ਪੁਸਤਕਾਲਾਜੋਤ ਸਰੂਪ ਬਚਨ

ਜੋਤ ਸਰੂਪ ਬਚਨ

(ਬਾਣੀ ਦੀ ਲਿਖਾਈ ਸ਼ੁਰੂ ਹੋਣ ਤੋਂ ਪਹਿਲਾਂ
ਸਤਿਗੁਰਾਂ ਦੇ ਜੋਤ ਸਰੂਪ ਬਚਨਾਂ ਚੋਂ
ਜੋ ਕੁਝ ਕੁ ਬੇਬੇ ਬੰਸੋ ਨੇ ਲਿਖੇ)

ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ।
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ।
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ।
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ।
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ।

ਪਹਿਲੀ ਹਾੜ ਘਵਿੰਡ ਬਚਨ ਹੋਏ ਸੰਮਤ ਬਿਕ੍ਰਮੀ ੨੦੦੪

ਗੰਜਿਆ, ਸਾਡੀ ਮਰਿਆਦਾ ਨੂੰ ਤੁਸੀਂ ਭੁੱਲ ਗਏ
ਤਾਂ ਦੂਜਿਆਂ ਦਾ ਕੀ ਹਾਲ ਹੋਊ।

ਸਾਡਾ ਪਲੰਘ ਤਿਆਰ ਕਰ ਦਿਓ। ਨਾਮੇ ਤੇ ਮੰਗੋ ਨੂੰ ਆਖੋ,
ਛੇਤੀ ਕਰੋ, ਮੈਂਂ ਮੈਂਂ ਹੋ ਕੇ ਦੱਸਾਂਗਾ।

ਓਏ ਵੇਖੋ ਸਾਂਗ ਕਿਹੜਾ ਵਰਤ ਗਿਆ ਹੈ।
ਮੇਰੇ ਸਿਖਾਂ ਦੀ ਘਾਲ ਸਭ ਥਾਈਂ ਪਈ ਹੈ।

ਤੇਜਾ ਸਿੰਘ ਅਮਲੀ ਨੂੰ ਸੱਦ ਲਿਆਓ,
ਨਹੀਂ ਤੇ ਰੋਂਦਾ ਫਿਰੂ ਵੇਲਾ ਹੱਥ ਨਹੀਂ ਔਣਾ।

ਬਾਰ ਵਿਚ ਬਚਨ ਕੀਤਾ ਸੀ ਕਿਸ ਤਰਾਂ ਸਿਖੀ ਤੋੜੀ ਤੇ ਗੰਢੀ ਹੈ।
ਸਾਡਾ ਹੀ ਕੰਮ ਹੈ ਸੂਲੀ ਤੋਂ ਸੂਲ ਕਰਨਾ।

ਅਸੀਂ ਆਉਣਾ ਨਹੀਂ ਸੀ, ਪਰ ਮੋਤੇ ਦਾ ਬਚਨ ਸੀ
ਤੇ ਸਾਨੂੰ ਜਰੂਰ ਆਉਣਾ ਪਿਆ।

ਊਧੋ ਡੰਗਰ ਨੂੰ ਆਖਿਆ ਸੀ ਕਿ ਤੂੰ ਕਿਤੇ ਨਾ ਜਾਵੀਂ,
ਕੁੱਤੇ ਵਾਂਗੂ ਫਿਰਦਾ ਰਿਹਾ, ਕੀ ਲੈ ਲਿਆ ਸੂ।
ਸਾਰੀ ਦੁਨੀਆ ਨੇ ਕੁੱਤਿਆ ਵਾਂਗੂੰ ਫਿਰਨਾ ਹੈ।

ਦੁਨੀਆ ਸਾਰੀ ਨੂੰ ਤਾਂ ਹੈ, ਸਿਖਾਂ ਨੂੰ ਚਾਅ ਹੈ।
ਕੋਈ ਐਸਾ ਸਿਖ ਹੈ ਜਿਹਨੂੰ ਦਰਸ਼ਨ ਨਹੀਂ ਹੁੰਦੇ।

ਚਾਰ ਲੋਕ ਛੱਡ ਕੇ ਤੇ ਤੁਹਾਡੇ ਕੋਲ ਆਈਦਾ ਹੈ,
ਸਿਖ ਸੁੱਤੇ ਹੋਣ ਤੇ ਅਸੀਂ ਨੰਗੀ ਪੈਰੀ ਸਰ੍ਹਾਣੇ ਖਲੋਤੇ ਹੋਈਏ।

ਬੀਮਾਰੀ ਨੂੰ ਤਾਂ ਅਜੇ ਤਿੰਨ ਸਾਲ ਈ ਹੋਏ ਨੇਂ,
ਤੁਸਾਂ ਆਪੇ ਈ ਲਾਈਆਂ ਨੇ।
ਰਾਤ ਨੂੰ ਅਰਜ ਕਰਿਓ, ਦਿਨੇ ਨਹੀਂ ਅਰਜ ਕਰੀ ਦੀ।

ਉਹੋ ਵੇਲਾ ਜੇ ਜਦੋਂ ਪ੍ਰਸਾਦ ਡਿਗਾ ਸੀ।
ਅਜੇ ਕਿਸੇ ਨੂੰ ਅੰਧਵਿਸ਼ਵਾਸ ਆ ਤੇ ਕੱਢੋ।

੨੭ ਵਿਚ ਬਚਨ ਕੀਤਾ ਸੀ
ਕਿ ਜਿਦਣ ਸਾਡੇ ਬਚਨ ਤੇ ਯਕੀਨ ਨਾ ਹੋਊ
ਓਦਣ ਸਾਨੂੰ ਐਸ ਤਰਾਂ ਖਲਾਰਕੇ ਅੱਗ ਲਾ ਦਿਓ,
ਜੇ ਸਾਡੇ ਸਰੀਰ ਤੋਂ ਇਕ ਰੋਮ ਵੀ ਸੜ ਜਾਏ
ਤੇ ਸਾਡਾ ਬਚਨ ਨਾ ਮੰਨਿਓ ਜੇ।

ਰਿਧ ਸਿਧ ਦਾ ਦਾਤਾ ਮੈਂ।
ਵਿਸਨੂੰ ਬੰਸੀ ਮੈਂ।

ਜੇ ਲਖਾਈ ਪੂਰੀ ਨਾ ਹੁੰਦੀ ਤੇ ਅਸੀਂ ਲਿਖੌਂਦੇ ਕਿਉਂ ?

ਜਿਹਨੂੰ ਅਸੀਂ ਲਿਆਈਏ ਔਂਦੇ ਕਿਉਂ ਨਹੀਂ।
ਏਸ ਵੇਲੇ ਨੂੰ ਤਾਂ ਦੁਨੀਆ ਤਰਸਦੀ ਹੋਈ ਨਾ।

ਜੇ ਅਸੀਂ ਆਪਣਾ ਆਪ ਜਤੌਦੇ
ਤੇ ਘਵਿੰਡ ਵਿਚ ਮੋਡੇ ਰਗੜ ਕੇ ਕਿਉਂ ਜਾਂਦੇ ਜੇ।

ਸਾਰਿਆਂ ਨੂੰ ਸਰਨ ਲਾਉਂਦੇ ਤੇ ਨਾਸ ਦੁਨੀਆ ਦਾ ਕਿਸ ਤਰਾਂ ਕਰਦੇ ?

ਬਾਬੇ ਹੋਰਾਂ ਆਖਿਆ ਸੀ ਕਿ ਜੋ ਕੁਛ ਨੇ ਦੁਨੀਆ ਤੇ ਏਹੋ ਜੇ,
ਹੋਰ ਕੋਈ ਨਹੀਂ ਜੇ।

ਡ ੨੦੦੪ ਬਿਕ੍ਰਮੀ ਮਹੀਨਾ ੧੬ ਮੱਘਰ ਪਿੰਡ ਕਲਸੀ ਬਚਨ ਹੋਏ ਡ

ਅਮਲੀਆ, ਐਦਰ ਆ ਪੂਤਰ,
ਅੱਜ ਮੈਂ ਤੇਰੇ ਸਿਰ ਤੇ ਛਤਰ ਝਲੌਣ ਵਾਲਾ।

ਅਮਲੀਆ, ਤ੍ਰਿਲੋਕੀ ਆਂ
ਬਚਨ ਸੁਣ ਕੇ ਤਾਂ ਆਖੋ ਬਚਨ ਨਾ ਮੋੜਾਂਗੇ।
ਬਚਨ ਨਹੀਂ ਲੱਭਣੇ।

ਬੱਚਾ ਜਨਮ ਲੈਂਦਾ ਏ, ਕੋਈ ਜੰਮਦਾ ਈ ਮਰ ਜਾਂਦਾ
ਕੋਈ ੧੦੦ ਸਾਲ ਭੋਗ ਲੈਂਦਾ ਏ, ਜੋ ਚਾਹੀਏ ਕਰ ਸਕਦੇ ਆਂ।

ਅਮਲੀਆ, ਪੁੱਛੋ ਸੰਗਤ ਨੂੰ ਆ ਉਹੋ ਪਲੰਘ ਆ ਨਾ,
ਜੇਹੜਾ ਹਾੜ ਵਿਚ ਰੋਕਿਆ ਸੀ।

ਹਰਨਾਮ ਸਿੰਘ ਤਾਂ ਸਾਥੋਂ ਬੇਮੁਖ ਹੋ ਗਿਆ,
ਨਾ ਸੰਗਤ ਦਾ ਆਖਿਆ ਪ੍ਰਵਾਨ ਕੀਤਾ ਏ।

ਅਮਲੀਆ ਸਾਡੇ ਵਿਚ ਗੁੱਸਾ ਹੁੰਦਾ ਤਾਂ ਅਸੀਂ ਔਂਦੇ ਨਾ।
ਕੋਈ ਗੁੱਸੇ ਹੋ ਕੇ ਫੇਰ ਘਰ ਨਹੀਂ ਵੜਦਾ।
ਸਾਡਾ ਦਰ ਛੱਡ ਕੇ ਗੁੱਸੇ ਹੋ ਕੇ ਤੇ ਚਲੇ ਜਾਂਦੇ ਨੇ।

ਜਦੋਂ ਦੇ ਅਸੀਂ ਆਏ ਹਾ, ਚਾਹੀਦਾ ਸੀ
ਸ਼ਬਦਾਂ ਦੀ ਘਨਘੋਰ ਪਈ ਹੁੰਦੀ ਤੇ ਲੋਕੀ ਵੇਂਹਦੇ।

ਅਮਲੀਆ ਅਜੇ ਕੀ ਆ ਲੋਕੀ ਵੇਖਣਗੇ।

ਅਮਲੀਆ ਵੇਖਿਆ ਨਾ, ਅਸੀਂ ਏਸੇ ਕਰਕੇ
ਸੰਗਤ ਨੂੰ ਧੁੱਪੇ ਖਲਾ ਕੇ ਨੰਗੀ ਪੈਰੀਂ ਸ਼ਬਦ ਪੜ੍ਹੌਦੇ ਸੀ
ਦੁਨੀਆ ਮਰੀ ਨਾ ਨੰਗੀ ਪੈਰੀ ਰੁਲ ਕੇ।
ਹੁਣ ਦੁਨੀਆ ਨੰਗੇ ਪਿੰਡੇ ਔਣਾ ਜੇ।

ਕਿੰਨਾਂ ਚਿਰ ਹੋਇਆ ਅਮਲੀਆ ਬਾਰ ਵਾਲੀ ਸੰਗਤ ਨੂੰ ਔਦਿਆਂ।
ਕਦੀ ਤੂੰ ਆਖਿਆ ਸੀ ਕਿ ਮੈਂ ਪ੍ਰਸਾਦ ਛਕਾਂਵਾਂ।
ਕੀ ਲਾਭ ਹੈ ਸੰਗਤ ਨੂੰ ਘਰ ਖੜਨ ਦਾ ?

ਅਮਲੀਆ ਤੇਰੇ ਘਰ ਤੋਂ ਨਹਿਰ ਦੀ ਪਟੜੀ
ਸਿਧਾ ਦੁਨੀਆ ਨੱਕ ਰਗੜਦੀ ਜਾਊ।

ਜਿਦਣ ਸੂਰਤ ਸਿੰਘ ਦੀ ਚਿੱਠੀ ਗਈ ਸੀ
ਅਸੀਂ ਕਿਤੇ ਬੱਚਿਆਂ ਦਾ ਹਿਰਖ ਕੀਤਾ ਸੀ।
ਬੱਚਿਆਂ ਦੇ ਮਗਰ ਲੱਗ ਕੇ ਅਸਾਂ ਲਿਖਾਈ ਝੂਠ ਨਹੀਂ ਕਰਨੀ।

ਕਿੰਨੀਆਂ ਬੀਬੀਆਂ ਦੀ ਗੋਦ ਖਾਲੀ ਹੋਈ ਹੈ।
ਹੁਣ ਪਤਾ ਏਥੇ ਕੌਣ ਆਉਦਾ ਹੈ।
ਅਮਲੀਆ ਚੇਤ ਦੀ ਪਹਿਲੀ ਨੂੰ ਤੋਂ ਬਾਦ ਜੇਹੜਾ ਜਰਮ ਲਏਗਾ ਸਾਹਿਬਜਾਦਿਆਂ ਦੇ ਘਰ
ਤੇ ਆਪੇ ਦੱਸੇਗਾ
ਕਿ ਮੈਂ ਸਿਖਾਂ ਦੇ ਘਰੋਂ ਆਇਆ ਹਾਂ ਫਲਾਣਾ ਸਿੱਖ ਹਾਂ।

ਤੁਸੀਂ ਵੱਡੇ ਭਾਗਾਂ ਵਾਲੇ ਜੇ ਜੇਹੜੇ ਏਸ ਵੇਲੇ ਨੂੰ ਵੇਂਹਦੇ ਜੇ।

ਬਾਬੇ ਹੋਰੀ ਆਪ ਤੁਹਾਨੂੰ ਅੱਗੇ ਲਾ ਕੇ ਤੁਰਨਗੇ।
ਥੋੜੇ ਚਿਰ ਵਿਚ ਕਾਰ ਭੁਗਤਾ ਕੇ ਬਾਬੇ ਹੋਰਾਂ ਦੇ ਹਵਾਲੇ ਕਰਾਂਗੇ।

ਸਾਨੂੰ ਬਾਬੇ ਹੋਰਾਂ ਪ੍ਰਗਟ ਕੀਤਾ ਸੀ
ਤੇ ਅਸੀਂ ਹੁਣ ਏਨਾਂ ਨੂੰ ਕਰਨਾ ਹੋਇਆ ਏਸੇ ਤਰਾਂ।

ਅਮਲੀਆ ਅਸਾਂ ਮੋਤੇ ਹੋਰੀ ਪਾਲੇ ਨੇ
ਕਿਸੇ ਵਾਸਤੇ ਬਜਰ ਉਏ ਕਿਸੇ ਵਾਸਤੇ ਬਿਆਸਲ।
ਉਏ ਤੁਹਾਡੇ ਵਾਸਤੇ ਸਤਿਜੁਗ ਉਦੈ।

ਜਿਸ ਨੂੰ ਇਕ ਵਾਰੀ ਜੋਤ ਦਾ ਦਰਸ਼ਨ ਹੋ ਜੇ
ਉਨ ਹੋਰ ਕੀ ਲੈਣਾ ਏ।

ਅਮਲੀਆ ਪਿਉ ਪੁੱਤਰ ਨੂੰ ਵੇਖਕੇ ਖੁਸ਼ੀ ਕਿਉਂ ਨਾ ਹੋਵੇ।
ਥੋੜੀ ਜੇਈ ਗੱਲ ਦਾ ਗੁੱਸਾ ਕਰਦੇ ਨੇ ਕਿ ਸਾਨੂੰ ਲੈਣ ਨਹੀਂ ਆਏ।

ਅਸੀਂ ਏਥੇ ਰਹਿੰਦੇ ਤੇ ਨਾਸ ਦੁਨੀਆ ਦਾ ਕਿਸ ਤਰਾਂ ਹੁੰਦਾ।

ਸੰਗਤ ਵੇਖੋ ਕਿਸ ਤਰਾਂ ਜੁੜੀ ਕਾਰਨ ਆਪੇ ਈ ਭੁਗਤਦੇ ਜਾਂਦੇ ਨੇ।
ਵੱਡੇ ਭਾਗ ਸੰਗਤ ਦੇ ਨੇ ਜੇਹੜੀ ਸਾਡੇ
ਤੇ ਨਾਲ ਬਾਬੇ ਹੋਰਾਂ ਦੇ ਦਰਸ਼ਨ ਕਰਦੇ ਦੇ।

