ਪੁਸਤਕਾਲਾਭਾਗ ੬

੫ ਜੇਠ ੨੦੧੪ ਬਿਕ੍ਰਮੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਭੁਪਿੰਦਰ ਸਿੰਘ ਗ੍ਰੰਥੀ ਨਾਲ ਬਚਨ ਹੋਏ

ਸਤਿਗੁਰ ਸ਼ਬਦ ਨਿਸ਼ਾਨ, ਜੁਗ ਜੁਗ ਅਟੱਲ ਹੈ। ਆਪੇ ਵੇਖੇ ਵਾਲੀ ਦੋ ਜਹਾਨ, ਸ੍ਰਿਸ਼ਟ ਸਬਾਈ ਵਲ ਛਲ ਹੈ। ਬ੍ਰਹਿਮੰਡ ਖੰਡ ਜੇਰਜ ਅੰਡ ਪਾਏ ਵੰਡ ਹਰਿ ਭਗਵਾਨ, ਨਾ ਕੋਈ ਜੀਵ ਨਾਦਾਨ ਹੈ। ਲੱਖ ਚੁਰਾਸੀ ਸੁੱਤਾ ਦੇ ਕਰ ਕੰਡ, ਹੋਇਆ ਆਪ ਬੇਪਛਾਨ ਹੈ। ਕਲਜੁਗ ਤੇਰੀ ਅੰਤਮ ਵੰਡ, ਗੁਣਵੰਤਾ ਪਾਏ ਗੁਣ ਨਿਧਾਨ ਹੈ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰ ਘਟ ਅੰਦਰ ਵੇਖੇ ਵੜ, ਜੀਵ ਜੰਤ ਕਾਇਆ ਸੁੰਞ ਮਸਾਣ ਹੈ। ਸਾਚਾ ਨਿਸ਼ਾਨ ਸ਼ਬਦ ਡੋਰ, ਪ੍ਰਭ ਸਾਚਾ ਮਾਤ ਚੜ੍ਹਾਇੰਦਾ। ਸੰਤ ਸੁਹੇਲੇ ਸਤਿਗੁਰ ਮਾਤ ਤੋਰ, ਆਪਣਾ ਹੁਕਮ ਜਣਾਇੰਦਾ। ਕਰੇ ਪਰਕਾਸ਼ ਅੰਧ ਘੋਰ, ਸਚ ਗਿਆਨ ਦਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਰਾਮਦਾਸ ਗੁਰ ਸਾਚਾ ਸਰ, ਜਗਤ ਨਿਸ਼ਾਨ ਉਚ ਮਹਾਨ ਆਪੇ ਵੇਖ ਵਖਾਇੰਦਾ। ਵੇਖਣਹਾਰਾ ਹਰਿ ਭਗਵੰਤਾ, ਅਕਲ ਕਲਾ ਭਰਪੂਰਾ। ਦਇਆ ਕਮਾਏ ਸਾਧਨ ਸੰਤਾ, ਆਤਮ ਧੁਨ ਉਪਜਾਏ ਸਾਚੀ ਤੂਰਾ। ਜੁਗ ਜੁਗ ਮਹਿੰਮਾ ਗਣਤ ਅਗਣਤਾ, ਗੋਬਿੰਦ ਕਾਇਆ ਸਤਿ ਸਰੋਵਰ ਸ੍ਰਿਸ਼ਟ ਸਬਾਈ ਨਾਤਾ ਦਿਸੇ ਕੂੜਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਵਸੇ ਆਪਣੇ ਘਰ, ਵੇਖੇ ਖੇਲ ਦਰ ਦਰ, ਸਚ ਨਿਸ਼ਾਨਾ ਹਰਿ ਭਗਵਾਨਾ ਏਕਾ ਰੰਗ ਚੜ੍ਹਾਏ ਗੂੜ੍ਹਾ। ਸਚ ਨਿਸ਼ਾਨ ਰਿਹਾ ਝੁੱਲ, ਪ੍ਰਭ ਸਾਚਾ ਆਪ ਝੁਲਾਇੰਦਾ। ਸੰਮਤ ਸੰਮਤੀ ਪੈਣਾ ਮੁੱਲ, ਲੇਖਾ ਆਪਣੇ ਹੱਥ ਰਖਾਇੰਦਾ। ਗੁਰ ਗੋਬਿੰਦੇ ਤੇਰੀ ਸਾਚੀ ਕੁਲ, ਆਪੇ ਵੇਖ ਵਖਾਇੰਦਾ। ਮਨ ਮਤੀ ਜੀਵਾਂ ਅੰਮ੍ਰਿਤ ਆਤਮ ਗਿਆ ਡੁੱਲ, ਸਚ ਜਾਮ ਨਾ ਕੋਇ ਪਿਲਾਇੰਦਾ। ਮਾਇਆ ਮਮਤਾ ਰਹੇ ਰੁੱਲ, ਆਤਮ ਰਸ ਨਾ ਕੋਈ ਚਖਾਇੰਦਾ। ਅੰਤਮ ਤੋਲਣਹਾਰਾ ਪੂਰੇ ਤੋਲ, ਏਕਾ ਖੰਡਾ ਨਾਮ ਰਖਾਇੰਦਾ। ਜੋ ਜਨ ਚਰਨ ਪ੍ਰੀਤੀ ਗੁਰ ਸਤਿਗੁਰ ਪੂਰੇ ਗਿਆ ਘੁਲ, ਦੋ ਜਹਾਨੀ ਪਾਰ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦਰ ਦਵਾਰਾ ਇਕ

ਸੁਹਾਇੰਦਾ। ਸਚ ਨਿਸ਼ਾਨ ਸਚਖੰਡ, ਪ੍ਰਭ ਸਾਚੇ ਆਪ ਚੜ੍ਹਾਇਆ। ਲੋਕਮਾਤ ਕਲ ਪਾਈ ਵੰਡ, ਰਾਮਦਾਸ ਦਰਸ ਦਿਖਾਇਆ। ਨੌ ਖੰਡ ਪ੍ਰਿਥਮੀ ਖੰਡ ਖੰਡ, ਹਰਿ ਭਾਣੇ ਵਿਚ ਸਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਵੇਖੇ ਏਕਾ ਦਰ, ਦਵਾਰਾ ਬੰਕ ਇਕ ਸੁਹਾਇਆ। ਸਾਚਾ ਧਨ ਅੱਗੇ ਰੱਖ, ਆਪਣੀ ਦਇਆ ਕਮਾਇੰਦਾ। ਪਰਗਟ ਹੋਏ ਹਰਿ ਸਮਰਥ, ਦਿਸ ਕਿਸੇ ਨਾ ਆਇੰਦਾ। ਜਨ ਭਗਤਾਂ ਲੱਜਿਆ ਲਏ ਰੱਖ, ਰੱਖਣਹਾਰਾ ਆਪ ਅਖਵਾਇੰਦਾ। ਮਨਮੁਖਾਂ ਪਾਏ ਨੱਥ, ਨਾ ਕੋਈ ਕਿਸੇ ਬਚਾਇੰਦਾ। ਜਗਤ ਦਵਾਰਾ ਬੰਦ, ਭਗਤ ਖੁਲ੍ਹਾਇਆ। ਸ਼ਬਦ ਜਣਾਏ ਪਰਮਾਨੰਦ, ਆਤਮ ਬ੍ਰਹਮ ਜਣਾਇਆ। ਹਉਮੇ ਹੰਗਤਾ ਦੂਈ ਦਵੈਤੀ ਢਾਈ ਕੰਧ, ਕੂੜੀ ਕਾਇਆ ਮੁਕਾਇਆ। ਸਦਾ ਸੁਹੇਲਾ ਹਰਿ ਬਖ਼ਸ਼ੰਦ, ਬਖ਼ਸ਼ਣਹਾਰ ਆਪ ਅਖਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਭੇਖੀ ਭੇਖ ਵਟਾਇਆ। ਜੁਗ ਜੁਗ ਭੇਖ ਅਵੱਲਾ, ਹਰਿ ਨਿਰੰਕਾਰਿਆ। ਆਪੇ ਵਸੇ ਇਕ ਅਕੱਲਾ, ਭੇਵ ਕੋਇ ਨਾ ਪਾ ਰਿਹਾ। ਵੇਖ ਵਖਾਏ ਜਲਾਂ ਥਲਾਂ, ਜੰਗਲ ਜੂਹ ਉਜਾੜ ਪਹਾੜ ਡੂੰਘੀ ਕੰਦਰ ਫੋਲ ਫੁਲਾ ਰਿਹਾ। ਗੁਰਮੁਖ ਵਿਰਲੇ ਸੰਤ ਦੁਲਾਰ ਦਰ ਦਵਾਰਾ ਏਕਾ ਮੱਲਾ, ਦਰ ਘਰ ਸਾਚੇ ਸੇਵ ਕਮਾ ਰਿਹਾ। ਆਪ ਬਹਾਏ ਨਿਹਚਲ ਧਾਮ ਅਟੱਲਾ, ਊਚੋ ਊਚ ਰਖਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਰਾਮਦਾਸ ਤੇਰਾ ਸਾਚਾ ਦਰ, ਦਰ ਦਵਾਰਾ ਵੇਖ ਵਖਾ ਰਿਹਾ। ਸਚ ਨਗਰ ਸ਼ਬਦ ਦਵਾਰ, ਹਰਿ ਸਾਚੀ ਬਣਤ ਬਣਾਈਆ। ਨਾ ਕੋਈ ਦੀਸੇ ਚਾਰ ਦਿਵਾਰ, ਛੱਪਰ ਛੰਨ ਨਾ ਕੋਈ ਰਖਾਈਆ। ਦੀਪਕ ਜੋਤੀ ਇਕ ਉਜਿਆਰ, ਅੱਠੇ ਪਹਿਰ ਕਰੇ ਰੁਸ਼ਨਾਈਆ। ਪੰਚਮ ਗਾਇਣ ਵਾਰੋ ਵਾਰ, ਪ੍ਰਭ ਸਾਚਾ ਸੇਵਾ ਲਾਈਆ। ਆਪੇ ਸੁਣੇ ਸੁਣਨੇਹਾਰ, ਸੁਣਨਹਾਰ ਆਪ ਅਖਵਾਈਆ। ਗੁਣ ਅਵਗੁਣ ਨਾ ਸਕੇ ਕੋਈ ਵਿਚਾਰ, ਗੁਣਵੰਤਾ ਹਰਿ ਰਘੁਰਾਈਆ। ਭਰਮੇ ਭੁੱਲੇ ਭਰਮ ਗਵਾਰ, ਪ੍ਰਭ ਕਾ ਭੇਵ ਕੋਈ ਨਾ ਪਾਈਆ। ਸਾਧ ਸੰਤ ਮਾਇਆ ਰੁੱਲੇ, ਕਲਜਗ ਤੇਰੀ ਅੰਤਮ ਵਰ, ਕਾਲਾ ਟਿੱਕਾ ਮਸਤਕ ਛਾਹੀਆ। ਗੁਰਮੁਖ ਵਿਰਲੇ ਸਾਜਣ ਸੰਤ ਪ੍ਰਭ ਚਰਨ ਪ੍ਰੀਤੀ ਘੋਲ ਘੁੱਲੇ, ਆਤਮ ਦਰਸੀ ਦਰਸਨ ਪਾਈਆ। ਲੋਕਮਾਤ ਫਲੇ ਫੁਲੇ, ਗੁਰ ਗੋਬਿੰਦੇ ਵੇਲ ਲਗਾਈਆ। ਅੰਤਮ ਪੂਰੇ ਤੋਲ ਤੁਲੇ, ਨਾਨਕ ਕੰਡੇ ਰਿਹਾ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲੱਖ ਚੁਰਾਸੀ ਵੇਖੇ ਦਰ, ਜੇਰਜ ਅੰਡਜ ਫੋਲ ਫੁਲਾਈਆ। ਸਾਚਾ ਘਰ ਇਕ ਦਰਵਾਜ਼ਾ, ਏਕਾ ਏਕ ਵਖਾਇੰਦਾ। ਆਪੇ ਵਸੇ ਗਰੀਬ ਨਿਵਾਜਾ, ਚਾਰੋਂ ਕੁੰਟ ਫੇਰਾ ਪਾਇੰਦਾ। ਆਪ ਆਪਣਾ ਸਾਜਣ ਸਾਜਾ, ਇਕ ਵਜਾਏ ਅਨਹਦ ਵਾਜਾ, ਰਾਗ ਰਾਗਨੀ ਸੇਵਾ ਲਾਇੰਦਾ। ਸ਼ਬਦ ਘੋੜਾ ਰੱਖੇ ਲਾਜਾ, ਨੀਲਾ ਨੀਲੀ ਧਾਰੋਂ ਪਾਰ ਕਰਾਇੰਦਾ। ਦੋ ਜਹਾਨਾਂ ਰਾਜਨ ਰਾਜਾ, ਸ਼ਾਹੋ ਭੂਪ ਆਪ ਅਖਵਾਇੰਦਾ। ਅੰਤਮ ਕਲ ਪਰਗਟ ਹੋਏ ਦੇਸ ਮਾਝਾ, ਸੰਬਲ ਨਗਰੀ ਧਾਮ ਸੁਹਾਇੰਦਾ। ਜਨ ਭਗਤਾਂ ਅੰਦਰ ਮੰਦਰ ਬਹਿ ਬਹਿ ਮਾਰੇ ਅਵਾਜ਼ਾ, ਬਜਰ ਕਪਾਟੀ ਕੁੰਡਾ ਲਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਦਰ ਦਵਾਰਾ ਵੇਖ ਵਖਾਇੰਦਾ। ਦਰ ਦਵਾਰਾ ਸਾਚਾ ਤਾਲ, ਹਰਿ ਸਾਚੇ ਵੇਖ ਵਖਾਨਿਆ। ਲੱਖ ਚੁਰਾਸੀ ਜਗਤ ਜੰਜਾਲ, ਭਰਮੇ ਭੁੱਲੇ ਜੀਵ ਨਾਦਾਨਿਆ। ਗੁਰਮੁਖ ਵਿਰਲੇ ਅੰਮ੍ਰਿਤ ਆਤਮ ਦਏ ਉਛਾਲ, ਦੁਰਮਤ ਮੈਲ ਗਵਾਇੰਦਾ। ਮਨਮੁਖ ਜੀਵ ਆਪਣਾ ਕੀਤਾ ਪਾਣ, ਨਾ ਕੋਈ ਅੰਤ ਛੁਡਾਇੰਦਾ। ਮਨਮਤ ਅਗਨੀ ਅੱਗ ਹੈ, ਚਾਰ ਕੁੰਟ ਪਰਧਾਨ। ਹਰਿ ਦਾਤਾ ਸੂਰਾ ਸਰਬਗ ਹੈ,

