੨ ਅਸੂ ੨੦੧੩ ਬਿਕ੍ਰਮੀ ਗੱਜਣ ਸਿੰਘ ਦੇ ਗ੍ਰਹਿ ਅੰਬਾਲਾ ਛਾਉਣੀ
ਹਰਿ ਸਾਜਣ ਜਗ ਮੀਤ, ਜੁਗ ਜੁਗ ਕਰਮ ਕਮਾਇੰਦਾ। ਜਨ ਭਗਤਾਂ ਦੱਸੇ ਸਾਚੀ ਰੀਤ, ਮਨਮੁਖ ਭਰਮ ਭੁਲਾਇੰਦਾ। ਸ਼ਬਦ ਸੁਣਾਏ ਸੁਹਾਗੀ ਗੀਤ, ਗੋਬਿੰਦ ਕਾਇਆ ਰੂਪ ਸਮਾਇੰਦਾ। ਆਪੇ ਕਰੇ ਪਤਤ ਪੁਨੀਤ, ਨੀਤ ਅਨੀਤੀ ਵੇਖ ਵਖਾਇੰਦਾ। ਅੰਮ੍ਰਿਤ ਧਾਰਾ ਕਾਇਆ ਕਰੇ ਠੰਢੀ ਸੀਤ, ਨਿਝਰ ਝਿਰਨਾ ਆਪ ਝਿਰਾਇੰਦਾ। ਜੋਤੀ ਜੋਤ ਸਰੂਪ ਹਰਿ, ਜੁਗ ਜੁਗ ਜਾਮਾ ਭੇਖ ਧਰ, ਹਰਿਜਨ ਸੋਏ ਆਪ ਜਗਾਇੰਦਾ। ਗੁਰਮੁਖ ਸੋਏ ਮਾਤ ਜਗਾਏ, ਬਖ਼ਸ਼ੇ ਚਰਨ ਪਿਆਰਾ। ਏਕਾ ਏਕ ਨਾਮ ਜਪਾਏ, ਕਾਇਆ ਤਨ ਭਰੇ ਭੰਡਾਰਾ। ਜਨਮ ਕਰਮ ਪ੍ਰਭ ਆਪਣੇ ਲੇਖੇ ਲਾਏ, ਦਰਸ ਦਿਖਾਏ ਅਗੰਮ ਅਪਾਰਾ। ਨੇਤਰ ਪੇਖੇ ਜੋ ਜਨ ਦਰਸ਼ਨ ਪਾਏ, ਲੱਖ ਚੁਰਾਸੀ ਉਤਰੇ ਪਾਰਾ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਕਲਜੁਗ ਅੰਤਮ ਲੋਕਮਾਤ ਲਏ ਅਵਤਾਰਾ। ਲੋਕਮਾਤ ਪ੍ਰਭ ਜਾਮਾ ਧਾਰ, ਨੂਰੀ ਜੋਤ ਜਗਾਈਆ। ਸ਼ਬਦ ਭਰਿਆ ਇਕ ਭੰਡਾਰ, ਗੁਰਮੁਖਾਂ ਰਿਹਾ ਵਰਤਾਈਆ। ਦੇਵਣਹਾਰਾ ਵਾਰੋ ਵਾਰ, ਆਪਣੀ ਰੀਤੀ ਆਪਣੇ ਹੱਥ ਰਖਾਈਆ। ਭਰਮੇ ਭੁੱਲੇ ਜੀਵ ਗਵਾਰ, ਪੁਰਖ ਅਬਿਨਾਸ਼ੀ ਸਾਰ ਨਾ ਪਾਈਆ। ਮਾਇਆ ਰੁੱਲੇ ਤਨ ਹੰਕਾਰ, ਕਾਮ ਕਰੋਧ ਅਗਨ ਜਲਾਈਆ। ਦਰ ਦਵਾਰਾ ਏਕਾ ਭੁੱਲੇ, ਪਰਗਟ ਹੋਏ ਹਰਿ ਗਿਰਧਾਰ, ਸ਼ਬਦ ਖੰਡਾ ਹੱਥ ਉਠਾਈਆ। ਨੌ ਖੰਡ ਪ੍ਰਿਥਮੀ ਪਾਵੇ ਸਾਰ, ਬ੍ਰਹਿਮੰਡਾਂ ਖੋਜ ਖੁਜਾਈਆ। ਕਰੋੜ ਤੇਤੀਸਾ ਦੇਵਤ ਸੁਰ ਕਰੇ ਪੁਕਾਰ, ਦੋਏ ਜੋੜ ਸਰਨ ਸਰਨਾਈਆ। ਬ੍ਰਹਮਾ ਸ਼ਿਵ ਰਹੇ ਵਿਚਾਰ, ਪ੍ਰਭ ਅਚਰਜ ਬਣਤ ਬਣਾਈਆ। ਅੰਤਮ ਵੇਲੇ ਆਏ ਹਾਰ, ਹਰਿ ਹਰਿ ਭੇਵ ਅਭੇਦ ਭੇਵ ਨਾ ਰਾਈਆ। ਪਰਗਟ ਹੋਏ ਨਿਹਕਲੰਕ ਨਰਾਇਣ ਨਰ ਅਵਤਾਰ, ਅਛਲ ਅਛੇਦ ਇਕ ਕਰਾਈਆ। ਲੱਖ ਚੁਰਾਸੀ ਮਾਰੇ ਮਾਰ, ਗੁਰਮੁਖ ਸਾਚੇ ਲਏ ਤਰਾਈਆ।
ਕਲਜੁਗ ਅੰਤਮ ਕਰੇ ਵਿਹਾਰ, ਸੰਮਤ ਤੇਰਾਂ ਰੁੱਤ ਸੁਹਾਈਆ। ਨਾਨਕ ਤੇਰੀ ਤੇਰਾਂ ਧਾਰ, ਪਹਿਲੀ ਅੱਸੂ ਆਪ ਲਿਖਾਈਆ। ਸਿੰਘ ਰਾਮ ਤੇਰਾ ਵੇਖੇ ਦਰ ਦਰਬਾਰ, ਅੰਦਰ ਮੰਦਰ ਫੋਲ ਫੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਸੰਤ ਸੁਹੇਲੇ ਸ਼ਬਦ ਸਰੂਪੀ ਸਾਚੇ ਮੇਲੇ ਜੋਤੀ ਜੋਤ ਮਿਲਾਈਆ। ਸ਼ਬਦ ਮੇਲਾ ਸਚ ਦਵਾਰ, ਕਰੇ ਕਰਾਏ ਹਰਿ ਨਿਰੰਕਾਰਿਆ। ਗੁਰਮੁਖ ਵਿਰਲਾ ਹੋਵੇ ਸੇਵਾਦਾਰ, ਸੇਵਕ ਸੇਵਾ ਰਸਨ ਲਗਾ ਰਿਹਾ। ਸਾਚੀ ਸੇਵਾ ਦਰ ਦਰਬਾਰ, ਰਸਨਾ ਭੇਵ ਅਭੇਵ ਗਾ ਰਿਹਾ। ਮਿਲੇ ਮੇਲ ਹਰਿ ਪੁਰਖ ਭਤਾਰ, ਗੁਰਮੁਖ ਨਾਰੀ ਆਪ ਪਰਨਾ ਰਿਹਾ। ਆਤਮ ਸੇਜਾ ਸੁੱਤਾ ਪੈਰ ਪਸਾਰ, ਆਪ ਆਪਣਾ ਮੁਖ ਛੁਪਾ ਰਿਹਾ। ਗੁਰਮੁਖਾਂ ਸੁਹਾਏ ਸਾਚੀ ਰੁੱਤਾ, ਹਉਮੇ ਦੁੱਖਾਂ ਰੋਗ ਮਿਟਾ ਰਿਹਾ। ਸੁਫਲ ਕਰਾਏ ਮਾਤ ਕੁੱਖਾ, ਜਿਸ ਜਨ ਆਪਣੀ ਸਰਨ ਲਗਾ ਰਿਹਾ। ਦਰ ਦਵਾਰੇ ਜੋ ਜਨ ਆਏ ਦਰਸ਼ਨ ਭੁੱਖਾ, ਨੇਤਰ ਲੋਚਨ ਨੈਣ ਤੀਜੇ ਦਰਸ ਦਿਖਾ ਰਿਹਾ। ਮਾਤ ਗਰਭ ਨਾ ਆਏ ਉਲਟਾ ਰੁੱਖਾ, ਲੱਖ ਚੁਰਾਸੀ ਫੰਦ ਕਟਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਵੇਖ ਘਰ, ਹਰਿਜਨ ਸਾਚੇ ਮੇਲ ਮਿਲਾ ਰਿਹਾ। ਹਰਿਜਨ ਸਾਚਾ ਇਕ ਹੈ, ਜੁਗ ਜੁਗ ਅਵੱਲੜੀ ਕਾਰ। ਗੁਰਮੁਖਾਂ ਕਾਇਆ ਕਰੇ ਸਦਾ ਬਿਬੇਕ ਹੈ, ਦੇਵੇ ਸ਼ਬਦ ਅਧਾਰ। ਏਕਾ ਏਕ ਸਰਨ ਸਰਨਾਈ ਸਾਚੀ ਟੇਕ ਹੈ, ਚਰਨ ਕਵਲ ਅਧਾਰ। ਮਨਮੁਖ ਰਹੇ ਵੇਖੀ ਵੇਖ ਹੈ, ਕਲਜੁਗ ਅੰਤਮ ਆਈ ਹਾਰ। ਅੰਤਮ ਮਿਟਣੀ ਸਭ ਦੀ ਰੇਖ ਹੈ, ਨਾ ਕੋਈ ਦੀਸੇ ਵਿਚ ਸੰਸਾਰ। ਜੋਤੀ ਜਾਮਾ ਹਰਿ ਹਰਿ ਭੇਖ ਹੈ, ਗੁਰ ਗੋਬਿੰਦਾ ਪਾਵੇ ਸਾਰ। ਗੁਰਮੁਖ ਵਿਰਲਾ ਨੇਤਰ ਲਏ ਪੇਖ ਹੈ, ਜਿਸ ਜਨ ਆਪਣੀ ਕਿਰਪਾ ਦੇਵੇ ਧਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚਾ ਮੇਲਾ ਇਕ ਦਰ, ਪੂਰਬ ਕਰਮਾਂ ਰਿਹਾ ਵਿਚਾਰ। ਜਨਮ ਕਰਮ ਪ੍ਰਭ ਹੱਥ, ਪੂਰਬ ਲਹਿਣਾ ਚੁਕਾਇੰਦਾ। ਸਰਬ ਕਲ ਸਮਰਥ, ਸਗਲ ਵਸੂਰੇ ਜਾਇਣ ਲੱਥ, ਜੋ ਜਨ ਆਤਮ ਦਰਸ਼ਨ ਪਾਇੰਦਾ। ਨਾਦ ਅਨਾਦਾ ਸ਼ਬਦ ਅਕੱਥ, ਪੰਚਮ ਪੰਚਾਂ ਰਾਗ ਅਲਾਇੰਦਾ। ਪੰਚ ਵਿਕਾਰਾ ਦੇਵੇ ਮਥ, ਸਾਚਾ ਤਾਲ ਵਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਸੰਤ ਦੁਲਾਰ, ਆਪਣੇ ਰੰਗ ਰੰਗਾਇੰਦਾ। ਸ਼ਬਦ ਰੰਗ ਗੁਰਮੁਖ ਮੰਗ, ਅੰਤਮ ਅੰਤ ਰੰਗਾਇੰਦਾ। ਸ਼ਬਦ ਘੋੜੇ ਕਸ ਤੰਗ, ਸਾਧ ਸੰਤ ਗੁਰ ਪੀਰ ਦਰ ਦਰ ਵੇਖ ਵਖਾਇੰਦਾ। ਦਸਮ ਦਵਾਰੀ ਕੋਈ ਨਾ ਬੈਠਾ ਅੱਗੇ ਲੰਘ, ਮਾਇਆ ਭਰਮੇ ਭਰਮ ਭੁਲਾਇੰਦਾ। ਸ਼ਬਦ ਸਰੂਪੀ ਇਕ ਪਲੰਘ, ਪ੍ਰਭ ਸਾਚੀ ਸੇਜ ਵਿਛਾਇੰਦਾ। ਨਾ ਕੋਈ ਭੁੱਖ ਨਾ ਕੋਈ ਨੰਗ, ਆਲਸ ਨਿੰਦਰਾ ਤ੍ਰਿਸ਼ਨਾ ਤ੍ਰਿਖ ਮਿਟਾਇੰਦਾ। ਸ਼ਬਦ ਵੱਜੇ ਇਕ ਮਰਦੰਗ, ਨਾਦ ਅਨਾਦਾ ਆਪ ਵਜਾਇੰਦਾ। ਗੁਰਮੁਖ ਵਿਰਲਾ ਹਰਿ ਸੰਤ ਸੁਹੇਲਾ ਚਰਨ ਦਵਾਰ ਪਾਰ ਜਾਏ ਲੰਘ, ਏਕਾ ਦਰ ਏਕਾ ਘਰ ਅੰਮ੍ਰਿਤ ਆਤਮ ਸਾਚਾ ਸਰ ਸਾਚੇ ਨੁਹਾਵਣ ਤੀਰਥ ਆਪ ਨੁਹਾਇੰਦਾ। ਨਾ ਜਨਮੇ ਨਾ ਜਾਏ ਮਰ, ਲੱਖ ਚੁਰਾਸੀ ਚੁੱਕੇ ਡਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਿਸ ਜਨ ਕਾਇਆ ਮਨ ਦੇਵੇ ਨਾਮ ਧਨ, ਭਰਮ ਭਉ ਕੱਢੇ ਜਨ, ਦਰਸ ਦਰਸੀ ਆਪ ਵਖਾਇੰਦਾ। ਦਰਸ ਅਮੋਘ ਧੁਰ ਸੰਜੋਗ, ਜੁਗ ਜੁਗ ਮੇਲ ਮਿਲਾਇੰਦਾ। ਰਸਨਾ ਦੇਵੇ ਸਾਚੀ ਚੋਗ, ਆਤਮ ਰਸ ਵਖਾਇੰਦਾ। ਨਾ ਕੋਈ ਹਰਖ ਨਾ ਕੋਈ ਸੋਗ, ਏਕਾ ਰੰਗ ਰੰਗਾਇੰਦਾ। ਧੁਰਦਰਗਾਹੀ ਬਖਸ਼ੇ ਸਾਚਾ ਜੋਗ, ਜੁਗਤ ਆਪਣੇ ਹੱਥ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਵਾਰੇ ਆਪੇ ਭੁਗਤ, ਭਗਤ ਭਗਵੰਤ
ਕੰਤ ਸੰਤ ਏਕਾ ਸੇਜ ਹੰਢਾਇੰਦਾ। ਸੰਤ ਕੰਤ ਸ਼ਬਦੀ ਨਾਤਾ, ਜੋਤੀ ਮੇਲ ਮਿਲਾਈਆ। ਮਿਲੇ ਮੇਲ ਹਰਿ ਪੁਰਖ ਬਿਧਾਤਾ, ਜੋਤ ਨਿਰੰਜਣ ਤੇਲ ਚੜ੍ਹਾਈਆ। ਏਕਾ ਪਿਤਾ ਏਕਾ ਮਾਤਾ, ਜਨ ਭਗਤਾਂ ਦੇਵੇ ਸਾਚੀ ਦਾਤਾ, ਜੁਗ ਜੁਗ ਆਪਣਾ ਭੇਖ ਵਟਾਈਆ। ਕਲਜੁਗ ਵੇਖੇ ਰੈਣ ਅੰਧੇਰੀ ਰਾਤਾ, ਮਾਇਆ ਮਮਤਾ ਝੂਠਾ ਨਾਤਾ, ਭੁੱਲੀ ਸਰਬ ਲੁਕਾਈਆ। ਚਾਰ ਵਰਨ ਸੁਣਾਏ ਏਕਾ ਗਾਥਾ, ਪਰਗਟ ਹੋਏ ਤ੍ਰੈਲੋਕੀ ਨਾਥਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਗਾਏ ਜੋਤ ਸਭਨੀਂ ਥਾਈਂਆ। ਗੁਰਮੁਖ ਵਡਿਆਈ ਧੰਨ ਹੈ, ਧੰਨ ਪਾਇਆ ਹਰਿ ਹਰਿ ਨਾਮਾ। ਹਰਿ ਭਗਤ ਵਡਿਆਈ ਧੰਨ ਹੈ, ਜਨ ਮਿਲਿਆ ਗੋਬਿੰਦ ਰਾਮਾ। ਸਾਚਾ ਰਾਗ ਸੁਣਨਾ ਕੰਨ ਹੈ, ਮਿਟੇ ਰੈਣ ਅੰਧੇਰੀ ਸ਼ਾਮਾ। ਜਗੇ ਜੋਤ ਕਾਇਆ ਤਨ ਹੈ, ਵੱਜੇ ਅਨਹਦ ਸ਼ਬਦ ਦਮਾਮਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਗੁਰਮੁਖ ਬਾਲ ਅੰਞਾਣਿਆ। ਦੇਵੇ ਨਾਮ ਅੰਮ੍ਰਿਤ ਆਤਮ ਸੱਚਾ ਜਾਮ ਧੁਰ ਦਰਗਾਹੀ ਸੱਚਾ ਤਾਮਾ। ਨਾਮ ਤਾਮ ਜਗਤ ਧਰਵਾਸ, ਦੇਵਣਹਾਰ ਦਾਤਾਰਾ। ਨਿਝ ਘਰ ਆਤਮ ਰੱਖੇ ਵਾਸ, ਹਰ ਘਟ ਰੂਪ ਪਸਾਰਾ। ਵੇਖ ਵਖਾਣੇ ਪ੍ਰਿਥਮੀ ਆਕਾਸ਼, ਪੁਰਖ ਅਗੰਮ ਅਗੰਮੜੀ ਕਾਰਾ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਕਲਜੁਗ ਖੇਲੇ ਖੇਲ ਨਿਹਕਲੰਕ ਨਰਾਇਣ ਨਰ ਅਵਤਾਰਾ।
ਚਾਰ ਕੁੰਟ ਦਹਿ ਦਿਸ਼ਾ, ਹਰਿ ਸਾਚਾ ਵੇਖ ਵਖਾਇੰਦਾ। ਕਲਜੁਗ ਅੰਤਮ ਪਾਏ ਹਿੱਸਾ, ਨੌ ਖੰਡ ਪ੍ਰਿਥਮੀ ਵੰਡ ਵੰਡਾਇੰਦਾ। ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਵਾਲੀ ਦੋ ਜਹਾਨਾਂ ਖਾਲੀ ਕਰੇ ਖੀਸਾ, ਦਰ ਦਰ ਘਰ ਘਰ ਅੰਤ ਫਿਰਾਇੰਦਾ। ਜੋਤੀ ਜੋਤ ਸਰੂਪ ਹਰਿ, ਲੋਕਮਾਤ ਹਰਿ ਜੋਤ ਧਰ, ਲੋਕਮਾਤ ਕਿਸੇ ਨਾ ਦਿਸਾ, ਆਪ ਆਪਣੇ ਰੰਗ ਸਮਾਇੰਦਾ। ਆਪ ਆਪਣੇ ਰੰਗ ਸਮਾਇਆ, ਗੋਬਿੰਦ ਰੂਪ ਅਕਾਲੀ। ਗੁਰਮੁਖ ਸਾਚਾ ਸੰਤ ਜਗਾਏ, ਦੇਵੇ ਸ਼ਬਦ ਦਲਾਲੀ। ਪਾਰਬ੍ਰਹਮ ਬ੍ਰਹਮ ਮੇਲ ਮਿਲਾਏ, ਦੀਪਕ ਜੋਤ ਜਗੇ ਮਸਤਕ ਗਗਨ ਸਾਚੀ ਥਾਲੀ। ਵਰਨ ਗੋਤ ਗੋਤ ਵਰਨ ਕਲ ਮੇਟ ਮਿਟਾਏ ਜਗਤ ਅਵੱਲੜੀ ਚਾਲੀ। ਏਕਾ ਓਟ ਹਰਿ ਰਘੁਰਾਏ, ਫਲ ਲਗਾਏ ਕਾਇਆ ਡਾਲ੍ਹੀ। ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਆਲ੍ਹਣਿਓ ਡਿੱਗੇ ਬੋਟ, ਲੋਕਮਾਤ ਨਾ ਕੋਇ ਉਠਾਏ। ਤੀਰਥ ਤੱਟਾਂ ਭੇਖਾਧਾਰੀ ਫਿਰਦੇ ਕੋਟਨ ਕੋਟ, ਪੁਰਖ ਅਬਿਨਾਸ਼ੀ ਘਟ ਘਟ ਵਾਸੀ ਸਾਚੇ ਮੰਦਰ ਅੰਦਰ ਕਿਸੇ ਦਿਸ ਨਾ ਆਏ। ਜੋਤੀ ਜਗੇ ਬੈਰਾਗ ਉਦਾਸੀ ਰਮਤਾ ਰਮਤਾ ਮਾਇਆ ਮਮਤਾ ਪੀਸਣ ਪੀਸ ਪਿਸਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਗੋਬਿੰਦ ਰੂਪ ਸਮਾਏ। ਗੋਬਿੰਦ ਕਾਇਆ ਸਚ ਘਰ, ਹਰਿ ਸਾਚੀ ਜੋਤ ਜਗਾਈਆ। ਆਪ ਖੁਲ੍ਹਾਇਆ ਆਤਮ ਦਰ, ਦਸਮ ਦਵਾਰੀ ਭੇਵ ਚੁਕਾਈਆ। ਜੋਤ ਅਕਾਰੀ ਇਕ ਕਰ, ਸ਼ਬਦ ਧਾਰਾ ਧਾਰ ਵਹਾਈਆ। ਅੰਮ੍ਰਿਤ ਆਤਮ ਨੁਹਾਏ ਸਾਚੇ ਸਰ, ਦਿਵਸ ਰੈਣ ਇਸ਼ਨਾਨ ਕਰਾਈਆ। ਪੰਚਾਂ ਤੋੜੇ ਹੰਕਾਰੀ ਗੜ੍ਹ, ਜੀਆ ਦਾਨ ਝੋਲੀ ਪਾਈਆ। ਸ਼ਬਦ ਸਰੂਪੀ ਅੰਦਰ ਵੜ, ਪੰਜ ਸ਼ੈਤਾਨਾਂ ਬੰਨ੍ਹ ਬੰਨ੍ਹਾਈਆ। ਦਰ ਦਵਾਰੇ ਅੱਗੇ ਖੜ੍ਹ, ਆਤਮ ਬ੍ਰਹਮ ਗਿਆਨ ਜਣਾਈਆ। ਸ਼ਬਦ ਘੋੜੇ ਸਾਚੇ ਚੜ੍ਹ, ਖੰਡ ਮੰਡਲ ਬ੍ਰਹਿਮੰਡ ਵਰਭੰਡ ਲੋਆਂ ਪੁਰੀਆਂ ਪਾਰ ਕਰਾਈਆ। ਆਪੇ ਵੇਖ ਜੇਰਜ ਅੰਡ, ਉਤਭੁਜ ਸੇਤਜ ਵੇਖ ਵਖਾਈਆ। ਲੱਖ ਚੁਰਾਸੀ ਤੇਰੀ ਵੰਡ,
