ਪੁਸਤਕਾਲਾਭਾਗ ੬

੧੧ ਮੱਘਰ ੨੦੧੪ ਬਿਕ੍ਰਮੀ ਗੁਰਮੁਖ ਸਿੰਘ ਦੇ ਗ੍ਰਹਿ ਪਿੰਡ ਭਲਾਈ ਪੁਰ ਡੋਗਰਾ ਜ਼ਿਲਾ ਅੰਮ੍ਰਿਤਸਰ

ਜੁਗ ਕਰਤਾ ਜਗ ਆਪ ਹਰਿ, ਹਰਿ ਹਰਿ ਰਚਨ ਰਚਾਈਆ। ਸ੍ਰਿਸ਼ਟ ਸਬਾਈ ਖੋਲ੍ਹ ਦਰ, ਲੱਖ ਚੁਰਾਸੀ ਡੇਰਾ ਲਾਈਆ। ਵੇਖ ਵਖਾਏ ਨਾਰੀ ਨਰ, ਨਰ ਨਰਾਇਣ ਰੂਪ ਸਮਾਈਆ। ਆਪ ਆਪਣੀ ਕਰਨੀ ਰਿਹਾ ਕਰ, ਭੇਵ ਕੋਈ ਨਾ ਪਾਈਆ। ਬ੍ਰਹਮਾ ਵਿਸ਼ਨ ਸ਼ਿਵ ਮੰਗਣ ਦਰ, ਦੋਏ ਜੋੜ ਸੀਸ ਝੁਕਾਈਆ। ਅਬਿਨਾਸ਼ੀ ਕਰਤਾ ਨਾ ਜਨਮੇ ਨਾ ਜਾਏ ਮਰ, ਖੇਲੇ ਖੇਲ ਹਰ ਘਟ ਥਾਈਂਆ। ਜਗਤ ਜੋਗ ਜੁਗ ਆਪਣਾ ਕਰ, ਜਗ ਵਿਦਿਆ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਭੇਖ ਵਟਾਈਆ। ਜੁਗ ਦਾਤਾ ਹਰਿ ਨਿਰੰਕਾਰ, ਜੁਗ ਜੁਗ ਵੇਸ ਵਟਾਇਆ। ਲੋਕਮਾਤ ਲੈ ਅਵਤਾਰ, ਆਪ ਆਪਣਾ ਕਰਮ ਕਮਾਇਆ। ਖੇਲੇ ਖੇਲ ਵਿਚ ਸੰਸਾਰ, ਖੇਲਣਹਾਰ ਦਿਸ ਨਾ ਆਇਆ। ਜੋਤ ਨਿਰੰਜਣ ਕਰ ਉਜਿਆਰ, ਅੰਦਰ ਮੰਦਰ ਡੇਰਾ ਲਾਇਆ। ਆਪੇ ਕਰੇ ਬੰਦ ਕਿਵਾੜ, ਖੋਲ੍ਹਣਹਾਰ ਆਪ ਹੋ ਆਇਆ। ਵੇਖ ਵਖਾਏ ਜੰਗਲ ਜੂਹ ਉਜਾੜ ਪਹਾੜ, ਉਚੇ ਟਿੱਲੇ ਫੋਲ ਫੁਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਖੇਲਣਹਾਰ, ਜਗ ਆਪਣਾ ਖੇਲ ਖਲਾਇਆ। ਜਗ ਖੇਲਣਹਾਰ ਹਰਿ ਸਮਰਥਾ, ਸਰਬ ਕਲਾ ਸਮਾਈਆ। ਆਪ ਚਲਾਏ ਆਪਣਾ ਰਥਾ, ਰਥ ਰਥਵਾਹੀ ਹਰਿ ਰਘੁਰਾਈਆ। ਆਪੇ ਜਾਣੇ ਆਪਣੀ ਕਥਾ, ਵੇਦ ਕਿਤੇਬ ਖਾਣੀ ਬਾਣੀ ਸੇਵਾ ਲਾਈਆ। ਜੁਗ ਜੁਗ ਜਗਤ ਚਲਾਏ ਸਾਚੀ ਗਾਥਾ, ਨਾਮ ਵਿਦਿਆ ਇਕ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਮੇਲਾ ਜਗ ਮੇਲ ਮਿਲਾਈਆ। ਮੇਲਣਹਾਰ ਹਰਿ ਨਿਹਕਰਮਾ, ਕਰਮੀ ਕਰਮ ਕਮਾਇਆ। ਜਾਣੇ ਜਣਾਏ ਧਰਮੀ ਧਰਮਾ, ਧਰਮ ਕਰਮ ਆਪਣੇ ਹੱਥ ਰਖਾਇਆ। ਆਪ ਵਟਾਏ ਵਰਨੀ ਵਰਨਾ, ਜ਼ਾਤ ਪਾਤ ਭੇਵ ਨਾ ਰਾਇਆ। ਲੱਖ ਚੁਰਾਸੀ ਏਕਾ ਸਰਨਾ, ਹਰਿ ਹਰਿ ਰੂਪ ਸਮਾਇਆ। ਇਕ ਖੁਲ੍ਹਾਏ ਸਾਚਾ ਦਰਨਾ, ਦੀਪ ਲੋਅ ਪਾਤਾਲ ਆਕਾਸ਼ ਏਕਾ ਰੰਗ ਰੰਗਾਇਆ। ਕਰੋੜ ਤੇਤੀਸਾ ਦਰ ਦਵਾਰੇ ਢਹਿ ਪਏ ਪ੍ਰਭ ਸਾਚੀ ਸਰਨਾ, ਨੇਤਰ ਨੈਣੀ ਨੀਰ ਵਹਾਇਆ। ਪੰਖੀ ਪੰਛੀ ਤਰਵਰ ਸਰਵਰ ਹਰਿ ਹਰਿ ਭਾਣਾ ਸਿਰ ਤੇ ਜਰਨਾ, ਹਰਿਜਨ ਭਾਣੇ ਵਿਚ ਸਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਕਰਤਾ ਜਗ ਆਪ ਪ੍ਰਭ, ਆਪ ਆਪਣਾ ਖੇਲ ਖਿਲਾਇਆ। ਜਗ ਜੀਵਣ ਜਗ ਜਾਗਿਆ, ਜਾਗਰਤ ਜੋਤ ਜਗਾਈਆ। ਨਾਮ ਸ਼ਬਦ ਇਕ ਅਨਰਾਗਿਆ, ਰਾਗ ਰਾਗਨੀ ਭੇਵ ਨਾ ਪਾਈਆ। ਏਕਾ ਮੰਦਰ ਏਕਾ ਅੰਦਰ ਏਕਾ ਧੁਨ ਏਕਾ ਸ਼ਬਦ ਵਜਾਏ ਸਾਚਾ ਵਾਜਿਆ, ਤਾਲ ਆਪਣੇ ਹੱਥ ਰਖਾਈਆ। ਏਕਾ ਨਾਦ ਇਕ ਬ੍ਰਹਿਮਾਦ ਏਕਾ

ਹਰਿ ਹਰਿ ਗਾਜਿਆ, ਤ੍ਰੈਲੋਕ ਕਰੇ ਜਣਾਈਆ। ਦੋ ਜਹਾਨੀ ਦਰ ਦਰਵੇਸ਼ਾ ਦਿਵਸ ਰੈਣ ਫਿਰੇ ਭਾਜਿਆ, ਪਾਰਬ੍ਰਹਮ ਵਡ ਵਡਿਆਈਆ। ਚਾਰ ਜੁਗ ਤੇਰਾ ਰਚਿਆ ਕਾਜਿਆ, ਕਲਜੁਗ ਅੰਤ ਕਰੇ ਕੁੜਮਾਈਆ। ਲੱਖ ਚੁਰਾਸੀ ਦੇਵੇ ਦਾਜਿਆ, ਨੌਂ ਖੰਡ ਪ੍ਰਿਥਮੀ ਸਗਨ ਮਨਾਈਆ। ਬ੍ਰਹਮਾ ਵਿਸ਼ਨ ਸ਼ਿਵ ਮਾਰੇ ਆਵਾਜ਼ਿਆ, ਧਰਤ ਮਾਤ ਵੇਖ ਵਖਾਈਆ। ਕਰੋੜ ਤੇਤੀਸਾ ਬੈਠਾ ਇਕ ਜਹਾਜਿਆ, ਆਪ ਚਲਾਏ ਬੇਪਰਵਾਹੀਆ। ਭਗਤ ਜਨਾਂ ਹਰਿ ਰੱਖੇ ਲਾਜਿਆ, ਏਕਾ ਵਿਦਿਆ ਨਾਮ ਪੜ੍ਹਾਈਆ। ਆਪੇ ਸੋਇਆ ਆਪੇ ਜਾਗਿਆ, ਆਲਸ ਨਿੰਦਰਾ ਵਿਚ ਨਾ ਆਈਆ। ਹਰਿਜਨ ਹੰਸ ਬਣਾਏ ਕਾਗਿਆ, ਏਕਾ ਸਾਚੀ ਚੋਗ ਚੁਗਾਈਆ। ਮੇਟ ਮਿਟਾਏ ਰਾਜਨ ਰਾਜਿਆ, ਸ਼ਾਹ ਸੁਲਤਾਨ ਆਪ ਅਖਵਾਈਆ। ਭੇਖ ਵਟਾਏ ਦੇਸਨ ਮਾਝਿਆ, ਸੂਰਬੀਰ ਆਪ ਹੋ ਜਾਈਆ। ਕਲਜੁਗ ਤੇਰੀ ਅੰਤਮ ਰੱਖੇ ਲਾਜਿਆ, ਨਿਹਕਲੰਕਾ ਨਾਉਂ ਰਖਾਈਆ। ਗੁਰ ਗੋਬਿੰਦੇ ਪੜਦਾ ਕਾਜਿਆ, ਗੋਬਿੰਦ ਗੜ੍ਹ ਸੁਹਾਈਆ। ਸੰਗ ਮੁਹੰਮਦ ਚਾਰ ਯਾਰ ਕਰੇ ਏਕਾ ਹਾਜਿਆ, ਮੱਕਾ ਕਾਅਬਾ ਦਏ ਦੁਹਾਈਆ। ਅੰਦਰ ਮੰਦਰ ਫਿਰੇ ਭਾਜਿਆ, ਮਠ ਸ਼ਿਵਦਵਾਲਾ ਦਏ ਦੁਹਾਈਆ। ਵਰਨ ਬਰਨ ਹਰਿ ਸਾਚੇ ਸਾਜਨ ਸਾਜਿਆ, ਕਲਜੁਗ ਅੰਤਮ ਦਏ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਰਚਨਾ ਜਗ ਆਪ ਕਰ, ਵੇਖਣਹਾਰ ਆਪ ਅਖਵਾਈਆ। ਵੇਖਣਹਾਰ ਹਰਿ ਕਰਤਾਰ, ਹਰਿ ਹਰਿ ਰੰਗ ਸਮਾਇਆ। ਕਲਜੁਗ ਅੰਤਮ ਲਏ ਅਵਤਾਰ, ਵਰਨਾਂ ਬਰਨਾਂ ਮੇਟ ਮਿਟਾਇਆ। ਰਾਓ ਰੰਕਾਂ ਇਕ ਪਿਆਰ, ਏਕਾ ਨਾਮ ਜਪਾਇਆ। ਏਕਾ ਖੰਡਾ ਤੇਜ ਕਟਾਰ, ਏਕਾ ਤਨ ਪਹਿਨਾਇਆ। ਏਕਾ ਅੰਮ੍ਰਿਤ ਆਤਮ ਧਾਰ, ਨਿਝਰ ਰਸ ਮੁਖ ਚੁਆਇਆ। ਏਕਾ ਰੂਪ ਅਗੰਮ ਅਪਾਰ, ਏਕਾ ਰਾਮ ਅਖਵਾਇਆ। ਏਕਾ ਸ਼ਬਦ ਕਰ ਪਿਆਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਕਰਤਾ ਜਗ ਵੇਸ ਹਰਿ, ਹਰਿ ਹਰਿ ਆਪ ਕਰਾਇਆ। ਹਰਿ ਨਾਮਾ ਜਗ ਰੱਤੜਾ, ਜੁਗ ਜੁਗ ਖੇਲ ਖਿਲਾਏ। ਆਪੇ ਦੇ ਸਮਝਾਏ ਮਤੜਾ, ਗੁਰ ਸ਼ਬਦੀ ਸ਼ਬਦ ਜਣਾਏ। ਸਤਿਗੁਰ ਸਾਜਣ ਮੀਤ ਸਰਨ ਸਰਨਾਈ ਹਰਿ ਪ੍ਰਭ ਢੱਠੜਾ, ਮਾਰਗ ਏਕਾ ਏਕ ਵਖਾਏ। ਲੇਖਾ ਲੇਖ ਵਖਾਏ ਅੱਠ ਸਠੜਾ, ਲਹਿਣਾ ਦੇਣਾ ਮੂਲ ਚੁਕਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਗ ਨੈਣਾ ਜਗ ਮੁਖੜਾ ਰਸਨਾ ਹਰਿ ਹਰਿ ਨਾਮ ਧਿਆਏ। ਨਾਮ ਰਸ ਹਰਿ ਹਰਿ ਮੀਠਾ, ਏਕਾ ਏਕ ਰਖਾਇਆ। ਜਨ ਭਗਤਾਂ ਦੇਵੇ ਜਗਤ ਜੁਗ ਅਨਡੀਠਾ, ਦਿਸ ਕਿਸੇ ਨਾ ਆਇਆ। ਤ੍ਰੈਗੁਣ ਮਾਇਆ ਤਪੇ ਅੰਗੀਠਾ, ਪ੍ਰਭ ਸਾਚੇ ਆਪ ਤਪਾਇਆ। ਮਨਮੁਖ ਜੀਵ ਕੌੜਾ ਰੀਠਾ, ਅੰਤਮ ਭੰਨ ਵਖਾਇਆ। ਹਰਿਜਨ ਮੇਲਾ ਸਾਚੇ ਮੀਤਾ, ਮੇਲਣਹਾਰ ਆਪ ਅਖਵਾਇਆ। ਵੇਖ ਵਖਾਏ ਵੇਦੀ ਬੇਦੀ ਅਠਾਰਾਂ ਧਿਆਏ ਗੀਤਾ, ਨੇਤਨ ਨੇਤਾ ਭੇਵ ਵਟਾਇਆ। ਗਾਵਤ ਗਾਏ ਰਾਮ ਸੀਤਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੋਤੀ ਜਗ ਕਰ ਪਰਕਾਸ਼, ਅਗਿਆਨ ਅੰਧੇਰ ਮਿਟਾਇਆ। ਹਰਿ ਜੋਤੀ ਨੂਰ ਹਰਿ ਪਰਕਾਸ਼, ਹਰਿ ਹਰਿ ਜੋਤ ਜਗਾਈਆ। ਆਦਿ ਪੁਰਖ ਸਦਾ ਅਬਿਨਾਸ਼, ਪ੍ਰਭ ਆਪ ਅਖਵਾਈਆ। ਜੁਗ ਜੁਗ ਹੋਇਆ ਜਨ ਦਾਸ, ਦਾਸਨ ਦਾਸੀ ਸੇਵ ਕਮਾਈਆ। ਸਤਿਜੁਗ ਤ੍ਰੇਤਾ ਦੁਆਪਰ ਰੱਖਿਆ ਵਾਸ, ਵਾਸ ਨਿਵਾਸਾ ਸਹਿਜ ਸੁਖਦਾਈਆ। ਰਾਮਾ ਰਾਮ ਵਿਚ ਪਰਭਾਸ, ਬੈਠਾ ਆਸਣ ਲਾਈਆ। ਕਾਹਨਾ ਕ੍ਰਿਸ਼ਨਾ ਪ੍ਰਿਥਮੀ ਆਕਾਸ਼, ਏਕਾ ਰੰਗ ਰੰਗਾਈਆ। ਕਲਜੁਗ ਅੰਤਮ ਕਰ ਪਰਕਾਸ਼, ਪਾਰਬ੍ਰਹਮ ਅਖਵਾਈਆ। ਲੱਖ ਚੁਰਾਸੀ ਵੇਖੇ ਸਾਸ ਗਰਾਸ, ਲੇਖਾ ਆਪਣੇ

ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੋਗ ਆਪ ਧਰ, ਆਪੇ ਮੇਟ ਮਿਟਾਈਆ। ਜਗ ਜਨਣੀ ਜਗ ਜਾਣ, ਹਰਿ ਹਰਿ ਹਰਿ ਆਪ ਉਪਾਇਆ। ਆਪੇ ਘੜੇ ਆਪੇ ਦਏ ਭੰਨ, ਘੜਨ ਭੰਨਣਹਾਰ ਆਪ ਅਖਵਾਇਆ। ਜੁਗ ਜੁਗ ਦੇਵਣਹਾਰਾ ਡੰਨ, ਲੇਖਾ ਲੇਖ ਵੇਖ ਵਖਾਇਆ। ਵੇਖ ਵਖਾਏ ਬੁਧ ਮਤ ਮਨ, ਬ੍ਰਹਮ ਪਾਰਬ੍ਰਹਮ ਭੇਵ ਨਾ ਰਾਇਆ। ਸੁਣੇ ਸੁਣਾਏ ਰਾਗ ਕੰਨ, ਰਾਗ ਅਨਾਦੀ ਭੇਵ ਛੁਪਾਇਆ। ਤਾਰਾ ਮੰਡਲ ਵੇਖੇ ਰਵ ਸਸ ਸੂਰਜ ਚੰਨ, ਧਰਤ ਧਵਲ ਸੁਹਾਇਆ। ਪੰਚ ਵਿਕਾਰਾ ਜਗਤ ਮਾਲ ਧੰਨ, ਜੂਠ ਝੂਠ ਭੰਡਾਰ ਭਰਾਇਆ। ਕਾਇਆ ਝੂਠੀ ਛਪਰੀ ਛੰਨ, ਥਿਰ ਰਹਿਣ ਨਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਵੇਖ ਵਖਾਇਆ। ਕਲਜੁਗ ਅੰਤਮ ਹਰਿ ਨਿਰੰਕਾਰ, ਹਰਿ ਹਰਿ ਜੋਤ ਜਗਾਈਆ। ਹਰਿ ਹਰਿ ਜੋਤੀ ਰੂਪ ਅਪਾਰ, ਹਰਿ ਹਰਿ ਵੇਖ ਵਖਾਈਆ। ਸ਼ਬਦੀ ਸ਼ਬਦ ਜੈ ਜੈ ਜੈਕਾਰ, ਨਾਦੀ ਧੁਨ ਵਜਾਈਆ। ਆਦਿ ਜੁਗਾਦੀ ਏਕਾ ਕਾਰ, ਕਰਤਾ ਪੁਰਖ ਕਰਾਈਆ। ਬ੍ਰਹਮ ਬ੍ਰਹਿਮਾਦੀ ਵੇਖ ਵਿਚਾਰ, ਮੋਹਣ ਮਾਧਵ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਆਪਣਾ ਵੇਖ ਵਖਾਈਆ। ਜੁਗ ਵੇਖਣਹਾਰਾ ਹਰਿ ਦਾਤਾਰਾ, ਹਰਿ ਹਰਿ ਰੰਗ ਸਮਾਇਆ। ਪਰਗਟ ਹੋਏ ਵਿਚ ਸੰਸਾਰਾ, ਆਪ ਆਪਣਾ ਨਾਉਂ ਉਪਾਇਆ। ਸਤਿਜੁਗ ਤ੍ਰੇਤਾ ਦੁਆਪਰ ਪਾਰ ਕਿਨਾਰਾ, ਕਲਜੁਗ ਵੇਲਾ ਅੰਤਮ ਆਇਆ। ਨਿਹਕਲੰਕ ਲਏ ਅਵਤਾਰਾ, ਗੁਰ ਗੋਬਿੰਦ ਸੰਗ ਨਿਭਾਇਆ। ਨਾਮ ਖੰਡਾ ਤੇਜ ਕਟਾਰਾ, ਤਨ ਗਾਤਰੇ ਆਪ ਲਟਕਾਇਆ। ਅਸਵ ਘੋੜੇ ਹੋ ਅਸਵਾਰਾ, ਪਹਿਲਾ ਪੌੜਾ ਰਿਹਾ ਉਠਾਇਆ। ਵਰਨਾਂ ਬਰਨਾਂ ਮਾਰੇ ਮਾਰਾ, ਊਚ ਨੀਚ ਰਹਿਣ ਨਾ ਪਾਇਆ। ਸਾਚੀ ਸਰਨਾ ਇਕ ਨਿਰੰਕਾਰਾ, ਲੱਖ ਚੁਰਾਸੀ ਰਿਹਾ ਸਮਝਾਇਆ। ਚੌਦਾਂ ਲੋਕਾਂ ਇਕ ਹੁਲਾਰਾ, ਏਕਾ ਨਾਮ ਦ੍ਰਿੜਾਇਆ। ਲੋਕ ਪਰਲੋਕ ਦਏ ਸਹਾਰਾ, ਏਕਾ ਤਾਲ ਵਜਾਇਆ। ਇਕ ਇਕੱਲਾ ਏਕੰਕਾਰਾ, ਏਕਾ ਰੰਗਣ ਰੰਗ ਰੰਗਾਇਆ। ਜੂਠਾ ਝੂਠਾ ਮੇਟ ਪਸਾਰਾ, ਸਚ ਸੁੱਚ ਵਰਤਾਇਆ। ਚਾਰੇ ਵੇਦ ਕਰਨ ਪੁਕਾਰਾ, ਬ੍ਰਹਮਾ ਨੇਤਰ ਨੀਰ ਵਹਾਇਆ। ਵੇਦ ਵਿਆਸਾ ਬਣ ਲਿਖਾਰਾ, ਪੁਰਾਨ ਅਠਾਰਾਂ ਗਿਆ ਜਣਾਇਆ। ਅੰਜੀਲ ਕੁਰਾਨ ਹਾਹਾਕਾਰਾ, ਨਾ ਕੋਈ ਹੋਏ ਸਹਾਇਆ। ਖਾਣੀ ਬਾਣੀ ਕਰੇ ਵਿਚਾਰਾ, ਵਿਚ ਵਿਚੋਲਾ ਹਰਿ ਹਰਿ ਰਾਇਆ। ਕਲਜੁਗ ਅੰਤਮ ਲਏ ਅਵਤਾਰਾ, ਨਿਹਕਲੰਕਾ ਡੰਕ ਵਜਾਇਆ। ਰਾਓ ਰੰਕਾਂ ਕਰੇ ਖ਼ਬਰਦਾਰਾ, ਏਕਾ ਏਕ ਸ਼ਬਦ ਜਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਦਾਤਾ ਆਪ ਅਖਵਾਇਆ। ਜੁਗ ਦਾਤਾ ਹਰਿ ਦਾਤਾਰ, ਜੁਗ ਜੁਗ ਬਣਤ ਬਣਾਈਆ। ਸਤਿਜੁਗ ਤ੍ਰੇਤਾ ਸਚ ਵਰਤਾਰ, ਸਮਰਥ ਹੱਥ ਵਡਿਆਈਆ। ਏਕਾ ਮਾਰਗ ਏਕਾ ਧਾਰ, ਏਕਾ ਰਾਹ ਚਲਾਈਆ। ਏਕਾ ਸ਼ਬਦ ਇਕ ਜੈਕਾਰ, ਏਕਾ ਨਾਅਰਾ ਲਾਈਆ। ਏਕਾ ਦਰਸ ਇਕ ਪਿਆਰ, ਏਕਾ ਅੰਗ ਸਮਾਈਆ। ਏਕਾ ਮੇਘ ਬਰਸ ਵਿਚ ਸੰਸਾਰ, ਸੀਤਲ ਸਾਂਤ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਗ ਜੀਵਣ ਦਾਤਾ ਜੁਗ ਆਪ ਅਖਵਾਈਆ। ਅੰਮ੍ਰਿਤ ਮੇਘ ਬੂੰਦ ਸਵਾਂਤ, ਹਰਿ ਆਪਣੀ ਆਪ ਵਰਤਾਇੰਦਾ। ਖੇਲੇ ਖੇਲ ਇਕ ਇਕਾਂਤ, ਅਕਲ ਕਲਾ ਵਰਤਾਇੰਦਾ। ਕਲਜੁਗ ਅੰਤਮ ਮੇਟੇ ਰੈਣ ਅੰਧੇਰੀ ਰਾਤ, ਸਤਿਜੁਗ ਸਾਚਾ ਚੰਦ ਚੜ੍ਹਾਇੰਦਾ। ਗੁਰਮੁਖਾਂ ਬਣਾਏ ਸਚ ਬਰਾਤ, ਸਾਚਾ ਸਿਹਰਾ ਸੀਸ ਗੁੰਦਾਇੰਦਾ। ਲਹਿਣਾ ਦੇਣਾ ਚੁੱਕੇ ਜ਼ਾਤ ਪਾਤ, ਊਚਾਂ ਨੀਚਾਂ ਮੇਟ ਮਿਟਾਇੰਦਾ। ਆਤਮ ਅੰਤਰ ਵੇਖੇ ਮਾਰ ਝਾਤ,

