ਜਦੋਂ ਮਰਜੀ ਅਰਜ ਕਰਿਆ ਕਰੋ, ਅਸੀਂ ਹਾਜਰ ਹੋਵਾਂਗੇ।
ਕਿੰਨਾਂ ਚਿਰ ਹੋਇਆ ਲਿਖਾਈਆਂ ਹੋਈਆਂ ਨੂੰ ਕੋਈ ਮੰਨਦਾ ਨਹੀਂ ਸੀ,
ਇਕ ਬਚਨ ਨਹੀਂ ਸੀ ਕੋਈ ਮੰਨਦਾ।
ਸਾਨੂੰ ਤਾਂ ਬੜਾ ਸੋਹਣਾ ਲੱਗਦਾ ਇਹ ਸਮਾਂ,
ਅਸਾਂ ਰਚਨਾ ਰਚੀ ਆ ਨਾ,
ਜਿਨਾਂ ਨੂੰ ਬਣਾਇਆ ਅਮਲੀਆ ਵਿਚ ਵੀ ਬੈਠੇ ਸਾਡਾ ਜਸ ਗੌਂਦੇ ਨੇ।
ਆਪਣੇ ਪੇਟ ਬਦਲੇ ਪੜ੍ਹਨੀ ਬਾਣੀ, ਮਾਇਆ ਬਦਲੇ,
ਵਿਚੋਂ ਮੈਲੇ ਤੇ ਗੰਦੇ ਜੇ, ਕੁੱਤਿਆ ਨਾਲੋਂ ਵੀ ਭੈੜੇ ਨੇ।
ਇਹ ਜਿਹੜਾ ਹੁਣ ਆ ਪ੍ਰੇਮ ਸੰਗਤ ਦੇ ਵਿਚ
ਇਹ ਕਿਤੇ ਨਹੀਂ ਲੱਭਣਾ।
ਜੀਵ ਭੁੱਲ ਕਰਦਾ ਤੇ ਫੜਿਆ ਜਾਂਦਾ ਜੇ।
ਈਸ਼ਰ ਚੰਗਾ ਮੰਦਾ ਕਰਦੇ ਤੇ ਕਿਸੇ ਦਾ ਡਰ ਨਹੀਂ,
ਏਨਾ ਆਖ ਦੇਣਾ ਕਿ ਭਾਣਾ ਹੋ ਗਿਆ,
ਸੰਗਤ ਸਾਨੂੰ ਰੋਕ ਸਕਦੀ ਆ, ਬੇਨਤੀ ਕਰਕੇ।
ਸੰਗਤ ਵਿਚ ਏਨੀ ਸਮਰਥਿਆ ਹੁੰਦੀ ਆ।
ਸੰਗਤ ਤੋਂ ਬਿਨਾ ਈਸ਼ਰ ਕਿਸ ਕੰਮ ਦਾ ਹੁੰਦਾ ਜੇ।
ਲੋਹਾ ਨਾਲ ਛੋਹ ਕੇ ਪਾਰਸ ਦੇ ਸੋਨਾ ਹੋ ਜਾਂਦਾ ਜੇ
ਸੰਗਤ ਵਿਚ ਬਹਿਕੇ ਸੋਨਾ ਹੋ ਜਾਂਦਾ
ਐਨਾ ਚਰਨਾਂ ਨਾਲ ਛੋਹ ਕੇ ਹੁੰਦਾ ਜੇ,
ਨਹੀਂ ਤੇ ਅਸੀਂ ਕਿਸੇ ਨੂੰ ਸਿਰ ਨਹੀਂ ਝੁਕੌਣ ਦੇਂਦੇ।
ਨਾਮਾ ਸਾਨੂੰ ਭੁੱਲ ਗਿਆ ਸੀ ਅਸੀਂ ਨਹੀਂ ਭੁੱਲੇ।
ਸ਼ਬਦ ਰੂਪ ਹੋਇਆਂ ਦੇ ਮਗਰੋਂ ਵੜੇ ਬਚਨ ਕੱਢਦਾ ਰਿਹਾ
ਅਸੀਂ ਦਿਲ ਤੇ ਨਹੀਂ ਆਂਦੇ।
ਪ੍ਰਤਾਪ ਸਾਡੇ ਬੱਚੇ ਨੇ ਸਾਨੂੰ ਮਾੜੇ ਲਗਦੇ ਨੇ
ਮੋਤਿਆ ਵੇਖ ਪੱਗ ਤੇਰੀ ਕਿਥੇ ਪਈ ਆ।
ਸਾਡਾ ਤਾਜ ਆ ਪੱਗ ਤੇ ਅਸੀਂ ਤੈਨੂੰ ਦੇਨੇ ਆਂ।
ਘਰ ਤਾਂ ਪ੍ਰਵੇਸ਼ ਹੁੰਦੇ ਆ ਲੋਕੀ ਆਖਣ ਨਾ ਭਈ
ਘਰ ਵਿਚ ਪ੍ਰਵੇਸ਼ ਨਹੀਂ ਹੁੰਦੇ।
ਸੰਗ ਕਾਹਦੀ ਮੋਤਿਆ ਪੱਲੂ ਫੇਰਨ ਦੀ,
ਓਹੋ ਪੱਗ ਹੁਣ ਸਾਡੇ ਹੱਥ ਵਿਚ ਆ।
ਭੁਲੇਖੇ ਵਾਲਾ ਤਾਂ ਹੁਣ ਕੰਮ ਨਾ ਹੋਇਆ।
ਆ ਗਿਆ ਵੇਲਾ, ਹੁਣ ਤੁਹਾਨੂੰ ਐਡਾ ਮਾਣ ਦੁਵੌਣਾ।
ਵੇਖੋਗੇ ਨਾ ਅਸਾਂ ਆਖਿਆ
ਦਿਨ ਤਾਂ ਮਿਥ ਲਿਆ ਜੇ ਓਦਣ ਭਜਨ ਜੰਞੇ ਨਹੀਂ ਜੇ ਚੜ੍ਹ ਸਕਦਾ,
ਅਸਾਂ ਸਾਫ ਆਖਤਾ ਸੀ ਜੇ ੨੨ ਭਾਦਰੋਂ ਦਾ ਵਿਆਹ ਕੀਤਾ ਜੇ,
ਤੇ ਅਸੀਂ ਜੰਞੇ ਚੜਨ ਜੋਗਾ ਨਹੀਂ ਰਹਿਣ ਦੇਂਦੇ।
ਵੇਖੋ ਅੱਜ ਵੇਲਾ ਜੇ, ਓਹੋ ਸਾਹਿਆ ਕਰਲੋ,
ਅਰਜ ਕਰਕੇ ਤੇ ਭਜਨ ਰਾਜੀ ਖੁਸ਼ੀ ਜੰਞੇ ਚੜ ਸਕਦਾ ਜੇ।
ਅਮਲੀਆ ਮਾਣ ਕਿਸੇ ਦਾ ਨਹੀਂ ਹੋ ਸਕਦਾ।
ਇਕ ਬਚਨ ਰਣਜੀਤ ਕੌਰ ਲਿਖਤਾ ਸੀ,
ਓਸੇ ਦੀ ਫੜੀ ਆ।
ਓਸੇ ਵੇਲੇ ਅਸਾਂ ਆਖ ਤਾਂ ਸੀਂ ਲਾ ਲਾ ਵਾ ਜਿਹੜੀ ਲੱਗਦੀ।
ਛੇਤੀ, ਜੀਊਣ ਸਿੰਘ ਤੇਰੇ ਪ੍ਰਾਣ ਤਾਂ ਨਹੀਂ ਸੀ ਕੱਢ ਲੈਣੇ।
ਵੇਲਾ ਚਿਤਾਰਿਆ ਸੀ ਵੇਲਾ ਆ ਗਿਆ ਜੇ। ਚੇਤਾ ਰੱਖਿਓ ਜੇ।
ਆਤਮਾ ਸਿੰਘ ਦੇ ਸਾਹਮਣੇ ਨਾਮੇ ਦੀ ਵੌਹਟੀ ਨੂੰ ਆਖਿਆ ਸੀ
ਇਕ ਚੀਜ ਰਹੂ ਤੇਰੇ ਕੋਲ, ਜਾਂ ਦੁੱਧ ਰਹੂ ਜਾਂ ਔਲਾਦ ਰਹੂ।
ਚੇਤ ਦੀ ਪਹਿਲੀ ਨੂੰ ਸਾਰਿਆਂ ਨੂੰ ਦਾਤਾਂ ਦਿਤੀਆਂ ਸੀ,
ਵੀਰੋ ਨੂੰ ਮੇਜੋ ਨੂੰ ਮੂੰਹ ਤੇ ਕਪੜਾ ਪਾਕੇ ਤਵੀਤ ਲਿਖਕੇ ਦਿਤਾ ਸੀ।
