ਪਹਿਲੀ ਚੇਤ ੨੦੧੪ ਬਿਕ੍ਰਮੀ ਸਵੇਰੇ ਸਵਾ ਪੰਜ ਵਜੇ ਵਿਹਾਰ ਹੋਇਆ ਹਰਿ ਭਗਤ ਦਵਾਰ ਜੇਠੂਵਾਲ
ਸਵਾ ਪੰਜ ਪਹਿਲੀ ਚੇਤ, ਵੀਹ ਸੌ ਚੌਦਾਂ ਬਿਕ੍ਰਮੀ ਚੰਦ ਚੜ੍ਹਾਇਆ। ਗੁਰਮੁਖਾਂ ਵੇਖੇ ਕਾਇਆ ਖੇਤ, ਆਪ ਆਪਣਾ ਅੰਦਰ ਬੰਦ ਕਰਾਇਆ। ਪਰਗਟ ਹੋਏ ਨੇਤਨ ਨੇਤ, ਸੋਹੰ ਰਿਹਾ ਚੰਦ ਚੜ੍ਹਾਇਆ। ਭਾਗ ਲਗਾਏ ਮਹੀਨਾ ਜੇਠ, ਪੰਚਮ ਮੇਲ ਮਿਲਾਇਆ। ਰੱਖਣਹਾਰਾ ਸਾਇਆ ਹੇਠ, ਸੇਵਕ ਸੇਵਕ ਸੇਵਕ ਆਪ ਅਖਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਲਹਿਣਾ ਮੂਲ ਚੁਕਾਇਆ। ਸਵਾ ਪੰਜ ਚੇਤਰ ਚਿਤ, ਏਕਾ ਥਿਤ ਵਖਾਈਆ। ਜਨ ਭਗਤਾਂ ਮੇਲਾ ਨਿਤ ਨਵਿਤ, ਨਿਜ ਘਰ ਰੂਪ ਸਮਾਈਆ। ਕਰਨਹਾਰਾ ਸੱਚਾ ਹਿਤ, ਭੇਖਾਧਾਰੀ ਭੇਖ ਵਟਾਈਆ। ਆਪੇ ਹੋਇਆ ਮਾਤ ਪਿਤ, ਪਿਤਾ ਪੂਤ ਸੁਖਦਾਈਆ। ਪਾਰਬ੍ਰਹਮ ਅਬਿਨਾਸ਼ੀ ਅਚੁਤ, ਅਕਲ ਕਲਾ ਅਖਵਾਈਆ। ਆਪ ਆਪਣਾ ਲਿਆ ਜਿੱਤ, ਕਾਇਆ ਭੇਟ ਚੜ੍ਹਾਈਆ। ਚੌਦਾਂ ਵੇਖ ਵਖਾਈ ਥਿਤ, ਚੌਦਾਂ ਲੋਕਾਂ ਰਿਹਾ ਹਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਰੰਗ ਵਟਾਈਆ। ਠਾਕਰ ਸੇਵਕ ਅਬਿਨਾਸ਼, ਸੇਵਾ ਆਪ ਕਮਾਇੰਦਾ। ਗੁਰਮੁਖਾਂ ਹੋਇਆ ਦਾਸੀ ਦਾਸ, ਚਰਨ ਧੂੜੀ ਮਸਤਕ ਲਾਇੰਦਾ। ਮੇਲ ਮਿਲਾਏ ਪ੍ਰਿਥਮੀ ਆਕਾਸ਼, ਵਿਛੜ ਕਦੇ ਨਾ ਜਾਇੰਦਾ। ਪੰਚਮ ਪਾਵੇ ਸਾਚੀ ਰਾਸ, ਹਰਿ ਪੰਚਮ ਭੇਟ
ਚੜ੍ਹਾਇੰਦਾ। ਨਿਜ ਘਰ ਸਾਚੇ ਕਰੇ ਵਾਸ, ਸਚ ਸੁਨੇਹੜਾ ਇਕ ਸੁਣਾਇੰਦਾ। ਖੇਲੇ ਖੇਲ ਘਨਕਪੁਰ ਵਾਸ, ਸੰਮਤ ਸੰਮਤੀ ਵੇਖ ਵਖਾਇੰਦਾ। ਲੱਖ ਚੁਰਾਸੀ ਹੋਣੀ ਨਾਸ, ਹਰਿ ਸੰਗਤ ਆਪ ਤਰਾਇੰਦਾ। ਲਹਿਣਾ ਦੇਣਾ ਦਸ ਦਸ ਮਾਸ, ਜੁਗ ਜੁਗ ਆਪ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੇਵਕ ਸੇਵਾ ਸਚ ਕਮਾਇੰਦਾ। ਸੇਵਕ ਸੇਵਾ ਕਰਨੇਹਾਰਾ, ਪਾਰਬ੍ਰਹਮ ਕਰਤਾਰਾ। ਨਾ ਜਨਮੇ ਨਾ ਮਰਨੇਹਾਰਾ, ਆਦਿ ਅੰਤ ਏਕਾ ਏਕੰਕਾਰਾ। ਆਪਣੀ ਕਰਨੀ ਕਰਨੇਹਾਰਾ, ਜੁਗ ਜੁਗ ਲਏ ਮਾਤ ਅਵਤਾਰਾ। ਜਨ ਭਗਤਾਂ ਲੜ ਫੜਨੇਹਾਰਾ, ਦੇਵੇ ਨਾਮ ਸਹਾਰਾ। ਕਾਇਆ ਮੰਦਰ ਅੰਦਰ ਸਾਚੇ ਪੌੜੇ ਚੜ੍ਹਨੇਹਾਰਾ, ਸੋਹੰ ਸ਼ਬਦ ਕਰਾਏ ਜੈ ਜੈਕਾਰਾ। ਕਲਜੁਗ ਮਾਇਆ ਸੜਨੇਹਾਰਾ, ਪੰਚਮ ਤਤ ਨਾ ਕੀਆ ਪਿਆਰਾ। ਆਪਣਾ ਘਾੜਨ ਆਪੇ ਘੜਨੇਹਾਰਾ, ਜੋਤੀ ਜੋਤ ਕੀਆ ਉਜਿਆਰਾ। ਸ਼ਬਦ ਖੰਡਾ ਹੱਥ ਫੜਨੇਹਾਰਾ, ਗੁਰਮੁਖਾਂ ਹੋਏ ਪਹਿਰੇਦਾਰਾ। ਪੁਰੀਆਂ ਲੋਆਂ ਲੜਨੇਹਾਰਾ, ਏਕਾ ਮਾਰ ਅਗੰਮੀ ਮਾਰਾ। ਜੋਤੀ ਜੋਤ ਸਰੂਪ ਹਰਿ ਆਪ ਆਪਣੀ ਜੋਤ ਧਰ, ਆਪ ਸੁਹਾਇਆ ਬੰਕ ਦਵਾਰਾ। ਹਰਿ ਸੇਵਕ ਕਰਤਾਰ, ਸੇਵ ਕਮਾਈਆ। ਆਪੇ ਬਣਿਆ ਭੇਖ ਭਿਖਾਰ, ਆਪੇ ਲੇਖ ਲਿਖਾਈਆ। ਮਾਤਲੋਕ ਪ੍ਰਭ ਕਰ ਵਿਚਾਰ, ਪਹਿਲੀ ਚੇਤਰ ਰੁੱਤ ਸੁਹਾਈਆ। ਸੰਮਤ ਚੌਦਾਂ ਖ਼ਬਰਦਾਰ, ਹਰਿ ਆਪੇ ਰਿਹਾ ਕਰਾਈਆ। ਗੁਰਮੁਖ ਮੇਲਾ ਏਕਾ ਵਾਰ, ਏਕਾ ਰੰਗ ਚੜ੍ਹਾਈਆ। ਆਪ ਆਪਣੀ ਪਾਵੇ ਸਾਰ, ਹਰਿ ਬੈਠਾ ਮੁਖ ਛੁਪਾਈਆ। ਜਨ ਭਗਤਾਂ ਦੁਰਮਤ ਮੈਲ ਦਏ ਉਤਾਰ, ਆਪਣਾ ਪਰਦਾ ਆਪੇ ਲਾਹੀਆ। ਤੇਰਾਂ ਸਾਲ ਨਾ ਪਾਈ ਸਾਰ, ਬੈਠਾ ਮੁਖ ਛੁਪਾਈਆ। ਨਾਨਕ ਤੇਰਾ ਲਹਿਣਾ ਦੇਣ ਕਰਜ਼ ਉਤਾਰ, ਸੰਮਤ ਤੇਰਾਂ ਪੂਰ ਕਰਾਈਆ। ਨਾਮ ਸਤਿ ਪਾਰ ਕਿਨਾਰ, ਸਚ ਪੁਰਖਾ ਆਪਣੀ ਝੋਲੀ ਪਾਈਆ। ਨਾ ਕੋਈ ਜਾਣੇ ਆਰ ਪਾਰ, ਵੰਞ ਮੁਹਾਣਾ ਰਿਹਾ ਚੜ੍ਹਾਈਆ। ਗੋਬਿੰਦ ਮੇਲਾ ਇਕ ਦਵਾਰ, ਦਰ ਦਵਾਰਾ ਰਿਹਾ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੇ ਅੰਕ ਲਗਾਈਆ। ਸੇਵਾ ਸਤਿਗੁਰ ਸਾਖਿਆਤ, ਕਰਨ ਕਰਾਵਣ ਆਇਆ। ਗੁਰਮੁਖ ਬਣਾਏ ਪਾਰਜ਼ਾਤ, ਧੂੜੀ ਮਸਤਕ ਲਾਇਆ। ਮੇਟ ਮਿਟਾਏ ਅੰਧੇਰੀ ਰਾਤ, ਚੌਦਸ ਚੌਦਾਂ ਚੰਨ ਚੜ੍ਹਾਇਆ। ਨਾ ਕੋਈ ਪੁੱਛੇ ਜ਼ਾਤ ਪਾਤ, ਊਚੋ ਨੀਚ ਨੀਚੋ ਊਚ ਕਰਾਇਆ। ਸਖਾ ਸਹਾਈ ਪਿਤਾ ਮਾਤ, ਨਾਮ ਘੋੜੀ ਰਿਹਾ ਬਿਠਾਇਆ। ਸਾਚਾ ਮੇਲਾ ਕਮਲਾਪਾਤ, ਆਪ ਆਪਣਾ ਰਿਹਾ ਕਰਾਇਆ। ਧੁਰਦਰਗਾਹੀ ਦੇਵੇ ਦਾਤ, ਕਲਜੁਗ ਅੰਤਮ ਲੈ ਕੇ ਆਇਆ। ਅੰਤਮ ਲਹਿਣਾ ਦੇਣ ਦਿਵਸ ਸਾਤ, ਸਤਿ ਪੁਰਖਾ ਰਿਹਾ ਜਣਾਇਆ। ਪੰਚਮ ਸਿੱਖਾਂ ਬਣੀ ਬਰਾਤ, ਹਰਿ ਸਾਚਾ ਵਿਚ ਸੁਹਾਇਆ। ਨਾਮ ਅਨਮੁਲੜਾ ਦੇਵੇ ਦਾਤ, ਸੁਰਤ ਸਵਾਣੀ ਨਾਲ ਪਰਨਾਇਆ। ਜੋਤੀ ਜੋਤ ਸਰੂਪ ਹਰਿ ਆਪ ਆਪਣੀ ਜੋਤ ਧਰ, ਸੇਵਕ ਸੇਵਾਦਾਰ ਅਖਵਾਇਆ। ਸੇਵਕ ਸੇਵਾ ਕਰਨ ਜੋਗ, ਜੁਗ ਜੁਗ ਕਰਦਾ ਆਇਆ। ਪੰਚਮ ਰਸ ਲੈਣਾ ਭੋਗ, ਪੰਚਮ ਰਿਹਾ ਸੁਣਾਇਆ। ਮਿਲਿਆ ਮੇਲ ਧੁਰ ਸੰਜੋਗ, ਜੁਗ ਜੁਗ ਲੇਖ ਲਿਖਦਾ ਆਇਆ। ਦੂਈ ਦਵੈਤੀ ਮਿਟੇ ਤ੍ਰਿਸ਼ਨਾ ਰੋਗ, ਮਸਤਕ ਮੇਖ ਰਿਹਾ ਲਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੇ ਰੰਗ ਸਮਾਇਆ। ਸਾਲ ਬਵੰਜਾ ਕਾਇਆ ਕੂੜ, ਕੂੜੇ ਰੰਗ ਰੰਗਾਈਆ। ਭਰਮ ਭੁਲਾਏ ਮੂਰਖ ਮੂੜ੍ਹ, ਗੁਰਮੁਖ ਮੇਲ ਮਿਲਾਈਆ। ਸੰਮਤ ਤੇਰਾਂ ਬਖ਼ਸ਼ੇ ਚਰਨ ਧੂੜ, ਤੇਰਾਂ ਤੇਰਾਂ ਰਿਹਾ ਤੁਲਾਈਆ। ਸੰਮਤ ਚੌਦਾਂ ਚਾੜ੍ਹੇ ਰੰਗ ਗੂੜ੍ਹ, ਪਹਿਲੀ ਚੇਤਰ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ
ਜੋਤ ਧਰ, ਜੋਤੀ ਜਾਮਾ ਭੇਖ ਵਟਾਈਆ। ਉਠ ਸ਼ੇਰ ਸਿੰਘ ਦਲੇਰ, ਲਈ ਮਾਤ ਅੰਗੜਾਈਆ। ਨੌ ਖੰਡ ਪ੍ਰਿਥਮੀ ਲੈਣੀ ਘੇਰ, ਸੋਹੰ ਖੰਡਾ ਹੱਥ ਉਠਾਈਆ। ਪੰਚਮ ਜੇਠ ਨਾ ਲਾਉਣੀ ਦੇਰ, ਹਾੜ ਸਤਾਰਾਂ ਰਾਹ ਤਕਾਈਆ। ਕਲਜੁਗ ਮੇਲਾ ਅੰਤਮ ਏਕਾ ਵੇਰ, ਲਖ ਚੁਰਾਸੀ ਦਏ ਦੁਹਾਈਆ। ਨੌ ਖੰਡ ਪ੍ਰਿਥਮੀ ਛੇੜਾਂ ਛੇੜ, ਸਾਚਾ ਛੇੜੂ ਆਪ ਅਖਵਾਈਆ। ਅੰਤਮ ਲਹਿਣਾ ਦੇਣ ਨਿਬੇੜ, ਲਹਿਣਾ ਦੇਣਾ ਮੂਲ ਚੁਕਾਈਆ। ਗੁਰਮੁਖਾਂ ਵਸੇ ਨਗਰ ਖੇੜ, ਕਾਇਆ ਇਕ ਸੁਹਾਈਆ। ਜੁਗ ਜੁਗ ਜਾਣੇ ਆਪਣਾ ਗੇੜ, ਥਿਤ ਰੁੱਤ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਵਸਿਆ ਦੂਰ ਨੇੜ, ਦਿਸ ਕਿਸੇ ਨਾ ਆਈਆ। ਸਿੰਘ ਸ਼ੇਰ ਸ਼ਬਦ ਬਹਾਦਰ, ਖੰਡਾ ਨਾਮ ਉਠਾਇੰਦਾ। ਸੋਹੰ ਕਰੇ ਜਗਤ ਉਜਾਗਰ, ਬ੍ਰਹਿਮੰਡਾਂ ਖੋਜ ਖੁਜਾਇੰਦਾ। ਗੁਰਮੁਖਾਂ ਮੇਲਾ ਕਾਇਆ ਗਾਗਰ, ਨਿਰਮਲ ਨੀਰ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪਹਿਲੀ ਚੇਤਰ ਖ਼ੁਸ਼ੀ ਮਨਾਇੰਦਾ। ਪਹਿਲੀ ਚੇਤਰ ਧੰਨ ਸੁਭਾਗਾ, ਲੋਕਮਾਤ ਕਲ ਆਇਆ। ਸਤਿਗੁਰ ਪੂਰਾ ਆਪੇ ਜਾਗਾ, ਆਪਣੀ ਕਲ ਵਰਤਾਇਆ। ਗੁਰਮੁਖਾਂ ਮੇਲ ਚਰਨ ਧੂੜ ਸਾਚੇ ਮਾਘਾ, ਹਰਿ ਹਰਿ ਨਾਮ ਜਪਾਇਆ। ਫੜ ਫੜ ਬਣਾਏ ਹੰਸ ਕਾਗਾ, ਏਕਾ ਰੂਪ ਸਮਾਇਆ। ਜੁਗ ਜੁਗ ਧੋਵੇ ਕਾਲਾ ਦਾਗ਼ਾ, ਸਹਿੰਸਾ ਰੋਗ ਮਿਟਾਇਆ। ਜਗਤ ਬੁਝਾਏ ਤ੍ਰਿਸ਼ਨਾ ਆਗਾ, ਦਰ ਦਰ ਫੇਰਾ ਪਾਇਆ। ਧੰਨ ਧੰਨ ਗੁਰਸਿਖ ਸਰਨ ਸਰਨਾਈ ਲਾਗਾ, ਪ੍ਰਭ ਸੇਵਕ ਸੇਵਾਦਾਰ ਅਖਵਾਇਆ। ਦੀਪਕ ਜੋਤੀ ਜਗੇ ਚਿਰਾਗਾ, ਅੰਧ ਅੰਧੇਰ ਮਿਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਪਰਦਾ ਲਾਹਿਆ। ਆਪ ਆਪਣਾ ਮੁਖ ਵਖਾਏ, ਅਕਲ ਕਲਾ ਭਰਪੂਰਾ। ਜਨ ਭਗਤਾਂ ਤ੍ਰਿਸ਼ਨਾ ਭੁੱਖ ਮਿਟਾਏ, ਉਤਰੇ ਸਗਲ ਵਸੂਰਾ। ਆਤਮ ਏਕਾ ਸੁਖ ਉਪਜਾਏ, ਸੇਵਾ ਲਾਏ ਅਨਹਦ ਤੂਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੁਘੜ ਚਤੁਰ ਬਣਾਏ ਮੂਰਖ ਮੂੜ੍ਹਾ। ਗੁਰਮੁਖ ਪੰਜ ਪਿਆਰਿਆ, ਗੁਰ ਸਤਿਗੁਰ ਆਪ ਜਗਾਇਆ। ਕਲਜੁਗ ਮਾਇਆ ਪੜਦਾ ਉਤਾਰਿਆ, ਪਰਤੱਖ ਰੂਪ ਵਟਾਇਆ। ਲੇਖੇ ਲੱਗੇ ਚਰਨ ਛੁਹਾਇਆ ਦਾੜ੍ਹਿਆ, ਅਲਖ ਅਲਖ ਅਲਖ ਜਗਾਇਆ। ਧੰਨ ਧੰਨ ਧੰਨ ਸੁਭਾਗ ਸਤਾਰਾਂ ਹਾੜਿਆ, ਦੇਸ਼ ਦੇਸ਼ਾਂ ਰਿਹਾ ਸੁਣਾਇਆ। ਜੋਤੀ ਜੋਤ ਸਰੂਪ ਹਰਿ ਆਪ ਆਪਣੀ ਜੋਤ ਧਰ, ਜੋਤੀ ਜਾਮਾ ਭੇਖ ਵਟਾਇਆ। ਦੇਸ ਪਰਦੇਸਾ ਸਤਿ ਉਪਦੇਸ, ਆਪਣਾ ਆਪ ਜਣਾਈਆ। ਦਾਤਾ ਜੋਧਾ ਨਰ ਨਰੇਸ਼, ਨਿਰਗੁਣ ਹਰਿ ਰਘੁਰਾਈਆ। ਸਰਗੁਣ ਸਾਜਣ ਵਿਚ ਪਰਵੇਸ਼, ਗੋਬਿੰਦ ਰਿਹਾ ਧਰਾਈਆ। ਦਰ ਦਵਾਰੇ ਬ੍ਰਹਮਾ ਵਿਸ਼ਨ ਮਹੇਸ਼ ਗਣੇਸ਼, ਦਰ ਦਰਵੇਸ਼ ਬੈਠੇ ਸੀਸ ਝੁਕਾਈਆ। ਆਪੇ ਜਾਣੇ ਬਾਸ਼ਕ ਸੇਜ, ਸਾਂਗੋ ਪਾਂਗ ਹੰਢਾਈਆ। ਵੇਖਣਹਾਰਾ ਧਾਰੀ ਕੇਸ, ਮੂੰਡ ਮੁੰਡਾਇਆ ਫੋਲ ਫੁਲਾਈਆ। ਕਰੇ ਕਰਾਏ ਅਵੱਲੜਾ ਵੇਸ, ਬ੍ਰਾਹਮਣ ਸ਼ੂਦਰ ਵੈਸ਼ ਭੇਵ ਨਾ ਰਾਈਆ। ਵਰਨ ਬਰਨ ਨਾ ਚਲੇ ਪੇਸ਼, ਮੁੱਲਾ ਕਾਜੀ ਪਾਂਧੇ ਗ੍ਰੰਥੀ ਦੇਣ ਦੁਹਾਈਆ। ਜੋਤੀ ਜੋਤ ਸਰੂਪ ਹਰਿ ਆਪ ਆਪਣੀ ਜੋਤ ਧਰ, ਕਲ ਆਪਣੀ ਆਪ ਵਰਤਾਈਆ। ਆਪਣੀ ਕਲ ਆਪ ਵਰਤਾਏ, ਏਕਾ ਏਕੰਕਾਰਾ। ਜਲ ਥਲ ਮਈਅਲ ਆਪ ਸਮਾਏ, ਵੇਖ ਵਖਾਏ ਡੂੰਘੀ ਗਾਰਾ। ਊਚ ਨੀਚ ਨੀਚ ਊਚ ਏਕਾ ਰੰਗਣ ਰੰਗ ਰੰਗਾਏ, ਸੱਤ ਰੰਗ ਵੇਖੇ ਪਾਰ ਕਿਨਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਕੁੰਟ ਚਾਰ ਕਰਾਏ ਜੈ ਜੈ ਜੈਕਾਰਾ। ਸੱਤ ਰੰਗ ਨਿਸ਼ਾਨ, ਪ੍ਰਭ ਆਪਣਾ ਆਪ ਚੜ੍ਹਾਇੰਦਾ। ਆਪੇ ਹੋਇਆ
ਨਿਗਾਹਬਾਨ, ਸ੍ਰਿਸ਼ਟ ਸਬਾਈ ਵੇਖ ਵਖਾਇੰਦਾ। ਪਕੜ ਉਠਾਏ ਰਾਜ ਰਾਜਾਨ, ਸ਼ਾਹ ਸੁਲਤਾਨ ਆਪ ਹਿਲਾਇੰਦਾ। ਇਕ ਰਖਾਏ ਸਾਚੀ ਆਣ, ਸ਼ਬਦ ਜਣਾਈ ਆਪ ਜਣਾਇੰਦਾ। ਅੰਤਮ ਤੁੱਟੇ ਜਗਤ ਮਾਣ, ਹੰਕਾਰ ਵਿਕਾਰ ਮਿਟਾਇੰਦਾ। ਧਰਮੀ ਧਰਮ ਝੁਲਾਏ ਇਕ ਨਿਸ਼ਾਨ, ਨਿਹਕਰਮੀ ਕਰਮ ਕਮਾਇੰਦਾ। ਊਚ ਨੀਚ ਰਾਓ ਰੰਕ ਰੰਕ ਰਾਜਾਨ, ਚਰਨ ਧਾਮ ਇਕ ਵਖਾਇੰਦਾ। ਗੀਤ ਸੁਹਾਗੀ ਸੋਹੰ ਗਾਣ, ਸਾਚਾ ਮਾਰਗ ਲਾਇੰਦਾ। ਸੋ ਪੁਰਖ ਨਿਰੰਜਣ ਦੇਵੇ ਇਕ ਗਿਆਨ, ਹੰ ਹੰਗਤਾ ਮੇਟ ਮਿਟਾਇੰਦਾ। ਚਤਰਭੁਜ ਸ੍ਰੀ ਭਗਵਾਨ, ਦੇਵਤ ਸੁਰ ਸੁਣਾਇੰਦਾ। ਬ੍ਰਹਮਾ ਸ਼ਿਵ ਕਰੇ ਪਛਾਣ, ਦੂਰ ਨੇੜੇ ਵੇਖ ਵਖਾਇੰਦਾ। ਨੌ ਖੰਡ ਪ੍ਰਿਥਮੀ ਇਕ ਗਿਆਨ, ਸਾਚੀ ਗੀਤਾ ਨਾਮ ਪੜ੍ਹਾਇੰਦਾ। ਖਾਣੀ ਬਾਣੀ ਵੇਦ ਪੁਰਾਨ, ਸੋਹੰ ਰੀਤਾ ਆਪ ਚਲਾਇੰਦਾ। ਅੰਜੀਲ ਕੁਰਾਨਾਂ ਤੁੱਟੇ ਮਾਣ, ਚੀਤਾ ਚਿਤ ਆਪ ਵਸਾਇੰਦਾ। ਆਪ ਝੁਲਾਏ ਸਚ ਨਿਸ਼ਾਨ, ਮੀਤਨ ਮੀਤਾ ਆਪ ਅਖਵਾਇੰਦਾ। ਗੁਰਮੁਖਾਂ ਬਖ਼ਸ਼ੇ ਚਰਨ ਪਿਆਰ, ਸਰਨ ਸਰਨਾਈ ਇਕ ਜਣਾਇੰਦਾ। ਆਪੇ ਗੋਪੀ ਆਪੇ ਕਾਹਨ, ਕ੍ਰਿਸ਼ਨਾ ਰੂਪ ਵਟਾਇੰਦਾ। ਰਾਮ ਰਾਮਾ ਕਰੇ ਪਛਾਣ, ਗੁਰਮੁਖ ਕਾਇਆ ਸੁਤਿਆਂ ਸੁਰਤੀ ਆਪੇ ਆਪ ਪਰਨਾਇੰਦਾ। ਕਲਜੁਗ ਅੰਤਮ ਅਕਾਲ ਮੂਰਤੀ, ਆਦਿ ਸ਼ਕਤ ਆਦਿ ਪੁਰਖ ਜੋਤ ਨਿਰੰਜਣ ਸੇਵਾ ਲਾਇੰਦਾ। ਜਨ ਭਗਤਾਂ ਬਖ਼ਸ਼ੇ ਚਰਨ ਧੂੜਤੀ, ਸੋ ਸੇਵਕ ਸੇਵ ਕਮਾਇੰਦਾ। ਕਾਇਆ ਚੋਲੀ ਰੰਗ ਗੂੜ੍ਹਤੀ, ਰੰਗ ਗੁਲਾਲਾ ਆਪ ਚੜ੍ਹਾਇੰਦਾ। ਮੇਟ ਮਿਟਾਏ ਪਸਾਰਾ ਕੂੜ ਕੂੜਤੀ, ਸੋਹੰ ਢੋਲਾ ਇਕ ਸੁਣਾਇੰਦਾ। ਗੁਰਮੁਖਾਂ ਆਸਾ ਮਨਸਾ ਪੂਰਤੀ, ਅਨਹਦ ਬੋਲਾ ਇਕ ਜਣਾਇੰਦਾ। ਵਸਿਆ ਨੇੜੇ ਦੂਰ ਦੂਰਤੀ, ਆਪ ਆਪਣਾ ਪੜਦਾ ਲਹਿੰਦਾ। ਜੋਤੀ ਜੋਤ ਸਰੂਪ ਹਰਿ ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਸੰਤ ਦੁਲਾਰ, ਆਪ ਆਪਣੀ ਕਿਰਪਾ ਧਾਰ, ਜੁਗ ਜੁਗ ਵਿਛੜੇ ਮੇਲ ਮਿਲਾਇੰਦਾ। ਸੱਤ ਰੰਗ ਨਿਸ਼ਾਨਾ ਸਤਿ ਸਤਿਵਾਦ, ਪ੍ਰਭ ਚਰਨਾਂ ਹੇਠ ਰਖਾਇੰਦਾ। ਆਪੇ ਜਾਣੇ ਆਦਿ ਜੁਗਾਦਿ, ਬ੍ਰਹਿਮਾਦ ਵੇਖ ਵਖਾਇੰਦਾ। ਉਚਾ ਕੂਕ ਵਜਾਏ ਨਾਦ, ਰਾਗ ਰਾਗਣੀ ਭੇਵ ਨਾ ਪਾਇੰਦਾ। ਗੁਰਮੁਖ ਸਾਚੇ ਸੰਤ ਸੁਹੇਲੇ ਸਾਜਨ ਸਾਧ, ਸਤਿ ਪੁਰਖਾਂ ਮੇਲ ਮਿਲਾਇੰਦਾ। ਮੇਲ ਮਿਲਾਵਾ ਮਾਧਵ ਮਾਧ, ਮੋਹਣੀ ਰੂਪ ਵਟਾਇੰਦਾ। ਸੁਣੇ ਸੁਣਾਏ ਹਰਿ ਫਰਿਆਦ, ਦਹਿ ਦਿਸ਼ਾ ਵੇਖ ਵਖਾਇੰਦਾ। ਸੰਮਤ ਚੌਦਾਂ ਰੱਖਣਾ ਯਾਦ, ਪਹਿਲੀ ਚੇਤਰ ਵਕਤ ਸੁਹਾਇੰਦਾ। ਧੁਨ ਆਤਮ ਵੱਜੇ ਸਾਚਾ ਨਾਦ, ਜੋ ਜਨ ਚਰਨ ਧਿਆਨ ਰਖਾਇੰਦਾ। ਸਤਿਗੁਰ ਪੂਰਾ ਲਿਆ ਲਾਧ, ਪੰਜ ਤਤ ਨਾ ਕੋਈ ਰਖਾਇੰਦਾ। ਲੇਖਾ ਚੁੱਕੇ ਸੀਆਂ ਸਾਢੇ ਤਿੰਨ ਤਿੰਨ ਹਾਥ, ਕਾਇਆ ਅਗਨੀ ਭੇਟ ਚੜ੍ਹਾਇੰਦਾ। ਗੁਰਮੁਖਾਂ ਧੂੜੀ ਮਸਤਕ ਮਾਥ, ਜੋਤੀ ਨੂਰ ਆਪ ਟਿਕਾਇੰਦਾ। ਸਰਬ ਕਲਾ ਆਪੇ ਸਰਬ ਰੂਪ, ਅਨੂਪਾ ਸਤਿ ਸਰੂਪਾ ਸ਼ਾਹੋ ਭੂਪਾ ਆਪਣਾ ਭੇਖ ਵਟਾਇੰਦਾ। ਸ਼ਬਦ ਚਲਾਏ ਅਕਥਨਾ ਅਕਥ, ਲਿਖ ਲਿਖ ਲੇਖਾ ਨਾ ਕੋਈ ਸਮਝਾਇੰਦਾ। ਮੇਲ ਮਿਲਾਏ ਜਿਉਂ ਰਾਮਾ ਦਸਰਾਥ, ਰਾਵਣ ਦੁਸ਼ਟਾਂ ਮਾਰ ਮੁਕਾਇੰਦਾ। ਕਾਹਨਾ ਕੰਸਾ ਤ੍ਰੈਲੋਕੀ ਨਾਥ, ਨਾਥ ਅਨਾਥਾਂ ਆਪ ਬਚਾਇੰਦਾ। ਪਾਰਬ੍ਰਹਮ ਪ੍ਰਭ ਸਗਲਾ ਸਾਥ, ਕਲਜੁਗ ਅੰਤ ਨਿਭਾਇੰਦਾ। ਸਗਲ ਵਸੂਰੇ ਜਾਣੇ ਲਾਥ, ਜੋ ਜਨ ਦਰਸ਼ਨ ਪਾਇੰਦਾ। ਅੰਮ੍ਰਿਤ ਆਤਮ ਧਾਰ ਮਾਰੇ ਠਾਠ, ਇਕ ਉਛਾਲ ਲਗਾਇੰਦਾ। ਲਹਿਣਾ ਦੇਣਾ ਚੁੱਕੇ ਤੀਰਥ ਅੱਠ ਸਾਠ, ਗੰਗਾ ਗੋਦਾਵਰੀ ਮੂਲ ਚੁਕਾਇੰਦਾ। ਗੁਰਸਿਖ ਸਾਚੀ ਪੂਜਾ ਏਕਾ ਪਾਠ, ਸੋਹੰ ਨਾਮ ਰਖਾਇੰਦਾ। ਵੇਖ ਵਖਾਣੇ ਤਤ ਆਠ, ਬੁਧ ਸੁਰਤੀ ਮਨ ਰਲਾਇੰਦਾ। ਵਿਰਲੇ ਹਰਿਜਨ ਰਹੇ ਹੱਠ, ਮਨ ਮਤੀ ਤੋੜ ਤੁੜਾਇੰਦਾ। ਕਲਜੁਗ ਅੰਤਮ ਗਿੜਨੀ ਉਲਟੀ