ਬਖ਼ਸ਼ੇ ਜੀਆ ਦਾਨ। ਆਪ ਬਣਾਏ ਫੜ ਫੜ ਹੰਸ ਕੱਗ ਹੈ, ਦੇਵੇ ਨਾਮ ਸੱਚਾ ਗੁਣ ਨਿਧਾਨ। ਮੇਲ ਮਿਲਾਏ ਉਪਰ ਸ਼ਾਹ ਰਗ ਹੈ, ਜੋਤੀ ਸ਼ਬਦੀ ਹਰਿ ਬਲਵਾਨ। ਕਲਜੁਗ ਵਾ ਤਤੀ ਅੰਧੇਰੀ ਰਹੀ ਵਗ ਹੈ, ਪਾਰਬ੍ਰਹਮ ਪ੍ਰਭ ਭੇਵ ਅਨ ਜਬਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਮੰਦਰ ਵੇਖੇ ਸਾਚਾ ਘਰ, ਕਵਣ ਹੰਸ ਕਵਣ ਕਾਗ ਕਵਣ ਚੋਗ ਮੁਖ ਰਖਾਨ। ਹੰਸ ਕਾਗ ਦਰ ਦਵਾਰ, ਆਪ ਆਪਣੇ ਰੰਗ ਰੱਤਿਆ। ਗੁਰਮੁਖ ਵਿਰਲੇ ਪਾਇਣ ਸਾਰ, ਜਿਸ ਜਨ ਦੇ ਸਮਝਾਵੇ ਮਤਿਆ। ਜੋਤੀ ਨੂਰ ਕਰ ਆਕਾਰ, ਮੇਲ ਮਿਲਾਏ ਕਮਲਾਪਤਿਆ। ਪਤ ਪਤਵੰਤਾ ਹਰਿ ਨਿਰੰਕਾਰ, ਹਰਿਜਨ ਦੇਵੇ ਧੀਰਜ ਸਤਿਆ। ਧੀਰਜ ਯਤ ਵਿਚ ਸੰਸਾਰ, ਬਹੱਤਰ ਨਾੜ ਨਾ ਉਬਲੇ ਰੱਤਿਆ। ਰੱਤੀ ਰੱਤ ਨਾ ਹੋਏ ਖੁਆਰ, ਪੰਚ ਵਿਕਾਰਾ ਹੋਏ ਸਥਿਆ। ਪੰਚ ਵਿਕਾਰਾ ਰੋਵੇ ਧਾਹਾਂ ਮਾਰ, ਆਤਮ ਬੀਜ ਗੁਰ ਪੂਰੇ ਏਕਾ ਘੱਤਿਆ। ਗੁਰ ਪੂਰਾ ਪੂਰਬ ਕਰਮ ਲਹਿਣਾ ਦਏ ਉਤਾਰ, ਸ਼ਬਦ ਚੜ੍ਹਾਏ ਸਾਚੇ ਰਥਿਆ। ਰਥ ਰਥਵਾਹੀ ਇਕ ਗਿਰਧਾਰ, ਲੱਖ ਚੁਰਾਸੀ ਰਿਹਾ ਮਥਿਆ। ਲੱਖ ਚੁਰਾਸੀ ਤੇਰੀ ਪਾਵੇ ਸਾਰ, ਕਲਜੁਗ ਅੰਤਮ ਸੀਆਂ ਵੰਡ ਵੰਡਾਏ ਸਾਢੇ ਤਿੰਨ ਤਿੰਨ ਹੱਥਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵੇਖੇ ਖੇਲ ਸਰਬ ਕਲਾ ਸਮਰਥਿਆ। ਸਰਬ ਕਲਾ ਸਮਰਥ, ਨਿਰਗੁਣ ਸਮਾਇਆ। ਜਨ ਭਗਤਾਂ ਰੱਖੇ ਦੇ ਕਰ ਹੱਥ, ਕਲਜੁਗ ਵੇਲਾ ਅੰਤਮ ਨੇੜੇ ਆਇਆ। ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਪਾਏ ਨੱਥ, ਡੋਰੀ ਇਕ ਰਖਾਇਆ। ਬ੍ਰਹਮਾ ਸ਼ਿਵ ਦੇਵਤ ਸੁਰ · ਆਪੇ ਰਿਹਾ ਉਠਾਇਆ।

ਸ਼ਬਦ ਜਣਾਏ ਅਲਖਣਾ ਅਲੱਖ, ਭੇਵ ਕਿਸੇ ਨਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੇ ਵਸਿਆ ਘਰ, ਦਰ ਦਵਾਰਾ ਇਕ ਰਖਾਇਆ।

ਗੁਰਮੁਖ ਵਡ ਵਡਿਆਈਆ, ਦੇਵਣਹਾਰ ਦਾਤਾਰ। ਗੁਰ ਸ਼ਬਦ ਸੱਚੀ ਕੁੜਮਾਈਆ, ਘਰ ਪਾਇਆ ਏਕਾ ਵਾਰ। ਦਿਵਸ ਰੈਣ ਨਾ ਹੋਏ ਜੁਦਾਈਆ, ਮਿਲੇ ਮੇਲ ਪੁਰਖ ਭਤਾਰ। ਆਤਮ ਘਰ ਵੱਜੇ ਵਧਾਈਆ, ਪੰਚਮ ਗਾਇਣ ਵਾਰੋ ਵਾਰ। ਨਿਰਮਲ ਜੋਤੀ ਇਕ ਜਗਾਈਆ, ਮੇਟ ਮਿਟਾਏ ਅੰਧ ਅੰਧਿਆਰ। ਵਰਨ ਗੋਤ ਭੇਵ ਨਾ ਰਾਈਆ, ਚਾਰ ਵਰਨਾਂ ਇਕ ਦਵਾਰ। ਸਾਧ ਸੰਤ ਹਰਿ ਸ਼ਬਦ ਜਣਾਈਆ, ਆਪ ਕਰਾਏ ਏਕਾ ਏਕੰਕਾਰ। ਕਲਜੁਗ ਵੇਲਾ ਅੰਤਮ ਦਏ ਦੁਹਾਈਆ, ਗੁਰ ਗੋਬਿੰਦਾ ਲੇਖ ਲਿਖਾਰ। ਚਾਰੋਂ ਕੁੰਟ ਉਠ ਉਠ ਧਾਈਆ, ਸ਼ਾਹੋ ਭੂਪ ਸ਼ਬਦ ਸਵਾਰ। ਨੌ ਖੰਡ ਪ੍ਰਿਥਮੀ ਸੱਤਾਂ ਦੀਪਾਂ ਵੇਖ ਵਖਾਈਆ। ਦਰ ਦਵਾਰ ਲੋਕਮਾਤ ਸਾਚਾ ਧਾਮ, ਹਰਿ ਮੰਦਰ ਹਰਿ ਆਪ ਸਮਾਈਆ। ਰਾਮਦਾਸ ਗੁਰ ਸੇਵਾ ਕਰ ਅਪਰ ਅਪਾਰ, ਗੁਰ ਅਰਜਨ ਸ਼ਬਦ ਜਣਾਈਆ। ਮਿਲਿਆ ਮੇਲ ਹਰਿ ਨਿਰੰਕਾਰ, ਅਗਾਧ ਬੋਧ ਬੋਧ ਅਗਾਧ ਭਗਤਨ ਹਰਿ ਸਰਨਾਈਆ। ਏਕਾ ਏਕ ਸ਼ਬਦ ਜੈਕਾਰ, ਗੁਰੂ ਗ੍ਰੰਥ ਦੇ ਮਤ ਆਪ ਸਮਝਾਈਆ। ਪੰਥ ਖਾਲਸਾ ਰਹਿਣਾ ਖ਼ਬਰਦਾਰ, ਮਨ ਮਤ ਬੁਧ ਨਾ ਕੋਈ ਜਗਤ ਚਤੁਰਾਈਆ। ਭੇਵ ਅਭੇਦਾ ਅਛਲ ਅਛੇਦਾ, ਏਕਾ ਏਕ ਅਧਾਰ। ਕਿਸੇ ਹੱਥ ਨਾ ਆਏ ਚਾਰੇ ਵੇਦਾ, ਪੜ੍ਹ ਪੜ੍ਹ ਥੱਕੇ ਜਗਤ ਕਿਤੇਬਾ ਵਸੇ ਬਾਹਰ। ਗੁਰਮੁਖ ਸਾਚੇ ਹਰਿਜਨ ਰਸਨਾ ਗਾਏ ਜਗਤ ਜਿਹਵਾ, ਤਨ ਮੰਦਰ ਅੰਦਰ ਕਰ ਪਿਆਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਾਨਕ ਗੁਰ ਗੁਰ ਨਾਨਕ ਦਿਤਾ ਨਾਮ ਵਰ, ਨਾਮ ਸਤਿ ਜਗਤ ਭੰਡਾਰ। ਨਾਮ ਸਤਿ ਜਗਤ ਭੰਡਾਰ, ਪ੍ਰਭ ਸਾਚਾ ਝੋਲੀ ਪਾਇਆ।

