਲ੍ਹਾਈਆ। ਅਵਤਾਰ ਪੈਗ਼ੰਬਰ ਗੁਰੂਆਂ ਅੰਤਮ ਪੂਰਾ ਕਰਦੇ ਕੌਲ, ਇਕਰਾਰਨਾਮਾ ਆਪਣੇ ਰੰਗ ਰੰਗਾਈਆ। ਮੈਂ ਕੋਝੀ ਕਮਲੀ ਜਗਤ ਨਿਮਾਣੀ ਧੌਲ, ਧਵਲ ਹੋ ਕੇ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਮੇਲਾ ਲੈਣਾ ਮਿਲਾਈਆ। ਧਰਨੀ ਕਹੇ ਪ੍ਰਭੂ ਇਕੋ ਬਖਸ਼ ਦੇ ਧੁਰ ਦਾ ਚਰਨ, ਚਰਨੋਦਕ ਸਾਚਾ ਜਾਮ ਪਿਆਈਆ। ਮੇਰੇ ਉਤੋਂ ਝਗੜਾ ਮੇਟ ਦੇ ਜ਼ਾਤ ਪਾਤ ਵਰਨ, ਬਰਨ ਦਾ ਲੇਖਾ ਰਹੇ ਨਾ ਰਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਨਵ ਸੱਤ ਢੋਲਾ ਪੜ੍ਹਨ, ਤਨ ਮੰਦਰ ਅੰਦਰ ਸਭ ਦੇ ਵਜਦੀ ਰਹੇ ਵਧਾਈਆ। ਤੇਰੀ ਮੰਜ਼ਲ ਹਕੀਕੀ ਲਾਸ਼ਰੀਕੀ ਪਰਵਰਦਿਗਾਰ ਸਾਚੇ ਚੜ੍ਹਨ, ਦਰਗਾਹ ਸਾਚੀ ਮੁਕਾਮੇ ਹਕ ਸਚਖੰਡ ਸਾਚੇ ਮਿਲ ਕੇ ਵੱਜੇ ਵਧਾਈਆ। ਤੂੰ ਆਦਿ ਜੁਗਾਦੀ ਬ੍ਰਹਮ ਬ੍ਰਹਿਮਾਦੀ ਸ਼ਬਦ ਅਨਾਦੀ ਹਾਰ ਭੰਨਣ ਘੜਨ, ਸਮਰਥ ਅਕਥ ਤੇਰੀ ਤੇਰੇ ਹੱਥ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਮਾਲਕ ਦਇਆ ਕਮਾਈਆ। ਧਰਨੀ ਕਹੇ ਪ੍ਰਭੂ ਧੁਰ ਦਾ ਤੇਰਾ ਹੋਵੇ ਨੂਰ ਉਜਾਲਾ, ਅੰਧ
ਅਗਿਆਨ ਮਿਟਾਈਆ। ਆਤਮ ਪਰਮਾਤਮ ਮਾਰਗ ਦੱਸ ਸੁਖਾਲਾ, ਪਾਰਬ੍ਰਹਮ ਬ੍ਰਹਮ ਮੇਲਾ ਹੋਏ ਸਹਿਜ ਸੁਭਾਈਆ। ਸੁਰਤ ਸ਼ਬਦ ਇਕੋ ਦਸਣੀ ਸਚੀ ਧਰਮਸਾਲਾ, ਗੁਰਦਵਾਰਾ ਇਕੋ ਨਜ਼ਰੀ ਆਈਆ। ਫਲ ਲਗਾ ਦੇ ਮੇਰੇ ਉਤੇ ਮਾਨਸ ਵਾਲੇ ਡਾਲਾ, ਸਾਢੇ ਤਿੰਨ ਕਰੋੜ ਪੱਤ ਟਹਿਣੀ ਰੋਮ ਰੋਮ ਮਹਿਕਾਈਆ। ਕਲਜੁਗ ਕਿਰਿਆ ਕੂੜ ਹਰ ਹਿਰਦਿਉਂ ਕੱਢ ਜ਼ੰਜਾਲਾ, ਜਾਗਰਤ ਜੋਤ ਬਿਨ ਵਰਨ ਗੋਤ ਕਰ ਰੁਸ਼ਨਾਈਆ। ਸਤਿ ਨਾਮ ਆਤਮ ਪਰਮਾਤਮ ਬਿਨ ਰਸਨਾ ਜਿਹਵਾ ਬਣਾ ਮਾਲਾ, ਮਨ ਕਾ ਮਣਕਾ ਆਪ ਭਵਾਈਆ। ਭਾਗ ਲਗਾ ਦੇ ਸਾਢੇ ਤਿੰਨ ਹੱਥ ਜੀਵ ਆਪਣਾ ਘਰ ਸੁਹਾ ਲਾ, ਸੋਹਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਸਾਚੇ ਮੰਗ ਮੰਗਾਈਆ। ਧਰਨੀ ਕਹੇ ਪ੍ਰਭੂ ਤੇਰਾ ਇਕੋ ਧਰਮ ਹੋਵੇ ਉਜਾਗਰ, ਨਵ ਸੱਤ ਬ੍ਰਹਮ ਮਤ ਦੇਣੀ ਮਾਣ ਵਡਿਆਈਆ। ਮੇਰਾ ਨਿਰਮਲ ਕਰਮ ਕਰ ਉਜਾਗਰ, ਦੁਰਮਤ ਮੈਲ ਮੈਲ ਧਵਾਈਆ। ਸਚ ਦਵਾਰ ਏਕੰਕਾਰ ਪਰਵਰਦਿਗਾਰ ਦੇ ਆਦਰ, ਆਦਰਸ਼ ਆਪਣਾ ਇਕ ਜਣਾਈਆ। ਇਕੋ ਵਸਤ ਨਾਮ ਵਣਜ ਕਰਾ ਸੌਦਾਗਰ, ਅਮੁਲ ਅਤੁਲ ਮੇਰੀ ਝੋਲੀ ਪਾਈਆ। ਤੂੰ ਯੋਧਾ ਸੂਰਬੀਰ ਬਹਾਦਰ, ਬਲਧਾਰੀ ਇਕ ਅਖਵਾਈਆ। ਕਰਨੀ ਦਾ ਕਰਤਾ ਕੁਦਰਤ ਦਾ ਕਾਦਰ, ਕਰੀਮ ਰਹੀਮ ਨੂਰ ਅਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦੇਵਣਹਾਰ ਤੇਰੀ ਤੇਰੇ ਹੱਥ ਵਡਿਆਈਆ। ਊਚ ਨੀਚ ਮੇਟ ਦੇ ਦੁੱਖ, ਆਤਮ ਬ੍ਰਹਮ ਸਰਬ ਸਮਝਾਈਆ। ਉਜਲ ਕਰ ਸਭ ਦਾ ਮੁੱਖ, ਦੁਰਮਤ ਮੈਲ ਰਹੇ ਨਾ ਰਾਈਆ। ਮੇਰੀ ਪਵਿਤਰ ਕਰ ਦੇ ਕੁੱਖ, ਦਰ ਤੇਰੇ ਵਾਸਤਾ ਪਾਈਆ। ਮਿਹਰਵਾਨ ਹੋ ਕੇ ਤੁੱਠ, ਸ੍ਰੀ ਭਗਵਾਨ ਸਿਰ ਆਪਣਾ ਹੱਥ ਟਿਕਾਈਆ। ਜੋ ਤੇਰੇ ਤੇਰੇ ਨਾਲੋਂ ਗਏ ਰੁੱਠ, ਸ਼ਬਦੀ ਧਾਰ ਲੈਣੇ ਮਿਲਾਈਆ। ਨਿਗਾਹ ਮਾਰਨੀ ਮੇਰੀ ਉਤਰ ਪੂਰਬ ਪੱਛਮ ਦੱਖਣ ਵਾਲੀ ਗੁੱਠ, ਦਹਿ ਦਿਸ਼ਾ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਮਾਲਕ ਦਇਆ ਕਮਾਈਆ। ਧਰਨੀ ਕਹੇ ਪ੍ਰਭੂ ਮੇਰਾ ਸਮਾਂ ਸੁਹੰਝਣਾ ਕਰਦੇ ਵਕਤ, ਘੜੀ ਪਲ ਆਪਣੇ ਰੰਗ ਰੰਗਾਈਆ। ਮੈਂ ਬਿਰਹੁ ਵੈਰਾਗਣ ਵਿਚ ਜਗਤ, ਜਗਤ ਜੁਗਤ ਦੇ ਮਾਲਕ ਦੇਣੀ ਵਡਿਆਈਆ। ਮਾਨਵ ਜ਼ਾਤੀ ਪਰਮ ਪੁਰਖ ਆਪਣੇ ਬਣਾ ਲੈ ਭਗਤ, ਭਗਵਾਨ ਹੋ ਕੇ ਵੇਖ ਵਖਾਈਆ। ਹਰ ਹਿਰਦੇ ਅੰਤਰ ਆਪਣੀ ਬਖਸ਼ ਦੇ ਸ਼ਕਤ, ਸ਼ਕਤਸ਼ਾਲੀ ਤੇਰੀ ਤੇਰੇ ਹੱਥ ਵਡਿਆਈਆ। ਸਭ ਦੀ ਲੇਖੇ ਲਾ ਲੈ ਬੂੰਦ ਰਕਤ, ਤਨ ਵਜੂਦਾਂ ਕਰ ਸਫਾਈਆ। ਸ਼ਰਅ ਦਾ ਰਹਿਣ ਦੇਵੀਂ ਨਾ ਕੋਈ ਫਰਕ, ਮਜ਼੍ਹਬਾਂ ਵੰਡ ਨਾ ਕੋਇ ਵੰਡਾਈਆ। ਆਦਿ ਜੁਗਾਦੀ ਅਵਤਾਰ ਪੈਗ਼ੰਬਰਾਂ ਵਾਅਦੇ ਪੂਰੇ ਕਰਦੇ ਸ਼ਰਤ, ਸ਼ਰੇਆਮ ਆਪਣਾ ਹੁਕਮ ਵਰਤਾਈਆ। ਮੈਂ ਰੋ ਰੋ ਦੁਹਾਈ ਦੇਵਾਂ ਨਿਮਾਣੀ ਧਰਤ, ਧਵਲ ਹੋ ਕੇ ਮੰਗ ਮੰਗਾਈਆ। ਕਿਰਪਾ ਕਰ ਦੇ ਮੇਰੀ ਮਿਟੀ ਖਾਕ ਉਤੇ ਫਰਸ਼, ਅਰਸ਼ ਦੇ ਮਾਲਕ ਹੋਣਾ ਸਹਾਈਆ। ਜੋਤੀ ਜਾਤੇ ਪੁਰਖ ਬਿਧਾਤੇ ਨਿਰਗੁਣ ਧਾਰ ਏਕੰਕਾਰ ਪਰਵਰਦਿਗਾਰ ਸਾਂਝੇ ਯਾਰ ਦੇ ਦਰਸ, ਬਿਨ ਨੇਤਰ ਲੋਚਨ ਨੈਣ ਆਪਣਾ ਨੂਰ ਨੂਰ ਦਰਸਾਈਆ। ਨਾਮ ਨਿਧਾਨਾ ਨੌਜਵਾਨਾ ਸ੍ਰੀ ਭਗਵਾਨਾ ਨਵ ਸੱਤ ਆਪਣਾ ਅੰਮ੍ਰਿਤ ਬਰਸ, ਮੇਘ ਮੇਘਲਾ ਅਗੰਮ ਟਪਕਾਈਆ। ਮੇਰੀ ਆਦਿ ਅੰਤ ਦੀ ਮੇਟ ਹਰਸ, ਹਵਸ ਕੂੜ ਰਹੇ ਨਾ ਰਾਈਆ। ਪੁਰਖ ਅਕਾਲੇ ਦੀਨ ਦਿਆਲੇ ਮੇਰੇ ਉਤੇ ਕਰ ਤਰਸ, ਰਹਿਮਤ ਆਪਣੀ ਹਕ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ
ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜਾਤੇ ਪੁਰਖ ਬਿਧਾਤੇ ਮੇਰੇ ਉਤੇ ਨਿਗਾਹ ਮਾਰਨੀ ਪਰਤ, ਪਤਿਪਰਮੇਸ਼ਵਰ ਮੇਰੀ ਆਸ਼ਾ ਆਸ਼ਾ ਵਿਚੋਂ ਪੂਰ ਕਰਾਈਆ।
੨੬ ਚੇਤ ਸ਼ਹਿਨਸ਼ਾਹੀ ਸੰਮਤ ੧੨ ਪਿੰਡ ਧਨੌਰੀ ਜ਼ਿਲਾ ਰੋਪੜ ਦਰਸ਼ਨ ਸਿੰਘ ਦੇ ਗ੍ਰਹਿ
ਧਰਨੀ ਕਹੇ ਜਨ ਭਗਤੋ ਪ੍ਰਭੂ ਦੇ ਬਣੋ ਬਾਲੇ, ਜੀਵਣ ਬਚਪਨ ਪ੍ਰਭ ਦੀ ਝੋਲੀ ਪਾਈਆ। ਕਿਰਪਾ ਕਰ ਪੁਰਖ ਅਕਾਲੇ, ਅਕਲ ਕਲਧਾਰੀ ਬੇਪਰਵਾਹੀਆ। ਨਿਰਗੁਣ ਹੋ ਕੇ ਆਪ ਸੰਭਾਲੇ, ਸੰਬਲ ਦਾ ਮਾਲਕ ਅਗੰਮ ਅਥਾਹੀਆ। ਦਿਵਸ ਰੈਣ ਕਰੇ ਪ੍ਰਿਤਪਾਲੇ, ਪ੍ਰਿਤਪਾਲਕ ਹੋ ਕੇ ਵੇਖ ਵਖਾਈਆ। ਤੁਹਾਡੇ ਮਾਰਗ ਰੱਖੇ ਸੁਖਾਲੇ, ਸੁਖ ਸਾਗਰਾਂ ਵਿਚ ਸਮਾਈਆ। ਜਨਮ ਜਨਮ ਦੇ ਦਾਗ ਧੋਵੇ ਕਾਲੇ, ਕਾਲਖ ਕਾਲੀ ਸ਼ਾਹੀ ਟਿੱਕਾ ਦਏ ਗਵਾਈਆ। ਮਮਤਾ ਮੋਹ ਵਿਕਾਰ ਤੋੜੇ ਜ਼ੰਜ਼ਾਲੇ, ਜਾਗਰਤ ਜੋਤ ਕਰੇ ਰੁਸ਼ਨਾਈਆ। ਬੇਸੁਧਾਂ ਆਪ ਸੰਭਾਲੇ, ਬਸੁਧਾ ਉਤੇ ਦੇਵੇ ਮਾਣ ਵਡਿਆਈਆ। ਭਾਗ ਲਗਾਵੇ ਜਨਮ ਕਰਮ ਦੇ ਡਾਲੇ, ਪਤ ਟਹਿਣੀ ਆਪ ਮਹਿਕਾਈਆ। ਲੇਖੇ ਲਾਵੇ ਨਾਮ ਜਪਣ ਦੀ ਘਾਲੇ, ਸੇਵਾ ਆਪਣੇ ਰੰਗ ਰੰਗਾਈਆ। ਸਚ ਦਵਾਰ ਵਖਾਏ ਸਚਖੰਡ ਸੱਚੀ ਧਰਮਸਾਲੇ, ਦਰਗਾਹ ਇਕੋ ਨਜ਼ਰੀ ਆਈਆ। ਜਿਥੇ ਅਮੀਰ ਗਰੀਬ ਇਕੋ ਦਰ ਬਹਾਲੇ, ਦੂਜੀ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਦਰ ਆਪ ਸੁਹਾਈਆ। ਧਰਨੀ ਕਹੇ ਜਨ ਭਗਤੋ ਪ੍ਰਭ ਦੇ ਬਣੋ ਦੁਲਾਰੇ ਸੁਤ, ਅਪਰਾਧੀ ਰਹਿਣ ਕੋਇ ਨਾ ਪਾਈਆ। ਇਸ਼ਟ ਮੰਨੋ ਅਬਿਨਾਸ਼ੀ ਅਚੁਤ, ਪਾਰਬ੍ਰਹਮ ਮਿਲ ਕੇ ਵਜੇ ਵਧਾਈਆ। ਤੁਹਾਡੀ ਸੁਹੰਜਣੀ ਕਰੇ ਰੁੱਤ, ਰੁਤੜੀ ਆਪਣੇ ਨਾਲ ਮਹਿਕਾਈਆ। ਤੁਹਾਡੇ ਲੇਖੇ ਲਾਏ ਕਾਇਆ ਮਾਟੀ ਤਨ ਪੰਜ ਭੁਤ, ਮਿਹਰਵਾਨ ਮਿਹਰਵਾਨ ਮਿਹਰ ਨਜ਼ਰ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ। ਧਰਨੀ ਕਹੇ ਜਨ ਭਗਤੋ ਪ੍ਰਭੂ ਦੇ ਬੱਚੇ ਬਣੋ ਨਿਧਾਨ, ਆਪਣੀ ਰੱਖੋ ਨਾ ਕੋਇ ਚਤੁਰਾਈਆ। ਚਰਨ ਪ੍ਰੀਤੀ ਮੰਗੋ ਦਾਨ, ਭਿੱਖਕ ਹੋ ਕੇ ਝੋਲੀ ਡਾਹੀਆ। ਸੋ ਦੇਵਣਹਾਰ ਸ੍ਰੀ ਭਗਵਾਨ, ਹਰਿ ਕਰਤਾ ਅਗੰਮ ਅਥਾਹੀਆ। ਜਿਸ ਨੂੰ ਝੁਕਦੇ ਜ਼ਿਮੀਂ ਅਸਮਾਨ, ਦੋ ਜਹਾਨ ਬੈਠਣ ਸੀਸ ਨਿਵਾਈਆ। ਜਿਸ ਦੇ ਹੁਕਮ ਵਿਚ ਖੇਲ ਖੇਲਿਆ ਰਾਮ ਕਾਹਨ, ਕਾਹਨ ਕਾਹਨਾ ਇਕ ਅਖਵਾਈਆ। ਜਿਸ ਪੈਗ਼ੰਬਰਾਂ ਕਲਮਾ ਦਿਤਾ ਮਹਾਨ, ਸਿਫਤੀ ਸਿਫਤ ਸਿਫਤ ਵਡਿਆਈਆ। ਜੋ ਗੁਰੂਆਂ ਗੁਰ ਸ਼ਬਦ ਕਰ ਪਰਵਾਨ, ਪਰਮ ਪੁਰਖ ਹੋ ਕੇ ਵੇਖ ਵਖਾਈਆ। ਸੋ ਕਲਜੁਗ ਅੰਤ ਲਹਿਣਾ ਦੇਣਾ ਚੁਕਾਏ ਆਣ, ਆਪ ਆਪਣਾ ਫੇਰਾ ਪਾਈਆ। ਅੰਤਰ ਆਤਮ ਬਿਨ ਪੜ੍ਹਿਆਂ ਦਏ ਗਿਆਨ, ਦ੍ਰਿਸ਼ਟੀ ਆਪਣੇ ਰੰਗ ਰੰਗਾਈਆ। ਹਰਿਜਨ ਭਗਤ ਸੁਹੇਲੇ ਲੋਕਮਾਤ ਪਹਿਚਾਨ, ਮੇਲਾ ਮੇਲੇ ਸਹਿਜ ਸੁਭਾਈਆ। ਲੱਖ ਚੁਰਾਸੀ ਕਰ ਪੁਣ ਛਾਨ, ਪਰਦਾ ਪਰਦਿਆਂ ਵਿਚੋਂ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਅਗੰਮ ਅਥਾਹੀਆ। ਧਰਨੀ ਕਹੇ ਜਨ ਭਗਤੋ ਪ੍ਰਭੂ ਦਾ ਇਸ਼ਟ ਮੰਨੋਂ ਤਮਾਮ, ਤਮਾ ਲਾਲਚ ਜਗਤ ਨਜ਼ਰ ਕੋਇ ਨਾ ਆਈਆ। ਜੋ ਆਦਿ ਜੁਗਾਦੀ ਧੁਰ ਅਮਾਮ, ਨੂਰ ਨੁਰਾਨਾ ਨੂਰ ਅਲਾਹੀਆ। ਜਿਸ ਦੀ ਅੱਖਰਾਂ ਵਾਲੀ
ਸਿਫ਼ਤ ਸਲਾਹੀ ਕਲਾਮ, ਕਾਇਨਾਤ ਦਏ ਦ੍ਰਿੜਾਈਆ। ਜਿਸ ਦੇ ਹੁਕਮ ਵਿਚ ਦੀਨ ਮਜ਼੍ਹਬ ਗੁਲਾਮ, ਸਿਰ ਸਕੇ ਨਾ ਕੋਇ ਉਠਾਈਆ। ਸੋ ਸਵਾਮੀ ਅੰਤਰਜਾਮੀ ਦੇਵਣਹਾਰਾ ਸਾਚਾ ਪੈਗ਼ਾਮ, ਸੁਨੇਹੜਾ ਇਕੋ ਇਕ ਸੁਣਾਈਆ। ਸ਼ਰਅ ਦਾ ਰਿਹੋ ਨਾ ਕੋਇ ਗੁਲਾਮ, ਗੁਰਬਤ ਅੰਦਰੋਂ ਬਾਹਰ ਕਢਾਈਆ। ਨਾਮ ਹਕੀਕੀ ਪੀਓ ਜਾਮ, ਸਾਕੀ ਹੋ ਕੇ ਹੱਥ ਫੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਧਰਨੀ ਕਹੇ ਜਨ ਭਗਤੋ ਪ੍ਰਭ ਦਾ ਲੇਖਾ ਵੇਖੋ ਇਕਾਈ, ਇਕ ਇਕੱਲਾ ਸੋਭਾ ਪਾਈਆ। ਜਿਸ ਦਾ ਲਹਿਣਾ ਸੈਂਕੜੇ ਨਾਲ ਨਹੀਂ ਦਹਾਈ, ਬਹੁਤੀ ਵੰਡ ਨਾ ਕੋਇ ਵੰਡਾਈਆ। ਉਹ ਦੇਵਣਹਾਰਾ ਦਾਤਾ ਅਗੰਮ ਅਥਾਹੀ, ਅਲਖ ਅਗੋਚਰ ਇਕ ਅਖਵਾਈਆ। ਜੋ ਨਾਮ ਪਿਆਲਾ ਜਨ ਭਗਤਾਂ ਦੇਵੇ ਬਿਨਾ ਜਗਤ ਸੁਰਾਹੀ, ਬਿਨ ਰਸਨਾ ਰਸ ਚਖਾਈਆ। ਰਿੰਦੋ ਪੀਣਾ ਚਾਈਂ ਚਾਈਂ, ਅੱਖਾਂ ਮੀਟ ਧਿਆਨ ਲਗਾਈਆ। ਜਿਸ ਦੀ ਪਿਆਈ ਕਦੇ ਉਤਰੇ ਨਾਹੀਂ, ਉਤਰ ਪੂਰਬ ਪੱਛਮ ਦੱਖਣ ਇਕੋ ਰੰਗ ਰੰਗਾਈਆ। ਸਾਕੀ ਤੱਕਣਾ ਧੁਰ ਦਾ ਮਾਹੀ, ਬੰਦਾ ਖਾਕੀ ਨਜ਼ਰ ਕੋਇ ਨਾ ਆਈਆ। ਮਦਹੋਸ਼ ਹੋ ਕੇ ਢੋਲਾ ਗਾਉਣਾ ਚਾਈਂ ਚਾਈਂ, ਵਾਹਵਾ ਤੇਰੀ ਵੱਜਦੀ ਰਹੇ ਵਧਾਈਆ। ਉਹ ਖੇਲ ਵਖਾਏ ਥਲ ਅਸਗਾਹੀ, ਅਸਥਿਲ ਆਪਣਾ ਗ੍ਰਹਿ ਜਣਾਈਆ। ਸੋ ਸਵਾਮੀ ਸਤਿਗੁਰ ਲਹਿਣਾ ਦੇਣਾ ਲੇਖੇ ਲਏ ਲਗਾਈ, ਨਿਰਗੁਣ ਹੋ ਕੇ ਸਰਗੁਣ ਮੇਲ ਮਿਲਾਈਆ। ਜਗਤ ਮੁਸਾਫਰ ਦੋ ਜਹਾਨਾਂ ਸਤਿਗੁਰ ਬਣ ਕੇ ਰਾਹੀ, ਰਹਿਬਰ ਹੋ ਕੇ ਰਿਹਾ ਦ੍ਰਿੜਾਈਆ। ਜਨ ਭਗਤੋ ਧਰਨੀ ਕਹੇ ਪ੍ਰਭ ਦੇ ਮਿਲਣ ਦੀ ਸਭ ਨੂੰ ਵਧਾਈ, ਜਿਸ ਦੀ ਜਗਤ ਵਿਦਿਆ ਸਮਝ ਕੋਇ ਨਾ ਪਾਈਆ। ਧੰਨ ਭਾਗ ਤੁਸਾਂ ਮਸਤਕ ਧੂੜੀ ਮੇਰੀ ਮਿਟੀ ਪ੍ਰਭ ਚਰਨ ਖਾਕ ਰਮਾਈ, ਰੋਮ ਰੋਮ ਰੋਮ ਵਿਚ ਸਮਾਈਆ। ਜਿਸ ਸਚ ਮੁਹੱਬਤ ਵਿਚ ਤੁਹਾਡਾ ਲੇਖਾ ਲੇਖੇ ਲਿਆ ਲਾਈ, ਆਵਣ ਜਾਵਣ ਸਭ ਦਾ ਸੁਫਲ ਕਰਾਈਆ। ਮੈਂ ਉਚੀ ਕੂਕ ਪੁਕਾਰਾਂ ਕੱਢ ਕੇ ਬਾਹੀਂ, ਬੁੱਧੀ ਤੋਂ ਬਾਹਰ ਦਿਆਂ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਪ੍ਰੀਤੀ ਦੇਵੇ ਤੋੜ ਨਿਭਾਈ, ਏਥੇ ਓਥੇ ਅਗੇ ਹੋ ਨਾ ਕੋਇ ਤੁੜਾਈਆ।
੨੬ ਚੇਤ ਸ਼ਹਿਨਸ਼ਾਹੀ ਸੰਮਤ ੧੨ ਪਿੰਡ ਗੋਸਲਾਂ ਜ਼ਿਲਾ ਰੋਪੜ ਅਜੀਤ ਸਿੰਘ ਦੇ ਗ੍ਰਹਿ
ਧਰਨੀ ਕਹੇ ਮੇਰੇ ਆਦਿ ਜੁਗਾਦੀ ਧੁਰ ਗੋਬਿੰਦ, ਗੋਬਿੰਦ ਧਾਰ ਏਕੰਕਾਰ ਤੇਰੀ ਸਰਨਾਈਆ। ਨਿਰਗੁਣ ਨਿਰਵੈਰ ਨਿਰਾਕਾਰ ਨਿਰੰਕਾਰ ਗੁਣੀ ਗਹਿੰਦ, ਗਹਿਰ ਗੰਭੀਰ ਬੇਨਜ਼ੀਰ ਤੇਰੀ ਤੇਰੇ ਹੱਥ ਵਡਿਆਈਆ। ਦੀਨ ਦਿਆਲ ਵਡ ਕਿਰਪਾਲ ਸਦ ਬਖਸ਼ਿੰਦ, ਰਹਿਮਤ ਰਹੀਮ ਰਹਿਮਾਨ ਦਇਆ ਦੇਣੀ ਕਮਾਈਆ। ਕਲਜੁਗ ਅੰਤ ਸ੍ਰੀ ਭਗਵੰਤ ਮੇਰੀ ਮੇਟਣੀ ਚਿੰਦ, ਚਿੰਤਾ ਚਿਖਾ ਗ਼ਮੀ ਵਿਚੋਂ ਗ਼ਮਖਾਰ ਬਾਹਰ ਕਢਾਈਆ। ਲੱਖ ਚੁਰਾਸੀ ਜੀਵ ਜੰਤ ਕੁਦਰਤ ਕਾਦਰ ਕਰਨੀ ਕਰਤੇ ਤੇਰੀ ਸਾਰੇ ਬਿੰਦ, ਦੂਜਾ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਪਰਦਾ ਆਪ ਚੁਕਾਈਆ। ਧਰਨੀ ਕਹੇ ਪ੍ਰਭੂ ਮੇਰੀ ਆਸਾ ਮਨਸਾ ਵੇਖ ਲੈ ਧਰਤ, ਧਵਲ ਧੌਲ ਧਰਨੀ ਹੋ ਕੇ ਸੀਸ ਨਿਵਾਈਆ। ਆਦਿ ਜੁਗਾਦੀ ਬ੍ਰਹਮ ਬ੍ਰਹਿਮਾਦੀ ਸਤਿਗੁਰ ਸ਼ਬਦ ਧਾਰ ਵੇਖ ਲੈ ਸ਼ਰਤ, ਜੋ ਨਿਰਗੁਣ ਸਰਗੁਣ ਅਵਤਾਰ ਪੈਗ਼ੰਬਰਾਂ ਗੁਰੂਆਂ
ਸ਼ਬਦੀ ਗੰਢ ਪਵਾਈਆ। ਤੂੰ ਮਾਲਕ ਖ਼ਾਲਕ ਦੋ ਜਹਾਨਾ ਸਤਿ ਸਤਿਵਾਦੀ ਵਾਲੀ ਅਰਸ਼, ਅਰਸ਼ੀ ਪ੍ਰੀਤਮ ਬੇਪਰਵਾਹ ਤੇਰੀ ਤੇਰੇ ਹੱਥ ਵਡਿਆਈਆ। ਮੇਰੀ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਤੇਰੇ ਅੰਤ ਕੰਤ ਭਗਵੰਤ ਮਿਲਣ ਦੀ ਹਰਸ, ਪਾਰਬ੍ਰਹਮ ਪਤਿਪਰਮੇਸ਼ਵਰ ਪਰਵਰਦਿਗਾਰ ਦੇਣੀ ਮਿਟਾਈਆ। ਮੈਂ ਬਿਨਾ ਤਨ ਵਜੂਦ ਮਾਟੀ ਖਾਕ ਤੇਰਾ ਪਾਉਣਾ ਚਾਹੁੰਦੀ ਦਰਸ਼, ਅਪ ਤੇਜ ਵਾਏ ਪ੍ਰਿਥਮੀ ਅਕਾਸ਼ ਨਜ਼ਰ ਕੋਇ ਨਾ ਆਈਆ। ਸਾਹਿਬ ਸਵਾਮੀ ਅੰਤਰਜਾਮੀ ਘਟ ਨਿਵਾਸੀ ਪੁਰਖ ਅਬਿਨਾਸ਼ੀ ਮੇਰਾ ਖ਼ੁਸ਼ੀਆਂ ਵਾਲਾ ਲੋਕਮਾਤੀ ਬਰਸ, ਬਰਸੀ ਤੇਰੇ ਚਰਨ ਚਰਨ ਮਨਾਈਆ। ਕਿਰਪਾ ਨਿਧਾਨ ਨੌਜਵਾਨ ਸ੍ਰੀ ਭਗਵਾਨ ਰਹਿਮਤ ਵਿਚੋਂ ਕਰਨਾ ਤਰਸ, ਰਹੀਮ ਰਹਿਮਾਨ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਪਰਦਾ ਆਪ ਉਠਾਈਆ। ਧਰਨੀ ਕਹੇ ਪ੍ਰਭੂ ਮੇਰਾ ਵਕਤ ਤੇਰੇ ਚਰਨ ਕਵਲ ਹੋਏ ਸੁਹੰਝਣਾ, ਧੂੜੀ ਖਾਕ ਖਾਕ ਰਮਾਈਆ। ਕਿਰਪਾ ਕਰ ਦੇ ਕਿਰਪਾਲ ਆਦਿ ਨਿਰੰਜਣਾ, ਪਾਰਬ੍ਰਹਮ ਪਤਿਪਰਮੇਸ਼ਵਰ ਤੇਰੀ ਓਟ ਤਕਾਈਆ। ਤੂੰ ਨਿਰਗੁਣ ਨਿਰਵੈਰ ਸਦਾ ਸਦਾ ਦਰਦ ਦੁੱਖ ਭੈ ਭੰਜਣਾ, ਪਰਵਰਦਿਗਾਰ ਸਾਂਝਾ ਯਾਰ ਨੂਰ ਅਲਾਹ ਇਕ ਅਖਵਾਈਆ। ਮਿਹਰਵਾਨਾ ਨਾਮ ਨਿਧਾਨ ਨਿਜ ਨੇਤਰ ਸਾਚਾ ਪਾ ਦੇ ਅੰਜਨਾ, ਅੰਧ ਅਗਿਆਨ ਜੀਵ ਜਹਾਨ ਦੇ ਮਿਟਾਈਆ। ਜਗਤ ਸ਼ਰਅ ਦੀ ਮੇਟ ਦੇ ਹਦਨਾ, ਹਦੂਦ ਮਹਿਦੂਦ ਇਕ ਸਮਝਾਈਆ। ਜਿਥੇ ਤੇਰਾ ਸ਼ਬਦ ਅਨਾਦੀ ਧੁਨ ਆਤਮਕ ਰਾਗ ਵਜਾਏ ਨਦਨਾ, ਅਨਹਦ ਨਾਦੀ ਨਾਦ ਕਰੇ ਸ਼ਨਵਾਈਆ। ਉਹ ਮਾਲਕ ਖ਼ਾਲਕ ਪ੍ਰਿਤਪਾਲਕ ਮਧ ਸੂਦਨ ਮਦਨਾ, ਅਕਾਲ ਮੂਰਤ ਤੇਰੀ ਤੇਰੇ ਹੱਥ ਵਡਿਆਈਆ। ਮੈਂ ਚਾਹੁੰਦੀ ਲੇਖੇ ਲਾ ਲੈ ਆਲ੍ਹਾ ਅਦਨਾ, ਊਚ ਨੀਚ ਰਾਓ ਰੰਕ ਵੰਡ ਨਾ ਕੋਇ ਵੰਡਾਈਆ। ਮੇਰੀ ਆਸਾ ਪੂਰੀ ਕਰ ਦੇ ਜੋ ਸੰਦੇਸਾ ਦੇ ਕੇ ਗਿਆ ਕਸਾਈ ਸਧਨਾ, ਸਦਕੇ ਵਾਰੀ ਘੋਲ ਘੁਮਾਈਆ। ਝਗੜਾ ਮਾਨਵ ਜਾਤੀ ਮੇਟ ਦੇ ਤਨ ਵਜੂਦ ਬਦਨਾ, ਸ਼ਰੀਰ ਬੇਨਜ਼ੀਰ ਆਪਣੇ ਰੰਗ ਰੰਗਾਈਆ। ਘਰ ਸਵਾਮੀ ਠਾਕਰ ਕਰਾ ਦੇ ਇਕੋ ਹੱਜਨਾ, ਜਗਤ ਹੁਜਰਿਆਂ ਲੋੜ ਰਹੇ ਨਾ ਰਾਈਆ। ਮੈਂ ਖ਼ੁਸ਼ੀਆਂ ਨਾਲ ਮੇਰੇ ਮਹਿਬੂਬ ਤੈਨੂੰ ਆਪਣੇ ਗ੍ਰਹਿ ਸੱਦਣਾ, ਹੋਕਾ ਦੇਵਾਂ ਚਾਈਂ ਚਾਈਂਆ। ਮੈਨੂੰ ਅਵਤਾਰ ਪੈਗ਼ੰਬਰਾਂ ਗੁਰੂਆਂ ਕਿਹਾ ਉਸ ਦਾ ਦੀਪਕ ਜੋਤ ਇਕੋ ਜਗਣਾ, ਬਿਨ ਤੇਲ ਬਾਤੀ ਕਮਲਾਪਾਤੀ ਕਰੇ ਰੁਸ਼ਨਾਈਆ। ਜਿਸ ਨੇ ਮਿਹਰਵਾਨ ਹੋ ਕੇ ਜਨ ਭਗਤ ਸੁਹੇਲੇ ਆਪੇ ਲੱਭਣਾ, ਨਵ ਸੱਤ ਬ੍ਰਹਮ ਮਤ ਧਿਆਨ ਲਗਾਈਆ। ਬਿਨਾ ਜਗਤ ਨਗਾਰਿਆਂ ਦੋ ਜਹਾਨਾਂ ਡੰਕਾ ਵੱਜਣਾ, ਰਾਓ ਰੰਕ ਕਰੇ ਸ਼ਨਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਦਾ ਸੁਹੇਲੇ ਇਕ ਅਕੇਲੇ ਆਦਿ ਜੁਗਾਦੀ ਬ੍ਰਹਮ ਬ੍ਰਹਿਮਾਦੀ ਪਰਵਰਦਿਗਾਰ ਸਾਂਝੇ ਯਾਰ ਏਕੰਕਾਰ ਮੇਰਾ ਅੰਤ ਕੰਤ ਭਗਵੰਤ ਕਲਜੁਗ ਪਰਦਾ ਕੱਜਣਾ, ਸਿਰ ਸਮਰਥ ਹੱਥ ਆਪਣਾ ਇਕ ਟਿਕਾਈਆ।
੨੬ ਚੇਤ ਸ਼ਹਿਨਸ਼ਾਹੀ ਸੰਮਤ ੧੨ ਜਗੀਰ ਸਿੰਘ ਦੇ ਗ੍ਰਹਿ ਪਿੰਡ ਰੰਗੀਲਪੁਰ ਜ਼ਿਲਾ ਰੋਪੜ
ਧਰਨੀ ਕਹੇ ਕਿਰਪਾ ਕਰ ਸ੍ਰੀ ਭਗਵਾਨ, ਭਗਵਨ ਭਗਵੰਤ ਹੋ ਕੇ ਦਇਆ ਕਮਾਈਆ। ਆਦਿ ਜੁਗਾਦੀ ਸ਼ਬਦ ਅਨਾਦੀ ਵਡ ਮਿਹਰਵਾਨ,
ਮਿਹਬਾਨ ਮਹਿਬੂਬ ਨੂਰ ਅਲਾਹੀਆ। ਸਤਿ ਸਤਿਵਾਦੀ ਸਤਿ ਪੁਰਖ ਨਿਰੰਜਣ ਨੌਜਵਾਨ, ਜੋਤੀ ਜਾਤੇ ਤੇਰੀ ਤੇਰੇ ਹੱਥ ਵਡਿਆਈਆ। ਨਿਰਗੁਣ ਨਿਰਵੈਰ ਨਿਰਾਕਾਰ ਤੇਰਾ ਖੇਲ ਮਹਾਨ, ਮਹਿੰਮਾ ਅਕਥ ਕਥ ਸਮਝਾਈਆ। ਮੈਂ ਬਾਲੀ ਬੁਧ ਬੁਧ ਅਣਜਾਣ, ਮੇਰੀ ਚਲੇ ਨਾ ਕੋਇ ਚਤੁਰਾਈਆ। ਤੂੰ ਲਹਿਣਾ ਦੇਣਾ ਲੇਖਾ ਜਾਣੇ ਦੋ ਜਹਾਨ, ਦੋਹਰੀ ਆਪਣੀ ਕਲ ਵਰਤਾਈਆ। ਸਤਿਗੁਰ ਸ਼ਬਦ ਤੇਰਾ ਦੂਲ੍ਹਾ ਨੌਜਵਾਨ, ਸੂਰਬੀਰ ਬੇਨਜ਼ੀਰ ਇਕ ਅਖਵਾਈਆ। ਜੋ ਆਦਿ ਜੁਗਾਦੀ ਸਦਾ ਹੁਕਮਰਾਨ, ਸੰਦੇਸ਼ਾ ਦੇਵੇ ਥਾਉਂ ਥਾਈਂਆ। ਜਿਸ ਦਾ ਧਰਨੀ ਕਹੇ ਮੇਰੇ ਉਤੇ ਵਿਧਾਨ, ਧੁਰ ਦਾ ਹੁਕਮ ਹੁਕਮ ਪਰਗਟਾਈਆ। ਮੈਂ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਉਸੇ ਦਾ ਸੁਣਦੀ ਰਹੀ ਵਖਿਆਨ, ਨਿਰਅੱਖਰ ਧਾਰ ਸ਼ਬਦ ਅੱਖਰਾਂ ਵਿਚ ਦ੍ਰਿੜਾਈਆ। ਅਵਤਾਰ ਪੈਗ਼ੰਬਰ ਗੁਰ ਜਿਸ ਦਾ ਦੇਂਦੇ ਗਏ ਬਿਆਨ, ਸੋਹਲੇ ਢੋਲੇ ਰਾਗ ਸੁਣਾਈਆ। ਜਿਸ ਨਾਮ ਕਲਮੇ ਦੀਨ ਦੁਨੀ ਕੀਤੇ ਪਰਵਾਨ, ਪਰਮ ਪੁਰਖ ਆਪਣੀ ਦਇਆ ਕਮਾਈਆ। ਉਹ ਦਾਤਾ ਦਾਨੀ ਗਹਿਰ ਗੰਭੀਰ ਵਡ ਪਰਧਾਨ, ਪਰਧਾਨਗੀ ਆਪਣੀ ਇਕ ਜਣਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਜਿਸ ਦੀ ਮੰਨਦੇ ਰਹੇ ਆਣ, ਸਿਰ ਸਕੇ ਨਾ ਕੋਇ ਉਠਾਈਆ। ਉਹ ਮਹਾਂਬਲੀ ਤੇਰਾ ਸੁਤ ਦੁਲਾਰਾ ਬਿਨ ਤਤਾਂ ਦਿਸੇ ਨਾ ਕਿਸੇ ਇਨਸਾਨ, ਜਗਤ ਨੇਤਰ ਵੇਖਣ ਕੋਇ ਨਾ ਪਾਈਆ। ਉਹ ਕਲਜੁਗ ਅੰਤ ਸ੍ਰੀ ਭਗਵੰਤ ਮੇਰੀ ਬੇਨੰਤੀ ਕਰੇ ਪਰਵਾਨ, ਪਰਮ ਪੁਰਖ ਦੇਵੇ ਮਾਣ ਵਡਿਆਈਆ। ਜਿਸ ਨੂੰ ਵੇਖ ਮੈਂ ਹੋਈ ਹੈਰਾਨ, ਹੈਰਤ ਵਿਚ ਜਣਾਈਆ। ਉਹ ਕਿਸ ਬਿਧ ਮੇਰੀ ਕਰਨ ਆਇਆ ਕਲਿਆਣ, ਕਲਮਾ ਕਾਇਨਾਤ ਦ੍ਰਿੜਾਈਆ। ਤਨ ਵਜੂਦ ਨਾ ਦਿਸੇ ਕੋਈ ਮਸਾਣ, ਮਾਟੀ ਖਾਕ ਨਾ ਕੋਇ ਚਤੁਰਾਈਆ। ਜਿਸ ਦੀ ਸ਼ਬਦ ਅਗੰਮੀ ਧੁਨਕਾਨ, ਧੁਰ ਦਾ ਹੁਕਮ ਹੁਕਮ ਸੁਣਾਈਆ। ਉਹ ਭਗਤ ਸੁਹੇਲਾ ਤੇਰਾ ਰੂਪ ਗੁਣ ਨਿਧਾਨ, ਗੁਣਵੰਤ ਕੀ ਦ੍ਰਿੜਾਈਆ। ਧੁਰ ਦਾ ਸ਼ਬਦ ਸੁਣਾਇਆ ਬਿਨਾ ਕਾਨ, ਕਾਇਨਾਤ ਦਿਤਾ ਸੁਣਾਈਆ। ਫੇਰ ਹੋ ਗਿਆ ਮਿਹਰਵਾਨ, ਮਿਹਰ ਨਜ਼ਰ ਉਠਾਈਆ। ਜਨ ਭਗਤਾਂ ਅੰਤਸ਼ਕਰਨ ਦੇ ਗਿਆਨ, ਬਿਨ ਰਸਨਾ ਜੇਹਵਾ ਕਰੀ ਪੜ੍ਹਾਈਆ। ਮੇਲ ਮਿਲਾਇਆ ਉਤੇ ਜ਼ਿਮੀਂ ਆਣ, ਅਸਮਾਨਾਂ ਪੰਧ ਮੁਕਾਈਆ। ਮੈਂ ਚਰਨ ਧੂੜੀ ਖਾਕ ਲੱਗੀ ਰਮਾਣ, ਟਿੱਕੇ ਮਸਤਕ ਬਿਨ ਮਸਤਕ ਆਪ ਛੁਹਾਈਆ। ਤੂੰ ਮੇਰਾ ਮੈਂ ਤੇਰਾ ਢੋਲਾ ਲੱਗੀ ਗਾਣ, ਬਿਨ ਰਸਨਾ ਰਾਗ ਅਲਾਹੀਆ। ਉਸ ਅਗੰਮ ਦਿਤਾ ਫ਼ਰਮਾਣ, ਸੰਦੇਸ਼ਾ ਇਕ ਜਣਾਈਆ। ਧਰਨੀਏ ਧਵਲੇ ਧੌਲੇ ਤੇਰੇ ਉਤੇ ਧਰਮ ਦਾ ਬਦਲ ਦੇਣਾ ਨਿਸ਼ਾਨ, ਸੱਤਾਂ ਦੀਪਾਂ ਇਕੋ ਰੰਗ ਵਖਾਈਆ। ਜਿਸ ਦੀ ਆਸ਼ਾ ਰੱਖ ਕੇ ਗਿਆ ਬਿਪਰ ਦਵਾਰੇ ਕਾਹਨ, ਸੁਦਾਮਾ ਸਦਕੇ ਵਾਰੀ ਘੋਲ ਘੁਮਾਈਆ। ਜਿਸ ਨੂੰ ਰਾਮ ਭੀਲਣੀ ਕੀਤਾ ਪਰਵਾਨ, ਪਰਮ ਪੁਰਖ ਹੋਏ ਸਹਾਈਆ। ਉਹ ਲੇਖਾ ਪੂਰਾ ਕਰੇ ਸ੍ਰੀ ਭਗਵਾਨ, ਹਰਿ ਕਰਤਾ ਧੁਰਦਰਗਾਹੀਆ। ਜਿਸ ਦੇ ਸੰਗ ਭਗਤਾਂ ਦਾ ਬਣਨਾ ਵਿਧਾਨ, ਜਗਤ ਧਾਰਾ ਦੀ ਲੋੜ ਰਹੇ ਨਾ ਰਾਈਆ। ਉਸ ਕਿਰਪਾ ਕੀਤੀ ਆਪ ਨੌਜਵਾਨ, ਜੋਬਨਵੰਤੇ ਖੇਲ ਖਿਲਾਈਆ। ਭਗਤ ਸੁਹੇਲਾ ਆਤਮ ਧਾਰ ਲਿਆਂਦਾ ਵਿਚ ਮੈਦਾਨ, ਤਨ ਵਜੂਦ ਖ਼ੁਸ਼ੀ ਬਣਾਈਆ। ਸੱਤਾਂ ਰੰਗਾਂ ਕਾਇਆ ਮੰਦਰ ਅੰਦਰ ਦਿਤਾ ਧਿਆਨ, ਜਗੀਰ ਸਿੰਘ ਪ੍ਰਭ ਜੁਗਤੀ ਨਾਲ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸੰਗ ਆਪ ਰਖਾਈਆ। ਨਿਸ਼ਾਨ ਕਹੇ ਸੁਣ ਸਿੰਘ ਜਗੀਰ, ਜਾਗਰਤ ਜੋਤ ਧਿਆਨ ਲਗਾਈਆ। ਆਦਿ ਜੁਗਾਦੀ ਪ੍ਰਭ ਦਾ ਖੇਲ ਬੇਨਜ਼ੀਰ, ਜਗ ਨੇਤਰ ਵੇਖਣ ਕੋਇ ਨਾ ਪਾਈਆ। ਜਿਸ ਦੀ ਸ਼ਰਅ ਤੋਂ ਬਾਹਰ ਤਸਵੀਰ, ਜਗਤ ਤਸਵਰ ਕਰ ਨਾ ਕੋਇ ਸਮਝਾਈਆ।