ਲੱਠ, ਚੌਦਾਂ ਚੌਦਾਂ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ ਆਪ ਆਪਣੀ ਜੋਤ ਧਰ, ਸਾਚੀ ਸੇਵਾ ਆਪ ਕਮਾਇੰਦਾ। ਸੇਵਕ ਸੇਵਾ ਹਰਿ ਬਲਕਾਰਾ, ਆਪਣੇ ਰੰਗ ਰੰਗਾਈਆ। ਸੱਤਾਂ ਦੀਪਾਂ ਪਹਿਰੇਦਾਰਾ, ਮੁਖ ਆਪਣਾ ਰਿਹਾ ਵਖਾਈਆ। ਲੁਕਿਆ ਰਿਹਾ ਅੰਧ ਅੰਧਿਆਰਾ, ਉਪਰ ਪੜਦਾ ਪਾਈਆ। ਜੋਤੀ ਨੂਰ ਹੋਏ ਚਮਤਕਾਰਾ, ਚਾਰੋਂ ਕੁੰਟ ਕਰੇ ਰੁਸ਼ਨਾਈਆ। ਸੋਹੰ ਸ਼ਬਦ ਕਰਾਏ ਜੈ ਜੈ ਜੈਕਾਰਾ, ਏਕਾ ਨਾਅਰਾ ਲਾਈਆ। ਕਲਜੁਗ ਤੇਰਾ ਪਾਰ ਕਿਨਾਰਾ, ਹਰਿ ਸਾਚੀ ਨੀਂਹ ਰਖਾਈਆ। ਗੁਰਮੁਖਾਂ ਮੇਲਾ ਇਕ ਦਵਾਰਾ, ਸੁਰਤ ਸ਼ਬਦ ਦਰਸਾਈਆ। ਭਰਿਆ ਰਹੇ ਸ਼ਬਦ ਭੰਡਾਰਾ, ਸਾਢੇ ਤਿੰਨ ਹੱਥ ਸੀਸ ਝੁਕਾਈਆ। ਦੋ ਜਹਾਨਾਂ ਮੀਤ ਮੁਰਾਰਾ, ਏਕਾ ਏਕ ਅਖਵਾਈਆ। ਜੁਗ ਜੁਗ ਪਾਵਣਹਾਰਾ ਸਾਰਾ, ਜੀਵ ਜੰਤ ਭੇਵ ਨਾ ਰਾਈਆ। ਕਾਇਆ ਮੰਦਰ ਸਚ ਗੁਰੂਦਵਾਰਾ, ਚਾਰ ਦਵਾਰਾ ਨਾ ਕੋਈ ਬਣਾਈਆ। ਜੋਤੀ ਨੂਰ ਕਰ ਉਜਿਆਰਾ, ਪਲੰਘ ਰੰਗੀਲਾ ਹਰਿ ਬੈਠਾ ਆਸਣ ਲਾਈਆ। ਹਰਿ ਮਿਲਿਆ ਮੇਲ ਪੁਰਖ ਅਪਾਰਾ, ਉਚਾ ਮੰਦਰ ਇਕ ਚੁਬਾਰਾ, ਅਟੱਲ ਮਹੱਲ ਨਾਉਂ ਰਖਾਈਆ। ਸਤਿ ਪੁਰਖ ਨਿਰੰਜਣ ਤੇਰੀ ਧਾਰਾ, ਆਵੇ ਜਾਵੇ ਖੇਲ ਰਚਾਈਆ। ਕੂਕ ਪੁਕਾਰੇ ਵਾਰੋ ਵਾਰਾ, ਸ਼ਬਦ ਸ਼ਬਦੀ ਦਏ ਜਣਾਈਆ। ਜੋਤੀ ਨੂਰ ਹਰਿ ਨਿਰੰਕਾਰਾ, ਆਪ ਆਪਣੇ ਰੰਗ ਸਮਾਈਆ। ਸਤਿ ਪੁਰਖ ਚਰਨ ਬਲਿਹਾਰਾ, ਸਤਿ ਸਰੂਪ ਸਮਾਈਆ। ਇਕ ਇਕੱਲਾ ਏਕੰਕਾਰਾ, ਅਕਲ ਕਲਾ ਅਖਵਾਈਆ। ਜੁਗ ਜੁਗ ਮਾਤ ਲਏ ਅਵਤਾਰਾ, ਸਤਿਜੁਗ ਤ੍ਰੇਤਾ ਪਾਰ ਕਰਾਈਆ। ਜੁਗ ਤ੍ਰੇਤਾ ਪ੍ਰਭ ਪਾਵੇ ਸਾਰਾ, ਸੋਲਾਂ ਕਲ ਵਖਾਈਆ। ਕਲਜੁਗ ਅੰਤਮ ਵੇਖ ਵਿਚਾਰਾ, ਲੋਕਮਾਤ ਕਰੇ ਲੜਾਈਆ। ਨਾਉਂ ਰਖਾਇਆ ਹਰਿ ਗਿਰਧਾਰਾ, ਸਿੰਘ ਸ਼ੇਰ ਕਹੇ ਲੋਕਾਈਆ। ਮਨੀ ਸਿੰਘ ਦਰ ਬਣ ਭਿਖਾਰਾ, ਉਚਾ ਕੂਕੇ ਦਏ ਦੁਹਾਈਆ। ਨਿਹਕਲੰਕਾ ਲਏ ਅਵਤਾਰਾ, ਅਮਾਮ ਮਹਿੰਦੀ ਮੁਖ ਛੁਪਾਈਆ। ਰਾਮ ਕ੍ਰਿਸ਼ਨਾ ਹਰਿ ਅਵਤਾਰਾ, ਏਕਾ ਰੰਗ ਸਮਾਈਆ। ਨਾਨਕ ਬਣਿਆ ਦਰ ਭਿਖਾਰਾ, ਗੋਬਿੰਦ ਰਸਨਾ ਗਾਈਆ। ਸੰਗ ਮੁਹੰਮਦ ਚਾਰ ਯਾਰਾ, ਲੇਖਾ ਰਿਹਾ ਚੁਕਾਈਆ। ਈਸਾ ਮੂਸਾ ਮੀਤ ਮੁਰਾਰਾ, ਆਪਣਾ ਮੇਲ ਮਿਲਾਈਆ। ਧਰਤ ਮਾਤ ਦੀ ਸੁਣ ਪੁਕਾਰਾ, ਪਰਗਟ ਹੋਵੇ ਹਰਿ ਰਘੁਰਾਈਆ। ਗਊ ਗਰੀਬਾਂ ਪਾਵੇ ਸਾਰਾ, ਦਿਵਸ ਰੈਣ ਹੋਏ ਸਹਾਈਆ। ਰਾਜ ਰਾਜਾਨਾਂ ਕਰੇ ਖ਼ਬਰਦਾਰਾ, ਸ਼ਾਹ ਸੁਲਤਾਨਾਂ ਬਣਤ ਬਣਾਈਆ। ਸ਼ਬਦ ਖੰਡਾ ਤੇਜ ਕਟਾਰਾ, ਏਕਾ ਆਪਣੇ ਹੱਥ ਉਠਾਈਆ। ਦਿਸ ਨਾ ਆਏ ਵਿਚ ਸੰਸਾਰਾ, ਨਾ ਕੋਈ ਭੇਵ ਜਣਾਈਆ। ਮਾਇਆ ਪੜਦਾ ਪਾਇਆ ਭਾਰਾ, ਆਪ ਆਪਣਾ ਰਿਹਾ ਮੁਖ ਛੁਪਾਈਆ। ਪਰਗਟ ਹੋਏ ਨਰ ਅਵਤਾਰਾ, ਪੰਚਾਂ ਮੇਲ ਮਿਲਾਈਆ। ਪੰਚਾਂ ਮਿਲ ਮਿਲ ਕੀਆ ਖ਼ਬਰਦਾਰਾ, ਗੁਰ ਪੂਰੇ ਸੇਵਾ ਲਾਈਆ। ਉਠ ਸ਼ੇਰ ਸਿੰਘ ਸਰਦਾਰਾ, ਗੁਰਮੁਖ ਆਤਮ ਦਏ ਦੁਹਾਈਆ। ਚਾਰੋਂ ਕੁੰਟ ਹਾਹਾਕਾਰਾ, ਤਾਅਨੇ ਮਾਰੇ ਜਗਤ ਲੁਕਾਈਆ। ਢਹਿ ਢਹਿ ਪਏ ਚਰਨ ਦਵਾਰਾ, ਬਾਹੋਂ ਫੜ ਲਏ ਉਠਾਈਆ। ਪੰਜ ਪਿਆਰੇ ਕਰ ਤਿਆਰਾ, ਪ੍ਰਭ ਪੰਚਾਂ ਰਿਹਾ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਅੰਕ ਰਖਾਈਆ। ਪੰਚਾਂ ਏਕਾ ਮਤਾ ਪਕਾਇਆ, ਏਕਾ ਦਰ ਦਵਾਰਿਆ। ਰੰਗ ਸੱਤਾਂ ਹਰਿ ਨਿਸ਼ਾਨ ਵਖਾਇਆ, ਸੋਹੰ ਲੇਖ ਲਿਖਾ ਰਿਹਾ। ਦੇ ਮਤਾਂ ਆਪ ਸਮਝਾਇਆ, ਤੁੱਟਾ ਮਾਣ ਮੋਹ ਲੋਭ ਤਨ ਹੰਕਾਰਿਆ। ਧੀਰਜ ਯਤਾ ਆਪ ਰਖਾਇਆ, ਆਤਮ ਤ੍ਰਿਸ਼ਨਾ ਭੁੱਖ ਨਿਵਾਰਿਆ। ਚਰਨ ਪ੍ਰੀਤੀ ਨੱਤਾ ਆਪ ਬੰਧਾਇਆ, ਦੋ ਜਹਾਨਾਂ ਮੇਲ ਮਿਲਾ ਰਿਹਾ। ਆਤਮ ਵੱਤਾ ਬੀਜ ਬਿਜਾਇਆ, ਸੋਹੰ ਆਪ ਖਿਲਾਰਿਆ।
ਕਮਲਾਪਤਾ ਆਪ ਅਖਵਾਇਆ, ਸੇਵਕ ਸੇਵਾ ਸਾਚੀ ਲਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤ ਜਵਾਲਾ ਇਕ ਅਕਾਲਾ ਪੰਚਮ ਤੇਲ ਚੜ੍ਹਾ ਰਿਹਾ। ਪੰਚਮ ਸਿੱਖਾਂ ਪੰਚ ਪਰਧਾਨਾ, ਪੰਚਮ ਰੂਪ ਵਟਾਇਆ। ਪੰਚਮ ਬੰਨ੍ਹਿਆ ਗੁਰ ਪੂਰੇ ਹੱਥੀਂ ਗਾਨਾ, ਗੁਰ ਪੂਰਾ ਸੇਵਾ ਲਾਇਆ। ਉਠਿਆ ਸ਼ੇਰ ਸਿੰਘ ਨਿਧਾਨਾ, ਦਿਸ ਕਿਸੇ ਨਾ ਆਇਆ। ਫੜਿਆ ਤੀਰ ਇਕ ਨਿਸ਼ਾਨਾ, ਰਸਨਾ ਚਿੱਲੇ ਆਪ ਚੜ੍ਹਾਇਆ। ਆਪੇ ਮਾਰੇ ਮੁਗਲ ਪਠਾਣਾ, ਹਿੰਦ ਹਿੰਦਵਾਣੀ ਦਏ ਹਿਲਾਇਆ। ਖੇਲੇ ਖੇਲ ਦੋ ਜਹਾਨਾਂ, ਪੰਜ ਸ਼ੈਤਾਨਾ ਰਿਹਾ ਜਗਾਇਆ। ਸਰਬ ਜੀਆਂ ਪ੍ਰਭ ਜਾਣੀ ਜਾਣਾ, ਜਾਨਣਹਾਰ ਆਪ ਅਖਵਾਇਆ। ਗੁਰਮੁਖ ਵਿਰਲੇ ਮਾਤ ਪਛਾਣਾ, ਜਿਸ ਜਨ ਆਪਣੀ ਦਇਆ ਕਮਾਇਆ। ਦਰ ਦਵਾਰੇ ਦੇਵੇ ਮਾਣਾ, ਮਾਣ ਅਭਿਮਾਨ ਮਿਟਾਇਆ। ਆਵਣ ਜਾਵਣ ਚੁੱਕੇ ਕਾਣਾ, ਕਾਲ ਮਹਾਂਕਾਲ ਨੇੜ ਨਾ ਆਇਆ। ਜੋਤੀ ਜੋਤ ਸਰੂਪ ਹਰਿ ਆਪ ਆਪਣੀ ਜੋਤ ਧਰ, ਆਪ ਆਪਣਾ ਰਿਹਾ ਜਣਾਇਆ। ਸੱਤ ਰੰਗ ਨਿਸ਼ਾਨਾ ਸਾਚੀ ਧਾਰ, ਆਪਣੀ ਆਪ ਚਲਾਇੰਦਾ। ਪਰਗਟ ਹੋਏ ਨਰ ਨਿਰੰਕਾਰ, ਨਰ ਨਿਰੰਕਾਰ ਰੂਪ ਵਟਾਇੰਦਾ। ਪੰਜ ਤਤ ਨਾ ਕੋਈ ਅਕਾਰ, ਮਨ ਮਤ ਬੁੱਧ ਨਾ ਕੋਈ ਰਖਾਇੰਦਾ। ਸ਼ਬਦ ਸ਼ਬਦੀ ਇਕ ਪਿਆਰ, ਏਕਾ ਧਾਰ ਵਹਾਇੰਦਾ। ਗੁਰ ਮੰਤਰ ਦਏ ਚਰਨ ਪਿਆਰ, ਸੋ ਪੁਰਖ ਨਿਰੰਜਣ ਦਇਆ ਕਮਾਇੰਦਾ। ਤਨ ਬੁਝਾਏ ਲੱਗੀ ਬਸੰਤਰ, ਮੋਹ ਮਾਇਆ ਆਪ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਤਨ ਵਿਕਾਰਾ ਮੇਟ ਮਿਟਾਇੰਦਾ। ਕਲਜੁਗ ਛਾਇਆ ਧੂੰਆਂਧਾਰ, ਚਾਰ ਕੁੰਟ ਰੈਣ ਅੰਧੇਰੀਆ। ਭਾਰਤ ਖੰਡੀ ਜਗਤ ਸਰਕਾਰ, ਹਰਿ ਪਾਵੇ ਸਾਚਾ ਫੇਰਿਆ। ਅੰਤਮ ਤੱਜਣਾ ਸਰਬ ਘਰ ਬਾਹਰ, ਬੀਸ ਬੀਸਾ ਨਾ ਲਾਏ ਦੇਰਿਆ। ਸਾਚਾ ਸੱਜਣ ਭਬੀਖਣ ਯਾਰ, ਲਹਿਣਾ ਦੇਣਾ ਮੇਰੀ ਤੇਰਿਆ। ਕਲਜੁਗ ਬੈਠਾ ਅੱਧ ਵਿਚਕਾਰ, ਤ੍ਰੈਗੁਣ ਮਾਇਆ ਘੁੰਮਣ ਘੇਰੀਆ। ਕਵਣ ਲੰਘਾਏ ਅੰਤਮ ਪਾਰ, ਉਲਟੇ ਚੱਕਰ ਦੇਵੇ ਗੇੜਿਆ। ਮੁਖ ਪ੍ਰਮੁਖ ਰਾਜ ਦਰਬਾਰ, ਸਚ ਸੁਲਤਾਨ ਨਾ ਦਿਸੇ ਖੇੜਿਆ। ਲਾੜੀ ਮੌਤ ਵਿਛੋੜੇ ਕੂੰਜਾ ਡਾਰ, ਲਹਿਣਾ ਦੇਣਾ ਜਗਤ ਨਿਬੇੜਿਆ। ਸ਼ਾਹ ਸੁਲਤਾਨਾਂ ਹੋਣਾ ਹੁਸ਼ਿਆਰ, ਸੰਮਤ ਚੌਦਾਂ ਛੇੜੇ ਛੇੜਿਆ। ਨੌ ਜੇਠ ਮਿਲਣਾ ਇਕ ਵਾਰ, ਅੰਤਮ ਢਹਿ ਢਹਿ ਹੋਏ ਢੇਰਿਆ। ਲਿਖਿਆ ਲੇਖ ਦਿੱਲੀ ਦਰਬਾਰ, ਆਪ ਲਿਖਾਵੇ ਸਿੰਘ ਸ਼ੇਰ ਦਲੇਰਿਆ। ਮੰਗੋ ਮੰਗ ਬਣ ਭਿਖਾਰ, ਗੁਰ ਚੇਲਾ ਚੇਲਾ ਗੁਰ ਏਕਾ ਵੇਰਿਆ। ਪਾਰਬ੍ਰਹਮ ਪ੍ਰਭ ਪਾਵੇ ਸਾਰ, ਕਰ ਕਰ ਆਪਣੀ ਮਿਹਰਿਆ। ਦੀਪ ਜੰਬੁ ਅੱਧ ਵਿਚਕਾਰ, ਪ੍ਰਭ ਚਰਨ ਛੁਹਾਏ ਨਾ ਲਾਏ ਦੇਰਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ ਕਲਜੁਗ ਅੰਤਮ ਵੇਰਿਆ।