ਸਾਨੂੰ ਜੀਆਂ ਵਾਸਤੇ ਵੜਾ ਕੁਛ ਕਰਨਾ ਪੈਂਦਾ ਏ।
ਹਰ ਇਕ ਜਗਾ ਵਿਚ ਹੋਣਾ ਪੈਂਦਾ ਏ।
ਖੰਡਾਂ ਵਰਭੰਡਾਂ ਵਿਚ ਸਾਰੇ ਹੋਣਾ ਪੈਂਦਾ ਏ।

ਅਮਲੀਆ ਥੋੜਾ ਚਿਰ ਆ ਹੋਰ
ਵੇਖੋ ਕਿਸ ਤਰਾਂ ਧੌਣਾਂ ਭੰਨ ਕੇ ਚਰਨਾਂ ਵਿਚ ਸੁੱਟਦੇ ਆਂ।

ਏਸੇ ਵਾਸਤੇ ਅਸਾਂ ਬਾਣੀ ਲਖਾਈ ਸੀ
ਪਰਾਣੀਆਂ ਲਿਖਾਈਂਆਂ ਵੇਖਿਓ ਲੋਕੀ ਕਿਸ ਤਰਾਂ ਸੁੱਟਕੇ ਭੱਜਦੇ ਨੇ,
ਇਕ ਰਗੜਾ ਹੋਰ ਲੱਗ ਲੈਣ ਦਿਓ।

ਜਿਹੜਾ ਅਸਾਂ ਸਤਾਈ ਵਿਚ ਧਾਮ ਬਣਾਇਆ ਸੀ ਧੁੱਪੇ ਖਲੋ ਕੇ,
ਸਾਰੀ ਸਾਰੀ ਦਿਹਾੜੀ ਸੜਦੇ ਸਾਂ, ਚਾਰ ਦਰਵਾਜੇ ਰਖਾਏ ਸੀ
ਤੇ ਚੌਹਾਂ ਜੁਗਾਂ ਦਾ ਨਾਸ ਕਰਨਾ ਸੀ।

ਘਵਿੰਡ ਜੇਹੜਾ ਦਰਬਾਰ ਬਣਾਇਆ ਸੀ ਲੰਮੇ ਪੈ ਕੇ ਮਿਣਿਆ ਸੀ,
ਲੋਕੀ ਕੋਠੇ ਤੇ ਖਲੋਤੇ ਸੀ ਤੇ ਅਸੀਂ ਘੱਟੇ ਵਿਚ ਮੂੰਹ ਰਗੜਦੇ ਸਾਂ।

ਸਾਡਾ ਬਚਨ ਮੋੜਨਾ ਵੜਾ ਭਾਰ ਏ।

ਜਾਮਾ ਤਾਂ ਕੋਈ ਚੀਜ ਨਾ ਹੋਇਆ,
ਪਰਾਣਾ ਹੋ ਗਿਆ ਤੇ ਲਾਹ ਕੇ ਔਹ ਮਾਰਿਆ।

ਐਹੋ ਜਏ ਸਮੇਂ ਵਿਚ ਜਦੋਂ ਹਾਹਾਕਾਰ ਮੱਚੀ ਹੋਵੇ
ਸਾਡਾ ਦਰ ਹੋਵੇ ਤੇ ਜੈ ਜੈਕਾਰ ਹੋਵੇ ਨਾ।

ਅਮਲੀਆ ਤੁਹਾਡੇ ਬਿਨਾ ਮੰਗਲਾਚਾਰ ਵੀ ਤਾਂ ਕਿਤੇ ਨਹੀਂ ਨਾ।
ਵੇਲਾ ਆ ਲੈਣ ਦਿਓ ਅੱਜ ਤੋਂ ਚਾਰ ਜੁਗ ਪਹਿਲਾਂ ਤੋਂ ਬਚਨ ਦੱਸਾਂਗੇ
ਅੱਗੇ ਤਾਂ ਬਾਣੀ ਦੱਸਦੇ ਸਾਂ ਤੇ ਹੁਣ ਜੋ ਕੁਛ ਹੋਣਾ ਹੋਊ ਓ ਦੱਸਾਂਗੇ।

ਐਥੇ ਬੈਠੇ ਅਸੀਂ ਤ੍ਰਿਲੋਕੀ ਵੇਖ ਰਹੇ ਹਾਂ।
ਅਸੀਂ ਅਨੇਕ ਭਾਂਤ ਦੇ ਬਚਨ ਦੱਸਦੇ ਰਹੇ ਹਾਂ।
ਅਸੀਂ ਸਤਾਈ ਧਾਮ ਵਿਚ ਲੰਮੇ ਪੈਂਦੇ ਰਹੇ ਹਾਂ ਨੈਣ ਮੂੰਦ ਕੇ।

ਐਸ ਸੰਗਤ ਵਿਚ ਸਾਰੇ ਅਰਜ ਕਰੋਗੇ ਤਾਂ
ਕੋਈ ਜੀਅ ਨਾ ਝੜਨ ਦਿਆਂਗੇ।

ਅਮਲੀਆ ਹੁਣ ਤਾਂ ਵੇਲਾ ਆ ਗਿਆ ਏ
ਜਿਹੜੇ ਤੁਹਾਨੂੰ ਵੇਖਕੇ ਹੱਸਦੇ ਸੀ ਹੁਣ ਧਾਈਂ ਮਾਰਨਗੇ।

ਜਦੋਂ ਅਸਾਂ ਦੇਹ ਛੱਡੀ ਸੀ ਸਾਰੇ ਡੋਲ ਗਏ ਸੀ
ਆਂਦੇ ਸੀ ਆਪ ਚਲੇ ਗਏ ਨੇ ਸਾਨੂੰ ਕੀ ਦੱਸਣਾ ਨੇ।

ਅਸਾਂ ਲਿਖਾਈ ਕੀਤੀ ਸੀ ਕਿ ਸਿੱਖੀ ਟੁੱਟ ਕੇ ਗੰਢੀ ਜਾਊ
ਤੇ ਸੰਗਤ ਦੂਰੋ ਮੱਥਾ ਟੇਕ ਕੇ ਮੁੜ ਜਾਇਆ ਕਰੂ
ਹੁਣ ਕੋਈ ਸਾਨੂੰ ਦਰਬਾਰ ਤੇ ਜਾ ਕੇ ਵਖਾਵੇ, ਦੂਰੋ ਮੱਥਾ ਟੇਕਦੇ ਨਾ।

ਅਸਾਂ ਆਖਿਆ ਸੀ ਕਿ ਉਗਲ ਭਿਉਂ ਕੇ ਵੀ ਨਾ ਦਰਬਾਰ ਤੇ
ਚਿਟੀ ਲਾ ਦਿਓ ਜੇ, ਅਸਾਂ ਦੁਨੀਆ ਤੇ ਹਨੇਰ ਵਰਤੌਣਾ ਏ।

ਸੇਵੀ ਨੇ ਅਰਜ ਕੀਤੀ ਸੀ ਕਿ ਪਾਤਸ਼ਾਹ
ਸਾਡਾ ਰੁਪਈਆ ਕੋਟੇ ਰਹਿ ਗਿਆ ਏ,
ਮਾਣ ਜੁ ਤੋੜਨਾ ਹੋਇਆ
ਪਾਪਣ ਮੂੰਹ ਨਾਲੋਂ ਜੇ ਲੌਹਣੀ ਹੋਈ।

ਅਸਾਂ ਮਾਸੀ ਤੇ ਸ਼ਰਾਬੀ ਨੂੰ ਤਾਂ ਵੜਨ ਨਾ ਦੇਣਾ ਹੋਇਆ।

ਜਦੋਂ ਦੇ ਅਸੀਂ ਜੋਤ ਰੂਪ ਹੋਏ ਆ,
ਜੋ ਬਚਨ ਮੂੰਹੋ ਕੱਢਾਂਗੇ ਪੂਰਾ ਕਰਾਂਗੇ, ਲੋਕਾਂ ਨੂੰ ਲਾਰਾ ਹੋਊ।

ਸੇਵੀ ਤੇ ਸੰਤੋਖ ਸਿੰਘ ਨੂੰ ਆਖਿਆ ਸੀ
੪੦ ਦਿਨ ਕਿਤੇ ਨਾ ਜਾਇਓ ਜੇ।

ਮੋਤੇ ਨੇ ਅੱਸੂ ਵਿਚ ਆਖਿਆ ਸੀ, ਪਾਤਸ਼ਾਹ,
ਸਾਨੂੰ ਕਿੰਨਾ ਕ ਚਿਰ ਔਖਿਆ ਰੱਖਣਾ ਜੇ।

ਏਸ ਕਰਕੇ ਸਾਨੂੰ ਛੇਤੀ ਕਰਨੀ ਪਈ ਆ,
ਸਾਲ ਦੇ ਸਾਲ ਅਮਲੀਆ ਖਜਾਨਾ ਜਮਾਂ ਜੂ ਕਰਾਈ ਜਾਂਦਾ ਹੋਇਆ।

ਸਾਹਿਬਜਾਦੇ ਭਗਵਾਨ ਤੋਂ ਵਿਸ਼ਨੂੰ ਭਗਵਾਨ ਨਾ ਬਣਾਇਆ
ਤੇ ਸਾਡਾ ਹੋਣਾ ਕੀ ਹੋਇਆ
ਅੱਗੇ ਤਾ ਸੰਗਤਾਂ ਬਾਬੇ ਹੋਰਾਂ ਨੂੰ ਲੱਭਦੀਆਂ ਸੀ,

ਤੇ ਹੁਣ ਬਾਬੇ ਹੋਰੀ ਪੱਲਾ ਫੇਰਕੇ ਸੰਗਤਾਂ ਨੂੰ ਅੱਗੇ ਲੈ ਕੇ ਤੁਰਨਗੇ।

ਪ੍ਰੀਤੇ ਨੂੰ ਅਮਲੀਆ ਪੁੱਛੋ, ਅਸਾਂ ਔਦਿਆਂ ਬੂਹੇ ਬੰਦ ਕਰਾਤੇ ਸੀ
ਕਿ ਕੋਈ ਬੇਮੁਖ ਸਾਡਾ ਬਚਨ ਨਾ ਸੁਣ ਲਵੇ।

ਅਮਲੀਆ ਮਹੀਨੇ ਦੋ ਖਲੋਜਾ ਸਾਰੀ ਸੰਗਤ ਲੈ ਕੇ ਚਲਾਂਗੇ।
ਅੱਗੇ ਅਸਾਂ ਸਾਰੀ ਸੰਗਤ ਨੂੰ ਪੁੱਟਕੇ ਲਿਆਂਦਾ ਸੀ ਕਿ ਨਹੀਂ।
ਹੁਣ ਅਸਾਂ ਜਦੋਂ ਕਿਤੇ ਜਾਣਾ ਹੋਇਆ ਉਦੋਂ ਵਿਹਾਰ ਕਰਾਂਗੇ
ਕਾਹਲੇ ਨਾ ਪਇਓ।

ਅਮਲੀਆ ਗੋਲੀਆਂ ਤੋਂ ਕੀ ਡਰਨਾ ਹੋਇਆ
ਕਾਰਾਂ ਤਾਂ ਭੁਗਤੌਣੀਆਂ ਹੋਈਆਂ ਨਾ।

ਬਾਬੇ ਹੋਰਾਂ ਜਿਥੇ ਜਿਥੇ ਨਿਸ਼ਾਨ ਲਾਏ ਨੇ
ਓਥੇ ਪਹੁੰਚਣਾ ਜਰੂਰ ਹੋਇਆ।
ਹਾਲੀ ਏਥੇ ਰਹਿਣਾ ਏ, ਵੱਡੀ ਕਾਰ ਏਥੇ ਭੁਗਤੌਣੀ ਹੋਈ।

ਇਕ ਘਰ ਨੂੰ ਅੱਗ ਲੌਣੀ ਹੋਵੇ ਤੇ ਚੋਰ ਦੱਸਦਾ ਨਹੀਂ,
ਈਸ਼ਰ ਨੇ ਦੁਨੀਆ ਦਾ ਨਾਸ ਕਰਨਾ ਹੋਇਆ
ਕਿਸ ਤਰਾਂ ਸਭ ਕੁਛ ਦੱਸ ਦੇਵੇ।

ਸਾਡਾ ਵੱਡਾ ਬਚਨ ਏਹੋ ਆ ਤੁਸਾਂ ਡੋਲਣਾ ਨਹੀਂ।

ਚੇਤ ਦੀ ਪਹਿਲੀ ਨੂੰ ਸਾਰਾ ਚਾਨਣ ਕਰ ਦਿਆਂਗੇ।
ਜੁਗ ਉਲਟਦੇ ਰਹੇ ਨੇ
ਸਾਰੀ ਸ੍ਰਿਸ਼ਟੀ ੧੫ ਕਰੋੜ ਸੀ ਫੇਰ ੨੦ ਕਰੋੜ ਹੋਈ
ਹੁਣ ੩੬ ਕਰੋੜ ਹੋਈ ਹੈ
ਸਾਰੀ ਪਾਪਾਂ ਦੀ ਭਰੀ ਹੋਈ ਆ।
ਬਣਾਈ ਤਾਂ ਮੇਰੀ ਆ ਪਰ ਬੇਮੁਖ ਵੀ ਤਾਂ ਸਾਥੋਂ ਈ ਹੋਏ ਆ ਨਾ।

ਵੱਡੀ ਮੇਹਰ ਸਾਡੀ ਏਹੋ ਆ
ਜਿਥੇ ਸਿਖ ਹੁੰਦੇ ਨੇ ਤੇ ਜਾ ਕੇ ਦਰਸ਼ਨ ਦੇਂਦੇ ਹਾਂ।
ਗੁਰਮੁਖ ਓ ਹੁੰਦੇ ਨੇ ਜੇਹੜੇ ਭਾਣੇ ਨੂੰ ਸਤਿ ਕਰਕੇ ਮੰਨਣ।

ਜਿਹਨੂੰ ਇਕ ਵਾਰੀ ਜਾਮੇ ਵਿਚ ਦਰਸ਼ਨ ਦੇ ਦੇਈਏ
ਭਵਜਲੋਂ ਪਾਰ ਹੋ ਜਾਂਦਾ ਏ।

ਜੇਹੜੇ ਤਕਲੀਫ ਵੇਖਕੇ ਆਂਦੇ ਨੇ ਪਾਤਸ਼ਾਹ ਦਇਆ ਨਹੀਂ ਕਰਦੇ
ਓਹਵੀ ਭੁੱਲ ਜਾਂਦੇ ਨੇ
ਜਿਸ ਤਰਾਂ ਐਥੇ ਸਾਨੂੰ ਵੇਖਣ ਔਂਦੇ ਨੇ, ਕੀ ਪਖੰਡ ਕਰਦੇ ਨੇ,
ਏਸੇ ਤਰਾਂ ਦਰਗਾਹ ਵਿਚ ਗੁਰਮੁਖਾਂ ਨੂੰ ਵੀ ਪਰਖਦੇ ਨੇ।

ਈਸ਼ਰ ਦਾ ਵੱਡਾ ਕੰਮ ਏਹੋ ਆ
ਅਮਲੀਆ ਭਗਤਾਂ ਦੀ ਲੱਜਿਆ ਰੱਖਣਾ।

ਸਾਡਾ ਨਾਮ ਨਿਰੰਜਣ ਆ।
ਸਾਡਾ ਨਾਮ ਤਾਂ ਸਾਡੀ ਜੋਤ ਹੋਈ
ਪਿਓ ਨੂੰ ਬਾਪੂ ਆਖਣਾ ਨਾਮ ਈ ਲੈਣਾ ਨਾ,

ਈਸ਼ਰ ਤੋਂ ਬਗੈਰ ਸਾਰੇ ਭੁੱਲਣਹਾਰ ਹੋਏ

ਬਾਣੀ ਦਾ ਖੋਜ ਓਹੋ ਕੱਢੇ ਨ ਜਿਨ ਲਿਖਾਈ ਹੋਵੇ।

ਅਮਲੀਆ ਉਣੰਜਾ ਤਰਾਂ ਦੀ ਪੌਣ ਵਗਦੀ ਆ
ਵੇਖਿਆ ਹੋਵੇ ਤੇ ਤਾਂ ਦੱਸੇ ਨਾ।

ਅਮਲੀਆ ਜੋਤ ਤਾਂ ਹੈ ਦੇਹ ਤਾਂ ਕੋਈ ਨਹੀਂ ਨਾ।

ਸਾਡਾ ਓਦਣ ਅਵਤਾਰ ਹੋਣਾ ਮੰਨਿਆ ਜਾਊ
ਜਿਦਣ ਸਾਰੀ ਸ੍ਰਿਸ਼ਟੀ ਚਰਨਾਂ ਤੇ ਆਣਕੇ ਡਿਗੂ।
ਅਜੇ ਤਾਂ ਸਾਨੂੰ ਕੋਈ ਮੰਨਦਾ ਨਹੀਂ।
ਨਹੀ ਮੰਨਦੇ ਤੇ ਮਰਨ ਵੀ ਤਾਂ ਓਹੋ ਡਏ ਨੇ ਨਾ।

ਸਿਖਾਂ ਨੇ ਕਰਨਾ ਵੀ ਤਾਂ ਨਹੀਂ ਨਾ ਕੁਛ
ਏਹੋ ਤਾਂ ਜੋਤ ਦਾ ਕੰਮ ਹੋਇਆ।

ਜੋ ਮਰਜੀ ਕਰੀਏ ਡੋਲਣਾ ਨਹੀਂ।

ਹੁਣ ਤੁਹਾਨੂੰ ਔਖੀ ਘੜੀ ਨਹੀਂ ਵੇਖਣ ਦੇਂਦੇ।

ਸਰਬ ਦੇ ਪ੍ਰਿਤਪਾਲਕ ਬਣਾਗੇ।

ਦੀਵੇ ਨਾਲੋਂ ਦੀਵਾ ਜਗਾ ਦੇਈਏ ਤੇ ਕੀ ਘਟ ਜਾਂਦਾ ਏ ?

ਫਲ ਤਾਂ ਕੀਤੇ ਦਾ ਈ ਮਿਲਨਾ ਏ।

ਜਰਮ ਤਾਂ ਕਿਸੇ ਦੀ ਨੀਚ ਨਹੀਂ ਕਰਮ ਨੀਚ ਹੋ ਜਾਂਦਾ ਏ।

ਬੂੜ ਸਿੰਘ ਨੂੰ ਬੁੱਗੀ ਰਹਿਣ ਦਿਓ।

ਏਸ ਦਰ ਤੇ ਆਣ ਕੇ ਸਿੱਖ ਨੂੰ ਦੁਖਦਾਈ ਨਹੀਂ ਹੋਣਾ ਚਾਹੀਦਾ।

ਬੇਬੇ ਕਰਮੋ ਏਥੇ ਰਹਿਣ ਵਿਚ ਖੁਸ਼ ਆ ਜਾਂ ਓਥੇ ਰਹਿਣ ਵਿਚ ?
ਏਥੇ ਬੇਬੇ ਰਹਿਣ ਵਿਚ ਕਰਮੋ ਦਾ ਪ੍ਰੇਮ ਨਹੀਂ ਰਹਿਣਾ,
ਪਿਛਲੀ ਕੀਤੀ ਨਾ ਨ ਗਵਾ ਲੈਣ,
ਹੁਣ ਤਾਂ ਭੱਜੀ ਔਂਦੀ ਏ।

ਬੇਨਤੀ ਸਾਡੇ ਚਰਨਾਂ ਵਿਚ ਸਾਮ੍ਹਣੇ ਖਲੋ ਕੇ ਕਰਿਆ ਕਰੋ।

ਬੇਬੇ ਬੁੱਡੋ ਸੁਖੀ ਹੋਗੀ ਏ,
ਜੀਹਦੀਆਂ ਚੀਜਾਂ ਸੀ ਹੱਸਕੇ ਦੇ ਦਿਤੀਆਂ ਜੂ।

ਨਾਮੇ ਨੂੰ ਅਸਾਂ ਮੂੰਹ ਵਿਚੋਂ ਬੁਰਕੀਆਂ ਕੱਢਕੇ ਪਾਲਿਆ ਸੀ
ਹੁਣ ਓਹਵੀ ਨਹੀਂ ਲੱਭਦਾ।

ਅਮਲੀਆ ਅਸੀਂ ਤਾਂ ਅਜੇ ਸ਼ਕਤੀ ਨਹੀਂ ਵਰਤੌਂਦੇ,
ਬਾਬੇ ਹੋਰੀ ਹੋਣ ਤਾਂ ਵੜੀ ਸ਼ਕਤੀ ਵਰਤੌਣ।

ਦੇਹ ਕਰਕੇ ਸਾਡੇ ਵਿਚ ਵੀ ਬੜਾ ਗੁੱਸਾ ਸੀ
ਜੋਤ ਕਰਕੇ ਹੁਣ ਨਹੀਂ।

ਇੰਦਰ ਸਿੰਘ ਤੂੰ ਸਾਡੇ ਤੇ ਪੜਦਾ ਦਿਤਾ ਚਾਨਣੀ ਚੜ੍ਹਾਈ ਆ,
ਅਸੀਂ ਤੇਰੇ ਸਿਰ ਤੇ ਛਤਰ ਰੱਖਾਂਗੇ।

ਭੁੱਲਣਹਾਰ ਸਿਖ ਓਨਾਂ ਚਿਰ ਭੁੱਲ ਮੰਨਦੇ ਨੇ
ਜਿੰਨਾਂ ਚਿਰ ਸਾਡੇ ਦਰ ਤੇ ਹੋਣ।

ਇਕ ਨੂੰ ਜਾਮਨ ਲੈ ਲਈਏ ਤੇ ਛੁੱਟਣਾ ਔਖਾ ਹੁੰਦਾ ਏ
ਸਾਨੂੰ ਤੁਸੀਂ ਦੋ ਜਹਾਨਾਂ ਵਿਚ ਜਾਮਨ ਲੈਂਦੇ ਜੇ।

ਵੱਡੀ ਅਖਿਆਈ ਸਿਖੀ ਵਾਸਤੇ ਨਹੀਂ ਰੱਖੀ
ਨਾਲੋ ਨਾਲ ਦਰਸ਼ਨ ਦੇਂਦੇ ਰਹਿੰਦੇ ਹਾਂ,
ਔਖੀ ਕਾਰ ਤਾਂ ਸਿਖੀ ਵਾਸਤੇ ਏਹੋ ਆ ਨਾ ਮਾਸ ਸ਼ਰਾਬ ਛੱਡਣਾ।

ਜੇਹੜਾ ਪੈਦਾ ਕਰਨ ਵਾਲੇ ਦਾ ਨਾਂ ਨਹੀਂ ਲੈਂਦਾ ਦੋ ਵੇਲੇ,
ਓਹਦੀ ਕੀ ਸਹਾਇਤਾ ਹੋਣੀ ਹੋਈ।

ਈਸ਼ਰ ਤਾਂ ਸਿਫਤਾਂ ਦਾ ਭਰਿਆ ਹੁੰਦਾ ਏ
ਸਚ ਦੇ ਸਵਾਰਣਹਾਰਾ ਹੁੰਦਾ ਏ।

ਮਾਸ਼ਟਰ ਕਿਥੇ ਆ, ਬਚਨ ਸੁਣਨ ਵਾਲਾ ਜੇ,
ਏਸ ਦਰ ਤੋਂ ਕੋਈ ਨਿਰਾਸਾ ਨਹੀਂ ਹੋ ਸਕਦਾ।
ਜੇਹੜਾ ਸਿਖਾਂ ਦੇ ਘਰ ਬੱਚਾ ਹੋਵੇਗਾ ਪਹਿਲੋਂ ਦੱਸਾਂਗੇ
ਫਲਾਣੇ ਦੇ ਪੁਤਰ ਹੋਵੇਗਾ, ਰਹਿਣਗੇ ਵੀ ਓਹੋ
ਸਾਹਿਬਜਾਦਿਆਂ ਦੇ ਘਰ ਜੇਹੜੀ ਔਲਾਦ ਹੋਊ
ਓਹਵੀ ਦੱਸਾਂਗੇ।

੧੪ ਮਹੀਨੇ ਮਾਸ਼ਟਰ ਰਹਿਦੇ ਆ,
੧੪ ਮਹੀਨੇ ਦੇ ਅੰਦਰ ਅੰਦਰ ਤੇਰੇ ਘਰ ਸਤਿਵਾਦੀ ਜੀਅ ਹੋਊ,
ਨਾਲੇ ਓਨੇ ਚਿਰ ਨੂੰ ਸਤਿਜੁਗ ਹੋ ਜੂ,
ਖੋਰੇ ਉਮਰ ਓਸ ਜੀਅ ਦੀ ਕਿੰਨੀ ਕ ਹੋਣੀ ਏ।
ਬਹਿ ਜਾ ਨਿਮਸਕਾਰ ਕਰਕੇ।

ਕਰੋ ਅਰਜ ਜਿਨ ਕਰਨੀ ਆ।

ਅਮਲੀਆ ਕਿੱਡੀਆਂ ਵੱਡੀਆਂ ਜਿੰਮੇਵਾਰੀਆਂ ਚੁੱਕੀਆ ਨੇ
ਪਹਿਲੋਂ ਆਖਿਆ ਸੀ ਕਿ
ਜੇ ਏਨ੍ਹਾਂ ਦੇ ਘਰ ਪੁੱਤਰ ਨਾ ਹੋਣ ਤੇ ਸਾਨੂੰ ਝੂਠੇ ਮੰਨਿਓ ਜੇ।
ਫੇਰ ਲਿਖਕੇ ਘੱਲਿਆ ਕਿ ਨਾਂ ਨਾ ਰੱਖਿਓ ਜੇ
ਨਾਂ ਹਨੇਰੀ ਵਿਚ ਰੱਖਿਆ ਤੇ ਸਾਡੀ ਜੁਮੇਵਾਰੀ ਹਟ ਜਾਣੀ ਏ।

ਪੜ੍ਹੋ ਸ਼ਬਦ ਅਸੀਂ ਹੁਣ ਜਾਈਏ।

ਡ ਪਹਿਲੀ ਚੇਤ ਕਲਸੀ ਬਚਨ ਹੋਏ ਡ
ਗੰਜਿਆ ਸਾਡਾ ਸਾਫਾ ਫੜਾਓ।
ਪਿਛਾਂ ਹਟਜੋ, ਗੰਜਿਆ ਦੀਪਕ ਜਗਾ, ਚੇਤ ਸਿੰਘ ਹੈਗਾ।
ਅਮਲੀਆ ਸਾਡਾ ਫੋਟੂ ਏਥੇ ਲਿਆ,
ਪ੍ਰੇਮ ਸਿੰਘ ਏਸ ਪਾਵੇ ਲਾਗੇ ਆਜਾ, ਛੇਤੀ ਆਜਾ,
ਤੇਜਾ ਸਿੰਘ ਏਸ ਪਾਵੇ ਲਾਗੇ ਆਜਾ,
ਅਮਲੀਆ ਬੂਹੇ ਵਿਚ ਖਲੋਜਾ,
ਮਾਸ਼ਟਰ ਚੌਰ ਫੜ ਬੋਲਣਾ ਨਹੀ,ਂ ਸੁੰਨ ਹੋ ਜੋ।
ਐਥੇ, ਇੰਦਰ ਸਿੰਘ ਜੀਉਣ ਸਿੰਘ ਤੁਸੀ ਆਜੋ,
ਚਾਰੇ ਗਲ ਵਿਚ ਪੱਲੇ ਪਾਲੋ।
ਸਾਰੀ ਸੰਗਤ ਬਾਹਰ ਚਲੇ ਜਾਓ ਐਸ ਬੂਹੇ ਥਾਣੀ ਨਿੱਕਾ ਵੱਡਾ ਸਾਰੇ
ਤੇ ਜਿਹੜੇ ਬੂਹੇ ਅਮਲੀਆ ਓਸ ਥਾਣੀ ਸਾਰੇ ਆ ਜੋ
ਕੱਲਾ ਕੱਲਾ ਹੋ ਕੇ ਲੰਗਿਓ ਜੇ,
ਤੇ ਸਾਡੇ ਨਾਂ ਦੀ ਗੱਜ ਗੱਜ ਕੇ ਜੈ ਬੁਲੌਂਦੇ ਆਇਓ ਜੇ।

ਸ਼ਮੇਦਾਨ ਲਿਆਓ, ਚੁੱਪ ਕਰੋ,
ਜਿੰਨਾਂ ਰੌਲਾ ਪੌਂਦੇ ਜੇ ਓਨੇ ਔਖੇ ਹੋਗੇ।
ਅੱਗੇ ਸਾਰੇ ਰਸਤਾ ਰਹਿਣ ਦਿਓ,
ਸਾਰੇ ਨਿਮਸਕਾਰ ਕਰਕੇ ਭਾਵੇਂ ਬਾਹਰ ਵੀ ਬਹਿਜੋ।
ਜੋ ਦਰ ਤੇ ਆਇਆ, ਗਾਂਹ ਲੰਗਣ ਦਿਓ।

ਗੰਜਿਆ ਸਾਡਾ ਫੋਟੂ ਵਲੇਟ ਕੇ ਰੱਖਿਆ ਕਰੋ,
ਅਸੀਂ ਤੁਹਾਨੂੰ ਲੱਭਦੇ ਆਂ ਤੇ ਏਸੇ ਵਿਚੋਂ ਲੱਭਦੇ ਜੇ।

ਸੰਗਤ ਨੂੰ ਦਰਸ਼ਨਾਂ ਦੀ ਲੋੜ ਹੁੰਦੀ ਆ
ਦੂਜਿਆ ਨੂੰ ਵੀ ਦੱਸ ਦਿਆ ਕਰੋ।

ਇਹ ਗੁਰੂ ਧਾਮ ਜੇ ਜਿਨ ਅੰਦਰ ਵੜਨਾ ਆਦਰ ਨਾਲ ਵੜੇ,
ਜਿਹੜਾ ਸਾਨੂੰ ਏਥੇ ਬਹਿਕੇ ਵੀ ਨਿਹਚੇ ਨਾਲ ਯਾਦ ਨਾ ਕਰੇ
ਹੋਰ ਕਿਥੇ ਧਿਆਊਗਾ।

ਵੱਡੀ ਦਇਆ ਹੋਵੇ ਤੇ ਅਸੀਂ ਮਿਲਦੇ ਆ
ਚਾਰੇ ਕੂਟਾਂ ਫਿਰਲੋ ਅਸੀਂ ਕਿਤੇ ਨਹੀਂ ਜੇ ਲੱਭਦੇ।
ਗੁਰਸਿਖ ਜੇਹੜੇ ਨੇ ਗੁਰੂ ਬਿਨਾ ਜੀਉਂ ਨਹੀਂ ਸਕਦੇ।

ਸਾਹਿਬਜਾਦਿਆਂ ਬਾਰੇ ਸਾਡੇ ਅੱਗੇ ਕੋਈ ਅਰਜ ਨਾ ਕਰਿਆ ਕਰੋ।

ਸਚਖੰਡ ਵਿਚ ਨ ਸਾਡੇ ਬਿਨਾ ਕੋਈ ਉਚੀ ਸਾਹ ਨਹੀਂਂ ਲੈਂਂਦਾ।
ਸੰਗਤ ਵਿਚ ਬਹਿਕੇ ਸਾਰੇ ਸਾਡੇ ਚਰਨਾਂ ਵਿਚ ਧਿਆਨ ਰੱਖੋ।

ਜਿਨ ਝੂਠਾ ਬਚਨ ਕਰਨਾ ਸਾਡਾ ਨਾਂ ਈ ਜਪੀ ਜਾਵੇ,
ਰਸਨਾ ਨੇ ਓਨਾਂ ਕੰਮ ਈ ਕਰਨਾ ਏ।
ਬਾਹਰੋ ਵੇਖਣ ਨੂੰ ਚੰਗੇ ਨੇ ਤੇ ਬਚਨ ਕਿਉਂ ਮਾੜਾ ਕਰਨ।

