ਪੁਸਤਕਾਲਾਭਾਗ ੬

ਪਹਿਲੀ ਚੇਤ ੨੦੧੪ ਬਿਕ੍ਰਮੀ ਹਰਿ ਭਗਤ ਦਵਾਰ ਜੇਠੂਵਾਲ ਜ਼ਿਲਾ ਅੰਮ੍ਰਿਤਸਰ

ਹਰਿ ਸੰਗਤ ਹਰਿ ਰੰਗ ਰੱਤਿਆ, ਏਕਾ ਰੰਗ ਰੰਗਾਈਆ। ਪ੍ਰਭ ਦੇ ਸਮਝਾਵੇ ਮੱਤਿਆ, ਭੁੱਲ ਰਹੇ ਨਾ ਰਾਈਆ। ਮਿਲਿਆ ਮੇਲ ਕਮਲਾਪਤਿਆ, ਪਤ ਪਤਵੰਤ ਆਪ ਅਖਵਾਈਆ। ਆਪ ਰਖਾਏ ਧੀਰਜ ਯਤਿਆ, ਸਤਿ ਸੰਤੋਖ ਇਕ ਜਣਾਈਆ। ਬੀਜ ਬੀਜੇ ਸਾਚੇ ਵੱਤਿਆ, ਆਪਣੀ ਹੱਥੀਂ ਆਪੇ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਹਰਿ ਸੰਗਤ ਰੂਪ ਸਮਾਈਆ। ਹਰਿ ਸੰਗਤ ਤਨ ਸਾਚਾ ਗਹਿਣਾ, ਏਕਾ ਤਨ ਛੁਹਾਵਣਾ। ਹਰਿ ਦਰਸ਼ਨ ਲੋਚਨ ਸਾਚੇ ਨੈਣਾ, ਨੇਤਰ ਸੁਰਮਾ ਪਾਵਣਾ। ਭਾਣੇ ਅੰਦਰ ਸਭ ਨੇ ਰਹਿਣਾ, ਏਕਾ ਪੁਰਖ ਮਨਾਵਣਾ। ਦਰ ਦਵਾਰੇ ਸਾਚੇ ਬਹਿਣਾ, ਬੰਕ ਦਵਾਰ ਇਕ ਸੁਹਾਵਣਾ। ਜੂਠੇ ਝੂਠੇ ਵਹਿਣ ਨਾ ਵਹਿਣਾ, ਮਾਇਆ ਮੋਹ ਚੁਕਾਵਣਾ। ਕਲਜੁਗ ਅੰਤਮ ਕੋਇ ਨਾ ਰਹਿਣਾ, ਨਾ ਕੋਈ ਕਿਸੇ ਬਚਾਵਣਾ। ਗੁਰਮੁਖਾਂ ਚੁਕਾਏ ਲਹਿਣਾ ਦੇਣਾ, ਗੁਰ ਗੋਬਿੰਦ ਸੰਗ ਉਠਾਵਣਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪਹਿਲੀ ਚੇਤਰ ਚਰਨ ਉਠਾਵਣਾ। ਪਹਿਲੀ ਚੇਤਰ ਚਰਨ ਉਠਾਏ, ਜਾਏ ਬੰਕ ਦਵਾਰਿਆ। ਗੁਰਮੁਖ ਸਾਚੇ ਲਏ ਤਰਾਏ, ਸੋਹੰ ਦੇਵੇ ਨਾਮ ਸਹਾਰਿਆ। ਆਪ ਆਪਣੇ ਗਲ ਲਗਾਏ, ਦੋ ਜਹਾਨ ਕਰੇ ਪਿਆਰਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਸਾਚੀ ਸਿਖਿਆ ਦੇ ਸਮਝਾ ਰਿਹਾ। ਸਾਚੀ ਸਿਖਿਆ ਦੇਵੇ ਮਤ, ਅਕਲ ਕਲਾ ਭਰਪੂਰਿਆ। ਨਾੜੀ ਨਾੜ ਨਾ ਉਬਲੇ ਰੱਤ, ਪ੍ਰਭ ਆਸਾ ਮਨਸਾ ਪੂਰਿਆ। ਸ਼ਬਦ ਚੜ੍ਹਾਏ ਸਾਚੇ ਰਥ, ਜਗਤ ਨਾਤਾ ਕੂੜੋ ਕੂੜਿਆ। ਮਿਲੇ ਮੇਲ ਹਰਿ ਸਮਰਥ, ਬਖ਼ਸ਼ੇ ਚਰਨ ਧੂੜਿਆ। ਇਕ ਸੁਣਾਏ ਸਾਚੀ ਗੱਥ, ਸੋਹੰ ਹਾਜਰ ਹਜ਼ੂਰਿਆ। ਸਗਲ ਵਸੂਰੇ ਜਾਇਣ ਲੱਥ, ਪੰਚ ਵਿਕਾਰਾ ਚੂਰੋ ਚੂਰਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਦੇਵੇ ਨਾਮ ਸਰੂਰਿਆ। ਨਾਮ ਸਰੂਰ ਸ਼ਬਦ ਖੁਮਾਰੀ, ਸਾਚੇ ਤਨ ਚੜ੍ਹਾਈਆ। ਹਰਿ ਸੰਗਤ ਹਰਿ ਕਰ ਨਿਆਰੀ, ਬੇੜਾ ਬੰਨ੍ਹ ਵਖਾਈਆ। ਸੰਮਤ ਚੌਦਾਂ ਤੇਰੀ ਵਾਰੀ, ਗੁਰਮੁਖਾਂ ਵੰਡ ਵੰਡਾਈਆ। ਮਨਮੁਖਾਂ ਦਰ ਹਾਹਾਕਾਰੀ, ਨਾ ਕੋਈ ਹੋਏ ਸਹਾਈਆ। ਨੀਲਾ ਘੋੜਾ ਨਰ ਨਿਰੰਕਾਰੀ, ਗੋਬਿੰਦ ਸੰਗ ਨਿਭਾਈਆ। ਲਿਖਿਆ ਲੇਖ ਸ਼ਬਦ ਲਿਖਾਰੀ, ਹਰਿ ਸਰਨ ਸੱਚੀ ਸਰਨਾਈਆ।

ਪੰਚਮ ਮੀਤਾ ਪੰਚ ਪਿਆਰੀ, ਪੰਚਮ ਨਾਲ ਰਖਾਈਆ। ਏਕਾ ਇੱਕੀ ਕਰ ਤਿਆਰੀ, ਗੋਬਿੰਦ ਭੁੱਜਾਂ ਰਿਹਾ ਉਠਾਈਆ। ਮੇਲ ਮਿਲਾਏ ਵਾਰੋ ਵਾਰੀ, ਆਪ ਆਪਣਾ ਪੰਧ ਮੁਕਾਈਆ। ਆਪੇ ਜਾਏ ਚਲ ਦਵਾਰੀ, ਸੇਵਕ ਸੇਵਾ ਆਪ ਕਮਾਈਆ। ਜਨ ਭਗਤਾਂ ਹਰਿ ਪੈਜ ਸਵਾਰੀ, ਫਲ ਮੇਵਾ ਇਕ ਖਵਾਈਆ। ਦੇਵੇ ਨਾਮ ਵਡ ਭੰਡਾਰੀ, ਸੋਹੰ ਨਾਉਂ ਰਖਾਈਆ। ਕਲਜੁਗ ਤੇਰੀ ਅੰਤਮ ਵਾਰੀ, ਏਕਾ ਦੂਜਾ ਭੇਵ ਚੁਕਾਈਆ। ਨੇਤਰ ਤੀਜਾ ਦਰਸ ਅਪਾਰੀ, ਹਰਿ ਨਰ ਸਾਚਾ ਰਿਹਾ ਕਰਾਈਆ। ਘਰ ਚੌਥੇ ਮੇਲਾ ਪੁਰਖ ਭਤਾਰੀ, ਸੰਤ ਸਾਜਨ ਆਪ ਮਿਲਾਈਆ। ਪੰਚਮ ਦਰ ਹਰਿ ਭਿਖਾਰੀ, ਪੰਚਮ ਰਿਹਾ ਬਣਾਈਆ। ਛੇਵੇਂ ਛੱਪਰ ਛੰਨ ਨਾ ਕੋਇ ਉਸਾਰੀ, ਘਰ ਸਾਚੇ ਆਸਣ ਲਾਈਆ। ਸਤਿ ਪੁਰਖ ਨਿਰੰਜਣ ਬੰਨ੍ਹੇ ਧਾਰੀ, ਕਲਜੁਗ ਰੁੱਤ ਸੁਹਾਈਆ। ਅੱਠਾਂ ਤਤਾਂ ਖੇਲ ਖਿਲਾਰੀ, ਖੇਲ ਆਪਣੇ ਹੱਥ ਰਖਾਈਆ। ਮਨਮੁਖ ਨੌ ਦਵਾਰੇ ਵਸੇ ਬਾਹਰੀ, ਮਦਿਰਾ ਮਾਸ ਰਸਨ ਤਜਾਈਆ। ਗੁਰਮੁਖ ਸਾਚੇ ਚਰਨ ਕਵਲ ਬਲਿਹਾਰੀ, ਹਰਿ ਸਾਚੇ ਪੈਜ ਰਖਾਈਆ। ਮਿਲਿਆ ਮੇਲ ਹਰਿ ਸ਼ਾਹੋ ਗਿਰਧਾਰੀ, ਦਸਮ ਦਵਾਰੀ ਜੋਤ ਜਗਾਈਆ। ਸ਼ਬਦ ਧੁਨ ਸੱਚੀ ਧੁਨਕਾਰੀ, ਆਤਮ ਰਿਹਾ ਉਪਜਾਈਆ। ਨਾਰੀ ਕੰਤਾ ਸੰਤ ਭਤਾਰੀ, ਏਕਾ ਸੇਜ ਹੰਢਾਈਆ। ਆਪੇ ਸੁੱਤਾ ਪੈਰ ਪਸਾਰੀ, ਆਪੇ ਲਏ ਅੰਗੜਾਈਆ। ਕਲਜੁਗ ਤੇਰੀ ਅੰਤਮ ਵਾਰੀ, ਹਰਿ ਖੇਲੇ ਖੇਲ ਦਿਸ ਕਿਸੇ ਨਾ ਆਈਆ। ਗੁਰਮੁਖਾਂ ਫਿਰੇ ਪਿੱਛੇ ਅਗਾੜੀ, ਸਤਿਜੁਗ ਵੇਲ ਵਧਾਈਆ। ਮਾਛੀਵਾੜੇ ਲੁਕਿਆ ਅੰਦਰ ਝਾੜੀ, ਨਿਰੰਕਾਰਾ ਰਿਹਾ ਧਿਆਈਆ। ਰਾਜ ਤਾਜ ਨਾ ਕੋਇ ਸਿਕਦਾਰੀ, ਘੋੜਾ ਜੋੜਾ ਦਿਸ ਨਾ ਆਈਆ। ਪੰਚਮ ਸਿੱਖ ਨਾ ਕੋਇ ਪਿਆਰੀ, ਪੰਚਮ ਰਿਹਾ ਰਸਨਾ ਗਾਈਆ। ਪਾਰਬ੍ਰਹਮ ਤੇਰੀ ਖੇਲ ਨਿਆਰੀ, ਭੇਵ ਕੋਇ ਨਾ ਪਾਈਆ। ਗੋਬਿੰਦ ਬਣਿਆ ਦਰ ਭਿਖਾਰੀ, ਦੋਵੇਂ ਜੋੜ ਸੀਸ ਝੁਕਾਈਆ। ਪੂਤ ਸਪੂਤਾ ਹਰਿ ਗਿਰਧਾਰੀ, ਸੁਤ ਨਿਵਾਜ਼ ਦਿਤੀ ਸਰਨਾਈਆ। ਵੇਖੇ ਖੇਲ ਬਾਜ਼ੀ ਹਾਰੀ, ਜਿੱਤ ਹਾਰ ਕਿਸੇ ਹੱਥ ਨਾ ਆਈਆ। ਅੰਤਮ ਢਹਿ ਪਿਆ ਦਵਾਰੀ, ਪ੍ਰਭ ਤੇਰੀ ਵਡ ਵਡਿਆਈਆ। ਪੁਰਖ ਅਬਿਨਾਸ਼ੀ ਕਿਰਪਾ ਧਾਰੀ, ਦੋਵੇਂ ਭੁਜਾ ਲਏ ਉਠਾਈਆ। ਗੁਰ ਗੋਬਿੰਦਾ ਕਰੇ ਤਿਆਰੀ, ਸ਼ਬਦ ਹੁਲਾਰੇ ਰਿਹਾ ਝੁਲਾਈਆ। ਜੋਤੀ ਨੂਰ ਅਪਰ ਅਪਾਰੀ, ਸ੍ਰਿਸ਼ਟ ਸਬਾਈ ਵਿਖਾਈਆ। ਮੰਗੇ ਮੰਗ ਦਰ ਭਿਖਾਰੀ, ਆਤਮ ਵਪਾਰੀ ਇਕ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਗੋਬਿੰਦੇ ਸ਼ਬਦ ਜਣਾਈਆ। ਗੁਰ ਗੋਬਿੰਦੇ ਖ਼ੁਸ਼ੀ ਮਨਾਈ, ਮਿਲਿਆ ਪਾਰਬ੍ਰਹਮ। ਸਾਚੇ ਘਰ ਵੱਜੀ ਵਧਾਈ, ਲੇਖੇ ਲਾਇਆ ਦਮਾ। ਮਿਲਿਆ ਮੇਲ ਵਿਛੜ ਨਾ ਜਾਈ, ਨਾ ਮਰੇ ਨਾ ਮਰਿਆ ਜੰਮਾ। ਪਾਰਬ੍ਰਹਮ ਤੇਰੀ ਸਚ ਸਰਨਾਈ, ਪੂਰ ਕਰਾਉਣਾ ਅੰਤਮ ਮੇਰਾ ਕੰਮਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਸਰੂਪੀ ਦੇਵੇ ਸਾਚਾ ਥੰਮ੍ਹਾ। ਗੁਰ ਗੋਬਿੰਦੇ ਬਚਨ ਅਲਾਇਆ, ਏਕਾ ਮੰਗ ਮੰਗਾਈਆ। ਪੰਥ ਖਾਲਸਾ ਜਗਤ ਰਚਾਇਆ, ਗੁਰੂ ਗ੍ਰੰਥ ਬਣਾਈਆ। ਸਾਚਾ ਸਾਲਸ ਇਕ ਰਖਾਇਆ, ਦਿਸ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵਰ ਦਾਤਾ ਝੋਲੀ ਪਾਈਆ। ਮੰਗਿਆ ਵਰ ਦਰ ਦਰ ਦਰਬਾਰ, ਹਰਿ ਸਾਚਾ ਝੋਲੀ ਪਾਇੰਦਾ। ਕਲਜੁਗ ਤੇਰੀ ਅੰਤਮ ਵਾਰ, ਗੁਰ ਗੋਬਿੰਦਾ ਸੰਗ ਨਿਭਾਇੰਦਾ। ਨਿਹਕਲੰਕੀ ਲਏ ਅਵਤਾਰ, ਰੂਪ ਅਨੂਪਾ ਹਰਿ ਵਟਾਇੰਦਾ। ਸ਼ਬਦ ਡੰਕੀ ਸੱਚੀ ਧੁਨਕਾਰ, ਰਾਓ ਰੰਕਾਂ ਆਪ ਸੁਣਾਇੰਦਾ। ਖੇਲੇ ਖੇਲ ਵਾਸੀ ਪੁਰੀ ਘਨਕੀ, ਪੁਰ ਘਨਕ ਧਾਮ ਸੁਹਾਇੰਦਾ। ਰੱਖੇ ਲਾਜ ਜੀਵ ਜਨ ਜਨ

ਕੀ, ਜਨ ਭਗਤਾਂ ਪੈਜ ਰਖਾਇੰਦਾ। ਪ੍ਰੀਤ ਤਜਾਏ ਝੂਠੇ ਤਨ ਤਨ ਕੀ, ਅਗਨੀ ਭੇਟ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਗੋਬਿੰਦੇ ਦਿਤਾ ਵਰ, ਗੋਬਿੰਦ ਕਾਇਆ ਵਿਚ ਸਮਾਇੰਦਾ। ਗੋਬਿੰਦ ਮੰਗੀ ਮੰਗ ਅਪਾਰ, ਏਕਾ ਏਕ ਅਕਾਲੀਆ। ਦਰ ਦਵਾਰੇ ਬਣੇ ਭਿਖਾਰ, ਹੋਏ ਸਚ ਸਵਾਲੀਆ। ਹਰਿਜਨ ਮੇਲਾ ਅੰਤਮ ਵਾਰ, ਸ਼ਬਦ ਵਜਾਉਣਾ ਮਾਤ ਦਮਾਲਿਆ। ਏਕਾ ਇੱਕੀ ਵਿਚ ਸੰਸਾਰ, ਸੋਨਾ ਪਾਸਾ ਦਿਸੇ ਢਾਲਿਆ। ਪੰਚਮ ਮੇਲਾ ਮੀਤ ਮੁਰਾਰ, ਨਿਰਮਲ ਜੋਤ ਜਗੇ ਅਕਾਲਿਆ। ਗ੍ਰੰਥਾਂ ਪੰਥਾਂ ਵਸੇ ਬਾਹਰ ਦੀਨਾਂ ਬੰਧਪ ਦੀਨ ਦਿਆਲਿਆ। ਲੱਖ ਚੁਰਾਸੀ ਪਾਵੇ ਸਾਰ, ਦਰ ਦਵਾਰ ਕਾਲ ਮਹਾਂਕਾਲਿਆ। ਆਪ ਉਪਾਏ ਆਪੇ ਦਏ ਸ਼ੰਘਾਰ, ਖੇਲੇ ਖੇਲ ਨਿਰਾਲਿਆ। ਗੁਰ ਗੋਬਿੰਦਾ ਕਰੇ ਪੁਕਾਰ, ਆਦਿ ਸ਼ਕਤ ਸਾਚੀ ਭਗਤ ਸਾਚਾ ਵਕਤ ਆਪ ਸੁਹਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਫਲ ਲਗਾਏ ਕਾਇਆ ਡਾਲਿਆ। ਫਲ ਲਗਾਇਆ ਸਾਚੇ ਡਾਲ, ਗੋਬਿੰਦ ਫਲ ਫੁਲਵਾੜੀਆ। ਕਲਜੁਗ ਚਲੀ ਅਵੱਲੜੀ ਚਾਲ, ਸਾਚਾ ਮੇਲ ਸਾਚੇ ਹਾਣੀਆ। ਗੁਰ ਗੋਬਿੰਦਾ ਆਪੇ ਭਾਲ, ਸਾਚੀ ਵਸਤ ਟਿਕਾਏ ਸਾਚੀ ਥਾਲੀਆ। ਆਪੇ ਹੋਇਆ ਹਾਲ ਬੇਹਾਲ, ਡੇਰਾ ਲਾਏ ਸੱਚੀ ਧਰਮਸਾਲਿਆ। ਦਿਵਸ ਰੈਣ ਨਾਲ ਨਾਲ, ਅਕਾਲ ਅਕਾਲਾ ਜੋਤ ਅਕਾਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵੇਲੇ ਅੰਤ ਕਰੇ ਪ੍ਰਿਤਪਾਲਿਆ। ਵੇਲੇ ਅੰਤ ਕਰੇ ਪ੍ਰਿਤਪਾਲ, ਆਪਣਾ ਸੰਗ ਨਿਭਾਇੰਦਾ। ਪੁਰੀ ਅਨੰਦ ਦਾ ਸੱਚਾ ਦਲਾਲ, ਸਾਚਾ ਸੰਗ ਨਿਭਾਇੰਦਾ। ਸਰਸਾ ਭੇਟ ਕੀਤੇ ਸਾਚੇ ਲਾਲ, ਗੁਰਮੁਖ ਨਾਉਂ ਰਖਾਇੰਦਾ। ਜਗਤ ਸ਼ਹੀਦੀ ਬੇਮਿਸਾਲ, ਲੇਖ ਨਾ ਕੋਈ ਲਿਖਾਇੰਦਾ। ਜਨਮ ਦਵਾਏ ਕਲਜੁਗ ਭਾਲ, ਅੰਤਮ ਮੂਲ ਚੁਕਾਇੰਦਾ। ਜੋਤੀ ਜੋਤ ਮਿਲਾਏ ਇਕ ਅਕਾਲ, ਪੂਰਾ ਕੌਲ ਕਰਾਇੰਦਾ। ਸੰਸਾਰ ਸਾਗਰ ਮਾਰੇ ਇਕ ਉਛਾਲ, ਗੁਰਮੁਖ ਲਾਲ ਪਾਰ ਕਰਾਇੰਦਾ। ਇਕ ਇਕੀਸਾ ਜਗਤ ਦਲਾਲ, ਆਪ ਆਪਣੀ ਦਇਆ ਕਮਾਇੰਦਾ। ਪਹਿਲੀ ਚੇਤਰ ਹੋ ਰਖਵਾਲ, ਦਰ ਦਰ ਫੋਲ ਫੁਲਾਇੰਦਾ। ਸੰਮਤ ਸੋਲਾਂ ਲਏ ਉਠਾਲ, ਆਪਣੇ ਲੜ ਬੰਧਾਇੰਦਾ। ਸੋਹੰ ਦੇਵੇ ਸੱਚਾ ਧਨ ਮਾਲ, ਚੋਰ ਯਾਰ ਲੁੱਟ ਨਾ ਕੋਇ ਲੈ ਜਾਇੰਦਾ। ਫੜ ਫੜ ਬਾਹੋਂ ਲਾਏ ਪਾਰ, ਕਲਜੁਗ ਬੇੜਾ ਆਪ ਚਲਾਇੰਦਾ। ਏਕਾ ਇੱਕੀ ਏਕਾ ਵਾਰ, ਪਹਿਲਾ ਪੂਰ ਤਰਾਇੰਦਾ। ਸਾਚੀ ਸਿੱਖੀ ਕਰ ਤਿਆਰ, ਨਿੱਕੀ ਧਾਰ ਵਖਾਇੰਦਾ। ਨੇਤਰ ਪੇਖੀ ਆਪ ਕਰਤਾਰ, ਦਿਵਸ ਰੈਣ ਪੰਧ ਮਿਟਾਇੰਦਾ। ਭੇਖਨ ਭੇਖੀ ਵਡ ਕਰਤਾਰ, ਭੇਖਾ ਭੇਖੀ ਭੇਖ ਵਟਾਇੰਦਾ। ਨਰ ਨਰੇਸ਼ ਸਿਰਜਣਹਾਰ, ਨਿਰਗੁਣ ਰੂਪ ਸਮਾਇੰਦਾ। ਕਾਲ ਕਲੇਸ਼ੀ ਦਰ ਦੇਵੇ ਦੁਰਕਾਰ, ਸਾਂਤਕ ਸਤਿ ਵਰਤਾਇੰਦਾ। ਬ੍ਰਹਮਾ ਵਿਸ਼ਨ ਮਹੇਸ਼ੀ ਬਣਨ ਭਿਖਾਰ, ਗੁਰਮੁਖ ਸਾਚੇ ਆਪਣੇ ਸੰਗ ਨਿਭਾਇੰਦਾ। ਧੁਰਦਰਗਾਹੀ ਇਕ ਦਰਬਾਰ, ਦੂਸਰ ਕੋਈ ਨਾ ਵੇਖ ਵਖਾਇੰਦਾ। ਸੋਹੰ ਸੋ ਕਰੇ ਪਾਰ, ਦਸਮ ਦਵਾਰੀ ਵਸਿਆ ਬਾਹਰ, ਏਕਾ ਰਾਹ ਵਖਾਇੰਦਾ। ਸਤਿ ਪੁਰਖ ਨਿਰੰਜਣ ਆਵੇ ਉਤੋਂ ਏਕਾ ਵਾਰ, ਗੁਰਮੁਖ ਸਾਚੇ ਲਏ ਉਭਾਰ, ਮਨਮੁਖਾਂ ਗੂੜ੍ਹੀ ਨੀਂਦ ਸਵਾਇੰਦਾ। ਤੀਜਾ ਨੇਤਰ ਨਾ ਵੇਖੇ ਕੋਈ ਉਘਾੜ, ਸਾਧ ਸੰਤ ਨਾ ਕੋਈ ਜਣਾਇੰਦਾ। ਤਤੀ ਵਾ ਗੁਰਮੁਖਾਂ ਨਾ ਲੱਗੇ ਹਾੜ, ਪੰਚਮ ਸਾਚਾ ਜੋੜ ਜੁੜਾਇੰਦਾ। ਆਕਾਸ਼ ਆਕਾਸ਼ਾਂ ਆਵੇ ਪਾੜ, ਜੋਤ ਸਰੂਪੀ ਸਾਚਾ ਲਾੜ, ਗੁਰਮੁਖ ਸਾਚੀ ਨਾਰੀ ਕੰਤ ਸੁਹਾਗੀ ਕਰ ਪਿਆਰੀ, ਆਪ ਆਪਣੀ ਸੇਜ ਬਹਾਇੰਦਾ। ਜੋਤ ਨਿਰੰਜਣ ਕਰ ਅਕਾਰੀ, ਸੱਜਣ ਸੁਹੇਲਾ ਮੀਤ ਮੁਰਾਰੀ, ਗੁਰਸਿਖਾਂ ਖੋਲ੍ਹੇ ਬੰਦ ਕਿਵਾੜੀ, ਅੰਧ ਅੰਧੇਰ ਮਿਟਾਇੰਦਾ। ਕਲਜੁਗ ਤੇਰੀ ਅੰਤਮ

ਵਾਰੀ, ਸਾਜਣ ਸੱਖੀ ਕਰ ਪਿਆਰੀ, ਨਿਹਕਲੰਕ ਲਏ ਅਵਤਾਰੀ, ਆਪਣਾ ਸੀਸ ਜਗਤ ਜਗਦੀਸ ਗੁਰ ਸੰਗਤ ਭੇਟ ਚੜ੍ਹਾਇੰਦਾ। ਗੁਰਮੁਖ ਸਾਚੇ ਵਿਚ ਪਰਵੇਸ਼, ਗੁਰ ਕੋ ਸਦਾ ਆਦੇਸ, ਨਾ ਕੋਈ ਮੇਟੇ ਮੇਟ ਮਿਟਾਇੰਦਾ। ਦਾਤਾ ਦਾਨੀ ਦਰ ਦਰਵੇਸ਼, ਖੁਲ੍ਹੜੇ ਰੱਖੇ ਆਪਣੇ ਕੇਸ, ਆਪਣੀ ਭਿੱਖ ਆਪਣੀ ਹੱਥੀਂ ਆਪਣੀ ਝੋਲੀ ਪਾਇੰਦਾ। ਹਰਿ ਸੰਗਤ ਤੇਰੇ ਲੇਖ ਲਿਖ, ਕਿਸੇ ਹੱਥ ਨਾ ਆਏ ਮੁਨ ਰਿਖ, ਜੋਤੀ ਸ਼ਬਦੀ ਬਣਤ ਬਣਾਇੰਦਾ। ਸਾਧ ਸੰਤ ਛੁਪਾਈ ਬੈਠੇ ਮੁਖ, ਦਰ ਆਏ ਨਾ ਦਰਸ਼ਨ ਕੋਈ ਪਾਇੰਦਾ। ਪਹਿਲੀ ਚੇਤਰ ਜਗਤ ਲੇਖਾ ਰਿਹਾ ਮੁੱਕ, ਪਕੜ ਉਠਾਏ ਮੁੱਲਾ ਸ਼ੇਖ਼ ਕਾਜ਼ੀ ਹੱਕ ਹਲਾਲ ਨਾ ਕੋਇ ਮਾਤ ਕਰਾਇੰਦਾ। ਪਰਵਰਦਿਗਾਰ ਦਰ ਦਵਾਰ ਨੂਰ ਅਲਾਹੀ ਆਕਾਸ਼ ਪਾਤਾਲਾਂ ਨੂਰੋ ਨੂਰ ਕਰਾਇੰਦਾ। ਮਿਲੇ ਮੇਲ ਅਹਿਨਲ ਹੱਕ, ਕਲਜੁਗ ਫਲ ਗਿਆ ਪੱਕ, ਪੀਰ ਫ਼ਕੀਰ ਨਾ ਕੋਈ ਬਚਾਇੰਦਾ। ਅਮਾਮ ਮਹਿੰਦੀ ਵੇਖੇ ਦਿਸ਼ਾ ਲਹਿੰਦੀ ਚੋਲਾ ਬਸਤਰ ਨੀਲ ਆਪਣੇ ਤਨ ਸੁਹਾਏ ਸਾਚਾ ਗਹਿਣਾ, ਮੱਕਾ ਮਦੀਨਾ ਵੇਖ ਵਖਾਇੰਦਾ। ਆਪੇ ਵੇਖ ਅਲਾਹੀ ਨੂਰ, ਮਾਣ ਤੋੜੇ ਜਗਤ ਗ਼ਰੂਰ, ਸਰਬ ਕਲਾ ਆਪੇ ਭਰਪੂਰ, ਹਰਿ ਹਰਿ ਆਪ ਅਖਵਾਇੰਦਾ। ਨਾਦ ਅਨਾਦੀ ਵੱਜੇ ਤੂਰ, ਨਾ ਦਿਸੇ ਦੂਰ, ਆਦਿ ਜੁਗਾਦੀ ਜਨ ਭਗਤਾਂ ਆਸਾ ਮਨਸਾ ਪੂਰ, ਜੁਗ ਜੁਗ ਪੈਜ ਰਖਾਇੰਦਾ। ਕਲਜੁਗ ਕਾਇਆ ਕੂੜੋ ਕੂੜ, ਗੁਰਮੁਖ ਵਿਰਲੇ ਬਖ਼ਸ਼ੇ ਚਰਨ ਧੂੜ, ਛੱਤੀ ਜੁਗ ਲੁਕ ਲੁਕ ਮੁਖ ਛੁਪਾਇੰਦਾ। ਗੁਰਮੁਖਾਂ ਉਜਲ ਕਰੇ ਮੁਖ, ਮਾਤ ਗਰਭ ਨਾ ਉਲਟਾ ਰੁੱਖ, ਲੱਖ ਚੁਰਾਸੀ ਫੰਦ ਕਟਾਇੰਦਾ। ਗੁਰਮੁਖਾਂ ਝੋਲੀ ਪਾਈ ਜਗਤ ਭੁੱਖ, ਆਪ ਤ੍ਰਿਸ਼ਨਾ ਭੁੱਖ ਮਿਟਾਇੰਦਾ। ਆਪ ਉਠਾਏ ਆਪਣੀ ਕੁੱਖ, ਜੋਤੀ ਮਾਤਾ ਨਾਉਂ ਰਖਾਇੰਦਾ। ਸ਼ਬਦ ਸਪੂਤਾ ਗੁਰਮੁਖ ਵਖਾਏ ਸਾਚਾ ਮੁਖ, ਅੰਮ੍ਰਿਤ ਸਾਚਾ ਮੁੰਮਾ ਸੀਰ ਪਿਆਇੰਦਾ। ਨਾ ਕੋਈ ਵਿਆਪੇ ਜਗਤ ਦੁੱਖ, ਜੋ ਜਨ ਚਰਨੀ ਸੀਸ ਝੁਕਾਇੰਦਾ। ਸੰਮਤ ਤੇਰਾਂ ਬੈਠਾ ਲੁਕ, ਤੇਰਾਂ ਸਾਲ ਪਰਦਾ ਉਪਰ ਪਾਇੰਦਾ। ਪੰਚ ਪਿਆਰਿਆਂ ਪਰਦਾ ਦਿਤਾ ਚੁੱਕ, ਫੜ ਬਾਹੋਂ ਆਪ ਉਠਾ ਰਿਹਾ। ਗੁਰ ਸਤਿਗੁਰ ਵਖਾਏ ਸਾਚਾ ਮੁਖ, ਨਾ ਮੁਖੜਾ ਫੇਰ ਛੁਪਾ ਰਿਹਾ। ਨਾ ਇਹ ਮਾਨਸ ਨਾ ਮਨੁੱਖ, ਪਾਰਬ੍ਰਹਮ ਭੇਵ ਨਾ ਕੋਇ ਜਣਾ ਰਿਹਾ। ਗੁਰ ਗੋਬਿੰਦੇ ਸਾਚੀ ਮੰਗ ਮੰਗੀ ਸੁਖਣਾ ਸੁੱਖ, ਪ੍ਰਭ ਸਾਚਾ ਸੰਗ ਨਿਭਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਪਹਿਲੀ ਚੇਤਰ ਲੈਣਾ ਚਿਤ, ਚੇਤਨ ਰੂਪ ਵਖਾ ਰਿਹਾ। ਧੰਨ ਸੁਭਾਗ ਪਹਿਲੀ ਚੇਤ, ਗੁਰ ਸੰਗਤ ਦਇਆ ਕਮਾਈਆ। ਪੁਰਖ ਅਬਿਨਾਸ਼ੀ ਨੇਤਰ ਪੇਖ, ਤ੍ਰਿਸ਼ਨਾ ਭੁੱਖ ਮਿਟਾਈਆ। ਆਪ ਲਿਖਾਇਆ ਆਪਣਾ ਲੇਖ, ਜੁਗ ਲੇਖਾ ਭੇਟ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਸੰਤ ਜਨਾਂ ਸੰਗ ਆਪਣਾ ਆਪ ਨਿਭਾਈਆ। ਦਿਵਸ ਇੱਕੀ ਭਗਤ ਵਿਹਾਰ, ਹਰਿ ਹਰਿ ਆਪ ਕਰਾਇੰਦਾ। ਫੂਲਨ ਪਾਏ ਨਾ ਕੋਈ ਹਾਰ, ਸਾਚੀ ਮਾਲਾ ਨਾਮ ਗਲ ਲਟਕਾਇੰਦਾ। ਗੁਰਮੁਖਾਂ ਕਰੇ ਤਨ ਸ਼ਿੰਗਾਰ, ਗੁਰਸਿਖ ਕਾਇਆ ਆਪ ਰੰਗਾਇੰਦਾ। ਆਪੇ ਹੋਇਆ ਸੇਵਾਦਾਰਾ, ਸੇਵਕ ਸੇਵਾ ਸਚ ਕਮਾਇੰਦਾ। ਇਕ ਇਕੱਲਾ ਏਕੰਕਾਰ, ਏਕਾ ਧਾਰ ਬੰਧਾਇੰਦਾ। ਏਕਾ ਇੱਕੀ ਖੇਲ ਨਿਆਰ, ਨਵ ਸਤ ਪੰਜ ਰੂਪ ਵਟਾਇੰਦਾ। ਖੇਲੇ ਖੇਲ ਅਪਰ ਅਪਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚਾ ਮਾਰਗ ਇਕ ਵਖਾਇੰਦਾ।

ਸਤਿਗੁਰ ਸ਼ਬਦ ਦਿਆਲ, ਸਤਿ ਸਮਾਇਆ। ਸਤਿਗੁਰ ਸ਼ਬਦ ਅਕਾਲ, ਅਕਾਲ ਰੂਪ ਹੋ ਆਇਆ। ਸਤਿਗੁਰ ਸ਼ਬਦ ਪ੍ਰਿਤਪਾਲ, ਜੁਗ ਜੁਗ ਕਰਦਾ ਆਇਆ। ਸਤਿਗੁਰ ਸ਼ਬਦ ਰਖਵਾਲ, ਜਨ ਭਗਤਾਂ ਹੋਏ ਸਹਾਇਆ। ਸਤਿਗੁਰ ਸ਼ਬਦ ਨਿਸ਼ਾਨ ਆਪ ਆਪਣਾ ਰਿਹਾ ਝੁਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਸ਼ਬਦੀ ਰੂਪ ਵਟਾਇਆ। ਸਤਿਗੁਰ ਸ਼ਬਦ ਅਟੱਲ ਹੈ, ਸਦਾ ਸਦਾ ਸੁਰਜੀਤ। ਵਸੇ ਧਾਮ ਸਦਾ ਅਚਲ ਹੈ, ਜਨ ਭਗਤਾਂ ਰੱਖੇ ਪ੍ਰੀਤ। ਵੇਖ ਵਖਾਏ ਜਲ ਥਲ ਹੈ, ਪਰਖਣਹਾਰਾ ਨੀਤ। ਦਰ ਦਰਵਾਜ਼ਾ ਜਨ ਹਰਿ ਬੈਠਾ ਮੱਲ ਹੈ, ਕਾਇਆ ਸੀਤਲ ਸੀਤ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਕਰੇ ਪਤਿਤ ਪੁਨੀਤ। ਗੁਰਮੁਖ ਫੁਲਵਾੜੀ ਸਚ ਮਾਤ, ਹਰਿ ਸਾਚੇ ਮਾਤ ਲਗਾਈਆ। ਆਪੇ ਵੇਖੇ ਮਾਰ ਝਾਤ, ਹੋਏ ਸਦਾ ਸਹਾਈਆ। ਦੇਵਣਹਾਰਾ ਧੁਰ ਦੀ ਦਾਤ, ਦਰ ਦਰ ਸੇਵ ਕਮਾਈਆ। ਸੋਹੰ ਸ਼ਬਦ ਵਡ ਕਰਾਮਾਤ, ਹਰਿ ਸ਼ਬਦੀ ਬਣਤ ਬਣਾਈਆ। ਜੋਤੀ ਸ਼ਬਦੀ ਕਮਲਾਪਾਤ, ਰੂਪ ਅਨੂਪ ਸਮਾਈਆ। ਆਪੇ ਪੁੱਛਣਹਾਰਾ ਵਾਤ, ਸਦਾ ਸਦਾ ਸਹਾਈਆ। ਸਚ ਪ੍ਰੀਤੀ ਬੰਧੇ ਨਾਤ, ਨਾ ਕੋਈ ਤੋੜੇ ਤੋੜ ਤੁੜਾਈਆ। ਮੇਟ ਮਿਟਾਏ ਜ਼ਾਤ ਪਾਤ, ਰੀਠੇ ਕੌੜੇ ਭੰਨ ਵਿਖਾਈਆ। ਹਰਿ ਸੰਗਤ ਬੈਠੀ ਇਕ ਜਮਾਤ, ਸੋਹੰ ਵਿਦਿਆ ਰਿਹਾ ਪੜ੍ਹਾਈਆ। ਸਤਿ ਪੁਰਖ ਨਿਰੰਜਣ ਸਾਚਾ ਸਾਥ, ਆਪਣਾ ਰਿਹਾ ਨਿਭਾਈਆ। ਜੋਤ ਨਿਰੰਜਣ ਸੇਵਾ ਲਾਈ ਤ੍ਰੈਲੋਕੀ ਨਾਥ, ਆਪਣੀ ਸੇਵਾ ਰਿਹਾ ਕਮਾਈਆ। ਪੁਰਖ ਅਬਿਨਾਸ਼ੀ ਸਦਾ ਸਮਰਾਥ, ਅਕਲ ਕਲਾ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੂਸਰ ਕਿਸੇ ਹੱਥ ਨਾ ਆਈਆ।

ਪਹਿਲੀ ਚੇਤਰ ੨੦੧੪ ਬਿਕ੍ਰਮੀ ਦਲੀਪ ਸਿੰਘ ਦੇ ਘਰ ਇੱਕੀ ਪਰਵਾਰਾਂ ਦਾ ਇਕੱਠ ਹੋਇਆ ਤੇ ਸ਼ਹਿਨਸ਼ਾਹ ਜੀ ਨੇ ਸ਼ਬਦ ਦੀ ਕਿਰਪਾ ਕੀਤੀ ਪਿੰਡ ਗਗੋਬੂਆ ਜ਼ਿਲਾ ਅੰਮ੍ਰਿਤਸਰ

ਪਾਰਬ੍ਰਹਮ ਸਰਬ ਘਟ ਵਾਸੀ, ਹਰ ਘਟ ਵੇਖ ਵਖਾਇੰਦਾ। ਪਰਗਟ ਹੋਏ ਘਨਕਪੁਰ ਵਾਸੀ, ਸਾਚਾ ਡੰਕ ਵਜਾਇੰਦਾ। ਦੂਰ ਕਰਾਏ ਦਰ ਦਵਾਰਿਉਂ ਮਦਿਰਾ ਮਾਸੀ, ਸਾਚਾ ਹੁਕਮ ਜਣਾਇੰਦਾ। ਗੁਰਮੁਖਾਂ ਮਾਨਸ ਜਨਮ ਕਰੇ ਰਾਸੀ, ਦੀਪਕ ਜੋਤ ਜਗਾਇੰਦਾ। ਚਾਰ ਕੁੰਟ ਲਾਏ ਉਦਾਸੀ, ਮਨਮੁਖ ਜੀਵ ਸਰਬ ਕੁਰਲਾਇੰਦਾ। ਕਲਜੁਗ ਮਾਇਆ ਅੰਤ ਵਿਨਾਸੀ, ਚਰਨ ਦਾਸੀ ਜਨ ਭਗਤਾਂ ਆਪ ਕਰਾਇੰਦਾ। ਪਕੜ ਉਠਾਏ ਪੰਡਤ ਕਾਂਸੀ, ਵੇਦ ਪੁਰਾਨਾਂ ਫੋਲ ਫੁਲਾਇੰਦਾ। ਨੌ ਖੰਡ ਪ੍ਰਿਥਮੀ ਕਰੇ ਹਾਸੀ, ਸ਼ਾਹੋ ਸ਼ਾਬਾਸ਼ ਨਾ ਕੋਈ ਪਾਇੰਦਾ। ਭਗਤ ਸੁਹੇਲਾ ਦਏ ਦਲਾਸੀ, ਵੇਲਾ ਵਕਤ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਪਾਰ ਕਰਾਇੰਦਾ। ਹਰਿਜਨ ਸਾਚੇ ਬੰਨ੍ਹੇ ਬੇੜਾ, ਅਕਲ ਕਲਾ ਭਰਪੂਰਿਆ। ਨਾ ਕੋਈ ਨਗਰ ਸ਼ਹਿਰ ਖੇੜਾ, · ਕੂੜੋ ਕੂੜਿਆ। ਪੰਚਮ ਤਤੀ ਲੱਗਾ ਝੇੜਾ, ਮਿਲੇ ਮੇਲ ਨਾ ਹਰਿ

ਦਾਤਾ ਜੋਧਾ ਸੂਰਿਆ। ਲੱਖ ਚੁਰਾਸੀ ਰੁੜ੍ਹਿਆ ਬੇੜਾ, ਕਲਜੁਗ ਉਤਰੇ ਕੋਇ ਨਾ ਸਾਚੇ ਪੂਰਿਆ। ਪਾਰਬ੍ਰਹਮ ਕਰੇ ਹੱਕ ਨਿਬੇੜਾ, ਆਪੇ ਵਸੇ ਨੇੜੇ ਦੂਰਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਵੇਖੇ ਸਾਚੇ ਦਰ, ਮਸਤਕ ਲਾਏ ਸਾਚੀ ਧੂੜਿਆ। ਗੁਰਮੁਖ

ਤੇਰਾ ਦਰ ਦਰਵਾਜ਼ਾ, ਲੋਕਮਾਤ ਸੁਹਾਇੰਦਾ। ਪਰਗਟ ਹੋਏ ਗਰੀਬ ਨਿਵਾਜਾ, ਦਿਸ ਕਿਸੇ ਨਾ ਆਇੰਦਾ। ਸਤਿਜੁਗ ਕਲਜੁਗ ਹਰਿ ਸਾਜਨ ਸਾਜਾ, ਸਾਚਾ ਜੋਗ ਕਮਾਇੰਦਾ। ਪਕੜ ਉਠਾਏ ਰਾਜਨ ਰਾਜਾ, ਸ਼ਾਹ ਸੁਲਤਾਨਾਂ ਖ਼ਾਕ ਮਿਲਾਇੰਦਾ। ਆਤਮ ਦਰਸੀ ਸ਼ਬਦ ਸਰੂਪੀ ਮਾਰੇ ਆਵਾਜਾ, ਅਨਹਦ ਸੇਵਾ ਲਾਇੰਦਾ। ਪੰਚ ਸਵਾਰੇ ਪੰਚਮ ਕਾਜਾ, ਪੰਚਮ ਮੋਹ ਚੁਕਾਇੰਦਾ। ਸਤਿਜੁਗ ਤੇਰਾ ਸਾਚਾ ਦਾਜਾ, ਗੁਰਮੁਖਾਂ ਝੋਲੀ ਪਾਇੰਦਾ। ਚਰਨ ਦਵਾਰ ਇਕ ਵਖਾਏ ਮੱਕਾ ਕਾਅਬਾ, ਹਾਜਨ ਹਾਜਾ ਅੱਠ ਸੱਠ ਵੇਖ ਵਖਾਇੰਦਾ। ਸ਼ਬਦ ਘੋੜਾ ਚਿੱਟਾ ਅਸਵ ਨੀਲਾ ਤਾਜਾ, ਸੋਲਾਂ ਕਲੀਆਂ ਆਸਣ ਲਾਇੰਦਾ। ਕਲਜੁਗ ਕਾਇਆ ਖੋਲ੍ਹੇ ਪਾਜਾ, ਸੰਮਤ ਚੌਦਾਂ ਵੇਖ ਵਖਾਇੰਦਾ। ਧੁਰਦਰਗਾਹੀ ਰਾਜਨ ਰਾਜਾ, ਸ਼ਾਹ ਕੰਗਾਲ ਆਪ ਅਖਵਾਇੰਦਾ। ਜੋਤ ਜਗਾਏ ਦੇਸ ਮਾਝਾ, ਗੁਰ ਗੋਬਿੰਦਾ ਲੇਖ ਲਿਖਾਇੰਦਾ। ਆਪ ਰਚਾਇਆ ਆਪਣਾ ਕਾਜਾ, ਵਾਲੀ ਹਿੰਦ ਹਰਿ ਉਠਾਇੰਦਾ। ਲਾੜੀ ਮੌਤ ਮੰਗੇ ਦਾਜਾ, ਲੱਖ ਚੁਰਾਸੀ ਝੋਲੀ ਪਾਇੰਦਾ। ਜੂਠਾ ਝੂਠਾ ਵੱਜਿਆ ਵਾਜਾ, ਕਲਜੁਗ ਆਪਣਾ ਤਾਲ ਵਜਾਇੰਦਾ। ਪੰਚ ਵਿਕਾਰਾ ਭਰ ਜਹਾਜ਼ਾ, ਅੰਤਮ ਸ਼ਾਹੋ ਡੁਬਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਵੇਖੇ ਸਾਚਾ ਘਰ, ਸ਼ਬਦ ਸਰੂਪੀ ਵੇਖ ਵਖਾਇੰਦਾ। ਗੁਰਮੁਖ ਸਾਚੇ ਬੰਕ ਦਵਾਰ, ਹਰਿ ਸਾਚੇ ਵੇਖ ਵਖਾਣਿਆ। ਭਰਮੇ ਭੁੱਲੇ ਭਰਮ ਗਵਾਰ, ਧਰਮ ਝੁਲਾਏ ਇਕ ਨਿਸ਼ਾਨ, ਹਰ ਘਟ ਆਪੇ ਜਾਣਿਆ। ਦੋ ਜਹਾਨਾਂ ਸਰਬ ਜੀਆਂ ਪ੍ਰਭ ਜਾਣੀ ਜਾਣ, ਆਤਮ ਜੋਤੀ ਮੇਲ ਮਿਲਾਨਿਆ। ਹਰਿਜਨ ਸਾਚੇ ਲਏ ਪਛਾਣ, ਖੇਲੇ ਖੇਲ ਸ੍ਰੀ ਭਗਵਾਨਿਆ। ਸਾਚਾ ਸ਼ਬਦ ਦੇਵੇ ਦਾਨ, ਦਾਤਾ ਦਾਨੀ ਧੁਰ ਫ਼ਰਮਾਣਿਆ। ਕਲਜੁਗ ਕਾਲਾ ਆਇਆ ਦਾਗ਼ ਮਿਟਾਣ, ਸਤਿਜੁਗ ਸਾਚਾ ਚੰਨ ਚੜ੍ਹਾਨਿਆ। ਏਕਾ ਇੱਕੀ ਵਿਚ ਜਹਾਨ, ਏਕਾ ਵਾਰ ਵਖਾਨਿਆ। ਸਾਚੀ ਸਿੱਖੀ ਕਰ ਪਰਵਾਨ, ਗੁਰ ਗੋਬਿੰਦੇ ਮੇਲ ਮਿਲਾਨਿਆ। ਅੰਮ੍ਰਿਤ ਆਤਮ ਪੀਣ ਖਾਣ, ਨਿਝਰ ਧਾਰਾ ਆਪ ਵਹਾਨਿਆ। ਪੰਚਮ ਰਾਗਾ ਸਾਚਾ ਗਾਨ, ਰਾਗ ਛੱਤੀ ਵੇਖ ਵਖਾਨਿਆ। ਕੰਤ ਸੁਹਾਗਾ ਮੇਲ ਮਿਲਾਨ, ਨਾਰੀ ਕੰਤ ਇਕ ਹੰਢਾਨਿਆ। ਸੋਇਆ ਜਾਗਾ ਸੂਰਾ ਬਲਵਾਨ, ਨਿਹਕਲੰਕੀ ਹਰਿ ਭਗਵਾਨ, ਕਲਜੁਗ ਮਾਇਆ ਲੱਗੀ ਅੱਗਾ, ਨਾ ਕੋਈ ਮਾਤ ਬੁਝਾਨਿਆ। ਗੁਰਮੁਖ ਵਿਰਲਾ ਚਰਨੀ ਲਾਗਾ, ਪ੍ਰਭ ਬਖ਼ਸ਼ੇ ਚਰਨ ਧਿਆਨਿਆ। ਸੋਹੰ ਬੰਨ੍ਹੇ ਸਾਚਾ ਤਾਗਾ, ਨਾ ਕੋਈ ਤੋੜ ਤੁੜਾਨਿਆ। ਆਪ ਆਪਣੇ ਹੱਥ ਰੱਖੇ ਵਾਗਾ, ਪ੍ਰਭ ਸਾਚੇ ਰਥ ਚੜ੍ਹਾਨਿਆ। ਗੁਰਮੁਖ ਸਾਚੇ ਵਡ ਵਡ ਭਾਗਾ, ਵਡ ਭਾਗੀ ਮੇਲ ਮਿਲਾਨਿਆ। ਹੰਸ ਬਣਾਏ ਫੜ ਫੜ ਕਾਗਾ, ਹਰਿ ਸਾਚੀ ਚੋਗ ਚੁਗਾਨਿਆ। ਦੁਰਮਤ ਮੈਲ ਧੋਵੇ ਦਾਗ਼ਾ, ਦਰ ਦਰਵੇਸ਼ ਗੁਣ ਨਿਧਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਤੇਰਾ ਵੇਖੇ ਘਰ, ਜੋਤੀ ਜਗੇ ਇਕ ਮਹਾਨਿਆ। ਗੁਰਮੁਖ ਸਾਚੇ ਦਰ ਦਵਾਰ, ਆਤਮ ਜੋਤ ਜਗਾਈਆ। ਆਤਮ ਧੁਨ ਸੱਚੀ ਧੁਨਕਾਰ, ਅੱਠੇ ਪਹਿਰ ਜਣਾਈਆ। ਸੁਣੇ ਸੁਣਾਏ ਸੁਣਨੇਹਾਰ, ਆਤਮ ਸੇਜਾ ਆਸਣ ਲਾਈਆ। ਮੀਤ ਮੁਰਾਰੀ ਕੰਤ ਭਤਾਰ, ਸਾਚੀ ਨਾਰ ਇਕ ਬਣਾਈਆ। ਵੇਖ ਵਖਾਣੇ ਸਗਲ ਸੰਸਾਰ, ਸ੍ਰਿਸ਼ਟ ਸਬਾਈ ਫੋਲ ਫੁਲਾਈਆ। ਕਲਜੁਗ ਮਾਇਆ ਹਾਹਾਕਾਰ, ਚਾਰੋਂ ਕੁੰਟ ਰਹੀ ਕੁਰਲਾਈਆ। ਲੋਭ ਮੋਹ ਹੰਕਾਰਾ ਧੂੰਆਂਧਾਰ, ਸਚ ਸੁੱਚ ਦਿਸ ਨਾ ਆਈਆ। ਗੋਬਿੰਦ ਗੁਰ ਲਏ ਅਵਤਾਰ, ਜੋਤੀ ਸ਼ਬਦੀ ਬਣਤ ਬਣਾਈਆ। ਸ਼ਬਦ ਖੰਡਾ ਤੇਜ ਕਟਾਰ, ਤਨ ਗਾਤਰੇ ਆਪ ਲਟਕਾਈਆ। ਆਪੇ ਵੇਖੇ ਵੇਖਣਹਾਰ, ਸ੍ਰਿਸ਼ਟ ਸਬਾਈ ਦਿਸ ਨਾ ਆਈਆ। ਨੌ ਖੰਡ ਪ੍ਰਿਥਮੀ ਮਾਰੇ ਮਾਰ,

ਸੱਤਾਂ ਦੀਪਾਂ ਰਿਹਾ ਸੁਣਾਈਆ। ਬ੍ਰਹਮਾ ਸ਼ਿਵ ਇੰਦ ਕਰੇ ਖ਼ਬਰਦਾਰ, ਕਰੋੜ ਤੇਤੀਸਾ ਆਪ ਜਗਾਈਆ। ਦੋ ਜਹਾਨਾਂ ਏਕੰਕਾਰ, ਏਕਾ ਰੰਗ ਰੰਗਾਈਆ। ਕਲਜੁਗ ਤੇਰੀ ਕਾਲੀ ਧਾਰ, ਲੋਕਮਾਤ ਅੰਧੇਰਾ ਛਾਈਆ। ਪਰਗਟ ਹੋਏ ਨਿਹਕਲੰਕ ਨਰਾਇਣ ਨਰ ਅਵਤਾਰ, ਸੰਮਤ ਚੌਦਾਂ ਵੇਖ ਵਖਾਈਆ। ਹਰਿ ਸੰਗਤ ਸਾਚੀ ਕਰ ਤਿਆਰ, ਪੁਰਖ ਅਗੰਮਾ ਨਾ ਮਰੇ ਨਾ ਕਦੇ ਜੰਮਾ, ਸ਼ਬਦ ਧਿਆਨੀ ਲੇਖੇ ਲਾਈਆ। ਪਵਣ ਸਵਾਸੀ ਦਮਾਂ, ਦਿਵਸ ਰੈਣ ਜੋ ਰਹੇ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਆਇਆ ਦਰ ਦਵਾਰਿਉਂ ਰੁੱਲਾ । ਗੁਰਮੁਖ ਸਾਚੇ ਸਾਚਾ ਧਾਮ, ਏਕਾ ਏਕ ਸੁਹਾਇਆ। ਮਿਲਿਆ ਮੇਲ ਸਾਚਾ ਰਾਮ, ਰਾਮ ਰਾਮਾ ਰੂਪ ਸਮਾਇਆ। ਕਲਜੁਗ