ਪਹਿਲੀ ਚੇਤ ੨੦੧੪ ਬਿਕ੍ਰਮੀ ਹਰਿ ਭਗਤ ਦਵਾਰ ਜੇਠੂਵਾਲ ਵਿਚੋਂ ਰਾਸ਼ਟਰਪਤੀ ਰਾਜਿੰਦਰ ਪ੍ਰਸਾਦ ਨੂੰ ਸ਼ਬਦ ਭੇਜਿਆ ਗਿਆ
ਵਾਲੀ ਹਿੰਦ ਜਗਤ ਰਾਜਾਨ, ਉਠ ਜਾਗ ਪ੍ਰਭ ਸਾਚਾ ਆਪ ਜਗਾਇੰਦਾ। ਜੂਠ ਝੂਠ ਮਾਇਆ ਜਗਤ ਦੁਕਾਨ, ਕਲਜੁਗ ਆਪ ਚਲਾਇੰਦਾ। ਲਹਿਣਾ ਦੇਣਾ ਪੀਣ ਖਾਣ, ਨਾਮ ਨਿਧਾਨ ਇਕ ਵਖਾਇੰਦਾ। ਸੱਤ ਰੰਗ ਵੇਖਣਾ ਇਕ ਨਿਸ਼ਾਨ, ਦੇ ਮਤ ਆਪ ਸਮਝਾਇੰਦਾ। ਪੰਚਮ ਤਾਜ ਮੁਖ ਮਹਾਨ, ਸਹਿਜ ਸੁੱਖ ਸਮਾਇੰਦਾ। ਪੰਚਮ ਮੀਤਾ ਪੰਚ ਨਿਸ਼ਾਨ, ਸੋਹੰ ਲੇਖ ਲਿਖਾਇੰਦਾ। ਸੋਟੀ ਚੋਟੀ ਵਡ ਬਲਵਾਨ, ਖੰਡਾਂ ਬ੍ਰਹਿਮੰਡਾਂ
ਨਾਉਂ ਵਖਾਇੰਦਾ। ਚਰਨ ਜੋੜਾ ਚਰਨ ਧਿਆਨ, ਕਵਲ ਕਵਲਾ ਆਪ ਰਖਾਇੰਦਾ। ਸ਼ਬਦ ਘੋੜਾ ਇਕ ਬਲਵਾਨ, ਧੁਰਦਰਗਾਹੀ ਆਪ ਦੁੜਾਇੰਦਾ। ਰਸਨਾ ਚਿੱਲਾ ਤੀਰ ਕਮਾਨ, ਸੋਹੰ ਆਪ ਉਠਾਇੰਦਾ। ਮਾਰੇ ਜੋਧੇ ਸੂਰ ਬਲੀ ਬਲਵਾਨ, ਰਾਜ ਰਾਜਾਨਾਂ ਮੇਟ ਮਿਟਾਇੰਦਾ। ਤ੍ਰੈ ਦੇਸ਼ਾਂ ਵੇਖੇ ਇਕ ਮਕਾਨ, ਧਰਤ ਮਾਤ ਲੇਖ ਲਿਖਾਇੰਦਾ। ਧਰਤ ਮਾਤ ਮੰਗੇ ਸਾਚਾ ਦਾਨ, ਹਰਿ ਸਾਚਾ ਝੋਲੀ ਪਾਇੰਦਾ। ਦੋ ਗਜ ਦੁਪੱਟਾ ਲਾਲ ਨਿਸ਼ਾਨ, ਸਿੰਘ ਦਰਸ਼ਨ ਆਪ ਰੰਗਾਇੰਦਾ। ਕਲਜੁਗ ਖੇਲ ਬਾਜੀਗਰ ਨਟ, ਹਰਿ ਸਾਚਾ ਆਪ ਖਿਲਾਇੰਦਾ। ਲਹਿਣਾ ਦੇਣਾ ਚੁੱਕਿਆ ਤੀਰਥ ਤੱਟ, ਅੱਠ ਸੱਠ ਮੂਲ ਨਾ ਸੁਹਾਇੰਦਾ। ਹਿੰਦੂ ਮੁਸਲਿਮ ਸਿਖ ਈਸਾਈ ਨਾ ਕੋਈ ਦੀਸੇ ਜੱਟ, ਜੋਤੀ ਲੱਟ ਲਟ ਨਾ ਕੋਈ ਜਗਾਇੰਦਾ। ਰਾਜ ਮੰਤਰੀ ਕੋਈ ਨਾ ਲਾਹਾ ਰਿਹਾ ਖੱਟ, ਸਿਆਸਤ ਵਿਰਾਸਤ ਨਾ ਕੋਇ ਬਣਾਇੰਦਾ। ਸ਼ਬਦ ਨਗਾਰੇ ਵੱਜੇ ਸੱਟ, ਹਰਿ ਸਾਚਾ ਆਪ ਲਗਾਇੰਦਾ। ਪੰਚਮ ਜੇਠ ਹੋਏ ਇਕੱਠ, ਡੌਰੂ ਡੰਕਾ ਇਕ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦਰ ਦਵਾਰੇ ਦੇਵੇ ਵਰ, ਸ਼ੰਕਾ ਰੋਗ ਮਿਟਾਇੰਦਾ। ਦਰ ਦਵਾਰੇ ਆਏ ਲੇਖ, ਚੌਦਾਂ ਭੇਵ ਖੁਲ੍ਹਾਇੰਦਾ। ਪੰਡਤ ਪਾਂਧੇ ਰਹੇ ਵੇਖ, ਭੇਵ ਕੋਈ ਨਾ ਪਾਇੰਦਾ। ਔਲੀਆ ਪੀਰ ਮੁੱਲਾ ਸ਼ੇਖ਼, ਪੀਰ ਦਸਤਗੀਰ ਸਰਬ ਮਿਟਾਇੰਦਾ। ਆਪ ਬਣਾਏ ਜਗਤ ਰੇਖ, ਅੰਤਮ ਮੇਟ ਮਿਟਾਇੰਦਾ। ਜੋਤੀ ਜਾਮਾ ਧਰਿਆ ਭੇਖ, ਨਿਹਕਲੰਕਾ ਨਾਉਂ ਰਖਾਇੰਦਾ। ਆਪੇ ਹੋਇਆ ਧਾਰੀ ਕੇਸ, ਮੂੰਡ ਮੁੰਡਾਏ ਆਪ ਹੋ ਜਾਇੰਦਾ। ਨੇਤਰ ਲੋਚਨ ਦਰਸ਼ਨ ਪੇਖ, ਭੁੱਲ ਭੁੱਲ ਭੁੱਲ ਕਿਉਂ ਵਕਤ ਗਵਾਇੰਦਾ। ਕੋਇ ਨਾ ਲਾਵੇ ਮਸਤਕ ਮੇਖ, ਨਾ ਕੋਇ ਮੂਲ ਚੁਕਾਇੰਦਾ। ਕਲਜੁਗ ਕਾਇਆ ਲੈਣੀ ਵੇਖ, ਹਰਿ ਅਗਨੀ ਤਤ ਜਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਦੇ ਮਤ ਆਪ ਸਮਝਾਇੰਦਾ। ਦੇਵੇ ਮਤ ਜਗਤ ਨਿਰੰਜਣ, ਉਠ ਸ਼ਾਹ ਨਿਧਾਨਿਆ। ਪਰਗਟ ਹੋਇਆ ਹਰਿ ਸਾਚਾ ਸੱਜਣ, ਦੇਵੇ ਧੁਰ ਫ਼ਰਮਾਣਿਆ। ਚਰਨ ਧੂੜੀ ਏਕਾ ਮਜਨ, ਰੱਖੇ ਲਾਜ ਦੋ ਜਹਾਨਿਆ। ਕਾਲ ਨਗਾਰੇ ਸਿਰ ਤੇ ਵੱਜਣ, ਸੰਮਤ ਚੌਦਾਂ ਹੋਏ ਪ੍ਰਧਾਨਿਆ। ਜੋ ਘੜਿਆ ਸੋ ਅੰਤਮ ਭੱਜਣ, ਭੰਨਣਹਾਰ ਸ੍ਰੀ ਭਗਵਾਨਿਆ। ਕੋਇ ਨਾ ਦਿਸੇ ਪੜਦੇ ਕੱਜਣ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵੇ ਵਰ ਧੁਰ ਫ਼ਰਮਾਨਿਆ। ਸ਼ਬਦ ਲੇਖ ਹਰਿ ਦਵਾਰ, ਹਰਿ ਆਪਣਾ ਆਪ ਘਲਾਈਆ। ਉਤਰ ਮੰਗਣਾ ਏਕਾ ਵਾਰ, ਪ੍ਰਭ ਦੇਵੇ ਭੇਵ ਖੁਲ੍ਹਾਈਆ। ਸੰਮਤ ਚੌਦਾਂ ਕਰੇ ਖ਼ਬਰਦਾਰ, ਸੋਇਆ ਕੋਇ ਰਹਿਣ ਨਾ ਪਾਈਆ। ਦੇ ਮਤ ਸਮਝਾਵੇ ਮੀਤ ਮੁਰਾਰ, ਕਲਜੁਗ ਰਾਵਣ ਕਰੇ ਲੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਸੋਇਆ ਰਿਹਾ ਮਾਤ ਉਠਾਈਆ। ਉਠ ਨਾਦਾਨ ਜੀਵ ਅਲਪਗ, ਸਰਬੱਗ ਹੱਥ ਵਡਿਆਈਆ। ਕਲਜੁਗ ਮਾਇਆ ਅੱਗਨੀ ਅੱਗ, ਚਾਰੋਂ ਕੁੰਟ ਰਹੀ ਜਲਾਈਆ। ਸਰਨ ਸਰਨਾਈ ਸਾਚੀ ਲੱਗ, ਦਰ ਦਵਾਰਾ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਤ੍ਰੈ ਦੇਸ਼ਾਂ ਵੇਖ ਵਖਾਈਆ। ਤ੍ਰੈ ਦੇਸ਼ਾਂ ਦੇਸ ਦੇਸੰਤਰਾ, ਹਰਿ ਸਾਚਾ ਆਪ ਜਣਾਇੰਦਾ। ਆਪ ਲਗਾਏ ਜਗਤ ਬਸੰਤਰਾ, ਨਾ ਕੋਈ ਮਾਤ ਬੁਝਾਇੰਦਾ। ਮਹਿੰਮਾ ਜਗਤ ਗਣਤ ਅਗਣਤਰਾ, ਨਾ ਕੋਈ ਗਣਤ ਗਣਾਇੰਦਾ। ਧਿਆਨੀ ਧਿਆਨ ਲਗਾ ਲਗਾ ਬੈਠੇ ਸਾਧ ਸੰਤ, ਕੰਤ ਸੰਤ ਵੇਖ ਵਖਾਇੰਦਾ। ਭਰਮੇ ਭੁੱਲੇ ਜੀਵ ਜੰਤ, ਨਾ ਕੋਈ ਬਣਤ ਬਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਤਤ ਮਤ ਇਕ ਵਖਾਇੰਦਾ। ਰਾਜ ਇੰਦਰ ਇੰਦਰ
ਪ੍ਰਸਾਦ, ਚੇਤਰ ਚਿਤ ਵਿਚਾਰਨਾ। ਸਾਲ ਬਸਾਲਾ ਸੁਣੇ ਫਰਿਆਦ, ਲੇਖ ਲਿਖਿਆ ਇਕ ਵਿਚਾਰਨਾ। ਬਣਤ ਬਣਾਏ ਆਦਿ ਜੁਗਾਦਿ, ਆਪੇ ਢਾਹੇ ਆਪ ਉਸਾਰਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲੇਖਾ ਲਿਖੇ ਦਰ ਦਵਾਰਨਾ। ਲਿਖਿਆ ਲੇਖ ਸ਼ਬਦ ਅਨਮੋਲ, ਅਨਮੁਲੜਾ ਲਾਲ ਅਖਵਾਈਆ। ਤ੍ਰੈ ਦੇਸ਼ਾਂ ਹੋਵੇ ਮਾਤ ਘੋਲ, ਹਰਿ ਖੁਲ੍ਹੜਾ ਲੇਖ ਲਿਖਾਈਆ। ਮਰਦ ਮਰਦੰਗਾ ਵਜਾਏ ਢੋਲ, ਸਾਚਾ ਬੋਲਾ ਅਲਾਈਆ। ਅੱਸੂ ਪੰਜ ਕੀਤਾ ਕੌਲ, ਪ੍ਰਭ ਪੂਰਾ ਪੂਰ ਕਰਾਈਆ। ਸੰਮਤ ਤੇਰਾਂ ਤੋਲਿਆ ਤੋਲ, ਅਧੂਰਾ ਰਹਿਣ ਨਾ ਪਾਈਆ। ਸੰਮਤ ਚੌਦਾਂ ਪੜਦਾ ਖੋਲ੍ਹ, ਸ਼ਬਦ ਲੇਖਾ ਰਿਹਾ ਲਿਖਾਈਆ। ਨਾ ਕੋਈ ਜਾਣੇ ਕਲਾ ਸੋਲ, ਅਕਲ ਕਲਾ ਰਘੁਰਾਈਆ। ਕਲਜੁਗ ਮਾਇਆ ਖੇਲੇ ਹੋਲ, ਰੰਗ ਗੁਲਾਲਾ ਇਕ ਚੜ੍ਹਾਈਆ। ਨੌ ਖੰਡ ਪ੍ਰਿਥਮੀ ਪੜਦਾ ਲੈਣਾ ਫੋਲ, ਦਰ ਦਵਾਰੇ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਆਪ ਆਪਣੀ ਰਿਹਾ ਜਣਾਈਆ। ਲਿਖਣਾ ਲੇਖ ਦਰ ਦਵਾਰੇ, ਹਰਿ ਸਾਚੀ ਰੁੱਤ ਸੁਹਾਇੰਦਾ। ਪਾਉਣਾ ਭੇਵ ਅਗੰਮ ਅਪਾਰੇ, ਭੇਵ ਅਭੇਦਾ ਆਪ ਖੁਲ੍ਹਾਇੰਦਾ। ਵਰਤੇ ਵਰਤਾਵੇ ਜੋ ਵਿਚ ਸੰਸਾਰੇ, ਲਿਖਤ ਲੇਖ ਦਰ ਪੁਚਾਇੰਦਾ। ਜੁਗ ਜੁਗ ਪਾਵਣਹਾਰਾ ਸਾਰੇ, ਕਲਜੁਗ ਸਾਰਥੀ ਆਪ ਅਖਵਾਇੰਦਾ। ਕਲਜੁਗ ਢਹਿ ਪਿਆ ਦਵਾਰੇ, ਪ੍ਰਭ ਲਹਿਣਾ ਮੂਲ ਚੁਕਾਇੰਦਾ। ਸਤਿਜੁਗ ਸਾਚਾ ਕਰੇ ਪਿਆਰੇ, ਸਤ ਰੰਗ ਨਿਸ਼ਾਨ ਵਖਾਇੰਦਾ। ਚਰਨ ਛੁਹਾਏ ਨਿਹਕਲੰਕ ਨਰਾਇਣ ਨਰ ਅਵਤਾਰੇ, ਉਪਰ ਆਸਣ ਲਾਇੰਦਾ। ਜੰਬੁ ਦੀਪ ਅੱਧ ਵਿਚਕਾਰੇ, ਭਾਰਤ ਖੰਡ ਸੁਣਾਇੰਦਾ। ਸੁਰ ਨਰ ਮੁਨ ਜਨ ਨਾ ਪਾਇਣ ਸਾਰੇ, ਵੇਦ ਪੁਰਾਨ ਕੁਰਾਨ ਅੰਜ਼ੀਲ ਖਾਣੀ ਬਾਣੀ ਨਾ ਕੋਇ ਅਲਾਇੰਦਾ। ਏਕਾ ਦਰ ਇਕ ਦਰਬਾਰੇ, ਦੂਸਰ ਦਰ ਨਾ ਕੋਈ ਵਖਾਇੰਦਾ। ਨੌ ਖੰਡ ਪ੍ਰਿਥਮੀ ਇਕ ਸਰਕਾਰੇ, ਸਚ ਸ਼ਾਹੋ ਇਕ ਅਖਵਾਇੰਦਾ। ਅੰਤਮ ਬਣਨਾ ਚਰਨ ਭਿਖਾਰੇ, ਕਲ ਵੇਲਾ ਵਕਤ ਚੁਕਾਇੰਦਾ। ਸੋਹੰ ਸ਼ਬਦ ਸਾਚੀ ਧਾਰੇ, ਚਾਰ ਵਰਨਾਂ ਆਪ ਜਣਾਇੰਦਾ। ਆਪ ਉਠਾਏ ਆਪਣੀ ਧਾੜੇ, ਮਨਮੁਖਾਂ ਮਗਰ ਲਗਾਇੰਦਾ। ਧਰਤ ਮਾਤ ਮੰਗੇ ਮੰਗ ਅਖਾੜੇ, ਕਵਣ ਕੂਟੇ ਖੇਲ ਖਿਲਾਇੰਦਾ। ਪੰਚਮ ਜੇਠੀ ਵੇਖੇ ਸਾਚੇ ਲਾੜੇ, ਤਨ ਸ਼ਿੰਗਾਰਾ ਆਪ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਸੰਮਤ ਚੌਦਾਂ ਤੇਰਾ ਸਗਨ, ਸ਼ਬਦ ਸਿੰਘਾਸਣ ਬੈਠ ਮਗਨ ਆਪਣਾ ਆਪ ਲਗਾਇੰਦਾ। ਵਾਲੀ ਹਿੰਦ ਜਗਤ ਸਿਆਸ, ਅੰਤ ਰਹਿਣ ਨਾ ਪਾਈਆ। ਲੇਖ ਲਿਖਾਰੀ ਵੇਦ ਵਿਆਸ, ਸੇਵਕ ਸੇਵਾ ਲਾਈਆ। ਹਰਿ ਹਰਿ ਖੇਲ ਪ੍ਰਿਥਮੀ ਆਕਾਸ਼, ਪਾਤਾਲਾਂ ਭੇਵ ਨਾ ਰਾਈਆ। ਲੱਖ ਚੁਰਾਸੀ ਦਾਸਨ ਦਾਸ, ਬੈਠਾ ਆਸਣ ਲਾਈਆ। ਆਪੇ ਕਰਨਹਾਰਾ ਨਾਸ, ਆਪੇ ਲਏ ਉਪਜਾਈਆ। ਪੰਚਮ ਜੇਠੀ ਸਾਚਾ ਮਾਸ, ਪੰਚਮ ਤਤ ਕਰੇ ਲੜਾਈਆ। ਤ੍ਰੈਗੁਣ ਮਾਇਆ ਪਾਏ ਰਾਸ, ਆਪਣਾ ਸਵਾਂਗ ਵਰਤਾਈਆ। ਜੀਵ ਜੰਤ ਅਧਾਰੀ ਮਦਿਰਾ ਮਾਸ, ਰਸਨਾ ਗੋਬਿੰਦ ਰਹੇ ਭੁਲਾਈਆ। ਸਦਾ ਸੁਹੇਲਾ ਵਸੇ ਪਾਸ, ਗੁਰਮੁਖ ਵਿਰਲੇ ਖੋਜ ਖੁਜਾਈਆ। ਜੋ ਦੀਸੇ ਸੋ ਹੋਵੇ ਨਾਸ, ਅੰਤ ਰਹਿਣ ਨਾ ਪਾਈਆ। ਲਿਖਿਆ ਲੇਖ ਪੁਰਖ ਅਬਿਨਾਸ, ਦਰ ਦਵਾਰੇ ਰਿਹਾ ਘਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨਰ ਨਰਾਇਣ ਆਪ ਹੋ ਜਾਈਆ। ਨਰ ਨਰਾਇਣ ਸਰਬ ਗੁਣਵੰਤਾ, ਹਰਿ ਗੁਣ ਰੂਪ ਸਮਾਇਆ। ਰਾਜ ਰਾਜਾਨਾਂ ਬਣਾਏ ਬਣਤਾ, ਸ਼ਾਹ ਕੰਗਾਲ ਦਏ ਉਪਾਇਆ। ਆਪ ਉਧਾਰੀ ਜੀਵ ਜੰਤਾਂ, ਸਾਧਾਂ ਸੰਤਾਂ ਰਿਹਾ
ਤਰਾਇਆ। ਆਪੇ ਨਾਰੀ ਆਪੇ ਕੰਤਾ, ਸਾਚੀ ਸੇਜ ਹੰਢਾਇਆ। ਆਪੇ ਧੰਨ ਧਨਾਢ ਹੋਏ ਧਨਵੰਤਾ, ਧੰਨ ਧਰਨੀ ਲੇਖ ਲਿਖਾਇਆ। ਪੂਰਨ ਜੋਤ ਸ੍ਰੀ ਭਗਵੰਤਾ, ਕਰਨੀ ਕਰਨ ਆਪ ਅਖਵਾਇਆ। ਕਲਜੁਗ ਮਹਿੰਮਾ ਗਣਤ ਅਗਣਤਾ, ਵੇਦ ਪੁਰਾਨਾਂ ਭੇਵ ਨਾ ਪਾਇਆ। ਮੇਟ ਮਿਟਾਏ ਜਗਤ ਮਹੰਤਾ, ਬ੍ਰਹਮਾ ਵਿਸ਼ਣ ਸ਼ਿਵ ਗਣੇਸ਼ ਨਾ ਕੋਈ ਪੂਜੇ ਪੂਜ ਪੁਜਾਇਆ। ਬਾਸ਼ਕ ਸੇਜਾ ਕੋਈ ਨਾ ਵੇਖੇ ਸਹੰਸਾ, ਸਹੰਸਰ ਮੁਖ ਨਾ ਨਜ਼ਰੀ ਆਇਆ। ਦੋਏ ਸਹੰਸਰ ਲਿਖਿਆ ਲੇਖ, ਦਿਵਸ ਰੈਣ ਰਿਹਾ ਗਾਇਆ। ਕਲਜੁਗ ਅੰਤਮ ਨੇਤਰ ਪੇਖ, ਪੁਰਖ ਅਬਿਨਾਸ਼ੀ ਦਿਸ ਨਾ ਆਇਆ। ਪੀਲਾ ਬਸਤਰ ਧਾਰੀ ਕੇਸ, ਦਿੱਲੀ ਦਵਾਰੇ ਫੇਰਾ ਪਾਇਆ। ਮੀਤ ਮੁਰਾਰਾ ਬਹਿ ਬਹਿ ਲਿਖੇ ਲੇਖ, ਸੰਮਤ ਚੌਦਾਂ ਆਪ ਜਣਾਇਆ। ਤ੍ਰੈ ਦੇਸ਼ਾਂ ਮੇਟਣਹਾਰਾ ਰੇਖ, ਲੇਖਾ ਆਪਣੇ ਹੱਥ ਰਖਾਇਆ। ਨੇਤਰ ਨੈਣ ਲੈਣਾ ਪੇਖ, ਭੁੱਲ ਰੁੱਲ ਕਿਉਂ ਵਕਤ ਲੰਘਾਇਆ। ਆਪਣੀ ਹੱਥੀਂ ਲਿਖਣਾ ਲੇਖ, ਪ੍ਰਭ ਦੇਵੇ ਭੇਵ ਖੁਲ੍ਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਘਰ ਸਾਚੇ ਆਸਣ ਲਾਇਆ। ਲਿਖਣਾ ਲੇਖ ਜਗਤ ਮਹੱਲਾ, ਮਨ ਚਿੱਤ ਸੁਰਤੀ ਲਾਈਆ। ਦੇਵੇ ਸ਼ਬਦ ਇਕ ਇਕੱਲਾ, ਸੰਮਤ ਚੌਦਾਂ ਭੇਵ ਖੁਲ੍ਹਾਈਆ। ਜਗਤ ਅਖਾੜਾ ਜਲ ਥਲਾ, ਉਚੇ ਟਿੱਲੇ ਫੇਰਾ ਪਾਈਆ। ਪੰਚਮ ਜੇਠੀ ਫੜਿਆ ਭੱਲਾ, ਪ੍ਰਭ ਸਾਚਾ ਰਿਹਾ ਉਠਾਈਆ। ਜਗਤ ਸੁਨੇਹੜਾ ਏਕਾ ਘੱਲਾ, ਕਰ ਕਿਰਪਾ ਹਰਿ ਰਘੁਰਾਈਆ। ਨਾ ਕੋਈ ਕਰਿਆ ਵਲਾ ਛਲਾ, ਵਿਛੜੇ ਰਿਹਾ ਮੇਲ ਮਿਲਾਈਆ। ਜੋਤੀ ਸ਼ਬਦੀ ਪਵਣੀ ਰੱਲਾ, ਤਤ ਮਤ ਨਾ ਕੋਈ ਵਖਾਈਆ। ਕਾਇਆ ਮਾਟੀ ਨਾ ਕੋਈ ਖੱਲਾ, ਨਾ ਕੋਈ ਬਣਤ ਬਣਾਈਆ। ਏਕਾ ਵਸਿਆ ਨਿਹਚਲ ਧਾਮ ਅਟੱਲਾ, ਜੁਗ ਜੁਗ ਲਹਿਣਾ ਦੇਣ ਮੂਲ ਚੁਕਾਈਆ। ਆਪ ਫੜਾਇਆ ਆਪਣਾ ਪੱਲਾ, ਲੰਕਾ ਗੜ੍ਹ ਹੋਏ ਸਹਾਈਆ। ਕਲਜੁਗ ਅੰਤਮ ਕਰੇ ਹੱਲਾ, ਬਖ਼ਸ਼ੇ ਸਚ ਸੱਚੀ ਸਰਨਾਈਆ। ਮਾਤਲੋਕ ਫਲਿਆ ਫੁਲਾ, ਫਲ ਫੁਲਵਾੜੀ ਵੇਖ ਵਖਾਈਆ। ਜੂਠਾ ਝੂਠਾ ਬੂਟਾ ਮਾਤ ਹੁੱਲਾ, ਰੁੱਤ ਪਤਝੜ ਨੇੜੇ ਆਈਆ। ਸ਼ਬਦ ਅੰਧੇਰ ਏਕਾ ਝੁੱਲਾ, ਸਭ ਦੀ ਰਿਹਾ ਜੜ੍ਹ ਹਿਲਾਈਆ। ਤ੍ਰੈ ਦੇਸ਼ਾਂ ਵੱਜੇ ਪਹਿਲਾ ਬੁਲ੍ਹਾ, ਪੰਚਮ ਜੇਠ ਆਪ ਹਿਲਾਈਆ। ਧਰਤ ਮਾਤ ਘਰ ਮੰਗੇ ਖੁੱਲ੍ਹਾ, ਆਪਣਾ ਪੱਲੂ ਅੱਗੇ ਡਾਹੀਆ। ਤ੍ਰੈਗੁਣ ਮਾਇਆ ਆਪ ਬਣਾਈ ਬੈਠਾ ਚੁਲ੍ਹਾ, ਅਗਨੀ ਭੇਟ ਚੜ੍ਹਾਈਆ। ਪੰਚਮ ਤਤ ਤੇਰਾ ਕੋਈ ਨਾ ਪੈਣਾ ਮੁੱਲਾ, ਤਨ ਮਾਟੀ ਖ਼ਾਕ ਰੁਲਾਈਆ। ਅੰਮ੍ਰਿਤ ਆਤਮ ਮਨਮੁਖ ਡੁੱਲ੍ਹਾ, ਨਿਝਰ ਧਾਰ ਨਾ ਕੋਈ ਵਹਾਈਆ। ਕੋਈ ਨਾ ਕਰਾਏ ਕਿਸੇ ਦੀ ਸੁਲ੍ਹਾ, ਸੰਮਤ ਚੌਦਾਂ ਰਿਹਾ ਸਮਝਾਈਆ। ਪ੍ਰਭ ਚਰਨ ਦਵਾਰੇ ਪੈਣਾ ਮੁੱਲਾ, ਕੂੜੀ ਜਗਤ ਸ਼ਾਹੀਆ। ਪੰਡਤ ਨਹਿਰੂ ਫਿਰਦਾ ਭੁੱਲਾ, ਪ੍ਰਭ ਆਪਣੇ ਹੱਥ ਰੱਖੀ ਵਡਿਆਈਆ। ਭਾਗ ਲਗਾਏ ਏਕਾ ਕੁੱਲਾ, ਚਾਰ ਵਰਨ ਇਕ ਸਰਨਾਈਆ। ਜਗਤ ਵਿਦਿਆ ਜੀਵ ਰੁਲਾ, ਜਾਗਰਤ ਦਿਸ਼ਾ ਨਾ ਕਿਸੇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੋਏ ਰਿਹਾ ਉਠਾਈਆ। ਉਠ ਜਾਗ ਜਗਤ ਵਿਦਵਾਨ, ਹਰਿ ਸਾਚਾ ਵੇਖ ਵਿਚਾਰਨਾ। ਚਾਰੋਂ ਕੁੰਟ ਮਾਰੇ ਧਿਆਨ, ਨਾ ਦਿਸੇ ਕੋਇ ਸਵਾਰਨਾ। ਰੂਸਾ ਚੀਨਾ ਬਾਲ ਨਾਦਾਨ, ਹਰਿ ਸਾਚਾ ਪੈਜ ਰਖਾਵਣਾ। ਈਸਾ ਮੂਸਾ ਸੰਗ ਸ਼ੈਤਾਨ, ਕਲਜੁਗ ਮੇਲ ਮਿਲਾਵਣਾ। ਸੰਗ ਮੁਹੰਮਦ ਇਕ ਕਮਾਨ, ਚਾਰ ਯਾਰੀ ਚਿੱਲਾ ਉਠਾਵਣਾ। ਮੱਕਾ ਕਾਅਬਾ ਵੇਖ ਦੁਕਾਨ, ਕਲ ਏਕਾ ਹੱਟ ਚਲਾਵਣਾ। ਹਿੰਦ ਹਿੰਦਵਾਇਣ ਬੇਪਛਾਣ, ਘਰ ਸਾਚਾ ਕਿਸੇ ਨਾ ਪਾਵਣਾ। ਮੁਗਲ ਪਠਾਣੀ ਹੋਏ ਹੈਰਾਨ, ਸ਼ਾਹ ਇਰਾਨੀ ਅੰਤ ਪਛਤਾਵਣਾ। ਵਿਚ ਪਤਾਲਾਂ ਸਾਰੇ ਗਾਇਣ,
