ਪੁਸਤਕਾਲਾਭਾਗ ੬

੨੪ ਫੱਗਣ ੨੦੧੩ ਬਿਕ੍ਰਮੀ ਗੁਰਮੁਖ ਸਿੰਘ ਦੇ ਗ੍ਰਹਿ ਪਿੰਡ ਭਲਾਈ ਪੁਰ ਜ਼ਿਲਾ ਅੰਮ੍ਰਿਤਸਰ

ਆਦਿ ਪੁਰਖ ਅਕਾਲ ਦੀਨ ਦਿਆਲਿਆ। ਗੁਰਮੁਖ ਵੇਖੇ ਸਾਚੇ ਲਾਲ, ਜੁਗ ਜੁਗ ਕਰੇ ਪ੍ਰਿਤਪਾਲਿਆ। ਫਲ ਲਗਾਏ ਕਾਇਆ ਡਾਲ੍ਹ,

ਕਰੇ ਕਰਾਏ ਆਪ ਰਖਵਾਲਿਆ। ਦੀਪਕ ਜੋਤੀ ਮਸਤਕ ਥਾਲ, ਅੰਮ੍ਰਿਤ ਆਤਮ ਸਰ ਸਰੋਵਰ ਦਰ ਦਰਬਾਰੇ ਇਕ ਰਖਾ ਲਿਆ। ਨੇੜ ਨਾ ਆਏ ਕਾਲ ਮਹਾਂਕਾਲ, ਜੋਤੀ ਅਗਨੀ ਸੇਵਾਦਾਰ ਜਗਤ ਜਵਾਲਿਆ। ਭਾਗ ਲਗਾਏ ਕਾਇਆ ਖਾਲ, ਕਾਇਆ ਮੰਦਰ ਅੰਦਰ ਚਲੇ ਨਾਲ ਨਾਲਿਆ। ਤੋੜਨਹਾਰਾ ਜਗਤ ਜੰਜਾਲ, ਇਕ ਵਖਾਏ ਸੱਚੀ ਧਰਮਸਾਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਹੋਏ ਮਾਤ ਦਲਾਲਿਆ। ਜਗਤ ਦਲਾਲੀ ਆਪ ਕਰ, ਕਲਜੁਗ ਰਚਨ ਰਚਾਇੰਦਾ। ਭਗਤ ਰਖਵਾਲੀ ਆਪ ਕਰ, ਗੁਰਮੁਖ ਬਚਨ ਨਿਭਾਇੰਦਾ। ਸਾਚਾ ਮਾਲੀ ਆਪ ਬਣ, ਫੁਲ ਫੁਲਵਾੜੀ ਮਾਤ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਬਣਤ ਬਣਾਇੰਦਾ। ਜੁਗ ਜੁਗ ਬਣਤ ਬਣਾਵਣਹਾਰਾ, ਏਕਾ ਏਕ ਏਕੰਕਾਰਾ। ਆਪ ਆਪਣਾ ਰੂਪ ਵਟਾਵਣਹਾਰਾ। ਲੋਆਂ ਪੁਰੀਆਂ ਪਾਵੇ ਸਾਰਾ। ਹਰਿਜਨ ਸੋਏ ਮਾਤ ਜਗਾਵਣਹਾਰਾ। ਨਿਰਮਲ ਨੂਰ ਕਰੇ ਉਜਿਆਰਾ। ਨਾਦ ਅਨਾਦੀ ਅਨਹਦ ਤਾਲ ਵਜਾਵਣਹਾਰਾ। ਪੰਚਮ ਲਾਇਆ ਸੇਵਾਦਾਰਾ। ਦਸਮ ਦਵਾਰੀ ਮੇਲ ਮਿਲਾਵਣਹਾਰਾ, ਖੋਲ੍ਹੇ ਬੰਦ ਕਿਵਾੜਾ। ਆਤਮ ਸੇਜਾ ਇਕ ਵਿਛਾਵਣਹਾਰਾ, ਮੇਟ ਮਿਟਾਏ ਪੰਚਮ ਧਾੜਾ। ਨਾਰੀ ਕੰਤਾ ਸੰਤਾ ਰੁੱਤ ਬਸੰਤਾ ਪੁਰਖ ਅਬਿਨਾਸ਼ੀ ਆਪਣੇ ਅੰਕ ਲਗਾਵਣਹਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵੇਖੇ ਖੇਲ ਬਹੱਤਰ ਨਾੜਾ। ਆਪ ਆਪਣਾ ਮੇਲ ਮਿਲਾਏ, ਗੁਰਮੁਖ ਸਾਚੀ ਨਾਰੀ। ਸਾਚੀ ਨਾਰੀ ਬੰਕ ਦਵਾਰ ਸੁਹਾਏ, ਪ੍ਰਭ ਪਾਇਆ ਪੁਰਖ ਅਪਾਰੀ। ਸਈਆਂ ਮੰਗਲ ਸਾਚਾ ਗਾਏ, ਫੂਲਣ ਬਰਖਾ ਅਪਰ ਅਪਾਰੀ। ਪੰਚਮ ਮੀਤਾ ਵਜਾਏ, ਮਰਦੰਗਾ ਸਹਿਜ ਧੁਨਕਾਰੀ। ਆਪ ਅਪਰੰਪਰ ਬੋਲ ਸੁਣਾਏ, ਛੰਦ ਸੁਹਾਗੀ ਰਾਮ ਮੁਰਾਰੀ। ਰਾਗ ਰਾਗਣੀ ਭੇਵ ਨਾ ਪਾਏ, ਛੱਤੀ ਰਾਗਾਂ ਵਸੇ ਬਾਹਰੀ। ਨਾਨਕ ਨਿਰਗੁਣ ਰਿਹਾ ਧਿਆਏ, ਮੰਗੇ ਮੰਗ ਦਰ ਭਿਖਾਰੀ। ਸਰਗੁਣ ਜੀਵ ਭੇਵ ਨਾ ਰਾਏ, ਭੁੱਲੇ ਭਰਮ ਗਵਾਰੀ। ਪੁਰਖ ਅਬਿਨਾਸ਼ੀ ਖੇਲ ਰਚਾਏ, ਵਡ ਦਾਤਾ ਹਰਿ ਸੰਸਾਰੀ। ਜੁਗ ਜੁਗ ਆਪਣਾ ਮੇਲ ਮਿਲਾਏ, ਭਗਤ ਭਗਵੰਤਾ ਜੋਤ ਅਧਾਰੀ। ਗੁਰੂ ਚੇਲੇ ਆਪ ਬਣਾਏ, ਆਪੇ ਵਸਿਆ ਸਭ ਤੋਂ ਬਾਹਰੀ। ਸੱਜਣ ਸੁਹੇਲ ਸਰਬ ਅਖਵਾਏ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਜਾਣੇ ਆਪਣੀ ਧਾਰੀ। ਆਪਣੀ ਧਾਰ ਚਲਾਵਣਹਾਰਾ, ਹਰਿ ਸਾਜਣ ਮੀਤ ਮੁਰਾਰਾ। ਕਲਜੁਗ ਰੇਖ ਮਿਟਾਵਣਹਾਰਾ, ਜੋਤੀ ਨੂਰ ਕਰੇ ਉਜਿਆਰਾ। ਨਿਰਗੁਣ ਸਰਗੁਣ ਸਰਗੁਣ ਨਿਰਗੁਣ ਏਕਾ ਰੂਪ ਸਮਾਵਣਹਾਰਾ, ਖੇਲੇ ਖੇਲ ਅਪਾਰੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਵੇਖੇ ਤੇਰੀ ਅੰਤਮ ਵਾਰੀ। ਅੰਤਮ ਵਾਰੀ ਕਲਜੁਗ ਦਾਤ, ਹਰਿ ਸਾਚਾ ਵੇਖ ਵਖਾਇੰਦਾ। ਲੋਆਂ ਪੁਰੀਆਂ ਵੇਖੇ ਮਾਰ ਝਾਤ, ਲੱਖ ਚੁਰਾਸੀ ਦਿਸ ਨਾ ਆਇੰਦਾ। ਜਨ ਭਗਤਾਂ ਦੇਵੇ ਸਾਚੀ ਦਾਤ, ਆਤਮ ਬ੍ਰਹਮ ਜਣਾਇੰਦਾ। ਆਪੇ ਬੈਠਾ ਇਕ ਇਕਾਂਤ, ਸਚ ਕਿਰਿਆ ਕਰਮ ਕਮਾਇੰਦਾ। ਜੁਗ ਜੁਗ ਬੰਨ੍ਹੇ ਆਪਣਾ ਨਾਤ, ਕਰਮ ਧਰਮ ਆਪਣੇ ਹੱਥ ਰਖਾਇੰਦਾ। ਲੱਖ ਚੁਰਾਸੀ ਦੇਵੇ ਜਰਮ, ਆਪੇ ਮੇਟ ਮਿਟਾਇੰਦਾ। ਆਪ ਮਿਟਾਏ ਵਰਨ ਬਰਨ, ਏਕਾ ਸਰਨ ਜਣਾਇੰਦਾ। ਅਗੰਮ ਅਗੰਮਾ ਧਰਨੀ ਧਰਨ, ਧਰਤ ਧਵਲ ਆਕਾਸ਼ ਸਮਾਇੰਦਾ। ਆਪੇ ਹੋਇਆ ਕਰਨੀ ਕਰਨ, ਕਰਨ ਕਰਾਵਣਹਾਰ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰਾ ਅੰਤਮ ਮੂਲ, ਲਹਿਣਾ ਦੇਣਾ ਮਾਤ ਚੁਕਾਇੰਦਾ। ਲਹਿਣਾ ਦੇਣਾ ਅੰਤਮ ਵਾਰ, ਹਰਿ ਸਾਚਾ ਆਪ ਚੁਕਾਇੰਦਾ। ਨਾਨਕ ਨਿਰਗੁਣ ਕਰੇ ਪੁਕਾਰ, ਸਰਗੁਣ ਝੋਲੀ ਪਾਇੰਦਾ।

