❋
ਹੁਕਮ ਸ੍ਰੀ ਭਗਵਾਨ
(ਨਿਹਕਲੰਕ ਹਰਿ ਸ਼ਬਦ ਵਿਚੋਂ)
ਤਤਕਰਾ
- ਸਗਨ ਤੇ ਸ਼ਾਦੀਆਂ੦੩
- ਸਗਨਾਂ ਦੀਆਂ ਵਸਤੂਆਂ ਲਈ ਸ਼ਬਦ੧੨
- ਅੰਤਮ ਸਸਕਾਰ੧੫
- ਅੰਤਮ ਸਸਕਾਰ ਵਾਰੇ ਸ਼ਬਦ੧੮
- ਮਦਿਰਾ ਮਾਸ ਚਾਹ ਆਦਿ੨੬
- ਮੁੱਛ ਦਾੜ੍ਹੀ ਕੇਸ ਆਦਿ੩੧
- ਬਸਤਰ ਪਹਿਨਣੇ ਚਿੱਟੇ੩੨
- ਲੰਗਰ੩੩
- ਲੰਗਰ (ਸਤਿਗੁਰ ਧਾਰ : ਸਤਿਜੁਗ ਧਾਰ : ਧਰਮ ਧਾਰ)੩੪
- ਇਸ਼ਟ ਪੁਰਖ ਅਕਾਲ੩੭
- ਸਤਿਗੁਰ ਸ਼ਬਦ੩੯
- ਜਾਤ ਪਾਤ ਦੀਨ ਮਜ੍ਹਬ ਆਦਿ੪੦
- ਚੁਗਲੀ ਨਿੰਦਿਆ੪੨
- ਬਿਨਾ ਨਾਰ ਕੰਤ ਤੋਂ ਬਾਕੀ ਸਾਰੇ ਭਾਈ ਭੈਣ੪੩
- ਦਰਵਾਜਾ੪੪
- ਸਤਿ ਕਰ ਮੰਨੋ ਗੁਰੂ ਸੁਣਾਈਆ੪੬
❋
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
ਸਗਨ ਅਤੇ ਸ਼ਾਦੀਆਂ
‘‘ਪਿਛਲੇ ਮੇਟ ਕੇ ਸਮਾਜ ਰਿਵਾਜ ਤਮਾਮ, ਧੁਰ ਦਾ ਮਾਰਗ ਇਕ ਵਖਾਈਆ। ਗੁਰਮੁਖੋ, ਰਿਹੋ ਨਾ ਕੋਈ ਅਣਜਾਣ, ਸੁਧ ਬੁਧ ਇਕੋ ਇਕ ਵਖਾਈਆ। ਇਹ ਹੁਕਮ ਸ੍ਰੀ ਭਗਵਾਨ, ਨਾ ਕੋਈ ਮੇਟੇ ਮੇਟ ਮਿਟਾਈਆ । ਮੰਨਣਾ ਪਏ ਜਿਮੀਂ ਅਸਮਾਨ, ਬ੍ਰਹਿਮੰਡ ਖੰਡ ਸੀਸ ਝੁਕਾਈਆ।’’
(੧੮ ਹਾੜ ਸ਼ੈ ਸੰ ੧)
‘‘ਸਤਿ ਧਰਮ ਦਾ ਅਪਣਾ ਲਓ ਰਸਤਾ, ਰਹਿਬਰ ਇਕੋ ਇਕ ਮਨਾਈਆ। ਪਿਛਲੀਆਂ ਰੀਤਾਂ ਦਾ ਬੰਨ੍ਹ ਦਿਓ ਬਸਤਾ, ਸਾਰੇ ਮਿਲ ਕੇ ਅੱਗੇ ਵਧੋ ਚਾਈਂ ਚਾਈਂਆ।’’ (੨੮ ਪੋਹ ਸ਼ ਸੰ ੩)
ਸਗਨਾਂ ਵਾਲਾ ਦਿਹਾੜਾ
ੳ) ‘‘ਸਚ ਪਿਆਰ ਦਾ ਸਗਨਾਂ ਵਾਲਾ ਦਿਹਾੜਾ ਇਕੋ ਮਿਥੋ, ਬਹੁਤੀ ਲੋੜ ਰਹੇ ਨਾ ਰਾਈਆ। ਪੋਹ ਅਠਾਈ ਉਤਮ ਸ੍ਰੇਸ਼ਟ ਚਾਰ ਜੁਗ ਦੀ ਥਿਤੋ, ਥਿਤ ਵਾਰ ਆਪਣਾ ਰੰਗ ਰੰਗਾਈਆ।’’
(੨੮ ਪੋਹ ਸ਼ ਸੰ ੧੧)
ਅ) ‘‘ਜਿਸ ਗੁਰਮੁਖ ਕੰਨਿਆਂ ਕਰਨੀ ਹੋਵੇ ਦਾਨ, ਵਾਰ ਥਿਤ ਵੱਡੀ ਦਿਆਂ ਵਡਿਆਈਆ। ਜਿਸ ਪੁਤਰ ਦਾ ਵਧੌਣਾ ਹੋਵੇ ਮਾਣ, ਲੋਕ ਪਰਲੋਕ ਖ਼ੁਸ਼ੀ ਜਣਾਈਆ। ਸੋ ਪਰਵਿਸ਼ਟਿਆਂ ਵਿਚੋਂ ਦਿਵਸ ਅਠਾਰਾਂ ਹਾੜ ਚਤਰ ਸੁਜਾਨ, ਹਰਿ ਸੰਗਤ ਇਕੋ ਰੂਪ ਨਜ਼ਰ ਆਈਆ। ਦੂਜਾ ਹੋਰ ਇਕ ਵਖਿਆਨ, ਸਤਿਜੁਗ ਸਾਚਾ ਅੰਦਰੇ ਅੰਦਰ ਮੰਗ ਮੰਗਾਈਆ। ਕਿਰਪਾ ਕਰ ਹਰਿ ਮਿਹਰਵਾਨ, ਪਤਿਪਰਮੇਸ਼ਵਰ ਤੇਰੀ ਆਸ ਤਕਾਈਆ। ਭਗਤ ਸੁਹੇਲੇ ਕਰ ਪਰਵਾਨ, ਦਰ ਠਾਂਡੇ ਸੋਭਾ ਪਾਈਆ। ਅਠਾਈ ਪੋਹ ਚਤਰ ਸੁਜਾਨ, ਜਗਤ ਨਾਤੇ ਦੇ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਸਤਿਵਾਦੀ ਹੋ ਸਹਾਈਆ।’’ · (੨ ਚੇਤ ਸ਼ ਸੰ ੧)
ਸਗਨ ਦੀਆਂ ਵਸਤੂਆਂ
‘‘ਜਨ ਭਗਤੋ ਇਨ੍ਹਾਂ ਦਸਾਂ ਨਾਲ ਸਭ ਨੂੰ ਲੱਗਣਾ ਸਗਨ’’ :-
੧) ਦਸਤਾਰ : ਓਢਣ ਰੂਪ ਵਖਾਈਆ।
੨) ਇਕ ਰੁਪਈਆ : ਗੁਰਮੁਖਾਂ ਹੱਥ ਦੇਣਾ ਟਿਕਾਈਆ।
੩) ਕੇਸਰ : ਸਾਚੇ ਪ੍ਰੇਮ ਦਾ ਟਿੱਕਾ ਲੌਣਾ ਮਸਤਕ ਖ਼ੁਸ਼ੀਆਂ ਨਾਲ, ਸਵਾ ਰਤੀ ਸੀਸ ਨਿਵਾਈਆ।
ਕੇਸਰ ਕਹੇ ਮੈਂ ਸਵਾ ਰੱਤੀ, ਟਿੱਕਾ ਭਗਤਾਂ ਦੇਣਾ ਲਗਾਈਆ।(੩-੪ ਅੱਸੂ ਦੀ ਰਾਤ)
❋
ਮਖਾਣੇ : ਮਖਾਣਿਆਂ ਵਾਲਾ ਰਸ ਅਪਾਰ, ਵਿਚ ਮਿਠਾ ਦੇਣਾ ਟਿਕਾਈਆ। (੨੦ ਤੋਲੇ) ੫) ਮਹਿੰਦੀ : ਮਹਿੰਦੀ ਵਾਲਾ ਰੰਗ ਚਾੜ੍ਹ, ਆਪਣਾ ਰੰਗ ਦੇਣਾ ਪਰਗਟਾਈਆ । (੫ ਤੋਲੇ) ੬) ਕਿਸ਼ਮਸ਼ : ਪੰਜਾਂ ਦੀ ਕਿਸ਼ਮਸ਼ ਨਾਲ ਲੈਣੀ ਉਠਾਲ, ਸੋਹਣੀ ਬਣਤ ਬਣਾਈਆ।
੭) ਬਾਦਾਮ : ਸੱਤਾਂ ਦਾ ਸਤਿ ਬਣੌਣਾ ਯਾਰ, ਬਾਦਾਮ ਛੁਹਾਰਾ ਝੋਲੀ ਡਾਹੀਆ। (ਸੱਤ)
੮) ਛੁਹਾਰਾ : (ਸੱਤ)
੯) ਗਿਰੀ : ਗਿਰੀ ਕਹੇ ਮੇਰਾ ਬੰਦ ਖੋਲ੍ਹ ਦੇਣਾ ਕਿਵਾੜ, ਪਰਦਾ ਵਿਚੋਂ ਦੇਣਾ ਚੁਕਾਈਆ।
੧੦) ਮੌਲੀ : ਮੌਲੀ ਕਹੇ ਮੇਰਾ ਇਕ ਅੱਟੀ ਦਾ ਵਿਹਾਰ, ਖੱਟੀ ਭਗਤਾਂ ਨਾਲ ਰਲਾਈਆ।
੧੧) ਲਾਲ ਕਪੜਾ : ਮੈਨੂੰ ਆਪਣੇ ਭਗਤਾਂ ਦੇ ਚਰਨਾਂ ਹੇਠ ਲੈਣਾ ਵਿਛਾਲ, ਗੁਰਮੁਖ ਉਪਰ ਲੈਣੇ
ਬਹਾਈਆ। (ਸਵਾ ਗਜ)
(ਸਗਨਾਂ ਦੀਆਂ ਵਸਤੂਆਂ ਲਈ ਸ਼ਬਦ ਪੰਨਾ ਨੰ ੧੨ ਤੇ)
❋
‘‘ਜਿਹੜੀ ਪਿਛਲੇ ਜਨਮ ਦੀ ਰਾਣੀ ਇਸ ਜਨਮ ਦੀ ਸੁਰਸਤੀ, …… ਅੱਗੇ ਵਾਸਤੇ ਉਹ ਭਗਤਾਂ ਨੂੰ ਤਿਲਕ ਲਾਵੇ ਹੱਸਦੀ, ਹੱਸਦੀ ਮੰਗਣੀ ਵਿਆਹ ਵਿਚ ਮਸਤਕ ਰੰਗ ਚੜ੍ਹਾਈਆ।ਂ …… ਤਿਲਕ ਕਹੇ ਮੈਂ ਲੱਗਾਂ ਓਸ ਉਂਗਲੀ, ਜੋ ਪੰਜਾਂ ਵਿਚੋਂ ਵੱਡੀ ਨਜ਼ਰੀ ਆਈਆ। …… ਉਂਗਲੀ ਕਹੇ ਜਿਸ ਵੇਲੇ ਮੈਂ ਲੱਗਣਾ ਨਾਲ ਸੰਧੂਰ, ਸਣਦ ਸਾਚੀ ਦੇਣੀ ਬਣਾਈਆ। (੨ ਫੱਗਣ ਸ਼ ਸੰ ੧)
(ਸੱਜੇ ਹੱਥ ਦੀ)
ਇਸ਼ਨਾਨ
‘‘ਸਤਿਜੁਗ ਸਚ ਬਣਾਏ ਵਿਧਾਨ, ਜ਼ਾਤ ਪਾਤ ਦੀਨ ਮਜ਼੍ਹਬ ਦਾ ਡੇਰਾ ਢਾਹੀਆ । ਜਿਸ ਵੇਲੇ ਅਨੰਦ ਕਾਰਜ ਹੋਇਆ ਕਰਨ ਵਿਚ ਜਹਾਨ, ਸ੍ਰਿਸਟ ਸਬਾਈ ਏਕਾ ਖੇਲ ਖਿਲਾਈਆ। ਪੰਜ ਗੁਰਮੁਖ ਸਦਾ ਲਾੜੇ ਲਾੜੀ ਨੂੰ ਸਦਾ ਕਰਾਇਆ ਕਰਨ ਇਸ਼ਨਾਨ, ਦੂਸਰ ਭੇਖ ਨਾ ਕੋਇ ਬਣਾਈਆ। ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਬੋਲਣ ਨਾਲ ਜਬਾਨ, ਮੁਖੋਂ ਕੂਕ ਕੂਕ ਸੁਣਾਈਆ। ਦਰਗਾਹ ਸਾਚੀ ਸਚਖੰਡ ਹੋਵਣ ਪ੍ਰਵਾਨ, ਪਰਵਾਨੇ ਗੁਰਮੁਖ ਆਪਣੇ ਘਰ ਵਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮੇਲਾ ਲਏ ਮਿਲਾਈਆ।’’
(੧੭ ਹਾੜ ਸ਼ੈ ਸੰ ੬)
ਪਹਿਰਾਵਾ
‘‘ਗੁਰਮੁਖੋ ਤੁਹਾਡਾ ਇਕੋ ਜਿਹਾ ਪਹਿਰਾਵਾ, ਚਿੱਟਿਆਂ ਬਸਤਰਾਂ ਨਾਲ ਸੁਹਾਈਆ।’’
(੧੮ ਹਾੜ ਸ਼ ਸੰ ੯)
‘‘ਸਾਚੀ ਵਸਤ ਮੰਗੋ ਪ੍ਰਭ ਵਸੀਏ ਚਰਨਾਂ ਪਾਸ, ਦੂਜਾ ਸ਼ੰਗਾਰ ਕੰਮ ਕਿਸੇ ਨਾ ਆਇੰਦਾ। ਪਤ ਪਤਨੀ ਹੋਵਣ ਇਕ ਦੂਜੇ ਦੇ ਦਾਸੀ ਦਾਸ, ਆਪਣਾ ਮਾਣ ਨਾ ਕੋਇ ਰਖਾਇੰਦਾ। ਦੁੱਖ ਰੋਗ ਸੋਗ ਜਾਣ ਵਿਨਾਸ, ਅਬਿਨਾਸ਼ੀ ਆਪਣੀ ਦਇਆ ਕਮਾਇੰਦਾ।’’ · (੨ ਫੱਗਣ ੨੦੧੯ ਬਿ)
