ਪੁਸਤਕਾਲਾਜੋਤ ਸਰੂਪ ਬਚਨ

ਦਰਸ਼ਨ ਵੱਡੀ ਮਿਹਰ ਆ ਸਾਡੀ, ਕੋਈ ਥੋੜੀ ਜਹੀ ਗੱਲ ਨਹੀਂ।

ਤੂੰ ਤਾ ਮੋਤਿਆ ਜਮਾ ਰੱਖੀ ਜਾਨਾ ਏ
ਏਨਾ ਪ੍ਰੇਮ ਤੇਰਾ ਸਾਨੂੰ ਬਦੋ ਬਦੀ ਖਿਚ ਲੈਨਾ।

ਦੀਪਿਆ ਬਹਿਜੋ ਤੁਸੀਂ ਵੀ ਸਾਰੀ ਸੰਗਤ ਬਹਿ ਜੋ,
ਬਚਨ ਸੁਣੋ ਸਾਡੇ ਪ੍ਰੇਮ ਨਾਲ।

ਸੰਗਤ ਸਾਰੀ ਛੱਡ ਦੇਨੇ ਆਂ, ਘਬਰਾਓ ਨਹੀਂ।

ਜੀਊਣ ਸਿੰਘ ਕਿਥੇ ਆ, ਰੜਕਦਾ ਨਹੀਂ।
ਕੋਈ ਟੋਟ ਆ ਤੇ ਕਰੀਏ ਪੂਰੀ।

ਗੁਰੂ ਸਿਖ ਦੀ ਪ੍ਰੀਤ ਦੱਸਣ ਬਦਲੇ ਕਲਮ ਬਾਣੀ ਲਿਖਦੀ ਆ।
ਬਾਣੀ ਸੁਣਕੇ ਪੰਛੀ ਹੇਤ ਕਰ ਸਕਦੇ ਨੇ,
ਤੇ ਜਿਨਾਂ ਨਾਲ ਸਾਡੀ ਐਨੀ ਪ੍ਰੀਤੀ ਤੁਸੀਂ ਨਹੀਂ ਕਰ ਸਕਦੇ।

ਵੇਖੋ ਨਾ ਤੁਸੀਂ ਜੁਗਾਂ ਪਰਮਾਣ ਪੜ੍ਹਦੇ ਔਂਦੇ ਜੇ,
ਕਿਤਨੇ ਕ ਭਗਤ ਤੁਹਾਨੂੰ ਮਿਲਦੇ ਸੀ ਓਧਰ।

ਦੁੱਖਾਂ ਵਿਚ ਨ ਸਾਨੂੰ ਸ਼ਾਮਲ ਕਰ ਲਿਆ ਕਰੋ।

ਮਾਣਸ ਦੇਹੀ ਫੇਰ ਬਣਦੀ ਆ
ਪਹਿਲੋਂ ਮੱਛਾਂ ਕੱਛਾਂ ਵਿਚ ਰਹਿੰਦੇ ਨੇ।

ਅਮਲੀਆ ਹਉਮੇ ਜੁ ਵਿਚੋਂ ਗਵਾ ਦੇਂਦਾ ਹੋਇਆ।
ਵੇਖੋ ਸੱਚ ਦਾ ਘਰ ਕਿਡਾ ਸੀ,
ਕਲੂ ਕਾਲ ਵਿਚ ਕੂੜ ਦਾ ਵਰਤਾਰਾ ਸੀ,
ਵਰਤ ਕੇ ਵਖਾ ਦਿਤਾ ਨਾ।

ਏਹੋ ਸ੍ਰਿਸ਼ਟੀ ਦੇ ਵਿਚ ਦਾਤ ਆ ਜੇਹੜਾ ਨੀਚਾਂ ਤੋਂ ਊਚ ਕਰਨਾ ਏ,
ਨਾ ਜਾਤ ਪਾਤ ਵੇਂਹਦਾ ਜੇ।

ਸਾਰੀ ਸੰਗਤ ਨੂੰ ਵਾਜਾਂ ਦੇ ਦਿਓ
ਇਕ ਦਮ ਦਰਸ਼ਨ ਦਿਆਂਗੇ ਓਥੇ ਜਾ ਕੇ

ਪ੍ਰੀਤਮ ਸਿੰਘ ਸਾਰੀ ਸੰਗਤ ਕੱਠੀ ਕਰਕੇ ਬਚਨ ਦੱਸਿਓ
ਤੇ ਕਾਕੇ ਦਾ ਨਾਂ ਸਰਜੀਤ ਸਿੰਘ ਰੱਖਿਆ ਜੇ।

ਸੰਗਤ ਬਾਹਰ ਕਿੰਨੀ ਕ ਆ, ਬਹਿ ਜੋ ਸਾਰੇ ਕੱਠੇ ਹੋ ਕੇ।
ਸਾਰੇ ਅੰਦਰ ਆ ਜੋ, ਔਣ ਦਿਓ ਸਾਰਿਆ ਨੂੰ,
ਹੰਸਾਂ ਵਿਚ ਕਾਗਾਂ ਨੂੰ ਵੀ ਬਹਿਣ ਦਿਓ।
ਮਾਣਸ ਦੇਹੀ ਜੁ ਹੋਈ ਤੇ ਵੇਖਕੇ ਚਾਅ ਔਂਦਾ ਏ।
ਹੋਣਾ ਤਾਂ ਜੋ ਹਾਲ ਏਹਨਾਂ ਦਾ ਓਹੋ ਹੋਣਾ ਏ।

ਏਸ ਦਰ ਤੇ ਦੇਰ ਨਹੀਂ ਲਗਦੀ ਜੇ,
ਤਾਰੇ ਤਾਂ ਕਿਆ ਹੰਸ ਕਿਆ ਬਗਲਾ,
‘‘ਜਿਸ ਕਉ ਨਦਰ ਕਰੇ’’ ਮਿਹਰ ਹੋ ਜੇ
ਤੇ ਕਾਗੋਂ ਹੰਸ ਬਣੌਦਿਆਂ ਦੇਰ ਨਹੀਂ ਲੱਗਦੀ।

ਜਿਹੜੇ ਬਿਰਛ ਨੇ ਅਮਲੀਆ
ਓਹ ਵੀ ਈਸ਼ਰ ਦੇ ਚਰਨਾਂ ਨੂੰ ਤਰਸਦੇ ਨੇ
ਆਂਦੇ ਨੇ ਮਿਹਰ ਹੋ ਜੇ ਤੇ ਸਾਡੇ ਥੱਲੇ ਵੀ ਆਸਣ ਲੌਣ।

ਇਕ ਲੱਖ ਤੇ ਅੱਸੀ ਹਜਾਰ ਪ੍ਰੇਤ ਜੂਨ ਆ
ਓਹ ਵੀ ਥਾਂ ਏਥੋਂ ਪੂਰੇ ਕਰਨੇ ਹੋਏ ਨਾ।
ਏਸੇ ਕਰਕੇ ਸੰਗਤ ਨੂੰ ਆਂਦੇ ਰਹਿੰਦੇ ਆਂ ਪ੍ਰੇਮ ਕਰੋ
ਭਲਾ ਮਿਹਰ ਹੋ ਜੇ ਤੇ।

ਪ੍ਰਭਾਸ ਦੇ ਵਿਚ ਸੁੱਤੇ ਹੋਏ ਤੇ ਚਰਨ ਗੋਡੇ ਉਤੇ ਰੱਖ ਦਿਤਾ
ਤੇ ਸਿਧਾ ਤੀਰ ਮਾਰਿਆ ਤੇ

ਫੜਕੇ ਓਨਾਂ ਨੂੰ ਵੀ ਅਮਲੀਆ ਗਲ ਨਾਲ ਲਾ ਲਿਆ।

ਜੇਹੜੇ ਦਰ ਤੇ ਪੁਜ ਜਾਂਦੇ ਨੇ ਓ ਪ੍ਰਵਾਨ ਹੋ ਜਾਂਦੇ ਨੇ।
ਓ ਨਾ ਹੋਵੇ ਚਬਲ ਜਈ ਬੁੱਢੀ ਵਾਂਗੂ
ਗੋਡੇ ਗਿਟੇ ਭਨਾ ਕੇ ਚਲੇ ਜਾਣ।
ਏਸੇ ਕਰਕੇ ਆਖੀਦਾ ਆਓ ਜਿਨ ਸਾਨੂੰ ਪਰਖਣਾ ਪੁੱਛੋ।

ਏਨਾ ਭਾਵ ਜੇ ਕਲਜੁਗ ਦੇ ਲੰਘ ਜਾਣ ਦਾ।
ਚੇਤ ਦੀ ਪਹਿਲੀ ਤੋਂ ਕਿਸ ਤਰਾਂ ਸੰਗਤ ਕੱਠੀ ਹੁੰਦੀ ਜਾਂਦੀ ਆ।
ਸੰਗਤ ਤਾਂ ਦਿਨੋ ਦਿਨ ਸਵਾਈ ਤੋਂ ਸਵਾਈ ਕੱਠੀ ਹੁੰਦੀ ਜਾਣੀ ਏ।
ਸੰਗਤ ਤਾਂ ਮੋਤਿਆ ਇਕ ਪਲ ਵਿਚ ਵਧਾਲਾਂਗੇ।

ਏਨਾ ਹਨੇਰਾ ਹੁੰਦਾ ਜੇ,
ਜਿਸ ਤਰਾਂ ਲਿਖਿਆ, ਮੈਨੂੰ ਗੁਰੂ ਬਿਨ ਘੋਰ ਹਨੇਰ
ਏਸ ਕਲਜੁਗ ਦੇ ਹਨੇਰੇ ਵਿਚ ਵੇਖਿਓ ਕਿ
ਕਿਸ ਤਰਾਂ ਦੁਨੀਆ ਤ੍ਰਾਸ ਤ੍ਰਾਸ ਕਰਦੀ ਆ।

ਗੁਰਦਵਾਰਿਆ ਵਿਚ ਕਿੰਨੀਆਂ ਦੇਹਾਂ ਬਾਬੇ ਦੀਆਂ ਸਾੜੀਆਂ,
ਸਾਡੀ ਜੋਤ ਕਿਸ ਤਰਾਂ ਕੋਈ ਸਾੜ ਦੇਵੇ,

ਤੁਹਾਡੀ ਸ਼ਬਦਾਂ ਦੀ ਗੂੰਜ ਵਿਚ ਪ੍ਰਵੇਸ਼ ਰਹਿਨੇ ਆ।
ਸਿਖਾਂ ਨੂੰ ਲੱਭਦੇ ਆ ਹੋਰ ਕਿਸੇ ਨੂੰ ਲੱਭਦੇ ਵੀ ਨਹੀਂ।

ਤਿਲਾ ਦੇ ਬੂਟੇ ਨਾਲੋਂ ਤਿਲ ਝੜ ਜਾਣ ਤੇ ਖਸਮ ਵੱਢਦਾ ਈ ਨਹੀਂ।
ਤੇ ਏਸ ਤਰਾਂ ਏਨਾਂ ਜੀਆਂ ਨਾਲ ਹੋਣੀ ਆ,
ਮਾਣਸ ਦੇਹ ਤਾਂ ਧਾਰੀ ਕੋਈ ਕਰਮ ਤਾਂ ਨਹੀਂ ਨਾ ਕੀਤਾ।

ਕੁਦਰਤ ਨਾਮ ਸ੍ਰਿਸ਼ਟੀ ਦਾ ਜੇ
ਆਪਣੇ ਆਪ ਵਿਚ ਆਸਣ ਲਾ ਲਿਆ ਨਾ,
ਮਾਰਣ ਵਾਲਾ ਵੀ ਆਪੇ ਤੇ ਜਵੌਣ ਵਾਲਾ ਵੀ ਆਪੇ ਬਣ ਬੈਠਾ।
ਥੋੜਾ ਤੁਹਾਨੂੰ ਹੋਰ ਦੱਸੀਏ ਸਾਡਾ ਨਾਂ ਪਰਮੇਸ਼ਵਰ ਜੇ,
ਜਦੋਂ ਅਸੀਂ ਚਲੇ ਜਾਈਏ ਪੜ੍ਹਨ ਵਾਲੇ ਸਾਡਾ ਨਾਂ ਜਗਦੀਸ਼ਰ ਲੈਂਦੇ ਨੇ,

ਈਸ਼ਰ ਨੂੰ ਆਲਸ ਤੇ ਨੀਂਦਰ ਨਹੀਂ ਹੁੰਦੀ,
ਨੈਣ ਮੂੰਦ ਕੇ ਪਏ ਤੇ ਪਤਾਲ ਵਿਚ ਲਛਮੀ ਚਰਨ ਝੱਸਦੀ ਸੀ,
ਦਿਲ ਵਿਚ ਆਖਣ ਲੱਗੀ ਮੈਂ ਚਰਨ ਝੱਸਦੀ ਆ ਤੇ ਸੁੱਤੇ ਪਏ ਨੇ।

ਤੇ ਫੇਰ ਆਖਿਆ ਮਾਣ ਨਾ ਕਰ ਤੂੰ ਵੱਡੇ ਭਾਗਾਂ ਵਾਲੀ ਏਂ
ਜੇਹੜੀ ਚਰਨਾਂ ਦੀ ਸੇਵਾ ਕਰਦੀ ਏਂ
ਤੇ ਸਾਰੀ ਦੁਨੀਆ ਨੂੰ ਵਸ ਕਰੀ ਬੈਠੀ ਏਂ,

ਪੜ੍ਹੋ ਸ਼ਬਦ
‘‘ਪਾਰਜਾਤ ਗੋਪੀ ਲੈ ਆਇਆ, ਬਿੰਦਰਾਬਨ ਮਹਿ ਰੰਗ ਕੀਆ’’।

ਪਾਰਜਾਤ ਦਰਖਤ ਜੇ ਇੰਦਰ ਪੁਰੀ ਵਿਚ,
ਜਿਹੜਾ ਫਲ ਮੂੰਹੋ ਮੰਗੀਏ ਨਾ ਓ ਦੇਂਦਾ ਜੇ।
ਗੋਪੀ ਬਿੰਦਰਾ ਬਨ ਦੀ, ਓਨ ਮੇਹਣਾ ਮਾਰਿਆ
ਕਿ ਦੇਵਤਿਆ ਦੀ ਪੁਰੀ ਵਿਚ ਏਹੋ ਜਹੇ ਫਲ ਕਿਥੇ ਹੋਣ।

ਜਿਸ ਤਰਾਂ ਹੁਣ ਵੇਲਾ ਏ
ਜੇਹੜਾ ਸਿਖ ਇਕ ਆ ਨ ਬੰਸ ਦੇ ਵਿਚ,
ਏਸ ਤਰਾਂ ਜੇ ਜਿਸ ਤਰਾਂ ਕੱਲਰ ਦੇ ਵਿਚ ਕੌਲ ਲੱਗ ਜਾਂਦਾ ਏ।

ਅਮਲੀਆ ਅੱਡੋ ਅੱਡ ਚੀਜਾਂ ਜੁ ਬਣਾ ਦਿਤੀਆਂ
ਜੇਹੜੀ ਅਮਲੀਆ ਮੰਗ ਮੰਗਣੀ ਆ ਅਸੀਂ ਆਪੇ ਈ ਦੇ ਗਏ ਹਾਂ
ਬਹੁਤੀਆਂ ਆਂਦੀਆਂ ਨੇ ਅਸੀਂ ਜੋ ਕੁਛ ਆ ਹੁਣੇ ਈ ਲੈ ਜਾਈਏ
ਫੇਰ ਕੁਛ ਨਹੀਂ ਲੱਭਣਾ।

