ਪੁਸਤਕਾਲਾਭਾਗ ੬

੧੫ ਚੇਤਰ ੨੦੧੪ ਰੇਸ਼ਮ ਸਿੰਘ ਦੇ ਗ੍ਰਹਿ ਪਿੰਡ ਖਹਿਰਾ ਮਜਾ ਜ਼ਿਲਾ ਜਲੰਧਰ

ਪੂਰਬ ਲਹਿਣਾ ਭਗਤ ਅਧਾਰ, ਜੁਗ ਜੁਗ ਆਪ ਚੁਕਾਇੰਦਾ। ਪੁਰਖ ਅਬਿਨਾਸ਼ੀ ਕਿਰਪਾ ਧਾਰ, ਆਪਣਾ ਆਪ ਮੇਲ ਮਿਲਾਇੰਦਾ। ਸੁਰਤੀ ਸ਼ਬਦ ਕਰ ਪਿਆਰ, ਸਚ ਨਾਤਾ ਜੋੜ ਜੁੜਾਇੰਦਾ। ਮੇਟ ਮਿਟਾਏ ਅੰਧ ਅੰਧਿਆਰ, ਦੂਈ ਦਵੈਤੀ ਫੰਦ ਕਟਾਇੰਦਾ। ਅੰਮ੍ਰਿਤ ਆਤਮ ਠੰਢੀ ਧਾਰ, ਗੁਰਮੁਖਾਂ ਮੁਖ ਚੁਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਮਾਤ ਜਗਾਇੰਦਾ। ਜੁਗ ਜੁਗ ਲਹਿਣਾ ਚੁੱਕਣਾ ਮੂਲ, ਗੁਰਮੁਖ ਆਪ ਚੁਕਾਇਆ। ਮੇਲ ਮਿਲਾਵਾ ਕੰਤ ਕੰਤੂਹਲ, ਆਤਮ ਸੇਜਾ ਇਕ ਸੁਹਾਇਆ। ਸ਼ਬਦ ਬਰਖਾ ਸਾਚੇ ਫੂਲ, ਆਪੇ ਰਿਹਾ ਕਰਾਇਆ। ਸ਼ਬਦ ਪੰਘੂੜਾ ਸਾਚਾ ਝੂਲ, ਦੋ ਜਹਾਨੀ ਰਿਹਾ ਝੁਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਸਿਖ ਸਾਚਾ ਜਗਤ ਅਧਾਰ, ਕਰ ਕਿਰਪਾ ਪਾਰ ਕਰਾਇਆ। ਜਗਤ ਲੇਖਾ ਲਹਿਣ ਦੇਣ, ਆਦਿ ਅੰਤ ਚੁਕਾਇੰਦਾ। ਦਰਸ ਦਿਖਾਏ ਤੀਜੇ ਨੈਣ, ਸਾਚੇ ਸੰਤ ਆਪ ਉਪਾਇੰਦਾ। ਹੋਏ ਸਹਾਈ ਦਿਵਸ ਰੈਣ, ਅੱਠੇ ਪਹਿਰ ਸੇਵ ਕਮਾਇੰਦਾ। ਹਰਿਜਨ ਸਾਚੇ ਭਾਣਾ ਸਹਿਣ, ਲੋਕ ਲਾਜ ਤਜਾਇੰਦਾ। ਤਨ ਪਹਿਨਾਏ ਸ਼ਬਦ ਗਹਿਣ, ਬਸਤਰ ਸ਼ਸਤਰ ਇਕ ਵਿਖਾਇੰਦਾ। ਮਨਮੁਖ ਵਹੇ ਝੂਠੇ ਵਹਿਣ, ਕਲਜੁਗ ਧਾਰ ਵਹਾਇੰਦਾ। ਅੰਤਮ ਖਾਏ ਲਾੜੀ ਮੌਤ ਡੈਣ, ਧਰਮ ਰਾਏ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਸੰਤ ਜਨਾਂ, ਪਿਛਲਾ ਮੂਲ ਚੁਕਾਇੰਦਾ। ਲਹਿਣਾ ਦੇਣਾ ਜਗਤ ਜਗ, ਦੇਵਣਹਾਰ ਦਾਤਾਰ। ਗੁਰਮੁਖ ਸਾਚੇ ਆਪੇ ਚੁਗ, ਬਖ਼ਸ਼ੇ ਚਰਨ ਪਿਆਰ। ਦਰਸ ਦਿਖਾਏ ਇਕ ਅਮੋਘ, ਪਰਗਟ ਹੋ ਨਰ ਨਿਰੰਕਾਰ। ਸਾਚਾ ਮੇਲਾ ਧੁਰ ਸੰਜੋਗ, ਕਰੇ ਕਰਾਏ ਕਰਾਵਣਹਾਰ। ਦੂਈ ਦਵੈਤੀ ਹਉਮੇ ਕਟੇ ਰੋਗ, ਏਕਾ ਸ਼ਬਦ ਅਧਾਰ। ਸੋਹੰ ਸ਼ਬਦ ਸਾਚੀ ਚੋਗ, ਹਰਿ ਹੰਸਾ ਰਿਹਾ ਖਲਾਰ। ਆਤਮ ਰਸ ਰਸਨਾ ਭੋਗ, ਏਕਾ ਏਕ ਅਪਾਰ। ਆਦਿ ਅੰਤ ਨਾ ਹੋਏ

ਵਿਜੋਗ, ਮਿਲਿਆ ਮੇਲ ਮੀਤ ਮੁਰਾਰ। ਗੁਰ ਕਾ ਸ਼ਬਦ ਸਾਚਾ ਜੋਗ, ਦੋ ਜਹਾਨੀ ਕਰੇ ਪਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਲਹਿਣਾ ਦੇਣਾ ਰਿਹਾ ਕਰਜ਼ ਉਤਾਰ। ਲਹਿਣਾ ਦੇਣਾ ਆਦਿ ਜੁਗਾਦਿ, ਜੁਗ ਜੁਗ ਬਣਿਆ ਆਇਆ। ਵੇਖ ਵਖਾਏ ਹਰਿ ਬ੍ਰਹਿਮਾਦ, ਅਗੰਮ ਅਗੰਮੜੇ ਧਾਮ ਸੁਹਾਇਆ। ਸੰਤ ਸੁਹੇਲੇ ਆਪੇ ਲਾਧ, ਲੋਕਮਾਤ ਮੇਲ ਮਿਲਾਇਆ। ਆਤਮਕ ਧੁਨ ਉਪਜਾਏ ਸਾਚਾ ਨਾਦ, ਨਾਦ ਅਨਾਦੀ ਆਪ ਵਜਾਇਆ। ਸ਼ਬਦ ਜਣਾਏ ਬੋਧ ਅਗਾਧ, ਭੇਵ ਕਿਸੇ ਨਾ ਪਾਇਆ। ਕੋਟਨ ਕੋਟ ਰਹੇ ਅਰਾਧ, ਪਾਰਬ੍ਰਹਮ ਦਿਸ ਕਿਸੇ ਨਾ ਆਇਆ। ਗੁਰਮੁਖ ਵਿਰਲੇ ਮੇਲਾ ਮਾਧਵ ਮਾਧ, ਜਿਸ ਜਨ ਕਰ ਕਿਰਪਾ ਲਏ ਮਿਲਾਇਆ। ਨਾਮ ਵਸਤ ਦੇਵੇ ਸਾਚੀ ਦਾਤ, ਧੁਰਦਰਗਾਹੀ ਲੈ ਕੇ ਆਇਆ। ਸੁਣੇ ਸੁਣਾਏ ਸਦ ਫਰਿਆਦ, ਦੋ ਜਹਾਨਾਂ ਵੇਖ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲਹਿਣਾ ਦੇਣਾ ਝੋਲੀ ਪਾਇਆ। ਜਗਤ ਲਹਿਣਾ ਗੁਰਮੁਖ ਹੱਕ, ਹੱਕਾ ਹੱਕ ਵਡਿਆਈਆ। ਭਗਤੀ ਫਲ ਗਿਆ ਪੱਕ, ਜਨਮ ਲਹਿਣਾ ਲੇਖੇ ਲਾਈਆ। ਪਾਰਬ੍ਰਹਮ ਪ੍ਰਭ ਆਪੇ ਤੱਕ, ਦੂਰ ਦੁਰਾਡੇ ਲਏ ਉਠਾਈਆ। ਏਕਾ ਸ਼ਬਦ ਜਣਾਏ ਨਾਅਰਾ ਅਹਿਨਲ ਹੱਕ, ਹਕ਼ ਹਕੂਕ ਇਕ ਵਖਾਈਆ। ਸਾਧ ਸੰਤ ਜੀਵ ਜੰਤ ਪੜ੍ਹ ਪੜ੍ਹ ਜਗਤ ਵਿਦਿਆ ਗਏ ਥੱਕ, ਗੁਰ ਪੂਰਾ ਦਿਸ ਨਾ ਆਈਆ। ਕਲਜੁਗ ਮਾਇਆ ਨਕੇਲ ਪਾਏ ਨੱਕ, ਚਾਰੋਂ ਕੁੰਟ ਰਿਹਾ ਫਿਰਾਈਆ। ਖਾਲੀ ਦਿਸੇ ਮਦੀਨਾ ਮੱਕ, ਹੂ ਹੂ ਨਾਅਰਾ ਕੋਈ ਨਾ ਲਾਈਆ। ਗੁਰਦਰ ਮਸਜਿਦ ਮੰਦਰ ਦਿਸਣ ਢੱਕ, ਚੋਰ ਯਾਰ ਠੱਗ ਬੈਠੇ ਆਸਣ ਲਾਈਆ। ਚਾਰੋਂ ਕੁੰਟ ਅੰਤਮ ਉਡਣੇ ਕੱਖ, ਕਲਜੁਗ ਅਗਨੀ ਰਿਹਾ ਲਗਾਈਆ। ਦਰ ਦਵਾਰੇ ਹੋਏ ਸੱਖ, ਭਰਿਆ ਕੋਇ ਰਹਿਣ ਨਾ ਪਾਈਆ। ਲੱਖ ਚੁਰਾਸੀ ਕੋਇ ਨਾ ਸਕੇ ਰੱਖ, ਰੱਖਣਹਾਰਾ ਆਪ ਭੁਲਾਈਆ। ਕਲਜੁਗ ਅੰਗੀਠਾ ਰਿਹਾ ਭਖ, ਨੌ ਖੰਡ ਪ੍ਰਿਥਮੀ ਧੂਣੀ ਤਾਈਆ। ਸੱਤਾਂ ਦੀਪਾਂ ਹੋ ਪਰਤੱਖ, ਅਗਨੀ ਲੰਬੂ ਲਾਈਆ। ਜੂਠ ਝੂਠ ਪਾਏ ਕੱਖ, ਹੰਕਾਰ ਵਿਕਾਰ ਨਾਲ ਰਲਾਈਆ। ਸੰਤ ਸੁਹੇਲੇ ਗੁਰੂ ਗੁਰ ਚੇਲੇ ਪਾਰਬ੍ਰਹਮ ਪ੍ਰਭ ਲਏ ਰੱਖ, ਜਿਸ ਜਨ ਚਰਨੀ ਓਟ ਰਖਾਈਆ। ਦਰਸ ਵਿਖਾਏ ਹੋ ਪਰਤੱਖ, ਨਿਹਕਲੰਕਾ ਡੰਕ ਵਜਾਈਆ। ਤੀਰ ਨਿਰਾਲਾ ਏਕਾ ਕਸ, ਸੋਹੰ ਰਸਨਾ ਚਿੱਲੇ ਰਿਹਾ ਚੜ੍ਹਾਈਆ। ਭਗਤ ਜਨਾਂ ਦਰ ਹੋਇਆ ਵਸ, ਸੇਵਕ ਸੇਵਾ ਰਿਹਾ ਕਮਾਈਆ। ਕਲਜੁਗ ਰੈਣ ਅੰਧੇਰੀ ਮੱਸ, ਸਾਚਾ ਚੰਦ ਨਾ ਕੋਈ ਚੜ੍ਹਾਈਆ। ਰਵ ਸਸ ਰਹੇ ਨੱਸ, ਦਿਵਸ ਰੈਣ ਪੰਧ ਮੁਕਾਈਆ। ਧਰਮ ਰਾਏ ਰਿਹਾ ਹੱਸ, ਕਲਜੁਗ ਅੰਤਮ ਰੁੱਤ ਸੁਹਾਈਆ। ਲਾੜੀ ਮੌਤ ਰਹੀ ਦੱਸ, ਹੱਥੀਂ ਲਾਲ ਮਹਿੰਦੀ ਲਾਈਆ। ਚਿਤਰ ਗੁਪਤ ਲੇਖਾ ਕਰੇ ਬੱਸ, ਅੰਤ ਹਿਸਾਬ ਵਖਾਈਆ। ਪੁਰਖ ਅਬਿਨਾਸ਼ੀ ਲੱਖ ਚੁਰਾਸੀ ਚਰਨਾਂ ਹੇਠ ਦੇਵੇ ਦੱਬ, ਨਾ ਕੋਈ ਸਕੇ ਬਚਾਈਆ। ਤ੍ਰੈਗੁਣ ਮਾਇਆ ਡੱਸਣੀ ਡੱਸ, ਪੰਜਾਂ ਤਤਾਂ ਡੰਗ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਤੇਰੇ ਸਾਚੇ ਦਰ, ਲਹਿਣਾ ਦੇਣਾ ਰਿਹਾ ਚੁਕਾਈਆ। ਲਹਿਣਾ ਦੇਣਾ ਹਰਿ ਦਾਤਾਰ, ਜਨ ਭਗਤਾਂ ਆਪ ਚੁਕਾਇੰਦਾ। ਪਰਗਟ ਹੋ ਵਿਚ ਸੰਸਾਰ, ਸ਼ਬਦੀ ਸ਼ਬਦ ਮਿਲਾਇੰਦਾ। ਏਕਾ ਬਖ਼ਸ਼ੇ ਚਰਨ ਪਿਆਰ, ਨਾਤਾ ਬਿਧਾਤਾ ਆਪ ਕਰਾਇੰਦਾ। ਨਾਮ ਖੰਡਾ ਤੇਜ ਕਟਾਰ, ਸਾਚਾ ਸ਼ਸਤਰ ਤਨ ਪਹਿਨਾਇੰਦਾ। ਆਪੇ ਰੱਖੇ ਤਿੱਖੀ ਧਾਰ, ਪੰਜਾਂ ਚੋਰਾਂ ਮਾਰ ਮੁਕਾਇੰਦਾ। ਮਨ ਪੰਖੀ ਨਾ ਉਡੇ ਉਡਾਰ, ਸ਼ਬਦ ਡੋਰੀ ਆਪ ਬੰਧਾਇੰਦਾ। ਮਤ ਬੁਧ ਕਰੇ ਨਿਮਸਕਾਰ, ਭੈ ਭਿਆਨਕ ਰੂਪ ਵਖਾਇੰਦਾ। ਭਗਤ ਜਨਾਂ ਕਰੇ ਕਾਰਜ

ਸੁਧ, ਕਾਇਆ ਮੰਦਰ ਇਕ ਸੁਹਾਇੰਦਾ। ਸ਼ਬਦ ਘੋੜੇ ਚਿੱਟੇ ਅਸਵ ਕੁੱਦ, ਸ਼ਾਹ ਅਸਵਾਰ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਦੇਵੇ ਵਰ, ਏਕਾ ਨਾਮ ਝੋਲੀ ਪਾਇੰਦਾ। ਨਾਮ ਵਰ ਹਰਿ ਨਿਰੰਕਾਰ, ਏਕਾ ਏਕ ਝੋਲੀ ਪਾਇਆ। ਗੁਰਮੁਖਾਂ ਜੁਗ ਜੁਗ ਕਰ ਪਿਆਰ, ਦਰ ਦਰਵੇਸ਼ਾ ਦੇਵਣ ਆਇਆ। ਭਗਵੰਤ ਭਗਤ ਲਏ ਅਧਾਰ, ਭਗਵਨ ਮੇਲ ਮਿਲਾਇਆ। ਆਦਿਨ ਅੰਤਾ ਓਅੰਕਾਰ, ਏਕਾ ਏਕ ਰੂਪ ਸਮਾਇਆ। ਸੋਹੰ ਸ਼ਬਦ ਵਿਚ ਸੰਸਾਰ, ਸਤਿਜੁਗ ਸਾਚਾ ਰਾਹ ਚਲਾਇਆ। ਕਲਜੁਗ ਅੰਤਮ ਆਈ ਹਾਰ, ਬੈਠਾ ਮੁਖ ਛੁਪਾਇਆ। ਸੰਗ ਮੁਹੰਮਦ ਚਾਰ ਯਾਰ, ਨਾ ਕੋਈ ਹੋਏ ਸਹਾਇਆ। ਅੱਲਾ ਰਾਣੀ ਹਾਹਾਕਾਰ, ਨੇਤਰ ਨੀਰ ਰਹੀ ਬਹਾਇਆ। ਵੇਦ ਪੁਰਾਨਾਂ ਪੈਣੀ ਮਾਰ, ਨਾ ਕੋਈ ਸਕੇ ਬਚਾਇਆ। ਖਾਣੀ ਬਾਣੀ ਹੋਏ ਹੈਰਾਨ, ਚਾਰੋਂ ਕੁੰਟ ਰਹੀ ਕੁਰਲਾਇਆ। ਪ੍ਰਭ ਅਬਿਨਾਸ਼ੀ ਕਿਰਪਾ ਧਾਰ, ਆਪ ਆਪਣੀ ਬਣਤ ਬਣਾਇਆ। ਧਰਤ ਮਾਤ ਤੇਰੀ ਸੁਣ ਪੁਕਾਰ, ਜੋਤੀ ਜਾਮਾ ਭੇਖ ਵਟਾਇਆ। ਨਾਨਕ ਗੋਬਿੰਦ ਇਕ ਪਿਆਰ, ਏਕਾ ਧਾਰ ਵਿਖਾਇਆ। ਗੋਬਿੰਦ ਮੇਲਾ ਕੰਤ ਭਤਾਰ, ਸਾਚੀ ਸੇਜਾ ਅਪਰ ਅਪਾਰ, ਪੁਰਖ ਅਬਿਨਾਸ਼ੀ ਇਕ ਸੁਹਾਇਆ। ਪੁਰਖ ਅਬਿਨਾਸ਼ੀ ਵਡ ਸਿਕਦਾਰ, ਦੋ ਜਹਾਨਾਂ ਆਪ ਅਖਵਾਇਆ। ਦਰ ਦਰਬਾਨ ਪਾਵੇ ਸਾਰ, ਲੋਕਮਾਤੀ ਫੇਰਾ ਪਾਇਆ। ਲੋਕਮਾਤੀ ਕਰ ਵਿਚਾਰ, ਆਪ ਆਪਣਾ ਰੰਗ ਰੰਗਾਇਆ। ਸੋਹੰ ਖੰਡਾ ਤੇਜ ਕਟਾਰ, ਹਰਿ ਸਾਚੇ ਹੱਥ ਉਠਾਇਆ। ਦੇਵਤ ਸੁਰ ਬ੍ਰਹਮਾ ਸ਼ਿਵ ਕਰੇ ਖ਼ਬਰਦਾਰ, ਲੋਆਂ ਪੁਰੀਆਂ ਦਏ ਹਿਲਾਇਆ। ਨਿਹਕਲੰਕਾ ਲਏ ਅਵਤਾਰ, ਸਾਚਾ ਡੰਕਾ ਇਕ ਵਜਾਇਆ। ਰਾਜ ਰਾਜਾਨ ਸ਼ਾਹ ਸੁਲਤਾਨ ਹੋਣ ਖੁਆਰ, ਦਰ ਦਰ ਮੰਗਣ ਭਿਖਿਆ ਜਾਇਆ। ਮਨਮੁਖ ਰੋਵਣ ਜ਼ਾਰੋ ਜ਼ਾਰ, ਸਾਚੀ ਸਿਖਿਆ ਗਏ ਭੁਲਾਇਆ। ਗੁਰ ਗੋਬਿੰਦੇ ਲਿਖਿਆ ਲੇਖ ਅਪਾਰ, ਕਲ ਸਕੇ ਨਾ ਕੋਈ ਮਿਟਾਇਆ। ਨੇਤਰ ਲੋਚਨ ਨੈਣ ਗੁਰਮੁਖ ਪੇਖਾ, ਆਤਮ ਦਰਸੀ ਦਰਸ ਦਿਖਾਇਆ। ਆਪੇ ਜਾਣੇ ਧਾਰੀ ਕੇਸਾ, ਦਸ ਦਸਮੇਸ਼ਾ ਰੂਪ ਵਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਤੇਰੇ ਸਾਚੇ ਦਰ, ਦਰ ਦਵਾਰੇ ਫੇਰਾ ਪਾਇਆ। ਦਰ ਦਵਾਰ ਗੁਰਮੁਖ ਤੇਰਾ, ਸਾਚੀ ਸੇਵ ਕਮਾਈਆ। ਭਰਮਾਂ ਢਾਹੇ ਆਪੇ ਡੇਰਾ, ਦੂਈ ਦਵੈਤੀ ਮੇਟ ਮਿਟਾਈਆ। ਇਕ ਕਰਾਏ ਸੰਞ ਸਵੇਰਾ, ਨਿਰਮਲ ਜੋਤ ਜਗਾਈਆ। ਪੰਚਾਂ ਤੋੜੇ ਗੜ੍ਹ ਹੰਕਾਰੀ

ਪੰਚਾਂ ਮੇਲ ਮਿਲਾਈਆ। ਸਤਿਗੁਰ ਪੂਰਾ ਸ਼ੇਰ ਦਲੇਰਾ, ਸਿੰਘ ਰੂਪ ਆਪ ਕਰਾਈਆ। ਕਾਇਆ ਮੰਦਰ ਸਚ ਵਸੇਰਾ, ਆਤਮ
ਸੇਜਾ ਆਸਣ ਲਾਈਆ। ਆਪੇ ਕਰੇ ਹੱਕ ਨਬੇੜਾ, ਜਨ ਭਗਤਾਂ ਲੇਖ ਚੁਕਾਈਆ। ਭਾਗ ਲੱਗੇ ਸਾਚੇ ਖੇੜਾ, ਧਾਮ ਸਾਚਾ ਇਕ ਸੁਹਾਈਆ।
ਇਕ ਵਖਾਏ ਖੁਲ੍ਹਾ ਵਿਹੜਾ, ਚਾਰੋਂ ਕੁੰਟ ਆਪ ਫਿਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਤੇਰੇ ਸਾਚੇ ਦਰ, ਲਹਿਣਾ
ਦੇਣਾ ਮੂਲ ਚੁਕਾਈਆ। ਲਹਿਣਾ ਦੇਣਾ ਦੇਵਣਹਾਰ, ਆਦਿ ਪੁਰਖ ਅਬਿਨਾਸ਼ਿਆ। ਜਨ ਭਗਤਾਂ ਦੇਵੇ ਕਿਰਪਾ ਕਰ, ਰਸਨਾ ਸਵਾਸ ਸਵਾਸਿਆ।
ਫੜ ਫੜ ਬਾਹੋਂ ਕਰੇ ਪਾਰ, ਵੇਖ ਵਿਖਾਏ ਪ੍ਰਿਥਮੀ ਆਕਾਸ਼ਿਆ। ਆਪੇ ਪੁਰਖ ਆਪੇ ਨਾਰ, ਸਾਚੇ ਮੰਡਲ ਪਾਵੇ ਰਾਸਿਆ। ਸਤਿ ਪੁਰਖ ਨਿਰੰਜਣ
ਸਾਚੀ ਧਾਰ, ਸਚ ਆਤਮ ਰੱਖੇ ਵਾਸਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਤੇਰੇ ਸਾਚੇ ਦਰ, ਸਾਚਾ ਦੀਪ ਕਰੇ
ਪਰਕਾਸ਼ਿਆ। ਦੀਪਕ ਜੋਤੀ ਇਕ ਨਿਰੰਜਣਾ, ਏਕਾ ਜੋਤ ਜਗਾਈਆ। ਚਰਨ ਧੂੜ ਸਾਚਾ ਮਜਨਾ, ਆਪਣਾ ਆਪ ਕਰਾਈਆ। ਮਿਲਿਆ

ਮੇਲ ਗੁਰ ਪੂਰੇ ਸੱਜਣਾ, ਵਿਛੜ ਕਦੇ ਨਾ ਜਾਈਆ। ਸਾਚਾ ਹਾਜੀ ਹੱਜ ਕਰਾਏ ਮਜਨਾ, ਚਰਨ ਧੂੜ ਇਕ ਵਿਖਾਈਆ। ਲੋਕਮਾਤ ਆਇਆ ਪੜਦੇ ਕੱਜਣਾ, ਮਾਨਸ ਜਨਮ ਲੇਖੇ ਲਾਈਆ। ਜੂਠੇ ਝੂਠੇ ਤਾਲ ਘਰ ਘਰ ਵੱਜਣਾ, ਤਨ ਨਗਾਰੇ ਚੋਟ ਨਾ ਕੋਈ ਲਗਾਈਆ। ਨਾ ਕੋਈ ਰੱਖੇ ਮਾਤ ਲਜਣਾ, ਕੂੜੋ ਕੂੜ ਸ੍ਰਿਸ਼ਟ ਸਬਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਤੇਰੇ ਸਾਚੇ ਦਰ, ਤੇਰਾ ਮੂਲ ਚੁਕਾਈਆ। ਗੁਰਮੁਖ ਤੇਰਾ ਅੰਤਮ ਰੰਗ, ਹਰਿ ਸਾਚਾ ਵੇਖ ਵਖਾਨਿਆ। ਸ਼ਬਦ ਸਰੂਪੀ ਸਾਚਾ ਸੰਗ, ਆਪ ਆਪਣਾ ਹਰਿ ਨਿਭਾਨਿਆ। ਨਾਮ ਡੋਰੀ ਇਕ ਪਤੰਗ, ਉਡਾਏ ਦੋ ਜਹਾਨਿਆ। ਅੰਮ੍ਰਿਤ ਆਤਮ ਧਾਰਾ ਬਖ਼ਸ਼ੇ ਗੰਗ, ਸਰ ਸਰੋਵਰ ਇਕ ਇਸ਼ਨਾਨਿਆ। ਆਪੇ ਕੱਟਣਹਾਰਾ ਭੁੱਖ ਨੰਗ, ਦੇਵੇ ਮਾਣ ਜਗਤ ਨਿਮਾਣਿਆ। ਆਪ ਲਗਾਏ ਆਪਣੇ ਅੰਗ, ਸ਼ਬਦ ਜਣਾਏ ਧੁਰ ਫ਼ਰਮਾਣਿਆ। ਪੰਚ ਵਿਕਾਰਾ ਦੇਵੇ ਟੰਗ, ਪੰਚਮ ਗਾਏ ਸਾਚਾ ਗਾਣਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਤੇਰਾ ਵੱਸਿਆ ਘਰ, ਮਿਲਿਆ ਮੇਲ ਸ੍ਰੀ ਭਗਵਾਨਿਆ। ਹਰਿ ਭਗਵੰਤਾ ਹਰਿ ਰੰਗ ਰਾਤਾ, ਦਿਵਸ ਰੈਣ ਪਰਭਾਤ। ਜਨ ਭਗਤਾਂ ਦੇਵੇ ਸਾਚੀ ਦਾਤਾ, ਆਪੇ ਪਿਤਾ ਆਪੇ ਮਾਤ। ਚਰਨ ਪ੍ਰੀਤੀ ਸਾਚਾ ਨਾਤਾ, ਮੇਟ ਮਿਟਾਏ ਅੰਧੇਰੀ ਰਾਤ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਾ ਕੋਈ ਪੁੱਛੇ ਜ਼ਾਤ ਪਾਤ।

੧੫ ਚੇਤਰ ੨੦੧੪ ਬਿਕ੍ਰਮੀ ਗੁਰਮੁਖ ਸਿੰਘ ਦੇ ਗ੍ਰਹਿ ਇੱਕੀ ਪਰਿਵਾਰਾਂ ਦਾ ਇਕੱਠ ਹੋਇਆ
ਪਿੰਡ ਭਲਾਈ ਪੁਰ ਡੋਗਰਾਂ ਜ਼ਿਲਾ ਅੰਮ੍ਰਿਤਸਰ

ਪਾਰਬ੍ਰਹਮ ਪ੍ਰਭ ਏਕ ਹੈ, ਏਕ ਏਕ ਸਰਨਾਏ। ਸ੍ਰਿਸ਼ਟ ਸਬਾਈ ਏਕਾ ਟੇਕ ਹੈ, ਏਕਾ ਓਟ ਰਖਾਏ। ਗੁਰਮੁਖ ਵਿਰਲੇ ਬੁੱਧ ਬਿਬੇਕ ਹੈ, ਪ੍ਰਭ ਸਾਚਾ ਹਰਿ ਘਰ ਪਾਏ। ਜੀਵ ਜੰਤ ਰਹੇ ਵੇਖੀ ਵੇਖ ਹੈ, ਵੇਖਣਹਾਰ ਦਿਸ ਨਾ ਆਏ। ਆਪੇ ਲਿਖਣਹਾਰਾ ਲੇਖ ਹੈ, ਆਪੇ ਦੇਵੇ ਅੰਤ ਮਿਟਾਏ। ਆਪ ਉਪਾਏ ਮੁੱਲਾ ਸ਼ੇਖ਼ ਹੈ, ਗੁਰ ਪੀਰ ਮਾਤ ਉਪਾਏ। ਆਪੇ ਵੇਖੇ ਧਾਰੀ ਕੇਸ ਹੈ, ਵੇਖਣਹਾਰ ਮੂੰਡ ਮੁੰਡਾਏ। ਆਪੇ ਦਾਤਾ ਦਸ ਦਸਮੇਸ਼ ਹੈ, ਗੋਬਿੰਦ ਰੂਪ ਵਟਾਏ। ਆਪੇ ਨਾਨਕ ਨਰ ਨਰੇਸ਼ ਹੈ, ਨਿਰਗੁਣ ਮੇਲ ਮਿਲਾਏ। ਆਪੇ ਵੇਖੇ ਬ੍ਰਹਮਾ ਵਿਸ਼ਨ ਮਹੇਸ਼ ਹੈ, ਆਪ ਆਪਣੀ ਸੇਵਾ ਲਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਲਏ ਜਗਾਏ। ਹਰਿਜਨ ਸਾਚੇ ਮਾਤ ਵਡਿਆਈ, ਅੰਤਮ ਮਾਤ ਸਖਾਈਆ। ਗੁਰ ਸ਼ਬਦ ਹੋਈ ਕੁੜਮਾਈ, ਮਿਲਿਆ ਮੇਲ ਸਾਚੇ ਮਾਹੀਆ। ਆਤਮ ਦਰ ਵੱਜੀ ਵਧਾਈ, ਪੰਚਮ ਗਾਇਣ ਚਾਈਂ ਚਾਈਂਆ। ਜੋਤ ਨਿਰੰਜਣ ਏਕਾ ਪਾਈ, ਅੰਧ ਅੰਧੇਰ ਮਿਟਾਈਆ। ਸਾਕ ਸੱਜਣ ਸੈਣ ਬਣ ਰਘੁਰਾਈ, ਨਾਤਾ ਤੁੱਟੇ ਜੂਠੇ ਝੂਠੇ ਭੈਣ ਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਤੇਰੀ ਅੰਤਮ ਵਰ, ਵਰ ਦਾਤਾ ਆਪ ਅਖਵਾਈਆ। ਗੁਰਮੁਖ ਤੇਰੀ ਵਡ ਵਡਿਆਈ, ਪਾਇਆ ਏਕੰਕਾਰਿਆ। ਆਦਿ ਅੰਤ ਨਾ ਹੋਏ ਜੁਦਾਈ, ਦੋ ਜਹਾਨੀ ਪਾਵੇ ਸਾਰਿਆ। ਏਕਾ ਨਾਮ ਮਿਲੀ ਵਡਿਆਈ, ਘਰ ਸਾਚੇ ਸੇਵ ਕਮਾ

ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਜਾਮਾ ਭੇਖ ਵਟਾ ਰਿਹਾ। ਜੋਤੀ ਜਾਮਾ ਹਰਿ ਨਿਰੰਕਾਰ, ਕਲਜੁਗ ਅੰਤਮ ਪਾਇੰਦਾ। ਸ਼ਬਦ ਖੰਡਾ ਤੇਜ ਕਟਾਰ, ਆਪਣੇ ਹੱਥ ਉਠਾਇੰਦਾ। ਗੁਰਮੁਖਾਂ ਕਰਾਏ ਚਰਨ ਪਿਆਰ, ਸਾਚੀ ਰੀਤੀ ਆਪ ਵਖਾਇੰਦਾ। ਭਰਮੇ ਭੁੱਲੇ ਭਰਮ ਸੰਸਾਰ, ਮੰਦਰ ਮਸੀਤੀ ਡੇਰੇ ਲਾਇੰਦਾ। ਮਾਨਸ ਦੇਹੀ ਕਿਸੇ ਨਾ ਜੀਤੀ, ਰੋ ਰੋ ਦਰ ਦਰ ਘਰ ਘਰ ਨੇਤਰ ਨੀਰ ਵਹਾਇੰਦਾ। ਆਤਮ ਮਦਿ ਹਰਿ ਕਾ ਨਾਉਂ ਕਿਸੇ ਨਾ ਪੀਤੀ, ਨਾਮ ਖੁਮਾਰੀ ਨਾ ਕੋਈ ਚੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸੁਹਾਏ ਸਾਚਾ ਦਰ, ਦਰ ਦਵਾਰਾ ਆਪ ਸੁਹਾਇੰਦਾ। ਗੁਰਮੁਖ ਸਾਚੇ ਦਰ ਦਵਾਰ, ਏਕਾ ਏਕ ਵਿਖਾਇਆ। ਨਿਰਮਲ ਜੋਤੀ ਕਰ ਆਕਾਰ, ਆਕਾਸ਼ਾ ਪਰਕਾਸ਼ ਸਮਾਇਆ। ਸ਼ਬਦ ਸੁਰਤ ਸੱਚੀ ਧੁਨਕਾਰ, ਅਨਹਦ ਰਿਹਾ ਨਾਦ ਵਜਾਇਆ। ਸੁਣੇ ਸੁਣਾਏ ਸੁਣਨੇਹਾਰ, ਦਿਸ ਕਿਸੇ ਨਾ ਆਇਆ। ਲੱਖ ਚੁਰਾਸੀ ਰਹੀ ਪੁਕਾਰ, ਸਾਧ ਸੰਤ ਰਹੇ ਕੁਰਲਾਇਆ। ਪੜ੍ਹ ਪੜ੍ਹ ਥੱਕੇ ਵੇਦ ਪੁਰਾਨ, ਪਾਰਬ੍ਰਹਮ ਭੇਵ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅਗੰਮ ਅਗੰਮੜਾ ਅਗੰਮੜੇ ਧਾਮ ਸੁਹਾਇਆ। ਗੁਰਮੁਖ ਤੇਰੀ ਆਤਮ ਸੇਜ, ਹਰਿ ਏਕਾ ਏਕ ਵਿਛਾਈਆ। ਸ਼ਬਦ ਸੰਦੇਸਾ ਰਿਹਾ ਭੇਜ, ਦਿਵਸ ਰੈਣ ਰਿਹਾ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਵੇਖੇ ਤੇਰਾ ਸਾਚਾ ਘਰ, ਪੰਦਰਾਂ ਚੇਤ ਕਾਇਆ ਖੇਤ, ਪੁਰ ਭਲਾਈ ਵੱਜੀ ਵਧਾਈਆ। ਵੱਜੇ ਵਧਾਈ ਡੰਕ ਅਪਾਰ, ਹਰਿ ਸਾਚਾ ਆਪ ਵਜਾਇੰਦਾ। ਬੇਮੁਖ ਜੀਵਾਂ ਕਰੇ ਖ਼ਬਰਦਾਰ, ਅੰਤਮ ਵੇਲਾ ਆਇੰਦਾ। ਸਾਧ ਸੰਤ ਕਰਨ ਹਾਹਾਕਾਰ, ਨਾ ਕੋਈ ਕਿਸੇ ਬਚਾਇੰਦਾ। ਨਿਹਕਲੰਕਾ ਲਏ ਅਵਤਾਰ, ਗੁਰ ਗੋਬਿੰਦੇ ਸੰਗ ਰਲਾਇੰਦਾ। ਸ਼ਬਦ ਖੰਡਾ ਤੇਜ ਕਟਾਰ, ਦੋ ਜਹਾਨਾਂ ਆਪ ਵਖਾਇੰਦਾ। ਬ੍ਰਹਮਾ ਸ਼ਿਵ ਦੇਵਤ ਸੁਰ ਰੋਵਣ ਧਾਹਾਂ ਮਾਰ, ਹਰਿ ਸਾਚਾ ਭੇਖ ਵਟਾਇੰਦਾ। ਨੌ ਖੰਡ ਪ੍ਰਿਥਮੀ ਮਾਰੇ ਮਾਰ, ਸੱਤਾਂ ਦੀਪਾਂ ਆਪ ਹਿਲਾਇੰਦਾ। ਲੱਖ ਚੁਰਾਸੀ ਵੇਖ ਵਿਚਾਰ, ਕਲਜੁਗ ਤੇਰੀ ਅੰਤਮ ਵਾਰ, ਏਕਾ ਧਾਰ ਵਹਾਇੰਦਾ। ਜਨ ਭਗਤਾਂ ਕਰੇ ਪਿਆਰ, ਜੋਤੀ ਨੂਰ ਕਰੇ ਉਜਿਆਰ, ਆਤਮ ਬ੍ਰਹਮ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਏਕਾ ਅੰਕ ਸਮਾਇੰਦਾ। ਆਤਮ ਜੋਤੀ ਨੂਰ ਆਕਾਰ, ਏਕਾ ਏਕ ਜਗਾਈਆ। ਗੁਰਮੁਖ ਸਾਚੇ ਮੇਟੇ ਧੁੰਦੂਕਾਰ, ਦੀਪਕ ਇਕ ਕਰੇ ਰੁਸ਼ਨਾਈਆ। ਸ਼ਬਦ ਆਪਣਾ ਹਰਿ ਸੁਣਾਏ ਸਾਚੀ ਧਾਰ, ਅੰਦਰ ਮੰਦਰ ਕਾਇਆ ਇਕ ਬਣਾਈਆ। ਮਿਲੇ ਮੇਲ ਮੋਹਣ ਮਾਧਵ ਮਾਧ, ਜੁਗ ਜੁਗ ਵਿਛੜੇ ਰਿਹਾ ਮਿਲਾਈਆ। ਪਰਗਟ ਹੋਵੇ ਆਦਿ ਜੁਗਾਦਿ, ਜੁਗ ਜੁਗ ਭੇਖਾਧਰੀ ਭੇਖ ਵਟਾਈਆ। ਸੰਤ ਸੁਹੇਲੇ ਲਏ ਲਾਧ, ਪੂਰਬ ਲਹਿਣਾ ਝੋਲੀ ਪਾਈਆ। ਰਸਨਾ ਰਸ ਜੋ ਜਨ ਰਹੇ ਅਰਾਧ, ਹਰਿ ਗੋਬਿੰਦ ਆਪੇ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨਰ ਨਰਾਇਣ ਆਪੇ ਆਈਆ। ਗੋਬਿੰਦ ਤੇਰਾ ਸਚ ਦਰਬਾਰ, ਹਰਿ ਸਾਚੇ ਆਪ ਪਛਾਨਿਆ। ਪਰਗਟ ਹੋ ਵਿਚ ਸੰਸਾਰ, ਜੋਤੀ ਜਾਮਾ ਭੇਖ ਵਟਾਨਿਆ। ਕਲਗੀ ਤੋੜਾ ਸੀਸ ਦਸਤਾਰ, ਜੋਤੀ ਜੋੜਾ ਮੇਲ ਮਿਲਾਨਿਆ। ਸ਼ਬਦ ਘੋੜਾ ਇਕ ਅਪਾਰ, ਨੀਲੀ ਛੱਤੋਂ ਪਾਰ ਕਰਾਨਿਆ। ਵੇਖੇ ਪਰਖੇ ਮਿੱਠਾ ਕੌੜਾ, ਹਰਿ ਵਾਲੀ ਦੋ ਜਹਾਨਿਆ। ਕਲਜੁਗ ਤੇਰਾ ਦੂਰ ਕਿਨਾਰ ਆਪੇ ਵੇਖੇ ਲੰਬਾ ਚੌੜਾ, ਖੇਲੇ ਖੇਲ ਸ੍ਰੀ ਭਗਵਾਨਿਆ। ਪੂਤ ਸਪੂਤਾ ਬ੍ਰਹਿਮਣ ਗੌੜਾ, ਵੇਦ ਵਿਆਸਾ ਕਰ ਪਰਵਾਨਿਆ। ਜੋਤੀ ਜੋਤ ਸਰੂਪ

ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਸੰਬਲ ਨਗਰੀ ਆਪ ਸੁਹਾਨਿਆ। ਸੰਬਲ ਨਗਰੀ ਧਾਮ ਅਵੱਲਾ, ਹਰਿ ਸਾਚੇ ਜੋਤ ਜਗਾਈਆ। ਗੋਬਿੰਦ ਜੋਤੀ ਇਕ ਇਕੱਲਾ, ਨਿਰਗੁਣ ਖੇਲ ਖਿਲਾਈਆ। ਜਨ ਭਗਤਾਂ ਮੇਟੇ ਦੂਈ ਦਵੈਤੀ ਸੱਲਾ, ਮਨਮੁਖਾਂ ਅਗਨੀ ਰਿਹਾ ਲਗਾਈਆ। ਸੋਹੰ ਫੜਿਆ ਹੱਥ ਵਿਚ ਭੱਲਾ, ਚਾਰੇ ਕੁੰਟਾਂ ਰਿਹਾ ਵਿਖਾਈਆ। ਮੇਲ ਮਿਲਾਏ ਗੋਬਿੰਦ ਡੱਲਾ, ਇੱਕੀ ਜੇਠ ਰੁੱਤ ਸੁਹਾਈਆ। ਲੱਖ ਚੁਰਾਸੀ ਆਪ ਭੁਲਾਏ ਕਰ ਕਰ ਵਲ ਛਲਾ, ਅਛਲ ਅਛੱਲ ਆਪ ਕਰਾਈਆ। ਆਪੇ ਵਸੇ ਨਿਹਚਲ ਧਾਮ ਅਟੱਲਾ, ਉਚ ਮਹੱਲਾ ਡੇਰਾ ਲਾਈਆ। ਕਲਜੁਗ ਤੇਰੀ ਮਿਟੇ ਕਲ, ਸੋਲਾ ਕਲ ਮਾਤ ਵਰਤਾਈਆ। ਆਪੇ ਵੇਖੇ ਜਲ ਥਲਾ, ਉਚੇ ਪਰਬਤ ਜੰਗਲ ਜੂਹ ਉਜਾੜ ਪਹਾੜ ਡੂੰਘੀ ਕੰਦਰ ਫੋਲ ਫੁਲਾਈਆ। ਗੁਰਮੁਖ ਸਾਚਾ ਸੰਤ ਦੁਲਾਰ ਪ੍ਰਭ ਚਰਨ ਦਵਾਰਾ ਬੈਠਾ ਮੱਲਾ, ਵਿਛੜ ਕਦੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨਿਜ ਘਰ ਆਤਮ ਬੈਠਾ ਆਸਣ ਲਾਈਆ। ਨਿਜ ਘਰ ਆਸਣ ਸਚ ਟਿਕਾਣਾ, ਹਰਿ ਸਾਚੀ ਜੋਤ ਜਗਾਈਆ। ਸ਼ਬਦ ਸਰੂਪੀ ਇਕ ਬਿਬਾਣਾ, ਗੁਰਮੁਖਾਂ ਰਿਹਾ ਚੜ੍ਹਾਈਆ। ਭਰਮੇ ਭੁੱਲੇ ਰਾਜਾ ਰਾਣਾ, ਰਾਜ ਰਾਜਾਨਾਂ ਹੱਥ ਨਾ ਆਈਆ। ਲੱਖ ਚੁਰਾਸੀ ਅੰਤ ਕੁਰਲਾਣਾ, ਕਲਜੁਗ ਦੇਵੇ ਮਾਤ ਦੁਹਾਈਆ। ਸੰਮਤ ਚੌਦਾਂ ਧੁਰ ਫ਼ਰਮਾਣਾ, ਪ੍ਰਭ ਸਾਚਾ ਰਿਹਾ ਜਣਾਈਆ। ਨੌ ਖੰਡ ਪ੍ਰਿਥਮੀ ਇਕ ਮੈਦਾਨਾ, ਪੰਚਮ ਜੇਠੀ ਰਿਹਾ ਬਣਾਈਆ। ਏਕਾ ਰਸਨਾ ਤੀਰ ਕਮਾਨਾ, ਗੋਬਿੰਦ ਚਿੱਲੇ ਰਿਹਾ ਚੜ੍ਹਾਈਆ। ਆਪੇ ਵੇਖੇ ਦੋ ਜਹਾਨਾਂ, ਲੋਕਮਾਤ ਫੇਰਾ ਪਾਈਆ। ਲਾੜੀ ਮੌਤ ਬੰਨ੍ਹੇ ਗਾਨਾ, ਵੇਲੇ ਅੰਤਮ ਖ਼ੁਸ਼ੀ ਮਨਾਈਆ। ਗੁਰਮੁਖ ਵਿਰਲੇ ਚਤਰ ਸੁਜਾਨਾ, ਪ੍ਰਭ ਆਤਮ ਬੂਝ ਬੁਝਾਈਆ। ਏਕਾ ਦੇਵੇ ਜੀਆ ਦਾਨਾ, ਦਾਤਾ ਦਾਨੀ ਆਪ ਅਖਵਾਈਆ। ਮਿਲੇ ਮੇਲ ਸ੍ਰੀ ਭਗਵਾਨਾ, ਗੁਰ ਪੂਰੇ ਵੱਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਜਨ ਸਾਚੇ ਰਿਹਾ ਤਰਾਈਆ। ਹਰਿਜਨ ਸਾਚੇ ਤੇਰਾ ਸਚ ਦਵਾਰ, ਹਰਿ ਸਾਚਾ ਆਪ ਸੁਹਾਇੰਦਾ। ਆਪੇ ਖੋਲ੍ਹੇ ਬੰਦ ਕਿਵਾੜ, ਬਜਰ ਕਪਾਟੀ ਪਾਰ ਕਰਾਇੰਦਾ। ਸਾਚੀ ਹਾਟੀ ਇਕ ਵਣਜਾਰ, ਸਾਚਾ ਵਣਜ ਕਰਾਇੰਦਾ। ਸ੍ਰਿਸ਼ਟ ਸਬਾਈ ਹੋਏ ਖੁਆਰ, ਅੱਠ ਸੱਠ ਮੂਲ ਚੁਕਾਇੰਦਾ। ਤ੍ਰੈਗੁਣ ਮਾਇਆ ਤਪੀ ਭੱਠੀ, ਅੰਤਮ ਆਪ ਜਲਾਇੰਦਾ। ਨਾ ਕੋਈ ਜਾਣੇ ਪੂਜਾ ਪਾਠੀ, ਆਤਮ ਅਗਿਆਨ ਨਾ ਕੋਇ ਮਿਟਾਇੰਦਾ। ਗੁਰਮੁਖ ਵਿਰਲਾ ਸਾਚਾ ਹਾਠੀ, ਪ੍ਰਭ ਚਰਨ ਧਿਆਨ ਲਗਾਇੰਦਾ। ਦੁਰਮਤ ਮੈਲ ਦਰ ਤੋਂ ਜਾਏ ਨਾਠੀ, ਅੰਮ੍ਰਿਤ ਆਤਮ ਸਰ ਸਰੋਵਰ ਜਿਸ ਜਨ ਇਸ਼ਨਾਨ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਹਰਿਜਨ ਸਾਚੇ ਪਾਰ ਕਰਾਇੰਦਾ। ਹਰਿਜਨ ਸਾਚੇ ਬੇੜਾ ਬੰਨ੍ਹ, ਆਪੇ ਆਪ ਚਲਾਇਆ। ਏਕਾ ਰਾਗ ਸੁਣਾਏ ਕੰਨ, ਰਾਗ ਰਾਗਣੀ ਭੇਵ ਨਾ ਪਾਇਆ। ਆਤਮ ਚੜ੍ਹਿਆ ਸਾਚਾ ਚੰਨ, ਗੁਰ ਸ਼ਬਦੀ ਆਪ ਚੜ੍ਹਾਇਆ। ਪੰਜਾਂ ਚੋਰਾਂ ਦੇਵੇ ਡੰਨ, ਭਾਂਡਾ ਭਰਮ ਦਏ ਭੰਨਾਇਆ। ਆਪੇ ਬਖ਼ਸ਼ੇ ਚਰਨ ਧਿਆਨ, ਨਾਮ ਧਨ, ਚੋਰ ਯਾਰ ਲੁੱਟ ਕੋਇ ਨਾ ਲੈ ਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਵੇਖ ਵਖਾਇਆ। ਹਰਿਜਨ ਸਾਚੇ ਆਤਮ ਵੇਖ, ਆਪਣੀ ਬੂਝ ਬੁਝਾਈਆ। ਆਪੇ ਲਿਖਣਹਾਰਾ ਲੇਖ, ਮਸਤਕ ਮੇਖ ਲਗਾਈਆ। ਨੇਤਰ ਲੋਚਨ ਸਾਚੇ ਪੇਖ, ਸੋਏ ਸੁਤ ਰਿਹਾ ਜਗਾਈਆ। ਗੋਬਿੰਦ ਕਾਇਆ ਧਾਰੀ ਕੇਸ, ਸਚ ਧਰਮ ਇਕ ਵਖਾਈਆ। ਸਾਚਾ ਮੇਲਾ ਦਸ ਦਸਮੇਸ਼,

ਦਸਮ ਦਵਾਰੀ ਆਪ ਕਰਾਈਆ। ਆਪੇ ਧਾਰੇ ਆਪਣਾ ਭੇਸ, ਭੇਖਾਧਾਰੀ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਤਮ ਸੇਜਾ ਨਰ ਨਰੇਸ਼ ਬੈਠਾ ਆਸਣ ਲਾਈਆ। ਆਤਮ ਸੇਜਾ ਸਚ ਦਵਾਰ, ਬੈਠਾ ਆਸਣ ਲਾਈਆ। ਨਾ ਕੋਈ ਦਿਸੇ ਅੰਧ ਅੰਧਿਆਰ, ਜੂਠ ਝੂਠ ਦਿਸ ਨਾ ਆਈਆ। ਕੂੜ ਕੂੜਾ ਨਾ ਕੋਈ ਪਸਾਰ, ਨਾ ਕੋਈ ਦਿਸੇ ਭੈਣ ਭਾਈਆ। ਏਕਾ ਸ਼ਬਦ ਸੱਚੀ ਧੁਨਕਾਰ, ਅਨਹਦ ਰਿਹਾ ਸੁਣਾਈਆ। ਅੰਮ੍ਰਿਤ ਆਤਮ ਠੰਢੀ ਠਾਰ, ਨਿਝਰ ਧਾਰਾ ਰਿਹਾ ਵਹਾਈਆ। ਆਪੇ ਖੋਲ੍ਹੇ ਬੰਦ ਕਿਵਾੜ, ਦਰ ਦਵਾਰਾ ਆਪ ਖੁਲ੍ਹਾਈਆ। ਗੁਰਸਿਖ ਸਾਜਣ ਸਾਚਾ ਲਾੜ, ਸ਼ਬਦ ਘੋੜੇ ਆਪ ਚੜ੍ਹਾਈਆ। ਦਸਮ ਦਵਾਰੀ ਦੇਵੇ ਵਾੜ, ਆਪ ਆਪਣੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਸੰਤ ਜਨਾਂ ਘਰ ਮੇਲਾ ਸਹਿਜ ਸੁਭਾਈਆ। ਦਸਮ ਦਵਾਰੀ ਸਾਚਾ ਮੇਲਾ, ਹਰਿ ਆਪਣਾ ਆਪ ਕਰਾਇਆ। ਚੁੱਕਿਆ ਭੇਵ ਗੁਰੂ ਗੁਰ ਚੇਲਾ, ਚੇਲਾ ਗੁਰ ਏਕਾ ਰੂਪ ਸਮਾਇਆ। ਗੋਬਿੰਦ ਗੁਰ ਸੱਜਣ ਸੁਹੇਲਾ, ਘਰ ਸਾਚੇ ਵੇਖ ਵਖਾਇਆ। ਜੋਤ ਨਿਰੰਜਣ ਚਾੜ੍ਹੇ ਤੇਲਾ, ਪੰਚਮ ਮੰਗਲ ਸਾਚਾ ਗਾਇਆ। ਮਿਲ ਮਿਲ ਸਖੀਆਂ ਪਾਵਣ ਵੇਲਾ, ਸੰਤ ਸੁਹੇਲੇ ਸੰਗ ਰਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਗੁਰ ਸ਼ਬਦੀ ਸ਼ਬਦ ਜਣਾਇਆ। ਸ਼ਬਦ ਗੁਰ ਵਡ ਭੰਡਾਰ, ਏਕਾ ਏਕ ਵਰਤਾਇੰਦਾ। ਕੋਟਨ ਕੋਟ ਖੜ੍ਹੇ ਦਵਾਰ, ਦੇਵਣਹਾਰ ਆਪ ਅਖਵਾਇੰਦਾ। ਮਨਮੁਖ ਭੁੱਲੇ ਜੀਵ ਗਵਾਰ, ਗੂੜ੍ਹੀ ਨੀਂਦ ਸਵਾਇੰਦਾ। ਮਦਿਰਾ ਮਾਸ ਰਸਨ ਅਹਾਰ, ਆਪ ਆਪਣਾ ਮੂਲ ਗਵਾਇੰਦਾ। ਨਾਨਕ ਨਿਰਗੁਣ ਖੇਲ ਅਪਾਰ, ਸਤਿ ਪੁਰਖ ਨਿਰੰਜਣ ਸੰਗ ਸੁਹਾਇੰਦਾ। ਏਕਾ ਅੰਜਨ ਵਿਚ ਸੰਸਾਰ, ਸਤਿਨਾਮ ਨੇਤਰ ਪਾਇੰਦਾ। ਚਰਨ ਧੂੜ ਮਜਨ ਹਰਿ ਦਾਤਾਰ, ਤੀਰਥ ਤੱਟ ਆਪ ਵਿਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਭਗਤਾਂ ਦੁਰਮਤ ਮੈਲ ਦੇਵੇ ਕੱਟ, ਆਪ ਆਪਣੀ ਦਇਆ ਕਮਾਇੰਦਾ। ਦੁਰਮਤ ਮੈਲ ਹਰਿਜਨ ਕੱਟ, ਆਤਮ ਜੋਤ ਜਗਾਈਆ। ਮੇਲ ਮਿਲਾਏ ਕਾਇਆ ਮੱਟ, ਆਪ ਆਪਣੀ ਬੂਝ ਬੁਝਾਈਆ। ਲੇਖਾ ਚੁੱਕੇ ਤੀਰਥ ਤਟ, ਜਿਸ ਜਨ ਆਤਮ ਅੰਮ੍ਰਿਤ ਸਰ ਸਰੋਵਰ ਇਕ ਇਸ਼ਨਾਨ ਕਰਾਈਆ। ਏਕਾ ਸੌਦਾ ਏਕਾ ਹੱਟ, ਇਕ ਵਣਜਾਰਾ ਰਾਮ ਕਰਾਈਆ। ਆਪੇ ਵਸਿਆ ਘਟ ਘਟ, ਹਰ ਘਟ ਬੈਠਾ ਆਸਣ ਲਾਈਆ। ਜੁਗ ਜੁਗ ਖੇਲੇ ਖੇਲ ਬਾਜ਼ੀਗਰ ਨਟ, ਆਵੇ ਜਾਵੇ ਫੇਰੀ ਪਾਈਆ। ਜੋਤ ਅਕਾਲਾ ਲਟ ਲਟ, ਆਦਿ ਜੁਗਾਦਾ ਇਕ ਰਹਾਈਆ। ਨਾ ਜਨਮੇ ਨਾ ਮਰੇ ਨਾ ਉਸਰੇ ਨਾ ਜਾਏ ਢੱਠ, ਨਾ ਕੋਈ ਬਣਤ ਬਣਾਈਆ। ਨਾ ਕੋਈ ਗੁਰਦਰ ਮੰਦਰ ਮਸਜਿਦ ਮੱਠ, ਪ੍ਰਭ ਬੈਠਾ ਆਸਣ ਲਾਈਆ। ਸ਼ਬਦ ਸਰੂਪੀ ਇਕ ਇਕੱਠ, ਹਰਿ ਸ਼ਬਦੀ ਧੁਨ ਉਪਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਘਰ ਸਾਚਾ ਇਕ ਸੁਹਾਈਆ। ਸਾਚਾ ਘਰ ਹਰਿ ਨਿਰੰਕਾਰ, ਆਪਣਾ ਆਪ ਸੁਹਾਇਆ। ਆਪੇ ਬੈਠ ਸੱਚੀ ਸਰਕਾਰ, ਆਪਣਾ ਰੰਗ ਵਟਾਇਆ। ਨਾ ਕੋਈ ਸਾਜਣ ਮੀਤ ਮੁਰਾਰ, ਗੁਰ ਪੀਰ ਨਾ ਕੋਈ ਅਖਵਾਇਆ। ਸੰਤ ਸੁਹੇਲਾ ਨਾ ਕੋਈ ਅਧਾਰ, ਗੁਰ ਚੇਲਾ ਕੋਈ ਦਿਸ ਨਾ ਆਇਆ। ਇਕ ਇਕੱਲਾ ਜੋਤ ਅਕਾਰ, ਆਪ ਆਪਣੀ ਰਿਹਾ ਕਰਾਇਆ। ਸ਼ਬਦ ਸਰੂਪੀ ਪਹਿਰੇਦਾਰ, ਆਪ ਆਪਣੀ ਸੇਵ ਕਮਾਇਆ। ਆਪੇ ਹੋਇਆ ਖ਼ਬਰਦਾਰ, ਜਨ ਭਗਤਾਂ ਰਿਹਾ ਜਗਾਇਆ। ਭਗਤ ਸੁਹੇਲਾ ਮੀਤ ਮੁਰਾਰ, ਜੁਗ ਜੁਗ ਪੈਜ ਰੱਖਦਾ ਆਇਆ। ਪਰਗਟ ਹੋਏ ਵਿਚ ਸੰਸਾਰ, ਆਪ ਆਪਣੀ ਕਲ ਵਰਤਾਇਆ। ਸਤਿਜੁਗ

ਤ੍ਰੇਤਾ ਉਤਰੇ ਪਾਰ, ਦੁਆਪਰ ਖੇਲ ਖਿਲਾਇਆ। ਕਲਜੁਗ ਤੇਰੀ ਅੰਤਮ ਵਾਰ, ਪ੍ਰਭ ਸਾਚਾ ਵੇਖਣ ਆਇਆ। ਨਿਹਕਲੰਕ ਲਏ ਅਵਤਾਰ, ਗੋਬਿੰਦ ਸੰਗ ਰਖਾਇਆ। ਗੋਬਿੰਦ ਖੇਲੇ ਖੇਲ ਅਪਾਰ, ਗੁਰ ਚੇਲਾ ਆਪ ਅਖਵਾਇਆ। ਸੱਜਣ ਸੁਹੇਲਾ ਮੀਤ ਮੁਰਾਰ, ਸ਼ਬਦ ਖੰਡਾ ਰਿਹਾ ਉਠਾਇਆ। ਪਾਏ ਵੰਡਾਂ ਵਿਚ ਸੰਸਾਰ, ਨੌ ਖੰਡਾਂ ਰਿਹਾ ਹਿਲਾਇਆ। ਜੇਰਜ ਅੰਡਾਂ ਮਾਰੇ ਮਾਰ, ਉਤਭੁਜ ਸੇਤਜ ਦਏ ਹਿਲਾਇਆ। ਵਿਚ ਬ੍ਰਹਿਮੰਡਾਂ ਹਾਹਾਕਾਰ, ਲੋਆਂ ਪੁਰੀਆਂ ਦਏ ਸਜ਼ਾਇਆ। ਗੁਰਮੁਖ ਸਾਚੇ ਸੰਤ ਸੁਹੇਲੇ ਲਏ ਉਭਾਰ, ਸੰਮਤ ਚੌਦਾਂ ਮੇਲ ਮਿਲਾਇਆ। ਸੰਮਤ ਪੰਦਰਾਂ ਹਾਹਾਕਾਰ, ਦਰ ਦਰ ਘਰ ਘਰ ਦਏ ਕਰਾਇਆ। ਸੰਮਤ ਸੋਲਾਂ ਲਾੜੀ ਮੌਤ ਕਰ ਸ਼ਿੰਗਾਰ, ਮਨਮੁਖ ਜੀਵ ਫਿਰੇ ਹਲਕਾਇਆ। ਸੰਮਤ ਸਤਾਰਾਂ ਛੱਡਣਾ ਘਰ ਬਾਹਰ, ਛੱਪਰ ਛੰਨ ਨਾ ਕੋਈ ਵਸਾਇਆ। ਅੱਠ ਅਠਾਰਾਂ ਏਕਾ ਧਾਰ, ਹਰਿ ਸਾਚਾ ਜਲ ਵਹਾਇਆ। ਉਨੀ ਉਨੀਸਾ ਮੇਟ ਮਿਟਾਏ ਹਰਿ ਈਸਾ ਮੂਸਾ, ਅੱਲਾ ਰਾਣੀ ਲਾਹੇ ਕਾਲੀ ਚੁੰਨੀ ਮੁਖ ਆਪਣਾ ਰਹੀ ਵਖਾਇਆ। ਬੀਸ ਬੀਸਾ ਹਰਿ ਜਗਦੀਸਾ, ਏਕਾ ਛਤਰ ਝੁਲਾਏ ਸੀਸਾ, ਆਪ ਆਪਣਾ ਭੇਖ ਵਟਾਇਆ। ਇਕ ਇਕੱਲਾ ਇਕ ਇਕੀਸਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨਿਰਗੁਣ ਸਰਗੁਣ ਦੋਵੇਂ ਖੇਲ ਖਲਾਇਆ। ਨਿਰਗੁਣ ਰੂਪ ਅਪਾਰ, ਦਿਸ ਕਿਸੇ ਨਾ ਆਇਆ। ਸਰਗੁਣ ਸ਼ਬਦ ਅਧਾਰ, ਸਾਚਾ ਸ਼ਬਦ ਸੁਣਾਇਆ। ਦੋਹਾਂ ਮੇਲਾ ਵਿਚ ਸੰਸਾਰ, ਵਿਛੜ ਕਦੇ ਨਾ ਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਸਰਗੁਣ ਆਪ ਅਖਵਾਇਆ। ਨਿਰਗੁਣ ਖੇਲ ਅਪਾਰ, ਜਗਤ ਅਮੋਲਿਆ। ਸਰਗੁਣ ਸ਼ਬਦ ਅਧਾਰ, ਪੂਰੇ ਤੋਲ ਤੋਲਿਆ। ਆਪੇ ਬੈਠਾ ਅੱਧਵਿਚਕਾਰ, ਆਦਿ ਅੰਤ ਕਦੇ ਨਾ ਡੋਲਿਆ। ਨਿਰਗੁਣ ਰੂਪ ਹਰਿ ਨਿਰੰਕਾਰ, ਏਕਾ ਏਕ ਅਖਵਾਇਆ। ਸਰਗੁਣ ਮੇਲਾ ਵਿਚ ਸੰਸਾਰ, ਗੁਰ ਪੀਰ ਲਏ ਉਪਾਇਆ। ਆਪੇ ਦੇਵੇ ਸ਼ਬਦ ਅਧਾਰ, ਆਪੇ ਜੋਤੀ ਨੂਰ ਸਵਾਇਆ। ਈਸਾ ਮੂਸਾ ਲਾਏ ਪਾਰ, ਵੇਲੇ ਅੰਤ ਸੁਹਾਇਆ। ਸੰਗ ਮੁਹੰਮਦ ਚਾਰ ਯਾਰ, ਆਪ ਆਪਣੇ ਰੰਗ ਰੰਗਾਇਆ। ਅੱਲਾ ਰਾਣੀ ਤੇਰੀ ਸੁਣ ਪੁਕਾਰ, ਹਰਿ ਗੋਬਿੰਦ ਭੇਖ ਵਟਾਇਆ। ਚਾਰੋਂ ਕੁੰਟ ਹਾਹਾਕਾਰ, ਜੀਵ ਜੰਤ ਰਿਹਾ ਕੁਰਲਾਇਆ। ਨਾਨਕ ਗਾਇਆ ਅਪਰ ਅਪਾਰ, ਦਰ ਦਵਾਰਾ ਵੇਖ ਵਖਾਇਆ। ਏਕਾ ਮੇਲਾ ਸਚ ਦਰਬਾਰ, ਸਾਚੀ ਭਿਛਿਆ ਪੂਰਨ ਇਛਿਆ ਮੰਗਣ ਮੰਗ ਮੰਗਾਇਆ। ਮੰਗਣਹਾਰਾ ਕਿਸੇ ਨਾ ਦਿਸਿਆ, ਗੁਰੂਆਂ ਪੀਰਾਂ ਦੇਵੇ ਸਿਖਿਆ, ਸਾਚਾ ਸ਼ਬਦ ਜਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਲੋਕਮਾਤ ਆਪਣਾ ਖੇਲ ਵੇਖਣ ਆਇਆ। ਜੁਗ ਜੁਗ ਖੇਲੇ ਖੇਲ ਵਡ ਸੰਸਾਰਿਆ। ਕਲਜੁਗ ਅੰਤਮ ਵੇਲ, ਲੱਖ ਚੁਰਾਸੀ ਪਾਸਾ ਹਾਰਿਆ। ਨਾ ਕੋਈ ਦੀਸੇ ਸੱਜਣ ਸੁਹੇਲ, ਨਾ ਕੋਈ ਮੀਤ ਮੁਰਾਰਿਆ। ਨਾ ਕੋਈ ਗੁਰੂ ਨਾ ਕੋਈ ਚੇਲ, ਨਾ ਕੋਈ ਸੇਵਕ ਸੇਵ ਕਮਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਏਕਾ ਨਾਉਂ ਉਪਾ ਲਿਆ। ਗੁਰ ਚੇਲਾ ਨਾ ਕੋਈ ਸਦਾਏ, ਕਲਜੁਗ ਕਲਾ ਵਰਤਾਈਆ। ਭੁੱਲ ਭੁੱਲ ਮਾਇਆ ਭਰਮ ਭੁਲਾਏ, ਝੂਠੇ ਵਹਿਣ ਵਹਾਈਆ। ਕਾਇਆ ਡਾਲ੍ਹ ਨਾ ਫਲ ਕੋਈ ਲਗਾਏ, ਅੰਮ੍ਰਿਤ ਫਲ ਨਾ ਕੋਇ ਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਲੱਖ ਚੁਰਾਸੀ ਵੇਖ ਵਖਾਈਆ। ਲੱਖ ਚੁਰਾਸੀ ਤੇਰਾ ਮੁੱਲ, ਪ੍ਰਭ ਸਾਚੇ ਅੰਤਮ ਪਾਵਣਾ। ਕਲਜੁਗ ਬੂਟਾ ਰਿਹਾ ਹੁੱਲ, ਫਲ ਕਿਸੇ ਨਾ ਖਾਵਣਾ। ਮਾਇਆ ਮਮਤਾ ਸਾਧ ਸੰਤ ਰਹੇ ਰੁੱਲ, ਹਰਿ

ਹਰਿ ਨਾਉਂ ਨਾ ਕਿਸੇ ਧਿਆਵਣਾ। ਕਲਜੁਗ ਅੰਧੇਰ ਰਿਹਾ ਝੁੱਲ, ਗੜ੍ਹ ਹੰਕਾਰੀ ਆਪ ਡੁਬਾਵਣਾ। ਮਦਿਰਾ ਮਾਸ ਨਾ ਕੋਈ ਲਾਏ ਬੁੱਲ੍ਹ, ਪ੍ਰਭ ਸਾਚਾ ਸਮਾਂ ਸੁਹਾਵਣਾ। ਧਰਤ ਮਾਤ ਤੇਰਾ ਵਿਹੜਾ ਜਾਏ ਖੁੱਲ੍ਹ, ਨੌ ਖੰਡ ਪ੍ਰਿਥਮੀ ਏਕਾ ਰੰਗ ਰੰਗਾਵਣਾ। ਗੁਰਮੁਖ ਵਿਰਲਾ ਉਪਜੇ ਸਾਚੀ ਕੁੱਲ, ਜਿਸ ਜਨ ਪ੍ਰਭ ਆਪਣਾ ਮੇਲ ਮਿਲਾਵਣਾ। ਗੁਰਮੁਖ ਨਾਉਂ ਕੋਇ ਨਾ ਤੇਰੇ ਤੁੱਲ, ਰਾਏ ਧਰਮ ਮੁਖ ਭਵਾਵਣਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਕਲਜੁਗ ਅੰਤਮ ਰਸਨਾ ਕਰਾਵਣਾ। ਕਲਜੁਗ ਤੇਰਾ ਅੰਤ ਕਰਾ, ਹਰਿ ਸਾਚੇ ਭੇਵ ਚੁਕਾਵਣਾ। ਜੂਠੇ ਝੂਠੇ ਮੇਟ ਮਿਟਾ, ਸਚ ਸੁੱਚ ਵਰਤਾਵਣਾ। ਗੋਬਿੰਦ ਖੰਡਾ ਹੱਥ ਫੜਾ, ਲੱਖ ਚੁਰਾਸੀ ਮੇਟ ਮਿਟਾਵਣਾ। ਧਰਮ ਝੰਡਾ ਇਕ ਚੜ੍ਹਾ, ਸਚ ਨਿਸ਼ਾਨ ਵਖਾਵਣਾ। ਬ੍ਰਹਿਮੰਡਾਂ ਸ਼ਬਦ ਦਏ ਜਣਾ, ਹਰਿ ਰਸਨਾ ਆਪ ਅਲ੍ਹਾਵਣਾ। ਜੇਰਜ ਅੰਡਾ ਰਾਹੇ ਪਾ, ਸਾਚਾ ਮਾਰਗ ਇਕ ਵਖਾਵਣਾ। ਭੇਖ ਪਖੰਡਾ ਦਏ ਮਿਟਾ, ਭੇਖਾਧਾਰੀ ਕੋਈ ਦਿਸ ਨਾ ਆਵਣਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਕਲਜੁਗ ਤੇਰਾ ਅੰਤ ਕਰਾਵਣਾ। ਕਲਜੁਗ ਤੇਰੀ ਅੰਤਮ ਧਾਰ, ਹਰਿ ਸਾਚਾ ਰਿਹਾ ਮਿਟਾਈਆ। ਖੇਲੇ ਖੇਲ ਅਪਰ ਅਪਾਰ, ਜੋਤੀ ਜਾਮਾ ਭੇਖ ਵਟਾਈਆ। ਗੋਬਿੰਦ ਚੇਲਾ ਇਕ ਦਵਾਰ, ਸੱਜਣ ਸੁਹੇਲਾ ਵੇਖ ਵਖਾਈਆ। ਆਦਿ ਪੁਰਖ ਏਕੰਕਾਰ, ਓਅੰਕਾਰਾ ਰੂਪ ਸੁਹਾਈਆ। ਨਾਮ ਸਤਿ ਜਗਤ ਵਰਤਾਰ, ਸਤਿ ਸੰਤੋਖ ਧੀਰਜ ਮਤ ਰਿਹਾ ਦਵਾਈਆ। ਕਲਜੁਗ ਭੁੱਲੇ ਭਰਮ ਗਵਾਰ, ਮਾਇਆ ਪੜਦਾ ਰਹੀ ਪਾਈਆ। ਜੂਠੇ ਝੂਠੇ ਤੋਲ ਤੁਲੇ ਵਿਚ ਸੰਸਾਰ, ਸਾਚਾ ਤੋਲ ਨਾ ਕੋਈ ਤੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨਾਨਕ ਦਰ ਦਵਾਰ ਪੁਕਾਰ, ਸ੍ਰਿਸ਼ਟ ਸਬਾਈ ਰਿਹਾ ਤੁਲਾਈਆ। ਕਲਜੁਗ ਤੇਰਾ ਅੰਤਮ ਰਾਹ, ਹਰਿ ਸਾਚੇ ਵੇਖ ਵਖਾਵਣਾ। ਲੱਖ ਚੁਰਾਸੀ ਦਏ ਫਾਹ, ਧਰਮ ਰਾਏ ਅੰਤ ਵਿਖਾਵਣਾ। ਗੁਰਸਿਖ ਵਿਰਲੇ ਮਿਲਿਆ ਸਾਚਾ ਨਾਂ, ਗੋਬਿੰਦ ਗੁਰ ਮਿਲਾਵਣਾ। ਆਪੇ ਪਕੜੇ ਹਰਿ ਜੀ ਬਾਂਹ, ਆਪ ਆਪਣਾ ਭੇਖ ਵਟਾਵਣਾ। ਆਪੇ ਪਿਤਾ ਆਪੇ ਮਾਂ, ਆਪ ਆਪਣੀ ਗੋਦ ਉਠਾਵਣਾ। ਦੇਵਣਹਾਰਾ ਜੁਗ ਜੁਗ ਠੰਢੀ ਛਾਂ, ਜਨ ਭਗਤਾਂ ਸਿਰ ਹੱਥ ਟਿਕਾਵਣਾ। ਮਨਮੁਖ ਜੀਵ ਕਾਗ ਰਹੇ ਕੁਰਲਾ, ਜੂਠਾ ਝੂਠਾ ਵਿਸ਼ਟਾ ਮੁਖ ਰਖਾਵਣਾ। ਗੁਰਮੁਖ ਸੰਤ ਸੁਹੇਲੇ ਸਚ ਸਰੋਵਰ ਸਾਚੇ ਹੰਸ ਦਏ ਨੁਹਾ, ਆਤਮ ਸਾਚੇ ਮੋਤੀ ਚੋਗ ਚੁਗਾਵਣਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਲਹਿਣਾ ਦੇਣਾ ਮੂਲ ਚੁਕਾਵਣਾ। ਕਲਜੁਗ ਤੇਰਾ ਵੇਖ ਦਵਾਰ, ਪ੍ਰਭ ਸਾਚਾ ਖ਼ੁਸ਼ੀ ਮਨਾਇੰਦਾ। ਕੂੜ ਕੁੜਿਆਰੇ ਮੀਤ ਮੁਰਾਰ, ਕੂੜਾ ਡੰਕ ਵਜਾਇੰਦਾ। ਕੂੜ ਕੁੜਿਆਰਾ ਕਰ ਪਸਾਰ, ਰਾਓ ਰੰਕ ਪਿਸਾਇੰਦਾ। ਕੂੜ ਕੁੜਿਆਰਾ ਬੱਧੀ ਧਾਰ, ਕੂੜੇ ਮੋਹ ਚਲਾਇੰਦਾ। ਗੁਰਮੁਖ ਵਿਰਲਾ ਮੰਗੇ ਭਿੱਖ ਪ੍ਰਭ ਚਰਨ ਦਵਾਰ, ਦੋਏ ਜੋੜ ਸੀਸ ਝੁਕਾਇੰਦਾ। ਜੀਵ ਜੰਤ ਤਾਅਨਾ ਰਹੇ ਮਾਰ, ਨਿੰਦਕ ਨਿੰਦਿਆ ਮੁਖ ਰਖਾਇੰਦਾ। ਭਗਤਨ ਮੇਲਾ ਹਰਿ ਦਵਾਰ, ਹਰਿ ਸਾਚਾ ਆਪ ਮਿਲਾਇੰਦਾ। ਨਿਰਮਲ ਜੋਤੀ ਕਰ ਆਕਾਰ, ਦੀਪਕ ਜੋਤ ਜਗਾਇੰਦਾ। ਨਾਮ ਖੰਡਾ ਤੇਜ ਕਟਾਰ, ਤਨ ਗਾਤਰੇ ਆਪ ਲਟਕਾਇੰਦਾ। ਆਪੇ ਹੋਇਆ ਪਹਿਰੇਦਾਰ, ਦਿਵਸ ਰੈਣ ਸੇਵ ਕਮਾਇੰਦਾ। ਗੁਰ ਗੋਬਿੰਦਾ ਖ਼ਬਰਦਾਰ, ਸੰਬਲ ਨਗਰੀ ਵੇਖ ਵਖਾਇੰਦਾ। ਸਰ ਸਰੋਵਰ ਅਪਰ ਅਪਾਰ, ਚਾਰੋਂ ਕੁੰਟ ਵਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਸੰਤ ਦੁਲਾਰ, ਕਲਜੁਗ

ਤੇਰੀ ਅੰਤਮ ਵਾਰ, ਫੜ ਬਾਹੋਂ ਪਕੜ ਉਠਾਇੰਦਾ। ਕਲਜੁਗ ਤੇਰੀ ਅੰਧੇਰੀ ਰਾਤ, ਚਾਰੋਂ ਕੁੰਟ ਛਾਈਆ। ਲੱਖ ਚੁਰਾਸੀ ਭਰਮੇ ਭੁੱਲੀ ਜ਼ਾਤ ਪਾਤ, ਵਰਨ ਬਰਨ ਰੱਖੇ ਮੁਖ ਵਖਾਈਆ। ਪਾਰਬ੍ਰਹਮ ਤੇਰਾ ਏਕਾ ਨਾਤ, ਨਾ ਕੋਈ ਭੇਵ ਜਣਾਈਆ। ਸ੍ਰਿਸ਼ਟ ਸਬਾਈ ਦੇਵੇ ਦਾਤ, ਦੇਵਣਹਾਰਾ ਹਰਿ ਰਘੁਰਾਈਆ। ਇਕ ਇਕੱਲਾ ਬੈਠ ਇਕਾਂਤ, ਜੀਵਾਂ ਜੰਤਾਂ ਜੋਤੀ ਦੇਵੇ ਨੂਰ ਸਬਾਈਆ। ਜਨ ਭਗਤਾਂ ਦੇਵੇ ਅੰਮ੍ਰਿਤ ਆਤਮ ਬੂੰਦ ਸਵਾਂਤ, ਤ੍ਰਿਸ਼ਨਾ ਭੁੱਖ ਮਿਟਾਈਆ। ਵੇਲੇ ਅੰਤਮ ਪੁੱਛੇ ਵਾਤ, ਲੋਕਮਾਤ ਨਾ ਹੋਏ ਜੁਦਾਈਆ। ਆਪ ਚੜ੍ਹਾਏ ਔਖੇ ਘਾਟ, ਵੰਞ ਮੁਹਾਣਾ ਇਕ ਚਲਾਈਆ। ਸ਼ਬਦ ਚੜ੍ਹਾਏ ਸਾਚੇ ਰਾਥ, ਰਥ ਰਥਵਾਹੀ ਆਪ ਅਖਵਾਈਆ। ਪਰਗਟ ਹੋਏ ਤ੍ਰੈਲੋਕੀ ਨਾਥ, ਤ੍ਰੈ ਲੋਆਂ ਰਚਨ ਰਚਾਈਆ। ਕਲਜੁਗ ਤੇਰਾ ਲਹਿਣਾ ਚੁਕਾਏ ਸਾਢੇ ਤਿੰਨ ਹਾਥ, ਮਨਮੁਖ ਜੀਵਾਂ ਸੀਆਂ ਵੰਡ ਵੰਡਾਈਆ। ਜਨ ਭਗਤਾਂ ਸਗਲ ਵਸੂਰੇ ਜਾਣ ਲੱਥ, ਪ੍ਰਭ ਨੇਤਰ ਦਰਸ਼ਨ ਪਾਈਆ। ਸ਼ਬਦ ਜਣਾਏ ਅਕਥਨਾ ਅਕੱਥ, ਕਥਨੀ ਕੱਥ ਨਾ ਸਕੇ ਰਾਈਆ। ਜਿਸ ਜਨ ਦੇਵੇ ਸਾਚੀ ਵੱਥ, ਆਤਮ ਦਰ ਦਏ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਾਰ, ਗੁਰਮੁਖ ਸਾਚੇ ਪਾਰ ਕਰਾਈਆ। ਗੁਰਮੁਖ ਸਾਚੇ ਸ਼ਬਦ ਅਧਾਰ, ਏਕਾ ਸ਼ਬਦ ਜਣਾਈਆ। ਆਦਿ ਅੰਤ ਏਕੰਕਾਰ, ਏਕਾ ਰੰਗ ਰੰਗਾਈਆ। ਜੂਠੀ ਝੂਠੀ ਮਿਟੇ ਪੰਚਮ ਧਾੜ, ਨੇੜ ਰਹਿਣ ਨਾ ਪਾਈਆ। ਇਕ ਵਖਾਏ ਧਰਮ ਅਖਾੜ, ਪੰਚਮ ਸ਼ਬਦ ਤਾਲ ਵਜਾਈਆ। ਜੋਤ ਜਗਾਏ ਬਹੱਤਰ ਨਾੜ, ਅੰਧ ਅੰਧੇਰ ਮਿਟਾਈਆ। ਆਪੇ ਹੋਏ ਪਿੱਛੇ ਅਗਾੜ, ਜਨ ਭਗਤਾਂ ਸੇਵ ਕਮਾਈਆ। ਮਨਮੁਖ ਚਬਾਏ ਆਪਣੀ ਦਾੜ੍ਹ, ਬਚਿਆ ਕੋਈ ਰਹਿਣ ਨਾ ਪਾਈਆ। ਕਲਜੁਗ ਅਗਨੀ ਤਤੀ ਹਾੜ, ਜੀਵਾਂ ਜੰਤਾਂ ਰਹੀ ਜਲਾਈਆ। ਕਾਮ ਕਰੋਧ ਲੋਭ ਮੋਹ ਹੰਕਾਰ, ਤਨ ਬੈਠੇ ਘਰ ਬਣਾਈਆ। ਗੁਰ ਸ਼ਬਦ ਨਾ ਕਰੇ ਕੋਈ ਪਿਆਰ, ਨਾਨਕ ਗੋਬਿੰਦ ਗਿਆ ਸਮਝਾਈਆ। ਪੜ੍ਹ ਪੜ੍ਹ ਥੱਕੇ ਜੀਵ ਗਵਾਰ, ਰਸਨਾ ਹੋਈ ਹਲਕਾਈਆ। ਮਿਲਿਆ ਮੇਲ ਨਾ ਕੰਤ ਭਤਾਰ, ਆਤਮ ਸੇਜ ਨਾ ਕਿਸੇ ਹੰਢਾਈਆ। ਨਾ ਕੋਈ ਸ਼ਬਦ ਕਰੇ ਤਨ ਸ਼ਿੰਗਾਰ, ਸੋਹਣੀ ਸੂਰਤ ਅਕਾਲ ਮੂਰਤ ਕਿਸੇ ਦਿਸ ਨਾ ਆਈਆ। ਨਾ ਕੋਈ ਵਜਾਏ ਨਾਦ ਤੂਰਤ, ਝੂਠੇ ਸੰਖ ਰਹੇ ਵਜਾਈਆ। ਜਗਤ ਜੁਗਤ ਨਾਤਾ ਕੂੜੋ ਕੂੜਤ, ਅੰਤ ਰਹਿਣ ਨਾ ਪਾਈਆ। ਗੁਰਮੁਖ ਵਿਰਲਾ ਮੰਗੇ ਚਰਨ ਧੂੜਤ, ਹਰਿ ਬਖ਼ਸ਼ੇ ਸਚ ਸਰਨਾਈਆ। ਕਾਇਆ ਚੋਲੀ ਰੰਗ ਚਾੜ੍ਹੇ ਗੂੜ੍ਹਤ, ਉਤਰ ਕਦੇ ਨਾ ਜਾਈਆ। ਚਤਰ ਸੁਘੜ ਬਣਾਏ ਮੂਰਖ ਮੂੜ੍ਹਤ, ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਕਲਜੁਗ ਤੇਰਾ ਅੰਤਮ ਦਰ, ਆਪੇ ਵੇਖ ਵਖਾਈਆ। ਕਲਜੁਗ ਤੇਰਾ ਕਾਲਾ ਰੰਗ, ਚਾਰੋਂ ਕੁੰਟ ਹੋਏ ਪ੍ਰਧਾਨਿਆ। ਜੂਠ ਝੂਠ ਵਜਾਏ ਮਰਦੰਗ, ਭੱਜੇ ਫਿਰਨ ਪੰਜ ਸ਼ੈਤਾਨਿਆ। ਜੀਵ ਜੰਤ ਹੋਏ ਨੰਗ, ਕੋਈ ਨਾ ਪਾਏ ਪਦ ਨਿਰਬਾਨਿਆ। ਸਾਧਾਂ ਸੰਤਾਂ ਕਾਇਆ ਭੰਗ, ਤਨ ਵਸਿਆ ਮਾਣ ਅਭਿਮਾਨਿਆ। ਗੁਰਮੁਖ ਵਿਰਲਾ ਨੌ ਦਵਾਰੇ ਜਾਏ ਲੰਘ, ਪ੍ਰਭ ਰੱਖੇ ਚਰਨ ਧਿਆਨਿਆ। ਦਸਮ ਦਵਾਰੀ ਵੇਖ ਪਲੰਘ, ਸਾਚੀ ਖ਼ੁਸ਼ੀ ਮਨਾਨਿਆ। ਸਤਿਗੁਰ ਪੂਰਾ ਹੋਏ ਸੰਗ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਬਖ਼ਸ਼ੇ ਚਰਨ ਧਿਆਨਿਆ।

ਹਰਿ ਗੋਬਿੰਦ ਗੋਬਿੰਦ ਗੁਰ ਗੁਰ ਗੋਬਿੰਦ ਉਪਾਇਆ। ਆਪ ਮਿਟਾਈ ਸਗਲੀ ਚਿੰਦ, ਆਤਮ ਤ੍ਰਿਪਤ ਕਰਾਇਆ। ਮਿਲਿਆ ਮੇਲ ਹਰਿ ਮਰਗਿੰਦ, ਹਰਿ ਹਰਿ ਮੰਗਲ ਗਾਇਆ। ਅੰਮ੍ਰਿਤ ਆਤਮ ਧਾਰਾ ਸਾਗਰ ਸਿੰਧ, ਆਪੇ ਮੁਖ ਚੁਆਇਆ। ਮਨਮੁਖ ਜੀਵ ਕਰਨ ਨਿੰਦ, ਗੁਰ ਸਾਚਾ ਦਿਸ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੋਬਿੰਦ ਰੂਪ ਵਟਾਇਆ। ਗੋਬਿੰਦ ਰੂਪ ਹਰਿ ਨਿਰੰਕਾਰ, ਆਪਣਾ ਆਪ ਵਟਾਇਆ। ਜੋਤ ਸਰੂਪੀ ਕਰ ਅਕਾਰ, ਸ਼ਬਦੀ ਬਣਤ ਬਣਾਇਆ। ਪੰਜ ਤਤ ਤਨ ਕਰ ਪਿਆਰ, ਨੂਰੋ ਨੂਰ ਦਰਸਾਇਆ। ਆਪੇ ਗੁਪਤ ਆਪੇ ਜ਼ਾਹਿਰ, ਅੰਦਰ ਬਾਹਰ ਆਪ ਹੋ ਆਇਆ। ਕਾਇਆ ਮੰਦਰ ਕਰ ਤਿਆਰ, ਸਾਚਾ ਆਸਣ ਲਾਇਆ। ਗੁਰ ਗੋਬਿੰਦਾ ਸਚ ਦੁਲਾਰ, ਪੂਤ ਸਪੂਤਾ ਆਪ ਉਪਾਇਆ। ਦੋ ਜਹਾਨਾਂ ਪਾਵੇ ਸਾਰ, ਚਾਰੇ ਕੁੰਟਾਂ ਵੇਖ ਵਖਾਇਆ। ਨਾਮ ਖੰਡਾ ਤੇਜ ਕਟਾਰ, ਤਨ ਸ਼ਿੰਗਾਰ ਕਰਾਇਆ। ਬਸਤਰ ਸ਼ਸਤਰ ਅਪਰ ਅਪਾਰ, ਏਕਾ ਏਕ ਤਨ ਪਹਿਨਾਇਆ। ਪੰਚਮ ਮੀਤਾ ਪੰਚਮ ਪਿਆਰ, ਪੰਚਮ ਰੱਖਦਾ ਆਇਆ। ਪੰਚਮ ਮੇਲਾ ਕੰਤ ਭਤਾਰ, ਪੰਚਮ ਰੂਪ ਵਟਾਇਆ। ਪੰਚਮ ਚਿੰਤਾ ਵਿਚ ਸੰਸਾਰ, ਪੰਚਮ ਮੋਹ ਚੁਕਾਇਆ। ਪੰਚਮ ਰੀਤਾ ਅਪਰ ਅਪਾਰ, ਪੰਚਮ ਸੋ ਕਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੋਬਿੰਦ ਕਾਇਆ ਵਿਚ ਸਮਾਇਆ। ਗੋਬਿੰਦ ਕਾਇਆ ਸ਼ਬਦ ਧਾਰ, ਹਰਿ ਏਕਾ ਏਕ ਰਖਾਈਆ। ਚਰਨ ਕਵਲ ਬਖ਼ਸ਼ੇ ਪਿਆਰ, ਲੋਕਮਾਤ ਪਾਵੇ ਸਾਰ, ਹਰਿ ਨੈਣਾ ਦਰਸ ਦਿਖਾਈਆ। ਹਰਿ ਹਰਿ ਰੂਪ ਅਗੰਮ ਅਪਾਰ, ਲੇਖਾ ਲੇਖ ਨਾ ਲਿਖਿਆ ਜਾਈਆ। ਆਵੇ ਜਾਵੇ ਵਾਰੋ ਵਾਰ, ਜੁਗ ਜੁਗ ਆਪਣੀ ਖੇਲ ਰਚਾਈਆ। ਲੱਖ ਚੁਰਾਸੀ ਵਸੇ ਬਾਹਰ, ਲੇਖ ਲਿਖਤ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੋਬਿੰਦ ਤੇਰੀ ਪੂਰਨ ਆਸ ਅੰਤਮ ਕਲ ਕਰਾਈਆ। ਗੋਬਿੰਦ ਆਸਣ ਪ੍ਰਭ ਚਰਨ ਦਵਾਰ, ਕਰੇ ਸਦ ਬੇਨੰਤੀਆ। ਸੁਣੇ ਸੁਣਾਏ ਹਰਿ ਪੁਕਾਰ, ਕਾਇਆ ਚੋਲੀ ਚਾੜ੍ਹੇ ਰੰਗ ਬਸੰਤੀਆ। ਏਕਾ ਦੇਵੇ ਸ਼ਬਦ ਅਧਾਰ, ਮੇਲ ਮਿਲਾਏ ਸਾਚੇ ਕੰਤਿਆ। ਪਰਗਟ ਹੋਏ ਨਰ ਅਵਤਾਰ, ਨਿਹਕਲੰਕ ਜੁਗ ਜੁਗ ਬਣਾਏ ਬਣਤਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੋਬਿੰਦ ਵਸਿਆ ਕਾਇਆ ਘਰ, ਸਾਚਾ ਧਾਮ ਸੁਹੰਤਿਆ। ਗੋਬਿੰਦ ਮੰਗੀ ਸਾਚੀ ਭਿਖ, ਪ੍ਰਭ ਸਾਚੇ ਝੋਲੀ ਪਾਈਆ। ਸਾਚੀ ਸਿਖਿਆ ਏਕਾ ਸਿਖ, ਚਰਨ ਕਵਲ ਧਿਆਨ ਰਖਾਈਆ। ਆਪੇ ਲੇਖਾ ਰਿਹਾ ਲਿਖ, ਆਪੇ ਮੇਟ ਮਿਟਾਈਆ। ਨੇਤਰ ਲੋਚਨ ਆਪੇ ਪੇਖ, ਗੁਰਮੁਖ ਸਾਚੇ ਰਿਹਾ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੋਬਿੰਦ ਸਾਚਾ ਮੇਲ ਮਿਲਾਈਆ। ਗੋਬਿੰਦ ਗੁਰਦਵਾਰ ਇੱਕ, ਏਕਾ ਧਾਮ ਸੁਹਾਇਆ। ਭੇਵ ਨਾ ਪਾਇਣ ਮੁਨ ਰਿਖ, ਸਾਧ ਸੰਤ ਦਿਸ ਨਾ ਆਇਆ। ਦੂਈ ਦਵੈਤੀ ਜਗਤ ਲੱਗੀ ਤ੍ਰਿਖ, ਆਤਮ ਅੰਧ ਅੰਧੇਰ ਕਰਾਇਆ। ਮਾਇਆ ਮਮਤਾ ਮੰਗਣ ਭਿਖ, ਸਚ ਵਸਤ ਨਾਮ ਨਾ ਕੋਈ ਝੋਲੀ ਪਾਇਆ। ਹਰਿ ਕਾ ਨਾਉਂ ਸ਼ਬਦ ਅਨਡਿਠ, ਗੁਰਮੁਖ ਵਿਰਲੇ ਵੇਖ ਵਖਾਇਆ। ਮਨਮੁਖਾਂ ਸੁੱਤਾ ਦੇ ਕਰ ਪਿਠ, ਅੰਤਮ ਭੰਨੇ ਕੌੜੇ ਰੇਠ, ਕਲਜੁਗ ਦਏ ਦੁਹਾਇਆ। · ਮਾਇਆਧਾਰੀ ਕੋਈ

ਰਹਿਣ ਨਾ ਪਾਇਆ। ਵੇਖ ਵਖਾਏ ਪੰਚਮ ਜੇਠ, ਸੰਮਤ ਚੌਦਾਂ ਰੁੱਤ ਸੁਹਾਇਆ। ਜਨ ਭਗਤਾਂ ਰੱਖੇ ਸਾਇਆ ਹੇਠ, ਸਿਰ ਆਪਣਾ ਹੱਥ ਟਿਕਾਇਆ। ਨੇਤਰ ਲੋਚਨ ਲੈਣਾ ਵੇਖ, ਗੋਬਿੰਦ ਗੋਬਿੰਦ ਰੂਪ ਵਟਾਇਆ। ਧੁਰ ਮਸਤਕ ਲਾਵਣ ਆਇਆ ਮੇਖ, ਜੁਗ ਜੁਗ ਵਿਛੜੇ ਲਏ ਮਿਲਾਇਆ। ਜੋਤੀ

ਜਾਮਾ ਧਰਿਆ ਮਾਝੇ ਦੇਸ, ਸਾਚਾ ਧਾਮ ਸੁਹਾਇਆ। ਪਕੜ ਉਠਾਏ ਨਰ ਨਰੇਸ਼, ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਰਿਹਾ ਹਿਲਾਇਆ। ਪਰਗਟ ਹੋਏ ਦਸ ਦਸਮੇਸ਼, ਪੰਥ ਖਾਲਸਾ ਰਿਹਾ ਜਗਾਇਆ। ਇੱਕੀ ਚੇਤਰ ਜਾਏ ਲੇਖ, ਹਰਿਮੰਦਰ ਆਪ ਪੁਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੋਬਿੰਦ ਸਾਚਾ ਵੇਖ ਵਖਾਇਆ। ਗੋਬਿੰਦ ਜੋਧਾ ਸੂਰ ਬਲਵਾਨ, ਏਕਾ ਏਕ ਰਖਾਇਆ। ਸੰਗ ਰਖਾਇਆ ਸ੍ਰੀ ਭਗਵਾਨ, ਸ਼ਬਦ ਘੋੜੇ ਤੰਗ ਕਸਾਇਆ। ਲੋਆਂ ਪੁਰੀਆਂ ਵੇਖੇ ਮਾਰ ਧਿਆਨ, ਆਪ ਆਪਣਾ ਪੰਧ ਮੁਕਾਇਆ। ਲੋਕਮਾਤ ਆਵੇ ਵਿਚ ਬਿਬਾਣ, ਸ਼ਬਦ ਖੰਡਾ ਹੱਥ ਉਠਾਇਆ। ਜਨ ਭਗਤਾਂ ਕਰੇ ਆਪ ਪਛਾਣ, ਲਹਿਣਾ ਦੇਣਾ ਮੂਲ ਚੁਕਾਇਆ। ਸਰਸਾ ਤੇਰਾ ਰੱਖੇ ਮਾਣ, ਪੁਰੀ ਅਨੰਦ ਆਪ ਤਜਾਇਆ। ਲੱਖ ਚੁਰਾਸੀ ਜੂਠਾ ਝੂਠਾ ਪੀਣ ਖਾਣ, ਅੰਮ੍ਰਿਤ ਆਤਮ ਕਿਸੇ ਹੱਥ ਨਾ ਆਇਆ। ਖਾਣੀ ਬਾਣੀ ਹੋਈ ਹੈਰਾਨ, ਹਰਿ ਕਾ ਭੇਵ ਕਿਸੇ ਨਾ ਪਾਇਆ। ਨਾ ਕੋਈ ਕਰੇ ਜਾਣ ਪਛਾਣ, ਗ੍ਰੰਥੀ ਪੰਥੀ ਪੜ੍ਹ ਪੜ੍ਹ ਵਾਦ ਵਧਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੋਬਿੰਦ ਵੇਖੇ ਸਾਚਾ ਘਰ, ਕਾਇਆ ਸੇਜ ਇਕ ਬਣਾਇਆ। ਗੋਬਿੰਦ ਗੁਰ ਸ਼ਬਦ ਸੁਲਤਾਨ, ਲੋਕਮਾਤ ਲਏ ਅਵਤਾਰਾ। ਮੇਟ ਮਿਟਾਏ ਜੀਵ ਨਾਦਾਨ, ਜੂਠ ਝੂਠ ਪਸਰ ਪਸਾਰਾ। ਨਾ ਕੋਈ ਦਿਸੇ ਬੇਈਮਾਨ, ਨਾ ਕੋਈ ਮਦਿਰਾ ਮਾਸ ਰਸਨਾ ਕਰੇ ਅਹਾਰਾ। ਏਕਾ ਦੇਵੇ ਨਾਮ ਨਿਧਾਨ, ਸੋਹੰ ਸ਼ਬਦ ਜੈ ਜੈ ਕਾਰਾ। ਚਾਰ ਵਰਨ ਰਸਨਾ ਗਾਨ, ਊਚ ਨੀਚ ਪਾਰ ਕਿਨਾਰਾ। ਏਕਾ ਏਕ ਚਰਨ ਧਿਆਨ, ਪੁਰਖ ਅਬਿਨਾਸ਼ੀ ਏਕੰਕਾਰਾ। ਨਾ ਕੋਈ ਪੂਜੇ ਸ਼ਿਵ ਸ਼ੰਕਰ ਬ੍ਰਹਮਾ ਕਰੋੜ ਤੇਤੀਸਾ ਅੰਤ ਵਿਚਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੋਬਿੰਦ ਤੇਰਾ ਸਚ ਵਰਤਾਰਾ।

ਗੋਬਿੰਦ ਤੇਰੀ ਸਾਚੀ ਧਾਰ, ਪਾਰਬ੍ਰਹਮ ਕਰਾਇੰਦਾ। ਅੰਮ੍ਰਿਤ ਆਤਮ ਅਪਰ ਅਪਾਰ, ਗੁਰਮੁਖਾਂ ਆਪ ਪਿਆਇੰਦਾ। ਨਾਮ ਖੰਡਾ ਤੇਜ ਕਟਾਰ, ਤਨ ਗਾਤਰੇ ਆਪ ਪਹਿਨਾਇੰਦਾ। ਸੀਸ ਜਗਦੀਸ ਸ਼ਬਦ ਦਸਤਾਰ, ਆਪਣੀ ਹੱਥੀਂ ਆਪ ਪਹਿਨਾਇੰਦਾ। ਚਾਰ ਵਰਨਾਂ ਇਕ ਵਿਹਾਰ, ਏਕਾ ਧਾਰ ਬੰਧਾਇੰਦਾ। ਰਾਓ ਰੰਕ ਕਰਾਏ ਖ਼ਬਰਦਾਰ, ਸਾਚਾ ਸੰਗ ਨਿਭਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਗੋਬਿੰਦੇ ਤੇਰਾ ਵਰ, ਅੰਤਮ ਪੂਰ ਕਰਾਇੰਦਾ। ਗੁਰ ਗੋਬਿੰਦ ਚੜ੍ਹਿਆ ਚਾਅ, ਘਰ ਸਾਚੇ ਖ਼ੁਸ਼ੀ ਮਨਾਈਆ। ਪੁਰਖ ਅਬਿਨਾਸ਼ੀ ਮਿਲਿਆ ਇਕ ਮਲਾਹ, ਲੋਕਮਾਤ ਬੇੜਾ ਬੰਨੇ ਲਾਈਆ। ਹਰਿ ਸ਼ਬਦੀ ਦੇਵੇ ਸਚ ਸਲਾਹ, ਸੁੱਤਾ ਕੋਈ ਰਹਿਣ ਨਾ ਪਾਈਆ। ਏਕਾ ਅੱਖਰ ਏਕਾ ਨਾਂ, ਏਕਾ ਗੁਰ ਏਕਾ ਗੋਬਿੰਦ ਏਕਾ ਰਸਨਾ ਗਾਈਆ। ਏਕਾ ਪਿਤਾ ਏਕਾ ਮਾਂ, ਪੂਤ ਸਪੂਤਾ ਏਕਾ ਜਾਈਆ। ਇਕ ਵਖਾਏ ਸੱਚਾ ਥਾਂ, ਚਰਨ ਦਵਾਰ ਸੱਚੀ ਸਰਨਾਈਆ। ਚਾਰ ਵਰਨਾਂ ਫੜਾਏ ਬਾਂਹ, ਵਰਨ ਬਰਨ ਭੇਵ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੋਬਿੰਦ ਤੇਰੀ ਖੇਲ ਲੋਕਮਾਤ ਵਰਤਾਈਆ। ਗੋਬਿੰਦ ਤੇਰਾ ਸਾਚਾ ਖੇਲ, ਲੋਕਮਾਤ ਵਰਤਾਇਆ। ਗੁਰਮੁਖ ਸਾਚੇ ਸਾਜਣ ਮੇਲ, ਸਾਚਾ ਮੇਲ ਮਿਲਾਇਆ। ਆਪੇ ਵਸਿਆ ਰੰਗ ਨਵੇਲ, ਗੁਰ ਚੇਲ ਰੂਪ ਵਟਾਇਆ। ਆਪੇ ਹੋਇਆ ਸੱਜਣ ਸੁਹੇਲ, ਸਖਾ ਸਹਾਈ ਆਪ ਅਖਵਾਇਆ। ਕੱਟਣਹਾਰਾ ਧਰਮ ਰਾਏ ਦੀ ਜੇਲ, ਲੱਖ ਚੁਰਾਸੀ ਫੰਦ ਕਟਾਇਆ। ਕਲਜੁਗ ਤੇਰੀ ਅੰਤਮ ਵੇਲ, ਜਨ ਭਗਤਾਂ ਹੋਏ ਸਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੋਬਿੰਦ ਸਾਚਾ ਵੇਖ ਵਖਾਇਆ। ਗੋਬਿੰਦ ਗੁਰ ਹਰਿ ਸਰਨਾਈ, ਦੋਏ ਜੋੜ ਕਰੇ ਨਿਮਸਕਾਰਿਆ। ਪ੍ਰਭ ਅਬਿਨਾਸ਼ੀ ਦਇਆ ਕਮਾਈ,