ਗੁਰ ਚੇਲਾ ਇਕ ਦਵਾਰ, ਸਾਚਾ ਚੇਲਾ ਆਪ ਬਣਾਇੰਦਾ। ਸ਼ਬਦ ਖੰਡਾ ਤੇਜ ਕਟਾਰ, ਤਨ ਗਾਤਰੇ ਆਪ ਲਟਕਾਇੰਦਾ। ਨੀਲਾ ਨੀਲੀ ਛੱਤੋਂ ਕਰੇ ਬਾਹਰ, ਕਲਗੀ ਤੋੜਾ ਸੀਸ ਟਿਕਾਇੰਦਾ। ਜੋਤੀ ਜੋੜਾ ਹਰਿ ਨਿਰੰਕਾਰ, ਸ਼ਬਦੀ ਡੰਕ ਵਜਾਇੰਦਾ। ਲੋਆਂ ਪੁਰੀਆਂ ਕਰੇ ਖ਼ਬਰਦਾਰ, ਬ੍ਰਹਮਾ ਸ਼ਿਵ ਆਪ ਉਠਾਇੰਦਾ। ਕਰੋੜ ਤੇਤੀਸਾ ਹਾਹਾਕਾਰ, ਸੁਰਪਤ ਰਾਜਾ ਇੰਦ ਕੁਰਲਾਇੰਦਾ। ਲੋਕਮਾਤ ਪ੍ਰਭ ਰਿਹਾ ਵਿਚਾਰ, ਨੌ ਖੰਡ ਪ੍ਰਿਥਮੀ ਸੱਤਾਂ ਦੀਪਾਂ ਏਕਾ ਪੌੜਾ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਵੇਖ ਦਰ, ਦਰ ਦਰਵਾਜ਼ਾ ਇਕ ਖੁਲ੍ਹਾਇੰਦਾ। ਕਲਜੁਗ ਤੇਰਾ ਅੰਤਮ ਰੰਗ, ਲੱਖ ਚੁਰਾਸੀ ਆਪ ਚੜ੍ਹੰਨਿਆ। ਜੂਠਾ ਝੂਠਾ ਬਣਿਆ ਸੰਗ, ਮਾਇਆ ਮਮਤਾ ਮੋਹ ਹੰਕਾਰ ਆਪਣਾ ਭਾਰ ਬੰਨ੍ਹਿਆ। ਸਾਧ ਸੰਤ ਜੀਵ ਜੰਤ ਹੋਇਣ ਨੰਗ, ਮਿਲੇ ਨਾਮ ਨਾ ਕੋਈ ਧੰਨ ਧੰਨਿਆ। ਗੁਰ ਦਰ ਮੰਦਰ ਅੰਦਰ ਹੋਵੇ ਜੰਗ, ਨਾ ਕਿਸੇ ਵਸੇਰਾ ਛੱਪਰ ਛੰਨਿਆ। ਲਾੜੀ ਮੌਤ ਵਜਾਏ ਮਰਦੰਗ, ਧਰਮ ਰਾਏ ਦੇਵੇ ਡੰਨਿਆ। ਚਾਰੋਂ ਕੁੰਟ ਦਿਸੇ ਨੰਗ, ਸੰਗ ਮੁਹੰਮਦ ਚਾਰ ਯਾਰ, ਅੰਤਮ ਵੇਖੇ ਹੋਏ ਖੁਆਰ, ਨਾ ਕੋਈ ਬੇੜਾ ਬੰਨ੍ਹਿਆ। ਈਸਾ ਮੂਸਾ ਆਈ ਹਾਰ, ਜਗਤ ਜਗਦੀਸਾ ਮਾਰੇ ਮਾਰ, ਸ਼ਬਦ ਸਰੂਪੀ ਤੇਜ ਕਟਾਰ, ਗੁਰ ਗੋਬਿੰਦਾ ਰਿਹਾ ਚਲਾਏ ਵਾਲੀ ਹਿੰਦਾ ਖ਼ਬਰਦਾਰ, ਜੋ ਘੜਿਆ ਸੋ ਭੰਨਿਆ। ਲੱਖ ਚੁਰਾਸੀ ਕਰੇ ਨਿੰਦਾ, ਗੁਰਮੁਖ ਦਰ ਘਰ ਸਾਚੀ ਬਿੰਦਾ, ਪਾਰਬ੍ਰਹਮ ਆਤਮ ਤੋੜੇ ਵੱਜਾ ਜਿੰਦਾ, ਆਤਮ ਧਾਰ ਵਹਾਏ ਸਾਗਰ ਸਿੰਧਾ, ਸਾਚਾ ਰਾਗ ਸੁਣਾਏ ਕੰਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰਾ ਵੇਖ ਘਰ, ਸ਼ਬਦ ਸਰੂਪੀ ਲਾਏ ਸਨ੍ਹਿਆ। ਕਲਜੁਗ ਤੇਰਾ ਬੰਕ ਦਵਾਰਾ, ਚਾਰੋਂ ਕੁੰਟ ਦਵਾਰਿਆ। ਨਾ ਕੋਈ ਜਾਣੇ ਜੀਵ ਗਵਾਰਾ, ਪਾਰਬ੍ਰਹਮ ਪ੍ਰਭ ਪਾਵੇ ਸਾਰਾ, ਦਿਵਸ ਰੈਣ ਕਰੇ ਵਿਚਾਰਿਆ। ਲੋਆਂ ਪੁਰੀਆਂ ਮਾਰੇ ਮਾਰਾ, ਨਿਹਕਲੰਕ ਨਰਾਇਣ ਨਰ ਅਵਤਾਰਾ, ਸਚ ਧਰਮ ਨਾ ਕੋਈ ਵਿਚਾਰਾ, ਮਿਲੇ ਮੇਲ ਨਾ ਹਰਿ ਨਿਰੰਕਾਰਿਆ। ਗੁਰਮੁਖ ਵਿਰਲੇ ਮੇਲਾ ਮੇਲਣਹਾਰ ਆਪ ਕਰਤਾਰਾ, ਜੁਗ ਜੁਗ ਮੇਲ ਮਿਲਾ ਰਿਹਾ। ਵੇਖਣ ਆਇਆ ਜਗਤ ਦਵਾਰਾ, ਆਪ ਆਪਣੀ ਬਣਤ ਬਣਾ ਰਿਹਾ। ਨੀਲਾ ਕਰੇ ਚਰਨ ਨਿਮਸਕਾਰਾ, ਦਿਸ ਕਿਸੇ ਨਾ ਆ ਰਿਹਾ। ਗੋਬਿੰਦ ਕਾਇਆ ਖੇਲ ਅਪਾਰਾ, ਸੰਬਲ ਨਗਰੀ ਧਾਮ ਸੁਹਾ ਰਿਹਾ। ਲੇਖਾ ਲਿਖੇ ਦਸਮ ਦਵਾਰਾ, ਗੁਰ ਦਸਵੇਂ ਜੋਤ ਜਗਾ ਰਿਹਾ। ਆਪੇ ਘਾੜਨ ਘੜਨੇਹਾਰਾ, ਆਪੇ ਮੇਟ ਮਿਟਾ ਰਿਹਾ। ਸਾਚੇ ਪੌੜੇ ਚੜ੍ਹਨੇਹਾਰਾ, ਸੋਹੰ ਪੌੜਾ ਇਕ ਲਗਾ ਰਿਹਾ। ਅੰਦਰ ਮੰਦਰ ਆਪੇ ਵੜਨੇਹਾਰਾ, ਸਾਚਾ ਮੰਦਰ ਇਕ ਸੁਹਾ ਰਿਹਾ। ਗੁਰਮੁਖ ਸਾਚੇ ਫੜਨੇਹਾਰਾ, ਦਿਵਸ ਰੈਣ ਜਗਾ ਰਿਹਾ। ਲੱਖ ਚੁਰਾਸੀ ਨਾਲ ਲੜਨੇਹਾਰਾ, ਦਿਸ ਕਿਸੇ ਨਾ ਆ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਵੇਖ ਦਰ, ਬੇਮੁਖਾਂ ਗੂੜ੍ਹੀ ਨੀਂਦ ਸਵਾ ਰਿਹਾ। ਬੇਮੁਖ ਸੋਏ ਗੂੜ੍ਹੀ ਨੀਂਦ, ਕਲਜੁਗ ਆਪ ਸਵਾਇੰਦਾ। ਕਲਜੁਗ ਤੇਰੀ ਅੰਧੇਰੀ ਰਾਤ, ਮਾਤ ਪਿਤ ਨਾ ਕੋਈ ਉਠਾਇੰਦਾ। ਰਸਨ ਵਿਕਾਰਾ ਸਾਚਾ ਨਾਤ, ਗੁਰ ਮੰਤਰ ਨਾ ਕੋਈ ਜਣਾਇੰਦਾ। ਵੇਲੇ ਅੰਤ ਨਾ ਕੋਈ ਪੁੱਛੇ ਵਾਤ, ਰਾਏ ਧਰਮ ਵੇਖ ਵਖਾਇੰਦਾ। ਅੰਤਮ ਲਹਿਣਾ ਦੇਣਾ ਚੁੱਕਣਾ ਦਿਵਸ ਰਾਤ, ਨੌ ਖੰਡ ਪ੍ਰਿਥਮੀ ਸੱਤਾਂ ਦੀਪਾਂ ਉਚੇ ਮੰਦਰ ਗੁਰ ਦਰ ਮਸਜਿਦ ਫੋਲ ਫੁਲਾਇੰਦਾ। ਲੁਕਿਆ ਰਹਿਣ ਨਾ ਦੇਵੇ ਕੋਈ ਫੋਲ ਫੁਲਾਵੇ ਚਾਰੇ ਕੂਟਾਂ, ਰਸਨਾ ਤੀਰ ਏਕਾ ਛੂਟਾ, ਨਾ ਕੋਈ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਕਾਇਆ ਰਹਿਣ ਨਾ ਦੇਵੇ ਕੋਈ ਬੂਟਾ, ਆਪਣੀ

