ਪੁਸਤਕਾਲਾਭਾਗ ੬

੮ ਚੇਤ ੨੦੧੪ ਬਿਕ੍ਰਮੀ ਬੂੜ ਸਿੰਘ ਦੇ ਗ੍ਰਹਿ ਪਿੰਡ ਨਾਥੇਵਾਲ ਜ਼ਿਲਾ ਫਿਰੋਜ਼ਪੁਰ

ਗੁਰਸਿਖ ਵਡਿਆਈ ਧੰਨ ਹੈ, ਧਨ ਪਾਇਆ ਹਰਿ ਹਰਿ ਨਾਮਾ। ਗੁਰਸਿਖ ਵਡਿਆਈ ਧੰਨ ਹੈ, ਲੇਖੇ ਲਾਇਆ ਕਾਇਆ ਚਾਮਾ। ਗੁਰਸਿਖ ਵਡਿਆਈ ਧੰਨ ਹੈ, ਤਨ ਵਜਾਏ ਸ਼ਬਦ ਦਮਾਮਾ। ਗੁਰਸਿਖ ਵਡਿਆਈ ਧੰਨ ਹੈ, ਏਕਾ ਰੱਖੇ ਚਰਨ ਧਿਆਨਾ। ਗੁਰਸਿਖ ਵਡਿਆਈ ਧੰਨ ਹੈ, ਰਸਨਾ ਗਾਏ ਗੁਣ ਨਿਧਾਨਾ। ਗੁਰਸਿਖ ਵਡਿਆਈ ਧੰਨ ਹੈ, ਸੇਵਕ ਸੇਵਾ ਕਰੇ ਸ੍ਰੀ ਭਗਵਾਨਾ। ਗੁਰਸਿਖ ਵਡਿਆਈ ਧੰਨ ਹੈ, ਦੇਵੀ ਦੇਵ ਨਾ ਕੋਈ ਮਨਾਨਾ। ਗੁਰਸਿਖ ਵਡਿਆਈ ਧੰਨ ਹੈ, ਸ਼ਿਵ ਸ਼ੰਕਰ ਨਾ ਸੀਸ ਝੁਕਾਨਾ। ਗੁਰਸਿਖ ਵਡਿਆਈ ਧੰਨ ਹੈ, ਬ੍ਰਹਮੇ ਮੇਲ ਨਾ ਵਿਚ ਜਹਾਨਾ। ਗੁਰਸਿਖ ਵਡਿਆਈ ਧੰਨ ਹੈ, ਏਕਾ ਇਸ਼ਟ ਗੁਰਦੇਵ ਰਖਾਨਾ। ਗੁਰਸਿਖ ਵਡਿਆਈ ਧੰਨ ਹੈ, ਸ੍ਰਿਸ਼ਟ ਸਬਾਈ ਵੇਖ ਵਖਾਨਾ। ਗੁਰਸਿਖ ਵਡਿਆਈ ਧੰਨ ਹੈ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦਰ ਦਵਾਰੇ ਦੇਵੇ ਮਾਣਾ। ਗੁਰਸਿਖ ਵਡਿਆਈ ਧੰਨ ਹੈ, ਆਤਮ ਤਨ ਸ਼ਿੰਗਾਰਿਆ। ਆਪਣਾ ਬੇੜਾ ਆਪੇ ਬੰਨ੍ਹ ਹੈ, ਆਪ ਆਪਣਾ ਭਾਰ ਉਠਾ ਰਿਹਾ। ਭਰਮ ਭੁਲੇਖਾ ਕੱਢੇ ਜਨ ਹੈ, ਜਿਸ ਜਨ ਬਖ਼ਸ਼ੇ ਚਰਨ ਪਿਆਰਿਆ। ਨਿਰਮਲ ਜੋਤ ਜਗਾਏ ਤਨ ਹੈ, ਅਗਿਆਨ ਅੰਧੇਰ ਮਿਟਾ ਰਿਹਾ। ਏਕਾ ਏਕ ਦੇਵੇ ਸੱਚਾ ਮਾਲ ਧਨ ਹੈ, ਠੱਗ ਚੋਰ ਯਾਰ ਨਾ ਕੋਈ ਚੁਰਾ ਰਿਹਾ। ਰਾਗ ਰਾਗਨੀ ਸੁਣਾਏ ਕੰਨ ਹੈ, ਰਸਨਾ ਜਿਹਵਾ ਨਾ ਕੋਈ ਹਿਲਾ ਰਿਹਾ। ਜੋਤ ਨਿਰੰਜਣ ਚਾੜ੍ਹੇ ਚੰਨ ਹੈ, ਏਕਾ ਦੀਪ ਵਖਾ ਰਿਹਾ। ਗਾ ਗਾ ਥੱਕੇ ਗੰਧਰਬ ਗਨ ਹੈ, ਅਰੰਭਾ ਨਾਚ ਕਰਾ ਰਿਹਾ। ਗੁਰਮੁਖ ਵਿਰਲੇ ਆਤਮ ਗਈ ਮੰਨ ਹੈ, ਪ੍ਰਭ ਸਾਚਾ ਆਪ ਮਨਾ ਰਿਹਾ। ਧਰਮ ਰਾਏ ਨਾ ਦੇਵੇ ਡੰਨ ਹੈ, ਲਹਿਣਾ ਦੇਣਾ ਮੂਲ ਚੁਕਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਵੇਖ ਵਖਾ ਰਿਹਾ। ਗੁਰਮੁਖ ਵਡਿਆਈ ਧੰਨ ਹੈ, ਪਾਇਆ ਹਰਿ ਭਗਵੰਤਾ। ਗੁਰਸਿਖ ਵਡਿਆਈ ਧੰਨ ਹੈ, ਸ਼ਬਦ ਜਣਾਏ ਸਾਚੇ ਸੰਤਾਂ। ਗੁਰਮੁਖ ਵਡਿਆਈ ਧੰਨ ਹੈ, ਮੇਲ ਮਿਲਾਏ ਆਦਿਨ ਅੰਤਾ। ਗੁਰਮੁਖ ਵਡਿਆਈ ਧੰਨ ਹੈ, ਪਾਇਆ ਕੰਤ ਸੁਹਾਗੀ ਕੰਤਾ। ਜੋਤੀ ਜੋਤ ਸਰੂਪ

ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਬਣਾਏ ਸਾਚੀ ਬਣਤਾ। ਗੁਰਮੁਖ ਵਡਿਆਈ ਧੰਨ ਹੈ, ਗੁਰ ਸਾਚਾ ਪਾਇਆ। ਗੁਰਮੁਖ ਵਡਿਆਈ ਧੰਨ ਹੈ, ਜੀਓ ਪਿੰਡ ਤਨ ਕਾਚਾ ਜੂਠ ਝੂਠ ਰਖਾਈਆ। ਪੰਚ ਦਵਾਰ ਨਾ ਦਰ ਤੇ ਨਾਚਾ, ਏਕਾ ਏਕ ਰਾਹ ਤਕਾਈਆ। ਗੁਰਸਿਖ ਵਡਿਆਈ ਧੰਨ ਹੈ, ਗੁਰ ਕਾ ਸ਼ਬਦ ਹਿਰਦੇ ਵਾਚਾ, ਮਨ ਮਤ ਬੁੱਧ ਨਾ ਵਿਚ ਚਤੁਰਾਈਆ। ਗੁਰਸਿਖ ਵਡਿਆਈ ਧੰਨ ਹੈ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅੰਤਮ ਰਿਹਾ ਪੈਜ ਰਖਾਈਆ। ਗੁਰਸਿਖ ਤੇਰਾ ਧੰਨ ਦਵਾਰਾ, ਵੱਜਦੀ ਰਹੇ ਵਧਾਈਆ। ਸਤਿਜੁਗ ਸਾਚਾ ਖੋਲ੍ਹ ਕਿਵਾੜਾ, ਚਾਰ ਵਰਨ ਰਿਹਾ ਜਗਾਈਆ। ਆਪ ਜਣਾਏ ਸੁਭਾਗੀ ਦਿਹਾੜਾ, ਪ੍ਰਭ ਖ਼ੁਸ਼ੀਆਂ ਨਾਲ ਰਿਹਾ ਮਨਾਈਆ। ਧਰਮ ਰਾਏ ਦਰ ਵੱਜੇ ਤਾੜਾ, ਅਚਰਜ ਖੇਲ ਰਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਸਿਖ ਤੇਰਾ ਸਚ ਦਰ, ਦਰ ਦਵਾਰਾ ਰਿਹਾ ਸੁਹਾਈਆ। ਗੁਰਸਿਖ ਵਡਿਆਈ ਧੰਨ ਹੈ, ਮਿਲਿਆ ਮੇਲ ਹਰਿ ਰਾਏ। ਏਕਾ ਆਤਮ ਗਈ ਮੰਨ ਹੈ, ਪਾਰਬ੍ਰਹਮ ਬ੍ਰਹਮ ਸਰਨਾਏ। ਜਗਤ ਵਿਕਾਰਾ ਕੀਤਾ ਖੰਨ ਖੰਨ ਹੈ, ਏਕਾ ਦੂਜਾ ਭਉ ਚੁਕਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਤੀਜੇ ਲੋਚਨ ਦਰਸ ਵਿਖਾਏ। ਤੀਜਾ ਲੋਚਨ ਹਰਿ ਨਿਰੰਕਾਰ, ਆਪੇ ਬੰਦ ਕਰਾਈਆ। ਆਪੇ ਹੋਇਆ ਕਿਰਪਾ ਧਾਰ, ਦੂਈ ਦਵੈਤੀ ਗੰਦ ਮਿਟਾਈਆ। ਨਿਰਮਲ ਜੋਤੀ ਕਰ ਆਕਾਰ, ਨੂਰ ਨੁਰਾਨੀ ਦਰਸ ਦਿਖਾਈਆ। ਸ਼ਬਦ ਸਰੂਪੀ ਕਰ ਪਿਆਰ, ਜਨ ਭਗਤਾਂ ਰਿਹਾ ਜਗਾਈਆ। ਸੰਮਤ ਚੌਦਾਂ ਵੇਖ ਵਿਚਾਰ, ਗੋਬਿੰਦ ਗੋਬਿੰਦ ਸੇਵ ਕਮਾਈਆ। ਰੈਣ ਦਿਵਸ ਕਰੇ ਪਿਆਰ, ਉਠ ਉਠ ਆਵੇ ਜਾਵੇ ਕਰ ਕਰ ਧਾਈਆ। ਮਾਨਸ ਜਨਮ ਲਾਏ ਲੇਖੇ, ਹਰਿ ਸਾਚੇ ਵੱਡੀ ਵਡਿਆਈਆ। ਆਪੇ ਹੋਇਆ ਦਸ ਦਸਮੇਸ਼ੇ, ਦਹਿ ਦਿਸ਼ ਵੇਖ ਵਖਾਈਆ। ਜੋਧਾ ਸੂਰ ਨਰ ਨਰੇਸ਼ੇ, ਸ਼ਬਦ ਸਿੰਘਾਸਣ ਬੈਠਾ ਆਸਣ ਲਾਈਆ। ਜੋਤੀ ਜਾਮਾ ਧਰਿਆ ਭੇਸੇ, ਨਿਹਕਲੰਕਾ ਨਾਉਂ ਰਖਾਈਆ। ਬ੍ਰਹਮਾ ਵਿਸ਼ਨੂੰ ਸ਼ਿਵ ਖੜ੍ਹੇ ਦਰ ਦਰਵੇਸ਼ੇ, ਕਲਜੁਗ ਅੰਤਮ ਰੋ ਰੋ ਦਏ ਦੁਹਾਈਆ। ਘਰ ਸਦ ਸਾਚੇ ਸੰਤ ਸੁਹੇਲੇ, ਸਾਚਾ ਮੇਲਾ ਆਪੇ ਮੇਲੇ, ਲੋਆਂ ਪੁਰੀਆਂ ਧਾਮ ਸੁਹਾਈਆ। ਆਪੇ ਲਿਖਣਹਾਰਾ ਰੇਖੇ, ਜੁਗ ਜੁਗ ਆਪ ਮਿਟਾਈਆ। ਆਪ ਆਪਣੇ ਨੇਤਰ ਪੇਖੇ, ਜਗਤ ਨੇਤਰ ਨੈਣ ਦੋਵੇਂ ਬੰਦ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੋਬਿੰਦ ਕਾਇਆ ਰਿਹਾ ਵਰ, ਸੁਰਤੀ ਸ਼ਬਦ ਸਰਨਾਈਆ। ਸੁਰਤੀ ਸ਼ਬਦ ਹਰਿ ਸਰਨਾਏ, ਸਾਚਾ ਕੰਤ ਭਤਾਰਿਆ। ਸਾਚੀ ਥਿਤ ਵਾਰ ਲਿਖਾਏ, ਪਹਿਲੀ ਚੇਤਰ ਦਿਵਸ ਵਿਚਾਰਿਆ। ਏਕਾ ਇੱਕੀ ਰਿਹਾ ਪਾਏ, ਧੁਰਦਰਗਾਹੀ ਸਾਚਾ ਲਾੜਿਆ। ਸਾਚੀ ਸਿੱਖੀ ਰਿਹਾ ਬਣਾਏ, ਨੇੜ ਨਾ ਆਏ ਪੰਚਮ ਧਾੜਿਆ। ਲਿਖੀ ਰੇਖ ਨਾ ਕੋਈ ਮਿਟਾਏ, ਗੁਰ ਗੋਬਿੰਦ ਰਸਨਾ ਜਿਹਵਾ ਆਪ ਚਲਾ ਰਿਹਾ। ਸਗਲ ਚਿੰਤਾ ਅੰਤ ਮਿਟਾਏ, ਸਾਚੀ ਬਿੰਦਾ ਆਪ ਅਖਵਾ ਲਿਆ। ਸਾਗਰ ਸਿੰਧਾ ਧਾਰ ਵਹਾਏ, ਜਲ ਧਾਰਾ ਨੀਰ ਉਪਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚਾ ਸਾਚੇ ਧਾਮ ਸੁਹਾ ਰਿਹਾ। ਗੁਰਸਿਖ ਵਡਿਆਈ ਧੰਨ ਹੈ, ਏਕਾ ਨਾਉਂ ਜੋਗ। ਸਾਚੀ ਜੋਤ ਧਰੇ ਤਨ ਹੈ, ਰਸਨਾ ਤਜਾਏ ਮਾਇਆ ਭੋਗ। ਰਾਗ ਸੁਣਾਏ ਕੰਨ ਹੈ, ਹੋਇਆ ਧੁਰ ਸੰਜੋਗ। ਗੜ੍ਹ ਹੰਕਾਰੀ ਦੇਵੇ ਭੰਨ ਹੈ, ਆਦਿ ਅੰਤ ਨਾ ਹੋਏ ਵਿਯੋਗ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਸਿਖ ਤੇਰਾ ਸਾਚਾ ਘਰ, ਦੇਵੇ ਵਡਿਆਈ ਤ੍ਰੈਲੋਕ। ਨਾਥ ਤੈਲੋਕੀ, ਆਪਣੇ ਹੱਥ ਰਖਾਈਆ। ਇਕ ਸੁਣਾਏ

ਸ਼ਬਦ ਸਲੋਕੀ, ਸੋਹੰ ਜੈ ਜੈ ਜੈਕਾਰ ਕਰਾਈਆ। ਭਰਮੇ ਭੁੱਲੇ ਕੋਟਨ ਕੋਟੀ, ਗੁਰਮੁਖ ਵਿਰਲੇ ਰਿਹਾ ਉਠਾਈਆ। ਆਪੇ ਚੜ੍ਹਿਆ ਦਸਮ ਦਵਾਰੀ ਉਪਰ ਚੋਟੀ, ਬੈਠਾ ਮੁਖ ਛੁਪਾਈਆ। ਲੱਖ ਚੁਰਾਸੀ ਹੋਈ ਖੋਟੀ, ਅੰਤਮ ਕਲ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਇਕ ਉਠਾਏ ਸ਼ਬਦ ਸੋਟੀ, ਨੌ ਖੰਡ ਪ੍ਰਿਥਮੀ ਰਿਹਾ ਉਠਾਈਆ। ਸ਼ਬਦ ਸੋਟੀ ਵਡ ਬਲਵਾਨ, ਪ੍ਰਭ ਆਪਣੇ ਹੱਥ ਰਖਾਈਆ। ਚਾਰੋਂ ਕੁੰਟਾਂ ਵੇਖੇ ਮਾਰ ਧਿਆਨ, ਰਾਜ ਰਾਜਾਨਾਂ ਰਿਹਾ ਹਿਲਾਈਆ। ਪੰਚਮ ਮੀਤਾ ਮੇਟ ਮਿਟਾਏ ਪੰਚ ਸ਼ੈਤਾਨ, ਪੰਚਮ ਡੋਰੀ ਰਿਹਾ ਬੰਧਾਈਆ। ਗੁਰਮੁਖ ਸਾਚੇ ਚਤੁਰ ਸੁਜਾਨ, ਆਪ ਆਪਣੇ ਰੰਗ ਰੰਗਾਈਆ। ਦਰ ਦਵਾਰੇ ਦੇਵੇ ਮਾਣ, ਦਰ ਦਰਵੇਸ਼ਾ ਹਰਿ ਅਖਵਾਈਆ। ਆਪੇ ਰੱਖੇ ਏਕਾ ਆਣ, ਦੂਸਰ ਦਰ ਨਾ ਕੋਇ ਸੀਸ ਝੁਕਾਈਆ। ਕਲਜੁਗ ਵਿਦਿਆ ਹੋਈ ਹੈਰਾਨ, ਪਾਰਬ੍ਰਹਮ ਰਿਹਾ ਧੱਕਾ ਲਾਈਆ। ਨਾ ਕੋਈ ਕਰੇ ਜਗਤ ਪਛਾਣ, ਨੌ ਨਿਧਿਆ ਰਹੀ ਕੁਰਲਾਈਆ। ਅਠਾਰਾਂ ਸਿਧਿਆ ਡੁੱਬੀ ਡੂੰਘੇ ਵਹਿਣ, ਨਾ ਕੋਈ ਪਾਰ ਕਰਾਈਆ। ਗੁਰਸਿਖ ਵਿਰਲੇ ਆਤਮ ਵਿਧਿਆ, ਗੁਰ ਸ਼ਬਦ ਤੀਰ ਚਲਾਈਆ। ਸਾਢੇ ਤਿੰਨ ਹੱਥ ਕਾਇਆ ਅਯੁਧਿਆ, ਰਾਮ ਰਾਮਾ ਬੈਠਾ ਜੋਤ ਜਗਾਈਆ। ਕਲਜੁਗ ਰਾਵਣ ਤੇਰੇ ਮਾਰਨ ਦੀ ਕਰ ਕਰ ਵੇਖੇ ਬਿਧਿਆ, ਆਪਣੇ ਹੱਥ ਰੱਖੇ ਚਤੁਰਾਈਆ। ਹਨਵੰਤਾ ਰਾਹ ਤਕਾਵੇ ਸਿਧਿਆ, ਉਚੇ ਪਰਬਤ ਰਿਹਾ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਤੇਰਾ ਸਾਚਾ ਘਰ, ਦਰ ਬੈਠਾ ਖੇਲ ਖਿਲਾਈਆ। ਕਾਇਆ ਨਗਰ ਸਚ ਦਵਾਰ, ਅਵਧ ਅਯੁਧਿਆ ਰਖਾਈਆ। ਪੁਰਖ ਅਬਿਨਾਸ਼ੀ ਕਿਰਪਾ ਧਾਰ, ਮਨ ਮਤ ਬੁੱਧ ਵਿਚ ਟਿਕਾਈਆ। ਏਕਾ ਫੜੇ ਤੀਰ ਕਮਾਨ, ਰਸਨਾ ਚਿੱਲੇ ਰਿਹਾ ਚੜ੍ਹਾਈਆ। ਗੁਰਸਿਖ ਸਾਚੇ ਨੌਜਵਾਨ, ਸੱਸੇ ਕਿਲ੍ਹੇ ਵਿਚ ਬਹਾਈਆ। ਚਾਰੋਂ ਕੁੰਟ ਫਿਰੇ ਭਗਵਾਨ, ਏਕਾ ਰਾਮ ਬਾਂਹ ਉਠਾਈਆ। ਦੋ ਜਹਾਨੀ ਵੇਖੇ ਮਾਰ ਧਿਆਨ, ਹਾਹਾ ਥੱਲੇ ਮੁਖ ਛੁਪਾਈਆ। ਆਪੇ ਮੋੜੇ ਮੋੜ ਮੁੜਾਨ, ਅੰਦਰ ਰਾਹ ਤਕਾਈਆ। ਆਪੇ ਖੋਲ੍ਹੇ ਜਗਤ ਦੁਕਾਨ, ਨੌ ਦਵਾਰੇ ਰਿਹਾ ਵਖਾਈਆ। ਕਲਜੁਗ ਭੁੱਲੇ ਜੀਵ ਨਾਦਾਨ, ਪ੍ਰਭ ਸਾਚੇ ਭੇਵ ਨਾ ਰਾਈਆ। ਸੀਤਾ ਸੁਰਤੀ ਹੋਏ ਹੈਰਾਨ, ਸਾਚਾ ਰਾਮ ਦਿਸ ਨਾ ਆਈਆ। ਖੁਲ੍ਹੇ ਕੇਸ ਤਨ ਵੈਰਾਨ, ਬਨ ਬਿੰਦਰਾ ਦਏ ਦੁਹਾਈਆ। ਪੰਖੀ ਪੰਛੀ ਸੁੰਞ ਮਸਾਣ, ਬੈਠੇ ਰਾਹ ਤਕਾਈਆ। ਰਾਮ ਰਾਮਾ ਮਾਰੇ ਬਾਣ, ਰਾਵਣ ਰਿਹਾ ਕੁਰਲਾਈਆ। ਅੰਤਮ ਵੇਲਾ ਕਲਜੁਗ ਮਿਟੇ ਨਿਸ਼ਾਨ, ਪ੍ਰਭ ਸਾਚੇ ਰਚਨ ਰਚਾਈਆ। ਸੋਹੰ ਚਿੱਲਾ ਇਕ ਕਮਾਨ, ਹਰਿ ਆਪਣੇ ਹੱਥ ਉਠਾਈਆ। ਬੂਰਾ ਕੱਕਾ ਕਰੇ ਪਛਾਣ, ਪੰਚਮ ਜੇਠੀ ਬਣਤ ਬਣਾਈਆ। ਪਕੜ ਉਠਾਏ ਮੁਗਲ ਪਠਾਣ, ਕਲਜੁਗ ਤੇਰਾ ਲਹਿਣਾ ਝੋਲੀ ਪਾਈਆ। ਨਾਲ ਰਲਾਏ ਸ਼ਾਹ ਅਫਗਾਨ, ਈਰਾਨ ਹੋਏ ਜੁਦਾਈਆ। ਕਲਜੁਗ ਤੇਰਾ ਇਕ ਮਕਾਨ, ਫਨਾਹ ਨਾਉਂ ਰਖਾਈਆ। ਆਪ ਬੈਠ ਸ਼ਬਦ ਬਿਬਾਣ, ਪ੍ਰਭ ਸਾਚਾ ਵੇਖਣ ਆਈਆ। ਨੌ ਖੰਡ ਪ੍ਰਿਥਮੀ ਸੱਤਾਂ ਦੀਪਾਂ ਏਕਾ ਆਣ, ਹਰਿ ਸਾਚਾ ਰਿਹਾ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਤੇਰਾ ਸਾਚਾ ਘਰ, ਦੇਵੇ ਨਾਮ ਵਡ ਵਡਿਆਈਆ। ਕਲਜੁਗ ਤੇਰਾ ਗੜ੍ਹ ਹੰਕਾਰ, ਚਾਰ ਕੁੰਟ ਵਖਾਇਆ। ਰਾਵਣ ਫੜ ਤੇਜ ਕਟਾਰ, ਦਹਿ ਦਿਸ਼ਾ ਵੇਖ ਵਖਾਇਆ। ਗਊ ਗਰੀਬਾਂ ਮਾਰੇ ਮਾਰ, ਦਿਵਸ ਰੈਣ ਰਿਹਾ ਸਤਾਇਆ। ਦਰ ਦਰ ਘਰ ਘਰ ਹੋਏ ਪੁਕਾਰ, ਪੁਰਖ ਅਬਿਨਾਸ਼ੀ ਰਾਹ ਤਕਾਇਆ। ਪੁਰਖ ਅਬਿਨਾਸ਼ੀ ਕਿਰਪਾ ਧਾਰ, ਅੰਤਮ ਭੇਖ ਵਟਾਇਆ। ਰਾਓ ਰੰਕਾਂ ਕਰੇ ਖ਼ਬਰਦਾਰ, ਸੋਹੰ ਡੰਕਾ ਰਿਹਾ

ਵਜਾਇਆ। ਭਗਤ ਜਨਾਂ ਹਰਿ ਮੀਤ ਮੁਰਾਰ, ਦਵਾਰ ਬੰਕਾ ਇਕ ਸੁਹਾਇਆ। ਗੋਬਿੰਦ ਕਾਇਆ ਖੇਲ ਨਿਆਰ, ਜਨ ਜਨ ਕਾ ਰੂਪ ਸਮਾਇਆ। ਦੇਸ ਦੇਸੰਤਰ ਪਾਵੇ ਸਾਰ, ਦਰ ਦਰਵੇਸ਼ੀ ਭੇਖ ਵਟਾਇਆ। ਅੰਤਰ ਮੰਤਰ ਇਕ ਅਧਾਰ, ਸੋਹੰ ਨਾਉਂ ਜਪਾਇਆ। ਜਗਤ ਬਸੰਤਰ ਕਰ ਉਜਿਆਰ, ਤ੍ਰੈਗੁਣ ਰਿਹਾ ਲਾਇਆ। ਤ੍ਰੈਗੁਣ ਵਸਤ ਹੱਥ ਕਰਤਾਰ, ਆਪਣੇ ਰਿਹਾ ਕਰਾਇਆ। ਕਲਜੁਗ ਤੇਰੀ ਅੰਤਮ ਵਾਰ, ਲਹਿਣਾ ਦੇਣ ਚੁਕਾਇਆ। ਇੱਕੀ ਜੇਠ ਕਰੇ ਵਿਹਾਰ, ਏਕਾ ਲੰਬੂ ਲਾਇਆ। ਵਡ ਵਡ ਸੇਠੀ ਮਾਰੇ ਮਾਰ, ਕੌੜੇ ਰੇਠੀ ਭੰਨ ਵਖਾਇਆ। ਆਪ ਕਰਾਏ ਧੁੰਦੂਕਾਰ, ਜ਼ਿਮੀ ਅਸਮਾਨਾਂ ਰਿਹਾ ਛੁਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚਾ ਸਗਨ ਰਿਹਾ ਮਨਾਇਆ। ਤ੍ਰੈਗੁਣ ਮਾਇਆ ਤੇਰਾ ਅੰਤ, ਪ੍ਰਭ ਅੰਤਮ ਅੰਤ ਕਰਾਈਆ। ਨਾ ਕੋਈ ਦਿਸੇ ਧੀਰਜ ਯਤ, ਸਤਿ ਸੰਤੋਖ ਦਿਸ ਨਾ ਆਈਆ। ਜੂਠੀ ਝੂਠੀ ਕਾਇਆ ਰੱਤ, ਅੰਤ ਰਹਿਣ ਨਾ ਪਾਈਆ। ਸ੍ਰਿਸ਼ਟ ਸਬਾਈ ਲੱਥੀ ਪਤ, ਪਤ ਪਤਵੰਤਾ ਰਿਹਾ ਗਵਾਈਆ। ਆਪ ਤਪਾਏ ਆਪਣੀ ਹੱਥੀਂ ਮੱਠ, ਚਾਰੋਂ ਕੁੰਟ ਲਕਾਰ ਲਗਾਈਆ। ਠੰਢੇ ਠਾਰ ਕਰਾਏ ਅਠ ਸਠ, ਸਚ ਵਸਤ ਰਹਿਣ ਨਾ ਪਾਈਆ। ਗੁਰਦਰ ਮੰਦਰ ਜਾਣ ਢੱਠ, ਰਾਗੀ ਰਾਗ ਨਾ ਕੋਈ ਅਲਾਈਆ। ਗੁਰ ਸੰਗਤ ਮੇਲਾ ਇਕ ਇਕੱਠ, ਏਕਾ ਇੱਕੀ ਰਿਹਾ ਪਾਈਆ। ਆਪੇ ਗੇੜੇ ਉਲਟੀ ਲੱਠ, ਕਲਜੁਗ ਰਿਹਾ ਭਵਾਈਆ। ਸੰਮਤ ਸੋਲਾਂ ਆਉਣਾ ਨੱਠ, ਹਰਿ ਚਰਨ ਸੱਚੀ ਸਰਨਾਈਆ। ਸੰਮਤ ਚੌਦਾਂ ਕਰੇ ਚੱਠ, ਗੁਰ ਸੰਗਤ ਸੰਗ ਰਲਾਈਆ। ਲੇਖ ਚੁਕਾਏ ਤਤ ਅੱਠ, ਤ੍ਰੈਗੁਣ ਮਾਇਆ ਰੂਪ ਚੜ੍ਹਾਈਆ। ਨੌ ਦਵਾਰੇ ਜੂਠੀ ਝੂਠੀ ਗੇੜੇ ਲੱਠ, ਕਾਇਆ ਗਠੜੀ ਫੋਲ ਫੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰਾ ਰਿਹਾ ਏਕਾ ਮੱਠ ਤਪਾਈਆ। ਕਲਜੁਗ ਤੇਰਾ ਮੱਠ ਤਪਾਵਣਾ, ਹਰਿ ਸਾਚਾ ਹਵਨ ਕਰਾਇੰਦਾ। ਲੱਖ ਚੁਰਾਸੀ ਭੇਟ ਚੜ੍ਹਾਵਣਾ, ਆਪਣੀ ਸੇਵ ਕਮਾਇੰਦਾ। ਜੂਠਾ ਝੂਠਾ ਕੋਈ ਰਹਿਣ ਨਾ ਪਾਵਣਾ, ਖਾਲੀ ਠੂਠਾ ਆਪ ਕਰਾਇੰਦਾ। ਜਗਤ ਸੁਗੰਧੀ ਦੇਵੇ ਪਵਣਾ, ਪਵਣ ਪਾਣੀ ਸੇਵਾ ਲਾਇੰਦਾ। ਤਖ਼ਤ ਤਾਜ ਨਾ ਮਿਲੇ ਕਿਸੇ ਸੌਵਣਾ, ਜਗਤ ਖਾਟ ਖਟੋਲਾ ਨਾ ਕੋਈ ਵਿਛਾਇੰਦਾ। ਖੇਲੇ ਖੇਲ ਰਾਮ ਰਾਮਾ ਰਾਵਨਾ, ਦੁਸ਼ਟ ਹੰਕਾਰੀ ਮਾਰ ਮੁਕਾਇੰਦਾ। ਨਾਲ ਰਲਾਏ ਦੁਸ਼ਟ ਦਮਨਾ, ਦਾਮਨ ਆਪਣਾ ਆਪ ਫੜਾਇੰਦਾ। ਨੇਤਰ ਨੀਰ ਕਿਸੇ ਹੱਥ ਨਾ ਆਏ ਜਮਨਾ, ਗੰਗਾ ਗੋਦਾਵਰੀ ਵਹਿਣ ਵਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਤੇਰਾ ਲੇਖ ਲਿਖਾਇੰਦਾ। ਤ੍ਰੈਗੁਣ ਮਾਇਆ ਤੇਰਾ ਮਠ ਦਵਾਲਾ, ਆਪੇ ਆਪ ਬਣਾਈਆ। ਜੋਤੀ ਜਗੇ ਇਕ ਅਕਾਲਾ, ਦੂਸਰ ਕੋਈ ਰਹਿਣ ਨਾ ਪਾਈਆ। ਦੀਨਾ ਬੰਧਪ ਦੀਨ ਦਿਆਲਾ, ਚਾਰ ਵਰਨ ਕਰੇ ਸਰਨਾਈਆ। ਗੁਰਮੁਖ ਉਠਾਏ ਸਾਚਾ ਲਾਲਾ, ਤਨ ਗਹਿਣਾ ਇਕ ਪਹਿਨਾਈਆ। ਦਿਵਸ ਰੈਣ ਹੋਏ ਰਖਵਾਲਾ, ਨੇਤਰ ਨੈਣਾਂ ਦਰਸ ਦਿਖਾਈਆ। ਸੇਵਕ ਸੇਵਾ ਲਾਏ ਕਾਲ ਮਹਾਕਾਲਾ, ਗੁਰ ਗੋਬਿੰਦ ਸੇਵ ਕਮਾਈਆ। ਜੁਗ ਜੁਗ ਚਲੇ ਅਵੱਲੜੀ ਚਾਲਾ, ਕਲਜੁਗ ਤੇਰੀ ਧਾਰ ਵਹਾਈਆ। ਸਾਚੀ ਇਕ ਵਖਾਏ ਧਰਮਸਾਲਾ, ਹਰਿ ਬੈਠਾ ਆਸਣ ਲਾਈਆ। ਨਾ ਕੋਈ ਸ਼ਾਹ ਨਾ ਕੰਗਾਲਾ, ਪੱਲੇ ਧਨ ਨਾ ਕੋਈ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਤੇਰੇ ਸਾਚੇ ਦਰ ਬੈਠਾ ਆਸਣ ਲਾਈਆ। ਤ੍ਰੈਗੁਣ ਮਾਇਆ ਤੇਰੀ ਗੱਤ, ਪ੍ਰਭ ਸਾਚਾ ਅੰਤ ਮਿਟਾਇੰਦਾ। ਪੁਰਖ ਪੁਰਖੋਤਮ ਵੇਖੇ ਮਾਰ ਝਾਤ, ਨੇਤਰ ਨੈਣ ਉਠਾਇੰਦਾ। ਜੂਠੀ ਝੂਠੀ ਜਗਤ ਬਰਾਤ, ਲਾੜੀ

ਮੌਤ ਨਾਲ ਪਰਨਾਇੰਦਾ। ਕੋਈ ਨਾ ਦਿਸੇ ਅੰਤਮ ਮਾਤ, ਲਹਿਣਾ ਲਹਿਣੇ ਝੋਲੀ ਪਾਇੰਦਾ। ਗੁਰਮੁਖ ਤੇਰੀ ਸਾਚੀ ਦਾਤ, ਪ੍ਰਭ ਤੇਰੇ ਆਤਮ ਘਰ ਟਿਕਾਇੰਦਾ। ਚਰਨ ਕਵਲ ਬੰਧਾਏ ਸਾਚਾ ਨਾਤ, ਵਿਛੜ ਕਦੇ ਨਾ ਜਾਇੰਦਾ। ਏਕਾ ਏਕ ਕਰਾਏ ਜ਼ਾਤ ਪਾਤ, ਊਚ ਨੀਚ ਆਪ ਹੋ ਆਇੰਦਾ। ਅੰਮ੍ਰਿਤ ਆਤਮ ਬਖ਼ਸ਼ੇ ਸਾਂਤਕ ਸਾਂਤ, ਸੀਤਲ ਧਾਰਾ ਆਪ ਵਹਾਇੰਦਾ। ਆਪੇ ਬੈਠਾ ਇਕ ਇਕਾਂਤ, ਆਪ ਆਪਣਾ ਕਰਮ ਕਮਾਇੰਦਾ। ਜੁਗ ਜੁਗ ਪੁੱਛੇ ਆਪੇ ਵਾਤ, ਜਗ ਦਾਤਾ ਆਪ ਹੋ ਆਇੰਦਾ। ਕਲਜੁਗ ਦੁਆਪਰ ਤੁੱਟਾ ਨਾਤ, ਕਲਜੁਗ ਜੋੜ ਜੁੜਾਇੰਦਾ। ਸਤਿਜੁਗ ਤੇਰੀ ਪੁੱਛੇ ਵਾਤ, ਸੰਗ ਮੁਹੰਮਦ ਨਾਲ ਰਲਾਇੰਦਾ। ਦੋਹਾਂ ਸੌਣਾ ਇਕ ਖਾਟ, ਪ੍ਰਭ ਸਾਚਾ ਆਪ ਕਰਾਇੰਦਾ। ਕਾਲਾ ਕਾਇਆ ਚੋਲੀ ਗਈ ਪਾਟ, ਦੂਜਾ ਬਸਤਰ ਨਾ ਕੋਈ ਵਖਾਇੰਦਾ। ਸਾਚਾ ਸ਼ਬਦ ਨਾ ਵਿਕੇ ਕਿਸੇ ਹਾਟ, ਚੌਦਾਂ ਹਾਟ ਖਾਲੀ ਆਪ ਕਰਾਇੰਦਾ। ਨਾ ਕੋਈ ਤੀਰਥ ਨਾ ਕੋਈ ਤਾਟ, ਅਠ ਸਠ ਨਾ ਕੋਈ ਮਾਣ ਰਖਾਇੰਦਾ। ਨਾ ਕੋਈ ਚੜ੍ਹਾਏ ਔਖਾ ਘਾਟ, ਬਜਰ ਕਪਾਟੀ ਨਾ ਕੋਈ ਖੁਲ੍ਹਾਇੰਦਾ। ਸਾਧ ਸੰਤ ਲਾ ਲਾ ਬੈਠੇ ਠਾਠ, ਆਸਣ ਸਿੰਘਾਸਣ ਨਾ ਕੋਈ ਹੰਢਾਇੰਦਾ। ਦੀਪਕ ਜੋਤ ਨਾ ਜਗੇ ਲਿਲਾਟ, ਰਸਨਾ ਪੜ੍ਹ ਪੜ੍ਹ ਜਗਤ ਸੁਣਾਇੰਦਾ। ਦੁਰਮਤ ਮੈਲ ਨਾ ਦੇਵੇ ਕੋਈ ਕਾਟ, ਨੇਤਰ ਨੈਣ ਨਾ ਕੋਈ ਤ੍ਰਿਖਾ ਬੁਝਾਇੰਦਾ। ਦੂਰ ਦੁਰਾਡੀ ਨਾ ਕੋਈ ਜਾਣੇ ਵਾਟ, ਜੀਵ ਜੰਤ ਨਾ ਭੇਵ ਖੁਲ੍ਹਾਇੰਦਾ। ਖੇਲੇ ਖੇਲ ਬਾਜੀਗਰ ਨਾਟ, ਕਲਜੁਗ ਨਾਟਕ ਇਕ ਰਚਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਤ੍ਰੈਗੁਣ ਦੇਵਣਹਾਰਾ ਵਰ, ਆਪ ਆਪਣੀ ਝੋਲੀ ਪਾਇੰਦਾ। ਤ੍ਰੈਗੁਣ ਤੇਰਾ ਅੰਤਮ ਲਹਿਣਾ, ਪ੍ਰਭ ਸਾਚਾ ਆਪ ਚੁਕਾਇੰਦਾ। ਦਰਸ ਦਿਖਾਏ ਸਾਚੇ ਨੈਣਾ, ਸੰਮਤ ਚੌਦਾਂ ਰੁੱਤ ਸੁਹਾਇੰਦਾ। ਲੱਖ ਚੁਰਾਸੀ ਵਹਿਣ ਵਹਿਣਾ, ਏਕਾ ਧੱਕਾ ਲਾਇੰਦਾ। ਗੁਰਮੁਖ ਵਿਰਲੇ ਭਾਣਾ ਸਹਿਣਾ, ਹਰਿ ਸਾਚਾ ਬੇੜਾ ਬੰਨ੍ਹ ਵਖਾਇੰਦਾ। ਦਰ ਦਰ ਘਰ ਘਰ ਖਾਏ ਲਾੜੀ ਮੌਤ ਡੈਣਾ, ਡੌਰੂ ਡੰਕਾ ਏਕਾ ਵਾਹਿੰਦਾ। ਗੁਰ ਪੂਰੇ ਦਾ ਸਾਚਾ ਕਹਿਣਾ, ਗੁਰ ਗੋਬਿੰਦ ਭੇਖ ਵਟਾਇੰਦਾ। ਅੰਤਮ ਵਹਿਣ ਕਲਜੁਗ ਵਹਿਣਾ, ਨਾ ਕੋਈ ਕਿਸੇ ਛੁਡਾਇੰਦਾ। ਜੁਗ ਜੁਗ ਦੇਵਣਹਾਰਾ ਲਹਿਣਾ ਦੇਣਾ, ਦਾਤਾ ਦਾਨੀ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਤ੍ਰੈਗੁਣ ਮਾਇਆ ਦਰ ਝੋਲੀ ਪਾਇੰਦਾ। ਤ੍ਰੈਗੁਣ ਤੇਰੀ ਸੁਗ਼ਾਤ, ਪ੍ਰਭ ਲੱਖ ਚੁਰਾਸੀ ਇਕ ਰਖਾਈਆ। ਅੰਤਮ ਨਿਭਾਏ ਤੇਰਾ ਸਾਥ, ਜਗਤ ਡੋਲੀ ਰਿਹਾ ਬਹਾਈਆ। ਪਰਗਟ ਹੋਏ ਤ੍ਰੈਲੋਕੀ ਨਾਥ, ਤੇਰੀ ਗੋਲੀ ਦਏ ਬਣਾਈਆ। ਮਸਤਕ ਟਿੱਕਾ ਕਾਲਾ ਮਾਥ, ਦੋਵੇਂ ਨੈਣ ਰਿਹਾ ਸ਼ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੂਰ ਕਰਾਏ ਤੇਰਾ ਵਰ, ਅੰਤ ਹਿਸਾਬ ਮੁਕਾਈਆ। ਤ੍ਰੈਗੁਣ ਮਾਇਆ ਕਰ ਵਿਚਾਰ, ਰੋ ਰੋ ਕਰੇ ਪੁਕਾਰਿਆ। ਪ੍ਰਭ ਅਬਿਨਾਸ਼ੀ ਕਿਰਪਾ ਧਾਰ, ਦੁੱਖ ਨਾ ਜਾਏ ਸਹਾਰਿਆ। ਚਾਰੋਂ ਕੁੰਟ ਕੂੜ ਕੁੜਿਆਰ, ਧਰਮ ਰਾਏ ਕਰੇ ਪੁਕਾਰਿਆ। ਨਾ ਕੋਈ ਦਿਸੇ ਸਾਚਾ ਯਾਰ, ਅੰਤਮ ਮੁਹੰਮਦ ਆਪਣਾ ਮੁਖ ਛੁਪਾ ਰਿਹਾ। ਖਾਲਸ ਖਾਲਸਾ ਨਾ ਪਾਵੇ ਸਾਰ, ਗੁਰ ਗੋਬਿੰਦ ਨਾ ਵੇਖ ਵਖਾ ਰਿਹਾ। ਜਗਤ ਲਾਲਸਾ ਮਾਰੀ ਮਾਰ, ਤ੍ਰਿਸ਼ਨਾ ਅਗਨ ਵਧਾ ਰਿਹਾ। ਤਾਮਸ ਰੂਪ ਕਰੋਧ ਲੋਭ ਮੋਹ ਹੰਕਾਰ, ਕਾਮ ਕਾਮਨ ਸਮਾ ਰਿਹਾ। ਸਾਂਤਕ ਸਤਿ ਕਰੇ ਸਰਨਾ, ਸਾਚਾ ਡੰਕਾ ਇਕ ਵਜਾ ਰਿਹਾ। ਉਬਲੇ ਰੱਤ ਨਾ ਵਿਚ ਸੰਸਾਰ, ਪੰਚਮ ਤਤ ਆਪ ਸੁਹਾ ਲਿਆ। ਮਤ ਮਨ ਹੱਥ ਕਰਤਾਰ, ਆਪ ਆਪਣੀ ਬਣਤ ਬਣਾ ਰਿਹਾ। ਇਕ ਵਛਾਏ ਸੱਥ ਲੱਖ ਚੁਰਾਸੀ ਤੇਰੇ ਅਧਵਿਚਕਾਰ, ਪ੍ਰਭ ਸਾਚੀ ਸਫਾ