ਨਾਨਕ ਗੁਰ ਬਣ ਵਰਤਾਰ, ਚਾਰੋਂ ਕੁੰਟ ਆਪ ਵਰਤਾਇਆ। ਗੁਰ ਅੰਗਦ ਕਰ ਇਕ ਪਿਆਰ, ਲਹਿਣਾ ਲਹਿਣੇ ਝੋਲੀ ਪਾਇਆ। ਅਮਰਦਾਸ ਦਰਸ ਦਰ ਭਿਖਾਰ, ਸੇਵਕ ਸੇਵਾ ਰਿਹਾ ਕਰਾਇਆ। ਰਾਮਦਾਸ ਗੁਰ ਸਤਿਗੁਰ ਖੋਲ੍ਹ ਦਵਾਰ, ਸਾਚਾ ਧਾਮ ਇਕ ਵਸਾਇਆ। ਸਰ ਸਰੋਵਰ ਅਪਰ ਅਪਾਰ, ਅੰਮ੍ਰਿਤ ਧਾਰਾ ਰੂਪ ਵਖਾਇਆ। ਗੁਰ ਅਰਜਨ ਖੋਲ੍ਹੇ ਜਗਤ ਕਿਵਾੜ, ਸਾਚਾ ਲੇਖਾ ਲੇਖ ਲਿਖਾਇਆ। ਨੇੜ ਨਾ ਆਏ ਪੰਚਮ ਧਾੜ, ਜਿਸ ਜਨ ਰਸਨਾ ਹਰਿ ਹਰਿ ਗੁਣ ਗਾਇਆ। ਗੁਰਮੁਖ ਗੁਰਸਿਖ ਸਾਜਣ ਸੰਤ ਮੇਲ ਮਿਲਾਏ ਦਿਨ ਦਿਹਾੜ, ਵਿਛੜ ਕਦੇ ਨਾ ਜਾਇਆ। ਹੋਏ ਸਹਾਈ ਜੰਗਲ ਜੂਹ ਉਜਾੜ ਪਹਾੜ, ਦਿਵਸ ਰੈਣ ਅੱਠੇ ਪਹਿਰ ਹੋਏ ਆਪ ਸਹਾਇਆ। ਧੰਨ ਧੰਨ ਗੁਰਮੁਖ ਗੁਰਸਿਖ ਜੋ ਜਨ ਗੁਰ ਸਤਿਗੁਰ ਤੇਰੀ ਸਾਚੀ ਸੇਵਾ ਰਹੇ ਕਮਾਇਆ। ਗੁਰ ਅਰਜਨ ਵਡ ਵਡਿਆਈਆ, ਲਿਖਿਆ ਲੇਖ ਅਪਾਰਾ। ਪ੍ਰਭ ਸ਼ਬਦ ਕਰੀ ਕੁੜਮਾਈਆ, ਮਿਟਿਆ ਧੁੰਦੂਕਾਰਾ। ਧੁਨ ਆਤਮਕ ਇਕ ਵਜਾਈਆ, ਪਾਇਆ ਪੁਰਖ ਅਪਾਰਾ। ਪੁਰਖ ਅਗੰਮਾ ਏਕਾ ਧਾਮ ਸੁਹਾਈਆ, ਪੰਚਮ ਤਤ ਨਾ ਕੋਈ ਅਕਾਰਾ। ਏਕਾ ਰੰਗਣ ਰੰਗ ਰੰਗਾਈਆ, ਸ਼ਬਦੀ ਜੋਤੀ ਦਏ ਹੁਲਾਰਾ। ਸਾਚੇ ਘਰ ਵੱਜੀ ਵਧਾਈਆ, ਮਿਲਿਆ ਮੇਲ ਪੁਰਖ ਭਤਾਰਾ। ਗੁਰ ਅਰਜਨ ਆਸ ਰਖਾਈਆ, ਹਰਿ ਜੂ ਹਰਿ ਮੰਦਰ ਆਏ ਦਇਆ ਕਮਾਏ, ਜਨ ਭਗਤਾਂ ਬੇੜਾ ਪਾਰ ਕਰਾਏ ਦੇਵੇ ਦਰਸ ਅਗੰਮ ਅਪਾਰਾ।

੫ ਜੇਠ ੨੦੧੪ ਬਿਕ੍ਰਮੀ ਮੋਤਾ ਸਿੰਘ ਦੇ ਘਰ ਸੱਚੇ ਪਾਤਸ਼ਾਹ ਜੀ ਨੇ ਸਿੰਘਾਸਣ ਉਲਟਾ ਕੀਤਾ
ਕਲਸੀਆਂ ਜ਼ਿਲਾ ਅੰਮ੍ਰਿਤਸਰ

ਦਿਆਲ ਭਏ, ਹਰਿ ਜੂ ਅਵਤਰਾ। ਏਕਾ ਏਕ ਰਹੇ, ਨਾ ਜਨਮਾ ਨਾ ਮਰਾ। ਆਦਿ ਅੰਤ ਸਦਾ ਨਿਰਭੈ, ਨਿਰਗੁਣ ਰੂਪ ਰਹਾ। ਆਪ ਕਰਾਏ ਆਪਣੀ ਜੈ, ਆਪਣਾ ਭਾਣਾ ਆਪੇ ਆਪ ਸਹਾ। ਸ੍ਰਿਸ਼ਟ ਸਬਾਈ ਹੋਵੇ ਖੈ, ਗੁਰਮੁਖ ਵਿਰਲਾ ਮਾਤ ਰਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਸੁਹਾਏ ਆਪ ਉਠਾਏ ਆਪ ਬਣਾਏ ਆਪਣਾ ਥਾਂ। ਥਾਨ ਥਾਨੰਤਰ ਹਰਿ ਅਗੰਮ, ਏਕਾ ਏਕ ਰਖਾਇਆ। ਸ਼ਬਦ ਸਿੰਘਾਸਣ ਨਾ ਕੋਈ ਦਿਸੇ ਥੰਮ੍ਹ, ਆਕਾਸ਼ ਆਕਾਸ਼ਾਂ ਉਪਰ ਟਿਕਾਇਆ। ਏਕਾ ਮੇਲਾ ਸਾਚੇ ਨਾਮ ਨਮ, ਪਾਵਾ ਚੂਲ ਨਾ ਕੋਈ ਰਖਾਇਆ। ਲੋਕਮਾਤ ਜਾਣੇ ਆਪਣਾ ਕੰਮ, ਕਾਰਜ ਕਰਤਾ ਆਪ ਅਖਵਾਇਆ। ਸ੍ਰਿਸ਼ਟ ਸਬਾਈ ਰੋਵੇ ਛੰਮ ਛੰਮ, ਧਰਨੀ ਧਰਤ ਧਵਲ ਦਏ ਉਲਟਾਇਆ। ਮਾਤ ਪਿਤ ਪਿਤਾ ਪੂਤ ਹੋਏ ਗ਼ਮ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੁਖਆਸਣ ਪੁਰਖ ਅਬਿਨਾਸ਼ਣ ਜਗਤ ਦੇਵੇ ਮੁਖ ਭਵਾਇਆ। ਸੁਖਆਸਣ ਪ੍ਰਭ ਆਪ ਉਠਾ, ਆਪੇ ਮੁਖ ਭਵਾਇੰਦਾ। ਪੰਜ ਤਤ ਜਗਤ ਦਏ ਲੁਟਾ, ਲੁੱਟਣਹਾਰਾ ਦਿਸ ਨਾ ਆਇੰਦਾ। ਮਨ ਮਤ ਦਏ ਮਿਟਾ, ਮਤ ਬੁਧ ਭੇਵ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਚਮ ਜੇਠ ਸੰਮਤ ਚੌਦਾਂ ਬੀਸ ਬੀਸ ਚੌਦਾਂ · ਨੌ ਖੰਡ ਪ੍ਰਿਥਮੀ ਸੱਤਾਂ ਦੀਪਾਂ ਚਰਨ ਹੇਠ ਟਿਕਾ, ਚਾਰ ਜੁਗ ਚਾਰ ਪਾਵੇ ਆਪ ਉਲਟਾਇੰਦਾ। ਖੇਲੇ ਖੇਲ

ਅਗੰਮ ਅਥਾਹੋ, ਬੇਪਰਵਾਹੋ ਭੇਵ ਕੋਈ ਨਾ ਪਾਇੰਦਾ। ਸਤਿਜੁਗ ਦੁਆਪਰ ਤ੍ਰੇਤਾ ਕਰੇ ਆਪ ਨਿਆਉਂ, ਕਲਜੁਗ ਸਾਲਸ ਸ਼ਬਦ ਬਣਾਇੰਦਾ। ਜਨ ਭਗਤਾਂ ਦੇਵੇ ਠੰਢੀ ਛਾਉਂ, ਖਾਲਸਾ ਖਾਲਸ ਇਕ ਵਖਾਇੰਦਾ। ਕਿਸੇ ਦਿਸ ਨਾ ਆਏ ਨਗਰ ਸ਼ਹਿਰ ਗਰਾਉਂ, ਕਾਇਆ ਨਗਰ ਇਕ ਸੁਹਾਇੰਦਾ। ਜਨ ਹਰਿ ਉਠਾਏ ਫੜ ਫੜ ਬਾਹੋਂ, ਸੇਵਕ ਸੇਵਾ ਸਚ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੁਰੀਆਂ ਲੋਆਂ ਵੇਖ ਵਖਾਇੰਦਾ। ਪੰਚਮ ਜੇਠ ਦਇਆ ਕਮਾ, ਗੁਰਮੁਖਾਂ ਸੇਵ ਕਮਾਇੰਦਾ। ਸਤਿ ਸੰਤੋਖ ਝੋਲੀ ਪਾ, ਦੇ ਮਤ ਸਮਝਾਇੰਦਾ। ਹੌਲੀ ਹੌਲੀ ਸ਼ਬਦ ਜਣਾ, ਸੁਰਤੀ ਸੁਰਤ ਜਗਾਇੰਦਾ। ਆਪ ਆਪਣੇ ਰਾਹੇ ਪਾ, ਮਾਰਗ ਇਕ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਣਦਾਤਾ ਅਵਗੁਣ ਆਪਣੇ ਹੱਥ ਰਖਾਇੰਦਾ। ਸੰਮਤ ਚੌਦਾਂ ਤੇਰਾ ਰੰਗ, ਲੋਕਮਾਤ ਚੜ੍ਹਾਇੰਦਾ। ਪੁਰਖ ਅਬਿਨਾਸ਼ੀ ਬੈਠ ਪਲੰਘ, ਸਿੰਘ ਮਨੀ ਤੇਰਾ ਲਹਿਣਾ ਕਰਜ਼ ਲਾਹਿੰਦਾ। ਦਰ ਦਵਾਰੇ ਮੰਗੀ ਮੰਗ, ਭਾਣਾ ਸਹਿਣਾ ਹੁਕਮ ਜਣਾਇੰਦਾ। ਆਪ ਲਗਾਏ ਆਪਣੇ ਅੰਗ, ਅੰਗੀਕਾਰ ਆਪ ਅਖਵਾਇੰਦਾ। ਸ੍ਰਿਸ਼ਟ ਸਬਾਈ ਭੁੱਖ ਨੰਗ, ਜਨ ਭਗਤਾਂ ਭੁੱਖ ਮਿਟਾਇੰਦਾ। ਨੌ ਖੰਡ ਪ੍ਰਿਥਮੀ ਦਿਸੇ ਨੰਗ, ਹਰਿਜਨ ਪੜਦਾ ਨਾਮ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਸੰਗ ਨਿਭਾਇੰਦਾ। ਸ਼ਬਦ ਰੰਗੀਲਾ ਪਲੰਘ, ਸੇਜ ਵਿਛਾਈਆ। ਜਗਤ ਦਵਾਰੇ ਆਪੇ ਲੰਘ, ਹਰਿ ਮੰਦਰ ਵੇਖ ਵਖਾਈਆ। ਆਪੇ ਜਾਣੇ ਧਾਰਾ ਗੰਗ, ਆਪੇ ਆਪ ਰਿਹਾ ਵਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਚਮ ਜੇਠ ਖ਼ੁਸ਼ੀਆਂ ਨਾਲ ਮਨਾਈਆ। ਪੰਚਮ ਜੇਠ ਭਗਤ ਸੁਲਤਾਨ, ਜਗਤ ਵੇਖ ਵਖਾਇੰਦਾ। ਹਰਿਜਨ ਦੇਵੇ ਜੀਆ ਦਾਨ, ਮਨਮੁਖ ਖਾਲੀ ਹੱਥ ਫਿਰਾਇੰਦਾ। ਆਪਣਾ ਕੀਤਾ ਆਪੇ ਪਾਣ, ਨਾ ਕੋਈ ਕਿਸੇ ਛੁਡਾਇੰਦਾ। ਪਾਏ ਮੁੱਲ ਵਿਚ ਜਹਾਨ, ਕਲਜੁਗ ਵੇਲਾ ਅੰਤਮ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਚਮ ਜੇਠ ਸਾਢੇ ਦਸ ਸ਼ਬਦ ਰੰਗੀਲੇ ਨਾਮ ਪਲੰਘ ਬੈਠੇ ਹੱਸ ਹੱਸ ਉਲਟਾ ਮੁਖ ਕਰਾਇੰਦਾ। ਉਲਟਾ ਮੁਖ ਉਲਟੀ ਧਾਰ, ਉਲਟੀ ਗੰਗ ਵਹਾਈਆ। ਉਤਰ ਪੂਰਬ ਪੱਛਮ ਦੱਖਣ ਦਿਸ਼ਾ ਵਿਚਾਰ, ਦਹਿ ਦਿਸ਼ਾ ਵੇਖ ਵਖਾਈਆ। ਚਾਰ ਕੁੰਟ ਸੁਣ ਪੁਕਾਰ, ਮਾਤ ਪਾਤਾਲ ਆਕਾਸ਼ ਗਗਨ ਗਗਨੰਤਰ ਲੱਗੀ ਬਸੰਤਰ ਨਾ ਸਕੇ ਕੋਈ ਬੁਝਾਈਆ। ਬ੍ਰਹਮਾ ਤੇਰਾ ਪੂਰਨ ਪੂਰ ਕਰੇ ਮਨਵੰਤਰ, ਮਨ ਇਛਿਆ ਪੂਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਨੂਰੋ ਨੂਰ ਸਵਾਈਆ। ਜੋਤੀ ਨੂਰ ਜਗਤ ਉਜਾਲਾ, ਇਕ ਪਰਕਾਸ਼ ਰਖਾਇਆ। ਪਰਗਟ ਹੋਏ ਹਰਿ ਗੋਪਾਲਾ, ਦੀਨ ਦਿਆਲਾ ਨਾਉਂ ਰਖਾਇਆ। ਲੇਖਾ ਲੇਖ ਲਿਖਾਏ ਸਾਲ ਬਸਾਲਾ, ਹਾਲ ਬੇਹਾਲਾ ਵੇਖ ਵਖਾਇਆ। ਕਲਜੁਗ ਚਲੇ ਅਵੱਲੜੀ ਚਾਲਾ, ਭੇਵ ਕਿਸੇ ਨਾ ਪਾਇਆ। ਏਕਾ ਸ਼ਬਦ ਇਕ ਦਲਾਲਾ, ਦੋ ਜਹਾਨਾਂ ਆਪ ਰਖਾਇਆ। ਚਰਨ ਭਿਖਾਰੀ ਦਰ ਦਵਾਰੇ ਕਾਲ ਮਹਾਂਕਾਲਾ, ਰੋ ਰੋ ਰਹੇ ਨੀਰ ਵਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਖੇਲ ਆਪੇ ਰਿਹਾ ਖਿਲਾਇਆ। ਸਾਲ ਬਵੰਜਾ ਸੇਜ