❋
ਸਗਨ ਅਤੇ ਸ਼ਾਦੀਆਂ ਦਾ ਸਮਾਂ
‘‘ਸਾਚਾ ਹੁਕਮ ਵਰਤੇ ਸੰਸਾਰ, ਨਾ ਕੋਈ ਮੇਟੇ ਮੇਟ ਮਿਟਾਈਆ। ਜਨ ਭਗਤੋ ਔਣਾ ਭਗਤ ਦਵਾਰ, ਪ੍ਰਭ ਦਾ ਮੇਲਾ ਸਹਿਜ ਸੁਭਾਈਆ। ਜਿਥੇ ਨਾਤਾ ਜੁੜੇ ਅਗੰਮ ਅਪਾਰ, ਕੂੜੀ ਕਿਰਿਆ ਰਹੇ ਨਾ ਰਾਈਆ। ਸ੍ਰਿਸ਼ਟੀ ਵਾਲੇ ਬਣ ਕੇ ਕੰਤ ਭਤਾਰ, ਦੋਵੇਂ ਮਿਲ ਕੇ ਪੁਰਖ ਅਕਾਲ ਇਕ ਮਨਾਈਆ । ਕਿਉਂ ਹਰ ਘਟ ਬੋਲੇ ਰਾਮ, ਰਮਈਆ ਸਭ ਦੇ ਵਿਚ ਸਮਾਈਆ। ਜਿਸ ਦਾ ਖੇਲ ਸਦਾ ਜੁਗ ਚਾਰ, ਗੁਰ ਅਵਤਾਰ ਪੈਗ਼ੰਬਰ ਸੇਵਾ ਲਾਈਆ । ਅੰਤ ਵੇਖੇ ਤੁਹਾਡੀ ਮੌਲੇ ਆਪ ਬਹਾਰ, ਬਸੰਤ ਖ਼ੁਸ਼ੀ ਮਨਾਈਆ। ਸੁਬਾਹ ਸੱਤ ਚਾਲੀ ਤੇ ਹੋਣਾ ਉਹ ਵਿਹਾਰ, ਜਿਸ ਦੀ ਧਾਰ ਭਗਤ ਰਹੇ ਪਰਗਟਾਈਆ। ਨਰੈਣ ਸਿੰਘ ਫੂਲਣ ਬਰਖਾ ਪੰਜ ਪੰਜ ਮੁੱਠੀ ਲਾਏ ਪੰਜ ਪੰਜ ਵਾਰ, ਜੋੜੀ ਜੋੜੀ ਉਤੇ ਸੁਟਾਈਆ। ਹਰਿ ਸੰਗਤ ਬੋਲ ਕੇ ਜੈ ਜੈਕਾਰ, ਖ਼ੁਸ਼ੀ ਲੈਣ ਮਨਾਈਆ। ਸਾਢੇ ਦਸ ਨੂੰ ਖੜ੍ਹਾ ਹੋਣਾ ਉਠ ਕੇ ਇਕ ਵਾਰ, ਬੈਠਾ ਰਹਿਣ ਕੋਇ ਨਾ ਪਾਈਆ। ਉਚੀ ਕੂਕ ਕੇ ਕਹਿਣਾ ਪੁਰਖ ਅਕਾਲ ਤੇਰਾ ਇਕ ਪਿਆਰ, ਦੂਜੀ ਓਟ ਨਾ ਕੋਇ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਸਮਝਾਈਆ । (੧੭ ਹਾੜ ਸ਼ ਸੰ ੨)
ਰੀਤੀ ਅਨੰਦ ਕਾਰਜ
੧) ‘‘ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਚਮ ਪੰਚਮ ਪੰਚਮ ਵਾਰ ਜੈ ਜੈ ਜੈ ਪੜ੍ਹਨ, ਸਤਿਜੁਗ
ਰੀਤੀ ਆਪ ਚਲਾਈਆ। ਗੁਰਦਰ ਮੰਦਰ ਮਸਜਿਦ ਗੁਰਸਿਖ ਕਦੇ ਨਾ ਵੜਨ, ਕਾਇਆ ਮੰਦਰ ਇਕ
ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਸਾਚੇ ਦਿਤਾ ਵਰ, ਨਾਰੀ
ਪਿਰ ਵਸੇ ਏਕਾ ਘਰ, ਘਰ ਸਾਚੇ ਸਗਨ ਮਨਾਈਆ।’’ (੧੬ ਹਾੜ ੨੦੧੬ ਬਿ)
੨) ‘‘ਗੁਰਮੁਖੋ ਗੁਰਸਿਖੋ ਜਨ ਭਗਤੋ ਜਿਸ ਵੇਲੇ ਧਰਮ ਵਿਆਹ ਦਾ ਹੋਵੇ ਵਿਵਹਾਰਾ, ਪੰਜਾਂ ਦਾ ਲੇਖੇ ਲੱਗੇ ਜੈਕਾਰਾ, ਜੈਕਾਰੇ ਪੰਜਾਂ ਵਿਚ ਨਾਤਾ ਦਏ ਜੁੜਾਈਆ। ਬਿਨਾ ਪ੍ਰਭੂ ਤੋਂ ਕਿਸੇ ਦੀ ਗਾਉਂਣੀ ਨਹੀ ਵਾਰਾ, ਵਰਕਾ ਵਰਕਾ ਨਾ ਕੋਇ ਉਲਟਾਈਆ।’’ (ਸਾਢੇ ੯ ਵਜੇ ੧੮ ਹਾੜ ਸ਼ ਸੰ ੨)
੩) ‘‘ਅਨੰਦ ਕਾਰਜ ਦੇ ਸਮੇਂ ਸਾਰੇ ਭਗਤ ਸਿਰਫ ਲਾਇਆ ਕਰਨਗੇ ਪੰਜ ਜੈਕਾਰਾ, ਦੂਜੀ ਲਿਖਤ ਨਾ ਕੋਇ ਲਿਖਾਈਆ। ਇਹ ਹੁਕਮ ਮਿਲਣਾ ਨਹੀਂ ਦੋਬਾਰਾ, ਏਕਾ ਇਕੋ ਵਾਰ ਸੁਣਾਈਆ।’’
(੨੮ ਪੋਹ ਸ਼ ਸ ੭)
੪) ‘‘ਸਾਚਾ ਮਾਰਗ ਇਕ ਸਮਝਾ, ਚਾਰ ਵਰਨ ਦਿਤਾ ਦ੍ਰਿੜਾਈਆ। ਜੋ ਪੰਜ ਜੈਕਾਰੇ ਦਿਤੇ ਲਗਾ,
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਧਿਆਈਆ। ਓਥੇ ਮੁੱਲਾ ਕਾਜ਼ੀ ਪੰਡਤ ਗ੍ਰੰਥੀ ਦੀ ਲੋੜ
ਰਹੇ ਨਾ ਰਾ, ਧੁਰ ਦਾ ਹੁਕਮ ਇਕੋ ਨਜਰੀ ਆਈਆ। ਹਰਿ ਕਾ ਸ਼ਬਦ ਅਨੰਦ ਕਾਰਜ ਦਏ ਕਰਾ,
ਪੰਜਾਂ ਤੱਤਾਂ ਡੇਰਾ ਢਾਈਆ।’’ (੧੮ ਹਾੜ ਸ਼ ਸੰ ੧)
੫) ‘‘ਸਤਿ ਧਰਮ ਵਿਚ ਬਿਨਾ ਗ੍ਰੰਥਾਂ ਸਾਸ਼ਤਰਾਂ ਤੋਂ ਹੋਣੀਆਂ ਸਭ ਦੀਆਂ ਸ਼ਾਦੀਆਂ, ਪੰਡਤ ਪਾਂਧਾ ਮੁਲ੍ਹਾਂ ਕਾਜ਼ੀ ਸ਼ੇਖ਼ ਮੁਸਾਇਕ ਨਜ਼ਰ ਕੋਇ ਨਾ ਆਈਆ । ਨਾਨਕ ਦਾਦਕ ਕੋਈ ਨਾ ਆਵੇ ਗਾਂਦੀਆਂ,’’ (੧੮ ਹਾੜ ਸ਼ ਸੰ ੧੧)
੬) ‘‘ਜਿਸ ਦਾ ਤੱਤਾਂ ਵਾਲਾ ਹੋਵੇ ਵਿਆਹ, ਅੰਤਰ ਆਤਮ ਪਰਮਾਤਮ ਨਾਤਾ ਨਾਲ ਮਿਲਾਈਆ। ਤੇਰੇ ਨਾਮ ਦੇ ਕਲਮੇ ਨਾਲ ਹੋਵੇ ਨਿਕਾਹ, ਮੁੱਲਾ ਸ਼ੇਖ ਦੀ ਲੋੜ ਰਹੇ ਨਾ ਰਾਈਆ।’’(੨ ਚੇਤ ਸ਼ ਸੰ ੧)
❋
‘‘ਜਨ ਭਗਤ ਦੀਨ ਦੁਨੀ ਮਾਨਵ ਜ਼ਾਤੀ ਇਕੋ ਗਾਏਗੀ ਛੰਦ, ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਗਾਈਆ।’’ (੨੮ ਪੋਹ ਸ਼ ਸੰ ੭ ਸ਼ਾਦੀਆਂ ਸਮੇਂ)
੮) ‘‘ਉਹ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੱਸ ਜੈਕਾਰਾ, ਨਾਤੇ ਜਗਤ ਵਾਲੇ ਬੰਧਾਈਆ । ਜਨ ਭਗਤੋ ਇਕੱਠੇ ਹੋ ਕੇ ਬੋਲੋ ਪੰਜ ਵਾਰਾ, ਪੰਜਾਂ ਦਾ ਲੇਖਾ ਦਏ ਮੁਕਾਈਆ। ਤੁਹਾਡੇ ਕਾਇਆ ਮੰਦਰ ਨਾਲੋਂ ਚੰਗਾ ਨਹੀਂ ਕੋਈ ਗੁਰੂਦਵਾਰਾ, ਸ਼ਿਵਦਵਾਲਾ ਮੱਠ ਸੋਭਾ ਕੋਇ ਨਾ ਪਾਈਆ। ਠਾਕਰ ਸਵਾਮੀ ਮਿਲੋ ਗ੍ਰਹਿ ਪ੍ਰੀਤਮ ਪਿਆਰਾ, ਪ੍ਰੇਮੀ ਹੋ ਕੇ ਵੇਖ ਵਖਾਈਆ। ਜਿਸ ਦਾ ਬਾਵਨ ਨੇ ਤੱਕਿਆ ਨਜ਼ਾਰਾ, ਨਜ਼ਰੀਆ ਤੁਹਾਡਾ ਦਏ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰੂਆਂ ਅਵਤਾਰਾਂ ਪੈਗ਼ੰਬਰਾਂ ਮੂਲ ਚੁਕਾਏ ਉਧਾਰਾ, ਬਾਕੀ ਲੇਖਾ ਰਹੇ ਨਾ ਰਾਈਆ।
ਜਨ ਭਗਤੋ ਅੱਗੇ ਜਿਸ ਵੇਲੇ ਹੋਵੇ ਵਿਆਹ, ਘਰ ਘਰ ਕਾਜ ਲੈਣਾ ਰਚਾਈਆ। ਪੰਜਾਂ ਮਿਲ ਕੇ ਸਚ ਜੈਕਾਰਾ ਲੈਣਾ ਲਾ, ਪੁਰਖ ਅਬਿਨਾਸ਼ੀ ਸਨਮੁਖ ਨਜ਼ਰੀ ਆਈਆ। ਸ਼ਬਦ ਸਤਿਗੁਰ ਹੋ ਕੇ ਬਣੇ ਗਵਾਹ, ਨਾਮ ਸ਼ਹਾਦਤ ਇਕ ਭੁਗਤਾਈਆ। ਲੜਕਾ ਲੜਕੀ ਇਕ ਦੂਜੇ ਨੂੰ ਲਵੇ ਪਰਨਾ, ਪਰਨੇ ਫੜਨ ਦੀ ਲੋੜ ਰਹੀ ਨਾ ਰਾਈਆ। ਲਾਗੀ ਲਾਗਣ ਜਨ ਭਗਤੋ ਤੁਹਾਨੂੰ ਦਿਤਾ ਬਣਾ, ਨਾਮ ਵਸਤ ਤੁਹਾਡੀ ਝੋਲੀ ਪਾਈਆ।’’ (ਸਾਢੇ ੯ ਵਜੇ ੧੮ ਹਾੜ ਸ਼ ਸੰ ੨)
੯) ‘‘ਜਨ ਭਗਤੋ ਅਗਲਾ ਸੁਣੋ ਹੁਕਮ ਅਥਾਹ, ਸਹਿਜ ਦਿਆਂ ਸਮਝਾਈਆ। ਜਿਥੇ ਭਗਤਾਂ ਦਾ ਹੋਵੇ ਵਿਆਹ, ਓਥੇ ਜਗਤ ਨਾਤਾ ਰਹਿਣ ਕੋਇ ਨਾ ਪਾਈਆ। ਦੋ ਚਾਰ ਇਕ ਇਕੱਠੇ ਹੋ ਕੇ ਜਾਵੋ ਆ, ਆਮਦ ਵਿਚ ਵੱਜੇ ਵਧਾਈਆ। ਤੁਹਾਡਾ ਲਹਿਣਾ ਦੇਣਾ ਨਾਲ ਬੇਪਰਵਾਹ, ਜੋ ਪਰਮ ਪੁਰਖ ਅਖਵਾਈਆ । ਭਗਤ ਭਗਤ ਨਾਲ ਕਰ ਲੈਣ ਹਾਂ, ਵਿਚੋਲਿਆਂ ਨੂੰ ਧੱਕੇ ਮਾਰ ਕੇ ਘਰੋਂ ਦੇਣ ਕਢਾਈਆ ।’’ (੧੮ ਹਾੜ ਸ਼ ਸੰ ੨
ਦਾਜ ਦੌਣ : ਜ਼ਾਤ ਪਾਤ
ਹਰਿ ਸੰਗਤ ਕੌਲ ਇਕਰਾਰ ਅਤੇ ਹੋਰ ਸ਼ਬਦ