ਛੱਡਣ ਵਾਸਤੇ ਵਿਹਾਰ ਬਚਨ ਨਹੀਂ ਕੀਤਾ
ਜਿਦਣ ਅਸਾਂ ਜਾਣਾ ਹੋਇਆ ਚੀਜਾਂ ਵਲ ਨਹੀਂ ਨਾ ਵੇਖਣਾ
ਜਦੋਂ ਦਿਨਾਂ ਤੇ ਗਲ ਹੋਵੇ ਓਦੋ ਕੋਈ ਦੇਰ ਨਹੀਂ ਹੁੰਦੀ।
ਜਦੋਂ ਭਾਣਾ ਹੋਇਆ ਸਾਰੇ ਸਾਨੂੰ ਛੱਡ ਛੱਡ ਕੇ ਭੱਜਣਗੇ,
ਕਿਸੇ ਸਾਨੂੰ ਉਡੀਕਣਾ ਨਹੀਂ, ਜਿਸ ਤਰਾਂ ਮਿਰਤਕ ਕੋਲੋਂ ਭੱਜਦੇ ਨੇ।

ਏਸ ਸੰਗਤ ਵਿਚ ਸਾਰੇ ਇਕੋ ਜਹੇ ਨਹੀਂਗੇ।

ਫੇਰ ਲੋਕੀ ਤੁਹਾਨੂੰ ਘੇਰੀ ਫਿਰਨਗੇ।
ਜੇ ਹੁਣ ਦੱਸੀਏ ਤਾਂ ਦਇਆ ਤੁਹਾਨੂੰ ਪੁਛ ਕੇ ਕਰਨੀ ਆ ?
ਆਪਣੇ ਰਥ ਦਾ ਰਥਵਾਹੀ ਹੋਵੇ ਤੇ ਫੇਰ ਡੇਗ ਕਿਧਰ ਜਾਵੇ।
ਕਲਜੁਗ ਰਥ ਅਗਨ ਦਾ ਜੇ, ਤੇ ਕੂੜ ਇਹਦਾ ਰਥਵਾਹ ਜੇ।

ਦੁੱਧ ਲਿਆਓ ਨਾਲੇ ਸ਼ਬਦ ਪੜ੍ਹੋ
‘‘ਦੁੱਧ ਪੀਓ ਜੀ ਮੇਰੇ ਗੋਬਿੰਦ ਰਾਇਆ’’।

ਦੁੱਧ ਸਭ ਤੋਂ ਚਿਟੀ ਚੀਜ ਜੇ
ਏਸੇ ਤਰਾਂ ਚਿਟੀ ਦੁੱਧ ਵਰਗੀ ਪਰਚਲਤ ਹੋਣੀ ਜੇ,
ਨਾਮੇ ਨੇ ਦੁੱਧ ਤੋਂ ਪਾ ਲਈ ਸੀ।
ਜਾਣਕੇ ਪਿਓ ਪੁਤ ਨਹੀਂ ਬਣਦੇ, ਐਨਾ ਕਲਜੁਗ ਨੇ ਜੋਰ ਪਾਇਆ।
ਤੇ ਧੰਨੇ ਨੇ ਪੱਥਰੋਂ ਪਾ ਲਿਆ ਸੀ
ਆਪਣੇ ਆਪ ਵਿਚੋਂ ਪਾ ਲਿਆ ਸੀ।

ਸ਼ਬਦ ਦਰਬਾਰ ਵਿਚੋਂ ਵੇਖੋ ਇਕ ਸੌ ਨੜਿਨਵੇ ਸਫੇ ਤੇ ਜੇ,
ਮਾਰਨ ਤੇ ਜਵੌਂਣ ਵਾਲਾ।

ਪ੍ਰਤਾਪ ਨੂੰ ਮੰਗੋ ਸ਼ੇਰ ਬਣਾ ਦੇਨੇ ਆ
ਦੁੱਖ ਕੱਟ ਦੇਨੇ ਆ,
ਹੁਣ ਖੌਰੇ ਅੱਗੇ ਨਾਲੋਂ ਵੀ ਵੱਡਿਆਂ ਨਾ ਕਰ ਦਿਆਂਗੇ।
ਘਾਟੇ ਵਾਲੀ ਤਾਂ ਏਥੇ ਗਲ ਨਾ ਹੋਈ।

ਜਿਡੀ ਛੇਤੀ ਪਾਪ ਦਿਲੋਂ ਉਪਜਦਾ,
ਪ੍ਰੇਮ ਨਹੀਂ ਜੇ ਏਡੀ ਛੇਤੀ ਔਂਦਾ।

ਐਨੇ ਦਿਨਾਂ ਦਾ ਪ੍ਰਤਾਪ ਨੂੰ ਚੇਤਾ ਨਹੀਂ ਆਇਆ,
ਚਰਨਾਂ ਵਿਚ ਆਣਕੇ ਨਿਮਾਣਾ ਹੋ ਜੇ ਤੇ ਜਿਤ ਗਿਆ,
ਮਾਣ ਵਿਚ ਆ ਜੇ ਤੇ ਢੱਠ ਗਿਆ।
ਜਲ ਲਿਆਓ, ਪ੍ਰਤਾਪ ਛਕ ਲਾ ਰੱਜਕੇ ਤੇ ਬਹਿਜਾ।

ਬੇਬੇ ਸੰਤੋ ਕਾਹਦੀ ਅਰਜ ਕਰਦੀ ਏ,
ਬੇਨਤੀ ਜੇਹੜੀ ਇਕ ਵੇਰਾਂ ਹੋ ਜੇ ਘੜੀ ਘੜੀ ਨਹੀਂ ਕਰਨੀ ਚਾਹੀਦੀ
ਅਸੀਂ ਕਿਤੇ ਭੁੱਲ ਥੋੜਾ ਜਾਨੇ ਆ।

ਜੇਹੜੇ ਦਰ ਤੇ ਨਹੀਂ ਪਹੁੰਚਦੇ ਓਨ੍ਹਾ ਵਾਸਤੇ ਕੌੜੀਆਂ ਚੀਜਾਂ ਨੇ,
ਗਿਦੜ ਵਾਂਗੂੰ ਜਿਨ੍ਹਾਂ ਨੂੰ ਕੁਛ ਲੱਭਣਾ ਨਹੀਂ।

ਅਸੀਂ ਤਾਂ ਜਿਦਣ ਦੇ ਆਏ ਆਂ
ਦਇਆ ਤੋਂ ਬਿਨਾ ਬਚਨ ਨਹੀਂ ਕਰਦੇ।

ਭੱਜ ਗਏ ਸੋ
ਅਮਲੀਆ ਅਸੀਂ ਪ੍ਰਸ਼ਾਦਿ ਵੰਡੇ ਤੋਂ ਬਿਨਾ ਜਾਂਦੇ ਸਾਂ ?

ਪਲੰਘ ਤੇ ਪ੍ਰਸ਼ਾਦ ਰੱਖਣ ਵਾਲਾ ਥਾਂ ਨਹੀਂ ਸੀ
ਤੇ ਅਸੀ ਏਸ ਤਰਾਂ ਰੱਖਦੇ ਸਾਂ।
ਸੱਚੇ ਦਾ ਸੱਚਾ ਢੋਆ ਹੁੰਦਾ ਜੇ।
ਪ੍ਰਸਾਦ ਜੇਹੜਾ ਏਸੇ ਵਿਚ ਰਾਮ ਸਹਾਈ ਹੁੰਦਾ ਜੇ।

ਏਸ ਤਰਾਂ ਹਦੂਰੇ ਤੁਹਾਨੂੰ ਰਹਿਣ ਦੇਂਦੇ ਸਾਂ।
ਏਨਾਂ ਚਿਰ ਬਹਿਣ ਵਿਚ ਸਾਨੂੰ ਵੜਾ ਘਾਟਾ ਸੀ।

ਜੇ ਤੁਹਾਡਾ ਸ਼ਬਦਾਂ ਨੂੰ ਨਹੀਂ ਸੰਘ ਤੁਰਦਾ
ਤੇ ਅਸੀਂ ਕੱਲੇ ਬਥੇਰੇ ਹਾਂ।

ਜੇਹੜੀ ਸੇਵਾ ਤੁਸੀਂ ਕਰਦੇ ਜੇ ਏ ਕਿਸੇ ਨੂੰ ਨਹੀਂ ਲੱਭਣੀ
ਤੁਸੀਂ ਅਮਲੀਆ ਮੇਰੀ ਸੰਗਤ ਜੇ
ਤੇ ਅਸੀ ਵੀ ਤੁਹਾਡੇ ਚਰਨਾਂ ਦੀ ਧੂੜੀ ਲੈਕੇ
ਭੌਂ ਤੇ ਲੇਟਕੇ ਤੇ ਫੇਰ ਪਲੰਘ ਤੇ ਬੈਨੇ ਆ।

ਏ ਭੇਤ ਜੇ ਸਰੀਰ ਭੰਨਣ ਦਾ,
ਤੈਨੂੰ ਅਮਲੀਆ ਪਤਾ ਨਹੀਂ, ਏਹੋ ਤਾਂ ਬਚਨ ਕਰਦੇ ਆ
ਓਸ ਚਬਲ ਦੇ ਮਨ ਵਿਚ ਪ੍ਰਚੰਡ ਆ
ਐਨਾ ਚਿਰ ਹੋਇਆ ਜੋਤ ਵਿਚ ਕੰਮ ਕਰਦਿਆ
ਕਦੀ ਪ੍ਰਸ਼ਾਦ ਵੰਡੇ ਤੋ ਬਿਨਾ ਉਠੇ ਆ,
ਲੈ ਮੋਤਿਆ ਖਾ ਲਾ ਜਿੰਨਾ ਖਾਣਾ ਈ।

ਜਦੋਂ ਦੋਜਕ ਨੂੰ ਜੀਵ ਜਾਂਦਾ ਮੂੰਹ ਕਾਲਾ ਹੁੰਦਾ ਜੇ
ਬੇਬੇ ਕਰਮੋ ਬਾਂਹ ਤੋ ਡਰਦੀ ਬਚਨ ਨਹੀਂ ਕਰਦੀ,
ਮਸਤਾਨੀ ਨਹੀਂ ਹੋਈ ਬਚਨ ਦੇਣ ਤਾਂ ਗਏ ਸਾਂ ਤੂੰ ਲੱਭੀ ਨਹੀ।ਂ

ਸੇਵਾ ਪ੍ਰੇਮ ਸਿੰਘ ਵੜੀ ਹੋਈ ਸੀ, ਗਦ ਗਦ ਹੋ ਗਏ ਸਾਂ,

ਪ੍ਰਸਾਦ, ਪ੍ਰੇਮ ਸਿੰਘ ਅੱਗੇ ਪਲੰਘ ਤੇ ਹੁੰਦਾ ਸੀ ਕਿ ਨਹੀਂ,
ਪ੍ਰਸਾਦ ਸਾਡੇ ਪਲੰਘ ਤੇ ਜਰੂਰ ਰੱਖਿਆ ਕਰੋ,
ਖਾਲੀ ਨਾ ਰਹਿਣ ਦਿਆ ਕਰੋ,
ਜੇ ਆਪ ਵਾਂਡੇ ਵੀ ਚਲੇ ਜਾਈਏ ਤੇ
ਪਲੰਘ ਥੋਥਾ ਨਹੀਂ ਰਹਿਣ ਦੇਣਾ ਚਾਹੀਦਾ।

ਅਮਲੀ ਕਿਥੇ ਆ
ਲੈ ਪ੍ਰਸ਼ਾਦ ਹੋਰ ਲੈ ਲਾ,
ਦਿਤਾ ਤਾਂ ਥੋੜਾ ਏ,
ਪਰ ਫੇਰਾ ਤਾਂ ਘਰੋ ਔਣ ਦਾ ਦੂਰਾ ਪਿਆ ਏ ਨਾ।

ਸੰਗਤ ਕੋਈ ਗਈ ਤਾਂ ਨਹੀਂ
ਏਸੇ ਕਰਕੇ ਸਵੇਰ ਦੇ ਅਸੀਂ ਬੈਠੇ ਆ
ਕਿ ਸੰਗਤ ਨੂੰ ਸਿਰੋਪਾ ਦੇ ਕੇ ਤੋਰਾਂਗੇ।

ਅਸੀਂ ਛਾਲਾਂ ਮਾਰ ਮਾਰ ਕੇ ਤੁਹਾਡੀਆ ਝੋਲੀਆ ਵਿਚ ਡਿਗਦੇ ਹਾਂ
ਤੇ ਤੁਸੀਂ ਕਿਉਂ ਨਹੀਂ ਜੇ ਡਿਗਦੇ।

ਤੁਸੀਂ ਆਂਦੇ ਜੇ
ਪਾਤਸ਼ਾਹ ਤੁਸੀਂ ਸਦਾ ਵਾਸਤੇ ਸੰਗਤ ਵਿਚ ਏਸੇ ਤਰਾਂ ਰਹੁ,
ਸਾਨੂੰ ਅਮਲੀਆ ਸਦਾ ਵਾਸਤੇ ਤੁਸੀ ਝੱਲ ਨਹੀਂ ਸਕਦੇ।

ਦੀਪ ਸਿੰਘ ਕੇਸ ਘੁੱਟ ਕੇ ਸਾਡੇ ਫੜ,
ਪ੍ਰੇਮ ਸਿੰਘ ਮਾਸਟਰ ਘੁੱਟ ਕੇ ਸਾਡੇ ਚਰਨ ਫੜੋ
ਤੇ ਸਾਨੂੰ ਪਲੰਘ ਤੇ ਲੈ ਚਲੋ।

ਚਬਲ ਪੁਣਾ ਕਰਦੇ ਨੇ
ਤੁਹਾਨੂੰ ਕਿਨ ਘੱਲਿਆ
ਜਿਨੀ ਲੋੜ ਆ ਚੀਜ ਮੰਗ ਲਈ ਆ।

ਤੁਹਾਡੇ ਵਾਸਤੇ ਭਰਮ ਭੁਲੇਖਾ ਰੱਖਿਆ।
ਓਨਾਂ ਨੂੰ ਜਿੰਨਾਂ ਅਸੀਂ ਨਚੌਂਦੇ ਆਂ ਓਨਾ ਨੱਚਦੇ ਨੇ।
ਅੰਮ੍ਰਿਤ ਵੇਲੇ ਦਾ ਅਸਾਂ ਪਾਸਾ ਨਹੀਂ ਵੱਟਿਆ।

ਮਸਤਾਨੇ ਏਥੇ ਆ
ਮਸਤਾਨਿਆ ਵਿਚ ਏਨੀ ਸੁਰਤੀ ਨਹੀਂ ਹੁੰਦੀ
ਬਚਨ ਅਟਲ ਨਹੀਂ ਹੁੰਦੇ।

ਦੀਪੇ ਨੇ ਇਕ ਬਚਨ ਸੰਗਤ ਵਿਚ ਪੁਛਿਆ ਏ।
ਅਮਲੀਆ ਤੁਹਾਨੂੰ ਥਿਤਾ ਵਾਰਾਂ ਦਾ ਨਹੀਂ ਪਤਾ।
੧੨ ਮਹੀਨਿਆ ਦਾ ਸਾਲ ਤੁਸਾਂ ਸੁਣਿਆ
ਕਦੀ ੧੩ ਮਹੀਨਿਆ ਦਾ ਨਹੀਂ ਸੁਣਿਆ ਹੋਣਾ।

ਏ ਸੌਣ ਦੋ ਮਹੀਨਿਆਂ ਦਾ ਲੰਗਿਆ ਜੇ,
ਕਿਸੇ ਸਿਆਣੇ ਪੰਡਤ ਨੂੰ ਪੁੱਛ ਲਿਓ ਜੇ।

ਸਾਡਾ ਜਿਹੜਾ ਬਚਨ ਸੰਗਤ ਵਿਚ ਮੁੱਖੋਂ ਨਿਕਲਦਾ
ਸਤ ਹੋਣਾ ਹੋਇਆ।
ਇਕ ਵੇਰਾਂ ਮੁੱਖੋਂ ਨਿਕਲਿਆ ਫੇਰ ਨਹੀਂ ਮੁੜਨਾ,
ਏਨਾ ਫਰਕ ਹੁੰਦਾ ਜੇ।
ਸਾਡਾ ਬਚਨ ਮੋੜਨਾ ਜਿਸ ਤਰਾ ਆਲ੍ਹਣੇ ਵਿਚੋਂ ਬੋਟ ਡਿਗ ਪਏ
ਤੇ ਫੇਰ ਆਲ੍ਹਣੇ ਵਿਚ ਨਹੀਂ ਵੜਦਾ।
ਏਸੇ ਤਰਾਂ ਬਚਨ ਮੋੜਿਆ ਜਾਏ ਤੇ ਫੇਰ ਵੇਲਾ ਨਹੀਂ ਜੇ ਲੱਭਦਾ।