ਮਿਟੇ ਅੰਧੇਰੀ ਸ਼ਾਮ, ਅਗਿਆਨ ਅੰਧੇਰ ਮਿਟਾਇਆ। ਪੰਚ ਵਿਕਾਰਾ ਹੋਇਆ ਤਾਮ, ਰਸਨਾ ਭੋਗ ਲਗਾਇਆ। ਅੰਮ੍ਰਿਤ ਆਤਮ ਪੀਆ ਜਾਮ, ਹਉਮੇ ਰੋਗ ਮਿਟਾਇਆ। ਪੂਰ ਕਰਾਏ ਹਰਿ ਹਰਿ ਕਾਮ, ਬੰਕ ਦਵਾਰੀ ਬਣ ਕੇ ਆਇਆ। ਸਤਿਜੁਗ ਸਾਚੇ ਸਾਚਾ ਨਾਮ, ਚਾਰ ਵਰਨਾਂ ਰਿਹਾ ਜਣਾਇਆ। ਲੇਖੇ ਲਾਏ ਹੱਡ ਮਾਸ ਨਾੜੀ ਚਾਮ, ਮਾਨਸ ਮਨੁੱਖ ਰਿਹਾ ਤਰਾਇਆ। ਕੋਈ ਨਾ ਮੰਗੇ ਹਰਿ ਜੀ ਦਾਮ, ਚਰਨ ਪ੍ਰੀਤ ਇਕ ਸਿਖਾਇਆ। ਅੱਖਰ ਵੱਖਰ ਇਕ ਨਿਧਾਨ, ਸਚ ਮੰਤਰ ਨਾਮ ਦ੍ਰਿੜਾਇਆ। ਗੋਬਿੰਦ ਕਾਇਆ ਜਗਤ ਨਿਸ਼ਾਨ, ਸ਼ਬਦੀ ਬਣਤ ਬਣਾਇਆ। ਦਰ ਦਵਾਰ ਕਰੇ ਪਰਵਾਨ, ਪਾਰਬ੍ਰਹਮ ਸਦਾ ਸੁਖਦਾਇਆ। ਆਪ ਰਖਾਏ ਆਪਣੀ ਆਣ, ਕਲਜੁਗ ਅੰਤਮ ਭੇਖ ਵਟਾਇਆ। ਜਨ ਭਗਤਾਂ ਦੇਵੇ ਦੋ ਜਹਾਨੀ ਮਾਣ, ਆਵਣ ਜਾਵਣ ਆਪਣੇ ਹੱਥ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਡੰਕ ਰਾਓ ਰੰਕ ਦਵਾਰ ਬੰਕ ਇਕ ਇਕੇਲਾ ਭਗਤ ਸੁਹੇਲਾ ਸਾਚਾ ਰਿਹਾ ਸੁਣਾਇਆ। ਭਗਤ ਸੁਹੇਲਾ ਸਾਚਾ ਮੀਤਾ, ਅਚਰਜ ਕਲ ਵਰਤਾਈਆ। ਆਪੇ ਗੁਰ ਆਪੇ ਚੇਲਾ ਆਪੇ ਪਰਖਣਹਾਰਾ ਨੀਤਾ, ਆਪੇ ਮੇਲ ਮਿਲਾਈਆ। ਨਾ ਕੋਈ ਮੰਦਰ ਗੁਰਦਵਾਰ ਮਸੀਤਾ, ਦਸਮ ਦਵਾਰੀ ਬੈਠਾ ਆਸਣ ਲਾਈਆ। ਵੇਖ ਵਖਾਏ ਹਸਤ ਕੀਟਾ, ਹਰਿ ਏਕਾ ਰੰਗ ਰੰਗਾਈਆ। ਸ਼ਬਦ ਜਣਾਏ ਇਕ ਅਨਡੀਠਾ, ਲਿਖਣ ਪੜ੍ਹਨ ਵਿਚ ਨਾ ਆਈਆ। ਕਲਜੁਗ ਕਾਇਆ ਕੌੜਾ ਰੀਠਾ, ਅੰਤਮ ਭੰਨ ਵਖਾਈਆ। ਹਰਿ ਹਰਿ ਸ਼ਬਦ ਹਰਿਜਨ ਲਾਗਾ ਮੀਠਾ, ਅੰਮ੍ਰਿਤ ਫ਼ਲ ਖਵਾਈਆ। ਮਨਮੁਖ ਜੀਵਾਂ ਜੂਠਾ ਝੂਠਾ ਪੀਸਣ ਪੀਸਾ, ਰਸਨ ਹੋਈ ਹਲਕਾਈਆ। ਗੁਰਮੁਖ ਤੇਰੀ ਕੋਈ ਨਾ ਕਰੇ ਰੀਸਾ, ਕਾਇਆ ਚੋਲੀ ਆਪਣੇ ਹੱਥੀਂ ਆਪ ਰੰਗਾਈਆ। ਪੁਰਖ ਅਬਿਨਾਸ਼ੀ ਬੀਠਲਾ ਬੀਠਾ, ਪਾਰਬ੍ਰਹਮ ਅਚੁੱਤ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨਰ ਨਰਾਇਣ ਆਪ ਹੋ ਆਈਆ। ਨਰ ਨਰਾਇਣ ਆਪ ਨਿਰੰਕਾਰਾ, ਨਿਰਗੁਣ ਰੂਪ ਸਮਾਇਆ। ਸਰਗੁਣ ਬਖ਼ਸ਼ੇ ਸ਼ਬਦੀ ਧਾਰਾ, ਜੋਤੀ ਮੇਲ ਮਿਲਾਇਆ। ਆਵੇ ਜਾਵੇ ਅੱਧ ਵਿਚਕਾਰਾ, ਦਿਸ ਕਿਸੇ ਨਾ ਆਇਆ। ਸਚ ਦਵਾਰੀ ਬੰਦ ਕਿਵਾੜਾ, ਆਪਣੀ ਹੱਥੀਂ ਕੁੰਡਾ ਲਾਇਆ। ਨੌ ਦਵਾਰੇ ਜਗਤ ਅਖਾੜਾ, ਲੱਖ ਚੁਰਾਸੀ ਲੜੇ ਲੜਾਇਆ। ਗੁਰਮੁਖਾਂ ਲਾਜ ਰਖਾਏ ਚਰਨ ਛੁਹਾਈ ਦਾਹੜਾ, ਵੇਲੇ ਅੰਤ ਹੋਏ ਸਹਾਇਆ। ਸਖਾ ਸੁਹੇਲਾ ਜੰਗਲ ਜੂਹ ਉਜਾੜ ਪਹਾੜਾ, ਉਚੇ ਟਿੱਲੇ ਫੋਲ ਫੁਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚਾ ਘਰ ਸਾਚੇ ਬੈਠਾ ਆਸਣ ਲਾਇਆ। ਹਰਿ ਘਰ ਸਾਚਾ ਆਤਮ ਸੇਜ, ਏਕਾ ਏਕ ਵਿਛਾਈਆ। ਸ਼ਬਦ ਸੁਨੇਹੜਾ

ਰਿਹਾ ਭੇਜ, ਦਿਵਸ ਰੈਣ ਜਣਾਈਆ। ਜੋਤੀ ਨੂਰ ਜਗੇ ਹਮੇਸ਼, ਨਾ ਕੋਈ ਮੇਟ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਤੇਰੇ ਸਾਚੇ ਘਰ, ਚਰਨ ਕਵਲ ਉਪਰ ਧਵਲ ਆਰ ਪਾਰ ਰਿਹਾ ਲਿਖਾਈਆ। ਧਰਤ ਧਵਲ ਕਰ ਆਕਾਰ, ਹਰਿ ਜੋਤੀ ਜੋਤ ਜਗਾਇੰਦਾ। ਆਦਿ ਜੁਗਾਦੀ ਭਗਤ ਪਿਆਰ, ਕਲਜੁਗ ਪੂਰ ਕਰਾਇੰਦਾ। ਸਤਿ ਸਤਿਵਾਦੀ ਨਰ ਨਿਰੰਕਾਰ, ਸਤਿ ਪੁਰਖ ਨਿਰੰਜਣ ਆਪ ਹੋ ਜਾਇੰਦਾ। ਗੁਰ ਚੇਲਾ ਸੋਹੇ ਇਕ ਦਵਾਰ, ਸਾਚਾ ਮੇਲਾ ਆਪ ਮਿਲਾਇੰਦਾ। ਸੱਜਣ ਸੁਹੇਲਾ ਮੀਤ ਮੁਰਾਰ, ਗੋਬਿੰਦ ਕਾਇਆ ਰੂਪ ਵਟਾਇੰਦਾ। ਗੁਰ ਸੰਗਤ ਚੜ੍ਹਾਏ ਸਾਚਾ ਤੇਲਾ, ਪਹਿਲੀ ਚੇਤਰ ਰੁੱਤ ਸੁਹਾਇੰਦਾ। ਆਪ ਵਸਿਆ ਸਦ ਨਵੇਲਾ, ਆਪ ਆਪਣੇ ਰੰਗ ਸਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਵੇਖੇ ਤੇਰਾ ਏਕਾ ਘਰ, ਏਕੰਕਾਰਾ ਰੂਪ ਵਟਾਇੰਦਾ। ਏਕੰਕਾਰਾ ਇਕ ਇਕੱਲਾ, ਅਕਲ ਕਲਾ ਭਰਪੂਰਿਆ। ਗੁਰਮੁਖਾਂ ਵਸੇ ਸਚ ਮਹੱਲਾ, ਆਪੇ ਵਸੇ ਨੇੜੇ ਦੂਰਿਆ। ਨਿਹਚਲ ਧਾਮ ਇਕ ਅਟੱਲਾ, ਹਰਿ ਸਾਚਾ ਹਾਜ਼ਰ ਹਜ਼ੂਰਿਆ। ਹਰਿ ਹੋਏ ਸਹਾਈ ਜਲਾ ਥਲਾ, ਆਸਾ ਮਨਸਾ ਪੂਰਿਆ। ਸ਼ਬਦ ਸੁਨੇਹੜਾ ਏਕਾ ਘੱਲਾ, ਆਦਿ ਜੁਗਾਦੀ ਸਾਚੀ ਤੂਰਿਆ। ਦਰ ਦਵਾਰਾ ਵਿਰਲੇ ਮਾਤ ਮੱਲਾ, ਸ੍ਰਿਸ਼ਟ ਸਬਾਈ ਕੂੜੋ ਕੂੜਿਆ। ਸ਼ਬਦ ਫੜਾਏ ਸਾਚਾ ਭੱਲਾ, ਚਰਨ ਬਖ਼ਸ਼ੇ ਸਾਚੀ ਧੂੜਿਆ। ਦੂਈ ਦਵੈਤੀ ਮੇਟੇ ਸੱਲਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਤੇਰੇ ਸਾਚੇ ਘਰ, ਨਾਦ ਵਜਾਏ ਅਨਹਦ ਸਾਚੀ ਤੂਰਿਆ। ਅਨਾਦ ਅਨਾਦਾ ਅਨਹਦ ਤੂਰ, ਪ੍ਰਭ ਸਾਚਾ ਆਪ ਵਜਾਇੰਦਾ। ਪੰਚਮ ਮੀਤਾ ਸ਼ਾਹੋ ਸਰੂਰ, ਸਤਿ ਸੰਤੋਖ ਉਪਾਇੰਦਾ।

ਆਦਿ ਜੁਗਾਦੀ ਵਸਿਆ, ਏਕਾ ਏਕੰਕਾਰ। ਜੁਗ ਜੁਗ ਰਾਹ ਨਿਰਾਲਾ ਦੱਸਿਆ, ਪਾਵਣਹਾਰਾ ਸਾਰ। ਤੀਰ ਨਿਰਾਲਾ ਰਿਹਾ ਕੱਸਿਆ, ਦਹਿ ਦਿਸ਼ਾ ਕਰੇ ਸ਼ਿੰਗਾਰ। ਸ਼ਬਦ ਸਿੰਘਾਸਣ ਬਹਿ ਬਹਿ ਹੱਸਿਆ, ਪੁਰਖ ਅਗੰਮਾ ਅਗੰਮੜੀ ਧਾਰ। ਦੂਰ ਦੁਰਾਡਾ ਆਏ ਨੱਸਿਆ, ਕਲਜੁਗ ਤੇਰੀ ਅੰਤਮ ਵਾਰ। ਵੇਖੇ ਰੈਣ ਅੰਧੇਰੀ ਮੱਸਿਆ, ਚਾਰੋਂ ਕੁੰਟ ਧੂੰਆਂਧਾਰ। ਪੰਚ ਵਿਕਾਰਾ ਘਰ ਘਰ ਮੰਦਰ ਅੰਦਰ ਵਸਿਆ, ਨਾ ਕੋਈ ਜਾਣੇ ਜੀਵ ਗਵਾਰ। ਦੂਤਾਂ ਦੁਸ਼ਟਾਂ ਫੜ ਫੜ ਝੱਸਿਆ, ਅੰਤਮ ਡੋਬੇ ਅੱਧ ਵਿਚਕਾਰ। ਗੁਰਮੁਖ ਵਿਰਲੇ ਹਿਰਦੇ ਅੰਦਰ ਵਸਿਆ, ਹਰਿ ਸਾਜਣ ਮੀਤ ਮੁਰਾਰ। ਕੋਟਨ ਕੋਟ ਕਰੇ ਪਰਕਾਸ਼ ਰਵ ਰਵ ਸਸਿਆ, ਜੋਤੀ ਨੂਰ ਕਰੇ ਉਜਿਆਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਭਗਤਾਂ ਪਾਵਣਹਾਰਾ ਸਾਰ। ਭਗਤ ਦਵਾਰਾ ਧੰਨ ਹੈ, ਹਰਿ ਸਾਚਾ ਵੇਖ ਵਖਾਣਦਾ। ਏਕਾ ਰਾਗ ਸੁਣਾਏ ਕੰਨ ਹੈ, ਦੇਵੇ ਖਜ਼ਾਨਾ ਸੱਚੇ ਧਨ ਮਾਲ ਦਾ। ਭਾਂਡਾ ਭਰਮ ਗੜ੍ਹ ਹੰਕਾਰੀ ਦੇਵੇ ਭੰਨ ਹੈ, ਅੰਤਮ ਵੇਲਾ ਪੁਣ ਛਾਣ ਦਾ। ਭਰਮ ਭੁਲੇਖਾ ਕੱਢੇ ਜਨ ਹੈ, ਵੇਖ ਖੇਲ ਨਿਗਾਹਬਾਨ ਦਾ। ਜੰਤ ਜੀਵਾਂ ਪੰਚ ਵਿਕਾਰਾ ਲਾਏ ਸੰਨ੍ਹ ਹੈ, ਲਹਿਣਾ ਦੇਣਾ ਚੁੱਕੇ ਪੀਣ ਖਾਣ ਦਾ। ਰਾਏ ਧਰਮ ਦੇਵਣਹਾਰਾ ਡੰਨ ਹੈ, ਲੱਖ ਚੁਰਾਸੀ ਵੇਖ ਵਖਾਣ ਦਾ। ਗੁਰਮੁਖ ਵਿਰਲੇ ਆਤਮ ਜਾਏ ਮੰਨ ਹੈ, ਮਿਲੇ ਮੇਲ ਸ੍ਰੀ ਭਗਵਾਨ ਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਦੋ ਜਹਾਨ ਦਾ। ਦੋ ਜਹਾਨਾਂ ਹਰਿ ਹਰਿ ਵਾਲੀ, ਸਾਚੀ ਬਣਤ ਬਣਾਇੰਦਾ। ਧਰਤ ਮਾਤ ਤੇਰਾ ਸਾਚਾ ਪਾਲੀ, ਆਪੇ ਆਪ ਅਖਵਾਇੰਦਾ।

ਸ਼ਬਦ ਵਖਾਏ ਜਗਤ ਦਲਾਲੀ, ਵਣਜ ਵਪਾਰਾ ਇਕ ਕਰਾਇੰਦਾ। ਖੇਲੇ ਖੇਲ ਹੱਕ ਜਲਾਲੀ, ਅਹਿਨਲ ਹੱਕ ਨਾਲ ਰਲਾਇੰਦਾ। ਆਪੇ ਹੋਇਆ ਹੱਥਾਂ ਖਾਲੀ, ਸ੍ਰਿਸ਼ਟ ਸਬਾਈ ਮੁਖ ਭਵਾਇੰਦਾ। ਜੁਗ ਜੁਗ ਚਲੇ ਅਵੱਲੜੀ ਚਾਲੀ, ਕਲਜੁਗ ਅੰਤਮ ਵੇਖ ਵਖਾਇੰਦਾ। ਫਲ ਨਾ ਦਿਸੇ ਕਿਸੇ ਡਾਲ੍ਹੀ, ਲੱਖ ਚੁਰਾਸੀ ਕੋਈ ਨਾ ਕਰੇ ਬੰਦ ਖੁਲਾਸੀ, ਚਿਤਰ ਗੁਪਤ ਲੇਖ ਲਿਖਾਇੰਦਾ। ਗੁਰਮੁਖ ਸਾਚੇ ਚਰਨ ਪ੍ਰੀਤੀ ਨਿਭੇ ਨਾਲੀ, ਹਰਿ ਸਾਚਾ ਜੋੜ ਜੁੜਾਇੰਦਾ। ਨਾਰ ਦੁਹਾਗਣ ਸੁਰਤ ਸਵਾਣੀ ਮਾਰੇ ਤਾਲੀ, ਮਨਮੁਖ ਅਖਾੜਾ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨਿਝ ਘਰ ਵੇਖ ਵਖਾਇੰਦਾ। ਨਿਝ ਘਰ ਮੇਲਾ ਸ਼ਾਹੋ ਸ਼ਾਬਾਸ਼, ਸਾਚਾ ਵਕਤ ਸੁਹਾਇੰਦਾ। ਵੇਖ ਵਖਾਣੇ ਪ੍ਰਿਥਮੀ ਆਕਾਸ਼, ਪੁਰੀਆਂ ਲੋਆਂ ਫੇਰਾ ਪਾਇੰਦਾ। ਬ੍ਰਹਮਾ ਸ਼ਿਵ ਹੋਏ ਉਦਾਸ, ਸੁਰਪਤ ਰਾਜਾ ਇੰਦ ਮੁਖ ਸ਼ਰਮਾਇੰਦਾ। ਕਲਜੁਗ ਅੰਤਮ ਹੋਏ ਨਿਰਾਸ, ਕਾਲਾ ਸੂਸਾ ਤਨ ਛੁਹਾਇੰਦਾ। ਖੇਲੇ ਖੇਲ ਘਨਕਪੁਰ ਵਾਸ, ਈਸਾ ਮੂਸਾ ਫੜ ਹਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਮਤ ਤੇਰਾਂ ਪਹਿਲੀ ਚੇਤਰ ਸਾਚਾ ਲੇਖ ਲਿਖਾਇੰਦਾ। ਸਾਚਾ ਲੇਖਾ ਲਿਖਣਹਾਰਾ, ਆਦਿ ਪੁਰਖ ਅਗੰਮਾ। ਕਲਜੁਗ ਅੰਤਮ ਲਏ ਅਵਤਾਰਾ, ਲੱਖ ਚੁਰਾਸੀ ਵੇਖੇ ਕਰਮਾ। ਸ਼ਬਦ ਖੰਡਾ ਤੇਜ ਕਟਾਰਾ, ਚਾਰ ਵਰਨ ਬਣਾਏ ਏਕਾ ਧਰਮਾ। ਧਰਤ ਮਾਤ ਤੇਰਾ ਇਕ ਅਖਾੜਾ, ਨੌ ਖੰਡ ਪ੍ਰਿਥਮੀ ਇਕ ਕਰਨਾ। ਆਪ ਉਠਾਏ ਅਗੰਮੀ ਧਾੜਾ, ਗੁਰ ਗੋਬਿੰਦ ਪਿਆ ਸਰਨਾ। ਧੁਰ ਦਰਗਾਹੀ ਸਾਚਾ ਲਾੜਾ, ਨੀਲੇ ਘੋੜੇ ਆਪੇ ਚੜ੍ਹਨਾ। ਜੀਵ ਜੰਤ ਪੰਜ ਤਤ ਅਗਨੀ ਸਾੜਾ, ਨਾ ਕੋਈ ਜੀਵਤ ਮਰਨਾ। ਮਗਰ ਲੱਗੀ ਪੰਚਮ ਧਾੜਾ, ਮੋਹ ਵਿਕਾਰੇ ਸੜਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਪੁਰੀਆਂ ਲੋਆਂ ਆਪੇ ਵਰਨਾ। ਪੁਰੀਆਂ ਲੋਆਂ ਪਾਵੇ ਸਾਰ, ਲੋਚਨ ਨੈਣ ਵਖਾਇੰਦਾ। ਬ੍ਰਹਮਾ ਸ਼ਿਵ ਦਏ ਹੁਲਾਰ, ਲਹਿਣਾ ਦੇਣਾ ਚੁਕਾਇੰਦਾ। ਸੁਰਪਤ ਇੰਦ ਹੋ ਤਿਆਰ, ਵੇਲਾ ਵਕਤ ਸੁਹਾਇੰਦਾ। ਮਾਤਲੋਕ ਪ੍ਰਭ ਲਏ ਅਵਤਾਰ, ਏਕਾ ਡੰਕ ਵਜਾਇੰਦਾ। ਸ਼ਬਦ ਖੰਡਾ ਤੇਜ ਕਟਾਰ, ਰਾਓ ਰੰਕਾਂ ਆਪ ਵਖਾਇੰਦਾ। ਰਾਜ ਰਾਜਾਨਾਂ ਕਰੇ ਖ਼ਬਰਦਾਰ, ਸ਼ਾਹ ਸੁਲਤਾਨਾ ਆਪ ਅਖਵਾਇੰਦਾ। ਕਲਗੀ ਤੋੜਾ ਨਾਮ ਅਪਾਰ, ਸਾਚੇ ਸੀਸ ਟਿਕਾਇੰਦਾ। ਸਾਚਾ ਘੋੜਾ ਸੱਚੀ ਸਰਕਾਰ, ਏਕਾ ਏਕ ਰਖਾਇੰਦਾ। ਧੁਰਦਰਗਾਹੀ ਆਪੇ ਬਹੁੜਾ, ਵੇਖ ਵਖਾਏ ਮਿੱਠਾ ਕੌੜਾ, ਬ੍ਰਹਿਮਣ ਗੌੜਾ ਵੇਖ ਵਖਾਇੰਦਾ। ਦੋ ਜਹਾਨੀ ਲਾਏ ਏਕਾ ਪੌੜਾ, ਸੋ ਪੁਰਖ ਨਿਰੰਜਣ ਸੋ ਸਾਚਾ ਨਾਮ ਜਣਾਇੰਦਾ। ਨਾਨਕ ਬੁਝਾਈ ਆਤਮ ਔੜਾ, ਦੋਏ ਅੱਖਰ ਰੂਪ ਧਿਆਇੰਦਾ। ਪਾਰਬ੍ਰਹਮ ਪ੍ਰਭ ਆਤਮ ਬਹੁੜਾ, ਤ੍ਰਿਸ਼ਨਾ ਭੁੱਖ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਵੇਖੇ ਦਰ, ਦਰ ਦਵਾਰਾ ਇਕ ਖੁਲ੍ਹਾਇੰਦਾ। ਦਰ ਦਵਾਰਾ ਇਕ ਖੁਲ੍ਹਾਏ ਨਰਾਇਣ ਨਰ ਅਵਤਾਰਾ। ਚਾਰ ਵਰਨ ਇਕ ਸਰਨ ਬਹਾਏ, ਸ਼ਬਦ ਕਰਾਏ ਤਨ ਸ਼ਿੰਗਾਰਾ। ਅੰਮ੍ਰਿਤ ਆਤਮ ਜਾਮ ਪਿਆਏ, ਬਖ਼ਸ਼ੇ ਚਰਨ ਪਿਆਰਾ। ਸੋਹੰ ਸੱਚਾ ਨਾਮ ਜਪਾਏ, ਸਤਿਜੁਗ ਸਾਚੀ ਧਾਰਾ। ਦੂਜਾ ਦੋਅੰ ਮਿਟਾਏ, ਪਰਗਟ ਹੋਏ ਵਿਚ ਸੰਸਾਰਾ। ਤੀਜਾ ਲੋਚਨ ਖੋਲ੍ਹ ਵਖਾਏ, ਜੋ ਜਨ ਮੰਗੇ ਬਣ ਭਿਖਾਰਾ। ਚੌਥੇ ਘਰ ਮੇਲ ਮਿਲਾਏ, ਹਰਿ ਸੰਤਾਂ ਮੀਤ ਮੁਰਾਰਾ। ਪੰਚਮ ਅਨਹਦ ਸ਼ਬਦ ਵਜਾਏ, ਦਿਵਸ ਰੈਣ ਸੁਣੇ ਧੁਨਕਾਰਾ। ਛੇਵੇਂ ਛੱਪਰ ਛੰਨ ਨਾ ਕੋਇ ਰਖਾਏ, ਜੋਤੀ ਨੂਰ ਕਰੇ ਉਜਿਆਰਾ। ਸਤਵੇਂ ਸਤਿ ਪੁਰਖ ਨਿਰੰਜਣ ਆਦਿ ਸ਼ਕਤ

ਆਪ ਸਮਾਏ, ਏਕਾ ਏਕੰਕਾਰਾ। ਅੱਠਾਂ ਤਤਾਂ ਭੇਵ ਨਾ ਰਾਏ, ਆਪੇ ਵਸਿਆ ਬਾਹਰਾ। ਨੌ ਦਵਾਰੇ ਖੋਲ੍ਹ ਵਖਾਏ, ਮਨਮੁਖ ਭੁੱਲੇ ਜੀਵ ਗਵਾਰਾ। ਦਸਵੇਂ ਗੁਰਮੁਖ ਵਿਰਲਾ ਸੋਝੀ ਪਾਏ, ਜਿਸ ਜਨ ਬਖ਼ਸ਼ੇ ਚਰਨ ਪਿਆਰਾ। ਆਤਮ ਗੁਝ ਭੇਵ ਖੁਲ੍ਹਾਏ, ਖੋਲ੍ਹੇ ਬੰਦ ਕਿਵਾੜਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮੇਲ ਮਿਲਾਏ ਦਸਮ ਦਵਾਰਾ। ਦਸਮ ਦਵਾਰਾ ਸਚ ਟਿਕਾਣਾ, ਗੁਰਮੁਖ ਵਿਰਲੇ ਪਾਇਆ। ਨੌ ਦਵਾਰੇ ਜਗਤ ਮਕਾਨਾ, ਮਨਮਤ ਰਹੀ ਕੁਰਲਾਇਆ। ਅੱਠਾਂ ਤਤਾਂ ਤੀਰ ਨਿਸ਼ਾਨਾ, ਏਕਾ ਨਾਮ ਚਲਾਇਆ। ਸਤਿ ਪੁਰਖਾ ਹਰਿ ਗੁਣ ਨਿਧਾਨਾ, ਸਤਿ ਸਤਿਵਾਦੀ ਨਾਮ ਧਰਾਇਆ। ਛੇ ਘਰ ਵੇਖੇ ਵੇਖ ਵਖਾਨਾ, ਰਾਜ ਰਾਜਾਨਾਂ ਹਰਿ ਰਘੁਰਾਇਆ। ਨਿਝ ਸੁਣਾਏ ਏਕਾ ਗਾਣਾ, ਸਾਚੀ ਸੇਵਾ ਲਾਇਆ। ਚੌਥੇ ਘਰ ਪਦ ਨਿਰਬਾਣਾ, ਸਰਗੁਣ ਨਿਰਗੁਣ ਮੇਲ ਮਿਲਾਇਆ। ਬਖ਼ਸ਼ੇ ਨੇਤਰ ਦਰਸ ਮਹਾਨਾ, ਆਤਮ ਦਰਸ ਆਪ ਵਖਾਇਆ। ਦੂਜੇ ਵੇਖੇ ਦੋ ਜਹਾਨਾਂ, ਆਵਣ ਜਾਵਣ ਰਚਨ ਰਚਾਇਆ। ਇਕ ਅਕਾਲਾ ਹਰਿ ਭਗਵਾਨਾ, ਸਾਚੇ ਆਸਣ ਡੇਰਾ ਲਾਇਆ। ਦੂਜਾ ਰਖਾਨਾ ਸ਼ਬਦ ਤੀਰ ਕਮਾਨਾ, ਚਾਰੋਂ ਕੁੰਟਾਂ ਰਿਹਾ ਹਿਲਾਇਆ। ਪੰਚਾਂ ਵੇਖੇ ਜਗਤ ਮੈਦਾਨਾਂ, ਕਲਜੁਗ ਵੇਲਾ ਵਕਤ ਸੁਹਾਇਆ। ਚੌਥੇ ਬੰਨ੍ਹੇ ਜਨ ਭਗਤਾਂ ਹੱਥੀਂ ਗਾਨਾ, ਸੰਮਤ ਚੌਦਾਂ ਤੇਲ ਚੜ੍ਹਾਇਆ। ਪੰਚਮ ਫੜਾਏ ਹੱਥ ਧਰਮ ਨਿਸ਼ਾਨਾ, ਸਾਚੀ ਸੇਵਾ ਲਾਇਆ। ਛੇਵੇਂ ਮੇਲ ਸ੍ਰੀ ਭਗਵਾਨਾ, ਵਿਛੜ ਕਦੇ ਨਾ ਜਾਇਆ। ਸੱਤ ਰੰਗ ਝੁਲਾਏ ਇਕ ਨਿਸ਼ਾਨਾ, ਸੱਤਾਂ ਦੀਪਾਂ ਰਿਹਾ ਜਣਾਇਆ। ਅਠ ਸਠ ਤੀਰਥ ਮੇਟ ਮਿਟਾਨਾ, ਗੰਗਾ ਗੋਦਾਵਰੀ ਰਹਿਣ ਨਾ ਪਾਇਆ। ਨੌ ਦਰ ਮਿਟੇ ਜਗਤ ਨਿਧਾਨਾ, ਲੱਖ ਚੁਰਾਸੀ ਖ਼ਾਕ ਰੁਲਾਇਆ। ਗੁਰਮੁਖ ਸਾਚਾ ਚਤੁਰ ਸੁਜਾਨਾ, ਘਰ ਦਸਵੇਂ ਵੇਖ ਵਖਾਇਆ। ਆਤਮ ਸੇਜਾ ਇਕ ਸ੍ਰੀ ਭਗਵਾਨਾ, ਆਪਣੀ ਹੱਥੀਂ ਰਿਹਾ ਵਿਛਾਇਆ। ਜੋਤੀ ਨੂਰ ਜਗੇ ਮਹਾਨਾ, ਦੀਪਕ ਹੋਰ ਨਾ ਕੋਇ ਰਖਾਇਆ। ਅਨਹਦ ਸ਼ਬਦ ਵਜਾਏ ਢੋਲ ਮਰਦੰਗਾ ਇਕ ਸੁਣਾਏ ਸਾਚਾ ਗਾਣਾ, ਢੋਲਕ ਛੈਣਾ ਨਾ ਕੋਈ ਵਜਾਇਆ। ਜਨ ਭਗਤਾਂ ਦੇਵੇ ਦਰਸ ਮਹਾਨਾ, ਆਪੇ ਗੋਪੀ ਆਪੇ ਕਾਹਨਾ, ਨਾਰੀ ਕੰਤਾ ਆਪ ਸਮਾਇਆ। ਗੁਰਮੁਖ ਸਾਚੇ ਮੇਲ ਮਿਲਾਨਾ, ਵੇਲੇ ਅੰਤ ਦਰਸ ਦਿਖਾਨਾ, ਆਪ ਆਪਣੀ ਦਇਆ ਕਮਾਇਆ। ਨੌ ਦਰ ਭੁੱਲੇ ਜੀਵ ਨਾਦਾਨਾ, ਮਾਇਆ ਮਮਤਾ ਮੋਹ ਵਧਾਇਆ। ਅੱਠਾਂ ਤਤਾਂ ਵੇਖ ਵਖਾਨਾ, ਮਨ ਮਤ ਬੁਧ ਰਹੀ ਕੁਰਲਾਇਆ। ਸੱਤਾਂ ਵੇਖੇ ਕਰ ਧਿਆਨਾ, ਸਤਿ ਸਤਿਵਾਦੀ ਆਪ ਰਘੁਰਾਇਆ। ਛੇਵੇਂ ਛੇੜੇ ਛੇੜ ਵਾਲੀ ਦੋ ਜਹਾਨਾਂ, ਪੰਚਮ ਜੇਠੀ ਲੇਖ ਲਿਖਾਇਆ। ਵਾਲੀ ਹਿੰਦ ਉਠ ਨਾਦਾਨਾ, ਰਾਸ਼ਟਰਪਤ ਪ੍ਰਭ ਰਿਹਾ ਜਣਾਇਆ। ਪੰਚਮ ਜੇਠ ਬੰਨ੍ਹਿਆ ਗਾਨਾ, ਲਾੜੀ ਮੌਤ ਮੌਲੀ ਤੰਦ ਹੱਥ ਉਠਾਇਆ। ਉਮਤ ਨਬੀ ਰਸੂਲ ਆਪ ਪਛਾਨਾ, ਸੰਗ ਮੁਹੰਮਦ ਚਾਰ ਯਾਰੀ ਮਤਾ ਪਕਾਇਆ। ਨਾਲ ਰਲਾਏ ਸ਼ਾਹ ਈਰਾਨਾ, ਹਰਿ ਅਫਗਾਨਾ ਰੂਪ ਵਟਾਇਆ। ਹਿੰਦ ਹਿੰਦਵਾਨੀ ਖੇਲ ਮਹਾਨਾ, ਸੋਹੰ ਚਿੱਲੇ ਤੀਰ ਕਮਾਨਾ, ਆਪਣਾ ਖੇਲ ਖਿਲਾਇਆ। ਰਾਸ਼ਟਰਪਤ ਭੇਵ ਨਾ ਪਾਨਾ, ਪੰਡਤ ਨਹਿਰੂ ਰਿਹਾ ਭੁਲਾਇਆ। ਇੱਕੀ ਚੇਤ ਆਵੇ ਦਰ ਪਰਵਾਨਾ, ਸੰਮਤ ਚੌਦਾਂ ਭੇਵ ਖੁਲ੍ਹਾਇਆ। ਆਪੇ ਵੇਖੇ ਮਾਰ ਧਿਆਨਾ, ਜਗਤ ਭਗਤ ਸਾਚੀ ਸ਼ਕਤ ਦਏ ਵਖਾਇਆ। ਏਕਾ ਝੁੱਲਣਾ ਸਚ ਨਿਸ਼ਾਨਾ, ਸੱਤ ਰੰਗ ਚੜ੍ਹਾਇਆ। ਅੰਤਮ ਟੁੱਟਣਾ ਸਭ ਦਾ ਮਾਣਾ, ਸੰਮਤ ਸੋਲਾਂ ਕੋਇ ਰਹਿਣ ਨਾ ਪਾਇਆ। ਹਾੜ ਸਤਾਰਾਂ ਦਿਵਸ ਮਹਾਨਾ, ਮਾਝਾ ਦੇਸ ਹੋਏ ਵੈਰਾਨਾ, ਮਨਮੁਖ ਜੀਵ ਕੋਇ ਰਹਿਣ ਨਾ ਪਾਇਆ। ਮੁਗਲ ਪਠਾਨੀ ਤੀਰ ਕਮਾਨਾ, ਚਾਰ ਕੁੰਟ ਇਕ ਨਿਸ਼ਾਨਾ, ਪਾਰ ਕਿਨਾਰਾ ਇਕ

ਬਿਆਸ ਵਖਾਇਆ। ਗੁਰਮੁਖਾਂ ਬਖ਼ਸ਼ੇ ਚਰਨ ਧਿਆਨਾ, ਦਰ ਦਵਾਰੇ ਦੇਵੇ ਮਾਣਾ, ਫੜ ਬਾਹੋਂ ਪਾਰ ਕਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਗੋਬਿੰਦ ਮੇਲ ਮਿਲਾਇਆ। ਗੋਬਿੰਦ ਗੁਰ ਸ਼ਬਦ ਬਲਵਾਨ, ਹਰਿ ਜੋਤ ਕਰੀ ਕੁੜਮਾਈਆ। ਸਾਚਾ ਮਿਲਿਆ ਹਾਣੀ ਹਾਣ, ਵਰਨ ਗੋਤ ਨਾ ਕੋਈ ਰਖਾਈਆ। ਇਕ ਦੂਜੇ ਦੀ ਕਰਨ ਪਛਾਣ, ਕਲਜੁਗ ਰੈਣ ਅੰਧੇਰੀ ਛਾਈਆ। ਸ਼ਬਦ ਸੁਣਾਏ ਰਾਗ ਕਾਨ, ਅਨਹਦ ਧੁਨ ਉਪਜਾਈਆ। ਜੋਤੀ ਦੀਪਕ ਇਕ ਮਹਾਨ, ਰਾਹ ਸਾਚਾ ਰਹੀ ਵਖਾਈਆ। ਗੋਬਿੰਦ ਮੰਗੇ ਸਾਚਾ ਦਾਨ, ਪ੍ਰਭ ਅੱਗੇ ਝੋਲੀ ਡਾਹੀਆ। ਪ੍ਰਭ ਅਬਿਨਾਸ਼ੀ ਮਿਹਰਵਾਨ, ਸਾਚੀ ਭਿਛਿਆ ਝੋਲੀ ਪਾਈਆ। ਦੋ ਜਹਾਨਾਂ ਕਰੇ ਪਰਵਾਨ, ਪੂਰਨ ਇਛਿਆ ਆਪ ਕਰਾਈਆ। ਨਾ ਕੋਈ ਦੀਸੇ ਸਖੀ ਸਰਵਰ ਸੁਲਤਾਨ, ਮੁੱਲਾ ਕਾਜ਼ੀ ਸ਼ੇਖ਼ ਮੁਸਾਇਕ ਦਸਤਗੀਰ ਹਕੀਰ ਕੋਇ ਰਹਿਣ ਨਾ ਪਾਈਆ। ਪੁਰਖ ਅਬਿਨਾਸ਼ੀ ਏਕਾ ਨਾਇਕ, ਜਨ ਭਗਤਾਂ ਹੋਏ ਸਦਾ ਸਹਾਇਕ, ਗੋਬਿੰਦ ਨਾਉਂ ਰਖਾਈਆ। ਗੋਬਿੰਦ ਨਾਉਂ ਨਰ ਨਿਰੰਕਾਰ, ਗੋਬਿੰਦ ਰੰਗ ਸਮਾਇਆ। ਸ਼ਬਦ ਚਲਾਏ ਅਪਰ ਅਪਾਰ, ਚਾਰ ਵਰਨਾਂ ਰਿਹਾ ਜਣਾਇਆ। ਚਾਰ ਵਰਨ ਸੁਹਾਏ ਇਕ ਦਵਾਰ, ਰਾਓ ਰੰਕਾਂ ਭੇਵ ਚੁਕਾਇਆ। ਸੰਮਤ ਚੌਦਾਂ ਬੰਨ੍ਹੇ ਧਾਰ, ਏਕਾ ਇੱਕੀ ਇਕ ਕਰਾਇਆ। ਸਾਚੀ ਸਿੱਖੀ ਅਪਰ ਅਪਾਰ, ਮਦਿਰਾ ਮਾਸ ਰਸਨ ਤਜਾਇਆ। ਵਾਲੋਂ ਨਿੱਕੀ ਧਾਰੋਂ ਤਿੱਖੀ, ਭੇਵ ਕਿਸੇ ਨਾ ਪਾਇਆ। ਹੱਥ ਨਾ ਆਵੇ ਮੁਨੀ ਰਿਖੀ, ਗ੍ਰੰਥੀ ਪੰਥੀ ਪੜ੍ਹ ਪੜ੍ਹ ਥੱਕੇ ਪੰਡਤ ਕਾਂਸ਼ੀ ਬਹਿ ਬਹਿ ਅੱਕੇ, ਵੇਦ ਪੁਰਾਨਾਂ ਦਿਸ ਨਾ ਆਇਆ। ਗੁਰ ਸੰਗਤ ਗੁਰ ਗੋਬਿੰਦ ਬਣਾਈ ਭੈਣ ਭਾਈ ਸਕੇ, ਦੂਸਰ ਵਿਚ ਨਾ ਕੋਈ ਰਖਾਇਆ। ਮਨਮੁਖ ਜੀਵਾਂ ਪੈਣ ਧੱਕੇ, ਪੰਚਮ ਜੇਠ ਨੇੜੇ ਆਇਆ। ਪ੍ਰਭ ਛੇੜ ਛਿੜਾਏ ਮਦੀਨੇ ਮੱਕੇ, ਬੂਰੇ ਕੱਕੇ ਮੇਲ ਮਿਲਾਇਆ। ਕਲਜੁਗ ਫਲ ਅੰਤਮ ਪੱਕੇ, ਮਨਮੁਖ ਜੀਵਾਂ ਦਏ ਖਵਾਇਆ। ਸ਼ਬਦ ਨਕੇਲ ਪਾਵੇ ਨੱਥੇ, ਚਾਰੋਂ ਕੁੰਟ ਦਏ ਫਿਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਗੋਬਿੰਦ ਮੇਲ ਮਿਲਾਇਆ। ਗੋਬਿੰਦ ਕਾਇਆ ਤਨ ਸ਼ਿੰਗਾਰ, ਹਰਿ ਪਾਏ ਸ਼ਬਦ ਕਟਾਰਿਆ। ਕਲਜੁਗ ਤੇਰੀ ਅੰਤਮ ਵਾਰ, ਸੋਲਾਂ ਕਰੇ ਤਨ ਸ਼ਿੰਗਾਰ, ਸੋਹੰ ਖੰਡਾ ਤੇਜ ਕਟਾਰ, ਹਰਿ ਗੋਬਿੰਦ ਆਪ ਉਠਾ ਰਿਹਾ। ਮੀਰੀ ਪੀਰੀ ਏਕਾ ਧਾਰ, ਸਾਚਾ ਸੀਰੀ ਮੁਖ ਚੁਆ ਰਿਹਾ। ਵਕਤ ਅਖੀਰੀ ਕਲ ਸੰਸਾਰ, ਜਗਤ ਜੰਜ਼ੀਰੀ ਇਕ ਬੰਧਾ ਰਿਹਾ। ਕਲਜੁਗ ਤੇਰੀ ਚੌਥੀ ਪੀਹੜੀ, ਜੁਗ ਜੁਗ ਨੌ ਨੌ ਜੋੜ ਜੁੜਾ ਰਿਹਾ। ਆਪਣੀ ਹੱਥੀਂ ਤੋੜੇ ਹੱਡੀ ਰੀੜੀ, ਸਾਚਾ ਖੰਡਾ ਇਕ ਵਖਾ ਰਿਹਾ। ਲੱਖ ਚੁਰਾਸੀ ਜਾਏ ਪੀੜੀ, ਸ਼ਬਦ ਵੇਲਣੇ ਆਪ ਪਿੜਾ ਰਿਹਾ। ਤ੍ਰੈਗੁਣ ਮਾਇਆ ਤੇਰੀ ਅੰਤਮ ਸੀੜੀ, ਇੱਕੀ ਜੇਠ ਆਪ ਬਣਾ ਰਿਹਾ। ਗੁਰਮੁਖਾਂ ਪਾਰ ਕਰਾਏ ਗਲੀ ਭੀੜੀ, ਸੁਖਮਨ ਨਾੜੀ ਵੇਖ ਵਖਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਗੋਬਿੰਦ ਸੰਗ ਨਿਭਾ ਰਿਹਾ। ਗੋਬਿੰਦ ਦਾਤਾ ਸ਼ਬਦ ਭੰਡਾਰਾ, ਏਕਾ ਏਕ ਅਖਵਾਇੰਦਾ। ਸ੍ਰਿਸ਼ਟ ਸਬਾਈ ਚਰਨ ਭਿਖਾਰਾ, ਦਾਤਾ ਦਾਨੀ ਆਪ ਹੋ ਆਇੰਦਾ। ਪੁਰੀਆਂ ਲੋਆਂ ਪਾਵੇ ਸਾਰਾ, ਨਾਮ ਨਿਸ਼ਾਨੀ ਇਕ ਵਖਾਇੰਦਾ। ਦੂਤਾਂ ਦੁਸ਼ਟਾਂ ਕਰੇ ਸੰਘਾਰਾ, ਸਾਚੀ ਕਾਨੀ ਚਿਲੇ ਆਪ ਚੜ੍ਹਾਇੰਦਾ। ਜੁਗ ਜੁਗ ਮਾਰਨਹਾਰਾ ਮਾਰਾ, ਗਗਨ ਪਾਤਾਲੀ ਵੇਖ ਵਖਾਇੰਦਾ। ਖਾਣੀ ਬਾਣੀ ਕਰ ਤਿਆਰਾ, ਆਪੇ ਮੇਟ ਮਿਟਾਇੰਦਾ। ਜੀਵ ਨਿਧਾਨੀ ਪਾਵੇ ਸਾਰਾ, ਮਨ ਮਤ ਵਿਚ ਕੁਰਲਾਇੰਦਾ। ਚਤਰ ਸੁਜਾਨੀ ਗਏ ਹਾਰਾ, ਕਲ ਮੀਤ ਰਹਿਣ ਨਾ ਪਾਇੰਦਾ। ਜਿਸ ਜਨ ਬਖ਼ਸ਼ੇ

ਚਰਨ ਪਿਆਰਾ, ਧੀਰਜ ਸਤਿ ਧਰਾਇੰਦਾ। ਜੋਤੀ ਨੂਰ ਕਰੇ ਉਜਿਆਰਾ, ਅੰਧ ਅੰਧੇਰ ਮਿਟਾਇੰਦਾ। ਅੰਮ੍ਰਿਤ ਕਵਲਾ ਏਕਾ ਵਾਰਾ, ਸਾਚਾ ਝਿਰਨਾ ਆਪ ਝਿਰਾਇੰਦਾ। ਧਰਨੀ ਧਰਤ ਧਵਲਾ ਹਰਿ ਨਿਰੰਕਾਰਾ, ਸਾਵਲ ਸਵਲਾ ਰੂਪ ਵਟਾਇੰਦਾ। ਰਾਮ ਰਾਮਾ ਲਏ ਅਵਤਾਰਾ, ਕ੍ਰਿਸ਼ਨਾ ਕਾਹਨਾ ਰੂਪ ਵਟਾਇੰਦਾ। ਨਾਨਕ ਗੋਬਿੰਦ ਏਕਾ ਕਾਰਾ, ਏਕਾ ਧੰਦੇ ਲਾਇੰਦਾ। ਪੰਥ ਖਾਲਸੇ ਰਹਿਣਾ ਖ਼ਬਰਦਾਰਾ, ਪ੍ਰਭ ਸਾਚਾ ਜੋਤ ਜਗਾਇੰਦਾ। ਹਰਿ ਮੰਦਰ ਵੇਖੇ ਚਾਰ ਦਿਵਾਰਾ, ਚਾਰੇ ਕੁੰਟਾਂ ਆਪ ਪਛਾਣਦਾ। ਸਾਧਾਂ ਸੰਤਾਂ ਪਾਵੇ ਸਾਰਾ, ਆਪ ਆਪਣੇ ਰੰਗ ਰੰਗਾਇੰਦਾ। ਆਦਿਨ ਅੰਤਾ ਹਰਿ ਭਗਵੰਤਾ ਮੀਤ ਮੁਰਾਰਾ, ਸਾਚਾ ਯਾਰ ਘਰ ਸਾਚਾ ਵੇਖ ਵਖਾਇੰਦਾ। ਭਾਂਡੇ ਕਾਚੇ ਅੰਧ ਅੰਧਿਆਰਾ, ਘੜੇ ਭੰਨੇ ਭੰਨਣਹਾਰਾ ਆਪ ਅਖਵਾਇੰਦਾ। ਗੁਰਮੁਖ ਜੁਗ ਜੁਗ ਥੱਕੇ ਮਾਂਦੇ, ਪ੍ਰਭ ਆਪਣੀ ਗੋਦ ਉਠਾਇੰਦਾ। ਚਰਨ ਕਵਲ ਪ੍ਰੀਤੀ ਸਾਚੀ ਬਾਂਧੇ, ਨਾ ਕੋਈ ਤੋੜ ਤੁੜਾਇੰਦਾ। ਸਤਿਜੁਗ ਚੜ੍ਹਾਏ ਸਾਚੇ ਚਾਂਦੇ, ਆਪਣੀ ਬਣਤ ਬਣਾਇੰਦਾ। ਬ੍ਰਹਮਾ ਸ਼ਿਵ ਦੇਵਤ ਸੁਰ ਤੇਰਾ ਨਾਉਂ ਗਾਂਦੇ, ਸੋਹੰ ਰਸਨ ਉਚਾਰਦੇ। ਸੰਤ ਭਗਤ ਸਤਿ ਪੁਰਖ ਨਿਰੰਜਣ, ਦਰ ਤੇਰੇ ਵਿਚ ਆਂਦੇ ਜਾਇੰਦੇ। ਚੌਥੇ ਘਰ ਮਿਲੇ ਵਰ ਜਾਣ ਤਰ, ਕਾਇਆ ਹੰਸ ਤਜਾਉਂਦੇ। ਸ਼ਬਦ ਡੋਰੀ ਫੜ ਹੱਥ, ਮਿਲੇ ਮੇਲ ਹਰਿ ਸਮਰਥ, ਸ਼ਬਦ ਜਣਾਏ ਅਕਥਨਾ ਅਕੱਥ, ਲੇਖੇ ਲਿਖਤ ਵਿਚ ਨਾ ਆਉਂਦੇ। ਮਨਮੁਖ ਜੀਵ ਰਹੇ ਸਖ, ਪ੍ਰਭ ਕਾ ਭੇਵ ਨਾ ਸਕਣ ਲੱਖ, ਅੰਤਮ ਘਰ ਘਰ ਉਡਣੇ ਕੱਖ, ਨਾ ਕੋਈ ਕਿਸੇ ਬਚਾਉਂਦੇ। ਪਰਗਟ ਹੋਏ ਹਰਿ ਪਰਤੱਖ, ਭਗਤ ਸੁਹੇਲੇ ਲਏ ਰੱਖ, ਪਹਿਲੀ ਚੇਤਰ ਸਾਚੀ ਰੀਤੀ ਚਰਨ ਪ੍ਰੀਤੀ ਬਹਿ ਬਹਿ ਖ਼ੁਸ਼ੀ ਮਨਾਉਂਦੇ। ਪ੍ਰਭ ਦਰਸ ਦਿਖਾਏ ਨਿਤ ਨਵਿਤ, ਸੋਏ ਪੂਤ ਹਰਿ ਸਾਚਾ ਆਪ ਉਠਾਉਂਦੇ। ਵੇਖ ਵਖਾਏ ਦਹਿ ਦਿਸ਼ਾ ਚਾਰੇ ਕੂਟ, ਬ੍ਰਹਿਮੰਡਾਂ ਖੰਡਾਂ ਫੋਲ ਫੁਲਾਉਂਦੇ। ਉਤਭੁਜ ਸੇਤਜ ਜੇਰਜ ਅੰਡਾ ਪਾਈ ਵੰਡਾ, ਸਾਚੀ ਵੰਡ ਵੰਡਾਉਂਦੇ। ਮਨਮੁਖ ਨਾਰ ਦੁਹਾਗਣ ਰੰਡਾ, ਗੁਰਮੁਖ ਸਾਚੇ ਸੰਤ ਸੁਹੇਲੇ ਇਕ ਇਕੇਲੇ ਕੰਤ ਸੁਹਾਗੀ ਆਪ ਹੰਢਾਉਂਦੇ। ਆਪੇ ਗੁਰ ਆਪੇ ਚੇਲੇ, ਗੋਬਿੰਦ ਗੁਰ ਗੁਰ ਗੋਬਿੰਦ ਮਿਲੇ ਮੇਲ ਦੋ ਜਹਾਨੀ ਸੱਜਣ ਸੁਹੇਲੇ, ਵਿਛੜ ਕਦੇ ਨਾ ਜਾਇੰਦਾ। ਨਾ ਕੋਈ ਪੱਲੇ ਪੈਸੇ ਧੇਲੇ, ਅਚਰਜ ਖੇਲ ਹਰਿ ਜੀ ਖੇਲੇ, ਜੁਗ ਜੁਗ ਵਿਛੜੇ ਕਰੇ ਇਕੱਠੇ, ਆਪ ਬੰਧਾਏ ਏਕਾ ਮੁੱਠੇ, ਪਾਰਬ੍ਰਹਮ ਕਲਜੁਗ ਅੰਤਮ ਤੁੱਠੇ, ਦਇਆਨਿਧ ਦਇਆਵਾਨ ਹਰਿ ਭਗਵਾਨ, ਏਕਾ ਦੇਵੇ ਨਾਮ ਨਿਧਾਨ, ਧਰਮ ਝੁਲਾਏ ਇਕ ਨਿਸ਼ਾਨ, ਨਾ ਕੋਈ ਮੇਟੇ ਮੇਟ ਮਿਟਾਇੰਦਾ। ਸਰਬ ਜੀਆਂ ਪ੍ਰਭ ਜਾਣ, ਲੱਖ ਚੁਰਾਸੀ ਕਰੇ ਪਛਾਣ, ਧਰਮ ਰਾਏ ਤੇਰੀ ਅੰਤਮ ਫਾਸੀ ਮਨਮੁਖ ਪੈਂਦੇ ਜਾਣ, ਨਾ ਕੋਈ ਕਿਸੇ ਛੁਡਾਇੰਦਾ। ਗੁਰਮੁਖ ਸਾਚੇ ਬਹਿ ਬਹਿ ਗਾਣ। ਕਾਇਆ ਮੰਦਰ ਸਚ ਮਕਾਨ। ਨੌ ਦਰ ਦਿਸੇ ਜਗਤ ਦੁਕਾਨ। ਸ਼ਬਦ ਝੁੱਲੇ ਪ੍ਰਭ ਸਾਚੇ ਸੀਸੇ, ਬੀਸ ਇਕੀਸੇ ਖੇਲ ਮਹਾਨ। ਵੇਖ ਵਖਾਏ ਰਾਗ ਛਤੀਸੇ ਤੀਸ ਬਤੀਸੇ ਰਸਨ ਵਿਖਾਨ। ਅੰਜੀਲ ਕੁਰਾਨਾਂ ਖਾਲੀ ਖੀਸੇ, ਸੰਗ ਮੁਹੰਮਦ ਚਾਰ ਯਾਰ ਹੋਏ ਹੈਰਾਨ। ਅੰਤਮ ਲਹਿਣਾ ਦੇਣਾ ਚੁੱਕਣਾ ਵਿਚ ਉਨੀਸੇ, ਇਕ ਦੂਜੇ ਦੀ ਕਰਨ ਪਛਾਨ। ਅੱਲਾ ਰਾਣੀ ਜੂਠਾ ਝੂਠਾ ਪੀਸਣ ਪੀਸੇ, ਕਲਜੁਗ ਆਇਆ ਲਾਹੁਣ ਮੁਕਾਣ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਉਮਤ ਉਮਤੀ ਦੇਵੇ ਇਕ ਨਿਸ਼ਾਨ। ਇਕ ਨਿਸ਼ਾਨਾ ਸ਼ਬਦ ਰਸੂਲ, ਹਰਿ ਸਾਚਾ ਰਿਹਾ ਜਣਾਈਆ। ਦੀਨ ਮੁਹੰਮਦੀ ਕਰ ਕਬੂਲ, ਅੱਲਾ ਹੂ ਵਖਾਈਆ। ਸਦੀ ਚੌਧਵੀਂ ਚੁੱਕਣਾ ਮੂਲ, ਪਰਵਰਦਿਗਾਰਾ ਰਿਹਾ ਜਗਾਈਆ। ਸ਼ਿਵ ਸ਼ੰਕਰ ਲਏ ਹੱਥ ਤ੍ਰਿਸੂਲ, ਵੇਲੇ ਅੰਤ ਜੁਦਾਈਆ।

ਬ੍ਰਹਮਾ ਉਠੇ ਨੇਤਰ ਖੋਲ੍ਹ ਵੇਖੇ ਕਵਣ ਦਵਾਰੇ ਕੰਤ ਕੰਤੂਹਲ, ਬੈਠਾ ਜੋਤ ਜਗਾਈਆ। ਨੌ ਖੰਡ ਪ੍ਰਿਥਮੀ ਸੱਤ ਦੀਪ ਨਾ ਜਾਏ ਭੂਲ, ਲੋਕਮਾਤ ਹੋਏ ਕੁੜਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਏਕਾ ਸ਼ਬਦ ਲੜੇ ਲੜਾਈਆ। ਏਕਾ ਸ਼ਬਦ ਜੋਧਾ ਬਲਵਾਨ, ਹਰਿ ਸਾਚਾ ਆਪ ਉਠਾਇੰਦਾ। ਸੋਹੰ ਬਖ਼ਸ਼ੇ ਤੀਰ ਕਮਾਨ, ਚਿਲ੍ਹੇ ਇਕ ਚੜ੍ਹਾਇੰਦਾ। ਨਾਮ ਨਿਧਾਨਾ ਪੀਣ ਖਾਣ, ਗੜ੍ਹ ਹੰਕਾਰੀ ਉਚੇ ਟਿੱਲੇ ਆਪੇ ਢਾਹਿੰਦਾ। ਗੁਰਮੁਖ ਬਿਠਾਏ ਵਿਚ ਬਿਬਾਣ, ਲੋਆਂ ਪੁਰੀਆਂ ਪਾਰ ਕਰਾਇੰਦਾ। ਆਪੇ ਹੋਇਆ ਚਤੁਰ ਸੁਜਾਨ, ਮੂਰਖ ਮੂੜ੍ਹ ਆਪ ਅਖਵਾਇੰਦਾ। ਆਪੇ ਆਤਮ ਜੋਤੀ ਬ੍ਰਹਮ ਗਿਆਨ, ਅੰਧ ਅਗਿਆਨੀ ਆਪ ਹੋ ਆਇੰਦਾ। ਆਪੇ ਸ਼ਬਦ ਨਿਸ਼ਾਨੀ ਦੋ ਜਹਾਨ, ਜੁਗ ਜੁਗ ਆਪ ਝੁਲਾਇੰਦਾ। ਨਾਨਕ ਗਿਆ ਦਰ ਦਰਬਾਨ, ਪ੍ਰਭ ਆਪਣੇ ਗਲੇ ਲਗਾਇੰਦਾ। ਚਰਨ ਦਵਾਰੇ ਹਰਿ ਭਗਵਾਨ, ਦੋਏ ਜੋੜ ਸੀਸ ਝੁਕਾਇੰਦਾ। ਪੁਰਖ ਅਬਿਨਾਸ਼ੀ ਹੋ ਮਿਹਰਵਾਨ, ਸ਼ਬਦੀ ਸ਼ਬਦ ਜਣਾਇੰਦਾ। ਨਾਨਕ ਵਿਟੋ ਦਰ ਕੁਰਬਾਨ, ਏਕਾ ਮੰਗ ਮੰਗਾਇੰਦਾ। ਸਾਚਾ ਬਖ਼ਸ਼ੇ ਜੀਆ ਦਾਨ, ਜੀਵ ਜੰਤ ਜਗਤ ਕੁਰਲਾਇੰਦਾ। ਸਤਿਨਾਮ ਮੰਤਰ ਪ੍ਰਧਾਨ, ਪ੍ਰਭ ਸਾਚਾ ਝੋਲੀ ਪਾਇੰਦਾ। ਆਪੇ ਹੋਇਆ ਨਿਗਾਹਬਾਨ, ਗੁਰ ਨਾਨਕ ਸੇਵਾ ਲਾਇੰਦਾ। ਸੇਵਕ ਸੇਵਾ ਕਰੇ ਮਹਾਨ, ਨੀਚੋ ਨੀਚ ਸਦਾਇੰਦਾ। ਚਾਰ ਵਰਨਾਂ ਇਕ ਗਿਆਨ, ਮੁੱਲਾ ਕਾਜ਼ੀ ਸ਼ੇਖ਼ ਆਪ ਸਮਝਾਇੰਦਾ। ਪੰਡਤ ਪਾਂਧੇ ਵਡ ਵਿਦਵਾਨ, ਇਕ ਗਿਆਨ ਰਖਾਇੰਦਾ। ਸਤਿਨਾਮ ਕਰ ਪ੍ਰਧਾਨ, ਲੋਕਮਾਤ ਬਣਤ ਬਣਾਇੰਦਾ। ਚਾਰੇ ਕੁੰਟਾਂ ਵੇਖ ਵਖਾਨ, ਅਗਣਤ ਨਾ ਕੋਈ ਗਿਣਾਇੰਦਾ। ਆਪੇ ਵੇਖੇ ਅੰਤਰ ਮਾਰ ਧਿਆਨ, ਬੇਅੰਤ ਬੇਅੰਤ ਬੇਅੰਤ ਪਾਰਬ੍ਰਹਮ ਵਖਾਇੰਦਾ। ਰੇਣ ਧੂੜ ਸਾਧ ਸੰਤ, ਮਸਤਕ ਟਿੱਕਾ ਲਾਇੰਦਾ। ਗੁਰਮੁਖ ਵਡਿਆਈ ਜੀਵ ਜੰਤ, ਜੋ ਜਨ ਗੁਰ ਪੂਰੇ ਸੇਵ ਕਮਾਇੰਦਾ। ਮੇਲ ਮਿਲਾਵਾ ਸਾਚੇ ਕੰਤ, ਸਾਚੀ ਬਣਤ ਬਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਭੇਖ ਵਟਾਇੰਦਾ। ਨਾਨਕ ਅੰਤਮ ਵੇਖ ਵਿਚਾਰ, ਏਕਾ ਨਾਮ ਦ੍ਰਿੜਾਇਆ। ਕਾਇਆ ਚੋਲੀ ਛੱਡ ਪਿਆਰ, ਅੰਗਦ ਅੰਗ ਲਗਾਇਆ। ਲਹਿਣਾ ਗਹਿਣਾ ਤਨ ਅਪਾਰ, ਸਾਚਾ ਨਾਮ ਚੜ੍ਹਾਇਆ। ਭਾਣਾ ਸਹਿਣਾ ਵਿਚ ਸੰਸਾਰ, ਅਮਰ ਨਿਥਾਵਾਂ ਅਮਰ ਕਰਾਇਆ। ਰਾਮਦਾਸ ਤੇਰਾ ਸਚ ਦਰਬਾਰ, ਚਾਰ ਦਵਾਰ ਚਾਰ ਵਰਨਾਂ ਆਪ ਖੁਲ੍ਹਾਇਆ। ਗੁਰ ਪੂਰਾ ਹੋਇਆ ਪਹਿਰੇਦਾਰ, ਸ਼ਬਦ ਜਣਾਏ ਗੁਰ ਅਰਜਨ ਬਾਣ ਗੁਰ ਗ੍ਰੰਥ ਸਾਧ ਸੰਤ ਇਕ ਇਕੰਤ ਜੀਵ ਜੰਤ ਕਰ ਬਹਾਇਆ। ਹਰਿ ਗੋਬਿੰਦ ਸਾਗਰ ਸਿੰਧ, ਸਾਚੀ ਧਾਰਾ ਇਕ ਚਲਾਇਆ। ਹਰਿਰਾਏ ਹਰਿ ਸਰਨਾਏ, ਹਰਿਕ੍ਰਿਸ਼ਨ ਕਿਸੇ ਨਾ ਦਿਸਣਾ, ਬਾਲ ਅਵਸਥਾ ਹਰਿ ਸਾਚੇ ਮੇਲ ਮਿਲਾਇਆ। ਗੁਰ ਤੇਗ ਬਹਾਦਰ ਤੇਰੀ ਧਰਮ ਦੀ ਚਾਦਰ, ਜੀਵਾਂ ਜੰਤਾਂ ਗਊ ਗਰੀਬਾਂ ਦੇਵੇ ਆਦਰ, ਦਿੱਲੀ ਦਰਬਾਰ ਅੱਧ ਵਿਚਕਾਰ, ਆਪਣਾ ਸੀਸ ਭੇਟ ਚੜ੍ਹਾਇਆ। ਗੁਰ ਗੋਬਿੰਦਾ ਘਰ ਨਿਆਰ। ਪ੍ਰਭ ਅਬਿਨਾਸ਼ੀ ਪਾਵੇ ਸਾਰ। ਪੰਚਮ ਕਰੇ ਤਨ ਸ਼ਿੰਗਾਰ। ਪੰਚਮ ਮੇਲਾ ਵਿਚ ਸੰਸਾਰ। ਆਪੇ ਗੁਰ ਆਪੇ ਚੇਲਾ, ਆਪੇ ਬਣਿਆ ਲੇਖ ਲਿਖਾਰ। ਸਾਧ ਸੰਗਤ ਤੇਰਾ ਸੱਜਣ ਸੁਹੇਲਾ, ਗੁਰਮੁਖ ਸਾਚੇ ਰਿਹਾ ਉਭਾਰ। ਜੁਗਾ ਜੁਗੰਤਰ ਚਾੜ੍ਹੇ ਤੇਲਾ, ਕੰਤ ਸੁਹਾਗੀ ਜਗਤ ਤਿਆਗੀ ਭਗਤ ਵੈਰਾਗੀ ਆਪ ਬਣਾਏ ਸਾਚੀ ਨਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵੇਖੇ ਖੇਲ ਅਪਰ ਅਪਾਰ। ਗੁਰ ਗੋਬਿੰਦ ਜੋਧਾ ਸੂਰਾ, ਵਡ ਬਲੀ ਬਲਕਾਰਿਆ। ਲਿਖਿਆ ਲੇਖ ਕਰੇ ਪੂਰਾ, ਕਲਜੁਗ ਤੇਰੀ ਅੰਤਮ ਵਾਰਿਆ।

ਆਪੇ ਵਸਿਆ ਨੇੜੇ ਦੂਰਾ, ਅੰਦਰ ਬਾਹਰ ਗੁਪਤ ਜ਼ਾਹਰਿਆ। ਜਨ ਭਗਤਾਂ ਸਦ ਹਾਜ਼ਰ ਹਜ਼ੂਰਾ, ਕਲਗੀ ਤੋੜਾ ਜੋਤੀ ਜੋੜਾ ਸ਼ਬਦ ਸੀਸ ਸਜਾ ਦਸਤਾਰਿਆ। ਨਾਲ ਰਖਾਏ ਨੀਲਾ ਘੋੜਾ, ਪੰਚਮ ਜੇਠ ਉਠਾਏ ਪਹਿਲਾ ਪੌੜਾ, ਕਲਜੁਗ ਤੇਰੀ ਅੰਤਮ ਵਾਰੀ ਸਿਰ ਤੇਰੇ ਵਿਚ ਮਾਰਿਆ। ਧੁਰਦਰਗਾਹੀ ਆਏ ਦੌੜਾ, ਆਪੇ ਵੇਖੇ ਮਿੱਠਾ ਕੌੜਾ, ਸ਼ਬਦ ਹਥੌੜਾ, ਏਕਾ ਹੱਥ ਉਠਾ ਰਿਹਾ। ਨਾ ਕੋਈ ਜਾਣੇ ਲੰਮਾ ਚੌੜਾ, ਸੰਬਲ ਨਗਰ ਹਰਿ ਆਪੇ ਬਹੁੜਾ, ਉਚੇ ਮੰਦਰ ਸਾਚੇ ਟਿੱਲੇ ਏਕਾ ਪੌੜਾ ਲਾ ਰਿਹਾ। ਪੂਤ ਸਪੂਤਾ ਬ੍ਰਹਿਮਣ ਗੌੜਾ, ਵੇਦ ਵਿਆਸਾ ਦੇ ਭਰਵਾਸਾ ਪੁਰਾਨ ਅਠਾਰਾਂ ਇਕ ਲੱਖ ਹਜ਼ਾਰ ਸਤਾਰਾਂ, ਸਲੋਕ ਸਲੋਕਾਂ ਵੇਖ ਵਖਾ ਰਿਹਾ। ਕਲਜੁਗ ਤੇਰੀ ਅੰਤਮ ਵਾਰਾ, ਫੜੇ ਖੰਡਾ ਨਾਮ ਦੋ ਧਾਰਾ, ਨੌ ਖੰਡ ਪ੍ਰਿਥਮੀ ਪਾਵੇ ਸਾਰਾ, ਸੱਤਾਂ ਦੀਪਾਂ ਦਏ ਹੁਲਾਰਾ, ਬ੍ਰਹਮਾ ਰੋਵੇ ਹਾਹਾਕਾਰਾ। ਸ਼ਿਵ ਸ਼ੰਕਰ ਮੰਗੇ ਭਿੱਖ ਭਿਖਾਰਾ। ਕਰੋੜ ਤੇਤੀਸਾ ਢਹਿ ਪਿਆ ਦਵਾਰਾ। ਵਿਸ਼ਨੂੰ ਤੇਰਾ ਖੇਲ ਅਪਾਰਾ। ਹਰ ਘਟ ਵਸਿਆ ਸਭ ਤੋਂ ਬਾਹਰਾ। ਭਗਵਨ ਜੋਤੀ ਏਕਾ ਗੋਤੀ, ਦੁਰਮਤ ਮੈਲ ਗਈ ਧੋਤੀ, ਸਾਚਾ ਮੇਲ ਮਿਲਾਈਆ। ਸ੍ਰਿਸ਼ਟ ਸਬਾਈ ਰਹੀ ਸੋਤੀ, ਗੁਰਮੁਖ ਸਾਚੇ ਮਾਣਕ ਮੋਤੀ, ਪ੍ਰਭ ਸੋਹੰ ਧਾਗੇ ਸਾਚਾ ਹਾਰ ਆਪ ਪਰੋਏ, ਆਪਣੇ ਕੰਠ ਲਗਾਈਆ। ਆਪ ਜਗਾਏ ਸਾਚੀ ਜੋਤੀ, ਨਾ ਕੋਈ ਵਰਨ ਨਾ ਕੋਈ ਗੋਤੀ, ਸਿਰ ਰਖਾਏ ਸ਼ਬਦ ਸੋਟੀ, ਮਨਮੁਖ ਜੀਵ ਨੇੜੇ ਕੋਈ ਰਹਿਣ ਨਾ ਪਾਈਆ। ਭਰਮੇ ਭੁੱਲੇ ਕੋਟਨ ਕੋਟੀ, ਗੁਰਮੁਖ ਵਿਰਲਾ ਚੜ੍ਹਿਆ ਚੋਟੀ, ਪੁਰਖ ਅਬਿਨਾਸ਼ ਹੋਏ ਦਾਸੀ ਦਾਸ, ਨਿਜ ਘਰ ਆਤਮ ਰੱਖੇ ਵਾਸ, ਫੜ ਬਾਂਹੋ ਪਾਰ ਕਰਾਈਆ। ਲੇਖੇ ਲਾਏ ਸਵਾਸ ਸਵਾਸ, ਦਰਸ ਦਿਖਾਏ ਪ੍ਰਿਥਮੀ ਆਕਾਸ਼, ਧੁਰਦਰਗਾਹੀ ਮੇਲ ਮਿਲਾਈਆ। ਜਿਸ ਜਨ ਤਜਾਇਆ ਮਦਿਰਾ ਮਾਸ, ਪੁਰਖ ਅਬਿਨਾਸ਼ੀ ਘਰ ਮੇਂ ਪਾਇਆ। ਸਾਚੇ ਮੰਡਲ ਵੇਖੇ ਰਾਸ, ਗੋਪੀਆਂ ਕਾਹਨ ਏਕਾ ਤਾਲ ਵਜਾਇਆ। ਆਪੇ ਗੋਪੀ ਆਪੇ ਕਾਹਨਾ, ਆਪ ਸੁਣਾਏ ਨਾਮ ਤਰਾਨਾ, ਸੁਰਤ ਸਵਾਣੀ ਸੰਗ ਰਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਵੇਖੇ ਸਾਚੇ ਦਰ, ਦਰ ਦਵਾਰਾ ਵੇਖ ਵਿਖਾਇਆ। ਦਰ ਦਵਾਰਾ ਨੇਤਰ ਵੇਖ, ਗੁਰਮੁਖ ਬਾਲ ਅੰਞਾਣਿਆ। ਪਾਰਬ੍ਰਹਮ ਪ੍ਰਭ ਲਿਖਣਹਾਰਾ ਲੇਖ, ਨਾ ਕੋਈ ਜਾਣੇ ਸੁਘੜ ਸਿਆਣਿਆ। ਕਿਸੇ ਦਿਸ ਨਾ ਆਏ ਧਾਰੀ ਕੇਸ, ਭੇਵ ਨਾ ਪਾਏ ਮੂੰਡ ਮੁੰਡਾਣਿਆ। ਜੋਤੀ ਸ਼ਬਦੀ ਦਸ ਦਸਮੇਸ਼, ਆਪੇ ਪਹਿਨੇ ਆਪਣਾ ਬਾਣਿਆ। ਸ਼ਬਦ ਬਣਾਇਆ ਨਰ ਨਰੇਸ਼, ਸਾਚਾ ਤਖ਼ਤ ਇਕ ਸੁਹਾਨਿਆ। ਦਰ ਦਵਾਰ ਬ੍ਰਹਮਾ ਵਿਸ਼ਨ ਮਹੇਸ਼ ਗਣੇਸ਼, ਦੋਏ ਜੋੜ ਬੈਠੇ ਸੀਸ ਝੁਕਾਨਿਆ। ਆਪੇ ਜਾਣੇ ਆਪਣਾ ਵੇਸ, ਖੇਲੇ ਖੇਲ ਦੋ ਜਹਾਨਿਆ। ਬਾਸ਼ਕ ਸੇਜਾ ਮਾਣੇ ਮਹੇਸ਼, ਸਾਂਗੋ ਪਾਂਗ ਹੰਢਾਨਿਆ। ਚਾਰ ਭੁਜਾਂ ਗਵਰਧਨ ਧਾਰੀ ਰਿਖੀ ਕੇਸ਼, ਚਤੁਰਭੁਜ ਸ੍ਰੀ ਭਗਵਾਨਿਆ। ਜੁਗ ਜੁਗ ਲਿਖਣਹਾਰਾ ਲੇਖ, ਆਪ ਉਪਾਏ ਆਪ ਮਿਟਾਏ, ਨਾ ਕੋਈ ਦੂਸਰ ਸੰਗ ਰਖਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਏਕਾ ਡੰਕ ਵਜਾਏ ਰਾਓ ਰੰਕ ਸੁਣਾਏ, ਭੁੱਲ ਰਹੇ ਨਾ ਰਾਏ, ਕਿਸੇ ਸੌਣਾ ਮਿਲੇ ਨਾ ਵਿਚ ਮਕਾਨਿਆ। ਨਾ ਕੋਈ ਮੰਦਰ ਨਾ ਮਕਾਨ, ਅੰਤ ਵਿਛੋੜਾ ਆਇਆ। ਕਲਜੁਗ ਮਾਇਆ ਝੂਠ ਮਕਾਨ, ਦਿਨ ਥੋੜ੍ਹੇ ਵਕਤ ਲਿਖਾਇਆ। ਇੱਕੀ ਜੇਠ ਖੇਲ ਮਹਾਨ, ਪ੍ਰਭ ਸਾਚਾ ਰਿਹਾ ਲਿਖਾਇਆ। ਮਨਮੁਖ ਆਪਣਾ ਕੀਤਾ ਆਪੇ ਪਾਣ, ਨਾ ਕੋਈ ਦੂਸਰ ਹੋਏ ਸਹਾਇਆ। ਮਾਤ ਪਿਤ ਭਾਈ ਭੈਣ ਸਾਕ ਸੱਜਣ ਸੈਣ ਸਰਬ ਤਜ ਜਾਣ, ਨਾ ਕੋਈ ਪੱਲੂ ਦਏ ਫੜਾਇਆ। ਕਲਜੁਗ ਜੀਵ ਜੂਠੀ ਝੂਠੀ ਖ਼ਾਕ ਰਹੇ ਛਾਣ, ਨਾਮ ਅਨਮੁਲਾ

ਕਿਸੇ ਹੱਥ ਨਾ ਆਇਆ। ਪ੍ਰਭ ਆਪੇ ਹੋਇਆ ਬੇਪਛਾਣ, ਦਰਸ ਖੁਲ੍ਹਾ ਨਾ ਕਿਸੇ ਕਰਾਇਆ। ਦਰ ਦਰ ਘਰ ਘਰ ਬੈਠੇ ਸਾਧ ਸੰਤ ਰਾਹ ਰਹੇ ਤਕਾਨ, ਨਿਹਕਲੰਕੀ ਕਿਹੜੀ ਕੂਟੇ ਡੇਰਾ ਲਾਇਆ। ਸੰਬਲ ਨਗਰ ਤੇਰਾ ਸੁਹਾਏ ਦਵਾਰ ਬੰਕ, ਹਰਿ ਸਾਚੀ ਜੋਤ ਜਗਾਇਆ। ਉਚੇ ਅਟੱਲੇ ਮਹੱਲੇ ਆਪ ਵਜਾਏ ਡੰਕ, ਓਅੰਕਾਰ ਦਏ ਸੁਹਾਇਆ। ਅਗੰਮ ਅਗੰਮਾ ਖੇਲੇ ਖੇਲ ਬਾਰ ਅਨਕ, ਅਲਖ ਅਲਖਣਾ ਲੇਖ ਲਿਖਾਇਆ। ਪਰਗਟ ਹੋਇਆ ਵਾਸੀ ਪੁਰੀ ਘਨਕ, ਪੰਜਾਂ ਤਤਾਂ ਮੇਟ ਮਿਟਾਇਆ। ਸੰਮਤ ਚੌਦਾਂ ਸ੍ਰਿਸ਼ਟ ਸਬਾਈ ਤੇਰੇ ਕੱਢੇ ਸ਼ੰਕ, ਜੋ ਜਨ ਦਰ ਆਏ ਵੇਖੇ ਘਰ ਨੁਹਾਏ ਸਰ, ਨਾ ਜਨਮੇ ਨਾ ਜਾਏ ਮਰ, ਲੱਖ ਚੁਰਾਸੀ ਗੇੜ ਕਟਾਇਆ। ਮਨਮੁਖ ਜੀਵ ਲਏ ਫੜ, ਨਾ ਕੋਈ ਸੀਸ ਨਾ ਕੋਈ ਧੜ, ਸਭ ਦੇ ਅੰਦਰ ਬੈਠਾ ਵੜ, ਤੋੜੇ ਕਿਲ੍ਹਾ ਹੰਕਾਰੀ ਗੜ੍ਹ, ਸ਼ਬਦ ਖੰਡਾ ਤੇਜ ਕਟਾਰ, ਆਪਣੇ ਹੱਥ ਰਖਾਇਆ। ਜੀਵ ਜੰਤ ਕਰੇ ਖੁਆਰ, ਦੇਵ ਦੰਤ ਅੰਤਮ ਖ਼ਾਕ ਮਿਲਾਇਆ। ਸਾਧ ਸੰਤ ਕਰ ਪਿਆਰ, ਏਕਾ ਦੇਵੇ ਸ਼ਬਦ ਅਧਾਰ, ਫੜ ਫੜ ਬਾਹੋਂ ਲਾਏ ਪਾਰ, ਵੰਞ ਮੁਹਾਣਾ ਆਪੇ ਰਿਹਾ ਚਲਾਇਆ। ਸੁਘੜ ਸਿਆਣਾ ਨਾ ਕੋਈ ਪਾਵੇ ਸਾਰ, ਰਾਜਾ ਰਾਣਾ ਹੋਏ ਖ਼ਬਰਦਾਰ, ਸੰਮਤ ਪੰਦਰਾਂ ਵੇਖ ਵਖਾਇਆ। ਸੰਮਤ ਸੋਲਾਂ ਦਰ ਦਰ ਘਰ ਘਰ ਹੋਏ ਖੁਆਰ, ਪੁਰਖ ਅਬਿਨਾਸ਼ੀ ਤੇਰਾ ਰਾਹ ਸਾਰੇ ਰਹੇ ਤਕਾਇਆ। ਗੁਰਮੁਖਾਂ ਮਿਲਿਆ ਜਗਤ ਮਲਾਹ, ਪਾਰਬ੍ਰਹਮ ਬੇਪਰਵਾਹ, ਇਕ ਜਪਾਏ ਸਾਚਾ ਨਾਂ, ਸੋਹੰ ਧਾਰਾ ਮੁਖ ਚੁਆਇਆ। ਫੜ ਫੜ ਹੰਸ ਬਣਾਏ ਕਾਂ, ਆਪੇ ਪਿਤਾ ਆਪੇ ਮਾਂ, ਗੁਰਮੁਖ ਸਾਚੇ ਗੋਦ ਉਠਾਇਆ। ਸਦਾ ਸੁਹੇਲਾ ਦੇਵੇ ਠੰਢੀ ਛਾਂ, ਸ਼ਬਦ ਸਰੂਪੀ ਪਰਦਾ ਪਾਇਆ। ਦਰਸ ਦਿਖਾਏ ਥਾਂ ਥਾਂ, ਲੇਖਾ ਕੋਇ ਰਹਿਣ ਨਾ ਪਾਇਆ। ਗੁਰਮੁਖਾਂ ਵੰਡ ਵੰਡਾਈ ਏਕਾ ਨਾਂ, ਪ੍ਰਭ ਆਤਮ ਝੋਲੀ ਦਏ ਭਰਾਇਆ। ਪਹਿਲੀ ਚੇਤਰ ਫੜ ਫੜ ਬਾਂਹ, ਏਕਾ ਇੱਕੀ ਮੇਲ ਮਿਲਾਇਆ। ਗੁਰ ਗੋਬਿੰਦੇ ਕਰੀ ਹਾਂ, ਸਾਚੀ ਸਿੱਖੀ ਜੋੜੀ ਜੋੜ ਜੁੜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਸਾਚੀ ਘੋੜੀ ਚੜ੍ਹ ਕੇ ਆਇਆ। ਸਾਚੀ ਘੋੜੀ ਸ਼ਬਦ ਅਪਾਰਾ, ਹਰਿ ਸਾਚੇ ਆਪ ਬਣਾਈਆ। ਆਪੇ ਹੋਇਆ ਸ਼ਾਹ ਅਸਵਾਰਾ, ਚਾਰੇ ਕੁੰਟਾਂ ਰਿਹਾ ਦੁੜਾਈਆ। ਲੋਆਂ ਪੁਰੀਆਂ ਕਰਦਾ ਆਏ ਖ਼ਬਰਦਾਰਾ, ਬ੍ਰਹਮਾ ਸ਼ਿਵ ਦੇਵਤ ਸੁਰ ਆਪ ਹਿਲਾਈਆ। ਨੀਲੀ ਛੱਤੋਂ ਆਏ ਬਾਹਰਾ, ਨੀਲੇ ਵਾਲਾ ਸਾਚਾ ਮਾਹੀਆ। ਗਲ ਬਸਤਰ ਪੀਲਾ, ਪ੍ਰਭ ਮਿਲਣ ਦਾ ਕਰ ਲਓ ਹੀਲਾ, ਅੰਤਮ ਹੋਏ ਮਾਤ ਜੁਦਾਈਆ। ਸੰਮਤ ਚੌਦਾਂ ਪਹਿਲੀ ਚੇਤਰ ਪ੍ਰਭ ਚੜ੍ਹਿਆ ਛੈਲ ਛਬੀਲਾ, ਜੋਤੀ ਨੂਰ ਕਰੇ ਰੁਸ਼ਨਾਈਆ। ਗੁਰ ਸੰਗਤ ਬਣਾਏ ਇਕ ਕਬੀਲਾ, ਏਕਾ ਇੱਕੀ ਪਹਿਲੀ ਪਾਈਆ। ਸਿੰਘ ਦਲੀਪ ਨਾਮ ਨਿਧਾਨ ਦੋ ਜਹਾਨੀ ਰੱਜ ਰੱਜ ਪੀ ਲਾ, ਆਵਣ ਜਾਵਣ ਰਿਹਾ ਫੰਦ ਕਟਾਈਆ। ਸ੍ਰਿਸ਼ਟ ਸਬਾਈ ਜੋਤੀ ਅਗਨੀ ਲਾਏ ਤੀਲਾ, ਚਾਰੋਂ ਕੁੰਟ ਪਏ ਦੁਹਾਈਆ। ਗੁਰਮੁਖਾਂ ਮਿਲਿਆ ਸੋਹੰ ਸ਼ਬਦ ਵਕੀਲਾ, ਕਲਜੁਗ ਨਾਲ ਕਰੇ ਲੜਾਈਆ। ਧਰਮ ਦੇਵੇ ਇਕ ਇਕ ਦਲੀਲਾ, ਪ੍ਰਭ ਚਰਨ ਸੱਚੀ ਸਰਨਾਈਆ। ਆਤਮ ਬੀਜ ਸਾਚਾ ਬੀਅ ਲਾ, ਸੋਹੰ ਰਸਨਾ ਗਾਈਆ। ਸੰਮਤ ਚੌਦਾਂ ਵੇਖਣ ਆਇਆ ਨਾਲ ਰਲਾਇਆ ਘੋੜਾ ਨੀਲਾ, ਨੀਲੀ ਧਾਰੋਂ ਪਾਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਰੰਗ ਰੰਗਾਏ ਲਾਲ ਗੁਲਾਲਾ, ਖੇਲੇ ਖੇਲ ਦੀਨ ਦਿਆਲਾ, ਲੱਛਮੀ ਚਰਨ ਝੱਸਣ ਲਾਈਆ। ਲੱਛਮੀ ਤੇਰਾ ਭੂਸ਼ਣ ਲਾਲ, ਪ੍ਰਭ ਸਾਚੇ ਰੰਗ ਰੰਗਾਇਆ। ਜੋਤੀ ਲਾਲ ਇਕ ਅਕਾਲ, ਸਤਿ ਪੁਰਖ ਨਿਰੰਜਣ ਆਪ

ਅਖਵਾਇਆ। ਕੰਚਨ ਰੂਪ ਹਰਿ ਦਲਾਲ, ਸ਼ਬਦੀ ਭੇਖ ਵਟਾਇਆ। ਸੂਹਾ ਰੰਗ ਵੇਖੇ ਬੇਮਿਸਾਲ, ਸਾਚੀ ਧਾਰੀ ਪਾਰ ਕਰਾਇਆ। ਚਿੱਟੀ ਧਾਰੀ ਦਸਮ ਦਵਾਰ, ਅੱਧ ਵਿਚਕਾਰ ਲਟਕਾਇਆ। ਪੀਲੇ ਤੇਰਾ ਭੇਖ ਅਪਾਰ, ਪ੍ਰਭ ਆਪੇ ਰਿਹਾ ਕਰਾਇਆ। ਨੀਲਾ ਬਸਤਰ ਤਨ ਅਪਾਰ, ਮਾਤਲੋਕੀ ਵੇਖ ਵਿਖਾਇਆ। ਕਾਲਾ ਸੂਸਾ ਕਲਜੁਗ ਤੇਰਾ ਤਨ ਸ਼ਿੰਗਾਰ, ਪ੍ਰਭ ਸਾਚੇ ਲੇਖ ਲਿਖਾਇਆ। ਅੰਤਮ ਅੰਤ ਆਈ ਹਾਰ, ਨਾ ਕੋਈ ਸੰਗ ਨਿਭਾਇਆ। ਜੂਠੇ ਝੂਠੇ ਮੀਤ ਮੁਰਾਰ, ਬੈਠੇ ਮੁਖ ਛੁਪਾਇਆ। ਖਾਲੀ ਹੋਏ ਕਾਇਆ ਠੂਠੇ, ਅੰਮ੍ਰਿਤ ਜਾਮ ਨਾ ਕੋਇ ਪਿਆਇਆ। ਦਰ ਦਵਾਰਿਉਂ ਬੈਠੇ ਰੂਠੇ, ਘਰ ਸਾਚੇ ਨਾ ਕੋਈ ਮੇਲ ਮਿਲਾਇਆ। ਧਰਮ ਰਾਏ ਫੜ ਟੰਗੇ ਪੁੱਠੇ, ਅਠਾਈ ਕੁੰਡਾਂ ਕੁੰਡਾ ਲਾਹਿਆ। ਗੁਰਮੁਖ ਬਣਾਏ ਆਪ ਏਕਾ ਮੁੱਠੇ, ਏਕਾ ਇੱਕੀ ਨਾਉਂ ਰਖਾਇਆ। ਸੰਤ ਸੁਹੇਲਾ ਆਪੇ ਤੁੱਠੇ, ਗੁਰ ਚੇਲੇ ਮੇਲ ਮਿਲਾਇਆ। ਗੁਰ ਗੋਬਿੰਦੇ ਜੋ ਸਰਸੇ ਸੁੱਟੇ, ਪ੍ਰਭ ਸਾਚੇ ਜਨਮ ਦਵਾਇਆ। ਮਨਮੁਖ ਜੀਵ ਭੇਵ ਨਾ ਜਾਨਣ ਜੂਠੇ ਝੂਠੇ, ਲੇਖਾ ਆਪਣੇ ਹੱਥ ਰਖਾਇਆ। ਲੁਕਿਆ ਰਹਿਣ ਨਾ ਦੇਵੇ ਕੋਈ ਗੁੱਠੇ, ਮਾਝਾ ਮਾਲਵਾ ਦੇਸ ਦੋਆਬਾ ਰਿਹਾ ਜਗਾਇਆ। ਤੀਰ ਨਿਰਾਲਾ ਏਕਾ ਛੁੱਟੇ, ਕਲਜੁਗ ਤੇਰੀ ਕਾਲੀ ਧਾਰ ਡੂੰਘੀ ਜੜ੍ਹ ਫੜ ਫੜ ਪੁੱਟੇ, ਸ਼ਬਦ ਹਲੂਣਾ ਰਿਹਾ ਲਗਾਇਆ। ਅੰਤਮ ਵਾਰੀ ਜੋ ਸਰਸੇ ਸੁੱਟੇ, ਗੁਰ ਗੋਬਿੰਦਾ ਲਹਿਣਾ ਦੇਣਾ ਰਿਹਾ ਚੁਕਾਇਆ। ਗੁਰਮੁਖ ਲਗਾਏ ਸਾਚੇ ਬੂਟੇ, ਸਤਿਜੁਗ ਤੇਰੀ ਸਚ ਫੁਲਵਾੜੀ ਰਿਹਾ ਮਾਤ ਲਗਾਇਆ। ਸੋਹੰ ਸ਼ਬਦ ਦਵਾਏ ਸਾਚੇ ਹੂਟੇ, ਆਪ ਫਿਰਾਏ ਦਹਿ ਦਿਸ਼ਾ ਚਾਰੇ ਕੂਟੇ, ਆਵਣ ਜਾਵਣ ਪਤਤ ਪਾਵਨ ਲੱਖ ਚੁਰਾਸੀ ਗੇੜ ਕਟਾਇਆ। ਜੁਗਾਂ ਜੁਗਾਂ ਦੇ ਵਿਛੜੇ ਰੂਠੇ, ਪ੍ਰਭ ਸਾਚਾ ਮੇਲ ਮਿਲਾਇਆ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਨਰ ਦਾਤਾ ਵਡ ਦਾਤਾਰ, ਦੇਵਣਹਾਰ ਸਰਬ ਸੰਸਾਰ, ਜੁਗ ਜੁਗ ਭੇਖ ਵਟਾਇਆ। ਕਲਜੁਗ ਭੇਖ ਅਵਲੜਾ, ਹਰਿ ਜੋਤੀ ਨੂਰ ਸਵਾਈਆ। ਪਰਗਟ ਹੋਏ ਇਕ ਇਕੱਲੜਾ, ਨਾ ਕੋਈ ਦੂਸਰ ਸੰਗ ਰਖਾਈਆ। ਭਗਤ ਦਵਾਰਾ ਏਕਾ ਮਲੜਾ, ਸਾਚਾ ਡੰਕਾ ਰਿਹਾ ਵਜਾਈਆ। ਆਪੇ ਵਸਿਆ ਨਿਹਚਲ ਧਾਮ ਅਟੱਲੜਾ, ਦਿਸ ਕਿਸੇ ਨਾ ਆਈਆ। ਜਨ ਭਗਤਾਂ ਦਰ ਦਵਾਰੇ ਖਲੜਾ, ਸੇਵਕ ਸੇਵਾ ਰਿਹਾ ਕਮਾਈਆ। ਸ਼ਬਦ ਸੁਨੇਹੜਾ ਅੰਤਮ ਕਲਜੁਗ ਘੱਲੜਾ, ਹਰਿਜਨ ਸੋਏ ਰਿਹਾ ਜਗਾਈਆ। ਸੋਹੰ ਸ਼ਬਦ ਫੜਾਏ ਪਲੜਾ, ਸਤਿਜੁਗ ਸਾਚਾ ਰਾਹ ਵਖਾਈਆ। ਦਰ ਦਵਾਰਾ ਗੁਰਮੁਖ ਵਿਰਲੇ ਮਲੜਾ, ਹਰਿ ਚਰਨ ਮਿਲੀ ਸਰਨਾਈਆ। ਕਲਜੁਗ ਅੰਤਮ ਬੋਲਣਹਾਰਾ ਹੱਲੜਾ, ਸ੍ਰਿਸ਼ਟ ਸਬਾਈ ਵਾਹੋ ਦਾਹੀਆ। ਕਿਸੇ ਹੱਥ ਨਾ ਆਵੇ ਪੈਸਾ ਧੇਲਾ ਦਮੜਾ, ਪਿਤਾ ਪੂਤ ਜੁਦਾਈਆ। ਕਲਜੁਗ ਕਾਇਆ ਅਗਨੀ ਲਾਏ ਝੱਲੜਾ, ਲਾਟ ਲਿਲਾਟੀ ਦੂਣ ਸਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਗੁਰਮੁਖ ਚੜ੍ਹਾਏ ਔਖੀ ਘਾਟੀ, ਲੇਖ ਚੁਕਾਏ ਤੀਰਥ ਤਾਟੀ, ਸਰ ਸਰੋਵਰ ਇਕ ਵਖਾਈਆ। ਤੀਰਥ ਤੱਟਾਂ ਪਾਰ ਕਿਨਾਰਾ · ਕਲਜੁਗ ਅੰਤ ਕਰਾਇੰਦਾ। ਨਾ ਕੋਈ ਦਿਸੇ ਸ਼ਿਵਦਵਾਲਾ ਮੱਠ, ਪੂਜਾ ਪਾਠ ਨਾ

ਕੋਈ ਵਿਖਾਇੰਦਾ। ਗੁਰਮੁਖ ਤੇਰਾ ਏਕਾ ਹੱਠ, ਚਰਨ ਪ੍ਰੀਤੀ ਸਾਚੀ ਰੀਤ ਸਿਖਾਇੰਦਾ। ਮੰਦਰ ਮਸਜਿਦ ਜਾਣੇ ਢੱਠ, ਸੰਮਤ ਸੋਲਾਂ ਨੇੜੇ ਆਇੰਦਾ। ਕਲਜੁਗ ਗੇੜਨਹਾਰਾ ਉਲਟੀ ਲੱਠ, ਆਪਣੀ ਹੱਥੀਂ ਆਪ ਚਲਾਇੰਦਾ। ਪੰਚਮ ਜੇਠੀ ਕਰੇ ਇਕੱਠ, ਸੰਮਤ ਚੌਦਾਂ ਨੀਂਹ ਰਖਾਇੰਦਾ। ਗੁਰ ਸੰਗਤ ਮੇਲਾ ਨੱਠ ਨੱਠ, ਦਰ ਦਵਾਰਾ ਇਕ ਵਿਖਾਇੰਦਾ। ਪੰਚਮ ਮੀਤਾ ਕਰ ਇਕੱਠ, ਸਾਚਾ ਬੇੜਾ ਆਪ ਬੰਨ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ

ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਗੁਰਮੁਖਾਂ ਦੇਵਣ ਆਇਆ ਵਰ, ਘਰ ਘਰ ਫੇਰੀ ਪਾਇੰਦਾ। ਘਰ ਘਰ ਸੋਏ ਮਾਤ ਜਗਾਏ, ਗੁਰਮੁਖ ਸਾਜਣ ਮੀਤ। ਏਕਾ ਸੂਤਰ ਆਪ ਪਰੋਏ, ਊਚ ਨੀਚ ਹਸਤ ਕੀਟ, ਨਾ ਕੋਈ ਹੱਸੇ ਨਾ ਕੋਈ ਰੋਏ, ਹਰਿ ਸ਼ਬਦੀ ਸ਼ਬਦ ਅਨਡੀਠ। ਜਨ ਭਗਤਾਂ ਫੜ ਫੜ ਮੁਖੜਾ ਧੋਏ, ਸਾਚਾ ਪੀਸਣ ਰਿਹਾ ਪੀਠ। ਬਿਨ ਗੁਰ ਪੂਰੇ ਅਵਰ ਨਾ ਜਾਣੇ ਕੋਏ, ਕਲਜੁਗ ਕਾਇਆ ਕੌੜੇ ਰੀਠ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਨਮੁਖਾਂ ਸੁੱਤਾ ਦੇ ਕਰ ਪੀਠ। ਮਨਮੁਖ ਸੋਏ ਜਗਤ ਬੇਹਾਲੇ, ਕਲਜੁਗ ਰੈਣ ਅੰਧੇਰੀ ਛਾਈਆ। ਭੇਵ ਨਾ ਪਾਇਣ ਜੋਤ ਅਕਾਲੇ, ਅਕਲ ਕਲਾ ਵਰਤਾਈਆ। ਗੁਰਮੁਖਾਂ ਮੇਲਾ ਦੀਨ ਦਿਆਲੇ, ਦਰ ਘਰ ਵੱਜੀ ਵਧਾਈਆ। ਆਪਣਾ ਬਿਰਦ ਆਪ ਸੰਭਾਲੇ, ਜੁਗ ਜੁਗ ਕਾਇਆ ਪੈਜ ਰਖਾਈਆ। ਮਨਮੁਖਾਂ ਮੁਖ ਹੋਏ ਕਾਲੇ, ਨਿੰਦਕ ਨਿੰਦਿਆ ਮੁਖ ਰਖਾਈਆ। ਪਾਰਬ੍ਰਹਮ ਤੇਰੀ ਅਵੱਲੜੀ ਚਾਲੇ, ਭੇਵ ਕੋਇ ਨਾ ਪਾਈਆ। ਸਾਚਾ ਮੇਲਾ ਸੱਚੀ ਧਰਮਸਾਲੇ, ਗੁਰ ਸਤਿਗੁਰ ਮੇਲ ਮਿਲਾਈਆ। ਤੋੜਨਹਾਰਾ ਜਗਤ ਜੰਜਾਲੇ, ਜੁਗ ਜੁਗ ਤੋੜ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪੇ ਸ਼ਾਹ ਆਪੇ ਕੰਗਾਲੇ, ਆਪ ਭਿਖਾਰੀ ਦੀਨ ਦਿਆਲੇ, ਦੇਵਣਹਾਰ ਆਪ ਅਖਵਾਈਆ। ਦੇਵਣਹਾਰ ਨਾਮ ਨਿਧਾਨਾ, ਮੰਗੇ ਚਰਨ ਪ੍ਰੀਤੀ। ਸ਼ਬਦ ਬੰਨ੍ਹੇ ਤਨ ਹੱਥੀਂ ਗਾਨਾ, ਸਤਿਜੁਗ ਸਾਚੀ ਰੀਤੀ। ਧਰਮ ਨਿਸ਼ਾਨਾ, ਕਾਇਆ ਕਰੇ ਪਤਤ ਪੁਨੀਤੀ। ਪੰਚ ਸੁਣਾਏ ਇਕ ਤਰਾਨਾ, ਅੰਮ੍ਰਿਤ ਆਤਮ ਧਾਰਾ ਸੀਤਲ ਸੀਤੀ। ਜੋਤੀ ਜੋਤ

ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਖੇਲੇ ਖੇਲ ਜਗਤ ਅਨਡੀਠੀ। ਹਰਿ ਕਾ ਖੇਲ ਅਨਡੀਠ, ਭੇਦ ਭੇਵ ਅਭੇਦਿਆ। ਸਾਚੀ ਗਿਰਹਾ ਸਵਾ ਗਿੱਠ, ਅਛਲ ਅਛੱਲ ਅਛੇਦਿਆ। ਅੰਮ੍ਰਿਤ ਆਤਮ ਧਾਰਾ ਏਕਾ ਮੁੱਠ, ਹੱਥ ਨਾ ਆਏ ਚਾਰ ਵੇਦਿਆ। ਜੀਵ ਜੰਤ ਸਾਧ ਸੰਤ ਆਪਣਾ ਝਗੜਾ ਆਪਣੇ ਘਰ ਨਜਿੱਠ, ਰਾਹ ਦੱਸੇ ਏਕਾ ਸੀਧਿਆ। ਪਾਰਬ੍ਰਹਮ ਪ੍ਰਭ ਸੁੱਤਾ ਦੇ ਕਰ ਪਿਠ, ਦਰਸ ਹੋਏ ਨਾ ਨੇਤਰ ਦੀਦਿਆ। ਮਾਇਆ ਮਮਤਾ ਤਾਇਆ ਮਠ, ਤਨ ਮਨ ਨਾ ਆਪਣਾ ਚੇਤਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖਾਂ ਦੇਵੇ ਏਕਾ ਵਰ, ਮਿੱਠੇ ਕਰੇ ਕੌੜੇ ਰੀਠਿਆ। ਏਕਾ ਇੱਕੀ ਇਕ ਮਹੱਲਾ, ਏਕਾ ਕੁਲ ਅਖਵਾਇੰਦਾ। ਇਕ ਵਖਾਏ ਧਾਮ ਅਟੱਲਾ, ਏਕਾ ਮੁੱਲ ਪਵਾਇੰਦਾ। ਵਲੀਆ ਛਲੀਆ ਅਛਲ ਅਛੱਲਾ, ਅਛਲ ਅਛੱਲ ਕਰਾਇੰਦਾ। ਗੁਰਮੁਖਾਂ ਫੜਾਏ ਆਪਣਾ ਪੱਲਾ, ਦੂਈ ਦਵੈਤੀ ਸਲਾ ਮੇਟ ਮਿਟਾਇੰਦਾ। ਮੇਲ ਮਿਲਾਏ ਗੋਬਿੰਦ ਡੱਲਾ, ਸੰਮਤ ਚੌਦਾਂ ਰੁੱਤ ਸੁਹਾਇੰਦਾ। ਸ਼ਬਦ ਫੜਾਏ ਹੱਥ ਵਿਚ ਭੱਲਾ, ਆਪਣੀ ਦਇਆ ਕਮਾਇੰਦਾ। ਗੁਰਮੁਖ ਆਤਮ ਅੰਤਰ ਰੱਲਾ, ਜੋਤੀ ਜੋਤ ਸਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਗਤ ਦੇਵੇ ਏਕਾ ਵਰ, ਪਹਿਲੀ ਚੇਤਰ ਥਿਤ ਸੁਹਾਇੰਦਾ। ਪਹਿਲੀ ਚੇਤ ਇਕ ਪ੍ਰਵਿਸ਼ਟਾ, ਪਰਮ ਪੁਰਖ ਪ੍ਰਭ ਪਾਇਆ। ਚਰਨ ਕਵਲ ਦ੍ਰਿੜਾਏ ਸਚ ਦ੍ਰਿਸ਼ਟੀ ਦ੍ਰਿਸ਼ਟਾ, ਏਕਾ ਇਸ਼ਟ ਵਟਾਇਆ। ਮਾਨਸ ਜਨਮ ਨਾ ਹੋਏ ਭਰਿਸ਼ਟਾ, ਲੇਖਾ ਲੇਖੇ ਲਾਇਆ। ਆਪੇ ਰਾਮ ਗੁਰੂ ਵਸ਼ਿਸ਼ਟਾ, ਰਾਮ ਰਾਮਾ ਰੂਪ ਸਮਾਇਆ। ਵੇਖਣ ਆਇਆ ਹਰਿ ਹਰਿ ਸ੍ਰਿਸ਼ਟਾ, ਜਗ ਸ੍ਰਿਸ਼ਟੀ ਮੂਲ ਚੁਕਾਇਆ। ਕਾਗੀ ਕਾਂ ਖਾਇਣ ਵਿਸ਼ਟਾ, ਅੰਮ੍ਰਿਤ ਫਲ ਨਾ ਕੋਇ ਖਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸੰਗਤ ਦੇਵੇ ਸਾਚਾ ਵਰ, ਦਰ ਦਵਾਰਾ ਇਕ ਵਖਾਇਆ।

ਦਰ ਦਵਾਰਾ ਇਕ ਸੁਹੰਜਣਾ, ਏਕਾ ਏਕੰਕਾਰਿਆ। ਮਿਲੇ ਮੇਲ ਜੋਤ ਨਿਰੰਜਣਾ, ਮੋਖੀ ਮੋਖ ਅਪਾਰਿਆ। ਹਰਿ ਦਾਤਾ ਦਰਦ ਦੁੱਖ ਭੈ ਭੰਜਨਾ, ਰੋਗ ਸੋਗਾਂ ਪਾਰ ਉਤਾਰਿਆ। ਚਰਨ ਧੂੜ ਕਰਾਏ ਸਾਚਾ ਮਜਨਾ, ਸਰ ਸਰੋਵਰ ਇਕ ਇਸ਼ਨਾਨ ਕਰਾ ਰਿਹਾ। ਗੁਰਮੁਖ ਮੀਤ ਮੁਰਾਰੇ ਸੱਜਣਾ, ਦਿਵਸ ਰੈਣ ਚਰਨ ਧਿਆਨ ਜਣਾ ਰਿਹਾ। ਜੋ ਘੜਿਆ ਸੋ ਅੰਤਮ ਭੱਜਣਾ, ਘੜਨ ਭੰਨਣਹਾਰ ਆਪ ਅਖਵਾ ਰਿਹਾ। ਕਲਜੁਗ ਕਿਸੇ ਨਾ ਪੜਦਾ ਕੱਜਣਾ, ਨਾ ਕੋਈ ਪੜਦਾ ਪਾ ਰਿਹਾ। ਕਾਲ ਨਗਾਰਾ ਅੰਤਮ ਵੱਜਣਾ, ਲਾੜੀ ਮੌਤ ਕਰੇ ਸ਼ਿੰਗਾਰਿਆ। ਚਿਤਰ ਗੁਪਤ ਲੇਖਾ ਮੰਗਣਾ, ਬਹਿ ਬਹਿ ਧਰਮ ਦਵਾਰਿਆ। ਰਾਏ ਧਰਮ ਵੇਖੇ ਭਾਂਡਾ ਸੱਖਣਾ, ਰਸਨਾ ਨਾਉਂ ਨਾ ਮਾਤ ਉਚਾਰਿਆ। ਆਪੇ ਕਰੇ ਫੜ ਫੜ ਵੱਖਨਾ, ਦੇਵੇ ਦੁੱਖ ਅਪਾਰਿਆ। ਬਿਨ ਗੁਰ ਪੂਰੇ ਕਿਸੇ ਮਾਤ ਨਾ ਰੱਖਣਾ, ਨਾ ਕੋਈ ਲਾਏ ਪਾਰ ਕਿਨਾਰਿਆ। ਅੰਤਮ ਮੁੱਲ ਨਾ ਪੈਣਾ ਕੱਖਨਾ, ਤਨ ਬਸਤਰ ਤਨ ਸ਼ਿੰਗਾਰਿਆ। ਗੁਰਮੁਖ ਸਾਚੇ ਸਾਚਾ ਸ਼ਾਹੋ ਨੇਤਰ ਪੇਖਨਾ, ਦਰਸ਼ਨ ਨੇਤਰ ਨੇਤੀ ਨੈਣ ਅਪਾਰਿਆ। ਕਲਜੁਗ ਕੂੜ ਕੁੜਿਆਰਾ ਅੰਗਿਆਰਾ ਏਕਾ ਭਖਣਾ, ਚਾਰੋਂ ਕੂਟ ਧੂੰਆਂਧਾਰਿਆ। ਪ੍ਰਭ ਦਇਆ ਕਮਾਏ ਦੇਸ ਦੱਖਣਾ, ਦੱਖਣ ਦਿਸ਼ਾ ਆਪ ਵਿਚਾਰਿਆ। ਆਪੇ ਕਰੇ ਪੱਛਮ ਸੱਖਣਾ, ਨਿਹਕਲੰਕ ਲਏ ਅਵਤਾਰਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖਾਂ ਦੇਵਣਹਾਰਾ ਵਰ, ਆਪ ਆਪਣੇ ਢਹਿ ਪਿਆ ਦਵਾਰਿਆ।