ਜਿਥੇ ਅਸੀਂ ਹਾਜਰ ਹੋ ਜਾਈਏ ਓਥੇ ਸਚਖੰਡ ਹੁੰਦਾ ਜੇ।
ਤੁਹਾਡਾ ਚੰਦਰਮਾ ਸੱਚ ਦਾ ਅੱਜ ਚੜਨਾ ਜੇ,
ਰਾਤ ਦੇ ਬਾਰਾਂ ਵਜੇ ਵਖਾਵਾਂਗੇ,
ਦੱਸਾਂਗੇ ਚੰਦਰਮਾ ਹੁੰਦਾ ਕੀ ਆ।
ਜਿੰਨੇ ਮੇਵੇ ਜਿੰਨੇ ਫਲ ਜਿੰਨੇ ਮੰਡਲ ਨੇ ਸਾਰੇ ਕੂੜੇ ਦੱਸੇ ਨੇ,
ਤੇ ਕੂੜੇ ਨਾਲ ਨਿਹੁੰ ਲਾ ਕੇ ਕਰਤਾਰ ਵਿਸਰ ਜਾਂਦਾ ਜੇ।
ਤੁਸਾਂ ਤਾਂ ਅਜੇ ਵੇਖਿਆ ਕੁਛ ਨਹੀਂ
ਸਾਨੂੰ ਵੇਖਿਆ ਕਰੋ ਕਿਸ ਤਰਾਂ ਨੰਗੀ ਪੈਰੀ ਭੱਜੇ ਫਿਰਦੇ ਆ।
ਇਕ ਜੁਗ ਦੇ ਵਿਚ ਕਈ ਔਂਦੇ ਨੇ,
ਪਰ ਜਦੋਂ ਜੁਗ ਉਲਟੌਣਾ ਹੋਵੇ ਓਦੋਂ ਸਾਨੂੰ ਆਪ ਔਣਾ ਪੈਂਦਾ ਏ।
ਵੇਖਿਓ ਸਤਿਜੁਗ ਦਾ ਰਥ, ਕੌਣ ਇਹਂਦਾ ਰਥਵਾਹੀ ਬਣਦਾ ਏ।
ਈਸ਼ਰ ਜਿਹੜਾ ਹੁੰਦਾ ਕਮਲ ਨੈਨ ਹੁੰਦਾ ਜੇ,
ਦਿਲ ਤਾਂ ਵੜਾ ਕਰਦਾ ਵੱਡੇ ਵੱਡੇ ਬਚਨ ਕਰੀਏ,
ਪਰ ਤੁਹਾਨੂੰ ਸਮਝ ਨਹੀਂ ਔਂਦੀ,
ਅਸੀਂ ਜੇਹੜੇ ਬਚਨ ਕਰਦੇ ਆਂ ਕਈ ਭੁੱਲ ਜਾਂਦੇ ਨੇ,
ਤੁਹਾਡੇ ਵਰਗੇ ਈ ਹੋ ਕੇ ਬਚਨ ਕਰਦੇ ਆਂ।
ਇਕ ਸੁਦਾਮੇ ਦਾ ਦਲਿਦਰ ਕੱਟਿਆ ਤੇ
ਕਿੰਨੀਆਂ ਬਾਣੀਆਂ ਤੁਰੀਆਂ ਔਂਦੀਆਂ ਨੇ।
ਤੁਸੀਂ ਸਾਰੇ ਦਲਿਦਰੀ ਤੇ ਭੁੱਖੇ ਬੈਠੇ ਜੇ,
ਭੁੱਖ ਹੁਣ ਤਾਂ ਨਹੀਂ ਵਰਤਾਈ,
ਬਾਬੇ ਹੋਰਾਂ ਬਾਣੀ ਲਖਵਾਈ ਸੀ,
ਸਾਡਾ ਕਿਹਾ ਮੋੜ ਨਹੀਂ ਸੀ ਸਕਦੇ
ਸਾਧ ਸੰਗਤ ਵੜੀ ਚੀਜ ਜੇ,
ਬਾਣੀ ਵਿਚ ਭੁਲੇਖਾ ਕੋਈ ਨਹੀਂ ਜੀਅ ਵਿਚ ਭੁਲੇਖਾ ਜੇ।
ਅਮਲੀਆ ਭੁਲੇਖਾ ਕੋਈ ਨਹੀਂ ਰੱਖਿਆ।
ਬਾਰ ਵਿਚ ਸਾਡਾ ਬਚਨ ਸੀ,
ਪੰਜ ਵੇਰਾਂ ਨਾਂ ਲੈ ਕੇ ਦੇ ਦੇਈਏ ਤੇ ਤੜਫਦਾ ਹਟ ਜਾਂਦਾ ਏ।
ਅਸਾਂ ਆਪਣੇ ਧਾਮ ਨੂੰ ਬੜੀ ਵਡਿਆਈ ਦਿਤੀ ਆ,
ਬਿਰਾਜਮਾਨ ਜੁ ਉਤੇ ਹੁੰਦੇ ਹੋਏ।
ਜਿਥੇ ਸਾਡੇ ਚਰਨ ਪੈ ਜਾਣ
ਓਹ ਵੀ ਥਾਂ ਪੂਜਨੀਕ ਬਣ ਜਾਣਾ ਹੋਇਆ।
ਮੋਤਿਆ ਉਰੇ ਆ ਜਾ।
ਐਹੋ ਵੇਲਾ ਸੀ ਜਦੋਂ ਪਰਲਾਦ ਦੇ ਸੰਕਟ ਕੱਟੇ ਸੀ।
ਦਲੀਪ ਸਿੰਘ ਗਗੋਬੂਏ ਵਾਲਾ ਕਿਥੇ ਆ।
ਅਮਲੀਆ ਸਾਰਿਆ ਦੇ ਦੁੱਖ ਝਾੜੀਏ।
ਇਹ ਬੈਠੇ ਰਹਿੰਦੇ ਨੇ ਤਾਂ ਵੀ ਦੁੱਖ ਹਟਾ ਦੇਨੇ ਆਂ।
ਜਿਥੇ ਕੋਈ ਨਾ ਪੁੱਜੇ ਓਥੇ ਹਾਜਰ ਹੁੰਦੇ ਆਂ।
ਬਾਂਹ ਓਹਦੀ ਫੜੀਏ ਜਿਹੜਾ ਹਾਜਰ ਹੋਣ ਵਾਲਾ ਹੋਵੇ।
ਬੇਬੇ ਕੀ ਗੱਲ ਆ
ਸਾਡੇ ਚਰਨਾਂ ਵਿਚ ਆਜੇ ਤੇ ਠੀਕ ਹੋ ਗਿਆ।
ਜੀਹਦੇ ਭਾਗਾਂ ਵਿਚ ਨਾ ਹੋਵੇ ਓਹਨੂੰ ਪਤਾ ਵੀ ਹੁੰਦਾ
ਤੇ ਫੇਰ ਰਹਿ ਜਾਂਦੇ ਨੇ।
ਹੁਣ ਫੇਰ ਵੇਖੋ ਕਈ ਰਹਿਗੇ ਨੇ।
ਵੀਰੋ ਕਿਥੇ ਆ, ਸੁਤੀ ਤਾਂ ਨਹੀਂ, ਪ੍ਰਸ਼ਾਦ ਕਰਾ ਕੇ,
ਚਬਲ ਸੁੱਤੀ ਆ।
ਲਾਲਾਂ ਨੂੰ ਪਰਖਣਾ ਤੁਹਾਡਿਆਂ ਨੂੰ
ਕਿਉਂ ਬੰਸੋ ਚਬਲੇ ਲਿਆ ਜਗਤਾਰ ਨੂੰ।
ਚੀਜ ਇਕੋ ਹੁੰਦੀ ਆ ਦੋ ਨਹੀਂ
ਅਸੀਂ ਤਾਂ ਠੀਕ ਕਰਦੇ ਆ।
ਜਿਸ ਤਰਾਂ ਨਾਂ ਜਗਤਾਰ ਦਾ ਰੱਖਿਆ
ਏਸੇ ਤਰਾਂ ਹੁਣ ਪ੍ਰਭਜੋਤ ਸਿੰਘ ਰੱਖਿਆ ਜੇ।
ਅਸੀਂ ਗੁੱਸਾ ਤਾਂ ਕਰਦੇ ਨਹੀਂ
ਜਿਹੜਾ ਭੁੱਲਦਾ ਓਹਨੂੰ ਅਸੀਂ ਪਹਿਲੋਂ ਸੱਦਦੇ ਆ।
ਨੱਥਾ ਸਿੰਘ ਕੱਲਾ ਆਇਆਂ ਏਂ।
