੧੬ ਮੱਘਰ ੨੦੧੩ ਬਿਕ੍ਰਮੀ ਦਰਸ਼ਨ ਸਿੰਘ ਦੇ ਗ੍ਰਹਿ ਦਿੱਲੀ ਦਰਬਾਰ
ਹਰਿ ਹਰਿ ਨਾ ਠੰਢਾ ਨਾ ਤਤੜਾ, ਦੁੱਖ ਰੋਗ ਨਾ ਸੋਗ। ਹੱਡ ਮਾਸ ਨਾੜੀ ਨਾ ਕੋਈ ਦੀਸੇ ਰੱਤੜਾ, ਨਾ ਕੋਈ ਕਰਮ ਵਿਯੋਗ। ਮਨ ਬੁਧ ਨਾ ਦੇਵੇ ਮਤੜਾ, ਕਾਇਆ ਰਸ ਨਾ ਦੀਸੇ ਭੋਗ। ਨਾ ਕੋਈ ਧੀਰਜ ਯਤ ਸੰਤੋਖੀ ਯਤੜਾ, ਨਾ ਸੰਜੋਗ ਵਿਜੋਗ। ਏਕਾ ਹਰਿ ਹਰਿ ਸ਼ਾਹੋ ਸਾਚੇ ਰੰਗ ਰੱਤੜਾ, ਵੇਖ ਦਰ ਘਰ ਹਰਿ ਦਰਸ ਅਮੋਘ। ਬੀਜੇ ਬੀਜ ਕਾਇਆ ਸਾਚੇ ਵੱਤਰਾ, ਦੋ ਜਹਾਨੀ ਚੁਗੇ ਸਾਚੀ ਚੋਗ। ਜਗਤ ਸਹਿੰਸਾ ਰੋਗ ਮਾਤ ਲੱਥੜਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਸਾਚਾ ਵਰ, ਆਪ ਸਵਾਰੇ ਲੋਕ ਪਰਲੋਕ। ਘਰ ਪਾਇਆ ਜਨ ਆਪਣਾ, ਮਿਲਿਆ ਹਰਿ ਹਰਿ ਰਾਏ। ਤ੍ਰੈਗੁਣ ਮਾਇਆ ਵਿਚ ਨਾ ਤਪਣਾ, ਪੰਜ ਤਤ ਨਾ ਕੋਈ ਦਿਸਾਏ। ਏਕਾ ਜਾਪ ਜਪਾਏ ਜਪਨਾ, ਲਿਖਨ ਪੜ੍ਹਨ ਵਿਚ ਨਾ ਆਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਿਸ ਵਖਾਏ ਸਾਚਾ ਘਰ, ਰੰਗਣ ਏਕਾ ਰੰਗ ਰੰਗਾਏ। ਮਨ ਅੰਸ ਜਗਦੀਸ ਹੈ, ਮਾਨਸਿਕ ਆਪ ਉਪਾਏ। ਆਪ ਝੁਲਾਏ ਛਤਰ ਸੀਸ ਹੈ, ਆਪ ਖ਼ਾਕੀ ਖ਼ਾਕ ਮਿਲਾਏ। ਆਪ ਗਾਏ ਗਵਾਏ ਰਾਗ ਛਤੀਸ ਹੈ, ਵੇਦ ਪੁਰਾਨ ਆਪ ਪੜ੍ਹਾਏ। ਆਪ ਜਣਾਏ ਦੰਦ ਬਤੀਸ ਹੈ, ਰਸਨਾ ਜਿਹਵਾ ਨਾਲ ਰਲਾਏ। ਆਪ ਰਖਾਏ ਇਕ ਹਦੀਸ ਹੈ, ਗੁਰ ਸ਼ਬਦ ਡੰਡਾ ਮਗਰ ਲਗਾਏ। ਗੁਰ ਪੂਰੇ ਕੋਈ ਨਾ ਕਰੇ ਰੀਸ ਹੈ, ਮਨ ਮਨੂਆ ਸ਼ਬਦ ਡੋਰੀ ਬੰਧ ਬੰਧਾਏ। ਦੋਏ ਜੋੜ ਚਰਨ ਝੁਕਾਏ ਆਪਣਾ ਸੀਸ ਹੈ, ਪਿਛਲੀ ਭੁੱਲ ਬਖ਼ਸ਼ਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਗਤ ਜਗਦੀਸ ਮਨ ਮਾਇਆ ਮਮਤਾ ਪੀਸਣ ਪੀਸ, ਆਪਣੀ ਬਣਤ ਬਣਾਏ। ਹਰਿ ਜਗਦੀਸ ਮਨ ਬਾਂਧਿਆ, ਬੰਧਨਹਾਰ ਗੋਪਾਲ। ਦਿਸ ਨਾ ਆਏ ਆਤਮ ਆਂਧਿਆ, ਗੁਰ ਸ਼ਬਦ ਹੋਏ ਕੰਗਾਲ। ਫੰਦਨਹਾਰਾ ਵਡ ਵਡ ਫਾਂਦਿਆ, ਆਪੇ ਪਕੜੇ ਕਾਇਆ ਡੂੰਘੇ ਤਾਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਸਰੂਪੀ ਹੋਏ ਵਿਚ ਦਲਾਲ। ਜਗਦੀਸ ਹਰਿ ਰੰਗ ਹੈ, ਹਰ ਘਟ ਆਪ ਸਮਾਏ। ਮਨ ਮਨੂਆ ਇਕ ਪਤੰਗ ਹੈ, ਆਕਾਸ਼ ਅਕਾਸ਼ਾਂ ਵਿਚ ਉਡਾਏ।
ਆਪੇ ਭੰਨਣਹਾਰਾ ਕਾਚੀ ਵੰਗ ਹੈ, ਨਾਮ ਖੰਡਾ ਹੱਥ ਉਠਾਏ। ਜਿਸ ਜਨ ਨਿਭਾਏ ਆਪਣਾ ਸੰਗ ਹੈ, ਬ੍ਰਹਮ ਪਾਰਬ੍ਰਹਮ ਮੇਲ ਮਿਲਾਏ। ਨੌ ਦਵਾਰੇ ਬੈਠਾ ਲੰਘ ਹੈ, ਦਸਵੇਂ ਸ਼ਬਦ ਸਿੰਘਾਸਣ ਆਸਣ ਡੇਰਾ ਲਾਏ। ਚਾਰੋਂ ਕੁੰਟ ਧਾਰਾ ਗੰਗ ਹੈ, ਦਿਵਸ ਰੈਣ ਵਹਾਏ। ਪੰਚਮ ਸ਼ਬਦ ਵਜਾਏ ਮਰਦੰਗ ਹੈ, ਨਾਦ ਅਨਾਦੀ ਗੀਤ ਸੁਣਾਏ। ਹਰਿ ਬੈਠਾ ਸ਼ਬਦ ਰੰਗੀਲੇ ਸਚ ਪਲੰਘ ਹੈ, ਦਸਮ ਦਵਾਰੀ ਡੇਰਾ ਲਾਏ। ਐਰ ਗੈਰ ਨਾ ਸਕੇ ਕੋਈ ਲੰਘ ਹੈ, ਬਜਰ ਕਪਾਟੀ ਕੁੰਡਾ ਲਾਏ। ਜੋਤੀ ਨੂਰ ਬਹੁ ਬਹੁ ਰੰਗ ਹੈ, ਸਾਚੀ ਸੇਜਾ ਡਗਮਗਾਏ। ਆਪੇ ਚਲੇ ਚਾਲ ਬੇਹੰਗ ਹੈ, ਜਿਸ ਜਨ ਆਪਣੀ ਦਇਆ ਕਮਾਏ। ਮਨ ਮਾਰੇ ਨਾ ਕੋਈ ਤਰੰਗ ਹੈ, ਸ਼ਬਦ ਸਾਗਰ ਧਾਰ ਵਹਾਏ। ਆਪੇ ਹੋਏ ਅੰਗ ਸੰਗ ਹੈ, ਸੰਗ ਸੁਹੇਲਾ ਮੀਤ ਮੁਰਾਰ ਆਪ ਹੋ ਜਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਿਸ ਜਨ ਦੇਵੇ ਸ਼ਬਦ ਵਰ, ਮਨ ਪੰਖੇਰੂ ਦਹਿ ਦਿਸ਼ਾ ਨਾ ਧਾਏ। ਮਨ ਉਡਾਰੀ ਦਹਿ ਦਿਸ਼ਾ, ਦਿਵਸ ਰੈਣ ਲਗਾਇੰਦਾ। ਮਨਮੁਖ ਜੀਵਾਂ ਪਾਇਆ ਹਿੱਸਾ, ਆਪਣੀ ਵੰਡ ਵੰਡਾਇੰਦਾ। ਲੋਇਣ ਤੀਜੇ ਹਰਿ ਦਰਸ ਨਾ ਦਿਸਣਾ, ਤਾਮਸ ਤ੍ਰਿਸ਼ਨਾ ਨਾ ਕੋਇ ਮਿਟਾਇੰਦਾ। ਜੂਠੀ ਝੂਠੀ ਮੋਹ ਮਾਇਆ ਚੱਕੀ ਪਿਸਣਾ, ਪੰਚਮ ਝੇੜਾ ਨਾ ਕੋਈ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਮਨ ਮਤ ਬੁਧ ਵਖਾਇਆ ਕਾਇਆ ਘਰ, ਨਗਰ ਖੇੜਾ ਨੌ ਦਵਾਰ ਜਗਤ ਜੁਗਤ ਖੋਲ੍ਹ ਵਖਾਇੰਦਾ।
ਹਰਿ ਨਾਮ ਤੀਰਥ ਸਚ ਯਾਤਰਾ, ਗੁਰਮੁਖ ਵਿਰਲਾ ਵਿਚ ਸੰਸਾਰ। ਅੱਠ ਸੱਠ ਅੰਧੇਰੀ ਰਾਤਰਾ, ਧੀਆਂ ਭੈਣਾਂ ਹੋਣ ਖੁਆਰ। ਪੜ੍ਹ ਪੜ੍ਹ ਥੱਕੇ ਵੇਦ ਸ਼ਾਸਤਰਾ, ਪਾਰਬ੍ਰਹਮ ਨਾ ਪਾਇਣ ਸਾਰ। ਭਰਮੇ ਭੁੱਲੇ ਜ਼ਾਤੀ ਪਾਤਰਾ, ਜ਼ਾਤ ਪਾਤ ਨਾ ਹਰਿ ਨਿਰੰਕਾਰ। ਲਾ ਲਾ ਥੱਕੇ ਲਗਾਂ ਮਾਤਰਾ, ਹਰਿ ਸ਼ਬਦ ਨਾ ਕੋਈ ਆਕਾਰ। ਖਾਣੀ ਬਾਣੀ ਹੋਇਆ ਨਾਤਰਾ, ਨਾਮ ਨਰਾਇਣ ਲਿਆ ਵਿਸਾਰ। ਤਨ ਪਾਇਆ ਜੂਠਾ ਝੂਠਾ ਗਾਤਰਾ, ਮਾਇਆ ਮਮਤਾ ਲੋਭ ਮੋਹ ਸ਼ਿੰਗਾਰ। ਮਿਲੇ ਮੇਲ ਨਾ ਕਮਲਾਪਾਤਰਾ, ਕਾਇਆ ਮੰਦਰ ਚਾਰ ਕੁੰਟ ਦਹਿ ਦਿਸ਼ਾ ਧੂੰਆਂਧਾਰ। ਕੋਇ ਨਾ ਪੁੱਛੇ ਕਿਸੇ ਵਾਤੜਾ, ਰਵ ਸਸ ਨਾ ਸੁਣੇ ਪੁਕਾਰ। ਧਰਤ ਮਾਤ ਨਾ ਦਏ ਦਿਲਾਸੜਾ, ਰੋਵੇ ਧਾਹਾਂ ਮਾਰ। ਪੰਚਮ ਤਤ ਪੰਚ ਵਿਕਾਰ ਕਰੇ ਨਿਵਾਸੜਾ, ਪੰਚਮ ਸ਼ਬਦ ਨਾ ਸੁਣੇ ਧੁਨਕਾਰ। ਗੁਰਦਰ ਮੰਦਰ ਮਸਜਿਦ ਸ਼ਿਵਦਵਾਲਾ ਅੱਠ ਸੱਠ ਤੀਰਥ ਬਹਿ ਬਹਿ ਕਰਨ ਹਾਸੜਾ, ਰਾਮ ਰਾਮਾ ਨਾਉਂ ਵਿਸਾਰ। ਲੋਭ ਹੰਕਾਰੀ ਭਰਿਆ ਕਾਸੜਾ, ਸਾਧ ਸੰਤ ਭਿਕਸ਼ੂ ਫਿਰਨ ਭਿਖਾਰ। ਨਿਜ ਘਰ ਆਤਮ ਨਿਜ ਘਰ ਵਾਸੀ ਨਾ ਕਰੇ ਵਾਸੜਾ, ਸੁਣੇ ਸੁਣਾਏ ਨਾ ਕੋਇ ਪੁਕਾਰ। ਨਾ ਕੋਇ ਜਾਣੇ ਖੇਲ ਮਾਤ ਪਾਤਾਲ ਆਕਾਸੜਾ, ਲੋਆਂ ਪੁਰੀਆਂ ਨਾ ਵੇਖ ਵਿਚਾਰ। ਬ੍ਰਹਮਾ ਬ੍ਰਹਮ ਨਾ ਦਏ ਦਿਲਾਸੜਾ, ਚਾਰ ਵੇਦ ਰਹੇ ਪੁਕਾਰ। ਸ਼ਿਵ ਸ਼ੰਕਰ ਵੇਖੇ ਖੇਲ ਤਮਾਸੜਾ, ਮਨਮਤੀ ਜੀਵ ਹੋਇਣ ਖੁਆਰ। ਇੰਦ ਇੰਦਰਾਸਣ ਛੱਡ ਛੱਡ ਨਾਸੜਾ, ਕਰੋੜ ਤੇਤੀਸਾ ਹਾਹਾਕਾਰ। ਕਲਜੁਗ ਅੰਤਮ ਅੰਤ ਹੋਏ ਵਿਨਾਸੜਾ, ਆਪ ਵਹਾਏ ਵਹਿੰਦੀ ਧਾਰ। ਭਾਰਤ ਖੰਡ ਹਰਿ ਸ਼ਬਦ ਇਕ ਪਰਕਾਸ਼ੜਾ, ਨੌ ਖੰਡ ਪ੍ਰਿਥਮੀ ਦੇਵੇ ਧਾਰ। ਪਰਗਟ ਹੋਏ ਹਰਿ ਸ਼ਾਹੋ ਸ਼ਾਬਾਸੜਾ, ਜੋਤੀ ਨੂਰ ਕਰੇ ਉਜਿਆਰ। ਰਸਨਾ ਕੋਇ ਨਾ ਲਾਏ ਮਦਿਰਾ ਮਾਸੜਾ, ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਕਰੇ ਖ਼ਬਰਦਾਰ। ਜਗਤ ਅੰਧੇਰਾ ਜਾਏ ਵਿਨਾਸੜਾ, ਦੀਪਕ ਜੋਤ ਹੋਏ ਉਜਿਆਰ। ਜੋਤੀ ਜੋਤ ਸਰੂਪ ਹਰਿ, ਵੇਖ ਵਖਾਏ ਕਾਇਆ ਘਰ, ਕਵਣ ਤੀਰਥ ਕਵਣ ਕਰੇ ਕਰਾਏ ਸਾਚੀ ਯਾਤਰਾ।