ਏਕਾ ਦੂਜਾ ਸੰਗ ਕਰ, ਸਗਲਾ ਸੰਗ ਨਿਭਾਇੰਦਾ। ਦਰ ਦਵਾਰਾ ਮੰਗ ਮੰਗ, ਭਗਤ ਭਿਖਾਰੀ ਆਪ ਅਖਵਾਇੰਦਾ। ਕਾਇਆ ਚੋਲੀ ਰੰਗ ਰੰਗ, ਰੰਗ ਗੂੜ੍ਹਾ ਇਕ ਚੜ੍ਹਾਇੰਦਾ। ਨੌ ਦਵਾਰੇ ਲੰਘ ਲੰਘ, ਪ੍ਰਭ ਸਾਚਾ ਦਰਸ ਦਿਖਾਇੰਦਾ। ਸੇਜ ਸੁਹਾਵਣੀ ਇਕ ਪਲੰਘ, ਪਾਵਾ ਚੂਲ ਨਾ ਕੋਈ ਰਖਾਇੰਦਾ। ਦਸਮ ਦਵਾਰੀ ਦਿਤੀ ਟੰਗ, ਬਾਡੀ ਕੋਈ ਨਾ ਮਾਤ ਬਣਾਇੰਦਾ। ਚਾਰੋਂ ਕੁੰਟ ਰਖਾਈ ਅੰਮ੍ਰਿਤ ਧਾਰਾ ਗੰਗ, ਸਰ ਸਰੋਵਰ ਇਕ ਵਿਖਾਇੰਦਾ। ਗੁਰਮੁਖ ਸਵਾਣੀ ਲਾਏ ਅੰਗ, ਅੰਗੀਕਾਰ ਹੋ ਜਾਇੰਦਾ। ਮੇਟਣਹਾਰਾ ਤ੍ਰਿਸ਼ਨਾ ਤਮ, ਦਰ ਸ਼ਬਦ ਆਹਾਰ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚੀ ਜੁਗਤ ਬਣਾਇੰਦਾ। ਜੁਗਤ ਜਣਾਏ ਜਗਤ ਜੋਗ, ਹਰਿ ਦਾਤਾ ਨਾਮ ਭੰਡਾਰੀ। ਮੇਲ ਮਿਲਾਏ ਧੁਰ ਸੰਜੋਗ, ਕਲਜੁਗ ਅੰਤਮ ਵਾਰੀ। ਕੱਟਣਹਾਰਾ ਹਉਮੇ ਰੋਗ, ਮੇਟੇ ਤਨ ਬਿਮਾਰੀ। ਦਰਸ ਵਿਖਾਏ ਇਕ ਅਮੋਘ, ਹਰਿ ਮੇਲਾ ਦਸਮ ਦਵਾਰੀ। ਸੋਹੰ ਚੁਗਾਏ ਸਾਚੀ ਚੋਗ, ਮਾਣਕ ਮੋਤੀ ਭਰੀ ਪਟਾਰੀ। ਆਤਮ ਸੇਜਾ ਮਾਣੇ ਭੋਗ, ਰਸ ਰਸੀਆ ਆਪ ਨਿਰੰਕਾਰੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਹੋਏ ਸੱਚਾ ਦਰਬਾਰੀ। ਸਚ ਦਰਬਾਰ ਤਖ਼ਤ ਸੁਲਤਾਨ, ਹਰਿ ਮੰਦਰ ਆਪ ਬਿਰਾਜਿਆ। ਦਾਤਾ ਦਾਨੀ ਮਿਹਰਵਾਨ, ਗਊ ਗਰੀਬਾਂ ਦੇਵੇ ਦਾਜਿਆ। ਰਸਨਾ ਨਾਉਂ ਇਕ ਵਿਖਾਨ, ਅੰਤਮ ਰੱਖਣਹਾਰਾ ਲਾਜਿਆ। ਨਾਮ ਨਿਧਾਨਾ ਪੀਣ ਖਾਣ, ਆਪਣਾ ਸਾਜਨ ਸਾਜਿਆ। ਦਰ ਦਵਾਰੇ ਦੇਵੇ ਮਾਣ, ਸਰਨ ਸਰਨਾਈ ਜੋ ਜਨ ਆਏ ਭਾਜਿਆ। ਮੇਟ ਮਿਟਾਏ ਰਾਜ ਰਾਜਾਨ, ਦਰ ਦਰਬਾਨ ਕਿਸੇ ਘਰ ਨਾ ਦਿਸੇ ਘੋੜਾ ਤਾਜਿਆ। ਸਚ ਸੁੱਚ ਝੁਲਾਏ ਇਕ ਨਿਸ਼ਾਨ, ਅੰਤਮ ਮੇਟੇ ਮੁੱਲਾ ਕਾਜ਼ੀਆ। ਗੋਬਿੰਦ ਕਾਇਆ ਖੇਲ ਮਹਾਨ, ਪੜਦਾ ਪਾਇਆ ਗ਼ਰੀਬ ਨਿਵਾਜਿਆ। ਸ਼ਬਦ ਚੜ੍ਹਾਏ ਇਕ ਬਿਬਾਨ, ਜਨ ਭਗਤਾਂ ਮਾਰੇ ਅਵਾਜ਼ਿਆ। ਗੁਰਸਿਖ ਸੋਇਆ ਉਠ ਨਾਦਾਨ, ਪ੍ਰਭ ਰਚਿਆ ਕਲਜੁਗ ਕਾਜਿਆ। ਮਿਲੇ ਜਗ ਹਾਣੀ ਹਾਣ, ਇਕ ਵਖਾਏ ਦਰ ਦਰਵਾਜ਼ਿਆ। ਮਾਇਆ ਰਾਣੀ ਮੋਹ ਮਮਤਾ ਤਣਿਆ ਤਾਣ, ਦਰ

ਦਵਾਰੇ ਬਹਿ ਬਹਿ ਕਰੇ ਨਾਚਿਆ। ਕਾਮ ਕਰੋਧ ਲੋਭ ਮੋਹ ਹੰਕਾਰ ਹੋਇਆ ਜਵਾਨ, ਸ੍ਰਿਸ਼ਟ ਸਬਾਈ ਅਗਨੀ ਦਾਜਿਆ। ਪਰਗਟ ਹੋਏ ਹਰਿ ਭਗਵਾਨ, ਚਿੱਟੇ ਅਸਵ ਆਪ ਸੰਗ ਨਿਭਾਏ ਸਾਚੇ ਤਾਜਿਆ। ਸੋਹੰ ਫੜੇ ਤੀਰ ਕਮਾਨ, ਨੌ ਖੰਡ ਪ੍ਰਿਥਮੀ ਫੜ ਫੜ ਮਾਰੇ ਗਾਜਿਆ। ਗੁਰਮੁਖਾਂ ਦੇਵੇ ਦਰਸ ਮਹਾਨ, ਲੇਖਾ ਚੁੱਕੇ ਕਲ ਕਿ ਆਜਿਆ। ਸਤਿਜੁਗ ਤੇਰਾ ਸਚ ਧਿਆਨ, ਸਤਿ ਪੁਰਖਾਂ ਮੇਲ ਗਰੀਬ ਨਿਵਾਜਿਆ। ਦਰ ਦਰਵੇਸ਼ਾ ਦਰ ਦਰਬਾਨ, ਸੇਵਕ ਸੇਵਾ ਹਰਿ ਘਨਕਪੁਰ ਵਾਸਿਆ। ਸੰਤ ਸੁਹੇਲੇ ਕਰੇ ਪਛਾਨ, ਨਿੱਝ ਘਰ ਆਤਮ ਰੱਖੇ ਵਾਸਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਧਰਤ ਧਵਲ ਧਰਵਾਸਿਆ। ਗੁਰਮੁਖ ਤੇਰੀ ਸਚ ਪੁਕਾਰ, ਧੁਰਦਰਗਾਹ ਕੁਰਲਾਈਆ। ਸਤਿ ਪੁਰਖ ਨਿਰੰਜਣ ਕਿਰਪਾ ਧਾਰ, ਕਲਜੁਗ ਅੰਤਮ ਆਵੇ ਵਾਹੋ ਦਾਹੀਆ। ਪਰਗਟ ਹੋਏ ਵਿਚ ਸੰਸਾਰ, ਗੁਰ ਪੀਰ ਦੇਣ ਗਵਾਹੀਆ। ਨਿਹਕਲੰਕਾ ਵੱਡ ਬਲਕਾਰ, ਹਰਿ ਦਾਤਾ ਬੇਪਰਵਾਹੀਆ। ਸ਼ਬਦ ਖੰਡਾ ਤੇਜ ਕਟਾਰ, ਤਨ ਗਾਤਰੇ ਆਪ ਲਟਕਾਈਆ। ਨਿਹਕਲੰਕਾ ਵਡ ਬਲਕਾਰ, ਹਰਿ ਦਾਤਾ ਬੇਪਰਵਾਹੀਆ। ਰਾਜ ਰਾਜਾਨਾ ਕਰੇ ਖ਼ਬਰਦਾਰ, ਸ਼ਾਹ ਸੁਲਤਾਨਾਂ ਮੇਟ ਮਿਟਾਈਆ। ਗਊ ਗਰੀਬਾਂ ਪਾਵੇ ਸਾਰ, ਊਚਾਂ ਨੀਚਾਂ ਭੇਵ ਚੁਕਾਈਆ। ਵਰਨਾਂ ਬਰਨਾਂ ਇਕ ਪਿਆਰ, ਸਾਚੀ ਸਰਨਾ ਇਕ ਰਘੁਰਾਈਆ। ਹਰਨਾ ਫਰਨਾ ਖੋਲ੍ਹ ਕਿਵਾੜ, ਬਜਰ ਕਪਾਟੀ ਪਾਰ ਕਰਾਈਆ। ਤੀਰ ਨਿਰਾਲਾ ਮਾਰੇ ਮਾਰ, ਸੋਹੰ ਮੁਖੀ ਇਕ ਰਖਾਈਆ। ਜੋਤ ਅਕਾਲਾ ਵਿਚ ਸੰਸਾਰ, ਦੀਨ ਦਿਆਲਾ ਨਾਉਂ ਰਖਾਈਆ। ਅਗਨੀ ਖਿੱਚੇ ਜੋਤ ਜਵਾਲਾ, ਹਰਿ ਜੋਤੀ ਜੋਤ ਮਿਲਾਈਆ। ਕਲਜੁਗ ਤੇਰਾ ਅੰਤ ਵੱਜਾ ਤਾਲਾ, ਸੰਮਤ ਤੇਰਾਂ ਖ਼ੁਸ਼ੀ ਮਨਾਈਆ। ਨਾਨਕ ਗਾਇਆ ਗੁਰ ਗੋਪਾਲਾ, ਰਸਨਾ ਹਰਿ ਗੁਣ ਗਾਈਆ। ਗੁਰ ਗੋਬਿੰਦ ਹੋਇਆ ਦਲਾਲਾ, ਪੂਤ ਸਪੂਤਾ ਆਪ ਅਖਵਾਈਆ। ਪਾਰਬ੍ਰਹਮ ਤੇਰੀ ਅਵੱਲੜੀ ਚਾਲਾ, ਭੇਵ ਕੋਇ ਨਾ ਪਾਈਆ। ਜੁਗ ਜੁਗ ਦੱਸੇ ਰਾਹ ਸੁਖਾਲਾ, ਆਪਣੀ ਬਣਤ ਬਣਾਈਆ। ਆਪੇ ਸ਼ਾਹ ਆਪੇ ਕੰਗਾਲਾ, ਧਨ ਮਾਲ ਆਪ ਅਖਵਾਈਆ। ਆਪੇ ਫਲ ਲਗਾਏ ਡਾਲਾ, ਫਲ ਫੁਲਵਾੜੀ ਵੇਖ ਵਖਾਈਆ। ਆਪੇ ਹੋਏ ਹਾਲ ਬੇਹਾਲਾ, ਆਪੇ ਖ਼ੁਸ਼ੀਆਂ ਰਿਹਾ ਮਨਾਈਆ। ਆਪੇ ਅੱਠ ਸੱਠ ਤੀਰਥ ਸੁਹਾਏ ਤਾਲਾ, ਆਪੇ ਮੇਟ ਮਿਟਾਈਆ। ਕਲਜੁਗ ਅੰਤਮ ਆਪੇ ਭਾਲਾ, ਹਰਿ ਵੇਖੇ ਥਾਉਂ ਥਾਈਂਆ। ਇਕ ਰਖਾਏ ਸੱਚੀ ਧਰਮਸਾਲਾ, ਦਰ ਦਵਾਰ ਬੰਕ ਸੁਹਾਈਆ। ਅੱਠ ਅਠੋਤਰੀ ਪਾਏ ਮਾਲਾ, ਦੋ ਅੱਖਰ ਵੱਖਰ ਜਾਪ ਜਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਦੇਵੇ ਮਾਤ ਵਡਿਆਈਆ। ਹਰਿਜਨ ਤੇਰੀ ਸਚ ਵਡਿਆਈ, ਜੁਗ ਜੁਗ ਕਰਦਾ ਆਇਆ। ਗੁਰਮੁਖ ਤੇਰੀ ਧੰਨ ਕਮਾਈ, ਪੁਰਖ ਅਬਿਨਾਸ਼ੀ ਜੁਗ ਜੁਗ ਵੇਖ ਵਖਾਇਆ। ਆਤਮ ਦਰ ਵੱਜੇ ਵਧਾਈ, ਗੁਰਮੁਖ ਸੋਏ ਰਿਹਾ ਜਗਾਇਆ। ਆਪ ਆਪਣੀ ਦੇ ਸਰਨਾਈ, ਤ੍ਰਿਸ਼ਨਾ ਅੱਗ ਰਿਹਾ ਬੁਝਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਸੰਤ ਜਨਾਂ ਦਰ ਦਵਾਰੇ ਮੇਲ ਮਿਲਾਇਆ। ਹੋਏ ਭਾਗ ਵਡ ਸੁਭਾਗੀ, ਪਾਇਆ ਪੁਰਖ ਅਗੰਮਾ। ਬੁਝੀ ਦੀਪਕ ਜੋਤ ਚਿਰਾਗ ਜਗਾਇਆ, ਆਪ ਸਵਾਰੇ ਆਪਣਾ ਕੰਮਾ। ਮਾਇਆ ਡੱਸਣੀ ਨਾ ਡੱਸੇ ਨਾਗ, ਜਗਤ ਤ੍ਰਿਸ਼ਨਾ ਮੇਟ ਮਿਟਾਏ ਗਮਾ। ਸਾਚਾ ਮੇਲਾ ਕੰਤ ਸੁਹਾਗ ਹੰਢਾਏ, ਨਾ ਕੋਈ ਰੋਵੇ ਛੰਮ ਛੰਮਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਸੰਤ ਜਨਾਂ ਏਕਾ ਨਾਮ ਦੇਵੇ ਸਾਚਾ ਧਨਾ।

ਜਗਤ ਚੋਲਾ ਕਾਇਆ ਤਜ, ਸਾਚੇ ਤਖ਼ਤ ਬਿਰਾਜਿਆ। ਸਚ ਸਿੰਘਾਸਣ ਬੈਠਾ ਸਜ, ਪ੍ਰਭ ਸਾਚਾ ਗ਼ਰੀਬ ਨਿਵਾਜਿਆ। ਆਪਣਾ ਪੜਦਾ ਆਪੇ ਕਜ, ਗੁਰਮੁਖਾਂ ਰੱਖੇ ਲਾਜਿਆ। ਆਪੇ ਘੜਿਆ ਆਪੇ ਗਿਆ ਭੱਜ, ਆਪ ਆਪਣੇ ਚੜ੍ਹਿਆ ਜਹਾਜ਼ਿਆ। ਜਗਤ ਸਬੰਧੀ ਸਾਰੇ ਤੱਜ, ਜਨ ਭਗਤਾਂ ਰਚਿਆ ਕਾਜਿਆ। ਪੰਚਮ ਜੇਠੀ ਰਿਹਾ ਗੱਜ, ਵਡ ਸ਼ਾਹੋ ਰਾਜਨ ਰਾਜਿਆ। ਪਰਗਟ ਹੋਇਆ ਦੇਸ ਮਾਝ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਜਨ ਜਨ ਹਰਿ ਮਾਰੇ ਆਵਾਜ਼ਿਆ। ਛੁੱਟਾ ਤਨ ਜਗਤ ਪਿਆਰ, ਜੋਤੀ ਜੋਤ ਸਮਾਇਆ। ਆਪ ਆਪਣੀ ਕਿਰਪਾ ਧਾਰ, ਆਪਣਾ ਰੂਪ ਵਟਾਇਆ। ਸਤਿ ਪੁਰਖ ਨਿਰੰਜਣ ਸਾਂਝਾ ਯਾਰ, ਏਕਾ ਏਕ ਅਖਵਾਇਆ। ਕਲਜੁਗ ਤੇਰੀ ਅੰਤਮ ਵਾਰ, ਲਿਖਿਆ ਲੇਖ ਆਪਣੇ ਹੱਥ ਰਖਾਇਆ। ਸਤਿਜੁਗ ਸਾਚੀ ਬੰਨ੍ਹੇ ਧਾਰ, ਸਾਚਾ ਮਾਰਗ ਲਾਇਆ। ਸੋਹੰ ਸ਼ਬਦ ਅਪਰ ਅਪਾਰ, ਧੁਰਦਰਗਾਹੀ ਲੈ ਕੇ ਆਇਆ। ਵਣਜ ਕਰਾਏ ਇਕ ਵਪਾਰ, ਏਕਾ ਦੂਜਾ ਭਉ ਚੁਕਾਇਆ। ਨਰ ਨਰਾਇਣ ਨਰ ਨਿਰੰਕਾਰ, ਨਿਰਗੁਣ ਰੂਪ ਸਮਾਇਆ। ਸਰਗੁਣ ਤੇਰਾ ਸ਼ਬਦ ਪਿਆਰ, ਗੋਬਿੰਦ ਪੂਤ ਜਗਾਇਆ। ਤੇਗ ਬਹਾਦਰ ਤੇਰੀ ਧਾਰ, ਆਪੇ ਰਿਹਾ ਚਲਾਇਆ। ਪੂਤ ਸਪੂਤਾ ਸਾਚਾ ਵਾਰ, ਏਕਾ ਮਾਰਗ ਰਿਹਾ ਵਖਾਇਆ। ਪੁਰਖ ਅਬਿਨਾਸ਼ੀ ਆਪੇ ਹੋਇਆ ਨਿਰਾਧਾਰ, ਤੇਰਾਂ ਸਾਲ ਭੋਜਨ ਕੋਇ ਨਾ ਰਸਨਾ ਲਾਇਆ। ਤੇਰਾਂ ਸਾਲ ਨਿਰਾਧਾਰ, ਆਪੇ ਨਰ ਨਿਰੰਕਾਰਿਆ। ਗੁਰਮੁਖਾਂ ਰਿਹਾ ਪੈਜ ਸਵਾਰ, ਭੋਗੀ ਭੋਗ ਇਕ ਕਰਾ ਰਿਹਾ। ਤ੍ਰਿਸ਼ਨਾ ਭੁੱਖ ਗੁਰ ਸੰਗਤ ਨਿਵਾਰ, ਆਪ ਆਪਣਾ ਬਿਰਦ ਰਖਾਇਆ। ਸੰਮਤ ਚੌਦਾਂ ਪਾਵੇ ਸਾਰ, ਪਹਿਲੀ ਚੇਤਰ ਵੇਖ ਵਿਖਾਇਆ। ਮੀਤ ਮੁਰਾਰ ਸਾਂਝਾ ਯਾਰ, ਗੁਰ ਗੋਬਿੰਦ ਨਾਲ ਰਲਾਇਆ। ਪੰਚਮ ਮੀਤਾ ਇਕ ਦਾਤਾਰ, ਪੰਚਮ ਸੰਗ ਨਿਭਾ ਲਿਆ। ਸਤਿਜੁਗ ਸਾਚੀ ਬੰਨ੍ਹੇ ਧਾਰ, ਸਾਚੀ ਸੇਵਾ ਆਪ ਕਮਾ ਲਿਆ। ਏਕਾ ਇੱਕੀ ਏਕੰਕਾਰ, ਦੋ ਜਹਾਨਾਂ ਆਪੇ ਪਾ ਲਿਆ। ਦਸਮ ਦਵਾਰੀ ਅੱਧ ਵਿਚਕਾਰ, ਲੋਕਮਾਤੀ ਡੇਰਾ ਲਾ ਲਿਆ। ਦਸ ਘਰ ਉਪਰ ਵੇਖ ਵਿਚਾਰ, ਤ੍ਰੈ ਦਰ ਭਵਾ ਲਿਆ। ਸਪਤਮ ਦਰ ਹਰਿ ਨਿਰੰਕਾਰ, ਆਦਿ ਪੁਰਖ ਨਿਰੰਜਣ ਆਪ ਅਖਵਾ ਲਿਆ। ਅੱਠਵੇਂ ਕਰੇ ਜੋਤ ਆਕਾਰ, ਲਾਟ ਲਿਲਾਟੀ ਇਕ ਵਿਖਾ ਰਿਹਾ। ਨੌਵੇਂ ਰੂਪ ਅਗੰਮ ਅਪਾਰ, ਅਲਖ ਅਲਖ ਲੇਖ ਨਾ ਕੋਈ ਲਿਖਾ ਲਿਆ। ਦਸਵਾਂ ਦਸ ਧੁੰਆਂਧਾਰ, ਹਰਿ ਸਾਚੇ ਮੁਖ ਛੁਪਾ ਲਿਆ। ਦਸ ਦਸ ਬੀਸ ਹਰਿ ਜਗਦੀਸ, ਦੋ ਜਹਾਨਾਂ ਬਣਤ ਬਣਾ ਲਿਆ। ਸਾਚੀ ਸਿੱਖੀ ਇਕ ਇਕੀਸ, ਏਕਾ ਏਕ ਆਪ ਅਖਵਾ ਲਿਆ। ਏਕਾ ਦੂਆ ਦੂਆ ਏਕਾ ਹਰਿ ਜਗਦੀਸ, ਅੱਗੇ ਪਿੱਛੇ ਰਾਹ ਤਕਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਲਾਲ ਗੁਲਾਲਾ ਸਾਚੀ ਜੋਤੀ ਰੰਗ ਏਕਾ ਏਕ ਵਿਖਾ ਲਿਆ। ਆਦਿ ਸ਼ਕਤ ਆਦਿ ਭਵਾਨੀ, ਚੋਲਾ ਲਾਲ ਰੰਗਾਈਆ। ਗੁਰਮੁਖਾਂ ਵੇਖੇ ਸਾਚੀ ਭਗਤ, ਜੁਗ ਜੁਗ ਪੈਜ ਰਖਾਈਆ। ਆਪੇ ਜਾਣੇ ਆਪਣੀ ਰੰਗਤ, ਨਾ ਕੋਈ ਦੂਸਰ ਵੇਖ ਵਖਾਈਆ। ਆਪ ਸੁਹਾਏ ਸਾਚਾ ਵਕਤ, ਹਰਿ ਦਾਤਾ ਬੇਪਰਵਾਹੀਆ। ਲੇਖੇ ਲਾਏ ਬੂੰਦ ਰਕਤ, ਜਿਸ ਜਨ ਸਾਚੀ ਸੇਵ ਕਮਾਈਆ। ਕਲਜੁਗ ਕੂੜਾ ਚੜ੍ਹਿਆ ਕਟਕ, ਚਾਰੋਂ ਕੁੰਟ ਪਏ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਮਤ ਚੌਦਾਂ ਤੇਰੀ ਧਾਰ ਹਰਿ ਹਰਿ ਕੀਤਾ ਇਕ ਪਿਆਰ, ਗੁਰਮੁਖਾਂ ਬਣਤ ਬਣਾਈਆ। ਗੁਰਮੁਖ ਤੇਰੀ ਸਚ ਸਲਾਹ, ਹਰਿ ਸਾਚਾ ਆਪ ਪਕਾਇੰਦਾ। ਏਕਾ ਬਣਿਆ ਜਗਤ ਮਲਾਹ, ਦੋ ਜਹਾਨਾਂ ਪਾਰ ਕਰਾਇੰਦਾ।

ਲੱਖ ਚੁਰਾਸੀ ਕਟੇ ਫਾਹ, ਰਾਏ ਧਰਮ ਦਰ ਦੁਰਕਾਇੰਦਾ। ਇਕ ਜਪਾਏ ਸਾਚਾ ਨਾਂ, ਸੋਹੰ ਨਾਉਂ ਰਖਾਇੰਦਾ। ਸੋ ਪੁਰਖ ਨਿਰੰਜਣ ਪਿਤਾ ਮਾਂ, ਹੰ ਹੰਗਤਾ ਆਪਣੀ ਝੋਲੀ ਪਾਇੰਦਾ। ਆਪੇ ਫੜਨ ਆਇਆ ਬਾਂਹ, ਗੁਰਮੁਖਾਂ ਮੇਲ ਮਿਲਾਇੰਦਾ। ਗੁਰ ਸੰਗਤ ਤੇਰੀ ਠੰਢੀ ਛਾਂ, ਗੁਰ ਪੂਰਾ ਸੀਸ ਝੁਕਾਇੰਦਾ। ਕਲਜੁਗ ਅੰਤਮ ਘਰ ਘਰ ਉਡਣੇ ਕਾਂ, ਇਛਿਆ ਭਿਛਿਆ ਕੋਇ ਨਾ ਕਿਸੇ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖਾਂ ਦੇਵੇ ਸਾਚੀ ਸਿਖਿਆ, ਦੇ ਮਤ ਆਪ ਸਮਝਾਇੰਦਾ। ਗੁਰਮੁਖ ਸਾਚੀ ਸਿਖਿਆ, ਪ੍ਰਭ ਸਾਚਾ ਆਪ ਦਵਾਇੰਦਾ। ਹਰਿ ਮੰਗਣਹਾਰਾ ਏਕਾ ਭਿਛਿਆ, ਲਾਲ ਚੋਲੀ ਅੱਗੇ ਡਾਹਿੰਦਾ। ਰੱਖਣੀ ਲਾਜ ਗੁਰ ਪੂਰੇ ਦੀ ਕਰਨੀ ਰੱਖਿਆ, ਉਲਟੀ ਧਾਰ ਵਹਾਇੰਦਾ। ਆਉਂਦਾ ਜਾਂਦਾ ਕਿਸੇ ਨਾ ਦਿਸਿਆ, ਜਨ ਭਗਤਾਂ ਦਰਸ ਦਿਖਾਇੰਦਾ। ਸ੍ਰਿਸ਼ਟ ਸਬਾਈ ਦਿਸੇ ਮਿਥਿਆ, ਨਾ ਕੋਈ ਤੋੜ ਨਿਭਾਇੰਦਾ। ਭਾਗ ਨਿਭਾਗਾ ਆਪੇ ਲਿਖਿਆ, ਮੇਟਣਹਾਰਾ ਆਪ ਅਖਵਾਇੰਦਾ। ਨੇਤਰ ਲੋਚਨ ਨੈਣ ਹਰਿ ਹਰਿ ਸਾਚਾ ਪੇਖਿਆ, ਸਮ ਦਰਸੀ ਦਰਸ ਦਿਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਸੰਮਤ ਚੌਦਾਂ ਪਹਿਲੀ ਚੇਤਰ ਸਾਚੀ ਖ਼ੁਸ਼ੀ ਮਨਾਇੰਦਾ। ਸੰਮਤ ਤੇਰਾਂ ਨਾਨਕ ਧਾਰ, ਕਲਜੁਗ ਮਾਤ ਚਲਾਈਆ। ਆਪੇ ਛੁਪਿਆ ਨੈਣ ਮੁੰਧਾਰ, ਉਪਰ ਰਿਹਾ ਪੜਦਾ ਪਾਈਆ। ਪਹਿਲੀ ਚੇਤਰ ਹੋ ਤਿਆਰ, ਜਗਤ ਸੂਸਾ ਦਿਤਾ ਲਾਹੀਆ। ਗੁਰਮੁਖਾਂ ਕਰੇ ਤਨ ਸ਼ਿੰਗਾਰ, ਸਾਚੀ ਚੋਲੀ ਰਿਹਾ ਰੰਗਾਈਆ। ਸੋਹੰ ਪੜਦਾ ਅਪਰ ਅਪਾਰ, ਚਾਰੇ ਕੁੰਟਾਂ ਰਿਹਾ ਉਠਾਈਆ। ਏਕਾ ਹੋਇਆ ਸੇਵਾਦਾਰ, ਸੇਵਕ ਸੇਵਾ ਰਿਹਾ ਕਮਾਈਆ। ਗੁਰਮੁਖ ਤੇਰੇ ਦਰ ਭਿਖਾਰ, ਮੰਗਣ ਆਇਆ ਹਰਿ ਰਘੁਰਾਈਆ। ਭੋਗ ਲੱਗੇ ਤੇਰੇ ਲੰਗਰ ਦਵਾਰ, ਤੋਟ ਰਹੇ ਨਾ ਰਾਈਆ। ਕਿਰਪਾ ਕਰ ਅਪਰ ਅਪਾਰ, ਏਕਾ ਏਕ ਝੋਲੀ ਪਾਈਆ। ਪ੍ਰਭ ਅਬਿਨਾਸ਼ੀ ਕਰੇ ਪਿਆਰ, ਦੋ ਜਹਾਨਾਂ ਸਹਿਜ ਸੁਖਦਾਈਆ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਲੋਕਮਾਤ ਤੇਰੀ ਸਚ ਨਿਸ਼ਾਨੀ, ਗੁਰ ਗੋਬਿੰਦਾ ਬਣਿਆ ਬਾਨੀ, ਪੱਲੇ ਸਾਚੀ ਗੰਢ ਬੰਧਾਈਆ। ਗੁਰਮੁਖ ਤੇਰਾ ਨਾਮ ਭੰਡਾਰ, ਪ੍ਰਭ ਆਪਣੇ ਪੱਲੇ ਬੰਨ੍ਹਿਆ। ਬ੍ਰਹਮਾ ਸ਼ਿਵ ਰਹੇ ਪੁਕਾਰ, ਰਾਹ ਵੇਖਣ ਸੂਰਜ ਚੰਨਿਆ। ਕਰੋੜ ਤੇਤੀਸ ਰਿਹਾ ਵਿਚਾਰ, ਦੋਏ ਜੋੜ ਮੰਗੇ ਮੰਗਿਆ। ਪ੍ਰਭ ਅਬਿਨਾਸ਼ੀ ਕਿਰਪਾ ਧਾਰ, ਕਲਜੁਗ ਮਾਰਨ ਆਇਆ ਜਿੰਦਿਆ। ਸਤਿਜੁਗ ਸਾਚਾ ਖੋਲ੍ਹ ਕਿਵਾੜ, ਦਾਤਾ ਬਣੇ ਆਪ ਬਖ਼ਸ਼ੰਦਿਆ। ਗੁਰਮੁਖ ਸਾਚੇ ਦਰ ਦਵਾਰੇ ਆਪੇ ਵਾੜ, ਦੂਰ ਦੁਰਾਡਾ ਲੇਖਾ ਬੰਧਿਆ। ਲੇਖਾ ਲੱਗੇ ਸਤਾਰਾਂ ਹਾੜ, ਮਨਮੁਖ ਜੀਵ ਚਾਰੋਂ ਕੁੰਟ ਕਰਨ ਨਿੰਦਿਆ। ਆਪ ਉਠਾਏ ਅਗੰਮੀ ਧਾੜ, ਸਾਗਰ ਸਿੰਧ ਵਹਾਏ ਸਿੰਧਿਆ। ਅਗਨੀ ਜੋਤੀ ਦੇਵੇ ਸਾੜ, ਮਨ ਮਤ ਕੋਈ ਨਾ ਰਹੇ ਬੰਦਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਖੇਲੇ ਖੇਲ ਭਾਰਤ ਖੰਡ ਬ੍ਰਹਿਮੰਡ ਵਿਚ ਹਿੰਦਿਆ। ਮਾਂਗੇ ਦਾਨ ਭਗਤ ਨਿਹਕੇਵਾ, ਨਿਰਗੁਣ ਨਿਰਧਨ ਧਾਰੀ। ਧੰਨ ਧੰਨ ਧੰਨ ਗੁਰਸਿਖ ਤੇਰੀ ਸੇਵਾ, ਤੇਰੀ ਪੈਜ ਸਵਾਰੀ। ਏਕਾ ਇੱਕੀ ਲਾਏ ਮੇਵਾ, ਵਡ ਦਾਤਾ ਵਿਚ ਸੰਸਾਰੀ। ਕੌਸਤਕ ਮਣੀਆ ਸਾਚਾ ਥੇਵਾ, ਨਿਰਮਲ ਜੋਤ ਕਰੇ ਉਜਿਆਰੀ। ਰਸਨਾ ਗਾਇਆ ਹਰਿ ਗੁਣ ਜਿਹਵਾ, ਅੰਤਮ ਪੈਜ ਸਵਾਰੀ। ਪਾਰਬ੍ਰਹਮ ਪ੍ਰਭ ਅਲਖ ਅਭੇਵਾ, ਆਦਿ ਅੰਤ ਜੁਗਾ ਜੁਗੰਤ ਏਕਾ ਏਕੰਕਾਰੀ। ਚਰਨ ਦਾਸੀ ਕਰੋੜ ਤੇਤੀਸਾ ਦੇਵੀ ਦੇਵਾ, ਬ੍ਰਹਮਾ ਸ਼ਿਵ ਹੋਏ ਭਿਖਾਰੀ। ਵਿਸ਼ਨੂੰ ਬੰਸੀ ਇਕ ਦਸੇਵਾ,

ਭਗਵਨ ਜੋਤੀ ਵਡ ਬਲਕਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਗੁਰ ਸਾਚਾ ਜਨ ਭਗਤਾਂ ਰਿਹਾ ਪੈਜ ਸਵਾਰੀ। ਪੈਜ ਸਵਾਰ ਜਗਤ ਗੁਰ ਦਾਤਾ, ਸੋਹੰ ਨਾਮ ਦ੍ਰਿੜਾਇਆ। ਗੁਰਮੁਖ ਆਈ ਉਤਮ ਜ਼ਾਤਾ, ਬ੍ਰਹਮ ਪਾਰਬ੍ਰਹਮ ਮੇਲ ਮਿਲਾਇਆ। ਮਿਲਿਆ ਮੇਲ ਹਰਿ ਕਮਲਾਪਾਤਾ, ਧਰਮੀ ਧਰਨ ਧਰਮ ਕਮਾਇਆ। ਆਪੇ ਪੁੱਛਣਹਾਰਾ ਵਾਤਾ, ਦਿਵਸ ਰੈਣ ਆਲਸ ਨਿੰਦਰਾ ਵਿਚ ਨਾ ਆਇਆ। ਸਗਲਾ ਮੀਤ ਹੋਏ ਪਿਤ ਮਾਤਾ, ਪਿਤਾ ਪੂਤ ਸਪੂਤਾ ਗੋਦੀ ਰਿਹਾ ਉਠਾਇਆ। ਜਗਤ ਵਣਜਾਰਾ ਸਾਚੀ ਦਾਤਾ, ਆਤਮ ਝੋਲੀ ਰਿਹਾ ਭਰਾਇਆ। ਕਲਜੁਗ ਕਾਇਆ ਕੱਪੜ ਪਾਟਾ, ਅੰਤਮ ਦਏ ਵਖਾਇਆ। ਚਾਰ ਵਰਨ ਦਿਸਾਏ ਏਕਾ ਹਾਟਾ, ਚੌਦਾਂ ਲੋਕਾਂ ਖੋਲ੍ਹ ਵਖਾਇਆ। ਸੰਮਤ ਚੌਦਾਂ ਸਾਚਾ ਬਾਟਾ, ਜਨ ਭਗਤਾਂ ਕਾਇਆ ਤਨ ਭਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸੰਗਤ ਤੇਰਾ ਦਿਤਾ ਆਪੇ ਖਾਇਆ।

੨ ਚੇਤ ੨੦੧੪ ਬਿਕ੍ਰਮੀ ਮਨੀ ਰਾਮ ਦੇ ਘਰ ਇੱਕੀ ਪਰਿਵਾਰਾਂ ਦਾ ਇਕੱਠ ਹੋਇਆ ਤੇ ਸ਼ਬਦ ਰਹਿਮਤ ਕੀਤੀ
ਪਿੰਡ ਸਿਧਮ ਜ਼ਿਲਾ ਅੰਮ੍ਰਿਤਸਰ

ਆਪੇ ਅੰਦਰ ਆਪੇ ਬਾਹਰ ਆਪੇ ਗੁਪਤ ਜਾਹਰਿਆ। ਹਰਿਜਨ ਵੇਖੇ ਕਾਇਆ ਮੰਦਰ, ਉਚ ਮਹੱਲ ਅਟਾਰਿਆ। ਬਜਰ ਕਪਾਟੀ ਤੋੜੇ ਜੰਦਰ, ਸੋਹੰ ਮਾਰੇ ਤੇਜ ਕਟਾਰਿਆ। ਜੋਤ ਜਗਾਏ ਡੂੰਘੀ ਕੰਦਰ, ਕਰਾਏ ਸਚ ਉਜਿਆਰਿਆ। ਮੇਲ ਮਿਲਾਏ ਅੰਦਰੇ ਅੰਦਰ, ਸਾਚਾ ਧਾਮ ਸੁਹਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਬਣਤ ਬਣਾ ਲਿਆ। ਬਣਤ ਬਣਾਏ ਹਰਿ ਬਨਵਾਰੀ, ਜੁਗ ਜੁਗ ਰਚਨ ਰਚਾਈਆ। ਰਾਮਾ ਕ੍ਰਿਸ਼ਨ ਨਰ ਅਵਤਾਰੀ, ਦੁਆਪਰ ਤ੍ਰੇਤਾ ਪਾਰ ਕਰਾਈਆ। ਕਲਜੁਗ ਤੇਰੀ ਅੰਤਮ ਵਾਰੀ, ਅਕਲ ਕਲਾ ਵਰਤਾਈਆ। ਪਰਗਟ ਹੋਏ ਨਿਹਕਲੰਕ ਨਰਾਇਣ ਨਰ ਅਵਤਾਰੀ, ਵੇਦ ਵਿਆਸਾ ਜੋੜ ਜੁੜਾਈਆ। ਪੁਰਖ ਅਗੰਮਾ ਪਾਵੇ ਸਾਰੀ, ਅਗੰਮੜੇ ਧਾਮ ਸੁਹਾਈਆ। ਭਗਤ ਸੁਹੇਲਾ ਮੀਤ ਮੁਰਾਰੀ, ਜੁਗ ਜੁਗ ਮੇਲ ਮਿਲਾਈਆ। ਤ੍ਰੇਤਾ ਵਿਛੜੇ ਵਡ ਸੰਸਾਰੀ, ਕਲਜੁਗ ਰਾਹ ਵਿਖਾਈਆ। ਅੰਤਮ ਮੇਲਾ ਚਰਨ ਦਵਾਰੀ, ਹਰਿ ਸਾਚਾ ਜੋੜ ਜੁੜਾਈਆ। ਨਾ ਕੋਈ ਜਾਣੇ ਜੀਵ ਗਵਾਰੀ, ਭਰਮੇ ਭੁੱਲੀ ਲੋਕਾਈਆ। ਨੌ ਦਵਾਰੇ ਪੰਚਮ ਧਾੜੀ, ਮਨਮੁਖ ਜੀਵਾਂ ਰਹੀ ਸਤਾਈਆ। ਗੁਰਮੁਖ ਸਾਚੇ ਪੌੜੇ ਚਾੜ੍ਹੀ, ਪ੍ਰਭ ਆਪਣੀ ਬਣਤ ਬਣਾਈਆ। ਆਪੇ ਹੋਇਆ ਪਿੱਛੇ ਅਗਾੜੀ, ਦਰ ਦਵਾਰਾ ਬੰਕ ਸੁਹਾਈਆ। ਜੋਤ ਜਗਾਏ ਬਹੱਤਰ ਨਾੜੀ, ਦਿਵਸ ਰੈਣ ਕਰੇ ਰੁਸ਼ਨਾਈਆ। ਨੇੜ ਨਾ ਆਏ ਮੌਤ ਲਾੜੀ, ਲੱਖ ਚੁਰਾਸੀ ਫੰਦ ਕਟਾਈਆ। ਭਾਗ ਲਗਾਏ ਕਾਇਆ ਮੰਡਲ ਮੰਡਪ ਮਾੜੀ, ਸ਼ਬਦ ਸਿੰਘਾਸਣ ਸੇਜ ਵਿਛਾਈਆ। ਫੜ ਫੜ ਬਾਹੋਂ ਰਿਹਾ ਤਾਰੀ, ਦਸਮ ਦਵਾਰੀ ਮੇਲ ਮਿਲਾਈਆ। ਮਾਨਸ ਮਨੁੱਖ ਪਾਵੇ ਸਾਰੀ, ਨਰ ਨਰੈਣ ਰੂਪ ਵਟਾਈਆ। ਸ਼ਬਦ ਸੁਣਾਏ ਸਚ ਧੁਨਕਾਰੀ, ਪੰਚਮ ਰਾਗ ਅਲਾਈਆ। ਅਨਹਦ ਗਾਏ ਆਪਣੀ ਵਾਰੀ, ਹਰਿ ਸਾਚੀ ਸੇਵਾ ਲਾਈਆ। ਜੋਤ ਨਿਰੰਜਣ ਕਰ ਉਜਿਆਰੀ, ਨਿਰਗੁਣ ਖੇਲ ਖਿਲਾਈਆ। ਸਰਗੁਣ ਤੇਰੀ ਪੈਜ ਸਵਾਰੀ, ਮਨ ਮਤੀ ਮਿਲੇ ਵਡਿਆਈਆ। ਪਾਰਬ੍ਰਹਮ ਕਲ ਕਰ ਪਿਆਰੀ, ਦਰ ਆਵੇ ਕਰ ਕਰ ਧਾਈਆ। ਜੋਤ ਸਰੂਪੀ ਵਡ ਸੰਸਾਰੀ, ਜੋਧਾ ਸੂਰਬੀਰ ਆਪ ਅਖਵਾਈਆ।

ਸ਼ਸਤਰ ਬਸਤਰ ਨਾ ਕੋਇ ਵਿਚਾਰੀ, ਨਾ ਕੋਈ ਹੱਥ ਉਠਾਈਆ। ਸੋਹੰ ਖੰਡਾ ਫੜ ਦੋ ਧਾਰੀ, ਬ੍ਰਹਿਮੰਡਾਂ ਖੋਜ ਖੁਜਾਈਆ। ਜੇਰਜ ਅੰਡਾਂ ਪਾਵੇ ਸਾਰੀ, ਉਤਭੁਜ ਸੇਤਜ ਭੇਵ ਨਾ ਰਾਈਆ। ਬ੍ਰਹਮਾ ਸ਼ਿਵ ਖੜ੍ਹੇ ਦਵਾਰੀ, ਦੋਵੇਂ ਬੈਠੇ ਸੀਸ ਝੁਕਾਈਆ। ਸੁਰਪਤ ਰਾਜਾ ਇੰਦ ਕਰੇ ਪਿਆਰੀ, ਕਰੋੜ ਤੇਤੀਸਾ ਰਿਹਾ ਜਗਾਈਆ। ਕਲਜੁਗ ਤੇਰੀ ਅੰਤਮ ਵਾਰੀ, ਜਗਤ ਜਗਦੀਸਾ ਆਪ ਅਖਵਾਈਆ। ਨੌ ਖੰਡ ਪ੍ਰਿਥਮੀ ਆਪ ਕਰਾਏ ਚਰਨ ਪਨਿਹਾਰੀ, ਸੱਤਾਂ ਦੀਪਾਂ ਮਾਣ ਗਵਾਈਆ। ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਕਰੇ ਕਰਾਏ ਹਰਿ ਭਿਖਾਰੀ, ਮਾਣ ਤਾਣ ਰਹਿਣ ਨਾ ਪਾਈਆ। ਗੁਰਮੁਖ ਸੁਹਾਏ ਬੰਕ ਦਵਾਰੀ, ਦਵਾਰ ਬੰਕਾ ਆਪ ਸੁਹਾਈਆ। ਭਗਤ ਜਨਾਂ ਹਰਿ ਪੈਜ ਸਵਾਰੀ, ਰਾਓ ਰੰਕਾਂ ਰਿਹਾ ਉਠਾਈਆ। ਪਰਗਟ ਹੋਏ ਵਾਸੀ ਪੁਰੀ ਘਨਕਾ, ਸੋਹੰ ਸ਼ਬਦ ਵਜਾਏ ਸਾਚਾ ਡੰਕਾ, ਲੋਆਂ ਪੁਰੀਆਂ ਰਿਹਾ ਸੁਣਾਈਆ। ਗੁਰਸਿਖ ਤਰੇ ਹਰਿ ਭਗਤ ਤਰਾਏ ਜਿਉਂ ਜਨ ਜਨਕਾ, ਜੋਤੀ ਨੂਰ ਸੁਹਾਈਆ। ਫੇਰਨਹਾਰਾ ਮਨ ਕਾ ਮਣਕਾ, ਮਮਤਾ ਮੋਹ ਚੁਕਾਈਆ। ਦੇਵੇ ਨਾਮ ਖਜ਼ਾਨਾ ਸੱਚੇ ਧਨ ਧਨ ਕਾ, ਤੋਟ ਰਹੇ ਨਾ ਰਾਈਆ। ਭਰਮ ਭੁਲੇਖਾ ਕੱਢੇ ਜਨ ਜਨ ਕਾ, ਸ਼ਬਦ ਚੋਟ ਤਨ ਨਗਾਰੇ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਕਲਜੁਗ ਤੇਰੀ ਅੰਤਮ ਵਰ, ਗੁਰਮੁਖ ਸਾਚੇ ਸੰਤ ਜਨਾਂ ਸਾਚੇ ਸ਼ਬਦ ਕਰੇ ਕੁੜਮਾਈਆ। ਹਰਿਜਨ ਤੇਰਾ ਸਚ ਦਵਾਰ, ਜੁਗ ਜੁਗ ਰਹੇ ਵਡਿਆਈਆ। ਪੁਰਖ ਅਬਿਨਾਸ਼ੀ ਬਣ ਭਿਖਾਰ, ਮੰਗੇ ਵਸਤ ਪਰਾਈਆ। ਨਾ ਕੋਈ ਦਿਸੇ ਚਾਰ ਦਿਵਾਰ, ਉਚ ਮਹੱਲੇ ਡੇਰਾ ਲਾਈਆ। ਓਅੰ ਸੋਹੰ ਏਕੰਕਾਰ, ਏਕਾ ਏਕ ਅਖਵਾਈਆ। ਇਕ ਕਰਾਏ ਸ਼ਬਦ ਜੈਕਾਰ, ਚਾਰ ਵਰਨਾਂ ਰਿਹਾ ਸੁਣਾਈਆ। ਊਚਾਂ ਨੀਚਾਂ ਇਕ ਦਵਾਰ, ਰੰਕ ਰਾਜਾਨਾਂ ਸ਼ਾਹ ਸੁਲਤਾਨਾਂ ਏਕਾ ਧਾਮ ਸੁਹਾਈਆ। ਆਪੇ ਤੋੜੇ ਗੜ੍ਹ ਹੰਕਾਰ, ਸ਼ਬਦ ਖੰਡਾ ਹੱਥ ਉਠਾਈਆ। ਕਲਜੁਗ ਰੋਵੇ ਧਾਹਾਂ ਮਾਰ, ਨਾ ਹੋਏ ਕੋਈ ਸਹਾਈਆ। ਸਤਿਜੁਗ ਸਾਚਾ ਕਰੇ ਪਿਆਰ, ਪ੍ਰਭ ਸਾਚਾ ਰਾਹ ਤਕਾਈਆ। ਭਗਤ ਜਨਾਂ ਸਦ ਦਏ ਹੁਲਾਰ, ਆਪਣੀ ਗੋਦ ਉਠਾਈਆ। ਪਾਰਬ੍ਰਹਮ ਪ੍ਰਭ ਅਗੰਮ ਅਪਾਰ, ਭੇਵ ਨਾ ਕੋਇ ਪਾਈਆ। ਸਿੰਘ ਮਨੀ ਤੇਰਾ ਸਚ ਦਵਾਰ, ਹਰਿ ਸੰਗਤ ਰਿਹਾ ਵਖਾਈਆ। ਖੇਲੇ ਖੇਲ ਨਰ ਨਰਾਇਣ ਅਵਤਾਰ, ਨਿਝ ਘਰ ਬੈਠਾ ਆਸਣ ਲਾਈਆ। ਭਰਮੇ ਭੁੱਲੇ ਭਰਮ ਗਵਾਰ, ਭਾਂਡਾ ਭਰਮ ਨਾ ਕੋਇ ਭੰਨਾਈਆ। ਸਚ ਵਸਤ ਹੱਥ ਕਰਤਾਰ, ਦੂਸਰ ਕਿਸੇ ਹੱਥ ਨਾ ਆਈਆ। ਪਹਿਲੀ ਚੇਤਰ ਬਣ ਵਰਤਾਰ, ਆਪਣੀ ਸੇਵਾ ਰਿਹਾ ਕਮਾਈਆ। ਕਰੇ ਕਰਾਏ ਅੰਤ ਭੰਡਾਰ, ਲਹਿਣਾ ਦੇਣਾ ਮੂਲ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਏਕਾ ਅੰਕ ਰਖਾਈਆ। ਏਕਾ ਅੰਕ ਏਕੰਕਾਰ, ਏਕਾ ਰੰਗ ਰੰਗਾਇਆ। ਏਕਾ ਡੰਕ ਸ਼ਬਦ ਜੈਕਾਰ, ਲੋਆਂ ਪੁਰੀਆਂ ਰਿਹਾ ਸੁਣਾਇਆ। ਸਤਿਜੁਗ ਤੇਰੀ ਬੰਨ੍ਹੇ ਧਾਰ, ਸੱਚਾ ਮਾਰਗ ਰਿਹਾ ਲਗਾਇਆ। ਕਲਜੁਗ ਤੇਰਾ ਪਾਰ ਕਿਨਾਰ, ਜੂਠ ਝੂਠ ਝੋਲੀ ਪਾਇਆ। ਪਰਗਟ ਹੋਏ ਜੋਧਾ ਸੂਰ ਬਲੀ ਬਲਕਾਰ, ਆਪ ਆਪਣਾ ਰੂਪ ਵਟਾਇਆ। ਆਦਿ ਸ਼ਕਤ ਦਏ ਲਲਕਾਰ, ਸਤਿ ਪੁਰਖ ਨਿਰੰਜਣ ਸੇਵਾ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਖੇਲ ਖੇਲ ਜਨ ਭਗਤਾਂ ਮੇਲ ਕਲ ਕਲ ਰਿਹਾ ਵਰਤਾਇਆ।

ਆਦਿ ਪੁਰਖ ਆਦਿ ਗੁਰਦੇਵਾ, ਏਕਾ ਏਕ ਅਖਵਾਇੰਦਾ। ਜੁਗ ਜੁਗ ਕਰੇ ਸਾਚੀ ਸੇਵਾ, ਸੇਵਕ ਸੇਵ ਕਮਾਇੰਦਾ। ਅੰਮ੍ਰਿਤ ਆਤਮ ਫਲ ਰੱਖੇ ਸਾਚਾ ਮੇਵਾ, ਜਨ ਭਗਤਾਂ ਮੁਖ ਲਗਾਇੰਦਾ। ਕੌਸਤਕ ਮਨੀਆ ਸਾਚਾ ਥੇਵਾ, ਮਸਤਕ ਤਿਲਕ ਲਗਾਇੰਦਾ। ਨਾਮ ਜਪਾਏ ਸਾਚੀ ਜਿਹਵਾ, ਸਾਚੇ ਮਾਰਗ ਲਾਇੰਦਾ। ਪਾਰਬ੍ਰਹਮ ਪ੍ਰਭ ਅਲਖ ਅਭੇਵਾ, ਦਿਸ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣੀ ਬਣਤ ਬਣਾਇੰਦਾ। ਆਦਿ ਪੁਰਖ ਜੋਤ ਨਿਰੰਜਣ, ਏਕਾ ਏਕੰਕਾਰਿਆ। ਹਰਿ ਭਗਤ ਬਣਾਏ ਸਾਚੇ ਸੱਜਣ, ਮੇਲ ਮਿਲਾਏ ਵਿਚ ਸੰਸਾਰਿਆ। ਚਰਨ ਧੂੜ ਕਰਾਏ ਸਾਚਾ ਮਜਨ, ਦੁਰਮਤ ਮੈਲ ਦਏ ਉਤਾਰਿਆ। ਜੂਠੇ ਝੂਠੇ ਭਾਂਡੇ ਭੱਜਣ, ਤੋੜੇ ਗੜ੍ਹ ਹੰਕਾਰਿਆ। ਅਨਹਦ ਤਾਲ ਨਗਾਰੇ ਸਾਚੇ ਵੱਜਣ, ਸਾਚਾ ਤਾਲ ਆਪ ਵਜਾ ਰਿਹਾ। ਪਾਰਬ੍ਰਹਮ ਜਨ ਭਗਤਾਂ ਆਇਆ ਪੜਦੇ ਕੱਜਣ, ਕਲਜੁਗ ਲੈ ਮਾਤ ਅਵਤਾਰਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਬੰਨ੍ਹੇ ਸਾਚੀ ਧਾਰਿਆ। ਆਦਿ ਪੁਰਖ ਜੋਤ ਪਰਕਾਸ਼ੀ, ਅਕਲ ਕਲਾ ਭਰਪੂਰਿਆ। ਪਾਰਬ੍ਰਹਮ ਪੁਰਖ ਅਬਿਨਾਸ਼ੀ, ਆਪੇ ਵਸੇ ਦੂਰ ਨੇੜਿਆ। ਭਗਤ ਜਨਾਂ ਹਰਿ ਦਾਸਨ ਦਾਸੀ, ਸੇਵਕ ਸੇਵਾ ਕਰੇ ਭਰਪੂਰਿਆ। ਸ਼ਬਦ ਜਣਾਏ ਇਕ ਸਵਾਸੀ, ਸਾਚੀ ਸੇਵ ਕਮਾ ਰਿਹਾ। ਕਾਇਆ ਮੰਡਪ ਪਾਏ ਰਾਸੀ, ਉਚ ਮਹੱਲੇ ਸ਼ਬਦ ਅਟੱਲੇ ਦੀਪਕ ਜੋਤ ਜਗਾ ਰਿਹਾ। ਵੇਖੇ ਖੇਲ ਘਨਕਪੁਰ ਵਾਸੀ, ਭੇਵ ਨਾ ਪਾਇਣ ਪੰਡਤ ਕਾਸ਼ੀ, ਵੇਦ ਪੁਰਾਨਾਂ ਗਾ ਰਿਹਾ। ਜਨ ਭਗਤਾਂ ਕਰੇ ਬੰਦ ਖੁਲਾਸੀ, ਕਲਜੁਗ ਕਟੇ ਅੰਤਮ ਫਾਸੀ, ਰਾਏ ਧਰਮ ਆ ਸਮਝਾ ਰਿਹਾ। ਲਾੜੀ ਮੌਤ ਚਰਨ ਦਾਸੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਪੱਲੂ ਨਾਮ ਫੜਾ ਰਿਹਾ। ਆਦਿ ਪੁਰਖ ਆਦਿ ਨਾ ਅੰਤਾ, ਜੁਗ ਜੁਗ ਭੇਖ ਵਟਾਇੰਦਾ। ਪਕੜ ਉਠਾਏ ਸਾਚੇ ਸੰਤਾ, ਸਾਚਾ ਮਾਰਗ ਲਾਇੰਦਾ। ਮਨਮੁਖ ਜੀਵਾਂ ਮਾਇਆ ਪਾਏ ਬੇਅੰਤਾ, ਦਿਸ ਕਿਸੇ ਨਾ ਆਇੰਦਾ। ਰੋਗ ਲਗਾਇਆ ਹਉਮੇ ਹੰਗਤਾ, ਦਰਦ ਦੁੱਖ ਆਪਣੇ ਹੱਥ ਰਖਾਇੰਦਾ। ਹਰਿਜਨ ਮੇਲਾ ਸਾਚੇ ਕੰਤਾ, ਜੁਗ ਜੁਗ ਵਿਛੜੇ ਮੇਲ ਮਿਲਾਇੰਦਾ। ਕਾਇਆ ਚੋਲੀ ਰੰਗਣ ਰੰਗਤਾ, ਸੋਹੰ ਭੱਠੀ ਇਕ ਚੜ੍ਹਾਇੰਦਾ। ਦਰ ਦਵਾਰੇ ਹੋਏ ਮੰਗਤਾ, ਪ੍ਰੇਮ ਭਿਛਿਆ ਝੋਲੀ ਪਾਇੰਦਾ। ਆਪੇ ਹੋਇਆ ਭੁੱਖਾ ਨੰਗਤਾ, ਹਰਿਜਨ ਭੰਡਾਰਾ ਭਰਪੂਰ ਕਰਾਇੰਦਾ। ਅੰਮ੍ਰਿਤ ਆਤਮ ਜਾਮ ਪਿਆਏ ਭੇਵ ਨਾ ਪਾਏ ਗੋਦਾਵਰੀ ਗੰਗਤਾ, ਅੱਠ ਸੱਠ ਤੀਰਥ ਦਿਸ ਨਾ ਆਇੰਦਾ। ਗੌੜ ਬ੍ਰਹਿਮਣ ਵੇਦ ਵਿਆਸ ਪੂਤ ਸਪੂਤਾ, ਆਪਣੀ ਗੋਦ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲਿਖਿਆ ਲੇਖ ਲਿਖਾਇੰਦਾ। ਆਦਿ ਪੁਰਖ ਆਦਿ ਭਵਾਨੀ, ਹਰਿ ਜੋਤੀ ਨੂਰ ਸਵਾਇਆ। ਸ਼ਬਦ ਚਲਾਏ ਇਕ ਨਿਸ਼ਾਨੀ, ਜੁਗ ਜੁਗ ਭੇਖ ਵਟਾਇਆ। ਜਨ ਭਗਤਾਂ ਮਾਰੇ ਆਤਮ ਕਾਨੀ, ਅਗਿਆਨ ਅੰਧੇਰ ਮਿਟਾਇਆ। ਅਨਹਦ ਸੁਣਾਏ ਸਾਚੀ ਬਾਣੀ, ਪੰਚਮ ਰਾਗ ਅਲਾਇਆ। ਅੰਮ੍ਰਿਤ ਆਤਮ ਠੰਢਾ ਪਾਣੀ, ਦਸਮ ਦਵਾਰੀ ਰਿਹਾ ਪਿਲਾਇਆ। ਸੇਜ ਰੰਗੀਲੀ ਇਕ ਵਖਾਨੀ, ਸੁਰਤ ਸਵਾਣੀ ਹਾਣੀ ਹਾਣ ਮਿਲਾਇਆ। ਜੋਤ ਨਿਰੰਜਣ ਖੇਲ ਮਹਾਨੀ, ਖੇਲਣਹਾਰਾ ਦਿਸ ਨਾ ਆਇਆ। ਦਾਤਾ ਜੋਧਾ ਸੂਰ ਵਡ ਬਲਵਾਨੀ, ਦਇਆਵਾਨ ਅਖਵਾਇਆ। ਗੁਰਮੁਖ ਵਿਰਲਾ ਚਤੁਰ ਸੁਜਾਨੀ, ਘਰ ਸਾਚਾ ਬੂਝ ਬੁਝਾਇਆ। ਭਰਮੇ ਭੁੱਲੇ ਜੀਵ ਨਾਦਾਨੀ, ਨਿਝ ਘਰ ਭੇਵ ਕੋਈ ਨਾ ਪਾਇਆ। ਮਾਇਆ ਰੁਲੇ ਵਡ ਵਿਦਵਾਨੀ, ਜਗਤ ਵਿਦਿਆ ਮੂਲ ਚੁਕਾਇਆ। ਗੁਰਮੁਖ ਵਿਰਲਾ ਦਰ ਦਵਾਰੇ ਕਰੇ ਕੁਰਬਾਨੀ, ਗੁਰ ਚਰਨੀ ਸੇਵ ਕਮਾਇਆ।

ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਵੇਖਣ ਆਇਆ ਦਰ, ਚਾਰੇ ਕੁੰਟਾਂ ਵੇਖ ਵਖਾਇਆ। ਕਲਜੁਗ ਤੇਰਾ ਦਰ ਦਰਵਾਜ਼ਾ, ਹਰਿ ਸਾਚਾ ਵੇਖ ਵਖਾਇੰਦਾ। ਪਰਗਟ ਹੋਏ ਗਰੀਬ ਨਿਵਾਜ਼ਾ, ਦਹਿ ਦਿਸ਼ਾ ਫੋਲ ਫੁਲਾਇੰਦਾ। ਜੋਤ ਜਗਾਏ ਦੇਸ ਮਾਝਾ, ਗੁਰ ਗੋਬਿੰਦਾ ਭੇਖ ਵਟਾਇੰਦਾ। ਨੌ ਖੰਡ ਪ੍ਰਿਥਮੀ ਰਚਿਆ ਕਾਜਾ, ਸੱਤਾਂ ਦੀਪਾਂ ਫੋਲ ਫੁਲਾਇੰਦਾ। ਜਨ ਭਗਤਾਂ ਮਾਰੇ ਅੰਦਰ ਬਹਿ ਬਹਿ ਆਵਾਜ਼ਾ, ਗੀਤ ਸੁਹਾਗੀ ਇਕ ਸੁਣਾਇੰਦਾ। ਸ਼ਬਦ ਚੜ੍ਹਾਏ ਸਚ ਜਹਾਜ਼ਾ, ਸੋ ਪੁਰਖ ਨਿਰੰਜਣ ਏਕਾ ਨਾਮ ਲਿਆਇੰਦਾ। ਮਨਮੁਖ ਜੀਵਾਂ ਖੋਲ੍ਹੇ ਪਾਜਾ, ਸੰਮਤ ਚੌਦਾਂ ਵੇਖ ਵਖਾਇੰਦਾ। ਚਿੱਟਾ ਅਸਵ ਸਾਚਾ ਤਾਜਾ, ਲੋਆਂ ਪੁਰੀਆਂ ਆਪ ਫਿਰਾਇੰਦਾ। ਮਾਤਲੋਕ ਤੇਰਾ ਕਰੇ ਹਾਜਾ, ਮੱਕਾ ਕਾਅਬਾ ਵੇਖ ਵਖਾਇੰਦਾ। ਆਪੇ ਸ਼ਾਹ ਆਪ ਨਵਾਬਾ, ਰਾਜਨ ਰਾਜ ਆਪ ਅਖਵਾਇੰਦਾ। ਆਪੇ ਜਾਣੇ ਪੁੰਨ ਸਵਾਬਾ, ਭੇਦ ਅਭੇਦਾ ਭੇਵ ਖੁਲ੍ਹਾਇੰਦਾ। ਚਰਨ ਘੋੜੇ ਦੇ ਰਕਾਬਾ, ਨੀਲੀ ਧਾਰੀ ਪਾਰ ਕਰਾਇੰਦਾ। ਸ਼ਬਦ ਉਠਾਏ ਸਾਚਾ ਬਾਜਾ, ਗੋਬਿੰਦ ਸੰਗ ਰਲਾਇੰਦਾ। ਕਲਗੀ ਤੋੜਾ ਜੋਤੀ ਜੋੜਾ ਸ਼ਬਦ ਸਰੂਪੀ ਸਾਜਨ ਸਾਜਾ, ਜਗਤ ਜਗਦੀਸਾ ਸਾਚੇ ਸੀਸਾ ਆਪ ਟਿਕਾਇੰਦਾ। ਧੁਰਦਰਗਾਹੀ ਆਇਆ ਭਾਜਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਕਲਜੁਗ ਵੇਖੇ ਤੇਰਾ ਦਰ, ਦਰ ਦਵਾਰਾ ਵੇਖ ਵਖਾਇੰਦਾ। ਕਲਜੁਗ ਵੇਖੇ ਦਰ ਦਰਬਾਨ, ਚਾਰੋਂ ਕੁੰਟ ਪਛਾਨਿਆ। ਜੂਠਾ ਝੂਠਾ ਜੀਵ ਨਾਦਾਨ, ਨਾ ਕੋਈ ਜਾਣੇ ਬ੍ਰਹਮ ਗਿਆਨਿਆ। ਖਾਣੀ ਬਾਣੀ ਵੇਦ ਪੁਰਾਨੀ ਅੰਜੀਲ ਕੁਰਾਨੀ ਪੁਣ ਛਾਣ, ਮਿਲਿਆ ਮੇਲ ਨਾ ਹਰਿ ਭਗਵਾਨਿਆ। ਗੁਰਮੁਖ ਸਾਚੇ ਬਾਲ ਅੰਞਾਣੇ ਜਗਤ ਨਾਦਾਨ, ਪ੍ਰਭ ਦੇਵੇ ਜੀਆ ਦਾਨਿਆ। ਨਾਮ ਅਨਮੁੱਲੜਾ ਏਕਾ ਪਾਨ, ਸਾਚਾ ਮੇਲਾ ਗੁਣ ਨਿਧਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰਾ ਵੇਖੇ ਦਰ, ਦੋ ਜਹਾਨਾਂ ਮਾਰ ਧਿਆਨਿਆ। ਕਲਜੁਗ ਤੇਰੀ ਕਾਲੀ ਧਾਰ, ਰੈਣ ਅੰਧੇਰੀ ਛਾਈਆ। ਗੁਰ ਗੋਬਿੰਦਾ ਹੋ ਤਿਆਰ, ਪਰਗਟ ਹੋਏ ਬੇਪਰਵਾਹੀਆ। ਸੰਬਲ ਨਗਰੀ ਅਪਰ ਅਪਾਰ, ਬੈਠਾ ਆਸਣ ਲਾਈਆ। ਸਾਚਾ ਖੰਡਾ ਤੇਜ ਕਟਾਰ, ਤਨ ਗਾਤਰੇ ਆਪ ਲਟਕਾਈਆ। ਵੱਢੇ ਕੰਡਾਂ ਮਾਰੇ ਮਾਰ, ਵੇਦ ਪੁਰਾਨਾਂ ਭੇਵ ਨਾ ਰਾਈਆ। ਖਾਣੀ ਬਾਣੀ ਰਹੀ ਪੁਕਾਰ, ਨਿਹਕਲੰਕ ਹਰਿ ਨਿਰੰਕਾਰ, ਆਪਣੀ ਕਲ ਵਰਤਾਈਆ। ਰਾਓ ਰੰਕਾਂ ਕਰੇ ਖ਼ਬਰਦਾਰ, ਰਾਜ ਰਾਜਾਨਾਂ ਰਿਹਾ ਉਠਾਈਆ। ਵਾਲੀ ਹਿੰਦ ਰਹਿਣਾ ਤਿਆਰ, ਇੱਕੀ ਚੇਤਰ ਦਿਵਸ ਸੁਹਾਈਆ। ਲਿਖਿਆ ਲੇਖ ਆਏ ਦਿੱਲੀ ਦਰਬਾਰ, ਸੰਮਤ ਚੌਦਾਂ ਭੇਵ ਖੁਲ੍ਹਾਈਆ। ਪੰਚਮ ਜੇਠੀ ਵਡ ਬਲਕਾਰ, ਚੌਦਾਂ ਲੋਕਾਂ ਵੇਖੇ ਥਾਉਂ ਥਾਈਂਆ। ਈਸਾ ਮੂਸਾ ਆਪੇ ਵੇਖੇ ਕਾਲਾ ਸੂਸਾ ਫੋਲ ਫੁਲਾਏ ਚੀਨਾ ਰੂਸਾ, ਸੰਗ ਮੁਹੰਮਦੀ ਚਾਰ ਯਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਕਲਜੁਗ ਤੇਰਾ ਵੇਖੇ ਦਰ ਦਰਬਾਰ, ਲੋਕਮਾਤ ਵਖਾਈਆ। ਕਲਜੁਗ ਤੇਰਾ ਦਰ ਦਰਬਾਰ, ਲੋਕਮਾਤ ਵਖਾਇੰਦਾ। ਚਾਰੋਂ ਕੁੰਟ ਕੂੜ ਕੁੜਿਆਰ, ਹੱਥ ਖਾਲੀ ਠੂਠਾ ਆਪ ਵਖਾਇੰਦਾ। ਭਰਮੇ ਭੁੱਲੇ ਜੀਵ ਜੰਤ ਸਾਧ ਸੰਤ ਗਵਾਰ, ਪ੍ਰਭ ਸਾਚਾ ਭੇਵ ਕੋਈ ਨਾ ਪਾਇੰਦਾ। ਮਾਇਆ ਮਮਤਾ ਕਾਮ ਕਰੋਧ ਲੋਭ ਮੋਹ ਹੰਕਾਰ, ਗੁਰ ਕਾ ਸ਼ਬਦ ਨਾ ਕੋਈ ਰਖਾਇੰਦਾ। ਮਾਤ ਪਿਤ ਭਾਈ ਭੈਣ ਸਾਕ ਸੱਜਣ ਸੈਣ ਕਰ ਪਿਆਰ, ਨੇਤਰ ਨੈਣ ਦਰਸ ਕੋਈ ਨਾ ਪਾਇੰਦਾ। ਦੂਰ ਦੁਰਾਡੇ ਬੈਠੇ ਰਹਿਣ, ਗੁਰ ਦਰ ਅੰਦਰ ਮੰਦਰ ਨਾ ਕੋਈ ਆਤਮ ਸੇਜਾ ਚਰਨ ਟਿਕਾਇੰਦਾ। ਸ਼ਬਦ ਸੁਨੇਹੜਾ ਹਰਿ ਜੀ ਭੇਜਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ

ਧਰ, ਨਿਹਕਲੰਕ ਨਰਾਇਣ ਨਰ, ਵੇਖੇ ਦਰ ਧੁਰਦਰਗਾਹੀ ਆਪੇ ਆਇੰਦਾ। ਨਿਹਕਲੰਕ ਨਰਾਇਣ ਨਰ, ਆਪਣੀ ਕਲ ਵਰਤਾਈਆ। ਕਲਜੁਗ ਵੇਖੇ ਸਾਚਾ ਘਰ, ਏਕਾ ਸ਼ਬਦ ਵੱਜੀ ਵਧਾਈਆ। ਪੁਰਖ ਅਬਿਨਾਸ਼ੀ ਮਾਰੇ ਮਾਰ, ਦਿਸ ਕਿਸੇ ਨਾ ਆਈਆ। ਸੰਮਤ ਚੌਦਾਂ ਕਰ ਵਿਚਾਰ, ਪੰਚਮ ਜੇਠੀ ਵੇਖ ਵਖਾਈਆ। ਮੇਟ ਮਿਟਾਏ ਅੰਧੇਰੀ ਰਾਤਾ, ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਰਿਹਾ ਮਿਟਾਈਆ। ਸੋਹੰ ਚਿਲ੍ਹੇ ਚੜ੍ਹੇ ਸਮਰਾਥਾ, ਚਾਰੋਂ ਕੁੰਟ ਕਰੇ ਲੜਾਈਆ। ਪਾਰਬ੍ਰਹਮ ਪ੍ਰਭ ਨੀਕਨ ਨੀਕਾ, ਦਿਸ ਕਿਸੇ ਨਾ ਆਈਆ। ਖੇਲੇ ਖੇਲ ਤੀਨ ਲੋਕਾ, ਤ੍ਰੈਲੋਕੀ ਨਾਥ ਆਪ ਅਖਵਾਈਆ। ਬ੍ਰਹਮਾ ਸ਼ਿਵ ਕਰੋੜ ਤੇਤੀਸਾ, ਵੇਖ ਵਖਾਏ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਕਲਜੁਗ ਵੇਖੇ ਤੇਰਾ ਘਰ, ਗੁਰ ਗੋਬਿੰਦਾ ਸੰਗ ਰਲਾਈਆ। ਗੁਰ ਗੋਬਿੰਦਾ ਕਰ ਤਿਆਰ, ਪ੍ਰਭ ਸਾਚੇ ਸੰਗ ਨਿਭਾਇਆ। ਸੰਬਲ ਨਗਰ ਵੇਖ ਵਿਚਾਰ, ਜੋਤੀ ਦੀਪ ਜਲਾਇਆ। ਸ਼ਬਦ ਚਲਾਏ ਤਿੱਖੀ ਧਾਰ, ਸਾਰ ਕੋਈ ਨਾ ਪਾਇਆ। ਨੌ ਦਵਾਰੇ ਵਸੇ ਬਾਹਰ, ਘਰ ਏਕਾ ਏਕ ਸੁਹਾਇਆ। ਪੁਰਖ ਅਗੰਮੜਾ ਅਗੰਮੜੀ ਕਾਰ, ਹੱਡ ਮਾਸ ਨਾੜੀ ਤੇਰੇ ਵਿਚ ਨਾ ਆਇਆ। ਸੋਹੰ ਸ਼ਬਦ ਕਰਾਏ ਜੈ ਜੈਕਾਰ, ਪੁਰੀਆਂ ਲੋਆਂ ਆਪ ਜਪਾਇਆ। ਸਤਿਜੁਗ ਬੰਨ੍ਹੇ ਸਾਚੀ ਧਾਰ, ਸੋ ਪੁਰਖ ਨਿਰੰਜਣ ਦਇਆ ਕਮਾਇਆ। ਹੰ ਹੰਗਤਾ ਦੇਵੇ ਮਾਰ, ਏਕਾ ਰੂਪ ਵਟਾਇਆ। ਸਾਚੀ ਸੰਗਤਾ ਇਕ ਪਿਆਰ, ਊਚਾਂ ਨੀਚਾਂ ਰੰਕ ਰਾਜਾਨਾਂ ਸ਼ਾਹ ਸੁਲਤਾਨਾਂ ਏਕਾ ਧਾਮ ਸੁਹਾਇਆ। ਬੰਨ੍ਹੇ ਹੱਥੀਂ ਨਾਮ ਗਾਨਾ, ਸਾਚੀ ਤੰਦੀ ਤੰਦ ਬੰਨ੍ਹਾਇਆ। ਧਰਮ ਝੁਲਾਏ ਇਕ ਨਿਸ਼ਾਨਾ, ਨੌ ਖੰਡ ਰਿਹਾ ਵਖਾਇਆ। ਜੋਤ ਸਰੂਪੀ ਪਹਿਰੇ ਬਾਣਾ, ਨਿਹਕਲੰਕਾ ਨਾਉਂ ਰਖਾਇਆ। ਪਾਰਬ੍ਰਹਮ ਹੋਏ ਵਿਸ਼ਨੂੰ ਭਗਵਾਨਾ, ਹਰਿ ਭਗਵਨ ਰੂਪ ਸਮਾਇਆ। ਵਿਸ਼ਨੂੰ ਦੇਵੇ ਸਾਚਾ ਦਾਨਾ, ਆਤਮ ਝੋਲੀ ਇਕ ਭਰਾਇਆ। ਲੱਖ ਚੁਰਾਸੀ ਪੀਣਾ ਖਾਣਾ, ਰਾਜਕ ਰਿਜਕ ਸਬਾਇਆ। ਗੋਬਿੰਦ ਪਾਇਆ ਪਦ ਨਿਰਬਾਣਾ, ਪਾਰਬ੍ਰਹਮ ਸਰਨਾਇਆ। ਨਾਨਕ ਆਇਆ ਦਰ ਦਰਬਾਨਾ, ਹਰਿ ਸਾਚੀ ਭਿਛਿਆ ਝੋਲੀ ਪਾਇਆ। ਸਤਿਨਾਮ ਕਰ ਪਰਵਾਨਾ, ਲੋਕਮਾਤ ਸੁਣਾਇਆ। ਭਰਮੇ ਭੁੱਲੇ ਜੀਵ ਨਾਦਾਨਾ, ਗੁਰ ਪੂਰੇ ਨਾ ਮੇਲ ਮਿਲਾਇਆ। ਨਿਹਕਲੰਕ ਜੋਧਾ ਸੂਰ ਬਲੀ ਬਲਵਾਨਾ, ਕਲਜੁਗ ਅੰਤਮ ਦਏ ਮਿਟਾਇਆ। ਪੰਜ ਤਤ ਨਾ ਦਿਸੇ ਕੋਇ ਨਿਸ਼ਾਨਾ, ਤ੍ਰੈਗੁਣ ਮਾਇਆ ਮੂਲ ਚੁਕਾਇਆ। ਗੁਰਮੁਖਾਂ ਕਰੇ ਦਰ ਪਰਵਾਨਾ, ਜੁਗ ਜੁਗ ਆਪਣਾ ਬਿਰਦ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ ਰੂਪ ਸਮਾਇਆ। ਨਰ ਨਰਾਇਣ ਹਰਿ ਨਿਰੰਕਾਰ, ਜੋਤ ਨਿਰੰਜਣ ਇਕ ਜਗਾਈਆ। ਸਤਿ ਪੁਰਖ ਨਿਰੰਜਣ ਮੀਤ ਮੁਰਾਰ, ਸੱਜਣ ਸੈਣ ਅਖਵਾਈਆ। ਗੁਰਮੁਖਾਂ ਮੇਲਾ ਅੱਧ ਵਿਚਕਾਰ, ਦਸਮ ਦਵਾਰੀ ਰਿਹਾ ਮਿਲਾਈਆ। ਆਪੇ ਵਸਿਆ ਸਭ ਤੋਂ ਬਾਹਰ, ਹਰ ਘਟ ਆਪ ਸਮਾਈਆ। ਨੌ ਦਵਾਰ ਖੋਲ੍ਹ ਕਿਵਾੜ, ਸ੍ਰਿਸ਼ਟ ਸਬਾਈ ਰਿਹਾ ਵਖਾਈਆ। ਅੱਠਾਂ ਤਤਾਂ ਕਰ ਤਿਆਰ, ਮਨ ਮਤ ਬੁਧ ਕਰੀ ਕੁੜਮਾਈਆ। ਸਪਤਮ ਰੂਪ ਹਰਿ ਅਪਾਰ, ਘਰ ਸਾਚੇ ਆਸਣ ਲਾਈਆ। ਛੇਵੇਂ ਸ਼ਬਦ ਧੁਨ ਧੁਨਕਾਰ, ਆਪਣੀ ਰਿਹਾ ਉਪਾਈਆ। ਪੰਚਮ ਮੇਲਾ ਮੀਤ ਮੁਰਾਰ, ਪਵਣ ਪਵਣੀ ਰਿਹਾ ਸਮਾਈਆ। ਚੌਥੇ ਘਰ ਸੰਤ ਦੁਲਾਰ, ਆਪਣਾ ਸੰਗ ਨਿਭਾਈਆ। ਤੀਜੇ ਖੋਲ੍ਹੇ ਬੰਦ ਕਿਵਾੜ, ਨੇਤਰ ਨੈਣ ਦਰਸ ਦਿਖਾਈਆ। ਦੂਸਰ ਦੋਅੰ ਮੇਟੇ ਧਾੜ, ਏਕਾ ਦੂਜਾ ਭਉ ਚੁਕਾਈਆ। ਇਕ ਇਕੱਲਾ ਏਕਾ ਏਕੰਕਾਰ, ਏਕਾ ਰੰਗ ਰੰਗਾਈਆ। ਗੁਰਮੁਖ ਸਾਚੇ ਕਰ ਤਿਆਰ, ਦੂਜਾ ਦਰ ਖੁਲ੍ਹਾਈਆ। ਤੀਜੇ ਖੇਲ ਅਪਰ ਅਪਾਰ,

ਦਿਵਸ ਰੈਣ ਇਕ ਰਖਾਈਆ। ਚੌਥੇ ਮੇਲਾ ਮੀਤ ਮੁਰਾਰ, ਵਿਛੜ ਕਦੇ ਨਾ ਜਾਈਆ। ਪੰਚਮ ਗਾਇਣ ਵਾਰੋ ਵਾਰ, ਅੰਦਰ ਮੰਦਰ ਸੇਵਾ ਲਾਈਆ। ਛੇਵੇਂ ਵੇਖੇ ਹਰਿ ਕਰਤਾਰ, ਸ਼ਬਦ ਸ਼ਬਦੀ ਕਰੇ ਜਣਾਈਆ। ਸਤਿ ਪੁਰਖ ਨਿਰੰਜਣ ਜੋਤ ਅਪਾਰ, ਨਿਰਮਲ ਇਕ ਜਗਾਈਆ। ਅੱਠ ਅਠੋਤਰ ਵੇਖ ਵਿਚਾਰ, ਅੰਤ ਸੰਤ ਸਮਾਈਆ। ਨੌ ਦਰ ਵੇਖੇ ਜਗਤ ਕਿਵਾੜ, ਲੱਖ ਚੁਰਾਸੀ ਭਰਮ ਭੁਲਾਈਆ। ਦਸਵੇਂ ਲੇਖ ਸੱਚੀ ਸਰਕਾਰ, ਸ਼ਬਦ ਸਿੰਘਾਸਣ ਆਸਣ ਲਾਈਆ। ਸੰਤ ਸੁਹੇਲੇ ਵੇਖੇ ਉਠ ਉਠ ਵਾਰੋ ਵਾਰ, ਲੋਕਮਾਤੀ ਰਾਹ ਤਕਾਈਆ। ਫੜ ਫੜ ਬਾਹੋਂ ਲਾਏ ਪਾਰ, ਜੋਤ ਨਿਰੰਜਣ ਪਹਿਲੀ ਬਾਤੀ, ਆਪਣੀ ਆਪ ਜਗਾਈਆ। ਅੰਮ੍ਰਿਤ ਆਤਮ ਦੇਵੇ ਬੂੰਦ ਸਵਾਂਤੀ, ਤ੍ਰਿਸ਼ਨਾ ਭੁੱਖ ਮਿਟਾਈਆ। ਮੇਲ ਮਿਲਾਏ ਕਮਲਾਪਾਤੀ, ਘਰ ਮੰਦਰ ਇਕ ਸੁਹਾਈਆ। ਏਕਾ ਸੇਜਾ ਦਿਵਸ ਰਾਤੀ, ਪ੍ਰਭ ਆਪਣੇ ਰੰਗ ਰੰਗਾਈਆ। ਅੱਠੇ ਪਹਿਰ ਰਹੇ ਪਰਭਾਤੀ, ਗੁਰਮੁਖ ਵੇਖਣ ਚਾਈਂ ਚਾਈਂਆ। ਧੁਰਦਰਗਾਹੀ ਦੇਵੇ ਦਾਤੀ, ਦੇਵਣਹਾਰ ਆਪ ਅਖਵਾਈਆ। ਦੁਰਮਤ ਮੈਲ ਰਿਹਾ ਕਾਟੀ, ਜਨ ਭਗਤਾਂ ਦਇਆ ਕਮਾਈਆ। ਸਾਚਾ ਮੰਦਰ ਏਕਾ ਹਾਟੀ, ਚੌਦਾਂ ਹੱਟ ਵਿਖਾਈਆ। ਅੰਤਮ ਲਹਿਣਾ ਦੇਣਾ ਚੁਕਣਾ ਤੀਰਥ ਤਾਟੀ, ਅੱਠ ਸੱਠ ਮੂਲ ਚੁਕਾਈਆ। ਕਲਜੁਗ ਖੇਲ ਬਾਜ਼ੀਗਰ ਨਾਟੀ, ਹਰਿ ਸਚ ਸਵਾਂਗ ਵਰਤਾਈਆ। ਗੁਰਮੁਖ ਵਿਰਲਾ ਚੜ੍ਹੇ ਔਖੀ ਘਾਟੀ, ਸੋਹੰ ਪੌੜਾ ਏਕਾ ਲਾਈਆ। ਜਗੇ ਜੋਤ ਕਾਇਆ ਮਾਟੀ, ਨਿਰਮਲ ਨੂਰ ਸਵਾਈਆ। ਮਸਤਕ ਟਿੱਕਾ ਤਿਲਕ ਲਿਲਾਟੀ, ਹਰਿ ਆਪਣੀ ਹੱਥੀਂ ਲਾਈਆ। ਬਜਰ ਕਪਾਟੀ ਜਿਸ ਜਨ ਪਾਟੀ, ਮਿਲਿਆ ਮੇਲ ਸਾਚੇ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਕਲਜੁਗ ਵੇਖਣ ਆਇਆ ਤੇਰੀ ਸ਼ਾਹੀਆ। ਕਲਜੁਗ ਅੰਤਮ ਚੌਥਾ ਸ਼ਾਹ, ਰਾਜਨ ਰਾਜ ਅਖਵਾਇਆ। ਮਾਇਆ ਮਮਤਾ ਪਕੜੀ ਬਾਂਹ, ਜੂਠ ਝੂਠ ਸਰਕਾਰ ਰਖਾਇਆ। ਨਾਤਾ ਤੁੱਟੇ ਪੁੱਤਰਾਂ ਮਾਂ, ਪਿਤਾ ਪੂਤ ਨਾ ਕੋਇ ਜਣਾਇਆ। ਰੈਣ ਅੰਧੇਰੀ ਗਈ ਛਾ, ਕਾਮ ਕਰੋਧ ਲੋਭ ਫਿਰੇ ਹਲਕਾਇਆ। ਪਾਰਬ੍ਰਹਮ ਤੇਰਾ ਭੁੱਲਿਆ ਨਾਂ, ਹਉਮੇ ਹੰਗਤਾ ਰੋਗ ਵਧਾਇਆ। ਦਰ ਦਰ ਪੁਕਾਰੇ ਧਰਤ ਮਾਂ, ਦਰ ਅੱਗੇ ਸੀਸ ਝੁਕਾਇਆ। ਚਰਨ ਕਵਲ ਸਦ ਬਲ ਬਲ ਜਾਂ, ਜੁਗ ਜੁਗ ਪੈਜ ਰੱਖਦਾ ਆਇਆ। ਕਲਜੁਗ ਜੀਵ ਬੁੱਧੀ ਹੋਈ ਕਾਂ, ਵਾਂਗ ਕਾਗ ਰਹੇ ਕੁਰਲਾਇਆ। ਈਸਾ ਮੂਸਾ ਫੜ ਫੜ ਖਾਇਣ ਗਾਂ, ਹਿੰਦ ਹਿੰਦਵੈਣੀ ਜੀਵ ਜੰਤ ਸਤਾਇਆ। ਵੇਖ ਵਿਖਾਏ ਥਾਈਂ ਥਾਂ, ਨੌ ਖੰਡ ਪ੍ਰਿਥਮੀ ਦੀਪ ਸੱਤ ਤੇਰੇ ਅੱਗੇ ਝੋਲੀ ਡਾਹਿਆ। ਜਨ ਭਗਤਾਂ ਪਕੜੀ ਆਪੇ ਬਾਂਹ, ਦੋਏ ਜੋੜ ਆਪਣਾ ਸੀਸ ਝੁਕਾਇਆ। ਪੁਰਖ ਅਬਿਨਾਸ਼ੀ ਕਰ ਦੇ ਹਾਂ, ਵੇਲੇ ਅੰਤਮ ਕਲਜੁਗ ਨੇੜੇ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇ ਮਤ ਰਿਹਾ ਸਮਝਾਇਆ। ਦੇਵੇ ਮਤ ਹੋ ਦਲੇਰ, ਹਰਿ ਸਾਚਾ ਬਣਤ ਬਣਾਇੰਦਾ। ਪਰਗਟ ਹੋਏ ਸਿੰਘ ਸ਼ੇਰ ਦਲੇਰ, ਸ਼ੇਰ ਸਿੰਘ ਨਾਉਂ ਰਖਾਇੰਦਾ। ਸ੍ਰਿਸ਼ਟ ਸਬਾਈ ਲਏ ਘੇਰ, ਜੋਤੀ ਖੇਲ ਖਿਲਾਇੰਦਾ। ਜਗਤ ਮੇਟੇ ਅੰਧ ਅੰਧੇਰ, ਦੀਪਕ ਇਕ ਜਗਾਇੰਦਾ। ਡਗਮਗਾਏ ਏਕਾ ਵੇਰ, ਸੰਮਤ ਸੋਲਾਂ ਲੇਖ ਲਿਖਾਇੰਦਾ। ਆਪ ਚੁਕਾਏ ਮੇਰ ਤੇਰ, ਚਾਰ ਵਰਨਾਂ ਬੂਝ ਬੁਝਾਇੰਦਾ। ਸ੍ਰਿਸ਼ਟ ਸਬਾਈ ਮਾਰੇ ਭੇੜ ਭੇੜ, ਗੁਰਮੁਖ ਸਾਚੇ ਚਰਨ ਬਹਾਇੰਦਾ। ਈਸਾ ਮੂਸਾ ਮਾਰੇ ਘੇਰ ਘੇਰ, ਅੱਲਾ ਰਾਣੀ ਮੁਖ ਛੁਪਾਇੰਦਾ। ਧਰਤ ਮਾਤ ਤੇਰਾ ਖੁਲ੍ਹਾ ਵਿਹੜ, ਅੰਤਮ ਕਲ ਕਰਾਇੰਦਾ। ਮਨਮੁਖ ਜੀਵ ਚੁਰਾਸੀ ਗੇੜ, ਧਰਮ ਰਾਏ ਲੇਖ ਲਿਖਾਇੰਦਾ। ਆਪੇ ਰਿਹਾ ਛੇੜਾਂ ਛੇੜ, ਦਿਸ ਕਿਸੇ ਨਾ ਆਇੰਦਾ। ਜੋਤੀ

ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਕਲਜੁਗ ਤੇਰਾ ਸੰਗ ਨਿਭਾਇੰਦਾ। ਕਲਜੁਗ ਕਾਲਾ ਵਡ ਬਲਵਾਨਾ, ਅੰਤਮ ਕਲ ਹੰਕਾਰਿਆ। ਨਾਲ ਰਲਾਏ ਪੰਜ ਸ਼ੈਤਾਨਾ, ਕਰਾਏ ਜੈ ਜੈਕਾਰਿਆ। ਜੀਵ ਜੰਤ ਕਰ ਨਾਦਾਨਾ, ਜੂਠ ਝੂਠ ਭਰਿਆ ਤਨ ਭੰਡਾਰਿਆ। ਰਸਨਾ ਰਸ ਨਾ ਕੋਈ ਵਖਾਨਾ, ਮਦਿਰਾ ਮਾਸ ਪਿਆਰਿਆ। ਅੰਮ੍ਰਿਤ ਆਤਮ ਭੇਵ ਨਾ ਜਾਨਾ, ਨਾ ਮਿਲਿਆ ਮੀਤ ਮੁਰਾਰਿਆ। ਧਰਮ ਨਾ ਬੱਧਾ ਹੱਥੀਂ ਗਾਨਾ, ਜੂਠਾ ਝੂਠਾ ਤਨ ਸ਼ਿੰਗਾਰਿਆ। ਦਰ ਘਰ ਨਾ ਸਾਚਾ ਇਕ ਸੁਹਾਨਾ, ਖਾਲੀ ਦਿਸਣ ਮਹੱਲ ਅਟਾਰਿਆ। ਚੌਥਾ ਜੁਗ ਵੇਖ ਵਖਾਨਾ, ਪ੍ਰਭ ਪਾਵਣਹਾਰਾ ਸਾਰਿਆ। ਸਤਿਜੁਗ ਤ੍ਰੇਤਾ ਪਾਰ ਕਰਾਨਾ, ਕਲਜੁਗ ਅੰਤਮ ਆਈ ਤੇਰੀ ਵਾਰਿਆ। ਰਾਮ ਕ੍ਰਿਸ਼ਨ ਰਹੇ ਨਿਸ਼ਾਨਾ, ਨਿਹਕਲੰਕੀ ਖੇਲ ਅਪਾਰਿਆ। ਸ਼ਬਦ ਜੋਧਾ ਸੂਰ ਬਲੀ ਬਲਵਾਨਾ, ਗੁਰ ਗੋਬਿੰਦਾ ਨਾਉਂ ਰਖਾ ਰਿਹਾ। ਰਸਨਾ ਮਿਲੇ ਨੀਰ ਮਹਾਨਾ, ਸੋਹੰ ਸੋ ਪੜ੍ਹਾ ਰਿਹਾ। ਉਚੇ ਟਿੱਲੇ ਕੱਕੇ ਬਿੱਲੇ ਸਾਰੇ ਹਿਲੇ, ਫੜ ਉਠਾਏ ਕੱਕੇ ਬਿੱਲੇ, ਨਾ ਕੋਈ ਕਿਸੇ ਛੁੜਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਕਲਜੁਗ ਤੇਰਾ ਵੇਖੇ ਘਰ, ਕਵਣ ਦਵਾਰੇ ਆਸਣ ਲਾ ਰਿਹਾ। ਕਲਜੁਗ ਤੇਰਾ ਕਵਣ ਟਿਕਾਣਾ, ਕਵਣ ਦਵਾਰ ਸੁਹਾ ਰਿਹਾ। ਵੇਖਣ ਆਏ ਗੁਣ ਨਿਧਾਨਾ, ਲੋਕਮਾਤ ਲਏ ਅਵਤਾਰਿਆ। ਏਕਾ ਦੇਵੇ ਧੁਰ ਫ਼ਰਮਾਣਾ, ਸੰਮਤ ਚੌਦਾਂ ਰਹਿਣਾ ਖ਼ਬਰਦਾਰਿਆ। ਪੰਦਰਾਂ ਆਉਣਾ ਵਿਚ ਮੈਦਾਨਾ, ਰਾਜ ਰਾਜਾਨਾਂ ਕਰੇ ਖ਼ਬਰਦਾਰਿਆ। ਸੰਮਤ ਸੋਲਾਂ ਮੇਟ ਮਿਟਾਏ ਨਿਸ਼ਾਨਾ, ਖੇਲੇ ਖੇਲ ਮਹਾਨਾ, ਸੰਮਤ ਸਤਾਰਾਂ ਤੇਲ ਚੜ੍ਹਾਨਿਆ। ਨਾ ਕੋਈ ਦਿਸੇ ਜੀਵ ਨਿਧਾਨਾ, ਅੱਠ ਅਠਾਰਾਂ ਖੇਲ ਵਖਾਨਿਆ। ਜਲ ਧਾਰਾ ਮੇਲ ਮਿਲਾਨਾ, ਉਨੀ ਉਨੀਸਾ ਮੁੱਲਾ ਸ਼ੇਖ਼ ਮੁਸਾਇਕ ਪੀਰ ਦਸਤਗੀਰ ਹਕੀਰ ਫ਼ਕੀਰ ਸ਼ਾਹ ਸੁਲਤਾਨ ਕੋਈ ਰਹਿਣ ਨਾ ਪਾਵਣਾ। ਬੀਸਾ ਬੀਸ ਹਰਿ ਜਗਦੀਸ, ਪੰਦਰਾਂ ਕੱਤਕ ਰੁੱਤ ਸੁਹਾਵਣਾ। ਗੁਰ ਤੇਗ ਬਹਾਦਰ ਤੇਰਾ ਲੇਖੇ ਲਾਏ ਸੀਸ, ਚਰਨ ਛੁਹਾਏ ਦਿੱਲੀ ਦਰਬਾਨਿਆ। ਨੌ ਖੰਡ ਪ੍ਰਿਥਮੀ ਆਪਣਾ ਪੀਸਣ ਰਹੀ ਪੀਸ, ਪ੍ਰਭ ਸਾਚਾ ਕਲਜੁਗ ਚੱਕੀ ਆਪ ਚਲਾਨਿਆ। ਸਭ ਦੇ ਖਾਲੀ ਹੋਏ ਖੀਸ, ਮਾਇਆ ਰਾਣੀ ਮੁਖ ਭਵਾਨਿਆ। ਸੋਹੰ ਛਤਰ ਝੁੱਲੇ ਪ੍ਰਭ ਸਾਚੇ ਸੀਸ, ਵੇਖੇ ਖੇਲ ਦੋ ਜਹਾਨਿਆ। ਮੇਲ ਮਿਲਾਏ ਇਕ ਇਕੀਸ, ਏਕਾ ਇੱਕੀ ਦਰ ਪਰਵਾਨਿਆ। ਸਾਚੀ ਸਿੱਖੀ ਰਾਗ ਸੁਣਾਏ ਹਰਿ ਛਤੀਸ, ਬੀਸ ਬੀਸ ਭੇਵ ਨਾ ਜਾਨਣ ਵੇਦ ਪੁਰਾਨਿਆ। ਲੇਖੇ ਲਾਏ ਗੁਰਮੁਖ ਸਾਚੇ ਸੀਸ, ਚਰਨ ਧੂੜ ਕਰਾਏ ਇਸ਼ਨਾਨਿਆ। ਪਾਰਬ੍ਰਹਮ ਤੇਰੀ ਕੋਈ ਨਾ ਕਰੇ ਰੀਸ, ਖਾਣੀ ਬਾਣੀ ਬਹਿ ਬਹਿ ਗਾਨਿਆ। ਚਾਰ ਵਰਨਾਂ ਇਕ ਹਦੀਸ, ਏਕਾ ਅੱਖਰ ਆਪ ਪੜ੍ਹਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਸੱਤ ਰੰਗ ਝੁਲਾਏ ਜਗਤ ਨਿਸ਼ਾਨਿਆ। ਸੱਤ ਰੰਗ ਨਿਸ਼ਾਨਾ ਜਾਏ ਚੜ੍ਹ, ਹਰਿ ਸਾਚਾ ਆਪ ਚੜ੍ਹਾਇੰਦਾ। ਨੌ ਖੰਡ ਪ੍ਰਿਥਮੀ ਏਕਾ ਗੜ੍ਹ, ਅੰਤਮ ਆਪ ਬਣਾਇੰਦਾ। ਸ਼ਬਦ ਸਰੂਪੀ ਅੰਦਰ ਵੜ, ਆਪੇ ਵੇਖ ਵਖਾਇੰਦਾ। ਆਪੇ ਲਏ ਘਾੜਨ ਘੜ, ਆਪੇ ਮੇਟ ਮਿਟਾਇੰਦਾ। ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਲਏ ਫੜ, ਲੁਕਿਆ ਕੋਈ ਰਹਿਣ ਨਾ ਪਾਇੰਦਾ। ਨਾ ਕੋਈ ਸੀਸ ਨਾ ਕੋਈ ਧੜ, ਕਲਜੁਗ ਅਗਨੀ ਨਾ ਜਾਏ ਸੜ, ਦਿਸ ਕਿਸੇ ਨਾ ਆਇੰਦਾ। ਨਾ ਕੋਈ ਮੜ੍ਹੀ ਗੋਰ ਮੜ੍ਹ, ਮਠ ਸ਼ਿਵਾਲਾ ਨਾ ਕੋਈ ਰਖਾਇੰਦਾ। ਅੱਖਰ ਵੱਖਰ ਰਿਹਾ ਪੜ੍ਹ, ਨਾ ਕੋਈ ਲੇਖਾ ਲੇਖ ਲਿਖਾਇੰਦਾ। ਜਨ ਭਗਤਾਂ ਜੋਤ ਜਗਾਏ ਬਹੱਤਰ ਨੜ, ਆਕਾਸ਼ ਪਰਕਾਸ਼ ਵਿਖਾਇੰਦਾ।

ਸ਼ਬਦ ਸਰੂਪੀ ਅੱਗੇ ਖੜ੍ਹ, ਦਸਮ ਦਵਾਰੀ ਦਰਸ ਦਿਖਾਇੰਦਾ। ਆਪ ਫੜਾਏ ਪੱਲੂ ਲੜ, ਸੋਹੰ ਨਾਮ ਧਰਾਇੰਦਾ। ਹੌਲੀ ਹੌਲੀ ਜਾਣਾ ਚੜ੍ਹ, ਸੱਸੇ ਕਿਲੇ ਮੂੰਹ ਤੁੜਾਇੰਦਾ। ਹੋੜਾ ਉਪਰ ਲਏ ਫੜ, ਸਰਗੁਣ ਨਿਰਗੁਣ ਨਿਰਗੁਣ ਸਰਗੁਣ ਖੇਲ ਖਿਲਾਇੰਦਾ। ਹੰ ਹੰਗਤਾ ਜਾਏ ਮਰ, ਜੋ ਜਨ ਚਰਨੀ ਸੀਸ ਨਿਵਾਇੰਦਾ। ਸਾਚੀ ਸੰਗਤਾ ਜਾਏ ਤਰ, ਲੱਖ ਚੁਰਾਸੀ ਫੰਦ ਕਟਾਇੰਦਾ। ਧਰਮ ਰਾਏ ਆਏ ਦਰ, ਲਹਿਣਾ ਦੇਣਾ ਮੂਲ ਚੁਕਾਇੰਦਾ। ਜੁਗ ਜੁਗ ਦੇਵੇ ਜਨ ਭਗਤਾਂ ਵਰ, ਸਾਚੀ ਭਗਤੀ ਭਗਤ ਕਰਾਇੰਦਾ। ਨਾ ਜਨਮੇ ਨਾ ਜਾਏ ਮਰ, ਆਦਿ ਸ਼ਕਤੀ ਰੂਪ ਵਟਾਇੰਦਾ। ਬੂੰਦ ਰਕਤੀ ਏਕਾ ਧਰ, ਜੀਵ ਜੰਤ ਉਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਕਲਜੁਗ ਤੇਰਾ ਵੇਖ ਘਰ, ਅੰਤਮ ਫੇਰਾ ਪਾਇੰਦਾ। ਅੰਤਮ ਫੇਰਾ ਏਕੰਕਾਰ, ਏਕਾ ਏਕ ਰਖਾਇਆ। ਇਸ਼ਟ ਦ੍ਰਿਸ਼ਟ ਹਰਿ ਵੇਖ ਵਿਚਾਰ, ਸ੍ਰਿਸ਼ਟ ਸਬਾਈ ਫੋਲ ਫੁਲਾਇਆ।

ਹਰਿ ਦਾਤਾ ਮਿਹਰਵਾਨ, ਭਗਤ ਤਰਾਇੰਦਾ। ਹਰਿ ਦਾਤਾ ਮਿਹਰਵਾਨ, ਸ਼ਬਦ ਜਣਾਇੰਦਾ। ਹਰਿ ਦਾਤਾ ਮਿਹਰਵਾਨ, ਦਰਸ ਦਿਖਾਇੰਦਾ। ਹਰਿ ਦਾਤਾ ਮਿਹਰਵਾਨ, ਗੁਰਮੁਖ ਉਪਜਾਇੰਦਾ। ਹਰਿ ਦਾਤਾ ਮਿਹਰਵਾਨ, ਆਤਮ ਸੁਖ ਵਿਖਾਇੰਦਾ। ਹਰਿ ਦਾਤਾ ਮਿਹਰਵਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਗ ਜੁਗਤ ਜਣਾਇੰਦਾ। ਜੋਗ ਜੁਗਤ ਜਗਤ ਅਪਾਰ, ਆਪਣੀ ਆਪ ਰਖਾਈਆ। ਭਗਤ ਸੁਹੇਲਾ ਮੀਤ ਮੁਰਾਰ, ਮੇਲਾ ਮੇਲ ਮਿਲਾਈਆ। ਆਵੇ ਜਾਵੇ ਵਾਰੋ ਵਾਰ, ਗੁਰ ਚੇਲਾ ਰੂਪ ਵਟਾਈਆ। ਫੜ ਫੜ ਬਾਹੋਂ ਲਾਏ ਪਾਰ, ਸੱਜਣ ਸੁਹੇਲਾ ਸਹਿਜ ਸੁਖਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੋਬਿੰਦ ਕਾਇਆ ਵਿਚ ਸਮਾਈਆ। ਗੋਬਿੰਦ ਗੁਰ ਜਗਤ ਜਨ ਚੇਲਾ, ਆਪੇ ਆਪ ਅਖਵਾਇਆ। ਪੁਰਖ ਅਬਿਨਾਸ਼ੀ ਸੱਜਣ ਸੁਹੇਲਾ, ਮਾਤ ਪਿਤ ਬਣਾਇਆ। ਕਲਜੁਗ ਅੰਤਮ ਹੋਏ ਮੇਲਾ, ਸਾਚਾ ਲੇਖ ਲਿਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨੇਤਰ ਪੇਖਣ ਆਪੇ ਆਇਆ। ਗੁਰ ਗੋਬਿੰਦਾ ਬਾਲ ਅੰਞਾਣਾ, ਦਰ ਸਾਚੇ ਹਰਿ ਪੁਕਾਰਿਆ। ਪੁਰਖ ਅਬਿਨਾਸ਼ੀ ਦੇਵੇ ਮਾਣਾ, ਕਲਜੁਗ ਅੰਤਮ ਵਾਰਿਆ। ਸਿਰ ਤੇ ਸਹਿਣਾ ਪੈਣਾ ਭਾਣਾ, ਖੇਲੇ ਖੇਲ ਖਿਲਾਰਿਆ। ਦਰ ਦਵਾਰੇ ਦੇਵੇ ਮਾਣਾ, ਏਕਾ ਏਕੰਕਾਰਿਆ। ਮੇਲ ਮਿਲਾਏ ਹਾਣੀਆਂ ਹਾਣਾ, ਬੀਸ ਬੀਸਾ ਵੇਖ ਵਿਚਾਰਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵੇ ਵਰ ਕੰਤ ਭਤਾਰਿਆ। ਕੰਤ ਭਤਾਰਾ ਸਾਚਾ ਮੀਤਾ, ਨਰ ਹਰਿ ਆਪ ਅਖਵਾਇੰਦਾ। ਆਪ ਬਣਾਏ ਆਪਣੀ ਰੀਤਾ, ਗੁਰ ਗੋਬਿੰਦਾ ਸੰਗ ਨਿਭਾਇੰਦਾ। ਨਾ ਕੋਈ ਦਿਹੁਰਾ ਮੰਦਰ ਮਸੀਤਾ, ਗੁਰ ਦਰ ਮੰਦਰ ਵੇਖ ਵਖਾਇੰਦਾ। ਲੱਖ ਚੁਰਾਸੀ ਪਰਖੇ ਨੀਤਾ, ਨਿਤ ਨਿਤ ਲੇਖ ਲਿਖਾਇੰਦਾ। ਜਨ ਭਗਤਾਂ ਦੇਵੇ ਨਾਮ ਅਨਡੀਠਾ, ਦਿਸ ਕਿਸੇ ਨਾ ਆਇੰਦਾ। ਲੱਖ ਚੁਰਾਸੀ ਸੁੱਤਾ ਦੇ ਕਰ ਪੀਠਾ, ਆਪਣਾ ਮੁਖ ਭਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੋਹੰ ਸੋ ਸਾਚਾ ਜਾਪ ਸਤਿਜੁਗ ਝੋਲੀ ਪਾਇੰਦਾ। ਸੋਹੰ ਸੋ ਸਾਖਿਆਤ, ਹਰਿ ਸਾਚੀ ਜੋਤ ਜਗਾਈਆ। ਗੁਰਮੁਖ ਬਣਾਏ ਪਾਰ ਜ਼ਾਤ, ਵਰਨ ਗੋਤ ਮਿਟਾਈਆ। ਧੁਰਦਰਗਾਹੀ ਏਕਾ ਦਾਤ, ਪੁਰਖ ਅਗੰਮਾ ਲੈ ਕੇ ਆਈਆ। ਹਰਿਜਨ ਬੰਧਾਏ ਚਰਨ ਨਾਤ, ਵਿਛੜ