ਸਾਚਾ ਮੰਦਰ ਇਕ ਸੁਹਾਇੰਦਾ। ਆਪੇ ਪੁੱਛਣਹਾਰਾ ਵਾਤ, ਹਰਿਜਨ ਮੇਲ ਮਿਲਾਇੰਦਾ। ਆਪੇ ਦੇਵਣਹਾਰਾ ਦਾਤ, ਹਰਿਜਨ ਝੋਲੀ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਰੰਗ ਰੰਗਾਇੰਦਾ। ਰੰਗ ਰੱਤੜਾ ਹਰਿ ਚਲੂਲ, ਕਾਇਆ ਚੋਲੀ ਰਤੀਆ। ਗੁਰਮੁਖ ਆਤਮ ਸੇਜਾ ਬਰਖੇ ਫੂਲ, ਹਰਿ ਮੇਲਾ ਕਮਲਾਪਤੀਆ। ਸ਼ਬਦ ਸਿੰਘਾਸਣ ਨਾ ਕੋਈ ਪਾਵਾ ਦਿਸੇ ਚੂਲ, ਹਰਿ ਬੈਠਾ ਸ਼ਾਹੋ ਰੰਗ ਰਤੀਆ। ਨਾਰੀ ਮੇਲਾ ਕੰਤ ਕੰਤੂਹਲ, ਦਰ ਦਵਾਰੇ ਸਾਜਣ ਸਤੀਆ। ਜੁਗ ਜੁਗ ਜਾਣੇ ਲਹਿਣਾ ਦੇਣਾ ਪਿਛਲਾ ਮੂਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਵੇਖੇ ਤੇਰੀ ਹੱਟੀਆ। ਕਲਜੁਗ ਤੇਰਾ ਹੱਟ ਪਸਾਰ, ਚਾਰੋਂ ਕੁੰਟ ਕਰੇ ਰੁਸ਼ਨਾਈਆ। ਜੂਠ ਝੂਠ ਵਣਜ ਵਪਾਰ, ਲੱਖ ਚੁਰਾਸੀ ਰਿਹਾ ਕਰਾਈਆ। ਮਾਇਆ ਮਮਤਾ ਮੋਹ ਵਿਕਾਰ, ਹਉਮੇ ਹੰਗਤਾ ਸੰਗ ਰਖਾਈਆ। ਕੂੜ ਕੁੜਿਆਰਾ ਤਨ ਸ਼ਿੰਗਾਰ, ਕਾਇਆ ਕੱਪੜ ਤਨ ਹੰਢਾਈਆ। ਮਿਲੇ ਮੇਲ ਨਾ ਕੰਤ ਭਤਾਰ, ਜਗਤ ਦੁਹਾਗਣ ਰਹੀ ਕੁਰਲਾਈਆ। ਗੁਰਮੁਖ ਨਾਰੀ ਰੋਵੇ ਜ਼ਾਰੋ ਜ਼ਾਰ, ਨੇਤਰ ਨੈਣਾਂ ਨੀਰ ਵਹਾਈਆ। ਪ੍ਰਭ ਅਬਿਨਾਸ਼ੀ ਕਿਰਪਾ ਧਾਰ, ਦੇ ਮਤ ਰਿਹਾ ਸਮਝਾਈਆ। ਨੇਤਰ ਨੈਣਾਂ ਕੱਜਲ ਅਪਾਰ, ਨਾਮ ਨਾਮਾ ਰਿਹਾ ਪਾਈਆ। ਸ਼ਬਦ ਚੂੜਾ ਤਨ ਸ਼ਿੰਗਾਰ, ਗੂੜ੍ਹਾ ਰੰਗ ਲਾਲ ਰੰਗਾਈਆ। ਬਸਤਰ ਭੂਸ਼ਨ ਅਪਰ ਅਪਾਰ, ਕਾਇਆ ਚੋਲੀ ਆਪ ਸਜਾਈਆ। ਚਰਨ ਕਵਲ ਹਰਿ ਦੋਏ ਜੋੜ ਕਰੇ ਨਿਮਸਕਾਰ, ਨੇਤਰ ਨੈਣਾ ਦਰਸ਼ਨ ਪਾਈਆ। ਮਿਲੇ ਮੇਲ ਹਰਿ ਮੀਤ ਮੁਰਾਰ, ਜਗ ਜੋਬਨ ਲੇਖੇ ਲਾਈਆ। ਏਕਾ ਮੇਲਾ ਇਕ ਪਿਆਰ, ਏਕਾ ਅੰਕ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਾਰੀ ਨਰ ਵੇਖ ਵਖਾਈਆ। ਨਾਰੀ ਨਰ ਹਰਿ ਨਰਾਇਣ, ਨਿਜ ਘਰ ਆਤਮ ਵਸਿਆ। ਜਨ ਭਗਤਾਂ ਦਰਸ਼ਨ ਲੋਚਨ ਨੈਣ, ਮੇਟੇ ਰੈਣ ਅੰਧੇਰੀ ਮੱਸਿਆ। ਰਸਨਾ ਕਿਸੇ ਨਾ ਸਕੇ ਕਹਿਣ, ਜਿਸ ਜਨ ਹਿਰਦੇ ਹਰਿ ਰੰਗ ਵਸਿਆ। ਨਾਤਾ ਤੁੱਟੇ ਮਾਤ ਪਿਤ ਭਾਈ ਭੈਣ, ਪ੍ਰਭ ਚਰਨ ਦਵਾਰੇ ਆਏ ਨੱਸਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਦੇਵੇ ਵਰ, ਦਰ ਦਵਾਰਾ ਏਕਾ ਵਸਿਆ। ਦਰ ਦਵਾਰਾ ਖੋਲ੍ਹ ਦਰ ਦਰਵਾਜ਼ਾ, ਸਾਚੀ ਜੋਤ ਜਗਾਈਆ। ਦੇਵੇ ਦਰਸ ਗ਼ਰੀਬ ਨਿਵਾਜਾ, ਅਨਹਦ ਤਾਲ ਵਜਾਈਆ। ਆਪ ਰਚਾਇਆ ਹਰਿਜਨ ਕਾਜਾ, ਸਚ ਸਖੀਆਂ ਮੰਗਲ ਗਾਈਆ। ਸ਼ਬਦ ਘੋੜੇ ਚਾੜ੍ਹੇ ਸਾਚੇ ਤਾਜਾ, ਹਰਿ ਸਾਚੀ ਵਾਗ ਗੁੰਦਾਈਆ। ਸ਼ਬਦ ਵਿਚੋਲਾ ਫਿਰੇ ਭਾਜਾ, ਆਵੇ ਜਾਵੇ ਫੇਰਾ ਪਾਈਆ। ਹਰਿਜਨ ਸਾਜਨ ਸਾਚਾ ਰਾਜਨ ਰਾਜਾ, ਤਖ਼ਤ ਸੁਲਤਾਨ ਬੈਠਾ ਬੇਪਰਵਾਹੀਆ। ਜੁਗ ਜੁਗ ਰਚਣਹਾਰ ਕਾਜਾ, ਆਪ ਆਪਣੀ ਬਣਤ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿਜੁਗ ਤੇਰੀ ਸਾਚੀ ਰੀਤੀ, ਨਾ ਕੋਈ ਜਾਣੇ ਮੰਦਰ ਮਸੀਤੀ, ਗੁਰ ਮੰਦਰ ਗੁਰ ਦਰ ਬੈਠੇ ਨਾ ਆਸਣ ਲਾਈਆ। ਸਤਿਜੁਗ ਤੇਰੀ ਸਾਚੀ ਰੀਤ, ਪ੍ਰਭ ਸਾਚਾ ਆਪ ਚਲਾਇੰਦਾ। ਨਾ ਕੋਈ ਦਿਹੁਰਾ ਮੰਦਰ ਮਸੀਤ, ਗੁਰੂਦਵਾਰਾ ਨਾ ਕੋਈ ਰਖਾਇੰਦਾ। ਛੱਤੀ ਰਾਗ ਨਾ ਗਾਏ ਗੀਤ, ਅੱਲਾ ਹੂ ਨਾ ਨਾਅਰਾ ਲਾਇੰਦਾ। ਰਾਧਾ ਕ੍ਰਿਸ਼ਨ ਨਾ ਰਾਮਾ ਸੀਤ, ਦੇਵ ਜਵਾਲਾ ਨਾ ਕੋਈ ਮਨਾਇੰਦਾ। ਆਪੇ ਜਾਣੇ ਆਪਣਾ ਮਾਰਗ ਹਰਿ ਮਿਹਰਵਾਨ ਅਨਡੀਠ, ਆਪ ਆਪਣੀ ਰਚਨ ਰਚਾਇੰਦਾ। ਪਾਰਬ੍ਰਹਮ ਅਬਿਨਾਸ਼ੀ ਕਰਤਾ ਬੀਠਲਾ ਬੀਠ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿਜੁਗ ਤੇਰਾ ਸਾਚਾ ਰਾਹ, ਗੁਰ ਗੋਬਿੰਦ ਬਣ ਮਲਾਹ ਸ਼ਬਦੀ ਸ਼ਬਦ ਦਏ ਸਲਾਹ, ਜੋਤੀ ਜੋਤ ਜਗਾਇੰਦਾ। ਸ਼ਬਦੀ

ਸ਼ਬਦ ਹਰਿ ਬਲਵਾਨਾ, ਏਕਾ ਕਲ ਵਰਤਾਇੰਦਾ। ਸੁਰਤ ਸਵਾਣੀ ਬੰਨ੍ਹੇ ਗਾਨਾ, ਏਕਾ ਸਗਨ ਮਨਾਇੰਦਾ। ਪਾਏ ਵਰ ਗੁਣ ਨਿਧਾਨਾ, ਵਿਛੜ ਕਦੇ ਨਾ ਜਾਇੰਦਾ। ਆਦਿ ਜੁਗਾਦੀ ਨੌਜਵਾਨਾ, ਬਿਰਧ ਬਾਲ ਨਾ ਕੋਈ ਉਪਾਇੰਦਾ। ਏਕਾ ਚਿੱਲਾ ਤੀਰ ਕਮਾਨਾ, ਜੋਧਾ ਸੂਰਬੀਰ ਆਪ ਅਖਵਾਇੰਦਾ। ਏਕਾ ਸ਼ਸਤਰ ਤਨ ਸਜਾਨਾ, ਏਕਾ ਬਸਤਰ ਆਪ ਹੰਢਾਇੰਦਾ। ਲੱਖ ਚੁਰਾਸੀ ਤੋੜੇ ਮਾਣ ਅਭਿਮਾਨਾ, ਗੜ੍ਹ ਹੰਕਾਰੀ ਰਹਿਣ ਨਾ ਪਾਇੰਦਾ। ਏਕਾ ਮਾਰੇ ਸਚ ਨਿਸ਼ਾਨਾ, ਤੀਰ ਨਿਰਾਲਾ ਆਪ ਚਲਾਇੰਦਾ। ਖੇਲੇ ਖੇਲ ਗੋਪੀ ਕਾਹਨਾ, ਰਾਮ ਰਮਈਆ ਆਪ ਹੋ ਜਾਇੰਦਾ। ਪੁਰਖ ਅਕਾਲਾ ਹਰਿ ਸੁਲਤਾਨਾ, ਸਾਚੇ ਤਖ਼ਤ ਸੁਹਾਇੰਦਾ। ਗੁਰਮੁਖਾਂ ਦੇਵੇ ਧੁਰ ਫ਼ਰਮਾਨਾ, ਬੋਧ ਅਗਾਧੀ ਸ਼ਬਦ ਜਣਾਇੰਦਾ। ਏਕਾ ਰਾਗ ਇਕ ਤਰਾਨਾ, ਏਕਾ ਨਾਦ ਵਜਾਇੰਦਾ। ਸਾਚਾ ਮੰਗਲ ਵਰ ਘਰ ਸਾਚੇ ਗਾਣਾ, ਹਰਿ ਸਾਚਾ ਆਪ ਸੁਣਾਇੰਦਾ। ਉਠੇ ਮਰਦ ਜਨ ਮਰਦਾਨਾ, ਗੋਬਿੰਦ ਮੇਲਾ ਮੇਲ ਮਿਲਾਇੰਦਾ। ਕਲਜੁਗ ਤੇਰਾ ਵਰਤੇ ਭਾਣਾ, ਲੋਕਮਾਤ ਨਾ ਕੋਈ ਸੁਣਾਇੰਦਾ। ਸਤਿਜੁਗ ਪਰਖੇ ਵਿਚ ਜਹਾਨਾਂ, ਹਰਿ ਸਾਚਾ ਮਾਤ ਧਰਾਇੰਦਾ। ਏਕਾ ਦੇਵੇ ਗੁਣ ਨਿਧਾਨਾ, ਗੁਣਵੰਤਾ ਝੋਲੀ ਪਾਇੰਦਾ। ਚਾਰ ਵਰਨ ਇਕ ਦਰ ਬਹਾਨਾ, ਏਕਾ ਰਾਹ ਵਖਾਇੰਦਾ। ਮੁੱਲਾ ਸ਼ੇਖ਼ ਮੁਸਾਇਕ ਪੀਰ ਦਸਤਗੀਰ ਕੋਈ ਦਿਸ ਨਾ ਆਣਾ, ਹੱਕ ਹਕੀਕਤ ਇਕ ਜਣਾਇੰਦਾ। ਰੋਜ਼ਾ ਬਾਂਗ ਨਾ ਕੋਈ ਅਲ੍ਹਾਣਾ, ਹੱਥ ਮੁਸੱਲਾ ਨਾ ਕੋਈ ਉਠਾਇੰਦਾ। ਜਗਤ ਨਕਾਹ ਨਾ ਕਿਸੇ ਕਰਾਣਾ, ਸ਼ਰਅ ਸ਼ਰਾਇਤ ਨਾ ਕੋਈ ਜਣਾਇੰਦਾ। ਪੰਡਤ ਪਾਧਾਂ ਵੇਖੇ ਮਾਰ ਧਿਆਨਾ, ਮੱਥੇ ਤਿਲਕ ਨਾ ਲਗਾਨਾ, ਵੇਦੀ ਨਾ ਗੱਡੇ ਕੋਈ ਕਾਨਾ, ਨਾ ਕੋਈ ਚਾਰ ਕੁੰਟ ਜਣਾਇੰਦਾ। ਖੇਲੇ ਖੇਲ ਸ੍ਰੀ ਭਗਵਾਨਾ, ਜੁਗ ਜੁਗ ਆਪਣੀ ਬਣਤ ਬਣਾਇੰਦਾ। ਆਪੇ ਜਾਣੇ ਆਪਣਾ ਭਾਣਾ, ਹਰਿ ਭਾਣੇ ਵਿਚ ਸਮਾਇੰਦਾ। ਗ੍ਰੰਥੀ ਪੰਥੀ ਹੋਏ ਹੈਰਾਨਾ, ਹਰਿ ਏਕਾ ਬਾਣ ਚਲਾਇੰਦਾ। ਚਾਰ ਕੁੰਟ ਚਾਰ ਚੌਫੇਰ ਨਾ ਕਿਸੇ ਫਿਰਾਨਾ, ਨਾ ਕੋਈ ਸੀਸ ਝੁਕਾਇੰਦਾ। ਚੌਥੇ ਘਰ ਪਾਇਆ ਪਦ ਨਿਰਬਾਨਾ, ਪੁਰਖ ਅਬਿਨਾਸ਼ੀ ਮੇਲ ਮਿਲਾਇੰਦਾ। ਸਾਚੀ ਲਾਂਵ ਕਰ ਪਰਵਾਨਾ, ਸਾਚੇ ਲੜ ਬੰਧਾਇੰਦਾ। ਮਨਮੁਖ ਭੁੱਲੇ ਜੀਵ ਨਾਦਾਨਾ, ਭੇਵ ਕੋਈ ਨਾ ਪਾਇੰਦਾ। ਮਿਲਿਆ ਪੁਰਖ ਨਾ ਹਰਿ ਸੁਲਤਾਨਾ, ਥਿਰ ਘਰ ਨਾ ਕੋਈ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਸਤਿਜੁਗ ਖੋਲ੍ਹੇ ਸਾਚਾ ਦਰ, ਸੋਲਾਂ ਸੋਲਾਂ ਸੋਲਾਂ ਧਾਰ ਵਹਾਇੰਦਾ। ਹਾੜ ਸਤਾਰਾਂ ਬੰਨ੍ਹੇ ਧਾਰ, ਸੰਮਤ ਸੋਲਾਂ ਹਰਿ ਰਘੁਨਾਥਿਆ। ਗੋਬਿੰਦ ਗੁਰਸਿਖ ਕਰਮ ਵਿਚਾਰ, ਆਪ ਨਿਭਾਏ ਸਗਲਾ ਸਾਥਿਆ। ਕਿਰਿਆ ਕਰਮ ਕਿਰਤ ਜਗ ਦਏ ਨਿਵਾਰ, ਸਾਚਾ ਤਿਲਕ ਲਗਾਏ ਮਸਤਕ ਮਾਥਿਆ। ਜੋੜੀ ਜੋੜ ਵਿਚ ਸੰਸਾਰ, ਨਾਮ ਚੜ੍ਹਾਏ ਸਾਚੇ ਰਾਥਿਆ। ਮਰੇ ਨਾ ਡੁੱਬੇ ਕਲਜੁਗ ਧਾਰ, ਪਾਰ ਕਰਾਏ ਹਰਿ ਰਘੁਨਾਥਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦ ਜਣਾਈ ਅਕਥਨਾ ਅਕਾਥਿਆ। ਅਕੱਥ ਕਥਾ ਕਰਤਾਰ, ਜੁਗ ਜੁਗ ਆਪ ਕਰਾਈਆ। ਸਤਿਜੁਗ ਸਾਚੀ ਬੰਨ੍ਹੇ ਧਾਰ, ਕਲਜੁਗ ਮੇਟ ਮਿਟਾਈਆ। ਏਕਾ ਸ਼ਬਦ ਧੁਨ ਜੈ ਜੈ ਜੈਕਾਰ, ਨਾਦੀ ਕੰਤ ਸੁਣਾਈਆ। ਨਾਰੀ ਕੰਤਾ ਇਕ ਪਿਆਰ, ਕਾਇਆ ਚੋਲੀ ਰੰਗ ਬਸੰਤਾ ਇਕ ਚੜ੍ਹਾਈਆ। ਜੀਵ ਜੰਤਾਂ ਹੋਏ ਉਧਾਰ, ਜਗਤ ਵਿਛੋੜਾ ਫੰਦ ਕਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਵਿਛੜੇ ਜਗ ਜੋੜੇ ਨਾਤਾ, ਬਿਧਾਤਾ ਕਰਮ ਧਰਮ ਜਰਮ ਆਪਣੇ ਲੇਖੇ

ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿਜੁਗ ਸਾਚੇ ਦੇਵੇ ਵਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਕਰੇ ਸਚ ਕੁੜਮਾਈਆ।

੧੧ ਮੱਘਰ ੨੦੧੪ ਬਿਕ੍ਰਮੀ ਗੁਰਮੁਖ ਸਿੰਘ ਦੇ ਗ੍ਰਹਿ ਗੁਰਬਖ਼ਸ਼ ਸਿੰਘ ਦੀ ਸ਼ਾਦੀ ਦੇ ਵਿਹਾਰ ਵਾਸਤੇ
ਸ਼ਬਦ ਲਿਖਾਏ ਪਿੰਡ ਭਲਾਈਪੁਰ ਡੋਗਰਾ