ਪ੍ਰਭ ਆਪੇ ਰਿਹਾ ਵੰਡਾਈਆ। ਬ੍ਰਹਮਾ ਸ਼ਿਵ ਦੇਵਤ ਸੁਰ ਦੇਵੇ ਵੰਡ, ਸੋਹੰ ਖੰਡਾ ਹੱਥ ਉਠਾਈਆ। ਸ੍ਰਿਸ਼ਟ ਸਬਾਈ ਨਾਰ ਦੁਹਾਗਣ ਹੋਈ ਰੰਡ, ਸੰਤ ਕੰਤ ਨਾ ਕੋਈ ਹੰਢਾਈਆ। ਜਨ ਭਗਤਾਂ ਪੱਲੇ ਬੰਨ੍ਹੇ ਨਾਮ ਗੰਢ, ਦੋ ਜਹਾਨਾਂ ਸਦਾ ਸਹਾਈਆ। ਮੇਟ ਮਿਟਾਏ ਭੇਖ ਪਖੰਡ, ਸੰਮਤ ਤੇਰਾਂ ਵੀਹ ਸਦ ਅੱਸੂ ਤਿੰਨ ਵਾਲੀ ਹਿੰਦ ਕਰੇ ਜਣਾਈਆ। ਹੱਥ ਫੜੇ ਪ੍ਰਭ ਚੰਡ ਪਰਚੰਡ, ਨੌ ਖੰਡ ਪ੍ਰਿਥਮੀ ਖੰਡ ਖੰਡ, ਚਾਰੇ ਕੁੰਟਾਂ ਫਿਰੇ ਦੁਹਾਈਆ। ਰਾਜ ਰਾਜਾਨਾਂ ਲਾਹੇ ਘਮੰਡ, ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਅਚਰਜ ਰੀਤੀ ਮਾਤ ਚਲਾਈਆ। ਵਾਲੀ ਹਿੰਦ ਸ਼ਬਦ ਜਣਾਈ, ਹਰਿ ਸਾਚੇ ਚਰਨ ਧਿਆਨਾ। ਅੰਤਮ ਵੇਲੇ ਹੋਏ ਜੁਦਾਈ, ਗੁਰਮੁਖ ਵਿਰਲੇ ਮੇਲ ਸ੍ਰੀ ਭਗਵਾਨਾ। ਮਾਇਆ ਮਮਤਾ ਰਾਜ ਜੋਗ ਕੁੜਮਾਈ, ਸਤਿ ਸੰਤੋਖੀ ਕੋਈ ਨਾ ਬੰਨ੍ਹੇ ਹੱਥੀਂ ਗਾਨਾ। ਨੌ ਦਰ ਵੱਜਦੀ ਰਹੇ ਵਧਾਈ, ਦਸਵੇਂ ਰਾਗ ਨਾ ਕੋਈ ਸੁਣਾਨਾ। ਪੰਡਤ ਪਾਂਧੇ ਰਹੇ ਭੁਲਾਈ, ਪੜ੍ਹ ਪੜ੍ਹ ਵਿਦਿਆ ਵੇਦ ਵਿਦਾਨਾ। ਹਰਿ ਅੰਤਰ ਬੁਝਾਏ ਬਸੰਤਰ ਸ਼ਬਦ ਜੋਤ ਪਰਗਟਾਈ, ਦੇਵੇ ਨਾਮ ਨਿਸ਼ਾਨਾ। ਆਵੇ ਜਾਵੇ ਫੇਰਾ ਪਾਈ, ਰਾਮ ਰਮਈਆ ਗੋਪੀ ਕਾਹਨਾ। ਸੰਬਲ ਨਗਰੀ ਧਰਮ ਸਨਵਾਈ, ਪਰਗਟ ਹੋਏ ਹਰਿ ਜਾਣੀ ਜਾਣਾ। ਗਊ ਗਰੀਬਾਂ ਪਕੜੇ ਬਾਂਹੀ, ਅਠ ਸਠ ਤੀਰਥ ਮੇਟ ਮਿਟਾਨਾ। ਚਾਰ ਵਰਨ ਦੇਵੇ ਠੰਢੀਆਂ ਛਾਈਂ, ਸਤਿ ਸਤਿਵਾਦੀ ਸਤਿ ਪੁਰਖ ਨਿਰੰਜਣ ਇਕ ਝੁਲਾਏ ਧਰਮ ਨਿਸ਼ਾਨਾ। ਗੁਰਮੁਖਾਂ ਨੇਤਰ ਪਾਏ ਅੰਜਨ, ਦਰ ਦਵਾਰੇ ਦੇਵੇ ਮਾਣਾ। ਚਰਨ ਧੂੜ ਕਲ ਸਾਚਾ ਮਜਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਰਾਗ ਜਗਤ ਹਦੀਸ ਭਗਤ ਸੁਣਾਏ ਸਾਚਾ ਗਾਨਾ। ਰਾਗ ਛਤੀਸ ਏਕਾ ਰੰਗ, ਏਕਾ ਸ਼ਬਦ ਜਣਾਈਆ। ਸਪਾਰਾ ਤੀਸ ਵੱਜੇ ਮਰਦੰਗ, ਬੀਸ ਇਕੀਸ ਮੁਖ ਛੁਪਾਈਆ। ਗੰਗਾ ਗੋਦਾਵਰੀ ਹੋਏ ਨੰਗ, ਤੀਰਥ ਤਟ ਕੋਈ ਰਹਿਣ ਨਾ ਪਾਈਆ। ਮੰਦਰ ਮਸਜਿਦ ਗੁਰਦਰ ਹੋਇਣ ਭੰਗ, ਕਲਜੁਗ ਅੰਗ ਅੰਗ ਭੰਨਾਈਆ। ਗੁਰਮੁਖ ਵਿਰਲਾ ਪਾਰ ਜਾਏ ਲੰਘ, ਜਿਸ ਪ੍ਰਭ ਸਾਚਾ ਸਰਨ ਲਗਾਈਆ। ਸ਼ਬਦ ਘੋੜੇ ਕਸ ਤੰਗ, ਨਾਮ ਮਰਦੰਗ ਇਕ ਵਜਾਈਆ। ਸੰਮਤ ਚੌਦਾਂ ਮਾਰੇ ਡੰਗ, ਮਨਮੁਖਾਂ ਕਾਇਆ ਦਏ ਜਲਾਈਆ। ਗੁਰਮੁਖਾਂ ਆਤਮ ਚਾੜ੍ਹੇ ਰੰਗ, ਵੱਜੇ ਨਾਮ ਵਧਾਈਆ। ਸਦਾ ਸੁਹੇਲਾ ਹੋਏ ਸੰਗ, ਜੋਤ ਨਿਰੰਜਣ ਨਾਉਂ ਰਖਾਈਆ। ਸ਼ਬਦ ਬੈਠ ਸਚ ਪਲੰਘ, ਦਸਮ ਦਵਾਰੀ ਨਰ ਨਿਰੰਕਾਰੀ ਆਤਮ ਸੇਜਾ ਆਸਣ ਲਾਈਆ। ਏਕਾ ਮੰਗੇ ਸਾਚੀ ਮੰਗ, ਚਰਨ ਪ੍ਰੀਤੀ ਸਾਚੀ ਨੀਤੀ ਜਨ ਭਗਤਾਂ ਝੋਲੀ ਪਾਈਆ। ਜੁਗ ਜੁਗ ਕਰਦਾ ਆਇਆ ਆਪਣੀ ਰੀਤੀ, ਜੁਗ ਜੁਗ ਭੇਖ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨੌ ਖੰਡ ਪ੍ਰਿਥਮੀ ਸੱਤਾਂ ਦੀਪਾਂ ਚਰਨਾਂ ਹੇਠ ਰਿਹਾ ਪਿਸਾਈਆ। ਨੌ ਖੰਡ ਪ੍ਰਿਥਮੀ ਸੱਤ ਦੀਪ, ਲੱਖ ਚੁਰਾਸੀ ਗੇੜਾ। ਮਾਇਆ ਮਮਤਾ ਪੀਸਣ ਰਿਹਾ ਪੀਸ, ਨਾ ਕੋਈ ਕਰੇ ਹੱਕ ਨਿਬੇੜਾ। ਅੰਤਮ ਲੇਖਾ ਚੁੱਕੇ ਬੀਸ ਇਕੀਸ, ਖੁੱਲ੍ਹਾ ਹੋਵੇ ਧਰਤ ਮਾਤ ਤੇਰਾ ਵਿਹੜਾ। ਏਕਾ ਛਤਰ ਝੁੱਲੇ ਪ੍ਰਭ ਸਾਚੇ ਸੀਸ, ਜ਼ਾਤ ਪਾਤੀ ਵਰਨ ਬਰਨ ਊਚ ਨੀਚ ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਵਾਲੀ ਦੋ ਜਹਾਨਾਂ ਕਰੇ ਨਿਬੇੜਾ। ਜਗੇ ਜੋਤ ਜਗਤ ਜਗਦੀਸ਼, ਆਪ ਚੁਕਾਏ ਚੌਥੇ ਜੁਗ ਕਲਜੁਗ ਤੇਰਾ ਗੇੜਾ। ਹਰਿ ਸੰਗਤ ਸੇਵਾ ਪਰਵਾਨ, ਦਰ ਦਵਾਰ ਕਮਾਈਆ। ਅੰਮ੍ਰਿਤ ਆਤਮ ਮੇਵਾ ਸਾਚਾ ਖਾਣ, ਤੋਟ ਰਹੇ ਨਾ ਰਾਈਆ। ਰਸਨਾ ਜਿਹਵਾ ਸਾਚੀ ਗਾਣ, ਗੋਬਿੰਦ ਗੋਬਿੰਦ ਗੋਬਿੰਦ ਹਰਿ ਹਰਿ ਹਰਿ ਦਰਸ ਦਿਖਾਈਆ। ਬਜਰ ਕਪਟੀ ਵੱਜੇ ਬਾਣ, ਤੀਰ ਨਿਰਾਲਾ ਆਪ ਚਲਾਈਆ।
ਔਖੀ ਘਾਟੀ ਮਾਤ ਚੜ੍ਹ ਜਾਣ, ਪ੍ਰਭ ਸਾਚਾ ਹੋਏ ਸਹਾਈਆ। ਸਾਚੇ ਮੰਦਰ ਅੰਦਰ ਅੰਤ ਵੜ ਜਾਣ, ਧਰਮ ਰਾਏ ਬੈਠਾ ਮੁਖ ਛੁਪਾਈਆ। ਪੁਰਖ ਅਬਿਨਾਸ਼ੀ ਕਰੇ ਪਛਾਣ, ਚਿਤਰ ਗੁਪਤ ਨਾ ਲੇਖ ਵਖਾਈਆ। ਦਰ ਦਵਾਰਾ ਏਕਾ ਪਾਣ, ਅੱਠੇ ਪਹਿਰ ਨੇਤਰ ਲੋਚਨ ਦਰਸ ਪੁਰਖ ਅਬਿਨਾਸ਼ੀ ਬੈਠਾ ਜੋਤ ਜਗਾਈਆ। ਏਕਾ ਰਾਗ ਜਗਤ ਤਿਆਗ ਸਾਚਾ ਨਾਦ ਧੁਨ ਧੁਨ ਨਾਦ ਤੇਰੀ ਵਡਿਆਈਆ। ਆਤਮ ਦੇਵੇ ਅੰਮ੍ਰਿਤ ਸਾਚਾ ਪੀਣ ਖਾਣ, ਜਗਤ ਤ੍ਰਿਸ਼ਨਾ ਭੁੱਖ ਮਿਟਾਈਆ। ਸਰਬ ਘਟਾਂ ਹਰਿ ਜਾਣੀ ਜਾਣ, ਨਾਮ ਚੋਗ ਸਾਚੀ ਮੁਖ ਰਖਾਈਆ। ਅੰਤਮ ਚੁੱਕੇ ਜਮ ਕੀ ਕਾਣ, ਲੱਖ ਚੁਰਾਸੀ ਫੰਦ ਕਟਾਈਆ। ਸ਼ਬਦ ਪੰਘੂੜਾ ਸਚ ਬਿਬਾਣ, ਪਾਰਖ ਪਾਰਖੀ ਆਪ ਉਠਾਈਆ। ਦਰਗਾਹ ਸਾਚੀ ਦੇਵੇ ਮਾਣ, ਮਹਾਂਸਾਰਥੀ ਨਾਮ ਰਖਾਈਆ। ਲੇਖਾ ਚੁੱਕੇ ਆਵਣ ਜਾਣ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਿਸ ਜਨ ਦੇਵੇ ਸ਼ਬਦ ਵਰ, ਸੇਵਕ ਸੇਵਾ ਲੇਖੇ ਲਾਈਆ।
੨ ਅਸੂ ੨੦੧੩ ਬਿਕ੍ਰਮੀ ਦਿੱਲੀ ਸੰਤ ਕ੍ਰਿਪਾਲ ਸਿੰਘ ਨੇ ਡੇਰੇ ਸੱਦਿਆ ਤੇ ਫਿਰ ਆਪ ਡੇਰਾ ਛੱਡ ਕੇ ਬਾਹਰ ਚਲਾ ਗਿਆ
ਤੇ ਸੰਗਤ ਤੋਂ ਮੁਖ ਭਵਾ ਗਿਆ