ਕਦੇ ਨਾ ਜਾਈਆ। ਆਪੇ ਪਿਤਾ ਆਪੇ ਮਾਤ, ਆਪਣੀ ਗੋਦ ਉਠਾਈਆ। ਨਾਥ ਅਨਾਥਾਂ ਤ੍ਰੈਲੋਕੀ ਨਾਥ, ਦੀਨਾ ਨਾਥ ਆਪ ਅਖਵਾਈਆ। ਜੁਗ ਜੁਗ ਨਿਭਾਏ ਸਗਲਾ ਸਾਥ, ਸੰਗੀ ਸਾਥੀ ਆਪ ਹੋ ਜਾਈਆ। ਆਪ ਚਲਾਏ ਸਾਚਾ ਰਾਥ, ਜਨ ਭਗਤਾਂ ਰਿਹਾ ਚੜ੍ਹਾਈਆ। ਲਹਿਣਾ ਦੇਣਾ ਮਸਤਕ ਮਾਥ, ਅੰਤਮ ਮੂਲ ਚੁਕਾਈਆ। ਕਲਜੁਗ ਸੀਆਂ ਸਾਢੇ ਤਿੰਨ ਹਾਥ, ਲੱਖ ਚੁਰਾਸੀ ਵੰਡ ਵੰਡਾਈਆ। ਪਰਗਟ ਹੋਏ ਰਾਮ ਰਮਈਆ ਜਿਉਂ ਘਰ ਦਸਰਾਥ, ਲੰਕਾ ਗੜ੍ਹ ਹੰਕਾਰ ਤੋੜ ਤੁੜਾਈਆ। ਕਾਹਨਾ ਕ੍ਰਿਸ਼ਨਾ ਪ੍ਰਾਨ ਨਾਥ, ਦੁਆਪਰ ਮੇਟ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਕਲਜੁਗ ਡੰਕ ਵਜਾਈਆ। ਕਲਜੁਗ ਅੰਤਮ ਡੰਕ ਵਜਾਏ, ਨਿਹਕਲੰਕ ਨਰਾਇਣ ਨਰ ਅਵਤਾਰਾ। ਰੰਕ ਰਾਜਾਨ ਸ਼ਾਹ ਉਠਾਏ, ਕਰੇ ਕਰਾਏ ਖ਼ਬਰਦਾਰਾ। ਸਾਧ ਸੰਤ ਪ੍ਰਭ ਰਿਹਾ ਜਗਾਏ, ਵੇਖੇ ਅੰਦਰ ਬਾਹਰਾ। ਹਰਿਜਨ ਸਾਚੇ ਸੰਗ ਮਿਲਾਏ, ਭਰੇ ਨਾਮ ਭੰਡਾਰਾ। ਦਾਤਾ ਦਾਨੀ ਆਪ ਹੋ ਜਾਏ, ਜੁਗ ਜੁਗ ਲਏ ਅਵਤਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸੁਹਾਏ ਬੰਕ ਦਵਾਰਾ। ਬੰਕ ਦਵਾਰਾ ਧੰਨ ਹੈ, ਗੁਰ ਮਤ ਬੂਝ ਬੁਝਾਇੰਦਾ। ਸੰਤ ਸੁਹੇਲਾ ਜਾਏ ਮੰਨ ਹੈ, ਸਾਚੇ ਤਤ ਸਮਾਇੰਦਾ। ਸੋਹੰ ਦੇਵੇ ਨਾਮ ਸੱਚਾ ਮਾਲ ਧਨ ਹੈ, ਚੋਰ ਯਾਰ ਨਾ ਕੋਇ ਚੁਰਾਇੰਦਾ। ਪੰਜਾਂ ਚੋਰਾਂ ਦੇਵੇ ਡੰਨ ਹੈ, ਡੰਕਾ ਡੌਰੂ ਏਕਾ ਵਾਹਿੰਦਾ। ਭਾਂਡਾ ਭਰਮ ਦੇਵੇ ਭੰਨ ਹੈ, ਭੰਨਣਹਾਰ ਆਪ ਅਖਵਾਇੰਦਾ। ਜੋਤ ਜਗਾਏ ਸਾਚੇ ਤਨ ਹੈ, ਦੀਪਕ ਸਾਚਾ ਇਕ ਵਿਖਾਇੰਦਾ। ਰਾਗ ਸੁਣਾਏ ਸਾਚਾ ਕੰਨ ਹੈ, ਸੁਣਨੇਹਾਰ ਆਪ ਹੋ ਆਇੰਦਾ। ਜੁਗ ਜੁਗ ਬੇੜਾ ਰਿਹਾ ਬੰਨ੍ਹ ਹੈ, ਆਪ ਆਪਣਾ ਭਾਰ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇ ਮਤ ਕਮਲਾਪਤ, ਬਹੱਤਰ ਨਾੜੀ ਉਬਲੇ ਰੱਤ ਹੈ, ਆਤਮ ਧੀਰਜ ਸਾਚਾ ਸਤਿ, ਸਤਿ ਸੰਤੋਖ ਸਤਿ ਆਤਮ ਝੋਲੀ ਪਾਇੰਦਾ। ਸਤਿ ਸੰਤੋਖੀ ਸ਼ਬਦ ਗਿਆਨ, ਏਕਾ ਏਕ ਰਖਾਇੰਦਾ। ਪਾਰਬ੍ਰਹਮ ਪ੍ਰਭ ਕਰੇ ਧਿਆਨ, ਸਾਚਾ ਮੇਲ ਮਿਲਾਇੰਦਾ। ਸ਼ਬਦ ਜਪਾਏ ਨਾਮ ਨਿਧਾਨ, ਲੋਆਂ ਪੁਰੀਆਂ ਪਾਰ ਕਰਾਇੰਦਾ। ਆਪੇ ਹੋਇਆ ਨਿਗਾਹਬਾਨ, ਅੰਦਰ ਮੰਦਰ ਪੈਜ ਰਖਾਇੰਦਾ। ਮਨਮਤੀ ਜੀਵ ਆਪਣਾ ਕੀਤਾ ਪਾਣ, ਰਾਏ ਧਰਮ ਲੇਖ ਲਿਖਾਇੰਦਾ। ਗੁਰਮੁਖ ਸਾਚੇ ਚਤੁਰ ਸੁਜਾਨ, ਰਸਨਾ ਜਿਹਵਾ ਗੁਣ ਰਖਾਇੰਦਾ। ਨਾਉਂ ਨਿਰੰਕਾਰਾ ਏਕਾ ਗਾਣ, ਗੁਣਵੰਤਾ ਹਰਿ ਸਮਝਾਇੰਦਾ। ਅਮਰਾਪਦ ਘਰ ਸਾਚੇ ਪਾਣ, ਪਰਮ ਪੁਰਖ ਮਿਲਾਇੰਦਾ। ਸ਼ਬਦ ਅਨਾਦੀ ਵੱਜੇ ਨਿਧਾਨ, ਨਾਦ ਅਨਾਦੀ ਆਪ ਵਜਾਇੰਦਾ। ਵੇਖ ਵਖਾਏ ਸੁਣੇ ਸੁਣਾਏ ਕਾਨ, ਭੇਦ ਅਭੇਦਾ ਵਿਚ ਸਮਾਇੰਦਾ। ਖੇਲੇ ਖੇਲ ਆਦਿ ਜੁਗਾਦਿ, ਜੁਗ ਜੁਗ ਭੇਖ ਵਟਾਇੰਦਾ। ਸੰਤ ਸੁਹੇਲੇ ਲਏ ਲਾਧ, ਆਪਣਾ ਮੇਲ ਮਿਲਾਇੰਦਾ। ਸ਼ਬਦ ਜਣਾਏ ਬੋਧ ਅਗਾਧ, ਬੋਧ ਅਗਾਧਾ ਆਪ ਲੇਖ ਲਿਖਾਇੰਦਾ। ਧੁਰਦਰਗਾਹੀ ਦੇਵੇ ਦਾਨ, ਮਸਤਕ ਲੇਖਾ ਲਹਿਣਾ ਮੂਲ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨਿਰਗੁਣ ਰੂਪ ਸਮਾਇੰਦਾ। ਨਿਰਗੁਣ ਰੂਪ ਹਰਿ ਨਿਰੰਕਾਰ, ਨਿਹਕਲੰਕ ਅਖਵਾਇੰਦਾ। ਜੋਤ ਸਰੂਪੀ ਕਰ ਉਜਿਆਰ, ਆਪਣਾ ਭੇਵ ਛੁਪਾਇੰਦਾ। ਸ਼ਬਦ ਵਜਾਏ ਡੰਕ ਅਪਾਰ, ਦਿਸ ਕਿਸੇ ਨਾ ਆਇੰਦਾ। ਗੁਰਮੁਖਾਂ ਕਰੇ ਮਾਤ ਪਿਆਰ, ਆਤਮ ਬ੍ਰਹਮ ਜਣਾਇੰਦਾ। ਸੋਲਾਂ ਕਰੇ ਤਨ ਸ਼ਿੰਗਾਰ, ਤਨ ਇਛਿਆ ਪੂਰ ਕਰਾਇੰਦਾ। ਨਾਮ ਵਜਾਏ ਇਕ ਨਗਾਰ, ਤਨ ਕਾਇਆ ਆਪ ਵਜਾਇੰਦਾ। ਤੋੜੇ ਗੜ੍ਹ ਜਗਤ ਹੰਕਾਰ, ਉਪਰ ਚੜ੍ਹ ਵੇਖ ਵਖਾਇੰਦਾ। ਦਰ ਦਵਾਰੇ ਅੱਗੇ

ਖੜ੍ਹ, ਦਰ ਦਰਸੀ ਦਰਸ ਵਿਖਾਇੰਦਾ। ਪੰਚ ਵਿਕਾਰੇ ਨਾਲ ਰਿਹਾ ਲੜ, ਗੁਰਮੁਖ ਸਾਚਾ ਮਾਰਗ ਪਾਇੰਦਾ। ਬੰਕ ਦਵਾਰੇ ਜਾਏ ਵੜ, ਸਚ ਪੱਲੂ ਨਾਮ ਫੜਾਇੰਦਾ। ਪਾਰਬ੍ਰਹਮ ਪ੍ਰਭ ਅੱਗੇ ਖੜ੍ਹ, ਆਪਣੀ ਗੋਦ ਉਠਾਇੰਦਾ। ਲੇਖਾ ਚੁੱਕੇ ਗੋਰ ਮੜ੍ਹ, ਗੁਰਮੁਖ ਗੁਰ ਪੂਰੇ ਵਿਚ ਸਮਾਇੰਦਾ। ਨਾ ਜਨਮੇ ਨਾ ਜਾਏ ਮਰ, ਆਵਣ ਜਾਵਣ ਫੰਦ ਕਟਾਇੰਦਾ। ਸਾਚੀ ਤਰਨੀ ਜਾਏ ਤਰ, ਨਈਆ ਨੌਕਾ ਨਾਮ ਚੜ੍ਹਾਇੰਦਾ। ਏਕਾ ਸਈਆ ਲਏ ਵਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਮੇਲ ਮਿਲਾਇੰਦਾ। ਮੇਲ ਮਿਲਾਏ ਸਾਚੇ ਸ਼ਾਹੋ, ਹਰਿ ਭੂਪੋ ਭੂਪ ਭੁਵਿੰਦਰਾ। ਦਾਤਾ ਦਾਨੀ ਬੇਪਰਵਾਹੋ, ਦਰ ਭਿਖਾਰੀ ਇੰਦਰ ਇੰਦਰਾ। ਗੁਰਮੁਖ ਰਖਾਏ ਥਾਈਂ ਥਾਉਂ, ਬਜਰ ਕਪਾਟੀ ਤੋੜੇ ਜੰਦਰਾ। ਦੋ ਜਹਾਨੀ ਕਰੇ ਨਿਆਉਂ, ਮੇਲੇ ਮੇਲ ਕਾਇਆ ਮੰਦਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਜਨ ਭਗਤਾਂ ਹੋਏ ਬਖ਼ਸ਼ਿੰਦੜਾ। ਬਖ਼ਸ਼ਣਹਾਰ ਦਰਦ ਦੁੱਖ ਭੰਜਨ, ਪਾਰਬ੍ਰਹਮ ਬੇਅੰਤਾ। ਹਰਿਜਨ ਬਣਾਏ ਸਾਚੇ ਸੱਜਣ, ਮੇਲ ਮਿਲਾਏ ਸਾਚੇ ਕੰਤਾ। ਅੰਮ੍ਰਿਤ ਆਤਮ ਪੀ ਪੀ ਰੱਜਣ, ਦਿਸ ਨਾ ਆਇਣ ਪੰਚਮ ਦੰਤਾ। ਤਾਲ ਨਗਾਰੇ ਸਾਚੇ ਵੱਜਣ, ਹਰਿ ਸਾਚਾ ਰਾਗ ਸੁਣੰਤਾ। ਜੋਤੀ ਜੋਤ ਸਰੂਪ ਹਰਿ, ਹਰਿਜਨ ਜਨ ਹਰਿ ਵੇਖੇ ਇਕ ਦਰ, ਘਰ ਸਾਚਾ ਧਾਮ ਸੁਹੰਤਾ। ਘਰ ਸੁਹਾਇਆ ਸਹਿਜ ਸੁਖ, ਆਤਮ ਜੋਗ ਕਮਾਈਆ। ਉਜਲ ਹੋਏ ਜਗਤ ਮੁਖ, ਰਸਨਾ ਭੋਗ ਲਗਾਈਆ। ਸੁਫਲ ਕਰਾਏ ਮਾਤ ਕੁੱਖ, ਧੁਰ ਸੰਜੋਗ ਮਿਲਾਈਆ। ਮੇਟ ਮਿਟਾਏ ਤ੍ਰਿਸ਼ਨਾ ਭੁੱਖ, ਸੋਹੰ ਚੋਗ ਚੁਗਾਈਆ। ਮਾਤ ਗਰਭ ਨਾ ਉਲਟਾ ਰੁੱਖ, ਲੱਖ ਚੁਰਾਸੀ ਫੰਦ ਕਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਰਿਹਾ ਤਰਾਈਆ। ਹਰਿਜਨ ਸਾਚੇ ਪਾਰ ਕਿਨਾਰਾ, ਗੁਰ ਪੂਰੇ ਚਰਨ ਦਵਾਰਿਆ। ਦੋ ਜਹਾਨੀ ਦਏ ਸਹਾਰਾ, ਸੋਹੰ ਚੱਪੂ ਨਾਲ ਰਖਾ ਰਿਹਾ। ਆਏ ਜਾਏ ਦਰ ਦਵਾਰਾ, ਸਾਚਾ ਮੇਲਾ ਮੇਲ ਮਿਲਾ ਰਿਹਾ। ਹੋਏ ਸਹਾਈ ਜੰਗਲ ਜੂਹ ਉਜਾੜ ਪਹਾੜਾ, ਉਚੇ ਟਿੱਲੇ ਪਰਬਤ ਵੇਖ ਵਖਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਸੰਤ ਜਨਾਂ ਸਾਚਾ ਰਾਹ ਤਕਾ ਰਿਹਾ। ਹਰਿਜਨ ਸਾਚੇ ਸੰਤ ਦੁਲਾਰ, ਪ੍ਰਭ ਪੂਰਨ ਆਸ ਕਰਾਈਆ। ਅੰਤਮ ਮੇਲਾ ਵਿਚ ਸੰਸਾਰ, ਇਕ ਇਕੇਲਾ ਵੇਖ ਵਖਾਈਆ। ਗੁਰ ਚੇਲਾ ਸੋਹਣ ਦਰ ਦਵਾਰ, ਬੰਕ ਦਵਾਰਾ ਆਪ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਸਰਗੁਣ ਮੇਲ ਮਿਲਾਈਆ। ਨਿਰਗੁਣ ਰੂਪ ਨਰ ਨਿਰੰਕਾਰ, ਸਰਗੁਣ ਵਿਚ ਸਮਾਇਆ। ਸਰਗੁਣ ਸਾਚਾ ਕਰ ਪਿਆਰ, ਸ਼ਬਦੀ ਸ਼ਬਦ ਜਣਾਇਆ। ਸਾਚਾ ਸ਼ਬਦ ਡੰਕ ਅਪਾਰ, ਨਿਰਗੁਣ ਰਿਹਾ ਵਜਾਇਆ। ਸਰਗੁਣ ਬੋਲੇ ਵਿਚ ਸੰਸਾਰ, ਰਸਨਾ ਜਿਹਵਾ ਰਿਹਾ ਹਿਲਾਇਆ। ਨਿਰਗੁਣ ਨਰ ਹਰਿ ਤੇਰੀ ਧਾਰ, ਨਿਰਧਨ ਦਏ ਤਰਾਇਆ। ਸਰਗੁਣ ਢਹਿ ਪੈ ਦਵਾਰ, ਦਰ ਦਰਵੇਸ਼ਾ ਰੂਪ ਵਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਵੇਖੇ ਧਾਰੀ ਕੇਸਾ, ਮੇਲ ਮਿਲਾਏ ਦਸ ਦਸਮੇਸ਼ਾ, ਮੂੰਡ ਮੁੰਡਾਇਆ ਦਿਸ ਨਾ ਆਇਆ। ਧਾਰੀ ਕੇਸ ਨਾ ਮੂੰਡ ਮੁੰਡਾਏ, ਜੋਤੀ ਨੂਰ ਸਵਾਇਆ। ਮੁੱਛ ਦਾਹੜੀ ਨਾ ਕੋਈ ਰਖਾਏ, ਸ਼ਬਦੀ ਤਤ ਬਣਾਇਆ। ਪੰਚ ਤਤ ਵਿਕਾਰੀ ਨਾ ਵੇਖ ਵਖਾਏ, ਹੱਡ ਨਾੜੀ ਮਾਸ ਭਰਮ ਚੁਕਾਇਆ। ਸਤਿ ਸਤਿਵਾਦੀ ਸਤਿ ਸਮਾਏ, ਸਤਿ ਪੁਰਖ ਹਰਿ ਰਘੁਰਾਇਆ। ਆਦਿ ਜੁਗਾਦੀ ਆਪ ਹੋ ਜਾਏ, ਜੁਗ ਜੁਗ ਭੇਖ ਵਟਾਇਆ। ਕਲਜੁਗ ਤੇਰੀ ਲਾਜ ਰਖਾਏ, ਲਹਿਣਾ ਦੇਣਾ ਮੂਲ ਚੁਕਾਇਆ। ਧਰਤ ਮਾਤ

ਤੇਰਾ ਭਾਰ ਉਠਾਏ, ਆਪ ਆਪਣੀ ਸੇਵਾ ਲਾਇਆ। ਸਤਿਜੁਗ ਸਾਚਾ ਮਾਰਗ ਲਾਏ, ਸਾਚਾ ਰਾਹ ਵਖਾਇਆ। ਚਾਰ ਵਰਨਾਂ ਏਕਾ ਜਾਪ ਜਪਾਏ, ਮੰਤਰ ਅੰਤਰ ਇਕ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਭਗਤਾਂ ਦੇਵੇ ਨਾਮ ਵਰ, ਵਰ ਦਾਤਾ ਆਪ ਹੋ ਜਾਏ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੇਵਕ ਸੇਵਾ ਰਿਹਾ ਕਮਾਇਆ।

ਗੋਬਿੰਦ ਜਗਤ ਮਲਾਹ, ਮਾਤ ਅਖਵਾਇਆ। ਕਲਜੁਗ ਕਟੇ ਫਾਹ, ਦੇ ਮਤ ਸਮਝਾਇਆ। ਪੰਚਮ ਮੀਤਾ ਏਕਾ ਰਾਹ, ਸਖਾ ਸੁਹੇਲਾ ਰਿਹਾ ਵਖਾਇਆ। ਦੋ ਅੱਖਰ ਜਪਾਏ ਸਾਚਾ ਨਾਂ, ਏਕਾ ਰੂਪ ਸਮਾਇਆ। ਪਾਰਬ੍ਰਹਮ ਬਣੀ ਸਾਚੀ ਮਾਂ, ਪੂਤ ਸਪੂਤਾ ਗੋਬਿੰਦ ਜਾਇਆ। ਆਪੇ ਫੜੇ ਹੱਥੀਂ ਬਾਂਹ, ਲੋਕਮਾਤ ਰਿਹਾ ਉਠਾਇਆ। ਦੇਵਣਹਾਰਾ ਠੰਢੀ ਛਾਂ, ਛੱਪਰ ਛੱਤ ਨਾ ਕੋਈ ਛਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨਣੀ ਜਨ ਆਪ ਅਖਵਾਇਆ। ਜਨਣੀ ਜਣੇ ਪੂਤ ਸਪੂਤਾ, ਗੋਬਿੰਦ ਦਇਆ ਕਮਾਈਆ। ਵੇਖ ਵਖਾਣੇ ਚਾਰੇ ਕੁੰਟਾਂ, ਭੈਣਾਂ ਭਾਈਆ ਭੇਵ ਚੁਕਾਈਆ। ਕਲਜੁਗ ਕਾਇਆ ਮਾਟੀ ਭਾਂਡਾ ਕਾਚਾ ਜੂਠਾ ਝੂਠਾ, ਨਾ ਕੋਈ ਪੋਚ ਪੁਚਾਈਆ। ਮਨਮੁਖ ਜੀਵਾਂ ਹੱਥ ਖਾਲੀ ਠੂਠਾ, ਦਰ ਦਰ ਰਿਹਾ ਫਿਰਾਈਆ। ਗੁਰਮੁਖ ਵਿਰਲਾ ਜੁਗ ਜੁਗ ਰੂਠਾ, ਕਲਜੁਗ ਅੰਤਮ ਮੇਲ ਮਿਲਾਈਆ। ਸਤਿਗੁਰ ਸਾਚਾ ਪੂਰਾ ਤੁੱਠਾ, ਧੁਰ ਦੀ ਬਾਣ ਰਖਾਈਆ। ਏਕਾ ਇੱਕੀ ਇਕ ਕਰਾਏ ਮੁੱਠਾ, ਬੀਸ ਇਕੀਸਾ ਹਰਿ ਰਘੁਰਾਈਆ। ਲੱਖ ਚੁਰਾਸੀ ਟੰਗੇ ਪੁੱਠਾ, ਰਾਏ ਧਰਮ ਹੁਕਮ ਜਣਾਈਆ। ਲੁਕਿਆ ਰਹੇ ਨਾ ਕੋਈ ਗੁੱਠਾ, ਮਾਇਆ ਪੜਦਾ ਦੇਵੇ ਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੋਬਿੰਦ ਸਾਚੀ ਸੇਵ ਕਮਾਈਆ। ਗੋਬਿੰਦ ਸੇਵਾ ਦਰ ਪਰਵਾਨ, ਕਰੇ ਹਰਿ ਨਿਰੰਕਾਰਿਆ। ਆਪੇ ਵੇਖੇ ਮਾਰ ਧਿਆਨ, ਕਲਜੁਗ ਤੇਰੀ ਅੰਤਮ ਵਾਰਿਆ। ਸ੍ਰਿਸ਼ਟ ਸਬਾਈ ਹੋਏ ਨਾਦਾਨ, ਅਗਿਆਨ ਅੰਧੇਰ ਵਧਾ ਲਿਆ। ਗੁਰਮੁਖ ਵਿਰਲੇ ਦਰ ਘਰ ਸਾਚਾ ਪਾਣ, ਜਿਸ ਜਨ ਆਪਣੀ ਦਇਆ ਕਮਾ ਰਿਹਾ। ਸਾਚਾ ਮੇਲਾ ਮੇਲ ਸ੍ਰੀ ਭਗਵਾਨ, ਆਤਮ ਜੋਤੀ ਸ਼ਬਦ ਗਿਆਨ ਆਪੇ ਬ੍ਰਹਮ ਵਖਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੋਬਿੰਦ ਕਾਇਆ ਸਾਚਾ ਘਰ, ਸਰ ਸਰੋਵਰ ਇਕ ਵਖਾ ਲਿਆ। ਸਰ ਸਰੋਵਰ ਸਚ ਦਵਾਰਾ, ਏਕਾ ਏਕ ਰਖਾਇੰਦਾ। ਨਾ ਕੋਈ ਜਾਣੇ ਪਾਰ ਕਿਨਾਰਾ, ਦਿਸ ਕਿਸੇ ਨਾ ਆਇੰਦਾ। ਗੁਰਮੁਖ ਵਿਰਲਾ ਸੰਤ ਦੁਲਾਰਾ, ਪ੍ਰਭ ਆਪਣਾ ਤਰਸ ਕਮਾਇੰਦਾ। ਸ਼ਬਦ ਸਰੂਪੀ ਦਏ ਹੁਲਾਰਾ, ਨੌ ਦਰ ਪਾਰ ਕਰਾਇੰਦਾ। ਦਰਸ ਵਖਾਏ ਅਗੰਮ ਅਪਾਰਾ, ਜੋਤੀ ਮੇਲ ਮਿਲਾਇੰਦਾ। ਘੜੇ ਭੰਨੇ ਭੰਨਣਹਾਰਾ, ਜੁਗ ਜੁਗ ਬਣਤ ਬਣਾਇੰਦਾ। ਸਤਿਜੁਗ ਦੁਆਪਰ ਤ੍ਰੇਤਾ ਉਤਰਾ ਪਾਰਾ, ਕਲਜੁਗ ਵਕਤ ਸੁਹਾਇੰਦਾ। ਪਰਗਟ ਹੋਏ ਨਿਹਕਲੰਕ ਨਰਾਇਣ ਨਰ ਅਵਤਾਰਾ, ਗੁਰ ਗੋਬਿੰਦ ਭੇਖ ਵਟਾਇੰਦਾ। ਸੰਬਲ ਨਗਰੀ ਧਾਮ ਨਿਆਰਾ, ਸਾਢੇ ਤਿੰਨ ਹੱਥ ਬਣਤ ਬਣਾਇੰਦਾ। ਉਚ ਅਟੱਲ ਮਹੱਲ ਮੁਨਾਰਾ, ਸਚ ਦਵਾਰਾ ਇਕ ਵਖਾਇੰਦਾ। ਜੋਤੀ ਨੂਰ ਕਰ ਉਜਿਆਰਾ, ਸ਼ਬਦ ਸਰੂਪੀ ਸਾਚੀ ਧਾਰਾ, ਪਵਣੀ ਪਵਣ ਨਾ ਪਾਇਣ ਸਾਰਾ, ਲੇਖਾ ਲਿਖਤ ਨਾ ਕੋਈ ਲਿਖਾਇੰਦਾ। ਪਾਰਬ੍ਰਹਮ ਬ੍ਰਹਮ ਇਕ ਦਵਾਰਾ, ਸ਼ਬਦ ਸਿੰਘਾਸਣ ਅਪਰ ਅਪਾਰ, ਜੋਤ ਅਬਿਨਾਸ਼ਣ ਆਪਣਾ ਸੰਗ ਨਿਭਾਏ ਏਕਾ ਧਾਮ ਸੁਹਾਇੰਦਾ। ਗੁਰਮੁਖ ਤੇਰਾ ਧੰਨ

ਦਵਾਰ, ਸ਼ਬਦ ਕਰਾਏ ਵਣਜ ਵਪਾਰ, ਦੋ ਜਹਾਨੀ ਉਤਰੇ ਪਾਰ, ਹਰਿ ਸਾਚਾ ਮੇਲ ਮਿਲਾਇੰਦਾ। ਮੇਲ ਮਿਲਾਏ ਹਰਿ ਗੁਣਵੰਤਾ, ਜੁਗ ਜੁਗ ਭੇਖ ਵਟਾਇੰਦਾ। ਦਰ ਦਵਾਰੇ ਸਾਚੇ ਸੰਤਾ, ਹਰਿ ਭਗਵੰਤਾ ਫੇਰਾ ਪਾਇੰਦਾ। ਆਦਿ ਜੁਗਾਦੀ ਆਦਿਨ ਅੰਤਾ, ਬ੍ਰਹਿਮਾਦੀ ਖੋਜ ਖੁਜਾਇੰਦਾ। ਸ਼ਬਦ ਅਨਾਦੀ ਇਕ ਵਜੰਤਾ, ਅਨਹਦ ਸੇਵਾ ਲਾਇੰਦਾ। ਗੁਰਮੁਖ ਸਾਚੇ ਧਾਮ ਸੁਹੰਤਾ, ਫੂਲਨ ਸੇਜ ਵਿਛਾਇੰਦਾ। ਆਪ ਆਪਣਾ ਮੇਲ ਮਿਲੰਤਾ, ਵਿਛੜ ਕਦੇ ਨਾ ਜਾਇੰਦਾ। ਮੇਟ ਮਿਟਾਏ ਹਉਮੇ ਹੰਗਤਾ, ਸਾਚੀ ਸੰਗਤਾ ਇਕ ਵਿਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਭਗਤ ਦਵਾਰੇ ਆਏ ਮੰਗਤਾ, ਏਕਾ ਮੰਗਣ ਮੰਗ ਮੰਗਾਇੰਦਾ। ਮੰਗਣ ਆਏ ਨਰ ਨਿਰੰਕਾਰ, ਭਗਤ ਸੁਹੇਲੇ ਸੱਜਣਾ। ਦਰ ਦਰਵੇਸ਼ਾ ਬਣ ਭਿਖਾਰ, ਧੂੜੀ ਵੇਖੇ ਮਸਤਕ ਮਜਨਾ। ਅੰਦਰ ਬਾਹਰ ਗੁਪਤ ਜ਼ਾਹਿਰ ਪਾਵੇ ਸਾਰ, ਆਪੇ ਹੋਏ ਪੜਦਾ ਕੱਜਣਾ। ਭਗਤ ਸੁਹੇਲੇ ਜੁਗ ਜੁਗ ਮੇਲੇ ਕਰੇ ਕਰਾਏ ਖ਼ਬਰਦਾਰ, ਜੋ ਘੜਿਆ ਸੋ ਅੰਤਮ ਭੱਜਣਾ। ਕਲਜੁਗ ਤੇਰੀ ਕਾਲੀ ਧਾਰ, ਚਾਰੋਂ ਕੁੰਟ ਰੈਣ ਅੰਧਿਆਰ, ਨਾ ਕੋਈ ਦੀਸੇ ਮੀਤ ਮੁਰਾਰ ਸਜਣਾ। ਗੁਰਮੁਖ ਵਿਰਲੇ ਹਰਿ ਹਰਿ ਰਸਨਾ ਰਹੇ ਵਿਚਾਰ, ਪਾਰਬ੍ਰਹਮ ਪ੍ਰਭ ਪਾਵੇ ਸਾਰ, ਕਲਜੁਗ ਤੇਰੀ ਅੰਤਮ ਵਾਰ, ਇਕ ਨਗਾਰਾ ਵੱਜਣਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਭਾਗ ਲਗਾਏ ਦੇਸ ਮੱਝਨਾ। ਮਾਝੇ ਦੇਸ ਗੋਬਿੰਦ ਧਾਰ, ਸ਼ਬਦੀ ਆਪ ਚਲਾਈਆ। ਨਿਹਕਲੰਕੀ ਨਰ ਅਵਤਾਰ, ਜੋਤੀ ਨੂਰ ਸਵਾਈਆ। ਅਛਲ ਅਛੇਦਾ ਵਿਚ ਸੰਸਾਰ, ਅਕਲ ਕਲਾ ਵਰਤਾਈਆ। ਭਰਮੇ ਭੁੱਲੇ ਜੀਵ ਗਵਾਰ, ਮਾਇਆ ਭਰਮ ਭੁਲਾਈਆ। ਗੁਰਮੁਖ ਵਿਰਲਾ ਪਾਵੇ ਸਾਰ, ਜਿਸ ਜਨ ਆਪਣੀ ਬੂਝ ਬੁਝਾਈਆ। ਆਪੇ ਮੇਲੇ ਚਰਨ ਦਵਾਰ, ਮਸਤਕ ਧੂੜ ਛੁਹਾਈਆ। ਮੇਟ ਮਿਟਾਏ ਅੰਧ ਅੰਧਿਆਰ, ਗਿਆਨ ਧਿਆਨ ਸਮਝਾਈਆ। ਹਰਿਜਨ ਸਾਚਾ ਮੀਤ ਮੁਰਾਰ, ਘਰ ਸਾਚੇ ਵੇਖ ਵਖਾਈਆ। ਫਲ ਫੁਲਵਾੜੀ ਅਪਰ ਅਪਾਰ, ਜੁਗ ਜੁਗ ਆਪ ਲਗਾਈਆ। ਸਤਿਜੁਗ ਸਾਚੀ ਬੰਨ੍ਹੇ ਧਾਰ, ਆਪਣੀ ਬਣਤ ਬਣਾਈਆ। ਏਕਾ ਇੱਕੀ ਏਕੰਕਾਰ, ਇਕ ਇਕੱਲਾ ਰਿਹਾ ਪਾਈਆ। ਪਹਿਲੀ ਚੇਤਰ ਦਿਵਸ ਵਿਚਾਰ, ਹਰਿਜਨ ਸੋਏ ਰਿਹਾ ਜਗਾਈਆ। ਇਕ ਸੁਹਾਏ ਬੰਕ ਦਵਾਰ, ਦਰ ਦਰਬਾਨ ਆਪ ਹੋ ਜਾਈਆ। ਸ਼ਬਦ ਕਰਾਏ ਵਣਜ ਵਪਾਰ, ਭਗਤ ਵਿਚੋਲਾ ਆਪ ਹੋ ਆਈਆ। ਨਾਰੀ ਕੰਤਾ ਮੇਲ ਭਤਾਰ, ਪੀਤ ਪੀਤੰਬਰ ਸੀਸ ਟਿਕਾਈਆ। ਗੁਰਮੁਖ ਸੋਭਾਵੰਤੀ ਨਾਰ, ਹਰਿ ਰੱਖੇ ਦਰ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਤਮ ਸੇਜਾ ਕਰ ਤਿਆਰ, ਫੂਲਨ ਬਰਖਾ ਲਾਈਆ। ਆਤਮ ਸੇਜਾ ਸਚ ਟਿਕਾਣਾ, ਹਰਿ ਏਕਾ ਏਕ ਬਣਾਇੰਦਾ। ਗੁਰਮੁਖਾਂ ਦੇਵੇ ਸ਼ਬਦ ਬਿਬਾਣਾ, ਰਾਹ ਸਾਚਾ ਆਪ ਜਣਾਇੰਦਾ। ਆਪ ਆਪਣਾ ਮੇਲ ਮਿਲਾਨਾ, ਦੂਸਰ ਕੋਇ ਨਾ ਸੰਗ ਰਖਾਇੰਦਾ। ਜੋਤ ਸਰੂਪ ਸ੍ਰੀ ਭਗਵਾਨਾ, ਜੋਤੀ ਬਣਤ ਬਣਾਇੰਦਾ। ਸ਼ਬਦ ਸੁਣਾਏ ਸਚ ਤਰਾਨਾ, ਸਾਚਾ ਤਾਲ ਵਜਾਇੰਦਾ। ਪਾਰਬ੍ਰਹਮ ਬ੍ਰਹਮ ਸਾਚਾ ਪਾਨਾ, ਭਾਂਡਾ ਭਰਮ ਭੰਨਾਇੰਦਾ। ਸੋਹੰ ਬੰਨ੍ਹੇ ਹੱਥੀਂ ਗਾਨਾ, ਸਾਚਾ ਸਗਨ ਮਨਾਇੰਦਾ। ਗੁਰਮੁਖ ਸਾਚਾ ਨੌਜਵਾਨਾ, ਪ੍ਰਭ ਸਾਚੇ ਘੋੜ ਚੜ੍ਹਾਇੰਦਾ। ਸਈਆਂ ਰਲ ਮਿਲ ਮੰਗਲ ਗਾਣਾ, ਗੀਤ ਸੁਹਾਗੀ ਇਕ ਸੁਣਾਇੰਦਾ। ਚਰਨ ਧੂੜ ਸੱਚਾ ਇਸ਼ਨਾਨਾ, ਘਰ ਮਜਨ ਆਪ ਅਖਵਾਇੰਦਾ। ਨੇਤਰ ਸੁਰਮਾ ਨਾਮ ਪਾਣਾ, ਨੈਣੀ ਦਰਸ ਦਿਖਾਇੰਦਾ। ਸੀਸ ਦਸਤਾਰ ਸ਼ਬਦ ਮਹਾਨਾ, ਲਜ ਪਤ ਆਪ ਰਖਾਇੰਦਾ। ਤਨ ਬਸਤਰ ਹਰਿ ਇਕ ਛੁਹਾਨਾ, ਉਤਰ

ਕਦੇ ਨਾ ਜਾਇੰਦਾ। ਬਸੰਤ ਕੰਤ ਇਕ ਭਗਵਾਨਾ, ਚੋਲੀ ਰੰਗ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚਾ ਕਾਇਆ ਡੋਲੀ ਆਪੇ ਆਪ ਬਹਾਇੰਦਾ। ਕਾਇਆ ਡੋਲੀ ਕਰ ਤਿਆਰ, ਗੁਰਮੁਖ ਨਾਰੀ ਆਪ ਬਹਾਈਆ। ਪਾਰਬ੍ਰਹਮ ਬਣ ਕੁਹਾਰ, ਆਪਣੇ ਕੰਧ ਉਠਾਈਆ। ਸੁਰਤ ਸਵਾਣੀ ਰੋਵੇ ਜ਼ਾਰੋ ਜ਼ਾਰ, ਨੌ ਦਵਾਰੇ ਮੁੜ ਮੁੜ ਵੇਖ ਵਖਾਈਆ। ਮਨ ਹਤਿਆਰਾ ਮੀਤ ਮੁਰਾਰ, ਪਚੀਸੇ ਦਏ ਦੁਹਾਈਆ। ਬੁੱਧੀ ਸਖੀ ਸਖਾ ਸਹਾਰ, ਬੈਠੀ ਸੰਗ ਤਜਾਈਆ। ਜੋਤ ਨਿਰੰਜਣ ਕਰ ਉਜਿਆਰ, ਬੈਠਾ ਬੂਹਾ ਲਾਹੀਆ। ਗੁਰਮੁਖ ਸਾਚਾ ਕਰ ਸ਼ਿੰਗਾਰ, ਸੋਲਾਂ ਤਨ ਤਨ ਆਪ ਕਰਾਈਆ। ਜੋਤ ਸਰੂਪੀ ਹਰਿ ਕਰਤਾਰ, ਅੱਗੇ ਆਵੇ ਵਾਹੋ ਦਾਹੀਆ। ਟੇਢੀ ਡੰਡੀ ਬੰਕ ਕਰੇ ਪਾਰ, ਆਪਣਾ ਪੱਲੂ ਆਪ ਫੜਾਈਆ। ਬਜਰ ਕਪਾਟੀ ਦੇਵੇ ਪਾੜ, ਝੂਠਾ ਘੂੰਗਟ ਮੁਖ ਚੁਕਾਈਆ। ਸਾਚੀ ਲਾੜੀ ਨਾਲ ਪਿਆਰ, ਬੈਠਾ ਉਂਗਲੀ ਲਾਈਆ। ਸਾਚਾ ਮੇਲਾ ਮੀਤ ਮੁਰਾਰ, ਘਰ ਆਇਆ ਮੁੜ ਕੇ ਧਾਹੀਆ। ਪੰਚਮ ਵੇਖਣ ਵਾਰੋ ਵਾਰ, ਗਾਵਣ ਚਾਈਂ ਚਾਈਂਆ। ਢੋਲ ਢਮੱਕਾ ਅਨਹਦ ਧਾਰ, ਸਾਚਾ ਡੰਕਾ ਆਪ ਲਗਾਈਆ। ਦਸਮ ਦਵਾਰੀ ਸਚ ਦਰਬਾਰ, ਲਾੜੀ ਲਾੜਾ ਦੋਵੇਂ ਚਾਈਂ ਚਾਈਂ ਸੀਸ ਝੁਕਾਈਆ। ਪੁਰਖ ਅਬਿਨਾਸ਼ੀ ਅਪਰ ਅਪਾਰ, ਆਪਣਾ ਰੂਪ ਵਟਾਈਆ। ਸਾਚੀ ਸੇਜਾ ਕਰ ਤਿਆਰ, ਸ਼ਬਦ ਸਿੰਘਾਸਣ ਨਾਉਂ ਰਖਾਈਆ। ਚਾਰੋਂ ਕੁੰਟਾਂ ਮਾਰ ਨਗਾਰ, ਅੰਮ੍ਰਿਤ ਧਾਰਾ ਇਕ ਵਹਾਈਆ। ਜੋਤ ਨਿਰੰਜਣ ਆਤਮ ਅੰਮ੍ਰਿਤ ਉਤੋਂ ਵਾਰ, ਸਾਚੀ ਮਾਤ ਆਪ ਅਖਵਾਈਆ। ਸਾਚੇ ਦਵਾਰੇ ਅੰਦਰ ਲਿਆ ਵਾੜ, ਪਿੱਛਾ ਵੇਖਣ ਮੂਲ ਨਾ ਭਾਈਆ। ਰਲਾਈ ਨਾਲ ਪੰਚਮ ਧਾੜ, ਘਰ ਆਪਣੇ ਮੁੜ ਮੁੜ ਜਾਇਣ ਵਾਹੋ ਦਾਹੀਆ। ਗੁਰਮੁਖ ਸਾਚਾ ਕਰੇ ਪਿਆਰ, ਸਾਚੀ ਨਾਰੀ ਕੰਤਾ ਮੇਲ ਮਿਲਾਈਆ। ਕੰਤ ਭਾਤਾਰਾ ਮੀਤ ਮੁਰਾਰ, ਆਪਣੀ ਗੋਦੀ ਰਿਹਾ ਉਠਾਈਆ। ਦੋਹਾਂ ਧਿਰਾਂ ਦਾ ਇਕ ਪਿਆਰ, ਭੇਵ ਕੋਇ ਨਾ ਰਾਈਆ। ਨਾਤਾ ਤੁੱਟੇ ਹੱਡ ਮਾਸ ਨਾੜੀ ਚੰਮ ਜਮ ਜੰਧਾਰ, ਹਰਿ ਸਾਚੇ ਦਇਆ ਕਮਾਈਆ। ਗੁਰਮੁਖ ਸਾਚਾ ਪਾਰ ਕਿਨਾਰ, ਪ੍ਰਭ ਆਪੇ ਰਿਹਾ ਕਰਾਈਆ। ਦਸਮ ਦਵਾਰੀ ਕੱਢ ਬਾਹਰ, ਸੁਨ ਅਗੰਮ ਵੇਖ ਵਖਾਈਆ। ਸੁਨ ਅਗੰਮਾ ਕਾਲੀ ਧਾਰ, ਹਰਿ ਆਪਣੀ ਵੇਖ ਵਖਾਈਆ। ਚੌਥਾ ਘਰ ਵੇਖ ਵਿਚਾਰ, ਸੋ ਪੁਰਖ ਨਿਰੰਜਣ ਦਇਆ ਕਮਾਈਆ। ਸ਼ਬਦ ਸਰੂਪੀ ਸਾਚਾ ਸੱਸਾ ਚਾਰੋਂ ਕੁੰਟ ਚਾਰ ਦਿਵਾਰ, ਚਾਰ ਦਿਵਾਰ ਏਕਾ ਕਿਲਾ ਬਣਾਈਆ। ਨਿਰਗੁਣ ਸਰਗੁਣ ਭੇਵ ਨਿਵਾਰ, ਏਕਾ ਰੰਗ ਰੰਗਾਈਆ। ਜੀਵ ਹੰਗਤਾ ਨਾ ਕੋਈ ਆਕਾਰ, ਨਾ ਕੋਈ ਰੂਪ ਦਿਖਾਈਆ। ਏਕਾ ਜੋਤੀ ਸ਼ਬਦ ਧਾਰ, ਧਾਰ ਸ਼ਬਦ ਵਿਚ ਸਮਾਈਆ। ਆਪ ਆਪਣੀ ਕਰੇ ਕਾਰ, ਏਕਾ ਦੂਜਾ ਭੇਵ ਚੁਕਾਈਆ। ਇਕ ਇਕੱਲਾ ਏਕੰਕਾਰ, ਏਕਾ ਰੰਗ ਵਟਾਈਆ। ਸੰਤ ਸੁਹੇਲੇ ਆਪ ਵਸਾਏ ਸਚ ਦਰਬਾਰ, ਗੁਰਮੁਖ ਬਣਾਏ ਸਾਚੇ ਚੇਲੇ ਪ੍ਰਭ ਚਲਿਆ ਉਂਗਲੀ ਲਾਈਆ। ਮੇਲ ਮਿਲਾਏ ਦਰ ਦਵਾਰ, ਓਅੰਕਾਰਾ ਦੇਸ ਸੁਹਾਈਆ। ਸਤਿਨਾਮ ਤੇਰੀ ਸੁਣ ਪੁਕਾਰ, ਚਰਨ ਧੂੜ ਤੇਰੇ ਸੀਸ ਟਿਕਾਈਆ। ਪੰਚਮ ਘਰੋਂ ਹੋਇਆ ਬਾਹਰ, ਛੇਵਾਂ ਵੇਖੇ ਹਰਿ ਰਘੁਰਾਈਆ। ਆਪੇ ਸ਼ਬਦ ਆਪੇ ਧੁਨਕਾਰ, ਆਪੇ ਧੁਨ ਉਪਜਾਈਆ। ਆਪੇ ਹੋਇਆ ਸੁਨਣੇਹਾਰ, ਦੂਸਰ ਕੋਈ ਦਿਸ ਨਾ ਆਈਆ। ਪਾਰਬ੍ਰਹਮ ਪ੍ਰਭ ਕਿਰਪਾ ਧਾਰ, ਆਪਣਾ ਭੇਵ ਖੁਲ੍ਹਾਈਆ। ਸਤਿ ਪੁਰਖ ਨਿਰੰਜਣ ਆਦਿ ਜੋਤ ਸ਼ਕਤ ਭਵਾਨੀ, ਨੂਰੋ ਨੂਰ ਸਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਘਰ ਸਾਚੇ ਬੈਠਾ ਆਸਣ ਲਾਈਆ। ਸਤਿ ਪੁਰਖ

ਨਿਰੰਜਣ ਸਚ ਟਿਕਾਣਾ, ਆਪਣਾ ਆਪ ਰਖਾਇਆ। ਨਾ ਕੋਈ ਪੁੱਜੇ ਸ਼ਬਦ ਬਿਬਾਣਾ, ਘਰ ਛੇਵੇਂ ਬੰਦ ਕਰਾਇਆ। ਸੱਤਵੇਂ ਬੈਠ ਸ੍ਰੀ ਭਗਵਾਨਾ, ਜੋਤੀ ਨੂਰ ਸਵਾਇਆ। ਜੋਤੀ ਬਖ਼ਸ਼ੇ ਸਚ ਤਰਾਨਾ, ਸ਼ਬਦੀ ਸੁਤ ਉਪਜਾਇਆ। ਸ਼ਬਦ ਸੁਤ ਵੱਡ ਬਲਵਾਨਾ, ਪੰਚਮ ਰਾਹ ਤਕਾਇਆ। ਪੰਚਮ ਘਰ ਇਕ ਮਹਾਨਾ, ਪ੍ਰਭ ਆਪਣਾ ਖੇਲ ਖਿਲਾਇਆ। ਚੌਥਾ ਘਰ ਪਦ ਨਿਰਬਾਨਾ, ਗੁਰਮੁਖ ਵਿਰਲੇ ਸੰਤਾਂ ਪਾਇਆ। ਤੀਜਾ ਘਰ ਹਰਿ ਦਰਬਾਨਾ, ਦਸਮ ਦਵਾਰੀ ਡੇਰਾ ਲਾਇਆ। ਗੁਰਮੁਖ ਵਿਟਹੋਂ ਸਦ ਕੁਰਬਾਨਾ, ਜਿਨ ਹਰਿ ਸਾਚਾ ਰਸਨ ਧਿਆਇਆ। ਚੇਤਰ ਦੋ ਦਿਵਸ ਮਹਾਨਾ, ਸੰਮਤ ਚੌਦਾਂ ਲੇਖ ਲਿਖਾਇਆ। ਸਿੰਘ ਮਨੀ ਤੇਰਾ ਦਰ ਪਰਵਾਨਾ, ਪ੍ਰਭ ਲੇਖੇ ਲਏ ਲਗਾਇਆ। ਸਾਧ ਸੰਗਤ ਬਖ਼ਸ਼ਣਾ ਪੀਣਾ ਖਾਣਾ, ਅਤੁੱਟ ਭੰਡਾਰਾ ਚਲਾਇਆ। ਚਾਰ ਜੁਗ ਪ੍ਰਭ ਮਾਤ ਚੁਣਾ, ਪ੍ਰਭ ਸਾਚੇ ਨਾਉਂ ਧਰਾਇਆ। ਅੰਮ੍ਰਿਤ ਆਤਮ ਠੰਢਾ ਪਾਣੀ ਪੀਣਾ, ਸਾਂਤਕ ਸਤਿ ਵਰਤਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰ ਭਿਖਾਰ ਸੇਵਕ ਸੇਵਕ ਬਣ ਕੇ ਆਇਆ।

੩ ਚੇਤ ੨੦੧੪ ਬਿਕ੍ਰਮੀ ਇੰਦਰ ਸਿੰਘ ਦੇ ਘਰ ਇੱਕੀ ਪਰਿਵਾਰਾਂ ਦਾ ਇਕੱਠ ਹੋਇਆ ਅਤੇ ਸ਼ਬਦ ਦੀ ਰਹਿਮਤ ਕੀਤੀ
ਪਿੰਡ ਬੰਡਾਲਾ ਜ਼ਿਲਾ ਅੰਮ੍ਰਿਤਸਰ

ਦਰ ਦਵਾਰ ਏਕ ਹੈ, ਪਾਰਬ੍ਰਹਮ ਸਰਨਾਈ। ਚਰਨ ਕਵਲੇ ਬਖ਼ਸ਼ੇ ਸਾਚੀ ਟੇਕ ਹੈ, ਆਦਿ ਅੰਤ ਹੋਏ ਸਹਾਈ। ਕਾਇਆ ਕਰੇ ਬੁਧ ਬਿਬੇਕ ਹੈ, ਅੰਮ੍ਰਿਤ ਆਤਮ ਜਾਮ ਪਿਆਈ। ਕਲਜੁਗ ਮਾਇਆ ਨਾ ਲਾਏ ਸੇਕ ਹੈ, ਗੁਰ ਪੂਰੇ ਪੈਜ ਰਖਾਈ। ਆਤਮ ਅੰਤਰ ਰਿਹਾ ਵੇਖ ਹੈ, ਬੈਠਾ ਆਸਣ ਲਾਈ। ਜੁਗ ਜੁਗ ਲਿਖਣਹਾਰਾ ਲੇਖ ਹੈ, ਗਊ ਗਰੀਬ ਨਿਮਾਣਿਆਂ ਦੇਵੇ ਆਪ ਵਡਿਆਈ। ਆਪੇ ਹੋਇਆ ਧਾਰੀ ਭੇਖ ਹੈ, ਭੇਖਾਧਾਰੀ ਹਰਿ ਰਘੁਰਾਈ। ਮੇਟਣਹਾਰਾ ਕਾਲੀ ਰੇਖ ਹੈ, ਲੇਖਾ ਆਪਣੇ ਹੱਥ ਰਖਾਈ, ਇਕ ਇਕੇਲਾ ਨਰ ਨਰੇਸ਼ ਹੈ, ਚਾਰੇ ਕੁੰਟਾਂ ਰਿਹਾ ਧਾਈ। ਗੁਰਮੁਖ ਮੇਲਾ ਦਸ ਦਸਮੇਸ਼ ਹੈ, ਆਪ ਆਪਣਾ ਰਿਹਾ ਕਰਾਈ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਬੰਕ ਦਵਾਰਾ ਰਿਹਾ ਸੁਹਾਈ। ਬੰਕ ਦਵਾਰਾ ਸਚ ਘਰ, ਏਕਾ ਏਕ ਵਖਾਨਿਆ। ਪੁਰਖ ਅਬਿਨਾਸ਼ੀ ਕਿਰਪਾ ਕਰ, ਦੇਵੇ ਦਰਸ ਮਹਾਨਿਆ। ਚਰਨ ਕਵਲ ਪ੍ਰਭ ਅੰਦਰ ਧਰ, ਧਰ ਧਰਨੀ ਲੇਖ ਲਿਖਾਨਿਆ। ਆਵਣ ਜਾਵਣ ਚੁੱਕੇ ਡਰ, ਰਾਏ ਧਰਮ ਫੰਦ ਕਟਾਨਿਆ। ਆਪਣੀ ਕਿਰਪਾ ਰਿਹਾ ਕਰ, ਦਾਤਾ ਮਿਹਰਵਾਨ ਵਡ ਮਿਹਰਵਾਨਿਆ। ਵੇਖਣਹਾਰਾ ਪੁਰਖਾ ਨਾਰੀ ਨਰ, ਨਰ ਨਰਾਇਣ ਰੂਪ ਅਖਵਾਨਿਆ। ਜਨ ਹਰਿ ਨੁਹਾਏ ਸਾਚੇ ਸਰ, ਸਰ ਸਰੋਵਰ ਇਕ ਮਹਾਨਿਆ। ਨਾਮ ਭੰਡਾਰਾ ਰਿਹਾ ਭਰ, ਦੇਵੇ ਮਾਣ ਦੋ ਜਹਾਨਿਆ। ਹਰਿ ਹਰਿ ਭਾਣਾ ਲੈਣਾ ਜਰ, ਕਲਜੁਗ ਅੰਤਮ ਇਹ ਨਿਸ਼ਾਨਿਆ। ਜੀਵਾਂ ਜੰਤਾਂ ਸਾਧਾਂ ਸੰਤਾਂ ਵੇਖ ਨਾ ਜਾਣਾ ਡਰ, ਪਾਰਬ੍ਰਹਮ ਪਤਿਪਰਮੇਸ਼ਵਰ ਏਕਾ ਦੇਵੇ ਧੁਰ ਫ਼ਰਮਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਮੇਲ ਮਿਲਾਏ, ਆਪ ਆਪਣੀ ਦਇਆ ਕਮਾਏ, ਜਗਤ ਵਿਛੋੜਾ ਮੇਟ ਮਿਟਾਏ, ਜਨ ਚਰਨ ਸਰਨ ਜਗਤ