੧) ‘‘ਹਰਿ ਸੰਗਤ ਕੂੜੀ ਛੱਡਣੀ ਆਸ, ਆਸਾ ਆਪ ਮੁਕਾਇੰਦਾ । ਦਾਜ ਦੌਣ ਦੀ ਰਹੇ ਨਾ ਪਿਆਸ, ਪਿਆਸ ਅੰਮ੍ਰਿਤ ਨਾਲ ਬੁਝਾਇੰਦਾ।’’ (੨ ਫੱਗਣ ੨੦੧੯ ਬਿ)
੨) ‘‘ਲੈਣ ਦੇਣ ਦੀ ਕਿਸੇ ਨਹੀਂ ਕਰਨੀ ਤਮ੍ਹਾਂ, ਲਾਲਚ ਵਿਚ ਕੋਇ ਨਾ ਆਈਆ। ਤੁਹਾਡੇ ਕੋਲੋਂ ਸਤਿ ਦੀ ਧਾਰ ਕਰਨੀ ਰਵਾਂ, ਭਗਤ ਜਗਤ ਵਿਚ ਪਰਗਟਾਈਆ। ਮੋਹ ਵਿਕਾਰ ਦਾ ਲਾ ਕੇ ਤੁਹਾਡੇ ਅੰਦਰ ਬੰਨਾ, ਹੱਦ ਪਿਛਲੀ ਦੇਣੀ ਗਵਾਈਆ। ਵੇਖਿਓ ਹਰਿਜਨ ਹੋ ਕੇ ਬਣਿਓ ਕੋਇ ਨਾ ਅੰਨ੍ਹਾ, ਨੇਤਰਹੀਣ ਨਾ ਕੋਇ ਅਖਵਾਈਆ। ਸੰਦੇਸਾ ਸੁਣੋ ਬਿਨਾ ਕੰਨਾ, ਹਿਰਦੇ ਅੰਦਰ ਆਪਣੇ ਖੋਜ ਖੁਜਾਈਆ ।’’ (੨੮ ਪੋਹ ਸ਼ ਸੰ ੫)
੩) ‘‘ਜਨ ਭਗਤੋ ਕੂੜੀ ਰੀਤੀ ਦਾ ਲੱਕ ਦੇਣਾ ਤੋੜ, ਆਤਮਾ ਪਰਮਾਤਮਾ ਟੁੱਟੀ ਲੈਣੀ ਮਿਲਾਈਆ । ਸੁਰਤ ਸ਼ਬਦ ਦਾ ਨਾਤਾ ਲੈਣਾ ਜੋੜ, ਜੋੜੀ ਭਗਤ ਭਗਵਾਨ ਵਖਾਈਆ। ਆਤਮਾ ਮਨ ਦੀ ਕਲਪਣਾ
❋
ਨੂੰ ਲੈਣਾ ਮੋੜ, ਸ਼ਬਦ ਹੋੜਾ ਅੱਗੇ ਰਖਾਈਆ। ਓ ਜਗਤ ਮਾਇਆ ਰਸ ਮਿੱਠਾ ਕਦੀ ਨਾ ਸਮਝੋ ਕੌੜ, ਕੂੜੀ ਕਿਰਿਆ ਨਾ ਕੋਇ ਵਡਿਆਈਆ। ਕਲਪਣਾ ਪਿਛੇ ਕਦੇ ਨਾ ਜਾਣਾ ਦੌੜ, ਅਮੀਰਾਂ ਘਰ ਖ਼ੁਸ਼ੀ ਨਾ ਕਦੇ ਬਣਾਈਆ। ਤੁਹਾਡੀ ਸਾਰਿਆਂ ਦੀ ਇਕੋ ਮੰਜ਼ਲ ਤੇ ਇਕੋ ਸਤਿਗੁਰੂ ਦਾ ਪੌੜ, ਤੇ ਨਾਮ ਦਾ ਡੰਡਾ ਇਕੋ ਚੜ੍ਹ ਕੇ ਖੁਸ਼ੀ ਲੈਣੀ ਬਣਾਈਆ। ਇਕੋ ਗ੍ਰਹਿ ਵਿਚ ਇਕੋ ਘਰ ਵਿਚ ਤੁਹਾਡਾ ਹੋਵੇ ਕਾਰਜ ਅਨੰਦਾ, ਅਨੰਦ ਅਨੰਦ ਨਾਲ ਲੈਣਾ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਦਾ ਹੁਕਮ ਇਕ ਵਰਤਾਈਆ।’’ (੧੭ ਹਾੜ ਸ਼ ਸੰ ੮)
੪) ‘‘ਹਰਿ ਕਾ ਭਗਤ ਕੂੜੀ ਮਾਇਆ ਕਦੇ ਨਾ ਤੱਕੇ, ਵਾਸਨਾ ਜਗਤ ਨਾ ਕੋਇ ਰਖਾਈਆ।’’ (੨ ਚੇਤ ਸ਼ ਸੰ ੧)
੫) ‘‘ਸਾਰੇ ਖੁਸ਼ੀ ਵਿਚ ਕਹੋ ਜਗਤ ਜਹਾਨ ਦੇ ਸਿਰ ਵਿਚ ਮਾਰਾਂਗੇ ਡੰਡਾ, ਦੇਵਣ ਵਾਲਿਆਂ ਨਾਲੋਂ ਨਾਤਾ ਦੇਵਾਂਗੇ ਤੁੜਾਈਆ। (੧੭ ਹਾੜ ਸ਼ ਸੰ ੮)
੬) ਮਾਇਆ ਮਮਤਾ ਕੂੜੀ ਤ੍ਰਿਸ਼ਨਾ ਘਰ ਘਰ ਲੱਗੀ ਭੁੱਖ, ਤਾਅਨਿਆਂ ਵਿਚ ਲੋਕਾਈਆ। ਪੁੱਤਰਾਂ ਵਾਲੇ ਧੀਆਂ ਵਾਲਿਆਂ ਨੂੰ ਰਹੇ ਲੁੱਟ, ਲੁਟੇਰੇ ਬਣ ਕੇ ਫੇਰਾ ਪਾਈਆ। ਪੁਰਖ ਅਕਾਲ ਦੀਨ ਦਿਆਲ ਭਗਤ ਸੁਹੇਲੇ ਬਣਾ ਕੇ ਆਪਣੇ ਪੁੱਤ, ਮਿਹਰ ਨਜ਼ਰ ਇਕ ਉਠਾਈਆ। ਅੱਗੇ ਸ੍ਰਿਸ਼ਟੀ ਦਾ ਬਦਲਣਾ ਰੁਖ਼, ਚਾਰ ਵਰਨ ਦੇਣੇ ਸਮਝਾਈਆ। ਨਾ ਕੋਈ ਪੜਦਾ ਨਾ ਕੋਈ ਲੁਕ, ਭਰਮ ਭੁਲੇਖਾ ਦੇਣਾ ਕਢਾਈਆ। ਭਾਵੇਂ ਇਸਤਰੀ ਹੋਵੇ ਭਾਵੇਂ ਮਨੁਖ, ਦੋਹਾਂ ਦਾ ਇਕੋ ਹੱਕ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਉਠਾਈਆ । (੨੮ ਪੋਹ ਸ਼ ਸੰ ੧)
੭) ‘‘ਜੋ ਪੱਕੀਆਂ ਟਿੱਕੀਆਂ ਪਿਛੇ ਰਹੇ ਝੱਖ ਮਾਰ, ਓਹਨਾਂ ਦੇਵਾਂ ਸਖ਼ਤ ਸਜਾਈਆ।’’
(੨ ਚੇਤ ਸ਼ ਸੰ ੧)
੮) ‘‘ਲਾਲਚ ਛੱਡਣਾ ਨਰ ਨਾਰ, ਨਰ ਨਰਾਇਣ ਹੋਏ ਸਹਾਈਆ।’’ (੨੮ ਪੋਹ ਸ਼ ਸੰ ੯)
੯) ‘‘ਲੋਕ ਲੱਜਿਆ ਛੱਡੋ ਕਰ ਕੇ ਵੱਡਾ ਜੇਰਾ, ਜੇਰਜ ਅੰਡ ਕੰਮ ਕਿਸੇ ਨਾ ਆਇੰਦਾ। ਕੂੜੀ ਕਿਰਿਆ ਰੰਗ ਮਾਣਿਆ ਪਿਛੇ ਬਥੇਰਾ,’’ਂ
੧੦) ‘‘ਜਨ ਭਗਤੋ ਵੇਖਿਓ ਕਿਤੇ ਫਸਿਓ ਨਾ ਵਰਨ ਗੋਤ, ਸਚ ਦੀ ਗੋਤ ਗੋਤਮ ਬੁਧ ਗਿਆ ਸਮਝਾਈਆ ।’’ (੨੮ ਪੋਹ ਸ਼ ਸੰ ੩)
੧੧) ‘‘ਹਰਿ ਸੰਗਤ ਸਾਚਾ ਕਰਨਾ ਕੌਲ, ਇਕਰਾਰ ਇਕ ਅਖਵਾਈਆ। ਸੰਦੇਸਾ ਦੇਣਾ ਉਪਰ ਧਰਨੀ ਧੌਲ, ਧਰਤ ਰੰਗ ਰੰਗਾਈਆ। ਆਤਮ ਪਰਮਾਤਮ ਮਿਲ ਕੇ ਜਾਣਾ ਮੌਲ, ਮੌਲਾ ਵੇਖਣਾ ਥਾਉਂ ਥਾਈਂਆ । ਸਤਿ ਧਰਮ ਦੇ ਤੁਲਣਾ ਪੂਰੇ ਤੋਲ, ਤੱਕੜ ਜਗਤ ਨਾ ਕੋਇ ਰਖਾਈਆ। ਵੇਖਿਓ ਕਿਤੇ ਵਾਅਦੇ ਤੋਂ ਨਾ ਜਾਇਓ ਡੋਲ, ਅਨਡੋਲਤ ਪਰਮ ਪੁਰਖ ਅੱਗੇ ਸੀਸ ਨਿਵਾਈਆ। ਜਗਤ ਭਰਾਂਤ ਪਰਦਾ ਲੈਣਾ ਖੋਲ੍ਹ, ਅੰਤਰ ਨਿਰੰਤਰ ਧਿਆਨ ਲਗਾਈਆ । ਸਚ ਸਮਾਜ ਦਾ ਧਰਮ ਦੀ ਧਾਰ ਦਾ ਜਨ ਭਗਤੋ ਵਜਾਉਣਾ ਢੋਲ, ਢੋਲਾ ਤੂੰ ਮੇਰਾ ਮੈਂ ਤੇਰਾ ਗਾਈਆ। ਪੁਰਖ ਅਕਾਲਾ ਦੀਨ ਦਿਆਲਾ ਸਭ ਦੇ ਵਸੇ ਕੋਲ, ਨਿਝ ਘਰ ਬੈਠਾ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ।
❋
ਜਨ ਭਗਤੋ ਝੂਠੀ ਛੱਡਣੀ ਜਗਤ ਦਾਤ, ਮਾਇਆ ਦੁਨੀ ਕੰਮ ਕਿਸੇ ਨਾ ਆਈਆ। ਅੰਤਰ ਆਪਣੇ ਮਾਰ ਕੇ ਵੇਖੋ ਝਾਤ, ਪਰਦਾ ਪਰਦਿਆਂ ਵਿਚੋਂ ਉਠਾਈਆ। ਸਚ ਪ੍ਰੀਤੀ ਸੁਰਤੀ ਸ਼ਬਦੀ ਜੋੜੋ ਨਾਤ, ਆਤਮ ਪਰਮਾਤਮ ਮੇਲਾ ਮੇਲੋ ਚਾਈਂ ਚਾਈਂਆ। ਯਾਦ ਰੱਖਣੀ ਸਤਾਰਾਂ ਹਾੜ ਦੀ ਰਾਤ, ਰੁਤੜੀ ਭੇਵ ਵਿਚ ਮਹਿਕਾਈਆ। ਵਾਇਦਾ ਕਰੋ ਝਗੜਾ ਮਿਟ ਗਿਆ ਜ਼ਾਤ ਪਾਤ, ਦੀਨ ਮਜ਼੍ਹਬ ਵਰਨ ਬਰਨ ਸ਼ਰਅ ਵੰਡ ਨਾ ਕੋਇ ਵੰਡਾਈਆ। ਧੰਨ ਦੌਲਤ ਦਾ ਕਲਜੁਗ ਦੀ ਝੋਲੀ ਪਾਇਆ ਕੂੜਾ ਖਾਤ, ਸਚ ਧਰਮ ਵਾਸਤੇ ਲੋੜ ਰਹੀ ਨਾ ਰਾਈਆ। ਤੁਸੀਂ ਆਤਮ ਧਾਰ ਸਚ ਬਣ ਜਾਓ ਪਾਰਜ਼ਾਤ, ਜਗਤ ਮਾਇਆ ਮਲੰਮਾ ਦੇਣਾ ਤਜਾਈਆ। ਸਾਰੇ ਇਕ ਪ੍ਰਭੂ ਤੇ ਕਰੋ ਵਿਸ਼ਵਾਸ, ਜਗਤ ਵਿਸ਼ਿਆਂ ਦਾ ਡੇਰਾ ਢਾਹੀਆ। ਤੁਹਾਡੇ ਉਤੇ ਧਰਮ ਦੀ ਧਰਮ ਨਾਲ ਆਸ, ਪਿਆਰ ਮੁਹੱਬਤ ਨਾਤਾ ਲੈਣਾ ਜੁੜਾਈਆ । ਖੇਲੇ ਖੇਲ ਪਰਮ ਪੁਰਖ ਪਾਰਬ੍ਰਹਮ ਪ੍ਰਭ ਆਪ, ਆਪ ਆਪਣਾ ਰੰਗ ਰੰਗਾਈਆ। ਸਭ ਨੇ ਨੌਂ ਸੌ ਚੁਰਾਨਵੇਂ ਚੌਕੜੀ ਜੁਗ ਦਾ ਪਿਛਲਾ ਕਰਨਾ ਪੂਰਾ ਭਵਿਖਤ ਵਾਕ, ਪੇਸ਼ੀਨਗੋਈਆਂ ਧਰਮ ਦੀ ਧਾਰ ਲੇਖੇ ਲਾਈਆ। ਕਿਸੇ ਨੇ ਕਿਸੇ ਦਾ ਹੋਣਾ ਨਹੀਂ ਮੁਹਤਾਜ, ਲੋੜਵੰਦ ਜਗਤ ਨਜ਼ਰ ਕੋਇ ਨਾ ਆਈਆ। ਆਪਣੀ ਹਿੰਮਤ ਵਿਚ ਆਪਣਾ ਕਰਨਾ ਕੰਮ ਕਾਜ, ਸੇਵਕ ਹੋ ਕੇ ਆਪਣੀ ਸੇਵ ਕਮਾਈਆ। ਕੰਨਿਆਂ ਵਾਲੇ ਪੁੱਤਰਾਂ ਵਾਲਿਆਂ ਨਾਲ ਨਾਤਾ ਜੋੜਨਾ ਸੱਦ ਕੇ ਨਾਲ, ਜਗਤ ਮਾਇਆ ਆਸ ਨਾ ਕੋਇ ਰਖਾਈਆ।’’ (੧੭ ਹਾੜ ਸ਼ ਸੰ ੮)