ਹੱਥੀਂ ਜੜ੍ਹ ਪੁਟਾਇੰਦਾ। ਪੰਜ ਤਤ ਤਨ ਸਾਜਿਆ, ਜਗਤ ਜੁਗਤ ਅਪਾਰ। ਬਣਤ ਬਣਾਏ ਗਰੀਬ ਨਿਵਾਜਿਆ, ਖੋਲ੍ਹੇ ਨੌ ਦਵਾਰ। ਮਨ ਮਤ ਬੁੱਧ ਰੱਖੇ ਲਾਜਿਆ, ਪੰਚਮ ਤਤ ਕਰਾਏ ਪਿਆਰ। ਆਪੇ ਮਾਰਨਹਾਰਾ ਆਵਾਜਿਆ, ਕਰੇ ਕਰਾਏ ਖ਼ਬਰਦਾਰ। ਆਪ ਚੜ੍ਹਾਏ ਸ਼ਬਦ ਘੋੜੇ ਸਾਚੇ ਤਾਜਿਆ, ਆਪੇ ਹੋਣਾ ਪਹਿਰੇਦਾਰ। ਆਪੇ ਨੰਗੀ ਪੈਰੀਂ ਫਿਰੇ ਭਾਜਿਆ, ਗੁਰਮੁਖਾਂ ਦਰ ਦਵਾਰ। ਆਪੇ ਰੱਖਣਹਾਰਾ ਲਾਜਿਆ, ਜੁਗ ਜੁਗ ਰਿਹਾ ਪੈਜ ਸਵਾਰ। ਚਰਨ ਕਵਲਾਂ ਏਕਾ ਲਾਗਿਆ, ਸੁਰਤ ਸਵਾਣੀ ਹੋਈ ਉਜਿਆਰ। ਗੁਰ ਸ਼ਬਦ ਦਰ ਪੰਚਮ ਦੇਵੇ ਆਵਾਜ਼ਿਆ, ਨੇਤਰ ਨੈਣ ਦਏ ਉਘਾੜ। ਮੇਲ ਮਿਲਾਏ ਰਾਜਨ ਰਾਜਿਆ ਸਾਚੇ ਸਚ ਦਵਾਰ। ਆਪੇ ਪਰਦਾ ਰਿਹਾ ਕਾਜਿਆ, ਆਪੇ ਖੋਲ੍ਹੇ ਬੰਦ ਕਿਵਾੜ। ਜੋਤੀ ਜੋਤ ਸਰੂਪ ਹਰਿ, ਜਿਸ ਜਨ ਕਿਰਪਾ ਦੇਵੇ ਕਰ, ਸਾਚਾ ਮੇਲੇ ਸਾਜਨ ਸਾਜਿਆ। ਗੁਰ ਗੋਬਿੰਦ ਹਰਿ ਸ਼ਬਦ ਹੈ, ਸ਼ਬਦ ਰੂਪ ਸਮਾਏ। ਕਿਆ ਕੋਈ ਕਰੇ ਨਿੰਦ ਹੈ, ਨਿੰਦਕ ਨਿੰਦਿਆ ਮੁੱਖ਼ ਫਿਰਾਏ। ਹਰਿਜਨ ਆਪ ਬਣਾਏ ਸਾਚੀ ਬਿੰਦ ਹੈ, ਜੁਗ ਜੁਗ ਆਪੇ ਰਿਹਾ ਮਿਲਾਏ। ਮੇਟ ਮਿਟਾਵਣਹਾਰਾ ਸਗਲੀ ਚਿੰਦ ਹੈ, ਆਤਮ ਦਰਸੀ ਦਰਸ ਦਿਖਾਏ। ਜੋਧਾ ਸੂਰਾ ਹਰਿ ਮਰਗਿੰਦ ਹੈ, ਜਨ ਭਗਤਾਂ ਰਿਹਾ ਤਰਸ ਕਮਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਸੰਤ ਦੁਲਾਰ ਦੇ ਮਤ ਰਿਹਾ ਸਮਝਾਏ। ਗੁਰ ਗੋਬਿੰਦੇ ਬਣਤ ਬਣਾਈ, ਮਿਲਿਆ ਮੇਲ ਹਰਿ ਨਿਰੰਕਾਰਿਆ। ਸਾਧ ਸੰਤ ਕਰੇ ਜਣਾਈ, ਸ਼ਬਦ ਸਰੂਪੀ ਵਾਰੋ ਵਾਰਿਆ। ਰੂਪ ਅਨੂਪਾ ਆਪ ਵਟਾਈ, ਸ਼ਾਹੋ ਭੂਪਾ ਆਪ ਅਖਵਾ ਰਿਹਾ। ਸਤਿ ਸਰੂਪਾ ਸੋ ਧੁਨ ਉਪਜਾਈ, ਆਤਮ ਸੁਨ ਤੁੜਾ ਰਿਹਾ। ਗੁਣ ਅਵਗੁਣ ਵੇਖ ਵਖਾਈ, ਪੂਰਬ ਲਹਿਣਾ ਆਪ ਚੁਕਾ ਰਿਹਾ। ਸਰਗੁਣ ਨਿਰਗੁਣ ਖੇਲ ਰਚਾਈ, ਰਚਣਹਾਰਾ ਆਪ ਅਖਵਾ ਰਿਹਾ। ਕਾਇਆ ਕੋਟ ਗੜ੍ਹ ਬਣਾਈ, ਨਿਰਮਲ ਜੋਤੀ ਆਪ ਟਿਕਾ ਰਿਹਾ। ਸੀਸ ਧੜ ਨਾ ਵੇਖ ਵਖਾਈ, ਕਲਗੀ ਤੋੜਾ ਆਪ ਲਗਾ ਰਿਹਾ। ਜੋਤੀ ਜੋੜਾ ਹਰਿ ਰਘੁਰਾਈ, ਗੁਰ ਸ਼ਬਦੀ ਵੇਖ ਵਖਾ ਰਿਹਾ। ਇੱਕੀ ਜੇਠ ਦਏ ਵਡਿਆਈ, ਵਿਛੜੇ ਫੇਰ ਮਿਲਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਭਗਤ ਵਰ, ਜਗਤ ਵਿਦਿਆ ਮੂਲ ਚੁਕਾ ਰਿਹਾ। ਦਾਨੀ ਦਾਤਾ ਆਪ ਪ੍ਰਭ, ਦੇਵਣਹਾਰ ਦਾਤਾਰ। ਸਰਬ ਗਿਆਤਾ ਆਪ ਪ੍ਰਭ, ਭਰੇ ਸ਼ਬਦ ਭੰਡਾਰ। ਨਾਤਾ ਬਿਧਾਤਾ ਆਪ ਪ੍ਰਭ, ਚਰਨ ਕਵਲ ਪਿਆਰ। ਪਿਤਾ ਮਾਤਾ ਆਪ ਪ੍ਰਭ, ਪੂਤ ਸਪੂਤਾ ਕਰੇ ਪਿਆਰ। ਅੰਧ ਅੰਧੇਰ ਆਪ ਪ੍ਰਭ, ਨੂਰੋ ਨੂਰ ਹੋਏ ਉਜਿਆਰ। ਹਰ ਘਟ ਪਸਾਰਾ ਆਪ ਪ੍ਰਭ, ਆਪੇ ਵਸਿਆ ਸਭ ਤੋਂ ਬਾਹਰ। ਤੀਰਥ ਤਟ ਕਿਨਾਰਾ ਆਪ ਪ੍ਰਭ, ਆਪੇ ਢਾਹੇ ਲਏ ਉਸਾਰ। ਸਾਚਾ ਹੱਟ ਵਣਜਾਰਾ ਆਪ ਪ੍ਰਭ, ਆਪੇ ਵਣਜ ਕਰੇ ਵਪਾਰ। ਖੇਲੇ ਖੇਲ ਬਾਜੀਗਰ ਨਟ ਆਪ ਪ੍ਰਭ, ਸਵਾਂਗੀ ਸਵਾਂਗ ਕਰੇ ਵਰਤਾਰ। ਆਪੇ ਗੇੜਨਹਾਰਾ ਉਲਟੀ ਲੱਠ ਆਪ ਪ੍ਰਭ, ਜੁਗ ਜੁਗ ਮਾਤ ਲਏ ਅਵਤਾਰ। ਲੱਖ ਚੁਰਾਸੀ ਕਰੇ ਭੱਠ ਆਪ ਪ੍ਰਭ, ਗੁਰਮੁਖ ਸਾਚੇ ਲਏ ਉਭਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਵੇਖੇ ਆਤਮ ਘਰ, ਪਹਿਲੀ ਚੇਤਰ ਦਿਵਸ ਵਿਚਾਰ। ਆਤਮ ਘਰ ਸਚ ਅਸਥਾਨ, ਹਰਿ ਸਾਚੇ ਆਪ ਸੁਹਾਇਆ। ਆਪੇ ਜਾਣੇ ਜਾਣੀ ਜਾਣ, ਦੂਸਰ ਕੋਇ ਭੇਵ ਨਾ ਰਾਇਆ। ਪੰਚਮ ਬਹਿ ਬਹਿ ਸਾਰੇ ਗਾਣ, ਤਾਲ ਤਲਵਾੜਾ ਰਿਹਾ ਵਜਾਇਆ। ਪਵਣ ਪਵਣੀ ਸੇਵ ਕਮਾਣ, ਤਾਲ ਸੁਹਾਵਾ ਰਿਹਾ ਸੁਹਾਇਆ। ਚਾਰੇ ਕੁੰਟਾਂ ਵੇਖ ਵਖਾਨ, ਦਹਿ ਦਿਸ਼ਾ ਫੇਰਾ ਪਾਇਆ। ਕਾਇਆ ਮੰਦਰ ਅੰਦਰ ਸਚ ਮਕਾਨ,

ਹਰਿ ਮੰਦਰ ਆਪ ਸੁਹਾਇਆ। ਦਰ ਦਰਵਾਜ਼ੇ ਦਰ ਦਰਬਾਨ, ਹਰਿ ਸਾਚਾ ਆਪ ਅਖਵਾਇਆ। ਅੱਠੇ ਪਹਿਰ ਨਿਗਾਹਬਾਨ, ਸੇਵਕ ਸੇਵਾ ਰਿਹਾ ਕਮਾਇਆ। ਗੁਰਮੁਖਾਂ ਵੇਖੇ ਮਾਰ ਧਿਆਨ, ਸਾਚੀ ਕੂਟ ਫੋਲ ਫੁਲਾਇਆ। ਨਿਸ਼ਅੱਖਰ ਵੱਖਰ ਸਾਰੇ ਗਾਣ, ਰਸਨਾ ਰਸਕ ਰਸ ਨਾ ਆਇਆ। ਆਪੇ ਹੋਏ ਮਿਹਰਵਾਨ, ਜਨ ਭਗਤਾਂ ਲਏ ਜਗਾਇਆ। ਧੁਰਦਰਗਾਹੀ ਦੇਵੇ ਇਕ ਨਿਸ਼ਾਨ, ਆਪ ਆਪਣਾ ਨਾਉਂ ਜਪਾਇਆ। ਕਲਜੁਗ ਅੰਤਮ ਮੇਟ ਮਿਟਾਨ, ਸਤਿਜੁਗ ਸਾਚਾ ਦਏ ਝੁਲਾਇਆ। ਸੋਹੰ ਸੋ ਬ੍ਰਹਮ ਗਿਆਨ, ਧੁਰ ਫਰਮਾਣ ਰਹੇ ਜਣਾਇਆ। ਤੀਰ ਨਿਰਾਲਾ ਵੱਜੇ ਬਾਣ, ਬਜਰ ਕਪਾਟੀ ਪਾਰ ਕਰਾਇਆ। ਪੰਚਾਂ ਕਰੇ ਪੁਣ ਛਾਣ, ਪੰਚਮ ਮੇਲ ਮਿਲਾਇਆ। ਏਕਾ ਦੇਵੇ ਨਾਮ ਬਿਬਾਣ, ਹਰਿਜਨ ਸਾਚੇ ਲਏ ਚੜ੍ਹਾਇਆ। ਪਹਿਲੀ ਚੇਤਰ ਕਰ ਪਛਾਣ, ਭਾਂਡੇ ਕਾਚੇ ਦਏ ਭੰਨਾਇਆ। ਸਾਚਾ ਮੰਦਰ ਉਚ ਮਹਾਨ, ਦਸਮ ਦਵਾਰੀ ਦਏ ਵਖਾਇਆ। ਆਤਮ ਸੇਜਾ ਇਕ ਮਹਾਨ, ਸ਼ਬਦ ਰੰਗੀਲਾ ਪਲੰਘ ਵਿਛਾਇਆ। ਜੋਤ ਸਰੂਪੀ ਹਰਿ ਭਗਵਾਨ, ਆਪੇ ਬੈਠ ਡਗਮਗਾਇਆ। ਗੁਰਮੁਖ ਨਾਰੀ ਬਾਲ ਨਾਦਾਨ, ਸਾਚਾ ਪੱਲੂ ਨਾਮ ਫੜਾਇਆ। ਆਪ ਰਖਾਏ ਚਰਨ ਧਿਆਨ, ਸਾਚਾ ਮਾਰਗ ਇਕ ਰਖਾਇਆ। ਸਾਚਾ ਮੇਲਾ ਮੇਲ ਮਿਲਾਨ, ਘਰ ਸਾਚੇ ਮੇਲ ਮਿਲਾਇਆ। ਦਰ ਘਰ ਪਾਇਆ ਸ਼ਬਦ ਜਵਾਨ, ਨਾ ਮਰੇ ਨਾ ਜਾਇਆ। ਨਾਰੀ ਕੰਤਾ ਏਕਾ ਥਾਨ, ਏਕਾ ਰੰਗ ਰੰਗਾਇਆ। ਸਈਆਂ ਮੰਗਲ ਸਾਚਾ ਗਾਣ, ਪੰਚਮ ਰਾਗ ਅਲਾਇਆ। ਵਿਛੜ ਕਦੇ ਨਾ ਜਾਣ, ਸਾਚਾ ਮੇਲਾ ਮੇਲ ਮਿਲਾਇਆ। ਦਸਮ ਦਵਾਰੀ ਭੂਮਿਕਾ ਅਸਥਾਨ, ਹਰਿ ਸਾਚੇ ਸ਼ਾਹੋ ਸੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਨੁਹਾਏ ਸਾਚੇ ਸਰ, ਚਰਨ ਧੂੜ ਇਕ ਇਸ਼ਨਾਨ ਕਰਾਇਆ। ਚਰਨ ਧੂੜ ਸਚ ਇਸ਼ਨਾਨਾ, ਜੁਗ ਜੁਗ ਆਪ ਕਰਾਇੰਦਾ। ਆਤਮ ਦੇਵੇ ਬ੍ਰਹਮ ਗਿਆਨਾ, ਬ੍ਰਹਮ ਵਿਦਿਆ ਇਕ ਪੜ੍ਹਾਇੰਦਾ। ਸੋਹੰ ਮਾਰੇ ਤੀਰ ਨਿਸ਼ਾਨਾ, ਦੂਈ ਦਵੈਤੀ ਮੇਟ ਮਿਟਾਇੰਦਾ। ਹੱਥੀਂ ਬੰਨ੍ਹੇ ਗਾਨਾ, ਸ਼ਰਅ ਸ਼ਰਾਇਤੀ ਵੇਖ ਵਖਾਇੰਦਾ। ਰਾਗ ਸੁਣਾਏ ਏਕਾ ਗਾਣਾ, ਸੁਨ ਮੁਨ ਤੁੜਾਇੰਦਾ। ਆਪਣੀ ਕਰਾਏ ਆਪ ਪਛਾਣਾ, ਗੁਰਮੁਖ ਚੁਣ ਚੁਣ ਆਪ ਜਗਾਇੰਦਾ। ਦਰ ਦਵਾਰੇ ਦੇਵੇ ਮਾਣਾ, ਹਉਮੇ ਹੰਗਤਾ ਰੋਗ ਮਿਟਾਇੰਦਾ। ਚਰਨ ਪ੍ਰੀਤੀ ਸਚ ਧਿਆਨਾ, ਅੱਠ ਸੱਠ ਡੇਰਾ ਢਾਹਿੰਦਾ। ਅੰਤਮ ਵੇਲਾ ਵੇਦ ਪੁਰਾਨਾਂ, ਅੰਜੀਲ ਕੁਰਾਨਾਂ ਵਕਤ ਚੁਕਾਇੰਦਾ। ਰਾਗ ਛਤੀਸਾ ਗਾਇਣ ਗਾਣਾ, ਗੋਬਿੰਦ ਰੂਪ ਵਟਾਇੰਦਾ। ਖਾਣੀ ਬਾਣੀ ਹੋਏ ਹੈਰਾਨਾ, ਸਾਗਰ ਸਿੰਧ ਵਹਾਇੰਦਾ। ਧਰਮ ਝੁਲਾਏ ਇਕ ਨਿਸ਼ਾਨਾ, ਰੰਗ ਸਤ ਰੰਗਾਇੰਦਾ। ਲਿਖੇ ਲੇਖ ਆਪ ਮਹਾਨਾ, ਅੱਖਰ ਵੱਖਰ ਵੇਖ ਵਖਾਇੰਦਾ। ਪਰਗਟ ਹੋਏ ਵਾਲੀ ਦੋ ਜਹਾਨਾਂ, ਰੋੜੀ ਸੱਖਰ ਚਰਨ ਛੁਹਾਇੰਦਾ। ਮੁਹੰਮਦ ਮੁਹੰਮਦੀ ਮੇਲ ਮਿਲਾਨਾ, ਚਾਰ ਯਾਰਾਂ ਭੇਵ ਖੁਲ੍ਹਾਇੰਦਾ। ਹੱਥੀਂ ਮਹਿੰਦੀ ਮੌਲੀ ਗਾਨਾ, ਨੀਲਾ ਚੋਲਾ ਤਨ ਛੁਹਾਇੰਦਾ। ਅਮਾਮ ਮਹਿੰਦੀ ਸਚ ਸੁਲਤਾਨਾਂ, ਖ਼ੈਬਰ ਪਾਰ ਕਰਾਇੰਦਾ। ਐਲੀ ਸ਼ਾਹ ਹੋਏ ਹੈਰਾਨਾ, ਮੱਕਾ ਕਾਅਬਾ ਵੇਖ ਵਖਾਇੰਦਾ। ਚਰਨ ਲਗਾਏ ਸ਼ਾਹ ਅਰਬਾਨਾ, ਇਰਾਕ ਇਰਾਨਾ ਡੇਰਾ ਢਾਹਿੰਦਾ। ਮੁਖ ਨਕਾਬ ਇਕ ਰਖਾਨਾ, ਨੇਤਰ ਨੈਣ ਛੁਪਾਇੰਦਾ। ਸੋਹੰ ਮਾਰੇ ਤੀਰ ਨਿਸ਼ਾਨਾ, ਪੀਰਨ ਪੀਰ ਮਿਟਾਇੰਦਾ। ਦਸਤਗੀਰ ਹੋਏ ਹੈਰਾਨਾ, ਹਕੀਰ ਸ਼ਾਹ ਫਕੀਰ ਫੜਾਇੰਦਾ। ਆਪੇ ਹੋਏ ਬੇਪਛਾਨਾ, ਬੇਐਬ ਪਰਵਰਦਿਗਾਰ ਅਖਵਾਇੰਦਾ। ਮਹਿਬਾਨ ਬੀਦੋ ਰਹਿਮਾਨ ਰਹਿਮਾਨਾ, ਰਹਿਮਤ ਰਸੂਲ ਨਾ ਕੋਈ ਜਣਾਇੰਦਾ। ਅਲ੍ਹਾ ਰਾਣੀ ਵੇਖੇ ਮਾਰ ਧਿਆਨਾ, ਹੱਜ ਕਬੂਲ ਨਾ ਕੋਈ ਕਰਾਇੰਦਾ। ਪੰਚਮ ਰੋਵਣ ਜਗਤ ਸ਼ੈਤਾਨਾ,