ਉਠਾ ਰਿਹਾ। ਗੁਰਮੁਖ ਵਿਰਲੇ ਸੰਤ ਦੁਲਾਰ, ਏਕਾ ਆਪਣਾ ਚਰਨ ਵਖਾ ਰਿਹਾ। ਦਰ ਦਵਾਰੇ ਬਣ ਭਿਖਾਰ, ਹਰਿ ਮੰਗਣ ਮੰਗਤਾ ਆ ਰਿਹਾ। ਆਪੇ ਵੇਖੇ ਦਰ ਦਵਾਰ, ਹਰਿ ਸੰਗਤ ਜੋੜ ਜੁੜਾ ਰਿਹਾ। ਏਕਾ ਇੱਕੀ ਏਕੰਕਾਰ, ਓਅੰਕਾਰ ਆਪੇ ਪਾ ਰਿਹਾ। ਸਾਚੀ ਸਿੱਖੀ ਕਰ ਤਿਆਰ, ਸਤਿਜੁਗ ਤੇਰੀ ਧਾਰ ਬੰਨ੍ਹਾ ਰਿਹਾ। ਮਦਿਰਾ ਮਾਸ ਤਨ ਨਿਵਾਰ, ਮੁਖ ਸਾਚਾ ਸਗਨ ਲਗਾ ਰਿਹਾ। ਪਾਰਬ੍ਰਹਮ ਪ੍ਰਭ ਪਾਵੇ ਸਾਰ, ਵੇਦ ਸ਼ਾਸਤਰ ਨਾ ਕੋਈ ਪੜ੍ਹਾ ਰਿਹਾ। ਖਾਣੀ ਬਾਣੀ ਨਾ ਕਰੇ ਵਿਚਾਰ, ਵੇਦ ਪੁਰਾਨੀ ਵਕਤ ਚੁਕਾ ਰਿਹਾ। ਸ਼ਬਦ ਨਿਸ਼ਾਨੀ ਇਕ ਸਰਕਾਰ, ਦੋ ਜਹਾਨੀ ਆਪ ਵਖਾ ਰਿਹਾ। ਸੋਹੰ ਕਾਨੀ ਤੇਜ ਕਟਾਰ, ਪੰਚਾਂ ਦੁਸ਼ਟਾ ਮਾਰ ਮੁਕਾ ਰਿਹਾ। ਪਦ ਨਿਰਬਾਨੀ ਇਕ ਦਰਬਾਰ, ਹਰਿ ਸਿੱਖਾਂ ਆਪ ਜਣਾ ਰਿਹਾ। ਅੰਮ੍ਰਿਤ ਆਤਮ ਠੰਡਾ ਪਾਣੀ, ਸੁਰਤ ਸਵਾਣੀ ਦਰ ਪਿਆ ਰਿਹਾ। ਮਿਲਿਆ ਮੇਲ ਸਾਚੇ ਹਾਣੀ, ਗੋਬਿੰਦ ਗੋਬਿੰਦ ਗੋਬਿੰਦ ਖ਼ੁਸ਼ੀ ਮਨਾ ਰਿਹਾ। ਨਿਹਕਲੰਕਾ ਚੁਕਾਏ ਅੰਤਮ ਕਾਨੀ, ਆਪ ਆਪਣਾ ਸੰਗ ਨਿਭਾ ਰਿਹਾ। ਨੌ ਖੰਡ ਸੱਤ ਦੀਪ ਰਿੜਕੇ ਸ਼ਬਦ ਮਧਾਣੀ, ਏਕਾ ਨੇਤਰਾ ਨਾਉਂ ਰਖਾ ਰਿਹਾ। ਸੱਤ ਸਾਗਰ ਪਾਏ ਠੰਢਾ ਪਾਣੀ, ਗੁਰਮੁਖ ਸਾਚੇ ਮੱਖਣ ਵਿਰੋਲ ਬਾਹਰ ਕਰਾ ਰਿਹਾ। ਲੱਖ ਚੁਰਾਸੀ ਝੂਠੀ ਛਾਛ ਵਿਖਾਣੀ, ਪ੍ਰਭ ਵਹਿੰਦੇ ਵਹਿਣ ਵਹਾ ਰਿਹਾ। ਨਾ ਕੋਈ ਦਿਸੇ ਰਾਜਾ ਰਾਣੀ, ਰਾਜ ਰਾਜਾਨਾਂ ਨਾ ਕੋਈ ਸਦਾ ਰਿਹਾ। ਗੁਰਸਿਖ ਸਾਚਾ ਹਰਿ ਚਰਨ ਬਲਿਹਾਰੀ, ਚਰਨ ਕਵਲ ਵਿਚ ਬਹਾ ਰਿਹਾ।

ਹਰਿ ਭਗਤ ਅਧਾਰੀ ਆਪ, ਪ੍ਰਭ ਜਗਤ ਉਪਾਇੰਦਾ। ਹਰਿ ਨਾਮ ਭੰਡਾਰੀ ਆਪ, ਜੁਗ ਜੁਗ ਵਰਤਾਇੰਦਾ। ਹਰਿ ਜੋਤ ਨਿਰੰਕਾਰੀ ਆਪ, ਆਪਣੀ ਜੋਤ ਜਗਾਇੰਦਾ। ਹਰਿ ਗੁਰ ਪੀਰ ਸਾਧ ਸੰਤ ਅਵਤਾਰੀ ਆਪ, ਆਪਣੀ ਬਣਤ ਬਣਾਇੰਦਾ। ਹਰਿ ਸ਼ਬਦ ਅਧਾਰੀ ਆਪ, ਆਪ ਆਪਣਾ ਸ਼ਬਦ ਅਲਾਇੰਦਾ। ਹਰਿ ਮੀਤ ਮੁਰਾਰੀ ਆਪ, ਸੱਜਣ ਆਪ ਅਖਵਾਇੰਦਾ। ਹਰਿ ਸ਼ਬਦ ਕਟਾਰੀ ਆਪ, ਆਪਣੀ ਆਪ ਉਠਾਇੰਦਾ। ਹਰਿ ਸੰਤ ਅਧਾਰੀ ਆਪ, ਬਸਤਰ ਆਪਣਾ ਤਨ ਸਜਾਇੰਦਾ। ਹਰਿ ਨਾਮ ਖੁਮਾਰੀ ਆਪ, ਆਪਣਾ ਜਾਮ ਪਿਆਇੰਦਾ। ਹਰਿ ਸ੍ਰਿਸ਼ਟ ਅਧਾਰੀ ਆਪ, ਬ੍ਰਹਿਮੰਡ ਖੰਡ ਸਜਾਇੰਦਾ। ਹਰਿ ਜੁਗ ਜੁਗ ਅਧਾਰੀ ਆਪ, ਆਪਣਾ ਨਾਉਂ ਰਖਾਇੰਦਾ। ਰੂਪ ਰੰਗ ਰੇਖ ਭੇਖ ਨਿਆਰੀ ਆਪ, ਆਪਣਾ ਲੇਖ ਲਿਖਾਇੰਦਾ। ਆਪ ਆਪਣਾ ਕਰੇ ਵਾਰੀ ਪਰਤਾਪ, ਆਪ ਆਪਣੇ ਵਿਚ ਸਮਾਇੰਦਾ। ਹਰਿ ਆਪੇ ਜਾਣੇ ਆਪਣਾ ਜਾਪ, ਆਪੇ ਆਪ ਅਲਾਇੰਦਾ। ਹਰਿ ਆਪੇ ਪੁੰਨ ਆਪੇ ਪਾਪ, ਆਪੇ ਮੇਟ ਮਿਟਾਇੰਦਾ। ਆਪੇ ਵਰ ਆਪੇ ਸਰਾਫ, ਜਗਤ ਜੁਗਤ ਆਪ ਬਣਾਇੰਦਾ। ਆਪੇ ਮਾਈ ਆਪੇ ਬਾਪ, ਲੱਖ ਚੁਰਾਸੀ ਆਪ ਉਪਾਇੰਦਾ। ਤ੍ਰੈਗੁਣ ਮਾਇਆ ਥਾਪਣ ਥਾਪ, ਆਪਣੀ ਰਚਨ ਰਚਾਇੰਦਾ। ਵੇਦ ਕਿਤੇਬ ਜਾਪਣ ਜਾਪ, ਸੇਵਕ ਸੇਵਾ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਭੇਵ ਅਭੇਦਾ ਦਿਸ ਕਿਸੇ ਨਾ ਆਇੰਦਾ। ਆਪ ਆਪਣੀ ਜੋਤ ਅਧਾਰਾ, ਏਕਾ ਏਕ ਅਖਵਾਇਆ। ਸ਼ਬਦ ਸਰੂਪੀ ਹਰਿ ਜੈਕਾਰਾ, ਜੁਗ ਜੁਗ ਰਿਹਾ ਕਰਾਇਆ। ਕਲਜੁਗ ਤੇਰੀ ਅੰਤਮ ਵਾਰਾ, ਚਾਰ ਵਰਨਾਂ ਰਿਹਾ ਜਗਾਇਆ। ਰਾਮ ਰਮਈਆ ਪਾਰ ਕਿਨਾਰਾ, ਰਾਧਾ ਕ੍ਰਿਸ਼ਨ ਨਾ ਕੋਈ ਧਿਆਇਆ। ਵਾਹ ਵਾਹ ਗੁਰੂ ਗੁਰ ਦਰਬਾਰਾ, ਨਾਮ ਸਤਿ ਹਰਿ ਝੋਲੀ ਪਾਇਆ। ਆਪੇ ਬਣ ਮਾਤ

ਵਰਤਾਰਾ, ਸਾਚੀ ਸੇਵਾ ਲਾਇਆ। ਆਪੇ ਜਾਣੇ ਹਰਿ ਭੰਡਾਰਾ, ਘਰ ਆਪਣੇ ਆਪ ਸੁਹਾਇਆ। ਆਪ ਆਪਣੀ ਪਾਵੇ ਸਾਰਾ ਜੁਗ ਜੁਗ ਵੇਖ ਵਖਾਇਆ। ਕਲਜੁਗ ਤੇਰਾ ਲਾਹਿਆ ਭਾਰਾ, ਨਿਹਕਲੰਕ ਲਏ ਅਵਤਾਰਾ, ਸਤਿਜੁਗ ਸਾਚਾ ਖੋਲ੍ਹ ਦਵਾਰਾ, ਹਰਿ ਸਾਚਾ ਸੁਤ ਬਣਾਇਆ। ਸੋਹੰ ਸ਼ਬਦ ਇਕ ਜੈਕਾਰਾ, ਧੁਰਦਰਗਾਹੀ ਲੈ ਕੇ ਆਇਆ। ਬ੍ਰਹਮਾ ਵਿਸ਼ਨ ਸ਼ਿਵ ਮੰਗਣ ਬਣ ਭਿਖਾਰਾ, ਕਰੋੜ ਤੇਤੀਸਾ ਦਰ ਦਵਾਰ ਰਿਹਾ ਫਿਰਾਇਆ। ਜਗਾਏ ਜੋਤ ਇਕ ਨਿਰੰਕਾਰਾ, ਜੋਤ ਨਿਰੰਜਣ ਇਕ ਆਕਾਰ ਰਖਾਇਆ। ਗੁਰਮੁਖ ਸਾਚੇ ਸੋਹਣ ਬੰਕ ਦਵਾਰਾ, ਹਰਿ ਸਾਚਾ ਮੇਲ ਮਿਲਾਇਆ। ਆਦਿ ਅੰਤ ਇਕ ਇਕੱਲਾ ਏਕੰਕਾਰਾ, ਸ਼ਬਦ ਮਹੱਲਾ ਰਿਹਾ ਵਸਾਇਆ। ਨਾ ਕੋਈ ਬਾਂਗ ਹੱਥ ਮਸੱਲਾ, ਸਵਾਂਗੀ ਸਵਾਂਗ ਨਾ ਕੋਈ ਵਰਤਾਇਆ। ਪੰਡਤ ਪਾਂਧਾ ਨਾ ਕੋਈ ਬਹੇ ਇਕੱਲਾ, ਮਸਤਕ ਤਿਲਕ ਨਾ ਕੋਈ ਲਗਾਇਆ। ਪਾਰਬ੍ਰਹਮ ਚਾਰ ਵਰਨਾਂ ਰਲਾ, ਬ੍ਰਹਮ ਅੰਸ ਆਪਣੀ ਆਪ ਉਪਾਇਆ। ਆਪ ਉਠਾਏ ਦਇਆ ਕਮਾਏ ਗੋਬਿੰਦ ਡੱਲਾ, ਸਾਚਾ ਧਾਮ ਸੁਹਾਇਆ। ਸ੍ਰਿਸ਼ਟ ਸਬਾਈ ਭੁਲਾਏ ਕਰ ਕਰ ਵਲ ਛਲਾ, ਅਛਲ ਅਛੱਲ ਕਰਾਇਆ। ਸ਼ਬਦ ਸਿੰਘਾਸਣ ਜਲ ਥਲਾ, ਜਲ ਧਾਰਾ ਉਪਰ ਵਹਾਇਆ। ਵੇਖੇ ਖੇਲ ਘੜੀ ਘੜੀ ਪਲ ਪਲਾ, ਦੋ ਜਹਾਨਾਂ ਆਵਣ ਜਾਵਣ ਬਣਤ ਬਣਾਇਆ। ਗੁਰਮੁਖਾਂ ਦਰ ਦਵਾਰ ਮੱਲਾ, ਆਤਮ ਬੈਠਾ ਆਸਣ ਲਾਇਆ। ਦੂਈ ਦਵੈਤੀ ਮੇਟੇ ਸਲਾ, ਏਕਾ ਰੰਗਣ ਰੰਗ ਚੜ੍ਹਾਇਆ। ਸੋਹੰ ਫੜੇ ਹੱਥ ਵਿਚ ਭੱਲਾ, ਦੂਤਾਂ ਦੁਸ਼ਟਾਂ ਮੁਕਾਇਆ। ਪੰਚਮ ਜੇਠੀ ਕਰੇ ਪਹਿਲਾ ਹੱਲਾ, ਏਕਾ ਰਾਹ ਤਕਾਇਆ। ਸੀਸ ਗੁੰਦਾਏ ਕਰੇ ਰੰਗਾ, ਸਾਚਾ ਸੀਸ ਲਸ਼ਕਾਇਆ। ਗੁਰਸਿਖ ਤੇਰਾ ਧਾਮ ਅਟੱਲਾ, ਪ੍ਰਭ ਸਾਚੇ ਆਪ ਸੁਹਾਇਆ। ਜੋਤੀ ਸ਼ਬਦੀ ਆਪੇ ਰੱਲਾ, ਪਵਣੀ ਪਵਣ ਜਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਸੰਗਤ ਵੇਖਿਆ ਇਕ ਦਰ, ਦੂਸਰ ਦਰ ਦਿਸ ਨਾ ਆਇਆ। ਗੁਰ ਸੰਗਤ ਤੇਰਾ ਦਰ ਦਰਵਾਜ਼ਾ, ਗੁਰ ਪੂਰਾ ਕਰੇ ਪਿਆਰਿਆ। ਪਰਗਟ ਹੋਏ ਗਰੀਬ ਨਿਵਾਜਾ, ਆਵੇ ਜਾਵੇ ਅੰਦਰ ਬਾਹਰਿਆ। ਚਿੱਟਾ ਅਸਵ ਸਾਚਾ ਤਾਜਾ, ਵਾਗਾਂ ਆਪਣੇ ਹੱਥ ਰਖਾ ਰਿਹਾ। ਕਲਜੁਗ ਅੰਤਮ ਰੱਖੇ ਲਾਜਾ, ਸੇਵਕ ਸੇਵਾ ਆਪ ਕਮਾ ਰਿਹਾ। ਧੁਰਦਰਗਾਹੀ ਆਇਆ ਭਾਜਾ, ਗੋਬਿੰਦ ਸੋਇਆ ਆਪ ਜਗਾ ਰਿਹਾ। ਸ਼ਬਦ ਅਗੰਮਾ ਮਾਰੇ ਆਵਾਜ਼ਾ, ਦਿਸ ਕਿਸੇ ਨਾ ਆ ਰਿਹਾ। ਨਾ ਕੋਈ ਸੁਣਾਏ ਅਨਹਦ ਰਾਗ ਸਾਚਾ ਵਾਜਾ, ਤਾਲ ਹੋਰ ਨਾ ਕੋਈ ਖੜਕਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਗੁਰ ਸੰਗਤ ਤੇਰੀ ਸੇਵਾ ਆਪ ਕਮਾ ਰਿਹਾ। ਸਤਿਗੁਰ ਪੂਰਾ ਮਿਹਰਵਾਨ ਹੈ, ਗੁਰਸਿਖਾਂ ਸੇਵ ਕਮਾਏ। ਅੱਠੇ ਪਹਿਰ ਨਿਗਾਹਬਾਨ ਹੈ, ਠੱਗ ਚੋਰ ਨੇੜ ਨਾ ਆਏ। ਆਪੇ ਵੇਖੇ ਮਾਰ ਧਿਆਨ ਹੈ, ਅੰਧ ਘੋਰ ਹੋਏ ਸਹਾਏ। ਪੰਚ ਉਠਾਏ ਤੀਰ ਨਿਸ਼ਾਨ ਹੈ, ਆਪਣੇ ਚਿੱਲੇ ਰਿਹਾ ਚੜ੍ਹਾਏ। ਦਸਮ ਦਵਾਰੀ ਸਚ ਮਕਾਨ ਹੈ, ਬੈਠਾ ਬੰਦ ਕਰਾਏ। ਹਰਿ ਦਾਤਾ ਦਰ ਦਰਬਾਨ ਹੈ, ਗੁਰਸਿਖ ਤੇਰਾ ਰਾਹ ਤਕਾਏ। ਆਪੇ ਕਰੇ ਕਰਾਏ ਜਾਣ ਪਛਾਣ ਹੈ, ਆਪਣੀ ਦਇਆ ਕਮਾਏ। ਦੇਵਣਹਾਰ ਸਰਬ ਜਹਾਨ ਹੈ, ਗੁਰਮੁਖ ਸਾਚੇ ਲਏ ਤਰਾਏ। ਸੇਵਾ ਲਾਏ ਪਵਣ ਮਸਾਣ ਹੈ, ਆਪਣਾ ਰਾਹ ਵਖਾਏ। ਗੁਰ ਪੂਰਾ ਜਗਤ ਨਿਸ਼ਾਨ ਹੈ, ਗੁਰਸਿਖਾਂ ਹੱਥ ਫੜਾਏ। ਗੁਰਮੁਖ ਸਾਚਾ ਬਲੀ ਬਲਵਾਨ ਹੈ, ਦੋ ਜਹਾਨਾਂ ਰਿਹਾ ਝੁਲਾਏ। ਸਾਚਾ ਮੇਲਾ ਸ੍ਰੀ ਭਗਵਾਨ ਹੈ, ਜੋਤੀ ਸ਼ਬਦ ਜਗਾਏ। ਚਰਨ ਧੂੜ ਬਖ਼ਸ਼ੇ ਮਾਣ ਹੈ, ਰਾਏ ਧਰਮ ਨਾ ਦਏ ਸਜ਼ਾਏ। ਅੰਮ੍ਰਿਤ ਆਤਮ ਪੀਣ ਖਾਣ ਹੈ, ਤ੍ਰਿਸ਼ਨਾ ਭੁੱਖ ਮਿਟਾਏ।

ਕਾਹਨਾ ਕ੍ਰਿਸ਼ਨਾ ਨਾ ਬਾਲ ਨਾਦਾਨ ਹੈ, ਰਾਮ ਰਮਈਆ ਇਕ ਰਘੁਰਾਏ। ਨਾਨਕ ਗੋਬਿੰਦ ਧੁਰ ਫ਼ਰਮਾਣ ਹੈ, ਲੋਕਮਾਤੀ ਰਿਹਾ ਜਗਾਏ। ਨਿਹਕਲੰਕਾ ਡੰਕਾ ਇਕ ਮਹਾਨ ਹੈ, ਪ੍ਰਭ ਸਾਚਾ ਰਿਹਾ ਵਜਾਏ। ਮੇਟ ਮਿਟਾਏ ਪੰਜ ਸ਼ੈਤਾਨ ਹੈ, ਰਹਿਣ ਕੋਈ ਨਾ ਪਾਏ। ਸਤਿਜੁਗ ਤੇਰਾ ਇਕ ਬਣਾਏ ਵਿਧਾਨ ਹੈ, ਆਪ ਆਪਣੀ ਸੇਵ ਕਮਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਸੰਗਤ ਤੇਰੇ ਆਇਆ ਦਰ, ਸੇਵਕ ਸੇਵਾ ਰਿਹਾ ਕਮਾਏ। ਸੇਵਕ ਸੇਵਕ ਸੇਵਾਦਾਰ, ਗੁਰ ਪੂਰਾ ਆਪ ਹੋ ਆਇੰਦਾ। ਗੁਰਮੁਖਾਂ ਕਰੇ ਖ਼ਬਰਦਾਰ, ਫੜ ਬਾਹੋਂ ਆਪ ਉਠਾਇੰਦਾ। ਏਕਾ ਇੱਕੀ ਪਹਿਲੀ ਵਾਰ, ਲੋਕਮਾਤ ਹਰਿ ਆਪੇ ਪਾਇੰਦਾ। ਨਾ ਕੋਈ ਜਾਣੇ ਮੁਨੀ ਰਿਖੀ, ਪੰਡਤ ਪਾਂਧੇ ਭੇਵ ਨਾ ਪਾਇੰਦਾ। ਦਰ ਦਰ ਘਰ ਘਰ ਗੁਰਸਿਖਾਂ ਲੇਖ ਰਿਹਾ ਲਿਖੀ, ਲਿਖਿਆ ਲੇਖ ਨਾ ਕੋਈ ਮਿਟਾਇੰਦਾ। ਆਪੇ ਮੰਗੇ ਚਰਨ ਪ੍ਰੀਤੀ ਸਾਚੀ ਭਿਖੀ, ਅੱਗੇ ਝੋਲੀ ਡਾਹਿੰਦਾ। ਚਰਨ ਧੂੜ ਗੁਰ ਸੰਗਤ ਤੇਰੀ ਪ੍ਰਭ ਸਾਚੇ ਆਪਣੇ ਮਸਤਕ ਲਿਖੀ, ਧੂੰਆਂਧਾਰ ਜਗਤ ਕਰਾਇੰਦਾ। ਨੇਤਰ ਲੋਚਨ ਨੈਣ ਲੈਣ ਵੇਖੀ, ਪ੍ਰਭ ਸਾਚਾ ਆਪ ਵਖਾਇੰਦਾ। ਜੋਤੀ ਜਾਮਾ ਧਰਿਆ ਭੇਸੀ, ਦਸ ਦਸਮੇਸ਼ੀ ਸੰਗ ਰਲਾਇੰਦਾ। ਤਖ਼ਤ ਸੁਲਤਾਨ ਰਾਜ ਰਾਜਾਨ ਹਰਿ ਸ਼ਾਹ ਨਰ ਨਰੇਸ਼ੀ, ਨੂਰ ਨੁਰਾਨੇ ਧਾਮ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਗਤੀ ਰੂਪ ਸਮਾਇੰਦਾ। ਭਗਵਾਨ ਭਗਵੰਤ ਭਗਤ ਸਮਾਇਆ, ਭੇਵ ਰਹੇ ਨਾ ਰਾਈਆ। ਆਦਿਨ ਅੰਤਾ ਜੁਗਾ ਜੁਗੰਤਾ ਸਾਧਾਂ ਸੰਤਾਂ ਮੇਲ ਮਿਲਾਇਆ, ਧੁਰ ਦੀ ਬਾਣ ਰਖਾਈਆ। ਦੇਵ ਦੰਤਾ ਹੋਏ ਨੰਗ ਮੇਟ ਮਿਟਾਇਆ, ਸ਼ਬਦ ਖੰਡਾ ਇਕ ਉਠਾਈਆ। ਭੁੱਖਾ ਨੰਗਾ ਗਲੇ ਲਗਾਇਆ, ਹੰਕਾਰ ਵਿਕਾਰਾ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰ ਦਰਵੇਸ਼ਾ ਨਰ ਨਰੇਸ਼ਾ ਧਾਰੀ ਕੇਸ਼ਾ ਦਸ ਦਸਮੇਸ਼ਾ ਗੁਰਸਿਖਾਂ ਰਿਹਾ ਸੇਵ ਕਮਾਈਆ।

ਹਰਿਜਨ ਭਾਗ ਮਥੋਰ, ਹਰਿ ਹਰਿ ਪਾਇਆ। ਸ੍ਰਿਸ਼ਟ ਸਬਾਈ ਅੰਧ ਘੋਰ, ਚਾਰ ਕੁੰਟ ਅੰਧੇਰ ਛਾਇਆ। ਪੰਚਮ ਲੁੱਟੀ ਜਾਇਣ ਚੋਰ, ਸਚ ਧਨ ਰਹਿਣ ਨਾ ਪਾਇਆ। ਕਾਇਆ ਝੂਠੀ ਮੜ੍ਹੀ ਗੋਰ, ਸੁੱਤਾ ਹਰਿ ਰਘੁਰਾਇਆ। ਜਨ ਭਗਤਾਂ ਵੇਖੇ ਦੌੜ ਦੌੜ, ਆਰ ਪਾਰ ਅੱਧ ਵਿਚਕਾਰ ਬੈਠਾ ਆਸਣ ਲਾਇਆ। ਚੜ੍ਹੇ ਚੜ੍ਹਾਏ ਸਾਚੇ ਘੋੜ, ਨਾਮ ਕਟਾਰ ਉਠਾਇਆ। ਲੋਕਮਾਤੀ ਪਏ ਬਹੁੜ, ਆਪਣੀ ਧਾਰ ਵਹਾਇਆ। ਪ੍ਰਭ ਮਿਲਣ ਦੀ ਗਲੀ ਸੌੜ, ਨਾ ਕੋਈ ਸਕੇ ਪੰਧ ਮੁਕਾਇਆ। ਜੀਵ ਜੰਤ ਸਾਧ ਸੰਤ ਵੇਖੇ ਮਿੱਠੇ ਕੌੜ, ਜੂਠੇ ਝੂਠੇ ਭੰਨ ਵਖਾਇਆ। ਜਗਤ ਵਿਕਾਰਾ ਡੁੱਬੇ ਜੌਹੜ, ਦਿਵਸ ਰੈਣ ਦੁੱਖ ਉਠਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿਗੁਰ ਸਾਚਾ ਆਪ ਅਖਵਾਇਆ। ਸਤਿਗੁਰ ਹੱਥ ਵਡਿਆਈਆ, ਗੁਰਮੁਖ ਸੇਵਾ ਲਾਏ। ਗੁਰਸਿਖ ਕਮਾਈ ਧੰਨ ਹੈ, ਪ੍ਰਭ ਅਬਿਨਾਸ਼ੀ ਪਾਏ। ਪ੍ਰਭ ਅਬਿਨਾਸ਼ੀ ਦਏ ਸਲਾਹੀਆ, ਏਕਾ ਸ਼ਬਦ ਜਣਾਏ। ਸ਼ਬਦ ਧੁਨ ਉਪਜਾਈਆ, ਸੁਨ ਮੁਨ ਤੁੜਾਏ। ਸੁਨ ਮੁਨ ਰਹਿਣ ਨਾ ਪਾਈਆ, ਸ਼ਬਦ ਹਥੌੜਾ ਲਾਏ। ਸਚ ਸ਼ਬਦ ਉਪਜਾਈਆ, ਲੋਆਂ ਪੁਰੀਆਂ ਰਿਹਾ ਸੁਣਾਏ। ਲੋਆਂ ਪੁਰੀਆਂ ਪਾਰ ਕਰਾਈਆ, ਹਰ ਘਟ ਬੈਠਾ ਆਸਣ ਲਾਏ। ਹਰ ਘਟ ਬੈਠਾ ਆਸਣ ਲਾਈਆ, ਦਿਸ

ਕਿਸੇ ਨਾ ਆਏ। ਦਿਸ ਕਿਸੇ ਨਾ ਆਈਆ, ਕੋਟਨ ਕੋਟ ਸਾਧ ਸੰਤ ਫਿਰਨ ਹਲਕਾਏ। ਸਾਧ ਸੰਤ ਭੇਵ ਨਾ ਪਾਈਆ, ਪ੍ਰਭ ਅਬਿਨਾਸ਼ੀ ਅਗੰਮ ਅਥਾਹੇ। ਅਗੰਮ ਅਥਾਹ ਬੇਪਰਵਾਹਿਆ, ਗੁਰ ਪੀਰ ਰਹੇ ਧਿਆਏ। ਗੁਰ ਪੀਰਾਂ ਨਾਉਂ ਧਿਆਇਆ, ਹਰਿ ਸਾਚਾ ਰਿਹਾ ਜਣਾਏ। ਆਪ ਆਪਣੀ ਬਣਤ ਬਣਾਇਆ, ਨਾਨਕ ਸਾਚੀ ਸੇਵਾ ਲਾਏ। ਦਰ ਭਿਖਾਰੀ ਇਕ ਰਖਾਇਆ, ਹਰਿ ਬੈਠਾ ਸਾਚੇ ਥਾਂਏਂ। ਏਕਾ ਅੱਗੇ ਝੋਲੀ ਡਾਹਿਆ, ਦੋਏ ਜੋੜ ਰਹੇ ਸਰਨਾਏ। ਹੌਲੀ ਬੋਲ ਆਖ ਸੁਣਾਇਆ, ਪਾਰਬ੍ਰਹਮ ਹੋਏ ਸਹਾਏ। ਆਪ ਆਪਣਾ ਮੇਲ ਮਿਲਾਇਆ, ਬ੍ਰਹਮ ਪਾਰਬ੍ਰਹਮ ਭੇਵ ਨਾ ਰਾਏ। ਆਪ ਆਪਣਾ ਅੰਗ ਕਟਾਇਆ, ਨਾਨਕ ਰੂਪ ਸਮਾਏ। ਨਾਨਕ ਨਿਰਗੁਣ ਅੰਕ ਲਗਾਇਆ, ਸਰਗੁਣ ਰੂਪ ਵਟਾਏ। ਸਰਗੁਣ ਦੇ ਮਤ ਸਮਝਾਇਆ, ਕਲਜੁਗ ਮਾਰਗ ਇਕ ਚਲਾਏ। ਆਪ ਆਪਣਾ ਤਤ ਰਖਾਇਆ, ਆਪੇ ਦਏ ਵਿਚ ਟਿਕਾਏ। ਸਰਬ ਕਲ ਸਮਰਥ ਆਪ ਅਖਵਾਇਆ, ਨਾਨਕ ਭੇਵ ਨਾ ਪਾਏ। ਸਤਿਗੁਰ ਸਾਚਾ ਨਾਨਕ ਰਿਹਾ ਗਾਇਆ, ਰਸਨਾ ਜਿਹਵਾ ਸੇਵਾ ਲਾਏ। ਪਾਰਬ੍ਰਹਮ ਤੇਰੀ ਸਰਨਾਇਆ, ਦੋਏ ਜੋੜ ਬੈਠਾ ਸੀਸ ਝੁਕਾਏ। ਪੁਰਖ ਅਬਿਨਾਸ਼ੀ ਘਰ ਬੈਠਾ ਰਿਹਾ ਸੁਣਾਇਆ, ਸ਼ਬਦ ਵਿਚੋਲਾ ਇਕ ਰਖਾਏ। ਦੋ ਜਹਾਨੀ ਧਾਰ ਚਲਾਇਆ, ਸਾਚਾ ਢੋਲਾ ਸੋਹੰ ਆਪ ਉਪਾਏ। ਨਾਨਕ ਗੋਲਾ ਆਪ ਅਖਵਾਇਆ, ਏਕਾ ਬੋਲਾ ਰਸਨਾ ਗਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਘਰ ਸਾਚੇ ਵੇਖ ਆਸਣ ਲਾਇਆ। ਨਾਨਕ ਮੰਗੇ ਸ਼ਬਦ ਨਿਧਾਨ, ਹਰਿ ਸਾਚਾ ਕਰ ਪਰਵਾਨਿਆ। ਇਕ ਵਖਾਏ ਧੁਰ ਫ਼ਰਮਾਣ, ਬੰਨ੍ਹੇ ਸਾਚਾ ਗਾਨਿਆ। ਲੱਖ ਚੁਰਾਸੀ ਕਰ ਪਰਵਾਨ, ਵਡ ਦੇਵੇ ਦਾਤ ਦਾਨੀ ਦਾਨਿਆ। ਨਾਨਕ ਗਾਏ ਜਗਤ ਸੁਣਾਏ, ਨਾ ਕੋਈ ਜਾਣੇ ਜੀਵ ਨਾਦਾਨਿਆ। ਅੰਤਮ ਕਲਜੁਗ ਨਾਨਕ ਗਿਆ ਸਮਝਾਏ, ਨਿਹਕਲੰਕ ਵਜਾਏ ਡੰਕਾ ਰਾਓ ਰੰਕਾ ਮਿਟਾਏ ਪੰਚ ਸ਼ੈਤਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨਰ ਨਰਾਇਣ ਰੂਪ ਵਟਾਏ। ਨਾਨਕ ਓਟ ਰਖਾਈਆ, ਕਲਜੁਗ ਅੰਤਮ ਵਾਰਿਆ। ਪ੍ਰਭ ਸਾਚਾ ਜੋਤ ਜਗਾਈਆ, ਸ਼ਬਦ ਡੰਕਾ ਅਪਰ ਅਪਾਰਿਆ। ਰਾਓ ਰੰਕਾਂ ਲਏ ਉਠਾਈਆ, ਨਿਹਕਲੰਕ ਲਏ ਅਵਤਾਰਿਆ। ਗੁਰਮੁਖ ਸਾਚੇ ਬਣਾਏ ਭਗਤ ਜਨਕਾ, ਆਪ ਛੁਹਾਏ ਚਰਨ ਸੱਚੀ ਦਾਹੜਿਆ। ਹਉਮੇ ਹੰਗਤਾ ਰੋਗ ਸ਼ੰਕਾ ਮੇਟ ਮਿਟਾਈਆ, ਆਪੇ ਹੋਏ ਪਿੱਛੇ ਅਗਾੜਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਾਨਕ ਗੁਰ ਆਪੇ ਵਰ, ਵਰ ਦਾਤਾ ਆਪ ਹੋ ਜਾਈਆ। ਨਾਨਕ ਰਸਨਾ ਗਾਇੰਦਾ, ਗੋਬਿੰਦ ਓਟ ਰਖਾਈਆ। ਪ੍ਰਭ ਸਾਚਾ ਵੇਖ ਵਖਾਇੰਦਾ, ਕਲਜੁਗ ਤੇਰੀ ਰੁੱਤ ਸੁਹਾਈਆ। ਨਿਹਕਲੰਕਾ ਡੰਕ ਵਜਾਇੰਦਾ, ਚੋਟ ਏਕਾ ਤਨ ਨਗਾਰੇ ਲਾਈਆ। ਗੋਬਿੰਦ ਸਾਚਾ ਨਾਲ ਸਜਾਇੰਦਾ, ਬਸਤਰ ਏਕਾ ਤਨ ਸਜਾਈਆ। ਗਾਤਰਾ ਨਾਮ ਲਟਕਾਇੰਦਾ, ਸੱਸੇ ਕਿਲ੍ਹੇ ਵਿਚ ਬਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਾਨਕ ਤੇਰਾ ਵੇਖੇ ਘਰ, ਕਲਜੁਗ ਲੇਖਾ ਗਿਆ ਲਿਖਾਈਆ। ਨਾਨਕ ਮੰਗੇ ਸਾਚਾ ਦਾਨ, ਦਰ ਕਰੇ ਪੁਕਾਰਿਆ। ਅੰਤਮ ਮੇਲਾ ਵਿਚ ਜਹਾਨ, ਹੋਵੇ ਦਰ ਦਵਾਰਿਆ। ਦੇਵੇ ਵਡਿਆਈ ਵਾਲੀ ਦੋ ਜਹਾਨ, ਸਾਚਾ ਸ਼ਬਦ ਧੁਰ ਫ਼ਰਮਾਣਿਆ। ਅੰਤਮ ਪਰਗਟੇ ਨਿਹਕਲੰਕ ਬਲੀ ਬਲਵਾਨ, ਭੇਵ ਚੁਕਾਏ ਖਾਣੀ ਬਾਣੀਆ। ਨਾਨਕ ਅੱਗੇ ਦਰ ਦਰਬਾਨ, ਪ੍ਰਭ ਸਾਚਾ ਕਰੇ ਪਰਵਾਨਿਆ। ਹੱਥ ਫੜਾਏ ਸੋਹੰ ਸ਼ਬਦ ਨਿਸ਼ਾਨ, ਬੀਸ ਬੀਸਾ ਖੇਲ ਮਹਾਨਿਆ। ਛਤਰ ਝੁਲਾਏ ਇਕ ਜਹਾਨ, ਇਕ ਇਕੀਸਾ ਇਕ ਵਿਧਾਨਿਆ। ਜੋਤੀ ਜੋਤ ਸਰੂਪ ਹਰਿ, ਆਪ