ਜਿਦਣ ਅਸੀਂ ਭੁੱਚਰ ਗਏ ਸਾਂ ਓਦਣ ਵੀ ਨਾਲ ਸੀ ਸਾਡੇ।
ਜਿਹਨੂੰ ਕਿਸੇ ਨੂੰ ਖਿਚ ਵੱਜਦੀ ਆ, ਓਦੋਂ ਕੋਈ ਏਦਰ ਔਦਾ।
ਤੂੰ ਤਾ ਵੇਖ ਲਿਆ ਨਾ ਕਿੰਨਾ ਸਰੀਰ ਭੰਨਦੇ ਸਾਂ ਜੋਤ ਵਿਚ ਆਣ ਕੇ।
ਦੁਨੀਆ ਨੇ ਇਕ ਧੱਕਾ ਨਹੀਂ ਝੱਲਿਆ।
ਬਹਿਜਾ, ਜੇ ਸਾਡੇ ਵਲੇ ਖਿਆਲ ਰੱਖੇਗਾ
ਤੇ ਫੇਰ ਤੈਨੂੰ ਵੀ ਨਾਲ ਖਿੱਚੀ ਫਿਰਾਂਗੇ।
ਇੰਦਰ ਸਿੰਘ ਗਲਤੀਆਂ ਨਾ ਕਰਿਆ ਕਰੋ,
ਵੱਡੀਆਂ ਗਲਤੀਆਂ ਕਰਦੇ ਜੇ,
ਜੇਹੜੀਆਂ ਤੁਹਾਨੂੰ ਕਰਨੀਆਂ ਨਹੀਂ ਚਾਹੀਦੀਆ।
ਪਾਤਸ਼ਾਹ ਦਾ ਖਜਾਨਾ ਤੁਹਾਡੇ ਹੱਥ ਵਿਚ ਆ,
ਤੁਹਾਨੂੰ ਕਾਹਦਾ ਘਾਟਾ ਏ।
ਤੁਸਾਂ ਸਾਡੇ ਚਰਨਾਂ ਵਿਚ ਕੀ ਖਲੌਣਾ ਅਸੀਂ ਜੁ ਖਲੋਨੇ ਆ।
ਕਾਰਨ ਅਮਲੀਆ ਵੜਾ ਵੱਡਾ ਸੀ,
ਅਸਾਂ ਆਖਿਆ ਇਕ ਜਗਾ ਕੇ ਲਿਆਇਓ ਜੇ
ਅਸੀਂ ਪਲੰਘ ਤੋਂ ਤਾਕਤਾਂ ਕੱਢਕੇ ੫ ਕਰਾਂਗੇ।
ਬਾਬੇ ਮਨੀ ਸਿੰਘ ਦਾ ਸਿਖਾਂ ਨੂੰ ਭੁਲੇਖਾ ਨਹੀਂ
ਤੇ ਦੂਜਿਆ ਸਾਹਿਬਜਾਦਿਆ ਦਾ ਭੁਲੇਖਾ ਸੀ,
ਅਸਾਂ ਸਾਹਿਬਜਾਦਿਆ ਦਾ ਭੁਲੇਖਾ ਕੱਢਣਾ ਸੀ।
ਸੱਚੇ ਪਿਤਾ ਕਈ ਸਾਲ ਹੋ ਗਏ ਨੇ
ਬਾਬੇ ਹੋਰਾਂ ਆਂਦੇ ਸੀ ਪਾਤਸ਼ਾਹ ਰਕਾਬੇ ਪੈਰ ਪਾਇਆ ਏ।
ਏਸੇ ਤਰਾਂ ਠੀਕ ਆ ਸਾਡਾ ਪੈਰ ਵੀ ਵੱਡਾ ਹੁੰਦਾ ਨਾ,
ਹੈ ਤਾਂ ਏਸੇ ਤਰਾਂ ਅਮਲੀਆ।
ਏਨਾਂ ਚਿਰ ਹੋਰ ਹੋਣ ਨਾਲ ਨਾ ਬਣਾਕੇ ਮਲੀਆ ਮੇਟ ਹੋ ਜੂ
ਫੇਰ ਏਨਾਂ ਨੂੰ ਚੀਜ ਸੰਭਾਲਣ ਦਾ ਪਤਾ ਹੋਜੂ,
ਕਿਸ ਤਰਾਂ ਮਿਲੀ ਆ।
ਛੇਤੀ ਤਾਂ ਲੱਗੇ ਸਾਂ ਕਰਨ ਅਮਲੀਆ
ਏਨੇ ਨਾਲ ਬਾਬੇ ਹੋਰਾਂ ਦਾ ਬਚਨ ਸਤ ਹੋ ਜੂ, ਬਾਰਾਂ ਕੋਹਾ ਵਾਲਾ।
ਤੁਹਾਨੂੰ ਡਰ ਨਹੀਂ ਹੋਣਾ ਚਾਹੀਦਾ, ਲੋਕੀ ਰੋਣਗੇ ਤੇ ਤੁਸੀਂ ਹੱਸੋਗੇ।
ਵੇਲਾ ਆਇਆ ਤੇ ਜੇ ਤੁਹਾਨੂੰ ਹੁਣ ਲੈ ਕੇ ਤੁਰ ਪਈਏ ਤੇ
ਲੋਕੀ ਵੀ ਬਚ ਜਾਣਗੇ।
ਤੁਹਾਡੇ ਤਾਂ ਕੋਲ ਹੁੰਦੇਂ ਆ ਤੁਹਾਨੂੰ ਵਡਾ ਮਾਣ ਹੋਣਾ ਚਾਹੀਦਾ
ਕਿ ਸਵਾ ਦਾ ਪ੍ਰਸਾਦ ਕਰਾਕੇ ਅਸਾਂ ਹੁਣੇ ਸੱਦ ਲੈਣੇ ਨੇ।
ਪੈਂਡਾ ਤਾ ਵੜਾ ਬੈਕੁੰਠ ਧਾਮ ਦਾ ਦੂਰ ਏ,
ਪਰ ਤੁਹਾਡੇ ਅਸੀਂ ਕੋਲ ਹੁੰਦੇ ਆ।
ਅਮਲੀਆ ਇਕ ਛਿਨ ਵਿਚ ਔਂਦੇ ਆਂ।
ਏਥੇ ਹਨੇਰਾ ਨਹੀਂ, ਜਿਨੀ ਦਾਤ ਵੰਡੀਏ ਓਨਾ ਚਾਨਣ ਹੁੰਦਾ ਜੇ।
ਅਮਲੀਆ ਪੂਰੇ ਗੁਰ ਦੀ ਵਡਿਆਈ ਵੜੀ ਹੁੰਦੀ ਆ।
ਜਿਸ ਤਰਾਂ ਚੰਨਣ ਦੇ ਕੋਲ ਨਿੰਮ ਦੀ ਬਾਸ਼ਨਾ ਹੁੰਦੀ ਆ
ਏਸੇ ਤਰਾਂ ਸੰਗਤ ਵਿਚ ਕੁਸੰਗੀ ਵੀ ਤਰ ਜਾਦਾ ਜੇ।
ਬਚਨ ਸੁਣ ਤੇ ਤੈਨੂੰ ਬਚਨ ਦੱਸੀਏ,
ਅਮਲੀਆ ਜਿਸ ਤਰਾਂ ਤੂੰ ਪੁੱਤ ਨਹੀਂ ਮਰਵਾ ਸਕਦਾ,
ਏਸੇ ਤਰਾਂ ਤੂੰ ਪੰਜ ਤਤ ਤੇ ਦੁਨੀਆ ਦੇ ਵਿਕਾਰਾਂ ਨੂੰ ਨਹੀਂ ਮਾਰ ਸਕਦਾ।
ਅਸੀਂ ਵੀ ਏਹੋ ਬਚਨ ਆਂਦੇ ਆ ਸਾਡੇ ਬੱਚੇ ਨੇ,
ਜੇਹੜਾ ਸਾਡੇ ਵਲ ਇਕ ਕਦਮ ਤੁਰੇ
ਤੇ ਸਾਨੂੰ ੧੦੦੦ ਕਦਮ ਤੁਰਨਾ ਪੈਂਦਾ ਏ।
ਕਲਜੁਗ ਦੀ ਰੀਤੀ ਹੋਰ ਸੀ,
ਨੀਤੀ ਤੇ ਚਲੇ ਤੇ ਰੀਤੀ ਤੇ ਨਹੀਂ ਚਲੇ।
ਗੁਰਬਾਣੀ ਵਿਚ ਭਾਈ ਗੁਰਦਾਸ ਨੇ ਲਿਖਿਆ
ਓਨ ਆਖਿਆ ਜੀਵ ਮਾਰਨਾ ਧਰਮ ਆ, ਤੇ ਅਧਰਮ ਕਿਹੜਾ ਹੋਇਆ ?