ਸਤਿ ਪੁਰਖ ਨਿਰੰਜਣ ਏਕ ਹੈ, ਸ੍ਰਿਸ਼ਟ ਸਬਾਈ ਟੇਕ। ਸ੍ਰਿਸ਼ਟ ਸਬਾਈ ਰਿਹਾ ਵੇਖ ਹੈ, ਕਵਣ ਘਰ ਮਾਤ ਬਿਬੇਕ। ਆਪੇ ਲਿਖਣਹਾਰਾ ਲੇਖ ਹੈ, ਨੌ ਖੰਡ ਪ੍ਰਿਥਮੀ ਨੇਤਰ ਪੇਖ। ਕਲਜੁਗ ਤੇਰਾ ਕਾਲਾ ਭੇਖ ਹੈ, ਜੂਠੀ ਝੂਠੀ ਲੱਗੀ ਮੇਖ। ਅੰਤਮ ਨਾ ਕੋਈ ਰਹਿਣਾ ਔਲੀਆ ਪੀਰ ਸ਼ੇਖ਼ ਹੈ, ਜੀਵ ਜੰਤ ਸਾਧ ਸੰਤ ਪ੍ਰਭ ਰੱਖੇ ਚਰਨਾਂ ਹੇਠ। ਕਲਜੁਗ ਮਾਇਆ ਮਮਤਾ ਭਰਮੇ ਭੁੱਲੇ ਵਡ ਵਡ ਸੇਠ। ਦਰ ਮੇਲਾ ਨਾ ਸਾਚੇ ਕੰਤ ਹੈ, ਹੋਏ ਝੂਠੇ ਕੌੜੇ ਰੇਠ। ਮਮਤਾ ਅਗਨੀ ਮਹੀਨਾ ਜੇਠ ਹੈ, ਹਉਮੇ ਤਤੀ ਸੀਸ ਰੇਤ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਜਾਣੇ ਆਪਣਾ ਲੇਖ। ਆਪ ਆਪਣਾ ਲੇਖ ਲਿਖਾਇਆ, ਲੇਖਾ ਧੁਰ ਦਰਗਾਹੀ ਦਾ। ਸੰਤ ਕਿਰਪਾਲ ਪ੍ਰਭ ਹੁਕਮ ਜਣਾਇਆ, ਅੱਸੂ ਦੋ ਵੇਲਾ ਸਾਚੇ ਮਾਹੀ ਦਾ। ਅੱਸੂ ਤਿੰਨ ਵੇਖ ਵਖਾਇਆ, ਦਰ ਘਰ ਟਿਕਾਣਾ ਸਾਚੇ ਸ਼ਾਹੀ ਦਾ। ਆਪ ਆਪਣਾ ਭੇਖ ਵਟਾਇਆ, ਖੇਲੇ ਖੇਲ ਬੇਪਰਵਾਹੀ ਦਾ। ਸਾਧਾਂ ਸੰਤਾਂ ਬਹਿ ਬਹਿ ਆਸਣ ਲਾਇਆ, ਪੁਰਖ ਅਬਿਨਾਸ਼ੀ ਦਿਸ ਨਾ ਆਇਆ, ਕਵਣ ਦਵਾਰੇ ਬਹਿ ਬਹਿ ਗਾਈ ਦਾ। ਰਸਨਾ ਢੋਲ ਮਰਦੰਗ ਵਜਾਇਆ, ਨੌ ਦਵਾਰੇ ਨਾ ਲੰਘ ਵਖਾਇਆ, ਲੇਖਾ ਚੁੱਕੇ ਆਵਣ ਜਾਵਣ ਝੂਠੀ ਫਾਹੀ ਦਾ। ਮਾਨਸ ਜਨਮ ਭੰਗ ਕਰਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲਹਿਣਾ ਦੇਣਾ ਜਗਤ ਮੂਲ ਆਪਣੀ ਹੱਥੀਂ ਰਿਹਾ ਚੁਕਾਇਆ। ਸੰਤ ਕਿਰਪਾਲ ਤੇਰਾ ਕੌਲ ਇਕਰਾਰ, ਘਰ ਸਾਚੇ ਇਕ ਨਿਭਾਇੰਦਾ। ਆਪਣਾ ਛੱਡਿਆ ਦਰ ਦਰਬਾਰ, ਪੰਚਮ ਸਾਵਣ ਵਕਤ ਭੁਲਾਇੰਦਾ। ਸਾਚਾ ਮੀਤਾ ਮੀਤ ਮੁਰਾਰ, ਸਾਵਣ ਸਾਵਣ ਸਾਵਣ ਰਸਨਾ ਗਾਇੰਦਾ। ਅਚਰਜ ਰੀਤਾ ਵੇਖ ਵਿਚ ਸੰਸਾਰ, ਸਾਧ ਸੰਤ ਨਾ ਕੋਈ ਬਚਨ ਨਿਭਾਇੰਦਾ। ਅੰਮ੍ਰਿਤ ਨਾਮ ਨਿਧਾਨ ਮਾਤ ਕਿਸੇ ਨਾ ਪੀਤਾ, ਸਾਚਾ ਧਾਮ ਨਾ ਕੋਈ ਵਸਾਇੰਦਾ। ਕਲ ਕੋਇ ਨਾ ਪਤਤ ਪੁਨੀਤਾ, ਪੱਲੇ ਦਾਮ ਨਾ ਨਾਮ ਕੋਈ ਰਖਾਇੰਦਾ। ਜੋਤੀ ਜੋਤ ਸਰੂਪ
ਹਰਿ, ਆਪ ਆਪਣੀ ਜੋਤ ਧਰ, ਅੱਸੂ ਦੋ ਆਏ ਦਰ, ਵੇਖ ਵਖਾਣੇ ਘਰ ਘਰ ਸਾਚਾ ਸਾਜਣ ਦਿਸ ਨਾ ਆਇੰਦਾ। ਸਾਚੇ ਸਾਜਣ ਛੱਡਿਆ ਘਰ, ਉਲਟੀ ਰੀਤ ਚਲਾਇੰਦਾ। ਆਪਣੀ ਰਸਨਾ ਮੰਗਿਆ ਵਰ, ਸਾਚੀ ਲੱਗੀ ਤੋੜ ਨਿਭਾਇੰਦਾ। ਆਪਣੀ ਕਰਨੀ ਰਿਹਾ ਕਰ, ਭਰਮ ਭੁਲੇਖਾ ਬੇਪਰਵਾਹੀ ਦਾ। ਅੰਤਮ ਬੰਦ ਕਰਾਏ ਸਾਰੇ ਦਰ, ਚਾਰ ਵਰਨਾਂ ਏਕਾ ਸਰਨਾਂ ਏਕਾ ਰਾਹ ਜਣਾਈ ਦਾ। ਸੰਮਤ ਸੋਲਾਂ ਚੁੱਕੇ ਡਰ, ਦੋਏ ਦੋਏ ਜੋੜ ਨਾ ਸੀਸ ਕਿਸੇ ਝੁਕਾਈ ਦਾ। ਸੰਤ ਸੁਹੇਲੇ ਗੁਰ ਗੁਰ ਚੇਲੇ ਪ੍ਰਭ ਅਬਿਨਾਸ਼ੀ ਲਏ ਫੜ, ਜੋਤੀ ਸ਼ਬਦੀ ਮੇਲ ਮਿਲਾਈ ਦਾ। ਪੰਚਮ ਅੰਦਰ ਰਿਹਾ ਸੜ, ਪੰਚਮ ਜੋੜ ਜੁੜਾਈ ਦਾ। ਨਾ ਕੋਈ ਸੀਸ ਨਾ ਕੋਈ ਧੜ, ਸਾਚੇ ਮੰਦਰ ਬਹਿਣਾ ਵੜ, ਅੱਠੇ ਪਹਿਰ ਦਰਸ਼ਨ ਮਾਹੀ ਦਾ। ਕਦੇ ਨਾ ਕਰੇ ਬੰਦ ਦਰ, ਗੁਰ ਸੰਗਤ ਕੋਲੋਂ ਨਾ ਆਏ ਡਰ, ਸਤਿਗੁਰ ਸਾਚਾ ਵਸੇ ਸਾਚੇ ਘਰ, ਨਾ ਕੋਈ ਨਾਰੀ ਨਾ ਕੋਈ ਨਰ, ਏਕਾ ਅੰਕ ਸਮਾਈ ਦਾ। ਅੰਮ੍ਰਿਤ ਨੁਹਾਏ ਸਾਚੇ ਸਰ, ਆਪ ਆਪਣੀ ਕਿਰਪਾ ਕਰ, ਦਰਸ ਕਰਾਏ ਦਇਆ ਕਮਾਏ, ਹਰਿਜਨ ਆਪਣੇ ਰੰਗ ਰੰਗਾਈ ਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅੱਸੂ ਦੋ ਵੇਖੇ ਘਰ, ਮਸਤਕ ਲੇਖ ਲਿਖਿਆ ਕਿਹੜੀ ਸ਼ਾਹੀ ਦਾ। ਆਪਣੀ ਹੱਥੀਂ ਲਿਖਿਆ ਲੇਖ, ਕਵਣ ਦਿਵਸ ਸੁਹਾਵਣਾ। ਉਤਰ ਦਿਤਾ ਸਭ ਘਟ ਵੇਖ, ਵਾਰ ਥਿਤ ਆਪ ਸਮਝਾਵਣਾ। ਮਸਤਕ ਵੇਖੇ ਲੱਗੀ ਮੇਖ, ਬਜਰ ਕਪਾਟੀ ਖੋਲ੍ਹ ਖੁਲ੍ਹਾਵਣਾ। ਨਾ ਕੋਈ ਜਾਣੇ ਧਾਰੀ ਭੇਖ, ਜੋਤ ਸਰੂਪੀ ਹਰਿ ਭਗਵਾਨਣਾ। ਨਾ ਕੋਈ ਮੁੱਛ ਦਾਹੜੀ ਨਾ ਕੇਸ, ਨਾ ਕੋਈ ਦਿਸੇ ਮੂੰਡ ਮੁੰਡਾਵਣਾ। ਸਭ ਘਟ ਆਪੇ ਹੋਏ ਪਰਵੇਸ਼, ਸ਼ਬਦੀ ਆਪ ਫੜਾਏ ਦਾਮਨਾ। ਵੇਖ ਵਖਾਣੇ ਨਰ ਨਰੇਸ਼, ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਦੇ ਮਤ ਆਪ ਸਮਝਾਵਣਾ। ਅੱਸੂ ਤਿੰਨ ਪ੍ਰਭ ਸਾਚੇ ਵੇਸ, ਪ੍ਰਭ ਆਪਣਾ ਆਪ ਵਟਾਵਣਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵਕਤ ਵਿਚਾਰੇ ਸਾਢੇ ਦਸ, ਵਾਲੀ ਹਿੰਦ ਆਪ ਉਠਾਵਣਾ। ਵਾਲੀ ਹਿੰਦ ਜਾਣਾ ਜਾਗ, ਪ੍ਰਭ ਦਿੱਲੀ ਚਰਨ ਛੁਹਾਇੰਦਾ। ਸੰਤ ਸੁਹੇਲੇ ਗਏ ਭਾਗ, ਇਕ ਇਕੱਲਾ ਜੋਤ ਪਰਗਟਾਇੰਦਾ। ਮਾਇਆ ਡੱਸੇ ਨਾ ਡੱਸਣੀ ਨਾਗ, ਸ਼ਬਦ ਵੈਰਾਗ ਇਕ ਉਪਜਾਇੰਦਾ। ਚਰਨ ਧੂੜੀ ਬਖ਼ਸ਼ੇ ਸਾਚਾ ਮਜਨ ਮਾਘ, ਗੁਰਮੁਖ ਦਿਵਸ ਰੈਣ ਨੁਹਾਇੰਦਾ। ਕਲਜੁਗ ਕਾਇਆ ਲੱਗੇ ਭਾਗ, ਲੱਖ ਚੁਰਾਸੀ ਫੰਦ ਕਟਾਇੰਦਾ। ਫੜ ਫੜ ਹੰਸ ਬਣਾਏ ਕਾਗ, ਕਾਗੋਂ ਹੰਸ ਬਣਾਇੰਦਾ। ਜਗਤ ਤ੍ਰਿਸ਼ਨਾ ਬੁਝਾਏ ਆਗ, ਏਕਾ ਅੰਮ੍ਰਿਤ ਜਾਮ ਪਿਆਇੰਦਾ। ਸ੍ਰਿਸ਼ਟ ਸਬਾਈ ਪਕੜੀ ਬੈਠਾ ਵਾਗ, ਨੌ ਖੰਡ ਸੱਤ ਦੀਪ ਆਪੇ ਆਪ ਭਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅੰਤਮ ਵੇਖਣ ਆਇਆ ਦਰ, ਕਵਣ ਸੁਹੇਲਾ ਰਸਨਾ ਬੋਲੇ ਕਰੇ ਮੇਲਾ, ਗੁਰ ਪੂਰਾ ਬਚਨ ਨਿਭਾਇੰਦਾ। ਅੱਸੂ ਤਿੰਨ ਦਿਵਸ ਵਿਚਾਰ। ਦੋ ਦੋ ਪ੍ਰਭ ਮੇਟੇ ਧਾਰ। ਏਕਾ ਏਕ ਏਕੰਕਾਰ। ਸ੍ਰਿਸ਼ਟ ਸਬਾਈ ਏਕਾ ਬੰਨ੍ਹੇ ਧਾਰ। ਵਰਨ ਬਰਨ ਨਿਹਕਲੰਕ ਕਲ ਸਾਚੀ ਸਰਨ, ਕਲਜੁਗ ਤੇਰੀ ਅੰਤਮ ਵਾਰ। ਰਾਜ ਰਾਜਾਨ ਸ਼ਾਹ ਸੁਲਤਾਨ ਵਿਚ ਜਹਾਨ। ਸ੍ਰਿਸ਼ਟ ਸਬਾਈ ਸਾਚੀ ਕਰੇ ਪਛਾਨ। ਸੰਮਤ ਸੋਲਾਂ ਪੰਦਰਾਂ ਕੱਤਕ ਵੇਖ ਵਖਾਨ। ਇਕ ਹਦੀਸ ਊਚ ਨੀਚ ਸਾਰੇ ਪੜ੍ਹਨ, ਸੋਹੰ ਅੱਖਰ ਮਾਤ ਮਹਾਨ। ਗੁਰ ਪੀਰ ਸਾਧ ਸੰਤ ਦਰ ਦਰ ਘਰ ਘਰ ਬੈਠੇ ਲੜਨ, ਖਾਲੀ ਦਿਸਣ ਅੰਦਰ ਮੰਦਰ ਸੁੰਞ ਮਸਾਣ। ਜੂਠੇ ਝੂਠੇ ਮਾਤ ਸੜਨ, ਅੰਤਮ ਤੁੱਟੇ ਹੰਕਾਰੀ ਜੰਦਰ, ਮੇਟ ਮਿਟਾਏ ਪੰਜ ਸ਼ੈਤਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਵੇਖ ਦਰ, ਖੇਲੇ ਖੇਲ ਸ੍ਰੀ ਭਗਵਾਨ।
ਪੰਚਮ ਸਾਵਣ ਪੰਚਮ ਗਾਇਆ, ਪੰਚਮ ਰੁੱਤ ਸੁਹਾਈਆ। ਸਤਿਗੁਰ ਸਾਵਣ ਦਿਵਸ ਮਨਾਇਆ, ਸ਼ਬਦ ਹੋਈ ਕੁੜਮਾਈਆ। ਅੰਦਰ ਬੈਠ ਹਰਿ ਸੰਤ ਇਹ ਮਤਾ ਪਕਾਇਆ, ਅੱਸੂ ਦੋ ਰੁੱਤ ਸੁਹਾਈਆ। ਆਪ ਆਪਣਾ ਹੱਥ ਮਿਲਾਇਆ, ਭੁੱਲ ਭੁੱਲ ਰਹੀ ਨਾ ਰਾਈਆ। ਸ੍ਰਿਸ਼ਟ ਸਬਾਈ ਜਗਤ ਕਾਜ ਦਏ ਤਜਾਇਆ, ਏਕਾ ਮੇਲਾ ਮੇਲ ਮਿਲਾਈਆ। ਸ਼ਬਦ ਵਿਚੋਲਾ ਨਾਲ ਰਲਾਇਆ, ਵੇਖੇ ਖਾਨਾ ਦਫ਼ਤਰ ਸ਼ਾਹੀਆ। ਮਾਣ ਤਾਣ ਪ੍ਰਭ ਅਬਿਨਾਸ਼ੀ ਆਪਣੇ ਹੱਥ ਰਖਾਇਆ, ਨਾ ਕੋਈ ਜਾਣੇ ਜੀਵ ਵਡਿਆਈਆ। ਸੰਤ ਭਗਵਾਨ ਮੇਲ ਮਿਲਾਇਆ, ਲਹਿਣਾ ਦੇਣਾ ਮੂਲ ਚੁਕਾਈਆ। ਸੱਜਣ ਸੁਹੇਲ ਕਵਣ ਅਖਵਾਇਆ, ਇਕ ਨਰੇਲ ਸੰਗ ਲਿਆਈਆ। ਜੋਤੀ ਜੋਤ ਸਰੂਪ ਹਰਿ, ਵੇਖ ਵਖਾਣੇ ਸਚ ਘਰ, ਸੰਤ ਕਿਰਪਾਲ ਦਿਸ ਨਾ ਆਇਆ, ਹਰਿਦਵਾਰ ਜਾ ਡੇਰਾ ਲਾਇਆ, ਹਰਿ ਦਵਾਰ ਨਜ਼ਰ ਨਾ ਆਈਆ। ਹਰਿ ਦਵਾਰ ਜਿਸ ਜਨ ਜਾਣਿਆ, ਮਿਟਿਆ ਭਰਮ ਅੰਦੇਸਾ। ਸੋ ਜਨ ਹੋਏ ਪੁਰਖ ਸੁਜਾਨਿਆ, ਸਾਚਾ ਮੇਲਾ ਨਰ ਨਰੇਸ਼ਾ। ਏਕਾ ਏਕ ਘਰ ਪਛਾਣਿਆ, ਨਾ ਕੋਈ ਵੇਖੇ ਦੂਜਾ ਵੇਸਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਸੋਲਾਂ ਕਲ ਜਗਤ ਭੁਲਾਏ ਕਰ ਕਰ ਵਲ ਛਲ, ਆਪੇ ਵਸੇ ਨਿਹਚਲ ਧਾਮ ਅਟੱਲ, ਚਲੇ ਚਲਾਏ ਆਪਣੇ ਭਾਣਿਆ। ਹਰਿ ਰੂਪ ਮਹਾਨ, ਕਿਸੇ ਹੱਥ ਨਾ ਆਇਆ। ਭਰਮੇ ਭੁੱਲੇ ਜੀਵ ਨਾਦਾਨ, ਹਉਮੇ ਵਿਚ ਫਸਾਇਆ। ਗੋਬਿੰਦ ਗੀਤਾ ਸਾਰੇ ਗਾਣ, ਗੋਬਿੰਦ ਕਿਸੇ ਨਾ ਗਾਇਆ। ਜਿਸ ਜਨ ਕਿਰਪਾ ਕਰੇ ਆਪ ਭਗਵਾਨ, ਆਪਣੀ ਸਰਨੀ ਲਏ ਲਗਾਇਆ। ਆਤਮ ਦੇਵੇ ਸ਼ਬਦ ਸਾਚਾ ਦਾਨ, ਗੁਰਮੁਖਾਂ ਝੋਲੀ ਰਿਹਾ ਭਰਾਇਆ। ਜੁਗੋ ਜੁਗ ਹਰਿ ਸਾਚਾ ਮਿਹਰਵਾਨ, ਜਨ ਭਗਤਾਂ ਪੈਜ ਰੱਖਦਾ ਆਇਆ। ਝੂਠਾ ਘਰ ਝੂਠਾ ਦਰ ਝੂਠੇ ਸੰਤ ਸੁਹੇਲੇ ਲਏ ਸੱਦ, ਜਗਤ ਟਿੱਕਾ ਤਿਲਕ ਦਏ ਲਗਾਇਆ। ਨਾ ਕੋਈ ਵੇਖੇ ਵੱਡਾ ਨਿੱਕਾ, ਜਿਸ ਜਨ ਸਿਰ ਆਪਣਾ ਹੱਥ ਦਏ ਟਿਕਾਇਆ। ਜਗਤ ਰਸ ਰਸਨਾ ਸ੍ਰਿਸ਼ਟ ਸਬਾਈ ਜਾਣੋ ਫਿੱਕਾ, ਜਗ ਰਸ ਫਿਰੇ ਸਰਬ ਹਲਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅੱਸੂ ਦੋ ਆਏ ਦਰ, ਆਪੇ ਆਇਆ ਗਿਆ ਫੇਰਾ ਪਾਇਆ। ਸੰਮਤ ਸੋਲਾਂ ਰੱਖਣਾ ਯਾਦ। ਜਮਨ ਕਿਨਾਰੇ ਪ੍ਰਭ ਸੁਣੇ ਫਰਿਆਦ। ਨਾ ਕੋਈ ਜਣਾਈ ਨਾ ਕੋਈ ਵਡਿਆਈ, ਨਾ ਹੋਵੇ ਸ਼ਬਦ ਬੋਧ ਅਗਾਧ। ਤਨ ਬਸਤਰ ਏਕਾ ਸ਼ਬਦ ਸ਼ਸਤਰ, ਸਾਚਾ ਮੇਲਾ ਮਾਧਵ ਮਾਧ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਨਿਹਕਲੰਕ ਨਰਾਇਣ ਨਰ, ਆਵੇ ਜਾਵੇ ਆਦਿ ਜੁਗਾਦਿ। ਆਦਿ ਅੰਤ ਏਕਾ ਏਕੰਕਾਰਾ। ਜੁਗ ਜੁਗ ਵਰਤੇ ਆਪਣਾ ਵਰਤਾਰਾ। ਵੇਖੇ ਖੇਲ ਉਪਰ ਧਰਤੇ, ਪੁਰੀਆਂ ਲੋਆਂ ਪਾਵੇ ਸਾਰਾ। ਕਰਨੀ ਖੇਲ ਪ੍ਰਭ ਕਾਦਰ ਕਰਤੇ, ਕਲਜੁਗ ਅੰਤਮ ਕਰੇ ਵਿਹਾਰਾ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੱਸੂ ਤਿੰਨ ਚਰਨ ਛੁਹਾਏ ਜਾਏ ਦਿੱਲੀ ਦਰਬਾਰਾ। ਆਪੇ ਕਰਨ ਕਰਾਵਣਹਾਰ, ਆਪੇ ਸ੍ਰਿਸ਼ਟ ਉਪਾਇੰਦਾ। ਆਪੇ ਜਾਣੇ ਜਾਨਣਹਾਰ, ਆਪੇ ਭਰਮ ਭੁਲੇਖੇ ਵਿਚ ਰਖਾਇੰਦਾ। ਅਗਲਾ ਲੇਖਾ ਲਿਖਣਹਾਰ, ਪਿਛਲਾ ਲੇਖ ਮੂਲ ਚੁਕਾਇੰਦਾ। ਨੌ ਦਵਾਰਿਉਂ ਵਸਣਾ ਬਾਹਰ, ਸੁਖਮਨ ਨਾੜੀ ਪੈਂਡਾ ਡੂੰਘਾ ਕਵਣ ਮਲਾਹ ਬਣਾਇੰਦਾ। ਕਵਣ ਦੇਵੇ ਸਾਚਾ ਨਾਂ, ਸਚ ਸੁੱਚ ਰਸਨਾ ਬਹਿ ਬਹਿ ਗਾਇੰਦਾ। ਤਨ ਕੱਚਾ ਕਿਸੇ ਰਹਿਣਾ ਨਾ, ਨੌ ਦਵਾਰ ਲੇਖਾ ਆਵਣ ਜਾਵਣ ਝੂਠੀ ਫਾਹੀ ਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਮੰਗੇ ਸ਼ਬਦ ਵਰ, ਕਵਣ ਦਵਾਰੇ
ਮੇਲਾ ਸਤਿ ਪੁਰਖ ਨਿਰੰਜਣ ਸਤਿ ਸਤਿਵਾਦੀ ਸਾਚੇ ਮਾਹੀ ਦਾ। ਗੁਰ ਸੰਗਤ ਧੰਨ ਕਮਾਈਆ। ਦਿਵਸ ਰੈਣ ਰਸਨਾ ਗਾਏ, ਗੁਰਮੁਖ ਵਿਰਲੇ ਸ਼ਬਦ ਜਣਾਈਆ। ਵਿਰਲੇ ਪੰਚ ਧਾਮ ਸੁਹਾਏ, ਗੁਰ ਪੂਰਾ ਹਾਜ਼ਰ ਹਜ਼ੂਰਾ ਅੰਦਰ ਬੈਠਾ ਸਦਾ ਸਦਾ ਪਕੜੇ ਬਾਹੀਂਆ। ਨਾ ਕੋਈ ਜਾਣੇ ਨਾ ਜਾਣੋ ਦੂਰਾ, ਦੋ ਜਹਾਨੀ ਦੇਵੇ ਠੰਢੀਆਂ ਛਾਈਂਆ। ਸਰਬ ਕਲ ਆਪੇ ਭਰਪੂਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਇਆ ਗਿਆ ਗਿਆ ਆਇਆ ਆਪਣਾ ਬਚਨ ਕਰਾਇਆ ਪੂਰਾ।
੨ ਅਸੂ ੨੦੧੩ ਬਿਕ੍ਰਮੀ ਸੰਤ ਸੁਜਾਨ ਸਿੰਘ ਦੇ ਗੁਰਦਵਾਰੇ ਗਏ, ਉਨ੍ਹਾਂ ਨੇ ਨਿਹਕਲੰਕ ਦੀ ਬਾਬਤ ਪੁਛਿਆ
ਤੇ ਹਜ਼ੂਰ ਨੇ ਉਤਰ ਦਿਤਾ ਦਿੱਲੀ
