ਪੁਸਤਕਾਲਾਭਾਗ ੬

੨੧ ਮੱਘਰ ੨੦੧੪ ਬਿਕ੍ਰਮੀ ਪੰਡਤ ਸੁਖਦੇਵ ਰਾਮ ਦੇ ਗ੍ਰਹਿ ਪਿੰਡ ਕੱਲਾ ਜ਼ਿਲਾ ਅੰਮ੍ਰਿਤਸਰ

ਭਗਤ ਵਛਲ ਗਿਰਧਾਰ, ਭਗਵਨ ਰੂਪ ਸਮਾਇੰਦਾ। ਅਛਲ ਅਛੱਲ ਵਿਚ ਸੰਸਾਰ, ਮਨਮੁਖਾਂ ਆਪ ਭੁਲਾਇੰਦਾ। ਭੇਖਾ ਬਾਵਨ ਧਰ ਅਪਰ ਅਪਾਰ, ਦਰ ਦਵਾਰੇ ਫੇਰਾ ਪਾਇੰਦਾ। ਦੁਸ਼ਟ ਹੰਕਾਰੀ ਰਾਵਣ ਦਏ ਸੰਘਾਰ, ਰਾਮ ਰਾਮਾ ਰੂਪ ਵਟਾਇੰਦਾ। ਕਾਹਨਾ ਕ੍ਰਿਸ਼ਨਾ ਲਏ ਅਵਤਾਰ, ਬਿਦਰ ਸੁਦਾਮਾ ਗਲੇ ਲਗਾਇੰਦਾ। ਕਲਜੁਗ ਤੇਰੀ ਅੰਤਮ ਵਾਰ, ਹਰਿ ਜੋਤੀ ਨੂਰ ਦਰਸਾਇੰਦਾ। ਆਦਿ ਨਿਰੰਜਣ ਖੇਲ ਅਪਾਰ, ਜੋਤ ਨਿਰੰਜਣ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦਰ ਸੁਹਾਇੰਦਾ। ਭਗਤਨ ਮੇਲਾ ਹਰਿ ਭਗਵੰਤ, ਆਤਮ ਬ੍ਰਹਮ ਜਣਾਈਆ। ਮਿਲਿਆ ਮੇਲ ਸਾਚਾ ਕੰਤ, ਜਗਤ ਦਵਾਰਾ ਇਕ ਸੁਹਾਈਆ। ਜੁਗ ਜੁਗ ਮਹਿੰਮਾ ਗਣਤ ਅਗਣਤ, ਲੇਖਾ ਲੇਖ ਨਾ ਕੋਈ ਲਿਖਾਈਆ। ਕਲਜੁਗ ਜੀਵਾਂ ਮਾਇਆ ਪਾਏ ਬੇਅੰਤ, ਅੰਤਮ ਗੂੜ੍ਹੀ ਨੀਂਦ ਸਵਾਈਆ। ਜਨ ਭਗਤਾਂ ਕਾਇਆ ਚੋਲੀ ਚਾੜ੍ਹੇ ਰੰਗ ਬਸੰਤ, ਨਾਮ ਰੰਗਣ ਇਕ ਰੰਗਾਈਆ। ਪੰਚ ਵਿਕਾਰ ਕਰੇ ਭਸਮੰਤ, ਤ੍ਰਿਸ਼ਨਾ ਮੋਹ ਚੁਕਾਈਆ। ਦੇਵੇ ਵਡਿਆਈ ਵਿਚ ਜੀਵ ਜੰਤ, ਪਾਰਬ੍ਰਹਮ ਸੱਚੀ ਸਰਨਾਈਆ। ਰਾਗ ਸੁਣਾਏ ਇਕ ਸੁਹਾਗੀ ਛੰਤ, ਵਰਨ ਬਰਨ ਭੇਵ ਨਾ ਰਾਈਆ। ਸਾਚਾ ਮੇਲਾ ਆਦਿ ਅੰਤ, ਆਪ ਆਪਣਾ ਰਿਹਾ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਸੁਹੇਲਾ ਸਹਿਜ ਸੁਖਦਾਈਆ। ਭਗਤ ਸੁਹੇਲਾ ਸਾਚਾ ਮੀਤਾ, ਹਰਿ ਹਰਿ ਰਘੁਨਾਥਾ। ਏਕਾ ਸ਼ਬਦ ਮਾਣ ਰਖਾਏ ਅਠਾਰਾਂ ਧਿਆਏ ਗੀਤਾ,। ਦੋ ਜਹਾਨੀ ਸਗਲਾ ਸਾਥਾ। ਆਪ ਚਲਾਏ ਜੁਗ ਜੁਗ ਆਪਣੀ ਰੀਤਾ, ਪਰਗਟ ਹੋਏ ਤ੍ਰੈਲੋਕੀ ਨਾਥਾ। ਨਾ ਕੋਈ ਦਿਹੁਰਾ ਦਿਸੇ ਗੁਰੂਦਵਾਰਾ ਮੰਦਰ ਮਸੀਤਾ, ਗੁਰਮੁਖ ਕਾਇਆ ਮੰਦਰ ਅੰਦਰ ਬੈਠਾ ਇਕ ਅਤੀਤਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਨ ਮੇਲਾ ਸਾਚੇ ਘਰ, ਸੁਰਤ ਸਵਾਣੀ ਵਰੇ ਕਿਰਪਾ ਕਰੇ ਆਪਣੀ ਹਰੇ, ਮੇਲ ਮਿਲਾਏ ਰਾਮ ਸੀਤਾ। ਰਾਮ ਰਾਵਣ ਹਰਿ ਕਰਤਾਰ, ਸੀਤਾ ਸੁਰਤ ਜਗਾਈਆ। ਆਪ ਆਪਣਾ ਕਰ ਪਿਆਰ, ਆਪਣੀ ਰੀਤਾ ਰਿਹਾ ਜਣਾਈਆ। ਅੰਦਰ ਮੰਦਰ ਵੇਖ ਵਿਚਾਰ, ਡੂੰਘੀ ਕੰਦਰ ਫੇਰਾ ਪਾਈਆ। ਹਰਿਜਨ ਵੇਖੇ ਨੇਤਰ ਪੇਖੇ ਮੇਲ ਮਿਲਾਏ ਹਰਿ ਗਿਰਧਾਰ, ਗਿਰਵਰ ਰੂਪ ਅਖਵਾਈਆ। ਨਿਜ ਘਰ ਵਾਸੀ ਨਿਜ ਆਤਮ ਬੈਠਾ ਆਪਣਾ ਕਰ ਆਕਾਰ, ਦਿਸ ਕਿਸੇ ਨਾ ਆਈਆ। ਭਗਤਨ ਕਰੇ ਤਨ ਸ਼ਿੰਗਾਰ, ਤਨ ਬਸਤਰ ਇਕ ਪਹਿਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਮੇਲਾ ਸਾਚੇ ਦਰ, ਮਿਲਿਆ ਮੇਲ ਸਹਿਜ ਸੁਖਦਾਈਆ। ਮਿਲਿਆ ਮੇਲ ਜਾਮਾ ਵੰਤ, ਪੂਰਬ ਲਹਿਣਾ ਕਰਮ ਵਿਚਾਰਿਆ। ਭੇਵ ਨਾ ਪਾਇਣ ਜੀਵ ਜੰਤ, ਕਲਜੁਗ ਗੜ੍ਹ ਹੋਇਆ ਹੰਕਾਰਿਆ। ਨਾ ਕੋਈ ਬਣਾਏ ਮਾਤ ਬਣਤ, ਜੂਠੇ ਝੂਠੇ ਮੀਤ ਮੁਰਾਰਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਭਗਤੀ ਇਕ ਜਣਾ ਰਿਹਾ। ਏਕਾ ਭਗਤੀ ਹਰਿ ਭਗਵਾਨਾ, ਆਪਣੀ ਆਪ ਜਣਾਇੰਦਾ। ਸਾਚਾ ਸ਼ਬਦ ਸਚ ਤਰਾਨਾ, ਸਾਚਾ ਰਾਗ ਅਲ੍ਹਾਇੰਦਾ। ਗੁਰਮੁਖ ਹੱਥੀਂ ਬੰਨ੍ਹੇ ਗਾਨਾ, ਦਰ ਘਰ ਸਗਨ ਮਨਾਇੰਦਾ। ਚਰਨ ਧੂੜੀ ਸਚ ਇਸ਼ਨਾਨਾ, ਪੀਤ ਪੀਤੰਬਰ ਸਿਰ ਛੁਹਾਇੰਦਾ। ਮੇਲ ਮਿਲਾਏ ਗੋਪੀ ਕਾਹਨਾ, ਨਾਮ ਬੰਸਰੀ ਇਕ ਵਜਾਇੰਦਾ। ਜੋਤ ਸਰੂਪ ਘਨਈਆ ਸ਼ਾਮਾ, ਕਵਲ ਨੈਣ ਦਰਸਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਭਗਤਾਂ ਵੇਖ ਵਖਾਇੰਦਾ।

ਭਗਤਨ ਦਰ ਸਚ ਮਹੱਲਾ, ਹਰਿ ਸਾਚੇ ਆਪ ਵਿਚਾਰਿਆ। ਜੋਤ ਸਰੂਪੀ ਇਕ ਇਕੱਲਾ, ਵੇਖ ਵਖਾਏ ਸਰਬ ਸੰਸਾਰਿਆ। ਫੇਰਾ ਪਾਏ ਜੰਗਲ ਜੂਹ ਉਜਾੜ ਪਹਾੜ ਡੂੰਘੀ ਡੱਲਾ, ਜਲਾਂ ਥਲਾਂ ਪਾਰ ਕਿਨਾਰਿਆ। ਜਨ ਭਗਤ ਦਵਾਰੇ ਦੀਪਕ ਜੋਤੀ ਏਕਾ ਬੱਲਾ, ਮਿਟੇ ਰੈਣ ਅੰਧੇਰੀ ਅੰਧ ਅੰਧਿਆਰਿਆ। ਦੂਈ ਦਵੈਤੀ ਮੇਟੇ ਸੱਲਾ, ਏਕਾ ਦੂਜਾ ਭੌ ਨਿਵਾਰਿਆ। ਸਚ ਦਵਾਰ ਹਰਿਜਨ ਮੱਲਾ, ਮਿਲਿਆ ਮੇਲ ਏਕੰਕਾਰਿਆ। ਦਰ ਦਰਵੇਸ਼ਾ ਅੱਗੇ ਖੱਲਾ, ਦਰ ਦਰਬਾਨ ਆਪ ਅਖਵਾ ਰਿਹਾ। ਆਪ ਉਪਾਏ ਦਇਆ ਕਮਾਏ ਨਿਹਚਲ ਧਾਮ ਅਟੱਲਾ, ਥਿਰ ਘਰ ਸਾਚੀ ਬਣਤ ਬਣਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਹੋਏ ਅਛਲ ਅਛੱਲਾ, ਅਛਲ ਛਲ ਆਪ ਕਰਾ ਰਿਹਾ। ਅਛਲ ਅਛੇਦੀ ਹਰਿ ਨਿਰੰਕਾਰਾ, ਨਿਰਗੁਣ ਰੂਪ ਅਖਵਾਇੰਦਾ। ਭੇਵ ਨਾ ਪਾਇਣ ਵੇਦ ਕਿਤੇਬੀ, ਲੇਖਾ ਲਿਖਤ ਨਾ ਕੋਈ ਲਿਖਾਇੰਦਾ। ਗਾ ਗਾ ਥੱਕੇ ਦੇਵ ਦੇਵੀ, ਬ੍ਰਹਮਾ ਵਿਸ਼ਨ ਸ਼ਿਵ ਸੀਸ ਝੁਕਾਇੰਦਾ। ਪਾਰਬ੍ਰਹਮ ਪ੍ਰਭ ਅਲੱਖ ਅਭੇਵੀ, ਅਲਖਣਾ ਅਲੱਖ ਹੋ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਭਗਤਾਂ ਵੇਖ ਵਖਾਇੰਦਾ। ਅਲੱਖ ਅਲੱਖਣਾ ਹਰਿ ਕਰਤਾਰ, ਹਰ ਘਟ ਰਿਹਾ ਸਮਾਇਆ। ਆਪੇ ਭਾਂਡਾ ਕਰੇ ਸੱਖਨਾ, ਆਪੇ ਰਿਹਾ ਭਰਾਇਆ । ਆਪੇ ਬਾਲੀ ਬਾਲਾ ਖਾਏ ਮੱਖਨਾ, ਸ਼ਬਦ ਗੋਕਲ ਫੇਰਾ ਪਾਇਆ। ਆਪੇ ਦੇਵੇ ਦਰਸ ਹੋਏ ਪਰਤੱਖਣਾ, ਦਰੋਪਦ ਲੱਜਿਆ ਲਾਜ ਰਖਾਇਆ। ਆਪ ਭਾਗ ਲਗਾਏ ਕੁਲੀ ਕੱਖਣਾ, ਬਿਦਰ ਸੁਦਾਮਾ ਗਲੇ ਲਗਾਇਆ। ਆਪੇ ਹੋਏ ਤੰਦਲ ਚੱਖਨਾ, ਪੈਂਰੀ ਪੈ ਪੈ ਭਗਤ ਮਨਾਇਆ। ਹਰਿ ਭਗਤ ਸੁਖਦੇਵ ਨਾ ਰਹੇ ਸੱਖਣਾ, ਪ੍ਰਭ ਜੋਤੀ ਦਏ ਜਗਾਇਆ। ਕੱਖੋਂ ਕਰੇ ਲੱਖਣਾ, ਜਗਤ ਖ਼ਜ਼ਾਨਾ ਮੁੱਲ ਕੋਈ ਨਾ ਪਾਇਆ। ਕਰੋੜ ਤੇਤੀਸ ਤੇਰੇ ਦਰ ਕਰੇ ਪਰਦੱਖਣਾ, ਪ੍ਰਭ ਸਾਚੀ ਸੇਵਾ ਲਾਇਆ। ਕਲਜੁਗ ਅੰਗਿਆਰ ਏਕਾ ਭਖਣਾ, ਪ੍ਰਭ ਸਾਚਾ ਰਿਹਾ ਤਪਾਇਆ। ਖੇਲੇ ਖੇਲ ਉਤਰ ਪੂਰਬ ਪੱਛਮ ਦੱਖਣਾ, ਦਹਿ ਦਿਸ਼ਾ ਵੇਖ ਵਖਾਇਆ। ਮਨਮੁਖ ਜੀਵਾਂ ਕਿਸੇ ਨਾ ਪੜਦਾ ਢਕਨਾ, ਰਾਏ ਧਰਮ ਦਏ ਸਜ਼ਾਇਆ। ਲਾੜੀ ਮੌਤ ਘਰ ਘਰ ਦਰ ਦਰ ਬਹਿ ਬਹਿ ਨੱਚਨਾ, ਮੁਖ ਆਪਣਾ ਘੁੰਗਟ ਲਾਹਿਆ। ਗੁਰਮੁਖ ਸਾਚੇ ਪ੍ਰਭ ਚਰਨ ਦਵਾਰੇ ਬਹਿ ਬਹਿ ਹੱਸਣਾ, ਚਾਰੋਂ ਕੁੰਟ ਨੈਣ ਉਠਾਇਆ। ਪ੍ਰਭ ਸਾਚੇ ਪਾਰਬ੍ਰਹਮ ਅਬਿਨਾਸ਼ੀ ਕਰਤੇ ਆਪਣੀ ਗੋਦੀ ਰੱਖਣਾ, ਆਦਿ ਸ਼ਕਤੀ ਮਾਂ ਬਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਤੇਰੀ ਬੂੰਦ ਰਕਤੀ ਸਾਚੇ ਲੇਖੇ ਲਏ ਲਾਇਆ। ਸਾਚੇ ਲੇਖੇ ਜਾਏ ਲੱਗ, ਮਿਲਿਆ ਮੇਲ ਬਨਵਾਰੀ। ਪਰਗਟ ਹੋਏ ਦਾਤਾ ਸੂਰਾ ਸਰਬੱਗ, ਕਲਜੁਗ ਤੋੜੇ ਝੂਠੀ ਯਾਰੀ। ਤ੍ਰੈਗੁਣ ਮਾਇਆ ਆਪ ਬੁਝਾਏ ਅੱਗ, ਕਾਇਆ ਕਰੇ ਠੰਡੀ ਠਾਰੀ। ਦਰਸ ਦਿਖਾਏ ਉਪਰ ਸ਼ਾਹ ਰਗ, ਪੈਂਡਾ ਚੁੱਕੇ ਨੌਂ ਦਵਾਰੀ। ਦੀਪਕ ਜੋਤੀ ਜਾਏ ਜਗ, ਉਪਜੇ ਸ਼ਬਦ ਸੱਚੀ ਧੁਨਕਾਰੀ। ਫੜ ਫੜ ਹੰਸ ਬਣਾਏ ਕਗ, ਦੇਵੇ ਨਾਮ ਸੱਚੀ ਖੁਮਾਰੀ। ਦੁਰਮਤ ਮੈਲ ਧੋਇਆ ਦਾਗ਼, ਘਰ ਆਏ ਕ੍ਰਿਸ਼ਨ ਮੁਰਾਰੀ। ਮਨਮੁਖ ਕੋਈ ਨਾ ਪਕੜੇ ਵਾਗ, ਪ੍ਰਭ ਦੇਵੇ ਦਰ ਦੁਰਕਾਰੀ। ਅੰਤਮ ਜੋਤੀ ਬੁਝੇ ਚਿਰਾਗ, ਕਾਇਆ ਹੋਈ ਅੰਧ ਅੰਧਿਆਰੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਸੁਹੇਲੇ ਰਿਹਾ ਉਭਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਪੂਰਨ ਗੁਰ ਅਵਤਾਰੀ।