ਸਤਿ ਪੁਰਖ ਨਿਰੰਜਣ ਆਪਣੀ ਧਾਰ, ਬ੍ਰਹਿਮੰਡ ਖੰਡ ਚਲਾਇੰਦਾ। ਜੋਤ ਸਰੂਪੀ ਕਰ ਆਕਾਰ, ਸ਼ਬਦੀ ਵੰਡ ਵੰਡਾਇੰਦਾ। ਨਿਰਗੁਣ ਸਰਗੁਣ ਖੇਲ ਅਪਾਰ, ਭੇਵ ਕੋਈ ਨਾ ਪਾਇੰਦਾ। ਲੋਆਂ ਪੁਰੀਆਂ ਪਸਰ ਪਸਾਰ, ਧਰਤ ਧਵਲ ਸੁਹਾਇੰਦਾ। ਆਕਾਸ਼ ਪਰਕਾਸ਼ ਕਰ ਵਿਹਾਰ, ਗਗਨ ਪਾਤਾਲ ਰਹਾਇੰਦਾ। ਬ੍ਰਹਮਾ ਵਿਸ਼ਨ ਸ਼ਿਵ ਦੇਵਤ ਸੁਰ ਲਏ ਉਭਾਰ, ਰੂਪ ਅਨੂਪ ਵਖਾਇੰਦਾ। ਕਰੋੜ ਤੇਤੀਸਾ ਕਰ ਪੁਕਾਰ, ਸੁਰਪਤ ਸੰਗ ਰਲਾਇੰਦਾ। ਤ੍ਰੈਗੁਣ ਮਾਇਆ ਤਤ ਅਪਾਰ, ਬ੍ਰਹਮੇ ਝੋਲੀ ਪਾਇੰਦਾ। ਪੰਜ ਤਤ ਹਰਿ ਦੇ ਉਧਾਰ, ਰਕਤ ਬੂੰਦ ਅਖਵਾਇੰਦਾ। ਹੱਡ ਮਾਸ ਨਾੜੀ ਰੱਤ ਤਨ ਹਾਡੀ ਜੋੜ ਜੁੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਰਗੁਣ ਮੇਲ ਮਿਲਾਇੰਦਾ। ਮਨ ਮਤ ਬੁਧ ਦੇਵੇ ਵਰ, ਘਰ ਸਾਚਾ ਇਕ ਵਖਾਇੰਦਾ। ਲੋਕਮਾਤੀ ਨੌਂ ਦਰ, ਗ਼ਰੀਬ ਨਿਵਾਜਾ ਆਪ ਅਖਵਾਇੰਦਾ। ਦਸਵੇਂ ਬੈਠਾ ਹਰੀ ਹਰਿ, ਨਰ ਨਰਾਇਣ ਅਖਵਾਇੰਦਾ। ਆਪਣੀ ਕਰਨੀ ਰਿਹਾ ਕਰ, ਕਰਨਹਾਰ ਅਖਵਾਇੰਦਾ। ਸ਼ਬਦ ਗਿਆਨੀ ਸਾਚਾ ਵਰ, ਬ੍ਰਹਮੇ ਝੋਲੀ ਪਾਇੰਦਾ। ਨਾਮ ਜਣਾਈ ਆਪਣੀ ਕਰ, ਚਾਰੇ ਵੇਦ ਲਿਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬ੍ਰਹਿਮੰਡ ਖੰਡ ਵੇਖ ਵਖਾਇੰਦਾ। ਬ੍ਰਹਿਮੰਡ ਖੰਡ ਹਰਿ ਵੰਡ ਵੰਡਾ, ਆਪਣੀ ਕਲ ਵਰਤਾਈਆ। ਉਤਭੁਜ ਸੇਤਜ ਜੇਰਜ ਅੰਡ ਲਏ ਉਪਾ, ਆਪ ਆਪਣਾ ਵਿਚ ਟਿਕਾਈਆ। ਪਰਮਾਨੰਦ ਜਾਏ ਸਮਾ, ਨਿਜਾਨੰਦ ਦਰਸਾਈਆ। ਮਹੱਲ ਅਟੱਲ ਇਕ ਵਸਾ, ਥਿਰ ਘਰ ਨਾਉਂ ਵਸਾਈਆ। ਆਪੇ ਜਾਣੇ ਆਪਣਾ ਨਾਂ, ਆਪ ਆਪਣਾ ਨਾਉਂ ਉਪਾਈਆ। ਨਿਰਗੁਣ ਨਿਰਵੈਰ ਹਰਿ ਆਪ ਅਖਵਾ, ਨਰ ਹਰਿ ਦਇਆ ਕਮਾਈਆ। ਸਾਚੀ ਰਚਨਾ ਰਿਹਾ ਰਚਾ, ਰਚਨਹਾਰ ਆਪ ਹੋ ਜਾਈਆ। ਲੋਕਮਾਤੀ ਬਣਤ ਬਣਾ, ਵਰਭੰਡੀ ਦਏ ਵਡਿਆਈਆ। ਵਰਭੰਡੀ ਹਰਿ ਜੋਤ ਜਗਾ, ਲੱਖ ਚੁਰਾਸੀ ਦਏ ਵਧਾਈਆ। ਲੱਖ ਚੁਰਾਸੀ ਖੇਲ ਖਿਲਾ, ਹਰਿ ਬੈਠਾ ਭੇਵ ਛੁਪਾਈਆ। ਆਪ ਉਪਾਏ ਆਪੇ ਦਏ ਮਿਟਾ, ਹੱਥ ਕਿਸੇ ਨਾ ਆਈਆ। ਆਪੇ ਕਾਰਜ ਦਏ ਰਚਾ, ਸੰਞ ਸਵੇਰਾ ਇਕ ਬਣਾਈਆ। ਆਪੇ ਹਵਨੀ ਹਵਨ ਦਏ ਕਰਾ, ਆਪੇ ਵੇਦੀ ਰਿਹਾ ਗਡਾਈਆ। ਆਪੇ ਖਾਣੀ ਬਾਣੀ ਦਏ ਸੁਣਾ, ਗ੍ਰੰਥ ਪੰਥ ਰਚਾਈਆ। ਸਾਧ ਸੰਤ ਆਪੇ ਰਿਹਾ ਜਣਾ, ਆਤਮ ਸ਼ਬਦੀ ਵੱਜੇ ਵਧਾਈਆ। ਭੇਖ ਪਖੰਡਾ ਦਏ ਮਿਟਾ, ਜੁਗ ਜੁਗ ਹੱਥ ਰੱਖੇ ਵਡਿਆਈਆ। ਸਤਿਜੁਗ ਤ੍ਰੇਤਾ ਦੁਆਪਰ ਵੇਖੇ ਥਾਉਂ ਥਾਂ, ਆਪ ਆਪਣੀ ਕਰ ਰੁਸ਼ਨਾਈਆ। ਕਲਜੁਗ ਵੇਲਾ ਅੰਤਮ ਗਿਆ ਆ, ਹਰਿ ਸ਼ਬਦ ਵੱਜੇ ਵਧਾਈਆ। ਨਾਨਕ ਗੋਬਿੰਦ ਗਿਆ ਲਿਖਾ, ਪ੍ਰਭ ਅੱਗੇ ਸੀਸ ਝੁਕਾਈਆ। ਪੁਰਖ ਅਬਿਨਾਸ਼ੀ ਵੇਖੇ ਰਾਹ, ਲੋਕਮਾਤੀ ਫੇਰਾ ਪਾਈਆ। ਸ਼ਬਦ ਸਰੂਪੀ ਬਣ

ਮਲਾਹ, ਨਿਰਗੁਣ ਖੇਲ ਕਰੇ ਰਘੁਰਾਈਆ। ਸੰਬਲ ਨਗਰੀ ਭਾਗ ਲਗਾ, ਆਪ ਆਪਣੀ ਧਰਤ ਸੁਹਾਈਆ । ਚਾਰ ਵਰਨਾਂ ਰਿਹਾ ਜਣਾ, ਊਚਾਂ ਨੀਚਾਂ ਇਕ ਸਰਨਾਈਆ। ਰਾਜ ਰਾਜਾਨਾਂ ਗਲ ਪਾਏ ਫਾਹ, ਸ਼ਬਦੀ ਧਾਰੀ ਇਕ ਬੰਧਾਈਆ। ਮੁਸਲਿਮ ਹਿੰਦੂ ਸਿੱਖ ਈਸਾਈ ਏਕਾ ਧਾਮ ਦਏ ਬਹਾ, ਸ਼ਰਅ ਸ਼ਰਾਇਤ ਇਕ ਸੁਣਾਈਆ। ਕਲਮਾ ਨਬੀ ਨਾ ਦੇਵੇ ਕੋਈ ਸੁਣਾ, ਸ਼ਰਅ ਸ਼ਰਾਇਤ ਨਾ ਕੋਈ ਜਣਾਈਆ। ਹੱਕ ਹਕੀਕਤ ਇਕ ਵਖਾ, ਏਕਾ ਨਾਮ ਸੱਚੀ ਪੜ੍ਹਾਈਆ। ਪੰਡਤ ਪਾਂਧਾ ਮਸਤਕ ਤਿਲਕ ਨਾ ਸਕੇ ਕੋਈ ਲਗਾ, ਨਾ ਕੋਈ ਵਿਦਿਆ ਚਲੇ ਚਤੁਰਾਈਆ। ਗੁਣ ਅਵਗੁਣ ਹਰਿ ਜਾਣੇ ਥਾਂ ਥਾਂ, ਨੌਂ ਖੰਡ ਸੱਤ ਦੀਪ ਆਪ ਆਪਣੀ ਕਲ ਵਰਤਾਈਆ। ਬੇਦੀ ਵੇਦੀ ਆਪ ਸਮਝਾ, ਆਪ ਆਪਣਾ ਮਾਰਗ ਲਾਈਆ। ਨੇਤੀ ਧੋਤੀ ਦਏ ਖੁਲ੍ਹਾ, ਜੰਞੂ ਗਲ ਰਹਿਣ ਨਾ ਪਾਈਆ । ਪੰਥ ਖਾਲਸਾ ਦਏ ਹਿਲਾ, ਹਰਿ ਸਾਚੇ ਹੱਥ ਵਡਿਆਈਆ। ਗੁਰ ਗੋਬਿੰਦਾ ਸੰਗ ਰਲਾ, ਚਾਰੋਂ ਕੁੰਟ ਕਰੇ ਕੁੜਮਾਈਆ। ਏਕਾ ਸ਼ਬਦ ਦਏ ਜਣਾ, ਲੋਆਂ ਪੁਰੀਆਂ ਇਕ ਸੁਹਾਈਆ। ਏਕਾ ਡੰਕਾ ਰਿਹਾ ਵਜਾ, ਅਠਾਰਾਂ ਬਰਨਾਂ ਰਿਹਾ ਉਠਾਈਆ। ਘਰ ਮੰਦਰ ਅੰਦਰ ਇਕ ਸੁਹਾ, ਏਕਾ ਦੀਪ ਕਰੇ ਰੁਸ਼ਨਾਈਆ। ਆਤਮਕ ਧੁਨ ਇਕ ਵਜਾ, ਅਨਹਦ ਤਾਲ ਵਜਾਈਆ। ਆਤਮ ਸੇਜਾ ਰਿਹਾ ਵਿਛਾ, ਹਰਿ ਸਾਚੇ ਆਪ ਵਿਛਾਈਆ। ਸਚ ਸੁੱਚ ਫੂਲਨ ਬਰਖਾ ਰਿਹਾ ਲਗਾ, ਅੱਠੇ ਪਹਿਰ ਸੇਵਕ ਸੇਵ ਕਮਾਈਆ। ਗੁਰਮੁਖ ਨਾਰੀ ਰਿਹਾ ਜਗਾ, ਆਪ ਆਪਣੀ ਦਇਆ ਕਮਾਈਆ। ਪੰਜ ਤਤ ਤਨ ਅੱਗ ਬੁਝਾ, ਸਾਂਤਕ ਸਤਿ ਵਰਤਾਈਆ। ਸਰ ਸਰੋਵਰ ਅੰਮ੍ਰਿਤ ਆਤਮ ਦਏ ਨੁਹਾ, ਦੁਰਮਤ ਮੈਲ ਗਵਾਈਆ। ਆਪ ਆਪਣਾ ਲੜ ਦਏ ਫੜਾ, ਦਿਸ ਕਿਸੇ ਨਾ ਆਈਆ। ਸਾਚਾ ਮਾਰਗ ਇਕ ਲਗਾ, ਚਾਰ ਵਰਨ ਸੱਚੀ ਸਰਨਾਈਆ। ਅਕਾਲ ਪੁਰਖ ਤੇਰਾ ਏਕਾ ਨਾਂ, ਜੁਗ ਜੁਗ ਵੇਖ ਵਖਾਈਆ। ਸੰਤ ਸੁਹੇਲੇ ਜੁਗ ਜੁਗ ਮੇਲੇ ਆਪੇ ਹੋਏ ਪਿਤਾ ਮਾਂ, ਆਪ ਆਪਣੀ ਗੋਦ ਉਠਾਈਆ। ਦੋ ਜਹਾਨੀ ਪਕੜੇ ਬਾਂਹ, ਜਗਤ ਵਿਛੋੜਾ ਫੰਦ ਕਟਾਈਆ। ਚਰਨ ਕਵਲ ਹਰਿ ਸਾਚਾ ਥਾਂ, ਗੁਰ ਗੋਬਿੰਦਾ ਓਟ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਏਕਾ ਧਾਰ ਵਿਚ ਸੰਸਾਰ, ਏਕੰਕਾਰ ਆਪ ਆਪਣੀ ਰਿਹਾ ਚਲਾਈਆ। ਏਕਾ ਧਾਰ ਹਰਿ ਨਿਰੰਜਣ, ਆਦਿ ਪੁਰਖ ਚਲਾਈਆ। ਚਰਨ ਧੂੜ ਹਰਿ ਸਾਚਾ ਮਜਨ, ਤੀਰਥ ਤਟ ਨਾ ਕੋਈ ਵਖਾਈਆ। ਨੇਤਰ ਨੈਣ ਨਾਮ ਪਾਏ ਸਾਚਾ ਅੰਜਨ, ਅਗਿਆਨ ਅੰਧੇਰ ਮਿਟਾਈਆ। ਤਾਲ ਨਗਾਰੇ ਸਾਚੇ ਵੱਜਣ, ਮਰਦੰਗਾ ਆਪਣਾ ਆਪ ਹਿਲਾਈਆ। ਭਗਤ ਜਨਾਂ ਹਰਿ ਆਇਆ ਪੜਦੇ ਕੱਜਣ, ਨਾਮ ਦੋਸ਼ਾਲਾ ਇਕ ਰਖਾਈਆ। ਦੋ ਜਹਾਨੀ ਸਾਚਾ ਸੱਜਣ, ਵਿਛੜ ਕਦੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਲਿਖਿਆ ਲੇਖ ਧੁਰ ਦਰਗਾਹੀ ਵੇਖ ਲੋਕਮਾਤ ਪੂਰ ਕਰਾਈਆ। ਲੋਕਮਾਤ ਹਰਿ ਨਿਰੰਕਾਰ, ਆਪਣੀ ਕਲ ਵਰਤਾਈਆ। ਮੰਗਣ ਮੰਗ ਚਰਨ ਦਵਾਰ, ਗੋਬਿੰਦ ਝੋਲੀ ਡਾਹੀਆ। ਏਕਾ ਇੱਕੀ ਏਕਾ ਵਾਰ, ਸਾਚੀ ਸਿੱਖੀ ਰਿਹਾ ਉਪਾਈਆ। ਧਾਰੋਂ ਤਿੱਖੀ ਵਿਚ ਸੰਸਾਰ, ਕੋਈ ਭੇਵ ਨਾ ਪਾਵੇ ਰਾਈਆ। ਨੇਤਰ ਪੇਖੀ ਹਰਿ ਨਿਰੰਕਾਰ, ਵੀਹ ਸੌ ਚੌਦਾਂ ਬਿਕ੍ਰਮੀ ਲੇਖ ਲਿਖਾਈਆ। ਸਤਿਜੁਗ ਸਾਚੀ ਬੰਨ੍ਹੇ ਤੇਰੀ ਧਾਰ, ਸਿੰਘ ਗੁਰਮੁਖ ਹੱਥ ਵਡਿਆਈਆ। ਗੋਬਿੰਦ ਪਾਇਆ ਪੁਰਖ ਅਪਾਰ, ਅਕਾਲ ਮੂਰਤ ਨਜ਼ਰੀ ਆਈਆ। ਏਕਾ ਨਾਰੀ ਏਕਾ ਮੇਲਾ ਕੰਤ ਭਤਾਰ, ਏਕਾ ਸੇਜ ਰਿਹਾ ਹੰਢਾਈਆ। ਮਰੇ ਨਾ ਜੰਮੇ ਵਿਚ ਸੰਸਾਰ, ਆਵਣ ਜਾਵਣ ਖੇਲ

ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਾਰ ਵਰਨਾਂ ਏਕਾ ਸਰਨਾ ਏਕਾ ਨਾਮ ਏਕਾ ਸ਼ਬਦ ਏਕਾ ਧੁਨ ਇਕ ਜੈਕਾਰ, ਏਕਾ ਵੱਜੇ ਵਧਾਈਆ। ਚਾਰ ਵਰਨ ਇਕ ਜੈਕਾਰਾ, ਹਰਿ ਸਾਚਾ ਆਪ ਕਰਾਇੰਦਾ। ਕਲਜੁਗ ਤੇਰਾ ਮੇਟ ਪਸਾਰਾ, ਸਤਿਜੁਗ ਸਾਚਾ ਮਾਰਗ ਲਾਇੰਦਾ। ਸ਼ਬਦ ਵਿਚੋਲਾ ਵਿਚ ਸੰਸਾਰਾ, ਸੋਹੰ ਸੋ ਕਰਾਇੰਦਾ। ਵੇਖ ਵਖਾਣੇ ਸੱਚਾ ਘਰ ਬਾਹਰਾ, ਥਿਰ ਘਰ ਫੇਰਾ ਪਾਇੰਦਾ। ਦਿਸ ਨਾ ਆਏ ਜੀਵ ਗਵਾਰਾ, ਮਨ ਮਤ ਭਰਮ ਭੁਲਾਇੰਦਾ। ਜਨ ਭਗਤਾਂ ਖੋਲ੍ਹ ਕਿਵਾੜਾ, ਆਤਮ ਦਰਸੀ ਦਰਸ ਦਿਖਾਇੰਦਾ। ਸਚ ਮੰਦਰ ਦਿਸੇ ਸਚ ਅਖਾੜਾ, ਪ੍ਰਭ ਸਾਚਾ ਆਪ ਲਗਾਇੰਦਾ। ਰਾਗ ਅਨਾਦੀ ਤਾਲ ਵੱਜੇ ਬਹੱਤਰ ਨਾੜਾ, ਅਨਹਦ ਸੁਰ ਹਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਿਖਿਆ ਸਿੱਖ ਵਿਚਾਰ, ਗੁਰ ਮੰਤਰ ਅੰਤਰ ਇਕ ਅਧਾਰ, ਏਕਾ ਰਾਗ ਅਲਾਇੰਦਾ। ਆਤਮ ਅੰਤਰ ਸ਼ਬਦ ਗਿਆਨਾ, ਘਰ ਸਾਚੇ ਵੱਜੇ ਵਧਾਈਆ। ਮਿਲਿਆ ਘਰ ਹਰਿ ਪਦ ਨਿਰਬਾਨਾ, ਏਕਾ ਦੂਜਾ ਭੌ ਚੁਕਾਈਆ। ਤੀਜੇ ਮੇਲ ਸ੍ਰੀ ਭਗਵਾਨਾ, ਨੇਤਰ ਨੈਣ ਖੁਲ੍ਹਾਈਆ। ਚੌਥੇ ਘਰ ਕਰ ਪਰਵਾਨਾ, ਗੁਰਮੁਖ ਸਾਚੇ ਦਏ ਜਣਾਈਆ। ਸ਼ਬਦ ਬੰਨ੍ਹੇ ਹਰਿ ਹੱਥੀਂ ਗਾਨਾ, ਨਾ ਕੋਈ ਤੋੜੇ ਤੋੜ ਤੁੜਾਈਆ। ਤਨ ਸ਼ਿੰਗਾਰ ਇਕ ਵਖਾਨਾ, ਨਾਮ ਬਸਤਰ ਇਕ ਪਹਿਨਾਈਆ। ਦੇਵੇ ਮਾਣ ਦੋ ਜਹਾਨਾ, ਲਜ ਪਤ ਆਪਣੇ ਹੱਥ ਰਖਾਈਆ। ਸ਼ਬਦ ਜਣਾਈ ਧੁਰ ਫ਼ਰਮਾਨਾ, ਪਾਰਬ੍ਰਹਮ ਸੱਚੀ ਸਰਨਾਈਆ। ਅੰਮ੍ਰਿਤ ਆਤਮ ਪੀਣਾ ਖਾਣਾ, ਤ੍ਰਿਸਨਾ ਭੁੱਖ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਰਚਨਾ ਜਗ ਆਪ ਕਰ, ਆਪਣੀ ਬਣਤ ਬਣਾਈਆ। ਗੁਰ ਨਾਮ ਜਗਤ ਉਜਾਗਰ, ਹਰਿ ਸਾਚਾ ਆਪ ਕਰਾਇੰਦਾ। ਭਾਗ ਲਗਾਏ ਕਾਇਆ ਗਾਗਰ, ਦੀਪਕ ਜੋਤ ਜਗਾਇੰਦਾ। ਦੇਵੇ ਨਾਮ ਰੱਤੀ ਰਤਨਾਗਰ, ਆਕਾਸ਼ ਪਰਕਾਸ਼ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਸਤਿਜੁਗ ਸਾਚਾ ਮਾਰਗ ਲਾਇੰਦਾ। ਸ੍ਰਿਸ਼ਟ ਸਬਾਈ ਮਾਰਗ ਲਾਉਣਾ, ਹਰਿਜਨ ਵੱਡੀ ਵਡਿਆਈਆ। ਪੁਰਖ ਅਬਿਨਾਸ਼ੀ ਲੇਖ ਲਿਖਾਉਣਾ, ਨਾ ਕੋਈ ਮੇਟੇ ਮੇਟ ਮਿਟਾਈਆ। ਅਕਾਲ ਪੁਰਖ ਅਬਿਨਾਸ਼ੀ ਕਰਤਾ ਏਕਾ ਨਜ਼ਰੀ ਆਉਣਾ, ਨਾ ਕੋਈ ਦੂਸਰ ਸੀਸ ਝੁਕਾਈਆ। ਰਾਗ ਛਤੀਸ ਭੇਵ ਨਾ ਪਾਉਣਾ, ਪੁਰਾਨ ਅਠਾਰਾਂ ਹੋਏ ਜੁਦਾਈਆ। ਈਸਾ ਮੂਸਾ ਅੱਲਾ ਹੂ ਹੂ ਨਾਅਰਾ ਕਿਸੇ ਨਾ ਲਾਉਣਾ, ਕੁਰਾਨ ਅੰਜੀਲਾਂ ਕਰੇ ਸਫ਼ਾਈਆ। ਸੋਹੰ ਸ਼ਬਦ ਹਰਿ ਸਾਚੀ ਜੈ ਜੈ ਜੈਕਾਰ ਕਰਾਉਣਾ, ਲੋਆਂ ਪੁਰੀਆਂ ਗਗਨ ਪਾਤਾਲਾਂ ਏਕਾ ਸ਼ਬਦ ਪੜ੍ਹਾਈਆ। ਬ੍ਰਹਮਾ ਵਿਸ਼ਨ ਸ਼ਿਵ ਦੇਵਤ ਸੁਰ ਹਰਿ ਸੇਵਾ ਲਾਉਣਾ, ਬ੍ਰਹਿਮੰਡ ਵੰਡ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਸਾਚਾ ਕਾਰਜ ਰਚਿਆ ਆਪ ਜਨ ਭਗਤ ਕਰੇ ਕੁੜਮਾਈਆ।

ਥਿਰ ਘਰ ਬੈਠ ਹਰਿ ਸਮਰਥ, ਹਰਿਜਨ ਜੋੜ ਜੁੜਾਇਆ। ਸ਼ਬਦ ਚੜ੍ਹਾਏ ਸਾਚੇ ਰਥ, ਰਥ ਰਥਵਾਹੀ ਆਪ ਅਖਵਾਇਆ। ਨਾਮ ਦਵਾਰੇ ਕਰ ਇਕੱਠ, ਸਾਚਾ ਮੇਲ ਮਿਲਾਇਆ। ਧੁਰ ਦਰਗਾਹੀ ਦੇਵੇ ਸਾਚੀ ਵੱਥ, ਆਸਾ ਮਨਸਾ ਪੂਰ ਕਰਾਇਆ। ਪੰਚ ਵਿਕਾਰਾ ਦੇਵੇ ਮੱਥ, ਹਾਜ਼ਰ ਹਜ਼ੂਰ ਦਰਸਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਮਾਰਗ ਲਾਇਆ। ਥਿਰ ਘਰ ਬੈਠ ਸ਼ਬਦ ਸਿੰਘਾਸਣ,

ਗੁਰਮੁਖ ਮੇਲ ਮਿਲਾਇੰਦਾ। ਦੇਵੇ ਨਾਮ ਸਰਬ ਗੁਣ ਤਾਸਨ, ਆਤਮ ਝੋਲੀ ਪਾਇੰਦਾ। ਨਿਜ ਘਰ ਆਤਮ ਰੱਖੇ ਵਾਸਨ, ਪਰਮਾਨੰਦ ਸਮਾਇੰਦਾ। ਕਾਇਆ ਵੇਖ ਪ੍ਰਿਥਮੀ ਆਕਾਸ਼ਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਦਾਤਾ ਆਪ ਅਖਵਾਇੰਦਾ। ਥਿਰ ਘਰ ਬੈਠ ਹਰਿ ਭਗਵੰਤਾ, ਗੁਰਮੁਖ ਜੋੜ ਜੁੜਾਇੰਦਾ। ਗੁਰਮੁਖ ਨਾਰੀ ਸਾਚਾ ਕੰਤਾ, ਸਤਿਗੁਰ ਮੇਲ ਮਿਲਾਇੰਦਾ। ਦੇਵੇ ਨਾਮ ਜਿਹਵਾ ਮਣੀਆ ਮਨਤਾ, ਆਤਮ ਬ੍ਰਹਮ ਜਣਾਇੰਦਾ। ਕਾਇਆ ਚੋਲੀ ਚਾੜ੍ਹੇ ਰੰਗ ਬਸੰਤਾ, ਉਤਰ ਕਦੇ ਨਾ ਜਾਇੰਦਾ। ਇਕ ਸੁਣਾਏ ਸੁਹਾਗੀ ਛੰਤਾ, ਸੋਹੰ ਸੋ ਜਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਜ ਘਰ ਆਤਮ ਵੇਖ ਵਖਾਇੰਦਾ। ਥਿਰ ਘਰ ਬੈਠ ਹਰਿ ਸੁਲਤਾਨ, ਹਰਿ ਸ਼ਬਦ ਕਰੇ ਕੁੜਮਾਈਆ। ਗੁਰਮੁਖ ਸਾਚਾ ਬਾਲ ਅੰਞਾਣ, ਦੇ ਮਤ ਰਿਹਾ ਸਮਝਾਈਆ। ਏਕਾ ਸ਼ਬਦ ਇਕ ਗਿਆਨ, ਏਕਾ ਨਾਮ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਜੀਆ ਦਾਨ, ਏਕਾ ਭਿਛਿਆ ਝੋਲੀ ਪਾਈਆ। ਥਿਰ ਘਰ ਬੈਠ ਹਰਿ ਨਿਰੰਕਾਰ, ਨਿਜ ਘਰ ਆਤਮ ਵਸਿਆ। ਗੁਰਮੁਖ ਸਾਜਣ ਮੀਤ ਮੁਰਾਰ, ਰਾਹ ਸਾਚਾ ਸਤਿਜੁਗ ਦੱਸਿਆ। ਖੇਲੇ ਖੇਲ ਸਰਬ ਸੰਸਾਰ, ਕਲਜੁਗ ਮਿਟੇ ਰੈਣ ਅੰਧੇਰੀ ਮੱਸਿਆ। ਸੋਹੰ ਪਾਏ ਗਲ ਫੂਲਨ ਹਾਰ, ਭਗਤ ਦਵਾਰੇ ਫਿਰੇ ਨੱਸਿਆ। ਮੇਲ ਮਿਲਾਏ ਪੁਰਖਾ ਨਾਰੀ ਕੰਤ ਭਤਾਰ, ਘਰ ਮੰਦਰ ਬਹਿ ਬਹਿ ਹੱਸਿਆ। ਨਿਰਮਲ ਜੋਤੀ ਨੂਰ ਕਰ ਉਜਿਆਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਜਨ ਏਕਾ ਵਰ ਏਕਾ ਮਾਰਗ ਦੱਸਿਆ।

੧੧ ਮੱਘਰ ੨੦੧੪ ਬਿਕ੍ਰਮੀ ਗੁਰਮੁਖ ਸਿੰਘ ਦੀ ਸਪੁੱਤਰੀ ਜਗੀਰ ਕੌਰ ਦੀ ਗੁਰਬਖ਼ਸ਼ ਸਿੰਘ ਨਾਲ ਸ਼ਾਦੀ ਸਮੇਂ
ਸ਼ਬਦ ਉਚਾਰਿਆ ਪਿੰਡ ਭਲਾਈ ਪੁਰ