ਆਪਣੀ ਜੋਤ ਧਰ, ਆਪੇ ਜਾਣੇ ਆਪਣੇ ਭਾਣਿਆ। ਹਰ ਗੁਣ ਹਰਿ ਸਮਾਇਆ, ਭੇਵ ਕਿਸੇ ਨਾ ਆਇੰਦਾ। ਆਪੇ ਛਾਣ ਪੁਣ ਕਰਾਇਆ, ਆਪੇ ਖ਼ਾਕ ਰਲਾਇੰਦਾ। ਮਾਣ ਅਭਿਮਾਨ ਆਪ ਵਧਾਇਆ, ਨਿਮਾਣਿਆ ਮਾਣ ਆਪ ਦਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਏਕਾ ਖੇਲ ਖਿਲਾਇੰਦਾ। ਸਾਚਾ ਖੇਲ ਹਰਿ ਖਿਲਾਏ, ਬੀਸ ਬੀਸਾ ਰਿਹਾ ਜਗਾਈਆ। ਨਾਨਕ ਸਤਿਗੁਰ ਪ੍ਰਭ ਸਾਚੀ ਸੇਵਾ ਲਾਏ, ਸੋਹੰ ਝੰਡਾ ਹੱਥ ਫੜਾਈਆ। ਨੌ ਖੰਡ ਪ੍ਰਿਥਮੀ ਰਿਹਾ ਫਿਰਾਏ, ਸ਼ਬਦ ਘੋੜੇ ਆਪ ਚੜ੍ਹਾਈਆ। ਆਪ ਆਪਣਾ ਲੜ ਫੜਾਏ, ਜੁਗ ਜੁਗ ਆਪਣਾ ਸੰਗ ਨਿਭਾਈਆ। ਗੁਰ ਗੋਬਿੰਦ ਬੈਠਾ ਸੀਸ ਝੁਕਾਏ, ਪ੍ਰਭ ਤੇਰਾ ਰਾਹ ਤਕਾਈਆ। ਵਡ ਮਰਗਿੰਦਾ ਹਰਿ ਰਘੁਰਾਏ, ਸਗਲੀ ਚਿੰਤ ਮਿਟਾ ਰਿਹਾ। ਲੱਖ ਚੁਰਾਸੀ ਕਰੇ ਨਿੰਦਾ, ਕਲਜੁਗ ਜੀਆਂ ਦਿਸ ਨਾ ਆ ਰਿਹਾ। ਹਰਿਜਨ ਉਪਜਾਏ ਸਾਚੀ ਬਿੰਦਾ, ਪੂਤ ਸਪੂਤਾ ਆਪ ਬਣਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਧਾਮ ਸੁਹਾ ਲਿਆ। ਬੀਸ ਬੀਸਾ ਵਡ ਬਲਕਾਰੀ, ਆਪਣੀ ਰਚਨ ਰਚਾਵਣੀ। ਨਾਲ ਰਲਾਏ ਨਾਨਕ ਨਿਰਗੁਣ ਹਾਰੀ, ਸਾਚੀ ਸੇਵਾ ਇਕ ਵਖਾਵਣੀ। ਖੇਲੇ ਖੇਲ ਅਗੰਮ ਅਪਾਰੀ, ਚਾਰ ਕੁੰਟ ਏਕਾ ਰਸਨਾ ਜੈ ਜੈ ਜੈਕਾਰ ਕਰਾਵਣੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਗੋਬਿੰਦ ਪੂਰ ਕਰਾਏ ਭਾਵਨੀ। ਗੋਬਿੰਦ ਤੇਰੀ ਅੰਤਮ ਆਸਾ, ਪ੍ਰਭ ਸਾਚਾ ਪੂਰ ਕਰਾਈਆ। ਦੋ ਜਹਾਨ ਦਿਤਾ ਭਰਵਾਸਾ, ਚਰਨ ਧੂੜ ਸਾਚੀ ਖ਼ਾਕ ਰਮਾਈਆ। ਆਪੇ ਵੇਖਣ ਆਇਆ ਤਮਾਸ਼ਾ, ਨਿਹਕਲੰਕਾ ਜਾਮਾ ਪਾਈਆ। ਵੇਖ ਵਖਾਏ ਪ੍ਰਿਥਮੀ ਆਕਾਸ਼ਾ, ਲੋਆਂ ਪੁਰੀਆਂ ਭੇਵ ਚੁਕਾਈਆ। ਭਗਤ ਜਨਾਂ ਦਰ ਹੋਇਆ ਦਾਸਾ, ਦਰ ਦਰ ਆਵੇ ਜਾਵੇ ਫੇਰਾ ਪਾਈਆ। ਸਾਚੇ ਮੰਡਲ ਏਕਾ ਰਾਸਾ, ਏਕਾ ਸਵਾਂਗ ਵਰਤਾਈਆ। ਪਰਗਟ ਹੋਏ ਸਰਬ ਗੁਣਤਾਸਾ, ਜਗਤ ਤ੍ਰਿਸ਼ਨਾ ਭੁੱਖ ਮਿਟਾਈਆ। ਨਿਝ ਘਰ ਆਤਮ ਰੱਖੇ ਵਾਸਾ, ਜਨ ਭਗਤਾਂ ਰਿਹਾ ਜਗਾਈਆ। ਸਾਚਾ ਮੇਲਾ ਹਰਿ ਸ਼ਾਹੋ ਸ਼ਾਬਾਸਾ, ਸ਼ਾਹੋ ਭੂਪ ਵਿਛੜ ਨਾ ਜਾਈਆ। ਕਿਸੇ ਹੱਥ ਨਾ ਆਏ ਰੱਤੀ ਤੋਲਾ ਮਾਸਾ, ਨਾਮ ਗਠੜੀ ਪ੍ਰਭ ਬੈਠਾ ਤਨ ਛੁਪਾਈਆ। ਸਾਧ ਸੰਤ ਜੀਵ ਜੰਤ ਗੁਰ ਦਰ ਬਹਿ ਬਹਿ ਕਰਨ ਹਾਸਾ, ਮਹੱਲ ਅਟੱਲ ਨਾ ਡੇਰਾ ਲਾਈਆ। ਅੰਤਮ ਕਲਜੁਗ ਸਰਬ ਵਿਨਾਸਾ, ਸਚ ਤਖ਼ਤ ਨਾ ਕੋਈ ਹੰਢਾਈਆ। ਗੁਰ ਪੂਰੇ ਹਉਂ ਬਲ ਬਲ ਜਾਸਾ, ਜਿਸ ਜਨ ਸਾਚੀ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਾਨਕ ਤੇਰਾ ਲੇਖ ਲਿਖਾਈਆ। ਨਾਨਕ ਲੇਖਾ ਅਪਰ ਅਪਾਰ, ਹਰਿ ਸਾਚਾ ਆਪ ਲਿਖਾਇੰਦਾ। ਸਤਿਜੁਗ ਤੇਰੀ ਬੰਨ੍ਹੇ ਧਾਰ, ਸਾਚਾ ਮਾਰਗ ਲਾਇੰਦਾ। ਸੇਵ ਕਮਾਏ ਸੇਵਾਦਾਰ, ਪੁਰੀਆਂ ਲੋਆਂ ਸੇਵ ਕਰਾਇੰਦਾ। ਗੋਬਿੰਦ ਸ਼ਬਦ ਇਕ ਜੈਕਾਰ, ਚਾਰ ਵਰਨਾਂ ਆਪ ਜਣਾਇੰਦਾ। ਅੰਧ ਅੰਧੇਰਾ ਮਿਟੇ ਧੂੰਆਂਧਾਰ, ਸਾਚਾ ਚੰਦ ਚੜ੍ਹਾਇੰਦਾ। ਗੁਰਮੁਖਾਂ ਖੋਲ੍ਹੇ ਬੰਦ ਕਿਵਾੜ, ਅੱਠੇ ਪਹਿਰ ਦਰਸ ਦਿਖਾਇੰਦਾ। ਵਾ ਨਾ ਲੱਗੇ ਤਤੀ ਹਾੜ, ਅੰਮ੍ਰਿਤ ਮੇਘ ਬਰਖਾਇੰਦਾ। ਆਕਾਸ਼ ਪਰਕਾਸ਼ ਨਾੜ ਨਾੜ, ਨਾੜੀ ਨਾੜ ਆਪ ਉਪਜਾਇੰਦਾ। ਨੇੜ ਨਾ ਆਏ ਪੰਚਮ ਧਾੜ, ਏਕਾ ਖੰਡਾ ਹੱਥ ਉਠਾਇੰਦਾ। ਤ੍ਰੈਗੁਣ ਮਾਇਆ ਦੇਵੇ ਸਾੜ, ਸਾਚੀ ਵੰਡ ਆਪ ਵੰਡਾਇੰਦਾ। ਧਰਤ ਮਾਤ ਤੇਰਾ ਵੇਖ ਅਖਾੜ, ਬ੍ਰਹਿਮੰਡਾਂ ਖੋਜ ਖੁਜਾਇੰਦਾ। ਜੰਗਲ ਜੂਹ ਉਜਾੜ ਪਹਾੜ, ਉਚੇ ਟਿੱਲੇ ਫੋਲ ਫੁਲਾਇੰਦਾ। ਗੁਰਮੁਖ ਬਹਾਏ ਸਾਚੇ ਕਿਲ੍ਹੇ, ਨਾ ਕੋਈ ਤੋੜ ਤੁੜਾਇੰਦਾ। ਆਪੇ ਵੇਖੇ ਚੜ੍ਹ ਕੇ ਘੋੜੇ ਨੀਲੇ, ਨੀਲੀ ਛੱਤੋਂ ਪਾਰ ਕਰਾਇੰਦਾ।

ਤਨ ਛੁਹਾਏ ਬਸਤਰ ਪੀਲੇ, ਰੁੱਤ ਬਸੰਤੀ ਇਕ ਕਰਾਇੰਦਾ। ਪ੍ਰਭ ਮਿਲਣ ਦੇ ਅੰਤਮ ਵੇਲੇ, ਦੇ ਮਤ ਸਮਝਾਇੰਦਾ। ਜੋਤੀ ਅਗਨੀ ਲਾਏ ਤੀਲੇ, ਬਚਿਆ ਕੋਈ ਰਹਿਣ ਨਾ ਪਾਇੰਦਾ। ਗੁਰਮੁਖ ਵਿਰਲਾ ਨਾਮ ਨਿਧਾਨ ਅੰਮ੍ਰਿਤ ਪੀ ਲੇ, ਪ੍ਰਭ ਸਾਚਾ ਆਪ ਪਿਆਇੰਦਾ। ਤਨ ਪਾਟਾ ਨਾਮ ਧਾਗਾ, ਸਾਚੀ ਸੂਈ ਸੀ ਲੈ, ਦੂਈ ਦਵੈਤੀ ਪੜਦਾ ਮੇਟ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਤਨ ਵੇਖੇ ਸਾਚਾ ਘਰ, ਕਵਣ ਆਸਣ ਕਵਣ ਸਿੰਘਾਸਣ ਪੁਰਖ ਅਬਿਨਾਸ਼ਣ ਮੇਲ ਮਿਲਾਇੰਦਾ। ਨਾ ਕੋਈ ਆਸਣ ਧਾਮ ਭੂਮਿਕਾ, ਪੁਰਖ ਅਬਿਨਾਸ਼ੀ ਮੇਲ ਮਿਲਾਇੰਦਾ। ਨਾ ਕੋਈ ਪ੍ਰਿਥਮੀ ਨਾ ਕੋਈ ਆਕਾਸ਼ਨ, ਨਾ ਕੋਈ ਪਵਣ ਨਾ ਸਵਾਸਨ, ਨਾ ਕੋਈ ਸ਼ਬਦ ਨਾ ਜੋਤ ਪਰਕਾਸ਼ਨ, ਹਰਿ ਕਵਣ ਧਾਮ ਸੁਹਾਇੰਦਾ।

ਉਠ ਸਿੱਖ ਚੜ੍ਹ ਕਰ ਅਸਵਾਰੀ, ਪ੍ਰਭ ਸਾਚਾ ਆਪ ਕਰਾਇੰਦਾ। ਨੌ ਦਵਾਰੇ ਵੇਖ ਬਾਹਰੀ, ਨਿਰਮਲ ਜੋਤ ਵਖਾਇੰਦਾ। ਸ਼ਬਦ ਧੁਨ ਅਪਰ ਅਪਾਰੀ, ਧਾਰਾ ਗੁਰਸਿਖ ਬਿਲਲਾਇੰਦਾ। ਵਸਾਏ ਮਹੱਲ ਉਚ ਅਟਾਰੀ, ਦਰ ਦਰਵਾਜ਼ਾ ਆਪ ਖੁਲ੍ਹਾਇੰਦਾ। ਨਾਮ ਰੰਗੀਲੀ ਸੇਜ ਪਿਆਰੀ, ਸਾਚੀ ਆਪ ਸੁਹਾਇੰਦਾ। ਮਿਲ ਸਖੀ ਵਰ ਪਾਇਆ ਕੰਤ ਭਤਾਰੀ, ਘਰ ਸਾਚੇ ਵੇਖਣ ਆਇੰਦਾ। ਸਤਿ ਸਤਿਵਾਦਨ ਸਾਚੀ ਨਾਰੀ, ਮੁਖ ਪੱਲੂ ਆਪੇ ਲਾਹਿੰਦਾ। ਚਰਨ ਪ੍ਰੀਤੀ ਬਖ਼ਸ਼ ਨਿਆਰੀ, ਨਿਰਗੁਣ ਸੇਵਾ ਲਾਇੰਦਾ। ਆਪਣੇ ਤਨ ਆਪ ਸ਼ਿੰਗਾਰੀ, ਸਚ ਸ਼ਿੰਗਾਰ ਕਰਾਇੰਦਾ। ਤਨ ਬਸਤਰ ਗਹਿਣਾ ਇਕ ਅਪਾਰੀ, ਆਪਣਾ ਨਾਮ ਪਹਿਨਾਇੰਦਾ। ਸੰਮਤ ਚੌਦਾਂ ਗੁਰਸਿਖ ਖਾਰਿਉਂ ਰਿਹਾ ਉਤਾਰੀ, ਸਤਿਜੁਗ ਘੋੜੇ ਆਪ ਚੜ੍ਹਾਇੰਦਾ। ਧਰਤ ਮਾਤ ਪਾਣੀ ਰਹੀ ਵਾਰੀ, ਜੋਤੀ ਜੋੜੇ ਮੇਲ ਮਿਲਾਇੰਦਾ। ਸੁਰਤ ਸਵਾਣੀ ਚਰਨ ਪਨਿਹਾਰੀ, ਸੱਸੇ ਹੋੜੇ ਰਾਹ ਤਕਾਇੰਦਾ। ਗੁਰਸਿਖ ਸਦ ਸਦ ਸਦ ਬਲਿਹਾਰੀ, ਨੇਤਰ ਅੱਖ ਪਰਤੱਖ ਆਪ ਖੁਲ੍ਹਾਇੰਦਾ। ਨੇਤਰ ਖੋਲ੍ਹ ਜਲਵਾ ਨੂਰ, ਆਪਣਾ ਆਪ ਦਿਖਾਈਆ। ਸ਼ਬਦ ਬੋਲ ਸਾਚੀ ਤੂਰ, ਸਰਬ ਭਰਪੂਰ ਸਮਾਈਆ। ਆਪੇ ਹੋਇਆ ਹਾਜ਼ਰ ਹਜ਼ੂਰ, ਵੱਡ ਸ਼ਾਹੋ ਬੇਪਰਵਾਹੀਆ। ਨਾਤਾ ਤੋੜੇ ਕੂੜੋ ਕੂੜ, ਛੁੱਟੀ ਜਗਤ ਜੁਦਾਈਆ। ਮਸਤਕ ਲਾਏ ਸਾਚੀ ਧੂੜ, ਸੋਹੰ ਸ਼ਬਦ ਕਰੇ ਕੁੜਮਾਈਆ। ਚਤੁਰ ਸੁਘੜ ਬਣਾਏ ਮੂਰਖ ਮੂੜ੍ਹ, ਬਜਵਾੜਾ ਲੇਖੇ ਲਾਈਆ। ਸਾਚਾ ਮੇਲਾ ਕੰਤ ਕੰਤੂਹਲ, ਦਿਨ ਦਿਹਾੜਾ ਰਿਹਾ ਮਿਲਾਈਆ। ਰਵੀਦਾਸੇ ਕੱਟਣਹਾਰਾ ਜੂੜ, ਕੁਲਾਹੀਣ ਪਾਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਮਲ ਜੋਤੀ ਇਕ ਵਿਖਾਈਆ। ਨਿਰਮਲ ਜੋਤੀ ਦੀਪਕ ਜਗਾ, ਕਰੇ ਆਪ ਰੁਸ਼ਨਾਈਆ। ਕਾਗ ਹੰਸ ਰਿਹਾ ਬਣਾ, ਵੇਖੇ ਥਾਉਂ ਥਾਈਂਆ। ਜੂਠਾ ਝੁਠਾ ਦਾਗ ਮਿਟਾ, ਫੜ ਫੜ ਤਾਰੇ ਹੱਥੀਂ ਬਾਂਹੀਆ। ਏਕਾ ਸਾਚਾ ਰਾਹ ਵਖਾ, ਸਾਚੀ ਸੇਵਾ ਰਿਹਾ ਕਮਾਈਆ। ਰਾਗ ਅਨਾਦੀ ਦਏ ਸੁਣਾ, ਅੱਖਰ ਵੱਖਰ ਇਕ ਅਲਾਈਆ। ਬ੍ਰਹਿਮਾਦੀ ਬ੍ਰਹਮ ਰਿਹਾ ਸਮਾ, ਪਾਰਬ੍ਰਹਮ ਸਰਨਾਈਆ। ਆਦਿ ਜੁਗਾਦੀ ਖੇਲ ਖਿਲਾ, ਜਨਮ ਮਰਨ ਕਟਾਈਆ। ਬੂੰਦ ਸਵਾਂਤੀ ਅੰਮ੍ਰਿਤ ਆਤਮ ਪਿਲਾ, ਗੁਰ ਚੇਲਾ ਰੂਪ ਸਮਾਈਆ। ਸ੍ਰਿਸ਼ਟ ਸਬਾਈ ਆਪ ਹਿਲਾ, ਗੁਰਮੁਖ ਸਾਚੇ ਰਿਹਾ ਤਰਾਈਆ। ਚੌਦਾਂ ਚੌਦਸ ਲੇਖ ਲਿਖਾ, ਲਹਿਣਾ ਝੋਲੀ ਪਾਈਆ। ਚੇਤਰ ਚਿਤ ਠਗੋਰੀ ਕਰੇ ਨਾ, ਹਰਿ ਸਾਚਾ ਦਏ ਸਜ਼ਾ। ਕਾਇਆ ਕਵਰੀ ਮਰੇ ਨਾ, ਦੇਵੇ ਬਾਹਰ ਕਢਾ। ਅਵਣੀ ਗਵਣੀ ਫਿਰੇ ਨਾ, ਹਰਿ ਬਖ਼ਸ਼ੇ ਸਚ ਸਰਨਾ। ਕਾਮਨੀ ਕਾਮਨ ਹੜ੍ਹੇ ਨਾ, ਨਾਮ ਰਸਨਾ ਦਏ

ਚਖਾ। ਡੂੰਘੀ ਕੰਦਰ ਵੜੇ ਨਾ, ਥਿਰ ਘਰ ਆਸਣ ਦੇਵੇ ਲਾ। ਮਾਇਆ ਮਮਤਾ ਸੜੇ ਨਾ, ਦੇਵੇ ਠੰਢੀ ਛਾਂ। ਕਲਜੁਗ ਵਹਿਣ ਹੜ੍ਹੇ ਨਾ, ਸਤਿਗੁਰ ਫੜੇ ਬਾਂਹ। ਅੱਗੇ ਕੋਈ ਅੜੇ ਨਾ, ਸੋਹੰ ਖੰਡਾ ਹੱਥ ਉਠਾ। ਬਿਨ ਗੁਰ ਪੂਰੇ ਨਾ ਭੰਨੇ ਕੋਈ ਘੜੇ ਨਾ, ਘੜਨ ਭੰਨਣਹਾਰ ਆਪ ਅਖਵਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਮੇਲੇ ਰਿਹਾ ਮਿਲਾ।

ਆਦਿ ਪੁਰਖ ਸ਼ਬਦ ਅਨਾਦੀ, ਆਪਣੀ ਬਣਤ ਬਣਾਇੰਦਾ। ਸ਼ਬਦ ਜਣਾਏ ਬੋਧ ਅਗਾਧੀ, ਜੁਗ ਜੁਗ ਲੇਖ ਲਿਖਾਇੰਦਾ। ਭਗਤ ਸੁਹੇਲੇ ਆਪੇ ਲਾਧੀ, ਲੋਕਮਾਤ ਉਪਜਾਇੰਦਾ। ਦਿਵਸ ਰੈਣ ਰਹੇ ਅਰਾਧੀ, ਭਗਵੰਤ ਭੇਵ ਖੁਲ੍ਹਾਇੰਦਾ। ਮੇਲ ਮਿਲਾਏ ਮੋਹਣ ਮਾਧਵ ਮਾਧੀ, ਰੂਪ ਅਨੂਪਾ ਸਤਿ ਸਰੂਪਾ ਸ਼ਾਹੋ ਭੂਪਾ ਆਪਣਾ ਦਰਸ ਦਿਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਤ ਸੁਹੇਲੇ ਰਿਹਾ ਵਰ, ਦਰ ਦਰ ਘਰ ਘਰ ਵੇਖ ਵਖਾਇੰਦਾ। ਸੰਤ ਸੁਹੇਲਾ ਸਾਚਾ ਮੀਤਾ, ਜੁਗ ਜੁਗ ਸੰਗ ਰਖਾਇਆ। ਆਪੇ ਪਰਖਣਹਾਰਾ ਨੀਤਾ, ਦਿਹੁਰਾ ਮੰਦਰ ਮਸੀਤ ਨਾ ਕੋਈ ਰਖਾਇਆ। ਅੱਠੇ ਪਹਿਰ ਵਸਿਆ ਚੀਤਾ, ਜਿਸ ਜਨ ਚਰਨ ਧਿਆਨ ਰਖਾਇਆ। ਅਰਜਨ ਸੁਣਾਏ ਇਕ ਗੀਤਾ, ਏਕਾ ਨਾਮ ਅਲਾਇਆ। ਨਾਮ ਨਿਧਾਨਾ ਗੁਰਮੁਖ ਵਿਰਲੇ ਪੀਤਾ, ਦੂਈ ਦਵੈਤੀ ਪੜਦਾ ਲਾਹਿਆ। ਇਕ ਕਰਾਏ ਹਸਤ ਕੀਟਾ, ਊਚਾਂ ਨੀਚਾਂ ਵਿਚ ਸਮਾਇਆ। ਜਗਤ ਮਾਇਆ ਜੂਠਾ ਝੂਠਾ ਪੀਸਣ ਪੀਸਾ, ਸਚ ਵਸਤ ਹੱਥ ਨਾ ਆਇਆ। ਲੱਖ ਚੁਰਾਸੀ ਕੌੜਾ ਰੀਠਾ, ਪੰਜ ਤਤ ਹੰਕਾਰ ਭਰਾਇਆ। ਗੁਰਮੁਖ ਵਿਰਲਾ ਆਤਮ ਮੀਠਾ, ਆਤਮ ਰਸ ਰਿਹਾ ਚੁਆਇਆ। ਦੇਵੇ ਸ਼ਬਦ ਦਾਨ ਇਕ ਅਨਡੀਠਾ, ਲਿਖਣ ਪੜ੍ਹਨ ਵਿਚ ਨਾ ਆਇਆ। ਪਾਰਬ੍ਰਹਮ ਪੁਰਖ ਅਬਿਨਾਸ਼ੀ ਬੀਠਲਾ ਬੀਠਾ, ਹਰਿਜਨ ਸਾਚੇ ਰਿਹਾ ਤਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਵੇਖੇ ਸਾਚੇ ਦਰ, ਦਰ ਦਵਾਰਾ ਖੋਲ੍ਹ ਵਖਾਇਆ। ਦਰ ਦਰਵਾਜ਼ਾ ਆਪੇ ਖੋਲ੍ਹ, ਆਪਣੀ ਕਲ ਵਰਤਾਈਆ। ਸ਼ਬਦ ਸਰੂਪੀ ਅੰਦਰ ਬੋਲ, ਸੁਰਤ ਸਵਾਣੀ ਰਿਹਾ ਜਗਾਈਆ। ਨਾਦ ਵਜਾਏ ਅਨਹਦ ਢੋਲ, ਸਾਚੀ ਸੇਵ ਕਮਾਈਆ। ਇਕ ਇਕੇਲਾ ਸਦਾ ਸੁਹੇਲਾ ਆਤਮ ਸੇਜਾ ਵਸੇ ਕੋਲ, ਮਨਮੁਖ ਭੇਵ ਨਾ ਰਾਈਆ। ਜਨ ਭਗਤਾਂ ਆਤਮ ਅੰਤਰ ਪੜਦਾ ਰਿਹਾ ਖੋਲ੍ਹ, ਆਪਣੀ ਦਇਆ ਕਮਾਈਆ। ਜੋ ਜਨ ਚਰਨ ਪ੍ਰੀਤੀ ਦੇਵੇ ਘੋਲ, ਚਰਨ ਚਰਨੋਧਕ ਸਾਚਾ ਮੁਖ ਚੁਆਈਆ। ਬਜਰ ਕਪਾਟੀ ਪੜਦਾ ਖੋਲ੍ਹ, ਸਾਚੀ ਹਾਟੀ ਇਕ ਵਸਤ ਦਿਖਾਈਆ। ਔਖੀ ਘਾਟੀ ਆਪ ਚੜ੍ਹਾਈਆ। ਨਾ ਕੋਈ ਤੀਰਥ ਤਾਟੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਸੰਤ ਦੁਲਾਰੇ ਸਰ ਸਰੋਵਰ ਇਕ ਇਸ਼ਨਾਨ ਕਰਾਈਆ। ਤੀਰਥ ਤਟ ਇਕ ਕਿਨਾਰਾ, ਹਰਿ ਏਕਾ ਏਕ ਰਖਾਇਆ। ਏਕਾ ਹੱਟ ਇਕ ਵਣਜਾਰਾ, ਏਕਾ ਸ਼ਬਦ ਟਿਕਾਇਆ। ਭਗਤ ਜਨਾਂ ਹਰਿ ਕਰ ਪਿਆਰਾ, ਜੁਗ ਜੁਗ ਆਪੇ ਦੇਵਣ ਆਇਆ। ਸ਼ਬਦ ਰਖਾਏ ਸਚ ਭੰਡਾਰਾ, ਤੋਟ ਕਦੇ ਨਾ ਆਇਆ। ਦੋ ਜਹਾਨੀ ਪਾਵੇ ਸਾਰਾ, ਸ਼ਬਦ ਨਾਮ ਪੱਲੇ ਗੰਢ ਬੰਧਾਇਆ। ਅੰਦਰ ਬਾਹਰ ਗੁਪਤ ਜਾਹਿਰ, ਨੇਤਰ ਨੈਣ ਦਿਵਸ ਰੈਣ ਦਰਸ ਦਿਖਾਇਆ। ਰਸਨਾ ਕਿਸੇ ਨਾ ਸਕੇ ਕਹਿਣ, ਜਿਸ ਜਨ ਦਰਸ਼ਨ ਪਾਇਆ। ਕਲਜੁਗ ਜੀਵ ਮਾਇਆ ਰੁੱਲੇ ਜੂਠੇ ਝੂਠੇ ਵਹਣ ਵਹਿਣ, ਸਾਗਰ ਸਿੰਧ ਨਾ ਕੋਈ ਪਾਰ ਕਰਾਇਆ। ਅੰਤਮ ਰਾਏ ਧਰਮ

ਚੁਕਾਏ ਲਹਿਣ ਦੇਣ, ਚਿਤਰ ਗੁਪਤ ਹਿਸਾਬ ਦਿਖਾਇਆ। ਲਾੜੀ ਮੌਤ ਖਾਏ ਡੈਣ, ਤਨ ਰਹੀ ਸ਼ਿੰਗਾਰ ਕਰਾਇਆ। ਗੁਰਮੁਖ ਵਿਰਲੇ ਪ੍ਰਭ ਚਰਨੀ ਰਹਿਣ, ਅੰਤਮ ਜੋਤੀ ਸ਼ਬਦੀ ਮੇਲ ਮਿਲਾਇਆ। ਏਕਾ ਨਾਮ ਸਾਧ ਸੰਤ ਭਾਈ ਭੈਣ, ਸੱਜਣ ਮੀਤ ਹਰਿ ਆਪ ਅਖਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਮੇਲ ਮਿਲਾਇਆ। ਜਨ ਹਰਿ ਸਾਚਾ ਦਰ ਪਿਆਰ, ਪ੍ਰਭ ਆਪਣਾ ਆਪ ਕਰਾਇਆ। ਆਪੇ ਬਣੇ ਦਰ ਭਿਖਾਰ, ਦਰ ਦਰਵੇਸ਼ਾ ਹੋ ਕੇ ਆਇਆ। ਸ਼ਬਦ ਦੇਵੇ ਨਾਮ ਭੰਡਾਰ, ਆਤਮ ਬ੍ਰਹਮ ਜਣਾਇਆ। ਪਾਰਬ੍ਰਹਮ ਭੇਵ ਨਿਆਰ, ਆਪਣੇ ਹੱਥ ਰਖਾਇਆ। ਸ਼ਬਦ ਡੰਕਾ ਅਪਰ ਅਪਾਰ, ਕਲਜੁਗ ਅੰਤ ਵਜਾਇਆ। ਕਲਜੁਗ ਅੰਤਮ ਰਿਹਾ ਵਿਚਾਰ, ਰਾਓ ਰੰਕਾਂ ਕਰੇ ਖ਼ਬਰਦਾਰ, ਸ਼ਾਹ ਸੁਲਤਾਨਾਂ ਰਿਹਾ ਹਿਲਾਇਆ। ਸਾਧਾਂ ਸੰਤਾਂ ਪਾਵੇ ਸਾਰ, ਜੀਵਾਂ ਜੰਤਾਂ ਰਿਹਾ ਉਠਾਇਆ। ਕਲਜੁਗ ਤੇਰਾ ਧੁੰਦੂਕਾਰ, ਚਾਰੋਂ ਕੁੰਟ ਅੰਧੇਰਾ ਛਾਇਆ। ਜੂਠਾ ਝੂਠਾ ਕਰ ਪਸਾਰ, ਹਉਮੇ ਹੰਗਤਾ ਰੋਗ ਵਧਾਇਆ। ਕੋਈ ਨਾ ਪਾਵੇ ਪੁਰਖ ਅਪਾਰ, ਮਨ ਮਤੀ ਜਗਤ ਚਲਾਇਆ। ਗੁਰ ਸਤਿਗੁਰ ਵੇਖੇ ਜਗਤ ਕਿਨਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਵੇਖਣ ਆਇਆ। ਕਲਜੁਗ ਤੇਰਾ ਅੰਤਮ ਭੇਖ, ਹਰਿ ਸਾਚਾ ਵੇਖ ਵਖਾਇੰਦਾ। ਆਪੇ ਲਿਖਣਹਾਰਾ ਲੇਖ, ਆਪੇ ਮੇਟ ਮਿਟਾਇੰਦਾ। ਵੇਖ ਵਖਾਣੇ ਧਾਰੀ ਕੇਸ, ਮੂੰਡ ਮੁੰਡਾਏ ਕੋਈ ਰਹਿਣ ਨਾ ਪਾਇੰਦਾ। ਆਪੇ ਦਾਤਾ ਦਸ ਦਸਮੇਸ਼, ਕਾਹਨਾ ਕ੍ਰਿਸ਼ਨਾ ਰੂਪ ਵਟਾਇੰਦਾ। ਬ੍ਰਹਮਾ ਸ਼ਿਵ ਸ਼ੰਕਰ ਗਣੇਸ਼, ਆਪੇ ਸੇਵਾ ਲਾਇੰਦਾ। ਆਪੇ ਜੋਧਾ ਸੂਰਾ ਨਰ ਨਰੇਸ਼, ਸਚ ਸਿੰਘਾਸਣ ਆਸਣ ਲਾਇੰਦਾ। ਕਲਜੁਗ ਅੰਤਮ ਕਰਿਆ ਵੇਸ, ਨਿਹਕਲੰਕ ਨਾਉਂ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਭਗਤਨ ਦੇਵੇ ਭਗਤੀ ਵਰ, ਸੋਏ ਮਾਤ ਉਠਾਇੰਦਾ। ਸੋਇਆ ਪੂਤ ਆਪ ਉਠਾਏ, ਆਪਣੀ ਕਲ ਧਾਰਿਆ। ਚਾਰੇ ਕੁੰਟਾਂ ਵੇਖ ਵਖਾਏ, ਦਹਿ ਦਿਸ਼ਾ ਪਾਵੇ ਸਾਰਿਆ। ਸ਼ਬਦ ਨਿਰਾਲਾ ਤੀਰ ਇਕ ਚਲਾਏ, ਚਾਰੋਂ ਕੁੰਟ ਰਹੇ ਖੁਆਰਿਆ। ਜੋਤ ਜਵਾਲਾ ਇਕ ਵਖਾਏ, ਆਪ ਆਪਣਾ ਵੇਸ ਵਟਾ ਲਿਆ। ਆਦਿ ਸ਼ਕਤ ਹਰਿ ਬਣਤ ਬਣਾਏ, ਨਿਰਮਲ ਜੋਤੀ ਇਕ ਜਗਾ ਲਿਆ। ਵਰਨ ਗੋਤ ਕੋਈ ਦਿਸ ਨਾ ਆਏ, ਮਾਤ ਪਿਤ ਨਾ ਕੋਈ ਅਖਵਾ ਲਿਆ। ਸਾਧ ਸੰਤ ਪ੍ਰਭ ਆਪ ਬਣਾਏ, ਗੁਰ ਪੀਰਾ ਬਣਤ ਬਣਾ ਲਿਆ। ਲੋਕਮਾਤ ਹਰਿ ਜਨਮ ਦਵਾਏ, ਆਪ ਆਪਣੀ ਸੇਵਾ ਲਾ ਲਿਆ। ਆਪ ਆਪਣਾ ਦਰਸ ਦਿਖਾਏ, ਭੇਖਾਧਾਰੀ ਭੇਖ ਵਟਾ ਲਿਆ। ਸਤਿਜੁਗ ਦੁਆਪਰ ਤ੍ਰੇਤਾ ਪਾਰ ਕਰਾਏ, ਕਲਜੁਗ ਭੇਖ ਵਟਾ ਲਿਆ। ਕਲਜੁਗ ਵੇਲਾ ਅੰਤਮ ਆਏ, ਚਾਰੋਂ ਕੁੰਟ ਵੇਖ ਵਖਾ ਲਿਆ। ਨਿਹਕਲੰਕਾ ਜਾਮਾ ਪਾਏ, ਸੋਹੰ ਸ਼ਬਦ ਚਲਾ ਲਿਆ। ਦੂਸਰ ਕੋਈ ਰਹਿਣ ਨਾ ਪਾਏ, ਸਤਿਜੁਗ ਤੇਰਾ ਰਾਹ ਤਕਾ ਲਿਆ। ਪੁਰਖ ਅਬਿਨਾਸ਼ੀ ਇਕ ਸਰਨਾਏ, ਚਾਰ ਵਰਨਾਂ ਆਪ ਸਿਖਾ ਲਿਆ। ਧੁਰ ਦਰਗਾਹੀ ਬਣ ਮਿਲਾਏ, ਲੋਆਂ ਪੁਰੀਆਂ ਰਾਹ ਵਿਖਾ ਲਿਆ। ਬ੍ਰਹਮਾ ਸ਼ਿਵ ਦੇਵਤ ਸੁਰ ਰਿਹਾ ਜਣਾਏ, ਏਕਾ ਅੱਖਰ ਆਪ ਪੜ੍ਹਾ ਲਿਆ। ਨੌ ਖੰਡ ਪ੍ਰਿਥਮੀ ਸੱਤਾਂ ਦੀਪਾਂ ਰਾਹੇ ਪਾਏ, ਏਕਾ ਗਿਆਨ ਜਣਾ ਰਿਹਾ। ਜ਼ਾਤ ਪਾਤ ਕੋਈ ਰਹਿਣ ਨਾ ਪਾਏ, ਊਚੋਂ ਨੀਚ ਨੀਚੋਂ ਊਚ ਬਣਾ ਲਿਆ। ਧਰਮ ਨਿਸ਼ਾਨ ਇਕ ਝੁਲਾਏ, ਸੋਹੰ ਅੱਖਰ ਜਗਤ ਵਿਖਾ ਲਿਆ। ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਜੀਵ ਅੰਞਾਣਾ ਕੋਈ ਦਿਸ ਨਾ ਆਏ, ਹਰਿ ਸਾਚਾ ਮਾਰਗ ਲਾ ਰਿਹਾ। ਗੁਣਵੰਤਾ ਗੁਣ ਨਿਧਾਨਾ ਹਰਿ ਆਪ ਅਖਵਾਏ, ਗੁਰਮੁਖਾਂ ਸ਼ਬਦ ਜਣਾ ਰਿਹਾ। ਜੋਤੀ

ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਭਗਤਾਂ ਦੇਵੇ ਭਗਤੀ ਵਰ, ਆਤਮ ਗਿਆਨ ਜਣਾ ਰਿਹਾ। ਆਤਮ ਬ੍ਰਹਮ ਸ਼ਬਦ ਜਣਾਈ, ਦੇਵੇ ਆਪ ਭਗਵਾਨਿਆ। ਗੁਰ ਸ਼ਬਦ ਕਰੇ ਮਾਤ ਕੁੜਮਾਈ, ਧੁਰਦਰਗਾਹੀ ਇਕ ਨਿਸ਼ਾਨਿਆ। ਸਾਚੇ ਮੰਦਰ ਕਾਇਆ ਅੰਦਰ ਵੱਜੇ ਵਧਾਈ, ਨੇੜ ਨਾ ਆਇਣ ਪੰਜ ਸ਼ੈਤਾਨਿਆ। ਪੰਚਮ ਗਾਇਣ ਚਾਈਂ ਚਾਈਂ, ਅਨਹਦ ਸ਼ਬਦ ਸੁਣਾ ਰਿਹਾ। ਦਸਮ ਦਵਾਰੀ ਕੁੰਡਾ ਲਾਹੀ, ਆਪੇ ਵੇਖੇ ਸ੍ਰੀ ਭਗਵਾਨਿਆ। ਘਰ ਮੰਦਰ ਸਾਚਾ ਧਾਮ ਆਪ ਸੁਹਾਈ, ਦਰ ਘਰ ਕਰੇ ਪਰਵਾਨਿਆ। ਜੋਤੀ ਜੋਤ ਰਿਹਾ ਮਿਲਾਈ, ਸ਼ਬਦੀ ਸ਼ਬਦ ਤਰਾਨਿਆ। ਸੋ ਪੁਰਖ ਨਿਰੰਜਣ ਦਇਆ ਕਮਾਈ, ਹੰ ਹੰਗਤਾ ਮੇਟ ਮਿਟਾਨਿਆ। ਘਰ ਚੌਥਾ ਪਦ ਰਿਹਾ ਵਖਾਈ, ਸੋਹੰ ਸ਼ਬਦ ਬਣਾਨਿਆ। ਸੋ ਸਾਜਣ ਹਰਿ ਰਘੁਰਾਈ, ਹਰ ਘਟ ਵੇਖੇ ਗੁਣ ਨਿਧਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਤੇਰਾ ਸਾਚਾ ਦਰ, ਆਪੇ ਰਿਹਾ ਸੁਹਾਈ। ਸਾਚਾ ਦਰ ਦਰ ਦਰਵਾਜ਼ਾ ਏਕਾ ਏਕ ਬਣਾਈਆ। ਕਿਸੇ ਹੱਥ ਨਾ ਆਵੇ ਨੌ ਦਰਵਾਜਾ, ਭਰਮੇ ਭੁੱਲੀ ਸਰਬ ਲੋਕਾਈਆ। ਜਨ ਭਗਤਾਂ ਦੇਵੇ ਚਿੱਟਾ ਅਸਵ ਸਾਚਾ ਸ਼ਬਦ ਘੋੜਾ ਤਾਜਾ, ਆਪੇ ਉਪਰ ਚੜ੍ਹਾਈਆ। ਦਰਸ ਦਿਖਾਏ ਗਰੀਬ ਨਿਵਾਜਾ, ਸਚ ਸਰੂਪ ਆਪ ਹੋ ਆਈਆ। ਜੁਗ ਜੁਗ ਰੱਖਣਹਾਰਾ ਲਾਜਾ, ਜਨ ਭਗਤਾਂ ਪੈਜ ਰਖਾਈਆ। ਅੰਦਰ ਮੰਦਰ ਬਹਿ ਬਹਿ ਮਾਰੇ ਆਵਾਜ਼ਾ, ਦਿਵਸ ਰੈਣ ਰਿਹਾ ਜਗਾਈਆ। ਸਤਿਜੁਗ ਚਲਾਏ ਸਚ ਜੈਕਾਰਾ, ਸੋਹੰ ਨਾਉਂ ਰਖਾਈਆ। ਆਪ ਰਚਾਇਆ ਆਪਣਾ ਕਾਜਾ, ਬਣ ਕੇ ਆਇਆ ਹਰਿ ਰਥਵਾਹੀਆ। ਲੱਖ ਚੁਰਾਸੀ ਦੇਵੇ ਦਾਜਾ, ਕਲਜੁਗ ਤੇਰੀ ਅੰਤਮ ਵਾਰ, ਏਕਾ ਵਾਰ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਮੇਲਾ ਇਕ ਦਰ, ਏਕਾ ਰਿਹਾ ਕਰਾਈਆ। ਇਕ ਇਕੱਲਾ ਹਰਿ ਨਿਰੰਕਾਰਾ, ਏਕਾ ਰੰਗ ਸਮਾਇਆ। ਸ਼ਬਦ ਰਖਾਏ ਸਾਚੀ ਧਾਰਾ, ਬ੍ਰਹਿਮੰਡਾਂ ਆਪ ਵਹਾਇਆ। ਜੇਰਜ ਅੰਡਾਂ ਪਾਵੇ ਸਾਰਾ, ਉਤਭੁਜ ਸੇਤਜ ਵਿਚ ਸਮਾਇਆ। ਜੁਗ ਜੁਗ ਮਾਤ ਲਏ ਅਵਤਾਰਾ, ਆਪਣਾ ਸ਼ਬਦ ਜਣਾਇਆ। ਆਪੇ ਰਾਮ ਕ੍ਰਿਸ਼ਨ ਮੁਰਾਰਾ, ਆਪੇ ਲੇਖ ਲਿਖਾਇਆ। ਈਸਾ ਮੂਸਾ ਸੰਗ ਮੁਹੰਮਦ ਚਾਰ ਯਾਰਾ, ਐੜਾ ਅਥਰਬਣ ਅਲ੍ਹਾ ਰਾਣੀ ਨਾਲ ਵਿਆਹਿਆ। ਨਾਨਕ ਗੋਬਿੰਦ ਸ਼ਬਦ ਧਾਰਾ, ਹਰਿ ਆਪਣੀ ਸੇਵਾ ਲਾਇਆ। ਲਿਖ ਲਿਖ ਥੱਕੇ ਲੇਖ ਲਿਖਾਰਾ, ਵੇਦ ਵਿਆਸਾ ਰਿਹਾ ਅਲਾਇਆ। ਕਲਜੁਗ ਤੇਰੀ ਅੰਤਮ ਵਾਰਾ, ਨਿਹਕਲੰਕ ਜੋਤੀ ਜਾਮਾ ਭੇਖ ਵਟਾਇਆ। ਗੋਬਿੰਦ ਮੇਲਾ ਏਕਾ ਵਾਰਾ, ਹਰਿ ਸਾਚਾ ਮੇਲ ਮਿਲਾਇਆ। ਸ਼ਬਦ ਖੰਡਾ ਤੇਜ ਕਟਾਰਾ, ਸੋਹੰ ਨਾਉਂ ਰਖਾਇਆ। ਸੋ ਪੁਰਖ ਨਿਰੰਜਣ ਪਾਵੇ ਸਾਰਾ, ਆਦਿ ਸ਼ਕਤ ਆਦਿ ਭਵਾਨੀ ਜੋਤ ਬਨਵਾਲੀ ਸਾਚਾ ਸੰਗ ਨਿਭਾਇਆ। ਮਾਰੇ ਤੀਰ ਤਿੱਖੀ ਕਾਨੀ, ਦੋ ਜਹਾਨਾਂ ਪਾਰ ਕਰਾਇਆ। ਪੜ੍ਹ ਪੜ੍ਹ ਸੁਣ ਸੁਣ ਵਡ ਵਿਦਵਾਨੀ, ਗਿਆਨੀ ਧਿਆਨੀ ਦਿਸ ਨਾ ਆਇਆ। ਪੜ੍ਹ ਪੜ੍ਹ ਥੱਕੇ ਅੰਜ਼ੀਲ ਕੁਰਾਨੀ, ਅਹਿਨਲ ਹੱਕ ਨਾ ਕੋਈ ਗਾਇਆ। ਪੰਡਤ ਪਾਂਧੇ ਹੋਏ ਹੈਰਾਨੀ, ਪੂਤ ਸਪੂਤਾ ਬ੍ਰਹਿਮਣ ਗੌੜਾ, ਦਿਸ ਕਿਸੇ ਨਾ ਆਇਆ। ਵਾਚਕ ਵਾਚਨ ਵੇਦ ਪੁਰਾਨੀ, ਉਚਾ ਪੌੜਾ ਨਾ ਕੋਈ ਲੰਮਾ ਚੌੜਾ ਚੜ੍ਹਾਏ ਪਾਰ ਨਾ ਕੋਈ ਕਰਾਇਆ। ਧੁਰਦਰਗਾਹੀ ਆਇਆ ਦੌੜਾ, ਭਗਤ ਜਨਾਂ ਘਰ ਆਪੇ ਬਹੁੜਾ, ਵੇਖੇ ਪਰਖੇ ਮਿੱਠਾ ਕੌੜਾ, ਆਤਮ ਦਰਸੀ ਦਰਸ ਦਿਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਤ ਜਨਾਂ ਹਰਿ ਵਸਿਆ ਘਰ, ਘਰ ਬਾਹਰ ਇਕ ਰਖਾਇਆ। ਏਕਾ ਘਰ ਏਕਾ ਦਰ ਏਕਾ ਵਰ ਏਕਾ ਹਰਿ, ਏਕਾ ਰਾਮ ਅਖਵਾਇੰਦਾ।