ਏਸ ਤਰਾਂ ਜੇ ਦੋ ਚਾਰ ਮਸਤਾਨੇ ਹੋਣ
ਤਾਂ ਰੋਜ ਛਿਤਰ ਈ ਖਾਂਦੇ ਰਹੀਏ।
ਈਸ਼ਰ ਛਿਤਰ ਤਾਂ ਨਹੀਂ ਨਾ ਖਾਂਦਾ ਫਿਰਦਾ।

ਸੰਗਤ ਵਿਚ ਪਹਿਲੀ ਵੇਰ ਜਦੋਂ ਅਸੀਂ ਆਏ ਆ ਨਾ
ਅਮਲੀਆ, ਸੂਰਤ ਨੇ ਵੀ ਸਾਨੂੰ ਮਸਤਾਨਿਆ ਸਮਝਿਆ ਸੀ।
ਆਂਦਾ ਵੱਡਾ ਮਸਤਾਨਾ।
ਦੋ ਤਿੰਨ ਸਾਨੂੰ ਮਾਰੀਆਂ
ਤੇ ਅਮਲੀਆ ਅਸਾਂ ਫੇਰ ਵੀ ਗਲ ਨਾਲ ਲਾ ਲਿਆ।

ਸੂਰਤ ਨੂੰ ਲਿਆਓ। ਚੇਤ ਸਿੰਘ, ਲੀੜਾ ਵਛਾ ਦਿਓ।
ਹੇਠਾਂ ਨੈਣੋ ਦੁੱਧ ਲਿਆ।

ਮਿਹਰ ਤਾਂ ਅਸੀਂ ਕਰਦੇ ਆਂ, ਗੁਣ ਵੀ ਪਾਇਆ ਕਰੋ।
ਮੋਤੇ ਨੂੰ ਅਮਲੀਆ ਲਿਆਓ।

ਤੁਸੀਂ ਸਵੇਰੇ ਉਠਕੇ ਆਪਣੇ ਵਿਹਾਰਾ ਤੇ ਭੱਜਗੇ
ਤੇ ਅਸੀਂ ਆਪਣੇ ਵਿਹਾਰਾਂ ਤੇ ਲੱਗ ਪਏ।
ਤੁਸੀਂ ਸ਼ਬਦਾਂ ਤੋਂ ਛੁੱਟੇ ਤੇ ਸੌਂ ਗਏ ਤੇ ਅਸੀਂ ਉਠਕੇ ਬਹਿ ਗਏ।

ਆਖਿਆ, ਛੇਤੀ ਕਰੋ, ਐਥੋਂ ਥਾਂ ਦਿਓ
ਮਾਸ਼ਟਰ ਐਥੇ ਆ ਕੇ ਚੌਰ ਫੜ
ਸਾਡੇ ਤਿੰਨਾਂ ਤੇ ਚੌਰ ਕਰ।

ਪ੍ਰਾਤ ਰੱਖੀ,
ਦੁੱਧ ਲਿਆਓ ਸਾਡੇ ਚਰਨਾਂ ਤੇ ਪਾਓ।
ਵੇਖੋ ਸਤਿਜੁਗ ਹੁੰਦਾ ਚਿਟਾ ਦੁੱਧ ਹੁੰਦਾ ਜੇ।
ਏਸੇ ਕਰਕੇ ਅਸਾਂ ਓਦਣ ਦੁੱਧ ਮੰਗਾ ਲਿਆ ਸੀ।

ਅਮਲੀਆ ਆ ਕੀ ਜੇ ?
ਪਾਤਸ਼ਾਹ, ਲੂਣ ਜਾਪਦਾ।
ਵੇਖਿਓ ਗੰਗੂ ਵਾਂਗੂੰ ਨਿਮਕ ਹਰਾਮੀ ਨਾ ਹੋ ਜਾਇਓ।
ਜੇ ਹੋਰ ਗੁਣ ਭਾਵੇਂ ਸਾਰੇ ਗੁਵਾ ਦੇਈਏ
ਤੇ ਨਿਮਕ ਹਰਾਮੀ ਨਾ ਬਣੀਏ।

ਸੰਗਤਾਂ ਬਾਬੇ ਹੋਰਾਂ ਨੂੰ ਲੈਣ ਗਈਆਂ
ਸਾਥੋਂ ਪੁੱਛ ਕੇ ਨਹੀਂ ਗਈਆਂ
ਤੇ ਦਰਬਾਰ ਤੇ ਮੱਥਾ ਟੇਕ ਕੇ ਵੀ ਨਹੀਂ ਗਏ।
ਵੇਹੜਾ ਸਖਣਾ ਵੇਖਕੇ ਅੰਦਰ ਕੁੱਤਾ ਵੀ ਫਿਰ ਜਾਂਦਾ ਏ।
ਏਨਾ ਵਿਹਾਰ ਕਰਨਾ ਸੀ ਤੇ ਸੰਗਤਾਂ ਤੋਰ ਦੇਣੀਆ ਸੀ।
ਵੇਖਿਓ ਕਿਤੇ ਬੇੜਾ ਗਰਕ ਨਾ ਕਰਾ ਲਿਓ ਜੇ।

ਇਹ ਬੈਠੇ ਜੇ ਸੋਲਾਂ ਕਲਾਂ ਸੰਪੂਰਨ।
ਜੋ ਮੰਗੋਗੇ ਅਮਲੀਆ ਸੋ ਦੇਣਗੇ।

ਗੁਰੂ ਕਾ ਲੰਗਰ ਵੀ ਸਿਖ ਚਲੌਂਦੇ ਨੇ,
ਗੁਰੂ ਆਪ ਥੋੜਾ ਕੁਛ ਕਰਦਾ ਏ।

ਤੁਹਾਨੂੰ ਸੰਗਤੇ ਤੀਜਾ ਬਚਨ ਕੀਤਾ,
ਜਿਨ ਫੇਰ ਭੱਜਣਾ ਹੁਣੇ ਬਾਹਰ ਹੋ ਜੋ।
ਇਹ ਅੰਮ੍ਰਿਤ ਤੁਹਾਨੂੰ ਛਕੌਣਾ ਜੇ।
ਅਗਲੇ ਅੰਮ੍ਰਿਤ ਨਾਲੋਂ ਹੁਣ ਏਨਾ ਫਰਕ ਜੇ।

ਅਸੀਂ ਆਉਂਦੇ ਤਾਹੀਏ ਆ ਜੇ ਸਿਖਾਂ ਦਾ ਪ੍ਰੇਮ ਹੋਵੇ ਤੇ ਨਹੀਂ।
ਤੇ ਸਾਡਾ ਕਿਸੇ ਕੀ ਕਰ ਲੈਣਾ।

ਅਸਾਂ ਦੇਹ ਛੱਡੀ ਤੇ ਫੇਰ ਆਣਕੇ
ਚੰਗਾ ਅੱਗੇ ਨਾਲੋਂ ਦਿਨ ਮਨਾ ਲਿਆ ਸੀ।

ਜੀਊਣ ਸਿੰਘ ਤੂੰ ਵੀ ਅੰਮ੍ਰਿਤ ਲੈਜੀਂ
ਭਾਵੇਂ ਇਕ ਇਕ ਬੂੰਦ ਛਕ ਲਿਓ ਜੇ।

ਹੁਕਮ ਦੇਣ ਵਾਲਾ ਹਮੇਸ਼ਾ ਵਾਸਤੇ ਆਪ ਤੋਂ ਛੋਟੇ ਨੂੰ ਹੁਕਮ ਦੇਂਦਾ ਏ।

ਸੂਰਤ ਸਾਨੂੰ ਨਹੀਂ ਦੀਂਹਦਾ।
ਅਸੀਂ ਸਿੱਖਾਂ ਨੂੰ ਹੁਕਮ ਦੇਨੇ ਆਂ ਤੇ ਇਹ ਅਗਾਂ ਓਨਾਂ ਨੂੰ ਦੇਂਦੇ ਨੇ।
ਓਹ ਤਾਂ ਐਸ ਵੇਲੇ ਦੋਂਵੇ ਜਣੇ ਸ਼ਹਿਨਸ਼ਾਹ ਬਣੇ ਬੈਠੇ ਨੇ।
ਸੂਰਤ ਸਿੰਘ ਦੋਵੇਂ ਜਣੇ ਪ੍ਰਸਾਦ ਛਕ ਲਓ ਰੱਜ ਕੇ।
ਤੁਸੀਂ ਛਕ ਲਓ ਤੇ ਸਾਨੂੰ ਵੀ ਗੱਫਾ ਦਿਓ।

ਸੰਗਤ ਨੂੰ ਗੱਫਾ ਤਾ ਵੜਾ ਮਿਲਦਾ ਝੱਲ ਨਹੀਂ ਸਕਦੇ।

ਪਾਤਸ਼ਾਹ ਮਾਸ਼ਟਰ ਦਾ ਬਚਨ ਪੂਰਾ ਕਰ ਦਿਓ।
ਚੰਗਾ ਮੋਤਿਆ ਗੰਜੇ ਨੂੰ ਛੱਡ ਦੇਈਏ ਫੇਰ ਮਾਸ਼ਟਰ ਨੂੰ ਦੱਸ ਦਿਆਂਗੇ।
ਬੜਾ ਚਿਰ ਹੋ ਗਿਆ ਪਾਤਸ਼ਾਹ ਬੀਬੀ ਸੇਵੀ ਤੇ ਵੀ ਮੇਹਰ ਕਰੋ।
ਸੇਵੀ ਨੂੰ ਆਖਿਆ ਕਰਮ ਦੋਵਾਂ ਦੇ ਲੜਦੇ ਨੇ ਤੇ ਦੋਵੇਂ ਅਰਜ ਕਰਨ।
ਸੇਵੀ ਰੌਂਦੀ ਵੜਾ ਏ ਆਂਦੀ ਆ ਪਾਤਸ਼ਾਹ ਮੈਂ ਵੜੀ ਔਖੀ ਆਂ।
ਬਚਨ ਸਤ ਹੋ ਗਿਆ।

ਸੇਵੀ ਨੂੰ ਵੀ ਦਿਆਂਗੇ,
ਫੌਜੇ ਦੀ ਵੌਹਟੀ ਦਾ ਮਾਸ਼ਟਰ ਕੀ ਹਾਲ ਸੀ,
ਦਇਆ ਕਰਦਿਆਂ ਡੇਰ ਨਹੀਂ ਲੱਗਦੀ।
ਅਸਾਂ ਬਾਰ ਵਿਚ ਆਖਿਆ
ਜੇ ਫੌਜੇ ਦੇ ਤੇ ਪ੍ਰੀਤੇ ਦੇ ਪੁੱਤ ਨਾ ਹੋਣ
ਤੇ ਸਾਡਾ ਬਚਨ ਝੂਠਾ ਮੰਨਿਓ ਜੇ।
ਤੇ ਸਾਡਾ ਪਲੰਘ ਚੁੱਕ ਕੇ ਤੇ ਬਾਹਰ ਮਾਰਿਓ ਜੇ।

ਬਾਰ ਵਾਲੀ ਸੰਗਤ ਤੇ ਵੜੀ ਦਇਆ ਏ,
ਪਾਣੀ ਦੀ ਘੁੱਟ ਤੇ ਪੁੱਤ ਲੈ ਲੈਂਦੇ ਨੇ।

ਰਣਜੀਤ ਕੌਰ ਦੇ ਘਰ ਕਾਕਾ ਹੋਇਆ,
ਅਸਾਂ ਪਹਿਲੋਂ ਦੱਸਿਆ ਕੋਈ ਦੱਸਦਾ ਨਹੀਂ।
ਜਰਮ ਤੋ ਪੰਜ ਮਿੰਟ ਅਗਦੀ ਦਰਬਾਰ ਦਾ ਬੂਹਾ ਖੋਲਤਾ ਸੀ।
ਪੁੱਤ ਦੇਣ ਵਾਲੀ ਕੋਈ ਵੱਡੀ ਗੱਲ ਨਹੀਂ।
ਸਾਡਾ ਨਾ ਲਿਖਕੇ ਦੇ ਦਈਏ ਤੇ ਦਇਆ ਹੋ ਗਈ।

ਸਾਡਾ ਨਾਂ ੫ ਵੇਰਾਂ ਲੈ ਕੇ ਅੰਮ੍ਰਿਤ ਛਿੜਕਿਆ
ਤੇ ਬੱਚਾ ਨਵਾ ਨਿਰੋਆ ਹੋ ਗਿਆ ਸੀ।

ਫੌਜੇ ਦੀ ਵੌਹਟੀ ਨੂੰ ਦਾਈਆਂ ਜਵਾਬ ਦੇਤਾ ਸੀ
ਤੇ ਅਸਾਂ ਬਚਨ ਕੀਤਾ ਸਾਡੇ ਦਰਬਾਰ ਵਿਚ ਖੜ ਕੇ ਸੁੱਟ ਦਿਓ
ਤੇ ਮਿਹਰ ਹੋ ਗਈ ਸੀ।

ਅਮਲੀਆ ਤੇਰਾ ਪੁੱਤ ਆ ਤੇਰਾ ਵੜਾ ਮਾਣ ਰੱਖਦਾ ਹੋਣਾ।
ਗੰਜਿਆ ਇਕ ਬੌਲਦ ਆਪਣੇ ਹੱਥਾਂ ਨਾਲ ਸੂਰਤ ਹੋਰਾਂ ਨੂੰ ਦੇ ਦਿਓ,
ਲੰਗਰ ਵਿਚ ਆਟੇ ਦੀ ਸੇਵਾ ਕਰੋ।
ਗੋਕਾ ਬੜਾ ਚੰਗਾ ਹੁੰਦਾ ਏ।

ਆਪਣੇ ਆਪ ਜਿਹਨੂੰ ਚੀਜ ਦੇ ਦੇਈਏ
ਓਹ ਭਲਕੇ ਲੱਤਾਂ ਮਾਰਦਾ, ਮੈਕੀ ਜਾਂਦਾ।

ਜਿੰਨੀ ਮਿਹਰ ਅਮਲੀਆ ਤੇਰੇ ਤੇ ਆ ਇਹਨੀ ਕਿਸੇ ਤੇ ਨਹੀਂ ਹੋਣੀ।
ਅਸਾਂ ਬਚਨ ਕੀਤਾ ਦਰਗਾਹ ਵਿਚ ਸਾਰਿਆ ਨੂੰ ਮਾਣ ਦਿਆਂਗੇ।