ਸਾਰੇ ਈ ਗੰਜਿਆ ਰਾਤ ਨੂੰ ਜਾਗਦੇ ਨੇ
ਕਈ ਅੰਮ੍ਰਿਤ ਵਾਸਤੇ ਭਟਕਦੇ ਨੇ
ਕਈ ਪਾਪੀ ਵਿਸ਼ਟੇ ਵਾਸਤੇ ਰਾਤ ਭਟਕਦੇ ਨੇ।

ਏਸ ਜਗਤ ਵਾਲੀ ਝੂਠੀ ਪ੍ਰੀਤ ਜੇ।
ਸੱਚੀ ਪ੍ਰੀਤ ਕੋਈ ਪਾਉਦਾ ਜੇ।
ਪਾਰ ਓ ਹੁੰਦਾ ਜੇਹੜਾ ਸਾਡਾ ਨਾਂ ਜਪਦਾ ਦੂਜਾ ਹੁੰਦਾ ਵੀ ਨਹੀਂ।

ਇਹ ਤਾਂ ਅਤੁਟ ਭੰਡਾਰਾ ਹੋਇਆ
ਜਿੰਨਾਂ ਮਰਜੀ ਵਧਾ ਲਈਏ।
ਚਰਨਾਮਤ ਦਾ ਤਾਂ ਸਾਨੂੰ ਚੇਤਾ ਨਾ ਆਇਆ।
ਚਰਨਾਮਤ ਪੀਣ ਵਾਲੇ ਦਾ ਵੜਾ ਮਾਣ ਰੱਖਿਆ ਜਾਂਦਾ,
ਚਰਨਾਮਤ ਸਾਡਾ ਨਾਂ ਰੱਖਕੇ ਪੀਤਾ ਹੋਵੇ ਸਈ।

ਗੰਜਿਆ ਚਬਲ ਪੁਣਾ ਕੀਤਾ ਈ
ਸਾਡਾ ਬਚਨ ਭੰਨ ਕੇ ਆਇਆ ਏਂ।

ਦੇਹ ਕਰਕੇ ਅਸੀਂ ਐਨੇ ਬਚਨ ਨਹੀਂ ਸਾਂ ਕਰਦੇ।
ਸਿਖਾਂ ਵਾਸਤੇ ਬਚਨ, ਬਾਣੀ ਪੜ੍ਹਕੇ ਸਾਨੂੰ ਵੇਖ ਲੈਣ
ਵੇਦ ਪੁਰਾਣ ਵੀ ਸਾਡਾ ਜਸ ਗੌਂਦੇ ਨੇ।

ਇਹ ਵੀ ਨਾ ਆਖਿਆ ਕਰੋ ਪਾਤਸ਼ਾਹ ਖਾਲੀ ਹੱਥੀ ਫਿਰਦੇ ਨੇ
ਸਾਡੀ ਕੀ ਰਾਖੀ ਕਰਨਗੇ।
ਸਾਡੇ ਵੱਡੇ ਹਥਿਆਰ ਨੇ ਜਿਨ੍ਹਾਂ ਨੂੰ ਕੋਈ ਝੱਲ ਨਹੀਂ ਸਕਦਾ।

ਦੇਵਤੇ ਵੀ ਸਾਥੋਂ ਵਰ ਲੈ ਕੇ ਦੇਂਦੇ ਨੇ,

ਭਗਤ ਦਾ ਬਾਣ ਵੱਜਾ ਅਸੀਂ ਮੋੜ ਨਹੀਂ ਸਕਦੇ।

ਚਰਨਾਮਤ ਤੇ ਅੰਮ੍ਰਿਤ ਵਿਚ ਵੜਾ ਫਰਕ ਹੁੰਦਾ ਜੇ,
ਬਾਰ ਵਾਲਿਆਂ ਨੂੰ ਤਾਂ ਅਸਾਂ ਰਜਾ ਛੱਡਿਆ ਅੰਮ੍ਰਿਤ ਨਾਲ।

ਐਨਾ ਲਲਕਾਰਾ ਤਾਂ ਦੇਨੇ ਆਂ ਭਈ ਸਾਡੇ ਸਿਖ ਨੇ,
ਤੇ ਪਿਓ ਨੂੰ ਪੁੱਤ ਦੀ ਸ਼ਰਮ ਹੁੰਦੀ ਆ।
ਪੁੱਤ ਨਾਲੋਂ ਪਹਿਲਾਂ ਲੋਕੀਂ ਪਿਓ ਦਾ ਨਾਂ ਲੈਂਦੇ ਨੇ
ਫਲਾਣੇ ਦਾ ਪੁੱਤ ਆ।

ਗੁਰੂ ਤੇ ਸਿਖ ਦੇ ਵਿਚ ਭੇਤ ਨਹੀਂ ਚਾਹੀਦਾ।

ਅਮਲੀਆ ਏ ਚੀਜ ਐਸੀ ਆ, ਗੱਲਾਂ ਨਾਲ ਨਹੀਂ ਲੱਭਦੀ,
ਬਾਰ ਵਾਲਿਆਂ ਨੂੰ ਤਾਂ ਸਦਾ ਦਾ ਚਰਨਾਮਤ ਦੇ ਛੱਡਿਆ ਏ,
ਦਰਬਾਰ ਵਿਚ ਜਾ ਕੇ ਸਾਡਾ ਨਾਂ ਲੈ ਕੇ ਜਲ ਦੇ ਦੇਈਏ
ਤੜਫਦਾ ਹਟ ਜਾਂਦਾ ਭਾਵੇਂ ਕਿਡਾ ਮਰਦਾ ਹੋਵੇ ਖਾਂ।
ਚਰਨਾਮਤ ਪਵਿਤਰ ਚਰਨਾਂ ਦਾ ਬਣਦਾ ਏ।
ਪੜ੍ਹੋ ਸ਼ਬਦ ਇਕ ਪ੍ਰੇਮ ਨਾਲ।

ਸਾਡੇ ਚਰਨਾਂ ਥਾਣੀ ਚੜ ਆ ਮੋਤਿਆ ਜਾ ਸੌਂ ਜਾ ਕੇ।
ਹੁਣ ਸੰਗਤੇ ਓਹ ਨਾ ਗੱਲ ਹੋ ਜੇ ਕਾਗ ਤੇ ਭਸੁੰਡ ਵਾਙੂੰ,
ਦੇਹ ਬੰਦੇ ਦੀ ਹੋਵੇ ਤੇ ਚੁੰਜ ਕਾਗ ਦੀ ਲੱਗ ਜਾਵੇ ਨਾ।

ਹੱਥ ਤਾਂ ਅਸੀਂ ਰੱਖਦੇ ਆਂ ਜੇ ਕੋਈ ਸਾਡਾ ਹੋ ਕੇ ਰਹੇ,

ਤੇ ਰਾਜ ਭਾਗ ਇਕ ਬੰਨੇ ਤੇ ਸਾਡਾ ਨਾਂ ਇਕ ਬੰਨੇ ਸੀ
ਤੇ ਫੇਰ ਵੀ ਸਿੱਖ ਨੇ ਸਾਡਾ ਨਾਂ ਪਿਆਰਾ ਕੀਤਾ ਸੀ।

ਡਡਲੀ ਮਛਲੀ ਨ ਨਾ ਸਾਰੇ ਬਣਦੇ ਜਾਓ।

ਐਹੋ ਜਹੇ ਸਮੇਂ ਵਿਚ ਸੰਕਟ ਕੱਟਦੇ ਰਹੇ ਹਾਂ ਇਕ ਬਦਲੇ,
ਪਰਲਾਦ ਛੋਟਾ ਬੱਚਾ ਸੀ,
ਤੇ ਸਾਰੀ ਸੰਗਤ ਬਦਲੇ ਕਿਉਂ ਨਾ ਹਾਜਰ ਹੋਈਏ।
ਤੁਹਾਨੂੰ ਪੁਨੀਤ ਕਰਲਾਂ ਗੇ।
ਏਨਾਂ ਬਾਲਕ ਸੀ, ਬੱਚਿਆਂ ਦੀ ਸੁਰਤੀ ਸਾਰਿਆਂ ਨਾਲੋਂ ਚੰਗੀ ਹੁੰਦੀ ਆ
ਪ੍ਰਲਾਦ ਦੀ ਮਾਂ ਨੇ ਪ੍ਰਲਾਦ ਨੂੰ ਗਿਆਨ ਦਾ ਹਲੂਣਾ ਮਾਰਿਆ
ਤੇ ਓਨੂੰ ਸੁਰਤੀ ਆ ਗਈ ਸੀ।
ਤੁਹਾਨੂੰ ਏਸ ਸਮੇਂ ਦਾ ਹਲੂਣਾ ਵੱਜਾ ਤੇ ਫੇਰ ਸੁਰਤੀ ਨਹੀਂ ਅਉਂਦੀ।

ਹੋਈਏ ਪਤਿਤ ਪੁਨੀਤਾ ਓਨ ਆਖਿਆ
ਮੈਂ ਕਿਉਂ ਨਾ ਇਕੇ ਚੀਜ ਨੂੰ ਲੱਭਾਂ
ਜੀਹਦੇ ਵਿਚ ਸਾਰੀ ਦੁਨੀਆ ਨੂੰ ਵਸ ਕਰ ਲਵਾਂ।

ਮਲ ਮੂਤਰ ਵਰਗੀ ਚੀਜ ਆ ਜਿਹਨੂੰ ਵੇਖਕੇ ਤੇ ਮਰ ਜਾਂਦੇ ਨੇ
ਇਹ ਤਾਂ ਰਸਨਾ ਦੇ ਭੋਗ ਨੇ,
ਜਿਹਨੇ ਪ੍ਰੇਮ ਮਦ ਪੀਤਾ ਆ ਸਦਾ ਵਾਸਤੇ ਨਹੀਂ ਲੱਭਦੀ।

ਜਿਹਨੇ ਏਦਰ ਲੱਗਣਾ ਓਨੇ ਈ ਲੱਗਣਾ ਏ।
ਜਿਹਨੂੰ ਦੁੱਖ ਤੇ ਭੁੱਖ ਦੀ ਮਾਰ ਆ, ਓਹਨਾਂ ਕੀ ਲਗਣਾ ਏ।

ਸੰਗਤ ਵਿਚ ਬਹਿਣ ਦਾ ਫਲ ਏ ਆ ਕੇ ਚਰਨਾਂ ਦਾ ਪ੍ਰੇਮ ਕਰੇ।
ਜਿਹਨੇ ਵੇਖਕੇ ਪਿਛਾਂ ਹਟ ਜਾਣਾ ਓਹ ਕਿਸ ਤਰਾਂ ਬਹੇ।

ਜਿਹੜੇ ਬਚਨ ਚੰਗੇ ਨਹੀਂ ਲਗਦੇ ਓਹ ਸਾਨੂੰ ਦੱਸ ਦਿਆ ਕਰੋ।
ਸਾਡੇ ਭਗਤਾਂ ਦੀ ਚਾਲ ਨਿਰਾਲੀ,
ਜੁਗੋ ਜੁਗ ਭਗਤਾਂ ਨੂੰ ਮਾਣ ਦੇਂਦੇ ਰਹੇ ਹਾਂ,
ਤੁਹਾਡੀ ਉਸਤਤ ਜੁਗਾਂ ਪਰਮਾਣ ਹੋਵੇਗੀ।

ਏਹਨਾਂ ਅਮਲੀਆ ਮਸਤਾਨਿਆਂ ਕੀ ਕਰਨੀ ਆ,
ਜਿਹਨਾਂ ਨੂੰ ਆਪਣੇ ਆਪ ਦਾ ਪਤਾ ਨਹੀਂ।

ਤੁਹਾਡੇ ਨਾਲ ਅਮਲੀਆ ਕਿੰਨਾਂ ਚਿਰ ਰਹੇ ਹਾਂ
ਜੇ ਕੋਈ ਸਾਡੀ ਗਲਤੀ ਹੋਵੇ ਤੇ ਦੱਸ ਦਿਆ ਕਰੋ।

ਜੇਹੜਾ ਸਾਡਾ ਬਚਨ ਮੋੜਿਆ ਸੂਰਤ ਨੇ,
ਅਮਲੀਆ ਵੜੇ ਅਸੀਂ ਊਣੇ ਹੋ ਗਏ ਹਾਂ
ਊਣ ਦਿਲ ਤੋਂ ਨਹੀਂ ਭੁੱਲਣੀ।

ਵੜਾ ਸਾਡਾ ਸਿਖ ਸੀ ਬਲਵੰਤ ਸਿੰਘ,
ਅਮਲੀਆ, ਪਾਲ ਸਿੰਘ ਵਾਂਗੂੰ ਬੱਧਾ ਪ੍ਰੇਮ ਦਾ ਈ ਮਰ ਗਿਆ ਜੇ,
ਕਈ ਪਾਸੇ ਮਾਰੇ ਗਏ
ਅਮਲੀਆ ਅਸਾਂ ਤੁਹਾਡੇ ਕੋਲ ਪਹੁੰਚ ਜਾਣਾ ਸੀ।

ਈਸ਼ਰ ਦਾ ਪ੍ਰਤਾਪ ਹੋਵੇ ਤੇ ਦੁਨੀਆ ਦਾ ਨਾਸ ਨਹੀਂ ਨਾ ਹੁੰਦਾ।

ਪ੍ਰੀਤੇ ਨੂੰ ਅਸਾਂ ੧੫ ਦਿਨ ਅਗਦੀ ਦੱਸਿਆ, ਭੱਜ ਚਲੋ,
ਹੁਣ ਫੇਰ ਅਸਾਂ ਓਥੇ ਦਇਆ ਕੀਤੀ ਤੇ
ਬੇਬੇ ਰਣਜੀਤ ਕੌਰ ਤੋਂ ਚਿਠੀ ਲਖਵਾਈ ਫੇਰ ਪਹੁੰਚੀ ਨਹੀਂ

ਅਮਲੀਆ ਦੁਨੀਆ ਘਰ ਨਹੀਂ ਛੱਡਦੀ,
ਓਹੋ ਘਰ ਡਰੌਣੇ ਬਣੇ ਪਏ ਈ।

ਸੰਗਤ ਦੇ ਔਣ ਦਾ ਭਾਵ ਏ ਜੇ
ਕੋਈ ਸੇਵਾ ਹੱਥਾਂ ਦੀ ਕੋਈ ਮਾਇਆ ਦੀ ਕਰ ਜਾਂਦਾ ਜੇ,

ਅਮਲੀਆ ਜੇਹੜਾ ਗੁਣੀ ਨਿਧਾਨ ਜੇ
ਘਰ ਆਣਕੇ ਚੰਗੇ ਵੀ ਲਿਖ ਜਾਂਦਾ ਜੇ ਤੇ ਲਿਖੇ ਵੀ ਲੈ ਜਾਂਦਾ ਜੇ।
ਮਾਣ ਨਹੀਂ ਰਹਿਣ ਦੇਂਦਾ।

ਤੁਸੀਂ ਓਸ ਵੇਲੇ ਗੰਜਿਆ ਦਰਬਾਰ ਦੇ ਰਜਪੂਤ ਸੋ
ਤੇਰੇ ਵਿਚ ਗੰਜਿਆ ਗੁਣ ਵੀ ਵੜੇ ਨੇ ਉਪਦੇਸ਼ ਵੀ ਆ,
ਤੇ ਫੇਰ ਵੀ ਨਾਰਦ ਵਾਂਗੂੰ ਧੁਰਲੀ ਮਾਰ ਜਾਨਾ ਏ।