ਮਿਲਿਆ ਮੇਲ ਵਿਚ ਸੰਸਾਰਿਆ। ਸਾਚੇ ਘਰ ਵੱਜੇ ਵਧਾਈ, ਨੌ ਖੰਡ ਹਾਹਾਕਾਰਿਆ। ਗੋਬਿੰਦ ਕਰੇ ਗੁਰਸਿਖ ਕੁੜਮਾਈ, ਸਾਚਾ ਸਗਨ ਮੁਖ ਲਗਾ ਰਿਹਾ। ਪੰਚਮ ਮੇਲਾ ਸਹਿਜ ਸੁਭਾਈ, ਸਤਿਗੁਰ ਪੂਰਾ ਆਪ ਕਰਾ ਰਿਹਾ। ਮਨਮੁਖ ਭੁੱਲੇ ਕੋਈ ਪਾਏ ਨਾ ਥਾਈਂ, ਚਾਰੋਂ ਕੁੰਟ ਫਿਰਾ ਰਿਹਾ। ਜਨ ਭਗਤ ਉਠਾਏ ਫੜ ਫੜ ਬਾਂਹੀ, ਸੇਵਕ ਸੇਵਾ ਆਪ ਕਮਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵੀ ਦੇਵਾ ਨਾ ਕੋਈ ਰਖਾ ਰਿਹਾ। ਦੇਵੀ ਦੇਵ ਨਾ ਕੋਹਤੂਰ, ਨਾ ਪਰਬਤ ਵੇਖ ਵਖਾਈਆ। ਗੁਰ ਗੋਬਿੰਦਾ ਆਸਾ ਮਨਸਾ ਪੂਰ, ਪੂਰਨ ਪੂਰ ਕਰਾਈਆ। ਸ਼ਬਦ ਅਨਾਦੀ ਵੱਜੇ ਤੂਰ, ਅਨਹਦ ਧਾਰ ਚਲਾਈਆ। ਆਪੇ ਵਸੇ ਨੇੜੇ ਦੂਰ, ਦੂਰ ਨੇੜੇ ਆਪ ਹੋ ਜਾਈਆ। ਸਦਾ ਸੁਹੇਲਾ ਹਾਜ਼ਰ ਹਜ਼ੂਰ, ਅੱਠੇ ਪਹਿਰ ਨੇਤਰ ਨੈਣ ਰਿਹਾ ਦਰਸ ਦਿਖਾਈਆ। ਮਨਮੁਖ ਜੀਵਾਂ ਨਾਤਾ ਕੂੜ, ਅੰਤਮ ਰਿਹਾ ਤੁੜਾਈਆ। ਗੁਰਮੁਖਾਂ ਬਖ਼ਸ਼ੇ ਚਰਨ ਧੂੜ, ਬੈਠੇ ਮਸਤਕ ਲਾਈਆ। ਕਾਇਆ ਚੋਲੀ ਰੰਗ ਚੜ੍ਹਿਆ ਗੂੜ੍ਹ, ਨਾ ਕੋਈ ਸਕੇ ਲਾਹੀਆ। ਭਰਮੇ ਭੁੱਲੇ ਮੂਰਖ ਮੂੜ੍ਹ, ਗੁਰ ਗੋਬਿੰਦਾ ਦਿਸ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਜਾਮਾ ਭੇਖ ਵਟਾਈਆ। ਗੁਰ ਗੋਬਿੰਦ ਚੜ੍ਹਿਆ ਘੋੜ, ਵਾਗ ਆਪਣੇ ਹੱਥ ਰਖਾਈਆ। ਧੁਰਦਰਗਾਹੀ ਆਇਆ ਦੌੜ, ਲੋਕਮਾਤ ਜੋਤ ਜਗਾਈਆ। ਉਚੇ ਪਰਬਤ ਲੱਭਦੇ ਪੂਤ ਸਪੂਤਾ ਬ੍ਰਹਿਮਣ ਗੌੜ, ਦਿਸ ਕਿਸੇ ਨਾ ਆਈਆ। ਸੰਬਲ ਨਗਰੀ ਨਾ ਕੋਈ ਜਾਣੇ ਲੰਮਾ ਚੌੜ, ਗੁਰ ਬੈਠਾ ਆਸਣ ਲਾਈਆ। ਵੇਖੇ ਪਰਖੇ ਮਿੱਠੇ ਕੌੜ, ਲੱਖ ਚੁਰਾਸੀ ਵੇਖ ਵਖਾਈਆ। ਸ਼ਬਦ ਖੰਡਾ ਰਿਹਾ ਦੌੜ, ਆਪਣੇ ਹੱਥ ਉਠਾਈਆ। ਨੀਲਾ ਮਾਰੇ ਪਹਿਲਾ ਪੌੜ, ਸੰਮਤ ਚੌਦਾਂ ਪੰਚਮ ਜੇਠੀ ਰੁੱਤ ਸੁਹਾਈਆ। ਜਨ ਭਗਤਾਂ ਅੰਮ੍ਰਿਤ ਆਤਮ ਲੱਗੀ ਔੜ, ਨਿਝਰ ਧਾਰਾ ਮੁਖ ਚੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਗੋਬਿੰਦ ਅਪਣੀ ਗੋਦ ਉਠਾਈਆ। ਗੋਬਿੰਦ ਸਚ ਸਪੂਤ, ਪ੍ਰਭ ਆਪਣੀ ਗੋਦ ਉਠਾਇਆ। ਵੇਖ ਵਖਾਣੇ ਚਾਰੇ ਕੂਟ, ਦਹਿ ਦਿਸ਼ਾ ਉਠ ਉਠ ਧਾਹਿਆ। ਸੰਤ ਸੁਹੇਲੇ ਜੁਗ ਜੁਗ ਵਿਛੜੇ ਗਏ ਰੂਠ, ਵੇਲੇ ਅੰਤਮ ਲਏ ਮਨਾਇਆ। ਮਨਮੁਖ ਜੀਵ ਹੱਥ ਖਾਲੀ ਠੂਠ, ਦਰ ਦਰ ਫਿਰਨ ਹਲਕਾਇਆ। ਤੀਰ ਨਿਰਾਲਾ ਰਿਹਾ ਛੂਟ, ਰਸਨਾ ਚਿਲ੍ਹਾ ਸੋਹੰ ਏਕਾ ਨਾਮ ਚਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਪੂਤ ਸਪੂਤਾ ਸਾਚੇ ਧਾਮ ਬਹਾਇਆ। ਪੂਤ ਸਪੂਤਾ ਜੋਧਾ ਬੀਰ, ਹਰਿ ਹਰਿ ਏਕਾ ਏਕ ਰਖਾਇਆ। ਸੋਹੰ ਬਖ਼ਸ਼ੇ ਸਾਚਾ ਤੀਰ, ਰਸਨਾ ਚਿਲ੍ਹੇ ਆਪ ਚੜ੍ਹਾਇਆ। ਮੇਟ ਮਿਟਾਏ ਪੀਰ ਫ਼ਕੀਰ, ਔਲੀਆ ਸ਼ੇਖ਼ ਕੋਈ ਰਹਿਣ ਨਾ ਪਾਇਆ। ਕਾਇਆ ਲੱਥੇ ਚੀਰ, ਚਾਰੋਂ ਕੁੰਟ ਦਏ ਦੁਹਾਇਆ। ਸਾਧਾਂ ਸੰਤਾਂ ਹੋਈ ਅਖ਼ੀਰ, ਮਾਇਆ ਮਮਤਾ ਮਨ ਹਲਕਾਇਆ। ਦੂਈ ਦਵੈਤੀ ਨਾ ਕੋਈ ਕੱਢੇ ਪੀੜ, ਸਾਂਤਕ ਸਤਿ ਨਾ ਕੋਈ ਵਰਤਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵੇਖ ਵਖਾਣੇ ਪੰਚਮ ਤਤ, ਤ੍ਰੈਗੁਣ ਮਾਇਆ ਫੋਲ ਫੁਲਾਇਆ। ਗੁਰ ਗੋਬਿੰਦ ਸਾਚਾ ਚੀਰਾ, ਆਪਣੇ ਸੀਸ ਟਿਕਾਇਆ। ਨਾਮ ਰਖਾਇਆ ਸਾਚਾ ਹੀਰਾ, ਮਸਤਕ ਵੇਖ ਵਖਾਇਆ। ਮਿਲਿਆ ਮੇਲ ਗੁਣੀ ਗਹੀਰਾ, ਏਕਾ ਦੂਜਾ ਭਉ ਚੁਕਾਇਆ। ਇਕ ਰਖਾਇਆ ਸਾਚਾ ਤੀਰਾ, ਤਿੱਖੀ ਧਾਰ ਬਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚੀ ਸਿਖਿਆ ਸਿੱਖੀ ਦੇ ਮਤ ਰਿਹਾ ਸਮਝਾਇਆ। ਗੁਰ ਗੋਬਿੰਦੇ ਦੇ ਮਤ, ਪ੍ਰਭ ਸਾਚਾ ਆਪ ਸਮਝਾਇੰਦਾ। ਸ੍ਰਿਸ਼ਟ ਸਬਾਈ ਏਕਾ ਤਤ, ਚਾਰ ਵਰਨਾਂ ਮਾਤ ਧਰਾਇੰਦਾ।

ਸਤਿ ਸੰਤੋਖੀ ਧੀਰਜ ਯਤ, ਸਾਚੀ ਕੱਛ ਪਵਾਇੰਦਾ। ਸਚ ਧਰਮ ਹਰਿ ਸਮਰਥ, ਏਕਾ ਏਕ ਵਿਖਾਇੰਦਾ। ਪੰਜਾਂ ਚੋਰਾਂ ਪਾਈ ਨੱਥ, ਆਤਮ ਬ੍ਰਹਮ ਗਿਆਨ ਜਣਾਇੰਦਾ। ਜਨ ਭਗਤੀ ਦੇਵੇ ਸਾਚੀ ਵੱਥ, ਸੋਹੰ ਝੋਲੀ ਪਾਇੰਦਾ। ਕਲਜੁਗ ਅੰਤਮ ਗੁਰਦਰ ਮੰਦਰ ਮਸਜਿਦ ਜਾਣੇ ਢੱਠ, ਉਚਾ ਟਿੱਲਾ ਕੋਈ ਰਹਿਣ ਨਾ ਪਾਇੰਦਾ। ਗੇੜਨਹਾਰਾ ਉਲਟੀ ਲੱਠ, ਆਪੇ ਵੇਖ ਵਖਾਇੰਦਾ। ਨਾਤਾ ਤੁੱਟੇ ਤੀਰਥ ਅੱਠ ਸੱਠ, ਗੰਗਾ ਗੋਦਾਵਰੀ ਨੀਰ ਸੁਕਾਇੰਦਾ। ਨਾ ਕੋਈ ਸ਼ਿਵਦਵਾਲਾ ਦਿਸੇ ਮੱਠ, ਗਣਪਤ ਗਣੇਸ਼ ਨਾ ਕੋਈ ਮਨਾਇੰਦਾ। ਪ੍ਰਭ ਚਰਨ ਦਵਾਰੇ ਜੋ ਜਨ ਜਾਏ ਢੱਠ, ਆਪ ਆਪਣੀ ਸਰਨ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੋਬਿੰਦ ਗੁਰ ਗੁਰ ਗੋਬਿੰਦ ਸਗਲੀ ਚਿੰਦ ਮਿਟਾਇੰਦਾ। ਗੋਬਿੰਦ ਆਸਾ ਹਰਿ ਹਰਿ ਪੂਰ, ਆਤਮ ਤ੍ਰਿਪਤ ਕਰਾਈਆ। ਸਰਬ ਕਲਾ ਆਪੇ ਭਰਪੂਰ, ਆਪ ਆਪਣਾ ਰਿਹਾ ਵਖਾਈਆ। ਨਾਦ ਅਨਾਦੀ ਬਖ਼ਸ਼ੇ ਸਾਚੀ ਤੂਰ, ਧੁਰ ਫ਼ਰਮਾਣ ਜਣਾਈਆ। ਲੱਖ ਚੁਰਾਸੀ ਜੂਠ ਝੂਠ ਕਰਨੀ ਚੂਰ, ਕੂੜ ਕੁੜਿਆਰਾ ਦਏ ਮਿਟਾਈਆ। ਜਨ ਭਗਤਾਂ ਬਖ਼ਸ਼ੇ ਚਰਨ ਧੂੜ, ਨੇਤਰ ਨੈਣਾ ਦਰਸ ਦਿਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣਾ ਭੇਖ ਵਟਾਈਆ। ਭੇਖ ਵਟਾਇਆ ਹਰਿ ਅਵੱਲਾ, ਅਵੱਲੜੀ ਕਾਰ ਕਮਾਈਆ। ਗੁਰ ਗੋਬਿੰਦੇ ਵਸਾਇਆ ਇਕ ਮਹੱਲਾ, ਸਾਚਾ ਧਾਮ ਸੁਹਾਈਆ। ਆਪੇ ਹੋਇਆ ਅਛਲ ਅਛੱਲਾ, ਦਿਸ ਕਿਸੇ ਨਾ ਆਈਆ। ਸ਼ਬਦ ਜੋਤੀ ਆਪੇ ਰਲਾ, ਪਵਣ ਪਵਣੀ ਰਿਹਾ ਸਮਾਈਆ। ਆਪੇ ਵਸਿਆ ਜਲ ਥਲਾ, ਡੂੰਘੀ ਕੰਦਰ ਡੇਰਾ ਲਾਈਆ। ਸ਼ਬਦ ਸੁਨੇਹੜਾ ਆਪ ਆਪਣਾ ਘੱਲਾ, ਗੁਰ ਗੋਬਿੰਦ ਰਿਹਾ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਏਕਾ ਡੰਕਾ ਰਿਹਾ ਵਜਾਈਆ। ਏਕਾ ਡੰਕਾ ਹਰਿ ਵਜਾਏ, ਚਾਰੋਂ ਕੁੰਟ ਜੈ ਜੈ ਜੈ ਕਾਰਿਆ। ਰਾਓ ਰੰਕ ਰਿਹਾ ਉਠਾਏ, ਚਾਰ ਵਰਨਾਂ ਆਪ ਉਠਾ ਰਿਹਾ। ਸ੍ਰਿਸ਼ਟ ਸਬਾਈ ਦੇ ਮਤ ਸਮਝਾਏ, ਸੋਹੰ ਖੰਡਾ ਤੇਜ ਕਟਾਰਿਆ। ਗਤ ਮਿਤ ਆਪਣੇ ਹੱਥ ਰਖਾਏ, ਵਡ ਦਾਤਾ ਜੋਧਾ ਸੂਰ ਬਲੀ ਬਲਕਾਰਿਆ। ਬੁਧ ਮਤ ਕੋਈ ਭੇਵ ਨਾ ਪਾਏ, ਪੜ੍ਹ ਪੜ੍ਹ ਥੱਕੇ ਜੀਵ ਗਵਾਰਿਆ। ਦੇਵੀ ਦੇਵ ਰਹੇ ਮਨਾਏ, ਕਰੋੜ ਤੇਤੀਸਾ ਸੇਵ ਕਮਾ ਰਿਹਾ। ਸ਼ਿਵ ਸ਼ੰਕਰ ਬੈਠੇ ਸੀਸ ਝੁਕਾਏ, ਨਾਮ ਤ੍ਰਿਸੂਲ ਨਾ ਕੋਈ ਚਲਾ ਰਿਹਾ। ਬ੍ਰਹਮਾ ਬ੍ਰਹਮ ਰੂਪ ਸਮਾਏ, ਅੱਠੇ ਨੇਤਰ ਵੇਖ ਵਖਾ ਰਿਹਾ। ਚਾਰੇ ਮੁਖ ਰਸਨਾ ਗਾਏ, ਪ੍ਰਭ ਚਰਨ ਧਿਆਨ ਲਗਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨਿਰਗੁਣ ਰੂਪ ਸਮਾ ਰਿਹਾ। ਨਿਰਗੁਣ ਨਿਰੰਕਾਰ, ਨਿਰਾਹਾਰ ਅਖਵਾਇਆ। ਕਲਜੁਗ ਅੰਤਮ ਲਏ ਅਵਤਾਰ, ਨਿਹਕਲੰਕਾ ਨਾਉਂ ਰਖਾਇਆ। ਨਿਹਕਲੰਕਾ ਡੰਕ ਅਪਾਰ, ਏਕਾ ਏਕ ਵਜਾਇਆ। ਆਪ ਉਠਾਏ ਰਾਓ ਰੰਕਾਂ, ਰੰਕ ਰਾਜਾਨਾਂ ਰਿਹਾ ਜਗਾਇਆ। ਸ਼੍ਰਿਸਟ ਸਬਾਈ ਗਿਆਨੀਆਂ ਧਿਆਨੀਆਂ ਵਡ ਵਿਦਵਾਨੀਆਂ ਵੇਦ ਪੁਰਾਨੀਆਂ ਅੰਜੀਲ ਕੁਰਾਨੀਆਂ ਕੱਢੇ ਸ਼ੰਕਾ, ਜੋ ਜਨ ਚਲ ਦਵਾਰੇ ਆਏ। ਪਰਗਟ ਹੋਏ ਵਾਸੀ ਪੁਰੀ ਘਨਕਾ, ਸੰਬਲ ਨਗਰੀ ਧਾਮ ਸੁਹਾਏ। ਖੇਲੇ ਖੇਲ ਜੁਗ ਜੁਗ ਬਾਰ ਅਨਕਾ, ਅਨਕ ਕਲ ਵਰਤਾਏ। ਜਨ ਭਗਤਾਂ ਜੋਤੀ ਲਾਏ ਤਨਕਾ, ਆਤਮ ਬੂਝ ਬੁਝਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਗਵਨ ਰੂਪ ਵਟਾਏ। ਹਰਿ ਭਗਵਾਨਾ ਤੀਰ ਨਿਸ਼ਾਨਾ, ਏਕਾ ਏਕ ਉਠਾਇਆ। ਖੇਲੇ

ਖੇਲ ਵਾਲੀ ਦੋ ਜਹਾਨਾਂ, ਮੇਟ ਮਿਟਾਏ ਪੰਜ ਸ਼ੈਤਾਨਾ, ਲੋਕਮਾਤ ਡੇਰਾ ਲਾਇਆ। ਗੁਰਮੁਖਾਂ ਬੰਨ੍ਹੇ ਹੱਥੀਂ ਗਾਨਾ, ਆਪੇ ਦੇਵੇ ਨਾਮ ਦਾਨਾ, ਧੁਰਦਰਗਾਹੀ ਲੈ ਕੇ ਆਇਆ। ਆਪੇ ਗੋਪੀ ਆਪੇ ਕਾਹਨਾ, ਰਾਸ ਮੰਡਲ ਆਪ ਸੁਹਾਇਆ। · ਸਚ ਸਮਗਰੀ ਇਕ ਰਖਾਇਆ। ਆਪੇ

ਰਾਗ ਆਪ ਤਰਾਨਾ, ਆਪੇ ਰਿਹਾ ਨਾਦ ਵਜਾਇਆ। ਆਪੇ ਗੁਰ ਜੋਧਾ ਸੂਰ ਬਲੀ ਬਲਵਾਨਾ, ਸ਼ਸਤਰ ਧਾਰੀ ਆਪ ਅਖਵਾਇਆ। ਆਪੇ ਖੰਡਾ ਰੱਖ ਮਿਆਨਾ, ਆਪੇ ਲੋਕਮਾਤ ਰਿਹਾ ਚਮਕਾਇਆ। ਆਪੇ ਜਾਣੇ ਵੇਦ ਪੁਰਾਨਾਂ, ਆਪੇ ਆਪ ਰਿਹਾ ਉਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨਿਝ ਘਰ ਬੈਠਾ ਆਸਣ ਲਾਇਆ। ਨਿਝ ਘਰ ਆਸਣ ਹਰਿ ਹਰਿ ਲਾਏ, ਹਰਿ ਹਰਿ ਰੂਪ ਸਮਾਇਆ। ਥਿਰ ਘਰ ਕੋਈ ਨਾ ਵੇਖਣ ਜਾਏ, ਦਿਸ ਕਿਸੇ ਨਾ ਆਇਆ। ਲੋਕਮਾਤ ਪ੍ਰਭ ਫੇਰਾ ਪਾਏ, ਜੁਗ ਜੁਗ ਭੇਖ ਵਟਾਇਆ। ਨਾਨਕ ਗੋਬਿੰਦ ਗਿਆ ਗਾਏ, ਗੋਬਿੰਦ ਗੋਬਿੰਦ ਰੂਪ ਸਮਾਇਆ। ਦਰ ਦਰਵੇਸ਼ਾ ਆਪ ਹੋ ਜਾਏ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਗੁਰਸਿਖ ਸਾਚੇ ਲਏ ਮਿਲਾਏ। ਗੁਰਮੁਖ ਮੇਲਾ ਸਚ ਦਵਾਰ, ਆਪਣਾ ਆਪ ਕਰਾਇਆ। ਪਾਰਬ੍ਰਹਮ ਬ੍ਰਹਮ ਪਾਏ ਸਾਰ, ਏਕਾ ਦੂਜਾ ਭਉ ਚੁਕਾਇਆ। ਤੀਜੇ ਨੇਤਰ ਦਰਸ ਅਪਾਰ, ਚੌਥਾ ਘਰ ਚੌਥਾ ਪਦ ਹਰਿ ਦਰ ਸਚ ਸੁਹਾਇਆ। ਪੰਚਮ ਸੁਹਾਏ ਸੁਹਾਗੀ ਛੰਦ, ਏਕਾ ਰਾਗ ਅਲਾਇਆ। ਛੇਵੇਂ ਖ਼ੁਸ਼ੀ ਕਰਾਏ ਬੰਦ ਬੰਦ, ਹਉਮੇ ਦੁਖੜਾ ਮੇਟ ਮਿਟਾਇਆ। ਸਤਵੇਂ ਸਤਿ ਪੁਰਖ ਉਪਜਾਏ ਪਰਮਾਨੰਦ, ਨਿਜ਼ਾਨੰਦ ਵੇਖ ਵਖਾਇਆ। ਅੱਠਾਂ ਤਤਾਂ ਦੂਈ ਦਵੈਤੀ ਢਾਹੇ ਕੰਧ, ਆਪਣਾ ਪੜਦਾ ਲਾਹਿਆ। ਨੌ ਦਵਾਰੇ ਕਰੇ ਬੰਦ, ਦਸਵੇਂ ਮੇਲ ਮਿਲਾਇਆ। ਇਕ ਗਿਆਰਾਂ ਪੁਰੀ ਅਨੰਦ, ਹਰਿ ਸਾਚਾ ਵੇਖ ਵਖਾਇਆ। ਦੋ ਬਾਰਾਂ ਚੜ੍ਹੇ ਚੰਦ, ਸਤਿਗੁਰ ਸਾਚਾ ਵੇਖਣ ਆਇਆ। ਤ੍ਰੈ ਤੇਰਾਂ ਤ੍ਰੈਗੁਣ ਬੰਧਾ ਤੰਦ, ਤੇਰਾਂ ਤੇਰਾਂ ਗਿਆ ਨਾਨਕ ਗਾਇਆ। ਸੰਮਤ ਚੌਦਾਂ ਪ੍ਰਭ ਭਏ ਅਨੰਦ, ਗੁਰਮੁਖ ਸੋਏ ਮਾਤ ਜਗਾਇਆ। ਸੋਹੰ ਸ਼ਬਦ ਸੁਣਾਏ ਸੁਹਾਗੀ ਛੰਦ, ਚੌਦਾਂ ਲੋਕਾਂ ਆਪ ਜਣਾਇਆ। ਜੋ ਜਨ ਰਸਨਾ ਲਗਾਏ ਮਦਿਰਾ ਮਾਸ ਗੰਦ, ਰਾਏ ਧਰਮ ਦਏ ਸਜ਼ਾਇਆ। ਪੰਚਮ ਪੰਦਰਾਂ ਚੜ੍ਹਿਆ ਚੰਦ, ਗੁਰਮੁਖ ਗੁਰਸਿਖ ਸਾਚਾ ਧਾਮ ਸੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਸਤਿਗੁਰ ਸਾਚਾ ਇਕ ਅਖਵਾਇਆ।

ਜਾਨਣਹਾਰ ਸਰਬ ਕੁਛ ਦਾਤਾ, ਅਗੰਮ ਅਥਾਹ ਬੇਪਰਵਾਹੀਆ। ਭਗਤ ਜਨਾਂ ਦੀ ਉਤਮ ਜ਼ਾਤਾ, ਏਕਾ ਏਕ ਰਖਾਈਆ। ਮੇਟਣ ਆਇਆ ਅੰਧੇਰੀ ਰਾਤਾ, ਸਾਚਾ ਚੰਦ ਚੜ੍ਹਾਈਆ। ਮਿਲਿਆ ਮੇਲ ਪੁਰਖ ਬਿਧਾਤਾ, ਵਿਛੜ ਕਦੇ ਨਾ ਜਾਈਆ। ਚਰਨ ਕਵਲ ਹਰਿ ਬੱਧਾ ਨਾਤਾ, ਜੋੜੀ ਜੋੜ ਜੁੜਾਈਆ। ਲੇਖ ਚੁਕਾਏ ਆਨ ਬਾਟਾ, ਗਰਭ ਵਾਸ ਫੇਰ ਨਾ ਆਈਆ। ਨਾਮ ਵਣਜਾਰਾ ਸਾਚਾ ਹਾਟਾ, ਏਕਾ ਏਕ ਕਰਾਈਆ। ਅੰਮ੍ਰਿਤ ਜਾਮ ਪਿਆਏ ਸੋਹੰ ਬਾਟਾ, ਦਿਵਸ ਰੈਣ ਖੁਮਾਰ ਰਖਾਈਆ। ਦੀਪਕ ਜੋਤੀ ਜਗੇ ਲਿਲਾਟਾ, ਜੋਤ ਨਿਰੰਜਣ ਡਗਮਗਾਈਆ। ਆਪੇ ਕਰੇ ਨੇੜ ਵਾਟਾ, ਸਿੰਘ ਪਾਲ ਗਲੇ ਲਗਾਈਆ। ਭਾਗ ਲਗਾਏ ਕਾਇਆ ਵਾਤਾ, ਨੇਤਰ ਨੀਰ ਰਿਹਾ ਵਹਾਈਆ। ਇਕ ਵਖਾਏ ਤੀਰਥ ਤਾਟਾ, ਚਰਨ

ਧੂੜ ਇਸ਼ਨਾਨ ਕਰਾਈਆ। ਕਰਨਹਾਰਾ ਪੂਰਾ ਘਾਟਾ, ਜੁਗ ਜੁਗ ਵਿਛੜੇ ਰਿਹਾ ਮਿਲਾਈਆ। ਧੁਰਦਰਗਾਹੀ ਆਇਆ ਨਾਠਾ, ਲੋਕਮਾਤ ਫੇਰਾ ਪਾਈਆ। ਗੁਰਮੁਖ ਤੇਰਾ ਸਾਚਾ ਹਾਠਾ, ਅੰਤਮ ਤੋੜ ਨਿਭਾਈਆ। ਨਾ ਕੋਈ ਪੂਜਾ ਨਾ ਕੋਈ ਪਾਠਾ, ਸਿਰ ਆਪਣਾ ਹੱਥ ਟਿਕਾਈਆ। ਅੰਮ੍ਰਿਤ ਆਤਮ ਮਾਰੇ ਠਾਠਾਂ, ਗੁਰਸਿਖ ਸਾਚਾ ਰਿਹਾ ਤਾਰੀਆਂ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲਹਿਣਾ ਦੇਣਾ ਝੋਲੀ ਪਾਈਆ। ਗੁਰਸਿਖ ਨਾਰੀ ਕੰਤ ਭਤਾਰ, ਰੋ ਰੋ ਕਰੇ ਪੁਕਾਰਿਆ। ਪੁਰਖ ਅਗੰਮਾ ਪਾਵੇ ਸਾਰ, ਆਏ ਚਲ ਦਵਾਰਿਆ। ਲੇਖੇ ਲਾਏ ਦਮ ਦਮਾ, ਰਸਨਾ ਜਿਹਵਾ ਨਾਮ ਉਚਾਰਿਆ। ਨੇਤਰ ਨੀਰ ਵਹਾਏ ਛੰਮ ਛੰਮਾ, ਰੋਵੇ ਜ਼ਾਰੋ ਜ਼ਾਰਿਆ। ਪਾਰਬ੍ਰਹਮ ਪ੍ਰਭ ਆਪਣਾ ਜਾਣੇ ਆਪੇ ਕੰਮਾ, ਗੁਰਮੁਖ ਸਾਚੇ ਗੋਦ ਉਠਾ ਰਿਹਾ। ਨਾ ਮਰੇ ਨਾ ਕਦੇ ਜੰਮਾ, ਆਵਣ ਜਾਵਣ ਖੇਲ ਬਣਾ ਲਿਆ। ਏਕਾ ਦੇਵੇ ਨਾਮ ਤਮਾ, ਆਤਮ ਤ੍ਰਿਪਤ ਕਰਾ ਰਿਹਾ। ਸਰ ਸਰੋਵਰ ਏਕਾ ਜਾਮਾ, ਆਪਣੀ ਹੱਥੀਂ ਆਪ ਪਿਲਾ ਰਿਹਾ। ਮੇਟੇ ਤਨ ਅੰਧੇਰੀ ਸ਼ਾਮਾ, ਅੰਧ ਅੰਧੇਰ ਗਵਾ ਰਿਹਾ। ਸ਼ਬਦ ਵਜਾਏ ਸਚ ਦਮਾਮਾ, ਆਪਣਾ ਤਾਲ ਵਜਾ ਰਿਹਾ। ਆਪੇ ਹੋਇਆ ਅੰਤਰ ਜਾਮਾ, ਅੰਦਰ ਮੰਦਰ ਵੇਖ ਵਖਾ ਰਿਹਾ। ਇਕ ਜਪਾਏ ਸਾਚਾ ਨਾਮਾ, ਸੋਹੰ ਨਾਉਂ ਰਖਾ ਲਿਆ। ਆਪੇ ਦਾਤਾ ਹੋਏ ਦਾਨੀ ਦਾਨਾ, ਦੇਵਣਹਾਰ ਆਪ ਅਖਵਾ ਲਿਆ। ਆਪ ਬਿਠਾਏ ਸ਼ਬਦ ਬਿਬਾਣਾ, ਨੌ ਦਵਾਰੇ ਪਾਰ ਕਰਾ ਰਿਹਾ। ਸਾਚਾ ਹਵਨ ਇਕ ਕਰਾਨਾ, ਇਕ ਸਮਗਰੀ ਪਾ ਰਿਹਾ। ਤ੍ਰੈਗੁਣ ਮਾਇਆ ਤੇਰਾ ਅੰਤ ਵਖਾਨਾ, ਕਲਜੁਗ ਮੋਹ ਚੁਕਾ ਰਿਹਾ। ਜਨ ਭਗਤਾਂ ਬੰਨ੍ਹੇ ਹੱਥੀਂ ਗਾਨਾ, ਏਕਾ ਤੰਦ ਰਖਾ ਰਿਹਾ। ਏਕਾ ਦੇਵੇ ਧੁਰ ਫ਼ਰਮਾਨਾ, ਬੋਧ ਅਗਾਧ ਸ਼ਬਦ ਜਣਾ ਰਿਹਾ। ਪਰਗਟ ਹੋ ਸ੍ਰੀ ਭਗਵਾਨਾ, ਗੁਰਮੁਖ ਸਾਚੇ ਮੇਲ ਮਿਲਾ ਰਿਹਾ। ਏਕਾ ਤੀਰ ਇਕ ਨਿਸ਼ਾਨਾ, ਏਕਾ ਚਿੱਲੇ ਆਪ ਚੜ੍ਹਾ ਰਿਹਾ। ਏਕਾ ਗੋਬਿੰਦ ਮਿਹਰਵਾਨਾ, ਗੁਰਸਿਖ ਰੂਪ ਸਮਾ ਰਿਹਾ। ਏਕਾ ਰਾਗ ਏਕਾ ਗਾਨਾ, ਏਕਾ ਨਾਦ ਵਜਾ ਰਿਹਾ। ਏਕਾ ਗੋਤ ਏਕਾ ਵਰਨ ਜ਼ਾਤ ਪਾਤ ਨਾ ਕੋਈ ਰਾਖਾਨਾ, ਏਕਾ ਧਾਮ ਸੁਹਾ ਰਿਹਾ। ਰਾਓ ਰੰਕ ਨਾ ਕੋਇ ਰਾਜਾਨਾ, ਸ਼ਾਹ ਸੁਲਤਾਨ ਨਾ ਕੋਇ ਵੇਖ ਵਖਾ ਲਿਆ। ਨਾ ਕੋਈ ਪਵਣ ਨਾ ਕੋਈ ਮਸਾਣਾ, ਰੂਪ ਰੰਗ ਕਿਸੇ ਦਿਸ ਨਾ ਆ ਰਿਹਾ। ਨਾ ਕੋਈ ਵੇਦ ਨਾ ਕੋਈ ਪੁਰਾਨਾ, ਨਾ ਕੋਈ ਬ੍ਰਹਮ ਬ੍ਰਹਮਾ ਰਸਨਾ ਗਾ ਰਿਹਾ। ਨਾ ਕੋਈ ਅੰਜੀਲ ਨਾ ਕੁਰਾਨਾ, ਈਸਾ ਮੂਸਾ ਦਿਸ ਨਾ ਆ ਰਿਹਾ। ਨਾ ਕੋਈ ਖਾਣੀ ਬਾਣੀ ਗਾਏ ਗੁਣ ਨਿਧਾਨਾ, ਭੇਖਾਧਾਰੀ ਭੇਖ ਵਟਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਬਹਾਏ ਸਾਚੇ ਘਰ, ਏਕਾ ਧਾਮ ਸੁਹਾ ਲਿਆ। ਗੁਰਸਿਖ ਆਤਮ ਰਹੀ ਰੋ, ਹਰਿ ਸਾਚੇ ਸੁਣ ਪੁਕਾਰਿਆ। ਦੁਰਮਤ ਮੈਲ ਕਾਇਆ ਧੋ, ਕਲਜੁਗ ਅੰਤਮ ਪਾਸਾ ਦਿਸੇ ਹਾਰਿਆ। ਮਨਮਤ ਤਨ ਨਾ ਜਾਏ ਛੋਹ, ਏਕਾ ਦੇਵੇ ਨਾਮ ਭੰਡਾਰਿਆ। ਮੇਲ ਮਿਲਾਵਾ ਘਰ ਸਾਚੇ ਹੋ, ਬਜਰ ਕਪਾਟੀ ਕੁੰਡਾ ਲਾਹ ਰਿਹਾ। ਆਪ ਚੁਕਾਏ ਜਗਤ ਨਾਤਾ ਝੂਠਾ ਮੋਹ, ਸਚ ਵਸਤ ਇਕ ਵਿਖਾ ਰਿਹਾ। ਤੀਜੇ ਨੇਤਰ ਕਰੇ ਲੋਅ, ਆਤਮ ਦਰਸੀ ਦਰਸ ਦਿਖਾ ਰਿਹਾ। ਸੋਹੰ ਬੀਜ ਸਾਚਾ ਬੋ, ਏਕਾ ਫਲ ਲਗਾ ਰਿਹਾ। ਸੱਸੇ ਹੋੜਾ ਏਕਾ ਹੋ, ਸੋਹੰ ਨਾਮ ਜਪਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇ ਮਤ ਆਪ ਸਮਝਾ ਰਿਹਾ। ਗੁਰਸਿਖ ਬਾਲ ਨਾਦਾਨ, ਢਹਿ ਪਿਆ ਦਵਾਰਿਆ। ਪੁਰਖ ਅਬਿਨਾਸ਼ੀ ਕਰ ਪਛਾਨ, ਦੇਵੇ ਮਾਤ ਸਹਾਰਿਆ। ਅੰਤਮ ਮੇਲਾ ਵਿਚ ਜਹਾਨ, ਮਿਲਿਆ ਕੰਤ ਭਤਾਰਿਆ। ਨਾ ਕੋਈ

ਜਾਣੇ ਜੀਵ ਨਾਦਾਨ, ਲਹਿਣਾ ਦੇਣਾ ਮੂਲ ਚੁਕਾ ਰਿਹਾ। ਤ੍ਰੇਤਾ ਤੇਰਾ ਚੁਕਿਆ ਕਾਣ, ਕਲਜੁਗ ਅੰਤਮ ਵੇਖ ਵਖਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਵੇਖ ਵਖਾ ਰਿਹਾ। ਹਰਿਜਨ ਸਾਚਾ ਆਪੇ ਵੇਖ, ਆਪੇ ਰਿਹਾ ਜਗਾਈਆ। ਲਿਖਣਹਾਰਾ ਜੁਗ ਜੁਗ ਲੇਖ, ਲੇਖਾ ਆਪਣੇ ਹੱਥ ਰਖਾਈਆ। ਧੁਰ ਮਸਤਕ ਲਾਏ ਆਪੇ ਮੇਖ, ਆਪੇ ਮੇਟ ਮਿਟਾਈਆ। ਆਪੇ ਦਾਤਾ ਨਰ ਨਰੇਸ਼, ਨਿਜ ਘਰ ਬੈਠਾ ਆਸਣ ਲਾਈਆ। ਜੋਤੀ ਜਾਮਾ ਦਸ ਦਸਮੇਸ਼, ਗੋਬਿੰਦ ਗੋਬਿੰਦ ਨਾਉਂ ਰਖਾਈਆ। ਆਪੇ ਜਾਣੇ ਆਪਣਾ ਵੇਸ, ਜੁਗ ਜੁਗ ਰਿਹਾ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਸੰਤ ਜਨਾਂ ਦੇਵੇ ਨਾਮ ਵਡਿਆਈਆ। ਮਾਣ ਵਡਿਆਈ ਭਗਤੀ ਭਗਤ, ਏਕਾ ਏਕ ਰਖਾਈਆ। ਸੋਹੰ ਸ਼ਬਦ ਜੁਗਤੀ ਜੁਗਤ, ਸਾਚਾ ਜਾਪ ਜਪਾਈਆ। ਦਰ ਦਵਾਰੇ ਮੁਕਤੀ ਮੁਕਤ, ਦਿਵਸ ਰੈਣ ਫਿਰੇ ਹਲਕਾਈਆ। ਇਕ ਵਖਾਏ ਆਤਮ ਸ਼ਕਤ, ਨੂਰੋ ਨੂਰ ਜੋਤ ਸਵਾਈਆ। ਲੇਖੇ ਲਾਏ ਬੂੰਦ ਰਕਤ, ਮਾਨਸ ਦੇਹੀ ਆਪਣੀ ਝੋਲੀ ਪਾਈਆ। ਆਪੇ ਜਾਣੇ ਆਪਣਾ ਵਕਤ, ਕਵਣ ਦਵਾਰੇ ਆਵੇ ਜਾਵੇ ਫੇਰੀ ਪਾਈਆ। ਪੰਚਮ ਧਾੜ ਮਿਟਾਵੇ ਕਟਕ, ਸ਼ਬਦ ਖੰਡਾ ਰਿਹਾ ਉਠਾਈਆ। ਮਨਮਤ ਬੁਧ ਹੰਕਾਰ ਦੇਵੇ ਝਟਕ, ਪੰਚਮ ਮੀਤਾ ਪੰਚਮ ਰਿਹਾ ਉਠਾਈਆ। ਮਨਮੁਖ ਜੀਵ ਅੱਧ ਵਿਚਕਾਰੇ ਰਹੇ ਲਟਕ, ਪਾਰ ਕਿਨਾਰ ਨਾ ਕੋਈ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਆਪ ਆਪਣੀ ਗੋਦ ਉਠਾਈਆ। ਗੁਰਮੁਖ ਦਰ ਭਿਖਾਰ, ਏਕਾ ਮੰਗ ਮੰਗਾਈਆ। ਆਪੇ ਖੋਲ੍ਹੇ ਬੰਦ ਕਿਵਾੜ, ਅੰਦਰ ਮੰਦਰ ਕੁੰਡਾ ਲਾਹੀਆ। ਸਚ ਘਰ ਦੇਵੇ ਵਾੜ, ਬਜਰ ਕਪਾਟੀ ਜੰਦਰ ਰਿਹਾ ਤੁੜਾਈਆ। ਦੁਰਮਤ ਮੈਲ ਦੇਵੇ ਸਾੜ, ਅਗਨੀ ਜੋਤੀ ਲਾਈਆ। ਵਾ ਨਾ ਲੱਗੇ ਤਤੀ ਹਾੜ, ਸਾਂਤਕ ਸਤਿ ਵਰਤਾਈਆ। ਆਪੇ ਹੋਇਆ ਪਿੱਛੇ ਅਗਾੜ, ਗੁਰ ਸੇਵਕ ਸੇਵਾ ਰਿਹਾ ਕਮਾਈਆ। ਗੁਰਮੁਖ ਸਾਜਣ ਸਾਚੇ ਲਾੜ, ਸ਼ਬਦ ਘੋੜੇ ਆਪ ਚੜ੍ਹਾਈਆ। ਆਪੇ ਹੋਏ ਪਿੱਛੇ ਅਗਾੜ, ਚਾਰੇ ਕੁੰਟਾਂ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਰਿਹਾ ਤਰਾਈਆ। ਹਰਿਜਨ ਸਾਚੇ ਏਕਾ ਓਟ, ਪ੍ਰਭ ਚਰਨ ਦੁਆਰਿਆ। ਪੁਰਖ ਅਬਿਨਾਸ਼ੀ ਲਾਏ ਚੋਟ, ਸੋਹੰ ਸ਼ਬਦ ਜੈ ਜੈ ਜੈਕਾਰਿਆ। ਭਰਮੇ ਭੁੱਲੇ ਕੋਟੀ ਕੋਟ, ਹਰਿ ਦਿਸ ਕਿਸੇ ਨਾ ਆ ਰਿਹਾ। ਮਾਇਆ ਮਮਤਾ ਅਜੇ ਨਾ ਭਰੀ ਪੋਟ, ਗੁਰ ਦਰ ਮੰਦਰ ਡੇਰਾ ਲਾ ਲਿਆ। ਪ੍ਰਭ ਕੱਢਣ ਆਇਆ ਖੋਟ, ਸੰਮਤ ਚੌਦਾਂ ਲੇਖ ਲਿਖਾ ਲਿਆ। ਸੰਮਤ ਪੰਦਰਾਂ ਆਲ੍ਹਣਿਉਂ ਡਿੱਗੇ ਬੋਟ, ਨਾ ਕੋਈ ਕਿਸੇ ਬਚਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਸਚ ਦੁਲਾਰ, ਆਪੇ ਵੇਖ ਵਖਾ ਲਿਆ। ਗੁਰਮੁਖ ਤੇਰੀ ਸੁਣ ਪੁਕਾਰ, ਹਰਿ ਸਾਚਾ ਵੇਖ ਵਖਾਇੰਦਾ। ਆਦਿ ਅੰਤਾ ਏਕੰਕਾਰ, ਏਕਾ ਰੂਪ ਸਮਾਇੰਦਾ। ਸ਼ਬਦ ਸਰੂਪੀ ਕਰ ਜੈਕਾਰ, ਲੋਆਂ ਪੁਰੀਆਂ ਆਪ ਜਗਾਇੰਦਾ। ਨਾਮ ਤਰਾਨਾ ਅਪਰ ਅਪਾਰ, ਚਾਰ ਵਰਨਾਂ ਆਪ ਸੁਣਾਇੰਦਾ। ਧੁਰ ਫ਼ਰਮਾਣਾ ਵਿਚ ਸੰਸਾਰ, ਆਪਣੀ ਰਸਨਾ ਆਪ ਅਲਾਇੰਦਾ। ਸ਼ਬਦ ਗਾਨਾ ਅਪਰ ਅਪਾਰ, ਜਨ ਭਗਤਾਂ ਹੱਥ ਆਪ ਬੰਨ੍ਹਾਇੰਦਾ। ਦੋ ਜਹਾਨੀ ਕਰ ਪਿਆਰ, ਸਮਰਥ ਸੰਗ ਮਿਲਾਇੰਦਾ। ਫੜ ਫੜ ਬਾਹੋਂ ਲਾਏ ਪਾਰ, ਅਕੱਥ ਕਥਾ ਇਕ ਸੁਣਾਇੰਦਾ। ਜੀਵ ਜੰਤ ਹੋਏ ਗਵਾਰ, ਗਵਣਹਾਰਾ ਦਿਸ ਨਾ ਆਇੰਦਾ। ਪਰਗਟ ਹੋ ਨਿਹਕਲੰਕ ਨਰਾਇਣ ਨਰ ਅਵਤਾਰ, ਏਕਾ ਡੰਕ ਵਜਾਇੰਦਾ। ਲੱਖ ਚੁਰਾਸੀ ਸੁੱਤੀ ਪੈਰ ਪਸਾਰ, ਮਾਇਆ ਪੜਦਾ ਪਾਇੰਦਾ।

ਜੂਠਾ ਝੂਠਾ ਤਨ ਸ਼ਿੰਗਾਰ, ਮਾਇਆ ਮਮਤਾ ਵੇਸ ਕਰਾਇੰਦਾ। ਅੰਤਮ ਹੋਣਾ ਮਾਤ ਖੁਆਰ, ਨਾ ਕੋਈ ਕਿਸੇ ਬਚਾਇੰਦਾ। ਸੰਤ ਸੁਹੇਲੇ ਲਏ ਉਭਾਰ, ਆਪ ਆਪਣੀ ਦਇਆ ਕਮਾਇੰਦਾ। ਜੋ ਜਨ ਡੁੱਬੇ ਸਰਸਾ ਤੇਰੇ ਅੱਧਵਿਚਕਾਰ, ਲੋਕਮਾਤ ਜਨਮ ਦਵਾਇੰਦਾ। ਖਾਣੀ ਬਾਣੀ ਕਰ ਪਿਆਰ, ਗੁਰ ਗੋਬਿੰਦ ਸੰਗ ਰਲਾਇੰਦਾ। ਮਾਣਕ ਮੋਤੀ ਅਪਰ ਅਪਾਰ, ਸੋਹੰ ਤਨ ਪਹਿਨਾਇੰਦਾ। ਸ਼ਬਦ ਸੁਹਾਗੀ ਛੰਦੇ ਹਰਿ ਨਿਰੰਕਾਰ, ਆਪਣਾ ਆਪ ਅਲਾਇੰਦਾ। ਵਾਕ ਭਵਿਖਤ ਕੋਈ ਨਾ ਪਾਵੇ ਸਾਰ, ਗੁਰ ਸਰਸੇ ਭੇਟ ਚੜ੍ਹਾਇੰਦਾ। ਆਪੇ ਕੱਢਣਹਾਰ ਪਾਰ, ਸੰਮਤ ਚੌਦਾਂ ਵੇਖ ਵਖਾਇੰਦਾ। ਜੂਠੇ ਝੂਠੇ ਮੀਤ ਮੁਰਾਰ, ਚਾਰੋ ਕੁੰਟ ਆਪ ਦੁਰਕਾਇੰਦਾ। ਸੰਤ ਸੁਹੇਲੇ ਕਰ ਤਿਆਰ, ਗੁਰਮੁਖ ਨਾਉਂ ਰਖਾਇੰਦਾ। ਕਲਜੁਗ ਤੇਰੀ ਅੰਤਮ ਵਾਰ, ਏਕਾ ਇੱਕੀ ਮਾਤ ਉਪਾਇੰਦਾ। ਸਾਚੀ ਸਿੱਖੀ ਕਰ ਤਿਆਰ, ਗੋਬਿੰਦ ਰੰਗ ਚੜ੍ਹਾਇੰਦਾ। ਗੋਬਿੰਦ ਗੁਰ ਅਪਰ ਅਪਾਰ, ਧਾਰ ਤਿੱਖੀ ਇਕ ਵਿਖਾਇੰਦਾ। ਸ਼ਬਦ ਖੰਡਾ ਤੇਜ ਕਟਾਰ, ਦੋ ਧਾਰਾ ਨਾਉਂ ਰਖਾਇੰਦਾ। ਜਨ ਭਗਤਾਂ ਕਰ ਪਿਆਰ, ਤਨ ਸ਼ਿੰਗਾਰ ਆਪ ਕਰਾਇੰਦਾ। ਆਪੇ ਵੇਖਣ ਆਇਆ ਵਿਚ ਸੰਸਾਰ, ਸੰਬਲ ਨਗਰੀ ਜੋਤ ਜਗਾਇੰਦਾ। ਪੰਚਮ ਮੀਤਾ ਕਰ ਤਿਆਰ, ਸਿੰਘ ਪ੍ਰੀਤਮ ਪਹਿਰੇਦਾਰ, ਹਰਿ ਸਾਚਾ ਆਪ ਅਖਵਾਇੰਦਾ। ਸਿੰਘ ਬਿਸ਼ਨ ਹਰਿ ਸੇਵਾਦਾਰ, ਦਿਵਸ ਰੈਣ ਦਰਸ ਦਿਖਾਇੰਦਾ। ਇੰਦਰ ਇੰਦਰਾਸਣ ਕਰ ਪਿਆਰ, ਆਤਮ ਸੇਜਾ ਇਕ ਹੰਢਾਇੰਦਾ। ਗੁਰਮੁਖ ਪਾਲ ਸਾਚੇ ਲਾਲ, ਕੰਤਾ ਨਾਰੀ ਆਪ ਅਖਵਾਇੰਦਾ। ਵਿਛੜ ਨਾ ਜਾਇਣ ਵਿਚ ਸੰਸਾਰ, ਸਾਚਾ ਜੋੜਾ ਜੋੜ ਜੁੜਾਇੰਦਾ। ਏਕਾ ਰੱਖੇ ਸਾਂਝਾ ਪਿਆਰ, ਏਕਾ ਦੂਜਾ ਭੇਵ ਚੁਕਾਇੰਦਾ। ਹੀਰ ਰਾਂਝਾ ਸੁਰਤ ਸ਼ਬਦ ਪਿਆਰ, ਨਾਮ ਵੰਞਲੀ ਇਕ ਵਜਾਇੰਦਾ। ਨਾਰ ਬਾਂਝ ਸਰਬ ਸੰਸਾਰ, ਪੂਤ ਸਪੂਤਾ ਨਾ ਕੋਈ ਗੋਦ ਉਠਾਇੰਦਾ। ਪਰਗਟ ਦੇਸ ਵਿਚ ਮਾਝਾ, ਜਨ ਭਗਤਾਂ ਰਚਿਆ ਸਾਚਾ ਕਾਜਾ, ਕਲਜੁਗ ਅੰਤਮ ਵੰਡ ਵੰਡਾਇੰਦਾ। ਚਿੱਟੇ ਅਸਵ ਚੜ੍ਹਿਆ ਤਾਜਾ, ਧੁਰਦਰਗਾਹੀ ਆਇਆ ਭਾਜਾ, ਨਾਲ ਰਖਾਇਆ ਅਨਹਦ ਵਾਜਾ, ਸੋਹੰ ਸੇਵਾ ਲਾਇੰਦਾ। ਭਗਤ ਜਨਾਂ ਦੀ ਰੱਖੇ ਲਾਜਾ, ਦਰ ਦਰ ਘਰ ਘਰ ਮਾਰੇ ਆਵਾਜਾ, ਏਕਾ ਧਾਮ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਗੁਰਮੁਖ ਸਾਜਣ ਸਾਚੇ ਮੀਤ, ਆਪ ਆਪਣੇ ਅੰਗ ਲਗਾਇੰਦਾ। ਗੁਰਮੁਖ ਤੇਰੀ ਅੰਤਮ ਧਾਰ, ਪ੍ਰਭ ਸਾਚੇ ਆਪ ਚਲਾਈਆ। ਪਰਗਟ ਹੋਇਆ ਬੇਪਰਵਾਹ, ਲੋਕਮਾਤ ਜੋਤ ਜਗਾਈਆ। ਇਕ ਜਪਾਏ ਸਾਚਾ ਨਾਂ, ਚਾਰ ਵਰਨ ਇਕ ਸਰਨਾਈਆ। ਸੰਤ ਸੁਹੇਲੇ ਆਪੇ ਫੜੇ ਬਾਂਹ, ਆਪ ਆਪਣਾ ਮੇਲ ਮਿਲਾਈਆ। ਲੱਖ ਚੁਰਾਸੀ ਦਰ ਦਰ ਘਰ ਘਰ ਉਡਦੇ ਕਾਂ, ਖਾਲੀ ਮੰਦਰ ਰਿਹਾ ਵਖਾਈਆ। ਕੋਇ ਨਾ ਦੇਵੇ ਕਿਸੇ ਠੰਢੀ ਛਾਂ, ਕਲਜੁਗ ਅਗਨੀ ਇਕ ਲਗਾਈਆ। ਨਾਤਾ ਤੁੱਟੇ ਪੁੱਤਰਾਂ ਮਾਂ, ਨਾ ਕੋਈ ਵੇਖੇ ਧੀ ਜਵਾਈਆ। ਗੁਰਮੁਖ ਸਾਚੇ ਸਦ ਬਲ ਬਲ ਜਾਂ, ਆਏ ਹਰਿ ਸ਼ਰਨਾਈਆ। ਫੜ ਫੜ ਹੰਸ ਬਣਾਏ ਕਾਂ, ਸੋਹੰ ਚੋਗ ਚੁਗਾਈਆ। ਏਕਾ ਏਕ ਗੁਰ ਚਰਨ ਟੇਕ, ਪ੍ਰਭ ਸਾਚਾ ਰਿਹਾ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਰਿਹਾ ਉਠਾਈਆ। ਹਰਿਜਨ ਸਾਜਣ ਸਾਚਾ ਮੀਤ, ਏਕਾ ਏਕ ਅਖਵਾਇਆ। ਆਪ ਚਲਾਏ ਅਚਰਜ ਰੀਤ, ਸਾਚਾ ਰਾਹ ਵਿਖਾਇਆ। ਨਾ ਕੋਈ ਦਿਹੁਰਾ ਗੁਰਦਵਾਰਾ ਮੰਦਰ ਮਸੀਤ, ਚਰਨ ਦਵਾਰ ਇਕ ਰਖਾਇਆ। ਨਾ ਕੋਈ ਹਸਤ ਨਾ ਕੋਈ ਕੀਟ, ਊਚ ਨੀਚ ਨਾ ਕੋਈ ਰਖਾਇਆ। ਨਾ ਕੋਈ ਜੂਠ ਝੂਠ ਬੀਸਨ ਬੀਸ, ਮਾਇਆ ਮਮਤਾ ਲੋਭ ਨਾ ਕੋਈ ਹਲਕਾਇਆ।

ਰਹਿਣ ਨਾ ਦੇਵੇ ਕੂੜਾ ਪਖੰਡ, ਸ਼ਬਦ ਖੰਡਾ ਹੱਥ ਉਠਾਇਆ। ਏਕਾ ਸ਼ਬਦ ਜਣਾਏ ਤਰਾਨਾ ਬ੍ਰਹਿਮੰਡ, ਖਾਣੀ ਬਾਣੀ ਹੱਥ ਨਾ ਆਇਆ। ਭਗਤ ਜਨਾਂ ਹਰਿ ਕਰ ਪ੍ਰੀਖ, ਵੇਲੇ ਅੰਤਮ ਵੇਖਣ ਆਇਆ। ਪਹਿਲੀ ਚੇਤਰ ਸਚ ਤਾਰੀਖ, ਸੰਮਤ ਚੌਦਾਂ ਆਪ ਪਵਾਇਆ। ਆਪੇ ਮੰਗਣ ਆਇਆ ਭੀਖ, ਆਪਣੀ ਝੋਲੀ ਅੱਗੇ ਡਾਹਿਆ। ਸਾਚੀ ਸਿਖਿਆ ਲੈਣੀ ਸੀਖ, ਦੇ ਮਤ ਰਿਹਾ ਸਮਝਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਤੇਰੀ ਅੰਤਮ ਵਰ, ਤੇਰੀ ਆਤਮ ਅੰਤਰ ਹਰਿ ਵਸੇਰਾ, ਆਤਮ ਜੋਤ ਜਗਾਇਆ। ਆਤਮ ਅੰਤਰ ਹਰਿ ਵਸੇਰਾ, ਰਿਹਾ ਜੋਤ ਜਗਾਈਆ। ਆਪੇ ਕਰੇ ਸਚ ਨਿਬੇੜਾ, ਦਿਵਸ ਰੈਣ ਵੇਖ ਵਖਾਈਆ। ਭਾਗ ਲੱਗੇ ਕਾਇਆ ਖੇੜਾ, ਸਿੰਘ ਪਾਲ ਨਾ ਹੋਏ ਜੁਦਾਈਆ। ਆਪ ਚੁਕਾਵਣਹਾਰਾ ਝੇੜਾ, ਹੋਏ ਅੰਤ ਸਹਾਈਆ। ਆਤਮ ਵਖਾਏ ਖੁੱਲ੍ਹਾ ਵਿਹੜਾ, ਆਤਮ ਸੇਜਾ ਇਕ ਵਿਛਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਤੇਰੀ ਕਾਇਆ ਬੈਠਾ ਆਸਣ ਲਾਈਆ। ਕਾਇਆ ਮੰਦਰ ਆਤਮ ਸੇਜ, ਹਰਿ ਬੈਠਾ ਆਪ ਨਿਰੰਕਾਰਿਆ। ਆਪੇ ਨੇਤਰ ਰਿਹਾ ਵੇਖ, ਦਿਸ ਨਾ ਆਏ ਜੀਵ ਸੰਸਾਰਿਆ। ਆਪੇ ਲਿਖਣਹਾਰਾ ਲੇਖ, ਲੇਖ ਲਿਖਾਰਾ ਆਪ ਅਖਵਾ ਰਿਹਾ। ਆਪੇ ਹੋਇਆ ਧਾਰੀ ਕੇਸ, ਦਸ ਦਸਮੇਸ਼ਾ ਰੂਪ ਵਟਾ ਰਿਹਾ। ਕਿਸੇ ਨਾ ਚਲਣੀ ਮਾਤ ਪੇਸ਼, ਨੌ ਖੰਡਾਂ ਆਪ ਉਠਾ ਰਿਹਾ। ਮਨਮੁਖ ਜੀਵ ਰਹੇ ਵੇਖੀ ਵੇਖ, ਵੇਲਾ ਗਿਆ ਹੱਥ ਨਾ ਆ ਰਿਹਾ। ਅੰਤਮ ਮਿਟਣੀ ਸਭ ਦੀ ਰੇਖ, ਲੋਕਮਾਤ ਦਿਸ ਕੋਈ ਨਾ ਆ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਹਰਿਜਨ ਮੀਤ ਆਪਣੇ ਆਪ ਬਣਾ ਰਿਹਾ। ਮੀਤ ਮੁਰਾਰਾ ਸਾਚਾ ਸੱਜਣ, ਗੋਬਿੰਦ ਰੂਪ ਸਮਾਇਆ। ਚਰਨ ਧੂੜ ਕਰਾਏ ਸਾਚਾ ਮਜਨ, ਸ਼ਾਹੋ ਭੂਪ ਅਖਵਾਇਆ। ਆਪੇ ਹੋਇਆ ਪੜਦੇ ਕੱਜਨ, ਸ਼ਬਦ ਦੁਸ਼ਾਲਾ ਹੱਥ ਉਠਾਇਆ। ਤਾਲ ਤਲਵਾੜੇ ਸਾਚੇ ਵੱਜਣ, ਅਨਹਦ ਸੇਵਾ ਲਾਇਆ। ਗੜ੍ਹ ਹੰਕਾਰੀ ਝੂਠੇ ਭੱਜਣ, ਪ੍ਰਭ ਸਾਚਾ ਦਏ ਭੰਨਾਇਆ। ਮਦਿਰਾ ਮਾਸ ਜੋ ਜਨ ਤਜਣ, ਆਪ ਆਪਣੀ ਗੋਦ ਉਠਾਇਆ। ਅੰਮ੍ਰਿਤ ਆਤਮ ਪੀ ਪੀ ਰੱਜਣ, ਸਰ ਸਰੋਵਰ ਇਕ ਵਖਾਇਆ। ਇਕ ਵਖਾਏ ਮੱਕਾ ਕਾਅਬਾ ਹਾਜੀ ਹਜਨ, ਸਾਚਾ ਦਰ ਖੁਲ੍ਹਾਇਆ। ਗ੍ਰੰਥੀ ਪੰਥੀ ਗੁਰ ਦਰ ਮੰਦਰ ਛਡ ਛਡ ਭੱਜਣ, ਸੰਮਤ ਚੌਦਾਂ ਨੇੜੇ ਆਇਆ। ਮਹੱਲ ਅਟਾਰੀ ਸਾਰੇ ਛੱਡਣ, ਉਚ ਨਿਸ਼ਾਨ ਨਾ ਕੋਈ ਚੜ੍ਹਾਇਆ। ਗੁਰਮੁਖ ਸਾਚੇ ਸਾਚੇ ਰਾਜਨ, ਸੋਹੰ ਜੈ ਜੈ ਜੈਕਾਰ ਕਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਜਨ ਭਗਤਾਂ ਸੇਵਕ ਸੇਵਾ ਕਰਨੇ ਆਇਆ। ਸੇਵਕ ਸੇਵਾ ਹਰਿ ਨਿਰੰਕਾਰ ਹੈ, ਦਿਵਸ ਰੈਣ ਕਮਾਏ। ਅੱਠੇ ਪਹਿਰ ਖ਼ਬਰਦਾਰ ਹੈ, ਹਰਿਜਨ ਸੋਏ ਰਿਹਾ ਜਗਾਏ। ਚਾਰੋਂ ਕੁੰਟ ਵੇਖ ਵਿਚਾਰ ਹੈ, ਦਹਿ ਦਿਸ਼ਾ ਫੇਰੀ ਪਾਏ। ਨਾਮ ਖੰਡਾ ਅਪਰ ਅਪਾਰ ਹੈ, ਹੱਥ ਆਪਣੇ ਰਿਹਾ ਰਖਾਏ। ਬ੍ਰਹਿਮੰਡਾਂ ਪਾਵੇ ਸਾਰ ਹੈ, ਜੇਰਜ ਅੰਡਾਂ ਵੇਖ ਵਖਾਏ। ਉਤਭੁਜ ਸੇਤਜ ਬੰਨ੍ਹੇ ਧਾਰ ਹੈ, ਆਪ ਆਪਣੀ ਕਲ ਵਰਤਾਏ। ਨੌ ਖੰਡ ਪ੍ਰਿਥਮੀ ਮਾਰੇ ਮਾਰ ਹੈ, ਸੱਤਾਂ ਦੀਪਾਂ ਦਏ ਸਜਾਏ। ਜਨ ਭਗਤਾਂ ਕਰੇ ਪਿਆਰ ਹੈ, ਆਪ ਆਪਣਾ ਮੇਲ ਮਿਲਾਏ। ਸਾਚੀ ਨਾਰੀ ਕੰਤ ਭਤਾਰ ਹੈ, ਆਤਮ ਸੇਜ ਹੰਢਾਏ। ਰੰਗ ਬਸੰਤੀ ਏਕਾ ਧਾਰ ਹੈ, ਏਕਾ ਰੰਗ ਰੰਗਾਏ। ਜੀਵ ਜੰਤ ਨਾ ਪਾਇਣ ਸਾਰ ਹੈ, ਮਦਿਰਾ ਮਾਸ ਹੋਏ ਹਲਕਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ

ਸੇਵਾ ਰਿਹਾ ਕਮਾਏ। ਸੇਵਕ ਆਇਆ ਚਰਨ ਭਿਖਾਰ, ਗੁਰ ਸੰਗਤ ਸੰਗ ਰਲਾਈਆ। ਮੰਗੇ ਮੰਗ ਅਪਰ ਅਪਾਰ, ਵਿਚ ਸੰਸਾਰ ਏਕਾ ਮੰਗ ਮੰਗਾਈਆ। ਜੂਠਾ ਝੂਠਾ ਛੱਡ ਵਿਹਾਰ, ਸਚ ਸੁੱਚ ਵਰਤਾਈਆ। ਮਾਇਆ ਲੂਠਾ ਹੋਏ ਖੁਆਰ, ਜਗਤ ਰਹਿਣ ਨਾ ਪਾਈਆ। ਖਾਲੀ ਠੂਠਾ ਫਿਰੇ ਦਰ ਦਵਾਰ, ਭਿਛਿਆ ਕੋਇ ਨਾ ਪਾਈਆ। ਗੁਰਮੁਖ ਸਾਜਣ ਹੋਏ ਤਿਆਰ, ਪ੍ਰਭ ਸ਼ਬਦ ਰਿਹਾ ਜਣਾਈਆ। ਵੇਖ ਵਖਾਏ ਚਾਰੇ ਕੂਟਾਂ, ਸੇਵਕ ਸਾਚੀ ਸੇਵ ਕਮਾਈਆ। ਜਨ ਭਗਤਾਂ ਦੇਵੇ ਨਾਮ ਹੂਟਾ, ਇਕ ਹੁਲਾਰ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨਿਰਧਨ ਆਪ ਅਖਵਾਈਆ। ਨਿਰਧਨ ਹਰਿ ਨਿਰੰਕਾਰ, ਹੈ, ਨਿਰਗੁਣ ਰੂਪ ਸਮਾਇਆ। ਨਿਰਧਨ ਹਰ ਘਟ ਪਸਰ ਪਸਾਰ ਹੈ, ਨਿਰਗੁਣ ਸੇਵਾ ਰਿਹਾ ਕਮਾਇਆ। ਨਿਰਗੁਣ ਦਿਸ ਨਾ ਆਏ ਵਿਚ ਸੰਸਾਰ ਹੈ, ਆਪ ਆਪਣਾ ਕਾਜ ਰਚਾਇਆ। ਗੁਰਮੁਖ ਸਾਜਣ ਲਏ ਉਭਾਰ ਹੈ, ਹਰਿ ਸਰਗੁਣ ਵੇਖ ਵਖਾਇਆ। ਚਰਨ ਪ੍ਰੀਤੀ ਇਕ ਪਿਆਰ ਹੈ, ਗੁਰ ਗੋਬਿੰਦਾ ਮੇਲ ਮਿਲਾਇਆ। ਸਾਗਰ ਸਿੰਧ ਏਕਾ ਅੰਮ੍ਰਿਤ ਧਾਰ ਹੈ, ਪੰਚਮ ਮੀਤਾ ਰਿਹਾ ਪਿਆਇਆ। ਆਪੇ ਹੋਇਆ ਸੱਚਾ ਸਿਕਦਾਰ ਹੈ, ਸਾਚੀ ਸਿਖਿਆ ਰਿਹਾ ਸਮਝਾਇਆ। ਸ੍ਰਿਸ਼ਟ ਸਬਾਈ ਵਿਚ ਮੰਝਧਾਰ ਹੈ, ਕਲਜੁਗ ਬੇੜਾ ਰਿਹਾ ਡੁਬਾਇਆ। ਜਿਸ ਜਨ ਅੰਤਮ ਉਤਾਰਨਾ ਪਾਰ ਹੈ, ਸੋਹੰ ਚਪੂ ਲਏ ਲਗਾਇਆ। ਆਪ ਵਖਾਏ ਪਾਰ ਕਿਨਾਰ ਹੈ, ਵੰਞ ਮੁਹਾਣਾ ਰਿਹਾ ਚਲਾਇਆ। ਨਿਹਕਲੰਕਾ ਨਰ ਅਵਤਾਰ ਹੈ, ਜਨ ਭਗਤ ਦਵਾਰੇ ਆਪ ਆਪਣੀ ਸੇਵ ਕਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਗਤ ਜੋਗ ਏਕਾ ਏਕ ਵਖਾਇਆ। ਜੋਗ ਜਗਤ ਸ਼ਬਦ ਅਭਿਆਸ, ਏਕਾ ਏਕ ਵਖਾਈਆ। ਏਕਾ ਜਪੁ ਜੀ ਏਕਾ ਰਹਿਰਾਸ, ਏਕਾ ਨਾਮ ਧਿਆਈਆ। ਏਕਾ ਮੰਦਰ ਏਕਾ ਅੰਦਰ ਏਕਾ ਵਾਸ, ਏਕਾ ਰੰਗ ਰੰਗਾਈਆ। ਏਕਾ ਸੰਗ ਰੱਖ ਪੁਰਖ ਅਬਿਨਾਸ਼, ਵਿਛੜ ਕਦੇ ਨਾ ਜਾਈਆ। ਏਕਾ ਆਸ ਏਕਾ ਪਿਆਸ, ਤ੍ਰਿਸਨਾ ਰਿਹਾ ਮਿਟਾਈਆ। ਏਕਾ ਰਾਮ ਇਕ ਸਵਾਸ, ਏਕਾ ਕ੍ਰਿਸ਼ਨ ਰਸਨ ਅਲਾਈਆ। ਏਕਾ ਅੱਲਾ ਵਿਚ ਪਰਭਾਸ, ਹੂ ਹੂ ਨਾਅਰਾ ਲਾਈਆ। ਜਨ ਭਗਤਾਂ ਹਰਿ ਸਦਾ ਵਸੇ ਪਾਸ, ਜ਼ਾਤ ਪਾਤ ਨਾ ਵੇਖ ਵਖਾਈਆ। ਵੇਖ ਵਖਾਣੇ ਪ੍ਰਿਥਮੀ ਆਕਾਸ਼, ਗਊ ਗਰੀਬਾਂ ਗਲੇ ਲਗਾਈਆ। ਜਿਸ ਜਨ ਮਿਲੇ ਮੇਲ ਸਰਬ ਗੁਣਤਾਸ, ਲੱਖ ਚੁਰਾਸੀ ਫੰਦ ਕਟਾਈਆ। ਜੋ ਦੀਸੇ ਸੋ ਅੰਤ ਵਿਨਾਸ, ਥਿਰ ਰਹਿਣ ਨਾ ਪਾਈਆ। ਪਾਰਬ੍ਰਹਮ ਹਰਿ ਜੋਤ ਪਰਕਾਸ਼, ਆਦਿ ਅੰਤ ਇਕ ਅਖਵਾਈਆ। ਆਪੇ ਵੇਖੇ ਮੰਡਲ ਰਾਸ, ਸਾਚੀ ਰਸਨਾ ਰਾਸ ਰਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਭਗਤਨ ਕਰੇ ਪੂਰੀ ਆਸ, ਪੂਰਨ ਬ੍ਰਹਮ ਰਿਹਾ ਜਣਾਈਆ। ਪੂਰਨ ਬ੍ਰਹਮ ਪਾਰਬ੍ਰਹਮ ਜਣਾਈ, ਆਤਮ ਜੋਤ ਜਗਾਈਆ। ਜਨਮ ਕਰਮ ਹਰਿ ਵੇਖ ਵਿਖਾਈ, ਪੂਰਬ ਲਹਿਣਾ ਝੋਲੀ ਪਾਈਆ। ਸਾਚਾ ਧਰਮ ਇਕ ਜਣਾਈ, ਗੁਰ ਸੰਗਤ ਸੰਗ ਪਿਆਰਿਆ। ਗੁਰ ਸ਼ਬਦ ਹੋਏ ਨਾਮ ਕੁੜਮਾਈ, ਦਿਵਸ ਰੈਣ ਇਕ ਪਿਆਰਿਆ। ਆਤਮ ਘਰ ਵੱਜੇ ਵਧਾਈ, ਪੰਚਮ ਸਈਆਂ ਮੰਗਲ ਗਾ ਲਿਆ। ਪਾਰਬ੍ਰਹਮ ਤੇਰੀ ਇਕ ਸਰਨਾਈ, ਦੂਸਰ ਕੋਇ ਨਾ ਓਟ ਰਖਾ ਲਿਆ। ਗੁਰਮੁਖ ਸਾਚੇ ਰਿਹਾ ਤਰਾਈ, ਏਕਾ ਪਲੂ ਨਾਮ ਫੜਾ ਲਿਆ। ਪਾਰ ਕਿਨਾਰਾ ਇਕ ਵਖਾਈ, ਬੀਸ ਬੀਸਾ ਹੁਕਮ ਸੁਣਾ ਲਿਆ। ਇਕ ਇਕੀਸਾ ਛਤਰ ਝੁਲਾਈ, ਹਰਿ ਸੰਗਤ ਸੰਗ ਰਲਾ ਲਿਆ। ਚਾਰ ਵਰਨ ਹਦੀਸਾ ਆਪੇ ਪਾਈ, ਸਤਿਜੁਗ ਸਾਚਾ ਮਾਰਗ ਲਾ ਰਿਹਾ। ਵਰਨ ਅਵਰਨ ਆਪ

ਅਖਵਾਈ, ਵਰਨ ਬਰਨ ਮੇਟ ਮਿਟਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨਰ ਨਰਾਇਣ ਰੂਪ ਵਟਾ ਲਿਆ। ਨਰ ਨਰਾਇਣ ਰੂਪ ਵੈਰਾਟ, ਆਪਣਾ ਆਪ ਵਟਾਇਆ। ਲੋਆਂ ਪੁਰੀਆਂ ਵੇਖੇ ਏਕਾ ਘਾਟ, ਪਾਰ ਕਿਨਾਰਾ ਕੋਈ ਰਹਿਣ ਨਾ ਪਾਇਆ। ਚੌਦਾਂ ਲੋਕ ਵਖਾਏ ਏਕਾ ਹਾਟ, ਵਣਜ ਵਣਜਾਰਾ ਆਪ ਹੋ ਆਇਆ। ਆਪੇ ਵੇਖੇ ਤੀਰਥ ਤਾਟ, ਗੁਰਦਰ ਮੰਦਰ ਅੰਦਰ ਫੋਲ ਫੁਲਾਇਆ। ਆਪੇ ਜਾਣੇ ਪੂਜਾ ਪਾਠ, ਗਾਇਤਰੀ ਮੰਤਰ ਰਿਹਾ ਉਪਜਾਇਆ। ਆਪੇ ਗੇੜਨਹਾਰਾ ਉਲਟੀ ਲਾਠ, ਆਪ ਆਪਣੇ ਵਿਚ ਸਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਕਲਜੁਗ ਅੰਤਮ ਪਰਗਟ, ਜਨ ਭਗਤਾਂ ਦਰਸ ਦਿਖਾਇਆ।

ਹਰਿ ਸੰਗਤ ਹਰਿ ਚਰਨ ਧਿਆਨ, ਏਕਾ ਲਿਵ ਲਾਈਆ। ਏਕਾ ਸ਼ਬਦ ਬ੍ਰਹਮ ਗਿਆਨ, ਪੂਜਾ ਪਾਠ ਨਾ ਕੋਈ ਕਰਾਈਆ। ਏਕਾ ਨਾਮ ਧਰਮ ਨਿਸ਼ਾਨ, ਸੋਹੰ ਰਿਹਾ ਚੜ੍ਹਾਈਆ। ਏਕਾ ਜਾਮ ਪੀਣ ਖਾਣ, ਅੰਮ੍ਰਿਤ ਆਤਮ ਰਿਹਾ ਪਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਿਰ ਹੱਥ ਰਿਹਾ ਟਿਕਾਈਆ। ਸਿਰ ਹੱਥ ਸਮਰਥ, ਸਗਲ ਭਉ ਵਿਨਾਸਿਆ। ਆਦਿ ਅੰਤ ਲਏ ਰੱਖ, ਪਾਰਬ੍ਰਹਮ ਪੁਰਖ ਅਬਿਨਾਸ਼ਿਆ। ਜੋ ਜਨ ਚੜ੍ਹਾਏ ਸੋਹੰ ਰਥ, ਘਰ ਸਚ ਕਰਾਏ ਵਾਸਿਆ। ਸਗਲ ਵਸੂਰੇ ਗਏ ਲੱਥ, ਜਿਸ ਜਨ ਮਿਲਿਆ ਹਰਿ ਸ਼ਾਹੋ ਸ਼ਾਬਾਸਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰਿ ਸੰਗਤ ਦੇਵੇ ਚਰਨ ਕਵਲ ਧਰਵਾਸਿਆ। ਗੁਰਮੁਖ ਮੰਗ ਹੈ ਮੰਗਦਾ, ਪ੍ਰਭ ਅੱਗੇ ਰਸਨਾ ਬੋਲ। ਲੋਕ ਲਾਜੋਂ ਮੂਲ ਨਾ ਸੰਗਦਾ, ਰਸਨਾ ਕਹਿ ਕਹਿ ਗਜਾਏ ਢੋਲ। ਹਰਿ ਏਕਾ ਚੋਲੀ ਰੰਗਦਾ, ਏਕਾ ਨਾਮ ਵਸਤ ਅਨਮੋਲ। ਚਿੱਟੇ ਅਸਵ ਤੰਗ ਕਸਦਾ, ਜਨ ਭਗਤਾਂ ਵਸੇ ਸਦ ਕੋਲ। ਨੌ ਦਵਾਰੇ ਆਪੇ ਲੰਘਦਾ, ਦਸਵੇਂ ਕੁੰਡਾਂ ਲੈਣਾ ਖੋਲ੍ਹ। ਲੇਖਾ ਚੁੱਕੇ ਕਾਇਆ ਕਾਚੀ ਵੰਗ ਦਾ, ਏਕਾ ਸ਼ਬਦ ਸੁਣਾਏ ਸੋਹੰ ਸੱਚਾ ਬੋਲ। ਪੁਰੀਆਂ ਲੋਆਂ ਆਪੇ ਲੰਘਦਾ, ਜ਼ਿਮੀ ਅਸਮਾਨਾ ਰਿਹਾ ਫੋਲ। ਗੁਰ ਸਾਜਣ ਸਾਚੀ ਮੰਗ ਏਕਾ ਮੰਗਦਾ, ਜੋਤੀ ਜੋਤ ਮੋਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਦਾ ਸਦਾ ਸਦ ਰਖੇ ਆਪਣੇ ਕੋਲ।

੧੬ ਚੇਤ ੨੦੧੪ ਬਿਕ੍ਰਮੀ ਕੈਪਟਨ ਬੰਤਾ ਸਿੰਘ ਦੇ ਗ੍ਰਹਿ ਇੱਕੀ ਪਰਿਵਾਰਾਂ ਦਾ ਇਕੱਠ ਹੋਇਆ
ਪਿੰਡ ਪੰਜ ਗਰਾਂਈਆ ਜ਼ਿਲਾ ਗੁਰਦਾਸਪੁਰ

ਸਤਿ ਪੁਰਖ ਸੁਲਤਾਨ, ਏਕਾ ਏਕ ਏਕੰਕਾਰਿਆ। ਰੂਪ ਰੰਗ ਨਾ ਵੇਖੇ ਕੋਈ ਨਿਸ਼ਾਨ, ਦਿਸ ਕਿਸੇ ਨਾ ਆ ਰਿਹਾ। ਆਪੇ ਵੇਖੇ ਮਾਰ ਧਿਆਨ, ਵੇਖਣਹਾਰਾ ਆਪ ਅਖਵਾ ਰਿਹਾ। ਨਾ ਕੋਈ ਸ਼ਬਦ ਨਾ ਕੋਈ ਗਿਆਨ, ਨਾ ਕੋਈ ਵਿਦਿਆ ਕੋਲ ਰਖਾ ਰਿਹਾ। ਨਾ ਕੋਈ ਬ੍ਰਹਮ ਨਾ ਕਰੇ ਪਛਾਨ, ਪਾਰਬ੍ਰਹਮ ਆਪਣਾ ਆਪ ਉਪਾ ਰਿਹਾ। ਨਾ ਮਰੇ ਨਾ ਪਏ ਜੰਮ, ਲੱਖ ਚੁਰਾਸੀ ਨਾ ਕੋਈ ਰਖਾ ਰਿਹਾ। ਨਾ ਪਵਣ ਸਵਾਸੀ

ਲਏ ਦਮ, ਨੇਤਰ ਨੀਰ ਨਾ ਕੋਇ ਵਹਾ ਰਿਹਾ। ਆਪੇ ਜਾਣੇ ਆਪਣਾ ਕੰਮ, ਸਾਧ ਸੰਤ ਨਾ ਕੋਈ ਨਾਲ ਰਖਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿ ਪੁਰਖ ਨਿਰੰਜਣ ਆਪ ਅਖਵਾ ਰਿਹਾ। ਸਤਿ ਪੁਰਖ ਨਿਰੰਜਣ ਹਰਿ ਨਿਰੰਕਾਰ, ਏਕਾ ਏਕ ਅਖਵਾਇਆ। ਸਾਚਾ ਮੰਦਰ ਕਰ ਤਿਆਰ, ਥਿਰ ਘਰ ਨਾਉਂ ਰਖਾਇਆ। ਛੱਪਰ ਛੰਨ ਨਾ ਕੋਈ ਦੀਵਾਰ, ਬਾਡੀ ਕੋਈ ਨਾ ਲਾਇਆ। ਨਾ ਕੋਈ ਸਾਧ ਮੀਤ ਮੁਰਾਰ, ਨਾ ਕੋਈ ਸੰਗ ਨਿਭਾਇਆ। ਨਾ ਕੋਈ ਪੰਡਤ ਕਾਸ਼ੀ ਵੇਖੇ ਵੇਦ ਵਿਚਾਰ, ਮੁੱਲਾ ਪੀਰ ਸ਼ੇਖ਼ ਮੁਸਾਇਕ ਪੀਰ ਦਸਤਗੀਰ ਕੋਈ ਦਿਸ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿ ਪੁਰਖ ਨਿਰੰਜਣ ਏਕਾ ਧਾਮ ਸੁਹਾਇਆ। ਏਕਾ ਰੂਪ ਹਰਿ ਸ਼ਾਬਾਸ਼, ਆਪਣਾ ਆਪ ਉਪਾਇਆ। ਆਦਿ ਅੰਤ ਨਾ ਜਾਏ ਵਿਨਾਸ, ਏਕਾ ਧਾਮ ਸੁਹਾਇਆ। ਸਾਚੇ ਮੰਡਲ ਪਾਵੇ ਰਾਸ, ਸਾਧ ਸੰਤ ਵੇਖਣ ਕੋਇ ਨਾ ਜਾਇਆ। ਨਾ ਕੋਈ ਪ੍ਰਿਥਮੀ ਨਾ ਕੋਈ ਆਕਾਸ਼, ਚੰਦ ਸੂਰਜ ਕੋਈ ਦਿਸ ਨਾ ਆਇਆ। ਨਾ ਕੋਈ ਦਿਵਸ ਨਾ ਕੋਈ ਰਾਤ, ਨਾ ਕੋਈ ਬਰਸ ਨਾ ਕੋਈ ਮਾਸ, ਘੜੀ ਪਲ ਨਾ ਕੋਈ ਗਿਣਾਇਆ। ਨਾ ਕੋਈ ਦਾਸੀ ਨਾ ਕੋਈ ਦਾਸ, ਨਾ ਕੋਈ ਸੇਵਕ ਸੇਵ ਕਮਾਇਆ। ਨਾ ਕੋਈ ਰਸਨ ਨਾ ਸਵਾਸ, ਬੱਤੀ ਦੰਦ ਨਾ ਕੋਈ ਰਖਾਇਆ। ਆਪ ਆਪਣੇ ਵਿਚ ਰੱਖਿਆ ਵਾਸ, ਆਪਣਾ ਬੈਠਾ ਮੁਖ ਛੁਪਾਇਆ। ਏਕਾ ਏਕ ਧੁਰ ਧਰਵਾਸ, ਘਰ ਸਾਚੇ ਆਪ ਰਖਾਇਆ। ਪਾਰਬ੍ਰਹਮ ਪੁਰਖ ਅਬਿਨਾਸ਼, ਅਬਿਨਾਸ਼ੀ ਕਰਤਾ ਆਪ ਅਖਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿ ਪੁਰਖ ਨਿਰੰਜਣ ਨਾਉਂ ਰਖਾਇਆ। ਸਤਿ ਪੁਰਖ ਨਿਰੰਜਣ ਏਕਾ ਨਾਉਂ, ਹਰਿ ਆਪਣਾ ਆਪ ਉਪਾਇਆ। ਬੇਅੰਤ ਬੇਅੰਤ ਬੇਅੰਤ ਅਗੰਮ ਅਥਾਹੋ, ਅਲਖ ਅਲਖਣਾ ਲਿਖ ਨਾ ਸਕੇ ਕੋਈ ਰਾਇਆ। ਵਡ ਦਾਤਾ ਬੇਪਰਵਾਹੋ, ਸਾਚੇ ਸਿੰਘਾਸਣ ਆਸਣ ਲਾਇਆ। ਆਪੇ ਕਰੇ ਆਪਣਾ ਆਪ ਨਿਆਉਂ, ਆਪਣਾ ਲੇਖਾ ਆਪ ਲਿਖਾਇਆ। ਆਪੇ ਪਕੜੇ ਆਪਣੀ ਬਾਹੋਂ, ਆਪ ਆਪਣਾ ਸੰਗ ਰਲਾਇਆ। ਆਪੇ ਪਿਤਾ ਆਪੇ ਮਾਉਂ, ਪਿਤਾ ਪੂਤ ਨਾ ਕੋਈ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿ ਪੁਰਖ ਨਿਰੰਜਣ ਸਾਚਾ ਵੇਸ ਕਰਾਇਆ। ਸਤਿ ਪੁਰਖ ਨਿਰੰਜਣ ਏਕਾ ਵੇਸ, ਆਪਣਾ ਆਪ ਕਰਾਇਆ। ਆਪੇ ਕਰੇ ਆਪਣਾ ਵੇਸ, ਆਪੇ ਰਿਹਾ ਅਲਖ ਜਗਾਇਆ। ਨਾ ਕੋਈ ਦਿਸੇ ਧਾਰੀ ਕੇਸ, ਮੂੰਡ ਮੁੰਡਾਇਆ ਦਿਸ ਨਾ ਆਇਆ। ਨਾ ਕੋਈ ਬ੍ਰਹਮਾ ਵਿਸ਼ਨ ਮਹੇਸ਼ ਗਣੇਸ਼, ਕਰੋੜ ਤੇਤੀਸਾ ਨਾ ਬਣਤ ਬਣਾਇਆ। ਨਾ ਕੋਈ ਗੁਰ ਪੀਰ ਸਾਧ ਸੰਤ ਦਏ ਉਪਦੇਸ, ਖਾਣੀ ਬਾਣੀ ਨਾ ਕੋਈ ਅਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੁਰਖ ਨਿਰੰਜਣ ਏਕਾ ਘਰ ਆਪਣਾ ਆਪ ਵਸਾਇਆ। ਸਤਿ ਪੁਰਖ ਨਿਰੰਜਣ ਸਾਚਾ ਘਰ, ਏਕਾ ਏਕ ਵਸਾਇਆ। ਕਿਸੇ ਦਿਸ ਨਾ ਆਏ ਸਾਚਾ ਦਰ, ਦਰਵਾਜ਼ਾ ਇਕ ਰਖਾਇਆ। ਨਾ ਕੋਈ ਨਾਰੀ ਨਾ ਕੋਈ ਨਰ, ਨਰਾਇਣ ਨੈਣ ਨਾ ਵੇਖਣ ਪਾਇਆ। ਨਾ ਕੋਈ ਖ਼ੁਸ਼ੀ ਨਾ ਕੋਈ ਗ਼ਮ, ਲਾੜੀ ਮੌਤ ਨਾ ਦੇਵੇ ਡਰ, ਧਰਮ ਰਾਏ ਨਾ ਲੇਖ ਚੁਕਾਇਆ। ਅੱਖਰ ਵੱਖਰ ਨਾ ਜਾਏ ਪੜ੍ਹ, ਨਾ ਕੋਈ ਵਿਦਿਆ ਰਿਹਾ ਅਲਾਇਆ। ਨਾ ਕੋਈ ਸੀਸ ਨਾ ਕੋਈ ਧੜ, ਪੰਜ ਤਤ ਦਿਸ ਨਾ ਆਇਆ। ਉਪਰ ਨਾ ਕੋਈ ਵੇਖੇ ਚੜ੍ਹ, ਸਾਧ ਸੰਤ ਬੈਠੇ ਧੂਣੀਆਂ ਤਾਇਆ। ਅੰਤਮ ਮੇਟੇ ਗੋਰ ਮੜ੍ਹ, ਸਾਢੇ ਤਿੰਨ ਹੱਥ ਸੀਂ ਵੰਡਾਇਆ। ਪੁਰਖ ਅਗੰਮ ਅਗੰਮਾ ਆਪਣੇ ਧਾਮ ਆਪੇ ਬੈਠਾ ਚੜ੍ਹ, ਥਿਰ ਘਰ ਆਸਣ ਲਾਇਆ। ਆਪ ਬਣਾਏ ਅਪਣਾ ਗੜ੍ਹ, ਕਿਲ੍ਹਾ ਕੋਟ

ਨਾਉਂ ਰਖਾਇਆ। ਆਪਣਾ ਘਾੜਨ ਆਪੇ ਘੜ, ਆਪ ਆਪਣੀ ਸੇਜ ਹੰਢਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿ ਪੁਰਖ ਨਿਰੰਜਣ ਸਤਿ ਸਤਿਵਾਦ, ਸਤਿ ਸਰੂਪੀ ਆਪ ਸਮਾਇਆ। ਸਤਿ ਸਰੂਪੀ ਸਤਿ ਸਤਿਵਾਦ, ਏਕਾ ਏਕ ਰਖਾਇਆ। ਆਪੇ ਸ਼ਾਹ ਆਪੇ ਭੂਪ, ਆਪ ਆਪਣੀ ਕਲ ਵਰਤਾਇਆ। ਆਪੇ ਜਾਣੇ ਆਪਣੀ ਕੂਟ, ਆਪਣੀ ਦਿਸ਼ਾ ਵੇਖ ਵਖਾਇਆ। ਆਪਣਾ ਹੁਲਾਰਾ ਰਿਹਾ ਝੂਟ, ਆਪੇ ਰਿਹਾ ਦਵਾਇਆ। ਆਪ ਆਪਣੇ ਉਤੇ ਗਿਆ ਤੁੱਠ, ਆਪਣਾ ਰੰਗ ਰੰਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿ ਪੁਰਖ ਨਿਰੰਜਣ ਏਕਾ ਘਰ, ਏਕਾ ਬੰਕ ਸੁਹਾਇਆ। ਸਤਿ ਪੁਰਖ ਨਿਰੰਜਣ ਏਕਾ ਬੰਕ, ਦਰ ਦਵਾਰ ਖੁਲ੍ਹਾਇਆ। ਨਾ ਕੋਈ ਰਾਓ ਨਾ ਕੋਈ ਰੰਕ, ਜ਼ਾਤ ਪਾਤ ਦਿਸ ਨਾ ਆਇਆ। ਨਾ ਕੋਈ ਢੋਲਕ ਛੈਣਾ ਵਜਾਏ ਡੰਕ, ਰਾਗ ਨਾਦ ਨਾ ਕੋਈ ਗਾਇਆ। ਮਤ ਬੁਧ ਨਾ ਮਨੂਆ ਮਨਕ, ਹੱਡ ਮਾਸ ਨਾੜੀ ਬੁੱਤ ਦਿਸ ਨਾ ਆਇਆ। ਆਪਣਾ ਖੇਲ ਖੇਲੇ ਬਾਰ ਅੰਕ, ਆਪ ਆਪਣੇ ਧਾਮ ਸੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿ ਪੁਰਖ ਨਿਰੰਜਣ ਸਾਚਾ ਸਰ ਇਕ ਸੁਹਾਇਆ। ਸਾਚਾ ਸਰ ਹਰਿ ਦਵਾਰ, ਏਕਾ ਏਕ ਰਖਾਇਆ। ਆਪ ਆਪਣਾ ਭਰ ਭੰਡਾਰ, ਆਪੇ ਰਿਹਾ ਵਰਤਾਇਆ। ਆਪੇ ਪਾਵਣਹਾਰਾ ਸਾਰ, ਆਪ ਆਪਣਾ ਭੇਵ ਛੁਪਾਇਆ। ਨਾ ਕੋਈ ਦਿਸੇ ਨੌ ਦਵਾਰ, ਦਸਮ ਦਵਾਰ ਨਾ ਬਣਤ ਬਣਾਇਆ। ਚੌਥਾ ਪਦ ਚੌਥਾ ਘਰ ਨਾ ਲਿਆ ਉਸਾਰ, ਨਾ ਕੋਈ ਰਾਹ ਵਖਾਇਆ। ਪੰਚਮ ਬੋਲ ਨਾ ਧੁਨਕਾਰ, ਨਾਦ ਅਨਾਦਾ ਨਾ ਕੋਇ ਵਜਾਇਆ। ਛੱਪਰੀ ਛੰਨ ਨਾ ਕਰ ਤਿਆਰ, ਮੰਦਰ ਅੰਦਰ ਨਾ ਕੋਈ ਵਖਾਇਆ। ਸਤਿ ਪੁਰਖ ਨਿਰੰਜਣ ਜੋਤ ਅਕਾਰ, ਜੋਤੀ ਨੂਰ ਸਬਾਇਆ। ਨਾ ਕੋਈ ਧੂੰਆਂ ਧੁੰਦੂਕਾਰ, ਆਕਾਸ਼ ਪਰਕਾਸ਼ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਜਾਣੇ ਆਪਣਾ ਘਰ, ਥਿਰ ਘਰ ਨਾਉਂ ਰਖਾਇਆ। ਸਾਚਾ ਦਰ ਦਸਮ ਦਵਾਰ, ਏਕਾ ਏਕ ਬਣਾਇਆ। ਆਪੇ ਵਸਿਆ ਨਰ ਨਿਰੰਕਾਰ, ਨਿਰਗੁਣ ਰੂਪ ਸਮਾਇਆ। ਸਰਗੁਣ ਭੇਵ ਨਾ ਪਾਏ ਕੋਈ ਸੰਸਾਰ, ਗੁਰ ਪੀਰ ਸਾਧ ਸੰਤ ਪ੍ਰਭ ਸਾਚੇ ਸੇਵਾ ਲਾਇਆ। ਆਪੇ ਵਸਿਆ ਸਭ ਤੋਂ ਬਾਹਰ, ਘਟ ਘਟ ਆਪੇ ਵੇਖ ਵਖਾਇਆ। ਆਪ ਬਣਾਏ ਮਹੱਲ ਅਟੱਲ ਅਚੱਲ ਉਚ ਮੁਨਾਰ, ਆਪ ਆਪਣੀ ਸੇਵ ਕਮਾਇਆ। ਨਾ ਕੋਈ ਲਾਏ ਇੱਟ ਗਾਰਾ, ਨਾ ਕੋਈ ਜੋੜ ਜੁੜਾਇਆ। ਆਪ ਆਪਣਾ ਕਰ ਪਸਾਰਾ, ਆਪਣਾ ਰੂਪ ਵਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿ ਪੁਰਖ ਨਿਰੰਜਣ ਸਤਿ ਸਤਿਵਾਦ ਏਕਾ ਏਕ ਰਖਾਇਆ। ਸਤਿ ਪੁਰਖ ਨਿਰੰਜਣ ਸਤਿ ਸੰਤੋਖ, ਏਕ ਏਕ ਵਖਾਇਆ। ਨਾ ਕੋਈ ਮੁਕਤੀ ਨਾ ਕੋਈ ਮੋਖ, ਸੁਰਗ ਨਰਕ ਨਾ ਕੋਈ ਵਖਾਇਆ। ਨਾ ਕੋਈ ਹਰਖ ਨਾ ਕੋਈ ਸੋਗ, ਚਿੰਤਾ ਆਲਸ ਨਿੰਦਰਾ ਵਿਚ ਨਾ ਆਇਆ। ਨਾ ਕੋਈ ਰਸਨਾ ਨਾ ਕੋਈ ਭੋਗ, ਨਾ ਕੋਈ ਸੰਜੋਗ ਹੰਢਾਇਆ। ਨਾ ਕੋਈ ਸ਼ਬਦ ਨਾ ਕੋਈ ਚੋਗ, ਨਾ ਜਿਹਵਾ ਰਿਹਾ ਹਿਲਾਇਆ। ਨਾ ਕੋਈ ਦਰਸ ਦਏ ਅਮੋਘ, ਤ੍ਰਿਪਤ ਨਾ ਕੋਈ ਕਰਾਇਆ। ਆਪੇ ਜਾਣੇ ਆਪਣੀ ਮੌਜ, ਆਪ ਆਪਣੇ ਘਰ ਵਸਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿ ਪੁਰਖ ਨਿਰੰਜਣ ਸਾਚੇ ਧਾਮ ਸੁਹਾਇਆ। ਸਾਚਾ ਧਾਮ ਪੁਰਖ ਅਬਿਨਾਸ਼, ਏਕਾ ਏਕ ਰਖਾਇਆ। ਆਪੇ ਕਰਿਆ ਆਪਣਾ ਵਾਸ, ਇਕ ਵਸੇਰ ਰਖਾਇਆ। ਆਪੇ ਹੋਇਆ ਦਾਸਨ ਦਾਸ, ਆਪ ਆਪਣੀ ਸੇਵ ਕਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ

ਧਰ, ਦੇਵੀ ਦੇਵ ਨਾ ਕੋਈ ਰਖਾਇਆ। ਦੇਵੀ ਦੇਵ ਨਾ ਕੋਈ ਦਵਾਰ, ਹਰਿ ਆਪਣੇ ਰੰਗ ਸਮਾਇਆ। ਵਿਸ਼ਨੂੰ ਵੰਸੀ ਨਾ ਕਰ ਆਕਾਰ, ਨਾ ਕੋਈ ਰੂਪ ਵਟਾਇਆ। ਸ਼ਿਵ ਸ਼ੰਕਰ ਨਾ ਮੰਗੇ ਦਰ ਭਿਖਾਰ, ਬਾਸ਼ਕ ਤਸ਼ਕਾ ਨਾ ਗਲ ਲਟਕਾਇਆ। ਬ੍ਰਹਮਾ ਨੇਤਰ ਵੇਖੇ ਉਘਾੜ, ਚਾਰੇ ਮੁਖ ਨਾ ਰਸਨਾ ਗਾਇਆ। ਆਪ ਆਪਣੇ ਘਰ ਆਇਆ ਵਾੜ, ਆਪਣੀ ਬਣਤ ਬਣਾਇਆ। ਆਪੇ ਲਾੜੀ ਆਪੇ ਲਾੜ, ਕੰਤਾ ਨਾਰੀ ਆਪ ਅਖਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿ ਪੁਰਖ ਨਿਰੰਜਣ ਏਕਾ ਅੰਜਨ ਨੇਤਰ ਪਾਇਆ। ਸਾਚਾ ਅੰਜਨ ਹਰਿ ਨਿਰੰਕਾਰ, ਆਪਣੇ ਨੇਤਰ ਪਾਇਆ। ਆਪੇ ਸੱਜਣ ਮੀਤ ਮੁਰਾਰ, ਮੀਤ ਮੁਰਾਰਾ ਆਪ ਅਖਵਾਇਆ। ਆਪੇ ਦਰ ਆਪੇ ਦਰਬਾਰ, ਦਰ ਦਰਬਾਰ ਸੇਵ ਕਮਾਇਆ। ਆਪੇ ਤਖ਼ਤ ਸੁਲਤਾਨ ਸਚ ਸਰੋਵਰ, ਸਿਕਦਾਰ ਆਪ ਅਖਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿ ਪੁਰਖ ਨਿਰੰਜਣ ਘਰ ਸੱਤਵੇਂ ਬੈਠਾ ਆਸਣ ਲਾਇਆ।

ਹਰਿ ਸਾਜਣ ਜਗ ਮੀਤੜਾ, ਏਕਾ ਏਕ ਅਖਵਾਏ। ਜੁਗ ਜੁਗ ਚਲਾਏ ਸਾਚੀ ਰੀਤੜਾ, ਆਪ ਆਪਣੀ ਜੋਤ ਜਗਾਏ। ਜੀਵ ਜੰਤ ਭੰਨੇ ਕੌੜਾ ਰੀਠੜਾ, ਸ਼ਬਦ ਖੰਡਾ ਹੱਥ ਉਠਾਏ। ਜਨ ਭਗਤਾਂ ਦੇਵੇ ਨਾਮ ਅਨਡੀਠੜਾ, ਲਿਖਣ ਪੜ੍ਹਨ ਵਿਚ ਨਾ ਆਏ। ਕਾਇਆ ਚੋਲੀ ਚਾੜ੍ਹੇ ਰੰਗ ਮਜੀਠੜਾ, ਉਤਰ ਕਦੇ ਨਾ ਜਾਏ। ਰਸਨਾ ਜਿਹਵਾ ਫਲ ਖਵਾਏ ਮੀਠੜਾ, ਹਰਿ ਨਾਉਂ ਨਾਂ ਰਖਾਏ। ਅੰਮ੍ਰਿਤ ਆਤਮ ਨਾਮ ਨਿਧਾਨ ਗੁਰਮੁਖ ਵਿਰਲੇ ਪੀਤੜਾ, ਦਿਵਸ ਰੈਣ ਖੁਮਾਰ ਰਖਾਏ। ਦੋ ਜਹਾਨੀ ਆਪੇ ਜੀਤੜਾ, ਜੁਗ ਜੁਗ ਮੇਲ ਮਿਲਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਭੇਖਾਧਾਰੀ ਭੇਖ ਵਟਾਏ। ਹਰਿ ਸਾਚਾ ਜਗ ਮੀਤੜਾ, ਵਾਲੀ ਦੋ ਜਹਾਨਿਆ। ਜਨ ਭਗਤਾਂ ਪਰਖੇ ਨੀਤੜਾ, ਵੇਖ ਵਖਾਏ ਕਾਇਆ ਮੰਦਰ ਸਚ ਮਕਾਨਿਆ। ਆਪੇ ਜਾਣੇ ਆਪਣਾ ਕੀਤੜਾ, ਵਜਾਏ ਨਾਦ ਅਨਾਹਦ ਧੁਨ ਸਾਚੀ ਬਾਣੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਖੇਲੇ ਖੇਲ ਮਹਾਨਿਆ। ਜੁਗ ਜੁਗ ਖੇਲੇ ਖੇਲ, ਹਰਿ ਨਿਰੰਕਾਰਿਆ। ਜਨ ਭਗਤਾਂ ਲਏ ਮੇਲ, ਵਿਚ ਸੰਸਾਰਿਆ। ਜੋਤ ਨਿਰੰਜਣ ਚਾੜ੍ਹੇ ਤੇਲ, ਹਰਿ ਜੀ ਸੇਵਾ ਲਾ ਰਿਹਾ। ਆਪੇ ਵਸਿਆ ਰੰਗ ਨਵੇਲ, ਦਿਸ ਕਿਸੇ ਨਾ ਆ ਰਿਹਾ। ਆਪੇ ਗੁਰ ਆਪੇ ਚੇਲ, ਆਪੇ ਗੋਬਿੰਦ ਰੂਪ ਵਟਾ ਲਿਆ। ਲੱਖ ਚੁਰਾਸੀ ਮਾਇਆ ਮਮਤਾ ਜੂਠੀ ਝੂਠੀ ਖੇਲ, ਹਰਿ ਕਾ ਨਾਉਂ ਭੇਵ ਨਾ ਪਾ ਲਿਆ। ਅੰਤਮ ਧਰਮ ਰਾਏ ਦੀ ਸੁੱਟੇ ਜੇਲ੍ਹ, ਨਾ ਕੋਈ ਕਿਸੇ ਬਚਾ ਲਿਆ। ਗੁਰਮੁਖ ਸਾਚੇ ਸੱਜਣ ਸੁਹੇਲ, ਪ੍ਰਭ ਜੋਤੀ ਸੀਸ ਝੁਕਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਭੇਖਾਧਾਰੀ ਭੇਖ ਵਟਾ ਲਿਆ। ਭੇਖਾਧਾਰੀ ਹਰਿ ਅਬਿਨਾਸ਼ਾ, ਜੁਗ ਜੁਗ ਭੇਖ ਵਟਾਇੰਦਾ। ਵੇਖੇ ਖੇਲ ਪ੍ਰਿਥਮੀ ਆਕਾਸ਼ਾ, ਦਿਸ ਕਿਸੇ ਨਾ ਆਇੰਦਾ। ਲੱਖ ਚੁਰਾਸੀ ਤੇਰਾ ਵੇਖੇ ਅੰਤ ਤਮਾਸ਼ਾ, ਕਲਜੁਗ ਧਾਰ ਵਹਾਇੰਦਾ। ਨਾ ਕੋਈ ਮੰਡਲ ਨਾ ਕੋਈ ਰਾਸਾ, ਮੰਡਪ ਨਾ ਕੋਈ ਸੁਹਾਇੰਦਾ। ਗੁਰਮੁਖ ਸਾਚਾ ਹੋਏ ਦਾਸੀ ਦਾਸਾ, ਦਾਸਨ ਦਾਸ ਆਪ ਅਖਵਾਇੰਦਾ। ਏਕਾ ਨਾਮ ਗੁਰ ਚਰਨ ਰੱਖੇ ਭਰਵਾਸਾ, ਗੋਬਿੰਦ ਸਾਚਾ ਮੇਲ ਮਿਲਾਇੰਦਾ। ਨਿਝ ਘਰ ਆਤਮ ਰੱਖੇ ਵਾਸਾ, ਵਿਛੜ ਕਦੇ ਨਾ ਜਾਇੰਦਾ। ਚਰਨ ਪ੍ਰੀਤੀ ਧੁਰ ਭਰਵਾਸਾ, ਦੋ ਜਹਾਨਾਂ ਪਾਰ ਕਰਾਇੰਦਾ।

