੨੨ ਜੇਠ ੨੦੧੪ ਬਿਕ੍ਰਮੀ ਜੁਗਿੰਦਰ ਸਿੰਘ ਦੇ ਗ੍ਰਹਿ ਪਿੰਡ ਨਾਥੇ ਵਾਲ ਜ਼ਿਲਾ ਫਿਰੋਜ਼ਪੁਰ
ਗ੍ਰਹਿ ਮੰਦਰ ਸੁਹੰਜਣਾ, ਮਿਲੇ ਮੇਲ ਗੋਪਾਲ। ਜਗੇ ਜੋਤ ਇਕ ਨਿਰੰਜਣਾ, ਗੁਰ ਗੋਬਿੰਦ ਸਾਚੇ ਲਾਲ। ਚਰਨ ਧੂੜੀ ਮਨ ਮਜਨਾ, ਸਚ ਸੁਹਾਵੇ ਤਾਲ। ਪੀ ਅੰਮ੍ਰਿਤ ਆਤਮ ਰੱਜਨਾ, ਫਲ ਲੱਗੇ ਕਾਇਆ ਡਾਲ੍ਹ। ਹਰਿ ਮੇਲਾ ਸਾਚੇ ਸਜਨਾ, ਦੇਵੇ ਨਾਮ ਸ਼ਬਦ ਦਲਾਲ। ਧਰਮ ਦਵਾਰੇ ਬਹਿ ਬਹਿ ਸਜਨਾ, ਨੇੜ ਨਾ ਆਏ ਕਾਲ ਮਹਾਂਕਾਲ। ਜਗਤ ਨਗਾਰਾ ਏਕਾ ਵੱਜਨਾ, ਆਪ ਵਜਾਏ ਏਕਾ ਤਾਲ। ਮੋਹ ਮਮਤਾ ਮਾਇਆ ਦੱਝਨਾ, ਪੰਜ ਵਿਕਾਰਾ ਦਏ ਉਛਾਲ। ਸਚ ਵਖਾਏ ਏਕਾ ਹੱਜਨਾ, ਦਰ ਮੰਦਰ ਸੱਚੀ ਧਰਮਸਾਲ। ਆਪੇ ਆਪ ਪੜਦਾ ਕੱਜਨਾ, ਸੋਹੰ ਦੇਵੇ ਸਚ ਦੁਸ਼ਾਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਫਲ ਲਗਾਇਆ ਕਾਇਆ ਡਾਲ। ਕਾਇਆ ਫਲ ਅੰਮ੍ਰਿਤ ਮੇਵਾ, ਏਕਾ ਏਕ ਰਖਾਇਆ। ਕਿਸੇ ਹੱਥ ਨਾ ਆਏ ਦੇਵੀ ਦੇਵਾ, ਕਰੋੜ ਤੇਤੀਸਾ ਰਿਹਾ ਕੁਰਲਾਇਆ। ਗੁਰਮੁਖ ਗੁਰ ਹਰਿ ਸਾਚੀ ਸੇਵਾ, ਦਰ ਘਰ ਸਾਚੇ ਰਿਹਾ ਕਮਾਇਆ। ਮਿਲੇ ਮੇਲ ਅਲਖ ਅਭੇਵਾ, ਵੇਦ ਕਿਤੇਬਾ ਭੇਵ ਨਾ ਰਾਇਆ। ਰਸਨਾ ਗਾਇਆ ਹਰਿ ਹਰਿ ਜਿਹਵਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਵਿਛੜੇ ਮੇਲ ਮਿਲਾਇਆ। ਜਗ ਵਿਛੜੇ ਜਗ ਮੇਲਿਆ, ਜਗਤ ਜੋਗ ਪ੍ਰਭ ਹੱਥ। ਲੇਖਾ ਲੇਖ ਗੁਰ ਗੁਰ ਚੇਲਿਆ, ਹੰਕਾਰ ਵਿਕਾਰਾ ਦੇਵੇ ਮੱਥ। ਪੁਰਖ ਅਬਿਨਾਸ਼ੀ ਸੱਜਣ ਸੁਹੇਲਿਆ, ਸ਼ਬਦ ਡੋਰੀ ਪਾਏ ਨੱਥ। ਕਲਜੁਗ ਤੇਰਾ ਅੰਤਮ ਵੇਲਿਆ, ਪਰਗਟ ਹੋਏ ਸਮਰਥ। ਆਪਣਾ ਖੇਲ ਆਪੇ ਖੇਲਿਆ, ਨਾਮ ਜਣਾਏ ਜਗਤ ਅਕੱਥ। ਸਦ ਵਸੇ ਰੰਗ ਨਵੇਲਿਆ, ਲੋਕਮਾਤ ਚਲਾਏ ਸਾਚਾ ਰਥ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਮੇਲਾ ਸਚ ਦਰ, ਲੇਖ ਚੁਕਾਏ ਸਾਢੇ ਤਿੰਨ ਤਿੰਨ ਹੱਥ। ਲੇਖਾ ਲੇਖ ਕਰਮ ਚੁਕਾਉਣਾ, ਕਰਮ ਧਰਮ ਪ੍ਰਭ ਦਾਤਾ। ਏਕਾ ਮਾਰਗ ਸਾਚਾ ਲਾਉਣਾ, ਮਿਲੇ ਮੇਲ ਪੁਰਖ ਬਿਧਾਤਾ। ਕਲਜੁਗ ਕਾਇਆ ਦੇ ਮਤ ਆਪ ਸਮਝਾਉਣਾ, ਮਿਟੇ ਰੈਣ ਅੰਧੇਰੀ ਰਾਤਾ। ਬੰਕ ਦਵਾਰਾ ਇਕ ਸੁਹਾਉਣਾ, ਸਾਚੀ ਦੇਵੇ ਨਾਮ ਸੁਗ਼ਾਤਾ। ਭਰਮ ਭੁਲੇਖਾ ਦੂਰ ਕਰਾਉਣਾ, ਚਰਨ ਪ੍ਰੀਤ ਨਿਭਾਉਣਾ ਸਾਚਾ ਨਾਤਾ। ਪਵਣ ਪਵਣਾ ਸ਼ਬਦ ਚਲਾਉਣਾ, ਅਗੰਮ ਅਗੰਮੜਾ ਸਾਥਾ। ਆਪ ਚੁਕਾਏ ਆਉਣਾ ਜਾਣਾ, ਲੱਖ ਚੁਰਾਸੀ ਤੁੱਟੇ ਸਾਥਾ। ਬੰਕ ਦਵਾਰਾ ਇਕ ਵਖਾਉਣਾ, ਕਲ ਮੇਲ ਤ੍ਰੈਲੋਕੀ ਨਾਥਾ। ਧਰਮ ਰਾਏ ਮੁਖ ਭਵਾਉਣਾ, ਲੇਖਾ ਜਾਣੇ ਮਸਤਕ ਮਾਥਾ। ਚਰਨ ਕਵਲ ਜਨ ਇਕ
ਵਖਾਉਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਚੜ੍ਹਾਏ ਸਾਚੇ ਰਾਥਾ। ਨਾਮ ਰਥ ਹਰਿ ਰਥਵਾਹੀ, ਏਕਾ ਏਕ ਚਲਾਇੰਦਾ। ਆਪੇ ਬੈਠ ਬੇਪਰਵਾਹੀ, ਸਾਚਾ ਮਾਰਗ ਲਾਇੰਦਾ। ਗੁਰਸਿਖ ਉਠਾਏ ਫੜ ਫੜ ਬਾਹੀਂ, ਅੰਤਮ ਮੇਲ ਮਿਲਾਇੰਦਾ। ਲੋਕਮਾਤ ਮਾਰ ਝਾਤ ਦਰ ਦਵਾਰ ਵੇਖੇ ਚਾਈਂ ਚਾਈਂ, ਆਵਣ ਜਾਵਣ ਖੇਲ ਖਿਲਾਇੰਦਾ। ਮਨਮੁਖ ਭੁੱਲੇ ਮਾਰਨ ਧਾਈਂ, ਹਰਿ ਗੋਬਿੰਦ ਦਿਸ ਨਾ ਆਇੰਦਾ। ਬਿਨ ਗੁਰ ਪੂਰੇ ਕੋਈ ਨਾ ਦੇਵੇ ਠੰਢੀਆਂ ਛਾਈਂ, ਦੋ ਜਹਾਨ ਕੋਈ ਨਾ ਪਾਰ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਤਮ ਦਰਸ ਦ੍ਰਿਸ਼ਟ ਖੁਲ੍ਹਾਇੰਦਾ। ਆਤਮ ਦਰ ਖੋਲ੍ਹ ਦਵਾਰਾ, ਦਰ ਘਰ ਇਕ ਬੁਝਾਇਆ। ਨੌ ਦਵਾਰੇ ਪਾਰ ਕਿਨਾਰਾ, ਪੰਚ ਵਿਕਾਰਾ ਨੇੜ ਨਾ ਆਇਆ। ਸ਼ਬਦ ਖੰਡਾ ਤੇਜ ਕਟਾਰਾ, ਤਨ ਸਾਚੇ ਆਪ ਪਹਿਨਾਇਆ। ਅੱਠੇ ਪਹਿਰ ਖ਼ਬਰਦਾਰਾ, ਦਿਵਸ ਰੈਣ ਰਿਹਾ ਜਗਾਇਆ। ਪਾਰਬ੍ਰਹਮ ਪਹਿਰੇਦਾਰਾ, ਆਲਸ ਨਿੰਦਰਾ ਵਿਚ ਨਾ ਆਇਆ। ਜੋਤੀ ਨੂਰ ਕਰ ਉਜਿਆਰਾ, ਦੀਪਕ ਰਿਹਾ ਜਗਾਇਆ। ਸ਼ਬਦ ਉਪਜਾਏ ਸੱਚੀ ਧੁਨਕਾਰਾ, ਧੁਨ ਨਾਦੀ ਰਿਹਾ ਵਜਾਇਆ। ਅਨਹਦ ਗਾਵੇ ਵਾਰੋ ਵਾਰਾ, ਪੰਚਮ ਸੇਵਾ ਲਾਇਆ। ਦਸਮ ਦਵਾਰੀ ਖੋਲ੍ਹ ਕਿਵਾੜਾ, ਏਕਾ ਧਾਮ ਸੁਹਾਇਆ। ਬਹੱਤਰ ਨਾੜੀ ਵੱਜੇ ਤਾੜਾ, ਪ੍ਰਭ ਏਕਾ ਰਾਗ ਅਲਾਇਆ। ਸਾਚੇ ਮੰਦਰ ਏਕਾ ਅੰਦਰ ਧਰਮ ਅਖਾੜਾ, ਆਪੇ ਵੇਖੇ ਵੇਖ ਵਖਾਇਆ। ਆਤਮ ਸੇਜਾ ਕਰ ਪਿਆਰਾ, ਨਾਮ ਸਿੰਘਾਸਣ ਇਕ ਵਿਛਾਇਆ। ਜੋਤ ਸਰੂਪੀ ਕਰ ਆਕਾਰਾ, ਪੁਰਖ ਅਬਿਨਾਸ਼ੀ ਡੇਰਾ ਲਾਇਆ। ਗੁਰਮੁਖ ਸਾਚਾ ਸਚ ਦੁਲਾਰਾ, ਆਪਣੀ ਗੋਦ ਉਠਾਇਆ। ਅੰਤ ਨਾ ਪਾਇਣ ਪਾਰਾਵਾਰਾ, ਪਾਰਬ੍ਰਹਮ ਅਖਵਾਇਆ। ਦਸਮ ਦਵਾਰੀ ਪਾਰ ਕਿਨਾਰਾ, ਏਕਾ ਧਾਮ ਸੁਹਾਇਆ। ਵੱਜੇ ਨਾਦ ਸਚ ਜੈਕਾਰਾ, ਏਕਾ ਰਾਗ ਅਲਾਇਆ। ਸੋਹੰ ਸ਼ਬਦ ਸੋ ਪੁਰਖ ਨਿਰੰਜਣ ਏਕਾ ਏਕੰਕਾਰਾ, ਰਿਹਾ ਵਜਾਇਆ। ਹੰ ਹੰਗਤਾ ਨਾ ਕੋਈ ਪਸਾਰਾ, ਹਰਿ ਹਰ ਰੂਪ ਸਮਾਇਆ। ਜੋਤੀ ਸ਼ਬਦੀ ਏਕਾ ਰੰਗਤਾ, ਏਕਾ ਰੰਗਣ ਰੰਗ ਚੜ੍ਹਾਇਆ। ਪੰਚਮ ਮੀਤਾ ਹੋਏ ਮੰਗਤਾ, ਗੁਰਮੁਖ ਸਾਚੇ ਲਏ ਜਗਾਇਆ। ਪੰਚਮ ਦਰ ਆਪ ਲਾਏ ਅੰਗਤਾ, ਅੰਗੀਕਾਰ ਆਪ ਅਖਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਤੇਰਾ ਸਾਚਾ ਮੇਲ, ਸਚ ਦਵਾਰੇ ਰਿਹਾ ਕਰਾਇਆ। ਸਚ ਦਵਾਰੇ ਸਾਚਾ ਮੇਲਾ, ਜੁਗ ਜੁਗ ਆਪ ਕਰਾਇਆ। ਆਪੇ ਗੁਰੂ ਗੁਰ ਚੇਲਾ, ਗੁਰ ਚੇਲਾ ਆਪ ਅਖਵਾਇਆ। ਆਪੇ ਵਸੇ ਇਕ ਇਕੇਲਾ, ਹਰ ਘਟ ਆਪ ਸਮਾਇਆ। ਪਾਰਬ੍ਰਹਮ ਪ੍ਰਭ ਸੱਜਣ ਸੁਹੇਲਾ, ਤਤ ਮਤ ਨਾ ਕੋਈ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਤੇਰਾ ਸਾਚਾ ਦਰ, ਦਰ ਦਵਾਰਾ ਵੇਖ ਵਖਾਇਆ। ਗੁਰਮੁਖ ਤੇਰਾ ਸਚ ਦਵਾਰਾ, ਪ੍ਰਭ ਆਪਣੇ ਹੱਥ ਰਖਾਇਆ। ਮਨਮੁਖ ਭੁੱਲੇ ਜੀਵ ਗਵਾਰਾ, ਹੱਥ ਕਿਸੇ ਨਾ ਆਇਆ। ਸੁਰਤ ਸਵਾਣੀ ਰੋਵੇ ਹਾਹਾਕਾਰਾ, ਧੀਰਜ ਧੀਰ ਨਾ ਕੋਇ ਧਰਾਇਆ। ਮਨਮਤ ਦਏ ਮਾਤ ਲਲਕਾਰਾ, ਬੁੱਧੀ ਬੈਠੀ ਮੁਖ ਛੁਪਾਇਆ। ਗੁਰ ਪੂਰਾ ਲਏ ਅੰਤ ਅਵਤਾਰਾ, ਗੁਰਮੁਖ ਸਾਚੇ ਲਏ ਜਗਾਇਆ। ਏਕਾ ਨਾਮ ਏਕਾ ਧੁਨ ਏਕਾ ਸ਼ਬਦ ਇਕ ਜੈਕਾਰਾ, ਸੁਨ ਮੁਨ ਦਏ ਤੁੜਾਇਆ। ਆਪੇ ਮੇਟੇ ਧੁੰਦੂਕਾਰਾ, ਦੀਪਕ ਜੋਤੀ ਸਾਚਾ ਚੰਨ ਚੜ੍ਹਾਇਆ। ਸੋਲਾਂ ਕਲੀਆਂ ਤਨ ਸ਼ਿੰਗਾਰਾ, ਸ਼ਬਦ ਸਿੰਘਾਸਣ ਲਾਇਆ। ਪੁਰਖ ਅਬਿਨਾਸ਼ੀ ਕਰ ਵਿਚਾਰਾ, ਜੁਗ ਜੁਗ ਆਪਣਾ ਭੇਖ ਵਟਾਇਆ। ਕਲਜੁਗ ਤੇਰੀ ਅੰਤਮ ਵਾਰਾ, ਨਿਹਕਲੰਕੀ ਜਾਮਾ ਪਾਇਆ। ਰਾਓ ਰੰਕਾਂ ਕਰੇ ਖ਼ਬਰਦਾਰਾ,