ਹੰਢਾਈ, ਲੋਕਮਾਤ ਅਵਤਾਰਾ। ਬਾਲ ਜਵਾਨੀ ਖੇਲ ਖਿਲਾਈ, ਬੁੜੇਪਾ ਵੇਖ ਵਿਚਾਰਾ। ਮਾਤ ਪਿਤ ਭਈਆ ਭੈਣਾ ਸਾਕ ਸੱਜਣ ਸੈਣ ਅਖਵਾਈ, ਨਾਰੀ ਕੰਤ ਕੀਆ ਪਿਆਰਾ। ਸੇਵਕ ਸੇਵਾ ਗੁਰਸਿਖ ਲਗਾਈ, ਚਰਨ ਕਵਲ ਦਏ ਅਧਾਰਾ। ਦੁੱਖ ਭੁੱਖ ਸੁੱਖ ਇਕ ਰੰਗ ਸਮਾਈ, ਚਿੰਤਾ ਸੋਗ ਵਸਿਆ ਬਾਹਰਾ। ਮੁਨ ਸੁਨ ਇਕ ਜੋਗ ਹੰਢਾਈ, ਜੋਤੀ ਨੂਰ ਪਿਆਰਾ। ਪਾਰਬ੍ਰਹਮ ਭੋਗ ਇਕ ਰਖਾਈ, ਅੱਠੇ ਪਹਿਰ ਅਧਾਰਾ। ਆਪ ਆਪਣਾ ਮੁਖ ਛੁਪਾਈ, ਜੀਵ ਜੰਤ ਨਾ ਪਾਏ ਸਾਰਾ। ਦਿਸ ਨਾ ਆਏ ਧੀ ਜਵਾਈ, ਖੇਲੇ ਖੇਲ ਅਪਰ ਅਪਾਰਾ। ਪਿਤਾ ਪੂਤ ਭੇਵ ਨਾ ਰਾਈ, ਸੇਵਕ ਸੇਵ ਨਾ ਕਰੇ ਬਣ ਭਿਖਾਰਾ। ਦੋਏ ਜੋੜ ਨਾ ਸੀਸ ਝੁਕਾਈ, ਦਰ ਦਵਾਰ ਨਾ ਕਰ ਨਿਮਸਕਾਰਾ। ਆਪ ਆਪਣਾ ਖੇਲ ਖਿਲਾਈ, ਆਪੇ ਖੇਲੇ ਵਿਚ ਸੰਸਾਰਾ। ਜਗਤ ਸਿੰਘਾਸਣ ਇਕ ਬਣਾਈ, ਉਪਰ ਆਸਣ ਲਾਏ ਪਾਰਬ੍ਰਹਮ ਨਿਰਗੁਣ ਸਰਗੁਣ ਸਰਗੁਣ ਨਿਰਗੁਣ ਅਵਤਾਰਾ। ਪੰਜ ਤਤ ਹਰਿ ਜੋਤ ਛੁਪਾਈ, ਕਾਇਆ ਮੰਦਰ ਇਕ ਵਖਾਈ, ਹੱਡ ਮਾਸ ਨਾੜੀ ਰੱਤ ਲਾਇਆ ਇੱਟਾਂ ਗਾਰਾ। ਕਾਲੀ ਛੱਤ ਇਕ ਟਿਕਾਈ, ਘਾਸ ਫੂਸ ਰਿਹਾ ਉਗਾਈ, ਪੜਦਾ ਪਾਏ ਸੀਸ ਦਸਤਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਅਪਰ ਅਪਾਰਾ। ਆਪ ਆਪਣਾ ਖੇਲ ਖਿਲਾਇਆ, ਪਾਰਬ੍ਰਹਮ ਬੇਅੰਤਾ। ਸੰਤ ਮਨੀ ਸਿੰਘ ਸੰਗ ਰਲਾਇਆ, ਸੇਵਾ ਲਾਈ ਸਾਚੇ ਸੰਤਾਂ। ਕਲਮ ਲੇਖਣੀ ਹੱਥ ਫੜਾਇਆ, ਲੇਖਾ ਲਿਖੇ ਜੀਵਾਂ ਜੰਤਾਂ। ਦੋ ਜਹਾਨਾਂ ਮੇਖ ਰਿਹਾ ਲਗਾਇਆ, ਸ਼ਬਦ ਜਣਾਏ ਸਾਚੇ ਕੰਤਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਹੋਏ ਬੇਅੰਤ ਬੇਅੰਤਾ। ਸੰਤ ਮਨੀ ਸਿੰਘ ਸ਼ਬਦ ਜੈਕਾਰਾ, ਏਕਾ ਧੁਨ ਉਪਜਾਈਆ। ਅੱਠੇ ਪਹਿਰ ਬਣ ਲਿਖਾਰਾ, ਦਿਵਸ ਰੈਣ ਸੇਵ ਕਮਾਈਆ। ਦੋਏ ਜੋੜ ਕਰੇ ਨਿਮਸਕਾਰਾ, ਕਾਗਜ਼ ਕਲਮ ਦੋਵੇਂ ਰਹੇ ਮੁਸਕਰਾਈਆ। ਗੁਰ ਸਤਿਗੁਰ ਵੇਖੇ ਇਕ ਦਵਾਰਾ, ਦਰ ਦਰਵਾਜ਼ਾ ਖੋਲ੍ਹ ਵਖਾਈਆ। ਪਰਗਟ ਹੋਏ ਗਰੀਬ ਨਿਵਾਜਾ, ਸ੍ਰਿਸ਼ਟ ਸਬਾਈ ਅਨਭੋਲ ਰਖਾਈਆ। ਜਗੇ ਜੋਤ ਦੇਸ ਸਾਝਾ, ਦਿਸ ਕਿਸੇ ਨਾ ਆਈਆ। ਅੰਤਮ ਰਚਿਆ ਕਲਜੁਗ ਕਾਜਾ, ਸਤਿ ਪੁਰਖ ਨਿਰੰਜਣ ਰਿਹਾ ਸਾਹ ਸੁਧਾਈਆ। ਜਨ ਭਗਤਾਂ ਮਾਰੇ ਮਾਤ ਆਵਾਜਾ, ਸਾਚੀ ਬਣਤ ਰਿਹਾ ਬਣਾਈਆ। ਵੇਲੇ ਅੰਤ ਰੱਖੇ ਲਾਜਾ, ਲਾਜਾਵੰਤ ਆਪ ਅਖਵਾਈਆ। ਇਕ ਚਲਾਏ ਨਾਮ ਜਹਾਜ਼ਾ, ਦਿਸ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਰਗੁਣ ਕਾਇਆ ਵਿਚ ਸਮਾਈਆ। ਸਰਗੁਣ ਕਾਇਆ ਪੰਜ ਤਤ, ਆਪਣੀ ਆਪ ਹੰਢਾਇੰਦਾ। ਆਪੇ ਬਣਿਆ ਕਮਲਾਪਤ, ਪਤਿਪਰਮੇਸ਼ਵਰ ਆਪ ਅਖਵਾਇੰਦਾ। ਆਪੇ ਰੰਗਣ ਰੰਗਾ ਰੱਤ, ਏਕਾ ਰੰਗਣ ਰੰਗ ਚੜ੍ਹਾਇੰਦਾ। ਆਪੇ ਚੜ੍ਹਿਆ ਸ਼ਬਦੀ ਰਥ, ਰਥ ਰਥਵਾਹੀ ਆਪ ਹੋ ਜਾਇੰਦਾ। ਆਪੇ ਸੁੱਤਾ ਅੰਤਮ ਸੱਥ, ਲੋਕਮਾਤੀ ਸੇਜ ਵਿਛਾਇੰਦਾ। ਆਪੇ ਵੰਡ ਵੰਡਾਈ ਸੀਆਂ ਸਾਢੇ ਤਿੰਨ ਹੱਥ, ਸਮਰਥ ਆਸਣ ਲਾਇੰਦਾ। ਆਪੇ ਮਹਿੰਮਾ ਰਖਾਏ ਅਕਥਨਾ ਅਕੱਥ, ਭੇਵ ਕੋਇ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਗਤ ਸਿੰਘਾਸਣ ਇਕ ਰਖਾਇੰਦਾ। ਜਗਤ ਸਿੰਘਾਸਣ ਹਰਿ ਨਿਰੰਕਾਰ, ਏਕਾ ਏਕ ਰਖਾਇਆ। ਅੱਠੇ ਪਹਿਰ ਖ਼ਬਰਦਾਰ, ਆਲਸ ਨਿੰਦਰਾ ਵਿਚ ਨਾ ਆਇਆ। ਸੇਵਕ ਸੇਵਾ ਕਰੇ ਅਪਾਰ, ਚਾਰੋਂ ਕੁੰਟ ਵੇਖ ਵਖਾਇਆ। ਦੇਵੀ ਦੇਵਤ ਆਇਣ ਦਵਾਰ, ਦਰ ਦਵਾਰਿਉਂ ਦਏ ਦੁਰਕਾਇਆ। ਬ੍ਰਹਮਾ ਸ਼ਿਵ ਰੋਵਣ ਜ਼ਾਰੋ ਜ਼ਾਰ, ਨੇਤਰ ਨੀਰ ਰਹੇ ਵਹਾਇਆ। ਗੁਰਮੁਖਾਂ ਕਰੇ ਇਕ ਪਿਆਰ, ਆਪ ਆਪਣਾ ਦਰਸ ਦਿਖਾਇਆ। ਮਨਮੁਖਾਂ ਮਾਰੇ