ਵਿਕਾਰਾ ਕਰੇ ਕੁਰਬਾਨਿਆ। ਜਗਤ ਵਿਕਾਰਾ ਚਰਨ ਭੇਟ, ਗੁਰਮੁਖ ਬਾਲ ਅੰਞਾਣਿਆ। ਆਪੇ ਬਣਿਆ ਖੇਵਟ ਖੇਟ, ਸੋਹੰ ਰੱਖਿਆ ਵੰਞ ਮੁਹਾਣਿਆ। ਆਪ ਹੋਇਆ ਮਾਤ ਪਿਤ ਬੇਟੀ ਬੇਟ, ਪਿਤਾ ਪੂਤ ਆਪ ਅਖਵਾਣਿਆ। ਸ਼ਬਦ ਦੁਸ਼ਾਲੇ ਲਏ ਲਪੇਟ, ਗਊ ਗਰੀਬਾਂ ਕਰੇ ਪ੍ਰਿਤਪਾਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚਾ ਮੀਤ ਮੁਰਾਰ, ਆਪ ਸੁਹਾਏ ਬੰਕ ਦਵਾਰ, ਦਰ ਦਵਾਰ ਕਰੇ ਪਰਵਾਨਿਆ। ਦਰ ਦਵਾਰ ਹਰਿ ਸੁਹਾਏ। ਸਾਚਾ ਗੜ੍ਹ ਬਣਾਏ। ਜੋਤ ਸਰੂਪੀ ਫੇਰਾ ਪਾਏ। ਉਪਰ ਚੜ੍ਹ ਵੇਖ ਵਖਾਏ। ਹੇਰਾ ਫੇਰਾ ਮਾਤ ਚੁਕਾਏ। ਬਾਹੋਂ ਫੜ ਗਲੇ ਲਗਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਇੱਕੀ ਸਾਚੀ ਸਿੱਖੀ ਆਪ ਆਪਣੇ ਅੰਗ ਲਗਾਏ। ਸਾਚੀ ਸਿੱਖੀ ਲਗਾਏ ਅੰਗ, ਅੰਗੀਕਾਰ ਅਖਵਾਇੰਦਾ। ਮਾਨਸ ਜਨਮ ਨਾ ਹੋਏ ਭੰਗ, ਮਾਨੁਖ ਲੇਖੇ ਲਾਇੰਦਾ। ਕਾਇਆ ਮਾਟੀ ਕਾਚੀ ਵੰਗ, ਅੰਤਮ ਭੰਨ ਵਖਾਇੰਦਾ। ਸ਼ਬਦ ਘੋੜੇ ਕਸਿਆ ਤੰਗ, ਗੁਰਮੁਖਾਂ ਵੇਖ ਵਖਾਇੰਦਾ। ਸ੍ਰਿਸ਼ਟ ਸਬਾਈ ਭੁੱਖ ਨੰਗ, ਹਰਿ ਕਾ ਨਾਉਂ ਕਿਸੇ ਦਰ ਦਿਸ ਨਾ ਆਇੰਦਾ। ਗੁਰਮੁਖ ਪਾਰ ਕਿਨਾਰਾ ਜਾਏ ਲੰਘ, ਪ੍ਰਭ ਸਾਚਾ ਪਾਰ ਕਰਾਇੰਦਾ। ਸਾਚੀ ਮੰਗ ਏਕਾ ਮੰਗ, ਭੇਖਾਧਾਰੀ ਭੇਖ ਵਟਾਇੰਦਾ। ਦਰ ਦਰਬਾਨ ਲਾਏ ਅੰਗ, ਆਪਣੀ ਦਇਆ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਸੰਗਤ ਤੇਰਾ ਸਾਚਾ ਸੰਗ ਆਪ ਨਿਭਾਇੰਦਾ। ਗੁਰਮੁਖ ਦਰਸ ਪਿਆਸ, ਏਕਾ ਏਕ ਰਖਾਈਆ। ਰਸਨਾ ਗਾਏ ਸਵਾਸ ਸਵਾਸ, ਗੁਰ ਪੂਰਾ ਰਿਹਾ ਧਿਆਈਆ। ਪੁਰਖ ਅਬਿਨਾਸ਼ੀ ਹੋਇਆ ਦਾਸ, ਹਰਿ ਭਗਤ ਦਵਾਰੇ ਆਈਆ। ਦਰ ਘਰ ਸਾਚੇ ਪਾਵੇ ਰਾਸ, ਸਾਚਾ ਮੰਡਲ ਇਕ ਸੁਹਾਈਆ। ਲੇਖੇ ਲਾਏ ਦਸ ਦਸ ਮਾਸ, ਆਪ ਆਪਣੀ ਦਇਆ ਕਮਾਈਆ। ਨਿਜ ਆਤਮ ਹਰਿ ਘਰ ਰੱਖੇ ਵਾਸ, ਨਿਜ ਘਰ ਦਰਸ ਦਖਾਈਆ। ਮੇਲ ਮਿਲਾਏ ਸਰਬ ਗੁਣਤਾਸ, ਵਿਛੜ ਕਦੇ ਨਾ ਜਾਈਆ। ਆਪ ਕਰਾਏ ਆਕਾਸ਼ ਪਰਕਾਸ਼, ਜੋਤੀ ਨੂਰ ਸਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਸੇਵਾ ਲਾਈਆ। ਹਰਿਜਨ ਸਾਚਾ ਜਾਗਿਆ, ਪ੍ਰਭ ਸਾਚਾ ਆਪ ਜਗਾਇੰਦਾ। ਕਲਜੁਗ ਮਾਇਆ ਰਿਹਾ ਤਿਆਗਿਆ, ਮੋਹ ਮਮਤਾ ਜਗਤ ਚੁਕਾਇੰਦਾ। ਗੁਰ ਪੂਰੇ ਸਰਨ ਸਰਨਾਈ ਲਾਗਿਆ, ਸੋਹੰ ਸੋ ਸਾਚਾ ਜਾਪ ਜਪਾਇੰਦਾ। ਜਗਤ ਬੁਝਾਏ ਤ੍ਰਿਸ਼ਨਾ ਆਗਿਆ, ਨਿਰਮਲ ਨਿਰਮੋਹ ਕਰਾਇੰਦਾ। ਆਪ ਆਪਣੇ ਹੱਥ ਪਕੜੇ ਵਾਗਿਆ, ਰਥ ਰਥਵਾਹੀ ਆਪ ਹੋ ਜਾਇੰਦਾ। ਚਰਨ ਧੂੜ ਬਖ਼ਸ਼ੇ ਮਜਨ ਸਾਚਾ ਮਾਘਿਆ, ਗੁਰ ਸੰਗਤ ਸਾਚੇ ਸੰਤ ਆਪ ਬਣਾਇੰਦਾ। ਦੁਰਮਤ ਮੈਲ ਜਨਮ ਜਨਮ ਦੇ ਧੋਵੇ ਦਾਗਿਆ, ਨਾਮ ਰੱਤੀ ਏਕਾ ਲਾਇੰਦਾ। ਫੜ ਹੰਸ ਬਣਾਏ ਕਾਗਿਆ, ਸਾਚੇ ਮੋਤੀ ਸੋ ਚੁਗਾਇੰਦਾ। ਮਾਇਆ ਡੱਸੇ ਨਾ ਡੱਸਣੀ ਨਾਗਿਆ, ਸਾਚਾ ਸ਼ਬਦ ਖੰਡਾ ਹੱਥ ਫੜਾਇੰਦਾ। ਧੁਰਦਰਗਾਹੀ ਆਇਆ ਭਾਗਿਆ, ਬ੍ਰਹਿਮੰਡ ਖੰਡ ਵੇਖ ਵਖਾਇੰਦਾ। ਆਪ ਚਲਾਏ ਆਪਣੀ ਆਗਿਆ, ਸਦ ਭਾਣੇ ਵਿਚ ਸਮਾਇੰਦਾ। ਆਪੇ ਸੋਇਆ ਆਪੇ ਜਾਗਿਆ, ਜਾਗਰਤ ਦਿਸ਼ਾ ਵੇਖ ਵਖਾਇੰਦਾ। ਏਕਾ ਏਕ ਸੁਣਾਏ ਸ਼ਬਦ ਅਨਰਾਗਿਆ, ਰਾਗੀ ਨਾਦੀ ਆਪ ਹੋ ਜਾਇੰਦਾ। ਅੰਦਰ ਮੰਦਰ ਬਹਿ ਬਹਿ ਮਾਰੇ ਆਵਾਜ਼ਿਆ, ਦਿਵਸ ਰੈਣ ਜਗਾਇੰਦਾ। ਚਿੱਟਾ ਅਸਵ ਸਾਚਾ ਤਾਜਿਆ, ਸੋਲਾਂ ਕਲੀਆਂ ਆਸਣ ਲਾਇੰਦਾ। ਜੋਤ ਜਗਾਏ ਦੇਸ ਮਾਝਿਆ, ਸੰਬਲ ਨਗਰੀ ਧਾਮ ਸੁਹਾਇੰਦਾ। ਇਕ ਚਲਾਏ ਨਾਮ ਜਹਾਜ਼ਿਆ, ਸਤਿਜੁਗ ਸਾਚਾ ਰਾਹ ਵਿਖਾਇੰਦਾ।

ਸ਼ਾਹ ਸੁਲਤਾਨ ਸੂਰਬੀਰ ਜੋਧਾ ਸਤਿਗੁਰ ਗਾਜਿਆ, ਦੂਸਰ ਕੋਈ ਰਹਿਣ ਨਾ ਪਾਇੰਦਾ। ਜਨ ਭਗਤਾਂ ਚਰਨ ਕਵਲ ਕਰਾਏ ਸਾਚਾ ਹਾਜਿਆ, ਹਾਜੀ ਹੱਜ ਆਪ ਅਖਵਾਇੰਦਾ। ਦੋ ਜਹਾਨੀ ਰੱਖੇ ਲਾਜਿਆ, ਲਾਜਾਵੰਤ ਆਪ ਹੋ ਜਾਇੰਦਾ। ਹਰਿ ਸੰਗਤ ਰਚਿਆ ਤੇਰਾ ਕਾਜਿਆ, ਏਕਾ ਇੱਕੀ ਏਕਾ ਵਾਰ ਏਕੰਕਾਰ ਪਾਇੰਦਾ। ਗੁਰ ਗੋਬਿੰਦੇ ਮਸਤਕ ਲੇਖ ਲਿਖੀ, ਨਾ ਕੋਈ ਮੇਟ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨਿਰਗੁਣ ਰੂਪ ਸਰਗੁਣ ਵੇਖੇ ਸ਼ਾਹੋ ਭੂਪ, ਸਚ ਸੁਲਤਾਨਾ ਆਪ ਹੋ ਆਇੰਦਾ। ਸਚ ਸੁਲਤਾਨ ਨਰ ਨਿਰੰਕਾਰ, ਨਿਰਵੈਰ ਦੋ ਜਹਾਨਿਆ। ਭਗਤਨ ਕਰੇ ਇਕ ਪਿਆਰ, ਸਾਚੀ ਪ੍ਰੀਤ ਆਪ ਵਖਾਨਿਆ। ਸ਼ਬਦ ਕਰਾਏ ਤਨ ਸ਼ਿੰਗਾਰ, ਬਸਤਰ ਗਹਿਣਾ ਤਨ ਪਹਿਨਾਨਿਆ। ਜੋਤ ਨਿਰੰਜਣ ਕੱਜਲ ਧਾਰ, ਨੇਤਰ ਨੈਣ ਕਰੇ ਮਸਤਾਨਿਆ। ਲੋਚਨ ਤੀਜਾ ਦਏ ਉਘਾੜ, ਦੇਵੇ ਦਰਸ ਸ੍ਰੀ ਭਗਵਾਨਿਆ। ਮੇਟ ਮਿਟਾਏ ਪੰਚਮ ਧਾੜ, ਨੇੜ ਨਾ ਆਇਣ ਪੰਜ ਸ਼ੈਤਾਨਿਆ। ਗੁਰਮੁਖ ਸਾਚੇ ਦੇਵੇ ਚਾੜ੍ਹ, ਦਰ ਘਰ ਕਰੇ ਪਰਵਾਨਿਆ। ਮਨਮੁਖਾਂ ਦੇਵੇ ਜੜ੍ਹ ਉਖਾੜ, ਸੋਹੰ ਤੀਰ ਲਗਾਨਿਆ। ਲੱਖ ਚੁਰਾਸੀ ਤੇਰਾ ਘਾੜਨ ਘਾੜ, ਪ੍ਰਭ ਅੰਤਮ ਭੰਨ ਵਿਖਾਨਿਆ। ਕੋਈ ਨਾ ਦੀਸੇ ਲੰਕਾ ਗੜ੍ਹ, ਹੰਕਾਰੀ ਦੁਸ਼ਟ ਮੇਟ ਮਿਟਾਨਿਆ। ਜਨ ਭਗਤਾਂ ਜੋਤ ਜਗਾਏ ਨਾੜ ਨਾੜ, ਦਿਵਸ ਰੈਣ ਵੇਖ ਵਖਾਨਿਆ। ਰਾਏ ਧਰਮ ਰਿਹਾ ਵੇਖ ਸਤਾਰਾਂ ਹਾੜ, ਕਰੇ ਨਿਬੇੜਾ ਸ੍ਰੀ ਭਗਵਾਨਿਆ। ਆਪ ਉਠਾਏ ਮੌਤ ਲਾੜ, ਦਾਤਾ ਜੋਧਾ ਸੂਰ ਬਲੀ ਬਲਵਾਨਿਆ। ਧਰਤਮਾਤ ਤੇਰਾ ਇਕ ਅਖਾੜ, ਹਰਿ ਵੇਖੇ ਵੇਖ ਵਖਾਨਿਆ। ਗੁਰਮੁਖ ਸਾਚੇ ਸਾਚੇ ਲਾੜ, ਦਰ ਘਰ ਕਰੇ ਪਰਵਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਆਪਣਾ ਦੇਵੇ ਧੁਰ ਫ਼ਰਮਾਨਿਆ। ਧੁਰ ਫ਼ਰਮਾਣਾ ਸਾਚਾ ਜਾਪ, ਸਤਿਜੁਗ ਕਲ ਵਰਤਾਈਆ। ਦੇਵਣਹਾਰਾ ਆਪੇ ਆਪ, ਜੁਗ ਜੁਗ ਬਣਤ ਬਣਾਈਆ। ਮੇਟ ਮਿਟਾਏ ਤੀਨੋ ਤਾਪ, ਜੋ ਜਨ ਰਸਨਾ ਗਾਈਆ। ਸ੍ਰਿਸ਼ਟ ਸਬਾਈ ਮਾਈ ਬਾਪ, ਗੁਰਮੁਖ ਸਾਚੇ ਪੂਤ ਆਪਣੀ ਗੋਦ ਉਠਾਈਆ। ਕਲਜੁਗ ਕਾਇਆ ਰਹੀ ਕਾਂਪ, ਵੇਲੇ ਅੰਤ ਦਏ ਦੁਹਾਈਆ। ਗੁਰਦਰ ਮੰਦਰ ਅੰਦਰ ਮਸਜਿਦ ਭੁੱਲੇ ਜਾਪ, ਅੱਠ ਸੱਠ ਤੀਰਥ ਦਏ ਦੁਹਾਈਆ। ਮਾਇਆ ਮਮਤਾ ਮੋਹ ਵਿਕਾਰਾ ਵਧਿਆ ਪਾਪ, ਧਰਤ ਮਾਤ ਰੋ ਰੋ ਰਹੀ ਕੁਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਗੋਬਿੰਦਾ ਲਿਆ ਵਰ, ਇਕ ਖੁਲ੍ਹਾਇਆ ਸਾਚਾ ਦਰ, ਏਕਾ ਇੱਕੀ ਨੀਂਹ ਰਖਾਈਆ। ਹਰਿ ਜੋਤੀ ਨੂਰ ਅਪਾਰ, ਭੇਵ ਕਿਸੇ ਨਾ ਪਾਇਆ। ਸ਼ਬਦ ਰੱਖੀ ਤਿੱਖੀ ਧਾਰ, ਏਕਾ ਏਕ ਚਲਾਇਆ। ਲੋਆਂ ਪੁਰੀਆਂ ਪਾਵੇ ਸਾਰ, ਬ੍ਰਹਿਮੰਡ ਖੋਜ ਖੁਜਾਇਆ। ਬ੍ਰਹਮਾ ਵਿਸ਼ਨ ਸ਼ਿਵ ਕਿਰਪਾ ਧਾਰ, ਸਾਚੀ ਸੇਵਾ ਲਾਇਆ। ਆਪ ਆਪਣੀ ਕਰ ਵਿਚਾਰ, ਆਪਣੀ ਦਇਆ ਕਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੇ ਵਿਚ ਟਿਕਾਇਆ। ਜੋਤੀ ਨੂਰ ਨਰ ਨਿਰੰਕਾਰਾ, ਅਕਲ ਕਲਾ ਭਰਪੂਰਿਆ। ਆਦਿ ਪੁਰਖ ਅਗੰਮ ਅਪਾਰਾ, ਆਪੇ ਵਸੇ ਨੇੜੇ ਦੂਰਿਆ। ਜੋਤ ਨਿਰੰਜਣ ਕਰ ਉਜਿਆਰਾ, ਤ੍ਰੈਲੋਕਾਂ ਆਸਾ ਮਨਸਾ ਪੂਰਿਆ। ਬ੍ਰਹਮਾ ਦੇਵਤ ਸੁਰ ਸ਼ਿਵ ਦਏ ਹੁਲਾਰਾ, ਨਾਦ ਅਨਾਦੀ ਸ਼ਬਦ ਵਜਾਏ ਸਾਚੀ ਤੂਰਿਆ। ਸ਼ਬਦ ਜਣਾਏ ਬੋਧ ਅਗਾਧੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਹੋਏ ਹਾਜ਼ਰ ਹਜ਼ੂਰਿਆ। ਆਦਿ ਪੁਰਖ ਸ਼ਬਦ ਅਨਾਦੀ, ਏਕਾ ਏਕ ਵਜਾਇੰਦਾ। ਖੇਲੇ ਖੇਲ ਸਦਾ ਬ੍ਰਹਿਮਾਦੀ, ਭੇਵ ਕੋਇ ਨਾ ਪਾਇੰਦਾ। ਗੁਰਮੁਖਾਂ ਦੇਵੇ

ਨਾਮ ਦਾਦੀ, ਸਚ ਸੁਗ਼ਾਤ ਸੁਹਾਇੰਦਾ। ਮੇਲ ਮਿਲਾਏ ਮਾਧਵ ਮਾਧੀ, ਅੰਦਰ ਬੈਠ ਜੋਤ ਜਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਾਰ, ਹਰਿਜਨ ਸੋਏ ਆਪ ਉਠਾਇੰਦਾ। ਗੁਰਮੁਖ ਸੋਇਆ ਆਪ ਉਠਾਏ, ਆਪਣੀ ਕਲ ਧਾਰਿਆ। ਸ਼ਬਦ ਸਰੂਪੀ ਡੰਕ ਲਗਾਏ, ਅਨਹਦ ਸਾਚੀ ਸੇਵਾ ਲਾ ਰਿਹਾ। ਪਾਰਬ੍ਰਹਮ ਪ੍ਰਭ ਮੇਲ ਮਿਲਾਏ, ਜੋਤ ਨਿਰੰਜਣ ਤੇਲ ਚੜ੍ਹਾਏ, ਖੇਲੇ ਖੇਲ ਅਪਰ ਅਪਾਰਿਆ। ਬਜਰ ਕਪਾਟੀ ਤੋੜ ਤੁੜਾਏ, ਸਾਚੀ ਹਾਟੀ ਇਕ ਵਖਾਏ, ਚੌਦਾਂ ਹੱਟਾਂ ਪਾਰ ਕਰਾਏ, ਤੀਰਥ ਤੱਟਾਂ ਦਿਸ ਨਾ ਆਏ, ਘਟ ਘਟਾਂ ਹਰਿ ਰਿਹਾ ਸਮਾਏ, ਜੋਤ ਜਗਾਏ ਕਾਇਆ ਮਟਾ, ਜਿਸ ਜਨ ਆਪਣੀ ਦਇਆ ਕਮਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਵੇਖ ਵਰ, ਬੰਕ ਦਵਾਰਾ ਇਕ ਸੁਹਾ ਰਿਹਾ। ਬੰਕ ਦਵਾਰਾ ਦਰ ਦਰਵਾਜ਼ਾ, ਪ੍ਰਭ ਸਾਚਾ ਆਪ ਸੁਹਾਇੰਦਾ। ਸ਼ਬਦ ਰੱਖੇ ਘੋੜਾ ਤਾਜਾ, ਜਨ ਭਗਤਾਂ ਵੇਖ ਵਖਾਇੰਦਾ। ਜੋਧਾ ਸੂਰ ਬਲੀ ਬਲਵਾਨ ਵਡ ਰਾਜਨ ਰਾਜਾ, ਦੋ ਜਹਾਨਾਂ ਆਪ ਅਖਵਾਇੰਦਾ। ਜੁਗ ਜੁਗ ਜਨ ਭਗਤਾਂ ਰੱਖਣ ਆਇਆ ਲਾਜਾ, ਲਾਜਾਵੰਤ ਆਪ ਹੋ ਆਇੰਦਾ। ਸੋਹੰ ਸ਼ਬਦ ਦਏ ਸਾਚਾ ਦਾਜਾ, ਕਾਇਆ ਚੋਲੀ ਰੰਗ ਵਖਾਇੰਦਾ। ਖੇਲ ਖਿਲਾਏ ਦੇਸ ਮਾਝਾ, ਹਰਿ ਗੋਬਿੰਦ ਮੇਲ ਮਿਲਾਇੰਦਾ। ਮਨਮੁਖ ਜੀਵਾਂ ਖੋਲ੍ਹੇ ਪਾਜਾ, ਪੜਦਾ ਕੋਇ ਰਹਿਣ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਏਕਾ ਡੰਕ ਰਾਓ ਰੰਕ ਰਾਜ ਰਾਜਾਨ ਸ਼ਾਹ ਸੁਲਤਾਨ ਵਾਲੀ ਦੋ ਜਹਾਨ ਆਪ ਹੋ ਆਇੰਦਾ। ਰਾਓ ਰੰਕ ਰਾਜ ਰਾਜਾਨਾ, ਹਰਿ ਸਾਚਾ ਰਿਹਾ ਸੁਣਾਈਆ। ਗੋਬਿੰਦ ਮੇਲਾ ਹਰਿ ਭਗਵਾਨਾ, ਜੋਤੀ ਸ਼ਬਦੀ ਜੋੜ ਜੁੜਾਈਆ। ਨਾ ਕੋਈ ਤੀਸਰ ਵਿਚ ਰਖਾਨਾ, ਆਪ ਆਪਣਾ ਮੁਖ ਛੁਪਾਈਆ। ਕਲਜੁਗ ਤੇਰਾ ਵਕਤ ਚੁਕਾਨਾ, ਲਹਿਣਾ ਦੇਣਾ ਮੂਲ ਮਿਟਾਈਆ। ਚਾਰ ਯਾਰ ਸੰਗ ਮੁਹੰਮਦ ਮੇਟ ਮਿਟਾਨਾ, ਅੱਲਾ ਰਾਣੀ ਦਏ ਦੁਹਾਈਆ। ਵੇਦ ਪੁਰਾਨਾ ਮੂੰਹ ਛੁਪਾਨਾ, ਬ੍ਰਹਮਾ ਨੇਤਰ ਰਿਹਾ ਉਠਾਈਆ। ਖਾਣੀ ਬਾਣੀ ਹੋਏ ਹੈਰਾਨਾ, ਗੋਬਿੰਦ ਜੋਤੀ ਨੂਰ ਸਵਾਈਆ। ਸ਼ਬਦ ਸੁਣਾਏ ਇਕ ਤਰਾਨਾ, ਨਾ ਕੋਈ ਲਿਖੇ ਲੇਖ ਲਿਖਾਈਆ। ਜਨ ਭਗਤਾਂ ਦੇਵੇ ਨਾਮ ਨਿਧਾਨਾ, ਅੰਮ੍ਰਿਤ ਆਤਮ ਜਾਮ ਪਿਆਈਆ। ਪੰਚਮ ਹੋਏ ਦਰ ਪ੍ਰਧਾਨਾ, ਪੰਚਮ ਬੈਠੇ ਮੁਖ ਛੁਪਾਈਆ। ਪੰਚਮ ਬੱਧਾ ਕਲਜੁਗ ਗਾਨਾ, ਪੰਚਮ ਰੋਵਣ ਮਾਰਨ ਧਾਹੀਆ। ਗੁਰਮੁਖ ਵਿਰਲੇ ਮਿਲੇ ਹਰਿ ਭਗਵਾਨਾ, ਏਕਾ ਦੇਵੇ ਸ਼ਬਦ ਨਿਸ਼ਾਨਾ, ਦੂਤਾਂ ਦੁਸ਼ਟਾਂ ਮਾਰ ਮਿਟਾਈਆ। ਸਾਚਾ ਰਾਹ ਇਕ ਵਖਾਨਾ, ਅੰਦਰ ਮੰਦਰ ਢੋਲ ਮਰਦੰਗ ਵਜਾਨਾ, ਜੋਤ ਨਿਰੰਜਣ ਸੇਵਾ ਲਾਨਾ, ਅਨਹਦ ਰਾਗ ਅਨਾਦੀ ਤਾਲ ਤਲਵਾੜਾ ਰਿਹਾ ਵਜਾਈਆ। ਪਾਰਬ੍ਰਹਮ ਖੇਲ ਮਹਾਨਾ, ਆਤਮ ਸੇਜਾ ਇਕ ਵਿਛਾਨਾ, ਸਾਚਾ ਧਾਮ ਸੁਹਾਈਆ। ਜੋਤ ਸਰੂਪੀ ਬੈਠ ਭਗਵਾਨਾ, ਗੁਰਮੁਖਾਂ ਮੇਲੇ ਮੇਲ ਦੋ ਜਹਾਨਾਂ, ਦਸਮ ਦਵਾਰੀ ਅੱਧ ਵਿਚਕਾਰ ਸ਼ਬਦ ਸਿੰਘਾਸਣ ਉਚ ਮਹੱਲੇ ਬੈਠਾ ਆਸਣ ਲਾਈਆ। ਗੁਰਮੁਖ ਮੇਲਾ ਕੰਤ ਭਤਾਰੀ, ਮਿਲਿਆ ਮੇਲ ਏਕਾ ਵਾਰੀ, ਵਿਛੜ ਕਦੇ ਨਾ ਜਾਈਆ। ਸਾਚੇ ਮੰਦਰ ਕਰੇ ਤਿਆਰੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਜੁਗ ਜੁਗ ਲਏ ਮਾਤ ਅਵਤਾਰੀ। ਕਲਜੁਗ ਤੇਰਾ ਅੰਤਮ ਵੇਲਾ, ਹਰਿ ਸਾਚਾ ਜੋਤ ਜਗਾਇੰਦਾ। ਖੇਲੇ ਖੇਲ ਗੁਰੂ ਗੁਰ ਚੇਲਾ, ਗੋਬਿੰਦ ਰੂਪ ਵਟਾਇੰਦਾ। ਭਗਤ ਜਨਾਂ ਹਰਿ ਸੱਜਣ ਸੁਹੇਲਾ, ਆਪੇ ਆਪ ਹੋ ਆਇੰਦਾ। ਲੋਕਮਾਤ ਕਰਾਏ ਸਾਚਾ ਮੇਲਾ, ਭੇਵ ਅਭੇਦਾ ਭੇਵ ਖੁਲ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ

ਨਰਾਇਣ ਨਰ, ਅਛਲ ਅਛੇਦ ਭੇਵ ਨਾ ਪਾਇਣ ਚਾਰੇ ਵੇਦਾ, ਲੱਖ ਚੁਰਾਸੀ ਭਰਮ ਭੁਲਾਇੰਦਾ। ਲੱਖ ਚੁਰਾਸੀ ਭਰਮ ਭੁਲਾ, ਕਲਜੁਗ ਕਲ ਵਰਤਾਈਆ। ਗੁਰਮੁਖ ਸਾਚੇ ਲਏ ਮਿਲਾ, ਆਤਮ ਬ੍ਰਹਮ ਗਿਆਨ ਜਣਾਈਆ। ਰਾਗ ਅਨਾਦੀ ਰਿਹਾ ਸੁਣਾ, ਦਿਵਸ ਰੈਣ ਜਣਾਈਆ। ਦੀਪਕ ਜੋਤੀ ਇਕ ਜਗਾ, ਅਗਿਆਨ ਅੰਧੇਰ ਮਿਟਾਈਆ। ਧੁਨ ਆਤਮਕ ਤਾਲ ਰਿਹਾ ਵਜਾ, ਘਰ ਬੈਠਾ ਆਸਣ ਲਾਈਆ। ਚਾਰੇ ਭੁਜਾ ਆਪ ਉਠਾ, ਚਤਰਭੁਜ ਰੂਪ ਵਟਾਈਆ। ਏਕਾ ਦੂਜਾ ਭੇਵ ਚੁਕਾ, ਏਕਾ ਰੰਗ ਰੰਗਾਈਆ। ਨਿਜਾਨੰਦ ਦਏ ਵਖਾ, ਜਨ ਭਗਤਾਂ ਦਇਆ ਕਮਾਈਆ। ਘਰ ਚੌਥੇ ਆਪੇ ਦਏ ਬਹਾ, ਸੰਤ ਸੁਹੇਲੇ ਲਏ ਮਿਲਾਈਆ। ਪੰਚਮ ਸੇਵਾ ਆਪੇ ਲਾ, ਸੇਵਾਦਾਰ ਅਖਵਾਈਆ। ਛੇਵੇਂ ਛੱਪਰ ਛੰਨ ਨਾ ਕੋਈ ਦਿਸਾ, ਹਰਿ ਸ਼ਬਦੀ ਬਣਤ ਬਣਾਈਆ। ਸਤਵੇਂ ਸਤਿ ਪੁਰਖ ਰਿਹਾ ਸਮਾ, ਨਿਰਮਲ ਜੋਤੀ ਰਿਹਾ ਜਗਾਈਆ। ਅੱਠ ਤਤ ਨਾ ਕੋਈ ਬਣਾ, ਤ੍ਰੈਗੁਣ ਮਾਇਆ ਦਿਸ ਨਾ ਆਈਆ। ਨੌ ਦਰ ਨਾ ਦੀਸੇ ਜਗਤ ਨਿਸ਼ਾਨ, ਨਾ ਕੋਈ ਬਣਤ ਬਣਾਈਆ। ਆਪੇ ਵੇਖੇ ਮਾਰ ਧਿਆਨ, ਜਨ ਭਗਤਾਂ ਦਸਮ ਦਵਾਰੀ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਗੋਬਿੰਦ ਕਾਇਆ ਵੇਖ ਵਖਾਈਆ। ਗੋਬਿੰਦ ਕਾਇਆ ਰੰਗ ਮਹਾਨ, ਹਰਿ ਸਾਚਾ ਆਪ ਚੜ੍ਹਨਿਆ। ਨਿਹਕਲੰਕ ਲਏ ਅਵਤਾਰ, ਸੰਬਲ ਨਗਰੀ ਡੇਰਾ ਬੰਨ੍ਹਿਆ। ਨਾ ਕੋਈ ਦੀਸੇ ਚਾਰ ਦਿਵਾਰ, ਮਨਮੁਖ ਜੀਵਾਂ ਆਤਮ ਅੰਨ੍ਹਿਆ। ਕਲਜੁਗ ਰੈਣ ਅੰਧ ਅੰਧਿਆਰ, ਸਚ ਦੀਸੇ ਨਾ ਕੋਈ ਚੰਨਿਆ। ਗੁਰਸਿਖ ਵਿਰਲਾ ਕਰ ਪਿਆਰ, ਪ੍ਰਭ ਗੜ੍ਹ ਹੰਕਾਰੀ ਭੰਨਿਆ। ਸ਼ਬਦ ਜਣਾਏ ਜੈ ਜੈ ਜੈਕਾਰ, ਦਿਵਸ ਰੈਣ ਸੁਣੰਨਿਆ। ਜੋਤੀ ਦੀਪਕ ਕਰ ਉਜਿਆਰ, ਅਗਿਆਨ ਅੰਧੇਰਾ ਭੰਨਿਆ। ਸਾਚਾ ਮੇਲਾ ਪੁਰਖ ਭਤਾਰ, ਨਾਰੀ ਕੰਤਾ ਏਕਾ ਧਾਮ ਵਿਖੰਨਿਆ। ਸਾਚੀ ਸੇਜਾ ਦਏ ਹੁਲਾਰ, ਘਰ ਘਰ ਏਕਾ ਏਕ ਸੁਹੰਨਿਆ। ਅੰਮ੍ਰਿਤ ਆਤਮ ਪਿਆਏ ਠੰਢਾ ਠਾਰ, ਆਪ ਆਪਣਾ ਬੇੜਾ ਬੰਨ੍ਹਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਲੱਖ ਚੁਰਾਸੀ ਦੇਵੇ ਡੰਨਿਆ। ਕਲਜੁਗ ਤੇਰੀ ਅੰਤਮ ਵਾਰੀ, ਹਰਿ ਸਾਚਾ ਵੇਖ ਵਖਾਇੰਦਾ। ਚਾਰੋਂ ਕੁੰਟ ਜੀਵ ਹੰਕਾਰੀ, ਮਾਇਆ ਭਰਮ ਭੁਲਾਇੰਦਾ। ਜੂਠਾ ਝੂਠਾ ਤਨ ਸ਼ਿੰਗਾਰੀ, ਮਨ ਹੰਗਤਾ ਰੋਗ ਵਧਾਇੰਦਾ। ਪਾਰਬ੍ਰਹਮ ਬ੍ਰਹਮ ਨਾ ਪਾਇਣ ਸਾਰੀ, ਭਰਮੇ ਭਰਮ ਭੁਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਗੁਰਸਿਖ ਸਾਚੇ ਮੇਲ ਮਿਲਾਇੰਦਾ। ਗੁਰਮੁਖ ਸਾਚੇ ਸੱਜਣਾ, ਹਰਿ ਮੇਲਾ ਮੇਲ ਮਿਲਾਏ। ਚਰਨ ਧੂੜ ਕਰਾਏ ਮਜਨਾ, ਅੱਠ ਸੱਠ ਰਿਹਾ ਮੂਲ ਚੁਕਾਏ। ਕਾਲ ਨਗਾਰਾ ਏਕਾ ਵੱਜਣਾ, ਰਾਏ ਧਰਮ ਡੌਰੂ ਵਾਹੇ। ਲਾੜੀ ਮੌਤ ਘਰ ਘਰ ਬਹਿ ਬਹਿ ਨੱਚਣਾ, ਤਨ ਰਹੀ ਸ਼ਿੰਗਾਰ ਕਰਾਏ। ਜੋ ਘੜਿਆ ਸੋ ਭੱਜਣਾ, ਰਹਿਣ ਕੋਈ ਨਾ ਪਾਏ। ਨਾ ਦੀਸੇ ਮੱਕਾ ਕਾਅਬਾ ਕਾਜ਼ੀ ਹੱਜਨਾ, ਸ਼ੇਖ਼ ਪੀਰ ਮੁਸਾਇਕ ਦਸਤਗੀਰ ਸ਼ਾਹ, ਹਰਿ ਦਾਤਾ ਬੇਪਰਵਾਹ ਅੰਤਮ ਦਏ ਮਿਟਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਕਲਜੁਗ ਤੇਰਾ ਵੇਖ ਦਰ, ਸੰਮਤ ਚੌਦਾਂ ਚੌਦਾਂ ਹੱਟ ਵੇਖ ਵਖਾਏ। ਤੀਰਥ ਤੱਟ ਗੁਰੂ ਦਰ ਮੰਦਰ ਅੰਦਰ ਮਸਜਿਦ ਹਰਿ ਸਾਚਾ ਫੋਲ ਫੁਲਾਏ। ਤੀਰਥ ਤਟ ਪਾਰ ਕਿਨਾਰਾ, ਕਲਜੁਗ ਦਏ ਦੁਹਾਈਆ। ਗੰਗਾ ਗੋਦਾਵਰੀ ਰੋਵੇ ਜਾਰੋ ਜਾਰਾ, ਨਾ ਕੋਈ ਹੋਏ ਸਹਾਈਆ। ਅੰਜ਼ੀਲ ਕੁਰਾਨਾਂ ਪੈਣੀ ਮਾਰਾ, ਈਸਾ ਮੂਸਾ ਬੈਠਣ ਮੁਖ ਛੁਪਾਈਆ। ਵੇਦ ਪੁਰਾਨਾਂ ਆਈ ਹਾਰਾ, ਵੇਦ ਵਿਆਸਾ ਬ੍ਰਹਮਾ

ਰਿਹਾ ਸਮਝਾਈਆ। ਖਾਣੀ ਬਾਣੀ ਜਗਤ ਵਿਚਾਰਾ, ਨਾਨਕ ਗਿਆ ਗਾਈਆ। ਤੇਰਾਂ ਧਾਰ ਸੰਮਤ ਤੇਰਾਂ ਰਿਹਾ ਤੁਲਾਈਆ। ਸੰਮਤ ਚੌਦਾਂ ਵੇਖ ਵਿਚਾਰਾ, ਪਰਗਟ ਹੋਏ ਹਰਿ ਨਿਰੰਕਾਰਾ, ਸ਼ਬਦ ਰੱਖੇ ਤਿੱਖੀ ਧਾਰਾ, ਵਾਲੀ ਹਿੰਦ ਰਹਿਣਾ ਖ਼ਬਰਦਾਰਾ, ਹਰਿ ਸਾਚੇ ਜੋਤ ਜਗਾਈਆ। ਸ਼ਬਦ ਖੰਡਾ ਤੇਜ਼ ਕਟਾਰਾ, ਲੱਖ ਚੁਰਾਸੀ ਪਾਰ ਕਿਨਾਰਾ, ਲੱਖ ਚੁਰਾਸੀ ਪਾਵੇ ਸਾਰਾ, ਲੋਆਂ ਪੁਰੀਆਂ ਰਿਹਾ ਭੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਧਰਤ ਮਾਤ ਤੇਰਾ ਵੇਖ ਘਰ, ਇਕ ਅਖਾੜਾ ਰਿਹਾ ਬਣਾਈਆ। ਧਰਤ ਮਾਤ ਤੇਰਾ ਇਕ ਅਖਾੜਾ, ਹਰਿ ਸਾਚਾ ਆਪ ਬਣਾਇੰਦਾ। ਪੰਚਮ ਜੇਠ ਉਠਾਏ ਧਾੜਾ, ਨਾ ਕੋਈ ਮੇਟ ਮਿਟਾਇੰਦਾ। ਤ੍ਰੈਗੁਣ ਮਾਇਆ ਅਗਨੀ ਸਾੜਾ, ਪੰਚਮ ਤਤ ਮੇਟ ਮਿਟਾਇੰਦਾ। ਮਨਮੁਖ ਜੀਵਾਂ ਮਗਰ ਲੱਗੇ ਧਾੜਾ, ਮਨ ਮਤ ਬੁਧ ਨਾ ਕੋਈ ਰਖਾਇੰਦਾ। ਸ਼ਬਦ ਉਠਾਏ ਅਗੰਮੀ ਧਾੜਾ, ਗੁਰ ਗੋਬਿੰਦ ਸੇਵਾ ਲਾਇੰਦਾ। ਸ੍ਰਿਸ਼ਟ ਸਬਾਈ ਆਪ ਚਬਾਏ ਆਪਣੀ ਦਾੜ੍ਹਾ, ਆਪ ਆਪਣਾ ਖੇਲ ਖਿਲਾਇੰਦਾ। ਗੁਰਮੁਖ ਬਣਾਏ ਸਾਚਾ ਲਾੜਾ, ਸ਼ਬਦ ਘੋੜੇ ਆਪ ਚੜ੍ਹਾਇੰਦਾ। ਆਪੇ ਹੋਇਆ ਪਿੱਛੇ ਅਗਾੜਾ, ਡੂੰਘੀ ਕੰਦਰ ਪਾਰ ਕਰਾਇੰਦਾ। ਖੇਲੇ ਖੇਲ ਜੰਗਲ ਜੂਹ ਉਜਾੜ ਪਹਾੜਾਂ, ਉਚੇ ਟਿੱਲੇ ਪਰਬਤ ਆਪ ਹਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਨਿਹਕਲੰਕ ਡੰਕ ਵਜਾਇੰਦਾ। ਨਿਹਕਲੰਕ ਡੰਕ ਅਪਾਰ, ਹਰਿ ਸਾਚਾ ਆਪ ਵਜਾਇੰਦਾ। ਰਾਓ ਰੰਕਾਂ ਕਰੇ ਖ਼ਬਰਦਾਰ, ਸੋਇਆ ਕੋਈ ਰਹਿਣ ਨਾ ਪਾਇੰਦਾ। ਸਾਧਾਂ ਸੰਤਾਂ ਨੇਤਰ ਰਿਹਾ ਉਘਾੜ, ਮਾਇਆ ਪੜਦਾ ਲਾਹਿੰਦਾ। ਸੰਤ ਸੁਹੇਲੇ ਦਰ ਘਰ ਸਾਚੇ ਵਾੜ, ਕਾਇਆ ਖੇਤਰ ਜੋਤ ਜਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵੇਖ ਵਖਾਏ ਸੰਮਤ ਚੌਦਾਂ ਪਹਿਲੀ ਚੇਤਰ ਨੌ ਖੰਡ ਪ੍ਰਿਥਮੀ ਸੱਤਾਂ ਦੀਪਾਂ ਲੇਖਾ ਆਪਣੇ ਹੱਥ ਰਖਾਇੰਦਾ। ਨੌ ਖੰਡ ਪ੍ਰਿਥਮੀ ਸੱਤਾਂ ਦੀਪਾਂ ਮਾਰੇ ਮਾਰ, ਹਰਿ ਸਾਚਾ ਬਣਤ ਬਣਾਇੰਦਾ। ਪੰਚਮ ਜੇਠ ਦਿਵਸ ਵਿਚਾਰ, ਲੇਖਾ ਵੇਖ ਵਖਾਇੰਦਾ। ਦੇਸ ਪਰਦੇਸਾਂ ਕਰੇ ਖ਼ਬਰਦਾਰ, ਪੰਡਤ ਨਹਿਰੂ ਵਿਚ ਵਿਚੋਲਾ ਆਪ ਰਖਾਇੰਦਾ। ਪਰਗਟ ਹੋਇਆ ਮੀਤ ਮੁਰਾਰ, ਸਾਚਾ ਸੱਜਣ ਰਾਮ ਰਾਮਾ ਰੂਪ ਵਟਾਇੰਦਾ। ਪਰਗਟ ਹੋਏ ਕ੍ਰਿਸ਼ਨ ਘਨਈਆ, ਇਕ ਚਲਾਏ ਸਾਚੀ ਨਈਆ, ਨਾ ਕੋਈ ਪਾਵੇ ਸਾਰ, ਕਲਜੁਗ ਤੇਰਾ ਵਕਤ ਚੁਕਾਇੰਦਾ। ਨਾ ਕੋਈ ਸੰਗੀ ਸਾਥੀ ਸਈਆ, ਨਾ ਕੋਈ ਮੇਲ ਮਿਲਾਇੰਦਾ। ਨਾਤਾ ਤੁੱਟਾ ਭੈਣਾ ਭਈਆ, ਸਾਕ ਸੱਜਣ ਸਰਬ ਛੁਡਾਇੰਦਾ। ਰਾਏ ਧਰਮ ਕੱਢੇ ਵਹੀਆ, ਚਿਤਰ ਗੁਪਤ ਲੇਖ ਲਿਖਾਇੰਦਾ। ਸੰਮਤ ਸੋਲਾਂ ਹਾੜ ਸਤਾਰਾਂ, ਇਕ ਤਾਰੀਖ ਲਿਖਾਇੰਦਾ। ਨਾਤਾ ਤੁੱਟੇ ਭੈਣ ਭਈਆ, ਪਿਤਾ ਪੂਤ ਮਾਤ ਪਿਤ ਨਾ ਕੋਈ ਮਿਲਾਇੰਦਾ। ਗੁਰਮੁਖ ਵਿਰਲਾ ਮਾਤ ਰਹੀਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਏਕਾ ਰਾਹ ਵਿਖਾਇੰਦਾ। ਸ੍ਰਿਸ਼ਟ ਸਬਾਈ ਏਕਾ ਰਾਹ, ਵਰਨ ਚਾਰ ਜਣਾਈਆ। ਸ਼ਬਦ ਸਰੂਪੀ ਹਰਿ ਮਲਾਹ, ਕਲਜੁਗ ਨਈਆ ਆਪ ਚਲਾਈਆ। ਸੰਤ ਸੁਹੇਲੇ ਪਕੜੇ ਬਾਂਹ, ਆਪੇ ਲਏ ਉਠਾਈਆ। ਸੋਹੰ ਸੋ ਜਪਾਏ ਸਾਚਾ ਨਾਂ, ਸੋ ਪੁਰਖ ਨਿਰੰਜਣ ਦਇਆ ਕਮਾਈਆ। ਹੰ ਹੰਗਤਾ ਦਏ ਮਿਟਾ, ਏਕਾ ਦੂਜਾ ਰਹਿਣ ਨਾ ਪਾਈਆ। ਸੱਸਾ ਕਿਲ੍ਹਾ ਇਕ ਸੁਹਾ, ਚਾਰ ਦਵਾਰੀ ਵੇਖ ਵਿਖਾਈਆ। ਏਕਾ ਹੋੜਾ ਉਪਰ ਲਾ, ਨਿਰਗੁਣ ਸਰਗੁਣ ਮੇਲ ਮਿਲਾਈਆ। ਸਾਚੇ ਘਰ ਦਏ ਬਹਾ, ਏਕਾ ਧਾਮ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਸੰਤ ਜਨਾਂ ਏਕਾ ਰੰਗ ਰੰਗਾਈਆ। ਏਕਾ ਰੰਗਣ ਰੰਗ

ਰੰਗਾਏ, ਪਾਰਬ੍ਰਹਮ ਬੇਅੰਤਾ। ਭਗਤ ਜਨਾਂ ਹਰਿ ਸੰਗ ਨਿਭਾਏ, ਸਦਾ ਸੁਹੇਲਾ ਸਾਧਨ ਸੰਤਾ। ਜਗਤ ਤ੍ਰਿਸ਼ਨਾ ਭੁੱਖ ਨੰਗ ਕਟਾਏ, ਮੇਟ ਮਿਟਾਏ ਹਉਮੇ ਹੰਗਤਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨਰ ਨਰਾਇਣ ਆਪ ਹੋ ਆਇਆ। ਨਰ ਨਰਾਇਣ ਹਰਿ ਬਨਵਾਰੀ, ਆਪੇ ਆਪ ਅਖਵਾਇੰਦਾ। ਨਿਰਮਲ ਜੋਤੀ ਕਰ ਆਕਾਰੀ, ਸ਼ਬਦੀ ਡੰਕ ਵਜਾਇੰਦਾ। ਦਹਿ ਦਿਸ਼ਾ ਕਰੇ ਖ਼ਬਰਦਾਰੀ, ਚਾਰੇ ਕੂਟਾਂ ਆਪ ਹਿਲਾਇੰਦਾ। ਸਚ ਸੁਲਤਾਨ ਤਖ਼ਤ ਤਾਜ ਵਡ ਦਰਬਾਰੀ, ਦੋ ਜਹਾਨਾਂ ਆਪ ਅਖਵਾਇੰਦਾ। ਕਲਜੁਗ ਤੇਰੀ ਅੰਤਮ ਵਾਰੀ, ਲੋਕਮਾਤ ਵੇਖ ਵਖਾਇੰਦਾ। ਸੰਗ ਮੁਹੰਮਦ ਚਾਰ ਯਾਰੀ, ਵੇਲਾ ਵਕਤ ਚੁਕਾਇੰਦਾ। ਈਸਾ ਮੂਸਾ ਕਰ ਖੁਆਰੀ, ਕਾਲਾ ਸੂਸਾ ਤਨ ਪਹਿਨਾਇੰਦਾ। ਗੋਬਿੰਦ ਨਾਨਕ ਏਕਾ ਧਾਰੀ, ਏਕਾ ਰੰਗ ਰੰਗਾਇੰਦਾ। ਪਰਗਟ ਹੋਏ ਵੱਡ ਸੰਸਾਰੀ, ਜੋਤੀ ਜਾਮਾ ਭੇਖ ਵਟਾਇੰਦਾ। ਗੌੜ ਬ੍ਰਹਿਮਣ ਪੂਤ ਸਪੂਤਾ, ਸਤਿ ਸਤਿਵਾਦੀ ਆਪ ਹੋ ਆਇੰਦਾ। ਵੇਦ ਵਿਆਸਾ ਲੇਖ ਲਿਖਾਰੀ, ਇਕ ਲੱਖ ਹਜ਼ਾਰ ਸਤਾਰਾਂ ਸਲੋਕ ਰਖਾਇੰਦਾ। ਗੁਰ ਗੋਬਿੰਦਾ ਵਡ ਬਲਕਾਰੀ, ਸੰਬਲ ਨਗਰੀ ਧਾਮ ਸੁਹਾਇੰਦਾ। ਤੀਰ ਖੰਡਾ ਨਾਮ ਕਟਾਰੀ, ਤਨ ਗਾਤਰੇ ਆਪ ਲਟਕਾਇੰਦਾ। ਕਲਗੀ ਤੋੜਾ ਸੀਸ ਅਪਾਰੀ, ਜੋਤੀ ਜੋੜਾ ਸ਼ਬਦ ਮਿਲਾਇੰਦਾ। ਸਾਚਾ ਘੋੜਾ ਸ਼ਬਦ ਉਡਾਰੀ, ਨੀਲਾ ਨੀਲੀ ਧਾਰੋਂ ਪਾਰ ਕਰਾਇੰਦਾ। ਪਹਿਲਾ ਪੌੜਾ ਰਿਹਾ ਮਾਰੀ, ਤ੍ਰੈ ਦੇਸਾਂ ਮੇਟ ਮਿਟਾਇੰਦਾ। ਸੰਮਤ ਚੌਦਾਂ ਵੇਖ ਵਿਚਾਰੀ, ਥਿਤ ਵਾਰ ਆਪਣੇ ਹੱਥ ਰਖਾਇੰਦਾ। ਭਰਮੇ ਭੁੱਲੇ ਜੀਵ ਗਵਾਰੀ, ਸਾਧ ਸੰਤ ਭੇਵ ਨਾ ਪਾਇੰਦਾ। ਪਰਗਟ ਹੋਏ ਨਿਹਕਲੰਕ ਨਰਾਇਣ ਨਰ ਅਵਤਾਰੀ, ਬ੍ਰਹਮਾ ਅੱਠੇ ਨੇਤਰ ਵੇਖ ਵਖਾਇੰਦਾ। ਸ਼ਿਵ ਸ਼ੰਕਰ ਬਣੇ ਦਰ ਭਿਖਾਰੀ, ਸੁਰਪਤ ਰਾਜਾ ਇੰਦ ਰੋ ਰੋ ਨੀਰ ਵਹਾਇੰਦਾ। ਕਰੋੜ ਤੇਤੀਸਾ ਕਰੇ ਵਿਚਾਰੀ, ਪ੍ਰਭ ਹੱਥ ਕਿਸੇ ਨਾ ਆਇੰਦਾ। ਨੌ ਖੰਡ ਪ੍ਰਿਥਮੀ ਪਾਵੇ ਸਾਰੀ, ਸੱਤਾਂ ਦੀਪਾਂ ਮੇਲ ਮਿਲਾਇੰਦਾ। ਪੁਰੀਆਂ ਲੋਆਂ ਵਸੇ ਬਾਹਰੀ, ਗੁਰਮੁਖ ਹਿਰਦੇ ਡੇਰਾ ਲਾਇੰਦਾ। ਪਾਰਬ੍ਰਹਮ ਬ੍ਰਹਮ ਰਿਹਾ ਵਿਚਾਰੀ, ਅਗੰਮੇ ਧਾਮ ਸੁਹਾਇੰਦਾ। ਨਾੜੀ ਚੰਮ ਨਾ ਕਰੇ ਪਿਆਰੀ, ਮਨ ਮਤ ਬੁਧ ਨਾ ਕੋਈ ਰਖਾਇੰਦਾ। ਸ਼ਬਦ ਸਰੂਪੀ ਇਕ ਉਡਾਰੀ, ਆਵੇ ਜਾਵੇ ਵਾਰੋ ਵਾਰੀ, ਨਿਹਕਲੰਕ ਨਰਾਇਣ ਨਰ, ਦਿਸ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਜਗੇ ਜੋਤ ਏਕਾ ਏਕ ਏਕੰਕਾਰੀ। ਏਕਾ ਏਕ ਏਕੰਕਾਰਾ, ਅਕਲ ਕਲਾ ਵਰਤਾਇੰਦਾ। ਕਲਜੁਗ ਤੇਰਾ ਪਸਰ ਪਸਾਰਾ, ਕੂੜੋ ਕੂੜ ਮਿਟਾਇੰਦਾ। ਮੇਟ ਮਿਟਾਏ ਧੁੰਦੂਕਾਰਾ, ਅੰਤ ਰਹਿਣ ਨਾ ਪਾਇੰਦਾ। ਸਤਿਜੁਗ ਮੰਗੇ ਮੰਗ ਦਵਾਰਾ, ਅੱਗੇ ਝੋਲੀ ਡਾਹਿੰਦਾ। ਪੁਰਖ ਅਬਿਨਾਸ਼ੀ ਕਿਰਪਾ ਧਾਰਾ, ਚੋਲੀ ਨਾਮ ਭਰਾਇੰਦਾ। ਸਤਿਜੁਗ ਦੇਵੇ ਇਕ ਪਿਆਰਾ, ਲੋਕਮਾਤ ਵੇਖ ਵਖਾਇੰਦਾ। ਬੀਸ ਬੀਸਾ ਹੋਏ ਵਰਤਾਰਾ, ਪੰਦਰਾਂ ਕੱਤਕ ਥਿਤ ਵਿਖਾਇੰਦਾ। ਜਗਤ ਜਗਦੀਸਾ ਨਰ ਨਿਰੰਕਾਰਾ, ਦਿੱਲੀ ਚਰਨ ਛੁਹਾਇੰਦਾ। ਸੀਸ ਗੰਜ ਧਾਮ ਅਪਾਰਾ, ਜਮਨ ਕਿਨਾਰਾ ਪਾਰ ਕਰਾਇੰਦਾ। ਵਾਲੀ ਹਿੰਦ ਢਹਿ ਪਿਆ ਦਵਾਰਾ, ਚਰਨੀ ਸੀਸ ਝੁਕਾਇੰਦਾ। ਸੱਤ ਰੰਗ ਨਿਸ਼ਾਨ ਦਏ ਹੁਲਾਰਾ, ਚਵੀ ਹੱਥ ਆਪ ਚੜ੍ਹਾਇੰਦਾ। ਸੱਤ ਦੀਪ ਬੰਨ੍ਹੇ ਏਕਾ ਧਾਰਾ, ਸਾਚੀ ਬਣਤ ਬਣਾਇੰਦਾ। ਕਲਜੁਗ ਕਾਲੇ ਹਾਰਾ, ਦੇ ਮਤ ਨਾ ਕੋਇ ਸਮਝਾਇੰਦਾ। ਸ਼ਬਦ ਕਰਾਏ ਇਕ ਜੈਕਾਰਾ, ਸੋਹੰ ਨਾਉਂ ਰਖਾਇੰਦਾ। ਚਾਰ ਵਰਨ ਸੋਹਣ ਇਕ ਦਵਾਰਾ, ਊਚਾਂ ਨੀਚਾਂ ਮੇਟ ਮਿਟਾਇੰਦਾ। ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਬਣਨ ਭਿਖਾਰਾ, ਪ੍ਰਭ ਸਾਚੀ ਭਿਛਿਆ ਝੋਲੀ ਪਾਇੰਦਾ। ਸੀਸ ਛਤਰ ਇਕ ਅਪਾਰਾ,