ਜਿਨਾਂ ਨੂੰ ਅਮਲੀਆ ਨਹੀਂ ਲੱਭਦੇ ਤਰਸਦੇ ਨੇ।
ਨਾਮੇ ਦੋਹਰਾ ਫੇਰਿਆ ਸੀ
ਹੁਣ ਫੇਰ ਵੇਖਿਓ ਕਿਸ ਤਰਾਂ ਦੋਹਰਾ ਫਿਰਦਾ ਏ।
ਨਾਮਾ ਲੋਕਾਂ ਨੂੰ ਦਾਤਾਂ ਵੰਡਦਾ ਸੀ ਤੇ ਆਪਣੇ ਘਰ ਪੁੱਤ ਨਹੀਂ ਸੀ।
ਈਸ਼ਰ ਪੁੱਤਰ ਬਣਕੇ ਗਿਆ,
ਆਖਣ ਲੱਗੇ ਬੇਬੇ ਜੋ ਦਏਂਗੀ ਸੋ ਖਾਲਾਂਗੇ
ਤੇ ਸਾਡੀ ਨਿੰਦਿਆ ਨਾ ਕਰੀਂ।
ਜਿੰਨਾਂ ਪ੍ਰਸ਼ਾਦ ਦੇਵੇ ਓਨਾ ਛਕ ਲੈਣ।
ਇਕ ਦਿਨ ਅੱਕ ਕੇ ਆਂਦੀ ਆ ਅੱਜ ਰਜਾਵਾਂਗੇ
ਕਿੰਨਾ ਕ ਖਾ ਲੈਣਗੇ।
ਤੇ ਏਨੀ ਨਿੰਦਿਆ ਸੁਣਕੇ ਤੇ ਮਾਰ ਕੇ ਉਡਾਰੀ ਔ ਗਏ।

ਜਿਸ ਤਰਾਂ ਰਾਤੀ ਬੇਬੇ ਨੇ ਆਖਿਆ
ਪਾਤਸ਼ਾਹ ਸਾਡੇ ਕੋਠੇ ਢੱਠੇ ਪਏ ਨੇ,
ਬੇਬੇ ਨੇ ਨਾਮ ਦੇਵ ਦੀ ਛੱਪਰੀ ਵਾਲਾ ਸ਼ਬਦ ਸੁਣਿਆ ਹੋਣਾ।
ਅਮਲੀਆ ਏਸ ਤਰਾਂ ਸੁੱਟਣ ਵਾਲੀ ਚੀਜ ਹੋਵੇ ਤੇ
ਸਾਨੂੰ ਲੋਕੀ ਚੂੰਡੀਆਂ ਵਿਚ ਈ ਲੈ ਜਾਣ।

ਬਚਨ ਸਾਡਾ ਯਾਦ ਰੱਖਿਓ
ਸੰਗਤ ਦੇ ਵਿਚ ਇਕ ਦੂਜੇ ਦੇ ਥਾਂ ਬੇਨਤੀ ਨਾ ਕਰਿਆ ਕਰੋ।
ਆਖਿਆ ਓਨਾਂ ਨਾ ਮੰਨਿਆ ਤੇ ਫੜੇ ਤੁਸਾਂ ਜਾਣਾ ਜੇ।

ਕਈ ਐਸੀਆਂ ਮਾਈਆਂ ਦੀਆਂ ਬੇਨਤੀਆਂ ਹੁੰਦੀਆਂ
ਅਸੀਂ ਸੰਗਤ ਵਿਚ ਦੱਸ ਨਹੀਂ ਸਕਦੇ
ਸਾਡੇ ਚਰਨਾਂ ਵਿਚ ਆ ਜਾਣ ਤੇ ਅਸੀਂ ਆਪੇ ਸਮਝ ਜਾਨੇ ਆ।

ਬੇਬੇ ਸੰਤੋ ਕੀ ਆਂਦੀ ਏ,
ਬੇਬੇ, ਮਰਦਾ ਮਰਦਾ ਸਾਰਾ ਜਗ ਮਰ ਜਾਂਦਾ ਏ
ਜੇ ਐਸੀ ਮਰਨੀ ਮਰੀਏ ਫੇਰ ਮਰਨਾ ਨਾ ਹੋਵੇ।

ਸੰਤਰੇ ਵਿਚ ਪਾਤਸ਼ਾਹ ਕੀ ਕਾਰਨ ਸੀ।
ਇਹ ਮੋਤਿਆ ਅਸਾਂ ਵੱਡੇ ਤੋਂ ਵੱਡੇ ਸੂਰ ਮਰਵਾਏ ਨੇ।
ਏਹਦੇ ਵਿਚ ਜਿੰਨੀਆਂ ਫਾੜੀਆਂ ਨੇ ਏਨੇ ਰਾਜੇ ਬੰਨਕੇ ਲਿਔਣੇ ਨੇ,
ਏਸੇ ਤਰਾਂ ਭੰਨਕੇ ਲਿਔਣੇ ਨੇ।

ਗੰਜਿਆ ਚੇਤਾ ਈ
ਅਸਾਂ ਕਿਸ ਤਰਾਂ ਬਾਰ ਵਿਚ ਲਾਲ ਮੂੰਹ ਵਾਲਾ ਆੜੂ ਭੰਨਿਆ ਸੀ,

ਮੋਤਿਆ ਜਿਨਾਂ ਨੂੰ ਸਗੋ ਪਤਾ ਹੁੰਦਾ
ਓ ਦੱਸਦੇ ਨਹੀਂ ਚੁੱਪ ਰਹਿਦੇ ਨੇ।
ਲੋਕਾਂ ਨਾਲੋਂ ਜਿਆਦਾ ਭੱਜ ਭੱਜ ਕੇ ਕੰਮ ਕਰਦੇ ਨੇ,
ਓਹਲਾ ਜੋ ਰੱਖਣਾ ਹੋਇਆ।

ਜਦੋਂ ਵੇਲਾ ਆਇਆ ਅਸਾਂ ਚੀਜਾਂ ਵਲ ਥੋੜਾ ਵੇਖਣਾ ਏ।

ਸਵੇਰੇ ਇਸ਼ਨਾਨ ਕਰਕੇ ਸਾਡੇ ਪਲੰਘ ਥੱਲੇ ਸੇਵਾ ਕਰਿਓ ਜੇ,
ਦੇਹ ਸਾਫ ਹੋ ਜੂ।

ਵੇਖੋ ਨਾ ਜੇਹੜੀ ਸੰਗਤ ਆਈ ਕੀ ਲਾਭ ਖੱਟਿਆ ਨੇ,
ਸਾਡੇ ਨਾਂ ਨੂੰ ਸਰਵਣ ਕੀਤਾ ਤੇ ਜਨਮ ਸੁਫਲਾ ਕੀਤਾ
ਤੇ ਫੇਰ ਵੀ ਸਾਨੂੰ ਛੱਡ ਛੱਡ ਕੁਸੰਗੀਆਂ ਵਲ ਭੱਜਦੇ ਨੇ।

ਗੰਜਿਆ ਤੁਹਾਨੂੰ ਪਤਾ ਏ
ਨਾ ਲੱਭੀਏ ਤੇ ਸਾਡੇ ਚਰਨਾਂ ਵਿਚ ਖਲੋ ਕੇ ਲੱਭ ਲਿਆ ਕਰੋ।

ਅੱਜ ਮੋਤਾ ਨਾ ਏਥੇ ਹੁੰਦਾ ਤੇ ਵੇਂਦਿਓ
ਕਿਸ ਤਰਾਂ ਡੰਡੇ ਨਾਲ ਉਡੌਂਦੇ ਸਾ, ਪੁੱਠੇ ਕਰ ਕਰ ਮਾਰਨੇ ਸੀ।

ਅਸੀਂ ਐਡੀ ਛੇਤੀ ਤੁਹਾਨੂੰ ਦਰਸ਼ਨ ਦੇਂਦੇ ਹਾਂ ਸਿਰ ਤੇ ਛਾਂ ਰੱਖਣ ਵਾਸਤੇ।

ਅੱਗੇ ਅਸੀਂ ਜਿਹਨੂੰ ਫੜਦੇ ਛੱਡ ਦੇਂਦੇ ਸਾਂ,
ਹੁਣ ਕਿਸੇ ਸਿਖ ਨੂੰ ਫੜਿਆ ਤੇ ਛਡਾਂਗੇ ਨਾ।

ਅਮਲੀਆ ਐਡੀ ਛੇਤੀ ਆਈਏ ਤੇ ਫੇਰ ਵੀ ਨਾ ਸਮਝੋ।

ਮੁਕਤੀ ਨੂੰ ਪ੍ਰਾਪਤ ਕਰਨਾ ਹੋਇਆ
ਤੁਹਾਡੇ ਵਿਚ ਸਭ ਕੁਛ ਪਾਇਆ ਤੇ ਤੁਹਾਨੂੰ ਫੇਰ ਪਤਾ ਨਹੀਂਂ।

ਐਨਾ ਚਰਨਾ ਦੇ ਧਿਆਨ ਤੇ ਗਿਆਨ ਦੀ ਲੋੜ ਜੇ,
ਏਨਾਂ ਚਰਨਾਂ ਦਾ ਅਮਲੀਆ ਕੋਈ ਪ੍ਰੇਮ ਕਰਕੇ ਤੇ ਵੇਖੇ,
ਕਿੰਨਾ ਰਸ ਭਰਿਆ ਏ।

ਵੇਖਿਓ, ਏਥੇ ਇਹ ਨਾ ਆਖਿਓ ਪਤਾ ਨਹੀਂ ਲੱਗਦਾ ਕੀ ਕਰਦੇ ਨੇ।
ਸਾਰਿਆਂ ਦੀ ਸਾਰ ਜੁ ਲੈਣੀ ਹੋਈ,
ਪੁਰਖਾਂ ਬਿਰਖਾਂ ਤੇ ਜੇਹੜੇ ਆਡਿਆਂ ਵਿਚ ਜੀਅ ਨੇ
ਸਾਰ ਤਾਂ ਓਨਾਂ ਦੀ ਵੀ ਲੈਣੀ ਹੋਈ।

ਧਰਤੀ ਮਾਤਾ ਸਾਰਿਆ ਦਾ ਭਾਰ ਚੁੱਕਦੀ ਏ ਤੇ ਜਰਮ ਦੇਂਦੀ ਏ
ਅਮਲੀਆ ਚਿੰਤਾ ਨਹੀਂ ਕਰਨੀ ਚਾਹੀਦੀ।
ਚਿੰਤਾ ਓਹ ਕਰੇ ਜਿਨ ਜਗ ਉਪਾਇਆ ਹੋਵੇ।

ਬੇਐਬ ਈਸ਼ਰ ਹੁੰਦਾ ਜੇ, ਨਾਂ ਏਹਦਾ ਪਰਵਰਦਗਾਰ ਜੇ,
ਬਹਿਜੋ ਸਾਰੀ ਸੰਗਤ।

ਅਮਲੀਆ ਜਿਸ ਵੇਲੇ ਆਪਣਾ ਆਪ ਸਮਝਾ ਲਈਏ
ਤੇ ਦੂਸਰੇ ਨੂੰ ਸਮਝ ਦੇਣ ਦੀ ਲੋੜ ਨਹੀਂ ਹੁੰਦੀ
ਆਪਣਾ ਆਪ ਪਛਾਨਣ ਦੀ ਲੋੜ ਹੈ।

ਇਹਨੂੰ ਖਰੀਦਣ ਵਾਲਾ ਸਾਰਾ ਜਗ ਵਣਜਾਰਾ ਬਣਿਆ ਬੈਠਾ ਜੇ
ਸਾਡੇ ਸਾਮਣੇ ਬਹਿ ਕੇ ਕਿਸੇ ਦਾ ਨਾ ਭਲਾ ਤੱਕਿਓ ਜੇ।

ਪੌੜੀ ਚੜ੍ਹਕੇ ਤੇ ਇਕ ਡੰਡੇ ਤੋਂ ਨਾ ਭੁੰਵਾਕੇ ਛਾਲ ਮਾਰ ਦਿਆ ਕਰੋ।

ਅਮਲੀਆ ਤੁਹਾਡੇ ਸਾਹਮਣੇ ਚੌਹਾਂ ਵਰਨਾਂ ਨੂੰ ਉਪਦੇਸ਼ਣ ਵਾਲਾ ਬੈਠਾ ਜੇ
ਸਾਰੇ ਪ੍ਰੇਮ ਨਾਲ ਸ਼ਬਦ ਪੜ੍ਹਿਆ ਕਰੋ।
ਆਖੋ ਕੁਛ ਨਾ ਕੁਛ ਤਾਂ ਲੈ ਕੇ ਜਾਈਏ
ਤੇ ਅਸੀਂ ਵੀ ਤੁਹਾਨੂੰ ਕੁਛ ਨਾ ਕੁਛ ਲੈ ਕੇ ਵਿਚੋਂ ਦੇਈਏ।

ਵੇਖੋ, ਸੰਗਤ ਦੇ ਵਿਚ ਸੇਵਾ
ਭੱਜ ਭੱਜ ਕੇ ਚਾ ਨਾਲ ਕਰਨੀ ਚਾਹੀਦੀ ਏ।

ਨੀਚ ਜੀਅ ਨਹੀਂ ਹੁੰਦਾ ਕਰਮ ਨੀਚ ਹੁੰਦਾ ਏ।
ਸ਼ਬਦ ਪੜ੍ਹਿਆ ਰਵਦਾਸ ਦਾ,
ਕਪੜੇ ਮੈਲੇ ਸੀ ਤੇ ਚਮੜਾ ਗੰਡਦਾ ਸੀ ਤੇ
ਵਿਚ ਨਿਰਾ ਹੀਰਾ ਲਪੇਟਿਆ ਹੋਇਆ ਸੀ।

ਕਸੀਰਾ ਦਿਤਾ ਬਨਾਰਸੀਆਂ ਨੂੰ।
ਕਸੀਰਾ ਨਾਂ ਕੌਡੀ ਦਾ ਜੇ।
ਵਿਚੋਂ ਮੈਲੇ ਤੇ ਪਾਪੀ ਨੇ, ਉਤੋਂ ਤਾਂ ਹੁਣ ਨਾਂ ਲੈਦੇ ਨੇ
ਤੇ ਆਖਿਆ ਲਿਆ ਕਸੀਰਾ ਕੱਢ,
ਏਨੀ ਵਡਿਆਈ ਭਗਤਾਂ ਦੀ ਤੇ ਸਾਡੇ ਨਾਂ ਦੀ ਜੇ।
ਜਿਹੜੇ ਅਸੀਂ ਤੁਹਾਡੇ ਤਿਲਾਂ ਫੁਲਾਂ ਨੂੰ ਪ੍ਰਵਾਨ ਕਰਦੇ ਆ

ਬੰਦਾ ਐਡਾ ਮਾਣ ਕਰਦਾ ਏਸ ਦੇਹ ਦਾ
ਕੰਧਾਂ ਕਰਦਾ ਤੇ ਨੀਹਾਂ ਉਸਾਰਦਾ ਏ,
ਲੱਭਦੀ ਅੰਤ ਸਮੇਂ ਸਾਢੇ ਤਿੰਨ ਹੱਥ ਧਰਤੀ ਜੇ।

ਸਮਾਂ ਵਿਸਾਰਨ ਵਾਲਾ ਨਹੀਂ ਜੇ,
ਏਸ ਵੇਲੇ ਮਾਂ ਬੱਚੇ ਨੂੰ ਦੁੱਧ ਨਹੀਂ ਦੇਂਦੀ
ਏਥੇ ਵੇਖੋ ਤੁਹਾਡੇ ਵਾਸਤੇ ਕੀ ਬਣਨ ਡਿਆ ਏ,
ਅੰਮ੍ਰਿਤ ਬਣਦਾ ਏ।

ਮਾਸ਼ਟਰ ਕਿਥੇ ਆ।

ਗੰਜਿਆ ਬੇਰ ਸਵੇਰੇ ਵੰਡ ਦਿਤੇ ਨੇ
ਤੇ ਸ਼ਬਦ ਦਾ ਚੇਤਾ ਹੁਣ ਆਇਆ ਈ।
ਸਾਨੂੰ ਝੂਠਿਆ ਨਾ ਕਰਿਆ ਕਰੋ।

ਭੀਲਣੀ ਵੜੀ ਨੀਵੀ ਜਾਤ ਸੀ ਬੁੱਧ ਬਲ ਤੋਂ ਹੀਣੀ ਸੀ।
ਓਹਦੇ ਹੱਥਾਂ ਦੇ ਅਸਾਂ ਬੇਰ ਵੀ ਖਾਦੇ ਤੇ ਜਲ ਵੀ ਪੀਤਾ ਸੀ।

