ਪਹਿਲੀ ਭਾਦਰੋਂ ੨੦੧੩ ਬਿਕ੍ਰਮੀ ਹਰਿ ਭਗਤ ਦਵਾਰ ਜੇਠੂਵਾਲ ਜ਼ਿਲਾ ਅੰਮ੍ਰਿਤਸਰ
ਸਗਲ ਪਸਾਰਾ ਵੇਖ, ਸਰਬ ਸਮਾਇਆ। ਜੁਗ ਜੁਗ ਧਾਰੇ ਭੇਖ, ਭੇਖਾਧਾਰੀ ਭੇਖ ਵਟਾਇਆ। ਲੱਖ ਚੁਰਾਸੀ ਲਿਖੇ ਲੇਖ, ਲਿਖਣਹਾਰਾ ਦਿਸ ਨਾ ਆਇਆ। ਆਪੇ ਬੈਠਾ ਰਿਹਾ ਵੇਖ, ਆਪ ਆਪਣਾ ਮੁਖ ਛੁਪਾਇਆ। ਬਾਲ ਅਵਸਥਾ ਅੱਲੜ੍ਹ ਵਰੇਸ, ਤੇਰਾਂ ਤੇਰਾਂ ਧਾਰ ਵਹਾਇਆ। ਵੇਖ ਵਖਾਣੇ ਧਾਰੀ ਕੇਸ, ਗੁਰ ਗੋਬਿੰਦਾ ਸੰਗ ਰਲਾਇਆ। ਆਪੇ ਬ੍ਰਹਮਾ ਵਿਸ਼ਨ ਮਹੇਸ਼, ਦਰ ਦਰਵੇਸ਼ ਫੇਰਾ ਪਾਇਆ। ਸ਼ਿਵ ਸ਼ੰਕਰ ਬਣ ਗਣੇਸ਼, ਜਟਾ ਜੂਟ ਆਪ ਅਖਵਾਇਆ। ਆਪੇ ਦਾਤਾ ਨਰ ਨਰੇਸ਼, ਨਿਰਵੈਰ ਰੂਪ ਸਮਾਇਆ। ਕਰੇ ਖੇਲ ਮਾਝੇ ਦੇਸ, ਦੇਸ ਪਰਦੇਸਾਂ ਦਿਸ ਨਾ ਆਇਆ। ਜੋਤੀ ਜਾਮਾ ਹਰਿ ਭਗਵਾਨਾ ਭੇਖਧਾਰੀ ਗੁਰ ਦਸਮੇਸ਼, ਦਿਸ ਕਿਸੇ ਨਾ ਆਇਆ। ਰੂਪ ਅਗੰਮ ਅਪਾਰ ਹਰਿ ਰਘੁਰਾਇਆ। ਆਪੇ ਜਾਣੇ ਆਪਣਾ ਕੰਮ, ਜੁਗ ਜੁਗ ਆਪਣਾ ਭੇਖ ਵਟਾਇਆ। ਕਲਜੁਗ ਨੇਤਰ ਨੀਰ ਵਹਾਏ ਰੋਵੇ ਛੰਮ ਛੰਮ, ਵੇਲਾ ਅੰਤਮ ਆਇਆ। ਹਰਿ ਦਵਾਰਾ ਨਾ ਕੋਈ ਖ਼ੁਸ਼ੀ ਨਾ ਕੋਈ ਗ਼ਮ, ਸਦ ਏਕਾ ਰੰਗ ਸਮਾਇਆ। ਲੱਖ ਚੁਰਾਸੀ ਨਾਤਾ ਹੱਡ ਮਾਸ ਨਾੜੀ ਚੰਮ, ਜੀਵਾਂ ਜੰਤਾਂ ਬਣਤ ਬਣਾਇਆ। ਪਵਣ ਸਵਾਸੀ ਦੇਵੇ ਦਮ, ਆਦਿ ਅੰਤਾ ਖੇਲ ਰਚਾਇਆ। ਆਪੇ ਅੰਦਰ ਪਏ ਜੰਮ, ਆਪ ਆਪਣੇ ਵਿਚ ਸਮਾਇਆ। ਲੱਖ ਚੁਰਾਸੀ ਤੇਰਾ ਏਕਾ ਤਮ, ਵੇਲੇ ਅੰਤਮ ਦਏ ਪਕਾਇਆ। ਗਗਨ ਪਤਾਲਾਂ ਹਿੱਲੇ ਥੰਮ੍ਹ, ਰਾਏ ਧਰਮ ਦਰ ਕੁਰਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੋਬਿੰਦ ਕਾਇਆ ਰੂਪ ਵਟਾਇਆ। ਜੁਗ ਜੁਗ ਧਾਰੇ ਭੇਖ, ਰੰਗ ਅਪਾਰਿਆ। ਕਲਜੁਗ ਮੇਟੇ ਅੰਤਮ ਰੇਖ, ਰਿਖੀ ਰਿਖੇਸ਼ਰ ਨਾ ਪਾਏ ਸਾਰਿਆ। ਮੇਟ ਮਿਟਾਏ ਔਲੀਏ ਪੀਰ ਸ਼ੇਖ਼, ਕੁਰਾਨ ਹਦੀਸ ਨਾ ਕੋਈ ਸੁਣਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੋਬਿੰਦ ਕਾਇਆ ਕਾਇਆ ਰੂਪ ਆਪਣਾ ਆਪ ਵਟਾ ਰਿਹਾ। ਕਾਇਆ ਰੂਪ ਅਪਾਰ, ਗੋਬਿੰਦ ਸ਼ਬਦ ਜਣਾਈਆ। ਹਰਿ ਜੋਤੀ ਨੂਰ ਅਪਾਰ,
ਘਰ ਮੰਦਰ ਇਕ ਟਿਕਾਈਆ। ਦੋਹਾਂ ਮੇਲਾ ਇਕ ਦਵਾਰ, ਪਵਣ ਪਵਣ ਵਿਚ ਸਮਾਈਆ। ਛੱਤੀ ਰਾਗ ਨਾ ਪਾਇਣ ਸਾਰ, ਨਾਰ ਸੁਰਸਤੀ ਰਹੇ ਗਾਈਆ। ਬ੍ਰਹਮਾ ਲਿਖ ਲਿਖ ਥੱਕਿਆ ਚਾਰੇ ਵੇਦਾਂ, ਵੇਦ ਕਿਤੇਬਾਂ ਭੇਵ ਨਾ ਰਾਈਆ। ਵੇਦ ਵਿਆਸਾ ਬਣ ਲਿਖਾਰ, ਪੁਰਾਨ ਅਠਾਰਾਂ ਜੋਤ ਜਗਾਈਆ। ਕਾਹਨਾ ਕ੍ਰਿਸ਼ਨਾ ਮੀਤ ਮੁਰਾਰ, ਅਰਜਨ ਰੀਤਾ ਇਕ ਵਖਾਈਆ। ਆਪੇ ਵਸਿਆ ਸਭ ਤੋਂ ਬਾਹਰ, ਹਰ ਘਟ ਰਿਹਾ ਆਪ ਸਮਾਈਆ। ਆਪੇ ਗੁਪਤ ਆਪੇ ਜਾਹਿਰ, ਅਠਾਰਾਂ ਧਿਆਏ ਗੀਤਾ ਸ਼ਬਦ ਜਣਾਈਆ। ਕਲਜੁਗ ਤੇਰੀ ਵੇਖ ਵਿਚਾਰ, ਪ੍ਰਭ ਸਾਚੀ ਬਣਤ ਬਣਾਈਆ। ਸੰਗ ਰਲਾਇਆ ਮੁਹੰਮਦ ਯਾਰ, ਚਾਰ ਯਾਰਾਂ ਮਤਾ ਪਕਾਈਆ। ਮਿਲਿਆ ਵਰ ਸੱਚੇ ਦਰਬਾਰ, ਚੌਦਾਂ ਚੌਦਾਂ ਲੇਖ ਲਿਖਾਈਆ। ਨਾਨਕ ਆਇਆ ਦਰ ਦਵਾਰ, ਪ੍ਰਭ ਸਾਚੀ ਭਿਛਿਆ ਪਾਈਆ। ਏਕਾ ਰਸਨਾ ਰਿਹਾ ਉਚਾਰ, ਸਭ ਥਾਈਂ ਹੋਏ ਸਹਾਈਆ। ਗੁਣਵੰਤਾ ਗੁਣ ਰਿਹਾ ਵਿਚਾਰ, ਪੂਰਨ ਭਗਵੰਤਾ ਭੇਵ ਨਾ ਰਾਈਆ। ਸਾਧਾਂ ਸੰਤਾਂ ਦੇਵਣਹਾਰ, ਸ਼ਬਦ ਭੰਡਾਰਾ ਰਿਹਾ ਭਰਾਈਆ। ਪਾਇਆ ਦਰ ਨਰ ਨਿਰੰਕਾਰ, ਪਤ ਪਤਵੰਤਾ ਆਪ ਅਖਵਾਈਆ। ਸਾਚੀ ਸੇਜਾ ਸੁੱਤਾ ਨਾਲ ਪਿਆਰ, ਨਾਰੀ ਰੂਪ ਆਪ ਵਟਾਈਆ। ਸ਼ਾਹੋ ਭੂਪਾ ਸੁਹਾਏ ਬੰਕ ਦਵਾਰ, ਨਾਨਕ ਨਾਨਕ ਵਿਚ ਸਮਾਈਆ। ਬਿਨ ਰੰਗ ਰੂਪਾ ਆਪ ਕਰਤਾਰ, ਵੇਖ ਵਖਾਣੇ ਥਾਉਂ ਥਾਈਂਆ। ਧੁਨ ਨਾਦ ਨਾਦ ਧੁਨ ਪੰਚਮ ਘਰ ਪੰਚਮ ਬੋਲੇ, ਪੰਚਮ ਸ਼ਬਦ ਜਣਾਈਆ। ਆਦਿ ਅੰਤ ਕਦੇ ਨਾ ਡੋਲੇ, ਕੀਰਤਨ ਗਾਏ ਸਾਚੇ ਰਾਗ ਮਹੱਲੇ ਸੋਹਲੇ, ਗੌੜੀ ਪੌੜੀ ਆਪ ਗਵਾਈਆ। ਲੋਆਂ ਪੁਰੀਆਂ ਆਪੇ ਫੋਲੇ, ਨਰ ਹਰਿ ਵਸੇ ਸਦਾ ਕੋਲੇ, ਰਵ ਸਸ ਹੋਏ ਦਰ ਦਵਾਰੇ ਗੋਲੇ, ਬ੍ਰਹਮਾ ਸ਼ਿਵ ਦੇਵਤ ਸੁਰ ਦਰਸ਼ਨ ਰਹੇ ਪਾਈਆ। ਚਰਨ ਪ੍ਰੀਤੀ ਗਈ ਜੁੜ ਪ੍ਰਭ ਆਪ ਸੁਣਾਏ ਸਾਚੇ ਸੋਹਲੇ, ਤਾਰ ਸਿਤਾਰਾ ਰਿਹਾ ਵਜਾਈਆ। ਆਪੇ ਅੰਦਰ ਆਪੇ ਬਾਹਰ ਆਪੇ ਹਰਿ ਹਰਿ ਸ਼ਬਦੀ ਬੋਲੇ, ਦਿਸ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਾਨਕ ਦਿਤਾ ਏਕਾ ਵਰ, ਸਾਚਾ ਨਾਉਂ ਜਗਤ ਗੁਰ ਮੰਤਰ ਨਾਮ ਸਤਿ ਵਰੋਲੇ, ਪੰਜ ਤਤ ਸ੍ਰਿਸ਼ਟੀ ਸਬਾਈ ਦੇਵੇ ਮਤ, ਏਕਾ ਰਾਹ ਜਣਾਈਆ। ਆਪੇ ਰੱਖਣਹਾਰਾ ਪੁਰਖ ਅਬਿਨਾਸ਼ੀ ਤੇਰੀ ਪੱਤ, ਆਤਮ ਬੀਜੇ ਬੀਜ ਏਕਾ ਵਤ, ਰਸਨਾ ਸੋਹੰ ਧਾਰਾ ਆਪ ਵਹਾਈਆ। ਕਲਜੁਗ ਅੰਤਮ ਲੱਖ ਚੁਰਾਸੀ ਬੰਨ੍ਹੇ ਨੱਤ, ਸਾਧਾਂ ਸੰਤਾਂ ਜੀਆਂ ਜੰਤਾਂ ਧੀਰਜ ਟੁੱਟੇ ਯਤ, ਆਪੇ ਜਾਣੇ ਮਿਤ ਗੱਤ, ਸਾਚਾ ਰਥ ਇਕ ਚਲਾਈਆ। ਜਗਤ ਚਲਾਏ ਮਹਿੰਮਾ ਅਕੱਥ, ਪਰਗਟ ਹੋਏ ਹਰਿ ਸਮਰਥ, ਨੌ ਖੰਡ ਪ੍ਰਿਥਮੀ ਸੱਤਾਂ ਦੀਪਾਂ ਲੱਖ ਚੁਰਾਸੀ ਸ੍ਰਿਸ਼ਟ ਸਬਾਈ ਪਾਏ ਨੱਥ, ਡੋਰੀ ਆਪਣੇ ਹੱਥ ਰਖਾਈਆ। ਲੋਆਂ ਪੁਰੀਆਂ ਰਿਹਾ ਮਥ, ਗਗਨ ਪਤਾਲਾਂ ਕਰੇ ਸੱਥ, ਨਾ ਕੋਈ ਕਿਸੇ ਸਹਾਈਆ। ਗੁਰਮੁਖ ਵਿਰਲੇ ਜਗਤ ਵਸੂਰੇ ਜਾਇਣ ਲੱਥ, ਜੋ ਜਨ ਦਰ ਆਏ ਦਰਸ਼ਨ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਾਨਕ ਤੇਰੀ ਤੇਰਾਂ ਧਾਰ, ਸੰਮਤ ਤੇਰਾਂ ਰਿਹਾ ਚਲਾਈਆ। ਸੰਮਤ ਤੇਰਾਂ ਤੋਲਣ ਆਇਆ, ਹਰਿ ਸਾਚਾ ਤੋਲਣਹਾਰਾ। ਜਗਤ ਭੰਡਾਰਾ ਖੋਲ੍ਹਣ ਆਇਆ, ਆਦਿ ਅੰਤ ਏਕਾ ਏਕ ਏਕੰਕਾਰਾ। ਸ਼ਬਦ ਦੋ ਅੱਖਰ ਬੋਲਣ ਆਇਆ, ਚਹੁ ਅੱਖਰ ਤੇਰਾ ਪਾਰ ਕਿਨਾਰਾ। ਰੋੜੀ ਸੱਖਰ ਫੋਲਣ ਆਇਆ, ਸੰਗ ਰਲਾਇਆ ਮੁਹੰਮਦੀ ਯਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਕਰੇ ਖੇਲ ਅਗੰਮ ਅਪਾਰਾ। ਨਾਨਕ ਤੇਰਾ ਬੋਲ ਬੁਲਾਰਾ, ਰਸਨਾ ਤੋਲ ਤੁਲਾਇੰਦਾ। ਸ੍ਰਿਸ਼ਟ ਸਬਾਈ ਇਕ ਹੁਲਾਰਾ, ਆਪਣੀ ਹੱਥੀਂ ਆਪ ਦਵਾਇੰਦਾ।
ਲੱਖ ਚੁਰਾਸੀ ਡੋਲੇ ਵਿਚ ਮੰਝਧਾਰਾ, ਗੁਰਮੁਖ ਵਿਰਲੇ ਪਾਰ ਕਰਾਇੰਦਾ। ਧਰਤ ਮਾਤ ਤੇਰਾ ਇਕ ਅਖਾੜਾ, ਸੰਮਤ ਪੰਦਰਾਂ ਨੀਂਹ ਰਖਾਇੰਦਾ। ਸੰਮਤ ਸੋਲਾਂ ਅਗੰਮੀ ਧਾੜਾ, ਚਾਰ ਕੁੰਟ ਆਪ ਉਠਾਇੰਦਾ। ਸੰਮਤ ਸਤਾਰਾਂ ਕੱਢੇ ਹਾੜਾ, ਸਰ ਅੰਮ੍ਰਿਤ ਥੇਹ ਕਰਾਇੰਦਾ। ਸੰਮਤ ਅਠਾਰਾਂ ਹੋਏ ਉਜਾੜਾ, ਜਲ ਧਾਰਾ ਰੂਪ ਸਮਾਇੰਦਾ। ਸੰਮਤ ਉਨੀਂ ਚੋਟੀ ਜਾਏ ਮੁੰਨੀ, ਨਾ ਕੋਈ ਦੀਸੇ ਮੁਸਲਮ ਸੁੰਨੀ, ਚਾਰ ਯਾਰਾਂ ਵਕਤ ਚੁਕਾਇੰਦਾ। ਬੀਸ ਬੀਸਾ ਵਡ ਗੁਣ ਗੁਣੀ, ਮੇਟ ਮਿਟਾਏ ਰਾਗ ਛਤੀਸਾ, ਨਾ ਕੋਈ ਗਾਏ ਕੁਰਾਨ ਹਦੀਸਾ, ਅੰਜ਼ੀਲ ਕੁਰਾਨ ਪੁਕਾਰ ਕਿਸੇ ਨਾ ਸੁਣੀ, ਬੀਸ ਇਕ ਇਕੀਸ ਛਤਰ ਝੁੱਲੇ ਪ੍ਰਭ ਸਾਚੇ ਸੀਸ, ਸ੍ਰਿਸ਼ਟ ਸਬਾਈ ਜਾਏ ਪੀਸ, ਆਪਣੇ ਰੰਗ ਸਮਾਇੰਦਾ। ਬੀਸ ਇਕ ਇਕੀਸਾ, ਹਰਿ ਜਗਦੀਸ਼ਾ ਵਿਚ ਸੰਸਾਰਿਆ। ਛਤਰ ਝੁਲਾਏ ਸਾਚੇ ਸੀਸਾ, ਨਰ ਨਰਾਇਣ ਹਰਿ ਅਵਤਾਰਿਆ। ਬੀਸ ਬੀਸਾ ਰਾਜ ਰਾਜਾਨਾ ਖਾਲੀ ਖੀਸਾ, ਦਰ ਦਰ ਫਿਰਨ ਹੋਏ ਭਿਖਾਰਿਆ। ਸੰਮਤ ਉਨੀ ਸ੍ਰਿਸ਼ਟ ਸਬਾਈ ਛਾਣੀ ਪੁਣੀ, ਚਾਰੋਂ ਕੁੰਟ ਹਾਹਾਕਾਰਿਆ। ਸੰਮਤ ਅਠਾਰਾਂ ਨਾਰੀ ਕੰਤ ਨਾ ਕੋਈ ਬਹਾਰਾ, ਮਾਵਾਂ ਪੁੱਤਰਾਂ ਸੰਗ ਤੁੜਾ ਲਿਆ। ਸੰਮਤ ਸਤਾਰਾਂ ਮਾਰਨ ਧਾਹਾਂ, ਕਲੂ ਕਾਲ ਕਸਾਈ ਰੂਪ ਵਟਾ ਰਿਹਾ। ਸੰਮਤ ਸੋਲਾਂ ਪ੍ਰਭ ਬਦਲੇ ਚੋਲਾ, ਚੋਜੀ ਆਪਣਾ ਚੋਜ ਵਰਤਾ ਰਿਹਾ। ਸੰਮਤ ਪੰਦਰਾਂ ਪ੍ਰਭ ਵੇਖੇ ਗੁਰਦਵਾਰੇ ਮੰਦਰ ਮਸੀਤਾਂ ਕਾਜੀ ਮੁਲਾ ਪੰਡਤ ਪਾਂਧੇ ਫੜ ਫੜ ਆਪ ਹਿਲਾ ਰਿਹਾ। ਸੰਮਤ ਚੌਦਾਂ ਚੌਦਾਂ ਹੱਟ ਗੁਰਮੁਖਾਂ ਪਹਿਨਾਏ ਤਨ ਸਾਚਾ ਪੱਟ, ਏਕਾ ਲਾਹਾ ਲੈਣ ਖੱਟ, ਦਰ ਦਵਾਰੇ ਦਰਸ਼ਨ ਪਾ ਰਿਹਾ। ਸੰਮਤ ਤੇਰਾਂ ਵੱਜਾ ਫੱਟ, ਸ੍ਰਿਸ਼ਟ ਸਬਾਈ ਖੇਲ ਬਾਜੀਗਰ ਨਟ, ਲੱਖ ਚੁਰਾਸੀ ਝੂਠੀ ਰਚਨ ਰਚਾ ਰਿਹਾ। ਕਲਜੁਗ ਤੇਰੀ ਅੰਤਮ ਚੱਠ, ਹਾੜ ਸਤਾਰਾਂ ਤਪਣਾ ਮੱਠ, ਵੇਲਾ ਅੰਤਮ ਅੰਤ ਲਿਖਾ ਰਿਹਾ। ਪੰਚਮ ਜੇਠ ਕਰੇ ਇਕੱਠ, ਗੁਰ ਸੰਗਤ ਦਰ ਦਵਾਰੇ ਆਏ ਨੱਠ, ਸੋਲਾਂ ਤੇਰੀ ਧਾਰ ਵਹਾ ਰਿਹਾ। ਉਚੇ ਮੰਦਰ ਜਾਣੇ ਢੱਠ, ਨਾ ਕੋਈ ਸ਼ਿਵਦਵਾਲਾ ਮੱਠ, ਗੁਰ ਪੀਰ ਨਾ ਕੋਇ ਬਚਾ ਰਿਹਾ। ਭੇਵ ਚੁੱਕੇ ਤੀਰਥ ਅਠ ਸਠ, ਗੰਗਾ ਗੋਦਾਵਰੀ ਕੋਇ ਨਾ ਨਹਾਵਣ ਨੁਹਾ ਰਿਹਾ। ਗੁਰਮੁਖ ਤੇਰਾ ਸਾਚਾ ਹੱਠ, ਗੁਰ ਚਰਨ ਪ੍ਰੀਤੀ ਇਕ ਵਖਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਦੇਵੇ ਅੰਤਮ ਵਰ, ਲਹਿਣਾ ਦੇਣਾ ਮੂਲ ਚੁਕਾ ਰਿਹਾ। ਕਲਜੁਗ ਲਹਿਣਾ ਸਾਚਾ ਲੈਣਾ, ਆਏ ਬੰਕ ਦਵਾਰਿਆ। ਜੂਠ ਝੂਠ ਪ੍ਰਭ ਪਾਏ ਗਹਿਣਾ, ਮਾਇਆ ਮਮਤਾ ਤਨ ਸ਼ਿੰਗਾਰਿਆ। ਖਾਲੀ ਠੂਠਾ ਅੰਤਮ ਰਹਿਣਾ, ਤਨ ਭਰਿਆ ਇਕ ਹੰਕਾਰਿਆ। ਦਰ ਦਵਾਰਿਉਂ ਰੂਠੇ ਰਹਿਣਾ, ਮਿਲਿਆ ਮੇਲ ਨਾ ਪੁਰਖ ਭਤਾਰਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਵੇਖੇ ਖੇਲ ਅਪਰ ਅਪਾਰਿਆ। ਕਲਜੁਗ ਬੰਕ ਦਵਾਰ, ਦਏ ਦੁਹਾਈਆ। ਪ੍ਰਭ ਅਬਿਨਾਸ਼ੀ ਕਿਰਪਾ ਧਾਰ, ਵੇਲਾ ਅੰਤਮ ਆਈਆ। ਗੁਰ ਗੋਬਿੰਦਾ ਬਣਿਆ ਲੇਖ ਲਿਖਾਰ, ਲੱਖ ਚਾਰ ਹਜ਼ਾਰ ਬੱਤੀ ਮੇਰਾ ਮੇਟ ਮਿਟਾਈਆ। ਨਾਤਾ ਤੁੱਟੇ ਜਗਤ ਯਾਰ, ਜੂਠਾ ਝੂਠਾ ਕੋਇ ਨਾ ਸੰਗ ਨਿਭਾਈਆ। ਏਕਾ ਮੇਲਾ ਮੁਹੰਮਦੀ ਯਾਰ, ਨਬੀ ਰਸੂਲਾਂ ਮਤਾ ਪਕਾਈਆ। ਸਦੀ ਚੌਧਵੀਂ ਖ਼ਬਰਦਾਰ, ਚੌਦਾਂ ਚੌਦਾਂ ਧਾਰ ਵਹਾਈਆ। ਚਾਰੋਂ ਕੁੰਟ ਹਾਹਾਕਾਰ, ਈਸਾ ਮੂਸਾ ਰਿਹਾ ਕੁਰਲਾਈਆ। ਆਪੇ ਕਰਨਹਾਰ ਕਰਤਾਰ, ਕਲਜੁਗ ਤੇਰੀ ਧਾਰ ਬੰਨ੍ਹਾਈਆ। ਲੱਖ ਚੁਰਾਸੀ ਛੱਡਣਾ ਪਏ ਪਿਆਰ, ਹੋਣੀ ਅੰਤ ਜੁਦਾਈਆ। ਰਾਏ ਧਰਮ ਹੋਇਆ ਖ਼ਬਰਦਾਰ, ਪ੍ਰਭ ਅੱਗੇ ਬੈਠਾ ਸੀਸ ਸੀਸ ਝੁਕਾਈਆ। ਚਿਤਰ ਗੁਪਤ ਵੇਖੇ ਖੋਲ੍ਹ ਹਿਸਾਬ, ਲਹਿਣਾ ਦੇਣਾ ਮੂਲ ਚੁਕਾਈਆ। ਪਰਗਟ ਹੋਏ ਹੱਕ
ਜ਼ਨਾਬ, ਦੋ ਦੋ ਆਬਾ ਫੋਲ ਫੁਲਾਈਆ। ਆਪੇ ਜਾਣੇ ਪੁੰਨ ਸਵਾਬਾ, ਜੀਵ ਜੰਤ ਭੇਵ ਨਾ ਪਾਈਆ। ਸ੍ਰਿਸ਼ਟ ਸਬਾਈ ਏਕਾ ਖਵਾਬਾ, ਸੁਫਨੇ ਰੈਣ ਵਿਹਾਈਆ। ਸ਼ਬਦ ਘੋੜੇ ਦੇ ਰਕਾਬਾ, ਪ੍ਰਭ ਸੋਲਾਂ ਕਲੀਆਂ ਆਸਣ ਪਾਈਆ। ਕੋਈ ਨਾ ਝੱਲੇ ਮਾਤ ਤਾਬਾ, ਸ਼ਬਦ ਖੰਡਾ ਹੱਥ ਉਠਾਈਆ। ਗੁਰਮੁਖਾਂ ਅੰਮ੍ਰਿਤ ਬਖ਼ਸ਼ੇ ਨਾਭਾ, ਸਾਚੀ ਧਾਰਾ ਮੁਖ ਚੁਆਈਆ। ਮਨਮੁਖ ਜੀਵਾਂ ਦਏ ਅਜ਼ਾਬਾ, ਦੇਵਣਹਾਰ ਸਜ਼ਾਈਆ। ਵੇਖ ਵਖਾਣੇ ਮੱਕਾ ਕਾਅਬਾ, ਕੋਨਾ ਗੋਸ਼ਾ ਫੋਲ ਫੁਲਾਈਆ। ਮੁਖ ਰਖਾਏ ਇਕ ਨਕਾਬਾ, ਕਾਲਾ ਬਸਤਰ ਤਨ ਪਹਿਨਾਈਆ। ਨੂਰ ਅਲਾਹੀ ਬੇਪਰਵਾਹੀ ਪਰਗਟ ਹੋਵੇ ਸਚ ਨਵਾਬਾ, ਆਪੇ ਜਾਣੇ ਆਪਣੀ ਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਗੋਬਿੰਦ ਤੇਰਾ ਰੂਪ ਵਟਾਈਆ। ਕਲਜੁਗ ਸੋਹੇ ਬੰਕ ਦਵਾਰ, ਆਏ ਦਰ ਪਰਵਾਨਿਆ। ਪ੍ਰਭ ਪਾਏ ਫੂਲਣਹਾਰ, ਅੰਤਮ ਇਹ ਨਿਸ਼ਾਨੀਆ। ਚਾਰੋ ਕੁੰਟ ਹਾਹਾਕਾਰ, ਸ੍ਰਿਸ਼ਟ ਸਬਾਈ ਹੋਏ ਦੀਵਾਨਿਆ। ਘਰ ਘਰ ਰੋਵਣ ਧਾਹਾਂ ਮਾਰ, ਨਾ ਕੋਈ ਕਰੇ ਕਿਸੇ ਪਛਾਣਿਆਂ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲੋਕਮਾਤ ਮਾਰ ਝਾਤ ਇਕ ਇਕਾਂਤ, ਏਕਾ ਤੀਰ ਮਾਰੇ ਸ਼ਬਦ ਸੱਚੀ ਕਾਨੀਆ। ਕਲਜੁਗ ਅੰਤਮ ਵਾਰ, ਅੰਤ ਉਦਾਸਿਆ। ਪ੍ਰਭ ਅਬਿਨਾਸ਼ੀ ਕਿਰਪਾ ਧਾਰ, ਅੰਤ ਵਸੇਰਾ ਦਿਸੇ ਪ੍ਰਭਾਸਿਆ। ਏਕਾ ਬਖ਼ਸ਼ੇ ਚਰਨ ਪਿਆਰ, ਘਰ ਸਾਚੇ ਕਰਨਾ ਵਾਸਿਆ। ਮਾਇਆ ਮਮਤਾ ਕਰੇ ਖੁਆਰ, ਜੀਵ ਜੰਤ ਮਦਿਰਾ ਮਾਸਿਆ। ਕੋਈ ਨਾ ਦੀਸੇ ਮਾਤ ਸਹਾਰ, ਭਰਮੇ ਭੁੱਲੇ ਪੰਡਤ ਕਾਸ਼ੀਆ। ਗ੍ਰੰਥੀ ਪੰਥੀ ਗਏ ਹਾਰ, ਦਸ ਦਸਮੇਸ਼ ਨਾ ਗਾਇਆ ਸਵਾਸਿਆ। ਮੁੱਲਾ ਸ਼ੇਖ਼ਾਂ ਪਏ ਮਾਰ, ਵੇਖ ਵਖਾਣੇ ਪ੍ਰਿਥਮੀ ਆਕਾਸ਼ਿਆ। ਪੰਚਾਂ ਤਤਾਂ ਜਗਤ ਪਿਆਰ, ਲੋਭ ਮੋਹ ਪਈ ਗਲ ਫਾਸਿਆ। ਗੁਰ ਪੀਰ ਨਾ ਦੇਵੇ ਕੋਈ ਸਹਾਰ, ਗੁਰ ਮੰਦਰ ਅੰਦਰ ਘਰ ਘਰ ਕਰੇ ਹਾਸਿਆ। ਧਰਤ ਮਾਤ ਦਰ ਕਰੇ ਪਿਆਰ, ਹਰਿ ਸਾਜਨ ਸਾਚਾ ਸ਼ਾਹੋ ਸ਼ਾਬਾਸਿਆ। ਲਜ ਪਤ ਤੇਰੀ ਹੋਏ ਖੁਆਰ, ਘਰ ਸਾਚੇ ਕੋਈ ਨਾ ਦਿਸੇ ਦਾਸਿਆ। ਵੇਲਾ ਅੰਤਮ ਲਏ ਅਵਤਾਰ, ਕਿਰਪਾ ਕਰ ਘਨਕ ਪੁਰ ਵਾਸਿਆ। ਸ਼ਬਦ ਖੰਡਾ ਫੜ ਕਟਾਰ, ਮਾਰੀ ਜਾਏ ਵਾਰੋ ਵਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਵਿਰਲੇ ਚਰਨ ਲਗਾਏ, ਅੰਤ ਚਲਾਏ ਸ਼ਬਦ ਸਵਾਸਿਆ। ਖੰਡ ਬ੍ਰਹਿਮੰਡ ਸ਼ਬਦ ਪ੍ਰਭ ਧਾਰ, ਜੁਗ ਜੁਗ ਆਪ ਰਖਾਈਆ। ਲੱਖ ਚੁਰਾਸੀ ਵੰਡ ਜੇਰਜ ਅੰਡ, ਉਤਭੁਜ ਸੇਤਜ ਆਪ ਕਰਾਈਆ। ਨੌ ਦਵਾਰੇ ਖੰਡ ਖੰਡ, ਪੰਚਮ ਪੰਚਾਂ ਵੱਢੇ ਕੰਡ, ਨਾਮ ਗੰਢ ਪੱਲੇ ਹਰਿ ਬੰਧਾਈਆ। ਆਪਣੀ ਹੱਥੀਂ ਰਿਹਾ ਵੰਡ, ਦੇਵੇ ਸ਼ਬਦ ਸਚ ਪਰਚੰਡ, ਨਾਮ ਗਾਤਰਾ ਤਨ ਮਿਆਨ ਟਿਕਾਈਆ। ਕਲਜੁਗ ਔਧ ਗਈ ਹੰਢ, ਕੋਈ ਭੇਵ ਨਾ ਪਾਏ ਵੇਦ ਸ਼ਾਸਤਰਾਂ ਪੜ੍ਹ ਪੜ੍ਹ ਥੱਕੀ ਲੋਕਾਈਆ। ਖੇਲੇ ਖੇਲ ਵਿਚ ਬ੍ਰਹਿਮੰਡ, ਜੋਤੀ ਨੂਰ ਹਰਿ ਵਰਭੰਡ, ਲੇਖ ਚੁਕਾਏ ਅਠ ਸਠ ਤੀਰਥ ਯਾਤਰਾ ਚਰਨ ਨਾਤਰਾ ਇਕ ਬੰਧਾਈਆ। ਉਲਟੀ ਗੇੜੇ ਆਪੇ ਲੱਠ, ਕਲਜੁਗ ਮਾਇਆ ਪਾਏ ਭੱਠ, ਅਗਨੀ ਜੋਤੀ ਤਾਏ ਮੱਠ, ਮੋਹ ਮਮਤਾ ਲੰਬੂ ਆਪਣੀ ਹੱਥੀਂ ਲਾਈਆ। ਜੋਤੀ ਸ਼ਬਦੀ ਇਕ ਇਕੱਠ, ਸਤਿ ਸੰਤੋਖੀ ਨਾਲ ਰਲਾਏ ਹੱਠ, ਸੰਮਤ ਪੰਦਰਾਂ ਆਪੇ ਵੇਖੇ ਜੰਗਲ ਜੂਹ ਉਜਾੜ ਪਹਾੜ ਡੂੰਘੀ ਕੰਦਰਾ, ਕੋਲੰਬੂ ਚਰਨ ਛੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਦੀਪ ਜੰਬੂ ਕਰੇ ਰੁਸ਼ਨਾਈਆ। ਚਰਨ ਛੁਹਾਏ ਹਰਿ ਕੋਲੰਬੂ, ਰਾਵਣ ਗੜ੍ਹ ਅਪਾਰਿਆ। ਲੇਖ ਚੁਕਾਏ ਸ਼ੰਕਰ ਸ਼ਿਵ ਸ਼ੰਭੂ, ਗਣੇਸ਼ ਗਣੇਸ਼ਾ ਪੂਤ ਸਪੂਤਾ ਵਾਰਿਆ। ਚਾਰ ਦਿਵਾਰੀ
ਸ਼ਬਦ ਕਨਾਤ ਸੋਹੰ ਲਾਏ ਏਕਾ ਤੰਬੂ, ਦਰ ਦਰਵਾਜ਼ਾ ਇਕ ਖੁਲ੍ਹਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਭੇਖਾਧਾਰੀ ਭੇਖ ਵਟਾ ਰਿਹਾ। ਪੰਦਰਾਂ ਪੰਧ ਮੁਕਾਵਣ ਆਇਆ, ਕਲਜੁਗ ਕਲ ਦੁਹਾਈ। ਮਦਿਰਾ ਮਾਸ ਗੰਦ ਗਵਾਵਣ ਆਇਆ, ਕਲਜੁਗ ਝੂਠੀ ਮਿਟੇ ਸ਼ਾਹੀ। ਸਤਿਜੁਗ ਸਾਚਾ ਚੰਦ ਚੜ੍ਹਾਵਣ ਆਇਆ, ਹਰਿ ਦਾਤਾ ਬੇਪਰਵਾਹੀ। ਜਗਤ ਨਾਤਾ ਤੋੜ ਤੁੜਾਵਣ ਆਇਆ, ਮਨਮੁਖ ਭੁੱਲੇ ਝੂਠੇ ਰਾਹੀ। ਗੁਰਮੁਖ ਸਾਚੇ ਜੋੜ ਜੁੜਾਵਣ ਆਇਆ, ਗਲੋਂ ਕਟੇ ਜਮ ਕੀ ਫਾਹੀ। ਸ਼ਬਦ ਘੋੜੇ ਤੋੜ ਚੜ੍ਹਾਵਣ ਆਇਆ, ਹੋਏ ਸਹਾਏ ਥਾਉਂ ਥਾਈਂ। ਵਾਗਾਂ ਮੋੜ ਗੁਰਸਿਖ ਸੁਹੇਲੇ ਲੋਕਮਾਤ ਮੁੜਾਵਣ ਆਇਆ, ਦੂਸਰ ਕੋਇ ਜਾਣੇ ਨਾਹੀ। ਜਗਤ ਵਿਛੋੜਾ ਆਪ ਵਿਛੋੜਨ ਆਇਆ, ਦਰ ਘਰ ਸਾਚੇ ਆਪ ਬਹਾਏ ਫੜ ਫੜ ਬਾਂਹੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਦਾ ਸੁਹੇਲਾ ਦੇਵੇ ਠੰਡੀਆਂ ਛਾਂਈ। ਪੰਦਰਾਂ ਪੰਧ ਕਰੇ ਪਾਂਧੀ, ਦਿਵਸ ਰੈਣ ਇਕੱਲਾ। ਜਗਤ ਘੋੜਾ ਬਣਿਆ ਗਾਂਧੀ, ਪੁਰੀ ਇੰਦ ਮਿਲਿਆ ਇਕ ਮਹੱਲਾ। ਕਰੋੜ ਤੇਤੀਸ ਚਰਨ ਬਾਂਧੀ, ਹਰਿ ਸ਼ਬਦ ਫੜਾਏ ਪੱਲਾ। ਸ੍ਰਿਸ਼ਟ ਸਬਾਈ ਕਲਜੁਗ ਆਂਧੀ, ਅੰਤਮ ਵਹਿਣ ਵਹਾਏ ਜਲ ਥਲਾ। ਕਿਸੇ ਹੱਥ ਨਾ ਆਏ ਸੋਨਾ ਚਾਂਦੀ, ਨਾ ਕੋਈ ਪੀਵੇ ਠੰਡਾ ਜਲਾ। ਜੋਤੀ ਜੋਤ ਸਰੂਪ ਹਰਿ, ਇਕ ਚਲਾਏ ਸ਼ਬਦ ਆਂਧੀ, ਕਲਜੁਗ ਵਰਤੇ ਆਪਣੀ ਕਲਾ। ਕਲਜੁਗ ਤੇਰੀ ਕਲ, ਲੇਖ ਕਿਸੇ ਨਾ ਲਿਖਿਆ। ਲੱਖ ਚੁਰਾਸੀ ਵਲ ਛਲ, ਸਾਚੀ ਮਿਲੇ ਨਾ ਨਾਮ ਭਿਖਿਆ। ਸਾਚਾ ਮੇਲਾ ਗੋਬਿੰਦ ਡਲ ਡੱਲਾ, ਗੋਬਿੰਦ ਸਾਚਾ ਲੇਖ ਲਿਖਿਆ। ਸ਼ਬਦ ਸੁਨੇਹੜਾ ਰਿਹਾ ਘਲ, ਸ੍ਰਿਸ਼ਟ ਸਬਾਈ ਅੰਤਮ ਮਿਥਿਆ। ਚਰਨ ਛੁਹਾਏ ਉਪਰ ਥਲ, ਲੋਕਮਾਤ ਲਗਾਏ ਸਾਚੀ ਮੇਖਿਆ। ਸੰਮਤ ਚੌਦਾਂ ਆਪ ਬਣਾਏ ਨਿਹਚਲ ਧਾਮ ਅਟੱਲ, ਤ੍ਰੈਗੁਣ ਮਾਇਆ ਤੇਰਾ ਮਿਟੇ ਸੱਲਿਆ। ਸ਼ਬਦ ਸਰੂਪੀ ਸ੍ਰਿਸ਼ਟ ਸਬਾਈ ਆਪ ਚਲਾਏ ਏਕਾ ਹੱਲ, ਗੁਰਮੁਖ ਚੜ੍ਹਾਏ ਸੋਹੰ ਸਾਚੇ ਰਥਿਆ। ਲੱਖ ਚੁਰਾਸੀ ਮਨਮੁਖ ਜੀਵਾਂ ਲਾਹੇ ਖੱਲ, ਨਾਮ ਮਧਾਣੀ ਆਪੇ ਮਥਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਚਲਾਏ ਆਪਣੀ ਗਾਥਿਆ।