ਉਹ ਜੋਤੀ ਜਾਤਾ ਪੁਰਖ ਬਿਧਾਤਾ ਲੋਕਮਾਤ ਆਇਆ ਘੱਤ ਵਹੀਰ, ਬਿਨ ਕਦਮਾਂ ਕਦਮ ਉਠਾਈਆ। ਜਿਸ ਦਾ ਸੰਦੇਸ਼ਾ ਦੇ ਕੇ ਗਿਆ ਭਗਤਾਂ ਵਿਚੋਂ ਭਗਤ ਕਬੀਰ, ਕਬਰਾਂ ਕਾਅਬਿਆਂ ਬਾਹਰ ਸੁਣਾਈਆ। ਉਹ ਸ਼ਾਹੋ ਭੂਪ ਜੋ ਦੀਨ ਦੁਨੀ ਦੀ ਬਦਲਣ ਵਾਲਾ ਜ਼ਮੀਰ, ਜ਼ਿਮੀਂ ਜ਼ਮਾਂ ਦਾ ਮਾਲਕ ਇਕ ਅਖਵਾਈਆ। ਜੋ ਆਦਿ ਜੁਗਾਦੀ ਸਭ ਦੀ ਬਦਲਣ ਵਾਲਾ ਤਕਦੀਰ, ਤਕੱਬਰਾਂ ਡੇਰਾ ਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਅਖਵਾਈਆ। ਸਤਰੰਗਾ ਕਹੇ ਜਨ ਭਗਤ ਕਦੇ ਨਾ ਹੋਏ ਵਿਛੋੜਾ, ਵਿਛੜ ਕਦੇ ਨਾ ਜਾਈਆ। ਭਗਤਨ ਭਗਤਨ ਸੰਗ ਜੋੜਾ, ਜੋੜੀ ਹਰਿ ਜਗਦੀਸ਼ ਬਣਾਈਆ। ਇਹ ਪਿਛਲਾ ਪੂਰਬ ਥੋੜਾ ਜਿਹਾ ਰੋੜਾ, ਜੋ ਰੋੜਾਂ ਉਤੇ ਸੁੱਤਾ ਨਾਨਕ ਹੁਕਮ ਗਿਆ ਦ੍ਰਿੜਾਈਆ। ਰਾਹ ਲੰਘਦਿਆਂ ਦੋਹਾਂ ਨੇ ਥੋੜਾ ਜਿਹਾ ਬਚਨ ਬੋਲਿਆ ਕੌੜਾ, ਮੁਸਾਫਰ ਕਹਿ ਸੁਣਾਈਆ। ਤੈਨੂੰ ਕਿਸ ਦੀ ਲੋੜਾ, ਕਿਉਂ ਪੱਥਰਾਂ ਸੇਜ ਹੰਢਾਈਆ। ਕਿਉਂ ਬਾਹਰ ਸੁੱਤਾ ਵਾਂਗ ਚੋਰਾ, ਆਪਣਾ ਆਪ ਛੁਪਾਈਆ। ਅਸੀਂ ਪ੍ਰਭੂ ਦੇ ਪਿਆਰੇ ਉਹ ਸਾਡਾ ਮੇਕਾ ਸੌਹਰਾ, ਦੋਵੇਂ ਰੰਗ ਵਖਾਈਆ। ਸਾਡਾ ਇਕੋ ਬਾਂਕਾ ਛੌਹਰਾ, ਆਪਣਾ ਰੰਗ ਵਖਾਈਆ। ਪਤਾ ਨਹੀਂ ਤੈਨੂੰ ਦਰਸ ਦਿਤਾ ਹੈ ਥੋੜਾ ਥੋੜਾ, ਜ਼ਰਾ ਜ਼ਰਾ ਜ਼ਰਾ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਝਟ ਸਤਿਗੁਰ ਨਾਨਕ ਹੱਸ ਕੇ ਬੋਲਿਆ, ਇਕੋ ਬਚਨ ਸੁਣਾਈਆ। ਬਿਨਾ ਕੰਢੇ ਤੋਂ ਤਰਾਜ਼ੂ ਤੋਲਿਆ, ਮੁੱਠੀ ਆਪਣੀ ਦਿਤੀ ਵਖਾਈਆ। ਭੇਵ ਅਗੰਮਾ ਖੋਲ੍ਹਿਆ, ਸਹਿਜ ਨਾਲ ਸਮਝਾਈਆ। ਤੁਸਾਂ ਛੱਡਣਾ ਇਕ ਚੋਲਿਆ, ਤਨ ਵਜੂਦ ਰਹਿਣ ਨਾ ਪਾਈਆ। ਫੇਰ ਇਸ਼ਾਰਾ ਦਿਤਾ ਨਾਲ ਕੀਤਾ ਕੌਲਿਆ, ਇਕਰਾਰ ਦਿਤਾ ਸਮਝਾਈਆ। ਜਿਸ ਵੇਲੇ ਕਲਜੁਗ ਕੂੜ ਕੁੜਿਆਰਾ ਮੌਲਿਆ, ਨਵ ਸੱਤ ਆਪਣਾ ਰੰਗ ਰੰਗਾਈਆ। ਪੁਰਖ ਅਕਾਲਾ ਆਵੇ ਉਪਰ ਧੌਲਿਆ, ਧਰਮ ਦੀ ਧਾਰ ਸਮਝਾਈਆ। ਜਿਸ ਦਾ ਇਕੋ ਸ਼ਬਦ ਨਗਾਰਾ ਹੋਵੇ ਅਡੋਲਿਆ, ਦੋ ਜਹਾਨ ਦਏ ਡੁਲਾਈਆ। ਸਚ ਸੰਦੇਸ਼ ਰੱਖਣਾ ਤੁਸਾਂ ਕੌਲਿਆ, ਆਪਣੇ ਅੰਤਰ ਲੈਣਾ ਟਿਕਾਈਆ। ਉਹ ਸ਼ਬਦ ਦਵਾਰਾ ਧਰਨੀ ਉਤੇ ਦੇਵੇ ਖੋਲ੍ਹਿਆ, ਖ਼ਾਲਕ ਖਲਕ ਖਲਕ ਸਮਝਾਈਆ। ਤੁਹਾਡਾ ਮੇਲ ਸੁਭਾਵਕ ਹੋਵੇ ਅਨਭੋਲਿਆ, ਸੁਰਤੀ ਵਿਚ ਸਮਝ ਕਿਸੇ ਨਾ ਆਈਆ। ਸਾਲ ਅਠਾਰਾਂ ਪ੍ਰੇਮ ਵਾਲਾ ਰੱਖੇ ਢੋਲਿਆ, ਡੰਕਾ ਡੰਕੇ ਨਾਲ ਵਜਾਈਆ। ਫੇਰ ਮਾਇਆ ਦਾ ਚਾੜ੍ਹੇ ਅਗੰਮ ਵਰੋਲਿਆ, ਝੱਖੜ ਦੀਨ ਦੁਨੀ ਵਖਾਈਆ। ਤੁਹਾਡਾ ਅੱਜ ਦਾ ਹਾਸਾ ਪੂਰਾ ਕਰੇ ਕੌਲਿਆ, ਪਰਦਾ ਪਰਦਿਆਂ ਵਿਚੋਂ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਸੁਣਾਈਆ। ਝੱਟ ਸਤਿਗੁਰ ਨਾਨਕ ਧਰਮ ਦਾ ਲਾਇਆ ਅਖਾੜ, ਖ਼ੁਸ਼ੀਆਂ ਢੋਲਾ ਗਾਈਆ। ਵਕਤ ਸੁਹੰਝਣਾ ਕੀਤਾ ਵਿਚ ਉਜਾੜ, ਸੋਹਣੀ ਮਿਲੀ ਵਡਿਆਈਆ। ਸ਼ਬਦ ਸੰਦੇਸ਼ਾ ਦਿਤਾ ਤਾੜ ਤਾੜ, ਧੁਰ ਦਾ ਹੁਕਮ ਹੁਕਮ ਦ੍ਰਿੜਾਈਆ। ਤੁਹਾਡੇ ਅੱਗ ਲੱਗਣੀ ਨਾੜ ਨਾੜ, ਅਗਨੀ ਤਤ ਨਾ ਕੋਇ ਬੁਝਾਈਆ। ਤੁਹਾਨੂੰ ਜ਼ਰੂਰ ਵਿਛੋੜਾ ਹੋਣਾ ਜੋ ਬਚਨ ਬੋਲਿਆ ਮਾੜ, ਮੇਰਾ ਸਾਹਿਬ ਗੁਸਈਂ ਮੈਨੂੰ ਵਿਛੜ ਕਦੇ ਨਾ ਜਾਈਆ। ਜਗਤ ਵਿਕਾਰਾ ਹੋਵੇ ਧਾੜ, ਡਾਕਾ ਮਾਰੇ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਸਤਿਗੁਰ ਸ਼ਬਦ ਕਹੇ ਸੁਣ ਸਤਰੰਗ ਨਿਸ਼ਾਨਿਆਂ, ਨਿਸ਼ਾਨਾ ਦੀਨ ਦੁਨੀ ਬਦਲਾਈਆ। ਧੁਰ ਦਾ ਹੁਕਮ ਹੋਵੇ ਪਰਵਾਨਿਆਂ, ਨਾ ਕੋਈ ਮੇਟੇ ਮੇਟ ਮਿਟਾਈਆ।
ਗੁਰਮੁਖ ਕੀ ਜਾਨਣ ਬਾਲ ਅੰਞਾਣਿਆਂ, ਕੀ ਪ੍ਰਭ ਦੀ ਬੇਪਰਵਾਹੀਆ। ਵਡਿਆਈ ਚਲੇ ਨਾ ਚਤੁਰ ਸੁਘੜ ਸਿਆਣਿਆਂ, ਬੁੱਧੀ ਸੰਗ ਨਾ ਕੋਇ ਰਖਾਈਆ। ਜਿਸ ਦਾ ਖੇਲ ਸਦਾ ਸਦਾ ਉਹ ਚਲਾਵਣਹਾਰਾ ਆਪਣੇ ਵਿਚ ਭਾਣਿਆ, ਜੁਗ ਜੁਗ ਹੁਕਮ ਵਰਤਾਈਆ। ਜਗਤ ਮਾਇਆ ਖੇਲ ਚੁੱਕੇ ਕਾਣਿਆ, ਜੁਗਤੀ ਪ੍ਰਭ ਦਏ ਸਮਝਾਈਆ। ਜਿਸ ਦਾ ਪਿਆਰ ਰਿਹਾ ਨਹੀਂ ਰਾਜੇ ਰਾਣਿਆਂ, ਸ਼ਾਹ ਸੁਲਤਾਨਾਂ ਖਾਕ ਮਿਲਾਈਆ। ਗੁਰ ਗੋਬਿੰਦ ਸੁੱਟ ਕੇ ਸਰਸਾ ਵਾਲੇ ਮੁਹਾਣਿਆਂ, ਗੁਰਮੁਖਾਂ ਗਿਆ ਦ੍ਰਿੜਾਈਆ। ਇਕੋ ਰੱਖੋ ਸਤਿਗੁਰ ਚਰਨ ਧਿਆਨਿਆਂ, ਜੋ ਦੇਵਣਹਾਰਾ ਹੋਏ ਸਭਨੀ ਥਾਈਂਆ। ਜੋ ਖਾਲੀ ਭਰੇ ਖਜ਼ਾਨਿਆਂ, ਅਤੋਟ ਅਤੁਟ ਵਰਤਾਈਆ। ਗੁਰਮੁਖ ਗੁਰਸਿਖ ਪਿਆਰ ਰਹੇ ਨਾ ਜਗਤ ਵਾਂਗ ਬੇਗਾਨਿਆਂ, ਪ੍ਰੀਤੀ ਪ੍ਰੀਤਮ ਪ੍ਰੀਤਮ ਆਪਣੇ ਨਾਲ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਸਤਰੰਗਾ ਕਹੇ ਜਗਤ ਮਾਇਆ ਭਗਤਾਂ ਦੇ ਚਰਨ ਚੁੰਮ, ਧੂਲੀ ਖਾਕ ਖਾਕ ਰਮਾਈਆ। ਤੂੰ ਕਲਜੁਗ ਬਥੇਰਾ ਲਿਆ ਘੁੰਮ, ਘੁੰਮਣਘੇਰੀ ਵਿਚ ਕੀਤੀ ਜਗਤ ਲੁਕਾਈਆ। ਅਗਲਾ ਹੁਕਮ ਸੁਣ, ਅਣਸੁਣਤ ਕੀ ਸੁਣਾਈਆ। ਜਿਸ ਪ੍ਰਭੂ ਦਾ ਖੇਲ ਹੋਣਾ ਫੁਨ, ਫੁਰਨੇ ਸਭ ਦੇ ਬੰਦ ਕਰਾਈਆ। ਜਿਸ ਚੁਰਾਸੀ ਵਿਚੋਂ ਭਗਤ ਸੁਹੇਲੇ ਲਏ ਚੁਣ, ਚਾਰ ਕੁੰਟ ਦੇ ਲੇਖੇ ਦਿਤੇ ਮੁਕਾਈਆ। ਦਵੈਤ ਦੀ ਥਾਂ ਅੱਜ ਤੋਂ ਭਗਤਾਂ ਦੇ ਅੰਦਰ ਪਰੇਮ ਦੀ ਆ ਜਾਏ ਧੁਨ, ਧੁਨ ਆਤਮਕ ਰਾਗ ਦ੍ਰਿੜਾਈਆ। ਪਿਛੇ ਨਾਲੋਂ ਅੱਗੇ ਬਹੁਤਾ ਬਖਸ਼ੇ ਗੁਣ, ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸੰਗ ਆਪ ਰਖਾਈਆ। ਸਤਰੰਗਾ ਕਹੇ, ਉਠ ਮੇਰੇ ਨੌਜਵਾਨ ਸਿੰਘ ਜਗੀਰ ਵਿਚ ਜਗਤ ਦੀਨ ਦੁਨੀ ਦਾ ਨਿਸ਼ਾਨਾ ਬਣਿਆ ਤੇ ਜਿਸ ਦੀ ਸਾਇਆ ਵਿਚ ਬੈਠੇ ਭਗਤ, ਬ੍ਰਹਿਮੰਡ ਖੰਡ ਜਿਸ ਨੂੰ ਸੀਸ ਨਿਵਾਈਆ। ਭਗਤੋ ਤੁਹਾਡਾ ਵਿਛੋੜੇ ਦਾ ਪਿਛਲਾ ਸਾਰੀ ਸੰਗਤ ਦਾ ਕੱਟ ਦਿਤਾ ਬਖਤ, ਵਕਤ ਨਾਲ ਆਪਣਾ ਰੰਗ ਰੰਗਾਈਆ। ਤੁਹਾਡੀ ਲੇਖੇ ਲਾ ਕੇ ਬੂੰਦ ਰਕਤ, ਜਨਣੀ ਦਾ ਲਹਿਣਾ ਦਿਤਾ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਗੁਸਾਈਂਆ। ਸੱਤ ਰੰਗ ਨਿਸ਼ਾਨਾ ਕਹੇ ਭਗਤੋ ਤੁਸੀਂ ਉਸ ਪ੍ਰਭੂ ਦੇ ਸੁੱਤ, ਜਿਸ ਦੁਲਾਰੇ ਤੁਹਾਨੂੰ ਲਿਆ ਬਣਾਈਆ। ਤੁਸੀਂ ਕੋਈ ਪੰਜਾਂ ਤਤਾਂ ਵਾਲੇ ਨਹੀਂ ਬੁੱਤ, ਬੁਤਖਾਨਿਆਂ ਦੀ ਨਹੀਂ ਕੋਈ ਵਡਿਆਈਆ। ਤੁਹਾਡਾ ਮਾਲਕ ਅਬਿਨਾਸ਼ੀ ਅਚੁੱਤ, ਚੇਤਨ ਸਭ ਨੂੰ ਦਏ ਕਰਾਈਆ। ਭਜਨ ਸਿੰਘ ਛੇਤੀ ਆ ਜਾ ਦੋਹਾਂ ਦੀ ਇਕੋ ਜਿਹੀ ਕਰ ਦਿਆਂ ਰੁੱਤ, ਰੁਤੜੀ ਆਪਣੇ ਚਰਨ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਗੁਸਾਈਂਆ। ਸੱਤ ਰੰਗ ਕਹੇ ਜਗੀਰ ਸਿੰਘ ਮੇਰਾ ਸਗਲਾ ਸੰਗੀ, ਜਿਸ ਨੂੰ ਮਿਲੀ ਮਾਣ ਵਡਿਆਈਆ। ਚਾਰ ਜੁਗ ਦੀ ਧਾਰ ਜਿਸ ਮੇਰੇ ਚਰਨਾਂ ਵਿਚ ਕੀਤੀ ਨੰਗੀ, ਮੇਰਾ ਰੂਪ ਅਨੂਪ ਦਿਤਾ ਦਰਸਾਈਆ। ਜਿਸ ਦੇ ਪਿਆਰ ਵਿਚ ਮੇਰੀ ਸਤਿਜੁਗ ਤਰੇਤਾ ਦਵਾਪਰ ਕਲਜੁਗ ਵਾਲੀ ਚੌਕੜੀ ਲੰਘੀ, ਆਪਣਾ ਪੰਧ ਮੁਕਾਈਆ। ਜਿਸ ਦੀ ਸਿਫਤ ਵਡਿਆਈ ਕੀਤੀ ਗੋਬਿੰਦ ਧਾਰ ਕਵੀ ਬਵੰਜੀ, ਬਾਵਨ ਆਪਣਾ ਪਰਦਾ ਲਾਹੀਆ। ਜਿਸ ਦੀ ਯਾਦ ਵਿਚ ਨੀਰ ਵਹਾਏ ਜਮਨਾ ਸੁਰਸਤੀ ਗੋਦਾਵਰੀ ਗੰਗੀ, ਅਠ ਸਠ ਬੈਠੇ ਨੈਣ ਵਹਾਈਆ। ਸੋ ਸ਼ਾਹੋ ਭੂਪ ਸੂਰਾ ਸਰਬੰਗੀ, ਹਰਿ ਕਰਤਾ ਅਗੰਮ ਅਥਾਹੀਆ। ਭਗਤੋ ਜਿਸ ਦਾ ਹੁਕਮ ਮਿਹਰਵਾਨ ਹੋ ਕੇ ਅੱਜ ਤੋਂ ਸਭ ਦੀ ਕੱਟ ਦਿਤੀ ਤੰਗੀ, ਤੰਗਦਸਤ ਰਹਿਣ ਕੋਇ ਨਾ ਪਾਈਆ।
ਘਰ ਪ੍ਰਕਾਸ਼ ਦੇਵੇ ਨੂਰ ਜੋ ਚੰਦ ਚੜ੍ਹਾਏ ਨੌ ਚੰਦੀ, ਨਵ ਦਵਾਰ ਦਾ ਡੇਰਾ ਢਾਈਆ। ਸਭ ਦੀ ਅੰਤਸ਼ਕਰਨ ਦੀ ਧਾਰ ਕਰੇ ਠੰਢੀ, ਅੰਮ੍ਰਿਤ ਮੇਘ ਨਾਮ ਬਰਸਾਈਆ। ਧੁਰ ਦੀ ਦਾਤ ਦਾਤਾ ਹੋ ਕੇ ਰਿਹਾ ਵੰਡੀ, ਅਮੁਲ ਅਤੁਲ ਤੁਹਾਡੀ ਕਾਇਆ ਚੋਲੀ ਦਏ ਟਿਕਾਈਆ। ਹਰਿਜਨ ਹਰਿ ਭਗਤ ਰਹਿਣ ਦੇਵੇ ਨਾ ਕੋਇ ਪਾਖੰਡੀ, ਭੇਖਾਧਾਰੀ ਭੇਖ ਨਾ ਕੋਇ ਦਰਸਾਈਆ , ਭਗਤੋਂ ਭਗਤ ਭਗਵਾਨ ਪ੍ਰੇਮ ਦੀ ਇਕੋ ਡੰਡੀ, ਜੋ ਡੰਡਾਵਤ ਦੀਨ ਦੁਨੀ ਬਦਲਾਈਆ। ਜਗਤ ਵਾਸਨਾ ਕਲਜੁਗ ਕਲਪਣਾ ਮਾਇਆ ਵਾਲੀ ਮੰਡੀ, ਕੂੜ ਵਣਜ ਦੀਨ ਦੁਨੀ ਵਖਾਈਆ। ਜਿਸ ਨੇ ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਗਾਇਆ ਛੰਦੀ, ਸੰਸਾ ਜਗਤ ਵਾਲਾ ਚੁਕਾਈਆ। ਨਿਰੰਤਰ ਦੇਵਣਹਾਰਾ ਅਨੰਦੀ, ਅਨੰਦ ਅਨੰਦ ਵਿਚੋਂ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਗੁਸਾਈਂਆ। ਧਰਨੀ ਕਹੇ ਭਗਤੋ ਮੈਂ ਬਲਿਹਾਰ, ਬਲ ਬਲ ਆਪਣਾ ਆਪ ਕਰਾਈਆ। ਮੇਰਾ ਤੁਹਾਡੇ ਨਾਲ ਸਦਾ ਪਿਆਰ, ਜੁਗ ਚੌਕੜੀ ਰੀਤੀ ਚਲੀ ਆਈਆ। ਕਿਉਂ, ਕਿਰਪਾ ਕਰੇ ਆਪ ਕਰਤਾਰ, ਕੁਦਰਤ ਦਾ ਕਾਦਰ ਧੁਰਦਰਗਾਹੀਆ। ਜੇਹੜਾ ਜੁਗ ਜੁਗ ਜਨਮ ਜਨਮ ਦੇ ਵਿਛੜੇ ਮੇਲੇ ਯਾਰ, ਮੇਲ ਮਿਲਾਵਾ ਕਰੇ ਚਾਈਂ ਚਾਈਂਆ। ਜਿਸ ਨੇ ਤੁਹਾਡਾ ਸਾਰਿਆਂ ਦਾ ਸਾਂਝਾ ਬਣਾਇਆ ਇਕੋ ਭਗਤ ਦਵਾਰ, ਭਗਤੋ ਤੁਹਾਨੂੰ ਦਿਤੀ ਵਡਿਆਈਆ। ਭਗਤੋ ਉਸ ਦਾ ਇਕੋ ਝੁਲਦਾ ਰਹੇ ਨਿਸ਼ਾਨ, ਨਿਸ਼ਾਨਾ ਦੀਨ ਦੁਨੀ ਵਖਾਈਆ। ਤੁਹਾਡੀ ਪਿਆਰ ਮੁਹੱਬਤ ਦੀ ਧਾਰ ਆਪ ਕਰੇ ਪਰਵਾਨ, ਪਰਮ ਪੁਰਖ ਪਰਮਾਤਮ ਹੋ ਕੇ ਆਪਣੀ ਦਇਆ ਕਮਾਈਆ। ਅੰਬਾਲਾ ਸੰਗਤ ਤੁਹਾਡੇ ਤਨ ਵਜੂਦ ਵੱਖਰੇ ਅੰਦਰੋਂ ਸਭ ਦੀ ਪਿਆਰੀ ਇਕੋ ਜਾਨ, ਜਿਸ ਨੂੰ ਆਤਮਾ ਕਹਿ ਕੇ ਪਰਮਾਤਮਾ ਆਪਣਾ ਰੰਗ ਰੰਗਾਈਆ। ਖ਼ੁਸ਼ੀਆਂ ਦੇ ਢੋਲੇ ਖ਼ੁਸ਼ੀਆਂ ਨਾਲ ਮਿਲ ਕੇ ਸਾਰੇ ਗਾਣ, ਖ਼ੁਸ਼ੀ ਵਿਚੋਂ ਖ਼ੁਸ਼ੀ ਲੈਣੀ ਪਰਗਟਾਈਆ। ਤੁਸੀਂ ਕੋਈ ਤੱਤਾਂ ਵਾਲੇ ਨਹੀਂ ਇਨਸਾਨ, ਭਗਵਨ ਭਗਵੰਤ ਕਿਰਪਾ ਕਰਕੇ ਭਗਤ ਦਿਤੇ ਬਣਾਈਆ। ਧਰਨੀ ਕਹੇ ਹਰਿਸੰਗਤ ਮੈਂ ਵੀ ਖ਼ੁਸ਼ੀਆਂ ਵਿਚ ਤੁਹਾਡੀ ਸਾਰਿਆਂ ਦੀ ਚਰਨ ਧੂੜੀ ਖਾਕ ਲੱਗੀ ਰਮਾਣ, ਅਰਮਾਨ ਆਪਣੇ ਪ੍ਰਭ ਦੇ ਚਰਨ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਦਾ ਸਦਾ ਜਨ ਭਗਤੋ ਤੁਹਾਡੇ ਉਤੇ ਮਿਹਰਵਾਨ, ਮਿਹਰਵਾਨੀ ਦੀ ਨਿਸ਼ਾਨੀ, ਤੁਹਾਡੇ ਪਿਆਰ ਦੀ ਜਿੰਦਗੀ ਮੁਹੱਬਤ ਦੀ ਜਿੰਦਗਾਨੀ, ਜੀਵਣ ਵਿਚੋਂ ਜੀਵਣ, ਹਯਾਤੀ ਵਿਚੋਂ ਹਯਾਤੀ, ਕਮਲਾਪਤੀ ਪਤਿਪਰਮੇਸ਼ਵਰ ਹੋ ਕੇ ਅੰਦਰੋਂ ਦਏ ਬਦਲਾਈਆ।