ਜਗਤ ਜਗਦੀਸ ਆਪ ਝੁਲਾਇੰਦਾ। ਇਕ ਇਕੀਸ ਦਏ ਹੁਲਾਰਾ, ਸ੍ਰਿਸ਼ਟ ਸਬਾਈ ਵੇਖ ਵਖਾਇੰਦਾ। ਗੁਰਮੁਖ ਬਣਾਏ ਸਾਚੀ ਨਾਰਾ, ਕੰਤ ਕੰਤੂਹਲ ਆਪ ਹੋ ਜਾਇੰਦਾ। ਸਤਿਜੁਗ ਚਲੇ ਸਚ ਬਹਾਰਾ, ਫਲ ਫੁਲਵਾੜੀ ਮਾਤ ਲਗਾਇੰਦਾ। ਸੰਮਤ ਸੰਮਤੀ ਪਾਰ ਕਿਨਾਰਾ, ਲਹਿਣਾ ਦੇਣਾ ਮੂਲ ਚੁਕਾਇੰਦਾ। ਸਤਿਜੁਗ ਤੇਰਾ ਸਚ ਪਸਾਰਾ, ਪ੍ਰਭ ਆਪਣੀ ਹੱਥੀਂ ਮਾਤ ਲਗਾਇੰਦਾ। ਆਪੇ ਬਣੇ ਜਗਤ ਵਰਤਾਰਾ, ਝੋਲੀ ਸਚ ਭਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਵਿਸ਼ਨੂੰ ਵਿਸ਼ਨੂੰ ਇਕ ਅਖਵਾਇੰਦਾ। ਗੁਰਮੁਖ ਸਦਾ ਸੁਰਜੀਤ ਹੈ, ਨਾ ਮਰੇ ਨਾ ਆਏ। ਚਰਨ ਕਵਲ ਜਿਸ ਜਨ ਲਾਗੀ ਪ੍ਰੀਤ ਹੈ, ਲੱਖ ਚੁਰਾਸੀ ਫੰਦ ਕਟਾਏ। ਪ੍ਰਭ ਪਰਖਣਹਾਰਾ ਨੀਤ, ਹੈ, ਘਟ ਘਟ ਅੰਦਰ ਵੇਖ ਵਖਾਏ। ਕਾਇਆ ਮੰਦਰ ਦਿਹੁਰਾ ਮਸੀਤ ਹੈ, ਅਹਿਨਲ ਹੱਕ ਸ਼ਬਦ ਅਲਾਏ। ਮੇਲ ਮਿਲਾਏ ਜਗਤ ਜੁਗਤ ਅਨਡੀਠ ਹੈ, ਦਿਸ ਕਿਸੇ ਨਾ ਆਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੰਤ ਸੁਹੇਲੇ ਲਏ ਵਰ, ਨਾਰੀ ਕੰਤ ਆਪ ਹੋ ਜਾਏ। ਗੁਰਮੁਖ ਸੰਤ ਸਾਜਣ ਦਰ, ਆਪਣੀ ਦਇਆ ਕਮਾਇੰਦਾ। ਚਰਨ ਦਵਾਰਾ ਸਾਚਾ ਘਰ, ਏਕਾ ਰਾਹ ਵਿਖਾਇੰਦਾ। ਆਵਣ ਜਾਵਣ ਚੁੱਕੇ ਡਰ, ਧਰਮ ਰਾਏ ਮੁਖ ਛੁਪਾਇੰਦਾ। ਇਕ ਨੁਹਾਏ ਸਾਚੇ ਸਰ, ਦੁਰਮਤ ਮੈਲ ਧਵਾਇੰਦਾ। ਗੁਰ ਸੰਗਤ ਮਿਲ ਜਾਣਾ ਤਰ, ਦੋ ਜਹਾਨੀ ਪਾਰ ਕਰਾਇੰਦਾ। ਆਦਿ ਜੁਗਾਦੀ ਦੇਵੇ ਵਰ, ਲਿਖਿਆ ਲੇਖ ਨਾ ਕੋਈ ਮਿਟਾਇੰਦਾ। ਲਹਿਣਾ ਦੇਣਾ ਅੱਗੇ ਧਰ, ਪਿਛਲਾ ਮੂਲ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਦੇਵੇ ਸਾਚਾ ਵਰ, ਵੇਲੇ ਅੰਤ ਮਿਲੇ ਕੰਤ ਹਰਿ ਪਰਤੱਖ ਲਏ ਰੱਖ ਸਵੱਛ ਸਰੂਪੀ ਦਰਸ ਵਖਾਇੰਦਾ। ਸ਼ਬਦ ਗੁਰ ਤਖ਼ਤ ਸੁਲਤਾਨ, ਤਨ ਮੰਦਰ ਆਪ ਬਿਰਾਜਿਆ। ਆਪੇ ਹੋਇਆ ਨਿਗਾਹਬਾਨ, ਜਨ ਭਗਤਾਂ ਰੱਖੇ ਲਾਜਿਆ। ਨੇੜ ਨਾ ਆਇਣ ਪੰਜ ਸ਼ੈਤਾਨ, ਹਰਿ ਰੱਖਣਹਾਰਾ ਲਾਜਿਆ। ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਹਰਿਜਨ ਗਾਨ, ਦਰ ਦਵਾਰੇ ਧੁਰਗਾਹੀ ਆਵੇ ਭਾਜਿਆ। ਦਸਮ ਦਵਾਰੀ ਸਚ ਮਕਾਨ, ਹਰਿ ਬੈਠਾ ਗਰੀਬ ਨਿਵਾਜਿਆ। ਆਤਮ ਅੰਮ੍ਰਿਤ ਦੇਵੇ ਪੀਣ ਖਾਣ, ਆਪ ਆਪਣਾ ਸਾਜਨ ਸਾਜਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਭਗਤ ਵਰ, ਵਡ ਸ਼ਾਹੋ ਰਾਜਨ ਰਾਜਿਆ।

ਪਾਰਬ੍ਰਹਮ ਪ੍ਰਭ ਪੁਰਖ ਅਪਾਰ। ਸਤਿ ਪੁਰਖ ਨਿਰੰਜਣ ਜੋਤ ਅਧਾਰ। ਆਦਿ ਅੰਤ ਏਕੰਕਾਰ। ਸ਼ਬਦ ਸ਼ਬਦੀ ਵਣਜ ਵਪਾਰ। ਰੂਪ ਅਨੂਪਾ ਸ਼ਾਹੋ ਭੂਪਾ, ਸਚ ਸੱਚੀ ਸਰਕਾਰ। ਵੇਖ ਵਿਖਾਏ ਚਾਰੇ ਕੂਟਾਂ, ਦਹਿ ਦਿਸ਼ਾਂ ਪਾਵੇ ਸਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਕਰਿਆ ਪਸਰ ਪਸਾਰ। ਆਦਿ ਪੁਰਖ ਪਾਰਬ੍ਰਹਮ ਅਬਿਨਾਸ਼ੀ, ਅਕਲ ਕਲਾ ਭਰਪੂਰਿਆ। ਕਾਲ ਮਹਾਂਕਾਲ ਕਰੇ ਚਰਨ ਦਾਸੀ, ਆਸਾ ਮਨਸਾ ਪੂਰਿਆ। ਗੁਰਮੁਖ ਵੇਖੇ ਸ਼ਬਦ ਸਵਾਸੀ, ਅਨਾਦ ਅਨਾਦੀ ਦੇਵੇ ਸਾਚੀ ਤੂਰਿਆ। ਮੇਲ ਮਿਲਾਏ ਪ੍ਰਿਥਮੀ ਆਕਾਸ਼ੀ, ਆਪੇ ਹੋਏ ਨੇੜੇ ਦੂਰਿਆ। ਕਲਜੁਗ ਅੰਤਮ ਮੇਟਣ ਆਇਆ ਮਦਿਰਾ ਮਾਸੀ, ਜੂਠਾ ਝੂਠਾ ਡੋਬੇ ਪੂਰਿਆ। ਪਕੜ ਉਠਾਏ ਪੰਡਤ ਕਾਸ਼ੀ, ਤ੍ਰੈਗੁਣ ਮਾਇਆ ਵੇਖ ਵਿਖਾਸੀ, ਖੇਲੇ ਖੇਲ ਹਾਜ਼ਰ ਹਜ਼ੂਰਿਆ। ਗੁਰ ਪੂਰੇ ਸਦ ਬਲ ਬਲ ਜਾਸੀ, ਜਨ ਭਗਤਾਂ ਦੇਵੇ ਸਾਚਾ ਨੂਰਿਆ। ਭਗਤ ਜਨਾਂ ਹਰਿ ਸਾਚਾ

ਮੀਤਾ, ਜੁਗ ਜੁਗ ਬਣਤ ਬਣਾਇੰਦਾ। ਆਪ ਚਲਾਏ ਆਪਣੀ ਰੀਤਾ, ਮਹਿੰਮਾ ਗਣਤ ਨਾ ਕੋਈ ਜਣਾਇੰਦਾ। ਕਲਜੁਗ ਪਰਖਣਹਾਰਾ ਨੀਤਾ, ਹਰਿਜਨ ਸੋਏ ਮਾਤ ਉਠਾਇੰਦਾ। ਸੋਹੰ ਸ਼ਬਦ ਸੁਣਾਏ ਸੁਹਾਗੀ ਗੀਤਾ, ਅੱਖਰ ਵੱਖਰ ਨਾਉਂ ਧਰਾਇੰਦਾ। ਜਨ ਹਰਿ ਹੋਏ ਪਤਤ ਪੁਨੀਤਾ, ਰਸਨਾ ਜਿਹਵਾ ਸੇਵਾ ਲਾਇੰਦਾ। ਚਰਨ ਕਵਲ ਇਕ ਪ੍ਰੀਤਾ, ਏਕਾ ਰਾਹ ਵਿਖਾਇੰਦਾ। ਲੱਖ ਚੁਰਾਸੀ ਪਰਖੇ ਨੀਤਾ, ਨਿਜ ਘਰ ਆਤਮ ਡੇਰਾ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਸੰਤ ਦੁਲਾਰ, ਚਰਨ ਪ੍ਰੀਤੀ ਬਖ਼ਸ਼ ਪਿਆਰ, ਫੜ ਫੜ ਬਾਹੋਂ ਪਾਰ ਕਰਾਇੰਦਾ। ਗੁਰਮੁਖ ਸਾਚੇ ਮੀਤ ਮੁਰਾਰ, ਦਰ ਘਰ ਕਰੇ ਪਰਵਾਨਿਆ। ਨੌ ਦਵਾਰੇ ਵੇਖ ਦਵਾਰ, ਦੇਵੇ ਸ਼ਬਦ ਗੁਣ ਨਿਧਾਨਿਆ। ਸ਼ਬਦ ਡੰਕ ਅਪਰ ਅਪਾਰ, ਮੇਟ ਮਿਟਾਏ ਪੰਜ ਸ਼ੈਤਾਨਿਆ। ਪੰਜ ਸ਼ੈਤਾਨਾਂ ਆਈ ਹਾਰ, ਪੰਚਮ ਖ਼ੁਸ਼ੀ ਮਨਾਨਿਆ। ਸੁਰਤ ਸਵਾਣੀ ਕਰੇ ਖ਼ਬਰਦਾਰ, ਆਪ ਆਪਣਾ ਰੰਗ ਰੰਗਾਨਿਆ। ਜੋਤ ਨਿਰੰਜਣ ਸੇਵਾਦਾਰ, ਦੀਪਕ ਜੋਤੀ ਇਕ ਜਗਾਨਿਆ। ਰਾਹ ਵਖਾਏ ਏਕੰਕਾਰ, ਓਅੰਕਾਰ ਰੂਪ ਵਟਾਨਿਆ। ਸ਼ਬਦ ਧੁਨ ਅਪਰ ਅਪਾਰ, ਆਤਮ ਧੁਨ ਉਪਜਾਨਿਆ। ਪੰਚਮ ਗਾਇਣ ਵਾਰੋ ਵਾਰ, ਅਨਹਦ ਸਾਚੀ ਬਾਣੀਆ। ਓਅੰ ਰੂਪ ਹੋਏ ਕਰਤਾਰ, ਭੇਵ ਨਾ ਜਾਨਣ ਵੇਦ ਪੁਰਾਨਿਆ। ਤ੍ਰੈਗੁਣ ਮਾਇਆ ਵਸਿਆ ਬਾਹਰ, ਜੋਤੀ ਸ਼ਬਦੀ ਖੇਲ ਮਹਾਨਿਆ। ਗੁਰਮੁਖ ਸਾਚੇ ਮੇਲ ਮਿਲਾਰ, ਆਤਮ ਸੇਜਾ ਇਕ ਸੁਹਾਨਿਆ। ਦਸਮ ਦਵਾਰ ਖੋਲ੍ਹ ਕਿਵਾੜ, ਬਜਰ ਕਪਾਟੀ ਆਪ ਤੁੜਾਨਿਆ। ਮੇਟ ਮਿਟਾਏ ਝੂਠੀ ਧਾੜ, ਸੋਹੰ ਮਾਰੇ ਤੀਰ ਨਿਸ਼ਾਨਿਆ। ਸੋ ਪੁਰਖ ਨਿਰੰਜਣ ਪਾਵੇ ਸਾਰ, ਗੁਰਮੁਖ ਸਾਚੇ ਚਤੁਰ ਸੁਜਾਨਿਆ। ਆਪੇ ਮੇਲੇ ਮੇਲਣਹਾਰ, ਘਰ ਚੌਥੇ ਆਪ ਬਹਾਨਿਆ। ਏਕਾ ਦੂਜਾ ਭਉ ਨਿਵਾਰ, ਸੁਰਤੀ ਸ਼ਬਦ ਸ਼ਬਦ ਸੁਰਤ ਏਕਾ ਰੰਗ ਰੰਗਾਨਿਆ। ਜੀਵ ਜੰਤ ਨਾ ਕੋਈ ਪਾਵੇ ਸਾਰ, ਹਰਿ ਕਾ ਖੇਲ ਮਹਾਨਿਆ। ਨਾਮ ਸਤਿ ਦਰ ਵਣਜ ਵਪਾਰ, ਘਰ ਪੰਚਮ ਖੋਲ੍ਹ ਵਖਾਨਿਆ। ਏਕਾ ਰੂਪ ਅਨੂਪ ਸਤਿ ਸਤਿਵਾਦੀ ਏਕਾ ਧਾਰ, ਏਕਾ ਧਾਮ ਸੁਹਾਨਿਆ। ਅਲਖ ਅਲਖਣਾ ਆਪੇ ਜਾਣੇ ਆਪਣੀ ਸਾਰ, ਨਾ ਕੋਈ ਲੇਖ ਲਿਖਾਨਿਆ। ਅਗੰਮ ਅਗੰਮਾ ਆਪ ਸੁਹਾਏ ਬੰਕ ਦਵਾਰ, ਮਹੱਲ ਅਟੱਲ ਅਚੱਲ ਇਕ ਰਖਾਨਿਆ। ਸਤਿ ਪੁਰਖ ਨਿਰੰਜਣ ਏਕਾ ਜੋਤੀ ਕਰ ਉਜਿਆਰ, ਧੂੰਆਂਧਾਰ ਸਰਬ ਮਿਟਾਨਿਆ। ਖਾਣੀ ਬਾਣੀ ਵੇਦ ਪੁਰਾਨੀ ਅੰਜੀਲ ਕੁਰਾਨੀ ਗੁਰ ਪੀਰ ਨਾ ਪਾਵੇ ਕੋਈ ਸਾਰ, ਪ੍ਰਭ ਸਾਚਾ ਖੇਲ ਮਹਾਨਿਆ। ਆਦਿ ਜੁਗਾਦੀ ਕਰ ਪਸਾਰ, ਆਪੇ ਮੇਟੇ ਮੇਟਣਹਾਰ, ਆਪੇ ਉਤਪਤ ਆਪ ਕਰਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਘਰ ਮੰਦਰ ਇਕ ਸੁਹਾਨਿਆ। ਘਰ ਮੰਦਰ ਹਰਿ ਸੁਲਤਾਨ, ਆਪਣਾ ਆਪ ਬਣਾਇਆ। ਜੋਤ ਨੁਰਾਨੀ ਇਕ ਨਿਸ਼ਾਨ, ਚਾਰੇ ਕੁੰਟਾਂ ਰਹੀ ਡਗਮਗਾਇਆ। ਰਾਗ ਨਾਦ ਨਾ ਕੋਈ ਗਾਨ, ਸੁਰ ਤਾਲ ਨਾ ਕੋਈ ਵਜਾਇਆ। ਨਾ ਕੋਈ ਵੇਖ ਵਿਖਾਨ, ਦੂਸਰ ਕੋਈ ਦਿਸ ਨਾ ਆਇਆ। ਆਦਿ ਪੁਰਖ ਆਦਿ ਸ਼ਕਤ ਸ੍ਰੀ ਭਗਵਾਨ, ਏਕਾ ਤਖ਼ਤ ਸੁਹਾਇਆ। ਸਚ ਮਹੱਲਾ ਇਕ ਮਕਾਨ, ਚਾਰ ਦਿਵਾਰ ਨਾ ਕੋਈ ਰਖਾਇਆ। ਛੱਪਰ ਛੰਨ ਨਾ ਕੋਈ ਵਖਾਨ, ਬਾਡੀ ਸੇਵਾਦਾਰ ਨਾ ਕੋਈ ਕਰਾਇਆ। ਆਪ ਆਪਣੀ ਕਿਰਪਾ ਧਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਬਣਤ ਬਣਾਇਆ। ਬਣਤ ਬਣਾਏ ਹਰਿ ਬਨਵਾਰੀ, ਆਪਣਾ ਰੂਪ ਵਟਾਇੰਦਾ। ਆਪ ਆਪਣੀ ਪੈਜ ਸਵਾਰੀ, ਆਪਣਾ ਰਾਹ ਵਿਖਾਇੰਦਾ। ਆਪ ਰਚਾਏ ਮਹੱਲ ਅਟਾਰੀ, ਦਰ ਦਵਾਰ ਵੇਖ ਵਖਾਇੰਦਾ। ਲੋਆਂ ਪੁਰੀਆਂ ਖੇਲ ਨਿਆਰੀ, ਅਗੰਮ

ਅਗੰਮਾ ਅਗੰਮੇ ਧਾਮ ਸੁਹਾਇੰਦਾ। ਬ੍ਰਹਮਾ ਸ਼ਿਵ ਗਣੇਸ਼ ਦੇਵਤ ਸੁਰ ਨਾ ਕੋਇ ਪੁਜਾਰੀ, ਨਾਰੀ ਨਰ ਕੋਈ ਦਿਸ ਨਾ ਆਇੰਦਾ। ਜੋਤ ਸਰੂਪੀ ਜੋਤ ਕਰ ਅਕਾਰੀ, ਆਪ ਆਪਣੇ ਅੰਗ ਲਗਾਇੰਦਾ। ਆਪੇ ਕੰਤ ਹਰਿ ਭਤਾਰੀ, ਆਪੇ ਨਾਰੀ ਰੂਪ ਵਟਾਇੰਦਾ। ਆਪਣੀ ਸੇਜਾ ਕਰੇ ਪਿਆਰੀ, ਆਪੇ ਆਪ ਹੰਢਾਇੰਦਾ। ਦੋ ਜਹਾਨਾਂ ਵਸਿਆ ਬਾਹਰੀ, ਦਿਸ ਕਿਸੇ ਨਾ ਆਇੰਦਾ। ਆਪਣੀ ਇਛਿਆ ਆਪ ਉਚਾਰੀ, ਆਪਣਾ ਮਾਰਗ ਲਾਇੰਦਾ। ਜੋਤੀ ਮਾਤਾ ਕਰ ਤਿਆਰੀ, ਸ਼ਬਦੀ ਸੁਤ ਉਪਜਾਇੰਦਾ। ਸ਼ਬਦ ਸੁਤ ਵੱਡ ਬਲਕਾਰੀ, ਪ੍ਰਭ ਚਰਨੀ ਸੀਸ ਝੁਕਾਇੰਦਾ। ਪ੍ਰਭ ਅਬਿਨਾਸ਼ੀ ਰਿਹਾ ਸਤਿਕਾਰੀ, ਵਰਭੰਡੀ ਰਾਹ ਵਿਖਾਇੰਦਾ। ਕੋਟਨ ਕੋਟ ਬ੍ਰਹਿਮੰਡਾਂ ਪਾਵੇ ਸਾਰੀ, ਸਾਚੀ ਵੰਡਾ ਵੰਡ ਵੰਡਾਇੰਦਾ। ਲੋਆਂ ਪੁਰੀਆਂ ਕਰੇ ਖ਼ਬਰਦਾਰੀ, ਮਾਤ ਪਾਤਾਲ ਆਕਾਸ਼ ਵੇਖ ਵਖਾਇੰਦਾ। ਬ੍ਰਹਮਾ ਸ਼ਿਵ ਦਏ ਅਧਾਰੀ, ਸੁਰਪਤ ਰਾਜਾ ਇੰਦ ਆਪ ਜਣਾਇੰਦਾ। ਲੋਕਮਾਤ ਕਰੇ ਖ਼ਬਰਦਾਰੀ, ਨੌ ਖੰਡ ਸੱਤਾਂ ਦੀਪਾਂ ਆਪ ਜਗਾਇੰਦਾ। ਲੱਖ ਚੁਰਾਸੀ ਕਰਮ ਵਿਚਾਰੀ, ਲੇਖਾ ਲਿਖਣਹਾਰ ਆਪ ਹੋ ਜਾਇੰਦਾ। ਆਪੇ ਢਾਹੇ ਲਏ ਉਸਾਰੀ, ਆਪ ਆਪਣੀ ਬਣਤ ਬਣਾਇੰਦਾ। ਆਪੇ ਰਾਧਾ ਕ੍ਰਿਸ਼ਨ ਹੋਏ ਅਵਤਾਰੀ, ਆਪ ਆਪਣੇ ਵਿਚ ਸਮਾਇੰਦਾ। ਸਾਧ ਸੰਤ ਗੁਰ ਪੀਰ ਔਲੀਏ ਸ਼ੇਖ਼ ਮੁਸਾਇਕ ਦਸਤਗੀਰ, ਸੇਵਕ ਸੇਵਾਦਾਰ ਸਾਚੀ ਸੇਵਾ ਲਾਇੰਦਾ। ਪਾਰਬ੍ਰਹਮ ਬ੍ਰਹਮ ਖੇਲ ਨਿਆਰੀ, ਭੇਵ ਕੋਈ ਨਾ ਪਾਇੰਦਾ। ਨਾਨਕ ਨਿਰਗੁਣ ਰਿਹਾ ਉਚਾਰੀ, ਬੇਅੰਤ ਬੇਅੰਤ ਕਹਾਇੰਦਾ। ਗੋਬਿੰਦ ਬਣਿਆ ਦਰ ਭਿਖਾਰੀ, ਦੋਏ ਜੋੜ ਸੀਸ ਝੁਕਾਇੰਦਾ। ਆਦਿ ਪੁਰਖ ਸਭ ਤੋਂ ਵਸਿਆ ਬਾਹਰੀ, ਹਰ ਘਟ ਆਸਣ ਲਾਇੰਦਾ। ਜਮਨਾ ਗੰਗਾ ਜੁਗ ਜੁਗ ਰਿਹਾ ਪੈਜ ਸਵਾਰੀ, ਭੇਖਾਧਾਰੀ ਭੇਖ ਵਟਾਇੰਦਾ। ਕਲਜੁਗ ਤੇਰੀ ਅੰਤਮ ਵਾਰੀ, ਨਿਹਕਲੰਕੀ ਜਾਮਾ ਪਾਇੰਦਾ। ਸ਼ਬਦ ਖੰਡਾ ਤੇਜ ਕਟਾਰੀ, ਸੋਹੰ ਨਾਉਂ ਰਖਾਇੰਦਾ। ਸੋ ਪੁਰਖ ਨਿਰੰਜਣ ਪਾਵੇ ਸਾਰੀ, ਹੰ ਹੰਗਤਾ ਜੀਵ ਮਿਟਾਇੰਦਾ। ਆਪੇ ਬਣੇ ਵਡ ਸੰਸਾਰੀ, ਭਗਤ ਭੰਡਾਰੀ ਆਪ ਅਖਵਾਇੰਦਾ। ਨਾਮ ਨਿਧਾਨਾ ਦੇਵੇ ਵਾਰੋ ਵਾਰੀ, ਆਤਮ ਝੋਲੀ ਆਪ ਭਰਾਇੰਦਾ। ਦਰ ਦਵਾਰੇ ਗਊ ਗਰੀਬਾਂ ਆਪੇ ਰਿਹਾ ਪੈਜ ਸਵਾਰੀ, ਸਿੰਘ ਇੰਦਰ ਗੋਦ ਉਠਾਇੰਦਾ। ਚੌਥਾ ਦਰ ਨਾ ਪਾਇਣ ਸਾਰੀ, ਜੁਗ ਜੁਗ ਵਿਛੜੇ ਮੇਲ ਮਿਲਾਇੰਦਾ। ਮਿਲਿਆ ਮੇਲ ਕੰਤ ਸਾਚੀ ਨਾਰੀ, ਆਤਮ ਸੇਜਾ ਇਕ ਵਿਛਾਇੰਦਾ। ਫੂਲਨ ਬਰਖਾ ਲਾਏ ਭਾਰੀ, ਸਾਚੀ ਸੇਵਾ ਲਾਇੰਦਾ। ਤਨ ਬਸਤਰ ਪਹਿਨਾਏ ਅਪਰ ਅਪਾਰੀ, ਸੋਹੰ ਸਾਚਾ ਚੀਰਾ ਸੀਸ ਧਰਾਇੰਦਾ। ਕਲਗੀ ਤੋੜਾ ਹੱਥ ਗਿਰਧਾਰੀ, ਸਾਚਾ ਟਿੱਕਾ ਮਸਤਕ ਲਾਇੰਦਾ। ਗੁਰਮੁਖ ਸਾਚੇ ਰਿਹਾ ਤਾਰੀ, ਜੁਗਤ ਆਪਣੇ ਹੱਥ ਰਖਾਇੰਦਾ। ਭਰਮੇ ਭੁੱਲੇ ਜੀਵ ਗਵਾਰੀ, ਮਾਇਆ ਪੜਦਾ ਪਾਇੰਦਾ। ਗੁਰ ਸੰਗਤ ਹਰਿ ਕਰ ਪਿਆਰੀ, ਸੇਵਕ ਸੇਵਾ ਆਪ ਕਮਾਇੰਦਾ। ਚਾਰ ਵਰਨਾਂ ਇਕ ਦਵਾਰੀ, ਸਤਿਜੁਗ ਸਾਚਾ ਰਾਹ ਵਿਖਾਇੰਦਾ। ਊਚ ਨੀਚ ਰਾਓ ਰੰਕ ਆਪ ਸੁਹਾਏ ਬੰਕ ਦਵਾਰੀ, ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਖ਼ਾਕ ਮਿਲਾਇੰਦਾ। ਸਤਿਜੁਗ ਤੇਰੀ ਬੰਨ੍ਹੇ ਧਾਰੀ, ਸਾਚਾ ਮਾਰਗ ਲਾਇੰਦਾ। ਕਲਜੁਗ ਰੋਵੇ ਜ਼ਾਰੋ ਜ਼ਾਰੀ, ਵੇਲਾ ਅੰਤਮ ਆਇੰਦਾ। ਧਰਤ ਮਾਤ ਦਰ ਰਹੇ ਪੁਕਾਰੀ, ਪ੍ਰਭ ਸਾਚਾ ਦਇਆ ਕਮਾਇੰਦਾ। ਚਿਤਰ ਗੁਪਤ ਲੇਖ ਲਿਖਾਰੀ, ਕੱਢ ਹਿਸਾਬ ਵਿਖਾਇੰਦਾ। ਧਰਮ ਰਾਏ ਖੋਲ੍ਹੇ ਬੰਦ ਕਿਵਾੜੀ, ਲੱਖ ਚੁਰਾਸੀ ਤੇਰਾ ਰਾਹ ਤਕਾਇੰਦਾ। ਲਾੜੀ ਮੌਤ ਕਰੇ ਸ਼ਿੰਗਾਰੀ, ਹੱਥੀਂ ਮਹਿੰਦੀ ਰੰਗਣ ਇਕ ਰੰਗਾਇੰਦਾ। ਅੰਤਮ ਮੇਲਾ ਸਤਾਰਾਂ ਹਾੜੀ, ਮਨਮੁਖ ਸਈਆਂ ਇਕ ਦੂਜੇ ਨਾਲ ਮਿਲਾਇੰਦਾ। ਧਰਮ ਰਾਏ ਤੇਰੀ ਫਲੇ ਫੁੱਲੇ ਫਲ ਫੁਲਵਾੜੀ, ਜੂਠ ਝੂਠ ਪਾਣੀ

ਏਕਾ ਪਾਇੰਦਾ। ਤੋਰੀ ਜਾਏ ਪਿੱਛੇ ਅਗਾੜੀ, ਸੰਮਤ ਚੌਦਾਂ ਨੀਂਹ ਰਖਾਇੰਦਾ। ਗੁਰਮੁਖ ਵਿਰਲੇ ਆਪ ਤਰਾਏ ਜਿਨ੍ਹਾਂ ਚਰਨ ਛੁਹਾਈ ਦਾੜ੍ਹੀ, ਲੋਕਮਾਤ ਤਜਾਇੰਦਾ। ਦਸਮ ਦਵਾਰੀ ਬੈਠਾ ਰਿਹਾ ਤਾੜੀ, ਦਿਵਸ ਰੈਣ ਆਪ ਸਮਝਾਇੰਦਾ। ਜੋਤ ਜਗਾਏ ਬਹੱਤਰ ਨਾੜੀ, ਅੰਧ ਅਗਿਆਨ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਿਸ ਜਨ ਦੇਵੇ ਨਾਮ ਵਰ, ਵਰ ਦਾਤਾ ਆਪ ਅਖਵਾਇੰਦਾ।

੪ ਚੇਤ ੨੦੧੪ ਬਿਕ੍ਰਮੀ ਮੱਸਾ ਸਿੰਘ ਦੇ ਘਰ ਇੱਕੀ ਪਰਿਵਾਰਾਂ ਦਾ ਇਕੱਠ ਹੋਇਆ ਤੇ ਸ਼ਬਦ ਦੀ ਕਿਰਪਾ ਕੀਤੀ
ਪਿੰਡ ਨੌਰੰਗਾਬਾਦ ਜ਼ਿਲਾ ਅੰਮ੍ਰਿਤਸਰ

ਦਾਤਾ ਦਾਨੀ ਮਿਹਰਵਾਨ, ਏਕਾ ਏਕ ਅਖਵਾਇੰਦਾ। ਜਨ ਭਗਤਾਂ ਵੇਖੇ ਮਾਰ ਧਿਆਨ, ਜੁਗ ਜੁਗ ਬਣਤ ਬਣਾਇੰਦਾ। ਧਰਮ ਝੁਲਾਏ ਇਕ ਨਿਸ਼ਾਨ, ਆਪਣਾ ਸੰਗ ਨਿਭਾਇੰਦਾ। ਨਾਮ ਬਿਠਾਏ ਸਚ ਬਿਬਾਣ, ਪੁਰੀਆਂ ਲੋਆਂ ਪਾਰ ਕਰਾਇੰਦਾ। ਇਕ ਜਣਾਏ ਧੁਰ ਫ਼ਰਮਾਣ, ਸਾਚਾ ਸ਼ਬਦ ਮਿਲਾਇੰਦਾ। ਚਰਨ ਕਵਲ ਬਖ਼ਸ਼ੇ ਜਿਸ ਧਿਆਨ, ਆਤਮ ਬ੍ਰਹਮ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਜੁਗਤੀ ਆਪਣੀ ਆਪ ਵਟਾਇੰਦਾ। ਭਗਤ ਸੁਹੇਲਾ ਸਾਚਾ ਮੀਤਾ, ਹਰਿ ਹਰਿ ਗੋਬਿੰਦਾ। ਵੇਖ ਵਿਖਾਣੇ ਹਸਤ ਕੀਟਾਂ, ਆਪੇ ਜਾਣੇ ਦੁਸ਼ਟ ਦੁਰਾਚਾਰ ਜੋ ਕਰਨ ਨਿੰਦਾ। ਗੁਰਮੁਖ ਵਿਰਲੇ ਨਾਮ ਨਿਧਾਨ ਅੰਮ੍ਰਿਤ ਮਦਿ ਪੀਤਾ, ਦੂਈ ਦਵੈਤੀ ਤੋੜੇ ਜਿੰਦਾ। ਸਾਚਾ ਰਾਗ ਸ਼ਬਦ ਇਕ ਅਲਾਏ, ਅਨਹਦ ਸਾਚੀ ਸੇਵਾ ਲਾਏ, ਵੇਖ ਵਖਾਏ ਅਠਾਰਾਂ ਧਿਆਏ ਗੀਤਾ। ਪਾਰਬ੍ਰਹਮ ਪ੍ਰਭ ਭਰਮ ਚੁਕਾਏ, ਏਕਾ ਰਾਗ ਕੰਨ ਸੁਣਾਏ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਭਾਗ ਲਗਾਏ ਕਾਇਆ ਦਿਹੁਰਾ ਮੰਦਰ ਮਸੀਤਾ। ਕਾਇਆ ਮੰਦਰ ਸਚ ਦਵਾਰਾ, ਹਰਿ ਸਾਚੇ ਜੋਤ ਜਗਾਈਆ। ਮੇਟ ਮਿਟਾਏ ਧੁੰਦੂਕਾਰਾ, ਅਗਿਆਨ ਅੰਧੇਰ ਰਹਿਣ ਨਾ ਪਾਈਆ। ਸ਼ਬਦ ਸਿੰਘਾਸਣ ਅਪਰ ਅਪਾਰਾ। ਪਾਵਾ ਚੂਲ ਨਾ ਕੋਈ ਰਖਾਈਆ। ਗੁਰਮੁਖ ਸਾਚੇ ਕਰ ਪਿਆਰਾ, ਬੈਠਾ ਗੋਦ ਉਠਾਈਆ। ਕੰਤ ਸੁਹਾਗੀ ਸਾਚੀ ਨਾਰਾ, ਆਪਣੇ ਅੰਗ ਲਗਾਈਆ। ਏਕਾ ਦੇਵੇ ਨਾਮ ਹੁਲਾਰਾ, ਸਾਚਾ ਝੂਲਾ ਰਿਹਾ ਝੁਲਾਈਆ। ਨਾ ਕੋਈ ਦੀਸੇ ਚਾਰ ਦਿਵਾਰਾ, ਛੱਪਰ ਛੰਨ ਨਾ ਕੋਇ ਟਿਕਾਈਆ। ਚਾਰੋਂ ਕੁੰਟ ਅੰਮ੍ਰਿਤ ਧਾਰਾ, ਠੰਢੀ ਠਾਰ ਰਖਾਈਆ। ਪੰਚਮ ਗਾਇਣ ਵਾਰੋ ਵਾਰਾ, ਪ੍ਰਭ ਸਾਚੀ ਸੇਵਾ ਲਾਈਆ। ਅਨਹਦ ਵੱਜੇ ਤਾਲ ਤਲਵਾੜਾ, ਬਹੱਤਰ ਨਾੜਾ ਰਿਹਾ ਹਿਲਾਈਆ। ਦਸਮ ਦਵਾਰੀ ਸਚ ਅਖਾੜਾ, ਹਰਿ ਸਾਚਾ ਮੰਗਲ ਗਾਈਆ। ਗੁਰਮੁਖ ਸਾਜਨ ਸਾਚਾ ਲਾੜਾ, ਸਾਚੇ ਘੋੜੇ ਰਿਹਾ ਚੜ੍ਹਾਈਆ। ਦਰ ਦਵਾਰੇ ਸਾਚਾ ਵਾੜਾ, ਮਿਲਿਆ ਮੇਲ ਸਾਚੇ ਮਾਹੀਆ। ਨਾ ਕੋਈ ਦੀਸੇ ਪੰਚਮ ਧਾੜਾ, ਹੱਡ ਮਾਸ ਨਾੜੀ ਰਤ ਦਿਸ ਨਾ ਆਈਆ। ਚੰਦ ਸੂਰਜ ਮੰਡਲ ਨਾ ਕੋਈ ਤਾਰਾ, ਬੈਠਾ ਚਰਨਾਂ ਹੇਠ ਦਬਾਈਆ। ਪਾਰਬ੍ਰਹਮ ਪ੍ਰਭ ਪੁਰਖ ਅਪਾਰਾ, ਏਕਾ ਧਾਮ ਸੁਹਾਈਆ। ਸੁਨ ਅਗੰਮੀ ਪਾਰ ਕਿਨਾਰਾ, ਏਕਾ ਏਕ ਰਖਾਈਆ। ਸੋਹੰ ਸ਼ਬਦ ਸਚ ਸਿਤਾਰਾ, ਸਤਿਗੁਰ ਪੂਰਾ ਰਿਹਾ ਚੜ੍ਹਾਈਆ। ਸੋ ਪੁਰਖ ਨਿਰੰਜਣ ਏਕੰਕਾਰਾ, ਏਕਾ ਰੰਗ ਸਮਾਈਆ। ਹੰ ਹੰਗਤਾ ਦੇਵੇ ਮਾਰਾ, ਆਤਮ ਬ੍ਰਹਮ ਮਿਲਾਈਆ। ਏਕਾ ਦੂਜਾ ਭੇਵ ਨਿਵਾਰਾ, ਏਕਾ ਏਕ ਅਖਵਾਈਆ। ਆਪੇ ਵਸਿਆ ਹੋ ਹੋ ਬਾਹਰਾ, ਆਪ ਆਪਣੀ ਬਣਤ ਬਣਾਈਆ।

ਨਾਮ ਸਤਿ ਕਰੇ ਚਰਨ ਨਿਮਸਕਾਰਾ, ਪੰਚਮ ਵੇਖ ਵਖਾਈਆ। ਪੰਚਮ ਘਰ ਸੋਹੇ ਬੰਕ ਦਵਾਰਾ, ਵੇਖਣਹਾਰਾ ਹਰਿ ਰਘੁਰਾਈਆ। ਨਾ ਕੋਈ ਕਰੇ ਬੰਦ ਕਿਵਾੜਾ, ਅੱਠੇ ਪਹਿਰ ਰਿਹਾ ਖੁਲ੍ਹਾਈਆ। ਛੇਵੇਂ ਘਰ ਸਾਚੀ ਧਾਰਾ, ਅਲਖ ਅਲੱਖਣਾ ਰਿਹਾ ਵਖਾਈਆ। ਸ਼ਬਦ ਸ਼ਬਦੀ ਜੈ ਜੈਕਾਰਾ, ਸਾਚੀ ਧੁਨ ਰਿਹਾ ਵਜਾਈਆ। ਸਤਿ ਪੁਰਖ ਨਿਰੰਜਣ ਖੇਲ ਅਪਾਰਾ, ਘਰ ਸਤਵੇਂ ਬੈਠਾ ਆਸਣ ਲਾਈਆ। ਆਦਿ ਪੁਰਖ ਜੋਤ ਨਿਰੰਜਣ ਚਮਤਕਾਰਾ, ਜੋਤੀ ਜੋਤ ਰਿਹਾ ਜਗਾਈਆ। ਆਪ ਆਪਣਾ ਸਾਜਣ ਸਾਜੇ · ਮੀਤ ਮੁਰਾਰਾ ਆਪ ਅਖਵਾਈਆ। ਆਪ ਆਪਣਾ ਕਰਿਆ ਮਜਨਾ,

ਆਪਣੇ ਤੀਰਥ ਆਪੇ ਨੁਹਾਈਆ। ਆਪ ਆਪਣਾ ਹੋਇਆ ਪੜਦੇ ਕੱਜਨਾ, ਆਪਣਾ ਪੜਦਾ ਆਪੇ ਰਿਹਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਜੋਤ ਸਮਾਈਆ। ਜੋਤ ਸਮਾਇਆ ਹਰਿ ਰਘੁਰਾਇਆ, ਅਕਲ ਕਲਾ ਭਰਪੂਰਾ। ਆਦਿ ਅੰਤ ਕਿਸੇ ਭੇਵ ਨਾ ਪਾਇਆ, ਵਡ ਦਾਤਾ ਗਹਿਰ ਗੰਭੀਰਾ। ਅਗੰਮ ਅਗੰਮੇ ਧਾਮ ਸੁਹਾਇਆ, ਨਾ ਕੋਈ ਜਾਣੇ ਪੀਰਨ ਪੀਰਾ। ਮਰੇ ਨਾ ਜੰਮੇ ਆਇਆ ਜਾਇਆ, ਪੂਤ ਸਪੂਤਾ ਨਾ ਹੋਏ ਸਾਚਾ ਪੀਰਾ। ਦਮ ਦਮੇ ਨਾ ਪਵਣ ਸਵਾਸ ਚਲਾਇਆ, ਨੇਤਰ ਨੀਰ ਨਾ ਵਹਾਇਆ ਨੀਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਬੰਧਾਏ ਆਪਣੀ ਧੀਰਾ। ਆਪਣੇ ਘਰ ਆਪ ਵਸੰਦੜੋ, ਦਿਸ ਕਿਸੇ ਨਾ ਆਇੰਦਾ। ਦੀਪਕ ਜੋਤੀ ਇਕ ਰਖੰਦੜੋ, ਭੇਵ ਕੋਈ ਨਾ ਪਾਇੰਦਾ। ਪਵਣ ਪਵਣੀ ਨਾ ਕੋਈ ਵੇਖ ਵਖੰਦੜੋ, ਨਾ ਕੋਈ ਰਾਹ ਤਕਾਇੰਦਾ। ਚਾਰੋਂ ਕੁੰਟ ਆਪੇ ਆਪ ਭਵੰਦੜੋ, ਪੁਰੀਆਂ ਲੋਆਂ ਸ਼ਬਦ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚ ਘਰ ਇਕ ਰਖੰਦੜੋ, ਸੋਹੰ ਨਾਉਂ ਰਖਾਇੰਦਾ। ਥਿਰ ਘਰ ਹਰਿ ਦਾਤਾਰ, ਆਪਣਾ ਆਪ ਬਣਾਇਆ। ਨਾ ਕੋਈ ਬਣਾਏ ਚਾਰ ਦਿਵਾਰ, ਕੋਈ ਬਾਡੀ ਦਿਸ ਨਾ ਆਇਆ। ਕਰੇ ਕਰਾਏ ਕਰਨੇਹਾਰ, ਆਪ ਆਪਣੀ ਸੇਵਾ ਲਾਇਆ। ਉਚ ਮਹੱਲ ਅਟੱਲ ਅਗੰਮ ਅਪਾਰ, ਊਚੋ ਊਚ ਟਿਕਾਇਆ। ਗੁਰ ਪੀਰ ਨਾ ਕੋਇ ਪਾਏ ਸਾਰ, ਸਾਧ ਸੰਤ ਦਿਸ ਨਾ ਆਇਆ। ਚੌਥੇ ਘਰ ਬਹਿ ਬਹਿ ਗਏ ਹਾਰ, ਦਰ ਦਵਾਰੇ ਬੈਠੇ ਰਾਹ ਤਕਾਇਆ। ਪਾਰਬ੍ਰਹਮ ਤੇਰਾ ਖੇਲ ਅਪਾਰ, ਆਪ ਆਪਣਾ ਮੁਖ ਛੁਪਾਇਆ। ਜਿਸ ਜਨ ਕਿਰਪਾ ਦੇਵੇ ਧਾਰ, ਸ਼ਬਦ ਪੱਲੂ ਦਏ ਫੜਾਇਆ। ਸੋਹੰ ਸ਼ਬਦ ਤੇਰੀ ਸਾਚੀ ਧਾਰ, ਘਰ ਚੌਥੇ ਦਏ ਮਿਲਾਇਆ। ਦਸਮ ਦਵਾਰੀ ਪਾਰ ਕਿਨਾਰ, ਰਾਹ ਵਿਚ ਨਾ ਕੋਈ ਅਟਕਾਇਆ। ਸਤਿ ਨਾਮ ਤੇਰਾ ਮੀਤ ਮੁਰਾਰ, ਵੇਖਣ ਦਰ ਦਵਾਰੇ ਆਇਆ। ਛੇਵੇਂ ਛੱਪਰ ਖੋਲ੍ਹ ਕਿਵਾੜ, ਸਾਚੀ ਧੁਨ ਵਜਾਇਆ। ਘਰ ਸੱਤਵੇਂ ਬੈਠਾ ਮੀਤ ਮੁਰਾਰ, ਸਤਿ ਪੁਰਖ ਨਿਰੰਜਣ ਡੇਰਾ ਲਾਇਆ। ਆਪੇ ਵੇਖੇ ਵੇਖਣਹਾਰ, ਦਿਸ ਕਿਸੇ ਨਾ ਆਇਆ। ਸਰਬ ਜੀਆਂ ਦਾ ਸਾਂਝਾ ਯਾਰ, ਲੋਕਮਾਤ ਹਰਿ ਅਖਵਾਇਆ। ਜੁਗ ਜੁਗ ਲਏ ਜਗਤ ਅਵਤਾਰ, ਆਪ ਆਪਣੀ ਬਣਤ ਬਣਾਇਆ। ਸਾਧ ਸੰਤ ਨਾ ਚੁੱਕਣ ਜੀਆਂ ਜੰਤਾਂ ਭਾਰ, ਆਪਣਾ ਰਹੇ ਕਰਮ ਕਮਾਇਆ। ਧਰਤ ਮਾਤ ਕਰੇ ਪੁਕਾਰ, ਗਲ ਪੱਲੂ ਦਏ ਦੁਹਾਇਆ। ਪਾਰਬ੍ਰਹਮ ਪ੍ਰਭ ਕਿਰਪਾ ਧਾਰ, ਏਕਾ ਸ਼ਬਦ ਜਣਾਇਆ। ਧਰਤ ਮਾਤ ਤੇਰੀ ਸੁਣ ਪੁਕਾਰ, ਆਪ ਆਪਣੀ ਜੋਤ ਜਗਾਇਆ। ਨਿਹਕਲੰਕਾ ਲਏ ਅਵਤਾਰ, ਨਾਨਕ ਗੋਬਿੰਦ ਲੇਖ ਲਿਖਾਇਆ। ਵੇਦ ਵਿਆਸਾ ਬਣ ਲਿਖਾਰ, ਪੂਤ ਸਪੂਤਾ ਗੌੜ ਬ੍ਰਹਿਮਣ ਆਪ ਜਣਾਇਆ। ਪਰਗਟ ਹੋਏ ਆਪ ਦਾਤਾਰ, ਰਾਓ ਰੰਕ ਰਾਜ ਰਾਜਾਨ ਸ਼ਾਹ ਸੁਲਤਾਨ ਵੇਖ ਵਖਾਇਆ। ਸ਼ਬਦ ਖੰਡਾ ਤਿੱਖੀ ਧਾਰ, ਦੋ ਜਹਾਨਾਂ ਵੇਖ ਵਖਾਇਆ।

ਬ੍ਰਹਮਾ ਸ਼ਿਵ ਦੇਵਤ ਕਰੇ ਖ਼ਬਰਦਾਰ, ਲੋਕ ਚੌਦਾਂ ਵੇਖ ਵਖਾਇਆ। ਪਹਿਲੀ ਚੇਤਰ ਦਏ ਹੁਲਾਰ, ਸੋਇਆ ਕੋਈ ਰਹਿਣ ਨਾ ਪਾਇਆ। ਗੁਰਮੁਖ ਸਾਚੇ ਸੰਤ ਸੁਹੇਲੇ ਉਭਾਰ, ਦਰ ਦਰ ਘਰ ਘਰ ਜਾਏ ਲਏ ਉਠਾਇਆ। ਕਲਜੁਗ ਤੇਰੀ ਅੰਤਮ ਵਾਰ, ਕਾਲਾ ਟਿੱਕਾ ਮਸਤਕ ਲਾਇਆ। ਜਨ ਭਗਤਾਂ ਮੇਲਾ ਮੀਤ ਮੁਰਾਰ, ਗੋਬਿੰਦ ਮੇਲ ਮਿਲਾਇਆ। ਜੁਗ ਜੁਗ ਰਿਹਾ ਪੈਜ ਸਵਾਰ, ਨਿੰਦਕ ਦੁਸ਼ਟ ਰਿਹਾ ਖਪਾਇਆ। ਸਤਿਗੁਰ ਸਾਜਣ ਮੀਤ ਮੁਰਾਰ, ਸਖਾ ਸੁਹੇਲਾ ਆਪ ਅਖਵਾਇਆ। ਆਦਿਨ ਅੰਤਾ ਏਕੰਕਾਰ, ਏਕਾ ਰੂਪ ਸਮਾਇਆ। ਸਤਿਜੁਗ ਬੰਨ੍ਹੇ ਤੇਰੀ ਧਾਰ, ਸਚ ਸੁੱਚ ਰਿਹਾ ਵਰਤਾਇਆ। ਮਦਿਰਾ ਮਾਸੀ ਕਰੇ ਖੁਆਰ, ਕਲਜੁਗ ਵੇਲਾ ਅੰਤਮ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨਰ ਨਰਾਇਣ ਰੂਪ ਅਖਵਾਇਆ। ਨਰਾਇਣ ਨਰ ਹਰਿ ਨਿਰੰਕਾਰਾ, ਨਿਰਗੁਣ ਰੂਪ ਸਮਾਇਆ। ਸਤਿਜੁਗ ਬੰਨ੍ਹੇ ਸੱਚੀ ਧਾਰਾ, ਸ਼ਬਦੀ ਬਣਤ ਬਣਾਇਆ। ਜੋਤ ਸਰੂਪੀ ਕਰੇ ਅਕਾਰਾ, ਭੇਖਾਧਾਰੀ ਭੇਖ ਵਟਾਇਆ। ਕਲਜੁਗ ਤੇਰਾ ਪਾਰ ਕਿਨਾਰਾ, ਅੰਤਮ ਅੰਤ ਰਿਹਾ ਕਰਾਇਆ। ਸਤਿਜੁਗ ਸਾਚਾ ਬਣੇ ਭਿਖਾਰਾ, ਦਰ ਦਵਾਰੇ ਮੰਗਣ ਆਇਆ। ਪੁਰਖ ਅਬਿਨਾਸ਼ੀ ਪਾਵੇ ਸਾਰਾ, ਦੇ ਮਤ ਰਿਹਾ ਸਮਝਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੇਵਕ ਸੇਵਾਦਾਰ ਜੁਗ ਜੁਗ ਭਗਤਾਂ ਸੇਵਾ ਕਰਦਾ ਆਇਆ।