ਪਹਿਲੀ ਭਾਦਰੋਂ ੨੦੧੩ ਬਿਕ੍ਰਮੀ ਹਰਿ ਭਗਤ ਦਵਾਰ ਜੇਠੂਵਾਲ ਤੋਂ ਪਰਤਾਪ ਸਿੰਘ ਨਾਮ ਧਾਰੀਏ ਨੂੰ
ਚਚਿਆਲ ਕੋਠੀ ਜ਼ਿਲਾ ਹਿਸਾਰ ਸ਼ਬਦ ਭੇਜਿਆ ਅਤੇ ਉਤਰ ਦੀ ਮੰਗ ਕੀਤੀ,
ਉਸ ਨੇ ਕੋਈ ਉਤਰ ਨਾ ਦਿਤਾ
ਹਰਿ ਗੋਬਿੰਦ ਗੋਬਿੰਦ, ਹਰਿ ਗੋਬਿੰਦ ਸਮਾਇਆ। ਹਰਿ ਗੋਬਿੰਦ ਬਿੰਦ, ਹਰਿ ਬਿੰਦ ਗੋਬਿੰਦ ਹਰਿ ਰਘੁਰਾਇਆ। ਹਰਿ ਗੋਬਿੰਦ ਮਿਟੇ ਚਿੰਦ, ਗੋਬਿੰਦ ਹਰਿ ਦਰਸ਼ਨ ਪਾਇਆ। ਹਰਿ ਗੋਬਿੰਦ ਅੰਮ੍ਰਿਤ ਧਾਰਾ ਸਾਗਰ ਸਿੰਧ, ਗੋਬਿੰਦ ਹਰਿ ਸਾਚਾ ਨੁਹਾਵਨ ਨੁਹਾਇਆ। ਹਰਿ ਗੋਬਿੰਦ ਸਚ ਨਰਿੰਦ, ਗੋਬਿੰਦ ਹਰਿ ਸਾਚਾ ਤਖ਼ਤ ਸੁਹਾਇਆ। ਹਰਿ ਗੋਬਿੰਦ ਗੋਬਿੰਦ ਬਖ਼ਸ਼ਿੰਦ, ਬਖ਼ਸ਼ਣਹਾਰ ਆਪ ਅਖਵਾਇਆ। ਹਰਿ ਗੋਬਿੰਦ ਸ੍ਰਿਸ਼ਟ ਸਬਾਈ ਕਰਾਏ ਨਿੰਦ, ਹਰਿ ਗੋਬਿੰਦ ਰੂਪ ਵਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਲੇਖਾ ਲੇਖ ਲਿਖਾਇਆ।
ਸ਼ਬਦ ਲਿਖਾਰੀ ਲੇਖ, ਲੇਖ ਲਿਖਾਰਿਆ। ਸਾਚੇ ਲੋਚਨ ਆਪੇ ਪੇਖ, ਆਪ ਆਪਣੇ ਰੰਗ ਸਮਾ ਰਿਹਾ। ਆਪੇ ਲਿਖਣਹਾਰਾ ਲੇਖ, ਅੰਤਮ ਆਪੇ ਆਪ ਮਿਟਾ ਰਿਹਾ। ਗੁਰ ਗੋਬਿੰਦਾ ਸਾਚੀ ਨਾਰੀ, ਹਰਿ ਹਰਿ ਸਾਚਾ ਕੰਤਾ। ਆਪੇ ਬਖ਼ਸ਼ੇ ਚਰਨ ਪਿਆਰੀ, ਆਪ ਬਣਾਏ ਸਾਚੀ ਬਣਤਾ। ਸ਼ਬਦ ਪਹਿਨਾਏ ਤਨ ਕਟਾਰੀ, ਪਾਰ ਕਰਾਏ ਜੀਆਂ ਜੰਤਾਂ। ਪੰਚਮ ਪੈਜ ਰਿਹਾ ਸਵਾਰੀ, ਪੰਚਮ ਚਾੜ੍ਹੇ ਰੰਗ ਬਸੰਤਾ। ਪੰਚਮ ਘੋੜੇ ਕਰ ਅਸਵਾਰੀ, ਪੰਚ ਸੰਘਾਰੇ ਦੇਵ ਦੰਤਾਂ। ਪੰਚਾਂ ਵੇਖੇ ਵਾਰੋ ਵਾਰੀ, ਪੰਚਾਂ ਅੰਮ੍ਰਿਤ ਆਤਮ ਰਸ ਮੁਖ ਚਵੰਤਾ। ਪੰਚਾਂ ਦੇਵੇ ਸ਼ਬਦ ਉਡਾਰੀ, ਧੁਨ ਆਤਮਕ ਨਾਦ ਇਕ ਵਜੰਤਾ। ਪੰਚਾਂ ਦੇਵੇ ਸ਼ਬਦ ਖੁਮਾਰੀ, ਘਰ ਸਾਚਾ ਧਾਮ ਇਕ ਸੁਹੰਤਾ। ਪੰਚ ਬਣਾਏ ਦਰ ਦਰਬਾਰੀ, ਪੰਚਮ ਆਸਣ ਜੋਗ ਵਖੰਤਾ। ਪੰਚਮ ਹੋਵੇ ਪਹਿਰੇਦਾਰੀ, ਨਾਮ ਧਨ ਧੰਨ ਧੰਨਵੰਤਾ। ਪੰਚਾਂ ਬਣਿਆ ਮੀਤ ਮੁਰਾਰੀ, ਪੰਚਾਂ ਸੁਹਾਏ ਦਵਾਰ ਬੰਕਾ। ਪੰਚਾਂ ਗੀਤ ਸੁਣਾਏ ਅਪਰ ਅਪਾਰੀ, ਏਕਾ ਨਾਉਂ ਏਕਾ ਅੰਕਾ। ਪੰਚਾਂ ਖੇਲੇ ਖੇਲ ਖਿਲਾਰੀ, ਹੱਥ ਫੜਾਏ ਸੋਹੰ ਸਾਚਾ ਧਨਖਾ। ਪੰਚਾਂ ਦੇਵੇ ਸ਼ਬਦ ਉਡਾਰੀ, ਪੰਚਾਂ ਮਾਣ ਜਿਉਂ ਜਨ ਜਨਕਾ। ਪੰਚਾਂ ਕਰੇ ਧਰਮ ਜੈਕਾਰੀ, ਪਰਗਟ ਹੋਏ ਬਾਰ ਅਨਕਾ। ਪੰਚਾਂ ਪੈਜ ਰਿਹਾ ਸਵਾਰੀ, ਪੁਰਖ ਅਬਿਨਾਸ਼ੀ ਵਾਸੀ ਪੁਰੀ ਘਨਕਾ। ਰਾਮ ਸਿੰਘ ਕਰ ਘਰ ਤਿਆਰੀ, ਸਿੰਘ ਪਰਤਾਪ ਪ੍ਰਭ ਲਾਹੁਣ ਆਏ ਸ਼ੰਕਾ। ਨਿਰਮਲ ਜੋਤ ਹੋਈ ਉਜਿਆਰੀ, ਇਕ ਵਜਾਏ ਸਾਚਾ ਡੰਕਾ। ਲੋਆਂ ਪੁਰੀਆਂ ਕਰੇ ਖ਼ਬਰਦਾਰੀ, ਸ਼ਬਦ ਸਤਾਰੀ ਲਾਏ ਤਨਕਾ। ਲੱਖ ਚੁਰਾਸੀ ਪਾਵੇ ਸਾਰੀ, ਪਾਵੇ ਭੇਵ ਜੀਅ ਜੀਅ ਜਨ ਕਾ। ਪਰਗਟ ਹੋਏ ਨਿਹਕਲੰਕ ਨਰਾਇਣ ਨਰ ਅਵਤਾਰੀ, ਵੇਖੇ ਖੇਲ ਬਨ ਬਨ ਕਾ। ਫੜ ਸ਼ਬਦ ਤੇਜ ਕਟਾਰੀ, ਵਾਸ ਮਿਟਾਏ ਛੱਪਰੀ ਛੰਨ ਕਾ। ਚਾਰੋਂ ਕੁੰਟ ਹਾਹਾਕਾਰੀ, ਨਾਤਾ ਤੁੱਟੇ ਸਰੀਰ ਤਨ ਕਾ। ਕਰਮ ਕੁਕਰਮਾਂ ਰਿਹਾ ਵਿਚਾਰੀ, ਆਪ ਫਿਰਾਏ ਮਨ ਕਾ ਮਣਕਾ। ਤੋੜੇ ਗੜ੍ਹ ਕਾਇਆ ਕੋਟ ਹੰਕਾਰੀ, ਭਾਂਡਾ ਭਰਮ ਆਪੇ ਭੰਨ ਕਾ। ਪਹਿਲੀ ਅੱਸੂ ਆਏ ਵਾਰੀ, ਸ਼ਬਦ ਸਿੰਘਾਸਣ ਪੈਜ ਸਵਾਰੀ, ਜੋਤੀ ਆਸਣ ਮੀਤ ਮੁਰਾਰੀ, ਮੰਡਲ ਰਾਸਨ ਸ਼ਬਦ ਉਡਾਰੀ, ਸਾਚਾ ਮੇਲਾ ਅਨਨ ਅਨਨਕਾ। ਅਨਨ ਜਨਨ ਜਨ ਦਰ ਘਰ ਆਏ, ਪਤਤ ਪੁਨੀਤ ਪੁਨੀਤਾ। ਨਨਨ ਨਨਨ ਮਨ ਭਰਮ ਚੁਕਾਏ, ਕਾਇਆ ਰਸ ਵਖਾਏ ਫੀਕਾ। ਕਵਣ ਜਨਨ ਕਵਣ ਗਨਨ ਦਵਾਰ ਬੰਕ ਸੁਹਾਏ, ਜੋਤੀ ਨੂਰ ਸਮਾਏ, ਦਿਸ ਨਾ ਆਏ ਨੀਕਨ ਨੀਕਾ। ਗੁਰ ਸਤਿਗੁਰ ਸ਼ਬਦ ਸਿੰਘਾਸਣ ਵੇਖ ਵਖਾਏ, ਨੇਤਰ ਲੋਚਣ ਕਵਣ ਰੁਸ਼ਨਾਏ, ਕਵਣ ਨੈਣ ਵੇਖੇ ਹਰਿ ਸਾਕ ਸੱਜਣ ਸੈਣ ਕਵਣ ਜਗਤ ਸ਼ਰੀਕਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅਸੂ ਤਿੰਨ ਪਾਏ ਪਹਿਲੀ ਇਕ ਤਰੀਕਾ। ਇਕ ਤਾਰੀਖ ਇਕ ਤਿੰਨ, ਨੌ ਦਰ ਵੇਖ ਵਖਾਈਆ। ਅੰਤਮ ਲੇਖ ਚੁਕਾਏ ਗਿਣ ਗਿਣ, ਜੋਤੀ ਜਾਮਾ ਭੇਖ ਵਟਾਈਆ। ਪਰਗਟਾਏ ਜੋਤ ਜੋਤ ਛਿੰਨ੍ਹ ਛਿੰਨ੍ਹ, ਸਿੰਘ ਰਾਮ ਰਾਮ ਰੂਪ ਸਮਾਈਆ। ਅੰਤਮ ਮੇਲਾ ਪਹਿਲੇ ਤਿੰਨ ਦਿਨ, ਥਿਤ ਵਾਰ ਆਪਣੇ ਹੱਥ ਰਖਾਈਆ। ਕਰੇ ਖੇਲ ਪ੍ਰਭ ਭਿੰਨ ਭਿੰਨ, ਗੁਰਮੁਖਾਂ ਆਤਮ ਵਿੰਨ ਵਿੰਨ, ਸ਼ਬਦ ਨਿਰਾਲਾ ਤੀਰ ਚਲਾਈਆ। ਗੁਰ ਪੂਰਾ ਹਾਜ਼ਰ ਹਜ਼ੂਰਾ, ਦਰ ਦਵਾਰੇ ਦਰਸ਼ਨ ਪਾਈਆ। ਗਿਣ ਗਿਣ, ਮੁਖ ਰਸਨਾ ਪੁੱਛ ਪੁਛਾਈਆ। ਕਵਣ ਭੂਤ ਪ੍ਰੇਤ ਹੋਏ ਜਿੰਨ, ਕਵਣ ਗੁਰ ਸਤਿਗੁਰ ਰੂਪ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਬਲ ਨਗਰੀ ਵੇਸ ਧਾਮ ਅਵਲੜਾ ਇਕ ਇਕੱਲੜਾ ਆਪ ਵਸਾਈਆ। ਸਚ ਮਹੱਲੜਾ ਦਸਮ ਦਵਾਰੀ, ਸ਼ਬਦ ਸਰੂਪੀ ਚਾਰ ਦਵਾਰੀ, ਨਾਮ ਦਰਵਾਜ਼ਾ ਗਰੀਬ ਨਿਵਾਜ਼ਾ, ਆਪ ਆਪਣਾ
ਸਾਜਨ ਸਾਜਾ, ਬਾਡੀ ਕੋਈ ਦਿਸ ਨਾ ਆਈਆ। ਪਰਗਟੇ ਜੋਤ ਦੇਸ ਮਾਝਾ, ਜਨ ਭਗਤਾਂ ਰੱਖੇ ਲਾਜਾ, ਕਲਜੁਗ ਸਤਿਜੁਗ ਰਚਿਆ ਕਾਜਾ, ਲਾੜੀ ਮੌਤ ਮੰਗੇ ਦਾਜਾ, ਧਰਮ ਰਾਏ ਦਾ ਖੁਲ੍ਹਾ ਦਰਵਾਜ਼ਾ, ਪੰਚ ਵਿਕਾਰਾ ਜਗਤ ਡੋਲੀ। ਮਨਮੁਖਾਂ ਸੁਰਤ ਸਵਾਣੀ ਹੋਈ ਗੋਲੀ। ਜੂਠ ਝੂਠ ਕਾਇਆ ਰੰਗਣ ਰੰਗੀ ਚੋਲੀ। ਲੱਖ ਚੁਰਾਸੀ ਘਟ ਘਟ ਵਾਸੀ, ਆਪਣੀ ਹੱਥੀਂ ਡੋਲੀ ਪਾਈਆ। ਪਰਗਟ ਹੋਇਆ ਸ਼ਾਹੋ ਸ਼ਾਬਾਸੀ, ਗੁਰਮੁਖ ਵੇਖੇ ਸ਼ਬਦ ਸਵਾਸੀ, ਮਾਤ ਪਾਤਾਲ ਆਕਾਸ਼ ਪ੍ਰਿਥਮੀ ਆਕਾਸ਼ੀ, ਪੁਰੀਆਂ ਲੋਆਂ ਮੰਡਲ ਰਾਸੀ, ਰਵ ਸਸ ਨੱਸ ਨੱਸ ਰੈਣ ਦਿਵਸ ਦਿਵਸ ਰੈਣ ਰਹੇ ਪੰਧ ਮੁਕਾਈਆ। ਪੁਰਖ ਪੁਰਖੋਤਮ ਬ੍ਰਹਿਮੰਡ ਖੰਡ ਚਰਨਾਂ ਹੇਠਾਂ ਰਿਹਾ ਝੱਸ, ਜੋਤ ਨਿਰੰਜਣ ਜਨ ਭਗਤਾਂ ਪਾਏ ਨੇਤਰ ਅੰਜਨ, ਸ਼ਬਦ ਸੁਨੇਹੜਾ ਰਾਹ ਸਾਚਾ ਰਿਹਾ ਦੱਸ, ਕਲਜੁਗ ਵੇਲਾ ਅੰਤ ਸੁਹਾਈਆ। ਚਰਨ ਧੂੜ ਸਾਚਾ ਮਜਨ, ਵੇਲੇ ਅੰਤਮ ਰੱਖੇ ਲਜਨ, ਪੁਰਖ ਅਬਿਨਾਸ਼ੀ ਆਇਆ ਪਰਦੇ ਕੱਜਨ, ਧੁਰਦਰਗਾਹੀ ਸਾਚਾ ਸੱਜਣ, ਜੋ ਘੜੇ ਸੋ ਅੰਤਮ ਭੱਜਣ, ਨਾ ਸਕੇ ਕੋਈ ਬਚਾਈਆ। ਕਲਜੁਗ ਤਾਲ ਝੂਠੇ ਵੱਜਣ, ਮਨ ਮਤੀ ਜੀਵ ਮਾਇਆ ਦਜਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਮੰਤਰ ਅੰਤਰ ਜਗਤ ਦਵਾਰਾ ਵੇਖੇ ਪੰਚ ਬਸੰਤਰ, ਸ਼ਬਦ ਨਾਦ ਧੁਨ ਆਤਮ ਧਾਮ ਧਾਮਾ ਰਾਮ ਰਾਮਾ ਆਪੇ ਜਾਣੇ ਆਪਣਾ ਕਾਮਾ ਕਵਣ ਦਵਾਰ ਹਰਿ ਨਿਰੰਕਾਰ ਗੁਰ ਪੀਰ ਸਾਧ ਸੰਤ ਅਵਤਾਰ ਬੈਠੇ ਆਸਣ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਿੰਘ ਪ੍ਰਤਾਪ ਦੋ ਜਹਾਨੀ ਵੇਖ ਆਪ ਹਿਸਾਬ, ਕਾਇਆ ਬਸਤਰ ਖੋਲ੍ਹ ਕਿਤਾਬ, ਅੱਖਰ ਵੱਖਰ ਬਜਰ ਕਪਾਟੀ ਪਾੜ ਪੱਥਰ, ਆਪੇ ਫੋਲ ਫੁਲਾਈਆ। ਵਡ ਪਰਤਾਪ ਪਰਤਾਪ ਕਵਣ ਜਗ ਰੀਤੀ, ਕਵਣ ਸ਼ਬਦ ਜਣਾਈਆ। ਕਵਣ ਰੂਪ ਕਾਇਆ ਅਤੀਤੀ, ਕਵਣ ਸਤਿ ਸਰੂਪ ਸਮਾਈਆ। ਕਵਣ ਧਾਮ ਗੁਰ ਚਰਨ ਪ੍ਰੀਤੀ, ਗੁਰ ਸ਼ਬਦੀ ਰੂਪ ਵਟਾਈਆ। ਕਵਣ ਘਰ ਸਿੰਘ ਰਾਮ ਕਰੇ ਕਾਇਆ ਸੀਤਲ ਸੀਤੀ, ਨੂਰੀ ਜੋਤ ਸ਼ਬਦੀ ਮੇਲ ਮਿਲਾਈਆ। ਕਵਣ ਵਜਾਏ ਨਾਦ ਸੁਣਾਏ ਸਾਚਾ ਕੰਨ, ਤਨ ਮੰਦਰ ਅੰਦਰ ਰਾਗ ਅਲਾਈਆ। ਕਵਣ ਜਾਣੇ ਮਿਤੀ ਮੀਤੀ, ਸੰਮਤ ਸੰਮਤੀ ਮਾਸ ਦਿਵਸ ਘੜੀ ਪਲ ਰਿਹਾ ਜਣਾਈਆ। ਜੋਤੀ ਜੋਤ ਸਰੂਪ ਹਰਿ, ਏਕਾ ਵੇਖੇ ਸਚ ਘਰ, ਨੌ ਦਵਾਰੇ ਛੱਡ ਦਰ, ਦਸਮ ਦਵਾਰ ਹਰਿ ਨਿਰੰਕਾਰ ਜੋਤ ਉਜਿਆਰ ਸ਼ਬਦ ਭੰਡਾਰ ਸੁਣਨੇਹਾਰ, ਕਵਣ ਰੂਪ ਵਟਾਈਆ। ਕਵਣ ਧਾਮ ਸਤਿ ਪੁਰਖ ਹੈ, ਦੀਸੇ ਹਰਿ ਅਬਿਨਾਸ਼। ਨਾ ਸੋਗ ਨਾ ਕਦੇ ਹਰਖ ਹੈ, ਹਰ ਘਟ ਰੱਖੇ ਵਾਸ। ਜੁਗ ਜੁਗ ਜਨ ਭਗਤਾਂ ਕਰੇ ਪਰਖ ਹੈ, ਨਿਰਮਲ ਜੋਤ ਕਰੇ ਪਰਕਾਸ਼। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਆਏ ਜਾਏ ਦਰ ਦਵਾਰ, ਦਰ ਦਵਾਰੇ ਵੇਖੇ ਮੰਡਲ ਰਾਸ। ਆਏ ਦਰ ਸ਼ਬਦ ਪਰਵਾਨਾ, ਗੁਰ ਗੋਬਿੰਦ ਇਕ ਨਿਸ਼ਾਨੀ। ਮਿਲੇ ਮੇਲ ਹਰਿ ਭਗਵਾਨਾ, ਗੁਣ ਗਹਿੰਦੇ ਖੇਲ ਨਿਰਾਲੀ। ਪਰਗਟ ਹੋਏ ਵਾਲੀ ਦੋ ਜਹਾਨਾ, ਕਲਜੁਗ ਚਲੇ ਅਵੱਲੜੀ ਚਾਲੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਵੇਖੇ ਦਰ ਦਵਾਰ ਕਵਣ ਭਰਿਆ ਕਵਣ ਖਾਲੀ। ਸੰਬਲ ਨਗਰੀ ਕਵਣ ਗੜ੍ਹ, ਕਵਣ ਕੂਟ ਵਸਾਈਆ। ਕਵਣ ਵੇਖੇ ਉਪਰ ਚੜ੍ਹ, ਕਵਣ ਰਾਹ ਤਕਾਈਆ। ਕਵਣ ਵੇਖੇ ਦਰ ਦਵਾਰੇ ਅੱਗੇ ਖੜ੍ਹ, ਕਵਣ ਮਲਾਹ ਬਣਾਈਆ। ਕਵਣ ਚੋਟੀ ਕਵਣ ਜੜ੍ਹ, ਕਵਣ ਨਾਂ ਰਖਾਈਆ। ਨਾ ਕੋਈ ਸੀਸ ਨਾ ਕੋਈ ਧੜ, ਗੋਬਿੰਦ ਗੋਬਿੰਦ ਰੂਪ ਸਮਾਈਆ। ਸੰਤ ਸੁਹੇਲੇ ਆਪੇ ਰਿਹਾ ਫੜ, ਸਗਲੀ ਚਿੰਦ ਮਿਟਾਈਆ। ਕੋਈ ਨਾ ਸਕੇ ਅੱਗੇ ਅੜ, ਵਿਚ ਹਿੰਦ ਜੋਤ ਜਗਾਈਆ। ਸੰਮਤ