੨੬ ਚੇਤ ਸ਼ਹਿਨਸ਼ਾਹੀ ਸੰਮਤ ੧੨ ਪ੍ਰੀਤਮ ਸਿੰਘ ਦੇ ਗ੍ਰਹਿ ਪਿੰਡ ਰਾਜੋ ਮਾਜਰਾ ਜ਼ਿਲਾ ਰੋਪੜ
ਧਰਨੀ ਕਹੇ ਅਵਤਾਰ ਪੈਗ਼ੰਬਰ ਗੁਰ ਮੇਰੀ ਸੁਣੋ ਪੁਕਾਰ, ਸਚਖੰਡ ਦਵਾਰ ਦਰਗਾਹ ਸਾਚੀ ਪਰਦਾ ਪਰਦਿਆਂ ਵਿਚੋਂ ਚੁਕਾਈਆ। ਤੁਸੀਂ ਆਦਿ ਜੁਗਾਦੀ ਬ੍ਰਹਮ ਬ੍ਰਹਿਮਾਦੀ ਸ਼ਬਦ ਅਨਾਦੀ ਖੇਲ ਖੇਲਣਹਾਰੇ ਵਿਚ ਸੰਸਾਰ, ਸੰਸਾਰੀ ਭੰਡਾਰੀ ਸੰਘਾਰੀ ਵਿਸ਼ਨ ਬ੍ਰਹਮਾ ਸ਼ਿਵ ਦੇਣ ਗਵਾਹੀਆ। ਤੁਹਾਡਾ ਲਹਿਣਾ ਦੇਣਾ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਜੁਗ ਚਾਰ, ਚੌਥੇ ਜੁਗ ਰੋ ਰੋ ਦਿਆਂ ਦੁਹਾਈਆ। ਨੌਂ ਖੰਡ ਪ੍ਰਿਥਮੀ ਹੋਇਆ ਧੂੰਆਂਧਾਰ, ਸੱਤ
ਦੀਪ ਦੀਪ ਨਾ ਕੋਇ ਰੁਸ਼ਨਾਈਆ। ਮਾਨਵ ਜ਼ਾਤੀ ਅੰਤਰ ਨਿਰੰਤਰ ਧਰਮ ਦਾ ਰਿਹਾ ਨਾ ਕੋਇ ਪਿਆਰ, ਪ੍ਰੀਤੀ ਵਿਚ ਪ੍ਰੀਤਮ ਮਿਲਣ ਕੋਇ ਨਾ ਪਾਈਆ। ਜਿਧਰ ਤੱਕਾਂ ਪੰਚ ਵਿਕਾਰ ਸਭ ਨੂੰ ਰਿਹਾ ਲਲਕਾਰ, ਭੈ ਭਾਉ ਆਪਣਾ ਰਿਹਾ ਜਣਾਈਆ। ਕਲਜੁਗ ਕੂੜ ਤਨ ਵਜੂਦਾਂ ਕੀਤਾ ਸ਼ਿੰਗਾਰ, ਮਾਇਆ ਮਮਤਾ ਮੋਹ ਕੱਪੜਾ ਰੰਗ ਰੰਗਾਈਆ। ਮੈਂ ਨਿਮਾਣੀ ਬਿਰਹੋਂ ਵਿਛੋੜੇ ਵਿਚ ਰੋਵਾਂ ਜ਼ਾਰੋ ਜ਼ਾਰ, ਬਿਨ ਨੇਤਰ ਲੋਚਨ ਨੈਣਾਂ ਨੀਰ ਵਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਧਰਨੀ ਕਹੇ ਅਵਤਾਰ ਪੈਗ਼ੰਬਰ ਗੁਰ ਨਿਰਗੁਣ ਧਾਰ ਸੁਣੋ ਪੁਕਾਰਾ, ਪੁਨਹ ਪੁਨਹ ਸੀਸ ਨਿਵਾਈਆ। ਸ਼ਬਦੀ ਧਾਰ ਦਿਉ ਸਹਾਰਾ, ਸਿਰ ਮੇਰੇ ਹੱਥ ਟਿਕਾਈਆ। ਤੁਹਾਡਾ ਸਭ ਦਾ ਕੌਲ ਇਕਰਾਰਾ, ਵਾਅਦਾ ਪੂਰਬ ਵੇਖ ਵਖਾਈਆ। ਦੀਨਾਂ ਮਜ਼੍ਹਬਾਂ ਅੰਮ੍ਰਿਤ ਰਸ ਬਖ਼ਸ਼ੋ ਠੰਡਾ ਠਾਰਾ, ਆਬੇਹਯਾਤ ਜਾਮ ਪਿਆਈਆ। ਕਲਜੁਗ ਕਿਰਿਆ ਕੂੜ ਮੇਰੇ ਉਤੇ ਨਾ ਰਹੇ ਪਸਾਰਾ, ਨਿਸ਼ਾਨਾ ਦੀਨ ਦੁਨੀ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਧਰਨੀ ਕਹੇ ਅਵਤਾਰ ਪੈਗ਼ੰਬਰ ਗੁਰ ਬਿਨ ਅੱਖੀਆਂ ਨੇਤਰਾਂ ਤੱਕੋ ਲੋਕਮਾਤ, ਨਵ ਸੱਤ ਧਿਆਨ ਲਗਾਈਆ। ਮੇਰੀ ਅੰਤਮ ਪੁੱਛੇ ਕੋਈ ਨਾ ਵਾਤ, ਵਾਰਸ ਰਹਿਣ ਕੋਇ ਨਾ ਪਾਈਆ। ਮੇਰੀ ਸ਼ਬਦ ਅਗੰਮੀ ਸੁਣੋ ਬਾਤਨ ਬਾਤ, ਪਰਦਾ ਪਰਦਿਆਂ ਵਿਚੋਂ ਉਠਾਈਆ। ਸਤਿ ਸਤਿਵਾਦੀ ਹੋ ਕੇ ਜੋੜੋ ਨਾਤ, ਆਤਮ ਪਰਮਾਤਮ ਮੇਲ ਮਿਲਾਓ ਚਾਈਂ ਚਾਈਂਆ। ਅੰਤਰ ਨਿਰੰਤਰ ਦੀਨਾਂ ਮਜ਼੍ਹਬਾਂ ਸੁਰਤੀ ਕਰੋ ਇਕਾਂਤ, ਮਨੂਆਂ ਦਹਿ ਦਿਸ਼ ਨਾ ਉਠ ਉਠ ਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਭੇਵ ਆਪ ਖੁਲ੍ਹਾਈਆ। ਧਰਨੀ ਕਹੇ ਅਵਤਾਰ ਪੈਗ਼ੰਬਰ ਪ੍ਰੇਮ ਦੀ ਪਾਵੋ ਭਿਖ, ਵਸਤ ਸਤਿ ਸਤਿ ਵਰਤਾਈਆ। ਆਪਣੀ ਧਾਰ ਵੇਖੋ ਮੁਰੀਦ ਸਿੱਖ, ਮੁਰਸ਼ਦ ਆਪਣਾ ਫੇਰਾ ਪਾਈਆ। ਜੋ ਕਾਗਜ਼ ਕਲਮ ਸ਼ਾਹੀ ਨਾਲ ਲੇਖਾ ਲਏ ਲਿਖ, ਭਵਿਖਤਾਂ ਵੰਡ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਗੁਸਾਈਂਆ। ਅਵਤਾਰ ਪੈਗ਼ੰਬਰ ਗੁਰ ਕਹਿਣ, ਸ਼ਬਦੀ ਧਾਰ ਆਵਾਂਗੇ। ਸੋ ਪੁਰਖ ਨਿਰੰਜਣ ਨਾਲ ਲਿਆਵਾਂਗੇ। ਹਰਿ ਪੁਰਖ ਨਿਰੰਜਣ ਸੰਗ ਰਖਾਵਾਂਗੇ। ਏਕੰਕਾਰਾ ਮੇਲ ਮਿਲਾਵਾਂਗੇ। ਆਦਿ ਨਿਰੰਜਣ ਜੋੜ ਜੁੜਾਵਾਂਗੇ। ਅਬਿਨਾਸ਼ੀ ਕਰਤਾ ਗੌੜ ਬ੍ਰਾਹਮਣ ਭੇਵ ਖੁਲ੍ਹਾਵਾਂਗੇ। ਸ੍ਰੀ ਭਗਵਾਨ ਲਗਾਵਣਹਾਰਾ ਜੋ ਇਕੋ ਪੌੜ, ਦੋ ਜਹਾਨਾਂ ਪੰਧ ਮੁਕਾਵਾਂਗੇ। ਪਾਰਬ੍ਰਹਮ ਜਿਸ ਦਾ ਮਾਰਗ ਕਦੇ ਨਾ ਹੋਵੇ ਸੌੜ, ਸਤਿਗੁਰ ਸ਼ਬਦ ਨਾਲ ਉਠਾਵਾਂਗੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਵਾਂਗੇ। ਅਵਤਾਰ ਪੈਗ਼ੰਬਰ ਗੁਰ ਕਹਿਣ ਧਰਨੀ ਧਵਲ ਧੌਲ ਕਰ ਭਰਵਾਸਾ, ਭਾਂਡਾ ਭਰਮ ਭੰਨਾਈਆ। ਕਿਰਪਾ ਕਰੇ ਪੁਰਖ ਅਬਿਨਾਸ਼ਾ, ਹਰਿ ਕਰਤਾ ਧੁਰਦਰਗਾਹੀਆ। ਜਿਸ ਦਾ ਅੰਤਰ ਸਾਚਾ ਵਾਸਾ, ਭਰਪੂਰ ਰਿਹਾ ਸਰਬ ਠਾਈਂਆ। ਉਸ ਦਾ ਨੂਰ ਜ਼ਹੂਰ ਹੋਵੇ ਪ੍ਰਕਾਸ਼ਾ, ਜੋਤੀ ਜਾਤਾ ਡਗਮਗਾਈਆ। ਧਰਮ ਦੀ ਧਾਰ ਤੈਨੂੰ ਦਈਏ ਦਿਲਾਸਾ, ਧੀਰਜ ਧੀਰ ਨਾਲ ਧਰਾਈਆ। ਉਹ ਖੇਲ ਕਰੇ ਪ੍ਰਿਥਮੀ ਆਕਾਸ਼ਾ, ਗਗਨ ਗਗਨੰਤਰਾਂ ਵੇਖ ਵਖਾਈਆ। ਕਲਜੁਗ ਕੂੜੀ ਕਿਰਿਆ ਕਰੇ ਨਾਸਾ, ਨਾਸਤਕ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਅਵਤਾਰ ਪੈਗ਼ੰਬਰ ਗੁਰ ਕਹਿਣ ਧਰਨੀ ਸੁਣ
ਧਵਲ ਕਰ ਧਿਆਨ, ਸਤਿ ਸਚ ਜਣਾਈਆ। ਕਿਰਪਾ ਕਰੇ ਸ੍ਰੀ ਭਗਵਾਨ, ਭਗਵਨ ਹੋ ਕੇ ਵੇਖ ਵਖਾਈਆ। ਤੇਰੀ ਬੇਨੰਤੀ ਕਰੇ ਪਰਵਾਨ, ਪਰਮ ਪੁਰਖ ਧੁਰਦਰਗਾਹੀਆ। ਕਲਜੁਗ ਕਿਰਿਆ ਕੂੜ ਮੇਟੇ ਨਿਸ਼ਾਨ, ਸਤਿਜੁਗ ਸਚ ਸਚ ਜਣਾਈਆ। ਨੌਂ ਖੰਡ ਪ੍ਰਿਥਮੀ ਇਕੋ ਬਖ਼ਸ਼ੇ ਚਰਨ ਧਿਆਨ, ਇਸ਼ਟ ਦੇਵ ਇਕ ਸਮਝਾਈਆ। ਆਤਮ ਪਰਮਾਤਮ ਸਾਰੇ ਢੋਲਾ ਗਾਨ, ਦੋ ਜਹਾਨਾਂ ਵੱਜਦੀ ਰਹੇ ਵਧਾਈਆ। ਪੁਰਖ ਅਕਾਲਾ ਦੀਨ ਦਿਆਲਾ ਕਿਰਪਾ ਕਰੇ ਮਹਾਨ, ਮਿਹਰਵਾਨ ਹੋ ਕੇ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਨੌਜਵਾਨ, ਜੋਬਨਵੰਤਾ ਸ੍ਰੀ ਭਗਵੰਤਾ ਆਦਿਨ ਅੰਤਾ ਇਕ ਅਖਵਾਈਆ।
੨੭ ਚੇਤ ਸ਼ਹਿਨਸ਼ਾਹੀ ਸੰਮਤ ੧੨ ਸਰਜੀਤਮ ਸਿੰਘ ਦੇ ਗ੍ਰਹਿ ਪਿੰਡ ਰਾਜੋ ਮਾਜਰਾ ਜ਼ਿਲਾ ਰੋਪੜ
ਧਰਨੀ ਕਹੇ ਭਗਤੋ ਮੈਂ ਕੀ ਦੱਸਾਂ, ਸਿਫ਼ਤਾਂ ਤੋਂ ਬਾਹਰ ਸਿਫ਼ਤ ਬੇਪਰਵਾਹੀਆ। ਮੈਂ ਖ਼ੁਸ਼ੀਆਂ ਵਿਚ ਬਿਨਾ ਦੰਦ ਮੁੱਖ ਜੇਹਵਾ ਤੋਂ ਹੱਸਾਂ, ਬਿਨ ਤਨ ਵਜੂਦ ਖ਼ੁਸ਼ੀ ਬਣਾਈਆ। ਬਿਨ ਕਦਮਾਂ ਚਾਰੋਂ ਕੁੰਟ ਨੱਸਾਂ, ਭੱਜਾਂ ਵਾਹੋ ਦਾਹੀਆ। ਧੰਨ ਭਾਗ ਪ੍ਰਭ ਮਿਲਿਆ ਮੈਨੂੰ ਮਸਾਂ, ਜੋ ਮੱਸਿਆ ਰੈਣ ਅੰਧੇਰੀ ਦਏ ਗਵਾਈਆ। ਉਹਦੇ ਚਰਨਾਂ ਹੇਠਾਂ ਵਸਾਂ, ਵਾਸਤਾ ਆਪਣੇ ਨਾਲ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਗੁਸਾਈਂਆ। ਧਰਨੀ ਕਹੇ ਜਨ ਭਗਤੋ ਮੈਂ ਕੀ ਕਰਾਂ ਸਿਫ਼ਤ ਸਲਾਹ, ਸਲਾਹਣਜੋਗ ਬੇਪਰਵਾਹੀਆ। ਜੋ ਨਿਰਗੁਣ ਹੋ ਕੇ ਬਣਿਆ ਮੇਰਾ ਮਲਾਹ, ਬੇੜਾ ਆਪਣੇ ਕੰਧ ਉਠਾਈਆ। ਜੋ ਲੇਖਾ ਜਾਣੇ ਮੇਰਾ ਥਲ ਅਸਗਾਹ, ਮਹੀਅਲ ਖੋਜ ਖੁਜਾਈਆ। ਪਰਦਾ ਪਰਦਿਆਂ ਵਿਚੋਂ ਦਏ ਚੁਕਾ, ਚਾਰੋਂ ਕੁੰਟ ਕਰੇ ਰੁਸ਼ਨਾਈਆ। ਉਹ ਸਵਾਮੀ ਠਾਕਰ ਮੇਰਾ ਮਿਹਰਵਾਂ, ਮਹਿਬੂਬ ਨੂਰ ਅਲਾਹੀਆ। ਜਿਸ ਦੇ ਕਦਮਾਂ ਉਤੋਂ ਬਲ ਬਲ ਜਾਂ, ਬਲ ਬਲ ਆਪਣਾ ਆਪ ਕਰਾਈਆ। ਉਹ ਸਤਿ ਸਤਿਵਾਦੀ ਹੋ ਕੇ ਮੇਰੀ ਪਕੜਨ ਆਇਆ ਬਾਂਹ, ਫੜ ਬਾਹੋਂ ਲਏ ਉਠਾਈਆ। ਸਚਖੰਡ ਨਿਵਾਸੀ ਹੋ ਕੇ ਕਰੇ ਨਿਆਂ, ਅਦਲ ਇਨਸਾਫ ਆਪਣੇ ਹੱਥ ਰਖਾਈਆ। ਦੀਨ ਦਿਆਲ ਠਾਕਰ ਹੋ ਕੇ ਸਿਰ ਮੇਰੇ ਰੱਖੇ ਛਾਂ, ਅਗਨੀ ਤਤ ਨਾ ਕੋਇ ਤਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਧਰਨੀ ਕਹੇ ਜਨ ਭਗਤੋ ਪ੍ਰਭ ਦਾ ਖ਼ੁਸ਼ੀਆਂ ਵਿਚ ਕਰੋ ਸ਼ੁਕਰਾਨਾ, ਅੰਤਰ ਨਿਰੰਤਰ ਢੋਲੇ ਗਾਈਆ। ਜੋ ਆ ਗਿਆ ਵਾਲੀ ਦੋ ਜਹਾਨਾਂ, ਦੋਹਰੀ ਕਲ ਵਰਤਾਈਆ। ਜੋਤੀ ਜਾਤਾ ਪਹਿਰ ਕੇ ਬਾਣਾ, ਅਣਿਆਲਾ ਤੀਰ ਚਲਾਈਆ। ਖੇਲੇ ਖੇਲ ਸ੍ਰੀ ਭਗਵਾਨਾ, ਹਰਿ ਕਰਤਾ ਧੁਰਦਰਗਾਹੀਆ। ਮੈਨੂੰ ਸੰਦੇਸ਼ਾ ਦੇਵੇ ਫ਼ਰਮਾਣਾ, ਬਿਨ ਅੱਖਰਾਂ ਅੱਖਰ ਜਣਾਈਆ। ਮੈਂ ਸੁਣ ਕੇ ਹੋਈ ਹੈਰਾਨਾ, ਹੈਰਤ ਮੇਰੇ ਵਿਚ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਭੇਵ ਆਪ ਖੁਲ੍ਹਾਈਆ। ਧਰਨੀ ਕਹੇ ਜਨ ਭਗਤੋ ਪ੍ਰਭ ਤੱਕੋ ਗਹਿਰ ਗੰਭੀਰ, ਗਵਰ ਇਕ ਅਖਵਾਈਆ। ਜਿਸ ਦੀ ਦਿਸੇ ਨਾ ਕੋਇ ਤਸਵੀਰ, ਤਸੱਵਰ ਕਰ ਨਾ ਕੋਇ ਦ੍ਰਿੜਾਈਆ। ਜਿਸ ਦਾ ਨੂਰ ਬੇਨਜ਼ੀਰ, ਜਗ ਨੇਤਰ ਵੇਖਣ ਕੋਇ ਨਾ ਪਾਈਆ। ਜਿਸ ਦਾ ਲੇਖਾ ਲਹਿਣਾ ਦੇਣਾ ਜਨ ਭਗਤਾਂ ਤਤ ਸ਼ਰੀਰ, ਤਨ ਵਜੂਦਾਂ ਫੋਲ ਫੁਲਾਈਆ। ਅੰਮ੍ਰਿਤ ਆਤਮ ਨਿਝਰ ਬਖ਼ਸ਼ੇ
ਸੀਰ, ਬੂੰਦ ਸਵਾਂਤੀ ਆਪ ਟਪਕਾਈਆ। ਸ਼ਬਦ ਅਨਾਦੀ ਦਏ · , ਧੁਨ ਆਤਮਕ ਰਾਗ ਸੁਣਾਈਆ। ਜੋਤੀ ਜਾਤਾ ਹੋ ਕੇ ਬਦਲੇ ਤਕਦੀਰ,
ਤਕੱਬਰ ਰਹਿਣ ਕੋਇ ਨਾ ਪਾਈਆ। ਜਨ ਭਗਤੋ ਭਗਤਾਂ ਅੰਦਰ ਰਹਿਣ ਨਾ ਦੇਵੇ ਖਮੀਰ, ਖਾਲਸ ਆਪਣਾ ਰੰਗ ਰੰਗਾਈਆ। ਸਤਿ ਧਰਮ ਦੀ
ਅੰਤਰ ਕਰੇ ਤਾਮੀਰ, ਆਪ ਆਪਣਾ ਹੁਕਮ ਵਰਤਾਈਆ। ਸ਼ਰਅ ਦੀ ਕੱਟ ਜ਼ੰਜੀਰ, ਸ਼ਰੀਅਤ ਲੇਖਾ ਦਏ ਮੁਕਾਈਆ। ਜੋਤੀ ਜੋਤ ਸਰੂਪ ਹਰਿ,
ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਧਰਨੀ ਕਹੇ ਜਨ ਭਗਤੋ ਮੰਨੋ ਇਕ ਸ੍ਰੀ ਭਗਵੰਤ,
ਭਗਵਨ ਇਕ ਅਖਵਾਈਆ। ਜੋ ਆਦਿ ਜੁਗਾਦੀ ਧੁਰ ਦਾ ਕੰਤ, ਕੰਤੂਹਲ ਬੇਪਰਵਾਹੀਆ। ਜਿਸ ਦਾ ਨਾਮ ਨਿਧਾਨਾ ਮੰਤ, ਮੰਤਵ ਸਭ ਦੇ ਹਲ
ਕਰਾਈਆ। ਮਾਨਵ ਜ਼ਾਤੀ ਬਣਾਵਣਹਾਰਾ ਬਣਤ, ਘੜਨ ਭੰਨਣਹਾਰ ਧੁਰਦਰਗਾਹੀਆ। ਸਤਿ ਸਤਿਵਾਦੀ ਬਣੋ ਸੰਤ, ਸਤਿ ਸਤਿ ਵਿਚ ਸਮਾਈਆ।
ਗੜ੍ਹ ਤੋੜੋ ਹਉਮੇ ਹੰਗਤ, ਹੰ ਬ੍ਰਹਮ ਦਏ ਦ੍ਰਿੜਾਈਆ। ਜਗਤ ਵਿਦਿਆ ਬਾਹਰ ਬਣਾਵੇ ਪੰਡਤ, ਬੁਧੀ ਤੋਂ ਬਾਹਰ ਕਰੇ ਸ਼ਨਵਾਈਆ। ਲਹਿਣਾ
ਦੇਣਾ ਮੁਕਾ ਦੇ ਬਹਿਸ਼ਤ ਜੱਨਤ, ਸਵਰਗ ਆਪਣਾ ਗ੍ਰਹਿ ਵਖਾਈਆ। ਗੜ੍ਹ ਤੋੜ ਕੇ ਹਉਮੇ ਹੰਗਤ, ਹੰ ਬ੍ਰਹਮ ਦਏ ਦਰਸਾਈਆ। ਚਾਰ ਵਰਨ
ਅਠਾਰਾਂ ਬਰਨ ਦੀਨ ਮਜ਼੍ਹਬ ਬਣਾ ਕੇ ਆਪਣੀ ਸੰਗਤ, ਸਗਲਾ ਸੰਗੀ ਬਹੁਰੰਗੀ ਆਪਣਾ ਰੰਗ ਰੰਗਾਈਆ। ਜਨ ਭਗਤ ਸੁਹੇਲਾ ਦੂਜੇ ਦਰ ਬਣੇ
ਨਾ ਮੰਗਤ, ਭਿਛਿਆ ਦੀਨ ਦੁਨੀ ਮੰਗਣ ਕੋਇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ,
ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੇਖਾ ਜਾਣੇ ਆਦਿ ਅੰਤ, ਅੰਤਸ਼ਕਰਨ ਵੇਖੇ ਥਾਉਂ ਥਾਈਂਆ।