ਨਿਹਕਲੰਕ ਹਰਿ ਸ਼ਬਦ ਹੈ, ਜੁਗ ਜੁਗ ਭੇਖ ਵਟਾਏ। ਇਕ ਸੁਹਾਏ ਦਵਾਰ ਬੰਕ ਹੈ, ਬੰਕ ਦਵਾਰੀ ਆਪ ਅਖਵਾਏ। ਆਪੇ ਰਾਓ ਰੰਕ ਹੈ, ਊਚਾਂ ਨੀਚਾਂ ਵਿਚ ਸਮਾਏ। ਜਨ ਭਗਤਾਂ ਲਾਏ ਜੋਤੀ ਤਨਕ ਹੈ, ਸ਼ਬਦੀ ਵਾਜਾ ਪਵਣ ਵਜਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਰਚਨ ਰਚਾਏ। ਨਿਹਕਲੰਕ ਨਰ ਨਿਰੰਕਾਰ ਹੈ, ਸਾਚਾ ਸਤਿ ਸਰੂਪ। ਲੱਖ ਚੁਰਾਸੀ ਆਤਮ ਘਰ ਵਸਾਏ ਦਵਾਰ ਬੰਕ ਹੈ, ਹਰਿ ਹਰਿ ਵੱਡਾ ਸ਼ਾਹੋ ਭੂਪ। ਨੂਰ ਉਜਾਲਾ ਜੋਤੀ ਕਣਕ ਹੈ, ਪ੍ਰਿਥਮੀ ਆਕਾਸ਼ ਅੰਧ ਕੂਪ। ਜੋਤੀ ਜੋਤ ਸਰੂਪ ਹਰਿ, ਜੁਗ ਜੁਗ ਮਾਤ ਭੇਖ ਧਰ, ਕਰੇ ਖੇਲ ਅਨੂਪ ਸਰੂਪ। ਨਿਹਕਲੰਕ ਨਰ ਨਿਰੰਕਾਰ ਹੈ, ਨਿਰਗੁਣ ਰੂਪ ਸਮਾਏ। ਪੰਜ ਤਤ ਨਾ ਕੋਈ ਆਕਾਰ ਹੈ, ਹੱਡ ਮਾਸ ਨਾੜੀ ਚੰਮ ਨਾ ਕੋਈ ਦਿਸਾਏ। ਏਕਾ ਸ਼ਬਦ ਸਾਚੀ ਧਾਰ ਹੈ, ਲੋਆਂ ਪੁਰੀਆਂ ਵਿਚ ਸਮਾਏ। ਤ੍ਰੈਗੁਣ ਮਾਇਆ ਸ੍ਰਿਸ਼ਟ ਅਪਾਰ ਹੈ, ਪ੍ਰਭ ਆਪਣਾ ਰਥ ਚਲਾਏ। ਆਪੇ ਵਸੇ ਸਭ ਤੋਂ ਬਾਹਰ ਹੈ, ਹਰ ਘਟ ਮੇਂ ਆਪ ਸਮਾਏ। ਆਪੇ ਗੁਪਤ ਆਪੇ ਜਾਹਿਰ ਹੈ, ਆਪੇ ਅੰਦਰ ਮੰਦਰ ਡੇਰਾ ਲਾਏ। ਆਪੇ ਜੋਤ ਨਿਰੰਜਣ ਕਰ ਆਕਾਰ ਹੈ, ਸ਼ਬਦ ਅਨਾਦੀ ਧੁਨ ਵਜਾਏ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਜੁਗ ਜੁਗ ਭੇਖ ਵਟਾਏ। ਨਿਹਕਲੰਕ ਨਰ ਨਰਾਇਣ ਹੈ, ਵਸੇ ਧਾਮ ਅਗੰਮ। ਭਗਤ ਸੁਹੇਲਾ ਵੇਖੇ ਤੀਜੇ ਨੈਣ ਹੈ, ਨਾ ਮਰੇ ਨਾ ਪਏ ਜੰਮ। ਰਸਨਾ ਕਿਸੇ ਨਾ ਸਕੇ ਕਹਿਣ ਹੈ, ਆਪੇ ਜਾਣੇ ਆਪਣਾ ਨਮ। ਜੁਗ ਜੁਗ ਜਗਤ ਵਹਾਏ ਏਕਾ ਵਹਿਣ ਹੈ, ਸ਼ਬਦ ਬਣਾਏ ਸਾਚਾ ਥੰਮ੍ਹ। ਜਨ ਭਗਤਾਂ ਚੁਕਾਏ ਲਹਿਣਾ ਦੇਣ ਹੈ, ਪਵਣ ਸਵਾਸੀ ਸ਼ਬਦ ਚਲਾਏ ਦਮ। ਸੰਤ ਸੁਹੇਲੇ ਵਿਰਲੇ ਗੁਰਮੁਖ ਲੈਣ ਹੈ, ਮਨਮੁਖ ਰੋਵਣ ਛੰਮ ਛੰਮ। ਧੰਨ ਧੰਨ ਜੋ ਜਨ ਰਸਨਾ ਕਹਿਣ ਹੈ, ਏਕਾ ਏਕ ਪਾਰਬ੍ਰਹਮ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਆਪੇ ਜਾਣੇ ਆਪਣਾ ਕੰਮ। ਨਿਹਕਲੰਕ ਨਿਹਕਲੰਕ ਨਿਹਕਲੰਕ, ਜੋਤੀ ਹਰਿ ਅਕਾਲ ਹੈ। ਸ਼ਬਦ ਵਜਾਏ ਸਾਚਾ ਡੰਕ, ਜੁਗ ਜੁਗ ਅਵੱਲੜੀ ਚਾਲ ਹੈ। ਆਪ ਰਖਾਏ ਏਕਾ ਅੰਕ, ਸੰਤ ਸੁਹੇਲੇ ਸਾਚੇ ਲੋਕਮਾਤ ਆਪੇ ਭਾਲ ਹੈ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਹੋਏ ਦੀਨ ਦਿਆਲ ਹੈ। ਦੀਨ ਦਿਆਲ ਕਿਰਪਾਲ, ਜੁਗ ਜੁਗ ਭੇਖ ਵਟਾਇੰਦਾ। ਜਨ ਭਗਤਾਂ ਭਰੇ ਸ਼ਬਦ ਭੰਡਾਰ, ਸਾਚੇ ਘਰ ਦਰ ਆਪ ਸੁਹਾਇੰਦਾ। ਆਤਮ ਖੋਲ੍ਹੇ ਬੰਦ ਕਿਵਾੜ,
ਆਪੇ ਹੱਥੀਂ ਕੁੰਡਾ ਲਾਹਿੰਦਾ। ਨੇੜ ਨਾ ਆਏ ਪੰਚਮ ਧਾੜ, ਕਾਲ ਮਹਾਂਕਾਲ ਮੁਖ ਛੁਪਾਇੰਦਾ। ਵੱਜੇ ਸ਼ਬਦ ਤਾਲ ਬਹੱਤਰ ਨਾੜ, ਧੁਨ ਅਨਾਦੀ ਆਪ ਉਪਜਾਇੰਦਾ। ਕਰੇ ਜਣਾਈ ਬੋਧ ਅਗਾਧ, ਸਾਚਾ ਮੰਦਰ ਇਕ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਸਿੰਘਾਸਣ ਡੇਰਾ ਲਾਇੰਦਾ। ਸ਼ਬਦ ਸਿੰਘਾਸਣ ਹਰਿ ਕਰਤਾਰ, ਆਪਣੀ ਬਣਤ ਬਣਾਈਆ। ਨਾ ਕੋਈ ਦੀਸੇ ਚਾਰ ਦਿਵਾਰ, ਦੀਵਾ ਬੱਤੀ ਨਾ ਕੋਈ ਜਗਾਈਆ। ਨਿਰਮਲ ਜੋਤੀ ਇਕ ਆਕਾਰ, ਸਾਚੇ ਮੰਦਰ ਰਿਹਾ ਟਿਕਾਈਆ। ਸੰਤ ਸੁਹੇਲੇ ਕਰੇ ਖ਼ਬਰਦਾਰ, ਦੇਵੇ ਮਾਤ ਸ਼ਬਦ ਜਣਾਈਆ। ਆਪੇ ਵਸੇ ਸਭ ਤੋਂ ਬਾਹਰ, ਸਭ ਘਟ ਮੇਂ ਰਿਹਾ ਸਮਾਈਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਜਨ ਭਗਤਾਂ ਰਿਹਾ ਆਪ ਜਗਾਈਆ।
ਗੁਰ ਨਾਨਕ ਦਰਸ ਕਵਣ ਘਰ, ਦੇਵੇ ਸਹਿਜ ਸੁਭਾਏ। ਆਵਣ ਜਾਵਣ ਚੁੱਕੇ ਡਰ, ਲੇਖਾ ਲੇਖੇ ਲਏ ਲਾਏ। ਆਤਮ ਸਰ ਸਰੋਵਰ ਨੁਹਾਏ ਸਾਚੇ ਸਰ, ਦੁਰਮਤ ਮੈਲ ਗਵਾਏ। ਨੌ ਦਵਾਰੇ ਪਾਰ ਕਰ, ਬਜਰ ਕਪਾਟੀ ਤੋੜ ਤੁੜਾਏ। ਸਾਚੇ ਮੰਦਰ ਆਪੇ ਵੜ, ਆਪੇ ਕੁੰਡਾ ਲਾਹੇ। ਸ਼ਬਦ ਸਿੰਘਾਸਣ ਉਪਰ ਚੜ੍ਹ, ਦਸਮ ਦਵਾਰੀ ਵੇਖ ਵਖਾਏ। ਸ਼ਬਦ ਸਰੂਪੀ ਘਾੜਨ ਘੜ, ਨਾਮ ਪਲੰਘ ਰੰਗੀਲਾ ਇਕ ਵਿਛਾਏ। ਨਾਰੀ ਕੰਤ ਆਪੇ ਬਣ, ਸਾਚੀ ਸੇਜ ਹੰਢਾਏ। ਸੰਤ ਸੁਹੇਲੇ ਸਾਚੇ ਜਨ, ਸ਼ਬਦੀ ਜੋਤੀ ਜੋਤ ਜਗਾਏ। ਨਿਹਕਲੰਕ ਸ਼ਬਦ ਅਨਾਦ, ਅਨਾਦੀ ਰਾਗ ਸੁਣਾਏ। ਜੋਤੀ ਜੋਤ ਸਰੂਪ ਹਰਿ, ਜਿਸ ਜਨ ਆਪਣੀ ਕਿਰਪਾ ਦੇਵੇ ਕਰ, ਨਾਨਕ ਗੁਰ ਵਖਾਏ ਸਾਚਾ ਘਰ, ਮੇਰੀ ਤੇਰੀ ਨਾ ਕੋਇ ਦਿਸਾਏ। ਸਾਚਾ ਘਰ ਸਚ ਮਹੱਲ, ਗੁਰ ਪੂਰੇ ਆਪ ਬਣਾਇਆ। ਜੁਗੋ ਜੁਗ ਰਹੇ ਅਟੱਲ, ਨਾ ਕੋਈ ਮੇਟੇ ਮੇਟ ਮਿਟਾਇਆ। ਕਿਸੇ ਦਿਸ ਨਾ ਆਏ ਜੰਗਲ ਜੂਹ ਉਜਾੜ ਪਹਾੜ ਜਲ ਥਲ, ਕਾਇਆ ਮੰਦਰ ਡੂੰਘੀ ਕੰਦਰ ਆਪ ਰਚਾਇਆ। ਸੰਤ ਸੁਹੇਲਾ ਗੁਰਮੁਖ ਵਿਰਲਾ ਲਏ ਮੱਲ, ਜਿਸ ਜਨ ਗੁਰ ਪੂਰੇ ਸ਼ਬਦੀ ਆਪਣਾ ਲੜ ਫੜਾਇਆ। ਪੌੜੀ ਪੌੜੀ ਜਾਏ ਚੜ੍ਹ, ਪੰਚ ਵਿਕਾਰਾ ਨਾ ਸਕੇ ਅੜ, ਏਕਾ ਸ਼ਬਦ ਖੰਡਾ ਹੱਥ ਲਏ ਫੜ, ਸਾਚਾ ਮਾਰਗ ਇਕ ਵਖਾਇਆ। ਪ੍ਰਭ ਅਬਿਨਾਸ਼ੀ ਸਤਿ ਸਤਿਵਾਦੀ ਦਰਸ ਦੇਵੇ ਅੱਗੇ ਖੜ, ਨਾ ਕੋਈ ਸੀਸ ਨਾ ਕੋਈ ਧੜ, ਜੋਤੀ ਨੂਰ ਸਵਾਇਆ। ਜੋਤੀ ਜੋਤ ਸਰੂਪ ਹਰਿ, ਜਿਸ ਜਨ ਦੇਵੇ ਨਾਮ ਧਨ, ਦੋ ਜਹਾਨੀ ਪਾਰ ਕਰਾਇਆ। ਸੰਤ ਜਨਾਂ ਘਰ ਹੋਇਆ ਮੇਲਾ, ਆਤਮ ਵੱਜੀ ਵਧਾਈਆ। ਆਪੇ ਵਸੇ ਸਭ ਤੋਂ ਬਾਹਰ, ਆਪੇ ਆਪਣਾ ਰੰਗ ਵਟਾਈਆ। ਜੂਠਾ ਝੂਠਾ ਜਗਤ ਧਰਵਾਸ, ਸ਼ਬਦ ਸ਼ਬਦੀ ਰਿਹਾ ਜਣਾਈਆ। ਆਪੇ ਗੁਰੂ ਆਪੇ ਚੇਲਾ, ਗੋਬਿੰਦ ਰੂਪ ਵਟਾਈਆ। ਜੋਤ ਨਿਰੰਜਣ ਚਾੜ੍ਹੇ ਤੇਲਾ, ਨੇਤਰ ਅੰਜਨ ਸਾਚਾ ਪਾਈਆ। ਚਰਨ ਧੂੜੀ ਬਖ਼ਸ਼ੇ ਸਾਚਾ ਮਜਨ, ਭਾਂਡੇ ਭਰਮ ਸੰਤ ਦਵਾਰੇ ਭੱਜਣ, ਭਰਮ ਭੁਲੇਖਾ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਜਿਸ ਜਨ ਆਪਣੀ ਕਿਰਪਾ ਦੇਵੇ ਕਰ, ਭਰਮੇ ਤੋੜ ਗੜ੍ਹ, ਗੁਰ ਪੂਰੇ ਸ਼ਬਦ ਵਡਿਆਈਆ। ਦੇਵੇ ਸ਼ਬਦ ਨਿਸ਼ਾਨ, ਜੁਗ ਜੁਗ ਭੇਖ ਵਟਾਇੰਦਾ। ਸੰਤ ਸੁਹੇਲੇ ਦਿਵਸ ਰੈਣ ਰਸਨਾ ਗਾਣ, ਸਾਚਾ ਕੰਤ ਸਾਚਾ ਰਾਗ ਸੁਣਾਇੰਦਾ। ਆਪ ਆਪਣਾ ਵੇਸ ਕਰ, ਸੰਤ ਸਾਜਣ ਸਾਚੇ ਦੇਸ ਧਰ, ਆਪਣੇ ਸੰਗ ਮਿਲਾਇੰਦਾ। ਸਾਚਾ ਸੰਤ ਸੁਘੜ ਸਿਆਣ, ਸੁਰਤੀ ਸ਼ਬਦ ਜਗਾਈਆ। ਸੁਰਤ ਸ਼ਬਦ ਇਕ ਧਿਆਨ, ਏਕਾ ਬ੍ਰਹਮ ਜਣਾਈਆ। ਆਤਮ ਬ੍ਰਹਮ ਜੋਤ ਮਹਾਨ, ਮਿਲੇ ਮੇਲ ਹਰਿ ਰਘੁਰਾਈਆ।
ਏਕਾ ਜੋਤੀ ਏਕਾ ਨੂਰ, ਸ਼ਬਦ ਧਾਰਾ ਰਿਹਾ ਚਲਾਈਆ। ਸ਼ਬਦ ਧਾਰ ਹਰਿ ਕਰਤਾਰ, ਲੱਖ ਚੁਰਾਸੀ ਵਿਚ ਸਮਾਈਆ। ਆਪੇ ਵਸੇ ਅੰਦਰ ਆਪੇ ਹੋਇਆ ਬਾਹਰ, ਗੁਪਤ ਜ਼ਾਹਿਰ ਆਪ ਅਖਵਾਈਆ। ਖਾਲੀ ਭਰੇ ਸ਼ਬਦ ਭੰਡਾਰ, ਭਰੇ ਖਾਲੀ ਰਿਹਾ ਕਰਾਈਆ। ਪੁਰਖ ਅਬਿਨਾਸ਼ੀ ਅਵੱਲੜੀ ਕਾਰ, ਜੁਗ ਜੁਗ ਆਪ ਆਪਣੀ ਰੀਤ ਚਲਾਈਆ। ਗੁਰ ਪੀਰ ਸਾਧ ਸੰਤ ਜੀਵ ਜੰਤ ਆਪ ਲਏ ਉਭਾਰ, ਆਪ ਆਪਣੇ ਵਿਚ ਮਿਲਾਈਆ। ਜਨ ਭਗਤਾਂ ਦੇਵੇ ਸ਼ਬਦ ਅਧਾਰ, ਇਕ ਕਰਾਏ ਵਣਜ ਵਪਾਰ, ਰਸਨਾ ਜਿਹਵਾ ਏਕਾ ਸੇਵਾ ਲਾਈਆ। ਰਸਨਾ ਗਾਇਆ ਨਾਨਕ ਗੁਰ ਗੁਰ ਨਾਨਕ ਨਿਰੰਕਾਰ, ਕਵਣ ਸਿਤਾਰ ਕਾਇਆ ਮੰਦਰ ਆਪ ਵਜਾਈਆ। ਕਿਰਪਾ ਕਰ ਆਏ ਦਰ ਬਖ਼ਸ਼ੋ ਧਾਰ, ਮਿਲੇ ਮੇਲ ਸੱਚੇ ਮਾਹੀਆ। ਗੁਰੂਦਵਾਰਾ ਕਾਇਆ ਅੰਦਰ, ਗੁਰ ਨਾਨਕ ਆਸਣ ਲਾਇਆ। ਆਪ ਸੁਹਾਇਆ ਸਾਚਾ ਮੰਦਰ, ਸ਼ਬਦ ਸਿੰਘਾਸਣ ਇਕ ਵਿਛਾਇਆ। ਜਗਤ ਵਿਕਾਰ ਹੰਕਾਰੀ ਤੁੱਟਾ ਜੰਦਰ, ਸਤਿ ਸਰੂਪ ਸਮਾਇਆ। ਹੋਏ ਰੁਸ਼ਨਾਈ ਡੂੰਘੀ ਕੰਦਰ, ਅਗਿਆਨ ਅੰਧੇਰ ਮਿਟਾਇਆ। ਉਚੇ ਟਿੱਲੇ ਚੜ੍ਹ ਚੜ੍ਹ ਥੱਕੇ ਗੋਰਖ ਮਛੰਦਰ, ਹੱਥ ਕਿਸੇ ਨਾ ਆਇਆ। ਸਤਿਗੁਰ ਸਾਚਾ ਸਦਾ ਸਦਾ ਜਨ ਤੇਰੇ ਅੰਦਰ, ਤੇਰਾ ਰੂਪ ਵਟਾਇਆ। ਸਚ ਦਵਾਰਾ ਸਚਖੰਡ, ਕਵਣ ਬਣਤ ਬਣਾਈਆ। ਪੁਰਖ ਅਬਿਨਾਸ਼ੀ ਕੀਨੀ ਵੰਡ, ਸਾਧਾਂ ਸੰਤਾਂ ਰਿਹਾ ਜਣਾਈਆ। ਮਨਮੁਖਾਂ ਸੁੱਤਾ ਦੇ ਕਰ ਕੰਡ, ਦਿਸ ਕਿਸੇ ਨਾ ਆਈਆ। ਵੇਖ ਵਖਾਣੇ ਹਰਿ ਬ੍ਰਹਿਮੰਡ, ਜੇਰਜ ਅੰਡ ਉਤਭੁਜ ਸੇਤਜ ਖੋਜ ਖੁਜਾਈਆ। ਨੌ ਖੰਡ ਪ੍ਰਿਥਮੀ ਪਾਵੇ ਵੰਡ, ਸੱਤਾਂ ਦੀਪਾਂ ਲੇਖ ਲਿਖਾਈਆ। ਕਲਜੁਗ ਔਧ ਗਈ ਹੰਢ, ਗੁਰ ਗੋਬਿੰਦਾ ਕਲਜੁਗ ਅੰਤਮ ਦਏ ਜੋਤ ਜਗਾਈਆ। ਹੱਥ ਫੜੇ ਸ਼ਬਦ ਚੰਡ ਪਰਚੰਡ, ਮਨਮੁਖਾਂ ਦਏ ਸਜ਼ਾਈਆ। ਮਨਮਤੀ ਜੀਵਾਂ ਕੰਡਾਂ ਦੇਵੇ ਵੱਢ, ਗੁਰਮੁਖ ਸਾਚੇ ਸੰਤ ਜਨਾਂ ਸਿਰ ਆਪਣਾ ਹੱਥ ਟਿਕਾਈਆ। ਸੰਤ ਸਾਜਨਾ ਪਾਏ ਸਾਚੀ ਵੰਡ, ਸੰਬਲ ਨਗਰੀ ਭਾਗ ਲਗਾਈਆ। ਸ੍ਰਿਸ਼ਟ ਸਬਾਈ ਨਾਰ ਦੁਹਾਗਣ ਹੋਈ ਰੰਡ, ਸਾਚਾ ਕੰਤ ਨਾ ਕੋਈ ਹੰਢਾਈਆ। ਗੁਰਮੁਖ ਵਿਰਲੇ ਬੱਧੀ ਨਾਮ ਗੰਢ, ਗੁਰ ਨਾਨਕ ਆਪਣੀ ਹੱਥੀਂ ਝੋਲੀ ਪਾਈਆ। ਵਾਲੀ ਹਿੰਦਾ ਆਪੇ ਦਏ ਵੰਡ, ਗਊ ਗਰੀਬਾਂ ਹੋਏ ਸਹਾਈਆ। ਲੋਆਂ ਪੁਰੀਆਂ ਕਰੇ ਖੰਡ ਖੰਡ, ਬ੍ਰਹਮਾ ਸ਼ਿਵ ਸੁਰਪਤ ਰਾਜਾ ਇੰਦ ਕਰੋੜ ਤੇਤੀਸਾ ਰਿਹਾ ਜਗਾਈਆ। ਅੰਤਮ ਜੋਤ ਜਗੇ ਵਿਚ ਬ੍ਰਹਿਮੰਡ, ਆਤਮ ਪੜਦੇ ਦੇਵੇ ਲਾਹੀਆ। ਸਤਿਗੁਰ ਸਾਚਾ ਸਦਾ ਸਦਾ ਕਿਰਪਾਲ, ਭਗਤ ਵਛਲ ਦੀਨ ਦਿਆਲ, ਜਨ ਭਗਤਾਂ ਬਖ਼ਸ਼ੇ ਚਰਨ ਸਰਨ ਸੱਚੀ ਸਰਨਾਈਆ। ਸੰਤ ਸੁਜਾਨ ਘਰ ਸਾਚਾ ਪਾਇਆ, ਆਤਮ ਬ੍ਰਹਮ ਜਣਾਈਆ। ਜੀਓ ਪਿੰਡ ਤਨ ਕਾਚਾ ਜਗਤ ਤਜਾਇਆ, ਸ਼ਬਦ ਵੱਜੀ ਵਧਾਈਆ। ਏਕਾ ਨਾਮ ਸਾਚੋ ਸਾਚਾ ਗਾਇਆ। ਦਿਵਸ ਰੈਣ ਨਾ ਹੋਏ ਜੁਦਾਈ, ਸਤਿਗੁਰ ਸਾਚੇ ਨਾਨਕ ਗੁਰ ਗੁਰ ਸ਼ਬਦ ਜਣਾਇਆ, ਲੋਕਮਾਤ ਮਾਰ ਝਾਤ ਬੈਠ ਇਕਾਂਤ, ਅੰਮ੍ਰਿਤ ਦੇਵੇ ਬੂੰਦ ਸਵਾਂਤ, ਆਤਮ ਤ੍ਰਿਖਾ ਰਿਹਾ ਬੁਝਾਈਆ। ਕਵਣ ਸਿੰਘਾਸਣ ਹਰਿ ਬਿਰਾਜੇ, ਆਪਣੀ ਸੇਜ ਵਿਛਾਇੰਦਾ। ਕਵਣ ਘੋੜਾ ਰੱਖੇ ਤਾਜੇ, ਕਵਣ ਚਰਨ ਟਿਕਾਇੰਦਾ। ਕਵਣ ਸਵੇਲਾ ਅੰਮ੍ਰਿਤ ਸ਼ਬਦ ਸਰੂਪੀ ਗਾਜੇ, ਆਲਸ ਨਿੰਦਰਾ ਮਗਰੋਂ ਲਾਹਿੰਦਾ। ਕਵਣ ਵਜਾਏ ਨਾਦ ਅਨਾਦੀ ਅਨਹਦ ਵਾਜੇ, ਤਾਲ ਤਲਵਾੜਾ ਆਪਣੇ ਹੱਥ ਰਖਾਇੰਦਾ। ਕਵਣ ਸਾਜਣ ਸਾਚਾ ਸਾਜੇ, ਸੁਰਤੀ ਸ਼ਬਦੀ ਮੇਲ ਮਿਲਾਇੰਦਾ। ਗੁਰ ਪੂਰਾ ਦਿਵਸ ਰੈਣ ਗੁਰਮੁਖਾਂ ਮਾਰੇ ਅਵਾਜ਼ੇ, ਆਪ ਆਪਣੀ ਸ਼ਰਨ ਲਗਾਇੰਦਾ। ਦਰ ਦਵਾਰੇ ਆਇਣ ਭਾਜੇ, ਵੇਲੇ ਅੰਤਮ ਰੱਖੇ ਲਾਜੇ, ਆਪ ਆਪਣੇ ਰੰਗ ਸਮਾਇੰਦਾ। ਸਤਿਗੁਰ ਸਾਚਾ ਸਚ ਵਡਿਆਈ, ਪਾਰਬ੍ਰਹਮ ਬ੍ਰਹਮ