ਗੁਰੂਆਂ ਦੀ ਰੀਸ ਕਰਦੇ ਨੇ,
ਓਹਨਾ ਤਾਂ ਮਾਰ ਵੀ ਲੈਣਾ ਹੋਇਆ ਤੇ ਜਵਾ ਵੀ ਲੈਣਾ ਹੋਇਆ।
ਮਾਰਨ ਵਾਲਾ ਜੇ ਮੁਨੀ ਬਣਜੇ ਤੇ ਰਾਖਸ ਕਿਹੜਾ ਹੋਇਆ।
ਇਕੋ ਜੀਅ ਮਾਰਨ ਦੀ ਲੋੜ ਹੈ,
ਆਪਣਾ ਆਪ ਪਛਾਨਣ ਦੀ ਲੋੜ ਹੈ।
ਖੋਟੇ ਖਰੇ ਏਥੇ ਪਰਖੀਏ ਜੇ।
ਐਵੇਂ ਵੇਖਕੇ ਸਿਖਾਂ ਵੱਲ ਨਾ ਮੱਥਾ ਟੇਕਿਓ ਜੇ,
ਟੋਹਕੇ ਢੂੰਡ ਕੇ ਲੜ ਲੱਗਿਓ ਜੇ।
ਅੱਜ ਤਾਂ ਵੇਲਾ ਜੇ ਪਰਖਣ ਵਾਲਾ
ਜਦੋਂ ਦੇ ਜੋਤ ਰੂਪ ਹੋਏ ਆਂ ਜੋ ਬਚਨ ਮੂੰਹੋ ਕੱਢਾਂਗੇ ਪੂਰਾ ਕਰਾਂਗੇ
ਜਿਨਾਂ ਚਿਰ ਪੂਰਾ ਨਾ ਹੋਊ
ਓਨਾ ਚਿਰ ਅਗਾਂਹ ਸੰਗਤ ਵਿਚ ਬਚਨ ਨਹੀਂ ਕਰਦੇ।
ਜਿੰਨਾਂ ਚਿਰ ਦਇਆ ਨਾ ਹੋਵੇ
ਓਨਾਂ ਚਿਰ ਸੰਗਤ ਵਿਚ ਕੋਈ ਖਲੌਦਾ ਨਹੀਂ,
ਚਾਰ ਗਾਲਾਂ ਕੱਡਕੇ ਭਾਵੇਂ ਚਲਿਆ ਜਾਵੇ।
ਅਸਾਂ ਤਿੰਨ ਵਜੇ ਚਲੇ ਜਾਣਾ ਸੀ ਬਦੋ ਬਦੀ ਉਤੇ ਟੈਮ ਲੈਗੇ।
ਜੇ ਮਾਸਟਰ ਅਸੀਂ ਫੇਰ ਸੰਗਤ ਨੂੰ ਦੱਸਦੇ ਆ,
ਵੇਖਿਓ ਡੋਲਿਓ ਨਾ,
ਬਾਬੇ ਹੋਰਾ ਦੀ ਲਿਖਤ ਸੀ ਐਥੇ ਵੀ ਤੇ ਇਹਵੀ ਪੂਰੀ ਕਰਨੀ ਆ।
ਹੁਣ ਫੇਰ ਓਦੋ ਆਵਾਂਗੇ ਜਦੋਂ ਨਾਲ ਲੈ ਕੇ ਤੁਰਨਾ ਹੋਇਆ।
੫ ਜੇਠ ੨੦੦੬ ਬਿਕ੍ਰਮੀ ਕਲਸੀ ਬਚਨ ਹੋਏ
ਚਿੰਤਾ ਦੇ ਵਿਚ ਸਹਾਈ ਕੋਈ ਨਹੀਂ ਹੁੰਦਾ, ਸਾਰੇ ਪਿੱਛਾ ਦੇ ਜਾਂਦੇ ਨੇ।
ਪ੍ਰਸ਼ਾਦ ਦੇ ਦੇਈਏ ਬੀਬੀ ਨੂੰ, ਸੰਗਤੇ ਬਹਿ ਜਾ।
ਬੀਬੀ ਪਾਲੋ ਬੇਬੇ ਜਾਣ ਲੱਗੇ ਅੰਮ੍ਰਿਤ ਲੈ ਜਿਓ ਜੇ
ਤੇ ਸਾਰੇ ਅੰਦਰ ਛੱਟਾ ਦੇ ਦਿਓ ਜੇ।
ਸਾਰੇ ਬਹਿਜੋ ਹੁਣ।
ਤੇਜਾ ਸਿੰਘ ਸੰਗਤ ਦੇ ਵਿਚ ਅੰਦਰ ਤੇ ਬਾਹਰ ਫਿਰਕੇ ਪੁੱਛਲਾ,
ਕੋਈ ਨਿਆਸਰਾ ਨਾ ਰਹਿਜੇ,
ਤੇ ਜੇਹੜਾ ਕੋਈ ਵੱਡੇ ਮਾਣ ਵਾਲਾ,
ਜਿਨ ਭੁਲੇਖਾ ਕੱਢਣਾ ਓਹ ਵੀ ਆ ਜੇ।
ਜੇਹੜਾ ਅੱਜ ਦਿਨ ਆ ਫੇਰ ਨਹੀਂ ਲੱਭਣਾ।
ਅਮਲੀਆ ਭਾਣੇ ਨੂੰ ਸਤਿ ਕਰਕੇ ਮੰਨੀ ਜਾਈਏ ਤੇ ਡੋਲੀ ਦਾ ਨਹੀਂ।
ਈਸ਼ਰ ਸਰਬ ਵਿਚ ਰੋਮ ਰੋਮ ਵਿਚ ਰਵਿਆ ਜੇ।
ਅਸੀਂ ਹੁਣ ਆਪਣੀ ਖੇਡ ਪੂਰੀ ਕਰੀ ਬੈਠੇ ਜੇ।
ਇਕੋ ਕਾਰਜ ਰਹਿ ਗਿਆ ਨਿੱਕਾ ਜਿਹਾ,
ਨਾ ਕਰੀਏ ਤੇ ਝੂਠੇ ਹੁੰਦੇ ਆ, ਲਿਖਾ ਜੇ ਬੈਠੇ ਪਹਿਲੋਂ।
ਅਮਲੀਆ ਅਰਜ ਤੁਹਾਡੀ ਇਕੋ ਆ ਵੱਡੀ,
ਵੇਲਾ ਤਾਂ ਹੁਣ ਈ ਆ ਬੰਨੇ ਲੌਣ ਦਾ।
ਲੈ ਪ੍ਰੀਤਮ ਸਿੰਘ ਤੁਹਾਨੂੰ ਹੁਣ ਪਿੱਛਾ ਨਹੀਂ ਦੇਂਦੇ,
ਉਠ ਤਾਂ ਲੈ ਫੜ ਪ੍ਰਸਾਦ, ਨਾਲੋ ਨਾਲ ਤੈਨੂੰ ਸ਼ਬਦ ਦੇੇਂਦੇ ਰਹਵਾਂਗੇ।
ਮੈ ਹੁਣ ਗੋਪੀਆ ਦਾ ਨਾਥ ਤੇ ਬੰਦੀ ਛੋਡਤ ਜੇ।
ਐਨੀ ਤਾਂ ਸੰਗਤ ਦਾ ਬਚਨ ਨਹੀਂ ਮੋੜਿਆ ਜਾਦਾ।
ਪ੍ਰਸ਼ਾਦ ਕਾਹਦਾ ਏ,
ਜਿਧਰ ਵੇਖਿਆ ਕਰੇਗਾ ਤੇਰੇ ਨਾਲ ਰਿਹਾ ਕਰਾਂਗੇ,
ਤੇਰੇ ਅੰਗ ਸੰਗ ਹੋ ਕੇ ਰਹਿਵਾਂਗੇ।
ਓਹਨੂੰ ਚਬਲ ਨੂੰ ਫੇਰ ਸਮਝਾ ਛੱਡੀ।
ਪ੍ਰੀਤਿਆ ਕਾਰਜ ਤਾਂ ਤੇਰਾ ਹੋਇਆ,
ਪ੍ਰੀਤਿਆ ਬੇਨਤੀ ਕੋਈ ਹੋਰ ਵੀ ਹੈਗੀ ਜੇ।
ਕਾਕੇ ਦਾ ਨਾਂ ਰਗਬੀਰ ਸਿੰਘ ਜੇ।
ਦਰਸ਼ਨਾਂ ਤੇਰੀ ਭੁੱਲ ਨੇ ਤਾਂ ਸਾਰਾ ਪ੍ਰਵਾਰ ਬੰਨਕੇ ਮਾਰਤਾ,
ਐਸ ਵੇਲੇ ਕਿਨਾ ਕਸ਼ਟ ਉਠੌਣਾ ਪਿਆ ਏ।
ਏਸੇ ਕਰਕੇ ਅਸਾਂ ਬਚਨ ਲਿਖਕੇ ਘੱਲਤੇ ਸੀ ਐਥੇ ਤੇ ਓਥੇ ਵੀ।
ਕਰੋ ਅਰਜ ਜਿਨ ਕਰਨੀ ਆ।
ਪਾਤਸ਼ਾਹ ਗੱਜਣ ਤੇ ਦਇਆ ਕਰੋ।
ਹੁਣ ਗੱਜਣ ਕਿਥੇ ਆ, ਅਮਲੀਆ ਦੁੱਖ ਕਿਹੜਾ ਏ,
ਦੁੱਖ ਇਕ ਆ ਕੇ ਦੋ ਜੇ।
ਏਨਾਂ ਪਤਾ ਤੇ ਫੇਰ ਹੋਰ ਕੀ ਤੁਹਾਨੂੰ
ਗੁਰਬਚਨ ਸਿੰਘ ਰਹਿਣ ਨਹੀਂ ਦੇਂਦੇ
ਜਿਥੇ ਹੋਵੋਗੇ ਪਹਿਲੋਂ ਨਾਲ ਖੜਾਂਗੇ।
ਸਾਡਾ ਫੋਟੂ ਸਾਮ੍ਹਣੇ ਰੱਖ ਕੇ ਤੇ ਸ਼ਬਦ ਬਹਿ ਕੇ ਪੜ੍ਹਦੇ ਜੇ।
ਕਿੰਨਾਂ ਭੁੱਲਦੇ ਜੇ, ਫੋਟੂ ਔ ਲਾਹ ਦਿਓ,
ਏਥੇ ਇਕੋ ਈ ਲੱਗੂ, ਬਹੁਤੇ ਨਹੀਂ ਲਗਦੇ।
ਸ਼ਬਦ ਪੜ੍ਹੋ
‘‘ਹੰਸਾਂ ਦੇਖ ਤਰੰਦਿਆ ਬੱਗਾ ਆਇਆ ਚਾਉ,’’
ਬਾਹਰ ਜਾ ਕੇ ਤੇ ਚਾਰ ਚੁਫੇਰੇ ਮੂੰਹ ਕਰਕੇ ਪੜ੍ਹਿਓ ਜੇ,
ਸ਼ਬਦ ਉਚੀ ਉਚੀ ਪੜ੍ਹਿਓ ਜੇ।
ਪ੍ਰੀਤਮ ਸਿੰਘ ਕਿਥੇ ਆ,
ਕੀ ਗਲ ਪ੍ਰੀਤਮਾ,
ਤਾਪ ਚੜਿਆ ਤੇ ਬੇਨਤੀ ਤਾਂ ਤੂੰਵੀ ਨਹੀਂ ਨਾ ਕੀਤੀ
ਅਸਾਂ ਤਾ ਚੁਟਕੀ ਮਾਰਕੇ ਦੁੱਖ ਝਾੜ ਦੇਣੇ ਹੋਏ।
ਪਤਾ ਲੱਗਾ, ਪ੍ਰੀਤਮਾ ਕੀ ਗੱਲ ਆ,
ਐਨਾ ਭਾਰ ਸੰਗਤ ਦਾ ਤੇਰੇ ਉਤੇ ਸੁਟਿਆ ਏ,
ਕੋਈ ਝੱਲਣਾ ਸੌਖਾ ਏ, ਬਹਿਜਾ ਹੁਣ।
ਸੁਣਨ ਦੇ ਨਾਲ ਪ੍ਰਤੀਤ ਨਹੀਂ ਅਉਂਦੀ,
ਨੈਣੀ ਪੇਖਣ ਨਾਲ ਤਾਂ ਔਣੀ ਚਾਹੀਦੀ ਆ ਨਾ।
ਸਾਨੂੰ ਛੇਤੀ ਤਾਂ ਔਣਾ ਪੈਂਦਾ ਵੇਲਾ ਕਲਜੁਗ ਦਾ,
ਤੇ ਕਲਜੁਗ ਦਾ ਰਥ ਅਗਨ ਦਾ,
ਕੂੜ ਇਹਦਾ ਰਥਵਾਹ ਜੇ।
ਸਭ ਕੁਛ ਆ ਇਹਦੇ ਵਿਚ,
ਸਥਿਰ ਰਹਿਣ ਵਾਲੀ ਚੀਜ ਕੋਈ ਨਹੀਂ ਇਹਦੇ ਵਿਚ,
ਸੋਲਾਂ ਪਹਿਰਾਂ ਵਿਚ ਸਾਰਾ ਦਰਬਾਰ ਰਸਨਾ ਵਿਚੋਂ ਕੱਢ ਦੇਈਏ।
ਮੈਂ ਸੋਲਾਂ ਕਲਾ ਸੰਪੂਰਨ ਜੇ ਮਾਰਣ ਵਾਲਾ ਤੇ ਵਜੌਣ ਵਾਲਾ ਜੇ।
ਮੈਂ ਜਲ ਥਲ ਵਿਚ ਜੇ, ਹੁਣ ਮੈਂ ਦੁਖ ਭੰਜਨ ਜੇ।
ਉਤਮ ਉਹ ਜੇ ਜਿਨ੍ਹਾਂ ਨੂੰ ਮੈਂ ਕੱਢ ਲਵਾਂ ਜੇ।
ਨਾਮੇ ਨੂੰ ਵੇਖ ਕੇ ਤੇ ਤ੍ਰਲੋਚਨ ਆ ਕੇ ਬਹਿ ਗਿਆ।
ਆਖੇ ਮੈਨੂੰ ਦੱਸ ਜਿਹੜਾ ਤੇਰਾ ਛੱਪਰੀਆਂ ਛੱਤਣ ਵਾਲਾ
ਤੇ ਦੁੱਧ ਪੀਣ ਵਾਲਾ, ਦੋਹਿਰਾ ਫੇਰਨ ਵਾਲਾ।
ਮੈਨੂੰ ਵੀ ਦੱਸ।
ਏਥੇ ਓ ਪਹੁਚੇ ਭਗਤੀ ਵਾਲਾ ਤੇ ਪ੍ਰੇਮ ਵਾਲਾ।
ਈਸ਼ਰ ਨਾ ਥੱਲੇ ਤੇ ਨਾ ਉਤੇ ਜੇ ਸਚਖੰਡ ਵਿਚ ਜੇ।
ਇਹ ਮਾਤਲੋਕ ਜੇ,
ਜੇ ਤਾਰੇ ਤਾਂ ਲੱਖਾਂ ਵਰੇ ਦੇ ਪਾਪੀ ਨੂੰ ਤਾਰ ਦੇਵੇ।
ਗੁਰੂ ਤੋਂ ਬਿਨਾ ਮੁਕਤ ਨਹੀਂ ਹੁੰਦੀ,
ਜੇਹੜਾ ਗੁਰੂ ਤੋ ਬੇਮੁਖ ਹੋਵੇ, ‘‘ਵਿਆਪਨ ਸਭੇ ਰੋਗ’’।