ਏਸ ਕਲਜੁਗ ਵਿਚ ਅਸੀਂ ਤੁਹਾਡੇ ਪ੍ਰੇਮ ਨਾਲ ਆ ਰਹੇ ਹਾ।

ਗਨਕਾ ਪਾਪਣ ਸੀ ਤੇ ਪਾਪਾਂ ਦਾ ਗਲ ਹਾਰ ਪ੍ਰੋਤਾ ਸੀ।
ਮਾਹਪੁਰਖ ਅਚਾਨਕ ਆ ਖਲੋਤਾ।
ਜਿਸ ਤਰਾਂ ਸਾਨੂੰ ਤੇ ਤੁਹਾਨੂੰ ਮਖੌਲ ਕਰਦੇ ਨੇ
ਏਸੇ ਤਰਾਂ ਮਖੌਲ ਨਾਲ ਘੱਲਿਆ ਸੀ।
ਤੇ ਗਨਕਾ ਨੇ ਤੋਤੇ ਤੋਂ ਪਾਈ।
ਤੋਤੇ ਨੂੰ ਸਾਡੇ ਨਾਂ ਦਾ ਉਪਦੇਸ਼ ਸੀ,
ਏਸੇ ਕਰਕੇ ਅਸੀਂ ਤੁਹਾਨੂੰ ਆਪਣਾ ਨਾਂ ਜਪੌਨੇ ਆਂ।

ਅਜਾਮਲ ਪਾਪੀ ਵੀ ਤਰ ਗਿਆ ਸੀ।
ਤੁਹਾਨੂੰ ਮੰਨਣਾ ਚਾਹੀਦਾ ਕਿ ਅਸੀਂ ਜੇਹੜੇ ਦਰਸ਼ਨ ਕਰਦੇ ਆਂ
ਤੇ ਚਰਨਾਂ ਵਿਚ ਬਹਿਨੇ ਆਂ ਅਸੀਂ ਕਿਸ ਤਰਾਂ ਰਹਿਜਾਂ ਗੇ।

ਜੀਵ ਆਪਣੀ ਮਾਂ ਦਾ ਮਾਣ ਕਰਦਾ ਏ
ਜੇਹੜੀ ਨੌ ਮਹੀਨੇ ਚੁਕਦੀ ਆ।
ਧਰਤੀ ਜੇਹੜੀ ਸਦਾ ਵਾਸਤੇ ਚੱਕਦੀ ਆ ਓਹਦਾ ਗੁਣ ਨਹੀਂ ਪੌਂਦਾ।

ਸਤਿਜੁਗ ਦੀ ਬਦੀ ਅਹਿਲਿਆ ਤ੍ਰੇਤੇ ਜੁਗ ਵਿਚ ਛੱਡੀ ਸੀ,
ਇੰਦਰ ਦੇਵਤਿਆਂ ਦਾ ਰਾਜਾ ਸੀ
ਤੇ ਮੁੜਕੇ ਜਾਏ ਨਾ ਓਦਰ ਨੂੰ ਸ਼ਰਮਿੰਦਾ ਹੋਇਆ।
ਇੰਦਰ ਲਬਾਣਾ ਚੰਦ ਨੂੰ ਦਾਗ ਜੋ ਲਗ ਗਿਆ।
ਢਹਿ ਕੇ ਚਰਨਾਂ ਵਿਚ ਪੈ ਗਈ
ਵੇਲਾ ਸੀ ਸਤਿਜੁਗ ਦਾ
ਜਿਨਾਂ ਕੋਈ ਕਰਮ ਕਰਦਾ ਸੀ ਓਨਾਂ ਮਿਲਦਾ ਸੀ।
ਸਤਾਰਾਂ ਲੱਖ ਸਤਿਜੁਗ ਦੀ ਆਰਜਾ ਸੀ
ਕਿਸ ਤਰਾਂ ਤੁਸੀਂ ਆਂਦੇ ਜੇ
ਪਾਤਸ਼ਾਹ ਅਸੀਂ ਐਨੇ ਦਿਨ ਨਹੀਂ ਕੱਢ ਸਕਦੇ।
ਏਨਾ ਚਰਨਾਂ ਨਾਲ ਛੋਹ ਕੇ ਚਲੀ ਵਿਚ ਬਿਬਾਣਾ।
ਏਨਾ ਸਾਡੇ ਚਰਨਾਂ ਵਿਚ ਐਨਾਂ ਬਲ ਜੇ।
ਅਮਲੀਆ ਏ ਓ ਚੀਜ ਆ
ਜੇਹੜੀ ਘੜੀ ਨਾ ਮਿਲਦੇ ਤਾਂ ਕਲਜੁਗ ਹੋਤਾ
ਤੇ ਹੁਣ ਜਿਨ੍ਹਾਂ ਨੂੰ ਨੀਂਦ ਨੇ ਜੋਰ ਪਾਇਆ ਏ।

ਅਮਲੀਆ ਏ ਤਾਂ ਕੁਛ ਵੀ ਨਾ ਹੋਈ ਚੰਦ ਚਕੋਰ ਪ੍ਰੀਤ।
ਜੇਹੜਾ ਲੁਕਣ ਤੇ ਛਿਪਣ ਵਾਲਾ
ਮੱਸਿਆ ਵਾਲੇ ਦਿਨ ਆਪਣਾ ਮੂੰਹ ਵੀ ਨਹੀਂ ਵਖਾ ਸਕਦਾ।
ਸਚ ਦਾ ਚੰਦਰਮਾ ਆ ਬੈਠਾ ਜੇ

ਦਇਆ ਏਦੂੰ ਹੋਰ ਕਿੰਨੀ ਕੁ ਹੋਣੀ ਹੋਈ।
ਦਰਸ਼ਨ ਜਿੰਨੇ ਸਾਰੇ ਬੰਸ ਨੂੰ ਮਹਿੰਗੇ ਨੇ
ਓਨੇ ਸੌਖੇ ਰਾਹ ਬਣ ਜਾਣਗੇ।

ਤਾਕਤਾਂ ਦੀ ਕੀ ਗਲ ਹੋਈ
ਜਦੋਂ ਵਿਚ ਬੈਠੇ ਕਾਰਾਂ ਭੁਗਤੌਣ ਡਏ ਆਂ।

ਚਿੰਤਾ ਹੁੰਦੀ ਨਾ ਮੁਰਾਦ ਏ।
ਹੱਡਾਂ ਦਾ ਬਾਲਣ ਬਣਾਕੇ ਸਾੜ ਦੇਂਦੀ ਆ।

ਬੇਬੇ ਤੇਰੇ ਦੋਸ਼ ਵਿਚ ਨਹੀਂ ਗਿਆ
ਬਾਬੇ ਹੋਰਾਂ ਆਪਣੀ ਹੱਥੀਂ ਐਦਰ ਦਾ ਇਓ ਫੜਾ ਦਿਤਾ ਜੇ।
ਹੁਣ ਇਕ ਮੰਗਦੇ ਜੇ ਕਿ ਦੋ
ਔਖੇ ਤਾਂ ਹੁੰਦੇ ਜੇ,
ਪਰ ਸੁੱਤਿਆਂ ਨੂੰ ਆ ਚੀਜਾਂ ਤਾ ਨਹੀਂ ਨਾ ਲੱਭਣੀਆਂ।

ਅਸੀਂ ਤਾਂ ਰਸਨਾ ਵਿਚੋ ਕਰੜਾ ਬਚਨ ਨਹੀਂ ਕੱਢਣਾ ਚਾਹੁੰਦੇ।

ਅਮਲੀਆ ਏ ਥੋੜੀ ਗਲ ਨਹੀਂ ਨਾ ਸਾਡੀ ਦੇਹ ਨਾ ਕੁਛ,
ਜੋਤ ਰੂਪੀ ਆਣ ਕੇ ਸੰਗਤ ਵਿਚ ਬੈਠੇ ਆ।
ਸੰਸਾਰ ਵਿਚੋਂ ਜਾ ਕੇ ਕੋਈ ਨਹੀਂ ਮੁੜਿਆ।

ਗੁਰੂ ਸਦਾ ਵਾਸਤੇ ਦੇਹ ਕਰਕੇ ਦੁੱਖ ਈ ਭੋਗਦਾ ਏ।
ਰਾਮ ਦੇ ਵੇਲੇ ਥੋੜੇ ਕਸ਼ਟ ਝੱਲੇ ਸੀ।

ਸਾਡੇ ਬਿਨਾਂ ਚੌਹਾਂ ਜੁਗਾਂ ਦੇ ਬਚਨ ਕੋਈ ਨਹੀਂ ਦੱਸ ਸਕਦਾ।
ਈਸ਼ਰ ਵਿਚ ਸਮਰਥਿਆ ਵੜੀ ਹੁੰਦੀ ਆ।

ਈਸ਼ਰ ਨੂੰ ਦੁਆਪਰ ਦੇ ਵੇਲੇ ਵੀ ਦੁਨੀਆ ਨਹੀਂ ਸੀ ਮੰਨਦੀ।
ਇਕ ਭਗਤ ਨੂੰ ਗਿਆਨ ਦੇਣ ਵਾਸਤੇ
ਗੀਤਾ ਦੇ ਕਿੰਨੇ ਧਿਆ ਪ੍ਰਗਟ ਕੀਤੇ ਸੀ।

ਏਥੇ ਆ ਕੇ ਤੇ ਅਮਲੀਆ ਕੋਈ ਦੂਜੀ ਗਲ ਨਾ ਹੋਣੀ ਹੋਈ।
ਈਸ਼ਰ ਦੇ ਦਰ ਤੇ ਆਣਕੇ ਭਗਤ ਈ ਸੋਹਿੰਦੇ ਨੇ।

ਜਿਨ ਆਪਣੇ ਆਤਮੇ ਵਿਚੋਂ ਰਾਮ ਨਹੀਂ ਪਛਾਣਿਆ
ਓਨ ਹੋਰ ਕਿਥੇ ਲੱਭਣਾ ਹੋਇਆ।

ਜਿੰਨੀਆਂ ਚੀਜਾਂ ਨੇ ਦਿਸਣ ਵਾਲੀਆਂ
ਸਾਰੀਆਂ ਏਸੇ ਦੀਆਂ ਵਗਾਰਾਂ ਕੱਟਦੀਆਂ ਨੇ।
ਈਸ਼ਰ ਦੀ ਅਟਲ ਪਦਵੀ ਜੇ, ਈਸ਼ਰ ਨੂੰ ਜੋਤ ਦਾ ਅਧਾਰ ਜੇ।
ਜੋਤ ਐਸੀ ਚੀਜ ਆ ਜੇਹੜੀ ਬੁਝਦੀ ਨਹੀਂ।

ਜਿੰਨਾਂ ਪਾਪੀ ਝੂਠਾ ਹੋਵੇ ਨ ਤੇ ਬਾਹਰ ਭੱਜਾ ਫਿਰੇ
ਤੇ ਭੋਗ ਭੋਗਣਾ ਕੀਤੇ ਦਾ ਜਰੂਰ ਪੈਂਦਾ ਏ।
ਏਸ ਦਰ ਤੇ ਆ ਜੇ ਤੇ ਬਖਸ਼ਿਆ ਜਾਂਦਾ ਏ।
ਅਸੀਂ ਸ਼ਪਸ਼ਟ ਬਚਨ ਏਸੇ ਕਰਕੇ ਕਰਦੇ ਆਂ,
ਹੋਰ ਕਿਸੇ ਭੇਤ ਵਿਚ ਆਈਏ ਤੇ ਸਿਖਾਂ ਨੂੰ ਸਮਝ ਨਹੀਂ ਔਂਦੀ।

ਨਾਮਦੇਵ ਨੇ ਈਸ਼ਰ ਨੂੰ ਜਿੰਨਾਂ ਗਾਇਆ ਨ ਓਸ ਵੇਲੇ
ਅਸੀਂ ਦੱਸ ਨਹੀਂ ਸਕਦੇ।
ਸਹੰਸ ਕਿਰਤੀ ਵਿਚ ਤੁਹਾਨੂੰ ਦੱਸੀਏ ਤੇ ਸਮਝ ਨਹੀਂ ਔਂਦੀ।

ਸਾਧ ਸੰਗਤ ਆਈ ਤੇ ਹਰੀ ਦਾ ਨਾਂ ਜਪਦੇ ਰਹੇ ਮਸਤੀ ਵਿਚ,
ਪਹੁੰਚ ਨਾ ਸਕਿਆ, ਲੱਜਿਆ ਤਾਂ ਰੱਖਣੀ ਸੀ ਨਾ।
ਸਾਡੇ ਭਗਤਾਂ ਬਦਲੇ ਸੇਵਾ ਛੱਡਕੇ ਬਹਿ ਗਿਆ।
ਸੈਨ ਦਾ ਰੂਪ ਧਾਰਕੇ ਓਹਦੇ ਘਰ ਚਲਿਆ ਗਿਆ
ਤੇ ਜਾ ਕੇ ਪ੍ਰੇਮ ਨਾਲ ਰੁਗੇ ਛਕਾਏ।
ਐਸ ਤਰਾਂ ਭਗਤਾਂ ਦੀ ਵਡਿਆਈ ਤੇ ਲੱਜਿਆ ਰੱਖਦਾ
ਤੇ ਏਸੇ ਤਰਾਂ ਭਗਤਾਂ ਦੇ ਸੰਕਟ ਕੱਟਦਾ ਜੇ।

ਗਰੜ ਦੀ ਸਵਾਰੀ ਕਰਕੇ ਈਸ਼ਰ ਚਲਿਆ ਜਾਂਦਾ ਸੀ
ਇਕ ਮਨ ਹੋ ਕੇ ਕੋਈ ਸਾਨੂੰ ਧਿਆਵੇ ਤੇ ਆਈਏ ਕਿਉਂ ਨਾ।
ਵੇਖੋ ਕਿੱਡੀ ਕਿੱਡੀ ਠੋਕਰ ਮਾਰੀ ਬਾਣੀਆਂ ਨੇ
ਜੀਅ ਫੇਰ ਨਹੀਂ ਸਮਝਦਾ।
ਅੰਮ੍ਰਿਤ ਦੁਨੀਆ ਵਿਚ ਕਿਨ ਲਿਆਂਦਾ ਸੀ
ਅਗੇ ਮਾਤਲੋਕ ਵਿਚ ਨਹੀਂ ਸੀ ਹੁੰਦਾ ਗਰੜ ਲਿਆਇਆ ਸੀ।
ਭਗਵਾਨ ਦੀ ਅਸਵਾਰੀ ਵਾਸਤੇ ਰੋਜ ਜਾਂਦਾ ਸੀ।

ਦੇਵਤਿਆਂ ਨੂੰ ਪਤਾ ਲਗਾ ਕਿ
ਮਾਤਲੋਕ ਵਿਚ ਅੰਮ੍ਰਿਤ ਚਲਿਆ ਗਿਆ ਏ
ਗੰਗਾ ਤੇ ਗੋਦਾਵਰੀ ਵਿਚ ਔਂਦਿਆਂ ਔਂਦਿਆਂ ਤੁਬਕਾ ਡਿਗਾ ਸੀ
ਤੇ ਪਵਿਤਰ ਹੋ ਗਈਆਂ ਸੀ।

ਪਾਪੀਆਂ ਵਿਚ ਤੁਸੀਂ ਵੀ ਪਾਪੀ ਨਾ ਬਣਜੋ,
ਤਰਜੋ ਜਿੰਨੀ ਵਾ ਲਗਦੀ ਜੇ।

ਭਗਤ ਪ੍ਰਲਾਦ ਨੇ ਵੀ ਪਿਓ ਦਾ ਡਰ ਨਹੀਂ ਸੀ ਰੱਖਿਆ
ਤੇ ਓਹਦਾ ਪਿਓ ਆਂਦਾ ਸੀ ਕਿਹੜਾ ਤੇਰਾ ਉਸਤਾਦ ਆ।

ਪੂਰਾ ਸਾਡਾ ਪ੍ਰਤਾਪ ਜਦੋਂ ਹੁੰਦਾ ਨ ਓਦੋਂ ਸਾਡੇ ਨਾਂ ਦੀ ਜੈ ਬੋਲਦੀ ਆ।
ਕ੍ਰਿਸ਼ਨ ਦੇ ਵੇਲੇ ਤੇ ਰਾਮਚੰਦ ਦੇ ਵੇਲੇ ਵੀ ਸਾਡੇ ਨਾਂ ਦੀ ਜੈ ਬੋਲਦੀ ਸੀ।
ਜਦੋਂ ਦੇ ਜੋਤ ਰੂਪ ਹੋਏ ਆ ਜੈ ਬੁਲਵਾਤੀ ਆ।