ਸੋਲਾਂ ਜੂਠੇ ਝੂਠੇ ਪੱਤ ਡਾਲੀ ਜਾਏ ਝੱੜ, ਬਿਰਖਾ ਬਿਰਖਾ ਕੋਇ ਰਹਿਣ ਨਾ ਪਾਈਆ। ਮਾਇਆ ਮਮਤਾ ਬਸਤਰ ਜਾਣੇ ਸੜ, ਨਾ ਕੋਈ ਸਕੇ ਤਨ ਛੁਹਾਈਆ। ਏਕਾ ਅੱਖਰ ਗੁਰ ਪੀਰ ਸਾਧ ਸੰਤ ਜਾਣੇ ਪੜ੍ਹ, ਪੁਰਖ ਅਬਿਨਾਸ਼ੀ ਆਪੇ ਰਿਹਾ ਅਲਾਈਆ। ਨਾ ਕੋਈ ਪੀਵੇ ਹੁੱਕਾ ਨੜ, ਮਦਿਰਾ ਮਾਸ ਰਸਨ ਤਜਾਈਆ। ਏਕਾ ਪੱਲੂ ਨਾਮ ਫੜਾਏ ਸਾਚਾ ਲੜ, ਚਾਰ ਵਰਨਾਂ ਇਕ ਸਰਨਾਈਆ। ਸ਼ਬਦ ਧਾਰ ਵਹਾਏ ਸਾਚਾ ਹੜ੍ਹ, ਮਨਮੁਖਾਂ ਰਿਹਾ ਰੁੜ੍ਹਾਈਆ। ਬੰਕ ਦਵਾਰ ਕਿਲ੍ਹਾ ਕੋਟ ਨਾ ਦੀਸੇ ਗੜ੍ਹ, ਉਚੇ ਮੰਦਰ ਆਪੇ ਢਾਹੀਆ। ਆਪੇ ਘਾੜਨ ਆਪੇ ਘੜ, ਆਪੇ ਲਏ ਮਿਟਾਈਆ। ਵੇਖ ਵਖਾਏ ਪ੍ਰਿਥਮੀ ਆਕਾਸ਼ ਪਹਾੜ ਉਜਾੜ, ਜਲਾਂ ਥਲਾਂ ਵਿਚ ਸਮਾਈਆ। ਗੁਰਮੁਖਾਂ ਜੋਤ ਪਰਕਾਸ਼ ਬਹੱਤਰ ਨੜ, ਅੰਧ ਅਗਿਆਨ ਅੰਧੇਰ ਮਿਟਾਈਆ। ਸਾਚੇ ਪੌੜੇ ਜਾਣਾ ਚੜ੍ਹ, ਨਿਹਕਲੰਕ ਸੱਚੀ ਸਰਨਾਈਆ। ਜਗਤ ਵਿਕਾਰਾ ਜਾਏ ਝੜ, ਵੱਜੇ ਸ਼ਬਦ ਧੁਰ ਡੰਕ ਸੱਚੀ ਸ਼ਨਵਾਈਆ। ਅੰਦਰ ਮੰਦਰ ਆਪੇ ਬਾਂਹ ਲਏ ਫੜ, ਦੋਵੇਂ ਭੁਜਾ ਅੱਗੇ ਉਠਾਈਆ। ਜਗਤ ਚਤਰਾਈ ਮਾਤ ਵਡਿਆਈ ਨਾ ਕੋਈ ਸਕੇ ਲੜ, ਸ਼ਬਦ ਧੁਜਾ ਇਕ ਉਠਾਈਆ। ਨਾ ਕੋਈ ਪੂਜੇ ਮੜ੍ਹੀ ਗੋਰ ਮੜ੍ਹ, ਦਰਸ ਦਿਖਾਏ ਪ੍ਰਭ ਅੱਗੇ ਖੜ੍ਹ, ਜੋਤੀ ਜਾਮਾ ਭੇਖ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਬਲ ਨਗਰ ਇਕ ਘਰ, ਸ਼ਬਦ ਦਿਵਾਰੀ ਚਾਰ ਕੁੰਟ, ਮਹੱਲ ਅਟੱਲ ਇਕ ਸੁਹਾਈਆ। ਮਹੱਲ ਅਟੱਲ ਉਚਾ ਮੰਦਰ, ਪ੍ਰਭ ਆਪਣਾ ਆਪ ਸੁਹਾਇੰਦਾ। ਆਪੇ ਵਸਿਆ ਆਪਣੇ ਅੰਦਰ, ਦੂਸਰ ਕੋਇ ਦਿਸ ਨਾ ਆਇੰਦਾ। ਸ਼ਬਦ ਸਰੂਪੀ ਲਾਇਆ ਜੰਦਰ, ਨਾ ਕੋਈ ਤੋੜ ਤੁੜਾਇੰਦਾ। ਸਦਾ ਵਸੇਰਾ ਡੂੰਘੀ ਕੰਦਰ, ਨਾ ਕੋਈ ਵੇਖ ਵਖਾਇੰਦਾ। ਲੱਖ ਚੁਰਾਸੀ ਭੌਂਦੀ ਬੰਦਰ, ਗੁਰ ਪੂਰਾ ਹੱਥ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਬਲ ਨਗਰੀ ਸਾਚਾ ਵਾਸਾ, ਆਪੇ ਕਰੇ ਪੁਰਖ ਅਬਿਨਾਸ਼ਾ, ਸਚ ਦਵਾਰੇ ਆਸਣ ਲਾਇੰਦਾ। ਸੰਬਲ ਨਗਰੀ ਸ਼ਬਦ ਸਿੰਘਾਸਣ, ਪ੍ਰਭ ਸਾਚੀ ਸੇਜ ਵਿਛਾਈਆ। ਜੋਤੀ ਨੂਰ ਹੋਏ ਪਰਕਾਸ਼ਨ, ਦੀਵਾ ਬੱਤੀ ਨਾ ਕੋਈ ਰਖਾਈਆ। ਸਾਚੇ ਮੰਡਲ ਪਾਵੇ ਰਾਸਨ, ਗੋਪੀ ਕਾਹਨਾ ਆਪ ਅਖਵਾਈਆ। ਆਪੇ ਹੋਏ ਦਾਸੀ ਦਾਸਨ, ਜਨ ਭਗਤਾਂ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਬਲ ਨਗਰੀ ਵੇਸ ਕਰ, ਘਰ ਸਾਚੇ ਬੈਠਾ ਮੁਖ ਛੁਪਾਈਆ। ਸੰਬਲ ਨਗਰੀ ਸਾਢੇ ਤਿੰਨ ਹੱਥ, ਗੋਬਿੰਦ ਆਪ ਰਚਾਇਆ। ਅੰਦਰ ਬੈਠਾ ਹਰਿ ਸਮਰਥ, ਦਿਸ ਕਿਸੇ ਨਾ ਆਇਆ। ਲੱਖ ਚੁਰਾਸੀ ਪਾਏ ਨੱਥ, ਸ਼ਬਦ ਡੋਰੀ ਹੱਥ ਰਖਾਇਆ। ਨੌ ਖੰਡ ਪ੍ਰਿਥਮੀ ਰਿਹਾ ਮੱਥ, ਸੱਤਾਂ ਦੀਪਾਂ ਲੇਖ ਚੁਕਾਇਆ। ਜਗਤ ਚਲਾਏ ਮਹਿੰਮਾ ਅਕੱਥ, ਸਤਿਜੁਗ ਸਾਚਾ ਮਾਰਗ ਲਾਇਆ। ਸਤਿਜੁਗ ਤੇਰਾ ਸਾਚਾ ਰਥ, ਸੋਹੰ ਨਾਉਂ ਧਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਬਲ ਨਗਰੀ ਵੇਸ ਕਰ, ਵੇਸ ਅਵੱਲੜਾ ਆਪ ਕਰਾਇਆ। ਗੁਰ ਗੋਬਿੰਦ ਜੋਤ ਪਰਗਟਾਈ, ਹਰਿ ਚਰਨ ਸੱਚੀ ਸਰਨਾਈਆ। ਪਾਰਬ੍ਰਹਮ ਸ਼ਬਦ ਕੁੜਮਾਈ, ਮੁਖ ਸਾਚਾ ਸਗਨ ਲਗਾਈਆ। ਦਰ ਮੰਦਰ ਅੰਦਰ ਵੱਜੀ ਵਧਾਈ, ਮੰਗਲਾਚਾਰ ਇਕ ਕਰਾਈਆ। ਪੰਚਮ ਗਾਇਣ ਚਾਈਂ ਚਾਈਂ, ਪੰਚਮ ਤਾਲ ਰਿਹਾ ਵਜਾਈਆ। ਸਾਚਾ ਮੇਲਾ ਸਹਿਜ ਸੁਭਾਈ, ਕਲਜੁਗ ਵੇਲਾ ਅੰਤਮ ਦਏ ਸੁਹਾਈਆ। ਲਹਿਣਾ ਦੇਣਾ ਚੁਕਾਏ ਥਾਉਂ ਥਾਈਂ, ਬਸਤਰ ਗਹਿਣਾ ਗੁਰਮੁਖਾਂ ਸ਼ਬਦ ਤਨ ਪਹਿਨਾਈਆ। ਨੇਤਰ ਲੋਚਨ ਦਰਸ਼ਨ ਸਾਚੇ ਨੈਣਾ, ਜਨਮ ਜਨਮ ਮੈਲ ਗਵਾਈਆ। ਅੰਤਮ ਭਾਣਾ ਸਭ ਨੇ ਸਹਿਣਾ, ਨਿਹਕਲੰਕ ਸੱਚੀ ਸਰਨਾਈਆ। ਏਕਾ ਏਕ ਪੁਰਖ ਅਬਿਨਾਸ਼ੀ ਜੋਤ ਸਰੂਪੀ ਮਾਤ
ਰਹਿਣਾ, ਸ਼ਬਦ ਵੱਜੇ ਸੱਚੀ ਵਧਾਈਆ। ਨਾਤਾ ਤੁੱਟੇ ਭਾਈ ਭੈਣਾਂ, ਨਾ ਕੋਈ ਦੀਸੇ ਸਾਕ ਸੱਜਣ ਸੈਣਾ, ਕਲਜੁਗ ਚੁੱਕੇ ਲਹਿਣਾ ਦੇਣਾ, ਸਤਿਜੁਗ ਸਾਚੀ ਰੁੱਤ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਸਾਚਾ ਮੇਲਾ ਇਕ ਦਰ, ਦਰ ਦਵਾਰੇ ਆਵੇ ਜਾਵੇ ਫੇਰਾ ਪਾਈਆ।
ਪਹਿਲੀ ਭਾਦਰੋਂ ੨੦੧੩ ਬਿਕ੍ਰਮੀ ਜੇਠੂਵਾਲ ਤੋਂ ਅੰਮ੍ਰਿਤਸਰ ਅਕਾਲ ਤਖ਼ਤ ਦੇ ਪ੍ਰਧਾਨ ਨੂੰ ਸ਼ਬਦ ਭੇਜਿਆ
ਅਤੇ ਉਤਰ ਮੰਗਿਆ, ਪ੍ਰੰਤੂ ਉਸ ਕੋਈ ਜਵਾਬ ਨਾ ਦਿਤਾ
ਸਰ ਅੰਮ੍ਰਿਤ ਸਚ ਤਖ਼ਤ ਹੈ, ਕਵਣ ਤਖ਼ਤ ਅਕਾਲ। ਆਪੇ ਲਿਖਣਹਾਰਾ ਲੇਖ ਲਿਖਤ ਹੈ, ਦੀਨਾ ਬੰਧਪ ਦੀਨ ਦਿਆਲ। ਕਵਣ ਵੇਲਾ ਕਵਣ ਵਕਤ ਹੈ, ਪ੍ਰਭ ਸਾਚਾ ਹੋਏ ਕਿਰਪਾਲ। ਅੰਤ ਵਿਛੋੜਾ ਦੁਨੀ ਜਗਤ ਹੈ, ਨਾ ਕੋਈ ਸ਼ਾਹ ਨਾ ਕੰਗਾਲ। ਕਵਣ ਗੁਰ ਗੋਬਿੰਦ ਕਵਣ ਸਾਚਾ ਭਗਤ ਹੈ, ਲੋਕਮਾਤ ਚਲੇ ਨਾਲ ਨਾਲ। ਕਵਣ ਬੂੰਦ ਕਵਣ ਰਕਤ ਹੈ, ਕਵਣ ਕਾਇਆ ਮਾਟੀ ਹਾਟੀ ਜੀਵ ਖਾਲ। ਜੋਤੀ ਜੋਤ ਸਰੂਪ ਹਰਿ, ਏਕਾ ਪੁੱਛੇ ਜਗਤ ਵਰ, ਵੇਲੇ ਅੰਤਮ ਹੋਏ ਕਵਣ ਦਲਾਲ। ਕਵਣ ਦਲਾਲ ਅੰਤ ਕਲ, ਕਵਣ ਦਏ ਸਹਾਰਾ। ਕਵਣ ਕਰੇ ਵਲ ਛਲ, ਖੇਲੇ ਖੇਲ ਅਪਰ ਅਪਾਰਾ। ਕਵਣ ਮੇਟੇ ਦੂਈ ਦਵੈਤੀ ਸਲ, ਏਕਾ ਏਕ ਵਖਾਏ ਏਕੰਕਾਰਾ। ਅੰਮ੍ਰਿਤ ਆਤਮ ਕਵਣ ਦਵਾਰੇ ਮਿਲੇ ਸਾਚਾ ਜਲ, ਸਰ ਅੰਮ੍ਰਿਤ ਆਤਮ ਧਾਰਾ। ਦੀਪਕ ਜੋਤੀ ਕਵਣ ਦਵਾਰ ਰਹੀ ਬਲ, ਕਵਣ ਸ਼ਬਦ ਵੱਜੇ ਨਾਦ ਸੁਣੇ ਧੁਨਕਾਰਾ। ਕਵਣ ਤਖ਼ਤ ਅਕਾਲ ਪ੍ਰਭ ਬੈਠਾ ਮੱਲ, ਕਵਣ ਕਰੇ ਤਨ ਸ਼ਿੰਗਾਰਾ। ਕਵਣ ਬਸਤਰ ਪਹਿਨੇ ਤਨ, ਫੜੇ ਤੇਜ ਕਟਾਰਾ। ਕਵਣ ਘੋੜ ਹੋਏ ਅਸਵਾਰਾ। ਗੁਰ ਗੋਬਿੰਦ ਕਵਣ ਕੂਟੇ ਚੜ੍ਹਿਆ ਚੰਨ, ਨੀਲਾ ਘੋੜਾ ਮਾਰੇ ਪੌੜ, ਧਰਤ ਮਾਤ ਵੇਖੇ ਇਕ ਅਖਾੜਾ। ਕਵਣ ਕੂਟ ਸੰਬਲ ਨਗਰ ਲੰਮਾ ਚੌੜ, ਪਰਗਟ ਹੋਏ ਧੁਰਦਰਗਾਹੀ ਸਾਚਾ ਲਾੜਾ। ਕਵਣ ਪੂਤ ਸਪੂਤਾ ਬ੍ਰਹਿਮਣ ਗੌੜ, ਵੇਦ ਵਿਆਸਾ ਹੋਏ ਲਿਖਾਰਾ। ਕਵਣ ਵੇਖੇ ਪਰਖੇ ਮਿੱਠਾ ਕੌੜ, ਘਰ ਘਰ ਦਰ ਦਰ ਗੁਰ ਪੀਰ ਭਰੇ ਹੰਕਾਰਾ। ਵੇਲੇ ਅੰਤਮ ਕਵਣ ਜਾਏ ਬਹੁੜ, ਪਰਗਟ ਹੋਏ ਨਿਹਕਲੰਕ ਨਰਾਇਣ ਨਰ ਅਵਤਾਰਾ। ਧੁਰ ਦਰਗਾਹੀ ਲਾਏ ਏਕਾ ਪੌੜ, ਦੋ ਜਹਾਨੀ ਵਖਾਏ ਪਾਰ ਕਿਨਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਤਖ਼ਤ ਅਕਾਲ ਅਕਾਲ ਤਖ਼ਤ ਵੇਖੇ ਸਚ ਦਵਾਰਾ। ਕਵਣ ਗਿਆਨੀ ਗਿਆਨ ਜਣਾਈ, ਗੁਣ ਗੋਬਿੰਦ ਗਾਇਆ। ਕਵਣ ਘਰ ਵੱਜੀ ਵਧਾਈ, ਤਨ ਸ਼ਬਦ ਹਰਿ ਰਘੁਰਾਇਆ। ਕਵਣ ਸ਼ਬਦ ਹੋਈ ਕੁੜਮਾਈ, ਪੰਚਮ ਸਿਖਾਂ ਮੰਗਲ ਗਾਇਆ। ਕਵਣ ਦਰ ਮਿਲੇ ਵਧਾਈ, ਰਾਗ ਰਾਗਣੀ ਰਹੇ ਅਲਾਇਆ। ਕਵਣ ਹਰਿ ਲਏ ਪਰਨਾਈ, ਨਾਰੀ ਕੰਤ ਏਕਾ ਰੂਪ ਸਮਾਇਆ। ਕਵਣ ਅੰਮ੍ਰਿਤ ਆਤਮ ਨਹਾਤਾ ਸਰ, ਕਾਗ ਹੰਸ ਹੰਸ ਕਾਗ ਰੂਪ ਵਟਾਇਆ। ਜੋਤੀ ਜੋਤ ਸਰੂਪ ਹਰਿ, ਏਕਾ ਪੁੱਛੇ ਸਚ ਘਰ, ਕਵਣ ਗਿਆਨੀ ਗੁਰ ਕਾ ਗਿਆਨ, ਕਵਣ ਰੂਪ ਪ੍ਰਭ ਚਰਨ ਧਿਆਨ, ਕਵਣ ਸਰੂਪ ਨਜ਼ਰੀ ਆਇਆ। ਜਗਤ ਵਿਦਿਆ ਮਾਤ ਵਿਦਿਆਰਥੀ, ਪੜ੍ਹੇ ਵੇਦ ਕਿਤੇਬਾ। ਕਵਣ ਬਣੇ ਜਗਤ ਮਹਾਂਸਾਰਥੀ, ਲੇਖ ਚੁਕਾਏ ਕਰੋੜ ਤੇਤੀਸ ਦੇਵੀ ਦੇਵਾ। ਕਵਣ ਹਿੰਦੀ ਉਰਦੂ ਗੁਰਮੁਖੀ ਫਾਰਸੀ, ਕਵਣ ਜਿਹਵਾ ਰਸਨਾ ਗਾਏ ਅਲਖ ਅਭੇਵਾ। ਕਵਣ ਸ਼ਬਦ ਗੁਰ ਮੰਤਰ ਅੰਤਰ ਤਾਰਸੀ, ਕੌਸਤਕ ਮਨੀਆ
