ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
ਨਿਹਕਲੰਕ ਹਰਿਸ਼ਬਦ ਭੰਡਾਰ ਪਹਿਲਾ ਭਾਗ
http://nehklankharshabad.com/
ਤਤਕਰਾ
- ਮੁਖ ਬੰਦ ਮਹਾਰਾਜਪੂਰਨ ਸਿੰਘ ਜੀ ਦੀ ਕਲਮ ਤੋਂ
- ੦੭ ਜੇਠ ੨੦੦੬ ਬਿਕ੍ਰਮੀਸਵਰਨ ਸਿੰਘ ਦੀ ਦੇਹ ਛੁਡਾਉਣ ਦੇ ਨਵਿਤ ਕਲਸੀਆਂ੦੦੧
- ੦੭ ਭਾਦਰੋਂ ੨੦੦੬ ਬਿਕ੍ਰਮੀਕੁਦ ਕਸ਼ਮੀਰ ਵਿਚ੦੦੧
- ਬੱਚੇ ਵਾਸਤੇ ਅਰਜ਼੦੦੩
- ੦੯ ਭਾਦਰੋਂ ੨੦੦੬ ਬਿਕ੍ਰਮੀਪੂਰਨ ਸਿੰਘ ਦੇ ਗ੍ਰਹਿ · ਜੇਠੂਵਾਲ ਅੰਮ੍ਰਿਤਸਰ੦੦੩
- ਠੇਕੇਦਾਰ ਠਾਕਰ ਸਿੰਘ ਦੇ ਨਵਿਤ ਜੇਠੂਵਾਲ · ਅੰਮ੍ਰਿਤਸਰ੦੦੪
- ੧੧ ਭਾਦਰੋਂ ੨੦੦੬ ਬਿਕ੍ਰਮੀਪੂਰਨ ਸਿੰਘ ਦੇ ਗ੍ਰਹਿ · ਜੇਠੂਵਾਲ ਅੰਮ੍ਰਿਤਸਰ੦੦੪
- ੧੨ ਭਾਦਰੋਂ ੨੦੦੬ ਬਿਕ੍ਰਮੀਪ੍ਰੇਮ ਸਿੰਘ ਦੇ ਗ੍ਰਹਿ · ਬੁੱਗੇ ਅੰਮ੍ਰਿਤਸਰ੦੦੬
- ੧੩ ਭਾਦਰੋਂ ੨੦੦੬ ਬਿਕ੍ਰਮੀਬੁੱਗੇ ਅੰਮ੍ਰਿਤਸਰ੦੦੮
- ੧੪ ਭਾਦਰੋਂ ੨੦੦੬ ਬਿਕ੍ਰਮੀਬਚਨ ਹੋਏ · ਜੇਠੂਵਾਲ ਅੰਮ੍ਰਿਤਸਰ੦੦੯
- ੧੫ ਭਾਦਰੋਂ ੨੦੦੬ ਬਿਕ੍ਰਮੀਦਇਆ ਹੋਈ · ਜੇਠੂਵਾਲ ਅੰਮ੍ਰਿਤਸਰ੦੧੨
- ੧੭ ਭਾਦਰੋਂ ੨੦੦੬ ਬਿਕ੍ਰਮੀਬਚਨ ਹੋਏ · ਜੇਠੂਵਾਲ ਅੰਮ੍ਰਿਤਸਰ੦੧੩
- ੧੯ ਅੱਸੂ ੨੦੦੬ ਬਿਕ੍ਰਮੀਪਲਟਨ ਵਿਚ ਗੁਰਦੁਵਾਰੇ ਵਿਚ · ਦਮਾਣਾ ਕੈਂਪ ਜੰਮੂ੦੧੭
- ੧੩ ਮੱਘਰ ੨੦੦੬ ਬਿਕ੍ਰਮੀਬਚਨ ਹੋਏ · ਜੇਠੂਵਾਲ ਅੰਮ੍ਰਿਤਸਰ੦੧੯
- ੧੫ ਮੱਘਰ ੨੦੦੬ ਬਿਕ੍ਰਮੀਬਚਨ ਹੋਏ · ਜੇਠੂਵਾਲ ਅੰਮ੍ਰਿਤਸਰ੦੨੧
- ੧੬ ਮੱਘਰ ੨੦੦੬ ਬਿਕ੍ਰਮੀਬਚਨ ਹੋਏ · ਜੇਠੂਵਾਲ ਅੰਮ੍ਰਿਤਸਰ੦੨੪
- ੧੭ ਮੱਘਰ ੨੦੦੬ ਬਿਕ੍ਰਮੀਬਚਨ ਹੋਏ੦੨੫
- ੧੮ ਮੱਘਰ ੨੦੦੬ ਬਿਕ੍ਰਮੀਬਚਨ ਹੋਏ੦੨੯
- ੧੯ ਮੱਘਰ ੨੦੦੬ ਬਿਕ੍ਰਮੀਬਚਨ ਹੋਏ੦੩੫
- ੨੦ ਮੱਘਰ ੨੦੦੬ ਬਿਕ੍ਰਮੀਬਚਨ ਹੋਏ੦੩੯
- ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ੦੪੧
- ੨੫ ਪੋਹ ੨੦੦੬ ਬਿਕ੍ਰਮੀਬਚਨ ਹੋਏ · ਜੇਠੂਵਾਲ ਅੰਮ੍ਰਿਤਸਰ੦੪੭
- ੦੮ ਫੱਗਣ ੨੦੦੬ ਬਿਕ੍ਰਮੀਮੇਰਠ ਛਾਉਣੀ ਮੇਰਠ੦੫੦
- ੩੦ ਫੱਗਣ ੨੦੦੬ ਬਿਕ੍ਰਮੀਮੇਰਠ ਗੁਰਦੁਵਾਰੇ ਵਿਚ ਬਚਨ ਹੋਏ · ਮੇਰਠ੦੫੭
- ੦੫ ਚੇਤ ੨੦੦੭ ਬਿਕ੍ਰਮੀਬਚਨ ਹੋਏ੦੫੮
- ੨੭ ਚੇਤ ੨੦੦੭ ਬਿਕ੍ਰਮੀਬਚਨ ਹੋਏ · ਜੇਠੂਵਾਲ ਅੰਮ੍ਰਿਤਸਰ੦੭੧
- ਪਹਿਲੀ ਵਿਸਾਖ ੨੦੦੭ ਬਿਕ੍ਰਮੀਬਚਨ ਹੋਏ · ਜੇਠੂਵਾਲ ਅੰਮ੍ਰਿਤਸਰ੦੭੩
- ੦੩ ਵਿਸਾਖ ੨੦੦੭ ਬਿਕ੍ਰਮੀਬਚਨ ਹੋਏ · ਜੇਠੂਵਾਲ ਅੰਮ੍ਰਿਤਸਰ੦੭੪
- ੦੫ ਵਿਸਾਖ ੨੦੦੭ ਬਿਕ੍ਰਮੀਬਚਨ ਹੋਏ · ਬੁੱਗੇ ਅੰਮ੍ਰਿਤਸਰ੦੭੭
- ੦੫ ਵਿਸਾਖ ੨੦੦੭ ਬਿਕ੍ਰਮੀਬਚਨ ਹੋਏ · ਜੇਠੂਵਾਲ ਅੰਮ੍ਰਿਤਸਰ੦੭੮
- ੧੧ ਵਿਸਾਖ ੨੦੦੭ ਬਿਕ੍ਰਮੀਬਚਨ ਹੋਏ · ਜੇਠੂਵਾਲ ਅੰਮ੍ਰਿਤਸਰ੦੮੧
- ੧੫ ਵਿਸਾਖ ੨੦੦੭ ਬਿਕ੍ਰਮੀਬਚਨ ਹੋਏ · ਜੇਠੂਵਾਲ ਅੰਮ੍ਰਿਤਸਰ੦੮੩
- ੧੭ ਵਿਸਾਖ ੨੦੦੭ ਬਿਕ੍ਰਮੀਬਚਨ ਹੋਏ੦੮੪
- ੧੮ ਵਿਸਾਖ ੨੦੦੭ ਬਿਕ੍ਰਮੀਬਚਨ ਹੋਏ੦੮੬
- ੧੯ ਵਿਸਾਖ ੨੦੦੭ ਬਿਕ੍ਰਮੀਬਚਨ ਹੋਏ੦੮੭
- ੨੧ ਵਿਸਾਖ ੨੦੦੭ ਬਿਕ੍ਰਮੀਬਚਨ ਹੋਏ · ਜੇਠੂਵਾਲ ਅੰਮ੍ਰਿਤਸਰ੦੯੩
- ੨੨ ਵਿਸਾਖ ੨੦੦੭ ਬਿਕ੍ਰਮੀਬਚਨ ਹੋਏ੦੯੬
- ੨੪ ਵਿਸਾਖ ੨੦੦੭ ਬਿਕ੍ਰਮੀਬਚਨ ਹੋਏ · ਜੇਠੂਵਾਲ ਅੰਮ੍ਰਿਤਸਰ੦੯੮
- ੩੧ ਵਿਸਾਖ ੨੦੦੭ ਬਿਕ੍ਰਮੀਬਿਸ਼ਨ ਕੌਰ ਦੇ ਗ੍ਰਹਿ · ਜੇਠੂਵਾਲ ਅੰਮ੍ਰਿਤਸਰ੧੦੯
- ਪਹਿਲੀ ਜੇਠ ੨੦੦੭ ਬਿਕ੍ਰਮੀਪੂਰਨ ਸਿੰਘ ਦੇ ਗ੍ਰਹਿ · ਜੇਠੂਵਾਲ ਅੰਮ੍ਰਿਤਸਰ੧੧੦
- ੦੨ ਜੇਠ ੨੦੦੭ ਬਿਕ੍ਰਮੀਠਾਕਰ ਸਿੰਘ ਦੇ ਗ੍ਰਹਿ · ਜੇਠੂਵਾਲ ਅੰਮ੍ਰਿਤਸਰ੧੧੫
- ੦੩ ਜੇਠ ੨੦੦੭ ਬਿਕ੍ਰਮੀਅਮਰਜੀਤ ਸਿੰਘ ਦੇ ਗ੍ਰਹਿ · ਜੇਠੂਵਾਲ ਅੰਮ੍ਰਿਤਸਰ੧੧੭
- ੦੪ ਜੇਠ ੨੦੦੭ ਬਿਕ੍ਰਮੀਚੇਤ ਸਿੰਘ ਦੇ ਗ੍ਰਹਿ · ਕਲਸੀਆਂ ਅੰਮ੍ਰਿਤਸਰ੧੧੭
- ੦੫ ਜੇਠ ੨੦੦੭ ਬਿਕ੍ਰਮੀਬਚਨ ਹੋਏ · ਕਲਸੀਆਂ ਅੰਮ੍ਰਿਤਸਰ੧੨੬
- ੦੯ ਜੇਠ ੨੦੦੭ ਬਿਕ੍ਰਮੀਪੂਰਨ ਸਿੰਘ ਦੇ ਗ੍ਰਹਿ · ਜੇਠੂਵਾਲ ਅੰਮ੍ਰਿਤਸਰ੧੩੪
- ੧੪ ਜੇਠ ੨੦੦੭ ਬਿਕ੍ਰਮੀ੧੩੭
- ੧੫ ਜੇਠ ੨੦੦੭ ਬਿਕ੍ਰਮੀਬੇਬੇ ਰਣਜੀਤ ਕੌਰ ਦੇ ਗ੍ਰਹਿ · ਜੇਠੂਵਾਲ ਅੰਮ੍ਰਿਤਸਰ੧੩੯
- ੧੮ ਜੇਠ ੨੦੦੭ ਬਿਕ੍ਰਮੀਪੂਰਨ ਸਿੰਘ ਦੇ ਗ੍ਰਹਿ · ਜੇਠੂਵਾਲ ਅੰਮ੍ਰਿਤਸਰ੧੪੦
- ੧੯ ਜੇਠ ੨੦੦੭ ਬਿਕ੍ਰਮੀਕਰਮ ਸਿੰਘ ਦੇ ਗ੍ਰਹਿ · ਜੇਠੂਵਾਲ ਅੰਮ੍ਰਿਤਸਰ੧੪੩
- ੧੯ ਜੇਠ ੨੦੦੭ ਬਿਕ੍ਰਮੀਅਮਰਜੀਤ ਸਿੰਘ ਦੇ ਨਵਿਤ · ਜੇਠੂਵਾਲ ਅੰਮ੍ਰਿਤਸਰ੧੪੭