ਨਾ ਜਨਮੇ ਨਾ ਜਾਏ ਮਰ, ਜੁਗ ਜੁਗ ਭੇਖ ਵਟਾਇੰਦਾ। ਸੰਤ ਸੁਹੇਲੇ ਲਏ ਫੜ, ਆਪ ਆਪਣਾ ਲੜ ਫੜਾਇੰਦਾ। ਕਾਇਆ ਮੰਦਰ ਅੰਦਰ ਜਾਏ ਚੜ੍ਹ, ਦਿਸ ਕਿਸੇ ਨਾ ਆਇੰਦਾ। ਆਪੇ ਤੋੜ ਕਿਲ੍ਹਾ ਹੰਕਾਰੀ ਗੜ੍ਹ, ਸਾਂਤਕ ਸਤਿ ਵਰਤਾਇੰਦਾ। ਨਾ ਕੋਈ ਸੀਸ ਨਾ ਕੋਈ ਧੜ, ਸਾਚੀ ਬਣਤ ਬਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਭਗਤ ਸੁਹੇਲਾ ਵਸਿਆ ਇਕ ਘਰ, ਦੂਸਰ ਘਰ ਨਾ ਕੋਈ ਵਿਖਾਇੰਦਾ।

੯ ਚੇਤ ੨੦੧੪ ਬਿਕ੍ਰਮੀ ਬੱਗਾ ਸਿੰਘ ਦੇ ਗ੍ਰਹਿ ਪਿੰਡ ਨੱਤ ਜ਼ਿਲਾ ਲੁਧਿਆਣਾ ਵਿਖੇ ਇੱਕੀ ਪਰਿਵਾਰਾਂ ਦਾ ਇਕੱਠ ਹੋਇਆ
ਤੇ ਸ਼ਬਦ ਦੀ ਰਹਿਮਤ ਕੀਤੀ

ਹਰਿ ਨਾਮਾ ਧਨਵੰਤ ਹੈ, ਆਦਿ ਜੁਗਾਦਿ ਸਮਾਏ। ਦੇਵਣਹਾਰਾ ਹਰਿ ਭਗਵੰਤ ਹੈ, ਗੁਰਮੁਖ ਸਾਚੇ ਰਿਹਾ ਜਗਾਏ। ਮੇਲ ਮਿਲਾਵਾ ਸਾਚੇ ਸੰਤ ਹੈ, ਗੁਰ ਸ਼ਬਦੀ ਮੇਲ ਮਿਲਾਏ। ਹਰਿ ਏਕਾ ਸਾਚਾ ਕੰਤ ਹੈ, ਸ੍ਰਿਸ਼ਟ ਸਬਾਈ ਵੇਖ ਵਖਾਏ। ਆਪ ਉਪਾਏ ਜੀਵ ਜੰਤ ਹੈ, ਲੱਖ ਚੁਰਾਸੀ ਰਚਨ ਰਚਾਏ। ਜੁਗ ਜੁਗ ਮਾਇਆ ਪਾਏ ਬੇਅੰਤ ਹੈ, ਕਲਜੁਗ ਕਾਲਾ ਟਿੱਕਾ ਮਸਤਕ ਲਾਏ। ਪਾਰਬ੍ਰਹਮ ਅਬਿਨਾਸ਼ੀ ਆਦਿ ਪੁਰਖ ਬੇਅੰਤ ਹੈ, ਲਿਖਿਆ ਲੇਖ ਨਾ ਸਕੇ ਕੋਈ ਮਿਟਾਏ। ਜਨ ਭਗਤਾਂ ਪਤ ਪਤਵੰਤ ਹੈ, ਦਿਵਸ ਰੈਣ ਹੋਏ ਸਹਾਏ। ਆਪ ਬਣਾਏ ਸਾਚੀ ਬਣਤ ਹੈ, ਜੁਗ ਜੁਗ ਭੇਖੀ ਭੇਖ ਵਟਾਏ। ਇਕ ਜਪਾਏ ਸਾਚਾ ਜਾਪ ਹੈ, ਅੱਖਰ ਵੱਖਰ ਆਪ ਉਪਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਲੇਖਾ ਰਿਹਾ ਲਿਖਾਏ। ਜਨ ਭਗਤਾਂ ਪਤ ਪਤਵੰਤ ਹੈ, ਦਿਵਸ ਰੈਣ ਹੋਏ ਸਹਾਏ। ਆਪ ਬਣਾਏ ਸਾਚੀ ਬਣਤ ਹੈ, ਜੁਗ ਜੁਗ ਭੇਖੀ ਭੇਖ ਵਟਾਏ। ਇਕ ਜਪਾਏ ਸਾਚਾ ਕੰਤ ਹੈ, ਅੱਖਰ ਵੱਖਰ ਆਪ ਉਪਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਲੇਖਾ ਰਿਹਾ ਗਿਣਾਏ। ਲੇਖਾ ਲਿਖਣਹਾਰ ਦਾਤਾਰਾ, ਜੁਗ ਜੁਗ ਲੇਖ ਲਿਖਾਇੰਦਾ। ਜੁਗ ਜੁਗ ਲਏ ਮਾਤ ਅਵਤਾਰਾ, ਆਪਣੀ ਬਣਤ ਬਣਾਇੰਦਾ। ਸਾਧ ਸੰਤ ਦਏ ਸ਼ਬਦ ਹੁਲਾਰਾ, ਆਪ ਆਪਣਾ ਨਾਮ ਜਪਾਇੰਦਾ। ਜਨ ਭਗਤਾਂ ਬਖ਼ਸ਼ੇ ਚਰਨ ਸਹਾਰਾ, ਚਰਨ ਪ੍ਰੀਤੀ ਇਕ ਵਿਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੇ ਰੰਗ ਰੰਗਾਇੰਦਾ। ਰੰਗ ਰੰਗਾਏ ਸ਼ਬਦ ਲਲਾਰੀ, ਏਕਾ ਰੰਗ ਚੜ੍ਹਾਇੰਦਾ। ਜਨ ਭਗਤਾਂ ਪੈਜ ਰਿਹਾ ਸਵਾਰੀ, ਜੁਗ ਜੁਗ ਮੇਲ ਮਿਲਾਇੰਦਾ। ਕਲਜੁਗ ਤੇਰੀ ਅੰਤਮ ਵਾਰੀ, ਲੱਖ ਚੁਰਾਸੀ ਵੇਖ ਵਖਾਇੰਦਾ। ਚਾਰੋਂ ਕੁੰਟ ਰੈਣ ਅੰਧਿਆਰੀ, ਦਹਿ ਦਿਸ਼ਾ ਅੰਧੇਰਾ ਛਾਇੰਦਾ। ਭਰਮੇ ਭੁੱਲੇ ਭਰਮ ਗਵਾਰੀ, ਨਾਮ ਹਿੱਸਾ ਨਾ ਕੋਈ ਵੰਡਾਇੰਦਾ। ਕਾਇਆ ਮੰਦਰ ਅੰਦਰ ਲੋਭ ਮੋਹ ਪੰਚਮ ਤਤ ਹੰਕਾਰੀ, ਸੀਤਲ ਸਾਂਤਕ ਸਤਿ ਨਾ ਕੋਈ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਰਿਹਾ ਵਰ, ਆਪ ਆਪਣੇ ਅੰਕ ਲਗਾਇੰਦਾ। ਗੁਰਮੁਖ ਸਾਚੇ ਸਚ ਨਿਸ਼ਾਨ, ਤੇਰਾ ਮਾਤ ਉਪਾਇੰਦਾ। ਸ਼ਬਦ ਲਿਆਏ ਇਕ ਬਿਬਾਨ, ਲੋਆਂ ਪੁਰੀਆਂ ਪਾਰ ਕਰਾਇੰਦਾ। ਗੁਣਵੰਤਾ ਹਰਿ ਗੁਣ ਨਿਧਾਨ, ਆਤਮ ਜੋਤੀ ਬ੍ਰਹਮ ਗਿਆਨ, ਆਤਮ ਬ੍ਰਹਮ ਜਣਾਇੰਦਾ। ਦਸਮ ਦਵਾਰੀ

ਇਕ ਮਕਾਨ, ਸਾਚੇ ਮੰਦਰ ਆਸਣ ਲਾਇੰਦਾ। ਫੂਲਨ ਸੇਜਾ ਹਰਿ ਅਪਾਰ, ਆਪਣੀ ਆਪ ਵਖਾਇੰਦਾ। ਉਪਰ ਬੈਠ ਸ੍ਰੀ ਭਗਵਾਨ, ਗੁਰਮੁਖ ਸਾਚੇ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਮੇਲਾ ਇਕ ਘਰ, ਘਰ ਸਾਚਾ ਇਕ ਸੁਹਾਇੰਦਾ। ਸਾਚਾ ਘਰ ਹਰਿ ਨਿਰੰਕਾਰ, ਏਕਾ ਏਕ ਬਣਾਇਆ। ਨਾ ਕੋਈ ਦਿਸੇ ਚਾਰ ਦਿਵਾਰ, ਛੱਪਰ ਛੰਨ ਨਾ ਕੋਈ ਰਖਾਇਆ। ਨਾ ਕੋਈ ਦਿਸੇ ਪਹਿਰੇਦਾਰ, ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਕੋਇ ਨਜ਼ਰ ਨਾ ਆਇਆ। ਏਕਾ ਜੋਤ ਹਰਿ ਨਿਰੰਕਾਰ, ਨੂਰੋ ਨੂਰ ਕਰਾਇਆ। ਸ਼ਬਦ ਸੁਤ ਹਰਿ ਬਲਵਾਨ, ਏਕਾ ਆਪੇ ਜਾਇਆ। ਬ੍ਰਹਿਮੰਡਾਂ ਵੇਖੇ ਮਾਰ ਧਿਆਨ, ਜੇਰਜ ਅੰਡ ਵਿਚ ਸਮਾਇਆ। ਜੁਗ ਜੁਗ ਦੇਵੇ ਸਾਧਾਂ ਸੰਤਾਂ ਜੀਆ ਦਾਨ, ਗੁਰ ਪੂਰਾ ਸੇਵਾ ਲਾਇਆ। ਕਲਜੁਗ ਤੇਰੀ ਅੰਤ ਕਰੇ ਪਛਾਨ, ਨਿਹਕਲੰਕਾ ਜਾਮਾ ਪਾਇਆ। ਗੁਰਮੁਖਾਂ ਵੇਖੇ ਮਾਰ ਧਿਆਨ, ਸੋਹੰ ਖੰਡਾ ਹੱਥ ਉਠਾਇਆ। ਤੇਜ ਪਰਚੰਡ ਵਿਚ ਜਹਾਨ, ਹਰਿ ਸਾਚਾ ਰਿਹਾ ਚਲਾਇਆ। ਨੌ ਖੰਡ ਪ੍ਰਿਥਮੀ ਇਕ ਗਿਆਨ, ਸੱਤਾਂ ਦੀਪਾਂ ਰਿਹਾ ਕਰਾਇਆ। ਆਪੇ ਵੇਖੇ ਮਾਰ ਧਿਆਨ, ਦਿਸ ਕਿਸੇ ਨਾ ਆਇਆ। ਨਾ ਕੋਈ ਜਾਣੇ ਚਤੁਰ ਸੁਘੜ ਸਿਆਣ, ਗਿਆਨੀ ਧਿਆਨੀ ਭੇਵ ਨਾ ਰਾਇਆ। ਪੜ੍ਹ ਪੜ੍ਹ ਥੱਕੇ ਅੰਜੀਲ ਕੁਰਾਨ, ਖਾਣੀ ਬਾਣੀ ਹੋਈ ਹੈਰਾਨਿਆ। ਚਾਰੋਂ ਕੁੰਟ ਅੰਧ ਅੰਧਿਆਰ, ਜੂਠਾ ਝੂਠਾ ਅੰਧ ਅੰਧਿਆਨਿਆ। ਸੰਤ ਸੁਹੇਲੇ ਅੰਦਰ ਬਹਿ ਬਹਿ ਕੁਰਲਾਣ, ਮਨਮੁਖ ਜੀਵਾਂ ਮਾਤ ਸੁਣਾਇਆ। ਮਨਮੁਖ ਜੀਵ ਹੋਏ ਪਰਧਾਨ, ਹਉਮੇ ਹੰਗਤਾ ਰੋਗ ਵਧਾਇਆ। ਰਸਨਾ ਮਦਿਰਾ ਮਾਸ ਖਾਣ, ਆਤਮ ਬ੍ਰਹਮ ਗਵਾਇਆ। ਭੇਵ ਨਾ ਪਾਇਣ ਸ੍ਰੀ ਭਗਵਾਨ, ਪਾਰਬ੍ਰਹਮ ਦਿਸ ਨਾ ਆਇਆ। ਗੁਰ ਕਾ ਸ਼ਬਦ ਨਾ ਰਸਨਾ ਗਾਣ, ਗੋਬਿੰਦ ਗੁਰ ਭੁਲਾਇਆ। ਨਾਨਕ ਨਾਉਂ ਨਾ ਨਾਮ ਵਿਖਾਣ, ਦਰ ਦਵਾਰ ਬੰਦ ਕਰਾਇਆ। ਨੌ ਦਵਾਰੇ ਭੁੱਲੇ ਨਾਦਾਨ, ਕੂੜੋ ਕੂੜ ਸਮਝਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਏਕਾ ਡੰਕਾ ਰਿਹਾ ਵਜਾਇਆ। ਕਲਜੁਗ ਤੇਰੀ ਅੰਤਮ ਵਾਰਾ, ਤੇਰਾ ਏਕਾ ਡੰਕ ਵਜਾਇੰਦਾ। ਕਰੇ ਕਰਾਏ ਖ਼ਬਰਦਾਰਾ, ਰਾਓ ਰੰਕਾਂ ਆਪ ਉਠਾਇੰਦਾ। ਨੌ ਖੰਡ ਪ੍ਰਿਥਮੀ ਦਏ ਹੁਲਾਰਾ, ਸੱਤਾਂ ਦੀਪਾਂ ਆਪ ਜਗਾਇੰਦਾ। ਲੱਖ ਚੁਰਾਸੀ ਪਾਵੇ ਸਾਰਾ, ਚਾਰੇ ਖਾਣੀ ਵੇਖ ਵਖਾਇੰਦਾ। ਸ਼ਬਦ ਖੰਡਾ ਤੇਜ ਕਟਾਰਾ, ਹਰਿ ਆਪਣੇ ਹੱਥ ਉਠਾਇੰਦਾ। ਸੰਮਤ ਚੌਦਾਂ ਮਾਰੇ ਪਹਿਲੀ ਵਾਰਾ, ਪੰਚਮ ਜੇਠੀ ਰੁੱਤ ਸੁਹਾਇੰਦਾ। ਸ੍ਰਿਸ਼ਟ ਸਬਾਈ ਕਰੇ ਦੋ ਫਾੜਾ, ਸੀਸ ਧੜ ਹਰਿ ਵਖਾਇੰਦਾ। ਧਰਤਮਾਤ ਤੇਰਾ ਇਕ ਅਖਾੜਾ, ਹਰਿ ਆਪੇ ਵੇਖਣ ਆਇੰਦਾ। ਸ਼ਬਦ ਉਠਾਏ ਅਗੰਮੀ ਧਾੜਾ, ਆਪਣੀ ਬਣਤ ਬਣਾਇੰਦਾ। ਧੁਰਦਰਗਾਹੀ ਸਾਚਾ ਲਾੜਾ, ਸਾਧ ਸੰਤ ਆਪ ਪਰਨਾਇੰਦਾ। ਨੇੜ ਨਾ ਆਏ ਪੰਚਮ ਧਾੜਾ, ਕਾਮ ਕਰੋਧ ਲੋਭ ਮੋਹ ਚੁਕਾਇੰਦਾ। ਜੋਤ ਜਗਾਏ ਬਹੱਤਰ ਨਾੜਾ, ਆਕਾਸ਼ ਪਰਕਾਸ਼ ਵਿਖਾਇੰਦਾ। ਰੱਖੇ ਲਾਜ ਚਰਨ ਛੁਹਾਏ ਦਾਹੜਾ, ਸਤਿਜੁਗ ਸਾਚਾ ਰਾਹ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਵਸਿਆ ਘਰ, ਸਚ ਘਰ ਇਕ ਸੁਹਾਇੰਦਾ। ਸਾਚਾ ਘਰ ਹਰਿ ਸੁਲਤਾਨ, ਏਕਾ ਏਕ ਸੁਹਾਇਆ। ਨਾ ਕੋਈ ਜਾਣੇ ਜੀਵ ਜਹਾਨ, ਭੇਵ ਕਿਸੇ ਨਾ ਪਾਇਆ। ਨੌ ਦਰ ਫਿਰਨ ਮੂਰਖ ਮੁਗਧ ਅੰਞਾਣ, ਦਸਵਾਂ ਕੋਈ ਨਾ ਵੇਖ ਵਖਾਇਆ। ਮੰਦਰ ਅੰਦਰ ਬਹਿ ਬਹਿ ਸਰਬ ਕੁਰਲਾਨ, ਰਸਨਾ ਜਿਹਵਾ ਕਲ ਹਲਕਾਇਆ। ਗੁਣਵੰਤਾ ਗੁਣ ਕੋਇ ਨਾ ਸਕੇ ਵਖਾਣ, ਹਰਿ ਮੇਲ ਨਾ ਕੋਈ ਮਿਲਾਇਆ। ਕਲਜੁਗ ਅੰਤ ਜੀਵ ਜੰਤ ਸਰਬ ਪਛਤਾਨ, ਨਾ

ਕੋਈ ਹੋਏ ਸਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਭਗਤਨ ਦੇਵੇ ਭਗਤੀ ਵਰ, ਭਗਵੰਤਾ ਮੇਲ ਮਿਲਾਇਆ। ਹਰਿ ਭਗਵੰਤ ਸਰਬ ਸਮਰਥ, ਅਕਲ ਕਲਾ ਅਖਵਾਇਆ। ਜਨ ਭਗਤਾਂ ਰੱਖੇ ਦੇ ਕਰ ਹੱਥ, ਸ੍ਰਿਸ਼ਟ ਸਬਾਈ ਕਰ ਕਰ ਵਲ ਛਲ ਜਗਤ ਭੁਲਾਇਆ। ਜੁਗ ਜੁਗ ਚਲਾਏ ਆਪਣਾ ਰਥ, ਰਥ ਰਥਵਾਹੀ ਆਪ ਅਖਵਾਇਆ। ਸ੍ਰਿਸ਼ਟ ਸਬਾਈ ਦਏ ਮਥ, ਲੱਖ ਚੁਰਾਸੀ ਦਏ ਮਿਟਾਇਆ। ਜਨ ਭਗਤਾਂ ਆਤਮ ਡੋਰੀ ਸ਼ਬਦ ਸਰੂਪੀ ਪਾਏ ਨੱਥ, ਦਰ ਸਾਚੇ ਖਿੱਚ ਲਿਆਇਆ। ਜੀਵਾਂ ਜੰਤਾਂ ਸੀਆਂ ਦੇਵੇ ਸਾਢੇ ਤਿੰਨ ਹੱਥ, ਕਲਜੁਗ ਲਹਿਣਾ ਦੇਣਾ ਮੂਲ ਚੁਕਾਇਆ। ਸਤਿਜੁਗ ਸ਼ਬਦ ਚਲਾਏ ਇਕ ਅਕੱਥ, ਸੋਹੰ ਨਾਉਂ ਰਖਾਇਆ। ਚਾਰ ਵਰਨਾਂ ਇਕ ਸਰਨਾ, ਸਗਲ ਵਸੂਰੇ ਜਾਇਣ ਲੱਥ, ਪੁਰਖ ਅਬਿਨਾਸ਼ੀ ਦਰਸ਼ਨ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਹਰ ਘਟ ਵੇਖੇ ਵੇਖ ਵਖਾਇਆ। ਹਰ ਘਟ ਵੇਖੇ ਵੇਖਣਹਾਰਾ, ਨਿਝ ਘਰ ਆਸਣ ਲਾਇਆ। ਭਰਮੇ ਭੁੱਲੇ ਭਰਮ ਗਵਾਰਾ, ਪਾਰਬ੍ਰਹਮ ਭੇਵ ਨਾ ਰਾਇਆ। ਅੰਤਮ ਕਲਜੁਗ ਹੋਇਣ ਖੁਆਰਾ, ਕਰਮ ਧਰਮ ਜਰਮ ਕੋਇ ਨਾ ਲੇਖੇ ਲਾਇਆ। ਮਾਇਆ ਰੁੱਲੇ ਭਰਮੇ ਭੁੱਲੇ ਨਾ ਮਿਲਿਆ ਨਾਮ ਅਧਾਰਾ, ਫੜ ਪੱਲੂ ਕੋਇ ਨਾ ਪਾਰ ਕਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨਰਾਇਣ ਨਰ ਆਪ ਅਖਵਾਇਆ। ਨਰ ਨਰਾਇਣ ਸਦਾ ਨਿਹਕਾਮੀ, ਆਦਿ ਨਾ ਆਦਿ ਅੰਤਾ। ਹਰ ਘਟ ਵੇਖੇ ਅੰਤਰਜਾਮੀ, ਪਾਰਬ੍ਰਹਮ ਬੇਅੰਤ ਬੇਅੰਤਾ। ਜਨ ਭਗਤਾਂ ਮੇਟੇ ਰੈਣ ਅੰਧੇਰੀ ਸ਼ਾਮੀ, ਮੇਲ ਮਿਲਾਏ ਸਾਚੇ ਸੰਤਾਂ। ਇਕ ਜਪਾਏ ਸਾਚਾ ਨਾਮੀ, ਮਹਿਮਾ ਗਣਤ ਅਗਣਤਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚਾ ਮੇਲ ਕਰ, ਆਪੇ ਹੋਏ ਪਤ ਪਤਵੰਤਾ। ਪਤ ਪਤਵੰਤਾ ਹਰਿ ਪਰਮਾਤਮ, ਏਕਾ ਏਕ ਅਖਵਾਇੰਦਾ। ਆਪੇ ਜਲ ਮੀਨਾ ਜੀਵ ਆਤਮ, ਭੇਵ ਅਭੇਦ ਚੁਕਾਇੰਦਾ। ਨਾ ਕੋਈ ਜਾਣੇ ਧਰਮ ਸਨਾਤਮ, ਵਰਨ ਬਰਨ ਨਾ ਕੋਈ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਵਸਿਆ ਬਾਹਰ ਜ਼ਾਤਮ, ਜ਼ਾਤ ਪਾਤ ਔਲੀਏ ਸ਼ੇਖ਼ ਮੁਸਾਇਕ ਰਾਓ ਰੰਕ ਰਾਜ ਰਾਜਾਨ ਸ਼ਾਹ ਸੁਲਤਾਨ ਏਕਾ ਧਾਮ ਸੁਹਾਇੰਦਾ। ਰੰਕ ਰਾਜਾਨਾਂ ਇਕ ਦਵਾਰਾ, ਹਰਿ ਸਾਚੇ ਆਪ ਰਖਾਇਆ। ਜਨ ਭਗਤਾਂ ਦੇਵੇ ਨਾਮ ਭੰਡਾਰਾ, ਆਪੇ ਆਪ ਵਰਤਾਇਆ। ਜੁਗ ਜੁਗ ਲਏ ਮਾਤ ਅਵਤਾਰਾ, ਲੱਖ ਚੁਰਾਸੀ ਵੇਖ ਵਖਾਇਆ। ਸਤਿਜੁਗ ਦੁਆਪਰ ਤ੍ਰੇਤਾ ਉਤਰਿਆ ਪਾਰਾ, ਕਲਜੁਗ ਲਹਿਣਾ ਦੇਣਾ ਰਿਹਾ ਚੁਕਾਇਆ। ਨਾਨਕ ਨਿਰਗੁਣ ਪਾਇਆ ਪੁਰਖ ਅਪਾਰਾ, ਰਸਨਾ ਸੋ ਕਮਾਇਆ। ਗੋਬਿੰਦ ਬਣਿਆ ਲੇਖ ਲਿਖਾਰਾ, ਹਰਿ ਨੇਤਰ ਵੇਖ ਵਖਾਇਆ। ਅਗੰਮ ਅਗੰਮੜਾ ਅਗੰਮੜੀ ਧਾਰਾ, ਆਪ ਆਪਣੀ ਰਿਹਾ ਚਲਾਇਆ। ਨਿਹਕਲੰਕ ਲਏ ਅਵਤਾਰਾ, ਜੋਤੀ ਜੋਤ ਉਪਾਇਆ। ਸ਼ਬਦ ਖੰਡਾ ਤੇਜ ਕਟਾਰਾ, ਏਕਾ ਏਕ ਰਖਾਇਆ। ਲੋਆਂ ਪੁਰੀਆਂ ਕਰੇ ਖ਼ਬਰਦਾਰਾ, ਬ੍ਰਹਮਾ ਸ਼ਿਵ ਦੇਵਤ ਸੁਰ ਰਿਹਾ ਹਿਲਾਇਆ। ਨੌ ਖੰਡ ਪ੍ਰਿਥਮੀ ਤੇਰੀ ਵਾਰਾ, ਸੰਮਤ ਚੌਦਾਂ ਰਿਹਾ ਜਗਾਇਆ। ਸੱਤਾਂ ਦੀਪਾਂ ਹਾਹਾਕਾਰਾ, ਭਾਣਾ ਆਪਣੇ ਹੱਥ ਰਖਾਇਆ। ਵੇਖ ਵਖਾਏ ਸਰਬ ਸੰਸਾਰਾ, ਵਡ ਸੰਸਾਰੀ ਆਪ ਹੋ ਆਇਆ। ਭਰਮੇ ਭੁੱਲੇ ਜੀਵ ਗਵਾਰਾ, ਭਰਮ ਗੜ੍ਹ ਨਾ ਕੋਈ ਤੁੜਾਇਆ। ਜਨ ਭਗਤਾਂ ਪਾਵੇ ਆਪੇ ਸਾਰਾ, ਬਾਹੋਂ ਫੜ ਪਾਰ ਕਰਾਇਆ। ਏਕਾ ਦੇਵੇ ਨਾਮ ਅਧਾਰਾ, ਅੰਦਰ ਵੜ ਸਾਚੇ ਮੰਦਰ ਚੜ੍ਹ, ਪ੍ਰਭ ਸਾਚਾ ਦਰਸ ਦਿਖਾਇਆ। ਨਾ ਕੋਈ ਸੀਸ ਨਾ ਕੋਈ ਧੜ, ਚੌਥੇ ਪੌੜੇ ਬੈਠਾ

ਚੜ੍ਹ, ਘਰ ਸਾਚਾ ਧਾਮ ਸੁਹਾਇਆ। ਭਗਤ ਜਨਾਂ ਹਰਿ ਅੱਗੇ ਖੜ੍ਹ, ਆਪ ਆਪਣਾ ਦਰਸ ਦਿਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਭਗਤਨ ਮੀਤਾ ਦੇਵੇ ਵਰ, ਭਗਤ ਭਗਤੀ ਸੇਵਾ ਲਾਇਆ।

ਨੌ ਦਰ ਜਗਤ ਦਵਾਰਿਆ, ਕਾਇਆ ਤਨ ਮਕਾਨ। ਮਨਮਤ ਰੁੱਲੇ ਜੀਵ ਗਵਾਰਿਆ, ਨਾਲ ਰਲਾਏ ਪੰਜ ਸ਼ੈਤਾਨ। ਜੂਠਾ ਝੂਠਾ ਪੀਣ ਖਾਣਿਆ, ਮਾਇਆ ਮਮਤਾ ਮੋਹ ਮਤ ਬੁਧ ਕਰੇ ਵੈਰਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਵੇਖੇ ਮਾਰ ਧਿਆਨ। ਆਪੇ ਵੇਖੇ ਮਾਰ ਧਿਆਨਾ, ਪਾਰਬ੍ਰਹਮ ਅਬਿਨਾਸ਼ਿਆ। ਗਿਆਨੀ ਧਿਆਨੀ ਚਤੁਰ ਸੁਜਾਨਾ, ਜਾਣ ਪਛਾਣ ਪ੍ਰਿਥਮੀ ਆਕਾਸ਼ਿਆ। ਗੁਰਮੁਖ ਵਿਰਲੇ ਬਖ਼ਸ਼ ਚਰਨ ਧਿਆਨਾ, ਨਾਮ ਜਪਾਏ ਰਸਨ ਸਵਾਸਿਆ। ਆਤਮ ਜੋਤੀ ਮੇਲ ਮਿਲਾਨਾ, ਸ਼ਬਦੀ ਗੁਰ ਭਰਵਾਸਿਆ। ਜੋਤ ਨਿਰੰਜਣ ਤੇਲ ਚੜ੍ਹਾਨਾ, ਸਾਚਾ ਸਗਨ ਮਨਾਸਿਆ। ਪੰਚਮ ਰਾਗ ਅਨਾਦ ਏਕਾ ਗਾਨਾ ਸੁਣਾਨਾ, ਰਾਗ ਨਾਦੀ ਇਕ ਅਨਾਦਿਆ। ਗੁਰ ਪੂਰਾ ਹਰਿ ਏਕਾ ਪਾਨਾ, ਮੇਲ ਮਿਲਾਏ ਵਿਚ ਬ੍ਰਹਿਮਾਦਿਆ। ਦੇਵਣਹਾਰਾ ਜੀਵਾਂ ਦਾਨਾ, ਦਾਤਾ ਦਾਨੀ ਆਦਿ ਜੁਗਾਦਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਵੇਖੇ ਘਰ, ਗੁਰਮੁਖ ਆਪੇ ਲਾਧਿਆ। ਗੁਰਮੁਖ ਲਾਧਾ ਪਾਰਬ੍ਰਹਮ, ਆਪਣੀ ਕਿਰਪਾ ਧਾਰਿਆ। ਮਨ ਮਤ ਬੁਧ ਕਾਇਆ ਚੰਮ, ਨੌ ਦਰ ਉਪਾ ਲਿਆ। ਰਸਨ ਸਵਾਸ ਲੇਖੇ ਲਾਏ ਚੰਮ, ਜਿਹਵਾ ਸਾਚੀ ਸੇਵ ਕਮਾ ਰਿਹਾ। ਏਕਾ ਆਹਾਰ ਖਵਾਏ ਤਮ, ਤ੍ਰਿਸ਼ਨਾ ਭੁੱਖ ਮਿਟਾ ਰਿਹਾ। ਨਾ ਮਰੇ ਨਾ ਪਏ ਜੰਮ, ਲੱਖ ਚੁਰਾਸੀ ਫੰਦ ਕਟਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਸਾਚਾ ਬੇੜਾ ਇਕ ਬਣਾ ਲਿਆ। ਕਲਜੁਗ ਬੇੜਾ ਬੰਨ੍ਹ ਕਰ ਤਿਆਰ, ਏਕਾ ਏਕੰਕਾਰਿਆ। ਜੋਤ ਸਰੂਪੀ ਲਏ ਅਵਤਾਰ, ਖੇਲੇ ਵਿਚ ਸੰਸਾਰਿਆ। ਭਗਤ ਜਨਾਂ ਹਰਿ ਕਰ ਪਿਆਰ, ਦਰਸ ਦਿਖਾਏ ਅਗੰਮ ਅਪਾਰਿਆ। ਆਤਮਕ ਧੁਨ ਸ਼ਬਦ ਜੈਕਾਰ, ਅਨਹਦ ਰਾਗ ਸੁਣਾ ਰਿਹਾ। ਆਤਮ ਸੇਜਾ ਧਾਮ ਨਿਆਰ, ਆਪਣਾ ਮੇਲ ਮਿਲਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚਾ ਏਕਾ ਸਰ, ਤੀਰਥ ਨੁਹਾਵਣ ਸਚ ਨੁਹਾ ਰਿਹਾ। ਸਾਚਾ ਤੀਰਥ ਪ੍ਰਭ ਚਰਨ ਦਵਾਰ, ਜਨ ਭਗਤਾਂ ਆਪ ਵਿਖਾਇੰਦਾ। ਅਠ ਸਠ ਨਾ ਪਾਵੇ ਕੋਈ ਸਾਰ, ਵੇਲੇ ਅੰਤ ਨਾ ਕੋਈ ਛੁੜਾਇੰਦਾ। ਕਲਜੁਗ ਕਾਇਆ ਕਾਲੀ ਧਾਰ, ਮੁਖ ਮਾਇਆ ਪੜਦਾ ਪਾਇੰਦਾ। ਲੱਖ ਚੁਰਾਸੀ ਜੀਵ ਗਵਾਰ, ਸਾਧ ਸੰਤ ਨਾ ਕੋਈ ਜਣਾਇੰਦਾ। ਪਰਗਟ ਹੋਏ ਹਰਿ ਅਵਤਾਰ, ਗੋਬਿੰਦ ਗੋਬਿੰਦ ਮੇਲ ਮਿਲਾਇੰਦਾ। ਸ਼ਬਦ ਖੰਡਾ ਤੇਜ ਕਟਾਰ, ਸਾਚੇ ਤਨ ਪਵਾਇੰਦਾ। ਆਪੇ ਵੇਖੇ ਦਰ ਦਵਾਰ, ਗੁਰਮੁਖ ਸਾਚੇ ਮਾਤ ਜਗਾਇੰਦਾ। ਅੰਦਰ ਬਾਹਰ ਗੁਪਤ ਜਾਹਿਰ, ਹਰ ਘਟ ਬੈਠਾ ਆਸਣ ਲਾਇੰਦਾ। ਨਾਰੀ ਕੰਤਾ ਸਚ ਭਤਾਰ, ਆਤਮ ਸੇਜਾ ਇਕ ਹੰਢਾਇੰਦਾ। ਸ਼ਬਦ ਸੁਨੇਹੜਾ ਭੇਜਾ ਵਿਚ ਸੰਸਾਰ, ਜੁਗ ਜੁਗ ਬਣਤ ਬਣਾਇੰਦਾ। ਜੋਤੀ ਨੂਰ ਅਪਰ ਅਪਾਰ, ਨਿਹਕਲੰਕ ਆਪ ਕਰਾਇੰਦਾ। ਸੋਹੰ ਡੰਕਾ ਅਪਰ ਅਪਾਰ, ਪੁਰੀਆਂ ਲੋਆਂ ਪਾਵੇ ਸਾਰ, ਬ੍ਰਹਿਮੰਡਾਂ ਆਪ ਜਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੇ ਨਵੇਂ ਦਰ, ਅੰਤਮ ਵੇਖ ਵਖਾਇੰਦਾ। ਨੌ ਦਰ ਨੌ ਖੰਡ, ਏਕਾ ਭੇਖ ਵਟਾਇਆ। ਜਗਤ ਤ੍ਰਿਸ਼ਨਾ