ਹਰਿ ਚਰਨ ਕਵਲ ਪਿਆਰ, ਭਗਤੀ ਭਗਤ ਉਪਾਇਆ। ਭਗਤੀ ਰੂਪ ਅਪਾਰ, ਹਰਿਜਨ ਇਛਿਆ ਵਿਚ ਰਖਾਇਆ। ਹਰਿਜਨ ਇੱਛਿਆ ਏਕਾ ਧਾਰ, ਹਰਿ ਦਰਸ਼ਨ ਨੈਣਾ ਪਾਇਆ। ਹਰਿ ਦਰਸ਼ਨ ਅਗੰਮ ਅਪਾਰ, ਤਾਮਸ ਤ੍ਰਿਸ਼ਨਾ ਦਏ ਮਿਟਾਇਆ। ਸਾਚਾ ਮੇਲਾ ਇਕ ਦਵਾਰ, ਏਕੰਕਾਰਾ ਮੇਲ ਮਿਲਾਇਆ। ਵਿਛੜ ਨਾ ਜਾਏ ਦੂਜੀ ਵਾਰ, ਸਾਚੀ ਜੁਗਤੀ ਜੁਗਤ ਬਣਾਇਆ। ਭਗਤ ਭਗਵੰਤੀ ਸਾਚੀ ਧਾਰ, ਸਾਚਾ ਕੰਤ ਰਹੀ ਹੰਢਾਇਆ। ਦਿਵਸ ਰੈਣ ਕਰੇ ਪਿਆਰ, ਆਤਮ ਸੇਜਾ ਇਕ ਵਿਛਾਇਆ। ਮੰਗੇ ਮੰਗ ਦੋਵੇਂ ਭੁਜਾ ਪਸਾਰ, ਚਤਰਭੁਜ ਮੇਲ ਮਿਲਾਇਆ। ਆਪੇ ਦੇਵੇ ਇਕ ਹੁਲਾਰ, ਗੋਝ ਆਪਣਾ ਆਪ ਖੁਲ੍ਹਾਇਆ। ਭਗਵੰਤ ਭਗਤੀ ਭਗਤ ਏਕਾ ਰੰਗ ਅਪਾਰ, ਆਪਣਾ ਦਏ ਚੜ੍ਹਾਇਆ। ਸਾਚੀ ਭਗਤੀ ਵਿਚ ਸੰਸਾਰ, ਹਰਿ ਸਰਨ ਸਰਨਾਈ ਚਰਨ ਕਵਲ ਕਵਲ ਚਰਨ ਚਿਤ ਲਾਇਆ। ਭਗਤੀ ਹਰਿ ਕਾ ਰੂਪ ਹੈ, ਹਰਿਜਨ ਵਿਚ ਸਮਾਏ। ਦਿਸ ਨਾ ਆਏ ਅੰਧਕੂਪ ਹੈ, ਸ੍ਰਿਸ਼ਟ ਸਬਾਈ ਰਹੀ ਬਿਲਲਾਏ। ਨਾ ਕੋਈ ਧੁਖਾਏ ਸਾਚਾ ਧੂਪ ਹੈ, ਹਰਿ ਮੰਦਰ ਅੰਦਰ ਧੂੰਆਂਧਾਰ ਨਾ ਕੋਈ ਦਿਸਾਏ। ਆਪੇ ਫਿਰਦੀ ਚਾਰੇ ਕੂਟ ਹੈ, ਗੁਰਮੁਖ ਸੋਏ ਰਹੀ ਜਗਾਏ। ਸ਼ਬਦ ਪੰਘੂੜਾ ਰਹੀ ਝੂਟ ਹੈ, ਗੋਬਿੰਦ ਸਾਚਾ ਰਿਹਾ ਹਿਲਾਏ। ਸਾਚੀ ਮਸਤਕ ਜੋਤ ਨਿਰੰਜਣ ਪੋਹ ਰਹੀ ਫੂਟ ਹੈ, ਅਗਿਆਨ ਅੰਧੇਰ ਮਿਟਾਏ। ਜੂਠ ਝੂਠ ਫਲ ਰਿਹਾ ਟੂਟ ਹੈ, ਜਿਸ ਜਨ ਆਪਣਾ ਰਾਹ ਵਖਾਏ। ਪੰਜ ਚੋਰ ਨਾ ਸਕਣ ਲੂਟ ਹੈ, ਦਰ ਦਵਾਰ ਦਏ ਦੁਰਕਾਏ। ਤੀਰ ਨਿਰਾਲਾ ਜਾਏ ਛੂਟ ਹੈ, ਜਨ ਹਿਰਦੇ ਪਾਰ ਕਰਾਏ। ਅੰਤਮ ਅੰਤ ਮਨਾਏ ਜੋ ਜਨ ਗਏ ਰੂਠ ਹੈ, ਜੁਗ ਜੁਗ ਵਿਛੜੇ ਮੇਲ ਮਿਲਾਏ। ਪੁਰਖ ਅਬਿਨਾਸ਼ੀ ਜਿਸ ਜਨ ਉਪਰ ਜਾਏ ਤੂਠ ਹੈ, ਭਗਤੀ ਭਗਤਨ ਸੇਵਾ ਲਾਏ। ਭਗਤ ਸੁਹੇਲੇ ਏਕਾ ਮੂਠ ਹੈ, ਏਕਾ ਦੂਜਾ ਸੰਗ ਨਿਭਾਏ। ਮਨਮੁਖਾਂ ਖਾਲੀ ਠੂਠ ਹੈ, ਸਚ ਵਸਤ ਦਿਸ ਨਾ ਆਏ। ਲੋਭ ਮੋਹ ਵਿਕਾਰਾ ਨਾਤਾ ਜਗਤ ਝੂਠ ਹੈ, ਨਿੰਦਕ ਨਿੰਦਿਆ ਵਿਚ ਰਖਾਏ। ਕਲਜੁਗ ਕਾਇਆ ਰਹੀ ਕੂਠ ਹੈ, ਸਾਚਾ ਰਾਹ ਨਾ ਕੋਈ ਦਿਸਾਏ। ਜੋਤੀ ਜੋਤ ਸਰੂਪ ਹਰਿ, ਜੁਗ ਜੁਗ ਆਪਣੀ ਜੋਤ ਧਰ, ਭਗਤਨ ਵੇਖੇ ਸਾਚਾ ਘਰ, ਸਾਚੀ ਭਗਤੀ ਸੇਵਾ ਲਾਏ। ਹਰਿ ਭਗਤ ਜਗਤ ਮਲਾਹ ਹੈ, ਜੁਗ ਜੁਗ ਆਪ ਬਣਾਇੰਦਾ। ਜਨ ਭਗਤਾਂ ਫੜ ਫੜ ਵਖਾਏ ਬਾਂਹ ਹੈ, ਮਹਿੰਮਾ ਅਗਣਤ ਨਾ ਕੋਈ ਗਿਣਾਇੰਦਾ। ਇਕ ਜਣਾਏ ਜਪਾਏ ਸੱਚਾ ਨਾਂ ਹੈ, ਸਤਿ ਸੰਤੋਖ ਵਿਚ ਰਖਾਇੰਦਾ। ਫੜ ਫੜ ਹੰਸ ਬਣਾਏ ਕਾਂ ਹੈ, ਦੁਰਮਤ ਮੈਲ ਧਵਾਇੰਦਾ। ਦਰ ਘਰ ਦਵਾਏ ਠੰਢੀ ਛਾਂ ਹੈ, ਗੁਰਮਤ ਸਾਚੀ ਜੋਤ ਜਗਾਇੰਦਾ। ਜੋਤੀ ਜੋਤ ਸਰੂਪ ਹਰਿ, ਜਿਸ ਜਨ ਦੇਵੇ ਜਗਤ ਵਰ, ਭਗਤੀ ਭਗਤਨ ਸੰਗ ਰਖਾਇੰਦਾ। ਹਰਿ ਭਗਤੀ ਹਰਿ ਭਗਵੰਤਿਆ, ਭਗਤਨ ਰੂਪ ਅਪਾਰ। ਆਪ ਉਪਾਏ ਆਦਿਨ ਅੰਤਿਆ, ਜੀਵ ਜੰਤ ਨਾ ਪਾਏ ਸਾਰ। ਹਰਿਜਨ ਸਾਚੇ ਸੰਗ ਰਲਾਏ, ਧਾਮ ਅਵੱਲੇ ਆਪ ਬਹਾਏ, ਆਪ ਆਪਣੀ ਕਿਰਪਾ ਧਾਰ। ਕਾਇਆ ਮਹੱਲੇ ਡੇਰਾ ਲਾਏ, ਔਂਦੀ ਜਾਂਦੀ ਦਿਸ ਨਾ ਆਏ, ਵੇਖਣਹਾਰ ਸਰਬ ਸੰਸਾਰ। ਹਰਿ ਹਰਿ ਗੋਬਿੰਦ ਗੋਬਿੰਦ ਗੀਤ ਗਾਉਂਦੀ ਜਾਏ, ਮੇਲ ਮਿਲਾਏ ਕੰਤ ਭਤਾਰ। ਸਾਚੀ ਸੇਜਾ ਇਕ ਵਿਛਾਉਂਦੀ ਜਾਏ, ਤਨ ਫੂਲਨ ਹਾਰ ਪਰੋਂਦੀ ਜਾਏ, ਆਪ ਆਪਣਾ ਕਰ ਪਿਆਰ। ਜੋਤੀ ਜੋਤ ਸਰੂਪ ਹਰਿ, ਜਿਸ ਜਨ ਕਿਰਪਾ ਦੇਵੇ ਕਰ, ਭਗਤੀ ਸੁਹਾਏ ਭਗਤਨ ਦਰ, ਮੇਲ ਮਿਲਾਏ ਵਿਛੜੇ ਯਾਰ।
ਅਸੀਸ ਜਗਦੀਸ ਹਰਿਜਨ ਪਿਆਰਿਆ, ਮਿਲੇ ਮਾਤ ਵਡਿਆਈ। ਰਸਨਾ ਗਾਇਆ ਨਾਉਂ ਨਿਰੰਕਾਰਿਆ, ਨਾ ਹੋਏ ਅੰਤ ਜੁਦਾਈ। ਤਨ ਮੰਦਰ ਅੰਦਰ ਇਕ ਉਸਾਰਿਆ, ਹਰਿ ਬੈਠਾ ਕੁੰਡੀ ਲਾਈ। ਸ਼ਬਦ ਸਰੂਪੀ ਦੇਵੇ ਪਹਰਿਆ, ਨਾਮ ਖੰਡਾ ਹੱਥ ਉਠਾਈ। ਦਿਸ ਨਾ ਆਏ ਨੌ ਦਵਾਰਿਆ, ਸਾਧ ਸੰਤ ਚੜ੍ਹ ਚੜ੍ਹ ਥੱਕੇ ਬੈਠੇ ਮੁਖ ਭਵਾਈ। ਸਾਚੇ ਮੰਦਰ ਕਿਸੇ ਨਾ ਵਾੜਿਆ, ਮਿਲਿਆ ਮੇਲ ਨਾ ਸਾਚੇ ਮਾਹੀ। ਜੋਤ ਜਗੀ ਨਾ ਬਹੱਤਰ ਨਾੜਿਆ, ਲੋਚਨ ਤੀਜੇ ਨਾ ਹੋਈ ਰੁਸ਼ਨਾਈ। ਜੋ ਜਨ ਆਏ ਦਰ ਮੰਗੇ ਮੰਗ ਅਪਾਰਿਆ, ਦੇਵਣਹਾਰ ਵਡ ਸੰਸਾਰਿਆ, ਸਦਾ ਸੁਹੇਲਾ ਇਕ ਇਕੇਲਾ ਸ਼ਬਦੀ ਜੋਤੀ ਏਕਾ ਮੇਲਾ ਦੇਵੇ ਠੰਢੀਆਂ ਛਾਈ। ਸ਼ਬਦ ਗੁਰ ਜਗਤ ਬਲਵਾਨ, ਆਦਿ ਅੰਤ ਨਾ ਕਦੇ ਵਿਨਾਸਿਆ। ਇਕ ਝੁਲਾਏ ਧਰਮ ਨਿਸ਼ਾਨ, ਸਾਧਾਂ ਸੰਤਾਂ ਦਏ ਭਰਵਾਸਿਆ। ਜੂਠੇ ਝੂਠੇ ਸਰਬ ਮਿਟ ਜਾਣ, ਖਾਣੀ ਬਾਣੀ ਹੋਏ ਹੈਰਾਨ, ਹਾਹਾਕਾਰ ਪ੍ਰਿਥਮੀ ਆਕਾਸ਼ਿਆ। ਹਰਿਜਨ ਸਾਚੇ ਸੁਖ ਸਹਿਜੇ ਸਹਿਜ ਸਮਾਨ, ਗੋਬਿੰਦ ਗੋਬਿੰਦ ਰਸਨਾ ਗਾਨ, ਲੇਖਾ ਚੁੱਕੇ ਆਵਣ ਜਾਣ ਦਸ ਦਸ ਮਾਸਿਆ। ਮਿਲੇ ਨਾਮ ਇਕ ਨਿਧਾਨ, ਲੋਕਮਾਤ ਨਾ ਦਿਸੇ ਕੋਈ ਨਿਸ਼ਾਨ, ਦੋ ਜਹਾਨਾਂ ਸਚ ਬਿਬਾਣ, ਕਾਇਆ ਮੰਡਲ ਮੰਡਪ ਪਾਵੇ ਰਾਸਿਆ। ਜੋਤੀ ਜੋਤ ਸਰੂਪ ਹਰਿ, ਸ਼ਬਦ ਸਰੂਪੀ ਦੇਵੇ ਵਰ, ਕਿਰਤ ਕਮਾਈ ਕਰਨੀ ਕਰ, ਹਰਿ ਹਰਿ ਸਦ ਸਦ ਕਾਇਆ ਘਰ ਰੱਖੇ ਆਪਣਾ ਵਾਸਿਆ। ਕਾਇਆ ਮੰਦਰ ਚਾਰ ਦਿਵਾਰੀ, ਹਰਿ ਸਾਚੀ ਰਚਨ ਰਚਾਈਆ। ਨਿਰਮਲ ਜੋਤੀ ਕਰ ਆਕਾਰੀ, ਆਪ ਆਪਣੀ ਡਗਮਗਾਈਆ। ਸ਼ਬਦ ਸਰੂਪ ਸਚ ਧੁਨਕਾਰੀ, ਧੁਨ ਆਤਮਕ ਰਿਹਾ ਕਰਾਈਆ। ਪਰਾ ਪਸੰਤੀ ਮਧਮ ਬੈਖਰੀ ਚਾਰੇ ਬਾਣੀ ਰਚਨ ਰਚਾਈਆ। ਅੰਡਜ ਜੇਰਜ ਉਤਭੁਜ ਸੇਤਜ ਖਾਣੀ, ਚਾਰੇ ਵੇਖ ਵਖਾਈਆ। ਜਨ ਭਗਤਾਂ ਦੇਵੇ ਨਾਮ ਸ਼ਬਦ ਗੁਰ ਸਾਚਾ ਹਾਣੀ, ਆਦਿ ਅੰਤ ਨਾ ਹੋਏ ਜੁਦਾਈਆ। ਸੁਰਤ ਸਵਾਣੀ ਬਣੇ ਸਾਚੀ ਰਾਣੀ, ਦਰ ਘਰ ਆਪਣਾ ਮੂਲ ਪਛਾਣੀ, ਮਿਲੇ ਮੇਲ ਸਾਚੇ ਮਾਹੀਆ। ਜੋਤੀ ਜੋਤ ਸਰੂਪ ਹਰਿ, ਜਨ ਹਰਿ ਦੇਵੇ ਸਾਚਾ ਵਰ, ਦਰ ਆਏ ਦਇਆ ਕਮਾਏ ਨਾਮ ਵਸਤ ਆਤਮ ਝੋਲੀ ਭਗਤ ਭਿਛਿਆ ਆਪਣੀ ਪਾਈਆ। ਵਰ ਵਰਨ ਜਗਤ ਗੁਰ ਮੀਤਾ, ਗੁਰ ਮੰਤਰ ਸ਼ਬਦ ਦ੍ਰਿੜਾਇਆ। ਆਪੇ ਜਾਣੇ ਆਪਣੀ ਰੀਤਾ, ਗੀਤਾ ਗਿਆਨ ਰੂਪ ਸਮਾਇਆ। ਹਰਿ ਹਰਿ ਵਸਿਆ ਆਤਮ ਚੀਤਾ, ਧਿਆਨ ਇਕ ਰਘੁਰਾਇਆ। ਆਪੇ ਕਰੇ ਪਤਤ ਪੁਨੀਤਾ, ਸਰ ਸਰੋਵਰ ਇਕ ਇਸ਼ਨਾਨ ਕਰਾਇਆ। ਗੁਰਮਤੀ ਮਨ ਜਾਏ ਜੀਤਾ, ਮਨਮਤੀ ਦਏ ਤਜਾਇਆ। ਵਾ ਨਾ ਲਗੇ ਮਾਤ ਤਤੀ, ਸਾਂਤਕ ਸੀਤਲ ਸੀਤਾ ਦਏ ਕਰਾਇਆ। ਜੋਤ ਜਗਾਏ ਲਿਲਾਟ ਲਿਲਾਟੀ, ਦੀਪਕ ਦੀਪ ਪਰਕਾਸ਼ ਕਰਾਇਆ। ਨਾਮ ਰਖਾਏ ਸਾਚੀ ਹਾਟੀ, ਚੌਦਾਂ ਹੱਟਾਂ ਖੋਲ੍ਹ ਵਖਾਇਆ। ਹਰਿਜਨ ਲਾਹਾ ਏਕਾ ਖਾਟੀ, ਨਾਉਂ ਰਸਨਾ ਗੋਬਿੰਦ ਗਾਇਆ। ਭਾਗ ਲੱਗੇ ਕਾਇਆ ਮਾਟੀ, ਸਾਚਾ ਲੇਖਾ ਲੇਖ ਲਿਖਾਇਆ। ਧਰਮ ਰਾਏ ਨਾ ਦੇਵੇ ਚੱਟੀ, ਜਮ ਜੰਧਾਰ ਨੇੜ ਨਾ ਆਇਆ। ਲੱਖ ਚੁਰਾਸੀ ਨਾ ਤਪਿਆ ਭੱਠੀ, ਹਰਿ ਜੋਤੀ ਮੇਲ ਮਿਲਾਇਆ। ਤ੍ਰੈਗੁਣ ਵਸਤ ਪੰਜ ਤਤ ਹੋਈ ਇਕੱਠੀ, ਆਪ ਉਪਾਏ ਆਪੇ ਦਏ ਮਿਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋਹੰ ਨਾਉਂ ਭਗਤੀ ਵਰ, ਜੁਗਤੀ ਆਪਣੇ ਹੱਥ ਰਖਾਇਆ। ਸੋਹੰ ਡੰਡਾ ਵਿਚ ਬ੍ਰਹਿਮੰਡਾਂ, ਹਰਿ ਆਪਣਾ ਇਕ ਲਗਾਇੰਦਾ। ਗੁਰਮੁਖ ਪਾਇਣ ਸਾਚੀ ਵੰਡਾ, ਪਾਰ ਕੰਢਾ ਆਪ ਕਰਾਇੰਦਾ। ਖੇਲ ਚੁਕਾਏ ਜੇਰਜ ਅੰਡਾਂ, ਆਪ ਆਪਣੀ ਦਇਆ ਕਮਾਇੰਦਾ। ਸੋ ਪੁਰਖ ਨਿਰੰਜਣ ਏਕਾ ਦੇਵੇ ਖੰਡਾ, ਹੰ ਹੰਗਤਾ ਰੋਗ ਮਿਟਾਇੰਦਾ।
ਦੋ ਜਹਾਨ ਨਾ ਹੋਵੇ ਰੰਡਾ, ਸਾਚਾ ਸੰਗ ਆਪ ਨਿਭਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਦੇਵੇ ਸਾਚਾ ਵਰ, ਮਨਮਤ ਘਮੰਡਾ ਦਰ ਦਵਾਰੇ ਰਹਿਣ ਨਾ ਪਾਇੰਦਾ। ਹਰਿ ਸ਼ਕਤੀ ਭਗਤ ਅਧੀਨ ਹੈ, ਦਾਸੀ ਦਾਸ ਅਖਵਾਏ। ਹਰਿ ਹਰਿ ਹਰਿ ਭਗਤ ਜਿਉਂ ਜਲ ਮੀਨ ਹੈ, ਜਲ ਮੀਨ ਆਪ ਅਖਵਾਏ। ਵੇਖ ਵਖਾਣੇ ਲੋਕਾਂ ਤੀਨ ਹੈ, ਦਿਵਸ ਰੈਣ ਕਵਣ ਰਿਹਾ ਬੁਝਾਏ। ਹਰਿ ਭਗਤ ਅਛਲ ਅਛੱਲਾ ਸ਼ਕਤੀ ਲਏ ਛੀਨ ਹੈ, ਦੋਏ ਜੋੜ ਸੀਸ ਝੁਕਾਏ। ਹਰਿ ਸ਼ਕਤੀ ਰੰਗ ਨਵੀਨ ਹੈ, ਆਪ ਆਪਣਾ ਭੇਖ ਵਟਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਭਗਤਨ ਇਛਿਆ ਪੂਰ ਕਰ, ਕਲਾ ਧਾਰ ਆਪ ਹੋ ਜਾਏ। ਕਲ ਧਾਰ ਕਲਵੰਤਿਆ, ਅਕਲ ਕਲਾ ਭਰਪੂਰ। ਹਰਿਜਨ ਸੁਣੇ ਬੇਨੰਤਿਆ, ਆਪੇ ਨੇੜੇ ਆਪੇ ਦੂਰ। ਆਪ ਆਪਣਾ ਰੂਪ ਵਟੰਤਿਆ, ਪਰਗਟ ਹੋਏ ਹਾਜ਼ਰ ਹਜ਼ੂਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਭਗਤ ਦਵਾਰੇ ਸਦਾ ਸਦਾ ਚੋਬਦਾਰੇ, ਭੇਖਾਧਾਰੀ ਭੇਖ ਵਟੰਤਿਆ। ਆਦਿ ਸ਼ਕਤ ਅਨਰੰਗ ਹੈ, ਸ਼ਕਤ ਜੋਗ ਬਹੁ ਰੂਪ। ਜੁਗਾ ਜੁਗੰਤ ਨਿਭਾਏ ਸੰਗ ਹੈ, ਸਰਬ ਜੀਆਂ ਸ਼ਾਹੋ ਭੂਪ। ਸਭ ਘਟ ਅੰਦਰ ਬੈਠਾ ਲੰਘ ਹੈ, ਰੱਖੇ ਵਸੇਰਾ ਅੰਧ ਕੂਪ। ਹਰਿਜਨ ਮੰਗੇ ਸਾਚੀ ਮੰਗ ਹੈ, ਹਰਿ ਜੋਤੀ ਸ਼ਬਦੀ ਕਾਇਆ ਚੋਲੀ ਜਾਏ ਭੂਪ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਉਪਾਏ ਆਪ ਮਨਾਏ, ਆਪੇ ਵਿਛੜ ਆਪੇ ਜਾਏ ਰੂਠ। ਰੂਪ ਰੰਗ ਹਰਿ ਖੇਲ ਹੈ, ਖੇਲਣਹਾਰ ਲਿਖਾਰੀ। ਆਪ ਕਰਾਏ ਆਪਣਾ ਮੇਲ ਹੈ, ਦੇਵੇ ਦਰਸ ਅਗੰਮ ਅਪਾਰੀ। ਸਦ ਵਸੇ ਰੰਗ ਨਵੇਲ ਹੈ, ਵੇਖਣ ਸੁਣਨ ਤੋਂ ਰਹੇ ਬਾਹਰੀ। ਦਾਸੀ ਦਾਸ ਗੁਰੂ ਗੁਰ ਚੇਲ ਹੈ, ਗੋਬਿੰਦ ਹਰਿ ਗਿਰਧਾਰੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੂਰ ਕਰਾਏ ਆਸ ਪਰਗਟ ਹੋਏ ਸ਼ਾਹੋ ਸ਼ਾਬਾਸ਼, ਭੇਵ ਅਭੇਦਾ ਅਛਲ ਅਛੇਦਾ ਨਾ ਕੋਈ ਲਿਖੇ ਲੇਖ ਲਿਖਾਰੀ।
ਕਲਜੁਗ ਹਾਹਾਕਾਰ, ਦਰ ਦਵਾਰ ਦੁਹਾਈਆ। ਦਰ ਘਰ ਰੋਵੇ ਧਾਹਾਂ ਮਾਰ, ਨਾ ਦਿਸੇ ਕੋਈ ਸਹਾਈਆ। ਅੰਤਮ ਆਈ ਹਾਰ, ਹੋਣੀ ਮਾਤ ਜੁਦਾਈਆ। ਪ੍ਰਭ ਅਬਿਨਾਸ਼ੀ ਕਿਰਪਾ ਧਾਰ, ਦਿਵਸ ਰੈਣ ਰਿਹਾ ਕੁਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇ ਮਤ ਰਿਹਾ ਸਮਝਾਈਆ। ਕਲਜੁਗ ਉਠ ਬਲਧਾਰ, ਪ੍ਰਭ ਸਾਚੇ ਰਸਨ ਉਚਾਰਿਆ। ਗੁਰਮੁਖਾਂ ਦਰ ਵੇਖ ਦਵਾਰ, ਦੋਵੇਂ ਜੋੜ ਕਰ ਨਿਮਸਕਾਰਿਆ। ਆਪੇ ਬਖ਼ਸ਼ੇ ਬਖ਼ਸ਼ਣਹਾਰ, ਬਖ਼ਸ਼ਣਹਾਰਾ ਸਦ ਅਖਵਾ ਰਿਹਾ। ਗੁਣ ਅਵਗੁਣ ਨਾ ਕਰੇ ਵਿਚਾਰ, ਗੁਣ ਨਿਧਾਨ ਦਇਆ ਕਮਾ ਰਿਹਾ। ਸੁਣ ਪੁਕਾਰ ਕਰੇ ਅਧਾਰ, ਪੁਣ ਛਾਣ ਜਗਤ ਕਰਾ ਰਿਹਾ। ਜੋਤੀ ਜੋਤ ਸਰੂਪ ਹਰਿ, ਸਾਚੇ ਮਾਰਗ ਆਪੇ ਲਾ ਰਿਹਾ। ਜਗਤ ਕਿਰਿਆ ਕਰਮ ਵਿਚਾਰ, ਕਿਰਤੀ ਕਿਰਤ ਕਮਾਈਆ। ਧਰਮੀ ਧਰਮ ਗਿਆ ਸੰਸਾਰ, ਧੀਰਜ ਯਤ ਨਾ ਕੋਈ ਵਖਾਈਆ। ਵਰਨੀ ਵਰਨ ਹਾਹਾਕਾਰ, ਜ਼ਾਤ ਪਾਤ ਰਹੀ ਕੁਰਲਾਈਆ। ਗੋਬਿੰਦ ਧਾਰਾ ਗੁਪਤ ਜ਼ਾਹਿਰ, ਦਿਸ ਕਿਸੇ ਨਾ ਆਈਆ। ਅਲ੍ਹਾ ਹੂ ਰਿਹਾ ਲਲਕਾਰ, ਐਲੀ ਅੱਲਾ ਨਾਮ ਸਿਖਾਈਆ। ਮੁਹੰਮਦ ਮੁਹੰਮਦੀ ਰਿਹਾ ਉਧਾਰ, ਕਲਮਾ ਏਕਾ ਨਬੀ ਪੜ੍ਹਾਈਆ। ਸਤਿਜੁਗ ਸਾਚਾ ਨੇਤਰ ਰਿਹਾ ਉਘਾੜ, ਲਏ ਮਾਤ ਅੰਗੜਾਈਆ। ਪ੍ਰਭ ਅਬਿਨਾਸ਼ੀ ਪੈਜ ਸਵਾਰ, ਜਨਮੇ ਜਨਮ ਰਿਹਾ ਭਵਾਈਆ। ਆਪ ਸੁਹਾਏ ਬੰਕ ਦਵਾਰ, ਕਰਮੀ ਕਰਮਾਂ ਲੇਖ ਲਿਖਾਈਆ। ਏਕਾ ਨਾਉਂ ਕਰੇ
ਪਿਆਰ, ਰੰਗਣ ਕਾਇਆ ਰਿਹਾ ਚੜ੍ਹਾਈਆ। ਸੋਹੰ ਗਾਣਾ ਵਿਚ ਸੰਸਾਰ, ਦੂਸਰ ਦਰ ਨਾ ਮੰਗਣ ਜਾਈਆ। ਚਾਰ ਵਰਨ ਬਹਾਉਣਾ ਇਕ ਦਵਾਰ, ਦਰ ਦਵਾਰਾ ਖੋਲ੍ਹ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਕਲ ਰਿਹਾ ਵਰਤਾਈਆ। ਸਤਿਜੁਗ ਸਾਚਾ ਸ਼ਬਦ ਮਲਾਹ, ਲੋਕਮਾਤ ਉਪਨਿਆ। ਪੁਰਖ ਅਬਿਨਾਸ਼ੀ ਦੱਸੇ ਰਾਹ, ਜਨ ਭਗਤਾਂ ਬੇੜਾ ਬੰਨ੍ਹਿਆ। ਪਕੜ ਉਠਾਏ ਥਾਉਂ ਥਾਂ, ਦਿਸ ਨਾ ਆਏ ਆਤਮ ਅੰਨ੍ਹਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿਜੁਗ ਵਖਾਏ ਇਕ ਦਰ, ਜਗਤ ਦਵਾਰੇ ਦੇਵੇ ਡੰਨਿਆ। ਸਤਿਜੁਗ ਸਾਚੇ ਮਿਲੇ ਵਡਿਆਈ, ਦੇਵਣਹਾਰ ਦਾਤਾਰਾ। ਸੋਹੰ ਸ਼ਬਦ ਹੋਈ ਕੁੜਮਾਈ, ਚਾਰ ਕੁੰਟ ਜੈ ਜੈ ਜੈਕਾਰਾ। ਮਾਤ ਪਾਤਾਲ ਆਕਾਸ਼ ਹੋਏ ਰੁਸ਼ਨਾਈ, ਮੇਟ ਮਿਟਾਏ ਧੁੰਦੂਕਾਰਾ। ਗੁਰਸਿਖ ਗੋਬਿੰਦ ਮਿਲਾਏ ਫੜ ਫੜ ਬਾਂਹੀ, ਦੇਵੇ ਜਗਤ ਸਹਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿਜੁਗ ਸਾਚੇ ਸਾਚੀ ਧਾਰ, ਹਰਿ ਨਰ ਚਲਾਏ ਵਿਚ ਸੰਸਾਰ, ਕਰੇ ਕਰਾਏ ਆਪਣੀ ਕਾਰਾ।