ਅੰਤਮ ਮਾਰ, ਮਦਿਰਾ ਜਾਮ ਇਕ ਪਿਆਇਆ। ਖੇਲੇ ਖੇਲ ਅਪਰ ਅਪਾਰ, ਲੱਖ ਚੁਰਾਸੀ ਤਾਮ ਬਣਾਇਆ। ਭਰਮੇ ਭੁੱਲੇ ਜੀਵ ਗਵਾਰ, ਹੱਡ ਮਾਸ ਨਾੜੀ ਚੰਮ ਕਿਸੇ ਹੱਥ ਨਾ ਆਇਆ। ਕਲਜੁਗ ਰੈਣ ਅੰਧੇਰੀ ਸ਼ਾਮ, ਅੰਧ ਅੰਧੇਰਾ ਰਿਹਾ ਛਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਮੁਖ ਛੁਪਾਇਆ। ਆਪ ਆਪਣਾ ਮੁਖ ਛੁਪਾਏ, ਨੇਤਰ ਨੈਣ ਮੁਧਾਈਆ। ਦੁੱਖ ਸੁੱਖ ਵਿਚ ਨਾ ਕਦੇ ਆਏ, ਤ੍ਰਿਸ਼ਨਾ ਭੁੱਖ ਨਾ ਕੋਈ ਰਖਾਈਆ। ਮਾਨਸ ਦੇਹੀ ਮਨੁੱਖ ਅਖਵਾਏ, ਮਾਤ ਕੁੱਖ ਸੁਫਲ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦਰ ਦਵਾਰੇ ਬੈਠਾ ਆਸਣ ਲਾਈਆ। ਦਰ ਦਵਾਰਾ ਸਿੰਘ ਜਵੰਦ, ਤੇਰਾ ਆਪ ਸੁਹਾਇਆ। ਚਾਰ ਦੀਵਾਰੀ ਹੋਇਆ ਬੰਦ, ਦਿਸ ਕਿਸੇ ਨਾ ਆਇਆ। ਮਾਇਆ ਪੜਦਾ ਪਾਇਆ ਕੰਧ, ਅੰਧ ਅੰਧੇਰ ਰਖਾਇਆ। ਗੁਰਮੁਖਾਂ ਵਖਾਏ ਸਾਚਾ ਚੰਦ, ਏਕਾ ਨੂਰ ਦਰਸਾਇਆ। ਖ਼ੁਸ਼ੀ ਕਰਾਏ ਬੰਦ ਬੰਦ, ਜਿਸ ਜਨ ਆਪਣੀ ਦਇਆ ਕਮਾਇਆ। ਦਿਵਸ ਰੈਣ ਗਾਇਣ ਬੱਤੀ ਦੰਦ, ਸੇਵਕ ਸੇਵਾ ਆਪ ਲਗਾਇਆ। ਅੰਤਮ ਮੁਕਾਏ ਕਲਜੁਗ ਪੰਧ, ਲਹਿਣਾ ਦੇਣਾ ਰਿਹਾ ਚੁਕਾਇਆ। ਇਕ ਸੁਣਾਇਆ ਸੁਹਾਗੀ ਛੰਦ, ਅੱਖਰ ਵੱਖਰ ਨਾਮ ਧਰਾਇਆ। ਗੁਰਮੁਖ ਸਮਾਇਆ ਪਰਮਾਨੰਦ, ਨਿਜ ਘਰ ਆਸਣ ਡੇਰਾ ਲਾਇਆ। ਮਦਿਰਾ ਮਾਸ ਤਜਾਇਆ ਰਸਨਾ ਗੰਦ, ਗੋਬਿੰਦ ਰੂਪ ਵਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਾਇਆ ਲੇਖਾ ਰਿਹਾ ਮੁਕਾਇਆ। ਕਾਇਆ ਲੇਖਾ ਹਰਿ ਸੰਸਾਰ, ਆਪਣਾ ਆਪ ਚੁਕਾਇੰਦਾ। ਪੰਚਮ ਜੇਠੀ ਲੈ ਅਵਤਾਰ, ਕਲਜੁਗ ਵੇਖ ਵਖਾਇੰਦਾ। ਮਨਮੁਖ ਜੀਵਾਂ ਮਾਰੇ ਮਾਰ, ਮਾਰਨਹਾਰਾ ਮੁਖ ਛੁਪਾਇੰਦਾ। ਕਰੇ ਕਰਾਏ ਕਰਨੇਹਾਰ, ਕਰਤਾ ਪੁਰਖ ਆਪ ਅਖਵਾਇੰਦਾ। ਮਨੀ ਸਿੰਘ ਗਿਆ ਹਾਰ, ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਜੀਵਾਂ ਜੰਤਾਂ ਆਪ ਹਿਲਾਇੰਦਾ। ਪਾਰਬ੍ਰਹਮ ਪ੍ਰਭ ਭੇਵ ਅਪਾਰ, ਭਾਣਾ ਆਪਣੇ ਹੱਥ ਰਖਾਇੰਦਾ। ਗੁਰਮੁਖਾਂ ਲਹਿਣਾ ਦੇਣਾ ਕਰਜ਼ ਉਤਾਰ, ਆਪਣੀ ਭੇਟਾ ਆਪ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਰੂਪ ਸਮਾਇੰਦਾ। ਜਗਤ ਨਾਤਾ ਤੋੜ, ਜੋਤੀ ਜੋੜ ਜੁੜਾਇਆ। ਸ਼ਬਦ ਚੜ੍ਹਿਆ ਸਾਚੇ ਘੋੜ, ਘਰ ਸਾਚੇ ਆਸਣ ਲਾਇਆ। ਸਤਿ ਪੁਰਖ ਨਿਰੰਜਣ ਆਪੇ ਬਹੁੜ, ਆਪੇ ਰਿਹਾ ਵਿਚ ਸਮਾਇਆ। ਧੁਰਦਰਗਾਹੀ ਆਇਆ ਦੌੜ, ਜੋਤੀ ਜਾਮਾ ਭੇਖ ਵਟਾਇਆ। ਪੂਤ ਸਪੂਤਾ ਬ੍ਰਹਿਮਣ ਗੌੜ, ਲੇਖਾ ਵੇਖ ਵਖਾਇਆ। ਵੇਖੇ ਪਰਖੇ ਮਿੱਠਾ ਕੌੜ, ਲੱਖ ਚੁਰਾਸੀ ਵੇਖ ਵਖਾਇਆ। ਸੰਬਲ ਨਗਰ ਸਾਢੇ ਤਿੰਨ ਹੱਥ ਲੰਬਾ ਚੌੜ, ਗੁਰ ਗੋਬਿੰਦਾ ਸੰਗ ਰਲਾਇਆ। ਨੀਲਾ ਮਾਰੇ ਪਹਿਲਾ ਪੌੜ, ਸੋਹੰ ਨਾਉਂ ਧਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲੋਕਮਾਤੀ ਖੇਲ ਖਿਲਾਇਆ। ਲੋਕਮਾਤ ਖੇਲ ਖਿਲਾਏ, ਹਰਿ ਹਰਿ ਇਕ ਇਕੱਲਾ। ਜ਼ਾਤ ਪਾਤੀ ਮੇਟ ਮਿਟਾਏ, ਆਪ ਵਸਾਏ ਸਚ ਮਹੱਲਾ। ਤੀਰਥ ਤਾਟੀ ਰਹਿਣ ਨਾ ਪਾਏ, ਸ਼ਬਦ ਉਠਾਏ ਸਾਚਾ ਭੱਲਾ। ਔਖੀ ਘਾਟੀ ਆਪ ਚੜ੍ਹਾਏ, ਸੰਗ ਨਿਭਾਏ ਗੋਬਿੰਦ ਡੱਲਾ। ਪੰਚਮ ਹਾਟੀ ਸ਼ਬਦ ਵਿਕਾਏ, ਸਚ ਸੁਨੇਹੜਾ ਏਕਾ ਘੱਲਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਜਗਤ ਸਿੰਘਾਸਣ ਵੇਖ ਵਖਾਏ। ਜਗਤ ਸਿੰਘਾਸਣ ਹਰਿ ਨਿਰੰਕਾਰ, ਆਪੇ ਵੇਖ ਵਖਾਇੰਦਾ। ਹੱਡ ਮਾਸ ਨਾੜੀ ਰੱਤ ਛੱਡ ਪਿਆਰ, ਪੰਜ ਤਤ ਮੁਖ ਭਵਾਵਿੰਦਾ। ਜੋਤੀ ਸ਼ਬਦੀ ਮੀਤ ਮੁਰਾਰ, ਸਾਚੀ ਰੀਤ ਚਲਾਇੰਦਾ। ਛੱਬੀ ਪੋਹ ਦਿਵਸ ਵਿਚਾਰ, ਆਪ ਆਪਣੇ ਰੰਗ ਰੰਗਾਇੰਦਾ।