ਲੇਖੇ ਲਾਏ ਨਾੜੀ ਹੱਡ ਕਾਇਆ ਮਾਸਾ, ਆਪ ਆਪਣੀ ਦਇਆ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਰੂਪ ਵਟਾਇੰਦਾ। ਰੂਪ ਵਟਾਏ ਹਰਿ ਅਗੰਮਾ, ਅਕਲ ਕਲਾ ਵਰਤਾਈਆ। ਪੰਜ ਤਤ ਰਲਾਏ ਨਾੜੀ ਚੰਮਾ, ਅੱਠਾਂ ਤਤਾਂ ਸੰਗ ਰਲਾਈਆ। ਮਨ ਮਤ ਬੁਧ ਰਹਾਏ ਬਿਨ ਬਿਨ ਥੰਮ੍ਹਾ, ਦਿਸ ਕਿਸੇ ਨਾ ਆਈਆ। ਤ੍ਰੈਗੁਣ ਮਾਇਆ ਤੇਰਾ ਤਾਮਾ, ਆਪੇ ਰਿਹਾ ਬਣਾਈਆ। ਨਾਮ ਅਨਮੁਲਾ ਏਕਾ ਨਾਮਾ, ਹਰਿ ਆਪਣਾ ਨਾਉਂ ਰਖਾਈਆ। ਮੇਟ ਮਿਟਾਏ ਅੰਧੇਰੀ ਰੈਣ ਸ਼ਾਮਾ, ਜਿਸ ਜਨ ਆਪਣੀ ਬੂਝ ਬੁਝਾਈਆ। ਸ਼ਬਦ ਵਜਾਏ ਸਚ ਦਮਾਮਾ, ਅੰਦਰ ਮੰਦਰ ਕਰੇ ਜਣਾਈਆ। ਧੁਨ ਆਤਮਕ ਸੁਣਾਏ ਸਾਚੇ ਕਾਨਾ, ਸੁਣਨਹਾਰ ਆਪ ਅਖਵਾਈਆ। ਬਜਰ ਕਪਾਟੀ ਤੋੜ ਤੁੜਾਨਾ, ਸਾਚੀ ਹਾਟੀ ਇਕ ਵਖਾਈਆ। ਔਖੀ ਘਾਟੀ ਇਕ ਚੜ੍ਹਾਨਾ, ਗੁਰ ਸ਼ਬਦੀ ਮੇਲ ਮਿਲਾਈਆ। ਸ਼ਬਦ ਗੁਰ ਜੋਧਾ ਸੂਰ ਬਲੀ ਬਲਵਾਨਾ, ਹਰਿ ਗੋਬਿੰਦ ਰੂਪ ਸਮਾਈਆ। ਗੋਬਿੰਦ ਰੂਪ ਸ੍ਰੀ ਭਗਵਾਨਾ, ਸਚ ਸਿੰਘਾਸਣ ਬੈਠਾ ਆਸਣ ਲਾਈਆ। ਵੇਖੇ ਖੇਲ ਵਿਚ ਜਹਾਨਾਂ, ਆਵਣ ਜਾਵਣ ਰਚਨ ਰਚਾਈਆ। ਗੁਰਮੁਖ ਸਾਚੇ ਚਤਰ ਸੁਘੜ ਸਿਆਣਾ, ਆਪ ਆਪਣੀ ਬੂਝ ਬੁਝਾਈਆ। ਇਕ ਸੁਣਾਏ ਨਾਮ ਤਰਾਨਾ, ਆਪ ਆਪਣਾ ਆਪੇ ਗਾਈਆ। ਹੱਥੀਂ ਬੰਨ੍ਹੇ ਸਗਨੀ ਗਾਨਾ, ਸਾਚਾ ਮੰਗਲ ਇਕ ਸੁਣਾਈਆ। ਆਤਮ ਸੇਜਾ ਹਰਿ ਸੁਹਾਨਾ, ਹਰਿ ਸਾਚੇ ਆਪ ਵਛਾਈਆ। ਸ਼ਬਦ ਰੰਗੀਲਾ ਪਲੰਘ ਬਣਾਨਾ, ਪਾਵਾ ਚੂਲ ਨਾ ਕੋਈ ਰਖਾਈਆ। ਤਖ਼ਤ ਤਾਜ ਸੀਸ ਜਗਦੀਸ਼ ਹਰਿ ਸੁਲਤਾਨਾਂ, ਆਪਣਾ ਆਪ ਟਿਕਾਈਆ। ਆਪੇ ਹੋਏ ਮਿਹਰਵਾਨਾ, ਦਇਆਨਿਧ ਦਇਆਵਾਨ ਆਪ ਅਖਵਾਈਆ। ਆਪ ਝੁਲਾਏ ਸਚ ਨਿਸ਼ਾਨਾ, ਧਰਮ ਨਿਸ਼ਾਨਾ ਇਕ ਵਖਾਈਆ। ਗੁਰਮੁਖ ਸਾਚੇ ਮੇਲ ਮਿਲਾਨਾ, ਸੁਰਤ ਸਵਾਣੀ ਲਏ ਪਰਨਾਈਆ। ਸ਼ਬਦ ਕੰਤ ਘਰ ਸਾਚੇ ਪਾਨਾ, ਆਤਮ ਵੱਜੀ ਇਕ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਭੇਖਾਧਾਰੀ ਰਿਹਾ ਭੇਖ ਵਟਾਈਆ। ਭੇਖਾਧਾਰੀ ਭੇਖ ਅਵੱਲਾ, ਅਕਲ ਕਲਾ ਭਰਪੂਰਾ। ਆਪੇ ਵਸਿਆ ਨਿਹਚਲ ਧਾਮ ਅਟੱਲਾ, ਵਡ ਦਾਤਾ ਜੋਧਾ ਸੂਰਾ। ਪਾਵੇ ਸਾਰ ਜਲਾ ਥਲਾ, ਜੰਗਲ ਜੂਹ ਉਜਾੜ ਪਹਾੜ ਡੂੰਘੀ ਕੰਦਰ ਵੇਖ ਵਖਾਏ ਪਸਾਰਾ ਕੂੜਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਿਸ ਜਨ ਦੇਵੇ ਨਾਮ ਵਰ, ਬਖ਼ਸ਼ੇ ਮਸਤਕ ਧੂੜਾ। ਮਸਤਕ ਧੂੜੀ ਹਰਿ ਇਸ਼ਨਾਨ, ਜਨ ਭਗਤਾਂ ਆਪ ਕਰਾਇੰਦਾ। ਕਾਇਆ ਰੰਗਣ ਚਾੜ੍ਹੇ ਗੂੜ੍ਹੀ, ਸਚ ਲਲਾਰੀ ਆਪ ਅਖਵਾਇੰਦਾ। ਨਾਤਾ ਤੋੜੇ ਕੂੜੋ ਕੂੜੀ, ਪੰਚ ਵਿਕਾਰਾ ਨੇੜ ਨਾ ਆਇੰਦਾ। ਧਰਮ ਰਾਏ ਕਟੇ ਜੂੜੀ, ਲੱਖ ਚੁਰਾਸੀ ਫੰਦ ਕਟਾਇੰਦਾ। ਮਨਮੁਖ ਮੁਗਧ ਨਾ ਜਾਨਣ ਮੂੜ੍ਹੀ, ਪ੍ਰਭ ਕਾ ਭੇਵ ਕੋਈ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਅਲਖ ਜਗਾਇੰਦਾ। ਜੁਗ ਜੁਗ ਅਲਖ ਹਰਿ ਜਗਾਏ, ਲੋਕਮਾਤ ਫੇਰਾ ਪਾਇਆ। ਹਰਿਜਨ ਸਾਚੇ ਲਏ ਜਗਾਏ, ਦਿਵਸ ਰੈਣ ਵੇਖ ਵਖਾਇਆ। ਪਰਗਟ ਹੋ ਪਰਤੱਖ ਦਰਸ ਦਿਖਾਏ, ਜਿਸ ਜਨ ਚਰਨ ਧਿਆਨ ਲਗਾਇਆ। ਨੇਤਰ ਨੈਣ ਲੋਚਨ ਅੱਖ ਖੁਲ੍ਹਾਏ, ਆਤਮ ਦਰਸੀ ਦਰਸ ਦਿਖਾਇਆ। ਅੰਤਮ ਵੇਲੇ ਰੱਖ ਵਖਾਏ, ਗੁਰ ਸ਼ਬਦੀ ਭੇਖ ਵਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਧਾ ਸੂਰ ਬਲੀ ਬਲਵਾਨਾ, ਇਕ ਰਖਾਏ ਤੀਰ ਕਮਾਨਾ, ਰਸਨਾ ਚਿਲ੍ਹਾ ਇਕ ਰਖਾਇਆ। ਕਲਜੁਗ ਅੰਤਮ ਆਪ ਚੜ੍ਹਾਏ, ਏਕਾ ਚਿਲ੍ਹਾ ਨਰ ਨਿਰੰਕਾਰਿਆ। ਚਾਰੋਂ ਕੁੰਟ ਵੇਖ ਵਖਾਏ, ਸਾਧ ਸੰਤ ਹੋਏ ਹਲਕਾਏ,

ਜੀਵ ਜੰਤ ਭਰਮ ਭੁਲਾਏ, ਨਾ ਦੇਵੇ ਕੋਈ ਸਹਾਰਿਆ। ਗੁਰਮਤ ਸਾਚੀ ਗਏ ਭੁਲਾਏ, ਅੰਤਮ ਵੇਲਾ ਓਅੰਕਾਰਿਆ। ਪੰਚ ਤਤ ਰਹੇ ਬਿਲਲਾਏ, ਪੰਚਾਂ ਮੋਹ ਵਿਕਾਰਿਆ। ਪੰਚਾਂ ਦੇ ਮਤ ਸਮਝਾਏ, ਪੰਚਾਂ ਰਾਗ ਅਲਾ ਰਿਹਾ। ਪੰਚਾਂ ਆਪਣੀ ਬੂਝ ਬੁਝਾਏ, ਪੰਚਾਂ ਸੰਗ ਮਿਲਾ ਲਿਆ। ਪੰਚਾਂ ਏਕਾ ਦੂਜਾ ਭਉ ਚੁਕਾਏ, ਤੀਜਾ ਨੈਣ ਆਪ ਖੁਲ੍ਹਾਏ, ਚੌਥੇ ਘਰ ਹਰਿ ਮਿਲਾਏ, ਸੰਤ ਸੁਹੇਲੇ ਇਕ ਇਕੇਲੇ ਆਪਣਾ ਧਾਮ ਸੁਹਾ ਲਿਆ। ਪਦ ਨਿਰਬਾਣਾ ਸ੍ਰੀ ਭਗਵਾਨਾ ਏਕਾ ਏਕ ਰਖਾਏ, ਡੋਰੀ ਆਪਣੇ ਹੱਥ ਰਖਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਲੇਖਾ ਮਾਤ ਕਰ, ਆਪਣਾ ਵੇਸ ਵਟਾ ਲਿਆ। ਆਪੇ ਹੋਏ ਜਗਤ ਬਿਬੇਕਾ, ਆਪ ਆਪਣਾ ਸੰਗ ਬਣਾਈਆ। ਆਪ ਬੰਧਾਏ ਆਪਣੀ ਟੇਕਾ, ਆਪ ਆਪਣਾ ਨਾਦ ਵਜਾਈਆ। ਆਪੇ ਹੋਏ ਲਿਖਣਹਾਰਾ ਲੇਖਾ, · ਅੰਤਮ ਲਹਿਣਾ ਦੇਣਾ ਮੂਲ ਚੁਕਾਈਆ। ਗੁਰਮੁਖ ਸਾਚੇ ਸੁਘੜ ਸਿਆਣੇ

ਨੇਤਰ ਪੇਖਾ, ਸੁਰਤ ਸ਼ਬਦ ਮੇਲ ਮਿਲਾਈਆ। ਆਪੇ ਜਾਣੇ ਧਾਰੀ ਕੇਸਾ, ਪਰਗਟ ਹੋਏ ਦਸ ਦਸਮੇਸ਼ਾ, ਗੋਬਿੰਦ ਕਾਇਆ ਭੇਖ ਵਟਾਈਆ। ਨਾ ਕੋਈ ਜਾਣੇ ਨਰ ਨਰੇਸ਼ਾ, ਨਿਰਗੁਣ ਅਚਰਜ ਖੇਲ ਖਿਲਾਈਆ। ਸਰਗੁਣ ਤੇਰਾ ਸਾਚਾ ਵੇਸਾ, ਪੰਚਾਂ ਤਤਾ ਰਿਹਾ ਉਪਾਈਆ। ਤ੍ਰੈਗੁਣ ਮਾਇਆ ਕਰਿਆ ਵੇਸਾ, ਬ੍ਰਹਮੇ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਮਲ ਜੋਤੀ ਇਕ ਜਗਾਈਆ। ਨਿਰਮਲ ਜੋਤੀ ਕਰ ਉਜਾਗਰ, ਏਕਾ ਏਕ ਰਖਾਇੰਦਾ। ਗੁਰਮੁਖ ਵਿਰਲਾ ਮਾਤ ਸੌਦਾਗਰ, ਮਨਮੁਖ ਜੀਵ ਭੁਲਾਇੰਦਾ। ਭਾਗ ਲਗਾਏ ਕਾਇਆ ਗਾਗਰ, ਅੰਧ ਅੰਧੇਰ ਮਿਟਾਇੰਦਾ। ਏਕਾ ਨਾਮ ਰੱਤੀ ਰਤਨਾਗਰ, ਕਾਇਆ ਚੋਲੀ ਆਪ ਰੰਗਾਇੰਦਾ। ਅੰਮ੍ਰਿਤ ਆਤਮ ਧਾਰ ਵਹਾਏ ਸਾਚਾ ਸਾਗਰ, ਅੱਠ ਸੱਠ ਭੇਵ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣਾ ਵੇਖ ਵਖਾਇੰਦਾ। ਕਲਜੁਗ ਤੇਰਾ ਅੰਤਮ ਗਹਿਣਾ, ਤੇਰੇ ਤਨ ਪਹਿਨਾਇਆ। ਆਪ ਚੁਕਾਏ ਲਹਿਣਾ ਦੇਣਾ, ਜੋਤੀ ਜਾਮਾ ਭੇਖ ਵਟਾਇਆ। ਲੱਖ ਚੁਰਾਸੀ ਭਾਣਾ ਸਹਿਣਾ, ਹਰਿ ਸਾਚਾ ਵੇਖ ਵਖਾਇਆ। ਜਨ ਭਗਤਾਂ ਵਖਾਏ ਨੇਤਰ ਨੈਣਾ, ਸਿਰ ਆਪਣਾ ਹੱਥ ਟਿਕਾਇਆ। ਕਲਜੁਗ ਜੀਵ ਜੂਠੀ ਝੂਠੀ ਧਾਰ ਵਹਿਣਾ, ਹਰਿ ਆਪੇ ਰਿਹਾ ਵਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਜਾਮਾ ਭੇਖ ਵਟਾਇਆ। ਜੋਤੀ ਜਾਮਾ ਹਰਿ ਬਲਕਾਰੀ, ਆਪਣਾ ਆਪ ਵਟਾਇਆ। ਸ਼ਬਦ ਖੰਡਾ ਤੇਜ ਕਟਾਰੀ, ਤਨ ਗਾਤਰੇ ਆਪ ਲਟਕਾਇਆ। ਖਿੱਚੀ ਆਏ ਵਾਰੋ ਵਾਰੀ, ਵੇਦ ਸ਼ਾਸਤਰਾਂ ਭੇਵ ਨਾ ਪਾਇਆ। ਨਿਹਕਲੰਕ ਨਰਾਇਣ ਨਰ ਅਵਤਾਰੀ, ਨਰ ਨਰਾਇਣ ਆਪ ਹੋ ਆਇਆ। ਸਤਿਜੁਗ ਤੇਰੀ ਬੰਨ੍ਹੇ ਸਾਚੀ ਧਾਰੀ, ਏਕਾ ਰਾਹ ਚਲਾਇਆ। ਚਾਰ ਵਰਨਾਂ ਇਕ ਦਰਬਾਰੀ, ਇਕ ਸਲਾਹ ਬਣਾਇਆ। ਸੋਹੰ ਸ਼ਬਦ ਸਚ ਸਿਕਦਾਰੀ, ਤ੍ਰੈ ਲੋਆਂ ਰਿਹਾ ਜਣਾਇਆ। ਖੇਲੇ ਖੇਲ ਮਾਤ ਖਿਲਾਰੀ, ਕਲਜੁਗ ਖੇਲਣ ਆਇਆ। ਸੰਮਤ ਚੌਦਾਂ ਕਰੇ ਦਾਰੀ, ਪਹਿਲੀ ਚੇਤਰ ਵੇਖਣ ਆਇਆ। ਜਨ ਭਗਤਾਂ ਕਰੇ ਮਾਤ ਪਿਆਰੀ, ਸੋਏ ਰਿਹਾ ਜਗਾਇਆ। ਚਿੱਟੇ ਅਸਵ ਕਰ ਅਸਵਾਰੀ, ਸੋਲਾਂ ਕਲੀਆਂ ਆਸਣ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਮਤ ਚੌਦਾਂ ਤੇਰੀ ਧਾਰ ਚਲਾਇਆ। ਨਿਹਕਲੰਕ ਹਰਿ ਨਰਾਇਣ, ਆਪਣੀ ਕਲ ਵਰਤਾਇੰਦਾ। ਕਲਜੁਗ ਤੇਰਾ ਲਹਿਣਾ ਦੇਣ, ਅੰਤ ਹਿਸਾਬ ਮੁਕਾਇੰਦਾ। ਨਾਤਾ ਤੁੱਟੇ ਭਾਈ ਭੈਣ, ਪੰਚਮ ਜੇਠੀ ਦਿਵਸ ਸੁਹਾਇੰਦਾ। ਲਾੜੀ ਮੌਤ ਘਰ ਘਰ ਫਿਰੇ ਡੈਣ, ਮਨਮੁਖ ਕੋਈ ਨਾ ਬਚਿਆ ਪਾਇੰਦਾ।

ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਸੰਮਤ ਚੌਦਾਂ ਤੇਰੀ ਧਾਰ ਚਲਾਇੰਦਾ। ਸੰਮਤ ਚੌਦਾਂ ਚੌਦਾਂ ਹੱਟ, ਹਰਿ ਸਾਚਾ ਵੇਖ ਵਖਾਇੰਦਾ। ਆਪੇ ਵੇਖੇ ਤੀਰਥ ਤਟ, ਗੁਰ ਮੰਦਰ ਅੰਦਰ ਮਸਜਿਦ ਫੇਰਾ ਪਾਇੰਦਾ। ਖੇਲੇ ਖੇਲ ਬਾਜੀਗਰ ਨਟ, ਨਟ ਨਟੂਆ ਸਵਾਂਗ ਵਰਤਾਇੰਦਾ। ਜਨ ਭਗਤਾਂ ਦੁਰਮਤ ਮੈਲ ਰਿਹਾ ਕੱਟ, ਨੇਤਰ ਲੋਚਨ ਦਰਸ ਦਿਖਾਇੰਦਾ। ਤਨ ਪਹਿਨਾਏ ਸਾਚਾ ਪਟ, ਏਕਾ ਨਾਉਂ ਰਖਾਇੰਦਾ। ਦੀਪਕ ਜੋਤੀ ਲਟ ਲਟ, ਆਪਣੀ ਆਪ ਜਗਾਇੰਦਾ। ਭਾਗ ਲਗਾਏ ਕਾਇਆ ਮੱਟ, ਅੰਧ ਅੰਧੇਰ ਮਿਟਾਇੰਦਾ। ਸ਼ਬਦ ਤਾਲ ਮਾਰੇ ਸੱਟ, ਸਾਚੀ ਸੇਵ ਕਮਾਇੰਦਾ। ਗੜ੍ਹ ਹੰਕਾਰੀ ਜਾਏ ਢੱਠ, ਉਚਾ ਟਿੱਲਾ ਦਿਸ ਨਾ ਆਇੰਦਾ। ਤ੍ਰੈਗੁਣ ਮਾਇਆ ਅਗਨੀ ਮੱਠ, ਆਪੇ ਆਪ ਬੁਝਾਇੰਦਾ। ਪੰਜ ਤਤ ਕਰ ਇਕੱਠ, ਆਪਣੇ ਵਿਚ ਸਮਾਇੰਦਾ। ਧੁਰਦਰਗਾਹੀ ਆਇਆ ਨੱਠ, ਸੰਤ ਸੁਹੇਲੇ ਗੁਰੂ ਗੁਰ ਚੇਲੇ ਸੋਏ ਮਾਤ ਜਗਾਇੰਦਾ। ਆਪੇ ਗੇੜਨਹਾਰਾ ਉਲਟੀ ਲੱਠ, ਜੁਗ ਜੁਗ ਗੇੜਾ ਆਪ ਗਿੜਾਇੰਦਾ। ਸਰਬ ਕਲਾ ਆਪੇ ਸਮਰਥ, ਸਮਰਥ ਕਲ ਆਪ ਵਰਤਾਇੰਦਾ। ਲੱਖ ਚੁਰਾਸੀ ਪਾਏ ਨੱਥ, ਚਾਰੋਂ ਕੁੰਟ ਦਹਿ ਦਿਸ਼ਾ ਆਪ ਭਵਾਇੰਦਾ। ਲੋਆਂ ਪੁਰੀਆਂ ਦਏ ਮਥ, ਬ੍ਰਹਮਾ ਸ਼ਿਵ ਆਪ ਉਠਾਇੰਦਾ। ਕਰੋੜ ਤੇਤੀਸਾ ਦਏ ਝੱਸ, ਸੁਰਪਤ ਰਾਜਾ ਇੰਦ ਕੁਰਲਾਇੰਦਾ। ਤ੍ਰੈਗੁਣ ਮਾਇਆ ਤੇਰਾ ਕੋਈ ਨਾ ਚਲੇ ਵਸ, ਆਪ ਉਪਾਏ ਆਪ ਮਿਟਾਇੰਦਾ। ਪੰਚਾਂ ਤਤਾਂ ਰਿਹਾ ਦੱਸ, ਭੁੱਲਿਆ ਕੋਈ ਰਹਿਣ ਨਾ ਪਾਇੰਦਾ। ਅੰਤਮ ਪੈਂਡਾ ਮੁੱਕਣਾ ਨੱਸ ਨੱਸ, ਭੁਜਾ ਪਸਾਰ ਨਾ ਕੋਈ ਉਠਾਇੰਦਾ। ਤੀਰ ਨਿਰਾਲਾ ਪ੍ਰਭ ਰਿਹਾ ਕਸ, ਨੌ ਖੰਡ ਪ੍ਰਿਥਮੀ ਆਪ ਚਲਾਇੰਦਾ। ਸੱਤਾਂ ਦੀਪਾਂ ਚਰਨਾਂ ਹੇਠਾਂ ਰਿਹਾ ਝੱਸ, ਏਕਾ ਮਾਰਗ ਲਾਇੰਦਾ। ਕਿਸੇ ਨਾ ਚਲਣਾ ਕੋਈ ਵਸ, ਕਲਜੁਗ ਆਪਣਾ ਕਾਲ ਮਰਦੰਗ ਵਜਾਇੰਦਾ। ਜੋਤੀ ਅਗਨੀ ਖਿੱਚ ਜਵਾਲਾ, ਆਪ ਆਪਣੇ ਵਿਚ ਸਮਾਇੰਦਾ। ਸੰਗ ਮੁਹੰਮਦ ਚਾਰ ਯਾਰ ਗਏ ਥੱਕ, ਅੱਲਾ ਰਾਣੀ ਹੂ ਹੂ ਨਾਅਰਾ ਲਾਇੰਦਾ। ਸੰਗ ਰਲਾਏ ਕਾਲ ਮਹਾਂਕਾਲਾ, ਸਾਚਾ ਸ਼ਬਦ ਜਣਾਇੰਦਾ। ਧਰਮ ਰਾਏ ਤੇਰੀ ਸੱਚੀ ਧਰਮਸਾਲਾ, ਮਨਮੁਖਾਂ ਨਾਲ ਫਿਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਜੋਤੀ ਜਾਮਾ ਪਾਇੰਦਾ। ਜੋਤੀ ਜਾਮਾ ਹਰਿ ਬਲਵਾਨਾ, ਏਕਾ ਏਕ ਉਪਾਇਆ। ਮੇਟ ਮਿਟਾਏ ਪੰਜ ਸ਼ੈਤਾਨਾ, ਪੰਚਮ ਰਹਿਣ ਨਾ ਪਾਇਆ। ਜਨ ਭਗਤਾਂ ਦੇਵੇ ਨਾਮ ਨਿਧਾਨਾ, ਆਤਮ ਤ੍ਰਿਸ਼ਨ ਮਿਟਾਇਆ। ਏਕਾ ਰਾਗ ਇਕ ਤਰਾਨਾ, ਏਕਾ ਧੁਨ ਉਪਜਾਇਆ। ਏਕਾ ਕਾਹਨ ਸੁਣ ਸੁਣਾਨਾ, ਅਗਾਧ ਬੋਧ ਰਿਹਾ ਜਣਾਇਆ। ਆਪ ਆਪਣੀ ਜੋਤ ਜਗਾਨਾ, ਗੁਰਮੁਖ ਸਾਚੇ ਰਿਹਾ ਉਪਾਇਆ। ਗੁਰਮੁਖ ਸਾਚਾ ਸਚ ਦਵਾਰ, ਪ੍ਰਭ ਚਰਨ ਧਿਆਨ ਲਗਾਇਆ। ਆਪ ਆਪਣਾ ਕਰ ਪਿਆਰ, ਦੇ ਮਤ ਰਿਹਾ ਸਮਝਾਇਆ। ਸ਼ਬਦ ਖੰਡਾ ਤੇਜ ਕਟਾਰ, ਸਾਚੇ ਤਨ ਪਹਿਨਾਇਆ। ਆਪੇ ਹੋਏ ਪਹਿਰੇਦਾਰ, ਮਨ ਮਨੂਆ ਆਪ ਬੰਧਾਇਆ। ਵੇਖੀ ਜਾਏ ਵਾਰੋ ਵਾਰ, ਸੁਰਤ ਸਵਾਣੀ ਏਕਾ ਪੱਲੂ ਨਾਮ ਫੜਾਇਆ। ਸੁਖਮਨ ਨਾੜੀ ਕਰੇ ਪਾਰ, ਅੱਗੇ ਪਿੱਛੇ ਆਪ ਹੋ ਜਾਇੰਦਾ। ਇਕ ਵਖਾਏ ਸਚ ਦਰਬਾਰ, ਦਰ ਦਵਾਰ ਇਕ ਸੁਹਾਇੰਦਾ। ਅੰਮ੍ਰਿਤ ਆਤਮ ਠੰਢੀ ਧਾਰ, ਨਿਝਰ ਮੁਖ ਚੁਆਇੰਦਾ। ਕਵਲ ਕਵਲਾ ਕਰ ਉਜਿਆਰ, ਬੂੰਦ ਸਵਾਂਤੀ ਇਕ ਵਖਾਇੰਦਾ। ਦਸਮ ਦਵਾਰੀ ਸਚ ਘਰ ਬਾਹਰ, ਗੁਰਮੁਖ ਸਾਚੇ ਆਪ ਮਿਲਾਇੰਦਾ। ਇਕ ਇਕੱਲਾ ਓਅੰਕਾਰ, ਏਕੰਕਾਰ ਰੂਪ ਸਮਾਇੰਦਾ। ਏਕਾ ਸ਼ਬਦ ਅਪਰ ਅਪਾਰ, ਤੀਜੇ ਲੋਇਣ ਆਪ ਵਖਾਇੰਦਾ। ਚੌਥੇ

ਘਰ ਮੀਤ ਮੁਰਾਰ, ਸਾਜਣ ਮੀਤ ਮਿਲਾਇੰਦਾ। ਪੰਚਮ ਮੇਲਾ ਪੰਚ ਘਰ ਬਾਹਰ, ਪੰਚਮ ਜੋੜ ਜੁੜਾਇੰਦਾ। ਛੇਵੇਂ ਛੱਪਰ ਛੰਨ ਨਾ ਲਿਆ ਉਸਾਰ, ਆਪ ਆਪਣਾ ਘਰ ਸੁਹਾਇੰਦਾ। ਸਤਿ ਪੁਰਖ ਨਿਰੰਜਣ ਕਰ ਆਕਾਰ, ਏਕਾ ਰੂਪ ਵਟਾਇੰਦਾ। ਅੱਠਾਂ ਤਤਾਂ ਵਸੇ ਬਾਹਰ, ਦਿਸ ਕਿਸੇ ਨਾ ਆਇੰਦਾ। ਨੌ ਦਵਾਰੇ ਭਰਮੇ ਭੁੱਲੇ ਜੀਵ ਗਵਾਰ, ਗੁਰ ਕਾ ਸ਼ਬਦ ਨਾ ਕੋਈ ਜਣਾਇੰਦਾ। ਦਸ ਦਸਮੇਸ਼ਾ ਪਾਵੇ ਸਾਰ, ਜੋ ਜਨ ਚਰਨੀ ਸੀਸ ਝੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਏਕਾ ਡੰਕ ਵਜਾਇੰਦਾ। ਏਕਾ ਡੰਕ ਨਰ ਨਿਰੰਕਾਰ, ਆਪਣਾ ਆਪ ਵਜਾਇਆ। ਰਾਓ ਰੰਕਾਂ ਕਰੇ ਖ਼ਬਰਦਾਰ, ਸੋਇਆ ਕੋਈ ਰਹਿਣ ਨਾ ਪਾਇਆ। ਸੰਮਤ ਤੇਰਾਂ ਨਾਨਕ ਗਾਈ ਤੇਰਾਂ ਤੇਰਾਂ ਧਾਰ, ਸ੍ਰਿਸ਼ਟ ਸਬਾਈ ਤੋਲ ਤੁਲਾਇਆ। ਸੰਮਤ ਚੌਦਾਂ ਤੇਰਾ ਸਚ ਵਿਹਾਰ, ਪੁਰਖ ਅਬਿਨਾਸ਼ੀ ਕਰਨੇ ਆਇਆ। ਪੰਚਮ ਜੇਠੀ ਦਰਸ ਦਿਖਾਏ ਵਡ ਵਡ ਸੇਠੀ ਕਰੇ ਖੁਆਰ, ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਦਰ ਦਰ ਰਿਹਾ ਫਿਰਾਇਆ। ਗੁਰਮੁਖ ਸਾਚੇ ਬਾਲ ਨਾਦਾਨ, ਆਪ ਆਪਣੀ ਗੋਦ ਉਠਾਇਆ। ਏਕਾ ਦੇਵੇ ਬ੍ਰਹਮ ਗਿਆਨ, ਜਗਤ ਵਿਦਿਆ ਨਾ ਕੋਇ ਪੜ੍ਹਾਇਆ। ਨੇਤਰ ਲੋਚਨ ਇਕ ਨਿਸ਼ਾਨ, ਤ੍ਰੈਗੁਣ ਮਾਇਆ ਫੰਦ ਕਟਾਇਆ। ਪੰਚਮ ਸ਼ੈਤਾਨ ਹੋਏ ਹੈਰਾਨ, ਬੈਠੇ ਮੁਖ ਛੁਪਾਇਆ। ਪੁਰਖ ਅਬਿਨਾਸ਼ੀ ਵਡ ਬਲਵਾਨ, ਸ਼ਬਦ ਖੰਡਾ ਰਿਹਾ ਉਠਾਇਆ। ਜੋਤੀ ਨੂਰ ਇਕ ਮਹਾਨ, ਦੋ ਜਹਾਨ ਕਰੇ ਰੁਸ਼ਨਾਇਆ। ਕਾਇਆ ਮੰਦਰ ਸਚ ਮਕਾਨ, ਪ੍ਰਭ ਸਾਚੇ ਡੇਰਾ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚ ਸਿੰਘਾਸਣ ਏਕਾ ਧਾਮ ਸੁਹਾਇਆ। ਸਚ ਸਿੰਘਾਸਣ ਹਰਿ ਨਿਰੰਕਾਰ, ਏਕਾ ਏਕ ਰਖਾਇਆ। ਜੋਤ ਸਰੂਪੀ ਕਰ ਉਜਿਆਰ, ਏਕਾ ਰੰਗ ਰੰਗਾਇਆ। ਆਪ ਆਪਣੀ ਭੁਜਾ ਪਸਾਰ, ਗੁਰਮੁਖ ਸਾਚੇ ਰਿਹਾ ਉਠਾਇਆ। ਕਲਜੁਗ ਤੇਰੀ ਅੰਤਮ ਵਾਰ, ਨਿਹਕਲੰਕ ਨਾਉਂ ਰਖਾਇਆ। ਹਰਿਜਨ ਉਪਜਾਏ ਜਿਉਂ ਜਨ ਜਨਕਾ, ਸਹਿੰਸਾ ਰੋਗ ਮਿਟਾਇਆ। ਪਰਗਟ ਹੋਏ ਵਾਸੀ ਪੁਰੀ ਘਨਕਾ, ਬਾਰ ਅਨਕਾ ਜੋਤ ਜਗਾਇਆ। ਜੁਗ ਜੁਗ ਮੇਟਣਹਾਰਾ ਸ਼ੰਕਾ, ਏਕਾ ਦੂਜਾ ਰਿਹਾ ਚੁਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਵੇਖ ਵਖਾਇਆ। ਕਲਜੁਗ ਤੇਰੀ ਅੰਤਮ ਵਾਰ, ਹਰਿ ਸਾਚਾ ਵੇਖ ਵਖਾਇੰਦਾ। ਕੋਈ ਨਾ ਦਿਸੇ ਸਚ ਮਲਾਹ, ਬੇੜਾ ਬੰਨ੍ਹੇ ਲਾਇੰਦਾ। ਜ਼ਾਤ ਪਾਤਾਂ ਪਿਆ ਫਾਹ, ਜਮ ਕਾ ਫਾਸ ਨਾ ਕੋਈ ਕਟਾਇੰਦਾ। ਇਕ ਜਪਾਏ ਸਾਚਾ ਨਾਂ, ਜਨ ਭਗਤਾਂ ਪਾਰ ਕਰਾਇੰਦਾ। ਹੋਏ ਸਹਾਈ ਸਭਨੀ ਥਾਂ, ਘਟ ਘਟ ਵੇਖ ਵਖਾਇੰਦਾ। ਆਪੇ ਪਿਤਾ ਆਪੇ ਮਾਂ, ਪੂਤ ਸਪੂਤਾ ਆਪ ਅਖਵਾਇੰਦਾ। ਹੰਸ ਬਣਾਏ ਫੜ ਫੜ ਕਾਂ, ਚਰਨ ਧੂੜ ਸਚ ਸਰੋਵਰ ਇਕ ਇਸ਼ਨਾਨ ਕਰਾਇੰਦਾ। ਕਲਜੁਗ ਅੰਤਮ ਦੇਵੇ ਠੰਢੀ ਛਾਂ, ਜਗਤ ਜਗਦੀਸ਼ ਆਪਣੇ ਹੱਥ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਜਾਮਾ ਵਜਾਏ ਨਾਮ ਦਮਾਮਾ, ਏਕਾ ਡੰਕ ਰਖਾਇੰਦਾ। ਨਾਮ ਦਮਾਮਾ ਵੱਜੇ ਡੰਕ, ਚਾਰੋਂ ਕੁੰਟ ਜਣਾਈਆ। ਜਨ ਭਗਤਾਂ ਆਤਮ ਜੋਤੀ ਲਾਏ ਤਨਕ, ਖਿੱਚੀ ਜਾਏ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਜਾਮਾ ਭੇਖ ਵਟਾਈਆ। ਜੋਤੀ ਜਾਮਾ ਹਰਿ ਮਿਹਰਵਾਨ, ਆਪਣਾ ਆਪ ਉਪਾਇਆ। ਜੋਧਾ ਸੂਰ ਬਲੀ ਬਲਵਾਨ, ਏਕਾ ਏਕ ਅਖਵਾਇਆ। ਸ਼ਬਦ ਖੰਡਾ ਤੀਰ ਕਮਾਨ, ਆਪਣੇ ਹੱਥ ਰਖਾਇਆ। ਸੰਮਤ ਚੌਦਾਂ ਮਾਰ ਧਿਆਨ, ਨੌ ਖੰਡ ਪ੍ਰਿਥਮੀ ਰਿਹਾ ਜਗਾਇਆ। ਪੰਚਮ ਜੇਠੀ ਇਕ ਮੈਦਾਨ, ਸ੍ਰਿਸ਼ਟ ਸਬਾਈ ਰਿਹਾ

ਜਣਾਇਆ। ਸੰਮਤ ਪੰਦਰਾਂ ਪਾਵੇ ਆਨ, ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਬਚਿਆ ਕੋਈ ਰਹਿਣ ਨਾ ਪਾਇਆ। ਲਾੜੀ ਮੌਤ ਮੰਗੇ ਦਾਨ, ਪ੍ਰਭ ਅੱਗੇ ਸੀਸ ਝੁਕਾਇਆ। ਧਰਮ ਰਾਏ ਦਰ ਕਰ ਪਰਵਾਨ, ਹਰਿ ਸਾਚਾ ਨਾਉਂ ਝੋਲੀ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਚੌਦਾਂ ਲੋਕਾਂ ਵੇਖ ਵਖਾਇਆ। ਸੰਮਤ ਚੌਦਾਂ ਕਰ ਧਿਆਨਾ, ਚੌਦਾਂ ਲੋਕ ਵੇਖ ਵਖਾਇੰਦਾ। ਮਨਮੁਖ ਜੀਵਾਂ ਬੰਨ੍ਹੇ ਗਾਨਾ, ਸਾਚਾ ਸਗਨ ਮਨਾਇੰਦਾ। ਆਪੇ ਮਾਰੇ ਤੀਰ ਨਿਸ਼ਾਨਾ, ਸੰਮਤ ਚੌਦਾਂ ਰੁੱਤ ਸੁਹਾਇੰਦਾ। ਸੰਮਤ ਸੋਲਾਂ ਹੋਏ ਵੈਰਾਨਾ, ਮਾੜੀ ਮੰਡਪ ਕੋਈ ਦਿਸ ਨਾ ਆਇੰਦਾ। ਸਾਧ ਸੰਤ ਨਾ ਕੋਇ ਬਚਾਇਆ ਪ੍ਰਭ ਕਾ ਭਾਣਾ, ਨਾ ਕੋਈ ਮੇਟ ਮਿਟਾਇੰਦਾ। ਜੁਗ ਜੁਗ ਜੋਤੀ ਪਹਿਰਿਆ ਬਾਨਾ, ਨਿਰਗੁਣ ਸਰਗੁਣ ਖੇਲ ਖਿਲਾਇੰਦਾ। ਕਲਜੁਗ ਤੇਰਾ ਖੇਲ ਮਹਾਨਾ, ਨਿਰਗੁਣ ਸਰਗੁਣ ਹਰਿ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਆਪ ਆਪਣਾ ਭੇਖ ਵਟਾਇੰਦਾ। ਭੇਖਾਧਾਰੀ ਭੇਖ ਅਪਾਰ, ਆਪਣਾ ਆਪ ਵਟਾਇਆ। ਜੁਗ ਜੁਗ ਵੇਖੇ ਵੇਖ ਵਿਚਾਰ, ਜੀਵ ਜੰਤ ਰਿਹਾ ਤਰਾਇਆ। ਸਾਧ ਸੰਤ ਪ੍ਰਭ ਪਾਵੇ ਸਾਰ, ਜੋ ਜਨ ਰਸਨਾ ਰਿਹਾ ਗਾਇਆ। ਆਪੇ ਖੋਲ੍ਹੇ ਬੰਦ ਕਿਵਾੜ, ਬਜਰ ਕਪਾਟੀ ਤੋੜ ਤੁੜਾਇਆ। ਔਖੀ ਘਾਟੀ · ਫੜ ਫੜ ਬਾਹੋਂ ਪਾਰ ਕਰਾਇਆ। ਜੋਤ ਲਿਲਾਟੀ · ਪ ਰ ਭ

ਮਸਤਕ ਰਿਹਾ ਜਗਾਇਆ। ਨੇੜੇ ਵਾਟੀ ਸਚ ਦਰਬਾਰ, ਆਪਣਾ ਰਾਹ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਤਨ ਮੇਲਾ ਇਕ ਦਰ, ਘਰ ਸਾਚਾ ਇਕ ਸੁਹਾਇਆ। ਸੰਤਨ ਮੇਲਾ ਸਚ ਦਵਾਰ, ਹਰਿ ਆਪਣਾ ਆਪ ਕਰਾਇੰਦਾ। ਆਪੇ ਖੋਲ੍ਹੇ ਬੰਦ ਕਿਵਾੜ, ਚਾਰੇ ਕੁੰਟਾਂ ਵੇਖ ਵਖਾਇੰਦਾ। ਨਾ ਕੋਈ ਦਿਸੇ ਜੂਠੀ ਝੂਠੀ ਧਾੜ, ਮਾਇਆ ਮੋਹ ਨਾ ਕੋਈ ਰਖਾਇੰਦਾ। ਸੰਤ ਸੁਹੇਲਾ ਸਾਚਾ ਲਾੜ, ਸਾਚੇ ਘੋੜੇ ਆਪ ਚੜ੍ਹਾਇੰਦਾ। ਦਰ ਦਵਾਰੇ ਦੇਵੇ ਵਾੜ, ਆਪ ਆਪਣਾ ਮੇਲ ਮਿਲਾਇੰਦਾ। ਏਕਾ ਜੋਤੀ ਨੂਰ ਅਪਾਰ, ਨਿਰਮਲ ਜੋਤ ਜਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਤ ਸੁਹੇਲੇ ਸਾਚੇ ਵਰ, ਨਾਰੀ ਕੰਤ ਆਪ ਹੋ ਆਇੰਦਾ। ਸੰਤ ਸੁਹੇਲਾ ਸਾਚੀ ਨਾਰੀ, ਪਾਇਆ ਹਰਿ ਹਰਿ ਕੰਤਾ। ਵਿਛੜ ਨਾ ਜਾਏ ਦੂਜੀ ਵਾਰੀ, ਆਪ ਬਣਾਈ ਸਾਚੀ ਬਣਤਾ। ਆਤਮ ਸੇਜਾ ਇਕ ਸ਼ਿੰਗਾਰੀ, ਆਤਮ ਧਾਮ ਸੁਹੰਤਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਤ ਸੁਹੇਲੇ ਲਏ ਵਰ, ਮਹਿੰਮਾ ਅਗਣਤ ਅਗਣਤਾ। ਸੰਤ ਸੁਹੇਲੇ ਸਾਚੇ ਮੀਤਾ, ਆਪਣੇ ਆਪ ਬਣਾਇੰਦਾ। ਇਕ ਸੁਣਾਏ ਸੁਹਾਗੀ ਗੀਤਾ, ਨਾਦ ਅਨਾਦੀ ਧੁਨ ਉਪਜਾਇੰਦਾ। ਆਪ ਆਪਣੇ ਜਿਹਾ ਕੀਤਾ, ਭੇਵ ਅਭੇਦਾ ਭੇਵ ਚੁਕਾਇੰਦਾ। ਜੋਤੀ ਨਿਰਮਲ ਠਾਂਢਾ ਸੀਤਾ, ਸਤਿ ਸਤਿ ਵਿਚ ਸਮਾਇੰਦਾ। ਨਾ ਕੋਈ ਹਸਤ ਨਾ ਕੋਈ ਕੀਟਾ, ਊਚ ਨੀਚ ਨਾ ਕੋਈ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਤ ਸੁਹੇਲੇ ਲਏ ਵਰ, ਵਰ ਦਾਤਾ ਆਪ ਅਖਵਾਇੰਦਾ। ਸੰਤ ਸੁਹੇਲਾ ਸਾਚਾ ਸੱਜਣਾ, ਆਏ ਸਚ ਦਵਾਰਿਆ। ਪਾਰਬ੍ਰਹਮ ਬਖ਼ਸ਼ੇ ਚਰਨ ਧੂੜ ਮਜਨਾ, ਸਾਚਾ ਕਰ ਪਿਆਰਿਆ। ਅੰਮ੍ਰਿਤ ਆਤਮ ਪੀ ਪੀ ਰੱਜਣਾ, ਤ੍ਰਿਸ਼ਨਾ ਤ੍ਰਿਪਤ ਕਰਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਜਨ ਭਗਤਾਂ ਆਇਆ ਪੜਦੇ ਕੱਜਣ, ਸ਼ਬਦ ਦੁਸ਼ਾਲਾ ਏਕਾ ਪਾ ਰਿਹਾ। ਸ਼ਬਦ ਦੁਸ਼ਾਲਾ ਸਾਚਾ ਲਾਲ, ਆਪਣੇ ਹੱਥ ਰਖਾਇੰਦਾ। ਸੰਤ ਸੁਹੇਲੇ ਮਾਤ ਭਾਲ, ਸਾਚੀ ਵੱਥ ਝੋਲੀ ਪਾਇੰਦਾ। ਕੰਚਨ ਰੂਪ ਇਕ ਅਕਾਲ,

ਆਪਣਾ ਆਪ ਚੜ੍ਹਾਇੰਦਾ। ਸੂਹਾ ਵੇਸ ਸ਼ਬਦ ਜਲਾਲ, ਸਾਚਾ ਸੰਗ ਨਿਭਾਇੰਦਾ। ਚਿੱਟੀ ਧਾਰਾ ਦਸਮ ਦਵਾਰ, ਹਰਿ ਆਪਣੀ ਆਪ ਵਿਖਾਇੰਦਾ। ਪੀਲੀ ਕਰੇ ਅਪਰ ਅਪਾਰ, ਤ੍ਰੈਕੂਟਾਂ ਵੇਖ ਵਖਾਇੰਦਾ। ਨੀਲਾ ਨੀਲੀ ਆਇਆ ਬਾਹਰ, ਭੇਵ ਕੋਇ ਨਾ ਪਾਇੰਦਾ। ਕਲਜੁਗ ਕਾਲਾ ਕਰਮ ਵਿਚਾਰ, ਲੱਖ ਚੁਰਾਸੀ ਵੇਖ ਵਖਾਇੰਦਾ। ਸ਼ਬਦ ਖੰਡਾ ਤੇਜ ਕਟਾਰ, ਨਰ ਨਿਰੰਕਾਰਾ ਹੱਥ ਉਠਾਇੰਦਾ। ਆਪੇ ਵੇਖੇ ਵੇਖਣਹਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਤ ਸੁਹੇਲੇ ਲਏ ਵਰ, ਆਪ ਆਪਣੀ ਦਇਆ ਕਮਾਇੰਦਾ। ਦਇਆ ਕਮਾਏ ਹਰਿ ਰੰਗ ਰਾਤਾ, ਆਸਾ ਮਨਸਾ ਪੂਰਿਆ। ਮਿਲੇ ਮੇਲ ਪੁਰਖ ਬਿਧਾਤਾ, ਵਸੇ ਨੇੜੇ ਦੂਰਿਆ। ਮੇਟ ਮਿਟਾਏ ਅੰਧੇਰੀ ਰਾਤਾ, ਪਰਗਟ ਹੋਏ ਹਾਜ਼ਰ ਹਜ਼ੂਰਿਆ। ਨਾ ਕੋਈ ਪੁੱਛੇ ਜ਼ਾਤਾ ਪਾਤਾ, ਏਕਾ ਨਾਤਾ ਗੁਰ ਚਰਨ ਸਾਚੀ ਧੂੜਿਆ। ਮਿਲੇ ਮੇਲ ਪ੍ਰਭ ਕਮਲਾਪਾਤਾ, ਕਾਇਆ ਚੋਲੀ ਰੰਗ ਚਾੜ੍ਹੇ ਗੂੜ੍ਹਿਆ। ਲੱਖ ਚੁਰਾਸੀ ਨਾਰ ਕਮਜ਼ਾਤਾ, ਸਾਚਾ ਕੰਤ ਨਾ ਕੋਈ ਹੰਢਾ ਰਿਹਾ। ਜਨ ਭਗਤਾਂ ਦੇਵੇ ਸਾਚੀ ਦਾਤਾ, ਏਕਾ ਨਾਉਂ ਝੋਲੀ ਪਾ ਰਿਹਾ। ਵੇਲੇ ਅੰਤਮ ਪੁੱਛੇ ਵਾਤਾ, ਅਗੰਮ ਅਗੰਮੜੇ ਧਾਮ ਸੁਹਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਗੋਬਿੰਦ ਕਾਇਆ ਮੇਲ ਮਿਲਾ ਰਿਹਾ। ਗੋਬਿੰਦ ਕਾਇਆ ਸਾਚਾ ਗੜ੍ਹ, ਪ੍ਰਭ ਸਾਚੇ ਆਪ ਉਸਾਰਿਆ। ਸ਼ਬਦ ਸਰੂਪੀ ਅੰਦਰ ਵੜ, ਵੇਖੇ ਸਰਬ ਸੰਸਾਰਿਆ। ਨਾ ਕੋਈ ਸੀਸ ਨਾ ਕੋਈ ਧੜ, ਨੇਤਰ ਨੈਣ ਨਾ ਕੋਈ ਵਖਾ ਰਿਹਾ। ਤੋੜ ਵਿਖਾਏ ਕਿਲ੍ਹਾ ਹੰਕਾਰੀ ਗੜ੍ਹ, ਕਲਜੁਗ ਅੰਤਮ ਤੋੜ ਤੁੜਾ ਰਿਹਾ। ਲੱਖ ਚੁਰਾਸੀ ਮਾਇਆ ਮਮਤਾ ਵਹਿਣਾ ਝੂਠੇ ਹੜ, ਸੰਮਤ ਸੋਲਾਂ ਆਪ ਵਹਾ ਰਿਹਾ। ਗੁਰਮੁਖ ਸਾਚੇ ਸੰਤ ਸੁਹੇਲੇ ਲਏ ਫੜ, ਗੁਰ ਸ਼ਬਦੀ ਜੋੜ ਜੁੜਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਏਕਾ ਡੰਕ ਵਜਾ ਰਿਹਾ। ਸੰਮਤ ਸੋਲਾਂ ਤੇਰੀ ਧਾਰ, ਚਾਰੋਂ ਕੁੰਟ ਕਰੇ ਖੁਆਰਿਆ। ਅੱਲਾ ਰਾਣੀ ਹਾਹਾਕਾਰ, ਸੰਗ ਮੁਹੰਮਦ ਰੋ ਰੋ ਰਿਹਾ ਪੁਕਾਰਿਆ। ਐਲੀ ਅੱਲਾ ਛੁਡਾਇਆ ਨਾਅਰਾ, ਹੂ ਹੂ ਨਾ ਕੋਇ ਵਖਾ ਰਿਹਾ। ਖ਼ੁਦੀ ਖ਼ੁਦਾਈ ਮਾਰੇ ਮਾਰ, ਬੇਐਬ ਪਰਵਰਦਿਗਾਰ ਏਕਾ ਨਾਅਰਾ ਹੱਕ ਵਖਾਇਆ। ਅਹਿਨਲ ਹੱਕ ਚਰਨ ਦਵਾਰ, ਤੂੰ ਹੀ ਤੂੰ ਜਣਾ ਰਿਹਾ। ਚਾਰੋਂ ਕੁੰਟ ਹੋਇਣ ਸੱਖ, ਮੱਕਾ ਮਦੀਨਾ ਆਪੇ ਢਾਹ ਰਿਹਾ। ਗੌਂਸ ਪੀਰ ਸ਼ੇਖ਼ ਮੁਸਾਇਕ ਜਾਇਣ ਨੱਸ, ਅਮਾਮ ਮਹਿੰਦੀ ਭੇਖ ਵਟਾ ਰਿਹਾ। ਸ੍ਰਿਸ਼ਟ ਸਬਾਈ ਰਾਹ ਸਾਚਾ ਰਿਹਾ ਦੱਸ, ਨਿਹਕਲੰਕੀ ਜਾਮਾ ਪਾ ਲਿਆ। ਲੋਆਂ ਪੁਰੀਆਂ ਰਿਹਾ ਝੱਸ, ਬ੍ਰਹਮਾ ਅੱਠੇ ਨੇਤਰ ਵੇਖ ਵਖਾ ਰਿਹਾ। ਸ਼ਿਵ ਸ਼ੰਕਰ ਚਾਰੋਂ ਕੁੰਟ ਰਿਹਾ ਨੱਸ, ਦੂਰ ਦੁਰਾਡਾ ਪੰਧ ਮੁਕਾ ਰਿਹਾ। ਇੰਦ ਇੰਦਰਾਸਨ ਖਿੜ ਖਿੜ ਰਿਹਾ ਹੱਸ, ਅੰਤਮ ਮੇਲਾ ਹਰਿ ਸਾਚਾ ਆਪ ਮਿਲਾ ਰਿਹਾ। ਨੌ ਖੰਡ ਪ੍ਰਿਥਮੀ ਰਿਹਾ ਵਸ, ਸੱਤਾਂ ਦੀਪਾਂ ਵਿਚ ਸਮਾ ਰਿਹਾ। ਲੱਖ ਚੁਰਾਸੀ ਤੀਰ ਨਿਰਾਲਾ ਕਸ ਕਸ, ਇਕ ਨਿਸ਼ਾਨ ਬਣਾ ਰਿਹਾ। ਪੰਜ ਤਤ ਪ੍ਰਭ ਦੇਵੇ ਝੱਸ, ਤੈਗੁਣ ਮਾਇਆ ਮੱਠ ਤਪਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਸਮਰਥ ਕਲਾ ਅਖਵਾ ਲਿਆ। ਸਮਰਥ ਕਲਾ ਹਰਿ ਵਰਤਾਰਾ, ਆਪਣੀ ਕਲ ਵਰਤਾਈਆ। ਚਾਰੋਂ ਕੁੰਟ ਧੁੰਦੂਕਾਰਾ, ਸੰਮਤ ਸਤਾਰਾਂ ਦਏ ਵਖਾਈਆ। ਮਾਝਾ ਦੇਸ ਪਾਰ ਕਿਨਾਰਾ, ਆਪੇ ਰਿਹਾ ਕਰਾਈਆ। ਆਪ ਉਠਾਏ ਅਗੰਮੀ ਧਾੜਾ, ਗੋਬਿੰਦ ਖੰਡਾ ਹੱਥ ਉਠਾਈਆ। ਧੁਰਦਰਗਾਹੀ ਸਾਚਾ ਲਾੜਾ, ਕਲਗੀ ਤੋੜਾ ਸੀਸ ਲਟਕਾਈਆ। ਮਨਮੁਖ ਜੀਵਾਂ ਮਾਰੇ ਝਾੜਾ, ਬਚਿਆ ਕੋਈ ਰਹਿਣ ਨਾ ਪਾਈਆ।

ਵਰਤੇ ਖੇਲ ਦਿਨ ਦਿਹਾੜਾ, ਪੰਚਮ ਜੇਠ ਰਿਹਾ ਲਿਖਾਈਆ। ਮਾਵਾਂ ਪੁੱਤਰਾਂ ਨਾਤਾ ਤੁੱਟੇ ਸਤਾਰਾਂ ਹਾੜਾ, ਭੁੱਲ ਰਹੇ ਨਾ ਰਾਈਆ। ਲੱਗੇ ਅੱਗ ਬਹੱਤਰ ਨਾੜਾ, ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਚਾਰੋਂ ਕੁੰਟ ਰਿਹਾ ਫਿਰਾਈਆ। ਆਪੇ ਜਾਣੇ ਧਰਤ ਮਾਤ ਤੇਰਾ ਇਕ ਅਖਾੜਾ, ਲੱਖਣ ਦੀਪ ਵੇਖ ਵਖਾਈਆ। ਕਰੌਚ ਤੇਰਾ ਮਿਟੇ ਪਸਾਰਾ, ਪੁਸ਼ਕਰ ਚਰਨ ਛੁਹਾਈਆ। ਜੰਬੁ ਦੀਪ ਕੱਢੇ ਹਾੜਾ, ਪ੍ਰਭ ਅੱਗੇ ਸੀਸ ਝੁਕਾਈਆ। ਸਾਨ ਤੇਰਾ ਕੋਈ ਨਾ ਦਿਸੇ ਲਾੜਾ, ਨਾਰਾ ਨਾਰੀ ਕੰਤ ਨਾ ਕੋਈ ਹੰਢਾਈਆ। ਸਲਮਲ ਦੀਪ ਮੰਗੇ ਭਾੜਾ, ਅੰਤਮ ਬੈਠਾ ਮੁਖ ਛੁਪਾਈਆ। ਕੁਸ਼ਾ ਤੇਰੀ ਅੰਤਮ ਵਾਰਾ, ਹਰਿ ਚਰਨ ਦਏ ਛੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਏਕਾ ਏਕ ਰਿਹਾ ਕਰਾਈਆ। ਸੱਤਾਂ ਦੀਪਾਂ ਵੇਖ ਵਿਚਾਰ, ਸੰਮਤ ਤੇਰਾਂ ਲੇਖ ਲਿਖਾਇਆ। ਪਰਗਟ ਹੋ ਵਿਚ ਸੰਸਾਰ, ਏਕਾ ਖੰਡਾ ਨਾਮ ਚਮਕਾਇਆ। ਵਾਲੀ ਹਿੰਦ ਰਹਿਣਾ ਖ਼ਬਰਦਾਰ, ਇੱਕੀ ਚੇਤਰ ਲੇਖ ਲਿਖਾਇਆ। ਸਾਧ ਸੰਤ ਕੋਈ ਨਾ ਪਾਵੇ ਸਾਰ, ਪ੍ਰਭ ਗੂੜ੍ਹੀ ਨੀਂਦ ਸਵਾਇਆ। ਮਾਤ ਸੇਜਾ ਕਰ ਤਿਆਰ, ਗੁਰਮੁਖ ਆਸਣ ਰਿਹਾ ਵਿਛਾਇਆ। ਪੰਜਾਂ ਤਤਾਂ ਕਰ ਪਿਆਰ, ਮਨਮਤ ਨਾਲ ਪਰਨਾਇਆ। ਕਲਜੁਗ ਤੇਰੀ ਕਾਲੀ ਧਾਰ, ਆਪਣਾ ਰੰਗ ਚੜ੍ਹਾਇਆ। ਜੂਠ ਝੂਠ ਕਰ ਪਸਾਰ, ਸਾਚਾ ਦਰ ਸੁਹਾਇਆ। ਪੰਚਮ ਖਾਲੀ ਦਿਸੇ ਠੂਠ ਨਾ ਕੋਈ ਦਿਸੇ ਬੰਕ ਦਵਾਰ,

ਨਾ ਕਿਸੇ ਸੁਹਾਇਆ। ਧੁਰਦਰਗਾਹੀ ਲਏ ਫੜ, ਕਾਮ ਕਰੋਧ ਲੋਭ ਮੋਹ ਹੰਕਾਰ ਤਨ ਵਸਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਜੋਤੀ ਜਾਮਾ ਭੇਖ ਵਟਾਇਆ। ਸੰਮਤ ਤੇਰਾਂ ਤੇਰਾ ਸਾਚਾ ਰੰਗ, ਨੌ ਖੰਡ ਪ੍ਰਿਥਮੀ ਆਪ ਚੜ੍ਹਾਇੰਦਾ। ਧਰਤ ਮਾਤ ਮੰਗੀ ਮੰਗ, ਪ੍ਰਭ ਸਾਚੀ ਪੂਰ ਕਰਾਇੰਦਾ। ਹੱਥੀਂ ਲਾਲ ਮਹਿੰਦੀ ਰੰਗ, ਮੌਤ ਲਾੜੀ ਖ਼ੁਸ਼ੀ ਮਨਾਇੰਦਾ। ਇਕ ਵਹਾਏ ਧਾਰਾ ਗੰਗ, ਲਹੂ ਮਿਝ ਕਾਂਗ ਵਹਾਇੰਦਾ। ਕੋਈ ਨਾ ਸਕੇ ਪਾਰ ਲੰਘ, ਕਲਜੁਗ ਤ੍ਰੈਗੁਣ ਮਾਇਆ ਜਾਲ ਵਿਛਾਇੰਦਾ। ਕਿਸੇ ਨਾ ਮਿਲਣਾ ਸੌਣਾ ਉਪਰ ਪਲੰਘ, ਧਰਤ ਮਾਤ ਤੇਰੀ ਗੋਦ ਆਪ ਉਠਾਇੰਦਾ। ਜੀਵ ਜੰਤ ਸਾਧ ਸੰਤ ਹੋਏ ਨੰਗ, ਸਚ ਵਸਤ ਕਿਸੇ ਹੱਥ ਨਾ ਆਇੰਦਾ। ਲਹਿਣਾ ਦੇਣਾ ਚੁੱਕੇ ਗੋਦਾਵਰੀ ਗੰਗ, ਅਠ ਸਠ ਤੀਰਥ ਨਾ ਕੋਈ ਨੁਹਾਇੰਦਾ। ਜੀਵ ਜੰਤ ਭੰਨੇ ਕਾਚੀ ਵੰਗ, ਸ਼ਬਦ ਹਥੌੜਾ ਹੱਥ ਉਠਾਇੰਦਾ। ਮਾਇਆ ਰਾਣੀ ਮਾਰੇ ਡੰਗ, ਪੰਜ ਤਤ ਕੋਈ ਬਚ ਨਾ ਪਾਇੰਦਾ। ਮਨਮੁਖ ਜੀਵ ਮਾਨਸ ਦੇਹੀ ਹੋਈ ਭੰਗ, ਗੁਰ ਗੋਬਿੰਦਾ ਦਿਸ ਨਾ ਆਇੰਦਾ। ਸਤਿਜੁਗ ਚੜ੍ਹਨਾ ਸਾਚਾ ਚੰਦ, ਪ੍ਰਭ ਸਾਚਾ ਆਪ ਚੜ੍ਹਾਇੰਦਾ। ਜਨ ਭਗਤਾਂ ਕਰਾਏ ਖ਼ੁਸ਼ੀ ਬੰਦ ਬੰਦ, ਆਤਮ ਜੋਤੀ ਨੂਰ ਰਖਾਇੰਦਾ। ਇਕ ਸੁਣਾਏ ਸੁਹਾਗੀ ਛੰਦ, ਸੋਹੰ ਨਾਉਂ ਰਖਾਇੰਦਾ। ਜੋ ਜਨ ਤਜਾਏ ਮਦਿਰਾ ਮਾਸ ਗੰਦ, ਧਰਮ ਰਾਏ ਦੀ ਜੇਲ੍ਹ ਕਟਾਇੰਦਾ। ਦੂਈ ਦਵੈਤੀ ਢਾਹੇ ਭਰਮਾਂ ਕੰਧ, ਸੰਮਤ ਅਠਾਰਾਂ ਵੇਖ ਵਖਾਇੰਦਾ। ਜਲ ਧਾਰਾ ਵਹਾਏ ਏਕਾ ਪੰਧ, ਉਚੇ ਟਿੱਲੇ ਆਪ ਰੁੜ੍ਹਾਇੰਦਾ। ਨਾ ਕੋਈ ਗਾਏ ਬੱਤੀ ਦੰਦ, ਰਸਨਾ ਜਿਹਵਾ ਨਾ ਕੋਈ ਹਿਲਾਇੰਦਾ। ਮਨਮੁਖ ਜੀਵ ਕੋਈ ਨਾ ਮੇਟੇ ਲੱਗੀ ਚਿੰਦ, ਸਗਲਾ ਸਾਥ ਨਾ ਕੋਈ ਨਿਭਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਕਲਜੁਗ ਤੇਰਾ ਅੰਤਮ ਕਾਜਾ, ਧੁਰਦਰਗਾਹੀ ਸਾਚਾ ਰਾਣਾ ਭਾਣਾ ਆਪਣੇ ਹੱਥ ਰਖਾਇੰਦਾ। ਸੰਮਤ ਅਠਾਰਾਂ ਅੱਠ ਤਤ, ਪ੍ਰਭ ਸਾਚਾ ਦਏ ਰੁੜ੍ਹਾਈਆ। ਕੋਈ ਨਾ ਕਿਸੇ ਸਕੇ ਰੱਖ ਪਤ, ਬੈਠਣ ਮੁਖ ਛੁਪਾਈਆ। ਨਾਤਾ ਤੁਟੇ ਝੂਠੇ ਤਤ, ਸਤਿ ਸੰਤੋਖ ਦਿਸ

ਨਾ ਆਈਆ। ਦਰ ਦਰ ਘਰ ਘਰ ਬਹੱਤਰ ਨਾੜੀ ਉਬਲੇ ਰੱਤ, ਤਿੰਨ ਸੌ ਸਠ ਹਾਡੀ ਰਹੀ ਕੁਰਲਾਈਆ। ਤ੍ਰੈਗੁਣ ਮਾਇਆ ਤਪਿਆ ਭੱਠ, ਅਗਨੀ ਰਹੀ ਜਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚੀ ਰਚਨਾ ਆਪ ਰਚਾਈਆ। ਇਕ ਇਕੀਸਾ ਹਰਿ ਜਗਦੀਸਾ, ਆਪਣੀ ਰਚਨ ਰਚਾਇੰਦਾ। ਨਾ ਕੋਈ ਦਿਸੇ ਈਸਾ ਮੂਸਾ, ਸੰਗ ਮੁਹੰਮਦ ਖ਼ਾਕ ਮਿਲਾਇੰਦਾ। ਚਾਰ ਯਾਰਾਂ ਖਾਲੀ ਖੀਸਾ, ਦੂਸਰ ਕੋਈ ਨਾ ਸੰਗ ਨਿਭਾਇੰਦਾ। ਨਾ ਕੋਈ ਗਾਏ ਤੀਸ ਬਤੀਸਾ, ਨਾ ਕੋਈ ਨਾਅਰਾ ਲਾਇੰਦਾ। ਇਕ ਸੁਣਾਏ ਸਚ ਹਦੀਸਾ, ਸਾਚਾ ਰਾਹ ਵਿਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਭਗਤਾਂ ਵੇਖੇ ਸਾਚਾ ਘਰ, ਆਪ ਆਪਣਾ ਮੇਲ ਮਿਲਾਇੰਦਾ। ਬੀਸ ਬੀਸਾ ਹਰਿ ਨਿਰੰਕਾਰ, ਆਪ ਆਪਣੀ ਜੋਤ ਜਗਾਈਆ। ਆਪੇ ਵੇਖੇ ਜਮਨ ਕਿਨਾਰ, ਚਰਨ ਕਵਲ ਛੁਹਾਈਆ। ਸੰਤ ਸੁਹੇਲੇ ਲਏ ਉਭਾਰ, ਜੋਤੀ ਸ਼ਬਦ ਜਣਾਈਆ। ਇਕ ਅਕਾਲਾ ਮੀਤ ਮੁਰਾਰ, ਏਕਾ ਧਾਮ ਸੁਹਾਈਆ। ਨੌ ਖੰਡ ਪ੍ਰਿਥਮੀ ਇਕ ਪਿਆਰ, ਸਾਚੀ ਬਣਤ ਬਣਾਈਆ। ਊਚਾਂ ਨੀਚਾਂ ਭੇਵ ਨਿਵਾਰ, ਰਾਓ ਰੰਕਾਂ ਏਕਾ ਰੰਗ ਰੰਗਾਈਆ। ਸਾਧਾਂ ਸੰਤਾਂ ਪਾਵੇ ਸਾਰ, ਜੀਵਾਂ ਜੰਤਾਂ ਰਿਹਾ ਉਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਬੀਸ ਬੀਸੇ ਕਰ ਸ਼ਬਦ ਕੁੜਮਾਈਆ। ਬੀਸ ਬੀਸਾ ਹਰਿ ਜਗਦੀਸਾ, ਏਕਾ ਏਕ ਅਖਵਾਇਆ। ਛਤਰ ਝੁੱਲੇ ਪ੍ਰਭ ਸਾਚੇ ਸੀਸਾ, ਦੂਸਰ ਕੋਈ ਦਿਸ ਨਾ ਆਇਆ। ਨੌ ਖੰਡ ਪ੍ਰਿਥਮੀ ਇਕ ਹਦੀਸਾ, ਏਕਾ ਸ਼ਬਦ ਚਲਾਇਆ। ਜੂਠਾ ਝੂਠਾ ਪੀਸਣ ਜਾਏ ਪੀਠਾ, ਮਾਤਲੋਕ ਰਹਿਣ ਨਾ ਪਾਇਆ। ਵੇਖੇ ਖੇਲ ਹਰਿ ਬੀਸ ਬੀਸਾ, ਬੀਸ ਬੀਸਾ ਆਪ ਹੋ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਭਗਤਾਂ ਸੇਵਾ ਸੇਵਕ ਰਿਹਾ ਕਮਾਈਆ। ਇਕ ਇਕੀਸਾ ਹਰਿ ਕਰਤਾਰ, ਆਪਣੀ ਕਲ ਵਰਤਾਈਆ। ਨੌ ਖੰਡ ਪ੍ਰਿਥਮੀ ਪਾਵੇ ਸਾਰ, ਏਕਾ ਧਾਰ ਚਲਾਈਆ। ਆਪੇ ਗੁਰ ਪੀਰ ਹੋਏ ਅਵਤਾਰ, ਸਾਧ ਸੰਤ ਆਪ ਅਖਵਾਈਆ। ਜੀਵ ਜੰਤ ਆਪੇ ਲਏ ਉਭਾਰ, ਆਪ ਲਏ ਮਿਟਾਈਆ। ਚਾਰ ਵਰਨਾਂ ਇਕ ਪਿਆਰ, ਹਰਿ ਸ਼ਬਦੀ ਰਿਹਾ ਜਣਾਈਆ। ਏਕਾ ਦੂਜਾ ਭਉ ਨਿਵਾਰ, ਸਗਲਾ ਸੰਗ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਵੇਖੇ ਸ੍ਰਿਸ਼ਟ ਸਬਾਈਆ। ਇਕ ਇਕੀਸਾ ਹਰਿ ਨਿਰੰਜਣ, ਅਕਲ ਕਲਾ ਭਰਪੂਰਾ। ਸ੍ਰਿਸ਼ਟ ਸਬਾਈ ਬਖ਼ਸ਼ੇ ਮਜਨ, ਚਰਨ ਸਾਚੀ ਧੂੜਾ। ਏਕਾ ਤਾਲ ਨਗਾਰੇ ਵੱਜਣ, ਨਾ ਕੋਈ ਮੂਰਖ ਮੂੜ੍ਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਤੇਰਾ ਮੇਟੇ ਅੰਤ ਪਸਾਰਾ ਕੂੜਾ। ਏਕਾ ਬੋਲ ਸ਼ਬਦ ਜੈਕਾਰਾ। ਜੁਗ ਜੁਗ ਲਏ ਮਾਤ ਅਵਤਾਰਾ। ਹਰਿ ਕਾ ਨਾਉਂ ਅਪਰ ਅਪਾਰਾ। ਵਰਤੇ ਵਰਤਾਵੇ ਵਿਚ ਸੰਸਾਰਾ। ਪਾਰਬ੍ਰਹਮ ਪ੍ਰਭ ਭੇਵ ਨਿਆਰਾ। ਦੇਵੀ ਦੇਵ ਨਾ ਪਾਇਣ ਸਾਰਾ। ਮਨਮੁਖ ਭੁੱਲੇ ਮੁਗਧ ਗਵਾਰਾ। ਗੁਰਮੁਖ ਸਾਚੇ ਸੋਹਣ ਸਚ ਦਵਾਰਾ। ਆਤਮ ਖੋਲ੍ਹੇ ਬੰਦ ਕਿਵਾੜਾ। ਅੰਮ੍ਰਿਤ ਆਤਮ ਮਿਲਿਆ ਸਾਚੀ ਧਾਰਾ। ਨਿਰਮਲ ਜੋਤੀ ਦੀਪ ਹੋਏ ਉਜਿਆਰਾ। ਵਰਨ ਗੋਤੀ ਮਿਟਿਆ ਭੇਵ, ਊਚ ਨੀਚ ਪਾਰ ਕਿਨਾਰਾ। ਸਤਿਗੁਰ ਪੂਰਾ ਸਾਚਾ ਖੇਵਟ ਖੇਟ, ਇਕ ਵਖਾਏ ਵੰਞ ਮੁਹਾਣਾ। ਚਰਨ ਪ੍ਰੀਤੀ ਬੇਟੀ ਬੇਟ, ਪਿਤਾ ਪੂਤ ਏਕ ਅਖਵਾਣਾ। ਹਰਿਜਨ ਸਾਚੇ ਸਾਚੇ ਸ਼ਬਦ ਲਏ ਲਪੇਟ, ਆਪ ਆਪਣੀ ਕਿਰਪਾ ਧਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵੇਖੇ ਖੇਲ ਹਰਿ ਗਿਰਧਾਰਾ। ਸ਼ਬਦ ਜੈਕਾਰ

ਹਰਿ ਨਿਰੰਕਾਰ, ਆਪਣਾ ਆਪ ਕਰਾਇੰਦਾ। ਆਪੇ ਬੰਨ੍ਹਣਹਾਰ ਧਾਰ, ਆਪੇ ਮਾਤ ਉਪਾਇੰਦਾ। ਆਪ ਚਲਾਏ ਵਿਚ ਸੰਸਾਰ, ਜੀਆਂ ਜੰਤਾਂ ਧੰਦੇ ਲਾਇੰਦਾ। ਨਾਮ ਅਮੋਲਾ ਅਪਰ ਅਪਾਰ, ਬੰਦੀ ਬੰਧਨ ਕੱਟ ਵਖਾਇੰਦਾ। ਜੋ ਜਨ ਥਿਰ ਘਰ ਪਾਏ ਚਰਨ ਦਵਾਰ, ਸਾਚਾ ਢੋਲਾ ਇਕ ਸੁਣਾਇੰਦਾ। ਸਾਚਾ ਬੋਲਾ ਏਕੰਕਾਰ, ਏਕਾ ਏਕ ਕਰਾਇੰਦਾ। ਜਿਸ ਜਨ ਆਤਮ ਪੜਦਾ ਖੋਲ੍ਹਾ, ਸੋ ਜਨ ਦਰਸ਼ਨ ਪਾਇੰਦਾ। ਏਕਾ ਤੋਲਣਹਾਰਾ ਸਾਚਾ ਤੋਲਾ, ਨਿਰਗੁਣ ਸਰਗੁਣ ਤੋਲ ਤੁਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਾ ਸੋਲਾਂ ਕਲ ਵਰਤਾਇੰਦਾ। ਸ਼ਬਦ ਨਾਉਂ ਸਚ ਜੈਕਾਰ, ਜਨ ਭਗਤਾਂ ਆਪ ਕਰਾਇਆ। ਆਪੇ ਹੋਇਆ ਪਹਿਰੇਦਾਰ, ਦਿਵਸ ਰੈਣ ਸੇਵ ਕਮਾਇਆ। ਮਨਮਤ ਕਰੇ ਖੁਆਰ, ਗੁਰਮਤ ਬੇੜਾ ਬੰਨੇ ਲਾਇਆ। ਧੀਰਜ ਯਤ ਗਿਆ ਹਾਰ, ਸਤਿ ਸੰਤੋਖ ਬੈਠਾ ਮੁਖ ਛੁਪਾਇਆ। ਕਲਜੁਗ ਕਾਲਾ ਕਰ ਪਸਾਰ, ਕੂੜੇ ਧੰਦੇ ਰਿਹਾ ਲਗਾਇਆ। ਆਤਮ ਹੋਈ ਅੰਧ ਅੰਧਿਆਰ, ਗਿਆਨ ਗੁਰ ਕਿਸੇ ਹੱਥ ਨਾ ਆਇਆ। ਪੰਚਮ ਲੁੱਟਣ ਠੱਗ ਚੋਰ ਯਾਰ, ਦਿਵਸ ਰੈਣ ਰਿਹਾ ਤਕਾਇਆ। ਗੁਰਮੁਖ ਮੰਗਣ ਮੰਗ ਚਰਨ ਭਿਖਾਰ, ਗੁਰ ਪੂਰਾ ਝੋਲੀ ਪਾਇਆ। ਆਪ ਸਾਇਆ ਬੰਕ ਦਵਾਰ, ਕਾਇਆ ਡੋਲੀ ਆਪ ਉਠਾਇਆ। ਚਰਨ ਪ੍ਰੀਤੀ ਕਵਲ ਘੋਲ ਘੋਲੀ, ਹਉਮੇ ਹੰਗਤਾ ਰੋਗ ਗਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸੰਗਤ ਸਾਚਾ ਰੰਗ ਚੜ੍ਹਾਇਆ। ਹਰਿ ਸੰਗਤ ਹਰਿ ਰੂਪ ਸਮਾਏ, ਏਕਾ ਰੰਗ ਰੱਤਿਆ। ਸ਼ਾਹੋ ਭੂਪ ਇਕ ਅਖਵਾਏ, ਆਪੇ ਦੇ ਸਮਝਾਏ ਮਤਿਆ। ਚਾਰੇ ਕੂਟ ਵੇਖ ਵਖਾਏ, ਪੰਚ ਤਤ ਠੰਢਾ ਤੱਤਿਆ। ਜੂਠ ਝੂਠ ਅੰਤ ਮਿਟਾਏ, ਕਿਸੇ ਰਹਿਣ ਨਾ ਦੇਵੇ ਹੱਠਿਆ। ਹਰਿਜਨ ਸਾਚੇ ਆਪ ਤਰਾਏ, ਦਰਸ ਵਖਾਏ ਦਰ ਦਵਾਰੇ ਆਏ ਨੱਠਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਇਕ ਇਕੱਲਾ ਸਚ ਮਹੱਲਾ ਕਰੇ ਸਚ ਇਕੱਠਿਆ। ਸ਼ਬਦ ਮਹੱਲਾ ਸਚ ਟਿਕਾਣਾ, ਹਰਿ ਆਪਣਾ ਇਕ ਰਖਾਇਆ। ਗੁਰਮੁਖ ਬਿਠਾਏ ਵਿਚ ਬਿਬਾਣਾ, ਲੋਆਂ ਪੁਰੀਆਂ ਪਾਰ ਕਰਾਇਆ। ਨਾ ਕੋਈ ਜਾਣੇ ਜੀਵ ਨਾਦਾਨਾ, ਨਿਜ ਆਤਮ ਨਾ ਵੇਖ ਵਖਾਇਆ। ਸੁਰਤ ਸ਼ਬਦ ਨਾ ਮੇਲ ਮਿਲਾਨਾ, ਨਾਰੀ ਕੰਤ ਨਾ ਰੂਪ ਵਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵੇਖਣਹਾਰਾ ਸਾਚਾ ਸਰ, ਸਚ ਸਮਗਰੀ ਇਕ ਰਖਾਇਆ। ਸਚ ਸਮਗਰੀ ਸਾਚੀ ਰਾਸ, ਗੁਰਮੁਖ ਵਿਰਲੇ ਮਾਤ ਰਖਾਈਆ। ਮਿਲੇ ਮੇਲ ਪੁਰਖ ਅਬਿਨਾਸ਼, ਵਿਛੜ ਕਦੇ ਨਾ ਜਾਈਆ। ਆਦਿ ਅੰਤ ਨਾ ਹੋਏ ਵਿਨਾਸ, ਮਨਮੁਖ ਭੁੱਲੇ ਜੀਵ ਦੇਣ ਦੁਹਾਈਆ। ਲੇਖੇ ਲੱਗੇ ਨਾ ਸਾਸ ਗਰਾਸ, ਜੋ ਜਨ ਬੈਠੇ ਮੁਖ ਭਵਾਈਆ। ਗੁਰਮੁਖ ਵਿਰਲੇ ਮੇਲਾ ਸਰਬ ਗੁਣਤਾਸ, ਸਾਚੇ ਧਾਮ ਸੁਹਾਈਆ। ਪੂਰ ਕਰਾਏ ਜਨ ਭਗਤਾਂ ਆਸ, ਜੁਗ ਜੁਗ ਪੈਜ ਰਖਾਈਆ। ਨਿੱਝ ਆਤਮ ਸਦ ਰੱਖੇ ਵਾਸ, ਨਿਜਾਨੰਦ ਸਮਾਈਆ। ਪਰਮਾਨੰਦ ਹਰਿ ਪੁਰਖ ਸ਼ਾਹੋ ਸ਼ਾਬਾਸ਼, ਸਿੱਖ ਸੁਹੇਲੇ ਸਹਿਜ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਜੋਤੀ ਸਚ ਕੋਹਤੂਰ, ਆਪਣੀ ਆਪ ਜਗਾਈਆ। ਜੋਤੀ ਨੂਰ ਸਚ ਰੁਸ਼ਨਾਈ, ਆਪਣੀ ਆਪ ਕਰਾਇੰਦਾ। ਗੁਰਮੁਖ ਵੇਖਣ ਚਾਈਂ ਚਾਈਂ, ਸਾਚਾ ਦੀਪਕ ਇਕ ਜਗਾਇੰਦਾ। ਆਪੇ ਮੇਲੇ ਫੜ ਫੜ ਬਾਹੀਂ, ਸ਼ਬਦ ਮਿਲਾਵਾ ਆਪ ਕਰਾਇੰਦਾ। ਪਕੜ ਉਠਾਏ ਥਾਉਂ ਥਾਈਂ, ਗੁਰਮੁਖ ਸੋਏ ਮਾਤ ਉਠਾਇੰਦਾ। ਜੂਠੇ ਝੂਠੇ ਰੋਵਣ ਮਾਰਨ ਧਾਈਂ, ਕਾਗ ਵਾਂਗ ਕੁਰਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਧਾਮ ਸੁਹਾਇੰਦਾ। ਕਲਜੁਗ ਜੀਵ ਉਠ

ਜਾਗ, ਸੋਇਆ ਰੈਣ ਵਿਹਾਈਆ। ਮਾਇਆ ਮਮਤਾ ਲੱਗਾ ਦਾਗ਼, ਦੂਸਰ ਨਾ ਕੋਇ ਧਵਾਈਆ। ਦੀਪਕ ਜੋਤੀ ਬੁਝਿਆ ਚਿਰਾਗ, ਸਚ ਬਾਤੀ ਨਾ ਕੋਇ ਲਗਾਈਆ। ਹਉਮੇ ਹੰਗਤਾ ਤ੍ਰਿਸ਼ਨਾ ਲੱਗੀ ਆਗ, ਨਾ ਕੋਈ ਸਕੇ ਬੁਝਾਈਆ। ਕੋਈ ਨਾ ਪਕੜੇ ਦੋ ਜਹਾਨਾਂ ਵਾਗ, ਨਾ ਦੇਵੇ ਸਚ ਸਰਨਾਈਆ। ਚਰਨ ਕਵਲ ਪ੍ਰਭ ਏਕਾ ਲਾਗ, ਵਡ ਵੱਡੀ ਵਡਿਆਈਆ। ਸਾਚਾ ਮਜਨ ਧੂੜੀ ਮਾਘ, ਧੂੜੀ ਰਿਹਾ ਕਰਾਈਆ। ਹੰਸ ਬਣਾਏ ਫੜ ਫੜ ਕਾਗ, ਦੁਰਮਤ ਮੈਲ ਧਵਾਈਆ। ਇਕ ਸੁਣਾਏ ਸ਼ਬਦ ਅਨਰਾਗ, ਅਨਹਦ ਧੁਨ ਉਪਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚਾ ਧਾਮ ਇਕ ਵਖਾਈਆ। ਸਾਚਾ ਧਾਮ ਸਾਚਾ ਨਾਉਂ, ਏਕਾ ਏਕ ਵਸਾਇਆ। ਏਕਾ ਨਗਰ ਏਕਾ ਗਰਾਉਂ, ਏਕਾ ਥਾਂ ਸੁਹਾਇਆ। ਏਕਾ ਪਿਤਾ ਏਕਾ ਮਾਉਂ, ਏਕਾ ਗੋਦ ਉਠਾਇਆ। ਏਕਾ ਦੇਵਣਹਾਰਾ ਠੰਢੀ ਛਾਉਂ, ਜੁਗ ਜੁਗ ਦੇਂਦਾ ਆਇਆ। ਜੁਗ ਜੁਗ ਕਰੇ ਸਚ ਨਿਆਉਂ, ਜੋਤੀ ਜਾਮਾ ਭੇਖ ਵਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਹਰਿ ਹਰਿ ਸ਼ਬਦ ਅਲਾਇਆ। ਹਰਿ ਹਰਿ ਸ਼ਬਦ ਗਹਿਰ ਗੰਭੀਰ, ਗੁਣਵੰਤਾ ਗੁਣ ਨਿਧਾਨਾ। ਜਨ ਭਗਤਾਂ ਕਰੇ ਸ਼ਾਂਤ ਸਰੀਰ, ਤੋੜੇ ਮਾਣ ਅਭਿਮਾਨਾ। ਹਉਮੇ ਕੱਢੇ ਵਿਚੋਂ ਪੀੜ, ਏਕਾ ਰੰਗ ਰੰਗਾਨਾ। ਦੋ ਜਹਾਨਾਂ ਬੰਨ੍ਹੇ ਬੀੜ, ਹਰਿ ਸਾਜਨ ਸ਼ਾਹ ਸੁਲਤਾਨਾਂ। ਆਪੇ ਜਾਣੇ ਹਸਤ ਕੀੜ, ਊਚ ਨੀਚ ਰੰਕ ਰਾਜਾਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਭਗਤਾਂ ਬੰਨ੍ਹੇ ਹੱਥੀਂ ਗਾਨਾ। ਕਾਇਆ ਬੰਨ੍ਹੇ ਡੋਰੀ, ਆਪਣੀ ਦਇਆ ਕਮਾਇੰਦਾ। ਮਨਮੁਖਾਂ ਕੋਲੋਂ ਕਰੇ ਸਦਾ ਚੋਰੀ, ਦਿਸ ਕਿਸੇ ਨਾ ਆਇੰਦਾ। ਆਪੇ ਵੱਸਿਆ ਕੰਦਰ ਅੰਧੇਰ ਘੋਰੀ, ਆਪ ਆਪਣਾ ਮੁਖ ਛੁਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਤੇਰਾ ਸਹਿੰਸਾ ਰੋਗ ਜਗਤ ਦੁੱਖ ਤ੍ਰਿਸ਼ਨਾ ਭੁੱਖ ਮਿਟਾਇੰਦਾ। ਜਗਤ ਦੁਖ ਰੋਗ ਸੰਤਾਪ, ਜਨ ਭਗਤਾਂ ਆਪ ਮਿਟਾਇੰਦਾ। ਇਕ ਜਪਾਏ ਸਾਚਾ ਜਾਪ, ਜੁਗ ਜੁਗ ਮਾਤ ਰਖਾਇੰਦਾ। ਮੇਟ ਮਿਟਾਏ ਤੀਨੋਂ ਤਾਪ, ਤ੍ਰੈਗੁਣ ਮਾਇਆ ਤਤ ਸਮਾਇੰਦਾ। ਨਾ ਕੋਈ ਪੁੰਨ ਨਾ ਕੋਈ ਪਾਪ, ਹਰਿ ਏਕਾ ਰੰਗ ਸਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਆਪ ਉਠਾਇੰਦਾ। ਉਠ ਜਾਗ ਕਲਜੁਗ ਜੀਵ, ਕਾਲੀ ਰੈਣ ਅੰਧੇਰੀ ਛਾਈਆ। ਪੁਰਖ ਅਬਿਨਾਸ਼ੀ ਧੋਵੇ ਦਾਗ਼, ਭਿੰਨੜੀ ਰੈਣ ਰਸਨਾ ਰਹੀ ਗਾਈਆ। ਭਿੰਨੜੀ ਰੈਣ ਪਕੜੇ ਵਾਗ, ਗੁਰਮੁਖਾਂ ਸੇਵ ਕਮਾਈਆ। ਨੇਤਰ ਲੋਚਨ ਦਰਸ ਨੈਣ, ਨਿਰਗੁਣ ਰੂਪ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਭਗਤਾਂ ਦੇਵੇ ਨਾਮ ਵਰ, ਭਿੰਨੜੀ ਰੈਣ ਸੰਗ ਰਲਾਈਆ। ਭਿੰਨੀ ਰੈਨੜੀਏ ਤੇਰਾ ਵਕਤ ਸੁਹੇਲਾ, ਜਨ ਭਗਤਾਂ ਮੰਗਲ ਗਾਇਆ। ਆਪੇ ਗੁਰੂ ਆਪੇ ਚੇਲਾ, ਆਪ ਆਪਣੇ ਵਿਚ ਸਮਾਇਆ। ਦਰ ਦਵਾਰੇ ਸਾਚਾ ਮੇਲਾ, ਮੇਲਣਹਾਰ ਆਪ ਅਖਵਾਇਆ। ਆਪੇ ਹੋਇਆ ਸੱਜਣ ਸੁਹੇਲਾ, ਮੀਤ ਮੁਰਾਰ ਬਣ ਕੇ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਭਿੰਨੜੀ ਰੈਣ ਤੇਰਾ ਵੇਲਾ ਰਿਹਾ ਸੁਹਾਇਆ। ਭਿੰਨੜੀ ਰੈਣ ਚੜ੍ਹਿਆ ਚਾਅ, ਸਾਚੀ ਖ਼ੁਸ਼ੀ ਮਨਾਈਆ। ਪੁਰਖ ਅਬਿਨਾਸ਼ੀ ਸਚ ਮਲਾਹ, ਬੇੜਾ ਬੰਨੇ ਲਾਈਆ। ਜਨ ਭਗਤਾਂ ਕਟੇ ਜਮ ਕਾ ਫਾਹ, ਲੱਖ ਚੁਰਾਸੀ ਫੰਦ ਕਟਾਇਆ। ਆਪ ਜਪਾਏ ਸਾਚਾ ਨਾਂ, ਚਾਰ ਵਰਨਾਂ ਇਕ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਸੰਗਤ ਏਕਾ ਤਤ ਬੁਝਾਈਆ। ਗੁਰਮਤ ਸਾਚਾ ਜਗਤ ਗਿਆਨ, ਆਪੇ ਆਪ ਦਵਾਇੰਦਾ। ਸਤਿਜੁਗ

ਵੇਖੇ ਮਾਰ ਧਿਆਨ, ਸਾਚਾ ਰਾਹ ਵਿਖਾਇੰਦਾ। ਨੌ ਖੰਡ ਪ੍ਰਿਥਮੀ ਏਕਾ ਆਨ, ਆਪਣੀ ਆਪ ਰਖਾਇੰਦਾ। ਤੀਰ ਨਿਰਾਲਾ ਸ਼ਬਦ ਬਾਨ, ਰਸਨਾ ਚਿੱਲੇ ਆਪ ਚੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਉਚੇ ਟਿੱਲੇ ਪਰਬਤ ਵੇਖ ਵਖਾਇੰਦਾ। ਉਚੇ ਟਿੱਲੇ ਜੰਗਲ ਜੂਹ ਉਜਾੜ ਪਹਾੜ, ਪ੍ਰਭ ਸਾਚਾ ਵੇਖਣ ਆਇਆ। ਸੰਤ ਸੁਹੇਲੇ ਸਾਚੇ ਲਾੜ, ਆਪਣੇ ਸੰਗ ਰਖਾਇਆ। ਦਰ ਘਰ ਸਾਚੇ ਦੇਵੇ ਵਾੜ, ਸਾਚੇ ਘੋੜੇ ਤੰਗ, ਕਸਾਇਆ। ਮਨਮੁਖ ਚਬਾਏ ਆਪਣੀ ਦਾੜ੍ਹ, ਆਪਣੇ ਭਾਣੇ ਵਿਚ ਸਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਜਾਮਾ ਭੇਖ ਵਟਾਇਆ। ਨਾਨਕ ਨਿਰਗੁਣ ਰੂਪ ਹੈ, ਥਿਰ ਘਰ ਰਿਹਾ ਸਮਾਇਆ। ਆਪੇ ਸਤਿ ਸਰੂਪ ਹੈ, ਸਤਵੇਂ ਆਸਣ ਲਾਇਆ। ਆਪੇ ਰੱਖਣਹਾਰਾ ਲਜ ਪਤ ਹੈ, ਪਾਰਬ੍ਰਹਮ ਇਕ ਸਰਨਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਾਨਕ ਗੁਰ ਮਾਤ ਉਪਾਇਆ। ਨਾਨਕ ਗੁਰ ਮਾਤ ਉਪਾਇਆ, ਪ੍ਰਭ ਆਪਣੀ ਦਇਆ ਕਮਾਈਆ। ਸ਼ਬਦੀ ਸ਼ਬਦ ਮੇਲ ਮਿਲਾਇਆ, ਦਿਵਸ ਰੈਣ ਕਰੇ ਜਣਾਈਆ। ਆਪ ਆਪਣੇ ਦਰ ਬੁਲਾਇਆ। ਲੋਆਂ ਪੁਰੀਆਂ ਪਾਰ ਕਰਾਈਆ। ਸਚਖੰਡ ਹਰਿ ਡੇਰਾ ਲਾਇਆ। ਨਿਰੰਕਾਰਾ ਨੂਰ ਸਵਾਈਆ। ਜੋਤ ਸਰੂਪੀ ਖੇਲ ਰਚਾਇਆ, ਭੇਵ ਕੋਈ ਨਾ ਪਾਈਆ। ਨਾਨਕ ਦਰ ਦਵਾਰੇ ਬਣ ਭਿਖਾਰਾ, ਦੋਏ ਜੋੜ ਸੀਸ ਝੁਕਾਈਆ। ਪੁਰਖ ਅਬਿਨਾਸ਼ੀ ਖੇਲ ਅਪਾਰਾ, ਛੱਡ ਸਿੰਘਾਸਣ ਬਾਹਰ ਬੈਠਾ ਆਈਆ। ਨਾਨਕ ਗੁਰ ਕਰ ਪਿਆਰਾ, ਆਪਣੀ ਗੋਦ ਉਠਾਈਆ। ਦਰਸ ਦਿਖਾਏ ਅਗੰਮ ਅਪਾਰਾ, ਬੇਅੰਤ ਬੇਅੰਤ ਬੇਅੰਤ ਰਸਨਾ ਗਾਈਆ। ਪੁਰਖ ਅਬਿਨਾਸ਼ੀ ਕਿਰਪਾ ਧਾਰਾ, ਗੁਰ ਨਾਨਕ ਦਏ ਵਡਿਆਈਆ। ਸਤਿਨਾਮ ਅਪਰ ਅਪਾਰਾ, ਵਸਤ ਝੋਲੀ ਪਾਈਆ। ਲੋਕਮਾਤ ਬਣ ਵਰਤਾਰਾ, ਜੀਵਾਂ ਜੰਤਾਂ ਪਾਰ ਕਰਾਈਆ। ਨਾਨਕ ਗੁਰ ਸਚ ਵਸਤ, ਧੁਰਦਰਗਾਹੀ ਲੈ ਕੇ ਆਈਆ। ਚਾਰ ਵਰਨ ਚਾਰ ਕੁੰਟ, ਜੀਵਾਂ ਜੰਤਾਂ ਸਾਧਾਂ ਸੰਤਾਂ ਰਾਓ ਰੰਕਾਂ ਝੋਲੀ ਪਾਈਆ। ਮਨਮੁਖ ਨਾ ਸਮਝਣ ਜੀਵ ਗਵਾਰਾ, ਮਨਮਤ ਹੋਈ ਹਲਕਾਈਆ। ਨਾਨਕ ਗੋਬਿੰਦ ਅੰਤਮ ਵਾਰਾ, ਆਪ ਆਪਣੀ ਦਇਆ ਕਮਾਈਆ। ਛੱਡਿਆ ਤਨ ਪੰਚਮ ਤਤ ਦਿਤਾ ਡੰਨ, ਜੋਤ ਅੰਗਦ ਵਿਚ ਟਿਕਾਈਆ। ਅੰਗਦ ਅੰਗ ਲਗਾ ਲਿਆ, ਲਹਿਣਾ ਲਹਿਣੇ ਝੋਲੀ ਪਾਇਆ, ਪਿਛਲਾ ਮੂਲ ਚੁਕਾਈਆ। ਅਮਰਦਾਸ ਅਮਰ ਕਰਾਇਆ, ਚਰਨ ਕਵਲ ਸੇਵ ਕਮਾਈਆ। ਰਾਮਦਾਸ ਗਲੇ ਲਗਾਇਆ, ਬਾਲੀ ਬੁਧ ਤਰਾਈਆ। ਗੁਰ ਅਰਜਨ ਦੇ ਵਡਿਆਇਆ, ਸਿਰ ਆਪਣਾ ਹੱਥ ਟਿਕਾਈਆ। ਬੋਧ ਅਗਾਧਾ ਸ਼ਬਦ ਜਣਾਇਆ, ਗੁਰੂ ਗ੍ਰੰਥ ਸੇਵ ਕਮਾਈਆ। ਇਕਵੰਜਾ ਬਵੰਜਾ ਏਕਾ ਧਾਮ ਸੁਹਾਇਆ, ਛੱਤੀ ਰਾਗਾਂ ਰਾਗ ਅਲਾਈਆ। ਮਨਮੁਖ ਜੀਵਾਂ ਹੰਸ ਕਾਗ ਰਿਹਾ ਬਣਾਇਆ, ਜੋ ਜਨ ਰਸਨਾ ਰਹੇ ਗਾਈਆ। ਗੁਰ ਗੋਬਿੰਦ ਹਰਿ ਹਰਿ ਗੋਬਿੰਦ ਪਾਇਆ, ਮੀਰੀ ਪੀਰੀ ਆਪ ਅਖਵਾਈਆ। ਹਰਿਰਾਏ ਹਰਿ ਜੋਤ ਟਿਕਾਇਆ, ਸਪਤਮ ਗੁਰ ਮਿਲੀ ਵਡਿਆਈਆ। ਹਰਿਕ੍ਰਿਸ਼ਨ ਬਾਲ ਅਵਸਥਾ ਲੇਖੇ ਲਾਇਆ, ਸਾਚੀ ਸੇਵਾ ਸੇਵ ਕਮਾਈਆ। ਸਿੰਘ ਤੇਗ ਬਹਾਦਰ ਲਿਆ ਵਰ, ਪ੍ਰਭ ਦੇਵੇ ਆਦਰ, ਦਿੱਲੀ ਜਾਏ ਸੀਸ ਲਗਾਈਆ। ਗੁਰ ਗੋਬਿੰਦਾ ਪਰਗਟ ਹੋਇਆ ਵਾਲੀ ਹਿੰਦਾ, ਜਗਤ ਮਿਟਾਏ ਸਗਲੀ ਚਿੰਦਾ, ਪੰਥ ਖਾਲਸਾ ਰਿਹਾ ਰਚਾਈਆ। ਬਾਲ ਵਾਰੇ ਮਿਟਾਏ ਕਲਜੁਗ ਚਿੰਦਾ, ਆਪ ਆਪਣਾ ਸੰਗ ਨਿਭਾਈਆ। ਜੋਧਾ ਸੂਰ ਵਡ ਮਰਗਿੰਦਾ, ਪੰਜ ਪਿਆਰੇ ਕਰ ਤਿਆਰ, ਆਪਣਾ ਰੂਪ ਵਟਾਈਆ। ਦੋਏ ਜੋੜ ਕਰੇ ਨਿਮਸਕਾਰ, ਝੋਲੀ ਅੱਗੇ ਡਾਹੀਆ। ਆਪੇ ਗੁਰ ਚੇਲਾ ਵਸੇ ਵਿਚ ਸੰਸਾਰ, ਚੇਲਾ