ਕਥਾ ਕਹਾਣੀ ਜਗਤ ਹੈ, ਗੋਬਿੰਦ ਭੇਵ ਅਭੇਵ। ਨਾ ਕੋਈ ਵਖਾਣੇ ਵੇਲਾ ਵਕਤ ਹੈ, ਨਾ ਕੋਈ ਜਾਣੇ ਵੇਦ ਕਿਤੇਬ। ਆਪ ਆਪਣੀ ਯਥਾ ਸ਼ਕਤ ਹੈ, ਨਾ ਗਾਏ ਰਸਨਾ ਜਿਹਵ। ਜੋਤੀ ਜੋਤ ਸਰੂਪ ਹਰਿ, ਆਪੇ ਵਸਿਆ ਸਚ ਘਰ, ਜਗਤ ਜਗਤ ਜਗਤ ਦਿਸੇ ਫਰੇਬ। ਭਾਣਾ ਹਰਿ ਬਲਵਾਨ ਹੈ, ਗੋਬਿੰਦ ਰਿਹਾ ਸੁਣਾਏ। ਗੋਬਿੰਦ ਚਰਨ ਧਿਆਨ ਹੈ, ਪ੍ਰਭ ਚਰਨ ਕਵਲ ਰਿਹਾ ਚਿਤ ਲਾਏ। ਰਸਨਾ ਸ਼ਬਦ ਨਾ ਲਿਆ ਵਖਾਣ ਹੈ, ਨਾਅਰਾ ਆਹ ਦਾ ਕਵਣ ਲਗਾਏ। ਜੋਤੀ ਜੋਤ ਸਰੂਪ ਹਰਿ, ਆਪ ਵਖਾਇਆ ਇਕ ਦਰ, ਦਰ ਦਵਾਰਾ ਇਕ ਸੁਹਾਏ। ਗੋਬਿੰਦ ਭਾਣਾ ਮੰਨਿਆ, ਹਾਹਾਕਾਰ ਨਾ ਕੋਇ ਵਿਚਾਰ। ਨਾ ਵਰ ਸਰਾਪ ਨਾ ਦੇਵੇ ਡੰਨਿਆ, ਪ੍ਰਭ ਚਰਨ ਰਿਹਾ ਅਧਾਰ। ਜਨਣੀ ਜਨ ਪੂਤ ਸਪੂਤਾ ਜਿਸ ਜਨ ਜਣਿਆ, ਸੋ ਜਨ ਪਾਵੇ ਸਾਰ। ਹਰਿ ਭਾਣਾ ਹਰਿ ਗੋਬਿੰਦ ਗੋਬਿੰਦ ਰੂਪ ਮੰਨਿਆ, ਸਿੰਘ ਫਤਹਿ ਨਾ ਕੋਇ ਉਧਾਰ। ਜਗਤ ਵਿਕਾਰੀ ਜੂਠਾ ਝੂਠਾ ਡੰਨਿਆ, ਪੇਟ ਪੁਜਾਰੀ ਕਰੇ ਪੁਕਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੋਬਿੰਦ ਗੋਬਿੰਦ ਇਕ ਅਧਾਰ। ਹਰਿ ਗੋਬਿੰਦਾ, ਗੋਬਿੰਦ ਰੂਪ ਸਮਾਇੰਦਾ। ਆਪ ਮਿਟਾਈ ਸਗਲੀ ਚਿੰਦਾ, ਸਾਚੀ ਬਿੰਦਾ ਆਪ ਉਪਜਾਇੰਦਾ। ਸੂਰਾ ਨਰੇਸ਼ ਵਡ ਮਰਗਿੰਦਾ, ਸਾਗਰ ਸਿੰਧਾ ਆਪ ਅਖਵਾਇੰਦਾ। ਹਰਖ ਸੋਗ ਚਿੰਤ ਨਾ ਕੋਈ ਚਿੰਦਾ, ਨਾਅਰਾ ਹਾ ਨਾ ਰਸਨਾ ਗਾਇੰਦਾ। ਜੋਤੀ ਜੋਤ ਸਰੂਪ ਹਰਿ, ਗੁਰ ਗੋਬਿੰਦਾ ਦਿਤਾ ਵਰ, ਨਾ ਜਨਮੇ ਨਾ ਜਾਏ ਮਰ, ਪੂਤ ਸਪੂਤਾ ਏਕ ਰੰਗ ਸਮਾਇੰਦਾ। ਨੂਰੀ ਖੰਡਾ ਕਿਸੇ ਨਾ ਵੇਖਿਆ, ਨਾ ਕੋਈ ਜਾਣੇ ਤੇਜ ਧਾਰ। ਜਗਤ ਜਹਾਨ ਆਤਮ ਰੰਡਾ ਸਭ ਨੇ ਵੇਖਿਆ, ਦਰ ਦਰ ਘਰ ਘਰ ਹਾਹਾਕਾਰ। ਪਾਰ ਕੰਢਾ ਕਿਸੇ ਨਾ ਵੇਖਿਆ, ਗੁਰ ਚਰਨ ਚਰਨ ਜਾਏ ਬਲਿਹਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਗੋਬਿੰਦ ਵਸਾਇਆ ਇਕ ਘਰ, ਭਰਮੇ ਭੁੱਲਾ ਭਰਮ ਸੰਸਾਰ। ਸ਼ਬਦ ਘੋੜਾ ਹਰਿ ਨਿਰੰਕਾਰ ਹੈ, ਨੀਲਾ ਨਾਉਂ ਰਖਾਇਆ। ਜੋਤੀ ਜੋੜਾ ਸੱਚੀ ਸਰਕਾਰ ਹੈ, ਪੀਲੀ ਧਾਰ ਬੰਧਾਇਆ। ਹੋਇਆ ਆਪ ਆਪੇ ਅਸਵਾਰ ਹੈ, ਕਲਗੀ ਤੋੜਾ ਸੀਸ ਸਜਾਇਆ। ਦਰ ਘਰ ਸਾਚੇ ਹੋਇਆ ਬਾਹਰ ਹੈ, ਲੋਆਂ ਪੁਰੀਆਂ ਵਿਚ ਸਮਾਇਆ। ਭਰਮੇ ਭੁੱਲਾ ਭਰਮ ਸੰਸਾਰ
ਹੈ, ਦਸ ਦਸਮੇਸ ਦਿਸ ਨਾ ਆਇਆ। ਭੇਖਾਧਾਰੀ ਭੇਖ ਅਪਾਰ ਹੈ, ਜੋਤੀ ਜਾਮਾ ਭੇਖ ਵਟਾਇਆ। ਗੁਰ ਗੋਬਿੰਦਾ ਕਾਇਆ ਅਕਾਰ ਹੈ, ਕਾਇਆ ਚੋਲੀ ਰੰਗ ਰੰਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਅਵਸਥਾ ਰਿਹਾ ਲਿਖਾਇਆ। ਬਾਲ ਅਵਸਥਾ ਬਾਲੀ ਬੁੱਧ, ਬਾਲਕ ਬਾਲ ਨਿਧਾਨਿਆ। ਸ਼ਬਦ ਘੋੜੇ ਬੈਠਾ ਕੁੱਦ, ਖੇਲੇ ਖੇਲ ਦੋ ਜਹਾਨਿਆ। ਨਾਮ ਸਰੂਪੀ ਸਾਚਾ ਯੁੱਧ, ਰਸਨਾ ਚਿਲਾ ਤੀਰ ਕਮਾਨਿਆ। ਭੇਵ ਨਾ ਪਾਏ ਮਨ ਮਤ ਬੁੱਧ, ਖੇਲੇ ਖੇਲ ਗੁਣ ਨਿਧਾਨਿਆ। ਆਉਣ ਨਾ ਦੇਵੇ ਕਿਸੇ ਸੁੱਧ, ਗ੍ਰੰਥੀ ਪੰਥੀ ਪੰਡਤ ਪਾਂਧੇ ਪੜ੍ਹ ਪੜ੍ਹ ਥੱਕੇ ਵੇਦ ਪੁਰਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਮਤ ਤੇਰਾਂ ਤੇਰੀ ਧਾਰ, ਨਾਨਕ ਗਾਈ ਵਿਚ ਸੰਸਾਰ, ਗੋਬਿੰਦ ਵਧਾਈ ਜੈ ਜੈਕਾਰ, ਜੋਤ ਜਗਾਈ ਹਰਿ ਨਿਰੰਕਾਰ, ਖੇਲੇ ਖੇਲ ਮਾਤ ਮਹਾਨਿਆ। ਸਾਲ ਤੇਰਵਾਂ ਜਗਤ ਜਵਾਨੀ, ਜੋਬਨ ਹਰਿ ਰੰਗ ਰਤਿਆ। ਸੋਹੰ ਮੁਖੀ ਤੀਰ ਕਾਨੀ, ਮਾਰੇ ਸ਼ਬਦ ਪੰਚਮ ਤੱਤਿਆ। ਗੁਰ ਗੋਬਿੰਦੇ ਇਹ ਨਿਸ਼ਾਨੀ, ਜਨ ਭਗਤਾਂ ਚਰਨ ਬੰਧਾਏ ਨਤਿਆ। ਤੀਰ ਕਮਾਨ ਨਾ ਹੱਥ ਉਠਾਵਣੀ, ਕਾਇਆ ਰੰਗਣ ਚੋਲੀ ਰੱਤਿਆ। ਛੈਲ ਛਬੀਲੇ ਚੜ੍ਹਦੀ ਜਾਏ ਮਾਤ ਜਵਾਨੀ, ਸ੍ਰਿਸ਼ਟ ਸਬਾਈ ਲੱਗੇ ਵਾ ਨਾ ਤੱਤਿਆ। ਪੰਚ ਵਿਕਾਰਾ ਪੰਚ ਜੈਕਾਰਾ ਨਾ ਕੋਈ ਦਿਸੇ ਨਿਸ਼ਾਨੀ, ਆਪੇ ਜਾਣੇ ਆਪਣੀ ਮਤਿਆ। ਭੇਵ ਨਾ ਰਾਇਆ ਲੋਕਮਾਤ ਖਾਣੀ ਬਾਣੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੋਬਿੰਦ ਕਾਇਆ ਵੇਖ ਘਰ, ਆਪ ਟਿਕਾਈ ਆਪਣੀ ਸਤਿਆ। ਨੀਲਾ ਘੋੜਾ ਨਜ਼ਰ ਆਏ, ਨੀਲੀ ਧਾਰ ਵਹਾਉਂਦਾ ਏ। ਜੋਤੀ ਜੋੜਾ ਸ਼ਬਦ ਜਣਾਏ, ਨਾਮ ਖੰਡਾ ਹੱਥ ਉਠਾਉਂਦਾ ਏ। ਚਾਰੋਂ ਕੁੰਟ ਪਏ ਦੁਹਾਈ, ਮਨਮੁਖ ਫਿਰੰਗੀਆਂ ਆਪ ਮਿਟਾਉਂਦਾ ਏ। ਗੁਰਮੁਖ ਸਾਚੇ ਸਚ ਸਰਨਾਈ, ਅੰਗੀਕਾਰ ਅੰਗ ਲਗਾਉਂਦਾ ਏ। ਜੋਤੀ ਜੋਤ ਸਰੂਪ ਹਰਿ, ਗੋਬਿੰਦ ਕਾਇਆ ਚਾੜ੍ਹੇ ਰੰਗ, ਆਪ ਨਿਭਾਏ ਆਪਣਾ ਸੰਗ, ਮਨਮੁਖਾਂ ਦਿਸ ਨਾ ਆਉਂਦਾ ਏ। ਚਿੱਟਾ ਅਸਵ ਚਿੱਟੀ ਧਾਰ, ਹਰਿ ਸਾਚੇ ਰੂਪ ਸਮਾਇਆ। ਸ਼ਬਦ ਸਰੂਪੀ ਹੋ ਤਿਆਰ, ਸੋਲਾਂ ਕਲੀਆਂ ਆਸਣ ਲਾਇਆ। ਸ਼ਬਦ ਖੰਡਾ ਹੱਥ ਦੋ ਧਾਰ, ਬ੍ਰਹਿਮੰਡਾਂ ਵੇਖ ਵਖਾਇਆ। ਕਲਗੀ ਤੋੜਾ ਸੀਸ ਅਪਾਰ, ਆਪ ਆਪਣਾ ਰਿਹਾ ਸਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੋਬਿੰਦ ਵਸਿਆ ਕਾਇਆ ਘਰ, ਰੂਪ ਅਨੂਪ ਸਤਿ ਸਰੂਪ ਸ਼ਾਹੋ ਭੂਪ ਅਖਵਾਇਆ। ਨੇਤਰ ਅੰਧ ਭਾਗਾਂ ਮੰਦ, ਆਪਣਾ ਆਪ ਨਾ ਜਾਣਿਆ। ਗੁਰ ਗੋਬਿੰਦ ਨਾ ਵੇਖਿਆ ਚੜ੍ਹਿਆ ਚੰਦ, ਨਾ ਜਾਣੇ ਗੁਣ ਨਿਧਾਨਿਆ। ਰਸਨਾ ਗਾ ਨਾ ਸਕੇ ਦੰਦ, ਮਿਲਿਆ ਮਾਣ ਨਾ ਵਿਚ ਜਹਾਨਿਆ। ਜਗਤ ਵਿਕਾਰ ਰਖਾਇਆ ਰਸਨਾ ਗੰਦ, ਸਾਚਾ ਮੇਲ ਨਾ ਹਾਣੀ ਹਾਣੀਆਂ। ਆਤਮ ਉਪਜਿਆ ਨਾ ਪਰਮਾਨੰਦ, ਨੰਦ ਕਿਸ਼ੋਰ ਨਾ ਕਿਸੇ ਵਿਖਾਣਿਆ। ਜੋਤੀ ਜੋਤ ਸਰੂਪ ਹਰਿ, ਏਕਾ ਵੇਖੇ ਸਚ ਘਰ, ਕਾਇਆ ਮੰਦਰ ਕਵਣ ਟਿਕਾਣਿਆ। ਗੁਰ ਗੋਬਿੰਦਾ ਜੋਤ ਜਗਾਏ ਆਸਣ ਲਾਏ, ਵੇਖੇ ਇਕ ਬਿਬਾਣਿਆ। ਗੁਰ ਗੋਬਿੰਦਾ ਕਵਣ ਰੰਗ, ਕਵਣ ਰੂਪ ਵਟਾਇਆ। ਕਵਣ ਰਖਾਇਆ ਆਪਣੇ ਸੰਗ, ਕਵਣ ਕੂਟ ਸਹਾਇਆ। ਕਵਣ ਵਜਾਏ ਇਕ ਮਰਦੰਗ, ਕਵਣ ਹੱਥ ਉਠਾਇਆ। ਕਵਣ ਦਵਾਰਾ ਬੈਠਾ ਲੰਘ, ਕਵਣ ਧਾਮ ਸੁਹਾਇਆ। ਕਾਇਆ ਮੰਦਰ ਦਿਸੇ ਤ੍ਰਿਸ਼ਨਾ ਭੁੱਖ ਨੰਗ, ਸਚ ਸੁੱਚ ਸੰਤੋਖ ਰੰਗ ਨਾ ਕਿਸੇ ਚੜ੍ਹਾਇਆ। ਮਾਟੀ ਕਾਚੀ ਕਾਚੀ ਵੰਗ, ਧਾਰ ਨਾ ਵੇਖੀ ਅੰਮ੍ਰਿਤ ਗੰਗ, ਗੁਰ ਚਰਨ ਨਹਾਵਣ ਕਿਸੇ ਨਾ ਨੁਹਾਇਆ। ਦੂਰ ਦੁਰਾਡਾ ਨਾ ਕੋਈ ਦਿਸੇ ਪੰਧ, ਗੁਰ ਗੋਬਿੰਦਾ ਜਿਸ ਜਨ ਆਪਣੇ ਘਰ ਵਸਾਇਆ।