ਭੇਵ ਨਾ ਰਾਈ, ਏਕਾ ਰੰਗ ਰੰਗਾਈਆ। ਰੰਗ ਰੰਗਾਇਆ ਸ਼ਬਦ ਲਾਲ, ਏਕਾ ਚੋਲੀ ਰਤੀਆ। ਮਿਲਿਆ ਮੇਲ ਗੁਰ ਗੋਪਾਲ, ਵਾ ਨਾ ਲੱਗੇ ਤਤੀਆ। ਸ਼ਬਦ ਮਾਰੇ ਇਕ ਉਛਾਲ, ਸਤਿ ਸੰਤੋਖੀ ਦੇਵੇ ਮਤੀਆ। ਸਾਚਾ ਸੰਤ ਨਾ ਸ਼ਾਹ ਨਾ ਕੰਗਾਲ, ਸ਼ਾਹੋ ਆਪਣੇ ਨਾਲ ਰਤਿਆ। ਗੁਰ ਪੂਰਾ ਜਿਸ ਜਨ ਹੋਏ ਦਲਾਲ, ਘਰ ਆਪਣੇ ਜਾਏ ਵੱਤਿਆ। ਸੰਤ ਸਾਜਣ ਫਲ ਲਗਾਏ ਕਾਇਆ ਡਾਲ੍ਹ, ਆਤਮ ਬੀਜ ਸਾਚਾ ਘੱਤਿਆ। ਦਰ ਦਵਾਰਾ ਆਏ ਭਾਲ, ਸਤਿਗੁਰ ਨਾਨਕ ਦਰਸ ਦਏ ਦਿਖਾਲ, ਦਰ ਦਵਾਰੇ ਦੇ ਸਮਝਾਵੇ ਮੱਤਿਆ। ਮਿਲੇ ਮੇਲ ਦੀਨ ਦਿਆਲ, ਜੋਤੀ ਜਗੇ ਇਕ ਅਕਾਲ, ਭੇਵ ਖੁਲ੍ਹੇ ਰਾਗ ਛੱਤੀਆ। ਸਾਚੀ ਵੇਖ ਸੱਚੀ ਧਰਮਸਾਲ, ਅੰਮ੍ਰਿਤ ਆਤਮ ਸੁਹਾਏ ਸਾਚਾ ਤਾਲ। ਦੀਪਕ ਜੋਤੀ ਨੂਰ, ਹਰਿ ਦਿਸੇ ਹਾਜ਼ਰ ਹਜ਼ੂਰ, ਸਰਬ ਕਲਾ ਭਰਪੂਰ, ਨਾ ਨੇੜੇ ਨਾ ਦੂਰ, ਸੰਤ ਜਨਾਂ ਕੁੰਜੀ ਆਪਣੇ ਹੱਥ ਰੱਖੀਆ। ਸੰਤਨ ਹੱਥ ਸਾਚੀ ਕੁੰਜੀ, ਪ੍ਰਭ ਸ਼ਬਦ ਖਜ਼ਾਨਾ ਦਿਤਾ। ਮੰਗਣਹਾਰਾ ਮੰਗੇ ਸਾਚੀ ਪੂੰਜੀ, ਏਕਾ ਮਿਲੇ ਸਾਚਾ ਨਾਮ, ਲੇਖਾ ਚੁੱਕੇ ਅਠਾਰਾਂ ਧਿਆਏ ਗੀਤਾ। ਰੋਗ ਜਾਏ ਏਕਾ ਦੂਜਾ ਤੀਜੇ ਨੇਤਰ ਤੀਜੀ ਧਾਰ, ਦਰਸ ਦਿਖਾਏ ਹਰਿ ਨਿਰੰਕਾਰ, ਕਾਇਆ ਹੋਏ ਪਤਤ ਪੁਨੀਤਾ। ਆਏ ਦਰ ਬਣ ਭਿਖਾਰ, ਸੰਤ ਸੁਹੇਲੇ ਦੇਣਾ ਤਾਰ, ਮਿਲੇ ਮੇਲਾ ਸੱਜਣ ਸਾਚੇ ਮੀਤ ਮੁਰਾਰ, ਪੰਜ ਤਤ ਰਹੇ ਸੀਤਲ ਸੀਤਾ। ਗੁਰ ਪੂਰੇ ਭਰਿਆ ਇਕ ਭੰਡਾਰ, ਹਰਿਜਨ ਵਰਿਆ ਵਿਚ ਸੰਸਾਰ, ਜੁਗ ਜੁਗ ਅਵੱਲੜੀ ਰੀਤਾ। ਸਤਿਗੁਰ ਸਾਚਾ ਸਚ ਵਡਿਆਈਆ। ਆਤਮ ਜੋਤੀ ਜਿਸ ਟਿਕਾਈਆ। ਸਦ ਵਜਦੀ ਰਹੇ ਵਧਾਈਆ। ਦਿਵਸ ਰੈਣ ਗਾਏ ਚਾਈਂ ਚਾਈਂਆ। ਜ਼ਾਤ ਪਾਤੀ ਆਤਮ ਕਮਲਾਪਾਤੀ ਚਰਨ ਕਵਲ ਸੱਚੀ ਸਰਨਾਈਆ। ਚਰਨ ਕਵਲ ਮਸਤਕ ਧੂੜ, ਨੈਣੀ ਦਰਸ ਨਿਰਾਲਾ। ਸੁਘੜ ਬਣਾਏ ਮਨਮੁਖ ਮੂੜ੍ਹ, ਸਾਧ ਸੰਤ ਜੀਵ ਜੰਤ ਕਰੇ ਪ੍ਰਿਤਪਾਲਾ। ਸ੍ਰਿਸ਼ਟ ਸਬਾਈ ਨਾਤਾ ਕੂੜੋ ਕੂੜ, ਏਕਾ ਏਕ ਸਾਚਾ ਸਰ ਸੱਚੀ ਧਰਮਸਾਲਾ। ਲੱਖ ਚੁਰਾਸੀ ਆਵਣ ਜਾਵਣ ਕਟੇ ਜੂੜ, ਸ਼ਬਦ ਸਾਜਨ ਹੋਏ ਕਿਰਪਾਲਾ। ਸੰਤ ਸੁਜਾਨ ਮੇਲ ਮਿਲਾਉਣਾ ਨਾਨਕ ਰੂਪ ਭਗਵਾਨ, ਹੱਥ ਫੜਾਉਣੀ ਸਾਚੀ ਮਾਲਾ। ਨਾਮ ਮਾਲਾ ਮਨ ਨਾਮ ਡੋਰ। ਬੰਨ੍ਹ ਵਖਾਏ ਪੰਜੇ ਚੋਰ। ਜੋਤ ਜਗਾਏ ਅੰਧੇਰ ਘੋਰ। ਸਾਚੇ ਮਾਰਗ ਦੇਵੇ ਤੋਰ। ਅੱਗੇ ਮਿਲੇ ਨਾ ਕੋਈ ਹੋਰ। ਗੁਰ ਨਾਨਕ ਪਕੜੇ ਆਪੇ ਡੋਰ।
ਪੰਜ ਤਤ ਤਨ ਰਤ ਹੈ, ਮਾਨਸ ਰਸਨ ਫਿਰੇ ਹਲਕਾਏ। ਸਤਿਗੁਰ ਸਾਚਾ ਬੀਜ ਬੀਜੇ ਆਤਮ ਅੰਮ੍ਰਿਤ ਸਾਚੇ ਵੱਤ ਹੈ, ਅੰਮ੍ਰਿਤ ਫਲ ਲਗਾਏ। ਚਰਨ ਪ੍ਰੀਤ ਸਾਚਾ ਨੱਤ ਹੈ, ਜੋ ਜਨ ਸਰਨ ਸਰਨਾਈ ਆਏ। ਬਹੱਤਰ ਨਾੜੀ ਨਾ ਉਬਲੇ ਰੱਤ ਹੈ, ਜਿਸ ਜਨ ਸੀਸ ਆਪਣਾ ਹੱਥ ਟਿਕਾਏ। ਆਪੇ ਦੇ ਸਮਝਾਵੇ ਮਤ ਹੈ, ਗੁਣ ਅਵਗੁਣ ਏਕਾ ਰੰਗ ਸਮਾਏ। ਦੁਰਮਤ ਮੈਲ ਦੇਵੇ ਕੱਟ ਹੈ, ਹਉਮੇ ਹੰਗਤਾ ਦਏ ਜਲਾਏ। ਦੂਈ ਦਵੈਤੀ ਮੇਟੇ ਫੱਟ ਹੈ, ਅੰਮ੍ਰਿਤ ਆਤਮ ਜਾਮ ਪਿਆਏ। ਇਕ ਵਖਾਏ ਕਾਅਬਾ ਸਾਚਾ ਹੱਟ ਹੈ, ਗੁਰ ਨਾਨਕ ਤੇਰਾਂ ਸੰਮਤ ਤੇਰਾਂ ਤੇਰੀ ਧਾਰ ਮੋਦੀਖਾਨੇ ਗਾਏ। ਅੰਤਮ ਪਰਗਟ ਹੋਏ ਨਿਹਕਲੰਕ ਨਰਾਇਣ ਨਰ ਅਵਤਾਰ, ਮਸਤੂਆਣੇ ਜੋਤ ਜਗਾਏ। ਪੰਦਰਾਂ ਕੱਤਕ ਦਿਵਸ ਵਿਚਾਰ, ਰਾਣਾ ਸੰਗਰੂਰ ਸ਼ਬਦ ਜਣਾਏ। ਗੁਰਮੁਖਾਂ ਦੇਵੇ ਸ਼ਬਦ ਹੁਲਾਰ, ਸੰਤ ਸੁਹੇਲੇ ਫੜ ਫੜ ਬਾਹੋਂ ਲਏ ਤਾਰ, ਸਾਚੇ ਸੰਤ ਨੰਦ ਸਿੰਘ ਤੇਰੇ ਸਾਚੇ ਸੁਤ ਆਪੇ ਪਾਰ
ਕਰਾਏ। ਮਨਮੁਖਾਂ ਵੱਢੇ ਕਾਇਆ ਜੂਠੇ ਝੂਠੇ ਪੱਤ, ਸ਼ਬਦ ਖੰਡਾ ਏਕਾ ਵਾਹੇ। ਜੋ ਜਨ ਨਾਨਕ ਗੁਰ ਗੋਬਿੰਦ ਦਰ ਦਵਾਰਿਉਂ ਤੇਰੇ ਗਏ ਰੁੱਠ, ਫੜ ਫੜ ਬਾਹੋਂ ਫੇਰ ਮਨਾਏ। ਸਤਿਗੁਰ ਪੂਰਾ ਜਾਏ ਤੁੱਠ, ਲੁਕਿਆ ਰਹਿਣ ਨਾ ਪਾਏ ਗੁੱਠ, ਤੀਰ ਨਿਰਾਲਾ ਜਾਏ ਛੁੱਟ, ਨੀਲਾ ਘੋੜਾ ਪਹਿਲਾ ਪੌੜਾ ਉਠਾਏ। ਗੁਰਮੁਖ ਸੰਤ ਸੁਹੇਲੇ ਆਪ ਕਰਾਏ ਏਕਾ ਮੁੱਠ, ਦੂਜੀ ਧਾਰ ਵਿਚ ਸੰਸਾਰ ਰਹਿਣ ਨਾ ਪਾਏ। ਪੁਰਖ ਅਕਾਲ ਹੋਏ ਦੀਨ ਦਿਆਲ, ਏਕਾ ਨਾਮ ਰਖਾਏ। ਸਾਚਾ ਸੁਤ ਸਾਚਾ ਹੱਟ ਖੁਲ੍ਹਾਏ। ਨਾਨਕ ਗੁਰ ਤੇਰਾ ਸਾਚਾ ਘਰ, ਗੁਰ ਗੋਬਿੰਦੇ ਮਿਲਿਆ ਵਰ, ਸੰਬਲ ਨਗਰੀ ਜਾਏ ਤਰ, ਚਾਰ ਵਰਨ ਖੁਲ੍ਹਾਏ ਇਕ ਦਰ, ਸਾਚਾ ਮਾਰਗ ਇਕ ਵਖਾਏ। ਪੰਚਮ ਪਾਇਆ ਪੰਚਮ ਗਵਾਇਆ, ਸੰਤ ਘਰ ਵਡਿਆਈ। ਪੰਚਮ ਸਾਚਾ ਭੋਗ ਲਗਾਇਆ, ਗੁਰਮੁਖ ਸਾਚੇ ਦਰ ਘਰ ਸਾਚੇ ਮੇਲਾ ਮੇਲ ਕਰਾਇਆ, ਵਿਛੜ ਕਦੇ ਨਾ ਜਾਈਆ। ਦਰ ਦਵਾਰੇ ਦਰਸ ਅਮੋਘ ਦਿਖਾਇਆ, ਜਗਤ ਦੁਖੜਾ ਰੋਗ ਮਿਟਾਈਆ। ਗੁਰ ਸ਼ਬਦ ਗੁਰ ਸੰਗਤ ਸਾਚੀ ਚੋਗ ਚੁਗਾਇਆ, ਕਾਇਆ ਤ੍ਰਿਪਤ ਕਰਾਈਆ। ਹਉਮੇ ਹੰਗਤ ਦੂਈ ਦਵੈਤੀ ਮੇਟ ਮਿਟਾਇਆ, ਸਾਚੀ ਸੰਗਤਾ ਸੰਗ ਨਿਭਾਈਆ। ਆਪੇ ਕੱਟਣਹਾਰਾ ਭੁੱਖ ਨੰਗਤਾ, ਪ੍ਰਭ ਹੱਥ ਸੱਚੀ ਵਡਿਆਈਆ। ਏਕਾ ਦਰ ਏਕਾ ਘਰ ਏਕਾ ਸਰ ਹਰਿਜਨ ਸਦਾ ਸਦਾ ਸਦਾ ਰਹੇ ਮੰਗਤਾ, ਗੁਰ ਪੂਰਾ ਆਤਮ ਝੋਲੀ ਰਿਹਾ ਭਰਾਈਆ। ਕਾਇਆ ਚੋਲੀ ਨਾਮ ਰੰਗਤਾ, ਰੰਗਣ ਰੰਗ ਮਜੀਠੀ ਇਕ ਚੜ੍ਹਾਈਆ। ਮਾਨਸ ਜਨਮ ਨਾ ਹੋਏ ਭੰਗਤਾ, ਲੱਖ ਚੁਰਾਸੀ ਫੰਦ ਕਟਾਈਆ। ਅੰਤਮ ਤੁੱਟੀ ਆਪਣੀ ਹੱਥੀਂ ਗੰਢਤਾ, ਨਾਮ ਡੋਰੀ ਵਿਚ ਲਟਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਰਚਨਾ ਲੋਕਮਾਤ ਰਿਹਾ ਰਚਾਈਆ।