ਗੁਰ ਆਪ ਅਖਵਾਈਆ। ਗਿਆ ਅਨੰਦਪੁਰ ਅੰਤਮ ਹਾਰ, ਜੂਠ ਝੂਠ ਖ਼ਾਕ ਮਿਲਾਈਆ। ਦੱਖਣ ਦਿਸ਼ਾ ਵੇਖ ਵਿਚਾਰ, ਗੰਗਾ ਗੋਦਾਵਰੀ ਦਏ ਸੁਹਾਈਆ। ਤੀਰ ਨਿਰਾਲਾ ਏਕਾ ਮਾਰ, ਸਚ ਤਖ਼ਤ ਧਾਮ ਸੁਹਾਈਆ। ਅੰਤਮ ਤਜਿਆ ਮਾਤ ਸੰਸਾਰ, ਗੁਰਮੁਖਾਂ ਗਿਆ ਸੁਣਾਈਆ। ਪਰਗਟ ਹੋਣਾ ਵਿਚ ਸੰਸਾਰ, ਕਲਜੁਗ ਤੇਰੀ ਅੰਤਮ ਵਾਰ, ਅੰਤਮ ਵੇਲਾ ਆਈਆ। ਸ਼ਬਦ ਖੰਡਾ ਤੇਜ ਕਟਾਰ, ਆਪ ਆਪਣੇ ਹੱਥ ਉਠਾਈਆ। ਗੁਰਮੁਖ ਸਾਚੇ ਲਏ ਉਭਾਰ, ਜੋ ਸਰਸੇ ਭੇਟ ਚੜ੍ਹਾਈਆ। ਪਰਗਟ ਹੋਏ ਨਿਹਕਲੰਕ ਨਰਾਇਣ ਨਰ ਅਵਤਾਰ, ਪੰਜ ਤਤ ਦਿਸ ਨਾ ਆਈਆ। ਜੋਤ ਸ਼ਬਦ ਗੁਰ ਅਵਤਾਰ, ਜੁਗ ਜੁਗ ਆਪ ਅਖਵਾਈਆ। ਜੋਤ ਸਰੂਪੀ ਹਰਿ ਭਗਵਾਨ, ਏਕਾ ਏਕ ਅਖਵਾਈਆ। ਏਕਾ ਭੂਮਿਕਾ ਇਕ ਅਸਥਾਨ, ਏਕਾ ਧਾਮ ਸੁਹਾਈਆ। ਏਕਾ ਸ਼ਬਦ ਇਕ ਬਿਬਾਣ, ਏਕਾ ਰਿਹਾ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਵੇਖ ਵਖਾਈਆ। ਸੋਲਾਂ ਚੇਤਰ ਸੋਲਾਂ ਕਲ, ਆਪਣੀ ਆਪ ਵਰਤਾਇੰਦਾ। ਆਪੇ ਵੇਖਣਹਾਰਾ ਜਲ ਥਲ, ਥਲ ਜਲ ਆਪੇ ਵੇਖ ਵਖਾਇੰਦਾ। ਆਪ ਆਪਣੇ ਵਿਚ ਗਿਆ ਰਲ, ਵਿਸਮਾਦੀ ਰੂਪ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੋਲਾਂ ਸੋਲਾਂ ਕਲ ਵਖਾਇੰਦਾ। ਸੋਲਾ ਕਲ ਹਰਿ ਵਰਤਾਰ, ਆਪਣੀ ਕਲ ਵਰਤਾਈਆ। ਵਲ ਛਲ ਵਿਚ ਸੰਸਾਰ, ਭੇਵ ਨਾ ਜਾਣੇ ਰਾਈਆ। ਜੋਤੀ ਨੂਰ ਖੇਲੇ ਖੇਲ ਘੜੀ ਘੜੀ ਪਲ ਪਲ ਅੰਦਰ ਬਾਹਰ, ਗੁਪਤ ਜਾਹਿਰ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਬਣਤਾ ਆਪ ਬਣਾਈਆ। ਜੁਗ ਜੁਗ ਬਣਤ ਬਣਾਇੰਦਾ। ਆਪ ਆਪਣੀ ਕਲ ਧਾਰ, ਸਤਿਜੁਗ ਸਾਚਾ ਰਾਹ ਵਖਾਇੰਦਾ। ਕਲਜੁਗ ਤੇਰੀ ਅੰਤਮ ਵਾਰ, ਜੋਗ ਜੁਗਤ ਜਗਤ ਇਕ ਚਲਾਇੰਦਾ। ਆਪ ਆਪਣੀ ਕਿਰਪਾ ਧਾਰ, ਸਾਚੀ ਭਗਤੀ ਭਗਤ ਕਰਾਇੰਦਾ। ਅੱਖਰ ਵੱਖਰ ਨਾਮ ਅਧਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚਾ ਮਾਰਗ ਇਕ ਲਗਾਇੰਦਾ। ਸਤਿਜੁਗ ਤੇਰਾ ਸਾਚਾ ਰੰਗ, ਹਰਿ ਆਪੇ ਆਪ ਚੜ੍ਹਾਇਆ। ਸ਼ਬਦ ਗੁਰ ਨਿਭਾਏ ਸਾਚਾ ਸੰਗ, ਸਗਲਾ ਸਾਥ ਆਪ ਅਖਵਾਇਆ। ਇਕ ਧਾਰਾ ਵਹਾਏ ਗੰਗ, ਅੰਮ੍ਰਿਤ ਨਾਉਂ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਘਰ ਬੈਠਾ ਆਸਣ ਲਾਇਆ। ਸਤਿਜੁਗ ਤੇਰੀ ਸਚ ਸਲਾਹ, ਹੋਇਆ ਦਰ ਪਰਵਾਨਿਆ। ਸਾਚਾ ਸ਼ਬਦ ਜਗਤ ਮਲਾਹ, ਦੇਵੇ ਗੁਣ ਨਿਧਾਨਿਆ। ਗੁਣ ਨਿਧਾਨਾ ਹਰਿ ਨਿਰੰਕਾਰਾ, ਸਰਗੁਣ ਰੂਪ ਸਮਾਨਿਆ। ਖੇਲੇ ਖੇਲ ਅਪਰ ਅਪਾਰਾ, ਸਰਗੁਣ ਭੇਵ ਨਾ ਰਾਨਿਆ। ਸਰਗੁਣ ਮੇਲੇ ਵਿਚ ਸੰਸਾਰਾ, ਆਪ ਆਪਣੀ ਦਇਆ ਕਮਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਸਤਿਜੁਗ ਤੇਰਾ ਲਹਿਣਾ ਦੇਣਾ ਮੂਲ ਚੁਕਾਨਿਆ। ਕਲਜੁਗ ਤੇਰਾ ਅੰਤ ਕਿਨਾਰ, ਲੋਕਮਾਤ ਆਪ ਕਰਾਇੰਦਾ। ਸਤਿਜੁਗ ਸਾਚੇ ਹੋ ਤਿਆਰ, ਧਰਤ ਮਾਤ ਗੋਦ ਉਠਾਇੰਦਾ। ਸ਼ਬਦ ਸੁਤ ਕਰ ਪਿਆਰ, ਸਾਚੀ ਬਣਤ ਬਣਾਇੰਦਾ। ਚਾਰ ਵਰਨ ਇਕ ਦਵਾਰ, ਏਕਾ ਧਾਮ ਸੁਹਾਇੰਦਾ। ਏਕਾ ਸ਼ਬਦ ਜੈ ਜੈਕਾਰ, ਚਾਰੋਂ ਕੁੰਟ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਭਗਵਨ ਭਗਵਨ ਰੂਪ ਵਟਾਇੰਦਾ। ਹਰਿ ਭਗਵਾਨ ਸ਼ਬਦ ਨਿਸ਼ਾਨ, ਏਕਾ ਵਾਰ ਰਖਾਇਆ। ਆਪ ਝੁਲਾਏ ਵਿਚ ਜਹਾਨ, ਜੁਗ ਜੁਗ ਰਿਹਾ ਝੁਲਾਇਆ। ਜਨ ਭਗਤਾਂ ਦੇਵੇ ਜੀਆ ਦਾਨ, ਨਾਮ ਦਾਨ ਝੋਲੀ ਪਾਇਆ। ਦਰ ਦਵਾਰੇ ਬਖ਼ਸ਼ੇ ਮਾਨ, ਸਾਚਾ ਧਾਮ ਇਕ ਸੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ

ਧਰ, ਘਰ ਸਾਚਾ ਇਕ ਸੁਹਾਇਆ। ਸਾਚਾ ਘਰ ਹਰਿ ਭਗਵੰਤਾ, ਆਪਣਾ ਆਪ ਬਣਾਇਆ। ਆਪੇ ਵਸਿਆ ਆਦਿਨ ਅੰਤਾ, ਆਦਿ ਅੰਤ ਰਹਾਇਆ। ਆਪੇ ਹੋਇਆ ਸਾਚਾ ਕੰਤਾ, ਸਾਚੇ ਸੰਤਾਂ ਰਿਹਾ ਮਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵੇਖ ਵਖਾਏ ਧੁਰ ਧਾਮ ਏਕਾ ਏਕ ਟਿਕਾਇਆ। ਧੁਰ ਧਾਮ ਧੁਰ ਦਰਗਾਹ, ਏਕਾ ਏਕ ਸੁਹਾਈਆ। ਸ਼ਬਦ ਸਰੂਪੀ ਬਣ ਮਲਾਹ, ਜਨ ਭਗਤਾਂ ਰਿਹਾ ਮਿਲਾਈਆ। ਸਤਿਜੁਗ ਸਾਚੇ ਪਕੜੇ ਬਾਂਹ, ਸੋਇਆ ਪੂਤ ਰਿਹਾ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਚਾਰੇ ਕੁੰਟ ਦਹਿ ਦਿਸ਼ਾ ਰਿਹਾ ਵਖਾਈਆ। ਸਤਿਜੁਗ ਸਾਚਾ ਨੇਤਰ ਖੋਲ੍ਹ, ਚਾਰ ਕੁੰਟ ਵੇਖ ਵਖਾਇੰਦਾ। ਸੋਹੰ ਅੱਖਰ ਮੁਖੋਂ ਬੋਲ, ਸਾਚਾ ਗੀਤ ਅਲਾਇੰਦਾ। ਸਤਿਜੁਗ ਸਾਚਾ ਵੱਜਾ ਢੋਲ, ਪ੍ਰਭ ਸਾਚਾ ਆਪ ਵਜਾਇੰਦਾ। ਭਗਤ ਜਨਾਂ ਪ੍ਰਭ ਵਸੇ ਕੋਲ, ਦਿਵਸ ਰੈਣ ਰੰਗ ਰੰਗਾਇੰਦਾ। ਆਪੇ ਵਰਤੇ ਕਲਾ ਸੋਲ, ਅਕਲ ਕਲ ਆਪ ਵਰਤਾਇੰਦਾ। ਸ੍ਰਿਸ਼ਟ ਸਬਾਈ ਰਿਹਾ ਮੌਲ, ਮੌਲਾ ਰੂਪ ਅਖਵਾਇੰਦਾ। ਜਨ ਭਗਤਾਂ ਉਲਟਾ ਕਰੇ ਨਾਭ ਕੌਲ, ਅੰਮ੍ਰਿਤ ਧਾਰਾ ਮੁਖ ਚੁਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਸਤਿਜੁਗ ਤੇਰਾ ਦਰ ਘਰ ਪੂਰ ਕਰਾਇੰਦਾ।

ਧੰਨ ਵਡਿਆਈ ਭਗਤ ਜਨ, ਹਰਿ ਨਾਮ ਜਪੰਦੇ। ਧੰਨ ਵਡਿਆਈ ਸੰਤ ਜਨ, ਹਰਿ ਧਿਆਨ ਰਖੰਦੇ। ਧੰਨ ਵਡਿਆਈ ਭਗਤ ਜਨ, ਏਕਾ ਓਟ ਰਖੰਦੇ। ਧੰਨ ਵਡਿਆਈ ਸੰਤ ਜਨ, ਜੀਆਂ ਜੰਤਾਂ ਪਾਰ ਕਰੰਦੇ। ਦੋਹਾਂ ਮੇਲਾ ਇਕ ਦਰ, ਮਿਲੇ ਮੇਲ ਗੁਰ ਭਗਵੰਤੇ। ਧੰਨ ਕਮਾਈ ਭਗਤ ਜਨ, ਆਤਮ ਤ੍ਰਿਪਤ ਕਰਾਈਆ। ਧੰਨ ਕਮਾਈ ਸੰਤ ਜਨ, ਦਿਵਸ ਰੈਣ ਰਹੇ ਗਾਈਆ। ਧੰਨ ਕਮਾਈ ਭਗਤ ਜਨ, ਹਰਿ ਹਿਰਦੇ ਲਏ ਵਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੋਹਾਂ ਮੇਲਾ ਏਕਾ ਥਾਈਂਆ। ਸੰਤ ਸੁਹੇਲਾ ਸਾਚਾ ਮੀਤ, ਏਕਾ ਰੰਗ ਰੰਗਾਇੰਦਾ। ਆਪ ਸੁਣਾਏ ਸੁਹਾਗੀ ਗੀਤ, ਪ੍ਰਭ ਆਪਣੀ ਦਇਆ ਕਮਾਇੰਦਾ। ਆਪੇ ਪਰਖਣਹਾਰਾ ਨੀਤ, ਹਰ ਘਟ ਅੰਦਰ ਡੇਰਾ ਲਾਇੰਦਾ। ਜਿਸ ਜਨ ਬਖ਼ਸ਼ੇ ਚਰਨ ਪ੍ਰੀਤ, ਆਪ ਆਪਣਾ ਭੇਵ ਖੁਲ੍ਹਾਇੰਦਾ। ਕਾਇਆ ਕਰੇ ਠੰਢੀ ਸੀਤ, ਅੰਮ੍ਰਿਤ ਆਤਮ ਜਾਮ ਪਿਆਇੰਦਾ। ਨਾ ਕੋਈ ਹਸਤ ਨਾ ਕੋਈ ਕੀਟ, ਊਚ ਨੀਚ ਰੰਕ ਰਾਜਾਨ ਨਾ ਕੋਈ ਅਖਵਾਇੰਦਾ। ਏਕਾ ਸ਼ਬਦ ਗੁਰ ਅਨਡੀਠ, ਦਿਸ ਕਿਸੇ ਨਾ ਆਇੰਦਾ। ਜਿਸ ਜਨ ਕਾਇਆ ਚੋਲੀ ਰੰਗ ਚਾੜ੍ਹੇ ਮਜੀਠ, ਆਪੇ ਵੇਖ ਵਖਾਇੰਦਾ। ਮਨਮੁਖ ਜੂਠਾ ਝੂਠਾ ਪੀਸਣ ਰਹੇ ਪੀਠ, ਸਚ ਵਸਤ ਨਾ ਕੋਈ ਵਿਖਾਇੰਦਾ। ਕਾਇਆ ਕਲਜੁਗ ਕੌੜਾ ਰੀਠ, ਰਸ ਰਸਨਾ ਨਾ ਆਤਮ ਕੋਈ ਵਿਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਮੇਲ ਮਿਲਾਇੰਦਾ। ਭਗਤ ਸੁਹੇਲਾ ਸਾਚਾ ਸੱਜਣ, ਵਾਲੀ ਦੋ ਜਹਾਨਿਆ। ਦਰਸ ਦਿਖਾਏ ਦਇਆ ਕਮਾਏ ਧੁਰਦਰਗਾਹੀ ਆਇਆ ਪੜਦੇ ਕੱਜਣ, ਹੋਏ ਦਰ ਸਵਾਲਿਆ। ਮਦਿਰਾ ਮਾਸ ਜੋ ਜਨ ਤਜਣ, ਮਿਲੇ ਮੇਲ ਜੋਤ ਅਕਾਲਿਆ। ਅਨਹਦ ਤਾਲ ਨਗਾਰੇ ਸਾਚੇ ਵੱਜਣ, ਪੰਚਮ ਗਾਇਣ ਇਕ ਕਵਾਲਿਆ। ਭਾਂਡੇ ਭਰਮ ਗੜ੍ਹ ਹੰਕਾਰੀ ਭੱਜਣ, ਅੰਦਰ ਮਜਨ ਜੋਤੀ ਨੂਰ ਲਾਲ ਗੁਲਾਲਿਆ। ਆਤਮ ਸੇਜਾ ਬਹਿ ਬਹਿ ਸਜਣ, ਜਨ ਮਿਲਿਆ ਮੇਲ ਹਰਿ ਬਨਵਾਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਆਏ ਭਗਤਾਂ ਦਰ, ਜੁਗ ਜੁਗ ਬਣੇ ਸਵਾਲਿਆ।

ਧੰਨ ਕਮਾਈ ਸੰਤ ਜਨ, ਪਾਇਆ ਪਰਮਾਨੰਦ। ਧੰਨ ਕਮਾਈ ਸੰਤ ਜਨ, ਦੂਈ ਦਵੈਤੀ ਢਾਹੇ ਭਰਮਾਂ ਕੰਧ। ਧੰਨ ਕਮਾਈ ਸੰਤ ਜਨ, ਗੁਰ ਸ਼ਬਦ ਚੜ੍ਹਾਇਆ ਸਾਚਾ ਚੰਦ। ਧੰਨ ਕਮਾਈ ਭਗਤ ਜਨ, ਮੇਟ ਮਿਟਾਏ ਆਤਮ ਅੰਧ। ਧੰਨ ਕਮਾਈ ਸੰਤ ਜਨ, ਇਕ ਸੁਣਾਵਣ ਸੁਹਾਗੀ ਛੰਦ। ਧੰਨ ਕਮਾਈ ਭਗਤ ਜਨ, ਮਿਲੇ ਵਡਿਆਈ ਵਿਚ ਜਹਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਿਸ ਜਨ ਕਿਰਪਾ ਦੇਵੇ ਕਰ, ਅੰਤਮ ਮੇਲਾ ਲਏ ਮਿਲਾਈਆ। ਕਿਰਪਾ ਕਰੇ ਆਪ ਮਿਹਰਵਾਨ, ਮਾਨਸ ਜਨਮ ਲੇਖੇ ਲਾਇੰਦਾ। ਸਾਚੀ ਭਗਤੀ ਭਗਤ ਭਗਵਾਨ, ਗੁਰ ਚਰਨ ਧਿਆਨ ਲਗਾਇੰਦਾ। ਆਪੇ ਦੇਵੇ ਨਾਮ ਨਿਧਾਨ, ਆਪਣੀ ਹੱਥੀਂ ਆਪ ਵਰਤਾਇੰਦਾ। ਏਕਾ ਸ਼ਬਦ ਇਕ ਨਿਸ਼ਾਨ, ਏਕਾ ਤੀਰ ਚਲਾਇੰਦਾ। ਏਕਾ ਮੰਦਰ ਇਕ ਮਕਾਨ, ਹਰਿ ਏਕਾ ਏਕ ਸੁਹਾਇੰਦਾ। ਏਕਾ ਜੋਧਾ ਸੂਰ ਬਲੀ ਬਲਵਾਨ, ਨਰ ਨਿਰੰਕਾਰ ਆਪ ਅਖਵਾਇੰਦਾ। ਆਪੇ ਕਰੇ ਆਪਣੀ ਆਪ ਪਛਾਣ, ਦੂਸਰ ਕੋਈ ਭੇਵ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਤ ਸੁਹੇਲੇ ਵੇਖ ਵਖਾਇੰਦਾ। ਸੰਤ ਸੁਹੇਲੇ ਸਾਚਾ ਗੁਰ, ਏਕਾ ਰੂਪ ਸਮਾਇਆ। ਲਿਖਿਆ ਲੇਖ ਗਿਆ ਜੁੜ, ਨਾ ਕੋਈ ਤੋੜ ਤੁੜਾਇਆ। ਆਪੇ ਚੜ੍ਹਿਆ ਸ਼ਬਦ ਘੋੜ, ਚਾਰੇ ਕੁੰਟ ਰਿਹਾ ਦੁੜਾਇਆ। ਜਨ ਭਗਤਾਂ ਲੱਗੀ ਆਤਮ ਔੜ, ਅੰਮ੍ਰਿਤ ਆਤਮ ਦਏ ਜਾਮ ਪਿਆਇਆ। ਕਲਜੁਗ ਅੰਤਮ ਮਾਰੇ ਪਹਿਲਾ ਪੌੜ, ਚੌਥਾ ਪੌੜਾ ਰਿਹਾ ਲਗਾਇਆ। ਵੇਖੇ ਪਰਖੇ ਮਿੱਠਾ ਕੌੜ, ਪੂਤ ਸਪੂਤਾ ਬ੍ਰਹਿਮਣ ਗੌੜਾ, ਵੇਖ ਵਖਾਣੇ ਸੰਬਲ ਨਗਰ ਨਾ ਕੋਈ ਜਾਣੇ ਲੰਬਾ ਚੌੜਾ, ਗੋਬਿੰਦ ਡੇਰਾ ਲਾਇਆ। ਜਨ ਭਗਤਾਂ ਆਤਮ ਅੰਤਰ ਜਾਏ ਬਹੁੜ, ਅੰਦਰ ਮੰਦਰ ਮੇਲ ਮਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਤ ਵਿਚੋਲਾ ਸ਼ਬਦ ਬਣਾਇਆ। ਸ਼ਬਦ ਵਿਚੋਲਾ ਵਿਚ ਸੰਸਾਰ, ਹਰਿ ਏਕਾ ਏਕ ਰਖਾਇਆ। ਜਨ ਭਗਤਾਂ ਕਰੇ ਖ਼ਬਰਦਾਰ, ਦਿਵਸ ਰੈਣ ਰਿਹਾ ਜਗਾਇਆ। ਪੰਚਮ ਮੇਟੇ ਕਾਮ ਕਰੋਧ ਲੋਭ ਮੋਹ ਹੰਕਾਰ, ਪੰਚਾਂ ਮੇਲ ਮਿਲਾਇਆ। ਜਿਸ ਜਨ ਕਿਰਪਾ ਦੇਵੇ ਧਾਰ, ਲਹਿਣਾ ਦੇਣਾ ਮੂਲ ਚੁਕਾਇਆ। ਏਕਾ ਕੰਤ ਇਕ ਭਤਾਰ, ਗੁਰਮੁਖ ਸਾਚੀ ਨਾਰ ਕਰ ਪਿਆਰ, ਆਤਮ ਸੇਜਾ ਰਿਹਾ ਹੰਢਾਇਆ। ਦੋਹਾਂ ਮੇਲਾ ਇਕ ਦਵਾਰ, ਨਾ ਕੋਈ ਦੂਸਰ ਪਹਿਰੇਦਾਰ, ਸ਼ਸਤਰ ਬਸਤਰ ਕੋਈ ਦਿਸ ਨਾ ਆਇਆ। ਨਾ ਕੋਈ ਖੰਡਾ ਨਾ ਕੋਈ ਕਟਾਰ, ਆਪੇ ਪਾਏ ਆਪਣੀ ਵੰਡਾ ਹਰਿ ਨਿਰੰਕਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਆਪ ਕਰਾਏ ਭਵਜਲ ਪਾਰ। ਧੰਨ ਕਮਾਈ ਭਗਤ ਜਨ, ਸਾਚਾ ਧਾਮ ਸੁਹੰਦੜਾ। ਦੂਈ ਦਵੈਤੀ ਮਿਟਿਆ ਜਨ, ਗੁਰ ਪਾਇਆ ਹਰਿ ਗੋਬਿੰਦੜਾ। ਜੋਤ ਜਗਾਈ ਕਾਇਆ ਨਿਰਮਲ ਤਨ, ਇਕ ਪਰਕਾਸ਼ ਵਖੰਦੜਾ। ਸ਼ਬਦ ਡੋਰੀ ਮਨ ਮਨੂਆ ਬੰਨ੍ਹ, ਬੁਧ ਮਤ ਆਪ ਸਮਝੰਦੜਾ। ਗੁਰ ਸ਼ਬਦ ਜਣਾਏ ਸਾਚੇ ਗੁਣ, ਰਾਗ ਅਨਾਦੀ ਇਕ ਵਜੰਦੜਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਭਗਤਾਂ ਵੇਖ ਵਖੰਦੜਾ। ਸੰਤ ਸਾਜਣ ਸਹਿਜ ਸੁਭਾਏ, ਰਸ ਰਸਨਾ ਰਿਹਾ ਗਾਇਆ। ਸਤਿਗੁਰ ਪੂਰਾ ਦਏ ਮਿਲਾਏ, ਜਿਸ ਜਨ ਸੰਗ ਨਿਭਾਇਆ। ਸਚ ਵਸਤ ਗੁਰ ਚੋਲੀ ਪਾਏ, ਅੰਗੀਕਾਰ ਆਪ ਅਖਵਾਇਆ। ਦੂਜਾ ਦਰ ਨਾ ਮੰਗਣ ਜਾਏ, ਜਿਸ ਜਨ ਆਪਣੀ ਦਇਆ ਕਮਾਇਆ। ਕਾਇਆ ਕਾਚੀ ਵੰਗ ਭੰਨਾਏ, ਮਨਮੁਖ ਜੀਵ ਰਹਿਣ ਨਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਤ ਸੁਹੇਲੇ ਰਿਹਾ ਵਰ, ਨੌ ਖੰਡ ਪ੍ਰਿਥਮੀ ਵੇਖ ਵਖਾਇਆ। ਨੌ ਖੰਡ ਪ੍ਰਿਥਮੀ ਇਕ ਦਰਵਾਜ਼ਾ, ਪ੍ਰਭ ਸਾਚੇ ਆਪ ਖੁਲ੍ਹਾਇਆ।

ਵੇਖ ਵਖਾਏ ਗਰੀਬ ਨਿਵਾਜਾ, ਆਪ ਆਪਣਾ ਭੇਖ ਵਟਾਇਆ। ਜਨ ਭਗਤਾਂ ਮਾਰੇ ਅੰਦਰ ਮੰਦਰ ਆਵਾਜਾ, ਦਿਵਸ ਰੈਣ ਰਿਹਾ ਜਗਾਇਆ। ਸ਼ਬਦ ਗੁਰ ਰਚਿਆ ਕਾਜਾ, ਗੁਰਮੁਖ ਸੁਰਤੀ ਲਏ ਪਰਨਾਇਆ। ਵੇਖੇ ਖੇਲ ਕਲ ਕਿ ਆਜਾ, ਆਪਣੇ ਭਾਣੇ ਵਿਚ ਸਮਾਇਆ। ਆਪੇ ਵੇਖੇ ਮੱਕਾ ਕਾਅਬਾ ਹਾਜੀ ਹਾਜਾ, ਸਾਚਾ ਹੱਜ ਇਕ ਵਖਾਇਆ। ਜੁਗ ਜੁਗ ਰੱਖਣਹਾਰਾ ਲਾਜਾ, ਜਨ ਭਗਤਾਂ ਹੋਏ ਸਹਾਇਆ। ਮਨਮੁਖਾਂ ਖੋਲ੍ਹੇ ਜੂਠਾ ਝੂਠਾ ਪਾਜਾ, ਪੰਚਮ ਦੇਵੇ ਗੰਢ ਖੁਲ੍ਹਾਇਆ। ਕਲਜੁਗ ਤੇਰਾ ਸਾਜਣ ਸਾਜਾ, ਵੇਖੇ ਖੇਲ ਰਾਜਨ ਰਾਜਾ, ਏਕਾ ਸ਼ਾਹੋ ਭੂਪ ਆਪ ਅਖਵਾਇਆ। ਪਰਗਟ ਜੋਤ ਦੇਸ਼ ਮਾਝਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਜੀਵਾਂ ਰਿਹਾ ਭੁਲਾਇਆ। ਮਾਝੇ ਦੇਸ਼ ਪ੍ਰਭ ਜੋਤ ਜਗਾਈ, ਗੁਰ ਸ਼ਬਦ ਵੱਜੀ ਵਧਾਈਆ। ਪੰਚਮ ਤਤ ਨਾ ਦੇਹ ਉਪਾਈ, ਮਨ ਮਤ ਬੁਧ ਨਾ ਨਾਲ ਰਲਾਈਆ। ਰਕਤ ਬੂੰਦ ਨਾ ਕੋਈ ਰਖਾਈ, ਪਿਤਾ ਪੂਤ ਨਾ ਕੋਈ ਸਦਾਈ, ਭਾਈ ਭੈਣ ਨਾ ਮੇਲ ਮਿਲਾਈ, ਨਾਤਾ ਜਗਤ ਨਾ ਕੋਈ ਰਖਾਈਆ। ਆਪ ਆਪਣੀ ਖੇਲ ਰਚਾਈ, ਜੋਤੀ ਜਾਮਾ ਭੇਖ ਵਟਾਈਆ। ਗੁਰਮੁਖ ਸਾਚੇ ਕਰ ਕੁੜਮਾਈ, ਆਪ ਆਪਣੇ ਦਰ ਬਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਵੇਖੇ ਥਾਉਂ ਥਾਈਂਆ। ਵੇਖਣਹਾਰਾ ਸਰਬ ਸੰਸਾਰ, ਅਕਲ ਕਲਾ ਭਰਪੂਰਾ। ਜੁਗ ਜੁਗ ਲਏ ਮਾਤ ਅਵਤਾਰ, ਸ਼ਬਦ ਵਜਾਏ ਨਾਦ ਅਨਾਦੀ ਤੂਰਾ। ਸਤਿਜੁਗ ਤ੍ਰੇਤਾ ਕਰਾਏ ਪਾਰ, ਦੁਆਪਰ ਆਸਾ ਮਨਸਾ ਪੂਰਾ। ਕਲਜੁਗ ਅੰਤਮ ਰਿਹਾ ਵਿਚਾਰ, ਮੁਖ ਸ਼ਰਮਾਏ ਜੂਠਾ ਝੂਠਾ ਕੂੜਾ। ਸੰਗ ਮੁਹੰਮਦ ਚਾਰ ਯਾਰ, ਕੋਈ ਨਾ ਦੇਵੇ ਸਾਚੀ ਧੂੜਾ। ਕਰਮ ਧਰਮ ਗਿਆ ਹਾਰ, ਅੰਤ ਪਛਤਾਏ ਮੂਰਖ ਮੂੜ੍ਹਾ। ਪਾਰਬ੍ਰਹਮ ਪ੍ਰਭ ਮਾਰੇ ਮਾਰ, ਲੋਕਮਾਤ ਮਾਰੇ ਝਾਤ, ਇਕ ਇਕਾਂਤ ਮੇਟ ਮਿਟਾਏ ਪਸਾਰਾ ਕੂੜਾ। ਕਲਜੁਗ ਅੰਤਮ ਰਿਹਾ ਰੋ, ਨਾ ਦਿਸੇ ਕੋਈ ਸਹਾਈਆ। ਜੂਠਾ ਝੂਠਾ ਬੀਜ ਲਿਆ ਬੋ, ਅੰਤਮ ਕੋਇ ਨਾ ਸੰਗ ਨਿਭਾਈਆ। ਪਰਗਟ ਹੋਇਆ ਪ੍ਰਭ ਛੱਬੀ ਪੋਹ, ਜੋਤ ਸਰੂਪੀ ਜਾਮਾ ਪਾਈਆ। ਨਾਤਾ ਤੋੜੇ ਝੂਠਾ ਮੋਹ, ਜਗਤ ਤ੍ਰਿਸ਼ਨਾ ਰਿਹਾ ਮਿਟਾਈਆ। ਜਨ ਭਗਤ ਹਰਿ ਬਿਨ ਅਵਰ ਨਾ ਜਾਣੇ ਕੋ, ਸ੍ਰਿਸ਼ਟ ਸਬਾਈ ਬੈਠੀ ਮੁਖ ਭਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਆਪੇ ਵੇਖ ਵਖਾਈਆ। ਹਰਿਜਨ ਸਾਚਾ ਸ਼ਬਦ ਦੁਲਾਰਾ, ਪੂਤ ਸਪੂਤਾ ਜਾਇਆ। ਪਾਰਬ੍ਰਹਮ ਪ੍ਰਭ ਦਏ ਹੁਲਾਰਾ, ਅਗੰਮ ਅਗੰਮੜੇ ਧਾਮ ਸੁਹਾਇਆ। ਜੀਵ ਜੰਤ ਨਾ ਜਾਣੇ ਪਾਰ ਕਿਨਾਰਾ, ਦਮੜੀ ਦਮੜੇ ਹੱਥ ਨਾ ਆਇਆ। ਵਰਤੇ ਵਰਤਾਏ ਵਿਚ ਸੰਸਾਰਾ, ਆਪ ਆਪਣਾ ਵੇਖ ਵਖਾਇਆ। ਕਲਜੁਗ ਤੇਰੀ ਕਾਲੀ ਧਾਰਾ, ਕਾਲਖ ਟਿੱਕਾ ਮਸਤਕ ਲਾਇਆ। ਸੰਤ ਸੁਹੇਲੇ ਰੋਵਣ ਜਾਰੋ ਜਾਰਾ, ਦਿਵਸ ਰੈਣ ਰਹੇ ਕੁਰਲਾਇਆ। ਧਰਤ ਮਾਤ ਕਰੇ ਪੁਕਾਰਾ, ਪ੍ਰਭ ਅੱਗੇ ਸੀਸ ਝੁਕਾਇਆ। ਰਾਏ ਧਰਮ ਖੋਲ੍ਹ ਕਿਵਾੜਾ, ਨੇਤਰ ਨੀਰ ਰਿਹਾ ਵਹਾਇਆ। ਲਾੜੀ ਮੌਤ ਮੰਗੇ ਏਕਾ ਲਾੜਾ, ਲੱਖ ਚੁਰਾਸੀ ਲਏ ਪਰਨਾਇਆ। ਵਰਤੇ ਖੇਲ ਦਿਨ ਦਿਹਾੜਾ, ਪ੍ਰਭ ਸਾਚੇ ਆਪ ਵਰਤਾਇਆ। ਧਰਤ ਮਾਤ ਤੇਰਾ ਇਕ ਅਖਾੜਾ, ਅੰਤਮ ਦਏ ਬਣਾਇਆ। ਆਪ ਉਠਾਏ ਅਗੰਮੀ ਧਾੜਾ, ਧਾੜ ਧਾੜਵੀ ਆਪ ਅਖਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵੰਡ ਵੰਡਾਇਆ। ਕਲਜੁਗ ਤੇਰੀ ਅੰਤਮ ਵੰਡ ਵੰਡਾਏ, ਲੋਕਮਾਤ ਵੇਖ ਵਖਾਈਆ। ਕੁਲਾਖੰਡ ਹਰਿ ਕਲ ਵਰਤਾਏ, ਭੇਵ ਕੋਇ ਨਾ ਪਾਈਆ। ਇਲਾਬੁਤ ਹਰਿ ਡੇਰਾ ਲਾਏ, ਆਪ ਆਪਣਾ ਰਾਹ ਵਖਾਈਆ। ਕੇਤਮਾਲ ਹਰਿ ਰਿਹਾ

ਜਗਾਏ, ਏਕਾ ਸ਼ਬਦ ਜਣਾਈਆ। ਹਰਿਵਰਖ ਹਰਿ ਬੂਝ ਬੁਝਾਏ, ਏਕਾ ਡੰਕ ਵਜਾਈਆ। ਕਿੰਪੁਰਖ ਭੇਵ ਖੁਲ੍ਹਾਏ, ਲੇਖਾ ਲੇਖ ਦਏ ਪੁਚਾਈਆ। ਹਰਣਯਮਹ ਹਰਿ ਜੋਤ ਜਗਾਏ, ਜੋਗ ਜੁਗੀਸ਼ਰ ਰਿਹਾ ਉਠਾਈਆ। ਭਦਰ ਭਰਮ ਸਰਬ ਮਿਟਾਏ, ਹਰ ਘਟ ਵੇਖ ਵਖਾਈਆ। ਰਮਕ ਰੰਗ ਰਹਿਣ ਨਾ ਪਾਏ, ਹਰਿ ਅਚਰਜ ਕਲ ਵਰਤਾਈਆ। ਭਾਰਤ ਖੰਡ ਪ੍ਰਭ ਜੋਤ ਜਗਾਏ, ਮਾਝੇ ਦੇਸ ਵੱਜੀ ਵਧਾਈਆ। ਗੁਰਮੁਖ ਸਾਚੇ ਲਏ ਜਗਾਏ, ਸੋਏ ਮਾਤ ਉਠਾਈਆ। ਏਕਾ ਏਕ ਬਖ਼ਸ਼ੇ ਸਚ ਸਰਨਾਏ, ਆਪ ਆਪਣਾ ਦਰਸ ਦਿਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚੀ ਨਈਆ ਨਾਮ ਚੜ੍ਹਾਈਆ। ਸਾਚੀ ਨਈਆ ਵਿਚ ਮੰਝਧਾਰ, ਏਕਾ ਏਕ ਚਲਾਇੰਦਾ। ਸਤਿਗੁਰ ਪੂਰਾ ਮੀਤ ਮੁਰਾਰ, ਗੁਰਮੁਖਾਂ ਪਾਰ ਕਰਾਇੰਦਾ। ਵੰਞ ਮੁਹਾਣਾ ਅਪਰ ਅਪਾਰ, ਆਪਣੇ ਹੱਥ ਰਖਾਇੰਦਾ। ਮਨਮੁਖ ਡੁੱਬੇ ਜੀਵ ਗਵਾਰ, ਆਤਮ ਅੰਧ ਭੇਵ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਭਗਤਾਂ ਬੇੜਾ ਆਪੇ ਆਪ ਤਰਾਇੰਦਾ।

੧੭ ਚੇਤ ੨੦੧੪ ਬਿਕ੍ਰਮੀ ਅਜੀਤ ਸਿੰਘ ਇੱਕੀ ਪਰਿਵਾਰਾਂ ਦੇ ਇਕੱਠ ਸਮੇਂ
ਸ਼ਬਦ ਦੀ ਕਿਰਪਾ ਕੀਤੀ ਬਟਾਲਾ ਸ਼ਹਿਰ

ਹਰਿ ਕਾ ਸ਼ਬਦ ਅਪਾਰ, ਹਰਿ ਉਪਾਇਆ। ਗੁਰ ਕਾ ਸ਼ਬਦ ਅਧਾਰ, ਜਨ ਭਗਤਾਂ ਰਿਹਾ ਤਰਾਇਆ। ਜਨ ਭਗਤਨ ਪਾਇਣ ਸਾਰ, ਰਸਨਾ ਜਿਹਵਾ ਗਾਇਆ। ਮਨਮੁਖਾਂ ਵਸੇ ਬਾਹਰ, ਆਤਮ ਲੋਅ ਕੋਈ ਨਾ ਲਾਇਆ। ਮਨਮੁਖ ਜੀਵ ਮੁਗਧ ਗਵਾਰ, ਸ਼ਬਦ ਦੇਵ ਨਾ ਮਨਾਇਆ। ਭਗਤ ਜਨਾਂ ਹਰਿ ਸ਼ਬਦ ਭੰਡਾਰ, ਗੁਰ ਪੂਰੇ ਵਰਤਾਇਆ। ਗੁਰ ਪੂਰਾ ਵਰਤਾਵੇ ਵਿਚ ਸੰਸਾਰ, ਹਰਿ ਸਾਚੀ ਸੇਵਾ ਲਾਇਆ। ਪਾਰਬ੍ਰਹਮ ਬ੍ਰਹਮ ਖੇਲ ਨਿਆਰ, ਆਪਣਾ ਆਪ ਕਰਾਇਆ। ਹਰਿ ਸ਼ਬਦ ਅਪਾਰ, ਹਰਿ ਸ਼ਬਦ ਰੂਪ ਵਟਾਇਆ। ਸਤਿਗੁਰ ਪੂਰਾ ਮਾਤ ਵਰਤਾਰ, ਸਾਚੇ ਧੰਦੇ ਲਾਇਆ। ਜਨ ਭਗਤਾਂ ਦੇਵੇ ਇਕ ਅਧਾਰ, ਆਪਣੀ ਦਇਆ ਕਮਾਇਆ। ਮਨਮੁਖ ਸੁੱਤੇ ਪੈਰ ਪਸਾਰ, ਗੁਰ ਕਾ ਸ਼ਬਦ ਹੱਥ ਨਾ ਆਇਆ। ਹਰਿ ਕਾ ਸ਼ਬਦ ਅਮੋਲ, ਆਦਿ ਅਮੋਲਿਆ। ਗੁਰ ਪੂਰਾ ਰਿਹਾ ਤੋਲ, ਅੰਦਰ ਮੰਦਰ ਆਪੇ ਬੋਲਿਆ। ਜਨ ਭਗਤਾਂ ਵਸੇ ਕੋਲ, ਆਦਿ ਅੰਤ ਕਦੇ ਨਾ ਡੋਲਿਆ। ਮਨਮੁਖ ਜੀਵ ਰਹੇ ਅਨਭੋਲ, ਆਪਣਾ ਘਰ ਕੋਈ ਨਾ ਫੋਲਿਆ। ਹਰਿ ਕਾ ਸ਼ਬਦ ਅਗੰਮ ਅਥਾਹ ਹੈ। ਸਤਿਗੁਰ ਪੂਰਾ ਬੇਪਰਵਾਹ ਹੈ। ਇਕ ਜਪਾਏ ਸਾਚਾ ਨਾਉਂ, ਜਨ ਭਗਤਾਂ ਫੜ ਫੜ ਬਾਂਹੋਂ, ਆਪੇ ਪਿਤਾ ਆਪੇ ਮਾਂ ਹੈ। ਮਨਮੁਖ ਦਰ ਦਰ ਘਰ ਘਰ ਉਡਣੇ ਕਾਉਂ, ਦਰਗਾਹ ਵਿਚ ਨਾ ਕੋਈ ਥਾਉਂ ਹੈ। ਹਰਿ ਕਾ ਸ਼ਬਦ ਅਨਰਾਗ, ਰਾਗ ਕਿਸੇ ਨਾ ਗਾਇਆ। ਗੁਰ ਪੂਰੇ ਹੋਇਣ ਵਡ ਵਡ ਭਾਗ, ਪ੍ਰਭ ਸਾਚੇ ਝੋਲੀ ਪਾਇਆ। ਸੰਤ ਸੁਹੇਲੇ ਜਾਇਣ ਜਾਗ, ਜਿਸ ਜਨ ਦਇਆ ਕਮਾਇਆ। ਮਨਮੁਖ ਮਨਮਤ ਗਏ ਲਾਗ, ਮਾਨਸ ਜਨਮ ਗਵਾਇਆ। ਹਰਿ ਕਾ ਸ਼ਬਦ ਅਤੁਲ, ਨਾ ਕੋਈ ਤੋਲ ਤੁਲਾਇੰਦਾ। ਗੁਰ ਭੰਡਾਰ ਇਕ ਅਤੁਲ, ਲੋਕਮਾਤ ਰਖਾਇੰਦਾ। ਸੰਤ ਜਨਾਂ ਦੀ ਸਾਚੀ ਕੁੱਲ, ਵਰਨ ਗੋਤ ਨਾ ਕੋਈ ਰਖਾਇੰਦਾ। ਮਨਮੁਖਾਂ ਅੰਮ੍ਰਿਤ ਆਤਮ ਰਿਹਾ ਡੁੱਲ੍ਹ, ਨਿਝਰ ਧਾਰ ਨਾ ਕੋਈ ਮੁਖ ਚੁਆਇੰਦਾ। ਹਰਿ ਕਾ ਸ਼ਬਦ ਸਚ ਭੰਡਾਰ,

ਆਪੇ ਆਪ ਵਰਤਾਇਆ। ਸਤਿਗੁਰ ਪੂਰਾ ਕਰ ਤਿਆਰ, ਲੋਕਮਾਤ ਫੇਰਾ ਪਾਇਆ। ਜਨ ਸੰਤਾਂ ਪਾਵੇ ਸਾਰ, ਜੁਗ ਜੁਗ ਵੇਖਣ ਆਇਆ। ਮਨਮੁਖਾਂ ਹੋਇਆ ਅੰਧ ਅੰਧਿਆਰ, ਆਤਮ ਪਰਦਾ ਪਾਇਆ। ਹਰਿ ਕਾ ਸ਼ਬਦ ਬਲਵਾਨ, ਏਕਾ ਏਕ ਅਖਵਾਇਆ। ਸਤਿਗੁਰ ਪੂਰਾ ਨੌਜਵਾਨ, ਨਾ ਮਰੇ ਨਾ ਜਾਇਆ। ਜਨ ਭਗਤਾਂ ਦੇਵੇ ਇਕ ਨਿਸ਼ਾਨ, ਧੁਰਦਰਗਾਹੀ ਲੈ ਕੇ ਆਇਆ। ਮਨਮੁਖ ਭੁੱਲੇ ਜੀਵ ਨਾਦਾਨ, ਮਨ ਕਾ ਪੜਦਾ ਕਿਸੇ ਨਾ ਲਾਹਿਆ। ਹਰਿ ਕਾ ਸ਼ਬਦ ਬਿਬਾਨ, ਏਕਾ ਏਕ ਰਖਾਇਆ। ਸਤਿਗੁਰ ਪੂਰਾ ਦੇਵੇ ਆਨ, ਏਕਾ ਹੁਕਮ ਜਣਾਇਆ। ਜਨ ਸੰਤਾਂ ਦਰ ਘਰ ਕਰ ਪਰਵਾਨ, ਆਪਣਾ ਭੇਵ ਖੁਲ੍ਹਾਇਆ। ਮਨਮੁਖ ਜੀਵ ਨਾ ਕਰਨ ਪਛਾਨ, ਹਉਮੇ ਰੋਗ ਵਧਾਇਆ। ਹਰਿ ਕਾ ਸ਼ਬਦ ਅਤੁਟ, ਆਪ ਰਖਾਇਆ। ਤੀਰ ਨਿਰਾਲਾ ਜਾਏ ਛੁੱਟ, ਲੋਕਮਾਤੀ ਵੇਖ ਵਖਾਇਆ। ਜਨ ਭਗਤਾਂ ਬਜਰ ਕਪਾਟੀ ਜਾਏ ਤੁੱਟ, ਆਤਮ ਦਰਸੀ ਦਰਸ ਦਿਖਾਇਆ। ਮਨਮੁਖ ਜੀਵਾਂ ਪੰਜੇ ਚੋਰ ਰਹੇ ਲੁੱਟ, ਦਿਵਸ ਰੈਣ ਡੇਰਾ ਲਾਇਆ। ਹਰਿ ਕਾ ਸ਼ਬਦ ਸਾਚਾ ਤੀਰ, ਏਕਾ ਏਕ ਰਖਾਇਆ। ਗੁਰ ਪੂਰਾ ਕੱਢੇ ਹਉਮੇ ਪੀੜ, ਆਪਣੀ ਦਇਆ ਕਮਾਇਆ। ਭਗਤ ਜਨ ਸੰਤ ਸੁਹੇਲੇ ਚੋਟੀ ਚੜ੍ਹਨ ਅਖੀਰ, ਦਿਸ ਕਿਸੇ ਨਾ ਆਇਆ। ਮਨਮੁਖ ਜੀਵਾਂ ਹੱਡੀ ਟੁੱਟੀ ਰੀੜ, ਨਾ ਕੋਈ ਸਕੇ ਭਾਰ ਉਠਾਇਆ। ਹਰਿ ਕਾ ਸ਼ਬਦ ਦਿਆਲ, ਇਕ ਅਕਾਲਿਆ। ਸਤਿਗੁਰ ਪੂਰਾ ਲਏ ਭਾਲ, ਵਿਚ ਜਹਾਨਿਆ। ਜਨ ਭਗਤਾਂ ਕਰੇ ਰਖਵਾਲ, ਹੋਏ ਸਹਾਈ ਦੋ ਜਹਾਨਿਆ। ਮਨਮੁਖ ਜੀਵ ਜੰਤ ਕੰਗਾਲ, ਮਿਲਿਆ ਨਾਮ ਨਾ ਘਰ ਨਿਧਾਨਿਆ। ਹਰਿ ਕਾ ਸ਼ਬਦ ਅਨਰੰਗ, ਨਾ ਕੋਈ ਰੰਗ ਰੰਗਾਇਆ। ਸਤਿਗੁਰ ਪੂਰੇ ਸਾਚਾ ਸੰਗ, ਆਪ ਆਪਣਾ ਸੰਗ ਨਿਭਾਇਆ। ਸੰਤ ਸੁਹੇਲੇ ਦਰ ਦਵਾਰੇ ਰਹੇ ਮੰਗ, ਪ੍ਰਭ ਸਾਚਾ ਝੋਲੀ ਪਾਇਆ। ਮਨਮੁਖ ਜੀਵ ਹੋਏ ਨੰਗ, ਕਾਇਆ ਪੜਦਾ ਨਾ ਕੋਈ ਪਾਇਆ। ਹਰਿ ਕਾ ਸ਼ਬਦ ਬੇਪਰਵਾਹ, ਭੇਵ ਕਿਸੇ ਨਾ ਪਾਇਆ। ਸਤਿਗੁਰ ਪੂਰਾ ਜਗਤ ਮਲਾਹ, ਜੁਗ ਜੁਗ ਬਣ ਕੇ ਆਇਆ। ਸਾਧਾਂ ਸੰਤਾਂ ਆਪਣਾ ਆਪ ਦਏ ਜਣਾ, ਅੰਦਰ ਮੰਦਰ ਵੇਖ ਵਖਾਇਆ। ਮਨਮੁਖ ਜੀਵ ਦਏ ਭੁਲਾ, ਮਾਇਆ ਪੜਦਾ ਪਾਇਆ। ਹਰਿ ਕਾ ਸ਼ਬਦ ਸਚ ਸੁਲਤਾਨ, ਏਕਾ ਏਕ ਵਖਾਇਆ। ਸਤਿਗੁਰ ਪੂਰਾ ਮਿਹਰਵਾਨ, ਦਇਆਵਾਨ ਅਖਵਾਇਆ। ਭਗਤਨ ਦੇਵੇ ਧੁਰ ਫ਼ਰਮਾਨ, ਏਕਾ ਨਾਮ ਬਤਾਇਆ। ਮਨਮੁਖ ਜੀਵ ਜਗਤ ਨਾਦਾਨ, ਬੈਠੇ ਮੁਖ ਭਵਾਇਆ। ਹਰਿ ਕਾ ਸ਼ਬਦ ਨਿਰਵੈਰ, ਨਿਝ ਘਰ ਵਸਿਆ। ਸਤਿਗੁਰ ਪੂਰਾ ਆਪੇ ਕਰੇ ਮਿਹਰ, ਜਨ ਭਗਤਾਂ ਰਾਹ ਸਾਚਾ ਦੱਸਿਆ। ਹਰਿਜਨ ਨਾ ਲਾਏ ਦੇਰ, ਦਰ ਦਵਾਰੇ ਆਏ ਨੱਸਿਆ। ਮਨਮੁਖ ਭੁਲਾਏ ਕਰ ਕਰ ਹੇਰ ਫੇਰ, ਤੀਰ ਨਿਰਾਲਾ ਏਕਾ ਕੱਸਿਆ। ਹਰਿ ਕਾ ਸ਼ਬਦ ਏਕਾ ਸ਼ਾਹ, ਏਕਾ ਏਕ ਅਖਵਾਇਆ। ਸਤਿਗੁਰ ਪੂਰਾ ਫੜੇ ਬਾਂਹ, ਆਪ ਆਪਣਾ ਸੰਗ ਨਿਭਾਇਆ। ਜਨ ਭਗਤਾਂ ਜਪਾਏ ਏਕਾ ਨਾਂ, ਏਕੰਕਾਰਾ ਵੇਖ ਵਖਾਇਆ। ਬੇਮੁਖਾਂ ਨਾ ਦਿਸੇ ਕੋਈ ਥਾਂ, ਸਚ ਦਵਾਰਾ ਦਿਸ ਨਾ ਆਇਆ। ਹਰਿ ਕਾ ਸ਼ਬਦ ਹਰਿ ਧਾਰ, ਆਪਣਾ ਆਪ ਕਰਾਇਆ। ਸਤਿਗੁਰ ਪੂਰਾ ਕਰ ਤਿਆਰ, ਲੋਕਮਾਤੀ ਜਨਮ ਦਵਾਇਆ। ਸੰਤ ਸੁਹੇਲੇ ਲਏ ਉਭਾਰ, ਜੁਗ ਜੁਗ ਮੇਲ ਮਿਲਾਇਆ। ਮਨਮੁਖ ਜੀਵਾਂ ਕਰੇ ਖੁਆਰ, ਅੰਤਮ ਮੇਟ ਮਿਟਾਇਆ। ਸਤਿਜੁਗ ਤ੍ਰੇਤਾ ਦੁਆਪਰ ਵਾਰੋ ਵਾਰ, ਆਪ ਆਪਣੀ ਬਣਤ ਬਣਾਇਆ। ਸੰਤ ਸੁਹੇਲਾ ਇਕ ਇਕੇਲਾ ਮੀਤ ਮੁਰਾਰ, ਨਿਰਗੁਣ ਰੂਪ ਸਮਾਇਆ। ਨਿਰਗੁਣ ਰੂਪ ਹਰਿ ਨਿਰੰਕਾਰ, ਸਤਿ ਪੁਰਖ ਨਿਰੰਜਣ ਆਪ ਅਖਵਾਇਆ। ਜਨ ਭਗਤਾਂ

ਦੇਵੇ ਨੇਤਰ ਅੰਜਨ, ਸ਼ਬਦ ਗਿਆਨ ਪਾਇਆ। ਚਰਨ ਧੂੜੀ ਸੱਚਾ ਮਜਨ, ਦੁਰਮਤ ਮੈਲ ਗਵਾਇਆ। ਧੁਰਦਰਗਾਹੀ ਸਾਚਾ ਸੱਜਣ, ਘਰ ਬੈਠਾ ਆਸਣ ਲਾਇਆ। ਤਾਲ ਨਗਾਰੇ ਸਾਚੇ ਵੱਜਣ, ਪੰਚਮ ਸੇਵਾ ਲਾਇਆ। ਭਾਂਡੇ ਭਰਮ ਹਰਿਜਨ ਭੱਜਣ, ਪ੍ਰਭ ਨੇਤਰ ਦਰਸ਼ਨ ਪਾਇਆ। ਆਪੇ ਰੱਖਣਹਾਰਾ ਲਜਣ, ਆਤਮ ਸੇਜਾ ਆਸਣ ਲਾਇਆ। ਹਰਿਜਨ ਅੰਮ੍ਰਿਤ ਆਤਮ ਪੀ ਪੀ ਰੱਜਣ, ਸਰ ਸਰੋਵਰ ਇਕ ਵਖਾਇਆ। ਲੋਕਮਾਤ ਆਇਆ ਪੜਦੇ ਕੱਜਣ, ਸ਼ਬਦ ਦੁਸ਼ਾਲਾ ਇਕ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸ਼ਬਦ ਹਰਿ ਰੰਗ ਆਪਣੇ ਆਪ ਰੰਗਾਇਆ। ਹਰਿ ਰੰਗ ਰਾਤਾ ਹਰਿ ਸ਼ਬਦ, ਏਕਾ ਏਕ ਰੰਗ ਰਤਿਆ। ਆਪ ਨਿਭਾਏ ਆਪਣਾ ਸੰਗ, ਦੇ ਸਮਝਾਵੇ ਮਤਿਆ। ਏਕਾ ਅਸਵ ਕਸੇ ਤੰਗ, ਸ੍ਰਿਸ਼ਟ ਸਬਾਈ ਰਿਹਾ ਮਿਥਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਵੇਖੇ ਦਰ ਦਰ, ਮਨਮੁਖ ਸੁੱਤੇ ਸੱਥਰ ਘੱਤਿਆ। ਹਰਿ ਕਾ ਸ਼ਬਦ ਹਰ ਘਟ ਵਾਸ, ਏਕਾ ਏਕ ਰਖਾਇਆ। ਸਤਿਗੁਰ ਪੂਰਾ ਦਾਸੀ ਦਾਸ, ਜਨ ਭਗਤਾਂ ਆਪ ਅਖਵਾਇਆ। ਹਰਿ ਸੰਤਨ ਵੇਖਣ ਮੰਡਲ ਰਾਸ, ਕਾਇਆ ਮੰਦਰ ਆਪ ਵਖਾਇਆ। ਮਨਮੁਖ ਸੁੱਤੇ ਵਿਚ ਪਰਭਾਸ, ਚਾਰੋਂ ਕੁੰਟ ਅੰਧੇਰ ਛਾਇਆ। ਆਦਿ ਪੁਰਖ ਸਦਾ ਅਬਿਨਾਸ਼, ਨਾ ਮਰੇ ਨਾ ਜਾਇਆ। ਵੇਖ ਵਖਾਏ ਪ੍ਰਿਥਮੀ ਆਕਾਸ਼, ਲੋਆਂ ਪੁਰੀਆਂ ਆਪ ਉਠਾਇਆ। ਬ੍ਰਹਮਾ ਸ਼ਿਵ ਹੋਏ ਉਦਾਸ, ਕਲਜੁਗ ਅੰਤਮ ਆਇਆ। ਸੁਰਪਤ ਰਾਜਾ ਇੰਦ ਕਰੋੜ ਤੇਤੀਸਾ ਇਕ ਰਖਾਈ ਆਸ, ਅੰਤਮ ਵੇਲਾ ਆਇਆ। ਨੌ ਖੰਡ ਸੱਤ ਦੀਪ ਹਰਿ ਸ਼ਾਹੋ ਸ਼ਾਬਾਸ਼, ਏਕਾ ਜੋਤੀ ਨੂਰ ਜਗਾਇਆ। ਲੱਖ ਚੁਰਾਸੀ ਰੱਖੇ ਵਾਸ, ਆਤਮ ਸੇਜਾ ਆਸਣ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਸੁਨੇਹੜਾ ਮਾਤ ਭੇਜ, ਨਿਹਕਲੰਕ ਨਾਉਂ ਰਖਾਇਆ। ਨਿਹਕਲੰਕ ਨਰ ਨਰਾਇਣ ਅਵਤਾਰ, ਨਿਰਗੁਣ ਰੂਪ ਸਮਾਇਆ। ਸਰਗੁਣ ਕਰੇ ਖ਼ਬਰਦਾਰ, ਸ਼ਬਦ ਡੰਕਾ ਇਕ ਵਜਾਇਆ। ਨੌ ਦਵਾਰੇ ਵਸਿਆ ਬਾਹਰ, ਪੰਚਮ ਧਾੜ ਨੇੜ ਨਾ ਆਇਆ। ਸੁਖਮਨ ਨਾੜੀ ਪਾਰ ਕਿਨਾਰ, ਆਪਣੀ ਆਪੇ ਰਿਹਾ ਕਰਾਇਆ। ਸਹੰਸ ਦਲ ਚਰਨ ਧੋਵੇ ਰੋਵੇ ਜ਼ਾਰੋ ਜ਼ਾਰ, ਬੈਠਾ ਮੁਖ ਖੁਲ੍ਹਾਇਆ। ਪ੍ਰਭ ਅਬਿਨਾਸ਼ੀ ਤੇਰਾ ਦਰਸ ਅਪਾਰ, ਜੋਤ ਨਿਰੰਜਣ ਰਿਹਾ ਦਰਸ ਦਿਖਾਇਆ। ਆਪੇ ਵੇਖੇ ਦਸਮ ਦਵਾਰ, ਸ਼ਬਦ ਖੰਡਾ ਕੁੰਡਾ ਲਾਹਿਆ। ਜੋਤ ਸਰੂਪੀ ਕਰ ਆਕਾਰ, ਸ਼ਬਦ ਸਿੰਘਾਸਣ ਆਸਣ ਲਾਇਆ। ਉਪਰ ਬੈਠ ਸੱਚੀ ਸਰਕਾਰ, ਸਚ ਸੁਲਤਾਨ ਆਪ ਅਖਵਾਇਆ। ਨਿਰਗੁਣ ਨਿਰਾਧਾਰ ਏਕਾ ਧਾਰ, ਸਤਿ ਸਫੇਦੀ ਰਿਹਾ ਵਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੁਰਤ ਸਵਾਣੀ ਲਏ ਪਰਨਾਇਆ। ਸੁਰਤ ਸ਼ਬਦ ਸਾਚਾ ਮੇਲਾ, ਆਪਣਾ ਆਪ ਕਰਾਇਆ। ਮਿਟਿਆ ਭੇਵ ਗੁਰੂ ਗੁਰ ਚੇਲਾ, ਏਕਾ ਅੰਗ ਸਮਾਇਆ। ਆਪੇ ਹੋਇਆ ਸੱਜਣ ਸੁਹੇਲਾ, ਆਪਣਾ ਲੜ ਫੜਾਇਆ। ਦਸਮ ਦਵਾਰੀ ਕਰ ਤਿਆਰੀ, ਆਪਣਾ ਚਰਨ ਰਖਾਇਆ। ਚੌਥੇ ਘਰ ਹਰਿ ਨਿਰੰਕਾਰੀ, ਏਕਾ ਧਾਮ ਸੁਹਾਇਆ। ਨਾ ਕੋਈ ਵਜਾਏ ਨਾਦ ਨਦ, ਨਾ ਕੋਈ ਸੁਣ ਸੁਣਾਇਆ। ਏਕਾ ਏਕ ਹਰਿ ਬ੍ਰਹਿਮਦ, ਪਾਰਬ੍ਰਹਮ ਅਖਵਾਇਆ। ਸੰਤ ਸੁਹੇਲੇ ਲਏ ਸੱਦ, ਆਪ ਆਪਣਾ ਘਰ ਵਸਾਇਆ। ਆਪੇ ਜਾਣੇ ਬੋਧ ਅਗਾਧ, ਅਗਾਧ ਬੋਧਾ ਆਪ ਅਖਵਾਇਆ। ਹਰਿਜਨ ਮੇਲਾ ਮਾਧਵ ਮਾਧ, ਮੋਹਣੀ ਮੋਹਣ ਰੂਪ ਵਟਾਇਆ। ਆਪੇ ਸੰਤ ਆਪੇ ਸਾਧ, ਆਪੇ ਸਤਿਗੁਰ ਵਿਚ ਸਮਾਇਆ। ਸੰਤ ਸੁਹੇਲੇ ਜੁਗ ਜੁਗ ਲਾਧ, ਆਪ ਆਪਣਾ ਮੇਲ ਮਿਲਾਇਆ। ਜਨ ਭਗਤਾਂ ਦੇਵੇ ਨਾਮ ਦਾਦ,

ਏਕਾ ਭਿਛਿਆ ਪਾਇਆ। ਦਿਵਸ ਰੈਣ ਰਹੇ ਅਰਾਧ, ਅੰਤਮ ਇਛਿਆ ਪੂਰ ਕਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੀਵ ਜੰਤ ਬਾਲ ਅੰਞਾਣ ਕਿਸੇ ਦਿਸ ਨਾ ਆਇਆ। ਜਨ ਭਗਤਾਂ ਦਰ ਦਵਾਰੇ ਰਿਹਾ ਸੇਵ ਕਮਾਇਆ। ਸ਼ਬਦ ਗੁਰ ਵਡ ਬਲਵਾਨ, ਏਕਾ ਏਕ ਅਖਵਾਇੰਦਾ। ਨਾ ਕੋਈ ਰੱਖੇ ਤੀਰ ਕਮਾਨ, ਸ਼ਸਤਰ ਬਸਤਰ ਨਾ ਕੋਈ ਸਜਾਇੰਦਾ। ਨਾ ਕੋਈ ਭੂਮਿਕਾ ਨਾ ਅਸਥਾਨ, ਨਾ ਕੋਈ ਵੰਡ ਵੰਡਾਇੰਦਾ। ਨਾ ਕੋਈ ਕਰਮ ਨਾ ਕੋਈ ਧਰਮ, ਨਾ ਕੋਈ ਬ੍ਰਹਮ ਨਾ ਕੋਈ ਗਿਆਨ, ਨਾ ਕੋਈ ਧਿਆਨ ਲਗਾਇੰਦਾ। ਏਕਾ ਏਕ ਆਪ ਮਿਹਰਵਾਨ, ਮਿਹਰਵਾਨਾ ਨਾਉਂ ਰਖਾਇੰਦਾ। ਜੁਗ ਜੁਗ ਦੇਵਣਹਾਰਾ ਦਾਨ, ਦਾਤਾ ਦਾਨੀ ਆਪ ਅਖਵਾਇੰਦਾ। ਪਰਗਟ ਹੋ ਵਿਚ ਜਹਾਨ, ਸਤਿਗੁਰ ਸਾਚਾ ਰੂਪ ਵਟਾਇੰਦਾ। ਜਨ ਭਗਤਾਂ ਦੇਵੇ ਨਾਮ ਨਿਸ਼ਾਨ, ਬ੍ਰਹਿਮੰਡਾਂ ਖੋਜ ਖੁਜਾਇੰਦਾ। ਜੇਰਜ ਅੰਡਾਂ ਪਾਵੇ ਆਣ, ਉਤਭੁਜ ਸੇਤਜ ਮਾਰਗ ਲਾਇੰਦਾ। ਵਰਨ ਅਵਰਨਾ ਇਕ ਭਗਵਾਨ, ਸਾਚੀ ਸਰਨਾ ਇਕ ਰਖਾਇੰਦਾ। ਹਰਨਾ ਫਰਨਾ ਖੋਲ੍ਹ ਦੇਵੇ ਦਰਸ ਮਹਾਨ, ਜਿਸ ਜਨ ਦਇਆ ਕਮਾਇੰਦਾ। ਭਰਮੇ ਭੁੱਲੇ ਜੀਵ ਸ਼ੈਤਾਨ, ਪੰਚਾਂ ਸੰਗ ਨਿਭਾਇੰਦਾ। ਜਨ ਭਗਤਾਂ ਦੇਵੇ ਨਾਮ ਬਿਬਾਨ, ਅੰਤਮ ਆਪ ਚੜ੍ਹਾਇੰਦਾ। ਆਪੇ ਹੋਇਆ ਨਿਗਾਹਬਾਨ, ਪਿੱਛੇ ਅੱਗੇ ਸੇਵ ਕਮਾਇੰਦਾ। ਹਰਿਜਨ ਸਾਚੇ ਚਤਰ ਸੁਘੜ ਸਿਆਨ, ਏਕਾ ਜੋਤੀ ਮੇਲ ਮਿਲਾਇੰਦਾ। ਚਰਨ ਕਵਲ ਪ੍ਰਭ ਬਖ਼ਸ਼ੇ ਇਕ ਧਿਆਨ, ਲੱਖ ਚੁਰਾਸੀ ਫੰਦ ਕਟਾਇੰਦਾ। ਔਖੀ ਘਾਟੀ ਵਿਚ ਜਹਾਨ, ਬੱਤੀ ਦੰਦ ਰਸਨਾ ਜਿਹਵਾ ਜਨ ਹਰਿ ਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਲਏ ਵਰ, ਵਰ ਦਾਤਾ ਆਪ ਅਖਵਾਇੰਦਾ। ਹਰਿਜਨ ਸਾਚਾ ਸਾਜਣ ਮੀਤ, ਮਿਲਿਆ ਕੰਤ ਭਤਾਰਾ। ਏਕਾ ਸੁਣਿਆ ਸੁਹਾਗੀ ਗੀਤ, ਨਾਤਾ ਤੁੱਟਾ ਨੌ ਦਵਾਰਾ। ਪਾਰਬ੍ਰਹਮ ਪ੍ਰਭ ਵਸਿਆ ਚੀਤ, ਮਿਲਿਆ ਇਕ ਸਹਾਰਾ। ਆਪੇ ਜਾਣੇ ਆਪਣੀ ਰੀਤ, ਜੁਗ ਜੁਗ ਲਏ ਮਾਤ ਅਵਤਾਰਾ। ਨਾ ਕੋਈ ਦਿਹੁਰਾ ਮੰਦਰ ਮਸੀਤ, ਕਾਇਆ ਸੱਚਾ ਸਚ ਗੁਰਦਵਾਰਾ। ਮਨਮੁਖਾਂ ਸੁੱਤਾ ਦੇ ਕਰ ਪੀਠ, ਆਤਮ ਹੋਈ ਅੰਧ ਅੰਧਿਆਰਾ। ਜਿਸ ਜਨ ਦੇਵੇ ਨਾਮ ਸ਼ਬਦ ਅਨਡੀਠ, ਆਪੇ ਖੋਲ੍ਹੇ ਬੰਦ ਕਿਵਾੜਾ। ਜੂਠਾ ਝੂਠਾ ਕਾਇਆ ਕੌੜਾ ਰੀਠ, ਅੰਮ੍ਰਿਤ ਸਰ ਨੁਹਾਏ ਦੁਰਮਤ ਮੈਲ ਗਵਾਏ ਕਰੇ ਪਾਰ ਉਤਾਰਾ। ਨਾਮ ਸ਼ਬਦ ਸਾਚਾ ਮੀਠ, ਏਕਾ ਰਸ ਵਿਚਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਇਕ ਵਖਾਏ ਸਚ ਭੰਡਾਰਾ। ਹਰਿ ਸ਼ਬਦ · ਏਕਾ ਏਕ ਰਖਾਇਆ। ਜੁਗ ਜੁਗ ਕਰੇ ਵਰਤਾਰ, ਵਰਤਾਵਣਹਾਰ ਆਪ

ਅਖਵਾਇਆ। ਕਲਜੁਗ ਤੇਰੀ ਅੰਤਮ ਵਾਰ, ਕੇਸਾਧਾਰੀ ਭੇਖ ਵਟਾਇਆ। ਸ਼ਬਦ ਡੰਕਾ ਅਪਰ ਅਪਾਰ, ਰਾਓ ਰੰਕਾਂ ਰਿਹਾ ਜਣਾਇਆ। ਵੇਖ ਵਖਾਏ ਸ੍ਰਿਸ਼ਟ ਸਬਾਈ ਪਾਵੇ ਸਾਰ, ਵੇਖਣਹਾਰਾ ਦਿਸ ਨਾ ਆਇਆ। ਇਕ ਇਕੱਲਾ ਏਕੰਕਾਰ, ਏਕਾ ਧਾਰ ਰਿਹਾ ਚਲਾਇਆ। ਨਾਮ ਖੰਡਾ ਤੇਜ ਕਟਾਰ, ਚਾਰ ਵਰਨਾਂ ਰਿਹਾ ਵਖਾਇਆ। ਊਚਾਂ ਨੀਚਾਂ ਭੇਵ ਨਿਵਾਰ, ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਏਕਾ ਥਾਂ ਬਹਾਇਆ। ਏਕਾ ਅੱਖਰ ਵਣਜ ਵਪਾਰ, ਜੰਤ ਜਹਾਨਾਂ ਰਿਹਾ ਕਰਾਇਆ। ਬਜਰ ਕਪਾਟੀ ਪੱਥਰ ਪਾੜ, ਔਖੀ ਘਾਟੀ ਦਏ ਚੜ੍ਹਾਇਆ। ਵਾ ਨਾ ਲੱਗੇ ਤਤੀ ਹਾੜ, ਅੰਮ੍ਰਿਤ ਠੰਢਾ ਨੀਰ ਵਰਤਾਇਆ। ਪੰਚ ਵਿਕਾਰਾ ਦੇਵੇ ਸਾੜ, ਹਉਮੇ ਪੀੜ ਕਢਾਇਆ। ਆਪੇ ਹੋਇਆ ਪਿੱਛੇ ਅਗਾੜ, ਏਕਾ ਪੱਲੂ ਨਾਮ ਫੜਾਇਆ। ਦਰ ਘਰ ਸਾਚੇ ਦੇਵੇ ਵਾੜ, ਗੁਰ ਸ਼ਬਦੀ ਮੇਲ ਮਿਲਾਇਆ। ਗੁਰ ਸ਼ਬਦ ਅਪਰ ਅਪਾਰ, ਹਰ ਘਟ ਵੇਖ ਵਖਾਈਆ। ਤੀਰਥ ਤਟ ਨਾ ਕੋਈ

ਦਏ ਉਧਾਰ, ਨੁਹਾ ਨੁਹਾ ਥੱਕੇ ਜੀਵ ਸਬਾਇਆ। ਹਰਿ ਗੁਣ ਰਸਨਾ ਜਿਹਵਾ ਹਰਿਜਨ ਰਹੇ ਉਚਾਰ, ਪ੍ਰਭ ਚਰਨ ਕਵਲ ਧਿਆਨ ਲਗਾਇਆ। ਅੰਦਰ ਮੰਦਰ ਪਾਵੇ ਸਾਰ, ਡੂੰਘੀ ਕੰਦਰ ਡੇਰਾ ਲਾਇਆ। ਆਪੇ ਤੋੜੇ ਹੰਕਾਰੀ ਜੰਦਰ, ਸ਼ਬਦ ਖੰਡਾ ਹੱਥ ਉਠਾਇਆ। ਮੇਲ ਮਿਲਾਵੇ ਸਾਚੇ ਮੰਦਰ, ਨੌ ਦਰਵਾਜ਼ੇ ਬੰਦ ਕਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਭਗਤਾਂ ਵਸਿਆ ਆਤਮ ਘਰ, ਨਿਝ ਆਤਮ ਆਸਣ ਲਾਇਆ। ਨਿਝ ਆਸਣ ਹਰਿ ਬਿਸਰਾਮ, ਆਪਣਾ ਆਪ ਕਰਾਇਆ। ਆਪੇ ਆਪ ਰਮਈਆ ਰਾਮ, ਕਾਹਨਾ ਕ੍ਰਿਸ਼ਨਾ ਰੂਪ ਵਟਾਇਆ। ਆਪੇ ਮਦਿ ਆਤਮ ਜਾਮ, ਆਪੇ ਸਾਕੀ ਬਣ ਪਿਆਇਆ। ਆਪੇ ਦੇਵੇ ਸਾਚਾ ਦਾਮ, ਆਪੇ ਬੰਦ ਤਾਕੀ ਰਿਹਾ ਖੁਲ੍ਹਾਇਆ। ਆਪੇ ਜਾਣੇ ਆਪਣਾ ਕਾਮ, ਬੰਦਾ ਖ਼ਾਕੀ ਭੇਵ ਨਾ ਪਾਇਆ। ਕਲਜੁਗ ਤੇਰੀ ਅੰਧੇਰੀ ਸ਼ਾਮ, ਸਤਿਗੁਰ ਸਾਚਾ ਸ਼ਬਦ ਰਾਕੀ ਏਕਾ ਘੋੜੇ ਚੜ੍ਹ ਕੇ ਆਇਆ। ਵੇਖ ਵਖਾਣੇ ਨੌ ਖੰਡ ਪ੍ਰਿਥਮੀ ਲੱਖ ਚੁਰਾਸੀ ਕਾਇਆ ਚਾਮ, ਲਹਿਣਾ ਦੇਣਾ ਮੂਲ ਚੁਕਾਇਆ। ਏਕਾ ਏਕ ਸੁਹਾਏ ਸਾਚਾ ਧਾਮ, ਗੁਰਸਿਖ ਕਾਇਆ ਸੇਜ ਵਛਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਜੋਗ ਜਗਤ ਜੁਗ ਆਪਣੇ ਹੱਥ ਰਖਾਇਆ। ਜੋਗ ਜੁਗਤ ਜਗਤ ਕਰਤਾਰ, ਆਪਣੇ ਹੱਥ ਰਖਾਈਆ। ਭਗਤ ਸੁਹੇਲਾ ਮੀਤ ਮੁਰਾਰ, ਦਿਵਸ ਰੈਣ ਸੇਵ ਕਮਾਈਆ। ਇਕ ਇਕੇਲਾ ਵਿਚ ਸੰਸਾਰ, ਵਰਭੰਡੀ ਬਣਤ ਬਣਾਈਆ। ਮੇਟ ਮਿਟਾਏ ਭੇਖ ਪਖੰਡੀ, ਭੇਖ ਪਖੰਡਾ ਰਹਿਣ ਨਾ ਪਾਈਆ। ਸ਼ਬਦ ਫੜੇ ਹੱਥ ਸਾਚੀ ਚੰਡੀ, ਦੋਵੇਂ ਧਾਰ ਰਿਹਾ ਚਮਕਾਈਆ। ਜੂਠੀ ਝੂਠੀ ਲੱਗੀ ਮੰਡੀ, ਮਨਮਤ ਫਿਰੇ ਹਲਕਾਈਆ। ਸਾਧ ਸੰਤ ਲੋਕਮਾਤ ਪਾਇਣ ਵੰਡੀ, ਆਪਣਾ ਆਪਣਾ ਬੈਠੇ ਰਾਹ ਚਲਾਈਆ। ਮਨਮੁਖ ਜੀਵਾਂ ਵੱਢੇ ਕੰਡੀ, ਦਿਵਸ ਰੈਣ ਵਾਹੋ ਦਾਹੀਆ। ਪਾਰਬ੍ਰਹਮ ਤੇਰੇ ਮਿਲਣ ਦੀ ਏਕਾ ਡੰਡੀ, ਨਾਨਕ ਕਬੀਰਾ ਗਿਆ ਗਾਈਆ। ਮਨਮੁਖ ਜੀਵਾਂ ਆਤਮ ਰੰਡੀ, ਕੰਤ ਸੁਹਾਗ ਨਾ ਕੋਈ ਹੰਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਵੇਖ ਵਖਾਈਆ। ਕਲਜੁਗ ਤੇਰਾ ਭੇਖ ਪਖੰਡਾ, ਪ੍ਰਭ ਸਾਚੇ ਅੰਤ ਮਿਟਾਵਣਾ। ਆਪੇ ਵੇਖੇ ਨੌ ਨੌਂ ਖੰਡਾ, ਕੁਲਾਖੰਡ ਹਿਲਾਵਣਾ। ਇਲਾਬੁਤ ਤੇਰੀ ਪਾਏ ਵੰਡਾ, ਕੇਤਮਾਲ ਨਾਲ ਰਲਾਵਣਾ। ਕਿੰਪੁਰਸ਼ ਵਖਾਏ ਏਕਾ ਡੰਡਾ, ਹਰਿਵਰਖ ਹਰਿ ਪੁਰਖ ਮਨਾਵਣਾ। ਹਰਣਯਮਹ ਤੇਰੀ ਆਤਮ ਰੰਡਾ, ਰੰਡ ਰੰਡੇਪਾ ਇਕ ਹੰਢਾਵਣਾ। ਰਮਕ ਵੇਖੇ ਆਤਮ ਅੰਧਾ, ਅੰਧ ਅੰਧੇਰ ਇਕ ਰਖਾਵਣਾ। ਭਦਰ ਰੋਏ ਭਾਗਾਂ ਮੰਦਾਂ, ਭਰਮ ਗੜ੍ਹ ਨਾ ਕਿਸੇ ਤੁੜਾਵਣਾ। ਭਾਰਤ ਖੰਡ ਤੇਰੀ ਪਈ ਵੰਡਾ, ਪ੍ਰਭ ਸਾਚਾ ਧਾਮ ਸੁਹਾਵਣਾ। ਵੇਖ ਵਖਾਣੇ ਜੇਰਜ ਅੰਡਾ, ਉਤਭੁਜ ਸੇਤਜ ਫੋਲ ਫੁਲਾਵਣਾ। ਖੇਲੇ ਖੇਲ ਵਿਚ ਬ੍ਰਹਿਮੰਡਾਂ, ਲੋਆਂ ਪੁਰੀਆਂ ਆਪ ਉਠਾਵਣਾ। ਸੂਰਜ ਚੰਨ ਰਵ ਸਸ ਤਾਰਾ ਮੰਡਲ ਨਾ ਕੋਈ ਦਿਸੇ ਚੰਨ ਚੰਦਾ, ਹਰਿ ਸਾਚੇ ਮੇਟ ਮਿਟਾਵਣਾ। ਨਾ ਕੋਈ ਦਿਸੇ ਖ਼ਾਕੀ ਬੰਦਾ, ਪੰਜ ਤਤ ਚੋਲਾ ਨਾ ਕਿਸੇ ਹੰਢਾਵਣਾ। ਨਾ ਕੋਈ ਸੁਣਾਏ ਸੁਹਾਗੀ ਛੰਦਾ, ਰਾਗ ਰਾਗਣੀ ਕਿਸੇ ਨਾ ਗਾਵਣਾ। ਨਾ ਕੋਈ ਖ਼ੁਸ਼ੀ ਕਰਾਏ ਬੰਦ ਬੰਦਾ, ਅੰਮ੍ਰਿਤ ਜਾਮ ਨਾ ਕਿਸੇ ਪਿਆਵਣਾ। ਮਨਮੁਖ ਜੀਵ ਆਤਮ ਅੰਧਾ, ਰੁੱਠਾ ਮਾਤ ਨਾ ਕਿਸੇ ਮਨਾਵਣਾ। ਧਰਮ ਰਾਏ ਗਲ ਪਾਏ ਫੰਦਾ, ਅੰਤ ਹਿਸਾਬ ਚੁਕਾਵਣਾ। ਕੁੰਭੀ ਨਰਕ ਮਾਰੇ ਜਿੰਦਾ, ਜਨਮੀ ਜਨਮ ਭਵਾਵਣਾ। ਸਤਿਗੁਰ ਪੂਰਾ ਜਾਣੇ ਆਪਣਾ ਆਪੇ ਧੰਦਾ, ਜੁਗ ਜੁਗ ਖੇਲ ਖਿਲਾਵਣਾ। ਭਗਤ ਜਨਾਂ ਹਰਿ ਸਦ ਬਖ਼ਸ਼ਿੰਦਾ, ਆਪ ਆਪਣਾ ਮੇਲ ਮਿਲਾਵਣਾ। ਸਾਚਾ ਧਾਮ ਇਕ ਸੁਹੰਦਾ, ਗੁਰਮੁਖ ਤੇਰੀ ਆਤਮ

ਸੇਜਾ ਡੇਰਾ ਲਾਵਣਾ। ਆਪੇ ਜਾਣੇ ਪਾਰ ਕੰਢਾ, ਆਰ ਪਾਰ ਵੇਖ ਵਖਾਵਣਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਬ੍ਰਹਿਮੰਡ ਜੇਰਜ ਅੰਡ ਨੌ ਖੰਡ ਆਪਣਾ ਆਪ ਕਰਾਵਣਾ।

ਹਰਿ ਜੋਤ ਅਗੰਮ ਅਥਾਹ ਬੇਪਰਵਾਹੀਆ। ਸ਼ਬਦ ਉਪਾਏ ਸਚ ਮਲਾਹ, ਆਪ ਆਪਣੀ ਦਇਆ ਕਮਾਈਆ। ਲੋਆਂ ਪੁਰੀਆਂ ਦਏ ਵਸਾ, ਬ੍ਰਹਿਮੰਡਾਂ ਵੰਡ ਵੰਡਾਈਆ। ਆਪ ਧਰਾਏ ਆਪਣਾ ਨਾਂ, ਨਰ ਨਿਰੰਕਾਰਾ ਆਪ ਅਖਵਾਈਆ। ਵੇਖ ਵਖਾਣੇ ਥਾਉਂ ਥਾਂ, ਹਰ ਘਟ ਬੈਠਾ ਆਸਣ ਲਾਈਆ। ਆਪੇ ਪਿਤਾ ਆਪੇ ਮਾਂ, ਗੁਰ ਪੀਰ ਅਵਤਾਰ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਘਰ ਸੁਹਾਈਆ। ਜੋਤ ਅਗੰਮ ਬੇਪਰਵਾਹ, ਬੇਅੰਤ ਬੇਅੰਤ ਬੇਅੰਤਿਆ। ਨਾ ਕੋਈ ਦਮ ਨਾ ਕੋਈ ਸਾਹ, ਨਾ ਕੋਈ ਸਾਜਣ ਸੰਤਿਆ। ਨਾ ਕੋਈ ਮੀਤ ਨਾ ਕੋਈ ਮੁਰਾਰ, ਨਾ ਕੋਈ ਨਾਰੀ ਕੰਤਿਆ। ਨਾ ਕੋਈ ਦੇਵੇ ਠੰਢੀ ਛਾਂ, ਨਾ ਕੋਈ ਰੁੱਤ ਬਸੰਤਿਆ। ਨਾ ਕੋਈ ਫੜੇ ਕਿਸੇ ਬਾਂਹ, ਨਾ ਕੋਈ ਜੋਗ ਜੁਗੰਤਿਆ। ਆਪੇ ਜਾਣੇ ਆਪਣਾ ਨਾਂ, ਆਪ ਆਪਣੇ ਧਾਮ ਰਹੰਤਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਖੇਲ ਸਚ ਖਿਲੰਤਿਆ। ਜੋਤ ਅਗੰਮ ਅਥਾਹ, ਨੂਰੋ ਨੂਰ ਸਮਾਇਆ। ਸ਼ਬਦ ਉਪਜਾਏ ਸਾਚੀ ਤੂਰ, ਸਾਚਾ ਸੁਤ ਉਪਾਇਆ। ਆਪੇ ਵੇਖੇ ਨੇੜੇ ਦੂਰ, ਦੂਰ ਦੁਰਾਡੇ ਡੇਰਾ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਸਾ ਮਨਸਾ ਪੂਰ ਆਪ ਅਖਵਾਇਆ। ਸ਼ਬਦ ਸੁਤ ਹਰਿ ਬਲਵਾਨ, ਏਕਾ ਏਕ ਅਖਵਾਇਆ। ਆਪ ਬਿਠਾਏ ਸਚ ਬਿਬਾਨ, ਚਾਰੋਂ ਕੁੰਟ ਰਿਹਾ ਫਿਰਾਇਆ। ਅੱਠੇ ਪਹਿਰ ਨਿਗਾਹਬਾਨ, ਦਿਵਸ ਰੈਣ ਵੇਖ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਦਾਨ ਆਪਣੀ ਹੱਥੀਂ ਗੁਰ ਸ਼ਬਦੀ ਝੋਲੀ ਪਾਇਆ। ਸ਼ਬਦ ਮੰਗੇ ਮੰਗ, ਦੋਏ ਜੋੜ ਕਰੇ ਨਿਮਸਕਾਰਿਆ। ਪ੍ਰਭ ਅਬਿਨਾਸ਼ੀ ਚਾੜ੍ਹੇ ਰੰਗ, ਉਤਰ ਨਾ ਜਾਏ ਵਿਚ ਸੰਸਾਰਿਆ। ਲੋਆਂ ਪੁਰੀਆਂ ਜਾਵਾਂ ਲੰਘ, ਰਾਹ ਵਿਚ ਨਾ ਕੋਈ ਅਟਕਾ ਰਿਹਾ। ਏਕਾ ਡੋਰ ਲਾਲ ਪਤੰਗ, ਲਾਲ ਡੋਰੀ ਇਕ ਵਖਾ ਰਿਹਾ। ਕੰਚਨ ਗੜ੍ਹ ਵੇਖ ਪਲੰਘ, ਉਪਰ ਆਸਣ ਲਾ ਰਿਹਾ। ਆਪ ਆਪਣਾ ਰੱਖਣਾ ਸੰਗ, ਤੇਰੀ ਓਟ ਤਕਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇ ਮਤ ਆਪ ਸਮਝਾ ਰਿਹਾ। ਸ਼ਬਦ ਸੁਤ ਬਾਲ ਨਿਧਾਨ, ਪ੍ਰਭ ਸਾਚਾ ਆਪ ਸੁਣਾਇੰਦਾ। ਏਕਾ ਬਖ਼ਸ਼ੇ ਚਰਨ ਧਿਆਨ, ਏਕਾ ਰਾਹ ਵਿਖਾਇੰਦਾ। ਏਕਾ ਓਟ ਹਰਿ ਭਗਵਾਨ, ਸਾਚੀ ਸਿਖਿਆ ਦੇ ਸਮਝਾਇੰਦਾ। ਜੋਤੀ ਨੂਰ ਸਚ ਮਹਾਨ, ਏਕਾ ਏਕ ਵਖਾਇੰਦਾ। ਆਪ ਬਿਠਾਏ ਆਪਣੇ ਹਰਿ ਬਿਬਾਨ, ਨੌ ਖੰਡ ਆਪ ਭਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਬ੍ਰਹਮਾ ਸ਼ਿਵ ਦੇਵਤ ਸੁਰ ਲਏ ਵਰ, ਸ਼ਬਦੀ ਬਣਤ ਬਣਾਇੰਦਾ। ਸ਼ਬਦ ਸੁਤ ਹੋ ਤਿਆਰ, ਚਾਰੋਂ ਕੁੰਟ ਵੇਖ ਵਿਖਾਇੰਦਾ। ਪੁਰਖ ਅਬਿਨਾਸ਼ੀ ਤੇਰੀ ਧਾਰ, ਏਕਾ ਰੂਪ ਸਮਾਇੰਦਾ। ਇਕ ਇਕੱਲਾ ਏਕੰਕਾਰ, ਏਕਾ ਰੰਗ ਰੰਗਾਇੰਦਾ। ਇਕ ਵਖਾਇਆ ਸਚ ਮਹੱਲਾ, ਦੂਆ ਹੋਰ ਨਾ ਕੋਈ ਨਜ਼ਰੀ ਆਇੰਦਾ। ਦੀਪਕ ਜੋਤੀ ਏਕਾ ਬੱਲਾ, ਏਕਾ ਖੇਲ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਸੁਤ ਦੇਵੇ ਵਰ, ਆਪ ਆਪਣਾ ਮੇਲ ਮਿਲਾਇੰਦਾ। ਸ਼ਬਦ ਸੁਤ

ਚੜ੍ਹਿਆ ਚਾਅ, ਪ੍ਰਭ ਦਰ ਖ਼ੁਸ਼ੀ ਮਨਾਈਆ। ਆਦਿ ਪੁਰਖ ਜੋਤ ਨਿਰੰਜਣ ਕਰ ਸਲਾਹ, ਜਗਤ ਮਲਾਹ ਬਣਾਈਆ। ਆਪ ਵਖਾਇਆ ਆਪਣਾ ਰਾਹ, ਆਪੇ ਬੂਝ ਬੁਝਾਈਆ। ਆਪੇ ਹੋਇਆ ਪਿਤਾ ਮਾਂ, ਆਪ ਆਪਣੀ ਗੋਦ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਸੁਤ ਦੇਵੇ ਵਰ, ਸਾਚੀ ਸਿਖਿਆ ਇਕ ਸਮਝਾਈਆ। ਸ਼ਬਦ ਸੁਤ ਕਰ ਪਿਆਰ, ਹਰਿ ਸੁਣਾਏ ਏਕਾ ਰਾਗਿਆ। ਇਕ ਇਕੱਲਾ ਏਕਾ ਧਾਰ, ਏਕਾ ਦੇਵੇ ਨਾਮ ਵੈਰਾਗਿਆ। ਜਲਾਂ ਥਲਾਂ ਪਾਵੇ ਸਾਰ, ਜੰਗਲ ਜੂਹ ਉਜਾੜ ਪਹਾੜ ਉਚੇ ਟਿੱਲੇ ਫਿਰੇ ਭਾਗਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਸੁਤ ਤੇਰਾ ਦਰ, ਦਰ ਦਵਾਰਾ ਏਕਾ ਜਾਗਿਆ। ਸ਼ਬਦ ਸੁਤ ਉਠ ਜਾਗ, ਹਰਿ ਸਾਚਾ ਆਪ ਜਗਾਇੰਦਾ। ਬ੍ਰਹਿਮੰਡ ਖੰਡ ਹੱਥ ਤੇਰੇ ਵਾਗ, ਆਪਣੀ ਹੱਥੀਂ ਆਪ ਫੜਾਇੰਦਾ। ਲੱਖ ਚੁਰਾਸੀ ਬੰਨ੍ਹਣਾ ਤਾਗ, ਏਕਾ ਡੋਰੀ ਨਾਲ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੁਤ ਦੁਲਾਰੇ ਦੇਵੇ ਵਰ, ਪੂਰਨ ਇਛਿਆ ਆਪ ਕਰਾਇੰਦਾ। ਸੁਤ ਦੁਲਾਰ ਵਰ ਘਰ ਪਾਇਆ, ਪਾਇਆ ਪੁਰਖ ਅਗੰਮਾ। ਆਪ ਆਪਣਾ ਮੇਲ ਮਿਲਾਇਆ, ਨਾ ਕੋਈ ਮਰੇ ਨਾ ਜਾਇਆ ਨਾ ਮੁਖ ਮੁੰਮਾ। ਭਾਈ ਭੈਣ ਸਾਕ ਸੈਣ ਨਾ ਕੋਈ ਅਖਵਾਇਆ, ਪੰਜ ਤਤ ਹੱਡ ਮਾਸ ਨਾੜੀ ਨਾ ਕੋਈ ਦੀਸੇ ਚੰਮਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਸੁਤ ਤੇਰਾ ਦਰ, ਆਪ ਲਗਾਇਆ ਆਪਣਾ ਕੰਮਾ। ਸ਼ਬਦ ਸੁਤ ਤੇਰਾ ਸਾਚਾ ਕਾਜ, ਪ੍ਰਭ ਆਪਣਾ ਆਪ ਰਚਾਇੰਦਾ। ਏਕਾ ਦੇਵੇ ਸਾਚਾ ਦਾਜ, ਧੁਰਦਰਗਾਹੀ ਹੱਥ ਫੜਾਇੰਦਾ। ਅਗੰਮ ਅਗੰਮੀ ਧੁਨ ਆਤਮਕ ਮਾਰੀ ਏਕਾ ਆਵਾਜ, ਰਸਨਾ ਜਿਹਵਾ ਨਾ ਕੋਈ ਹਿਲਾਇੰਦਾ। ਦੋ ਜਹਾਨੀ ਆਉਣਾ ਜਾਣਾ ਭਾਗ, ਏਕਾ ਪੰਧ ਰਖਾਇੰਦਾ। ਲੋਆਂ ਪੁਰੀਆਂ ਵੇਖਣਾ ਜੋਤੀ ਜਗੇ ਚਿਰਾਗ, ਤੇਰਾ ਸੰਗ ਨਿਭਾਇੰਦਾ। ਲੱਖ ਚੁਰਾਸੀ ਲਾਉਣੀ ਜਾਗ, ਨਿਰਗੁਣ ਰੂਪ ਸਮਾਇੰਦਾ। ਬ੍ਰਹਮਾ ਸ਼ਿਵ ਦੇਵਤ ਸੁਰ ਹੱਥ ਪਕੜੀ ਤੇਰੇ ਵਾਗ, ਤ੍ਰੈਗੁਣ ਮਾਇਆ ਤੇਰਾ ਤਤ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਸੁਤ ਦੇਵੇ ਵਰ, ਏਕਾ ਮਤ ਸਮਝਾਇੰਦਾ। ਏਕਾ ਮਤ ਏਕਾ ਨੱਤ, ਏਕਾ ਬ੍ਰਹਮ ਗਿਆਨਿਆ। ਏਕਾ ਧੀਰਜ ਏਕਾ ਯਤ, ਏਕਾ ਸਤਿ ਸ੍ਰੀ ਭਗਵਾਨਿਆ। ਏਕਾ ਰਤ ਏਕਾ ਹੱਠ ਏਕਾ ਇਕੱਠ, ਵੇਖ ਵਖਾਣੇ ਇਕ ਦੁਕਾਨਿਆ। ਲੋਆਂ ਪੁਰੀਆਂ ਵੇਖਣਾ ਨੱਠ ਨੱਠ, ਚਾਰੋਂ ਕੁੰਟਾਂ ਫੋਲ ਫੁਲਾਨਿਆ। ਲੱਖ ਚੁਰਾਸੀ ਕਾਇਆ ਤਪਿਆ ਮਠ, ਜਗੇ ਜੋਤ ਗੁਣ ਨਿਧਾਨਿਆ। ਸ਼ਬਦ ਖੇੜਾ ਜਾਏ ਵਸ, ਸਾਚੀ ਧੁਨ ਉਪਜਾਨਿਆ। ਆਪ ਆਪਣਾ ਰਾਹ ਰਿਹਾ ਦੱਸ, ਖੇਲੇ ਖੇਲ ਦੋ ਜਹਾਨਿਆ। ਨਾ ਕੋਈ ਭੇਵ ਜਾਣੇ ਰਵ ਸਸ, ਸੂਰਜ ਚੰਨ ਨਾ ਵੇਖ ਵਖਾਨਿਆ। ਤਾਰਾ ਮੰਡਲ ਕੁਛ ਨਾ ਸਕੇ ਦੱਸ, ਨਾ ਕੋਈ ਜ਼ਿਮੀ ਅਸਮਾਨਿਆ। ਪੁਰਖ ਅਬਿਨਾਸ਼ੀ ਜੋਤ ਸਰੂਪ ਸ਼ਬਦ ਸੁਤ ਹੋਏ ਵਸ, ਆਪ ਆਪਣਾ ਮੇਲ ਮਿਲਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵੇ ਵਰ ਗੁਣ ਨਿਧਾਨਿਆ। ਸ਼ਬਦ ਸੁਤ ਵੇਖ ਦਰ, ਪ੍ਰਭ ਅੱਗੇ ਕਰੇ ਅਰਦਾਸਿਆ। ਏਕਾ ਏਕ ਮਿਲਿਆ ਵਰ, ਚਰਨ ਕਵਲ ਭਰਵਾਸਿਆ। ਨਾ ਕੋਈ ਨਾਰੀ ਨਾ ਕੋਈ ਨਰ, ਮੰਡਲ ਮੰਦਰ ਰੱਖਿਆ ਵਾਸਿਆ। ਨਾ ਕੋਈ ਸਰੋਵਰ ਨਾ ਸਰ, ਤੀਰਥ ਤਟ ਨਾ ਕੋਈ ਨਹਾਸਿਆ। ਆਪਣਾ ਭੰਡਾਰਾ ਦਿਤਾ ਭਰ, ਪਾਰਬ੍ਰਹਮ ਪੁਰਖ ਅਬਿਨਾਸਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਸੁਤ ਦੇਵੇ ਇਕ ਦਲਾਸਿਆ। ਸ਼ਬਦ ਸੁਤ ਦਏ ਦਿਲਾਸਾ, ਸੀਸ ਆਪਣਾ ਹੱਥ ਰਖਾਇਆ।

ਚਰਨ ਕਵਲ ਸਚ ਭਰਵਾਸਾ, ਆਦਿ ਪੁਰਖ ਨਿਰੰਜਣ ਆਪ ਰਖਾਇਆ। ਵੇਖ ਵਖਾਏ ਪ੍ਰਿਥਮੀ ਆਕਾਸ਼ਾ, ਤੇਰਾ ਸੰਗ ਨਿਭਾਇਆ। ਆਦਿ ਅੰਤ ਨਾ ਹੋਏ ਵਿਨਾਸਾ, ਥਿਰ ਘਰ ਧਾਮ ਸੁਹਾਇਆ। ਨਾ ਕੋਈ ਜਾਣੇ ਦਿਵਸ ਰੈਣ ਬਰਸ ਮਾਸਾ, ਘੜੀ ਪਲ ਨਾ ਵੇਖ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਸੁਤ ਦੇਵੇ ਵਰ, ਨਿਹਚਲ ਧਾਮ ਸੁਹਾਇਆ। ਸ਼ਬਦ ਸੁਤ ਉਠ ਬਲਕਾਰ, ਸਾਚੀ ਖ਼ੁਸ਼ੀ ਮਨਾਈਆ। ਲੋਕਮਾਤੀ ਕਰ ਵਿਚਾਰ, ਆਪੇ ਕਰੇ ਧਾਈਆ। ਬ੍ਰਹਮਾ ਤ੍ਰੈਗੁਣ ਤਤ ਪਸਾਰ, ਪੰਚਮ ਤਤ ਬਣਤ ਬਣਾਈਆ। ਨਿਰਗੁਣ ਸਰਗੁਣ ਖੇਲ ਅਪਾਰ, ਆਪਣੀ ਬੂਝ ਨਾ ਕਿਸੇ ਬੁਝਾਈਆ। ਮਨ ਮਤ ਬੁੱਧ ਕਰ ਪਿਆਰ, ਜੀਵਾਂ ਜੰਤਾਂ ਸੰਗ ਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੇ ਹੱਥ ਰੱਖੀ ਵਡਿਆਈਆ। ਸ਼ਬਦ ਸੁਤ ਹਰਿ ਦਏ ਹੁਲਾਰਾ, ਆਪੇ ਆਪ ਹਿਲਾਇੰਦਾ। ਆਪੇ ਜਾਣੇ ਪਾਰ ਕਿਨਾਰਾ, ਆਪੇ ਮੇਲ ਮਿਲਾਇੰਦਾ। ਏਕਾ ਦੂਜਾ ਤੀਜਾ ਭੇਵ ਨਿਆਰਾ, ਚੌਥੇ ਘਰ ਸੁਹਾਇੰਦਾ। ਪੰਚਮ ਮੇਲਾ ਮੀਤ ਮੁਰਾਰਾ, ਸਾਚੇ ਧਾਮ ਰਖਾਇੰਦਾ। ਛੇਵੇਂ ਛੱਪਰ ਛੰਨ ਨਿਆਰਾ, ਦਿਸ ਕਿਸੇ ਨਾ ਆਇੰਦਾ। ਸਤਵੇਂ ਸਤਿ ਪੁਰਖ ਨਿਰੰਜਣ ਅਗੰਮ ਅਪਾਰਾ, ਥਿਰ ਘਰ ਆਸਣ ਲਾਇੰਦਾ। ਅੱਠਾਂ ਤਤਾਂ ਨਰ ਨਿਰੰਕਾਰਾ, ਸਾਚੀ ਬਣਤ ਬਣਾਇੰਦਾ। ਨੌ ਦਵਾਰੇ ਵਸੇ ਬਾਹਰਾ, ਜੀਆਂ ਜੰਤਾਂ ਦਿਸ ਨਾ ਆਇੰਦਾ। ਦਸਮ ਦਵਾਰੀ ਇਕ ਘਰ ਬਾਹਰਾ, ਗੁਰਮੁਖ ਵਿਰਲੇ ਮੇਲ ਮਿਲਾਇੰਦਾ। ਆਤਮ ਸੇਜਾ ਕਰ ਤਿਆਰਾ, ਸ਼ਬਦ ਸਿੰਘਾਸਣ ਆਸਣ ਲਾਇੰਦਾ। ਪੰਚਮ ਧੁਨ ਗਾਇਣ ਵਾਰੋ ਵਾਰਾ, ਸਾਚੀ ਸੇਵ ਕਮਾਇੰਦਾ। ਆਪੇ ਪੁਰਖ ਆਪੇ ਨਾਰਾ, ਨਾਰੀ ਕੰਤਾ ਮੇਲ ਮਿਲਾਇੰਦਾ। ਗੁਰਮੁਖ ਮਿਲਿਆ ਸਚ ਭਤਾਰਾ, ਸਾਚੀ ਸੇਜ ਹੰਢਾਇੰਦਾ। ਕੀਆ ਵਣਜ ਨਾਮ ਵਣਜਾਰਾ, ਸਾਚਾ ਵਣਜ ਕਰਾਇੰਦਾ। ਸੁਰਤ ਸਵਾਣੀ ਭਰ ਭੰਡਾਰਾ, ਸ਼ਬਦੀ ਮੇਲ ਮਿਲਾਇੰਦਾ। ਦਸਮ ਦਵਾਰੀ ਪਾਰ ਕਿਨਾਰਾ, ਸੁੰਨ ਅਗੰਮੋ ਪਾਰ ਕਰਾਇੰਦਾ। ਚੌਥੇ ਘਰ ਖੋਲ੍ਹ ਕਿਵਾੜਾ, ਸੰਤ ਸੁਹੇਲੇ ਆਪ ਮਿਲਾਇੰਦਾ। ਨਾ ਕੋਈ ਦਿਸੇ ਪੰਚਮ ਧਾੜਾ, ਪੰਚਮ ਤਤ ਨਜ਼ਰ ਨਾ ਆਇੰਦਾ। ਨਾ ਕੋਈ ਰਾਗ ਰਾਗਣੀ ਲਾਏ ਅਖਾੜਾ, ਛੱਤੀ ਰਾਗ ਨਾ ਕੋਈ ਗਾਇੰਦਾ। ਨਾ ਕੋਈ ਵੱਜੇ ਬਹੱਤਰ ਨਾੜ ਤਾੜਾ, ਬੱਤੀ ਦੰਦ ਨਾ ਕੋਈ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਸੁਤ ਦਿਤਾ ਵਰ, ਸਾਚਾ ਧਾਮ ਆਪ ਸੁਹਾਇੰਦਾ। ਸਾਚਾ ਧਾਮ ਹਰਿ ਅਵੱਲਾ, ਚੌਥਾ ਦਰ ਰਖਾਇਆ। ਆਪੇ ਬੈਠ ਸਚ ਮਹੱਲਾ, ਗੁਰਮੁਖ ਸਾਚੇ ਲਏ ਫੜ, ਆਪਣਾ ਮੇਲ ਮਿਲਾਇਆ। ਆਤਮ ਵਜਾਏ ਏਕਾ ਨਦ, ਅਨਾਦੀ ਆਪ ਅਖਵਾਇਆ। ਅੰਮ੍ਰਿਤ ਆਤਮ ਜਾਮ ਪਿਆਏ ਸਾਚੀ ਮਦਿ, ਉਤਰ ਕਦੇ ਨਾ ਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਘਰ ਸਾਚੇ ਬੈਠਾ ਆਸਣ ਲਾਇਆ। ਸ਼ਬਦ ਸੁਤ ਕਰੇ ਸਲਾਹ, ਸਾਚੀ ਖ਼ੁਸ਼ੀ ਮਨਾਈਆ। ਆਪੇ ਬਣਿਆ ਜਗਤ ਮਲਾਹ, ਸੰਤ ਸੁਹੇਲੇ ਰਿਹਾ ਉਠਾਈਆ। ਫੜ ਫੜ ਬਾਹੋਂ ਲਾਏ ਪਾਰ, ਆਪਣੀ ਬੂਝ ਬੁਝਾਈਆ। ਲੱਖ ਚੁਰਾਸੀ ਫੰਦ ਕਟਾ, ਆਵਣ ਜਾਵਣ ਫੰਦ ਕਟਾਈਆ। ਆਪ ਬਹਾਏ ਸਾਚੇ ਥਾਂ, ਊਚ ਅਗੰਮ ਧਾਮ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚੇ ਸ਼ਬਦੀ ਮੇਲ ਮਿਲਾਈਆ। ਸ਼ਬਦ ਸੁਤ ਹਰਿ ਦੁਲਾਰ, ਏਕਾ ਏਕ ਰਖਾਇਆ। ਜਨ ਭਗਤਾਂ ਕਰੇ ਮਾਤ ਪਿਆਰ, ਦੇ ਮਤ ਆਪ ਸਮਝਾਇਆ। ਦਿਵਸ ਰੈਣ ਸੇਵਾਦਾਰ, ਸੇਵਕ ਸੇਵਾ ਰਿਹਾ ਕਰਾਇਆ। ਆਪੇ ਗੁਪਤ ਜ਼ਾਹਿਰ ਅੰਦਰ ਬਾਹਰ, ਆਪੇ ਡੇਰਾ ਲਾਇਆ।