ਗੁਰ ਕਿਰਪਾ ਗੁਰ ਜਾਣਿਆ, ਮਿਲਿਆ ਨਾਮ ਪਰਸਾਦਿ। ਗੁਰਮੁਖ ਗੁਰ ਰੰਗ ਮਾਣਿਆ, ਧੁਰ ਦਰਗਾਹੀ ਦੇਵੇ ਦਾਦ। ਜਨ ਮੰਨੇ ਗੁਰ ਕਾ ਭਾਣਿਆ, ਰਸਨਾ ਛੋੜੇ ਜਗਤ ਸਵਾਦ। ਮਿਲੇ ਮੇਲ ਸ਼ਬਦ ਗੁਰ ਹਾਣੀਆ, ਖੋਜੇ ਜੀਓ ਪਿੰਡ ਬ੍ਰਹਿਮਾਦ। ਦਰ ਦਵਾਰੇ ਬਣੇ ਕੰਤ ਸਵਾਣੀਆ, ਘਰ ਸਾਜਨ ਸਾਚਾ ਲਾਧ। ਅਨਹਦ ਸੁਣੇ ਆਤਮ ਬਾਣੀਆ, ਗਾਵਣਹਾਰਾ ਮਾਧਵ ਮਾਧ। ਆਵਣ ਜਾਵਣ ਚੁੱਕੇ ਕਾਣੀਆ, ਜਿਸ ਜਨ ਰਸਨਾ ਲਿਆ ਅਰਾਧ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸੁਰਤੀ ਸ਼ਬਦ ਡੋਰੀ ਲਏ ਬਾਂਧ। ਸ਼ਬਦ ਡੋਰੀ ਬੰਧਨ ਪਾ, ਹਰਿਜਨ ਬੰਧ ਬੰਧਾਇਆ। ਇਕ ਜਪਾਏ ਸਾਚਾ ਨਾਂ, ਸੋ ਮੰਤਰ ਨਾਮ ਦ੍ਰਿੜਾਇਆ। ਹੰ ਹੰਗਤਾ ਦਏ ਮਿਟਾ, ਆਪ ਆਪਣੇ ਅੰਗਣ ਲਾਇਆ। ਮੰਗਤੇ ਮੰਗ ਦਏ ਵਖਾ, ਨਾਮ ਵਸਤ ਅਨਡੀਠੀ ਝੋਲੀ ਪਾਇਆ। ਲੇਖਾ ਮੰਗੇ ਜੋ ਜਨ ਰਹੇ ਕੁਰਲਾ, ਦੇ ਦਰਸ ਕਰੇ ਤ੍ਰਿਪਤਾਇਆ। ਆਪੇ ਬਣੇ ਪਿਤਾ ਮਾਂ, ਹਰਿਜਨ ਗੋਦੀ ਲਏ ਉਠਾਇਆ। ਸਦਾ ਸੁਹੇਲਾ ਦੇਵੇ ਠੰਡੀ ਛਾਂ, ਸਿਰ ਆਪਣਾ ਹੱਥ ਟਿਕਾਇਆ। ਹੰਸ ਬਣਾਏ ਫੜ ਫੜ ਕਾਂ, ਸਰ ਸਰੋਵਰ ਇਕ ਨੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਭੰਡਾਰਾ ਇਕ ਵਰਤਾਇਆ। ਗੁਰ ਪਰਸਾਦੀ ਗੁਰ ਬੂਝਿਆ, ਗੁਰ ਮੰਤਰ ਗਿਆਨ। ਗੁਰ ਚਰਨ ਗੁਰਮੁਖ ਝੂਜਿਆ, ਦਰਗਾਹ ਹੋਏ ਪਰਵਾਨ। ਚਰਨ ਕਵਲ ਜੋ ਜਨ ਲੂਝਿਆ, ਨੇੜ ਨਾ ਆਇਣ ਪੰਜ ਸ਼ੈਤਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਭੰਡਾਰਾ ਸ਼ਬਦੀ ਸ਼ਬਦ ਜਣਾਈ, ਨਾਮ ਨਾਮਾ ਬ੍ਰਹਮ ਗਿਆਨ। ਨਾਮ ਗਿਆਨ ਗੁਰ ਪਰਸਾਦੀ, ਪਰਮ ਪੁਰਖ ਵਰਤਾਇਆ। ਜਨ ਭਗਤਾਂ ਦੇਵੇ ਆਦਿ ਜੁਗਾਦੀ, ਜੁਗ ਜੁਗ ਦੇਂਦਾ ਆਇਆ। ਹਰਿਜਨ ਹਰਿ ਹਰਿ ਸਦਾ ਰਹੇ ਵਿਸਮਾਦੀ, ਵਿਸਮਾਦ ਰੂਪ ਅਖਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਨਾਮ ਵਰ, ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੈ ਜੈਕਾਰ ਸਾਚਾ ਨਾਅਰਾ ਲਾਇਆ। ਸਚ ਨਾਮ ਨਾਮ ਦ੍ਰਿੜੌਣਾ, ਏਕਾ ਅਲੱਖ ਜਗਾਈਆ। ਪਾਰਬ੍ਰਹਮ ਬ੍ਰਹਮ ਮੇਲ ਮਿਲੌਣਾ, ਸਵੱਛ ਸਰੂਪ ਪਰਤੱਖ ਦਰਸ ਦਿਖਾਈਆ। ਨੇਤਰ ਤੀਜਾ ਹਰਿ ਆਪ ਖੁਲ੍ਹਾਉਣਾ, ਬੰਦ ਕਿਵਾੜੀ ਕੁੰਡਾ ਲਾਹੀਆ। ਆਤਮ ਸੇਜਾ ਧਾਮ ਸੁਹੌਣਾ, ਸਤਿਗੁਰ ਬੈਠਾ ਜੋਤ ਜਗਾਈਆ। ਇਕ ਧਿਆਨ ਹਰਿ ਚਰਨ ਰਖਾਉਣਾ, ਜਗਤ ਵਿਛੋੜਾ ਦਏ ਕਟਾਈਆ। ਕਲਜੁਗ ਮਾਇਆ ਭੁੱਲ ਨਾ ਹਰਿ ਭੁਲਾਉਣਾ, ਅਣਭੁਲ ਆਪ ਅਖਵਾਈਆ। ਕਲਜੁਗ ਅੰਤਮ ਸੰਮਤ ਸੋਲਾਂ ਹਾੜ ਸਤਾਰਾਂ ਗੁਰਮੁਖਾਂ ਕਲ ਹਰਿ ਹਰਿ ਪਾਉਣਾ, ਸੋਹੰ ਕੰਡੇ ਆਪ ਤੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਨਾਮ ਵਰ, ਤਨ ਸ਼ਿੰਗਾਰ ਇਕ ਕਰਾਈਆ।

੨੨ ਮੱਘਰ ੨੦੧੪ ਬਿਕ੍ਰਮੀ ਬੂੜ ਸਿੰਘ ਦੇ ਗ੍ਰਹਿ ਪਿੰਡ ਨਾਥੇਵਾਲ ਜ਼ਿਲਾ ਫਿਰੋਜ਼ਪੁਰ

ਗ੍ਰਹਿ ਕੋਟ ਸਚ ਗੜ੍ਹ, ਘਰ ਸੁਹੰਜਣਾ ਨਰਾਇਣ। ਪੁਰਖ ਅਬਿਨਾਸ਼ੀ ਵੇਖੇ ਉਪਰ ਚੜ੍ਹ, ਦਰਦ ਦੁੱਖ ਭੰਜਨ ਸਾਕ ਸੈਣ। ਨਾ ਕੋਈ ਸੀਸ ਨਾ ਕੋਈ ਧੜ, ਰਸਨਾ ਗੁਣ ਨਾ ਸਕੇ ਕੋਈ ਕਹਿਣ। ਨਾ ਕੋਈ ਵਿਦਿਆ ਅੱਖਰ ਗਿਆ ਪੜ੍ਹ, ਮੰਦਰ ਅੰਦਰ ਕਿਸੇ ਨਾ ਦਿਸੇ ਬੈਠਾ ਨੈਣ। ਗੁਰਮੁਖਾਂ ਦਰ ਦਵਾਰੇ ਅੱਗੇ ਖੜ੍ਹ, ਆਪ ਚੁਕਾਏ ਲਹਿਣ ਦੇਣ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਰੰਗ

ਰੰਗਾਇਣ। ਰੰਗ ਰੰਗਾਏ ਨਾਮ ਨਰਾਇਣ, ਏਕਾ ਨਾਮ ਚਲੂਲਿਆ। ਨਾਤਾ ਤੋੜੇ ਜਗਤ ਮਾਤ ਪਿਤ ਭਾਈ ਭੈਣ, ਮੇਲ ਮਿਲਾਵਾ ਕੰਤ ਕੰਤੂਹਲਿਆ। ਆਤਮ ਸੇਜਾ ਸਾਚੇ ਮੰਦਰ ਸੰਤ ਸਤਿਗੁਰ ਇਕੱਠੇ ਰਹਿਣ, ਖੇਲੇ ਖੇਲ ਦੂਲ੍ਹੋ ਦੂਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਫਲਿਆ ਆਪੇ ਫੂਲਿਆ। ਨਾਮ ਨਿਰੰਜਣ ਪੁਰਖ ਅਥਾਹ, ਬੇਐਬ ਹਰਿ ਨਿਰੰਕਾਰਿਆ। ਸਿਫ਼ਤੀ ਸ਼ਬਦ ਸਚ ਸਲਾਹ, ਗਾਏ ਰਾਗ ਅਪਰ ਅਪਾਰਿਆ। ਆਦਿ ਜੁਗਾਦੀ ਸਚ ਮਲਾਹ, ਜਨ ਭਗਤਾਂ ਕਰੇ ਪਿਆਰਿਆ। ਨਾਮ ਜਣਾਈ ਏਕਾ ਨਾਂ, ਇਕ ੴਅੰਕਾਰਾ ਆਪ ਕਰਾ ਰਿਹਾ। ਵੇਖ ਵਖਾਏ ਸਾਚੇ ਥਾਂ, ਸ਼ਬਦ ਬਿਬਾਣਾ ਇਕ ਉਡਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਤ ਸਾਜਨ ਲਏ ਵਰ, ਘਰ ਸੁਹੰਜਣਾ ਇਕ ਵਖਾ ਰਿਹਾ। ਘਰ ਸੁਹੰਜਣਾ ਹਰਿ ਮੁਕੰਦਾ, ਪਾਰਬ੍ਰਹਮ ਉਚਿਤਾ। ਰਾਗ ਅਨਾਦੀ ਏਕਾ ਛੰਦ, ਗੁਰਮੁਖ ਉਠਾਏ ਸੁੱਤਾ। ਰਸਨ ਜਣਾਏ ਬੱਤੀ ਦੰਦ, ਏਕਾ ਇਕ ਸੁਹਾਏ ਸਾਚੀ ਰੁੱਤਾ। ਆਤਮ ਬਖ਼ਸ਼ੇ ਪਰਮਾਨੰਦ, ਲੋਕਮਾਤ ਮੰਨਾਏ ਰੁੱਠਾ। ਖ਼ੁਸ਼ੀ ਕਰਾਏ ਬੰਦ ਬੰਦ, ਗੁਰ ਸਤਿਗੁਰ ਪੂਰਾ ਤੁਠਾ। ਸਤਿਜੁਗ ਸਚ ਚੜ੍ਹਾਏ ਚੰਦ, ਮੇਟ ਮਿਟਾਏ ਨਾਤਾ ਜੂਠਾ ਝੂਠਾ। ਮਦਿਰਾ ਮਾਸ ਤਜਾਏ ਰਸਨਾ ਗੰਦ, ਮਾਤ ਗਰਭ ਨਾ ਹੋਏ ਪੁੱਠਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਬੰਧਾਏ ਸਾਚਾ ਮੁੱਠਾ। ਸਾਚਾ ਸ਼ਬਦ ਹਰਿ , ਨਿਰਗੁਣ ਤੋਲ ਤੁਲਾਇਆ। ਸਰਗੁਣ ਵੇਖੇ ਕਾਇਆ ਡੋਲਾ, ਆਪ ਆਪਣਾ ਪੜਦਾ ਲਾਹਿਆ। ਨਾਮ ਵਣਜਾਰਾ ਸ਼ਬਦੀ ਤੋਲਾ, ਏਕਾ ਕੰਡਾ ਰਿਹਾ ਵਖਾਇਆ। ਪਰਗਟ ਹੋਏ ਕਲਾ ਸੋਲਾਂ, ਸੋਲਾਂ ਧਾਰ ਚਲਾਇਆ। ਗੁਰਮੁਖ ਆਤਮ ਸੇਜਾ ਮੌਲਾ, ਕਾਇਆ ਕਮਲੀ ਤਨ ਛੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧਰਨੀ ਧਰ ਆਪ ਅਖਵਾਇਆ। ਸਤਿਗੁਰ ਬੋਧ ਸ਼ਬਦ ਗਿਆਨਨ, ਅੰਤਰ ਨਾਮ ਜਣਾਈਆ। ਚਰਨ ਧੂੜ ਇਕ ਇਸ਼ਨਾਨਨ, ਗੁਰਮੁਖ ਸਾਚੇ ਆਪ ਕਰਾਈਆ। ਨੇਤਰ ਤੀਜੇ ਦੇਵੇ ਚਾਨਨ, ਅੰਧ ਅੰਧੇਰ ਮਿਟਾਈਆ। ਪੰਜ ਦੁਸ਼ਟ ਸੰਘਾਰੇ ਜਿਉਂ ਰਾਮਾ ਰਾਵਨ, ਲੰਕਾ ਗੜ੍ਹ ਤਨ ਤੁੜਾਈਆ। ਮਨ ਸ਼ਾਹ ਭਬੀਖਨ ਫੜਾਏ ਅਪਣਾ ਦਾਮਨ, ਤਖ਼ਤ ਤਾਜ ਸੀਸ ਟਿਕਾਈਆ। ਦਇਆ ਕਮਾਏ ਧੁਰ ਦਰਗਾਹੀ ਜਾਮਨ, ਹਾਜ਼ਰ ਹਜ਼ੂਰ ਜੋਤ ਜਗਾਈਆ। ਨੇੜ ਨਾ ਆਏ ਕਾਮਨੀ ਕਾਮਨ, ਕਾਇਆ ਕਿਰਤੀ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਹੰਸ ਜੋਗ ਦਰਸ ਅਮੋਘ ਆਪ ਆਪਣਾ ਇਕ ਵਖਾਈਆ। ਕੋਟਨ ਕੋਟ ਦਾਨ ਪੁੰਨ ਇਸ਼ਨਾਨ, ਕੋਟਨ ਜੋਗ ਅਭਿਆਸਿਆ। ਪੁਰਖ ਅਬਿਨਾਸ਼ੀ ਚਰਨ ਧਿਆਨ, ਥਿਰ ਘਰ ਦਏ ਇਕ ਭਰਵਾਸਿਆ। ਮੇਲ ਮਿਲਾਏ ਸ੍ਰੀ ਭਗਵਾਨ, ਸ਼ਾਹ ਸੁਲਤਾਨ ਘਨਕਪੁਰ ਵਾਸਿਆ। ਚਰਨ ਧੂੜ ਮੰਗਨ ਰਾਜ ਰਾਜਾਨ, ਮਿਲੇ ਮੇਲ ਨਾ ਸ਼ਾਹੋ ਸ਼ਾਬਾਸ਼ਿਆ। ਗੁਰਮੁਖਾਂ ਕਰੇ ਦਰ ਪਰਵਾਨ, ਮੇਲ ਮਿਲਾਏ ਕਾਇਆ ਜੰਗਲ ਜੂਹ ਉਜਾੜ ਵਿਚ ਪਰਭਾਸਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਵੇਖੇ ਰੰਗ ਤਮਾਸਿਆ। ਸਾਚਾ ਰੰਗ ਰੰਗ ਮਹੱਲ, ਪ੍ਰਭ ਸਾਚੀ ਰਚਨ ਰਚਾਈਆ। ਊਚੋ ਊਚ ਅਗੰਮ ਅਥਾਹ ਬੇਪਰਵਾਹ ਉਚ ਅਟੱਲ, ਬੈਠਾ ਆਸਣ ਲਾਈਆ। ਗੁਰਮੁਖ ਦਵਾਰਾ ਲੋਕਮਾਤ ਤੇਰਾ ਲਿਆ ਮੱਲ, ਆਪ ਆਪਣੀ ਸੇਵਾ ਲਾਈਆ। ਸ਼ਬਦੀ ਜੋਤੀ ਆਏ ਚਲ, ਪੰਜ ਤਤ ਕਰੇ ਕੁੜਮਾਈਆ। ਪਰਕਾਸ਼ ਆਕਾਸ਼ ਕਾਇਆ ਖਲ, ਅਵਣ ਗਵਣ ਭੇਵ ਨਾ ਰਾਈਆ। ਦੂਈ ਦਵੈਤੀ ਮੇਟੇ ਸੱਲ, ਸਤਿ ਸੰਤੋਖ ਇਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ

ਆਪਣੀ ਕਿਰਪਾ ਕਰ, ਹਰਿਜਨ ਸਾਚੇ ਵੇਖ ਵਖਾਈਆ। ਜਨ ਹਰਿ ਸਾਚਾ ਸਚ ਕਰਮ, ਸਾਚੋ ਸਚ ਸਮਾਇਆ। ਪਾਰਬ੍ਰਹਮ ਸਰਨਾਈ ਸਾਚਾ ਧਰਮ, ਕੂੜ ਕਿਰਿਆ ਜਗਤ ਤਜਾਇਆ। ਨਾ ਕੋਈ ਗੋਤ ਨਾ ਕੋਈ ਵਰਨ, ਨਾ ਕੋਈ ਬੰਧਨ ਜਗ ਬੰਧਾਇਆ। ਏਕਾ ਮੇਲਾ ਹਰਿ ਕਰਨੀ ਕਰਨ, ਪੁਰਖ ਕਰਤੇ ਵਿਚ ਸਮਾਇਆ। ਨੌਂ ਅਠਾਰਾਂ ਦਰ ਦਰ ਪਾਣੀ ਭਰਨ, ਨੌਂ ਸੱਤ ਕਰੇ ਰੁਸ਼ਨਾਈਆ। ਹਰਿਜਨ ਖੋਲ੍ਹੇ ਹਰਨ ਫਰਨ, ਨੇਤਰ ਨੈਣ ਪੜਦਾ ਲਾਹਿਆ। ਆਪ ਚੁਕਾਏ ਮਰਨ ਡਰਨ, ਆਵਣ ਜਾਵਣ ਗੇੜ ਕਟਾਇਆ। ਦਾਤਾ ਦਾਨੀ ਹਰਿ ਤਰਨੀ ਤਰਨ, ਤਾਰਨਹਾਰ ਸ੍ਰਿਸ਼ਟ ਸਬਾਇਆ। ਗੁਰਮੁਖ ਵਿਰਲੇ ਸਰਨੀ ਪੜ੍ਹਨ, ਮਨਮੁਖਾਂ ਰਿਹਾ ਦੁਰਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਮੇਲਾ ਜੁਗ ਵਿਛੜੇ ਆਪ ਕਰਾਇਆ। ਮੇਲ ਮਿਲਾ ਨਾ ਹਰਿ ਭਗਵੰਤਾ, ਏਕਾ ਏਕ ਅਕਾਲੀਆ। ਸਚ ਦਵਾਰਾ ਇਕ ਖੁਲੰਤਾ, ਲੱਖ ਚੁਰਾਸੀ ਬਣੇ ਸਵਾਲੀਆ। ਸਾਚੀ ਵਸਤ ਇਕ ਰਖੰਤਾ, ਨਾਮ ਧੰਨ ਦੋ ਜਹਾਨਾਂ ਵਾਲੀਆ। ਗੁਰਮੁਖ ਸਾਜਨ ਸੰਗ ਰਖੰਤਾ, ਖੇਲੇ ਖੇਲ ਜਗਤ ਨਿਰਾਲੀਆ। ਏਕਾ ਤਾਲ ਹਰਿ ਵਜੰਤਾ, ਏਕਾ ਧੁਨ ਉਪਾ ਲਿਆ। ਏਕਾ ਰਾਗ ਜਨ ਸੁਣੰਤਾ, ਰਾਗ ਰਾਗਨੀ ਸੇਵਾ ਲਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਵੇਖ ਘਰ, ਘਰ ਸਾਚਾ ਇਕ ਸੁਹਾ ਲਿਆ।

ਅਨੁਭਵ ਮੂਰਤ ਸ਼ਬਦ ਗੁਰ ਦਾਤਾ, ਸਤਿਗੁਰ ਪੁਰਖ ਸਮਾਇਆ। ਨਾਦ ਤੂਰਤ ਸਰਬ ਗੁਣ ਗਿਆਤਾ, ਅਕਲ ਕਲ ਅਖਵਾਇਆ। ਆਸਾ ਮਨਸਾ ਪੂਰਤ ਸਦਾ ਪਿਤ ਮਾਤਾ, ਜਲ ਥਲ ਹੋਏ ਸਹਾਇਆ। ਬਖ਼ਸ਼ੇ ਚਰਨ ਧੂੜ ਜਗਤ ਜੁਗ ਨਾਤਾ, ਦੁਰਮਤ ਮੈਲ ਗਵਾਇਆ। ਨਾਤਾ ਤੋੜੇ ਜਗਤ ਕੂੜ ਅੰਮ੍ਰਿਤ ਆਤਮ ਦੇਵੇ ਬੂੰਦ ਸਵਾਂਤਾ, ਸਾਂਤਕ ਸਤਿ ਵਰਤਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਮਜਨ ਇਕ ਕਰਾਇਆ। ਜਗ ਮੋਹਨ ਹਰਿ ਪੀਤੰਬਰ, ਪਰਮ ਪੁਰਖ ਸੁਲਤਾਨਾ। ਜਗ ਰਚਿਆ ਹਰਿ ਸਵੰਬਰ, ਭਗਤਾਂ ਬੰਨ੍ਹੇ ਭਗਤੀ ਗਾਨਾ। ਕਲਜੁਗ ਮੇਟੇ ਕੂੜਾ ਅਡੰਬਰ, ਸਤਿਜੁਗ ਸਚ ਹੋਏ ਪਰਧਾਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਬਖ਼ਸ਼ੇ ਚਰਨ ਧਿਆਨਾ। ਲੱਖਮੀ ਨਰਾਇਣ ਨਰ ਮੋਹਨ ਮਦ ਸੂਧਨ, ਸਾਰੰਗ ਧਰ ਅਖਵਾਇਓ। ਬਲੀ ਬਲਵਾਨ ਨਰਾਇਣ ਨਰ ਜੋਧਨ, ਸੂਰਬੀਰ ਜਗ ਧਾਇਓ। ਜਨ ਭਗਤਾਂ ਕਰੇ ਨਾਮ ਸਮਬੋਧਨ, ਰਸਨਾ ਰਸ ਰਖਾਇਓ। ਅਕਾਲ ਮੂਰਤ ਅਗਾਧ ਬੋਧਨ, ਪਾਰਬ੍ਰਹਮ ਭੇਵ ਨਾ ਰਾਇਓ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਮੇਲ ਮਿਲਾਇਓ। ਚਤੁਰਭੁਜ ਸ਼ਬਦ ਗੁਣਵੰਤਾ, ਤ੍ਰੈ ਕਾਲ ਭੇਵ ਨਾ ਵੇਦਾ। ਜੋਤੀ ਨੂਰ ਆਦਿ ਜੁਗੰਤਾ, ਆਦਿ ਪੁਰਖ ਨਿਰੰਜਣ ਅਛਲ ਅਛੇਦਾ। ਹਰਿਜਨ ਮੇਲੇ ਸਾਚੇ ਸੰਤਾਂ, ਆਪ ਖੁਲ੍ਹਾਏ ਆਪਣਾ ਭੇਦਾ। ਗੀਤ ਸੁਹਾਗੀ ਨਾਮ ਸੁਣਾਏ ਏਕਾ ਛੰਤਾ, ਜਨ ਭਗਤਾਂ ਜੁਗ ਜੁਗ ਦੇਂਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲੇਖ ਲਿਖੰਦਾ। ਕਵਲ ਨੈਣ ਸ਼ਬਦ ਧਨ ਖੁਮਾਰੀ, ਪਾਰਬ੍ਰਹਮ ਸੁਲਤਾਨਾ। ਭਗਤ ਵਛਲ ਆਪ ਗਿਰਧਾਰੀ, ਰੂਪ ਅਨੂਪ ਸਤਿ ਸਰੂਪ ਸ਼ਾਹੋ ਭੂਪ ਆਪ ਅਖਵਾਨਾ। ਅਕਲ ਕਰ ਹਰਿ ਨਾਮ ਸਵਾਰੀ, ਖੇਲੇ ਖੇਲ ਦੋ ਜਹਾਨਾਂ। ਨੇਤਰ ਲੋਚਨ ਨੈਣ ਮੁੰਧਾਰੀ, ਭਗਤੀ ਭਗਵਨ ਮੇਲ ਭਗਵਾਨਾ। ਰਾਧਾ ਸੀਤਾ ਚਰਨ ਦਵਾਰੀ,

ਗੁਰਮੁਖ ਸੁਰਤੀ ਮੇਲ ਮਿਲਾਨਾ। ਸਾਚਾ ਸ਼ਾਹੋ ਦਸਮ ਦਵਾਰੀ, ਆਤਮ ਸੇਜਾ ਇਕ ਸੁਹਾਨਾ। ਨਿਹਚਲ ਜੋਤੀ ਕਰ ਉਜਿਆਰੀ, ਉਪਜਾਏ ਸ਼ਬਦ ਤਰਾਨਾ। ਅਨਹਦ ਸੇਵਕ ਸੇਵਾਦਾਰੀ, ਧੁਨ ਮਰਦੰਗ ਵਜਾਏ ਧੁਰ ਨਿਸ਼ਾਨਾ। ਹਰਿਜਨ ਸਾਚੇ ਪੈਜ ਸਵਾਰੀ, ਦਰ ਘਰ ਕਰੇ ਪਰਵਾਨਾ। ਮਿਲਿਆ ਮੇਲ ਨਰ ਨਿਰੰਕਾਰੀ, ਨਿਜ ਆਤਮ ਸੁੱਖ ਮਹਾਨਾ। ਪਾਇਆ ਦਰਸ ਅਗੰਮ ਅਪਾਰੀ, ਹਉਮੇ ਰੋਗ ਚਲਾਨਾ। ਤੁੱਟੇ ਗੜ੍ਹ ਜਗਤ ਹੰਕਾਰੀ, ਰਸਨਾ ਚਿੱਲਾ ਤੀਰ ਕਮਾਨਾ। ਚਾਰ ਵਰਨ ਇਕ ਸਿਕਦਾਰੀ, ਸੋਹੰ ਸ਼ਬਦ ਸ਼ਾਹ ਸੁਲਤਾਨਾ। ਸਤਿਜੁਗ ਸਾਚੇ ਪੈਜ ਸਵਾਰੀ, ਮਿਲਿਆ ਮੇਲ ਨਾਮ ਨਿਧਾਨਾ। ਵਰਭੰਡੀ ਹੋਏ ਜੈ ਜੈਕਾਰੀ, ਬ੍ਰਹਿਮੰਡੀ ਕਰ ਪਰਵਾਨਾ। ਭੇਖ ਪਖੰਡੀ ਰੋਵਣ ਜ਼ਾਰੋ ਜ਼ਾਰੀ, ਵੇਲੇ ਅੰਤਮ ਹੋਏ ਹੈਰਾਨਾ। ਨਾਰ ਦੁਹਾਗਣ ਰੰਡੀ ਜੀਵ ਹੰਕਾਰੀ, ਨਾ ਦਿਸੇ ਕੋਈ ਟਿਕਾਨਾ। ਜੇਰਜ ਅੰਡੀ ਪਾਵੇ ਸਾਰੀ, ਗੁਰ ਪੂਰਾ ਹਰਿ ਮਿਹਰਵਾਨਾ। ਹਰਿਜਨ ਸਾਚੇ ਰਿਹਾ ਉਧਾਰੀ, ਦੇਵੇ ਨਾਮ ਧੁਰ ਫ਼ਰਮਾਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਜੀਆ ਜਨ ਦਾਨਾ। ਜੀਆ ਦਾਨ ਜਗਤ ਪ੍ਰਭ ਦੀਨਾ, ਨਿਰਗੁਣ ਰੂਪ ਸਮਾਇਆ। ਅੰਮ੍ਰਿਤ ਆਤਮ ਪੀਣਾ ਖਾਣਾ, ਪੀਆ ਪ੍ਰੀਤਮ ਸੁਹਾਇਆ। ਮਿਲੇ ਵਡਿਆਈ ਲੋਕ ਤੀਨਾ, ਚੌਦਾਂ ਹਟ ਨਾ ਮਾਤ ਵਿਕਾਇਆ। ਪੁਰਖ ਅਬਿਨਾਸ਼ੀ ਦਾਨਾ ਬੀਨਾ, ਦੇਵਣਹਾਰ ਸਰਬ ਸੁਖਾਇਆ। ਗੁਰਮੁਖ ਗੁਰਸਿਖ ਹਰਿਜਨ ਸਾਜਨ ਰਸਨਾ ਚੀਨਾ, ਹਰਿ ਮੰਦਰ ਮੇਲ ਮਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣਾ ਨਾਮ ਜਪਾਇਆ। ਸ਼ਬਦ ਤੁਰੰਗ ਰਿਹਾ ਕੁੱਦ, ਹਰਿਜਨ ਰਿਹਾ ਚੜ੍ਹਾਏ। ਦੋ ਜਹਾਨੀ ਪਾਵੇ ਸੁਦ, ਫੜ ਫੜ ਪਾਰ ਕਰਾਏ। ਨਿਰਮਲ ਕਰੇ ਜਗਤ ਬੁਧ, ਬੁਧ ਬਿਬੇਕੀ ਇਕ ਵਖਾਏ। ਕਾਰਜ ਕਰੇ ਸੁਧ, ਜੋ ਜਨ ਏਕਾ ਟੇਕ ਧਰਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੰਗਤ ਵਿਚ ਸਮਾਏ। ਹਰਿ ਸੰਗਤ ਹਰਿ ਰੰਗ ਰਤਿਆ, ਰਾਮ ਰਤ ਅਪਾਰ। ਬੀਜ ਬੀਜੇ ਸਾਚੇ ਵੱਤਿਆ, ਸ਼ਬਦ ਗਾਇਨ ਜੈਕਾਰ। ਮਿਲੇ ਮੇਲ ਕਮਲਾਪਤੀਆ, ਕੰਤ ਸੁਹਾਗਣ ਹੋਏ ਨਾਰ। ਤਨ ਰਹੇ ਰੱਤ ਨਾ ਰੱਤੀਆ, ਜੋ ਜਨ ਮੰਗੇ ਦਰਸ ਅਪਾਰ। ਏਕਾ ਸ਼ਬਦ ਜਣਾਏ ਰਾਗ ਛੱਤੀਆ, ਮਿਲੇ ਮੇਲ ਹਰਿ ਨਿਰੰਕਾਰ। ਜਨ ਗੋਬਿੰਦ ਗਾਇਆ ਦੰਦੀ ਬੱਤੀਆ, ਵਾ ਤਤੀ ਨਾ ਵਿਚ ਸੰਸਾਰ। ਚਰਨ ਕਵਲ ਉਪਰ ਧਵਲ ਜੋ ਜਨ ਢੱਠੀਆ, ਬ੍ਰਹਮਾ ਵਿਸ਼ਨ ਸ਼ਿਵ ਦੇਵਤ ਸੁਰ ਕਰੋੜ ਤੇਤੀਸਾ ਗੁਰਮੁਖ ਤੇਰੇ ਚਰਨ ਕਰਨ ਨਿਮਸਕਾਰ। ਪਤ ਪਤਵੰਤ ਗੁਰਮੁਖ ਗੁਰ ਪੂਰੇ ਅੰਤਮ ਰੱਖੀਆ, ਕਰੇ ਕਰਾਏ ਪਾਰ ਉਤਾਰ। ਦੀਪਕ ਜੋਤੀ ਜਗੇ ਸਾਚੇ ਬੱਤੀਆ, ਨਿਰਮਲ ਜੋਤ ਆਕਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਜੂ ਹਰ ਘਟ ਅੰਦਰ ਹਰਿ ਮੰਦਰ ਹਰਿ ਸੰਗਤ ਬਖ਼ਸ਼ੇ ਚਰਨ ਪਿਆਰ। ਹਰਿ ਸੰਗਤ ਹਰਿ ਮੀਤੜਾ, ਦਿਵਸ ਰੈਣ ਪਰਭਾਤ। ਗੁਰਮੁਖਾਂ ਰੰਗੇ ਕਾਇਆ ਚੋਲੀ ਚੀਥੜਾ, ਮਿਲੇ ਮੇਲ ਪ੍ਰਭ ਸਗਲਾ ਸਾਥ। ਹਰਿ ਸ਼ਬਦ ਗੁਣ ਵਖਾਏ ਇਕ ਅਨਡੀਠੜਾ, ਲੇਖਾ ਲੇਖ ਮੁਕਾਏ ਸੀਆਂ ਸਾਢੇ ਤਿੰਨ ਤਿੰਨ ਹਾਥ। ਕਾਇਆ ਕੌੜਾ ਮਿੱਠਾ ਕਰੇ ਰੀਠੜਾ, ਜੋ ਜਨ ਰਸਨਾ ਗਾਏ ਗੁਰੂ ਗੁਰ ਗਾਥ। ਜੁਗ ਜਾਣੇ ਜਣਾਏ ਆਪਣੀ ਰੀਤੜਾ, ਸਰਬ ਕਲਾ ਹਰਿ ਸਮਰਾਥ। ਜਨ ਭਗਤਾਂ ਆਦਿ ਜੁਗਾਦੀ ਨੀਤੜਾ, ਆਪ ਨਿਭਾਏ ਆਪਣਾ ਸਾਥ। ਗੁਰਸਿਖ ਕਾਇਆ ਦਿਹੁਰਾ ਮੰਦਰ ਗੁਰੂਦਵਾਰਾ ਸਚ ਮੀਤੜਾ, ਹਰਿ ਬੈਠਾ ਤ੍ਰੈਲੋਕੀ ਨਾਥ। ਮਿਲੇ ਮੇਲ ਸ਼ਾਹੋ ਭੂਪ ਹਰਿ ਬੀਠਲ ਬੀਠਲਾ, ਨਾਮਾ ਧੰਨਾ ਲਹਿਣਾ

ਦੇਣ ਚੁਕਾਇਆ ਮਸਤਕ ਮਾਥ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੰਗਤ ਦੇਵੇ ਇਕ ਵਰ, ਆਤਮ ਸੇਜਾ ਸਾਚਾ ਕੰਤ ਸੋਇਆ ਸਾਚੀ ਖਾਟ। ਹਰਿ ਭਗਤ ਜਗ ਵਡਿਆਈਆ, ਜੁਗ ਜੁਗ ਅਵਲੱੜੀ ਰੀਤ। ਗੁਰ ਮੰਤਰ ਇਕ ਦ੍ਰਿੜਾਈਆ, ਨਾਮ ਨਿਧਾਨਾ ਪਤਤ ਪੁਨੀਤ। ਆਤਮ ਘਰ ਵੱਜੇ ਵਧਾਈਆ, ਪੰਚਮ ਗਾਇਣ ਸਾਚਾ ਗੀਤ। ਮਿਲਿਆ ਮੇਲ ਸਾਚੇ ਮਾਹੀਆ, ਦਰਸ ਵਖਾਏ ਇਕ ਅਤੀਤ। ਆਵਣ ਜਾਵਣ ਫੰਦ ਕਟਾਈਆ, ਲੱਖ ਚੁਰਾਸੀ ਜਾਏ ਜੀਤ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਹਰਿ ਸੰਗਤ ਵੇਖੇ ਏਕਾ ਘਰ, ਘਰ ਸਾਚਾ ਠਾਂਡਾ ਸੀਤ। ਠਾਂਡਾ ਦਰ ਹਰਿ ਗੋਬਿੰਦ, ਗੋਬਿੰਦ ਘਰ ਸੁਹਾਇਆ। ਗੁਰਮੁਖ ਮੇਟੇ ਸਗਲੀ ਚਿੰਦ, ਮਨ ਚਿੰਦਿਆ ਫਲ ਪਾਇਆ। ਅੰਮ੍ਰਿਤ ਆਤਮ ਧਾਰ ਦੇਵੇ ਸਾਗਰ ਸਿੰਧ, ਸਰ ਸਰੋਵਰ ਇਕ ਨੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਬਣਾਏ ਨਾਦੀ ਬਿੰਦ, ਨਾਦ ਅਨਾਦੀ ਆਪ ਅਖਵਾਇਆ। ਗੁਰਮੁਖਾਂ ਕਾਇਆ ਰੰਗ ਗੂੜ੍ਹ, ਗੋਬਿੰਦ ਆਪ ਰੰਗਾਇੰਦਾ। ਚਤੁਰ ਸੁਘੜ ਬਣਾਏ ਮੂਰਖ ਮੂੜ੍ਹ, ਜਿਸ ਜਨ ਆਪਣੀ ਦਇਆ ਕਮਾਇੰਦਾ। ਏਕਾ ਬਖ਼ਸ਼ੇ ਚਰਨ ਧੂੜ, ਜੋਤ ਲਿਲਾਟੀ ਆਪ ਜਗਾਇੰਦਾ। ਜਗਤ ਨਾਤਾ ਤੋੜੇ ਕੂੜੋ ਕੂੜ, ਔਖੀ ਘਾਟੀ ਆਪ ਚੜ੍ਹਾਇੰਦਾ। ਮਿਲਿਆ ਮੇਲ ਸਿੰਘ ਬੂੜ, ਵਿਛੜ ਕਦੇ ਨਾ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣਾ ਝੋਲੀ ਪਾਇੰਦਾ। ਆਪ ਆਪਣਾ ਝੋਲੀ ਪਾ, ਆਪਣਾ ਆਪ ਗਵਾਇਆ। ਗੁਰਮੁਖਾਂ ਵਿਚ ਗਿਆ ਸਮਾ, ਗੁਰਮੁਖ ਆਪ ਬਣਾਇਆ। ਆਪ ਆਪਣਾ ਰੱਖਿਆ ਨਾਂ, ਨਾਮ ਆਪਣਾ ਆਪ ਜਪਾਇਆ। ਆਪ ਆਪਣਾ ਵੇਖਿਆ ਥਾਂ, ਦੂਸਰ ਕਿਸੇ ਦਿਸ ਨਾ ਆਇਆ। ਜਨ ਭਗਤਾਂ ਬਣਿਆ ਪਿਤਾ ਮਾਂ, ਆਪ ਆਪਣੀ ਗੋਦ ਬਿਠਾਇਆ। ਨਿਥਾਵਿਆਂ ਦੇਵੇ ਹਰਿ ਚਰਨੀ ਥਾਂ, ਚਰਨ ਚਰਨੋਦਕ ਮੁਖ ਚੁਆਇਆ। ਫੜ ਫੜ ਹੰਸ ਬਣਾਏ ਕਾਂ, ਸੋਹੰ ਸਾਚੀ ਚੋਗ ਚੁਗਾਇਆ। ਵੇਲੇ ਅੰਤਮ ਪਕੜੇ ਬਾਂਹ, ਰਾਏ ਧਰਮ ਨੇੜ ਨਾ ਆਇਆ। ਸਦਾ ਸੁਹੇਲਾ ਦੇਵੇ ਠੰਡੀ ਛਾਂ, ਛੱਪਰ ਛੰਨ ਏਕਾ ਨਾਉਂ ਰਖਾਇਆ। ਗੁਰਮੁਖ ਪੂਰੇ ਸਦ ਬਲ ਬਲ ਜਾਂ, ਜਿਸ ਰਸਨਾ ਹਰਿ ਹਰਿ ਗਾਇਆ। ਜੁਗ ਜੁਗ ਕਰੇ ਕਰਾਏ ਸਚ ਨਿਆਂ, ਹੱਕ ਹਕੀਕਤ ਵੇਖ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਹਰਿ ਹਰਿ ਰੂਪ ਸਮਾਇਆ। ਭਗਤਨ ਰੈਣ ਲਾਏ ਹਰਿ ਮਾਥੇ, ਮਸਤਕ ਧੂੜ ਲਿਲਾਟੀ। ਚਰਨ ਸੀਸ ਜਗਦੀਸ ਹਰ ਘਟ ਸਾਥੇ, ਪੂਰਨ ਪੂਰ ਕਰਾਏ ਘਾਟੇ। ਜੁਗ ਜੁਗ ਸ਼ਬਦ ਚੜ੍ਹਾਏ ਸਾਚੇ ਰਾਥੇ, ਪਾਰ ਕਰਾਏ ਔਖੀ ਵਾਟੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਭਗਤਾਂ ਤਨ ਚੀਰ ਬਸਤਰ ਸ਼ਬਦ ਪਹਿਨਾਏ ਆਪਣੇ ਬਸਤਰ ਰੱਖੇ ਪਾਟੇ।

੨੩ ਮੱਘਰ ੨੦੧੪ ਬਿਕ੍ਰਮੀ ਗੁਲਜਾਰ ਸਿੰਘ ਦੇ ਗ੍ਰਹਿ ਪਿੰਡ ਨਾਥੇਵਾਲ ਜ਼ਿਲਾ ਫਿਰੋਜ਼ਪੁਰ

ਨਿਰਗੁਣ ਸ਼ਬਦ ਬਿਬਾਨ, ਭੇਵ ਨਾ ਭੇਦਿਆ। ਨਿਰਗੁਣ ਖੇਲ ਮਹਾਨ, ਅਛਲ ਅਛੇਦਿਆ। ਨਿਰਗੁਣ ਪਦ ਨਿਰਬਾਨ, ਲੇਖ ਨਾ ਜਾਣੇ ਵੇਦ ਕਿਤੇਬਿਆ। ਨਿਰਗੁਣ ਗੁਣ ਨਿਧਾਨ, ਜਾਣੇ ਗੁਣ ਨਾ ਰਸਨਾ ਜਿਹਵਿਆ। ਨਿਰਗੁਣ ਖੇਲ ਦੋ ਜਹਾਨ, ਭੇਵ ਨਾ ਪਾਇਣ ਦੇਵੀ ਦੇਵਿਆ।