- ੨੦ ਜੇਠ ੨੦੦੭ ਬਿਕ੍ਰਮੀਸੋਹਣ ਸਿੰਘ ਦੇ ਗ੍ਰਹਿ · ਜੇਠੂਵਾਲ ਅੰਮ੍ਰਿਤਸਰ੧੪੮
- ੨੦ ਜੇਠ ੨੦੦੭ ਬਿਕ੍ਰਮੀਪ੍ਰੀਤਮ ਸਿੰਘ ਦੇ ਘਰ ਬਚਨ ਹੋਏ · ਜੇਠੂਵਾਲ ਅੰਮ੍ਰਿਤਸਰ੧੫੦
- ੨੧ ਜੇਠ ੨੦੦੭ ਬਿਕ੍ਰਮੀਠਾਕਰ ਸਿੰਘ ਦੇ ਗ੍ਰਹਿ · ਜੇਠੂਵਾਲ ਅੰਮ੍ਰਿਤਸਰ੧੫੩
- ੨੨ ਜੇਠ ੨੦੦੭ ਬਿਕ੍ਰਮੀਆਤਮਾ ਸਿੰਘ ਦੇ ਗ੍ਰਹਿ · ਜੇਠੂਵਾਲ ਅੰਮ੍ਰਿਤਸਰ੧੫੭
- ੨੨ ਜੇਠ ੨੦੦੭ ਬਿਕ੍ਰਮੀਰਣਜੀਤ ਕੌਰ ਦੇ ਗ੍ਰਹਿ · ਜੇਠੂਵਾਲ ਅੰਮ੍ਰਿਤਸਰ੧੬੧
- ੧੬ ਹਾੜ ੨੦੦੭ ਬਿਕ੍ਰਮੀਚੁਬਾਤੀਆਂ ਬਚਨ ਹੋਏ · ਰਾਣੀ ਖੇਤ ਅਲਮੋੜਾ੧੬੩
- ੦੨ ਭਾਦਰੋਂ ੨੦੦੭ ਬਿਕ੍ਰਮੀਚਬਾਤੀਆਂ ਬਚਨ ਹੋਏ · ਰਾਣੀ ਖੇਤ ਅਲਮੋੜਾ੧੬੪
- ੦੩ ਅੱਸੂ ੨੦੦੭ ਬਿਕ੍ਰਮੀਬਚਨ ਹੋਏ ਪਲਟਨ · ਰਾਣੀਖੇਤ ਅਲਮੋੜਾ੧੮੧
- ੨੨ ਅੱਸੂ ੨੦੦੭ ਬਿਕ੍ਰਮੀਬਿਸ਼ਨ ਕੌਰ ਦੇ ਗ੍ਰਹਿ · ਜੇਠੂਵਾਲ ਅੰਮ੍ਰਿਤਸਰ੧੮੬
- ੨੪ ਅੱਸੂ ੨੦੦੭ ਬਿਕ੍ਰਮੀਬਚਨ ਹੋਏ · ਜੇਠੂਵਾਲ ਅੰਮ੍ਰਿਤਸਰ੧੮੭
- ੨੫ ਅੱਸੂ ੨੦੦੭ ਬਿਕ੍ਰਮੀਬਚਨ ਹੋਏ · ਜੇਠੂਵਾਲ ਅੰਮ੍ਰਿਤਸਰ੧੯੦
- ੨੬ ਅੱਸੂ ੨੦੦੭ ਬਿਕ੍ਰਮੀਬਚਨ ਹੋਏ · ਜੇਠੂਵਾਲ ਅੰਮ੍ਰਿਤਸਰ੧੯੧
- ੨੭ ਅੱਸੂ ੨੦੦੭ ਬਿਕ੍ਰਮੀਬਚਨ ਹੋਏ · ਜੇਠੂਵਾਲ ਅੰਮ੍ਰਿਤਸਰ੧੯੩
- ੨੯ ਅੱਸੂ ੨੦੦੭ ਬਿਕ੍ਰਮੀਬਚਨ ਹੋਏ · ਜੇਠੂਵਾਲ ਅੰਮ੍ਰਿਤਸਰ੧੯੪
- ਪਹਿਲੀ ਕੱਤਕ ੨੦੦੭ ਬਿਕ੍ਰਮੀਬਚਨ ਹੋਏ · ਜੇਠੂਵਾਲ ਅੰਮ੍ਰਿਤਸਰ੧੯੮
- ੦੨ ਕੱਤਕ ੨੦੦੭ ਬਿਕ੍ਰਮੀਬਚਨ ਹੋਏ · ਜੇਠੂਵਾਲ ਅੰਮ੍ਰਿਤਸਰ੨੦੩
- ੦੩ ਕੱਤਕ ੨੦੦੭ ਬਿਕ੍ਰਮੀਬਚਨ ਹੋਏ · ਜੇਠੂਵਾਲ ਅੰਮ੍ਰਿਤਸਰ੨੦੬
- ੦੪ ਕੱਤਕ ੨੦੦੭ ਬਿਕ੍ਰਮੀਬਚਨ ਹੋਏ · ਜੇਠੂਵਾਲ ਅੰਮ੍ਰਿਤਸਰ੨੧੧
- ੧੨ ਕੱਤਕ ੨੦੦੭ ਬਿਕ੍ਰਮੀਪਲਟਨ ਵਿਚ ਬਚਨ ਹੋਏ · ਮੇਰਠ ਮੇਰਠ੨੧੩
- ੨੯ ਪੋਹ ੨੦੦੭ ਬਿਕ੍ਰਮੀਬਚਨ ਹੋਏ · ਮੇਰਠ ਮੇਰਠ੨੧੭
- ੩੦ ਪੋਹ ੨੦੦੭ ਬਿਕ੍ਰਮੀਬਚਨ ਹੋਏ · ਜੇਠੂਵਾਲ ਅੰਮ੍ਰਿਤਸਰ੨੧੯
- ਪਹਿਲੀ ਮਾਘ ੨੦੦੭ ਬਿਕ੍ਰਮੀਬਚਨ ਹੋਏ · ਬੁੱਗੇ ਅੰਮ੍ਰਿਤਸਰ੨੨੧
- ੧੩ ਮਾਘ ੨੦੦੭ ਬਿਕ੍ਰਮੀਦਰਸ਼ਨ ਸਿੰਘ ਲੱਲੀਆਂ ਵਾਲੇ ਦੇ ਗ੍ਰਹਿ ਦਿੱਲੀ · ਦਿੱਲੀ੨੨੭
- ੨੩ ਫੱਗਣ ੨੦੦੭ ਬਿਕ੍ਰਮੀਬਿਸ਼ਨ ਕੌਰ ਦੇ ਗ੍ਰਹਿ · ਜੇਠੂਵਾਲ ਅੰਮ੍ਰਿਤਸਰ੨੩੧
- ੨੬ ਫੱਗਣ ੨੦੦੭ ਬਿਕ੍ਰਮੀਰਣਜੀਤ ਕੌਰ ਦੇ ਗ੍ਰਹਿ · ਜੇਠੂਵਾਲ ਅੰਮ੍ਰਿਤਸਰ੨੩੩
- ੨੭ ਫੱਗਣ ੨੦੦੭ ਬਿਕ੍ਰਮੀਅਮਰਜੀਤ ਸਿੰਘ ਦੇ ਗ੍ਰਹਿ · ਜੇਠੂਵਾਲ ਅੰਮ੍ਰਿਤਸਰ੨੩੪
- ੨੯ ਫੱਗਣ ੨੦੦੭ ਬਿਕ੍ਰਮੀਬਚਨ ਹੋਏ · ਜੇਠੂਵਾਲ ਅੰਮ੍ਰਿਤਸਰ੨੩੬
- ਪਹਿਲੀ ਚੇਤ ੨੦੦੮ ਬਿਕ੍ਰਮੀਬਿਸ਼ਨ ਕੌਰ ਦੇ ਗ੍ਰਹਿ · ਜੇਠੂਵਾਲ ਅੰਮ੍ਰਿਤਸਰ੨੩੯
- ੦੩ ਚੇਤ ੨੦੦੮ ਬਿਕ੍ਰਮੀਗੁਰਬਚਨ ਸਿੰਘ ਦੇ ਗ੍ਰਹਿ · ਅਹਿਮਦਪੁਰ੨੪੨
- ੦੫ ਚੇਤ ੨੦੦੮ ਬਿਕ੍ਰਮੀਪਾਲ ਸਿੰਘ ਦੇ ਗ੍ਰਹਿ · ਲੱਲੀਆਂ ਜਲੰਧਰ੨੪੬
- ੦੫ ਚੇਤ ੨੦੦੮ ਬਿਕ੍ਰਮੀਗੁਰਬਚਨ ਸਿੰਘ ਦੇ ਗ੍ਰਹਿ · ਅਹਿਮਦਪੁਰ੨੪੮
- ੦੬ ਚੇਤ ੨੦੦੮ ਬਿਕ੍ਰਮੀਬਚਨ ਹੋਏ · ਜੇਠੂਵਾਲ ਅੰਮ੍ਰਿਤਸਰ੨੫੩
- ੦੮ ਚੇਤ ੨੦੦੮ ਬਿਕ੍ਰਮੀਬਚਨ ਹੋਏ · ਜੇਠੂਵਾਲ ਅੰਮ੍ਰਿਤਸਰ੨੫੬
- ੦੯ ਚੇਤ ੨੦੦੮ ਬਿਕ੍ਰਮੀਬਚਨ ਹੋਏ · ਜੇਠੂਵਾਲ ਅੰਮ੍ਰਿਤਸਰ੨੫੮
- ੧੦ ਚੇਤ ੨੦੦੮ ਬਿਕ੍ਰਮੀਬਚਨ ਹੋਏ · ਜੇਠੂਵਾਲ ਅੰਮ੍ਰਿਤਸਰ੨੫੯
- ੧੧ ਚੇਤ ੨੦੦੮ ਬਿਕ੍ਰਮੀਬਚਨ ਹੋਏ · ਜੇਠੂਵਾਲ ਅੰਮ੍ਰਿਤਸਰ੨੬੧
- ੧੩ ਚੇਤ ੨੦੦੮ ਬਿਕ੍ਰਮੀਬਚਨ ਹੋਏ · ਜੇਠੂਵਾਲ ਅੰਮ੍ਰਿਤਸਰ੨੬੪
- ੧੪ ਚੇਤ ੨੦੦੮ ਬਿਕ੍ਰਮੀਬਚਨ ਹੋਏ · ਜੇਠੂਵਾਲ ਅੰਮ੍ਰਿਤਸਰ੨੬੬
- ੧੫ ਚੇਤ ੨੦੦੮ ਬਿਕ੍ਰਮੀਬਚਨ ਹੋਏ · ਜੇਠੂਵਾਲ ਅੰਮ੍ਰਿਤਸਰ੨੬੭
- ੨੨ ਚੇਤ ੨੦੦੮ ਬਿਕ੍ਰਮੀਬਚਨ ਹੋਏ · ਜੇਠੂਵਾਲ ਅੰਮ੍ਰਿਤਸਰ੨੭੧
- ੨੩ ਚੇਤ ੨੦੦੮ ਬਿਕ੍ਰਮੀਬਚਨ ਹੋਏ · ਜੇਠੂਵਾਲ ਅੰਮ੍ਰਿਤਸਰ੨੭੩
- ੨੪ ਚੇਤ ੨੦੦੮ ਬਿਕ੍ਰਮੀਬਚਨ ਹੋਏ · ਜੇਠੂਵਾਲ ਅੰਮ੍ਰਿਤਸਰ੨੭੩
- ੨੫ ਚੇਤ ੨੦੦੮ ਬਿਕ੍ਰਮੀਬਚਨ ਹੋਏ · ਜੇਠੂਵਾਲ ਅੰਮ੍ਰਿਤਸਰ੨੭੮
- ੨੬ ਚੇਤ ੨੦੦੮ ਬਿਕ੍ਰਮੀਠਾਕਰ ਸਿੰਘ ਦੇ ਗ੍ਰਹਿ · ਜੇਠੂਵਾਲ ਅੰਮ੍ਰਿਤਸਰ੨੮੮
- ੨੬ ਚੇਤ ੨੦੦੮ ਬਿਕ੍ਰਮੀਆਤਮਾ ਸਿੰਘ ਦੇ ਗ੍ਰਹਿ ਮਸੀਤ ਵਿਚ ਜੇਠੂਵਾਲ · ਅੰਮ੍ਰਿਤਸਰ੨੯੧
- ੨੭ ਚੇਤ ੨੦੦੮ ਬਿਕ੍ਰਮੀਮਾਸਟਰ ਸੋਹਣ ਸਿੰਘ · ਰਾਮ ਪੁਰ ਅੰਮ੍ਰਿਤਸਰ੨੯੭
- ੨੮ ਚੇਤ ੨੦੦੮ ਬਿਕ੍ਰਮੀਮਾਸਟਰ ਸੋਹਣ ਸਿੰਘ · ਰਾਮ ਪੁਰ ਅੰਮ੍ਰਿਤਸਰ੩੦੫