ਆਪੇ ਜਾਣੇ ਪਾਰ ਕਿਨਾਰ, ਡੂੰਘੀ ਕੰਦਰ ਵੇਖ ਵਖਾਇਆ। ਆਪੇ ਜਾਣੇ ਅੰਮ੍ਰਿਤ ਆਤਮ ਸਾਚੀ ਧਾਰ, ਨਿਝਰ ਝਿਰਨਾ ਰਿਹਾ ਝਿਰਾਇਆ। ਆਪੇ ਜਾਣੇ ਜੋਤ ਨਿਰੰਜਣ ਘਰ ਉਜਿਆਰ, ਦੀਪਕ ਜੋਤੀ ਇਕ ਜਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਸੁਤ ਦੇਵੇ ਵਰ, ਸਾਚੀ ਸੇਵ ਕਮਾਇਆ। ਸ਼ਬਦ ਸੁਤ ਸੇਵਾਦਾਰ, ਪ੍ਰਭ ਆਪਣਾ ਆਪ ਕਰਾਇਆ। ਜਨ ਭਗਤਾਂ ਕਰੇ ਖ਼ਬਰਦਾਰ, ਜੁਗ ਜੁਗ ਮੇਲ ਮਿਲਾਇਆ। ਆਪੇ ਹੋਇਆ ਪਹਿਰੇਦਾਰ, ਆਲਸ ਨਿੰਦਰਾ ਵਿਚ ਨਾ ਆਇਆ। ਵੇਖ ਵਖਾਣੇ ਸਾਜਣ ਮੀਤ ਮੁਰਾਰ, ਦਰ ਘਰ ਮੰਦਰ ਅੰਦਰ ਡੇਰਾ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਦੇਵੇ ਵਰ, ਬਜਰ ਕਪਾਟੀ ਜਿੰਦਾ ਤੋੜ ਵਖਾਇਆ। ਬਜਰ ਕਪਾਟੀ ਜਿੰਦਾ ਤੋੜ, ਪ੍ਰਭ ਆਪਣੀ ਦਇਆ ਕਮਾਇੰਦਾ। ਸੁਰਤ ਸਵਾਣੀ ਜਾਏ ਬਹੁੜ, ਸਾਚੇ ਮਾਰਗ ਲਾਇੰਦਾ। ਆਪੇ ਚੜ੍ਹਿਆ ਸਾਚੇ ਘੋੜ, ਚਿੱਟਾ ਅਸਵ ਆਪ ਦੁੜਾਇੰਦਾ। ਪੰਜਾਂ ਚੋਰਾਂ ਮਾਰੇ ਪਹਿਲਾ ਪੌੜ, ਧੁਰਦਰਗਾਹੀ ਆਪ ਉਠਾਇੰਦਾ। ਹੰਕਾਰ ਵਿਕਾਰਾ ਭੰਨੇ ਰੀਠਾ ਕੌੜ, ਜੂਠ ਝੂਠ ਰਹਿਣ ਨਾ ਪਾਇੰਦਾ। ਧੁਰਦਰਗਾਹੀ ਆਇਆ ਦੌੜ, ਜਨ ਭਗਤਾਂ ਮੇਲ ਮਿਲਾਇੰਦਾ। ਨਾ ਕੋਈ ਜਾਣੇ ਲੰਬਾ ਚੌੜ, ਸ੍ਰਿਸ਼ਟ ਸਬਾਈ ਦਿਸ ਕਿਸੇ ਨਾ ਆਇੰਦਾ। ਉਚੇ ਟਿੱਲੇ ਪੂਤ ਸਪੂਤਾ ਲੱਭਦੇ ਬ੍ਰਹਿਮਣ ਗੌੜ, ਗੌੜ ਬ੍ਰਹਿਮਣ ਦਿਸ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਸੁਤ ਦੇਵੇ ਵਰ, ਵਰ ਦਾਤਾ ਆਪ ਅਖਵਾਇੰਦਾ। ਪੂਤ ਸਪੂਤਾ ਬ੍ਰਹਿਮਣ ਗੌੜਾ, ਸ਼ਬਦ ਸੁਤ ਉਪਾਇਆ। ਧੁਰਦਰਗਾਹੀ ਆਇਆ ਦੌੜਾ, ਲੱਖ ਚੁਰਾਸੀ ਵੇਖ ਵਖਾਇਆ। ਗੁਰ ਗੋਬਿੰਦੇ ਹਰਿ ਸਾਚਾ ਬਹੁੜਾ, ਆਪਣਾ ਮੇਲ ਮਿਲਾਇਆ। ਦੋ ਜਹਾਨਾਂ ਲੱਗੀ ਔੜਾ, ਏਕਾ ਅੰਮ੍ਰਿਤ ਦੋ ਜਹਾਨਾਂ ਰਿਹਾ ਪਿਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਸੁਤ ਦੇ ਵਰ, ਲੋਕਮਾਤੀ ਰਿਹਾ ਵਡਿਆਇਆ। ਸ਼ਬਦ ਸੁਤ ਸਚ ਸਿਕਦਾਰ, ਏਕਾ ਏਕ ਰਖਾਇਆ। ਅੱਠੇ ਪਹਿਰ ਦਿਵਸ ਰੈਣ ਕਰੇ ਵਿਚਾਰ, ਗਊ ਗਰੀਬ ਨਿਮਾਣਿਆਂ ਲਏ ਉਠਾਇਆ। ਹਉਮੇ ਹੰਗਤਾ ਦੇਵੇ ਮਾਰ, ਸ਼ਬਦ ਖੰਡਾ ਰਿਹਾ ਚਮਕਾਇਆ। ਦਰ ਦਰ ਮੰਗਦੇ ਫਿਰਨ ਭਿਖਾਰ, ਹਰਿਜਨ ਸੋਏ ਰਿਹਾ ਜਗਾਇਆ। ਭੁੱਖਾ ਨੰਗਾ ਅਪਰ ਅਪਾਰ, ਦਿਸ ਕਿਸੇ ਨਾ ਆਇਆ। ਜਿਸ ਜਨ ਕਾਇਆ ਚੋਲੀ ਰੰਗਦਾ, ਏਕਾ ਰੰਗ ਰਿਹਾ ਚੜ੍ਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਲਏ ਵਰ, ਵਰ ਘਰ ਏਕਾ ਨਾਮ ਵਖਾਇਆ। ਹਰਿ ਸ਼ਬਦ ਅਧਾਰ, ਏਕਾ ਏਕ ਰਖਾਇਆ। ਜੁਗ ਜੁਗ ਵੇਖੇ ਪਸਰ ਪਸਾਰ, ਆਪ ਆਪਣਾ ਰੂਪ ਵਟਾਇਆ। ਸਾਧ ਸੰਤ ਜੀਵ ਉਭਾਰ, ਸਾਚਾ ਕਰਮ ਕਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਧਾਰਾ ਰਿਹਾ ਚਲਾਇਆ। ਸਾਚੀ ਧਾਰ ਹਰਿ ਨਿਰੰਕਾਰ, ਆਪਣੀ ਆਪ ਚਲਾਈਆ। ਜੁਗ ਜੁਗ ਲਏ ਮਾਤ ਅਵਤਾਰ, ਲੋਕਮਾਤ ਵੇਖ ਵਖਾਈਆ। ਰਾਮ ਰਾਮਾ ਖੇਲ ਅਪਾਰ, ਦੁਸ਼ਟ ਹੰਕਾਰੀ ਰਾਵਣ ਮਾਰ ਮੁਕਾਈਆ। ਸੀਤਾ ਸੁਰਤੀ ਕਰ ਪਿਆਰ, ਭਗਤ ਸੁਹੇਲੇ ਲਏ ਮਿਲਾਈਆ। ਅਕਾਲ ਮੂਰਤੀ ਇਕ ਆਕਾਰ, ਆਪਣਾ ਆਪ ਕਰਾਈਆ। ਆਪ ਉਪਾਏ ਆਪੇ ਮੇਟਣਹਾਰ, ਆਦਿ ਅੰਤ ਆਪ ਕਰਾਈਆ। ਜੁਗ ਜੁਗ ਲੇਖਾ ਲਿਖਣਹਾਰ, ਲੇਖਾ ਆਪਣੇ ਹੱਥ ਰਖਾਈਆ। ਮਨਮੁਖ ਰਖਾਏ ਭਰਮ ਭੁਲੇਖੇ, ਭਰਮ ਗੜ੍ਹ ਨਾ ਕੋਈ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਰਾਮ ਰਾਮਾ ਰਿਹਾ ਵਡਿਆਈਆ। ਰਾਮ ਰਾਮਾ ਰਾਮ ਰਮਈਆ, ਏਕਾ ਕਰਮ ਕਮਾਇਆ। ਜੁਗ

ਤ੍ਰੇਤਾ ਪਾਰ ਕਰਈਆ, ਆਪਣਾ ਮੁਖ ਛੁਪਾਇਆ। ਦੁਆਪਰ ਚਲਾਈ ਮਾਤ ਨਈਆ, ਵੰਞ ਮੁਹਾਣਾ ਇਕ ਰਖਾਇਆ। ਪਰਗਟ ਹੋਏ ਸ਼ਾਮ ਘਨਈਆ, ਲਹਿਣਾ ਦੇਣਾ ਦਏ ਚੁਕਾਇਆ। ਅਰਜਨ ਜੋੜੀ ਜੋੜ ਜੁੜਈਆ, ਇਕ ਗਿਆਨ ਸੁਣਾਇਆ। ਧਰਮ ਰਾਏ ਦਰ ਕੱਢੇ ਵਹੀਆ, ਆਪਣਾ ਲੇਖਾ ਰਿਹਾ ਵਖਾਇਆ। ਕੋਇ ਨਾ ਦਿਸੇ ਸਾਚਾ ਸਈਆ, ਬੈਠੇ ਮੁਖ ਛੁਪਾਇਆ। ਪੁਰਖ ਅਬਿਨਾਸ਼ੀ ਡੋਬੇ ਨਈਆ, ਏਕਾ ਪੂਰ ਭਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਾਹਨਾ ਕ੍ਰਿਸ਼ਨਾ ਰੂਪ ਵਟਾਇਆ। ਸ਼ਾਮ ਸੁੰਦਰ, ਸੋਲਾਂ ਕਲ ਕਲ ਧਾਰਿਆ। ਲੋਕਮਾਤ ਵੇਖੇ ਡੂੰਘੀ ਕੰਦਰ, ਲੱਖ ਚੁਰਾਸੀ ਪਾਵੇ ਸਾਰਿਆ। ਚਾਰ ਕੁੰਟ ਅੰਧੇਰਾ ਦਿਸੇ ਧੁੰਦੜ, ਰਾਜ ਰਾਜਾਨਾਂ ਮਨ ਹੰਕਾਰਿਆ। ਅੰਤਮ ਸੁੱਤੇ ਮੰਦਰ ਅੰਦਰ, ਦੁਸ਼ਟ ਦੁਰਯੋਧਨ ਦਏ ਸੰਘਾਰਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਰਥ ਰਥਵਾਹੀ ਆਪ ਅਖਵਾ ਰਿਹਾ। ਰਥ ਰਥਵਾਹੀ ਗਰੀਬ ਨਿਵਾਜਾ, ਆਪ ਆਪਣੀ ਸੇਵ ਕਮਾਇੰਦਾ। ਆਪ ਆਪਣਾ ਰਚਿਆ ਕਾਜਾ, ਸਤਿਜੁਗ ਤ੍ਰੇਤਾ ਦੁਆਪਰ ਵੇਖਣ ਆਇੰਦਾ। ਸੀਸ ਯੁਧਿਸ਼ਟਰ ਦੇਵੇ ਤਾਜਾ, ਸਾਚੀ ਦਇਆ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਮੁਖ ਛੁਪਾਇੰਦਾ। ਦੁਆਪਰ ਅੰਤਮ ਪਾਰ ਕਿਨਾਰਾ, ਲੋਕਮਾਤ ਵੱਜੀ ਵਧਾਈਆ। ਕਲਜੁਗ ਲੈ ਲਿਆ ਅਵਤਾਰਾ, ਘਰ ਸਾਚੇ ਖ਼ੁਸ਼ੀ ਮਨਾਈਆ। ਮੰਗੀ ਮੰਗ ਦਰ ਭਿਖਾਰਾ, ਪ੍ਰਭ ਅੱਗੇ ਝੋਲੀ ਡਾਹੀਆ। ਜੂਠ ਝੂਠ ਕਰ ਪਿਆਰਾ, ਪੰਜ ਤਤ ਨਾਲ ਰਲਾਈਆ। ਹੰਕਾਰ ਵਿਕਾਰ ਇਕ ਆਧਾਰਾ, ਮਾਇਆ ਮਮਤਾ ਲਈ ਕੁੜਮਾਈਆ। ਧਰਤ ਮਾਤ ਕਰ ਪਿਆਰਾ, ਬੈਠਾ ਗੋਦ ਆਸਣ ਲਾਈਆ। ਆਪ ਆਪਣਾ ਕਰੇ ਪਸਾਰਾ, ਚਾਰੋਂ ਕੁੰਟ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚੀ ਭਿਛਿਆ ਝੋਲੀ ਪਾਈਆ। ਕਲਜੁਗ ਕਾਲੀ ਰੱਖ ਧਾਰ, ਆਪਣਾ ਕਰਮ ਕਮਾਇਆ। ਜੀਵਾਂ ਜੰਤਾਂ ਆਪ ਵਿਚਾਰ, ਆਪਣਾ ਤਤ ਸਮਾਇਆ। ਜੂਠ ਝੂਠ ਕਰ ਵਿਹਾਰ, ਰਸਨਾ ਗੁਣ ਜਣਾਇਆ। ਇਕ ਭੁਲਾਏ ਨਰ ਨਿਰੰਕਾਰ, ਨਿਰਗੁਣ ਦਿਸ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਏਕਾ ਧੰਦੇ ਲਾਇਆ। ਪੁਰਖ ਅਬਿਨਾਸ਼ੀ ਸ਼ਬਦ ਜਣਾਏ, ਕਲਜੁਗ ਕਰ ਪਰਵਾਨਿਆ। ਲੱਖ ਚੁਰਾਸੀ ਮਸਤਕ ਲਾਉਣੀ ਝੂਠੀ ਛਾਹੀ, ਮਿਲਿਆ ਧੁਰ ਫ਼ਰਮਾਨਿਆ। ਬਚਿਆ ਕੋਈ ਰਹਿਣ ਨਾ ਪਾਈ, ਦਰ ਦਰ ਘਰ ਘਰ ਵੇਖ ਵਖਾਨਿਆ। ਤ੍ਰੈਗੁਣ ਮਾਇਆ ਜਾਲ ਵਿਛਾਈ, ਅੰਤਮ ਫਾਸ ਫਸਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇ ਮਤ ਆਪ ਸਮਝਾਨਿਆ। ਕਲਜੁਗ ਮਾਤ ਲੈ ਅਵਤਾਰਾ, ਆਪਣਾ ਕਰਮ ਕਮਾਇਆ। ਦਿਵਸ ਰੈਣ ਕਰ ਵਿਹਾਰਾ, ਆਪਣਾ ਸਮਾਂ ਸੁਹਾਇਆ। ਏਕਾ ਮੰਗੇ ਮੰਗ ਭਿਖਾਰਾ, ਇਕ ਇਕੱਲਾ ਕੀ ਕਰੇ ਵਿਚਾਰਾ, ਲੱਖ ਚੁਰਾਸੀ ਭੇਵ ਨਾ ਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਐੜਾ ਅਥਰਬਣ ਵੇਖ ਘਰ, ਅੱਲਾ ਨਾਲ ਰਲਾਇਆ। ਐੜਾ ਅੱਲਾ ਕਰ ਤਿਆਰ, ਇਲਾਬੁਤ ਟਿਕਾਇੰਦਾ। ਸਚ ਮਹੱਲਾ ਇਕ ਪਸਾਰ, ਸੰਗ ਮੁਹੰਮਦ ਆਪ ਅਲਾਇੰਦਾ। ਚਾਰ ਯਾਰੀ ਇਕ ਪਿਆਰ, ਏਕਾ ਮਤਾ ਪਕਾਇੰਦਾ। ਹੂ ਹੂ ਰਹੀ ਪੁਕਾਰ, ਏਕਾ ਨਾਅਰਾ ਲਾਇੰਦਾ। ਤੂੰ ਤੂੰ ਵਿਸਰੇ ਅੰਤ ਕਰਤਾਰ, ਤੇਰਾ ਰੂਪ ਸੁਹਾਇੰਦਾ। ਆਪ ਆਪਣੀ ਕਿਰਪਾ ਧਾਰ, ਦੋਹਾਂ ਸੰਗ ਨਿਭਾਇੰਦਾ। ਸੰਗ ਮੁਹੰਮਦ ਚਾਰ ਯਾਰ, ਕਲਜੁਗ ਮਤਾ ਪਕਾਇਆ। ਖੇਲੇ ਖੇਲ ਵਿਚ ਸੰਸਾਰ, ਸਖਾ ਸਹਾਈ ਆਪ ਅਖਵਾਇਆ। ਜੂਠਾ ਝੂਠਾ ਕਰ ਪਸਾਰ, ਕਾਇਆ

ਠੂਠਾ ਰਿਹਾ ਭਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪੇ ਵੇਖਣ ਆਇਆ। ਕਲਜੁਗ ਕੂੜਾ ਕੂੜ ਕੁੜਿਆਰਾ, ਚਾਰੋਂ ਕੁੰਟ ਪਸਾਰਿਆ। ਜੀਵ ਜੰਤ ਹਾਹਾਕਾਰਾ, ਦਿਵਸ ਰੈਣ ਰੋਵਣ ਜ਼ਾਰੋ ਜ਼ਾਰਿਆ। ਸਤਿਗੁਰ ਸਾਚਾ ਪਾਵੇ ਸਾਰਾ, ਪਾਰਬ੍ਰਹਮ ਪੁਰਖ ਅਪਾਰਿਆ। ਨਾਨਕ ਗੁਰ ਲਿਆ ਅਵਤਾਰਾ, ਹਰਿ ਸਾਚਾ ਸੇਵਾ ਲਾ ਰਿਹਾ। ਏਕਾ ਦਿਤਾ ਨਾਮ ਭੰਡਾਰਾ, ਲੋਕਮਾਤ ਵਰਤਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਸੁਨੇਹੜਾ ਇਕ ਸੁਣਾ ਰਿਹਾ। ਨਾਨਕ ਗੁਰ ਸ਼ਬਦ ਮਲਾਹ, ਏਕਾ ਏਕ ਰਖਾਇਆ। ਦਿਵਸ ਰੈਣ ਦਏ ਸਲਾਹ, ਦੋ ਜਹਾਨਾਂ ਮੇਲ ਮਿਲਾਇਆ। ਪਾਰਬ੍ਰਹਮ ਪ੍ਰਭ ਪਿਤਾ ਮਾਂ, ਆਪਣੀ ਗੋਦ ਉਠਾਇਆ। ਸਤਿਨਾਮ ਸਾਚਾ ਨਾਂ, ਲੋਕਮਾਤੀ ਰਿਹਾ ਧਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਦੀਵਾ ਏਕਾ ਬਾਤੀ, ਹਰਿ ਏਕਾ ਰਿਹਾ ਜਗਾਇਆ। ਏਕਾ ਬਾਤੀ ਨਾਮ ਜਗਾਈ, ਹੋਏ ਮਾਤ ਰੁਸ਼ਨਾਈਆ। ਨਾਨਕ ਦਰ ਵੱਜੀ ਵਧਾਈ, ਹਰਿ ਗਾਏ ਚਾਈਂ ਚਾਈਂਆ। ਹਰਿ ਸ਼ਬਦ ਹੋਈ ਕੁੜਮਾਈ, ਮਿਲਿਆ ਮੇਲ ਸਾਚੇ ਮਾਹੀਆ। ਆਪੇ ਵੇਖੇ ਸਾਚੇ ਥਾਈਂ, ਹਰ ਘਟ ਵੇਖ ਵਖਾਈਆ। ਅੰਗਦ ਲਹਿਣਾ ਲੈਣਾ ਝੋਲੀ ਪਾਈ, ਅੰਤਮ ਬੈਠਾ ਮੁਖ ਛੁਪਾਈਆ। ਅਮਰ ਅਮਰਾਪਦ ਇਕ ਵਿਖਾਈ, ਰਾਮਦਾਸੇ ਹੋਏ ਸਹਾਈਆ। ਅਰਜਨ ਲੇਖਾ ਆਪ ਲਿਖਾਈ, ਆਪੇ ਕਰੇ ਜਣਾਈਆ। ਹਰਿਗੋਬਿੰਦ ਹਰਿ ਦਏ ਵਡਿਆਈ, ਦੋ ਧਾਰਾ ਵੇਖ ਵਖਾਈਆ। ਹਰਿਰਾਏ ਹਰਿ ਦਏ ਸਲਾਹੀ, ਸਾਚੇ ਮਾਰਗ ਲਾਈਆ। ਹਰਿਕ੍ਰਿਸ਼ਨ ਬਾਲ ਨਿਧਾਨਾ, ਆਪਣੀ ਗੋਦ ਉਠਾਈਆ। ਗੁਰ ਤੇਗ ਬਹਾਦਰ ਤੇਰਾ ਨਿਸ਼ਾਨਾ, ਲੋਕਮਾਤ ਰਿਹਾ ਵਖਾਈਆ। ਦਿੱਲੀ ਦਰ ਹੋ ਕੁਰਬਾਨਾ, ਆਪ ਆਪਣਾ ਭੇਟ ਚੜ੍ਹਾਈਆ। ਗੋਬਿੰਦ ਗੁਰ ਜੋਧਾ ਸੂਰ ਬਲੀ ਬਲਵਾਨਾ, ਬੈਠਾ ਖ਼ੁਸ਼ੀ ਮਨਾਈਆ। ਏਕਾ ਰੱਖਿਆ ਪਾਰਬ੍ਰਹਮ ਚਰਨ ਕਵਲ ਧਿਆਨਾ, ਪੁਰਖ ਅਕਾਲ ਰਿਹਾ ਮਨਾਈਆ। ਪਾਰਬ੍ਰਹਮ ਵੇਖੇ ਮਾਰ ਧਿਆਨਾ, ਆਪ ਆਪਣੀ ਦਇਆ ਕਮਾਈਆ। ਏਕਾ ਦੇਵੇ ਧੁਰ ਫ਼ਰਮਾਣਾ, ਸਾਚੇ ਸ਼ਬਦ ਕਰੇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨੈਨਨ ਨੈਣੀ ਦਰਸ ਵਖਾਈਆ। ਨੈਨਨ ਨੈਣੀ ਨੈਣਾ ਦੇਵ, ਆਪਣਾ ਰੂਪ ਵਖਾਇਆ। ਗੁਰ ਗੋਬਿੰਦ ਕਰੀ ਸੇਵ, ਅਲਖ ਅਭੇਵਾ ਪਾਇਆ। ਰਸਨਾ ਲਾਇਆ ਸਾਚਾ ਮੇਵ, ਅੰਮ੍ਰਿਤ ਮੁਖ ਚੁਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਾਮ ਖੰਡਾ ਤੇਜ ਪਰਚੰਡ, ਗੋਬਿੰਦ ਤਨ ਛੁਹਾਇਆ। ਨਾਮ ਖੰਡਾ ਤੇਜ ਕਟਾਰ, ਗੋਬਿੰਦ ਹੱਥ ਉਠਾਈਆ। ਪੁਰਖ ਅਬਿਨਾਸ਼ੀ ਕਿਰਪਾ ਧਾਰ, ਸਾਚਾ ਘਰ ਸੁਹਾਈਆ। ਆਪੇ ਵੇਖੇ ਵਿਚ ਸੰਸਾਰ, ਵੇਖਣਹਾਰ ਆਪ ਅਖਵਾਈਆ। ਸ਼ਬਦ ਸੁਨੇਹੜਾ ਅਪਰ ਅਪਾਰ, ਗੁਰ ਗੋਬਿੰਦੇ ਕਰੇ ਕੁੜਮਾਈਆ। ਪੰਥ ਖਾਲਸਾ ਕਰ ਤਿਆਰ, ਤੇਰੀ ਸੇਵਕ ਸੇਵਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਗੋਬਿੰਦੇ ਰਿਹਾ ਸਮਝਾਈਆ। ਗੁਰ ਗੋਬਿੰਦ ਉਠਿਆ ਜਾਗ, ਪ੍ਰਭ ਸਾਚੇ ਆਪ ਜਗਾਇਆ। ਲੋਕਮਾਤ ਲਗਾਇਆ ਭਾਗ, ਹਰਿਜਨ ਸਾਚੇ ਲਏ ਤਰਾਇਆ। ਆਪ ਆਪਣੇ ਹੱਥ ਰੱਖੀ ਵਾਗ, ਚਾਰੋਂ ਕੁੰਟ ਰਿਹਾ ਦੁੜਾਇਆ। ਫੜ ਫੜ ਹੰਸ ਬਣਾਏ ਕਾਗ, ਸਾਚੀ ਚੋਗ ਚੁਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਗੋਬਿੰਦੇ ਦਿਤਾ ਵਰ, ਗੋਬਿੰਦ ਗੋਬਿੰਦ ਰੂਪ ਸਮਾਇਆ। ਗੋਬਿੰਦ ਗੁਰ ਦੋਏ ਜੋੜ, ਪ੍ਰਭ ਚਰਨ ਕਰੇ ਨਿਮਸਕਾਰਿਆ। ਪੁਰਖ ਅਬਿਨਾਸ਼ੀ ਮਾਤ ਬਹੁੜ, ਮੰਗੇ ਮੰਗ ਭਿਖਾਰਿਆ। ਦੋ ਜਹਾਨੀ ਨਾ ਕੋਈ ਪੈਂਡਾ ਲੰਮਾ ਚੌੜ, ਨਾ ਕੋਈ ਦਿਸੇ ਪਾਰ ਕਿਨਾਰਿਆ। ਜੋਤੀ

ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸ਼ਬਦ ਵਿਚੋਲਾ ਵਿਚ ਰਖਾ ਰਿਹਾ। ਸ਼ਬਦ ਵਿਚੋਲਾ ਮਾਰ ਫੇਰਾ, ਗੋਬਿੰਦੇ ਸੰਗ ਅਲਾਇੰਦਾ। ਉਠ ਸਿੰਘ ਸ਼ੇਰ ਦਲੇਰਾ, ਏਕਾ ਬੁਰਕਾ ਤਨ ਪਹਿਨਾਇੰਦਾ। ਭਰਮਾਂ ਢਾਹ ਜਗਤ ਡੇਰਾ, ਝੂਠੀ ਕੰਧ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਪੰਧ ਮੁਕਾਇੰਦਾ। ਗੁਰ ਗੋਬਿੰਦ ਏਕਾ ਧਾਰ, ਆਪਣੀ ਮਾਤ ਚਲਾਈਆ। ਪੰਚਮ ਮੀਤਾ ਕਰ ਤਿਆਰ, ਪੰਚਮ ਭੇਟ ਚੜ੍ਹਾਈਆ। ਸ਼ਬਦ ਖੰਡਾ ਤੇਜ ਕਟਾਰ, ਆਪਣੇ ਹੱਥ ਰਖਾਈਆ। ਮੰਗੇ ਮੰਗ ਵਾਰੋ ਵਾਰ, ਗੁਰਮੁਖ ਸਾਚੇ ਰਿਹਾ ਉਠਾਈਆ। ਜੋਧਾ ਸੂਰ ਬਲੀ ਬਲਕਾਰ, ਸੂਰਬੀਰ ਆਪ ਅਖਵਾਈਆ। ਮਨਮੁਖ ਜੀਵ ਆਪਣਾ ਆਪ ਗਏ ਹਾਰ, ਗੋਬਿੰਦੇ ਸਾਚੇ ਮਾਣ ਦਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੋਬਿੰਦ ਮੇਲਾ ਸਹਿਜ ਸੁਭਾਈਆ। ਪੰਚ ਪਿਆਰਾ ਕਰ ਤਿਆਰ, ਏਕਾ ਰੂਪ ਸਮਾਇਆ। ਖੇਲੇ ਖੇਲ ਵਿਚ ਸੰਸਾਰ, ਕਲਜੁਗ ਅੰਤਮ ਵੇਖ ਵਖਾਇਆ। ਚਾਰੋਂ ਕੁੰਟ ਧੁੰਦੂਕਾਰ, ਧਰਮ ਜੈਕਾਰ ਨਾ ਕੋਈ ਕਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਿਲ੍ਹਾ ਕੋਟ ਗੜ੍ਹ ਤੁੜਾਇਆ। ਕਿਲ੍ਹਾ ਕੋਟ ਹਰਿ ਅੰਤਮ ਅੰਤ, ਅੰਤ ਤਜਾਇਆ। ਨਾ ਕੋਈ ਦਿਸੇ ਚਾਰ ਦਿਵਾਰ ਕੰਧ, ਦਰ ਦਰਵਾਜ਼ਾ ਨਾ ਕੋਈ ਲਗਾਇਆ। ਆਪ ਮੁਕਾਇਆ ਆਪਣਾ ਪੰਧ, ਸਰਸਾ ਚਰਨ ਛੁਹਾਇਆ। ਗੁਰਮੁਖ ਸਾਜਣ ਸਾਚੇ ਚੰਦ, ਸਾਚੀ ਭੇਟ ਕਰਾਇਆ। ਸਾਢੇ ਤਿੰਨ ਕਰੋੜ ਲਿਖਿਆ ਛੰਦ, ਸਰਸਾ ਤੇਰੇ ਵਿਚ ਸਮਾਇਆ। ਕੋਈ ਗਾ ਨਾ ਸਕੇ ਬੱਤੀ ਦੰਦ, ਵੇਦ ਪੁਰਾਨਾਂ ਭੇਵ ਨਾ ਪਾਇਆ। ਖਾਣੀ ਬਾਣੀ ਨਾ ਵਖਾਣੇ ਅਗੰਮੀ ਛੰਦ, ਆਪਣਾ ਲੇਖਾ ਆਪਣੇ ਹੱਥ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਧਾਰੀ ਕੇਸਾ ਨਾਮ ਰਖਾਇਆ। ਆਪ ਮਿਟਾਈ ਆਪਣੀ ਚਿੰਦ, ਲੇਖਾ ਲੇਖੇ ਲਾਇਆ। ਜੋਧਾ ਸੂਰ ਵਡ ਮਰਗਿੰਦ, ਨੇਤਰ ਲੋਚਨ ਪੇਖੇ ਆਪਣੀ ਹੱਥੀਂ ਆਪ ਸੁਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਗੋਬਿੰਦੇ ਦਏ ਵਰ, ਸਰਸਾ ਤੇਰਾ ਸਾਚਾ ਸਰ, ਅੰਤਮ ਦਏ ਬਣਾਇਆ। ਗੁਰ ਗੋਬਿੰਦੇ ਖ਼ੁਸ਼ੀ ਮਨਾਈ, ਮੰਨਿਆ ਹਰਿ ਹਰਿ ਭਾਣਿਆ। ਸਰਸੇ ਤੇਰੀ ਭੇਟ ਚੜ੍ਹਾਈ, ਸਿੰਘ ਸੂਰਬੀਰ ਵਡ ਵਡ ਜਵਾਨਿਆ। ਆਪਣੇ ਹੱਥ ਕਲਮ ਚਲਾਈ, ਲਿਖਿਆ ਲੇਖ ਧੁਰ ਫ਼ਰਮਾਨਿਆ। ਵਾਕ ਭਵਿਖਤ ਗਿਆ ਛੁਪਾਈ, ਕਿਸੇ ਹੱਥ ਨਾ ਆਏ ਵੰਞ ਮੁਹਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਗੋਬਿੰਦੇ ਦਿਤਾ ਵਰ, ਕਲਜੁਗ ਅੰਤਮ ਵਰਤੇ ਤੇਰਾ ਭਾਣਿਆ। ਗੁਰ ਗੋਬਿੰਦਾ ਪਾਰ ਕਿਨਾਰਾ, ਆਪਣਾ ਆਪ ਕਰਾਇੰਦਾ। ਦੱਖਣ ਦਿਸ਼ਾ ਵੇਖ ਵਿਚਾਰਾ, ਆਸਣ ਸਿੰਘਾਸਣ ਇਕ ਵਿਛਾਇੰਦਾ। ਹਰਿਜਨ ਤੇਰੇ ਦਰ ਦਵਾਰਾ, ਹਰਿ ਗੋਬਿੰਦ ਰੂਪ ਵਟਾਇੰਦਾ। ਘੋੜਾ ਜੋੜਾ ਕਲਗੀ ਤੋੜਾ ਅਪਰ ਅਪਾਰਾ, ਹਵਨ ਹਵਨੀ ਹਵਨ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਦਾਮਨ ਆਪਣਾ ਆਪ ਫੜਾਇੰਦਾ। ਗੁਰ ਗੋਬਿੰਦ ਲੋਕਮਾਤ ਤਜ, ਸਾਚੇ ਧਾਮ ਸੁਹਾਇਆ। ਸ਼ਬਦ ਸੁਨੇਹੜਾ ਗੁਰ ਸ਼ਬਦ ਮਿਹਰਵਾਨ, ਏਕਾ ਏਕ ਭਗਵਾਨ, ਜੁਗ ਜੁਗ ਵੇਖੇ ਮਾਰ ਧਿਆਨ, ਵੇਖਣਹਾਰ ਆਪ ਅਖਵਾਇਆ। ਏਕਾ ਏਕ ਬ੍ਰਹਮ ਗਿਆਨ, ਅਗੰਮ ਬ੍ਰਹਮ ਜਣਾਇਆ। ਹਰਿਜਨ ਸਾਚੇ ਚਤਰ ਸੁਜਾਨ, ਆਪੇ ਮੇਲ ਮਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਰੰਗਣ ਰਿਹਾ ਰੰਗਾਇਆ। ਹਰਿ ਸ਼ਬਦ ਸਰਜੀਤ, ਏਕਾ ਏਕ ਰਖਾਇਆ। ਜੁਗ ਜੁਗ ਰਹੇ ਅਤੀਤ, ਨਾ ਮਰੇ ਨਾ ਜਾਇਆ। ਸਦਾ ਸੁਹੇਲਾ ਠਾਂਢਾ ਸੀਤ, ਏਕਾ ਰੰਗ ਰੰਗਾਇਆ। ਆਪੇ

ਵਸਿਆ ਹਸਤ ਕੀਟ, ਊਚਾਂ ਨੀਚਾਂ ਵਿਚ ਸਮਾਇਆ। ਸਾਜਣ ਸਾਚਾ ਮੀਠ, ਏਕਾ ਰਸ ਦਿਖਾਇਆ। ਆਪੇ ਹੋਇਆ ਜਗਤ ਅਨਡੀਠ, ਦਿਸ ਕਿਸੇ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਨਾਉਂ ਧਰਾਇਆ। ਹਰਿ ਸ਼ਬਦ ਜਗ ਗਿਆਨ, ਏਕਾ ਏਕ ਵਖਾਇਆ। ਸਤਿਗੁਰ ਪੂਰਾ ਹੋ ਮਿਹਰਵਾਨ, ਜੀਵਾਂ ਜੰਤਾਂ ਝੋਲੀ ਪਾਇਆ। ਧੁਰਦਰਗਾਹੀ ਦੇਵੇ ਦਾਨ, ਦੇਵਣਹਾਰ ਆਪ ਅਖਵਾਇਆ। ਸੰਤ ਸੁਹੇਲੇ ਕਰ ਪਛਾਣ, ਆਪ ਆਪਣਾ ਮੇਲ ਮਿਲਾਇਆ। ਆਤਮ ਜੋਤੀ ਕੋਟਨ ਭਾਨ, ਦੀਪਕ ਰਿਹਾ ਜਗਾਇਆ। ਸ਼ਬਦ ਧੁਨ ਸੱਚੀ ਧੁਨਕਾਨ, ਅਨਹਦ ਰਾਗ ਅਲਾਇਆ। ਕਾਇਆ ਮੰਦਰ ਸਚ ਮਕਾਨ, ਭਰਮਾਂ ਡੇਰਾ ਲਾਇਆ। ਭਰਮੇ ਭੁੱਲੇ ਜੀਵ ਨਾਦਾਨ, ਚਾਰੋਂ ਕੁੰਟ ਫਿਰਨ ਹਲਕਾਇਆ। ਪੰਚ ਰਲਾਏ ਨਾਲ ਸ਼ੈਤਾਨ, ਡੰਕ ਡੋਰੂ ਆਪਣਾ ਵਾਹਿਆ। ਗੁਰਮੁਖਾਂ ਬਖ਼ਸ਼ੇ ਚਰਨ ਧਿਆਨ, ਚਰਨ ਧੂੜ ਮਸਤਕ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਭੇਖਾਧਾਰੀ ਭੇਖ ਵਟਾਇਆ। ਭੇਖਾਧਾਰ ਹਰਿ ਨਿਰੰਕਾਰ, ਏਕਾ ਭੇਖ ਵਟਾਇੰਦਾ। ਸ੍ਰਿਸ਼ਟ ਸਬਾਈ ਪਾਵੇ ਸਾਰ, ਲੋਆਂ ਪੁਰੀਆਂ ਪਾਰ ਕਰਾਇੰਦਾ। ਗੁਰਮੁਖ ਸਾਚੇ ਲਏ ਉਭਾਰ, ਆਪ ਆਪਣਾ ਵੇਸ ਵਖਾਇੰਦਾ। ਮਨਮੁਖ ਡੋਬੇ ਅੱਧ ਵਿਚਕਾਰ, ਕਲਜੁਗ ਬੇੜਾ ਸ਼ੌਹ ਦਰਿਆ ਡੁਬਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚਾ ਖੇੜਾ ਇਕ ਵਸਾਇੰਦਾ। ਸਾਚਾ ਖੇੜਾ ਇਕ ਵਸਾਏ, ਹਰਿ ਆਪਣੀ ਜੋਤ ਜਗਾਈਆ। ਜਨ ਭਗਤਾਂ ਬੇੜਾ ਬੰਨ੍ਹ ਵਖਾਏ, ਨਾਮ ਮੁਹਾਣਾ ਇਕ ਵਖਾਈਆ। ਸੰਞ ਸਵੇਰਾ ਇਕ ਕਰਾਏ, ਏਕਾ ਜੋਤ ਕਰੇ ਰੁਸ਼ਨਾਈਆ। ਹੇਰਾ ਫੇਰ ਚੁਕਾਏ, ਵਰਨ ਗੋਤ ਭੇਵ ਨਾ ਪਾਈਆ। ਸੰਮਤ ਤੇਰਾਂ ਪਾਰ ਕਰਾਏ, ਵੀਹ ਸਦ ਤੇਰੀ ਰੁੱਤ ਸੁਹਾਈਆ। ਨਾਨਕ ਨਿਰਗੁਣ ਗਿਆ ਗਾਏ, ਰਸਨਾ ਇਕ ਅਲਾਈਆ। ਪੁਰਖ ਅਬਿਨਾਸ਼ੀ ਸਚ ਸਰਨਾਈ ਸਰਨ ਆਏ, ਅੰਤਮ ਵੇਖ ਵਖਾਈਆ। ਜੋਤੀ ਜਾਮਾ ਭੇਖ ਵਟਾਏ, ਅਗੰਮ ਅਗੰਮੜੀ ਕਾਰ ਕਮਾਈਆ। ਲੱਖ ਚੁਰਾਸੀ ਵੇਖ ਵਖਾਏ, ਦੋ ਜਹਾਨੀ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਰਿਹਾ ਉਠਾਈਆ। ਲੱਖ ਚੁਰਾਸੀ ਵੇਖਣਹਾਰ, ਆਦਿ ਪੁਰਖ ਅਬਿਨਾਸ਼ੀ। ਕਰੇ ਖੇਲ ਅਪਰ ਅਪਾਰ, ਪਰਗਟ ਹੋਏ ਘਨਕਪੁਰ ਵਾਸੀ। ਗੋਬਿੰਦ ਗੁਰ ਸੀਸ ਦਸਤਾਰ, ਕਲਗੀ ਤੋੜਾ ਇਕ ਵਿਖਾਸੀ। ਨਾਮ ਖੰਡਾ ਤੇਜ ਕਟਾਰ, ਏਕਾ ਹੱਥ ਉਠਾਸੀ। ਦੋਵੇਂ ਰੱਖੇ ਤਿੱਖੀ ਧਾਰ, ਗੁਰਮੁਖਾਂ ਕਰੇ ਬੰਦ ਖੁਲਾਸੀ। ਮਨਮੁਖ ਜੀਵਾਂ ਕਰੇ ਖੁਆਰ, ਧਰਮ ਰਾਏ ਦਰ ਦੇਵੇ ਫਾਸੀ। ਸੰਮਤ ਚੌਦਾਂ ਕਰੇ ਵਿਚਾਰ, ਸਾਚੇ ਮੰਡਲ ਪਾਵੇ ਰਾਸੀ। ਬ੍ਰਹਮਾ ਨੇਤਰ ਰਿਹਾ ਉਘਾੜ, ਦੋਏ ਜੋੜ ਹੋਇਆ ਦਾਸਨ ਦਾਸੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਭਗਤਾਂ ਮੇਲ ਮਿਲਾਏ ਪ੍ਰਿਥਮੀ ਆਕਾਸ਼ੀ। ਬ੍ਰਹਮਾ ਅੰਤਰ ਅੱਖ ਉਘਾੜ, ਚਾਰੋਂ ਕੁੰਟ ਵੇਖ ਵਖਾਈਆ। ਪੁਰਖ ਅਬਿਨਾਸ਼ੀ ਕਰ ਆਕਾਰ, ਲੋਕਮਾਤ ਰਿਹਾ ਜੋਤ ਜਗਾਈਆ। ਨਿਹਕਲੰਕਾ ਲਏ ਅਵਤਾਰ, ਸਾਚਾ ਡੰਕਾ ਰਿਹਾ ਵਜਾਈਆ। ਸ਼ਿਵ ਸ਼ੰਕਰ ਹੋਇਆ ਖ਼ਬਰਦਾਰ, ਹੱਥ ਤ੍ਰਿਸੂਲ ਉਠਾਈਆ। ਸੰਮਤ ਚੌਦਾਂ ਤੇਰੀ ਧਾਰ, ਪ੍ਰਭ ਸਾਚਾ ਰਿਹਾ ਬੰਧਾਈਆ। ਕਰੋੜ ਤੇਤੀਸਾ ਦਏ ਹੁਲਾਰ, ਸੁਰਪਤ ਰਾਜਾ ਇੰਦ ਜਗਾਈਆ। ਪੁਰੀ ਅਨੰਦ ਖ਼ਬਰਦਾਰ, ਆਪੇ ਰਿਹਾ ਕਰਾਈਆ। ਨੌ ਖੰਡ ਪ੍ਰਿਥਮੀ ਮਾਰੇ ਮਾਰ, ਸੱਤਾਂ ਦੀਪਾਂ ਸ਼ਬਦ ਜਣਾਈਆ। ਲੱਖ ਚੁਰਾਸੀ ਪੈਣੀ ਮਾਰ, ਨਾ ਸਕੇ ਕੋਈ ਛੁਡਾਈਆ। ਕਲਜੁਗ ਤੇਰਾ ਅੰਧ ਅੰਧਿਆਰ, ਦੇਵੇ ਤਤ ਮਿਟਾਈਆ। ਸੰਗ

ਮੁਹੰਮਦ ਚਾਰ ਯਾਰ, ਰੋ ਰੋ ਦੇਣ ਦੁਹਾਈਆ। ਅੱਲਾ ਰਾਣੀ ਹੋ ਖੁਆਰ, ਮੁਖ ਕਾਲੀ ਚੁੰਨੀ ਪਾਈਆ। ਵੇਦ ਪੁਰਾਨਾਂ ਆਈ ਹਾਰ, ਬੈਠਣ ਮੁਖ ਛੁਪਾਈਆ। ਖਾਣੀ ਬਾਣੀ ਕਰੇ ਵਿਚਾਰ, ਭੇਵ ਨਾ ਪਾਇਆ ਹਰਿ ਰਘੁਰਾਈਆ। ਪਰਗਟ ਹੋਏ ਨਰ ਨਿਰੰਕਾਰ, ਸਰਬ ਜੀਆਂ ਦਾ ਸਾਚਾ ਸਾਈਆ। ਵੇਖ ਵਖਾਣੇ ਵਾਰੋ ਵਾਰ, ਕਾਇਆ ਮਾਟੀ ਭਾਂਡਾ ਕਾਚਾ ਥਿਰ ਰਹਿਣ ਨਾ ਪਾਈਆ। ਗੁਰਮੁਖ ਸਾਚੇ ਕਿਰਪਾ ਧਾਰ, ਏਕਾ ਸਾਚਾ ਨਾਉਂ ਦਰ ਗਾਈਆ। ਵੇਖ ਵਖਾਣੇ ਮਦੀਨਾ ਮੱਕਾ, ਕਲਜੁਗ ਅੰਤਮ ਫਲ ਪੱਕਾ, ਉਮਤ ਨਬੀ ਰਸੂਲ ਦਏ ਖਵਾਈਆ। ਪੰਚਮ ਜੇਠ ਨਾਲ ਰਲਾਏ ਬੂਰਾ ਕੱਕਾ, ਆਪ ਆਪਣੀ ਬਣਤ ਬਣਾਈਆ। ਸਲਮਲ ਦੀਪ ਲੱਗੇ ਧੱਕਾ, ਹਰਿ ਸਾਚਾ ਵੇਖ ਵਖਾਈਆ। ਗੁਰ ਸ਼ਬਦ ਬਣਿਆ ਭਾਈ ਸਕਾ, ਬਾਹੂ ਬਲ ਰਿਹਾ ਵਖਾਈਆ। ਨਕ ਨਕੇਲ ਪਾਏ ਨੱਥਾ, ਸ਼ਾਹ ਸੁਲਤਾਨਾਂ ਰਿਹਾ ਖਿਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਸੰਮਤ ਚੌਦਾਂ ਪਹਿਲੀ ਚੇਤਰ ਕਰ ਤਿਆਰੀ, ਪ੍ਰਭ ਸਾਚੇ ਜੋਤ ਜਗਾਈਆ। ਦੂਜੀ ਚੇਤਰ ਵੇਖ ਵਿਚਾਰੀ, ਦੋ ਜਹਾਨੀ ਫੇਰਾ ਪਾਈਆ। ਤੀਜੇ ਚੇਤਰ ਅੱਖ ਉਘਾੜੀ, ਤ੍ਰੈਲੋਕਾਂ ਵੇਖ ਵਖਾਈਆ। ਚੌਥੇ ਚੇਤਰ ਕਰ ਤਿਆਰੀ, ਚੌਥਾ ਪਦ ਰਿਹਾ ਉਪਾਈਆ। ਪੰਚਮ ਚੇਤਰ ਪੰਚ ਉਧਾਰੀ, ਪੰਚਾਂ ਰਿਹਾ ਮਿਟਾਈਆ। ਛੇਵੇਂ ਚੇਤਰ ਹਰਿ ਛਤਰ ਝੁਲਾਰੀ, ਘਰ ਛੇਵਾਂ ਇਕ ਸੁਹਾਈਆ। ਸਤਵੇਂ ਚੇਤਰ ਸਤਿ ਪੁਰਖ ਨਿਰੰਜਣ ਜੋਤ ਨਿਰੰਕਾਰੀ, ਸੱਤਾਂ ਦੀਪਾਂ ਆਪ ਉਠਾਈਆ। ਅੱਠ ਚੇਤਰ ਹਰਿ ਗਿਰਧਾਰੀ, ਅੱਠਾਂ ਤਤਾਂ ਭੇਵ ਖੁਲ੍ਹਾਈਆ। ਨੌ ਚੇਤਰ ਨਰ ਨਿਰਾਹਾਰੀ, ਸ੍ਰਿਸ਼ਟ ਸਬਾਈ ਬੈਠਾ ਅਗਨੀ ਲਾਈਆ। ਦਸ ਚੇਤ ਜਨ ਭਗਤਾਂ ਵੇਖੇ ਕਾਇਆ ਖੇਤ, ਦਸਮ ਦਵਾਰੀ ਬੈਠਾ ਕੁੰਡਾ ਲਾਹੀਆ। ਦਸ ਇਕ ਗਿਆਰਾਂ ਜਨ ਭਗਤਾਂ ਦੇਵੇ ਨਾਮ ਸਹਾਰਾ, ਮਨਮੁਖਾਂ ਰਿਹਾ ਜਲਾਈਆ। ਦਸ ਦੋ ਬਾਰਾਂ ਖੇਲੇ ਖੇਲ ਵਿਚ ਸੰਸਾਰਾ, ਹਾੜ ਸਤਾਰਾਂ ਰੁੱਤ ਸੁਹਾਈਆ। ਦਸ ਤਿੰਨ ਤੇਰਾਂ ਤੇਰੀ ਧਾਰ, ਨਾਨਕ ਰਸਨਾ ਗਿਆ ਉਚਾਰ, ਮੋਦੀਖਾਨੇ ਤੋਲੇ ਤੋਲ ਅਪਾਰ, ਤੇਰਾਂ ਤੇਰਾਂ ਰਸਨਾ ਗਾਈਆ। ਪਰਗਟ ਹੋਏ ਹਰਿ ਵਿਚ ਸੰਸਾਰ, ਗੁਰਮੁਖ ਸਾਚੇ ਆਪ ਅਧਾਰ, ਏਕਾ ਬਖ਼ਸ਼ੇ ਚਰਨ ਪਿਆਰ, ਨਿਰਮਲ ਜੋਤੀ ਕਰ ਪਿਆਰ, ਸ਼ਬਦ ਧੁਨ ਸੱਚੀ ਧੁਨਕਾਰ, ਆਤਮ ਧੁਨ ਉਪਜਾਈਆ। ਪਰਗਟ ਹੋਇਆ ਵਿਚ ਸੰਸਾਰ, ਸ੍ਰਿਸ਼ਟ ਸਬਾਈ ਦਏ ਹੁਲਾਰ, ਸੋਹੰ ਖੰਡਾ ਅਪਰ ਅਪਾਰ, ਲੱਖ ਚੁਰਾਸੀ ਏਕਾ ਛਾਬੇ ਪਾਇਆ। ਗੁਰ ਗੋਬਿੰਦਾ ਨਾਲ ਤਿਆਰ, ਧਰਤ ਮਾਤ ਰਹੀ ਕੁਰਲਾਈਆ। ਜੀਵ ਜੰਤ ਗਊ ਗਰੀਬ ਨਿਮਾਣੇ ਕਰਨ ਹਾਹਾਕਾਰ, ਸਾਧਾਂ ਸੰਤਾਂ ਆਤਮ ਹੋਈ ਵਿਭਚਾਰ, ਨਾਰ ਦੁਹਾਗਣ ਸਾਚਾ ਕੰਤ ਨਾ ਕੋਈ ਹੰਢਾਈਆ। ਗੁਰਮੁਖ ਵਿਰਲਾ ਸੰਤ ਸੁਹਾਗਣ, ਆਤਮ ਉਪਜਿਆ ਇਕ ਵੈਰਾਗਣ, ਨੇੜ ਨਾ ਆਈ ਮਾਇਆ ਨਾਗਣ, ਹਰਿ ਚਰਨ ਓਟ ਰਖਾਈਆ। ਸੰਮਤ ਚੌਦਾਂ ਗੁਰਮੁਖ ਵਿਰਲੇ ਜਾਗਣ, ਪ੍ਰਭ ਚੌਦਾਂ ਚੇਤ ਚੌਦਾਂ ਤਬਕਾਂ ਚੌਦਾਂ ਲੋਕਾਂ ਰਿਹਾ ਹਿਲਾਈਆ। ਪੰਦਰਾਂ ਚੇਤ ਹਰਿ ਵੇਖੇ ਨੇਤਨ ਨੇਤ, ਜੀਵ ਜੰਤ ਜੂਠੇ ਝੂਠੇ ਪਸੂ ਪ੍ਰੇਤ, ਲੱਖ ਚੁਰਾਸੀ ਰਿਹਾ ਭਵਾਈਆ। ਸੰਮਤ ਸੋਲਾਂ ਸੋਲਾਂ ਕਲ ਧਾਰ, ਪਰਗਟ ਹੋਏ ਵਿਚ ਸੰਸਾਰ, ਕਲਜੁਗ ਤੇਰੀ ਅੰਤਮ ਵਾਰ, ਨਿਹਕਲੰਕਾ ਡੰਕ ਵਜਾਈਆ। ਨਿਹਕਲੰਕਾ ਡੰਕ ਅਪਾਰ, ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਕਰੇ ਖ਼ਬਰਦਾਰ, ਸੁੱਤਾ ਕੋਈ ਰਹਿਣ ਨਾ ਪਾਈਆ। ਨਿਰਮਲ ਜੋਤੀ ਕਰ ਆਕਾਰ, ਆਪ ਆਪਣਾ ਵੇਖ ਵਿਚਾਰ, ਪੁਰਖ ਅਬਿਨਾਸ਼ੀ ਬੰਨ੍ਹੇ ਧਾਰ, ਕਲਜੁਗ ਤੇਰੀ ਰੁੱਤ ਸੁਹਾਈਆ। ਚੇਤ ਸਤਾਰਾਂ ਸਤਿ ਸਤਿਵਾਦ, ਵੇਖ ਵਖਾਣੇ ਹਰਿ ਬ੍ਰਹਿਮਾਦ,

ਇਕ ਵਜਾਏ ਸੋਹੰ ਨਾਦ, ਸਾਚੀ ਧੁਨ ਵਜਾਈਆ। ਸ਼ਬਦ ਜਣਾਏ ਬੋਧ ਅਗਾਧ, ਭਗਤ ਜਨਾਂ ਹਰਿ ਦੇਵੇ ਦਾਦ, ਮਿਲੇ ਮੇਲ ਮੋਹਣ ਮਾਧਵ ਮਾਧ, ਵਿਛੜ ਕਦੇ ਨਾ ਜਾਈਆ। ਕੋਟਨ ਕੋਟ ਰਹੇ ਅਰਾਧ, ਕੋਟਨ ਕੋਟ ਜੀਵ ਵਿਸਮਾਦ, ਕੋਟਨ ਕੋਟ ਪਾਂਧੀ ਚਲ ਚਲ ਰਹੇ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਚੇਤ ਸਤਾਰਾਂ ਕਰ ਵਿਹਾਰ, ਕਲਜੁਗ ਤੇਰੀ ਵੇਖੇ ਕਾਲੀ ਧਾਰ, ਸਤਿਜੁਗ ਸਾਚਾ ਚੰਦ ਚੜ੍ਹਾਈਆ। ਸਤਿ ਸਤਾਰਾਂ ਸਤਿ ਸਤਿਵਾਦ, ਆਪਣਾ ਰੰਗ ਰੰਗਾਇੰਦਾ। ਜੀਵ ਜਹਾਨਾਂ ਰੱਖਣਾ ਯਾਦ, ਵੇਲਾ ਗਿਆ ਹੱਥ ਨਾ ਆਇੰਦਾ। ਗੁਰਮੁਖ ਮਨਮੁਖ ਅੰਤ ਵਰੋਲੇ ਆਪ ਆਪਣੇ ਲਏ ਕਾਢ, ਨਾਮ ਮਧਾਣਾ ਇਕ ਰਖਾਇੰਦਾ। ਜਨ ਭਗਤਾਂ ਲਡਾਏ ਸਾਚਾ ਲਾਡ, ਹਰਿ ਆਪਣੀ ਗੋਦ ਉਠਾਇੰਦਾ। ਇਕ ਇਕੱਲਾ ਅੱਲਾ ਵਾਹਿਦ ਗਾਡ, ਖ਼ੁਦੀ ਖ਼ੁਦਾਈ ਸਰਬ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨਰਾਇਣ ਰੂਪ ਵਟਾਇੰਦਾ। ਖ਼ੁਦੀ ਖ਼ੁਦਾਈ ਹੋਈ ਜੁਦਾਈ, ਅਲਖ ਨੂਰ ਛੁਪਾਇਆ। ਪਰਗਟ ਹੋਇਆ ਬੇਪਰਵਾਹੀ, ਪਰਵਰਦਿਗਾਰ ਆਪ ਅਖਵਾਇਆ। ਕਲਜੁਗ ਤੇਰਾ ਬਣ ਮਲਾਹੀ, ਬੇੜਾ ਰਿਹਾ ਚਲਾਇਆ। ਅੱਠ ਅਠਾਰਾਂ ਵਹਾਏ ਏਕਾ ਧਾਰੀ, ਏਕਾ ਧਾਰ ਵਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨਰ ਨਰਾਇਣ ਰੂਪ ਵਟਾਇਆ। ਆਤਮ ਭਿਛਿਆ ਏਕਾ ਪਾ, ਆਪਣੀ ਦਇਆ ਕਮਾਇੰਦਾ। ਦੀਪਕ ਜੋਤੀ ਏਕ ਜਗਾ, ਅਗਿਆਨ ਅੰਧੇਰ ਮਿਟਾਇੰਦਾ। ਬਜਰ ਕਪਾਟੀ ਦਏ ਤੁੜਾ, ਆਤਮ ਕੁੰਡਾ ਲਾਹਿੰਦਾ। ਦਸਮ ਦਵਾਰੀ ਲਏ ਮਿਲਾ, ਆਪਣਾ ਲੜ ਫੜਾਇੰਦਾ। ਆਤਮ ਸੇਜਾ ਦਏ ਵਿਛਾ, ਫੂਲਨ ਬਰਖਾ ਲਾਇੰਦਾ। ਚਾਰ ਕੁੰਟ ਅੰਮ੍ਰਿਤ ਜਲ ਧਾਰਾ ਰਿਹਾ ਵਹਾ, ਠੰਢੀ ਧਾਰਾ ਧਾਰ ਵਹਾਇੰਦਾ। ਦਰ ਦਰਵਾਜ਼ਾ ਕਿਸੇ ਦਿਸੇ ਨਾ, ਗਰੀਬ ਨਿਵਾਜਾ ਆਸਣ ਲਾਇੰਦਾ। ਪਰਗਟ ਹੋਏ ਦੇਸ ਮਾਝਾ, ਜਨ ਭਗਤਾਂ ਰੱਖੇ ਅੰਤਮ ਲਾਜਾ, ਬੇਮੁਖਾਂ ਪਾਰ ਕਿਨਾਰਾ ਇਕ ਵਖਾਇੰਦਾ। ਸੰਮਤ ਸੋਲਾਂ ਪਾਏ ਭਾਜਾ, ਚਿੱਟੇ ਅਸਵ ਚੜ੍ਹਿਆ ਤਾਜਾ, ਦਰ ਦਰਬਾਨ ਨਾ ਕੋਈ ਰਖਾਇੰਦਾ। ਭਗਤ ਜਨਾਂ ਹਰਿ ਮਾਰੇ ਆਵਾਜਾ, ਦੂਰ ਦੁਰਾਡਾ ਆਇਆ ਭਾਜਾ, ਸੰਮਤ ਚੌਦਾਂ ਆਪ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨਿਰਗੁਣ ਰੂਪ ਸਮਾਇੰਦਾ। ਨਿਰਗੁਣ ਰੂਪ ਨਿਰੰਕਾਰ, ਸਰਗੁਣ ਰਿਹਾ ਜਗਾਇਆ। ਸ਼ਬਦ ਸਰੂਪੀ ਕਰੇ ਖ਼ਬਰਦਾਰ, ਸ਼ਬਦ ਡੰਕ ਵਜਾਇਆ। ਪਵਣ ਪਵਣੀ ਕਰ ਪਿਆਰ, ਤ੍ਰੈ ਲੋਆਂ ਰਿਹਾ ਕਰਾਇਆ। ਤ੍ਰੈਲੋਕੀ ਨਾਥ ਹਰਿ ਕਰਤਾਰ, ਕਰਤਾ ਪੁਰਖ ਆਪ ਅਖਵਾਇਆ। ਭਗਤ ਸੁਹੇਲਾ ਆਪ ਨਿਭਾਏ ਸਗਲਾ ਸਾਥ, ਸੰਗੀ ਸਾਥੀ ਆਪ ਅਖਵਾਇਆ। ਆਪੇ ਰਾਮ ਰਘੁਪਤ ਰਘੁਨਾਥ, ਰਾਵਣ ਦੁਸ਼ਟ ਹੰਕਾਰੀ ਮਾਰ ਮਿਟਾਇਆ। ਆਪੇ ਕਾਹਨ ਘਨਈਆ ਕ੍ਰਿਸ਼ਨ · ਸਾਂਤਕ ਰੂਪ ਵੇਖ ਵਖਾਇਆ। ਕਲਜੁਗ ਤੇਰਾ ਵਧਿਆ

ਪਾਪ, ਨਾ ਕੋਈ ਮਾਈ ਨਾ ਕੋਈ ਬਾਪ, ਪਿਤਾ ਪੂਤ ਨਾ ਕੋਈ ਅਖਵਾਇਆ। ਤ੍ਰੈਗੁਣ ਮਾਇਆ ਚੜ੍ਹਿਆ ਤਾਪ, ਪੰਚਾਂ ਤਤਾਂ ਰਹੀ ਜਲਾਇਆ। ਕੋਈ ਨਾ ਜਾਣੇ ਆਪਣਾ ਆਪ, ਬ੍ਰਹਮ ਪਾਰਬ੍ਰਹਮ ਦਿਸ ਕਿਸੇ ਨਾ ਆਇਆ। ਏਕਾ ਭੁੱਲਿਆ ਹਰਿ ਹਰਿ ਜਾਪ, ਅਜਪਾ ਜਾਪ ਨਾ ਕਿਸੇ ਸੁਣਾਇਆ। ਦੁਰਮਤ ਮੈਲ ਨਾ ਕੋਈ ਧੋਵੇ ਦਾਗ਼, ਸਾਧ ਸੰਤ ਹੋਏ ਹਲਕਾਇਆ। ਕੋਈ ਨਾ ਚੜ੍ਹਾਏ ਔਖੇ ਘਾਟ, ਦਸਮ ਦਵਾਰ ਨਾ ਡੇਰਾ ਲਾਇਆ। ਜਗੀ ਜੋਤ ਨਾ ਕਾਇਆ ਮਾਟ, ਗੁਰ ਕਾ ਗਿਆਨ ਹੱਥ ਨਾ ਆਇਆ। ਅੰਮ੍ਰਿਤ ਆਤਮ ਨਾ ਮਾਰੀ ਠਾਠ, ਸਰ ਸਰੋਵਰ ਨਾ ਨਹਾਵਣ ਨੁਹਾਇਆ।

ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਮਤ ਚੌਦਾਂ ਵੇਖ ਦਰ, ਸੰਤ ਸੁਹੇਲੇ ਆਪ ਉਠਾਵਣ ਆਇਆ। ਸੰਮਤ ਚੌਦਾਂ ਤੇਰਾ ਹੱਟ ਪਸਾਰ, ਲੋਕਮਾਤ ਰਖਾਇੰਦਾ। ਚੌਦਾਂ ਤਬਕਾਂ ਮਾਰੇ ਮਾਰ, ਏਕਾ ਖੰਡਾ ਹੱਥ ਉਠਾਇੰਦਾ। ਚੌਦਾਂ ਲੋਕਾਂ ਵੇਖ ਵਖਾਣ, ਏਕਾ ਸੌਖਾ ਨਾਉਂ ਪੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਭਗਤਾਂ ਹੋਏ ਪਹਿਰੇਦਾਰ, ਸੇਵਕ ਸੇਵ ਕਮਾਇੰਦਾ। ਚੌਦਾਂ ਲੋਕ ਚੌਦਾਂ ਹੱਟ, ਹਰਿ ਸਾਚਾ ਵੇਖ ਵਖਾਇੰਦਾ। ਜਨ ਭਗਤਾਂ ਤਨ ਪਹਿਨਾਏ ਸਾਚਾ ਪਟ, ਸੋਹੰ ਨਾਉਂ ਰਖਾਇੰਦਾ। ਭੇਖ ਮਿਟਾਏ ਤੀਰਥ ਅੱਠ ਸੱਠ, ਗੰਗਾ ਗੋਦਾਵਰੀ ਨਾ ਕੋਇ ਵਖਾਇੰਦਾ। ਜੋਤ ਜਗਾਏ ਕਾਇਆ ਮੰਦਰ ਲਟ ਲਟ, ਜੋਤ ਨਿਰੰਜਣ ਸੇਵਾ ਲਾਇੰਦਾ। ਸਾਚਾ ਲਾਹਾ ਲੈਣਾ ਖੱਟ, ਪ੍ਰਭ ਚਰਨੀ ਸੀਸ ਝੁਕਾਇੰਦਾ। ਦੁਰਮਤ ਮੈਲ ਦੇਵੇ ਕੱਟ, ਆਪ ਆਪਣੀ ਦਇਆ ਕਮਾਇੰਦਾ। ਮੰਦਰ ਕਾਇਆ ਜੂਠਾ ਝੂਠਾ ਜਾਣਾ ਢੱਠ, ਥਿਰ ਰਹਿਣ ਨਾ ਪਾਇੰਦਾ। ਤ੍ਰੈਗੁਣ ਮਾਇਆ ਤੇਰਾ ਮਠ, ਇੱਕੀ ਜੇਠ ਆਪ ਤਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਗੋਬਿੰਦ ਦੇਵੇ ਵਰ, ਗੋਬਿੰਦ ਕਾਇਆ ਵਿਚ ਸਮਾਇੰਦਾ। ਗੋਬਿੰਦ ਕਾਇਆ ਕਰ ਪਿਆਰ, ਹਰਿ ਜੋਤੀ ਇਕ ਟਿਕਾਈਆ। ਸੰਬਲ ਨਗਰੀ ਪਾਵੇ ਸਾਰ, ਵਰਨ ਗੋਤ ਨਾ ਕੋਈ ਰਖਾਈਆ। ਮਹੱਲ ਅਟੱਲ ਅਚੱਲ ਇਕ ਉਸਾਰ, ਬੈਠਾ ਆਸਣ ਲਾਈਆ। ਸੋਹੰ ਖੰਡਾ ਤੇਜ ਕਟਾਰ, ਆਪਣੇ ਸੰਗ ਲਿਆਈਆ। ਨੌ ਖੰਡ ਪ੍ਰਿਥਮੀ ਵੇਖੇ ਮਾਰ ਉਡਾਰ, ਚਿੱਟੇ ਅਸਵ ਰਿਹਾ ਦੁੜਾਈਆ। ਚਿੱਟਾ ਅਸਵ ਕਰ ਤਿਆਰ, ਸੋਲਾਂ ਕਲੀਆਂ ਆਸਣ ਲਾਈਆ। ਸੋਲਾਂ ਕਲ ਨਰ ਨਿਰੰਕਾਰ, ਲੋਕਮਾਤੀ ਜੋਤ ਜਗਾਈਆ। ਲੋਕਮਾਤੀ ਵੇਖ ਵਿਚਾਰ, ਲੱਖ ਚੁਰਾਸੀ ਫੋਲ ਫੁਲਾਈਆ। ਲੱਖ ਚੁਰਾਸੀ ਹਾਹਾਕਾਰ, ਕਲਜੁਗ ਅੰਤਮ ਦਏ ਦੁਹਾਈਆ। ਕਲਜੁਗ ਤੇਰੀ ਅੰਤਮ ਵਾਰ, ਧਰਤ ਮਾਤ ਰਹੀ ਕੁਰਲਾਈਆ। ਧਰਮ ਰਾਏ ਕਰੇ ਪੁਕਾਰ, ਪ੍ਰਭ ਸਾਚੇ ਦਇਆ ਕਮਾਈਆ। ਪ੍ਰਭ ਅਬਿਨਾਸ਼ੀ ਕਿਰਪਾ ਧਾਰ, ਰਾਏ ਧਰਮ ਰਿਹਾ ਸੁਣਾਈਆ। ਰਾਏ ਧਰਮ ਖੋਲ੍ਹ ਕਿਵਾੜ, ਅਠਾਈ ਕੁੰਡਾਂ ਬੂਹਾ ਲਾਹੀਆ। ਅਠਾਈ ਕੁੰਡਾਂ ਖੋਲ੍ਹ ਕਿਵਾੜ, ਧਰਮ ਰਾਏ ਵੇਖੇ ਨੇਤਰ ਨੈਣ ਉਠਾਈਆ। ਲਾੜੀ ਮੌਤ ਕਰ ਪਿਆਰ, ਧਰਮ ਸਪੁੱਤਰੀ ਰਿਹਾ ਜਗਾਈਆ। ਏਕਾ ਦੇਵੇ ਸਚ ਪਿਆਰ, ਹੱਥੀਂ ਮਹਿੰਦੀ ਲਾਈਆ। ਸੂਹਾ ਵੇਸ ਅਪਰ ਅਪਾਰ, ਤਨ ਬਸਤਰ ਇਕ ਛੁਹਾਈਆ। ਲੋਕਮਾਤ ਮਾਰ ਝਾਤ, ਲੱਖ ਚੁਰਾਸੀ ਰਹੀ ਸਗਨ ਮਨਾਈਆ। ਕਲਜੁਗ ਤੇਰੀ ਅੰਧੇਰੀ ਰਾਤ, ਸੰਗ ਮੁਹੰਮਦ ਚਾਰ ਯਾਰ ਅੱਲਾ ਰਾਣੀ ਤੇਰੇ ਨਾਲ ਕਰੇ ਕੁੜਮਾਈਆ। ਜੂਠ ਝੂਠ ਮਾਇਆ ਮਮਤਾ ਮੋਹ ਹੰਕਾਰ ਬਣੇ ਬਰਾਤ, ਕਾਲ ਨਗਾਰਾ ਏਕਾ ਡੰਕਾ ਰਿਹਾ ਵਜਾਈਆ। ਨਾ ਕੋਈ ਵੇਖਣ ਜ਼ਾਤ ਪਾਤ, ਵਰਨ ਬਰਨ ਨਾ ਕੋਈ ਤਕਾਈਆ। ਭਗਤ ਸੁਹੇਲੇ ਗੁਰੂ ਗੁਰ ਚੇਲੇ ਦਰ ਦਵਾਰੇ ਵੇਖੇ ਘਾਟ, ਦਰ ਘਰ ਜਾ ਜਾ ਫੇਰਾ ਪਾਈਆ। ਚੌਦਾਂ ਲੋਕ ਚੌਦਾਂ ਹਾਟ, ਹਰਿ ਸਾਚਾ ਰਿਹਾ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਮਤ ਚੌਦਾਂ ਦਿਵਸ ਸਤਾਰਾਂ ਚੇਤਰ ਮਹੀਨਾ ਸਾਚੀ ਖ਼ੁਸ਼ੀ ਮਨਾਈਆ। ਧਰਮ ਰਾਏ ਖੋਲ੍ਹ ਕਿਵਾੜ, ਅੰਤਮ ਖ਼ੁਸ਼ੀ ਮਨਾਈਆ। ਪ੍ਰਭ ਅਬਿਨਾਸ਼ੀ ਚਰਨ ਦਵਾਰ, ਬੈਠਾ ਸੀਸ ਝੁਕਾਈਆ। ਚਿਤਰ ਗੁਪਤ ਨਾਲ ਪਿਆਰ, ਦੇ ਮਤ ਰਿਹਾ ਸਮਝਾਈਆ। ਲਿਖਿਆ ਲੇਖ ਅੰਤਮ ਵਾਰ, ਲਹਿਣਾ ਦੇਣਾ ਮੂਲ ਚੁਕਾਈਆ। ਮਨਮੁਖ ਜੀਵ ਹੋਏ ਗਵਾਰ, ਹਰਿ ਹਰਿ ਨਾਉਂ ਗਏ ਭੁਲਾਈਆ। ਪਰਗਟ ਹੋਏ ਨਿਹਕਲੰਕ ਨਰਾਇਣ ਨਰ ਅਵਤਾਰ, ਧਰਤ ਮਾਤ ਕਰੇ ਸਫ਼ਾਈਆ। ਸਤਿਜੁਗ ਸਾਚੇ ਕਰ ਪਿਆਰ, ਆਪ ਆਪਣੀ ਦਇਆ ਕਮਾਈਆ।

ਕਲਜੁਗ ਰੋਵੇ ਧਾਹਾਂ ਮਾਰ, ਦਰ ਦਰ ਦਏ ਦੁਹਾਈਆ। ਦਰ ਦਵਾਰੇ ਮੁਹੰਮਦੀ ਯਾਰ, ਨਾ ਕੋਈ ਸੰਗ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਮਤ ਚੌਦਾਂ ਤੇਰਾ ਘਰ, ਏਕਾ ਏਕ ਵਖਾਈਆ। ਸੰਮਤ ਚੌਦਾਂ ਦਰ ਦਰਵਾਜਾ, ਏਕਾ ਏਕ ਖੁਲ੍ਹਾਇਆ। ਪਰਗਟ ਹੋਏ ਨਰ ਨਿਰੰਕਾਰਾ, ਗਊ ਗਰੀਬਾਂ ਗਲੇ ਲਗਾਇਆ। ਕਲਜੁਗ ਤੇਰਾ ਰਚਿਆ ਕਾਜਾ, ਅੰਤਮ ਦਏ ਪਰਨਾਇਆ। ਪਰਗਟ ਹੋਏ ਦੇਸ ਮਾਝਾ, ਗੋਬਿੰਦ ਗੁਰ ਅਖਵਾਇਆ। ਜਨ ਭਗਤ ਜਗਾਏ ਦਇਆ ਕਮਾਏ ਅਨਹਦ ਵਜਾਏ ਵਾਜਾ, ਏਕਾ ਤਾਲ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਸੰਮਤ ਚੌਦਾਂ ਤੇਰੀ ਧਾਰ ਬੰਧਾਇਆ। ਸੰਮਤ ਚੌਦਾਂ ਕਰ ਪਿਆਰ, ਹਰਿ ਸਾਚੀ ਰਚਨ ਰਚਾਈਆ। ਬ੍ਰਹਮਾ ਦੇਵਤ ਸੁਰ ਦਏ ਹੁਲਾਰ, ਸ਼ਿਵ ਸ਼ੰਕਰ ਰਿਹਾ ਹਿਲਾਈਆ। ਬਾਸ਼ਕ ਤਸ਼ਕਾ ਗਲ ਸ਼ਿੰਗਾਰ, ਕੰਠ ਮਾਲਾ ਏਕਾ ਪਾਈਆ। ਚਾਰੇ ਮੁਖ ਰਿਹਾ ਉਘਾੜ, ਅੱਠੇ ਨੇਤਰ ਵੇਖ ਵਖਾਈਆ। ਸੁਰਪਤ ਰਾਜਾ ਇੰਦ ਕਰੋੜ ਤੇਤੀਸਾ ਮੀਤ ਮੁਰਾਰ, ਨੇਤਰ ਰੋ ਰੋ ਨੀਰ ਵਹਾਈਆ। ਅੰਤਮ ਛੱਡਣਾ ਸਭ ਘਰ ਬਾਹਰ, ਹਰੀ ਮੰਦਰ ਰਹਿਣ ਨਾ ਪਾਈਆ। ਪਰਗਟ ਹੋਇਆ ਨਰ ਅਵਤਾਰ, ਜਨ ਭਗਤਾਂ ਰਿਹਾ ਵਡਿਆਈਆ। ਮਨ ਮਨਵੰਤਰ ਗਏ ਹਾਰ, ਰਿਖੀ ਕੇਸ਼ ਦਿਸ ਨਾ ਆਈਆ। ਦਰ ਦਰਵੇਸ਼ ਕਰ ਆਕਾਰ, ਜੋਤੀ ਜਾਮਾ ਭੇਖ ਵਟਾਈਆ। ਨਰ ਨਰੇਸ਼ ਸੱਚੀ ਸਰਕਾਰ, ਇਕ ਸਿੰਘਾਸਣ ਆਸਣ ਲਾਈਆ। ਬ੍ਰਹਮਾ ਵਿਸ਼ਨ ਮਹੇਸ਼ ਬੈਠੇ ਦਰ ਦਵਾਰ, ਕੋਟਨ ਕੋਟ ਬੈਠੇ ਸੀਸ ਝੁਕਾਈਆ। ਗਣਪਤ ਗਣੇਸ਼ ਨਾ ਪਾਇਣ ਸਾਰ, ਨਾ ਕੋਈ ਭੇਵ ਖੁਲ੍ਹਾਈਆ। ਵੇਦ ਪੁਰਾਨ ਅੰਜੀਲ ਕੁਰਾਨ ਖਾਣੀ ਬਾਣੀ ਨਾ ਰਿਹਾ ਵਿਚਾਰ, ਨਾਨਕ ਨਿਰਗੁਣ ਰੂਪ ਸਮਾਈਆ। ਈਸਾ ਮੂਸਾ ਅੱਧਵਿਚਕਾਰ, ਸੰਗ ਮੁਹੰਮਦ ਬੈਠੇ ਆਸਣ ਲਾਈਆ। ਇਕ ਕਬੀਰਾ ਕਰ ਦੀਦਾਰ, ਨਾਨਕ ਮੇਲ ਮਿਲਾਈਆ। ਪ੍ਰਭ ਅਬਿਨਾਸ਼ੀ ਤੇਰਾ ਸਚ ਦਰਬਾਰ, ਦੂਸਰ ਕੋਈ ਨਾ ਵੇਖ ਵਖਾਈਆ। ਜੋਤ ਸਰੂਪੀ ਇਕ ਅਕਾਰ, ਇਕ ਇਕੱਲਾ ਰਿਹਾ ਸੁਹਾਈਆ। ਸਚ ਮਹੱਲਾ ਕਰ ਤਿਆਰ, ਥਿਰ ਘਰ ਨਾਉਂ ਰਖਾਈਆ। ਆਪੇ ਹੋਇਆ ਪਹਿਰੇਦਾਰ, ਚੋਬਦਾਰ ਨਾ ਕੋਈ ਵਖਾਈਆ। ਗੁਰ ਪੀਰ ਸਾਧ ਸੰਤ ਨਾ ਕੋਈ ਅਵਤਾਰ, ਸਤਿ ਪੁਰਖ ਨਿਰੰਜਣ ਏਕਾ ਬੈਠਾ ਜੋਤ ਜਗਾਈਆ। ਆਦਿ ਪੁਰਖ ਆਦਿ ਅਬਿਨਾਸ਼ਾ ਆਪਣਾ ਆਪ ਕਰ ਆਕਾਰ, ਆਪ ਉਪਜਾਏ ਪ੍ਰਿਥਮੀ ਆਕਾਸਾ, ਲੋਆਂ ਪੁਰੀਆਂ ਬਣਤ ਬਣਾਈਆ। ਬ੍ਰਹਮਾ ਸ਼ਿਵ ਦਏ ਭਰਵਾਸਾ, ਤ੍ਰੈਗੁਣ ਮਾਇਆ ਦਾਸੀ ਦਾਸਾ, ਪੰਜ ਤਤ ਕਰੇ ਵਾਸਾ, ਲੱਖ ਚੁਰਾਸੀ ਜੋਤ ਉਪਾਈਆ। ਆਵੇ ਜਾਵੇ ਲੋਕਮਾਤ ਵੇਖੇ ਤਮਾਸ਼ਾ, ਜੁਗ ਜੁਗ ਆਪਣੀ ਰਚਨ ਰਚਾਈਆ। ਕਲਜੁਗ ਤੇਰਾ ਅੰਤ ਵਿਨਾਸਾ, ਸਤਿਜੁਗ ਸਾਚਾ ਚੰਦ ਚੜ੍ਹਾਈਆ। ਨਾ ਕੋਈ ਖਾਏ ਮਦਿਰਾ ਮਾਸਾ, ਸਾਚਾ ਮਾਰਗ ਏਕਾ ਲਾਈਆ। ਜਨ ਭਗਤਾਂ ਨਿਝ ਘਰ ਆਤਮ ਰੱਖੇ ਵਾਸਾ, ਆਤਮ ਬ੍ਰਹਮ ਜਣਾਈਆ। ਮੇਲ ਮਿਲਾਏ ਸਰਬ ਗੁਣਤਾਸਾ, ਸਗਲੀ ਚਿੰਦ ਮਿਟਾਈਆ। ਮਨਮੁਖ ਜੀਵ ਨਾ ਧਰਨ ਧਰਵਾਸਾ, ਧੀਰਜ ਧੀਰ ਗਵਾਈਆ। ਜੋ ਜਨ ਚਰਨ ਧਿਆਨ ਪ੍ਰਭ ਪੂਰਨ ਕਰੇ ਆਸਾ, ਸਗਲੀ ਚਿੰਦ ਮਿਟਾਈਆ। ਕੋਈ ਨਾ ਜਾਏ ਦਰ ਤੋਂ ਨਿਰਾਸਾ, ਸਰਬ ਪੂਰਬਕ ਇਛਿਆ ਆਪ ਕਰਾਈਆ। ਨਾ ਕੋਈ ਰਤੀ ਨਾ ਕੋਈ ਤੋਲਾ ਨਾ ਕੋਈ ਮਾਸਾ, ਗੁਰ ਕਾ ਸ਼ਬਦ ਨਾ ਕੋਈ ਤੋਲ ਤੁਲਾਈਆ। ਨਾ ਕੋਈ ਮੰਡਲ ਨਾ ਕੋਈ ਰਾਸਾ, ਨਾ ਕੋਈ ਵੇਖੇ ਹਰਿ ਕਾ ਵਾਸਾ, ਕਵਣ ਘਰ ਬੈਠਾ ਆਸਣ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਮਤ ਚੌਦਾਂ ਦੇਵੇ

ਵਰ, ਸਚ ਸਿੰਘਾਸਣ ਸੇਜ ਵਿਛਾਈਆ। ਸਚ ਮਹੱਲਾ ਕਰ ਤਿਆਰ, ਹਰਿ ਆਪਣਾ ਆਪ ਟਿਕਾਇਆ। ਆਵੇ ਪੁਰਖ ਏਕੰਕਾਰ, ਏਕਾ ਰੂਪ ਸਮਾਇਆ। ਲੋਕਮਾਤ ਲਏ ਅਵਤਾਰ, ਜੁਗ ਜੁਗ ਬੇੜਾ ਬੰਨੇ ਲਾਇਆ। ਦੁਆਪਰ ਤ੍ਰੇਤਾ ਸਤਿਜੁਗ ਪਾਰ ਕਿਨਾਰ, ਅੰਤਮ ਕਲਜੁਗ ਆਇਆ। ਈਸਾ ਮੂਸਾ ਮੁਹੰਮਦੀ ਯਾਰ, ਆਪ ਆਪਣਾ ਡੰਕ ਵਜਾਇਆ। ਨਾਨਕ ਗੋਬਿੰਦ ਬੰਨ੍ਹੀ ਧਾਰ, ਪੰਥ ਖਾਲਸਾ ਮਾਤ ਰਚਾਇਆ। ਵੇਦ ਪੁਰਾਨ ਰਹੇ ਪੁਕਾਰ, ਗੀਤਾ ਗਿਆਨ ਦਵਾਇਆ। ਵਰਨ ਬਰਨ ਰੋਵਣ ਹਾਹਾਕਾਰ, ਸਾਚੀ ਸਰਨ ਨਾ ਕੋਈ ਰਖਾਇਆ। ਜ਼ਾਤ ਪਾਤੀ ਝੂਠਾ ਨਾਤੀ, ਜਗਤ ਵਿਵਾਦ ਵਧਾਇਆ। ਮਾਨਸ ਮਾਨਸਾ ਕਰਨ ਘਾਤੀ, ਬ੍ਰਹਮ ਗਿਆਨ ਨਾ ਬ੍ਰਹਮ ਰਖਾਇਆ। ਕਿਸੇ ਨਾ ਮਿਲਿਆ ਕਮਲਾਪਾਤੀ, ਨਾਰੀ ਕੰਤ ਨਾ ਕੋਈ ਹੰਢਾਇਆ। ਕਲਜੁਗ ਰੈਣ ਅੰਧੇਰੀ ਰਾਤੀ, ਚਾਰੋਂ ਕੁੰਟ ਅੰਧੇਰਾ ਛਾਇਆ। ਪਾਰਬ੍ਰਹਮ ਆਪੇ ਵੇਖੇ ਮਾਰ ਝਾਤੀ, ਵੇਲਾ ਅੰਤਮ ਆਇਆ। ਆਪੇ ਖੋਲ੍ਹੇ ਆਪਣੀ ਤਾਕੀ, ਅੰਦਰ ਮੰਦਰ ਆਪੇ ਬਾਹਰ ਹੋਇਆ। ਵੇਖ ਵਖਾਏ ਪ੍ਰਿਥਮੀ ਆਕਾਸ਼ੀ, ਲੱਖ ਚੁਰਾਸੀ ਬੰਦਾ ਖ਼ਾਕੀ, ਪਾਕੀ ਪਾਕ ਆਪ ਅਖਵਾਇਆ। ਏਕਾ ਅਸਵ ਚੜ੍ਹਿਆ ਰਾਕੀ, ਦਹਿ ਦਿਸ਼ਾ ਰਿਹਾ ਦੁੜਾਇਆ। ਜਨ ਭਗਤਾਂ ਅੰਮ੍ਰਿਤ ਜਾਮ ਪਿਆਏ ਬਣ ਬਣ ਸਾਕੀ, ਸੋਹੰ ਪਿਆਲਾ ਇਕ ਲਿਆਇਆ। ਜੁਗਾਂ ਜੁਗਾਂ ਦੇ ਵਿਛੜੇ ਮੇਲ ਮਿਲਾਏ ਪ੍ਰਭ ਦੇਵਣ ਆਇਆ ਬਾਕੀ, ਦੀਨ ਦਿਆਲਾ ਦਇਆ ਕਮਾਇਆ। ਆਪੇ ਜਾਣੇ ਆਪਣਾ ਭਵਿਖਤ ਵਾਕੀ, ਲੇਖਾ ਆਪਣੇ ਹੱਥ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨਿਰਗੁਣ ਰੂਪ ਸਮਾਇਆ। ਨਿਰਗੁਣ ਤੇਰੀ ਧਾਰ, ਸਰਗੁਣ ਸ਼ਬਦ ਚਲਾਈਆ। ਸਰਗੁਣ ਸ਼ਬਦ ਅਧਾਰ, ਲੋਕਮਾਤ ਵੱਜੇ ਵਧਾਈਆ। ਲੋਕਮਾਤ ਖ਼ਬਰਦਾਰ, ਗੁਰਮੁਖ ਸਾਚੇ ਆਪ ਕਰਾਈਆ। ਗੁਰਮੁਖ ਸਾਚੇ ਕਰ ਤਿਆਰ, ਕਾਇਆ ਖੇੜਾ ਵੇਖ ਵਖਾਈਆ। ਕਾਇਆ ਖੇੜਾ ਅਪਰ ਅਪਾਰ, ਨਾਮ ਬੀਜ ਸਾਚਾ ਪਾਈਆ। ਨਾਮ ਬੀਜ ਹਰਿ ਨਿਰੰਕਾਰ, ਅੰਮ੍ਰਿਤ ਆਤਮ ਤਨ ਮਨ ਸੀਜ ਕਰਾਈਆ। ਜਨ ਭਗਤਾਂ ਕਰੇ ਆਪੇ ਰੀਝ, ਆਪਣੀ ਹੱਥੀਂ ਸ਼ਿੰਗਾਰ ਲਗਾਈਆ। ਦਰਸ ਦਿਖਾਏ ਨੈਣ ਤੀਜ, ਲੋਚਨ ਏਕਾ ਏਕ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਮੇਲ ਮਿਲਾਈਆ। ਹਰਿਜਨ ਸਾਚੇ ਮੇਲ ਮਿਲਾਵਾ, ਏਕਾ ਏਕ ਕਰਾਇਆ। ਗਰੀਬ ਨਿਮਾਣਾ ਜਗਤ ਨਿਥਾਵਾਂ, ਪ੍ਰਭ ਆਪਣੀ ਗੋਦ ਉਠਾਇਆ। ਆਪ ਉਠਾਏ ਆਪਣੀਆਂ ਬਾਹਵਾਂ, ਦੀਨਾਂ ਬੰਧਪ ਆਪ ਅਖਵਾਇਆ। ਹੰਸ ਬਣਾਏ ਫੜ ਫੜ ਕਾਵਾਂ, ਸੋਹੰ ਸਾਚੀ ਚੋਗ ਚੁਗਾਇਆ। ਕਰੇ ਪਿਆਰ ਜਿਉਂ ਪੁੱਤਰਾਂ ਮਾਵਾਂ, ਅੰਮ੍ਰਿਤ ਆਤਮ ਮੁਖ ਸੀਰ ਚੁਆਇਆ। ਸਦਾ ਸੁਹੇਲਾ ਰੱਖੇ ਠੰਢੀ ਛਾਵਾਂ, ਤਤੀ ਹਾੜ ਨਾ ਅਗਨ ਸਤਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਨੁਹਾਏ ਸਾਚੇ ਸਰ, ਚਰਨ ਧੂੜ ਇਕ ਇਸ਼ਨਾਨ ਕਰਾਇਆ। ਚਰਨ ਧੂੜ ਸਚ ਇਸ਼ਨਾਨਾ, ਹਰਿ ਆਪਣਾ ਆਪ ਕਰਾਇੰਦਾ। ਗੁਰਮੁਖ ਸਾਚੇ ਚਤਰ ਸੁਘੜ ਸਿਆਣਾ, ਸਾਚੇ ਥਾਉਂ ਇਕ ਬਹਾਇੰਦਾ। ਏਕਾ ਰੱਖੇ ਪ੍ਰਭ ਚਰਨ ਧਿਆਨਾ, ਚਰਨ ਚਰਨੋਦਕ ਮੁਖ ਚੁਆਇੰਦਾ। ਆਪ ਆਪਣੀ ਕਰ ਪਛਾਨਾ, ਆਪ ਆਪਣੀ ਬੂਝ ਬੁਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਭਗਤਾਂ ਕਾਇਆ ਚੋਲੀ ਰੰਗ ਇਕ ਰੰਗਾਨਾ, ਏਕਾ ਦੂਜਾ ਭਉ ਚੁਕਾਇੰਦਾ। ਏਕਾ ਦੂਜਾ ਭਉ ਚੁਕਾਏ, ਆਪ ਆਪਣੀ ਕਲ ਧਾਰਿਆ। ਤੀਜਾ ਨੈਣ ਖੋਲ੍ਹ ਵਖਾਏ, ਦਰਸ ਦਿਖਾਏ ਅਗੰਮ ਅਪਾਰਿਆ। ਚੌਥੇ ਘਰ ਮੇਲ ਮਿਲਾਏ, ਸੰਤ ਸੁਹੇਲੇ

ਕਰ ਪਿਆਰਿਆ। ਪੰਚਮ ਮੀਤਾ ਆਪ ਅਖਵਾਏ, ਸਤਿ ਸ਼ਬਦ ਦਵਾਰਾ ਹਰਿ ਦਰਬਾਰਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਦੇਵੇ ਵਰ, ਜਨਮ ਮਰਨ ਮਰਨ ਜਨਮ ਦੁੱਖ ਮਿਟਾ ਰਿਹਾ। ਜਨਮ ਮਰਨ ਜਗ ਤੁੱਟਾ ਨਾਤਾ, ਪੂਰਾ ਸਤਿਗੁਰ ਪਾਇਆ। ਨੇੜ ਨਾ ਆਏ ਲਾੜੀ ਮੌਤ ਕਮਜ਼ਾਤਾ, ਦਰ ਦਵਾਰੇ ਰਹਿਣ ਨਾ ਪਾਇਆ। ਆਪ ਵਿਕਾਇਆ ਸਾਚੇ ਹਾਟਾ, ਤਨ ਮਨ ਭੇਟ ਚੜ੍ਹਾਇਆ। ਆਏ ਨਾ ਜਾਏ ਆਨ ਬਾਟਾ, ਗਰਭਵਾਸ ਨਾ ਵੇਸ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਭਗਤਾਂ ਦਇਆ ਕਮਾਇਆ। ਭਗਤ ਵਛਲ ਗਿਰਧਾਰ, ਹਰਿ ਰਘੁਰਾਇਆ। ਫੜ ਫੜ ਬਾਹੋਂ ਲਾਏ ਪਾਰ, ਸਾਚਾ ਮੇਲ ਮਿਲਾਇਆ। ਮਨਮੁਖ ਸੁੱਤੇ ਪੈਰ ਪਸਾਰ, ਪ੍ਰਭ ਗੂੜ੍ਹੀ ਨੀਂਦ ਸਵਾਇਆ। ਗੁਰਮੁਖ ਨੇਤਰ ਰਹੇ ਉਘਾੜ, ਆਲਸ ਨਿੰਦਰਾ ਵਿਚ ਨਾ ਆਇਆ। ਦਰ ਦਵਾਰੇ ਹਰਿ ਘਰ ਸਾਚੇ ਦੇਵੇ ਵਾੜ, ਲੱਖ ਚੁਰਾਸੀ ਫੰਦ ਕਟਾਇਆ। ਆਪੇ ਹੋਏ ਪਿੱਛੇ ਅਗਾੜ, ਜਿਸ ਜਨ ਬੱਤੀ ਦੰਦ ਗਾਇਆ। ਮੂਰਖ ਮੂੜ੍ਹ ਭਾਗਾਂ ਮਾੜ, ਆਤਮ ਅੰਧ ਅਗਿਆਨ ਰਖਾਇਆ। ਗੁਰਮੁਖ ਵਿਰਲੇ ਜੋਤ ਜਗਾਏ ਬਹੱਤਰ ਨਾੜ, ਆਕਾਸ਼ ਪਰਕਾਸ਼ ਰਖਾਇਆ। ਮਨਮੁਖ ਜੀਵ ਚਬਾਏ ਆਪਣੀ ਦਾੜ੍ਹ, ਸੰਮਤ ਸੋਲਾਂ ਰਿਹਾ ਜਗਾਇਆ। ਆਪ ਉਠਾਏ ਅਗੰਮੀ ਧਾੜ, ਗੁਰ ਗੋਬਿੰਦ ਸੰਗ ਰਲਾਇਆ। ਮਾਝਾ ਦੇਸ ਹੋਏ ਉਜਾੜ, ਚਾਰੋਂ ਕੁੰਟ ਪਏ ਦੁਹਾਇਆ। ਧਰਤ ਮਾਤ ਤੇਰਾ ਇਕ ਅਖਾੜ, ਪ੍ਰਭ ਸਾਚਾ ਵੇਖਣ ਆਇਆ। ਮੰਗੀ ਮੰਗ ਮੌਤ ਲਾੜ, ਪ੍ਰਭ ਸਾਚੇ ਝੋਲੀ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਸਿਖ ਗੁਰਸਿਖ ਗੁਰ ਚੇਲਾ ਆਪ ਅਖਵਾਇਆ। ਸਤਿਗੁਰ ਪੂਰਾ ਸ਼ਬਦ ਭਰਪੂਰ, ਆਦਿ ਅੰਤ ਅਖਵਾਇਆ। ਨਾ ਨੇੜੇ ਨਾ ਦਿਸੇ ਦੂਰ, ਹਰਿਜਨ ਤੇਰੇ ਮੰਦਰ ਅੰਦਰ ਡੇਰਾ ਲਾਇਆ। ਜਗਤ ਨਾਤਾ ਕੂੜੋ ਕੂੜ, ਥਿਰ ਰਹਿਣ ਨਾ ਪਾਇਆ। ਜੋ ਜਨ ਮਸਤਕ ਲਾਏ ਚਰਨ ਧੂੜ, ਲਿਲਾਟ ਲਿਲਾਟੀ ਦਏ ਜਗਾਇਆ। ਮਨਮੁਖ ਮੂਰਖ ਨਾ ਸਮਝੇ ਮੂੜ, ਬੈਠੇ ਮੁਖ ਛੁਪਾਇਆ। ਸ਼ਬਦ ਵੇਲਣੇ ਪੀੜੇ ਬੂੜ, ਕਲਜੁਗ ਗੇੜਾ ਰਿਹਾ ਦਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਸੰਗਤ ਦੇਵੇ ਨਾਮ ਵਰ, ਹਰਿ ਕਾ ਰੂਪ ਉਪਾਇਆ। ਹਰਿ ਸੰਗਤ ਹਰਿ ਬਲਿਹਾਰ, ਹਰਿ ਗੁਣ ਗਾਇਆ। ਦਰਸ ਅਪਰ ਅਪਾਰ, ਨੈਨਨ ਦਰਸਾਇਆ। ਨਾ ਮਰੇ ਨਾ ਪਏ ਜੰਮ, ਆਵਣ ਜਾਵਣ ਖੇਲ ਰਚਾਇਆ। ਲੇਖੇ ਲਾਏ ਕਾਇਆ ਚੰਮ, ਜਿਸ ਜਨ ਸਾਧ ਸੰਗਤ ਬਹਿ ਬਹਿ ਮੰਗਲ ਗਾਇਆ। ਪਾਰ ਕਰਾਏ ਦਇਆ ਕਮਾਏ ਜੋ ਜਨ ਰਸਨਾ ਗਾਏ ਸੋਹੰ (ਦਮਾ) ਦਮ, ਸੋ ਪੁਰਖ ਨਿਰੰਜਣ ਵਿਛੜ ਨਾ ਜਾਇਆ। ਮਨ ਵੈਰਾਗ ਜਗਤ ਤਿਆਗ ਨੇਤਰ ਨੀਰ ਛਮ ਛਮ, ਦੁਰਮਤ ਮੈਲ ਦਏ ਧਵਾਇਆ। ਨਾ ਕੋਈ ਖ਼ੁਸ਼ੀ ਨਾ ਕੋਈ ਗ਼ਮ, ਜੋ ਜਨ ਗੁਰ ਚਰਨ ਰਿਹਾ ਲਿਪਟਾਇਆ। ਜੁਗ ਜੁਗ ਬੇੜਾ ਰਿਹਾ ਬੰਨ੍ਹ, ਬੰਨ੍ਹਣਹਾਰ ਆਪ ਅਖਵਾਇਆ। ਆਪੇ ਘੜੇ ਆਪੇ ਲਏ ਭੰਨ, ਲੱਖ ਚੁਰਾਸੀ ਆਪ ਫਿਰਾਇਆ। ਗੁਰਸਿਖ ਚੜ੍ਹਾਏ ਸਾਚੇ ਚੰਨ, ਸਤਿਜੁਗ ਸਚ ਪਰਕਾਸ਼ ਕਰਾਇਆ। ਨੌ ਖੰਡ ਪ੍ਰਿਥਮੀ ਖੰਨ ਖੰਨ, ਜੇਰਜ ਅੰਡ ਵੰਡ ਵੰਡਾਇਆ। ਬ੍ਰਹਿਮੰਡ ਪ੍ਰਭ ਦੇਵੇ ਡੰਨ, ਸੋਹੰ ਖੰਡਾ ਹੱਥ ਉਠਾਇਆ। ਜਨ ਭਗਤਾਂ ਰਾਗ ਸੁਣਾਏ ਕੰਨ, ਏਕਾ ਅਨਾਦੀ ਨਾਦ ਵਜਾਇਆ। ਜਨਣੀ ਜਣਿਆ ਹਰਿ ਜਨ, ਸੁਫਲ ਕੁੱਖ ਕਰਾਇਆ। ਗੁਰਮੁਖ ਵਿਰਲੇ ਆਤਮ ਗਈ ਮੰਨ, ਜਿਸ ਜਨ ਆਪਣੀ ਦਇਆ ਕਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਗਤ ਦੇਵੇ ਨਾਮ ਵਰ, ਆਤਮ ਝੋਲੀ ਪਾਇਆ। ਜੋ