੧੨) ‘‘ਸੱਤ ਰੰਗ ਪਗੜੀ ਕਹੇ ਜਨ ਭਗਤੋ ਤੁਹਾਡੀ ਸਤਿਜੁਗ ਵਾਲੀ ਰੀਤ, ਚਾਰ ਵਰਨ ਲੈਣੀ ਅਪਣਾਈਆ। ਤੁਹਾਡਾ ਵਿਚੋਲਾ ਇਕ ਇਕ ਮੀਤ, ਪਰਮ ਪੁਰਖ ਅਖਵਾਈਆ। ਸਭ ਨੇ ਸਾਫ ਰੱਖਣੀ ਨੀਤ, ਕਾਮ ਕਰੋਧ ਲੋਭ ਮੋਹ ਹੰਕਾਰ ਦੇਣਾ ਤਜਾਈਆ। ਤੁਹਾਡੀ ਕਾਇਆ ਰਹੇ ਠਾਂਡੀ ਸੀਤ, ਅਗਨੀ ਤੱਤ ਨਾ ਕੋਇ ਤਪਾਈਆ। ਤੁਹਾਡਾ ਖਹਿੜਾ ਛੁਟ ਗਿਆ ਮੰਦਰ ਮਸੀਤ, ਸ਼ਿਵਦਵਾਲੇ ਮੱਠ ਵੰਡ ਨਾ ਕੋਇ ਵੰਡਾਈਆ। ਹੁਣ ਸਾਰੀ ਸੰਗਤ ਇਕ ਪ੍ਰੇਮ ਦਾ ਗਾ ਲਉ ਗੀਤ, ਸ਼ਬਦ ਸ਼ਬਦ ਵਿਚੋਂ ਵਡਿਆਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਮੇਲਾ ਲਏ ਮਿਲਾਈਆ।’’
ਜਨ ਭਗਤ ਇਕੋ ਵਾਰ ਕੁੜਮ ਕੁੜਮ ਕਰੋ ਕੁੜਮਾਈ, ਕੁੜਮੇਟਾ ਬੰਸ ਸੋਭਾ ਪਾਈਆ। ਲੈਣ ਦੇਣ ਦੀ ਆਸਾ ਤ੍ਰਿਸ਼ਨਾ ਦੇਣੀ ਤਜਾਈ, ਅੰਦਰ ਮੰਗ ਨਾ ਕੋਇ ਮੰਗਾਈਆ। ਨਾਤਾ ਰੱਖਣਾ ਭੈਣ ਭਾਈ, ਘਰ ਸਾਚੇ ਵੱਜੇ ਵਧਾਈਆ। ਖ਼ੁਸ਼ੀਆਂ ਮੰਗਲ ਲੈਣਾ ਗਾਈ, ਸੋਹਲਾ ਅਗੰਮ ਅਥਾਹੀਆ। ਕਲਜੁਗ ਮਾਇਆ ਝੂਠਾ ਲਾਲਚ ਕੰਮ ਕਿਸੇ ਨਾ ਆਈ, ਧੰਨ ਦੌਲਤ ਨਾ ਕੋਇ ਚਤੁਰਾਈਆ। ਸ਼ਾਹ ਸੁਲਤਾਨ ਖਾਲੀ ਹੱਥ ਜਾਂਦੇ ਰਾਏ ਧਰਮ ਦਏ ਸਜਾਈ, ਅੱਗੇ ਹੋ ਨਾ ਕੋਇ ਬਚਾਈਆ। ਤੁਸਾਂ ਮਿਲ ਕੇ ਸਤਿਜੁਗ ਦੀ ਰੀਤੀ ਚਲਾਈ, ਜਾਤ ਪਾਤ ਦਾ ਡੇਰਾ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਇਕ ਰੰਗਾਈਆ।’’ (੨੮ ਪੋਹ ਸ਼ ਸੰ ੫)
੧੩) ‘‘ਗੁਰਮੁਖ ਸਦਾ ਚੜ੍ਹੇ ਸ਼ਬਦ ਘੋੜਾ, ਜਗਤ ਘੋੜਿਆਂ ਵਾਲੀ ਰੀਤੀ ਕੰਮ ਕਿਸੇ ਨਾ ਆਈਆ ।’’ (੨੮ ਪੋਹ ਸ਼ ਸੰ ੪)
੧੪) ‘‘ਜਨ ਭਗਤੋ ਜਿਸ ਤਰਾਂ ਆਤਮਾ ਪਰਮਾਤਮਾ ਦੀ ਇਕੋ ਬੋਲੀ, ਏਸੇ ਤਰਾਂ ਨਾਰ ਕੰਤ ਤਨ ਸਰੀਰ ਵਾਲੇ ਏਕੋ ਰੰਗ ਬਣਾਈਆ।’’ (੨੮ ਪੋਹ ਸ਼ ਸੰ ੮)
੧੫) ‘‘ਅੱਜ ਤੁਹਾਨੂੰ ਜਾਪਦਾ ਇਹ ਰਿਵਾਜ ਨਵਾਂ, ਅੰਤ ਸ੍ਰਿਸ਼ਟ ਸਬਾਈ ਲੈਣਾ ਅਪਨਾਈਆ।’’
(੨੮ ਪੋਹ ਸ਼ ਸੰ ੧)
❋
‘‘ਅਠਾਰਾਂ ਹਾੜ ਕਹੇਂ …… ਜਨ ਭਗਤੋਂ ਤੁਹਾਡੀਆਂ ਸ਼ਾਦੀਆਂ ਜਗਤ ਦਾ ਮੂਲ, ਨੌਂ ਖੰਡ ਪ੍ਰਿਥਮੀ ਰਾਹ ਤਕਾਈਆ। ਸੱਤਾਂ ਦੀਪਾਂ ਦਾ ਇਕੋ ਹੋਵੇ ਅਸੂਲ, ਨੌਂ ਖੰਡ ਪ੍ਰਿਥਮੀ ਰਾਹ ਤਕਾਈਆ।’’
(੧੮ ਹਾੜ ਸ਼ ਸੰ ੧੧)
੧੭) ‘‘ਜਿਸ ਨੇ ਕਰਨਾ ਹੋਵੇ ਕਾਰਜ ਅਨੰਦਾ, ਅਨੰਦ ਆਤਮ ਪਰਮਾਤਮ ਵੇਖ ਵਖਾਈਆ। ਬਿਨਾ ਬੰਦਗੀ ਤੋਂ ਬਣੇ ਉਹ ਬੰਦਾ, ਜੋ ਬੰਧਨ ਜਗਤ ਵਾਲੇ ਤੁੜਾਈਆ।’’ · (੨੮ ਪੋਹ ਸ਼ ਸੰ ੪)
੧੮) ‘‘ਸ਼ਾਦੀਆਂ ਵਾਲਿਓ ਸੁਣ ਲਓ ਕੰਨ ਲਾਈ, ਇਕ ਦੂਜੇ ਨਾਲੋਂ ਕਦੀ ਨਹੀਂ ਕਰਨੀ ਜੁਦਾਈ, ਨਾਰ ਕੰਤ ਸਾਂਝਾ ਮਿਲ ਕੇ ਝੱਟ ਲੰਘਾਈਆ। ਸੇਵਾ ਵਿਚ ਰਹੇ ਨਾ ਕੋਇ ਊਣਤਾਈ, ਪਤੀਬਰਤ ਹੋ ਕੇ ਸਾਚਾ ਮਾਰਗ ਦੇਣਾ ਵਖਾਈਆ। ਪਤੀ ਨੇ ਕਦੀ ਬਣਨਾ ਨਹੀ ਕਸਾਈ, ਬਿਨਾ ਸੋਚੇ ਸਮਝੇ ਆਪਣੀ ਨਾਰੀ ਨੂੰ ਦਏ ਸਤਾਈਆ।’’ · (੨੮ ਪੋਹ ਸ਼ ਸੰ ੩)
੧੯) ‘‘ਤੂੰ ਮੇਰਾ ਮੈਂ ਤੇਰਾ ਜਗਤ ਵਿਹਾਰ ਵਿਚ ਜੇ ਪਤਨੀ ਹੋਵੇ ਗਾਂਦੀ, ਪਤੀ ਵੀ ਓਹੋ ਰਾਗ ਅਲਾਈਆ ।’’ (੨੮ ਪੋਹ ਸ਼ ਸੰ ੩)
੨੦) ‘‘ਵੇਖਿਓ ਪ੍ਰਭ ਦੇ ਸਾਹਮਣੇ ਬੁੱਧੀ ਦੀ ਦੱਸਿਓ ਕੋਈ ਨਾ ਲਿਆਕਤ, ਅਕਲ ਦੀ ਅਕਲ ਨਾ ਕੋਇ ਦ੍ਰਿੜਾਈਆ । ਸਦਾ ਰਹਿਣਾ ਹੁਕਮ ਮੁਤਾਬਕ, ਮਤਲਾ ਕਰ ਕੇ ਦਿਆਂ ਦ੍ਰਿੜਾਈਆ। ਜੇ ਪਿਛੇ ਝੂਠ ਬੋਲਣ ਦੀ ਆਦਤ, ਅੱਗੇ ਲਓ ਬਦਲਾਈਆ।’’ · (੨੮ ਪੋਹ ਸ਼ ਸੰ ੪)
੨੧) ‘‘ਨਾਈ ਬ੍ਰਹਿਮਣ ਜਜਮਾਨਾਂ ਘਰ ਜਾਂਦੇ ਆ, ਵਿਚੋਲੇ ਵਾਧੂ ਫੇਰਾ ਪਾਈਆ। ਧੀਆਂ ਪੁੱਤਾਂ ਵਾਲਿਆਂ ਦੋਹਾਂ ਘਰਾਂ ਤੋਂ ਲੈਂਦੇ ਖਾ, ਭੋਜਨ ਰਸਨਾ ਨਾਲ ਛੁਹਾਈਆ।’’ (੨੮ ਪੋਹ ਸ਼ ਸੰ ੧)
੨੨) ‘‘ਜਨ ਭਗਤੋ ਪ੍ਰਭ ਤੋਂ ਕਰਿਓ ਕੋਇ ਨਾ ਚੋਰੀ, ਚੋਰੀ ਕਰਨ ਵਾਲਿਓ ਤੁਹਾਡੇ ਮੁਖ ਵਿਚ ਮੋਹਰ ਦਿਤੀ ਲਗਾਈਆ। ਤੁਹਾਡੀ ਰਸਨਾ ਦੀ ਅਵਾਜ ਥੋੜੀ, ਸੁਣਨ ਵਾਲਾ ਵੱਡਾ ਬੇਪਰਵਾਹੀਆ। ਐਵੇਂਜ਼ੁਬਾਨ ਨਾ ਕਰਿਓ ਕੌੜੀ, ਕੂੜ ਕਿਰਿਆ ਰੰਗ ਚੜ੍ਹਾਈਆ। ਮਨ ਮਨੂਆ ਲੈਣਾ ਹੋੜੀ, ਹੋੜੇ ਸੱਸੇ ਵਾਲਾ ਸੰਗ ਰਖਾਈਆ। ਤੁਸੀਂ ਸਚ ਧਰਮ ਦੀ ਚੜ੍ਹ ਗਏ ਘੋੜੀ, ਵਾਗ ਆਪਣੇ ਹੱਥ ਉਠਾਈਆ। ਜਗਤ ਧਾਰ ਪਤਿ ਪਤਨੀ ਦੀ ਬਣ ਜਾਏ ਜੋੜੀ, ਜੋੜ ਜੋੜੇ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਸੁਣਾਈਆ ।’’
(੧੭-੧੮ ਹਾੜ ਸ਼ ਸੰ ੭)
੨੩) ‘‘ਸਿਰ ਕਹੇ ਅਸੀਂ ਆਪਣੇ ਸਿਰ ਦਾ ਦਿਤਾ ਸਲਵਾਰਨਾ, ਸਵਾ ਲੱਖ ਦੀ ਰੀਤੀ ਪੂਰ ਕਰਾਈਆ ।
ਗੋਬਿੰਦ ਸਤਿ ਕਦੇ ਨਾ ਹਾਰਨਾ, ਲੋਕਮਾਤ ਹੁਕਮੇਂ ਅੰਦਰ ਸੇਵ ਕਮਾਈਆ। ਜਿਸ ਨੇ ਇਕੇ ਨੂੰ ਨਿਮਸਕਾਰਨਾ,
ਦੂਜੀ ਓਟ ਨਾ ਕੋਇ ਜਣਾਈਆ। ਅਜ ਓਸੇ ਉਤੋਂ ਕਿਸੇ ਮਾਈ ਭੈਣ ਭਾਈ ਨਹੀਂ ਕਰਨਾ ਵਾਰਨਾ,
ਗੁਰਮੁਖੋ ਇਹ ਵੀ ਰੀਤ ਤੁਹਾਡੇ ਹੱਥ ਫੜਾਈਆ।’’ (੧੯ ਹਾੜ ਸ਼ ਸੰ ੧)
੨੪) ‘‘ਗੁਰਮੁਖੋ ਜੇ ਤੁਹਾਡਾ ਸਭ ਦਾ ਇਕ ਪਿਆਰ, ਤੇ ਸਾਰੇ ਬਾਹਵਾਂ ਲਓ ਉਠਾ। ਗੁਰਸਿਖ ਹੋ ਕੇ ਬਣਿਓ ਨਾ ਕੋਇ ਬੁਰਿਆਰ, ਰਸਨਾ ਨਾਲ ਫਿਕਾ ਬੋਲ ਕਰਿਓ ਨਾ ਕੋਇ ਗੁਨਾਹ।’’
(੨੮ ਪੋਹ ਸ਼ ਸੰ ੫)
❋
‘‘ਭਗਤੋ, ਭਗਤਾਂ ਦੇ ਸਭ ਤੋਂ ਵੱਡੇ ਭਗਤ ਭਾਈਚਾਰੇ, ਮਿਲਣੀ ਭਗਤਾਂ ਨਾਲ ਕਰਾਈਆ । ਖੁਸ਼ੀਆਂ ਨਾਲ ਅਨੰਦ ਕਾਰਜ ਹੋਵਣ ਸਾਰੇ, ਸ਼ਾਦਿਆਨੇ ਨਾਮ ਵਾਲੇ ਵਜਾਈਆ।’’
(੧੮ ਹਾੜ ਸ਼ ਸੰ ੯)
੨੬) ‘‘ਓਹ ਭਗਤ ਓਹ ਗੁਰਸਿਖ ਜਿਹੜੇ ਪ੍ਰਭੂ ਦੇ ਦਵਾਰੇ ਬਣਨ ਪਤ ਤੇ ਪਤਨੀ, ਦੂਜਾ ਪ੍ਰਭ ਦਾ ਮੀਤ ਨਾ ਕੋਇ ਅਖਵਾਈਆ।’’ (੨੮ ਪੋਹ ਸ਼ ਸੰ ੬)