ਹਾੜ ਦੀ ਪਹਿਲੀ ਨੂੰ ਅਸੀਂ ਆਏ ਸਾਂ
ਤੇ ਕੋਟੇ ਜਾਣ ਵਾਸਤੇ ਬਚਨ ਕੀਤਾ ਸੀ।

ਹੁਣ ਕਿਧਰ ਜਾਂਦਾ ਜੇ ਦੱਸ ਬਾਕੀ ਕੋਈ ਨਹੀਂ ਰਹਿਗੀ।
ਸੇਵੀ ਸਭ ਕੁਛ ਲੈ ਗਈ ਆ।

ਬਾਰ ਕੀ ਜਾਣਾ ਏਥੇ ਕੰਮ ਮਿਲਦਾ ਤੇ ਕਰੋ।
ਮਾਇਆ ਵੀ ਘਰ ਨਾ ਹੋਵੇ ਤੇ ਪੂਰਾ ਕਲੇਸ ਹੁੰਦਾ ਏ।

ਜਿਸ ਤਰਾਂ ਤੇਰਾ ਗੁਵਾਚਾ ਓਸੇ ਤਰਾਂ ਲੱਭਜੂ
ਅਗੇ ਤੂੰ ਬੇਨਤੀ ਨਹੀਂ ਕੀਤੀ ਏਹ।

ਆਪਣਾ ਆਪ ਸੋਧ ਲਈਏ ਤੇ ਆਖੀਏ
ਦੁਨੀਆ ਵਿਚੋਂ ਇਕ ਪਾਪੀ ਘਟ ਗਿਆ ਏ।

ਅਸੀਂ ਏਨ੍ਹਾਂ ਨੂੰ ਛੇਤੀ ਛੇਤੀ ਦਰਸ਼ਨ ਦਿਆਂਗੇ,
ਸਭ ਕੁਛ ਵਖਾਵਾਂਗੇ ਤੇ ਆਪੇ ਮੰਨੀ ਜਾਣਗੇ।

ਛੰਗਾਰ ਸਿੰਘ ਲੰਗਰ ਤੁਹਾਡਾ ਏਦੂੰ ਵੀ ਚੜਦੀਆਂ ਕਲਾਂ ਵਿਚ ਹੋ ਜੂ
ਲੰਗਰ ਦੇਣ ਵਾਲੇ ਨੂੰ ਏਹ ਤੌਫੀਕਾਂ ਜੇ।

ਤੁਹਾਨੂੰ ਏਨੀ ਸੋਝੀ ਆ
ਬਚਨ ਵਧ ਘਟ ਹੁੰਦੇ ਨੇ ਤੇ ਕਰਦੇ ਕਿਉਂ ਜੇ।

ਮੋਤਿਆ, ੨੫ ਰੂਪੈ ਲੰਗਰ ਦੀ ਸੇਵਾ ਗੁਲਾਬ ਕੌਰ ਮੰਨੀ ਜੇ

ਅਸੀਂ ਨਹੀਂ ਥੱਕੇ ਤੇ ਮਸਤਾਨੇ ਕਿਉਂ ਥੱਕਗੇ ਨੇ।
ਸਵੇਰ ਦਾ ਕੁਛ ਕੀਤਾ ਨਹੀਂ।

ਚਬਲੇ ਲੋਕੀ ਦਾਤਾਂ ਮੰਗਦੇ ਸੀ ਤੇ ਤੇਰਾ ਰੋਣ ਤੇ ਜੋਰ ਸੀ।
ਏਥੇ ਤਾਂ ਸਦਾ ਬਸੰਤ ਰੁੱਤ ਰਹਿਣੀ ਹੋਈ
ਗਰਮੀ ਤਾਂ ਔਣੀ ਨਾ ਨ ਹੋਈ।
ਏਹ ਦਰ ਰੋਣ ਵਾਲਾ ਨਹੀਂ ਜੇ।

ਜਦੋਂ ਦੀ ਕਰਮੋਂ ਦੀ ਬਾਂਹ ਭੱਜੀ, ਮਸਤਾਨੀ ਨਹੀਂ ਹੋਈ।

ਤੁਸੀਂ ਸੱਚੇ ਪਾਤਸ਼ਾਹ ਬਚਨ ਨਹੀਂ ਦੇਂਦੇ।
ਅਸੀਂ ਤਾਂ ਦੱਸਦੇ ਆ ਤੁਸੀਂ ਨਹੀਂ ਜੇ ਸਮਝਦੇ।

ਏਥੇ ਆ ਕੇ ਝੂਠ ਨਾ ਬੋਲਣ ਤੇ ਸਭ ਕੁਛ ਬਖਸ਼ਿਆ ਜਾਂਦਾ ਏ।
ਏਥੇ ਤਾਂ ਅਮਲੀਆ ਕੁਲਾਂ ਬਖਸ਼ੀਆਂ ਜਾਦੀਆਂ ਨੇ।

ਅਮਲੀਆ ਅਸਾਂ ਆਖਿਆ ਅਸੀਂ ਉਠਦੇ ਅਜੇ ਕਿਉਂ ਨਹੀਂ,
ਪ੍ਰਸਾਦ ਅਸਾਂ ਅਜੇ ਵਰਤਾਇਆ ਨਹੀਂ।

ਸਾਨੂੰ ਪਤਾ ਇੰਦਰ ਸਿੰਘ ਤੂੰ ਖਾਲੀ ਸਾਂ
ਤੈਨੂੰ ਅਸਾਂ ਔਦਿਆਂ ਰਜਾ ਦਿਤਾ ਏ।

ਜਦੋਂ ਅਸੀਂ ਬੁੱਗੀ ਆਏ ਸਾਰੀ ਰਾਤ ਤੈਨੂੰ ਲੱਭਦੇ ਰਹੇ ਹਾਂ,
ਦਰਸ਼ਨਾ ਵਾਸਤੇ, ਤੂੰ ਲੱਭਾ ਨਹੀਂਂ,
ਸਾਰੀਆਂ ਸੰਗਤਾਂ ਅਸਾਂ ਦਰਸ਼ਨਾਂ ਵਾਸਤੇ ਸੱਦੀਆ ਨੇ।

ਅਮਲੀਆ ਅੱਜ ਸਿਖੀ ਦੀ ਨਵੀਂ ਨੀਂਂਹ ਰੱਖੀ ਆ।
੯ ਸੀਸ ਅੱਗੇ ਦਿਤੇ ਸੀ ਜਿਦਣ ਸਿਖੀ ਪਰਖੀ ਸੀ।

ਏਸੇ ਖੂਨ ਵਿਚ ਤੁਹਾਨੂੰ ਰੰਗ ਦਿਆਂਗੇ।

ਅੱਜ ਵਾਲੀ ਜਿਹੜੀ ਕਾਰ ਆ ਦੁਨੀਆ ਵਿਚੋਂ ਨਹੀਂ ਭੁੱਲਣੀ।

ਪੀੜ ਹੋਊ ਤੇ ਤੁਸੀਂ ਹਟਾ ਲੋਂਗੇ, ਜਰਿਆ ਕਿਉਂ ਨਹੀਂ ਜਾਂਦਾ।
ਅਸਾਂ ਓਦੋ ਦਾ ਇਕ ਵੇਰਾਂ ਰਸਨਾ ਵਿਚੋਂ ਨਹੀਂ ਆਖਿਆ
ਕਿ ਮਾੜੀ ਗੱਲ ਹੋਈ ਆ।

ਅਮਲੀਆ ਏਨਾਂ ਥਾ ਪਾੜਕੇ ਸਾਰੀ ਸ੍ਰਿਸ਼ਟੀ ਪਾੜ ਸੁਟੀ ਆ,
ਬੱਚਿਆ ਤੇਰੀ ਦੇਹ ਨੂੰ ਦੁੱਖ ਹੋਇਆ
ਦਿਲ ਨੂੰ ਦੁੱਖ ਨਹੀਂ ਅਸਾਂ ਹੋਣ ਦਿਤਾ।

ਤੈਨੂੰ ਮੋਤਿਆ ਅਸੀਂ ਸ਼ੇਰ ਬਣਾਦਾਂ ਗੇ।

ਅਮਲੀਆ ਰਾਤੀ ਆਖਿਆ ਅਸਾਂ ਮੋਤਿਆ ਅੱਜ ਦਾ ਦਿਨ ਆ
ਤੂੰ ਸਾਡੇ ਨਾਲ ਪਲੰਘ ਤੇ ਲੰਮਾ ਪਿਆ ਏ
ਕਿਸੇ ਨੂੰ ਚੰਗੀ ਮਾੜੀ ਗਲ ਨਾ ਆਖੀਂ,
ਸਾਨੂੰ ਪੂਰੀ ਕਰਨੀ ਪੈਂਦੀ ਆ।
ਹੱਸ ਕੇ ਵੀ ਕੁਛ ਨਾ ਆਖੀ।

ਇਹ ਤਾਂ ਗੱਲ ਕੁੱਛ ਨਹੀਂ ਅਮਲੀਆ, ਚਾਰ ਦਿਨਾਂ ਵਿਚ ਰਾਜੀ ਹੋ ਜੂ,

ਤੁਸੀਂ ਨਾਂ ਨਾ ਲਓ ਏਸ ਗਲ ਦਾ,
ਇਹ ਬਚਨ ਕਰਨ ਵਾਲਾ ਨਹੀਂ ਜੇ,

ਇਹ ਤਾਂ ਅਮਲੀਆ ਅਸਾਂ ਸ਼ੇਰ ਪਾਲਿਆ।

ਬੀਬੀ ਭਾਨੀ ਸੀ ਤੇ ਓਹਦਾ ਪਿਤਾ ਇਸ਼ਨਾਨ ਕਰਦਾ ਸੀ
ਤੇ ਚੌਕੀ ਦਾ ਪਾਵਾ ਟੁੱਟ ਗਿਆ।
ਬੀਬੀ ਨੇ ਚੁੱਪ ਕਰਕੇ ਆਪਣੀ ਬਾਂਹ ਚੌਂਕੀ ਹੇਠਾਂ ਦੇ ਦਿਤੀ
ਲਹੂ ਦੀ ਤਤੀਰੀ ਛੁੱਟ ਪਈ।
ਤੇ ਇਸ਼ਨਾਨ ਕਰਕੇ ਵੇਖਿਓ ਨੇ ਤੇ ਖੁਸ਼ ਹੋ ਕੇ ਆਖਣ ਲੱਗੇ
ਬੀਬੀ ਮੰਗ ਜੋ ਮੰਗਣਾ ਈ।
ਹੱਥ ਜੋੜਕੇ ਆਖਣ ਲੱਗੀ ਪਿਤਾ ਜੀ ਘਰ ਦੀ ਘਰ ਵਿਚ ਈ ਰਹਿਜੇ
ਤੇ ਫੇਰ ਚੌਥੀ ਪਾਤਸ਼ਾਹੀ ਨੂੰ ਗੱਦੀ ਮਿਲੀ ਸੀ।

ਐਨਾ ਬਚਨ ਓ ਆਖੇ ਅਮਲੀਆ ਜਿਹਨੂੰ ਪਤਾ ਹੋਵੇ।
ਅਸੀਂ ਤਾਂ ਅਮਲੀਆ ਬਚਨ ਬਚਨ ਨਾਲ ਦੱਸਦੇ ਰਹਿੰਦੇ ਆਂ,
ਤੁਹਾਨੂੰ ਪਤਾ ਨਹੀਂ ਕੀ ਕਰਦੇ ਨੇ।

ਈਸ਼ਰ ਅਮਲੀਆ ਦੁੱਖ ਸੁੱਖ ਤੋਂ ਨਿਰਲੇਪ ਹੁੰਦਾ ਏ।
ਸਿੱਖਾਂ ਦਾ ਕਸ਼ਟ ਅਸੀਂ ਸਾਰਾ ਝੱਲ ਰਹੇ ਹਾਂ।
ਕਲ ਸਵੇਰੇ ਪਹਿਲੋਂ ਖੱਬਾ ਚਰਨ ਫੜਾਇਆ ਤੇ ਫੇਰ ਸੱਜਾ,
ਕੇਸ ਫੜਾਕੇ ਆਖਿਆ ਸਾਨੂੰ ਪਲੰਘ ਤੇ ਚੁੱਕ ਕੇ ਮਾਰੋ।
ਤੁਸਾਂ ਅਰਜ ਨਾ ਕੀਤੀ ਕਿ ਪਾਤਸ਼ਾਹ ਏ ਕੀ ਕਾਰਨ ਜੇ।

ਸਿਖਾਂ ਤੇ ਤਾਂ ਅਸਾਂ ਅੱਗੇ ਵੜੀ ਦਇਆ ਕੀਤੀ ਆ।
ਅਮਲੀਆ ਕਿਤੇ ਇਕ ਸਿਖ ਦਾ ਕਸ਼ਟ ਝੱਲਿਆ,
ਬੱਲੇ ਬੱਲੇ ਤੇ ਧੰਨ ਧੰਨ ਆਖੋ।
ਤੁਹਾਨੂੰ ਅਮਲੀਆ ਏ ਵੱਡੀਆ ਖੁਸ਼ੀਆਂ ਹੋਣੀਆ ਚਾਹੀਦੀਆ ਨੇ।

ਜਿਸ ਤਰਾਂ ਨੌਂਵੇ ਪਾਤਸ਼ਾਹ ਧਰਮ ਦੀ ਚਾਦਰ ਬਣੇ ਸੀ
ਏਸੇ ਤਰਾਂ ਚਿਟਾ ਦੁਧ ਹੋ ਗਿਆ ਜੇ।
ਤੇਗ ਬਹਾਦਰ ਦੇ ਕੋਲ ਕੋਈ ਨਹੀਂ ਸੀ,
ਏਥੇ ਤਾਂ ਮਗਰ ਬੈਠੇ ਸਾਂ।

ਸਿਖਾਂ ਨੂੰ ਅਮਲੀਆ ਏਸੇ ਕਰਕੇ ਦ੍ਰਿੜ ਕਰ ਰਹੇ ਹਾਂ
ਕਿ ਸਿਖੋਂ ਅਸੀਂ ਤੁਹਾਡੇ ਤੋਂ ਸਭ ਕੁਛ ਵਾਰੀ ਬੈਠੇ ਜੇ।
ਆਪ ਕਸ਼ਟ ਝੱਲਾਗੇ ਸਿਖਾਂ ਨੂੰ ਤੱਤੀ ਵਾ ਨਾ ਲੱਗਣ ਦਿਆਂਗੇ।
ਅਮਲੀਆ ਸਾਡਾ ਈ ਕੰਮ ਜੇ ਏਸ ਸਰੀਰ ਨੂੰ ਰੱਖ ਜਾਣਾ।

ਮੋਤੇ ਨੇ ਸਾਨੂੰ ਸੰਤਰਾ ਫੜਾਇਆ
ਤੇ ਪੁਛਿਆ ਪਾਤਸ਼ਾਹ ਇਹ ਕੀ ਕਾਰਨ ਜੇ।
ਅਸਾਂ ਫੜਕੇ ਨਚੋੜ ਦਿਤਾ ਤੇ ਆਖਿਆ
ਸਾਰੀ ਦੁਨੀਆ ਨਚੋੜ ਦਿਤੀ ਆ।

ਸਾਡਾ ਖੱਬਾ ਚਰਨ ਕਿਨ ਫੜਿਆ ਸੀ,
ਮਾਸ਼ਟਰ, ਓਦੋਂ ਅਸਾਂ ਆਖਿਆ ਸੀ
ਜੇਹੜੇ ਸਾਡੇ ਚਰਨ ਤੇ ਨਿਸ਼ਾਨ ਸੀ
ਏਸ ਖੂਨ ਦਾ ਵੇਖਿਓ ਕੀ ਬਣਦਾ ਏ।
ਸੰਸਾਰ ਵਾਸਤੇ ਚਰਚਾ ਹੁੰਦੀ ਆ

ਬਾਰ ਵਿਚ ਏਥੋਂ ਖਬਰ ਜਾਣ ਤੋਂ ਪਹਿਲਾਂ ਦੱਸਿਆ
ਕੇ ਆਹ ਕਾਰਨ ਹੋ ਗਿਆ ਜੇ।

ਈਸ਼ਰ ਡੋਲਣ ਵਾਲੀ ਚੀਜ ਨਹੀਂ ਜੇ।

ਅਮਲੀਆ ਇਹ ਕਾਰਨ ਈ ਬੜਾ ਵੱਡਾ ਸੀ,
ਸੰਤਰਾ ਤੇ ਧਰਤੀ ਇਕੋ ਨੇ
ਏਨਾਂ ਵਿਚ ਭੇਤ ਨਹੀਂ ਤੇ ਧਰਤੀ ਦਾ ਉਲਟੌਣਾ ਥੋੜਾ ਨਹੀਂ।