ਧੀਰਜ ਧੀਰਜ ਨਾ ਕੋਈ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸੁਹਾਏ ਇਕ ਦਰ, ਦਰ ਦਰਬਾਨਾ ਆਪ ਅਖਵਾਇੰਦਾ। ਅੱਲਾ ਰਾਣੀ ਤਨ ਸ਼ਿੰਗਾਰ, ਕਲਜੁਗ ਅੰਤ ਸ਼ਿੰਗਾਰਿਆ। ਮਨਮਤ ਨਾਲ ਹੰਕਾਰ, ਕਰੇ ਇਕ ਪਿਆਰਿਆ। ਸੰਗ ਮੁਹੰਮਦ ਚਾਰ ਯਾਰ, ਈਸਾ ਮੂਸਾ ਵੇਖ ਵਿਚਾਰਿਆ। ਕਲਜੁਗ ਹੋਇਆ ਪਹਿਰੇਦਾਰ, ਆਪ ਉਠਾਏ ਕਰੇ ਖ਼ਬਰਦਾਰਿਆ। ਧਰਤਮਾਤ ਰਹੀ ਵਿਚਾਰ, ਘਰ ਸਾਚੇ ਕਰੇ ਪੁਕਾਰਿਆ। ਪੁਰਖ ਅਬਿਨਾਸ਼ੀ ਕਿਰਪਾ ਧਾਰ, ਕਲਜੁਗ ਰੈਣ ਹੋਈ ਅੰਧਿਆਰਿਆ। ਜੂਠਾ ਝੂਠਾ ਪਸਰ ਪਸਾਰ, ਨਾ ਕੋਈ ਦੀਸੇ ਸਚ ਦਵਾਰਿਆ। ਪੀਰ ਫ਼ਕੀਰਾਂ ਆਈ ਹਾਰ, ਅਹਿਨਲ ਹੱਕ ਨਾ ਕੋਈ ਵਿਚਾਰਿਆ। ਮੁੱਲਾ ਸ਼ੇਖ਼ ਕਾਜ਼ੀ ਰੋਵਣ ਧਾਹਾਂ ਮਾਰ, ਅੱਲਾ ਹੂ ਹੂ ਏਕਾ ਨਾਰਿਆ। ਪੀਰ ਦਸਤਗੀਰ ਸੁੱਤੇ ਪੈਰ ਪਸਾਰ, ਤੂੰ ਤੂੰ ਮਨੋਂ ਵਿਸਾਰਿਆ। ਚੁੱਕਿਆ ਨਾ ਜਾਏ ਮੈਥੋਂ ਭਾਰ, ਲੱਖ ਚੁਰਾਸੀ ਜੀਵ ਗਵਾਰਿਆ। ਪਰਗਟ ਹੋ ਵਿਚ ਸੰਸਾਰ, ਨਾਨਕ ਗੋਬਿੰਦ ਲੇਖ ਲਿਖਾ ਰਿਹਾ। ਸ਼ਬਦ ਖੰਡਾ ਤੇਜ਼ ਕਟਾਰ, ਆਪ ਆਪਣਾ ਲਏ ਸਵਾਰਿਆ। ਬ੍ਰਹਿਮੰਡ ਖੰਡ ਜੇਰਜ ਅੰਡ ਪਾਇਣ ਸਾਰ, ਉਤਭੁਜ ਸੇਤਜ ਪਾਰ ਕਿਨਾਰ, ਨਾਰ ਦੁਹਾਗਣ ਦੀਸੇ ਰੰਡ, ਲੱਖ ਚੁਰਾਸੀ ਸੰਤ ਕੰਤ ਨਾ ਕੋਈ ਹੰਢਾ ਰਿਹਾ। ਕੂੜ ਕੁੜਿਆਰਾ ਭੇਖ ਪਖੰਡ, ਘਰ ਘਰ ਬੈਠਾ ਕਰ ਪਸਾਰਿਆ। ਨਿਹਕਲੰਕਾ ਤੇਰੀ ਵੰਡ, ਸਾਚਾ ਲੇਖਾ ਆਪ ਲਿਖਾ ਰਿਹਾ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਪਹਿਲੀ ਚੇਤਰ ਨੌ ਖੰਡ ਪ੍ਰਿਥਮੀ ਵੇਖੇ ਖੇਤਰ, ਲੇਖਾ ਆਪਣੇ ਹੱਥ ਰਖਾ ਰਿਹਾ। ਨਾ ਕੋਈ ਜਾਣੇ ਧਾਰੀ ਕੇਸਾ, ਮੂੰਡ ਮੁੰਡਾਏ ਦਿਸ ਨਾ ਆਇੰਦਾ। ਕਲਜੁਗ ਤੇਰਾ ਅੰਤਮ ਵੇਸਾ, ਨਰ ਨਰੇਸ਼ਾ ਆਪ ਕਰਾਇੰਦਾ। ਮੇਲ ਮਿਲਾਇਆ ਦਸ ਦਸਮੇਸ਼ਾ, ਦਹਿ ਦਿਸ਼ਾ ਵੇਖ ਵਖਾਇੰਦਾ। ਭੇਵ ਨਾ ਪਾਇਣ ਬ੍ਰਹਮਾ ਸ਼ਿਵ ਗਣੇਸ਼ਾ, ਦਰ ਦਰਵੇਸ਼ਾ ਸੀਸ ਝੁਕਾਇੰਦਾ। ਜੋਤ ਸਰੂਪੀ ਹਰਿ ਪਰਵੇਸ਼ਾ, ਆਪ ਆਪਣੀ ਕਲ ਵਰਤਾਇੰਦਾ। ਦੋ ਜਹਾਨਾਂ ਨਰ ਨਰੇਸ਼ਾ, ਸ੍ਰਿਸ਼ਟ ਸਬਾਈ ਮੂਲ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਦੇਵੇ ਭਗਤੀ ਵਰ, ਦੇ ਮਤ ਪੰਜ ਤਤ ਆਪ ਸਮਝਾਇੰਦਾ।

