ਪੁਸਤਕਾਲਾਭਾਗ ੬

੨੫ ਮੱਘਰ ੨੦੧੩ ਬਿਕਰਮੀ ਤਾਰਾ ਸਿੰਘ ਦੇ ਗ੍ਰਹਿ ਪਿੰਡ ਚੰਬਲ ਜ਼ਿਲਾ ਅੰਮ੍ਰਿਤਸਰ

ਸਾਜਣ ਸਾਚਾ ਏਕ ਹੈ, ਸਤਿਗੁਰ ਮੀਤ ਮੁਰਾਰ। ਜੁਗ ਜੁਗ ਜਨ ਭਗਤਾਂ ਦੇਵੇ ਸਾਚੀ ਟੇਕ ਹੈ, ਚਰਨ ਕਵਲ ਪਿਆਰ। ਕਰਨਹਾਰਾ ਬੁਧ ਬਿਬੇਕ ਹੈ, ਅੰਮ੍ਰਿਤ ਆਤਮ ਸਾਚੀ ਧਾਰ। ਕਲਜੁਗ ਮਾਇਆ ਨਾ ਲਾਏ ਸੇਕ ਹੈ, ਸਾਚਾ ਸ਼ਬਦ ਕਰੇ ਆਹਾਰ। ਮਨਮਤੀ ਜੀਵ ਵੇਖਣ ਰਹੇ ਵੇਖ ਹੈ, ਭਰਮੇ ਭੁੱਲੇ ਭਰਮ ਗਵਾਰ। ਹਰਿਜਨ ਧੁਰ ਮਸਤਕ ਲੱਗੀ ਰੇਖ ਹੈ, ਪ੍ਰਭ ਮੇਲੇ ਮੇਲਣਹਾਰ। ਹਰਿ ਜੋਤੀ ਦਸ ਦਸਮੇਸ਼ ਹੈ, ਗੋਬਿੰਦ ਕਾਇਆ ਸ਼ਬਦ ਅਧਾਰ। ਆਪੇ ਹੋਏ ਧਾਰੀ ਕੇਸ ਹੈ, ਮੂੰਡ ਮੁੰਡਾਏ ਖੇਲ ਅਪਾਰ। ਨਰ ਨਰੇਸ਼ਾ ਹਰਿ ਨਿਰੰਕਾਰ ਹੈ, ਆਦਿਨ ਅੰਤਾ ਏਕੰਕਾਰ। ਦਰ ਦਵਾਰੇ ਬ੍ਰਹਮਾ ਵਿਸ਼ਨ ਮਹੇਸ਼ ਗਣੇਸ਼ ਹੈ, ਦਿਵਸ ਰੈਣ ਰਹੇ ਪੁਕਾਰ। ਜੋਤੀ ਜਾਮਾ ਹਰਿ ਹਰਿ ਭੇਖ ਹੈ, ਭੇਖਾਧਾਰੀ ਵਡ ਬਲਕਾਰ। ਲੱਖ ਚੁਰਾਸੀ ਲਿਖਣਹਾਰਾ ਲੇਖ ਹੈ, ਅੰਤਮ ਮੇਟੇ ਮੇਟਣਹਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਸਾਜਣ ਮੀਤ ਮੁਰਾਰ। ਹਰਿ ਮੀਤ ਮੁਰਾਰਾ ਸੱਜਣਾ, ਹਰਿਜਨ ਮੇਲ ਮਿਲਾਏ। ਚਰਨ ਧੂੜ ਕਰਾਏ ਸਾਚਾ ਮਜਨਾ, ਦੁਰਮਤ ਮੈਲ ਗਵਾਏ। ਆਪੇ ਹੋਏ ਪੜਦਾ ਕੱਜਨਾ, ਸ਼ਬਦ ਦੁਸ਼ਾਲਾ ਉਪਰ ਪਾਏ। ਸਚ ਨਗਾਰਾ ਏਕਾ ਵੱਜਣਾ, ਪੰਚ ਵਿਕਾਰਾ ਦਏ ਦੁਹਾਏ। ਮਾਟੀ ਭਾਂਡਾ ਅੰਤਮ ਭੱਜਣਾ, ਥਿਰ ਰਹਿਣ ਕੋਈ

ਨਾ ਪਾਏ। ਗੁਰਮੁਖ ਵਿਰਲੇ ਅੰਮ੍ਰਿਤ ਆਤਮ ਪੀ ਪੀ ਰੱਜਣਾ, ਹਰਿ ਦਰਸ਼ਨ ਨੇਤਰ ਪਾਏ। ਮਨਮੁਖਾਂ ਡਰ ਡਰ ਦਰ ਤੋਂ ਭੱਜਣਾ, ਹਰਿ ਸਾਚਾ ਦਏ ਦੁਰਕਾਏ। ਰਾਏ ਧਰਮ ਦਵਾਰੇ ਗੱਜਣਾ, ਅੰਤਮ ਵੇਲੇ ਫੰਦ ਫੰਦਾਏ। ਕੋਈ ਨਾ ਰੱਖੇ ਕਿਸੇ ਲਜਨਾ, ਮਾਤ ਪਿਤ ਨਾ ਕੋਇ ਛੁਡਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਮੇਲਾ ਸਾਚੇ ਦਰ, ਸਾਚਾ ਮੇਲਾ ਸਹਿਜ ਸੁਭਾਏ। ਹਰਿ ਸਾਜਣ ਜਗਦੀਸ਼ ਹੈ, ਜੁਗ ਜੁਗ ਹੋਏ ਸਹਾਏ। ਨਾਮ ਝੁਲਾਏ ਸਾਚਾ ਸੀਸ ਹੈ, ਛਤਰ ਸ਼ਤਰੂ ਰੂਪ ਵਟਾਏ। ਲੱਖ ਚੁਰਾਸੀ ਮਾਇਆ ਮਮਤਾ ਪੀਸਣ ਰਿਹਾ ਪੀਸ ਹੈ, ਮਿਲੇ ਮੇਲ ਨਾ ਹਰਿ ਰਘੁਰਾਏ। ਅੰਤਮ ਮੇਲਾ ਬੀਸਾ ਬੀਸ ਹੈ, ਬੀਸ ਬੀਸੇ ਲਏ ਮਿਲਾਏ। ਗੁਰ ਮੰਤਰ ਰਾਗ ਛਤੀਸ ਹੈ, ਰਾਗ ਰਾਗਨੀ ਸੇਵਾ ਲਾਏ। ਏਕਾ ਨਾਉਂ ਕੁਰਾਨ ਹਦੀਸ ਹੈ, ਹਰਿ ਸਾਚੀ ਬਣਤ ਬਣਾਏ। ਖਾਣੀ ਬਾਣੀ ਇਕ ਇਕੀਸ ਹੈ, ਏਕਾ ਰੰਗਣ ਰੰਗ ਰੰਗਾਏ। ਵੇਦ ਪੁਰਾਨ ਸ਼ਾਹੋ ਸ਼ਾਬੀਸ ਹੈ, ਸ਼ਾਹ ਸੁਲਤਾਨ ਆਪ ਬਣਾਏ। ਨਾ ਕੋਈ ਗਾਏ ਦੰਦ ਬਤੀਸ ਹੈ, ਜਿਹਵਾ ਰਸਨ ਨਾ ਹਰਿ ਗੁਣ ਗਾਏ। ਜੁਗ ਜੁਗ ਕਰੇ ਨਾ ਕੋਈ ਰੀਸ ਹੈ, ਆਪ ਆਪਣੀ ਜੋਤ ਜਗਾਏ। ਰਾਜ ਰਾਜਾਨਾਂ ਖਾਲੀ ਖੀਸ ਹੈ, ਨਾਮ ਧਨ ਨਾ ਕੋਇ ਰਖਾਏ। ਲਹਿਣਾ ਦੇਣਾ ਅੰਤ ਉਨੀਸ ਹੈ, ਸੰਗ ਮੁਹੰਮਦ ਮੁਖ ਛੁਪਾਏ। ਬੀਸ ਬੀਸਾ ਹਰਿ ਜਗਦੀਸ ਹੈ, ਗੁਰਮੁਖ ਸਾਚੇ ਲਏ ਤਰਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਜਣ ਸਾਚੇ ਮੀਤ, ਆਪ ਵਖਾਏ ਆਪਣੀ ਰੀਤ, ਏਕਾ ਰਾਹ ਵਖਾਏ। ਗੁਰਮੁਖ ਸਾਜਨ ਸਾਚਾ ਰਾਹ, ਹਰਿ ਸਾਚਾ ਆਪ ਵਖਾਇੰਦਾ। ਸ਼ਬਦ ਸਰੂਪੀ ਬਣ ਮਲਾਹ, ਆਪੇ ਪਾਰ ਕਰਾਇੰਦਾ। ਇਕ ਜਪਾਏ ਸਾਚਾ ਨਾਂ, ਏਕਾ ਦੂਜਾ ਭੇਵ ਮਿਟਾਇੰਦਾ। ਆਪੇ ਪਿਤਾ ਆਪੇ ਮਾਂ, ਆਪ ਆਪਣੀ ਗੋਦ ਉਠਾਇੰਦਾ। ਸਦਾ ਸੁਹੇਲਾ ਦੇਵੇ ਠੰਢੀ ਛਾਂ, ਜਨ ਭਗਤਾਂ ਪੈਜ ਰਖਾਇੰਦਾ। ਲੱਖ ਚੁਰਾਸੀ ਦਰ ਦਰ ਘਰ ਘਰ ਉਡਣੇ ਕਾਂ, ਭੇਦ ਅਭੇਦਾ ਭੇਵ ਛੁਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਜਣ ਸਾਚਾ ਰੰਗ ਆਪਣਾ ਆਪ ਚੜ੍ਹਾਇੰਦਾ। ਗੁਰਮੁਖ ਸਾਜਣ ਰੰਗ ਅਪਾਰਾ, ਕਾਇਆ ਚੋਲੀ ਰੱਤੀਆ। ਮਿਲਿਆ ਮੇਲ ਹਰਿ ਕੰਤ ਭਤਾਰਾ, ਲੇਖਾ ਚੁੱਕਿਆ ਰਾਗਾਂ ਛੱਤੀਆ। ਨਿਰਮਲ ਜੋਤੀ ਕਰ ਉਜਿਆਰਾ, ਸਹਿੰਸਾ ਰੋਗ ਚੁਕਾਇਆ ਦੀਵਾ ਬੱਤੀਆ। ਆਤਮ ਭਰਿਆ ਨਾਮ ਭੰਡਾਰਾ, ਦਿਵਸ ਰੈਣ ਵਾ ਨਾ ਲੱਗੇ ਤਤੀਆ। ਦਰਸ ਦਿਖਾਏ ਅਗੰਮ ਅਪਾਰਾ, ਭੇਵ ਨਾ ਜਾਣੇ ਬੁਧ ਬੁਧ ਮਤੀਆ। ਏਕਾ ਰੂਪ ਏਕੰਕਾਰਾ, ਏਕਾ ਚਾੜ੍ਹੇ ਰੰਗ ਬਸੰਤੀਆ। ਅੰਮ੍ਰਿਤ ਆਤਮ ਦੇਵੇ ਠੰਢੀ ਧਾਰਾ, ਦਸਮ ਦਵਾਰੀ ਤਾਲ ਸੁਹੰਤੀਆ। ਸ਼ਬਦ ਸਿੰਘਾਸਣ ਅਪਰ ਅਪਾਰਾ, ਹਰਿ ਸਾਚਾ ਸੇਜ ਵਛੰਤੀਆ। ਆਪੇ ਖੋਲ੍ਹੇ ਬੰਦ ਕਿਵਾੜਾ, ਆਪੇ ਰਾਹ ਵਖੰਤੀਆ। ਮਨਮੁਖ ਭੁੱਲੇ ਨੌ ਦਵਾਰਾ, ਮਿਲੇ ਮੇਲ ਨਾ ਸਾਚਾ ਕੰਤੀਆ। ਜਨ ਭਗਤਾਂ ਕੱਢੇ ਹਰਿ ਪੰਚ ਵਿਕਾਰਾ, ਅੰਤ ਕਰੰਤੀਆ। ਮੇਟ ਮਿਟਾਏ ਧੁੰਦੂਕਾਰਾ, ਘਰ ਸਾਚਾ ਇਕ ਸੁਹੰਤੀਆ। ਚਤੁਰਭੁਜ ਹਰਿ ਜੋਤ ਅਧਾਰਾ, ਆਪ ਆਪਣਾ ਖੇਲ ਖਿਲੰਤੀਆ। ਗੁਰਮੁਖ ਉਠਾਏ ਭੁਜਾ ਪਸਾਰਾ, ਆਪ ਆਪਣਾ ਮੇਲ ਮਿਲੰਤੀਆ। ਜੋਤੀ ਸ਼ਬਦੀ ਏਕਾ ਧਾਰਾ, ਪੰਚਮ ਤਤ ਨਾ ਕੋਇ ਵਖੰਤੀਆ। ਵਰ ਘਰ ਪਾਇਆ ਪੁਰਖ ਅਪਾਰਾ, ਗੁਰਮੁਖ ਨਾਰੀ ਸਾਚਾ ਰੰਗ ਰਗੰਤੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸਾਜਨ ਗੁਰਦੇਵ ਏਕਾ ਏਕ ਅਖਵੰਤੀਆ। ਹਰਿ ਸਾਜਨ ਅਬਿਨਾਸ਼ੀ, ਆਦਿ ਅੰਤ ਉਧਾਰਿਆ। ਜਨ ਭਗਤਾਂ ਹੋਏ ਦਾਸਨ ਦਾਸੀ, ਦਾਸੀ ਦਾਸ ਆਪ ਅਖਵਾ

ਰਿਹਾ। ਨਿਜ ਘਰ ਆਤਮ ਰੱਖੇ ਵਾਸੀ, ਨਿਜ਼ਾਨੰਦ ਰੂਪ ਸਮਾ ਰਿਹਾ। ਭੇਵ ਖੁਲ੍ਹਾਏ ਪ੍ਰਿਥਮੀ ਆਕਾਸ਼ੀ, ਗਗਨ ਪਾਤਾਲਾਂ ਵੇਖ ਵਖਾ ਰਿਹਾ। ਆਪੇ ਜਾਣੇ ਮੰਡਲ ਰਾਸੀ, ਸਾਸ ਗਰਾਸ ਆਪ ਚਲਾ ਰਿਹਾ। ਸਾਚਾ ਮੇਲਾ ਹਰਿ ਗੁਣਤਾਸੀ, ਹਰਿ ਹਰਿ ਹਰਿਜਨ ਰੂਪ ਸਮਾ ਰਿਹਾ। ਸ਼ਬਦ ਵਸਤ ਗੁਰ ਸਾਚੇ ਦਾਸੀ, ਧੰਨ ਧੰਨਵੰਤ ਗੁਰਮੁਖਾਂ ਝੋਲੀ ਪਾ ਰਿਹਾ। ਪੰਚ ਵਿਕਾਰਾ ਕਰੇ ਨਾਸੀ, ਮਨ ਮਮਤਾ ਮੋਹ ਚੁਕਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸਾਜਨ ਸਾਚਾ ਸੰਗ ਸਗਲਾ ਸੰਗ ਨਿਭਾ ਰਿਹਾ। ਹਰਿ ਸਾਜਨ ਸਾਚਾ ਸੰਗ, ਜੁਗ ਜੁਗ ਆਪ ਰਖਾਇੰਦਾ। ਹਰਿਜਨ ਮੰਗੇ ਸਾਚੀ ਮੰਗ, ਪ੍ਰਭ ਸਾਚੀ ਭਿਛਿਆ ਪਾਇੰਦਾ। ਆਪੇ ਕੱਟਣਹਾਰਾ ਭੁੱਖ ਨੰਗ, ਅੰਮ੍ਰਿਤ ਧਾਰਾ ਗੰਗ ਵਹਾਇੰਦਾ। ਸ਼ਬਦ ਵਜਾਏ ਇਕ ਮਰਦੰਗ, ਰਾਗ ਅਨਾਦੀ ਗੀਤ ਸੁਣਾਇੰਦਾ। ਨੌ ਦਵਾਰੇ ਆਪੇ ਲੰਘ, ਆਤਮ ਕੁੰਡਾ ਲਾਹਿੰਦਾ। ਸ਼ਬਦ ਘੋੜੇ ਕਸਿਆ ਤੰਗ, ਬ੍ਰਹਿਮੰਡਾਂ ਖੋਜ ਖੁਜਾਇੰਦਾ। ਏਕਾ ਚਾਲ ਚਲੇ ਬੇਹੰਗ, ਬੇਹੰਗਮ ਰੂਪ ਦਿਸ ਨਾ ਆਇੰਦਾ। ਮਾਨਸ ਜਨਮ ਨਾ ਹੋਏ ਭੰਗ, ਜੋ ਜਨ ਚਰਨੀ ਸੀਸ ਨਿਵਾਇੰਦਾ। ਕਾਇਆ ਮਾਟੀ ਕਾਚੀ ਵੰਗ, ਅੰਤਮ ਭੰਨ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸਾਜਨ ਆਪ ਅਖਵਾਇੰਦਾ। ਹਰਿ ਸਾਜਨ ਸਾਚਾ ਸ਼ਾਹੋ ਹੈ, ਜੁਗ ਜੁਗ ਹੋਏ ਸਹਾਏ। ਆਪੇ ਦਾਤਾ ਬੇਪਰਵਾਹੋ ਹੈ, ਵਿਛੜੇ ਲਏ ਮਿਲਾਏ। ਕਰਨਹਾਰਾ ਸਚ ਨਿਆਉਂ ਹੈ, ਦਰ ਦਰਬਾਰਾ ਇਕ ਸੁਹਾਏ। ਅਗੰਮ ਅਗੰਮਾ ਵਸੇ ਅਗੰਮੜੇ ਥਾਉਂ ਹੈ, ਜਾਣੇ ਹਰਿ ਹਰ ਥਾਏਂ। ਹੱਡ ਮਾਸ ਨਾੜੀ ਨਾ ਕੋਈ ਚੰਮ ਚੰਮੜਾ ਨਾ ਕੋਈ ਪਿਤਾ ਮਾਉਂ ਹੈ, ਜੋਤ ਸਰੂਪੀ ਡਗਮਗਾਏ। ਨਗਰ ਖੇੜਾ ਨਾ ਕੋਈ ਸ਼ਹਿਰ ਗਰਾਉਂ ਹੈ, ਮਹੱਲ ਅਟੱਲ ਅਚੱਲ ਨਾ ਕੋਈ ਵੇਖ ਵਖਾਏ। ਹਰਿ ਸੰਤ ਸੁਹੇਲੇ ਆਪ ਉਠਾਏ ਫੜ ਫੜ ਬਾਹੋਂ ਹੈ, ਜੰਗਲ ਜੂਹ ਉਜਾੜ ਪਹਾੜ ਜਲ ਥਲ ਵੇਖ ਵਖਾਏ। ਏਕਾ ਏਕ ਜਪਾਏ ਸਾਚਾ ਨਾਉਂ ਹੈ, ਖਾਣੀ ਬਾਣੀ ਰਹੀ ਅਲਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਜਣ ਮੀਤ ਆਪ ਹੋ ਜਾਏ। ਸਾਜਣ ਸਾਚਾ ਸਾਖਿਆਤ, ਹਰਿ ਹਰਿ ਰੂਪ ਗੋਬਿੰਦ। ਗੁਰਮੁਖ ਬਣਾਏ ਪਾਰਜ਼ਾਤ, ਮਨਮੁਖ ਲਗਾਏ ਨਿੰਦ। ਜਨ ਭਗਤਾਂ ਦੇਵੇ ਸਾਚੀ ਦਾਤ, ਆਪ ਉਪਜਾਏ ਸਾਚੀ ਬਿੰਦ। ਹਰਿ ਹਰਿ ਨਾਉਂ ਸ਼ਬਦ ਵਡ ਕਰਾਮਾਤ, ਅੰਮ੍ਰਿਤ ਧਾਰਾ ਸਾਗਰ ਸਿੰਧ। ਨਾ ਕੋਈ ਜ਼ਾਤ ਨਾ ਕੋਈ ਪਾਤ, ਸਗਲ ਮਿਟਾਵਣਹਾਰਾ ਚਿੰਦ। ਪਾਰਬ੍ਰਹਮ ਅਬਿਨਾਸ਼ੀ ਪੁਰਖ ਬਿਧਾਤ, ਦਾਤਾ ਜੋਧਾ ਸੂਰਾ ਮਰਗਿੰਦ। ਕਲਜੁਗ ਮਿਟੇ ਰੈਣ ਅੰਧੇਰੀ ਰਾਤ, ਹਰਿ ਦਾਤਾ ਗੁਣੀ ਗਹਿੰਦ। ਲੱਖ ਚੁਰਾਸੀ ਅੰਦਰ ਬੈਠਾ ਵੇਖੇ ਮਾਰ ਝਾਤ, ਆਪੇ ਸਾਸ ਗਰਾਸ ਦੇਵਣਹਾਰਾ ਜਿੰਦ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸਾਜਣ ਸਦ ਬਖ਼ਸ਼ਿੰਦ। ਹਰਿ ਸਾਜਣ ਸਚ ਸੁਲਤਾਨ ਹੈ, ਵਾਲੀ ਦੋ ਜਹਾਨ। ਦੀਨ ਦਿਆਲਾ ਮਿਹਰਵਾਨ ਹੈ, ਗੁਰਮੁਖ ਸਾਚੇ ਕਰੇ ਪਛਾਣ। ਇਕ ਵਖਾਏ ਧਰਮ ਨਿਸ਼ਾਨ ਹੈ, ਨਾਮ ਸਰੂਪੀ ਪਾਏ ਆਣ। ਭਰਮੇ ਭੁੱਲੇ ਜੀਵ ਨਿਧਾਨ ਹੈ, ਮਿਲਿਆ ਮੇਲ ਨਾ ਹਰਿ ਭਗਵਾਨ। ਸੰਤ ਕੰਤ ਨਾ ਸਕੇ ਪਛਾਣ ਹੈ, ਮਾਇਆ ਮਮਤਾ ਹੋਈ ਗਲਤਾਨ। ਕਲਜੁਗ ਮਾਇਆ ਪਾਏ ਬੇਅੰਤ ਹੈ, ਨਾਲ ਰਲਾਏ ਪੰਜ ਸ਼ੈਤਾਨ। ਏਕਾ ਨਾਤਾ ਜੀਵ ਜੰਤ ਹੈ, ਗੁਣ ਪਾਇਆ ਨਾ ਗੁਣ ਨਿਧਾਨ। ਕਾਇਆ ਚੋਲੀ ਰੰਗ ਬਸੰਤ ਹੈ, ਕਾਲੀ ਕਮਲੀ ਬੇਪਛਾਣ। ਸਾਚੀ ਨਾਰੀ ਨਾ ਕੋਈ ਪਤ ਪਤਵੰਤ ਹੈ, ਸਤਿ ਧਰਮ ਹੋਏ ਵੈਰਾਨ। ਗੁਰਮੁਖ ਸਾਚਾ ਇਕ ਇਕੰਤ ਹੈ, ਹਰਿ ਚਰਨ ਕਵਲ ਧਿਆਨ। ਕਲਜੁਗ ਮਾਇਆ

ਪਾਏ ਬੇਅੰਤ ਹੈ, ਜੂਠਾ ਝੂਠਾ ਦੇਵੇ ਦਾਨ। ਹਰਿ ਦਾਤਾ ਗੁਣੀ ਗੁਣਵੰਤ ਹੈ, ਹਰ ਘਟ ਆਪੇ ਜਾਣੀ ਜਾਣ। ਜਨ ਭਗਤਾਂ ਇਕ ਸੁਣਾਏ ਸੁਹਾਗੀ ਛੰਤ ਹੈ, ਆਤਮਕ ਧੁੰਨ ਅਨਹਦ ਮਾਣ। ਤੁੱਟੇ ਨਾਤਾ ਮਾਇਆ ਮੋਹ ਪਰਪੰਚ ਹੈ, ਦਰਸ ਅਮੋਘਾ ਧੁਰ ਸੰਜੋਗਾ ਏਕਾ ਰੂਪ ਸਮਾਏ ਗੋਪੀ ਕਾਹਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸਾਜਨ ਲਏ ਮਾਤ ਪਛਾਣ। ਹਰਿ ਸਾਜਨ ਧੁਰ ਸੰਜੋਗ ਹੈ, ਆਪ ਆਪਣਾ ਆਪ ਰਖੰਦੜਾ। ਜਨ ਭਗਤਾਂ ਚੁਗਾਏ ਸਾਚੀ ਚੋਗ ਹੈ, ਰਸਨਾ ਨਾਮ ਵਖੰਦੜਾ। ਏਕਾ ਆਤਮ ਰਸ ਸਾਚਾ ਭੋਗ ਹੈ, ਨਿੱਜ ਆਤਮ ਆਪ ਚਖੰਦੜਾ। ਆਦਿ ਅੰਤ ਨਾ ਹੋਏ ਵਿਜੋਗ ਹੈ, ਚਰਨ ਧਿਆਨ ਇਕ ਰਖੰਦੜਾ। ਮਨਮਤੀ ਹਉਮੇ ਰੋਗ ਹੈ, ਅਗਨੀ ਭਾਅ ਇਕ ਲਗੰਦੜਾ। ਕਲਜੁਗ ਨਾਤਾ ਜੂਠਾ ਝੂਠਾ ਜੋਗ ਹੈ, ਸਾਚਾ ਜੋਗ ਨਾ ਕੋਈ ਕਮੰਦੜਾ। ਰਸ ਰਸਨਾ ਰਹੇ ਭੋਗ ਹੈ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਜਨ ਸਾਚਾ ਹਰਿ ਦਾਤਾਰ, ਦਾਨੀ ਦਾਤਾ ਆਪ ਅਖਵੰਦੜਾ। ਹਰਿ ਸਾਜਨ ਸਚ ਦਾਨੀਆ ਦੇਵਣਹਾਰ ਸੰਸਾਰ। ਗੁਰਮੁਖਾਂ ਆਤਮ ਅੰਤਰ ਦੇਵੇ ਅਨਹਦ ਬਾਣੀਆ, ਪੰਚਮ ਗਾਇਣ ਵਾਰੋ ਵਾਰ। ਆਪ ਸੁਣਾਏ ਆਪਣੀ ਅਕੱਥ ਕਹਾਣੀਆ, ਲਿਖ ਨਾ ਸਕੇ ਕੋਈ ਵਿਚ ਸੰਸਾਰ। ਗੁਰ ਪੀਰ ਕਰੇ ਪਛਾਨੀਆ, ਸਾਧ ਸੰਤ ਲਏ ਵਿਚਾਰ। ਆਪੇ ਹੋਏ ਜਾਣੀ ਜਾਣੀਆ, ਜਾਨਣਹਾਰ ਨਾ ਪਾਵੇ ਸਾਰ। ਜੋਧਾ ਸੂਰਾ ਹਰਿ ਬਲਵਾਨੀਆ, ਸ਼ਬਦ ਖੰਡਾ ਤੇਜ ਕਟਾਰ। ਪੰਚਮ ਨਾਮਾ ਪੰਚ ਪੰਚ ਨਿਸ਼ਾਨੀਆ, ਆਪ ਕਰਾਏ ਤਨ ਸ਼ਿੰਗਾਰ। ਆਪੇ ਜਾਣੇ ਆਪਣੀ ਆਨੀਆ, ਸਚ ਤਖ਼ਤ ਸੱਚੀ ਸਰਕਾਰ। ਗੁਰਮੁਖ ਬਣਾਏ ਸਾਚੀ ਰਾਣੀਆ, ਸੋਲਾਂ ਕਰੇ ਤਨ ਸ਼ਿੰਗਾਰ। ਪਲੰਘ ਰੰਗੀਲਾ ਇਕ ਵਖਾਨੀਆ, ਦਸਮ ਦਵਾਰੀ ਮਹੱਲ ਅਪਾਰ। ਫੂਲਨ ਸੇਜਾ ਇਕ ਵਿਛਾਨੀਆ, ਅੰਮ੍ਰਿਤ ਧਾਰਾ ਚਾਰ ਦਿਵਾਰ। ਅਨਹਦ ਅਨਾਹਦ ਗਾਏ ਸਾਚੀ ਬਾਣੀਆ, ਪੰਚਮ ਹੋਏ ਸੇਵਾਦਾਰ। ਸੁਣਨੇਹਾਰ ਪੁਰਖ ਸੁਲਤਾਨੀਆ, ਆਪੇ ਬੈਠਾ ਮੀਤ ਮੁਰਾਰ। ਗੁਰਮੁਖ ਸਾਚੇ ਸੰਤ ਸੁਹੇਲੇ ਏਕਾ ਸੱਚੀ ਹਰਿ ਸਰਨਾਈਆ, ਸਾਚਾ ਮੇਲਾ ਕੰਤ ਭਤਾਰ। ਏਕਾ ਕੰਤ ਏਕਾ ਨਾਰੀ ਏਕਾ ਰੰਗ ਸਮਾਈਆ, ਸਾਚਾ ਮੇਲਾ ਇਕ ਦਵਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸਾਜਣ ਸਤਿ ਰੂਪ ਹੈ, ਸਚ ਸਮਗਰੀ ਰਾਸ। ਆਪੇ ਸ਼ਾਹੋ ਭੂਪ ਹੈ, ਆਪੇ ਦਾਸੀ ਦਾਸ। ਆਪੇ ਆਪ ਅੰਧੇਰ ਚਾਰੋਂ ਕੂਟ ਹੈ, ਆਪੇ ਆਪ ਕਰੇ ਪਰਕਾਸ਼। ਆਪੇ ਲੋਆਂ ਪੁਰੀਆਂ ਰਿਹਾ ਲੂਟ ਹੈ, ਆਪੇ ਮੰਡਲ ਮੰਡਪ ਬਣਾਏ ਰਾਸ। ਆਪੇ ਰਸਨਾ ਜਿਹਵਾ ਜੂਠ ਝੂਠ ਹੈ, ਆਪੇ ਨਾਉਂ ਸਾਸ ਗਰਾਸ। ਆਪੇ ਲੱਖ ਚੁਰਾਸੀ ਰਿਹਾ ਕੁਠ ਹੈ, ਆਪੇ ਆਪ ਪੁਰਖ ਅਬਿਨਾਸ਼। ਆਪੇ ਆਪ ਰਿਹਾ ਤੁਠ ਹੈ, ਆਪੇ ਕਰਨਹਾਰਾ ਨਾਸ। ਆਪੇ ਬੰਨ੍ਹਣਹਾਰਾ ਏਕਾ ਮੁੱਠ ਹੈ, ਆਪੇ ਖੇਲ ਪ੍ਰਿਥਮੀ ਆਕਾਸ਼। ਆਪੇ ਬੈਠਾ ਰੁੱਠ ਹੈ, ਆਪੇ ਹਰਿਜਨ ਹਿਰਦੇ ਅੰਦਰ ਰੱਖੇ ਵਾਸ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਜਨ ਸਾਚਾ ਮਿਹਰਵਾਨ, ਆਦਿ ਅੰਤ ਨਾ ਹੋਏ ਵਿਨਾਸ। ਸਾਜਨ ਸਾਚਾ ਮਿਹਰਵਾਨ। ਸਖੀ ਸਰੋਵਰ ਸੁਲਤਾਨ। ਜਨ ਭਗਤਾਂ ਦੇਵੇ ਜੀਆ ਦਾਨ। ਆਤਮ ਜੋਤੀ ਬ੍ਰਹਮ ਗਿਆਨ। ਚਰਨ ਧੂੜ ਸੱਚਾ ਇਸ਼ਨਾਨ। ਵਰਨ ਗੋਤੀ ਭੇਵ ਮਿਟਾਨ। ਮੂਰਖ ਮੁਗਧ ਮੂੜ੍ਹ ਕਰਾਏ ਚਤੁਰ ਸੁਜਾਨ। ਦੀਪਕ ਜੋਤ ਜਗਾਏ ਇਕ ਮਹਾਨ। ਧੁਰ ਸ਼ਬਦ ਰਖਾਏ ਇਕ ਨਿਸ਼ਾਨ। ਲੋਆਂ ਪੁਰੀਆਂ ਆਪ ਝੁਲਾਨ। ਹਰਿਜਨ ਮੇਲਾ ਹਰਿ ਭਗਵਾਨ। ਆਵਣ ਜਾਵਣ ਚੁੱਕੇ ਕਾਨ। ਜੁਗ ਜੁਗ ਖੋਲ੍ਹੇ ਮਾਤ ਦੁਕਾਨ। ਨਾਮ ਭੰਡਾਰਾ ਹਰਿ ਵਰਤਾਨ। ਜੋਤੀ ਜੋਤ ਸਰੂਪ