ਵੱਡ ਜੋਧੇ ਸੂਰ ਬਲਵਾਨਣਾ। ਅੰਤਮ ਤੋੜੇ ਸਭ ਦਾ ਮਾਣ, ਪਰਗਟ ਹੋਏ ਹਰਿ ਭਗਵਾਨਣਾ। ਸੱਤ ਰੰਗ ਬਣਾਇਆ ਇਕ ਨਿਸ਼ਾਨ, ਰਾਜ ਇੰਦਰ ਵੇਖ ਵਖਾਨਣਾ। ਉਪਰ ਬੈਠਾ ਸ੍ਰੀ ਭਗਵਾਨ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨਣਾ। ਸੰਮਤ ਚੌਦਾਂ ਵੇਖੇ ਮਾਰ ਧਿਆਨ, ਆਪੇ ਹੋਇਆ ਜਾਣੀ ਜਾਨਣਾ। ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਆਈ ਹਾਣ, ਨਾ ਕੋਈ ਜਾਣੇ ਜੀਵ ਜਹਾਨਣਾ। ਪੰਚਮ ਜੇਠੀ ਇਕ ਮਕਾਨ, ਹਰਿ ਆਪਣਾ ਆਪ ਵਖਾਨਣਾ। ਰਾਜ ਜੋਗ ਪੁੱਛ ਪੁਛਾਣ, ਦੇ ਮਤ ਆਪ ਸਮਝਾਵਣਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਾਲੀ ਹਿੰਦ ਕਰਾਏ ਚਾਨਣਾ।
ਪਹਿਲੀ ਚੇਤ ੨੦੧੪ ਬਿਕ੍ਰਮੀ ਹਰਿ ਭਗਤ ਦਵਾਰ ਤੋਂ ਜੇਠੂਵਾਲ ਤੋਂ ਅਕਾਲ ਤਖ਼ਤ ਅੰਮ੍ਰਿਤਸਰ ਵਿਖੇ
ਖਾਲਸਾ ਪੰਥ ਦੇ ਪ੍ਰਧਾਨ ਨੂੰ ਲਿਖਿਆ ਗਿਆ
ਉਠ ਮਲੇਸ਼ ਦਰ ਦਰਵੇਸ਼, ਹਰਿ ਆਏ ਬੰਕ ਦਵਾਰ। ਭਰਮੇ ਭੁੱਲੇ ਧਾਰੀ ਕੇਸ, ਜੋਤ ਸ਼ਬਦ ਨਾ ਪਾਇਣ ਸਾਰ। ਗੋਬਿੰਦ ਕਾਇਆ ਦਸ ਦਸਮੇਸ, ਨੂਰੋ ਨੂਰ ਹਰਿ ਨਿਰੰਕਾਰ। ਕਲਜੁਗ ਅੰਤਮ ਕਰਿਆ ਵੇਸ, ਨਿਹਕਲੰਕ ਲਏ ਅਵਤਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਪੰਥ ਪੰਥੀ ਕਰੇ ਖ਼ਬਰਦਾਰ। ਉਠ ਖਾਲਸਾ ਪੰਥ ਜੀਵ ਨਾਦਾਨਿਆ। ਲਿਖਿਆ ਲੇਖ ਸ਼ਬਦ ਗ੍ਰੰਥ, ਨਾ ਕੋਈ ਦੂਸਰ ਵੇਖ ਵਿਖਾਨਿਆ। ਜੋਤੀ ਸ਼ਬਦੀ ਬਣਾਏ ਸਾਚੀ ਅੰਸ, ਧੁਰਦਰਗਾਹੀ ਸਦਾ ਪਰਵਾਨਿਆ। ਪੰਜ ਤਤ ਹੰਕਾਰੀ ਕੰਸ, ਹਰਿ ਮੇਟੇ ਗੁਣ ਨਿਧਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਗੋਬਿੰਦ ਕਰੇ ਪਰਵਾਨਿਆ। ਗੁਰ ਗੋਬਿੰਦ ਦਰ ਪਰਵਾਨ, ਹਰਿ ਸਾਚੇ ਲੇਖੇ ਲਾਇਆ। ਅੰਤਮ ਦੇਵੇ ਧੁਰ ਫ਼ਰਮਾਣ, ਲਹਿਣਾ ਦੇਣਾ ਮੂਲ ਚੁਕਾਇਆ। ਨਾਨਕ ਗੁਣ ਇਕ ਵਖਾਣ, ਗੋਬਿੰਦ ਵਿਚ ਸਮਾਇਆ। ਜੀਵ ਜੰਤ ਨਾ ਕਰੇ ਪਛਾਣ, ਸਾਧ ਸੰਤ ਭੇਵ ਨਾ ਰਾਇਆ। ਖਾਣੀ ਬਾਣੀ ਬਹਿ ਬਹਿ ਗਾਣ, ਗੋਬਿੰਦ ਕਿਸੇ ਹੱਥ ਨਾ ਆਇਆ। ਮਾਇਆ ਮਮਤਾ ਜਗਤ ਦੁਕਾਨ, ਹਰਿ ਮੰਦਰ ਆਪ ਬਣਾਇਆ। ਜੂਠ ਝੂਠ ਸਭ ਰਹੇ ਛਾਣ, ਹਉਮੇ ਹੰਗਤਾ ਰੋਗ ਵਧਾਇਆ। ਅੰਤਮ ਕੀਤਾ ਆਪਣਾ ਪਾਣ, ਗੁਰ ਗੋਬਿੰਦਾ ਦਏ ਸਜ਼ਾਇਆ। ਸ਼ਬਦ ਖੰਡਾ ਤੀਰ ਕਮਾਨ, ਸਾਚੇ ਚਿੱਲੇ ਰਿਹਾ ਚੜ੍ਹਾਇਆ। ਜੋਧਾ ਸੂਰਾ ਬਲੀ ਬਲਵਾਨ, ਨਿਹਕਲੰਕਾ ਨਾਉਂ ਰਖਾਇਆ। ਚਾਰ ਵਰਨ ਰਖਾਏ ਏਕਾ ਆਣ, ਊਚੋ ਨੀਚ ਨੀਚੋ ਊਚ ਏਕਾ ਰੰਗ ਰੰਗਾਇਆ। ਸੰਮਤ ਚੌਦਾਂ ਵੇਖੇ ਮਾਰ ਧਿਆਨ, ਆਪ ਆਪਣੀ ਦਇਆ ਕਮਾਇਆ। ਸੰਮਤ ਪੰਦਰਾਂ ਭੇਵ ਛੁਪਾਣ, ਦਿਸ ਕਿਸੇ ਨਾ ਆਇਆ। ਸੰਮਤ ਸੋਲਾਂ ਹਾਣੀਆਂ ਛੁੱਟਣੇ ਹਾਣ, ਨਾ ਕੋਈ ਮੇਲ ਮਿਲਾਇਆ। ਸੰਮਤ ਸਤਾਰਾਂ ਲੇਖੇ ਚੁੱਕੇ ਪੀਣ ਖਾਣ, ਸਰ ਅੰਮ੍ਰਿਤ ਮੁਖ ਭਵਾਇਆ। ਸੰਮਤ ਅਠਾਰਾਂ ਮਾਰ ਧਿਆਨ, ਜਲ ਧਾਰਾ ਰੂਪ ਸਮਾਇਆ। ਉਨੀ ਉਨੀਸਾ ਮਿਟੇ ਨਿਸ਼ਾਨ, ਮੁਸਲਮ ਸੁੰਨੀ ਕੋਇ ਰਹਿਣ ਨਾ ਪਾਇਆ। ਬੀਸ ਬੀਸਾ ਹਰਿ ਭਗਵਾਨ, ਪੰਦਰਾਂ ਕੱਤਕ ਦੇਵੇ ਰੁੱਤ ਸੁਹਾਇਆ। ਗੁਰ ਤੇਗ ਬਹਾਦਰ ਤੇਰੀ ਸ਼ਾਨ, ਸੀਸ ਗੰਜ ਚਰਨ ਟਿਕਾਇਆ। ਵਾਲੀ ਹਿੰਦ ਉਠੇ ਨਾਦਾਨ, ਦੇਵੇ ਦਰਸ ਹਰਿ ਰਘੁਰਾਇਆ। ਜਮਨ ਕਿਨਾਰਾ
ਇਕ ਮਕਾਨ, ਸਾਧਾਂ ਸੰਤਾਂ ਰਿਹਾ ਜਣਾਇਆ। ਸ਼ਬਦ ਸਰੂਪੀ ਹਰਿ ਭਗਵਾਨ, ਫੜ ਫੜ ਬਾਹੋਂ ਲਏ ਉਠਾਇਆ। ਦਹਿ ਦਿਸ਼ਾ ਹੋਏ ਜਾਣੀ ਜਾਣ, ਡੂੰਘੀ ਕੰਦਰ ਉਚੇ ਪਰਬਤ ਫੋਲ ਫੁਲਾਇਆ। ਚਰਨ ਪ੍ਰੀਤੀ ਵਖਾਏ ਇਕ ਅਸਥਾਨ, ਦਰ ਦਵਾਰਕਾ ਨਾਉਂ ਧਰਾਇਆ। ਰਸਨਾ ਗੋਬਿੰਦ ਸਾਰੇ ਗਾਣ, ਸੋ ਪੁਰਖ ਨਿਰੰਜਣ ਮੇਲ ਮਿਲਾਇਆ। ਧਰਮ ਉਠਾਏ ਹੱਥ ਨਿਸ਼ਾਨ, ਇਕ ਇਕੀਸਾ ਰਾਹ ਤਕਾਇਆ। ਦਿੱਲੀ ਦਰ ਕਰੇ ਪ੍ਰਵਾਨ, ਏਕਾ ਇੱਕੀ ਦਏ ਉਪਾਇਆ। ਸਾਚੀ ਸਿੱਖੀ ਹਰਿ ਭਗਵਾਨ, ਪਹਿਲੀ ਚੇਤਰ ਰਿਹਾ ਬਣਾਇਆ। ਧਾਰ ਤਿੱਖੀ ਇਕ ਮਹਾਨ, ਮਦਿਰਾ ਮਾਸ ਰਸਨ ਤਜਾਇਆ। ਸੱਤ ਰੰਗ ਵਿਛਾਏ ਹੇਠ ਨਿਸ਼ਾਨ, ਉਪਰ ਆਸਣ ਲਾਇਆ। ਸਤਿ ਪੁਰਖ ਨਿਰੰਜਣ ਜਗਤ ਬਣਾਏ ਇਕ ਵਿਧਾਨ, ਪੰਚਮ ਪਿਆਰਾ ਪੰਚਮ ਮੀਤਾ ਪੰਚਮ ਰਾਜ ਜੋਗ ਮੋਖ ਮੰਤਰ ਸਚ ਮੰਤਰੀ ਨਾਮ ਧਰਾਇਆ। ਖੰਡਾਂ ਦੀਪਾਂ ਏਕਾ ਆਣ, ਕਰੇ ਕਰਾਏ ਨਿਗਾਹਬਾਨ, ਹਰਖ ਸੋਗ ਦਏ ਮਿਟਾਇਆ। ਧਰਮ ਝੁਲਾਏ ਧਰਮ ਨਿਸ਼ਾਨ, ਨਾ ਕੋਈ ਦੀਸੇ ਬੇਈਮਾਨ, ਮੇਟ ਮਿਟਾਏ ਪੰਜ ਸ਼ੈਤਾਨ, ਕੁਰਾਨ ਹਦੀਸਾ ਨਾ ਕੋਇ ਪੜ੍ਹਾਇਆ। ਜਗਤ ਜਗਦੀਸਾ ਹਰਿ ਬਲਵਾਨ, ਇਕ ਇਕੀਸਾ ਗੁਣ ਨਿਧਾਨ, ਛਤਰ ਝੁਲਾਏ ਸਾਚੇ ਸੀਸਾ ਗੁਰਮੁਖ ਸਾਚੇ ਸੇਵ ਕਮਾਨ, ਸਾਚਾ ਮਾਰਗ ਰਿਹਾ ਵਖਾਇਆ। ਆਪੇ ਜਾਣੇ ਰਾਗ ਛਤੀਸਾ, ਰਾਗ ਰਾਗਨੀ ਆਪ ਅਲਾਇਆ। ਸਤਿਜੁਗ ਤੇਰੀ ਸਚ ਹਦੀਸਾ, ਸੋਹੰ ਮੰਤਰ ਦ੍ਰਿੜਾਇਆ। ਕਲਜੁਗ ਜੂਠਾ ਝੂਠਾ ਪੀਸਣ ਪੀਸਾ, ਆਤਮ ਝੋਲੀ ਦੇਵੇ ਪਾਇਆ। ਸਤਿਜੁਗ ਤੇਰੀ ਕੋਈ ਨਾ ਕਰੇ ਰੀਸਾ, ਗੁਰਮੁਖ ਸਾਚੇ ਮੇਲ ਮਿਲਾਇਆ। ਮਿਲੇ ਵਡਿਆਈ ਬੀਸ ਇਕੀਸਾ, ਦਰ ਦਵਾਰ ਦਿੱਲੀ ਲਿਖਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਸੰਬਲ ਨਗਰੀ ਡੇਰਾ ਲਾਇਆ। ਸੰਬਲ ਨਗਰ ਸਾਢੇ ਤਿੰਨ ਹੱਥ, ਗੋਬਿੰਦ ਗੜ੍ਹ ਸੁਹਾਇਆ। ਪਰਗਟ ਹੋਇਆ ਹਰਿ ਸਮਰਥ, ਉਪਰ ਚੜ੍ਹ ਵੇਖ ਵਖਾਇਆ। ਲੋਆਂ ਪੁਰੀਆਂ ਪਾਵੇ ਨੱਥ, ਬ੍ਰਹਿਮੰਡ ਖੰਡ ਬੰਧ ਬੰਧਾਇਆ। ਕਲਜੁਗ ਅੰਤਮ ਗੇੜ ਲੱਠ, ਦੂਈ ਦਵੈਤੀ ਮੇਟ ਮਿਟਾਇਆ। ਲਹਿਣਾ ਦੇਣਾ ਮਿਟਾਏ ਅੱਠ ਸੱਠ, ਚਰਨ ਧੂੜੀ ਇਕ ਇਸ਼ਨਾਨ ਰਖਾਇਆ। ਪਹਿਲੀ ਚੇਤਰ ਕਰੇ ਚੱਠ, ਸੇਵਕ ਸੇਵਾ ਰਿਹਾ ਕਰਾਇਆ। ਮਿਲਣਾ ਮੇਲ ਨੱਠ ਨੱਠ, ਸੰਮਤ ਸੋਲਾਂ ਲੇਖ ਲਿਖਾਇਆ। ਉਚੇ ਮੰਦਰ ਜਾਣੇ ਢੱਠ, ਇੱਟ ਨਾਲ ਇੱਟ ਰਹਿਣ ਨਾ ਪਾਇਆ। ਕਲਜੁਗ ਮਾਇਆ ਬਣਿਆ ਮੱਠ, ਮਨਮੁਖਾਂ ਰਿਹਾ ਚਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਗੋਬਿੰਦ ਘਰ ਸੁਹਾਇਆ। ਗੋਬਿੰਦ ਘਰ ਸਚ ਮਹੱਲਾ, ਨਾ ਕੋਈ ਚਾਰ ਦਿਵਾਰਿਆ। ਮਿਲਿਆ ਮੇਲ ਇਕ ਇਕੱਲਾ, ਏਕਾ ਏਕੰਕਾਰਿਆ। ਹੋਏ ਸਹਾਈ ਜਲ ਥਲਾ, ਲੋਆਂ ਪੁਰੀਆਂ ਵੇਖ ਵਖਾ ਰਿਹਾ। ਆਪ ਉਠਾਏ ਗੋਬਿੰਦ ਡੱਲਾ, ਲਹਿਣਾ ਦੇਣਾ ਮੂਲ ਚੁਕਾ ਰਿਹਾ। ਸ਼ਬਦ ਉਠਾਏ ਸਾਚਾ ਭੱਲਾ, ਸੰਬਲ ਨਗਰੀ ਭਾਗ ਲਗਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨਰ ਨਿਰੰਕਾਰਾ ਆਪ ਅਖਵਾ ਰਿਹਾ। ਸੰਬਲ ਨਗਰੀ ਸਾਚਾ ਜੋੜਾ, ਹਰਿ ਜੋਤੀ ਸ਼ਬਦ ਮਿਲਾਇੰਦਾ। ਇਕ ਰਖਾਏ ਨੀਲਾ ਘੋੜਾ, ਨੀਲੀ ਛੱਤੋਂ ਪਾਰ ਕਰਾਇੰਦਾ। ਗੁਰਮੁਖਾਂ ਮਨ ਲੱਗੀ ਔੜਾ, ਕਲਜੁਗ ਅੰਤ ਮਿਟਾਇੰਦਾ। ਪੁਰਖ ਅਬਿਨਾਸ਼ੀ ਆਪੇ ਬਹੁੜਾ, ਆਪ ਆਪਣੀ ਬਣਤ ਬਣਾਇੰਦਾ। ਵੇਖੇ ਪਰਖੇ ਮਿੱਠਾ ਕੌੜਾ, ਲੱਖ ਚੁਰਾਸੀ ਫੋਲ ਫੁਲਾਇੰਦਾ। ਸੰਮਤ ਚੌਦਾਂ ਮਾਰੇ ਪਹਿਲਾ ਪੌੜਾ, ਤ੍ਰੈ ਤ੍ਰੈ ਮੇਟ ਮਿਟਾਇੰਦਾ। ਨਾ ਕੋਈ ਜਾਣੇ ਲੰਮਾ ਚੌੜਾ, ਨਾ ਕੋਈ ਵੇਖ ਵਖਾਇੰਦਾ।
ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਜੋਤੀ ਜਾਮਾ ਭੇਖ ਵਟਾਇੰਦਾ। ਗੋਬਿੰਦ ਕਾਇਆ ਸਾਚਾ ਮੇਲਾ, ਹਰਿ ਸਾਚਾ ਮੇਲ ਮਿਲਾਈਆ। ਆਪੇ ਗੁਰ ਆਪੇ ਚੇਲਾ। ਪੰਚਮ ਹੱਥ ਰੱਖੇ ਵਡਿਆਈਆ। ਪਰਗਟ ਹੋਇਆ ਸੱਜਣ ਸੁਹੇਲਾ, ਆਪ ਆਪਣਾ ਪੜਦਾ ਲਾਹੀਆ। ਆਪੇ ਵਸਿਆ ਰੰਗ ਨਵੇਲਾ, ਹਰ ਘਟ ਬੈਠਾ ਆਸਣ ਲਾਈਆ। ਪਹਿਲੀ ਚੇਤਰ ਚਾੜ੍ਹੇ ਤੇਲਾ, ਸਾਚਾ ਸਗਨ ਰਿਹਾ ਮਨਾਈਆ। ਏਕਾ ਇੱਕੀ ਪਾਏ ਵੇਲਾ, ਗੁਰ ਗੋਬਿੰਦ ਆਸ ਰਖਾਈਆ। ਅਚਰਜ ਖੇਲ ਪਾਰਬ੍ਰਹਮ ਕਲ ਖੇਲਾ, ਇੱਕੀ ਕੁਲਾਂ ਰਿਹਾ ਤਰਾਈਆ। ਆਪੇ ਗੁਰੂ ਗੁਰੂ ਗੁਰ ਚੇਲਾ, ਗੋਬਿੰਦ ਚੇਲਾ ਹਰਿ ਆਪਣਾ ਆਪ ਬਣਾਈਆ। ਆਪ ਕਰਾਇਆ ਆਪਣਾ ਮੇਲਾ, ਜੋਤੀ ਸ਼ਬਦ ਮਿਲਾਈਆ। ਕਲਜੁਗ ਤੇਰਾ ਅੰਤਮ ਵੇਲਾ, ਜਨ ਭਗਤਾਂ ਰਿਹਾ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਪੰਥ ਪੰਥੀਆਂ ਰਿਹਾ ਉਠਾਈਆ। ਗਿਆਨੀ ਧਿਆਨੀ ਜਗਤ ਵਿਦਵਾਨੀ, ਦਿਵਸ ਰੈਣ ਲੜਾਈਆ। ਗੁਰ ਗੋਬਿੰਦੇ ਕਵਣ ਨਿਸ਼ਾਨੀ, ਨਾ ਕੋਈ ਭੇਵ ਖੁਲ੍ਹਾਈਆ। ਦੂਈ ਦਵੈਤੀ ਮਾਰਨ ਕਾਨੀ, ਏਕਾ ਰਾਹ ਨਾ ਕੋਈ ਜਣਾਈਆ। ਅੰਮ੍ਰਿਤ ਆਤਮ ਸੱਚਾ ਪਾਣੀ, ਨੀਰ ਸੀਰ ਨਾ ਕੋਈ ਪਿਲਾਈਆ। ਰਸਨਾ ਪੜ੍ਹ ਪੜ੍ਹ ਥੱਕੇ ਬਾਣੀ, ਪੰਜ ਤਤ ਨਾ ਕੋਇ ਬੰਧਾਈਆ। ਅੰਦਰ ਮੰਦਰ ਪੰਜ ਸ਼ੈਤਾਨੀ, ਹਰਿ ਮੰਦਰ ਦਿਸ ਨਾ ਆਈਆ। ਆਤਮ ਅੰਧ ਜੀਵ ਨਾਦਾਨੀ, ਅਗਿਆਨ ਅੰਧੇਰ ਵਧਾਈਆ। ਮਿਲਿਆ ਮੇਲ ਨਾ ਪੁਰਖ ਸੁਲਤਾਨੀ, ਘਰ ਸਾਚਾ ਮੂਲ ਨਾ ਭਾਈਆ। ਕਲਜੁਗ ਕਾਇਆ ਗਈ ਜਵਾਨੀ, ਅੰਤ ਬੁੜ੍ਹੇਪਾ ਆਈਆ। ਲਾੜੀ ਮੌਤ ਮੰਗੇ ਦਾਨੀ, ਅੱਗੇ ਝੋਲੀ ਡਾਹੀਆ। ਕਿਰਪਾ ਕਰ ਹਰਿ ਭਗਵਾਨੀ, ਗੁਰ ਗੋਬਿੰਦਾ ਸੰਗ ਰਲਾਈਆ। ਕਲਜੁਗ ਤੇਰੀ ਅੰਤ ਨਿਸ਼ਾਨੀ, ਸੰਮਤ ਚੌਦਾਂ ਰਿਹਾ ਵਖਾਈਆ। ਕਿਆ ਕੋਈ ਮਾਰੇ ਘਰ ਸਾਚੇ ਭਾਨੀ, ਨਾ ਚਲੇ ਕਿਸੇ ਚਤੁਰਾਈਆ। ਸਰਬ ਜੀਆਂ ਪ੍ਰਭ ਜਾਣ ਜਾਣੀ, ਨਾ ਕੋਈ ਪੜ੍ਹੇ ਨਾ ਰਿਹਾ ਪੜ੍ਹਾਈਆ। ਆਪੇ ਜਾਣੇ ਆਪਣੀ ਬਾਣੀ, ਅੱਖਰ ਵੱਖਰ ਕਿਸੇ ਹੱਥ ਨਾ ਆਈਆ। ਗੁਰ ਨਾਨਕ ਮਿਲੀ ਇਕ ਨਿਸ਼ਾਨੀ, ਲੋਕਮਾਤ ਲਿਆਇਆ ਚਾਈਂ ਚਾਈਂਆ। ਪੜ੍ਹ ਪੜ੍ਹ ਥੱਕੇ ਜੀਵ ਨਾਦਾਨੀ, ਸਾਚਾ ਸ਼ਾਹੋ ਸਤਿ ਸਰੂਪ ਦਿਸ ਕਿਸੇ ਨਾ ਆਈਆ। ਆਤਮ ਹੋਈ ਜਗਤ ਨਾਦਾਨੀ, ਸਾਚਾ ਸ਼ਾਹੋ ਸਤਿ ਸਰੂਪ ਪਰਮਾਨੰਦ ਸਹਿਜ ਸੁਖਦਾਈਆ। ਗੁਰ ਗੋਬਿੰਦਾ ਵਡ ਬਲਵਾਨੀ, ਤੀਰ ਕਮਾਨਾ ਰਿਹਾ ਉਠਾਈਆ। ਨਾਨਕ ਅੰਗਦ ਅਮਰਦਾਸ ਮਹਾਨੀ, ਰਾਮਦਾਸ ਗੁਰ ਅਰਜਨ ਖੇਲ ਖਿਲਾਈਆ। ਹਰਿ ਗੋਬਿੰਦ ਹਰਿ ਰਾਏ ਇਕ ਨਿਸ਼ਾਨੀ, ਚਰਨ ਧਿਆਨ ਰਖਾਈਆ। ਹਰਿਕ੍ਰਿਸ਼ਨ ਨਿਧਾਨਾ ਬਾਲ ਜਵਾਨੀ, ਪ੍ਰਭ ਚਰਨਾਂ ਭੇਟ ਚੜ੍ਹਾਈਆ। ਗੁਰ ਤੇਗ ਬਹਾਦਰ ਸਾਚਾ ਦਾਨੀ, ਸਾਚਾ ਸੀਸ ਦਾਨ ਕਰਾਈਆ। ਗੁਰ ਗੋਬਿੰਦਾ ਜੋਧਾ ਬਲਵਾਨੀ, ਸੂਰਬੀਰ ਆਪ ਅਖਵਾਈਆ। ਸਹੰਸ ਸਹੰਸਰ ਕਰ ਕੁਰਬਾਨੀ, ਪੂਤ ਸਪੂਤਾ ਭੇਟ ਚੜ੍ਹਾਈਆ। ਪੁਰੀ ਅਨੰਦ ਹੋਏ ਵੈਰਾਨੀ, ਉਠ ਚਲਿਆ ਕਰ ਕੇ ਧਾਈਆ। ਗੰਗਾ ਗੋਦਾਵਰੀ ਪਾਰ ਕਿਨਾਰੀ, ਸਾਚਾ ਧਾਮ ਸੁਹਾਈਆ। ਇਕ ਨਦੇੜ ਰਹੇ ਨਿਸ਼ਾਨੀ, ਦੱਖਣ ਦਿਸ਼ਾ ਵਿਖਾਈਆ। ਗੁਰ ਮਤ ਸਿੱਖਾਂ ਆਪ ਸਮਝਾਨੀ, ਆਵੇ ਜਾਵੇ ਮਰੇ ਨਾ ਜਾਈਆ। ਕਲਜੁਗ ਅੰਤਮ ਵੇਖ ਵਖਾਨੀ, ਨਿਹਕਲੰਕਾ ਨਾਉਂ ਰਖਾਈਆ। ਸ਼ਬਦ ਡੰਕਾ ਇਕ ਮਹਾਨੀ, ਰਾਓ ਰੰਕਾਂ ਰਿਹਾ ਜਣਾਈਆ। ਮੇਟੇ ਦੂਈ ਦਵੈਤੀ ਸ਼ੰਕਾ, ਹੱਥ ਰੱਖੇ ਵੱਡ ਵਡਿਆਈਆ। ਇਕ ਸੁਹਾਏ ਦਵਾਰ ਬੰਕਾ, ਚਾਰ ਵਰਨ ਸੱਚੀ ਸਰਨਾਈਆ। ਨਾ ਕੋਈ ਊਚ ਨੀਚ ਰਾਓ ਰੰਕਾ, ਜ਼ਾਤ ਪਾਤ ਮੇਟ
ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਗੋਬਿੰਦ ਮੇਲ ਮਿਲਾਈਆ। ਗੋਬਿੰਦ ਮਿਲਿਆ ਸਚ ਦਵਾਰ, ਦਿਵਸ ਰੈਣ ਵੱਜੇ ਵਧਾਈਆ। ਨਾਨਕ ਪਾਇਆ ਪੁਰਖ ਅਪਾਰ, ਅਗੰਮ ਅਗੰਮੜੇ ਧਾਮ ਸੁਹਾਈਆ। ਨਾੜੀ ਚਮੜਾ ਨਾ ਕੀਆ ਵਣਜ ਵਪਾਰ, ਜੂਠੀ ਝੂਠੀ ਪ੍ਰੀਤ ਤਜਾਈਆ। ਨਾਮ ਸਤਿ ਇਕ ਆਧਾਰ, ਜੀਵਾਂ ਜੰਤਾਂ ਗਿਆ ਜਪਾਈਆ। ਸੋਹੰ ਅੱਖਰ ਕਰ ਪਿਆਰ, ਓਅੰ ਦੋਅੰ ਰੂਪ ਸਮਾਈਆ। ਪਾਰਬ੍ਰਹਮ ਪ੍ਰਭ ਪਾਏ ਸਾਰ, ਅੰਤਮ ਲੇਖਾ ਗਿਆ ਲਿਖਾਈਆ। ਨਿਹਕਲੰਕ ਲਏ ਅਵਤਾਰ, ਸੋਹੰ ਸਾਚਾ ਜਾਪ ਜਪਾਈਆ। ਸੋ ਪੁਰਖ ਨਿਰੰਜਣ ਆਪ ਕਰਤਾਰ, ਕਰਤਾ ਪੁਰਖ ਆਪ ਅਖਵਾਈਆ। ਹਉਮੇ ਹੰਗਤਾ ਦਏ ਨਿਵਾਰ, ਹੰ ਸੰਗ ਆਪ ਨਿਭਾਈਆ। ਸਾਚੀ ਸੰਗਤਾ ਕਰ ਤਿਆਰ, ਸੰਮਤ ਤੇਰਾਂ ਅੰਤ ਵਖਾਈਆ। ਆਪ ਮੰਗਤਾ ਬਣੇ ਭਿਖਾਰ, ਸੰਮਤ ਚੌਦਾਂ ਪਹਿਲੀ ਚੇਤਰ ਰੁੱਤ ਸੁਹਾਈਆ। ਕਲਜੁਗ ਬੇੜਾ ਡੁੱਬਾ ਅੱਧ ਵਿਚਕਾਰ, ਗੁਰਮੁਖ ਸਾਚੇ ਪਾਰ ਕਰਾਈਆ। ਵੰਞ ਮੁਹਾਣਾ ਸੱਚੀ ਸਰਕਾਰ, ਸ਼ਬਦ ਸਿੰਘਾਸਣ ਇਕ ਰਖਾਈਆ। ਸਿੰਘ ਸ਼ੇਰ ਸੇਵਾਦਾਰ, ਸੰਤ ਮਨੀ ਸਿੰਘ ਗਿਆ ਲਗਾਈਆ। ਸਾਚੇ ਸੰਤ ਤੈਥੋਂ ਬਲਿਹਾਰ, ਸੀਸ ਆਪਣਾ ਗੁਰਮੁਖਾਂ ਭੇਟ ਚੜ੍ਹਾਈਆ। ਨੂਰੀ ਜੋਤ ਕਰ ਉਜਿਆਰ, ਗੁਰਮੁਖਾਂ ਵਿਚ ਸਮਾਈਆ। ਗੁਰ ਗੋਬਿੰਦੇ ਤੇਰਾ ਪਹਿਰੇਦਾਰ, ਨਰ ਹਰਿ ਆਪ ਅਖਵਾਈਆ। ਧਰਨੀ ਧਰਤ ਸੁਣ ਪੁਕਾਰ, ਜੋਤੀ ਨੂਰੋ ਨੂਰ ਜਗਾਈਆ। ਏਕਾ ਜੋਤੀ ਸ਼ਬਦ ਅਧਾਰ, ਸੱਚੀ ਵਸਤ ਹਰਿ ਝੋਲੀ ਪਾਈਆ। ਸੋਹੰ ਖੰਡੇ ਅੰਮ੍ਰਿਤ ਕਰ ਤਿਆਰ, ਅੰਮ੍ਰਿਤ ਧਾਰ ਇਕ ਵਖਾਈਆ। ਅੱਠੇ ਪਹਿਰ ਖ਼ਬਰਦਾਰ, ਦਿਵਸ ਰੈਣ ਸੇਵ ਕਮਾਈਆ। ਗੁਰ ਤੇਗ ਬਹਾਦਰ ਕਰ ਤਿਆਰ, ਦਿੱਲੀ ਦਰਬਾਰੇ ਖੇਲ ਖਿਲਾਈਆ। ਪੂਤ ਸਪੂਤਾ ਦਿਤਾ ਵਾਰ, ਨੌ ਦਵਾਰੇ ਖੋਲ੍ਹ ਵਖਾਈਆ। ਸ਼ਬਦ ਸਿੰਘਾਸਣ ਇਕ ਅਪਾਰ, ਸਾਢੇ ਤਿੰਨ ਹੱਥ ਸੇਜ ਵਿਛਾਈਆ। ਉਤੇ ਬੈਠ ਸੱਚੀ ਸਰਕਾਰ, ਗੁਰ ਗੋਬਿੰਦੇ ਮੇਲ ਮਿਲਾਈਆ। ਗੁਰ ਗੋਬਿੰਦਾ ਵਡ ਮਰਗਿੰਦਾ ਬਲਕਾਰ, ਆਪਣੀ ਖੇਲ ਖਿਲਾਈਆ। ਪੰਚਮ ਗੁਰ ਲੇਖ ਲਿਖਾਰ, ਹਰਿ ਜੂ ਹਰਿ ਮੰਦਰ ਆਈਆ। ਪੰਥ ਖਾਲਸਾ ਰਹਿਣਾ ਖ਼ਬਰਦਾਰ, ਪ੍ਰਭ ਲੇਖਾ ਰਿਹਾ ਮੁਕਾਈਆ। ਮਾਇਆ ਧਨ ਜਨ ਝੂਠੀ ਲਾਲਸਾ, ਅੰਤ ਰਹਿਣ ਨਾ ਪਾਈਆ। ਦੋ ਜਹਾਨਾਂ ਹਰਿ ਭਗਵਾਨਾ ਝੁਲਾਏ ਧਰਮ ਨਿਸ਼ਾਨਾ, ਸੱਤ ਰੰਗ ਲੇਖ ਲਿਖਾਈਆ। ਉਪਰ ਬੈਠ ਸ੍ਰੀ ਭਗਵਾਨਾ, ਮਾਣ ਗਵਾਏ ਜਗਤ ਵਿਦਵਾਨਾ, ਵਡ ਪ੍ਰਧਾਨਾ ਕੋਇ ਰਹਿਣ ਨਾ ਪਾਈਆ। ਚਰਨ ਬਹਾਏ ਸ਼ਾਹ ਸੁਲਤਾਨਾ, ਰਾਜ ਰਾਜਾਨਾਂ ਭੀਖ ਮੰਗਾਈਆ। ਗੁਰਮੁਖਾਂ ਹੋਏ ਦਰ ਦਰਬਾਨਾ, ਪਹਿਲੀ ਚੇਤਰ ਰਿਹਾ ਸੇਵ ਕਮਾਈਆ। ਹੱਥੀਂ ਬੰਨ੍ਹੇ ਸਾਚਾ ਗਾਨਾ, ਏਕਾ ਇੱਕੀ ਰਿਹਾ ਪਾਈਆ। ਗੁਰ ਗੋਬਿੰਦੇ ਤੇਰੀ ਮੰਗ ਪਰਵਾਨਾ, ਪ੍ਰਭ ਪੂਰਨ ਰਿਹਾ ਕਰਾਈਆ। ਸੰਮਤ ਚੌਦਾਂ ਵੇਖੇ ਮਾਰ ਧਿਆਨਾ, ਸੋਹੰ ਸਾਚਾ ਜਾਮ ਪਿਲਾਈਆ। ਨੇੜ ਨਾ ਆਏ ਪੰਜ ਸ਼ੈਤਾਨਾ, ਸੁਰਤ ਸਵਾਣੀ ਚਰਨ ਕਵਲ ਬੰਧਾਈਆ। ਆਪੇ ਗੋਪੀ ਆਪੇ ਕਾਹਨਾ, ਘਰ ਆਪਣੇ ਮੰਡਲ ਰਾਸ ਰਚਾਈਆ। ਆਪੇ ਹੋਇਆ ਬੇਪਛਾਣਾ, ਦਿਸ ਕਿਸੇ ਨਾ ਆਈਆ। ਪੰਥ ਖਾਲਸਾ ਉਠ ਜਵਾਨਾ, ਹਰਿ ਗੋਬਿੰਦ ਮੇਲ ਮਿਲਾਈਆ। ਨਾ ਕੋਈ ਜਾਣੇ ਪੀਣਾ ਖਾਣਾ, ਨਾ ਕੋਇ ਆਸ ਧਰਵਾਸ ਜਣਾਈਆ। ਚਰਨ ਪ੍ਰੀਤੀ ਇਕ ਧਿਆਨਾ, ਹਰਿ ਸਰਨ ਸੱਚੀ ਸਰਨਾਈਆ। ਰਾਗ ਰਾਗਣੀ ਗਾਇਣ ਗਾਣਾ, ਨਾ ਕੋਈ ਮੇਲ ਮਿਲਾਈਆ। ਅੰਦਰ ਬੈਠਾ ਹਰਿ ਭਗਵਾਨਾ, ਹਰਿ ਮੰਦਰ ਰਿਹਾ ਸੁਹਾਈਆ। ਚਾਰ ਕੁੰਟ ਚਾਰ ਦਰਬਾਨਾ, ਸੇਵਾ ਸੇਵਕ ਲਾਈਆ। ਸਤਿ ਪੁਰਖ ਨਿਰੰਜਣ
ਦੇਵੇ ਇਕ ਗਿਆਨਾ, ਪੰਚਮ ਬੈਠਾ ਸ਼ਬਦ ਜਣਾਈਆ। ਨਾਦ ਅਨਾਦੀ ਤਾਲ ਵਜਾਨਾ, ਸਿਰ ਆਪਣੇ ਹੱਥ ਰਖਾਈਆ। ਢੋਲਕ ਛੈਣਾ ਜਗਤ ਵਜਾਨਾ, ਅਨਹਦ ਰਾਗ ਨਾ ਕੋਈ ਅਲਾਈਆ। ਗੁਰ ਗੋਬਿੰਦਾ ਘਰ ਸਾਚੇ ਪਾਣਾ, ਨਾਨਕ ਰੂਪ ਸਮਾਈਆ। ਨਾਨਕ ਨਿਰਗੁਣ ਇਕ ਵਖਾਣਾ, ਸਰਗੁਣ ਰਿਹਾ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਜੋਤੀ ਜਾਮਾ ਭੇਖ ਵਟਾਈਆ।
(੨੧ ਚੇਤ ੨੦੧੪ ਬਿਕ੍ਰਮੀ ਨੂੰ ਇਹ ਸ਼ਬਦ ਅਕਾਲ ਤਖ਼ਤ ਅੰਮ੍ਰਿਤਸਰ ਭੇਜਿਆ ਗਿਆ ਪ੍ਰੰਤੂ ਕੋਈ ਉਤਰ ਨਾ ਮਿਲਿਆ)
ਪਹਿਲੀ ਚੇਤ ੨੦੧੪ ਬਿਕ੍ਰਮੀ ਹਰਿ ਭਗਤ ਦਵਾਰ ਜੇਠੂਵਾਲ ਤੋਂ ਡੇਰਾ ਬਾਬਾ ਜੈਮਲ ਸਿੰਘ,
ਸੰਤ ਚਰਨ ਸਿੰਘ ਨੂੰ ਸ਼ਬਦ ਲਿਖਿਆ ਗਿਆ
ਜੈਮਲ ਸਾਵਣ ਸ਼ਬਦ ਮਿਲਾਵਾ, ਸੁਰਤ ਕਰੀ ਕੁੜਮਾਈਆ। ਸਿੰਘ ਚਰਨ ਕਿਉਂ ਦਿਤਾ ਬੇਦਾਵਾ, ਪ੍ਰਭ ਸਾਚੇ ਸਾਰ ਨਾ ਪਾਈਆ। ਮਾਇਆ ਮਮਤਾ ਤਨ ਮਾਟੀ ਕਾਚਾ ਆਵਾ, ਆਦਿ ਅੰਤ ਰਹਿਣ ਨਾ ਪਾਈਆ। ਜਗਤ ਜਵਾਨੀ ਨਾਦਾਨੀ ਢਲੇ ਪਰਛਾਵਾਂ, ਨਾ ਕੋਈ ਹੋਏ ਸਹਾਈਆ। ਸੰਤ ਸੁਹੇਲੇ ਸਤਿਗੁਰ ਪੂਰੇ ਦੀਆਂ ਸਾਚੀਆਂ ਬਾਹਵਾਂ, ਦੋਵੇਂ ਭੁਜਾਂ ਉਠਾਈਆ। ਸਾਵਣ ਸਿੰਘਾਸਣ ਸਾਚਾ ਪਾਵਾ, ਮੂਲ ਚੂਲ ਨਾ ਕੋਈ ਰਖਾਈਆ। ਕਾਗ ਹੰਸ ਮਾਨਣ ਛਾਂਵਾ, ਮੋਤੀ ਚੋਗ ਚੁਗਾਈਆ। ਪੰਜ ਸ਼ਬਦ ਸਾਚਾ ਨਾਮਾ, ਨਾਮ ਨਾਮਾ ਰਿਹਾ ਜਣਾਈਆ। ਪੰਜ ਤਤ ਨਾ ਬਣਿਆ ਤਾਮਾ, ਨਾ ਆਪਣੀ ਭੇਟ ਚੜ੍ਹਾਈਆ। ਪੁਰਖ ਅਬਿਨਾਸ਼ੀ ਅੰਤਰ ਜਾਮਾ, ਘਟ ਅੰਤਰ ਵੇਖ ਵਖਾਈਆ। ਸਾਚਾ ਨਾਮ ਨਾ ਪੱਲੇ ਦਾਮਾ, ਦਮ ਵਿਦਿਆ ਜਗਤ ਗਾਈਆ। ਲੇਖਾ ਲਿਖੇ ਨਾ ਕਾਇਆ ਚਾਮਾ, ਕਾਇਆ ਗੜ੍ਹ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅੰਦਰ ਮੰਦਰ ਵੇਖੇ ਚੜ੍ਹ, ਦੂਰ ਦੁਰਾਡੇ ਥਾਉਂ ਥਾਈਂਆ। ਸ਼ਬਦ ਵਰ ਜਗਤ ਨਿਧਾਨ, ਹਰਿਜਨ ਵਿਰਲੇ ਪਾਇਆ। ਪੰਚਮ ਮੇਲਾ ਪੰਚ ਸ਼ੈਤਾਨ, ਲੇਖਾ ਮੂਲ ਗਵਾਇਆ। ਨਾਮ ਨਿਧਾਨਾ ਸਚ ਬਿਬਾਣ, ਕੰਤ ਕੰਤੂਹਲ ਮਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦਰ ਦਰਵੇਸ਼ਾ ਸ਼ਬਦ ਭਿਖਾਰੀ, ਦਰ ਦਵਾਰੇ ਫੇਰਾ ਪਾਇਆ। ਸ਼ਬਦ ਭਿਖਾਰੀ ਦਰ ਦਰਬਾਨ, ਆਏ ਬੰਕ ਦਵਾਰਿਆ। ਅੱਠ ਚੇਤਰ ਵੇਖਣਾ ਮਾਰ ਧਿਆਨ, ਸਚ ਮੰਦਰ ਹੋਇਆ ਬਾਹਰਿਆ। ਨੌ ਚੇਤਰ ਆਇਆ ਇਕ ਗਿਆਨ, ਮਿਲਿਆ ਮੇਲ ਦਰ ਦਵਾਰਿਆ। ਪੁੱਛ ਗਿਛ ਦੁੱਖ ਸੁੱਖ ਮਹਾਨ, ਕਾਇਆ ਖੇਲ ਖਿਲਾ ਰਿਹਾ। ਭੇਵ ਨਾ ਪਾਇਆ ਹਰਿ ਭਗਵਾਨ, ਸ਼ਬਦੀ ਸ਼ਬਦ ਨਾ ਕੋਇ ਜਣਾ ਰਿਹਾ। ਗੁਣਵੰਤਾ ਹਰਿ ਗੁਣ ਨਿਧਾਨ, ਭੇਵ ਅਭੇਦਾ ਆਪ ਅਖਵਾ ਰਿਹਾ। ਸਾਵਣ ਧਰਤੀ ਧਰਮ ਨਿਸ਼ਾਨ, ਸੰਮਤ ਸੋਲਾਂ ਆਪ ਝੁਲਾ ਰਿਹਾ। ਆਪੇ ਹੋਇਆ ਬੇਪਛਾਣ, ਲਾੜੀ ਮੌਤ ਆਪ ਚੜ੍ਹਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੰਦਰਾਂ ਕੱਤਕ ਪਾਰ ਕਰਾ ਰਿਹਾ। ਪੰਦਰਾਂ ਕੱਤਕ ਸਰ ਅੰਮ੍ਰਿਤ ਸਾਚਾ ਮੇਲ ਮਿਲੰਨਿਆ। ਕੌਲ ਇਕਰਾਰ ਹੋਇਆ ਦਰ, ਭਰਮ ਭੁਲੇਖਾ ਕਿਉਂ ਭੁਲੰਨਿਆ। ਸਵਾ ਪੰਜ ਲੱਖ ਇਕੱਠਾ ਕਰ, ਸਾਵਣ ਰੂਪ ਵਟਾਏ ਦਰਸ ਦਿਖਾਏ ਹਰਿ ਭਗਵੰਨਿਆ। ਸਾਧਾਂ ਸੰਤਾਂ ਜੀਵਾਂ ਜੰਤਾਂ ਨੂੰ ਕਿਉਂ ਰਿਹਾ ਡਰ, ਖਾਲੀ ਖਾਲੀ ਸਭ ਦੀ ਛੱਪਰ ਛੰਨਿਆ। ਸਾਵਣ ਚੁਬਾਰੇ ਬੈਠਾ ਚੜ੍ਹ, ਜੋ
ਅੜਿਆ ਸੋ ਭੰਨਿਆ। ਪੁਰਖ ਅਬਿਨਾਸ਼ੀ ਫੜਿਆ ਲੜ, ਆਪ ਚੜ੍ਹਾਏ ਸਾਚਾ ਚੰਨਿਆ। ਸੰਤ ਜੰਤ ਨਾ ਕੋਈ ਸਕੇ ਅੜ, ਕਰੇ ਕਰਾਏ ਖੰਨ ਖੰਨਿਆ। ਮਾਇਆ ਮਮਤਾ ਕਲਜੁਗ ਗੜ੍ਹ ਜਗਤ ਕਰਾਇਆ ਅੰਨ੍ਹਿਆ। ਤ੍ਰਿਸ਼ਨਾ ਅਗਨੀ ਗਏ ਸੜ, ਭਾਣਾ ਸਤਿਗੁਰ ਕਿਸੇ ਨਾ ਮੰਨਿਆ। ਸਾਵਣ ਅੱਖਰ ਏਕਾ ਪੜ੍ਹ, ਘਰ ਘਰ ਬਣਾਈ ਬੈਠੇ ਬੰਨਿਆ। ਪੁਰਖ ਅਬਿਨਾਸ਼ੀ ਆਪ ਉਖੇੜੇ ਸਭ ਦੀ ਜੜ੍ਹ, ਅੰਤਮ ਦੇਵੇ ਡੰਨਿਆ। ਸਾਵਣ ਮੇਲਾ ਨਾ ਕੋਈ ਸੀਸ ਨਾ ਕੋਈ ਧੜ, ਜਨਣੀ ਜਨ ਨਾ ਕਿਸੇ ਜਣਿਆ। ਸਰਨ ਸਰਨਾਈ ਸਾਚੀ ਪੜ੍ਹ, ਸਤਿ ਪੁਰਖ ਨਿਰੰਜਣ ਏਕਾ ਮੰਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਆਪੇ ਬਣਿਆ। (੨੧
ਚੇਤ ੨੦੧੪ ਬਿਕ੍ਰਮੀ ਨੂੰ ਇਹ ਸ਼ਬਦ ਭੇਜਿਆ ਗਿਆ)