- ੨੯ ਚੇਤ ੨੦੦੮ ਬਿਕ੍ਰਮੀਸੁਰੈਣ ਸਿੰਘ ਦੇ ਗ੍ਰਹਿ · ਬੰਡਾਲਾ ਅੰਮ੍ਰਿਤਸਰ੩੦੯
- ੩੦ ਚੇਤ ੨੦੦੮ ਬਿਕ੍ਰਮੀਇੰਦਰ ਸਿੰਘ ਦੇ ਗ੍ਰਹਿ · ਬੰਡਾਲਾ ਅੰਮ੍ਰਿਤਸਰ੩੧੫
- ਪਹਿਲੀ ਵਿਸਾਖ ੨੦੦੮ ਬਿਕ੍ਰਮੀਪ੍ਰੇਮ ਸਿੰਘ ਨੰਬਰਦਾਰ · ਬੁੱਗੇ ਅੰਮ੍ਰਿਤਸਰ੩੨੦
- ੦੧ ਵਿਸਾਖ ੨੦੦੮ ਬਿਕ੍ਰਮੀਪੂਰਨ ਸਿੰਘ ਦੇ ਗ੍ਰਹਿ · ਜੇਠੂਵਾਲ ਅੰਮ੍ਰਿਤਸਰ੩੨੮
- ੦੨ ਵਿਸਾਖ ੨੦੦੮ ਬਿਕ੍ਰਮੀਪੂਰਨ ਸਿੰਘ ਦੇ ਗ੍ਰਹਿ · ਜੇਠੂਵਾਲ ਅੰਮ੍ਰਿਤਸਰ੩੨੯
- ੦੫ ਵਿਸਾਖ ੨੦੦੮ ਬਿਕ੍ਰਮੀਰਣਜੀਤ ਕੌਰ ਦੇ ਗ੍ਰਹਿ · ਜੇਠੂਵਾਲ ਅੰਮ੍ਰਿਤਸਰ੩੩੪
- ੦੯ ਵਿਸਾਖ ੨੦੦੮ ਬਿਕ੍ਰਮੀਬਿਸ਼ਨ ਕੌਰ ਦੇ ਗ੍ਰਹਿ · ਜੇਠੂਵਾਲ ਅੰਮ੍ਰਿਤਸਰ੩੩੭
- ੧੦ ਵਿਸਾਖ ੨੦੦੮ ਬਿਕ੍ਰਮੀਪੂਰਨ ਸਿੰਘ ਦੇ ਗ੍ਰਹਿ · ਜੇਠੂਵਾਲ ਅੰਮ੍ਰਿਤਸਰ੩੩੯
- ੧੧ ਵਿਸਾਖ ੨੦੦੮ ਬਿਕ੍ਰਮੀਇੰਦਰ ਸਿੰਘ ਦੇ ਗ੍ਰਹਿ · ਝਬਾਲ ਅੰਮ੍ਰਿਤਸਰ੩੪੧
- ੧੧ ਵਿਸਾਖ ੨੦੦੮ ਬਿਕ੍ਰਮੀਮੋਤਾ ਸਿੰਘ ਦੇ ਗ੍ਰਹਿ · ਕਲਸੀ ਅੰਮ੍ਰਿਤਸਰ੩੪੯
- ੧੨ ਵਿਸਾਖ ੨੦੦੮ ਬਿਕ੍ਰਮੀਸ਼ਿੰਗਾਰਾ ਸਿੰਘ ਦੇ ਗ੍ਰਹਿ · ਕਲਸੀ ਅੰਮ੍ਰਿਤਸਰ੩੫੧
- ੧੨ ਵਿਸਾਖ ੨੦੦੮ ਬਿਕ੍ਰਮੀਕਰਨੈਲ ਸਿੰਘ ਦੇ ਗ੍ਰਹਿ · ਅਮੀ ਸ਼ਾਹ ਅੰਮ੍ਰਿਤਸਰ੩੫੮
- ੧੩ ਵਿਸਾਖ ੨੦੦੮ ਬਿਕ੍ਰਮੀਦਲੀਪ ਸਿੰਘ ਦੇ ਗ੍ਰਹਿ · ਗਗੋਬੂਆ ਅੰਮ੍ਰਿਤਸਰ੩੬੫
- ੧੫ ਵਿਸਾਖ ੨੦੦੮ ਬਿਕ੍ਰਮੀਹਵਲਦਾਰ ਪੂਰਨ ਸਿੰਘ · ਜੇਠੂਵਾਲ ਅੰਮ੍ਰਿਤਸਰ੩੭੫
- ੨੦ ਵਿਸਾਖ ੨੦੦੮ ਬਿਕ੍ਰਮੀਪੂਰਨ ਸਿੰਘ ਦੇ ਗ੍ਰਹਿ · ਜੇਠੂਵਾਲ ਅੰਮ੍ਰਿਤਸਰ੩੮੪
- ੦੫ ਜੇਠ ੨੦੦੮ ਬਿਕ੍ਰਮੀਪੂਰਨ ਸਿੰਘ ਦੇ ਗ੍ਰਹਿ · ਜੇਠੂਵਾਲ ਅੰਮ੍ਰਿਤਸਰ੩੮੫
- ੦੬ ਜੇਠ ੨੦੦੮ ਬਿਕ੍ਰਮੀਮਾਤਾ ਬਿਸ਼ਨ ਕੌਰ ਦੇ ਗ੍ਰਹਿ · ਜੇਠੂਵਾਲ ਅੰਮ੍ਰਿਤਸਰ੩੯੮
- ੦੭ ਜੇਠ ੨੦੦੮ ਬਿਕ੍ਰਮੀਸੰਤਾ ਸਿੰਘ ਦੇ ਗ੍ਰਹਿ · ਭੰਡਾਲ ਅੰਮ੍ਰਿਤਸਰ੪੧੫
- ੧੭ ਹਾੜ ੨੦੦੮ ਬਿਕ੍ਰਮੀਵਿਹਾਰ ਹੋਇਆ · ਵੈਰੋਵਾਲ ਅੰਮ੍ਰਿਤਸਰ੪੨੫
- ੦੬ ਸਾਵਣ ੨੦੦੮ ਬਿਕ੍ਰਮੀਵਿਹਾਰ ਹੋਇਆ · ਮੇਰਠ ਮੇਰਠ੪੫੫
- ੦੯ ਸਾਵਣ ੨੦੦੮ ਬਿਕ੍ਰਮੀਵਿਹਾਰ ਹੋਇਆ · ਮੇਰਠ ਮੇਰਠ੪੬੭
- ੧੧ ਸਾਵਣ ੨੦੦੮ ਬਿਕ੍ਰਮੀਵਿਹਾਰ ਹੋਇਆ · ਮੇਰਠ ਮੇਰਠ੪੭੯
- ੧੨ ਸਾਵਣ ੨੦੦੮ ਬਿਕ੍ਰਮੀਵਿਹਾਰ ਹੋਇਆ · ਮੇਰਠ ਮੇਰਠ੪੮੨
- ੧੪ ਸਾਵਣ ੨੦੦੮ ਬਿਕ੍ਰਮੀਵਿਹਾਰ ਹੋਇਆ · ਮੇਰਠ ਮੇਰਠ੪੯੪
- ੧੫ ਸਾਵਣ ੨੦੦੮ ਬਿਕ੍ਰਮੀਵਿਹਾਰ ਹੋਇਆ · ਮੇਰਠ ਮੇਰਠ੫੦੫
- ੧੬ ਸਾਵਣ ੨੦੦੮ ਬਿਕ੍ਰਮੀਵਿਹਾਰ ਹੋਇਆ · ਚਕਰਾਤੇ ਅੰਮ੍ਰਿਤਸਰ੫੧੭
- ੧੭ ਸਾਵਣ ੨੦੦੮ ਬਿਕ੍ਰਮੀਵਿਹਾਰ ਹੋਇਆ · ਚਕਰਾਤੇ ਅੰਮ੍ਰਿਤਸਰ੫੨੭
- ੦੪ ਅੱਸੂ ੨੦੦੮ ਬਿਕ੍ਰਮੀਵਿਹਾਰ ਹੋਇਆ · ਮੇਰਠ ਮੇਰਠ੫੫੩
- ਪਹਿਲੀ ਮਾਘ ੨੦੦੮ ਬਿਕ੍ਰਮੀਵਿਹਾਰ ਹੋਇਆ · ਬੁੱਗੇ ਅੰਮ੍ਰਿਤਸਰ੫੫੫
- ੨੧ ਮਾਘ ੨੦੦੮ ਬਿਕ੍ਰਮੀਲਛਮਣ ਸਿੰਘ ਦੇ ਗ੍ਰਹਿ · ਦਿੱਲੀ ਦਿੱਲੀ੬੭੨
- ੨੨ ਮਾਘ ੨੦੦੮ ਬਿਕ੍ਰਮੀਗਿਆਨੀ ਬਿਸ਼ਨ ਸਿੰਘ ਦੇ ਗ੍ਰਹਿ · ਗੁੜਗਾਉਂ ਗੁੜਗਾਉਂ੬੮੮
- ੧੧ ਫੱਗਣ ੨੦੦੮ ਬਿਕ੍ਰਮੀਮੇਰਠ ਛਾਵਣੀ ਵਿਹਾਰ ਹੋਇਆ · ਮੇਰਠ੭੩੦
- ੦੮ ਚੇਤ ੨੦੦੯ ਬਿਕ੍ਰਮੀਪੂਰਨ ਸਿੰਘ ਦੇ ਗ੍ਰਹਿ · ਜੇਠੂਵਾਲ ਅੰਮ੍ਰਿਤਸਰ੭੪੪
- ੧੫ ਚੇਤ ੨੦੦੯ ਬਿਕ੍ਰਮੀਮਾਤਾ ਬਿਸ਼ਨ ਕੌਰ ਦੇ ਗ੍ਰਹਿ · ਜੇਠੂਵਾਲ ਅੰਮ੍ਰਿਤਸਰ੭੫੦
- ੧੭ ਚੇਤ ੨੦੦੯ ਬਿਕ੍ਰਮੀਰਣਜੀਤ ਕੌਰ ਦੇ ਗ੍ਰਹਿ · ਜੇਠੂਵਾਲ ਅੰਮ੍ਰਿਤਸਰ੭੫੯
- ੦੫ ਵਿਸਾਖ ੨੦੦੯ ਬਿਕ੍ਰਮੀਠਾਕਰ ਸਿੰਘ ਦੇ ਗ੍ਰਹਿ · ਜੇਠੂਵਾਲ ਅੰਮ੍ਰਿਤਸਰ੭੬੭
- ੦੬ ਵਿਸਾਖ ੨੦੦੯ ਬਿਕ੍ਰਮੀਭਾਈਆ ਪ੍ਰੇਮ ਸਿੰਘ · ਬੁੱਗੀਂ ਅੰਮ੍ਰਿਤਸਰ੭੭੫
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
ਮਹਾਰਾਜ ਸ਼ੇਰ ਸਿੰਘ ਤਨ ਵਜ਼ੂਦ ਮਾਟੀ ਖ਼ਾਕ ਪੰਜ ਤਤ ਦਾ ਪੁਤਲਾ ਸਰਗੁਣ ਸਰੂਪ ਬਵੰਜਾ ਸਾਲ ਦੀ ਆਯੂ ਭੋਗ ਕੇ ਇਸ ਸੰਸਾਰ ਮਾਤਲੋਕ ਵਿਚੋਂ ਛੱਬੀ ਪੋਹ ਵੀਹ ਸੌ ਬਿਕ੍ਰਮੀ ਨੂੰ ਦੇਹ ਛੱਡ ਕੇ ਆਪਣੀ ਜੋਤ ਨੂੰ ਸਚਖੰਡ ਪੁਰਖ ਅਕਾਲ ਦੀ ਨਿਰਗੁਣ ਧਾਰ ਜੋਤ ਵਿਚ ਮਿਲਾ ਕੇ ਫਿਰ ਓਸੇ ਸਮੇਂ ਅਗੰਮੀ ਖੇਲ ਕਰਨ ਵਾਸਤੇ ਜੋਤ ਸ਼ਬਦ ਦੀ ਧਾਰ ਬਣ ਕੇ ਪੂਰਨ ਸਿੰਘ ਸਪੁੱਤਰ ਸਰਦਾਰ ਪਾਲ ਸਿੰਘ ਦੇ ਪਵਿੱਤਰ ਸਰੀਰ ਵਿਚ ਪ੍ਰਗਟ ਹੋ ਗਏ। ਇਟਲੀ ਮੁਲਕ ਬ੍ਰਿੰਡਸੀ ਸ਼ਹਿਰ ਵਿਚ ਪੂਰਨ ਸਿੰਘ ਫੌਜੀ ਨੌਕਰੀ ਕਰਦਾ ਸੀ ਅਤੇ ਰਾਤ ਦੇ ਦਸ ਵਜੇ ਸਤਿਜੁਗ ਦੀ ਧਾਰ ਨਵਿਤ ਸਾਰੇ ਸੰਸਾਰ ਦਾ ਪ੍ਰਭੂ ਦਾ ਨਾਮ ਜਪਣ ਵਾਲਾ ਜੈਕਾਰਾ ਪ੍ਰਸਿਧ ਕੀਤਾ ਜੋ ਕਿ ਸਰਬ ਮਾਨਵ ਜ਼ਾਤੀ ਆਤਮਾ ਪ੍ਰਮਾਤਮਾ ਦੇ ਅਧਾਰ ਉਤੇ ਹੈ। ਜੈਕਾਰਾ ਇਸ ਪ੍ਰਕਾਰ ਹੈ :-