ਹਰਿ, ਆਪ ਆਪਣੀ ਜੋਤ ਧਰ, ਹਰਿ ਸਾਜਣ ਸਤਿਵਾਦ ਏਕਾ ਏਕ ਵਖਾਨ। ਹਰਿ ਸਾਜਣ ਸਤਿਵਾਦ ਹੈ, ਸਤਿ ਸਤਿ ਸਮਾਏ। ਖੇਲੇ ਖੇਲ ਵਿਚ ਬ੍ਰਹਿਮਾਦ ਹੈ, ਬੁਧਮਤ ਭੇਵ ਨਾ ਪਾਏ। ਏਕੰਕਾਰਾ ਆਦਿ ਜੁਗਾਦਿ ਹੈ, ਜੁਗ ਜੁਗ ਆਪਣੀ ਬਣਤ ਬਣਾਏ। ਆਪ ਉਪਾਏ ਜੀਵ ਜੰਤ ਸੰਤ ਸਾਧ ਹੈ, ਬੇਅੰਤ ਬੇਅੰਤ ਆਪੇ ਆਪ ਹੋ ਆਏ। ਕਥਾ ਕਹਾਣੀ ਬੋਧ ਅਗਾਧ ਹੈ, ਲੱਖ ਨਾ ਸਕੇ ਕੋਈ ਰਾਏ। ਜਿਸ ਜਨ ਦੇਵੇ ਸਾਚੀ ਦਾਦ ਹੈ, ਸੋ ਜਨ ਰਸਨਾ ਸ਼ਬਦ ਅਲਾਏ। ਗੁਰ ਨਾਨਕ ਮੇਲਾ ਮਾਧਵ ਮਾਧ ਹੈ, ਹਰਿ ਚਰਨ ਦਵਾਰ ਗਿਆ ਸੀਸ ਝੁਕਾਏ। ਪ੍ਰਭ ਏਕਾ ਦਿਤੀ ਸਾਚੀ ਦਾਦ ਹੈ, ਵੇਲੇ ਅੰਤਮ ਭਿਛਿਆ ਪਾਏ। ਸਤਿਨਾਮ ਵਜਾਇਆ ਸਾਚਾ ਨਾਦ ਹੈ, ਲੋਕਮਾਤੀ ਆਪ ਸੁਣਾਏ। ਆਪੇ ਗਾਇਆ ਸੋਹੰ ਸ਼ਬਦ ਇਕ ਨਾਦ ਹੈ, ਦੂਸਰ ਭੇਵ ਨਾ ਰਾਏ। ਪਾਰਬ੍ਰਹਮ ਏਕਾ ਰਸ ਏਕਾ ਸਵਾਦ ਹੈ, ਹੱਥ ਕਿਸੇ ਨਾ ਆਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਜਣ ਮੇਲਾ ਸਚ ਘਰ, ਸਾਚਾ ਮੇਲ ਮਿਲਾਏ। ਹਰਿ ਸਾਜਨ ਮੇਲਾ ਸਚ ਘਰ, ਗੁਰ ਪੀਰ ਅਵਤਾਰਾ। ਖੁੱਲ੍ਹਾ ਰੱਖੇ ਸਦਾ ਦਰ, ਆਦਿ ਅੰਤ ਏਕਾ ਏਕੰਕਾਰਾ। ਗੁਰ ਪੀਰਾਂ ਦੇਵੇ ਇਕ ਵਰ, ਆਪੇ ਭਰੇ ਸ਼ਬਦ ਭੰਡਾਰਾ। ਆਪਣੀ ਕਿਰਪਾ ਹਰਿ ਹਰਿ ਕਰ, ਲੋਕਮਾਤ ਲਏ ਅਵਤਾਰਾ। ਆਪ ਆਪਣਾ ਸਿਰ ਹੱਥ ਧਰ, ਬਖ਼ਸ਼ੇ ਚਰਨ ਕਵਲ ਅਧਾਰਾ। ਜੋਤੀ ਸ਼ਬਦੀ ਏਕਾ ਕਰ, ਦੇਵੇ ਸਚ ਹੁਲਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਜਨ ਸਾਚਾ ਸਰਬ ਗੁਣ ਗੁਣਵੰਤਾ ਹਰਿ ਭੰਡਾਰਾ। ਹਰਿ ਸਾਜਣ ਹਰਿ ਸਰਬ ਗੁਣ, ਆਪੇ ਆਪ ਭਰਪੂਰਿਆ। ਲੱਖ ਚੁਰਾਸੀ ਪੁਕਾਰ ਰਿਹਾ ਸੁਣ, ਆਪੇ ਵਸੇ ਨੇਰਨ ਦੂਰਿਆ। ਸੰਤ ਸੁਹੇਲੇ ਮਾਤ ਚੁਣ, ਦਰਸ ਦਿਖਾਏ ਹਾਜ਼ਰ ਹਜ਼ੂਰਿਆ। ਆਪੇ ਜਾਣੇ ਗੁਣ ਅਵਗੁਣ, ਜਨ ਭਗਤਾਂ ਆਸਾ ਮਨਸਾ ਪੂਰਿਆ। ਲੱਖ ਚੁਰਾਸੀ ਛਾਣ ਪੁਣ, ਕਲਜੁਗ ਜੂਠਾ ਝੂਠਾ ਹੂੰਜੇ ਕੂੜਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸਾਜਣ ਬਲਵਾਨ ਏਕਾ ਬਖ਼ਸ਼ੇ ਚਰਨ ਧੂੜਿਆ। ਹਰਿ ਸਾਜਣ ਬਲਵਾਨ, ਦੋ ਜਹਾਨਿਆ। ਜੁਗ ਜੁਗ ਖੇਲੇ ਖੇਲ ਮਹਾਨ, ਆਪ ਆਪਣੇ ਰੂਪ ਸਮਾਨਿਆ। ਸਤਿਜੁਗ ਤ੍ਰੇਤਾ ਦੁਆਪਰ ਮਿਟੇ ਨਿਸ਼ਾਨ, ਕਲਜੁਗ ਹੋਇਆ ਮਾਤ ਨਿਧਾਨਿਆ। ਪਰਗਟ ਹੋਏ ਹਰਿ ਮਿਹਰਵਾਨ, ਜੋਤੀ ਜਾਮਾ ਹਰਿ ਗੁਣ ਨਿਧਾਨਿਆ। ਨਾ ਕੋਈ ਖੰਡਾ ਤੀਰ ਕਮਾਨ, ਰਸਨਾ ਚਿਲ੍ਹਾ ਇਕ ਚੜ੍ਹਾਨਿਆ। ਨੌ ਖੰਡ ਪ੍ਰਿਥਮੀ ਸੱਤਾਂ ਦੀਪਾਂ ਵੇਖੇ ਮਾਰ ਧਿਆਨ, ਲੋਆਂ ਪੁਰੀਆਂ ਮੇਟ ਮਿਟਾਨਿਆ। ਬ੍ਰਹਮਾ ਸ਼ਿਵ ਹੋਏ ਹੈਰਾਨ, ਭੇਵ ਅਭੇਦਾ ਅਛਲ ਅਛੇਦਾ ਦਿਸ ਨਾ ਆਏ ਵੇਦ ਕਿਤੇਬਾ, ਨਾ ਕੋਈ ਜਾਣੇ ਖਾਣੀ ਬਾਣੀਆ। ਦੇਵਤ ਸੁਰ ਤੁੱਟੇ ਮਾਣ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸਾਜਣ ਸੁਖਵੰਤ ਸੁਖ ਸਹਿਜੇ ਸਹਿਜ ਸਮਾਣਿਆ। ਹਰਿ ਸਾਜਣ ਸੁਖਵੰਤ ਹੈ, ਦੁੱਖ ਰੋਗ ਨਾ ਕੋਏ। ਜੋਤੀ ਨੂਰ ਪੂਰਨ ਭਗਵੰਤ ਹੈ, ਚਿੰਤਾ ਸੋਗ ਨਾ ਕੋਇ। ਆਪੇ ਦਾਤਾ ਸਾਧ ਸੰਤ ਹੈ, ਆਪੇ ਘਟ ਘਟ ਜੋਤ ਬਲੋਏ। ਆਪੇ ਰਸਨਾ ਜਿਹਵਾ ਮਣੀਆ ਮੰਤ ਹੈ, ਆਪੇ ਸਭ ਘਟ ਵੇਖੇ ਸੋਏ। ਆਪੇ ਨਾਰੀ ਆਪੇ ਕੰਤ ਹੈ, ਪੂਤ ਸਪੂਤਾ ਆਪੇ ਹੋਏ। ਲੱਖ ਚੁਰਾਸੀ ਸਾਚੀ ਬਣਤ ਹੈ, ਬ੍ਰਹਮਾ ਵਿਸ਼ਨ ਸ਼ਿਵ ਦੇਵੇ ਸਾਚੇ ਢੋਏ। ਹਰਿ ਗਣਤ ਅਗਣਤ ਹੈ, ਗਿਣ ਨਾ ਸਕੇ ਕੋਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸਾਜਨ ਸਾਚਾ ਸੱਚ, ਸਚ ਘਰ ਮਿਲਾਵਾ ਹੋਏ। ਹਰਿ ਸਾਜਨ ਸਾਚਾ ਸਚ ਹੈ, ਸਚ ਸਮਗਰੀ ਰਾਸ। ਮੇਟ ਮਿਟਾਏ ਪੰਚ ਵਿਕਾਰਾ ਕੱਚ ਹੈ, ਜੋ ਜਨ ਹੋਏ ਦਾਸਨ ਦਾਸ। ਜਨ ਭਗਤਾਂ

ਹਿਰਦੇ ਅੰਦਰ ਰਿਹਾ ਰਚ ਹੈ, ਦਿਵਸ ਰੈਣ ਵਸੇ ਪਾਸ। ਮਾਇਆ ਮਮਤਾ ਕਲਜੁਗ ਜੀਵਾਂ ਰਹੀ ਮੱਚ ਹੈ, ਰਸਨ ਹਲਕਾਈ ਮਦਿਰਾ ਮਾਸ। ਨਾਮ ਰਸ ਗੁਰਮੁਖ ਵਿਰਲੇ ਗਿਆ ਪਚ ਹੈ, ਹਰਿ ਸ਼ਬਦ ਬੁਝਾਏ ਪਿਆਸ। ਲਾੜੀ ਮੌਤ ਰਹੀ ਨੱਚ ਹੈ, ਵੇਖੇ ਖੇਲ ਪ੍ਰਿਥਮੀ ਆਕਾਸ਼। ਗੁਰਮੁਖ ਵਿਰਲਾ ਜਾਏ ਬਚ ਹੈ, ਜਿਸ ਮਿਲਿਆ ਹਰਿ ਗੁਣਤਾਸ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਜਣ ਸਾਚਾ ਸਚ ਘਰ, ਹਰਿ ਨਰ ਪੁਰਖ ਅਬਿਨਾਸ਼।

ਗੋਬਿੰਦ ਸਾਚਾ ਮੀਤੜਾ, ਮੀਤ ਮੁਰਾਰਾ ਆਪ। ਕਲਜੁਗ ਕਾਇਆ ਚੋਲੀ ਰੰਗੇ ਚੀਥੜਾ, ਰੰਗ ਲਲਾਰਾ ਆਪ। ਮੀਠਾ ਕਰੇ ਕੌੜਾ ਰੀਠੜਾ, ਸ਼ਬਦ ਸਰੂਪੀ ਦੇਵੇ ਭਾਪ। ਫਲ ਖਵਾਏ ਇਕ ਅਨਡੀਠੜਾ, ਮੇਟ ਮਿਟਾਏ ਤੀਨੋ ਤਾਪ। ਪ੍ਰਭ ਆਪੇ ਆਪ ਵਸੀਠੜਾ, ਹਰਿਜਨ ਮਾਈ ਬਾਪ। ਨਾਮ ਨਿਧਾਨਾ ਜਿਸ ਜਨ ਹਰਿ ਦਰ ਸਾਚੇ ਪੀਤੜਾ, ਮੇਟ ਮਿਟਾਏ ਕੋਟਨ ਪਾਪ। ਲੇਖਾ ਜਾਣੇ ਅਗਲਾ ਪਿਛਲਾ ਬੀਤੜਾ, ਜੁਗ ਜੁਗ ਸਹਾਈ ਆਪ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸਾਜਨ ਆਪੇ ਜਾਣੇ ਆਪਣਾ ਵਡ ਪਰਤਾਪ। ਹਰਿ ਸਾਜਨ ਵਡ ਸਾਗਰਾ, ਹਰਿ ਹਰਿ ਗਹਿਰ ਗੰਭੀਰ। ਅੰਮ੍ਰਿਤ ਦੇਵੇ ਕਾਇਆ ਗਾਗਰਾ, ਨਿਰਮਲ ਏਕਾ ਨੀਰ। ਵਣਜ ਕਰਾਏ ਨਾਮ ਸੁਦਾਗਰਾ, ਤਨ ਬਸਤਰ ਸਾਚੇ ਚੀਰ। ਨਿਰਮਲ ਕਰਮ ਕਰੇ ਉਜਾਗਰਾ, ਹਉਮੇ ਕੱਢੇ ਪੀੜ। ਰਤੀ ਰੰਗ ਰੱਤੇ ਰਤਨਾਗਰਾ, ਕਾਇਆ ਸਾਂਤ ਸਰੀਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸਾਜਨ ਜਗਮੀਤ ਵੇਲਾ ਅੰਤ ਅਖ਼ੀਰ। ਹਰਿ ਸਾਜਣ ਸਚ ਰਾਸ ਹੈ, ਸ਼ਬਦ ਰੂਪ ਅਪਾਰ। ਲੇਖੇ ਲਾਏ ਹੱਡ ਨਾੜੀ ਮਾਸ ਹੈ, ਦੇਵੇ ਦਰਸ ਅਪਾਰ। ਅਵਣ ਗਵਣ ਪਵਣ ਸਵਾਸ ਹੈ, ਸੁਰਤ ਸ਼ਬਦ ਆਸ ਪਾਸ। ਧਰਤੀ ਧਵਲ ਪ੍ਰਿਥਮੀ ਆਕਾਸ਼ ਹੈ, ਪੁਰੀਆਂ ਲੋਆਂ ਸਾਚੀ ਰਾਸ। ਲਹਿਣਾ ਦੇਣਾ ਦਸ ਦਸ ਮਾਸ ਹੈ, ਮਾਤ ਗਰਭਵਾਸ ਨਿਵਾਸ। ਦੇਵਣਹਾਰ ਸਾਸ ਗਰਾਸ ਹੈ, ਪੂਰਨ ਪੂਰ ਕਰਾਏ ਆਸ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਲਏ ਵਰ, ਹੋਏ ਦਾਸੀ ਦਾਸ। ਹਰਿ ਸਾਜਨ ਸਾਚਾ ਨਾਮ ਗੜ੍ਹ, ਚਾਰੋਂ ਕੁੰਟ ਦਿਵਾਰਿਆ। ਸਚ ਮਹੱਲੇ ਬੈਠਾ ਚੜ੍ਹ, ਦਿਸ ਕਿਸੇ ਨਾ ਆ ਰਿਹਾ। ਆਪ ਆਪਣਾ ਘਾੜਨ ਘੜ, ਆਪਣਾ ਹਿੱਸਾ ਆਪ ਵੰਡਾ ਰਿਹਾ। ਕੋਈ ਨਾ ਸਕੇ ਮਾਤ ਫੜ, ਕੋਟੀ ਕੋਟ ਜੀਵ ਫਿਰਾ ਰਿਹਾ। ਲੱਖ ਚੁਰਾਸੀ ਨਾਲ ਰਿਹਾ ਲੜ, ਏਕਾ ਖੰਡਾ ਸ਼ਬਦ ਚਲਾ ਰਿਹਾ। ਆਪੇ ਲਾਵਣਹਾਰਾ ਜੜ੍ਹ, ਜੁਗ ਜੁਗ ਆਪੇ ਆਪ ਉਖੜਾ ਰਿਹਾ। ਆਪਣਾ ਅੱਖਰ ਆਪੇ ਗਿਆ ਪੜ੍ਹ, ਲੱਖ ਚੁਰਾਸੀ ਆਪ ਸੁਣਾ ਰਿਹਾ। ਦਰ ਦਵਾਰੇ ਅੱਗੇ ਖੜ੍ਹ, ਜਨ ਭਗਤਾਂ ਦਰਸ ਦਿਖਾ ਰਿਹਾ। ਨਾ ਕੋਈ ਸੀਸ ਨਾ ਕੋਈ ਧੜ, ਜੋਤ ਸਰੂਪੀ ਡਗਮਗਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਜਣ ਸਾਚਾ ਆਪੇ ਆਪ ਅਖਵਾ ਰਿਹਾ।

ਹਰਿ ਸਾਜਣ ਸਾਚੀ ਓਟ, ਏਕਾ ਏਕ ਰਖਾਈਆ। ਦਰ ਦਰ ਘਰ ਘਰ ਭੌਂਦੇ ਕੋਟੀ ਕੋਟ, ਹਰਿ ਸਾਚਾ ਦਿਸ ਨਾ ਆਈਆ। ਮਾਇਆ

ਮਮਤਾ ਤ੍ਰਿਸ਼ਨਾ ਨਾ ਭਰੀ ਕਾਇਆ ਪੋਟ, ਦਿਵਸ ਰੈਣ ਰਹੀ ਹਲਕਾਈਆ। ਗੁਰਸਿਖ ਪ੍ਰੇਮ ਨਗਾਰੇ ਵੱਜੇ ਚੋਟ, ਤਨ ਕਾਇਆ ਆਪ ਵਜਾਈਆ। ਆਪੇ ਕੱਢਣਹਾਰਾ ਖੋਟ, ਨਿਰਮਲ ਧਾਰ ਵਹਾਈਆ। ਸਾਚਾ ਮੇਲਾ ਸ਼ਬਦੀ ਜੋਤ, ਜੋਤ ਸ਼ਬਦ ਕਰੇ ਕੁੜਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਸੇਵ ਕਮਾਈਆ। ਹਰਿਜਨ ਸਾਚਾ ਸਚ ਦਵਾਰ, ਖੇਲੇ ਖੇਲ ਅਪਾਰਾ। ਮਿਲੇ ਮੇਲ ਪ੍ਰਭ ਮੀਤ ਮੁਰਾਰ, ਗੁਰ ਚੇਲੇ ਇਕ ਦਵਾਰਾ। ਦੇਵੇ ਨਾਮ ਵਡ ਭੰਡਾਰ, ਵਰਤੇ ਵਰਤਾਵੇ ਵਿਚ ਸੰਸਾਰਾ। ਆਪ ਆਪਣੀ ਕਿਰਪਾ ਧਾਰ, ਨਾਮ ਬੰਨ੍ਹੇ ਸੀਸ ਦਸਤਾਰਾ। ਜੁਗ ਜੁਗ ਵਿਛੜੇ ਸੰਗੀ ਯਾਰ, ਡੋਰੀ ਬੰਨ੍ਹੇ ਨਾਮ ਧਾਰਾ। ਸਾਚਾ ਮੇਲਾ ਇਕ ਦਵਾਰ, ਦਰ ਘਰ ਸੱਚਾ ਦਰਬਾਰਾ। ਕੋਟਨ ਕੋਟ ਰਹੇ ਪੁਕਾਰ, ਮੰਗਣ ਮੰਗ ਭਿਖਾਰਾ। ਗੁਰਮੁਖ ਵਿਰਲਾ ਉਤਰੇ ਪਾਰ, ਹਰਿ ਪਾਇਆ ਅਗੰਮ ਅਪਾਰਾ। ਆਪੇ ਬਖ਼ਸ਼ੇ ਬਖ਼ਸ਼ਣਹਾਰ, ਇਕ ਵਖਾਇਆ ਪਾਰ ਕਿਨਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦੇਵੇ ਨਾਮ ਅਧਾਰਾ। ਨਾਮ ਅਧਾਰ ਸਚ ਧਰਵਾਸ, ਧੁਰ ਮਸਤਕ ਲੇਖ ਲਿਖਾਇਆ। ਸਚ ਵਸਤ ਗੁਰ ਸਾਚੇ ਪਾਸ, ਗੁਰਮੁਖਾਂ ਝੋਲੀ ਪਾਇਆ। ਆਪੇ ਦਾਸੀ ਆਪੇ ਦਾਸ, ਸੇਵਕ ਸੇਵਾ ਰਿਹਾ ਕਰਾਇਆ। ਕਰੇ ਕਰਾਏ ਪੂਰੀ ਆਸ, ਦੇਵੀ ਦੇਵਾ ਰੂਪ ਸਮਾਇਆ। ਹਰਿਜਨ ਮੇਲਾ ਸ਼ਾਹੋ ਸ਼ਾਬਾਸ਼, ਅੰਮ੍ਰਿਤ ਆਤਮ ਮੇਵਾ ਫਲ ਖਵਾਇਆ। ਲੇਖਾ ਚੁੱਕੇ ਹੱਡ ਨਾੜੀ ਮਾਸ, ਲੱਖ ਚੁਰਾਸੀ ਫੰਦ ਕਟਾਇਆ। ਨਿਰਮਲ ਦੀਪਕ ਜੋਤ ਕਰੇ ਪਰਕਾਸ਼, ਅਗਿਆਨ ਅੰਧੇਰਾ ਦਏ ਮਿਟਾਇਆ। ਗੁਰਮੁਖ ਸਾਚੇ ਬਲ ਬਲ ਜਾਸ, ਸੰਞ ਸਵੇਰਾ ਇਕ ਕਰਾਇਆ। ਮਿਲਿਆ ਮੇਲ ਹਰਿ ਸਰਬ ਗੁਣਤਾਸ, ਆਲਸ ਨਿੰਦਰਾ ਦਏ ਗਵਾਇਆ। ਕਰੇ ਕਰਾਏ ਪੂਰੀ ਆਸ, ਇੱਛਿਆ ਭਿੱਛਿਆ ਨਾਮ ਪਾਇਆ। ਆਦਿ ਅੰਤ ਨਾ ਜਾਏ ਵਿਨਾਸ, ਸਾਚੀ ਸਿਖਿਆ ਇਕ ਸਿਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਸੰਤ ਜਨਾਂ, ਏਕਾ ਦੇਵੇ ਨਾਮ ਧਨਾ, ਰੰਗਣ ਚੋਲੀ ਰੰਗ ਰੰਗਾਇਆ। ਹਰਿਜਨ ਸਾਚੇ ਸਦ ਬਲਿਹਾਰੀ, ਧੰਨ ਤੇਰੀ ਵਡਿਆਈਆ। ਮਿਲਿਆ ਮੇਲ ਹਰਿ ਨਿਰੰਕਾਰੀ, ਆਤਮ ਚਿੰਤ ਮਿਟਾਈਆ। ਜੁਗ ਜੁਗ ਪੈਜ ਰਿਹਾ ਸਵਾਰੀ, ਭਗਤ ਭਗਵੰਤੀ ਖੇਲ ਨਿਆਰੀਆ। ਆਪੇ ਹੋਏ ਪਹਿਰੇਦਾਰੀ, ਆਪੇ ਕਰੇ ਖ਼ਬਰਦਾਰੀ, ਆਪੇ ਹੋਏ ਰਾਮ ਮੁਰਾਰੀ, ਆਪੇ ਤੋੜੇ ਗੜ੍ਹ ਹੰਕਾਰੀਆ। ਆਪੇ ਹੋਏ ਕ੍ਰਿਸ਼ਨ ਮੁਰਾਰੀ, ਦੁਰਯੋਧਨ ਢਾਹੇ ਅਟੱਲ ਮੁਨਾਰੀਆ। ਆਪੇ ਹੋਏ ਵਡ ਸੰਸਾਰੀ, ਬਿਦਰ ਸੁਦਾਮਾ ਪਾਰ ਉਤਾਰੀਆ। ਆਪੇ ਹੋਏ ਜਗਤ ਉਧਾਰੀ, ਜੁਗ ਜੁਗ ਭੇਖ ਵਟਾਈਆ। ਕਲਜੁਗ ਤੇਰੀ ਅੰਤਮ ਵਾਰੀ, ਹਰਿ ਜੋਤੀ ਨੂਰ ਸਵਾਈਆ। ਚਾਰੋਂ ਕੁੰਟ ਹਾਹਾਕਾਰੀ, ਜਨ ਭਗਤਾਂ ਜੈ ਜੈ ਕਾਰ ਕਰਾਈਆ। ਕਲਜੁਗ ਰੈਣ ਅੰਧ ਅੰਧਿਆਰੀ, ਸਾਚਾ ਚੰਨ ਨਾ ਕੋਈ ਚੜ੍ਹਾਈਆ। ਜੂਠੇ ਝੂਠੇ ਮੀਤ ਮੁਰਾਰੀ, ਅੰਤਮ ਬੈਠੇ ਮੁਖ ਛੁਪਾਈਆ। ਮਾਇਆ ਮਮਤਾ ਮੋਹ ਸਿਕਦਾਰੀ, ਸਗਲਾ ਸਾਥ ਨਾ ਕੋਈ ਨਿਭਾਈਆ। ਵੇਲੇ ਅੰਤਮ ਹੋਏ ਖੁਆਰੀ, ਰਾਏ ਧਰਮ ਦਏ ਸਜ਼ਾਈਆ। ਲਾੜੀ ਮੌਤ ਦਏ ਬਹਾਰੀ, ਹੱਥ ਆਪਣੇ ਰਹੀ ਉਠਾਈਆ। ਗੁਰਮੁਖ ਸਾਚੇ ਲਏ ਉਭਾਰੀ, ਧਰਤਮਾਤ ਰਹੀ ਕੁਰਲਾਈਆ। ਧਰਮ ਰਾਏ ਵੇਖੇ ਅੱਖ ਉਘਾੜੀ, ਪੁਰਖ ਅਬਿਨਾਸ਼ੀ ਜੋਤ ਜਗਾਈਆ। ਮੰਗੇ ਭਿਖ ਸਤਾਰਾਂ ਹਾੜੀ, ਹਰਿ ਦੇਵੇ ਦਇਆ ਕਮਾਈਆ। ਗੁਰਮੁਖਾਂ ਸਹਾਈ ਜੰਗਲ ਜੂਹ ਉਜਾੜ ਪਹਾੜੀ, ਉਚੇ ਟਿੱਲੇ ਪਰਬਤ ਫੇਰਾ ਪਾਈਆ। ਰੱਖੇ ਲਾਜ ਚਰਨ ਛੁਹਾਈ ਦਾਹੜੀ, ਸੀਸ ਜਗਦੀਸ ਆਪਣਾ ਹੱਥ ਟਿਕਾਈਆ। ਆਪੇ

ਹੋਏ ਪਿੱਛੇ ਅਗਾੜੀ, ਸਮਰਥ ਪੁਰਖ ਵਡਿਆਈਆ। ਆਤਮ ਘਰ ਵੱਜੀ ਵਧਾਈ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦੇਵੇ ਨਾਮ ਵਡਿਆਈਆ। ਆਤਮ ਘਰ ਵੱਜੀ ਵਧਾਈ, ਦਿਵਸ ਰੈਣ ਮੰਗਲਾਚਾਰਾ। ਸੁਰਤ ਸਵਾਣੀ ਕਰੇ ਕੁੜਮਾਈ, ਹਰਿ ਪਾਇਆ ਕੰਤ ਭਤਾਰਾ। ਆਪੇ ਮੇਲੇ ਫੜ ਫੜ ਬਾਂਹੀ, ਊਚੋ ਊਚ ਅਗੰਮ ਅਪਾਰਾ। ਦੂਸਰ ਕੋਈ ਜਾਣੇ ਨਾਹੀ, ਅਗੰਮ ਅਗੰਮੜੀ ਕਾਰਾ। ਦੇਵਣਹਾਰਾ ਠੰਢੀਆਂ ਛਾਈਂ, ਸਤਿ ਪੁਰਖ ਰੂਪ ਅਪਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤ ਸੁਹਾਏ ਚਰਨ ਦਵਾਰਾ। ਚਰਨ ਦਵਾਰਾ ਸਚ ਟਿਕਾਣਾ, ਏਕਾ ਏਕ ਰਘੁਬੰਸਿਆ। ਆਗੇ ਦੇਵੇ ਨਾਮ ਬਿਬਾਣਾ, ਹਰਿਜਨ ਬਣਾਏ ਸਾਚੀ ਅੰਸਿਆ। ਸ਼ਬਦ ਸਰੂਪੀ ਪੀਣਾ ਖਾਣਾ, ਪੰਚ ਦੁਸ਼ਟ ਸੰਘਾਰੇ ਕਾਹਨਾ ਕੰਸਿਆਾ। ਨਾਦ ਅਨਾਦੀ ਏਕਾ ਗਾਣਾ, ਨਾਮ ਵਜਾਏ ਬੰਸਰੀ ਬੰਸਿਆ। ਸੋਹੰ ਨਾਮ ਸਚ ਤਰਾਨਾ, ਜਨਮ ਲਗਾਏ ਲੇਖੇ ਹਰਿ ਸਹੰਸਿਆ। ਆਪੇ ਵਰਤੇ ਆਪਣਾ ਭਾਣਾ, ਹਰਿ ਹਰਿ ਵਿਸ਼ਨੂੰ ਰੂਪ ਸਚ ਅੰਸਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਪੂਰ ਕਰਾਏ ਆਸਾ ਮਨਸਿਆ। ਮਨਸਾ ਪੂਰ ਸਰਬ ਕਲ ਦਾਤਾ, ਕੁਲਵੰਤ ਕਲ ਧਾਰੀ। ਆਤਮ ਬੋਧੀ ਸ਼ਬਦ ਗਿਆਨਾ, ਅਕਲ ਕਲਾ ਨਿਰੰਕਾਰੀ। ਜਨ ਭਗਤਾਂ ਹਿਰਦਾ ਆਪੇ ਸੋਧਾ, ਬਖ਼ਸ਼ੇ ਚਰਨ ਪਿਆਰੀ। ਹਰਿਜਨ ਬਣਾਏ ਜੋਧਨ ਜੋਧਾ, ਹਰਿ ਹੱਥ ਖੰਡਾ ਸ਼ਬਦ ਦੋ ਧਾਰੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖਾਂ ਦੇਵੇ ਨਾਮ ਖੁਮਾਰੀ। ਨਾਮ ਖੁਮਾਰੀ ਸਾਚੀ ਵਸਤ, ਗੁਰ ਪੂਰੇ ਹੱਥ ਰਖਾਈਆ। ਦੇਵਣਹਾਰਾ ਦਸਤ ਬਦਸਤ, ਲਹਿਣਾ ਦੇਣਾ ਮੂਲ ਚੁਕਾਈਆ। ਅੱਠੇ ਪਹਿਰ ਰੱਖੇ ਮਸਤ, ਲੋਚਨ ਨੈਣਾਂ ਦਰਸ ਦਿਖਾਈਆ। ਨਾ ਕੋਈ ਜਾਣੇ ਕੀਟ ਹਸਤ, ਹਸਤ ਕੀਟ ਆਪ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਨ ਵਸਿਆ ਸਾਚੇ ਘਰ, ਘਰ ਸਾਚਾ ਆਪ ਸੁਹਾਈਆ।