ਹਰਿ ਮਾਰਗ ਸ਼ਬਦ ਸਲਾਹ, ਜੋਤੀ ਜੋਤ ਜਗਾਈਆ। ਪੁਰਖ ਅਬਿਨਾਸ਼ੀ ਏਕਾ ਥਾਂ, ਹਰਿ ਸਾਜਨ ਮੇਲ ਮਿਲਾਈਆ। ਫੜ ਫੜ ਹੰਸ ਬਣਾਏ ਕਾਂ, ਦੁਰਮਤ ਮੈਲ ਗਵਾਈਆ। ਇਕ ਜਪਾਏ ਸਾਚਾ ਨਾਂ, ਚਾਰ ਵਰਨ ਕਰੇ ਕੁੜਮਾਈਆ। ਆਪੇ ਪਿਤਾ ਆਪੇ ਮਾਂ, ਪੁੱਤਰ ਧੀਆਂ ਆਪ ਉਪਾਈਆ। ਨਿਰਮਲ ਜੀਆ ਦੇਵੇ ਥਾਂ, ਨਿਰਗੁਣ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਸਾਚਾ ਰਿਹਾ ਸਮਝਾਈਆ। ਸ਼ਬਦ ਵਿਚੋਲਾ ਸਚ ਵਿਹਾਰਾ, ਹਰਿ ਸਾਚਾ ਮਾਤ ਕਰਾਇੰਦਾ। ਨਾਰੀ ਕੰਤਾ ਇਕ ਪਿਆਰਾ, ਏਕਾ ਥਾਨ ਸੁਹਾਇੰਦਾ। ਇਕ ਸ਼ਬਦ ਇਕ ਜੈਕਾਰਾ, ਏਕਾ ਕਾਰ ਕਰਾਇੰਦਾ। ਇਕ ਇਕੱਲਾ ਏਕੰਕਾਰਾ, ਜੁਗ ਜੁਗ ਵੇਸ ਵਟਾਇੰਦਾ। ਕਲਜੁਗ ਮੇਟੇ ਕੂੜ ਪਸਾਰਾ, ਸਤਿਜੁਗ ਸਾਚਾ ਲਾਇੰਦਾ। ਗੁਰਮੁਖ ਸੋਹੇ ਬੰਕ ਦਵਾਰਾ, ਹਰਿ ਜੋੜੀ ਜੋੜ ਜੁੜਾਇੰਦਾ। ਵਰ ਘਰ ਪਾਇਆ ਇਕ ਅਪਾਰਾ, ਨਿਰਗੁਣ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸਾਜਨ ਵੇਖ ਵਖਾਇੰਦਾ। ਸ਼ਬਦ ਵਿਚੋਲਾ ਆਦਿ ਜੁਗਾਦਿ, ਪ੍ਰਭ ਸਾਚੇ ਆਪ ਰਖਾਇਆ। ਜਨ ਭਗਤਾਂ ਦੇਵੇ ਨਾਮ ਦਾਦ, ਕਾਇਆ ਝੋਲੀ ਦਏ ਟਿਕਾਇਆ। ਸ਼ਬਦ ਜਣਾਈ ਧੁਨ ਬ੍ਰਹਿਮਾਦ, ਏਕਾ ਤਾਲ ਵਜਾਇਆ। ਪਾਇਆ ਪੁਰਖ ਹਰਿ ਮਾਧਵ ਮਾਧ, ਵਿਛੜ ਕਦੇ ਨਾ ਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਚਾਰ ਵਰਨ ਇਕ ਵਿਚੋਲਾ,

ਹਰਿ ਸ਼ਬਦੀ ਸ਼ਬਦ ਜਣਾਇਆ। ਨਾਮ ਵਿਚੋਲਾ ਨੌਂ ਖੰਡ, ਸੱਤ ਦੀਪ ਵੱਜੇ ਵਧਾਈਆ। ਖੇਲੇ ਖੇਲ ਵਿਚ ਬ੍ਰਹਿਮੰਡ, ਹਰਿ ਜੋਤੀ ਜੋਤ ਜਗਾਈਆ। ਕਲਜੁਗ ਸੁੱਤਾ ਦੇ ਕਰ ਕੰਡ, ਸਤਿਜੁਗ ਸਾਚਾ ਰਿਹਾ ਜਗਾਈਆ। ਭਗਤ ਜਨਾਂ ਵੰਡੇ ਸਾਚੀ ਵੰਡ, ਹਰਿ ਸਾਚਾ ਰਿਹਾ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਸੁਰਤੀ ਰਿਹਾ ਜਗਾਈਆ। ਸਤਿਜੁਗ ਸੁਰਤੀ ਆਪ ਜਗਾ, ਗੁਰ ਸ਼ਬਦੀ ਮੇਲ ਮਿਲਾਈਆ। ਨਾਰੀ ਕੰਤਾ ਏਕਾ ਥਾਂ ਬਹਾ, ਸਤਿਗੁਰ ਦਇਆ ਕਮਾਈਆ। ਸੋਹੰ ਪੱਲਾ ਦਏ ਫੜਾ, ਨਾ ਕੋਈ ਛੋੜੇ ਛੋੜ ਛੁੜਾਈਆ। ਨਿਹਚਲ ਧਾਮ ਅਟੱਲਾ ਇਕ ਵਖਾ, ਹਰਿ ਸਰਨ ਸੱਚੀ ਸਰਨਾਈਆ। ਰਾਗ ਮਹੱਲਾ ਗੌੜੀ ਨਾ ਕੋਈ ਲਿਆ ਅਲ੍ਹਾ, ਨਾ ਕੋਈ ਵੇਖ ਵਖਾਈਆ। ਸੋਹੰ ਮੰਤਰ ਜਗਤ ਗਿਆਨ ਇਕ ਦ੍ਰਿੜਾ, ਹਰਿ ਭਗਤ ਕਰੇ ਕੁੜਮਾਈਆ। ਅੰਮ੍ਰਿਤ ਆਤਮ ਇਕ ਪਿਆ, ਅਮਰਾ ਪਦ ਸਮਾਈਆ। ਪੰਚਮ ਮੇਲਾ ਸਹਿਜ ਸੁਭਾ, ਮਿਲ ਸਖੀਆਂ ਮੰਗਲ ਗਾਈਆ। ਅਨੰਦ ਕਾਰਜ ਪ੍ਰਭ ਦਏ ਕਰਾ, ਬਖ਼ਸ਼ੇ ਸਚ ਸੱਚੀ ਸਰਨਾਈਆ। ਗੁਰਮੁਖ ਨਾਰੀ ਮੰਗਲ ਗਾ, ਥਿਰ ਘਰ ਵੱਜੇ ਵਧਾਈਆ। ਸਾਚੀ ਡੋਲੀ ਲਏ ਬਹਾ, ਆਪ ਆਪਣਾ ਪੜਦਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਹਿਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰ ਗੋਬਿੰਦ ਤੇਰੀ ਧਾਰ ਏਕਾ ਇੱਕੀ ਏਕਾ ਵਾਰ, ਸਤਿਜੁਗ ਸਾਚਾ ਵੇਖ ਵਖਾਈਆ।

ਹਰਿ ਸ਼ਬਦ ਧੁਰ ਸੰਦੇਸਾ, ਨਾਮੋ ਨਾਮ ਦ੍ਰਿੜਾਇਆ। ਲੇਖਾ ਚੁੱਕੇ ਸ਼ਿਵ ਸ਼ੰਕਰ ਗਨੇਸ਼ਾ, ਪੂਜਸ ਸਿਲਾ ਨਾ ਕੋਈ ਮਨਾਈਆ। ਜੋਗ ਜੁਗਤ ਜਗ ਦੇਸ਼ ਪਰਦੇਸ਼ਾ, ਇਕ ਸੰਦੇਸ਼ ਸੁਣਾਇਆ। ਵਰਨੀ ਬਰਨੀ ਆਪੇ ਵੇਸਾ, ਭੇਖੀ ਭੇਖ ਵਟਾਇਆ। ਨਰ ਨਰਾਇਣ ਹਰਿ ਨਰ ਨਰੇਸ਼ਾ, ਨਿਸ਼ ਅੱਖਰ ਵੱਖਰ ਹਰਿ ਗੁਣ ਗਾਇਆ। ਦੇ ਮਤ ਸਮਝਾਵੇ ਧਾਰੀ ਕੇਸਾ, ਮੂੰਡ ਮੁੰਡਾਏ ਭੇਵ ਚੁਕਾਇਆ। ਦਰ ਦਵਾਰ ਕੁਰਲਾਇਣ ਬ੍ਰਹਮਾ ਵਿਸ਼ਨ ਮਹੇਸ਼ਾ, ਕਲ ਵੇਲਾ ਅੰਤਮ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਨਾਮ ਸ਼ਬਦ ਗੁਰ ਮੰਤਰ ਇਕ ਗਿਆਨ ਵਖਾਇਆ। ਇਕ ਗਿਆਨ ਇਕ ਸੰਦੇਸ਼, ਇਕ ਧਿਆਨ ਜਣਾਈਆ। ਏਕਾ ਬ੍ਰਹਮ ਪਾਰਬ੍ਰਹਮ ਪਰਮੇਸ਼, ਪਰਮ ਪੁਰਖ ਅਖਵਾਈਆ। ਏਕਾ ਚਰਨ ਏਕਾ ਧੂੜ ਇਕ ਇਸ਼ਨਾਨ ਇਕ ਨਰੇਸ਼, ਏਕਾ ਏਕ ਸੱਚੀ ਸਰਨਾਈਆ। ਏਕਾ ਗੋਪੀ ਏਕਾ ਕਾਹਨ ਏਕਾ ਗੋਬਿੰਦ ਦਸ ਦਸਮੇਸ਼, ਏਕਾ ਨਾਨਕ ਰਸਨਾ ਗਾਈਆ। ਏਕਾ ਏਕ ਇਕ ਇਕੱਲਾ ਇਕ ਓਅੰਕਾਰ ਕਰੇ ਵੇਸ, ਅਕਲ ਕਲਾ ਵਰਤਾਈਆ। ਆਦਿ ਸ਼ਕਤ ਜੋਤ ਨਿਰੰਜਣ ਸੰਬਲ ਨਗਰ ਮਾਝੇ ਦੇਸ, ਚਾਰ ਕੁੰਟ ਦਹਿ ਦਿਸ਼ਾ ਕਰੇ ਰੁਸ਼ਨਾਈਆ। ਗੋਬਿੰਦ ਕਾਇਆ ਹਰਿ ਪਰਵੇਸ਼, ਜੋਤੀ ਜੋੜਾ ਸ਼ਬਦ ਕੁੜਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਰਿਹਾ ਜਗਾਈਆ। ਹਰਿਜਨ ਸਾਚੇ ਆਪ ਜਗਾ, ਆਤਮ ਬ੍ਰਹਮ ਜਣਾਇਆ। ਏਕਾ ਅੱਖਰ ਨਾਮ ਪੜ੍ਹਾ, ਨਿਹਕਰਮੀ ਕਰਮ ਕਮਾਇਆ। ਸਾਚੇ ਪੌੜੇ ਆਪੇ ਆਪ ਚੜ੍ਹਾ, ਰਵ ਸਸ ਚਰਨਾ ਹੇਠ ਦਬਾਇਆ। ਥਿਰ ਘਰ ਵਖਾਣੇ ਸਾਚਾ ਥਾਂ, ਹਰਿਜਨ ਸਾਚੇ ਮੇਲ ਮਿਲਾਇਆ। ਪੁਰਖ ਅਗੰਮੜੇ ਕਰੇ ਸਚ ਨਿਆਂ, ਲੱਖ ਚੁਰਾਸੀ ਵੇਖ ਵਖਾਇਆ। ਸੰਤ ਸੁਹੇਲੇ ਗੁਰੂ ਗੁਰ ਚੇਲੇ ਪਕੜੇ ਬਾਂਹ, ਆਪ ਆਪਣੀ ਦਇਆ ਕਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਕਾਮਨ ਕਰਿਆ ਵੇਸ,

ਰੂਪ ਰੰਗ ਦਿਸ ਕਿਸੇ ਨਾ ਆਇਆ। ਨਿਹਕਲੰਕ ਨਰਾਇਣ ਨਰ, ਜਗਤ ਨਿਰੰਜਣ ਆਦਿ ਪੁਰਖ ਪੁਰਖ ਪਰਖੋਤਮ ਦਇਆ ਨਿਧ ਦੀਨ ਦਿਆਲਾ ਗੋਬਿੰਦ ਲਾਲਾ ਸੰਗ ਰਲਾਇਆ। ਗੋਬਿੰਦ ਲਾਲ ਸ਼ਬਦ ਦੁਲਾਰ, ਹਰਿ ਸਾਚਾ ਸੰਗ ਰਲਾਇੰਦਾ। ਆਪ ਆਪਣੀ ਕਿਰਪਾ ਧਾਰ, ਆਪਣੇ ਰੰਗ ਸਮਾਇੰਦਾ। ਅੱਠੇ ਪਹਿਰ ਇਕ ਪਿਆਰ, ਏਕਾ ਧਾਰ ਵਹਾਇੰਦਾ। ਇਕ ਸੁਹਾਏ ਬੰਕ ਦਵਾਰ, ਥਿਰ ਘਰ ਨਾਉਂ ਧਰਾਇੰਦਾ। ਚਰਨ ਕਵਲ ਜਨ ਸਚ ਪਿਆਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਮੇਲਾ ਸਚ ਘਰ, ਮੰਦਰ ਮਸੀਤੀ ਗੁਰ ਦਰ ਮੱਠ ਸ਼ਿਵਦਵਾਲਾ ਨਾ ਕੋਈ ਵਖਾਇੰਦਾ।

੨੦ ਮੱਘਰ ੨੦੧੪ ਬਿਕ੍ਰਮੀ ਬਲਵੰਤ ਸਿੰਘ, ਹਰਬੰਸ ਸਿੰਘ ਦੇ ਗ੍ਰਹਿ ਪਿੰਡ ਮਾਹਲ ਜ਼ਿਲਾ ਅੰਮ੍ਰਿਤਸਰ

ਹਰਿ ਸਾਜਨ ਜਗ ਮੀਤੜਾ, ਆਦਿ ਪੁਰਖ ਅਬਿਨਾਸ਼। ਕਾਇਆ ਚੋਲੀ ਰੰਗੇ ਚੀਥੜਾ, ਜਨ ਭਗਤਾਂ ਦਾਸੀ ਦਾਸ। ਮਿੱਠਾ ਕਰੇ ਕੌੜਾ ਰੀਠੜਾ, ਲੇਖੇ ਲਾਏ ਦਸ ਦਸ ਮਾਸ। ਏਕਾ ਚਾੜ੍ਹੇ ਰੰਗ ਬਸੀਠੜਾ, ਆਦਿ ਅੰਤ ਨਾ ਹੋਏ ਵਿਨਾਸ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਵੇਖੇ ਪ੍ਰਿਥਮੀ ਆਕਾਸ਼। ਹਰਿਜਨ ਸਾਚਾ ਹਰਿ ਰੰਗ ਰੱਤਿਆ, ਹਰਿ ਸਾਜਨ ਮੇਲ ਮਿਲਾਏ। ਆਪੇ ਦੇ ਸਮਝਾਏ ਮੱਤਿਆ, ਏਕਾ ਨਾਮ ਗਿਆਨ ਦ੍ਰਿੜਾਏ। ਕਲਜੁਗ ਵਾ ਨਾ ਲੱਗੇ ਤਤੀਆ, ਨਾਮ ਦੁਸ਼ਾਲਾ ਉਪਰ ਪਾਏ। ਮਿਲਿਆ ਮੇਲ ਕਮਲਾਪਤੀਆ, ਨਾਰ ਸੁਹਾਗਣ ਇਕ ਅਖਵਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਭਗਤਾਂ ਮੇਲ ਮਿਲਾਏ। ਮਿਲਿਆ ਮੇਲ ਆਦਿ ਨਿਰੰਜਣ, ਘਰ ਸਾਚੇ ਵੱਜੇ ਵਧਾਈਆ। ਚਰਨ ਧੂੜ ਬਖ਼ਸ਼ੇ ਸਾਚਾ ਮਜਨ, ਦੁਰਮਤ ਮੈਲ ਰਿਹਾ ਗਵਾਈਆ। ਭਾਂਡੇ ਭਰਮ ਗੜ੍ਹ ਪ੍ਰਭ ਅਬਿਨਾਸ਼ੀ ਤੇਰੇ ਦਰ ਤੇ ਭੱਜਣ, ਜਨ ਭਗਤਾਂ ਆਇਆ ਪੜਦੇ ਕੱਜਣ, ਦੇ ਮਤ ਸਮਝਾਏ ਜਿਉਂ ਨਾਨਕ ਸੱਜਣ, ਠੱਗ ਚੋਰ ਰਹਿਣ ਨਾ ਪਾਈਆ। ਅਨਹਦ ਤਾਲ ਨਗਾਰੇ ਆਤਮ ਧੁਨੀ ਧੁਨ ਨਾਦੀ ਵੱਜਣ, ਵਜਾਵਣਹਾਰ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਮੇਲਾ ਸਹਿਜ ਸੁਭਾਈਆ। ਹਰਿਜਨ ਮੇਲਾ ਪਤਿ ਪਤਿਵੰਤ, ਹਰਿ ਸਾਚੇ ਆਪ ਮਿਲਾਇਆ। ਆਪੇ ਨਾਰੀ ਆਪੇ ਕੰਤ, ਆਪ ਆਪਣੀ ਸੇਜ ਹੰਢਾਇਆ। ਕਾਇਆ ਚੋਲੀ ਚਾੜ੍ਹੇ ਰੰਗ ਬਸੰਤ, ਫੂਲਨ ਬਰਖਾ ਆਪੇ ਲਾਇਆ। ਜੀਵ ਜੰਤ ਉਧਾਰੇ ਸੰਘਾਰੇ ਦੂਤ ਦੁਸ਼ਟ, ਥਿਰ ਕੋਈ ਰਹਿਣ ਨਾ ਪਾਇਆ। ਕਲਜੁਗ ਮਾਇਆ ਪਾਏ ਬੇਅੰਤ, ਲੱਖ ਚੁਰਾਸੀ ਹੋਏ ਹਲਕਾਇਆ। ਗੁਰਮੁਖ ਵਿਰਲਾ ਜਾਗੇ ਸੰਤ, ਜਿਸ ਜਨ ਸਾਚੇ ਆਪ ਜਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਵੇਖ ਵਖਾਇਆ। ਹਰਿਜਨ ਸਾਚਾ ਲਾਲ ਅਨਮੁਲ, ਨੌਂ ਖੰਡ ਵਿਚਾਰਿਆ। ਲੱਖ ਚੁਰਾਸੀ ਕੋਈ ਨਾ ਮੁੱਲ, ਏਕਾ ਭੁੱਲਿਆ ਹਰਿ ਨਿਰੰਕਾਰਿਆ। ਅੰਤਮ ਫਲ ਸੁੱਕਣਾ ਟੁੱਟੇ ਡਾਲ੍ਹ, ਪਤਝੜ ਵੇਲਾ ਅੰਤਮ ਆ ਗਿਆ। ਲਾਲ ਅਨਮੁਲੜਾ ਮਾਨਸ ਮਾਨੁਖ ਜਾਣਾ ਰੁਲ, ਨਾ ਕੋਈ ਸਾਚਾ ਵਣਜ ਕਰਾ ਰਿਹਾ। ਗੁਰਮੁਖ ਵਿਰਲੇ ਭਾਗ ਲਗਾਏ ਆਪਣੀ ਕੁਲ, ਗੁਰ ਗੋਬਿੰਦ ਮੇਲ ਮਿਲਾ ਰਿਹਾ। ਸਚ ਦਵਾਰਾ ਨੌਂ ਖੰਡ ਪ੍ਰਿਥਮੀ ਸੱਤਾਂ ਦੀਪਾਂ ਗਿਆ ਖੁਲ੍ਹ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ

ਤੇਰੀ ਅੰਤਮ ਵਰ, ਨਿਹਕਲੰਕ ਡੰਕ ਵਜਾ ਰਿਹਾ। ਨਿਹਕਲੰਕਾ ਹਰਿ ਕਰਤਾਰ, ਅਕਲ ਕਲਾ ਅਖਵਾਇੰਦਾ। ਗੁਰਮੁਖ ਸਾਜਨ ਲਏ ਉਭਾਰ, ਚਾਰੋਂ ਕੁੰਟ ਵੇਖ ਵਖਾਇੰਦਾ। ਅੱਠੇ ਪਹਿਰ ਖ਼ਬਰਦਾਰ, ਆਲਸ ਨਿੰਦਰਾ ਵਿਚ ਨਾ ਆਇੰਦਾ। ਸਤਿ ਪੁਰਖ ਨਿਰੰਜਣ ਸਾਚੀ ਕਾਰ, ਜੁਗ ਜੁਗ ਆਪ ਕਰਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਹੋਇਆ ਪਾਰ, ਕਲਜੁਗ ਵੇਲਾ ਅੰਤਮ ਆਇੰਦਾ। ਨਾਨਕ ਗੋਬਿੰਦ ਬਣ ਲਿਖਾਰ, ਵੇਦ ਵਿਆਸਾ ਸੰਗ ਰਖਾਇੰਦਾ। ਪਰਗਟ ਜੋਤ ਹਰਿ ਨਿਰੰਕਾਰ, ਆਪ ਆਪਣੀ ਬਣਤ ਬਣਾਇੰਦਾ। ਸ਼ਬਦ ਖੰਡਾ ਤੇਜ਼ ਕਟਾਰ, ਤਨ ਗਾਤਰੇ ਆਪ ਲਟਕਾਇੰਦਾ। ਲੱਖ ਚੁਰਾਸੀ ਕਰੇ ਖ਼ਬਰਦਾਰ, ਏਕਾ ਡੰਡਾ ਹੱਥ ਉਠਾਇੰਦਾ। ਚਾਰ ਵਰਨ ਸੁਹਾਏ ਇਕ ਦਵਾਰ, ਊਚਾਂ ਨੀਚਾਂ ਭੇਵ ਮਿਟਾਇੰਦਾ। ਦੇਵੇ ਦਰਸ ਅਗੰਮ ਅਪਾਰ, ਆਤਮ ਜੋਤੀ ਜੋਤ ਜਗਾਇੰਦਾ। ਪੰਚਮ ਗਾਵਣ ਵਾਰੋ ਵਾਰ, ਸੇਵਕ ਸਾਚੀ ਸੇਵ ਕਮਾਇੰਦਾ। ਹਰਿਜਨ ਮੇਲ ਪ੍ਰਭ ਚਰਨ ਦਵਾਰ, ਚਰਨ ਚਰਨੋਦਕ ਮੁਖ ਪਿਆਇੰਦਾ। ਅਠ ਸਠ ਤੀਰਥ ਹੋਇਆ ਛਾਰ, ਨਾ ਕੋਈ ਧੀਰ ਧਰਾਇੰਦਾ। ਮਾਇਆ ਮੋਹ ਲੋਭ ਹੰਕਾਰ, ਕਾਮ ਕਰੋਧ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਗੁਰਮੁਖ ਸਾਚੇ ਮੇਲ ਮਿਲਾਇੰਦਾ।

ਘਰ ਮੰਦਰ ਸਚ ਸੁਲਤਾਨ, ਨਿਰਗੁਣ ਜੋਤ ਜਗਾਈਆ। ਦੀਵਾ ਬਾਤੀ ਇਕ ਮਹਾਨ, ਆਪ ਆਪਣੇ ਹੱਥ ਰਖਾਈਆ। ਸੁਰਤ ਸ਼ਬਦ ਇਕ ਗਿਆਨ, ਏਕਾ ਬ੍ਰਹਮ ਜਣਾਈਆ। ਪਾਰਬ੍ਰਹਮ ਚਤੁਰ ਸੁਜਾਨ, ਜਗਤ ਵਿਦਿਆ ਭੇਵ ਨਾ ਰਾਈਆ। ਖੇਲੇ ਖੇਲ ਦੋ ਜਹਾਨ, ਜੁਗ ਜੁਗ ਆਪਣੀ ਰਚਨ ਰਚਾਈਆ। ਗੁਰੂਆਂ ਪੀਰਾਂ ਦੇਵੇ ਦਾਨ, ਨਾਮ ਵਸਤ ਝੋਲੀ ਪਾਈਆ। ਰਸਨਾ ਬਹਿ ਬਹਿ ਸਾਰੇ ਗਾਣ, ਦਿਸ ਕਿਸੇ ਨਾ ਆਈਆ। ਅੰਤਮ ਝੁਲਣਾ ਸਚ ਨਿਸ਼ਾਨ, ਨੌਂ ਖੰਡ ਪ੍ਰਿਥਮੀ ਆਪ ਝੁਲਾਈਆ। ਸਤਿਜੁਗ ਦੇਵੇ ਸਾਚਾ ਦਾਨ, ਆਪ ਆਪਣੀ ਦਇਆ ਕਮਾਈਆ। ਗੁਰਮੁਖ ਮੇਲਾ ਵਿਚ ਜਹਾਨ, ਸਤਿਜੁਗ ਸਾਚਾ ਰਿਹਾ ਕਰਾਈਆ। ਆਵਣ ਜਾਵਣ ਚੁੱਕੇ ਕਾਨ, ਲੱਖ ਚੁਰਾਸੀ ਫੰਦ ਕਟਾਈਆ। ਰਾਏ ਧਰਮ ਮੁਖ ਸ਼ਰਮਾਨ, ਚਿਤਰ ਗੁਪਤ ਨਾ ਵੇਖ ਵਖਾਈਆ। ਬ੍ਰਹਮਾ ਵੇਖੇ ਮਾਰ ਧਿਆਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਦੇਵੇ ਜਗਤ ਵਡਿਆਈਆ। ਜਗਤ ਵਡਿਆਈ ਹਰਿਜਨ ਪਾਈ, ਪ੍ਰਭ ਸਾਚਾ ਦਇਆ ਕਮਾਇਆ। ਕਾਗੋਂ ਹੰਸ ਰਿਹਾ ਬਣਾਈ, ਹਰਿ ਸਾਚੀ ਚੋਗ ਚੁਗਾਇਆ । ਜੋ ਜਨ ਚਰਨ ਸਰਨ ਢਹਿ ਪਏ ਸਰਨਾਈ, ਮਾਤ ਗਰਭ ਫੇਰ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰਨਹਾਰ ਆਪ ਅਖਵਾਇਆ। ਕਰਨਹਾਰ ਆਪ ਕਰਤਾਰਾ, ਆਪਣੀ ਕਲ ਵਰਤਾਇੰਦਾ। ਜਨ ਭਗਤਾਂ ਦੇਵੇ ਨਾਮ ਅਧਾਰਾ, ਆਪਣਾ ਨਾਮ ਦ੍ਰਿੜਾਇੰਦਾ। ਅੰਦਰ ਮੰਦਰ ਖੋਲ੍ਹੇ ਬੰਦ ਕਿਵਾੜਾ, ਬਜਰ ਕਪਾਟੀ ਕੁੰਡਾ ਲਾਹਿੰਦਾ। ਨੇੜ ਨਾ ਆਏ ਪੰਚਮ ਧਾੜਾ, ਸ਼ਬਦ ਖੰਡਾ ਇਕ ਵਖਾਇੰਦਾ। ਗੁਰਮੁਖ ਸਾਜਨ ਸਾਚਾ ਲਾੜਾ, ਏਕਾ ਏਕ ਬਣਾਇੰਦਾ। ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਵੇਖੇ ਚੰਗਾ ਮਾੜਾ, ਕਲਜੁਗ ਤੇਰਾ ਰੰਗ ਚੜ੍ਹਾਇਆ ਗਾੜ੍ਹਾ, ਨਾ ਕੋਈ ਮਾਤ ਧਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣਾ ਭੇਖ ਵਟਾਇੰਦਾ। ਆਪਣਾ ਲੜ ਹਰਿ ਫੜਾ, ਆਪਣਾ ਦਰ ਵਖਾਇੰਦਾ। ਪੌੜੇ ਪੌੜੇ ਲਏ ਚੜ੍ਹਾ, ਏਕਾ ਮਾਰਗ ਲਾਇੰਦਾ। ਏਕਾ ਦੂਜਾ ਭਉ ਚੁਕਾ, ਤੀਜੇ ਨੈਣ