ਚੇਤ ਦੀ ਪਹਿਲੀ ਨੂੰ ਆਖਿਆ ਸੀ
ਵੱਡਾ ਕਾਰਨ ਜੇ ਅਸੀਂ ਏਸੇ ਕਰਕੇ ਅਜੇ ਜਾਂਦੇ ਨਹੀਂ
ਜਿੰਨਾਂ ਚਿਰ ਕਾਰ ਨਾ ਭੁਗਤਾ ਲਈਏ।
ਦਿਨੋ ਦਿਨ ਨਵੀਂ ਤੋਂ ਨਵੀਂ ਕਾਰ ਹੁੰਦੀ ਆ।
ਤੁਹਾਨੂੰ ਪਤਾ ਨਹੀਂ ਪਰਸੋਂ ਅਸਾਂ ਜੇਹੜੀ ਖੇਡ ਵਰਤਾਈ ਸੀ
ਤੁਹਾਨੂੰ ਚੌਪਦਾਰ ਬਣਾਇਆ ਸੀ ਤੇ ਆਖਿਆ ਸੀ
ਇਹ ਸੱਚਾ ਢੋਆ ਜੇ ਤੇ ਸਚਖੰਡ ਵੀ ਏਹੋ ਜੇ
ਤੇ ਸਿਖੋ ਕੁਛ ਲੈਕੇ ਜਾਇਓ ਜੇ।

ਅਮਲੀਆ, ਇਹ ਵਰਾਂ ਦਾ ਦਾਤਾ ਜੇ,
ਜੋ ਏਥੋ ਮੂੰਹੋ ਮੰਗੇ ਸੋ ਮਿਲੇਗਾ।

ਪਰਸੋਂ ਅਸੀਂ ਏਸੇ ਕਰਕੇ ਮਾਰ ਕੇ ਛਾਲ ਔਹ ਚਲੇ ਗਏ ਸਾਂ।

ਸਾਨੂੰ ਅਮਲੀਆ ਅਜੇ ਦਾਗ ਆ ਜਿਥੇ ਚਬਲ ਨੇ ਚੂੰਡੀ ਵੱਢੀ ਆ।
ਸਾਨੂੰ ਪੀੜ ਤਾਂ ਨਹੀਂ ਸੀ ਹੋਣੀ ਮਾਸ ਤਾਂ ਕੱਠਾ ਹੋਈ ਜਾਣਾ ਸੀ।
ਅਸਾਂ ਓਦੋਂ ਆਖਿਆ ਤੁਹਾਡੇ ਮਗਰੋਂ ਇਹ ਕਲੰਕ ਲਾਹ ਦਿਤਾ ਜੇ।
ਅਸਾਂ ਆਖਿਆ ਇਹ ਸਿਖੀ ਵਿਚ ਨਾ ਔਣ ਜੋਗਾ ਰਹੇ,
ਅਸਾਂ ਸਵੇਰੇ ਮਾਸ਼ਟਰ ਨੂੰ ਆਖਿਆ ਸੀ ਕਿ ਅਸਾਂ ਸ਼ਾਮ ਨੂੰ ਆ ਜਾਣਾ ਜੇ,
ਜਿੰਨਾਂ ਚਿਰ ਕਲੰਕ ਨਾਲ ਜਾ ਕੇ ਨਹੀਂ ਲਾਇਆ ਅਸੀਂ ਗਏ ਨਹੀਂ,
ਤੇ ਅਸੀ ਏਥੇ ਸਾਂ ਤੇ ਅਸੀਂ ਕੋਲ ਸਾਂ,
ਅਸਾਂ ਆਖਿਆ ਜੇ ਏਥੇ ਪ੍ਰਗਟ ਹੋ ਗਏ ਤੇ ਫੇਰ ਮੇਲਾ ਲੱਗ ਜਾਣਾ ਜੇ।

ਬਚਨ ਦੱਸਣ ਦੀ ਤਾਂ ਸਿੱਖਾਂ ਨੂੰ ਲੋੜ ਹੋਈ,
ਦੂਜਿਆ ਨੂੰ ਤਾਂ ਹਾਲੀ ਦੱਸਣਾ ਵੀ ਨਾ ਨ ਹੋਇਆ।
ਚਬਲ ਸਾਨੂੰ ਧੱਫੇ ਵੀ ਮਾਰਦਾ ਰਿਹਾ ਜੇ
ਸਾਨੂੰ ਕਿਹੜੀ ਸੱਟ ਲੱਗ ਜਾਣੀ ਸੀ।

ਦੀਪਿਆ ਏਸ ਚਬਲ ਦਾ ਅਸਾਂ ਆਖਿਆ ਤੈਨੂੰ ਇਕ ਪੈਸਾ ਨਹੀਂ ਦੇਣਾ।
ਦਰਬਾਰ ਵਿਚ ਬਚਨ ਕੀਤਾ ਸਤ ਹੁੰਦਾ ਜੇ।

ਪੂਰਨ ਸਿੰਘ ਦੀ ਦੇਹ ਜਦੋਂ ਏਥੇ ਹੋਵੇ ਅਸੀਂ ਹਾਜਰ ਹੁੰਦੇ ਜੇ
ਤੁਹਾਥੋਂ ਓਹਲਾ ਹੁੰਦਾ ਜੇ।

ਕਿਨੀ ਬੇਰਸੀ ਕੀਤੀ ਸੀ।
ਅਮਲੀਆ ਹਲਕਿਆ ਕੁੱਤਾ ਸੰਗਤ ਵਿਚ ਆਣ ਵੜਿਆ ਸੀ
ਅਸਾਂ ਵੇਖਿਆ ਕਿਸ ਤਰਾਂ ਮਗਰੋਂ ਲਾਹਿਆ
ਤੇ ਸਾਡੇ ਚਰਨਾਂ ਵਿਚ ਖਲੋ ਕੇ ਵਰ ਮੰਗਿਆ
‘‘ਖਾਲੀ ਜਾਵਾਂ ਕਿਸ ਤਰਾਂ ਤੇਰੇ ਦਰ ਆ ਕੇ ਸਾਈਂਆਂ’’।
ਪੜ੍ਹਦਾ ਤਾਂ ਅਮਲੀਆ ਸ਼ਬਦ ਸੀ ਪਰ
ਨਿਰਾ ਹੰਕਾਰ ਦਾ ਭਰਿਆ ਹੋਇਆ ਸੀ।
ਅਸਾਂ ਵੀ ਆਖਿਆ ਹੁਣ ਖਾਲੀ ਨਾ ਜਾਵੇ।

ਤੁਸੀਂ ਅਮਲੀਆ ੧੦੦ ਸਾਲ ਦੇ ਜੇ ਤੁਹਾਨੂੰ ਅਸੀਂ ਗੋਦ ਵਿਚ ਲੈ ਕੇ
ਮਸਤਕ ਚੁੰਮੀਏ ਤੇ ਸਾਨੂੰ ਲੇਪ ਨਹੀਂ।
ਤੁਹਾਨੂੰ ਮਾਣ ਦੇਣ ਵਾਲੇ ਅਸੀਂ ਹਾਂ
ਜਿੰਨੀ ਸਾਡੀ ਕੋਈ ਨਿੰਦੀਆ ਕਰੇ ਚੰਗਾ ਏ
ਚੁਪ ਕਰਕੇ ਸੁਣੀ ਜਾਇਆ ਕਰੋ।

ਬੰਸੋ ਤਾਂ ਅਮਲੀਆ ਅੱਗੇ ਖਜਾਨਾ ਲੁੱਟੀ ਬੈਠੀ ਏ।
ਸਾਨੂੰ ਲੈ ਗਏ ਨੇ ਅਮਲੀਆ ਖਿਚ ਕੇ।

ਰਾਤੀ ਅਸੀ ਆ ਗਏ ਸਾਂ ਸੰਗਤ ਚੁੱਪ ਹੋ ਗਈ।
ਕਿਸੇ ਅਰਜ ਨਹੀਂ ਕੀਤੀ ਪਾਤਸ਼ਾਹ ਸ਼ਬਦ ਪੜ੍ਹੀਏ।
ਪਤਾ ਹੈਗਾ ਤੁਹਾਨੂੰ ਸ਼ਬਦਾਂ ਤੇ ਮਾਇਲ ਹੁੰਦੇ ਨੇ।

ਸਾਡੇ ਬੱਚਿਆਂ ਨੂੰ ਅਮਲੀਆ ਪੀਤੀ ਦਾ ਲੇਪ ਨਹੀਂ
ਮੋਤਾ ਪਹਿਲੋਂ ਦਿਨ ਜਿਦਣ ਪੀ ਕੇ ਆਇਆ
ਅਸਾਂ ਬਾਹੋਂ ਫੜਕੇ ਪਲੰਘ ਤੇ ਬਹਾ ਲਿਆ ਸੀ
ਮੋਤੇ ਤੇ ਅਸਾਂ ਪਲੰਘ ਤੇ ਜੇਹੜੇ ਬਚਨ ਕੀਤੇ ਨੇ
ਸਾਨੂੰ ਪਤਾ ਏ ਤੁਹਾਨੂੰ ਪਤਾ ਨਹੀਂ।
ਮੋਤੇ ਨੂੰ ਪੱਕੀ ਕੀਤੀ ਕਿ ਅੱਜ ਤੋਂ ਕਿਸੇ ਨੂੰ ਕੋਈ ਗੱਲ ਨਾ ਆਖੀਂ,
ਕਿਸੇ ਨੂੰ ਹੱਸ ਕੇ ਵੀ ਨਾ ਆਖੀਂ,

ਅਸੀਂ ਤੇਰਾ ਬਚਨ ਸਤਿ ਕਰਨਾ ਹੋਇਆ।

ਸ਼ਰਾਬ ਸਾਡੇ ਪਲੰਘ ਥੱਲੇ ਰੱਖੀ ਸੀ ਤੇ
ਅਸੀਂ ਭੋਗ ਨਹੀਂ ਸਾਂ ਲਾ ਸਕਦੇ।
ਪ੍ਰਸਾਦ ਪਹਿਲੋਂ ਆਵੇ ਤੇ ਫੇਰ ਅਸੀ ਭੋਗ ਲੌਨੇ ਆ
ਸ਼ਰਾਬ ਨੂੰ ਕਿਸ ਤਰਾਂ ਲੌਂਦੇ।

ਮੋਤਾ ਕਿਨਾ ਕਸ਼ਟ ਝੱਲਕੇ ਕੋਠੇ ਤੇ ਪੁਜਾ ਤੇ ਅਸੀ ਔਂਦੇ ਕਿਉਂ ਨਾ।
ਮੋਤੇ ਨਾਲ ਜੇਹੜਾ ਬਚਨ ਕੀਤਾ ਸੀ
ਅਸਾਂ ਛਾਲ ਮਾਰ ਕੇ ਪਲੰਘ ਤੇ ਆ ਬਹਿਣਾ ਸੀ।
ਦੋ ਚੀਜਾਂ ਸੀ ਭੱਖ ਤੇ ਭੋਜ।
ਭਗਤਾਂ ਵਾਸਤੇ ਏ ਸ਼ਰਾਬ ਭੱਖ ਜੇ।

ਗਾਂਹ ਵਾਸਤੇ ਸੰਗਤ ਨੂੰ ਜਾਣ ਦੀ ਛੇਤੀ ਹੋਵੇ
ਤੇ ਹੱਥ ਜੋੜਕੇ ਅਰਜ ਕਰਨ,
ਆਖਣ ਸੱਚੇ ਪਾਤਸ਼ਾਹ ਤੁਸੀ ਵੀ ਜਾਓ
ਤੇ ਅਸੀਂ ਵੀ ਜਾਈਏ।
ਜਿੰਨਾਂ ਚਿਰ ਇਹ ਦੇਹ ਏਥੇ ਰਹਿਣੀ ਹੋਈ ਬਚਨ ਤਾਂ ਹੋਣੇ ਈ ਹੋਏ।

ਜਿਹੜੀ ਚੀਜ ਪਲੰਘ ਥੱਲੇ ਆਜੇ
ਪਹਿਲੋਂ ਅਸੀਂ ਭੋਗ ਲੌਨੇ ਆ ਤੇ ਫੇਰ ਸੰਗਤ ਨੂੰ ਵਰਤੌਂਦੇ ਆ।

ਸਾਡੇ ਬੱਚੇ ਅਮਲੀਆ ਬੇਐਬ ਨੇ,
ਸਾਰੀ ਸਿਖੀ ਦਾ ਕਸ਼ਟ ਤੇ ਦਲਿਦਰ ਮੋਤੇ ਦੇ ਸਿਰ ਤੇ ਕੱਟਿਆ ਜੇ।
ਸਿੱਖਾਂ ਨੂੰ ਤਕਲੀਫ ਹੋਵੇ ਤੇ ਮੇਹਣਾ ਮਾਰਦੇ ਨੇ
ਆਂਦੇ ਪਾਤਸ਼ਾਹ ਦੇ ਲੜ ਲੱਗ ਕੇ ਵੀ ਤਕਲੀਫ ਹੋਈ।
ਮੋਤੇ ਦਾ ਸਾਨੂੰ ਕਿਸੇ ਮੇਹਣਾ ਨਹੀਂ ਮਾਰਨਾ।

ਸੁਖਮਨੀ ਸਾਹਿਬ ਵਿਚੋਂ ਨਿੰਦਕਾ ਦਾ ਹਾਲ ਸੁਣੋ,
‘‘ਸੰਤ ਦਾ ਨਿੰਦਕ ਮਾਹ ਹਤਿਆਰਾ,
ਤੇ ਸੰਤ ਕਾ ਨਿੰਦਕ ਪਰਮੇਸ਼ਵਰ ਮਾਰਾ’’
ਤੇ ਜੇਹੜਾ ਅਮਲੀਆ ਸਾਰਿਆਂ ਤੋਂ ਵੱਡੇ ਦੀ ਨਿੰਦਿਆ ਕਰੇ
ਓਹਦਾ ਕੀ ਹਾਲ ਹੋਣਾ ਹੋਇਆ।
ਦੁਨੀਆ ਨੇ ਗਰਕ ਜੂ ਹੋਣਾ ਹੋਇਆ
ਸਾਡੀ ਨਿੰਦਿਆ ਚੁੱਪ ਕਰਕੇ ਸੁਣੀ ਜਾਇਆ ਕਰੋ।
ਸ਼ਬਦ ਪ੍ਰੇਮ ਨਾਲ ਪੜ੍ਹੋ।

ਚੇਤ ਸਿੰਘ, ਬਾਬੇ ਹੋਰਾਂ ਦਾ ਤੁਹਾਨੂੰ ਭੁਲੇਖਾ ਨਹੀਂ
ਅਸੀਂ ਓਨਾਂ ਨੂੰ ਪ੍ਰਗਟ ਕਰਨ ਵਾਸਤੇ ਏ ਕਾਰ ਕਰਦੇ ਆਂ।
ਸਾਨੂੰ ਜੰਮਣ ਵਾਲੇ ਨੇ ਸਾਨੂੰ ਨਹੀਂ ਸੀ ਲੱਭਾ
ਤੇ ਬਾਬੇ ਹੋਰਾਂ ਲੱਭਾ ਸੀ।

ਮੋਤੇ ਦਾ ਅਮਲੀਆ ਤੁਹਾਨੂੰ ਭੁਲੇਖਾ ਸੀ
ਇਹ ਏਸ ਵੇਲੇ ਸਮਰੱਥ ਪੁਰਖ ਜੇ
ਜਿਨ ਸਭ ਕੁਛ ਸਿਖਾਂ ਤੋਂ ਵਾਰ ਦਿਤਾ ਏ
ਬਾਬੇ ਹੋਰਾਂ ਦਾ ਸੰਗਤ ਨੂੰ ਪਤਾ ਏ
ਤੇ ਦੂਜਿਆਂ ਸਾਹਿਬਜਾਦਿਆਂ ਦਾ ਨਹੀਂ ਪਤਾ
ਕਿ ਏਨ੍ਹਾਂ ਦੀ ਪਿਠ ਤੇ ਕੀਹਦਾ ਹੱਥ ਆ।

ਜਿਹੜੀ ਅਮਲੀਆ ਕਾਰ ਭੁਗਤੀ ਆ
ਲਿਖਤਾਂ ਵਿਚ ਆਜੂ
ਕਿ ਭਗਵਾਨ ਦੇ ਭਗਵਾਨ ਨੇ ਸਿਖੀ ਦਾ ਧਰਮ ਰੱਖਿਆ
ਤੇ ਕਾਰਜ ਸਵਾਰਿਆ।