ਮਸਤਕ ਲਾਏ ਥੇਵਾ। ਕਵਣ ਵਾਰਸ ਅੰਤਮ ਵਾਰਸੀ, ਮੁਖ ਲਗਾਏ ਅੰਮ੍ਰਿਤ ਆਤਮ ਸਾਚਾ ਮੇਵਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਪੁੱਛੇ ਸਚ ਘਰ, ਕਵਣ ਧਾਮ ਵਸੇ ਨਿਹਕਾਮ ਨਿਹਚਲ ਨਿਹਕੇਵਾ।
ਗੁਰਦੇਵ ਗੁਰ ਸ਼ਬਦ ਮੰਤਰਾ, ਗੁਰ ਮੂਰਤ ਅਕਾਲ। ਗੁਰ ਬਣਾਏ ਮਾਤ ਬਣਤਰਾ, ਗੁਰਮੁਖ ਉਪਜਾਏ ਸਾਚੇ ਲਾਲ। ਆਪੇ ਜਾਣੇ ਆਤਮ ਅੰਤਰਾ, ਫਲ ਵੇਖੇ ਕਾਇਆ ਡਾਲ। ਜੋਤੀ ਜੋਤ ਸਰੂਪ ਹਰਿ, ਏਕਾ ਵੇਖੇ ਸਚ ਘਰ, ਕਵਣ ਗੁਰ ਹੋਏ ਰਖਵਾਲ। ਗੁਰ ਸਾਖੀ ਗੁਰ ਸਾਖਿਆਤ, ਸਗਲਾ ਸੰਗ ਨਿਭਾਏ। ਗੁਰਮੁਖ ਬਣਾਏ ਪਾਰਜ਼ਾਤ, ਮਸਤਕ ਚਰਨ ਛੁਹਾਏ। ਮੇਟ ਮਿਟਾਏ ਅੰਧੇਰੀ ਰਾਤ, ਅਗਿਆਨ ਅੰਧੇਰ ਮਿਟਾਏ। ਅੰਮ੍ਰਿਤ ਪਿਆਏ ਬੂੰਦ ਸਵਾਂਤ, ਸਾਚੀ ਧਾਰ ਇਕ ਵਹਾਏ। ਵੇਖੇ ਖੇਲ ਬਾਤਨ ਬਾਤ, ਜਮਾਲ ਬਾਤਨੀ ਆਪ ਵਖਾਏ। ਜਿਸ ਜਨ ਦੇਵੇ ਪੂਰੀ ਦਾਤ, ਸਿਰ ਆਪਣਾ ਹੱਥ ਟਿਕਾਏ। ਗੁਰ ਪੂਰਾ ਪੁੱਛੇ ਆਪੇ ਵਾਤ, ਰਾਹ ਵਿਚ ਨਾ ਕੋਈ ਅਟਕਾਏ। ਦੂਰ ਦੁਰਾਡਾ ਬੈਠਾ ਆਪੇ ਵੇਖੇ ਮਾਰ ਝਾਤ, ਨੌ ਅਠਾਰਾਂ ਦਰ ਦੁਰਕਾਏ। ਆਪ ਚੜ੍ਹਾਏ ਔਖੇ ਘਾਟ, ਏਕਾ ਪੱਲਾ ਨਾਮ ਫੜਾਏ। ਬਜਰ ਕਪਾਟੀ ਜਾਏ ਪਾਟ, ਜਿਸ ਜਨ ਨਾਮ ਭੱਲਾ ਹੱਥ ਫੜਾਏ। ਅੰਮ੍ਰਿਤ ਧਾਰਾ ਮਾਰੇ ਠਾਠ, ਏਕਾ ਹੱਲਾ ਆਪ ਕਰਾਏ। ਗੁਰ ਸਾਖਤ ਜਲਿਆ ਲੱਕੜੀ ਕਾਠ, ਗੁਰਸਿਖ ਕਵਣ ਪਾਰ ਕਰਾਏ। ਆਤਮ ਅੰਤਰ ਔਖੀ ਘਾਟ, ਦੂਰਨ ਦੂਰ ਕਿਨਾਰਾ। ਦੀਪਕ ਜੋਤ ਨਾ ਜਗੇ ਲਿਲਾਟੀ, ਨਾ ਕੋਈ ਮੇਟੇ ਅੰਧ ਅੰਧਿਆਰਾ। ਨਾਮ ਵਿਕਾਏ ਸਾਚੀ ਹਾਟੀ, ਹਰਿਜਨ ਜਨ ਹਰਿ ਕਰੇ ਵਣਜ ਸੱਚਾ ਵਪਾਰਾ। ਦੁਰਮਤ ਮੈਲ ਦਰ ਦਵਾਰੇ ਕਾਟੀ, ਦੇਵੇ ਏਕਾ ਸ਼ਬਦ ਸਹਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋਹੰ ਦੇਵੇ ਸ਼ਬਦ ਵਰ, ਆਪ ਕਰਾਏ ਨੌ ਦਵਾਰੇ ਪਾਰ ਕਿਨਾਰਾ। ਸੋਹੰ ਸ਼ਬਦ ਸਾਚਾ ਵਰ, ਜੋਤ ਨਿਰੰਜਣ ਸੰਗ ਰਲਾਇੰਦਾ। ਆਪ ਦਿਸਾਏ ਕਾਇਆ ਘਰ, ਨੇਤਰ ਅੰਜਨ ਏਕਾ ਪਾਇੰਦਾ। ਕਾਮਨ ਤ੍ਰਿਸ਼ਨਾ ਜਾਏ ਹਰ, ਭਾਂਡਾ ਭਰਮ ਭੰਨਾਇੰਦਾ। ਮਨ ਸੁਰਤੀ ਘਾੜਨ ਆਪੇ ਘੜ, ਸ਼ਬਦ ਕੁਠਾਲੀ ਏਕਾ ਪਾਇੰਦਾ। ਕੰਚਨ ਰੂਪ ਬਣਾਏ ਕਾਇਆ ਗੜ੍ਹ, ਨਾਮ ਸੁਹਾਗਾ ਨਾਲ ਰਲਾਇੰਦਾ। ਸਾਚੇ ਅੰਦਰ ਜਾਏ ਵੜ, ਜਗਤ ਦਾਗਾ ਆਪ ਮਿਟਾਇੰਦਾ। ਪੁਰਖ ਅਬਿਨਾਸ਼ੀ ਘਟ ਘਟ ਵਾਸੀ ਚਰਨ ਕਵਲ ਜਨ ਜਾਣਾ ਪੜ, ਬਾਤਨੀ ਬਾਤਨ ਦਰਸ ਦਿਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਾਇਆ ਮੰਡਲ ਆਕਾਸ਼ ਆਕਾਸ਼ਨ, ਸੁਰਤੀ ਸ਼ਬਦੀ ਮੇਲ ਮਿਲਾਇੰਦਾ। ਸ਼ਬਦ ਸੁਰਤ ਜਗਤ ਮਲਾਹ, ਹਰਿ ਏਕਾ ਏਕ ਬਣਾਇਆ। ਫੜ ਫੜ ਬਾਹੋਂ ਰਾਹੇ ਦੇਵੇ ਪਾ, ਜਿਸ ਜਨ ਆਪਣੀ ਦਇਆ ਕਮਾਇਆ। ਗੁਰਮੁਖ ਵਿਰਲਾ ਵੇਖੇ ਸਾਚਾ ਥਾਂ, ਕੋਟੀ ਕੋਟ ਚੜ੍ਹ ਚੜ੍ਹ ਥੱਕੇ, ਹੱਥ ਕਿਸੇ ਨਾ ਆਇਆ। ਸੋਹੰ ਗਾਉਣਾ ਸਾਚਾ ਨਾਉਂ ਭਗਤੀ ਬੋਏ ਅੰਤਮ ਪੱਕੇ, ਸਾਚਾ ਫਲ ਦਏ ਖਵਾਇਆ। ਆਪੇ ਪਿਤਾ ਆਪੇ ਮਾਂ, ਸਦਾ ਸੁਹੇਲਾ ਦੇਵੇ ਠੰਡੀ ਛਾਂ, ਮੰਦਰ ਅੰਦਰ ਦਏ ਚੜ੍ਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਏਕ ਰਿਹਾ ਜਗਾਇਆ। ਏਕਾ ਪੁਰਖ ਏਕਾ ਨਾਰੀ, ਏਕਾ ਕੰਤ ਸੁਹਾਗੀਆ। ਇਕ ਸ਼ਬਦ ਇਕ ਭੰਡਾਰੀ, ਏਕਾ ਦੇਵਣਹਾਰ ਸੰਸਾਰੀ, ਏਕਾ ਜੋਗ ਜੁਗੰਤਰ ਜਾਗੀਆ। ਏਕਾ ਵਣਜ ਇਕ ਵਪਾਰੀ, ਸ੍ਰਿਸ਼ਟ ਸਬਾਈ ਹੋਏ ਪਨਿਹਾਰੀ, ਕਲਜੁਗ ਤੇਰੀ ਅੰਤਮ ਵਾਰੀ, ਚਰਨ ਧੂੜ ਕਰਾਏ
ਮਜਨਾ ਸਾਚਾ ਮਾਘੀਆ। ਆਪ ਬਹਾਏ ਬੰਕ ਦਵਾਰੀ, ਅੱਸੂ ਤਿੰਨ ਦਿਵਸ ਵਿਚਾਰੀ, ਜਮਨ ਕਿਨਾਰਾ ਢਹਿ ਉਚਾਰੀ, ਜੁਗ ਜੁਗ ਧੋਵੇ ਦਾਗ਼ੀਆ। ਬਿਆਸ ਕਿਨਾਰਾ ਪਹਿਲੀ ਵਾਰੀ, ਪੁਰਖ ਅਬਿਨਾਸ਼ੀ ਬੰਨ੍ਹੀ ਧਾਰੀ, ਹਾੜ ਸਤਾਰਾਂ ਦਿਵਸ ਵਿਚਾਰੀ, ਸੰਮਤ ਸੋਲਾਂ ਲੇਖ ਲਿਖਾਸੀਆ। ਸਿੰਘ ਜੈਮਲ ਤੇਰੀ ਸ਼ਬਦ ਉਡਾਰੀ, ਪੰਚਾਂ ਕਰੇ ਚਰਨ ਪਿਆਰੀ, ਬਾਵਨ ਬਾਵਨ ਭੇਖਾਧਾਰੀ ਰੂਪ ਵਟਾਸੀਆ। ਭੇਖ ਪਖੰਡਾ ਕਰੇ ਖੁਆਰੀ, ਸ਼ਬਦ ਡੰਡਾ ਹਰਿ ਕਰਤਾਰੀ, ਸਿੰਘ ਚਰਨ ਰਹਿਣਾ ਖ਼ਬਰਦਾਰੀ, ਪਰਗਟ ਹੋਏ ਘਨਕਪੁਰ ਵਾਸੀਆ। ਚਰਨ ਸਿੰਘ ਪ੍ਰਭ ਚਰਨ ਧਿਆਨ, ਏਕਾ ਓਟ ਰਖਾਵਣੀ। ਪਰਗਟ ਹੋਏ ਹਰਿ ਭਗਵਾਨ, ਏਕਾ ਰੁੱਤ ਸੁਹਾਵਣੀ। ਧਰਮ ਝੁਲਾਏ ਇਕ ਨਿਸ਼ਾਨ, ਗੁਰਮੁਖਾਂ ਪੂਰ ਕਰਾਏ ਭਾਵਨੀ। ਨਾ ਕੋਈ ਦੀਸੇ ਜੀਵ ਨਿਧਾਨ, ਮੇਟ ਮਿਟਾਏ ਦੁਸ਼ਟ ਦੁਰਾਚਾਰ ਕਾਮਨ ਕਾਮਨੀ। ਪਰਗਟ ਹੋਏ ਨਿਹਕਲੰਕ ਨਰਾਇਣ ਨਰ ਅਵਤਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੋ ਜਹਾਨਾਂ ਏਕਾ ਦੇਵੇ ਵਰ, ਸੋਹੰ ਸ਼ਬਦ ਸੱਚੀ ਜਾਮਨੀ। ਸੰਮਤ ਸੋਲਾਂ ਰੱਖਣਾ ਯਾਦ, ਲੋਕਮਾਤ ਕਲ ਆਇਆ ਏ। ਸਚ ਦਵਾਰ ਸੁਣੇ ਫਰਿਆਦ, ਡੇਰਾ ਡੇਰੇ ਲਾਇਆ ਏ। ਧੁਰ ਦਰਗਾਹੀ ਦੇਵੇ ਦਾਦ, ਚਾਰੋਂ ਕੁੰਟ ਘੇਰਾ ਰਿਹਾ ਪਾਇਆ ਏ। ਸੱਤਰ ਲੱਖ ਰਹੇ ਅਰਾਧ, ਹੂ ਹੂ ਅੱਲਾ ਨਾਅਰਾ ਲਾਇਆ ਏ। ਦੇਵੇ ਵਰ ਪ੍ਰਭ ਮਾਧਵ ਮਾਧ, ਹਰਿ ਮੋਹਣੀ ਰੂਪ ਵਟਾਇਆ ਏ। ਨਾ ਕੋਈ ਦੀਸੇ ਸੰਤ ਸਾਧ, ਬੋਧ ਅਗਾਧ ਨਾ ਕਿਸੇ ਜਣਾਇਆ ਏ। ਆਪਣਾ ਭਾਰ ਰਹੇ ਲਾਧ, ਮਾਇਆ ਮਮਤਾ ਸਿਰ ਉਠਾਇਆ ਏ। ਏਕਾ ਵੱਜਣਾ ਸਾਚਾ ਨਾਦ, ਲੋਆਂ ਪੁਰੀਆਂ ਦਏ ਸੁਣਾਇਆ ਏ। ਸ਼ਬਦ ਜਣਾਈ ਹਰਿ ਬ੍ਰਹਿਮਾਦ, ਨੌਵਾਂ ਖੰਡਾਂ ਆਪ ਉਠਾਇਆ ਏ। ਆਪੇ ਜਾਣੇ ਆਦਿ ਜੁਗਾਦਿ, ਆਪ ਆਪਣੇ ਵਿਚ ਸਮਾਇਆ ਏ। ਕਲਜੁਗ ਬਖ਼ਸ਼ੀ ਸਾਚੀ ਦਾਦ, ਪੰਚ ਵਿਕਾਰਾਂ ਸੰਗ ਰਲਾਇਆ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਗੋਬਿੰਦੇ ਮਿਲਿਆ ਵਰ, ਸੰਬਲ ਨਗਰੀ ਧਾਮ ਸੁਹਾਇਆ ਏ। ਸੰਮਤ ਸੋਲਾਂ ਸੋਲਾਂ ਕਲ ਧਾਰ, ਲੋਕਮਾਤ ਵਡਿਆਈਆ। ਜੋਤੀ ਨੂਰ ਕਰ ਉਜਿਆਰ, ਸ਼ਬਦ ਕਟਾਰ ਚਲਾਈਆ। ਖਾਲੀ ਕਰੇ ਭਰੇ ਭੰਡਾਰ, ਰਾਜ ਰਾਜਾਨਾਂ ਖ਼ਾਕ ਰੁਲਾਈਆ। ਨਾ ਕੋਈ ਦੀਸੇ ਬੰਕ ਦਵਾਰ, ਘਰ ਘਰ ਚਾਰੋਂ ਕੁੰਟ ਪਏ ਦੁਹਾਈਆ। ਲਹਿਣਾ ਦੇਣਾ ਮੁਹੰਮਦ ਯਾਰ, ਵੇਲੇ ਅੰਤਮ ਰਿਹਾ ਚੁਕਾਈਆ। ਵੇਖ ਵਖਾਣੇ ਬਿਆਸ ਕਿਨਾਰ, ਆਪ ਆਪਣਾ ਚਰਨ ਛੁਹਾਈਆ। ਗੁਰਮੁਖ ਸਾਚੇ ਕਰ ਤਿਆਰ, ਸ਼ਬਦ ਸੁਨੇਹੜਾ ਇਕ ਘਲਾਈਆ। ਆਪੇ ਹੋਏ ਪਹਿਰੇਦਾਰ, ਨਾਮ ਖੰਡਾ ਹੱਥ ਉਠਾਈਆ। ਫੜ ਫੜ ਬੇੜਾ ਲਾਏ ਪਾਰ, ਸੋਹੰ ਡੰਡਾ ਨਾਮ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਥਲ ਕਪੂਰ ਰਾਜ ਰਾਜਾਨਾ ਆਪ ਰਖਾਏ ਏਕਾ ਆਣਿਆ। ਸੰਮਤ ਸੋਲਾਂ ਚਰਨ ਛੁਹਾਏ, ਹਰਿ ਗੋਬਿੰਦ ਰੂਪ ਸਮਾਇਆ। ਸ਼ਬਦ ਭੰਡਾਰਾ ਖੋਲ੍ਹ ਵਖਾਏ, ਵਰਨ ਅਵਰਨਾਂ ਆਪ ਅਖਵਾਇਆ। ਜਗਤ ਵਣਜਾਰਾ ਆਪ ਅਖਵਾਏ, ਸਾਚਾ ਮਾਰਗ ਰਿਹਾ ਲਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚ ਦਵਾਰਾ ਇਕ ਸੁਹਾਇਆ। ਸੰਮਤ ਸੋਲਾਂ ਸੋਲਾਂ ਧਾਰ, ਪੰਦਰਾਂ ਕੱਤਕ ਰੁੱਤ ਸੁਹਾਈਆ। ਪਰਗਟ ਹੋਏ ਨਰ ਅਵਤਾਰ, ਵਾਸੀ ਪੁਰੀ ਘਨਕ ਮਿਲੇ ਵਡਿਆਈਆ। ਗੁਰਮੁਖ ਸਾਚੇ ਸੰਤ ਦੁਲਾਰ, ਆਪ ਆਪਣੇ ਅੰਗ ਲਗਾਈਆ। ਸ਼ਬਦ ਸਰੂਪੀ ਦਏ ਪਿਆਰ, ਜਿਉਂ ਨਾਨਕ ਅੰਗਦ ਅੰਗ ਲਗਾਈਆ। ਇਕ ਵਖਾਏ ਦਰ ਦਰਬਾਰ, ਚਾਰ ਵਰਨਾਂ ਸਾਚਾ ਪਿਆਰ, ਊਚਾਂ ਨੀਚਾਂ ਭੇਵ ਮਿਟਾਈਆ। ਰਾਜਾ ਰਾਣਾ ਹੋਏ ਖੁਆਰ, ਸ਼ਾਹ ਸ਼ਹਾਨ ਦਏ ਹੁਲਾਰ, ਮਸਤੂਆਣਾ
ਧਾਮ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਾਹ ਸੰਗਰੂਰ ਬਖ਼ਸ਼ੇ ਜੋਤੀ ਨੂਰ, ਆਤਮ ਤੂਰ ਸ਼ਬਦ ਜਣਾਈਆ। ਸ਼ਬਦ ਵਖਾਏ ਸਾਚੇ ਘਰ, ਹਰਿ ਹਰਿ ਆਪੇ ਵਸਿਆ। ਸਚ ਦਵਾਰਾ ਵੇਖ ਦਰ, ਧੁਰ ਦਰਗਾਹੀ ਆਇਆ ਨੱਸਿਆ। ਅੰਮ੍ਰਿਤ ਆਤਮ ਵੇਖੇ ਸਰ, ਕਲਜੁਗ ਰੈਣ ਅੰਧੇਰੀ ਮੱਸਿਆ। ਚਾਰ ਵਰਨ ਆਵੇ ਡਰ, ਮਾਇਆ ਨਾਗਨੀ ਮਨਮੁਖ ਜੀਵਾਂ ਡੱਸਿਆ। ਗੁਰਮੁਖ ਵਿਰਲਾ ਭਾਣਾ ਰਿਹਾ ਜਰ, ਗੁਰ ਚਰਨ ਕਵਲ ਸਾਜਣ ਬਹਿ ਬਹਿ ਹੱਸਿਆ। ਨਾ ਜਨਮੇ ਨਾ ਜਾਏ ਮਰ, ਜੁਗਾਂ ਜੁਗੰਤਰ ਦੇਵੇ ਵਰ, ਆਪੇ ਪੁਰਖ ਨਾਰੀ ਨਰ, ਹਰ ਘਟ ਘਟ ਅੰਦਰ ਵਸਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖਾਂ ਦੇਵੇ ਜਗਤ ਵਰ, ਪੰਚ ਵਿਕਾਰਾ ਚਰਨਾਂ ਹੇਠ ਝੱਸਿਆ। ਗੁਰਮੁਖ ਸਦਾ ਅਡੋਲ, ਆਪ ਰਖਾਇਆ। ਚਾਰ ਵਰਨਾਂ ਇਕ ਦਵਾਰਾ ਖੋਲ੍ਹ, ਊਚਾਂ ਨੀਚਾਂ ਭੇਵ ਮਿਟਾਇਆ। ਸ਼ਬਦ ਸਰੂਪੀ ਕਰੇ ਚੋਲ੍ਹ, ਕਲ ਸੋਲਾਂ ਸੰਮਤ ਸੋਲਾਂ ਸੋਲਾਂ ਕਲ ਵਰਤਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੰਚਮ ਮੁਖ ਸ਼ਬਦ ਸਿੰਘਾਸਣ, ਪਰਗਟ ਹੋਏ ਪੁਰਖ ਅਬਿਨਾਸ਼ਣ, ਸਚ ਸਮਗਰੀ ਸਾਚੀ ਰਾਸਨ, ਸਾਚਾ ਧਾਮ ਸੁਹਾਇਆ। ਸੰਮਤ ਚੌਦਾਂ ਪਹਿਲੀ ਚੇਤ, ਗੁਰਮੁਖ ਚਿਤ ਚਿਤਾਰਨਾ। ਪ੍ਰਭ ਵਸੇ ਹਰਿਜਨ ਕਾਇਆ ਖੇਤ, ਰਸਨਾ ਰਸਨ ਉਚਾਰਨਾ। ਦਰਸ ਦਿਖਾਏ ਨੇਤਨ ਨੇਤ, ਨਿੱਤ ਨਿੱਤ ਰੂਪ ਵਟਾਵਣਾ। ਅੰਤਮ ਲਹਿਣਾ ਦੇਣ ਚੁਕਾਏ ਮਹੀਨਾ ਜੇਠ, ਹਾੜ ਸਤਾਰਾਂ ਮੇਲ ਮਿਲਾਵਣਾ। ਨਾ ਕੋਈ ਦੀਸੇ ਰਾਜ ਰਾਜਾਨ ਸ਼ਾਹ ਸੁਲਤਾਨ ਸੇਠ, ਪ੍ਰਭ ਖ਼ਾਕੀ ਖ਼ਾਕ ਮਿਲਾਵਣਾ। ਗੁਰਮੁਖਾਂ ਰੱਖੇ ਸਾਇਆ ਹੇਠ, ਸਿਰ ਆਪਣਾ ਹੱਥ ਟਿਕਾਵਣਾ। ਕਲਜੁਗ ਜੀਵ ਭੰਨੇ ਕੌੜੇ ਰੇਠ, ਸ਼ਬਦ ਡੰਡਾ ਹੱਥ ਉਠਾਵਣਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਸੰਗਤ ਦੇਵੇ ਇਕ ਵਰ, ਦਰ ਦਵਾਰਾ ਬੰਕ ਸੁਹਾਵਣਾ। ਪਹਿਲੀ ਚੇਤ ਹੋਏ ਦਾਸ, ਜੋਤ ਨਿਰੰਜਣ ਭੇਖ ਵਟਾਈਆ। ਫਿਰੇ ਫਿਰਾਏ ਪ੍ਰਿਥਮੀ ਆਕਾਸ਼, ਪੁਰੀਆਂ ਲੋਆਂ ਫੇਰਾ ਪਾਈਆ। ਕਲਜੁਗ ਅੰਤਮ ਬ੍ਰਹਮੇ ਮੁਖ ਹੋਏ ਉਦਾਸ, ਅੱਠੇ ਨੇਤਰ ਵੇਖੇ ਆਪ ਉਠਾਈਆ। ਸ਼ਿਵ ਸ਼ੰਕਰ ਬਾਸ਼ਕ ਤਸ਼ਕਾ ਗਲ ਵੇਖ ਕਰੇ ਹਾਸੀ, ਅੰਤਮ ਪੈਣੀ ਕਲਜੁਗ ਫਾਹੀਆ। ਕਰੋੜ ਤੇਤੀਸਾ ਸੁਰਪਤ ਰਾਜਾ ਇੰਦ ਵੇਖੇ ਮਾਰ ਝਾਕੀ, ਕਵਣ ਜੋਤ ਲੋਕਮਾਤ ਕਰੇ ਰੁਸ਼ਨਾਈਆ। ਧਰਮ ਰਾਏ ਲਹਿਣਾ ਦੇਣਾ ਵੇਖੇ ਬਾਕੀ, ਕਲਜੁਗ ਅੰਤਮ ਹਿਸਾਬ ਮੁਕਾਈਆ। ਲਾੜੀ ਮੌਤ ਬਣੇ ਸਾਕੀ, ਲੱਖ ਚੁਰਾਸੀ ਏਕਾ ਜਾਮ ਪਿਆਈਆ। ਨਾ ਕੋਈ ਜਾਣੇ ਬੰਦਾ ਖ਼ਾਕੀ, ਆਪਣੇ ਹੱਥ ਰੱਖੀ ਵਡਿਆਈਆ। ਗੁਰਮੁਖਾਂ ਖੋਲ੍ਹੇ ਬੰਦ ਤਾਕੀ, ਨਾਮ ਕੁੰਜੀ ਆਪਣੀ ਹੱਥੀਂ ਲਾਈਆ। ਜਾਣੇ ਜਣਾਏ ਭਵਿਖਤ ਵਾਕੀ, ਲੇਖ ਲਿਖਤ ਨਾ ਸਕੇ ਕੋਈ ਜਣਾਈਆ। ਆਪੇ ਹੋਏ ਪਾਕ ਪਾਕੀ, ਪਤਤ ਪੁਨੀਤ ਰਿਹਾ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪਹਿਲੀ ਚੇਤ ਗੁਰਮੁਖ ਸਾਚੇ ਸੰਤ ਜਨਾਂ ਦੇਵੇ ਮਾਤ ਵਡਿਆਈਆ। ਸੰਮਤ ਚੌਦਾਂ ਗੁਰਮੁਖ ਘਰ ਘਰ, ਗੁਰਸਿਖ ਵੱਜੇ ਵਧਾਈਆ। ਅਠ ਸਠ ਤੀਰਥ ਨੁਹਾਏ ਸਾਚੇ ਸਰ, ਜਿਸ ਦਰ ਚਰਨ ਛੁਹਾਈਆ। ਸਤਿਜੁਗ ਸਾਚੇ ਮਿਲੇ ਵਰ, ਹੋਏ ਮਾਤ ਰੁਸ਼ਨਾਈਆ। ਆਪਣੀ ਕਰਨੀ ਰਿਹਾ ਕਰ, ਜੀਵ ਜੰਤ ਸਾਧ ਸੰਤ ਭੇਵ ਨਾ ਰਾਈਆ। ਜੋ ਜਨ ਸਰਨੀ ਜਾਏ ਪੜ੍ਹ, ਆਦਿ ਅੰਤ ਹੋਏ ਸਹਾਈਆ। ਏਕਾ ਅੱਖਰ ਮਾਤ ਪੜ੍ਹ, ਲੋਚਨ ਤੀਜਾ ਇਕ ਖੁਲ੍ਹਾਈਆ। ਕਾਇਆ ਕੋਟ ਤੋੜ ਕਿਲ੍ਹਾ ਹੰਕਾਰੀ ਗੜ੍ਹ, ਸਾਚਾ ਘਰ ਇਕ ਵਸਾਈਆ। ਹੌਲੀ ਹੌਲੀ ਅੰਦਰ ਮੰਦਰ ਆਪੇ ਚੜ੍ਹ, ਆਪੇ ਕੁੰਡਾ ਦੇਵੇ ਲਾਹੀਆ। ਦਰ ਦਵਾਰੇ ਅੱਗੇ ਖੜ੍ਹ, ਛੋਟਾ ਮੁੰਡਾ ਸਾਧਾਂ
ਸੰਤਾਂ ਦੇਵੇ ਸ਼ਬਦ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨਾਰੀ ਨਰ ਏਕਾ ਧਾਮ ਸੁਹਾਈਆ। ਨਾਰੀ ਪੁਰਖ ਭਤਾਰ, ਕੰਤ ਕੰਤੂਲ੍ਹਿਆ। ਸ਼ਬਦ ਘੋੜਾ ਭਗਤ ਅਸਵਾਰ, ਝੂਲੇ ਸਾਚਾ ਝੂਲਿਆ। ਦੋ ਜਹਾਨਾਂ ਉਤਰੇ ਪਾਰ, ਆਦਿ ਅੰਤ ਚੁਕਾਏ ਲਹਿਣਾ ਦੇਣਾ ਮੂਲਿਆ। ਸਚ ਕਰਾਏ ਵਣਜ ਵਪਾਰ, ਫਲ ਲਗਾਏ ਕਾਇਆ ਡਾਲ੍ਹ, ਗੁਰਮੁਖ ਸਾਚਾ ਫਲਿਆ ਫੂਲਿਆ। ਸ਼ਬਦ ਜੋਗ ਇਕ ਅਪਾਰ, ਦਰਸ ਅਮੋਘ ਵਿਚ ਸੰਸਾਰ, ਧੁਰ ਸੰਜੋਗ ਕਲਜੁਗ ਤੇਰੀ ਅੰਤਮ ਵਾਰ, ਸ਼ਬਦ ਸਿੰਘਾਸਣ ਇਕ ਵਖਾਏ, ਨਾ ਕੋਈ ਪਾਵਾ ਨਾ ਕੋਈ ਚੂਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੰਮਤ ਚੌਦਾਂ ਗੁਰਸਿਖ ਤੇਰੀ ਆਤਮ ਅੰਦਰ ਡਾਹੇ, ਜੋ ਜਨ ਦਰ ਦਵਾਰੇ ਆਏ ਭੂਲਿਆ। ਗੁਰਮੁਖਾਂ ਰੁੱਤ ਸੁਹਾਏ, ਚਾੜ੍ਹ ਰੰਗ ਬਸੰਤੀਆ। ਆਪ ਆਪਣੇ ਸੁਤ ਬਣਾਏ, ਦਿਵਸ ਰੈਣ ਸੁਣੇ ਬੇਨੰਤੀਆ। ਪਾਰਬ੍ਰਹਮ ਅਬਿਨਾਸ਼ੀ ਅਚੁਤ ਆਪ ਅਖਵਾਏ, ਮਹਿੰਮਾ ਅਗਣਤ ਗਣਤ ਗਣੰਤੀਆ। ਚਾਰੇ ਕੁੰਟ ਜੈ ਜੈਕਾਰ ਕਰਾਏ, ਸੁਰ ਨਰ ਦੇਵ ਦੰਤੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਾਰੀ ਪੁਰਖ ਇਕ ਘਰ, ਏਕਾ ਧਾਮ ਸੁਹੰਤੀਆ। ਨਾਰੀ ਪੁਰਖ ਸ਼ਬਦ ਵਰਨ, ਗੋਤ ਕਿਸੇ ਨਾ ਜਾਣੀਆ। ਜੋ ਜਨ ਆਏ ਸਰਨਾਈ ਸਾਚੀ ਸਰਨ, ਸ਼ਬਦ ਜਣਾਏ ਧੁਰ ਫ਼ਰਮਾਣੀਆ। ਲੇਖ ਚੁਕਾਏ ਮਰਨ ਡਰਨ, ਅੰਤਮ ਚੁੱਕੇ ਜਮ ਕੀ ਕਾਣੀਆ। ਮਨਮੁਖ ਜੀਵ ਆਪਣਾ ਕੀਤਾ ਆਪੇ ਭਰਨ, ਨਾ ਕੋਈ ਜਾਣੇ ਪਵਣ ਮਸਾਣੀਆ। ਗੁਰਮੁਖਾਂ ਨੇਤਰ ਖੋਲ੍ਹੇ ਹਰਨ ਫਰਨ, ਦਿਵਸ ਰੈਣ ਦੇਵੇ ਚਰਨ ਧਿਆਨੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਾਰੀ ਪੁਰਖ ਪੁਰਖ ਨਾਰੀ, ਏਕਾ ਦਰ ਦਵਾਰਾ ਬੰਕ ਸੁਹਾਈਆ। ਦਰ ਦਵਾਰ ਆਏ ਜਨ, ਆਤਮ ਆਸ ਰਖਾਈਆ। ਜਗ ਰੰਗ ਲੱਗਾ ਤਨ, ਤ੍ਰਿਸ਼ਨ ਪਿਆਸ ਤੜਫਾਈਆ। ਕਿਸੇ ਦਿਸ ਨਾ ਆਵੇ ਆਪਣਾ ਮਨ, ਚਾਰੋਂ ਕੁੰਟ ਦਹਿ ਦਿਸ਼ਾ ਫਿਰੇ ਹਲਕਾਈਆ। ਸਾਚਾ ਰਾਗ ਨਾ ਸੁਣਨ ਪਾਏ ਕੰਨ, ਆਲਸ ਨਿੰਦਰਾ ਧੀ ਜਵਾਈਆ। ਦਰ ਘਰ ਵਸੇਰਾ ਨਾ ਭਾਏ ਛੱਪਰੀ ਛੰਨ, ਮਹੱਲ ਅਟੱਲ ਆਸ ਰਖਾਈਆ। ਭਾਂਡਾ ਭਰਮ ਦਰ ਦੇਵੇ ਭੰਨ, ਜੋ ਜਨ ਆਪਣਾ ਜਨ ਕਢਾਈਆ। ਸਾਚਾ ਰਾਗ ਸੁਣਾਏ ਕੰਨ, ਨਾਦ ਅਨਾਦਾ ਗੀਤ ਸੁਹਾਈਆ। ਆਪੇ ਕਰੇ ਪੁਣ ਛਾਣ, ਸ਼ਬਦ ਮਧਾਣਾ ਹੱਥ ਰਖਾਈਆ। ਗੁਰਮੁਖ ਵਿਰਲੇ ਆਤਮ ਲਾਏ ਬਿਰਹੋਂ ਬਾਣ, ਆਰ ਪਾਰ ਆਪ ਕਰਾਈਆ। ਆਪੇ ਬਖ਼ਸ਼ੇ ਚਰਨ ਧਿਆਨ, ਅੰਦਰ ਬਾਹਰ ਦਰਸ ਦਿਖਾਈਆ। ਸ਼ਬਦ ਬਿਠਾਏ ਇਕ ਬਿਬਾਣ, ਲੋਆਂ ਪੁਰੀਆਂ ਪਾਰ ਕਰਾਈਆ। ਦਰ ਘਰ ਸਾਚਾ ਵੇਖ ਮਾਰ ਧਿਆਨ, ਮਤ ਮਨ ਬੁਧ ਸੁਰਤ ਸੰਗ ਵਸਾਈਆ। ਆਪੇ ਚਤਰ ਸੁਘੜ ਸਿਆਣ, ਅਕਾਲ ਮੂਰਤ ਰੂਪ ਵਟਾਈਆ। ਆਪੇ ਬ੍ਰਹਮ ਸ਼ਬਦ ਗਿਆਨ, ਨਾਦ ਤੂਰਤ ਆਪ ਵਜਾਈਆ। ਆਪੇ ਗੋਪੀ ਆਪੇ ਕਾਹਨ, ਸ਼ਬਦ ਬੰਸਰੀ ਰਿਹਾ ਵਜਾਈਆ। ਆਪੇ ਸੀਤਾ ਆਪੇ ਰਾਮ, ਆਪ ਆਪਣਾ ਕਾਰਜ ਰਚਾਈਆ। ਆਪੇ ਮੋਹਣ ਮਾਧਵ ਸ਼ਾਮ, ਆਪੇ ਰਾਧਾ ਕ੍ਰਿਸ਼ਨ ਸਮਾਈਆ। ਆਪੇ ਨਾਨਕ ਨਾਮ ਨਿਧਾਨ, ਨਿਰਗੁਣ ਰੂਪ ਵਟਾਈਆ। ਆਪੇ ਗੋਬਿੰਦ ਸ਼ਬਦ ਖੰਡਾ ਕ੍ਰਿਪਾਨ, ਆਪ ਆਪਣੇ ਹੱਥ ਉਠਾਈਆ। ਆਪੇ ਜੋਧਾ ਸੂਰ ਬਲੀ ਬਲਵਾਨ, ਸ਼ਾਹ ਸੁਲਤਾਨ ਆਪ ਅਖਵਾਈਆ। ਆਪੇ ਦਾਤਾ ਹਰਿ ਮਿਹਰਵਾਨ, ਜਗਤ ਜਗਦੀਸ਼ਾ ਆਪ ਹੋ ਆਈਆ। ਆਪੇ ਦੇਵੇ ਧੁਰ ਫ਼ਰਮਾਣ, ਲੇਖਾ ਲਿਖਣਹਾਰ ਆਪ ਅਖਵਾਈਆ। ਆਪੇ ਸੁਣੇ ਸੁਣਾਏ ਕਾਨ, ਰਸਨਾ ਜਿਹਵਾ ਕੋਇ ਨਾ ਗਾਈਆ। ਕਾਇਆ ਮੰਦਰ ਬੈਠ ਸਚ ਮਕਾਨ, ਦਸਮ