ਜਨ ਆਏ ਦਰਸ ਪਿਆਸ, ਪ੍ਰਭ ਆਤਮ ਤ੍ਰਿਪਤ ਬੁਝਾਈਆ। ਜੋਤ ਸਰੂਪੀ ਕਰ ਪਰਕਾਸ਼, ਵੇਖ ਵਖਾਣੇ ਥਾਉਂ ਥਾਈਂਆ। ਚਰਨ ਕਵਲ ਸਚ ਨਿਵਾਸ, ਏਕਾ ਧਾਮ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਹਰਿ ਸੰਗਤ ਸੇਵਕ ਸੇਵਾਦਾਰ ਅਖਵਾਈਆ। ਸਤਿਗੁਰ ਪੂਰਾ ਸੇਵਾਦਾਰ, ਗੁਰ ਸੰਗਤ ਸੇਵ ਕਮਾਇੰਦਾ। ਦਿਵਸ ਰੈਣ ਸੇਵਾਦਾਰ, ਜਿਉਂ ਅੰਗਦ ਅੰਗ ਲਗਾਇੰਦਾ। ਨੇੜ ਨਾ ਆਏ ਕੋਈ ਚੋਰ ਯਾਰ, ਸ਼ਬਦ ਖੰਡਾ ਹੱਥ ਉਠਾਇੰਦਾ। ਅੱਠੇ ਪਹਿਰ ਮਾਰੇ ਮਾਰ, ਪੰਚਮ ਤਤ ਦੁਰਕਾਇੰਦਾ। ਜਿਸ ਜਨ ਬਖ਼ਸ਼ੇ ਚਰਨ ਪਿਆਰ, ਸਾਚਾ ਦਵਾਰਾ ਇਕ ਵਖਾਇੰਦਾ। ਆਪ ਆਪਣੀ ਕਿਰਪਾ ਧਾਰ, ਜੁਗ ਜੁਗ ਵਿਛੜੇ ਮੇਲ ਮਿਲਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਉਤਰਿਆ ਪਾਰ, ਗੁਰਮੁਖਾਂ ਪਿਛਲਾ ਮੂਲ ਚੁਕਾਇੰਦਾ। ਧੂੰਆਂ ਧੁਖੇ ਵਿਚ ਸੰਸਾਰ, ਉਲਟਾ ਰੁੱਖ ਆਪ ਵਖਾਇੰਦਾ। ਮਨਮੁਖ ਹੋਇਆ ਜੀਵ ਗਵਾਰ, ਆਤਮ ਸੁੱਖ ਨਾ ਕਿਸੇ ਦਿਸਾਇੰਦਾ। ਮਾਇਆ ਮਮਤਾ ਮੋਹ ਤ੍ਰਿਸ਼ਨਾ ਭੁੱਖ ਵਿਚ (ਸੰਸਾਰ), ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਦਰ ਦਰ ਹਾਹਾਕਾਰ ਮਚਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਗਤ ਭਗਵੰਤ ਸੰਤ ਜੰਤ ਕੰਤ ਅੰਤ ਮੇਲ ਮਿਲਾਇੰਦਾ। ਅੰਤ ਕੰਤ ਸਾਧ ਸੰਤ ਮੇਲ ਮਿਲਾਵਾ, ਪ੍ਰਭ ਆਪਣੀ ਦਇਆ ਕਮਾਈਆ। ਬਣਾਏ ਬਣਤ ਧੁਰਦਰਗਾਹੀ ਨਾਵਾਂ, ਨਾ ਕੋਈ ਮੇਟ ਮਿਟਾਈਆ। ਪਾਰ ਕਰਾਏ ਫੜ ਫੜ ਬਾਹਵਾਂ, ਸਾਚੇ ਬੇੜੇ ਰਿਹਾ ਚੜ੍ਹਾਈਆ। ਗੁਰ ਪੂਰੇ ਸਦ ਬਲ ਬਲ ਜਾਵਾਂ, ਗੁਰਸਿਖ ਸਾਚੇ ਸੰਗ ਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਸ਼ਬਦ ਹਰਿ ਰੂਪ, ਹਰ ਘਟ ਬੈਠਾ ਆਸਣ ਲਾਈਆ। ਸ਼ਬਦ ਗੁਰ ਜਗਤ ਸਿਕਦਾਰ, ਏਕਾ ਏਕ ਅਖਵਾਇਆ। ਖੇਲੇ ਖੇਲ ਵਿਚ ਸੰਸਾਰ, ਖੇਲਣਹਾਰ ਦਿਸ ਨਾ ਆਇਆ। ਮੇਲੇ ਮੇਲ ਭਗਤ ਦੁਲਾਰ, ਆਪ ਆਪਣਾ ਮੇਲ ਮਿਲਾਇਆ। ਪੂਰਬ ਕਰਮਾਂ ਕਰਮ ਵਿਚਾਰ, ਜਨਮ ਜਨਮਾ ਸੁਫਲ ਕਰਾਇਆ। ਸਾਚਾ ਧਰਮ ਪ੍ਰਭ ਚਰਨ ਦਵਾਰ, ਲੋਕ ਲਾਜ ਜਗਤ ਤਜਾਇਆ। · ਗੁਰ ਪੀਰ ਤਰਨੀ ਤਰਨਾ, ਪਾਰ ਕਿਨਾਰਾ

ਰਿਹਾ ਵਖਾਇਆ। ਗੁਰਸਿਖ ਗੁਰ ਏਕਾ ਮਾਂਗੇ ਸਰਨਾ, ਗੁਰ ਮੰਤਰ ਏਕਾ ਨਾਮ ਦ੍ਰਿੜਾਇਆ। ਆਪੇ ਖੋਲ੍ਹਣਹਾਰਾ ਹਰਨਾ ਫਰਨਾ, ਆਪ ਆਪਣਾ ਦਰਸ ਦਿਖਾਇਆ। ਪ੍ਰਭ ਕਾ ਭਾਣਾ ਗੁਰਮੁਖ ਵਿਰਲੇ ਜਰਨਾ, ਜੀਵ ਜੰਤ ਹੋਏ ਹਲਕਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੁਗ ਜੁਗ ਆਪਣੇ ਭਾਣੇ ਵਿਚ ਸਮਾਇਆ।

ਪਾਰਬ੍ਰਹਮ ਅਲੱਖ ਅਲੱਖਣਾ, ਲਖ ਨਾ ਸਕਿਆ ਜਾਈਆ। ਨਾ ਭਰਿਆ ਨਾ ਸੱਖਣਾ, ਨਾ ਡੋਲੇ ਡੋਲ ਡੁਲਾਈਆ। ਨਾ ਨੇਤਰ ਨਾ ਕੋਈ ਅੱਖਣਾ, ਨਾ ਕੋਈ ਬਣਤ ਬਣਾਈਆ। ਜੋਤੀ ਸ਼ਬਦੀ ਹਰਿ ਪਰਤੱਖਣਾ, ਪਰਤੱਖ ਰੂਪ ਵਟਾਈਆ। ਗੁਰਮੁਖ ਵਿਰੋਲੇ ਮੱਖਣਾ, ਲੱਖ ਚੁਰਾਸੀ ਛਾਛ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅਚਰਜ ਕਲ ਆਪ ਵਰਤਾਈਆ। ਅਚਰਜ ਕਲ ਹਰਿ ਨਿਰੰਕਾਰ, ਏਕਾ ਏਕ ਵਰਤਾਇੰਦਾ। ਭੇਵ ਨਾ ਪਾਇਣ ਜੀਵ ਗਵਾਰ, ਭੇਵ ਅਭੇਦਾ ਆਪ ਅਖਵਾਇੰਦਾ। ਦੇਵੀ ਦੇਵਾ ਰਹੇ ਪੁਕਾਰ, ਦੇਵਤ ਸੁਰ ਸਰਬ ਸੁਣਾਇੰਦਾ।

ਸੰਤ ਸੁਹੇਲੇ ਰੋਵਣ ਧਾਹਾਂ ਮਾਰ, ਧੀਰਜ ਧੀਰ ਨਾ ਕੋਈ ਧਰਾਇੰਦਾ। ਹਰਿਜਨ ਵੇਖਣ ਨੈਣ ਉਘਾੜ, ਕਵਣ ਕੂਟੇ ਪ੍ਰਭ ਸਾਚਾ ਜੋਤ ਜਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚਾ ਜੋਗ ਇਕ ਵਿਖਾਇੰਦਾ। ਸਾਚਾ ਜੋਗ ਚਰਨ ਦਵਾਰ, ਏਕਾ ਏਕ ਰਖਾਇਆ। ਏਕਾ ਮੇਲਾ ਧੁਰ ਸੰਜੋਗ, ਆਪਣਾ ਆਪ ਕਰਾਇਆ। ਦੇਵੇ ਦਰਸ ਹਰਿ ਅਮੋਘ, ਆਤਮ ਤ੍ਰਿਸ਼ਨ ਮਿਟਾਇਆ। ਦੂਈ ਦਵੈਤੀ ਹਉਮੇ ਕਟੇ ਰੋਗ, ਅੰਧ ਅਗਿਆਨ ਮਿਟਾਇਆ। ਰਸ ਰਸਨਾ ਆਤਮ ਭੋਗ, ਰਸ ਮੀਠਾ ਇਕ ਵਖਾਇਆ। ਸੋਹੰ ਸ਼ਬਦ ਚੁਗਾਏ ਸਾਚੀ ਚੋਗ, ਹੰਸ ਮੁਖ ਰਖਾਇਆ। ਆਦਿ ਅੰਤ ਨਾ ਹੋਏ ਵਿਜੋਗ, ਵਿਛੜ ਕਦੇ ਨਾ ਜਾਇਆ। ਜੂਠਾ ਝੂਠਾ ਮਾਇਆ ਭੋਗ, ਨਾਤਾ ਰਿਹਾ ਤੁੜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਕਲਜੁਗ ਰਿਹਾ ਤਰਾਇਆ। ਹਰਿਜਨ ਤੇਰੀ ਅੰਤਮ ਕਲ, ਆਪਣੀ ਬਣਤ ਬਣਾਇੰਦਾ। ਸ੍ਰਿਸ਼ਟ ਸਬਾਈ ਭੁਲਾਏ ਕਰ ਕਰ ਵਲ ਛਲ, ਅਛਲ ਛਲ ਆਪ ਕਰਾਇੰਦਾ। ਭੇਖਾਧਾਰੀ ਬਾਵਨ ਬਲ, ਜਨ ਭਗਤ ਦਵਾਰੇ ਮੰਗਣ ਆਇੰਦਾ। ਆਪ ਆਪਣੇ ਅੰਦਰ ਰਿਹਾ ਰਲ, ਦਿਸ ਕਿਸੇ ਨਾ ਆਇੰਦਾ। ਸ੍ਰਿਸ਼ਟ ਸਬਾਈ ਵੇਖੇ ਝੂਠੀ ਝਲ, ਸਾਚਾ ਸੰਗ ਕੋਈ ਦਿਸ ਨਾ ਆਇੰਦਾ। ਨਾਮ ਖੰਡਾ ਏਕਾ ਭਲ, ਲੱਖ ਚੁਰਾਸੀ ਚਮਕ ਆਪ ਡਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਸਰੂਪੀ ਵਾਹੇ ਹੱਲ ਜੜ੍ਹ ਕੋਈ ਰਹਿਣ ਨਾ ਪਾਇੰਦਾ। ਨਾ ਕੋਈ ਜੜ੍ਹ ਨਾ ਕੋਈ ਚੇਤਨ, ਹਰਿ ਚੇਤਨ ਚਿਤ ਨਾ ਆਇਆ। ਹਰਿ ਆਪੇ ਵੇਖੇ ਕਾਇਆ ਨੇਤਨ, ਨੈਨਨ ਨੈਣ ਆਪ ਅਖਵਾਇਆ। ਜਨ ਭਗਤਾਂ ਹੋਇਆ ਮੀਤਨ, ਨਿਜ ਘਰ ਦਰਸ ਦਿਖਾਇਆ। ਲੱਖ ਚੁਰਾਸੀ ਜਗਤ ਪ੍ਰੀਤਨ, ਅਜੂਨ ਅਜੂਨੀ ਰਿਹਾ ਫਿਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੇ ਨੇਤਰ ਆਪੇ ਵੇਖ, ਆਪਣਾ ਮੇਲ ਮਿਲਾਇਆ। ਨੇਤਰ ਲੋਚਨ ਹਰਿ ਵਸਾਲ, ਏਕਾ ਏਕ ਰਖਾਇਆ। ਗੁਰਮੁਖ ਸਾਚੇ ਸਾਜਣ ਲਾਲ, ਫੜ ਫੜ ਬਾਹਰ ਕਢਾਇਆ। ਸੋਹੰ ਸ਼ਬਦ ਬਣ ਦਲਾਲ, ਜਗਤ ਵਿਚੋਲਾ ਇਕ ਰਖਾਇਆ। ਦਰ ਬੰਧਾਏ ਕਾਲ ਮਹਾਂਕਾਲ, ਪ੍ਰਭ ਏਕਾ ਡੋਰੀ ਪਾਇਆ। ਜਨ ਭਗਤਾਂ ਕਰੇ ਮਾਤ ਸੰਭਾਲ, ਪਰਗਟ ਹੋਏ ਦਰਸ ਦਿਖਾਇਆ। ਏਕਾ ਦੇਵੇ ਨਾਮ ਸੱਚਾ ਧਨ ਮਾਲ, ਚੋਰ ਯਾਰ ਲੁੱਟ ਨਾ ਕੋਈ ਲਜਾਇਆ। ਕਾਇਆ ਮੰਦਰ ਸਚ ਸੱਚੀ ਧਰਮਸਾਲ, ਹਰਿ ਮੰਦਰ ਬੈਠਾ ਆਸਣ ਲਾਇਆ। ਇਕ ਸੁਹਾਏ ਸਾਚਾ ਤਾਲ, ਸਰ ਸਰੋਵਰ ਇਕ ਭਰਾਇਆ। ਦਿਵਸ ਰੈਣ ਸਦਾ ਸੁਹੇਲਾ ਕਰੇ ਪ੍ਰਿਤਪਾਲ, ਪ੍ਰਿਤਪਾਲਕ ਆਪ ਅਖਵਾਇਆ। ਲੱਖ ਚੁਰਾਸੀ ਤੋੜੇ ਜਗਤ ਜੰਜਾਲ, ਆਵਣ ਜਾਵਣ ਫੰਦ ਕਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਗੁਰਮੁਖ ਸਾਜਣ ਮੀਤ ਸਾਚਾ ਚੰਦ ਚੜ੍ਹਾਇਆ। ਗੁਰਮੁਖ ਸਾਜਣ ਤੇਰੀ ਸਾਚੀ ਲੋਅ, ਲੋਕਮਾਤ ਕਰੇ ਰੁਸ਼ਨਾਈਆ। ਹਰਿ ਬਿਨ ਅਵਰ ਨਾ ਜਾਣੇ ਕੋ, ਨਾ ਕੋਈ ਵੇਖੇ ਵੇਖ ਵਖਾਈਆ। ਲੱਖ ਚੁਰਾਸੀ ਰਹੀ ਰੋ, ਨੇਤਰ ਨੀਰ ਵਹਾਈਆ। ਜੂਠਾ ਝੂਠਾ ਲੱਗਾ ਮੋਹ, ਪੰਚ ਵਿਕਾਰ ਵੱਜੀ ਵਧਾਈਆ। ਗੁਰਮੁਖ ਵਿਰਲਾ ਭੇਵ ਨਾ ਜਾਣੇ ਸੋ, ਸੋ ਪੁਰਖ ਨਿਰੰਜਣ ਰਿਹਾ ਜਪਾਈਆ। ਆਪਣਾ ਆਪ ਤਜਾਇਆ ਛੱਬੀ ਪੋਹ, ਗੁਰਸਿਖਾਂ ਅੱਗੇ ਭੇਟ ਕਰਾਈਆ। ਜੋਤੀ ਜਾਮਾ ਪਰਗਟ ਹੋ, ਹੰ ਹੰਗਤਾ ਦਏ ਮਿਟਾਈਆ। ਪੁਰਖ ਨਿਰੰਜਣ ਸਰਗੁਣ ਨਿਰਗੁਣ ਏਕਾ ਦੋ, ਦੋਆ ਏਕਾ ਰੂਪ ਵਟਾਇਆ। ਗੁਰ ਗੋਬਿੰਦਾ ਫੜ ਅੱਗੇ ਲਿਆ ਜੋਹ, ਸਾਚਾ ਰਥ ਸਾਚਾ ਸ਼ਬਦ ਚਲਾਈਆ। ਜਨ ਭਗਤਾਂ ਆਤਮ ਅੰਦਰ ਬੀ ਰਿਹਾ ਬੋ, ਤ੍ਰਿਸ਼ਨਾ ਭੁੱਖ ਮਿਟਾਈਆ।

ਦੁਰਮਤ ਮੈਲ ਕੱਢੇ ਧੋ, ਨਾਮ ਰੰਗਣ ਇਕ ਚੜ੍ਹਾਈਆ। ਆਪੇ ਕਰੇ ਕਰਾਏ ਸੋਈ ਕਲ ਹੋ, ਨਾ ਕੋਈ ਮੇਟੇ ਮੇਟ ਮਿਟਾਈਆ। ਜੋਤ ਨਿਰੰਜਣ ਕਰੇ ਲੋਅ, ਅੰਧ ਅੰਧੇਰ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਮੇਲਾ ਸਹਿਜ ਸੁਭਾਈਆ। ਹਰਿਜਨ ਮੇਲਾ ਸ਼ਬਦ ਧੁਨ, ਆਪਣਾ ਆਪ ਕਰਾਇਆ। ਜੁਗ ਜੁਗ ਪੁਕਾਰ ਸੁਣ, ਭੇਖਾਧਾਰੀ ਭੇਖ ਵਟਾਇਆ। ਲੱਖ ਚੁਰਾਸੀ ਜਾਣੇ ਗੁਣ ਅਵਗੁਣ, ਗੁਣ ਦਾਤਾ ਆਪ ਅਖਵਾਇਆ। ਸ੍ਰਿਸ਼ਟ ਸਬਾਈ ਛਾਣ ਪੁਣ, ਗੁਰਮੁਖ ਸਾਚੇ ਬਾਹਰ ਕਢਾਇਆ। ਸ਼ਬਦ ਸੁਹੇਲੇ ਸਾਚੇ ਚੁਣ, ਏਕਾ ਚੋਗ ਨਾਮ ਚੁਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨਰ ਦਾਤਾ ਦਾਨੀ ਦਰਸ ਪਾਇਆ। ਸਤਿਗੁਰ ਸ਼ਬਦ ਗਿਆਨ ਹੈ, ਗੁਰਮੁਖ ਵਿਰਲੇ ਪਾਇਆ। ਗੁਰਮੁਖ ਇਕ ਧਿਆਨ ਹੈ, ਏਕਾ ਦੂਜਾ ਭਉ ਚੁਕਾਇਆ। ਤੀਜਾ ਨੇਤਰ ਇਕ ਨਿਧਾਨ ਹੈ, ਦਿਸ ਕਿਸੇ ਨਾ ਆਇਆ। ਕਾਇਆ ਮੰਦਰ ਸਚ ਮਕਾਨ ਹੈ, ਪੁਰਖ ਅਬਿਨਾਸ਼ੀ ਡੇਰਾ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਜਨ ਆਪੇ ਵੇਖ ਵਖਾਇਆ। ਹਰਿਜਨ ਸਾਜਨ ਸਾਚਾ ਮੀਤਾ, ਏਕਾ ਏਕ ਅਖਵਾਇੰਦਾ। ਆਪੇ ਬੈਠਾ ਵਿਚ ਅਤੀਤਾ, ਦਿਸ ਕਿਸੇ ਨਾ ਆਇੰਦਾ। ਅੰਮ੍ਰਿਤ ਆਤਮ ਦੇਵੇ ਠੰਢਾ ਸੀਤਾ, ਜੋ ਜਨ ਮੰਗਤਾ ਆਇੰਦਾ। ਏਕਾ ਰਾਗ ਸੁਣਾਏ ਛੰਦ ਮਾਣ ਰਖਾਏ ਅਠਾਰਾਂ ਧਿਆਏ ਗੀਤਾ, ਏਕਾ ਰੰਗ ਰੰਗਾਇੰਦਾ। ਵੇਖਣਹਾਰਾ ਹਸਤ ਕੀਟਾ, ਊਚਾਂ ਨੀਚਾਂ ਏਕਾ ਧਾਮ ਬਹਾਇੰਦਾ। ਸਾਚਾ ਸ਼ਬਦ ਹਰਿ ਅਨਡੀਠਾ, ਦਿਸ ਕਿਸੇ ਨਾ ਆਇੰਦਾ। ਕਲਜੁਗ ਜੀਵ ਜੂਠਾ ਝੂਠਾ ਪੀਸਣ ਪੀਠਾ, ਮਾਇਆ ਚੱਕੀ ਆਪ ਚਲਾਇੰਦਾ। ਪੰਜ ਤਤ ਕੌੜਾ ਰੀਠਾ, ਨਾ ਕੋਈ ਮਾਤ ਭੰਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਦੇਵੇ ਵਰ, ਸਾਚੀ ਵਸਤ ਹਰਿ ਝੋਲੀ ਪਾਇੰਦਾ। ਸਾਚੀ ਵਸਤ ਨਾਮ ਅਨਮੋਲ, ਜਨ ਭਗਤਾਂ ਆਪ ਦਵਾਇੰਦਾ। ਅੰਦਰ ਮੰਦਰ ਕੰਤ ਕੰਤੂਹਲ, ਸਾਚਾ ਰਾਹ ਵਖਾਇੰਦਾ। ਨਾਦ ਅਨਾਦੀ ਸ਼ਬਦ ਬੋਲ, ਢੋਲ ਮਰਦੰਗ ਵਜਾਇੰਦਾ। ਆਤਮ ਸੇਜਾ ਰਿਹਾ ਫੋਲ, ਆਪਣੀ ਹੱਥੀਂ ਆਪ ਕਰਾਇੰਦਾ। ਸੁਰਤੀ ਸ਼ਬਦੀ ਰਿਹਾ ਮੌਲ, ਆਪਣੇ ਰੂਪ ਸਮਾਇੰਦਾ। ਆਪੇ ਕਰੇ ਉਲਟਾ ਕੌਲ, ਨਿਝਰ ਧਾਰਾ ਆਪ ਵਹਾਇੰਦਾ। ਮਿਲੇ ਵਡਿਆਈ ਉਪਰ ਧਵਲ ਧੌਲ, ਜਿਸ ਜਨ ਆਪਣੀ ਦਇਆ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਸੰਤ ਦੁਲਾਰ, ਸਾਚੇ ਧਾਮ ਸੁਹਾਇੰਦਾ। ਸਾਚਾ ਧਾਮ ਹਰਿ ਨਿਰੰਕਾਰ, ਏਕਾ ਏਕ ਸੁਹਾਇਆ। ਜਨ ਭਗਤਾਂ ਕਰੇ ਪਿਆਰ, ਜੁਗ ਜੁਗ ਲਏ ਜਗਾਇਆ। ਵੇਖੇ ਵਿਗਸੇ ਵਿਚ ਸੰਸਾਰ, ਵੇਖਣਹਾਰਾ ਦਿਸ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਏਕਾ ਖੇਲ ਰਖਾਇਆ। ਨਿਰਗੁਣ ਨਿਰਾਕਾਰ ਨਿਰਵੈਰ ਅਖਵਾਇਆ। ਸਰਗੁਣ ਦੇਵੇ ਸ਼ਬਦ ਅਧਾਰ, ਪੰਜ ਤਤ ਵਿਚ ਸਮਾਇਆ। ਪੰਜ ਤਤ ਕਰ ਪਿਆਰ, ਦੀਪਕ ਜੋਤੀ ਇਕ ਜਗਾਇਆ। ਦੀਪਕ ਜੋਤੀ ਕਰ ਉਜਿਆਰ, ਦਿਵਸ ਰੈਣ ਕਰਾਇਆ। ਮਨਮੁਖ ਭੁੱਲੇ ਜੀਵ ਗਵਾਰ, ਜੋਤ ਨਿਰੰਜਣ ਨਾ ਦਰਸ਼ਨ ਪਾਇਆ। ਆਦਿ ਪੁਰਖ ਆਪ ਨਿਰੰਕਾਰ, ਅਗੰਮ ਅਗੰਮੜੇ ਧਾਮ ਸੁਹਾਇਆ। ਨਾ ਮਰੇ ਨਾ ਪਏ ਜੰਮ, ਨਾ ਕੋਈ ਸਰੂਪ ਵਟਾਇਆ। ਆਪੇ ਜਾਣੇ ਆਪਣਾ ਕੰਮ, ਦੂਸਰ ਕਿਸੇ ਭੇਵ ਨਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਦਰ ਦਵਾਰ ਵੇਖਣ ਆਇਆ। ਕਲਜੁਗ ਤੇਰਾ ਬੰਕ ਦਵਾਰ, ਹਰਿ

ਸਾਚੇ ਨੈਣ ਵਖਾਨਿਆ। ਚਾਰੋਂ ਕੁੰਟ ਅੰਧ ਅੰਧਿਆਰ, ਸਾਚਾ ਚੰਦ ਨਾ ਕੋਈ ਚੜ੍ਹਾਨਿਆ। ਭਰਮੇ ਭੁੱਲੇ ਜੀਵ ਗਵਾਰ, ਪਾਰਬ੍ਰਹਮ ਨਾ ਕੋਇ ਪਛਾਨਿਆ। ਗੁਰ ਕਾ ਸ਼ਬਦ ਨਾ ਕਰੇ ਪਿਆਰ, ਆਤਮ ਉਪਜੇ ਨਾ ਬ੍ਰਹਮ ਗਿਆਨਿਆ। ਮਾਇਆ ਮਮਤਾ ਮੋਹ ਹੰਕਾਰ ਵਿਕਾਰ, ਜੀਵਾਂ ਜੰਤਾਂ ਮਿਲਿਆ ਦਾਨਿਆ। ਭਰਮੇ ਭੁੱਲੇ ਸਰਬ ਸੰਸਾਰ, ਹਰਿ ਰੰਗ ਗੁਰਮੁਖ ਵਿਰਲੇ ਮਾਣਿਆ। ਰੈਣ ਅੰਧੇਰੀ ਅੰਧ ਅੰਧਿਆਰ, ਤ੍ਰੈਗੁਣ ਮਾਇਆ ਤਾਣੀ ਬੈਠੀ ਤਾਣਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਲਏ ਵਰ, ਆਪ ਚਲਾਏ ਆਪਣੇ ਭਾਣਿਆ। ਸਾਚਾ ਭਾਣਾ ਹਰਿ ਕਰਤਾਰ, ਏਕਾ ਏਕ ਰਖਾਇੰਦਾ। ਜੁਗ ਜੁਗ ਲਏ ਮਾਤ ਅਵਤਾਰ, ਹਰਿਜਨ ਸੋਏ ਮਾਤ ਜਗਾਇੰਦਾ। ਲੱਖ ਚੁਰਾਸੀ ਪਾਵੇ ਸਾਰ, ਲੋਆਂ ਪੁਰੀਆਂ ਵੇਖ ਵਖਾਇੰਦਾ। ਬ੍ਰਹਮਾ ਸ਼ਿਵ ਦੇਵਤ ਸੁਰ ਦਏ ਹੁਲਾਰ, ਸੁਰਪਤ ਰਾਜਾ ਇੰਦ ਉਠਾਇੰਦਾ। ਨੌ ਖੰਡ ਪ੍ਰਿਥਮੀ ਪਾਵੇ ਸਾਰ, ਏਕਾ ਧਾਰ ਆਪਣੀ ਆਪ ਵਹਾਇੰਦਾ। ਕਰਮ ਕੁਕਰਮਾਂ ਰਿਹਾ ਵਿਚਾਰ, ਪੂਰਬ ਲਹਿਣਾ ਝੋਲੀ ਪਾਇੰਦਾ। ਧਰਮ ਯਤ ਸਤਿ ਵਿਚ ਸੰਸਾਰ, ਤੀਰਥ ਤਟ ਦਿਸ ਨਾ ਆਇੰਦਾ। ਗੁਰ ਮੰਦਰ ਅੰਦਰ ਮਸਜਿਦ ਹਾਹਾਹਾਰ, ਸਾਚਾ ਗ੍ਰਹਿ ਨਾ ਕੋਈ ਵਸਾਇੰਦਾ। ਪੜ੍ਹ ਪੜ੍ਹ ਥੱਕੇ ਵੇਦ ਵਿਚਾਰ, ਆਤਮ ਵਿਦਿਆ ਨਾ ਕੋਈ ਜਣਾਇੰਦਾ। ਜਗਤ ਵਿਦਿਆ ਕਰ ਪਿਆਰ, ਲਹਿਣਾ ਮੂਲ ਚੁਕਾਇੰਦਾ। ਕੋਟੀ ਕੋਟ ਭੁੱਲੇ ਵਿਚ ਨੌ ਨਿਧਿਆ, ਮਾਣ ਤਾਣ ਇਕ ਰਖਾਇੰਦਾ। ਪ੍ਰਭ ਮਿਲਣ ਦੀ ਸਾਚੀ ਬਿਧਿਆ, ਏਕਾ ਓਟ ਹਰਿ ਚਰਨ ਕਵਲ ਧਿਆਨ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਦੇਵੇ ਵਰ, ਸਾਚੀ ਸਿਖਿਆ ਝੋਲੀ ਪਾਇੰਦਾ। ਸਾਚੀ ਸਿਖਿਆ ਗੁਰ ਮਤ ਹੈ, ਏਕਾ ਏਕ ਰਖਾਈ। ਝੂਠਾ ਨਾਤਾ ਪੰਜ ਤਤ ਹੈ, ਅੰਤ ਰਹਿਣ ਨਾ ਪਾਈ। ਬਹੱਤਰ ਨਾੜ ਨਾ ਉਬਲੇ ਰੱਤ ਹੈ, ਜੋ ਜਨ ਰਸਨਾ ਰਹੇ ਗਾਈ। ਸਤਿ ਸੰਤੋਖ ਧੀਰਜ ਯਤ ਹੈ, ਹਰਿ ਚਰਨ ਸੀਸ ਝੁਕਾਈ। ਆਤਮ ਬੀਜ ਬੀਜੇ ਸਾਚੇ ਵੱਤ ਹੈ, ਵੇਲਾ ਅੰਤਮ ਇਕ ਵਿਖਾਈ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਰੱਖਣਹਾਰਾ ਪਤ ਹੈ, ਪਤ ਪਤਵੰਤਾ ਆਪ ਅਖਵਾਈ। ਪਤ ਪਤਵੰਤ ਹਰਿ ਭਗਵੰਤ, ਜੁਗਾ ਜੁਗੰਤਰ ਆਪ ਨਿਭਾਇਆ। ਰੱਖੇ ਲਾਜ ਸਾਧ ਸੰਤ, ਆਪ ਆਪਣੇ ਅੰਗ ਲਗਾਇਆ। ਜੂਠੇ ਝੂਠੇ ਮੇਟ ਮਿਟਾਏ ਜੀਵ ਜੰਤ, ਦੁਸ਼ਟ ਦੂਤ ਕੋਈ ਰਹਿਣ ਨਾ ਪਾਇਆ। ਹਰਿਜਨ ਮੇਲ ਮਿਲਾਏ ਸਾਚਾ ਕੰਤ, ਕੰਤ ਕੰਤੂਹਲਾ ਇਕ ਸੁਹਾਇਆ। ਆਤਮ ਸੇਜਾ ਬਣਾਏ ਸਾਚੀ ਬਣਤ, ਫੂਲਨ ਬਰਖਾ ਲਾਇਆ। ਪਾਰਬ੍ਰਹਮ ਮਹਿੰਮਾ ਅਗਣਤ, ਨਾ ਕੋਈ ਲੇਖਾ ਲੇਖ ਲਿਖਾਇਆ। ਲੋਕਮਾਤ ਪਰਗਟੇ ਜੋਤ ਬਾਰ ਅਨਕ, ਅੰਕ ਬਾਰੀ ਆਪ ਅਖਵਾਇਆ। ਪਰਗਟ ਹੋਏ ਵਾਸੀ ਪੁਰੀ ਘਨਕ, ਘਨਕਪੁਰੀ ਆਪ ਅਖਵਾਇਆ। ਗੁਰਸਿਖ ਉਠਾਏ ਜਿਉਂ ਜਨ ਜਨਕ, ਮਨ ਮਣਕਾ ਆਪ ਭਵਾਇਆ। ਇਕ ਸੁਣਾਏ ਸ਼ਬਦ ਅੰਕ, ਦਿਵਸ ਰੈਦ ਰਿਹਾ ਜਗਾਇਆ। ਆਪ ਸੁਹਾਏ ਦਵਾਰ ਬੰਕ, ਬੰਕ ਦਵਾਰੀ ਆਪ ਅਖਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਵੇਖ ਦਰ, ਦਰ ਦਵਾਰਾ ਇਕ ਸੁਹਾਇਆ। ਦਰ ਦਵਾਰਾ ਇਕ ਦਰਵੇਸ਼, ਏਕਾ ਅਲਖ ਜਗਾਈਆ। ਆਪੇ ਨਰ ਆਪੇ ਨਰੇਸ਼, ਆਪਣੇ ਰੂਪ ਸਮਾਈਆ। ਕਰਨਹਾਰਾ ਜੁਗ ਜੁਗ ਵੇਸ, ਏਕ ਅਨੇਕਾ ਲੱਖ ਨਾ ਸਕੇ ਕੋਈ ਰਾਈਆ। ਸਹੰਸਰ ਮੁਖ ਗਾਏ ਸ਼ੇਸ਼, ਦਿਵਸ ਰੈਣ ਸੇਵ ਕਮਾਈਆ। ਕੋਟਨ ਕੋਟ ਬ੍ਰਹਮਾ ਵਿਸ਼ਨ ਮਹੇਸ਼ ਗਣੇਸ਼, ਜਿਹਵਾ ਰਹੇ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ,

ਸਚ ਸਿੰਘਾਸਣ ਪੁਰਖ ਅਬਿਨਾਸਣ ਇਕ ਇਕੱਲਾ ਉਚ ਮਹੱਲਾ, ਪ੍ਰਭ ਏਕਾ ਏਕ ਸੁਹਾਈਆ। ਜੋਤ ਸਰੂਪੀ ਕਰ ਆਕਾਰ, ਦੀਪਕ ਇਕ ਜਗਾਇਆ। ਨਾ ਕੋਈ ਦਿਸੇ ਸੱਜਣ ਮੀਤ ਮੁਰਾਰ, ਸਗਲਾ ਸੰਗ ਨਾ ਕੋਈ ਨਿਭਾਇਆ। ਨਾ ਕੋਈ ਚੰਦ ਸੂਰਜ ਨਾ ਦਿਸੇ ਤਾਰਾ ਮੰਡਲ, ਮੰਡਪ ਕੋਈ ਦਿਸ ਨਾ ਆਇਆ। ਪ੍ਰਿਥਮੀ ਆਕਾਸ਼ ਨਾ ਕੋਈ ਵਿਹਾਰ, ਲੋਆਂ ਪੁਰੀਆਂ ਨਾ ਖ਼ੁਸ਼ੀ ਮਨਾਇਆ। ਲੱਖ ਚੁਰਾਸੀ ਨਾ ਕੋਈ ਪਸਾਰ, ਨਾ ਕੋਈ ਖੇਲ ਖਿਲਾਇਆ। ਆਪ ਆਪਣਾ ਕਰ ਉਜਿਆਰ, ਆਪਣੇ ਧਾਮ ਸੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਥਿਰ ਘਰ ਥਿਰ ਆਸਣ ਡੇਰਾ ਲਾਇਆ।

੧੮ ਚੇਤ ੨੦੧੪ ਬਿਕਮੀ ਕਰਤਾਰ ਸਿੰਘ ਦੇ ਗ੍ਰਹਿ ਇੱਕੀ ਪਰਿਵਾਰਾਂ ਦਾ ਇਕੱਠ ਹੋਇਆ
ਪਿੰਡ ਭੂਮਲੀ ਜ਼ਿਲਾ ਗੁਰਦਾਸਪੁਰ

ਦੀਨ ਦਿਆਲ ਦਇਆਨਿਧ ਦਾਤਾ, ਦਇਆਵਾਨ ਅਖਵਾਇੰਦਾ। ਜਨ ਭਗਤਾਂ ਦੇਵੇ ਸਾਚੀ ਦਾਤਾ, ਆਤਮ ਬ੍ਰਹਮ ਜਣਾਇੰਦਾ। ਆਪੇ ਹੋਏ ਪਿਤਾ ਮਾਤਾ, ਆਪ ਆਪਣੀ ਗੋਦ ਉਠਾਇੰਦਾ। ਮੇਟ ਮਿਟਾਏ ਅੰਧੇਰੀ ਰਾਤਾ, ਏਕਾ ਜੋਤ ਜਗਾਇੰਦਾ। ਧੁਰਦਰਗਾਹੀ ਸਚ ਸੁਗ਼ਾਤਾ, ਆਪਣਾ ਨਾਮ ਝੋਲੀ ਪਾਇੰਦਾ। ਚਰਨ ਕਵਲ ਬੰਧਾਏ ਸਾਚਾ ਨਾਤਾ, ਨਾ ਕੋਈ ਤੋੜੇ ਤੋੜ ਤੁੜਾਇੰਦਾ। ਪਰਗਟ ਹੋ ਤ੍ਰੈਲੋਕੀ ਨਾਥਾ, ਕਲਜੁਗ ਅੰਤਮ ਵੇਖ ਵਖਾਇੰਦਾ। ਭਗਤ ਜਨਾਂ ਹਰਿ ਸਗਲਾ ਸਾਥਾ, ਜੁਗ ਜੁਗ ਸੰਗ ਨਿਭਾਇੰਦਾ। ਇਕ ਚਲਾਏ ਨਾਮ ਰਾਥਾ, ਰਥ ਰਥਵਾਹੀ ਆਪ ਅਖਵਾਇੰਦਾ। ਸੋਹੰ ਸ਼ਬਦ ਅਕਥਨਾ ਅਕਾਥਾ, ਅਕੱਥ ਕਥਾ ਕਹਾਇੰਦਾ। ਸਗਲ ਵਸੂਰਾ ਹਰਿਜਨ ਲਾਥਾ, ਜੋ ਜਨ ਨੇਤਰ ਦਰਸ਼ਨ ਪਾਇੰਦਾ। ਸਰਬ ਕਲਾ ਆਪੇ ਸਮਰਾਥਾ, ਅਕਲ ਕਲ ਵਰਤਾਇੰਦਾ। ਕਲਜੁਗ ਤੇਰਾ ਲਹਿਣਾ ਦੇਣਾ ਮੂਲ ਚੁਕਾਏ ਸੀਆਂ ਸਾਢੇ ਤਿੰਨ ਤਿੰਨ ਹਾਥਾ, ਲੱਖ ਚੁਰਾਸੀ ਵੰਡ ਵੰਡਾਇੰਦਾ। ਵੇਖ ਵਖਾਣੇ ਨੌ ਖੰਡ, ਸੱਤਾਂ ਦੀਪਾਂ ਫੇਰਾ ਪਾਇੰਦਾ। ਆਪੇ ਜਾਣੇ ਜੇਰਜ ਅੰਡ, ਉਤਭੁਜ ਸੇਤਜ ਫੋਲ ਫੁਲਾਇੰਦਾ। ਗੁਰਮੁਖਾਂ ਨਾਮ ਰਿਹਾ ਵੰਡ, ਆਤਮ ਝੋਲੀ ਆਪ ਭਰਾਇੰਦਾ। ਮਨਮੁਖਾਂ ਸੁੱਤਾ ਦੇ ਕਰ ਕੰਡ, ਦਿਸ ਕਿਸੇ ਨਾ ਆਇੰਦਾ। ਜੂਠ ਝੂਠ ਬੱਤੀ ਦੰਦ ਪਾਇਣ ਡੰਡ, ਹਰਿ ਕਾ ਨਾਮ ਨਾ ਕੋਈ ਧਿਆਇੰਦਾ। ਪ੍ਰਭ ਖੇਲੇ ਖੇਲ ਵਿਚ ਬ੍ਰਹਿਮੰਡ, ਉਚੇ ਟਿੱਲੇ ਵੇਖ ਵਖਾਇੰਦਾ। ਮੇਟ ਮਿਟਾਏ ਭੇਖ ਪਖੰਡ, ਕਾਲੀ ਰੇਖ ਰਹਿਣ ਨਾ ਪਾਇੰਦਾ। ਕਲਜੁਗ ਜੀਵ ਨਾਰ ਦੁਹਾਗਣ ਰੰਡ, ਸਾਚਾ ਕੰਤ ਨਾ ਕੋਈ ਹੰਢਾਇੰਦਾ। ਮਨਮੁਖ ਜੀਵਾਂ ਆਤਮ ਭਰਿਆ ਹੰਕਾਰ ਵਿਕਾਰ ਘਮੰਡ, ਸੀਤਲ ਸਾਂਤ ਨਾ ਕੋਈ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਇਕ ਇਕਾਂਤ ਡੇਰਾ ਲਾਇੰਦਾ। ਇਕ ਇਕਾਂਤ ਹਰਿ ਇਕੱਲਾ, ਏਕਾ ਏਕ ਅਖਵਾਇਆ। ਸ਼ਬਦ ਵਖਾਏ ਸਚ ਮਹੱਲਾ, ਆਪਣਾ ਆਸਣ ਲਾਇਆ। ਦੀਪਕ ਜੋਤੀ ਏਕਾ ਬਲਾ, ਅਗਿਆਨ ਅੰਧੇਰ ਰਹਿਣ ਨਾ ਪਾਇਆ। ਆਪੇ ਹੋਇਆ ਅਛਲ ਅਛੱਲਾ, ਵਲ ਛਲਧਾਰੀ ਆਪ ਅਖਵਾਇਆ। ਸ਼ਬਦੀ ਜੋਤੀ ਆਪੇ ਰਲਾ, ਦਿਸ ਕਿਸੇ ਨਾ ਆਇਆ। ਸੋਹੰ ਫੜਿਆ ਹੱਥ ਵਿਚ ਭੱਲਾ, ਲੋਆਂ ਪੁਰੀਆਂ ਵੰਡ ਵੰਡਾਇਆ। ਪੁਰਖ ਨਿਰੰਜਣ ਪਾਏ ਤਰਥਲਾ, ਹੰ ਹੰਗਤਾ ਦਏ ਮਿਟਾਇਆ।

ਸਾਚਾ ਮੇਲਾ ਗੋਬਿੰਦ ਡੱਲਾ, ਕਲਜੁਗ ਅੰਤਮ ਦਏ ਮਿਲਾਇਆ। ਪੰਚਮ ਜੇਠੀ ਬੋਲੇ ਹੱਲਾ, ਨੌ ਖੰਡ ਪ੍ਰਿਥਮੀ ਦਏ ਹਿਲਾਇਆ। ਜਨ ਭਗਤਾਂ ਦੂਈ ਦਵੈਤੀ ਮੇਟੇ ਸੱਲਾ, ਏਕਾ ਨਾਮ ਜਪਾਇਆ। ਨਿਜ ਘਰ ਆਤਮ ਸਾਚਾ ਮੱਲਾ, ਸਾਚੀ ਸੇਜਾ ਆਸਣ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਰਿਹਾ ਤਰਾਇਆ। ਹਰਿ ਚਰਨ ਸਾਚੀ ਏਕਾ ਓਟ, ਪ੍ਰਭ ਚਰਨ ਰਖਾਈਆ। ਗੁਰ ਮਾਰੇ ਸ਼ਬਦ ਚੋਟ, ਬਚਿਆ ਕੋਈ ਰਹਿਣ ਨਾ ਪਾਈਆ। ਮਨਮੁਖ ਆਲ੍ਹਣਿਓ ਡਿੱਗੇ ਬੋਟ, ਨਾ ਸਕੇ ਕੋਈ ਉਠਾਈਆ। ਦਰ ਦਰ ਘਰ ਘਰ ਅੰਦਰ ਮੰਦਰ ਉਚੇ ਟਿੱਲੇ ਪਰਬਤ ਜੰਗਲ ਜੂਹ ਉਜਾੜ ਪਹਾੜ ਬੈਠੇ ਕੋਟੀ ਕੋਟ, ਸਾਚਾ ਦਰ ਨਾ ਕੋਈ ਖੁਲ੍ਹਾਈਆ। ਹਰਿ ਕਾ ਤੀਰ ਨਿਰਾਲਾ ਰਿਹਾ ਛੂਟ, ਜਨ ਭਗਤਾਂ ਰਿਹਾ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵੇਖੇ ਮਾਤ ਲੁਕਾਈਆ। ਮਾਤਲੋਕ ਹਰਿ ਵੇਖਣ ਆਇਆ, ਜੋਤੀ ਜਾਮਾ ਪਾਇੰਦਾ। ਗੁਰਮੁਖ ਸੋਏ ਆਪ ਜਗਾਵਣ ਆਇਆ, ਭੇਖਾਧਾਰੀ ਭੇਖ ਵਟਾਇੰਦਾ। ਸ਼ਬਦ ਗਹਿਣਾ ਤਨ ਪਹਿਨਾਵਣ ਆਇਆ, ਲਹਿਣਾ ਦੇਣਾ ਲੇਖ ਚੁਕਾਇੰਦਾ। ਨੇਤਰ ਨੈਣਾਂ ਦਰਸ ਦਿਖਾਵਣ ਆਇਆ, ਦਰਸ ਅਮੋਘ ਦਿਖਾਇੰਦਾ। ਭਾਣਾ ਸਹਿਣਾ ਦੇ ਮਤ ਸਮਝਾਵਣ ਆਇਆ, ਗੁਰ ਮਤ ਇਕ ਰਖਾਇੰਦਾ। ਸੋਹੰ ਸ਼ਬਦ ਰਸਨਾ ਕਹਿਣਾ, ਚਾਰ ਵਰਨ ਏਕਾ ਧਾਮ ਬਹਾਇੰਦਾ। ਊਚ ਨੀਚ ਰੰਕ ਰਾਜਾਨ ਸ਼ਾਹ ਸੁਲਤਾਨ ਨਾ ਕੋਈ ਰਹਿਣਾ, ਪ੍ਰਭ ਸਾਚਾ ਹੁਕਮ ਜਣਾਇੰਦਾ। ਜੂਠ ਝੂਠ ਪੰਜ ਤਤ ਵਿਕਾਰੀ ਲੋਕਮਾਤ ਅੰਤਮ ਕਲ ਵਹਿਣਾ, ਪ੍ਰਭ ਸਾਚਾ ਆਪ ਵਹਾਇੰਦਾ। ਕਲਜੁਗ ਲਹਿਣਾ ਦੇਣਾ, ਪਿਛਲਾ ਮੂਲ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਲਏ ਵਰ, ਸੋਏ ਮਾਤ ਉਠਾਇੰਦਾ। ਗੁਰਮੁਖ ਸੋਏ ਆਪ ਜਗਾਏ, ਦਿਵਸ ਰੈਣ ਸੇਵ ਕਮਾਈਆ। ਮਨਮੁਖ ਗੂੜ੍ਹੀ ਨੀਂਦ ਸਵਾਏ, ਤਨ ਵਸਾਇਆ ਇਕ ਵਿਕਾਰਿਆ। ਜੋਤ ਨਿਰੰਜਣ ਨਾ ਕੋਈ ਜਗਾਏ, ਨੌ ਦਵਾਰੇ ਹੋਏ ਖੁਆਰਿਆ। ਗੁਰਮੁਖ ਮੇਲਾ ਸਹਿਜ ਸੁਭਾਏ, ਜਿਸ ਜਨ ਬਖ਼ਸ਼ੇ ਚਰਨ ਪਿਆਰਿਆ। ਡੂੰਘੀ ਕੰਦਰ ਪਾਰ ਕਰਾਏ, ਦੇਵੇ ਨਾਮ ਅਧਾਰਿਆ। ਪੰਚਮ ਨਾਦੀ ਸੇਵ ਕਮਾਏ, ਅਨਹਦ ਧੁਨ ਅਪਰ ਅਪਾਰਿਆ। ਆਤਮ ਸੇਜਾ ਇਕ ਵਖਾਏ, ਜੋਤ ਸਰੂਪੀ ਕਰ ਆਕਾਰਿਆ। ਸਰ ਸਰੋਵਰ ਇਸ਼ਨਾਨ ਇਕ ਕਰਾਏ, ਦੁਰਮਤ ਮੈਲ ਉਤਾਰਿਆ। ਕਾਗੋਂ ਹੰਸ ਆਪ ਬਣਾਏ, ਆਪਣੀ ਕਿਰਪਾ ਧਾਰਿਆ। ਰਾਗ ਨਾਦ ਇਕ ਸੁਣਾਏ, ਆਤਮਕ ਧੁਨ ਕਰੇ ਉਜਿਆਰਿਆ। ਵਿਚ ਬ੍ਰਹਿਮਾਦ ਹਰਿ ਵੇਖ ਵਖਾਏ, ਆਵੇ ਜਾਵੇ ਵਾਰੋ ਵਾਰਿਆ। ਸਾਧ ਸੰਤ ਹਰਿ ਲਏ ਤਰਾਏ, ਦੇਵੇ ਦਰਸ ਅਪਾਰਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਾਰ, ਖੇਲੇ ਖੇਲ ਅਪਾਰਿਆ। ਕਲਜੁਗ ਖੇਲ ਖਿਲਾਵਣ ਆਇਆ, ਦੋ ਜਹਾਨਾਂ ਵਾਲੀ। ਨੌ ਖੰਡ ਪ੍ਰਿਥਮੀ ਸੱਤਾਂ ਦੀਪਾਂ ਆਪ ਹਿਲਾਵਣ ਆਇਆ, ਚਲੀ ਅਵੱਲੜੀ ਚਾਲੀ। ਜੋਤੀ ਜਾਮਾ ਭੇਖ ਵਟਾਇਆ, ਸ਼ਬਦ ਰਖਾਏ ਮਾਤ ਦਲਾਲੀ। ਲੱਖ ਚੁਰਾਸੀ ਵੇਖ ਵਖਾਇਆ, ਕਲਜੁਗ ਰੈਣ ਅੰਧੇਰੀ ਕਾਲੀ। ਔਲੀਆ ਪੀਰ ਸ਼ੇਖ਼ ਮੁਸਾਇਕ ਰਿਹਾ ਮਿਟਾਇਆ, ਹੱਥ ਉਠਾਏ ਏਕਾ ਭਾਲੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਏਕਾ ਰਿਹਾ ਡੰਕ ਵਜਾਇਆ। ਵੱਜੇ ਡੰਕ ਹਰਿ ਕਰਤਾਰ, ਲੋਆਂ ਪੁਰੀਆਂ ਕਰੇ ਜਣਾਈਆ। ਬ੍ਰਹਮਾ ਹੋਇਆ ਖ਼ਬਰਦਾਰ, ਲਏ ਇਕ ਅੰਗੜਾਈਆ। ਸ਼ਿਵ ਸ਼ੰਕਰ ਨੇਤਰ ਰਿਹਾ ਉਘਾੜ, ਲੋਕਮਾਤ ਵੇਖੇ ਬੇਪਰਵਾਹੀਆ। ਕਰੋੜ ਤੇਤੀਸਾ ਸੁਰਪਤ ਰਾਜਾ ਇੰਦ ਰੋਵੇ ਜ਼ਾਰੋ ਜ਼ਾਰ,

ਉਚੀਆਂ ਬਾਹੀਆਂ ਉਠਾਈਆ। ਕਲਜੁਗ ਕਾਲਾ ਕਰੇ ਹਾਹਾਕਾਰ, ਵੇਲਾ ਅੰਤਮ ਆਈਆ। ਸੰਗ ਮੁਹੰਮਦ ਚਾਰ ਯਾਰ, ਬੈਠਣ ਮੁਖ ਛੁਪਾਈਆ। ਅੱਲਾ ਰਾਣੀ ਜੂਠ ਝੂਠ ਪਿਆਰ, ਮੁਖ ਕਾਲੀ ਚੁੰਨੀ ਪਾਈਆ। ਈਸਾ ਮੂਸਾ ਛੁੱਟੇ ਮੀਤ ਮੁਰਾਰ, ਸਾਚਾ ਸੰਗ ਨਾ ਕੋਇ ਨਿਭਾਈਆ। ਪੁਰਖ ਅਬਿਨਾਸ਼ੀ ਜਾਮਾ ਧਾਰ, ਗੋਬਿੰਦ ਕਾਇਆ ਰੂਪ ਵਟਾਈਆ। ਸੋਹੰ ਖੰਡਾ ਤੇਜ ਕਟਾਰ, ਆਪ ਆਪਣੇ ਹੱਥ ਰਖਾਈਆ। ਨਾਮ ਤੋੜਾ ਸੀਸ ਦਸਤਾਰ, ਜੋਤੀ ਜੋੜਾ ਮੇਲ ਮਿਲਾਈਆ। ਸਾਚਾ ਘੋੜਾ ਕਰ ਸ਼ਿੰਗਾਰ, ਸੋਲਾਂ ਕਲੀਆਂ ਆਸਣ ਲਾਈਆ। ਲੋਆਂ ਪੁਰੀਆਂ ਕਰਿਆ ਬਾਹਰ, ਨੀਲੀ ਛੱਤੋਂ ਪਾਰ ਕਰਾਈਆ। ਅਗੰਮ ਅਗੰਮਾ ਮਾਰੇ ਧਾੜ, ਦਿਸ ਕਿਸੇ ਨਾ ਆਈਆ। ਤ੍ਰੈਗੁਣ ਮਾਇਆ ਦੇਵੇ ਸਾੜ, ਏਕਾ ਅਗਨੀ ਲਾਈਆ। ਲੱਗੇ ਅੱਗ ਤਤੀ ਹਾੜ, ਪੰਚਮ ਜੇਠੀ ਰਿਹਾ ਲਗਾਈਆ। ਜਨ ਭਗਤਾਂ ਫਿਰੇ ਪਿੱਛੇ ਅਗਾੜ, ਆਪ ਆਪਣੀ ਦਇਆ ਕਮਾਈਆ। ਮਨਮੁਖ ਚਬਾਏ ਆਪਣੀ ਦਾੜ੍ਹ, ਅੰਤਮ ਵੇਲੇ ਮਾਤ ਖਪਾਈਆ। ਮੰਗੇ ਵਰ ਮੌਤ ਲਾੜ, ਪ੍ਰਭ ਅੱਗੇ ਸੀਸ ਝੁਕਾਈਆ। ਸਾਚਾ ਮੇਲਾ ਸਤਾਰਾਂ ਹਾੜ, ਸਾਚੀ ਸਈਆ ਮੰਗਲ ਗਾਈਆ। ਨੌ ਖੰਡ ਪ੍ਰਿਥਮੀ ਇਕ ਅਖਾੜ, ਹਰਿ ਸਾਚਾ ਰਿਹਾ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਲਏ ਵਰ, ਵਰ ਘਰ ਏਕਾ ਏਕ ਏਕ ਵਖਾਈਆ।

ਹਰਿ ਸਾਜਣ ਜਗ ਮੀਤ, ਜੁਗ ਜੁਗ ਅਖਵਾਇਆ। ਹਰਿ ਸਾਜਣ ਜਗ ਮੀਤ, ਹਰਿਜਨ ਸਾਚੇ ਲਏ ਤਰਾਇਆ। ਹਰਿ ਸਾਜਣ ਜਗ ਮੀਤ, ਦੋ ਜਹਾਨਾਂ ਵੇਖ ਵਖਾਇਆ। ਹਰਿ ਸਾਜਣ ਜਗ ਮੀਤ, ਸ਼ਬਦ ਨਿਸ਼ਾਨਾ ਤੀਰ ਚਲਾਇਆ। ਹਰਿ ਸਾਜਣ ਜਗ ਮੀਤ, ਗੁਣ ਨਿਧਾਨਾ ਇਕ ਰਖਾਇਆ। ਹਰਿ ਸਾਜਣ ਜਗ ਮੀਤ, ਜਨ ਭਗਤਾਂ ਦੇਵੇ ਧੁਰ ਫ਼ਰਮਾਣਾ, ਏਕਾ ਨਾਉਂ ਅਲਾਇਆ। ਹਰਿ ਸਾਜਣ ਜਗ ਮੀਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਵੇਖ ਵਖਾਇਆ। ਹਰਿ ਸਾਜਣ ਜਗ ਸਜਨਾ, ਏਕਾ ਏਕ ਅਖਵਾਇਆ। ਚਰਨ ਧੂੜ ਕਰਾਏ ਸਾਚਾ ਮਜਨਾ, ਮਸਤਕ ਟਿੱਕਾ ਲਾਇੰਦਾ। ਜੂਠੇ ਝੂਠੇ ਭਾਂਡੇ ਭਰਮ ਭੱਜਣਾ, ਏਕਾ ਰੰਗ ਰੰਗਾਇੰਦਾ। ਕਾਲ ਨਗਾਰਾ ਏਕਾ ਵੱਜਣਾ, ਏਕਾ ਧੁਨ ਉਪਜਾਇੰਦਾ। ਚਰਨ ਦਵਾਰੇ ਗੁਰਮੁਖ ਬਹਿ ਬਹਿ ਸਜਣਾ, ਮਨਮੁਖ ਦਰ ਦੁਰਕਾਇੰਦਾ। ਪੀ ਅੰਮ੍ਰਿਤ ਆਤਮ ਰੱਜਣਾ, ਤ੍ਰਿਸ਼ਨਾ ਭੁੱਖ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸਾਜਣ ਜੁਗ ਜੁਗ ਇਕ ਅਖਵਾਇੰਦਾ। ਹਰਿ ਸਾਜਣ ਜਗ ਮੀਤ, ਏਕਾ ਏਕੰਕਾਰਿਆ। ਜੁਗ ਜੁਗ ਚਲਾਏ ਆਪਣੀ ਰੀਤ, ਆਪ ਆਪਣਾ ਕਰ ਪਸਾਰਿਆ। ਦੇਵੇ ਨਾਮ ਇਕ ਅਤੀਤ, ਨਿਰਗੁਣ ਖੇਲ ਖਿਲਾ ਰਿਹਾ। ਆਪੇ ਵੇਖੇ ਹਸਤ ਕੀਟ, ਮਿਲੇ ਸ੍ਰੀ ਭਗਵਾਨਿਆ। ਜਿਸ ਜਨ ਬਖ਼ਸ਼ੇ ਚਰਨ ਪ੍ਰੀਤ, ਦੋ ਜਹਾਨੀ ਪਾਰ ਕਰਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚਾ ਮੀਤ ਏਕਾ ਏਕ ਅਖਵਾ ਰਿਹਾ। ਹਰਿਜਨ ਸਾਚਾ ਮੀਤ ਜੋਤ ਨਿਰੰਜਣਾ, ਆਪੇ ਜੋਤ ਜਗਾਈਆ। ਆਦਿ ਅੰਤ ਸਤਿਗੁਰ ਪੂਰੇ ਪੜਦਾ ਕੱਜਣਾ, ਦੂਸਰ ਕੋਈ ਦਿਸ ਨਾ ਆਈਆ। ਅੰਤ ਨਗਾਰਾ ਸਿਰ ਤੇ ਵੱਜਣਾ, ਧਰਮ ਰਾਏ ਦਏ ਸਜ਼ਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਜਨ ਸਾਜਨ ਮੇਲ ਮਿਲਾਈਆ। ਹਰਿਜਨ ਸਾਚਾ ਸਾਚਾ ਮੇਲ, ਏਕ ਏਕ ਕਰਾਇਆ।

ਆਪੇ ਗੁਰ ਆਪੇ ਚੇਲ, ਗੋਬਿੰਦ ਰੂਪ ਵਟਾਇਆ। ਅਚਰਜ ਖੇਲ ਪਾਰਬ੍ਰਹਮ ਕਲ ਖੇਲ, ਦਿਸ ਕਿਸੇ ਨਾ ਆਇਆ। ਆਪੇ ਵਸੇ ਰੰਗ ਨਵੇਲ, ਏਕਾ ਧਾਮ ਸੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਜਣ ਮੀਤ ਫੜ ਬਾਹੋਂ ਪਾਰ ਕਰਾਇਆ। ਹਰਿ ਸਾਜਣ ਜਗ ਏਕ ਹੈ, ਜੋਤੀ ਜੋਤ ਸਮਾਇਆ। ਆਪੇ ਬਖ਼ਸ਼ੇ ਸਾਚੀ ਟੇਕ ਹੈ, ਵਰਨ ਗੋਤ ਮੇਟ ਮਿਟਾਇਆ। ਹਰਿਜਨ ਕਰੇ ਕਾਇਆ ਬੁੱਧ ਬਿਬੇਕ ਹੈ, ਦੁਰਮਤ ਮੈਲ ਧਵਾਇਆ। ਭਰਮੇ ਭੁੱਲੇ ਕੋਟੀ ਕੋਟ ਹੈ, ਭਰਮ ਗੜ੍ਹ ਨਾ ਕੋਈ ਤੁੜਾਇਆ। ਨਾ ਕੋਈ ਚੜ੍ਹੇ ਉਪਰ ਚੋਟ ਹੈ, ਦਸਮ ਦਵਾਰ ਡੇਰਾ ਕਿਸੇ ਨਾ ਲਾਇਆ। ਹਉਮੇ ਕਾਇਆ ਹੰਗਤਾ ਖੋਟ ਹੈ, ਭਰਮ ਗੜ੍ਹ ਨਾ ਕੋਈ ਤੁੜਾਇਆ। ਮਾਇਆ ਮਮਤਾ ਤ੍ਰਿਸ਼ਨਾ ਨਾ ਭਰੀ ਪੋਟ ਹੈ, ਕਾਮ ਕਰੋਧ ਲੋਭ ਮੋਹ ਫਿਰੇ ਹਲਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸਾਚੇ ਰਿਹਾ ਉਪਾਇਆ। ਹਰਿਜਨ ਸਾਚੇ ਆਪ ਉਪਾ, ਆਪਣੀ ਕਲ ਧਾਰਿਆ। ਲੱਖ ਚੁਰਾਸੀ ਵੇਖ ਵਖਾਏ, ਦਿਵਸ ਰੈਣ ਸੇਵ ਕਮਾ ਰਿਹਾ। ਦਹਿ ਦਿਸ਼ਾ ਚਾਰੋ ਕੁੰਟ ਭਰਿਆ ਪਾਪ, ਡੁੰਘੀ ਕੰਦਰ ਡੇਰਾ ਲਾਇਆ। ਅੰਧ ਅੰਧੇਰ ਆਸਣ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਵੇਖ ਵਖਾਇਆ। ਹਰਿਜਨ ਤੇਰਾ ਸਾਚਾ ਸੰਗ, ਹਰਿ ਸਾਚਾ ਆਪ ਨਿਭਾਇੰਦਾ। ਚਰਨ ਦਵਾਰੇ ਮੰਗੀ ਮੰਗ, ਏਕਾ ਰੰਗਣ ਰੰਗ ਚੜ੍ਹਾਇੰਦਾ। ਨੌ ਦਵਾਰੇ ਪਾਰ ਲੰਘ, ਘਰ ਸਾਚੇ ਬੂਝ ਬੁਝਾਇੰਦਾ। ਸ਼ਬਦ ਰੰਗੀਲਾ ਇਕ ਪਲੰਘ, ਆਤਮ ਸੇਜ ਵਿਛਾਇੰਦਾ। ਮਾਇਆ ਡੱਸਣੀ ਨਾ ਮਾਰੇ ਡੰਗ, ਪੰਚਮ ਨੱਤ ਤੁੜਾਇੰਦਾ। ਅੰਮ੍ਰਿਤ ਆਤਮ ਧਾਰਾ ਦੇਵੇ ਗੰਗ, ਸਰ ਸਰੋਵਰ ਇਕ ਵਖਾਇੰਦਾ। ਦਰ ਦਵਾਰਾ ਪਾਰ ਲੰਘ, ਹਰਿਜਨ ਸਾਚੇ ਮੇਲ ਮਿਲਾਇੰਦਾ। ਆਪੇ ਵੇਖਣਹਾਰਾ ਦੂਈ ਦਵੈਤੀ · ਭੁੱਖ ਨੰਗ ਮੇਟ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ

ਧਰ, ਜਨ ਭਗਤਾਂ ਖੇਵਟ ਖੇਟ ਆਪ ਅਖਵਾਇੰਦਾ। ਖੇਵਟ ਖੇਟਾ ਹਰਿ ਨਿਰੰਕਾਰ, ਏਕਾ ਏਕ ਅਖਵਾਇਆ। ਬੇਟੀ ਬੇਟਾ ਹਰਿ ਭਗਤ ਦੁਲਾਰ, ਹਰਿ ਆਪਣਾ ਆਪ ਬਣਾਇਆ। ਵੇਖ ਵਖਾਣੇ ਜਗਤ ਸੰਸਾਰ, ਭਰਮੇ ਭਰਮ ਭੁਲਾਇਆ। ਲਿਖੀ ਲੇਖ ਨਾ ਹਰਿ ਗਿਰਧਾਰ, ਕਲਜੁਗ ਮੋਹ ਫਸਾਇਆ। ਧਾਰੀ ਕੇਸ ਨਾ ਪਾਇਣ ਸਾਰ, ਮੂੰਡ ਮੁੰਡਾਇਆ ਦਿਸ ਨਾ ਆਇਆ। ਦਸ ਦਸਮੇਸ਼ਾ ਅਪਰ ਅਪਾਰ, ਆਪਣੀ ਜੋਤ ਜਗਾਇਆ। ਸ਼ਬਦ ਸਰੂਪੀ ਇਕ ਅਕਾਰ, ਸ਼ਬਦੀ ਆਪ ਸਮਾਇਆ। ਜੋਤ ਸਰੂਪੀ ਇਕ ਅਧਾਰ, ਜੋਤੀ ਨੂਰ ਸਵਾਇਆ। ਪੰਜ ਤਤ ਕਰ ਪਿਆਰ, ਸਚ ਸਿੰਘਾਸਣ ਆਸਣ ਲਾਇਆ। ਆਪੇ ਗੁਪਤ ਆਪੇ ਜ਼ਾਹਿਰ, ਅੰਦਰ ਬਾਹਰ ਆਪ ਅਖਵਾਇਆ। ਗੁਰਮੁਖ ਫੜ ਫੜ ਜਾਏ ਤਾਰ, ਕਲਜੁਗ ਅੰਤਮ ਵੇਖਣ ਆਇਆ। ਏਕਾ ਦੇਵੇ ਨਾਮ ਅਧਾਰ, ਏਕਾ ਦੋਆ ਭੇਵ ਚੁਕਾਇਆ। ਸੋਹੰ ਅੱਖਰ ਅਪਰ ਅਪਾਰ, ਸੋ ਪੁਰਖ ਨਿਰੰਜਣ ਆਪ ਉਪਾਇਆ। ਚਰਨ ਧੂੜ ਸਾਚਾ ਮਜਨ ਵਿਚ ਸੰਸਾਰ, ਅੱਠ ਸੱਠ ਰਿਹਾ ਮਾਣ ਗਵਾਇਆ। ਅੰਦਰ ਮੰਦਰ ਸੱਚਾ ਗੁਰਦਵਾਰ, ਕਾਇਆ ਇਕ ਵਖਾਇਆ। ਨਾਤਾ ਤੋੜ ਨੌ ਦਵਾਰ, ਘਰ ਦਸਵਾਂ ਦਏ ਦਿਖਾਇਆ। ਆਪ ਆਪਣੀ ਕਿਰਪਾ ਧਾਰ, ਜਨ ਭਗਤਾਂ ਹਿੱਸਾ ਰਿਹਾ ਵੰਡਾਇਆ। ਕਲਜੁਗ ਤੇਰੀ ਵਹਾਈ ਧਾਰ, ਨੌਂਵਾਂ ਖੰਡਾਂ ਅੰਧੇਰਾ ਛਾਇਆ। ਸੱਤਾਂ ਦੀਪਾਂ ਹਾਹਾਕਾਰ, ਨਾ ਕੋਈ ਧੀਰ ਧਰਾਇਆ। ਲੱਖ ਚੁਰਾਸੀ ਰੋਵੇ ਜ਼ਾਰੋ ਜ਼ਾਰ, ਦਿਵਸ ਰੈਣ ਰਹੀ ਕੁਰਲਾਇਆ। ਧਰਤ ਮਾਤ ਕਰੇ ਪੁਕਾਰ, ਪ੍ਰਭ ਅੱਗੇ ਸੀਸ ਝੁਕਾਇਆ। ਖੁਲ੍ਹੇ ਕੇਸ ਦੁਹਾਗਣ ਨਾਰ, ਲਾੜੀ ਮੌਤ

ਰਹੀ ਸ਼ਰਮਾਇਆ। ਕੰਤ ਸੁਹਾਗੀ ਵਰਨ ਕਲਜੁਗ ਤੇਰੀ ਅੰਤਮ ਵਾਰ, ਲੱਖ ਚੁਰਾਸੀ ਏਕਾ ਕੰਤ ਬਣਾਇਆ। ਧਰਮ ਰਾਏ ਖੋਲ੍ਹ ਦਵਾਰ, ਲੋਕਮਾਤ ਬੈਠਾ ਰਾਹ ਤਕਾਇਆ। ਪ੍ਰਭ ਅਬਿਨਾਸ਼ੀ ਦੋਏ ਜੋੜ ਕਰੇ ਨਿਮਸਕਾਰ, ਬੈਠਾ ਸੀਸ ਝੁਕਾਇਆ। ਪਰਗਟ ਹੋਏ ਨਿਹਕਲੰਕ ਨਰਾਇਣ ਨਰ ਅਵਤਾਰ, ਲਹਿਣਾ ਦੇਣਾ ਦੇਵੇ ਮੂਲ ਚੁਕਾਇਆ। ਜਨ ਭਗਤਾਂ ਕਰੇ ਸਚ ਪਿਆਰ, ਸ਼ਬਦ ਗਹਿਣਾ ਤਨ ਪਹਿਨਾਇਆ। ਏਕਾ ਦੇਵੇ ਦਰਸ ਅਪਾਰ, ਆਤਮ ਤ੍ਰਿਸ਼ਨਾ ਭੁੱਖ ਮਿਟਾਇਆ। ਫੜ ਫੜ ਬਾਹੋਂ ਲਾਏ ਪਾਰ, ਵਿਸ਼ਨੂੰ ਵੰਸੀ ਆਪ ਅਖਵਾਇਆ। ਮਨਮੁਖ ਜੀਵ ਦਏ ਸੰਘਾਰ, ਸ਼ਬਦ ਖੰਡਾ ਹੱਥ ਉਠਾਇਆ। ਸੋਹੰ ਖੰਡਾ ਤੇਜ ਕਟਾਰ, ਦੋ ਜਹਾਨੀ ਰਿਹਾ ਚਲਾਇਆ। ਗੁਰੂ ਗੁਰ ਜੋਧਾ ਸੂਰਬੀਰ ਸੱਚੀ ਸਰਕਾਰ, ਸਾਚੀ ਸੇਵਾ ਰਿਹਾ ਕਮਾਇਆ। ਲੋਆਂ ਪੁਰੀਆਂ ਮਾਰੇ ਮਾਰ, ਬ੍ਰਹਮਾ ਸ਼ਿਵ ਆਪ ਉਠਾਇਆ। ਦੇਵਤ ਸੁਰ ਦਏ ਹੁਲਾਰ, ਥਿਰ ਕੋਇ ਰਹਿਣ ਨਾ ਪਾਇਆ। ਇਕ ਇਕੱਲਾ ਏਕੰਕਾਰ, ਏਕਾ ਰੰਗ ਰੰਗਾਇਆ। ਸ਼ਬਦ ਮਹੱਲਾ ਕਰ ਤਿਆਰ, ਆਪਣੀ ਬਣਤ ਬਣਾਇਆ। ਆਪੇ ਹੋਇਆ ਪਹਿਰੇਦਾਰ, ਸਗਲਾ ਸਾਥ ਨਾ ਕੋਈ ਰਖਾਇਆ। ਨਾ ਕੋਈ ਪੁਰਖ ਨਾ ਕੋਈ ਨਾਰ, ਪਿਤਾ ਪੂਤ ਨਾ ਕੋਈ ਅਖਵਾਇਆ। ਜੋਤੀ ਸ਼ਬਦੀ ਇਕ ਪਿਆਰ, ਆਪ ਆਪਣੀ ਸੇਜਾ ਰਿਹਾ ਹੰਢਾਇਆ। ਲੋਕਮਾਤ ਹਰਿ ਲਏ ਅਵਤਾਰ, ਜੁਗ ਜੁਗ ਖੇਲ ਰਚਾਇਆ। ਸਤਿਜੁਗ ਤ੍ਰੇਤਾ ਵੇਖ ਵਿਚਾਰ, ਦੁਆਪਰ ਪਾਰ ਕਰਾਇਆ। ਕਲਜੁਗ ਤੇਰੀ ਅੰਤਮ ਵਾਰ, ਨਿਹਕਲੰਕ ਲਏ ਅਵਤਾਰ, ਲੱਖ ਚੁਰਾਸੀ ਵੇਖਣ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਮੇਟੇ ਔਲੀਏ ਪੀਰ ਸ਼ੇਖ਼ਾਂ, ਪੀਰ ਦਸਤਗੀਰ ਰਹਿਣ ਨਾ ਪਾਇਆ। ਪੀਰ ਦਸਤਗੀਰ ਵੇਖ ਵਖਾਏ, ਐਲੀ ਅਲ੍ਹਾ ਆਪ ਅਖਵਾਇਆ। ਬਿਸਮਿਲਾ ਰਹਿਣ ਨਾ ਪਾਏ, ਏਕਾ ਤੀਰ ਨਾਮ ਚਲਾਏ, ਹੂ ਹੂ ਨਾਅਰਾ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪਣਾ ਭਾਣਾ ਆਪਣੇ ਹੱਥ ਰਖਾਇਆ। ਸਾਚਾ ਭਾਣਾ ਹੱਥ ਕਰਤਾਰ, ਆਪਣੇ ਹੱਥ ਰਖਾਇਆ। ਵਰਤੇ ਵਰਤਾਵੇ ਵਿਚ ਸੰਸਾਰ, ਸਰਬ ਕਲ ਸਮਰਥ ਆਪ ਅਖਵਾਇਆ। ਲੱਖ ਚੁਰਾਸੀ ਮਾਰੇ ਮਾਰ, ਜਮ ਕੀ ਫਾਸੀ ਗਲ ਪਵਾਇਆ। ਸੰਤ ਸੁਹੇਲੇ ਲਏ ਉਭਾਰ, ਦਾਸੀ ਦਾਸ ਆਪ ਹੋ ਆਇਆ। ਪੰਡਤ ਕਾਸ਼ੀ ਦਏ ਹੁਲਾਰ, ਵੇਦ ਪੁਰਾਨਾਂ ਰਿਹਾ ਜਗਾਇਆ। ਅੰਜੀਲ ਕੁਰਾਨਾਂ ਆਈ ਹਾਰ, ਹਰਿ ਅੰਤਮ ਵੇਖ ਵਖਾਇਆ। ਖਾਣੀ ਬਾਣੀ ਰਹੀ ਪੁਕਾਰ, ਸਚ ਸੁੱਚ ਕਿਸੇ ਹੱਥ ਨਾ ਆਇਆ। ਕਲਜੁਗ ਕਾਇਆ ਕੀਟ ਕਾਮ ਕਰੋਧ ਲੋਭ ਮੋਹ ਹੰਕਾਰ, ਪੰਚਾਂ ਬੰਧ ਬੰਧਾਇਆ। ਜੂਠ ਝੂਠ ਤਨ ਸ਼ਿੰਗਾਰ, ਮਾਇਆ ਮਮਤਾ ਗਹਿਣਾ ਤਨ ਪਾਇਆ। ਖਾਲੀ ਠੂਠਾ ਜੀਵ ਗਵਾਰ, ਕਾਇਆ ਕਾਸਾ ਸਾਚਾ ਨਾਮ ਕਿਸੇ ਖੈਰ ਨਾ ਪਾਇਆ। ਗਏ ਰੂਠ ਦਰ ਦਰਬਾਰ, ਮਦਿਰਾ ਮਾਸ ਰਸਨ ਲਗਾਇਆ। ਪਾਰਬ੍ਰਹਮ ਲਹਿਣਾ ਦੇਣਾ ਪੂਰਬ ਕਰਮ ਰਿਹਾ ਵਿਚਾਰ, ਚਿਤਰ ਗੁਪਤ ਸੇਵਾ ਲਾਇਆ। ਧਰਮ ਰਾਏ ਵੇਖੇ ਵਾਰੋ ਵਾਰ, ਭੁੱਲਿਆ ਕੋਈ ਰਹਿਣ ਨਾ ਪਾਇਆ। ਕਲਜੁਗ ਤੇਰੀ ਅੰਤਮ ਵਾਰ, ਨਿਹਕਲੰਕ ਲਏ ਅਵਤਾਰ, ਜੋਤੀ ਜਾਮਾ ਭੇਖ ਅਪਾਰ, ਸ਼ਬਦ ਖੰਡਾ ਤੇਜ ਕਟਾਰ, ਲੱਖ ਚੁਰਾਸੀ ਮਾਰੇ ਮਾਰ, ਆਪ ਆਪਣੀ ਦਇਆ ਕਮਾਈਆ। ਪ੍ਰਭ ਅਬਿਨਾਸ਼ੀ ਦਇਆ ਕਮਾਈ, ਲੋਕਮਾਤ ਵੱਜੀ ਵਧਾਈਆ। ਜੋਤੀ ਸ਼ਬਦ ਹੋਈ ਕੁੜਮਾਈ, ਏਕਾ ਰੰਗ ਰੰਗਾਈਆ। ਮਿਲਿਆ ਮੇਲਾ ਸਹਿਜ ਸੁਭਾਈ, ਸਾਚਾ ਧਾਮ ਸੁਹਾਈਆ। ਆਦਿ ਅੰਤ ਨਾ ਹੋਏ ਜੁਦਾਈ, ਵਿਛੜ ਕਦੇ ਨਾ ਜਾਈਆ। ਗੁਰਮੁਖ ਨਾਰੀ ਹਰਿ ਗੋਬਿੰਦ ਪਰਨਾਈ, ਨਾਰੀ ਕੰਤ

ਆਪ ਅਖਵਾਈਆ। ਅੰਮ੍ਰਿਤ ਧਾਰਾ ਸਿੰਧ ਵਹਾਈ, ਤੋਟ ਰਹੀ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪਣੀ ਕਲ ਵਰਤਾਈਆ। ਆਪਣੀ ਕਲ ਹਰਿ ਵਰਤਾ, ਅਚਰਜ ਖੇਲ ਰਚਾਇਆ। ਲੱਖ ਚੁਰਾਸੀ ਭਰਮ ਭੁਲਾ, ਝੂਠੇ ਧੰਦੇ ਲਾਇਆ। ਮਾਇਆ ਮਮਤਾ ਮੋਹ ਵਧਾ, ਹਉਮੇ ਰੋਗ ਲਗਾਇਆ। ਕਾਮ ਕਰੋਧ ਤਨ ਵਸਾ, ਹਰਿ ਕਾ ਨਾਮ ਭੁਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਦਰ ਤੇਰਾ ਵੇਖਣ ਆਇਆ। ਕਲਜੁਗ ਤੇਰੀ ਚਾਲ ਨਿਰਾਲੀ, ਲੋਕਮਾਤ ਵੇਖ ਵਖਾਈਆ। ਮਨਮੁਖ ਜੀਵ ਦਿਸਣ ਖਾਲੀ, ਸਾਚਾ ਨਾਉਂ ਕਿਸੇ ਪਾਸ ਦਿਸ ਨਾ ਆਈਆ। ਜੂਠੇ ਝੂਠੇ ਸਾਧ ਸੰਤ ਬਣੇ ਮਾਲੀ, ਸਾਚਾ ਫਲ ਨਾ ਕੋਈ ਖਵਾਈਆ। ਕਾਇਆ ਸੁੱਕਦੀ ਜਾਏ ਡਾਲ੍ਹੀ, ਅੰਮ੍ਰਿਤ ਸਿੰਚ ਹਰੀ ਨਾ ਕੋਈ ਕਰਾਈਆ। ਜੋਤ ਨਿਰੰਜਣ ਕਿਸੇ ਨਾ ਭਾਲੀ, ਦੀਪਕ ਦਏ ਜਗਾਈਆ। ਹਰਿ ਕਾ ਸ਼ਬਦ ਮਿਲਿਆ ਸਾਚਾ ਹਾਲੀ, ਆਤਮ ਬੀਜ ਦਏ ਬਿਜਾਈਆ। ਗੁਰ ਪੂਰਾ ਨਾ ਮਿਲਿਆ ਕਰੇ ਰਖਵਾਲੀ, ਪੰਜਾਂ ਚੋਰਾਂ ਦਏ ਦੁਰਕਾਈਆ। ਗੁਰਮੁਖ ਵਿਰਲਾ ਬਣੇ ਦਰ ਸਵਾਲੀ, ਪ੍ਰਭ ਭਿਛਿਆ ਦੇਵੇ ਪਾਈਆ। ਸ਼ਬਦ ਵਜਾਏ ਸਾਚੀ ਤਾਲੀ, ਅਨਹਦ ਰਾਗ ਅਲਾਈਆ। ਦੋ ਜਹਾਨਾਂ ਆਪੇ ਵਾਲੀ, ਡੂੰਘੀ ਕੰਦਰ ਪਾਰ ਕਰਾਈਆ। ਸੋਹੰ ਸ਼ਬਦ ਦੇਵੇ ਮਾਤ ਦਲਾਲੀ, ਜਨ ਭਗਤਾਂ ਰਾਹ ਜਣਾਈਆ। ਸੰਤ ਸੁਹੇਲੇ ਸਾਚੇ ਭਾਲੀ, ਰਿਹਾ ਮੇਲ ਮਿਲਾਈਆ। ਪੂਰਬ ਜਨਮ ਜਨਮਾਂ ਘਾਲ ਘਾਲੀ, ਲਹਿਣਾ ਦੇਣਾ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਜਣ ਮੇਲਾ ਸਹਿਜ ਸੁਭਾਈਆ। ਹਰਿਜਨ ਮੇਲਾ ਸਚ ਦਵਾਰ, ਏਕਾ ਏਕ ਕਰਾਇਆ। ਨਾਮ ਖਜਾਨਾ ਭਰ ਭੰਡਾਰ, ਆਤਮ ਝੋਲੀ ਰਿਹਾ ਭਰਾਇਆ। ਦਾਨਾ ਬੀਨਾ ਨਰ ਨਿਰੰਕਾਰ, ਕਾਇਆ ਡੋਲੀ ਰਿਹਾ ਚਲਾਇਆ। ਸ਼ਬਦ ਖੰਡਾ ਤੇਜ ਕਟਾਰ, ਤਨ ਗਾਤਰੇ ਰਿਹਾ ਲਟਕਾਇਆ। ਆਪੇ ਹੋਇਆ ਪਹਿਰੇਦਾਰ, ਸ਼ਸਤਰ ਬਸਤਰ ਇਕ ਵਖਾਇਆ। ਜੋਤੀ ਸ਼ਬਦੀ ਇਕ ਪਿਆਰ, ਏਕਾ ਰੰਗ ਰੰਗਾਇਆ। ਸਤਿ ਪੁਰਖ ਨਿਰੰਜਣ ਸਾਚੀ ਧਾਰ, ਸਾਚੀ ਧਾਰਾ ਰਿਹਾ ਵਹਾਇਆ। ਸਤਮ ਘਰ ਪਾਇਆ ਅਪਾਰ, ਹਰਿ ਛੇਵੇਂ ਚਰਨ ਛੁਹਾਇਆ। ਪੰਚਮ ਖੋਲ੍ਹ ਦਰ ਦਰਬਾਰ, ਰਾਗ ਅਨਾਦੀ ਇਕ ਅਲਾਇਆ। ਚੌਥਾ ਘਰ ਚੌਥਾ ਪਦ, ਸੰਤ ਸੁਹੇਲੇ ਲਏ ਸੱਦ, ਆਪ ਆਪਣਾ ਦਰਸ ਦਿਖਾਇਆ। ਏਕਾ ਜਾਮ ਪਿਆਏ ਅੰਮ੍ਰਿਤ ਮਦਿ, ਉਤਰ ਕਦੇ ਨਾ ਜਾਇਆ। ਦਸਮ ਦਵਾਰੀ ਸਾਚੀ ਹੱਦ, ਅਧਵਿਚਕਾਰ ਰਖਾਇਆ। ਏਕਾ ਸ਼ਬਦ ਨਾਮ ਬ੍ਰਹਿਮਦ, ਬ੍ਰਹਿਮਾਦ ਦਏ ਸੁਹਾਇਆ। ਅੱਖਰ ਵੱਖਰ ਆਦਿ ਜੁਗਾਦਿ, ਨਾ ਕੋਈ ਮੇਟੇ ਮੇਟ ਮਿਟਾਇਆ। ਜੁਗ ਜੁਗ ਸੁਣੇ ਜਗਤ ਫਰਿਆਦ, ਜਨ ਭਗਤਾਂ ਖੇਲ ਰਚਾਇਆ। ਨਿਤ ਨਵਿਤ ਕਰ ਕਰ ਹਿਤ, ਹਰਿਜਨ ਸਾਚੇ ਲਏ ਤਰਾਇਆ। ਧੰਨ ਭਾਗ ਦਿਹਾੜਾ ਮਹੀਨਾ ਚੇਤ, ਅਠਾਰਾਂ ਦਿਵਸ ਦਏ ਸੁਹਾਇਆ। ਹਰਿਜਨ ਤੇਰੀ ਵੇਖੇ ਕਾਇਆ ਖੇਤ, ਸਾਚਾ ਬੀਜ ਬਿਜਾਇਆ। ਮਨਮੁਖ ਜੀਵ ਸਿਰ ਤਤੀ ਰੇਤ, ਕਲਜੁਗ ਰਿਹਾ ਅੰਤਮ ਪਾਇਆ। ਲੱਖ ਚੁਰਾਸੀ ਜੂਠੇ ਝੂਠੇ ਜਿਨ ਪ੍ਰੇਤ, ਗੁਰਮੁਖ ਵਿਰਲਾ ਗੋਬਿੰਦ ਮੇਲ ਮਿਲਾਇਆ। ਸ਼ਬਦ ਗੁਰ ਕਰੇ ਸਾਚਾ ਹੇਤ, ਸੁਰਤ ਸਵਾਣੀ ਲਏ ਪਰਨਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਵੇਖ ਦਰ, ਦਰ ਦਰਵੇਸ਼ਾ ਬਣ ਕੇ ਆਇਆ। ਦਰ ਦਰਵੇਸ਼ਾ ਹਰਿ ਨਿਰੰਕਾਰ, ਜੁਗ ਜੁਗ ਅਲੱਖ ਜਗਾਇੰਦਾ। ਸੰਤ ਸੁਹੇਲੇ ਲਏ ਉਭਾਰ, ਆਪ ਆਪਣੀ ਸੇਵ ਕਮਾਇੰਦਾ। ਨੇਤਰ ਨੈਣ ਦਰਸ

ਅਪਾਰ, ਅਗੰਮ ਅਗੰਮਾ ਰੂਪ ਸੁਹਾਇੰਦਾ। ਅਲੱਖ ਅਲਖਣਾ ਕਰ ਪਿਆਰ, ਹੋ ਪਰਤੱਖਣਾ ਵੇਖ ਵਖਾਇੰਦਾ। ਗੁਰਮੁਖ ਵਰੋਲੇ ਸਾਚੇ ਮੱਖਨਾ, ਕਲਜੁਗ ਛਾਛ ਆਪ ਰਖਾਇੰਦਾ। ਗੁਰਮੁਖ ਕੋਇ ਨਾ ਹੋਏ ਸਖਣਾ, ਪ੍ਰਭ ਆਤਮ ਝੋਲੀ ਸ਼ਬਦ ਪਾਇੰਦਾ। ਕਲਜੁਗ ਅੰਤਮ ਉਡਣੇ ਕੱਖਣਾ, ਘਰ ਘਰ ਅਗਨ ਲਗਾਇੰਦਾ। ਹੋ ਸਹਾਈ ਕਿਸੇ ਨਾ ਰੱਖਣਾ, ਮਾਤ ਪਿਤਾ ਪੂਤ ਨਾਤਾ ਅੰਤ ਤੁੜਾਇੰਦਾ। ਚਾਰੋਂ ਕੁੰਟ ਅੰਗਿਆਰ ਏਕਾ ਭਖਣਾ, ਅਗਨੀ ਜੋਤੀ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਮਤ ਚੌਦਾਂ ਤੇਰਾ ਸਗਨ ਮਨਾਇੰਦਾ। ਸੰਮਤ ਚੌਦਾਂ ਤੇਰਾ ਸਗਨ, ਪ੍ਰਭ ਸਾਚੇ ਆਪ ਮਨਾਇਆ। ਗੁਰਮੁਖਾਂ ਕਰੇ ਆਤਮ ਮਗਨ, ਦੇਵੇ ਨਾਮ ਦਾਨ ਸਵਾਇਆ। ਦੀਪਕ ਜੋਤੀ ਸਾਚੇ ਜਗਨ, ਅੰਧ ਅੰਧੇਰ ਮਿਟਾਇਆ। ਮਨਮੁਖ ਜੀਵ ਫਿਰਦੇ ਨਗਨ, ਸ਼ਬਦ ਪੜਦਾ ਨਾ ਕੋਈ ਪਾਇਆ। ਅੰਤਮ ਕਲਜੁਗ ਮਾਇਆ ਦਗਨ, ਤ੍ਰਿਸ਼ਨਾ ਨਾ ਕੋਈ ਬੁਝਾਇਆ। ਝੂਠੇ ਧੰਦੇ ਸਾਰੇ ਲੱਗਨ, ਅੰਧ ਅਗਿਆਨ ਵਖਾਇਆ। ਨਾ ਕੋਈ ਚੜ੍ਹੇ ਸਾਚੇ ਗਗਨ, ਸਚ ਪਰਕਾਸ਼ ਨਾ ਵੇਖ ਵਖਾਇਆ। ਨਾ ਕੋਈ ਰੰਗੇ ਸਾਚੀ ਰੰਗਨ, ਨਾਮ ਮਜੀਠ ਨਾ ਕੋਈ ਚੜ੍ਹਾਇਆ। ਸਤਿਗੁਰ ਪੂਰਾ ਨਾ ਮਾਤ ਮੰਗਣ, ਭੇਖ ਪਖੰਡਾ ਸੀਸ ਝੁਕਾਇਆ। ਅੰਤਮ ਭੰਨੇ ਕਾਚੀ ਵੰਗਨ, ਥਿਰ ਰਹਿਣ ਨਾ ਪਾਇਆ। ਮਾਨਸ ਦੇਹੀ ਹੋਈ ਭੰਗਨ, ਲੱਖ ਚੁਰਸੀ ਗੇੜ ਰਖਾਇਆ। ਜਨ ਭਗਤਾਂ ਹੱਥੀਂ ਬੰਨ੍ਹੇ ਸੋਹੰ ਤੰਦਨ, ਧੁਰਦਰਗਾਹੀ ਲੈ ਕੇ ਆਇਆ। ਆਪ ਰਖਾਏ ਆਪਣੇ ਅੰਗਨ, ਆਪਣੀ ਗੋਦ ਉਠਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਹਰਿਜਨ ਸਾਚੇ ਮੇਲ ਮਿਲਾਇਆ। ਹਰਿਜਨ ਸਾਚਾ ਸਚ ਸਪੂਤਾ, ਹਰਿ ਵੇਖੇ ਵੇਖ ਵਖਾਇੰਦਾ। ਵੇਖਣਹਾਰਾ ਚਾਰੇ ਕੂਟਾ, ਦਹਿ ਦਿਸ਼ਾ ਫੋਲ ਫੁਲਾਇੰਦਾ। ਸੋਹੰ ਤੇਰਾ ਸਾਚਾ ਬੂਟਾ, ਫਲ ਫੁਲਵਾੜੀ ਆਪ ਲਗਾਇੰਦਾ। ਸੋਹੰ ਸ਼ਬਦ ਦੇਵੇ ਸਾਚਾ ਹੂਟਾ, ਪਾਰ ਕਿਨਾਰਾ ਇਕ ਵਖਾਇੰਦਾ। ਧਰਮ ਦਵਾਰੇ ਰਾਏ ਧਰਮ ਬੈਠਾ ਰੂਠਾ, ਗੁਰਮੁਖਾਂ ਕੋਲੋਂ ਸ਼ਰਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਹਰਿਜਨ ਸਾਜਣ ਸਾਚੀ ਨੀਂਹ ਇਕ ਇਕੀਸਾ ਆਪ ਰਖਾਇੰਦਾ। ਹਰਿਜਨ ਸਾਜਣ ਸਾਚੇ ਮੀਤ, ਸੋਹੇ ਬੰਕ ਦਵਾਰਿਆ। ਇਕ ਸੁਣਾਏ ਸੁਹਾਗੀ ਗੀਤ, ਸਾਚਾ ਰਾਗ ਅਲਾ ਰਿਹਾ। ਕਾਇਆ ਕਰੇ ਠੰਢੀ ਸੀਤ, ਸੀਤਲ ਧਾਰਾ ਮੁਖ ਚੁਆ ਰਿਹਾ। ਚਰਨ ਪ੍ਰੀਤੀ ਸਚ ਪ੍ਰੀਤ, ਏਕਾ ਰਾਹ ਵਖਾ ਰਿਹਾ। ਆਪੇ ਪਰਖਣਹਾਰਾ ਨੀਤ, ਨਾ ਕੋਈ ਪੜਦਾ ਪਾ ਰਿਹਾ। ਨਾ ਕੋਈ ਦਿਹੁਰਾ ਨਾ ਕੋਈ ਮਸੀਤ, ਕਾਇਆ ਮੰਦਰ ਅੰਦਰ ਮੇਲ ਮਿਲਾ ਰਿਹਾ। ਬੈਠਾ ਰਹੇ ਇਕ ਅਤੀਤ, ਜੋਤੀ ਜੋਤ ਜਗਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਮੇਲ ਮਿਲਾ ਰਿਹਾ। ਹਰਿਜਨ ਮੇਲਾ ਸਾਚੇ ਮੰਦਰ, ਆਪਣਾ ਆਪ ਕਰਾਇਆ। ਭਾਗ ਲਗਾਏ ਡੂੰਘੀ ਕੰਦਰ, ਦੀਪਕ ਜੋਤ ਜਗਾਇਆ। ਆਪੇ ਤੋੜੇ ਬਜਰ ਕਪਾਟੀ ਵੱਜਾ ਜੰਦਰ, ਸੋਹੰ ਖੰਡਾ ਹੱਥ ਉਠਾਇਆ। ਪੰਜ ਚੋਰ ਭੌਂਦੇ ਫਿਰਨ ਬੰਦਰ, ਨੇੜ ਕੋਈ ਨਾ ਆਇਆ। ਆਪ ਬਹਾਏ ਸਾਚੇ ਮੰਦਰ, ਸ਼ਬਦ ਸਿੰਘਾਸਣ ਇਕ ਵਿਛਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਜਣ ਲਏ ਮਿਲਾਇਆ। ਹਰਿ ਸਾਜਨ ਕਰ ਪਿਆਰ, ਮੇਲ ਮਿਲਾਈਆ। ਨਿਰਮਲ ਜੋਤੀ ਕਰ ਉਜਿਆਰ, ਅੰਧ ਅੰਧੇਰ ਮਿਟਾਈਆ। ਸ਼ਬਦ ਧੁਨ ਅਪਰ ਅਪਾਰ, ਪੰਚਮ ਸੇਵਾ ਲਾਈਆ। ਅੰਮ੍ਰਿਤ ਆਤਮ ਸਾਚੀ ਧਾਰ, ਚਾਰੋਂ ਕੁੰਟ ਵਹਾਈਆ। ਸਚ ਸਿੰਘਾਸਣ ਕਰ ਤਿਆਰ, ਪਾਵਾ ਚੂਲ ਨਾ ਕੋਈ ਰਖਾਈਆ।

ਉਪਰ ਬੈਠ ਸੱਚੀ ਸਰਕਾਰ, ਗੁਰਮੁਖ ਸਾਚੇ ਵੇਖ ਵਖਾਈਆ। ਸੁਰਤ ਸਵਾਣੀ ਕਰ ਤਿਆਰ, ਆਪਣੇ ਅੰਗ ਲਗਾਈਆ। ਮਿਲਿਆ ਮੇਲ ਸ਼ਬਦ ਸਾਚੇ ਹਾਣੀ, ਸਾਚਾ ਕੰਤ ਰਹੀ ਹੰਢਾਈਆ। ਲੇਖਾ ਚੁਕਿਆ ਖਾਣੀ ਬਾਣੀ, ਜੋਤੀ ਜੋਤ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਤ ਸੁਹੇਲੇ ਲਏ ਵਰ, ਏਕਾ ਧਾਮ ਸੁਹਾਈਆ। ਸਾਚਾ ਧਾਮ ਪੁਰਖ ਅਬਿਨਾਸ਼ੀ, ਏਕਾ ਏਕ ਰਖਾਇਆ। ਆਪ ਆਪਣਾ ਕਰਿਆ ਦਾਸੀ, ਦੂਸਰ ਕੋਈ ਨਾ ਸੰਗ ਰਖਾਇਆ। ਨਾ ਕੋਈ ਵੇਦ ਪੁਰਾਨ ਅੰਜੀਲ ਕੁਰਾਨ ਖਾਣੀ ਬਾਣੀ ਪੰਡਤ ਕਾਸ਼ੀ, ਮੁੱਲਾ ਸ਼ੇਖ਼ ਗ੍ਰੰਥੀ ਪੰਥੀ ਕੋਈ ਦਿਸ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਧੁਰ ਧਾਮ ਇਕ ਸੁਹਾਇਆ। ਸਾਚਾ ਧਾਮ ਹਰਿ ਅਵੱਲੜਾ, ਏਕਾ ਏਕ ਸੁਹਾਇਆ। ਆਪੇ ਬੈਠ ਇਕ ਇਕੱਲੜਾ, ਆਪਣਾ ਰੰਗ ਰੰਗਾਇਆ। ਆਪ ਵਸਾਏ ਆਪਣਾ ਸਚ ਮਹੱਲੜਾ, ਸਾਚਾ ਥਾਂ ਸੁਹਾਇਆ। ਆਪ ਫੜਾਇਆ ਆਪਣਾ ਪਲੜਾ, ਆਪ ਆਪਣਾ ਲਏ ਪਰਨਾਇਆ। ਨਾ ਕੋਈ ਪੈਸਾ ਨਾ ਕੋਈ ਦਮੜਾ, ਮਾਇਆ ਮਮਤਾ ਦਿਸ ਨਾ ਆਇਆ। ਨਾ ਕੋਈ ਹੱਡ ਮਾਸ ਨਾ ਦਿਸੇ ਚੰਮੜਾ, ਪੰਜ ਤਤ ਨਾ ਕੋਈ ਵਟਾਇਆ। ਪਾਰਬ੍ਰਹਮ ਪੁਰਖ ਅਬਿਨਾਸ਼ੀ ਅਗੰਮ ਅਗੰਮੜਾ, ਅਗੰਮੜੇ ਧਾਮ ਸੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦਰ ਦਵਾਰ ਇਕ ਸੁਹਾਇਆ। ਬੰਕ ਦਵਾਰੀ ਆਪ ਪ੍ਰਭ, ਏਕਾ ਏਕ ਅਖਵਾਇਆ। ਨਾ ਕੋਈ ਤਪ ਤਾਪ ਜਾਪ ਹੱਠ, ਪੂਜਾ ਪਾਠ ਨਾ ਕੋਈ ਰਖਾਇਆ। ਨਾ ਕੋਈ ਤੀਰਥ ਅਠ ਸਠ, ਗੰਗਾ ਗੋਦਾਵਰੀ ਦਿਸ ਨਾ ਆਇਆ। ਨਾ ਕੋਈ ਸ਼ਿਵਦਵਾਲਾ ਮੱਠ, ਮਸਜਿਦ ਮੰਦਰ ਗੁਰਦਵਾਰ ਮਠ ਦਿਹੁਰਾ ਮਸੀਤ ਨਾ ਕੋਈ ਬਣਾਇਆ। ਨਾ ਕੋਈ ਜਪ ਤਪ ਹੱਠ, ਨਾ ਕੋਈ ਭੇਖ ਵਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਘਰ ਸਾਚਾ ਇਕ ਸੁਹਾਇਆ। ਸਾਚਾ ਘਰ ਇਕ ਸੁਹਾਏ। ਆਦਿ ਪੁਰਖ ਜੋਤ ਨਿਰੰਜਣਾ। ਦੂਸਰ ਕੋਈ ਦਿਸ ਨਾ ਆਏ, ਨਾ ਕੋਈ ਕਰਾਏ ਮਜਨਾ। ਤੀਸਰ ਨਾ ਕੋਈ ਸੰਗ ਨਿਭਾਏ, ਸਾਕ ਸੈਣ ਸਜਨਾ। ਚੌਥੇ ਨਾ ਕੋਈ ਮੇਲ ਮਿਲਾਏ, ਨਾ ਘੜਿਆ ਨਾ ਭੱਜਣਾ। ਪੰਚਮ ਮੀਤਾ ਇਕ ਅਖਵਾਏ, ਧੁਰਦਰਗਾਹੀ ਬੇਪਰਵਾਹੀ ਏਕਾ ਏਕ ਸੱਜਣਾ। ਥਿਰ ਘਰ ਬੈਠਾ ਆਸਣ ਲਾਏ, ਆਪ ਆਪਣੀ ਬਣਤ ਬਣਾਏ, ਨਾ ਘੜਿਆ ਨਾ ਭੱਜਣਾ। ਘੜੇ ਨਾ ਭੱਜੇ ਹਰਿ ਨਿਰੰਕਾਰ, ਨਾ ਕੋਈ ਬਣਤ ਬਣਾਇੰਦਾ। ਨਾ ਚੜ੍ਹੇ ਨਾ ਉਤਰੇ ਪਾਰ, ਮੰਞਧਾਰ ਨਾ ਕੋਈ ਵਹਾਇੰਦਾ। ਲੋਆਂ ਪੁਰੀਆਂ ਨਾ ਕੋਈ ਸੰਸਾਰ, ਵਿਕਾਰ ਹੰਕਾਰ ਨਾ ਕੋਈ ਰਖਾਇੰਦਾ। ਰਾਜ ਰਾਜਾਨ ਸ਼ਾਹ ਸੁਲਤਾਨ ਨਾ ਕੋਈ ਦਰ ਦਰਬਾਰ, ਦੋਏ ਜੋੜ ਨਾ ਸੀਸ ਕੋਈ ਝੁਕਾਇੰਦਾ। ਨਾ ਕੋਈ ਪੀਣ ਨਾ ਕੋਈ ਖਾਣ, ਨਾ ਕੋਈ ਜਾਮ ਪਿਆਇੰਦਾ। ਨਾ ਕੋਈ ਮਾਣ ਨਾ ਅਭਿਮਾਨ, ਨਾ ਕੋਈ ਤਾਣ ਚੁਕਾਇੰਦਾ। ਨਾ ਕੋਈ ਪੁਣ ਨਾ ਕੋਈ ਛਾਨ, ਸਚ ਝੂਠ ਨਾ ਕੋਈ ਜਣਾਇੰਦਾ। ਨਾ ਕੋਈ ਪਵਣ ਨਾ ਕੋਈ ਮਸਾਨ, ਨਾ ਕੋਈ ਰੂਪ ਵਟਾਇੰਦਾ। ਏਕਾ ਜੋਤੀ ਸ੍ਰੀ ਭਗਵਾਨ, ਆਪਣੀ ਜੋਤ ਜਗਾਇੰਦਾ। ਉਪਰ ਬੈਠੇ ਸੱਚੇ ਅਸਥਾਨ, ਆਪਣਾ ਆਸਣ ਲਾਇੰਦਾ। ਧੁਰਦਰਗਾਹੀ ਸਚ ਮਕਾਨ, ਚਾਰ ਦਿਵਾਰ ਕੋਈ ਦਿਸ ਨਾ ਆਇੰਦਾ। ਛੱਪਰ ਛੰਨ ਨਾ ਕੋਈ ਨਿਸ਼ਾਨ, ਨਾ ਕੋਈ ਬਾਡੀ ਬਣਤ ਬਣਾਇੰਦਾ। ਨਾ ਕੋਈ ਦੇਵੇ ਨਾ ਕੋਈ ਮੰਗੇ ਦਾਨ, ਨਾ ਕੋਈ ਝੋਲੀ ਡਾਹਿੰਦਾ। ਨਾ ਕੋਈ ਧੂੜ ਨਾ ਇਸ਼ਨਾਨ, ਨਾ ਮਜਨ ਕੋਈ ਕਰਾਇੰਦਾ। ਜੋਤ ਸਰੂਪੀ ਇਕ ਭਗਵਾਨ, ਘਰ ਆਪਣੇ ਆਪ ਸੁਹਾਇੰਦਾ। ਆਪਣਾ ਘਰ ਆਪ ਸੁਹਾਇਆ, ਪਾਰਬ੍ਰਹਮ ਅਬਿਨਾਸ਼ਾ। ਦਰ ਦਵਾਰ ਦਿਸ