ਏਕਾ ਡੰਕਾ ਨਾਮ ਵਜਾਇਆ। ਊਚਾਂ ਨੀਚਾਂ ਪਾਵੇ ਸਾਰਾ, ਰਾਓ ਰੰਕਾਂ ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਰਿਹਾ ਸੁਣਾਇਆ। ਆਪ ਸੁਹਾਏ ਆਪਣਾ ਬੰਕ ਦਰ ਦਵਾਰਾ, ਘਰ ਸਾਚਾ ਵੇਖ ਵਖਾਇਆ। ਪਰਗਟ ਹੋਏ ਵਿਚ ਸੰਸਾਰਾ, ਹਰਿਜਨ ਸਾਚੇ ਮੇਲ ਮਿਲਾਇਆ। ਆਪ ਆਪਣੀ ਕਿਰਪਾ ਧਾਰਾ, ਜੋਤ ਨਿਰੰਜਣ ਤੇਲ ਚੜ੍ਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਤੇਰਾ ਸੋਹੇ ਦਰ, ਦਰ ਘਰ ਘਰ ਦਰ ਏਕਾ ਏਕ ਵਖਾਇਆ। ਸਾਚਾ ਘਰ ਨਾਮ ਦਰਵਾਜ਼ਾ, ਸ਼ਬਦੀ ਬਣਤ ਬਣਾਈਆ। ਆਪੇ ਵਸੇ ਗਰੀਬ ਨਿਵਾਜਾ, ਦੀਪਕ ਜੋਤੀ ਦੀਪ ਜਗਾਈਆ। ਚਾਰ ਕੁੰਟ ਸਾਜਨ ਸਾਜਾ, ਦਹਿ ਦਿਸ਼ਾ ਵੇਖ ਵਖਾਈਆ। ਹਰਿਜਨ ਤੇਰਾ ਰਚਿਆ ਕਾਜਾ, ਸੁਰਤ ਸਵਾਣੀ ਲਏ ਪਰਨਾਈਆ। ਦਿਵਸ ਰੈਣ ਮਾਰੇ ਆਪੇ ਆਵਾਜਾ, ਆਪੇ ਰਿਹਾ ਜਗਾਈਆ। ਕਲਜੁਗ ਅੰਤਮ ਪਰਗਟ ਹੋਏ ਦੇਸ ਮਾਝਾ, ਗੁਰ ਗੋਬਿੰਦਾ ਸੰਗ ਨਿਭਾਈਆ। ਸ਼ਬਦ ਘੋੜਾ ਏਕਾ ਤਾਜਾ, ਵਾਗ ਆਪਣੇ ਹੱਥ ਰਖਾਈਆ। ਧੁਰਦਰਗਾਹੀ ਆਇਆ ਭਾਜਾ, ਲੋਆਂ ਪੁਰੀਆਂ ਪਾਰ ਕਰਾਈਆ। ਗੁਰਮੁਖਾਂ ਅੰਤਮ ਰੱਖੇ ਲਾਜਾ, ਬਖ਼ਸ਼ੇ ਚਰਨ ਸਰਨ ਸੱਚੀ ਸਰਨਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਜੁਗ ਜੁਗ ਆਪਣੀ ਰਚਨਾ ਆਪ ਰਚਾਈਆ।
੨੨ ਜੇਠ ੨੦੧੪ ਬਿਕ੍ਰਮੀ ਬੱਗਾ ਸਿੰਘ ਦੇ ਗ੍ਰਹਿ ਪਿੰਡ ਨਾਥੇ ਵਾਲਾ ਜ਼ਿਲਾ ਫਿਰੋਜ਼ਪੁਰ
ਜਲ ਮੀਨਾ ਸਚ ਸਾਗਰਾ, ਸਰੋਵਰ ਸਤਿ ਸਮਾਏ। ਹਰਿਜਨ ਨੁਹਾਏ ਕਾਇਆ ਸਾਚੀ ਗਾਗਰਾ, ਅੰਮ੍ਰਿਤ ਆਤਮ ਤਾਲ ਸੁਹਾਏ। ਕਰੇ ਕਰਾਏ ਵਣਜ ਨਾਮ ਸੁਦਾਗਰਾ, ਵਣਜ ਵਪਾਰੀ ਆਪ ਅਖਵਾਏ। ਨਿਰਮਲ ਕਰਮ ਕਰੇ ਉਜਾਗਰਾ, ਦੁਰਮਤ ਮੈਲ ਗਵਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਾਇਆ ਮਾਟੀ ਔਖੀ ਘਾਟੀ ਪਾਰ ਕਰਾਏ। ਕਾਇਆ ਮਾਟੀ ਪੰਜ ਤਤ, ਰੱਤੀ ਰੱਤ ਉਪਾਈਆ। ਆਪੇ ਜਾਣੇ ਬੁਧ ਮਤ, ਮਨ ਮਨਸਾ ਪੂਰ ਕਰਾਈਆ। ਬੀਜ ਬੀਜੇ ਸਾਚੇ ਵਤ, ਰਸਨਾ ਜਿਹਵਾ ਹਲ ਚਲਾਈਆ। ਫਲ ਲਗਾਏ ਸਾਚੀ ਵੱਥ, ਏਕਾ ਏਕਾ ਖਵਾਈਆ। ਮੋਹ ਵਿਕਾਰਾ ਦਏ ਮਥ, ਤ੍ਰਿਸ਼ਨਾ ਤ੍ਰਿਪਤ ਕਰਾਈਆ। ਸ਼ਬਦ ਜਣਾਏ ਅਕੱਥਨਾ ਅਕੱਥ, ਅਕੱਥ ਕਥਾ ਸੁਣਾਈਆ। ਸੋਹੰ ਚੜ੍ਹਾਏ ਸਾਚੇ ਰਥ, ਸੋ ਪੁਰਖ ਨਿਰੰਜਣ ਰਿਹਾ ਆਪ ਚਲਾਈਆ। ਸਗਲ ਵਸੂਰੇ ਜਾਇਣ ਲੱਥ, ਜੋ ਜਨ ਦਰਸ਼ਨ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਧਨ ਸਰਧਨ ਏਕਾ ਧਾਮ ਸੁਹਾਈਆ। ਨਿਰਧਨ ਹਰਿ ਚਰਨ ਦਵਾਰ, ਸਰਧਨ ਭੇਖ ਵਟਾਇਆ। ਸਰਧਨ ਮੰਗੇ ਬਣ ਭਿਖਾਰ, ਨਿਰਧਨ ਝੋਲੀ ਡਾਹਿਆ। ਵਸਤ ਗੁਣ ਹਰਿ ਇਕ ਅਪਾਰ, ਆਪਣੇ ਹੱਥ ਰਖਾਇਆ। ਕੋਟਨ ਕੋਟ ਮੰਗਣ ਦਰ ਦਵਾਰ, ਬ੍ਰਹਮਾ ਸ਼ਿਵ ਦੇਵਤ ਸੁਰ ਬੈਠੇ ਸੀਸ ਝੁਕਾਇਆ। ਲੱਖ ਚੁਰਾਸੀ ਕਰੇ ਪੁਕਾਰ, ਦਿਵਸ ਰੈਣ ਰਹੀ ਬਿਲਲਾਇਆ। ਪੁਰਖ ਅਬਿਨਾਸ਼ੀ ਸੁੱਤਾ ਪੈਰ ਪਸਾਰ, ਆਪ ਆਪਣੀ ਸੇਜਾ ਆਸਣ ਲਾਇਆ। ਜੁਗ ਜੁਗ ਆਪਣਾ ਲੈ ਅਵਤਾਰ, ਨਿੱਤ ਨਵਿਤਾ ਖੇਲ ਖਿਲਾਇਆ। ਪਰਗਟ ਹੋਏ ਵਿਚ ਸੰਸਾਰ, ਮੀਤਨ ਮੀਤਾ ਮੀਤ ਹੋ ਆਇਆ। ਕਲਜੁਗ ਤੇਰੀ ਅੰਤਮ ਵਾਰ, ਅਚਰਜ ਰੀਤਾ ਰਿਹਾ ਚਲਾਇਆ। ਏਕਾ ਸ਼ਬਦ ਮਾਣ ਰਖਾਏ ਅਠਾਰਾਂ
ਧਿਆਏ ਗੀਤਾ, ਸਤਿ ਪੁਰਖ ਨਿਰੰਜਣ ਆਪ ਅਲਾਇਆ। ਕਲਜੁਗ ਤੇਰਾ ਅੰਤਮ ਲਹਿਣਾ ਦੇਣਾ ਜੀਤਾ, ਲੇਖਾ ਲੇਖ ਰਿਹਾ ਮੁਕਾਇਆ। ਨੌ ਖੰਡ ਪ੍ਰਿਥਮੀ ਪਰਖੇ ਨੀਤਾ, ਹਰਿਜਨ ਸਾਚੇ ਵੇਖ ਵਖਾਇਆ। ਪਾਰਬ੍ਰਹਮ ਪੁਰਖ ਅਤੀਤਾ, ਘਰ ਮੰਦਰ ਬੈਠਾ ਆਸਣ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਗਤ ਜੋਗ ਏਕਾ ਏਕ ਕਮਾਇਆ। ਏਕਾ ਏਕ ਜੋਗ ਸਨਿਆਸ, ਇਕ ਵੈਰਾਗ ਰਖਾਇੰਦਾ। ਏਕਾ ਰਸਨ ਸ਼ਬਦ ਸਵਾਸ, ਏਕਾ ਜਾਪ ਜਪਾਇੰਦਾ। ਏਕਾ ਮੇਲਾ ਹਰਿ ਗੁਣ ਤਾਸ, ਗੁਣਵੰਤਾ ਵੇਖ ਵਖਾਇੰਦਾ। ਆਦਿ ਅੰਤ ਨਾ ਜਾਏ ਵਿਨਾਸ, ਅਬਿਨਾਸ਼ੀ ਕਰਤਾ ਆਪ ਹੋ ਜਾਇੰਦਾ। ਹਰਿਜਨ ਲੇਖਾ ਚੁੱਕੇ ਗਰਭਵਾਸ, ਦਸ ਦਸ ਮਾਸ ਲੇਖੇ ਲਾਇੰਦਾ। ਮੇਲਾ ਚੇਲਾ ਸ਼ਾਹੋ ਸ਼ਾਬਾਸ, ਸੱਜਣ ਸੁਹੇਲਾ ਵੇਖ ਵਖਾਇੰਦਾ। ਹਰਿਜਨ ਹੋਇਆ ਦਾਸੀ ਦਾਸ, ਦਾਸਨ ਦਾਸੀ ਸੇਵ ਕਮਾਇੰਦਾ। ਪ੍ਰਿਥਮੀ ਅਕਾਸ਼ ਸਾਚੀ ਰਾਸ, ਮੰਡਪ ਮਾੜੀ ਆਪੇ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗਰੀਬ ਨਿਮਾਣੇ ਲਏ ਵਰ, ਕੰਤ ਸੰਤ ਆਪ ਅਖਵਾਇੰਦਾ। ਕੰਤ ਸੰਤ ਹਰਿ ਗਿਰਧਾਰਾ, ਏਕਾ ਏਕ ਅਖਵਾਇਆ। ਗੁਰਮੁਖ ਨਾਰੀ ਕਰ ਪਿਆਰਾ, ਆਤਮ ਸੇਜ ਹੰਢਾਇੰਦਾ। ਸੋਲਾਂ ਕਲੀਆਂ ਸਚ ਸ਼ਿੰਗਾਰਾ, ਆਪਣਾ ਆਪ ਕਰਾਇਆ। ਆਪੇ ਵੇਖੇ ਵੇਖਣਹਾਰਾ, ਆਤਮ ਘਰ ਡੇਰਾ ਲਾਇਆ। ਸਈਆ ਮੰਗਲ ਗਾਇਣ ਵਾਰੋ ਵਾਰਾ, ਪੰਚਮ ਰਾਗ ਅਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਦਏ ਵਰ, ਨੇਤਰ ਨੈਣਾ ਦਰਸ ਦਿਖਾਇਆ। ਲੋਚਨ ਨੇਤਰ ਨੈਣ, ਦਰਸ ਪਾਇਆ ਸਚ ਦਵਾਰਿਆ। ਰਸਨਾ ਕਿਸੇ ਨਾ ਸਕੇ ਕਹਿਣ, ਕਵਣ ਰੂਪ ਸ਼ਾਹੋ ਭੂਪ ਹਰਿ ਰੰਗ ਸੱਚੀ ਸਰਕਾਰਿਆ। ਆਪ ਚੁਕਾਏ ਲਹਿਣਾ ਦੇਣ, ਭਗਤ ਸੁਹੇਲਾ ਜੁਗ ਜੁਗ ਲਏ ਮਾਤ ਅਵਤਾਰਿਆ। ਲਾੜੀ ਮੌਤ ਨਾ ਖਾਏ ਡੈਣ, ਆਵਣ ਜਾਵਣ ਗੇੜ ਚੁਕਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਦਰ ਘਰ ਘਰ ਦਰ ਏਕਾ ਵੇਖ ਵਖਾ ਰਿਹਾ।
੨੨ ਜੇਠ ੨੦੧੪ ਬਿਕ੍ਰਮੀ ਬਲਵੰਤ ਸਿੰਘ ਦੇ ਗ੍ਰਹਿ ਪਿੰਡ ਨਾਥੇਵਾਲ ਜ਼ਿਲਾ ਫਿਰੋਜ਼ਪੁਰ