ਘਰ ਘਰ, ਅੰਮ੍ਰਿਤ ਆਤਮ ਨਾ ਕੋਇ ਪਿਆਇਆ। ਭੇਵ ਨਾ ਪਾਇਣ ਨਾਰੀ ਨਰ, ਨਰਾਇਣ ਦਿਸ ਨਾ ਆਇਆ। ਨਾ ਕੋਈ ਨੁਹਾਏ ਸਾਚੇ ਸਰ, ਸਚ ਸਰੋਵਰ ਕਿਸੇ ਹੱਥ ਨਾ ਆਇਆ। ਨਾ ਕੋਈ ਤੋੜੇ ਕਿਲ੍ਹਾ ਹੰਕਾਰੀ ਗੜ੍ਹ, ਪੰਚਾਂ ਗੜ੍ਹ ਬਣਾਇਆ। ਭਗਤ ਜਨਾਂ ਪ੍ਰਭ ਅੱਗੇ ਖੜ੍ਹ, ਸਾਚਾ ਰਾਹ ਵਖਾਇਆ। ਸ਼ਬਦ ਸਰੂਪੀ ਅੰਦਰ ਵੜ, ਸਾਚੇ ਮੰਦਰ ਚੜ੍ਹ, ਸ਼ਬਦ ਸਰੂਪੀ ਦਏ ਤੁੜਾਇਆ। ਆਪ ਆਪਣਾ ਘਾੜਣ ਘੜ, ਗੁਰ ਸ਼ਬਦ ਫੜੇ ਸਾਚਾ ਲੜ, ਸਾਚਾ ਧਾਮ ਸੁਹਾਇਆ। ਲੇਖ ਚੁਕਾਏ ਬਹੱਤਰ ਨੜ, ਆਪ ਆਪਣੇ ਸੰਗ ਨਿਭਾਇਆ। ਏਕ ਅੱਖਰ ਜਾਣਾ ਪੜ੍ਹ, ਏਕਾ ਦੂਜਾ ਭਉ ਚੁਕਾਇਆ। ਤ੍ਰੈਗੁਣ ਮਾਇਆ ਗਿਆ ਸੜ, ਪੰਚਾਂ ਲੇਖ ਲਿਖਾਇਆ। ਚੌਥੇ ਘਰ ਜਾਣਾ ਵੜ, ਹਰਿ ਸਾਚਾ ਮੇਲ ਮਿਲਾਇਆ। ਪੰਚਮ ਫੜਾਏ ਆਪਣਾ ਲੜ, ਸਿੰਘ ਸ਼ੇਰ ਰੂਪ ਵਟਾਇਆ। ਛੇਵੇਂ ਨਾ ਕੋਈ ਸੀਸ ਨਾ ਕੋਈ ਧੜ, ਹਰਿ ਆਪਣਾ ਰੂਪ ਵਿਖਾਇਆ। ਸਤਿ ਪੁਰਖ ਨਿਰੰਜਣ ਨਾ ਜਨਮੇ ਨਾ ਜਾਏ ਮਰ, ਆਦਿਨ ਅੰਤਾ ਏਕਾ ਧਾਮ ਸੁਹਾਇਆ। ਅੱਠਾਂ ਤਤਾਂ ਘਾੜਨ ਘੜ, ਲੱਖ ਚੁਰਾਸੀ ਆਪ ਉਪਾਇਆ। ਆਪ ਸੁਹਾਏ ਨੌ ਦਰ, ਕਾਇਆ ਮੰਦਰ ਆਪ ਸੁਹਾਇਆ। ਦਸਮ ਦਵਾਰੀ ਸਾਚੇ ਮੰਦਰ, ਆਪੇ ਰਹਿਣਾ ਦਿਸ ਕਿਸੇ ਨਾ ਆਇਆ। ਤ੍ਰੈਗੁਣ ਮਾਇਆ ਮਾਰੇ ਜੰਦਰ, ਆਪੇ ਬੰਦ ਕਰਾਇਆ। ਮਨਮੁਖ ਜੀਵ ਭੌਂਦੇ ਬੰਦਰ, ਰਾਹ ਸਾਚਾ ਹੱਥ ਨਾ ਆਇਆ। ਕੋਟਨ ਕੋਟ ਸਾਧ ਸੰਤ ਬੈਠੇ ਡੂੰਘੀ ਕੰਦਰ, ਪ੍ਰਭ ਸਾਚਾ ਦਿਸ ਨਾ ਆਇਆ। ਉਚੇ ਟਿੱਲੇ ਭੌਂਦੇ ਗੋਰਖ ਮਛੰਦਰ, ਪਾਰਬ੍ਰਹਮ ਭੇਵ ਨਾ ਰਾਇਆ। ਗੁਰਮੁਖ ਤੇਰੇ ਸਾਚੇ ਅੰਦਰ, ਦੀਪਕ ਜੋਤੀ ਇਕ ਜਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਰਿਹਾ ਲੇਖ ਲਿਖਾਇਆ। ਕਲਜੁਗ ਤੇਰਾ ਅੰਤਮ ਭੇਖ, ਹਰਿ ਸਾਚਾ ਜਗਤ ਮਿਟਾਏ ਝੂਠੀ ਰੇਖ, ਨਾ ਕੋਈ ਮਾਤ ਬਚਾਇੰਦਾ। ਨੇਤਰ ਲੋਚਨ ਨੈਣਾ ਲੈਣਾ ਵੇਖ, ਜਨ ਭਗਤਾਂ ਵੇਖ ਵਖਾਇੰਦਾ। ਆਪ ਮਿਟਾਏ ਔਲੀਏ ਪੀਰ ਸ਼ੇਖ਼, ਦਸਤਗੀਰ ਖ਼ਾਕ ਮਿਲਾਇੰਦਾ। ਆਪੇ ਜਾਣੇ ਧਾਰੀ ਕੇਸ, ਮੂੰਡ ਮੁੰਡਾਇਆ ਵਿਚ ਸਮਾਇੰਦਾ। ਦਾਤਾ ਜੋਧਾ ਸੂਰਾ ਦਸ ਦਸਮੇਸ਼, ਦਹਿ ਦਿਸ਼ਾ ਵੇਖ ਵਖਾਇੰਦਾ। ਸ਼ਬਦ ਸਿੰਘਾਸਣ ਨਰ ਨਰੇਸ਼, ਕਲਗੀ ਤੋੜਾ ਸੀਸ ਝੁਕਾਇੰਦਾ। ਨੀਲਾ ਘੋੜਾ ਆਪੇ ਵੇਖ, ਸੋਲਾਂ ਕਲੀਆਂ ਆਸਣ ਲਾਇੰਦਾ। ਲੋਕਮਾਤ ਲਾਏ ਮੇਖ, ਪਹਿਲਾ ਪੌੜਾ ਆਪ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਰਾਓ ਰੰਕਾਂ ਆਪ ਉਠਾਇੰਦਾ। ਰਾਓ ਰੰਕ ਹਰਿ ਆਪ ਉਠਾਏ, ਕਲਜੁਗ ਤੇਰੀ ਅੰਤਮ ਵਾਰਿਆ। ਦਵਾਰ ਬੰਕਾ ਇਕ ਸੁਹਾਏ, ਚਾਰ ਵਰਨ ਕਰੇ ਭਿਖਾਰਿਆ। ਊਚੋਂ ਨੀਚ ਇਕ ਥਾਂ ਬਹਾਏ, ਸੂਚੋ ਸੂਚ ਵਡ ਬਲਕਾਰਿਆ। ਸ੍ਰਿਸ਼ਟ ਸਬਾਈ ਏਕਾ ਨਾਮ ਜਪਾਏ, ਸਤਿਜੁਗ ਤੇਰੀ ਸਾਚੀ ਧਾਰਿਆ। ਕਲਜੁਗ ਤੇਰੀ ਕਾਲੀ ਧਾਰ ਮੇਟ ਮਿਟਾਏ, ਸੰਗ ਮੁਹੰਮਦ ਚਾਰ ਯਾਰ, ਈਸਾ ਮੂਸਾ ਪਾਇਣ ਸਾਰ ਅੰਜ਼ੀਲ ਕੁਰਾਨਾਂ ਕਰੇ ਖੁਆਰਿਆ। ਏਕਾ ਖੰਡਾ ਤੇਜ ਕਟਾਰ ਉਠਾਏ, ਸੋਹੰ ਨਾਉਂ ਉਪਾਏ, ਸੋ ਪੁਰਖ ਨਿਰੰਜਣ ਹਰਿ ਰਘੁਰਾਏ, ਹੰ ਹੰਗਤਾ ਦਏ ਨਿਵਾਰਿਆ। ਏਕਾ ਏਕ ਕਰਾਏ ਜੈ ਜੈ ਜੈਕਾਰ, ਚਾਰੋਂ ਕੁੰਟ ਜੈ ਜੈ ਕਾਰਿਆ। ਲੇਖ ਚੁਕਾਏ ਤੂੰ ਤੂੰ ਮੈਂ, ਮੇਟ ਮਿਟਾਏ ਵਡ ਹੰਕਾਰਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਧਾ ਸੂਰ ਬਲੀ ਬਲਕਾਰਿਆ। ਜੋਧਾ ਸੂਰ ਬਲੀ ਬਲਵਾਨਾ, ਆਦਿ ਪੁਰਖ ਅਬਿਨਾਸਿਆ। ਲੱਖ ਚੁਰਾਸੀ ਬੰਨ੍ਹੇ ਗਾਨਾ, ਲੋਆਂ ਪੁਰੀਆਂ ਵਿਚ ਬ੍ਰਹਿਮਾਦਿਆ। ਕਲਜੁਗ ਅੰਤਮ ਮੇਟੇ ਪੰਚ ਸ਼ੈਤਾਨਾ, ਹਰਿ ਮੋਹਣ ਮਾਧਵ

ਮਾਧਿਆ। ਨਾ ਕੋਈ ਗਾਏ ਰਾਗ ਤਰਾਨਾ, ਰਸਨਾ ਜਿਹਵਾ ਨਾ ਲਾਏ ਸਾਧਿਆ। ਗੁਰਮੁਖਾਂ ਹੱਥੀਂ ਬੰਨ੍ਹੇ ਗਾਨਾ, ਦੇਵੇ ਦਾਤ ਧੁਰਦਰਗਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਏਕਾ ਸ਼ਬਦ ਚਲਾਏ ਬੋਧ ਅਗਾਧਿਆ। ਸ਼ਬਦ ਜਣਾਏ ਬੋਧ ਅਗਾਧ, ਹਰਿ ਆਪਣੇ ਹੱਥ ਰਖਾਈਆ। ਵੇਖ ਵਖਾਣੇ ਸੰਤ ਸਾਧ, ਲੱਖ ਚੁਰਾਸੀ ਰਿਹਾ ਜਗਾਈਆ। ਰਾਗ ਸੁਣਾਏ ਅਨਾਦੀ ਅਨਾਦ, ਧੁਨ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਗੁਣ ਆਪੇ ਰਿਹਾ ਜਣਾਈਆ। ਹਰਿ ਗੁਣਵੰਤਾ ਗੁਣ ਨਿਧਾਨ, ਦਿਸ ਕਿਸੇ ਨਾ ਆਇਆ। ਪੰਚਮ ਮਿਲਿਆ ਵਿਚ ਜਹਾਨ, ਪੰਚਮ ਮੇਲ ਮਿਲਾਇਆ। ਆਪ ਆਪਣਾ ਕਰ ਧਿਆਨ, ਸਤਿਜੁਗ ਸਾਚਾ ਰਿਹਾ ਚਲਾਇਆ। ਕਿਸੇ ਹੱਥ ਨਾ ਆਏ ਦਿਹੁਰੇ ਮੰਦਰ ਮਸੀਤਾ, ਪੜ੍ਹ ਪੜ੍ਹ ਥੱਕੀ ਸਰਬ ਲੋਕਾਈਆ। ਆਪੇ ਪਰਖਣਹਾਰਾ ਨੀਤਾ, ਕਾਇਆ ਮੰਦਰ ਅੰਦਰ ਆਸਣ ਲਾਈਆ। ਗੁਰਮੁਖ ਵਿਰਲਾ ਰੱਖੇ ਚੀਤਾ, ਪ੍ਰਭ ਸਾਚਾ ਦਰਸ ਦਿਖਾਈਆ। ਸੰਮਤ ਤੇਰਾਂ ਮਾਤ ਬੀਤਾ, ਨਾਨਕ ਤੇਰਾਂ ਤੇਰਾਂ ਗਾਈਆ। ਗੋਬਿੰਦ ਵੇਖੇ ਹਸਤ ਕੀਟਾ, ਊਚਾਂ ਨੀਚਾਂ ਵਿਚ ਸਮਾਈਆ। ਜੀਵ ਜੰਤ ਕੌੜਾ ਰੀਠਾ, ਅੰਤਮ ਵੇਖਣ ਆਈਆ। ਸ਼ਬਦ ਚਲਾਏ ਇਕ ਅਨਡੀਠਾ, ਦਿਸ ਕਿਸੇ ਨਾ ਆਈਆ। ਕਲਜੁਗ ਮਾਇਆ ਜੂਠਾ ਝੂਠਾ ਪੀਸਣ ਪੀਠਾ, ਮੋਹ ਮਮਤਾ ਨਾਲ ਰਲਾਈਆ। ਤ੍ਰੈਗੁਣ ਮਾਇਆ ਤੇਰਾ ਇਕ ਅੰਗੀਠਾ, ਪ੍ਰਭ ਸਾਚਾ ਰਿਹਾ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਆਪ ਆਪਣਾ ਖੇਲ ਖਿਲਾਈਆ। ਤ੍ਰੈਗੁਣ ਮਾਇਆ ਤੇਰਾ ਅੰਤ, ਅੰਤਮ ਕਲ ਕਰਾਇੰਦਾ। ਭੇਵ ਨਾ ਪਾਇਣ ਸਾਧ ਸੰਤ, ਮਨ ਮਨੂਆ ਆਪ ਡੁਲਾਇੰਦਾ। ਮਨਮੁਖਾਂ ਉਬਲੇ ਬਹੱਤਰ ਨਾੜੀ ਰੱਤ, ਨਾ ਕੋਈ ਧੀਰ ਧਰਾਇੰਦਾ। ਗੁਰਦਰ ਮੰਦਰ ਅੰਦਰ ਨਾ ਦਿਸੇ ਧੀਰਜ ਯਤ, ਸਤਿ ਸੰਤੋਖ ਨਾ ਕੋਈ ਰਖਾਇੰਦਾ। ਆਪੇ ਜਾਣੇ ਮਿਤ ਗਤ, ਜੁਗ ਜੁਗ ਵੇਖ ਵਖਾਇੰਦਾ। ਲੇਖ ਚੁਕਾਏ ਅੱਠ ਸੱਠ, ਹਿੰਦੂ ਮੁਸਲਿਮ ਹਿਸਾਬ ਚੁਕਾਇੰਦਾ। ਅੰਦਰ ਮੰਦਰ ਜਾਏ ਢੱਠ, ਗੜ੍ਹ ਹੰਕਾਰੀ ਆਪ ਤੁੜਾਇੰਦਾ। ਸੰਮਤ ਸੰਮਤੀ ਰਹਿਣ ਨਾ ਪਾਏ ਲੱਖ ਚੁਰਾਸੀ ਚਾਰੇ ਕੁੰਟ ਰਹੀ ਨੱਠ, ਸਾਧਾਂ ਸੰਤਾਂ ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਭਿੱਖ ਮੰਗਾਇੰਦਾ। ਗੁਰਮੁਖ ਵਿਰਲੇ ਲਏ ਰੱਖ, ਗੁਰ ਚਰਨ ਧਿਆਨ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਦੇਵੇ ਸ਼ਬਦ ਵਰ, ਆਤਮ ਬ੍ਰਹਮ ਜਣਾਇੰਦਾ। ਆਤਮ ਬ੍ਰਹਮ ਸ਼ਬਦ ਜਣਾਈ, ਹਰਿ ਏਕਾ ਏਕ ਕਰਾਇੰਦਾ। ਤਨ ਮੰਦਰ ਅੰਦਰ ਵੱਜੇ ਵਧਾਈ, ਰਾਗ ਅਨਾਦੀ ਇਕ ਸੁਣਾਇੰਦਾ। ਜੋਤ ਨਿਰੰਜਣ ਕਰ ਕੁੜਮਾਈ, ਸਾਚਾ ਸਗਣ ਮਨਾਇੰਦਾ। ਪੰਚਮ ਰਾਗ ਰਹੇ ਗਾਈ, ਅਨਹਦ ਤਾਲ ਵਜਾਇੰਦਾ। ਆਤਮ ਸੇਜਾ ਇਕ ਸੁਹਾਈ, ਫੂਲਨ ਬਰਖਾ ਲਾਇੰਦਾ। ਪਲੰਘ ਰੰਗੀਲਾ ਹਰਿ ਵਿਛਾਈ, ਉਪਰ ਆਸਣ ਲਾਇੰਦਾ। ਗੁਰਸਿਖ ਗੋਬਿੰਦ ਏਕ ਥਾਈਂ, ਹਰਿ ਸੱਚਾ ਮੇਲ ਮਿਲਾਇੰਦਾ। ਆਪ ਪਕੜੇ ਫੜ ਫੜ ਬਾਂਹੀ, ਵਿਛੜ ਕਦੇ ਨਾ ਜਾਇੰਦਾ। ਗੁਰਸਿਖ ਆਏ ਚਾਈਂ ਚਾਈਂ, ਦਸਮ ਦਵਾਰੀ ਧਾਮ ਸੁਹਾਇੰਦਾ। ਫੜ ਫੜ ਹੰਸ ਬਣਾਏ ਕਾਈਂ, ਸਾਚੀ ਚੋਗ ਚੁਗਾਇੰਦਾ। ਆਪ ਰਖਾਏ ਠੰਢੀ ਛਾਈਂ, ਦਿਵਸ ਰੈਣ ਸੇਵ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੋਬਿੰਦ ਕਾਇਆ ਸਾਚਾ ਗੜ੍ਹ, ਹਰਿ ਸਾਚਾ ਆਪ ਸੁਹਾਇੰਦਾ। ਗੋਬਿੰਦ ਕਾਇਆ ਗੜ੍ਹ ਅਪਾਰ, ਹਰਿ ਸਾਚੇ ਆਪ ਸੁਹਾਇਆ। ਉਪਰ ਚੜ੍ਹ ਨਰ ਨਿਰੰਕਾਰ, ਸ਼ਬਦ ਸਿੰਘਾਸਣ ਡੇਰਾ ਲਾਇਆ।

ਸੋਹੰ ਖੰਡਾ ਤੇਜ ਕਟਾਰ, ਹੱਥ ਉਠਾਇਆ। ਬ੍ਰਹਮਾ ਸ਼ਿਵ ਦੇਵਤ ਸੁਰ ਕਰੋੜ ਤੇਤੀਸਾ ਕਰੇ ਖ਼ਬਰਦਾਰ, ਸੰਮਤ ਚੌਦਾਂ ਰਿਹਾ ਜਗਾਇਆ। ਈਸਾ ਮੂਸਾ ਹੋ ਤਿਆਰ, ਸੰਗ ਮੁਹੰਮਦ ਚਾਰ ਯਾਰ ਅਹਿਨਲ ਹੱਕ ਅਲ੍ਹਾ ਰਾਣੀ ਕਰ ਪਿਆਰ, ਹੂ ਹੂ ਨਾਅਰਾ ਲਾਇਆ। ਕਾਲੇ ਬਸਤਰ ਦੇਵੇ ਪਾੜ, ਕਲਜੁਗ ਫਿਰੇ ਦਰ ਹਲਕਾਇਆ। ਆਪ ਉਠਾਏ ਆਪਣੀ ਧਾੜ, ਦਿਸ ਕਿਸੇ ਨਾ ਆਇਆ। ਜੀਵਾਂ ਜੰਤਾਂ ਅੱਗ ਲਗਾਏ ਨਾੜ ਨਾੜ, ਅਗਨੀ ਜੋਤ ਲਗਾਇਆ। ਗੁਰਸਿਖ ਸੰਤ ਸੁਹੇਲੇ ਆਪ ਕਰਾਏ ਆਪਣੇ ਮੇਲੇ ਸਾਚੇ ਅੰਦਰ ਦੇਵੇ ਵਾੜ, ਆਤਮ ਦਰਸੀ ਦਰਸ ਦਿਖਾਇਆ। ਘੜੇ ਘੜਾਏ ਆਪਣੇ ਘਾੜ, ਘੜਨ ਭੰਨਣਹਰ ਆਪ ਅਖਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਵੇਖੇ ਮਾਤ ਦਰ, ਦਰ ਦਵਾਰ ਇਕ ਰਖਾਇਆ।

ਗੁਰ ਗੋਬਿੰਦਾ ਬਣ ਭਿਖਾਰ, ਪ੍ਰਭ ਅੱਗੇ ਸੀਸ ਝੁਕਾਇੰਦਾ। ਪ੍ਰਭ ਅਬਿਨਾਸ਼ੀ ਕਿਰਪਾ ਧਾਰ, ਆਪਣੀ ਝੋਲੀ ਅੱਗੇ ਡਾਹਿੰਦਾ। ਸਾਚੀ ਸਿੱਖੀ ਕਰ ਪਿਆਰ, ਏਕਾ ਇੱਕੀ ਪਾਇੰਦਾ। ਏਕਾ ਇੱਕੀ ਵਿਚ ਸੰਸਾਰ, ਸਾਚੀ ਗਣਤ ਗਿਣਾਇੰਦਾ। ਸਾਚੀ ਸਿੱਖੀ ਕਰ ਹਰਿ ਵਿਚਾਰ, ਆਪਣਾ ਮੇਲ ਮਿਲਾਇੰਦਾ। ਨਾਮ ਧਾਰਾ ਰੱਖੀ ਤਿੱਖੀ, ਦਿਸ ਕਿਸੇ ਨਾ ਆਇੰਦਾ। ਭੇਵ ਨਾ ਪਾਇਣ ਮੁਨੀ ਰਿਖੀ, ਆਪ ਆਪਣਾ ਖੇਲ ਖਿਲਾਇੰਦਾ। ਆਪਣੇ ਨੇਤਰ ਆਪੇ ਪੇਖੀ, ਆਪਣੀ ਜੋਤ ਜਗਾਇੰਦਾ। ਵੇਖ ਵਖਾਏ ਧਾਰੀ ਕੇਸੀ, ਧਰਮ ਸਤਿ ਆਪ ਰਖਾਇੰਦਾ। ਲਿਖਣਹਾਰਾ ਜੁਗ ਜੁਗ ਲੇਖੀ, ਲਿਖਿਆ ਲੇਖ ਮੰਗਾਇੰਦਾ। ਦੋ ਜਹਾਨਾਂ ਨਰ ਨਰੇਸ਼ੀ, ਨਿਰਗੁਣ ਸਰਗੁਣ ਖੇਲ ਖਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੋਬਿੰਦ ਦੇਵਣਹਾਰਾ ਵਰ, ਵਰ ਦਾਤਾ ਆਪ ਅਖਵਾਇੰਦਾ। ਪੁਰਖ ਅਬਿਨਾਸ਼ੀ ਕਿਰਪਾ ਧਾਰ, ਆਪਣੀ ਦਇਆ ਕਮਾਈਆ। ਗੁਰ ਗੋਬਿੰਦਾ ਖੇਲ ਅਪਾਰ, ਆਪਣਾ ਸੰਗ ਨਿਭਾਈਆ। ਕਲਜੁਗ ਤੇਰੀ ਅੰਤਮ ਵਾਰ, ਘਰ ਸਾਚਾ ਮੇਲ ਮਿਲਾਈਆ। ਸੰਬਲ ਨਗਰ ਗੜ੍ਹ ਅਪਾਰ, ਕਿਲ੍ਹਾ ਕੋਟ ਇਕ ਸੁਹਾਈਆ। ਉਪਰ ਚੜ੍ਹ ਨਰ ਨਿਰੰਕਾਰ, ਸ਼ਬਦ ਚੋਟ ਇਕ ਲਗਾਈਆ। ਚਾਰ ਕੁੰਟ ਸੁਣਾਏ ਏਕਾ ਵਾਰ, ਇਕ ਇਕੱਲਾ ਕਰੇ ਜਣਾਈਆ। ਜਲਾਂ ਥਲਾਂ ਪਾਵੇ ਸਾਰ, ਜੰਗਲ ਜੂਹ ਉਜਾੜ ਪਹਾੜਾਂ ਆਪੇ ਰਿਹਾ ਜਣਾਈਆ। ਜੁਗ ਜੁਗ ਮਾਰਨਹਾਰਾ ਮਾਰ, ਕਲਜੁਗ ਅੰਤਮ ਵਾਰ ਮਿਟਾਈਆ। ਗੁਰ ਗੋਬਿੰਦੇ ਕਰ ਪਿਆਰ, ਆਪਣੇ ਅੰਗ ਲਗਾਈਆ। ਪਾਰਬ੍ਰਹਮ ਪ੍ਰਭ ਮੀਤ ਮੁਰਾਰ, ਗੋਬਿੰਦ ਗੁਰ ਇਕੋ ਯਾਰ, ਆਪਣੀ ਗੋਦ ਉਠਾਈਆ। ਆਪੇ ਚਲੇ ਅਵੱਲੜੀ ਚਾਲ, ਚਾਲ ਨਿਰਾਲੀ ਇਕ ਰਖਾਈਆ। ਹਰਿ ਸ਼ਬਦ ਬਣਾਏ ਵਿਚ ਦਲਾਲ, ਦੋਹਾਂ ਮੇਲ ਮਿਲਾਈਆ। ਸੰਗ ਕਰਾਏ ਕਾਲ ਮਹਾਂਕਾਲ, ਸੇਵਕ ਸੇਵਾ ਸਾਚੀ ਲਾਈਆ। ਦਇਆਵਾਨ ਹਰਿ ਦੀਨ ਦਿਆਲ, ਦਇਆਨਿਧ ਅਖਵਾਈਆ। ਗੁਰਸਿਖ ਕਾਇਆ ਫਲ ਵੇਖੇ ਡਾਲ੍ਹ, ਨੇਤਰ ਆਪਣਾ ਆਪ ਉਠਾਈਆ। ਸੰਤ ਸੁਹੇਲੇ ਰਿਹਾ ਭਾਲ, ਜੁਗ ਜੁਗ ਵਿਛੜੇ ਮੇਲ ਮਿਲਾਈਆ। ਸ੍ਰਿਸ਼ਟ ਸਬਾਈ ਹਾਲ ਬੇਹਾਲ, ਸੁਰਤੀ ਸੁਰਤ ਭਵਾਈਆ। ਕਾਲ ਨਗਾਰਾ ਵੱਜੇ ਤਾਲ, ਡੌਰੂ ਡੰਕ ਵਜਾਈਆ। ਰਾਜ ਰਾਜਾਨਾਂ ਹੋਏ ਦਿਵਾਲ, ਦੀਵਾ ਬੱਤੀ ਕਿਸੇ ਦਰ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਭਗਤਾਂ ਦੇਵੇ ਨਾਮ ਵਰ, ਵਾ ਤਤੀ ਨੇੜ ਨਾ

ਆਈਆ। ਗੋਬਿੰਦ ਹਰਿ ਇਕ ਸਲਾਹ, ਏਕਾ ਮਤਾ ਪਕਾਇਆ। ਚੇਲਾ ਗੁਰ ਏਕਾ ਰਾਹ, ਧੀਰਜ ਯਤ ਇਕ ਰਖਾਇਆ। ਲੇਖਾ ਧੁਰ ਏਕਾ ਨਾਂ, ਸਾਚਾ ਰਿਹਾ ਜਪਾਇਆ। ਆਪੇ ਪਿਤਾ ਆਪੇ ਮਾਂ, ਵੇਖ ਵਖਾਣੇ ਥਾਉਂ ਥਾਂ, ਗੁਰਮੁਖ ਸਾਚੇ ਗੋਦ ਉਠਾਇਆ। ਫੜ ਫੜ ਹੰਸ ਬਣਾਏ ਕਾਂ, ਸੋਹੰ ਸਾਚੀ ਚੋਗ ਚੁਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੋਬਿੰਦ ਗੋਬਿੰਦ ਸੇਵਾ ਲਾਇਆ। ਗੋਬਿੰਦ ਹਰਿ ਗੋਪਾਲ, ਸੇਵਕ ਸੇਵਾ ਲਾਈਆ। ਦੀਨਾਂ ਬੰਧਪ ਦੀਨ ਦਿਆਲ, ਦੀਨਾਂ ਨਾਥਾਂ ਹੋਏ ਸਹਾਈਆ। ਸੰਤ ਸੁਹੇਲੇ ਪਰਖੇ ਸਾਚੇ ਲਾਲ, ਜੁਗ ਜੁਗ ਸਗਲਾ ਸਾਥ ਨਿਭਾਈਆ। ਜੂਠੀ ਝੂਠੀ ਕਾਇਆ ਮਾਟੀ ਖਾਲ, ਅੰਤਮ ਸੰਗ ਨਾ ਜਾਈਆ। ਕਾਇਆ ਮੰਦਰ ਅੰਦਰ ਸਚ ਸੱਚੀ ਧਰਮਸਾਲ, ਗੁਰ ਪੂਰਾ ਬੈਠਾ ਆਸਣ ਲਾਈਆ। ਪੰਚਮ ਗਾਇਣ ਸਾਚਾ ਰਾਗ, ਕਿਰਤੀ ਕੀਰਤਨ ਰਹੇ ਸੁਣਾਈਆ। ਜਨ ਭਗਤਾਂ ਮੇਲਾ ਆਦਿ ਜੁਗਾਦਿ, ਜੁਗ ਜੁਗ ਵਿਛੜੇ ਮੇਲ ਮਿਲਾਈਆ। ਰਸਨਾ ਜਿਹਵਾ ਰਹੇ ਅਰਾਧ, ਆਤਮ ਤ੍ਰਿਸ਼ਨਾ ਭੁੱਖ ਰਖਾਈਆ। ਦੋ ਜਹਾਨਾਂ ਸੁਣੇ ਸੁਣਾਏ ਹਰਿ ਫਰਿਆਦ, ਆਵੇ ਜਾਵੇ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਲੱਖ ਚੁਰਾਸੀ ਝੂਠਾ ਡੇਰਾ ਦੇਵੇ ਢਾਹੀਆ। ਸੋਹੇ ਡੇਰਾ ਗੜ੍ਹ ਹੰਕਾਰ, ਪੰਚਮ ਤਤ ਵਸਾਇਆ। ਜੂਠਾ ਝੂਠਾ ਮਹੱਲ ਉਸਾਰ, ਮਨ ਮਤ ਨਾਲ ਪਰਨਾਇਆ। ਬੁਧ ਮਤ ਗਈ ਹਾਰ, ਕਲਜੁਗ ਮਾਇਆ ਪੜਦਾ ਪਾਇਆ। ਰੱਤੀ ਰੱਤ ਨਾ ਨਾਮ ਅਧਾਰ, ਸਤਿਗੁਰ ਪੂਰਾ ਦਿਸ ਨਾ ਆਇਆ। ਕਰੇ ਕਰਾਏ ਕਰਨੇਹਾਰ, ਆਪ ਆਪਣਾ ਕਰਮ ਕਮਾਇਆ। ਮਰਨੀ ਮਰੇ ਜਗਤ ਸੰਸਾਰ, ਧਰਮ ਰਾਏ ਰਾਹ ਤਕਾਇਆ। ਦਰ ਦਰ ਘਰ ਘਰ ਫਿਰਨ ਭਿਖਾਰ, ਸਾਚੀ ਵਸਤ ਏਕਾ ਨਾਉਂ ਕਿਸੇ ਹੱਥ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਰਬ ਕਲਾ ਸਮਰਥ, ਸਮਰਥ ਪੁਰਖ ਅਖਵਾਇਆ। ਸਰਬ ਕਲ ਆਪੇ ਸਮਰਥ, ਪਾਰਬ੍ਰਹਮ ਅਬਿਨਾਸ਼ਾ। ਜਨ ਭਗਤਾਂ ਰੱਖੇ ਦੇ ਕਰ ਹੱਥ, ਹੋਏ ਸਹਾਈ ਪ੍ਰਿਥਮੀ ਆਕਾਸ਼ਾ। ਸੋਹੰ ਦੇਵੇ ਸਾਚੀ ਵੱਥ, ਨਿਝ ਘਰ ਆਤਮ ਕਰੇ ਵਾਸਾ। ਲਹਿਣਾ ਦੇਣਾ ਚੁਕਾਏ ਸਾਢੇ ਤਿੰਨ ਤਿੰਨ ਹੱਥ, ਹੋਇਆ ਦਾਸੀ ਦਾਸਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਭਗਤਾਂ ਦੇਵੇ ਨਾਮ ਵਰ, ਲਿਖਿਆ ਲੇਖ ਵਖਾਏ ਮਸਤਕ ਮਾਥਾ। ਸਤਿਗੁਰ ਸਾਚਾ ਮੀਤੜਾ, ਜੁਗ ਜੁਗ ਆਦਿ ਜੁਗਾਦਿ। ਕਾਇਆ ਚੋਲੀ ਰੰਗੇ ਚੀਥੜਾ, ਸੰਤ ਸੁਹੇਲੇ ਲਾਧ। ਆਪੇ ਜਾਣੇ ਆਪਣੀ ਰੀਤੜਾ, ਆਪ ਵਜਾਏ ਆਪਣਾ ਨਾਦ। ਆਪ ਸੁਣਾਏ ਸ਼ਬਦ ਸੁਹਾਗੀ ਗੀਤੜਾ, ਗੋਬਿੰਦ ਰਸਨ ਅਰਾਧ। ਆਪੇ ਪਰਖਣਹਾਰਾ ਨੀਤੜਾ, ਆਪੇ ਬੈਠ ਰਿਹਾ ਵਿਸਮਾਦ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਜਣਾਏ ਬੋਧ ਅਗਾਧ। ਸਤਿਗੁਰ ਸਾਚਾ ਸੱਜਣਾ, ਏਕਾ ਮੀਤ ਮੁਰਾਰ। ਚਰਨ ਧੂੜ ਕਰਾਏ ਮਜਨਾ, ਲੱਖ ਚੁਰਾਸੀ ਉਤਰੇ ਪਾਰ। ਜੋ ਘੜਿਆ ਸੋ ਭੱਜਣਾ, ਅੰਤ ਅੰਤਮ ਵਾਰ। ਲੋਕਮਾਤ ਪੜਦਾ ਕਿਸੇ ਨਾ ਕੱਜਣਾ, ਰਾਏ ਧਰਮ ਕਰੇ ਖੁਆਰ। ਗੁਰਮੁਖ ਅੰਮ੍ਰਿਤ ਆਤਮ ਪੀ ਪੀ ਰੱਜਣਾ, ਤ੍ਰਿਸ਼ਨਾ ਭੁੱਖ ਦਏ ਨਿਵਾਰ। ਨੇਤਰ ਨੈਣ ਦਰਸ਼ਨ ਮੱਕਾ ਕਾਅਬਾ ਹਾਜੀ ਹੱਜਨਾ, ਚਰਨ ਕਵਲ ਸਚ ਪਿਆਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਭਗਤਾਂ ਭਰੇ ਨਾਮ ਭੰਡਾਰ। ਨਾਮ ਭੰਡਾਰਾ ਹੱਥ ਦਾਤਾਰਾ, ਆਪਣੇ ਹੱਥ ਰਖਾਇਆ। ਵਰਤੇ ਵਰਤਾਵੇ ਵਿਚ ਸੰਸਾਰਾ, ਜੁਗ ਜੁਗ ਭੇਖ ਵਟਾਇਆ। ਸਾਧਾਂ ਸੰਤਾਂ ਪਾਵੇ ਸਾਰਾ, ਭਗਤ ਸੁਹੇਲੇ ਲਏ ਮਿਲਾਇਆ। ਆਦਿਨ ਅੰਤਾ ਏਕੰਕਾਰਾ, ਏਕਾ

ਧੰਦੇ ਰਿਹਾ ਲਗਾਇਆ। ਕਲਜੁਗ ਤੇਰੀ ਕਾਲੀ ਧਾਰਾ, ਕਾਲਾ ਟਿੱਕਾ ਰਿਹਾ ਲਗਾਇਆ। ਚਾਰੋਂ ਕੁੰਟ ਕੂੜ ਕੁੜਿਆਰਾ, ਸਚ ਸੁੱਚ ਦਿਸ ਨਾ ਆਇਆ। ਮਾਇਆ ਮਮਤਾ ਤਨ ਸ਼ਿੰਗਾਰਾ, ਏਕਾ ਬਸਤਰ ਪਾਇਆ। ਆਤਮ ਅੰਧ ਅੰਧਿਆਰਾ, ਗਿਆਨ ਗੋਝ ਕਿਸੇ ਭੇਵ ਨਾ ਪਾਇਆ। ਨਾਮ ਖੰਡਾ ਤੇਜ ਕਟਾਰਾ, ਤਨ ਗਾਤਰੇ ਨਾ ਕੋਈ ਲਟਕਾਇਆ। ਮਿਲਿਆ ਮੇਲ ਨਾ ਪੁਰਖ ਭਤਾਰਾ, ਨਾਰੀ ਕੰਤ ਨਾ ਕੋਇ ਹੰਢਾਇਆ। ਗੁਰਮੁਖ ਮੇਲਾ ਸਚ ਦਵਾਰਾ, ਆਪ ਆਪਣਾ ਰਿਹਾ ਕਰਾਇਆ। ਇਕ ਇਕੇਲਾ ਵਿਚ ਸੰਸਾਰਾ, ਨੌ ਖੰਡ ਪ੍ਰਿਥਮੀ ਬਣਤ ਬਣਾਇਆ। ਸੱਤਾਂ ਦੀਪਾਂ ਇਕ ਹੁਲਾਰਾ, ਏਕਾ ਰਾਹ ਵਖਾਇਆ। ਚਾਰ ਵਰਨ ਦਰ ਦਰਬਾਨ, ਦਹਿ ਦਿਸ਼ਾਂ ਵੇਖ ਵਖਾਇਆ। ਪਰਗਟ ਹੋਏ ਸ੍ਰੀ ਭਗਵਾਨ, ਨਰ ਨਰੇਸ਼ਾ ਰੂਪ ਵਟਾਇਆ। ਹਰਿਜਨ ਦੇਵੇ ਜੀਆ ਦਾਨ, ਸਾਚੀ ਵਸਤੂ ਝੋਲੀ ਪਾਇਆ। ਆਤਮ ਉਪਜੇ ਬ੍ਰਹਮ ਗਿਆਨ, ਪਾਰਬ੍ਰਹਮ ਬ੍ਰਹਮ ਮੇਲ ਮਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚਾ ਧਰਮ ਇਕ ਰਖਾਇਆ। ਸਾਚਾ ਧਰਮ ਧੁਰ ਦੀ ਬਾਣ, ਏਕਾ ਏਕ ਰਖਾਇੰਦਾ। ਚਾਰ ਵਰਨ ਇਕ ਧਿਆਨ, ਏਕਾ ਨਾਉਂ ਰਖਾਇੰਦਾ। ਇਕ ਬਿਠਾਏ ਸ਼ਬਦ ਬਿਬਾਣ, ਲੋਆਂ ਪੁਰੀਆਂ ਪਾਰ ਕਰਾਇੰਦਾ। ਗੁਰਮੁਖ ਸਾਚੇ ਚਤਰ ਸੁਜਾਨ, ਪੁਰਖ ਨਿਰੰਜਣ ਆਪ ਮਿਲਾਇੰਦਾ। ਆਪ ਚੁਕਾਏ ਜਮ ਕੀ ਕਾਨ, ਆਵਣ ਜਾਵਣ ਫੰਦ ਕਟਾਇੰਦਾ। ਏਕਾ ਦੇਵੇ ਨਾਮ ਨਿਸ਼ਾਨ, ਦੋ ਜਹਾਨਾਂ ਆਪ ਝੁਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿਜੁਗ ਤੇਰਾ ਸਾਚਾ ਰਾਹ, ਸ਼ਬਦ ਸਰੂਪੀ ਬਣ ਮਲਾਹ, ਲੋਕਮਾਤ ਆਪ ਝੁਲਾਇੰਦਾ। ਲੋਕਮਾਤ ਦਰ ਦਵਾਰ, ਹਰਿ ਏਕਾ ਏਕ ਖੁਲ੍ਹਾਇੰਦਾ। ਪਰਗਟ ਹੋ ਗਰੀਬ ਨਿਵਾਜ, ਗੁਰਮੁਖ ਸਾਚੇ ਪਕੜ ਉਠਾਇੰਦਾ। ਚਿੱਟਾ ਘੋੜਾ ਸਾਚਾ ਤਾਜਾ, ਸੋਲਾਂ ਕਲੀਆਂ ਆਸਣ ਲਾਇੰਦਾ। ਸ਼ਾਹੋ ਭੂਪ ਵਡ ਰਾਜਨ ਰਾਜਾ, ਲੋਆਂ ਪੁਰੀਆਂ ਵੇਖ ਵਖਾਇੰਦਾ। ਬ੍ਰਹਮਾ ਦੇਵਤਾ ਮਾਰੇ ਆਵਾਜ਼ਾ, ਚਾਰੇ ਮੁਖ ਉਠਾਇੰਦਾ। ਸ਼ਿਵ ਸ਼ੰਕਰ ਵੇਖੇ ਕਲ ਕਿ ਆਜਾ, ਨੇਤਰ ਨੈਣ ਖੁਲ੍ਹਾਇੰਦਾ। ਲਾੜੀ ਮੌਤ ਮੰਗੇ ਦਾਜਾ, ਵੇਲਾ ਅੰਤਮ ਅਲਾਇੰਦਾ। ਜਨ ਭਗਤਾਂ ਧੋਵੇ ਦੁਰਮਤ ਮੈਲ ਦਾਗ਼ਾ, ਆਪਣੀ ਦਇਆ ਕਮਾਇੰਦਾ। ਦੀਪਕ ਜੋਤੀ ਜਗੇ ਚਿਰਾਗਾ, ਅੰਧ ਅੰਧੇਰ ਮਿਟਾਇੰਦਾ। ਸੁਰਪਤ ਰਾਜਾ ਇੰਦ ਰਿਹਾ ਭਾਜਾ, ਕਰੋੜ ਤੇਤੀਸਾ ਸੰਗ ਰਲਾਇੰਦਾ। ਕੋਈ ਨਾ ਅੰਤਮ ਪੜਦਾ ਕਾਜਾ, ਕਲਜੁਗ ਆਪਣਾ ਕਰਮ ਕਮਾਇੰਦਾ। ਜੂਠਾ ਝੂਠਾ ਵੱਜਿਆ ਵਾਜਾ, ਸਾਚਾ ਰਾਗ ਨਾ ਕੋਈ ਅਲਾਇੰਦਾ। ਇਕ ਵਜਾਏ ਸ਼ਬਦ ਅਨਹਦ ਵਾਜਾ, ਚਰਨ ਧੂੜ ਕਰਾਏ ਅੰਤ ਮਜਨ ਮਾਘਾ, ਕਾਇਆ ਚੋਲੀ ਰੰਗ ਰੰਗਾਇੰਦਾ। ਫੜ ਫੜ ਹੰਸ ਬਣਾਏ ਕਾਗਾ, ਸੋ ਪੁਰਖ ਨਿਰੰਜਣ ਸਾਚੀ ਚੋਗ ਆਪ ਚੁਗਾਇੰਦਾ। ਅੰਤਮ ਵੇਲੇ ਰੱਖੇ ਲਾਜਾ, ਆਪ ਆਪਣੇ ਲੜ ਬੰਧਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਵੇਖ ਵਖਾਇੰਦਾ। ਸਤਿਗੁਰ ਸਾਚਾ ਸਤਿ ਹੈ, ਮੀਤ ਮੁਰਾਰਾ ਏਕ। ਇਕ ਸੁਣਾਏ ਸੁਹਾਗੀ ਗੀਤ ਹੈ, ਚਰਨ ਕਵਲ ਜਨ ਟੇਕ। ਮਾਨਸ ਦੇਹੀ ਗੁਰਮੁਖ ਵਿਰਲਾ ਰਿਹਾ ਜੀਤ ਹੈ, ਮਾਨਸ ਦੇਹੀ ਬੁਧ ਬਿਬੇਕ। ਕਰੇ ਕਾਇਆ ਠੰਢੀ ਸੀਤ ਹੈ, ਨੇਤਰ ਲੋਚਨ ਆਪੇ ਵੇਖ। ਏਕਾ ਰੰਗ ਰੰਗਾਏ ਹਸਤ ਕੀਟ ਹੈ, ਲਿਖਣਹਾਰਾ ਲੇਖ। ਪਾਰਬ੍ਰਹਮ ਅਬਿਨਾਸ਼ੀ ਕਰਤਾ ਬੀਠਲਾ ਬੀਠ ਹੈ, ਹਰ ਘਟ ਅੰਦਰ ਮੰਦਰ ਬੈਠਾ ਰਿਹਾ ਵੇਖ। ਲੱਖ ਚੁਰਾਸੀ ਜੂਠਾ ਝੂਠਾ ਪੀਸਣ ਰਿਹਾ ਪੀਠ ਹੈ, ਅੰਤਮ ਵੇਲੇ ਲਾਏ ਠੇਸ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਲਏ ਵਰ, ਕਲਜੁਗ ਭੰਨੇ ਕੌੜੇ ਰੇਠ। ਕਲਜੁਗ