੨੪ ਫੱਗਣ ੨੦੧੩ ਡਾ੦ ਪਾਲ ਸਿੰਘ ਦੇ ਗ੍ਰਹਿ ਪਿੰਡ ਭਲਾਈ ਪੁਰ ਜ਼ਿਲਾ ਅੰਮ੍ਰਿਤਸਰ

ਧਨ ਪਾਇਆ ਨਾਮ ਸੰਤੋਖ, ਗੁਰ ਪੂਰੇ ਚਰਨ ਦਵਾਰਿਆ। ਜਗਤ ਮਿਟੇ ਤ੍ਰਿਸ਼ਨਾ ਭੁੱਖ, ਮਿਲੇ ਨਾਮ ਅਧਾਰਿਆ। ਸੁਫਲ ਕਰਾਏ ਮਾਤ ਕੁੱਖ, ਆਵਣ ਜਾਵਣ ਪਾਰ ਕਰਾ ਰਿਹਾ। ਅੰਤਮ ਵੇਲਾ ਅੰਤਮ ਮੋਖ, ਨਰ ਹਰਿ ਆਪਣੀ ਗੋਦ ਉਠਾ ਰਿਹਾ। ਮੇਟ ਮਿਟਾਏ ਹਰਖ ਸੋਗ, ਅੱਠੇ ਪਹਿਰ ਏਕਾ ਰੰਗ ਰੰਗਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰ ਕਿਰਪਾ ਮੇਲ ਮਿਲਾ ਰਿਹਾ। ਮਿਲਿਆ ਮੇਲ ਹਰਿ ਨਿਰੰਕਾਰ, ਘਰ ਸਾਚੇ ਵੱਜੇ ਵਧਾਈਆ। ਸੋਹੰ ਡੰਕ ਅਪਰ ਅਪਾਰ, ਦਿਵਸ ਰੈਣ ਰਿਹਾ ਵਜਾਈਆ। ਸੁਣੇ ਸੁਣਾਏ ਸੁਣਨੇਹਾਰ, ਜੀਵਾਂ ਜੰਤਾਂ ਦਿਸ ਨਾ ਆਈਆ। ਕਾਮ ਕਰੋਧ ਲੋਭ ਮੋਹ ਹੰਕਾਰ, ਪੰਜ ਤਤ ਮਿਟਾਈਆ। ਸ਼ਬਦ ਖੰਡਾ ਤੇਜ ਕਟਾਰ, ਤਨ ਗਾਤਰੇ ਆਪ ਲਟਕਾਈਆ। ਪੰਚਮ ਸੋਹਣਾ ਕਰ ਸ਼ਿੰਗਾਰ, ਸ਼ਸਤਰ ਬਸਤਰ ਇਕ ਸਜਾਈਆ। ਸਾਚੇ ਘੋੜੇ ਕਰ ਅਸਵਾਰ, ਚੌਥੇ ਪੌੜੇ ਆਪ ਚੜ੍ਹਾਈਆ। ਜਗਤ ਵਿਚੋਲਾ

ਹਰਿ ਦਾਤਾਰ, ਆਪਣਾ ਮੇਲ ਮਿਲਾਈਆ। ਊਚੋ ਨੀਚ ਨੀਚੋ ਊਚ ਖੇਲ ਅਪਾਰ, ਜੁਗ ਜੁਗ ਰਿਹਾ ਕਰਾਈਆ। ਰਵੀਦਾਸਾ ਦਰਸ ਭਿਖਾਰ, ਦਰਸੀ ਦਰਸ ਦਿਖਾਈਆ। ਬਾਲਮੀਕ ਤੇਰਾ ਕਰਜ਼ ਉਤਾਰ, ਰਾਮ ਰਾਮਾ ਰੂਪ ਵਟਾਈਆ। ਕਲਜੁਗ ਮੇਲਾ ਵਿਚ ਸੰਸਾਰ, ਗੁਰ ਚੇਲਾ ਜੋੜ ਜੁੜਾਈਆ। ਅਚਰਜ ਖੇਲਾ ਅਪਰ ਅਪਾਰ, ਸੱਜਣ ਸੁਹੇਲਾ ਸਦ ਅਖਵਾਈਆ। ਫੜ ਫੜ ਬਾਹੋਂ ਲਾਏ ਪਾਰ, ਸਾਚੇ ਬੇੜੇ ਰਿਹਾ ਚੜ੍ਹਾਈਆ। ਆਪੇ ਬਣਿਆ ਸੇਵਾਦਾਰ, ਸੇਵਕ ਸੇਵਾ ਰਿਹਾ ਕਮਾਈਆ। ਸ਼ਬਦ ਅਧਾਰੀ ਇਕ ਅਹਾਰ, ਤ੍ਰਿਸ਼ਨਾ ਭੁੱਖ ਮਿਟਾਈਆ। ਮੇਲ ਮਿਲਾਏ ਨਿੰਦਕ ਦੁਸ਼ਟ ਦੁਰਾਚਾਰ, ਪੰਚਮ ਤੰਦ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਸੁਣਾਏ ਸੁਹਾਗੀ ਛੰਦ, ਸੋਹੰ ਢੋਲਾ ਸੱਚਾ ਬੋਲਾ ਰਸਨਾ ਹਰਿਜਨ ਗਾਈਆ।

ਪਹਿਲੀ ਚੇਤਰ ੨੦੧੪ ਬਿਕ੍ਰਮੀ ਹਰਿ ਭਗਤ ਦਵਾਰ ਜੇਠੂਵਾਲ ਸ਼ਬਦ ਦੀ ਕਿਰਪਾ ਕੀਤੀ, ਇੱਕੀ ਦਿਨ ਤੱਕ
ਇਕੀ ਇੱਕੀ ਪਰਿਵਾਰ ਇਕੱਠੇ ਹੋਏ ਅਤੇ ਸਭ ਦਾ ਸਾਂਝਾ ਲੰਗਰ ਚਲਾਇਆ ਗਿਆ ਅਤੇ ਸਵਾ ਪੰਜ ਰੁਪਏ

ਨਾਮ · ਪਿੰਡ · ਡਾਕਖਾਨਾ · ਜ਼ਿਲਾ
੧. ਦਲੀਪ ਸਿੰਘ · ਗਗੋਬੂਆ · ਖ਼ਾਸ · ਅੰਮ੍ਰਿਤਸਰ
੨. ਮਨੀ ਰਾਮ · ਸਿੱਧਮ · ਖਾਲੜਾ · ਅੰਮ੍ਰਿਤਸਰ
੩. ਇੰਦਰ ਸਿੰਘ · ਬੰਡਾਲਾ · ਖ਼ਾਸ · ਅੰਮ੍ਰਿਤਸਰ
੪. ਮਸਾ ਸਿੰਘ · ਨੌਰੰਗਾਬਾਦ · ਖ਼ਾਸ · ਅੰਮ੍ਰਿਤਸਰ
੫. ਗੁਰਦਿਆਲ ਸਿੰਘ ਰਾਮੂ ਵਾਲਾ · ਖ਼ਾਸ · ਫਿਰੋਜ਼ਪੁਰ
੬. ਰਾਮ ਸਿੰਘ · ਮਕਾਨ ਨੰ੦ ੩੮੬ ਗਵਾਲ ਟੋਲੀ · ਫਿਰੋਜ਼ਪੁਰ
੭. ਨਾਜ਼ਰ ਸਿੰਘ · ਨਾਥੇ ਵਾਲਾ · ਲੰਝੇ ਵਾਲੀ · ਫਿਰੋਜ਼ਪੁਰ
੮. ਨਿਰੰਜਣ ਸਿੰਘ · ਲੁਧਿਆਣਾ · ਖ਼ਾਸ · ਲੁਧਿਆਣਾ
੯. ਬੱਗਾ ਸਿੰਘ · ਨੱਤਾਂ · ਸਾਨ੍ਹੇਵਾਲ · ਲੁਧਿਆਣਾ
੧੦. ਹਰਬੰਸ ਸਿੰਘ · ਅਜਨੌਧ · ਦੋਰਾਹਾ · ਲੁਧਿਆਣਾ
੧੧. ਜਗੀਰ ਸਿੰਘ · ਰੰਗੀਲ ਪੁਰ · ਰੋਪੜ · ਅੰਬਾਲਾ

੧੨. ਗਿਆਨ ਚੰਦ · ਮਿਰਜਾਪੁਰ · ਕੋਟਲਾਨੌਧ ਸਿੰਘ · ਹੁਸ਼ਿਆਪੁਰ
੧੩. ਸਰੂਪ ਸਿੰਘ · ਮੁਧ · ਖ਼ਾਸ · ਜਲੰਧਰ
੧੪. ਬਿਸ਼ਨ ਸਿੰਘ · ਨੂਰਪੁਰ · ਖ਼ਾਸ · ਜਲੰਧਰ
੧੫. ਗੁਰਮੁਖ ਸਿੰਘ · ਭਲਾਈਪੁਰ ਡੋਗਰਾ ਖ਼ਾਸ · ਅੰਮ੍ਰਿਤਸਰ
੧੬. ਬੰਤਾ ਸਿੰਘ ਪੰਜ ਗਰਾਈਆਂ · ਖ਼ਾਸ · ਗੁਰਦਾਸਪੁਰ
੧੭. ਅਜੀਤ ਸਿੰਘ · ਬਟਾਲਾ · ਬਟਾਲਾ · ਗੁਰਦਾਸਪੁਰ
੧੮. ਕਰਤਾਰ ਸਿੰਘ · ਭੂਮਲੀ · ਖ਼ਾਸ · ਗੁਰਦਾਸਪੁਰ
੧੯. ਗਿਰਧਾਰਾ ਸਿੰਘ · ਬਲੋਵਾਲ · ਰਾਮ ਦਿਵਾਲੀ · ਅੰਮ੍ਰਿਤਸਰ
੨੦. ਬਖ਼ਸ਼ੀਸ਼ ਸਿੰਘ · ਕਾਦਰਾਬਾਦ · ਸਿਆਲਕਾ · ਅੰਮ੍ਰਿਤਸਰ
੨੧. ਮਹਾਰਾਜ ਪੂਰਨ ਸਿੰਘ ਜੀ ਜੇਠੂਵਾਲ · ਖ਼ਾਸ · ਅੰਮ੍ਰਿਤਸਰ

ਪਹਿਲੀ ਚੇਤ ੨੦੧੪ ਬਿਕ੍ਰਮੀ ਸਵੇਰ ਦੇ ਸਮੇਂ ਸ਼ਬਦ ਦੀ ਰਹਿਮਤ ਕੀਤੀ ਹਰਿ ਭਗਤ ਦਵਾਰ ਜੇਠੂਵਾਲ ਜ਼ਿਲਾ ਅੰਮ੍ਰਿਤਸਰ

ਹਰਿ ਕਾ ਨਾਉਂ ਅਪਾਰ ਹੈ, ਸਮਰਥ ਕਲ ਵਰਤਾਈਆ। ਹਰਿ ਕਾ ਨਾਉਂ ਅਪਾਰ ਹੈ, ਅਕੱਥ ਕਥਾ ਕਹਾਈਆ। ਹਰਿ ਕਾ ਨਾਉਂ ਅਪਾਰ ਹੈ, ਸਾਚੀ ਵਥਾ ਇਕ ਵਖਾਈਆ। ਹਰਿ ਕਾ ਨਾਉਂ ਅਪਾਰ ਹੈ, ਲੱਖ ਚੁਰਾਸੀ ਪਾਏ ਨੱਥਾ, ਦਿਸ ਕਿਸੇ ਨਾ ਆਈਆ। ਹਰਿ ਕਾ ਨਾਉਂ ਅਪਾਰ ਹੈ, ਸਗਲ ਵਸੂਰਾ ਤਿਸ ਜਨ ਲੱਥਾ, ਜੋ ਜਨ ਰਸਨਾ ਗਾਈਆ। ਹਰਿ ਕਾ ਨਾਉਂ ਅਪਾਰ ਹੈ, ਮਸਤਕ ਲਹਿਣਾ ਲੇਖ ਸਾਚੇ ਮੱਥਾ, ਜੋਤ ਨਿਰਜੰਣ ਆਪ ਜਗਾਈਆ। ਹਰਿ ਕਾ ਨਾਉਂ ਅਪਾਰ ਹੈ, ਦੋ ਜਹਾਨੀ ਸਾਚਾ ਰਥਾ, ਜਨ ਭਗਤਾਂ ਪਾਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਰੰਗ ਵਟਾਈਆ। ਹਰਿ ਕਾ ਨਾਉਂ ਅਪਾਰ, ਹਰਿ ਸਮਾਇਆ। ਹਰਿ ਕਾ ਨਾਉਂ ਅਧਾਰ, ਜੀਵ ਜੰਤਾਂ ਰਿਹਾ ਤਰਾਇਆ। ਹਰਿ ਕਾ ਨਾਉਂ ਅਪਾਰ, ਹਰਿਜਨ ਸਾਚੇ ਆਪ ਪਿਆਰ ਕਰਾਇਆ। ਹਰਿ ਕਾ ਨਾਉਂ ਜੈਕਾਰ, ਜੈ ਜੈਕਾਰਾ ਇਕ ਵਖਾਇਆ। ਜੋਤੀ ਜੋਤ ਸਰੂਪ ਹਰਿ ਆਪ ਆਪਣੀ ਜੋਤ ਧਰ, ਆਪੇ ਵੇਖੇ ਵੇਖ ਵਖਾਇਆ। ਹਰਿ ਕਾ ਨਾਉਂ ਅਪਾਰ, ਲੇਖ ਅਮੋਲਿਆ। ਹਰਿ ਕਾ ਨਾਉਂ ਅਪਾਰ, ਪੂਰਾ ਤੋਲ ਕਿਸੇ ਨਾ ਤੋਲਿਆ। ਹਰਿ ਕਾ ਨਾਉਂ ਅਪਾਰ, ਆਦਿ ਅੰਤ ਕਦੇ ਨਾ ਡੋਲਿਆ। ਹਰਿ ਕਾ ਨਾਉਂ ਅਪਾਰ, ਸਾਧ ਸੰਤ ਜੀਵ ਜੰਤ ਭੰਡਾਰਾ ਖੋਲ੍ਹਿਆ। ਹਰਿ ਕਾ ਨਾਉਂ ਅਪਾਰ, ਸਚਖੰਡ ਬਣਾਏ ਗੋਲਿਆ। ਹਰਿ ਕਾ ਨਾਉਂ ਅਪਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਕਲਾ ਸੋਲਿਆ। ਹਰਿ ਕਾ ਨਾਉਂ ਅਪਾਰ, ਜੋਗ ਜਗਤ ਹੈ। ਹਰਿ ਕਾ ਨਾਉਂ ਅਪਾਰ, ਹਰਿਜਨ