ਏ ਧਰਤ ਸੁਹਾਵੀ ਜੇ,
ਏਸ ਦੇਸ ਵਿਚ ਗੁਰੂ ਨਾਨਕ ਸੇਲੀ ਟੋਪੀ ਬੰਨਕੇ ਫਿਰਦਾ ਰਿਹਾ।
ਰੋੜਾਂ ਤੇ ਸੇਜਾਂ ਕੀਤੀਆਂ, ਜੀਅ ਕਿਸੇ ਮੰਨਿਆ ਨਹੀਂ ਸੀ,
ਕੁਰਾਹੀਆ ਆਂਦੇ ਸੀ।
ਓਹੋ ਝੂਠ ਲੋਕਾਂ ਨੂੰ ਲੈ ਕੇ ਬਹਿ ਗਿਆ ਜੇ।
ਈਸ਼ਰ ਜਿਹੜਾ ਮੜੀਆਂ ਮਸਾਣਾਂ ਵਿਚ ਨਹੀਂ ਜੇ ਰਹਿੰਦਾ।
ਤੁਸਾਂ ਅਰਜ ਕੀਤੀ ਸੀ ਕਿ ਪਾਤਸ਼ਾਹ ਸਮਾਧ ਪੁੱਟਕੇ
ਓਨਾਂ ਫੁਲ ਕੱਢ ਲਏ ਨੇ।
ਜਿੰਨਾਂ ਚਿਰ ਅਸੀਂ ਜੋਤ ਰੂਪ ਆ
ਓਨਾਂ ਚਿਰ ਸਮਾਧ ਨਹੀਂ ਜੇ ਰਹਿ ਸਕਦੀ।
ਸਾਥੋਂ ਬਿਨਾ ਪੁੱਛਿਆਂ ਸਮਾਧ ਬਣਾਈ ਸੀ।
ਜਿਦਣ ਅਸੀਂ ਲੰਮੇ ਪੈਕੇ ਮਿਣਿਆ ਸੀ,
ਲੋਕੀ ਆਂਦੇ ਸੀ ਪਾਤਸ਼ਾਹ ਹੁੰਦੇ ਤੇ ਘੱਟੇ ਵਿਚ ਮੂੰਹ ਰਗੜਦੇ ਤੇ ਲੇਟਦੇ ?
ਅਸਾਂ ਆਖਿਆ ਪਾਪੀਓ ਤੁਹਾਨੂੰ ਬੰਨ ਮਾਰਿਆ ਜੇ।
ਬਾਬੇ ਹੋਰਾ ਦੀ ਲਖਾਈ ਸੀ
ਬਾਬੇ ਹੋਰਾਂ ਖੇਤਾ ਵਿਚ ਇਕ ਵੇਰਾਂ ਜਰੂਰ ਵਾੜਨਾ ਸੀ
ਅਜੇ ਖੇਲ ਵੇਖੋਗੇ ਅਸੀਂ ਅਜੇ ਸਮੇਂ ਨੂੰ ਵੇਂਹਦੇ ਆਂ
ਅਜੇ ਸੰਗਤਾਂ ਖੋਰੇ ਕਿਧਰ ਕਿਧਰ ਭੌਣਾ ਏ।
ਅਸਾਂ ਐਨਾ ਚਰਨਾਂ ਨਾਲ ਸ੍ਰਿਸ਼ਟੀ ਮਲ ਸੁਟਣੀ ਆ।
ਹੁਣ ਵੇਖਿਓ ਕਿਸ ਤਰਾਂ ਧੱਕਾ ਮਾਰਦੇ ਆਂ।
ਦੁਨੀਆ ਨੇ ਧੱਕਾ ਨਹੀਂ ਝੱਲਣਾ।
ਈਸ਼ਰ ਦੀ ਗਤੀ ਨੂੰ ਕੋਈ ਲਖ ਨਹੀਂ ਸਕਦਾ।
ਜੇ ਆਖੀਏ ਈਸ਼ਰ ਨੂੰ ਰਜਾ ਲਈਏ ਤੇ ਕੋਈ ਰਜਾ ਨਹੀਂ ਸਕਦਾ।
ਜੇ ਕਰੇ ਤਾਂ ਤਿਲਾ ਫੁਲਾਂ ਨੂੰ ਕੱਖਾਂ ਤੋਂ ਲੱਖਾਂ ਕਰ ਦੇਂਦਾ ਜੇ।
ਏਨ੍ਹਾਂ ਜੀਆਂ ਦਾ ਕੀ ਵਸ ਆ ਈਸ਼ਰ ਦੀ ਗਤੀ ਨੂੰ ਲਖ ਸਕਣ।
ਭਾਵੇਂ ਵਿਚ ਬੈਠਾ ਹੋਵੇ ਭਾਵੇਂ ਰੜੇ ਬੈਠੇ ਹੋਈਏ।
ਢਾਈ ਕਰਮਾਂ ਧਰਤੀ ਮੰਗੀ, ਸੰਗਤ ਦੇ ਵਿਚ ਆਣਕੇ।
ਵੇਖੋ ਭੁਲੇਖਾ ਕਿਡਾ ਸੀ, ਢਾਈ ਮੰਨ ਲਈ,
ਆਖਿਆ ਮੇਰਾ ਕੀ ਵਿਗੜਨਾ। ਮੈਂ ਨੌ ਖੰਡਾਂ ਦਾ ਮਾਲਕ।
ਤੇ ਸਾਰੀ ਸ੍ਰਿਸ਼ਟੀ ੨ ਕਰਮਾਂ ਹੋਈ ਤੇ ਆਖਿਆ ਲਿਆ ਭਗਤਾਂ
ਤੇ ਲੰਮਾ ਪੈ ਗਿਆ ਤੇ ਫੜਕੇ ਗਲ ਨਾਲ ਲਾ ਲਿਆ ਤੇ
ਪਤਾਲ ਦਾ ਰਾਜਾ ਬਣਾ ਦਿਤਾ।
ਜਿੰਨਾ ਚਿਰ ਈਸ਼ਰ ਨਾ ਹੋਵੇ ਕਿਹੜਾ ਦੱਸੇ।
ਪਿਓ ਨਾ ਹੋਊ ਤੇ ਪੁੱਤ ਕਿਥੋਂ ਹੋ ਜੂ।
ਗੰਜਾ ਕਿਥੇ, ਆਜਾ ਐਧਰ, ਫੜਲਾ ਗੰਜਿਆ ਲੈ ਜਾ
ਪਰੇ ਸੰਗਤ ਤੇ ਹੋ ਜਾ।
ਚਾਰੇ ਪੱਲੇ ਫੜ ਲਓ, ਸਾਡਾ ਚੌਰ ਦੇ ਦਿਓ ਲੰਮਾ,
ਤੇ ਪੜ੍ਹੋ ਸ਼ਬਦ
‘‘ਪ੍ਰੇਮ ਪਟੋਲਾ ਤੈਸ਼ਹੁ ਦਿਤਾ ਢਾਕਣ ਕੋ ਪਤ ਮੇਰੀ ਜੀ’’।
ਬਚਨ ਕਰਨਾ ਹੁੰਦਾ ਜੀਹਨੂੰ ਵਿਚਾਰ ਬਚਨ ਦੀ,
ਐਹੋ ਜਈ ਖੇਡ ਅਮਲੀਆ ਕਦੀ ਹੋਈ ਸੀ।
ਧੰਨ ਧੰਨ ਅਮਲੀਆ ਤੁਹਾਨੂੰ ਕਹਿਣਾ ਚਾਹੀਦਾ।
ਦਸਵੇਂ ਪਾਤਸ਼ਾਹ ਨੇ ਆਪਣੇ ਬੱਚੇ ਵਾਰ ਤੇ ਸੀ
ਤੇ ਤੂੰ ਇਕ ਸੰਗਤ ਬਦਲੇ ਦੇ ਤਾ ਤੇ ਕੀ ਹੋਇਆ।