ਅੱਗੇ ਕ੍ਰਿਸ਼ਨ ਨੇ ਮੈਂ ਅਖਵਾਈ ਸੀ
ਅੱਗ ਮੂੰਹ ਵਿਚੋਂ ਕੱਢ ਕੇ ਵਖਾਈ ਸੀ,
ਨਹੀਂ ਤੇ ਦਸਾਂ ਪਾਤਸ਼ਾਹੀਆਂ ਨੇ ਮੈਂ ਨਹੀਂ ਅਖਵਾਈ।

ਕਲਜੁਗ ਦੇ ਵਿਚ ਅਸੀਂ ਹੋਈਏ ਤੇ ਅਮਲੀਆ ਸਿਖਾਂ ਦਾ ਪ੍ਰੇਮ ਹੋਵੇ
ਨਹੀਂ ਤੇ ਕਲਜੁਗ ਵਿਚ ਕੋਈ ਠਹਿਰਦਾ ਨਹੀਂ।

ਜੇਹੜਾ ਬਚਨ ਝੂਠਾ ਕਰਦੇ ਨੇ ਆਪਣੀ ਰਸਨਾ ਦਾ ਸਵਾਦ ਲੈਂਦੇ ਨੇ।
ਅਸੀਂ ਬਚਨ ਕਰਦੇ ਆਂ,
ਜੇ ਸਾਡੇ ਝੂਠੇ ਬਚਨ ਹੋਣ ਤੇ ਸਾਨੂੰ ਕੋਈ ਪ੍ਰਤਾਵੇ।
ਗੋਝ ਗਿਆਨ ਦਾ ਪਤਾ ਏਥੇ ਲਗਦਾ ਏ।
ਪੂਰੀ ਤਾਕਤ ਸਾਡੇ ਵਿਚ ਨਾ ਹੋਵੇ ਤੇ ਅਸੀਂ ਪਲੰਘ ਤੇ ਕਿਉਂ ਬਹਿਈਏ।

ਦੁਨੀਆ ਜਗ ਨੂੰ ਝੂਠਾ ਮੰਨਦੀ ਆ ਤੇ ਅਸੀਂ ਵੀ ਝੂਠਾ ਆਨੇਂ ਆਂ,
ਪਰ ਜਗ ਸਚ ਦੀ ਕੋਠੜੀ ਜੇ।

ਜਾਮਾ ਤਾਂ ਜੀਆਂ ਵਾਸਤੇ ਔਖਾ ਏ
ਈਸ਼ਰ ਵਾਸਤੇ ਤਾਂ ਏਨਾ ਜਾਮਾ ਬਦਲਣਾ
ਕਿ ਇਕ ਚਰਨ ਚੁੱਕ ਕੇ ਤੇ ਦੂਜਾ ਰੱਖ ਦੇਣਾ।

ਏਨੀ ਵਡਿਆਈ ਜੇ ਦਰਬਾਰ ਦੀ

ਈਸ਼ਰ ਦਾ ਦਰਬਾਰ ਇਹੋ ਜਿਹਾ ਹੁੰਦਾ ਏ
ਜਿਥੇ ਸਾਰੇ ਉਧਰ ਜਾਂਦੇ ਨੇ।
ਕਈ ਕੁਕਰਮ ਕਰਕੇ ਵਿਛੜ ਜਾਂਦੇ ਨੇ।
ਕਲਜੁਗ ਰਥ ਅਗਨ ਦਾ ਜੋ ਹੋਇਆ।

ਸਥਿਰ ਰਹਿਣ ਵਾਲੀ ਚੀਜ ਏਹੋ ਆ
ਅਮਲੀਆ ਹੋਰ ਕੂੜ ਦਾ ਪਸਾਰਾ ਜੇ।

ਮਾਂ ਪੁੱਤ ਨੂੰ ਵਿਛੋੜਾ ਦੇਂਦੀ ਤੇ ਈਸ਼ਰ ਭਗਤਾਂ ਨੂੰ ਨਹੀਂ ਜੇ ਵਿਛੋੜਦਾ,
ਜੁਗਾਂ ਜੁਗੰਤਰ ਭਗਤਾਂ ਦੀ ਲੱਜਿਆ ਰੱਖਦਾ।

ਤੇ ਧਕੇ ਤਾਂ ਅਮਲੀਆ ਸਾਨੂੰ ਵੀ ਵੱਜਦੇ ਰਹੇ ਨੇ
ਪਾਤਸ਼ਾਹ ਆਖਕੇ ਕੇ ਲੋਕੀ ਗਾਲਾਂ ਕੱਡਦੇ ਸੀ।

ਤਿੰਨ ਸਾਲ ਹੋ ਗਏ ਨੇ ਸਾਨੂੰ ਬਚਨ ਕੱਢੇ ਨੂੰ
ਕਿ ਪਹਿਲੀ ਸੌਣ ਨੂੰ ਵੇਖਿਓ ਕੀ ਬਣਦਾ ਏ।

ਕੋਈ ਸਾਡੇ ਸਾਮਣੇ ਬਚਨ ਤਾਂ ਕਰਕੇ ਵਖਾਵੇ।

ਸਿਖੀ ਅਮਲੀਆ ਓਹ ਹੁੰਦੀ ਆ ਜੇਹੜੀ ਸਿਖਿਆ ਲਵੇ।

ਦੁੱਧ ਤੇ ਪੁੱਤ ਦੀਆਂ ਦਾਤਾਂ ਵੀ ਏਥੋਂ ਮਿਲਨੀਆਂ ਹੋਈਆਂ
ਬੈਕੁੰਠ ਧਾਮ ਵੀ ਏਥੋਂ ਲੱਭਣਾ ਜੇ।

ਦਸਵੇਂ ਪਾਤਸ਼ਾਹ ਮਾਛੀਵਾੜੇ ਜੰਗਲ ਵਿਚ ਬੈਠੇ ਸੀ
ਲੋਕੀ ਆਂਦੇ ਸੀ ਆਪਣੇ ਬੱਚਿਆਂ ਤੇ ਸਹਾਇਤਾ ਨਹੀਂ ਕੀਤੀ
ਤੇ ਸਾਡੇ ਤੇ ਕੀ ਕਰਨਗੇ।
ਅਮਲੀਆ ਲੋਕੀ ਤਾਨੇ ਮਾਰਦੇ ਸੀ
ਤੇ ਓਹ ਫੇਰ ਵੀ ਬੈਠੇ ਸਾਨੂੰ ਹੀ ਯਾਦ ਕਰਦੇ ਸੀ।
ਸਾਨੂੰ ਜਿਹੜਾ ਯਾਦ ਕਰੇ ਅਮਲੀਆ
ਅਸਾਂ ਤਾਂ ਓਹਨੂੰ ਭਾਲ ਕੇ ਲੱਭਣਾ ਹੋਇਆ।
ਫੇਰ ਵੀ ਪੌਣ ਤੇ ਜਾਨਵਰਾਂ ਹੱਥ ਸੁਨੇਹੇ ਘੱਲਦੇ ਸੀ
ਪੈਰਾਂ ਤੇ ਛਾਲੇ ਪਏ ਸੀ
ਤੇ ਉਚੀ ਬੋਲਕੇ ਆਂਦੇ ਸੀ
ਮਿਤਰ ਪਿਆਰੇ ਨੂੰ ਸਾਡਾ ਹਾਲ ਮੁਰੀਦਾ ਦਾ ਕਹਿਣਾ।
ਫੇਰ ਵੀ ਮੁਰੀਦ ਈਸ਼ਰ ਦੇ ਨਾਂ ਦਾ ਬਣੇ ਬੈਠੇ ਸੀ।

ਸ਼ਬਦ ਪੜ੍ਹੋ
ਜਾਂਦੀ ਏ ਮੇਰੀ ਕ੍ਰਿਸ਼ਨ ਬਿਨਾ ਪਤ।

ਲੋੜ ਸਮੇਂ ਨਾਲ ਆਣਕੇ ਪੈਂਦੀ ਆ
ਲੋੜ ਤਾਂ ਸਦਾ ਓਹਨਾਂ ਨੂੰ ਹੁੰਦੀ ਆ ਜਿਨਾਂ ਨੂੰ ਦਰ ਦਾ ਚਾਅ ਹੋਵੇ।

ਦਰੋਪਤੀ ਦੇ ਕੋਲ ਪੰਜ ਸੀ ਤੇ ਪੰਜੇ ਬੈਠੇ ਵੇਂਹਦੇ ਸੀ।
ਸਭਾ ਦੇ ਵਿਚ ਚੀਰ ਲਹਿ ਜਾਣੇ ਥੋੜੀ ਗਲ ਨਹੀਂ।
ਮਾਣ ਕਰਕੇ ਕਰਦਾ ਸੀ
ਇਹ ਨਹੀਂ ਸੀ ਓਹਨੂੰ ਪਤਾ
ਕਿ ਸੱਚਾ ਪਾਤਸ਼ਾਹ ਵੀ ਕੋਲ ਬੈਠਾ ਏ।
ਇਕ ਛਿਨ ਦੇ ਵਿਚ ਅੱਖੀਂ ਮੀਟ ਧਿਆਨ ਕੀਤਾ
ਤੇ ਕਪੜੇ ਦੇ ਕੋਟ ਉਸਰ ਗਏ।

ਮਰਦਾਨੇ ਦੀ ਜਿਹੜੀ ਸਾਰੰਗੀ ਸੀ ਨਿਰਾ ਸਾਰੰਗ ਸੀ
ਨਾਨਕ ਦੇ ਨਾਮ ਵਿਚ ਨਿਰਾ ਨਿਰੰਜਨ ਸੀ।
ਏਨਾ ਕੁਛ ਵਖੌਦੇ ਸੀ ਦੁਨੀਆ ਮੰਨਦੀ ਫੇਰ ਨਹੀਂ ਸੀ,
ਧੱਕੇ ਘਰਦੇ ਵੀ ਮਾਰਦੇ ਸੀ।

ਜਦੋਂ ਜੀਵ ਦਾ ਅੰਤ ਸਮਾਂ ਔਂਦਾ ਤੇ ਫੇਰ ਪਛਤੌਂਦਾ।
ਜਦੋਂ ਜੀਅ ਮਰ ਜਾਂਦਾ ਫੇਰ ਪੁੰਨ ਤੇ ਕਰਮ ਕਿਰਿਆ ਹੁੰਦੇ ਨੇ।
ਆਪਣਾ ਆਪ ਸੰਭਾਲਿਆ ਨਹੀਂ ਜਾਂਦਾ,
ਤੇ ਦੂਜਿਆ ਦੀ ਗਤੀ ਕਰੌਦਾ ਫਿਰਦਾ ਏ।

ਈਸ਼ਰ ਦਾ ਨਾਂ ਬੇੜੀ ਜੇ।
ਜੇਹੜਾ ਚੜ੍ਹ ਜਾਂਦਾ ਏ ਪਾਰ ਲੰਘ ਜਾਂਦਾ ਜੇ।

ਗੁਰੂ ਤੋਂ ਵਰ ਮੰਗਕੇ ਸਿਖ ਦੇ ਸਕਦਾ।
ਸਾਧ ਸੰਗਤ ਤੋਂ ਵਰ ਮੰਗਿਆ ਤੇ ਧੀ ਜੰਮੀ,
ਆਖਣ ਪੁੱਤ ਆ, ਲੈਕੇ ਜੰਞੇ ਚੜੇ,
ਤੇ ਫੇਰ ਪੁੱਤ ਬਣਾਇਆ ਲੱਜਿਆ ਰੱਖੀ।

ਮਨਮੁਖਾਂ ਨੂੰ ਏਨਾ ਹੀਣਾ ਨਾ ਕਰੋ, ਵੇਲਾ ਨਾ ਦੱਸੋ।

ਅਮਲੀਆ ਏਥੋਂ ਦਾ ਦਿਤਾ ਅੱਗੇ ਲੈਣਾ ਏ।
ਓਥੇ ਛਡੌਣ ਵਾਲਾ ਕੋਈ ਨਹੀਂ ਏ।

ਕੁਟੰਬ ਸਾਰਾ ਕੂੜਾ ਤੇ ਕੂੜੇ ਨਾਲ ਨਿਹੁੰ ਲਾ ਕੇ
ਈਸ਼ਰ ਵਿਸਰਿਆ ਹੋਇਆ ਜੇ।

ਸੰਸਾਰ ਜੇਹੜਾ ਇਹਦੇ ਵਿਚੋਂ ਕੋਈ ਬ੍ਰਹਮ ਗਿਆਨੀ ਤਰਦਾ ਜੇ।

ਸਿਖਾਂ ਤੋਂ ਵੇਲਾ ਜਰਿਆ ਨਹੀਂ ਸੀ ਗਿਆ
ਤੇ ਵੇਲਾ ਓਦੋਂ ਵਰਤ ਜਾਣਾ ਸੀ, ਫੇਰ ਵਧਾ ਤਾ।

ਕਿਸੇ ਨੂੰ ਦੱਸੋ ਪਾਤਸ਼ਾਹ ਬਾਣੀ ਲਿਖਾਈ ਕੋਈ ਮੰਨਦਾ ਨਹੀਂ
੮ ਮਣ ਤੇ ੯ ਛਟਾਂਕ ਬਾਣੀ ਜੇ, ਪਤਾ ਓਹਨੂੰ ਜੀਹਦੇ ਕੋਲ ਆ।

ਲੋਕੀ ਆਂਦੇ ਸੀ ਪਾਤਸ਼ਾਹ ਕੁੱਤੇ ਬਿੱਲੇ ਮਾਰਨ ਵਾਲਾ।

ਜਿਨ੍ਹਾਂ ਨੂੰ ਦਰਸ਼ਨ ਦੇਨੇ ਆਂ, ਸੈਕੜੇ ਕੋਹਾਂ ਤੇ ਜਾ ਦੇਨੇ ਆਂ।
ਬਾਬੇ ਹੋਰਾਂ ਲਿਖਿਆ ਸੀ ਪਾਤਸ਼ਾਹ ਜੋਤ ਰੂਪੀ ਕਾਰ ਕਰਨਗੇ,
ਬਿਨਾ ਨਾੜੀ ਤੋਂ ਆਹ ਸਰੀਰ ਜੇ, ਐਦਰ ਆਏ ਤੇ ਐਂ ਚਲੇਗੇ।

ਬਾਰ ਵਿਚ ਅਮਲੀਆ ਵੱਡੇ ਵੱਡੇ ਔਂਦੇ ਸੀ,
ਵੇਖੀਏ ਸਾਰਾ ਦਰਬਾਰ ਕਿਸ ਤਰਾਂ ਦੱਸਣਗੇ ?