ਸਾਚੀ ਭਗਤ ਹੈ। ਹਰਿ ਕਾ ਨਾਉਂ ਅਪਾਰ, ਸਚ ਦਵਾਰਾ ਏਕਾ ਮੁਕਤ ਹੈ। ਹਰਿ ਕਾ ਨਾਉਂ ਅਪਾਰ, ਪਾਰ ਕਰਾਏ ਨਿੰਦਕ ਦੁਸ਼ਟ ਹੈ। ਹਰਿ ਕਾ ਨਾਉਂ ਅਪਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਜਾਣੇ ਆਪਣੀ ਸਾਰ। ਹਰਿ ਕਾ ਨਾਉਂ ਅਪਾਰ, ਜਗਤ ਦਲਾਲਿਆ। ਹਰਿ ਕਾ ਨਾਉਂ ਅਪਾਰ, ਗੁਰਮੁਖ ਵਿਰਲੇ ਰਸਨਾ ਗਾ ਲਿਆ। ਹਰਿ ਕਾ ਨਾਉਂ ਅਪਾਰ, ਏਕਾ ਏਕ ਸਚ ਧਨ ਮਾਲਿਆ। ਹਰਿ ਕਾ ਨਾਉਂ ਅਪਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਚਲੇ ਅਵੱਲੜੀ ਚਾਲਿਆ। ਹਰਿ ਕਾ ਨਾਉਂ ਅਪਾਰ, ਰੰਗ ਮਜੀਠਿਆ। ਹਰਿ ਕਾ ਨਾਉਂ ਅਪਾਰ, ਨੇਤਰ ਨੈਣ ਕਿਸੇ ਨਾ ਡੀਠਿਆ। ਹਰਿ ਕਾ ਨਾਉਂ ਅਪਾਰ, ਮਿੱਠੇ ਕਰੇ ਕਰਾਏ ਰੀਠਿਆ। ਹਰਿ ਕਾ ਨਾਉਂ ਅਪਾਰ, ਗੁਰਮੁਖ ਵਿਰਲੇ ਲੈਣ ਰਸਨਾ ਸਾਚਾ ਮੀਠਿਆ। ਹਰਿ ਕਾ ਨਾਉਂ ਅਪਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਕਰੇ ਪਰੀਖਿਆ। ਹਰਿ ਕਾ ਨਾਉਂ ਅਪਾਰ, ਦੋ ਜਹਾਨਿਆ। ਹਰਿ ਕਾ ਨਾਉਂ ਅਪਾਰ, ਮੇਲ ਭਗਵਾਨਿਆ। ਹਰਿ ਕਾ ਨਾਉਂ ਅਪਾਰ, ਗੁਰਮੁਖ ਸਾਚੇ ਸੰਤ ਜਗਾਨਿਆ। ਹਰਿ ਕਾ ਨਾਉਂ ਅਪਾਰ, ਨਾ ਕੋਈ ਜਾਣੇ ਜੀਵ ਨਿਧਾਨਿਆ। ਹਰਿ ਕਾ ਨਾਉਂ ਅਪਾਰ, ਆਦਿ ਅੰਤ ਨਾ ਹੋਏ ਪੁਰਾਣਿਆ। ਹਰਿ ਕਾ ਨਾਉਂ ਅਪਾਰ, ਨੇਤਰ ਨੈਣ ਨਾ ਕੋਈ ਵਖਾਨਿਆ। ਹਰਿ ਕਾ ਨਾਉਂ ਅਪਾਰ, ਰਸਨਾ ਜਿਹਵਾ ਹਰਿਜਨ ਗਾ ਲਿਆ। ਹਰਿ ਕਾ ਨਾਉਂ ਅਪਾਰ, ਤਿੱਖਾ ਤੀਰ ਬਾਣ ਨਿਰਾਲਿਆ। ਹਰਿ ਕਾ ਨਾਉਂ ਅਪਾਰ, ਸ਼ਬਦ ਚੀਰ ਤਨ ਪਹਿਨਾਨਿਆ। ਹਰਿ ਕਾ ਨਾਉਂ ਅਪਾਰ, ਸ਼ਬਦ ਸੀਰ ਮੁਖ ਚੁਆਨਿਆ। ਹਰਿ ਕਾ ਨਾਉਂ ਅਪਾਰ, ਕੱਟਣਹਾਰਾ ਭੁੱਖ ਨੰਗ, ਮੇਟ ਮਿਟਾਏ ਪੰਜ ਸ਼ੈਤਾਨਿਆ। ਹਰਿ ਕਾ ਨਾਉਂ ਅਪਾਰ, ਏਕਾ ਰੰਗ ਰੰਗਾਏ ਭੇਵ ਚੁਕਾਏ ਸ਼ਾਹ ਸੁਲਤਾਨਿਆ। ਹਰਿ ਕਾ ਨਾਉਂ ਅਪਾਰ, ਆਦਿ ਜੁਗਾਦੀ ਸੰਗ ਨਿਭਾਏ ਸਗਲਾ ਸਾਥ ਨਿਭਾਨਿਆ। ਹਰਿ ਕਾ ਨਾਉਂ ਅਪਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਜਾਣੇ ਆਪਣੇ ਭਾਣਿਆ। ਹਰਿ ਕਾ ਨਾਉਂ ਅਪਾਰ, ਰਾਗ ਅਨਾਦਿਆ। ਹਰਿ ਕਾ ਨਾਉਂ ਅਪਾਰ, ਖੇਲੇ ਖੇਲ ਵਿਚ ਬ੍ਰਹਿਮਾਦਿਆ। ਹਰਿ ਕਾ ਨਾਉਂ ਅਪਾਰ, ਧੁਰਦਰਗਾਹੀ ਸਾਚੀ ਦਾਦਿਆ। ਹਰਿ ਕਾ ਨਾਉਂ ਅਪਾਰ, ਗੁਰਮੁਖ ਵਿਰਲੇ ਮਾਤ ਲਾਧਿਆ। ਹਰਿ ਕਾ ਨਾਉਂ ਅਪਾਰ, ਭੇਵ ਅਭੇਦਾ ਬੋਧ ਅਗਾਧਿਆ। ਹਰਿ ਕਾ ਨਾਉਂ ਅਪਾਰ, ਗੁਰਮੁਖ ਵਿਰਲੇ ਰਸਨ ਅਰਾਧਿਆ। ਹਰਿ ਕਾ ਨਾਉਂ ਅਪਾਰ, ਦੋ ਜਹਾਨ ਸੁਣੇ ਫਰਿਆਦਿਆ। ਹਰਿ ਕਾ ਨਾਉਂ ਅਪਾਰ, ਜੋਤੀ ਜੋਤ ਸਰੂਪ ਹਰਿ ਆਪ ਆਪਣੀ ਜੋਤ ਧਰ, ਚਰਨ ਨਾਤਾ ਏਕਾ ਬਾਧਿਆ। ਹਰਿ ਕਾ ਨਾਮ ਅਪਾਰ, ਸਤਿ ਸਤਿਵੰਤ ਹੈ। ਹਰਿ ਕਾ ਨਾਮ ਅਪਾਰ, ਪੂਰਨ ਭਗਵੰਤ ਹੈ। ਹਰਿ ਕਾ ਨਾਮ ਅਪਾਰ, ਅਧਾਰ ਜੀਵ ਜੰਤ ਹੈ। ਹਰਿ ਕਾ ਨਾਮ ਅਪਾਰ, ਪਿਆਰ ਸਾਧ ਸੰਤ ਹੈ। ਹਰਿ ਕਾ ਨਾਮ ਅਪਾਰ, ਏਕਾ ਧਾਰ ਏਕਾ ਕੰਤ ਹੈ। ਹਰਿ ਕਾ ਨਾਮ ਅਪਾਰ, ਜੋਤੀ ਜੋਤ ਸਰੂਪ ਹਰਿ ਆਪ ਆਪਣੀ ਜੋਤ ਧਰ, ਰੱਖਣਹਾਰਾ ਪਤ ਪਤਵੰਤ ਹੈ। ਹਰਿ ਕਾ ਨਾਉਂ ਅਪਾਰ, ਜੁਗੋ ਜੁਗ ਅਤੀਤਿਆ। ਹਰਿ ਕਾ ਨਾਉਂ ਅਪਾਰ, ਠਾਂਢਾ ਸੀਤਿਆ। ਹਰਿ ਕਾ ਨਾਉਂ ਅਪਾਰ, ਪਰਖਣਹਾਰਾ ਨੀਤਿਆ। ਦਿਵਸ ਰੈਣ ਕਰੇ ਵਿਚਾਰ, ਹਰਿ ਕਾ ਨਾਉਂ ਅਪਾਰ, ਜੋਤੀ ਜੋਤ ਸਰੂਪ ਹਰਿ ਆਪ ਆਪਣੀ ਜੋਤ ਧਰ, ਆਪੇ ਵੇਖੇ ਹਸਤ ਕੀਟਿਆ। ਹਰਿ ਕਾ ਨਾਉਂ ਅਪਾਰ, ਹਰਿ ਹਰਿ ਗਾਇਆ। ਭੇਵ ਅਭੇਦਾ ਵਿਚ ਸੰਸਾਰ, ਦਿਸ ਕਿਸੇ ਨਾ ਆਇਆ। ਅਛਲ ਅਛੇਦਾ