ਦਵਾਰੀ ਨਾਉਂ ਰਖਾਈਆ। ਨੌ ਦਵਾਰੇ ਜਗਤ ਨਿਸ਼ਾਨ, ਜਗਤ ਵਾਸਨਾ ਵਿਚ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖਾਂ ਦੇਵੇ ਏਕਾ ਵਰ, ਨਾਰੀ ਨਰ ਸਾਚੇ ਵਰ, ਸੰਮਤ ਚੌਦਾਂ ਇੱਕੀ ਇੱਕੀ ਰਿਹਾ ਪਾਈਆ। ਏਕਾ ਇੱਕੀ ਇਕ ਘਰ, ਏਕਾ ਏਕ ਓਅੰਕਾਰਿਆ। ਸ਼ਬਦ ਧਾਰ ਤਿੱਖੀ ਜਗਤ ਧਰ, ਵੇਖੇ ਖੇਲ ਸਰਬ ਪਸਾਰਿਆ। ਸ਼ਬਦ ਸਿੱਖੀ ਸਾਚੇ ਵਰ, ਸੋਹੰ ਜੈ ਜੈਕਾਰਿਆ। ਪੁਰਖ ਅਗੰਮਾ ਦੇਵੇ ਵਰ, ਆਪ ਆਪਣਾ ਕਾਜ ਸਵਾਰਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੋਤੀ ਜਾਮਾ ਭੇਖ ਧਰ, ਜੋਤੀ ਨੂਰ ਕਰੇ ਉਜਿਆਰਿਆ। ਰੋਗ ਸੋਗ ਪ੍ਰਭ ਕੱਟ, ਆਏ ਚਰਨ ਦਵਾਰਿਆ। ਸਾਚੀ ਵਸਤ ਮਿਲੇ ਸਾਚੇ ਹੱਟ, ਖਾਲੀ ਭਰੇ ਭੰਡਾਰਿਆ। ਸ਼ਬਦ ਪਾਏ ਸਾਚਾ ਪੱਟ, ਅੰਗੀ ਅੰਗ ਕਰੇ ਅੰਗਕਾਰਿਆ। ਦੂਈ ਦਵੈਤੀ ਮੇਟੇ ਫੱਟ, ਤੁੱਟੇ ਮਾਣ ਮੋਹ ਹੰਕਾਰਿਆ। ਆਪਣੀ ਕਿਰਪਾ ਕਰਨੀ ਝੱਟ, ਮਿਟੇ ਦੁੱਖ ਭੁੱਖ ਸੰਸਾਰਿਆ। ਸਾਚਾ ਰਸ ਰਸਨਾ ਲਈਏ ਚੱਟ, ਸਾਂਤਕ ਸੁਖ ਮਿਲੇ ਦਵਾਰਿਆ। ਮਿਟੇ ਤ੍ਰਿਸ਼ਨਾ ਕਾਇਆ ਮੱਟ, ਆਏ ਤੋਟ ਨਾ ਦੂਜੀ ਵਾਰਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗਰੀਬ ਨਿਮਾਣੇ ਰੱਖੇ ਪਤ, ਪਤ ਪਤਵੰਤਾ ਆਪ ਅਖਵਾ ਰਿਹਾ। ਪੰਚ ਤਤ ਜਗਤ ਅਕਾਰ, ਪ੍ਰਭ ਸਾਚੇ ਸਾਜਣ ਸਾਜਿਆ। ਕਰਮ ਜਰਮ ਹੱਥ ਕਰਤਾਰ, ਲੇਖਾ ਜਾਣੇ ਗਰੀਬ ਨਿਵਾਜਿਆ। ਰੋਗ ਸੋਗ ਚਿੰਤ ਵਿਚ ਸੰਸਾਰ, ਮਾਇਆ ਮਮਤਾ ਜੀਵ ਜੰਤ ਦਾਝਿਆ। ਰੋਗ ਸੋਗ ਭਰੇ ਭੰਡਾਰ, ਨਾ ਕੋਈ ਸਵਾਰੇ ਆਪਣਾ ਕਾਜਿਆ। ਸ਼ਬਦ ਜੋਗ ਅਪਰ ਅਪਾਰ, ਆਪ ਚੁਕਾਏ ਦਇਆ ਕਮਾਏ ਜੋ ਜਨ ਦਰ ਦਵਾਰੇ ਆਏ ਭਾਜਿਆ। ਸੋਹੰ ਨਾਉਂ ਰਸਨਾ ਗਾਏ, ਤਾਪਦਿਕ ਕੋਈ ਰਹਿਣ ਨਾ ਪਾਏ, ਨਾੜ ਬਹੱਤਰ ਤਿੰਨ ਸੌ ਸੱਠ ਹਾਡੀ ਜੋੜੀ ਜੋੜ ਪੀੜ ਮਿਟਾਏ, ਸ਼ਬਦ ਲਡਾਏ ਸਾਚਾ ਲਾਡਿਆ। ਸਾਚੀ ਘੋੜੀ ਆਪ ਚੜ੍ਹਾਏ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦਰ ਦਵਾਰੇ ਦੇਵੇ ਵਰ, ਗਰੀਬ ਨਿਮਾਣੇ ਗਲੇ ਲਗਾਏ, ਦਰ ਦਵਾਰ ਢਹਿ ਢਹਿ ਢੇਰਿਆ। ਹੋਏ ਜਗਤ ਖੁਆਰ, ਨਾ ਕੋਈ ਦੇਵੇ ਮਾਤ ਦਲੇਰੀਆ। ਸੁਖਲਾ ਕਿਸ਼ਨਾ ਪੱਖ ਅੰਧ ਅੰਧਿਆਰ, ਚਾਰੋਂ ਕੁੰਟ ਫਿਰੇ ਅੰਧੇਰੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦਰ ਦਵਾਰੇ ਦੇਵੇ ਵਰ, ਕਰ ਕਰ ਆਪਣੀ ਮਿਹਰੀਆ। ਸਿਰ ਮੁਖ ਕੰਨ, ਨੱਕ ਹੱਥ ਪੈਰ ਜਨ ਅਟਿਆ। ਆਪੇ ਬੇੜਾ ਦੇਵੇ ਬੰਨ੍ਹ, ਲੱਗੀ ਅੱਗ ਬੁਝਾਏ ਕਾਇਆ ਭੱਠਿਆ। ਪਵਣ ਮਸਾਣੀ ਦੇਵੇ ਡੰਨ, ਧੁਰਦਰਗਾਹੀ ਆਇਆ ਨੱਠਿਆ। ਗੁਰਮੁਖ ਕਾਇਆ ਆਪ ਚੜ੍ਹਾਏ ਸਾਚਾ ਚੰਨ, ਚਰਨ ਪ੍ਰੀਤ ਜੋ ਜਨ ਰਖਾਏ ਸਾਚਾ ਹੱਠਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਰੋਗ ਸੋਗ ਚਿੰਤ ਮਿਟਾਏ, ਤਾਪ ਰਹਿਣ ਨਾ ਪਾਏ ਮੱਠਿਆ। ਮਿਟੇ ਰੋਗ ਸੋਗ, ਰਖਾਏ ਆਪਣੇ ਅੰਗ। ਰਸਨਾ ਚੁਗਾਏ ਸ਼ਬਦ ਚੋਗ, ਮੁਖ ਰਹਿਣ ਨਾ ਪਾਏ ਜਗਤ ਖੰਘ। ਸਾਚਾ ਮੇਲਾ ਧੁਰ ਸੰਜੋਗ, ਮਾਨਸ ਜਨਮ ਨਾ ਹੋਏ ਭੰਗ। ਆਪੇ ਕੱਟਣਹਾਰਾ ਰੋਗ, ਵਡ ਦਾਤਾ ਸੂਰਾ ਸਰਬੰਗ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬੰਕ ਦਵਾਰੇ ਦੇਵੇ ਵਰ, ਕਟੇ ਭੁੱਖ ਨੰਗ। ਸੰਮਤ ਚੌਦਾਂ ਰੱਖਣੀ ਆਸ, ਪ੍ਰਭ ਘਰ ਘਰ ਪੂਰ ਕਰਾਈਆ। ਜੋ ਜਨ ਤਜਾਏ ਮਦਿਰਾ ਮਾਸ, ਮੰਗੇ ਸਰਨ ਸੱਚੀ ਸਰਨਾਈਆ। ਪੂਤ ਸਪੂਤਾ ਕੁੱਖ ਕਰੇ ਨਿਵਾਸ, ਫਲ ਕਾਇਆ ਡਾਲ੍ਹ ਲਗਾਈਆ। ਏਕਾ ਦੇਵੇ ਸ਼ਬਦ ਧਰਵਾਸ, ਅਵੱਲੜੀ ਚਾਲ ਚਲਾਈਆ। ਰਸਨਾ ਗਾਉਣਾ ਸਵਾਸ ਸਵਾਸ, ਸੁਫਲ ਕੁਖ ਮਾਤ ਕਰਾਈਆ। ਗੁਰਸਿਖ ਨਾ ਹੋਏ ਕਦੇ ਉਦਾਸ,
ਗੁਰ ਪੂਰਾ ਦਏ ਮਾਤ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦੇਵੇ ਵਰ, ਸਾਚੇ ਘਰ ਵੱਜੇ ਵਧਾਈਆ। ਮਨਮਤ ਮਾਤ ਹਲਕਾਈ, ਘਰ ਸਾਚਾ ਮਾਤ ਨਾ ਦੱਸਿਆ। ਗੁਰ ਪੂਰੇ ਹੋਈ ਜਗਤ ਜੁਦਾਈ, ਸਾਚਾ ਰਾਹ ਕਿਸੇ ਨਾ ਦੱਸਿਆ। ਜੂਠੀ ਝੂਠੀ ਜਗਤ ਕੁੜਮਾਈ, ਵੇਲਾ ਅੰਤਮ ਆਏ ਨੱਸਿਆ। ਰਾਏ ਧਰਮ ਪਾਏ ਫਾਹੀ, ਦਰ ਦਵਾਰੇ ਬਹਿ ਬਹਿ ਹੱਸਿਆ। ਨਾ ਕੋਈ ਹੋਏ ਜਗਤ ਸਹਾਈ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸ਼ਬਦ ਵਰ, ਰਾਹ ਸਾਚਾ ਏਕਾ ਦੱਸਿਆ।
੧੨ ਭਾਦਰੋਂ ੨੦੧੩ ਬਿਕ੍ਰਮੀ ਹਰਿ ਭਗਤ ਦਵਾਰ ਜੇਠੂਵਾਲ ਤੋਂ ਰਾਸ਼ਟਰਪਤੀ ਡਾ੦ ਰਾਜਿੰਦਰ ਪ੍ਰਸ਼ਾਦ ਨੂੰ ਦਿੱਲੀ ਵਿਖੇ ਸ਼ਬਦ ਭੇਜਿਆ
ਰਾਸ਼ਟਰਪਤ ਪਤ ਕਰ ਧਿਆਨ। ਪਰਗਟ ਹੋਏ ਹਰਿ ਸਮਰਥ, ਸਮਰਥ ਪੁਰਖ ਵਿਚ ਜਹਾਨ। ਸ਼ਬਦ ਚਲਾਏ ਸਾਚਾ ਰਥ, ਨੌ ਖੰਡ ਪ੍ਰਿਥਮੀ ਇਕ ਧਿਆਨ। ਮਹਿੰਮਾ ਜਗਤ ਚਲਾਏ ਅਕੱਥ, ਨਾ ਕੋਈ ਜਾਣੇ ਜੀਵ ਜੰਤ ਨਾਦਾਨ। ਅੰਤਮ ਸੀਆਂ ਸਾਢੇ ਤਿੰਨ ਹੱਥ, ਕਲਜੁਗ ਕਾਇਆ ਸੁੰਞ ਮਸਾਣ। ਸਗਲ ਵਸੂਰਾ ਜਾਏ ਲੱਥ, ਜੋ ਜਨ ਪ੍ਰਭ ਅਬਿਨਾਸ਼ੀ ਦਰਸ਼ਨ ਪਾਨ। ਜੋਤੀ ਜੋਤ ਸਰੂਪ ਹਰਿ, ਅੱਸੂ ਤਿੰਨ ਦਇਆ ਕਮਾਏ, ਦਵਾਰ ਬੰਕ ਸੁਹਾਏ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ। ਉਠ ਜਾਗ, ਪ੍ਰਭ ਸਾਚੇ ਸ਼ਬਦ ਜਣਾਈਆ। ਸਾਚਾ ਮੇਲਾ ਕੰਤ ਸੁਹਾਗ, ਨਾਰੀ ਕੰਤਾ ਆਪ ਅਖਵਾਈਆ। ਜੁਗ ਜੁਗ ਧੋਵੇ ਕਾਇਆ ਦਾਗ਼, ਜਨ ਭਗਤਾਂ ਹੋਏ ਸਹਾਈਆ। ਪਕੜਨ ਆਵੇ ਤੇਰੀ ਵਾਗ, ਨੌ ਖੰਡ ਪ੍ਰਿਥਮੀ ਦਏ ਦੁਹਾਈਆ। ਸੱਤਾਂ ਦੀਪਾਂ ਦੀਪਕ ਜੋਤੀ ਬੁਝੇ ਚਿਰਾਗ, ਕਲਜੁਗ ਕਾਇਆ ਆਪਣਾ ਰੰਗ ਵਟਾਈਆ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਸ਼ਬਦ ਹਲੂਣੇ ਰਿਹਾ ਜਗਾਈਆ। ਸਤ ਦੀਪ ਨੌ ਖੰਡ, ਪ੍ਰਭ ਖੰਡ ਖੰਡ ਕਰਾਵਣਾ। ਆਪੇ ਕਰੇ ਆਪਣੀ ਵੰਡ, ਭੇਦ ਅਭੇਦਾ ਭੇਵ ਛੁਪਾਵਣਾ। ਸੋਹੰ ਸ਼ਬਦ ਚੰਡ ਪਰਚੰਡ, ਸ੍ਰਿਸ਼ਟ ਸਬਾਈ ਕਰੇ ਖੰਡ, ਵਡ ਦਾਤਾ ਖੇਲ ਕਰੇ ਜੇਰਜ ਅੰਡ, ਉਤਭੁਜ ਸੇਤਜ ਆਪ ਸਮਾਵਣਾ। ਨਾਰ ਦੁਹਾਗਣ ਦਿਸੇ ਰੰਡ, ਸੰਤ ਕੰਤ ਭਗਵੰਤ ਨਾ ਕਿਸੇ ਹੰਢਾਵਣਾ। ਅੰਤਮ ਤੁੱਟੇ ਮਾਤ ਘਮੰਡ, ਜੀਵ ਜੰਤ ਨਾ ਸੀਸ ਝੁਕਾਵਣਾ। ਪ੍ਰਭ ਚਰਨ ਦਵਾਰੇ ਸਾਚੀ ਠੰਢ, ਜਗਤ ਜਗਦੀਸ਼ਾ ਹਰਿ ਆਪ ਅਖਵਾਵਣਾ। ਸਾਚੀ ਦਾਤ ਪ੍ਰਭ ਦੇਵੇ ਵੰਡ, ਬੀਸ ਇਕੀਸ ਮੁਖ ਸਾਚਾ ਸਗਨ ਲਗਾਵਣਾ। ਵੇਖੇ ਖੇਲ ਵਿਚ ਬ੍ਰਹਿਮੰਡ, ਬ੍ਰਹਮਾ ਸ਼ਿਵ ਕਰੋੜ ਤੇਤੀਸ ਦੇਵੀ ਦੇਵ ਭੇਵ ਨਾ ਪਾਵਣਾ। ਚਰਨ ਕਵਲ ਜੋ ਜਨ ਜਾਏ ਮਾਤ ਸਰਨ, ਸ਼ਬਦ ਛਤਰ ਪ੍ਰਭ ਸਾਚੇ ਸੀਸ ਝੁਲਾਵਣਾ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨਣਾ, ਨਿਹਕਲੰਕ ਨਰਾਇਣ ਨਰ ਅਵਤਾਰ, ਜੋਤੀ ਸ਼ਬਦੀ ਸ਼ਬਦੀ ਜੋਤੀ ਵਿਚ ਸਮਾਵਣਾ। ਅੱਸੂ ਤਿੰਨ ਰੱਖਣਾ ਯਾਦ, ਧੁਰਦਰਗਾਹੀ ਆਪ ਜਣਾਇੰਦਾ। ਆਪੇ ਜਾਣੇ ਜੁਗਾਦਿ ਆਦਿ, ਆਦਿ ਅੰਤ ਆਪਣਾ ਹੱਥ ਰਖਾਇੰਦਾ। ਸ਼ਬਦੀ ਸ਼ਬਦ ਜਣਾਏ ਬੋਧ ਅਗਾਧ, ਸ੍ਰਿਸ਼ਟ ਸਬਾਈ ਅਗਨੀ ਅਗਨ ਜਲਾਇੰਦਾ। ਸੋਹੰ ਸ਼ਬਦ ਵਜਾਏ ਸਾਚਾ ਨਾਦ, ਧੁਨ ਆਪਣੇ ਹੱਥ ਰਖਾਇੰਦਾ। ਪਰਗਟ ਹੋਇਆ ਮਾਧਵ ਮਾਧ, ਸਾਚਾ ਕੰਤ ਕੰਤੂਹਲ ਮਾਤ ਅਖਵਾਇੰਦਾ। ਸ੍ਰਿਸ਼ਟ ਸਬਾਈ ਛਾਣ ਪੁਣ, ਭਾਰਤ ਖੰਡ ਪੁਕਾਰ ਰਿਹਾ ਸੁਣ, ਆਪੇ ਜਾਣੇ ਗੁਣ ਅਵਗੁਣ, ਗੁਣਵੰਤਾ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ
ਆਪਣੀ ਜੋਤ ਧਰ, ਹਰਿਜਨ ਸਾਚੇ ਮਾਤ ਚੁਣ, ਆਪ ਆਪਣਾ ਮੇਲ ਮਿਲਾਇੰਦਾ। ਅੱਸੂ ਤਿੰਨ ਸਾਢੇ ਦਸ, ਪ੍ਰਭ ਧਰਮ ਨਿਸ਼ਾਨ ਲਗਾਵਣਾ। ਸ੍ਰਿਸ਼ਟ ਸਬਾਈ ਕਰੇ ਵਸ, ਆਪਣਾ ਕਰਮ ਕਮਾਵਣਾ। ਨੇਤਰ ਮੁਖ ਮਿਲਣਾ ਹੱਸ, ਹਰਿ ਸਾਚਾ ਸੁਖ ਉਪਜਾਵਣਾ। ਆਤਮ ਹੰਕਾਰ ਜਾਏ ਨੱਸ, ਆਤਮ ਰਸ ਗਵਾਵਣਾ। ਸਦੀ ਬੀਸਵੀਂ ਹੋਏ ਬਸ, ਬੀਸ ਬੀਸਾ ਹੱਥ ਨਾ ਆਵਣਾ। ਏਕਾ ਰਾਹ ਸਾਚਾ ਰਿਹਾ ਦੱਸ, ਪੁਰਖ ਅਬਿਨਾਸ਼ੀ ਚਰਨ ਧਿਆਨ ਲਗਾਵਣਾ। ਤੀਰ ਨਿਰਾਲਾ ਮਾਰੇ ਕਸ, ਹਰਿ ਸ਼ਬਦ ਕਮਾਨ ਉਠਾਵਣਾ। ਰਾਮ ਰਾਮਾ ਹੋਇਆ ਵਸ, ਭਬੀਖਣ ਭੇਖਾ ਭੇਖਾਧਾਰੀ ਅਖਵਾਵਣਾ। ਜੋਤੀ ਜੋਤ ਸਰੂਪ ਹਰਿ, ਸਚ ਸੁਨੇਹੜਾ ਦੇਵੇ ਵਰ, ਚਰਨ ਸਰਨ ਪ੍ਰਭ ਜਾਣਾ ਤਰ, ਦਰ ਦਰਵਾਜ਼ਾ ਗਰੀਬ ਨਿਵਾਜਾ ਚਾਰ ਵਰਨ ਇਕ ਖੁਲ੍ਹਾਵਣਾ। ਚਾਰ ਵਰਨ ਇਕ ਧਾਰ, ਏਕਾ ਰੰਗ ਰੰਗਾਵਣਾ। ਸਾਚੀ ਸਰਨ ਹਰਿ ਨਿਰੰਕਾਰ, ਊਚ ਨੀਚ ਭੇਵ ਮਿਟਾਵਣਾ। ਪ੍ਰਭ ਅਬਿਨਾਸ਼ੀ ਕਿਰਪਾ ਧਾਰ, ਕਮਲਾਪਾਤੀ ਮੇਲ ਮਿਲਾਵਣਾ। ਅੰਦਰ ਵੇਖ ਮਾਰ ਝਾਤੀ ਹਰਿ ਸਾਚਾ ਮੀਤ ਮੁਰਾਰ, ਵੇਲੇ ਅੰਤਮ ਜਿਸ ਬਚਾਵਣਾ। ਦਰਸ ਦਿਖਾਏ ਅਗੰਮ ਅਪਾਰ, ਬੂੰਦ ਸਵਾਂਤੀ ਅੰਮ੍ਰਿਤ ਆਤਮ ਜਾਮ ਪਿਆਵਣਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵਣ ਆਏ ਜਗਤ ਦਾਨ, ਪੰਚਮ ਪੰਚਾਂ ਹੱਥ ਫੜਾਵਣਾ। ਸ਼ਬਦ ਸੁਨੇਹੜਾ ਮੋੜ। ਪ੍ਰਭ ਵੇਖੇ ਚੜ੍ਹ ਚੜ੍ਹ ਸ਼ਬਦ ਘੋੜ। ਜੋਤੀ ਸ਼ਬਦੀ ਦੋ ਜਹਾਨੀ ਜੁੜਿਆ ਜੋੜ। ਜੀਵ ਨਾ ਜਾਣੇ ਮਾਤ ਅਨਭੋਲ, ਅੰਤਮ ਪੈਣੀ ਲੋੜ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਸੰਮਤ ਸੋਲਾਂ ਵੇਖੇ ਪਰਖੇ ਮਿੱਠੇ ਕੌੜ। ਜੋਤ ਸਰੂਪੀ ਹਰਿ ਨਿਰੰਕਾਰ, ਸ਼ਬਦੀ ਬਣਤ ਬਣਾਈਆ। ਮੇਲ ਮਿਲਾਏ ਸੱਚੀ ਸਰਕਾਰ, ਆਦਿ ਅੰਤ ਨਾ ਹੋਏ ਜੁਦਾਈਆ। ਕਲਜੁਗ ਕਰਮਾਂ ਪੈਣੀ ਮਾਰ, ਨਾ ਸਕੇ ਕੋਈ ਬਚਾਈਆ। ਰਾਜ ਰਾਜਾਨਾ ਦਰ ਦਰਬਾਨਾ ਸ਼ਾਹ ਸੁਲਤਾਨਾਂ ਤਖ਼ਤ ਜੁਦਾਈਆ। ਗੋਪੀ ਕਾਹਨਾ ਕ੍ਰਿਸ਼ਨ ਪ੍ਰਭ ਰਮਈਆ ਰਾਮਾ, ਜੋਤੀ ਨੂਰ ਕਰੇ ਰੁਸ਼ਨਾਈਆ। ਚਾਰ ਵਰਨਾਂ ਜੀਆਂ ਜੰਤਾਂ ਸੋਹੰ ਮਿਲੇ ਸਾਚੀ ਨਈਆ, ਲੱਖ ਚੁਰਾਸੀ ਉਤਰੇ ਪਾਰ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੱਸੂ ਤਿੰਨ ਆਏ ਦਰ ਦਿੱਲੀ ਦਰਬਾਰ। ਦਰ ਦਵਾਰਕਾ ਜਾਏ ਬਣ, ਮਿਲੇ ਮੇਲ ਭਗਵੰਤਾ। ਜੋਤ ਰਾਧਕਾ ਨਾਮ ਧਰ, ਸੁਰਤੀ ਮੇਲਾ ਸਾਚੇ ਕੰਤਾ। ਰਾਮ ਰਾਮਾ ਮਿਲੇ ਵਰ, ਮੇਲੇ ਆਦਿਨ ਅੰਤਾ। ਸੀਤਾ ਸੀਤਲ ਸਚ ਘਰ, ਮਿਲੇ ਵਡਿਆਈ ਜੀਵ ਜੰਤਾਂ। ਕਲਜੁਗ ਅੰਤਮ ਮਿਲੇ ਵਰ, ਪਰਗਟ ਹੋਏ ਹਰਿ ਭਗਵੰਤਾ। ਰਾਸ਼ਟਰਪਤ ਚਰਨ ਧੂੜ ਨਹਾਉਣਾ ਸਾਚੇ ਸਰ, ਪ੍ਰਭ ਸਾਚਾ ਲੇਖ ਲਿਖੰਤਾ। ਸ਼ਬਦ ਭੰਡਾਰਾ ਆਤਮ ਘਰ ਦੇਵੇ ਭਰ, ਰੱਖੇ ਪਤ ਅੰਤ ਪਤਵੰਤਾ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਨਿਹਕਲੰਕ ਨਰਾਇਣ ਨਰ, ਜੁਗ ਜੁਗ ਮੇਲਾ ਆਪ ਮਿਲਾਏ, ਜੁਗ ਜੁਗ ਵਿਛੜੇ ਸੰਤਾ।
ਹਰਿ ਪ੍ਰਭ ਰਚਿਆ ਕਾਜ, ਜੋਤ ਜਗਾਈਆ। ਆਪਣਾ ਸਾਜਣ ਸਾਜ, ਬਣਤ ਬਣਾਈਆ। ਸ਼ਬਦ ਸਿੰਘਾਸਣ ਸੀਸ ਤਾਜ, ਸਾਧ ਸੰਤ ਸੁਣਾਈਆ। ਕਲਜੁਗ ਅੰਤਮ ਰੱਖਣ ਆਇਆ ਲਾਜ, ਆਪਣਾ ਭੇਵ ਛੁਪਾਈਆ। ਸ਼ਬਦ ਉਡਾਏ ਸਾਚਾ ਬਾਜ, ਡੋਰੀ ਆਪਣੇ ਹੱਥ ਰਖਾਈਆ। ਨਾਮ ਚਲਾਏ ਇਕ ਜਹਾਜ਼, ਹਰਿਜਨ ਸਾਚੇ ਸੰਗ ਰਲਾਈਆ। ਸੋਹੰ ਮਾਰੇ ਇਕ ਆਵਾਜ਼, ਸੋਈ ਸੁਰਤੀ ਆਪ ਜਗਾਈਆ। ਸਚ ਕਰਾਏ ਏਕਾ
ਕਾਜ, ਕਾਅਬਾ ਕਾਇਆ ਇਕ ਵਖਾਈਆ। ਧੁਰ ਦਰਗਾਹੀ ਸਾਚਾ ਰਾਜ, ਮਸਤਕ ਚਰਨ ਧੂੜੀ ਲਗਾਈਆ। ਮਨਮਤੀ ਖੋਲ੍ਹੇ ਪਾਜ, ਗੁਰਮਤੀ ਜਗਤ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨੌ ਜੇਠ ਵੀਹ ਸੌ ਬਾਰਾਂ ਬਿਕ੍ਰਮੀ ਆਪ ਆਪਣੀ ਰਚਨ ਰਚਾਈਆ। ਨੌ ਜੇਠ ਵੀਹ ਸਦ, ਹਰਿ ਸਾਚੇ ਰੰਗ ਰੰਗਾਇਆ। ਸ਼ਾਹ ਰੂਮਾ ਸੰਗ ਈਸ ਮੂਸ, ਫੂਲਨ ਸਿਹਰਾ ਸੀਸ ਗੁੰਦਾਇਆ। ਆਪਣੀ ਹੱਥੀਂ ਪੀਸਣ ਪੀਸ, ਸੇਵਕ ਸੇਵ ਰਿਹਾ ਕਮਾਇਆ। ਲਹਿਣਾ ਦੇਣਾ ਬੀਸ ਇਕੀਸ, ਦੇਵੀ ਦੇਵਾ ਆਪ ਜਗਾਇਆ। ਛਤਰ ਬੰਨ੍ਹੇ ਸਾਚੇ ਸੀਸ, ਤੇਰਾਂ ਤੇਰੀ ਰੁੱਤ ਸੁਹਾਇਆ। ਗੁਰ ਸੰਗਤ ਤੇਰੀ ਨਾ ਕੋਈ ਕਰੇ ਰੀਸ, ਵੀਹ ਸਦ ਗਿਆਰਾਂ ਅੱਸੂ ਤਿੰਨ ਤੇਲ ਚੜ੍ਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਗਤ ਵਿਹਾਰਾ ਆਪਣੇ ਹੱਥ ਰਖਾਇਆ। ਗੁਰ ਸੰਗਤ ਤੇਰੀ ਸੇਵ ਕਮਾਈ, ਸਦ ਇਕ ਇਕ ਸਦ ਅਰਦਾਸ ਕਰਾਈ। ਪੁਰਖ ਅਬਿਨਾਸ਼ੀ ਕਿਰਪਾ ਕਰ, ਕਿਲ੍ਹਾ ਲਾਲ ਵੰਡ ਕਰਾਈ। ਸਵਾ ਪੰਝੀ ਵੱਖ ਕਰ, ਮਾਇਆਧਾਰੀ ਮਾਇਆ ਵਹਿਣ ਵਹਾਈ। ਅੱਗ ਆਗਰੇ ਆਪੇ ਧਰ, ਸ਼ਬਦ ਫੁਕਾਰਾ ਲਾਈ। ਮਨੀ ਸਿੰਘ ਪ੍ਰਭ ਦਿਤਾ ਵਰ, ਆਪੇ ਲਏ ਮਿਟਾਈ। ਸਵਾ ਪੰਝੀ ਝੋਲੀ ਭਰ, ਪਹਿਲੀ ਬਣਤ ਬਣਾਈ। ਲਹਿਣਾ ਦੇਣਾ ਚੁੱਕੇ ਡਰ, ਰਿਹਾ ਹਿਸਾਬ ਮੁਕਾਈ। ਆਪੇ ਲਾਏ ਸਾਚੇ ਘਰ, ਸਾਚਾ ਹੁਕਮ ਜਣਾਈ। ਜਗਤ ਬਣਾਏ ਸਾਚਾ ਘਰ, ਨੌ ਦਵਾਰ ਖੁਲ੍ਹਾਈ। ਸਿੰਘ ਜਗਦੀਸ਼ੇ ਅੱਗੇ ਧਰ, ਅਚਰਜ ਰੀਤ ਚਲਾਈ। ਸਵਾ ਪੰਝੀ ਮਿਲਿਆ ਵਰ, ਪ੍ਰਭ ਨੀਹਾਂ ਹੇਠ ਦਬਾਈ। ਭਰਿਆ ਹੋਇਆ ਖਾਲੀ ਘਰ, ਪ੍ਰਭ ਸਾਚੇ ਦੀ ਸਚ ਵਡਿਆਈ। ਸਾਧਾਂ ਸੰਤਾਂ ਆਵੇ ਡਰ, ਵੇਖ ਵੇਖ ਨੌ ਦਰ ਦੇਣ ਦੁਹਾਈ। ਅੱਗੇ ਬੈਠਾ ਸਾਚਾ ਹਰਿ, ਸ਼ਬਦ ਸਿੰਘਾਸਣ ਡੇਰਾ ਲਾਈ। ਪੁਰੀਆਂ ਲੋਆਂ ਚਰਨਾਂ ਹੇਠ ਧਰ, ਉਪਰ ਬੈਠਾ ਆਸਣ ਲਾਈ। ਚੰਦ ਸੂਰਜ ਰੋਵਣ ਘਰ ਘਰ, ਪੁਰਖ ਅਬਿਨਾਸ਼ੀ ਦਿਸ ਨਾ ਆਈ। ਬ੍ਰਹਮਾ ਸ਼ਿਵ ਮੰਗੇ ਵਰ, ਦੋਏ ਜੋੜ ਸੀਸ ਝੁਕਾਈ। ਕਰੋੜ ਤੇਤੀਸਾ ਗਿਆ ਹਰ, ਸੁਰਪਤ ਰਾਜਾ ਇੰਦ ਦਏ ਦੁਹਾਈ। ਗੁਰਮੁਖ ਸਾਚੇ ਮਿਲਿਆ ਵਰ, ਮਿਲੇ ਮਾਤ ਵਡਿਆਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੇ ਭਾਣੇ ਵਿਚ ਸਮਾਈ। ਹਰਿ ਭਾਣਾ ਬਲਵਾਨ, ਕਿਸੇ ਨਾ ਜਾਣਿਆ। ਧਰਮ ਝੁਲਾਏ ਇਕ ਨਿਸ਼ਾਨ, ਵਾਲੀ ਦੋ ਜਹਾਨਿਆ। ਸੱਤਾਂ ਰੰਗਾਂ ਦੇਵੇ ਦਾਨ, ਸਿੰਘ ਮਨਜੀਤਾ ਕਰ ਪਰਵਾਨਿਆਂ। ਕਰੋੜ ਤੇਤੀਸਾ ਚਰਨ ਕਰੇ ਇਸ਼ਨਾਨ, ਪ੍ਰਭ ਸਾਚੇ ਧਾਮ ਸੁਹਾਨਿਆਂ। ਪਰਗਟ ਹੋਇਆ ਵਿਚ ਜਹਾਨ, ਨੌ ਖੰਡ ਪ੍ਰਿਥਮੀ ਸੱਤਾਂ ਦੀਪਾਂ ਮਾਰੇ ਕਾਨਿਆ। ਪੁਰਖ ਅਬਿਨਾਸ਼ੀ ਖੇਲੇ ਖੇਲ ਮਹਾਨ, ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਆਪ ਵਖਾਵਣ ਜਾਏ ਕਲਜੁਗ ਤੇਰੀਆਂ ਅੰਤ ਨਿਸ਼ਾਨੀਆਂ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰ ਸੰਗਤ ਤੇਰੀ ਪਾਏ ਰਾਸ, ਅੱਠੇ ਪਹਿਰ ਹੋਏ ਦਾਸ, ਗੁਣਵੰਤਾ ਗੁਣ ਨਿਧਾਨਿਆ। ਗੁਰ ਸੰਗਤ ਤੇਰਾ ਸਾਚਾ ਘਰ, ਪ੍ਰਭ ਸਾਚੀ ਵਸਤ ਟਿਕਾਈ। ਸਵਾ ਪੰਝੀ ਸੇਵਾ ਕਰ, ਸਚ ਨਿਸ਼ਾਨਾ ਆਪ ਬਣਾਈ। ਚਵੀ ਹੱਥ ਧਰਤ ਮਾਤ ਤੋਂ ਉਚਾ ਧਰ, ਸਾਢੇ ਤਿੰਨ ਹੱਥ ਸ੍ਰਿਸ਼ਟ ਵਖਾਈ। ਚਾਰੋਂ ਕੁੰਟਾਂ ਆਉਣਾ ਡਰ, ਨਾ ਹੋਵੇ ਕੋਇ ਕਿਸੇ ਸਹਾਈ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਛੋਟੇ ਬਾਲੇ ਜਗਤ ਨਿਧਾਨੇ ਚਲਿਆ ਕਰਨ ਤੇਰੀ ਕੁੜਮਾਈ। ਸਵਾ ਪੰਝੀ ਤੀਜੀ ਵੰਡ। ਪੁਰਖ ਅਬਿਨਾਸ਼ੀ ਗੁਰਮੁਖਾਂ ਆਤਮ ਪਾਈ ਠੰਢ। ਅਸੂ ਤਿੰਨ ਅੰਮ੍ਰਿਤ ਵੇਲਾ ਸਵਾ ਪੰਜ। ਆਪਣੀ ਹੱਥੀਂ ਖੋਲ੍ਹੇ ਗੰਢ। ਗੁਰ ਸੰਗਤ ਮੇਲਾ ਸੱਜਣ ਸੁਹੇਲਾ, ਭਾਗ ਲਗਾਏ
ਪਹਾੜ ਗੰਜ। ਆਪੇ ਗੁਰ ਆਪੇ ਚੇਲਾ, ਆਪੇ ਵਸੇ ਰੰਗ ਨਵੇਲਾ, ਮਾਇਆਧਾਰੀ ਮੇਟ ਮਿਟਾਏ ਕੋਈ ਨਾ ਦਿਸੇ ਕਿਸੇ ਕਾਰੂ ਗੰਜ। ਸ਼ਬਦ ਸਿੰਘਾਸਣ ਲਾਏ ਆਸਣ, ਪੁਰਖ ਅਬਿਨਾਸ਼ੀ ਦਾਸੀ ਦਾਸਨ, ਗੁਰਸਿਖ ਦਇਆ ਕਮਾਏ ਸੇਵਾ ਲਾਏ ਜਿਉਂ ਭਾਈ ਮੰਝ। ਸ਼ਬਦ ਤਾਜ ਪ੍ਰਭ ਸੀਸ ਟਿਕਾਏ, ਪੰਚਮ ਪੰਚਾਂ ਹੁਕਮ ਸੁਣਾਏ, ਸ਼ਬਦ ਸਿਹਰਾ ਸੀਸ ਬੰਧਾਏ, ਸ੍ਰਿਸ਼ਟ ਸਬਾਈ ਨੇਤਰ ਵਹਾਏ ਅੰਝ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਕਤ ਸੁਹਾਏ ਸਵੇਰ ਸੰਞ। ਅੱਸੂ ਤਿੰਨ ਅੰਮ੍ਰਿਤ ਵੇਲਾ, ਵਕਤ ਸੁਹਾਉਣਾ ਸਵਾ ਪੰਜ। ਗੁਰਮੁਖ ਸਾਚੇ ਸਾਚਾ ਮੇਲਾ, ਮੇਲ ਮਿਲਾਏ ਪਿਆਰੇ ਪੰਜ। ਜੋਤ ਨਿਰੰਜਣ ਚਾੜ੍ਹੇ ਤੇਲਾ, ਮੇਟ ਮਿਟਾਏ ਜਗਤ ਵਿਛੋੜਾ ਗ਼ਮੀ ਗ਼ਮ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੁਰਤੀ ਸ਼ਬਦੀ ਦਰ ਸਾਚੇ ਮੇਲਾ, ਨਾਦ ਅਨਾਦੀ ਹੀਰ ਰੰਝ। ਗੁਰ ਸੰਗਤ ਹਰਿ ਸ਼ਬਦ ਜਣਾਈ। ਸਵਾ ਪੰਜ, ਪੰਜ ਸ਼ਬਦ ਹਰਿ ਭੇਟ ਚੜ੍ਹਾਈ। ਪੰਜ ਮੁਖ ਪੰਜ ਸੁੱਖ ਪੰਜ ਭੁੱਖ ਪ੍ਰਭ ਦਏ ਗਵਾਈ। ਪੰਚ ਲੇਖਾ ਮਿਟੇ ਉਲਟਾ ਰੁੱਖ, ਸਾਚਾ ਮੇਲਾ ਸਹਿਜ ਸੁਭਾਈ। ਸ਼ਬਦ ਸਿੰਘਾਸਣ ਉਜਲ ਮੁਖ, ਗੁਰ ਚੇਲਾ ਰੂਪ ਹਰਿ ਦਿਖਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰ ਸੰਗਤ ਸੇਵਾ ਤੀਜੀ ਭੇਟ ਅੱਸੂ ਤਿੰਨ ਆਪਣੀ ਹੱਥੀਂ ਸ਼ਬਦ ਸਿੰਘਾਸਣ ਦੇਵੇ ਅਰਦਾਸ ਕਰਾਈ। ਤੀਜਾ ਲਹਿਣਾ ਜਾਏ ਮੁੱਕ। ਅੱਗਾ ਨੇੜੇ ਆਏ ਢੁੱਕ। ਪਹਿਲੀ ਚੇਤ ਪਹਿਲਾ ਵੇਖ ਕਾਇਆ ਖੇਤ, ਗੁਰਮੁਖਾਂ ਉਤਾਰੇ ਤਨ ਮਨ ਕਾਇਆ ਭੁੱਖ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਜਾਣੇ ਆਪਣਾ ਭੇਖ।