੨੭) ‘‘ਨਾਰਦ ਕਹੇ ਜਨ ਭਗਤੋ ਜਗਤ ਦਾ ਭਗਤ ਭਗਵਾਨ ਚਲੇਗਾ ਸਮਾਜ, ਸਮਿਗਰੀ ਪ੍ਰਭੂ ਨੇ ਦੇਣੀ ਵਰਤਾਈਆ । ਜਰੂਰ ਚਾਰ ਵਰਨ ਦਾ ਹੋਵੇਗਾ ਇਕ ਰਵਾਜ, ਮਜ਼੍ਹਬੀ ਵੰਡ ਨਾ ਕੋਇ ਰਖਾਈਆ । ਸਾਰੀ ਦੀਨ ਦੁਨੀਆਂ ਜਾਏਗੀ ਜਾਗ,’’ (੧੮ ਹਾੜ ਸ਼ ਸੰ ੧੦)
੨੮) ‘‘ਹਿੰਦੂ ਮੁਸਲਮ ਸਿਖ ਈਸਾਈ ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਸਾਰੇ ਬੈਠਣ ਇਕ ਅਸਥਾਨ, ਜਗ੍ਹਾ ਇਕੋ ਸੋਭਾ ਪਾਈਆ।’’ (੧੮ ਹਾੜ ਸ਼ ਸੰ ੧੧)
੨੯) ‘‘ਹੁਣ ਕਲਜੁਗ ਦੀ ਉਮਰ ਨਾ ਰਹਿ ਗਈ ਬਾਹਲੀ, ਸਮਾਂ ਥੋੜਾ ਦਿਤਾ ਸਮਝਾਈਆ । ਤੁਸਾਂ ਭਗਤ ਬਣਨਾ ਤੇ ਆਪਣੀ ਬਣਾਉਂਣੀ ਚਾਲ ਨਿਰਾਲੀ, ਵੱਖਰੀ ਜਗਤ ਵੰਡ ਵੰਡਾਈਆ।’’
(੧੮ ਹਾੜ ਸ਼ ਸੰ ੧੧)
੩੦) ‘‘ਵੇਖਿਓ ਐਵੇਂ ਖਾਲੀ ਏਥੋਂ ਖਾ ਕੇ ਨਾ ਜਾਇਓ ਜ਼ਰਦਾ, ਮਠਿਆਈਆਂ ਵਿਚੋਂ ਮਿੱਠਾ ਰਸ ਹੱਥ ਕਿਸੇ ਨਾ ਆਈਆ।’’ (੧੮ ਹਾੜ ਸ਼ ਸੰ ੨)
੩੧) ‘‘ਜਗਤ ਰੀਤੀ ਵਾਸਤੇ ਨਾਨਕ ਅਰਜਨ ਨਹੀਂ ਲਾਂਵ ਲਿਖਾਈ, ਆਤਮ ਪਰਮਾਤਮ ਪਿਛੇ ਯਧਾਰਥ ਗਏ ਲਿਖਾਈਆ।’’ (੨ ਚੇਤ ਸ਼ ਸੰ ੧)
੩੨) ‘‘ਆਤਮ ਪਰਮਾਤਮ ਦੀ ਲਾਂਵ ਚੌਥੀ ਨਾਨਕ ਬੋਲੀ ਜਗਤ ਵਾਸਨਾ ਖੇਲ ਨਾ ਖੇਲਣਾ ਇੱਲਤ, ਧੁਰ ਦਾ ਹੁਕਮ ਵਰਤਾਈਆ। ਏਸੇ ਕਰ ਕੇ ਜੋੜਿਆਂ ਅੰਦਰ ਹੁੰਦੀ ਜ਼ਿਲਤ, ਜਾਮਨ ਨਜ਼ਰ ਕੋਇ ਨਾ ਆਈਆ। (੧੭ ਹਾੜ ਸ਼ ਸੰ ੨)
੩੩) ‘‘ਗੁਰਮੁਖ ਗੁਰਸਿਖ ਹੋ ਜਾਓ ਸਾਚੇ ਹੰਸ, ਬੁੱਧੀ ਕਾਗ ਦੇਣੀ ਗਵਾਈਆ। ਇਕ ਸਮਝ ਲਓ ਅੰਕ, ਕਾਇਆ ਵੇਖੋ ਦਵਾਰਾ ਬੰਕ, ਜਿਥੇ ਬੈਠਾ ਨਿਰਲੇਪ ਅਟੰਕ, ਵਜਾਏ ਸਚ ਨਾਮ ਦਾ ਡੰਕ, ਕਰੇ ਖੇਲ ਬਾਰ ਅਨਕ, ਅਨਕ ਕਲਧਾਰੀ ਆਪਣੀ ਕਾਰ ਕਮਾਈਆ। ਜਿਸ ਨੂੰ ਲੱਭਦੇ ਫਿਰਨ ਅਨੰਤ, ਖੋਜਦੇ ਫਿਰਨ ਸਾਧ ਸੰਤ, ਰਸਨਾ ਜਿਹਵਾ ਗੌਂਦੇ ਫਿਰਦੇ ਮੰਤ, ਸੋ ਸਵਾਮੀ ਸਾਹਿਬ ਬੇਅੰਤ, ਬੇਪਰਵਾਹ ਇਕ ਅਖਵਾਈਆ। ਸਭ ਨੇ ਧਰਮ ਪੁਜਾਰੀ ਬਣ ਕੇ ਬੁੱਧੀ ਦੇ ਬਣਨਾ ਪੰਡਤ, ਮਨ ਦੀ ਕਰੇ ਨਾ ਕੋਇ ਪੜ੍ਹਾਈਆ। ਗੜ੍ਹ ਤੋੜ ਦਿਓ ਹਉਮੇਂ ਹੰਗਤ, ਬਣ ਜਾਓ ਸਾਚੀ ਸੰਗਤ, ਜਿਸ ਸੰਗਤ ਵਿਚ ਅੱਖ ਨਾਲ ਅੱਖ ਨਾ ਕੋਇ ਰਲਾਈਆ। ਇਕ ਦੀ ਕਰੋ ਮਿਨੰਤ, ਜੋ ਸਭ ਨੂੰ ਦੇਵੇ ਹਿੰਮਤ, ਤੁਹਾਡੀ ਵਸੀਹ ਹੋ ਜਾਏ ਸਿੰਮਤ, ਸੀਮਾ ਵਿਚ ਤੁਹਾਨੂੰ ਬੰਦ ਨਾ ਕੋਇ ਕਰਾਈਆ। ਵੇਖਿਓ ਕਿਸੇ ਦੇ ਕਦੇ ਨਾ ਬਣਿਓ
❋
ਨਿੰਦਕ, ਮਨ ਦੀ ਕਲਪਣਾ ਵਿਚ ਕੋਈ ਨਾ ਕਰਿਓ ਚਿੰਤ, ਚਿੰਤਾ ਗ਼ਮ ਨੇੜ ਕੋਇ ਨਾ ਆਈਆ। ਵਿਕਾਰ ਵਿਚ ਸ਼ਰਅ ਵਿਚ ਸ਼ਰੀਅਤ ਵਿਚ ਅਸਲੀਅਤ ਵਿਚ ਨਵੀਅਤ ਵਿਚ ਵਲਦੀਅਤ ਵਿਚ ਅਕਲੀਅਤ ਵਿਚ ਕਦੇ ਨਾ ਕਰਿਓ ਇੱਲਤ, ਆਲਮਾਂ ਵਿਚ ਫ਼ਾਜ਼ਲਾਂ ਵਿਚ ਵਿਦਵਾਨਾਂ ਵਿਚ ਵਿਗਿਆਨਾਂ ਵਿਚ ਗਿਆਨਾਂ ਵਿਚ ਧਿਆਨਾਂ ਵਿਚ ਮਿਹਰਬਾਨਾਂ ਵਿਚ ਸ਼ਾਹ ਸੁਲਤਾਨਾਂ ਵਿਚ ਨਿਮਰਤਾ ਵਿਚ ਆਪਣਾ ਝੱਟ ਲੰਘਾਈਆ। ਮਨੁਖ ਮਨੁਸ਼ ਮਾਨਵ ਸਮਝੋ ਨਾ ਕੋਈ ਬੇਗਾਨਾ, ਸਭ ਦੇ ਅੰਦਰ ਇਕੋ ਵਸੇ ਭਗਵਾਨਾ, ਜੋ ਸਭ ਦਾ ਮਾਲਕ ਅਖਵਾਈਆ।’’ (੨੮ ਪੋਹ ਸ਼ ਸੰ ੩)
੩੪) ‘‘ਸਾਂਝੀਵਾਲ ਜਗਤ ਜਹਾਨ ਬਣੇ ਸੰਸਾਰਾ, ਸੰਸਾਰੀ ਭੰਡਾਰੀ ਸਿੰਘਾਰੀ ਸੀਸ ਨਿਵਾਈਆ। ਜਗਤ ਨਾਤਾ ਜੋੜੇ ਅਪਰ ਅਪਾਰਾ, ਮੇਲਾ ਮੇਲੇ ਸਹਿਜ ਸੁਭਾਈਆ। ਮਾਣ ਦੇਵੇ ਸ਼ਤਰੀ ਬ੍ਰਹਿਮਣ ਸ਼ੂਦਰ ਵੈਸ਼ ਇਕੋ ਰੰਗ ਰੰਗਾਏ ਗਾੜ੍ਹਾ, ਅੱਗੇ ਉਤਰ ਕਦੇ ਨਾ ਜਾਈਆ। ਗੁਰਮੁਖ ਲਾੜੀ ਗੁਰਮੁਖ ਲਾੜਾ, ਗੁਰਮੁਖ ਗੁਰਮੁਖ ਨਾਲ ਮਿਲ ਕੇ ਵੱਜੇ ਵਧਾਈਆ। ਕਲਜੁਗ ਮਾਰੇ ਕੋਇ ਨਾ ਧਾੜਾ, ਮਾਇਆ ਮਮਤਾ ਵੱਜੇ ਨਾ ਕੋਇ ਵਧਾਈਆ। ਏਸ ਦਿਵਸ ਨੂੰ ਸਾਰੇ ਮੰਨਣਗੇ ਘਰ ਨਾਲ ਪਿਆਰਾ, ਪ੍ਰੇਮ ਪ੍ਰੀਤੀ ਵਿਚ ਰਖਾਈਆ । ਹਾੜ ਕਹੇ ਮੈਂ ਦੋਏ ਜੋੜ ਕਰਾਂ ਨਿਮਸਕਾਰਾ, ਨਿਉਂ ਨਿਉਂ ਲਾਗਾਂ ਪਾਈਂਆ। ਪ੍ਰਭੂ ਤੂੰ ਆਦਿ ਅੰਤ ਸਭ ਦਾ ਸਾਂਝਾ ਯਾਰਾ, ਮੀਤ ਮੁਰਾਰਾ ਇਕ ਅਖਵਾਈਆ। ਭਗਤ ਭਗਵਾਨ ਦੀ ਧਾਰ ਵਿਚ ਅਨੰਦ ਕਾਰਜ ਕਰੇਗਾ ਜਗਤ ਜਹਾਨ ਸਾਰਾ, ਸ਼ਰਅ ਸ਼ਰਅ ਨਾਲੋਂ ਬਦਲਾਈਆ। ਅਵਤਾਰ ਪੈਗ਼ੰਬਰ ਗੁਰੂ ਤੇਰਾ ਹੱਕ ਦਾ ਬੋਲਣ ਜੈਕਾਰਾ, ਤੂੰ ਹੀ ਦਾਤਾ ਬੇਪ੍ਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਤੇਰੀ ਵਡਿਆਈਆ।’’ · (੧੮ ਹਾੜ ਸ਼ ਸੰ ੮)
੩੫) ‘‘ਸਤਿਜੁਗ ਕਹੇ ਮੈਂ ਮੰਗਾਂ ਹੋਰ ਦਾਤ, ਝੋਲੀ ਖਾਲੀ ਅੱਗੇ ਡਾਹੀਆ । ਪਾਰਬ੍ਰਹਮ ਤੇਰੇ ਦਰ ਦਰਬਾਰ ਜਨ ਭਗਤਾਂ ਦੀ ਪ੍ਰੇਮ ਪ੍ਰੀਤੀ ਵਾਲੀ ਹੋਏ ਬਰਾਤ, ਦੂਜਾ ਨਜ਼ਰ ਕੋਇ ਨਾ ਆਈਆ। ਤੇਰੇ ਨਾਮ ਦੀ ਸਭ ਦੇ ਕੋਲ ਹੋਵੇ ਸੁਗਾਤ, ਵਸਤ ਅਨਮੁਲੀ ਦੇ ਵਰਤਾਈਆ। ਆਤਮ ਪਰਮਾਤਮ ਖੋਲ੍ਹ ਕੇ ਤਾਕ, ਨਿਰਗੁਣ ਸਰਗੁਣ ਦੇਣਾ ਸਮਝਾਈਆ। ਜਿਨ੍ਹਾਂ ਗੁਰਮੁਖਾਂ ਤਨ ਮਾਟੀ ਰੂਹ ਬੁੱਤ ਕਰਨਾ ਪਾਕ, ਮਾਨਸ ਜਨਮ ਲੇਖਾ ਲੇਖੇ ਵਿਚ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ।
ਸਤਿਜੁਗ ਕਹੇ ਮੇਰੀ ਹੋਰ ਇਕ ਆਸਾ, ਸ੍ਰੀ ਭਗਵਾਨ ਦਿਆਂ ਜਣਾਈਆ। ਜਿਨ੍ਹਾਂ ਦਾ ਤੇਰੇ ਚਰਨ ਨਾ ਹੋਵੇ ਭਰਵਾਸਾ, ਓਹਨਾਂ ਦੀ ਲੋੜ ਮੈਨੂੰ ਰਹੇ ਨਾ ਰਾਈਆ। ਓਹ ਕੂੜੀ ਕਿਰਿਆ ਵੇਖਣ ਆ ਕੇ ਜਗਤ ਤਮਾਸ਼ਾ, ਮਾਣਸ ਹੋ ਕੇ ਹਰਿ ਜੂ ਤੇਰਾ ਧਿਆਨ ਨਾ ਕੋਇ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ।’’ (੨ ਚੇਤ ਸ਼ ਸੰ ੧)