ਜੋਤੀ ਜੋਤ ਸਰੂਪ ਹਰਿ, ਏਕਾ ਪੁੱਛੇ ਸਾਚਾ ਘਰ, ਕਵਣ ਸਿੰਘਾਸਣ ਪੁਰਖ ਅਬਿਨਾਸ਼ਣ, ਨੇਰਨ ਨੇਰਾ ਦੂਰਨ ਦੂਰਾ ਰਿਹਾ ਦਰਸ ਦਿਖਾਇਆ।
੧੭ ਮੱਘਰ ੨੦੧੩ ਬਿਕ੍ਰਮੀ ਕੁਰੂਕੁਸ਼ੇਤਰ ਵਿਚ ਪੰਡਤਾਂ ਨੂੰ ਮਿਲੇ ਅਤੇ ਸ਼ਬਦ ਉਚਾਰਿਆ
ਆਦਿ ਪੁਰਖ ਅਗੰਮ, ਆਪਣਾ ਆਪ ਉਪਾਇਆ। ਆਪੇ ਆਪ ਪਿਆ ਜੰਮ, ਮਾਤ ਪਿਤ ਨਾ ਕਿਸੇ ਗੋਦ ਉਠਾਇਆ। ਪਵਣ ਸਵਾਸ ਨਾ ਕੋਈ ਲਏ ਦਮ, ਹੱਡ ਮਾਸ ਨਾੜੀ ਚੰਮ ਨਾ ਕੋਇ ਰਖਾਇਆ। ਨੇਤਰ ਨੀਰ ਨਾ ਵਗੇ ਛੰਮ ਛੰਮ, ਆਲਸ ਨਿੰਦਰਾ ਵਿਚ ਨਾ ਆਇਆ। ਤ੍ਰਿਸ਼ਨਾ ਭੁੱਖ ਪਿਆਸ ਨਾ ਖਾਏ ਤਮ, ਨਿੱਤ ਨਵਿੱਤ ਆਪਣੀ ਬਣਤ ਬਣਾਇਆ। ਗਗਨ ਪਾਤਾਲ ਨਾ ਦਿਸੇ ਕੋਈ ਥੰਮ੍ਹ, ਮੰਦਰ ਅੰਦਰ ਨਾ ਕੋਈ ਸੁਹਾਇਆ। ਆਪੇ ਜਾਣੇ ਆਪਣਾ ਕੰਮ, ਸੂਰਜ ਚੰਨ ਰਵ ਸਸ ਮੰਡਲ ਮੰਡਪ ਕੋਈ ਦਿਸ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੇ ਰੰਗ ਸਮਾਇਆ। ਜੋਤੀ ਨੂਰ ਆਕਾਰ ਕਰ, ਹਰਿ ਆਪਣਾ ਆਪ ਵਿਚਾਰਿਆ। ਏਕਾ ਏਕ ਅਧਾਰ ਕਰ, ਸਤਿ ਪੁਰਖਾਂ ਨਾਉਂ ਅਪਾਰਿਆ। ਚਾਰੋਂ ਕੁੰਟ ਦਹਿ ਦਿਸ਼ਾ ਪਸਾਰ ਕਰ, ਕਰੇ ਖੇਲ ਅਪਰ ਅਪਾਰਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਬਣਤ ਆਪ ਬਣਾ ਰਿਹਾ। ਆਪਣੀ ਬਣਤ ਹਰਿ ਆਪ ਬਣਾਈ, ਆਪਣਾ ਆਪ ਉਪਨਿਆ। ਜੀਵ ਜੰਤ ਕੋਈ ਦਿਸ ਨਾ ਆਈ, ਮਾਤ ਪਾਤਾਲ ਆਕਾਸ਼ ਨਾ ਦਿਸੇ ਬੰਨਿਆ। ਬ੍ਰਹਿਮੰਡ ਖੰਡ ਵਰਭੰਡ ਨਾ ਕੋਈ ਵੰਡ ਵੰਡਾਈ, ਨਾ ਕੋਈ ਛੱਪਰ ਛੰਨਿਆ। ਉਤਭੁਜ ਸੇਤਜ ਜੇਰਜ ਅੰਡ ਨਾ ਕੋਈ ਰਚਨ ਰਚਾਈ, ਜਨਣੀ ਪੂਤ ਨਾ ਕੋਈ ਜਣਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਬੇੜਾ ਆਪੇ ਬੰਨ੍ਹਿਆ। ਆਪ ਆਪਣਾ ਰੰਗ ਰੰਗਾਏ, ਅਚਰਜ ਖੇਲ ਰਚਾਈਆ। ਜੋਤੀ ਜੋਤ ਨੂਰ ਉਪਾਏ, ਨੂਰੋ ਨੂਰ ਕਰੇ ਰੁਸ਼ਨਾਈਆ। ਸ਼ਬਦ ਤੂਰ ਇਕ ਉਪਾਏ, ਚਾਰੋਂ ਕੁੰਟ ਰਿਹਾ ਦੁੜਾਈਆ। ਬ੍ਰਹਿਮੰਡ ਵੰਡ ਨਿਸ਼ਅੱਖਰ ਵੱਖਰ ਸਰਬ ਸਮਾਏ, ਸਾਚੀ ਰਾਸ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚੀ ਰਚਨਾ ਆਪ ਰਚਾਈਆ। ਆਪ ਆਪਣਾ ਕਰਮ ਕਮਾਇਆ, ਭੇਵ ਦਿਸ ਨਾ ਆਈ। ਜਨਮ ਕਰਮ ਕੋਈ ਭੇਵ ਨਾ ਰਾਇਆ, ਧੀਰਜ ਤਤ ਰਹੇ ਨਾ ਰਾਈ। ਵਰਨ ਬਰਨ ਜ਼ਾਤ ਪਾਤ ਨਾ ਕੋਈ ਗੋਤ ਬਣਾਇਆ, ਨਾ ਕੋਈ ਸਰਨ ਰਹੇ ਸਰਨਾਈ। ਨੇਤਰ ਹਰਨ ਫਰਨ ਨਾ ਕੋਈ ਰਖਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਖੇਲ ਆਪਣੇ ਹੱਥ ਰਖਾਈ। ਆਪ ਆਪਣਾ ਕਾਜ ਰਚਾਇਆ, ਕਰੀ ਇਕ ਕੁੜਮਾਈਆ। ਏਕਾ ਏਕ ਸੀਸ ਤਾਜ ਰਖਾਇਆ, ਦਿਸ ਕਿਸੇ ਨਾ ਆਈਆ। ਵਡ ਰਾਜਨ ਰਾਜ ਸ਼ਾਹ ਨਵਾਬ ਆਪ ਅਖਵਾਇਆ, ਦੂਸਰ ਕੋਈ ਦਿਸ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਇਛਿਆ ਆਪੇ ਰਿਹਾ ਉਪਾਈਆ। ਸਾਚੀ ਇਛਿਆ, ਹਰਿ ਕਰਤਾਰ ਏਕਾ ਏਕ ਵਿਚਾਰ। ਪਾਰਬ੍ਰਹਮ ਸਾਚੀ ਭਿਛਿਆ, ਖੇਲੇ ਖੇਲ ਖੇਲਣਹਾਰ। ਦੇਵਤ ਦੇਵ ਨਾ ਕਿਸੇ ਦਿਸਿਆ, ਭੇਵ ਨਾ ਪਾਇਣ ਕਰੇ ਵਿਚਾਰ। ਲੇਖਾ ਲੇਖ ਨਾ ਕਿਸੇ ਲਿਖਿਆ, ਵੇਦ ਕਿਤੇਬ ਨਾ ਗੁਪਤ ਜ਼ਾਹਿਰ। ਆਦਿ ਅੰਤ ਨਾ ਹੋਏ ਮਿਥਿਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਬੰਨ੍ਹੇ ਆਪਣੀ ਧਾਰ। ਆਈ ਇਛਿਆ ਹਰਿ ਭਗਵਾਨ, ਸਾਚੀ ਰੀਤੀ ਜਗਤ ਚਲਾਇੰਦਾ। ਕਵਲ ਨਾਭੀ ਪਾਈ
ਭਿਛਿਆ, ਬ੍ਰਹਮਾ ਸੁਤ ਉਪਜਾਇੰਦਾ। ਤ੍ਰੈਗੁਣ ਮਾਇਆ ਸਾਚਾ ਤਤ ਲੇਖ ਲਿਖਿਆ, ਲਿਖਣਹਾਰਾ ਦਿਸ ਨਾ ਆਇੰਦਾ। ਆਉਂਦਾ ਜਾਂਦਾ ਕਿਸੇ ਨਾ ਦਿਸਿਆ, ਨਾ ਕੋਈ ਵੇਖ ਵਖਾਇੰਦਾ। ਵੇਦ ਕਿਤੇਬ ਨਿਸ਼ਅੱਖਰ ਵੱਖਰ ਕਿਸੇ ਨਾ ਲਿਖਿਆ, ਪਾਰਬ੍ਰਹਮ ਬ੍ਰਹਮ ਜਣਾਇੰਦਾ। ਬ੍ਰਹਮ ਵਸਤ ਨਾ ਹੋਵੇ ਮਿਥਿਆ, ਪਾਰਬ੍ਰਹਮ ਮੇਲ ਮਿਲਾਇੰਦਾ। ਬ੍ਰਹਮਾ ਵੇਤਾ ਏਕਾ ਧਾਰ ਦਰ ਪਾਈ ਸਿਖਿਆ, ਚਰਨ ਕਵਲ ਕਵਲ ਚਰਨ ਚਿਤ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬ੍ਰਹਮੇ ਦੇਵੇ ਨਾਮ ਵਰ, ਜੋਤੀ ਨੂਰ ਸਾਚੇ ਮੰਦਰ ਧਰ, ਗਿਆਨ ਜੋਤ ਦੀਪਕ ਪਰਕਾਸ਼ ਏਕਾ ਏਕ ਜਲਾਇੰਦਾ। ਬ੍ਰਹਮਾ ਸੁਤ ਉਪਨਿਆ, ਕਿਰਪਾ ਹੋਈ ਅਪਾਰ। ਮਿਲਿਆ ਨਾਮ ਸੱਚਾ ਧਨ ਧਨਿਆ, ਰਸਨਾ ਰਹੇ ਉਚਾਰ। ਪੁਰਖ ਅਬਿਨਾਸ਼ੀ ਸਾਚਾ ਮੰਨਿਆ, ਦੇਵੇ ਵਰ ਅਪਰ ਅਪਾਰ। ਨਾ ਕੋਈ ਸੂਰਜ ਨਾ ਕੋਈ ਚੰਨਿਆ, ਧਰਤ ਧਵਲ ਨਾ ਕੋਈ ਸਹਾਰ। ਜਲ ਬਿੰਬ ਕਵਣ ਬੇੜਾ ਰਿਹਾ ਬੰਨ੍ਹਿਆ, ਦੇਵਣਹਾਰ ਕਵਣ ਅਧਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਸਤ ਬ੍ਰਹਮੇ ਦੇਵੇ ਦਸਤ, ਲੱਖ ਚੁਰਾਸੀ ਲਏ ਕਰੇ ਕਰਾਏ ਪਸਾਰ। ਕਵਣ ਵਸਤ ਹਰਿ ਝੋਲੀ ਪਾਈ, ਬ੍ਰਹਮੇ ਖ਼ੁਸ਼ੀ ਮਨਾਈ। ਕਾਇਆ ਡੋਲੀ ਦਏ ਬਣਾਈ, ਪੰਜ ਤਤ ਦਏ ਜਣਾਈ, ਹੌਲੀ ਹੌਲੀ ਹੋਏ ਜਣਾਈ, ਸ਼ਬਦ ਸ਼ਬਦੀ ਵਿਚ ਰਖਾਈ, ਨਿਰਮਲ ਜੋਤ ਕਰੇ ਰੁਸ਼ਨਾਈ, ਚੇਤਨ ਚੇਤਨ ਰੂਪ ਅਖਵਾਈਆ। ਵੇਖਣ ਵੇਖ ਰਹੇ ਥਾਉਂ ਥਾਈਂ, ਵੇਖਣਹਾਰਾ ਦਿਸ ਨਾ ਆਈਆ। ਪਕੜ ਉਠਾਏ ਫੜ ਫੜ ਬਾਹੀਂ, ਬ੍ਰਹਮਾ ਚਤਰਭੁਜ ਦਇਆ ਕਮਾਈਆ। ਦੇਵਣਹਾਰਾ ਠੰਢੀਆਂ ਛਾਂਈ, ਅੰਮ੍ਰਿਤ ਆਤਮ ਧਾਰ ਇਕ ਵਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣਾ ਦਿਤਾ ਵਰ, ਬ੍ਰਹਮੇ ਬ੍ਰਹਮ ਭੰਡਾਰਾ ਦਿਤਾ ਭਰ, ਬ੍ਰਹਮ ਭਿਛਿਆ ਪੁਰਖ ਅਬਿਨਾਸ਼ੀ ਕਰ ਕਰ ਇਛਿਆ, ਆਪਣੀ ਵਸਤ ਸਾਚੀ ਦਾਤ ਵਡ ਕਰਾਮਾਤ ਇਕ ਸੁਗ਼ਾਤ ਝੋਲੀ ਪਾਈਆ। ਕਵਣ ਵਰ ਕਵਣ ਵਰਨ, ਦੀਆ ਹਰਿ ਭਗਵੰਤ। ਕਵਣ ਰੂਪ ਕਵਣ ਰੰਗ ਕਵਣ ਧਾਮ ਭੂਮਿਕਾ ਅਸਥਾਨ, ਬ੍ਰਹਮੇ ਮੰਗੀ ਸਾਚੀ ਮੰਗ। ਕਵਣ ਰਾਮ ਕਵਣ ਸ਼ਾਮ, ਕਵਣ ਦੇਵੇ ਸਾਚਾ ਤਾਮ, ਕੱਟਣਹਾਰਾ ਭੁੱਖ ਨੰਗ। ਕਵਣ ਆਤਮ ਦਿਤਾ ਏਕਾ ਜਾਮ, ਸਚ ਦਵਾਰਾ ਗਿਆ ਲੰਘ। ਜੋਤੀ ਜੋਤ ਸਰੂਪ ਹਰਿ, ਬ੍ਰਹਮੇ ਦਿਤਾ ਇਕ ਵਰ, ਕਰਮ ਧਰਮ ਜਰਮ ਨਾ ਕੋਇ ਅੰਗ।
ਪਾਰਬ੍ਰਹਮ ਪ੍ਰਭ ਏਕ ਹੈ, ਏਕਾ ਰੰਗ ਸਮਾਏ। ਲੱਖ ਚੁਰਾਸੀ ਸਾਚੀ ਟੇਕ ਹੈ, ਆਪਣੀ ਆਪ ਰਖਾਏ। ਪੰਚਮ ਤਤ ਕਾਇਆ ਬੁੱਤ ਰਿਹਾ ਵੇਖ ਹੈ, ਆਪਣਾ ਨੂਰ ਉਪਾਏ। ਆਪੇ ਲਿਖਣਹਾਰਾ ਲੇਖ ਹੈ, ਲਿਖਤ ਲਿਲਾਟੀ ਲੇਖ ਲਿਖਾਏ। ਪਾਰਬ੍ਰਹਮ ਬ੍ਰਹਮ ਆਪੇ ਰਿਹਾ ਵੇਖ ਹੈ, ਵੇਖਣਹਾਰਾ ਦਿਸ ਨਾ ਆਏ। ਜੋਤੀ ਨੂਰ ਪਿਆ ਜੰਮ ਹੈ, ਸ਼ਬਦ ਸਿੰਘਾਸਣ ਡੇਰਾ ਲਾਏ। ਨਾ ਫਿਰਨਾ ਤ੍ਰਿਸ਼ਨਾ ਵਾਸਨਾ, ਆਲਸ ਨਿੰਦਰਾ ਵਿਚ ਨਾ ਆਏ। ਜੋਤੀ ਨੂਰ ਇਕ ਪਰਕਾਸ਼ਨਾ, ਧੁਨ ਸ਼ਬਦੀ ਸੰਗ ਰਲਾਏ। ਦਰ ਘਰ ਏਕਾ ਰੱਖੇ ਵਾਸਨਾ, ਵਾਸ ਨਿਵਾਸਾ ਸਾਚੀ ਥਾਏਂ। ਪੁਰਖ ਪੁਰਖੋਤਮ ਇਕ ਪਰਭਾਸਨਾ, ਭਰਮ ਭੁਲੇਖਾ ਕੋਇ ਨਾ ਪਾਏ। ਹਰਿ ਹਰਿ ਹੋਏ ਦਾਸੀ ਦਾਸਨਾ, ਦਾਸੀ ਦਾਸ ਆਪ ਅਖਵਾਏ। ਵੇਖ ਵਖਾਏ ਪ੍ਰਿਥਮੀ ਆਕਾਸ਼ਨਾ, ਅੰਧ ਅੰਧਿਆਰ ਨਾ ਨਜ਼ਰੀ ਆਏ। ਸਾਚੇ ਮੰਡਲ ਪਾਵੇ ਰਾਸਨਾ, ਸਚ ਸਮਗਰੀ ਇਕ ਰਖਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ
ਕਰ, ਆਤਮ ਬ੍ਰਹਮ ਕਾਇਆ ਕਾਅਬਾ ਦਏ ਜਰਮ, ਅੰਸਾ ਬੰਸਾ ਆਪ ਅਖਵਾਏ। ਅੰਸ ਬੰਸ ਹਰਿ ਰਘੁਨਾਥ, ਬਣਾਏ ਸ੍ਰਿਸ਼ਟ ਸਬਾਈਆ। ਆਪ ਰਖਾਏ ਆਪਣਾ ਸਾਥ, ਵਿਛੜ ਕਦੇ ਨਾ ਜਾਈਆ। ਸਗਲ ਵਸੂਰੇ ਜਾਇਣ ਲਾਥ, ਦਰਸ ਦਰਸ਼ਨ ਪਾਈਆ। ਕਥਾ ਕਥਨੀ ਚਲੇ ਗਾਥ, ਕੱਥ ਕੱਥ ਰਹੀ ਗਾਈਆ। ਨੱਕ ਮੂੰਹ ਨਾ ਦਿਸੇ ਹਾਥ, ਨਾ ਕੋਈ ਸੀਸ ਸੁਹਾਈਆ। ਸੰਗ ਸੁਹੇਲਾ ਤ੍ਰੈਲੋਕੀ ਨਾਥ, ਤ੍ਰੈਗੁਣ ਪਰੇ ਹਟਾਈਆ। ਇਕ ਵਖਾਏ ਸਾਚਾ ਰਾਥ, ਰਥ ਰਥਵਾਹੀ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਪਾਰਬ੍ਰਹਮ ਬ੍ਰਹਮ ਇਕ ਦਰ, ਘਰ ਸਾਚਾ ਬੰਕ ਸੁਹਾਈਆ। ਅੰਸਾ ਬੰਸਾ, ਪਾਰਬ੍ਰਹਮ ਬ੍ਰਹਮ ਰੂਪ ਸਮਾਇਆ। ਏਕੰਕਾਰਾ ਹੋਏ ਸਹੰਸਾ, ਗੁਣ ਸਹਿੰਸਾ ਵੇਖ ਵਖਾਇਆ। ਪੰਚਮ ਧਾੜ ਨੇੜ ਨਾ ਆਏ ਕੰਸਾ, ਦੁਸ਼ਟ ਹੰਕਾਰੀ ਮਾਰ ਮੁਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਬ੍ਰਹਮ ਬ੍ਰਹਮ ਰੂਪ ਸਮਾਇਆ। ਬ੍ਰਹਮ ਜਣਾਈ ਹਰਿ ਦਰ, ਵੱਜੇ ਢੋਲ ਮਰਦੰਗਿਆ। ਇਕ ਵਖਾਏ ਸਚ ਘਰ, ਦੇਵੇ ਦਾਨ ਦਾਤਾ ਮੂੰਹੋਂ ਮੰਗਿਆ। ਆਪਣੀ ਕਿਰਪਾ ਆਪੇ ਕਰ, ਆਪ ਆਪਣੀ ਰੰਗਣ ਰੰਗਿਆ। ਨੌ ਦਵਾਰੇ ਬੰਦ ਕਰ, ਸਾਚੇ ਮੰਦਰ ਆਪ ਬਹਾਏ ਸ਼ਬਦ ਸਰੂਪੀ ਇਕ ਪਲੰਘਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਰਨ ਕਵਲ ਇਕ ਨੁਹਾਵਣ ਸਾਚਾ ਨੁਹਾਏ, ਸੀਤਲ ਧਾਰਾ ਸੀਸ ਵਹਾਏ, ਅੰਮ੍ਰਿਤ ਆਤਮ ਗੰਗਿਆ। ਬ੍ਰਹਮ ਰੂਪ ਅਥਾਹ, ਪ੍ਰਭ ਹੱਥ ਵਡਿਆਈਆ। ਵੇਖ ਵਖਾਏ ਬੇਪਰਵਾਹ, ਭੇਵ ਨਾ ਜਾਣੇ ਰਾਈਆ। ਇਕ ਜਪਾਏ ਆਪਣਾ ਨਾਂ, ਦੂਸਰ ਕੋਇ ਦਿਸ ਨਾ ਆਈਆ। ਆਪੇ ਪਿਤਾ ਆਪੇ ਮਾਂ, ਪਿਤਾ ਪੂਤ ਆਪ ਅਖਵਾਈਆ। ਨਾ ਕੋਈ ਦੀਸੇ ਭੈਣ ਭਰਾ, ਸਾਕ ਸੱਜਣ ਕੋਈ ਨਾ ਗਾਏ ਬੱਤੀ ਦੰਦ, ਜਗਤ ਭਾਰ ਨਾ ਕੰਧ ਉਠਾਈਆ। ਗੀਤ ਗੋਬਿੰਦਾ ਸੁਹਾਗੀ ਛੰਦਾ, ਇਕ ਉਪਜਾਏ ਪਰਮਾਨੰਦਾ, ਨਿਜਾਨੰਦ ਨਿਜ ਘਰ ਰੂਪ ਵਖਾਈਆ। ਪਾਰਬ੍ਰਹਮ ਸਦਾ ਬਖ਼ਸ਼ੰਦ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬ੍ਰਹਮ ਬ੍ਰਹਮ ਕਰੇ ਜਣਾਈਆ। ਬ੍ਰਹਮ ਜਣਾਈ ਬੋਧ ਅਗਾਧ, ਅਲਖ ਅਗੋਚਰ ਅਗੰਮਾ। ਆਪ ਆਪਣਾ ਬੈਠਾ ਸਾਧ, ਮਿਟਾਈ ਤਾਮਸ ਤਮ੍ਹਾ। ਏਕਾ ਸੁਣੇ ਅਨਾਦੀ ਅਨਾਦ, ਹਰਿ ਹਰਿ ਨਾਮਾ ਨਮਾ। ਸਾਚਾ ਦਰਸ਼ਨ ਮਾਧਵ ਮਾਧ, ਵੇਖ ਵਖਾਏ ਕਾਇਆ ਚੰਮਾ। ਖੋਜ ਖੁਜਾਏ ਲੋਕ ਬ੍ਰਹਿਮਾਦ, ਹਰਿ ਹਰਿ ਖੇਲ ਬਿਨ ਬਿਨ ਥੰਮ੍ਹਾ। ਨਾ ਕੋਈ ਵਾਦ ਜਗਤ ਵਿਵਾਦ, ਰਸਨ ਨਾ ਗਾਏ ਦਮ ਦਮਾ। ਆਪ ਆਪਣਾ ਘਰ ਲਿਆ ਲਾਧ, ਪੁਰਖ ਅਬਿਨਾਸ਼ੀ ਦਿਤੀ ਦਾਦ, ਬ੍ਰਹਮ ਬ੍ਰਹਮ ਸਰੂਪੀ ਆਪੇ ਜੰਮਾ। ਬ੍ਰਹਮ ਭੇਦ ਅਭੇਦ ਹੈ, ਜਾਣੇ ਜਾਨਣਹਾਰ। ਜੀਵ ਅਛਲ ਅਛੇਦ ਹੈ, ਖੇਲੇ ਖੇਲ ਵਿਚ ਸੰਸਾਰ। ਲਿਖ ਲਿਖ ਥੱਕੇ ਵੇਦ ਕਿਤੇਬ ਹੈ, ਪੁਰਾਨ ਅਠਾਰਾਂ ਰਹੇ ਪੁਕਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੀਵ ਜੀਵਤ ਲਏ ਉਧਾਰ। ਜੀਵ ਇਛਿਆ ਜਗਤ ਹੈ, ਜਗਤ ਮੂਲ ਸਨਬੰਧ। ਕਾਇਆ ਮਾਟੀ ਪੰਜ ਤਤ ਹੈ, ਦੂਈ ਦਵੈਤੀ ਭਰਮਾਂ ਕੰਧ। ਮਨ ਮਨੂਆ ਜਾਣੇ ਲਖਤ ਹੈ, ਵਿਕਾਰ ਹੰਕਾਰੀ ਏਕਾ ਜੰਦ। ਇਕ ਵਿਛੋੜਾ ਆਤਮ ਸ਼ਕਤ ਹੈ, ਨਿਜ ਘਰ ਨਾ ਪਾਏ ਅਨੰਦ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੀਵ ਉਪਾਏ ਜਗਤ ਜੁਗ ਜੋਗ ਜੁਗਤ ਗੁਣੀ ਗਹਿੰਦ। ਜੀਵ ਜਹਾਨਾਂ ਧੰਦਿਆ, ਦਿਵਸ ਰੈਣੀ ਕਾਰ। ਮੋਹ ਮਾਇਆ ਮਮਤਾ ਫੰਦਿਆ, ਮਿਲਿਆ ਮੇਲ ਨਾ ਮੀਤ ਮੁਰਾਰ। ਕਾਮ ਕਰੋਧ ਹੰਕਾਰਾ ਅੰਧਿਆ, ਤਨ ਮੰਦਰ ਧੂੰਆਂਧਾਰ। ਬਜਰ ਕਪਾਟੀ ਵੱਜਾ ਜੰਦਿਆ, ਨਾ ਕੋਈ ਖੋਲ੍ਹੇ ਬੰਦ ਕਿਵਾੜ। ਨਾ ਕੋਈ ਪਰਭਾਤੀ ਸੰਧਿਆ, ਨਾਤਾ ਲੱਗਾ ਪੰਚਮ