ਜੀਵ ਕੌੜਾ ਰੀਠਾ, ਤਨ ਵਿਕਾਰ ਵਧਾਇਆ। ਗੁਰ ਕਾ ਸ਼ਬਦ ਨਾ ਨੇਤਰ ਡੀਠਾ, ਰਸਨਾ ਗੁਣ ਨਾ ਗਾਇਆ। ਮਦਿਰਾ ਮਾਸ ਕਰਿਆ ਮੀਠਾ, ਗੋਬਿੰਦ ਤਨੋਂ ਭੁਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਦਰ ਦਰ ਘਰ ਘਰ ਫੇਰਾ ਰਿਹਾ ਪਾਇਆ। ਸਤਿਗੁਰ ਸਾਚਾ ਸਾਖਿਆਤ, ਅਕਲ ਕਲਾ ਭਰਪੂਰਾ। ਗੁਰਮੁਖ ਬਣਾਏ ਪਾਰਜ਼ਾਤ, ਅਨਹਦ ਉਪਜਾਏ ਸਾਚੀ ਤੂਰਾ। ਮੇਲ ਮਿਲਾਏ ਪੁਰਖ ਬਿਧਾਤ ਹੈ, ਆਪੇ ਵਸੇ ਨੇੜੇ ਦੂਰਾ। ਚਰਨ ਪ੍ਰੀਤੀ ਸਾਚਾ ਨਾਤ ਹੈ, ਲੱਖ ਚੁਰਾਸੀ ਨਾਤਾ ਕੂੜਾ। ਨਾ ਕੋਈ ਪੁੱਛੇ ਜ਼ਾਤ ਪਾਤ ਹੈ, ਚਤਰ ਸੁਘੜ ਬਣਾਏ ਮੂਰਖ ਮੂੜ੍ਹਾ। ਮੇਟ ਮਿਟਾਏ ਅੰਧੇਰੀ ਰਾਤ ਹੈ, ਜਿਸ ਜਨ ਬਖ਼ਸ਼ੇ ਚਰਨ ਧੂੜਾ। ਆਪੇ ਗੇੜਨਹਾਰਾ ਉਲਟੀ ਲਾਠ ਹੈ, ਕਾਇਆ ਚੋਲੀ ਏਕਾ ਚਾੜ੍ਹੇ ਰੰਗ ਗੂੜ੍ਹਾ। ਅੰਮ੍ਰਿਤ ਆਤਮ ਦੇਵੇ ਦਾਤ ਹੈ, ਨਾਮ ਪਿਆਏ ਸਤਿਗੁਰ ਪੂਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਵੇਖ ਦਰ, ਜਗਤ ਜਹਾਨੀ ਨਾਤਾ ਕੂੜਾ। ਸਤਿਗੁਰ ਸਾਚਾ ਸਾਚਾ ਰੰਗ, ਕਾਇਆ ਚੋਲੀ ਆਪ ਚੜ੍ਹਨਿਆ। ਗੁਰਮੁਖ ਵਿਰਲਾ ਲਏ ਮੰਗ, ਭਾਂਡਾ ਭਰਮ ਪ੍ਰਭ ਸਾਚੇ ਭੰਨਿਆ। ਅੰਮ੍ਰਿਤ ਆਤਮ ਧਾਰਾ ਗੰਗ, ਏਕਾ ਏਕ ਵਹੰਨਿਆ। ਆਪੇ ਕੱਟਣਹਾਰਾ ਭੁੱਖ ਨੰਗ, ਆਦਿ ਅੰਤ ਬੇੜਾ ਬੰਨ੍ਹਿਆ। ਨਾਮ ਵਜਾਏ ਇਕ ਮਰਦੰਗ, ਭੇਵ ਨਾ ਜਾਨਣ ਗਣ ਗੰਧਰਬ ਭਵੰਨਿਆ। ਭਗਤ ਸੁਹੇਲਾ ਸਾਚਾ ਸੰਗ, ਦਿਸ ਨਾ ਆਏ ਆਤਮ ਅੰਨ੍ਹਿਆ। ਕਲਜੁਗ ਕਾਇਆ ਕਾਚੀ ਵੰਗ, ਅੰਤਮ ਦੇਵੇ ਭੰਨਿਆ। ਮਾਨਸ ਜਨਮ ਨਾ ਹੋਏ ਭੰਗ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਚੜ੍ਹਾਏ ਸਾਚਾ ਚੰਨਿਆ। ਗੁਰਮੁਖ ਸਾਜਣ ਸਾਚਾ ਚੰਨ, ਲੋਕਮਾਤ ਆਪ ਚੜ੍ਹਾਇੰਦਾ। ਦੋ ਜਹਾਨੀ ਬੇੜਾ ਬੰਨ੍ਹ, ਆਪੇ ਪਾਰ ਕਰਾਇੰਦਾ। ਨਾ ਕੋਈ ਛੱਪਰੀ ਨਾ ਕੋਈ ਛੰਨ, ਸਾਚਾ ਧਾਮ ਸੁਹਾਇੰਦਾ। ਏਕਾ ਰਾਗ ਸੁਣਾਏ ਕੰਨ, ਗੀਤ ਸੁਹਾਗੀ ਇਕ ਅਲਾਇੰਦਾ। ਦੇਵੇ ਨਾਮ ਸੱਚਾ ਮਾਲ ਧਨ, ਸਾਚਾ ਧਨ ਨਾ ਕੋਈ ਲੁਟਾਇੰਦਾ। ਪੰਜਾਂ ਚੋਰਾਂ ਦੇਵੇ ਡੰਨ, ਸ਼ਬਦ ਖੰਡਾ ਹੱਥ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚਾ ਮੇਲਾ ਇਕ ਦਰ, ਦਰ ਦਰਬਾਰਾ ਆਪ ਸੁਹਾਇੰਦਾ। ਦਰ ਦਰਬਾਰ ਏਕੰਕਾਰ, ਏਕਾ ਏਕ ਰਖਾਇਆ। ਸਤਿ ਸਰੂਪੀ ਪਹਿਰੇਦਾਰ, ਦੂਸਰ ਕੋਈ ਦਿਸ ਨਾ ਆਇਆ। ਤੀਜੇ ਨੇਤਰ ਵੇਖ ਵਖਾਏ, ਹਰਿ ਬੈਠਾ ਆਸਣ ਲਾਇਆ। ਨਾ ਕੋਈ ਦਿਸੇ ਪੰਚਮ ਧਾੜ, ਮਨ ਮਤ ਬੁਧ ਭੇਵ ਨਾ ਪਾਇਆ। ਜਗਤ ਤ੍ਰਿਸ਼ਨਾ ਦੇਵੇ ਮਾਰ, ਗੁਰ ਪੂਰਾ ਜਿਸ ਜਨ ਦਇਆ ਕਮਾਇਆ। ਵਾ ਨਾ ਲਗੇ ਤਤੀ ਹਾੜ, ਸੀਤਲ ਸਾਂਤਕ ਤਨ ਕਰਾਇਆ। ਆਪੇ ਹੋਇਆ ਪਿੱਛੇ ਅਗਾੜ, ਦੋ ਜਹਾਨੀ ਸੇਵ ਕਮਾਇਆ। ਜੋਤ ਜਗਾਏ ਬਹੱਤਰ ਨਾੜ, ਆਕਾਸ਼ ਪਰਕਾਸ਼ ਰਖਾਇਆ। ਦਰ ਦਵਾਰੇ ਦੇਵੇ ਵਾੜ, ਅੰਦਰ ਮੰਦਰ ਕੁੰਡਾ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦਹਿ ਦਿਸ਼ਾ ਵੇਖ ਵਖਾਇਆ। ਦਹਿ ਦਿਸ਼ਾ ਹਰਿ ਵੇਖ ਵਖਾਏ, ਨੇਤਰ ਨੈਣ ਉਘਾੜਿਆ। ਭੇਵ ਨਾ ਪਾਇਣ ਰਾਜੇ ਰਾਣੇ, ਭਰਮੇ ਭੁੱਲੇ ਜੀਵ ਨਾਦਾਨਿਆ। ਗੁਰਮੁਖ ਸਾਚੇ ਆਪ ਪਛਾਣੇ, ਦੇਵੇ ਧੁਰ ਫ਼ਰਮਾਣਿਆ। ਏਕਾ ਬਖ਼ਸ਼ੇ ਚਰਨ ਧਿਆਨੇ, ਧੁਰਦਰਗਾਹੀ ਦੇਵੇ ਮਾਣਿਆ। ਗਊ ਗਰੀਬ ਗਲੇ ਲਗਾਣੇ, ਦਿਵਸ ਰੈਣ ਵੇਖ ਵਖਾ ਰਿਹਾ। ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਦਰ ਦਰ ਫਿਰਾਨੇ, ਕਲਜੁਗ ਅੰਤਮ ਵੇਸ ਵਟਾ ਲਿਆ। ਭੇਵ ਨਾ ਪਾਏ ਖਾਣੀ ਬਾਣੇ, ਪੜ੍ਹ ਪੜ ਥੱਕੇ ਵੇਦ ਪੁਰਾਨਿਆ। ਅੰਜੀਲ ਕੁਰਾਨਾਂ ਆਈ ਹਾਣੇ, ਮੁੱਲਾ ਸ਼ੇਖ਼ ਮੁਸਾਇਕ ਪੀਰ ਫ਼ਕੀਰ

ਦਸਤਗੀਰ ਸ਼ੇਖ ਹੋਏ ਮਸਤਾਨਿਆ। ਤੀਰ ਮਾਰੇ ਏਕਾ ਬਾਣੇ, ਸੋਹੰ ਤਿੱਖਾ ਕਾਨਿਆ। ਗੁਰਮੁਖ ਸਾਚੇ ਚਤਰ ਸੁਘੜ ਸਿਆਣੇ, ਦਰ ਦਵਾਰ ਕਰੇ ਪਰਵਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਏਕਾ ਦਰ ਰਾਓ ਰੰਕਾਂ ਨੌ ਖੰਡ ਪ੍ਰਿਥਮੀ ਆਪ ਸੁਣਾਨਿਆ। ਏਕਾ ਡੰਕਾ ਹਰਿ ਕਰਤਾਰ, ਆਪਣਾ ਆਪ ਵਜਾਇੰਦਾ। ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਕਰੇ ਖੁਆਰ, ਗਊ ਗਰੀਬ ਆਪ ਉਠਾਇੰਦਾ। ਨਾਮ ਖੰਡਾ ਤੇਜ ਕਟਾਰ, ਲੋਆਂ ਪੁਰੀਆਂ ਆਪ ਵਖਾਇੰਦਾ। ਮਨਮੁਖ ਜੀਵਾਂ ਪਾਏ ਸਾਰ, ਰਾਏ ਧਰਮ ਸੀਸ ਨਿਵਾਇੰਦਾ। ਸੰਮਤ ਚੌਦਾਂ ਤੇਰੀ ਧਾਰ, ਲੋਕਮਾਤ ਆਪ ਬੰਧਾਇੰਦਾ। ਲੱਖ ਚੁਰਾਸੀ ਪੈਣੀ ਮਾਰ, ਨਾ ਕੋਈ ਕਿਸੇ ਛੁਡਾਇੰਦਾ। ਗੋਬਿੰਦ ਮੇਲਾ ਹਰਿ ਨਿਰੰਕਾਰ, ਆਪਣਾ ਰੂਪ ਸਮਾਇੰਦਾ। ਚੇਲਾ ਗੁਰ ਪੁਰਖ ਭਤਾਰ, ਨਾਰੀ ਕੰਤ ਆਪ ਅਖਵਾਇੰਦਾ। ਸੰਤ ਸੁਹੇਲੇ ਸਚ ਦੁਲਾਰ, ਗੁਰਮੁਖ ਸਾਚੇ ਆਪ ਉਠਾਇੰਦਾ। ਸੱਜਣ ਸੁਹੇਲੇ ਵਿਚ ਸੰਸਾਰ, ਸਾਚਾ ਨਾਤਾ ਆਪ ਤੁੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਸਾਚਾ ਰਾਹ ਵਿਖਾਇੰਦਾ। ਕਲਜੁਗ ਤੇਰੀ ਅੰਤ ਬਰਾਤ, ਪ੍ਰਭ ਏਕਾ ਏਕ ਰਖਾਈਆ। ਲੱਖ ਚੁਰਾਸੀ ਦੇਵੇ ਦਾਤ, ਲਾੜੀ ਮੌਤ ਡੋਲੀ ਪਾਈਆ। ਜੂਠ ਝੂਠ ਸੱਚਾ ਨਾਤ, ਅੰਤਮ ਤੋੜ ਨਿਭਾਈਆ। ਪਾਰਬ੍ਰਹਮ ਬੈਠ ਇਕਾਂਤ, ਦਹਿ ਦਿਸ਼ਾ ਵੇਖ ਵਖਾਈਆ। ਨਿਹਕਲੰਕ ਵੇਖੇ ਮਾਰ ਝਾਤ, ਚਾਰੋਂ ਕੁੰਟ ਰਹੀ ਕੁਰਲਾਈਆ। ਸਚ ਸੁੱਚ ਖਟੋਲੇ ਸੁੱਤਾ ਖਾਟ, ਨੇਤਰ ਨੈਣ ਰਿਹਾ ਉਘੜਾਈਆ। ਏਕਾ ਵਸਤ ਸਾਚੇ ਹਾਟ, ਘਰ ਸਾਚੇ ਵੇਖ ਵਖਾਈਆ। ਆਦਿ ਅੰਤ ਨਾ ਆਏ ਘਾਟ, ਹਰਿ ਬੈਠਾ ਬੇਪਰਵਾਹੀਆ। ਜਨ ਭਗਤਾਂ ਵੇਖੇ ਕਾਇਆ ਮਾਟ, ਸੋਹੰ ਧਾਰ ਚਲਾਈਆ। ਨਿਰਮਲ ਜੋਤੀ ਜਗੇ ਲਿਲਾਟ, ਜੋਤ ਨਿਰੰਜਣ ਆਪ ਜਗਾਈਆ। ਬਜਰ ਕਪਾਟੀ ਜਾਏ ਪਾਟ, ਆਤਮ ਦਰਸੀ ਦਰਸ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਭਗਤਾਂ ਅੰਤਮ ਤਰਸ ਕਰ, ਆਤਮ ਹਰਸ ਮਿਟਾਈਆ। ਕਲਜੁਗ ਤੇਰਾ ਜਗਤ ਦਵਾਰ, ਹਰਿ ਖੋਲ੍ਹੇ ਨੌ ਦਰਵਾਜ਼ਿਆ। ਭਰਮੇ ਭੁੱਲੇ ਜੀਵ ਗਵਾਰ, ਆਪਣਾ ਸਾਜਨ ਨਾ ਕਿਸੇ ਸਾਜਿਆ। ਮਿਲਿਆ ਮੇਲ ਨਾ ਹਰਿ ਮੀਤ ਮੁਰਾਰ, ਨਾ ਰਚਿਆ ਕਾਇਆ ਕਾਜਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਲਏ ਵਰ, ਆਪ ਸਵਾਰੇ ਆਪਣਾ ਕਾਜਿਆ। ਆਪ ਆਪਣਾ ਰੱਚਿਆ ਕਾਜਾ, ਕਲਜੁਗ ਅੰਤਮ ਵੇਖ ਵਖਾਈਆ। ਸਤਿਜੁਗ ਤੇਰੀ ਰੱਖੇ ਲਾਜਾ, ਲੋਕਮਾਤ ਜਨਮ ਦਵਾਈਆ। ਧੁਰਦਰਗਾਹੀ ਆਏ ਭਾਜਾ, ਹਰਿ ਸ਼ਬਦ ਕਰੇ ਕੁੜਮਾਈਆ। ਦੋ ਜਹਾਨਾਂ ਰਾਜਨ ਰਾਜਾ, ਸ਼ਾਹ ਸੁਲਤਾਨਾ ਆਪ ਅਖਵਾਈਆ। ਆਪ ਆਪਣੀ ਮਾਰੇ ਆਵਾਜਾ, ਆਪ ਆਪਣਾ ਰਿਹਾ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿਜੁਗ ਸਾਚੇ ਦੇਵੇ ਵਰ, ਚਾਰ ਵਰਨਾਂ ਇਕ ਪੜ੍ਹਾਈਆ। ਚਾਰ ਵਰਨ ਇਕ ਅੱਖਰ, ਹਰਿ ਸਾਚਾ ਆਪ ਪੜ੍ਹਾਇੰਦਾ। ਬਜਰ ਕਪਾਟੀ ਪਾੜੇ ਪੱਥਰ, ਸਾਚਾ ਤੀਰ ਚਲਾਇੰਦਾ। ਨੇਤਰ ਨੀਰ ਵਰੋਲੇ ਅੱਥਰ, ਅੰਮ੍ਰਿਤ ਝਿਰਨਾ ਇਕ ਝਿਰਾਇੰਦਾ। ਪੰਜਾਂ ਚੋਰਾਂ ਕਰੇ ਸੱਥਰ, ਨਾਮ ਖੰਡਾ ਇਕ ਵਿਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਬ੍ਰਹਿਮੰਡਾਂ ਪਾਵੇ ਵੰਡਾਂ, ਏਕਾ ਨਾਮ ਜਪਾਇੰਦਾ। ਏਕਾ ਨਾਮ ਜਗਤ ਅਪਾਰ, ਹਰਿ ਸਾਚਾ ਮਾਤ ਧਰਾਇੰਦਾ। ਚਾਰ ਵਰਨਾਂ ਇਕ ਦਵਾਰ, ਏਕਾ ਧਾਮ ਸੁਹਾਇੰਦਾ। ਊਚਾਂ ਨੀਚਾਂ ਭੇਵ ਨਿਵਾਰ, ਰਾਓ ਰੰਕਾਂ ਰਾਜ ਰਾਜਾਨਾਂ ਏਕਾ ਧਾਮ ਵਖਾਇੰਦਾ। ਜੋਤੀ

ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਿਸ਼ਨੂੰ ਬੰਸੀ ਆਪ ਅਖਵਾਇੰਦਾ। ਵਿਸ਼ਨੂੰ ਬੰਸੀ ਸ਼ਬਦ ਇਕਾਗਰ, ਏਕਾ ਏਕ ਬਣਾਇਆ। ਕਾਇਆ ਵੇਖੇ ਸਾਚਾ ਸਾਗਰ, ਅੰਮ੍ਰਿਤ ਜਲ ਭਰਾਇਆ। ਗੁਰਮੁਖ ਵਿਰਲੇ ਬਣੇ ਸੁਦਾਗਰ, ਰਤਨ ਅਮੋਲਕ ਪਾਇਆ। ਨਿਰਮਲ ਕਰਮ ਹੋਏ ਉਜਾਗਰ, ਹਰਿ ਸਾਚੇ ਮੇਲ ਮਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੇ ਰੰਗ ਰੰਗਾਇਆ। ਆਪਣੇ ਰੰਗ ਆਪੇ ਰੰਗ ਰਾਤਾ, ਦੋ ਜਹਾਨਾਂ ਵਾਲੀ। ਜਨ ਭਗਤਾਂ ਦੇਵੇ ਸਾਚੀ ਦਾਤਾ, ਆਪ ਰਹੇ ਸਦਾ ਹੱਥ ਖਾਲੀ। ਆਪੇ ਪਿਤਾ ਆਪੇ ਮਾਤਾ, ਫਲ ਵੇਖੇ ਕਾਇਆ ਡਾਲ੍ਹੀ। ਕਲਜੁਗ ਮੇਟੇ ਅੰਧੇਰੀ ਰਾਤਾ, ਸ੍ਰਿਸ਼ਟ ਸਬਾਈ ਹਾਲ ਬੇਹਾਲੀ। ਗੁਰਮੁਖਾਂ ਬੰਨ੍ਹੇ ਚਰਨੀ ਨਾਤਾ, ਗੁਰ ਸ਼ਬਦ ਕਰੇ ਦਲਾਲੀ। ਮੇਟ ਮਿਟਾਏ ਜ਼ਾਤਾ ਪਾਤਾ, ਏਕਾ ਦੇਵੇ ਨੂਰ ਹੱਕ ਜਲਾਲੀ। ਰੰਗ ਰੰਗਾਏ ਦੀਪ ਸਾਤਾ, ਨੌ ਖੰਡ ਗਾਏ ਸੋਹੰ ਸਚ ਕਵਾਲੀ। ਪਾਰਬ੍ਰਹਮ ਕਮਲਾਪਾਤਾ, ਗੁਰਮੁਖ ਸਾਚੇ ਦਰ ਸਵਾਲੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਪਰਗਟ ਜੋਤ ਹੋਏ ਅਕਾਲੀ। ਇਕ ਅਕਾਲ, ਆਪਣੀ ਕਲ ਵਰਤਾਇੰਦਾ। ਦੀਨਾਂ ਬੰਧਪ ਦੀਨ ਦਿਆਲ, ਗੁਰ ਚੇਲੇ ਮੇਲ ਮਿਲਾਇੰਦਾ। ਕਾਇਆ ਮੰਦਰ ਸਚ ਧਰਮਸਾਲ, ਸਤਿਗੁਰ ਪੂਰਾ ਆਸਣ ਲਾਇੰਦਾ। ਦਿਵਸ ਰੈਣ ਕਰੇ ਰਖਵਾਲ, ਦੇ ਮਤ ਆਪ ਸਮਝਾਇੰਦਾ। ਸੰਤ ਸੁਹੇਲੇ ਭਾਲ, ਜੋਤੀ ਰੂਪ ਸਮਾਇੰਦਾ। ਜੁਗ ਜੁਗ ਚਲੇ ਅਵੱਲੜੀ ਚਾਲ, ਭੇਖਾਧਾਰੀ ਭੇਖ ਵਟਾਇੰਦਾ। ਸ਼ਬਦ ਬਣਾਏ ਨਾਮ ਦਲਾਲ, ਸਚ ਵਣਜਾਰਾ ਵਣਜ ਕਰਾਇੰਦਾ। ਨੇੜ ਨਾ ਆਏ ਕਾਲ ਮਹਾਂਕਾਲ, ਜਿਸ ਜਨ ਸਿਰ ਆਪਣਾ ਹੱਥ ਟਿਕਾਇੰਦਾ। ਸੋਹੰ ਦੇਵੇ ਸ਼ਬਦ ਧਨ ਮਾਲ, ਚੋਰ ਯਾਰ ਲੁੱਟ ਨਾ ਕੋਈ ਲੈ ਜਾਇੰਦਾ। ਆਪੇ ਸ਼ਾਹ ਆਪੇ ਕੰਗਾਲ, ਦਾਤਾ ਦਾਨੀ ਆਪ ਅਖਵਾਇੰਦਾ। ਆਪੇ ਬਿਰਧ ਬਾਲ ਜਵਾਨ, ਆਪ ਆਪਣੇ ਰੰਗ ਸਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨਰ ਹਰਿ ਰੂਪ ਵਖਾਇੰਦਾ। ਨਰ ਹਰਿ ਹਰਿ ਨਿਰੰਕਾਰ, ਹਰਿ ਹਰਿ ਰੂਪ ਸਮਾਇਆ। ਆਦਿ ਪੁਰਖ ਅਪਰੰਪਰ, ਭੇਵ ਕੋਈ ਨਾ ਪਾਇਆ। ਕਲਜੁਗ ਕਾਇਆ ਰਚਿਆ ਇਕ ਸਵੰਬਰ, ਸਚ ਨਿਸ਼ਾਨ ਲਗਾਇਆ। ਲੱਖ ਚੁਰਾਸੀ ਝੂਠ ਅਡੰਬਰ, ਅੰਤਮ ਲਏ ਮਿਟਾਇਆ। ਨਾ ਕੋਈ ਦਿਸੇ ਪੀਰ ਪੈਗ਼ੰਬਰ, ਗੁਰ ਪੀਰ ਰਹਿਣ ਨਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰਾ ਵਹਿਣ ਵਹਾਇਆ। ਕਲਜੁਗ ਤੇਰਾ ਝੂਠਾ ਵਹਿਣ, ਏਕਾ ਏਕ ਵਹਾਇੰਦਾ। ਮਨਮੁਖ ਜੀਵ ਸਾਰੇ ਵਹਿਣ, ਪ੍ਰਭ ਸਾਚਾ ਆਪ ਰੁੜ੍ਹਾਇੰਦਾ। ਨੇਤਰ ਲੋਚਣ ਵੇਖਣ ਨੈਣ, ਨਾ ਕੋਈ ਕਿਸੇ ਬਚਾਇੰਦਾ। ਦਰ ਮੰਗੇ ਲਾੜੀ ਮੌਤ ਡੈਣ, ਪ੍ਰਭ ਸਾਚਾ ਝੋਲੀ ਪਾਇੰਦਾ। ਭਗਤ ਸੁਹੇਲਾ ਸਾਕ ਸੱਜਣ ਸੈਣ, ਗੁਰ ਚੇਲਾ ਮੇਲ ਮਿਲਾਇੰਦਾ। ਆਪ ਚੁਕਾਏ ਲਹਿਣ ਦੇਣ, ਗੋਬਿੰਦ ਸਾਚੀ ਸੇਵ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਗਤ ਜੁਗਤ ਜੋਗ ਆਪਣੇ ਹੱਥ ਰਖਾਇੰਦਾ। ਕਲਜੁਗ ਤੇਰਾ ਅੰਤਮ ਜੋਗ, ਏਕਾ ਏਕ ਵਖਾਇਆ। ਲੱਖ ਚੁਰਾਸੀ ਹੋਏ ਵਿਯੋਗ, ਨਾ ਕੋਈ ਮੇਲ ਮਿਲਾਇਆ। ਹਉਮੇ ਹੰਗਤਾ ਲੱਗਾ ਰੋਗ, ਹੰਕਾਰ ਵਿਕਾਰ ਵਧਾਇਆ। ਰਸਨਾ ਰਸ ਲੈਣਾ ਭੋਗ, ਆਤਮ ਰਸ ਕਿਸੇ ਹੱਥ ਨਾ ਆਇਆ। ਫਿਰੇ ਦੁਹਾਈ ਲੋਕ ਪਰਲੋਕ, ਸਚ ਸਲੋਕ ਨਾ ਕੋਈ ਸੁਣਾਇਆ। ਪ੍ਰਭ ਕਾ ਭਾਣਾ ਨਾ ਕੋਈ ਸਕੇ ਰੋਕ, ਸੰਮਤ ਚੌਦਾਂ ਵੇਖ ਵਖਾਇਆ। ਸ੍ਰਿਸ਼ਟ ਸਬਾਈ ਦਏ ਝੋਕ,

ਤ੍ਰੈਗੁਣ ਮਾਇਆ ਏਕਾ ਮੱਠ ਤਪਾਇਆ। ਧਰਮ ਰਾਏ ਅੰਤਮ ਵੇਖ, ਦਰ ਦਰਵਾਜਾ ਆਪਣਾ ਆਪ ਖੁਲ੍ਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਗੋਬਿੰਦ ਸਾਚਾ ਸੰਗ ਨਿਭਾਇਆ। ਗੋਬਿੰਦ ਗੁਰ ਸਾਚਾ ਮੀਤਾ, ਏਕਾ ਏਕ ਅਖਵਾਇੰਦਾ। ਭਗਤ ਜਨਾਂ ਸਦ ਵਸਿਆ ਚੀਤਾ, ਆਪਣੇ ਰੰਗ ਰੰਗਾਇੰਦਾ। ਆਪ ਚਲਾਏ ਆਪਣੀ ਰੀਤਾ, ਅੰਮ੍ਰਿਤ ਜਾਮ ਪਿਆਇੰਦਾ। ਸਚ ਵਖਾਏ ਮੰਦਰ ਮਸੀਤਾ, ਗੁਰੂਦਵਾਰਾ ਦਿਹੁਰਾ ਧਾਮ ਸੁਹਾਇੰਦਾ। ਨਾਮ ਜਪਾਏ ਇਕ ਅਨਡੀਠਾ, ਲੇਖਾ ਲੇਖ ਵਿਚ ਨਾ ਆਇੰਦਾ। ਭਗਤ ਜਨਾਂ ਸਦ ਲਾਗੇ ਮੀਠਾ, ਬੇਮੁਖ ਨਾ ਰਸਨ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਸਚ ਸਲੋਕ ਇਕ ਅਲਾਇੰਦਾ। ਸਾਚਾ ਸ਼ਬਦ ਨਾਮ ਧਨ, ਏਕਾ ਏਕ ਜਣਾਈਆ। ਗੁਰਮੁਖ ਸਾਚੇ ਰਹੇ ਮੰਨ, ਮਨਮੁਖ ਬੈਠੇ ਮੁਖ ਭਵਾਈਆ। ਆਪੇ ਜਾਣੇ ਗੁਣ ਅਵਗੁਣ, ਗਿਆਨੀ ਧਿਆਨੀ ਭੇਵ ਨਾ ਰਾਈਆ। ਸਾਜਣ ਸਾਚਾ ਮੀਤ ਜਨ, ਆਤਮ ਘਰ ਵੱਜੇ ਵਧਾਈਆ। ਲੱਖ ਚੁਰਾਸੀ ਛਾਣ ਪੁਣ, ਜਨ ਭਗਤ ਕਰੇ ਕੁੜਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਸਤਿਗੁਰ ਸਾਚਾ ਆਪ ਅਖਵਾਈਆ। ਸਤਿਗੁਰ ਸਾਚਾ ਸਾਚਾ ਕੰਤ, ਏਕਾ ਏਕ ਅਖਵਾਇਆ। ਮੇਲ ਮਿਲਾਵਾ ਸਾਚੇ ਸੰਤ, ਦਰ ਘਰ ਸਾਚਾ ਇਕ ਵਖਾਇਆ। ਆਪ ਬਣਾਏ ਆਪਣੀ ਬਣਤ, ਦੂਸਰ ਕੋਇ ਨਾ ਨਾਲ ਰਲਾਇਆ। ਜੁਗ ਜੁਗ ਮਹਿੰਮਾ ਗਣਤ ਅਗਣਤ, ਲਿਖਿਆ ਲੇਖ ਨਾ ਕੋਈ ਲਿਖਾਇਆ। ਆਪੇ ਖੇਲੇ ਆਦਿ ਅੰਤ, ਜੁਗ ਜੁਗ ਖੇਲ ਖਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਕਲਜੁਗ ਤੇਰਾ ਅੰਤਮ ਲਹਿਣਾ ਦੇਣਾ ਰਿਹਾ ਚੁਕਾਇਆ। ਕਲਜੁਗ ਤੇਰਾ ਅੰਤਮ ਅੰਤ, ਅੰਤ ਹੋਏ ਜੁਦਾਈਆ। ਭਰਮੇ ਭੁੱਲੇ ਜੀਵ ਜੰਤ ਸਾਧ ਸੰਤ, ਆਤਮ ਸੁਖ ਸਹਿਜ ਕੋਈ ਨਾ ਪਾਈਆ। ਮਿਲੇ ਮੇਲ ਨਾ ਨਾਰੀ ਕੰਤ, ਸੁਰਤ ਸ਼ਬਦ ਨਾ ਮੇਲ ਮਿਲਾਈਆ। ਕਾਇਆ ਚੋਲੀ ਨਾ ਚਾੜ੍ਹੇ ਰੰਗ ਬਸੰਤ, ਰੁੱਤ ਨਾ ਕੋਈ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਰਿਹਾ ਸੇਵ ਕਮਾਈਆ।

ਸਤਿ ਪੁਰਖ ਪ੍ਰਭ ਏਕ, ਏਕਾ ਘਰ ਵਸਾਇਆ। ਸ਼ਬਦ ਰਖਾਏ ਟੇਕ, ਦੂਜਾ ਦਰ ਖੁਲ੍ਹਾਇਆ। ਤੀਜੇ ਨੇਤਰ ਵੇਖ, ਭਗਤ ਮੇਲ ਮਿਲਾਇਆ। ਚੌਥਾ ਘਰ ਵਿਸੇਖ, ਹਰਿ ਸੰਤਨ ਡੇਰਾ ਲਾਇਆ। ਪੰਚਮ ਲਿਖਿਆ ਲੇਖ, ਦੋ ਜਹਾਨੀ ਰਿਹਾ ਮਿਟਾਇਆ। ਛੇਵਾਂ ਮੂੰਡ ਮੁੰਡਾਏ ਨਾ ਧਾਰੀ ਕੇਸ, ਰੂਪ ਅਨੂਪਾ ਆਪ ਅਖਵਾਇਆ। ਘਰ ਸੱਤਵੇਂ ਇਕ ਆਦੇਸ, ਆਪਣੀ ਆਪ ਕਰਾਇਆ। ਅੱਠ ਤਤ ਦਰ ਦਰਵੇਸ਼, ਦਿਵਸ ਰੈਣ ਮੰਗ ਮੰਗਾਇਆ। ਨੌ ਦਰ ਭੁੱਲੇ ਨਰ ਨਰੇਸ਼, ਨਰ ਨਰਾਇਣ ਦਿਸ ਨਾ ਆਇਆ। ਘਰ ਦਸਵੇਂ ਰਹੇ ਹਮੇਸ਼, ਆਤਮ ਸੇਜਾ ਆਸਣ ਲਾਇਆ। ਭੇਵ ਨਾ ਪਾਇਣ ਬ੍ਰਹਮਾ ਵਿਸ਼ਨ ਮਹੇਸ਼ ਗਣੇਸ਼, ਹਰਿ ਭਗਵੰਤਾ ਇਕ ਇਕੰਤਾ ਸਾਚੇ ਧਾਮ ਸੁਹਾਇਆ। ਆਪੇ ਜਾਣੇ ਆਪਣੇ ਵੇਸ, ਜੁਗ ਜੁਗ ਕਰਦਾ ਆਇਆ। ਆਪੇ ਗੋਬਿੰਦ ਦਸ ਦਸਮੇਸ਼, ਕਲਗੀ ਤੋੜਾ ਸੀਸ ਟਿਕਾਇਆ। ਆਪੇ ਹੋਇਆ ਦਰ ਦਰਵੇਸ਼, ਜਨ ਭਗਤ ਦਵਾਰੇ ਅਲਖ ਜਗਾਇਆ। ਬਾਲ

ਅਵਸਥਾ ਅੱਲੜ੍ਹ ਵਰੇਸ, ਬਾਲੀ ਬੁਧ ਅਖਵਾਇਆ। ਲੋਆਂ ਪੁਰੀਆਂ ਰਿਹਾ ਵੇਖ, ਦਿਸ ਕਿਸੇ ਨਾ ਆਇਆ। ਕਲਜੁਗ ਤੇਰੀ ਅੰਤਮ ਮੇਟੇ ਰੇਖ, ਲੇਖਾ ਆਪਣੇ ਹੱਥ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦਰ ਦਵਾਰਾ ਇਕ ਖੁਲ੍ਹਾਇਆ। ਦਰ ਦਵਾਰਾ ਇਕ ਨਿਰੰਕਾਰ, ਆਪਣਾ ਆਪ ਖੁਲ੍ਹਾਇਆ। ਕਲਜੁਗ ਸਤਿਜੁਗ ਹੋਏ ਭਿਖਾਰ, ਦੋਏ ਬੈਠੇ ਸੀਸ ਝੁਕਾਇਆ। ਕਲਜੁਗ ਰੋਵੇ ਜ਼ਾਰੋ ਜ਼ਾਰ, ਵੇਲੇ ਅੰਤ ਦਏ ਦੁਹਾਇਆ। ਸਤਿਜੁਗ ਸਾਚੇ ਕਰੇ ਪਿਆਰ, ਚਰਨੀ ਸੀਸ ਝੁਕਾਇਆ। ਸੋਹੰ ਸ਼ਬਦ ਅਧਵਿਚਕਾਰ, ਪ੍ਰਭ ਸਾਲਸ ਆਪ ਕਰਾਇਆ। ਕਲਜੁਗ ਕਰਮਾਂ ਕਰੇ ਵਿਚਾਰ, ਕੂੜ ਕੁੜਿਆਰ ਅੱਗੇ ਡਾਹਿਆ। ਸਤਿਜੁਗ ਧਰਮ ਕਰੇ ਜੈਕਾਰ, ਏਕਾ ਨਾਅਰਾ ਲਾਇਆ। ਸੋ ਪੁਰਖ ਨਿਰੰਜਣ ਹਰਿ ਕਰਤਾਰ, ਆਪੇ ਵੇਖਣ ਆਇਆ। ਹਉਮੇ ਹੰਗਤ ਹੋਏ ਖੁਆਰ, ਨਾ ਦਿਸੇ ਕੋਈ ਸਹਾਇਆ। ਸਤਿਜੁਗ ਮੰਗਤਾ ਦਰ ਦਰਬਾਰ, ਪ੍ਰਭ ਅੱਗੇ ਝੋਲੀ ਡਾਹਿਆ। ਭਰਨਹਾਰਾ ਆਪ ਭੰਡਾਰ, ਘਰ ਸਾਚਾ ਵੇਖ ਵਖਾਇਆ। ਜੋਤੀ ਜਾਮਾ ਭੇਖ ਅਪਾਰ, ਲੋਕਮਾਤੀ ਫੇਰਾ ਪਾਇਆ। ਲੱਖ ਚੁਰਾਸੀ ਅੰਦਰ ਬਾਹਰ, ਗੁਪਤ ਜ਼ਾਹਿਰ ਫੋਲ ਫੁਲਾਇਆ। ਲੋਆਂ ਪੁਰੀਆਂ ਇਕ ਅਧਾਰ, ਏਕਾ ਅੰਕ ਵਖਾਇਆ। ਸੰਮਤ ਚੌਦਾਂ ਬੰਨ੍ਹੇ ਧਾਰ, ਦਸ ਚੇਤਰ ਦਿਵਸ ਸੁਹਾਇਆ। ਸੰਤ ਸੁਹੇਲੇ ਲਏ ਉਭਾਰ, ਆਪ ਆਪਣੇ ਅੰਗ ਲਗਾਇਆ। ਮਨਮੁਖ ਜੀਵ ਦੁਸ਼ਟ ਦੁਰਾਚਾਰ, ਰਾਏ ਧਰਮ ਦਏ ਸਜ਼ਾਇਆ। ਸੋਹੰ ਖੰਡਾ ਤੇਜ ਕਟਾਰ, ਬ੍ਰਹਿਮੰਡਾਂ ਰਿਹਾ ਵਖਾਇਆ। ਸ਼ਾਹ ਸੁਲਤਾਨਾਂ ਕਰੇ ਖ਼ਬਰਦਾਰ, ਲਿਖਿਆ ਲਿਖਤ ਲੇਖ ਲਿਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਚਾਰ ਵਰਨ ਇਕ ਦਰ, ਸਾਚੀ ਸਿੱਖੀ ਰਿਹਾ ਸਿਖਾਇਆ। ਚਾਰ ਵਰਨ ਇਕ ਭੰਡਾਰ, ਆਪੇ ਆਪ ਵਰਤਾਇੰਦਾ। ਸਤਿਜੁਗ ਸਾਚਾ ਖੋਲ੍ਹ ਦਵਾਰ, ਕਲਜੁਗ ਮੇਟ ਮਿਟਾਇੰਦਾ। ਸ਼ਬਦ ਸ਼ਬਦੀ ਜੈ ਜੈਕਾਰ, ਜੈ ਜੈ ਜੈਕਾਰਾ ਆਪ ਕਰਾਇੰਦਾ। ਨਰ ਨਰਾਇਣ ਲੈ ਅਵਤਾਰ, ਨਿਹਕਲੰਕਾ ਨਾਉਂ ਰਖਾਇੰਦਾ। ਗੋਬਿੰਦ ਕਾਇਆ ਕਰ ਪਿਆਰ, ਜੋਤੀ ਸ਼ਬਦ ਮੇਲ ਮਿਲਾਇੰਦਾ। ਗੁਰਮੁਖ ਗੁਰਸਿਖ ਭਗਤ ਅਧਾਰ, ਭਗਤੀ ਭਗਤ ਸੇਵਾ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅਗੰਮ ਅਪਾਰਾ ਦਰਸ ਦਿਖਾਇੰਦਾ।