ਏਸੇ ਕਰਕੇ ਗੰਜੇ ਨੂੰ ਆਖਤਾ ਸੀ ਓਹ ਵੀ ਪੌਣ ਆ
ਜੇਹੜੀ ਵਿਚੋਂ ਨਿਕਲ ਜਾਦੀ ਆ।
ਕਲਜੁਗ ਵਿਚ ਅਮਲੀਆ ਪਹਿਲਾ ਕਹਿਰ ਤੇਰੇ ਨਾਲ ਹੋਇਆ
ਸਾਡੇ ਚਰਨਾਂ ਵਿਚ।
ਸਾਡੇ ਚਰਨਾਂ ਦਾ ਵਾਸ ਮੰਗੋ,
ਕੋਲ ਲੈ ਜੇ ਤੇ ਵਾਸ ਹੋਵੇ ਨਾ।
ਨਾ ਓਹ ਤੇਰਾ ਨਾ ਕਿਸੇ ਦਾ, ਜੀਹਦੀ ਦਾਤ ਸੀ ਓਹਦੇ ਪਾਸ ਆ।
ਪ੍ਰੀਤਮ ਸਿੰਘ ਨੂੰ ਕਿਹਾ ਸੀ ਬੜਾ ਭਾਰ ਈ ਸੰਗਤ ਦਾ,
ਇਕ ਅਸੀਂ ਜਰੂਰ ਖੜਨਾ ਸੀ।
ਕੋਈ ਨਾ ਕੋਈ ਜਰੂਰ ਲੈ ਜਾਣਾ ਜੀਅ,
ਅਸਾਂ ਤਾਂ ਆਪਣਾ ਵਿਹਾਰ ਕਰਨਾ ਸੀ।
ਵਿਹਾਰ ਤੇ ਕਾਰ ਕਰਨੀ ਸੀ।
ਦੁਨੀਆ ਥੁੱਕਾਂ ਮੂੰਹ ਵਿਚ ਪੌਂਦੀ ਆ, ਐਡਾ ਗੁਰੂ ਤੇ ਬਚਾਇਆ ਫੇਰ ਨਹੀਂ ।
ਅਮਲੀਆ ਦੇਹ ਤਾਂ ਅਸਾਂ ਆਪਣੀ ਨਾਲ ਪਿਆਰ ਨਹੀਂ ਕੀਤਾ।
ਅੱਗੇ ਓਅੰਕਾਰ ਸੀ, ਤੇ ਹੁਣ ਹੋਰ ਕੋਈ ਰੱਖਾਂਗੇ।
ਸਾਰੀ ਦੁਨੀਆ ਮਿਟਜੂ ਤੇ ਤੂੰ ਰਹੇਗਾ।
ਸੰਸਾਰ ਕਰਕੇ ਦੁਖ ਆ, ਤੇ ਵਿਹਾਰ ਕਰਕੇ ਨਹੀਂ।
ਜਿਹੜੇ ਸਿਖ ਨੇ ਏਸ ਵੇਲੇ ਨੂੰ ਲੱਭਦੇ,
ਬਚਨ ਤੋਂ ਬਿਨਾ ਨਾ ਕੋਈ ਔਂਦਾ ਤੇ ਨਾ ਕੋਈ ਜਾਂਦਾ।
ਬਚਨ ਕਰੀਏ ਤੇ ਦੇ ਜਾਈਏ ਬਚਨ ਕਰਦੇ ਹੋਈਏ ਤੇ ਲੈ ਜਾਈਏ।
ਪਰਸੋਂ ਜਦੋਂ ਸ਼ਬਦ ਪੜਾਇਆ ਸੀ ‘‘ਜਗਤ ਮੇਂ ਝੂਠੀ ਦੇਖੀ ਪ੍ਰੀਤ’’
ਤੇ ਕਿਸੇ ਨੇ ਅਰਜ ਨਹੀਂ ਕੀਤੀ ਕਿ ਸੱਚੇ ਪਾਤਸ਼ਾਹ
ਐਡੇ ਰਸ ਵਿਚ ਬੈਠੇ ਤੁਸੀ ਮਾਰੂ ਵਿਰਾਗ ਵਿਚ ਹੋ ਗਏ ਜੇ।
ਐਥੋ ਜਾਈਏ ਤੇ ਤੁਹਾਨੂੰ ਐਥੋਂ ਸਿਧਾ ਨਹੀਂ ਦੀਂਅਦਾ
ਕੰਧ ਦਾ ਵੀ ਓਹਲਾ ਹੋ ਜੇ ਤੇ।
ਇਹ ਖੇਡ ਵਰਤਾਈ ਜੇ
ਅਸੀਂ ਧਾਮ ਤਾਂ ਨਹੀਂ ਨਾ ਛੱਡ ਕੇ ਭੱਜ ਜਾਂਦੇ।
ਜਿਸ ਤਰਾਂ ਪਾਲ ਸਿੰਘ ਨੂੰ ਨਾਲ ਲਾਈ ਫਿਰਦੇ ਆ,
ਏਸੇ ਤਰਾਂ ਉਗਲ ਨਾਲ ਲਾਈ ਫਿਰਾਂਗੇ।
ਦਰਸ਼ਨ ਕਰਾਇਆ ਕਰਾਂਗੇ।
ਸੰਗਤ ਨੂੰ ਪਹਿਲੀ ਜੇਠ ਪੰਜਵੀ ਨੂੰ ਹੁਕਮ ਕੀਤਾ ਸੀ
ਕਿ ਅਸੀਂ ਆਪ ਲਿਖਾਈ ਕਰਾਂਗੇ।
ਜਦੋਂ ਗਗਨ ਹਿਲਿਆ ਪਤਾਲ ਤਾਂ ਹਿਲਣਾ ਹੋਇਆ।
ਏਸੇ ਤਰਾਂ ਏਨ੍ਹਾਂ ਚਰਨਾਂ ਨਾਲ ਪਤਾਲ ਮਲ ਸੁੱਟਣਾ ਜੇ।
ਇਹ ਬਚਨ ਮੋੜਨਾ ਕੋਈ ਥੋੜੀ ਗਲ ਨਹੀਂ,
ਅਸੀਂ ਕਿਸ ਤਰਾਂ ਲੱਕ ਟੁੱਟੇ ਵਾਂਙੂੰ ਪਏ ਸਾਂ।
ਅਮਲੀਆ ਕਲ ਵੀ ਵੇਲਾ ਸੀ ਜਦੋਂ ਮੋਤੇ ਨੂੰ ਉਠਾਇਆ ਸੀ,
ਅਸਾਂ ਆਖਿਆ ਅਮਲੀ ਹੋਰੀ ਭੁੱਲ ਬਖਸ਼ਾ ਲੈਣ,
ਕੋਈ ਸਿਖ ਨਹੀਂ ਮੂੰਹੋਂ ਫੁੱਟਿਆ।
ਸੂਰਤ ਨੇ ਬਚਨ ਮੋੜਿਆ ਸੀ ਭੁਚਰ
ਤੇ ਕੀ ਹਾਲ ਹੋਇਆ ਸੀ।
ਕਹਿਰ ਵਰਤਿਆ ਸੀ।
ਵਿਚ ਤਾਂ ਕੁਛ ਨਹੀਂ, ਨੱਪਣਾ ਘੁੱਟਣਾ ਕੀਹਨੂੰ ਆ।
ਤਿੰਨ ਘੰਟੇ ਹੋ ਗਏ ਨੇ ਦੇਹ ਛੱਡੀ ਨੂੰ,
ਅਜੇ ਤਾਂ ਸੱਟ ਵੱਜੀ ਆ ਨ,
ਬਾਕੀ ਤਾਂ ਕੋਈ ਨਹੀਂ ਨਾ ਰਹੀ।
ਓਥੇ ਕੋਲ ਕੌਣ ਆ।
ਹੁਣ ਉਲਟੀ ਜਈ ਬਣ ਜਾਣੀ ਊ,
ਦੁਨੀਆ ਤੇ ਆਖਿਆਈ ਬੜੀ ਹੋਊ,