ਸ੍ਰੀ ਰਾਮ ਚੰਦ ਨੇ ਵੀ ਜਦੋਂ ਆਪਣਾ ਨਾਮ ਜਪਾਇਆ ਸੀ
ਕਿੰਨਾ ਕਸ਼ਟ ਝੱਲਿਆ ਸੀ
ਤੇ ਕ੍ਰਿਸ਼ਨ ਦੇ ਵੇਲੇ ਵੀ ਕੁਲ ਦਾ ਨਾਸ਼ ਹੋ ਗਿਆ ਸੀ

ਜੇਹੜੀਆ ਸੰਗਤਾਂ ਚਲੀਆਂ ਗਈਆਂ ਨੇ
ਔਣ ਤੇ ਸਿਖੋ ਸੰਗਤ ਨੂੰ ਦੱਸ ਦਿਆ ਕਰੋ
ਕਿ ਸੱਚੇ ਪਾਤਸ਼ਾਹ ਦੇ ਸਾਹਿਬਜਾਦੇ
ਕਿਸ ਤਰਾਂ ਸਿਖੀ ਤੋਂ ਨਿਸਾਵਰ ਹੋਏ ਨੇ।
ਅਸੀਂ ਅਮਲੀਆ ਤੁਹਾਡਾ ਮਾਣ ਕਰਾਂਗੇ ਤੇ
ਤੁਸੀਂ ਸਾਡੇ ਸਾਹਿਬਜਾਦਿਆਂ ਦਾ ਕਰੋਗੇ।

ਨੈਣੋ ਦੁੱਖ ਕਾਹਦਾ ਏ,
ਜੇਹੜਾ ਬਾਗ ਦਾ ਮਾਲੀ ਹੋਵੇ
ਓਹਨੂੰ ਹਮੇਸ਼ਾ ਵਾਸਤੇ ਓਥੋਂ ਕੰਡੇ ਵੱਜਦੇ ਨੇ।

ਇਹ ਸਾਨੂੰ ਪਤਾ ਏ ਸਾਡਾ ਕਿਡਾ ਪ੍ਰਤਾਪ ਹੋ ਜਾਦਾ ਏ।
ਦੀਪਾ ਨਿਕਾ ਜਿਹਾ ਬਾਰ ਵਿਚ ਸੰਗਤ ਕੋਲ ਜਾਂਦਾ ਰਿਹਾ
ਤੇ ਵੱਡੀਆਂ ਸੰਗਤਾਂ ਅਸਾਂ ਬਾਰ ਵਾਲੀਆਂ ਗਿਣੀਆਂ ਨੇ।
ਤੇ ਓਥੇ ਜਿਹੜੀ ਕਾਰ ਕਰੌਦੇ ਰਹੇ ਹਾਂ

ਦੀਪੇ ਦੀ ਹੱਥੀਂ ਕਰੌਦੇ ਰਹੇ ਹਾਂ।
ਅਸੀਂ ਮਾਣ ਦੇਣ ਵਾਲੇ ਹਾਂ ਸਾਰਿਆ ਨੂੰ।

ਪ੍ਰਸ਼ਾਦ ਲਿਆਓ ਅਮਲੀਆ ਪਲੰਘ ਤੇ।

ਅਮਲੀਆ, ਮੋਤਾ ਸਿੰਘ ਵਾਲਾ ਵੇਲਾ ਤੁਹਾਨੂੰ ਭੁੱਲਣ ਵਾਲਾ ਨਹੀਂ ਜੇ,
ਵੇਖਿਓ ਕਿਤੇ ਭੁੱਲ ਨਾ ਜਾਇਓ ਜੇ।

ਅਮਲੀਆ ਵੇਖੋ ਇਹ ਤਾਂ ਸ਼ਹੀਦੀ ਨਹੀਂ ਕੋਈ ਵੱਡੀ,
ਪੰਜਵੀਂ ਪਾਤਸ਼ਾਹ ਵੇਲੇ ਕਿੰਨੀਆਂ ਸ਼ਹੀਦੀਆਂ ਪਾਈਆਂ।
ਤੱਤੀਆਂ ਲੋਹਾਂ ਤੇ ਮੌਜਾ ਮਾਣੀਆਂ।
ਓਨਾਂ ਵਾਸਤੇ ਮੌਜਾਂ ਸੀ, ਕਿੰਨਾਂ ਵਾਸਤੇ ਅਮਲੀਆ ਲੋਹ ਤੇ ਬੈਠੇ ਸੀ ?
ਗੁਰੂ ਸਿੱਖਾਂ ਬਦਲੇ ਏ ਕਾਰਾਂ ਕਰਦਾ ਏ ਸਿਰਫ।
ਆਪਣੀ ਦੇਹ ਵੀ ਤਿਆਗ ਦੇਂਦਾ ਏ।

ਅਮਲੀਆ ਲੋਕੀ ਕਲਜੁਗੀ ਗੁਰੂ ਨੂੰ ਲੱਭਦੇ ਆ
ਅਸੀਂ ਸਤਿਜੁਗੀ ਗੁਰੂ ਹੋਏ।
ਓਹਨਾਂ ਤਾਂ ਆਖਣਾ ਗੁਰੂ ਹੈ ਨਹੀਂ, ਸਿੱਖਾਂ ਨੂੰ ਬਚਨ ਦੱਸਦੇ ਆ,
ਲੋਕਾਂ ਨੂੰ ਦੱਸਦੇ ਵੀ ਨਹੀਂ।

ਪ੍ਰਸਾਦ ਦੀਪ ਸਿੰਘ ਮੋਤੇ ਨੂੰ ਰਜਾਕੇ ਛਕਾਓ ਜਿੰਨਾਂ ਛਕ ਲਵੇ,
ਨਾਲੇ ਪ੍ਰਸਾਦ ਵਰਤਾਓ ਨਾਲੇ ਸ਼ਬਦ ਪੜ੍ਹੋ ਪ੍ਰੇਮ ਨਾਲ।
ਜੀਹਦੇ ਨਾਲ ਅਸੀਂ ਵੀ ਚਲੇ ਜਾਈਏ।
ਤੁਕਾਂ ਸ਼ਬਦ ਦੀਆ ਧਾਰਨ ਦੇ ਨਾਲ ਦੀਆ ਪੜ੍ਹਿਆ ਕਰੋ।
ਰਾਹੋ ਕੁਰਾਹੇ ਨਾ ਲੱਗ ਜਾਇਆ ਕਰੋ।
ਇਹ ਅਖੀਰੀ ਸ਼ਬਦ ਪੜ੍ਹੌਦੇ ਜੇ।
ਅੱਗੋ ਹਟਜੋ।

ਅਮਲੀਆ ਇਹ ਵੱਡੀ ਗਲ ਕਿਹੜੀ ਆ।
ਖੱਬਾ ਚਰਨ ਤਾਂ ਕ੍ਰਿਸ਼ਨ ਦਾ ਵੀ ਵਿੰਨਿਆ ਗਿਆ ਸੀ।
ਜਿਹੜਾ ਖੂਨ ਸੀ ਏ ਸਿੱਖਾਂ ਦੀ ਦਾਤ ਸੀ ਦੇ ਦਿਤੀ ਆ।
ਜਿਸ ਤਰਾਂ ਸਮਾਂ ਹੋਵੇ ਓਸੇ ਤਰਾਂ ਵਰਤਾਈ ਜਾਨੇ ਆ।
ਕਿਸੇ ਤੋਂ ਸਲਾਹ ਨਹੀਂ ਪੁੱਛਦੇ।
ਕਾਰ ਕਰਕੇ ਦੱਸਦੇ ਹਾਂ।
ਕਲ ਵਿਹਾਰ ਕੀਤਾ ਸੀ,

ਇਕ ਨੇ ਕੇਸ ਫੜੇ ਤੇ ਦੋ ਨੇ ਚਰਨ ਫੜੇ
ਤੇ ਮੋਤੇ ਨੂੰ ਕਲ ਦੇ ਤਿੰਨ ਜਣੇ ਚੁੱਕਦੇ ਰਹੇ ਨੇ
ਚੌਥਾ ਲੱਗਾ ਨਹੀਂ ਜੇ।

ਸਿਖੀ ਵਾਸਤੇ ਮਤ ਜੇ।
ਆਖਹੁ ਪਾਤਸ਼ਾਹ ਸਾਡੇ ਤੇ ਦਇਆ ਕਰੋ।
ਸਿਖਾਂ ਦਾ ਜੇਹੜਾ ਖੂਨ ਸੀ, ਓਹ ਮੋਤੇ ਦਾ ਖੂਨ ਦਿਤਾ ਜੇ।
ਸਿਖਾਂ ਨੂੰ ਸਰਜੀਤ ਕਰ ਦਿਤਾ ਜੇ।
ਸਾਰੀ ਸੰਗਤ ਦੇ ਸਾਹਮਣੇ
ਅਮਲੀਆ ਅਸਾਂ ਆਪਣਾ ਬੱਚਾ ਨਿਚੋੜ ਘੱਤਿਆ ਜੇ।

ਮੋਤੇ ਨੇ ਆਖਿਆ ਪਾਤਸ਼ਾਹ ਚਰਨਾਮਤ ਛਕੀਏ ਅਸੀਂ ਵੀ,
ਤੇ ਅਸਾਂ ਆਖਿਆ ਤੁਹਾਡੇ ਪੀਣ ਵਾਲਾ ਚਰਨਾਮਤ ਨਹੀਂ
ਤੁਸੀਂ ਤਾਂ ਆਪ ਸੰਗਤਾਂ ਨੂੰ ਚਰਨਾਮਤ ਪਿਔਣ ਵਾਲੇ ਜੇ।
ਮੋਤੇ ਨੇ ਜਿਹੜੇ ਕਲ ਸਾਡੇ ਨਾਲ ਅਮਲੀਆ ਬਚਨ ਕੀਤੇ ਨੇ
ਠੰਡ ਪਾਤੀ ਸੀ
ਆਖਿਆ ਸੱਚੇ ਪਾਤਸ਼ਾਹ ਦੇਹ ਵੀ ਤੁਹਾਡੀ ਸੀ
ਤੇ ਸਿੱਖਾਂ ਤੇ ਜਿਹੜਾ ਐਨੀ ਦਇਆ ਕਰੇ
ਸਿੱਖ ਕਿਉਂ ਓਹਦਾ ਪਿੱਛਾ ਛੱਡਣ।

ਸੰਗਤ ਸਾਰੀ ਨਾਲ ਬਚਨ ਕਰਦੇ ਤੇ ਸਾਨੂੰ ਵੜੀ ਖੁਸ਼ੀ ਸੀ
ਸੰਗਤ ਆਂਦੀ ਰਹਿ ਗਈ ਆ, ਵਿਚੋਂ ਚਲੇ ਗਏ ਨੇ।

ਅਮਲੀਆ ਸਮੇਂ ਨਾਲ ਈਸ਼ਰ ਕੰਮ ਸਬਰਦਾ ਜੇ
ਹਰ ਵੇਲੇ ਨਹੀਂ ਭੱਜਾ ਫਿਰਦਾ
ਸਾਰੀ ਸੰਗਤ ਨੀਂਵੀ ਪਾ ਕੇ ਸਾਡੇ ਚਰਨਾਂ ਵਿਚ ਧਿਆਨ ਰੱਖੋ
ਅਸੀਂ ਚਲੇ ਜੇ।

੧੭ ਭਾਦਰੋਂ ੨੦੦੫ ਬਿਕ੍ਰਮੀ ਪਿੰਡ ਬੁਗੀ ਬਚਨ ਹੋਏ

ਸ਼ਮੇਦਾਨ ਵਾਸਤੇ ਐਨੀ ਦੇਰ ਲੌਣੀ ਸੀ
ਜੋਤ ਰੂਪ ਹੁੰਦਾ ਸ਼ਮੇਦਾਨ ਏਹ।
ਵੇਲਾ ਜਗੌਣ ਦਾ ਜੇ ਸ਼ਮੇਦਾਨ ਬਣਾਓ ਥਾਲੀ ਵਿਚ,
ਛੇਤੀ ਕਰੋ, ਸਾਡਾ ਬਚਨ ਜੇ,
ਥਾਲੀ ਵਿਚ ਇਕ ਲਿਔਣਾ ਤੇ ਐਥੋਂ ਤਾਕਤਾਂ ਕੱਢਕੇ ਪੰਜ ਕਰਾਂਗੇ।

ਜਗਾਏ ਕਿ ਨਹੀਂ, ਛੇਤੀ,
ਏਨੀ ਗਲਤੀ ਆ ਚਬਲੇ ਤੇਰੀ,
ਐਥੋਂ ਕੱਢਣੀਆ ਸੀ ਤਾਕਤਾਂ ਤੇ ਪੰਜ ਜਗੌਣੇ ਸੀ
ਓਹਲਾ ਨਹੀਂ ਰੱਖਣਾ।
ਵੜੀ ਖੇਡ ਸੀ ਅਜ ਇਕ ਘੰਟਾ ਹੋਰ ਵਧਾਤਾ ਜੇ।

ਅਜੇ ਬੇਨਤੀਆਂ ਕਰਨ ਦਾ ਵੇਲਾ ਨਹੀ,ਂ
ਅਜੇ ਤਾਂ ਆਏ ਹਾਂ, ਦਰਸ਼ਨ ਕਰੋ ਖਾ,
ਦਰਸ਼ਨ ਕੀਤਿਆਂ ਦੁੱਖ ਨਾਸ ਨਾ ਹੋਏ ਤੇ ਹੋਣੇ ਕਦੋ ਆ,
ਦੁਨੀਆ ਤਾਂ ਤਰਸਦੀ ਈਸ਼ਰ ਦੇ ਦਰਸ਼ਨਾ ਨੂੰ।

ਐਡਾ ਬਚਨ ਤੇ ਭੁੱਲ ਗਏ ਜੇ, ਵੜਾ ਭੇਤ ਹੁੰਦਾ ਜੇ।
ਐਥੋਂ ਜੋ ਪੁੱਛੋ ਹਾਜਰ ਜੇ। ਸਰਬ ਵਿਆਪਕ ਹੁੰਦਾ ਜੇ।
ਬਾਹਰ ਵੀ ਏਹੋ ਤੇ ਵਿਚ ਵੀ ਏਹੋ।
ਏਨਾ ਭੇਤ ਨਾ ਹੋਵੇ ਤੇ ਅਸੀਂ ਛਿਨ ਵਿਚ ਆਏ ਤੇ ਛਿਨ ਵਿਚ ਗਏ।

ਲਛਮਣ ਸਿੰਘ ਤੂੰ ਸ਼ਬਦ ਪੜ੍ਹਿਆ ਏ
ਗੁਰੂ ਨਾਨਕ ਜਏ ਮਨੁੱਖ ਗੁਰੂ ਆ।
ਮਨੁੱਖ ਤਾਂ ਮਰ ਗਿਆ ਤੇ ਗਿਆ ਦੁਨੀਆ ਵਿਚੋਂ
ਤੇ ਅਸੀਂ ਤਾਂ ਹਾਜਰ ਬੈਠੇ ਜੇ।

ਪ੍ਰਸਾਦ ਕਲਸੀ ਹੋਣਾ ਸੀ ਤੇ ਸੰਗਤ ਨੂੰ ਕਿਥੋਂ ਲੱਭਣਾ ਸੀ,
ਤੁਸਾਂ ਸੰਗਤੇ ਫੇਰ ਸੁੱਤਿਆਂ ਰਹਿ ਜਾਣਾ ਸੀ।
ਇਹ ਪ੍ਰਸਾਦ ਓਨਾਂ ਨੂੰ ਮਿਲਦਾ ਜਿਨ੍ਹਾਂ ਧੁਰੋਂ ਪਾਇਆ ਸੰਜੋਗ ਹੋਵੇ।