੧੦ ਚੇਤ ੨੦੧੪ ਬਿਕ੍ਰਮੀ ਹਰਬੰਸ ਸਿੰਘ ਦੇ ਗ੍ਰਹਿ ਇੱਕੀ ਪਰਿਵਾਰਾਂ ਦਾ ਇਕੱਠ ਹੋਇਆ
ਪਿੰਡ ਅਜਨੌਧ ਜ਼ਿਲਾ ਲੁਧਿਆਣਾ

ਜੁਗ ਜੁਗ ਮਾਣ ਨਿਮਾਣਿਆਂ, ਦੇਵਣਹਾਰ ਦਾਤਾਰ। ਚਲੇ ਚਲਾਏ ਆਪਣੇ ਭਾਣਿਆ, ਵਰਤੇ ਵਰਤਾਵੇ ਵਿਚ ਸੰਸਾਰ। ਕਿਸੇ ਹੱਥ ਨਾ ਆਏ ਰਾਜੇ ਰਾਣਿਆ, ਭਰਮੇ ਭੁੱਲੇ ਜੀਵ ਗਵਾਰ। ਜਨ ਭਗਤਾਂ ਕਰੇ ਆਪ ਪਛਾਣਿਆ, ਪਾਰਬ੍ਰਹਮ ਪ੍ਰਭ ਪਾਏ ਸਾਰ। ਏਕਾ ਬਖ਼ਸ਼ੇ ਜੀਆ ਦਾਨਿਆ, ਸਾਚਾ ਧਰਮ ਵਿਚਾਰ। ਨਾਮ ਨਿਧਾਨਾ ਦੇਵੇ ਗੁਣ ਨਿਧਾਨਿਆ, ਪੂਰਬ ਕਰਮ ਵਿਚਾਰ। ਦਰ ਦਵਾਰ ਕਰੇ ਪਰਵਾਨਿਆ, ਆਪ ਆਪਣੀ ਕਿਰਪਾ ਧਾਰ, ਦਰ ਘਰ ਸਾਚਾ ਮੇਲ ਮਿਲਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਫੜ ਬਾਂਹੋ ਲਾਏ ਪਾਰ।

ਗੁਰਮੁਖ ਸਾਚਾ ਬਾਲ ਅੰਞਾਣਾ, ਪ੍ਰਭ ਸਾਚਾ ਆਪਣੀ ਗੋਦ ਉਠਾਇੰਦਾ। ਕਿਸੇ ਹੱਥ ਨਾ ਆਏ ਰਾਜੇ ਰਾਣਾ, ਭਰਮੇ ਭੁੱਲੇ ਭਰਮ ਭੁਲਾਇੰਦਾ। ਦਰ ਦਵਾਰੇ ਦੇਵੇ ਮਾਣਾ, ਹੋਏ ਨਿਮਾਣਾ ਜੋ ਸੀਸ ਝੁਕਾਇੰਦਾ। ਸ਼ਬਦ ਬਿਠਾਏ ਸਚ ਬਿਬਾਣਾ, ਪੁਰੀਆਂ ਲੋਆਂ ਆਪ ਉਡਾਇੰਦਾ। ਅੰਮ੍ਰਿਤ ਆਤਮ ਪੀਣਾ ਖਾਣਾ, ਸਾਚਾ ਰਾਗ ਅਲਾਇੰਦਾ। ਧੁਰਦਰਗਾਹੀ ਇਕ ਫ਼ਰਮਾਣਾ, ਜੁਗ ਜੁਗ ਮਾਤ ਸੁਣਾਇੰਦਾ। ਭਗਤ ਜਨਾਂ ਦਰ ਕਰ ਪਰਵਾਨਾ, ਆਪਣੀ ਸੇਵਾ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਪਾਰ ਕਰਾਇੰਦਾ। ਹਰਿਜਨ ਸਾਚਾ ਸਾਜਣ ਮੀਤਾ, ਹਰਿ ਏਕਾ ਏਕ ਰਖਾਇਆ। ਜੁਗ ਜੁਗ ਚਲਾਏ ਅਚਰਜ ਰੀਤਾ, ਆਪ ਆਪਣੇ ਰੰਗ ਰੰਗਾਇਆ। ਇਕ ਸੁਣਾਏ ਸੁਹਾਗੀ ਗੀਤਾ, ਸਾਚਾ ਛੰਦ ਸੁਣਾਇਆ। ਇਕ ਕਰਾਏ ਹਸਤ ਕੀਟਾ, ਊਚੋ ਨੀਚ ਕਰਾਇਆ। ਦੇਵੇ ਸ਼ਬਦ ਨਾਮ ਅਨਡੀਠਾ, ਅੰਤਮ ਝੋਲੀ ਰਿਹਾ ਪਾਇਆ। ਮਨਮੁਖ ਵੇਖੇ ਕੌੜਾ ਰੀਠਾ, ਗੜ੍ਹ ਹੰਕਾਰ ਤੁੜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਮੇਲ ਮਿਲਾਇਆ। ਸਾਚਾ ਮੇਲਾ ਹਰਿ ਬਨਵਾਰੀ, ਆਪਣਾ ਆਪ ਕਰਾਇੰਦਾ। ਭਗਤ ਜਨਾਂ ਸਦ ਪਹਿਰੇਦਾਰੀ, ਦਿਵਸ ਰੈਣ ਅਖਵਾਇੰਦਾ। ਕਲਜੁਗ ਤੇਰੀ ਅੰਤਮ ਵਾਰੀ, ਆਪ ਆਪਣਾ ਰੰਗ ਰੰਗਾਇੰਦਾ। ਖੇਲੇ ਖੇਲ ਵਡ ਸੰਸਾਰੀ, ਲੇਖਾ ਲੇਖ ਨਾ ਕੋਈ ਲਿਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਵਸਿਆ ਘਰ, ਘਰ ਬਾਹਰੀ ਇਕ ਅਖਵਾਇੰਦਾ। ਗੁਰਮੁਖ ਚਤਰ ਸੁਜਾਨ, ਏਕਾ ਏਕ ਅਖਵਾਇਆ। ਆਤਮ ਜੋਤੀ ਬ੍ਰਹਮ ਗਿਆਨ, ਦੀਪਕ ਏਕਾ ਸ਼ਬਦ ਜਗਾਇਆ। ਸ਼ਬਦ ਫੜਾਏ ਧਰਮ ਨਿਸ਼ਾਨ, ਚਾਰੇ ਕੁੰਟਾਂ ਰਿਹਾ ਵਖਾਇਆ। ਊਚ ਨੀਚ ਰਾਓ ਰੰਕ ਸ਼ਾਹ ਸੁਲਤਾਨ, ਏਕਾ ਦੂਜਾ ਭੇਵ ਚੁਕਾਇਆ। ਜੋਧਾ ਸੂਰ ਬਲੀ ਬਲਵਾਨ, ਹਰਿ ਵੱਡਾ ਸ਼ਾਹੋ ਭੂਪ ਆਪ ਅਖਵਾਇਆ। ਜਨ ਭਗਤਾਂ ਦੇਵੇ ਨਾਮ ਨਿਧਾਨ, ਅੰਮ੍ਰਿਤ ਆਤਮ ਇਕ ਪਿਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਵੇਖੇ ਆਤਮ ਘਰ, ਘਰ ਬਾਹਰ ਇਕ ਸੁਹਾਇਆ। ਗੁਰਸਿਖ ਤੇਰੀ ਆਤਮ ਸਿੱਕ, ਹਰਿ ਸਾਚਾ ਆਪ ਬੁਝਾਇੰਦਾ। ਧੁਰਦਰਗਾਹੀ ਲੇਖ ਲਿਖ, ਅੰਤਮ ਮੇਲ ਮਿਲਾਇੰਦਾ। ਨੇਤਰ ਲੋਚਨ ਆਪੇ ਪੇਖ, ਦਰ ਦਵਾਰ ਅੰਤ ਸੁਹਾਇੰਦਾ। ਮਸਤਕ ਲਾਏ ਸਾਚੀ ਮੇਖ, ਨਾ ਕੋਈ ਜੜ੍ਹ ਉਖੜਾਇੰਦਾ। ਦੂਈ ਦਵੈਤੀ ਲਾਹੇ ਵਿੱਖ, ਏਕਾ ਰੰਗ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚਾ ਸੰਗ ਨਿਭਾਇੰਦਾ। ਪਾਰਬ੍ਰਹਮ ਪ੍ਰਭ ਸਗਲਾ ਸਾਥ, ਏਕਾ ਏਕ ਰਖਾਇਆ। ਮਸਤਕ ਲਹਿਣਾ ਦੇਵੇ ਮਾਥ, ਜੁਗ ਜੁਗ ਮੂਲ ਚੁਕਾਇਆ। ਨਾਮ ਚੜ੍ਹਾਏ ਸਾਚੇ ਰਾਥ, ਰਥ ਰਥਵਾਹੀ ਆਪ ਅਖਵਾਇਆ। ਮਿਲਿਆ ਮੇਲ ਤ੍ਰੈਲੋਕੀ ਨਾਥ, ਵਿਛੜ ਕਦੇ ਨਾ ਜਾਇਆ। ਸ਼ਬਦ ਚਲਾਏ ਮਹਿੰਮਾ ਅਕੱਥ, ਜਿਹਵਾ ਕਥ ਨਾ ਸਕੇ ਰਾਇਆ। ਸਗਲ ਵਸੂਰੇ ਜਾਇਣ ਲੱਥ, ਆਤਮ ਦਰਸੀ ਦਰਸ਼ਨ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਦੇਵੇ ਵਰ, ਗਰੀਬ ਨਿਮਾਣਾ ਗਲੇ ਲਗਾਇਆ। ਗੁਰਮੁਖ ਸਾਚੇ ਸਾਚਾ ਹਿਤ, ਹਰਿ ਸਾਚਾ ਆਪ ਕਰਾਇਆ। ਦੋ ਜਹਾਨਾਂ ਸਾਚਾ ਮਿਤ, ਏਕਾ ਏਕ ਅਖਵਾਇਆ। ਦਰਸ ਦਿਖਾਏ ਨਿਤ ਨਵਿਤ, ਆਪਣਾ ਭੇਖ ਵਟਾਇਆ। ਲੇਖੇ ਲਾਏ ਬੂੰਦ ਰਿਤ, ਮਾਨਸ ਦੇਹੀ ਲੇਖੇ ਲਾਇਆ। ਪਾਰਬ੍ਰਹਮ ਪ੍ਰਭ ਦਸ ਚੇਤ, ਚਿਤ ਵਿਤ ਨਾ ਠਗੋਰੀ ਪਾਇਆ। ਅੰਮ੍ਰਿਤ ਆਤਮ ਕਾਇਆ ਸਿਤ, ਹਰਿ ਹਰਿ ਹਵਨ ਰਿਹਾ ਕਰਾਇਆ। ਆਪੇ ਮਾਤ ਆਪੇ ਪਿਤ, ਆਪਣੀ ਗੋਦ

ਉਠਾਇਆ। ਆਪੇ ਜਾਣੇ ਵਾਰ ਥਿਤ, ਗੁਰਮੁਖ ਸਾਚੇ ਲਏ ਤਰਾਇਆ। ਧੰਨ ਭਾਗ ਦਿਹਾੜਾ ਮਹੀਨਾ ਚੇਤ, ਦਸ ਦਸਵਾਂ ਦਸ ਘਰ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਦੇਵੇ ਵਰ, ਆਤਮ ਤ੍ਰਿਸ਼ਨਾ ਭੁੱਖ ਮਿਟਾਇਆ। ਗੁਰਮੁਖ ਸਾਚੇ ਸਦ ਬਲਿਹਾਰ, ਹਰਿ ਸਾਚੀ ਸੇਵ ਕਮਾਈਆ। ਦੋ ਜਹਾਨਾਂ ਲਾਏ ਪਾਰ, ਬੇੜਾ ਬੰਨੇ ਲਾਈਆ। ਮਨਮੁਖ ਜੀਵ ਡੋਬੇ ਵਿਚ ਮੰਝਧਾਰ, ਕਲਜੁਗ ਕੂਕੇ ਦਏ ਦੁਹਾਈਆ। ਮੀਤ ਮੁਰਾਰ ਸਾਕ ਸੱਜਣ ਮਾਤ ਪਿਤ ਭਾਈ ਭੈਣ ਕੋਇ ਨਾ ਸੰਗ ਨਿਭਾਈਆ। ਜੂਠੇ ਝੂਠੇ ਜੀਵ ਗਵਾਰ, ਖਾਲੀ ਠੂਠੇ ਹੱਥ ਫੜਾਈਆ। ਮਾਇਆ ਰੂਠੇ ਵਿਚ ਸੰਸਾਰ, ਭੇਵ ਕੋਈ ਨਾ ਪਾਈਆ। ਭਗਤ ਜਨਾਂ ਹਰਿ ਸਾਚਾ ਤੁੱਠੇ, ਅਤੁਟ ਭੰਡਾਰ ਰਖਾਈਆ। ਆਪ ਬੰਧਾਏ ਏਕਾ ਮੁੱਠੇ, ਗੁਰ ਸੰਗਤ ਪੈਜ ਰਖਾਈਆ। ਚਰਨ ਦਵਾਰੇ ਚਰਨੋਧਕ ਰਸ ਸਾਚਾ ਲੁੱਟੇ, ਆਤਮ ਤ੍ਰਿਸ਼ਨਾ ਭੁੱਖ ਮਿਟਾਈਆ। ਹੋਏ ਪਰਕਾਸ਼ ਦਹਿ ਦਿਸ਼ਾ ਚਾਰ ਕੂਟੇ, ਲੋਆਂ ਪੁਰੀਆਂ ਆਪ ਕਰਾਈਆ। ਸਤਿਜੁਗ ਲਗਾਏ ਸਾਚੇ ਬੂਟੇ, ਫਲ ਫੁਲਵਾੜੀ ਆਪ ਰਖਾਈਆ। ਸੋਹੰ ਸ਼ਬਦ ਹੁਲਾਰਾ ਦੇਵੇ ਝੂਟੇ, ਦੋ ਜਹਾਨਾਂ ਪਾਰ ਕਰਾਈਆ। ਜੁਗਾਂ ਜੁਗਾਂ ਦੇ ਵਿਛੜੇ ਰੂਠੇ, ਕਲਜੁਗ ਅੰਤਮ ਰਿਹਾ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਵਸਿਆ ਤੇਰੇ ਘਰ, ਦਰ ਦਵਾਰ ਬੰਕ ਸੁਹਾਈਆ। ਗੁਰਮੁਖ ਸਾਚੇ ਚਰਨ ਪਿਆਰ, ਏਕਾ ਏਕ ਰਖਾਇਆ। ਆਪ ਆਪਣਾ ਕਰ ਅਧਾਰ, ਏਕਾ ਨਾਉਂ ਜਣਾਇਆ। ਸੰਗੀ ਸਾਥੀ ਮੀਤ ਮੁਰਾਰ, ਸਗਲਾ ਸਾਥ ਤਜਾਇਆ। ਗੁਰ ਸੰਗਤ ਇਕ ਵਿਹਾਰ, ਇਕ ਦਵਾਰ ਸੁਹਾਇਆ। ਨਾਮ ਰੰਗਤ ਤਨ ਸ਼ਿੰਗਾਰ, ਕਾਇਆ ਚੋਲੀ ਆਪ ਚੜ੍ਹਾਇਆ। ਜਿਉਂ ਨਾਨਕ ਅੰਗਦ ਪਹਿਲਾ ਅਪਰ ਅਪਾਰ ਜੋਤੀ ਜੋਤ ਟਿਕਾਇਆ। ਦੂਸਰ ਦਰ ਨਾ ਕੋਈ ਮੰਗਤ, ਭਿਖਿਆ ਭਿਛਿਆ ਰਿਹਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨਿਰਧਨ ਏਕਾ ਏਕ ਅਖਵਾਇਆ। ਗੁਰਮੁਖ ਤੇਰਾ ਸ਼ਬਦ ਮਲਾਹ, ਹਰਿ ਸਾਚਾ ਆਪ ਬਣਾਇੰਦਾ। ਤਖ਼ਤ ਸੁਲਤਾਨ ਬੈਠ ਬੇਪਰਵਾਹ, ਦੋ ਜਹਾਨਾਂ ਵੇਖ ਵਖਾਇੰਦਾ। ਲੱਖ ਚੁਰਾਸੀ ਕਟੇ ਫਾਹ, ਸਾਚੇ ਮਾਰਗ ਲਾਇੰਦਾ। ਇਕ ਜਪਾਏ ਸਾਚਾ ਨਾਂ, ਨਿਰਗੁਣ ਮੇਲ ਮਿਲਾਇੰਦਾ। ਸਰਗੁਣ ਉਠਾਏ ਸਾਚਾ ਥਾਂ, ਆਪਣੀ ਬੂਝ ਬੁਝਾਇੰਦਾ। ਸ਼ਬਦ ਸਰੂਪੀ ਪਕੜੇ ਬਾਂਹ, ਜਗਤ ਵਿਛੋੜਾ ਆਪ ਕਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਸਿਖ ਆਪਣੀ ਗੋਦ ਉਠਾਇੰਦਾ।

ਜਨ ਮਜਨ ਇਸ਼ਨਾਨ, ਚਰਨ ਗੁਰ ਧੂੜਿਆ। ਅਮਰਾਪਦ ਪਾਨ, ਮੂਰਖ ਮੁਗਧ ਮੂੜ੍ਹਿਆ। ਹਰਿ ਸਾਚਾ ਮਿਹਰਵਾਨ, ਲੱਖ ਚੁਰਾਸੀ ਕਟੇ ਜੂੜਿਆ। ਜਿਸ ਜਨ ਦੇਵੇ ਜੀਆ ਦਾਨ, ਨਾਤਾ ਤੋੜੇ ਕੂੜੋ ਕੂੜਿਆ। ਮਿਲੇ ਮੇਲ ਸ੍ਰੀ ਭਗਵਾਨ, ਏਕਾ ਰੰਗ ਚੜ੍ਹਾਏ ਗੂੜ੍ਹਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਿਸ ਜਨ ਬਖ਼ਸ਼ੇ ਚਰਨ ਧੂੜ੍ਹਿਆ। ਚਰਨ ਧੂੜ ਸੱਚਾ ਇਸ਼ਨਾਨਾ, ਮਸਤਕ ਖ਼ਾਕ ਰਮਾਈਆ। ਆਤਮ ਉਪਜੇ ਬ੍ਰਹਮ ਗਿਆਨਾ, ਅੰਧ ਅਗਿਆਨ ਮਿਟਾਈਆ। ਦੀਪਕ ਜੋਤੀ ਜਗੇ ਮਹਾਨਾ, ਜੋਤ ਨਿਰੰਜਣ ਆਪ ਜਗਾਈਆ। ਸ਼ਬਦ ਬਿਠਾਏ ਸਚ ਬਿਬਾਣਾ, ਗੁਰ ਪੂਰਾ ਆਪ ਉਡਾਈਆ। ਜਗਤ ਦਵਾਰੇ ਪਾਰ ਕਰਾਨਾ, ਭਗਤ ਦਵਾਰਾ ਇਕ ਵਿਖਾਈਆ। ਨਾਮ ਸ਼ਸਤਰ ਇਕ ਮਹਾਨਾ,

ਹਰਿ ਸਾਚਾ ਤਨ ਪਹਿਨਾਈਆ। ਤੀਰ ਨਿਸ਼ਾਨਾ ਇਕ ਰਖਾਨਾ, ਦੋ ਜਹਾਨਾਂ ਰਿਹਾ ਚਲਾਈਆ। ਆਤਮ ਧੁਨ ਸ਼ਬਦ ਤਰਾਨਾ, ਅਨਹਦ ਰਿਹਾ ਉਪਜਾਈਆ। ਭਗਤ ਭਗਵੰਤਾ ਮੇਲ ਮਿਲਾਨਾ, ਸੰਤ ਸੁਹੇਲਾ ਆਪ ਅਖਵਾਈਆ। ਜੀਵ ਜੰਤ ਭੇਵ ਨਾ ਪਾਨਾ, ਮਨ ਮਮਤਾ ਰਹੀ ਕੁਰਲਾਈਆ। ਆਦਿ ਅੰਤ ਧੁਰ ਫ਼ਰਮਾਣਾ, ਜੁਗ ਜੁਗ ਰਿਹਾ ਸੁਣਾਈਆ। ਕਲਜੁਗ ਖੇਲੇ ਖੇਲ ਮਹਾਨਾ, ਚਾਰ ਵਰਨਾਂ ਇਕ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗ਼ਰੀਬ ਨਿਮਾਣੇ ਜਗਤ ਨਿਧਾਨੇ ਆਪ ਆਪਣੇ ਗਲੇ ਲਗਾਈਆ। ਸਤਿ ਪੁਰਖ ਨਿਰੰਜਣ ਆਪਣੀ ਧਾਰ, ਸਾਚੀ ਆਪ ਬਣਾਈਆ। ਆਪ ਆਪਣਾ ਕਰ ਆਕਾਰ, ਆਪੇ ਰਿਹਾ ਸਮਾਈਆ। ਜੋਤੀ ਨੂਰ ਅਪਰ ਅਪਾਰ, ਏਕਾ ਏਕ ਕਰੇ ਰੁਸ਼ਨਾਈਆ। ਨਾ ਕੋਈ ਦਿਸੇ ਗੁਰਦਰ ਮੰਦਰ ਚਾਰ ਦਿਵਾਰ, ਖਾਣੀ ਬਾਣੀ ਕੋਇ ਨਜ਼ਰ ਨਾ ਆਈਆ। ਪਾਰਬ੍ਰਹਮ ਪ੍ਰਭ ਪੁਰਖ ਅਪਾਰ, ਏਕਾ ਏਕ ਰੂਪ ਸਮਾਈਆ। ਨਾ ਕੋਈ ਸ਼ਸਤਰ ਬਸਤਰ ਤੇਜ ਕਟਾਰ, ਨਾ ਕੋਈ ਖੰਡਾ ਹੱਥ ਉਠਾਈਆ। ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਨਾ ਕੋਇ ਧਾਰ, ਦੇਵਤ ਸੁਰ ਦਿਸ ਨਾ ਆਈਆ। ਬ੍ਰਹਮਾ ਵਿਸ਼ਨ ਸ਼ਿਵ ਨਾ ਕੋਇ ਪਸਾਰ, ਨਾ ਕੋਈ ਬਣਤ ਬਣਾਈਆ। ਨਾ ਕੋਈ ਨਰ ਨਾ ਕੋਈ ਨਾਰ, ਪੂਤ ਸਪੂਤ ਨਾ ਕੋਇ ਜਣਾਈਆ। ਨਾ ਕੋਈ ਬਸਤਰ ਤਨ ਸ਼ਿੰਗਾਰ, ਨੇਤਰ ਨੈਣ ਨਾ ਕੋਈ ਵਖਾਈਆ। ਰੂਪ ਰੰਗ ਨਾ ਕੋਇ ਕਰਤਾਰ, ਕਰਤਾ ਪੁਰਖ ਆਪ ਅਖਵਾਈਆ। ਸਰ ਸਰੋਵਰ ਨਾ ਕੋਈ ਗੰਗ, ਅਠ ਸਠ ਦਿਸ ਨਾ ਆਈਆ। ਵੇਦ ਪੁਰਾਨ ਅੰਜੀਲ ਕੁਰਾਨ ਨਾ ਕੋਈ ਮੰਗੇ ਮੰਗ, ਈਸਾ ਮੂਸਾ ਮੁਹੰਮਦ ਦਿਸ ਨਾ ਆਈਆ। ਨਾ ਕੋਈ ਸੂਰਬੀਰ ਦਿਸੇ ਸੰਗ, ਰਾਜ ਰਾਜਾਨ ਸ਼ਾਹ ਸੁਲਤਾਨ ਤਖ਼ਤ ਤਾਜ ਨਾ ਰਿਹਾ ਵਖਾਈਆ। ਚਾਰ ਦਿਵਾਰੀ ਨਾ ਦਿਸੇ ਕੋਈ ਮਕਾਨ, ਅੰਡਜ ਜੇਰਜ ਉਤਭੁਜ ਸੇਤਜ ਖਾਣੀ ਕੋਈ ਦਿਸ ਨਾ ਆਈਆ। ਆਪ ਆਪਣੀ ਮਹਿੰਮਾ ਵਿਚ ਰਿਹਾ ਲੁਝ, ਆਪਣੇ ਭਾਣੇ ਵਿਚ ਸਮਾਈਆ। ਅਵਰ ਨਾ ਸਕੇ ਕੋਈ ਬੁੱਝ, ਅਭੇਦ ਅਭੇਦਾ ਹਰਿ ਰਘੁਰਾਈਆ। ਆਪਣਾ ਭੇਵ ਰਖਾਇਆ ਗੁੱਝ, ਸਚ ਘਰ ਬੈਠਾ ਆਸਣ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਏਕਾ ਏਕ ਅਖਵਾਈਆ। ਆਦਿ ਪੁਰਖ ਇਕ ਆਕਾਰਾ, ਏਕਾ ਏਕ ਕਰਾਇਆ। ਆਪੇ ਜਾਣੇ ਆਪ ਪਸਾਰਾ, ਭੇਵ ਕੋਇ ਨਾ ਰਾਇਆ। ਲੋਆਂ ਪੁਰੀਆਂ ਨਾ ਕੋਈ ਪਾਰ ਕਿਨਾਰਾ, ਬ੍ਰਹਿਮੰਡ ਖੰਡ ਕੋਈ ਦਿਸ ਨਾ ਆਇਆ। ਗਗਨ ਪਾਤਾਲ ਆਕਾਸ਼ ਪਰਕਾਸ਼, ਸੂਰਜ ਚੰਦ ਰਵ ਸਸ ਨਾ ਕੋਇ ਚੜ੍ਹਾਇਆ। ਏਕਾ ਏਕ ਸਰਬ ਗੁਣਤਾਸ, ਘਰ ਸਾਚੇ ਬੈਠਾ ਆਸਣ ਲਾਇਆ। ਪਾਰਬ੍ਰਹਮ ਪੁਰਖ ਅਬਿਨਾਸ਼, ਪੁਰਖ ਅਬਿਨਾਸ਼ੀ ਆਪ ਅਖਵਾਇਆ। ਸਾਚੇ ਮੰਡਲ ਪਾਵੇ ਰਾਸ, ਏਕਾ ਰਚਨ ਰਚਾਇਆ। ਆਦਿ ਅੰਤ ਨਾ ਜਾਏ ਵਿਨਾਸ਼, ਏਕੰਕਾਰ ਏਕਾ ਧਾਮ ਸੁਹਾਇਆ। ਰੈਣ ਦਿਵਸ ਨਾ ਕੋਈ ਮਾਸ, ਸਾਲ ਸੰਮਤੀ ਨਾ ਕੋਇ ਜਣਾਇਆ। ਜੰਗਲ ਜੂਹ ਉਜਾੜ ਪਹਾੜ, ਜਲ ਥਲ ਨਾ ਕੋਈ ਵਾਸ, ਪਾਤਾਲ ਪਾਤਾਲੀ ਦਿਸ ਨਾ ਆਇਆ। ਧਰਤ ਧਵਲ ਨਾ ਕੋਇ ਧਰਵਾਸ, ਪਵਣ ਪਵਣੀ ਨਾ ਸੇਵ ਕਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦਰ ਏਕਾ ਰਿਹਾ ਸੁਹਾਇਆ। ਸਤਿ ਪੁਰਖ ਨਿਰੰਜਣ ਆਦਿ ਅੰਤ, ਏਕਾ ਏਕ ਅਖਵਾਇੰਦਾ। ਨਾ ਕੋਈ ਸਾਧ ਨਾ ਕੋਈ ਸੰਤ, ਜੀਵ ਜੰਤ ਨਾ ਕੋਈ ਵਖਾਇੰਦਾ। ਨਾ ਕੋਈ ਦੇਵ ਨਾ ਕੋਈ ਦੰਤ, ਪਾਰਬ੍ਰਹਮ ਮਹਿੰਮਾ ਅਗਣਤ, ਨਾ ਕੋਈ ਗਣਤ ਗਿਣਾਇੰਦਾ। ਆਪ ਬਣਾਏ ਆਪਣੀ ਬਣਤ,

ਆਪਣਾ ਧਾਮ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦਰ ਦਵਾਰ ਇਕ ਰਖਾਇੰਦਾ। ਆਦਿ ਪੁਰਖ ਇਕ ਅਕਾਲ, ਏਕਾ ਏਕ ਅਖਵਾਇਆ। ਆਪੇ ਹੋਏ ਦੀਨ ਦਿਆਲ, ਆਪਣੇ ਬੰਧਨ ਆਪ ਕਟਾਇਆ। ਆਪਣੀ ਕਰੇ ਆਪ ਰਖਵਾਲ, ਪਹਿਰੇਦਾਰ ਕੋਈ ਦਿਸ ਨਾ ਆਇਆ। ਆਪੇ ਬੈਠ ਸੱਚੀ ਧਰਮਸਾਲ, ਗ੍ਰੰਥ ਪੰਥ ਨਾ ਕੋਇ ਰਚਾਇਆ। ਨਾ ਕੋਈ ਕਾਲ ਮਹਾਂਕਾਲ, ਧਰਮ ਰਾਏ ਨਾ ਵੇਖ ਵਖਾਇਆ। ਚਿਤਰ ਗੁਪਤ ਨਾ ਦਿਸੇ ਨਾਲ, ਨਾ ਕੋਇ ਹਿਸਾਬ ਕਰਾਇਆ। ਪੰਜ ਤਤ ਨਾ ਦਿਸੇ ਡਾਲ੍ਹ, ਤ੍ਰੈਗੁਣ ਮਾਇਆ ਨਾ ਮੂਲ ਵਿਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਘਰ ਸਾਚਾ ਇਕ ਸੁਹਾਇਆ। ਆਦਿ ਪੁਰਖ ਆਦਿ ਅੰਤਾ, ਏਕਾ ਏਕ ਅਖਵਾਇੰਦਾ। ਆਪ ਬਣਾਏ ਆਪਣੀ ਬਣਤਾ, ਆਪੇ ਪਤ ਆਪ ਪਤਵੰਤਾ, ਆਪੇ ਨਾਰੀ ਆਪੇ ਕੰਤਾ, ਆਪ ਆਪਣੀ ਸੇਜ ਹੰਢਾਇੰਦਾ। ਆਪੇ ਜੀਵ ਆਪੇ ਜੰਤਾ, ਆਪੇ ਕਾਇਆ ਚੋਲੀ ਰੰਗ ਬਸੰਤਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਇਕ ਵਖਾਏ ਸਾਚਾ ਘਰ, ਸਾਚਾ ਧਾਮ ਸੁਹਾਇੰਦਾ। ਆਦਿ ਪੁਰਖ ਇਕ ਅਕਾਲਾ, ਏਕਾ ਧਾਮ ਸੁਹਾਇਆ। ਨਾਮ ਰਖਾਏ ਸਚ ਮਹੱਲਾ, ਘਰ ਬੈਠਾ ਆਸਣ ਲਾਇਆ। ਊਚੋ ਊਚ ਊਚ ਅਟੱਲਾ, ਥਿਰ ਘਰ ਰਿਹਾ ਉਪਾਇਆ। ਜੋਤੀ ਜੋਤ ਆਪੇ ਰਲਾ, ਆਪ ਆਪਣਾ ਆਸਣ ਲਾਇਆ। ਦਰ ਦਵਾਰਾ ਏਕਾ ਮੱਲਾ, ਸਾਚੀ ਸੇਜ ਹੰਢਾਇਆ। ਸਰ ਸਰੋਵਰ ਨਾ ਕੋਈ ਦਿਸੇ ਥਲਾ, ਨੀਰ ਸੀਰ ਨਾ ਕੋਇ ਰਖਾਇਆ। ਦੁਸ਼ਟ ਦੂਤ ਦੁਰਾਚਾਰ ਸੰਗ ਨਾ ਕੋਈ ਠੱਗ ਚੋਰ ਯਾਰ, ਕਾਮ ਕਾਮਨੀ ਨਜ਼ਰ ਨਾ ਆਇਆ। ਮਨ ਮਤ ਬੁਧ ਨਾ ਦੂਈ ਦਵੈਤੀ ਸੱਲਾ, ਏਕਾ ਧਾਰ ਨਾ ਕੋਈ ਵਖਾਇਆ। ਤੀਜਾ ਚੌਥਾ ਨਾ ਕੋਈ ਰੱਲਾ, ਪੰਚਮ ਰਾਗ ਨਾ ਕੋਈ ਅਲਾਇਆ। ਛੇਵਾਂ ਸੱਤਵਾਂ ਨਾ ਕੋਈ ਕਰੇ ਮੇਲਾ, ਸਤਿ ਪੁਰਖ ਨਿਰੰਜਣ ਆਦਿ ਜੁਗਾਦੀ ਏਕਾ ਧਾਮ ਸੁਹਾਇਆ। ਸੰਤ ਸਾਧ ਨਾ ਕੋਈ ਦਰ ਦਵਾਰ ਖਲਾ, ਨਾ ਕੋਈ ਭਿਖ ਮੰਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਆਦਿ ਨਿਰੰਜਣ ਆਪਣੇ ਰੰਗ ਰੰਗਾਇਆ। ਆਦਿ ਪੁਰਖ ਨਰ ਨਿਰੰਕਾਰ, ਏਕਾ ਰੰਗ ਰੰਗਾਈਆ। ਆਪੇ ਬਣੇ ਦਰ ਭਿਖਾਰ, ਆਪੇ ਭਿਛਿਆ ਪਾਈਆ। ਆਪੇ ਬਣੇ ਹਰਿ ਵਰਤਾਰ, ਆਪੇ ਮੰਗਣ ਜਾਈਆ। ਆਪੇ ਭਰਨਹਾਰ ਭੰਡਾਰ, ਆਪੇ ਖਾਲੀ ਰਿਹਾ ਕਰਾਈਆ। ਆਪ ਆਪਣਾ ਦਏ ਹੁਦਾਰ, ਆਪੇ ਮੁਖ ਭਵਾਈਆ। ਆਪੇ ਕਰਾਏ ਵਣਜ ਵਪਾਰ, ਲੇਖਾ ਰਿਹਾ ਲਿਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਨਿਰੰਜਣ ਏਕਾ ਘਰ ਸਾਚਾ ਧਾਮ ਸੁਹਾਈਆ। ਸਾਚਾ ਧਾਮ ਜੋਤ ਨਿਰੰਜਣ, ਏਕਾ ਏਕ ਜਗਾਈਆ। ਪੁਰਖ ਅਬਿਨਾਸ਼ੀ ਸਾਚਾ ਸੱਜਣ, ਘਰ ਸਾਚੇ ਬੈਠਾ ਆਸਣ ਲਾਈਆ। ਦੂਸਰ ਨਾ ਕੋਈ ਦਿਸੇ ਪੜਦੇ ਕੱਜਣ, ਦੂਸਰ ਕੋਇ ਨਾ ਸੰਗ ਨਿਭਾਈਆ। ਤਾਲ ਤਲਵਾੜੇ ਨਾ ਕੋਈ ਵੱਜਣ, ਅਨਹਦ ਰਾਗ ਨਾ ਕੋਈ ਸੁਣਾਈਆ। ਨਾ ਕੋਈ ਹਾਜੀ ਕਰੇ ਹੱਜਨ, ਅੱਠ ਸੱਠ ਤੀਰਥ ਨਾ ਕੋਇ ਨੁਹਾਈਆ। ਦਰ ਮੰਦਰ ਅੰਦਰ ਮਜਨ, ਦਰ ਦਵਾਰ ਨਾ ਕੋਈ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਵਸਿਆ ਸਾਚੇ ਘਰ, ਘਰ ਸਾਚਾ ਇਕ ਸੁਹਾਈਆ। ਸਾਚਾ ਧਾਮ ਖੁਲ੍ਹੜਾ, ਏਕਾ ਏਕ ਸੁਹਾਇਆ। ਆਪੇ ਬੈਠਾ ਇਕ ਇਕੱਲੜਾ, ਆਪ ਆਪਣਾ ਸੰਗ ਨਿਭਾਇਆ। ਸਤਿ ਪੁਰਖ ਨਿਰੰਜਣ ਇਕ ਵਸਾਏ ਸਚ ਮਹੱਲੜਾ, ਸਾਚੀ ਬਣਤ ਬਣਾਇਆ। ਨਾ ਕੋਈ ਛੱਪਰ ਛੰਨ ਛੰਨੜਾ, ਚਾਰ ਦਿਵਾਰ ਨਾ ਕੋਈ ਰਖਾਇਆ। ਆਪਣਾ ਬੇੜਾ ਆਪੇ ਬੰਨ੍ਹੜਾ,