ਦਾਤਾ ਦਾਤਾਰ, ਚਾਰ ਵੇਦਾਂ ਸੇਵਾ ਲਾਇਆ। ਪੁਰਾਨ ਅਠਾਰਾਂ ਰਹੇ ਪੁਕਾਰ, ਹੱਥ ਕਿਸੇ ਨਾ ਆਇਆ। ਖਾਣੀ ਬਾਣੀ ਕਰੇ ਵਿਚਾਰ, ਚਾਰੇ ਕੁੰਟਾਂ ਵੇਖ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਨਾਉਂ ਛੁਪਾਇਆ। ਹਰਿ ਕਾ ਨਾਮ ਅਪਾਰ, ਦਿਸ ਨਾ ਆਇੰਦਾ। ਅੰਜੀਲ ਕੁਰਾਨ ਰਹੇ ਪੁਕਾਰ, ਪਰਵਰਦਿਗਾਰ ਮੁਖ ਛੁਪਾਇੰਦਾ। ਕਲਜੁਗ ਕਾਲਾ ਹੋ ਤਿਆਰ, ਤੇਰਾ ਤੇਰੇ ਵਿਚ ਸਮਾਇੰਦਾ। ਭੇਖਾਧਾਰੀ ਹਰਿ ਨਿਰੰਕਾਰ, ਲੇਖਾ ਆਪਣੇ ਹੱਥ ਰਖਾਇੰਦਾ। ਨਾਨਕ ਗੋਬਿੰਦ ਲਾਏ ਕਾਰ, ਸੇਵਕ ਸੇਵਾ ਸਚ ਕਰਾਇੰਦਾ। ਮੰਗਣ ਆਏ ਦਰ ਦਰਬਾਰ, ਏਕਾ ਭਿੱਛਿਆ ਝੋਲੀ ਪਾਇੰਦਾ। ਲੋਕਮਾਤ ਰਹਿਣਾ ਖ਼ਬਰਦਾਰ, ਆਤਮ ਇਛਿਆ ਪੂਰ ਕਰਾਇੰਦਾ। ਸ਼ਬਦ ਵਿਚੋਲਾ ਮੀਤ ਮੁਰਾਰ, ਸਾਚਾ ਹਿੱਸਾ ਆਪ ਵੰਡਾਇੰਦਾ। ਨਿਰਗੁਣ ਸਰਗੁਣ ਸਰਗੁਣ ਨਿਰਗੁਣ ਏਕਾ ਕਾਰ, ਏਕਾ ਰੂਪ ਸਮਾਇੰਦਾ। ਦੂਰ ਦੁਰਾਡਾ ਸਾਂਝਾ ਯਾਰ, ਮੇਲ ਵਿਛੋੜਾ ਆਪ ਕਰਾਇੰਦਾ। ਨਾਨਕ ਢਹਿ ਪਿਆ ਦਵਾਰ, ਗੋਬਿੰਦ ਗੋਬਿੰਦ ਗਾਇੰਦਾ। ਪਾਰਬ੍ਰਹਮ ਪ੍ਰਭ ਪੁਰਖ ਅਪਾਰ, ਸਤਿ ਪੁਰਖਾ ਰੂਪ ਵਟਾਇੰਦਾ। ਆਦਿ ਅੰਤ ਏਕੰਕਾਰ, ਏਕਾ ਰੰਗ ਸਮਾਇੰਦਾ। ਨਾਨਕ ਬੈਠਾ ਦਰ ਭਿਖਾਰ, ਭੀਖਕ ਭਿਛਿਆ ਏਕਾ ਨਾਉਂ ਪਾਇੰਦਾ। ਮਸਤਕ ਲੇਖਾ ਅਪਰ ਅਪਾਰ, ਆਪਣਾ ਆਪ ਲਿਖਾਇੰਦਾ। ਇਕ ਕਰਾਇਆ ਵਣਜ ਵਪਾਰ, ਆਪ ਆਪਣੀ ਬਣਤ ਬਣਾਇੰਦਾ। ਆਪੇ ਵਸਣਾ ਸਭ ਤੋਂ ਬਾਹਰ, ਸਾਚੀ ਸਰਨ ਤਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣੀ ਬਣਤ ਬਣਾਇੰਦਾ। ਏਕਾ ਨਾਉਂ ਅਪਾਰ, ਨਾਨਕ ਦਰ ਭਿਖਾਰਿਆ। ਪੁਰਖ ਅਬਿਨਾਸ਼ੀ ਕਿਰਪਾ ਧਾਰ, ਸੁਹਾਏ ਬੰਕ ਦਵਾਰਿਆ। ਨਿਰਮਲ ਜੋਤੀ ਕਰ ਅਕਾਰ, ਵੱਜੇ ਸ਼ਬਦ ਧੁਨ ਜੈਕਾਰਿਆ। ਸਾਚੀ ਸੋਟੀ ਹੱਥ ਦਾਤਾਰ, ਲੈ ਕੇ ਆਏ ਪਾਰ ਕਿਨਾਰਿਆ। ਉਪਰ ਚੋਟੀ ਦਸਮ ਦਵਾਰ, ਸਾਚਾ ਮਾਰਗ ਇਕ ਰਖਾ ਲਿਆ। ਕੋਟਨ ਕੋਟੀ ਗਏ ਹਾਰ, ਸਾਧ ਸੰਤ ਭੇਵ ਨਾ ਪਾ ਲਿਆ। ਕਬੀਰ ਲੰਗੋਟੀ ਬੋਟੀ ਕਰ ਪਿਆਰ, ਅਤੁਟ ਅਤੋਟੀ ਮੇਲ ਮਿਲਾ ਰਿਹਾ। ਨਾਨਕ ਜੋਤੀ ਇਕ ਅਪਾਰ, ਹਰਿ ਜੋਤੀ ਖੇਲ ਖਿਲਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਾਗਰਤ ਜੋਤ ਜਗਾ ਰਿਹਾ। ਹਰਿ ਕਾ ਨਾਉਂ ਅਪਾਰ, ਨੂਰ ਨਿਰਾਲਿਆ। ਗੋਬਿੰਦ ਸਾਚੀ ਧਾਰ, ਗੋਬਿੰਦ ਵਿਚ ਸਮਾ ਲਿਆ। ਸਰਗੁਣ ਮੇਲ ਅਪਾਰ, ਨਿਰਗੁਣ ਵੇਖ ਵਖਾ ਲਿਆ। ਨਾਨਕ ਨਿਰਧਨ ਪਾਵੇ ਸਾਰ, ਸਰਧਨ ਹਰਿ ਸੁਲਤਾਨਿਆ। ਸਤਿ ਸੰਤੋਖੀ ਧਰਮ ਜੈਕਾਰ, ਏਕਾ ਰਾਹ ਵਖਾ ਲਿਆ। ਨਾ ਕੋਈ ਜਾਣੇ ਆਰ ਪਾਰ, ਜੋਤੀ ਜੋਤ ਸਰੂਪ ਹਰਿ ਆਪ ਆਪਣੀ ਜੋਤ ਧਰ, ਆਪਣਾ ਧਾਮ ਸੁਹਾ ਲਿਆ। ਹਰਿ ਕਾ ਨਾਉਂ ਅਪਾਰ, ਸਾਚੇ ਧਾਮ ਸੁਹਾਇੰਦਾ। ਨਾਨਕ ਨਾਮਾ ਵਣਜ ਵਪਾਰ, ਏਕਾ ਏਕ ਕਰਾਇੰਦਾ। ਸਾਚਾ ਮੇਲਾ ਮੀਤ ਮੁਰਾਰ, ਗੁਰ ਚੇਲਾ ਰੂਪ ਵਟਾਇੰਦਾ। ਇਕ ਇਕੇਲਾ ਹਰਿ ਨਿਰੰਕਾਰ, ਪੰਚਮ ਸੁਹੇਲਾ ਆਪ ਅਖਵਾਇੰਦਾ। ਅੰਮ੍ਰਿਤ ਆਤਮ ਸਾਚੀ ਧਾਰ, ਸਾਚਾ ਮੇਘ ਬਰਸਾਇੰਦਾ। ਆਪੇ ਵਸਿਆ ਸਭ ਤੋਂ ਬਾਹਰ, ਆਪ ਆਪਣਾ ਰੂਪ ਛੁਪਾਇੰਦਾ। ਜੋਤੀ ਜੋਤ ਸਰੂਪ ਹਰਿ ਆਪ ਆਪਣੀ ਜੋਤ ਧਰ, ਆਪ ਆਪਣੇ ਰੰਗ ਰੰਗਾਇੰਦਾ। ਆਪ ਆਪਣਾ ਰੰਗ ਰੰਗਾਏ, ਪਾਰਬ੍ਰਹਮ ਬੇਅੰਤ ਬੇਅੰਤਾ। ਹਰਿਜਨ ਸਾਚਾ ਸਾਚੀ ਮੰਗ ਮੰਗਾਏ, ਮੇਲ ਮਿਲਾਏ ਸਾਚੇ ਕੰਤਾ। ਏਕਾ ਨਾਉਂ ਸ਼ਬਦ ਮਰਦੰਗ ਵਜਾਏ, ਜੁਗ ਜੁਗ ਸੁਣਾਏ ਸਾਧ ਸੰਤਾ। ਹਰਿਜਨ ਸਾਚੇ ਅੰਗ ਲਗਾਏ, ਲੋਕਮਾਤ ਬਣਾਏ ਸਾਚੀ ਬਣਤਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦਰ ਦਵਾਰ