ਜਿਹੜਾ ਈਸ਼ਰ ਤੋ ਭੁੱਲ ਜਾਵੇ
ਓ ਜੂਠਾ ਤੇ ਝੂਠਾ ਹੁੰਦਾ ਜੇ।

ਇਹ ਸਿੱਖਾਂ ਨੂੰ ਭੁਲੇਖਾ ਏ
ਕਿ ਪਾਤਸ਼ਾਹ ਵੇਖੇ ਨੇ ਤਾਂ ਦਰਸ਼ਨ ਹੁੰਦਾ ਏ।
ਜੇਹੜੇ ਕਲਜੁਗ ਵਿਚ ਗੁਰੂ ਹੋਏ ਨੇ
ਆਖੋ ਤੇ ਓਨਾਂ ਦਾ ਵੀ ਦਰਸ਼ਨ ਕਰਾ ਦੇਈਏ,
ਪਾਲ ਸਿੰਘ ਵਾਗੂੰ

ਸਿੱਖਾਂ ਦਾ ਸੈਹਸਾ ਅਸਾਂ ਦੂਰ ਕਰ ਦੇਣਾ ਜੇ
ਕਿ ਸਿਖੋ ਪਹਿਲੇ ਦਿਨੋ ਆ ਕੁਛ ਆ ਰਿਆ ਜੇ।

ਅਸੀਂ ਤਾਂ ਸਿਖਾਂ ਨੂੰ ਸਭ ਕੁਛ ਦੱਸਦੇ ਹਾਂ,
ਜੀਅ ਵਿਚ ਏਨੀ ਸਮਰੱਥਿਆ ਨਹੀਂ ਹੁੰਦੀ।

ਪਾਲ ਸਿੰਘ ਨੂੰ ਅਸਾਂ ਪਹਿਲੋਂ ਕ੍ਰਿਸ਼ਨ ਦੇ ਜਾਮੇ ਵਿਚ ਦਰਸ਼ਨ ਦਿਤਾ ਸੀ
ਆਪਣੀ ਦੇਹ ਦਾ ਦਰਸ਼ਨ ਨਹੀਂ ਸੀ ਦਿਤਾ।
ਘੋੜੇ ਤੇ ਚੜੇ ਚੜਾਏ ਜਾ ਖਲੋਦੇ ਹੁੰਦੇ ਸਾਂ
ਤੇ ਦੜ ਕਰਕੇ ਚਰਨਾਂ ਤੇ ਜਾ ਪੈਂਦਾ ਹੁੰਦਾ ਸੀ।

ਪ੍ਰੇਮ ਸਿੰਘ ਕਿਧਰ ਗਿਆ ਅੱਜ ਅਸੀਂ ਪੱਲਾ ਫਿਰਾ ਜਾਈਏ।
ਸਾਡੇ ਸਾਮਣੇ ਆਓ ਵੇਲਾ ਪਰਖਣ ਦਾ ਜੇ,
ਸਾਮਣੇ ਸ਼ੇਰ ਪਿਆ ਜੇ।
ਪ੍ਰੇਮ ਸਿੰਘ ਦੁਹਾਈ ਦੇਦੇ ਸਾਡੇ ਨਾਂ ਦੀ,
ਸਮਾਂ ਪੁਜ ਗਿਆ ਜੇ ਹੁਣ ਵੇਲਾ ਨਹੀਂ ਲੱਭਣਾ।

ਏਸੇ ਕਰਕੇ ਸੰਗਤ ਵਿਚ ਬਚਨ ਕਰਦੇ ਆ
ਜਿਥੇ ਸਤ ਨਾ ਹੋਵੇ ਓਥੇ ਬਚਨ ਨਹੀਂ ਕਰਦੇ
ਜਿੰਨਾਂ ਚਿਰ ਬਚਨ ਪੂਰਾ ਨਾ ਹੋਵੇ
ਓਨਾਂ ਚਿਰ ਅਸੀਂ ਸੰਗਤ ਵਿਚ ਨਹੀਂ ਔਂਦੇ।

ਏਹ ਕਾਇਆ ਸੁਖ ਆਸਣ ਜੇ
ਨਾ ਭੱਜੇ ਤੇ ਨਾ ਟੁੱਟੇ ਤੇ ਨਾ ਸਾਡੀ ਨਾੜੀ ਲੱਭੇ।
ਏਨਾਂ ਭੇਤ ਨਾ ਰੱਖਦੇ ਤੇ ਸਾਨੂੰ ਕੋਈ ਕਿਸ ਤਰਾਂ ਮੰਨਦਾ।

ਬਚਨ ਤੁਹਾਨੂੰ ਅੱਜ ਦੱਸਾਂਗੇ ਭੁਲਣਵਾਲਾ
ਪੰਜਵੀ ਜੇਠ ਨੂੰ ਸਾਰੇ ਭੁੱਲ ਗਏ ਸੀ।
ਇਹ ਵੀ ਬਚਨ ਤਾਂ ਦੱਸਦੇ ਆ ਫੇਰ ਭੌਕੇ ਓਸ ਥਾਂ ਤੇ ਲੈ ਆਂਦਾ
ਤੇ ਪਹਿਲੀ ਚੇਤ ਨੂੰ ਬਚਨ ਕੀਤਾ ਸੀ
ਕਿ ਛੇਤੀ ਕਰੋ ਸਾਨੂੰ ਅੰਦਰ ਲੈ ਚਲੋ।

ਸੱਚ ਤਾਂ ਹੁੰਦਾ ਪਰ ਸੱਚ ਨੂੰ ਓਹੋ ਪੌਂਦੇ ਨੇ ਜੇਹੜੇ ਨਿਭੌਂਦੇ ਨੇ।

ਸੰਗਤਾਂ ਵਿਚ ਤਾਂ ਸਦਾ ਈ ਖੁਸ਼ੀਆਂ ਨਿਤ ਨਵੀਆਂ ਨੇ।

ਈਸ਼ਰ ਥਿਰ ਰਹਿਣ ਵਾਲੀ ਚੀਜ ਜੇ
ਬੁਝਣ ਵਾਲੀ ਚੀਜ ਨਹੀਂ ਜੇ।

ਸਾਰਿਆਂ ਨੂੰ ਸੋਝੀ ਪਾ ਦੇਈਏ
ਤੇ ਦੁਨੀਆ ਦਾ ਨਾਸ ਕਿਸ ਤਰਾਂ ਹੋਊ।

ਮਸਾਂ ਜੇ ਮਨੁਖ ਜੂਨ ਮਿਲੀ ਆ ਤੇ ਓਹਵੀ ਲੋਕੀ ਗੁਵਾ ਬੈਠੇ ਨੇ।

ਸਾਨੂੰ ਤਾਂ ਸੰਗਤਾਂ ਦੇ ਪ੍ਰੇਮ ਦੀ ਆਸ
ਤੇ ਸਿੱਖਾਂ ਨੂੰ ਸਾਡੇ ਚਰਨਾਂ ਦੀ ਆਸ
ਏਨ੍ਹਾਂ ਚਰਨਾਂ ਨੂੰ ਤ੍ਰਿਲੋਕੀ ਤਰਸਦੀ ਆ।
ਸੇਜਾ ਨੇ ਬਾਸ਼ਕ ਦੀਆਂ ਇਹ
ਮੇਰਾ ਸੰਗਤੇ ਪਤਾਲਲੋਕ ਵਿਚ ਵਾਸ ਆ।

ਜਿਹਨੂੰ ਸਾਡੀ ਰਸਨਾ ਦਾ ਭੋਗ ਲੱਗੇ
ਓਹਨੂੰ ਜਲ ਨਾ ਆਖਿਆ ਕਰੋ।

ਏ ਭੰਡਾਰਾ ਭਗਤਾਂ ਦਾ ਜੇ।

ਬੇਮੁਖਾਂ ਨੂੰ ਕੋਈ ਢੋਈ ਨਹੀਂ
ਏਸ ਦਰ ਤੇ ਉਹ ਢੋਈ ਨਹੀਂ ਪੌਂਦੇ।

ਪ੍ਰੇਮ ਸਿੰਘ ਅਸਾਂ ਤੇਰੇ ਮਗਰ ਜਾਣਾ ਸੀ।
ਅਮਲੀਆ ਵੇਖ ਕਿੱਡੀਆਂ ਗਲਤੀਆਂ ਕਰ ਗਿਆ ਈ
ਅਸੀਂ ਅੰਨੇ ਨਹੀਂ। ਸਾਡੇ ਐਥੇ ਚਾਨਣ ਜੇ।
ਵੇਖੋ ਪ੍ਰਸਾਦ ਕਿਡਾ ਸੀ
ਤੇ ਬਿਨਾ ਪੁਛਿਆ ਈ ਰਸਤ ਲੈਣ ਚਲਿਆ ਗਿਆ ਜੇ।
ਅਸੀ ਪ੍ਰੇਮ ਸਿੰਘ ਤੇਰੇ ਮਗਰ ਜਾਣਾ ਸੀ
ਤੇ ਤੂੰ ਬਾਹਰਲਾ ਬੂਹਾ ਵੀ ਲੰਘ ਗਿਓ।
ਏਸ ਪ੍ਰਸਾਦ ਬਦਲੇ ਸਾਰੀ ਸੰਗਤ ਨੂੰ ਖਿਚਕੇ ਆਂਦਾ ਜੇ।

ਸਾਡੇ ਹੁੰਦਿਆ ਕਿਸੇ ਤੋਂ ਨਾ ਡਰਿਆ ਕਰੋ
ਭਾਵੇਂ ਕੋਈ ਲੱਖ ਆਖੇ ਤੁਸੀਂ ਸ਼ੇਰ ਵਾਗੂੰ ਗੱਜੋ।
ਕੋਠੇ ਤੇ ਚੜ੍ਹਕੇ ਬਾਬੇ ਹੋਰਾ ਲਿਖਾਈ ਕੀਤੀ ਸੀ
ਕਿ ਪਾਤਸ਼ਾਹ ਕਿਸੇ ਤੋਂ ਨਾ ਡਰਨਗੇ।

ਡਰ ਅਮਲੀਆ ਓਹਨੂੰ ਹੁੰਦਾ ਜੀਹਦਾ ਪਿਓ ਮਾੜਾ ਹੋਵੇ।

ਪਹਿਲੋਂ ਅਸਾਂ ਘਰ ਵਿਚ ਗਰੀਬੀ ਵਰਤਾਈ ਸੀ,
ਹੁਣ ਵੇਖਿਓ ਦੁਨੀਆ ਤੇ ਕਿਸ ਤਰਾਂ ਵਰਤਦੀ ਆ।
ਇਹ ਕਾਰਨ ਜੇ ਘਰ ਵਿਚ ਵਰਤੌਣ ਦਾ।

ਅਮਲੀਆ ਏ ਆ ਵਿਚਾਰ ਕਰਨਾ ਗੁਰ ਬਾਣੀ ਦਾ,
ਲਿਖਤ ਲਿਲਾਟ ਲਖਾਸੇ।
ਏ ਮਸਤਕ ਵਿਚ ਲਿਲਾਟ ਹੁੰਦਾ ਜੇ।
ਮੋਤਿਆ ਦਿਸਣਾ ਅਜ ਵੜਾ ਕੁਛ ਸੀ, ਖੇਡ ਵਿਗਾੜ ਦਿਤੀ ਸੁ।

ਕਿਤੇ ਬਾਬੇ ਹੋਰਾਂ ਦਾ ੧੨ ਕੋਹਾਂ ਵਾਲਾ ਬਚਨ ਕੱਚਾ ਨਾ ਰਹਿ ਜੇ।
ਥੋੜਾ ਚਿਰ ਆ ਏਸ ਦੇਹ ਤੋਂ ਬਾਬੇ ਹੋਰਾ ਦੀ ਸੇਵਾ ਅਜੇ ਕਰੌਣੀ ਆ।
ਸਾਹਿਬਜਾਦਿਆਂ ਦੇ ਵੇਖਿਓ ਕਿਡੇ ਕਿਡੇ ਮਾਣ ਵਧੌਨੇ ਆ।
ਏਸੇ ਕਰਕੇ ਮੋਤੇ ਹੋਰਾਂ ਨੂੰ ਆਖਿਆ ਜੇਰਾ ਕਰੋ।

ਬਹਿ ਜਾ, ਹੁਣ ਠੀਕ ਕਰਕੇ ਸੰਤੋਖ ਸਿੰਘ ਜਾਵਾਂਗੇ।

ਅਮਲੀਆ ਵੇਖਿਓ ਏਦੂੰ ਵੱਡਿਆਂ ਕਰ ਦਿਆਂਗੇ।
ਸੰਗਤਾਂ ਤਾਂ ਏਨੀਆਂ ਹੋਣੀਆਂ
ਕਿ ਬਾਬੇ ਹੋਰਾਂ ਦੇ ਚਰਨਾਂ ਵਿਚ ਪੁਜ ਨਹੀਂ ਸਕਣੀਆਂ।
ਸਮੇਂ ਨਾਲ ਅਸੀਂ ਆਪੇ ਵਿਹਾਰ ਕਰੀ ਜਾਂਦੇ ਆ।
ਇਹ ਵੀ ਅਗਦੀ ਤਾਂ ਬਚਨ ਦੱਸਦੇ ਹਾਂ ਸਿਖਾਂ ਨੂੰ ਧੀਰਜ ਦੇਣ ਵਾਸਤੇ।

ਪ੍ਰਸਾਦ ਕਰਾਕੇ ਅੰਦਰ ਨਾ ਲਿਆਇਓ ਜੇ,
ਜਦੋਂ ਅਸੀ ਹੁਕਮ ਦੇਵਾਂਗੇ ਓਦੋ ਲਿਆਇਓ ਜੇ।

ਅਮਲੀਆ ਜਦੋਂ ਅਸੀਂ ਬਚਨ ਕਰਦੇ ਆ
ਓਸੇ ਵੇਲੇ ਮੋੜਕੇ ਫੇਰ ਨਾ ਪੁੱਛਿਆ ਕਰੋ।
ਇਹ ਐਸਾ ਸਮਾਂ ੫ ਦਾ ਪ੍ਰਸਾਦ ਸੁੱਖੇ ਤੇ ਢਾਈ ਨਹੀਂ ਲੱਭਦੇ
ਤੁਹਾਨੂੰ ਤਾਂ ਸਭ ਕੁਛ ਆ।

ਅਮਲੀਆ ਕੱਲਾ ਆਇਆ ਏਂ, ਨਾਲ ਭਜਨ ਨਹੀਂ ਊ ਆਂਦਾ।
ਜੀਹਦੀ ਚੀਜ ਹੋਵੇ ਓਹਦੇ ਸਾਹਮਣੇ ਕਰ ਦੇਣੀ ਚਾਹੀਦੀ ਆ।
ਅਸੀ ਤਾਂ ਹਾਜਰ ਹੁੰਦੇ ਆਂ ਸਾਡੀ ਜਾਮਨੀ ਆ ਏਹਦੇ ਵਿਚ,
ਸਾਡੇ ਹੁੰਦਿਆਂ ਭਜਨ ਦੁੱਖ ਨਹੀਂ ਭੋਗ ਸਕਦਾ।
ਅਸੀਂ ਪ੍ਰੀਤੇ ਨਾਲ ਬਚਨ ਕਰਦੇ ਰਹੇ ਹਾਂ, ਜਾਹਰ ਨਹੀਂ ਹੋਏ।

ਜੈ ਦਾ ਕਿਸੇ ਨੂੰ ਭੇਤ ਨਹੀਂ, ਕਿਹਨੂੰ ਜੈ ਆਂਦੇ ਨੇ।
ਬਾਬੇ ਹੋਰਾਂ ਲਿਖਾਈ ਕੀਤੀ ਸੀ
ਨਾ ਅੱਲਾ ਰਹੂ ਨਾ ਸਤਿ ਸ੍ਰੀ ਅਕਾਲ ਰਹੂ ਨਾ ਰਾਮ ਰਾਮ ਰਹੂ
ਤੇ ਜੈ ਨੂੰ ਐਨੀ ਸਮਰਥਿਆ ਜੇ
ਸਾਰੀਆ ਚੀਜਾਂ ਦਾ ਨਾਸ ਕਰੀ ਜਾਂਦੀ ਆ।
ਜੈ ਦਾ ਨਾਅਰਾ ਹੁੰਦਾ ਜੇ ਜੁਗਾਂ ਪ੍ਰਮਾਣ ਈ ਏਸੇ ਤਰਾਂ ਰਹੂ
‘‘ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ’’