ਦਰਸ ਦਿਖਾਇੰਦਾ। ਚੌਥੇ ਘਰ ਦਏ ਸੁਹਾ, ਪੰਚਮ ਸ਼ਬਦ ਅਲਾਇੰਦਾ। ਛੇਵੇਂ ਛੱਪਰ ਛੰਨ ਨਾ ਕੋਈ ਰਖਾ, ਸੱਤਵੇਂ ਸਤਿ ਪੁਰਖ ਸਮਾਇੰਦਾ। ਦਸਮ ਦਵਾਰੀ ਗੁਰਮੁਖ ਬੈਠਾ ਬੇਪਰਵਾਹ, ਨਿਤ ਤੇਰਾ ਰਾਹ ਤਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਮੇਲਾ ਸਾਚੇ ਦਰ, ਕਾਇਆ ਮੰਦਰ ਅੰਦਰ ਡੇਰਾ ਲਾਇੰਦਾ। ਕਾਇਆ ਮੰਦਰ ਸਚ ਮਹੱਲ, ਹਰਿ ਸਾਚੀ ਜੋਤ ਜਗਾਈਆ। ਦਰਸ ਦਿਖਾਏ ਘੜੀ ਘੜੀ ਪਲ ਪਲ, ਵਿਛੜ ਕਦੇ ਨਾ ਜਾਈਆ। ਸੁਰਤ ਸਵਾਣੀ ਹਾਲ ਬੇਹਾਲ, ਰੋ ਰੋ ਰਹੀ ਕੁਰਲਾਈਆ। ਪੁਰਖ ਅਬਿਨਾਸ਼ੀ ਅਵਲੱੜੀ ਚਾਲ, ਜਨ ਭਗਤਾਂ ਇਕ ਸਿਖਾਈਆ। ਨੇੜ ਨਾ ਆਏ ਕਾਲ ਮਹਾਂਕਾਲ, ਦਰ ਦਵਾਰੇ ਬੈਠੇ ਮੁਖ ਛੁਪਾਈਆ। ਜਨ ਭਗਤਾਂ ਕਰੇ ਅੰਤਮ ਅੰਤ ਸੰਭਾਲ, ਧੁਰਦਰਗਾਹੀ ਸ਼ਬਦ ਦਲਾਲ, ਜਗਤ ਦਲਾਲੀ ਰਿਹਾ ਚੁਕਾਈਆ। ਜੋਤ ਜਗਾਏ ਜਗਤ ਅਕਾਲ, ਅਕਲ ਕਲਾ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਮੇਲਾ ਸਾਚੇ ਘਰ, ਦਰ ਦਰਵਾਜ਼ਾ ਗਰੀਬ ਨਿਵਾਜਾ ਜਨ ਹਰਿ ਹਰਿ ਜਨ ਆਪ ਸੁਹਾਈਆ । ਗ੍ਰਹਿ ਮੰਦਰ ਸਚ ਸਿੰਘਾਸਣ, ਹਰਿ ਸਾਚੀ ਸੇਜ ਵਿਛਾਈਆ। ਜੋਤੀ ਨੂਰ ਪੁਰਖ ਅਬਿਨਾਸ਼ਨ, ਘਟ ਘਟ ਬੈਠਾ ਆਸਣ ਲਾਈਆ। ਜਨ ਭਗਤਾਂ ਦਾਸੀ ਦਾਸਨ, ਦਾਸੀ ਦਾਸ ਆਪ ਅਖਵਾਈਆ। ਕਾਇਆ ਮੰਡਲ ਪਾਵੇ ਰਾਸਨ, ਆਪ ਆਪਣੀ ਰਚਨ ਰਚਾਈਆ। ਨਾਮ ਜਪਾਏ ਰਸਨ ਸਵਾਸਨ, ਜਿਸ ਜਨ ਬੂਝ ਬੁਝਾਈਆ। ਖੇਲੇ ਖੇਲ ਪ੍ਰਿਥਮੀ ਆਕਾਸ਼ਨ, ਗਗਨ ਪਾਤਾਲਾਂ ਫੇਰਾ ਪਾਈਆ। ਪਰਗਟ ਹੋਏ ਘਨਕਪੁਰ ਵਾਸਨ, ਘਨੀ ਸ਼ਾਮ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਮੰਦਰ ਰਿਹਾ ਸੁਹਾਈਆ। ਗ੍ਰਹਿ ਮੰਦਰ ਸਾਚਾ ਹਰਿ ਹਰਿ ਪਾਇਆ, ਘਰ ਸਾਚੇ ਵੱਜੀ ਵਧਾਈਆ। ਹਉਮੇ ਹੰਗਤਾ ਰੋਗ ਗਵਾਇਆ, ਮਾਇਆ ਮਮਤਾ ਮੋਹ ਚੁਕਾਈਆ। ਸਾਚੀ ਸੰਗਤਾ ਮੇਲ ਮਿਲਾਇਆ, ਦਰ ਦਵਾਰਾ ਇਕ ਵਖਾਈਆ। ਭੁੱਖਾ ਨੰਗਤਾ ਕੋਈ ਰਹਿਣ ਨਾ ਪਾਇਆ, ਨਾਮ ਖ਼ਜ਼ਾਨਾ ਇਕ ਟਿਕਾਈਆ। ਜਿਉਂ ਨਾਨਕ ਅੰਗਦ ਅੰਗ ਲਗਾਇਆ, ਗੁਰਮੁਖ ਮਿਲੀ ਵਡਿਆਈਆ। ਦਾਤਾ ਸੂਰਾ ਸਰਬੰਗ ਹਰਿ ਆਪ ਅਖਵਾਇਆ, ਦੇਵਣਹਾਰ ਸ੍ਰਿਸ਼ਟ ਸਬਾਈਆ। ਜੁਗ ਜੁਗ ਜਨ ਭਗਤਾਂ ਦਵਾਰੇ ਮੰਗਦਾ ਆਇਆ, ਆਪ ਆਪਣੀ ਝੋਲੀ ਅੱਗੇ ਡਾਹੀਆ। ਹਰਿ ਜਨ ਕਾਇਆ ਚੋਲੀ ਰੰਗਦਾ ਆਇਆ, ਏਕਾ ਰੰਗਣ ਰੰਗ ਚੜ੍ਹਾਈਆ। ਸ਼ਬਦ ਘੋੜੇ ਚਿੱਟੇ ਅਸਵ ਤੰਗ ਕਸਦਾ ਆਇਆ, ਸੋਲਾਂ ਕਲੀਆਂ ਆਸਣ ਲਾਈਆ। ਦੂਈ ਦਵੈਤੀ ਹਉਮੇ ਹੰਗਤਾ ਕਲਜੁਗ ਅੰਤਮ ਭੰਨਦਾ ਆਇਆ, ਨਾਮ ਖੰਡਾ ਇਕ ਚਮਕਾਈਆ। ਲੋਆਂ ਪੁਰੀਆਂ ਲੰਘਦਾ ਆਇਆ, ਲੋਕਮਾਤ ਕਰੇ ਜੋਤ ਰੁਸ਼ਨਾਈਆ। ਬ੍ਰਹਿਮੰਡਾਂ ਖੰਡਾਂ ਜੇਰਜ ਅੰਡਾਂ ਵੰਡਾਂ ਵੰਡਦਾ ਆਇਆ, ਉਤਭੁਜ ਸੇਤਜ ਬੈਠਾ ਆਸਣ ਲਾਈਆ। ਭੇਖ ਪਖੰਡਾ ਜੁਗ ਜੁਗ ਡੰਨਦਾ ਆਇਆ, ਆਪ ਆਪਣਾ ਡੰਕ ਵਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਮੰਦਰ ਇਕ ਸੁਹਾਈਆ। ਘਰ ਮੰਦਰ ਸਚ ਹਰਿ ਰੰਗ ਰੂਪ, ਹਰਿ ਏਕਾ ਰੰਗ ਰੰਗਾਇਆ। ਸ਼ਾਹ ਸੁਲਤਾਨ ਵੱਡਾ ਭੂਪ, ਬੈਠਾ ਆਸਣ ਲਾਇਆ। ਮਨਮੁਖ ਕਾਇਆ ਅੰਧ ਕੂਪ, ਦੀਪਕ ਜੋਤ ਨਾ ਕੋਈ ਜਗਾਇਆ । ਦਰ ਦਰ ਘਰ ਘਰ ਮੰਦਰ ਅੰਦਰ ਧੁੱਖਦੇ ਧੂਪ, ਕੋਟੀ ਕੋਟਨ ਹਵਨ ਕਰਾਇਆ। ਕਿਸੇ ਨਾ ਮਿਲਿਆ ਸਤਿ ਸਰੂਪ, ਸਤਿ ਪੁਰਖ ਨਿਰੰਜਣ ਨਜ਼ਰ ਨਾ ਆਇਆ। ਹਾਹਾਕਾਰ ਚਾਰੋਂ ਕੂਟ, ਦਹਿ ਦਿਸ਼ਾ ਰਿਹਾ ਕੁਰਲਾਇਆ। ਜਗਤ ਨਾਤਾ ਕਿਸੇ ਨਾ ਗਿਆ ਛੂਟ, ਨਾ ਕੋਈ ਬੰਧਨ ਬੰਧ ਬੰਧਾਇਆ। ਵਰਨ ਬਰਨ ਪਈ

ਫੂਟ, ਸਾਚੀ ਸਰਨ ਨਾ ਕੋਈ ਰਖਾਇਆ। ਪੰਚ ਵਿਕਾਰਾ ਰਿਹਾ ਕੂਟ, ਦਿਵਸ ਰੈਣ ਰਿਹਾ ਕੁਰਲਾਇਆ। ਗੁਰ ਗੋਬਿੰਦੇ ਤੇਰਾ ਤੀਰ ਨਿਰਾਲਾ ਏਕਾ ਜਾਏ ਛੂਟ, ਰਸਨਾ ਚਿੱਲੇ ਆਪ ਚੜ੍ਹਾਇਆ । ਨੌਂ ਖੰਡ ਨਾ ਦਿਸੇ ਜੂਠ ਝੂਠ, ਬੀਸ ਸਦ ਬੀਸ ਦਏ ਰੁੜ੍ਹਾਇਆ। ਮਨਮੁਖ ਜੀਵਾਂ ਟੰਗੇ ਪੁੱਠ, ਰਾਏ ਧਰਮ ਹੱਥ ਫੜਾਇਆ। ਗੁਰਮੁਖ ਲੁਕਿਆ ਰਹੇ ਨਾ ਕੋਈ ਗੁੱਠ, ਆਪੇ ਆਪ ਲਏ ਉਠਾਇਆ। ਹਰਬੰਸ ਬਲਵੰਤ ਪ੍ਰਭ ਗਿਆ ਤੁਠ, ਘਰ ਸਾਚੇ ਡੇਰਾ ਲਾਇਆ। ਜੁਗਾਂ ਜੁਗਾਂ ਦੇ ਵਿਛੜੇ ਗਏ ਰੁਠ, ਕਲਜੁਗ ਵੇਲਾ ਅੰਤਮ ਮੇਲ ਮਿਲਾਇਆ। ਮਨਮੁਖਾਂ ਹੱਥ ਫੜਾਏ ਖਾਲੀ ਠੂਠ, ਨਾਮ ਭਿਛਿਆ ਨਾ ਕੋਈ ਪਾਇਆ। ਸੰਤ ਸੁਹੇਲੇ ਗੁਰੂ ਗੁਰ ਚੇਲੇ ਗਏ ਤੁਠ, ਪਾਰਬ੍ਰਹਮ ਸਰਨਾਇਆ। ਏਕਾ ਲਾਹਾ ਰਹੇ ਲੁੱਟ, ਅੰਮ੍ਰਿਤ ਆਤਮ ਜਾਮ ਪਿਆਇਆ। ਨਾਮ ਨਿਧਾਨਾ ਪਿਆਏ ਏਕਾ ਘੁੱਟ, ਅੱਠੇ ਪਹਿਰ ਖੁਮਾਰ ਰਖਾਇਆ। ਆਵਣ ਜਾਵਣ ਲੱਖ ਚੁਰਾਸੀ ਜਾਏ ਛੁੱਟ, ਜਿਸ ਜਨ ਆਪਣਾ ਲੜ ਫੜਾਇਆ। ਪੰਚਮ ਪੰਚਾਂ ਜੜ੍ਹ ਦੇਵੇ ਪੁੱਟ, ਪੰਚਮ ਸ਼ਬਦ ਕਰੇ ਜਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਤੇਰੇ ਕਾਇਆ ਘਰ, ਏਕਾ ਅਨਹਦ ਤਾਲ ਵਜਾਇਆ। ਅਨਹਦ ਤਾਲ ਸ਼ਬਦ ਵੈਰਾਗ, ਪ੍ਰਭ ਸਾਚਾ ਆਪ ਵਜਾਇੰਦਾ। ਗੁਰਮੁਖ ਨਾਰੀ ਮਿਲਿਆ ਕੰਤ ਸੁਹਾਗ, ਕੰਤ ਕੰਤਹੂਲਾ ਮੇਲ ਮਿਲਾਇੰਦਾ। ਦੀਪਕ ਜੋਤੀ ਜਗੇ ਚਿਰਾਗ, ਅੰਧ ਅੰਧੇਰ ਮਿਟਾਇੰਦਾ। ਕੂੜ ਕੁੜਿਆਰਾ ਧੋਵੇ ਦਾਗ਼, ਸਚ ਸੁੱਖ ਰਖਾਇੰਦਾ। ਸਾਚਾ ਮਜਨ ਏਕਾ ਮਾਘ, ਆਤਮ ਸਰ ਸਰੋਵਰ ਆਪ ਕਰਾਇੰਦਾ। ਮਾਇਆ ਡੱਸੇ ਨਾ ਡੱਸਣੀ ਨਾਗ, ਤ੍ਰਿਸਨਾ ਤ੍ਰਿਪਤ ਕਰਾਇੰਦਾ। ਦੋ ਜਹਾਨੀ ਆਪੇ ਪਕੜੇ ਵਾਗ, ਨਾਮ ਘੋੜੇ ਆਪ ਚੜ੍ਹਾਇੰਦਾ। ਗੁਰ ਪੂਰਾ ਨਾ ਸੋਇਆ ਨਾ ਗਿਆ ਜਾਗ, ਅੱਠੇ ਪਹਿਰ ਏਕਾ ਰੰਗ ਰੰਗਾਇੰਦਾ। ਹਰਬੰਸ ਬਲਵੰਤ ਹੋਏ ਵਡ ਵਡ ਭਾਗ, ਵਡ ਭਾਗੀ ਹਰਿ ਹਰਿ ਪਾਇੰਦਾ। ਵਡਭਾਗੀ ਵਡ ਭਾਗ, ਹਰਿ ਹਰਿ ਪਾਇਆ। ਦੀਪਕ ਦੀਪ ਜਗੇ ਚਿਰਾਗ, ਦੀਪਕ ਦੀਪ ਕਰੇ ਰੁਸ਼ਨਾਇਆ। ਪੰਚ ਵਿਕਾਰਾ ਲੱਗੀ ਆਗ, ਤ੍ਰੈਗੁਣ ਮਾਇਆ ਲਹਿਣਾ ਰਿਹਾ ਚੁਕਾਇਆ । ਧੁਨ ਆਤਮਕ ਉਪਜੇ ਸਾਚਾ ਰਾਗ, ਅਨਾਦੀ ਧੁਨ ਰਿਹਾ ਸੁਣਾਇਆ। ਚਰਨ ਕਵਲ ਜਨ ਗਿਆ ਲਾਗ, ਧੰਨ ਧੰਨ ਜਣੇਂਦੀ ਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗ੍ਰਹਿ ਮੰਦਰ ਸਾਚੇ ਅੰਦਰ ਆਪ ਆਪਣਾ ਡੇਰਾ ਲਾਇਆ।