ਘਰ ਮੰਦਰ ਮੰਗਲਾਚਾਰ, ਦਿਵਸ ਰੈਣ ਕਰਾਈਆ। ਹਰਿਜਨ ਸਾਚੇ ਮੀਤ ਮੁਰਾਰ, ਦਿਵਸ ਰੈਣ ਰਹੇ ਗਾਈਆ। ਗਾਵਤ ਗਾਵਤ ਗਾਵਤ ਤਨ ਅਹਾਰ, ਕਾਇਆ ਤ੍ਰਿਪਤ ਕਰਾਈਆ। ਤ੍ਰਿਸ਼ਨਾ ਭੁੱਖ ਦਏ ਨਿਵਾਰ, ਮਾਇਆ ਮਮਤਾ ਪੇਟ ਕਟਾਈਆ। ਨਾਮ ਖੰਡਾ ਮਾਰ ਕਟਾਰ, ਦੋ ਧਾਰੀ ਧਾਰ ਚਲਾਈਆ। ਉਚ ਅਟਾਰੀ ਕਰ ਪਸਾਰ, ਸਚ ਮਹੱਲਾ ਰਿਹਾ ਵਸਾਈਆ। ਨਾ ਕੋਈ ਦੀਸੇ ਚਾਰ ਦਿਵਾਰ, ਛੱਪਰ ਛੰਨ ਨਾ ਕੋਈ ਛਾਈਆ। ਚੰਨ ਸੂਰਜ ਨਾ ਕੋਈ ਚਮਤਕਾਰ, ਤਾਰ ਸਿਤਾਰ ਦਿਸ ਨਾ ਆਈਆ। ਗੁਰਮੁਖ ਵਿਰਲਾ ਹਰਿ ਦਵਾਰ, ਬੈਠਾ ਸੀਸ ਝੁਕਾਈਆ। ਸਾਚਾ ਮੇਲਾ ਵਿਚ ਸੰਸਾਰ, ਜੁਗ ਜੁਗ ਆਪ ਕਰਾਈਆ। ਕਲਜੁਗ ਤੇਰੀ ਕਾਲੀ ਧਾਰ, ਲੱਖ ਚੁਰਾਸੀ ਰਹੀ ਰੁੜ੍ਹਾਈਆ। ਮਨਮੁਖ ਭੁੱਲੇ ਜੀਵ ਗਵਾਰ, ਜਮ ਕੀ ਫਾਸੀ ਗਲ ਲਗਾਈਆ। ਮਦਿਰਾ ਮਾਸੀ ਨਾਰ ਵਿਭਚਾਰ, ਕੰਤ ਕੰਤੂਹਲ ਨਾ ਕੋਇ ਹੰਢਾਈਆ। ਰਸਨ ਸਵਾਸੀ ਸ਼ਬਦ ਪਿਆਰ, ਹਰਿ ਸਾਚਾ ਵਿਸਰ ਨਾ ਜਾਈਆ। ਆਪੇ ਬਖ਼ਸ਼ੇ ਬਖ਼ਸ਼ਣਹਾਰ, ਸਦ ਬਖ਼ਸ਼ਿੰਦਾ ਆਪ ਅਖਵਾਈਆ। ਜਨ ਹਰਿ ਹਰਿਜਨ ਢਹਿ ਪਿਆ
ਦਵਾਰ, ਫੜ ਬਾਹੋਂ ਲਏ ਉਠਾਈਆ। ਮੰਗੇ ਮੰਗ ਬਣ ਭਿਖਾਰ, ਆਤਮ ਇਛਿਆ ਪਾਏ ਭਿੱਛਿਆ, ਕਾਇਆ ਚੋਲੀ ਇਕ ਭਰਾਈਆ। ਨਰ ਨਰਾਇਣ ਨੌ ਦਵਾਰ ਕਿਸੇ ਨਾ ਦਿਸਿਆ, ਸ੍ਰਿਸ਼ਟ ਸਬਾਈ ਫਿਰੇ ਹਲਕਾਈਆ। ਸਾਧਾਂ ਸੰਤਾਂ ਮਾਇਆ ਮਮਤਾ ਲੱਗੀ ਵਿਸਿਆ, ਅੱਠੇ ਪਹਿਰ ਰਹੇ ਸਤਾਈਆ। ਗੁਰਸਿਖ ਵੰਡਾਏ ਸਾਚਾ ਹਿਸਿਆ, ਕਲਜੁਗ ਅੰਤਮ ਵੰਡ ਵੰਡਾਈਆ। ਪੁਰਖ ਅਬਿਨਾਸ਼ੀ ਕਰ ਪਰੀਖਿਆ, ਨਾਮ ਸੋਟੀ ਏਕਾ ਲਾਈਆ। ਆਪੇ ਦੇਵਣਹਾਰਾ ਸਾਚੀ ਸਿਖਿਆ, ਦੀਵਾ ਬੱਤੀ ਇਕ ਜਗਾਈਆ। ਧੁਰਦਰਗਾਹੀ ਲੇਖਾ ਲਿਖਿਅ, ਲੋਕਮਾਤ ਮੇਟ ਨਾ ਸਕੇ ਰਾਈਆ। ਸ੍ਰਿਸ਼ਟ ਸਬਾਈ ਦੀਸੇ ਮਿਥਿਆ, ਥਿਰ ਕੋਈ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਮੇਲਾ ਇਕ ਦਰ, ਦਰ ਦਵਾਰੇ ਰਿਹਾ ਕਰਾਈਆ। ਦਰ ਦਵਾਰਾ ਉਚ ਅਗੰਮਾ, ਏਕਾ ਏਕ ਰਖਾਇਆ। ਨਾ ਮਰਿਆ ਨਾ ਕਦੇ ਜੰਮਾ, ਆਵਣ ਜਾਵਣ ਵਿਚ ਨਾ ਆਇਆ। ਗਗਨ ਪਾਤਾਲ ਰਹਾਏ ਬਿਨ ਬਿਨ ਥੰਮਾ, ਅਕਾਸ਼ ਪਰਕਾਸ਼ ਸਮਾਇਆ। ਜੋਤੀ ਨੂਰ ਚੜ੍ਹਾਏ ਸਾਚਾ ਚੰਨਾ, ਚੰਨ ਸੂਰਜ ਰਹੇ ਸ਼ਰਮਾਇਆ। ਆਪ ਆਪਣਾ ਜਾਣੇ ਬੰਨਾ, ਚਾਰ ਕੁੰਟ ਭੇਵ ਨਾ ਰਾਇਆ। ਨਾ ਕੋਈ ਛੱਪਰ ਨਾ ਛੰਨਾ, ਗੁਰਦਵਾਰਾ ਮੰਦਰ ਮਸਜਿਦ ਦਿਹੁਰਾ ਮਸੀਤ ਨਾ ਕੋਈ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਏਕ ਬੈਠ ਅਤੀਤ, ਲੱਖ ਚੁਰਾਸੀ ਪਰਖੇ ਨੀਤ, ਹਰਿਜਨ ਮੇਲਾ ਸਾਚੇ ਮੀਤ, ਜੁਗ ਜੁਗ ਵਿਛੜੇ ਰਿਹਾ ਮਿਲਾਇਆ। ਮੇਲ ਵਿਛੋੜੇ ਜੁਗ ਜੁਗ ਰੀਤਾ, ਆਪਣੀ ਕਲ ਵਰਤਾਇੰਦਾ। ਆਪੇ ਸਾਜਣ ਸਾਚਾ ਮੀਤਾ, ਗੀਤ ਸੁਹਾਗੀ ਇਕ ਸੁਣਾਇੰਦਾ। ਏਕਾ ਰੰਗ ਰੰਗਾਏ ਹਸਤ ਕੀਟਾ, ਊਚਾਂ ਨੀਚਾਂ ਏਕਾ ਧਾਮ ਸੁਹਾਇੰਦਾ। ਦੇਵੇ ਨਾਮ ਸ਼ਬਦ ਅਨਡੀਠਾ, ਲਿਖਣ ਪੜ੍ਹਨ ਵਿਚ ਨਾ ਆਇੰਦਾ। ਮਿੱਠਾ ਕਰੇ ਕਾਇਆ ਕੌੜਾ ਰੀਠਾ, ਜਿਸ ਜਨ ਆਪਣੀ ਦਇਆ ਕਮਾਇੰਦਾ। ਕਾਇਆ ਚੋਲੀ ਰੰਗ ਚਾੜ੍ਹੇ ਮਜੀਠਾ, ਰੰਗ ਮਜੀਠੀ ਇਕ ਚੜ੍ਹਾਇੰਦਾ। ਤ੍ਰੈਗੁਣ ਮਾਇਆ ਜੂਠਾ ਝੂਠਾ ਪੀਸਣ ਪੀਠਾ, ਕਲਜੁਗ ਚੱਕੀ ਆਪ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਲਿਖਿਆ ਲੇਖ ਧੁਰ ਮਸਤਕ ਵੇਖ, ਲਹਿਣਾ ਦੇਣਾ ਮੂਲ ਚੁਕਾਇੰਦਾ। ਲਿਖਿਆ ਲੇਖ ਪੂਰਬ ਕਰਮਾਂ, ਪ੍ਰਭ ਸਾਚੇ ਆਪ ਵਿਚਾਰਿਆ। ਮਾਨਸ ਮਾਨੁਖ ਮਿਲਿਆ ਜਨਮਾ, ਜਨਮੀ ਜਨਮ ਸੁਧਾਰਿਆ। ਇਕ ਵਖਾਏ ਸਾਚਾ ਧਰਮਾ, ਧਰਮੀ ਧਰਮ ਕਮਾ ਰਿਹਾ। ਸਰਨ ਪੜੇ ਦੀ ਰੱਖੇ ਸਰਨਾ, ਲਜ ਪਤ ਆਪਣੇ ਹੱਥ ਰਖਾ ਰਿਹਾ। ਆਪ ਚੁਕਾਏ ਮਰਨਾ ਡਰਨਾ, ਧਰਮ ਰਾਏ ਦਰ ਦੁਰਕਾਰਿਆ। ਨੇਤਰ ਖੋਲ੍ਹੇ ਹਰਨਾ ਫਰਨਾ, ਤੀਜਾ ਲੋਚਨ ਵੇਖ ਉਘਾੜਿਆ। ਆਪੇ ਦਾਤਾ ਕਰਨੀ ਕਰਨਾ, ਕਰਨ ਕਰਾਵਣ ਕਰਮ ਕਮਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਲਏ ਵਰ, ਨਾਰੀ ਕੰਤ ਰੂਪ ਵਟਾ ਲਿਆ। ਨਾਰੀ ਕੰਤ ਸ਼ਬਦ ਸੁਹਾਗ, ਏਕਾ ਏਕ ਉਠਾਇੰਦਾ। ਆਪੇ ਸੋਇਆ ਆਪੇ ਗਿਆ ਜਾਗ, ਆਪ ਆਪਣੀ ਆਲਸ ਨਿੰਦਰਾ ਲਾਹਿੰਦਾ। ਆਪੇ ਲਾਹਵਣਹਾਰਾ ਭਾਗ, ਆਪ ਉਪਜਾਏ ਇਕ ਵੈਰਾਗ, ਵੈਰਾਗੀ ਆਪ ਅਖਵਾਇੰਦਾ। ਹਰਿਜਨ ਚਰਨ ਕਵਲ ਜਨ ਗਿਆ ਲਾਗ, ਪ੍ਰਭ ਸਾਚੀ ਦਇਆ ਕਮਾਇੰਦਾ। ਜਗਤ ਬੁਝਾਏ ਤ੍ਰਿਸ਼ਨਾ ਆਗ, ਮਾਇਆ ਮੋਹ ਤਜਾਇੰਦਾ। ਆਪ ਆਪਣੇ ਹੱਥ ਰੱਖੇ ਵਾਗ, ਚਾਰੋਂ ਕੁੰਟ ਵੇਖ ਵਖਾਇੰਦਾ। ਹੰਸ ਬਣਾਏ ਫੜ ਫੜ ਕਾਗ, ਸੋਹੰ ਸਾਚੀ ਚੋਗ ਚੁਗਾਇੰਦਾ। ਚਰਨ ਧੂੜੀ ਸਾਚਾ ਮਜਨ ਮਾਘ, ਸੰਤ ਸੁਹੇਲੇ ਫੜ ਲਿਆਇੰਦਾ। ਦੁਰਮਤ ਮੈਲ ਧੋਵੇ ਦਾਗ਼,
ਆਪ ਆਪਣੀ ਸੇਵ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੀਪਕ ਜੋਤੀ ਜਗੇ ਚਿਰਾਗ, ਅੰਧ ਅੰਧੇਰ ਮਿਟਾਇੰਦਾ। ਦੀਪਕ ਜੋਤੀ ਕਰ ਉਜਾਲਾ, ਅਗਿਆਨ ਅੰਧੇਰ ਮਿਟਾਇਆ। ਪਰਗਟ ਹੋਏ ਗੁਰ ਗੋਪਾਲਾ, ਗੁਰਮੁਖ ਮੇਲ ਮਿਲਾਇਆ। ਕਾਇਆ ਮੰਦਰ ਅੰਦਰ ਬੈਠ ਸੱਚੀ ਧਰਮਸਾਲਾ, ਸਚ ਸਿੰਘਾਸਣ ਇਕ ਵਿਛਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਗੁਰਸਿਖ ਏਕਾ ਦਰ, ਦਰ ਘਰ ਘਰ ਦਰ ਵਰ ਸਾਚਾ ਜੀਓ ਪਿੰਡ ਤਨ ਕਾਚਾ ਕੰਚਨ ਗੜ੍ਹ, ਪੁਰਖ ਅਬਿਨਾਸ਼ੀ ਉਪਰ ਚੜ੍ਹ, ਆਪ ਫੜਾਇਆ ਆਪਣਾ ਲੜ, ਬੰਦ ਕਿਵਾੜੀ ਕੁੰਡਾ ਲਾਹਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਪੁਰਖ ਅਬਿਨਾਸ਼ੀ ਕਰਤਾ ਜੋਤ ਨਿਰੰਜਣ ਆਵਣ ਜਾਵਣ ਪਤਤ ਪਾਵਨ ਭੇਖ ਬਾਵਨ ਰੂਪ ਵਟਾਇਆ।
੨੨ ਜੇਠ ੨੦੧੪ ਬਿਕ੍ਰਮੀ ਪ੍ਰੀਤਮ ਸਿੰਘ ਦੇ ਗ੍ਰਹਿ ਪਿੰਡ ਨਾਥੇ ਵਾਲ ਜ਼ਿਲਾ ਫਿਰੋਜ਼ਪੁਰ
ਚਰਨ ਕਵਲ ਜਨ ਧਿਆਨ, ਸਤਿ ਕਮਾਈਆ। ਚਰਨ ਕਵਲ ਜਨ ਧਿਆਨ, ਤਤ ਸਮਾਈਆ। ਚਰਨ ਕਵਲ ਜਨ ਧਿਆਨ, ਏਕਾ ਮਤ ਰਖਾਈਆ। ਚਰਨ ਕਵਲ ਜਨ ਧਿਆਨ, ਸਤਿ ਸੰਤੋਖ ਧੀਰਜ ਯਤ ਧਰਾਈਆ। ਚਰਨ ਕਵਲ ਜਨ ਧਿਆਨ, ਆਪੇ ਰੱਖਣਹਾਰਾ ਪਤ, ਹਰਿਜਨ ਸਾਚੇ ਲਏ ਤਰਾਈਆ। ਚਰਨ ਕਵਲ ਜਨ ਧਿਆਨ, ਸਚ ਪ੍ਰੀਤ ਬੰਧਾਏ ਨੱਤ, ਨਾ ਕੋਇ ਤੋੜ ਤੁੜਾਈਆ। ਚਰਨ ਕਵਲ ਜਨ ਧਿਆਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ,ਏਕਾ ਸ਼ਬਦ ਗਿਆਨ ਦਵਾਈਆ। ਸ਼ਬਦ ਗਿਆਨ ਜੋਤ ਪਰਕਾਸ਼ੇ, ਮਿਟੇ ਅੰਧ ਅੰਧੇਰਾ। ਮਿਲੇ ਮੇਲ ਹਰਿ ਸ਼ਾਹੋ ਸ਼ਾਬਾਸ਼ੇ, ਚੁੱਕੇ ਮੇਰਾ ਤੇਰਾ। ਨਿਝ ਘਰ ਮੰਦਰ ਨਿਝ ਆਤਮ ਕਰੇ ਵਾਸੇ, ਇਕ ਵਖਾਏ ਸੰਞ ਸਵੇਰਾ। ਰਸਨਾ ਰਸ ਸਵਾਸ ਸਵਾਸੇ, ਭਰਮਾਂ ਢਾਹੇ ਡੇਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਕਰਾਏ ਹੱਕ ਨਿਬੇੜਾ। ਹੱਕ ਨਿਬੇੜਾ ਸਚ ਸੁਲਤਾਨਾ, ਕਲਜੁਗ ਅੰਤ ਕਰਾਇਆ। ਗੁਰਮੁਖਾਂ ਬੰਨ੍ਹੇ ਹੱਥੀਂ ਗਾਨਾ, ਏਕਾ ਤੰਦ ਬੰਧਾਇਆ। ਆਤਮ ਮਾਰੇ ਤੀਰ ਨਿਸ਼ਾਨਾ, ਰਸਨਾ ਚਿਲ੍ਹਾ ਇਕ ਚੜ੍ਹਾਇਆ। ਹਰਿਜਨ ਸਾਚਾ ਹੋਏ ਹੈਰਾਨਾ, ਹੰਕਾਰੀ ਕਿਲ੍ਹਾ ਕਿਸ ਢਾਹਿਆ। ਅੰਦਰ ਬੈਠ ਸ੍ਰੀ ਭਗਵਾਨਾ, ਸਾਚਾ ਤਿਲਾ ਤਿਲਕ ਆਪ ਲਗਾਇਆ। ਵੇਖ ਵਖਾਣੇ ਦੋ ਜਹਾਨਾਂ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੀਵਣ ਦਾਤਾ ਆਪ ਹੋ ਆਇਆ। ਜੀਵਣ ਦਾਤਾ ਜਗਤ ਜੁਗੀਸ਼ਰ, ਏਕਾ ਏਕ ਅਖਵਾਇੰਦਾ। ਸ਼ਬਦ ਮਿਲਾਵਾ ਰਿਖੀ ਰਿਖੀਸ਼ਰ, ਏਕਾ ਧਾਮ ਸੁਹਾਇੰਦਾ। ਈਸ਼ਰ ਈਸ਼ਰ ਆਪ ਪਰਮੇਸ਼ਰ, ਰੂਪ ਅਨੂਪ ਰਖਾਇੰਦਾ। ਜਨ ਭਗਤਾਂ ਮਸਤਕ ਟਿੱਕਾ ਲਾਏ ਨਾਮ ਕੇਸਰ, ਰੱਤੀ ਰੱਤ ਰੰਗਾਇੰਦਾ। ਸਾਚਾ ਮੇਲਾ ਵਿਚ ਥਨੇਸਰ, ਧਾਮ ਸੁਹਾਵਾ ਇਕ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦਰ ਦਵਾਰਾ ਵੇਖ ਵਖਾਇੰਦਾ। ਜਗਤ ਥਨੇਸਰ ਧਾਮ ਅਵੱਲਾ, ਪ੍ਰਭ ਆਪਣਾ ਆਪ ਉਪਨਿਆ। ਪੰਜ ਤਤ ਯੁਧ ਕਰੇ ਇਕੱਲਾ, ਆਪੇ ਦੇਵਣਹਾਰਾ ਡੰਨ੍ਹਿਆ। ਏਕੰਕਾਰਾ ਏਕਾ ਵਾਰ ਪਾਏ ਤਰਥੱਲਾ, ਜੋ ਘੜਿਆ ਸੋ ਭੰਨਿਆ। ਆਪੇ ਆਪਣਾ ਬੋਲਣਹਾਰਾ ਹੱਲਾ, ਆਪ ਆਪਣਾ ਬੇੜਾ ਬੰਨ੍ਹਿਆ। ਗੁਰਮੁਖ ਵਿਰਲਾ ਚਰਨ ਦਵਾਰਾ ਸਾਚਾ ਮੱਲਾ, ਵੇਖ ਵਖਾਏ ਨਿਹਚਲ ਧਾਮ ਅਟੱਲਿਆ।
ਪਵਣੀ ਜੋਤੀ ਸ਼ਬਦੀ ਰਲਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਦੇਵੇ ਨਾਮ ਇਕ ਸੁਖਲਿਆ। ਦੇਵੇ ਨਾਮ ਸਾਚੀ ਧਾਰ, ਚਾਰ ਵਰਨ ਜਣਾਈਆ। ਪੁਰਖ ਅਬਿਨਾਸ਼ੀ ਕਿਰਪਾ ਧਾਰ, ਕਰਮੀ ਰਿਹਾ ਕਰਮ ਕਮਾਈਆ। ਜਗਤ ਜੁਗਤ ਜਗ ਸਾਚੀ ਕਾਰ, ਜੁਗ ਜੁਗ ਰਿਹਾ ਕਮਾਈਆ। ਭਗਤਨ ਮੀਤ ਕਰ ਪਿਆਰ, ਆਵਣ ਜਾਵਣ ਖੇਲ ਰਚਾਈਆ। ਧਰਤ ਧਵਲ ਸੁਣ ਪੁਕਾਰ, ਆਪ ਆਪਣੀ ਲਏ ਅੰਗੜਾਈਆ। ਲੱਖ ਚੁਰਾਸੀ ਰੋਵੇ ਜ਼ਾਰੋ ਜ਼ਾਰ, ਕਲਜੁਗ ਕਾਇਆ ਕਾਗ ਵਾਂਗ ਕੁਰਲਾਈਆ। ਸੰਤ ਸੁਹੇਲੇ ਗਏ ਹਾਰ, ਬੇੜਾ ਕੋਇ ਨਾ ਬੰਨੇ ਲਾਈਆ। ਵੰਞ ਮੁਹਾਣਾ ਦੀਸੇ ਵਿਚ ਮੰਝਧਾਰ, ਜੂਠੀ ਝੂਠੀ ਨਈਆ ਰਿਹਾ ਡੁਲਾਈਆ। ਪੁਰਖ ਅਬਿਨਾਸ਼ੀ ਕਿਰਪਾ ਧਾਰ, ਆਪ ਆਪਣੀ ਜੋਤ ਜਗਾਈਆ। ਜੋਤ ਸਰੂਪੀ ਕਰ ਆਕਾਰ, ਸ਼ਬਦੀ ਬਣਤ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਜਾਮਾ ਭੇਖ ਵਟਾਈਆ। ਸ਼ਬਦ ਧਾਰਾ ਜੋਤ ਨਿਰੰਜਣ, ਏਕਾ ਏਕ ਅਕਾਰਿਆ। ਲੱਖ ਚੁਰਾਸੀ ਵੇਖੇ ਸੱਜਣ, ਰਾਏ ਧਰਮ ਮੀਤ ਮੁਰਾਰਿਆ। ਗੁਰਮੁਖ ਵਿਰਲੇ ਸੰਤ ਸੁਹੇਲੇ ਇਕ ਇਕੇਲਾ ਆਪੇ ਪੜਦੇ ਕੱਜਣ, ਅੰਦਰ ਬਾਹਰ ਗੁਪਤ ਜਾਹਿਰ ਪਾਵੇ ਸਾਰਿਆ। ਕਾਇਆ ਮੰਦਰ ਅੰਦਰ ਡੂੰਘੀ ਕੰਦਰ ਸਚ ਦਵਾਰ ਕਰਾਏ ਸਾਚਾ ਹੱਜਨ, ਮੱਕਾ ਕਾਅਬਾ ਦੋ ਦੋ ਆਬਾ ਸ਼ਾਹ ਨਵਾਬਾ ਇਕ ਵਖਾ ਰਿਹਾ। ਜੋਤੀ ਨੂਰ ਨਾ ਕੋਈ ਝੱਲੇ ਤਾਬਾ, ਰਵ ਸਸ ਦਏ ਅਜ਼ਾਬਾ, ਬ੍ਰਹਮੇ ਉਲਟੀ ਕਵਲ ਨਾਭਾ, ਨਾਭ ਕਵਲੀ ਆਪ ਭਵਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਸੰਤਨ ਮੇਲਾ ਏਕਾ ਦਰ, ਦਰ ਦਵਾਰਾ ਇਕ ਸੁਹਾ ਰਿਹਾ। ਹਰਿ ਸੰਤਨ ਸਾਚਾ ਜੋਗ, ਏਕਾ ਏਕ ਰਖਾਇੰਦਾ। ਰਸ ਰਸਨਾ ਸਾਚਾ ਭੋਗ, ਏਕਾ ਨਾਮ ਜਪਾਇੰਦਾ। ਆਪ ਕਰਾਏ ਰਖਾਏ ਦਰਸ ਅਮੋਘ, ਆਤਮ ਦਰਸੀ ਦਰਸ ਦਿਖਾਇੰਦਾ। ਸੋ ਪੁਰਖ ਨਿਰੰਜਣ ਚੁਗਾਏ ਸਾਚੀ ਚੋਗ, ਹੰ ਹੰਗਤਾ ਮੇਟ ਮਿਟਾਇੰਦਾ। ਦੂਈ ਦਵੈਤੀ ਕਟੇ ਰੋਗ, ਏਕਾ ਰੰਗਣ ਰੰਗ ਚੜ੍ਹਾਇੰਦਾ। ਮੇਲ ਵਿਛੋੜਾ ਸੰਜੋਗ ਵਿਜੋਗ, ਪ੍ਰਭ ਆਪਣੇ ਹੱਥ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਰਿਹਾ ਵਰ, ਵੇਖਣਹਾਰਾ ਦਰ ਘਰ, ਦਰ ਦਵਾਰਾ ਫੋਲ ਫੁਲਾਇੰਦਾ। ਆਤਮ ਦਰ ਸਚ ਮਹੱਲਾ, ਏਕਾ ਏਕ ਉਸਾਰਿਆ। ਪੁਰਖ ਅਬਿਨਾਸ਼ੀ ਬੈਠ ਇਕੱਲਾ, ਵੇਖੇ ਸਰਬ ਪਸਾਰਿਆ। ਹਰਿਜਨ ਦੇਵੇ ਨਾਮ ਸੁਖੱਲਾ, ਮੁਖ ਪੱਲਾ ਏਕਾ ਪਾ ਰਿਹਾ। ਸ਼ਬਦ ਫੜਾਏ ਤਿੱਖਾ ਭੱਲਾ, ਪੰਜਾਂ ਚੋਰਾਂ ਮੇਟ ਮਿਟਾ ਰਿਹਾ। ਧਾਮ ਸੁਹਾਏ ਇਕ ਅਟੱਲਾ, ਨਿਹਚਲ ਨਾਉਂ ਰਖਾ ਲਿਆ। ਵੇਖ ਵਖਾਏ ਜਲ ਥਲਾ, ਜੰਗਲ ਜੂਹ ਉਜਾੜ ਪਹਾੜ ਡੂੰਘੀ ਕੰਦਰ ਧਾਮ ਸੁਹਾ ਰਿਹਾ। ਜਨ ਭਗਤਾਂ ਮੇਟੇ ਦੂਈ ਦਵੈਤੀ ਸੱਲਾ, ਸਚ ਸਮਗਰੀ ਝੋਲੀ ਪਾ ਰਿਹਾ। ਸ੍ਰਿਸ਼ਟ ਸਬਾਈ ਮਨਮੁਖ ਜੀਵ ਆਪ ਭੁਲਾਏ ਕਰ ਕਰ ਵਲ ਛਲਾ, ਅਛਲ ਛਲ ਕਰਾ ਰਿਹਾ। ਗਿਆਨੀ ਧਿਆਨੀ ਵਡ ਵਿਦਵਾਨੀ ਰਹੇ ਕੁਰਲਾਏ, ਪੜ੍ਹ ਪੜ੍ਹ ਵਾਦ ਵਧਾ ਰਿਹਾ। ਸਤਿਗੁਰ ਪੂਰਾ ਦਿਸ ਨਾ ਆਏ, ਨਾਨਕ ਗੋਬਿੰਦ ਨਾਮ ਧਿਆ ਲਿਆ। ਗੁਣ ਨਿਧਾਨਾ ਦਿਸ ਨਾ ਆਏ, ਦਸਮ ਦਵਾਰੀ ਕੁੰਡਾ ਲਾ ਲਿਆ। ਬਜਰ ਕਪਾਟੀ ਨਾ ਕੁੰਡਾ ਕੋਇ ਤੁੜਾਏ, ਹਉਮੇ ਹੰਗਤਾ ਸੰਗ ਨਿਭਾ ਲਿਆ। ਸਾਚਾ ਮੰਗਤਾ ਨਾ ਕੋਈ ਅਖਵਾਏ, ਨਾ ਭਿਛਿਆ ਝੋਲੀ ਪਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਜਨ ਸਾਚੇ ਘਰ ਸਚ ਮੇਲ ਲਿਆ। ਸਾਚਾ ਮੇਲਾ ਹਰਿ ਪਰਤੱਖ, ਏਕਾ ਏਕ ਕਰਾਇਆ। ਇਕ ਇਕੱਲਾ ਕਰੇ ਵੱਖ, ਏਕਾ ਅੱਖਰ ਰਿਹਾ
ਪੜ੍ਹਾਇਆ। ਦੂਜਾ ਭਾਂਡਾ ਕਰੇ ਸੱਖ, ਸਹਿਜ ਜੋਗ ਕਮਾਇਆ। ਤੀਜੇ ਮੇਲ ਅਲੱਖਣਾ ਅਲੱਖ, ਲੇਖਾ ਲਿਖ ਨਾ ਸਕੇ ਰਾਇਆ। ਚੌਥੇ ਘਰ ਸਾਚੀ ਵੱਥ, ਹਰਿ ਸਮਰਥ ਭਗਤੀ ਝੋਲੀ ਪਾਇਆ। ਮਨਮੁਖ ਜੀਵਾਂ ਮਨਮਤ ਪਾਏ ਨੱਥ, ਚਾਰੋਂ ਕੁੰਟ ਰਿਹਾ ਫਿਰਾਇਆ। ਅੰਤਮ ਲਹਿਣਾ ਸੀਆਂ ਸਾਢੇ ਤਿੰਨ ਤਿੰਨ ਹੱਥ, ਰਾਏ ਧਰਮ ਲਿਖਾਇਆ। ਧਰਤ ਮਾਤ ਵਛਾਈ ਬੈਠੀ ਸੱਥ, ਮੰਗੇ ਮੰਗ ਦਿਵਸ ਰੈਣ ਸਬਾਇਆ। ਸਤਿਗੁਰ ਸਾਚਾ ਰੱਖੇ ਦੇ ਕਰ ਹੱਥ, ਸਮਰਥ ਪੁਰਖ ਅਖਵਾਇਆ। ਆਵਣ ਜਾਵਣ ਲੱਖ ਚੁਰਾਸੀ ਦੇਵੇ ਮਥ, ਆਪ ਆਪਣਾ ਮੇਲ ਮਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਦੇਵੇ ਵਰ, ਵਰ ਘਰ ਹਰਿ ਨਰ ਏਕਾ ਗੁਰਮੁਖ ਪਾਇਆ। ਏਕਾ ਦਰ ਏਕਾ ਹਰਿ, ਏਕਾ ਨਰ ਕੰਤ ਸੁਹਾਗੀਆ। ਗੁਰਮੁਖ ਨਾਰੀ ਵਸੇ ਘਰ, ਦਿਵਸ ਰੈਣ ਰਹੇ ਵੈਰਾਗੀਆ। ਪੁਰਖ ਅਬਿਨਾਸ਼ੀ ਕਿਰਪਾ ਕਰ, ਹੰਸ ਬਣਾਏ ਫੜ ਫੜ ਕਾਗੀਆ। ਅੰਦਰ ਮੰਦਰ ਸਾਚੇ ਪੌੜੇ ਆਪੇ ਚੜ੍ਹ, ਕਿਲ੍ਹਾ ਤੋੜ ਹੰਕਾਰੀ ਗੜ੍ਹ, ਪੰਚ ਉਖੇੜੇ ਝੂਠੀ ਜੜ੍ਹ, ਗੀਤ ਸੁਣਾਏ ਪੰਚਮ ਰਾਗ ਇਕ ਅਨਾਦੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਮੇਲਾ ਸਾਚੇ ਘਰ, ਪਾਰਬ੍ਰਹਮ ਬ੍ਰਹਮ ਬ੍ਰਹਿਮਾਦੀਆਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਪੁਰਖ ਖੇਲੇ ਖੇਲ ਆਦਿ ਜੁਗਾਦੀਆ।