ਨਾ ਕਿਸੇ ਆਇਆ, ਭੇਵ ਨਾ ਪਾਵੇ ਪ੍ਰਿਥਮੀ ਆਕਾਸ਼ਾ। ਗੁਰ ਪੀਰ ਸਾਧ ਸੰਤ ਅਵਤਾਰ ਮਾਤ ਉਪਾਇਆ, ਏਕਾ ਦੇਵੇ ਸ਼ਬਦ ਭਰਵਾਸਾ। ਆਪ ਆਪਣਾ ਨੂਰ ਟਿਕਾਇਆ, ਦੇਵੇ ਪਵਣ ਸਵਾਸਾ। ਸ਼ਬਦ ਸੁਨੇਹੜਾ ਰਿਹਾ ਘਲਾਇਆ, ਨਿਜ ਘਰ ਆਤਮ ਕਰਿਆ ਵਾਸਾ। ਨਾਨਕ ਗੋਬਿੰਦ ਸੇਵਾ ਲਾਇਆ, ਪ੍ਰਭ ਦੇਵੇ ਸਚ ਭਰਵਾਸਾ। ਕਲਜੁਗ ਅੰਤਮ ਦਏ ਦੁਹਾਇਆ, ਜੀਵ ਹੰਕਾਰੀ ਮਦਿਰਾ ਮਾਸਾ। ਧਰਤ ਮਾਤ ਰਹੀ ਕੁਰਲਾਇਆ, ਵਿਭਚਾਰੀ ਵੇਖਣ ਮਾਤ ਤਮਾਸ਼ਾ। ਪ੍ਰਭ ਅਬਿਨਾਸ਼ੀ ਦਇਆ ਕਮਾਇਆ, ਧਰਮ ਰਾਏ ਹੁਕਮ ਸੁਣਾਇਆ, ਹੱਥ ਰਖਾ ਜਮ ਕਾ ਫਾਸਾ। ਨਿਹਕਲੰਕ ਜਾਮਾ ਪਾਇਆ, ਸਾਚਾ ਡੰਕ ਰਿਹਾ ਵਜਾਇਆ, ਰਾਓ ਰੰਕ ਰਿਹਾ ਉਠਾਇਆ, ਗੁਰਮੁਖਾਂ ਦੇਵੇ ਚਰਨ ਭਰਵਾਸਾ। ਸੰਮਤ ਚੌਦਾਂ ਰੁੱਤ ਸੁਹਾਇਆ। ਪਾਰਬ੍ਰਹਮ ਅਬਿਨਾਸ਼ੀ ਅਚੁਤ, ਲੋਕਮਾਤ ਡੇਰਾ ਲਾਇਆ। ਵੇਖ ਵਖਾਏ ਚਾਰੇ ਕੁੰਟ, ਦਹਿ ਦਿਸ਼ਾ ਫੇਰਾ ਪਾਇਆ। ਤੀਰ ਨਿਰਾਲਾ ਰਿਹਾ ਛੁੱਟ, ਰਸਨਾ ਚਿਲ੍ਹੇ ਆਪ ਚੜ੍ਹਾਇਆ। ਨੌ ਖੰਡ ਪ੍ਰਿਥਮੀ ਪਾਏ ਫੁੱਟ, ਆਪਣੀ ਬਿਧ ਆਪਣੇ ਹੱਥ ਰਖਾਇਆ। ਸੱਤਾਂ ਦੀਪਾਂ ਪਏ ਲੁੱਟ, ਪੰਜਾਂ ਚੋਰਾਂ ਰਿਹਾ ਕਰਾਇਆ। ਮਨਮੁਖ ਜੀਵਾਂ ਜੜ੍ਹ ਦੇਵੇ ਪੁੱਟ, ਇਕ ਹੁਲਾਰ ਲਗਾਇਆ। ਧਰਮ ਰਾਏ ਦਰ ਦੇਵੇ ਸੁੱਟ, ਲਾੜੀ ਮੌਤ ਨਾਲ ਪਰਨਾਇਆ। ਲਹਿਣਾ ਦੇਣਾ ਚੁੱਕੇ ਜੂਠ ਝੂਠ, ਅੰਤ ਹਿਸਾਬ ਚੁਕਾਇਆ। ਸੰਤ ਸੁਹੇਲੇ ਜੁਗ ਜੁਗ ਵਿਛੜੇ ਗਏ ਰੁੱਠ, ਪ੍ਰਭ ਸਾਚਾ ਮੇਲ ਮਿਲਾਇਆ। ਪੁਰਖ ਅਗੰਮਾ ਗਿਆ ਤੁੱਠ, ਸ਼ਬਦੀ ਜੋੜ ਜੁੜਾਇਆ। ਆਪ ਕਰਾਏ ਏਕਾ ਮੁੱਠ, ਏਕਾ ਇੱਕੀ ਪਾਇਆ। ਲੁਕਿਆ ਰਹਿਣ ਨਾ ਦੇਵੇ ਕੋਈ ਗੁੱਠ, ਸਾਚੀ ਸਿੱਖੀ ਰਿਹਾ ਬਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੋਹੰ ਰੱਖੀ ਧਾਰ ਤਿੱਖੀ, ਵਿਰਲਾ ਪਾਰ ਕਰਾਇਆ। ਸੋਹੰ ਤੇਰੀ ਤਿੱਖੀ ਧਾਰ, ਸੋ ਪੁਰਖ ਨਿਰੰਜਣ ਆਪ ਕਰਾਈਆ। ਭਰਮੇ ਭੁੱਲੇ ਜੀਵ ਗਵਾਰ, ਭਰਮ ਗੜ੍ਹ ਨਾ ਕੋਈ ਤੁੜਾਈਆ। ਮਾਇਆ ਮਮਤਾ ਕਰ ਪਿਆਰ, ਰਸਨ ਕਰੀ ਹਲਕਾਈਆ। ਮਿਲਿਆ ਮੇਲ ਨਾ ਗੋਬਿੰਦ ਮੀਤ ਮੁਰਾਰ, ਰੈਣ ਅੰਧੇਰੀ ਛਾਈਆ। ਲੁੱਟਿਆ ਜਾਏ ਅੰਤਮ ਘਰ ਬਾਹਰ, ਪੰਚਮ ਰਹੇ ਰਾਹ ਤਕਾਈਆ। ਨਾ ਕੋਈ ਕੰਤ ਨਾ ਕੋਈ ਨਾਰ, ਪਿਤਾ ਪੂਤ ਨਾ ਕੋਈ ਅਖਵਾਈਆ। ਭੈਣ ਭਰਾਤਾ ਝੂਠ ਪਿਆਰ, ਕਲਜੁਗ ਦਏ ਦੁਹਾਈਆ। ਧੀ ਜਵਾਈ ਹਾਹਾਕਾਰ, ਆਤਮ ਸੁਖ ਨਾ ਕੋਇ ਉਪਜਾਈਆ। ਕਵਾਰ ਕੰਨਿਆ ਕਰ ਸ਼ਿੰਗਾਰ, ਆਪਣੀ ਪਤ ਗਵਾਈਆ। ਲੱਖ ਚੁਰਾਸੀ ਵਿਭਚਾਰ ਨਾਰ, ਗੁਰਮੁਖ ਵਿਰਲਾ ਕੰਤ ਹੰਢਾਈਆ। ਸ਼ਬਦ ਸੁਹਾਗਣ ਕਰੇ ਪਿਆਰ, ਸਾਚੇ ਕੰਤ ਸੇਵ ਕਮਾਈਆ। ਗੁਰਮੁਖ ਸੋਏ ਜਾਗਣ ਵਿਚ ਸੰਸਾਰ, ਮਨਮੁਖ ਗੂੜ੍ਹੀ ਨੀਂਦ ਸਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨਰ ਨਿਰਵੈਰ ਰੂਪ ਸਮਾਈਆ। ਨਿਰਵੈਰ ਨਿਰਗੁਣ ਹਰਿ ਨਿਰੰਕਾਰ, ਨਿਜ ਘਰ ਆਤਮ ਵਸਿਆ। ਸੁਣੇ ਸੁਣਾਏ ਸਚ ਪੁਕਾਰ, ਧੁਰਦਰਗਾਹੀ ਆਏ ਨੱਸਿਆ। ਮਨਮੁਖ ਸੁੱਤੇ ਪੈਰ ਪਸਾਰ, ਆਤਮ ਰੈਣ ਅੰਧੇਰੀ ਮਸਿਆ। ਗੁਰਮੁਖ ਰਸਨਾ ਰਹੇ ਉਚਾਰ, ਗੁਰ ਪੂਰੇ ਮਾਰਗ ਦੱਸਿਆ। ਜੋਤ ਨਿਰੰਜਣ ਕਰ ਉਜਿਆਰ, ਕਰੇ ਪਰਕਾਸ਼ ਕੋਟਨ ਕੋਟ ਰਵ ਸੱਸਿਆ। ਪੁਰਖ ਅਬਿਨਾਸ਼ੀ ਕਿਰਪਾ ਧਾਰ, ਭਗਤ ਜਨਾਂ ਦੇ ਹਿਰਦੇ ਵਸਿਆ। ਦੇਵੇ ਦਰਸ ਅਗੰਮ ਅਪਾਰ, ਦੂਈ ਦਵੈਤੀ ਲਾਹੇ ਵਿਸਿਆ। ਤਨ ਪਹਿਨਾਏ ਸਾਚਾ ਹਾਰ, ਦਿਵਸ ਰੈਣ ਕੋਲ ਬਹਿ ਬਹਿ ਹੱਸਿਆ। ਗੁਰਮੁਖ ਤੇਰਾ ਸਚ ਪਿਆਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਤੀਰ ਨਿਰਾਲਾ ਏਕਾ ਕੱਸਿਆ। ਤੀਰ

ਨਿਰਾਲਾ ਤੇਜ ਕਟਾਰੀ, ਹਰਿ ਏਕਾ ਏਕ ਰਖਾਈਆ। ਏਕਾ ਵੇਖੇ ਵੱਡ ਸੰਸਾਰੀ, ਰਾਜ ਰਾਜਾਨਾਂ ਰਿਹਾ ਜਗਾਈਆ। ਖਾਲੀ ਕਰੇ ਵਡ ਭੰਡਾਰੀ, ਸੇਠ ਸਿਠਾਣੇ ਰਿਹਾ ਮਿਟਾਈਆ। ਗਊ ਗਰੀਬਾਂ ਪਾਵੇ ਸਾਰੀ, ਆਪ ਆਪਣੇ ਗਲੇ ਲਗਾਈਆ। ਦਿਵਸ ਰੈਣ ਬਣੇ ਭਿਖਾਰੀ, ਮੰਗਣ ਦਰ ਇਕ ਬੇਪਰਵਾਹੀਆ। ਪੁਰਖ ਅਬਿਨਾਸ਼ੀ ਪੈਜ ਸਵਾਰੀ, ਹੋਏ ਮਾਤ ਸਹਾਈਆ। ਸੰਮਤ ਚੌਦਾਂ ਕਰ ਤਿਆਰੀ, ਚਾਰੋਂ ਕੁੰਟ ਵੇਖ ਵਖਾਈਆ। ਨੌ ਖੰਡ ਪ੍ਰਿਥਮੀ ਪਾਵੇ ਸਾਰੀ, ਧੀਰਜ ਧੀਰ ਨਾ ਕੋਈ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਖੇਲੇ ਖੇਲ ਖਿਲਾਰੀ, ਆਪਣੀ ਦਇਆ ਕਮਾਈਆ। ਭਿੰਨੀ ਰੈਨੜੀਏ ਤੇਰੀ ਧੰਨ ਕਮਾਈ, ਹਰਿ ਹਰਿ ਮੰਗਲ ਗਾਇਆ। ਭਗਤ ਜਨਾਂ ਦਰ ਵੱਜੀ ਵਧਾਈ, ਸਤਿਗੁਰ ਪੂਰ ਪਾਇਆ। ਗੁਰ ਸ਼ਬਦ ਹੋਈ ਮਾਤ ਕੁੜਮਾਈ, ਸਾਚਾ ਸਗਨ ਮਨਾਇਆ। ਸਖੀਆਂ ਮਿਲ ਮਿਲ ਗਾਇਣ ਚਾਈਂ ਚਾਈਂ, ਆਪ ਆਪਣੀ ਦਇਆ ਕਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਰਿਹਾ ਜਗਾਇਆ। ਭਿੰਨੀ ਰੈਨੜੀਏ ਤੇਰੀ ਸਾਚੀ ਰੈਣ, ਜਨ ਭਗਤਾਂ ਮਿਲੇ ਵਡਿਆਈਆ। ਦਰਸ ਪੇਖਣ ਲੋਚਨ ਨੈਣ, ਜਗਤ ਤ੍ਰਿਸ਼ਨ ਮਿਟਾਈਆ। ਅੰਤ ਨਾ ਪੈਣ ਡੂੰਘੇ ਵਹਿਣ, ਗੁਰ ਪੂਰਾ ਲਏ ਬਚਾਈਆ। ਆਪੇ ਹੋਇਆ ਸਾਕ ਸੱਜਣ ਸੈਣ, ਮਾਇਆ ਮਮਤਾ ਭਾਈ ਭੈਣ ਆਪ ਅਖਵਾਈਆ। ਜੁਗ ਜੁਗ ਚੁਕਾਏ ਲਹਿਣਾ ਦੇਣ, ਜਗਤ ਵਿਛੜੇ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਤੇਰਾ ਦਰ ਦਵਾਰਾ ਰਿਹਾ ਸੁਹਾਈਆ। ਭਿੰਨੜੀ ਰੈਣ ਕਰ ਸਲਾਹ, ਸੰਗ ਰਲਾਇਆ ਪੁਰਖ ਅਬਿਨਾਸ਼ੀ ਜਗਤ ਮਲਾਹ, ਲੋਕਮਾਤੀ ਫੇਰਾ ਪਾਇਆ। ਦੋ ਜਹਾਨੀ ਪਕੜੇ ਬਾਂਹ, ਏਕਾ ਪੱਲੂ ਨਾਮ ਫੜਾਇਆ। ਸਦਾ ਸੁਹੇਲਾ ਦੇਵੇ ਠੰਢੀ ਛਾਂ, ਸਿਰ ਆਪਣਾ ਹੱਥ ਉਠਾਇਆ। ਸੋਹੰ ਜਪਾਏ ਸਾਚਾ ਨਾਂ, ਸਤਿਜੁਗ ਸਾਚਾ ਮਾਰਗ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਭਿੰਨੜੀ ਰੈਣ ਤੇਰਾ ਦਰ ਸੁਹਾਇਆ। ਭਿੰਨੜੀ ਰੈਣ ਧੁਰਦਰਗਾਹ, ਗੁਰਮੁਖਾਂ ਮੇਲ ਮਿਲਾਇਆ। ਆਪ ਕਟਾਏ ਜਮ ਕਾ ਫਾਹ, ਲੱਖ ਚੁਰਾਸੀ ਗੇੜ ਕਟਾਇਆ। ਕਾਚੀ ਮਾਟੀ ਨਾ ਕੋਈ ਵਸਾਹ, ਥਿਰ ਰਹਿਣ ਨਾ ਪਾਇਆ।ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮਹਾਰਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰਿ ਸੰਗਤ ਤੇਰਾ ਸਾਚਾ ਮੇਲ ਮਿਲਾਇਆ। ਹਰਿ ਸੰਗਤ ਹਰਿ ਕਰ ਪਿਆਰ, ਆਪਣੀ ਦਇਆ ਕਮਾਈਆ। ਚਰਨ ਕਵਲ ਇਕ ਪਿਆਰ, ਸਾਚੀ ਰੀਤੀ ਰਿਹਾ ਸਿਖਾਈਆ। ਵਰਨ ਬਰਨ ਭੇਵ ਨਿਵਾਰ, ਊਚ ਨੀਚ ਏਕਾ ਧਾਮ ਬਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਜਨ ਹਰਿ ਆਪਣੇ ਰੰਗ ਸਮਾਈਆ। ਸਤਿ ਪੁਰਖ ਨਿਰੰਜਣ ਹਰਿ ਨਿਰੰਕਾਰ, ਏਕਾ ਕਾਰ ਕਮਾਇੰਦਾ। ਸੋਹੰ ਸ਼ਬਦ ਸਚ ਸਿਕਦਾਰ, ਲੋਕਮਾਤ ਬਣਾਇੰਦਾ। ਸਤਿਜੁਗ ਹੋਵੇ ਪਹਿਰੇਦਾਰ, ਸਾਚਾ ਸੰਗ ਨਿਭਾਇੰਦਾ। ਚਾਰ ਵਰਨ ਇਕ ਦਵਾਰ, ਊਚ ਨੀਚ ਏਕਾ ਧਾਮ ਸੁਹਾਇੰਦਾ। ਏਕਾ ਏਕ ਵਖਾਏ ਮੰਦਰ ਮਸਜਿਦ ਗੁਰੂਦਵਾਰ, ਦੂਸਰ ਕੋਇ ਦਿਸ ਨਾ ਆਇੰਦਾ। ਆਪ ਜਾਣੇ ਮੂੰਡ ਮੁੰਡਾਏ ਕੇਸਾਧਾਰ, ਹਰ ਘਟ ਵੇਖ ਵਖਾਇੰਦਾ। ਏਕਾ ਬਖ਼ਸ਼ੇ ਨਾਮ ਅਧਾਰ, ਏਕਾ ਰਾਹ ਚਲਾਇੰਦਾ। ਸਚ ਸੁੱਚ ਕਰ ਵਿਹਾਰ, ਜੂਠ ਝੂਠ ਮੇਟ ਮਿਟਾਇੰਦਾ। ਨਾਮ ਖੰਡਾ ਤੇਜ ਕਟਾਰ, ਲੱਖ ਚੁਰਾਸੀ ਤਨ ਪਹਿਨਾਇੰਦਾ। ਨੌ ਖੰਡ ਪ੍ਰਿਥਮੀ ਇਕ ਪਿਆਰ, ਆਪਣਾ ਆਪ ਕਰਾਇੰਦਾ। ਸੱਤਾਂ ਦੀਪਾਂ ਇਕ ਵਿਹਾਰ, ਹਰਿ ਸ਼ਬਦੀ ਬਣਤ ਬਣਾਇੰਦਾ। ਨਾ ਕੋਈ ਰਾਜ ਰਾਜਾਨ ਸ਼ਾਹ ਸੁਲਤਾਨ,

ਵਿਚ ਜਹਾਨ ਦਿਸ ਨਾ ਆਇੰਦਾ। ਏਕਾ ਏਕ ਸ੍ਰੀ ਭਗਵਾਨ, ਆਪਣੀ ਬਣਤ ਬਣਾਇੰਦਾ। ਧਰਮ ਝੁਲਾਏ ਸਚ ਨਿਸ਼ਾਨ, ਲੋਕਮਾਤ ਆਪ ਉਠਾਇੰਦਾ। ਜੀਆਂ ਜੰਤਾਂ ਪਾਏ ਆਨ, ਸਾਧਾਂ ਸੰਤਾਂ ਦੇ ਮਤ ਸਮਝਾਇੰਦਾ। ਏਕਾ ਅੱਖਰ ਸਾਰੇ ਗਾਨ, ਏਕਾ ਦੂਜਾ ਭਉ ਚੁਕਾਇੰਦਾ। ਨਾ ਕੋਈ ਮੜ੍ਹੀ ਨਾ ਕੋਈ ਮਸਾਣ, ਨਾ ਕੋਈ ਗੋਰ ਪੂਜ ਪੁਜਾਇੰਦਾ। ਨਾ ਕੋਈ ਸ਼ਿਵ ਸ਼ੰਕਰ ਬ੍ਰਹਮਾ ਕਰੇ ਧਿਆਨ, ਕਰੋੜ ਤੇਤੀਸ ਨਾ ਕੋਈ ਮਨਾਇੰਦਾ। ਗਣਪਤ ਗਣੇਸ਼ ਨਾ ਵੇਖ ਵਖਾਣ, ਨਾ ਕੋਈ ਸੀਸ ਝੁਕਾਇੰਦਾ। ਨਾ ਕੋਈ ਵੇਦ ਪੁਰਾਨ ਗੀਤਾ ਗਿਆਨ, ਨਾ ਕੋਈ ਸ਼ਾਸਤਰ ਸਿਮਰਤ ਵੇਖ ਨਿਧਾਨ, ਨਾ ਕੋਈ ਓਟ ਰਖਾਇੰਦਾ। ਨਾ ਕੋਈ ਅੰਜੀਲ ਨਾ ਕੁਰਾਨ, ਨਾ ਕੋਈ ਸਪਾਰੇ ਅਲਾਇੰਦਾ। ਨਾ ਮੁਹੰਮਦ ਨਾ ਨਿਸ਼ਾਨ, ਅੱਲਾ ਨਾਅਰਾ ਨਾ ਕੋਈ ਲਾਇੰਦਾ। ਨਾ ਕੋਈ ਖਾਣੀ ਨਾ ਕੋਈ ਬਾਨ, ਨਾ ਕੋਈ ਰਾਗ ਛਤੀਸਾ ਗਾਇੰਦਾ। ਨਾ ਕੋਈ ਗਿਆਨੀ ਧਿਆਨੀ ਵਡ ਵਿਦਵਾਨ, ਜਗਤ ਵਿਦਿਆ ਮਾਣ ਰਖਾਇੰਦਾ। ਨਾ ਕੋਈ ਮਾਣ ਨਾ ਅਭਿਮਾਨ, ਅੰਧ ਅਗਿਆਨ ਰਹਿਣ ਨਾ ਪਾਇੰਦਾ। ਨਾ ਕੋਈ ਠੱਗ ਚੋਰ ਯਾਰ ਜਗਤ ਸ਼ੈਤਾਨ, ਬੇਈਮਾਨ ਦਿਸ ਨਾ ਆਇੰਦਾ। ਨਾ ਕੋਈ ਗੋਪੀ ਨਾ ਕੋਈ ਕਾਹਨ, ਨਾ ਕੋਈ ਮੰਡਲ ਰਾਸ ਰਚਾਇੰਦਾ। ਨਾ ਕੋਈ ਸੀਤਾ ਨਾ ਕੋਈ ਰਾਮ, ਰਾਮ ਰਾਮਾ ਰੂਪ ਸਮਾਇੰਦਾ। ਨਾ ਕੋਈ ਤੀਰ ਨਾ ਕੋਈ ਬਾਣ, ਨਾ ਕੋਈ ਖੰਡਾ ਹੱਥ ਉਠਾਇੰਦਾ। ਨਾ ਕੋਈ ਝੁਲਾਏ ਜਗਤ ਨਿਸ਼ਾਨ, ਨਾ ਕੋਈ ਮੰਦਰ ਅਟੱਲ ਰਖਾਇੰਦਾ। ਨਾ ਕੋਈ ਅੰਮ੍ਰਿਤ ਆਤਮ ਕਰੇ ਪਾਨ, ਨਾ ਕੋਈ ਮਾਰਗ ਲਾਇੰਦਾ। ਨਾ ਕੋਈ ਵਿਦਿਆ ਨਾ ਕੋਈ ਗਿਆਨ, ਨਾ ਧਿਆਨ ਰਖਾਇੰਦਾ। ਨਾ ਕੋਈ ਪੀਣ ਨਾ ਕੋਈ ਖਾਣ, ਮਦਿਰਾ ਮਾਸ ਦਿਸ ਨਾ ਆਇੰਦਾ। ਕਰੇ ਕਰਾਏ ਪੁਣ ਛਾਣ, ਹਰਿ ਜੋਤੀ ਜਾਮਾ ਪਾਇੰਦਾ। ਇਕ ਰਖਾਏ ਨਾਮ ਬਿਬਾਨ, ਲੋਆਂ ਪੁਰੀਆਂ ਆਪ ਉਡਾਇੰਦਾ। ਸੰਤ ਸੁਹੇਲੇ ਵੇਖ ਵਖਾਣ, ਆਪਣੇ ਅੰਗ ਲਗਾਇੰਦਾ। ਆਪੇ ਹੋਇਆ ਜਾਣੀ ਜਾਣ, ਜਾਨਣਹਾਰ ਆਪ ਅਖਵਾਇੰਦਾ। ਗਊ ਗਰੀਬਾਂ ਦੇਵੇ ਮਾਣ, ਆਪੇ ਗਲੇ ਲਗਾਇੰਦਾ। ਰਾਜ ਰਾਜਾਨ ਫਿਰਨ ਹੈਰਾਨ, ਦਰ ਦਰਬਾਨ ਕੋਈ ਦਿਸ ਨਾ ਆਇੰਦਾ। ਮਾਇਆ ਮਮਤਾ ਤੁੱਟੇ ਮਾਣ, ਤੈਗੁਣ ਮਾਇਆ ਖ਼ਾਕ ਰੁਲਾਇੰਦਾ। ਸੋਹੰ ਸ਼ਬਦ ਫੜ ਮਧਾਣ, ਸਾਗਰ ਸਿੰਧ ਰਿੜਕ ਵਿਖਾਇੰਦਾ। ਲੋਆਂ ਪੁਰੀਆਂ ਏਕਾ ਆਣ, ਆਪਣੀ ਆਪ ਰਖਾਇੰਦਾ। ਕਲਜੁਗ ਅੰਤਮ ਲਾਹੁਣ ਆਇਆ ਮੁਕਾਣ, ਸੰਮਤ ਚੌਦਾਂ ਵੰਡ ਵੰਡਾਇੰਦਾ। ਗੁਣਵੰਤਾ ਹਰਿ ਗੁਣ ਨਿਧਾਨ, ਭੇਖ ਪਖੰਡਾ ਮਾਤ ਮਿਟਾਇੰਦਾ। ਦੇਵੇ ਦੰਡਾ ਦੋ ਜਹਾਨ, ਸੋਹੰ ਖੰਡਾ ਹੱਥ ਉਠਾਇੰਦਾ। ਕਲਜੁਗ ਤੇਰਾ ਅੰਤਮ ਕੰਡਾ, ਨੇਤਰ ਖੋਲ੍ਹ ਮਾਰ ਧਿਆਨ, ਨਾ ਕੋਈ ਪਾਰ ਲੰਘਾਇੰਦਾ। ਮਨਮੁਖ ਪੂਜਣ ਕਰੀਰ ਜੰਡਾ, ਦੇਵੀ ਦੇਵ ਮੁਖ ਛੁਪਾਇੰਦਾ। ਖੇਲੇ ਖੇਲ ਵਿਚ ਬ੍ਰਹਿਮੰਡਾ, ਗੁਰ ਪੀਰ ਆਪਣੇ ਪੇਟੇ ਪਾਇੰਦਾ। ਆਦਿ ਅੰਤ ਨਾ ਹੋਇਆ ਕਦੀ ਰੰਡਾ, ਏਕਾ ਏਕ ਸੁਹਾਗੀ ਕੰਤ ਅਖਵਾਇੰਦਾ। ਸੋਹੰ ਫੜ ਚੰਡ ਪਰਚੰਡਾ, ਨੌ ਖੰਡਾਂ ਵੇਖ ਵਖਾਇੰਦਾ। ਮਨਮੁਖ ਜੀਵ ਦੇਵੇ ਦੰਡਾ, ਲੁਕਿਆ ਕੋਈ ਰਹਿਣ ਨਾ ਪਾਇੰਦਾ। ਆਪੇ ਵੇਖੇ ਜੇਰਜ ਅੰਡਾ, ਉਤਭੁਜ ਸੇਤਜ ਫੋਲ ਫੁਲਾਇੰਦਾ। ਜਨ ਭਗਤਾਂ ਕਰਾਏ ਸਾਚੀ ਵੰਡਾ, ਏਕਾ ਇੱਕੀ ਅੰਤਮ ਪਾਇੰਦਾ। ਨਾਮ ਨਿਧਾਨ ਏਕਾ ਵੰਡਾ, ਹਰਿ ਸਾਚਾ ਝੋਲੀ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੀ ਗੋਲੀ ਇਕ ਰਖਾਇੰਦਾ। ਹਰਿਜਨ ਤੇਰਾ ਸ਼ਬਦ ਜੈਕਾਰ, ਚਾਰ ਕੁੰਟ ਸੁਣਾਇਆ। ਦਹਿ ਦਿਸ਼ਾ ਹਰਿ ਵੇਖ ਵਿਚਾਰ, ਭੇਖੀ ਭੇਖ ਵਟਾਇਆ। ਰਾਜ ਰਾਜਾਨ ਇਕ ਦਵਾਰ, ਗਊ ਗਰੀਬਾਂ ਮੇਲ ਮਿਲਾਇਆ।

ਆਪੇ ਬੈਠਾ ਅੱਧਵਿਚਕਾਰ, ਜਗਤ ਵਿਚੋਲਾ ਬਣ ਕੇ ਆਇਆ। ਦੋ ਜਹਾਨੀ ਵੇਖ ਵਿਚਾਰ, ਹਰਿਜਨ ਸਾਚੇ ਲਏ ਜਗਾਇਆ। ਸ਼ਬਦ ਕਾਨੀ ਤੀਰ ਕਮਾਨ, ਰਸਨਾ ਚਿਲ੍ਹੇ ਰਿਹਾ ਚੜ੍ਹਾਇਆ। ਮੁਗਲ ਪਠਾਣੀ ਕਰ ਤਿਆਰ, ਸਾਚਾ ਰੰਗ ਰੰਗਾਇਆ। ਵੇਦ ਵਿਦਾਂਤੀ ਕਰਨ ਵਿਚਾਰ, ਵਡ ਵਿਦਵਾਨੀ ਜਗਤ ਵਿਦਿਆ ਮੂਲ ਨਾ ਭਾਇਆ। ਕੋਈ ਨਾ ਦਿਸੇ ਬ੍ਰਹਮ ਗਿਆਨੀ, ਭਾਰਤ ਖੰਡੀ ਵੇਖ ਵਖਾਇਆ। ਨੌ ਖੰਡ ਪ੍ਰਿਥਮੀ ਜਗਤ ਦਿਵਾਲੀ, ਦੀਵਾ ਸਚ ਨਾ ਕਿਸੇ ਜਗਾਇਆ। ਰਸਨਾ ਪੜ੍ਹ ਪੜ੍ਹ ਥੱਕੇ ਬਾਣੀ, ਸਾਚਾ ਬਾਣ ਕਿਸੇ ਨਾ ਲਾਇਆ। ਮਾਇਆ ਰਾਣੀ ਬੈਠੀ ਚਾਦਰ ਤਾਣੀ, ਮਨਮੁਖਾਂ ਬੈਠਾ ਪੜਦਾ ਪਾਇਆ। ਆਪੇ ਵੇਖੇ ਜੇਰਜ ਅੰਡੀ ਖਾਣੀ ਬਾਣੀ, ਹਰਿ ਵੇਖਣਹਾਰ ਅਖਵਾਇਆ। ਕਵਣ ਗੁਰ ਕਵਣ ਚੇਲਾ ਕਵਣ ਸੁਘੜ ਸਿਆਣੀ, ਕਵਣ ਸਾਚਾ ਘਰ ਰਿਹਾ ਸੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਸਾਚਾ ਰਾਹ ਚਲਾਇਆ। ਸਚ ਰਾਹ ਜਗਤ ਜਗਦੀਸ, ਏਕਾ ਏਕ ਚਲਾਇੰਦਾ। ਮਨਮੁਖ ਜੀਵ ਜਾਏ ਪੀਸ, ਨਾ ਕੋਈ ਮਾਤ ਬਚਾਇੰਦਾ। ਚਾਰ ਵਰਨ ਇਕ ਹਦੀਸ, ਛਤਰ ਝੁਲੇ ਪ੍ਰਭ ਸਾਚੇ ਸੀਸ, ਦੂਸਰ ਕੋਈ ਦਿਸ ਨਾ ਆਇੰਦਾ। ਚਰਨ ਕਵਲ ਸੱਚੀ ਧੂੜ, ਮੂਰਖ ਮੂੜ੍ਹ ਚਤਰ ਸੁਘੜ ਬਣਾਇੰਦਾ। ਕਾਇਆ ਚੋਲੀ ਰੰਗ ਚਾੜ੍ਹੇ ਗੂੜ੍ਹ, ਜੋ ਜਨ ਦਰਸ਼ਨ ਪਾਇੰਦਾ। ਧਰਮ ਰਾਏ ਦਰ ਕਟੇ ਜੂੜ, ਲੱਖ ਚੁਰਾਸੀ ਫੰਦ ਕਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਵੇਖ ਵਖਾਇੰਦਾ। ਹਰਿਜਨ ਸਾਚੇ ਦਰਸ਼ਨ ਨੈਣ, ਵਡ ਵਡ ਵਡਿਆਈਆ। ਜਪ ਤਪ ਹੱਠ ਸਤਿ ਪ੍ਰਭ ਚਰਨ ਦਵਾਰੇ ਬਹਿਣ ਮੰਗਦੇ ਰਹਿਣ, ਪੂਰੀ ਭਿਛਿਆ ਕਦੇ ਨਾ ਪਾਈਆ। ਅਭਿਆਸ ਸਨਿਆਸ ਵੈਰਾਗ ਤਿਆਗ ਨਾ ਗਿਆ ਜਾਗ, ਕਲਜੁਗ ਗੂੜ੍ਹੀ ਨੀਂਦ ਸਵਾਈਆ। ਦਰ ਦਰ ਘਰ ਘਰ ਮੰਦਰ ਅੰਦਰ ਲੱਗੀ ਆਗ, ਪੰਚਮ ਰਹੇ ਲਗਾਈਆ। ਮਾਇਆ ਰਾਣੀ ਡੱਸੇ ਡੱਸਣੀ ਨਾਗ, ਆਪ ਆਪਣਾ ਸਿਰ ਉਠਾਈਆ। ਕਾਮ ਕਰੋਧ ਹੱਥ ਪਕੜੀ ਵਾਗ, ਚਾਰੋਂ ਕੁੰਟ ਰਿਹਾ ਭਵਾਈਆ। ਦੁਰਮਤ ਮੈਲ ਲੱਗਾ ਦਾਗ਼, ਨਾ ਕੋਈ ਮਾਤ ਧਵਾਈਆ। ਹੰਸ ਬੁੱਧੀ ਹੋਈ ਕਾਗ, ਜਿਹਵਾ ਕਾਗ ਵਾਂਗ ਕੁਰਲਾਈਆ। ਗੁਰ ਚਰਨ ਧੂੜ ਮਿਲਿਆ ਨਾ ਮਜਨ ਮਾਘ, ਅੱਠ ਸੱਠ ਫਿਰਦੇ ਦੇਣ ਦੁਹਾਈਆ। ਸ਼ਬਦ ਨਾ ਬੰਨ੍ਹਿਆ ਕਿਸੇ ਤਾਗ, ਜੂਠਾ ਝੂਠਾ ਸੀਸ ਗੁੰਦਾਈਆ। ਮਿਲਿਆ ਮੇਲ ਨਾ ਕੰਤ ਸੁਹਾਗ, ਆਤਮ ਸੇਜ ਨਾ ਕਿਸੇ ਹੰਢਾਈਆ। ਦਰ ਦਰ ਘਰ ਘਰ ਚਾਰੋਂ ਕੁੰਟ ਰਹੇ ਭਾਗ, ਆਤਮ ਧੀਰ ਨਾ ਕੋਈ ਧਰਾਈਆ। ਗੁਰਮੁਖ ਵਿਰਲੇ ਚਰਨ ਕਵਲ ਪ੍ਰਭ ਗਏ ਲਾਗ, ਪ੍ਰਭ ਆਪਣਾ ਲੜ ਫੜਾਈਆ। ਅੰਤਮ ਕਲਜੁਗ ਗਏ ਜਾਗ, ਹਰਿ ਸਾਚਾ ਆਪ ਜਗਾਈਆ। ਇਕ ਉਪਜਾਏ ਨਾਮ ਵੈਰਾਗ, ਜਗਤ ਚਿੰਤਾ ਦਏ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਚਾਰ ਵਰਨਾਂ ਇਕ ਜਣਾਈਆ। ਚਾਰ ਵਰਨਾਂ ਹਰਿ ਉਪਦੇਸ਼, ਏਕਾ ਏਕ ਕਰਾਇਆ। ਨਾ ਕੋਈ ਨਰ ਨਾ ਕੋਈ ਨਰੇਸ਼, ਰਾਜ ਰਾਜਾਨ ਰਹਿਣ ਨਾ ਪਾਇਆ। ਪਾਰਬ੍ਰਹਮ ਗੁਰ ਇਕ ਆਦੇਸ਼, ਲੱਖ ਚੁਰਾਸੀ ਰਿਹਾ ਤਰਾਇਆ। ਨੌ ਖੰਡ ਪ੍ਰਿਥਮੀ ਹੋਏ ਦਰ ਦਰਵੇਸ਼, ਸੱਤਾਂ ਦੀਪਾਂ ਸੀਸ ਝੁਕਾਇਆ। ਪੁਰਖ ਅਬਿਨਾਸ਼ੀ ਤੇਰਾ ਏਕਾ ਵੇਸ, ਅਨੇਕਾ ਰੰਗ ਵਟਾਇਆ। ਸੰਗ ਰਖਾਇਆ ਗੁਰ ਦਸਮੇਸ਼ ਵਿਸ਼ੇਖ, ਮੰਦਰ ਗੁਰੂਦਵਾਰਾ ਨਾ ਕੋਈ ਦਿਖਾਇਆ। ਪਕੜ ਉਠਾਏ ਧਾਰੀ ਕੇਸ, ਦਿਸ ਕਿਸੇ ਨਾ ਆਇਆ। ਆਪ ਸੁਹਾਈ ਬਾਸ਼ਕ ਸੇਜ, ਸਾਗੋਂ ਪਾਂਗ ਹੰਢਾਈਆ। ਕੋਟਨ ਕੋਟ ਬ੍ਰਹਮਾ ਵਿਸ਼ਨ ਮਹੇਸ਼ ਗਨੇਸ਼, ਦਰ ਦਵਾਰੇ ਬੈਠੇ ਸੀਸ ਝੁਕਾਇਆ।

ਲਛਮੀ ਦਰ ਘਰ ਸਾਚੇ ਕਰੇ ਵੇਸ, ਨਿਵ ਨਿਵ ਚਰਨੀ ਸੀਸ ਝੁਕਾਇਆ। ਚਰਨ ਝੱਸੇ ਦਰ ਹਮੇਸ਼, ਹਰਿ ਸਾਚੀ ਸੇਵਾ ਲਾਇਆ। ਕਲਜੁਗ ਮਾਇਆ ਤੇਰੀ ਕੋਈ ਨਾ ਚਲੇ ਪੇਸ਼, ਪ੍ਰਭ ਦੇਵੇ ਖ਼ਾਕ ਰੁਲਾਇਆ। ਪੰਜ ਤਤਾਂ ਛੱਡਣਾ ਪੈਣਾ ਕਾਇਆ ਦੇਸ, ਹਰਿ ਸਾਚਾ ਰਿਹਾ ਛੁਡਾਇਆ। ਅੰਤਮ ਰੋਵਣ ਗਲ ਖੁਲ੍ਹੜੇ ਕੇਸ, ਨਾ ਸਕੇ ਕੋਈ ਬਚਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਹਰਿਜਨ ਸਾਚੇ ਮੇਲ ਮਿਲਾਇਆ। ਚਾਰ ਵਰਨ ਸਚ ਸਲਾਹ, ਹਰਿ ਆਪਣੀ ਆਪ ਜਣਾਇੰਦਾ। ਸਤਿਗੁਰ ਪੂਰਾ ਇਕ ਮਲਾਹ, ਭਵਜਲ ਪਾਰ ਕਰਾਇੰਦਾ। ਦੋ ਜਹਾਨਾਂ ਪਕੜੇ ਬਾਂਹ, ਜਮ ਕਾ ਫੰਦ ਕਟਾਇੰਦਾ। ਆਪੇ ਪਿਤਾ ਆਪੇ ਮਾਂ, ਆਪ ਆਪਣੀ ਗੋਦ ਉਠਾਇੰਦਾ। ਹੰਸ ਬਣਾਏ ਫੜ ਫੜ ਕਾਂ, ਦੁਰਮਤ ਮੈਲ ਗਵਾਇੰਦਾ। ਇਕ ਜਪਾਏ ਸਾਚਾ ਨਾਂ, ਸੋਹੰ ਨਾਉਂ ਉਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਚਾਰ ਵਰਨ ਏਕਾ ਸਰਨ ਏਕਾ ਧਾਮ ਸੁਹਾਇੰਦਾ। ਚਾਰ ਵਰਨ ਇਕ ਦਵਾਰ, ਹਰਿ ਏਕਾ ਧਾਮ ਸੁਹਾਇਆ। ਜੁਗ ਜੁਗ ਲਏ ਮਾਤ ਅਵਤਾਰ, ਆਪਣੇ ਧੰਦੇ ਸ੍ਰਿਸ਼ਟ ਸਬਾਈ ਰਿਹਾ ਲਗਾਇਆ। ਦੇਵੇ ਵਰ ਸੱਚੀ ਸਰਕਾਰ, ਦੇਵਣਹਾਰ ਆਪ ਅਖਵਾਇਆ। ਗੁਰਮੁਖ ਸਾਚੇ ਲਏ ਉਭਾਰ, ਮੂਰਖ ਮੂੜ੍ਹ ਪਾਪੀ ਗੰਦੇ ਦਏ ਖਪਾਇਆ। ਜਿਸ ਜਨ ਬਖ਼ਸ਼ੇ ਚਰਨ ਪਿਆਰ, ਆਤਮ ਅੰਧੇ ਗਿਆਨ ਸ਼ਬਦ ਦਏ ਜਣਾਇਆ। ਆਪੇ ਹੋਏ ਵਡ ਬਖ਼ਸ਼ਿੰਦੇ, ਮਿਹਰਬਾਨ ਆਪ ਅਖਵਾਇਆ। ਮਨਮੁਖ ਜੀਵ ਲਾਏ ਝੂਠੇ ਧੰਦੇ, ਨਿੰਦਕ ਨਿੰਦਿਆ ਰਿਹਾ ਲਗਾਇਆ। ਦੋ ਜਹਾਨੀ ਵੱਜੇ ਜਿੰਦੇ, ਗੁਰ ਚਰਨ ਦਵਾਰਾ ਦਿਸ ਨਾ ਆਇਆ। ਧਰਮ ਰਾਏ ਦੀ ਪਾਏ ਬੰਦੀ, ਬੰਦੀਖਾਨਾ ਇਕ ਰਖਾਇਆ। ਗੁਰ ਸੰਗਤ ਵਿਚ ਰੱਖੀ ਜਿਸ ਵਾਸਨਾ ਗੰਦੀ, ਲੱਖ ਚੁਰਾਸੀ ਵਿਚ ਫਿਰਾਇਆ। ਜੋ ਜਨ ਰਸਨਾ ਗਾਇਣ ਬੱਤੀ ਦੰਦੀ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਹੋਏ ਸਹਾਇਆ। ਏਕਾ ਚੜ੍ਹਿਆ ਗੁਰਸਿਖ ਚੰਦ ਨੌ ਚੰਦੀ, ਅੰਧ ਅੰਧੇਰ ਮਿਟਾਇਆ। ਸੋਹੰ ਸ਼ਬਦ ਸੁਹਾਗੀ ਛੰਦੀ, ਕੰਤ ਸੁਹਾਗ ਇਕ ਸੁਣਾਇਆ। ਗੁਰਸਿਖ ਤੇਰੀ ਸੁਰਤ ਗੁਰ ਚਰਨ ਦਵਾਰੇ ਰੋ ਰੋ ਕਹਿੰਦੀ, ਵਿਛੜ ਕਦੇ ਨਾ ਜਾਇਆ। ਬ੍ਰਹਮ ਰੰਗਣ ਲਾਏ ਮਹਿੰਦੀ, ਚਰਨੀ ਸੇਵ ਕਮਾਇਆ। ਪ੍ਰਭ ਦਾ ਭਾਣਾ ਸਿਰ ਤੇ ਸਹਿੰਦੀ, ਲੱਖ ਲੱਖ ਸ਼ੁਕਰ ਮਨਾਇਆ। ਸਾਧ ਸੰਗਤ ਸਾਚੀ ਸਈਆਂ ਉਠ ਉਠ ਕਹਿੰਦੀ, ਵੇਲਾ ਗਿਆ ਹੱਥ ਨਾ ਆਇਆ। ਵੇਖੇ ਖੇਲ ਦਿਸ਼ਾ ਲਹਿੰਦੀ, ਪ੍ਰਭ ਸਾਚੀ ਖੇਲ ਰਚਾਇਆ। ਅੰਜੀਲ ਕੁਰਾਨ ਇਕੱਠੀ ਹੋ ਹੋ ਬਹਿੰਦੀ, ਏਕਾ ਮਤਾ ਪਕਾਇਆ। ਅਮਾਮ ਮੁੱਲਾ ਸ਼ੇਖ਼ ਮੁਸਾਇਕ ਮਸਲੇ ਪੜ੍ਹ ਪੜ੍ਹ ਵੇਖਣ ਅਮਾਮ ਮਹਿੰਦੀ, ਕਿਹੜੀ ਕੂਟੇ ਡੇਰਾ ਲਾਇਆ। ਗੁਰ ਸੰਗਤ ਪ੍ਰਭ ਚਰਨ ਦਵਾਰੇ ਇਕੱਠੀ ਹੋ ਹੋ ਬਹਿੰਦੀ, ਪਹਿਲੀ ਚੇਤਰ ਖ਼ੁਸ਼ੀ ਮਨਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸੰਗਤ ਤੇਰੇ ਅੱਗੇ ਸੀਸ ਝੁਕਾਇਆ।

੧੯ ਚੇਤ ੨੦੧੪ ਬਿਕ੍ਰਮੀ ਗਿਰਧਾਰਾ ਸਿੰਘ ਦੇ ਗ੍ਰਹਿ ਇੱਕੀ ਪਰਿਵਾਰ ਇਕੱਠੇ ਹੋਏ
ਪਿੰਡ ਬਲੋਵਾਲੀ ਜ਼ਿਲਾ ਅੰਮ੍ਰਿਤਸਰ

ਅਕਲ ਕਲਾ ਭਰਪੂਰ, ਆਪ ਅਖਵਾਇਆ। ਨਾਦ ਅਨਾਦੀ ਤੂਰ, ਏਕਾ ਸ਼ਬਦ ਅਲਾਇਆ। ਗੁਰਮੁਖਾਂ ਸਦ ਹਾਜ਼ਰ ਹਜ਼ੂਰ, ਨੇਤਰ

ਨੈਣਾਂ ਦਰਸ਼ਨ ਪਾਇਆ। ਆਪੇ ਵਸੇ ਨੇੜੇ ਦੂਰ, ਮਨਮੁਖਾਂ ਦਿਸ ਨਾ ਆਇਆ। ਜਗਤ ਨਾਤਾ ਕੂੜੋ ਕੂੜ, ਥਿਰ ਕੋਈ ਰਹਿਣ ਨਾ ਪਾਇਆ। ਜਿਸ ਜਨ ਬਖ਼ਸ਼ੇ ਆਪਣੀ ਚਰਨ ਧੂੜ, ਦੁਰਮਤ ਮੈਲ ਦਏ ਗਵਾਇਆ। ਆਪ ਮਿਟਾਏ ਦਇਆ ਕਮਾਏ ਮੂਰਖ ਮੂੜ੍ਹ, ਏਕਾ ਗਿਆਨ ਦਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਜਾਮਾ ਭੇਖ ਵਟਾਇਆ। ਅਕਲ ਕਲਾ ਭਰਪੂਰ, ਹਰਿ ਨਿਰੰਕਾਰਿਆ। ਜਨ ਭਗਤਾਂ ਦੇਵੇ ਨਾਦ ਸ਼ਬਦ ਸਾਚੀ ਤੂਰ, ਅਨਹਦ ਧੁਨ ਉਪਜਾ ਰਿਹਾ। ਅੰਮ੍ਰਿਤ ਆਤਮ ਬਖ਼ਸ਼ੇ ਭੂਰ, ਸਾਂਤਕ ਸਤਿ ਵਰਤਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਮੇਲ ਮਿਲਾ ਰਿਹਾ। ਹਰਿਜਨ ਸਾਚੇ ਸਾਚਾ ਮੇਲਾ, ਜੁਗ ਜੁਗ ਆਪ ਕਰਾਇਆ। ਆਪੇ ਗੁਰੂ ਆਪੇ ਚੇਲਾ, ਚੇਲਾ ਗੁਰ ਆਪ ਅਖਵਾਇਆ। ਭਗਤ ਜਨਾਂ ਹਰਿ ਸੱਜਣ ਸੁਹੇਲਾ, ਲੋਕਮਾਤੀ ਭੇਖ ਵਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜ਼ਾਤ ਪਾਤੀ ਭੇਖ ਮਿਟਾਇਆ। ਜ਼ਾਤ ਪਾਤ ਪਾਰ ਕਿਨਾਰਾ, ਪ੍ਰਭ ਸਾਚਾ ਅੰਤ ਕਰਾਈਆ। ਕਲਜੁਗ ਤੇਰੀ ਅੰਤਮ ਵਾਰਾ, ਜੀਵ ਜੰਤ ਰਿਹਾ ਜਗਾਈਆ। ਸਤਿਜੁਗ ਸਾਚਾ ਖੋਲ੍ਹ ਦਵਾਰਾ, ਸਾਚਾ ਮਾਰਗ ਲਾਈਆ। ਸੋਹੰ ਸ਼ਬਦ ਜੈ ਜੈ ਕਾਰਾ, ਚਾਰ ਵਰਨਾਂ ਰਿਹਾ ਜਣਾਈਆ। ਇਕ ਇਕੱਲਾ ਏਕੰਕਾਰਾ, ਏਕਾ ਰੂਪ ਸਮਾਈਆ। ਪਰਗਟ ਹੋਇਆ ਵਿਚ ਸੰਸਾਰਾ, ਜੁਗ ਜੁਗ ਬਣਤ ਬਣਾਈਆ। ਕਲਜੁਗ ਚਾਰੋਂ ਕੁੰਟ ਧੁੰਦੂਕਾਰਾ, ਰੈਣ ਅੰਧੇਰੀ ਛਾਈਆ। ਜੂਠ ਝੂਠ ਦਰ ਦਵਾਰਾ, ਘਰ ਘਰ ਬੈਠਾ ਆਸਣ ਲਾਈਆ। ਜੂਠਾ ਝੂਠਾ ਮੀਤ ਮੁਰਾਰਾ, ਸਾਕ ਸੱਜਣ ਮਾਤ ਅਖਵਾਈਆ। ਨਾ ਕੋਈ ਮਿਲਾਏ ਪਾਰਬ੍ਰਹਮ ਪੁਰਖ ਅਪਾਰਾ, ਭਰਮੇ ਭੁੱਲੀ ਸਰਬ ਲੋਕਾਈਆ। ਮਨਮੁਖ ਜੀਵ ਭੌਂਦੇ ਨੌ ਦਵਾਰਾ, ਦਰ ਦਸਵਾਂ ਨਾ ਕੋਈ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਰਿਹਾ ਜਗਾਈਆ। ਹਰਿਜਨ ਸਾਚਾ ਸਾਚਾ ਲਾਲ, ਹਰਿ ਸਾਚਾ ਆਪ ਉਠਾਇੰਦਾ। ਲੱਖ ਚੁਰਾਸੀ ਵਿਚੋਂ ਭਾਲ, ਆਪ ਆਪਣੀ ਗੋਦ ਉਠਾਇੰਦਾ। ਜੋਤੀ ਨੂਰ ਇਕ ਅਕਾਲ, ਇਕ ਇਕੱਲਾ ਧਾਮ ਸੁਹਾਇੰਦਾ। ਜਿਸ ਜਨ ਦੇਵੇ ਨਾਮ ਸ਼ਬਦ ਸੱਚਾ ਧਨ ਮਾਲ, ਆਤਮ ਝੋਲੀ ਭਰਾਇੰਦਾ। ਨੇੜ ਨਾ ਆਏ ਕਾਲ ਮਹਾਂਕਾਲ, ਲੱਖ ਚੁਰਾਸੀ ਫੰਦ ਕਟਾਇੰਦਾ। ਜੁਗ ਜੁਗ ਚਲੇ ਅਵੱਲੜੀ ਚਾਲ, ਆਪਣੀ ਧਾਰਾ ਇਕ ਬੰਧਾਇੰਦਾ। ਭਗਤ ਜਨਾਂ ਹੋਏ ਸਦਾ ਰਖਵਾਲ, ਨਿਤ ਨਵਿਤ ਜੋਤ ਪਰਗਟਾਇੰਦਾ। ਕਲਜੁਗ ਮਾਇਆ ਦਏ ਉਛਾਲ, ਮਾਇਆ ਮਮਤਾ ਵਹਿਣ ਵਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਮੇਲ ਮਿਲਾਇੰਦਾ। ਹਰਿਜਨ ਸਾਚੇ ਸੰਤ ਦੁਲਾਰ, ਹਰਿ ਸਾਚਾ ਵੇਖ ਵਖਾਈਆ। ਆਪੇ ਖੋਲ੍ਹ ਬੰਦ ਕਿਵਾੜ, ਜੋਤੀ ਨੂਰ ਸਵਾਈਆ। ਨੇੜ ਨਾ ਆਏ ਪੰਚਮ ਧਾੜ, ਦਰ ਦਵਾਰੇ ਰਿਹਾ ਦੁਰਕਾਈਆ। ਇਕ ਵਖਾਏ ਸਾਚਾ ਅਖਾੜ, ਅਨਹਦ ਸਾਚਾ ਰਾਗ ਰਿਹਾ ਅਲਾਈਆ। ਮਾਇਆ ਮਮਤਾ ਬਸਤਰ ਉਤਾਰ, ਸ਼ਬਦ ਗਹਿਣਾ ਤਨ ਪਹਿਨਾਈਆ। ਪੰਚ ਵਿਕਾਰਾ ਆਪ ਚਬਾਏ ਆਪਣੀ ਦਾੜ੍ਹ, ਨੇਤਰ ਨੈਣਾਂ ਦਰਸ ਦਿਖਾਈਆ। ਵਾ ਨਾ ਲੱਗੇ ਤਤੀ ਹਾੜ, ਕਲਜੁਗ ਅਗਨੀ ਆਪ ਬੁਝਾਈਆ। ਧੁਰਦਰਗਾਹੀ ਸਾਚਾ ਲਾੜ, ਹਰਿਜਨ ਸਾਚੇ ਲਏ ਪਰਨਾਈਆ। ਆਪੇ ਹੋਇਆ ਪਿੱਛੇ ਅਗਾੜ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਸੰਤ ਜਨਾਂ ਹੋਏ ਆਪ ਸਹਾਈਆ। ਕਲਜੁਗ ਤੇਰੀ ਅੰਤਮ ਚਾਲਾ, ਚਾਰ ਕੁੰਟ ਅੰਧੇਰਾ। ਹਰਿ ਕਾ ਨਾਉਂ ਕਿਸੇ ਨਾ ਭਾਲਾ, ਨਾ ਚੁੱਕਿਆ ਤੇਰਾ ਮੇਰਾ। ਫਲ ਨਾ ਲੱਗਾ ਕਾਇਆ ਡਾਲ੍ਹਾ, ਪੰਜਾਂ ਚੋਰਾਂ

ਪਾਇਆ ਘੇਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਸੰਤ ਜਨਾਂ ਹੋਏ ਸਦਾ ਰਖਵਾਲਾ। ਕਲਜੁਗ ਤੇਰੀ ਕਾਲੀ ਰੈਣ, ਚਾਰੋਂ ਕੁੰਟ ਛਾਈਆ। ਜੂਠਾ ਝੂਠਾ ਨਾਤਾ ਮਾਤ ਪਿਤ ਭਾਈ ਭੈਣ, ਸਾਕ ਸੱਜਣ ਸੈਣ ਕੋਈ ਦਿਸ ਨਾ ਆਇਆ। ਲੱਖ ਚੁਰਾਸੀ ਅੰਤਮ ਲਹਿਣਾ ਲੈਣ ਦੇਣ, ਦਰ ਘਰ ਹਿਸਾਬ ਕਰਾਈਆ। ਮਨਮੁਖ ਜੀਵ ਜੂਠੇ ਝੂਠੇ ਵਹਣ ਵਹਿਣ, ਨਾ ਸਕੇ ਕੋਈ ਬਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਰਿਹਾ ਤਰਾਈਆ। ਕਲਜੁਗ ਅੰਤਮ ਵਹਣ ਵਹਿਣਾ, ਨਾ ਸਕੇ ਕੋਈ ਬਚਾਈਆ। ਗੁਰਮੁਖ ਸਾਚਾ ਵੇਖੇ ਨੈਣਾਂ, ਹਰਿ ਸਾਚਾ ਆਪ ਵਖਾਈਆ। ਸੰਤ ਸੁਹੇਲੇ ਮਾਤ ਰਹਿਣਾ, ਮਨਮੁਖ ਡੁੱਬੇ ਨਾ ਕੋਈ ਪਾਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਧਾਰਾ ਇਕ ਵਹਾਈਆ। ਕਲਜੁਗ ਤਿੱਖੀ ਧਾਰ, ਰਖਾਵੇ ਵਿਚ ਸੰਸਾਰਿਆ। ਨਾ ਕੋਈ ਆਰ ਨਾ ਕੋਈ ਪਾਰ, ਮਨਮੁਖ ਡੁੱਬੇ ਅੱਧ ਵਿਚਕਾਰਆ। ਨੇਤਰ ਨੈਣ ਰੋਣਾ ਜ਼ਾਰੋ ਜ਼ਾਰ, ਰਾਏ ਧਰਮ ਕਰੇ ਖੁਆਰਿਆ। ਨਾ ਕੋਈ ਦੇਵੇ ਮਾਤ ਸਹਾਰ, ਹਰਿ ਕਾ ਨਾਉਂ ਨਾ ਰਸਨ ਉਚਾਰਿਆ। ਜੂਠੇ ਝੂਠੇ ਮੀਤ ਮੁਰਾਰ, ਛੱਡ ਚਲੇ ਨਾ ਕੋਈ ਸਹਾਰਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਹਰਿਜਨ ਸੋਏ ਮਾਤ ਜਗਾ ਰਿਹਾ। ਕਲਜੁਗ ਤੇਰਾ ਅੰਤਮ ਵੇਲਾ, ਚਾਰ ਕੁੰਟ ਦਏ ਦੁਹਾਈਆ। ਅਚਰਜ ਖੇਲ ਪਾਰਬ੍ਰਹਮ ਆਪੇ ਖੇਲਾ, ਜੋਤੀ ਜਾਮਾ ਭੇਖ ਵਟਾਈਆ। ਭਗਤ ਜਨਾਂ ਹਰਿ ਸੱਜਣ ਸੁਹੇਲਾ, ਸਾਚਾ ਮੀਤ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚੀ ਰੀਤੀ ਆਪ ਚਲਾਈਆ। ਸਾਚੀ ਰੀਤੀ ਹਰਿ ਸੁਲਤਾਨ, ਏਕਾ ਏਕ ਚਲਾਇੰਦਾ। ਦੋ ਜਹਾਨ ਮਾਰ ਧਿਆਨ, ਆਪਣੀ ਬਣਤ ਜਣਾਇੰਦਾ। ਕਲਜੁਗ ਹੋਏ ਅੰਤ ਵੈਰਾਨ, ਥਿਰ ਰਹਿਣ ਨਾ ਪਾਇੰਦਾ। ਸਤਿਜੁਗ ਤ੍ਰੇਤਾ ਸਚ ਨਿਸ਼ਾਨ, ਹਰਿ ਸਾਚਾ ਮਾਤ ਝੁਲਾਇੰਦਾ। ਆਪੇ ਹੋਇਆ ਨਿਗਾਹਬਾਨ, ਨਿਹਕਲੰਕੀ ਜਾਮਾ ਪਾਇੰਦਾ। ਜਗਤ ਮਿਟਾਏ ਪੰਜ ਸ਼ੈਤਾਨ, ਹਉਮੇ ਹੰਗਤਾ ਰੋਗ ਮਿਟਾਇੰਦਾ। ਏਕਾ ਬਖ਼ਸ਼ੇ ਚਰਨ ਧਿਆਨ, ਧੂੜੀ ਮਸਤਕ ਲਾਇੰਦਾ। ਆਤਮ ਉਪਜੇ ਬ੍ਰਹਮ ਗਿਆਨ, ਜੋਤੀ ਨੂਰ ਦਰਸਾਇੰਦਾ। ਚਾਰ ਵਰਨਾਂ ਦੇਵੇ ਮਾਣ, ਦਰ ਦਰ ਇਕ ਖੁਲ੍ਹਾਇੰਦਾ। ਨਾ ਕੋਈ ਰਾਓ ਰੰਕ ਰਾਜ ਰਾਜਾਨ, ਸ਼ਾਹ ਸੁਲਤਾਨ ਨਾ ਕੋਈ ਅਖਵਾਇੰਦਾ। ਪਰਗਟ ਹੋਏ ਸ੍ਰੀ ਭਗਵਾਨ, ਏਕਾ ਖੰਡਾ ਹੱਥ ਉਠਾਇੰਦਾ। ਜੂਠਾ ਝੂਠਾ ਮੇਟ ਨਿਸ਼ਾਨ, ਬ੍ਰਹਿਮੰਡਾਂ ਖੋਜ ਖੁਜਾਇੰਦਾ। ਰਵ ਸਸ ਚੰਦ ਸੂਰਜ ਸਰਬ ਮਿਟ ਜਾਣ, ਆਕਾਸ਼ ਪਰਕਾਸ਼ ਨਾ ਕੋਈ ਕਰਾਇੰਦਾ। ਬ੍ਰਹਮਾ ਮੰਗੇ ਜੀਆ ਦਾਨ, ਵੇਲਾ ਅੰਤਮ ਆਇੰਦਾ। ਸ਼ਿਵ ਸ਼ੰਕਰ ਕਰੇ ਪ੍ਰਭ ਚਰਨ ਧਿਆਨ, ਆਪਣੀ ਭੁੱਲ ਬਖ਼ਸ਼ਾਇੰਦਾ। ਕਰੋੜ ਤੇਤੀਸਾ ਹੋਏ ਸੁੰਞ ਮਸਾਣ, ਜਗਤ ਜਗਦੀਸਾ ਆਪ ਕਰਾਇੰਦਾ। ਬੀਸਨ ਬੀਸਾ ਹਰਿ ਨਿਰੰਕਾਰ, ਏਕਾ ਏਕ ਅਖਵਾਇੰਦਾ। ਆਪੇ ਵੇਖੇ ਰਾਗ ਛਤੀਸਾ, ਦੰਦ ਬਤੀਸਾ ਕਵਣ ਗਾਇੰਦਾ। ਨਾ ਕੋਈ ਰਾਗ ਰਾਗਨੀ ਹਦੀਸਾ, ਸਚ ਮਾਰਗ ਨਾ ਕੋਈ ਵਿਖਾਇੰਦਾ। ਮਾਇਆ ਰਾਣੀ ਜੂਠਾ ਝੂਠਾ ਪੀਸਣ ਪੀਸਾ, ਕਲਜੁਗ ਕਾਲਾ ਸੰਗ ਰਲਾਇੰਦਾ। ਲੇਖੇ ਲਾਏ ਮੂਸਾ ਈਸਾ, ਸੰਗ ਮੁਹੰਮਦ ਆਪ ਉਠਾਇੰਦਾ। ਲੇਖ ਚੁਕਾਏ ਵਿਚ ਉਨੀਸਾ, ਅੱਲਾ ਰਾਣੀ ਪੜਦਾ ਪਾਇੰਦਾ। ਏਕਾ ਛਤਰ ਝੁੱਲੇ ਪ੍ਰਭ ਸਾਚੇ ਸੀਸਾ, ਪ੍ਰਭ ਸਾਚਾ ਆਪ ਝੁਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨਿਰਗੁਣ ਰੂਪ ਵਟਾਇੰਦਾ। ਨਿਰਗੁਣ ਰੂਪ ਅਪਾਰ, ਨਿਝ ਘਰ ਆਸਣ ਲਾਇੰਦਾ। ਸ਼ਬਦ

ਖੰਡਾ ਤੇਜ ਕਟਾਰ, ਆਪਣੇ ਹੱਥ ਉਠਾਇੰਦਾ। ਨੌ ਖੰਡ ਪ੍ਰਿਥਮੀ ਮਾਰੇ ਮਾਰ, ਸੱਤਾਂ ਦੀਪਾਂ ਵੇਖ ਵਿਖਾਇੰਦਾ। ਰਾਜ ਰਾਜਾਨਾਂ ਕਰੇ ਖ਼ਬਰਦਾਰ, ਰਾਓ ਰੰਕਾਂ ਆਪ ਉਠਾਇੰਦਾ। ਜਨ ਭਗਤਾਂ ਹੋਵੇ ਪਹਿਰੇਦਾਰ, ਦਿਵਸ ਰੈਣ ਸੇਵ ਕਮਾਇੰਦਾ। ਆਦਿ ਜੁਗਾਦੀ ਸਾਂਝਾ ਯਾਰ, ਸੇਵਕ ਸੇਵਾ ਆਪ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ,, ਕਲਜੁਗ ਤੇਰੀ ਅੰਤਮ ਵਰ, ਭੇਖਾਧਾਰੀ ਭੇਖ ਵਟਾਇੰਦਾ। ਭੇਖਾਧਾਰੀ ਹਰਿ ਇਕੱਲਾ, ਅਕਲ ਕਲਾ ਭਰਪੂਰਾ। ਆਪੇ ਜਾਣੇ ਸਚ ਮਹੱਲਾ, ਨਿਹਚਲ ਨਗਰੀ ਸਾਚੇ ਖੇੜਾ। ਜੋਤੀ ਸ਼ਬਦੀ ਆਪੇ ਰੱਲਾ, ਆਪ ਆਪਣਾ ਬੰਨ੍ਹਿਆ ਬੇੜਾ। ਸੋਹੰ ਉਠਾਇਆ ਹੱਥ ਵਿਚ ਭੱਲਾ, ਕਲਜੁਗ ਤੇਰਾ ਕਰੇ ਹੱਕ ਨਿਬੇੜਾ। ਦੂਈ ਦਵੈਤੀ ਮੇਟੇ ਸੱਲਾ, ਲੱਖ ਚੁਰਾਸੀ ਚੁੱਕੇ ਝੇੜਾ। ਮੇਲ ਮਿਲਾਏ ਗੋਬਿੰਦ ਡੱਲਾ, ਧਰਤ ਮਾਤ ਤੇਰਾ ਖੁੱਲ੍ਹਾ ਵਿਹੜਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਅੰਤਮ ਕਰੇ ਹੱਕ ਨਿਬੇੜਾ। ਅੰਤਮ ਨਿਬੇੜਾ ਹੱਥ ਕਰਤਾਰ, ਆਪਣੇ ਹੱਥ ਰਖਾਇਆ। ਵੇਖੇ ਵਿਗਸੇ ਕਰ ਵਿਚਾਰ, ਵਿਚ ਸੰਸਾਰ ਸਮਰਥ ਕਲ ਅਖਵਾਇਆ। ਦੀਪਾਂ ਲੋਆਂ ਪਾਵੇ ਸਾਰ, ਵਰਭੰਡੀ ਖੇਲ ਰਚਾਇਆ। ਬ੍ਰਹਿਮੰਡਾਂ ਖੋਜ ਹਰਿ ਨਿਰੰਕਾਰ, ਭੇਖ ਪਖੰਡਾ ਦਏ ਮਿਟਾਇਆ। ਜੇਰਜ ਅੰਡਾਂ ਵੇਖ ਵਿਚਾਰ, ਲਹਿਣਾ ਦੇਣਾ ਮੂਲ ਚੁਕਾਇਆ। ਮਨਮੁਖ ਸੁੱਤੇ ਦੇ ਕਰ ਕੰਡੀ, ਨਾ ਸੋਏ ਕੋਈ ਹਿਲਾਇਆ। ਜਨ ਭਗਤਾਂ ਮੰਗ ਏਕਾ ਮੰਗੀ, ਪ੍ਰਭ ਚਰਨ ਧੂੜੀ ਮਸਤਕ ਲਾਇਆ। ਅੰਮ੍ਰਿਤ ਆਤਮ ਧਾਰ ਸਾਚੀ ਗੰਗੀ, ਸਰ ਸਰੋਵਰ ਇਕ ਵਖਾਇਆ। ਸੁਰਤ ਸਵਾਣੀ ਹੋਈ ਨੰਗੀ, ਦੁਰਮਤ ਪੜਦਾ ਲਾਹਿਆ। ਮਾਨਸ ਜਨਮ ਨਾ ਹੋਇਆ ਭੰਗੀ, ਜਿਸ ਜਨ ਗੁਰ ਪੂਰੇ ਦਰਸ਼ਨ ਪਾਇਆ। ਕਾਇਆ ਚੋਲੀ ਆਪਣੀ ਰੰਗੀ, ਏਕਾ ਗੂੜ੍ਹਾ ਰੰਗ ਚੜ੍ਹਾਇਆ। ਕੱਟਣਹਾਰਾ ਭੁੱਖ ਨੰਗੀ, ਤ੍ਰਿਸ਼ਨਾ ਭੁੱਖ ਮਿਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇ ਮਤ ਰਿਹਾ ਸਮਝਾਇਆ। ਦੇ ਮਤ ਹਰਿ ਆਪ ਸਮਝਾਏ, ਕਲਜੁਗ ਅੰਤਮ ਆਇਆ। ਜੀਵ ਜੰਤ ਕੋਈ ਰਹਿਣ ਨਾ ਪਾਏ, ਧਰਮ ਰਾਏ ਦਏ ਸਜ਼ਾਇਆ। ਸਾਧ ਸੰਤ ਹੋਏ ਹਲਕਾਏ, ਧੀਰਜ ਯਤ ਗਵਾਇਆ। ਪਾਰਬ੍ਰਹਮ ਬ੍ਰਹਮ ਕੋਈ ਨਾ ਪਾਏ, ਪੜ੍ਹ ਪੜ੍ਹ ਵਾਦ ਵਿਵਾਦ ਵਧਾਇਆ। ਏਕਾ ਨਾਮ ਤਾਮ ਨਾ ਕੋਈ ਖਾਏ, ਰਸਨ ਵਿਕਾਰ ਚਲਾਇਆ। ਅੰਧੇਰੀ ਸ਼ਾਮ ਨਾ ਕੋਈ ਮਿਟਾਏ, ਸਾਚਾ ਚੰਦ ਨਾ ਕੋਈ ਚੜ੍ਹਾਇਆ। ਅੰਮ੍ਰਿਤ ਆਤਮ ਜਾਮ ਨਾ ਕੋਈ ਪਿਆਏ, ਮਦਿਰਾ ਮਾਸ ਮੁਖ ਰਖਾਇਆ। ਸਾਚਾ ਨਾਮ ਪੱਲੇ ਦਾਮ ਨਾ ਕੋਈ ਬੰਧਾਏ, ਜੂਠੀ ਝੂਠੀ ਪੰਡ ਬੰਧਾਇਆ। ਸਤਿਗੁਰ ਪੂਰਾ ਨਾ ਕੋਈ ਮਿਲਾਏ, ਭਰਮੇ ਭਰਮ ਭੁਲਾਇਆ। ਆਵਣ ਜਾਵਣ ਲੱਖ ਚੁਰਾਸੀ ਗੇੜ ਨਾ ਕੋਈ ਕਟਾਏ, ਜਮ ਕਾ ਫਾਸ ਨਾ ਕੋਈ ਤੁੜਾਇਆ। ਬੱਤੀ ਦੰਦ ਹਰਿ ਬਖ਼ਸ਼ਿੰਦ ਨਾ ਕੋਈ ਗਾਏ, ਪਰਮਾਨੰਦ ਕਿਸੇ ਦਿਸ ਨਾ ਆਇਆ। ਜੀਵ ਜੰਤ ਆਤਮ ਅਗਿਆਨ ਅੰਧ, ਜੋਤ ਪਰਕਾਸ਼ ਪੁਰਖ ਅਬਿਨਾਸ਼ ਨਾ ਕੋਈ ਕਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਦੇ ਮਤ ਰਿਹਾ ਸਮਝਾਇਆ। ਕਲਜੁਗ ਜੀਵ ਉਠ ਜਾਗ, ਚਾਰੋਂ ਕੁੰਟ ਅੰਧੇਰਾ ਛਾਇਆ। ਮਿਲਿਆ ਮੇਲ ਨਾ ਕੰਤ ਸੁਹਾਗ, ਨਾਰੀ ਕੰਤ ਨਾ ਮੇਲ ਮਿਲਾਇਆ। ਦੂਈ ਦਵੈਤੀ ਹਉਮੇ ਲੱਗਾ ਦਾਗ਼, ਦੁਰਮਤ ਮੈਲ ਨਾ ਕੋਈ ਧਵਾਇਆ। ਹੰਸ ਸਰੋਵਰ ਨਾ ਹੋਇਆ ਕਾਗ, ਸਚ ਇਸ਼ਨਾਨ ਨਾ ਕੋਇ ਕਰਾਇਆ। ਆਤਮ ਉਪਜਿਆ ਨਾ ਇਕ ਵੈਰਾਗ, ਏਕ ਦੂਜਾ ਨਾ ਭੇਵ ਚੁਕਾਇਆ। ਚਰਨ ਧੂੜ ਮਿਲਿਆ ਨਾ ਮਜਨ ਮਾਘ, ਅਠ ਸਠ ਤੀਰਥ ਫਿਰੇ ਹਲਕਾਇਆ।

ਮਾਇਆ ਡੱਸਣੀ ਡੱਸਿਆ ਨਾਗ, ਆਤਮ ਵਿਖ ਨਾ ਕੋਇ ਗਵਾਇਆ। ਗੁਰਮੁਖ ਵਿਰਲਾ ਪ੍ਰਭ ਚਰਨ ਕਵਲ ਜਾਏ ਲਾਗ, ਹਰਿ ਤ੍ਰਿਸ਼ਨਾ ਭੁੱਖ ਮਿਟਾਇਆ। ਆਪ ਬੁਝਾਏ ਤਨ ਲੱਗੀ ਆਗ, ਅੰਮ੍ਰਿਤ ਆਤਮ ਮੇਘ ਬਰਸਾਇਆ। ਆਪਣੇ ਹੱਥ ਪ੍ਰਭ ਰੱਖੇ ਵਾਗ, ਦੋ ਜਹਾਨਾਂ ਹੋਏ ਸਹਾਇਆ। ਹਰਿਜਨ ਸਾਚੇ ਵਡ ਵਡ ਭਾਗ, ਵਡਭਾਗੀ ਹਰਿਜਨ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਹਰਿਜਨ ਤੇਰੀ ਅੰਤਮ ਵਰ, ਆਤਮ ਦਰਸੀ ਦਰਸ਼ਨ ਪਾਇਆ। ਆਤਮ ਦਰਸ ਹਰਿ ਭਗਵੰਤ, ਅਗਨੀ ਅੱਗ ਬੁਝਾਈਆ। ਮਿਲਿਆ ਮੇਲ ਸਾਚੇ ਕੰਤ, ਵਿਛੜ ਕਦੇ ਨਾ ਜਾਈਆ। ਏਕਾ ਰੁੱਤ ਵਖਾਏ ਬਸੰਤ, ਫਲ ਫੁਲਵਾੜੀ ਮਾਤ ਲਗਾਈਆ। ਭਰਮੇ ਭੁੱਲੇ ਜੀਵ ਜੰਤ, ਸਾਧਾਂ ਸੰਤਾਂ ਦਿਸ ਨਾ ਆਈਆ। ਕਲਜੁਗ ਮਾਇਆ ਪਾਈ ਬੇਅੰਤ, ਬੈਠੀ ਪੜਦਾ ਪਾਈਆ। ਪ੍ਰਭ ਕਾ ਭੇਵ ਅਗੰਮ ਅਗੰਮਤ, ਅਗੰਮ ਅਗੰਮੜਾ ਦਿਸ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਕਲਜੁਗ ਤੇਰੀ ਅੰਤਮ ਵਰ, ਏਕਾ ਡੰਕ ਰਿਹਾ ਵਜਾਈਆ। ਏਕਾ ਡੰਕ ਹਰਿ ਕਰਤਾਰ, ਆਪਣਾ ਆਪ ਵਜਾਇਆ। ਲੱਖ ਚੁਰਾਸੀ ਕਰੇ ਖ਼ਬਰਦਾਰ, ਸੰਮਤ ਚੌਦਾਂ ਵੇਖ ਵਖਾਇਆ। ਮਨਮੁਖ ਜੀਵਾਂ ਮਾਰੇ ਮਾਰ, ਸ਼ਬਦ ਖੰਡਾ ਹੱਥ ਉਠਾਇਆ। ਨੌ ਖੰਡ ਪ੍ਰਿਥਮੀ ਹਾਹਾਕਾਰ, ਸੱਤਾਂ ਦੀਪਾਂ ਰਿਹਾ ਹਿਲਾਇਆ। ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਦਏ ਉਭਾਰ, ਆਪਣੀ ਕਲ ਵਰਤਾਇਆ। ਮਸਤ ਦੀਵਾਨਾ ਸ੍ਰੀ ਭਗਵਾਨਾ, ਜਨ ਭਗਤਾਂ ਬੰਨ੍ਹੇ ਹੱਥੀਂ ਗਾਨਾ, ਧੁਰਦਰਗਾਹੀ ਲੈ ਕੇ ਆਇਆ। ਰਸਨਾ ਚਿਲ੍ਹਾ ਤੀਰ ਕਮਾਨਾ, ਹਰਿ ਸੋਹੰ ਤੀਰ ਚਲਾਇਆ। ਲੱਖ ਚੁਰਾਸੀ ਕਰੇ ਪੁਣ ਛਾਣਾ, ਦਿਸ ਕਿਸੇ ਨਾ ਆਇਆ। ਮਨਮੁਖ ਜੀਵਾਂ ਤੋੜੇ ਮਾਣ ਅਭਿਮਾਨਾ, ਗੜ੍ਹ ਹੰਕਾਰੀ ਉਚਾ ਮੰਦਰ ਦੇਵੇ ਢਾਹਿਆ। ਏਕਾ ਏਕ ਹਰਿ ਨਿਸ਼ਾਨਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਕਲਜੁਗ ਅੰਤਮ ਆਇਆ। ਕਲਜੁਗ ਅੰਤਮ ਸ਼ਬਦ ਨਿਸ਼ਾਨਾ, ਏਕਾ ਏਕ ਰਖਾਇੰਦਾ। ਨਾ ਕੋਈ ਜਾਣੇ ਰਾਜਾ ਰਾਣਾ, ਸ਼ਾਹ ਸੁਲਤਾਨ ਦਿਸ ਨਾ ਆਇੰਦਾ। ਲੱਖ ਚੁਰਾਸੀ ਵਹਣ ਵਹਿਣਾ, ਜੂਠਾ ਝੂਠਾ ਭੇਖ ਰੁੜ੍ਹਾਇੰਦਾ। ਜੀਵ ਜੰਤ ਚੁਕਾਏ ਲਹਿਣਾ ਦੇਣਾ, ਅੰਤ ਹਿਸਾਬ ਮੁਕਾਇੰਦਾ। ਗੁਰਮੁਖ ਵਿਰਲਾ ਮਾਤ ਰਹਿਣਾ, ਜਿਸ ਜਨ ਆਪਣੀ ਦਇਆ ਕਮਾਇੰਦਾ। ਦਰਸ ਵਿਖਾਏ ਸਾਚੇ ਨੈਣਾ, ਨਿਜ ਘਰ ਆਸਣ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਸਾਚੇ ਦਰ, ਦਰ ਦਵਾਰੇ ਆਪ ਬਹਾਇੰਦਾ। ਸਤਿਜੁਗ ਤੇਰੀ ਸਾਚੀ ਧਾਰ, ਪ੍ਰਭ ਸਾਚਾ ਮਾਤ ਬੰਧਾਇੰਦਾ। ਲੋਕਮਾਤ ਲੈ ਅਵਤਾਰ, ਚੌਬੀਸਾ ਹਰਿ ਅਖਵਾਇੰਦਾ। ਆਪੇ ਖੇਲੇ ਜਗਤ ਅਪਾਰ, ਜਗਤ ਜਗਦੀਸਾ ਆਪ ਹੋ ਆਇੰਦਾ। ਵਰਤੇ ਵਰਤਾਵੇ ਵਿਚ ਸੰਸਾਰ, ਸਾਚਾ ਸਮਾਂ ਸੁਹਾਇੰਦਾ। ਚਾਰ ਵਰਨਾਂ ਇਕ ਦਵਾਰ, ਹਰਿ ਏਕਾ ਏਕ ਖੁਲ੍ਹਾਇੰਦਾ। ਊਚਾਂ ਨੀਚਾਂ ਕਰ ਪਿਆਰ, ਰਾਓ ਰੰਕਾਂ ਏਕਾ ਧਾਮ ਬਹਾਇੰਦਾ। ਤੀਰਥ ਤੱਟਾਂ ਪਾਰ ਕਿਨਾਰ, ਅਠ ਸਠ ਮੇਟ ਮਿਟਾਇੰਦਾ। ਘਟ ਘਟਾਂ ਹਰਿ ਕਰ ਪਸਾਰ, ਹਰ ਘਟ ਵੇਖ ਵਿਖਾਇੰਦਾ। ਜੋਤ ਸਰੂਪੀ ਹਰਿ ਨਿਰੰਕਾਰ, ਜੋਤੀ ਦੀਪ ਇਕ ਜਗਾਇੰਦਾ। ਸ਼ਬਦ ਧੁਨ ਡੰਕ ਅਪਰ ਅਪਾਰ, ਏਕਾ ਡੰਕ ਵਜਾਇੰਦਾ। ਰਾਗ ਅਨਾਦੀ ਧੁਨ ਇਕ ਸੰਸਾਰ, ਰਸਨਾ ਹਰ ਖੁਲ੍ਹਾਇੰਦਾ। ਭਗਤ ਜਨਾਂ ਹਰਿ ਕਰ ਵਣਜਾਰ, ਏਕਾ ਵਣਜ ਕਰਾਇੰਦਾ। ਨਾਤਾ ਤੁਟੇ ਕੂੜ ਕੁੜਿਆਰ, ਜੂਠਾ ਝੂਠਾ ਸੰਗ ਤੁੜਾਇੰਦਾ। ਮੇਲ ਮਿਲਾਏ ਕੰਤ ਭਤਾਰ, ਨਾਰੀ ਕੰਤ ਆਪ ਸੁਹਾਇੰਦਾ। ਦੋ ਜਹਾਨੀ ਕਰ ਪਿਆਰ,

ਪੰਜ ਸ਼ੈਤਾਨੀ ਮੇਟ ਮਿਟਾਇੰਦਾ। ਤੀਰ ਕਾਨੀ ਗੁਣ ਨਿਧਾਨੀ ਜੋਤ ਭਗਵਾਨੀ, ਏਕਾ ਏਕ ਮਿਲਾਇੰਦਾ। ਸੋਹੰ ਸ਼ਬਦ ਸਭ ਦੀ ਬਾਣੀ, ਸੋ ਪੁਰਖ ਨਿਰੰਜਣ ਮਾਤ ਲਿਆਇੰਦਾ। ਸਤਿਜੁਗ ਤੇਰੀ ਸਚ ਨਿਸ਼ਾਨੀ, ਸਾਚਾ ਰਾਹ ਵਖਾਇੰਦਾ। ਪੂਜਾ ਪਾਠ ਨਾ ਕੋਈ ਕਰਾਨੀ, ਚਰਨ ਕਵਲ ਧਿਆਨ ਇਕ ਰਖਾਇੰਦਾ। ਭਰਮੇ ਭੁੱਲੇ ਵਡ ਵਿਦਵਾਨੀ, ਆਤਮ ਧਿਆਨੀ ਭੇਵ ਨਾ ਪਾਇੰਦਾ। ਦਿਸ ਨਾ ਆਏ ਜਗਤ ਗਿਆਨੀ, ਗੋਬਿੰਦ ਕਾਇਆ ਭੇਖ ਵਟਾਇੰਦਾ। ਆਪੇ ਆਪ ਹਰਿ ਬ੍ਰਹਮ ਗਿਆਨੀ, ਏਕਾ ਬ੍ਰਹਮ ਰਖਾਇੰਦਾ। ਨੌ ਖੰਡ ਪ੍ਰਿਥਮੀ ਨਿਗਾਹਬਾਨੀ, ਦਿਵਸ ਰੈਣ ਵੇਖ ਵਖਾਇੰਦਾ। ਤੇਜ ਪਰਕਾਸ਼ ਕੋਟਨ ਭਾਨੀ, ਰਵ ਸਸ ਨਾ ਕੋਈ ਤੇਜ ਵਖਾਇੰਦਾ। ਦੇਵੇ ਦਾਨ ਜੀਆ ਦਾਨੀ, ਜਨ ਭਗਤਾਂ ਝੋਲੀ ਪਾਇੰਦਾ। ਆਤਮ ਸੇਜਾ ਇਕ ਸੁਹਾਨੀ, ਸ਼ਬਦ ਸਿੰਘਾਸਣ ਡੇਰਾ ਲਾਇੰਦਾ। ਅਮਰਾਪਦ ਇਕ ਵਖਾਨੀ, ਦਰ ਘਰ ਸਾਚਾ ਇਕ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਕਾਲਾ ਵੇਸਾ ਦਰ ਦਰਵੇਸ਼ਾ ਨੈਣੀ ਵੇਖ ਵਖਾਇੰਦਾ। ਕਾਲਾ ਸੂਸਾ ਤਨ ਸ਼ਿੰਗਾਰ, ਏਕਾ ਏਕ ਕਰਾਇਆ। ਸੰਗ ਮੁਹੰਮਦ ਚਾਰ ਯਾਰ, ਭਰਮੇ ਭਰਮ ਭੁਲਾਇਆ। ਅੱਲਾ ਰਾਣੀ ਹਾਹਾਕਾਰ, ਦਿਵਸ ਰੈਣ ਰਹੀ ਕੁਰਲਾਇਆ। ਹੂ ਹੂ ਨਾਅਰਾ ਆਪਣਾ ਮਾਰ, ਤੂੰ ਤੂੰ ਭੇਵ ਚੁਕਾਇਆ। ਅੰਜੀਲ ਕੁਰਾਨਾਂ ਆਈ ਹਾਰ, ਈਸਾ ਮੂਸਾ ਭੇਵ ਚੁਕਾਇਆ। ਸੰਮਤ ਚੌਦਾਂ ਮਾਰੇ ਮਾਰ, ਚੌਦਾਂ ਤਬਕਾਂ ਰਿਹਾ ਹਿਲਾਇਆ। ਖ਼ੁਦੀ ਖ਼ੁਦਾਈ ਖ਼ਬਰਦਾਰ, ਪਰਵਰਦਿਗਾਰ ਡੇਰਾ ਲਾਇਆ। ਨੂਰ ਅਲਾਹੀ ਵੇਖ ਵਿਚਾਰ, ਐਲੀ ਅੱਲਾ ਨਾਉਂ ਰਖਾਇਆ। ਕਲਜੁਗ ਅੰਤਮ ਪਾਵੇ ਸਾਰ, ਸਚ ਮਹੱਲਾ ਵੇਖ ਵਖਾਇਆ। ਜਲਾਂ ਥਲਾਂ ਦਏ ਹੁਲਾਰ, ਡੂੰਘੀ ਕੰਦਰ ਉਚ ਪਹਾੜ ਦਏ ਹਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਦਏ ਸੁਹਾਇਆ। ਕਲਜੁਗ ਕਾਲਾ ਅੰਤਮ ਰੋਏ, ਨੇਤਰ ਨੀਰ ਵਹਾਇਆ। ਸਗਲਾ ਸੰਗ ਨਾ ਦਿਸੇ ਕੋਇ, ਬੈਠੇ ਮੁਖ ਛੁਪਾਇਆ। ਚਾਰ ਯਾਰ ਸੰਗ ਮੁਹੰਮਦ ਅੰਤਮ ਸੰਗ ਨਾ ਹੋਏ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਦਏ ਸਜ਼ਾਇਆ। ਸੰਮਤ ਚੌਦਾਂ ਜੋਤ ਨਿਰੰਜਣ ਮਾਤ ਬਲੋਏ। ਸੰਮਤ ਚੌਦਾਂ ਦਏ ਹੁਲਾਰਾ, ਸ੍ਰਿਸ਼ਟ ਸਬਾਈ ਆਪ ਉਠਾਇੰਦਾ। ਪਰਗਟ ਹੋ ਨਰ ਅਵਤਾਰਾ, ਨਿਹਕਲੰਕਾ ਡੰਕ ਵਜਾਇੰਦਾ। ਸ਼ਬਦ ਖੰਡਾ ਤੇਜ ਕਟਾਰਾ, ਹਰਿ ਆਪਣੇ ਹੱਥ ਰਖਾਇੰਦਾ। ਲੋਆਂ ਪੁਰੀਆਂ ਪਾਵੇ ਸਾਰਾ, ਬ੍ਰਹਮਾ ਸ਼ਿਵ ਦੇਵਤ ਸੁਰ ਆਪ ਉਠਾਇੰਦਾ। ਕਲਜੁਗ ਤੇਰਾ ਪਾਰ ਕਿਨਾਰਾ, ਡੂੰਘੇ ਵਹਿਣ ਵਹਾਇੰਦਾ। ਸਤਿਜੁਗ ਸਾਚਾ ਲਏ ਅਵਤਾਰਾ, ਪ੍ਰਭ ਚਰਨੀ ਸੀਸ ਝੁਕਾਇੰਦਾ। ਸੋਹੰ ਸ਼ਬਦ ਬਣ ਵਰਤਾਰਾ, ਲੋਕਮਾਤੀ ਆਪ ਵਰਤਾਇੰਦਾ। ਭਗਤ ਜਨਾਂ ਦਰ ਹੋਏ ਭਿਖਾਰਾ, ਦਰ ਦਰ ਫੇਰਾ ਪਾਇੰਦਾ। ਦੇਵੇ ਦਰਸ ਅਗੰਮ ਅਪਾਰਾ, ਅਗੰਮੜਾ ਰੂਪ ਵਟਾਇੰਦਾ। ਜੋਤੀ ਨੂਰ ਕਰ ਉਜਿਆਰਾ, ਅੰਧ ਅੰਧੇਰ ਮਿਟਾਇੰਦਾ। ਏਕਾ ਸ਼ਬਦ ਸੱਚੀ ਧੁਨਕਾਰਾ, ਜੈ ਜੈ ਜੈਕਾਰ ਕਰਾਇੰਦਾ। ਰਿਖ ਮੁਨ ਨਾ ਪਾਏ ਸਾਰਾ, ਮੁੱਲਾ ਸ਼ੇਖ਼ ਮੁਸਾਇਕ ਕਾਜ਼ੀ ਗੌਸ ਕੁਤਬ ਪੀਰ ਦਸਤਗੀਰ ਸ਼ਾਹ ਹਕੀਰ ਆਪ ਉਠਾਇੰਦਾ। ਮਨਮੁਖ ਜੀਵਾਂ ਲੱਥੇ ਚੀਰ, ਤਨ ਬਸਤਰ ਨਾ ਕੋਈ ਪਹਿਨਾਇੰਦਾ। ਹਉਮੇ ਹੰਗਤਾ ਰਹੀ ਪੀੜ, ਦੂਈ ਦਵੈਤੀ ਦੁੱਖ ਨਾ ਕੋਈ ਮਿਟਾਇੰਦਾ। ਤ੍ਰੈਗੁਣ ਮਾਇਆ ਤੇਰਾ ਅੰਤ ਅਖ਼ੀਰ, ਪੰਜ ਤਤ ਰਹਿਣ ਨਾ ਪਾਇੰਦਾ। ਜਨ ਭਗਤਾਂ ਦੇਵੇ ਆਤਮ ਸੀਰ, ਤ੍ਰਿਸ਼ਨਾ ਭੁੱਖ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ,, ਸੰਮਤ ਚੌਦਾਂ ਤੇਰੀ ਧਾਰ ਕਲਜੁਗ ਪੂਰਬ ਕਰਮ ਵਿਚਾਰ, ਲਹਿਣਾ ਦੇਣ

ਚੁਕਾਇੰਦਾ। ਕਲਜੁਗ ਤੇਰਾ ਲਹਿਣਾ ਦੇਣ, ਪ੍ਰਭ ਅੰਤਮ ਅੰਤ ਚੁਕਾਇੰਦਾ। ਮਨਮੁਖ ਜੀਵ ਮਾਤ ਨਾ ਰਹਿਣ, ਰਾਏ ਧਰਮ ਵੇਖ ਵਖਾਇੰਦਾ। ਨਾਤਾ ਤੁੱਟੇ ਭਾਈ ਭੈਣ, ਸਾਕ ਸੱਜਣ ਦਿਸ ਨਾ ਆਇੰਦਾ। ਸੰਮਤ ਪੰਦਰਾਂ ਵਹਣ ਏਕਾ ਵਹਿਣ, ਲੱਖ ਚੁਰਾਸੀ ਆਪ ਰੁੜ੍ਹਾਇੰਦਾ। ਸੰਮਤ ਸੋਲਾਂ ਖਾਏ ਮੌਤ ਲਾੜੀ ਡੈਣ, ਕੋਈ ਨਾ ਮੁਖ ਛੁਪਾਇੰਦਾ। ਗੁਰਮੁਖ ਵਿਰਲੇ ਸੰਤ ਸੁਹੇਲੇ ਮਾਤ ਰਹਿਣ, ਜਿਸ ਜਨ ਆਪਣੀ ਦਇਆ ਕਮਾਇੰਦਾ। ਸਾਚਾ ਦਰਸ ਨੇਤਰ ਲੋਚਨ ਸਾਚੇ ਨੈਣ, ਆਤਮ ਦਰਸੀ ਦਰਸ ਕਰਾਇੰਦਾ। ਸੋਹੰ ਸੋ ਸਾਰੇ ਗਾਣ, ਚਾਰ ਵਰਨਾਂ ਇਕ ਗਿਆਨ ਜਣਾਇੰਦਾ। ਪ੍ਰਭ ਕਾ ਭਾਣਾ ਸਿਰ ਤੇ ਸਹਿਣ, ਗੁਰ ਪੀਰ ਨਾ ਕੋਈ ਬਚਾਇੰਦਾ। ਜੁਗ ਜੁਗ ਚੁਕਾਏ ਲਹਿਣ ਦੇਣ, ਲੇਖਾ ਆਪਣੇ ਹੱਥ ਰਖਾਇੰਦਾ। ਸਮਰਥ ਪੁਰਖ ਸ਼ਬਦ ਅਕੱਥ, ਲੱਖ ਚੁਰਾਸੀ ਪਾਏ ਨੱਥ, ਆਤਮ ਦੇਵੇ ਮੱਥ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨਰਾਇਣ ਰੂਪ ਵਟਾਇੰਦਾ। ਸਮਰਥ ਹੱਥ ਵਡਿਆਈ, ਅਕਲ ਕਲਾ ਭਰਪੂਰਿਆ। ਜੀਵ ਜੰਤ ਸਾਧ ਸੰਤ ਨਾ ਚਲੇ ਕੋਈ ਚਤੁਰਾਈ, ਨਾਤਾ ਦਿਸੇ ਕੂੜੋ ਕੂੜਿਆ। ਰੈਣ ਅੰਧੇਰੀ ਮਸ ਚਾਰੋਂ ਕੁੰਟ ਛਾਈ, ਸਾਚਾ ਚੰਦ ਨਾ ਕੋਈ ਭੂਰਿਆ। ਨਿਹਕਲੰਕ ਪ੍ਰਭ ਜੋਤ ਪਰਗਟਾਈ, ਪਰਗਟ ਹੋਏ ਹਾਜ਼ਰ ਹਜ਼ੂਰਿਆ। ਆਪਣਾ ਸ਼ਬਦ ਡੰਕ ਵਜਾਈ, ਚਾਰੋਂ ਕੁੰਟ ਰਿਹਾ ਸੁਣਾਈ, ਆਪੇ ਵੇਖੇ ਨੇੜੇ ਦੂਰਿਆ। ਸੰਮਤ ਚੌਦਾਂ ਸੁਣੇ ਲੁਕਾਈ, ਪੰਚਮ ਜੇਠ ਮਿਲੇ ਵਧਾਈ, ਬੇਮੁਖ ਸੁੱਤੇ ਮੁਖ ਛੁਪਾਈ, ਨਾ ਕੋਈ ਲੇਖਾ ਮੂੜ੍ਹ ਮੂੜ੍ਹਿਆ। ਜਨ ਭਗਤਾਂ ਮੇਲਾ ਸਹਿਜ ਸੁਭਾਈ, ਦਰਸ ਦਿਖਾਏ ਅਗੰਮ ਅਥਾਹੀ, ਆਪ ਉਠਾਏ ਫੜ ਫੜ ਬਾਹੀਂ, ਚਰਨ ਬਖ਼ਸ਼ੇ ਸਾਚੀ ਧੂੜਿਆ। ਸਦਾ ਸੁਹੇਲਾ ਦੇਵੇ ਠੰਢੀਆਂ ਛਾਈਂ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਕਾਇਆ ਚੋਲੀ ਰੰਗਣ ਰੰਗ ਚਾੜ੍ਹੇ ਗੂੜ੍ਹਿਆ। ਕਾਇਆ ਚੋਲੀ ਰੰਗ ਗੂੜ੍ਹਾ, ਜਨ ਭਗਤਾਂ ਝੋਲੀ ਪਾਇੰਦਾ। ਮਨਮੁਖ ਨਾ ਸਮਝੇ ਜੀਵ ਮੂੜ੍ਹਾ, ਮਨਮਤ ਜਗਤ ਭਵਾਇੰਦਾ। ਜੂਠ ਝੂਠ ਹੂੰਝੇ ਕੂੜਾ, ਸਚ ਸੁੱਚ ਨਾ ਕੋਈ ਝੋਲੀ ਪਾਇੰਦਾ। ਮਾਇਆ ਮਮਤਾ ਪਾਏ ਹੱਥ ਚੂੜਾ, ਸਾਚਾ ਸਗਨ ਨਾ ਕੋਈ ਮਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਲੱਗੀ ਅਗਨ, ਨਾ ਕੋਈ ਮਾਤ ਬੁਝਾਇੰਦਾ। ਕਲਜੁਗ ਅਗਨੀ ਲੱਗੀ ਅੱਗ, ਚਾਰੋਂ ਕੰਟ ਰਹੀ ਜਲਾਈਆ। ਮਨਮੁਖ ਪਛਾੜੇ ਸ਼ਾਹਰਗ, ਨਾ ਹੋਏ ਕੋਇ ਸਹਾਈਆ। ਏਕਾ ਵਾ ਤਤੀ ਰਹੀ ਵਗ, ਪੰਚਮ ਜੇਠ ਅੰਧੇਰੀ ਰਹੀ ਛਾਈਆ। ਧਰਮ ਰਾਏ ਤੇਰਾ ਸਾਚਾ ਵੱਗ, ਲੱਖ ਚੁਰਾਸੀ ਦਏ ਬਣਾਈਆ। ਲਾੜੀ ਮੌਤ ਬੰਨ੍ਹੇ ਤਗ, ਬੈਠੀ ਖ਼ੁਸ਼ੀ ਮਨਾਈਆ। ਕਰੇ ਖੇਲ ਸੂਰਾ ਸਰਬਗ, ਆਪਣੇ ਹੱਥ ਰੱਖੇ ਵਡਿਆਈਆ। ਮਨਮੁਖ ਜੀਵ ਹੋਏ ਕਗ, ਕਾਇਆ ਕਾਗ ਵਾਂਗ ਕੁਰਲਾਈਆ। ਜਗਤ ਵਿਕਾਰਾ ਅਗਨੀ ਰਹੇ ਦਗ, ਨਾ ਕੋਈ ਤ੍ਰਿਪਤ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵੇਖ ਵਖਾਏ ਸ੍ਰਿਸ਼ਟ ਸਬਾਈਆ। ਸ੍ਰਿਸ਼ਟ ਸਬਾਈ ਰਿਹਾ ਵੇਖ, ਅੰਤਮ ਜਾਮਾ ਪਾਇਆ। ਆਪ ਮਿਟਾਵਣਹਾਰਾ ਰੇਖ, ਆਪੇ ਲਏ ਉਪਾਇਆ। ਆਪੇ ਜਾਣੇ ਧਾਰੀ ਕੇਸ, ਆਪੇ ਹੋਏ ਮੂੰਡ ਮੁੰਡਾਇਆ। ਪਰਗਟ ਹੋਇਆ ਜੋਧਾ ਨਰ ਨਰੇਸ਼, ਨਰ ਨਰਾਇਣ ਨਾਉਂ ਰਖਾਇਆ। ਗੇੜ ਕਟਾਏ ਬ੍ਰਹਮਾ ਵਿਸ਼ਨ ਮਹੇਸ਼ ਗਣੇਸ਼, ਕਰੋੜ ਤੇਤੀਸਾ ਰਹਿਣ ਨਾ ਪਾਇਆ। ਏਕਾ ਏਕ ਦਾਨੀ ਦਸ ਦਸਮੇਸ਼, ਗੋਬਿੰਦ ਕਾਇਆ ਰੂਪ ਵਟਾਇਆ। ਸੰਬਲ ਨਗਰੀ ਸਾਚਾ ਵੇਸ, ਸਚ ਸਿੰਘਾਸਣ ਆਸਣ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ,