੩੬) ‘‘ਸਤਿਜੁਗ ਕਹੇ ਚਾਰ ਵਰਨ ਦੀ ਦੱਸੀ ਰੀਤੀ, ਰਾਹ ਧੁਰ ਦਾ ਦਿਤਾ ਜਣਾਈਆ। ਨਾ ਮੰਦਰ ਨਾ ਮਸੀਤੀ, ਗੀਤਾ ਗਿਆਨ ਅੰਜੀਲ ਕੁਰਾਨ ਨਾ ਕੋਇ ਪੜ੍ਹਾਈਆ। ਪ੍ਰੇਮ ਪਿਆਰ ਦੀ ਸਾਚੀ ਦੱਸ ਕੇ ਨੀਤੀ, ਨੀਤੀਵਾਨ ਰਿਹਾ ਵਖਾਈਆ। ਇਕੋ ਰੰਗ ਰੰਗ ਕੇ ਹਸਤ ਕੀਟੀ, ਚਿੱਟੇ ਬਸਤਰ ਦਏ ਛੁਹਾਈਆ । ਪਰਮ ਪੁਰਖ ਪਰਮਾਤਮ ਆਤਮ ਸਾਚੀ ਦੱਸੇ ਪ੍ਰੀਤੀ, ਪ੍ਰੀਤਮ ਆਪਣਾ ਹੁਕਮ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ।’’ (੧੮ ਹਾੜ ਸ਼ ਸੰ ੧)
੩੭) ‘‘ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜਨ ਭਗਤਾਂ ਦੇਵਣ ਆਇਆ ਵਧਾਈ, ਵਦੀ ਸੁਦੀ ਦੀ
❋
ਲੋੜ ਰਹੀ ਨਾ ਰਾਈਆ। ਵਦੀ ਸੁਦੀ ਨਾ ਕੋਈ ਦਿਨ ਵਾਰ, ਨਖੱਤਰ ਨਛੱਤਰ ਘੜੀ ਪਲ ਨਾ ਵੰਡ ਵੰਡਾਈਆ। ਜਗਤ ਗ੍ਰਹਿ ਕੀਤੇ ਖਵਾਰ, ਮੰਗਲ ਛਨਿਚਰ ਨਾ ਕੋਇ ਦੁਹਾਈਆ। ਜਿਸ ਪੋਹ ਨੂੰ ਸਾਰੇ ਕਹਿੰਦੇ ਚੰਗਾ ਨਹੀਂ ਵਿਹਾਰ, ਓਸੇ ਦਾ ਵਿਹਾਰ ਸਭ ਤੋਂ ਅੱਛਾ ਦਿਤਾ ਬਣਾਈਆ। ਜਿਸ ਦੀ ਰੀਤੀ ਚਲਦੀ ਰਹੇ ਜੁਗ ਚਾਰ, ਜੋੜੀਆਂ ਦੇ ਜੋੜੇ ਜੁੜਦੇ ਰਹਿਣ ਸੰਸਾਰ, ਏਸੇ ਕਾਰਨ ਅਠਾਈ ਪੋਹ ਦਿਤਾ ਲਿਖਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਰਪਾ ਕਰੇ ਆਪ ਨਿਰੰਕਾਰ, ਨਿਰਗੁਣ ਸਰਗੁਣ ਆਪਣਾ ਹੁਕਮ ਸੁਣਾਈਆ।’’ · (੨ ਚੇਤ ਸ਼ ਸੰ ੧)
ਸਗਨਾਂ ਦੀਆਂ ਵਸਤੂਆਂ ਲਈ ਸ਼ਬਦ
…… ਸ਼ਬਦ ਦੂਤ ਕਹੇ ਅਠਾਸੀਆਂ ਦੀ ਪੁਕਾਰ, ਅੱਠਾਂ ਤੱਤਾਂ ਵਾਲੇ ਅੰਦਰੇ ਅੰਦਰ ਧਿਆਨ ਲਗਾਈਆ ।
ਅੱਜ ਵੇਲਾ ਆਇਆ ਬਦਲ ਦੇ ਵਿਹਾਰ, ਰੀਤੀ ਨੀਤੀ ਨਾਲ ਮਿਲਾਈਆ। ਤੇਰੇ ਸੰਮਤ ਦਾ ਪਹਿਲਾ
ਦਰਬਾਰ, ਧੁਰ ਦਰਬਾਰੀ ਨਜ਼ਰੀ ਆਈਆ। ਸਾਡੀ ਮੰਨ ਸੱਚੀ ਨਿਮਸਕਾਰ, ਨਮੋ ਨਮੋ ਸੀਸ ਝੁਕਾਈਆ ।
ਜਿਹੜੀ ਤੂੰ ਇਕੋ ਬਖ਼ਸ਼ੀ ਦਸਤਾਰ, ਓਢਣ ਰੂਪ ਵਖਾਈਆ। ਬਾਕੀ ਨਾ ਹੁੰਦੇ ਵੇਖ ਖੁਆਰ, ਬਹੁਤਿਆਂ
ਦੀ ਅੰਦਰੋਂ ਨਿਕਲੀ ਧਾਈਂਆ। ਕਿਰਪਾ ਕਰ ਸੱਚੀ ਸਰਕਾਰ, ਦਰ ਤੇਰੇ ਅਰਜ ਸੁਣਾਈਆ । ਅੰਦਰ
ਪ੍ਰੇਮ ਦਾ ਦੇ ਸ਼ਿੰਗਾਰ, ਬਾਹਰੋਂ ਸਗਨਾਂ ਨਾਲ ਖ਼ੁਸ਼ੀ ਵਖਾਈਆ। ਨੌਂ ਦਵਾਰੇ ਦਾ ਰਸ ਨੌਂ ਦੇਣ ਮਾਰ, ਕੂੜੀ
ਕਿਰਿਆ ਬਾਹਰ ਕਢਾਈਆ। ਸਾਚੇ ਭਗਤਾਂ ਕਰ ਪਿਆਰ, ਰੀਤੀ ਇਕੋ ਦੇ ਜਣਾਈਆ। ਲਾਲ ਕਪੜਾ
ਰੋਇਆ ਧਾਹਾਂ ਮਾਰ, ਕੂਕ ਕੂਕ ਸੁਣਾਈਆ । ਖਾਲੀ ਕੋਈ ਨਾ ਮੁੜਿਆ ਜਿਹੜਾ ਆਇਆ ਤੇਰੇ
ਦਰਬਾਰ, ਧੁਰ ਦੇ ਯਾਰ ਦੇ ਵਡਿਆਈਆ। ਮੈਨੂੰ ਆਪਣੇ ਭਗਤਾਂ ਦੇ ਚਰਨਾਂ ਹੇਠ ਲੈਣਾ ਵਿਛਾਲ,
ਗੁਰਮੁਖ ਉਪਰ ਲੈਣੇ ਬਹਾਈਆ । ਮੌਲੀ ਕਹੇ ਗਾਨੀ ਬੰਨੀ ਸਾਂਝੇ ਯਾਰ, ਤਨ ਖਾਕੀ ਦੇਣੀ ਵਡਿਆਈਆ ।
ਮੇਰੇ ਨਾਲ ਮਿਲਾ ਕੇ ਬਾਦਾਮ, ਗਿਰੀ ਛੁਹਾਰੇ ਸੋਹਣਾ ਮੇਲਾ ਲਈਂ ਮਿਲਾਈਆ। ਮਖਾਣਿਆਂ
ਵਾਲਾ ਰਸ ਅਪਾਰ, ਵਿਚ ਮਿਠਾ ਦੇਣਾ ਟਿਕਾਈਆ। ਮਹਿੰਦੀ ਵਾਲਾ ਰੰਗ ਚਾੜ੍ਹ, ਆਪਣਾ ਰੰਗ ਦੇਣਾ
ਪਰਗਟਾਈਆ । ਇਕ ਰੁਪਈਆ ਜੋ ਭਗਤ ਦਵਾਰੇ ਨੀਹਾਂ ਹੇਠ ਰਖ ਕੇ ਦਿਤਾ ਉਸਾਰ, ਉਹ ਗੁਰਮੁਖਾਂ
ਹੱਥ ਦੇਣਾ ਟਿਕਾਈਆ । ਸਾਚੇ ਪ੍ਰੇਮ ਦਾ ਟਿੱਕਾ ਲੌਣਾ ਮਸਤਕ ਖ਼ੁਸ਼ੀਆਂ ਨਾਲ, ਸਵਾ ਰਤੀ ਸੀਸ
ਨਿਵਾਈਆ। ਇਕੋ ਰੰਗ ਚਾੜ੍ਹਨਾ ਸ਼ਾਹ ਕੰਗਾਲ, ਨਾਥ ਅਨਾਥਾਂ ਹੋਣਾ ਸਹਾਈਆ। ਜਿਨ੍ਹਾਂ ਦਾ ਵਜਨ
ਅਪਰ ਅਪਾਰ, ਵਜ੍ਹਾ ਨਾਲ ਸਮਝਾਈਆ। ਬੀਸ ਤੋਲੇ ਮਿਠੀ ਧਾਰ, ਪੰਜ ਮਹਿੰਦੀ ਰੰਗ ਰੰਗਾਈਆ।
ਪੰਜਾਂ ਦੀ ਕਿਸ਼ਮਸ਼ ਨਾਲ ਲੈਣੀ ਉਠਾਲ, ਸੋਹਣੀ ਬਣਤ ਬਣਾਈਆ। ਸੱਤਾਂ ਦਾ ਸਤਿ ਬਣੌਣਾ ਯਾਰ,
ਬਾਦਾਮ ਛੁਹਾਰਾ ਝੋਲੀ ਡਾਹੀਆ। ਗਿਰੀ ਕਹੇ ਮੇਰਾ ਬੰਦ ਖੋਲ੍ਹ ਦੇਣਾ ਕਿਵਾੜ, ਪਰਦਾ ਵਿਚੋਂ ਦੇਣਾ
ਚੁਕਾਈਆ। ਮੌਲੀ ਕਹੇ ਮੇਰਾ ਇਕ ਅੱਟੀ ਦਾ ਵਿਹਾਰ, ਖੱਟੀ ਭਗਤਾਂ ਨਾਲ ਰਲਾਈਆ। ਲਾਲ
ਰੰਗ ਕਹੇ ਸਵਾ ਗਜ ਮੇਰਾ ਕਪੜਾ ਲੈਣਾ ਪਾੜ, ਜਨ ਭਗਤਾਂ ਸੇਜ ਸੁਹਾਈਆ। ਇਹ ਨੌਂ ਵਸਤੂ
ਭਗਤਾਂ ਦੇ ਸਗਨ ਦਾ ਵਿਹਾਰ, ਚਾਰ ਵਰਨਾਂ ਇਕੋ ਇਕ ਜਣਾਈਆ। ਧੁਰ ਦੀ ਦਾਤ ਸੱਚੀ ਦਸਤਾਰ,
ਸੀਸ ਓਢਣ ਦਏ ਬਣਾਈਆ। ਸ਼ਬਦ ਦੂਤ ਕਹੇ ਮੈਂ ਛੇਤੀ ਛੇਤੀ ਸੁਣ ਕੇ ਸਰਬ ਪੁਕਾਰ, ਪੁਰਖ
ਅਬਿਨਾਸ਼ੀ ਦਿਤੀ ਜਣਾਈਆ। ਮਰਦਾਂ ਵਿਚੋਂ ਸੌ ਵਿਚੋਂ ਦਸ ਜਿਨ੍ਹਾਂ ਦਾ ਅੰਦਰ ਰਿਹਾ ਉਧਾਰ, ਨੱਬੇ
ਆਪਣਾ ਆਪ ਡੁਲਾਈਆ। ਇਸਤਰੀਆਂ ਦਾ ਸੌ ਵਿਚੋਂ ਦੋ ਦਾ ਵੇਖਿਆ ਪਿਆਰ, ਜਿਹੜੀ ਸੁਣ ਕੇ
ਖ਼ੁਸ਼ੀ ਮਨਾਈਆ। ਏਸੇ ਕਾਰਨ ਸ਼ਬਦ ਸੁਤ ਕਹੇ ਮੈਂ ਹੋਇਆ ਮਦਦਗਾਰ, ਗਰੀਬਾਂ ਨਾਲ ਮਿਲ ਕੇ
ਵੇਸ ਵਟਾਈਆ। ਜਿਨ੍ਹਾਂ ਨੂੰ ਦਰ ਦਵਾਰਿਉਂ ਦਿਤਾ ਦੁਰਕਾਰ, ਉਨ੍ਹਾਂ ਨੂੰ ਆਪਣੇ ਲੇਖੇ ਲਏ ਲਗਾਈਆ।
ਸਭਨਾਂ ਨਾਲ ਮਿਲ ਕੇ ਤੇਰੇ ਦਰ ਤੇ ਚਲਦਾ ਰਿਹਾ ਵਿਹਾਰ, ਵਿਵਹਾਰੀ ਤੇਰੀ ਸੇਵ ਕਮਾਈਆ। ਖਾਲੀ
❋
ਦਰ ਤੋਂ ਨਾ ਦੁਰਕਾਰ, ਕੂਕ ਕੂਕ ਰਹੇ ਕੁਰਲਾਈਆ । ਸਾਡਾ ਵਜਨ ਮਣਾਂ ਵਿਚ ਨਹੀਂ ਸ਼ਮਾਰ, ਗਿਣਤੀ ਤੋਲਿਆਂ ਵਿਚ ਰਖਾਈਆ। ਮੰਗਦੇ ਮੰਗ ਅਠਾਰਾਂ ਹਾੜ, ਹਾੜਾ ਕੱਢ ਕੇ ਦੇਣ ਦੁਹਾਈਆ। ਸਾਹਿਬ ਸਤਿਗੁਰ ਜਿਨ੍ਹਾਂ ਵਸਿਆ ਤੂੰ ਨਾਲ, ਓਥੇ ਚਲੇ ਨਾ ਕੋਇ ਚਤੁਰਾਈਆ। ਅਸੀਂ ਸਾਰੇ ਹੋ ਕੰਗਾਲ, ਦਰ ਠਾਂਡੇ ਮੰਗ ਮੰਗਾਈਆ । ਸਾਡੀ ਸੇਵਾ ਕਰ ਬਹਾਲ, ਗੁਰਮੁਖਾਂ ਲਈਏ ਕਮਾਈਆ। ਜਿਸ ਤਰਾਂ ਤੈਨੂੰ ਪਿਆਰੇ ਲੱਗੇ ਤੇਰੇ ਲਾਲ, ਸੋਹਣੇ ਸੁਨੱਖੇ ਬੈਠੇ ਸੋਭਾ ਪਾਈਆ। ਅਸੀਂ ਵੀ ਉਹਨਾਂ ਤੋਂ ਹੋਈਏ ਕੁਰਬਾਨ, ਆਪ ਆਪਣਾ ਭੇਟ ਚੜ੍ਹਾਈਆ । ਮੰਗਤੇ ਖੜੇ ਦਰ ਦਰਬਾਨ, ਦਰ ਠਾਂਡੇ ਸੀਸ ਨਿਵਾਈਆ । ਕਰਨੀ ਦੇ ਕਰਤੇ ਕਰ ਪਰਵਾਨ, ਕੁਦਰਤ ਦੇ ਮਾਲਕ ਤੇਰੀ ਇਕ ਸਰਨਾਈਆ। ਇਕੱਲਿਆਂ ਇਕੱਲਿਆਂ ਦਾ ਲੈ ਬਿਆਨ, ਬੇਨੰਤੀ ਸਚ ਦਈਏ ਜਣਾਈਆ। ਜਿਸ ਘਰ ਤੂੰ ਵਸੇ ਭਗਵਾਨ, ਓਥੇ ਕਿਉਂ ਨਾ ਖ਼ੁਸ਼ੀ ਮਨਾਈਆ। ਸੁਣ ਕੇ ਹੈਰਾਨ ਹੋਏ ਤੇਰਾ ਫੁਰਮਾਨ, ਬਹੁੜੀ ਕਿਉਂ ਸਾਨੂੰ ਦਿਤੀ ਜੁਦਾਈਆ। ਅੱਗੇ ਵਾਸਤੇ ਅਸੀਂ ਹੋਈਏ ਨਾ ਬੇਈਮਾਨ, ਨਿਸ਼ਾਨ ਗੁਰਮੁਖਾਂ ਦਈਏ ਪਰਗਟਾਈਆ। ਤੂੰ ਸਭ ਦਾ ਇਕ ਅਮਾਮ, ਮੌਲੀ ਮਹਿੰਦੀ ਰਹੀ ਕੁਰਲਾਈਆ। ਤੂੰ ਭਗਤਾਂ ਦਾ ਸਾਚਾ ਸ਼ਾਮ, ਗਿਰੀ ਬਦਾਮ ਛੁਹਾਰੇ ਸੀਸ ਝੁਕਾਈਆ। ਤੂੰ ਸਭ ਤੋਂ ਮਿਠਾ ਰਾਮ, ਮਖਾਣੇ ਨਿਉਂ ਨਿਉਂ ਲਾਗਣ ਪਾਈਆ। ਕਿਸ਼ਮਸ਼ ਕਹੇ ਤੂੰ ਗੋਬਿੰਦ ਨੌਜਵਾਨ, ਜਿਹੜਾ ਨਿਤ ਨਵਿਤ ਮੈਨੂੰ ਭੋਗ ਲਗਾਈਆ। ਇਕ ਰੁਪਈਆ ਕਹੇ ਮੇਰਾ ਸੌਦਾ ਹੋਇਆ ਤੇਰੇ ਨਾਲ ਵਿਚ ਜਹਾਨ, ਭਗਤ ਦਵਾਰੇ ਦਿਤਾ ਦਬਾਈਆ। ਤੇਰਾ ਖੇਲ ਵੇਖੀਏ ਸ਼ਾਹ ਸੁਲਤਾਨ, ਸ਼ਹਿਨਸ਼ਾਹ ਇਕੋ ਓਟ ਰਖਾਈਆ। ਦਰ ਦੇ ਬਰਦੇ ਬਣੀਏ ਗੁਲਾਮ, ਨਿਮਰਤਾ ਵਿਚ ਸੀਸ ਨਿਵਾਈਆ। ਬਿਨ ਤੇਰੇ ਚਰਨਾਂ ਕਿਤੇ ਨਾ ਮਿਲੇ ਅਰਾਮ, ਸਾਂਤਕ ਸਤਿ ਨਾ ਕੋਇ ਕਰਾਈਆ। ਅਸੀਂ ਛੱਡ ਕੇ ਜਗਤ ਜਹਾਨ, ਸਰਨੀ ਤੇਰੀ ਡਿਗੇ ਆਈਆ। ਕਿਰਪਾ ਕਰ ਸ੍ਰੀ ਭਗਵਾਨ, ਸਾਹਿਬ ਤੇਰੀ ਸਰਨਾਈਆ। ਤੇਰੇ ਦਰ ਤੋਂ ਖਾਲੀ ਕੋਈ ਨਾ ਜਾਣ, ਜੋ ਹਾੜ ਸਤਾਰਾਂ ਦਰਸ਼ਨ ਪਾਈਆ। ਪਹਿਲੇ ਸੰਮਤ ਦਾ ਪਹਿਲਾ ਦੇ ਦੇ ਫ਼ਰਮਾਨ, ਫਰਮਾਬਰਦਾਰ ਹੋ ਕੇ ਸੇਵ ਕਮਾਈਆ। ਤੇਰੇ ਭਗਤਾਂ ਦੀ ਚਰਨ ਧੂੜੀ ਮੰਗਦੇ ਦਾਨ, ਖਾਲੀ ਝੋਲੀ ਅੱਗੇ ਡਾਹੀਆ। ਤੂੰ ਗਰੀਬ ਨਿਮਾਣਿਆਂ ਅਨਾਥਾਂ ਦਾ ਕਾਹਨ, ਦੀਨਾਂ ਦਏਂ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਦਰ ਤੇਰੀ ਆਸ ਰਖਾਈਆ।
ਨੌਂ ਵਸਤ ਕਹਿਣ ਦਸਵੀਂ ਦੇ ਮੀਤੇ, ਮਿਤਰ ਪਿਆਰੇ ਤੇਰੀ ਆਸ ਰਖਾਈਆ। ਅਸੀ ਸਭ ਨੇ ਮਤੇ ਪੱਕੇ ਕੀਤੇ, ਇਕ ਸਲਾਹ ਲਈ ਬਣਾਈਆ । ਜਿਹੜੀ ਵਸਤੂ ਗੋਬਿੰਦ ਕੋਲ ਰੱਖੀ ਸੀ ਵਿਚ ਬਹਿਣ ਲੱਗੇ ਅੰਗੀਠੇ, ਨਦੇੜ ਉਦੇੜ ਕੇ ਦਏ ਗਵਾਹੀਆ। ਭਾਵੇਂ ਉਸ ਨੂੰ ਥੋੜੇ ਸੰਮਤ ਬੀਤੇ, ਸਦੀਆਂ ਦੇਣ ਗਵਾਹੀਆ। ਅੱਜ ਉਸੇ ਦੀ ਬਨਾਵਣ ਆਏ ਰੀਤੇ, ਰੀਤੀਵਾਨ ਹੋ ਕੇ ਸੇਵ ਕਮਾਈਆ। ਜਿਸ ਨੇ ਗੁਰਸਿਖ ਆਪਣੇ ਜਿਹੇ ਕੀਤੇ, ਕਰਨੀ ਧੁਰ ਦੀ ਆਪਣੀ ਝੋਲੀ ਪਾਈਆ । ਝਗੜਾ ਚੁਕਾਇਆ ਬੀਸ ਇਕੀਸੇ, ਸੰਮਤ ਸ਼ਹਿਨਸ਼ਾਹੀ ਵਡਿਆਈਆ। ਉਸ ਦੇ ਛਤਰ ਵੇਖਿਆ ਸੀਸੇ, ਸ਼ਹਿਨਸ਼ਾਹ ਬੇਪਰਵਾਹੀਆ। ਅਸੀਂ ਬਾਲੇ ਨੱਢੇ ਬਣ ਕੇ ਨੀਕੇ, ਨਿਉਂ ਨਿਉਂ ਸੀਸ ਦਿਤਾ ਝੁਕਾਈਆ । ਹੇ ਪ੍ਰਭੂ ਤੇਰੇ ਦਰ ਤੇ ਅਸੀਂ ਕੋਈ ਭੁਗਤਣ ਆਏ ਨਹੀਂ ਜਗਤ ਤਰੀਕੇ, ਤੱਤਾਂ ਵਾਲੀ ਨਾ ਕੋਇ ਲੜਾਈਆ । ਪੂਰੇ ਕੌਲ ਇਕਰਾਰ ਕਰਦੇ ਪਿਛਲੇ ਕੀਤੇ, ਕਰਤਬ ਨਾਲ ਦੇ ਸਮਝਾਈਆ। ਜੇ ਤੇਰਾ ਹੁਕਮ ਸੁਣ ਕੇ ਗੁਰਮੁਖ ਰਹਿੰਦੇ ਚੁਪ ਚਪੀਤੇ, ਫੇਰ ਲੇਖਾ ਬਦਲਣ ਦੀ ਲੋੜ ਰਹਿੰਦੀ ਨਾ ਰਾਈਆ। ਹੁਣ ਆਪਣੇ ਹੁਕਮ ਦੀ ਆਪੇ ਕਰਦੇ ਤਸਦੀਕੇ, ਧੁਰ ਫ਼ਰਮਾਣਾ ਇਕ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ।
❋
ਦਸ ਵਸਤੂ ਕਹਿਣ ਅਸੀਂ ਚਰਨੀਂ ਗਈਆਂ ਲਗ, ਚਰਨ ਸ਼ੋਹ ਮਿਲੀ ਵਡਿਆਈਆ। ਖਾਲੀ ਦਰ ਤੋਂ ਨਹੀਂ ਜਾਣਾ ਭੱਜ, ਆਪਣਾ ਮੁਖ ਭੁਆਈਆ । ਅਸੀਂ ਆ ਗਏ ਉਸ ਦੀ ਹੱਦ, ਜਿਹੜਾ ਹੱਦਾਂ ਰਿਹਾ ਮਿਟਾਈਆ। ਜੇ ਸਾਡੀ ਲੱਜਿਆ ਨਾ ਸਕਿਆ ਰੱਖ, ਪਰਤੱਖ ਰੂਪ ਗੁਸਾਈਆ। ਫੇਰ ਜਿਸ ਦਾ ਦਰਸ਼ਨ ਕਰੀਏ ਨਾਲ ਅੱਖ, ਦੋ ਜਹਾਨਾਂ ਵੇਖ ਵਖਾਈਆ। ਅਸੀਂ ਖਾਲੀ ਨਹੀਂ ਜਾਣਾ ਮੁੜ ਕੇ ਸਖ, ਸੁਖਨ ਦਿਤਾ ਸੁਣਾਈਆ। ਸਾਰੇ ਕਹਿਣ ਰਲ ਕੇ ਚਰਨਾਂ ਉਤੇ ਗਏ ਢੱਠ, ਮਿਲ ਕੇ ਆਪਣਾ ਆਪ ਭੇਟ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਨੂੰ ਦੇਵੇ ਮਾਣ ਵਡਿਆਈਆ ।
ਦਸ ਵਸਤੂ ਕਹੇ ਅਸਾਂ ਲੱਭਿਆ ਦਸਤਗੀਰ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਜਿਸ ਨੇ ਸ਼ਰਅ ਦੀ ਤੋੜ ਜੰਜ਼ੀਰ, ਭਗਤ ਸੁਹੇਲੇ ਲਏ ਪਰਗਟਾਈਆ। ਉਨ੍ਹਾਂ ਦੀ ਅੰਦਰੋਂ ਬਦਲ ਜਮੀਰ, ਦਾਮਨੀ ਆਪਣੀ ਵੇਖ ਵਖਾਈਆ। ਭਾਵੇ ਕੋਈ ਸ਼ਾਹ ਹੋਵੇ ਭਾਵੇ ਕੰਗਾਲ ਤੇ ਭਾਵੇ ਅਮੀਰ, ਸਭ ਦੀ ਵਸਤੂ ਇਕੋ ਜਿਹੀ ਨਜ਼ਰੀ ਆਈਆ। ਪਿਛਲੇ ਬੋਲੇ ਉਤੇ ਫੇਰ ਦਿਤੀ ਲਕੀਰ, ਤਕਰੀਰ ਨੂੰ ਤਹਿਰੀਰ ਵਿਚ ਦਿਤਾ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵਣਹਾਰ ਵਡਿਆਈਆ ।
ਦਸ ਵਸਤੂ ਕਹਿਣ ਅਸੀਂ ਆ ਗਏ ਉਸ ਦੇ ਦਸਤ, ਜੋ ਸਭ ਦੇ ਸਿਰ ਤੇ ਹੱਥ ਟਿਕਾਈਆ । ਜਿਸ ਨੇ ਛਿਨ ਵਿਚ ਸਭ ਦੇ ਅੰਦਰ ਕਰ ਕੇ ਗਸ਼ਤ, ਰੁਚੀ ਸਭ ਦੀ ਵੇਖ ਵਖਾਈਆ। ਸੌ ਵਿਚ ਬਾਰਾਂ ਲੱਭੇ ਮਸਤ, ਦੋ ਦਸ ਦੀ ਵੰਡ ਵੰਡਾਈਆ। ਬਾਕੀਆਂ ਨੂੰ ਥੋੜੀ ਥੋੜੀ ਅੰਦਰ ਆ ਗਈ ਹਸਤ, ਕੀ ਵੱਖਰਾ ਹੁਕਮ ਦਿਤਾ ਸੁਣਾਈਆ। ਦੀਨ ਦਿਆਲ ਹਰ ਘਟ ਨਿਵਾਸੀ ਉਸੇ ਵੇਲੇ ਗਿਆ ਸਮਝ, ਅਭੁਲ ਭੁੱਲ ਰਹੀ ਨਾ ਰਾਈਆ। ਪਹਿਲਾਂ ਏਸੇ ਕਾਰਨ ਕਰ ਕੇ ਰਸਨਾ ਨਾਲ ਮਾਰੀ ਸੀ ਰਮਜ, ਕਲਮ ਸ਼ਾਹੀ ਨਾ ਕੋਇ ਰਖਾਈਆ । ਬਿਨਾ ਲਿਖਤ ਤੋਂ ਕੋਈ ਨਾ ਪੁੱਟਿਆ ਜਾਂਦਾ ਕਦਮ, ਜਬਾਨੀ ਕਲਾਮੀ ਨਾ ਕੋਇ ਵਡਿਆਈਆ। ਜਨ ਭਗਤੋ ਇਨ੍ਹਾਂ ਦਸਾਂ ਨਾਲ ਸਭ ਨੂੰ ਲੱਗਣਾ ਸਗਨ, ਸੰਗੀ ਇਕੱਠੇ ਦਿਤੇ ਕਰਾਈਆ। ਧੁਰ ਦਰਗਾਹੀ ਕਰਨਹਾਰਾ ਅਦਲ, ਦਰ ਆਇਆਂ ਲੇਖਾ ਲੇਖੇ ਵਿਚ ਜਣਾਈਆ । (੧੮ ਹਾੜ ਸ਼ ਸੰ ੧)
❋
ਅੰਤਮ ਸਸਕਾਰ
‘‘ਜੀਵਣ ਨਾਲੋਂ ਚੰਗਾ ਸਮਝਿਓ ਮਰਨ, ਜਿਸ ਮਰਨ ਤੋਂ ਪਿਛੋਂ ਪ੍ਰਭ ਦੇ ਵਿਚ ਸਮਾਈਆ ।’’
ਸਭ ਦਾ ਇਕੋ ਜਿਹਾ ਹੋਵੇ ਵਿਹਾਰਾ
‘‘ਭਾਵੇਂ ਕੋਈ ਵਿਆਹਿਆ ਹੋਵੇ ਭਾਵੇਂ ਹੋਵੇ ਕੁਆਰਾ, ਬਿਰਧ ਬਾਲ ਨਾ ਕੋਇ ਵਡਿਆਈਆ। ਸਭ ਦਾ ਇਕੋ ਜਿਹਾ ਹੋਵੇ ਵਿਹਾਰਾ,’’