ਨਿਰਗੁਣ ਆਪ ਭਗਵਾਨ, ਆਪ ਆਪਣਾ ਆਪੇ ਸੇਵਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਹੋਏ ਅਲਖ ਅਭੇਵਿਆ। ਨਿਰਗੁਣ ਰੂਪ ਅਨ ਰੰਗ ਰਾਤਾ, ਹਰਿ ਹਰਿ ਆਪ ਅਖਵਾਇਆ। ਪਾਰਬ੍ਰਹਮ ਪ੍ਰਭ ਪੁਰਖ ਬਿਧਾਤਾ, ਪੂਰਨ ਜੋਤ ਸਮਾਇਆ। ਦਿਵਸ ਰੈਣ ਇਕ ਇਕਾਂਤਾ, ਏਕਾ ਧਾਮ ਸੁਹਾਇਆ। ਨਾ ਕੋਈ ਪਿਤਾ ਨਾ ਕੋਈ ਮਾਤਾ, ਭੈਣ ਭਰਾਤਾ ਨਾ ਕੋਈ ਜਣਾਇਆ। ਨਾ ਕੋਈ ਜ਼ਾਤ ਨਾ ਕੋਈ ਪਾਤਾ, ਗ੍ਰੰਥ ਪੰਥ ਨਾ ਕੋਈ ਰਖਾਇਆ। ਸਰਬ ਜੀਆਂ ਪ੍ਰਭ ਆਪੇ ਦਾਤਾ, ਆਪ ਆਪਣਾ ਰਿਹਾ ਜਣਾਇਆ। ਜੁਗ ਜੁਗ ਜਾਣੇ ਆਪਣੀ ਗਾਥਾ, ਗਾਵਣਹਾਰ ਆਪ ਅਖਵਾਇਆ। ਸ਼ਬਦ ਚਲਾਏ ਸਾਚਾ ਰਾਥਾ, ਰਥ ਰਥਵਾਹੀ ਹਰਿ ਰਘੁਰਾਇਆ। ਭਗਤ ਜਨਾਂ ਹਰਿ ਸਗਲਾ ਸਾਥਾ, ਸਾਚਾ ਸੰਗ ਨਿਭਾਇਆ। ਲਹਿਣ ਦੇਣ ਚੁਕਾਏ ਮਸਤਕ ਮਾਥਾ, ਧੁਰ ਮਸਤਕ ਲੇਖ ਲਿਖਾਇਆ। ਲੇਖ ਚੁਕਾਏ ਅੱਠ ਸਾਠਾ, ਤਿੰਨ ਸੌ ਸੱਠ ਵੇਖ ਵਖਾਇਆ। ਸਰ ਸਰੋਵਰ ਮਾਰੇ ਠਾਠਾਂ, ਹਰਿ ਅੰਮ੍ਰਿਤ ਜਲ ਭਰਾਇਆ। ਏਕਾ ਮੰਤਰ ਪੂਜਾ ਪਾਠਾ, ਏਕਾ ਨਾਮ ਦ੍ਰਿੜਾਇਆ। ਜੁਗ ਜੁਗ ਗੇੜੇ ਉਲਟੀ ਲਾਠਾ, ਗੇੜਨਹਾਰ ਆਪ ਅਖਵਾਇਆ। ਸਰਬ ਕਲ ਆਪੇ ਸਮਰਾਥਾ, ਸਤਿ ਪੁਰਖ ਨਿਰੰਜਣ ਆਇਆ। ਵੇਖ ਵਖਾਏ ਰਾਮਾ ਘਰ ਦਸਰਾਥਾ, ਰਾਵਣ ਲੰਕਾ ਗੜ੍ਹ ਤੁੜਾਇਆ। ਕਾਹਨਾ ਕ੍ਰਿਸ਼ਨਾ ਸਗਲਾ ਸਾਥਾ, ਤ੍ਰੈਲੋਕੀ ਨਾਥ ਆਪ ਹੋ ਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਰੂਪ ਸਮਾਇਆ। ਨਿਰਗੁਣ ਹਰਿ ਨਿਰੰਕਾਰ, ਥਿਰ ਘਰ ਡੇਰਾ ਲਾਇਆ। ਨਾ ਕੋਈ ਮੰਦਰ ਗੁਰੂਦਵਾਰ, ਮਸਜਿਦ ਕਾਅਬਾ ਨਾ ਕੋਈ ਰਖਾਇਆ। ਮਠ ਭਠ ਨਾ ਕਰ ਤਿਆਰ, ਦਰ ਦਰਵਾਜ਼ਾ ਨਾ ਕੋਈ ਖੁਲ੍ਹਾਇਆ। ਵੇਦ ਪਾਠ ਨਾ ਕੋਈ ਪੁਰਾਨ, ਗੀਤਾ ਗਿਆਨ ਨਾ ਕੋਈ ਜਣਾਇਆ। ਸ਼ਰਅ ਹਦੀਸ ਅੰਜੀਲ ਕੁਰਾਨ, ਮੁਸੱਲਾ ਹੱਥ ਨਾ ਕੋਈ ਰਖਾਇਆ। ਖਾਣੀ ਬਾਣੀ ਨਾ ਕੋਇ ਗਿਆਨ, ਰਾਗ ਛਤੀਸ ਨਾ ਕੋਇ ਅਲਾਇਆ। ਨਿਰਗੁਣ ਰੂਪ ਸ੍ਰੀ ਭਗਵਾਨ, ਹਰਿ ਆਪਣੇ ਵਿਚ ਸਮਾਇਆ। ਨਿਰਗੁਣ ਰੂਪ ਅਪਰ ਅਪਾਰਾ, ਆਪੇ ਕਲ ਵਰਤਾਈਆ। ਆਪੇ ਦੀਪਕ ਜੋਤੀ ਕਰ ਉਜਿਆਰਾ, ਆਪ ਆਪਣਾ ਅੰਧੇਰ ਮਿਟਾਈਆ। ਆਪੇ ਸੁਹਾਏ ਬੰਕ ਦਵਾਰਾ, ਆਪ ਆਪਣਾ ਦਰ ਵਖਾਈਆ। ਆਪੇ ਹੋਏ ਰਾਓ ਰੰਕ ਰਾਜ ਰਾਜਾਨ ਸ਼ਾਹ ਸੁਲਤਾਨ ਸਿਕਦਾਰਾ, ਤਖ਼ਤ ਤਾਜ ਨਾ ਆਪ ਹੰਢਾਈਆ। ਆਪੇ ਹੋਏ ਬੇਐਬ ਪਰਵਰਦਿਗਾਰਾ, ਆਪ ਆਪਣਾ ਨਾਅਰਾ ਲਾਈਆ। ਆਪ ਆਪਣਾ ਕਰੇ ਤਨ ਸ਼ਿੰਗਾਰਾ, ਬਸਤਰ ਆਪਣਾ ਤਨ ਹੰਢਾਈਆ। ਆਪ ਆਪਣਾ ਬਣੇ ਮੀਤ ਮੁਰਾਰਾ, ਆਪ ਆਪਣਾ ਸੰਗ ਨਿਭਾਈਆ। ਆਪ ਆਪਣਾ ਕਰੇ ਬੰਦ ਕਿਵਾੜਾ, ਆਪ ਆਪਣਾ ਰਿਹਾ ਖੁਲ੍ਹਾਈਆ। ਆਪ ਆਪਣਾ ਵੇਖੇ ਸਚ ਅਖਾੜਾ, ਆਪ ਆਪਣਾ ਰਾਗ ਅਲਾਈਆ। ਆਪ ਆਪਣਾ ਸੁਹਾਏ ਗੜ੍ਹ ਅਪਰ ਅਪਾਰਾ, ਉਪਰ ਚੜ੍ਹ ਆਸਣ ਲਾਈਆ। ਨਾ ਕੋਈ ਸੀਸ ਨਾ ਕੋਈ ਧੜ ਨਾ ਬੰਨ੍ਹੇ ਦਸਤਾਰਾ, ਕਲਗੀ ਤੋੜਾ ਨਾ ਵੇਖ ਵਖਾਈਆ। ਨਾ ਕੋਈ ਘੋੜਾ ਨਾ ਕੋਈ ਜੋੜਾ, ਦਰ ਦਰਬਾਨ ਨਾ ਕੋਈ ਸਹਾਈਆ। ਸੱਸੇ ਉਪਰ ਏਕਾ ਹੋੜਾ, ਨਿਰਗੁਣ ਸਰਗੁਣ ਖੇਲ ਖਿਲਾਈਆ। ਸਾਚੇ ਮੰਦਰ ਆਪੇ ਲਾਇਆ ਪੌੜਾ, ਥਿਰ ਘਰ ਬੈਠਾ ਸੇਜ ਵਿਛਾਈਆ। ਦਰ ਦਵਾਰੇ ਆਪਣੇ ਆਪੇ ਬਹੁੜਾ, ਆਪ ਆਪਣਾ ਵੇਖ ਵਖਾਈਆ। ਆਪੇ ਹੋਏ ਮਿੱਠਾ ਕੌੜਾ, ਰਸ ਰਸੀਆ ਹਰਿ ਰਘੁਰਾਈਆ। ਆਪੇ ਹੋਏ ਲੰਮਾ ਚੌੜਾ, ਆਪਣਾ ਲੇਖਾ ਆਪ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਨਿਰਗੁਣ ਵਿਚ ਸਮਾਈਆ। ਨਿਰਗੁਣ ਨਰਾਇਣ

ਨਰ ਹਰਿ ਖੇਲ ਅਵੱਲਾ, ਆਪਣਾ ਆਪ ਕਰਾਇਆ। ਥਿਰ ਘਰ ਵਸਾਏ ਸਚ ਮਹੱਲਾ, ਸਚ ਸਮਗਰੀ ਇਕ ਰਖਾਇਆ। ਦਰ ਦਵਾਰ ਆਪਣਾ ਆਪੇ ਮੱਲਾ, ਆਪ ਆਪਣਾ ਵੇਖ ਵਖਾਇਆ। ਆਦਿ ਜੁਗਾਦੀ ਇਕ ਇਕੱਲਾ, ਅਕਲ ਕਲਾ ਅਖਵਾਇਆ। ਨਾ ਕੋਈ ਦੂਈ ਦਵੈਤੀ ਮੇਟੇ ਸੱਲਾ, ਵਰਨ ਬਰਨ ਨਾ ਕੋਈ ਜਣਾਇਆ। ਆਪਣੀ ਜੋਤੀ ਆਪੇ ਰਲਾ, ਆਪ ਆਪਣਾ ਦਏ ਉਪਾਇਆ। ਆਪੇ ਫਲਿਆ ਆਪੇ ਫੁਲਾ, ਆਪ ਆਪਣੀ ਫੁਲ ਫੁਲਵਾੜੀ ਵੇਖ ਵਖਾਇਆ। ਆਪ ਆਪਣਾ ਪਾਏ ਮੁੱਲਾ, ਆਪ ਆਪਣਾ ਤੋਲ ਤੁਲਾਇਆ। ਆਪੇ ਹੋਏ ਭੁਲ ਅਨਭੁਲਾ, ਅਨਭੁਲ ਅਨਭੁਲ ਆਪ ਅਖਵਾਇਆ। ਆਪੇ ਜਾਣੇ ਆਪਣੀ ਕੁੱਲਾ, ਕੁਲਾਵੰਤ ਹਰਿ ਰਘੁਰਾਇਆ। ਆਪ ਆਪਣੀ ਪ੍ਰੀਤੀ ਘੋਲ ਘੁਲਾ, ਆਪ ਆਪਣੀ ਸੇਵ ਕਮਾਇਆ। ਆਪੇ ਫਲਿਆ ਆਪੇ ਫੁੱਲਾ, ਆਪ ਆਪਣਾ ਦਏ ਉਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਨਿਰਗੁਣ ਵਿਚ ਸਮਾਇਆ। ਨਿਰਗੁਣ ਰੂਪ ਆਦਿ ਨਿਰੰਜਣ, ਆਦਿ ਪੁਰਖ ਅਬਿਨਾਸ਼ਾ। ਆਪੇ ਜਾਣੇ ਆਪਣਾ ਮਜਨ, ਆਪ ਆਪਣਾ ਦਏ ਭਰਵਾਸਾ। ਆਪ ਆਪਣਾ ਹੋਇਆ ਸੱਜਣ, ਆਪ ਆਪਣਾ ਦਾਸੀ ਦਾਸਾ। ਆਪ ਆਪਣਾ ਪੜਦਾ ਆਪੇ ਕੱਜਣ, ਆਪੇ ਪਾਏ ਮੰਡਲ ਰਾਸਾ। ਆਪਣੇ ਤਾਲ ਘਰ ਆਪਣੇ ਵੱਜਣ, ਸੁਣੇ ਸੁਣਾਏ ਸ਼ਾਹੋ ਸ਼ਾਬਾਸ਼ਾ। ਆਪ ਆਪਣੀ ਰੱਖੇ ਲਜਣ, ਗੁਣਵੰਤ ਹਰਿ ਗੁਣਤਾਸਾ। ਨਾ ਘੜਿਆ ਨਾ ਕਦੇ ਭੱਜਣ, ਮਾਤ ਗਰਭ ਨਾ ਹੋਏ ਵਾਸਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਵੇਖੇ ਖੇਲ ਤਮਾਸ਼ਾ । ਨਿਰਗੁਣ ਰੂਪ ਹਰਿ ਅਗੰਮ, ਆਦਿ ਅੰਤ ਏਕੰਕਾਰਾ। ਨਾ ਮਰੇ ਨਾ ਪਏ ਜੰਮ, ਨਿਰਮਲ ਜੋਤੀ ਜੋਤ ਉਜਿਆਰਾ। ਆਪ ਸਵਾਰੇ ਆਪਣਾ ਕੰਮ, ਨਾ ਕੋਈ ਮੰਗੇ ਹੋਰ ਸਹਾਰਾ। ਆਪੇ ਜਾਣੇ ਆਪਣਾ ਦਮ, ਆਪੇ ਦੇਵੇ ਪਵਣ ਹੁਲਾਰਾ। ਆਪੇ ਜਾਣੇ ਆਪਣਾ ਚੰਮ, ਪੰਜ ਤਤ ਨਾ ਕੋਈ ਆਕਾਰਾ। ਆਪ ਆਪਣਾ ਬੇੜਾ ਬੰਨ੍ਹ, ਆਪ ਆਪਣਾ ਵੇਖੇ ਮੰਝਧਾਰਾ। ਆਪ ਆਪਣੀ ਵਸਿਆ ਛਪਰ ਛੰਨ, ਨਾ ਕੋਈ ਮੰਦਰ ਗੁਰੂਦਵਾਰਾ। ਨਿਰਗੁਣ ਰੂਪ ਤੇਰਾ ਖੇਲ ਧੰਨ, ਥਿਰ ਘਰ ਕੋਈ ਨਾ ਲਾਇਆ ਇੱਟਾਂ ਗਾਰਾ । ਨਾ ਕੋਈ ਸੂਰਜ ਨਾ ਕੋਈ ਚੰਨ, ਨਾ ਕੋਈ ਚੰਦ ਸਿਤਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਖੇਲੇ ਖੇਲ ਨਿਆਰਾ। ਨਿਰਗੁਣ ਰੂਪ ਹਰਿ ਅਕਾਲ, ਆਪਣੇ ਰੂਪ ਸਮਾਇਆ। ਆਪੇ ਦੀਨਾ ਬੰਧਪ ਦੀਨ ਦਿਆਲ, ਸ਼ਾਹੋ ਭੂਪ ਅਖਵਾਇਆ। ਆਪੇ ਹੋਏ ਅਨਮੁਲੜਾ ਲਾਲ, ਆਪ ਆਪਣੀ ਗੋਦ ਉਠਾਇਆ। ਆਪ ਆਪਣਾ ਲਏ ਭਾਲ, ਆਪ ਆਪਣਾ ਬਾਹਰ ਕਢਾਇਆ। ਆਪ ਆਪਣਾ ਮਾਰ ਉਛਾਲ, ਆਪ ਆਪਣੀ ਬਣਤ ਬਣਾਇਆ। ਆਪ ਆਪਣਾ ਹੋਏ ਦਲਾਲ, ਆਪ ਆਪਣੀ ਰਚਨ ਰਚਾਇਆ। ਆਪ ਆਪਣਾ ਪਾਏ ਜੰਜਾਲ, ਤੋੜਨਹਾਰ ਆਪ ਅਖਵਾਇਆ। ਆਪੇ ਸ਼ਾਹ ਆਪੇ ਕੰਗਾਲ, ਧਨ ਧਨਵੰਤ ਆਪ ਹੋ ਜਾਇਆ। ਆਪੇ ਚਲੇ ਆਪਣੇ ਨਾਲ, ਆਪ ਆਪਣਾ ਬੈਠਾ ਮੁਖ ਛੁਪਾਇਆ। ਆਪ ਆਪਣੀ ਕਰੇ ਸੰਭਾਲ, ਅੱਠੇ ਪਹਿਰ ਸੇਵ ਕਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਨਿਰਗੁਣ ਵਿਚ ਸਮਾਇਆ। ਨਿਰਗੁਣ ਰੂਪ ਸਤਿ ਕਰਤਾਰ, ਸਤਿ ਸਤਿ ਸਮਾਇਆ। ਅਠ ਸਠ ਨਾ ਕਰੇ ਵਿਚਾਰ, ਗੰਗਾ ਗੋਦਾਵਰੀ ਦਿਸ ਨਾ ਆਇਆ । ਪਾਰਬ੍ਰਹਮ ਪੁਰਖ ਅਪਾਰ, ਆਪ ਆਪਣੀ ਧਾਰ ਚਲਾਇਆ। ਆਪ ਆਪਣੀ ਜਾਣੇ ਸਾਰ, ਸਚ ਸਾਰਥੀ ਆਪ ਅਖਵਾਇਆ। ਆਪੇ ਜਾਣੇ ਆਪਣੀ ਕਾਰ, ਕਰਨਹਾਰ ਹਰਿ ਰਘੁਰਾਇਆ। ਆਪੇ ਬੈਠ ਸਚ ਤਖ਼ਤ