ਖੇਵਟ ਕੋਇ ਨਾ ਨਾਲ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿ ਪੁਰਖ ਨਿਰੰਜਣ ਏਕਾ ਘਰ ਸਾਚਾ ਸ਼ਾਹੋ ਆਪ ਵਸਾਇਆ। ਸਾਚਾ ਘਰ ਹਰਿ ਅਗੰਮ ਅਥਾਹ, ਆਪਣਾ ਆਪ ਉਪਾ ਰਿਹਾ। ਉਤੇ ਬੈਠਾ ਬੇਪਰਵਾਹ, ਸਤਿ ਸਰੂਪ ਸਮਾ ਰਿਹਾ। ਨਾ ਕੋਈ ਸ਼ਬਦ ਨਾ ਕੋਈ ਰਾਗ, ਨਾ ਕੋਈ ਜਿਹਵਾ ਗਾ ਰਿਹਾ। ਨਾ ਕੋਈ ਪਿਤਾ ਨਾ ਕੋਈ ਮਾਂ, ਪੂਤ ਸਪੂਤਾ ਨਾ ਕੋਈ ਗੋਦ ਉਠਾ ਰਿਹਾ। ਨਾ ਕੋਈ ਧੁੱਪ ਨਾ ਕੋਈ ਛਾਂ, ਸੂਰਜ ਚੰਨ ਨਾ ਕੋਈ ਚੜ੍ਹਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵੇਖ ਵਖਾਣੇ ਸਾਚਾ ਘਰ, ਦਰ ਦਵਾਰ ਇਕ ਸੁਹਾ ਰਿਹਾ। ਦਰ ਦਵਾਰ ਹਰਿ ਭਗਵੰਤਾ, ਏਕਾ ਏਕ ਸੁਹਾਇਆ। ਆਦਿ ਜੁਗਾਦੀ ਜੁਗਾ ਜੁਗੰਤਾ, ਜਗਤ ਜਗਦੀਸਾ ਆਪ ਅਖਵਾਇਆ। ਆਪ ਬਣਾਈ ਆਪਣੀ ਬਣਤਾ, ਆਪ ਆਪਣੀ ਸੇਵਾ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿ ਪੁਰਖ ਨਿਰੰਜਣ ਦਿਤਾ ਵਰ, ਆਪਣੀ ਦਇਆ ਕਮਾਇਆ। ਸਤਿ ਪੁਰਖ ਨਿਰੰਜਣ ਵਡ ਦਾਤਾਰ, ਆਪਣੀ ਦਇਆ ਕਮਾਇੰਦਾ। ਨਿਰਮਲ ਜੋਤੀ ਕਰ ਪਿਆਰ, ਏਕਾ ਰੂਪ ਵਟਾਇੰਦਾ। ਸ਼ਬਦ ਸ਼ਸਤਰ ਹਰਿ ਅਪਾਰ, ਸਾਰ ਨਾਉਂ ਰਖਾਇੰਦਾ। ਤਿੱਖੀ ਰੱਖੇ ਆਪੇ ਧਾਰ, ਦਿਸ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੇ ਅੰਗ ਲਗਾਇੰਦਾ। ਆਪ ਆਪਣੇ ਅੰਗ ਲਗਾਇਆ, ਸ਼ਬਦੀ ਪੂਤ ਉਪਾਇੰਦਾ। ਦੂਸਰ ਦਰ ਨਾ ਮੰਗਣ ਜਾਇਆ, ਸਾਚਾ ਸੰਗ ਨਿਭਾਇੰਦਾ। ਜੋਤੀ ਰੰਗਣ ਇਕ ਚੜ੍ਹਾਇਆ, ਨੂਰੋ ਨੂਰ ਕਰਾਇੰਦਾ। ਚਿੱਟੇ ਅਸਵ ਤੰਗ ਕਸਾਇਆ, ਸੋਲਾਂ ਕਲੀਆਂ ਆਸਣ ਲਾਇੰਦਾ। ਸਾਚਾ ਦਰ ਦਵਾਰ ਲੰਘ ਵਖਾਇਆ, ਪੁਰਖ ਅਬਿਨਾਸ਼ੀ ਸੀਸ ਹੱਥ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਦੇਵੇ ਵਰ, ਪੂਤ ਸਪੂਤਾ ਆਪ ਅਖਵਾਇੰਦਾ। ਸ਼ਬਦ ਸੁਤ ਹਰਿ ਬਲਵਾਨ, ਆਪਣਾ ਆਪ ਉਪਾਇਆ। ਆਪੇ ਵੇਖੇ ਮਾਰ ਧਿਆਨ, ਦਿਵਸ ਰੈਣ ਸੇਵ ਕਮਾਇਆ। ਹੱਥ ਫੜਾਏ ਇਕ ਨਿਸ਼ਾਨ, ਨਾ ਕੋਈ ਮੇਟੇ ਮੇਟ ਮਿਟਾਇਆ। ਏਕਾ ਨੂਰ ਇਕ ਗਿਆਨ, ਇਕ ਧਿਆਨ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚਾ ਮਾਰਗ ਰਿਹਾ ਉਪਾਇਆ। ਸਾਚਾ ਸ਼ਬਦ ਹਰਿ ਸਿਕਦਾਰ, ਆਪਣਾ ਆਪ ਬਣਾਇਆ। ਆਪੇ ਕੀਤਾ ਖ਼ਬਰਦਾਰ, ਦੇ ਮਤ ਸਮਝਾਇਆ। ਬ੍ਰਹਿਮੰਡਾਂ ਖੰਡਾਂ ਪੌਣੀ ਸਾਰ, ਲੋਆਂ ਪੁਰੀਆਂ ਰਾਹ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚੀ ਧਾਰਾ ਰਿਹਾ ਵਿਖਾਇਆ। ਸਾਚੀ ਧਾਰਾ ਹਰਿ ਨਿਰੰਕਾਰ, ਆਪਣੀ ਆਪ ਚਲਾਈਆ। ਸ਼ਬਦ ਸਰੂਪੀ ਕਰ ਜੈਕਾਰ, ਏਕਾ ਖੰਡਾ ਰਖਾਈਆ। ਪੰਚਮ ਮੀਤਾ ਹੋ ਤਿਆਰ, ਆਪਣੀ ਬਣਤ ਬਣਾਈਆ। ਆਪੇ ਅੰਦਰ ਆਪੇ ਬਾਹਰ, ਗੁਪਤ ਜਾਹਿਰ ਹਰਿ ਸਮਾਈਆ। ਚੌਥੇ ਘਰ ਖੋਲ੍ਹ ਕਿਵਾੜ, ਬੈਠਾ ਆਸਣ ਲਾਈਆ। ਨਾ ਕੋਈ ਦਿਸੇ ਪੰਚਮ ਧਾੜ, ਹਰਿ ਨਿਰੰਕਾਰ ਆਪਣੀ ਆਪ ਸਲਾਹੀਆ। ਨਾ ਕੋਈ ਦਿਸੇ ਬਹੱਤਰ ਨਾੜ, ਨੌ ਦਰ ਨਾ ਵੇਖ ਵਖਾਈਆ। ਵਾ ਨਾ ਲੱਗੇ ਤਤੀ ਹਾੜ, ਪ੍ਰਭ ਸਾਚੀ ਰੁੱਤ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਘਰ ਚੌਥਾ ਰਿਹਾ ਵਖਾਈਆ। ਚੌਥੇ ਘਰ ਸ਼ਬਦ ਨਿਸ਼ਾਨ, ਹਰਿ ਏਕਾ ਏਕ ਰਖਾਇਆ। ਆਪੇ ਹੋਏ ਪੁਰਖ ਸੁਲਤਾਨ, ਸਾਚੇ ਰਾਹ ਚਲਾਇਆ। ਦਰ ਦਵਾਰੇ ਕਰ ਪਰਵਾਨ, ਸੇਵਕ ਸੇਵਾ ਲਾਇਆ। ਗੁਣਵੰਤਾ ਹਰਿ ਨਿਧਾਨ, ਲੇਖਾ ਆਪਣੇ ਹੱਥ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦਰ ਸਾਚਾ ਆਪ ਸੁਹਾਇਆ।

ਚੌਥਾ ਘਰ ਹਰਿ ਭਗਵੰਤ, ਏਕਾ ਏਕ ਸੁਹਾਇੰਦਾ। ਆਪੇ ਮੇਲੇ ਸਾਚੇ ਸੰਤ, ਸਾਚਾ ਰਾਹ ਵਖਾਇੰਦਾ। ਏਕਾ ਨਾਰੀ ਏਕਾ ਕੰਤ, ਏਕਾ ਸੇਜ ਹੰਢਾਇੰਦਾ। ਏਕਾ ਏਕ ਸ਼ਬਦ ਸੁੱਤ, ਏਕਾ ਰੰਗ ਚੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਘਰ ਸਾਚਾ ਆਪ ਸੁਹਾਇੰਦਾ। ਚੌਥਾ ਘਰ ਹਰਿ ਨਿਰੰਕਾਰ, ਏਕਾ ਏਕ ਰਖਾਇਆ। ਨਾ ਕੋਈ ਪਵਣ ਨਾ ਮਸਾਣ, ਨਾ ਕੋਈ ਦੀਪ ਜਗਾਇਆ। ਸਤਿ ਸਰੂਪ ਹਰਿ ਭਗਵਾਨ, ਰੂਪ ਅਨੂਪ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਾ ਕੋਈ ਦਿਸ਼ਾ ਨਾ ਕੋਈ ਕੂਟ, ਏਕਾ ਰੰਗ ਵਖਾਇਆ। ਚੌਥਾ ਘਰ ਹਰਿ ਭਗਵੰਤ, ਏਕਾ ਏਕ ਸੁਹਾਇਆ। ਆਪ ਬਣਾਏ ਆਪਣੀ ਬਣਤ, ਬਾਡੀ ਕੋਇ ਨਾ ਨਾਲ ਲਗਾਇਆ। ਮੇਲ ਮਿਲਾਵਾ ਸਾਚੇ ਕੰਤ, ਹਰਿ ਸਾਚਾ ਰਿਹਾ ਮਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚਾ ਲੇਖਾ ਰਿਹਾ ਲਿਖਾਇਆ। ਚੌਥੇ ਘਰ ਖੋਲ੍ਹ ਕਿਵਾੜ, ਆਪ ਆਪਣੀ ਕਲ ਧਾਰਿਆ। ਤ੍ਰੈਗੁਣ ਮਾਇਆ ਕਰ ਪਸਾਰ, ਬ੍ਰਹਮਾ ਸੇਵਾ ਲਾ ਰਿਹਾ। ਕਵਲ ਕਵਲਾ ਕਰ ਉਜਿਆਰ, ਪੂਤ ਸਪੂਤਾ ਆਪ ਉਪਾ ਰਿਹਾ। ਧਰਤੀ ਧਵਲਾ ਧਰਤ ਅਪਾਰ, ਜਲ ਧਾਰਾ ਆਪ ਟਿਕਾ ਰਿਹਾ। ਲੋਆਂ ਪੁਰੀਆਂ ਕਰ ਆਕਾਰ, ਪਾਤਾਲ ਆਕਾਸ਼ਾਂ ਬਣਤ ਬਣਾ ਰਿਹਾ। ਸੂਰਜ ਚੰਦ ਪਸਰ ਪਸਾਰ, ਤਾਰਾ ਮੰਡਲ ਹਰਿ ਲਟਕਾ ਰਿਹਾ। ਆਪੇ ਵਸਿਆ ਸਭ ਤੋਂ ਬਾਹਰ, ਹਰ ਘਟ ਆਸਣ ਲਾ ਰਿਹਾ। ਆਪੇ ਲਿਖੇ ਲੇਖ ਲਿਖਾਰ, ਆਪੇ ਸ਼ਬਦ ਜਣਾ ਰਿਹਾ। ਬ੍ਰਹਮਾ ਨੇਤਰ ਰਿਹਾ ਉਘਾੜ, ਮੁਖ ਚਾਰੇ ਰਸਨਾ ਗਾ ਰਿਹਾ। ਪੁਰਖ ਅਬਿਨਾਸ਼ੀ ਕਿਰਪਾ ਧਾਰ, ਏਕਾ ਓਟ ਰਖਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਸ਼ਬਦ ਜਣਾ ਰਿਹਾ। ਬ੍ਰਹਮਾ ਮੰਗੇ ਦਰ ਭਿਖਾਰ, ਪ੍ਰਭ ਸਾਚੇ ਦਇਆ ਕਮਾਈਆ। ਬਖ਼ਸ਼ੇ ਦਾਤਾ ਸ਼ਬਦ ਭੰਡਾਰ, ਲੇਖਾ ਰਿਹਾ ਲਿਖਾਈਆ। ਚਾਰੇ ਵੇਦਾਂ ਪਾਵੇ ਸਾਰ, ਗਣਤ ਗਣੀ ਨਾ ਜਾਈਆ। ਸਤਿਜੁਗ ਦੁਆਪਰ ਤ੍ਰੇਤਾ ਕਲਜੁਗ ਧਾਰ, ਲੇਖਾ ਰਿਹਾ ਲਿਖਾਈਆ। ਪੰਚਮ ਤਤ ਕਰ ਤਿਆਰ, ਪੰਝੀ ਮੇਲ ਮਿਲਾਈਆ। ਅੱਠਾਂ ਵੱਖਰ ਭੇਵ ਨਿਆਰ, ਨੌ ਦਰ ਖੋਲ੍ਹ ਵਖਾਈਆ। ਦਸਵੇਂ ਬੈਠਾ ਨਰਾਇਣ ਨਰ ਨਿਰੰਕਾਰ, ਸਾਚੀ ਸੇਜਾ ਆਸਣ ਲਾਈਆ। ਬਹੱਤਰ ਨਾੜੀ ਜੋੜ ਜੁੜਾਰ, ਏਕਾ ਧਾਰ ਵਹਾਈਆ। ਤਿੰਨ ਸੌ ਸੱਠ ਹਾਡੀ ਸਾਚੀ ਕਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚਾ ਸੰਗ ਨਿਭਾਈਆ। ਸੇਵਕ ਸੇਵਾ ਦਰ ਪਰਵਾਨ, ਆਪੇ ਆਪ ਕਰਾਇੰਦਾ। ਆਪੇ ਵੇਖੇ ਮਾਰ ਧਿਆਨ, ਦੇ ਮਤ ਆਪ ਸਮਝਾਇੰਦਾ। ਇਕ ਸ਼ਬਦ ਇਕ ਗਿਆਨ, ਏਕਾ ਬ੍ਰਹਮ ਸਮਝਾਇੰਦਾ। ਨੂਰੋ ਨੂਰ ਹਰਿ ਭਗਵਾਨ, ਨੂਰ ਨੁਰਾਨੀ ਜੋਤ ਜਗਾਇੰਦਾ। ਨਾਦ ਤੂਰਤ ਇਕ ਮਹਾਨ, ਆਤਮ ਧੁਨ ਉਪਜਾਇੰਦਾ। ਸਾਚਾ ਮੀਤਾ ਵਿਚ ਜਹਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੇ ਧੰਦੇ ਆਪੇ ਲਾਇੰਦਾ। ਆਪਣੇ ਧੰਦੇ ਆਪੇ ਲਾਏ, ਦਿਸ ਕਿਸੇ ਨਾ ਆਇਆ। ਵਿਸ਼ਨੂੰ ਵੰਸੀ ਆਪ ਹੋ ਜਾਏ, ਭੇਖਾਧਾਰੀ ਭੇਖ ਵਟਾਇਆ। ਸ਼ਿਵ ਸ਼ੰਕਰ ਬੈਠਾ ਸੰਗ ਰਲਾਏ, ਬਾਸ਼ਕ ਤਸ਼ਕਾ ਗਲ ਲਟਕਾਇਆ। ਇਕ ਭੰਡਾਰੀ ਇਕ ਸੰਸਾਰੀ, ਮਾਰਨਹਾਰ ਇਕ ਅਖਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲੋਆਂ ਪੁਰੀਆਂ ਬਣਤ ਬਣਾਇਆ। ਲੋਕਮਾਤ ਹਰਿ ਬਣਤ ਬਣਾਈ, ਵਰਭੰਡੀ ਬਣਤ ਬਣਾਇੰਦਾ। ਲੱਖ ਚੁਰਾਸੀ ਰਿਹਾ ਉਪਾਈ, ਸਾਚੀ ਵੰਡ ਵੰਡਾਇੰਦਾ। ਨਿਰਗੁਣ ਸਰਗੁਣ ਖੇਲ ਖਿਲਾਰੀ, ਆਪੇ ਮੇਲ ਵਿਛੋੜੇ ਵਿਛੜੇ ਮੇਲ ਮਿਲਾਇੰਦਾ। ਜੋਤ ਨਿਰੰਜਣ ਦੀਪ ਜਗਾਈ, ਏਕਾ ਰਾਹ ਵਖਾਇੰਦਾ। ਸਾਚੇ ਸ਼ਬਦ ਕਰੇ ਕੁੜਮਾਈ,

ਸਾਚਾ ਸਗਨ ਮੁਖ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਵਸਿਆ ਆਪਣੇ ਘਰ, ਜੁਗ ਜੁਗ ਬਣਤ ਬਣਾਇੰਦਾ। ਜੁਗ ਜੁਗ ਬਣਤ ਬਣਾਈ, ਆਪਣਾ ਪਸਰ ਪਸਾਰਿਆ। ਆਪੇ ਵੇਖੇ ਖੇਲ ਰਘੁਰਾਈ, ਭੇਵ ਕਿਸੇ ਨਾ ਪਾ ਲਿਆ। ਸਤਿਜੁਗ ਤ੍ਰੇਤਾ ਰਚਨ ਰਚਾਈ, ਆਪ ਆਪਣਾ ਰੂਪ ਵਟਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਭੇਖਾਧਾਰੀ ਭੇਖ ਅਖਵਾ ਲਿਆ। ਆਪ ਆਪਣਾ ਭੇਖ ਵਟਾਏ, ਲਏ ਜੁਗ ਅਵਤਾਰਾ। ਸਾਚਾ ਲੇਖਾ ਲੇਖ ਲਿਖਾਏ, ਕਰੇ ਪਸਰ ਪਸਾਰਾ। ਸਤਿਜੁਗ ਸਾਚਾ ਪਾਰ ਕਰਾਏ, ਵਾਰ ਅਠਾਰਾਂ ਜੋਤ ਜਗਾਏ ਇਕ ਇਕੱਲਾ ਏਕੰਕਾਰਾ। ਤ੍ਰੇਤਾ ਤੇਰੀ ਧਾਰ ਵਹਾਏ, ਦੋਏ ਦੋਈ ਵਾਰਾ। ਰਾਮ ਰਾਮਾ ਆਪ ਹੋ ਜਾਏ, ਰਾਵਣ ਦੁਸ਼ਟ ਕਰੇ ਸੰਘਾਰਾ। ਦੁਆਪਰ ਬੇੜਾ ਬੰਨ੍ਹ ਵਿਖਾਏ, ਵੇਦ ਵਿਆਸਾ ਲੇਖ ਲਿਖਾਏ, ਕਾਹਨਾ ਕ੍ਰਿਸ਼ਨਾ ਰੂਪ ਵਟਾਏ, ਮੇਟ ਮਿਟਾਏ ਧੁੰਦੂਕਾਰਾ। ਕਲਜੁਗ ਅੰਤਮ ਰਚਨ ਰਚਾਏ, ਐੜਾ ਅੱਲਾ ਨੂਰ ਉਪਾਏ, ਅੱਥਰਬਣ ਵੇਦ ਗਿਆ ਲਿਖਾਏ, ਈਸਾ ਮੂਸਾ ਲਏ ਜਗਾਏ, ਸੰਗ ਮੁਹੰਮਦ ਚਾਰ ਯਾਰ ਰਲਾਏ, ਅਲ੍ਹਾ ਰਾਣੀ ਲੇਖ ਲਿਖਾਏ, ਵੇਖੇ ਵਾਰਿਆ। ਨਾਨਕ ਨਿਰਗੁਣ ਸੇਵਾ ਲਾਏ, ਲੋਕਮਾਤੀ ਜਨਮ ਦਵਾਏ, ਵਡ ਦੇਵੀ ਦੇਵਾ ਆਪ ਅਖਵਾਏ, ਭੇਵ ਅਭੇਦਾ ਭੇਵ ਨਾ ਪਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਵਸਿਆ ਸਾਚੇ ਘਰ, ਘਰ ਸਾਚਾ ਇਕ ਸੁਹਾ ਰਿਹਾ। ਨਾਨਕ ਨਾਨਕ ਜੋਤ ਜਗਾਈ, ਹਰਿ ਸਾਚੇ ਹੱਥ ਵਡਿਆਈਆ। ਦਿਵਸ ਰੈਣ ਰਿਹਾ ਰਸਨਾ ਗਾਈ, ਪ੍ਰਭ ਮਿਲਣ ਦੀ ਆਸ ਰਖਾਈਆ। ਪੁਰਖ ਅਬਿਨਾਸ਼ੀ ਦਇਆ ਕਮਾਈ, ਸ਼ਬਦੀ ਮੇਲ ਮਿਲਾਈਆ। ਦਰ ਦਵਾਰੇ ਆਇਆ ਚਾਈਂ ਚਾਈਂ, ਦੋਏ ਜੋੜ ਸੀਸ ਝੁਕਾਈਆ। ਪਾਰਬ੍ਰਹਮ ਪ੍ਰਭ ਪਕੜੇ ਬਾਂਹੀ, ਆਪੇ ਵੇਖੇ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਵਸਿਆ ਸਾਚੇ ਘਰ, ਲੋਆਂ ਪੁਰੀਆਂ ਦੇ ਮਤ ਰਿਹਾ ਸਮਝਾਈਆ। ਨਾਨਕ ਏਕਾ ਗੋਬਿੰਦ ਧਾਰ, ਹਰਿ ਗੋਬਿੰਦ ਦਇਆ ਕਮਾਇੰਦਾ। ਮੰਗੇ ਮੰਗ ਬਣ ਭਿਖਾਰ, ਹਰਿ ਸਾਚਾ ਝੋਲੀ ਪਾਇੰਦਾ। ਸਤਿ ਨਾਮ ਇਕ ਅਧਾਰ, ਸਾਚੀ ਵਸਤ ਵਿਖਾਇੰਦਾ। ਸਤਿ ਪੁਰਖ ਇਕ ਇਕੱਲਾ ਓਅੰਕਾਰ, ਨਿਰੰਕਾਰ ਰੂਪ ਸਮਾਇੰਦਾ। ਨਾਨਕ ਵਰ ਪਾਇਆ ਪੁਰਖ ਭਤਾਰ, ਸਾਚੀ ਨਾਰੀ ਆਪ ਹੋ ਜਾਇੰਦਾ। ਮਿਲਿਆ ਮੀਤ ਹਰਿ ਮੁਰਾਰ, ਵਿਛੜ ਕਦੇ ਨਾ ਜਾਇੰਦਾ। ਹਰਬੰਸ ਦਰਸ ਅਪਾਰ, ਸਗਲੀ ਚਿੰਤ ਮਿਟਾਇੰਦਾ। ਆਤਮ ਤ੍ਰਿਸ਼ਨਾ ਭੁੱਖ ਨਿਵਾਰ, ਏਕਾ ਰਾਗ ਅਲਾਇੰਦਾ। ਸ਼ਬਦ ਸਰੂਪੀ ਸਾਚੀ ਧਾਰ, ਨਿਝਰ ਇਕ ਝਿਰਾਇੰਦਾ। ਆਪੇ ਅੰਦਰ ਆਪੇ ਬਾਹਰ, ਦਸਮ ਦਵਾਰੀ ਭੇਵ ਖੁਲ੍ਹਾਇੰਦਾ। ਸੁਨ ਅਗੰਮੋ ਹੋਇਆ ਬਾਹਰ, ਓਅੰਕਾਰਾ ਦੇਸ ਸੁਹਾਇੰਦਾ। ਸਤਿ ਪੁਰਖ ਨਿਰੰਜਣ ਪਾਵੇ ਸਾਰ, ਆਪ ਆਪਣੀ ਬੂਝ ਬੁਝਾਇੰਦਾ। ਨਿਰਮਲ ਜੋਤੀ ਕਰ ਅਕਾਰ, ਦੀਪਕ ਏਕਾ ਏਕ ਜਗਾਇੰਦਾ। ਸ਼ਬਦ ਖੰਡਾ ਤੇਜ ਕਟਾਰ, ਸਾਚੀ ਹੱਥ ਫੜਾਇੰਦਾ। ਲੋਕਮਾਤ ਕਰਾਏ ਵਣਜ ਵਪਾਰ, ਲੱਖ ਚੁਰਾਸੀ ਦੇ ਮਤ ਸਮਝਾਇੰਦਾ। ਨਾਨਕ ਛੱਡਿਆ ਦਰ ਦਰਬਾਰ, ਦਰ ਦਵਾਰੇ ਸੀਸ ਝੁਕਾਇੰਦਾ। ਮਾਤਲੋਕ ਆਏ ਵਿਚ ਸੰਸਾਰ, ਸਾਚੀ ਸੇਵ ਕਮਾਇੰਦਾ। ਨਾਮ ਸਤਿ ਜਗਤ ਅਧਾਰ, ਚਾਰ ਵਰਨ ਗਿਆਨ ਦ੍ਰਿੜਾਇੰਦਾ। ਚਾਰੋਂ ਕੁੰਟ ਮਾਰ ਉਡਾਰ, ਜੀਆਂ ਜੰਤਾਂ ਸਾਧਾਂ ਸੰਤਾਂ ਗੜ੍ਹ ਹੰਕਾਰੀ ਤੋੜ ਤੁੜਾਇੰਦਾ। ਕਲਜੁਗ ਕਾਇਆ ਗਈ ਹਾਰ, ਮਨਮੁਖ ਜੀਵ ਭੇਵ ਨਾ ਪਾਇੰਦਾ। ਨਾਨਕ ਅੰਗਦ ਕਰ ਪਿਆਰ, ਆਪ ਆਪਣੀ ਜੋਤ ਟਿਕਾਇੰਦਾ। ਪਾਰਬ੍ਰਹਮ ਪ੍ਰਭ ਤੇਰੀ ਸਾਰ, ਭੇਵ ਕੋਈ ਨਾ ਪਾਇੰਦਾ। ਜੀਵ ਜੰਤ ਹੋਏ ਵਿਭਚਾਰ, ਸਾਧ ਸੰਤ

ਆਤਮ ਬ੍ਰਹਮ ਨਾ ਕੋਈ ਗਿਆਨ ਜਣਾਇੰਦਾ। ਕਲਜੁਗ ਹੋਏ ਅੰਤਮ ਅੰਤ, ਨਿਹਕਲੰਕ ਵਜਾਏ ਡੰਕ, ਆਪ ਉਠਾਏ ਰਾਓ ਰੰਕ, ਜੂਠ ਝੂਠ ਮਾਇਆ ਲੂਠ, ਅੰਤ ਨਿਸ਼ਾਨ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਾਉਂ ਰਖਾਇੰਦਾ। ਨਿਹਕਲੰਕਾ ਨਰ ਨਿਰੰਕਾਰ, ਏਕਾ ਏਕ ਅਖਵਾਇਆ। ਏਕਾ ਖੰਡਾ ਤੇਜ ਕਟਾਰ, ਸਾਚੇ ਤਨ ਸਜਾਇਆ। ਨੌ ਖੰਡ ਪ੍ਰਿਥਮੀ ਮਾਰੇ ਮਾਰ, ਸੱਤਾਂ ਦੀਪਾਂ ਰਿਹਾ ਹਿਲਾਇਆ। ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਕਰੇ ਖ਼ਬਰਦਾਰ, ਰਾਓ ਰੰਕਾਂ ਰਿਹਾ ਜਗਾਇਆ। ਗੁਰਮੁਖਾਂ ਕਰੇ ਸਦ ਪਿਆਰ, ਸੱਜਣ ਸੁਹੇਲਾ ਆਪ ਅਖਵਾਇਆ। ਅੰਮ੍ਰਿਤ ਆਤਮ ਬਖ਼ਸ਼ੇ ਠੰਢਾ ਠਾਰ, ਨਿਝਰ ਰਸ ਚੁਆਇਆ। ਮੇਲ ਮਿਲਾਵਾ ਸਚ ਦਵਾਰ, ਬਜਰ ਕਪਾਟੀ ਤੋੜ ਤੁੜਾਇਆ। ਸਾਚੀ ਹਾਟੀ ਸਚ ਦਰਬਾਰ, ਸੋਹੰ ਅੱਖਰ ਜਗਤ ਵੱਖਰ ਵਣਜ ਵਪਾਰ ਕਰਾਇਆ। ਏਕਾ ਦੇਵੇ ਨਾਮ ਅਧਾਰ, ਤ੍ਰਿਸ਼ਨਾ ਭੁੱਖ ਮਿਟਾਇਆ। ਕਾਇਆ ਗੜ੍ਹ ਤੁੱਟੇ ਹੰਕਾਰ, ਕਾਇਆ ਸਾਂਤਕ ਸਤਿ ਵਰਤਾਇਆ। ਉਪਰ ਚੜ੍ਹ ਸੱਚੀ ਸਰਕਾਰ, ਆਤਮ ਸੇਜਾ ਆਸਣ ਲਾਇਆ। ਗੁਰਮੁਖ ਸਾਚੇ ਕਰ ਪਿਆਰ, ਆਪ ਆਪਣੀ ਭੁਜਾ ਉਠਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਦੂਜਾ ਭੇਵ ਚੁਕਾਇਆ। ਏਕਾ ਦੂਜਾ ਭਉ ਚੁਕਾਏ, ਮਿਲੇ ਮੇਲ ਅਬਿਨਾਸ਼ਾ। ਤੀਜਾ ਨੇਤਰ ਖੋਲ੍ਹ ਵਿਖਾਏ, ਜੋਤ ਜਗਾਏ ਪ੍ਰਿਥਮੀ ਆਕਾਸ਼ਾ। ਚੌਥੇ ਘਰ ਸਹਿਜ ਸਮਾਏ, ਨਿਝ ਘਰ ਆਤਮ ਰੱਖੇ ਵਾਸਾ। ਪੰਚਮ ਢੋਲ ਮਰਦੰਗ ਵਜਾਏ, ਅਨਹਦ ਪਾਵੇ ਰਾਸਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਮੇਲ ਮਿਲਾਏ, ਨਾਮ ਜਪਾਏ ਰਸਨ ਸਵਾਸ ਸਵਾਸਾ। ਸਾਚਾ ਮੇਲਾ ਆਤਮ ਘਰ, ਆਪਣਾ ਆਪ ਕਰਾਇੰਦਾ। ਆਪੇ ਬਖ਼ਸ਼ੇ ਕਿਰਪਾ ਧਾਰ, ਆਪਣੀ ਦਇਆ ਕਮਾਇੰਦਾ। ਆਪੇ ਕਰੇ ਬੰਦ ਕਿਵਾੜ, ਆਪੇ ਮੁਖ ਭਵਾਇੰਦਾ। ਆਪ ਉਠਾਏ ਪੰਚਮ ਧਾੜ, ਆਪੇ ਮੇਟ ਮਿਟਾਇੰਦਾ। ਆਪੇ ਜੋਤ ਜਗਾਏ ਬਹੱਤਰ ਨਾੜ, ਅੰਧ ਅੰਧੇਰ ਗਵਾਇੰਦਾ। ਆਪੇ ਮਾਇਆ ਮਮਤਾ ਮੋਹ ਅਗਨੀ ਦੇਵੇ ਸਾੜ, ਸਾਂਤਕ ਸਤਿ ਆਪ ਕਰਾਇੰਦਾ। ਆਪ ਪਰਨਾਏ ਨਾਲ ਮੌਤ ਲਾੜ, ਆਪੇ ਸ਼ਬਦ ਬਿਬਾਣ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਮੇਲਾ ਸਾਚੇ ਘਰ, ਘਰ ਸਾਚਾ ਆਪ ਸੁਹਾਇੰਦਾ। ਸਾਚਾ ਘਰ ਸਾਚਾ ਬੰਕ, ਹਰਿ ਏਕਾ ਏਕ ਸੁਹਾਇਆ। ਨਾ ਕੋਈ ਰਾਓ ਨਾ ਕੋਈ ਰੰਕ, ਊਚ ਨੀਚ ਦਿਸ ਨਾ ਆਇਆ। ਭਗਤ ਸੁਹੇਲਾ ਮੇਲ ਮਿਲਾਏ ਜਿਉਂ ਜਨ ਜਨਕ, ਸਾਚਾ ਰਾਹ ਵਿਖਾਇਆ। ਪਰਗਟ ਹੋਏ ਵਾਸੀ ਪੁਰੀ ਘਨਕ, ਨਿਹਕਲੰਕਾ ਨਾਉਂ ਰਖਾਇਆ। ਸਾਧਾਂ ਸੰਤਾਂ ਗੁਰੂਆਂ ਪੀਰਾਂ ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਕੱਢੇ ਸ਼ੰਕ, ਨੌ ਖੰਡ ਪ੍ਰਿਥਮੀ ਭੇਖ ਮਿਟਾਇਆ। ਇਕ ਵਜਾਏ ਸਾਚਾ ਡੰਕ, ਸੋਹੰ ਜੈ ਜੈਕਾਰ ਕਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨਿਰਗੁਣ ਰੂਪ ਵਟਾਇਆ। ਨਿਹਕਲੰਕ ਨਰਾਇਣ ਨਰ, ਆਪਣੀ ਕਲ ਵਰਤਾਈਆ। ਕਲਜੁਗ ਤੇਰੀ ਕਾਲੀ ਧਾਰ, ਅੰਤਮ ਵੇਖ ਵਿਖਾਈਆ। ਗੁਰ ਗੋਬਿੰਦ ਕਰ ਤਿਆਰ, ਸਾਚਾ ਸੰਗ ਨਿਭਾਈਆ। ਸੰਬਲ ਨਗਰ ਇਕ ਅਪਾਰ, ਬੈਠਾ ਆਸਣ ਲਾਈਆ। ਅੰਤਮ ਵੇਲਾ ਕਰ ਪਿਆਰ, ਗੁਰਮੁਖ ਆਤਮ ਜੋਤ ਜਗਾਈਆ। ਭਰਮੇ ਭੁੱਲੇ ਜੀਵ ਗਵਾਰ, ਦਿਸ ਕਿਸੇ ਨਾ ਆਈਆ। ਜਨ ਭਗਤਾਂ ਦੇਵੇ ਸਦ ਦਰਸ ਅਪਾਰ, ਆਤਮ ਦਰਸੀ ਦਰਸ ਦਿਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਗੋਬਿੰਦ ਤੇਰਾ

ਵੇਖੇ ਘਰ, ਦਰ ਸਾਚਾ ਆਪ ਸੁਹਾਈਆ। ਗੋਬਿੰਦ ਤੇਰਾ ਸਾਚਾ ਘਰ, ਆਤਮ ਵੇਖ ਵਖਾਇੰਦਾ। ਲੱਖ ਚੁਰਾਸੀ ਆਵੇ ਡਰ, ਨਾ ਕੋਈ ਭੇਵ ਪਾਇੰਦਾ। ਪਾਰਬ੍ਰਹਮ ਪ੍ਰਭ ਬੈਠਾ ਵੜ, ਕਿਲ੍ਹਾ ਬਣਾਏ ਕੋਟ ਗੜ੍ਹ, ਨਾ ਕੋਈ ਤੋੜ ਤੁੜਾਇੰਦਾ। ਸੰਤ ਸੁਹੇਲੇ ਲਏ ਫੜ, ਨੌ ਦਵਾਰੇ ਪਾਰ ਕਰਾਇੰਦਾ। ਏਕਾ ਸ਼ਬਦ ਸਰੂਪੀ ਲਏ ਫੜ, ਅੰਦਰ ਮੰਦਰ ਮੇਲ ਮਿਲਾਇੰਦਾ। ਨਾ ਕੋਈ ਸੀਸ ਨਾ ਕੋਈ ਧੜ, ਸਿੰਘ ਸ਼ੇਰ ਸੀਸ ਕਟਾਇੰਦਾ। ਕਲਜੁਗ ਅਗਨੀ ਗਿਆ ਸੜ, ਜੋਤੀ ਜਾਮਾ ਪਾਇੰਦਾ। ਲੋਆਂ ਪੁਰੀਆਂ ਰਿਹਾ ਲੜ, ਬ੍ਰਹਮਾ ਸ਼ਿਵ ਉਠਾਇੰਦਾ। ਕਰੋੜ ਤੇਤੀਸਾ ਰਿਹਾ ਸੜ, ਅੰਮ੍ਰਿਤ ਮੇਘ ਨਾ ਕੋਈ ਬਰਸਾਇੰਦਾ। ਦਿਸ਼ਾ ਲਹਿੰਦੀ ਕਰੇ ਦੋ ਧੜ, ਸਾਚਾ ਲੇਖ ਲਿਖਾਇੰਦਾ। ਪੰਚਮ ਜੇਠੀ ਇਕ ਵਹਾਏ ਹੜ੍ਹ, ਲੱਖ ਚੁਰਾਸੀ ਆਪ ਰੁੜ੍ਹਾਇੰਦਾ। ਕਲਜੁਗ ਤੇਰਾ ਕਾਇਆ ਗੜ੍ਹ, ਹਰਿ ਆਪੇ ਤੋੜ ਤੁੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਸਤਿਜੁਗ ਤੇਰੀ ਰੁੱਤ ਸੁਹਾਏ ਮਨਮੁਖਾਂ ਵੱਢੇ ਨੱਕ ਗੁਤ, ਲਜ ਪਤ ਨਾ ਕੋਇ ਰਖਾਇੰਦਾ। ਸੰਮਤ ਚੌਦਾਂ ਤੇਰੀ ਧਾਰ, ਪ੍ਰਭ ਸਾਚਾ ਰਿਹਾ ਵਹਾਈਆ। ਪਹਿਲੀ ਚੇਤਰ ਦਿਵਸ ਵਿਚਾਰ, ਗੁਰਸਿਖਾਂ ਰਿਹਾ ਜਗਾਈਆ। ਏਕਾ ਇੱਕੀ ਏਕਾ ਵਾਰ, ਕਲਜੁਗ ਰਿਹਾ ਪਾਈਆ। ਗੁਰ ਗੋਬਿੰਦਾ ਸਾਚੀ ਸਿੱਖੀ ਕਰ ਪਿਆਰ, ਵਾਲੀ ਹਿੰਦੇ ਰਿਹਾ ਉਠਾਈਆ। ਨੇਤਰ ਪੇਖ ਵਿਚ ਸੰਸਾਰ, ਜੋ ਸਰਸੇ ਗਿਆ ਰੁੜ੍ਹਾਈਆ। ਲੇਖ ਲਿਖੇ ਅਪਰ ਅਪਾਰ, ਦਰ ਸਾਚੇ ਲੇਖ ਲਿਖਾਈਆ। ਪੜ੍ਹ ਪੜ੍ਹ ਥੱਕੇ ਜੀਵ ਗਵਾਰ, ਜਗਤ ਵਿਦਿਆ ਭੇਵ ਨਾ ਰਾਈਆ। ਅੱਖਰ ਵੱਖਰ ਹਰਿ ਨਿਰੰਕਾਰ, ਆਪਣਾ ਆਪ ਲਿਖਾਈਆ। ਬਜਰ ਕਪਾਟੀ ਪਾੜੇ ਪੱਥਰ, ਜੋ ਜਨ ਰਸਨਾ ਗਾਈਆ। ਸੋ ਪੁਰਖ ਨਿਰੰਜਣ ਸਾਚੀ ਵਸਤ, ਸੱਸੇ ਹੋੜੇ ਨਾਲ ਰਲਾਈਆ। ਹੰ ਹੰਗਤਾ ਦੇਵੇ ਮਾਰ, ਹਰਿ ਹੱਥ ਰੱਖੀ ਵਡਿਆਈਆ। ਸਾਚੀ ਸੰਗਤ ਕਰ ਪਿਆਰ, ਦਰ ਦਵਾਰੇ ਫੇਰਾ ਪਾਈਆ। ਆਪੇ ਮੰਗਤਾ ਬਣ ਭਿਖਾਰ, ਏਕਾ ਮੰਗਣ ਮੰਗ ਮੰਗਾਈਆ। ਭੁੱਖਾ ਨੰਗਤਾ ਨਾ ਕੋਈ ਦਰਬਾਰ, ਬੀਸ ਇਕੀਸਾ ਦਏ ਦੁਹਾਈਆ। ਜਗਤ ਜਗਦੀਸਾ ਹੋਏ ਉਜਿਆਰ, ਛਤਰ ਸੀਸਾ ਇਕ ਝੁਲਾਈਆ। ਵਿਚ ਉਨੀਸਾ ਹੋਏ ਖੁਆਰ, ਅਲ੍ਹਾ ਰਾਣੀ ਬੈਠੀ ਮੁਖ ਛੁਪਾਈਆ। ਅੱਠ ਅਠਾਰਾਂ ਜਲ ਜਲ ਧਾਰ, ਦਹਿ ਦਿਸ਼ਾ ਰਹੀ ਢਾਹੀਆ। ਸੰਮਤ ਸਤਾਰਾਂ ਮਾਰੇ ਮਾਰ, ਸਰ ਅੰਮ੍ਰਿਤ ਥੇਹ ਕਰਾਈਆ। ਸੰਮਤ ਸੋਲਾਂ ਵੇਖ ਵਿਚਾਰ, ਬਿਆਸ ਕਿਨਾਰਾ ਪਾਰ ਕਰਾਈਆ। ਪੰਦਰਾਂ ਵੇਖੇ ਇਕ ਜੈਕਾਰ, ਸ੍ਰਿਸ਼ਟ ਸਬਾਈ ਰਿਹਾ ਰੁਲਾਈਆ। ਚੌਦਾਂ ਲੋਕਾਂ ਸੰਮਤ ਚੌਦਾਂ ਪਾਵੇ ਸਾਰ, ਪੰਚਮ ਜੇਠ ਰਿਹਾ ਉਠਾਈਆ। ਵਾਲੀ ਹਿੰਦ ਰਹਿਣਾ ਖ਼ਬਰਦਾਰ, ਨਿਹਕਲੰਕ ਰਿਹਾ ਕਰਾਈਆ। ਸ਼ਬਦ ਡੰਕਾ ਵੱਜੇ ਅਪਰ ਅਪਾਰ, ਸੁਣੇ ਸਰਬ ਲੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਸਿਆਸਤ ਵਿਰਾਸਤ ਕਿਸੇ ਰਹਿਣ ਨਾ ਪਾਈਆ। ਨਾ ਕੋਈ ਸੁਘੜ ਨਾ ਕੋਈ ਸਿਆਣ, ਰਾਜ ਰਾਜਾਨ ਨਾ ਕੋਈ ਅਖਵਾਇੰਦਾ। ਪਰਗਟ ਹੋਏ ਸ੍ਰੀ ਭਗਵਾਨ, ਭਾਣਾ ਆਪਣੇ ਹੱਥ ਰਖਾਇੰਦਾ। ਰਸਨਾ ਚਿੱਲੇ ਚਾੜ੍ਹੇ ਤੀਰ ਕਮਾਨ, ਸੋਹੰ ਮੁਖੀ ਤਿੱਖੀ ਧਾਰ ਕਰਾਇੰਦਾ। ਨੌ ਖੰਡ ਪ੍ਰਿਥਮੀ ਇਕ ਨਿਸ਼ਾਨ, ਮੁਨੀ ਰਿਖੀ ਭੇਵ ਨਾ ਪਾਇੰਦਾ। ਨਾ ਕੋਈ ਜਾਣੇ ਵੇਦ ਪੁਰਾਨ, ਅੰਜੀਲ ਕੁਰਾਨ ਦਿਸ ਨਾ ਆਇੰਦਾ। ਖਾਣੀ ਬਾਣੀ ਹੋਏ ਹੈਰਾਨ, ਅਭੇਦ ਅਭੇਦਾ ਮੁਖ ਛੁਪਾਇੰਦਾ।