੨੨ ਜੇਠ ੨੦੧੪ ਬਿਕ੍ਰਮੀ ਜਰਨੈਲ ਸਿੰਘ ਦੇ ਗ੍ਰਹਿ ਪਿੰਡ ਨਾਥੇ ਵਾਲ ਜ਼ਿਲਾ ਫਿਰੋਜ਼ਪੁਰ
ਚਰਨ ਕਵਲ ਜਨ ਟੇਕ, ਏਕਾ ਏਕ ਰਖਾਈਆ। ਤਨ ਬੁੱਧੀ ਹੋਏ ਬਿਬੇਕ, ਧੀਰਜ ਧੀਰ ਧਰਾਈਆ। ਕਲਜੁਗ ਮਾਇਆ ਨਾ ਲਾਏ ਸੇਕ, ਹਉਮੇ ਰੋਗ ਨਾ ਪੀੜ ਸਤਾਈਆ। ਨੇਤਰ ਨੈਣਾ ਦਰਸ ਪੇਖ, ਸਗਲੀ ਚਿੰਤ ਗਵਾਈਆ। ਸਾਚਾ ਮੇਲਾ ਦਸ ਦਸਮੇਸ਼, ਦਹਿ ਦਿਸ਼ਾ ਹੋਏ ਸਹਾਈਆ। ਕਲਜੁਗ ਮਿਟੇ ਕੂੜਾ ਵੇਸ, ਸਤਿਜੁਗ ਸਾਚਾ ਰਾਹ ਚਲਾਈਆ। ਬਾਲ ਅਵਸਥਾ ਅਲ੍ਹੜ ਵਰੇਸ, ਗੁਣ ਨਿਧਾਨਾ ਹਰਿ ਰਘੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਖੇਲੇ ਖੇਲ ਸਭਨੀ ਥਾਈਂਆ। ਜੁਗ ਜੁਗ ਖੇਲੇ ਖੇਲ ਖਿਲਾਰੀ, ਖੇਲਣਹਾਰ ਖਿਲੰਤਾ। ਭਗਤ ਜਨਾਂ ਦਰ ਬਣ ਭਿਖਾਰੀ, ਕਾਇਆ ਚੋਲੀ ਰੰਗਣ ਰੰਗਤਾ। ਦੇਵੇ ਨਾਮ ਸੱਚੀ ਸਿਕਦਾਰੀ, ਦੂਸਰ ਦਰ ਨਾ ਹੋਏ ਮੰਗਤਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਮੇਲੇ ਮੇਲ ਹਰਿ, ਸੰਗ ਰਲਾਏ ਸਾਚੀ ਸੰਗਤਾ। ਸਾਚੀ ਸੰਗਤ ਸਾਚਾ ਸਾਥ, ਗੁਰ ਸਾਚਾ ਆਪ ਰਖਾਇੰਦਾ। ਆਪੇ ਰੱਖੇ ਦੇ ਕਰ ਹਾਥ, ਦਿਵਸ ਰੈਣ ਸੇਵ ਕਮਾਇੰਦਾ। ਲੱਭ ਲੱਭ ਥੱਕੇ ਨੌ ਨੌ ਨਾਥ, ਲੱਖ ਚੁਰਾਸੀ ਭਰਮ ਭੁਲਾਇੰਦਾ। ਆਪ ਆਪਣੇ ਦਰ ਰਹੇ ਵਿਸਮਾਦ, ਆਪੇ ਸਿਮਲ ਰੂਪ ਹੋ ਜਾਇੰਦਾ। ਆਪ ਵਜਾਏ ਆਪਣਾ ਨਾਦ, ਆਪ ਆਪਣੀ ਧੁਨ ਸੁਣਾਇੰਦਾ। ਸੁਨਣੇਹਾਰ ਜਗਤ ਫਰਿਆਦ, ਆਪਣਾ ਭੇਖ ਵਟਾਇੰਦਾ। ਸੰਤ ਸੁਹੇਲੇ ਸਾਚੇ ਲਾਧ, ਮਸਤਕ ਲੇਖ ਲਿਖਾਇੰਦਾ। ਮੇਲ ਮਿਲਾਏ ਮੋਹਣ ਮਾਧਵ ਮਾਧ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਸਾਥ ਨਿਭਾਇੰਦਾ।।
੨੨ ਜੇਠ ੨੦੧੪ ਇੰਦਰ ਸਿੰਘ ਦੇ ਗ੍ਰਹਿ ਪਿੰਡ ਨਾਥੇ ਵਾਲ ਜ਼ਿਲਾ ਫਿਰੋਜ਼ਪੁਰ
ਗੁਰ ਸੰਗਤ ਤੇਰਾ ਕਰਮ ਵਿਚਾਰ, ਪੂਰਬ ਲਹਿਣਾ ਝੋਲੀ ਪਾਇਆ। ਮਿਲਿਆ ਮੇਲ ਵਿਚ ਸੰਸਾਰ, ਅੰਗਦ ਅੰਗ ਲਗਾਇਆ। ਲਹਿਣਾ ਦੇਣਾ ਕਰਜ ਉਤਾਰ, ਸਾਚਾ ਸੰਗ ਨਿਭਾਇਆ। ਡੱਲਾ ਰਹੇ ਅੱਧਵਿਚਕਾਰ, ਬਾਗ ਬਗੀਚਾ ਇਕ ਰਖਾਇਆ। ਪਰਗਟ ਹੋ ਵਿਚ ਸੰਸਾਰ, ਊਚਾਂ ਨੀਚਾਂ ਭੇਵ ਮਿਟਾਇਆ। ਗੋਬਿੰਦ ਧਾਰਾ ਅਪਰ ਅਪਾਰ, ਜੋਤੀ ਨੂਰ ਸਵਾਇਆ। ਸੋਹੰ ਖੰਡਾ ਤੇਜ ਕਟਾਰ, ਹਰਿਜਨ ਸਾਚੇ ਹੱਥ ਫੜਾਇਆ। ਦੇਂਦਾ ਜਾਏ ਵਾਰੋ ਵਾਰ, ਭੁੱਲ ਰਹੇ ਨਾ ਰਾਇਆ। ਏਕਾ ਕਲ ਏਕਾ ਵਾਰ, ਚਰਨ ਪ੍ਰੀਤੀ ਦਏ ਚੁਕਾਇਆ। ਨਾ ਕੋਈ ਉਪਜੇ ਜੀਵ ਗਵਾਰ, ਹਟ ਪਸਾਰ ਨਾ ਕੋਈ ਰਖਾਇਆ। ਨਿੱਕੀ ਸਿੱਖੀ ਤਿੱਖੀ ਧਾਰ, ਸ਼ਬਦ ਸ਼ਬਦੀ ਰਿਹਾ ਬਣਾਇਆ। ਮੰਗੀ ਭਿੱਖੀ ਬਣ ਭਿਖਾਰ, ਗੋਬਿੰਦ ਗੁਰ ਝੋਲੀ ਡਾਹਿਆ। ਪ੍ਰਭ ਅਬਿਨਾਸ਼ੀ ਬਣ ਵਰਤਾਰ, ਪੱਲੂ ਦਏ ਭਰਾਇਆ। ਸੰਗ ਸੁਹੇਲਾ ਮੀਤ ਮੁਰਾਰ, ਅੰਗ ਸੰਗ ਅਖਵਾਇਆ। ਗੁਰ ਚੇਲਾ ਸੋਹੇ ਬੰਕ ਦਵਾਰ, ਬੰਕ ਦਵਾਰ ਸੁਹਾਇਆ। ਹਰਿ ਸੰਗਤ ਮੀਤਾ ਆਪ ਕਰਤਾਰ, ਅਚਰਜ ਰੀਤਾ ਰਿਹਾ ਚਲਾਇਆ। ਠਾਂਢਾ ਸੀਤਾ ਨਿਝਰ ਧਾਰ, ਅੰਮ੍ਰਿਤ ਮੁਖ ਚੁਆਇਆ। ਗੁਰਮੁਖ ਗੁਰਸਿਖ ਹਰਿਜਨ ਸਾਚੇ ਉਤਰੇ ਪਾਰ, ਹਰਿ ਸਾਚੀ ਸੇਵ ਕਮਾਇਆ। ਮਨਮੁਖ ਦੁਰਜਨ ਡੂੰਘੇ ਅਧ ਵਿਚਕਾਰ, ਨਾ ਕੋਈ ਬੇੜਾ ਬੰਨ੍ਹੇ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰਿ ਸੰਗਤ ਤੇਰਾ ਜਗਤ ਮਲਾਹ ਏਕਾ ਏਕ ਅਖਵਾਇਆ।
੨੨ ਜੇਠ ੨੦੧੪ ਬਿਕ੍ਰਮੀ ਸਾਧੂ ਸਿੰਘ ਦੇ ਗ੍ਰਹਿ ਪਿੰਡੇ ਰੋਡੇ ਵਾਲ ਜ਼ਿਲਾ ਫਿਰੋਜ਼ਪੁਰ
ਪੁਰਖ ਅਬਿਨਾਸ਼ੀ ਸ੍ਰੀ ਭਗਵਾਨਾ, ਅਕਲ ਕਲਾ ਸਮਾਇਆ। ਖੇਲੇ ਖੇਲ ਦੋ ਜਹਾਨਾਂ, ਦਿਸ ਕਿਸੇ ਨਾ ਆਇਆ। ਜੋਤੀ ਨੂਰ ਹਰਿ ਮਹਾਨਾ, ਆਪਣਾ ਆਪ ਉਪਾਇਆ। ਸ਼ਬਦ ਜਣਾਏ ਸਚ ਤਰਾਨਾ, ਏਕਾ ਨਾਦ ਵਜਾਇਆ। ਧੁਨ ਅਨਾਦੀ ਗਾਏ ਗਾਨਾ, ਗਾਵਣਹਾਰ ਸਦਾ ਅਖਵਾਇਆ। ਸੰਤ ਸੁਹੇਲੇ ਗੁਰਮੁਖ ਵਿਰਲੇ ਸਾਚਾ ਮੇਲਾ ਮੇਲ ਮਿਲਾਨਾ, ਦਰ ਘਰ ਸਾਚਾ ਇਕ ਵਖਾਇਆ। ਮਨ ਮਤ ਬੁਧ ਹੋਏ ਹੈਰਾਨਾ ਭੇਵ ਨਾ ਪਾਏ ਚਤੁਰ ਸੁਘੜ ਸਿਆਨਾ, ਜੋਤ ਨਿਰੰਜਣ ਕਵਣ ਟਿਕਾਨਾ, ਆਪ ਆਪਣਾ ਧਾਮ ਸੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅਬਿਨਾਸ਼ੀ ਕਰਤਾ ਆਪ ਅਖਵਾਇਆ। ਇਕ ਇਕੱਲਾ ਏਕੰਕਾਰਾ, ਏਕਾ ਧਾਰ ਵਹਾਈਆ। ਸ੍ਰਿਸ਼ਟ ਸਬਾਈ ਕਰ ਪਸਾਰਾ, ਹਰ ਘਟ ਬੈਠਾ ਆਸਣ ਲਾਈਆ। ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਬਖ਼ਸ਼ੇ ਸਚ ਸੱਚੀ ਸਰਨਾਈਆ। ਭੇਵ ਅਭੇਦਾ ਅਛਲ ਅਛੇਦਾ ਖੇਲੇ ਖੇਲ ਖੇਲਣਹਾਰਾ, ਜੁਗ ਜੁਗ ਆਪਣਾ ਭੇਖ ਵਟਾਈਆ। ਆਦਿ ਸ਼ਕਤ ਆਦਿ ਨਿਰੰਜਣ ਪੁਰਖ ਅਗੰਮਾ ਖੇਲ ਅਪਾਰਾ, ਵਿਚ ਸੰਸਾਰਾ ਆਪਣਾ ਆਪੇ ਰਿਹਾ ਕਰਾਈਆ। ਬ੍ਰਹਮਾ ਸ਼ਿਵ ਦੇਵਤ ਸੁਰ ਲਏ ਹੁਲਾਰਾ, ਸਾਚਾ ਝੂਲਾ ਆਪ ਝੁਲਾਈਆ। ਸੰਤ ਸੁਹੇਲੇ ਕਰ ਪਿਆਰਾ, ਮਿਲੇ ਮੇਲ ਗਿਰਵਰ ਗਿਰਧਾਰਾ, ਨਿਰਗੁਣ ਸਰਗੁਣ
ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਥਿਰ ਘਰ ਬੈਠਾ ਆਸਣ ਲਾਈਆ। ਨਿਰਗੁਣ ਰੂਪ ਹਰਿ ਸਮਾਇਆ, ਸਰਗੁਣ ਜੋਤ ਜਗਾਇੰਦਾ। ਸਰਗੁਣ ਸਾਚਾ ਜੋਗ ਕਮਾਇਆ, ਏਕਾ ਰਾਗ ਸੁਣਾਇੰਦਾ। ਏਕਾ ਰਾਗ ਨਾਦ ਵਜਾਇਆ, ਪੰਚਮ ਸੇਵਾ ਲਾਇੰਦਾ। ਪੰਚਮ ਸੇਵਕ ਸੇਵ ਕਮਾਇਆ, ਸਚ ਤਰਾਨਾ ਇਕ ਸੁਣਾਇੰਦਾ। ਅਲੱਖ ਅਭੇਵਾ ਵਡ ਵੱਡਾ ਦੇਵੀ ਦੇਵਾ, ਆਪ ਆਪਣਾ ਭੇਵ ਖੁਲ੍ਹਾਇੰਦਾ। ਗੁਰਮੁਖ ਵਿਰਲਾ ਗਾਏ ਰਸਨਾ ਜਿਹਵਾ, ਕੌਸਤਕ ਮਣੀਆ ਲਾਏ ਸਾਚਾ ਥੇਵਾ, ਔਖੀ ਘਾਟੀ ਪਾਰ ਕਰਾਇੰਦਾ। ਆਪ ਜਗਾਏ ਜੋਤ ਜਲਾਏ ਪਾਰ ਕਰਾਏ ਔਖੀ ਘਾਟੀ, ਸ਼ਬਦ ਸਹਾਰਾ ਹਰਿ ਨਿਰੰਕਾਰਾ ਏਕਾ ਏਕ ਸਿਖਾਇੰਦਾ। ਅੰਮ੍ਰਿਤ ਆਤਮ ਸਤਿ ਸਰੋਵਰ ਤੀਰਥ ਤਾਟੀ, ਏਕਾ ਏਕ ਵਖਾਇੰਦਾ। ਜੋਤ ਜਗਾਏ ਕਾਇਆ ਮਾਟੀ, ਅਗਿਆਨ ਅੰਧੇਰ ਮਿਟਾਇੰਦਾ। ਬਜਰ ਕਪਾਟੀ ਜਿਸ ਜਨ ਪਾਟੀ, ਸਾਚੀ ਹਾਟੀ ਇਕ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਲਏ ਵਰ, ਭਗਤਨ ਮੀਤਾ ਇਕ ਅਤੀਤਾ, ਨਾਮ ਸੁਣਾਏ ਸਾਚੀ ਗੀਤਾ, ਸਾਚਾ ਸ਼ਬਦ ਜਣਾਇੰਦਾ। ਨਾਮ ਗੀਤਾ ਸਚ ਗਿਆਨ, ਗੁਰਮੁਖ ਵਿਰਲਾ ਪਾਇੰਦਾ। ਜਿਸ ਜਨ ਬਖ਼ਸ਼ੇ ਚਰਨ ਧਿਆਨ, ਆਪ ਆਪਣੀ ਬੂਝ ਬੁਝਾਇੰਦਾ। ਜੋਤ ਲਲਾਟੀ ਤੇਜ ਮਹਾਨ, ਕਾਇਆ ਮੰਦਰ ਅੰਦਰ ਇਕ ਟਿਕਾਇੰਦਾ। ਗੁਰਮੁਖ ਸਾਚੇ ਕਰ ਪਛਾਨ, ਮਾਇਆ ਜੰਦਰ ਆਪ ਤੁੜਾਇੰਦਾ। ਸਚ ਭੂਮਿਕਾ ਹਰਿ ਅਸਥਾਨ, ਦਸਮ ਦਵਾਰੀ ਇਕ ਸੁਹਾਇੰਦਾ। ਸ਼ਬਦ ਸਿੰਘਾਸਣ ਵੇਖ ਵਿਖਾਨ, ਆਤਮ ਸੇਜਾ ਆਸਣ ਲਾਇੰਦਾ। ਪੰਚਮ ਵਾਰੋ ਵਾਰ ਗਾਇਣ, ਸਾਚੀ ਸੇਵ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਤੇਰੇ ਆਤਮ ਦਰ, ਸਾਚੀ ਮੰਡਲ ਸਾਚੀ ਰਾਸ ਰਚਾਇੰਦਾ। ਸਾਚੇ ਮੰਡਲ ਸਾਚੀ ਰਾਸ, ਏਕਾ ਏਕ ਵਖਾਈਆ। ਖੇਲੇ ਖੇਲ ਪ੍ਰਿਥਮੀ ਆਕਾਸ਼, ਗਗਨ ਪਤਾਲਾਂ ਵੇਖ ਵਖਾਈਆ। ਨੌ ਖੰਡ ਪ੍ਰਿਥਮੀ ਸੱਤਾਂ ਦੀਪਾਂ ਆਪ ਉਪਾਏ, ਆਪੇ ਕਰੇ ਕਰਾਵਣਹਾਰਾ, ਮਾਸ ਥਿਤ ਵਾਰ ਰੁੱਤ ਆਪਣੇ ਹੱਥ ਰਖਾਈਆ। ਮਨਮੁਖ ਕਾਇਆ ਜੰਗਲ ਜੂਹ ਉਜਾੜ ਪਹਾੜ ਡੂੰਘੀ ਕੰਦਰ ਦਿਸੇ ਪਰਭਾਸ, ਸਤਿ ਸਰੂਪ ਨਾ ਨਜ਼ਰੀ ਆਈਆ। ਕਲਜੁਗ ਮਮਤਾ ਮਦਿਰਾ ਮਾਸ, ਰਸਨਾ ਰਸ ਕਰੇ ਹਲਕਾਈਆ। ਹਰਿਜਨ ਸਾਚਾ ਹਰਿ ਹਰਿ ਦਾਸ, ਹਰਿ ਗੁਣ ਸਾਚਾ ਰਿਹਾ ਗਾਈਆ। ਪਾਰਬ੍ਰਹਮ ਅਬਿਨਾਸ਼ੀ ਕਰਤਾ ਲੇਖੇ ਲਾਏ ਦਸ ਦਸ ਮਾਸ, ਲੱਖ ਚੁਰਾਸੀ ਫੰਦ ਕਟਾਈਆ। ਜੁਗ ਜੁਗ ਜਨ ਭਗਤਾਂ ਪੂਰੀ ਕਰੇ ਆਸ, ਪੂਰਬ ਲਹਿਣਾ ਝੋਲੀ ਪਾਈਆ। ਆਪੇ ਹੋਇਆ ਦਾਸੀ ਦਾਸ, ਸੇਵਕ ਸੇਵਾ ਰਿਹਾ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਜੋਤੀ ਜਾਮਾ ਭੇਖ ਵਟਾਈਆ। ਜੋਤੀ ਜਾਮਾ ਭੇਖ ਅਪਾਰ, ਭੇਵ ਕਿਸੇ ਨਾ ਪਾਇਆ। ਸ਼ਬਦ ਡੰਕ ਅਪਰ ਅਪਾਰ, ਚਾਰੋਂ ਕੁੰਟ ਰਿਹਾ ਵਜਾਇਆ। ਰਾਓ ਰੰਕ ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਕਰੇ ਖ਼ਬਰਦਾਰ, ਸੋਇਆ ਕੋਈ ਰਹਿਣ ਨਾ ਪਾਇਆ। ਕਲਜੁਗ ਤੇਰੀ ਅੰਤਮ ਵਾਰਾ, ਪਰਗਟ ਹੋਏ ਨਿਹਕਲੰਕ ਨਰਾਇਣ ਨਰ ਅਵਤਾਰਾ, ਚਾਰ ਵਰਨ ਸੁਹਾਏ ਇਕ ਦਵਾਰਾ, ਊਚਾਂ ਨੀਚਾਂ ਭੇਵ ਚੁਕਾਇਆ। ਸ਼ਬਦ ਖੰਡਾ ਤੇਜ ਕਟਾਰਾ, ਦੋ ਜਹਾਨੀ ਪਾਵੇ ਸਾਰਾ, ਲੋਆਂ ਪੁਰੀਆਂ ਵੇਖ ਕਿਨਾਰਾ, ਆਪ ਆਪਣਾ ਮੁਖ ਛੁਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਸਰਗੁਣ ਖੇਲ ਕਰ, ਕਲਜੁਗ ਵੇਲਾ ਵਕਤ ਸੁਹਾਇਆ। ਕਲਜੁਗ ਤੇਰੀ ਕਾਲੀ ਧਾਰ, ਚਾਰ ਕੁੰਟ ਅੰਧੇਰਾ ਛਾਇਆ। ਧਰਤਮਾਤ ਕਰੇ ਪੁਕਾਰ, ਨੇਤਰ ਰੋ ਰੋ ਨੀਰ ਵਹਾਇਆ। ਪ੍ਰਭ ਦਰ ਰੋਵੇ ਧਾਹਾਂ
ਮਾਰ, ਦੋਏ ਜੋੜ ਸੀਸ ਝੁਕਾਇਆ। ਸੰਗ ਮੁਹੰਮਦ ਚਾਰ ਯਾਰ, ਅੱਲਾ ਰਾਣੀ ਗਲ ਵਿਚ ਪੱਲਾ ਪਾਇਆ। ਈਸਾ ਮੂਸਾ ਬਣ ਭਿਖਾਰ, ਕਾਲਾ ਸੂਸਾ ਤਨ ਛੁਹਾਇਆ। ਨਾਨਕ ਗੋਬਿੰਦ ਕਰ ਵਿਚਾਰ, ਦਰ ਦਵਾਰਾ ਮੰਗਣ ਆਇਆ। ਵੇਦ ਵਿਆਸਾ ਲੇਖ ਲਿਖਾਰ, ਲਿਖ ਲਿਖ ਲੇਖਾ ਆਪ ਸਮਝਾਇਆ। ਬ੍ਰਹਿਮਣ ਗੌੜ ਪੂਤ ਸਪੂਤਾ ਮੀਤ ਮੁਰਾਰ, ਪਰਗਟ ਹੋਏ ਵਿਚ ਸੰਸਾਰ, ਉਚ ਪਹਾੜੇ ਡੇਰਾ ਲਾਇਆ। ਬਜਰ ਕਪਾਟੀ ਸਿਲਾ ਪਾੜ, ਮੇਟ ਮਿਟਾਏ ਝੂਠੀ ਧਾੜ, ਏਕਾ ਵੇਖੇ ਸਚ ਅਖਾੜ, ਜੰਬੁ ਦੀਪ ਰੁਤ ਸੁਹਾਇਆ। ਖੇਲੇ ਖੇਲ ਸਤਾਰਾਂ ਹਾੜ, ਲੱਖ ਚੁਰਾਸੀ ਆਪ ਚਬਾਏ ਆਪਣੀ ਦਾੜ, ਨਾਲ ਰਲਾਏ ਮੌਤ ਲਾੜੀ ਕਾਲ ਮਹਾਂਕਾਲ, ਦਰ ਦਵਾਰੇ ਫੇਰਾ ਪਾਇਆ। ਧਰਮ ਰਾਏ ਅੱਖ ਰਿਹਾ ਉਘਾੜ, ਤੈਗੁਣ ਮਾਇਆ ਤੇਰਾ ਤਤ ਪ੍ਰਭ ਸਾਚਾ ਦੇਵੇ ਸਾੜ, ਪੰਜ ਤਤ ਨਾ ਉਬਲੇ ਰੱਤ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਖੇਲੇ ਖੇਲ ਵਿਚ ਸੰਸਾਰ। ਕਲਜੁਗ ਖੇਲ ਖੇਲਣਹਾਰਾ, ਪਾਰਬ੍ਰਹਮ ਬੇਅੰਤਾ। ਹਰਿਜਨ ਸਾਚੇ ਮੇਲਣਹਾਰਾ, ਮੇਲ ਮਿਲਾਏ ਸਾਚੇ ਸੰਤਾ। ਨਾਰੀ ਕੰਤ ਹੰਢਾਵਣਹਾਰਾ, ਗੁਰਮੁਖ ਕਾਇਆ ਚੋਲੀ ਚਾੜ੍ਹੇ ਰੰਗ ਬਸੰਤਾ। ਅੰਮ੍ਰਿਤ ਆਤਮ ਧਾਰ ਇਕ ਵਹਾਵਣਹਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚੀ ਗੰਗ ਵਹੰਤਾ। ਸਾਚੀ ਗੰਗਾ ਆਤਮ ਜਲ, ਏਕਾ ਧਾਰ ਵਹਾਈਆ। ਦੂਈ ਦਵੈਤੀ ਮੇਟੇ ਸੱਲ, ਸਾਂਤਕ ਸਤਿ ਵਰਤਾਈਆ। ਰਾਜਸ ਤਾਮਸ ਮੰਗੇ ਦਰ, ਬੈਠੇ ਝੋਲੀ ਡਾਹੀਆ। ਹਰਿ ਹਰਿ ਆਪਣੀ ਕਿਰਪਾ ਕਰ, ਰੋ ਰੋ ਦੇਣ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਜੋਤੀ ਜਾਮਾ ਭੇਖ ਵਟਾਈਆ। ਜੋਤੀ ਜਾਮਾ ਹਰਿ ਭਗਵਾਨਾ, ਏਕਾ ਜੋਤ ਜਗਾਈਆ। ਅਗਾਧ ਬੋਧੀ ਧੁਰ ਫ਼ਰਮਾਨਾ, ਸ਼ਬਦੀ ਸ਼ਬਦ ਜਣਾਈਆ। ਲੋਆਂ ਪੁਰੀਆਂ ਖੰਡਾਂ ਬ੍ਰਹਿਮੰਡਾਂ ਵੇਖੇ ਮਾਰ ਧਿਆਨਾ, ਉਤਭੁਜ ਸੇਤਜ ਜੇਰਜ ਅੰਡਾ ਵੇਖ ਵਖਾਈਆ। ਆਪੇ ਗੋਪੀ ਆਪੇ ਕਾਹਨਾ, ਆਪੇ ਆਪਣੀ ਰਾਸ ਰਚਾਈਆ। ਆਪੇ ਰਾਵਣ ਆਪੇ ਰਾਮਾ, ਲੰਕਾ ਗੜ੍ਹ ਆਪ ਤੁੜਾਈਆ। ਆਪ ਵਜਾਏ ਸ਼ਬਦ ਦਮਾਮਾ, ਸਾਚਾ ਡੰਕਾ ਇਕ ਰਖਾਈਆ। ਜੁਗ ਜੁਗ ਪੂਰ ਕਰਾਏ ਆਪਣਾ ਕਾਮਾ, ਦੂਸਰ ਕੋਇ ਨਾ ਸੰਗ ਰਖਾਈਆ। ਕਲਜੁਗ ਮਿਟੇ ਰੈਣ ਅੰਧੇਰੀ ਸ਼ਾਮਾ, ਸਤਿਜੁਗ ਸਾਚਾ ਚੰਦ ਚੜ੍ਹਾਈਆ। ਲੱਖ ਚੁਰਾਸੀ ਕਰੇ ਕਾਮਾ, ਸੋਹੰ ਏਕਾ ਬਾਜ ਉਡਾਈਆ। ਪੁਰਖ ਅਬਿਨਾਸ਼ੀ ਅੰਤਰਯਾਮਾ, ਹਰ ਘਟ ਅੰਦਰ ਮੰਦਰ ਵੇਖ ਵਖਾਈਆ। ਪੱਲੇ ਨਾ ਦਿਸੇ ਕਿਸੇ ਸੱਚਾ ਦਾਮਾ, ਸਾਧ ਸੰਤ ਜੀਵ ਜੰਤ ਮਾਇਆ ਮਮਤਾ ਲੋਭ ਹੰਕਾਰਾ ਬੈਠੇ ਝੋਲੀ ਭਰਾਈਆ। ਇਕ ਇਕੱਲਾ ਏਕੰਕਾਰਾ, ਸ੍ਰਿਸ਼ਟ ਸਬਾਈ ਪਾਵੇ ਸਾਰਾ, ਗੁਰਮੁਖਾਂ ਵੇਖੇ ਸਚ ਦਵਾਰਾ, ਕਵਣ ਵਸਤ ਮਿਲੀ ਦਸਤ ਗੁਰ ਪੂਰੇ ਹੱਥ ਫੜਾਈਆ। ਏਕਾ ਰੰਗ ਰੰਗਾਏ ਕੀਟ ਹਸਤ, ਊਚ ਨੀਚ ਰਾਓ ਰੰਕ, ਇਕ ਸੁਹਾਏ ਦਵਾਰ ਬੰਕ, ਬੰਕ ਦਵਾਰੀ ਆਪ ਅਖਵਾਈਆ। ਖੇਲੇ ਖੇਲ ਵਾਸੀ ਪੁਰੀ ਘਨਕ, ਗੁਰਮੁਖ ਸਾਚੇ ਅੰਗ ਲਗਾਏ ਜਿਉਂ ਜਨ ਜਨਕ, ਸੁਰਤ ਸਵਾਣੀ ਸਚ ਸਪੁਤਰੀ ਸੀਤਾ ਰਾਮਾ ਆਪ ਪਰਨਾਈਆ। ਕਲਜੁਗ ਤੇਰਾ ਜੂਠਾ ਝੂਠਾ ਧਨੁਖ, ਅੰਤਮ ਵਾਰ ਦਏ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਸ੍ਰਿਸ਼ਟ ਸਬਾਈ ਵੇਖ ਵਖਾਈਆ। ਸ੍ਰਿਸ਼ਟ ਸਬਾਈ ਝੂਠਾ ਨਾਤਾ, ਕਲਜੁਗ ਸੰਗ ਰਲਾਇਆ। ਨਾ ਕੋਈ ਪਿਤਾ ਨਾ ਕੋਈ ਮਾਤਾ, ਪਿਤਾ ਪੂਤ ਨਾ ਕੋਈ ਅਖਵਾਇਆ। ਨਾ ਕੋਈ ਜ਼ਾਤ ਨਾ ਕੋਈ ਪਾਤ, ਨਾ ਕੋਈ ਜਗਤ ਜੁਗਤ ਸਾਚੀ ਦਾਤ, ਬਿਨ
ਹਰਿ ਨਾਮੇ ਖਾਲੀ ਹੱਥ ਰਖਾਇਆ। ਗੁਰਮੁਖ ਵਿਰਲੇ ਮੇਲਾ ਕਮਲਾਪਾਤ, ਪਤਿਪਰਮੇਸ਼ਵਰ ਏਕਾ ਪਾਇਆ। ਵੇਲੇ ਅੰਤਮ ਪੁੱਛੇ ਵਾਤ, ਦਰ ਦਰਬਾਨ ਦਰ ਦਰ ਫੇਰਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਕਲਜੁਗ ਤੇਰੀ ਅੰਤਮ ਵਰ, ਏਕਾ ਦੀਪਕ ਜੋਤੀ ਆਪਣਾ ਆਪ ਜਗਾਇਆ।
੨੨ ਜੇਠ ੨੦੧੪ ਬ੍ਰਿਕਮੀ ਮਾਲਾ ਸਿੰਘ ਦੇ ਘਰ ਪਿੰਡ ਸਮਾਲਸਰ ਜ਼ਿਲਾ ਫਿਰੋਜ਼ਪੁਰ
ਕਲਜੁਗ ਕੂੜ ਪਸਾਰ ਅੰਧੇਰਾ ਛਾਇਆ। ਚਾਰੋਂ ਕੁੰਟ ਅੰਧ ਅੰਧਿਆਰ, ਜੀਵ ਜੰਤ ਰਹੇ ਬਿਲਲਾਇਆ। ਸਾਧ ਸੰਤ ਨਾ ਪਾਇਨ ਸਾਰ, ਬੈਠੇ ਮੁਖ ਛੁਪਾਇਆ। ਮਿਲਿਆ ਮੇਲ ਨਾ ਕੰਤ ਭਤਾਰ, ਆਤਮ ਸੇਜ ਨਾ ਕੋਇ ਹੰਢਾਇਆ। ਮਾਇਆ ਸੁੱਤੇ ਪੈਰ ਪਸਾਰ, ਗੂੜ੍ਹੀ ਨੀਂਦ ਨਾ ਕੋਏ ਉਠਾਇਆ। ਪੰਜ ਤਤ ਵਿਕਾਰਾ ਕਰ ਅਹਾਰ, ਤ੍ਰਿਸ਼ਨਾ ਮੋਹ ਵਧਾਇਆ। ਕਾਮ ਕ੍ਰੋਧ ਤਨ ਸ਼ਿੰਗਾਰ, ਜੂਠਾ ਝੂਠਾ ਬਸਤਰ ਪਾਇਆ। ਹਊਮੇ ਹੰਗਤਾ ਰੋਗ ਅਪਾਰ, ਕੂੜ ਕੱਪੜ ਇਕ ਹੰਢਾਇਆ। ਭੁੱਖਾ ਨੰਗਤਾ ਵਿਚ ਸੰਸਾਰ, ਕਲਜੁਗ ਡੌਰੂ ਰਿਹਾ ਵਾਹਿਆ। ਗੁਰਮੁਖ ਵਿਰਲਾ ਸੰਤ ਦੁਲਾਰ, ਪੁਰਖ ਅਬਿਨਾਸ਼ੀ ਰਿਹਾ ਗਾਇਆ। ਪੁਰਖ ਅਬਿਨਾਸ਼ੀ ਕਿਰਪਾ ਧਾਰ, ਆਪ ਆਪਣੀ ਦਇਆ ਕਮਾਇਆ। ਆਤਮ ਦਰਸੀ ਸ਼ਬਦ ਅਪਾਰ, ਧੁਨ ਆਤਮਕ ਇਕ ਉਪਜਾਇਆ। ਉਪਜੇ ਧੁਨ ਸੱਚੀ ਧੁਨਕਾਰ, ਅਨਹਦ ਸਾਚੀ ਸੇਵਾ ਲਾਇਆ। ਪੰਚਮ ਮੇਲਾ ਹਰਿ ਨਿਰੰਕਾਰ, ਵਿਛੜ ਕਦੇ ਨਾ ਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਅਪਣੀ ਜੋਤ ਧਰ, ਜੁਗ ਜੁਗ ਮੇਲਾ ਆਪਣੇ ਹੱਥ ਰਖਾਇਆ। ਜੁਗ ਜੁਗ ਮੇਲ ਮਿਲਾਵਣਹਾਰਾ, ਏਕਾ ਏਕੰਕਾਰਾ। ਸ੍ਰਿਸ਼ਟ ਸਬਾਈ ਕਰ ਪਸਾਰਾ, ਆਪੇ ਬੰਨ੍ਹੇ ਆਪਣੀ ਧਾਰਾ। ਜੁਗ ਜੁਗ ਲੈ ਮਾਤ ਅਵਤਾਰਾ, ਖੇਲੇ ਖੇਲ ਸਿਰਜਨਹਾਰਾ। ਸਤਿਜੁਗ ਤ੍ਰੇਤਾ ਦੁਆਪਰ ਵੇਖ ਪਸਾਰਾ, ਜੋਤੀ ਜੋਤ ਸਰੂਪ ਹਰਿ, ਆਪ ਅਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਖੇਲੇ ਖੇਲ ਅਪਰ ਅਪਾਰਾ। ਕਲਜੁਗ ਖੇਲ ਖਿਲਾਵਣਹਾਰਾ, ਏਕਾ ਏਕ ਗੋਬਿੰਦਾ। ਗੁਰ ਗੋਬਿੰਦਾ ਮੇਲ ਮਿਲਾਵਣਹਾਰਾ, ਮੇਟ ਮਿਟਾਏ ਸਗਲੀ ਚਿੰਦਾ। ਹਰਿਜਨ ਸਾਚੇ ਉਠਾਵਣਹਾਰਾ, ਆਪ ਉਪਜਾਏ ਸਾਚੀ ਬਿੰਦਾ। ਹਸਤ ਕੀਟ ਊਚ ਨੀਚ ਰਾਓ ਰੰਕ ਰਾਜ ਰਾਜਾਨ ਸ਼ਾਹ ਸੁਲਤਾਨ ਏਕਾ ਰੰਗ ਰੰਗਾਵਣਹਾਰਾ, ਦੇਵੇ ਨਾਮ ਇਕ ਅਨਡੀਠਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਕਾਇਆ ਚੋਲੀ ਚਾਹੜੇ ਰੰਗ ਮਜੀਠਾ। ਕਾਇਆ ਚੋਲੀ ਰੰਗ ਰੰਗਾਏ, ਰੰਗਣਹਾਰ ਦਾਤਾਰਾ। ਹਰਿਜਨ ਸਾਚਾ ਸੰਗ ਨਿਭਾਏ, ਆਦਿਨ ਅੰਤਾ ਏਕੰਕਾਰਾ। ਏਕਾ ਅੱਖਰ ਜਾਪ ਜਪਾਏ, ਏਕਾ ਦੂਜਾ ਜਾਪ ਜਪਾਏ, ਤੀਜਾ ਨੇਤਰ ਖੋਲ੍ਹ ਵਖਾਏ, ਦਰਸ ਦਿਖਾਏ ਨੈਣ ਮੁੰਧਾਰਾ। ਚੌਥੇ ਘਰ ਮੇਲ ਮਿਲਾਏ, ਆਪ ਅਪਣਾ ਭੇਖ ਵਟਾਏ, ਸ਼ਬਦ ਸਰੂਪੀ ਰਚਨ ਰਚਾਏ, ਜੋਤ ਸਰੂਪੀ ਕਰ ਅਕਾਰਾ। ਪੰਚਮ ਮੇਲਾ ਸਹਿਜ ਸੁਭਾਏ, ਏਕਾ ਤਨ ਰਬਾਬ ਵਜਾਏ, ਰਸਨਾ ਖਿਚੇ ਵਾਰੋ ਵਾਰਾ। ਛੇਵਾਂ ਦਰ ਸਹਿਜ ਸੁਭਾਏ, ਛੱਪਰ ਛੰਨ ਨਾ ਕੋਇ ਰਖਾਏ, ਚਾਰ ਦੀਵਾਰ ਨਾ ਕੋਇ ਰਖਾਏ, ਗੁਰਦਰ ਮੰਦਰ ਮਸਜਿਦ ਕੋਇ ਦਿਸ ਨਾ ਆਏ, ਖਾਣੀ ਬਾਣੀ ਨਾ ਕੋਈ ਅਲ੍ਹਾਏ, ਬ੍ਰਹਮਾ ਲੇਖ ਨਾ ਕੋਈ ਲਿਖਾਰਾ। ਵੇਦ ਵਿਆਸਾ ਨਜ਼ਰ ਨਾ ਆਏ, ਅੰਜੀਲ ਕੁਰਾਨ ਨਾ ਕੋਈ ਪੜ੍ਹਾਏ, ਦਰ ਸਾਚਾ ਇਕ ਸੁਹਾਈਆ। ਆਪ ਆਪਣੀ
ਜੋਤ ਜਗਾਏ, ਨਿਝ ਘਰ ਬੈਠਾ ਆਸਣ ਲਾਏ, ਸਤਿ ਪੁਰਖ ਨਿੰਰਜਨ ਆਦਿ ਜੁਗਾਦਿ ਵਿਚ ਬ੍ਰਹਮਾਦਿ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਅਪਣੀ ਜੋਤ ਧਰ, ਦਰ ਘਰ ਸਾਚਾ ਇਕ ਸੁਹਾਏ। ਸਾਚਾ ਘਰ ਸ਼ਬਦ ਬਨਵਾਰੀ, ਏਕਾ ਏਕ ਰਖਾਇਆ। ਮਹਲ ਅਟਲ ਉਚ ਅਟਾਰੀ, ਏਕਾ ਨਾਉਂ ਧਰਾਇਆ। ਸਚ ਸਿੰਘਾਸਣ ਬੈਠ ਗਿਰਧਾਰੀ, ਆਪਣਾ ਆਸਣ ਲਾਇਆ। ਨਾ ਕੋਈ ਦਿਸੇ ਚੋਬਦਾਰੀ, ਨਾ ਕੋਈ ਸੇਵਕ ਸੇਵਾ ਰਿਹਾ ਕਮਾਇਆ। ਨਾ ਕੋਈ ਸਾਧ ਸੰਤ ਗੁਰ ਪੀਰ ਅਵਤਾਰ ਕਰੇ ਨਿਮਸਕਾਰੀ, ਇਕ ਇਕੱਲਾ ਨਰ ਨਿਰੰਕਾਰ ਸਚ ਸਿੰਘਾਸਣ ਡੇਰਾ ਲਾਇਆ। ਨਾ ਕੋਈ ਖੰਡਾ ਨਾ ਕੋਈ ਕਟਾਰੀ, ਤਨ ਬਸਤਰ ਸ਼ਸਤਰ ਨਾ ਕੋਈ ਸਜਾਇਆ। ਅਬਿਨਾਸ਼ੀ ਕਰਤਾ ਆਪ ਅਪਣਾ ਕਰ ਉਜਿਆਰੀ, ਆਪ ਆਪਣੇ ਰੰਗ ਸਮਾਇਆ। (ਜੋਤੀ ਜੋਤ ਸਰੂਪ ਹਰਿ, ਆਪ ਅਪਣੀ ਜੋਤ ਧਰ,) ਸਤਿ ਪੁਰਖ ਨਿਰੰਜਨ ਆਦਿ ਸ਼ਕਤ ਆਦਿਨ ਅੰਤਾ ਏਕਾ ਰੂਪ ਸ਼ਾਹੋ ਭੂਪ ਸਤਿ ਸਰੂਪ ਸਮਾਇਆ। ਸਤਿ ਸਰੂਪ ਸਤਿ ਸਤਿਵਾਦ, ਹਰਿ ਸਾਚਾ ਘਰ ਸਜਾਇੰਦਾ। ਆਪੇ ਹੋਏ ਆਦਿ ਜੁਗਾਦਿ, ਦੂਸਰ ਕੋਈ ਨਾ ਸੰਗ ਰਖਾਇੰਦਾ। ਧੁਰ ਦਰਗਾਹੀ ਵਜਾਏ ਏਕਾ ਨਾਦ, ਲੋਆਂ ਪੁਰੀਆਂ ਰਿਹਾ ਸੁਣਾਈਆ। ਬ੍ਰਹਮਾ ਸ਼ਿਵ ਦੇਵਤ ਸੁਰ ਰਹੇ ਅਰਾਧ, ਦਿਵਸ ਰੈਣ ਇਕ ਧਿਆਨ ਲਗਾਇੰਦਾ। ਲੱਖ ਚੁਰਾਸੀ ਆਪ ਉਪਾਏ ਮੋਹਣ ਮਾਧਵ ਮਾਧ, ਏਕਾ ਰਾਹ ਚਲਾਏ ਸ਼ਬਦ ਜਣਾਈ ਬੋਧ ਅਗਾਧ, ਸੰਤ ਸੁਹੇਲੇ ਆਪ ਜਗਾਇੰਦਾ। ਅੱਖਰ ਵੱਖਰ ਦੇਵੇ ਦਾਦ, ਹਰਿ ਨਾਮਾ ਨਾਉਂ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਅਪਣੀ ਜੋਤ ਧਰ, ਦਰ ਘਰ ਸਾਚਾ ਇਕ ਸੁਹਾਇੰਦਾ। ਸਾਚਾ ਦਰ ਸ਼ਬਦ ਹੁਲਾਰਾ, ਏਕਾ ਏਕ ਰਖਾਇਆ। ਆਪੇ ਦੇਵੇ ਦੇਵਣਹਾਰਾ, ਚਾਰੋਂ ਕੁੰਟ ਰਿਹਾ ਫਿਰਾਇਆ। ਧਰਤ ਧਵਲ ਅਕਾਸ਼ ਪ੍ਰਕਾਸ਼ ਪਾਰ ਕਿਨਾਰਾ, ਲੋਕ ਪ੍ਰਲੋਕ ਅਵਣ ਗਵਣ ਭਵਣ ਰਿਹਾ ਫਿਰਾਇਆ। ਏਕਾ ਸ਼ਬਦ ਇਕ ਸਲੋਕ, ਆਪ ਸੁਣਾਏ ਤੀਨੋ ਲੋਕ, ਤ੍ਰੈਗੁਣ ਮਾਇਆ ਭੇਵ ਨਾ ਰਾਇਆ। ਬ੍ਰਹਿਮੰਡ ਖੰਡ ਪਾਏ ਵੰਡ ਜੇਰਜ ਅੰਡ ਉਤਭਜ ਸੇਤਜ ਕੋਇ ਨਾ ਸਕੇ ਰੋਕ, ਖਾਣੀ ਬਾਣੀ ਰਹੀ ਅਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਅਪਣੀ ਜੋਤ ਧਰ, ਇਕ ਵਖਾਏ ਸਾਚਾ ਘਰ ਦਵਾਰਾ ਦਿਸ ਨਾ ਆਇਆ। ਦਰ ਦਰਵਾਜ਼ਾ ਹਰਿ ਨਿਰੰਕਾਰ, ਏਕਾ ਏਕ ਰਖਾਇਆ। ਲੋਆਂ ਪੁਰੀਆਂ ਵਸਿਆ ਬਾਹਰ, ਭੇਵ ਕੋਈ ਨਾ ਪਾਇਆ। ਰਵ ਸਸ ਸੂਰਜ ਚੰਨ ਗਏ ਹਾਰ, ਚਾਰੋਂ ਕੁੰਟ ਫੇਰ ਫਿਰਾਇਆ। ਰਿਖ ਮੁਨ ਗੁਰ ਪੀਰ ਸਾਧ ਸੰਤ ਕੋਇ ਨਾ ਪਾਵੇ ਸਾਰ, ਅਗੰਮ ਅਗੰਮ ਅਗੰਮੜੇ ਧਾਮ ਸੁਹਾਇਆ। ਔਲੀਆ ਪੀਰ ਸ਼ੇਖ ਮੁਸਾਇਕ ਦਸਤਗੀਰ ਚੜ੍ਹ ਚੜ੍ਹ ਗਏ ਹਾਰ, ਸਾਚਾ ਡੰਡਾ ਕਿਸੇ ਹੱਥ ਨਾ ਆਇਆ। ਜੁਗ ਜੁਗ ਪ੍ਰਭ ਲਏ ਅਵਤਾਰ, ਬ੍ਰਹਿਮੰਡਾਂ ਖੋਜ ਖੁਜਾਇਆ। ਕਲਜੁਗ ਤੇਰੀ ਅੰਤਮ ਵਾਰ, ਜੋਤੀ ਜਾਮਾ ਭੇਖ ਵਟਾਇਆ। ਮਨਮੁਖ ਭੁੱਲੇ ਜੀਵ ਗਵਾਰ, ਅਭੇਦ ਭੇਦਾ ਭੇਵ ਨਾ ਰਾਇਆ। ਅਛਲ ਅਛੱਲਾ ਵਿਚ ਸੰਸਾਰ, ਜੁਗ ਜੁਗ ਕਰਦਾ ਆਇਆ। ਇਕ ਅਕੱਲਾ ਏਕੰਕਾਰ, ਏਕੰਕਾਰਾ ਰੂਪ ਸਮਾਇਆ। ਸ਼ਬਦ ਮਹੱਲਾ ਕਰ ਤਿਆਰ, ਆਪ ਅਪਣਾ ਦਰ ਸੁਹਾਇਆ। ਨਿਰਮਲ ਜੋਤੀ ਕਰ ਉਜਿਆਰ, ਸਚ ਪ੍ਰਕਾਸ਼ ਵਖਾਇਆ। ਨਾ ਕੋਈ ਦੀਸੇ ਧੂਆਂਧਾਰ, ਅੰਧ ਅੰਧੇਰ ਰਹਿਣ ਨਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਅਪਣੀ ਜੋਤ ਧਰ, ਇਕ ਸੁਹਾਏ ਸਾਚਾ ਦਰ, ਦਵਾਰਾ ਇਕ ਰਖਾਇਆ। ਬੰਦ ਦਰਵਾਜਾ ਗ਼ਰੀਬ ਨਿਵਾਜਾ, ਆਪਣਾ ਆਪ ਕਰਾਇਆ। ਆਪ ਆਪਣਾ ਸਾਜਨ ਸਾਜਾ, ਬਾਡੀ ਕੋਇ ਨਾ ਅੰਗ ਲਗਾਇਆ। ਏਕਾ ਰੱਖੇ ਸਾਚਾ ਤਾਜਾ, ਗੁਰ ਸ਼ਬਦੀ ਨਾਉਂ ਰਖਾਇਆ। ਦੋ ਜਹਾਨੀ
ਰੱਖੇ ਲਾਜਾ, ਆਵਣ ਜਾਵਣ ਆਪਣਾ ਗੇੜ ਕਟਾਇਆ। ਕਲਜੁਗ ਜੋਤ ਜਗਾਏ ਦੇਸ ਮਾਝਾ, ਭੇਵ ਰਹੇ ਨਾ ਰਾਇਆ। ਭਗਤ ਸੁਹੇਲਾ ਰੱਖੇ ਲਾਜਾ, ਲਾਜਾਵੰਤ ਆਪ ਅਖਵਾਇਆ। ਕਲਜੁਗ ਤੇਰਾ ਰਚਿਆ ਕਾਜਾ, ਲੱਖ ਚੁਰਾਸੀ ਤੇਰਾ ਸੰਗ ਬਣਾਇਆ। ਲਾੜੀ ਮੌਤ ਮੰਗੇ ਦਾਜਾ, ਅੱਗੇ ਆਪਣੀ ਝੋਲੀ ਡਾਹਿਆ। ਧਰਮ ਰਾਏ ਖੋਲ੍ਹ ਦਰਵਾਜਾ, ਖਾਲੀ ਕੁੰਡਾਂ ਰਿਹਾ ਕਰਾਇਆ। ਕਾਲ ਦਵਾਰੇ ਆਇਆ ਭਾਜਾ, ਹਰਿ ਸਾਚਾ ਸੇਵਾ ਲਾਇਆ। ਮਹਾਂਕਾਲ ਦਰ ਰਿਹਾ ਸਾਜਾ, ਦੋਏ ਜੋੜ ਸੀਸ ਝੁਕਾਇਆ। ਚਾਰੋਂ ਕੁੰਟ ਲਗਾਏ ਆਂਚਾ, ਏਕਾ ਜੋਤੀ ਲੰਬੂ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚਾ ਦਰ ਇਕ ਸੁਹਾਇਆ। ਕਾਲ ਮਹਾਂਕਾਲ ਬਣ ਭਿਖਾਰ, ਪ੍ਰਭ ਅੱਗੇ ਦੇਣ ਦੁਹਾਈਆ। ਕਲਜੁਗ ਤੇਰੀ ਅੰਤਮ ਵਾਰ, ਦੋਵੇਂ ਬੈਠੇ ਸੀਸ ਝੁਕਾਈਆ। ਲਾੜੀ ਮੌਤ ਕਰ ਸ਼ਿੰਗਾਰ, ਗਲ ਬੈਠੀ ਪੱਲਾ ਪਾਈਆ। ਧਰਮ ਸਪੁੱਤਰੀ ਸਚ ਦੁਲਾਰ, ਵਰ ਮੰਗੇ ਬੇਪਰਵਾਹੀਆ। ਲੱਖ ਚੁਰਾਸੀ ਵੇਖ ਵਿਚਾਰ, ਹੱਥ ਫੂਲਨ ਮਾਲਾ ਰਹੀ ਉਠਾਈਆ। ਮਿਲੇ ਮੇਲ ਕੰਤ ਭਤਾਰ, ਨੇਤਰ ਨੈਣ ਕੱਜਲ ਰਹੀ ਪਾਈਆ। ਸੰਮਤ ਚੌਦਾਂ ਹੋ ਤਿਆਰ, ਹੱਥੀਂ ਮਹਿੰਦੀ ਲਾਲ ਰੰਗਾਈਆ। ਧਰਮ ਰਾਏ ਦੀ ਸਚ ਸਪੁਤਰੀ ਕੰਨਿਆ ਮੁਟਿਆਰ, ਦੋਵੇਂ ਭੁਜਾਂ ਰਹੀ ਉਠਾਈਆ। ਖੁਲ੍ਹੇ ਕੇਸ ਰੋਵੇ ਜ਼ਾਰੋ ਜ਼ਾਰ, ਵਿਸ਼ਨੂੰ ਅੱਗੇ ਰਹੀ ਕੁਰਲਾਈਆ। ਬ੍ਰਹਮਾ ਅੱਠੇ ਨੇਤਰ ਰਿਹਾ ਉਘਾੜ, ਚਾਰੋਂ ਕੁੰਟ ਵੇਖ ਵਖਾਈਆ। ਸ਼ਿਵ ਸ਼ੰਕਰ ਰੋਵੇ ਧਾਹਾਂ ਮਾਰ, ਬਾਸ਼ਕ ਤਸਕਾ ਗਲ ਲਟਕਾਈਆ। ਕ੍ਰੋੜ ਤੇਤੀਸਾ ਤੇਰੀ ਕੋਈ ਨਾ ਸੁਣੇ ਪੁਕਾਰ, ਜਗਤ ਜਗਦੀਸੇ ਜੋਤ ਜਗਾਈਆ। ਕਲਜੁਗ ਅੰਤਮ ਆਈ ਹਾਰ, ਮਾਇਆ ਰਾਣੀ ਦਰ ਪ੍ਰਨਾਈਆ। ਪ੍ਰਗਟ ਹੋਇਆ ਨਿਹਕਲੰਕ ਨਰਾਇਣ ਨਰ ਅਵਤਾਰ, ਸ਼ਬਦ ਖੰਡਾ ਹੱਥ ਉਠਾਈਆ। ਖੇਲੇ ਖੇਲ ਅਪਰ ਅਪਾਰ, ਬ੍ਰਹਿਮੰਡਾਂ ਖੋਜ ਖੁਜਾਈਆ। ਜੇਰਜ ਅੰਡਾਂ ਪਾਵੇ ਸਾਰ, ਲੁਕਿਆ ਕੋਈ ਰਹਿਣ ਨਾ ਪਾਈਆ। ਭੇਖ ਪਖੰਡਾ ਕਰੇ ਪੁਕਾਰ, ਏਕਾ ਮਾਰਗ ਸਚ ਚਲਾਈਆ। ਚਾਰ ਵਰਨਾਂ ਇਕ ਦਵਾਰ ਊਚਾ ਨੀਚਾ ਭੇਵ ਚੁਕਾਈਆ। ਏਕਾ ਅੱਖਰ ਕਰਾਏ ਜੈ ਜੈਕਾਰ, ਦੀਪਾਂ ਲੋਆਂ ਰਿਹਾ ਸੁਣਾਈਆ। ਨੌ ਖੰਡ ਪ੍ਰਿਥਮੀ ਕਰ ਵਿਚਾਰ, ਸਤਿ ਸੰਤੋਖੀ ਧੀਰ ਧਰਾਈਆ। ਨਾਤਾ ਤੁੱਟੇ ਕਾਮ ਕਰੋਧ ਲੋਭ ਮੋਹ ਹੰਕਾਰ, ਮਨਮਤ ਰਹੀ ਕੁਰਲਾਈਆ। ਗੁਰਮਤ ਦੇਵੇ ਸਹਿਜ ਸਾਚੀ ਧਾਰ, ਕਾਇਆ ਮੰਦਰ ਅੰਦਰ ਆਪ ਟਿਕਾਇਆ। ਨਿਰਮਲ ਜੋਤੀ ਕਰ ਆਕਾਰ, ਮਸਤਕ ਗਗਨ ਜੋਤ ਨਿਰੰਜਣ ਕਰੇ ਰੁਸ਼ਨਾਈਆ। ਮੁਖ ਲਗਾਏ ਸਾਚਾ ਸਗਨ, ਸੋਹੰ ਸਾਚੀ ਚੋਗ ਚੁਗਾਈਆ। ਤਨ ਬਸਤਰ ਚਾੜ੍ਹੇ ਏਕਾ ਰੰਗਨ, ਲੋਕਮਾਤ ਉਤਰ ਨਾ ਜਾਈਆ। ਆਪ ਰਖਾਏ ਆਪਣੇ ਅੰਗਨ, ਅੰਗੀਕਾਰ ਆਪ ਹੋ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਇਕ ਸੁਹਾਏ ਸਾਚਾ ਦਰ, ਦਰ ਦਵਾਰਾ ਬੰਦ ਕਰਾਈਆ। ਦਰ ਦਰਵਾਜਾ ਕੀਆ ਬੰਦ, ਆਪਣੀ ਕਲ ਵਰਤਾਈਆ। ਪੜ੍ਹ ਪੜ੍ਹ ਥੱਕੇ ਰਾਗ ਛਤੀਸਾ ਛੰਦ, ਰਾਗ ਰਾਗਨੀ ਰਹੇ ਅਲਾਈਆ। ਕਿਸੇ ਨਾ ਪਾਇਆ ਪਰਮਾਨੰਦ, ਨਿਜਾਨੰਦ ਰਹੇ ਗਵਾਈਆ। ਸਤਿ ਪੁਰਖ ਨਾ ਜਾਣੇ ਛੰਦ, ਸੀਤਲ ਸਾਂਤਕ ਧਾਰ ਨਾ ਕੋਈ ਵਹਾਈਆ। ਮਨਮਤੀ ਜੀਵ ਆਤਮ ਅੰਧ, ਦੂਰ ਦੁਰਾਡਾ ਦਿਸੇ ਪੰਧ, ਔਖੇ ਘਾਟ ਨਾ ਕੋਈ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਿਸ ਜਨ ਕਿਰਪਾ ਦੇਵੇ ਕਰ, ਆਤਮ ਖੋਲ੍ਹੇ ਸਾਚਾ ਦਰ, ਬੰਦ ਕਵਾੜੀ ਤੋੜ ਤੁੜਾਈਆ। ਗੁਰਮੁਖ ਧੰਨ ਕਮਾਈ, ਹਰਿ ਧਨ ਪਾਇਆ। ਮਨਮੁਖ ਸਦਾ ਜੁਦਾਈ, ਰੋ ਰੋ ਦਏ ਦੁਹਾਇਆ। ਗੁਰਮੁਖ ਸਚ ਕੁੜਮਾਈ, ਗੁਰ ਸ਼ਬਦੀ ਜੋੜ ਜੋੜ
ਜੁੜਾਇਆ। ਮਨਮੁਖ ਭੇਵ ਨਾ ਰਾਈ, ਜੂਠੇ ਝੂਠੇ ਧੰਦੇ ਲਾਇਆ। ਗੁਰਮੁਖ ਧੰਨ ਵਧਾਈ, ਘਰ ਸਾਚਾ ਇਕ ਸੁਹਾਇਆ। ਮਨਮੁਖ ਪਈ ਫਾਹੀ, ਗਲ ਫਾਸੀ ਇਕ ਲਟਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਰਿਹਾ ਤਰਾਇਆ। ਹਰਿਜਨ ਸਾਜਨ ਸਾਚੇ ਮੀਤ, ਸਤਿਗੁਰ ਪੁਰਖ ਮਨਾਇਆ। ਸਤਿਗੁਰ ਸਾਚਾ ਠਾਂਡਾ ਸੀਤ, ਏਕਾ ਰੰਗ ਸਮਾਇਆ। ਆਪੇ ਵਸਣਹਾਰਾ ਚੀਤ, ਚਿਤ ਵਿਤ ਨਾ ਕੋਇ ਠਗੌਰੀ ਪਾਇਆ। ਜਿਸ ਜਨ ਬਖ਼ਸ਼ੇ ਚਰਨ ਪ੍ਰੀਤ, ਚਰਨੋਧਕ ਮੁਖ ਚੁਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਰਾਹ ਵਖਾਈਆ। ਏਕਾ ਰਾਹ ਸ਼ਬਦ ਮਲਾਹ, ਹਰਿ ਸਾਚਾ ਮਾਤ ਰਖਾਇੰਦਾ। ਦੇਵਣਹਾਰਾ ਸਚ ਸਲਾਹ, ਸਾਚੇ ਮਾਰਗ ਲਾਇੰਦਾ। ਪਕੜ ਉਠਾਏ ਫੜ ਫੜ ਬਾਂਹ, ਬੇੜਾ ਪਾਰ ਕਰਾਇੰਦਾ। ਨਿਥਾਵਿਆਂ ਦੇਵੇ ਸਾਚਾ ਥਾਂ, ਚਰਨ ਦਵਾਰਾ ਇਕ ਵਖਾਇੰਦਾ। ਕਾਗ ਹੰਸ ਦਏ ਬਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਏਕ ਧਾਮ ਸੁਹਾਇੰਦਾ।