ਸੱਚੇ ਦਰਬਾਰ, ਆਪ ਆਪਣਾ ਹੁਕਮ ਚਲਾਇਆ। ਆਪੇ ਹੋਏ ਚੋਬਦਾਰ, ਆਪੇ ਸ਼ਾਹੋ ਭੂਪ ਅਖਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਰੂਪ ਹਰਿ ਨਿਰੰਕਾਰ, ਨਿਰਗੁਣ ਵਿਚ ਸਮਾਇਆ। ਨਿਰਗੁਣ ਰੂਪ ਹਰਿ ਭਗਵੰਤਾ, ਭੇਵ ਨਾ ਕੋਈ ਭੇਦਿਆ। ਆਪੇ ਜਾਣੇ ਆਦਿਨ ਅੰਤਾ, ਆਪ ਆਪਣੀ ਕਰੇ ਸੇਵਿਆ। ਖੇਲੇ ਖੇਲ ਜੁਗਾ ਜੁਗੰਤਾ, ਵਡ ਦਾਤਾ ਦੇਵੀ ਦੇਵਿਆ। ਆਪ ਬਣਾਏ ਆਪਣੀ ਬਣਤਾ, ਆਪੇ ਖਾਏ ਆਪਣਾ ਫਲ ਸਾਚਾ ਮੇਵਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਰੂਪ ਨਾ ਕੋਈ ਰਸਨਾ ਨਾ ਕੋਈ ਜਿਹਵਿਆ। ਨਿਰਗੁਣ ਰੂਪ ਹਰਿ ਨਿਧਾਨਾ, ਆਦਿ ਪੁਰਖ ਅਖਵਾਇਆ। ਆਪ ਆਪਣਾ ਕਰ ਪਰਵਾਨਾ, ਆਪਣਾ ਘਰ ਸੁਹਾਇਆ। ਆਪ ਆਪਣਾ ਬਣ ਮਰਦਾਨਾ, ਪਰਮ ਪੁਰਖ ਆਪ ਹੋ ਜਾਇਆ। ਆਪ ਆਪਣਾ ਕਰੇ ਖੇਲ ਮਹਾਨਾ, ਆਪ ਆਪਣਾ ਰੰਗ ਰੰਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਨਿਰਗੁਣ ਰੂਪ ਉਪਾਇਆ। ਨਿਰਗੁਣ ਰੂਪ ਸਚ ਤਖ਼ਤ ਸੁਲਤਾਨ, ਹਰਿ ਸਾਚਾ ਆਪ ਬਰਾਜਿਆ। ਆਪੇ ਹੋਏ ਮਿਹਰਵਾਨ, ਆਪ ਆਪਣਾ ਰਚਿਆ ਕਾਜਿਆ। ਆਪ ਆਪਣਾ ਵੇਖੇ ਮਾਰ ਧਿਆਨ, ਨਾ ਕੋਈ ਦੂਸਰ ਸਾਜਨ ਸਾਜਿਆ। ਨਾ ਕੋਈ ਦੀਸੇ ਹੋਰ ਨਿਸ਼ਾਨ, ਨਾ ਕੋਈ ਮਾਰੇ ਆਵਾਜ਼ਿਆ। ਇਕ ਇਕੱਲਾ ਹਰਿ ਭਗਵਾਨ, ਆਪ ਆਪਣੀ ਰੱਖੇ ਲੱਜਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਸਾਜਨ ਸਾਜਿਆ। ਆਪ ਆਪਣਾ ਸਾਜਨ ਸਾਜ, ਹਰਿ ਸਾਚੇ ਰਚਨ ਰਚਾਈਆ। ਆਪੇ ਹੋਇਆ ਗਰੀਬ ਨਿਵਾਜ, ਆਪ ਆਪਣੀ ਦਇਆ ਕਮਾਈਆ। ਆਦਿ ਸ਼ਕਤ ਪ੍ਰਭ ਮਾਰੇ ਆਵਾਜ਼, ਆਪ ਆਪਣੇ ਅੰਗ ਸਮਾਈਆ। ਥਿਰ ਘਰ ਰਚਿਆ ਸਾਚਾ ਕਾਜ, ਏਕਾ ਸੇਜ ਸੁਹਾਈਆ। ਪੁਰਖ ਅਬਿਨਾਸ਼ੀ ਆਪ ਆਪਣਾ ਦੇਵੇ ਤਾਜ, ਸੀਸ ਆਪਣੇ ਹੱਥ ਰਖਾਈਆ। ਏਕਾ ਸ਼ਬਦ ਸੁਤ ਮਾਰ ਆਵਾਜ਼, ਆਪ ਆਪਣਾ ਰਿਹਾ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਆਪਣਾ ਅੰਗ ਕਟਾਈਆ। ਨਿਰਗੁਣ ਆਪਣਾ ਆਪ ਉਪਾ, ਸ਼ਬਦੀ ਸੁਤ ਉਪਾਇਆ। ਆਪ ਆਪਣਾ ਦਏ ਜਣਾ, ਅਬਿਨਾਸ਼ੀ ਅਚੁੱਤ ਆਪ ਅਖਵਾਇਆ। ਆਪ ਆਪਣਾ ਰਾਗ ਅਲਾ, ਅਨਾਦੀ ਧੁਨ ਉਪਜਾਇਆ। ਬ੍ਰਹਿਮਾਦੀ ਸਾਚੀ ਖੋਜ ਖੁਜਾ, ਏਕਾ ਵੰਡਨ ਵੰਡ ਵੰਡਾਇਆ। ਆਦਿ ਜੁਗਾਦੀ ਝੋਲੀ ਪਾ, ਸਾਚਾ ਪੱਲਾ ਆਪ ਫਿਰਾਇਆ। ਆਪੇ ਦਾਤਾ ਰਿਹਾ ਵਰਤਾ, ਨਿਖੁੱਟ ਕਦੇ ਨਾ ਜਾਇਆ। ਉਤਮ ਜ਼ਾਤਾ ਇਕ ਰਖਾ, ਪਿਤਾ ਮਾਤ ਨਾ ਮੋਹ ਵਧਾਇਆ। ਸਾਚੀ ਸਿਖਿਆ ਇਕ ਸੁਣਾ, ਸਾਚਾ ਸੁਤ ਆਪ ਪੜ੍ਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਸੁਤ ਦਿਤਾ ਵਰ, ਸਾਚਾ ਘਰ ਆਪ ਸੁਹਾਇਆ। ਸਾਚਾ ਘਰ ਹਰਿ ਸੁਹਜੰਣਾ, ਆਪਣਾ ਆਪ ਉਪਾਇਆ। ਜਗੇ ਜੋਤ ਇਕ ਨਿਰੰਜਣਾ, ਅੱਠੇ ਪਹਿਰ ਰੁਸ਼ਨਾਇਆ। ਆਪੇ ਹੋਏ ਦਰਦ ਦੁੱਖ ਭੈ ਭੰਜਣਾ, ਆਪ ਆਪਣਾ ਸੰਗ ਨਿਭਾਇਆ। ਆਪ ਆਪਣਾ ਬਖ਼ਸ਼ੇ ਸਾਚਾ ਮਜਨਾ, ਆਪ ਆਪਣਾ ਰੰਗ ਚੜ੍ਹਾਇਆ। ਆਪੇ ਹੋਇਆ ਪੜਦੇ ਕੱਜਨਾ, ਆਪ ਆਪਣੀ ਗੋਦ ਉਠਾਇਆ। ਆਪੇ ਬਣਿਆ ਸਾਚਾ ਸੱਜਣਾ, ਦੇ ਮਤ ਰਿਹਾ ਸਮਝਾਇਆ। ਬ੍ਰਹਿਮੰਡ ਖੰਡ ਤੇਰਾ ਤਾਲ ਨਗਾਰਾ ਵੱਜਣਾ, ਪ੍ਰਭ ਸਾਚਾ ਰਿਹਾ ਵਜਾਇਆ। ਹਰਿ ਘੜਿਆ ਫਿਰ ਨਾ ਭੱਜਣਾ, ਜੁਗ ਜੁਗ ਵੇਸ ਵਟਾਇਆ। ਤ੍ਰੈਲੋਕ ਤੇਰਾ ਆਪ ਚਲਾਏ ਜਹਾਜ਼ਨਾ, ਲੋਆਂ ਪੁਰੀਆਂ ਫੇਰਾ ਪਾਇਆ। ਬ੍ਰਹਮਾ ਵਿਸ਼ਨ ਸ਼ਿਵ ਦੇਵਤ ਸੁਰ ਆਪ ਉਠਾਏ ਮਾਰ ਮਾਰ ਆਵਾਜ਼ਨਾ, ਪ੍ਰਭ ਸਾਚਾ

ਸੇਵਾ ਲਾਇਆ। ਲੱਖ ਚੁਰਾਸੀ ਰਚਿਆ ਕਾਜਨਾ, ਤ੍ਰੈਗੁਣ ਮਾਇਆ ਬਣਤ ਬਣਾਇਆ। ਪੰਜ ਤਤ ਧਾਰੇ ਸਾਜਨਾ, ਤ੍ਰੈਗੁਣ ਵੇਖ ਵਖਾਇਆ। ਨਿਰਗੁਣ ਰੂਪ ਗਰੀਬ ਨਿਵਾਜਨਾ, ਆਪ ਆਪਣਾ ਲਏ ਉਪਾਇਆ। ਸ਼ਬਦ ਸੁਤ ਦੇਵੇ ਵਰ ਹਰਿ ਸ਼ਾਹੋ ਸ਼ਬਾਸ਼ਨਾ, ਆਪ ਆਪਣਾ ਵਿਚ ਟਿਕਾਇਆ। ਵੇਖ ਵਖਾਏ ਪ੍ਰਿਥਮੀ ਆਕਾਸ਼ਨਾ, ਪਾਰਬ੍ਰਹਮ ਇਕ ਸਰਨਾਇਆ। ਆਪੇ ਜਾਣੇ ਆਪਣੀ ਵਾਸ਼ਨਾ, ਆਪ ਆਪਣੇ ਫੁਰਨੇ ਵਿਚ ਸਮਾਇਆ। ਆਪ ਉਪਾਏ ਸ਼ੇਸ਼ ਬਾਸ਼ਕ, ਸਾਂਗੋ ਪਾਂਗ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਤ ਸਪੂਤੇ ਦਿਤਾ ਵਰ, ਆਪ ਆਪਣੀ ਦਇਆ ਕਮਾਇਆ। ਸਾਚਾ ਸੁਤ ਹੋ ਤਿਆਰ, ਦਰ ਕਰੇ ਹਰਿ ਨਿਮਸਕਾਰਿਆ । ਪੁਰਖ ਅਬਿਨਾਸ਼ੀ ਕਿਰਪਾ ਕਰ, ਢਹਿ ਪਏ ਚਰਨ ਦਵਾਰਿਆ। ਛੱਡਣਾ ਨਾ ਪਏ ਤੇਰਾ ਥਿਰ ਘਰ, ਆਵਾਂ ਜਾਵਾਂ ਵਾਰੋ ਵਾਰਿਆ। ਆਪਣੀ ਕਿਰਪਾ ਆਪੇ ਕਰ, ਮੇਰਾ ਤੇਰਾ ਭੇਵ ਨਿਵਾਰਿਆ। ਸੋ ਪੁਰਖ ਨਿਰੰਜਣ ਸਿਰ ਹੱਥ ਧਰ, ਆਪ ਆਪਣਾ ਦਏ ਸਹਾਰਿਆ। ਆਪ ਆਪਣਾ ਅੰਗ ਵੱਖ ਕਰ, ਸੁਤ ਸ਼ਬਦ ਝੋਲੀ ਪਾ ਰਿਹਾ । ਲੱਖ ਚੁਰਾਸੀ ਦਏ ਵਰ, ਆਪ ਆਪਣਾ ਵਿਚ ਧਰ, ਹੰ ਹੰਗਤਾ ਨਾਮ ਉਪਾ ਲਿਆ। ਭੇਵ ਨਾ ਜਾਣੇ ਸੁਰ ਨਰ, ਵੇਦ ਕਿਤੇਬ ਨਾ ਕਿਸੇ ਲਿਖਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਏਕ ਸਾਚਾ ਸੁਤ ਪਰਗਟ ਕਰ ਅਬਿਨਾਸ਼ੀ ਅਚੁੱਤ, ਬ੍ਰਹਿਮੰਡ ਖੰਡ ਰਚਨ ਰਚਾ ਲਿਆ। ਸ਼ਬਦ ਸੁਤ ਵੱਡ ਸਿਕਦਾਰ, ਤ੍ਰੈਲੋਕ ਕਰੇ ਧਿਆਨਿਆ। ਪੁਰਖ ਅਬਿਨਾਸ਼ੀ ਕਰੇ ਖ਼ਬਰਦਾਰ, ਸੋ ਪੁਰਖ ਨਿਰੰਜਣ ਦੇਵੇ ਧੁਰ ਫ਼ਰਮਾਨਿਆ। ਲੋਆਂ ਪੁਰੀਆਂ ਪਾਵੇ ਸਾਰ, ਗਗਨ ਪਾਤਾਲਾਂ ਦੋ ਜਹਾਨਿਆ। ਲੱਖ ਚੁਰਾਸੀ ਦਏ ਅਧਾਰ, ਆਪ ਆਪਣਾ ਅੰਗ ਕਟਾਨਿਆ। ਦਿਸ ਨਾ ਆਏ ਵਿਚ ਸੰਸਾਰ, ਮਨ ਮਤ ਬੁਧ ਹੋਈ ਹੈਰਾਨਿਆ। ਆਪ ਉਪਾਏ ਆਪੇ ਲਏ ਸੰਘਾਰ, ਆਪ ਵਿਛੋੜੇ ਆਪੇ ਮੇਲ ਮਿਲਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਆਪ ਵਖਾਨਿਆ। ਆਪ ਆਪਣਾ ਵੇਖ ਵਖਾ, ਸੋ ਪੁਰਖ ਨਿਰੰਜਣ ਦਇਆ ਕਮਾਈਆ। ਸਤਿਗੁਰ ਸ਼ਬਦ ਇਕ ਸੁਣਾ, ਲੋਆਂ ਪੁਰੀਆਂ ਰਿਹਾ ਜਗਾਈਆ। ਲੇਖਾ ਲਿਖਿਆ ਨਾ ਸਕੇ ਕੋਈ ਮਿਟਾ, ਬ੍ਰਹਮਾ ਵੇਤਾ ਮੁਖ ਸ਼ਰਮਾਈਆ। ਆਪੇ ਜਾਣੇ ਆਪਣਾ ਥਾਂ, ਹਰ ਘਟ ਵਸਿਆ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੰ ਹੰ ਰੂਪ ਅਖਵਾਈਆ । ਹੰ ਰੂਪ ਆਪ ਅਖਵਾ, ਆਪਣਾ ਅੰਗ ਕਟਾਇੰਦਾ। ਲੱਖ ਚੁਰਾਸੀ ਵਿਚ ਸਮਾ, ਆਪ ਆਪਣਾ ਮੁਖ ਛੁਪਾਇੰਦਾ। ਜੋਗ ਜੁਗਤ ਜਗਤ ਬਣਾ, ਵੇਦ ਕਿਤੇਬ ਅਲਾਇੰਦਾ। ਭਗਤ ਸ਼ਕਤ ਇਕ ਵਖਾ, ਅਕਲ ਕਲਾ ਦਰਸਾਇੰਦਾ। ਸਾਧ ਸੰਤ ਲਏ ਉਪਾ, ਆਪ ਆਪਣਾ ਨਾਮ ਜਣਾਇੰਦਾ। ਗੁਰ ਪੀਰ ਅਵਤਾਰ ਧਰਾ, ਲਹਿਣਾ ਦੇਣਾ ਜਗਤ ਚੁਕਾਇੰਦਾ। ਆਪ ਆਪਣੀ ਵੰਡ ਵੰਡਾ, ਸਤਿਜੁਗ ਤ੍ਰੇਤਾ ਰੂਪ ਵਟਾਇੰਦਾ। ਦੁਆਪਰ ਵੇਖੇ ਸਾਚਾ ਥਾਂ, ਰਾਮਾ ਕ੍ਰਿਸ਼ਨਾ ਭੇਵ ਨਾ ਪਾਇੰਦਾ। ਕਲਜੁਗ ਸਾਚੇ ਬਲ ਬਲ ਜਾਂ, ਆਪਣੀ ਵਿਦਿਆ ਆਪ ਪੜ੍ਹਾਇੰਦਾ। ਐੜਾ ਅੱਖ ਇਕ ਖੁਲ੍ਹਾ, ਅੱਲਾ ਰਾਣੀ ਸੰਗ ਰਲਾਇੰਦਾ। ਏਕਾ ਨਾਅਰਾ ਨਾਉਂ ਲਗਾ, ਲਾਸ਼ਰੀਕ ਆਪ ਹੋ ਜਾਇੰਦਾ । ਅਗੈਬ ਅਗੈਬੀ ਹਰਿ ਖ਼ੁਦਾ, ਖ਼ੁਦੀ ਤਕਬਰੀ ਵਿਚ ਸਮਾਇੰਦਾ। ਆਪੇ ਅੰਦਰ ਆਪੇ ਹੋਏ ਜੁਦਾ, ਆਪੇ ਦਿਸ ਨਾ ਆਇੰਦਾ। ਆਪ ਆਪਣਾ ਕਰੇ ਫਿਦਾ, ਆਪ ਆਪਣਾ ਮੂਲ ਚੁਕਾਇੰਦਾ। ਕਲਜੁਗ ਅੰਤਮ ਗਹਿਣਾ ਪਾ, ਸਚ ਸ਼ਿੰਗਾਰ ਕਰਾਇੰਦਾ। ਨਾਨਕ ਗੁਰ ਲਿਆ ਉਪਾ, ਨਾਮ ਸਤਿ ਝੋਲੀ ਪਾਇੰਦਾ। ਦੋਏ ਜੋੜ ਬੈਠਾ ਸੀਸ ਝੁਕਾ, ਨੇਤਰ

ਨੀਰ ਵਹਾਇੰਦਾ। ਪ੍ਰਭ ਅਬਿਨਾਸ਼ੀ ਬੇਪਰਵਾਹ, ਆਪ ਆਪਣੇ ਗਲੇ ਲਗਾਇੰਦਾ। ਏਕਾ ਦੇਵੇ ਸਿਫ਼ਤ ਸਲਾਹ, ਨਿਰਗੁਣ ਨਿਰਗੁਣ ਵਿਚ ਸਮਾਇੰਦਾ। ਇਕ ਉਪਾਏ ਸਾਚਾ ਨਾਂ, ਏਕਾ ਰਸਨ ਚਲਾਇੰਦਾ। ਨਾਨਕ ਨਿਰਗੁਣ ਕਰੇ ਸਚ ਨਿਆਂ, ਲੋਕਮਾਤੀ ਫੇਰਾ ਪਾਇੰਦਾ। ਦਹਿ ਦਿਸ਼ਾ ਵਖਾਣੇ ਸਾਚਾ ਥਾਂ, ਗਊ ਗਰੀਬਾਂ ਗਲੇ ਲਗਾਇੰਦਾ। ਆਪਣਾ ਲੇਖਾ ਆਪ ਜਣਾ, ਆਪ ਆਪਣਾ ਰਾਗ ਸੁਣਾਇੰਦਾ। ਸਾਰੰਗ ਹੱਥ ਮਰਦਾਨੇ ਫੜਾ, ਏਕਾ ਤਾਲ ਵਜਾਇੰਦਾ। ਆਪ ਆਪਣਾ ਥਿਰ ਘਰ ਬਹਾ, ਸਚ ਮਹੱਲ ਅਟੱਲ ਸੁਹਾਇੰਦਾ। ਏਕਾ ਏਕ ਜਣਾਏ ਸਾਚਾ ਨਾਂ, ਸਾਚਾ ਲੇਖਾ ਇਕ ਜਣਾਇੰਦਾ। ਨਿਰਗੁਣ ਨਾਨਕ ਰਸਨਾ ਰਿਹਾ ਗਾ, ਨਿਰੰਕਾਰ ਨਿਰੰਕਾਰ ਨਿਰੰਕਾਰ ਅਲਾਇੰਦਾ। ਏਕਾ ਦੂਜਾ ਭਓ ਮਿਟਾ, ਪ੍ਰਭ ਸਾਚਾ ਦਰ ਸੁਹਾਇੰਦਾ। ਪ੍ਰਭ ਅਬਿਨਾਸ਼ੀ ਦਇਆ ਕਮਾ, ਲੋਕਮਾਤੀ ਸੇਵਾ ਲਾਇੰਦਾ। ਨਾਨਕ ਸਾਚੀ ਸੇਵ ਕਮਾ, ਸਾਚਾ ਮਾਰਗ ਇਕ ਵਖਾਇੰਦਾ। ਜੀਵ ਜੰਤ ਕੋਈ ਜਾਣੇ ਨਾ, ਭੁੱਲ ਭੁੱਲ ਵਕਤ ਗਵਾਇੰਦਾ। ਆਪ ਆਪਣਾ ਦਏ ਤਜਾ, ਅੰਗਣ ਅੰਗ ਲਗਾਇੰਦਾ। ਪੁਰਖ ਅਬਿਨਾਸ਼ੀ ਅੱਗੇ ਏਕਾ ਏਕ ਰਿਹਾ ਜਣਾ, ਤੇਰਾ ਭੇਵ ਕੋਈ ਨਾ ਪਾਇੰਦਾ। ਪਾਰਬ੍ਰਹਮ ਪ੍ਰਭ ਦਏ ਸੁਣਾ, ਨਾਨਕ ਗੁਰ ਜਣਾਇੰਦਾ। ਕਲਜੁਗ ਵੇਲਾ ਅੰਤਮ ਜਾਏ ਆ, ਤੇਰਾਂ ਤੇਰਾਂ ਪੂਰਾ ਤੋਲ ਕਰਾਇੰਦਾ। ਨਿਹਕਲੰਕਾ ਜਾਮਾ ਪਾ, ਸ਼ਬਦੀ ਡੰਕ ਇਕ ਵਜਾਇੰਦਾ। ਸੋਹੰ ਸੋ ਸਤਿਗੁਰ ਨਾਨਕ ਆਪਣੀ ਰਸਨਾ ਗਿਆ ਗਾ, ਜੀਵਾਂ ਜੰਤਾਂ ਭੇਵ ਛੁਪਾਇੰਦਾ। ਬਿਨ ਗੁਰ ਪੂਰੇ ਜੁਗ ਜੁਗ ਕੋਈ ਨਾ ਪਕੜੇ ਬਾਂਹ, ਆਪ ਆਪਣਾ ਭੇਖ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਰਗੁਣ ਰੂਪ ਨਰ ਨਿਰੰਕਾਰ, ਨਿਰਗੁਣ ਨਿਰਗੁਣ ਨਿਰਗੁਣ ਵਿਚ ਸਮਾਇੰਦਾ।

੨੩ ਮੱਘਰ ੨੦੧੪ ਬਿਕ੍ਰਮੀ ਨਾਜ਼ਰ ਸਿੰਘ ਦੇ ਗ੍ਰਹਿ ਪਿੰਡ ਨਾਥੇਵਾਲ ਜ਼ਿਲਾ ਫਿਰੋਜ਼ਪੁਰ

ਨਿਰਗੁਣ ਸਤਿ ਸਮਾ, ਸਤਿ ਸਤਿ ਸਮਾਈਆ। ਸਤਿ ਸਤਿ ਗੁਣ ਆਪ ਜਣਾ, ਤਤ ਤਤ ਸਮਝਾਈਆ। ਤਤ ਤਤ ਪ੍ਰਭ ਇਕ ਰਖਾ, ਏਕਾ ਗੁਣ ਅਲ੍ਹਾਈਆ। ਧੀਰਜ ਯਤ ਦਏ ਬੰਧਾ, ਸਤਿ ਸੰਤੋਖ ਸਮਾਈਆ। ਦੇ ਮਤ ਰਿਹਾ ਸਮਝਾ, ਸਗਲੀ ਚਿੰਦ ਮਿਟਾਈਆ। ਸੋ ਪੁਰਖ ਨਿਰੰਜਣ ਜਾਪ ਜਪਾ, ਹੰ ਹੰਗਤਾ ਰਿਹਾ ਗਵਾਈਆ । ਸਤਿਗੁਰ ਇਕ ਬਣਾ, ਸਾਜਨ ਮੀਤ ਆਪ ਅਖਵਾਈਆ। ਨਿਰਗੁਣ ਨਿਰਧਨ ਵੇਖੇ ਥਾਂ, ਦਰ ਦਵਾਰਾ ਰਿਹਾ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੋਤ ਜੋਤੀ ਨੂਰ ਉਪਾਈਆ। ਜੋਤੀ ਨੂਰ ਦੀਪਕ ਬਾਲ, ਸਤਿ ਸਤਿ ਕਰੇ ਰੁਸ਼ਨਾਈਆ। ਵੇਖ ਵਖਾਏ ਗਗਨ ਪਾਤਾਲ, ਗਤ ਮਿਤ ਨਾ ਕੋਈ ਜਣਾਈਆ। ਆਪ ਆਪਣੀ ਚਲੇ ਚਾਲ, ਖੇਲੇ ਖੇਲ ਸ੍ਰਿਸ਼ਟ ਸਬਾਈਆ। ਲੱਖ ਚੁਰਾਸੀ ਜੀਵ ਜੰਤ ਸੁਰਤ ਰਿਹਾ ਸੰਭਾਲ, ਹਰ ਘਟ ਬੈਠਾ ਆਸਣ ਲਾਈਆ। ਵੇਖਣਹਾਰਾ ਫਲ ਕਾਇਆ ਡਾਲ੍ਹ, ਰਸ ਮਿੱਠਾ ਕੌਣ ਰਖਾਈਆ। ਇਕ ਵਿਚੋਲਾ ਸ਼ਬਦ ਦਲਾਲ, ਧੁਰ ਦਰਗਾਹੀ ਆਪ ਬਣਾਈਆ। ਏਕਾ ਏਕ ਸਚ ਸੱਚੀ ਧਰਮਸਾਲ, ਹਰਿ ਮੰਦਰ ਦਏ ਸੁਹਾਈਆ। ਆਪ ਆਪਣਾ ਰੰਗ ਚਾੜ੍ਹੇ ਲਾਲ ਗੁਲਾਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਸਤਿਗੁਰ ਸਤਿ ਸਰੂਪ ਅਖਵਾਈਆ। ਸਤਿ ਸਤਿ ਹਰਿ ਸਤਿਗੁਰ ਪੂਰਾ, ਸਚ ਸੁੱਚ ਵਡਿਆਈਆ। ਆਪੇ ਹੋਏ ਹਾਜ਼ਰ ਹਜ਼ੂਰਾ, ਆਪ ਆਪਣਾ ਦਰਸ ਦਿਖਾਈਆ।

ਆਪੇ ਨਾਦ ਆਪੇ ਤੂਰਾ, ਆਪੇ ਤਾਰ ਹਿਲਾਈਆ। ਸਰਬ ਗੁਣ ਆਪ ਭਰਪੂਰਾ, ਸਮਰਥ ਹੱਥ ਵਡਿਆਈਆ। ਨਾ ਕੋਈ ਜਾਣੇ ਨੇੜੇ ਦੂਰਾ, ਦੂਰ ਨੇੜ ਨਾ ਕੋਈ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਂਤਕ ਸਤਿ ਰਿਹਾ ਕਰਾਈਆ। ਸਤਿ ਸਤਿ ਹਰਿ ਦੀਨ ਦਿਆਲਾ, ਸਤਿ ਸਤਿਵਾਦ ਅਖਵਾਇਆ। ਨਿਰਮਲ ਜੋਤ ਇਕ ਅਕਾਲਾ, ਆਦਿ ਜੁਗਾਦਿ ਸਮਾਇਆ। ਜਨ ਭਗਤਾਂ ਚਲੇ ਨਾਲ ਨਾਲਾ, ਦਿਸ ਕਿਸੇ ਨਾ ਆਇਆ। ਜੁਗ ਜੁਗ ਵਜਾਏ ਆਪਣਾ ਤਾਲਾ, ਤਾਲ ਤਲਵਾੜਾ ਇਕ ਰਖਾਇਆ। ਨਾਮ ਉਪਾਏ ਦਇਆ ਕਮਾਏ ਸਾਚੀ ਮਾਲਾ, ਜਨ ਭਗਤਾਂ ਹੱਥ ਫੜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਸਤਿ ਹਰਿ ਨਾਮੋ ਨਾਮ ਮੰਤਰ ਦ੍ਰਿੜਾਇਆ। ਨਾਮ ਮੰਤਰ ਸਤਿ ਕਰਤਾਰ, ਸਤਿਜੁਗ ਸਤਿ ਵਰਤਾਈਆ। ਸਤਿਜੁਗ ਸਾਚੇ ਕਰ ਪਿਆਰ, ਸੋ ਪੁਰਖ ਨਿਰੰਜਣ ਦਇਆ ਕਮਾਈਆ। ਸਾਲਸ ਬਣੇ ਵਿਚ ਸੰਸਾਰ, ਸਹਿਸਾ ਰੋਗ ਗਵਾਈਆ। ਆਲਸ ਨਿੰਦਰਾ ਦਏ ਉਤਾਰ, ਸੋਇਆ ਰਹਿਣ ਕੋਈ ਨਾ ਪਾਈਆ। ਕਾਲਖ ਟਿੱਕਾ ਨਾ ਕੋਈ ਮਸਤਕ ਦਾਗ਼, ਜੂਠ ਝੂਠ ਨਾ ਵੇਖ ਵਖਾਈਆ। ਕੂੜ ਕੁੜਿਆਰਾ ਨਾ ਦਿਸੇ ਕਾਗ, ਮਾਇਆ ਮੋਹ ਵਿਸ਼ਟਾ ਨਾ ਕੋਈ ਮੁਖ ਰਖਾਈਆ। ਮਾਨੁਸ ਮਾਨੁਖ ਲਾਏ ਜਾਗ, ਆਪ ਆਪਣਾ ਰੰਗ ਚੜ੍ਹਾਈਆ। ਘਰ ਘਰ ਨਾਰੀ ਕੰਤ ਸੁਹਾਗ, ਆਪ ਆਪਣਾ ਰਹੀ ਹੰਢਾਈਆ। ਭਗਤ ਜਨਾਂ ਜਨ ਵਡ ਵਡ ਭਾਗ, ਜਨ ਜਨਣੀ ਖ਼ੁਸ਼ੀ ਮਨਾਈਆ। ਮੰਦਰ ਅੰਦਰ ਦੀਪਕ ਜੋਤੀ ਜਗੇ ਚਿਰਾਗ, ਚੰਨ ਚਾਨਣੀ ਰਹੀ ਸ਼ਰਮਾਈਆ। ਸਰ ਸਰੋਵਰ ਮਜਨ ਮਾਘ, ਨੇਤਰ ਨੈਣਾ ਦਰਸ ਦਿਖਾਈਆ। ਆਪ ਬੁਝਾਏ ਦਇਆ ਕਮਾਏ ਸ੍ਰਿਸ਼ਟ ਸਬਾਈ ਤੇਰੀ ਆਗ, ਨੌਂ ਸੱਤ ਕਰੇ ਕੁੜਮਾਈਆ। ਤ੍ਰੈਲੋਕ ਤਤ ਕਾਲ ਪ੍ਰਭ ਪਕੜੇ ਵਾਗ, ਬਣੇ ਹਰਿ ਸੱਚਾ ਰਥਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਸਤਿਵਾਦ ਸਦਾ ਸਦਾ ਅਖਵਾਈਆ। ਸਤਿ ਸਤਿ ਹਰਿ ਸਤਿ ਕਰਤਾਰਾ, ਸਾਚੀ ਧਾਰ ਚਲਾਇੰਦਾ। ਪਰਮ ਪੁਰਖ ਅਗੰਮ ਅਪਾਰਾ, ਪਾਰ ਕਿਨਾਰਾ ਇਕ ਵਖਾਇੰਦਾ। ਲੱਖ ਚੁਰਾਸੀ ਤੇਰਾ ਏਕਾ ਨਾਅਰਾ, ਇਕ ਜੈਕਾਰਾ ਲਾਇੰਦਾ। ਸਤਿ ਪੁਰਖ ਨਿਰੰਜਣ ਬੰਨ੍ਹੇ ਧਾਰਾ, ਸੱਸਾ ਹਾਹਾ ਮੇਲ ਮਿਲਾਇੰਦਾ। ਉਪਰ ਹੋੜਾ ਵਡ ਬਲਕਾਰਾ, ਟਿੱਪੀ ਬਿੰਦੀ ਇਕ ਵਖਾਇੰਦਾ। ਆਵੇ ਜਾਵੇ ਵਿਚ ਸੰਸਾਰਾ, ਭੇਵ ਕੋਈ ਨਾ ਪਾਇੰਦਾ। ਸਤਿਜੁਗ ਤੇਰਾ ਸਤਿ ਪਸਾਰਾ, ਪ੍ਰਭ ਸਾਚਾ ਆਪ ਕਰਾਇੰਦਾ। ਆਪੇ ਹੋਏ ਮਾਤ ਸਿਕਦਾਰਾ, ਸੋਹੰ ਮਸਤਕ ਤਿਲਕ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਸਤਿਵਾਦ ਵਿਚ ਬ੍ਰਹਿਮਾਦ ਏਕਾ ਸ਼ਬਦ ਜਣਾਇੰਦਾ। ਸਤਿ ਸ਼ਬਦ ਸਤਿ ਸਮਾਇਆ, ਸਤਿਗੁਰ ਹੱਥ ਵਡਿਆਈਆ। ਆਪ ਆਪਣੀ ਦਇਆ ਕਮਾਇਆ, ਆਪ ਆਪਣਾ ਜੋਗ ਕਮਾਈਆ। ਏਕਾ ਆਸਣ ਸ਼ਬਦ ਸਿੰਘਾਸਣ ਹਰਿ ਜੀ ਲਾਇਆ, ਏਕ ਘਰ ਵੱਜੇ ਵਧਾਈਆ । ਦਾਸੀ ਦਾਸਨ ਸਰਬ ਕਰਾਇਆ, ਮੰਡਲ ਰਾਸਨ ਕਰੇ ਸਫ਼ਾਈਆ। ਪ੍ਰਿਥਮੀ ਆਕਾਸ਼ਨ ਵੇਖ ਵਖਾਇਆ, ਨਾਮ ਸਵਾਸੀ ਇਕ ਚਲਾਈਆ। ਮਦਿਰਾ ਮਾਸੀ ਕੋਈ ਦਿਸ ਨਾ ਆਇਆ, ਸਤਿਜੁਗ ਤੇਰੀ ਵਡ ਵਡਿਆਈਆ। ਪੰਡਤ ਕਾਸ਼ੀ ਨਾ ਕੋਈ ਰਿਹਾ ਪੜ੍ਹਾਇਆ, ਵੇਦ ਪੁਰਾਨ ਨਾ ਕੋਈ ਗਾਈਆ। ਛੱਤੀ ਰਾਗ ਨਾ ਕੋਈ ਅਲਾਇਆ, ਅੰਜੀਲ ਕੁਰਾਨ ਨਾ ਰਿਹਾ ਲਿਖਾਈਆ। ਮੁੱਲਾ ਸ਼ੇਖ਼ ਮੁਸਾਇਕ ਪੀਰ ਦਸਤਗੀਰ ਕੋਈ ਦਿਸ ਨਾ ਆਇਆ, ਸ਼ਾਹ ਹਕੀਰ ਨਾ ਕੋਈ ਜਣਾਈਆ। ਮੁਸਲਿਮ ਹਿੰਦੂ ਸਿੱਖ ਨਾ ਕੋਈ ਬਣਾਇਆ, ਸ਼ੂਦਰ ਬ੍ਰਹਿਮਣ ਵੈਸ਼ ਨਾ ਕੋਈ ਸ਼ੱਤਰੀ ਕਰੇ ਲੜਾਈਆ। ਦੂਈ

ਦਵੈਤੀ ਨਾ ਕੋਈ ਦਿਸੇ ਦੋਖ, ਹਰਖ ਸੋਗ ਨੇੜ ਨਾ ਆਈਆ। ਨਾ ਕੋਈ ਤ੍ਰਿਸ਼ਨਾ ਨਾ ਕੋਈ ਭੁੱਖ, ਕਾਮ ਕਰੋਧ ਨਾ ਕੋਈ ਵਧਾਈਆ। ਨਾ ਕੋਈ ਮੰਗੇ ਕਿਸੇ ਦਵਾਰੇ ਮੋਖ, ਪ੍ਰਭ ਚਰਨ ਧਿਆਨ ਲਗਾਈਆ। ਲੋਆਂ ਪੁਰੀਆਂ ਬਖ਼ਸ਼ੇ ਏਕਾ ਆਪਣਾ ਸੁੱਖ, ਸੋਹੰ ਸ਼ਬਦ ਜੈਕਾਰਾ ਲਾਈਆ। ਧਰਤ ਮਾਤ ਤੇਰੀ ਸੁਫਲੀ ਕਰੇ ਕੁੱਖ, ਜਨ ਭਗਤਾਂ ਲਏ ਉਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਪੁਰਖ ਨਿਰੰਜਣ ਆਪ ਅਖਵਾਈਆ। ਸਤਿ ਸਤਿ ਤੇਰੀ ਸਾਚੀ ਧਾਰਾ, ਸਤਿਗੁਰ ਆਪ ਮਿਲਾਇੰਦਾ। ਪਰਗਟ ਹੋਏ ਨਿਹਕਲੰਕ ਨਰਾਇਣ ਨਰ ਅਵਤਾਰਾ, ਨਿਹਕਲੰਕੀ ਜਾਮਾ ਪਾਇੰਦਾ। ਗੁਰ ਗੋਬਿੰਦਾ ਕਰ ਪਿਆਰਾ, ਆਪ ਆਪਣਾ ਸੰਗ ਨਿਭਾਇੰਦਾ। ਚਿੱਟੇ ਅਸਵ ਹੋ ਅਸਵਾਰਾ, ਨੀਲੇ ਵਾਲਾ ਨਾਲ ਰਲਾਇੰਦਾ। ਜੁਗਾ ਜੁਗੰਤਰ ਪਾਵੇ ਸਾਰਾ, ਆਦਿਨ ਅੰਤਾ ਆਪ ਅਖਵਾਇੰਦਾ। ਕਲਜੁਗ ਤੇਰੀ ਅੰਤਮ ਵਾਰਾ, ਬੰਕ ਦਵਾਰਾ ਇਕ ਸੁਹਾਇੰਦਾ। ਕਲਗੀ ਤੋੜਾ ਸੀਸ ਅਪਾਰਾ, ਜੋਤੀ ਜੋੜੇ ਜੋੜ ਜੁੜਾਇੰਦਾ। ਮੇਲ ਮਿਲਾਏ ਨਾਰੀ ਕੰਤ ਕੰਤ ਭਤਾਰਾ, ਆਪ ਆਪਣੀ ਗੋਦ ਉਠਾਇੰਦਾ। ਏਕਾ ਦੇਵੇ ਸ਼ਬਦ ਹੁਲਾਰਾ, ਲੋਆਂ ਪੁਰੀਆਂ ਪਾਰ ਕਰਾਇੰਦਾ। ਸਤਿਜੁਗ ਤੇਰਾ ਸਤਿ ਦਵਾਰਾ, ਪ੍ਰਭ ਸਾਚਾ ਮਾਤ ਖੁਲ੍ਹਾਇੰਦਾ। ਚਾਰ ਵਰਨਾਂ ਬਖ਼ਸ਼ੇ ਇਕ ਭੰਡਾਰਾ, ਦਾਤਾ ਦਾਨੀ ਆਪ ਹੋ ਜਾਇੰਦਾ। ਰਾਜ ਰਾਜਾਨ ਸ਼ਾਹ ਸੁਲਤਾਨ ਢਹਿ ਪਏ ਦਵਾਰਾ, ਨਾ ਕੋਈ ਮੁਖ ਭਵਾਇੰਦਾ। ਏਕਾ ਅੱਖਰ ਜਗਤ ਚਲਾਏ ਵੱਖਰ ਸੋਹੰ ਤੇਰੀ ਜੈ ਜੈਕਾਰਾ, ਏਕਾ ਨਾਅਰਾ ਲਾਇੰਦਾ। ਅਲਖ ਨਿਰੰਜਣ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਸਤਿ ਸਤਿ ਵਰਤਾਇੰਦਾ। ਸਤਿ ਸਤਿ ਪ੍ਰਭ ਝੋਲੀ ਪਾ, ਸਤਿਜੁਗ ਭਰੇ ਭੰਡਾਰਾ। ਏਕਾ ਤਤ ਰਿਹਾ ਸਮਝਾ, ਏਕਾ ਚਰਨ ਪਿਆਰਾ। ਏਕਾ ਚਿਤ ਰਿਹਾ ਧਰਾ, ਨਾਤਾ ਤੋੜੇ ਮੋਹ ਵਿਕਾਰਾ। ਏਕਾ ਗੱਤ ਮਿਤ ਰਿਹਾ ਜਣਾ, ਇਕ ਇਕੱਲਾ ਏਕੰਕਾਰਾ। ਏਕਾ ਰੱਤ ਰਿਹਾ ਉਪਾ, ਹਰਿਜਨ ਸਾਚਾ ਮਾਤ ਦੁਲਾਰਾ। ਏਕਾ ਤੀਰਥ ਰਿਹਾ ਨੁਹਾ, ਪ੍ਰਭ ਸਾਚਾ ਚਰਨ ਦਵਾਰਾ। ਏਕਾ ਸਿਖਿਆ ਰਿਹਾ ਪੜ੍ਹਾ, ਸੋਹੰ ਸਾਚਾ ਜੈਕਾਰਾ। ਏਕਾ ਲੇਖਾ ਰਿਹਾ ਵਖਾ, ਲੇਖਾ ਲਿਖਣਹਾਰ ਕਰਤਾਰਾ। ਏਕਾ ਭਿਛਿਆ ਰਿਹਾ ਪਾ, ਕਰਾਏ ਵਣਜ ਸੱਚਾ ਵਣਜਾਰਾ। ਪੂਰਨ ਇਛਿਆ ਰਿਹਾ ਕਰਾ, ਸਤਿਜੁਗ ਮੰਗੇ ਸਤਿ ਦਵਾਰਾ। ਦਹਿ ਦਿਸ਼ਾ ਪ੍ਰਭ ਫੇਰੀ ਪਾ, ਚਾਰ ਕੁੰਟ ਕਰਾਏ ਜੈ ਜੈਕਾਰਾ। ਅਕਾਲ ਤਖ਼ਤ ਅਕਾਲ ਮੂਰਤ ਏਕਾ ਦਏ ਸੁਹਾ, ਸ਼ਬਦ ਸਿੰਘਾਸਣ ਅਪਰ ਅਪਾਰਾ। ਏਕਾ ਤਾਲ ਦਏ ਸੁਹਾ, ਅੰਮ੍ਰਿਤ ਵਹਾਏ ਸਾਚੀ ਧਾਰਾ। ਸਚ ਉਛਾਲ ਦਏ ਲਗਾ, ਦੁਰਮਤ ਆਪ ਕਰਾਏ ਪਾਰ ਕਿਨਾਰਾ। ਸ਼ਾਹ ਕੰਗਾਲ ਕੋਈ ਰਹਿਣ ਨਾ ਪਾ, ਨਾ ਕੋਈ ਮੰਗੇ ਭੇਖ ਕਿਸੇ ਦਵਾਰਾ। ਪ੍ਰਭ ਏਕਾ ਰੰਗਣ ਰੰਗ ਦਏ ਰੰਗਾ, ਰੰਗਣਹਾਰ ਵਿਚ ਸੰਸਾਰਾ। ਏਕਾ ਪੌੜੇ ਦਏ ਚੜ੍ਹਾ, ਨਾ ਡੁੱਬੇ ਵਿਚ ਮੰਝਧਾਰਾ। ਗੌੜ ਬ੍ਰਹਿਮਣ ਦਏ ਮਿਲਾ, ਪੂਤ ਸਪੂਤਾ ਕਰ ਪਿਆਰਾ। ਸੰਬਲ ਨਗਰੀ ਦਏ ਵਖਾ, ਗੁਰ ਗੋਬਿੰਦ ਲਿਆ ਅਵਤਾਰਾ। ਤਨ ਗਾਤਰਾ ਇਕ ਲਟਕਾ, ਆਪ ਆਪਣਾ ਕਰੇ ਸ਼ਿੰਗਾਰਾ। ਬਸਤਰ ਸਾਚਾ ਤਨ ਛੁਹਾ, ਗੁਰਮੁਖਾਂ ਕਰੇ ਪਿਆਰਾ। ਆਪ ਆਪਣਾ ਲਿਆ ਕੁਹਾ, ਗੁਰਸਿਖਾਂ ਉਤੋਂ ਆਪਾ ਵਾਰਾ। ਗੁਰਮੁਖ ਸਾਚੇ ਲਏ ਬਚਾ, ਕਲਜੁਗ ਤੇਰੀ ਅੰਤਮ ਵਾਰਾ। ਲੱਖ ਚੁਰਾਸੀ ਰਿਹਾ ਨਚਾ, ਨਾ ਦੇਵੇ ਕੋਈ ਸਹਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਸਤਿ ਕਰੇ ਵਰਤਾਰਾ। ਸਤਿਜੁਗ ਸਾਚਾ ਸਤਿ ਸਤਿਵਾਦ, ਸਤਿ ਪੁਰਖ ਨਿਰੰਜਣ ਆਪ ਲਗਾਇੰਦਾ। ਆਪੇ ਦੇਵਣਹਾਰਾ ਦਾਦ, ਆਪੇ ਬਣਤ ਬਣਾਇੰਦਾ। ਆਪ ਆਪਣਾ

ਰੱਖਿਆ ਯਾਦ, ਆਪੇ ਭਰਮ ਭੁਲਾਇੰਦਾ। ਆਪੇ ਸੁਣੇ ਸੁਣਾਏ ਸਰਬ ਫਰਿਆਦ, ਆਪੇ ਮੋਹ ਚੁਕਾਇੰਦਾ। ਆਪ ਵਜਾਏ ਆਪਣਾ ਨਾਦ, ਹਰਿ ਆਪੇ ਆਪ ਸੁਣਾਇੰਦਾ। ਆਪ ਉਪਾਏ ਦਇਆ ਕਮਾਏ ਸ਼ਬਦ ਜਣਾਈ ਬੋਧ ਅਗਾਧ, ਅਗਾਧ ਬੋਧਾ ਆਪ ਅਖਵਾਇੰਦਾ। ਸਤਿਜੁਗ ਮੇਲਾ ਹਰਿ ਸਾਚੇ ਮਾਧਵ ਮਾਧ, ਦਵਾਰ ਬੰਕ ਇਕ ਸੁਹਾਇੰਦਾ। ਖੇਲੇ ਖੇਲ ਆਦਿ ਜੁਗਾਦਿ, ਜੁਗ ਜੁਗ ਖੇਲ ਖਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿ ਸਤਿ ਸਤਿ ਇਕ ਤਤ ਵਰਤਾਇੰਦਾ।