ਬਾਰ ਵਿਚ ਇਕ ਮੁੱਲਾ ਸੀ, ਵੜਾ ਮਾਣ ਵਿਚ ਔਂਦਾ ਸੀ
ਤੇ ਸਾਡੇ ਸਾਮਣੇ ਆ ਕੇ ਇਕ ਬਚਨ ਨਹੀਂ ਸੀ ਕਰਦਾ।
ਇਕ ਬੀਬੀ ਆਈ ਵੜੇ ਮਾਣ ਵਿਚ
ਤੇ ਅਸਾਂ ਪਹਿਲਾਂ ਆਖਿਆ ਬੀਬੀ ਨੂੰ ਆਖੋ ਸ਼ਬਦ ਪੜ੍ਹੋ
ਤੇ ਆਂਦੀ ਜੀ ਯਾਦ ਤਾਂ ਹੈ ਪੜ੍ਹਿਆ ਨਹੀਂ ਜਾਂਦਾ
ਸਾਮ੍ਹਣੇ ਜੋਤ ਦੇ ਓਹ ਹੋਵੇ ਜੀਦੂੰ ਏਦੂੰ ਵੱਡੀ ਤਾਕਤ ਹੋਵੇ।
ਜਿੰਨਾਂ ਚਿਰ ਸ਼ਪਸ਼ਟ ਬਚਨ ਨਾ ਕਰੇ
ਓਨਾਂ ਚਿਰ ਛੁਟਕਾਰਾ ਕਿਸ ਤਰਾਂ ਹੋਵੇ।

ਸਾਡਾ ਬਚਨ ਝੂਠਾ ਕਰਦੇ ਨੇ
ਬਚਨ ਬਣਦਾ ਈ ਨਹੀਂ
ਚੁੱਪ ਕਰਕੇ ਮਸਤਾਨਿਆਂ ਦੇ ਬਚਨ ਸੁਣੀ ਜਾਇਆ ਕਰੋ।

ਜਿਥੇ ਪਤੀ ਪਤਨੀ ਦਾ ਅਨਜੋੜ ਆ,
ਏਹੋ ਜਿਹਾ ਹੋਰ ਨਰਕ ਕੋਈ ਨਹੀਂ।

ਆਪ ਪਹੁੰਚੀ ਤੇ ਲੋਕਾਂ ਨੂੰ ਤਾਰਨ ਵਾਲੀ ਬਣੀ ਨਾ।

ਸਾਡਾ ਪ੍ਰਸ਼ਾਦ ਲੈ ਜਾਓ ਤੇ ਜਾ ਕੇ ਕਿਸੇ ਤਰਾਂ ਛਕਾ ਦਿਓ,
ਜੇ ਪ੍ਰਸਾਦ ਵਿਚ ਏਨੀ ਤਾਕਤ ਜੇ ਸੋਬਾ ਤਾਹੀਏ ਹੁੰਦੀ ਜੇ
ਅਗੇ ਓ ਹੋਵੇ ਤੇ।
ਬਹਿ ਜਾ ਨਿਮਸਕਾਰ ਕਰਕੇ,

ਗੁਰਦੇਵ ਕੌਰ ਦਾ ਪਿਓ ਕਿਥੇ ਆ,
ਪੜ੍ਹ ਸ਼ਬਦ ‘‘ਮੇਰੇ ਮਨ ਪ੍ਰੇਮ ਲਗੋ ਹਰ ਤੀਰ ਜੇ’’।

ਏਨਾ ਤੀਰ ਜੇ ਇਹਨਾਂ ਚਰਨਾਂ ਦਾ,
ਬਾਣੀ ਵਿਚੋਂ ਓਸੇ ਨੂੰ ਅਮਲੀਆ ਲੱਭੇ ਜਿਹਨੂੰ ਲਭਾਈਏ।
ਪਾਪੀਆਂ ਨੂੰ ਨਹੀਂ ਜੇ ਲੱਭਦਾ।

ਅਸੀਂ ਤਾਂ ਆਂਦੇ ਆ ਜਿੰਨਾ ਗੁਰੂ ਨੂੰ ਸਿੱਖ ਪਿਆਰਾ ਜੇ
ਏਨਾਂ ਹੋਰ ਕੋਈ ਨਹੀਂ।

ਬਾਬਾ ਨਾਨਕ ਵੀ ਏਹੋ ਮੰਗ ਮੰਗਦਾ ਸੀ,
ਦੇ ਦਰਸ਼ਨ ਸ਼ਾਂਤ ਸਰੀਰ।

ਬੀਬੀ ਨੇ ਅਰਜ ਕੀਤੀ ਪਾਤਸ਼ਾਹ ਮੈਂ ਚੋਰੀ ਭੱਜਕੇ ਔਨੀ ਆ,
ਪ੍ਰੇਮ ਇਹ ਚੀਜ ਜੇ।
ਜੇਹੜਾ ਚਲਕੇ ਆਵੇ ਦਰ ਤੇ ਤੇ ਫੇਰ ਲੁਕਿਆ ਕਿਉਂ ਰਹੇ।
ਪਹਿਲੋਂ ਲੈ ਪਰਦਖਣਾ ਪੈਰੀ ਪੈ ਕੇ
ਲੈ ਗਲ ਲਾਏ,
ਏਨੀ ਵਡਿਆਈ ਆ ਈਸ਼ਰ ਵਿਚ।

ਅਮਲੀਆ ਏਸ ਦੇਹ ਨੂੰ ਬੰਨਕੇ ਰੱਖਦੇ ਆਂ ਨਹੀਂ ਤੇ ਉਡਦੀ ਫਿਰੇ।
ਕੋਈ ਧਾਰਨ ਹੋਵੇ ਤੇ ਸ਼ਬਦ ਨਾ ਆਵੇ ਤੇ ਪੁੱਛ ਲਿਆ ਕਰੋ।

ਪਾਤਸ਼ਾਹ ਦੱਸੋ।
ਏਨਾਂ ਚਰਨਾਂ ਵਿਚ ਲਗੀ ਨਹੀਂ ਜੇ ਟੁਟਦੀ,
ਤੋੜੀ ਨਾ ਤੁਟੇ, ਛੋੜੀ ਨਾ ਛੁੱਟੇ, ਐਸੀ ਮਾਧਉ ਪ੍ਰੀਤ ਬਨੀ।
ਐਨਾ ਸ਼ਬਦ ਵਿਚ ਰਸ ਜੇ,
ਜੇਹੜਾ ਮੇਹਣਾ ਮਾਰੇ ਪਾਤਸ਼ਾਹ ਦਾ,
ਓਹਦੇ ਮੂੰਹ ਤੇ ਸ਼ਬਦ ਮਾਰਿਆ ਕਰੋ।

ਆਖੋ, ਸਾਡੀ ਪਾਤਸ਼ਾਹ ਦੇ ਚਰਨਾਂ ਵਿਚ ਲੱਗੀ ਰਹੇ।

ਸੰਗਤਾਂ ਦੇ ਔਣ ਵਾਸਤੇ ਗੰਜਿਆ ਮੰਗ ਮੰਗਦਾ ਸਾਂ,
ਜਾਣ ਵਾਸਤੇ ਵੀ ਮੰਗ।
ਆਂਦਾ ਸਾ ਸੰਗਤਾਂ ਭਿਜਦੀਆਂ ਔਣ
ਹੁਣ ਜਾਣ ਵੀ ਭਿਜਦੀਆਂ ਕਿ ਨਾ।
ਸਿਖ ਦਾ ਜਿਹੜਾ ਸਦਾ ਵਾਸਤੇ ਬਚਨ ਹੋਵੇ
ਓਹਵੀ ਪੂਰਾ ਕਰਨਾ ਪੈਂਦਾ ਏ।
ਸੰਗਤਾਂ ਕਾਹਲੀਆਂ ਨੇ ਜਾਣ ਵਾਸਤੇ।

ਏਨੇ ਸੁਖ ਮਿਲ ਜਾਂਦੇ ਨੇ,
ਈਸ਼ਰ ਦੇ ਭਗਤਾਂ ਨੂੰ ਦੁਨੀਆ ਫੇਰ ਨਹੀਂ ਟਲਦੀ ਤਾਨੇ ਦੇਣੋ।
ਭਗਤੀ ਕੀਤੀ ਕਬੀਰ ਨੇ
ਤੇ ਲੋਕੀ ਆਂਦੇ ਸੀਂ ਜਲਾਹੇ ਦੇ ਮਗਰ ਦੁਨੀਆ ਲੱਗੀ ਫਿਰਦੀ ਆ।
ਕਬੀਰ ਨੇ ਜਵਾਬ ਦਿਤਾ :
‘‘ਜਾਤ ਜੁਲਾਹਾ ਤੇ ਕਿਆ ਹੂਆ ਮੇਰੇ ਹਿਰਦੇ ਵਸੈ ਗੋਪਾਲ,
ਮੈ ਵਾਸੀ ਓਸ ਦੇਸ ਦਾ ਜਿਥੇ ਪਾਰਬ੍ਰਹਮ ਦਾ ਖੇਲ,
ਦੀਵਾ ਬਲੇ ਅਗੰਮ ਦਾ, ਬਿਨ ਬੱਤੀ ਬਿਨ ਤੇਲ।’’

ਜਿਸ ਤਰਾਂ ਅਮਲੀਆ ਤੁਹਾਨੂੰ ਲੋਕੀ ਪੁੱਛਦੇ ਨੇ,
ਐਨੀ ਭਗਤੀ ਕੀਤੀ ਕਬੀਰ ਨੇ ਤੇ ਫੇਰ ਵੀ ਮਨ ਧੀਰ ਨਾ ਧਰੇ,
ਆਖੇ ਮੈਂ ਨਿਗੁਰਾਂ ਏਸ ਸੰਸਾਰ ਵਿਚ
ਤੇ ਫੇਰ ਜਾ ਕੇ ਰਾਮਾ ਨੰਦ ਧਿਆ ਲਿਆ।

ਏ ਵਡਿਆਈ ਹੁੰਦੀ ਜੇ ਈਸ਼ਰ ਦੀ
ਪਸੂ ਪ੍ਰੇਤ ਤੋਂ ਦੇਵਤੇ ਬਣਾ ਦੇਂਦਾ ਏ।

ਅਮਲੀਆ ਬ੍ਰਹਮ ਗਿਆਨੀਆ ਵਾਸਤੇ ਇਹ ਸ਼ਬਦ ਹੁੰਦੇ ਨੇ
ਬਾਕੀ ਦੂਜੇ ਭਟਕਦੇ ਫਿਰਦੇ ਨੇ।
ਓਨਾ ਦੇ ਮਨ ਦੀ ਤ੍ਰਿਸ਼ਨਾ ਨਹੀਂ ਮਿਟਦੀ।

ਪੜ੍ਹੋ ਸ਼ਬਦ
‘‘ਮੇਰੇ ਸਤਿਗੁਰ ਪਾਸ ਹੈ ਜੀ, ਭੰਡਾਰਾ ਅੰਮ੍ਰਿਤ ਦਾ’’।
ਹੁਣ ਤਾਂ ਨਾਮ ਦੀ ਲੁੱਟ ਪਈ ਆ
ਲਾ ਲਓ ਗੱਫੇ ਜਿਨੇ ਮਰਜੀ ਆ।
ਏਸ ਤਰਾਂ ਹਰ ਇਕ ਜੀਅ ਵਿਚ ਜੇ,

ਜਿਸ ਵੇਲੇ ਤੁਬਕਾ ਡਿਗਦਾ ਤੇ ਆਤਮਾ ਵਿਚੋਂ ਪਰਮਾਤਮਾ ਲੱਭਦਾ ਜੇ।
ਹੁਣ ਐਨੀ ਦਇਆ ਕਰਾਂਗੇ ਕਿ
ਬੱਚਿਆਂ ਨੂੰ ਵੀ ਦਰਸ਼ਨ ਦਿਆ ਕਰਾਂਗੇ।
ਅੱਗੇ ਅਸੀਂ ਆਪਣੀ ਦੇਂਹ ਦਾ ਦਰਸ਼ਨ ਸਾਰਿਆਂ ਨੂੰ ਦੇਂਦੇ ਸਾਂ,
੧੦ ਪਾਤਸ਼ਾਹੀਆਂ ਦਾ ਦਰਸ਼ਨ ਪਾਲ ਸਿੰਘ ਵਰਗੇ ਸਿੱਖ ਨੂੰ ਦੇਂਦੇ ਸਾਂ
ਹੁਣ ਸਾਰਿਆਂ ਨੂੰ ਦਰਸ਼ਨ ਦਿਆਂ ਕਰਾਂਗੇ।

ਇਹ ਇਉਂ ਲੱਭਣ ਵਾਲੀ ਚੀਜ ਨਹੀਂ
ਜਿਹੜੀ ਭੱਜ ਕੇ ਫੜ ਲਈਏ।

ਫੇਰ ਜੋਤ ਦਾ ਦਰਸ਼ਨ ਦਿਆਂਗੇ, ਐਨੀ ਮਸਤੀ ਦਾ,
ਜੇਹੜਾ ਦਰਸ਼ਨ ਕਰੂ ਦੀਵਾਨਾ ਹੋ ਜਾਇਆ ਕਰੂ।
ਪੂਰਨ ਗੁਰੂ ਦਾ ਦਰਸ਼ਨ ਕਰਕੇ ਦਿਲ ਦੀ ਭਟਕਣਾ ਮਿਟ ਜਾਂਦੀ ਏ,
ਘਰ ਬੈਠਿਆਂ ਨੂੰ ਈ ਤਾਰ ਦਿਆਂਗੇ।

ਕਈ ਰਿਧੀਆਂ ਸਿਧੀਆਂ ਲਈ ਜੰਗਲਾਂ ਵਿਚ ਭੱਜੇ ਫਿਰਦੇ ਨੇ
ਵੱਡੀ ਬਿਮਾਰੀ ਜੀਅ ਵਿਚ ਹਉਮੇ ਦੀ ਹੁੰਦੀ ਜੇ।
ਹਉਮੇ ਵੱਡਾ ਰੋਗ ਆ,
ਈਸ਼ਰ ਤੋਂ ਬਿਨਾ ਇਹਦੀ ਕੋਈ ਦਵਾ ਨਹੀਂ ਜੇ।

ਸੂਰਜ ਅਮਲੀਆ ਲੱਭੂ ਨਾ ਤੇ ਫੇਰ ਕੀ ਕਰੋਂਗੇ।
ਸੰਸਾਰ ਵਾਸਤੇ ਸੂਰਜ ਚਾਨਣ ਜੇ, ਚੰਦ ਚਾਨਣ ਜੇ।
ਮੈਨੂੰ ਲੱਭਣ ਵਾਸਤੇ ਈਸ਼ਰ ਚਾਨਣ ਜੇ,
ਜੇਹੜਾ ਗੋਝ ਗਿਆਨ ਤੇ ਪੜਦੇ ਨੂੰ ਦੱਸਦਾ ਜੇ।

ਸ਼ਬਦ ਤਾਂ ਇਕ ਹਿਰਦੇ ਵਿਚ ਵਸਾਇਆ ਹੋਵੇ
ਤੇ ਅੰਦਰੋਂ ਨਹੀਂ ਨਿਕਲਦਾ।
ਏਸੇ ਕਰਕੇ ਈਸ਼ਰ ‘‘ਸੋਹੰ’’ ਅਮਲੀਆ ਰੱਖਿਆ ਏ,
ਅੱਗੇ ਓਅੰਕਾਰ ਸੀ।
ਏਹੋ ਨਾ ਤਾਕਤ ਜੇਹੜੀ ਈਸ਼ਰ ਨੂੰ ਲਿਖੌਂਦੀ ਤੇ ਬਣੌਂਦੀ ਆ।
ਸ਼ਬਦ ਵਿਚ ਏਡੀ ਸਮਰਥਿਆ ਜੇ
ਅਸੀਂ ਸਿਖਾਂ ਨੂੰ ਕਰਨ ਨਹੀਂ ਦੇਂਦੇ।
ਪਾਲ ਸਿੰਘ ਇਕ ਸ਼ਬਦ ਵਸ ਕੀਤਾ ਸੀ
ਜੇਹਦੇ ਨਾਲ ਮਾਰ ਵੀ ਲੈਣਾ ਤੇ ਫੇਰ ਜੁਵਾ ਵੀ ਲੈਣਾ।
ਸ਼ਬਦ ਪੜ੍ਹਦਾ ਸੀ ਤੇ ਅਸੀਂ ਰਾਤ ਗਏ
ਤੇ ਜਾ ਕੇ ਅੰਦਰ ਪੜ੍ਹਨੋ ਹਟਾ ਦਿੱਤਾ।

ਜੀਵ ਮਾਰਨਾ ਵੜਾ ਪਾਪ ਜੇ
ਇਕ ਜੀਵ ਮਾਰੀਏ ਤੇ ੧੦ ਹਜਾਰ ਗਊ ਜਿੰਨਾ ਪਾਪ ਜੇ।

ਬਚਨ ਤੁਹਾਨੂੰ ਮੋਤਿਆ ਸ਼ਬਦ ਰੂਪ ਦੱਸਿਆ ਕਰਾਂਗੇ।
ਜਦੋਂ ਕੋਈ ਗਲਤੀ ਕਰੋਗੇ
ਅਸੀਂ ਛਾਲ ਮਾਰਕੇ ਆਣ ਖਲੋਇਆ ਕਰਾਂਗੇ।

ਪਾਪਣ ਸ਼ਰਾਬ ਦੁਨੀਆ ਤੋਂ ਹਟਾ ਦੇਣੀ ਆ।

ਅਸੀਂ ਤਾਂ ਇਕ ਮੁੱਠ ਕਰਕੇ ਸਾਰਿਆਂ ਨੂੰ ਰੱਖਣਾ ਹੋਇਆ।
ਸਿਖੀ ਥੋੜੀ ਨਹੀਂ ਹੋਣੀ, ਹੋਰ ਤਾਂ ਕੋਈ ਹੋਣਾ ਨਾ ਨ ਹੋਇਆ।