ਪੁਰਖ ਅਬਿਨਾਸ਼ੀ ਨਾਉਂ ਰਖਾਇਆ। ਪੁਰਖ ਅਬਿਨਾਸ਼ੀ ਹਰ ਰੰਗ ਰਾਤਾ, ਆਪਣੀ ਜੋਤ ਜਗਾਇੰਦਾ। ਪਰਗਟ ਹੋਏ ਪੁਰਖ ਬਿਧਾਤਾ, ਦਿਸ ਕਿਸੇ ਨਾ ਆਇੰਦਾ। ਨਾ ਕੋਈ ਪਿਤਾ ਨਾ ਕੋਈ ਮਾਤਾ, ਨਾ ਕੋਈ ਪੂਤ ਅਖਵਾਇੰਦਾ। ਨਾ ਕੋਈ ਵਰਨ ਨਾ ਕੋਈ ਗੋਤ ਨਾ ਕੋਈ ਜ਼ਾਤਾ ਪਾਤਾ, ਵਰਨ ਅਵਰਨਾ ਆਪ ਅਖਵਾਇੰਦਾ। ਨਾ ਕੋਈ ਦੇਵੇ ਜਗਤ ਦਾਤਾ, ਨਾ ਕੋਈ ਭਿਛਿਆ ਝੋਲੀ ਪਾਇੰਦਾ। ਆਪ ਆਪਣੀ ਪੁੱਛੇ ਵਾਤਾ, ਜੁਗ ਜੁਗ ਭੇਖ ਵਟਾਇੰਦਾ। ਵੇਖ ਵਖਾਣੇ ਨੌ ਖੰਡ ਪ੍ਰਿਥਮੀ ਦੀਪ ਸਾਤਾ, ਸੱਤਾਂ ਦੀਪਾਂ ਵੇਖ ਵਿਖਾਇੰਦਾ। ਮੇਟੇ ਰੈਣ ਅੰਧੇਰੀ ਰਾਤਾ, ਸਤਿਜੁਗ ਸਾਚਾ ਚੰਦ ਚੜ੍ਹਾਇੰਦਾ। ਜਨ ਭਗਤਾਂ ਪੁੱਛੇ ਅੰਤਮ ਵਾਤਾ, ਸੋਏ ਮਾਤ ਜਗਾਇੰਦਾ। ਚਰਨ ਕਵਲ ਬੰਧਾਏ ਸਾਚਾ ਨਾਤਾ, ਨਾ ਕੋਈ ਤੋੜ ਤੁੜਾਇੰਦਾ। ਦੁਰਮਤ ਮੈਲ ਦਰ ਦਵਾਰੇ ਰਿਹਾ ਕਾਟਾ, ਸਚ ਇਸ਼ਨਾਨ ਆਪ ਕਰਾਇੰਦਾ। ਏਕਾ ਨਾਮ ਦਵਾਏ ਸਾਚਾ ਹਾਟਾ, ਚੌਦਾਂ ਤਬਕਾਂ ਏਕਾ ਹਟ ਵਿਖਾਇੰਦਾ। ਤਨ ਪਹਿਨਾਏ ਸ਼ਬਦ ਪਾਟਾ, ਸਚ ਵਸਤ ਹੱਥ ਰਖਾਇੰਦਾ। ਲਹਿਣਾ ਦੇਣਾ ਚੁਕਾਏ ਆਨ ਬਾਟਾ, ਲੱਖ ਚੁਰਾਸੀ ਪੰਧ ਚੁਕਾਇੰਦਾ। ਇਕ ਵਖਾਏ ਤੀਰਥ ਤਾਟਾ, ਅੱਠ ਸੱਠ ਮੂਲ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਜੀਆਂ ਕਾ ਏਕਾ ਦਾਤਾ, ਜੁਗ ਜੁਗ ਆਪ ਅਖਵਾਇੰਦਾ। ਸਰਬ ਜੀਆਂ ਕਾ ਏਕਾ ਦਾਤਾ, ਏਕਾ ਜੋਤ ਜਗਾਈਆ। ਪਾਰਬ੍ਰਹਮ ਪ੍ਰਭ ਪੁਰਖ ਬਿਧਾਤਾ, ਅਬਿਨਾਸ਼ੀ ਕਰਤਾ ਆਪ ਅਖਵਾਈਆ। ਆਪੇ ਪਿਤਾ ਆਪੇ ਮਾਤਾ, ਪਿਤਾ ਪੂਤ ਆਪ ਅਖਵਾਈਆ। ਲੋਕਮਾਤ ਜੁਗ ਜੁਗ ਪਰਗਟ ਹੋ ਪੁੱਛੇ ਵਾਤਾ, ਆਪ ਆਪਣੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਜੋਤ ਨਿਰੰਜਣ ਸੇਵਾ ਲਾਈਆ। ਜੋਤ ਨਿਰੰਜਣ ਸੇਵਾਦਾਰ, ਗੁਰਮੁਖਾਂ ਰਹੀ ਜਗਾਈਆ। ਸ਼ਬਦ ਡੰਕ ਅਪਰ ਅਪਾਰ, ਦਿਵਸ ਰੈਣ ਰਹੀ ਵਜਾਈਆ। ਸਾਚਾ ਮੇਲਾ ਸਚ ਦਰਬਾਰ, ਧੁਰਦਰਗਾਹੀ ਰਹੀ ਕਰਾਈਆ। ਜੁਗਾਂ ਜੁਗਾਂ ਦੇ ਵਿਛੜੇ ਯਾਰ, ਕਲਜੁਗ ਅੰਤਮ ਰਿਹਾ ਮਿਲਾਈਆ। ਸਤਿਜੁਗ ਦੁਆਪਰ ਤ੍ਰੇਤਾ ਉਤਰਿਆ ਪਾਰ, ਜੁਗ ਚੌਥੇ ਮਿਲੇ ਵਡਿਆਈਆ। ਨਿਹਕਲੰਕ ਹਰਿ ਲਏ ਅਵਤਾਰ, ਅਚਰਜ ਕਲ ਵਰਤਾਈਆ। ਸ਼ਬਦ ਖੰਡਾ ਤੇਜ ਕਟਾਰ, ਆਪਣੇ ਹੱਥ ਉਠਾਈਆ। ਵਰਤੇ ਵਰਤਾਏ ਵਿਚ ਸੰਸਾਰ, ਸਾਰੰਗ ਧਰ ਭਗਵਾਨ ਬੀਠਲਾ ਆਪ ਅਖਵਾਈਆ। ਦੂਤਾਂ ਦੁਸ਼ਟਾਂ ਮਾਰੇ ਮਾਰ, ਕੌੜਾ ਰੀਠਲਾ ਭੰਨ ਵਖਾਈਆ। ਗੁਰਮੁਖ ਸਾਚੇ ਲਏ ਉਭਾਰ, ਅਨਡਿਠਾ ਸ਼ਬਦ ਜਣਾਈਆ। ਫੜ ਫੜ ਬਾਹੋਂ ਰਿਹਾ ਤਾਰ, ਸਚ ਵਿਚੋਲਾ ਆਪ ਹੋ ਜਾਈਆ। ਸ਼ਬਦ ਵਿਚੋਲਾ ਵਿਚ ਸੰਸਾਰ, ਦੋ ਜਹਾਨਾਂ ਇਕ ਰਖਾਈਆ। ਸੋਹੰ ਢੋਲਾ ਅਪਰ ਅਪਾਰ, ਚਾਰ ਵਰਨਾਂ ਰਿਹਾ ਸੁਣਾਈਆ। ਸਤਿਜੁਗ ਸਾਚੀ ਬੰਨ੍ਹੇ ਧਾਰ, ਸਤਿਜੁਗ ਸਾਚਾ ਮਾਰਗ ਲਾਈਆ। ਏਕਾ ਅੱਖਰ ਜੈ ਜੈਕਾਰ, ਚਾਰੇ ਕੁੰਟ ਰਿਹਾ ਕਰਾਈਆ। ਜਨ ਭਗਤਾਂ ਬਜਰ ਕਪਾਟੀ ਦੇਵੇ ਪਾੜ, ਨਿਰਮਲ ਜੋਤ ਜਗਾਈਆ। ਦਰ ਘਰ ਸਾਚੇ ਦੇਵੇ ਵਾੜ, ਦਸਮ ਦਵਾਰੀ ਕੁੰਡਾ ਲਾਹੀਆ। ਆਤਮ ਸੇਜਾ ਅਪਰ ਅਪਾਰ, ਹਰਿ ਫੂਲਨ ਬਰਖਾ ਲਾਈਆ। ਜੋਤ ਨਿਰੰਜਣ ਕਰ ਸ਼ਿੰਗਾਰ, ਨੇਤਰ ਨਾਮ ਅੰਜਨ ਪਾਈਆ। ਸਤਿ ਪੁਰਖ ਤੇਰੀ ਧਾਰ, ਘਰ ਸਾਚੇ ਰਿਹਾ ਵਹਾਈਆ। ਇਕ ਇਕੱਲਾ ਏਕੰਕਾਰ, ਏਕਾ ਧਾਮ ਸੁਹਾਈਆ। ਸ਼ਬਦ ਮਹੱਲਾ ਅਪਰ ਅਪਾਰ, ਆਪਣਾ ਆਪ ਸੁਹਾਈਆ। ਜਨ ਭਗਤਾਂ ਕਰੇ ਮਾਤ ਪਿਆਰ, ਆਪਣੀ ਭੁਜਾ ਰਿਹਾ ਉਠਾਈਆ। ਦੋ ਜਹਾਨੀ ਪਾਵੇ ਸਾਰ, ਵਿਛੜ ਕਦੇ ਨਾ ਜਾਈਆ। ਤੀਰ ਨਿਸ਼ਾਨੀ

ਅਪਰ ਅਪਾਰ, ਏਕਾ ਰਿਹਾ ਚਲਾਈਆ। ਬ੍ਰਹਮ ਗਿਆਨੀ ਗੁਰਮੁਖ ਵਿਚਾਰ, ਜੋ ਜਨ ਚਰਨ ਧਿਆਨ ਲਗਾਈਆ। ਭਰਮੇ ਭੁੱਲੇ ਭਰਮ ਸੰਸਾਰ, ਭਰਮ ਗੜ੍ਹ ਨਾ ਕੋਈ ਤੁੜਾਈਆ। ਜੀਵ ਜੰਤ ਆਤਮ ਅੰਧ ਅੰਧਿਆਰ, ਦੀਪਕ ਸਚ ਨਾ ਕੋਈ ਜਗਾਈਆ। ਜੂਠਾ ਝੂਠਾ ਜਗਤ ਪਿਆਰ, ਨਾਤਾ ਬਿਧਾਤਾ ਨਾ ਕੋਈ ਜੁੜਾਈਆ। ਧਰਮ ਰਾਏ ਅੰਤ ਕਰੇ ਖੁਆਰ, ਸੰਮਤ ਸੋਲਾਂ ਦਏ ਦੁਹਾਈਆ। ਲੱਖ ਚੁਰਾਸੀ ਪਾਸਾ ਹਾਰ, ਮਾਨਸ ਦੇਹੀ ਮਾਤ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਰਗੁਣ ਰੂਪ ਸਮਾਈਆ। ਨਿਰਗੁਣ ਰੂਪ ਸਹਿਜ ਸੁਖ ਮੰਦਰ, ਹਰਿ ਆਪਣਾ ਆਪ ਵਸਾਇਆ। ਆਪੇ ਵਸਿਆ ਡੂੰਘੀ ਕੰਦਰ, ਸਚ ਸਿੰਘਾਸਣ ਆਇਆ। ਬਜਰ ਕਪਾਟੀ ਲਾਇਆ ਜੰਦਰ, ਦਿਸ ਕਿਸੇ ਨਾ ਆਇਆ। ਉਚੇ ਟਿੱਲੇ ਚੜ੍ਹ ਚੜ੍ਹ ਥੱਕੇ ਗੋਰਖ ਮਛੰਦਰ, ਪਾਰਬ੍ਰਹਮ ਕਿਸੇ ਦਿਸ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਹਰਿ ਜਨ ਸਾਚੇ ਲਏ ਮਿਲਾਇਆ। ਹਰਿਜਨ ਸਾਚੇ ਤੇਰੀ ਸਾਚੀ ਰੀਤ, ਪ੍ਰਭ ਜੁਗ ਜੁਗ ਮੇਲ ਮਿਲਾਈਆ। ਨਾ ਕੋਈ ਦਿਹੁਰਾ ਗੁਰੂਦਵਾਰਾ ਮੰਦਰ ਮਸੀਤ, ਸ਼ਿਵਦਵਾਲਾ ਨਾ ਕੋਈ ਵਖਾਈਆ। ਦਿਵਸ ਰੈਣ ਸਦ ਵਸਿਆ ਚੀਤ, ਸਚ ਸਿੰਘਾਸਣ ਆਸਣ ਲਾਈਆ। ਅੱਠੇ ਪਹਿਰ ਪਰਖਣਹਾਰਾ ਨੀਤ, ਲਹਿਣਾ ਦੇਣਾ ਰਿਹਾ ਚੁਕਾਈਆ। ਹਰਿਜਨ ਗਾਉਣਾ ਸੁਹਾਗੀ ਗੀਤ, ਗੋਬਿੰਦ ਸਾਚਾ ਮੇਲ ਮਿਲਾਈਆ। ਮਾਨਸ ਦੇਹੀ ਜਾਣਾ ਜੀਤ, ਵੇਲਾ ਗਿਆ ਹੱਥ ਨਾ ਆਈਆ। ਵੇਖਣਹਾਰਾ ਹਸਤ ਕੀਟ, ਊਚਾਂ ਨੀਚਾਂ ਵਿਚ ਸਮਾਈਆ। ਜੂਠਾ ਝੂਠਾ ਜੀਵ ਜੰਤ ਪੀਸਣ ਪੀਸ, ਭੇਵ ਕੋਈ ਨਾ ਪਾਈਆ। ਹਰਿ ਕਾ ਨਾਉਂ ਇਕ ਮੀਠ, ਗੁਰਮੁਖ ਰਸਨਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਦੇ ਮਤ ਰਿਹਾ ਸਮਝਾਈਆ। ਦੇ ਮਤ ਸਮਝਾਵਣ ਆਇਆ, ਦੋ ਜਹਾਨਾਂ ਵਾਲੀ। ਗੁਰਮੁਖ ਸੋਏ ਮਾਤ ਜਗਾਵਣ ਆਇਆ, ਧੁਰਦਰਗਾਹੀ ਵਾਲੀ। ਨਾਮ ਨਿਧਾਨ ਆਤਮ ਝੋਲੀ ਪਾਵਣ ਆਇਆ, ਫਲ ਲਗਾਏ ਕਾਇਆ ਡਾਲੀ। ਆਪ ਆਪਣੇ ਰੰਗ ਰੰਗਾਵਣ ਆਇਆ, ਚਾਹੜੇ ਰੰਗਣ ਰੰਗ ਗੁਲਾਲੀ। ਆਤਮ ਸੇਜਾ ਇਕ ਵਿਛਾਵਣ ਆਇਆ, ਹਰਿ ਦਾਤਾ ਸੱਚਾ ਮਾਲੀ। ਕੰਤ ਭਤਾਰ ਮੇਲ ਮਿਲਾਵਣ ਆਇਆ, ਨਾਰੀ ਕੰਤਾ ਏਕਾ ਸੇਜ ਵਿਛਾ ਲਈ। ਆਪ ਆਪਣਾ ਸੰਗ ਨਿਭਾਵਣ ਆਇਆ, ਜੁਗ ਜੁਗ ਚਲੇ ਅਵੱਲੜੀ ਚਾਲੀ। ਚਿੱਟੇ ਅਸਵ ਸ਼ਬਦ ਘੋੜੇ ਤੰਗ ਕਸਾਵਣ ਆਇਆ, ਨੌ ਖੰਡ ਪ੍ਰਿਥਮੀ ਸੱਤਾਂ ਦੀਪਾਂ ਕਰੇ ਚਾਲੀ। ਗੁਰਮੁਖਾਂ ਦਰ ਮੰਗ ਮੰਗਾਵਣ ਆਇਆ, ਆਪੇ ਬਣਿਆ ਦਰ ਸਵਾਲੀ। ਅੰਗ ਸੰਗ ਸੰਗ ਅੰਗ ਆਪ ਅਖਵਾਵਣ ਆਇਆ, ਸੰਤ ਸੁਹੇਲੇ ਮਾਤ ਪਾਲੀ। ਸੋਹੰ ਕੰਗਨ ਤਨ ਪਹਿਨਾਵਣ ਆਇਆ, ਦੀਪਕ ਜਗੇ ਜੋਤ ਦਿਵਾਲੀ। ਲੋਆ ਪੁਰੀਆਂ ਪਾਰ ਲੰਘਾਵਣ ਆਇਆ, ਲੋਕਮਾਤ ਵੇਖ ਵਖਾਲੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਜੁਗ ਜੁਗ ਚਲੇ ਅਵੱਲੜੀ ਚਾਲੀ। ਚਰਨ ਪ੍ਰੀਤ ਧਿਆਨ, ਹਰਿਜਨ ਰਖਾਇਆ। ਆਪੇ ਦੇਵੇ ਜੀਆ ਦਾਨ, ਆਤਮ ਝੋਲੀ ਪਾਇਆ। ਹਰਿ ਹਰਿ ਸ਼ਬਦ ਜਗਤ ਗਿਆਨ, ਧੁਰ ਮੰਤਰ ਲੇਖ ਲਿਖਾਇਆ। ਆਪ ਬਿਠਾਏ ਵਿਚ ਬਬਾਣ, ਗੁਰਮੁਖ ਸਾਚੇ ਰਿਹਾ ਚੜ੍ਹਾਇਆ। ਦੋ ਜਹਾਨੀ ਦੇਵੇ ਮਾਣ, ਧੁਰਦਰਗਾਹੀ ਮਾਤ ਆਇਆ। ਧਰਮ ਝੁਲਾਏ ਇਕ ਨਿਸ਼ਾਨ, ਸੋਹੰ ਡੰਡਾ ਨਾਲ ਰਲਾਇਆ। ਆਪ ਚੁਕਾਏ ਜਮ ਕੀ ਕਾਨ, ਜਿਸ ਜਨ ਰਸਨਾ ਗਾਇਆ। ਵਡ ਦਾਤਾ ਹਰਿ ਗੁਣ ਨਿਧਾਨ, ਗੋਬਿੰਦ ਰੂਪ

ਵਟਾਇਆ। ਸੰਤ ਸੁਹੇਲੇ ਕਰ ਪਛਾਣ, ਆਪ ਆਪਣੇ ਅੰਗ ਲਗਾਇਆ। ਧੁਰਦਰਗਾਹੀ ਇਕ ਫ਼ਰਮਾਣ, ਸਾਚਾ ਰਾਗ ਸੁਣਾਇਆ। ਆਪੇ ਹੋਇਆ ਜਾਣੀ ਜਾਣ, ਦੂਸਰ ਦਿਸ ਕਿਸੇ ਨਾ ਆਇਆ। ਹਰਿਜਨ ਵਖਾਏ ਪਦ ਨਿਰਬਾਨ, ਨਿੱਜ ਘਰ ਵੇਖ ਵਖਾਇਆ। ਸਾਚੀ ਸਈਆ ਮੰਗਲ ਗਾਨ, ਘਰ ਸਾਚਾ ਇਕ ਸੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਦਇਆ ਕਮਾਇਆ। ਹਰਿਜਨ ਸਾਚੇ ਚਰਨ ਪ੍ਰੀਤੀ ਜੋੜ, ਆਪਣੀ ਦਇਆ ਕਮਾਇੰਦਾ। ਵਰ ਪਾਇਆ ਜਿਹਾ ਲੋੜ, ਵਿਛੜ ਕਦੇ ਨਾ ਜਾਇੰਦਾ। ਅੰਦਰ ਮੰਦਰ ਗਿਆ ਬਹੁੜ, ਆਪ ਆਪਣਾ ਰੰਗ ਰੰਗਾਇੰਦਾ। ਵੇਖੇ ਪਰਖੇ ਮਿੱਠਾ ਕੌੜ, ਰਸ ਏਕਾ ਆਪ ਰਖਾਇੰਦਾ। ਦਰ ਦਰਵਾਜ਼ੇ ਸਾਚਾ ਪੌੜ, ਉਚਾ ਡੰਡਾ ਇਕ ਰਖਾਇੰਦਾ। ਭਗਤ ਸੁਹੇਲਾ ਅੰਤਮ ਬਹੁੜ, ਬ੍ਰਹਿਮੰਡਾਂ ਖੋਜ ਖੁਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਗਤ ਜੋਗ ਏਕਾ ਏਕ ਵਖਾਇੰਦਾ। ਗੁਰ ਚਰਨ ਧਿਆਨ ਜਗਤ ਜੋਗ, ਨਾ ਕੋਈ ਸਮਾਧ ਲਗਾਈਆ। ਹਰਿ ਗੁਣ ਗਾ ਏਕਾ ਭੋਗ, ਵਿਸਮਾਦੇ ਵਿਸਮਾਦ ਸਮਾਈਆ। ਮਿਲਿਆ ਮੇਲ ਧੁਰ ਸੰਜੋਗ, ਹਰਿ ਸਾਚਾ ਮੇਲ ਮਿਲਾਈਆ। ਦੂਈ ਦਵੈਤੀ ਕਟੇ ਰੋਗ, ਏਕਾ ਏਕ ਜਣਾਈਆ। ਸਾਚਾ ਦਰ ਦਰਸ ਅਮੋਘ, ਆਪ ਆਪਣਾ ਰਿਹਾ ਵਖਾਈਆ। ਵਿਛੜੇ ਮੇਲੇ ਜੀਵ ਜੰਤ ਜੂਠੇ ਝੂਠੇ ਲੋਗ, ਜਗਤ ਲੁਕਾਈ ਰਿਹਾ ਭੁਲਾਈਆ। ਇਕ ਸੁਣਾਇਆ ਸਚ ਸਲੋਕ, ਸੋਹੰ ਢੋਲਾ ਹਰਿ ਰਘੁਰਾਈਆ। ਵੇਲੇ ਅੰਤਮ ਸਾਚੀ ਮੋਖ, ਚਰਨ ਦਾਸੀ ਰਿਹਾ ਕਰਾਈਆ। ਹਰਿ ਹਰਿ ਭਾਣਾ ਕੋਈ ਨਾ ਸਕੇ ਰੋਕ, ਨਾ ਲਿਖਿਆ ਲੇਖ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਰਿਹਾ ਤਰਾਈਆ। ਚਰਨ ਪ੍ਰੀਤੀ ਸਾਚਾ ਨਾਤਾ, ਆਪਣਾ ਆਪ ਬੰਧਾਇਆ। ਦਰਸ ਦਿਖਾਏ ਪੁਰਖ ਬਿਧਾਤਾ, ਗੋਬਿੰਦ ਰੂਪ ਵਟਾਇਆ। ਆਪੇ ਪਿਤਾ ਆਪੇ ਮਾਤਾ, ਆਪ ਆਪਣੀ ਗੋਦ ਉਠਾਇਆ। ਗੁਰ ਸੰਗਤ ਬਣਾਈ ਸਚ ਬਰਾਤਾ, ਸਾਚਾ ਸਗਨ ਮਨਾਇਆ। ਧੁਰਦਰਗਾਹੀ ਇਕ ਸੁਗ਼ਾਤਾ, ਹਰਿ ਕਾਇਆ ਡੋਲੀ ਝੋਲੀ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦਰ ਦਵਾਰਾ ਇਕ ਸੁਹਾਇਆ। ਕਾਇਆ ਡੋਲੀ ਕਰ ਤਿਆਰ, ਹਰਿ ਚਾੜ੍ਹੇ ਰੰਗ ਗੁਲਾਲਾ। ਹੌਲੀ ਹੌਲੀ ਕਰ ਪਿਆਰ, ਮੇਲ ਮਿਲਾਏ ਗੁਰ ਗੋਪਾਲਾ। ਤੋਲੇ ਤੋਲ ਵਿਚ ਸੰਸਾਰ, ਧੁਰਦਰਗਾਹੀ ਆਪ ਦਲਾਲਾ। ਅਡੁਲ ਅਡੋਲੇ ਨਰ ਨਿਰੰਕਾਰ, ਗੁਰਮੁਖ ਪਛਾਣੇ ਸਾਚਾ ਲਾਲਾ। ਚਰਨ ਪ੍ਰੀਤੀ ਘੋਲ ਘੋਲੇ ਦਰ ਦਵਾਰ, ਦਿਵਸ ਰੈਣ ਚਲੇ ਨਾਲ ਨਾਲਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੋ ਜਹਾਨਾਂ ਕਰੇ ਸੰਭਾਲਾ। ਚਰਨ ਪ੍ਰੀਤੀ ਸਚ ਟਿਕਾਨਾ, ਏਕਾ ਏਕ ਵਖਾਇਆ। ਹਰਿਜਨ ਹੋਏ ਦਰ ਦਰਬਾਨਾ, ਗੁਰ ਪੂਰੇ ਦਇਆ ਕਮਾਇਆ। ਸ਼ਬਦ ਬਿਠਾਏ ਇਕ ਬਿਬਾਨਾ, ਆਪ ਆਪਣੀ ਸੇਵਾ ਲਾਇਆ। ਆਪੇ ਹੋਏ ਸੁਘੜ ਸਿਆਣਾ, ਸਾਚੀ ਸਿਖਿਆ ਦੇ ਮਤ ਰਿਹਾ ਸਮਝਾਇਆ। ਮਨਮੁਖ ਜੀਵ ਬਾਲ ਅੰਞਾਣਾ, ਭੇਵ ਕੋਈ ਨਾ ਪਾਇਆ। ਪੁਰਖ ਅਗੰਮਾ ਹਰਿ ਭਗਵਾਨਾ, ਗੋਬਿੰਦ ਗੋਬਿੰਦ ਭੇਖ ਵਟਾਇਆ। ਜਨ ਭਗਤਾਂ ਦੇਵੇ ਜੀਆ ਦਾਨਾ, ਸਾਚਾ ਲੇਖਾ ਆਪਣੇ ਹੱਥ ਰਖਾਇਆ। ਧੁਰਦਰਗਾਹੀ ਸਾਚਾ ਮਾਨਾ, ਚਰਨ ਕਵਲ ਕਵਲ ਚਰਨ ਇਕ ਧਿਆਨ ਰਖਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗਊ ਗਰੀਬ ਨਿਮਾਣਿਆਂ ਆਪਣੇ ਗਲੇ ਲਗਾਇਆ।

੨੦ ਚੇਤ ੨੦੧੪ ਬਿਕ੍ਰਮੀ ਬਖ਼ਸ਼ੀਸ਼ ਸਿੰਘ ਦੇ ਗ੍ਰਹਿ ਇੱਕੀ ਪਰਿਵਾਰਾਂ ਦਾ ਇਕੱਠ ਹੋਇਆ
ਪਿੰਡ ਕਾਦਰਾਬਾਦ ਜ਼ਿਲਾ ਅੰਮ੍ਰਿਤਸਰ

ਹਰਿ ਸਾਜਣ ਜਗਦੀਸ, ਜੋਤ ਜਗਾਇਆ। ਵੇਖੇ ਖੇਲ ਬੀਸ ਬੀਸ, ਬੀਸ ਬੀਸਾ ਆਪ ਅਖਵਾਇਆ। ਕਲਜੁਗ ਮਾਇਆ ਪੀਸਣ ਰਹੀ ਪੀਸ, ਸਚ ਸੁੱਚ ਨਾ ਕੋਈ ਸਮਾਇਆ। ਨਾ ਕੋਈ ਜਾਣੇ ਸਚ ਹਦੀਸ, ਰਸਨਾ ਜਿਹਵਾ ਗੁਣ ਨਾ ਹਰਿ ਹਰਿ ਗਾਇਆ। ਪੜ੍ਹ ਪੜ੍ਹ ਥੱਕੇ ਰਾਗ ਛਤੀਸ, ਨਾਦੀ ਧੁਨ ਨਾ ਕੋਇ ਉਪਜਾਇਆ। ਗਾ ਗਾ ਥੱਕੇ ਦੰਦ ਬਤੀਸ, ਦਾਤਾ ਦਾਨੀ ਦਿਸ ਨਾ ਆਇਆ। ਗਾ ਗਾ ਥੱਕੇ ਜਗਤ ਤੀਸ, ਰਸਨਾ ਜਿਹਵਾ ਜਗਤ ਹਿਲਾਇਆ। ਹਰਿ ਹਰਿ ਖੇਲੇ ਖੇਲ ਦਸ ਦਸ ਬੀਸ, ਦੋ ਜਹਾਨੀ ਬਣਤ ਬਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਬੀਸ ਬੀਸਾ ਦਏ ਵਧਾਇਆ। ਬੀਸ ਬੀਸਾ ਹਰਿ ਜਗਦੀਸਾ, ਅਕਲ ਕਲਾ ਵਰਤਾਈਆ। ਮੇਟ ਮਿਟਾਏ ਖੇਲ ਉਨੀਸਾ, ਅਲ੍ਹਾ ਰਾਣੀ ਮੁਖ ਛੁਪਾਈਆ। ਛਤਰ ਝੁਲਾਏ ਪ੍ਰਭ ਸਾਚੇ ਸੀਸਾ, ਬੀਸ ਬੀਸਾ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਜਾਮਾ ਭੇਖ ਵਟਾਈਆ। ਜੋਤੀ ਜਾਮਾ ਜੋਧਾ ਬਲ ਸੂਰ, ਸਤਿਗੁਰ ਸਾਚਾ ਸਾਖਿਆਤ। ਸ਼ਬਦ ਨਾਦੀ ਸਾਚੀ ਤੂਰ, ਹਰਿਜਨ ਵਖਾਏ ਅੱਠੇ ਪਹਿਰ ਦਿਵਸ ਰੈਣ ਪਰਭਾਤ। ਕਲਜੁਗ ਨਾਤਾ ਤੋੜੇ ਕੂੜ, ਦੇਵੇ ਨਾਮ ਸ਼ਬਦ ਸਾਚੀ ਦਾਤ। ਚਤਰ ਸੁਘੜ ਬਣਾਏ ਮੂਰਖ ਮੂੜ੍ਹ, ਜਿਸ ਜਨ ਬੰਨ੍ਹਾਏ ਚਰਨ ਨਾਤ। ਕਾਇਆ ਚੋਲੀ ਰੰਗ ਚਾੜ੍ਹੇ ਗੂੜ੍ਹ, ਮੇਟ ਮਿਟਾਏ ਅੰਧੇਰੀ ਰਾਤ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਪੁੱਛੇ ਵਾਤ। ਕਲਜੁਗ ਵੇਲਾ ਅੰਤ ਜੁਦਾਈ। ਚਾਰੋਂ ਕੁੰਟ ਹਾਹਾਕਾਰ, ਗੁਰਮੁਖ ਵਿਰਲੇ ਨਾਮ ਕੁੜਮਾਈ। ਸ਼ਬਦ ਸੇਹਰਾ ਸੀਸ ਬੰਧਾਇਆ, ਸਾਚਾ ਮੰਗਲ ਕਾਇਆ ਮੰਦਰ ਬਹਿ ਬਹਿ ਰਿਹਾ ਗਾਈ। ਸਾਚੇ ਘਰ ਵੱਜੀ ਵਧਾਈ। ਮਿਲ ਸਈਆਂ ਸਾਚੀ ਗਾਈ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਬੀਸ ਬੀਸਾ ਹਰਿ ਜਗਦੀਸਾ, ਖੇਲੇ ਖੇਲ ਹਰਿ ਰਘੁਰਾਈ। ਹਰਿ ਰਘੁਰਾਈ ਜਗਤ ਰਘੁਨਾਥ, ਏਕਾ ਏਕ ਅਖਵਾਇਆ। ਸਖਾ ਸੁਹੇਲਾ ਸਗਲਾ ਸਾਥ, ਜੁਗ ਜੁਗ ਰਿਹਾ ਨਿਭਾਇਆ। ਪਰਗਟ ਹੋ ਤ੍ਰੈਲੋਕੀ ਨਾਥ, ਪੁਰੀਆਂ ਲੋਆਂ ਵੇਖ ਵਖਾਇਆ। ਸ਼ਬਦ ਜਣਾਏ ਮਸਤਕ ਮਾਥ, ਲੱਖ ਨਾ ਸਕੇ ਕੋਈ ਰਾਇਆ। ਸ਼ਬਦ ਜਣਾਏ ਅਕੱਥਨਾ ਅਕਾਥ, ਕੱਥ ਨਾ ਸਕੇ ਕੋਈ ਰਾਇਆ। ਸੋਹੰ ਚਲਾਏ ਸਾਚੀ ਗਾਥ, ਸਤਿਜੁਗ ਸਾਚੀ ਬਣਤ ਬਣਾਇਆ। ਧੂੜ ਲਾਏ ਟਿੱਕਾ ਮਸਤਕ ਮਾਥ, ਦੁਰਮਤ ਮੈਲ ਦਏ ਗਵਾਇਆ। ਸਗਲ ਵਸੂਰੇ ਜਾਇਣ ਲਾਥ, ਜਿਸ ਜਨ ਦਰ ਦਵਾਰੇ ਆਏ ਦਰਸ਼ਨ ਪਾਇਆ। ਅੰਤਮ ਲੇਖਾ ਚੁੱਕੇ ਸਾਢੇ ਤਿੰਨ ਤਿੰਨ ਹਾਥ, ਪ੍ਰਭ ਅਬਿਨਾਸ਼ੀ ਆਪ ਆਪਣੀ ਗੋਦ ਉਠਾਇਆ। ਪਾਰਬ੍ਰਹਮ ਪੁਰਖ ਅਬਿਨਾਸ਼ਾ, ਅਕਲ ਕਲਾ ਕਲ ਧਾਰਿਆ। ਜਨ ਭਗਤਾਂ ਦੇਵੇ ਨਾਮ ਧਰਵਾਸਾ, ਜੋਤੀ ਨੂਰ ਕਰ ਉਜਿਆਰਿਆ। ਰਸਨ ਚਲਾਏ ਸ਼ਬਦ ਸਵਾਸ ਸਵਾਸਾ, ਸੋਹੰ ਜੈ ਜੈ ਜੈਕਾਰ ਕਰਾਇਆ। ਸਾਚੇ ਮੰਡਲ ਪਾਵੇ ਰਾਸਾ, ਹਰਿ ਸਾਚੀ ਖੇਲ ਖਿਲਾਇਆ। ਵੇਖ ਵਖਾਣੇ ਪ੍ਰਿਥਮੀ ਆਕਾਸ਼ਾ, ਗਗਨ ਪਤਾਲਾਂ ਫੇਰਾ ਪਾਇਆ। ਜਨ ਭਗਤਾਂ ਲੇਖੇ ਲਾਏ ਹੱਡ ਨਾੜੀ ਮਾਸਾ, ਲਹਿਣਾ ਦੇਣਾ ਮੂਲ ਚੁਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਆਪੇ ਵੇਖੇ ਹਰਿਜਨ ਦਰ, ਦਰ ਦਵਾਰੇ

ਫੇਰਾ ਪਾਇਆ। ਧੁਰਦਰਗਾਹੀ ਏਕਾ ਦਰ, ਅੰਮ੍ਰਿਤ ਆਤਮ ਸਾਚਾ ਸਰ, ਸਰ ਸਰੋਵਰ ਇਕ ਵਖਾਇਆ। ਬੰਦ ਕਰਾਏ ਨੌ ਦਰ, ਦਸਮ ਦਵਾਰੀ ਆਪੇ ਚੜ੍ਹ, ਗੁਰਮੁਖ ਸਾਚੇ ਲਏ ਫੜ, ਜੋਤ ਸਰੂਪੀ ਅੰਦਰ ਵੜ, ਨਾ ਕੋਈ ਸੀਸ ਨਾ ਕੋਈ ਧੜ, ਨਾ ਕੋਈ ਚੋਟੀ ਨਾ ਕੋਈ ਜੜ੍ਹ, ਸਚ ਸਿੰਘਾਸਣ ਪੁਰਖ ਅਬਿਨਾਸ਼ੀ ਏਕਾ ਡੇਰਾ ਲਾਇਆ। ਪੁਰਖ ਅਬਿਨਾਸ਼ੀ ਜੋਤ ਅਗੰਮੀ, ਅਗੰਮੀ ਜੋਤ ਜਗਾਈਆ। ਗਗਨ ਪਾਤਾਲ ਰਹਾਏ ਬਿਨ ਥੰਮੀ, ਏਕਾ ਥੰਮੀ ਨਾਮ ਰਖਾਈਆ। ਨਾ ਮਰੇ ਨਾ ਕਦੇ ਜੰਮੀ, ਆਵਣ ਜਾਵਣ ਖੇਲ ਰਚਾਈਆ। ਨਾ ਹੱਸੇ ਨਾ ਰੋਵੇ ਛਮ ਛੰਮੀ, ਨੇਤਰ ਨੈਣ ਨੀਰ ਨਾ ਕੋਈ ਵਹਾਈਆ। ਖੇਲੇ ਖੇਲ ਪੁਰਖ ਅਗੰਮੀ, ਅਗੰਮੜੀ ਕਾਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਵੇਖ ਵਖਾਈਆ। ਹਰਿਜਨ ਸਾਚੇ ਨੇਤਰ ਪੇਖਾ, ਹਰਿ ਸਾਚਾ ਰੰਗ ਰੰਗਾਇੰਦਾ। ਅੰਤਮ ਚੁਕਾਏ ਲਹਿਣਾ ਦੇਣਾ ਪਿਛਲਾ ਲੇਖਾ, ਜੁਗ ਜੁਗ ਭੇਖ ਵਟਾਇੰਦਾ। ਆਪੇ ਜਾਣੇ ਧਾਰੀ ਕੇਸਾ, ਗੋਬਿੰਦ ਕਾਇਆ ਵੇਖ ਵਖਾਇੰਦਾ। ਆਪ ਆਪਣਾ ਕਰਿਆ ਵੇਸਾ, ਦਸ ਦਸਮੇਸ਼ਾ ਆਪ ਅਖਵਾਇੰਦਾ। ਕੋਟਨ ਕੋਟ ਸ਼ਿਵ ਸ਼ੰਕਰ ਮਹੇਸ਼ਾ, ਬ੍ਰਹਮਾ ਦੇਵਤ ਸੁਰ ਸੀਸ ਝੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਕਲਜੁਗ ਤੇਰੀ ਅੰਤਮ ਵਰ, ਸਾਚਾ ਖੇਲ ਖਿਲਾਇੰਦਾ। ਸਾਚਾ ਖੇਲ ਖਿਲਾਵਣਹਾਰਾ, ਏਕਾ ਏਕੰਕਾਰਾ। ਗੁਰਮੁਖ ਸਾਚੇ ਮੇਲ ਮਿਲਾਵਣਹਾਰਾ, ਦੇਵੇ ਸ਼ਬਦ ਅਧਾਰਾ। ਰਾਗ ਅਨਾਦੀ ਇਕ ਸੁਨਾਵਣਹਾਰਾ, ਸੋਹੰ ਜੈ ਜੈ ਜੈਕਾਰਾ। ਬ੍ਰਹਿਮਾਦੀ ਖੋਜ ਖੁਜਾਵਣਹਾਰਾ, ਘਰ ਚੌਥੇ ਮੇਲ ਮਿਲਾਰਾ। ਚੌਥੇ ਘਰ ਪੁਰਖ ਅਪਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਦੇਵੇ ਸ਼ਬਦ ਸਹਾਰਾ। ਨਾਮ ਸਹਾਰਾ ਦੋ ਜਹਾਨ, ਜਨ ਭਗਤਾਂ ਆਪ ਦਵਾਇੰਦਾ। ਆਪ ਬਿਠਾਏ ਸਚ ਬਿਬਾਣ, ਲੋਆਂ ਪੁਰੀਆਂ ਪਾਰ ਕਰਾਇੰਦਾ। ਆਵਣ ਜਾਵਣ ਚੁੱਕੇ ਕਾਨ, ਲੱਖ ਚੁਰਾਸੀ ਫੰਦ ਕਟਾਇੰਦਾ। ਮਨਮੁਖ ਭੁੱਲੇ ਜੀਵ ਨਾਦਾਨ, ਗੁਣਵੰਤਾ ਦਿਸ ਨਾ ਆਇੰਦਾ। ਮਗਰ ਲੱਗੇ ਪੰਜ ਸ਼ੈਤਾਨ, ਭਰਮੀ ਭਰਮ ਭੁਲਾਇੰਦਾ। ਕੋਈ ਨਾ ਜਾਣੇ ਬ੍ਰਹਮ ਗਿਆਨ, ਆਤਮ ਦੀਪ ਨਾ ਕੋਈ ਜਗਾਇੰਦਾ। ਗੁਰਮੁਖ ਸਾਚੇ ਚਤਰ ਸੁਜਾਨ, ਪ੍ਰਭ ਸਾਚੀ ਸੇਵ ਲਗਾਇੰਦਾ। ਦੇਵੇ ਦਰਸ ਦਰ ਦਵਾਰੇ ਆਨ, ਦਰ ਦਰਵੇਸ਼ਾ ਆਪ ਅਖਵਾਇੰਦਾ। ਆਪੇ ਗੋਪੀ ਆਪੇ ਕਾਹਨ, ਰਾਮ ਰਮਈਆ ਆਪ ਹੋ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਕਲਜੁਗ ਤੇਰੀ ਅੰਤਮ ਨਈਆ ਆਪੇ ਆਪ ਚਲਾਇੰਦਾ। ਕਲਜੁਗ ਤੇਰੀ ਨਈਆ, ਪ੍ਰਭ ਸਾਚੇ ਆਪ ਚਲਾਈਆ। ਵੇਖ ਵਖਾਏ ਸੰਗ ਮੁਹੰਮਦ ਚਾਰ ਯਰੀਆ, ਕੁਤਬ ਗੌਂਸ ਦਿਸ ਨਾ ਆਈਆ। ਧਰਮ ਰਾਏ ਕੱਢੇ ਵਹੀਆ, ਲੇਖਾ ਹਿਸਾਬ ਮੁਕਾਈਆ। ਪੁਰਖ ਅਬਿਨਾਸ਼ੀ ਸਾਚਾ ਸਈਆ, ਦੋ ਜਹਾਨਾਂ ਹੋਏ ਸਹਾਈਆ। ਲੱਖ ਚੁਰਾਸੀ ਅੰਤ ਨਾ ਰਹੀਆ, ਪ੍ਰਭ ਸਾਚਾ ਮੇਟ ਮਿਟਾਈਆ। ਮਾਇਆ ਵਹਣ ਕਲਜੁਗ ਵਈਆ, ਮਨਮੁਖ ਜੀਵ ਰਹੇ ਰੁੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਹਰਿ ਆਪਣੀ ਕਲ ਆਪ ਵਰਤਾਈਆ। ਵਰਤੇ ਕਲ ਹਰਿ ਕੁਲਵੰਤਾ, ਅਕਲ ਕਲ ਭਰਪੂਰਾ। ਗੁਰਮੁਖ ਵਿਰਲੇ ਸਾਚੇ ਮਾਤ ਜਗਾਏ, ਦੇਵੇ ਸ਼ਬਦ ਅਨਹਦ ਤੂਰਾ। ਸਤਿ ਸੰਤੋਖ ਗਿਆਨ ਦੇਵੇ, ਨਾਤਾ ਤੋੜੇ ਜੂਠਾ ਝੂਠਾ ਕੂੜਾ। ਚਰਨ ਪ੍ਰੀਤੀ ਇਕ ਧਿਆਨ ਰਖਾਏ, ਕਾਇਆ ਚੋਲੀ ਰੰਗਣ ਗੂੜ੍ਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਜਿਸ ਜਨ ਬਖ਼ਸ਼ੇ

ਚਰਨ ਧੂੜਾ। ਚਰਨ ਧੂੜ ਸਾਚੀ ਖ਼ਾਕ, ਗੁਰਮੁਖ ਵਿਰਲੇ ਮਸਤਕ ਲਾਈਆ। ਆਪੇ ਹੋਇਆ ਪਾਕੀ ਪਾਕ, ਪਤਤ ਪੁਨੀਤ ਰਿਹਾ ਕਰਾਈਆ। ਲੇਖ ਲਿਖਾਏ ਭਵਿਖਤ ਵਾਕ, ਲਿਖਿਆ ਲੇਖ ਨਾ ਕੋਈ ਮਿਟਾਈਆ। ਜਨ ਭਗਤਾਂ ਖੋਲ੍ਹੇ ਆਤਮ ਤਾਕ, ਬਜਰ ਕਪਾਟੀ ਕੁੰਡਾ ਲਾਹੀਆ। ਨਾਮ ਵਖਾਏ ਸਾਚਾ ਹਾਟ, ਚੌਦਾਂ ਲੋਕਾਂ ਵੇਖ ਵਖਾਈਆ। ਦੀਪਕ ਜੋਤੀ ਇਕ ਲਿਲਾਟ, ਪ੍ਰਭ ਆਪਣਾ ਆਪ ਜਗਾਈਆ। ਅੰਮ੍ਰਿਤ ਆਤਮ ਰਸ ਨਿਝਰ ਝਿਰਨਾ ਗੁਰਮੁਖ ਵਿਰਲਾ ਲਏ ਚਾਟ, ਪ੍ਰਭ ਸਾਚਾ ਰਿਹਾ ਵਹਾਈਆ। ਸਤਿਜੁਗ ਤੇਰੀ ਨੇੜੇ ਵਾਟ, ਕਲਜੁਗ ਰੋਵੇ ਦਏ ਦੁਹਾਈਆ। ਮੋਹ ਵਿਕਾਰਾ ਜਗਤ ਹੰਕਾਰਾ ਮਾਰੇ ਠਾਠ, ਸੰਮਤ ਚੌਦਾਂ ਏਕਾ ਲਹਿਰ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨਰ ਨਰਾਇਣ ਆਪ ਅਖਵਾਈਆ। ਸੰਮਤ ਚੌਦਾਂ ਤੇਰਾ ਹਾਟ, ਪ੍ਰਭ ਸਾਚੇ ਆਪ ਖੁਲ੍ਹਾਇਆ। ਨਾ ਕੋਈ ਦਿਸੇ ਤੀਰਥ ਤਾਟ, ਅੱਠ ਸੱਠ ਰਹਿਣ ਨਾ ਪਾਇਆ। ਹਰਿਜਨ ਮੇਲਾ ਕਾਇਆ ਮਾਟ, ਸਾਚਾ ਮੰਦਰ ਦਏ ਸੁਹਾਇਆ। ਲੇਖਾ ਚੁੱਕੇ ਆਨ ਬਾਟ, ਗਰਭਵਾਸ ਫੇਰ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਥਿਰ ਘਰ ਰਖਾਏ ਸਾਚਾ ਵਾਸ ਏਕਾ ਘਰ ਸੁਹਾਇਆ। ਸਾਚਾ ਘਰ ਹਰਿ ਕਰਤਾਰ, ਏਕਾ ਏਕ ਰਖਾਇਆ। ਜਨ ਭਗਤਾਂ ਬਖ਼ਸ਼ੇ ਕਰ ਪਿਆਰ, ਆਪ ਆਪਣਾ ਰਾਹ ਵਖਾਇਆ। ਫੜ ਫੜ ਬਾਹੋਂ ਲਾਏ ਪਾਰ, ਦਿਵਸ ਰੈਣ ਸੇਵ ਕਮਾਇਆ। ਕਲਜੁਗ ਭੁੱਲੇ ਜੀਵ ਗਵਾਰ, ਹਰਿ ਹਰਿ ਭੇਵ ਕਿਸੇ ਨਾ ਪਾਇਆ। ਗੁਰਮੁਖ ਸਾਚੇ ਸੰਤ ਦੁਲਾਰ, ਪ੍ਰਭ ਅਬਿਨਾਸ਼ੀ ਕਿਰਪਾ ਧਾਰ, ਆਪ ਆਪਣਾ ਦਰਸ ਦਿਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਬੀਸ ਬੀਸਾ ਦਏ ਦੁਹਾਇਆ। ਚੇਤ ਬੀਸ ਦਿਵਸ ਸੁਹੰਜਣਾ, ਪ੍ਰਭ ਸਾਚੇ ਜੋਤ ਜਗਾਈਆ। ਜਨ ਭਗਤਾਂ ਚਰਨ ਧੂੜ ਕਰਾਏ ਸਾਚਾ ਮਜਨਾ, ਸਰ ਸਰੋਵਰ ਇਕ ਵਖਾਈਆ। ਦੋ ਜਹਾਨੀ ਪੜਦਾ ਕੱਜਨਾ, ਪ੍ਰਭ ਹੱਥ ਵਡੀ ਵਡਿਆਈਆ। ਜੋ ਘੜਿਆ ਸੋ ਭੱਜਨਾ, ਭੰਨਣਹਾਰ ਆਪ ਅਖਵਾਈਆ। ਘਰ ਬਾਹਰ ਲੱਖ ਚੁਰਾਸੀ ਅੰਤਮ ਤਜਨਾ, ਥਿਰ ਕੋਇ ਰਹਿਣ ਨਾ ਪਾਈਆ। ਕਾਲ ਨਗਾਰਾ ਏਕਾ ਵੱਜਨਾ, ਚਾਰੋਂ ਕੁੰਟ ਪਏ ਦੁਹਾਈਆ। ਤਖ਼ਤ ਤਾਜ ਰਾਜ ਰਾਜਾਨਾਂ ਅੰਤ ਤੱਜਨਾ, ਦਰ ਦਰ ਭਿਖਿਆ ਰਿਹਾ ਮੰਗਾਈਆ। ਜਨ ਭਗਤਾਂ ਅੰਦਰ ਸਾਚੇ ਮੰਦਰ ਦੂਈ ਦਵੈਤੀ ਹਉਮੇ ਰੋਗ ਕੱਢਣਾ, ਹੰਗਤਾ ਰਹਿਣ ਨਾ ਪਾਈਆ। ਆਪ ਫੜਾਏ ਆਪਣਾ ਲੜਨਾ, ਦਿਵਸ ਰੈਣ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਬੀਸ ਬੀਸੇ ਖ਼ੁਸ਼ੀ ਮਨਾਈਆ। ਬੀਸ ਬੀਸਾ ਵੇਖ ਵਿਚਾਰ, ਦਿਵਸ ਰੈਣ ਖ਼ੁਸ਼ੀ ਮਨਾਇੰਦਾ। ਪਰਗਟ ਹੋਏ ਨਰ ਨਿਰੰਕਾਰ ਜਗਤ ਮਲਾਹ ਅਖਵਾਇੰਦਾ। ਸ਼ਬਦ ਹੱਥ ਤੇਜ ਕਟਾਰ, ਮਨਮੁਖ ਪਾਰ ਕਰਾਇੰਦਾ। ਗੋਬਿੰਦ ਕਾਇਆ ਨਾਮ ਅਪਾਰ, ਨਾਮ ਨਾਮਾ ਵਣਜ ਕਰਾਇੰਦਾ। ਭਗਤ ਜਨਾਂ ਹਰਿ ਪੈਜ ਸਵਾਰ, ਆਪਣਾ ਬਿਰਦ ਰਖਾਇੰਦਾ। ਵੇਖ ਵਖਾਏ ਵਾਰੋ ਵਾਰ, ਕਲਜੁਗ ਅੰਤਮ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਲੱਖ ਚੁਰਾਸੀ ਤੇਰਾ ਕਰਮ ਧਰਮ ਜਰਮ ਆਪਣੇ ਹੱਥ ਰਖਾਇੰਦਾ। ਜਨਮ ਕਰਮ ਪ੍ਰਭ ਹੱਥ, ਜਗਤ ਵਡਿਆਈਆ। ਜਿਸ ਭਾਵੇ ਤਿਸ ਲਏ ਰੱਖ, ਨਾ ਕੋਈ ਮੇਟ ਮਿਟਾਈਆ। ਲੱਖ ਚੁਰਾਸੀ ਲੱਥੇ ਸੱਥ, ਹਰਿ ਸੱਥਰ ਰਿਹਾ ਵਿਛਾਈਆ। ਪੰਚਮ ਜੇਠੀ ਕਰ ਇਕੱਠ, ਸਚ ਵਿਹਾਰਾ ਰਿਹਾ ਬਣਾਈਆ। ਬੁਰਜ ਹੰਕਾਰੀ ਜਾਣਾ ਢੱਠ, ਕਿਲ੍ਹਾ ਕੋਟ ਰਹਿਣ ਨਾ ਪਾਈਆ।

ਤ੍ਰੈਗੁਣ ਮਾਇਆ ਅਗਨੀ ਮੱਠ, ਪ੍ਰਭ ਸਾਚਾ ਆਪ ਤਪਾਈਆ। ਆਪੇ ਗੇੜਨਹਾਰਾ ਉਲਟੀ ਲੱਠ, ਕਲਜੁਗ ਅੰਤ ਕਰਾਈਆ। ਲੇਖਾ ਚੁੱਕੇ ਅੱਠ ਸੱਠ, ਗੰਗਾ ਗੋਦਾਵਰੀ ਮੁਖ ਛੁਪਾਈਆ। ਗੁਰ ਦਰ ਮੰਦਰ ਜਾਣੇ ਢੱਠ, ਸ਼ਿਵਦਵਾਲਾ ਮੱਠ ਦਿਸ ਨਾ ਆਈਆ। ਪਾਰਬ੍ਰਹਮ ਚਰਨ ਕਵਲ ਦਵਾਰੇ ਇਕ ਇਕੱਠ, ਏਕਾ ਧਾਮ ਸੁਹਾਈਆ। ਸਤਿਜੁਗ ਤੇਰਾ ਸਾਚਾ ਹੱਠ, ਸਤਿ ਸੰਤੋਖ ਗਿਆਨ ਦਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਬੀਸ ਬੀਸਾ ਦਏ ਵਰ, ਜਗਤ ਜਗਦੀਸਾ ਖੇਲ ਖਿਲਾਈਆ। ਬੀਸ ਬੀਸਾ ਉਠ ਤਿਆਰ, ਲੋਕਮਾਤ ਲਏ ਅੰਗੜਾਈਆ। ਪ੍ਰਭ ਅਬਿਨਾਸ਼ੀ ਕਿਰਪਾ ਧਾਰ, ਹਰਿ ਸ਼ਬਦ ਕਰੀ ਕੁੜਮਾਈਆ। ਕੂੜ ਕੁੜਿਆਰਾ ਮੇਟ ਪਸਾਰ, ਕਲਜੁਗ ਖਤੇ ਪਾਈਆ। ਇਕ ਇਕੱਲਾ ਹਰਿ ਨਿਰੰਕਾਰ, ਜੁਗ ਜੁਗ ਲਹਿਣਾ ਦੇਣਾ ਰਿਹਾ ਚੁਕਾਈਆ। ਖੇਲੇ ਖੇਲ ਅਪਰ ਅਪਾਰ, ਆਪਣੇ ਭਾਣੇ ਵਿਚ ਸਮਾਈਆ। ਸਤਿਜੁਗ ਸਾਚੇ ਕਰ ਪਿਆਰ, ਲੋਕਮਾਤ ਜਨਮ ਦਵਾਈਆ। ਏਕਾ ਸ਼ਸਤਰ ਏਕਾ ਬਸਤਰ ਏਕਾ ਖੰਡਾ ਤੇਜ ਕਟਾਰ, ਪ੍ਰਭ ਸਾਚਾ ਹੱਥ ਫੜਾਈਆ। ਪੰਚਮ ਦੁਸ਼ਟ ਦਏ ਸੰਘਾਰ, ਪੰਚਮ ਦਏ ਜਗਾਈਆ। ਪੰਚਮ ਬੈਠਾ ਅਧਵਿਚਕਾਰ, ਸਾਚਾ ਮੇਲ ਮਿਲਾਈਆ। ਪੰਚਮ ਮੀਤਾ ਹਰਿ ਨਿਰੰਕਾਰ, ਏਕਾ ਰਾਗ ਸੁਹਾਗੀ ਗੀਤਾ ਚਾਰ ਵਰਨਾਂ ਰਿਹਾ ਜਣਾਈਆ। ਆਪੇ ਹੋਇਆ ਪਤਤ ਪੁਨੀਤਾ, ਆਪੇ ਦਿਹੁਰਾ ਆਪ ਮਸੀਤਾ, ਗੁਰ ਦਰ ਮੰਦਰ ਆਪ ਅਖਵਾਈਆ। ਹਰਿਜਨ ਵਿਰਲੇ ਤਨ ਮਨ ਜੀਤਾ, ਪ੍ਰਭ ਚਰਨ ਓਟ ਰਖਾਈਆ। ਵੇਖ ਵਖਾਏ ਹਸਤ ਕੀਟਾ, ਊਚਾਂ ਨੀਚਾਂ ਭੇਵ ਨਾ ਰਾਈਆ। ਨਾਮ ਨਿਧਾਨਾ ਦੇਵੇ ਏਕਾ ਮੀਠਾ, ਸੋਹੰ ਅੱਖਰ ਵੱਖਰ ਜਗਤ ਨਿਧਾਨਾ ਆਪ ਰਖਾਈਆ। ਕਲਜੁਗ ਭੰਨੇ ਕੌੜਾ ਰੀਠਾ, ਅੰਤ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਤ੍ਰੈਗੁਣ ਤੇਰਾ ਲਹਿਣਾ ਦੇਣਾ ਤੇਰੀ ਝੋਲੀ ਪਾਈਆ। ਤ੍ਰੈਗੁਣ ਮਾਇਆ ਤੇਰਾ ਅੰਤ, ਪ੍ਰਭ ਸਾਚੇ ਅੰਤ ਮਿਟਾਵਣਾ। ਬ੍ਰਹਮਾ ਖੋਲ੍ਹੇ ਆਪਣਾ ਹੱਟ, ਪ੍ਰਭ ਅੰਤਮ ਅੰਤ ਕਰਾਵਣਾ। ਗੁਰਮੁਖ ਵਿਰਲਾ ਲਾਹਾ ਲਏ ਖੱਟ, ਜਗਤ ਜੰਜਾਲਾ ਤੋੜ ਤੁੜਾਵਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੇ ਭਾਣੇ ਆਪ ਸਮਾਵਣਾ। ਚਾਰ ਵਰਨ ਉਪਦੇਸ਼, ਹਰਿ ਸ਼ਬਦ ਜਣਾਈਆ। ਪਰਗਟ ਹੋਏ ਦਸ ਦਸਮੇਸ਼, ਜੋਧਾ ਸੂਰ ਆਪ ਅਖਵਾਈਆ। ਸ਼ਬਦ ਸਿੰਘਾਸਣ ਨਰ ਨਰੇਸ਼, ਪੁਰਖ ਅਬਿਨਾਸ਼ਣ ਡੇਰਾ ਲਾਈਆ। ਬ੍ਰਹਿਮੰਡ ਖੰਡ ਹੋ ਪਰਵੇਸ਼, ਆਪ ਆਪਣੇ ਵਿਚ ਸਮਾਈਆ। ਭੇਵ ਨਾ ਪਾਇਣ ਬ੍ਰਹਮਾ ਵਿਸ਼ਨ ਮਹੇਸ਼ ਗਣੇਸ਼, ਵੇਦ ਪੁਰਾਨਾਂ ਅੰਜੀਲ ਕੁਰਾਨਾਂ ਖਾਣੀ ਬਾਣੀ ਸਾਰ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਵੇਖ ਵਖਾਈਆ। ਜੁਗ ਜੁਗ ਖੇਲੇ ਖੇਲ ਮਹਾਨਾ, ਲੋਕਮਾਤ ਲਏ ਅਵਤਾਰਾ। ਨਾਮ ਲਿਆਏ ਪੰਚ ਪਰਵਾਨਾ, ਵਰਤੇ ਵਰਤਾਵੇ ਵਿਚ ਸੰਸਾਰਾ। ਜਨ ਭਗਤਾਂ ਦੇਵੇ ਨਾਮ ਨਿਧਾਨਾ, ਮੇਟ ਮਿਟਾਏ ਅੰਧ ਅੰਧਿਆਰਾ। ਆਤਮ ਬ੍ਰਹਮ ਇਕ ਗਿਆਨਾ, ਚਰਨ ਕਵਲ ਸਚ ਸਹਾਰਾ। ਸੋਹੰ ਸ਼ਬਦ ਧੁਰ ਫ਼ਰਮਾਨਾ, ਚਾਰ ਵਰਨਾਂ ਕਰੇ ਪਿਆਰਾ। ਜਨ ਭਗਤਾਂ ਬੰਨ੍ਹੇ ਹੱਥੀਂ ਗਾਨਾ, ਕਲਜੁਗ ਤੇਰੀ ਅੰਤਮ ਵਾਰਾ। ਲੱਖ ਚੁਰਾਸੀ ਛੁੱਟੇ ਪੀਣਾ ਖਾਣਾ, ਦਹਿ ਦਿਸ਼ਾ ਹਾਹਾਕਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਲਏ ਅਤਵਾਰਾ। ਨਿਹਕਲੰਕ ਲਏ ਅਵਤਾਰ, ਧਰਤ ਮਾਤ ਧੀਰ ਧਰਾਈਆ। ਧਰਤ ਮਾਤ ਰੋਵੇ ਜ਼ਾਰੋ ਜ਼ਾਰ, ਗਲ ਪਲੜਾ ਨੇਤਰ ਨੀਰ ਵਹਾਈਆ। ਪਾਰਬ੍ਰਹਮ ਪ੍ਰਭ ਕਿਰਪਾ ਧਾਰ,

ਕਲਜੁਗ ਜੀਵ ਵੱਡ ਗੁਨ੍ਹਾਈਆ। ਚੁੱਕਿਆ ਨਾ ਜਾਏ ਅੰਤਮ ਭਾਰ, ਜੂਠ ਝੂਠ ਬੈਠੀ ਸਿਰ ਉਠਾਈਆ। ਨਾ ਕੋਈ ਕਰੇ ਹੌਲਾ ਭਾਰ, ਸਾਧਾਂ ਸੰਤਾਂ ਆਤਮ ਹਲਕਾਈਆ। ਭਰਮੇ ਭੁੱਲੇ ਨਰ ਨਾਰ, ਜੀਵ ਜੰਤ ਪਤ ਗਵਾਈਆ। ਦੋਏ ਜੋੜ ਕਰੇ ਨਿਮਸਕਾਰ, ਰਤੀ ਰੱਤ ਨਾ ਰਹੀ ਰਾਈਆ।ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇ ਮਤ ਰਿਹਾ ਸਮਝਾਈਆ। ਧਰਤ ਮਾਤ ਦੇ ਦਿਲਾਸਾ, ਪ੍ਰਭ ਆਪਣਾ ਆਪ ਜਣਾਈਆ। ਆਪੇ ਵੇਖਣ ਆਏ ਮਾਤ ਤਮਾਸ਼ਾ, ਬੀਸ ਚੌਬੀਸਾ ਚਵੀਆਂ ਅਵਤਾਰਿਆ। ਵੇਖ ਵਿਖਾਣੇ ਪ੍ਰਿਥਮੀ ਆਕਾਸ਼ਾ, ਲੱਖ ਚੁਰਾਸੀ ਪਾਵੇ ਸਾਰਿਆ। ਤੋਲ ਤੁਲਾਵੇ ਰੱਤੀ ਤੋਲਾ ਮਾਸਾ, ਸਾਚਾ ਕੰਡਾ ਨਾਮ ਲਗਾ ਰਿਹਾ। ਜੋ ਜਨ ਖਾਏ ਮਦਿਰਾ ਮਾਸਾ, ਹਰਿ ਸਾਚੀ ਵੰਡਾ ਆਪ ਵੰਡਾ ਰਿਹਾ। ਅੰਤਮ ਆਉਣਾ ਹਾਰ ਪਾਸਾ, ਕਲਜੁਗ ਕੰਢਾ ਨੇੜੇ ਆ ਰਿਹਾ। ਨਾ ਕੋਈ ਕਰੇ ਬੰਦ ਖੁਲਾਸਾ, ਭੇਖ ਪਖੰਡਾ ਜਗਤ ਸੁਣਾ ਰਿਹਾ। ਜੋ ਉਪਜੇ ਸੋ ਅੰਤ ਵਿਨਾਸਾ, ਥਿਰ ਕੋਈ ਰਹਿਣ ਨਾ ਪਾ ਰਿਹਾ। ਜਨ ਭਗਤਾਂ ਹਰਿ ਦਾਸਨ ਦਾਸਾ, ਦਰ ਦਵਾਰੇ ਸੇਵ ਕਮਾ ਰਿਹਾ। ਕਾਇਆ ਮੰਡਲ ਸਾਚੀ ਰਾਸਾ, ਗੋਪੀ ਕਾਹਨਾ ਖੇਲ ਖਿਲਾ ਰਿਹਾ। ਨਿਝ ਘਰ ਆਤਮ ਰੱਖੇ ਵਾਸਾ, ਤਨ ਆਤਮ ਰਸ ਵਿਖਾ ਰਿਹਾ। ਜੋਤੀ ਨੂਰ ਕਰ ਪਰਕਾਸ਼ਾ, ਅਗਿਆਨ ਅੰਧੇਰ ਮਿਟਾ ਰਿਹਾ। ਲੇਖੇ ਲਾਏ ਰਸਨ ਸਵਾਸਾ, ਜੋ ਜਨ ਰਸਨਾ ਜਿਹਵਾ ਗਾ ਰਿਹਾ। ਸੰਮਤ ਚੌਦਾਂ ਵੇਖੇ ਮਾਤ ਤਮਾਸਾ, ਪ੍ਰਭ ਆਪਣੀ ਬਣਤ ਬਣਾ ਰਿਹਾ। ਪਰਗਟ ਹੋਏ ਸਰਬ ਗੁਣ ਤਾਸਾ, ਦੂਈ ਦਵੈਤੀ ਪੜਦਾ ਲਾਹ ਰਿਹਾ। ਜਨ ਭਗਤਾਂ ਦੇਵੇ ਚਰਨ ਕਵਲ ਸੱਚਾ ਭਰਵਾਸਾ, ਏਕਾ ਏਕ ਰਾਹ ਵਖਾ ਰਿਹਾ। ਗੁਰ ਪੂਰੇ ਸਦ ਬਲ ਬਲ ਜਾਸਾ, ਹਾਜ਼ਰ ਹਜ਼ੂਰਾ ਦਰਸ ਦਿਖਾ ਰਿਹਾ। ਹਰਿਜਨ ਨਾ ਹੋਏ ਮਾਤ ਨਿਰਾਸਾ, ਜਿਸ ਜਨ ਸੀਸ ਆਪਣਾ ਹੱਥ ਟਿਕਾ ਰਿਹਾ। ਕਦੇ ਨਾ ਆਵੇ ਹਾਰ ਪਾਸਾ, ਪ੍ਰਭ ਸਾਚਾ ਹੋਏ ਸਹਾਰਿਆ। ਮਿਲਿਆ ਮੇਲ ਹਰਿ ਸ਼ਾਹੋ ਸ਼ਾਬਾਸਾ, ਸ਼ਾਹ ਸੁਲਤਾਨਾ ਮੇਲ ਮਿਲਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਸਚ ਨਿਸ਼ਾਨਾ ਇਕ ਝੁਲਾ ਰਿਹਾ। ਸਚ ਨਿਸ਼ਾਨਾ ਸਚ ਰੰਗ, ਪ੍ਰਭ ਸਾਚੇ ਮਾਤ ਰੰਗਾਇਆ। ਨਾਮ ਡੋਰੀ ਇਕ ਪਤੰਗ, ਦੋ ਜਹਾਨਾਂ ਰਿਹਾ ਚੜ੍ਹਾਇਆ। ਆਪ ਲਗਾਇਆ ਆਪਣੇ ਅੰਗ, ਅੰਗੀਕਾਰ ਆਪ ਅਖਵਾਇਆ। ਸਾਢੇ ਤਿੰਨ ਹੱਥ ਸੀਆਂ ਸਚ ਪਲੰਘ, ਪ੍ਰਭ ਸਾਚੇ ਆਸਣ ਲਾਇਆ। ਧਰਤ ਮਾਤ ਮੰਗੇ ਮੰਗ, ਕਲਜੁਗ ਵੇਲਾ ਦਏ ਦੁਹਾਇਆ। ਲੱਖ ਚੁਰਾਸੀ ਹੋਈ ਭੰਗ, ਸ੍ਰਿਸ਼ਟ ਸਬਾਈ ਦਏ ਹਿਲਾਇਆ। ਚਿੱਟੇ ਅਸਵ ਕਸਿਆ ਤੰਗ, ਨੀਲੇ ਵਾਲਾ ਨੀਲੇ ਘੋੜੇ ਚਰਨ ਛੁਹਾਇਆ। ਲੋਆਂ ਪੁਰੀਆਂ ਆਏ ਲੰਘ, ਪਾਰ ਕਿਨਾਰਾ ਇਕ ਵਖਾਇਆ। ਸੋਹੰ ਸ਼ਬਦ ਵਜਾਏ ਮਰਦੰਗ, ਗੁਰਮੁਖ ਸੋਏ ਰਿਹਾ ਜਗਾਇਆ। ਲੱਖ ਚੁਰਾਸੀ ਦਏ ਟੰਗ, ਚਾਰੇ ਕੁੰਟ ਵੇਖ ਵਖਾਇਆ। ਸੰਗੀ ਸਾਥੀ ਆਪ ਅਖਵਾਏ ਕਾਇਆ ਚੋਲੀ ਚਾੜ੍ਹੇ ਰੰਗ, ਨਾਮ ਰੰਗੀਲਾ ਇਕ ਅਖਵਾਇਆ। ਮਾਇਆ ਮਮਤਾ ਡੱਸਣੀ ਨਾ ਮਾਰੇ ਡੰਗ, ਤ੍ਰਿਸ਼ਨਾ ਭੁੱਖ ਮਿਟਾਇਆ। ਕੱਟਣਹਾਰਾ ਭੁੱਖ ਨੰਗ, ਗਊ ਗਰੀਬਾਂ ਗਲੇ ਲਗਾਇਆ। ਜੂਠੀ ਝੂਠੀ ਕਲਜੁਗ ਕਾਇਆ ਭੰਨੇ ਕਾਚੀ ਵੰਗ, ਸਚ ਵਣਜਾਰਾ ਕੋਈ ਦਿਸ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵਡ ਦਾਤਾ ਸੂਰਾ ਸਰਬੰਗ ਆਪ ਅਖਵਾਇਆ। ਸੂਰਬੀਰ ਹਰਿ ਦਾਤਾਰ, ਵਾਲੀ ਦੋ ਜਹਾਨਿਆ। ਪਰਗਟ ਹੋ ਵਿਚ ਸੰਸਾਰ, ਇਕ ਮਾਰੇ ਤੀਰ ਨਿਸ਼ਾਨਿਆ। ਨੌ ਖੰਡ ਪ੍ਰਿਥਮੀ ਵੇਖ ਵਿਚਾਰ, ਖੇਲੇ ਖੇਲ ਗੁਣ ਨਿਧਾਨਿਆ। ਸੱਤਾਂ ਦੀਪਾਂ ਆਈ ਹਾਰ, ਵੇਲਾ ਅੰਤ ਅੰਤ ਕਰਾਨਿਆ। ਵਰਭੰਡ ਖੰਡ ਹੋ

ਤਿਆਰ, ਹਰਿ ਸ਼ਬਦ ਖੋਜ ਖੁਜਾਨਿਆ। ਜੇਰਜ ਅੰਡਾਂ ਮਾਰੇ ਮਾਰ, ਉਤਭੁਜ ਸੇਤਜ ਹੋਏ ਵੈਰਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਲਏ ਵਰ, ਦੇਵੇ ਸਰਨ ਚਰਨ ਇਕ ਧਿਆਨਿਆ। ਚਰਨ ਕਵਲ ਇਕ ਧਿਆਨ, ਹਰਿਜਨ ਆਪ ਰਖਾਇਆ। ਦੇਵਣਹਾਰਾ ਨਾਮ ਨਿਧਾਨ, ਆਤਮ ਝੋਲੀ ਰਿਹਾ ਭਰਾਇਆ। ਸੰਮਤ ਚੌਦਾਂ ਸਚ ਨਿਸ਼ਾਨ, ਚੌਦਾਂ ਲੋਕਾਂ ਰਿਹਾ ਵਖਾਇਆ। ਆਪੇ ਵੇਖ ਮੁਗਲ ਪਠਾਨ, ਈਸਾ ਮੂਸਾ ਰਿਹਾ ਹਿਲਾਇਆ। ਚੀਨਾ ਰੂਸਾ ਬਣ ਨਿਧਾਨ, ਕਿਉਂ ਬੈਠਾ ਮੁਖ ਛੁਪਾਇਆ। ਵਾਲੀ ਹਿੰਦ ਬਾਲ ਅੰਞਾਣ, ਪ੍ਰਭ ਸਾਚਾ ਰਿਹਾ ਜਗਾਇਆ। ਲੇਖਾ ਲਿਖਣਹਾਰ ਭਗਵਾਨ, ਜੁਗ ਜੁਗ ਲਿਖਦਾ ਆਇਆ। ਕਲਜੁਗ ਅੰਤਮ ਵੇਖ ਭੂਮਿਕਾ ਅਸਥਾਨ, ਭਾਰਤ ਖੰਡੀ ਡੇਰਾ ਲਾਇਆ। ਜੋਤੀ ਜੋਤ ਜਗੇ ਮਹਾਨ, ਭੇਵ ਕਿਸੇ ਨਾ ਪਾਇਆ। ਪੜ੍ਹ ਪੜ੍ਹ ਥੱਕੇ ਵੇਦ ਪੁਰਾਨ, ਪੰਡਤ ਕਾਸ਼ੀ ਰਹਿਣ ਨਾ ਪਾਇਆ। ਗ੍ਰੰਥੀ ਪੰਥੀ ਬਹਿ ਬਹਿ ਗਾਨ, ਹਰਿ ਮੰਦਰ ਹਰਿ ਜੀ ਦਿਸ ਨਾ ਆਇਆ। ਅੰਜੀਲ ਕੁਰਾਨ ਸਰਬ ਪਛਤਾਨ, ਐਲੀ ਅੱਲਾ ਪੜ੍ਹ ਪ੍ਰਭ ਸਚ ਅਮਾਮ, ਸ਼ਬਦ ਨਾ ਵੇਖ ਵਖਾਇਆ। ਖਾਣੀ ਬਾਣੀ ਹੋਈ ਹੈਰਾਨ, ਵੇਦ ਪੁਰਾਨਾਂ ਆਈ ਹਾਨ, ਅੰਜੀਲ ਕੁਰਾਨ ਅੰਤ ਪਛਤਾਨ, ਕਲਜੁਗ ਕਾਲੀ ਰੈਣ ਦਏ ਦੁਹਾਇਆ। ਜੋਤ ਸਰੂਪ ਹਰਿ ਭਗਵਾਨ, ਸ਼ਾਹੋ ਭੂਪ ਵਾਲੀ ਦੋ ਜਹਾਨ, ਸਤਿ ਸਰੂਪ ਗੁਣ ਨਿਧਾਨ, ਗੁਣਵੰਤਾ ਭੇਵ ਨਾ ਪਾਇਆ। ਸੱਤ ਰੰਗ ਚੜ੍ਹਾਏ ਧਰਮ ਨਿਸ਼ਾਨ, ਨੌ ਖੰਡ ਪ੍ਰਿਥਮੀ ਏਕਾ ਸ਼ਾਨ, ਸੱਤਾਂ ਦੀਪਾਂ ਦੇਵੇ ਮਾਨ, ਚਰਨ ਕਵਲ ਇਕ ਸਰਨਾਇਆ। ਬੀਸ ਬੀਸਾ ਚਤਰ ਸੁਜਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨਿਰਗੁਣ ਰੂਪ ਵਟਾਇਆ। ਨਿਰਗੁਣ ਤੇਰੀ ਨਾਮ ਧਾਰ, ਦਿਸ ਕਿਸੇ ਨਾ ਆਈਆ। ਸਾਧ ਸੰਤ ਰਹੇ ਵਿਚਾਰ, ਭੇਵ ਕੋਇ ਨਾ ਪਾਈਆ। ਜੀਵ ਜੰਤ ਹੋਏ ਗਵਾਰ, ਰਸਨਾ ਮੁਖ ਹਲਕਾਈਆ। ਗੁਰਮੁਖ ਸਾਚੇ ਕਰ ਤਿਆਰ, ਪ੍ਰਭ ਆਪਣੀ ਸੇਵ ਲਗਾਈਆ। ਸੰਮਤ ਚੌਦਾਂ ਵੇਖ ਵਿਚਾਰ, ਰੈਣ ਅੰਧੇਰੀ ਰਿਹਾ ਮਿਟਾਈਆ। ਪੂਰਬ ਜਨਮਾਂ ਲਹਿਣਾ ਦੇਣਾ ਕਰਜ਼ ਉਤਾਰ, ਪਿਛਲਾ ਮੂਲ ਚੁਕਾਈਆ। ਸਾਚਾ ਗਹਿਣਾ ਤਨ ਸ਼ਿੰਗਾਰ, ਸੋਹੰ ਤਨ ਪਹਿਨਾਈਆ। ਸੋਲਾਂ ਕਲੀਆਂ ਅਪਰ ਅਪਾਰ, ਸਾਚੀ ਪੁਰੀਆਂ ਨਾਲ ਰਲਾਈਆ। ਵਲੀਆ ਛਲੀਆ ਹਰਿ ਨਿਰੰਕਾਰ, ਵਲ ਛਲ ਆਪ ਕਰਾਈਆ। ਨਿਹਚਲ ਧਾਮ ਅਟੱਲ ਅਟਲੀਆ, ਥਿਰ ਘਰ ਡੇਰਾ ਲਾਈਆ। ਥਿਰ ਘਰ ਡੇਰਾ ਪੁਰਖ ਭਤਾਰ, ਅਗੰਮ ਅਗੰਮੜੇ ਧਾਮ ਸੁਹਾਈਆ। ਹਰਿ ਸੰਤਨ ਮੇਲਾ ਸਚ ਦਵਾਰ, ਆਪ ਆਪਣਾ ਰਿਹਾ ਕਰਾਈਆ। ਪਹਿਲੀ ਚੇਤਰ ਦਿਵਸ ਵਿਚਾਰ, ਥਿਤ ਵਾਰ ਆਪ ਉਪਾਈਆ। ਗੁਰਮੁਖ ਸਾਚੇ ਲਏ ਉਭਾਰ, ਆਪ ਆਪਣੀ ਓਟ ਰਖਾਈਆ। ਲੱਖ ਚੁਰਾਸੀ ਵਿਚੋਂ ਕੱਢੇ ਬਾਹਰ, ਲੋਕਮਾਤ ਸ਼ਬਦ ਜਣਾਈਆ। ਆਪੇ ਗੁਪਤ ਆਪੇ ਜ਼ਾਹਿਰ, ਅੰਦਰ ਮੰਦਰ ਬਾਹਰ ਰਖਾਈਆ। ਭਗਤ ਸੁਹੇਲਾ ਮੀਤ ਮੁਰਾਰ, ਏਕੰਕਾਰ ਆਪ ਅਖਵਾਈਆ। ਅੰਮ੍ਰਿਤ ਆਤਮ ਬਖ਼ਸ਼ੇ ਠੰਢੀ ਠਾਰ, ਨਿਝਰ ਧਾਰ ਆਪ ਚੁਆਈਆ। ਆਪੇ ਖੋਲ੍ਹਣਹਾਰਾ ਬੰਦ ਕਿਵਾੜ, ਅੰਦਰ ਬੈਠਾ ਕੁੰਡਾ ਲਾਈਆ। ਮੇਟ ਮਿਟਾਏ ਪੰਚਮ ਧਾੜ, ਲੋਭ ਮੋਹ ਹੰਕਾਰ ਕਾਮ ਕਰੋਧ ਨੇੜ ਨਾ ਆਈਆ। ਸ਼ਬਦ ਖੰਡਾ ਤੇਜ ਕਟਾਰ, ਆਪਣਾ ਆਪ ਦਿਖਾਈਆ। ਆਪੇ ਹੋਇਆ ਪਹਿਰੇਦਾਰ, ਦਿਵਸ ਰੈਣ ਸੇਵ ਕਮਾਈਆ। ਜਨ ਭਗਤਾਂ ਕਰੇ ਖ਼ਬਰਦਾਰ, ਏਕਾ ਇਕੀ ਰਿਹਾ ਪਾਈਆ। ਸਾਚੀ ਸਿੱਖੀ ਵਿਚ ਸੰਸਾਰ, ਸਤਿਜੁਗ ਤ੍ਰੇਤਾ ਮਾਤ ਉਪਾਈਆ। ਗੁਰ ਗੋਬਿੰਦੇ ਮੰਗੀ ਭਿੱਖੀ, ਪ੍ਰਭ ਆਤਮ ਝੋਲੀ ਪਾਈਆ। ਏਕਾ ਧਾਰ ਰੱਖੀ ਤਿੱਖੀ, ਸਚ ਸੁੱਚ ਸੱਚੀ ਸਰਨਾਈਆ।

ਨਾ ਕੋਈ ਜਾਣੇ ਮੁਨੀ ਰਿਖੀ, ਜਪ ਤਪ ਹੱਠ ਸਤਿ ਭੇਵ ਨਾ ਪਾਈਆ। ਆਪਣੀ ਹੱਥੀਂ ਲੇਖ ਰਿਹਾ ਲਿਖੀ, ਦੋ ਜਹਾਨ ਨਾ ਕੋਈ ਮਿਟਾਈਆ। ਨੇਤਰ ਲੋਚਨ ਨੈਣ ਆਪੇ ਪੇਖੀ, ਆਪ ਆਪਣੀ ਬਣਤ ਬਣਾਈਆ। ਆਪ ਉਪਾਏ ਧਾਰੀ ਕੇਸੀ, ਮੂੰਡ ਮੁੰਡਾਏ ਸੰਗ ਰਲਾਈਆ। ਪਰਗਟ ਜੋਧਾ ਸੂਰ ਦਸ ਦਸਮੇਸ਼ੀ, ਕਲਜੁਗ ਦਹਿਸਰ ਮੇਟ ਮਿਟਾਈਆ। ਕਲਜੁਗ ਤੇਰੀ ਅੰਤਮ ਪੇਸ਼ੀ, ਸੰਮਤ ਚੌਦਾਂ ਆਪੇ ਪਾਈਆ। ਪੂਜਾ ਮਿਟਾਏ ਸ਼ਿਵ ਸ਼ੰਕਰ ਬ੍ਰਹਮਾ ਵਿਸ਼ਨ ਮਹੇਸ਼ ਗਣੇਸ਼ੀ, ਕਰੋੜ ਤੇਤੀਸਾ ਨਾ ਕੋਇ ਮਨਾਈਆ। ਆਕਾਲ ਆਕਾਲਾ ਦੀਨ ਦਿਆਲਾ ਗੁਰ ਗੋਪਾਲਾ ਸ਼ਬਦ ਰਖਵਾਲਾ ਚਤਰਭੁਜ ਪ੍ਰਭ ਸਾਚਾ ਰਹਿਸੀ, ਦੂਸਰ ਕੋਈ ਦਿਸ ਨਾ ਆਈਆ। ਜਨ ਭਗਤਾਂ ਫਲ ਲਗਾਏ ਕਾਇਆ ਡਾਲਾ, ਆਪ ਆਪਣੀ ਰੁੱਤ ਸੁਹਾਈਆ। ਨੇੜ ਨਾ ਆਏ ਕਾਲ ਮਹਾਂਕਾਲਾ, ਪ੍ਰਭ ਚਰਨ ਦਵਾਰੇ ਰਿਹਾ ਬਿਠਾਈਆ। ਏਕਾ ਦੱਸੇ ਰਾਹ ਸੁਖਾਲਾ, ਸਤਿਜੁਗ ਸਾਚਾ ਮਾਰਗ ਲਾਈਆ। ਚਾਰ ਵਰਨ ਰਖਾਏ ਇਕ ਸੱਚੀ ਧਰਮਸਾਲਾ, ਚਰਨ ਸਰਨ ਸੱਚੀ ਸਰਨਾਈਆ। ਸੋਹੰ ਸ਼ਬਦ ਗਲ ਪਾਏ ਮਾਲਾ, ਓਅੰ ਸਤਿਜੁਗ ਭੇਵ ਚੁਕਾਈਆ। ਆਪੇ ਜੋਤ ਜਗਾਏ ਜਗਤ ਜਵਾਲਾ, ਆਪੇ ਖਿੱਚ ਵਖਾਈਆ। ਕਲਜੁਗ ਹੋਇਆ ਹਾਲ ਬੇਹਾਲਾ, ਚਾਰੋਂ ਕੁੰਟ ਦਏ ਦੁਹਾਈਆ। ਸਤਿਜੁਗ ਸਾਚਾ ਮਾਰੇ ਛਾਲਾ, ਪ੍ਰਭ ਸਾਚੀ ਰੁੱਤ ਸੁਹਾਈਆ। ਦੋਹਾਂ ਵਿਚੋਲਾ ਸ਼ਬਦ ਦਲਾਲਾ, ਹਰਿ ਸਾਲਸ ਇਕ ਰਖਾਈਆ। ਆਪੇ ਹੋਇਆ ਹਰਿ ਰਖਵਾਲਾ, ਜੁਗ ਜੁਗ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਏਕਾ ਨਾਮ ਦਏ ਵਰ, ਲੱਖ ਚੁਰਾਸੀ ਲਏ ਪਰਨਾਈਆ। ਲੱਖ ਚੁਰਾਸੀ ਸਾਚੀ ਨਾਰਾ, ਏਕਾ ਕੰਤ ਹੰਢਾਇੰਦਾ। ਪਰਗਟ ਹੋ ਨਰ ਅਵਤਾਰਾ, ਗੁਰਮੁਖ ਸਾਚੇ ਆਪ ਜਗਾਇੰਦਾ। ਦੇਵੇ ਦਰਸ ਅਗੰਮ ਅਪਾਰਾ, ਲੋਕਮਾਤ ਆਪ ਉਠਾਇੰਦਾ। ਰਸਨ ਕਰਾਏ ਜੈ ਜੈ ਜੈਕਾਰਾ, ਅੱਖਰ ਵੱਖਰ ਸ਼ਬਦ ਜਣਾਇੰਦਾ। ਧਰਨੀ ਧਰਤ ਧਵਲ ਭੰਡਾਰਾ, ਨਾ ਕੋਈ ਖਾਲੀ ਮਾਤ ਕਰਾਇੰਦਾ। ਸ੍ਰਿਸ਼ਟ ਸਬਾਈ ਰਿਹਾ ਮਵਲ, ਦਿਸ ਕਿਸੇ ਨਾ ਆਇੰਦਾ। ਆਪੇ ਰਾਮਾ ਕ੍ਰਿਸ਼ਨਾ ਸਾਵਲ ਸਵਲ, ਮੁਕੰਦ ਮਨੋਹਰ ਲੱਖਮੀ ਨਰਾਇਣ ਆਪ ਅਖਵਾਇੰਦਾ। ਆਪੇ ਪਰਗਟ ਹੋਏ ਉਪਰ ਧਵਲ, ਨਿਹਕਲੰਕਾ ਡੰਕ ਵਜਾਇੰਦਾ। ਜਨ ਭਗਤਾਂ ਉਲਟਾ ਕਰ ਨਾਭ ਕਵਲ, ਅੰਮ੍ਰਿਤ ਧਾਰ ਵਹਾਇੰਦਾ। ਸੁਰਤ ਸਵਾਣੀ ਹੋਈ ਬਵਲ, ਆਪ ਆਪਣਾ ਰਾਹ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਕਲਜੁਗ ਤੇਰੀ ਅੰਤਮ ਵਰ, ਸਤਿਜੁਗ ਸਾਚਾ ਸਚ ਗਿਆਨ ਦਵਾਇੰਦਾ। ਸਤਿਜੁਗ ਤੇਰਾ ਸ਼ਬਦ ਗਿਆਨ, ਹਰਿ ਏਕਾ ਏਕ ਰਖਾਇਆ। ਕਾਇਆ ਮੰਦਰ ਸਚ ਮਕਾਨ, ਪ੍ਰਭ ਏਕਾ ਓਟ ਤਕਾਇਆ। ਆਪੇ ਦਾਤਾ ਗੁਣ ਨਿਧਾਨ, ਦੇਵਣਹਾਰ ਆਪ ਅਖਵਾਇਆ। ਆਪੇ ਚਤੁਰ ਸੁਘੜ ਸੁਜਾਨ, ਮੂਰਖ ਮੂੜ੍ਹ ਆਪ ਅਖਵਾਇਆ। ਆਪੇ ਬੈਠ ਵਿਚ ਬਿਬਾਨ, ਬਿਠਾਵਣਹਾਰ ਆਪ ਹੋ ਆਇਆ। ਲੋਆ ਪੁਰੀਆਂ ਮਾਰ ਧਿਆਨ, ਹਰਿਜਨ ਸੋਏ ਰਿਹਾ ਜਗਾਇਆ। ਸੰਮਤ ਚੌਦਾਂ ਏਕਾ ਆਨ, ਏਕਾ ਇੱਕੀ ਰਿਹਾ ਪਾਇਆ। ਲੇਖਾ ਚੁੱਕੇ ਪੀਣ ਖਾਣ, ਲੱਖ ਚੁਰਾਸੀ ਰਿਹਾ ਜਣਾਇਆ। ਅੰਤਮ ਲਹਿਣਾ ਦੇਣਾ ਸਾਢੇ ਤਿੰਨ ਹੱਥ ਸੀਣ, ਸਾਚੀ ਵੰਡਾ ਰਿਹਾ ਵੰਡਾਇਆ। ਵੇਖੇ ਖੇਲ ਰੂਸਾ ਚੀਨ, ਭਾਰਤ ਖੰਡੀ ਡੇਰਾ ਲਾਇਆ। ਦਾਤਾ ਜੋਧਾ ਸੂਰਾ ਵਡ ਪਰਬੀਨ, ਪਾਰਬ੍ਰਹਮ ਅਖਵਾਇਆ। ਲੇਖਾ ਲਿਖੇ ਲੋਕ ਤੀਨ, ਤਿੰਨਾਂ ਲੋਕਾਂ ਲੇਖ ਲਿਖਾਇਆ। ਕਲਜੁਗ ਤੇਰੀ ਭੰਨੇ ਹੰਕਾਰੀ ਬੀਨ, ਸਤਿਜੁਗ ਖੰਡਾ ਹੱਥ ਉਠਾਇਆ। ਨਵ ਖੰਡਾਂ ਸੱਤਾਂ ਦੀਪਾਂ ਸਾਧਾਂ ਸੰਤਾਂ ਲਏ ਛੀਨ, ਦੀਪਕ ਜੋਤ ਨਾ ਕੋਇ

ਜਗਾਇਆ। ਗੁਰਮੁਖਾਂ ਕਰੇ ਠਾਂਢਾ ਸੀਨ, ਜਿਸ ਜਨ ਆਪਣਾ ਦਰਸ ਦਿਖਾਇਆ। ਨੇਤਰ ਲੋਚਨ ਵੇਖਣ ਤੀਨ, ਨਿਜ ਆਤਮ ਵੇਖ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨਿਜ ਘਰ ਬੈਠਾ ਆਸਣ ਲਾਇਆ। ਨਿਜ ਘਰ ਆਤਮ ਹਰਿ ਹਰਿ ਵਸਿਆ, ਗੁਰਮੁਖ ਵਿਰਲੇ ਪਾਇਆ। ਪਾਰਬ੍ਰਹਮ ਰਾਹ ਸਾਚਾ ਦੱਸਿਆ, ਨਰ ਨਾਰੀ ਜੋਤ ਜਗਾਇਆ। ਦਸਮ ਦਵਾਰੀ ਬਹਿ ਬਹਿ ਹੱਸਿਆ, ਆਤਮ ਸੇਜਾ ਆਸਣ ਲਾਇਆ। ਮੇਟ ਮਿਟਾਏ ਰੈਣ ਅੰਧੇਰੀ ਮਸਿਆ, ਸਾਚਾ ਚੰਦ ਆਪ ਚੜ੍ਹਾਇਆ। ਤੀਰ ਨਿਰਾਲਾ ਏਕਾ ਕਸਿਆ, ਦੋ ਜਹਾਨਾਂ ਪਾਰ ਕਰਾਇਆ। ਧੁਰਦਰਗਾਹੀ ਆਇਆ ਨੱਸਿਆ, ਲੋਕਮਾਤ ਫੇਰਾ ਪਾਇਆ। ਲੱਖ ਚੁਰਾਸੀ ਜੂਠੀ ਝੂਠੀ ਫਾਹੀ ਫਸਿਆ, ਨਾ ਕੋਈ ਦੇਵੇ ਫੰਦ ਤੁੜਾਇਆ। ਮਾਇਆ ਨਾਗਨੀ ਡੰਗ ਮਾਰ ਰਹੀ ਡੱਸਿਆ, ਦੂਈ ਦਵੈਤੀ ਵਿਸ ਨਾ ਕੋਈ ਲਾਹਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਕਲਜੁਗ ਤੇਰੀ ਅੰਤਮ ਵਰ, ਵਰਭੰਡੀ ਵੰਡ ਵੰਡਾਇਆ। ਹਰਿ ਭੰਡੀ ਹਰਿ ਵੰਡ ਵੰਡਾਏ, ਆਪਣੀ ਕਲ ਧਾਰਿਆ। ਇਲਾਬੁਤ ਹਰਿ ਦਏ ਹਿਲਾਏ, ਪੰਚਮ ਜੇਠ ਦਿਵਸ ਵਿਚਾਰਿਆ। ਕੇਤਮਾਲ ਦਏ ਦੁਹਾਏ, ਨਾ ਕੋਈ ਮਾਤ ਸਹਾਰਿਆ। ਕਿੰਪੁਰਖ ਪ੍ਰਭ ਕਿਰਪਾ ਕਰ, ਆਪੇ ਦਏ ਜਗਤ ਹੁਲਾਰਿਆ। ਧਰਤ ਮਾਤ ਤੇਰਾ ਖੁਲ੍ਹਾ ਘਰ, ਕਰੇ ਅੰਤਮ ਵਾਰਿਆ। ਧਰਮ ਰਾਏ ਭੰਡਾਰੇ ਦੇਵੇ ਭਰ, ਲੱਖ ਚੁਰਾਸੀ ਕਰ ਸੰਘਾਰਿਆ। ਆਪ ਖੁਲ੍ਹਾਏ ਅੰਤਮ ਦਰ, ਸੰਮਤ ਚੌਦਾਂ ਵੇਖ ਵਖਾ ਰਿਹਾ। ਆਪਣੀ ਕਰਨੀ ਰਿਹਾ ਕਰ, ਕਰਨਹਾਰ ਵਡ ਸਿਕਦਾਰਿਆ। ਨਾ ਜਨਮੇ ਨਾ ਜਾਏ ਮਰ, ਖੇਲੇ ਖੇਲ ਵਡ ਸੰਸਾਰਿਆ। ਜਨ ਭਗਤਾਂ ਆਤਮ ਲਏ ਵਰ, ਕੰਤ ਭਤਾਰੀ ਆਪ ਅਖਵਾ ਰਿਹਾ। ਇਕ ਨੁਹਾਏ ਸਾਚੇ ਸਰ, ਚਰਨ ਧੂੜੀ ਮਸਤਕ ਲਾ ਰਿਹਾ। ਆਵਣ ਜਾਵਣ ਚੁੱਕੇ ਡਰ, ਲੱਖ ਚੁਰਾਸੀ ਫੰਦ ਕਟਾ ਰਿਹਾ। ਇਕ ਵਖਾਏ ਸਾਚਾ ਘਰ, ਥਿਰ ਘਰ ਨਾਉਂ ਰਖਾ ਰਿਹਾ। ਚਾਰ ਵਰਨ ਉਪਾਏ ਸਾਚਾ ਦਰ, ਊਚ ਨੀਚ ਰਾਓ ਰੰਕ ਰਾਜ ਰਾਜਾਨ ਸ਼ਾਹ ਸੁਲਤਾਨ ਏਕ ਧਾਮ ਬਹਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਰਾਮ ਰਹੀਮ ਆਪ ਅਖਵਾ ਰਿਹਾ। ਰਾਮ ਰਹੀਮ ਰਹਿਮਾਨਾ, ਅੱਲਾ ਅਲਾਹੀ ਨੂਰਿਆ। ਆਪੇ ਬੰਨ੍ਹੇ ਹੱਥੀਂ ਗਾਨਾ, ਵੇਖ ਵਖਾਏ ਨੇੜੇ ਦੂਰਿਆ। ਰਸਨਾ ਚਿਲ੍ਹਾ ਤੀਰ ਕਮਾਨਾ, ਸੋਹੰ ਆਪ ਚੜ੍ਹਾ ਰਿਹਾ। ਉਠੇ ਜੋਧਾ ਸੂਰ ਬਲੀ ਬਲਵਾਨਾ, ਲੱਖ ਚੁਰਾਸੀ ਸੁੰਞ ਮਸਾਨਾ, ਘਰ ਦਿਸਦਾ ਨਾ ਕੋਈ ਵਸਾ ਰਿਹਾ। ਨਾ ਕੋਈ ਗਾਏ ਸ਼ਬਦ ਤਰਾਨਾ, ਰਾਗ ਤਾਲ ਨਾ ਕੋਈ ਰਖਾ ਰਿਹਾ। ਸੰਮਤ ਚੌਦਾਂ ਹੋਏ ਜਵਾਨਾ, ਬਾਹੂ ਬਲ ਰਖਾ ਰਿਹਾ। ਗੁਰਮੁਖ ਵਿਰਲੇ ਮੇਲ ਸ੍ਰੀ ਭਗਵਾਨਾ, ਜਿਸ ਜਨ ਆਪਣੀ ਦਇਆ ਕਮਾ ਰਿਹਾ। ਆਪੇ ਆਪ ਦੇਵੇ ਸਾਚਾ ਦਾਨਾ, ਦਾਤਾ ਦਾਨੀ ਆਪ ਅਖਵਾ ਰਿਹਾ। ਜਗਤ ਮਿਟੇ ਅੰਤ ਨਿਸ਼ਾਨਾ, ਹਰਿ ਸਾਚਾ ਮੇਟ ਮਿਟਾ ਰਿਹਾ। ਸਤਿਜੁਗ ਸਾਚਾ ਹੋਏ ਪਰਧਾਨਾ, ਧਰਤ ਮਾਤ ਗੋਦ ਬਿਠਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਿਸ਼ਨੂੰ ਵੰਸੀ ਆਪ ਅਖਵਾ ਰਿਹਾ। ਵਿਸ਼ਨੂੰ ਭਗਵਾਨ ਹੱਥ ਵਡਿਆਈਆ, ਕਲਜੁਗ ਅੰਤਮ ਵਾਰਾ। ਖੇਲੇ ਖੇਲ ਹਰ ਘਟ ਥਾਈਂਆ, ਜੋਤ ਨੂਰ ਕਰ ਉਜਿਆਰਾ। ਹਰਿਜਨ ਉਠਾਏ ਫੜ ਫੜ ਬਾਹੀਂਆ, ਦਰ ਦਰ ਘਰ ਘਰ ਆਪ ਰਖਵਾਰਾ। ਸਦਾ ਸੁਹੇਲਾ ਦੇਵੇ ਠੰਢੀਆਂ ਛਾਈਂਆ, ਏਕਾ ਪੱਲਾ ਨਾਮ ਫੜਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ,

ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬੀਸ ਇਕੀਸ ਜਗਤ ਜਗਦੀਸ, ਹਰਿਜਨ ਮੇਲਾ ਮੇਲ ਮਿਲਾਰਾ, ਗੁਰਮੁਖ ਗੋਬਿੰਦ ਮੇਲ, ਹਰਿ ਹਰਿ ਗੋਬਿੰਦ ਪਾਇਆ। ਮਿਲਿਆ ਮੇਲ ਸੱਜਣ ਸੁਹੇਲ, ਜਗਤ ਚਿੰਦਿਆ ਦਏ ਮਿਟਾਇਆ। ਆਪੇ ਖੇਲਣਹਾਰਾ ਖੇਲ, ਜੁਗ ਜੁਗ ਖੇਲ ਖਿਲਾਇਆ। ਆਪ ਵਸਿਆ ਰੰਗ ਨਵੇਲ, ਆਪੇ ਬੈਠਾ ਹਰ ਘਟ ਆਸਣ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਧਾਮ ਸੁਹਾਇਆ। ਸਚ ਧਾਮ ਸਚ ਅਸਥਾਨ, ਸਾਚੀ ਬਣਤ ਬਣਾਈਆ। ਆਪੇ ਬੈਠ ਸ੍ਰੀ ਭਗਵਾਨ, ਸਾਧ ਸੰਤ ਮਾਤ ਤਰਾਈਆ। ਜੀ ਆਇਆ ਦੇਵੇ ਜੀਆ ਦਾਨ, ਆਤਮ ਘਰ ਵਧਾਈਆ। ਚਰਨ ਧੂੜ ਸੱਚਾ ਇਸ਼ਨਾਨ, ਸਰ ਸਰੋਵਰ ਇਕ ਵਖਾਈਆ। ਕਾਇਆ ਮੰਦਰ ਅੰਦਰ ਬਹਿ ਬਹਿ ਰਸਨਾ ਗਾਣ, ਗਾਵਤ ਗਾਵਤ ਹਰਿ ਸੁੱਖ ਸਹਿਜ ਸਮਾਈਆ। ਧੁਰਦਰਗਾਹੀ ਦੇਵੇ ਮਾਣ, ਜੋ ਜਨ ਆਏ ਸੀਸ ਝੁਕਾਈਆ। ਸ਼ਬਦ ਬਿਠਾਏ ਸਚ ਬਿਬਾਨ, ਆਵਣ ਜਾਵਣ ਗੇੜ ਕਟਾਈਆ। ਲੱਖ ਚੁਰਾਸੀ ਪੁਣ ਛਾਨ, ਗੁਰਮੁਖ ਸਾਚੇ ਰਿਹਾ ਤਰਾਈਆ। ਆਪੇ ਹੋਇਆ ਜਾਣੀ ਜਾਣ, ਹਰਿਜਨ ਸਾਚੇ ਵੇਖ ਵਖਾਈਆ। ਦੋ ਜਹਾਨੀ ਦੇਵੇ ਮਾਣ, ਸਿਰ ਆਪਣਾ ਹੱਥ ਟਿਕਾਈਆ। ਸੋਹੰ ਸ਼ਬਦ ਧੁਰ ਫ਼ਰਮਾਨ, ਦਰ ਦਰ ਘਰ ਘਰ ਰਿਹਾ ਅਲਖ ਜਗਾਈਆ। ਅੰਮ੍ਰਿਤ ਆਤਮ ਪੀਣ ਖਾਣ, ਤ੍ਰਿਸ਼ਨਾ ਭੁੱਖ ਮਿਟਾਈਆ। ਏਕਾ ਏਕ ਧੁਰ ਦੀ ਬਾਨ, ਪ੍ਰਭ ਸਾਚਾ ਰਿਹਾ ਪਾਈਆ। ਚਾਰ ਵਰਨਾਂ ਇਕ ਗਿਆਨ, ਏਕਾ ਰਾਹ ਵਖਾਈਆ। ਮਿਲੇ ਮੇਲ ਗੁਣ ਨਿਧਾਨ, ਗੁਣਵੰਤਾ ਮੇਲ ਮਿਲਾਈਆ। ਗੁਰਮੁਖ ਸਾਚੇ ਚਤੁਰ ਸੁਘੜ ਸਿਆਨ, ਦਰ ਘਰ ਸਾਚਾ ਬੰਕ ਸੁਹਾਈਆ। ਪਾਇਆ ਪਦ ਇਕ ਨਿਰਬਾਨ, ਨਿਜ ਘਰ ਵੇਖ ਵਖਾਈਆ। ਮੇਟ ਮਿਟਾਏ ਪੰਜ ਸ਼ੈਤਾਨ, ਜਿਸ ਜਨ ਆਪਣੀ ਦਇਆ ਕਮਾਈਆ। ਚਰਨ ਦਵਾਰ ਕਰ ਪਰਵਾਨ, ਪਰਮਾਨੰਦ ਵਿਚ ਸਮਾਈਆ। ਆਤਮ ਸ਼ਬਦੀ ਬ੍ਰਹਮ ਗਿਆਨ, ਪਾਰਬ੍ਰਹਮ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਘਰ ਬਾਹਰ ਦਵਾਰ ਬੰਕ ਸੁਹਾਈਆ।