ਇਹ ਤਾਂ ਬੰਸ ਗਾਲਣ ਵਾਲੀ ਗਲ ਹੋ ਜਾਣੀ ਆ।
ਸੰਸਾਰ ਦਾ ਮੋਹ ਕਰਕੇ ਦੁੱਖ ਆ,
ਵਸਤੂ ਦਾ ਪਤਾ ਨਹੀਂਂ ਏ ਕਿਥੇ ਪਈ ਆ।
ਸਿਖ ਆ ਤੇ ਬੇਬੇ ਸਿਖ ਈ ਰਹਿੰਦੇ ਨੇ,
ਏਥੇ ਓਥੇ ਸਾਡੇ ਈ ਸਿਖ ਰਹਿੰਦੇ ਨੇ।
ਸਾਨੂੰ ਕੋਈ ਓਹਲਾ ਸਿਖਾਂ ਦਾ।
ਤੁਹਾਨੂੰ ਮੋਹ ਕਰਕੇ ਏਨੀ ਤਕਲੀਫ ਉਲਟੀ ਬੜੀ ਹੋ ਜੂ,
ਤਕਲੀਫ ਬੜੀ ਉਠੌਣੀ ਪਊ ਫੇਰ।
ਬੇਬੇ, ਸਾਨੂੰ ਘਾਟਾ ਤਾਂ ਕੋਈ ਨਹੀਂਗਾ ਅਮਲੀਆ ਸਾਨੂੰ ਦਿਸਦਾ।
ਝੱਲੀ ਨਹੀਊ ਜਾਂਦੀ ਆਖਿਆਈ,
ਇਹ ਤਾਂ ਜੁਗ ਉਲਟੌਣ ਜਿੰਨਾਂ ਕੰਮ ਹੋ ਜਾਣਾ ਜੇ।
ਅਮਲੀਆ ਚਲੋ, ਤੁਸੀ ਸਾਰੇ ਜਾਓ, ਤੁਹਾਡੇ ਕਰਮ।
ਪਰਸੋਂ ਬਚਨ ਮੋੜਿਆ ਤੇ ਕਲ ਅਸਾਂ ਫੇਰ ਚੇਤਾ ਕਰਾਇਆ,
ਤੁਸਾਂ ਭੁੱਲ ਨਹੀਂ ਬਖਸ਼ਾਈ ਸਗੋ ਹੱਸਦੇ ਸੀ।
ਕਿੱਡਾ ਰਸ ਦੇ ਨਾਲ ਸਾਡਾ ਸੰਗਤ ਦੇ ਵਿਚ ਬਚਨ ਸੀ ਪਹਿਲਾ,
ਤੇ ਚਬਲ ਕਹਿਰ ਮੰਗਦਾ ਸੀ।
ਸੂਰਤਾ ਮੋਤਿਆ ਕੀ ਕੰਮ ਕਰਨਾ ਜੇ, ਸੰਸਾਰ ਵਿਚ ਉਲਟ ਹੋਜੂ।
ਰੀਤੀ ਬੜੀ ਉਲਟ ਹੋ ਜਾਣੀ ਆ।
ਪਾਤਸ਼ਾਹ ਜਿਸ ਤਰਾਂ ਤੁਹਾਡੀ ਮਰਜੀ ਆ ਕਰੋ।
ਮਰਜੀ ਤਾਂ ਅਸਾਂ ਕਰ ਲਈ ਆ,
ਹੁਣ ਅੱਗੇ ਆਂਦੇ ਨੇ ਅਸੀਂ ਦੁੱਖ ਝੱਲਾਂਗੇ।
ਦੁੱਖ ਨਹੀਂ ਜੇ ਝੱਲਿਆ ਜਾਣਾ,
ਅਸੀਂ ਕਲ ਮੋਤੇ ਨੂੰ ਉਠਾਇਆ ਤੇ ਅਮਲੀ ਨੂੰ ਬਚਨ ਠਰਕਾਇਆ
ਤੇ ਫੇਰ ਵੀ ਏਨਾਂ ਭੁੱਲ ਨਹੀਂ ਮੰਨੀ।
ਦਰਸ਼ਨ ਸਿੰਘ ਬਾਰੇ ਕਿੰਨੀਆ ਬੇਨਤੀਆਂ ਨਾਲੋ ਨਾਲ ਹੁੰਦੀਆ ਰਹੀਆਂ ਨੇ
ਤੇ ਫੇਰ ਵੀ ਕਿੰਨਾ ਕਸ਼ਟ ਹੋਇਆ ਤੇ ਤਕਲੀਫ ਹੋਈ ਆ।
ਓਸ ਤਰਾਂ ਤਾਂ ਜਿਥੇ ਆਖੋ ਚੁੱਕ ਕੇ ਸੁੱਟ ਦੇਨੇ ਆਂ,
ਅਜੇ ਤਾਂ ਚੀਜ ਏਥੇ ਹੁੰਦੀਆ।
ਜਦੋਂ ਪੂਰਨ ਸਿੰਘ ਆਇਆ ਸੀ ਨ ਭੱਜਕੇ ਤੇਰੀ ਵਲ,
ਓਦੋਂ ਏ ਕੰਮ ਹੁੰਦਾ ਸੀ।
ਓਧਰੋਂ ਘਰੋਂ ਤੁਰੇ ਸਾਂ ਤੇ ਓਧਰੋਂ ਦੀਪੇ ਆਖਿਆ
ਪਾਤਸ਼ਾਹ ਸ਼ਬਦ ਨਹੀਂ ਜੇ ਪੜ੍ਹੌਂਦੇ,
ਚੁੱਪ ਕਰਕੇ ਬੈਠੇ ਜੇ।
ਸੰਗਤ ਚੁੱਪ ਕਰਕੇ ਬੈਠੀ ਆ।
ਦੱਸ ਦਿਓ ਸੰਗਤੇ ਭਈ ਅਸੀਂ ਭਾਰ ਚੁਕਾਗੇ।
ਅਸੀਂ ਫੜਦੇ ਵੀ ਓਥੋਂ ਆ ਜਿਥੇ ਪਤਾ ਹੋ ਕੇ ਭੁੱਲਣ।
ਮੋਹਣ ਸਿੰਘ ਇਕ ਬਚਨ ਵਿਚ ਰਗੜਿਆ ਗਿਆ ਜੇ।
ਓਦਰੋਂ ਤਾਂ ਸਾਡੇ ਕੋਲ ਆ ਭਾਵੇਂ ਕਿਤੇ ਹੋਵੇ,
ਐਦਰੋਂ ਤਾਂ ਰਗੜਿਆ ਗਿਆ ਨਾ।
ਸਾਨੂੰ ਦੁੱਖ ਨਹੀਂ ਸਾਨੂੰ ਸਗੋਂ ਖੁਸ਼ੀ ਹੁੰਦੀ ਆ,
ਜਿਨੀ ਚੀਜ ਸਾਡੇ ਕੋਲ ਆਵੇ।
ਅਜੇ ਤਾਂ ਓ ਚੀਜ ਜੇਹੜੀ ਆ ਸਾਡੀ ਮੁੱਠ ਵਿਚ ਆ,
ਦੋ ਦਿਨ ਹੋਗੇ, ਏਹਨੇ ਭੁੱਲ ਨਹੀਂ ਮੰਨੀ।
ਆਖਿਆ ਨਹੀਂ ਗਾ ਪਾਤਸ਼ਾਹ ਬਚਨ ਮੋੜਿਆ ਗਿਆ ਤੇ ਦਇਆ ਕਰੋ।
ਬਚਨ ਮੋੜਨਾ ਵੜਾ ਕਹਿਰ ਆ,
ਅਸੀਂ ਠੰਡ ਵਰਤਾਈਏ ਤੇ ਸਿਖ ਕਹਿਰ ਮੰਗੇ,
ਕਿੱਡੀ ਗਲਤੀ ਜੇ।