ਧਾੜ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੀਵਤ ਜੀਵ ਜਗਤ ਲਾਏ ਵਿਵਹਾਰ। ਜਗਤ ਵਿਹਾਰਾ ਜੀਵ ਜਨ, ਜਾਗਰਤ ਦਿਸ਼ਾ ਵਖਾਈਆ। ਨਾਮ ਨਗਾਰਾ ਨਾ ਚੋਟ ਤਨ, ਸਾਕਤ ਇਕ ਅਖਵਾਈਆ। ਭਾਂਡਾ ਭਰਮ ਕਾਇਆ ਤਨ, ਮਨ ਹੱਠ ਰਿਹਾ ਕਮਾਈਆ। ਦੋਹਾਂ ਵਿਛੋੜਾ ਖਿਨ ਖਿਨ, ਏਕਾ ਦੂਜਾ ਭਉ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪੇ ਦੇਵਣਹਾਰਾ ਡੰਨ, ਆਪੇ ਬੇੜਾ ਦੇਵੇ ਬੰਨ੍ਹ, ਕਾਇਆ ਮੰਦਰ ਸਾਚੇ ਤਨ, ਏਕਾ ਏਕ ਏਕ ਬਣਤ ਬਣਾਈਆ। ਤਨ ਯਾਤਰਾ ਜਗਤ ਹੈ, ਜੀਵ ਜੰਤ ਕਰਨ। ਲੇਖ ਲਿਖਾਇਆ ਵੇਦ ਸ਼ਾਸਤਰਾ, ਮੁਨੀ ਮੁਨੀਸ਼ਰ ਭਿੰਨ ਭਿੰਨ। ਚਰਨ ਚਰਨੋਦਕ ਹਰਿ ਹਰਿ ਕਮਲਾਪਾਤਰਾ, ਲੇਖੇ ਲਾਏ ਤੀਰਥ ਜਾਏ ਛਿੰਨ ਛਿੰਨ। ਜੋਤੀ ਜੋਤ ਸਰੂਪ ਹਰਿ, ਆਤਮ ਸਵਾਸ ਵੇਖ ਵਿਖਾਸ, ਲੇਖਾ ਲਿਖੇ ਗਿਣ ਗਿਣ ਗਿਣ।
੧੮ ਮੱਘਰ ੨੦੧੩ ਬਿਕ੍ਰਮੀ ਕੁਰੂਕੁਸ਼ੇਤਰ
ਹਰਿ ਸ਼ਬਦ ਤ੍ਰੈਲੋਕੀ ਨਾਥ, ਜੁਗ ਜੁਗ ਬਣਤ ਬਣਾਇੰਦਾ। ਜੁਗ ਜੁਗ ਨਿਭਾਏ ਆਪਣਾ ਸਾਥ, ਸਤਿਜੁਗ ਦੁਆਪਰ ਤ੍ਰੇਤਾ ਵੇਖ ਵਖਾਇੰਦਾ। ਰਾਮ ਰਮਈਆ ਆਪ ਰਘੁਨਾਥ, ਰਾਵਣ ਲੰਕਾ ਗੜ੍ਹ ਹੰਕਾਰ ਆਪ ਤੁੜਾਇੰਦਾ। ਕਾਹਨ ਘਨਈਆ ਕ੍ਰਿਸ਼ਨ ਮੁਰਾਰ, ਦੁਆਪਰ ਅੰਤ ਰੇਖ ਮਿਟਾਇੰਦਾ। ਇਕ ਵਹਾਈ ਮਾਤ ਨਈਆ, ਅਠਾਰਾਂ ਅਖਸ਼ੂਹਣੀ ਨਾਮ ਰਖਾਇੰਦਾ। ਇਕ ਅਖਸ਼ੂਹਣੀ ਭੇਵ ਖੁਲ੍ਹਈਆ, ਲੱਖ ਚੁਰਾਸੀ ਗਣਤ ਗਿਣਾਇੰਦਾ। ਪੰਚਮ ਰਾਜਾ ਪੰਚਮ ਤਾਜਾ ਪੰਚਮ ਰੱਖੇ ਆਪੇ ਲਾਜਾ, ਪੰਚਮ ਮੋਰ ਮੁਕਟ ਸੁਹਾਇੰਦਾ। ਆਪ ਰਚਾਇਆ ਆਪਣਾ ਕਾਜਾ, ਨਾ ਕੋਈ ਜਾਣੇ ਰਾਜਨ ਰਾਜਾ, ਜੀਵ ਹੰਕਾਰੀ ਕਰ ਵਿਚਾਰੀ ਅੰਤਮ ਅੰਤ ਮਿਟਾਇੰਦਾ। ਮਹਾਂਸਾਰਥੀ ਪਾਵੇ ਸਾਰੀ, ਰਥ ਰਥਵਾਹੀ ਆਪ ਮੁਰਾਰੀ, ਅਰਜਨ ਰੀਤਾ ਨਾਮ ਗੀਤਾ ਪਤਤ ਪੁਨੀਤਾ ਏਕਾ ਏਕ ਸੁਣਾਇੰਦਾ। ਚਰਨ ਕਵਲ ਰਖਾਏ ਇਕ ਪ੍ਰੀਤਾ, ਸ੍ਰਿਸ਼ਟ ਸਬਾਈ ਆਪੇ ਜੀਤਾ, ਤੀਰ ਕਮਾਨ ਆਪ ਉਠਾਇੰਦਾ। ਵੇਖ ਵਖਾਣੇ ਹਸਤ ਕੀਟਾ, ਨਾ ਕੋਈ ਜਾਣੇ ਕੌੜਾ ਮੀਠ, ਰੂਪ ਵਰਾਟੀ ਇਕ ਅਨਡੀਠਾ ਆਪਣਾ ਆਪ ਵਖਾਇੰਦਾ। ਜੀਵ ਜੰਤ ਹਰਿ ਪੀਸਨ ਪੀਠਾ, ਪਰਗਟ ਹੋਏ ਹਰਿ ਬੀਠਲ ਬੀਠਾ, ਮੋਹਣ ਮਾਧਵ ਨਾਮ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਜੁਗ ਜੁਗ ਆਪਣੀ ਜੋਤ ਧਰ, ਲੱਖ ਚੁਰਾਸੀ ਆਪ ਉਪਾਏ ਆਪੇ ਮੇਟ ਮਿਟਾਇੰਦਾ। ਦੁਆਪਰ ਦੋਆ ਧਾਰ, ਦੋਵੇਂ ਰੰਗ ਵਖਾਇੰਦਾ। ਆਪੇ ਹੋਏ ਕ੍ਰਿਸ਼ਨ ਮੁਰਾਰ, ਨਾਮ ਬੰਸਰੀ ਇਕ ਵਜਾਇੰਦਾ। ਗੋਪੀ ਕਾਹਨਾ ਤਨ ਸ਼ਿੰਗਾਰੀ, ਬੈਨ ਮੁਕਟ ਸਾਚੇ ਕੁੰਡਲ ਮੂੰਡ ਵਖਾਇੰਦਾ। ਨਾਦ ਤਰਾਨਾ ਇਕ ਅਪਾਰ, ਜਨ ਭਗਤਾਂ ਆਤਮ ਅੰਦਰ ਇਕ ਵਖਾਇੰਦਾ। ਸਚ ਨਿਸ਼ਾਨਾ ਮਾਰੇ ਮਾਰ, ਤਤ ਸਤਿ ਵਿਚ ਸਮਾਇੰਦਾ। ਦੋਹਾਂ ਮੇਲਾ ਇਕ ਦਵਾਰ, ਦੋਵੇਂ ਧਾਰ ਵਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲੋਕਮਾਤ ਕਰ ਅਕਾਰ, ਜਗਤ ਰੀਤੀ ਏਕਾ ਏਕ ਵਖਾਇੰਦਾ। ਜਗਤ ਰੀਤੀ ਰਾਜਨ ਰਾਜ, ਆਪਣੀ ਆਪ ਚਲਾਈਆ। ਕੌਰੋ ਬਖ਼ਸ਼ੇ ਤਾਮਸ ਤਾਮ, ਤਾਮਸ ਤ੍ਰਿਸ਼ਨਾ ਅੱਗ ਵਧਾਈਆ। ਪੰਚ ਜਣਾਏ ਸਵਾਸ ਸਵਾਸ, ਆਪਣਾ ਨਾਮ ਜਪਾਈਆ। ਅੱਠੇ ਪਹਿਰ ਰਹੇ ਪਾਸ, ਵਿਛੜ ਕਦੇ ਨਾ ਜਾਈਆ। ਸਦਾ ਸੁਹੇਲਾ ਪ੍ਰਿਥਮੀ ਆਕਾਸ਼, ਦਰਬਾਸ਼ਾ ਮਾਣ ਗਵਾਈਆ। ਨਿਰਧਨ ਹਰਿ ਪੂਰ ਕਰਾਏ ਆਸ, ਸਰਧਨ ਰੂਪ
ਸਮਾਈਆ। ਆਪੇ ਪਾਵੇ ਸਾਚੀ ਰਾਸ, ਨਟ ਨਟੂਆ ਨਾਮ ਰਖਾਈਆ। ਭਗਤ ਸੁਹੇਲਾ ਹੋਇਆ ਦਾਸ, ਬਿਪਰ ਸੁਦਾਮਾ ਗਲੇ ਲਗਾਈਆ। ਦਰੋਪਦ ਮੇਲਾ ਸਰਬ ਗੁਣਤਾਸ, ਹਰਿ ਅੰਗੀ ਅੰਗ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪ ਉਪਾਏ, ਆਪੇ ਦਏ ਮਿਟਾਈਆ। ਜੁਗ ਦੁਆਪਰ ਅੰਤ ਕਰ, ਯੁਜਰ ਦਏ ਦੁਹਾਈਆ। ਵੇਦ ਅਥਰਬਣ ਮਾਤ ਧਰ, ਕਲਜੁਗ ਕਰੇ ਕੁੜਮਾਈਆ। ਆਪ ਆਪਣੀ ਖੇਲ ਕਰ, ਬੈਠਾ ਕਲਾ ਛੁਪਾਈਆ। ਜੀਵ ਜੰਤ ਰਾਏ ਧਰਮ ਦੀ ਜੇਲ੍ਹ ਧਰ, ਕੁੰਡਾ ਬੈਠਾ ਲਾਈਆ। ਪੰਚਮ ਪੰਚਾਂ ਮੇਲ ਕਰ, ਰਾਜ ਯੁਧਿਸ਼ਟਰ ਯੋਗ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਏਕ ਬਚਨ ਅਲਾਈਆ। ਭਗਤ ਯੁਧਿਸ਼ਟਰ ਹਰਿ ਦਵਾਰ, ਦੋਏ ਜੋੜ ਕਰੇ ਨਿਮਸਕਾਰਿਆ। ਅੰਤਮ ਮੇਲਾ ਕਵਣ ਦਵਾਰ, ਦਰ ਘਰ ਸਾਚੇ ਆਪ ਪੁਕਾਰਿਆ। ਖੇਲੇ ਖੇਲ ਵਿਚ ਸੰਸਾਰ, ਹਰਿ ਕਾਹਨਾ ਕ੍ਰਿਸ਼ਨ ਮੁਰਾਰਿਆ। ਭਗਤ ਸੁਹੇਲਾ ਦੂਜੀ ਵਾਰ, ਆਏ ਵਿਚ ਸੰਸਾਰਿਆ। ਕਲਜੁਗ ਵੇਲਾ ਵਕਤ ਵਿਚਾਰ, ਨਿਹਕਲੰਕ ਲਏ ਅਵਤਾਰਿਆ। ਸ਼ਬਦ ਖੰਡਾ ਤੇਜ ਕਟਾਰ, ਮਾਰੀ ਜਾਏ ਵਾਰੋ ਵਾਰਿਆ। ਨਾ ਕੋਈ ਜਾਣੇ ਆਰ ਪਾਰ, ਸਾਗਰ ਡੂੰਘਾ ਵਡ ਸੰਸਾਰਿਆ। ਤਿੱਖੀ ਆਪਣੀ ਧਾਰ, ਨਾ ਕੋਈ ਸਕੇ ਮਾਤ ਸਹਾਰਿਆ। ਬ੍ਰਹਮਾ ਸ਼ਿਵ ਦੇਵਤ ਸੁਰ ਰਹੇ ਵਿਚਾਰ, ਦੇਵੀ ਦੇਵਾ ਦੇਵ ਮਨਾ ਰਿਹਾ। ਲੱਖ ਚੁਰਾਸੀ ਵੇਖੇ ਚੜ੍ਹ ਚੜ੍ਹ ਸ਼ਬਦ ਘੋੜਾ, ਚਿੱਟਾ ਅਸਵ ਇਕ ਦੁੜਾ ਰਿਹਾ। ਪੂਤ ਸਪੂਤਾ ਬ੍ਰਹਿਮਣ ਗੌੜਾ, ਆਪ ਆਪਣਾ ਰੂਪ ਵਟਾ ਰਿਹਾ। ਧੁਰਦਰਗਾਹੀ ਆਇਆ ਦੌੜਾ, ਸ਼ਾਹੋ ਭੂਪ ਆਪ ਅਖਵਾ ਰਿਹਾ। ਕੋਈ ਨਾ ਜਾਣੇ ਲੰਮਾ ਚੌੜਾ, ਏਕਾ ਪੌੜਾ ਮਾਤ ਰਖਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਗਤ ਯੁਧਿਸ਼ਟਰ ਏਕਾ ਵਰ, ਰਸਨਾ ਕਥਨੀ ਸ਼ਬਦ ਗਿਆਨ ਚਰਨ ਧਿਆਨ ਵਖਾ ਰਿਹਾ। ਯੋਗ ਯੁਧਿਸ਼ਟਰ ਚਰਨ ਧਿਆਨਾ, ਆਪਣਾ ਆਪ ਬੰਧਾਇੰਦਾ। ਪੰਚਮ ਦੇਵੇ ਪੰਚ ਨਿਸ਼ਾਨਾ, ਪੰਚਮ ਵੇਖ ਵਖਾਇੰਦਾ। ਮਿਲੇ ਮੇਲ ਵਾਲੀ ਦੋ ਜਹਾਨਾਂ, ਆਪਣੇ ਅੰਕ ਲਿਖਾਇੰਦਾ। ਪੰਚਮ ਤਤ ਨਾ ਕੋਈ ਜਾਣੇ ਜੀਵ ਜੰਤ ਬਣ ਜੋਤੀ ਨੂਰ ਹਰਿ ਸਮਾਇੰਦਾ। ਜੋਤ ਸਰੂਪੀ ਕ੍ਰਿਸ਼ਨਾ ਕਾਹਨਾ, ਆਪਣੀ ਜੋਤ ਜਗਾਇੰਦਾ। ਨੌ ਖੰਡ ਪ੍ਰਿਥਮੀ ਹੋਏ ਸੁੰਞ ਮਸਾਣਾ, ਸੱਤਾਂ ਦੀਪਾਂ ਦੀਪਕ ਨਾ ਕੋਈ ਜਗਾਇੰਦਾ। ਪਾਰਬ੍ਰਹਮ ਬ੍ਰਹਮ ਗੁਣ ਨਿਧਾਨਾ, ਧਰਮ ਝੁਲਾਏ ਇਕ ਨਿਸ਼ਾਨਾ, ਸਾਚੀ ਰੰਗਣ ਰੰਗ ਚੜ੍ਹਾਇੰਦਾ। ਨਾ ਕੋਈ ਜਾਣੇ ਖਾਣਾ ਪੀਣ ਭੇਵ ਨਾ ਪਾਏ ਬੀਨਾ ਦਾਨਾ, ਹਵਨ ਪਵਨ ਨਾਮ ਅਹੂਤੀ ਸਚ ਸਮਗਰੀ ਨਾ ਕੋਈ ਰਖਾਇੰਦਾ। ਕਾਇਆ ਰਮਾਏ ਨਾ ਸਚ ਭਬੂਤੀ, ਜੀਵ ਜੰਤ ਹੋਏ ਅਧਭੂਤੀ, ਮਾਇਆ ਮਮਤਾ ਤਨ ਮਨ ਝੂਠੀ, ਤ੍ਰਿਸ਼ਨਾ ਤ੍ਰਿਪਤ ਨਾ ਕੋਈ ਕਰਾਇੰਦਾ। ਹੰਕਾਰੀ ਵਿਕਾਰੀ ਫੜੀ ਠੂਠੀ, ਬ੍ਰਹਮ ਵਿਦਿਆ ਗਈ ਰੂਠੀ, ਜਗਤ ਵਿਦਿਆ ਗੁਣ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਇਕ ਯੁਧਿਸ਼ਟਰ ਸਾਚਾ ਵਰ, ਆਪਣਾ ਆਪ ਦਵਾਇੰਦਾ। ਸਚ ਯੁਧਿਸ਼ਟਰ ਸਾਚਾ ਤਾਜ, ਆਪਣੇ ਸੀਸ ਟਿਕਾਈਆ। ਪਾਰਬ੍ਰਹਮ ਕਲ ਕਰੇ ਕਾਜ, ਸ਼ਬਦ ਸਰੂਪੀ ਮਾਰੇ ਆਵਾਜ਼, ਸੋਹੰ ਬਾਜ ਉਡਾਈਆ। ਪਰਗਟ ਹੋਏ ਦੇਸ ਮਾਝ, ਜਨ ਭਗਤਾਂ ਅੰਤਮ ਰੱਖੇ ਲਾਜ, ਜੁਗ ਜੁਗ ਜੋਤ ਜਗਾਈਆ। ਚਾਰੋਂ ਕੁੰਟ ਪੈਣੀ ਭਾਜ, ਨਾ ਕੋਈ ਰਾਜ ਰਾਜਾਨ ਸ਼ਾਹ ਸੁਲਤਾਨ ਕਰੇ ਕਰਾਏ ਆਪਣਾ ਕਾਜ, ਦਰ ਦਵਾਰ ਨਾ ਬੰਕ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਏਕਾ ਵੇਖੇ ਜਗਤ ਖੇਤਰ, ਖੇਲੇ ਖੇਲ ਮਹੀਨਾ ਚੇਤਰ, ਚੌਦਸ
ਚੌਦਸ ਚੌਦਾਂ ਰੰਗ ਵਟਾਈਆ। ਨਰ ਅਵਤਾਰੀ ਨਰ ਨਿਰੰਕਾਰ, ਜੁਗ ਜੁਗ ਜੋਤ ਜਗਾਇੰਦਾ। ਸ਼ਬਦ ਖੰਡਾ ਤੇਜ ਕਟਾਰ, ਸਾਚੇ ਤਨ ਆਪ ਸਜਾਇੰਦਾ। ਲੋਆਂ ਪੁਰੀਆਂ ਮਾਰੇ ਮਾਰ, ਨੌ ਖੰਡ ਪ੍ਰਿਥਮੀ ਆਪ ਹਿਲਾਇੰਦਾ। ਸਾਧ ਸੰਤ ਨਾ ਪਾਵੇ ਸਾਰ, ਜੀਵ ਜੰਤ ਸਰਬ ਕੁਰਲਾਇੰਦਾ। ਪੂਰਨ ਭਗਵੰਤ ਹਰਿ ਜੋਤ ਅਧਾਰ, ਜੋਤੀ ਸਭ ਦੇ ਅੰਦਰ ਟਿਕਾਇੰਦਾ। ਜਨ ਭਗਤਾਂ ਮੇਲਾ ਕੰਤ ਭਤਾਰ, ਨਰ ਨਾਰੀ ਰੂਪ ਵਟਾਇੰਦਾ। ਆਪੇ ਹੋਏ ਦਵਾਰ ਪਾਲ, ਦਰ ਦਵਾਰਕਾ ਨਾਉਂ ਰਖਾਇੰਦਾ। ਚਰਨ ਛੁਹਾਏ ਪਹਿਲੀ ਵਾਰ, ਸ੍ਰਿਸ਼ਟ ਸਬਾਈ ਮਾਰੇ ਮਾਰ, ਨਾ ਕੋਈ ਜਾਣੇ ਜੰਤ ਗਵਾਰ, ਭੇਵ ਅਭੇਦਾ ਅਛਲ ਅਛੇਦਾ, ਹੱਥ ਨਾ ਆਏ ਚਾਰੇ ਵੇਦਾ, ਜਗਤ ਕਿਤੇਬਾ ਦਿਸ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤ ਸਰੂਪੀ ਏਕਾ ਘਰ, ਕਲਜੁਗ ਤੇਰੀ ਅੰਤਮ ਵਰ, ਆਪਣਾ ਆਪ ਰਖਾਇੰਦਾ। ਕਲਜੁਗ ਤੇਰੀ ਅੰਤਮ ਵਾਰ, ਹਰਿ ਸਾਚੇ ਜੋਤ ਜਗਾਈਆ। ਕੁਰੂਕੁਸ਼ੇਤਰ ਸਿੰਮਤ ਵਿਚਾਰੀ, ਕਾਹਨਾ ਕ੍ਰਿਸ਼ਨਾ ਮੇਲ ਮਿਲਾਈਆ। ਅਰਜਨ ਜੋਧਾ ਹਰਿ ਸ਼ਬਦ ਖੰਡਾ ਖੰਡਾ ਬਲਕਾਰੀ, ਆਪਣੀ ਦੇਵੇ ਆਪ ਵਡਿਆਈਆ। ਰਥ ਰਥਵਾਹੀ ਨਰ ਨਿਰੰਕਾਰੀ, ਰਥ ਪੂਰਨ ਇਕ ਬਣਾਈਆ। ਉਪਰ ਰਿਹਾ ਕਰ ਸਵਾਰੀ, ਦਿਸ ਕਿਸੇ ਨਾ ਆਈਆ। ਇਕ ਗੀਤਾ ਅਠਾਰਾਂ ਧਿਆਏ ਲੇਖ ਲਿਖਾਰੀ, ਗਿਆਨ ਗੋਝ ਭੇਵ ਲਿਖਾਈਆ। ਕਲਜੁਗ ਤੇਰੀ ਅੰਤਮ ਵਾਰੀ, ਭਉ ਚੁਕਾਏ ਏਕਾ ਦੂਜ, ਏਕਾ ਰਚਨ ਰਿਹਾ ਰਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵੇਖਣ ਆਇਆ ਸਚ ਦਰ, ਰਾਏ ਧਰਮ ਰਿਹਾ ਪੁਕਾਰੀਆ। ਰਾਏ ਧਰਮ ਸੁਣ ਪੁਕਾਰ, ਪ੍ਰਭ ਆਪਣੀ ਕਲ ਕਲ ਧਾਰਿਆ। ਸੰਮਤ ਤੇਰਾਂ ਤੇਰੀ ਧਾਰ, ਆਈ ਅੰਤਮ ਵਾਰਿਆ। ਵੇਖ ਵਖਾਣੇ ਵਿਚ ਸੰਸਾਰ, ਚਾਰੋਂ ਕੁੰਟ ਚਾਰ ਦਿਵਾਰਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਖੇਲੇ ਖੇਲ ਅਪਰ ਅਪਾਰਿਆ। ਰਥ ਰਥਵਾਹੀ ਆਪ ਹਰਿ, ਕਾਇਆ ਰਥ ਚਲਾਇੰਦਾ। ਸ਼ਬਦ ਘੋੜਾ ਅੱਗੇ ਧਰ, ਸਾਚਾ ਜੋੜ ਜੁੜਾਇੰਦਾ। ਸ੍ਰਿਸ਼ਟ ਸਬਾਈ ਰਿਹਾ ਲੜ, ਰਸਨਾ ਤੀਰ ਨਿਰਾਲਾ ਇਕ ਚਲਾਇੰਦਾ। ਅਗੰਮ ਅਗੰਮਾ ਧਾਮ ਅਗੰਮੇ ਖੜ੍ਹ, ਆਪਣਾ ਵਾਰ ਕਰਾਇੰਦਾ। ਸ੍ਰਿਸ਼ਟ ਸਬਾਈ ਤੋੜੇ ਕਿਲ੍ਹਾ ਹੰਕਾਰੀ ਗੜ੍ਹ, ਦਿਸ ਕਿਸੇ ਨਾ ਆਇੰਦਾ। ਲੱਗੀ ਰਹਿਣ ਨਾ ਦੇਵੇ ਜੜ੍ਹ, ਤੀਰਥ ਤਟ ਨਾ ਕੋਈ ਵਖਾਇੰਦਾ। ਆਪ ਆਪਣਾ ਘਾੜਨ ਘੜ, ਘਟ ਘਟ ਰੂਪ ਸਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਰ ਸਰੋਵਰ ਤਟ ਕਿਨਾਰ ਨਾ ਕੋਈ ਮਾਤ ਦਿਸਾਇੰਦਾ। ਚਰਨ ਛੁਹਾਏ ਹਰਿ ਨਿਰੰਕਾਰੀ, ਆਪਣੀ ਦਇਆ ਕਮਾਈਆ। ਤੀਰਥ ਤਟ ਹੋਏ ਖੁਆਰੀ, ਨਾ ਕੋਈ ਮਾਤ ਸਹਾਈਆ। ਕਲਜੁਗ ਅੰਤਮ ਮਾਰੇ ਮਾਰੀ, ਮਾਰਨਹਾਰਾ ਆਪ ਅਖਵਾਈਆ। ਆਪੇ ਕਰਨ ਆਇਆ ਕਾਰੀ, ਕਾਰਜ ਆਪਣੇ ਹੱਥ ਰਖਾਈਆ। ਪੰਜ ਸਿਖ ਨਾਲ ਇਕ ਲਿਖਾਰੀ, ਅਚਰਜ ਲੀਲਾ ਆਪ ਰਚਾਈਆ। ਜੋਤ ਜਗਾਈ ਇਕ ਨਿਰੰਕਾਰੀ, ਆਸ ਆਪਣਾ ਆਸਣ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਕਲਜੁਗ ਤੇਰੀ ਅੰਤਮ ਵਰ, ਲੇਖ ਲਿਖਾਏ ਦਇਆ ਕਮਾਏ, ਨੌ ਖੰਡ ਪ੍ਰਿਥਮੀ ਆਪ ਹਿਲਾਏ, ਦੇਵੇ ਲੋਕਮਾਤ ਇਕ ਹੁਲਾਰੀਆ। ਕੁਰੂਕੁਸ਼ੇਤਰ ਚਰਨ ਛੁਹਾਇਆ, ਲੋਕਮਾਤ ਹੁਲਾਰਾ। ਸ੍ਰਿਸ਼ਟ ਸਬਾਈ ਖੇਤਰ ਇਕ ਬਣਾਇਆ, ਚਾਰੋਂ ਕੁੰਟ ਧੁੰਦੂਕਾਰਾ। ਨੇਤਰ ਨੈਣ ਕਿਸੇ ਦਿਸ ਨਾ ਆਇਆ, ਪਰਗਟ ਹੋਇਆ ਹਰਿ ਗਿਰਧਾਰਾ। ਸਾਕ ਸੱਜਣ ਸੈਣ ਕੋਈ ਦਿਸ ਨਾ ਆਇਆ, ਗੋਬਿੰਦ ਕਾਇਆ ਮੀਤ ਮੁਰਾਰਾ। ਗੁਰਸਿਖਾਂ ਹਿੱਸਾ ਇਕ
ਵੰਡਾਇਆ, ਸੋਹਣ ਚਰਨ ਦਵਾਰਾ। ਆਤਮ ਵਿਸਾ ਰਿਹਾ ਲੁਹਾਇਆ, ਚਰਨ ਵਖਾਏ ਇਕ ਸਰੋਵਰ ਇਕ ਦਵਾਰਾ। ਤ੍ਰਿਸ਼ਨਾ ਭੁੱਖਾ ਰਿਹਾ ਮਿਟਾਇਆ, ਰੂਪ ਅਨੂਪਾ ਹਰਿ ਗਿਰਧਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕ੍ਰਿਸ਼ਨ ਕ੍ਰਿਸ਼ਨਾ ਅਰਜਨ ਅਰਜਨਾ ਏਕਾ ਰੂਪ ਅਪਾਰਾ। ਧਾਮ ਸੁਭਾਗਾ ਹਰਿ ਚਰਨ ਲਾਗਾ, ਦੋ ਜੁਗ ਹੋਏ ਕੁੜਮਾਈਆ। ਜਨ ਭਗਤਾਂ ਧੋਵੇ ਦਰ ਦਰ ਘਰ ਘਰ ਦਾਗਾ, ਸੰਮਤ ਚੌਦਾਂ ਦਇਆ ਕਮਾਈਆ। ਮਨਮੁਖਾਂ ਆਤਮ ਲਾਏ ਆਗਾ, ਅਗਨ ਬਾਣ ਇਕ ਚਲਾਈਆ। ਆਪੇ ਸੋਇਆ ਆਪੇ ਜਾਗਾ, ਆਪ ਆਪਣੀ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਧਾਮ ਭੂਮਿਕਾ ਗੁਰ ਚਰਨ ਅਸਥਾਨ ਆਪੇ ਦਏ ਸੁਹਾਈਆ।