ਪ੍ਰੇਮ ਸਿੰਘ ਕਿਥੇ
ਜੀ ਸਾਹਿਬ
ਕਿੰਨਾ ਚਿਰ ਲਵਾਤਾ ਤੂੰ ਸਾਡਾ ਬਚਨ ਭੁੱਲਣ ਨਾਲ।
ਜੇ ਹਿਰਦੇ ਵਿਚ ਵਸਾਲੌ ਤੇ ਕਿਉਂ ਭੁੱਲੋ।

ਦੀਪਿਆ, ਬਹੁਤੀ ਖੁਸ਼ੀ ਵਿਚ ਭੁੱਲਣ ਡਿਆ ਈ।
ਪ੍ਰਸਾਦ ਅੰਦਰ ਨਹੀਂ ਜੇ ਲਿਆਉਣਾ ਸਾਡੇ ਹੁਕਮ ਤੋਂ ਬਿਨਾ।
ਏਹੋ ਤਾਂ ਘਾਟਾ ਹੋਇਆ
ਸਾਡਾ ਬਚਨ ਫੇਰ ਝੂਠਾ ਈ ਸਮਝ ਕੇ ਸਾਥੋਂ ਗਾਹ ਹੁੰਦੇ ਨੇ।
ਜਿੰਨਾ ਚਿਰ ਅਸੀਂ ਏਥੇ ਹਾਜਰ ਰਹੀਏ ਓਨਾਂ ਚਿਰ ਨਹੀਂ ਭੁੱਲਦੇ
ਜਦੋਂ ਲਾਂਭੇ ਹੋ ਜਾਈਏ ਓਦੋ ਭੁੱਲ ਜਾਂਦੇ ਨੇ।

ਅਰਜ ਕਰ ਲਓ ਕਿਸੇ ਕਰਨੀ ਆ ਤੇ।

ਥੋੜਾ ਥੋੜਾ ਦੁੱਖ ਈ ਤਾਂ ਯਾਦ ਕਰੌਂਦਾ
ਨਹੀਂ ਤਾ ਯਾਦ ਕਿਸ ਤਰਾਂ ਹੋਈਏ।

ਅਸੀਂ ਤਾਂ ਓਦੋਂ ਦਇਆ ਕਰਦੇ ਆ ਜਦੋਂ ਆਈਏ।
ਮਿਹਰ ਵਰਤੌਦੇ ਆਂ।
ਦੋ ਵੇਰਾਂ ਚਰਨਾਂ ਤੇ ਸੀਸ ਰੱਖਕੇ ਮੱਥਾ ਟੇਕਿਆ ਤੇ ਦਇਆ ਹੋਈ
ਘਾਟਾ ਤਾਂ ਤੁਹਾਨੂੰ ਵੀ ਵੜਾ ਸੀ, ਘਾਟਾ ਸਾਨੂੰ ਨਹੀਂ,
ਘਾਟਾ ਦੁਨੀਆ ਨੂੰ ਆ ਜਿਨ੍ਹਾ ਨੂੰ ਕੁਛ ਲੱਭਣਾ ਨਹੀਂ।

੫ ਸਿੱਖ ਅਸਾਂ ਪ੍ਰੇਮ ਸਿੰਘ ਘੱਲਣੇ ਸੀ,
ਹੁਣ ਤਾਂ ਤੂੰ ਆਪਣੇ ਵਿਹਾਰ ਨਹੀਂ ਜਾਣਾ।
ਓ ਦੂਜੀ ਖੇਡ ਲਈ ਘੱਲਣੇ ਸੀ
ਪ੍ਰਸਾਦ ਅਗਲਾ ਵਰਤਾਜਾ, ਫੇਰ ਕਿਤੇ ਜਾਵੀ।

ਪਾਤਸ਼ਾਹ ਕਾਕੇ ਦਾ ਨਾਂ ਰੱਖੋ।

ਹੈਤਰਾਂ ਰਿਹਾ ਕਰੋ,
ਪਹਿਲੀ ਚੇਤ ਨੂੰ ਬਚਨ ਕੀਤਾ ਸੀ
ਬੇਬੇ ਜੇਹੜੀ ਤੈਥੋ ਚੀਜ ਲਈ ਆ ਏਦੂੰ ਚੰਗੀ ਦਿਆਂਗੇ।

ਤੁਸੀਂ ਭੁੱਲ ਜਾਂਦੇ ਜੇ
ਆਂਦੇ ਜੇ ਪਾਤਸ਼ਾਹ ਦਇਆ ਨਹੀਂ ਕਰਦੇ।

ਮੇਜੋ ਨੂੰ ਤਵੀਤ ਦਾ ਬਚਨ ਦਿਤਾ ਸੀ
ਦੋ ਦਿਨ ਸਾਡੇ ਪਲੰਘ ਤੇ ਈ ਰੋਲ ਛੱਡਿਆ।

ਸਇੰਦਰ ਸਿੰਘ ਏਥੇ ਹੈਗਾ,
ਏਨਾ ਭੇਤ ਸੀ ਪਹਿਲੀ ਜੇਠ ੫ ਨੂੰ ਅਸੀਂ ਸਾਂ ਤੇ
ਸੂਰਤ ਨੇ ਸਾਨੂੰ ਝੰਜੋੜ ਕੇ ਸੁੱਟਿਆ ਸੀ।
ਓਨ ਆਪਣੀ ਚੀਜ ਖਿਚਣੀ ਸੀ ਅਸੀਂ ਗੁੱਸਾ ਨਹੀਂ ਕੀਤਾ।

ਅਮਲੀਆ ਸਾਡੇ ਹੁਕਮ ਦੇ ਨਾਲ ਬੱਚੇ ਜਰਮਦੇ ਨੇ,
ਕੋਈ ਥੋੜੀ ਗੱਲ ਨਹੀਂ,
ਭੇਤ ਪੁੱਛਣ ਬਦਲੇ ਤੇਜਾ ਸਿੰਘ ਕਿੰਨੇ ਤਰਲੇ ਲਏ ਨੇ
ਅਜੇ ਅਸੀਂ ਨਹੀਂ ਦੱਸਦੇ।
ਏ ਮਸੂਮ ਬੱਚਾ ਜੇ, ਐਥੋਂ ਘੁੱਟਕੇ ਤਾਕਤਾਂ ਭਰ ਦੇਈਏ।

ਸੰਤੋਖ ਸਿੰਘ ਕਾਹਦੀ ਦਇਆ ਕਰੌਨਾ ਏ,
ਏਸੇ ਤਰਾਂ ਚੰਗਾ ਨਹੀਂ, ਕਿਡਾ ਸੋਹਣਾ ਲੱਗਦਾ ਏ,
ਸ਼ੇਰ ਲੱਗਦਾ ਏ।

ਸ਼ਰਾਬ ਦਾ ਅਮਲ ਚੰਗਾ ਕੇ ਹਾ ਨਸ਼ਾ ਚੰਗਾ,
ਜਿਹੜਾ ਹੁਣ ਚੜਿਆ ਏ।
ਅਸੀਂ ਦਇਆ ਤਾਂ ਕਰਦੇ ਆ ਜੇ ਤੇਰਾ ਦਿਲ ਮੰਨੇ ਤੇ।

ਇਕ ਦਿਨ ਮਸਤਾਨੇ ਨੂੰ ਕੱਡਣਾ ਔਖਾ ਹੁੰਦਾ ਜੇ,
ਤੂੰ ਆਨਾ ਪਾਤਸ਼ਾਹ ਏਸੇ ਤਰਾਂ ਮਸਤਾਨਾ ਰੱਖੋ।

ਦੀਪਿਆ, ਤੇਰਾ ਨਿੰਬੂ ਮਾਰਿਆ ਤੇ ਠੀਕ ਹੋ ਗਿਆ।
ਏਥੋਂ ਵਿਗੜਿਆ ਤੇ

ਏਥੋ ਸੁਧ ਹੋ ਗਿਆ ਮਸਤਕ ਵਿਚੋਂ।

ਹੋਰ ਭੁੱਲਾ ਤਾਂ ਅਸੀਂ ਬਖਸ਼ ਜਾਨੇ ਆ,
ਤੇ ਸਾਨੂੰ ਭੁੱਲਿਆਂ ਤੁਹਾਡਾ ਕੋਈ ਥਾਂ ਨਹੀਂ ਜੇ।

ਇਹ ਸਾਡੇ ਵਿਚ ਤਾਕਤਾਂ ਜੇ,
ਐਸੇ ਹੱਥ ਨਾਲ ਪ੍ਰਸ਼ਾਦ ਦਿਤਾ ਤੇ ਪੁੱਠਾ ਹੋ ਗਿਆ
ਤੇ ਏਸੇ ਨਾਲ ਦਿਤਾ ਤੇ ਸਿਧਾ ਹੋ ਗਿਆ।

ਚੇਤ ਦੀ ਪਹਿਲੀ ਨੂੰ ਪ੍ਰਸ਼ਾਦ ਦੇਗੇ ਸਾਂ ਤੇ ਕੰਮ ਹੋਇਆ ਜੇ।

ਪ੍ਰਤਾਪ ਸਿੰਘ ਦਇਆ ਤਾਂ ਕਰਦੇ ਆਂ ਜੇ ਚੇਤੇ ਰੱਖੋ ਤੇ।

ਹਰਨਾਮ ਸਿੰਘ ਕਦੀ ਸਾਨੂੰ ਓਨਾਂ ਯਾਦ ਨਹੀਂ ਸੀ ਕਰਦਾ
ਜਿੰਨਾਂ ਅਸੀਂ ਕਰਦੇ ਸਾਂ।
ਜਿਥੇ ਬਹਿੰਦੇ ਸਾਂ ਪਹਿਲੋਂ ਓਹਨੂੰ ਨਾਲ ਖੜਦੇ ਸਾਂ,
ਓਨਾਂ ਮੋਤੇ ਹੋਰਾਂ ਨੂੰ ਨਹੀਂ ਖੁਵਾਇਆ
ਜਿਨਾਂ ਨਾਮੇ ਹੋਰਾਂ ਨੂੰ ਮੂੰਹ ਵਿਚੋਂ ਬੁਰਕੀਆਂ ਕੱਢਕੇ
ਖਵਾਇਆ ਤੇ ਪਾਲਿਆ ਸੀ।

ਸਾਨੂੰ ਯਾਦ ਕਰਕੇ ਰਹੋ ਤਾਂ ਕੋਈ ਤਕਲੀਫ ਨਹੀਂ ਹੁੰਦੀ।
ਅਸੀ ਤਾਂ ਬਚਨ ਬਚਨ ਨਾਲ ਦੱਸਦੇ ਰਹਿਨੇ ਆ।
ਸੰਗਤ ਵਿਚ ਕੋਈ ਕਿਸੇ ਦਾ ਸਾਥੋਂ ਓਹਲਾ ਨਹੀਂ ਜੇ।
ਅਸੀਂ ਪੜਦੇ ਰੱਖਦੇ ਆ ਭੇਤ ਖੋਲ੍ਹਕੇ ਨਹੀਂ ਜਾਂਦੇ।

ਸੰਗਤੇ ਕੋਈ ਬਚਨ ਹੈ ਤਾਂ ਕਰੋ ਜੇਹੜਾ ਕਰਨ ਵਾਲਾ ਜੇ।

ਨਾਮ ਦੇ ਵਿਚੋਂਂ ਕੀ ਲੱਭਦਾ ਜੇ ?
ਨਾਮ ਲੈ ਕੇ ਤੇ ਫੇਰ ਵਿਚੋਂ ਕੀ ਲੱਭਦਾ ਜੇ ?
ਪਤਾ ਨਹੀਂ ਤੁਹਾਨੂੰ ਨਾਮ ਕੀ ਚੀਜ ਆ,
ਨਾਮ ਨੂੰ ਲੈ ਕੇ ਕਿਹਨੂੰ ਲੱਭਦੇ ਜੇ ?
ਇੰਦਰ ਸਿੰਘ ਤੂੰ ਸਾਡਾ ਜਵਾਬ ਦੇ।
ਹੁਣ ਤੁਹਾਨੂੰ ਸੰਗਤ ਨੂੰ ਨਾਮ ਅਜੇ ਠੀਕ ਕਿਸੇ ਨੂੰ ਮਿਲਿਆ ਕੇ ਨਹੀਂ,
ਏਸੇ ਕਰਕੇ ਤੁਹਾਡਾ ਅੰਧ ਵਿਸ਼ਵਾਸ ਕੱਢਣਾ ਏ।
ਨਾਮ ਦੇ ਕੇ ਹੋਰ ਕੀ ਲਭਾਈਏ,
ਜਦੋਂ ਅਸੀਂ ਸਾਹਮਣੇ ਆ ਜਾਈਏ,

ਤੁਹਾਨੂੰ ਸਾਰੀਆਂ ਤ੍ਰਿਸ਼ਨਾ ਮਿਟ ਜਾਣੀਆਂ ਚਾਹੀਦੀਆਂ ਨੇ।
ਨਾਮ ਈਸ਼ਰ ਦਾ ਨਾਂ ਹੁੰਦਾ ਜੇ
ਜੇਹੜਾ ਨਾਂ ਲਈਏ ਓ ਨਾਮ ਹੁੰਦਾ ਜੇ।

ਸਿੱਖਾਂ ਵਾਸਤੇ ਕਠਨ ਤਪਸਿਆ ਨਹੀਂ ਕੋਈ ਹੋਈ।
ਕੋਈ ਘਾਲਨਾ ਨਹੀਂ ਘਾਲਨੀ ਪਈ।

ਰਾਗਾਂ ਨਾਲ, ਨਾ ਕਿਸੇ ਚੀਜ ਨਾਲ ਈਸ਼ਰ ਨਹੀਂ ਜੇ ਰੀਝਦਾ,
ਜੇ ਕੋਈ ਆਖੇ ਮੈਂ ਰਝਾਲਾਂ।

ਤੇ ਸਮੇਂ ਦਾ ਜੇਹੜਾ ਮਾਲਕ ਹੋਵੇ ਓਹ ਵੇਲਾ ਵਰਤਾਈ ਜਾਂਦਾ ਜੇ
ਤੇ ਓਹ ਆਪਦਾ ਨਾਂ ਜਪੌਦਾ ਜੇ।
ਕਲਜੁਗ ਦੀ ਆਰਜਾ ੪ ਲੱਖ ਤੇ ੩੨ ਹਜਾਰ ਜੇ
ਸਾਰੀਆਂ ਦੀ ਦੁਰਮਤ ਦੇਹ ਹੋ ਗਈ ਤੇ ਪਾਪ ਕਮੌਣ ਲੱਗ ਪਏ।

ਅਸੀਂ ਗੰਜੇ ਨੂੰ ਵੀ ਦਰਸ਼ਨ ਦੇਣ ਚਲੇ ਜੇ।
ਦੀਪ ਸਿੰਘ ਚਲ ਤੂੰ ਬਣਾ ਸਈ ਸੰਗਤਾਂ ਵਾਸਤੇ ਥਾਂ
ਸਭੋ ਕੁਛ ਬਣ ਰਿਆ ਏ ਏਸੇ ਤਰਾਂ।

ਅੱਜ ਕਿਹੜੇ ਤੁਸੀਂ ਤਿਹਾਏ ਜੇ,
ਜਦੋਂ ਅਸੀਂ ਹਾਜਰ ਹੋਈਏ ਫੇਰ ਕਿਹੜੀ ਗਲ ਆ।
ਅਸੀਂ ਚਲਦੇ ਓਸੇ ਚਾਲ ਤੇ ਆ।