ਰੰਗ ਰੰਗੀਲਾ ਅਪਰ ਅਪਾਰ, ਸੂਹਾ ਪੀਲਾ ਵੇਸ ਵਟਾਇੰਦਾ। ਛੈਲ ਛਬੀਲਾ ਵਿਚ ਸੰਸਾਰ, ਸਚ ਕਬੀਲਾ ਇਕ ਬਣਾਇੰਦਾ। ਨੀਲਾ ਨੀਲੀ ਧਾਰੋਂ ਕਰੇ ਬਾਹਰ, ਸੋਹੰ ਚੀਰਾ ਤਨ ਸਜਾਇੰਦਾ। ਮਸਤਕ ਹੀਰਾ ਗੁਰਸਿਖ ਪਿਆਰ, ਨਾਮ ਟਿੱਕਾ ਏਕਾ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੰਚਮ ਜੇਠੀ ਜੋਤ ਪਰਗਟਾਇੰਦਾ। ਪੰਚਮ ਜੇਠੀ ਜੋਤ ਜਗਾ, ਆਪਣਾ ਰਾਹ ਵਖਾਇਆ। ਪੁੱਤਰ ਧੀਆਂ ਭਰਮ ਭੁਲਾ, ਭੇਵ ਕਿਸੇ ਨਾ ਪਾਇਆ। ਆਪ ਆਪਣਾ ਸ੍ਵਾਂਗ ਵਰਤਾ, ਪੁਰੀ ਘਨਕ ਚਰਨ ਛੁਹਾਇਆ। ਸਚ ਸਿੰਘਾਸਣ ਡੇਰਾ ਲਾ, ਸਾਢੇ ਤਿੰਨ ਹੱਥ ਵੇਖ ਵਖਾਇਆ। ਸਿੰਘ ਸ਼ੇਰ ਰਖਾਇਆ ਆਪਣਾ ਨਾਂ, ਆਪ ਆਪਣੀ ਰਸਨਾ ਗਾਇਆ। ਗੁਰਮੁਖ ਵਿਰਲਾ ਕਰੇ ਦਰ ਦਵਾਰੇ ਹਾਂ, ਜੁਗ ਬੈਠਾ ਮੁਖ ਭਵਾਇਆ। ਪੁਰਖ ਅਬਿਨਾਸ਼ੀ ਲੱਗਾ ਸੱਚਾ ਥਾਂ, ਥਾਨ ਥਨੰਤਰ ਇਕ ਸੁਹਾਇਆ। ਆਪੇ ਵੇਖੇ ਉਡਦੇ ਕਾਂ, ਆਪੇ ਹੰਸਾਂ ਚੋਗ ਚੁਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਗਤ ਸਿੰਘਾਸਣ ਜਗਤ ਸੰਜੋਗ ਧੁਰ ਦਾ ਲੇਖ ਲਿਖਾਇਆ। ਪੰਚਮ ਜੇਠ ਜਗਤ ਸਿੰਘਾਸਣ, ਬੀਸ ਸਦ ਚਰਨ ਛੁਹਾਇਆ। ਸਚਖੰਡ ਵਜਾਇਆ ਏਕਾ ਨਦ, ਬ੍ਰਹਿਮੰਡ ਹੋਏ ਜਣਾਇਆ। ਪੰਜ ਤਤ ਤੇਰੀ ਪਾਰ ਹੱਦ, ਤਨ ਮਾਟੀ ਖੇਹ ਕਰਾਇਆ। ਸੰਤ ਸੁਹੇਲੇ ਸਾਚੇ ਸੱਦ, ਸ਼ਬਦ ਕਰੇ ਕੁੜਮਾਇਆ। ਭਾਗ ਲਗਾਏ ਵਿਸ਼ਨੂੰ ਯਦ, ਭਗਵਨ ਰੂਪ ਵਟਾਇਆ। ਇਕ ਪਿਆਏ ਸਾਚੀ ਮਦਿ, ਅੰਮ੍ਰਿਤ ਨਾਉਂ ਰਖਾਇਆ। ਆਪਣਾ ਭਾਰ ਆਪੇ ਲੱਦ, ਸੀਸ ਆਪਣੇ ਗਿਆ ਉਠਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਰਚਨ ਰਚਾਇਆ। ਆਪ ਆਪਣੀ ਰਚਨ ਰਚਾਏ, ਖੇਲੇ ਖੇਲਣਹਾਰਾ। ਸ਼ਬਦ ਜਣਾਈ ਇਕ ਕਰਾਏ, ਦੇਵੇ ਨਾਮ ਅਧਾਰਾ। ਸਾਚਾ ਧਾਮ ਇਕ ਸੁਹਾਏ, ਚਾਰ ਕੁੰਟ ਚਾਰ ਦਵਾਰਾ। ਚਾਰ ਮੁਖ ਆਪ ਰਖਾਏ, ਅੱਧ ਵਿਚ ਕੀਆ ਉਤਾਰਾ। ਸ੍ਰਿਸ਼ਟ ਸਬਾਈ ਰਿਹਾ ਹਿਲਾਏ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਜਾਣੇ ਪਾਰ ਕਿਨਾਰਾ। ਪਾਰ ਕਿਨਾਰਾ ਆਪਣੇ ਹੱਥ, ਪ੍ਰਭ ਸਾਚੇ ਆਪ ਰਖਾਇਆ। ਸ੍ਰਿਸ਼ਟ ਸਬਾਈ ਪਾਈ ਨੱਥ, ਦਿਸ ਕਿਸੇ ਨਾ ਆਇਆ। ਕਲਜੁਗ ਤੇਰਾ ਕੂੜਾ ਰਥ, ਕੂੜ ਕੁੜਿਆਰਾ ਰਿਹਾ ਚਲਾਇਆ। ਪੁਰਖ ਅਬਿਨਾਸ਼ੀ ਪਾਈ ਨੱਥ, ਚਾਰੋਂ ਕੁੰਟ ਰਿਹਾ ਭਵਾਇਆ। ਮਨਮੁਖ ਜੀਵ ਹੋਏ ਸੱਥ, ਸੱਥਰ ਹੇਠ ਵਿਛਾਇਆ। ਗੁਰਮੁਖਾਂ ਸਗਲ ਵਸੂਰੇ ਗਏ ਲੱਥ, ਨੇਤਰ ਨੈਣ ਦਰਸ਼ਨ ਪਾਇਆ। ਹਰਿ ਚਰਨ ਦਵਾਰੇ ਸਚ ਇਕੱਠ, ਸਾਚਾ ਧਾਮ ਸੁਹਾਇਆ। ਮੰਡਲ ਮੰਡਪ ਜਾਏ ਢੱਠ, ਥਿਰ ਕੋਈ ਰਹਿਣ ਨਾ ਪਾਇਆ। ਆਪੇ ਗੇੜਨਹਾਰਾ ਉਲਟੀ ਲੱਠ, ਉਲਟੇ ਵਹਿਣ ਵਹਾਇਆ। ਲੇਖਾ ਚੁੱਕੇ ਅੱਠ ਸੱਠ, ਤਿੰਨ ਸੌ ਸੱਠ ਮੂਲ ਨਾ ਭਾਇਆ। ਲਹਿਣਾ ਦੇਣਾ ਗੁਰ ਦਰ ਮਸਜਿਦ ਮੱਠ, ਪ੍ਰਭ ਸਾਚਾ ਰਿਹਾ ਮਿਟਾਇਆ। ਜੁਗ ਜੁਗ ਕਰਨੇਹਾਰਾ ਚੱਠ, ਏਕਾ ਦੂਜਾ ਤੀਜਾ ਚੌਥਾ ਪੰਚਮ ਰਾਗ ਮਿਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਲਹਿਣਾ ਰਿਹਾ ਚੁਕਾਇਆ। ਬੀਸ ਸੌ ਸਦ ਹਰਿ ਨਿਰੰਕਾਰੀ, ਏਕਾ ਜੋਤ ਜਗਾਈਆ। ਬੀਸ ਸੌ ਦੋ ਖੇਲ ਅਪਾਰੀ, ਚਾਰੋਂ ਕੁੰਟ ਵਖਾਈਆ। ਵੀਹ ਸੌ ਤਿੰਨ ਸ਼ਬਦ ਉਡਾਰੀ, ਸਚ ਸਿੰਘਾਸਣ ਇਕ ਵਿਛਾਈਆ। ਵੀਹ ਸੌ ਚਾਰ ਕਰ ਖੁਆਰੀ, ਆਰ ਪਾਰ ਰਿਹਾ ਕਰਾਈਆ। ਬੀਸ ਪੰਜ ਖੇਲ ਨਿਆਰੀ, ਪੰਚਮ ਮੀਤਾ ਮੇਲ ਮਿਲਾਈਆ। ਬੀਸ ਸਦ ਛੇ ਜਗਤ ਸ਼ਿਕਾਰੀ, ਸੋਹੰ ਚਿੱਲਾ ਰਿਹਾ ਚੜ੍ਹਾਈਆ। ਬੀਸ ਸਤ ਜੋਤ ਅਧਾਰੀ, ਜੋਤੀ ਸ਼ਬਦੀ ਬਣਤ ਬਣਾਈਆ। ਬੀਸ ਅੱਠ ਅੱਠ ਵਿਚਾਰੀ, ਬਿਆਸ ਕਿਨਾਰਾ ਪਾਰ

ਕਰਾਈਆ। ਬੀਸ ਨੌ ਨੌ ਦਵਾਰੀ, ਸ੍ਰਿਸ਼ਟ ਸਬਾਈ ਵੇਖ ਵਖਾਈਆ। ਬੀਸ ਦਸ ਹਰਿ ਗਿਰਧਾਰੀ, ਗੁਰਮੁਖਾਂ ਦਰ ਸੁਹਾਈਆ। ਬੀਸ ਗਿਆਰਾਂ ਵਡ ਸਿਕਦਾਰੀ, ਜਗਤ ਮਾਇਆ ਲਹਿਣਾ ਦੇਣਾ ਮੂਲ ਸੰਤ ਮਨੀ ਸਿੰਘ ਤੇਰਾ ਆਪ ਚੁਕਾਈਆ। ਸੰਮਤ ਬਾਰਾਂ ਧਾਮ ਅਸਥੂਲ, ਹਾੜ ਸਤਾਰਾਂ ਗੁਰ ਸੰਗਤ ਰਿਹਾ ਬਣਾਈਆ। ਸੰਮਤ ਤੇਰਾਂ ਚੁਕਾਏ ਮੂਲ, ਪਹਿਲੀ ਚੇਤਰ ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਸਾਧਾਂ ਸੰਤਾਂ ਵੇਖ ਵਖਾਈਆ। ਨਾਨਕ ਤੇਰਾ ਤੋਲਿਆ ਤੋਲ, ਵਾਲੀ ਹਿੰਦ ਕਰੇ ਜਣਾਈਆ। ਨੌ ਖੰਡ ਪ੍ਰਿਥਮੀ ਆਪੇ ਫੋਲ, ਪੁਰੀਆਂ ਲੋਆਂ ਵੇਖ ਵਖਾਈਆ। ਆਦਿ ਅੰਤ ਬੈਠ ਅਡੋਲ, ਭਗਤ ਜਨਾਂ ਸਦ ਵਸੇ ਕੋਲ, ਮਨਮੁਖਾਂ ਦਿਸ ਨਾ ਆਈਆ। ਸੰਮਤ ਚੌਦਾਂ ਚੌਦਾਂ ਲੋਕਾਂ ਪੜਦੇ ਖੋਲ੍ਹ, ਏਕਾ ਹੱਟ ਰਿਹਾ ਵਖਾਈਆ। ਸ਼ਬਦ ਮਰਦੰਗਾ ਵਜਾਏ ਢੋਲ, ਚਾਰੇ ਕੁੰਟਾਂ ਰਿਹਾ ਜਣਾਈਆ। ਪਹਿਲੀ ਚੇਤਰ ਤੋਲਿਆ ਤੋਲ, ਗੁਰਮੁਖ ਸਾਚੇ ਤੋਲ ਤੁਲਾਈਆ। ਏਕਾ ਇੱਕੀ ਸਿੱਖੀ ਕੋਲ, ਇਕ ਇਕੱਲਾ ਹਰਿ ਰਘੁਰਾਈਆ। ਸਾਚੀ ਸਿੱਖੀ ਪੂਰਾ ਬੋਲ, ਗੁਰ ਗੋਬਿੰਦੇ ਇਕ ਕਰਾਈਆ। ਆਤਮ ਅੰਤਰ ਆਪੇ ਮੌਲ, ਆਪ ਆਪਣੀ ਰੁੱਤ ਸੁਹਾਈਆ। ਆਪੇ ਅੰਦਰ ਰਿਹਾ ਬੋਲ, ਰਾਗ ਰਾਗਨੀ ਆਪ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਮਤ ਚੌਦਾਂ ਤੇਰੀ ਧਾਰ ਪ੍ਰਭ ਸਾਚਾ ਆਪ ਚਲਾਈਆ। ਨੌ ਖੰਡ ਪ੍ਰਿਥਮੀ ਪਾਵੇ ਸਾਰ, ਸੱਤਾਂ ਦੀਪਾਂ ਆਪ ਹਿਲਾਇੰਦਾ। ਗ੍ਰੰਥੀ ਪੰਥੀ ਕਰੇ ਖ਼ਬਰਦਾਰ, ਪੰਚਮ ਜੇਠੀ ਦਿਵਸ ਸੁਹਾਇੰਦਾ। ਰਾਮਦਾਸ ਤੇਰਾ ਦਰ ਦਰਬਾਰ, ਹਰਿ ਅੰਤਮ ਲੇਖੇ ਲਾਇੰਦਾ। ਪੰਚਮ ਗੁਰ ਮੰਗੇ ਮੰਗ ਭਿਖਾਰ, ਹਰਿ ਭਿਖਿਆ ਝੋਲੀ ਪਾਇੰਦਾ। ਹਰਿ ਮੰਦਰ ਅੰਦਰ ਹਰਿ ਨਿਰੰਕਾਰ, ਆਪ ਆਪਣਾ ਰੰਗ ਵਟਾਇੰਦਾ। ਖੇਲੇ ਖੇਲ ਵਿਚ ਸੰਸਾਰ, ਭੇਵ ਅਭੇਦਾ ਭੇਵ ਛੁਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਭਾਣਾ ਆਪਣੇ ਹੱਥ ਰਖਾਇੰਦਾ। ਪੰਚਮ ਜੇਠ ਦਿਵਸ ਸੁਭਾਗਾ, ਸੰਮਤ ਚੌਦਾਂ ਰੁੱਤ ਸੁਹਾਈਆ। ਆਪੇ ਸੋਇਆ ਆਪੇ ਜਾਗਾ, ਆਪੇ ਲਏ ਮਾਤ ਅੰਗੜਾਈਆ। ਆਪ ਆਪਣਾ ਧੋਵਣ ਆਇਆ ਦਾਗ਼ਾ, ਆਪ ਆਪਣੀ ਸੇਵਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਜਗਤ ਸਿੰਘਾਸਣ ਵੇਖ ਵਖਾਈਆ। ਜਗਤ ਸਿੰਘਾਸਣ ਜਗਤ ਮਹੱਲਾ, ਹਰਿ ਸਾਚਾ ਵੇਖ ਵਖਾਇੰਦਾ। ਪੰਚਮ ਜੇਠੀ ਕਰਿਆ ਹੱਲਾ, ਪਹਿਲਾ ਵਾਰ ਕਰਾਇੰਦਾ। ਆਪੇ ਉਪਰ ਆਪੇ ਥੱਲਾ, ਆਪੇ ਮੁਖ ਭਵਾਇੰਦਾ। ਆਪੇ ਹੋਇਆ ਵਲ ਛੱਲਾ, ਅਛਲ ਅਛੱਲ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਸ਼ਬਦ ਸਿੰਘਾਸਣ ਆਪ ਵਖਾਇੰਦਾ। ਜਗਤ ਸਿੰਘਾਸਣ ਆਪ ਉਲਟਾ, ਆਪਣੀ ਕਲ ਵਰਤਾਈਆ। ਚਾਰੇ ਪੈਰ ਉਪਰ ਉਠਾ, ਚਾਰੇ ਜੁਗ ਝੋਲੀ ਪਾਈਆ। ਸੰਤ ਸੁਹੇਲੇ ਚਰਨ ਬਿਠਾ, ਆਪ ਆਪਣਾ ਸੰਗ ਨਿਭਾਈਆ। ਪ੍ਰਭ ਕਾ ਭਾਣਾ ਲਾਗੇ ਮੀਠਾ, ਹਰਿ ਸ਼ਬਦੀ ਸ਼ਬਦ ਜਣਾਈਆ। ਖੇਲੇ ਖੇਲ ਜਗਤ ਅਨਡੀਠਾ, ਵੇਖ ਕੋਇ ਨਾ ਪਾਈਆ। ਜਗਤ ਪਲੰਘ ਉਲਟੀ ਪਿੱਠਾ, ਧਰਤ ਮਾਤ ਬੈਠੀ ਸੱਥ ਵਛਾਈਆ। ਹਰਿਜਨ ਰੱਖੇ ਸਾਇਆ ਹੇਠਾਂ, ਸਿਰ ਆਪਣਾ ਹੱਥ ਟਿਕਾਈਆ। ਵਕਤ ਸੁਹਾਏ ਪੰਚਮ ਜੇਠਾ, ਵੀਹ ਸੌ ਚੌਦਾਂ ਖ਼ੁਸ਼ੀ ਮਨਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਉਲਟੀ ਲੱਠ ਗਿੜਾਈਆ। ਜਗਤ ਤਖ਼ਤ ਆਪ ਉਲਟਾਏ, ਆਪਣੀ ਕਲ ਵਰਤਾਈਆ। ਸ਼ਾਹ ਸੁਲਤਾਨ ਹੋਣ ਹਲਕਾਏ, ਨਾ ਕੋਇ ਧੀਰ ਧਰਾਈਆ। ਫੜ ਫੜ ਬਾਹੋਂ ਲਏ ਜਗਾਏ, ਸੋਇਆ ਕੋਈ ਰਹਿਣ ਨਾ ਪਾਈਆ। ਪਹਿਲੀ ਕੂਟੇ ਮੇਲ ਮਿਲਾਏ, ਲੇਖਾ ਲਿਖਿਆ ਪੂਰ ਕਰਾਈਆ। ਖਾਲੀ

ਠੂਠੇ ਹੱਥ ਫੜਾਏ, ਈਸਾ ਮੂਸਾ ਦਏ ਦੁਹਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਦੋ ਜਹਾਨਾਂ ਵੇਖ ਵਖਾਈਆ। ਜਗਤ ਸਿੰਘਾਸਣ ਹੋਇਆ ਪੁੱਠਾ, ਉਲਟੀ ਰੀਤ ਚਲਾਈਆ। ਪੁਰਖ ਅਬਿਨਾਸ਼ੀ ਆਪੇ ਤੁੱਠਾ, ਮੰਦਰ ਮਸਜਿਦ ਗੁਰਦਵਾਰਾ ਜਗਤ ਮਸੀਤ ਕੋਈ ਰਹਿਣ ਨਾ ਪਾਈਆ। ਰਾਜ ਰਾਜਾਨ ਲੁਕਿਆ ਰਹੇ ਨਾ ਕੋਈ ਗੁੱਠਾ, ਸਭ ਦੀ ਰਿਹਾ ਜੜ੍ਹ ਹਿਲਾਈਆ। ਆਸਣ ਚੁੱਕਿਆ ਜੂਠਾ ਝੂਠਾ, ਉਪਰ ਹੇਠਾਂ ਰਿਹਾ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਚਮ ਜੇਠ ਵੀਹ ਸਦ ਚੌਦਾਂ ਤੇਰੀ ਧਾਰ ਵਿਚ ਸੰਸਾਰ ਅੰਤਮ ਵਾਰ ਉਲਟੀ ਆਪ ਚਲਾਈਆ। ਉਲਟੀ ਧਾਰ ਉਲਟੀ ਨਭ, ਉਲਟੀ ਗੰਗ ਵਹਾਇੰਦਾ। ਨਾਤਾ ਤੁੱਟੇ ਸਾਕ ਸੱਜਣ ਸੈਣ ਸਭ, ਧਰਮ ਰਾਏ ਲੇਖਾ ਮੰਗੇ ਕੱਢ ਕੱਢ ਵਹੀਆ, ਚਿਤਰ ਗੁਪਤ ਵੇਖ ਵਖਾਇੰਦਾ। ਨਾ ਕੋਈ ਭਾਈ ਮਾਤ ਪਿਤ ਪਿਤਾ ਪੂਤ ਮਈਆ, ਭੈਣਾਂ ਭਈਆ ਸੰਗ ਨਿਭਾਇੰਦਾ। ਗੁਰਮੁਖ ਵਿਰਲਾ ਗੁਰ ਚਰਨ ਦਵਾਰੇ ਮਾਤ ਰਹੀਆ, ਰਾਹ ਖਹਿੜਾ ਬੰਦ ਕਰਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਏਕਾ ਡੰਕ ਵਜਾਇੰਦਾ।

੫ ਜੇਠ ੨੦੧੪ ਬਿਕ੍ਰਮੀ ਸੈਨਾਪਤੀ ਕ੍ਰਿਸ਼ਨਾ ਮੈਨਨ ਅਤੇ ਰਾਸ਼ਟਰਪਤੀ ਡਾ੦ ਰਾਜਿੰਦਰ ਪ੍ਰਸਾਦ ਨੂੰ ਸ਼ਬਦ ਭੇਜੇ ਗਏ
ਪਿੰਡ ਕਲਸੀਆਂ ਜ਼ਿਲਾ ਅੰਮ੍ਰਿਤਸਰ

ਭਾਰਤ ਖੰਡ ਸੈਨਾਪਤ, ਉਠ ਬਾਲ ਨਾਦਾਨ। ਪੁਰਖ ਅਬਿਨਾਸ਼ੀ ਦੇ ਸਮਝਾਵੇ ਮਤ, ਰਾਜ ਇੰਦਰ ਵੇਖ ਵਿਖਾਨ। ਜੂਠਾ ਝੂਠਾ ਲੇਖਾ ਪੰਚਮ ਤਤ, ਮਨਮੁਖ ਜੀਵ ਅੰਤ ਪਛਤਾਨ। ਲੱਖ ਚੁਰਾਸੀ ਟੁੱਟੇ ਧੀਰਜ ਯਤ, ਦਰ ਘਰ ਸਰਬ ਪਛਤਾਨ। ਨਾੜੀ ਨਾੜ ਉਬਲੇ ਰੱਤ, ਵੇਖੇ ਖੇਲ ਮੁਗਲ ਪਠਾਨ। ਜਗਤ ਸਿਆਸਤ ਪਾਈ ਨੱਥ, ਭੁੱਲਿਆ ਗੁਣ ਨਿਧਾਨ। ਪੰਚਮ ਜੇਠ ਮੰਗੀ ਇਕ ਵੱਥ, ਲਿਖਣਾ ਲੇਖ ਮਹਾਨ। ਸੰਮਤ ਚੌਦਾਂ ਚੜ੍ਹਿਆ ਸਾਚੇ ਰਥ, ਜੋਤ ਸਰੂਪ ਸ੍ਰੀ ਭਗਵਾਨ। ਜੁਗ ਜੁਗ ਮਹਿੰਮਾ ਅਕਥਨਾ ਅਕੱਥ, ਰਾਮ ਰਾਮਾ ਕ੍ਰਿਸ਼ਨਾ ਕਾਹਨ। ਪੂਤ ਸਪੂਤਾ ਆਪੇ ਦਸਰਥ, ਗੋਕਲ ਮਥਰਾ ਵੇਖ ਵਿਖਾਨ। ਕਲਜੁਗ ਅੰਤਮ ਵੇਖੇ ਵੱਥ, ਨੌ ਖੰਡ ਪ੍ਰਿਥਮੀ ਮਾਰ ਧਿਆਨ। ਜਗਤ ਹੰਕਾਰੀ ਝੂਠਾ ਯਸ਼, ਰਾਜ ਮੰਤਰੀ ਸਰਬ ਕੁਰਲਾਨ। ਅੰਤਮ ਨੇਤਰ ਨੀਰ ਵਹਾਇਣ ਅੱਥ, ਰੋ ਰੋ ਮਾਤ ਕੁਰਲਾਨ। ਜਗਤ ਮੁਨਾਰਾ ਜਾਏ ਢੱਠ, ਏਕਾ ਝੁੱਲੇ ਧਰਮ ਨਿਸ਼ਾਨ। ਲੇਖਾ ਚੁੱਕੇ ਅੱਠ ਸੱਠ, ਤੀਰਥ ਤਟ ਮੁਖ ਛੁਪਾਨ। ਕਲਜੁਗ ਕਾਲਾ ਰਿਹਾ ਨੱਠ, ਦਹਿ ਦਿਸ਼ਾ ਵੇਖ ਵਖਾਨ, ਪੰਚਮ ਜੇਠੀ ਸਾਚੀ ਚੱਠ, ਜਗਤ ਸਿੰਘਾਸਣ ਚਰਨਾਂ ਹੇਠ ਰਖਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨੇਤਰ ਖੋਲ੍ਹੇ ਇਕ ਗਿਆਨ। ਨੇਤਰ ਬੰਦ ਜਗਤ ਕਿਵਾੜਾ, ਬੁੱਧ ਮਤ ਚਤੁਰਾਈਆ। ਕਲਜੁਗ ਮਾਇਆ ਲੁੱਟੀ ਜਾਏ ਦਿਨ ਦਿਹਾੜਾ, ਪੰਚਮ ਚੋਰਾਂ ਨਾਲ ਰਲਾਈਆ। ਅੱਠੇ ਪਹਿਰ ਧਾੜਾ, ਸੁਖਆਸਣ ਚੈਨ ਨਾ ਪਾਈਆ। ਪਰਗਟ ਹੋਇਆ ਧੁਰਦਰਗਾਹੀ ਸਾਚਾ ਲਾੜਾ, ਨਿਹਕਲੰਕਾ ਨਾਉਂ ਰਖਾਈਆ। ਧਰਤ ਮਾਤ ਵੇਖੇ ਇਕ ਅਖਾੜਾ, ਸ਼ਾਹ ਈਰਾਨ ਰਿਹਾ ਜਗਾਈਆ। ਲਾਲ ਗੁਲਾਲਾ ਰੰਗ ਚਾੜ੍ਹੇ ਗਾੜ੍ਹਾ, ਸਾਚਾ ਪੱਲੂ ਰਿਹਾ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ,