ਵੇਲੇ ਅੰਤ
‘‘ਵੇਲੇ ਅੰਤ ਨਾ ਮਾਰੇ ਕੋਈ ਨਾਅਰਾ, ਨੇਤਰ ਨੀਰ ਨਾ ਕੋਇ ਵਹਾਇੰਦਾ ।’’
‘‘ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਪੰਜ ਵੇਰ ਜੈਕਾਰਾ ਦੇਣਾ ਲਾ’’
‘‘ਭਗਤ ਸ਼ਰੀਰ ਛੱਡੇ ਤੇ ਗੁਰਮੁਖਾਂ ਨੇ ਹੱਸਣਾ, ਰੋਣ ਵਾਲੀ ਰੀਤ ਦੇਣੀ ਬਦਲਾਈਆ।’’
ਇਸ਼ਨਾਨ
‘‘ਪੰਜ ਗੁਰਮੁਖ ਲੈਣ ਨ੍ਹਵਾਲ, ਛੇਵਾਂ ਹੱਥ ਨਾ ਕੋਇ ਲਗਾਈਆ।’’
( ਇਸ਼ਨਾਨ ਵਾਸਤੇ ਸਵਾ ਸੇਰ ਦਹੀਂ ਜਰੂਰੀ ਨਹੀਂ)
ਬਸਤਰ
ਬਸਤਰ
‘’ਉਸ ਨੂੰ ਪੀਲੇ ਬਸਤਰ ਦੇਣੇ ਡਾਰ, ਧੁਰ ਦਾ ਹੁਕਮ ਹੁਕਮ ਪਰਗਟਾਈਆ।’’
ਸੀੜੀ
‘‘ਮਾਂਵਾਂ ਪੁੱਤਰਾਂ ਗਲ ਹਾਰ ਪੌਣਾ, ਪਿਤਾ ਫੜੇ ਸੀੜੀ ਦਏ ਟਿਕਾਈਆ।’’
‘‘ਬੁੱਢਿਆਂ ਉਤੋਂ ਕੋਈ ਸੁੱਟੇ ਨਾ ਬਾਦਾਮ ਛੁਹਾਰਾ, ਮਖਾਣਾ ਹੱਥ ਨਾ ਕੋਇ ਰਖਾਈਆ। ਕਾਗਜ਼ਾਂ ਨਾਲ ਕਰੇ ਨਾ ਕੋਇ ਸ਼ਿੰਗਾਰਾ, ਕੋੜਮਾਂ ਜਗਤ ਨਾ ਕੋਇ ਬੁਲਾਈਆ।’’
ਦਸਤਾਰ
‘‘ਜਾਂਦੀ ਵਾਰੀ ਇਨ੍ਹਾਂ ਦੇ ਸੀਸ ਉਤੇ ਏਸੇ ਰੰਗ ਦੀ ਹੋਵੇ ਦਸਤਾਰ, ਖ਼ੁਦ ਮੁਖਤਿਆਰ ਦਏ ਬਣਾਈਆ।’’ (ਲਾਲ)
ਸੁਨਹਿਰੀ ਟਿੱਕਾ
‘‘ਗੁਰਮੁਖਾਂ ਦੇ ਮਸਤਕ ਲਾਇਆ ਜਾਏਗਾ ਟਿੱਕਾ, ਸੁਨਹਿਰੀ ਰੰਗ ਸੁਹਾਈਆ।’’
❋
ਹਾਰ
ਹਾਰ
‘‘ਮਾਵਾਂ ਕੋਲੋਂ ਪੁੱਤਰਾਂ ਗਲੀਂ ਹਾਰ ਪਵਾਵਾਂਗਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜੈਕਾਰ ਲਗਾਵਾਂਗਾ।’’
‘‘ਮਾਤ ਪਿਤ ਭਾਈ ਭੈਣ ਸਾਕ ਸੱਜਣ ਨਾਰ ਕੰਤ ਕਰੇ ਪਿਆਰਾ, ਏਕਾ ਹੁਕਮ ਜਣਾਇੰਦਾ। ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਬੋਲ ਜੈਕਾਰਾ, ਅਗਲਾ ਪੈਂਡਾ ਪੰਧ ਮੁਕਾਇੰਦਾ। ਗਲ ਪਾਓ ਇਕ ਇਕ ਹਾਰਾ, ਪੁਰਖ ਅਬਿਨਾਸ਼ੀ ਵੇਖ ਵਖਾਇੰਦਾ।’’
ਰੁਮਾਲ
‘‘ਸੱਜੇ ਗੁੱਟ ਨੂੰ ਬੰਨ੍ਹਣ ਰੁਮਾਲ, ਗੰਢਾਂ ਤਿੰਨ ਤਿੰਨ ਬੰਧਾਈਆ।’’
ਕੱਫਣ
‘‘ਉਤੇ ਲੀੜਾ ਪਾਵਣ ਲਾਲ, ਜੋ ਗੁਰਮੁਖ ਗੁਰਮੁਖ ਵਾਸਤੇ ਲੈ ਕੇ ਆਈਆ।’’ (ਢਾਈ ਗਜ)
ਅਰਥੀ ਨਾਲ
‘‘ਅਰਥੀ ਕਹੇ ਦੱਸ ਸਾਚੀ ਰੀਤ, ਰੀਤੀਵਾਨ ਦਇਆ ਕਮਾਈਆ। ਕੀ ਮੇਰੇ ਨਾਲ ਚਲ ਗੌਣ ਤੇਰੇ ਗੀਤ, ਤੇਰਾ ਨਾਮ ਧਿਆਈਆ ?’’
‘‘ਨੇਤਰ ਮੂੰਹੋਂ ਰਸਨਾ ਬੋਲ ਕੋਈ ਨਾ ਮਾਰੇ ਚੀਕ, ਬੌਹੜੀ ਬੌਹੜੀ ਨਾ ਕੋਇ ਸੁਣਾਈਆ।’’
ਜਦ ਮੜ੍ਹੀ ਉਤੇ ਟਿਕੌਣਗੇ
‘‘ਮੁੱਖ ਨੰਗਾ ਕਰ ਵਖੌਣਗੇ। ਸੋਹੰ ਗੀਤ ਸੁਹਾਗੀ ਗੌਣਗੇ। ਬਣ ਵੈਰਾਗੀ ਸ਼ੁਕਰ ਮਨੌਣਗੇ।’’
ਸਸਕਾਰ
‘‘ਪੰਜ ਤੱਤ ਧਰਨੀ ਕੋਈ ਨਾ ਦੱਬੇ’’
‘‘ਏਕਾ ਅਗਨੀ ਭੇਟ ਚੜ੍ਹੌਣਾ, ਮਾਤ ਗਰਭ ਬਾਹਰ ਜੋ ਆਈਆ।’’
‘‘ਮੜੀ ਗੌਰ ਨਾ ਕਿਸੇ ਦਬੌਣਾ, ਨਾ ਕੋਈ ਖ਼ਾਕ ਖ਼ਾਕ ਦਬਾਇਆ। ਏਕਾ ਮੱਠ ਹਰਿ ਤਪੌਣਾ, ਲਹਿਣਾ ਦੇਣਾ ਬਾਕੀ ਦਏ ਚੁਕਾਇਆ।’’
ਪ੍ਰਸਾਦ
(ਸਰੀਰ ਅਗਨੀ ਭੇਟ ਕਰਨ ਤੋਂ ਬਾਦ, ਸਸਕਾਰ ਵਾਲੀ ਜਗਾ ਉਸੇ ਸਮੇਂ ਹੀ ਦੇਗ ਦਾ ਪ੍ਰਸਾਦ ਵਰਤਾਉਣਾ। ਸਭ ਕੋਸ਼ਿਸਾਂ ਤੋਂ ਬਾਵਜੂਦ, ਸਾਰੇ ਹੀਲੇ ਵਸੀਲੇ ਵਰਤ ਕੇ, ਬਹੁਤ ਹੀ ਮਜਬੂਰੀ ਵਸ ਜੇਕਰ ਦੇਗ ਦਾ ਪ੍ਰਸਾਦ ਨਾ ਹੋ ਸਕੇ ਤਾਂ ਫਿਰ ਦੂਸਰਾ ਪ੍ਰਸਾਦ ਵਰਤਾਉਣ ਦੀ ਇਜਾਜਤ ਹੈ।) (ਸਤਿਗੁਰਾਂ ਦੇ ਬਚਨ ਗੁਰਸਿਖਾਂ ਤੋਂ ਸੁਣ ਕੇ)
❋
ਮਸਾਣ
‘‘ਪੰਜ ਤੱਤ ਖ਼ਾਕ ਕਰਨਾ ਢੇਰ, ਹੱਡੀ ਹੱਡ ਨਾ ਕੋਇ ਉਠਾਈਆ । ਜੋ ਜਨ ਕਰੇ ਹੇਰ ਫੇਰ, ਪ੍ਰਭ ਜੂਨੀ ਦਏ ਫਿਰਾਈਆ।’’
‘‘ਗੁਰਸਿਖ ਤੇਰੀਆਂ ਹੱਡੀਆਂ ਨਾ ਜਾਏ ਕੋਈ ਉਠਾਲਣ, ਜਲ ਧਾਰ ਨਾ ਕੋਈ ਰੁੜ੍ਹਾਈਆ।’’
‘‘ਗੁਰਮੁਖ ਦਾ ਮਸਾਣ ਫੇਰ ਫੋਲਣ ਕੋਇ ਨਾ ਜਾਈਆ।’’
‘‘ਮੜੀ ਮੱਠ ਫੋਲੇ ਨਾ ਵਿਚ ਸੰਸਾਰਾ, ਹੱਡੀ ਹੱਡ ਨਾ ਕੋਇ ਗਣਾਇੰਦਾ ।’’
‘‘ਜਨ ਭਗਤੋ ਮਰਨ ਪਿਛੋਂ ਕਿਸੇ ਨੇ ਚੁੱਕਣੀ ਨਹੀਂ ਸਵਾਹ, ਸਵਾਹ ਰੂਪ ਲੋਕਾਈਆ।’’
ਕੀਲੀਆਂ
‘‘ਕੀਲੀਆਂ ਗੱਡਣ ਦੀ ਰੀਤ ਹਟਾਵਾਂਗਾ।’’
‘‘ਸਾਢੇ ਤਿੰਨ ਹੱਥ ਚਾਰ ਕੁੰਟ ਗੁਰਸਿਖ ਕੋਈ ਨਾ ਮਾਰੇ ਲਕਾਰ, ਕਿਲੀ ਮਾਤ ਨਾ ਕੋਇ ਗਡਾਇੰਦਾ।’’
ਮਕਾਣ ਅਤੇ ਸੱਥਰ
‘‘ਵੇਖਿਓ ਜਨ ਭਗਤੋ ਕਿਸੇ ਦੀ ਭਗਤ ਦੀ ਕਦੇ ਲਾਹੁਣ ਨਾ ਜਾਇਓ ਮੁਕਾਣ,’’
‘‘ਗੁਰਸਿਖ ਤੇਰੀ ਕੋਈ ਨਾ ਆਏ ਮੁਕਾਣ, ਤੇਰਾ ਸੱਥਰ ਨਾ ਕੋਇ ਵਿਛਾਈਆ ।’’
ਕਾਜ
‘‘ਜਨ ਭਗਤੋ ਤੁਹਾਡਾ ਮਰਨ ਤੋਂ ਬਾਦ ਕਿਸੇ ਨੇ ਕਾਜ ਨਹੀਂ ਰਚਾਉਣਾ, ਭੈਣ ਭਰਾਵਾਂ ਗਲ ਪੱਲੂ ਨਹੀਂ ਪਾਉਣਾ’’
‘‘ਮਰਨ ਤੋਂ ਪਿਛੇ ਮਾਰੇ ਕੋਈ ਨਾ ਨਾਅਰਾ, ਨੇਤਰ ਨੀਰ ਨਾ ਕੋਇ ਵਹਾਈਆ। ਭਾਵੇਂ ਕੋਈ ਵਿਆਹਿਆ ਹੋਵੇ ਭਾਵੇਂ ਹੋਵੇ ਕੁਆਰਾ, ਬਿਰਧ ਬਾਲ ਨਾ ਕੋਇ ਵਡਿਆਈਆ।’’
‘‘ਸੱਤਵੇਂ ਅੱਠਵੇਂ ਜਗਾਏ ਨਾ ਕੋਈ ਜੋਤਾ, ਆਤਮ ਜੋਤ ਡਗਮਗਾਇੰਦਾ। ਪੀਰ ਫ਼ਕੀਰ ਨਾ ਦੇਵੇ ਕੋਈ ਰੋਟਾ,’’
‘’ਕਿਸੇ ਸਾਧ ਸੰਤ ਨੂੰ ਥਾਲੀਆਂ ਛੰਨੇ ਗਲਾਸ ਕੋਈ ਨਾ ਜਾਵੇ ਦੇਣ, ਬਸਤਰ ਭੇਟ ਨਾ ਕੋਇ ਕਰਾਈਆ।’’
‘‘ਕਿਸੇ ਦੇ ਮਰਨ ਪਿਛੋਂ ਕਿਸੇ ਨੂੰ ਦੇਣਾ ਨਹੀਂ ਥਾਲੀ ਗਲਾਸ, ਗੜਵੀ ਹੱਥ ਨਾ ਕਿਸੇ ਫੜਾਈਆ । ਤੁਹਾਡੇ ਵਰਤਨਾਂ ਵਿਚ ਕੋਈ ਖਾ ਨਾ ਜਾਵੇ ਮਾਸ, ਤੁਹਾਡੀ ਕੀਤੀ ਕੰਮ ਕਿਸੇ ਨਾ ਆਈਆ।’’
‘‘ਕਿਸੇ ਭਗਤ ਦੇ ਸਰੀਰ ਛੱਡਣ ਤੋਂ ਪਿਛੋਂ ਕਿਸੇ ਨੂੰ ਕੋਈ ਕਿਸੇ ਬਖ਼ਸ਼ਣੀ ਨਹੀਂ ਦਾਤ, ਮੰਜਾ
❋
ਪੀੜ੍ਹਾ ਲੀੜਾ ਭਾਂਡਾ ਬਸਤਰ ਗਿਲਾਸ ਭੇਟਾ ਕਦੇ ਨਾ ਕਿਸੇ ਨੂੰ ਕਰਾਈਆ।’’
‘‘ਮੁਰਦਾ ਖ਼ਿਲਤ ਕਰਨ ਕੋਈ ਨਾ ਪਾਈਆ।’’ (ਸਰੀਰ ਤੋਂ ਉਤਾਰੇ ਬਸਤਰ)
‘‘ਦੂਸਰ ਦਰ ਨਾ ਕੋਈ ਟੇਕਨ ਜਾਏ ਮੱਥੇ, ਏਕਾ ਪੁਰਖ ਮਿਲੇ ਪੁਰਖ ਅਕਾਲ ਨਿਗਹਬਾਨੀਆ।’’
‘‘ਕੋੜਮਾਂ ਜਗਤ ਨਾ ਕੋਇ ਬੁਲਾਈਆ।’’