ਇਕ ਸੁਹੰਤਾ। ਹਰਿ ਕਾ ਨਾਉਂ ਅਪਾਰ, ਸ਼ਬਦ ਅਮੋਲਿਆ। ਜੁਗ ਜੁਗ ਬੰਨ੍ਹੇ ਧਾਰ, ਸਾਚਾ ਤੋਲਣ ਆਪੇ ਤੋਲਿਆ। ਲੋਕਮਾਤ ਲਏ ਅਵਤਾਰ, ਅੱਖਰ ਵੱਖਰ ਆਪੇ ਬੋਲਿਆ। ਸਾਧਾਂ ਸੰਤਾਂ ਪਾਵੇ ਸਾਰ, ਵੇਖ ਵਖਾਏ ਕਾਇਆ ਚੋਲਿਆ। ਵਰਨ ਬਰਨ ਕਰਮ ਵਿਚਾਰ, ਊਚਾਂ ਨੀਚਾਂ ਰਿਹਾ ਵਿਰੋਲਿਆ। ਸਤਿਜੁਗ ਸਾਚੇ ਕਰ ਪਿਆਰ, ਸਤਿ ਫੁਲਵਾੜੀ ਆਪੇ ਮੌਲਿਆ। ਤ੍ਰੇਤਾ ਤ੍ਰੀਆ ਉਤਰੇ ਪਾਰ, ਰਾਮ ਰਾਮਾ ਘੋਲ ਘੋਲਿਆ। ਦੁਆਪਰ ਤੇਰੀ ਤਿੱਖੀ ਧਾਰ, ਕਾਹਨਾ ਕਿਸ਼ਨਾ ਖੇਲੇ ਹੋਲਿਆ। ਕਲਜੁਗ ਕਾਲਾ ਰਿਹਾ ਪੁਕਾਰ, ਜੂਠ ਝੂਠ ਬੂਹਾ ਖੋਲ੍ਹਿਆ। ਧਰਤਮਾਤ ਰੋਵੇ ਧਾਹਾਂ ਮਾਰ, ਪੇਟ ਆਪਣਾ ਆਪੇ ਫੋਲਿਆ। ਪੂਤ ਸਪੂਤਾ ਹੋਇਆ ਗਵਾਰ, ਲੱਖ ਚੁਰਾਸੀ ਬਣਿਆ ਗੋਲਿਆ। ਮਾਇਆ ਮਮਤਾ ਮੋਹ ਹੰਕਾਰ, ਜੋਤੀ ਜੋਤ ਸਰੂਪ ਹਰਿ ਆਪ ਆਪਣੀ ਜੋਤ ਧਰ, ਅੰਤਮ ਤੋਲੇ ਪੂਰਾ ਤੋਲਿਆ। ਕਲਜੁਗ ਕਾਇਆ ਸਾਚਾ ਰੰਗ, ਆਤਮ ਇਕ ਚੜ੍ਹਾਇਆ। ਪੰਜ ਤਤ ਵੱਜੇ ਮਰਦੰਗ, ਮਤ ਬੁਧ ਫਿਰੇ ਹਲਕਾਇਆ। ਮਨਮਤ ਰਲਾਏ ਸਾਚਾ ਸੰਗ, ਚਾਰੋਂ ਕੁੰਟ ਡੰਕ ਵਜਾਇਆ। ਹਉਮੇ ਹੰਗਤਾ ਧਾਰਾ ਗੰਗ, ਸਾਧਾਂ ਸੰਤਾਂ ਨੀਰ ਵਹਾਇਆ। ਮਾਨਸ ਦੇਹੀ ਹੋਈ ਭੰਗ, ਰਾਮ ਰਾਮਾ ਮਨੋਂ ਭੁਲਾਇਆ। ਕਾਇਆ ਮਾਟੀ ਕਾਚੀ ਵੰਗ, ਜੂਠ ਝੂਠ ਤਨ ਸ਼ਿੰਗਾਰ ਕਰਾਇਆ। ਮਾਤ ਪਿਤ ਭਾਈ ਭੈਣ ਸਾਕ ਸੱਜਣ ਸੈਣ ਕੋਈ ਨਾ ਜਾਏ ਸੰਗ, ਕੂੜ ਕੁੜਿਆਰਾ ਮੋਹ ਚੁਕਾਇਆ। ਸੰਮਤ ਤੇਰਾਂ ਰਿਹਾ ਲੰਘ, ਨਾਨਕ ਦੋਏ ਜੋੜ ਬੈਠਾ ਸੀਸ ਝੁਕਾਇਆ। ਦਰ ਦਵਾਰੇ ਮੰਗੀ ਮੰਗ, ਪ੍ਰਭ ਅਬਿਨਾਸ਼ੀ ਦਇਆ ਕਮਾਇਆ। ਸਾਚਾ ਨਾਉਂ ਸਦਾ ਸੰਗ, ਸਚ ਵਸਤੂ ਇਕ ਰਖਾਇਆ। ਸ਼ਬਦ ਘੋੜੇ ਪ੍ਰਭ ਕਸੇ ਤੰਗ, ਜੋਤ ਨਿਰੰਜਣ ਸੇਵਾ ਲਾਇਆ। ਪੰਚ ਵਜਾਏ ਇਕ ਮਰਦੰਗ, ਸੋਹੰ ਡੌਰੂ ਹੱਥ ਫੜਾਇਆ। ਲੋਆਂ ਪੁਰੀਆਂ ਵੇਖੇ ਪਾਰ ਲੰਘ, ਬ੍ਰਹਮਾ ਸ਼ਿਵ ਦੇਵਤ ਸੁਰ ਬੈਠੇ ਸੀਸ ਝੁਕਾਇਆ। ਮਾਤਲੋਕ ਸਾਢੇ ਤਿੰਨ ਹੱਥ ਪਾਰਬ੍ਰਹਮ ਤੇਰਾ ਇਕ ਪਲੰਘ, ਕਲਜੁਗ ਅੰਤਮ ਸੇਜ ਵਿਛਾਇਆ। ਲੱਖ ਚੁਰਾਸੀ ਹੋਣਾ ਨੰਗ, ਕੋਇ ਨਾ ਪਰਦਾ ਪਾਇਆ। ਮਾਇਆ ਰਾਣੀ ਮਾਰੇ ਡੰਗ, ਡਸ ਡਸਣੀ ਰੂਪ ਵਟਾਇਆ। ਗੁਰਮੁਖਾਂ ਮੰਗੀ ਏਕਾ ਮੰਗ, ਗੋਬਿੰਦ ਨਾਨਕ ਨਾਲ ਰਲਾਇਆ। ਕਲਜੁਗ ਤੇਰਾ ਮੁੱਕਣਾ ਪੰਧ, ਦੋਏ ਕਰਮਾਂ ਰਿਹਾ ਉਠਾਇਆ। ਸਤਿਜੁਗ ਸਾਚਾ ਲਾਇਆ ਅੰਗ, ਗੁਰਮੁਖ ਸਾਚੇ ਲਏ ਜਗਾਇਆ। ਅੰਮ੍ਰਿਤ ਆਤਮ ਧਾਰਾ ਨਿਜ ਬਰਖੇ ਗੰਗ, ਆਪ ਆਪਣੀ ਸੇਵਾ ਲਾਇਆ। ਦੋ ਜਹਾਨਾਂ ਨਿਭਾਏ ਸਾਚਾ ਸੰਗ, ਵਿਛੜ ਕਦੇ ਨਾ ਜਾਇਆ। ਗੁਰਮੁਖ ਸਾਚੇ ਨੌ ਦਵਾਰੇ ਆਏ ਲੰਘ, ਨੇਤਰ ਦਰਸ਼ਨ ਸਾਚਾ ਪਾਇਆ। ਸ਼ਬਦ ਰੰਗੀਲੀ ਸੇਜ ਇਕ ਪਲੰਘ, ਦਸਮ ਦਵਾਰੀ ਆਪ ਵਿਛਾਇਆ। ਪੰਚਮ ਵਜਾਇਣ ਸਚ ਮਰਦੰਗ, ਪੰਚਮ ਆਪਣਾ ਸਾਥ ਨਿਭਾਇਆ। ਆਪੇ ਬੈਠਾ ਅੱਧ ਵਿਚ ਟੰਗ, ਜੋਤ ਨਿਰੰਜਣ ਰਾਹ ਰਿਹਾ ਵਖਾਇਆ। ਸੁਰਤ ਸਵਾਣੀ ਹੀਰ ਸਿਆਲੀ ਝੰਗ, ਸੋਹੰ ਰਾਂਝਾ ਗੁਰਮੁਖ ਪ੍ਰੇਮ ਧਾਰਾ ਨਾਮ ਚਰਨ ਸੇਵਾ ਸਾਚੀ ਵੰਝਲੀ ਰਿਹਾ ਵਜਾਇਆ। ਆਪ ਲਗਾਏ ਆਪਣੇ ਅੰਗ, ਕੱਟਣਹਾਰਾ ਭੁੱਖ ਨੰਗ, ਜੁਗ ਜੁਗ ਭੇਖ ਵਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਾਨਕ ਪੂਰ ਕਰਿਆ ਵਰ, ਤੇਰਾਂ ਤੇਰਾਂ ਤੋਲ ਤੁਲਾਇਆ। ਤੇਰਾਂ ਤੇਰਾਂ ਤੋਲ ਤੁਲਾਵਣਹਾਰਾ, ਪਾਰਬ੍ਰਹਮ ਬੇਅੰਤਾ। ਸਾਚਾ ਬੋਲ ਬੋਲਣਹਾਰਾ, ਜੁਗਾ ਜੁਗ ਜੁਗੰਤਾ। ਸ਼ਬਦ ਭੰਡਾਰਾ ਖੋਲ੍ਹਣਹਾਰਾ, ਆਦਿ ਪੁਰਖ ਆਦਿਨ ਅੰਤਾ। ਸਚ ਜੈਕਾਰਾ ਬੋਲਣਹਾਰਾ, ਆਪ ਸੁਣਾਏ ਸਾਧਨ ਸੰਤਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਮੇਲੇ ਗੁਰ ਗੁਰ ਚੇਲੇ, ਆਪੇ ਨਾਰੀ ਆਪੇ ਕੰਤਾ। ਗੁਰ

ਚੇਲਾ ਨਾਰੀ ਕੰਤ ਸਮਾਇੰਦਾ। ਦਰ ਦਵਾਰੇ ਸਾਚਾ ਮੇਲਾ, ਸਾਚੀ ਬਣਤ ਬਣਾਇੰਦਾ। ਕਲਜੁਗ ਤੇਰਾ ਵਕਤ ਸੁਹੇਲਾ, ਗੁਰਮੁਖ ਸੋਏ ਮਾਤ ਉਠਾਇੰਦਾ। ਆਪ ਚੜ੍ਹਾਏ ਸਾਚਾ ਤੇਲਾ, ਜੋਤ ਨਿਰੰਜਣ ਸੇਵਾ ਲਾਇੰਦਾ। ਆਪਣਾ ਖੇਲ ਆਪੇ ਖੇਲਾ, ਭੇਵ ਕੋਇ ਨਾ ਪਾਇੰਦਾ। ਨਾਨਕ ਗੋਬਿੰਦ ਇਕ ਇਕੇਲਾ, ਗੋਬਿੰਦ ਹਰਿ ਧਿਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਮਤ ਤੇਰਾਂ ਤੇਰਾ ਪਿਆਰ, ਤ੍ਰੈਗੁਣ ਮਾਇਆ ਕਰੇ ਵਿਚਾਰ, ਪੰਜ ਤਤ ਰੋਵੇ ਧਾਹਾਂ ਮਾਰ, ਨਾ ਕੋਇ ਮੂਲ ਚੁਕਾਇੰਦਾ। ਸੰਮਤ ਤੇਰਾਂ ਅੰਤਮ ਬੀਤਾ, ਸਤਿਗੁਰ ਦਇਆ ਕਮਾਈਆ। ਆਪ ਚਲਾਏ ਆਪਣੀ ਰੀਤਾ, ਧੁਰ ਦੀ ਇਹ ਵਡਿਆਈਆ। ਨਾ ਕੋਈ ਦਿਹੁਰਾ ਗੁਰੂਦਵਾਰਾ ਮੰਦਰ ਮਸੀਤਾ, ਪ੍ਰਭ ਚਰਨ ਸਰਨ ਸਰਨ ਚਰਨ ਸੱਚੀ ਸਰਨਾਈਆ। ਨਾ ਕੋਈ ਹਸਤ ਨਾ ਕੋਈ ਕੀਟਾ, ਊਚ ਨੀਚ ਰਾਓ ਰੰਕ ਸ਼ਾਹ ਸੁਲਤਾਨ ਏਕਾ ਰੰਗ ਰੰਗਾਈਆ। ਨਾਮ ਜਣਾਏ ਜੁਗੋ ਜੁਗ ਅਨਡੀਠਾ, ਅਨਡਿੱਠੀ ਵਸਤ ਹਰਿ ਝੋਲੀ ਪਾਈਆ। ਗੁਰ ਸ਼ਬਦ ਗੁਰ ਲਾਗਾ ਮੀਠਾ, ਅੰਮ੍ਰਿਤ ਆਤਮ ਫਲ ਖਵਾਈਆ। ਮਨਮਤੀ ਜੀਵ ਜੂਠਾ ਝੂਠਾ ਪੀਸਣ ਪੀਸਾ, ਵੇਲੇ ਅੰਤਮ ਹੋਏ ਜੁਦਾਈਆ। ਕਲਜੁਗ ਕਾਇਆ ਕੌੜਾ ਰੀਠਾ, ਪ੍ਰਭ ਸਾਚਾ ਭੰਨ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਜਾਮਾ ਜੋਤ ਸਮਾਈਆ। ਜੋਤ ਸਮਾਇਆ ਜੋਤੀ ਜਾਮਾ, ਜੁਗਤ ਜਗਤ ਨਾ ਆਈਆ। ਆਪੇ ਜਾਣੇ ਆਪਣਾ ਕਾਮਾ, ਭਗਤ ਭੁਗਤ ਰਿਹਾ ਬਣਾਈਆ। ਲੱਖ ਚੁਰਾਸੀ ਕਰੇ ਏਕਾ ਤਾਮਾ, ਆਦਿ ਸ਼ਕਤ ਏਕਾ ਕਲ ਵਰਤਾਈਆ। ਕਲਜੁਗ ਮਿਟੇ ਰੈਣ ਅੰਧੇਰੀ ਸ਼ਾਮਾ, ਸਤਿਜੁਗ ਸਾਚਾ ਚੰਨ ਚੜ੍ਹਾਈਆ। ਸੰਮਤ ਚੌਦਾਂ ਵੱਜੇ ਨਾਮ ਦਮਾਮਾ, ਸੋਹੰ ਜੈ ਜੈ ਜੈਕਾਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਹਿਲੀ ਚੇਤਰ ਸਵਾ ਪੰਜ ਤੇਰਾ ਬੈਠਾ ਰਾਹ ਤਕਾਈਆ।