ਪੰਚਮ ਲੇਖਾ ਰਿਹਾ ਜਣਾਈਆ। ਪੰਚਮ ਲੇਖਾ ਧੁਰ ਫ਼ਰਮਾਨ, ਦੇਵੇ ਹਰਿ ਭਗਵਾਨਿਆ। ਵੇਲੇ ਅੰਤ ਸਰਬ ਪਛਤਾਨ, ਸ਼ਾਹ ਸੁਲਤਾਨ ਰਾਜ ਰਾਜਾਨਿਆ। ਸੁੰਞਾ ਦਿਸੇ ਮੰਦਰ ਮਕਾਨ, ਲੋਕਮਾਤ ਹੋਏ ਵੈਰਾਨਿਆ। ਪ੍ਰਭ ਕਾ ਭਾਣਾ ਖੇਲ ਮਹਾਨ, ਖੇਲੇ ਖੇਲ ਦੋ ਜਹਾਨਿਆ। ਰਸਨਾ ਚਿਲ੍ਹਾ ਤੀਰ ਕਮਾਨ, ਸੋਹੰ ਖੰਡਾ ਹੱਥ ਉਠਾਨਿਆ। ਆਪ ਉਠਾਏ ਮੁਗਲ ਪਠਾਨ, ਸ਼ਾਹ ਤਹਿਰਾਨ ਸੰਗ ਅਫਗਾਨਿਆ। ਮੱਕਾ ਕਾਅਬਾ ਵੇਖ ਦੁਕਾਨ, ਦੇਵੇ ਦਾਨ ਧੁਰ ਫ਼ਰਮਾਨਿਆ। ਸੰਗ ਫਰੰਗੀ ਜਗਤ ਸ਼ੈਤਾਨ, ਏਕਾ ਦੂਜਾ ਸੰਗ ਨਿਭਾਨਿਆ। ਈਸਾ ਮੂਸਾ ਏਕਾ ਗਾਨ, ਏਕਾ ਨਾਦ ਤਰਾਨਿਆ। ਚੀਨਾ ਰੂਸਾ ਵੇਖ ਨਾਦਾਨ, ਕਾਲਾ ਸੂਸਾ ਤਨ ਪਹਿਨਾਨਿਆ। ਸ਼ਬਦ ਹਦੀਸਾ ਵਿਚ ਜਹਾਨ, ਹਰਿ ਸਾਚਾ ਵੇਖ ਵਖਾਨਿਆ। ਖਾਲੀ ਖੀਸਾ ਸ਼ਾਹ ਸੁਲਤਾਨ, ਮਾਇਆ ਰਾਣੀ ਮੁਖ ਭਵਾਨਿਆ। ਬੀਸ ਇਕੀਸਾ ਹਰਿ ਭਗਵਾਨ, ਧਰਮ ਝੁਲਾਏ ਇਕ ਨਿਸ਼ਾਨਿਆ। ਵਿਚ ਉਨੀਸਾ ਹੋਏ ਵੈਰਾਨ, ਅੱਲਾ ਰਾਣੀ ਮੁਖ ਛੁਪਾਨਿਆ। ਅੱਠ ਅਠਾਰਾਂ ਬੇਪਛਾਨ, ਜਲ ਧਾਰ ਰੂਪ ਸਮਾਨਿਆ। ਸੱਤ ਸਤਾਰਾਂ ਸਰਬ ਕੁਰਲਾਨ, ਮੁਗਲ ਪਠਾਣ ਸੰਗ ਹਿੰਦਵਾਨਿਆ। ਸੰਮਤ ਸੋਲਾਂ ਜਾਣੀ ਜਾਣ, ਬਿਆਸ ਕਿਨਾਰਾ ਪਾਰ ਕਰਾਨਿਆ। · ਪੰਦਰਾਂ ਅੰਦਰ ਵੇਖੇ ਮਾਰ

ਧਿਆਨ, ਡੂੰਘੀ ਕੁੰਦਰਾ ਜੀਵ ਸ਼ੈਤਾਨਿਆ। ਸੰਮਤ ਚੌਦਾਂ ਲਿਖਿਆ ਲੇਖ ਮਹਾਨ, ਇੱਕੀ ਚੇਤਰ ਦਿਵਸ ਸੁਜਾਨਿਆ। ਮੰਗੀ ਮੰਗ ਇਕ ਅਨਜਾਣ, ਲਿਖਣਾ ਲੇਖ ਦਰ ਪਰਵਾਨਿਆ। ਪੰਚਮ ਜੇਠ ਗੁਣ ਨਿਧਾਨ, ਖੇਲੇ ਖੇਲ ਦੋ ਜਹਾਨਿਆ। ਜਗਤ ਸਿੰਘਾਸਣ ਮੁਖ ਭਵਾਨ, ਉਲਟੀ ਕਲ ਵਰਤਾਨਿਆ। ਕੋਈ ਨਾ ਦੇਵੇ ਕਿਸੇ ਦਾਨ, ਸਾਧ ਸੰਤ ਹੋਏ ਹੈਰਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੈਨਾਪਤ ਵੇਖੇ ਘਰ, ਘਰ ਸਾਚਾ ਕਵਣ ਪਛਾਨਿਆ। ਸੈਨਾਪਤ ਸਾਜਨ ਸਾਜ, ਏਕਾ ਸਾਜ ਬਣਾਇਆ। ਜੋਧਾ ਸੂਰਾ ਰਾਜਨ ਰਾਜ, ਬਲੀ ਬਲਵਾਨ ਅਖਵਾਇਆ। ਸੱਤ ਰੰਗ ਨਿਸ਼ਾਨਾ ਜਗਤ ਜਹਾਨ, ਪ੍ਰਭ ਸਾਚੇ ਆਪ ਝੁਲਾਇਆ। ਪੰਚਮ ਮੁਖ ਬਖ਼ਸ਼ਿਆ ਤਾਜ ਮਹਾਨ, ਭੁੱਲ ਕਿਉਂ ਮੁਖ ਛੁਪਾਇਆ। ਪੰਚਮ ਲੇਖਾ ਸੋਹੰ ਦਾਜ, ਪ੍ਰਭ ਸਾਚੇ ਝੋਲੀ ਪਾਇਆ। ਚਰਨ ਜੋੜਾ ਸ਼ਬਦ ਘੋੜਾ ਰਕਾਬ, ਨੌ ਸੱਤ ਸੋਲਾਂ ਆਸਣ ਲਾਇਆ। ਸ਼ਬਦ ਸੋਟੀ ਦਏ ਅਜ਼ਾਬ, ਮਨਮੁਖ ਜੀਵਾਂ ਦਏ ਸਜ਼ਾਇਆ। ਵੇਖ ਵਖਾਣੇ ਸ਼ਾਹ ਨਵਾਬ, ਜਗਤ ਅਹਿਬਾਬ ਇਕ ਅਖਵਾਇਆ। ਨਾਮ ਸਿਤਾਰ ਵਜਾਏ ਰਬਾਬ, ਸਾਰੰਗੀ ਸਾਰੰਗਾ ਰਿਹਾ ਹਿਲਾਇਆ। ਨਾ ਕੋਈ ਖਾਏ ਭੁੰਨ ਕਬਾਬ, ਮਦਿਰਾ ਮਾਸ ਨਾ ਮੁਖ ਲਗਾਇਆ। ਕਿਸੇ ਹੱਥ ਨਾ ਆਏ ਹਯਾਤ ਆਬ, ਮੌਲਾਨਾ ਆਜ਼ਾਦ ਰਿਹਾ ਸਮਝਾਇਆ। ਪੰਡਤ ਨਹਿਰੂ ਵੇਖ ਹਿਸਾਬ, ਪੰਡਤ ਪਾਂਧੇ ਸੰਗ ਰਲਾਇਆ। ਇੰਦਰ ਪ੍ਰਸਾਦ ਕਵਣ ਖਿਤਾਬ, ਕਵਣ ਸੀਸ ਤਾਜ ਟਿਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਸੋਏ ਰਿਹਾ ਜਗਤ ਉਠਾਇਆ। ਸੈਨਾਪਤ ਤੇਜ ਕਟਾਰ, ਪ੍ਰਭ ਸਾਚੇ ਹੱਥ ਉਠਾਇਆ। ਕਲਜੁਗ ਅੰਤਮ ਲਏ ਅਵਤਾਰ, ਸ਼ਬਦ ਘੋੜੇ ਤੰਗ ਕਸਾਈਆ। ਪੰਚਮ ਅੱਸੂ ਆਇਆ ਦਿੱਲੀ ਦਰਬਾਰ, ਪੀਲੇ ਬਸਤਰ ਤਨ ਛੁਹਾਈਆ। ਸੰਮਤ ਚੌਦਾਂ ਕਰਿਆ ਖ਼ਬਰਦਾਰ, ਭੁੱਲ ਰਹੇ ਨਾ ਰਾਈਆ। ਦੇਸ ਪਰਦੇਸ਼ਾ ਨਾਤਾ ਤੁੱਟੇ ਮੀਤ ਮੁਰਾਰ, ਹਰਿ ਬਿਨ ਸੰਗ ਨਾ ਕੋਇ ਨਿਭਾਈਆ। ਕਲਜੁਗ ਮਾਇਆ ਭੱਠ ਤਪੇ ਅੰਗਿਆਰ, ਪ੍ਰਭ ਸਾਚਾ ਰਿਹਾ ਤਪਾਈਆ। ਇੱਕੀ ਜੇਠ ਵੇਖ ਵਿਚਾਰ, ਤ੍ਰੈਗੁਣ ਮਾਇਆ ਲੰਬੂ ਲਾਈਆ। ਪੰਜ ਤਤ ਹੋਏ ਖੁਆਰ, ਚਾਰੋਂ ਕੁੰਟ ਜਗਤ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ

ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਚਮ ਲਿਖਿਆ ਲੇਖ ਦਰ ਪੁਜਾਈਆ। ਪੰਚਮ ਲੇਖਾ ਅੰਤਮ ਆਉਣਾ, ਘਰ ਮੰਦਰ ਹਰਿ ਵਿਚਾਰਨਾ। ਸਾਚੀ ਸੇਜ ਨਾ ਮਿਲੇ ਸੌਣਾ, ਪ੍ਰਭ ਸਾਚਾ ਮਨ ਵਿਸਾਰਨਾ। ਕਲਜੁਗ ਖੇਲ ਹਰਿ ਕਲ ਵਰਤਾਉਣਾ, ਨਾ ਕੋਈ ਦੀਸੇ ਹੋਰ ਸਹਾਰਨਾ। ਸੰਮਤ ਚੌਦਾਂ ਚੌਦਾਂ ਲੋਕ ਹਿਲਾਉਣਾ, ਗੜ੍ਹ ਤੋੜ ਕਿਲ੍ਹਾ ਹੰਕਾਰਨਾ। ਲਿਖਿਆ ਲੇਖ ਪੂਰ ਕਰਾਉਣਾ, ਆਪ ਆਪਣਾ ਕਾਜ ਸਵਾਰਨਾ। ਭਰਮ ਭੁਲੇਖਾ ਦੂਰ ਕਰਾਉਣਾ, ਜੋ ਆਏ ਦਰ ਦਵਾਰਨਾ। ਧਾਰੀ ਕੇਸ ਨਾ ਸੰਗ ਨਿਭਾਉਣਾ, ਮੂੰਡ ਮੁੰਡਾਏ ਨਾ ਮੁਖ ਭਵਾਵਨਾ। ਵਰਨ ਬਰਨ ਪ੍ਰਭ ਮੇਟ ਮਿਟਾਉਣਾ, ਏਕਾ ਰਾਗ ਅਪਾਰਨਾ। ਸੋਹੰ ਸਾਚਾ ਜਾਪ ਜਪਾਉਣਾ, ਸਤਿ ਪੁਰਖ ਨਿਰੰਜਣ ਗੁਰਮੁਖਾਂ ਉਤੋਂ ਕਰੇ ਸਲਵਾਰਨਾ। ਏਕਾ ਡੰਕਾ ਰਾਓ ਰੰਕ ਵਜਾਉਣਾ, ਮਾਇਆ ਸ਼ੰਕਾ ਸਰਬ ਨਿਵਾਰਨਾ। ਸੰਮਤ ਪੰਦਰਾਂ ਪੰਦਰਾਂ ਕੱਤਕ ਲੰਕਾ ਗੜ੍ਹ ਸਪੂਤਾ ਰਾਵਣਾ, ਰਾਮਾ ਦੁੱਖ ਨਿਵਾਰਨਾ। ਸ਼ਾਹ ਭਬੀਖਨ ਸੰਗ ਰਲਾਉਣਾ, ਲਹਿਣਾ ਦੇਣਾ ਕਰਜ਼ ਉਤਾਰਨਾ। ਅੰਤ ਦਵਾਰੇ ਸਾਚੇ ਆਉਣਾ, ਪ੍ਰਭ ਸਾਚੇ ਕਾਜ ਸਵਾਰਨਾ। ਪਾਰਬ੍ਰਹਮ ਅਬਿਨਾਸ਼ੀ ਕਰਤਾ ਦੇਸ ਮਾਝੇ ਪਾਉਣਾ, ਜੋਤੀ ਜਾਮਾ ਭੇਖ ਸ਼ਬਦ ਅਧਾਰਨਾ। ਅਲਖ ਅਗੋਚਰ ਅਗੰਮ ਅਥਾਹ ਏਕਾ ਧਾਮ ਸੁਹਾਉਣਾ, ਦਿੱਲੀ ਦਰ ਸੱਚੇ ਦਰਬਾਰਨਾ। ਨੌ ਖੰਡ ਪ੍ਰਿਥਮੀ ਮਥ ਵਖਾਉਣਾ, ਏਕਾ ਮਾਰੇ ਨਾਮ ਮਾਰਨਾ। ਸਾਢੇ ਤਿੰਨ ਹੱਥ ਸੀਆਂ ਵੰਡ ਵੰਡਾਉਣਾ, ਮਾਨਸ ਦੇਹੀ ਕਾਜ ਸਵਾਰਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਸਤਿਜੁਗ ਸਾਚੀ ਬੀਸ ਬੀਸੇ ਬੰਨ੍ਹੇ ਧਾਰਨਾ।