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
ਜੋਤ ਪ੍ਰਵੇਸ਼ ਪੂਰਨ ਸਿੰਘ ਦੇ ਸਰੀਰ ਵਿਚ ਹੁੰਦੀ ਰਹੀ। ਏਸੇ ਤਰ੍ਹਾਂ ਸੱਤ ਜੇਠ ਵੀਹ ਸੌ ਛੇ ਬਿਕ੍ਰਮੀ ਵਾਲੇ ਦਿਨ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜੋਤ ਸਰੂਪ ਨੇ ਸਤਿਜੁਗ ਦੀ ਧਾਰ ਚਲਾਉਣ ਵਾਸਤੇ ਅਤੇ ਆਪਣੇ ਸ਼ਬਦ ਨੂੰ ਸੰਸਾਰ ਵਿਚ ਪ੍ਰਗਟ ਕਰਨ ਵਾਸਤੇ ਇਕ ਅਲੌਕਿਕ ਖੇਲ ਖੇਲਿਆ। ਸੰਗਤ ਦਾ ਇਕੱਠ ਪਿੰਡ ਕਲਸੀਆਂ ਵਿਚ ਮੋਤਾ ਸਿੰਘ ਦੇ ਘਰ ਕੀਤਾ। ਜੋਤ ਪ੍ਰਵੇਸ਼ ਸੀ। ਸੰਗਤ ਪ੍ਰੇਮ ਨਾਲ ਸ਼ਬਦ ਕੀਰਤਨ ਕਰ ਰਹੀ ਸੀ। ਧੁੱਪ ਅਤੇ ਗਰਮੀ ਬਹੁਤ ਸੀ। ਸੰਗਤ ਦਾ ਪ੍ਰੇਮ ਵੇਖ ਕੇ ਜੋਤ ਸਰੂਪ ਜੋਤ ਨੇ ਹੁਕਮ ਕੀਤਾ ਅੱਜ ਮੀਂਹ ਵਸੇਗਾ । ਉਸੇ ਸਮੇਂ ਸਵਰਨ ਸਿੰਘ ਸਪੁੱਤਰ ਸ੍ਰੀ ਚੇਤ ਸਿੰਘ ਕਲਸੀਆਂ ਵਾਲੇ ਨੇ ਉਠ ਕੇ ਬੇਨਤੀ ਕੀਤੀ ਕਿ ਅੱਜ ਮੀਂਹ ਨਾ ਵਸੇ। ਉਸ ਵਕਤ ਜੋਤ ਪੂਰਨ ਸਿੰਘ ਦੇ ਸਰੀਰ ਵਿਚ ਪ੍ਰਵੇਸ਼ ਤੇ ਪ੍ਰਗਟ ਸੀ। ਸੰਗਤ ਵੜੇ ਪ੍ਰੇਮ ਨਾਲ ਮੰਗਲਾਚਾਰ ਕਰ ਰਹੀ ਸੀ। ਗੁਰਸਿਖ ਦੇ ਬਚਨ ਮੋੜਨ ਕਰ ਕੇ ਸੱਚੇ ਪਾਤਸ਼ਾਹ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਨੇ ਜੋਤ ਸਰੂਪੀ ਹੁਕਮ ਦਿਤਾ ਕਿ ਸਾਡਾ ਵਿਹਾਰ ਸਰਬ ਸ੍ਰਿਸਟੀ ਬ੍ਰਹਿਮੰਡ ਖੰਡ ਪੁਰੀ ਲੋਅ ਅਕਾਸ਼ ਪਤਾਲ ਗਗਨ
ਗਗਨੰਤਰ ਜਿਮੀਂ ਅਸਮਾਨ ਵਿਚ ਹੁਕਮ ਨਾਲ ਹੋਣਾ ਹੈ। ਸਾਡਾ ਹੁਕਮ ਤੇ ਬਚਨ ਕੋਈ ਸਿਖ ਨਾ ਮੋੜੇ। ਇਸ ਕਰਕੇ ਅਸੀਂ ਮਰਯਾਦਾ ਕਠਿਨ ਰੱਖਣ ਦੇ ਕਾਰਨ ਸਵਰਨ ਸਿੰਘ ਦਾ ਸਰੀਰ ਛੁਡਾ ਕੇ ਲੇਖੇ ਲੌਂਦੇ ਹਾਂ ਅਤੇ ਅਗੇ ਵਾਸਤੇ ਮਾਰਗ ਲੌਂਦੇ ਹਾਂ ਕਿ ਕੋਈ ਸਿਖ ਆਪਣੇ ਜੀਵਨ ਜਿੰਦਗੀ ਵਿਚ ਗੁਰੂ ਦਾ ਹੁਕਮ ਨਾ ਮੋੜੇ। ਕਲਸੀਆਂ ਵਾਲਾ ਚੇਤ ਸਿੰਘ ਮਹਾਰਾਜ ਜੀ ਦਾ ਬੜਾ ਪਿਆਰਾ ਸਿਖ ਸੀ। ਏਸੇ ਕਾਰਨ ਉਸ ਦੇ ਨਾਮ ਨੂੰ ਵਡਿਆਈ ਦੇਣ ਖਾਤਰ ਉਸ ਦੇ ਸਪੁੱਤਰ ਸਵਰਨ ਸਿੰਘ ਦੀ ਪਹਿਲੀ ਭੇਟ ਲੈ ਕੇ ਆਪਣੇ ਅਗੰਮੀ ਭਾਵ ਨੂੰ ਸੰਸਾਰ ਵਿਚ ਪ੍ਰਗਟ ਕਰਨ ਦਾ ਆਰੰਭ ਕੀਤਾ। ਬੜੀ ਖ਼ੁਸ਼ੀ ਵਿਚ ਅਗੰਮੀ ਬਾਣੀ ਦਾ ਸਤਿਜੁਗ ਵਾਸਤੇ ਸ਼ਬਦ ਉਚਾਰਨ ਕੀਤਾ। ਅਚਾਨਕ ਹੀ ਸੱਤ ਜੇਠ ਦੁਪਹਿਰ ਦੇ ਦੋ ਵਜੇ ਵੀਹ ਸੌ ਛੇ ਬਿਕ੍ਰਮੀ ਜੋਤ ਸਰੀਰ ਵਿਚੋਂ ਖਿਚ ਕੇ ਆਪਣੀ ਜੋਤ ਵਿਚ ਮਿਲਾ ਲਈ। ਉਸ ਸਮੇਂ ਪੂਰਨ ਗੁਰਸਿਖ ਚੇਤ ਸਿੰਘ ਨੇ ਬੜੀ ਖ਼ੁਸ਼ੀ ਮਨਾਈ ਜਿਸ ਵੇਲੇ ਉਸ ਦੇ ਸਪੁੱਤਰ ਦੀ ਦੇਹ ਛੁੱਟੀ। ਸਵਰਨ ਸਿੰਘ ਦੀ ਆਯੂ ਬਾਈ ਸਾਲ ਦੀ ਸੀ। ਸੰਗਤ ਵਿਚ ਮਹਾਸੁਖ ਅਨੰਦ ਹੋਇਆ। ਸੰਗਤ ਨੇ ਬੜੀ ਖ਼ੁਸ਼ੀ ਮਨਾਈ ਕਿ ਪੁਰਖ ਅਕਾਲ ਨੇ ਆਪਣੇ ਹੁਕਮ ਅਨੁਸਾਰ ਗੁਰਸਿਖ ਨੂੰ ਆਪਣੇ ਵਿਚ ਮਿਲਾਇਆ ਨਾਲ ਹੀ ਧ੍ਰੂ ਦੀ ਪਦਵੀ ਦਾ ਮਾਣ ਬਖ਼ਸ਼ਿਆ। ਉਸ ਦਿਨ ਤੋਂ ਸਤਿਜੁਗ ਦੀ ਧਾਰ ਵਾਸਤੇ ਲਿਖਤ ਅਰੰਭ ਹੋਈ । ਪੁਰਖ ਅਕਾਲ ਦੀ ਜੋਤ ਸ਼ਬਦ ਧਾਰ ਦਾ ਵਿਹਾਰ ਪੂਰਨ ਸਿੰਘ ਦੇ ਸ਼ਰੀਰ ਰਾਹੀਂ ਸੰਸਾਰ ਵਿਚ ਪ੍ਰਸਿਧ ਹੋਇਆ। ਪੂਰਨ ਸਿੰਘ ਸਪੁੱਤਰ ਸਰਦਾਰ ਪਾਲ ਸਿੰਘ ਮਾਤਾ ਬਿਸ਼ਨ ਕੌਰ ਚਕ ਨੰਬ੍ਰ ਸਤਾਈ ਝੰਗ ਬਰਾਂਚ ਜਿਲਾ ਲਾਇਲਪੁਰ ਦੇ ਰਹਿਣ ਵਾਲੇ ਸਨ ।
ਸ਼ਬਦ ਦੀ ਅਵਾਜ ਵਿਚ ਹੁਕਮ ਹੋਇਆ ਕਿ ਸਾਡੀ ਸਤਿਜੁਗ ਦੀ ਅਥਾਹ ਬਾਣੀ ਪੰਜਾਂ ਕਲਮਾਂ ਨਾਲ ਪੰਜ ਲਿਖਾਰੀ ਲਿਖਣਗੇ । ਜੋਤ ਸ਼ਬਦ ਦੇ ਹੁਕਮ ਅਨੁਸਾਰ ਪੰਜ ਲਿਖਾਰੀ ਵੀਹ ਸੌ ਪੰਝੀ ਬਿਕ੍ਰਮੀ ਮੁਤਾਬਕ ਸੰਮਤ ਸ਼ਹਿਨਸ਼ਾਹੀ ਪੰਜ (ਚਾਰ) ਵਿਚ ਪ੍ਰਗਟ ਤੇ ਪ੍ਰਸਿਧ ਕੀਤੇ ਗਏ। ਜਿਨ੍ਹਾਂ ਦੇ ਨਾਮ ਇਸ ਪ੍ਰਕਾਰ ਹਨ :-
(੧) ਦਰਸ਼ਨ ਸਿੰਘ ਸਪੁੱਤਰ ਪਾਲ ਸਿੰਘ ਪਿੰਡ ਲੱਲੀਆਂ ਜਿਲਾ ਜਲੰਧਰ ।
(੨) ਸੁਰਜੀਤ ਸਿੰਘ ਸਪੁੱਤਰ ਪੂਰਨ ਸਿੰਘ ਪਿੰਡ ਜੇਠੂਵਾਲ ਜ਼ਿਲਾ ਅੰਮ੍ਰਿਤਸਰ ।
(੩) ਜਗੀਰ ਸਿੰਘ ਸਪੁੱਤਰ ਬਲਵੰਤ ਸਿੰਘ ਪਿੰਡ ਭੋਲੇਕੇ ਜ਼ਿਲਾ ਗੁਰਦਾਸਪੁਰ ।
(੪) ਤਰਿਪਤ ਕੌਰ ਸਪੁੱਤਰੀ ਰਾਮ ਸਿੰਘ ਗਵਾਲ ਟੋਲੀ ਮਕਾਨ ਨੰਬ੍ਰ ੩੮੬ ਫਿਰੋਜ਼ਪੁਰ ।
(੫) ਜੁਗਿੰਦਰ ਕੌਰ ਸਪੁੱਤਰੀ ਰਾਮ ਸਿੰਘ ਗਵਾਲ ਟੋਲੀ ਮਕਾਨ ਨੰਬ੍ਰ ੩੮੬ ਫਿਰੋਜ਼ਪੁਰ ।
ਅਗੰਮੀ ਸਤਿਗੁਰ ਸ਼ਬਦ ਦਾ ਧੁਰ ਫ਼ਰਮਾਣ ਸ਼ਬਦ ਧਾਰ ਵਿਚ ਪ੍ਰਗਟ ਕੀਤਾ ਗਿਆ ਜਿਸ ਵਿਚ ਬੀਤੇ ਹੋਏ ਚੌਹ ਜੁਗਾਂ ਦੇ ਅਵਤਾਰਾਂ ਪੈਗੰਬਰਾਂ
ਗੁਰੂਆਂ ਅਤੇ ਭਗਤਾਂ ਦੇ ਭਵਿਖਤ ਵਾਕਾਂ ਅਨੁਸਾਰ ਅਕਾਲ ਪੁਰਖ ਨਿਰਗੁਣ ਜੋਤ ਸਤਿ ਸਰੂਪ ਨੇ ਸਤਿਜੁਗ ਦੀ ਧਾਰ ਲਈ ਇਕ ਮਾਰਗ ਪ੍ਰਸਿਧ ਕੀਤਾ। ਆਤਮਾ ਪ੍ਰਮਾਤਮਾ ਦੇ ਅਧਾਰ ਉਤੇ ਸਾਰੀ ਸ੍ਰਿਸ਼ਟੀ ਦਾ ਮਾਨਵ ਜ਼ਾਤੀ ਦਾ ਮਨੁਸ਼ੀ ਨਾਤਾ ਸਾਂਝਾ ਬਣਾਇਆ। ਜਿਸ ਵਿਚ ਕਿਸੇ ਦੀਨ ਮਜ਼੍ਹਬ ਜ਼ਾਤ ਪਾਤ ਸ਼ਰਅ ਦਾ ਕੋਈ ਵਿਤਕਰਾ ਨਹੀਂ ਹੈ। ਇਹ ਗ੍ਰੰਥ ਭਗਤ ਭਗਵਾਨ ਦਾ ਇਸ਼ਟ ਤੇ ਭਗਤ ਭਗਵਾਨ ਦਾ ਮਾਰਗ ਸੰਸਾਰ ਨੂੰ ਦਰਸਾਉਂਦੇ ਹਨ ।
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
੭ ਜੇਠ ੨੦੦੬ ਬਿਕ੍ਰਮੀ ਪਿੰਡ ਕਲਸੀਆਂ ਜ਼ਿਲਾ ਅੰਮ੍ਰਿਤਸਰ ਚੇਤ ਸਿੰਘ ਦੇ ਸਪੁੱਤਰ ਸਵਰਨ ਸਿੰਘ ਦੇ ਨਵਿਤ
ਬਚਨ ਅਮੋੜੇ ਗੁਰ ਕਾ ਭਾਈ। ਵਿਚ ਸੰਸਾਰ ਰਹਿਣ ਨਾ ਪਾਈ। ਸੰਗਤ ਵਿਚ ਗੁਰ ਅੰਮ੍ਰਿਤ ਬਰਖੇ। ਮੰਗੇ ਕਹਿਰ ਦੇਹ ਤੇ ਵਰਤੇ। ਸੰਗਤ ਨੂੰ ਇਹ ਰਾਹ ਬਤਾਇਆ। ਸਤਿ ਕਰ ਮੰਨੋ ਗੁਰੂ ਸੁਣਾਇਆ। ਵਰਤਾਵੇ ਕਹਿਰ ਨਾ ਮੇਟੇ ਕੋਏ। ਮਹਾਰਾਜ ਸ਼ੇਰ ਸਿੰਘ ਦੀ ਜੋਤ ਪ੍ਰਗਟ ਹੋਏ। ਜੋ ਕੁਛ ਹੂਆ ਹੁਕਮ ਅਨੁਸਾਰ। ਰੱਖੇ ਨਾ ਕੋਏ ਗੁਰ ਕੀ ਮਾਰ। ਜੇਠ ਸੱਤ ਹੋਇਆ ਖੇਲ ਅਪਾਰਾ। ਸਵਰਨ ਸਿੰਘ ਗੁਰ ਪਾਰ ਉਤਾਰਾ। ਤਜੀ ਦੇਹ ਛੁੱਟਾ ਸੰਸਾਰ। ਸਚਖੰਡ ਵਿਚ ਲਿਆ ਉਤਾਰ । ਛੱਡ ਧ੍ਰੂ ਬੈਠਾ ਦਰ ਆਏ। ਨਿਰੰਕਾਰ ਦਾ ਦਰਸ ਨਿਤ ਪਾਏ। ਝੂਠੀ ਦੇਹ ਤਜਾਈ ਆਪ। ਆਪ ਆਪਣੀ ਬਖ਼ਸ਼ੀ ਦਾਤ । ਮਰਿਆ ਸਵਰਨ ਹੋਈ ਆਤਮ ਸ਼ਾਂਤ। ਚੇਤ ਸਿੰਘ ਦਾ ਵਡ ਪ੍ਰਤਾਪ। ਚੇਤ ਸਿੰਘ ਗੁਣ ਗਹਿਰ ਗੰਭੀਰ। ਸ੍ਰਿਸ਼ਟੀ ਨੂੰ ਇਹ ਵੱਜਾ ਤੀਰ । ਆਪਣੇ ਮਨ ਨੂੰ ਲੈ ਟਿਕਾਏ, ਮਹਾਰਾਜ ਸ਼ੇਰ ਸਿੰਘ ਇਹ ਖੇਲ ਰਚਾਏ।
੭ ਭਾਦਰੋਂ ੨੦੦੬ ਬਿਕ੍ਰਮੀ ਕੁਦ ਕਸ਼ਮੀਰ ਵਿਚ
ਸਤਿਗੁਰ ਨੇ ਇਹ ਕੀਆ ਨਬੇੜਾ। ਬੰਸ ਤਾਰਿਆ ਸਾਰਾ ਤੇਰਾ। ਲਿਖਤ ਲਿਖਾਈ ਸਤਿਗੁਰ ਪੂਰੇ। ਜਿਸ ਦੇ ਵਾਜੇ ਅਨਹਦ ਤੂਰੇ। ਮੇਰੇ ਬਚਨ ਇਹ ਅਨਤਤਰੰਗਾ। ਅਨਹਦ ਸ਼ਬਦ ਮਨ ਵਜੰਗਾ। ਕਿਰਤਮ ਨਾਮ ਜਪੇ ਇਹ ਜਿਹਵਾ। ਨਾਮ ਸਤਿ ਮੇਰਾ ਪਰਾ ਪੂਰਬਲਾ । ਕੁਲਵੰਤ ਨਾਸ ਹੋ ਨਾ ਜਾਵੇ। ਮਹਾਰਾਜ ਸ਼ੇਰ ਸਿੰਘ ਬਚਨ ਲਿਖਾਵੇ। ਹੋਏ ਅਟੱਲ ਸਤਿਗੁਰ ਕੀਆ। ਉਜਲ ਮੂੰਹ ਨਿਰਮਲ ਤੇਰਾ ਜੀਆ। ਜੇਠ ਸੱਤ ਦਾ ਬਚਨ ਲਿਖਾਇਆ। ਤਜਿਆ ਧ੍ਰੂ ਸਵਰਨ ਬਹਾਇਆ। ਮਾਨਸ ਦੇਵ ਸਰਬ ਸਰਨ ਪੜੰਦੇ। ਤੀਨ ਲੋਕ ਦਾ ਆਪ ਰਖਵਾਲਾ । ਸਰਬ ਜੀਆਂ ਕਾ ਆਪ ਪ੍ਰਿਤਪਾਲਾ। ਮੈਂ ਹੂੰ ਏਕ ਵਰਤਮਾਨ ਅਨੇਕ। ਭਗਤ ਜਨਾਂ ਨੂੰ ਮੇਰੀ ਟੇਕ। ਸਰਬ ਕਲਾ ਹੂੰ ਮੈਂ ਪਰਬੀਨ । ਮੈਂ ਹੂੰ ਆਪ ਆਪ ਮੇਂ ਸਮੀਪਤ। ਤਰਨ ਤਾਰਨੋ ਇਕ ਮੀਲ ਦੁਰਾਡਾ। ਪਿੰਡ ਬੁੱਗੇ ਕਲਜੁਗ ਵਿਚ ਵਡਭਾਗਾ। ਪ੍ਰੇਮ ਸਿੰਘ ਨੰਬਰਦਾਰ ਘਰ ਗਾਵੇ। ਬਾਬਾ ਮਨੀ ਸਿੰਘ ਨਿਤ ਕੋਲ ਰਖਾਵੇ। ਹੋਇਆ ਮਿਹਰਵਾਨ ਆਪ ਹੈ ਭੂਪ। ਦੇਵੇ ਦਰਸ ਸਤਿਗੁਰ ਅਨੂਪ। ਕਲਜੁਗ ਵਿਚ ਇਹ ਧਾਮ ਲਿਖਵਾਇਆ।
ਸਤਿਜੁਗ ਇਹ ਉਪਜਾਇਆ। ਔਰ ਨਾਸ ਸਭਨ ਕਾ ਕੀਤਾ। ਕਲਜੁਗ ਵਾਲੀ ਹਟਾਈ ਇਹ ਰੀਤਾ। ਸੋਹੰ ਸ਼ਬਦ ਹੋਵੇਗਾ ਮੇਰਾ। ਬਾਕੀ ਸਭਨ ਕਾ ਕੀਆ ਨਬੇੜਾ। ਅੰਤਕਾਲ ਮੈਂ ਕਰਾਂ ਪ੍ਰਕਾਸ਼ਾ। ਦੇਵ ਦੰਤ ਸਰਬ ਕਾ ਵਿਨਾਸ਼ਾ । ਆਪਣੇ ਸਿੱਖ ਦੀ ਆਪ ਪ੍ਰਿਤਪਾਲੇ। ਕੋਈ ਨਾ ਮਾਰੇ ਸਦਾ ਹਰਿ ਨਾਲੇ। ਜੁਗੋ ਜੁਗ ਮੇਰੀ ਇਹ ਕਾਰ। ਭਗਤ ਜਨਾਂ ਦੀ ਕਰਾਂ ਜੈਕਾਰ। ਸਿੱਖਾਂ ਨੇ ਜੋ ਕਸ਼ਟ ਉਠਾਇਆ। ਸਭ ਕਲੇਸ਼ ਉਨ੍ਹਾਂ ਦਾ ਲਾਹਿਆ। ਆਪਣੀ ਮਹਿਮਾ ਆਪ ਜਣਾਵੇ। ਬੇਮੁਖ ਇਸ ਦਾ ਭੇਵ ਨਾ ਪਾਵੇ। ਮੂੜ੍ਹ ਮਤਿ ਅੰਧ ਅਗਿਯਾਤਾ। ਈਸ਼ਵਰ ਖੇਲ ਨਾ ਜਾਣੇ ਬਿਧ ਨਾਤਾ। ਮਨ ਕਪਟ ਬੜਾ ਹੰਕਾਰੀ। ਦਰਗਾਹ ਵਿਚ ਦੁਸ਼ਟ ਦੁਰਾਚਾਰੀ। ਦੁਰਮਤ ਦੇਹ ਹੋਵੇ ਤੇਰੀ ਭਾਈ। ਮੇਰੀ ਲਿਖਤ ਮਿਟੇ ਨਾ ਰਾਈ। ਸੰਗਤ ਸਤਿਗੁਰ ਆਪ ਬਣਾਈ। ਗੁਰ ਸੰਗਤ ਵਿਚ ਭੇਦ ਨਾ ਕਾਈ। ਆਪ ਜੀਵੇ ਆਪ ਜਵਾਤਾ। ਆਪ ਸਰਬ ਕਲਾ ਰੰਗ ਰਾਤਾ । ਆਪਣਾ ਭੇਵ ਆਪ ਛੁਪਾਵੇ। ਮੂਰਖ ਮੁਗਧ ਸਾਰ ਨਾ ਪਾਵੇ। ਨੈਣੀ ਦੇਖ ਭੁੱਲੇ ਨਾਦਾਨਾ। ਮਹਾਰਾਜ ਸ਼ੇਰ ਸਿੰਘ ਨਹੀਂ ਪਛਾਨਾ। ਅਮੋਘ ਦਰਸ਼ਨ ਅਜੂਨੀ ਸੰਭਓ। ਅਕਾਲ ਮੂਰਤ ਜਿਸ ਕਿਸੇ ਨਾ ਖੌ। ਅਬਿਨਾਸ਼ੀ ਅਬਗਤ ਅਗੋਚਰ। ਸਭ ਕਿਛ ਤੁਝ ਸੇ ਹੈ ਲਗਾ। ਸ੍ਰੀ ਰੰਗ ਬੈਕੁੰਠ ਕੇ ਵਾਸੀ । ਮਛ ਕਛ ਕੂਰਮ ਆਗਿਆ ਅਉਤਰਾਸੀ। ਕੇਸ਼ਵ ਚਲਤ ਕਰੇ ਨਿਰਾਲੇ। ਕੀਤਾ ਲੋੜੇ ਸੋ ਪਾਵੇਗਾ। ਮੈਂ ਹੂੰ ਏਕ ਮੇਰਾ ਖੇਲ ਅਨੇਕ। ਸਰਬ ਕਲਾ ਇਸ ਦੇਹ ਵਿਚ ਅਨੂਪਾ। ਮੈਂ ਹੂੰ ਆਪ ਆਦਿ ਅੰਤ ਹੋਤਾ। ਅਚਰਜ ਖੇਲ ਮੈਂ ਆਪ ਇਹ ਕੀਤਾ । ਰਾਮ ਨਾਮ ਮੈਂ ਅਖਵਾਇਆ । ਉਸ ਜੁਗ ਦਾ ਨਾਸ ਕਰਾਇਆ । ਹੋਇਆ ਦੁਆਪਰ ਕ੍ਰਿਸ਼ਨ ਮੁਰਾਰੀ। ਸਰਬ ਸ੍ਰਿਸ਼ਟ ਜਿਸ ਆਪ ਸੰਘਾਰੀ। ਆਇਆ ਕਲਜੁਗ ਹੋਇਆ ਅੰਤਕਾਲ। ਮਹਾਰਾਜ ਸ਼ੇਰ ਸਿੰਘ ਸਰਬ ਪ੍ਰਿਤਪਾਲ। ਈਸ਼ਵਰ ਏਕ ਅਵਰ ਨਾ ਕੋਏ। ਜਿਤਨੇ ਗੁਰ ਉਸ ਦੇ ਹੋਏ। ਸਭ ਨੇ ਜਪਿਆ ਮੇਰਾ ਨਾਮ। ਮੁਕੰਦ ਮਨੋਹਰ ਇਹ ਕ੍ਰਿਸ਼ਨ ਭਗਵਾਨ। ਸੋਲਾਂ ਕਲਾ ਮੈਂ ਆਪ ਸੰਪੂਰਣ। ਚੌਦਾਂ ਵਿਦਿਆ ਮੇਰੀ ਰਸਨਾ ਅਧੂਰਣ। ਚਾਰ ਵਰਨ ਮਾਨਸ ਉਪਜਾਏ। ਸਰਬ ਜੀਵ ਆਪਣੀ ਸਰਨੀ ਲਾਏ। ਤੇਤੀਸ ਕਰੋੜ ਦੇਵੀ ਦੇਵ ਉਪਾਏ। ਇੰਦਰ ਫੁਨਿੰਦਰ ਸਰਬ ਸਰਨੀ ਆਏ। ਸ਼ਿਵ ਸ਼ਿਵਲੋਕ ਦਾ ਵਾਸੀ। ਬ੍ਰਹਮਾ ਚਾਰ ਵੇਦ ਮੇਰਾ ਨਾਉਂ ਸੁਨਾਸੀ। ਮੈਂ ਹੂੰ ਆਪ ਆਪਣੇ ਵਿਚ ਪ੍ਰਬੀਨਤ। ਮੇਰੀ ਮਹਿਮਾ ਕੋਈ ਜੀਵ ਨਾ ਚੀਨਤ। ਮੇਰਾ ਧਾਮ ਅਤਿ ਸੂਖਮ ਤੇ ਨਿਰਾਲਾ। ਤੀਨ ਲੋਕ ਦਾ ਮੈਂ ਰਖਵਾਲਾ। ਸਰਬ ਜੀਵ ਦਾ ਮੈਂ ਪ੍ਰਿਤਪਾਲਕ। ਸਰਬ ਜੀਵ ਦਾ ਹੂੰ ਘਾਲਕ। ਮੋ ਕੋ ਆਖੇ ਈਸ਼ਵਰ ਦੇਵ ਸਭ ਭਾਈ। ਮੇਰਾ ਨਾਮ ਬਾਣੀ ਜਗਤ ਅਖਵਾਈ । ਬਾਣੀ ਵਿਨਾਸ਼ੇ ਸਤਿਗੁਰ ਨਾ ਵਿਨਾਸੇ। ਬਾਣੀ ਅਲੋਪ ਸਤਿਗੁਰ ਪ੍ਰਕਾਸ਼ੇ। ਸਤਿਗੁਰ ਦੇਵੇ ਭਗਤਨ ਕੋ ਵਡਿਆਈ। ਦਰਸ ਪਾਏ ਭਗਤ ਜਸ ਗਾਈ। ਮੇਰਾ ਨਾਮ ਲੈਣ ਜੋ ਭਗਤਨ। ਉਸ ਕੋ ਬਾਣੀ ਜਗਤ ਮੇਂ ਕਹਿਤਨ । ਬਾਣੀ ਆਪ ਗੁਰੂ ਉਪਜਾਵੇ। ਮਹਿਮਾ ਆਪਣੀ ਆਪ ਲਿਖਾਵੇ। ਸਮੇਂ ਅਨੁਸਾਰ ਕਰੇ ਅੰਤਕਾਲ। ਥਿਰ ਰਹੇ ਇਹ ਆਪ ਦੀਨ ਦਿਆਲ। ਦੀਨ ਦਿਆਲ ਸਦਾ ਪ੍ਰਿਤਪਾਲ। ਮਹਾਰਾਜ ਸ਼ੇਰ ਸਿੰਘ ਲਏ ਬਿਰਦ ਸੰਭਾਲ।
❋
ਬੱਚੇ ਵਾਸਤੇ ਅਰਜ਼
ਅਰਜ਼ ਤੁਸਾਂ ਨੇ ਗੁਜ਼ਾਰੀ। ਪੁੱਤ ਮੇਰੇ ਦੀ ਲਾਹੋ ਬੀਮਾਰੀ। ਕੱਟਿਆ ਜੰਜਾਲ ਓਸ ਦਾ ਭਾਈ। ਮੇਰੇ ਨਾਂ ਦੀ ਹੋਈ ਦੁਹਾਈ। ਬਚਨ ਆਪ ਨੂੰ ਅਸਾਂ ਇਹ ਕੀਤਾ। ਇਕ ਪੁੱਤਰ ਜਗਤ ਸੇ ਦੀਤਾ। ਆਪ ਨੇ ਜੋ ਸੇਵ ਕਮਾਈ। ਉਚੀ ਤੈਨੂੰ ਮਿਲੀ ਵਡਿਆਈ।
੯ ਭਾਦਰੋਂ ੨੦੦੬ ਬਿਕ੍ਰਮੀ ਪਿੰਡ ਜੇਠੂਵਾਲ ਜ਼ਿਲਾ ਅੰਮ੍ਰਿਤਸਰ ਪੂਰਨ ਸਿੰਘ ਦੇ ਗ੍ਰਹਿ
ਜਿਸ ਦੇਹ ਮੇਂ ਮੇਰਾ ਪ੍ਰਕਾਸ਼। ਉਸ ਦੇਹ ਦਾ ਨਹੀਂ ਵਿਨਾਸ। ਮੈਂ ਹੂੰ ਜੋਤੀ ਜੋਤ ਸਰੂਪਾ। ਨਾ ਮੇਰਾ ਰੰਗ ਨਾ ਮੇਰਾ ਰੂਪਾ। ਮੈਂ ਆਪਣਾ ਆਪ ਉਪਜਾਇਆ। ਮਾਇਆ ਵਿਚ ਜਗਤ ਉਪਾਇਆ। ਐਸੀ ਚਲਾਂ ਖੇਲ ਨਿਰਾਲੀ। ਆਪਣੀ ਜੋਤ ਸਭਨ ਮੇਂ ਘਾਲੀ। ਆਪਣਾ ਆਪ ਮੂਲ ਨਾ ਜਾਣਤ। ਆਪਣਾ ਆਪ ਸਰੂਪ ਉਪਾ ਕੇ। ਨਾਭ ਵਿਚੋਂ ਬ੍ਰਹਮਾ ਪ੍ਰਗਟਾ ਕੇ। ਕਵਲ ਵਿਚੋਂ ਕਵਲ ਉਪਾਇਆ। ਚਾਰ ਮੁਖ ਦਾ ਸਰੂਪ ਬਣਾਇਆ। ਫਿਰ ਉਸ ਨੂੰ ਦਰਸ਼ਨ ਦੀਤਾ। ਇਸ ਸੰਸਾਰ ਦੀ ਚਲਾਈ ਰੀਤਾ। ਕੇਸ਼ਵ ਰਿਖ ਉਪਾਇਆ ਪੋਤਾ। ਬਾਸ਼ਕ ਤਸ਼ਕ ਉਨ੍ਹੋ ਮੇਂ ਹੋਤਾ। ਗਰੜ ਉਨ੍ਹਾਂ ਦਾ ਮਤਰੇਆ ਜਾਇਆ। ਭਗਵਾਨ ਜਿਸ ਨੇ ਉਪਰ ਉਠਾਇਆ। ਸੱਤ ਕਾਲੇ ਸੱਤ ਸਫੇਦ ਬਣਾਏ। ਮੇਰੇ ਰਥ ਦੇ ਅੱਗੇ ਲਾਏ। ਏਹ ਮੇਰੀ ਹੈ ਕਲਾ ਨਿਰਾਲੀ। ਚਿੱਟਾ ਘੋੜਾ ਜਿਸ ਸੇਵ ਕਮਾ ਲੀ। ਸ਼ਿਵ ਸ਼ੰਕਰ ਆਪ ਉਪਾਏ। ਬਾਸ਼ਕ ਤਸ਼ਕ ਜਿਨ ਗਲ ਮੇਂ ਪਾਏ। ਦਿਨ ਰਾਤ ਜਿਨ੍ਹਾਂ ਨੇ ਘਾਲਣ ਘਾਲੀ। ਉਨ੍ਹਾਂ ਨੂੰ ਮਿਲੇ ਆਪ ਬਨਵਾਲੀ। ਮਾਇਆ ਵਿਚ ਉਨ੍ਹਾਂ ਨੂੰ ਭੁਲਾਇਆ। ਮੈਂ ਹਾਂ ਮੋਹਣੀ ਰੂਪ ਬਣਾਇਆ। ਸ਼ਿਵਾਂ ਦਾ ਮਾਣ ਗਵਾਇਆ। ਭੈਂਸੇ ਦੀ ਜੂਨੀ ਪਾ ਕੇ, ਪਹਾੜ ਵਿਚ ਸਿਰ ਲੁਕਾਇਆ। ਹੋਏ ਅਧੀਨ ਮੈਨੂੰ ਧਿਆਇਆ। ਹਾਜ਼ਰ ਹੋ ਕੇ ਦਰਸ ਦਿਖਾਇਆ। ਸਭ ਮਾਣ ਉਨ੍ਹਾਂ ਦਾ ਗਵਾਇਆ। ਮਾਇਆ ਦਾ ਸੀ ਜਾਲ ਹਟਾ ਕੇ। ਆਪਣਾ ਮੋਹਣੀ ਰੂਪ ਛੁਪਾ ਕੇ। ਸਵੱਛ ਸਰੂਪ ਕੀਆ ਹੈ ਆਪਣਾ। ਪਾਇਆ ਦਰਸ ਹੋਏ ਦੇਹ ਨਿਹਾਲੀ। ਮੈਂ ਭੁੱਲਾ ਤੇਰੀ ਸਾਰ ਨਾ ਜਾਣੀ । ਹੋਇਆ ਕਿਰਪਾਲ ਦੀਨ ਦਿਆਲ। ਸ਼ਿਵਲੋਕ ਹੋਈ ਜੈ ਜੈਕਾਰ। ਮਾਇਆ ਦੇਖ ਭੂਲੇ ਨਾ ਭਰਮੇ। ਮੇਰਾ ਨਾਮ ਰਾਖੋ ਮਨ ਮੇਂ। ਮੈਂ ਹੂੰ ਪਰੀ ਪੂਰਨ ਪਰਮੇਸ਼ਵਰ। ਮੈਂ ਹੂੰ ਆਦਿ ਜੁਗਾਦਿ ਜਗਤੇਸ਼ਵਰ। ਭਰਤੰਬਰ ਮੈਂ ਆਪ ਸਵਾਮੀ। ਛਿੰਨ ਭੰਗਰ ਸਦਾ ਨਿਹਕਾਮੀ। ਮੁਝ ਕੋ ਭੂਲੇ ਠੌਰ ਨਾ ਪਾਵੇ। ਤੀਨ ਲੋਕ ਥਿਰ ਨਾ ਰਹਾਵੇ। ਇੰਦਲੋਕ ਸ਼ਿਵਲੋਕ ਬ੍ਰਹਮਲੋਕ ਦਾ ਮੈਂ ਰਖਵਾਲਾ । ਬੈਕੁੰਠ ਧਾਮ ਮੇਂ ਜੋਤ ਜਗਾਵਣ ਵਾਲਾ। ਜਗੇ ਜੋਤ ਹੋਏ ਅਨੂਪਾ। ਹਰ ਜੀਵ ਮੇਂ ਮੈਂ ਸਮੀਪਾ। ਆਪਣੀ ਵਸਤ ਆਪ ਨਾ ਬੂਝੇ। ਅੰਧ ਅਗਿਆਨ ਦਰ ਦਰ ਲੂਝੇ। ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਬਣਾ ਕੇ। ਵਿਚ ਆਪਣੀ ਜੋਤ ਜਗਾ ਕੇ। ਮਨ ਮਤ ਬੁਧ ਉਪਾ ਕੇ। ਜੀਵ ਦੀ ਕਾਇਆ ਬਣਾ ਕੇ। ਵਿਚ ਲੋਭ ਹੰਕਾਰ ਵਸਾਇਆ। ਕਲਜੁਗ ਦਾ ਜਿਨ ਕਾਲ ਕਰਾਇਆ। ਕਲਜੁਗ ਨੇ ਆਪਣੀ ਕਾਰ ਕਰਾਈ । ਰਹਿਣ ਨਾ ਦਿਤੀ ਕਿਸੇ ਵਡਿਆਈ । ਕਾਲ ਰੂਪ ਕਾਲ ਹੋ ਆਇਆ। ਮਹਾਰਾਜ ਸ਼ੇਰ ਸਿੰਘ ਹੁਕਮ ਸੁਣਾਇਆ। ਕਾਲ ਕੀਆ ਕਲਜੁਗ ਦਾ ਆ ਕੇ। ਮਹਾਰਾਜ ਸ਼ੇਰ ਸਿੰਘ ਨਾਂ ਰਖਾ ਕੇ। ਸੋਹੰ ਸ਼ਬਦ
ਦਾ ਜਾਪ ਕਰਾ ਕੇ। ਬਾਕੀ ਸਭਨ ਦਾ ਨਾਸ ਕਰਾ ਕੇ। ਬਾਬੇ ਮਨੀ ਸਿੰਘ ਤੋਂ ਲਿਖਤ ਕਰਾ ਕੇ। ਛੇ ਮਹੀਨੇ ਕਲਮ ਚਲਾ ਕੇ। ਅੱਠ ਮਣ ਸਾਢੇ ਸੱਤ ਛਟਾਂਕ ਬਾਣੀ ਲਿਖਵਾ ਕੇ। ਚਾਰ ਜੁਗ ਦਾ ਵਰਨ ਕਰਾ ਕੇ। ਐਸੀ ਬਾਬੇ ਕਲਮ ਚਲਾਈ। ਸਾਰੀ ਸ੍ਰਿਸ਼ਟੀ ਭਸਮ ਕਰਾਈ। ਹੰਕਾਰੀਆਂ ਨੂੰ ਐਸੀ ਨੱਥ ਪੁਆਈ। ਦਰ ਦਰ ਭਿਖਿਆ ਮੰਗਣ ਨਾ ਪਾਈ। ਪਿੰਡ ਭੰਡਾਲ ਬਿਆਸੋਂ ਪਾਰ। ਜਿਥੇ ਮਨੀ ਸਿੰਘ ਰੱਖੇ ਪਿਆਰ। ਉਥੇ ਸੰਗਤ ਆਵੇ ਜਾਵੇ। ਮਨੀ ਸਿੰਘ ਦੇ ਦਰਸ ਨਿੱਤ ਪਾਵੇ। ਅਰਜਨ ਸਿੰਘ ਸਿੱਖ ਨੇ ਚੁਗਲੀ ਖਾਧੀ। ਇਹ ਸਾਧ ਬੜਾ ਅਪਰਾਧੀ। ਨਵਾਂ ਇਕ ਏਸ ਖੇਲ ਬਣਾਇਆ। ਮਹਾਰਾਜ ਸ਼ੇਰ ਸਿੰਘ ਗੁਰ ਪ੍ਰਗਟਾਇਆ। ਹੋਰ ਸਭਨ ਦਾ ਮਾਣ ਗੁਆ ਕੇ। ਓਸ ਦੀ ਸਰਨੀ ਲੱਗਾ ਜਾ ਕੇ। ਸਫੈਦ ਦਾੜ੍ਹੀ ਭੂਰੀ ਹੈ ਕਾਲੀ । ਏਸ ਬੁੱਢੇ ਦੀ ਮਤਿ ਹੈ ਮਾਰੀ। ਏਸ ਗੁੱਸੇ ਦੇ ਵਿਚ ਆ ਕੇ। ਰੋਇਆ ਬਾਬਾ ਸਾਡੇ ਕੋਲ ਆਪ ਆ ਕੇ। ਹੁਕਮ ਸਤਿਗੁਰੂ ਤੇਰਾ ਚਾਹੁੰਦਾ । ਛਿੰਨ ਵਿਚ ਇਨ੍ਹਾਂ ਨੂੰ ਮਾਰ ਮੁਕੌਂਦਾ। ਬਚਨ ਕੀਆ ਸਤਿਗੁਰ ਪੂਰੇ। ਸ਼ਾਂਤ ਰਹੋ ਤੁਸੀਂ ਭੂਰੀ ਵਾਲੇ। ਤੇਰੇ ਹੱਥ ਦਿਆਂ ਵਡਿਆਈ। ਮੋਰ ਪੰਖ ਦੀ ਕਲਮ ਬਣਾਈ। ਮਹਾਰਾਜ ਸ਼ੇਰ ਸਿੰਘ ਨਿੱਤ ਧਿਆਈ। ਪ੍ਰਗਟ ਕਰੂੰ ਤੇਰੀ ਵਡਿਆਈ। ਐਸਾ ਰਾਗ ਤੁਝੇ ਸੁਣਾਊਂ। ਅਨਹਦ ਸ਼ਬਦ ਮਨ ਵਜਾਊਂ। ਜਿਸ ਦੀ ਧੁਨਕਾਰ ਨਾ ਛੁੱਟੇ। ਬਾਬਾ ਤੇਰੀ ਪ੍ਰੀਤ ਚਰਨਾਂ ਵਿਚੋਂ ਨਾ ਟੁੱਟੇ। ਕਲਜੁਗ ਵਿਚ ਤੁਸਾਂ ਸਾਨੂੰ ਪ੍ਰਗਟਾਇਆ । ਸੰਗਤਾਂ ਵਿਚ ਆਪਣੇ ਸੀਸ ਉਠਾਇਆ। ਹਰਿਮੰਦਰ ਸਾਹਿਬ ਦੇ ਵਿਚ ਲੈ ਜਾ ਕੇ। ਮੰਜੀ ਸਾਹਿਬ ਦੇ ਉਪਰ ਬਹਾ ਕੇ। ਦਿਤਾ ਹੁਕਮ ਕਰੋ ਨਿਮਸਕਾਰ ਆ ਕੇ। ਗੁਰ ਅਰਜਨ ਵਾਲਾ ਸ਼ਬਦ ਸੁਣਾ ਕੇ। ਹਰਿ ਜੂ ਹਰਿਮੰਦਰ ਵਿਚ ਆਇਆ। ਕਲਜੁਗ ਵਿਚ ਇਹ ਨਿਹਕਲੰਕ ਅਖਵਾਇਆ। ਆਪਣੇ ਧਾਮ ਵਿਚ ਆਪ ਸੁਹਾਇਆ। ਸੰਗਤਾਂ ਨੂੰ ਅੱਜ ਦਰਸ ਦਿਖਾਇਆ। ਮਹਾਰਾਜ ਸ਼ੇਰ ਸਿੰਘ ਕਲਜੁਗ ਵਿਚ ਨਾਂ ਰਖਾ ਕੇ। ਅੱਗੋਂ ਉਠ ਕੇ ਪਏ ਪੁਜਾਰੀ। ਏਹ ਕੀ ਸਾਧਾ ਕੀਤੀ ਕਾਰੀ। ਇਕ ਬਾਲ ਨੂੰ ਤੂੰ ਉਠਾ ਕੇ। ਮੰਜੀ ਸਾਹਿਬ ਦੇ ਉਤੇ ਬਹਾ ਕੇ। ਫਿਟ ਗਈ ਤੇਰੀ ਨੀਤੀ। ਚਲੀ ਚਾਲ ਇਹ ਕੁਰੀਤੀ।
ਠੇਕੇਦਾਰ ਠਾਕਰ ਸਿੰਘ ਦੇ ਨਵਿੱਤ ਬਚਨ ਪਿੰਡ ਜੇਠੂਵਾਲ ਜ਼ਿਲਾ ਅੰਮ੍ਰਿਤਸਰ
ਕੁਟੰਬ ਅਲਪਨੰ ਨੈਨਣ ਦੇਖਨੰ, ਮਨੋ ਸੁਰਤਯਾਲਕੋ । ਸੈਹਿੰਸਾਨੰ ਹੰਕਾਰ ਨਿਵਾਰੰ, ਆਤਮ ਸਾਰਨੰ ਮੇਰੀ ਪੈਹਚਾਨਕੋ। ਪ੍ਰਪੰਚ ਪਰਪੇਖਨੰ, ਸਰਬ ਕਲਾ ਦੇਖਨੰ, ਤੇਰੀ ਪ੍ਰਿਤਪਾਲਕੋ।
੧੧ ਭਾਦਰੋਂ ੨੦੦੬ ਬਿਕ੍ਰਮੀ ਪਿੰਡ ਜੇਠੂਵਾਲ ਜ਼ਿਲਾ ਅੰਮ੍ਰਿਤਸਰ ਪੂਰਨ ਸਿੰਘ ਦੇ ਗ੍ਰਹਿ
ਤੀਨ ਤਾਪ ਮਾਰਾਂ ਮੈਂ ਆਪ। ਮੇਰੇ ਸਿੱਖ ਦਾ ਵਡ ਪ੍ਰਤਾਪ। ਐਸੀ ਪ੍ਰੀਤ ਪ੍ਰੀਤਮ ਲਾਈ। ਇਸ ਦੀ ਪਾਹਨੀ ਤਾਪ ਸਿਰ ਲਾਈ । ਮਹਾਰਾਜ ਸ਼ੇਰ ਸਿੰਘ ਹੁਕਮ ਇਹ ਘੱਲਿਆ। ਕਾਲਾ ਬੀਰ ਮੁਹੰਮਦ ਚਲਿਆ। ਜਿਸ ਨੂੰ ਮਾਰੇ ਮੇਰੀ ਆਣ। ਤਿਨ ਕੋ ਪਈ ਸੰਗਤ ਕੀ ਕਾਨ। ਐਸਾ
ਇਹ ਮੰਤਰ ਬਣਾਇਆ। ਤੀਨ ਤਾਪ ਕਾ ਨਾਸ ਕਰਾਇਆ। ਆਪ ਉਚਾਰੇ ਪ੍ਰੀਤਮ ਸਿੱਖ ਪਿਆਰਾ। ਦੁੱਖ ਕਲੇਸ਼ ਲਾਹ ਦੇ ਸਾਰਾ। ਪੀਤ ਪਤੰਬਰ ਤ੍ਰੈਭਵਨ ਧਨੀ। ਜਗਨ ਨਾਥ ਗੋਪਾਲ ਮੁਖ ਭਨੀ। ਸਾਰਿੰਗ ਧਰ ਭਗਵਾਨ ਬੀਠਲਾ। ਜਿਸ ਗਣਤ ਆਵੈ ਸਰਬੰਗਾ। ਪਤਿਤ ਪਾਵਨ ਦੁੱਖ ਭੈ ਭੰਜਨ। ਹੰਕਾਰ ਨਿਵਾਰਨ ਹੈ ਭਵਖੰਡਨ । ਭਗਤੀ ਤੋਖਤ ਦੀਨ ਦਿਆਲਾ। ਸਭ ਕਿਛ ਤੁਝ ਸੇ ਹੈ ਭਿੰਗਾ। ਹਰਿਮੰਦਰ ਦੇ ਕੁੱਤੇ ਪੁਜਾਰੀ। ਜਿਨ੍ਹਾਂ ਹਾਹਾਕਾਰ ਮਚਾ ਲਈ। ਆਪਣੀ ਪਤਿ ਆਪ ਗਵਾਈ। ਕੂਕਰ ਸੂਕਰ ਦੀ ਜੂਨ ਲਿਖਵਾਈ। ਨਗਰੀ ਰਾਮਦਾਸ ਦੀ ਬਣੇ ਹੰਕਾਰੀ। ਪੰਦਰਾਂ ਸੌ ਛੱਬੀ ਗੁਰ ਨਾਨਕ ਆਇਆ। ਨਾਮ ਸਤਿ ਦਾ ਮੰਤਰ ਦ੍ਰਿੜਾਇਆ । ਭੁੱਲੇ ਸਿੱਖ ਨੂੰ ਅੰਗ ਲਗਾਇਆ। ਲਹਣੇ ਤੋਂ ਅੰਗਦ ਬਣਾਇਆ। ਅੰਗਦ ਦੀ ਜਿਨ ਸੇਵ ਕਮਾਈ। ਅਮਰਦਾਸ ਅਮਰ ਦੀ ਪਦਵੀ ਪਾਈ । ਅਮਰਦਾਸ ਇਹ ਪ੍ਰੀਖਤਾ ਕੀਤੀ। ਰਾਮਦਾਸ ਨੂੰ ਗੱਦੀ ਦਿਤੀ। ਗਏ ਵੇਦੀ ਸੋਢੀ ਆਏ। ਦਾਸ ਰਾਮ ਗੁਰੂ ਸੋਲਾਂ ਸੋਲਾਂ ਵਿਚ ਆਏ। ਰਾਮਦਾਸ ਇਹ ਨਗਰ ਵਸਾ ਕੇ। ਬਾਬੇ ਬੁੱਢੇ ਨੂੰ ਨਾਲ ਰਲਾ ਕੇ। ਸਰ ਅੰਮ੍ਰਿਤ ਆਪ ਪ੍ਰਗਟਾ ਕੇ। ਗੁਰ ਅਰਜਨ ਦੀ ਸੇਵਾ ਲਾ ਕੇ। ਚਾਰ ਵਰਨ ਦਾ ਧਾਮ ਬਣਾ ਕੇ। ਚਾਰ ਦਰ ਉਸ ਦੇ ਰਖਵਾ ਕੇ। ਨਾਮ ਆਪਣੇ ਦਾ ਪ੍ਰਕਾਸ਼ ਕਰਾ ਕੇ। ਤਾਲ ਵਾਲੀ ਸੇਵਾ ਕਰਾ ਕੇ। ਵਿਚ ਸੰਗਤ ਦੇ ਸੇਵ ਕਮਾ ਕੇ। ਆਪਣਾ ਗੁਝਾ ਭੇਦ ਲੁਕਾ ਕੇ। ਅਰਜਨ ਨੂੰ ਜਿਨ ਇਹ ਨਜ਼ਰ ਕੀਤੀ। ਐਸੀ ਜੋਤ ਅਸਾਂ ਨੇ ਦਿਤੀ। ਪਾ ਕੇ ਦਰਸ਼ਨ ਹੋਇਆ ਪ੍ਰਸੰਨ। ਧੰਨ ਧੰਨ ਧੰਨ ਮੁਖੋਂ ਕਹੇ ਧੰਨ। ਬੋਲੇ ਮੈਨੂੰ ਵਡਿਆ ਕੇ। ਪੈਜ ਰੱਖੀ ਤੂੰ ਮੇਰੀ ਆ ਕੇ। ਵੇਖ ਜੋਤ ਬੜਾ ਖ਼ੁਸ਼ ਹੋਇਆ। ਉਚਾਰੇ ਸ਼ਬਦ ਖੜ੍ਹਾ ਖਲੋਇਆ। ਸੰਤਾਂ ਦੇ ਕਾਰਜ ਵਿਚ ਆਪ ਖਲੋਇਆ। ਅਰਜਨ ਦੇ ਮੁਖੋਂ ਹਰਿ ਹਰਿ ਹੋਇਆ। ਮੈਂ ਹੂੰ ਦਾਸ ਮੈਂ ਨਾ ਮੋਰਾ। ਤੁਮ ਹੋ ਜਿਸ ਚਰਨ ਸੰਗ ਜੋੜਾ। ਜਿਸ ਉਪਰ ਦਇਆ ਜਾਂ ਕੀਤੀ। ਆਤਮ ਸੁੱਧ ਦੇਹ ਪੁਨੀਤੀ। ਦਿਵਸ ਰੈਣ ਮੇਰਾ ਜਸ ਗਾਵੇ। ਭਾਈ ਗੁਰਦਾਸ ਉਹਦੀ ਲਿਖਤ ਕਰਾਵੇ। ਐਸਾ ਸ਼ਬਦ ਸੱਚਾ ਚਲਾਵਾਂ। ਭੇਦ ਨਾ ਆਪਣਾ ਕਿਸੇ ਜਤਾਵਾਂ। ਮੈਂ ਹੂੰ ਪਰੀ ਪੂਰਨ ਪਰਮੇਸ਼ਵਰ। ਆਦਿ ਜੁਗਾਦਿ ਸਦਾ ਜਗਤੇਸ਼ਵਰ। ਪਾਪੀਆਂ ਦੀ ਮਤਿ ਹੋਈ ਅਧੂਰੀ। ਵੇਖ ਸਤਿਗੁਰੂ ਪਾਵਣ ਘੂਰੀ। ਅਛਲ ਛਲਣ ਛਲ ਆਪ ਕਰਾਇਆ। ਮਨਮੁਖਾਂ ਨੇ ਭੇਤ ਨਾ ਪਾਇਆ। ਲੋਗਨ ਕੋ ਗੁਰ ਸਿੱਖ ਬਤਾਵੇ। ਦੇਖ ਗੁਰੂ ਕੋ ਮੁਖ ਭੁਆਵੇ। ਕਲਜੁਗ ਨੇ ਪਾਈ ਮਾਇਆ। ਸਤਿਗੁਰੂ ਤੋਂ ਪਿੱਛੇ ਹਟਾਇਆ। ਨੈਣੀ ਦੇਖ ਸਤਿਗੁਰ ਪੂਰਾ। ਮਨ ਵਿਚ ਅਗਿਆਨ ਚਿੱਤ ਹਦੂਰਾ। ਉਚ ਚਿਤ ਦੀ ਚਿਖਾ ਬਣਾਈ। ਉਤਮ ਜੋਤ ਦੀ ਕੀਤੀ ਸਫ਼ਾਈ। ਜੋਤ ਵਿਚ ਸੀ ਜੋਤ ਮਿਲਾ ਕੇ। ਪ੍ਰੇਤ ਜੂਨ ਉਨ੍ਹਾਂ ਨੂੰ ਪਾ ਕੇ। ਜਿੰਨ ਖਵੀਸ ਮਹੰਤ ਬਣਾ ਕੇ। ਮਨੀ ਸਿੰਘ ਤੋਂ ਲਿਖਤ ਕਰਾ ਕੇ। ਮਹੰਤਾਂ ਜੋਗਾ ਥਾਂ ਬਣਾਇਆ। ਅੰਮ੍ਰਿਤਸਰ ਥੋੜ੍ਹਾ ਥੋੜ੍ਹਾ ਢਾਹਿਆ। ਸ਼ਹਿਰੀ ਜੀਵ ਆਮ ਜੋ ਖਾਸਾ। ਵਿਸ਼ਟਾ ਉਨ੍ਹਾਂ ਉਨ੍ਹਾਂ ਦਾ ਖਾਧਾ। ਹੋਏ ਬੇਮੁਖ ਇਹ ਗਤ ਪਾਈ। ਜੁਗ ਜੁਗ ਪ੍ਰੇਤ ਜੂਨ ਦੀ ਮਿਲੀ ਇਹ ਸਜ਼ਾਈ। ਸੰਗਤ ਸਾਡੀ ਵਿਚ ਬਹਿ ਜਾਵੇ ਆ ਕੇ। ਮਨ ਦਾ ਹੰਗਤਾ ਰੋਗ ਗੁਆ ਕੇ। ਮਾਣ ਅਭਿਮਾਣ ਦਿਲੋਂ ਭੁਲਾ ਕੇ। ਇਕੋ ਆਸ ਮੇਰੀ ਰਖਾ ਕੇ। ਚਰਨਾ ਵਿਚ ਸੀਸ ਝੁਕਾ ਕੇ। ਸੰਗਤ ਨੂੰ ਭੈਣ ਭਰਾ ਬਣਾ ਕੇ। ਮਨੋਂ ਵਿਕਾਰ ਸਾਰਾ ਲਾਹ ਕੇ। ਸ਼ਬਦ ਮੇਰੇ ਦਾ ਭੈ ਰਖਾ ਕੇ। ਆਪਣੇ ਆਪ ਨੂੰ ਨੀਵਾਂ ਅਖਵਾ ਕੇ। ਚਰਨੀ ਡਿੱਗੇ ਸਾਡੀ ਆ ਕੇ। ਕਰੇ ਮਨੋਰਥ ਸਤਿਗੁਰ ਪੂਰਾ।
ਦੁੱਧ ਪੁੱਤ ਦਾ ਨਹੀਂ ਹੈ ਤੋੜਾ। ਜੋ ਬੀਬੀ ਸਾਡੇ ਦਰ ਤੇ ਆਵੇ। ਅੰਸ ਬਿਨਾ ਨਾ ਖ਼ਾਲੀ ਜਾਵੇ। ਐਸੀ ਮੈਂ ਜਗਾਵਾਂ ਜੋਤਾ। ਮੇਰੀ ਤਾਕਤ ਵਰਤੇ ਮੋਤਾ। ਇਹ ਸਦਾ ਹੈ ਮੇਰਾ ਬਚਨ। ਸੰਗਤਾਂ ਦੇ ਮਨ ਮੇਰਾ ਰਚਨ। ਜੋ ਸਿੱਖ ਸੁਆਲੀ ਆਵੇ। ਥਿਰ ਘਰ ਤੋਂ ਨਾ ਖ਼ਾਲੀ ਜਾਵੇ। ਇਸ ਤੋਂ ਪਰੇ ਨਹੀਂ ਕੋਈ ਧਾਮ। ਹਾਜ਼ਰ ਹਾਂ ਮੈਂ ਵਿਸ਼ਨੂੰ ਭਗਵਾਨ। ਅਨੰਤ ਜੁਗ ਮੇਂ ਮੈਂ ਹਾਂ ਰਹਿੰਦਾ। ਵਾਹ ਵਾਹ ਕਹਿੰਦਿਆਂ ਸਭ ਦੁੱਖ ਲਹਿੰਦਾ। ਸੋਹੰ ਨਾਮ ਮੇਰਾ ਸਤਿਜੁਗ ਜਾਣ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ। ਸਾਲ ਛਪੰਜਾ ਤਿੰਨ ਮਹੀਨੇ ਛੇ ਦਿਨ ਭਾਈ। ਕਲਜੁਗ ਵਿਚ ਜੋਤ ਪ੍ਰਗਟਾਈ। ਤਾਬੋ ਤਾਈਂ ਮਿਲੀ ਵਡਿਆਈ। ਜਵੰਦ ਸਿੰਘ ਨੇ ਸਾਰ ਨਾ ਪਾਈ। ਬਾਲ ਸਮਝ ਕੇ ਬਾਲ ਅੰਞਾਣਾ। ਸੱਚਾ ਸਤਿਗੁਰ ਨਹੀਂ ਪਛਾਣਾ । ਮਹੀਨੇ ਛੇ ਹੋਈ ਆਰਜ਼ੂ ਮੇਰੀ । ਐਸੀ ਕਲਾ ਅਸਾਂ ਏ ਫੇਰੀ। ਮਨੀ ਸਿੰਘ ਨੂੰ ਟੁੰਬ ਉਠਾਇਆ। ਹੋਏ ਪ੍ਰਤੱਖ ਦਰਸ ਦਿਖਾਇਆ। ਮੁਕੰਦ ਮਨੋਹਰ ਨਜ਼ਰੀ ਆਇਆ। ਸ਼ਬਦ ਸਰੂਪ ਮਾਤ ਪਿਤਾ ਬਣਾਇਆ। ਘਰ ਦਾ ਦਰ ਅੱਖੀਂ ਦਿਖਾਇਆ। ਮਨ ਦਾ ਸੰਸਾ ਸਾਰਾ ਲਾਹਿਆ। ਖੱਬਾ ਚਰਨ ਉਪਰ ਉਠਾ ਕੇ। ਖੱਬੇ ਗਿੱਟੇ ਵਾਲਾ ਨਿਸ਼ਾਨ ਦਿਖਾ ਕੇ। ਐਸੀ ਸੋਝੀ ਉਸ ਨੂੰ ਪਾਈ। ਬਾਬਾ ਮਨੀ ਸਿੰਘ ਦਏ ਦੁਹਾਈ। ਵਿਸ਼ਨੂੰ ਭਗਵਾਨ ਜੋਤ ਪ੍ਰਗਟਾਈ। ਹੋਇਆ ਦਰਸ ਭਗਤ ਜਸ ਗਾਈ। ਐਸਾ ਤੀਰ ਦਰਸ ਦਾ ਖਾ ਕੇ। ਭੱਜਾ ਘਵਿੰਡ ਵਲ ਜੁੱਤੀ ਲਾਹ ਕੇ। ਅੱਗੇ ਪਿੱਛੇ ਸੰਗਤ ਸਾਰੀ। ਆਵੇ ਭੱਜਾ ਨਾ ਸੁਰਤ ਸੰਭਾਲੀ। ਪਿੰਡੋਂ ਬਾਹਰ ਡੇਰਾ ਲਾ ਕੇ। ਦਰੱਖਤ ਵੱਢਣ ਦੀ ਨੀਤ ਰਖਾ ਕੇ।